ਪੁਸਤਕਾਲਾਭਾਗ ੨੧

੨੮ ਮੱਘਰ ਸ਼ਹਿਨਸ਼ਾਹੀ ਸੰਮਤ ੪ ਜਗੀਰ ਸਿੰਘ ਦੇ ਗ੍ਰਹਿ ਪਿੰਡ ਸ਼ਿਕਾਰ ਪੁਰ ਜ਼ਿਲਾ ਕਪੂਰਥਲਾ

ਸਦੀ ਚੌਧਵੀਂ ਕਹੇ ਮੈਂ ਦੱਸਾਂ ਨਾਲ ਈਮਾਨ, ਅਮਲ ਦੀਨ ਦੁਨੀ ਜਣਾਈਆ। ਤੀਸ ਬਤੀਸਾ ਭੇਵ ਖੁਲ੍ਹੇ ਨਾ ਕੋਈ ਕ਼ੁਰਾਨ, ਕਾਇਆ ਕਾਅਬਾ ਨਾ ਕੋਇ ਵਡਿਆਈਆ। ਤਨ ਵਜੂਦ ਦਿਸੇ ਸ਼ੈਤਾਨ, ਸ਼ਰਅ ਸ਼ਰੀਅਤ ਵਿਚ ਦੁਹਾਈਆ। ਸੱਯਦਾ ਹੱਕ ਕਰੇ ਨਾ ਕੋਇ ਸਲਾਮ, ਸੀਸ ਜਗਦੀਸ਼ ਨਾ ਕੋਇ ਝੁਕਾਈਆ। ਹੁਜਰਿਆਂ ਅੰਦਰ ਦਿਸੇ ਹਰਾਮ, ਮਾਇਆ ਮਮਤਾ ਮੋਹ ਹਲਕਾਈਆ। ਖ਼ੁਦੀ ਤਕੱਬਰ ਕੀਤਾ ਗ਼ੁਲਾਮ, ਗ਼ੁਰਬਤ ਕਰੇ ਨਾ ਕੋਇ ਸਫ਼ਾਈਆ। ਚਾਰੋਂ ਕੁੰਟ ਵਿਗੜਿਆ ਨਿਜ਼ਾਮ, ਨੌਬਤ ਹੱਕ ਨਾ ਕੋਇ ਵਜਾਈਆ। ਜੂਠ ਝੂਠ ਦਿਸੇ ਨਿਸ਼ਾਨ, ਸਤਿ ਸਚ ਨਾ ਕੋਇ ਵਖਾਈਆ। ਕੀ ਖੇਲ ਕਰੇ ਅਮਾਮ, ਹਰਿ ਦਾਤਾ ਬੇਪ੍ਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਘਰ ਘਰ, ਸ੍ਰਿਸ਼ਟੀ ਦ੍ਰਿਸ਼ਟੀ ਖੋਜ ਖੁਜਾਈਆ। ਸਦੀ ਚੌਧਵੀਂ ਕਹੇ ਚਾਰੋਂ ਕੁੰਟ ਤੱਕਿਆ ਅੰਧਿਆਰਾ, ਨੇਤਰ ਨੈਣ ਨਾ ਕੋਇ ਰੁਸ਼ਨਾਈਆ। ਮੁਹੱਬਤ ਕਰੇ ਨਾ ਕੋਇ ਪਿਆਰਾ, ਪ੍ਰੇਮ ਪ੍ਰੀਤੀ ਨਾ ਕੋਇ ਜਣਾਈਆ। ਜੀਵ ਜੰਤ ਹੋਇਆ ਗਵਾਰਾ, ਸਾਧ ਸੰਤ ਰਿਹਾ ਕੁਰਲਾਈਆ। ਸੂਫ਼ੀ ਮੰਜ਼ਲ

❋

❋

ਚੜ੍ਹੇ ਨਾ ਕੋਈ ਚੁਬਾਰਾ, ਜਲਵਾ ਨੂਰ ਨਾ ਕੋਇ ਰੁਸ਼ਨਾਈਆ। ਮੁਹੰਮਦ ਹੋ ਗਿਆ ਬੇਇਤਬਾਰਾ, ਸਗਲਾ ਸੰਗ ਨਾ ਕੋਇ ਨਿਭਾਈਆ। ਚਾਰ ਯਾਰੀ ਹੋਏ ਖ਼ੁਆਰਾ, ਖ਼ਾਲਸ ਭੇਵ ਨਾ ਕੋਇ ਖ਼ੁਲ੍ਹਾਈਆ। ਅੱਲਾ ਹੂ ਰਿਹਾ ਨਾ ਨਾਅਰਾ, ਤੂੰ ਹੀ ਤੂੰ ਹੀ ਨਾ ਰਾਗ ਅਲਾਈਆ। ਮਨ ਮਨੂਆ ਹੋਇਆ ਗਦਾਰਾ, ਕਲਪਨਾ ਵਿਚ ਰਿਹਾ ਕੁਰਲਾਈਆ। ਸ਼ਰਅ ਛੁਰੀ ਬਣੀ ਕਟਾਰਾ, ਕ਼ਤਲਗਾਹ ਦੀਨ ਦੁਨੀ ਵੇਖ ਵਖਾਈਆ। ਸੱਯਦਾ ਝੁਕੇ ਨਾ ਪਰਵਰਦਿਗਾਰਾ, ਸਤਿ ਸੰਤੋਖ ਨਾ ਕੋਇ ਵਖਾਈਆ। ਨੇਤਰ ਰੋਵੇ ਚੰਦ ਸਤਾਰਾ, ਚੌਦਸ ਨੂਰ ਨਾ ਕੋਇ ਚਮਕਾਈਆ। ਚੌਦਾਂ ਤਬਕ ਹਾਹਾਕਾਰਾ, ਹਿਰਦੇ ਹਰਿ ਨਾ ਕੋਇ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਦਾਤਾ ਧੁਰਦਰਗਾਹੀਆ। ਸਦੀ ਚੌਧਵੀਂ ਕਹੇ ਮੈਂ ਤੱਕੇ ਖੇਲ ਅਨੋਖੇ, ਅੰਤ ਦਿਆਂ ਦ੍ਰਿੜਾਈਆ। ਮੁਰੀਦ ਮੁਰਸ਼ਦਾਂ ਕਰਦੇ ਧੋਖੇ, ਮੁਰਸ਼ਦ ਮੁਰੀਦਾਂ ਰਹੇ ਭਰਮਾਈਆ। ਵਿਦਿਆ ਪੜ੍ਹ ਪੜ੍ਹ ਥੱਕੇ ਅੱਕੇ ਪੋਥੇ, ਮੰਜ਼ਲ ਹੱਕ ਕ਼ਦਮ ਨਾ ਕੋਇ ਟਿਕਾਈਆ। ਕਾਇਆ ਤੱਕਿਆ ਕਿਸੇ ਨਾ ਗੋਸ਼ੇ, ਕਾਇਆ ਕੁਰਹ ਨਾ ਫੋਲ ਫੁਲਾਈਆ। ਅਗਲੀ ਧਾਰ ਕੋਈ ਨਾ ਸੋਚੇ, ਪਿਛਲੀ ਕਰਦੇ ਸਰਬ ਪੜ੍ਹਾਈਆ। ਨੇਤਰ ਅੱਖ ਖੁਲ੍ਹੀ ਨਾ ਲੋਚੇ, ਦੋਏ ਲੋਚਨ ਕੰਮ ਕਿਸੇ ਨਾ ਆਈਆ। ਭੁੱਖੇ ਮਰ ਕੇ ਰੱਖੇ ਰੋਜ਼ੇ, ਰਾਜ਼ਕ ਰਿਜ਼ਕ ਰਹੀਮ ਨਾ ਕੋਇ ਵਡਿਆਈਆ। ਨੀਲੀ ਧਾਰ ਪਹਿਨੇ ਚੋਗੇ, ਹਰਿਆ ਵੇਸ ਵਟਾਈਆ। ਸੀਸ ਕਟਾਏ ਬੋਦੇ, ਲਬਾਂ ਕੀਤੀ ਸਫ਼ਾਈਆ। ਭੇਵ ਖੁਲ੍ਹੇ ਕਿਸੇ ਨਾ ਗੋਝੇ, ਪੜਦਾ ਅੰਤਰ ਨਾ ਕੋਇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਧੁਰ ਦਾ ਦਰ, ਦਰ ਦਰਵਾਜ਼ਾ ਇਕ ਖੁਲ੍ਹਾਈਆ। ਸਦੀ ਚੌਧਵੀਂ ਕਹੇ ਮੈਂ ਤੱਕਿਆ ਹੱਕ ਹਕ਼ੀਕ਼ੀ ਨੂਰ, ਨੁਰਾਨਾ ਨਜ਼ਰੀ ਆਈਆ। ਜਿਸ ਦਾ ਸਤਿ ਸਚ ਦਸਤੂਰ, ਨਾ ਕੋਈ ਮੇਟੇ ਮੇਟ ਮਿਟਾਈਆ। ਮੇਰਾ ਲਹਿਣਾ ਦੇਣਾ ਲੇਖੇ ਲਾਏ ਜ਼ਰੂਰ, ਗੁਰ ਅਵਤਾਰ ਪੈਗ਼ੰਬਰਾਂ ਨਾਲ ਮਿਲਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਵਖਾਏ ਹਜ਼ੂਰ, ਹਜ਼ਰਤਾਂ ਤੋਂ ਪਰੇ ਕਰ ਪੜ੍ਹਾਈਆ। ਧੁਰ ਦਾ ਹੁਕਮ ਸਭ ਨੂੰ ਕਰੇ ਮਜਬੂਰ, ਮਜਬੂਰੀ ਪਿਛਲੀ ਦਏ ਗੁਆਈਆ। ਜਨਮ ਜਨਮ ਦਾ ਮੇਟ ਕ਼ਸੂਰ, ਕੁਸ਼ਲਤਾ ਆਪਣੀ ਇਕ ਦ੍ਰਿੜਾਈਆ। ਨਾਮ ਭੰਡਾਰਾ ਕਰ ਭਰਪੂਰ, ਕਲਮਾ ਕਾਇਨਾਤ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਰਨਹਾਰ ਇਕ ਅਖਵਾਈਆ। ਪੈਗ਼ੰਬਰ ਕਹਿਣ ਅੱਗੇ ਕਿਹੜਾ ਕਲਮਾ ਲਈਏ ਰਟ, ਰਿਟਨ ਨਜ਼ਰ ਕੋਇ ਨਾ ਆਈਆ। ਈਸਾ ਕਹੇ ਮੇਰਾ ਕਲਾਕ ਕਰੇ ਟਕ ਟਕ, ਵੀਹਵੀਂ ਸਦੀ ਵਕ਼ਤ ਸਮਝਾਈਆ । ਮੂਸਾ ਕਹੇ ਪਿਛਲਾ ਸਾਰਾ ਛੱਡੀਏ ਹੱਠ, ਅੱਗੇ ਅਵਰ ਨਾ ਕੋਇ ਵਧਾਈਆ। ਸੀਸ ਨਿਵਾਈਏ ਪਰਵਰਦਿਗਾਰ ਝਟ, ਨਿਉਂ ਨਿਉਂ ਲਾਗੇ ਪਾਈਂਆ। ਦੀਨ ਮਜ਼੍ਹਬ ਦੀ ਡੋਰੀ ਦੇਵੇ ਕੱਟ, ਨਾਮ ਕਟਾਕਸ਼ ਇਕ ਲਗਾਈਆ। ਸਚ ਦਵਾਰ ਦਾ ਖੋਲ੍ਹ ਕੇ ਹੱਟ, ਧੁਰ ਦੀ ਵਸਤ ਦਏ ਵਰਤਾਈਆ। ਪੈਗ਼ੰਬਰ ਅਵਤਾਰਾਂ ਨਾਲ ਕਰੀਏ ਇਕੱਠ, ਅਵਤਾਰ ਪੈਗ਼ੰਬਰਾਂ ਨਾਲ ਮਿਲਾਈਆ। ਦੀਨ ਮਜ਼੍ਹਬ ਦੇ ਝਗੜੇ ਦੇਣੇ ਛੱਡ, ਛੱਡੀਏ ਕੂੜ ਲੋਕਾਈਆ। ਪੈਗ਼ੰਬਰ ਕਹਿਣ ਜੇ ਅਸੀਂ ਹੱਡੀਆਂ ਆਏ ਦੱਬ, ਕ਼ਬਰਾਂ ਵਿਚ ਟਿਕਾਈਆ । ਅੰਤ ਓਸ ਦੀ ਪੂਰੀ ਹੋਵੇ ਹੱਦ, ਲੇਖਾ ਅਵਰ ਰਹੇ ਨਾ ਰਾਈਆ। ਸਾਰੇ ਮਿਲ ਕੇ ਇਕੋ ਕਲਮਾ ਇਕੋ ਨਾਮ ਇਕੋ ਗਾਈਏ ਛਦ, ਛੰਦ ਇਕੋ ਇਕ ਜਣਾਈਆ। ਸਚ ਦਵਾਰ ਏਕੰਕਾਰ ਵੇਖੀਏ ਲੋਕਮਾਤ ਜਗ, ਜਾਗਰਤ ਜੋਤ ਹੋਵੇ ਰੁਸ਼ਨਾਈਆ। ਬਿਨ ਮੱਕੇ ਕਾਅਬਿਉਂ ਕਾਇਆ ਅੰਦਰ ਕਰਾਏ ਹੱਜ, ਹੁਜਰਾ ਹੱਕ ਹੱਕ ਸੁਹਾਈਆ।

❋

❋

ਬਿਨ ਮੰਦਰ ਸ਼ਿਵਦਵਾਲੇ ਮੱਠ, ਪੜਦਾ ਉਹਲਾ ਦਏ ਉਠਾਈਆ। ਸਚ ਸਰੋਵਰ ਵਖਾਏ ਅਗੰਮੀ ਤਟ, ਕਿਨਾਰਾ ਰਹਿਣ ਕੋਇ ਨਾ ਪਾਈਆ। ਅੰਮ੍ਰਿਤ ਆਤਮ ਦੇਵੇ ਰਸ, ਰਸਨਾ ਜਿਹਵਾ ਨਾ ਹੋਏ ਹਲਕਾਈਆ। ਨਾਮ ਅਣਿਆਲਾ ਤੀਰ ਮਾਰੇ ਕਸ, ਦੂਈ ਦਵੈਤੀ ਅੰਦਰੋਂ ਬਾਹਰ ਕਢਾਈਆ। ਤੂੰ ਮੇਰਾ ਮੈਂ ਤੇਰਾ ਦੋ ਜਹਾਨ ਗਾਵਣ ਜਸ, ਸਿਫ਼ਤਾਂ ਵਿਚ ਸਾਹਿਬ ਸਾਲਾਹੀਆ। ਕਲਜੁਗ ਮਿਟੇ ਅੰਧੇਰੀ ਮੱਸ, ਸਤਿਜੁਗ ਸਾਚਾ ਚੰਦ ਨੂਰ ਹੋਵੇ ਰੁਸ਼ਨਾਈਆ। ਜਗਤ ਵਿਕਾਰਾ ਬੁਰਜ ਜਾਵੇ ਢੱਠ, ਹੰਕਾਰ ਗੜ੍ਹ ਰਹਿਣ ਨਾ ਪਾਈਆ। ਕਿਰਪਾ ਕਰੇ ਉਪਰ ਤਤ ਅੱਠ, ਨੌ ਦਵਾਰੇ ਹੋਏ ਸਹਾਈਆ। ਦਸਮ ਦਵਾਰੀ ਮਿਲੇ ਹੱਕ, ਵਸਤ ਅਮੋਲਕ ਝੋਲੀ ਪਾਈਆ। ਨਾੜ ਨਾੜ ਨਾ ਉਬਲੇ ਰੱਤ, ਲੂੰ ਲੂੰ ਅੰਦਰ ਨਿਰਗੁਣ ਨੂਰ ਕਰੇ ਰੁਸ਼ਨਾਈਆ। ਬੁੱਧ ਬਿਬੇਕ ਉਜਲ ਹੋਵੇ ਮਤ, ਮਨ ਕਾ ਮਣਕਾ ਦਏ ਭਵਾਈਆ। ਚਾਰ ਵਰਨ ਇਕੋ ਧਾਰ ਬਣੇ ਜਗਤ, ਜਗਜੀਵਣ ਦਾਤਾ ਦਏ ਵਡਿਆਈਆ। ਸਦੀ ਚੌਧਵੀਂ ਕਹੇ ਜਿਧਰ ਤੱਕਾਂ ਸੂਫ਼ੀ ਸੰਤ ਫ਼ਕੀਰ ਭਗਤ, ਜੋ ਭਗਵਨ ਢੋਲਾ ਗਾਈਆ। ਪੁਰਖ ਅਕਾਲਾ ਦੀਨ ਦਿਆਲਾ ਵਖਾਵੇ ਧੁਰ ਦਾ ਵਕ਼ਤ, ਮਿਹਰ ਨਜ਼ਰ ਇਕ ਉਠਾਈਆ। ਜੋ ਗੁਰ ਅਵਤਾਰ ਪੈਗ਼ੰਬਰਾਂ ਲਹਿਣਾ ਪੂਰਾ ਕਰੇ ਫ਼ਕ਼ਤ, ਫ਼ਿਕਰਾ ਆਪਣਾ ਇਕ ਸੁਣਾਈਆ। ਨਿਰਗੁਣ ਧਾਰ ਦੇਵੇ ਦਰਸ, ਤ੍ਰਿਸ਼ਨਾ ਤ੍ਰਿਖਾ ਗਵਾਈਆ। ਅਰਸ਼ਾਂ ਤੋਂ ਆਵੇ ਉਪਰ ਫ਼ਰਸ਼, ਜ਼ਮੀਨ ਖ਼ਾਕੀ ਸੋਭਾ ਪਾਈਆ। ਆਬੇਹਯਾਤ ਅੰਮ੍ਰਿਤ ਮੇਘ ਦੇਵੇ ਬਰਸ, ਬੂੰਦ ਸਵਾਂਤੀ ਇਕ ਟਪਕਾਈਆ। ਚਿੰਤਾ ਸੋਗ ਮਿਟਾਵੇ ਹਰਖ, ਹਉਮੇ ਗੜ੍ਹ ਤੁੜਾਈਆ। ਚੁਰਾਸੀ ਲਵੇ ਪਰਖ, ਚਾਰੇ ਖਾਣੀ ਫੋਲ ਫੁਲਾਈਆ। ਸਭ ਦੀ ਪੂਰੀ ਕਰੇ ਸ਼ਰਤ, ਸ਼ਰਅ ਜ਼ੰਜੀਰ ਦਏ ਕਟਾਈਆ। ਕਲਜੁਗ ਕੂੜੀ ਕਿਰਿਆ ਕਰ ਕੇ ਗ਼ਰਕ਼, ਗਹਿਰ ਗੰਭੀਰ ਵੇਖ ਵਖਾਈਆ। ਪਿਛਲਾ ਲਹਿਣਾ ਕਰ ਕੇ ਤਰਕ, ਤੁਰਤ ਅਗਲਾ ਹੁਕਮ ਸਮਝਾਈਆ। ਮਾਨਵ ਮਾਨਵ ਵਿਚ ਰਹੇ ਨਾ ਫ਼ਰਕ਼, ਹਿੰਦੂ ਮੁਸਲਿਮ ਸਿੱਖ ਈਸਾਈ ਇਕੋ ਰੰਗ ਰੰਗਾਈਆ। ਸਦੀ ਚੌਧਵੀਂ ਕਹੇ ਬਹੁੜੀ ਮੇਰੇ ਰਹਿੰਦੇ ਬਾਰਾਂ ਬਰਸ, ਬਹੁਤੀ ਦੇਰ ਲਾਗੇ ਨਾ ਰਾਈਆ। ਸਭ ਦਾ ਲਹਿਣਾ ਦੇਣਾ ਪੂਰਾ ਕਰੇ ਕ਼ਰਜ਼, ਮਕ਼ਰੂਜ਼ ਲੇਖਾ ਦਏ ਚੁਕਾਈਆ। ਅੰਤਮ ਖੇਲ ਹੋਣਾ ਅਸਚਰਜ, ਅਚਰਜ ਲੀਲਾ ਆਪ ਵਰਤਾਈਆ। ਪ੍ਰਗਟ ਹੋਵੇ ਸੂਰਬੀਰ ਮਰਦਾਨਾ ਮਰਦ, ਨਿਰਗੁਣ ਨੂਰ ਜੋਤ ਹੋਵੇ ਰੁਸ਼ਨਾਈਆ। ਸਭ ਦੀ ਲੇਖੇ ਲਾਏ ਅਰਜ਼, ਆਜਜ਼ ਆਪਣੀ ਗੋਦ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਭੇਵ ਖੁਲ੍ਹਾਈਆ। ਸਦੀ ਚੌਧਵੀਂ ਕਹੇ ਮੈਂ ਵੇਖਿਆ ਓਹ ਮਹਿਬੂਬ, ਜੋ ਮਹਿਵ ਮੁਹੱਬਤ ਵਿਚ ਸਮਾਈਆ। ਦੀਨ ਦੁਨੀ ਵਿਚੋਂ ਕੱਢੇ ਦੂਜ, ਦੁਤੀਆ ਭਾਓ ਦਏ ਮਿਟਾਈਆ। ਸਚ ਧਰਮ ਦੀ ਬਖ਼ਸ਼ੇ ਸੂਝ, ਮਮਤਾ ਮੋਹ ਰਹੇ ਨਾ ਰਾਈਆ। ਨਜ਼ਰੀ ਆਵੇ ਚਾਰੇ ਕੂਟ, ਦਹਿ ਦਿਸ਼ਾ ਕਰੇ ਰੁਸ਼ਨਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰੋਂ ਕੱਢੇ ਜੂਠ ਝੂਠ, ਸਤਿ ਸਚ ਇਕ ਸਮਝਾਈਆ। ਭਗਤ ਸੁਹੇਲੇ ਉਠਾਏ ਪੂਤ, ਪਤਿਪਰਮੇਸ਼ਵਰ ਵੇਖ ਵਖਾਈਆ। ਭਾਗ ਲਗਾ ਕੇ ਕਾਇਆ ਮਾਟੀ ਪੰਜ ਭੂਤ, ਪੰਚਮ ਨਾਦ ਧੁਨ ਕਰੇ ਸ਼ਨਵਾਈਆ। ਸਚ ਸੁਹੰਜਣੀ ਹੋਵੇ ਰੁਤ, ਰੁਤੜੀ ਆਪਣੇ ਨਾਲ ਮਹਿਕਾਈਆ। ਅੰਤ ਅਖ਼ੀਰ ਪੈਂਡਾ ਰਿਹਾ ਮੁਕ, ਸਫ਼ਰੀ ਲੇਖੇ ਸਫ਼ਰ ਲਗਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਲੱਖ ਚੁਰਾਸੀ ਜੀਵ ਜੰਤ ਗਾਈਏ ਇਕੋ ਤੁਕ, ਤੁਖ਼ਮ ਤਾਅਸੀਰ ਦਏ ਬਦਲਾਈਆ। ਸਤਿ ਧਰਮ ਸਤਿ ਸਤਿਵਾਦ ਸਤਿਜੁਗ ਸਚ ਮਿਲੇ ਸੁਖ, ਪਤਿਪਰਮੇਸ਼ਵਰ ਆਪਣਾ ਰੰਗ ਰੰਗਾਈਆ। ਇਸ਼ਟ ਦੇਵ ਸਵਾਮੀ ਇਕੋ ਮੰਨਣ ਜਗਤ ਜਹਾਨ

❋

❋

ਮਨੁੱਖ, ਚਾਰ ਵਰਨ ਅਠਾਰਾਂ ਬਰਨ ਦੂਜਾ ਰਾਹ ਨਾ ਕੋਇ ਤਕਾਈਆ । ਸਦੀ ਚੌਧਵੀਂ ਕਹੇ ਮੈਂ ਪਰਵਰਦਿਗਾਰ ਕੋਲੋਂ ਲੈਣਾ ਪੁਛ, ਨਿਮਰਤਾ ਵਿਚ ਸੀਸ ਝੁਕਾਈਆ। ਕੀ ਅੱਗੇ ਕਰਨਾ ਕੁੱਛ, ਕੁਸ਼ਲਤਾ ਨਾਲ ਦੇ ਸਮਝਾਈਆ। ਕਿਸ ਬਿਧ ਪੈਗ਼ੰਬਰਾਂ ਮੇਟੇਂ ਦੁੱਖ, ਦਰਦੀਆਂ ਦਰਦ ਵੰਡਾਈਆ। ਪਵਿੱਤ੍ਰ ਹੋਵੇ ਧਰਤ ਧਰਨੀ ਦੀ ਕੁੱਖ, ਧੌਲੀ ਧੌਲ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਖੇਲ ਅਬਿਨਾਸ਼ੀ ਅਚੁਤ, ਚੇਤਨ ਸੁਰਤੀ ਸਭ ਦੀ ਦੇ ਕਰਾਈਆ।

੨੯ ਮੱਘਰ ਸ਼ਹਿਨਸ਼ਾਹੀ ਸੰਮਤ ੪ ਗਿਆਨ ਸਿੰਘ ਦੇ ਗ੍ਰਹਿ ਪਿੰਡ ਸੁਰਖਪੁਰ ਜ਼ਿਲਾ ਕਪੂਰਥਲਾ

ਸਦੀ ਚੌਧਵੀਂ ਕਹੇ ਮੈਂ ਬੋਲ ਸੁਣਾਵਾਂ ਸੱਬਾ, ਸਾਹਿਬ ਸੁਲਤਾਨ ਦਿਆਂ ਦ੍ਰਿੜਾਈਆ। ਮੈਨੂੰ ਗੋਬਿੰਦ ਮਾਰਿਆ ਦੱਬਾ, ਭੈ ਵਿਚ ਰਿਹਾ ਸਮਝਾਈਆ। ਕਮਲੀਏ ਉਠ ਵੇਖ ਪੁਰਖ ਅਕਾਲ ਧੁਰ ਦਾ ਅੱਬਾ, ਪਤਿਪਰਮੇਸ਼ਵਰ ਨੂਰ ਅਲਾਹੀਆ। ਜਿਸ ਦਾ ਦੀਪਕ ਅਗੰਮੀ ਜਗਾ, ਜਗਹ ਜਗਹ ਕਰੇ ਰੁਸ਼ਨਾਈਆ। ਕਿਸੇ ਨਾਲ ਕਰੇ ਨਾ ਦਗ਼ਾ, ਫ਼ਰੇਬ ਕੂੜਾ ਦਏ ਮਿਟਾਈਆ। ਸਤਿ ਧਰਮ ਦਾ ਸਾਚਾ ਲਾਵੇ ਅੱਗਾ, ਆਗਮਨ ਆਪਣੇ ਹੱਥ ਰਖਾਈਆ। ਨਾਮ ਖ਼ੁਮਾਰੀ ਦੇਵੇ ਮਧਾ, ਮਧੁਰ ਧੁਨ ਇਕ ਸੁਣਾਈਆ। ਸਾਚੇ ਸੰਤਾਂ ਦੇਵੇ ਸੱਦਾ, ਹੁਕਮ ਸੁਨੇਹੜਾ ਇਕ ਪ੍ਰਗਟਾਈਆ। ਕਲਜੁਗ ਕੂੜੀ ਕਿਰਿਆ ਮੇਟੇ ਧੱਬਾ, ਮਾਇਆ ਮਮਤਾ ਮੋਹ ਚੁਕਾਈਆ । ਕਰੇ ਖੇਲ ਸੂਰਾ ਸਰਬਗਾ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਕੂੜ ਕੁੜਿਆਰ ਲਾਵੇ ਧੱਕਾ, ਲੱਖ ਚੁਰਾਸੀ ਖੋਜ ਖੁਜਾਈਆ । ਝਗੜਾ ਮੁਕੇ ਕਾਅਬਾ ਮੱਕਾ, ਕਾਇਆ ਕਾਅਬਾ ਦਏ ਦ੍ਰਿੜਾਈਆ। ਚਾਰ ਵਰਨ ਭੈਣ ਭਾਈ ਬਣਾਏ ਸਕਾ, ਨਾਤਾ ਧੁਰ ਦਾ ਆਪ ਵਖਾਈਆ। ਲੇਖਾ ਮੁਕੇ ਬੂਰਾ ਕੱਕਾ, ਕਾਮਲ ਮਰਸ਼ਦ ਹੋਏ ਸਹਾਈਆ। ਕਲਜੁਗ ਅੰਤ ਅਖੀਰ ਵੇਖ ਥੱਕਾ, ਥਕਾਵਟ ਵਿਚ ਦੁਹਾਈਆ। ਬਿਨਾ ਗੁਰਮੁਖਾਂ ਕਿਸੇ ਦੀ ਕ਼ੀਮਤ ਪੈਣੀ ਨਹੀਂ ਟਕਾ, ਟਕਿਆਂ ਵਾਲਾ ਕੰਮ ਕਿਸੇ ਨਾ ਆਈਆ। ਚਾਰ ਕੁੰਟ ਪੈਣਾ ਰੱਟਾ, ਰੱਟਾ ਸਕੇ ਨਾ ਕੋਇ ਮਿਟਾਈਆ। ਮੁਹੰਮਦ ਦਾ ਚੌਧਵੀਂ ਸਦੀ ਦਾ ਪੂਰਾ ਹੋਣਾ ਪਟਾ, ਪਟਨੇ ਵਾਲਾ ਕਰੇ ਸਫ਼ਾਈਆ । ਮੂਸਾ ਈਸਾ ਮੁਹੰਮਦ ਫਿਰੇ ਨੱਠਾ, ਭੱਜੇ ਵਾਹੋ ਦਾਹੀਆ। ਸਭ ਦਾ ਲੇਖਾ ਮੁਕਣਾ ਇਕੱਠਾ, ਹਰਿ ਕਰਤਾ ਆਪ ਚੁਕਾਈਆ। ਝਗੜਾ ਰਹੇ ਨਾ ਚੂੰਕਿ ਚੁਨਾਚੇ ਅਲਬੱਤਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਸੱਚਾ ਬੇਪ੍ਰਵਾਹੀਆ। ਸਦੀ ਚੌਧਵੀਂ ਕਹੇ ਮੈਨੂੰ ਗੋਬਿੰਦ ਕਿਹਾ ਨਾਲ ਜ਼ੋਰ, ਭੈ ਵਿਚ ਡਰਾਈਆ। ਤਕਣਾ ਨਾਲ ਗ਼ੌਰ, ਗਹਿਰ ਗੰਭੀਰ ਦਿਆਂ ਵਖਾਈਆ। ਜਿਸ ਦੇ ਸਿਰ ਤੇ ਛਤਰ ਅਗੰਮੀ ਝੁੱਲੇ ਚੌਰ, ਚਾਰ ਜੁਗ ਦਾ ਮਾਲਕ ਨਜ਼ਰੀ ਆਈਆ। ਜੋ ਹਰ ਥਾਂ ਜਾਵੇ ਬਹੁੜ, ਨਿਰਗੁਣ ਸਰਗੁਣ ਵੇਸ ਵਟਾਈਆ। ਬ੍ਰਹਿਮੰਡਾਂ ਖੰਡਾਂ ਪੁਰੀਆਂ ਲੋਆਂ ਰਿਹਾ ਦੌੜ, ਧਰਨੀ ਧਰਤ ਧਵਲ ਖੋਜੇ ਥਾਉਂ ਥਾਈਂਆ। ਲੱਖ ਚੁਰਾਸੀ ਫਲ ਵੇਖੇ ਮਿੱਠਾ ਕੌੜ, ਜੂਨ ਅਜੂਨੀ ਫੋਲ ਫੁਲਾਈਆ। ਦੋ ਜਹਾਨਾਂ ਲਾ ਅਗੰਮੀ ਪੌੜ, ਸ਼ਬਦੀ ਡੰਡੇ ਆਪ ਚੜ੍ਹਾਈਆ। ਕਲਜੁਗ ਕੂੜ ਕਲਪਣਾ ਮੇਟੇ ਸ਼ੋਰ, ਸ਼ਰਅ ਦਾ ਝਗੜਾ ਦਏ ਗਵਾਈਆ। ਕਰੇ ਪ੍ਰਕਾਸ਼ ਅੰਧ ਘੋਰ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਮੇਟ ਮਿਟਾਏ ਪੰਜ ਚੋਰ, ਕਾਇਆ ਮੰਦਰ ਅੰਦਰ ਕਰੇ ਸਫ਼ਾਈਆ। ਜੋਤੀ ਜੋਤ

❋

❋

ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਸਾਚਾ ਬੇਪ੍ਰਵਾਹੀਆ। ਸਦੀ ਚੌਧਵੀਂ ਕਹੇ ਮੈਨੂੰ ਗੋਬਿੰਦ ਦਿਤਾ ਜਾਮ, ਰਸ ਅਨੋਖਾ ਦਿਤਾ ਚਖਾਈਆ। ਸ਼ਬਦੀ ਦੇ ਪੈਗ਼ਾਮ, ਸੁਨੇਹੜਾ ਹੱਕ ਸੁਣਾਈਆ। ਸੰਦੇਸ਼ਾ ਦੇ ਇਸਲਾਮ, ਇਸਮ ਆਜ਼ਮ ਇਕ ਜਣਾਈਆ। ਖੇਲੇ ਖੇਲ ਧੁਰ ਅਮਾਮ, ਅਮਲ ਵੇਖੇ ਖ਼ਲਕ ਖ਼ੁਦਾਈਆ। ਖ਼ਾਕੀ ਪਰਦੇ ਵੇਖੇ ਇਨਸਾਨ, ਤਨ ਵਜੂਦ ਫੋਲ ਫੁਲਾਈਆ। ਕਵਣ ਦਰਗਾਹ ਸਾਚੀ ਹੋਇਆ ਗ਼ੁਲਾਮ, ਨਫ਼ਸ ਹਵਸ ਵਿਚ ਮਿਟਾਈਆ। ਖੇਲ ਵੇਖੇ ਸ਼ਰਅ ਸ਼ੈਤਾਨ, ਸ਼ਰੀਅਤ ਪੜਦਾ ਆਪ ਚੁਕਾਈਆ। ਸਾਬਤ ਤਕੇ ਉਮਤ ਈਮਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਦਾਤਾ ਧੁਰਦਰਗਾਹੀਆ। ਸਦੀ ਚੌਧਵੀਂ ਕਹੇ ਮੈਨੂੰ ਗੋਬਿੰਦ ਦਿਤਾ ਸੰਦੇਸ਼, ਹੱਕ ਹਕ਼ੀਕ਼ਤ ਦਿਤੀ ਦ੍ਰਿੜਾਈਆ। ਧਰਨੀ ਧਰਤ ਧਵਲ ਧੌਲ ਉਤੇ ਵੇਖ, ਮੱਕਾ ਕਾਅਬਾ ਫੋਲ ਫੁਲਾਈਆ। ਕੀ ਕਰਦੇ ਮੁੱਲਾ ਸ਼ੇਖ਼, ਸ਼ਖ਼ਸੀਅਤ ਨਜ਼ਰ ਕੋਇ ਨਾ ਆਈਆ। ਚਾਰੋਂ ਕੁੰਟ ਕੂੜਾ ਭੇਖ, ਮਾਇਆ ਮਮਤਾ ਵਿਚ ਦੁਨੀ ਹਲਕਾਈਆ। ਸਾਚੀ ਕਰੇ ਨਾ ਕੋਈ ਹਦਾਇਤ, ਮਮਤਾ ਮੋਹ ਨਾ ਕੋਇ ਚੁਕਾਈਆ। ਕਲਮਾ ਮਿਲੇ ਨਾ ਕਿਸੇ ਇਨਾਇਤ, ਵਸਤ ਅਗੰਮ ਨਾ ਕੋਇ ਵਖਾਈਆ। ਜਿਧਰ ਵੇਖਾਂ ਸਾਰੇ ਹੋਏ ਨਾਲਾਇਕ, ਬੁੱਧੀਵਾਨ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਾ ਕਰੇ ਆਪਣਾ ਹੱਕ ਫ਼ਰਾਇਜ਼, ਫ਼ਰਜ਼ ਵੇਖੇ ਖ਼ਲਕ ਖ਼ੁਦਾਈਆ। ਸਦੀ ਚੌਧਵੀਂ ਕਹੇ ਮੇਰੇ ਗੋਬਿੰਦ ਰੱਖਿਆ ਹੱਥ ਸੀਸ, ਸਿਰ ਦਿਤਾ ਝੁਕਾਈਆ। ਸੱਯਦਾ ਕਰ ਇਕ ਜਗਦੀਸ਼, ਜਗਦੀਸ਼ਰ ਧੁਰਦਰਗਾਹੀਆ। ਜਿਸ ਨੇ ਲੇਖਾ ਮੁਕੌਣਾ ਮੂਸਾ ਦਾ ਬੀਸ, ਈਸਾ ਨਾਲ ਵੱਜੇ ਵਧਾਈਆ। ਪ੍ਰਗਟ ਹੋਵੇ ਅਵਤਾਰ ਚੌਬੀਸ, ਕਲ ਕਲਕੀ ਸੋਭਾ ਪਾਈਆ। ਧੁਰ ਦਾ ਕਲਮਾ ਦਏ ਹਦੀਸ, ਹਜ਼ਰਤਾਂ ਕਰੇ ਪੜ੍ਹਾਈਆ। ਝਗੜਾ ਮੁਕਾਏ ਊਚ ਨੀਚ, ਜ਼ਾਤ ਪਾਤ ਡੇਰਾ ਢਾਹੀਆ। ਲੇਖਾ ਰਹੇ ਨਾ ਮੰਦਰ ਮਸੀਤ, ਕਾਇਆ ਕਾਅਬੇ ਕਰੇ ਰੁਸ਼ਨਾਈਆ। ਜਿਸ ਦੀ ਸਾਰੇ ਕਰਦੇ ਉਡੀਕ, ਪੇਸ਼ੀਨਗੋਈਆਂ ਵਿਚ ਸੁਣਾਈਆ। ਸੋ ਆਸਾ ਮਨਸਾ ਪੂਰੀ ਕਰੇ ਸਰਬ ਉਮੀਦ, ਨਿਰਗੁਣ ਦਾਤਾ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਨੂਰ ਨੂਰ ਜ਼ਹੂਰ ਆਪ ਵਖਾਈਆ। ਸਦੀ ਚੌਧਵੀਂ ਕਹੇ ਮੈਂ ਗੋਬਿੰਦ ਵੇਖਿਆ ਖੰਡਾ, ਸ਼ਬਦ ਧਾਰ ਜਣਾਈਆ। ਜੋ ਫਿਰੇ ਵਿਚ ਬ੍ਰਹਿਮੰਡਾ, ਬ੍ਰਹਿਮਾਦ ਰਿਹਾ ਘੁਮਾਈਆ। ਵਖਾਵੇ ਅਗੰਮ ਅਨੰਦਾ, ਨਿਜਾਨੰਦ ਵਿਚੋਂ ਪ੍ਰਗਟਾਈਆ। ਚੜ੍ਹਾਵੇ ਓਹ ਡੰਡਾ, ਜਿਥੇ ਮੰਜ਼ਲ ਰਹੇ ਨਾ ਰਾਈਆ। ਸੁਣਾਵੇ ਓਹ ਛੰਦਾ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਲਗਾਵੇ ਓਸ ਕੰਢਾ, ਜਿਥੇ ਨਈਆ ਨੌਕਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਮਿਹਰਵਾਨ ਮਹਿਬੂਬ ਬੇਪ੍ਰਵਾਹੀਆ। ਸਦੀ ਚੌਧਵੀਂ ਕਹੇ ਮੈਂ ਭੈ ਵਿਚ ਕੀਤੀ ਸਲਾਮ, ਅਲੈਕਮ ਕਹਿ ਕੇ ਸੀਸ ਨਿਵਾਈਆ। ਮੈਂ ਸੰਦੇਸਾ ਦੇਵਾਂ ਤਮਾਮ, ਤਮੰਨਾ ਆਪਣੀ ਨਾਲ ਰਲਾਈਆ। ਕਲਜੁਗ ਤੇਰਾ ਵਿਗੜ ਜਾਣਾ ਇੰਤਜ਼ਾਮ, ਬੰਦੋਬਸਤ ਨਾ ਕੋਇ ਕਰਾਈਆ। ਚਾਰੋਂ ਕੁੰਟ ਹੋਵੇ ਕ਼ਤਲੇਆਮ, ਕ਼ਾਤਲ ਮਕ਼ਤੂਲ ਸਮਝ ਕੋਇ ਨਾ ਪਾਈਆ। ਪੈਗ਼ੰਬਰ ਨਬੀ ਹੋਣ ਬਦਨਾਮ, ਇਸਮ ਆਜ਼ਮ ਨਾ ਕੋਇ ਵਡਿਆਈਆ। ਚਾਰੋਂ ਕੁੰਟ ਦਿਸੇ ਅੰਧੇਰੀ ਸ਼ਾਮ, ਸ਼ਮਅ ਨੂਰ ਨਾ ਕੋਇ ਰੁਸ਼ਨਾਈਆ। ਹੁਜਰਿਆਂ ਵਿਚ ਹੋਏ ਹਰਾਮ, ਮੱਕਾ ਕਾਅਬਾ ਦਏ ਦੁਹਾਈਆ। ਲੇਖਾ ਜਾਣੇ ਨਾ ਕੋਇ ਪਿਸਰ ਪਿਸਰਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ

❋

❋

ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਧਾਰ ਨੂਰ ਰੁਸ਼ਨਾਈਆ। ਸਦੀ ਚੌਧਵੀਂ ਕਹੇ ਗੋਬਿੰਦ ਕੀਤੀ ਮੇਰੇ ਉਤੇ ਰਹਿਮਤ, ਰਹਿਮ ਰਹੀਮ ਦਿਤਾ ਵਖਾਈਆ। ਮੈਂ ਨਿਉਂ ਕੇ ਚਰਨਾਂ ਉਤੇ ਢਹਿ ਕੇ ਹੋਈ ਸਹਿਮਤ, ਸਹਿਮ ਅੰਦਰੋਂ ਦਿਤਾ ਚੁਕਾਈਆ। ਮੇਰੀ ਲੇਖੇ ਲੱਗੀ ਮਿਹਨਤ, ਮੇਰੇ ਅੰਦਰ ਵੱਜੀ ਵਧਾਈਆ। ਫਿਰ ਸ਼ਬਦ ਇਸ਼ਾਰੇ ਕੀਤੀ ਸੈਨਤ, ਬਿਨ ਅੱਖਾਂ ਅੱਖਾਂ ਨਾਲ ਮਿਲਾਈਆ। ਚਾਰੋਂ ਕੁੰਟ ਹੈਰਾਨੀ ਹੋਵੇ ਹੈਬਤ, ਭੈ ਵਿਚ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਭੇਵ ਅਭੇਦਾ ਦਏ ਖੁਲ੍ਹਾਈਆ। ਸਦੀ ਚੌਧਵੀਂ ਕਹੇ ਗੋਬਿੰਦ ਦੱਸਿਆ ਖੋਲ੍ਹ ਖ਼ੁਲਾਸਾ, ਸ਼ਬਦੀ ਧਾਰ ਜਣਾਈਆ। ਪੁਰਖ ਅਕਾਲ ਦਾ ਰਖ ਭਰਵਾਸਾ, ਭਾਂਡਾ ਭਰਮ ਭੌ ਭੰਨਾਈਆ। ਜਿਸ ਨੇ ਚੌਦਾਂ ਤਬਕ ਚੌਧਵੀਂ ਸਦੀ ਵੇਖਣਾ ਤਮਾਸ਼ਾ, ਤਮਾਸ਼ਬੀਨ ਨਜ਼ਰ ਕਿਸੇ ਨਾ ਆਈਆ। ਦੀਨ ਦੁਨੀ ਦਾ ਉਲਟੌਣਾ ਪਾਸਾ, ਕਰਵਟ ਬਦਲ ਸਕੇ ਕੋਇ ਨਾ ਰਾਈਆ। ਕੂੜ ਕੁੜਿਆਰ ਕਰਨਾ ਨਾਸਾ, ਮੋਹ ਵਿਕਾਰ ਡੇਰਾ ਢਾਹੀਆ। ਸਚ ਧਰਮ ਦਾ ਜੋੜਨਾ ਨਾਤਾ, ਸਤਿਜੁਗ ਸਚ ਲਏ ਪਰਗਟਾਈਆ। ਆਤਮ ਪਰਮਾਤਮ ਦੱਸਣੀ ਗਾਥਾ, ਤੂੰ ਮੇਰਾ ਮੈਂ ਤੇਰਾ ਪੜਦਾ ਦਏ ਚੁਕਾਈਆ। ਭਾਗ ਲਗਾਏ ਕਾਇਆ ਮਾਟੀ ਕਾਚਾ, ਕੰਚਨ ਗੜ੍ਹ ਦਏ ਸੁਹਾਈਆ। ਮਨੂਆ ਦਹਿ ਦਿਸ਼ਾ ਨਾ ਉਠ ਉਠ ਨਾਚਾ, ਨੌ ਦਵਾਰ ਡੇਰਾ ਢਾਹੀਆ। ਕਰੇ ਪ੍ਰਕਾਸ਼ ਅੰਧੇਰੀ ਰਾਤਾ, ਸਤਿਜੁਗ ਸਾਚਾ ਚੰਦ ਚੜ੍ਹਾਈਆ। ਸਤਿਗੁਰ ਸ਼ਬਦ ਜਿਨ੍ਹਾਂ ਜਨ ਹੋ ਕੇ ਵਾਚਾ, ਵਾਸਤਾ ਧੁਰ ਦੇ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਰਬ ਕਲਾ ਸਮਰਾਥਾ, ਸਮਰਥ ਸਵਾਮੀ ਅੰਤਰਜਾਮੀ ਆਪਣਾ ਹੁਕਮ ਵਰਤਾਈਆ । ਸਦੀ ਚੌਧਵੀਂ ਕਹੇ ਗੋਬਿੰਦ ਮੈਨੂੰ ਵਖਾਇਆ ਮੁੱਕਾ, ਮੁਕੰਮਲ ਦਿਤਾ ਜਣਾਈਆ। ਔਹ ਵੇਖ ਪੈਗ਼ੰਬਰ ਅਵਤਾਰ ਝੁਕਾ, ਸਿਰ ਸਕੇ ਨਾ ਕੋਇ ਉਠਾਈਆ। ਪੈਂਡਾ ਸਭ ਦਾ ਅੰਤਮ ਮੁੱਕਾ, ਅੱਗੇ ਅਵਰ ਨਾ ਕੋਇ ਵਧਾਈਆ। ਪੁਰਖ ਅਕਾਲਾ ਦੀਨ ਦਿਆਲਾ ਦੀਨ ਮਜ਼੍ਹਬ ਦਾ ਭੰਨਣਵਾਲਾ ਹੁੱਕਾ, ਹੁਕਮ ਆਪਣਾ ਇਕ ਪ੍ਰਗਟਾਈਆ। ਧਰਨੀ ਦੀ ਸਫ਼ਲੀ ਕਰੇ ਕੁੱਖਾ, ਦੂਤਾਂ ਦੁਸ਼ਟਾਂ ਡੇਰਾ ਢਾਹੀਆ। ਭਗਤਾਂ ਉਜਲ ਕਰਾਏ ਮੁਖਾ, ਦੁਰਮਤ ਮੈਲ ਧੁਆਈਆ। ਚਾਰ ਵਰਨ ਕਰਾਏ ਸੁਖਾ, ਏਕਾ ਰੰਗ ਰੰਗਾਈਆ। ਦੇਵੇ ਵਡਿਆਈ ਮਾਣਸ ਮਾਨੁੱਖਾ, ਮਾਨਵ ਆਪਣੇ ਘਰ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਉਪਰ ਬਸੁਧਾ, ਬੁੱਧੀ ਸਭ ਦੀ ਫੋਲ ਫੁਲਾਈਆ। ਸਦੀ ਚੌਧਵੀਂ ਕਹੇ ਸ਼ਬਦੀ ਗੋਬਿੰਦ ਆਖਿਆ ਨਾਲ ਪ੍ਰੀਤ, ਪ੍ਰੀਤਮ ਦਿਆਂ ਮਿਲਾਈਆ। ਜਿਹੜਾ ਵਸੇ ਬਾਹਰ ਮੰਦਰ ਮਸੀਤ, ਅੰਦਰ ਵੜ ਨਾ ਮੁਖ ਛੁਪਾਈਆ। ਜਿਸ ਦੀ ਜੁਗ ਜੁਗ ਵਖਰੀ ਰੀਤ, ਰੀਤੀਵਾਨ ਧੁਰਦਰਗਾਹੀਆ। ਕਾਇਆ ਮਾਟੀ ਕਰੇ ਠਾਂਡੀ ਸੀਤ, ਅਗਨੀ ਤਤ ਬੁਝਾਈਆ। ਝਗੜਾ ਮੁਕਾਏ ਊਚ ਨੀਚ, ਜ਼ਾਤ ਪਾਤ ਡੇਰਾ ਢਾਹੀਆ। ਨਿਰਗੁਣ ਧਾਰ ਵਸੇ ਸਭ ਦੇ ਬੀਚ, ਸਾਢੇ ਤਿੰਨ ਹੱਥ ਸੋਭਾ ਪਾਈਆ। ਆਦਿ ਜੁਗਾਦਿ ਰਹੇ ਅਤੀਤ, ਤ੍ਰੈਗੁਣ ਵਿਚ ਕਦੇ ਨਾ ਆਈਆ। ਜਨ ਭਗਤਾਂ ਅੰਮ੍ਰਿਤ ਬਖ਼ਸ਼ੇ ਠਾਂਡਾ ਸੀਤ, ਮੇਘ ਮੇਘਲਾ ਇਕ ਬਰਸਾਈਆ। ਸਾਚੇ ਨਾਮ ਦੀ ਪਾਵੇ ਭੀਖ, ਭਿਖਕਾਂ ਝੋਲੀ ਦਏ ਭਰਾਈਆ। ਸਦੀ ਚੌਧਵੀਂ ਤੇਰੇ ਅੰਤ ਅਖ਼ੀਰ ਬੇਨਜ਼ੀਰ ਚਾਰ ਜੁਗ ਦੀ ਬਦਲ ਦੇਵੇ ਤਵਾਰੀਖ਼, ਤਾਰੀਖ ਆਪਣੀ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਨਿਰਵੈਰ ਨਿਰਾਕਾਰ ਆਪਣਾ ਖੇਲ ਵਖਾਈਆ। ਸਦੀ ਚੌਧਵੀਂ ਕਹੇ ਮੈਨੂੰ ਗੋਬਿੰਦ ਵਖਾਇਆ

❋

❋

ਚਿੱਲਾ, ਤਰਕਸ਼ ਵੇਖ ਦੁਹਾਈਆ। ਮੇਰੇ ਮੁਖੋਂ ਨਿਕਲਿਆ ਇਲਲਿੱਲਾ, ਲਾ ਇਲਾ ਕਹਿ ਕੇ ਦਿਤਾ ਸੁਣਾਈਆ। ਸੀਸ ਝੁਕਾ ਕੇ ਕਿਹਾ ਬਿਸਮਿਲਾ, ਬਿਸਮਿਲ ਤੇਰੀ ਧਾਰ ਨਜ਼ਰੀ ਆਈਆ। ਚੌਦਾਂ ਤਬਕ ਵੇਖਿਆ ਹਿੱਲਾ, ਧੀਰਜ ਧੀਰ ਨਾ ਕੋਇ ਧਰਾਈਆ। ਫੇਰ ਅੰਬਰ ਤੱਕਿਆ ਨੀਲਾ, ਨੇਤਰ ਨੈਣ ਉਠਾਈਆ। ਚਾਰੋਂ ਕੁੰਟ ਨਾ ਕੋਇ ਵਸੀਲਾ, ਵਸਲ ਯਾਰ ਨਾ ਕੋਇ ਕਰਾਈਆ। ਮੁਹੰਮਦ ਦਾ ਵਿਛੜਿਆ ਦਿਸੇ ਕ਼ਬੀਲਾ, ਕਾਅਬਾ ਰਿਹਾ ਕੁਰਲਾਈਆ। ਨਾਅਰਾ ਸੁਣਿਆ ਕੋਇ ਨਾ ਹੱਕ ਆਮੀਨਾ, ਨਿਉਂ ਨਿਉਂ ਸੀਸ ਨਾ ਕੋਇ ਨਿਵਾਈਆ। ਅੰਤਮ ਮੁੱਕਣ ਲੱਗੀ ਤਾਲੀਮਾ, ਅਲਿਫ਼ ਯੇ ਨਾ ਕੋਇ ਵਡਿਆਈਆ। ਝਗੜਾ ਰਹੇ ਨਾ ਸ਼ਰਅ ਤਕ਼ਸੀਮਾ, ਯਕਤਰਫ਼ ਕਰੇ ਸਫ਼ਾਈਆ। ਕਰੇ ਖੇਲ ਹਰਿ ਅਜ਼ੀਮਾ, ਆਲੀਸ਼ਾਨ ਨੂਰ ਅਲਾਹੀਆ। ਜਿਸ ਦੀ ਇਕੋ ਮੰਜ਼ਲ ਤੇ ਇਕੋ ਜ਼ੀਨਾ, ਇਕੋ ਡੰਡੇ ਦਏ ਚੜ੍ਹਾਈਆ। ਝਗੜਾ ਮੁਕਾ ਕੇ ਨਰ ਮਦੀਨਾ, ਆਤਮ ਬ੍ਰਹਮ ਦਏ ਸਮਝਾਈਆ। ਕਲਜੁਗ ਕੂੜੀ ਕਿਰਿਆ ਮੇਟ ਕਮੀਨਾ, ਕਾਮਲ ਮੁਰਸ਼ਦ ਹੋਏ ਸਹਾਈਆ। ਸ੍ਰਿਸ਼ਟੀ ਦੀ ਦ੍ਰਿਸ਼ਟੀ ਕਰੇ ਅਧੀਨਾ, ਮਨ ਕਾ ਮਣਕਾ ਆਪ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਵਡਾ ਬੇਪ੍ਰਵਾਹੀਆ। ਸਦੀ ਚੌਧਵੀਂ ਕਹੇ ਮੈਨੂੰ ਗੋਬਿੰਦ ਪ੍ਰੇਮ ਨਾਲ ਲਾਇਆ ਹੱਥ, ਹੱਥ ਪੁਸ਼ਤ ਪਨਾਹ ਟਿਕਾਈਆ। ਮੈਂ ਚਰਨਾਂ ਗਈ ਢੱਠ, ਨਿਉਂ ਨਿਉਂ ਸੀਸ ਨਿਵਾਈਆ। ਫੇਰ ਵੇਖਿਆ ਝਟ, ਆਪਣੀ ਅੱਖ ਖੁਲ੍ਹਾਈਆ। ਅਵਤਾਰ ਪੈਗ਼ੰਬਰਾਂ ਕੀਤਾ ਇਕੱਠ, ਬੈਠੇ ਰਾਹ ਤਕਾਈਆ। ਸਾਡਾ ਪੂਰਾ ਹੋਇਆ ਹਠ, ਸਦੀ ਚੌਧਵੀਂ ਤੇਰੇ ਨਾਲ ਵਡਿਆਈਆ। ਹੁਣ ਕਿਧਰ ਜਾਈਏ ਨਠ, ਚਾਰੋਂ ਕੁੰਟ ਦੁਹਾਈਆ। ਦੀਨ ਮਜ਼੍ਹਬ ਗਏ ਛਡ, ਸਾਡਾ ਸੰਗ ਨਾ ਕੋਇ ਬਣਾਈਆ। ਕਲਮਿਉਂ ਹੋਏ ਅੱਡ, ਕਾਇਨਾਤ ਰਹੀ ਕੁਰਲਾਈਆ। ਮਕ਼ਬਰਿਆਂ ਵਿਚ ਰਿਹਾ ਕੋਈ ਨਾ ਹੱਡ, ਮਿੱਟੀ ਖ਼ਾਕ ਖ਼ਾਕ ਸਮਾਈਆ। ਪਰਵਰਦਿਗਾਰ ਲਈਏ ਸੱਦ, ਸੱਦਾ ਹੋਕਾ ਇਕ ਜਣਾਈਆ। ਕਿਰਪਾ ਕਰ ਆਪਣੇ ਜਗ, ਜਾਗਰਤ ਜੋਤ ਕਰ ਰੁਸ਼ਨਾਈਆ। ਦੀਨ ਦੁਨੀ ਬੁਝਾ ਅੱਗ, ਆਬੇਹਯਾਤ ਮੁਖ ਚੁਆਈਆ। ਹੰਸ ਹੋਏ ਕਗ, ਕਾਗੋਂ ਹੰਸ ਦੇ ਉਪਜਾਈਆ। ਕਿਰਪਾ ਕਰ ਉਪਰ ਸ਼ਾਹ ਰਗ, ਨੌ ਦਵਾਰੇ ਡੇਰਾ ਢਾਹੀਆ। ਮਨ ਕਲਪਣਾ ਜਾਏ ਬੱਝ, ਦਹਿ ਦਿਸ਼ਾ ਨਾ ਉਠ ਉਠ ਧਾਈਆ। ਦੀਨ ਮਜ਼੍ਹਬ ਦੀ ਮੇਟ ਦੇ ਹੱਦ, ਸ਼ਰਅ ਕਰੇ ਨਾ ਕੋਇ ਲੜਾਈਆ। ਸ੍ਰਿਸ਼ਟ ਸਬਾਈ ਤੇਰਾ ਗਾਵੇ ਛੱਦ, ਤੂੰ ਮੇਰਾ ਮੈਂ ਤੇਰਾ ਰਾਗ ਅਲਾਈਆ। ਨਾਮ ਖ਼ੁਮਾਰੀ ਪਿਆਵੇ ਮਦਿ, ਮਧਰ ਧੁਨ ਇਕ ਸੁਣਾਈਆ। ਤੇਰਾ ਆਤਮ ਤੈਥੋਂ ਰਹੇ ਨਾ ਕੋਇ ਅਲਗ, ਵਿਛੜਿਆਂ ਜੋੜ ਲੈਣਾ ਜੜਾਈਆ। ਤੂੰ ਸਾਹਿਬ ਸਰਬ ਕਲਾ ਸਮਰਥ, ਤੇਰੇ ਹੱਥ ਵਡਿਆਈਆ। ਗੁਰ ਅਵਤਾਰ ਪੈਗ਼ੰਬਰ ਤੇਰਾ ਗੌਂਦੇ ਜਸ, ਸਿਫ਼ਤਾਂ ਵਿਚ ਸਾਲਾਹੀਆ। ਕਲਜੁਗ ਅੰਤਰ ਸਤਿਜੁਗ ਲੌਣਾ ਤੇਰੇ ਵੱਸ, ਵਾਸਤਾ ਤੇਰੇ ਅੱਗੇ ਪਾਈਆ। ਸਦੀ ਚੌਧਵੀਂ ਕਹੇ ਮੈਂ ਚਰਨਾਂ ਪਈ ਢੱਠ, ਢਹਿ ਪਈ ਸਰਨਾਈਆ। ਜਿਉਂ ਭਾਵੇ ਤਿਉਂ ਲੈਣਾ ਰੱਖ, ਰੱਖਕ ਹੋ ਕੇ ਵੇਖ ਵਖਾਈਆ। ਕਲਜੁਗ ਮੇਟ ਰੈਣ ਅੰਧੇਰੀ ਮੱਸ, ਨੂਰੀ ਚੰਦ ਕਰ ਰੁਸ਼ਨਾਈਆ। ਮੈਂ ਨਿਰਧਨ ਹੋ ਕੇ ਜੋੜਾਂ ਹੱਥ, ਸਾਹਿਬ ਸਵਾਮੀ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਸਚ ਧਰਮ ਦਾ ਵੇਖਾਂ ਇਕੋ ਹੱਟ, ਜਗਤ ਹਟਵਾਣਾ ਰਹਿਣ ਕੋਇ ਨਾ ਪਾਈਆ।

❋

❋

ਪਹਿਲੀ ਪੋਹ ਸ਼ਹਿਨਸ਼ਾਹੀ ਸੰਮਤ ੪ ਹਰਿ ਭਗਤ ਦਵਾਰ ਜੇਠੂਵਾਲ

ਸਦੀ ਚੌਧਵੀਂ ਕਹੇ ਮੈਂ ਫਿਰ ਕੇ ਵੇਖੀ ਲੱਖ ਚੁਰਾਸੀ ਜੂਨੀ, ਜੂਏਬਾਜ਼ ਜਗਤ ਲੋਕਾਈਆ। ਕੀ ਹੋਇਆ ਜੇ ਦੁਆਪਰ ਖੇਲ ਖੇਲਿਆ ਅਠਾਰਾਂ ਖੂਹਣੀ, ਯੁੱਧ ਬੁੱਧ ਨਾਲ ਲੜਾਈਆ। ਕਲਜੁਗ ਸ੍ਰਿਸ਼ਟੀ ਦੀ ਦ੍ਰਿਸ਼ਟੀ ਵਿਕਾਰ ਵਿਚ ਅਨੰਤ ਗੁਣਾ ਹੋ ਗਈ ਦੂਣੀ, ਦੁਨੀਦਾਰ ਸਮਝ ਕਿਸੇ ਨਾ ਆਈਆ। ਗੁਰ ਅਵਤਾਰ ਪੈਗ਼ਬਰ ਪ੍ਰਭ ਦੇ ਗੋੜ੍ਹੇ ਵਿਚੋਂ ਕੱਤ ਕੇ ਗਏ ਨਹੀਂ ਪੂਣੀ, ਤੰਦ ਕੱਚੇ ਜਗਤ ਖਿਚਾਈਆ। ਅੱਗੇ ਖੇਲ ਵੇਖਣੀ ਅਨਹੋਣੀ, ਜਿਸ ਨੂੰ ਸਕੇ ਨਾ ਕੋਇ ਸਮਝਾਈਆ। ਖ਼ਾਲਕ ਦੀ ਖ਼ਲਕਤ ਚਾਰੋਂ ਕੁੰਟ ਰੋਣੀ, ਰੋਂਦਿਆਂ ਚੁੱਪ ਨਾ ਕੋਇ ਕਰਾਈਆ। ਪ੍ਰਭ ਦੀ ਧਾਰ ਵੇਖਣੀ ਮਨ ਮੋਹਣੀ, ਜਿਸ ਦਾ ਰੂਪ ਰੰਗ ਰੇਖ ਜਗ ਨੇਤਰ ਨਜ਼ਰ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਦਾਤਾ ਧੁਰਦਰਗਾਹੀਆ। ਸਦੀ ਚੌਧਵੀਂ ਕਹੇ ਮੈਂ ਖੇਲ ਵੇਖਾਂ ਮੁਫ਼ਤ, ਮੁਫ਼ਤੀਆਂ ਡੇਰਾ ਢਾਹੀਆ। ਪ੍ਰਭ ਦੀ ਧਾਰ ਵੇਖਣੀ ਅੰਗੁਸ਼ਤ, ਜੋ ਗੁਫ਼ਤ ਸ਼ਨੀਦ ਦਏ ਰੁਸ਼ਨਾਈਆ। ਮੁਹੰਮਦ ਦਾ ਲੇਖਾ ਵੇਖਣਾ ਦਰੁਸਤ, ਜੋ ਲਿਖਿਆ ਬਿਨ ਕ਼ਲਮ ਸ਼ਾਹੀਆ। ਧੁਰਦਰਗਾਹੀ ਤਕਣਾ ਇਕੋ ਮੁਰਸ਼ਦ, ਜਲਵਾਗਰ ਨੂਰ ਅਲਾਹੀਆ। ਜਿਸ ਦੀ ਕਰ ਸਕੇ ਕੋਇ ਨਾ ਉਲਫ਼ਤ, ਅੱਖਰਾਂ ਵਿਚ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਚਾ ਹਰਿ, ਹਰਿ ਕਰਤਾ ਇਕ ਅਖਵਾਈਆ। ਸਦੀ ਚੌਧਵੀਂ ਕਹੇ ਮੈਂ ਵੇਖਾਂ ਖੇਲ ਨਿਰਾਲਾ, ਨਿਰਾਕਾਰ ਦਏ ਵਖਾਈਆ। ਸਭ ਦਾ ਹੱਲ ਕਰੇ ਸਵਾਲਾ, ਸਵਾਲੀ ਬੈਠੇ ਆਸ ਰਖਾਈਆ। ਚਾਰ ਕੁੰਟ ਕਰੇ ਬੇਹਾਲਾ, ਬਿਹਬਲ ਹੋ ਕੇ ਸਾਰੇ ਦੇਣ ਦੁਹਾਈਆ। ਚਾਰ ਕੁੰਟ ਦਹਿ ਦਿਸ਼ਾ ਆਪਣੀ ਬਦਲ ਦੇਵੇ ਚਾਲਾ, ਚਾਲ ਨਿਰਾਲੀ ਇਕ ਪ੍ਰਗਟਾਈਆ। ਸਾਰੇ ਗੀਤ ਗੌਂਦੇ ਮਾਜ਼ੀ ਕੋਈ ਸਮਝ ਸਕੇ ਨਾ ਹਾਲਾ, ਅਗਲਾ ਪੜਦਾ ਨਾ ਕੋਇ ਚੁਕਾਈਆ। ਫਲ ਦਿਸੇ ਨਾ ਕਿਸੇ ਡਾਲਾ, ਸ੍ਰਿਸ਼ਟੀ ਸਿਮਲ ਰੁੱਖ ਕੂੜ ਲਹਿਰਾਈਆ। ਚਾਰ ਜੁਗ ਗੁਰ ਅਵਤਾਰ ਪੈਗ਼ੰਬਰ ਜਿਸ ਦਾ ਦੇ ਕੇ ਗਏ ਅਹਿਵਾਲਾ, ਭਵਿਖਤਾਂ ਵਿਚ ਲਿਖਤਾਂ ਵਿਚ ਸਾਲਾਹੀਆ। ਸੋ ਲੇਖਾ ਜਾਣੇ ਦੋ ਜਹਾਨਾਂ, ਨਿਰਗੁਣ ਸਰਗੁਣ ਆਪਣਾ ਹੁਕਮ ਵਰਤਾਈਆ। ਸ਼ਾਹੋ ਭੂਪ ਬਣ ਰਾਜਾਨਾ, ਲੱਖ ਚੁਰਾਸੀ ਰਈਅਤ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਧਾਰ ਨੂਰ ਰੁਸ਼ਨਾਈਆ। ਸਦੀ ਚੌਧਵੀਂ ਕਹੇ ਹੁਕਮ ਦੇਵੇ ਪੁਰਖ ਅਬਿਨਾਸ਼ਨ, ਅਬਿਨਾਸ਼ੀ ਆਪ ਜਣਾਈਆ। ਗੁਰ ਅਵਤਾਰ ਪੈਗ਼ੰਬਰ ਸਾਰੇ ਬਣਨੇ ਸਾਥਨ, ਸਗਲਾ ਸੰਗ ਪ੍ਰਗਟਾਈਆ । ਸੇਵਾ ਕਰਨ ਤ੍ਰਲੋਕੀ ਨਾਥਨ, ਨਾਥ ਅਨਾਥਾਂ ਦਇਆ ਕਮਾਈਆ। ਪੈਗ਼ੰਬਰ ਸੀਸ ਜਗਦੀਸ਼ ਨਵਾਜਨ, ਨਵਾਜ਼ਸ਼ ਵਿਚ ਧਿਆਨ ਲਗਾਈਆ। ਗੁਰੂ ਗੁਰਦੇਵ ਸ਼ਬਦ ਸੁਣਨ ਅਗੰਮੀ ਭਾਸ਼ਨ, ਜਿਸ ਦੀ ਭਾਸ਼ਾ ਸਕੇ ਨਾ ਕੋਇ ਦ੍ਰਿੜਾਈਆ। ਕਰੇ ਖੇਲ ਅੰਤ ਤਮਾਸ਼ਨ, ਪਾਰਬ੍ਰਹਮ ਪ੍ਰਭ ਧੁਰਦਰਗਾਹੀਆ। ਸਭ ਦਾ ਲੇਖਾ ਆਇਆ ਵਾਚਣ, ਘਟ ਭੀਤਰ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਦੀ ਚੌਧਵੀਂ ਤੇਰਾ ਸੀਸ ਗੁੰਦੇ ਓਹ ਮਰਾਸਣ, ਜੋ ਮਿਸਰਾ ਪ੍ਰਭ ਦਾ ਇਕ ਸੁਣਾਈਆ। ਸਦੀ ਚੌਧਵੀਂ ਕਹੇ ਮੈਂ ਸੁਣਿਆ ਹੁਕਮ ਅਪਾਰਾ, ਅਪਰੰਪਰ ਦਿਤਾ ਜਣਾਈਆ। ਤੇਰਾ ਖੇਲ ਜਗਤ ਤੋਂ ਨਿਆਰਾ, ਨਿਰੰਕਾਰ ਰਿਹਾ ਕਰਾਈਆ। ਚਰਨ ਪ੍ਰੀਤੀ ਦੇ ਸਹਾਰਾ, ਸਿਰ ਆਪਣਾ ਹੱਥ ਟਿਕਾਈਆ। ਤੇਰਾ ਸੰਗ ਹੋਵੇ

❋

❋

ਪੰਜ ਪਿਆਰਾ, ਪੰਚ ਵਿਕਾਰ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਸਾਜਨ ਇਕ ਅਖਵਾਈਆ। ਸਦੀ ਚੌਧਵੀਂ ਕਹੇ ਪ੍ਰਭ ਮੇਰੀ ਹੋਰ ਆਸ, ਅਸਲ ਦਿਆਂ ਸਮਝਾਈਆ। ਜੋ ਗੁਰਮੁਖ ਤੇਰੀ ਸ਼ਾਖ਼, ਸ਼ਨਾਖ਼ਤ ਦੇਣੀ ਦ੍ਰਿੜਾਈਆ। ਇੱਕੀਆਂ ਦੇ ਹੱਥ ਵਿਚ ਹੋਵੇ ਇਕ ਇਕ ਚਾਕ, ਜੋ ਚਾਕਰੀ ਤੇਰੀ ਕਮਾਈਆ। ਉਹ ਵਕ਼ਤ ਸੁਹਾਵਣ ਛੱਬੀ ਪੋਹ ਦੀ ਰਾਤ, ਰੁਤੜੀ ਤੇਰੇ ਨਾਲ ਮਹਿਕਾਈਆ। ਬਾਂਹ ਕੱਢਕੇ ਦੇਣ ਆਖ, ਉਚੀ ਕੂਕ ਕੂਕ ਸੁਣਾਈਆ। ਪ੍ਰਭੂ ਸਾਡਾ ਲੇਖਾ ਮੇਟ ਦੇ ਬਿਨ ਸ਼ਾਹੀ ਕਲਮ ਦਵਾਤ, ਚਿੱਟੇ ਉਤੇ ਚਿੱਟਾ ਦੇ ਲਗਾਈਆ। ਆਤਮ ਪਰਮਾਤਮ ਜੁੜੇ ਨਾਤ, ਪਾਰਬ੍ਰਹਮ ਬ੍ਰਹਮ ਤੇਰੇ ਵਿਚ ਸਮਾਈਆ। ਸਾਡਾ ਪਿਛਲਾ ਫੋਲੀਂ ਨਾ ਖਾਤ, ਅਗਲਾ ਰੰਗ ਦੇਣਾ ਰੰਗਾਈਆ। ਸਾਰੇ ਤੈਥੋਂ ਸਿਖ ਕੇ ਜਾਈਏ ਜਾਚ, ਯਾਚਕ ਬਣ ਕੇ ਸੀਸ ਨਿਵਾਈਆ। ਕਿਸ ਬਿਧ ਪ੍ਰਭ ਦੇ ਰਹੀ ਦਾ ਦਾਸ, ਸੇਵਕ ਹੋ ਕੇ ਸੇਵ ਕਮਾਈਆ। ਤੂੰ ਕਿਰਪਾ ਕਰਨੀ ਸਭ ਦੇ ਅੰਦਰ ਵਿਚ ਸਵਾਸ, ਸਾਹ ਸਾਹ ਆਪਣਾ ਆਪ ਸਮਾਈਆ। ਜਨ ਭਗਤਾਂ ਅੰਦਰ ਕਰ ਜੋਤ ਪ੍ਰਕਾਸ਼, ਨਿਰਗੁਣ ਨੂਰ ਦੇਣਾ ਚਮਕਾਈਆ। ਬਿਨਾ ਕੰਨਾਂ ਤੋਂ ਸੁਣਨ ਤੇਰੀ ਆਵਾਜ਼, ਨਾਦ ਸ਼ਬਦ ਧੁਨ ਸ਼ਨਵਾਈਆ। ਬਿਨਾ ਰਸਨਾ ਤੋਂ ਤੇਰਾ ਅੰਮ੍ਰਿਤ ਰਸ ਲੈਣ ਚਾਖ, ਅਨਰਸ ਦੇਣਾ ਵਖਾਈਆ। ਤੇਰੀ ਸੁਣਨ ਅਗੰਮੀ ਗਾਥ, ਰਾਤੀਂ ਸੁਤਿਆਂ ਦੇ ਅੰਦਰ ਵੜ ਕੇ ਕਰੀਂ ਪੜ੍ਹਾਈਆ। ਮੰਜ਼ਲ ਆਪਣੀ ਚੜ੍ਹੌਣਾ ਘਾਟ, ਪੈਂਡਾ ਇਕੋ ਵਾਰ ਮੁਕਾਈਆ। ਮਿਹਰਵਾਨ ਹੋ ਕੇ ਬਖ਼ਸ਼ਣੀ ਦਾਤ, ਦਾਤੇ ਝੋਲੀ ਦੇਣੀ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਸਦੀ ਚੌਧਵੀਂ ਕਹੇ ਮੇਰਾ ਅੰਤਮ ਆਇਆ ਕੰਢੀ, ਕੰਢੇ ਖਲੋਤੀ ਦਿਆਂ ਦੁਹਾਈਆ। ਗੁਰਮੁਖੋ ਵਾਸਨਾ ਰਖਿਓ ਕੋਈ ਨਾ ਗੰਦੀ, ਸੁਗੰਧੀ ਅੰਦਰ ਲੈਣੀ ਪ੍ਰਗਟਾਈਆ। ਦੀਨ ਮਜ਼੍ਹਬ ਦੀ ਰਹੇ ਨਾ ਕੋਇ ਪਾਬੰਦੀ, ਜ਼ਾਤ ਪਾਤ ਨਾ ਵੰਡ ਵੰਡਾਈਆ। ਭਗਤੋ ਨੇਤਰ ਅੱਖ ਰਹੇ ਨਾ ਊਂਦੀ, ਸਾਚੇ ਲੋਚਨ ਹੋਈ ਰੁਸ਼ਨਾਈਆ। ਤੁਸੀਂ ਗੋਬਿੰਦ ਦੇ ਸੁਤ ਦੁਲਾਰੇ ਜੰਗੀ, ਜਿਨ੍ਹਾਂ ਸਰਸੇ ਕੀਤੀ ਜੁਦਾਈਆ। ਹੁਣ ਵਰਭੰਡ ਵਿਚ ਪਾਓ ਭੰਡੀ, ਚਾਰੋਂ ਕੁੰਟ ਰਹੀ ਕੁਰਲਾਈਆ। ਤੁਹਾਡਾ ਮਾਰਗ ਸਿੱਧਾ ਜਗਤ ਜਹਾਨ ਦੀ ਔਝੜ ਡੰਡੀ, ਡੰਡਾਵਤ ਵਾਲਾ ਨਜ਼ਰ ਕੋਇ ਨਾ ਆਈਆ। ਤੁਸੀਂ ਓਸ ਪ੍ਰਭੂ ਦੇ ਸੰਗੀ, ਜੋ ਸਗਲਾ ਸੰਗ ਨਿਭਾਈਆ। ਵੇਖਿਓ ਕੋਈ ਪੰਜਾਂ ਤੱਤਾਂ ਵਾਲਾ ਵਜੂਦ ਨਾ ਮੰਨਿਓ ਡੰਬੀ, ਨਿਰਗੁਣ ਨੂਰ ਪੁਰਖ ਅਕਾਲ ਸਭ ਦਾ ਪਿਤਾ ਮਾਈਆ। ਜਗਤ ਨੇ ਤੋੜੀ ਅੰਤ ਜਗਤ ਦੇ ਮਾਲਕ ਗੰਢੀ, ਗੰਢਣਹਾਰ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਸਦੀ ਚੌਧਵੀਂ ਕਹੇ ਮੈਨੂੰ ਸੰਦੇਸਾ ਦੇਵੇ ਪੁਰਖ ਅਕਾਲ ਪਾਪਾ, ਭਾਪਾ ਕਹਿ ਕੇ ਮੈਂ ਵੀ ਦਿਆਂ ਜਣਾਈਆ। ਇੱਕੀ ਬੀਬੀਆਂ ਵੇਸ ਕਰਨ ਜਿਵੇਂ ਨੌਜਵਾਨ ਦਾ ਕਰਨ ਸਿਆਪਾ, ਬਸਤਰ ਆਪਣੇ ਲੈਣ ਸਜਾਈਆ। ਜਨ ਭਗਤਾਂ ਦੇ ਅੰਦਰੋਂ ਕੱਢਣਾ ਤ੍ਰੈਗੁਣ ਤਾਪਾ, ਤਪਦੇ ਹਿਰਦੇ ਸ਼ਾਂਤ ਕਰਾਈਆ। ਮੁਖੋਂ ਕਹਿਣਾ ਸੋਹੰ ਪਾਠਾ, ਹਾਏ ਹਾਏ ਆਵਾਜ਼ ਲਗਾਈਆ। ਹਾਏ ਹਾਏ ਸਤਿਗੁਰ ਪ੍ਰੇਮ ਮਾਰਦਾ ਠਾਠਾਂ, ਹਾਏ ਪ੍ਰਭ ਦੇ ਨਾਮ ਦੁਹਾਈਆ। ਹਾਏ ਛਡ ਦਿਤੀ ਦੇਵੀ ਵਾਲੀ ਲਾਟਾਂ, ਹਾਏ ਜੋਤ ਨਾ ਕੋਇ ਜਗਾਈਆ। ਹਾਏ ਹਾਏ ਗੁਰ ਅਵਤਾਰ ਪੈਗ਼ੰਬਰਾਂ ਪੂਰਾ ਕੀਤਾ ਨਾ ਘਾਟਾ, ਹਾਏ ਸਾਹਿਬ ਸੁਲਤਾਨ ਨਾ ਕੋਇ ਮਿਲਾਈਆ। ਹਾਏ ਹਾਏ ਮਿਲਿਆ ਪੁਰਖ ਸਮਰਾਥਾ, ਹਾਏ ਹਾਏ ਤੋਂ ਲਿਆ ਬਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ

❋

❋

ਰਿਹਾ ਖੁਲ੍ਹਾਈਆ। ਸਦੀ ਚੌਧਵੀਂ ਕਹੇ ਮੈਂ ਗੁਰਮੁਖ ਵੇਖਣੇ ਪੰਜ ਸ਼ਿਕਾਰੀ, ਜੋ ਭੱਜੇ ਫਿਰਨ ਵਾਹੋ ਦਾਹੀਆ। ਸਭ ਦੇ ਹੱਥ ਵਿਚ ਹੋਵੇ ਇਕ ਇਕ ਕੁਹਾੜੀ, ਤਿੱਖੀ ਧਾਰ ਬਣਾਈਆ। ਸਭ ਦੇ ਮੁਖ ਉਤੇ ਆਈ ਹੋਵੇ ਦਾੜ੍ਹੀ, ਬੱਚਾ ਵਿਚ ਨਾ ਕੋਇ ਰਲਾਈਆ । ਮੁੱਛਾਂ ਨੂੰ ਵੱਟ ਆਵਣ ਚਾੜ੍ਹੀ, ਚੜ੍ਹਦਿਉਂ ਲਹਿੰਦੇ ਵੇਖ ਵਖਾਈਆ। ਬੋਲੀ ਬੋਲਣ ਉਹ ਪਹਾੜੀ, ਮਿੰਝੋ ਤਿੰਝੋ ਕਰ ਸੁਣਾਈਆ। ਮੇਘੀ ਤੇਘੀ ਰਸਨਾ ਨਾਲ ਉਚਾਰੀ, ਆਪਣਾ ਖੇਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਮਿਹਰਵਾਨ ਦਇਆ ਕਮਾਈਆ। ਸਦੀ ਚੌਧਵੀਂ ਕਹੇ ਪੰਜਾਂ ਬੀਬੀਆਂ ਗੁੰਦੇ ਹੋਣ ਸੀਸ, ਮੇਂਢੀ ਮੇਂਢੀ ਉਪਰ ਚੜ੍ਹਾਈਆ। ਰਸਨਾ ਬੋਲਣ ਪਹਾੜੀ ਗੀਤ, ਉਚੇ ਟਿੱਲੇ ਪਰਬਤ ਦੇਣ ਦੁਹਾਈਆ। ਇੱਕੀ ਕ਼ਦਮ ਚਲ ਕੇ ਇਕ ਵਿਚੋਂ ਮਾਰੇ ਚੀਕ, ਉਚੀ ਕੂਕ ਕੂਕ ਸੁਣਾਈਆ। ਪ੍ਰਭੂ ਗੁਰ ਅਵਤਾਰ ਪੈਗ਼ੰਬਰ ਰਹਿਣ ਨਾ ਦੇਣੇ ਸ਼ਰੀਕ, ਸ਼ਰਕਤ ਕੂੜੀ ਦੇਣੀ ਮਿਟਾਈਆ । ਇਕ ਤੇਰੇ ਵਿਚ ਤੌਫ਼ੀਕ਼, ਤੇਰੀ ਬੇਪ੍ਰਵਾਹੀਆ। ਓਸ ਵੇਲੇ ਸਿਆਪੇ ਵਾਲੀਆਂ ਬੀਬੀਆਂ ਪੱਟਾਂ ਉਤੇ ਹੱਥ ਮਾਰ ਕੇ ਕਹਿਣ ਤੇਰੀ ਉਡੀਕ, ਬਹੁੜੀ ਬਹੁੜੀ ਦੇਣ ਦੁਹਾਈਆ। ਹਾਏ ਹਾਏ ਸਾਡੀ ਬਦਲ ਦੇ ਨੀਤ, ਨਿਰਗੁਣ ਨੂਰ ਜੋਤ ਕਰ ਰੁਸ਼ਨਾਈਆ। ਪਹਾੜਨਾਂ ਕਹਿਣ ਸਾਡੀ ਕਾਇਆ ਕਰ ਦੇ ਠੰਡੀ ਸੀਤ, ਅਗਨੀ ਤਤ ਦੇਣਾ ਬੁਝਾਈਆ। ਸਾਚੀ ਦਾਤ ਕਰ ਬਖ਼ਸ਼ੀਸ਼, ਰਹਿਮਤ ਆਪ ਕਮਾਈਆ। ਜੇ ਪ੍ਰਭੂ ਤੂੰ ਦੂਰ ਵਸਦਾ ਸਾਡੇ ਕਾਇਆ ਮੰਦਰ ਆ ਨਜ਼ਦੀਕ, ਬਾਹਰ ਲੱਭਣ ਕੋਇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਦਾਤਾ ਧੁਰਦਰਗਾਹੀਆ। ਸਦੀ ਚੌਧਵੀਂ ਕਹੇ ਮੈਂ ਵੇਖੀ ਨੂਰੀ ਝਲਕ, ਮੈਨੂੰ ਝੱਲੀ ਦਿਤਾ ਬਣਾਈਆ। ਮੈਂ ਵੇਖੀ ਅਗੰਮੀ ਚਮਕ, ਬਿਨਾ ਚੰਦ ਸੂਰਜ ਰੁਸ਼ਨਾਈਆ। ਮੇਰੀ ਵਿਚ ਨਾ ਆਈ ਸਮਝ, ਕੀ ਸਾਹਿਬ ਰਿਹਾ ਦ੍ਰਿੜਾਈਆ। ਮੈਨੂੰ ਗੋਬਿੰਦ ਮਾਰੀ ਰਮਜ਼, ਸਹਿਜ ਨਾਲ ਸਮਝਾਈਆ। ਜਿਸ ਲੇਖੇ ਲਾਇਆ ਸੂਫ਼ੀ ਫ਼ਕੀਰ ਸ਼ਮਸ, ਤਬਰੇਜ਼ ਨੀਰ ਵਹਾਈਆ। ਓਸ ਦੁਨੀਆ ਕੀਤੀ ਅਹਿਮਕ, ਮੂਰਖ ਰੂਪ ਚਤੁਰਾਈਆ। ਕਿਸੇ ਨੇ ਧੋਤੀ ਕਿਸੇ ਨੇ ਪਹਿਨੀ ਤਹਿਮਤ, ਕੋਈ ਹੈਟ ਪੈਂਟ ਵਿਚ ਵਡਿਆਈਆ। ਪ੍ਰਭੂ ਜਾਂ ਤੱਕਿਆ ਤੇਰੇ ਨਾਲ ਕੋਈ ਨਾ ਸਹਿਮਤ, ਸਚ ਦਵਾਰੇ ਮਿਲਣ ਕੋਇ ਨਾ ਆਈਆ। ਗੁਰ ਅਵਤਾਰ ਪੈਗ਼ੰਬਰਾਂ ਦੀ ਅੰਤ ਬਿਅਰਥ ਗਈ ਮਿਹਨਤ, ਮਜ਼ਦੂਰੀ ਝੋਲੀ ਕੋਇ ਨਾ ਪਾਈਆ। ਜਿਧਰ ਤੱਕਾਂ ਦੂਈ ਦਵੈਤ ਦੀ ਜ਼ਹਿਮਤ, ਘਰ ਘਰ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਮਿਹਰਵਾਨ ਤੇਰੀ ਸਰਨਾਈਆ। ਸਦੀ ਚੌਧਵੀਂ ਕਹੇ ਗੁਰਮੁਖੋ ਸਭ ਦੇ ਅੰਦਰ ਹੋਵੇ ਮਸਤੀ, ਖ਼ੁਸ਼ੀ ਖ਼ੁਸ਼ੀ ਵਿਚੋਂ ਪ੍ਰਗਟਾਈਆ। ਹਰਿਸੰਗਤ ਆਵੇ ਹਸਦੀ, ਹਸਤੀ ਤਕਣੀ ਬੇਪਰਵਾਹੀਆ। ਸਿਫ਼ਤ ਹੋਵੇ ਇਕੋ ਦੇ ਜਸ ਦੀ, ਮਹਿਮਾ ਧੁਰਦਰਗਾਹੀਆ। ਖੇਲ ਮੁਕੌਣੀ ਰਹਿਣਾ ਵੱਖ ਦੀ, ਦੂਜਾ ਦਰ ਨਾ ਨਜ਼ਰੀ ਆਈਆ। ਮੰਜ਼ਲ ਤਕਣੀ ਹੱਕ ਦੀ, ਮਿਲੇ ਮਹਿਬੂਬ ਸ਼ਹਿਨਸ਼ਾਹੀਆ। ਵਸਤ ਦੇਵੇ ਸਤਿ ਦੀ, ਸਤਿ ਵਿਚ ਸਮਾਈਆ। ਪਰਵਾਹ ਨਹੀਂ ਕਰਨੀ ਜਗ ਦੀ, ਜਾਗਰਤ ਜੋਤ ਵਿਚ ਸਮਾਈਆ। ਇਹ ਖੇਲ ਭਗਤੋ ਸੰਸਾਰ ਵਾਲੀ ਅੱਗ ਦੀ, ਅਗਨੀ ਤ੍ਰੈਗੁਣ ਸਰਬ ਤਪਾਈਆ। ਜਿਸ ਦੀ ਪ੍ਰੀਤ ਧੁਰ ਨਾਲ ਲੱਗ ਗਈ, ਲੱਗੀ ਅੱਗੇ ਨਾ ਕੋਇ ਤੁੜਾਈਆ। ਤੁਹਾਡੀ ਜ਼ਿੰਦਗੀ ਕੋਈ ਭੈਣ ਭਰਾ ਸਾਕ ਸੱਜਣ ਮਾਤ ਪਿਤ ਪੁੱਤਰ ਨਹੀਂ ਜਗ ਲਈ, ਜਗਜੀਵਣ ਦਾਤਾ ਆਪਣਾ ਰੰਗ ਰੰਗਾਈਆ। ਜਿਸ ਨੇ ਕਰਮ ਵਿਛੁੰਨੀ ਸ੍ਰਿਸ਼ਟੀ ਛਡ ਲਈ, ਜੋਤੀ ਜੋਤ

❋

❋

ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਮਾਲਕ ਵੇਖ ਵਖਾਈਆ। ਸਦੀ ਚੌਧਵੀਂ ਕਹੇ ਧੁਰ ਦੇ ਹੁਕਮ ਦਾ ਕੋਈ ਨਾ ਸਮਝੇ ਮਾਇਨਾ, ਮਤਲਬ ਹੱਲ ਨਾ ਕੋਇ ਕਰਾਈਆ। ਗੁਰ ਅਵਤਾਰ ਪੈਗ਼ੰਬਰਾਂ ਕਿਸੇ ਨਾਮ ਉਤੇ ਕਰ ਕੇ ਨਹੀਂ ਦਿਤੇ ਸਾਇਨਾ, ਦਸਖ਼ਤ ਨਾ ਕੋਇ ਵਖਾਈਆ। ਜੁਗ ਚੌਕੜੀ ਪਿਛੋਂ ਸਭ ਦਾ ਮਾਮਲਾ ਸਾਫ਼ ਕਰ ਕੇ ਕਹੇ ਉਹ ਮਾਲਕ ਹੁਣ ਹੈਨਾ, ਜਿਹੜੇ ਅੱਖਰ ਅਲਿਫ਼ ਯੇ ਊੜੇ ਐੜੇ ਵਿਚ ਵੰਡ ਵੰਡਾਈਆ। ਫਿਰ ਕਿਰਪਾ ਕਰੇ ਨਿਰਗੁਣ ਧਾਰ ਸਤਿਗੁਰ ਪੰਜ ਤਤ ਗੁਰ ਅਵਤਾਰ ਪੈਗ਼ੰਬਰ ਬੰਨ੍ਹ ਕੇ ਵਖਾਏ ਬਿਨਾ ਨੈਣਾਂ, ਪ੍ਰਤੱਖ ਬੇਪ੍ਰਵਾਹੀਆ। ਜਿਸ ਦਾ ਹੁਕਮ ਸਭ ਨੇ ਮੰਨਣਾ ਕਹਿਣਾ, ਸਿਰ ਸਕੇ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧਰਮ ਦੀ ਧਾਰ ਇਕ ਸਮਝਾਈਆ। ਸਦੀ ਚੌਧਵੀਂ ਕਹੇ ਬੋਲ ਸੁਣਾਵਾਂ ਕੂਕ, ਕੂਕਰ ਧੁਰਦਰਗਾਹੀਆ। ਸਭ ਨੇ ਸਾਂਝਾ ਕਰਨਾ ਸਲੂਕ, ਸੁਲਹਕੁਲ ਦਏ ਵਡਿਆਈਆ। ਹੱਕ ਖ਼ਾਲਕ ਦੀ ਬਣਿਓ ਮਖ਼ਲੂਕ, ਖ਼ਾਲਕ ਵੇਖੋ ਬੇਪ੍ਰਵਾਹੀਆ। ਜਿਸ ਨੇ ਪਿਛਲਾ ਹੁਕਮ ਕਰਨਾ ਮਨਸੂਖ਼, ਧੁਰ ਫ਼ਰਮਾਨਾ ਇਕ ਦ੍ਰਿੜਾਈਆ। ਨੌ ਖੰਡ ਪ੍ਰਿਥਮੀ ਬਖ਼ਸ਼ ਸਲੂਕ, ਭੇਵ ਅਭੇਦਾ ਦੇਣਾ ਜਣਾਈਆ। ਕੂੜੀ ਕਿਰਿਆ ਚੁਕੇ ਚੂਕ, ਚੁਕੰਨੀ ਕਰੇ ਲੋਕਾਈਆ। ਜੋ ਮਾਇਆ ਨੀਂਦੇ ਸੁੱਤੇ ਘੂਕ, ਸ਼ਬਦ ਇਸ਼ਾਰੇ ਨਾਲ ਉਠਾਈਆ। ਭਾਗ ਲਗਾ ਕੇ ਕਾਇਆ ਪੰਜ ਭੂਤ, ਭੂਤ ਭਵਿਖਤ ਦਏ ਸਮਝਾਈਆ। ਸਤਿ ਸਤਿਵਾਦ ਸੁਹਾਏ ਰੁਤ, ਰੁਤੜੀ ਆਪਣੇ ਨਾਲ ਮਹਿਕਾਈਆ। ਭਗਤ ਸੁਹੇਲੇ ਗੋਦੀ ਚੁੱਕ, ਸਾਹਿਬ ਸਵਾਮੀ ਗਲੇ ਲਏ ਲਗਾਈਆ। ਸਦੀ ਚੌਧਵੀਂ ਕਹੇ ਮੈਂ ਸਭ ਤੋਂ ਲੈਣਾ ਪੁਛ, ਪੁਛਣਾ ਘਰ ਘਰ ਪਾਈਆ। ਦੱਸੋ ਕਿਸੇ ਦੇ ਕੋਲ ਕੀ ਕੁਛ, ਜੋ ਪ੍ਰਭ ਦੀ ਭੇਟ ਚੜ੍ਹਾਈਆ। ਪੈਗ਼ਬਰੋ ਕਿਉਂ ਦਾੜ੍ਹੀ ਮੁੰਨੀ ਮੁੱਛ, ਲਬਾਂ ਦੇਣ ਦੁਹਾਈਆ। ਤੁਹਾਨੂੰ ਚੌਦਾਂ ਸਦੀਆਂ ਤੋਂ ਅੱਗੇ ਗਿਆ ਕੁਛ ਨਹੀਂ ਸੁਝ, ਭੇਵ ਭਾਵ ਨਾ ਕੋਇ ਸਮਝਾਈਆ। ਕੁਛ ਉੱਤਰ ਦਿਓ ਮੁਝ, ਮੁਜਰਮ ਬਣ ਕੇ ਸੀਸ ਨਿਵਾਈਆ। ਕੀ ਸੰਦੇਸ਼ਾ ਮਿਲਿਆ ਤੁਧ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮੇਰੀ ਮਨਸਾ ਪੂਰ ਕਰਾਈਆ। ਸਦੀ ਚੌਧਵੀਂ ਕਹੇ ਮੇਰੀ ਬੇਨੰਤੀ ਇਕ ਅਰਦਾਸ, ਖ਼ੁਸ਼ੀਆਂ ਵਿਚ ਸੁਣਾਈਆ। ਜਨ ਭਗਤੋ ਤੁਹਾਡੀ ਜਨਮ ਜਨਮ ਦੀ ਬੁਝੇ ਪਿਆਸ, ਤ੍ਰਿਸ਼ਨਾ ਕਰਮ ਰਹੇ ਨਾ ਰਾਈਆ। ਛੱਬੀ ਪੋਹ ਸੁਹੌਣੀ ਰਾਤ, ਬਿਨਾ ਹੁਕਮ ਤੋਂ ਸੌਣ ਕੋਇ ਨਾ ਪਾਈਆ। ਤੁਹਾਨੂੰ ਮੁਹੱਬਤ ਵਿਚ ਲੈਣਾ ਡਾਟ, ਸ਼ਬਦੀ ਧਾਰ ਲੈਣਾ ਉਠਾਈਆ। ਤੁਹਾਡੇ ਸਭ ਦੇ ਬਣਨੇ ਧਰਮ ਦਵਾਰੇ ਦੇ ਕਾਟ, ਪਿਛਲਾ ਲੇਖਾ ਦੇਣਾ ਕਟਾਈਆ। ਜਨਮ ਕਰਮ ਮਿਟੌਣੀ ਵਾਟ, ਆਵਣ ਜਾਵਣ ਰਹੇ ਨਾ ਰਾਈਆ। ਸੇਜ ਸੁਹੌਣੀ ਖਾਟ, ਆਸਣ ਸਿੰਘਾਸਣ ਇਕ ਵਡਿਆਈਆ। ਜਿਥੇ ਮਿਲੇ ਪੁਰਖ ਅਬਿਨਾਸ਼, ਓਸ ਮੰਜ਼ਲ ਦੇਣਾ ਚੜ੍ਹਾਈਆ। ਲੇਖੇ ਲਾ ਕੇ ਸਵਾਸ, ਪਵਣ ਪਵਣਾਂ ਵਿਚ ਸਮਾਈਆ। ਜੇ ਜਨਮ ਲਿਆ ਤੇ ਲੈ ਕੇ ਜਾਇਓ ਸ਼ਾਬਾਸ਼, ਲਾਅਨਤ ਰਹਿਣ ਕੋਇ ਨਾ ਪਾਈਆ। ਜੇ ਤਤ ਵਜੂਦ ਲਿਆ ਤੇ ਕਰ ਕੇ ਜਾਇਓ ਪਾਕ, ਪੱਤਤ ਪੁਨੀਤ ਬਣਾਈਆ। ਜੇ ਸੀਸ ਨਿਵਾਇਆ ਪਰਮਾਤਮ ਰੱਖਿਓ ਸਾਥ, ਆਤਮ ਜੋੜ ਜੁੜਾਈਆ। ਜੇ ਸੋਹੰ ਗਾਇਆ ਪਾਠ, ਸ਼ਾਲਾ ਤਨ ਮਿਲੇ ਵਡਿਆਈਆ। ਤੁਹਾਨੂੰ ਮੰਜ਼ਲ ਚੋਟੀ ਅਖ਼ੀਰ ਚੜ੍ਹੌਣਾ ਟਾਪ, ਜਿਥੇ ਟੱਪਾ ਕਹਿਣ ਦੀ ਲੋੜ ਰਹੇ ਨਾ ਰਾਈਆ। ਤੁਹਾਡਾ ਲੇਖੇ ਲੱਗੇ ਆਵਣ ਜਾਵਣ ਚਲਣਾ ਫਿਰਨਾ ਵਾਕ, ਵਾਕ ਗੁਰ ਅਵਤਾਰ ਪੈਗ਼ੰਬਰਾਂ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ

❋

❋

ਆਪਣੀ ਕਿਰਪਾ ਕਰ, ਸਤਿ ਧਰਮ ਬਖ਼ਸ਼ ਇਤਫ਼ਾਕ਼, ਨਿਫ਼ਾਕ਼ ਅੰਦਰੋਂ ਬਾਹਰ ਕਢਾਈਆ। ਸਦੀ ਚੌਧਵੀਂ ਕਹੇ ਜਨ ਭਗਤੋ ਛੱਬੀ ਪੋਹ ਦੀ ਰਾਤ ਕਰਨੀ ਚੁਸਤੀ, ਚੁਸਤ ਚਲਾਕ ਆਪਣਾ ਆਪ ਲੈਣਾ ਬਣਾਈਆ। ਤੁਹਾਡੇ ਜਨਮ ਦੀ ਹੋਣੀ ਦਰੁਸਤੀ, ਜੀਵਣ ਨਵਾਂ ਦੇਣਾ ਬਣਾਈਆ। ਸ਼ਬਦੀ ਧਾਰ ਜਣੌਣੀ ਸੁਰਤੀ, ਸੁਰਤ ਸ਼ਬਦ ਵਿਚ ਮਿਲਾਈਆ। ਧੁਰ ਦੇ ਨਾਮ ਦੀ ਦੇਣੀ ਗੁੜ੍ਹਤੀ, ਪੁਰਖ ਅਕਾਲ ਬਣਨਾ ਧੁਰ ਦੀ ਦਾਈਆ। ਸਿਖਿਆ ਸੁਣੌਣੀ ਸ਼ਬਦੀ ਗੁਰ ਦੀ, ਜੋ ਸਤਿਗੁਰ ਇਕ ਅਖਵਾਈਆ। ਜਿਹੜੀ ਮਨਸਾ ਕੂੜ ਅੰਦਰੋਂ ਫੁਰਦੀ, ਓਹ ਮਮਤਾ ਦੇਣੀ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਭੇਵ ਚੁਕਾਈਆ। ਸਦੀ ਚੌਧਵੀਂ ਕਹੇ ਜਨ ਭਗਤੋ ਛੱਬੀ ਪੋਹ ਰਾਤ ਦੇ ਬਾਰਾਂ ਵਜੇ ਮਾਰਿਓ ਤਾਲੀ, ਤਲੀ ਤਲੀ ਨਾਲ ਖੜਕਾਈਆ। ਮੁਖੋਂ ਕਹਿਣਾ ਪ੍ਰਭ ਮਿਲਿਆ ਜੋਤ ਅਕਾਲੀ, ਜੋ ਅਕਲ ਕਲ ਅਖਵਾਈਆ। ਜਿਸ ਦੇ ਦਵਾਰੇ ਇਕੋ ਵਾਰ ਬਣਨਾ ਸਵਾਲੀ, ਫਿਰ ਮੰਗਣ ਦੀ ਲੋੜ ਰਹੇ ਨਾ ਰਾਈਆ। ਜਨ ਭਗਤ ਰਹੇ ਕੋਈ ਨਾ ਖ਼ਾਲੀ, ਨਾਮ ਭੰਡਾਰਾ ਦੇਵੇ ਚਾਈਂ ਚਾਈਂਆ। ਦੀਨ ਦਿਆਲਾ ਧੁਰ ਦਾ ਦਾਨੀ, ਦਇਆਵਾਨ ਇਕ ਅਖਵਾਈਆ। ਜਨ ਭਗਤੋ ਤੁਸਾਂ ਧਾਰ ਖੜਕੌਣੀ ਇਕ ਸੌ ਪੰਜਾਂ ਇਕ ਦੂਜੇ ਨਾਲ ਕਿਰਪਾਨੀ, ਆਵਾਜ਼ ਟੱਪ ਟੱਪ ਲਗਾਈਆ । ਫੇਰ ਨਜ਼ਾਰਾ ਤੱਕਿਓ ਜਗਤ ਮੈਦਾਨੀ, ਜਗਤ ਸ਼ਰਅ ਦਿਆਂ ਭਿੜਾਈਆ। ਲੇਖਾ ਵੇਖਾਂ ਚਾਰ ਜੁਗ ਦੀਵਾਨੀ, ਜਿਸ ਦੀਆਂ ਗੁਰ ਅਵਤਾਰ ਪੈਗ਼ੰਬਰ ਤਾਰੀਖਾਂ ਗਏ ਪਾਈਆ। ਚਾਲਾਨ ਫ਼ਾਰਮ ਭਰਨਾ ਓਹ ਅਸਮਾਨੀ, ਜਿਸ ਦਾ ਜਿਸਮਾਨੀ ਭੇਵ ਕੋਇ ਨਾ ਪਾਈਆ। ਮੰਜ਼ਲ ਵੇਖਣੀ ਦੀਨ ਦੁਨੀ ਰੁਹਾਨੀ, ਰੂਹ ਬੁਤ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਸੱਚਾ ਸਚ ਜਣਾਈਆ। ਸਦੀ ਚੌਧਵੀਂ ਕਹੇ ਮੇਰੀ ਨਿਮਸਕਾਰ, ਡੰਡਾਵਤ ਬੰਦਨਾ ਸੱਯਦੇ ਵਿਚ ਸੀਸ ਝੁਕਾਈਆ। ਜਨ ਭਗਤੋ ਰਾਤ ਨੂੰ ਬਹਿਣਾ ਵਿਚ ਕਤਾਰ, ਲਾਈਨ ਲਾਈਨ ਨਾਲ ਮਿਲਾਈਆ। ਜਿਹੜਾ ਅੱਗੇ ਪਿਛੇ ਹੋਵੇ ਪੁਲੀਸ ਵਾਲੇ ਓਸ ਨੂੰ ਕਰਨਗੇ ਗ੍ਰਿਫ਼ਤਾਰ, ਏਸੇ ਕਰ ਕੇ ਲਏ ਬੁਲਾਈਆ। ਜਿਹੜੇ ਸ਼ੋਰ ਕਰਨਗੇ ਫੌਜੀ ਉਨ੍ਹਾਂ ਨੂੰ ਮਾਰਨਗੇ ਮਾਰ, ਚਾਰੋਂ ਕੁੰਟ ਕਰ ਤਕੜਾਈਆ। ਜਿਹੜੇ ਅੰਦਰ ਗੌਣਗੇ ਤੂੰ ਮੇਰਾ ਮੈਂ ਤੇਰਾ ਯਾਰ, ਓਨ੍ਹਾਂ ਦੇ ਅੰਦਰ ਵੜ ਕੇ ਸਭ ਨੂੰ ਦਰਸ ਦੇਵਾਂ ਵਖਾਈਆ। ਇਹ ਮੇਰਾ ਸਭ ਤੋਂ ਵਖਰਾ ਵਿਹਾਰ, ਨਿਰਗੁਣ ਹੋ ਕੇ ਨਿਰਗੁਣ ਮੇਲਾ ਮੇਲਾਂ ਸਹਿਜ ਸੁਭਾਈਆ। ਅੱਗੇ ਸੁਣਦੇ ਰਹੇ ਪੜ੍ਹਦੇ ਰਹੇ ਆਸਮਾਨਾਂ ਤੋਂ ਉਤੇ ਵਸੇ ਨਿਰੰਕਾਰ, ਸਚਖੰਡ ਬੈਠਾ ਸੋਭਾ ਪਾਈਆ। ਸੋ ਸਾਹਿਬ ਸੁਹੇਲਾ ਇਕ ਅਕੇਲਾ ਏਕੰਕਾਰਾ ਪਰਵਰਦਿਗਾਰਾ ਸਾਂਝਾ ਯਾਰਾ ਖੇਲ ਕਰੇ ਅਪਰ ਅਪਾਰ, ਅਪਰੰਪਰ ਸਵਾਮੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਵਾਮੀ ਆਪਣਾ ਪ੍ਰੇਮ ਬਣਾਈਆ। ਸਦੀ ਚੌਧਵੀਂ ਕਹੇ ਮੈਂ ਬਹੁਤ ਕੁਛ ਦੱਸਣਾ, ਦਸਤ ਦਸਤ ਨਾਲ ਮਿਲਾਈਆ। ਸਦੀ ਚੌਧਵੀਂ ਕਹੇ ਮੈਂ ਬਹੁਤ ਕੁਛ ਬਕਣਾ, ਜਿਸ ਨੂੰ ਬਕਵਾਸ ਕਹੇ ਲੋਕਾਈਆ। ਸਦੀ ਚੌਧਵੀਂ ਕਹੇ ਮੈਂ ਬਹੁਤ ਕੁਛ ਲੱਭਣਾ, ਲੱਖ ਚੁਰਾਸੀ ਵੇਖ ਵਖਾਈਆ। ਸਦੀ ਚੌਧਵੀਂ ਕਹੇ ਗੁਰਮੁਖ ਤੇਰੇ ਬਿਨਾ ਨਹੀਂ ਮੇਰਾ ਕੋਈ ਸੱਜਣਾ, ਮਿਤ੍ਰ ਨਜ਼ਰ ਕੋਇ ਨਾ ਆਈਆ। ਜਿਨ੍ਹਾਂ ਪੁਰਖ ਅਕਾਲ ਇਕੋ ਜਪਣਾ, ਗੋਬਿੰਦ ਗੁਰ ਦਏ ਵਡਿਆਈਆ। ਸ੍ਰਿਸ਼ਟੀ ਰੋਣਾ ਜਨ ਭਗਤਾਂ ਹੱਸਣਾ, ਹੱਸਦਿਆਂ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ

❋

❋

ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖੇਲ ਕਰੇ ਉੱਤਰ ਪੂਰਬ ਪੱਛਮ ਦੱਖਣਾ, ਬ੍ਰਹਿਮੰਡ ਖੰਡ ਆਪਣਾ ਹੁਕਮ ਵਰਤਾਈਆ। ਮੁਜਗੀਆਲੇਜ਼ਾਹ ਜ਼ਾਲੇਜ਼ਾਹ ਵਾਲੇਜ਼ਾ ਵਾਲਜ਼ਾ ਕਜ਼ਾਲੇਯਾ।