੬ ਪੋਹ ਸ਼ਹਿਨਸ਼ਾਹੀ ਸੰਮਤ ੪ ਠੇਕੇਦਾਰ ਠਾਕਰ ਸਿੰਘ ਦੇ ਗ੍ਰਹਿ ਪਿੰਡ ਜੇਠੂਵਾਲ
ਸਦੀ ਚੌਧਵੀਂ ਕਹੇ ਕੁਛ ਆਸਾ ਰੱਖੀ ਅਸ਼ਟਭੁਜ ਜਵਾਲਾ, ਪੂਰਬ ਭੇਵ ਅਭੇਦ ਖੁਲ੍ਹਾਈਆ। ਪੰਜਾਂ ਗੁਰਮੁਖਾਂ ਦੇ ਹੱਥ ਵਿਚ ਹੋਣ ਮਸਾਲਾਂ, ਮਿਸਲ ਮਹਿਬੂਬ ਵਾਲੀ ਸਮਝਾਈਆ। ਵੰਡ ਨਹੀਂ ਕੋਈ ਸ਼ਾਹ ਕੰਗਾਲਾ, ਹਰਿਜਨ ਸਾਚੇ ਸੋਭਾ ਪਾਈਆ। ਗਲ ਵਿਚ ਇੱਕੀਆਂ ਮਣਕਿਆਂ ਦੀ ਹੋਵੇ ਮਾਲਾ, ਮਨ ਕੇ ਮਣਕੇ ਨਾਲ ਸਾਲਾਹੀਆ। ਜਗਤ ਖੇਲ ਕਰੇ ਨਿਰਾਲਾ, ਨਿਰਵੈਰ ਨਿਰਾਕਾਰ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਦਾਤਾ ਧੁਰਦਰਗਾਹੀਆ। ਸਦੀ ਚੌਧਵੀਂ ਕਹੇ ਮੈਂ ਵੇਖਿਆ ਜਗਤ ਅਹਿਮਕ਼, ਮੂਰਖ ਮੁਗਧ ਕੂੜ ਲੋਕਾਈਆ। ਮੁਰੀਦ ਮੁਰਸ਼ਦ ਹੋਇਆ ਕੋਈ ਨਾ ਸਹਿਮਤ, ਸਾਚਾ ਸੰਗ ਨਾ ਕੋਇ ਬਣਾਈਆ। ਮੋਹ ਵਿਕਾਰ ਲੱਗੀ ਜ਼ਹਿਮਤ, ਹੰਕਾਰ ਗੜ੍ਹ ਨਾ ਕੋਇ ਤੁੜਾਈਆ। ਪਰਵਰਦਿਗਾਰ ਕਰੇ ਨਾ ਰਹਿਮਤ, ਮਿਹਰ ਨਜ਼ਰ ਨਾ ਕੋਇ ਉਠਾਈਆ। ਲੇਖੇ ਲੱਗੇ ਕੋਇ ਨਾ ਮਿਹਨਤ, ਮਜ਼ਦੂਰੀ ਹੱਥ ਨਾ ਕੋਇ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ । ਸਦੀ ਚੌਧਵੀਂ ਕਹੇ ਮੈਂ ਫੋਲਣ ਲੱਗੀ ਆਪਣਾ ਬਸਤਾ, ਬਸਤੀ ਵੇਖ ਜਗਤ ਲੋਕਾਈਆ। ਦੀਨ ਦੁਨੀ ਦਾ ਬਦਲਣ ਲੱਗੀ ਰਸਤਾ, ਰਹਿਬਰ ਮਿਲਿਆ ਧੁਰਦਰਗਾਹੀਆ। ਜਿਸ ਦਾ ਨਾਮ ਭੰਡਾਰਾ ਸਸਤਾ, ਕ਼ੀਮਤ ਜਗਤ ਨਾ ਕੋਇ ਲਗਾਈਆ। ਜਿਸ ਨੂੰ ਤਕਦੀ ਉਪਰ ਅਰਸ਼ਾਂ, ਬਿਨ ਨੈਣਾਂ ਨੈਣ ਉਠਾਈਆ। ਉਸ ਦਾ ਖੇਲ ਵੇਖਾਂ ਉਪਰ ਫ਼ਰਸ਼ਾ, ਫ਼ਰਮਾਂਬਰਦਾਰ ਹੋ ਕੇ ਸੇਵ ਕਮਾਈਆ। ਚਰਨ ਧੂੜੀ ਨੂੰ ਤਰਸਾਂ, ਨਿਉਂ ਨਿਉਂ ਲਾਗਾਂ ਪਾਈਆ। ਪੰਜਾਂ ਬੀਬੀਆਂ ਹੱਥ ਵਿਚ ਬਣਾ ਲਿਔਣਾ ਗੁਲਦਸਤਾ, ਗੁਲ ਗੁਲਸ਼ਨ ਵਿਚੋਂ ਮਹਿਕਾਈਆ। ਪ੍ਰੇਮ ਪਿਆਲਾ ਦੇਣਾ ਅਗੰਮੀ ਰਸ ਦਾ, ਬਿਨ ਰਸਨਾ ਰਸ ਚਖਾਈਆ। ਢੋਲਾ ਗੌਣਾ ਧੁਰ ਦੇ ਜਸ ਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਪੜਦਾ ਉਹਲਾ ਦਏ ਚੁਕਾਈਆ। ਸਦੀ ਚੌਧਵੀਂ ਕਹੇ ਮੈਂ ਦੱਸਾਂ ਅਜਬ ਕਹਾਣੀ, ਕਹਾਵਤ ਨਜ਼ਰ ਕਿਸੇ ਨਾ ਆਈਆ। ਕਿਸੇ ਨੇ ਮੰਗਣਾ ਆਬ ਕਿਸੇ ਨੇ ਮੰਗਣਾ ਪਾਣੀ, ਆਬ ਬੇਤਾਬ ਵਿਚ ਦੁਹਾਈਆ। ਪੈਗ਼ੰਬਰਾਂ ਹੋਏ ਪਰੇਸ਼ਾਨੀ, ਪੇਸ਼ੀਨਗੋਈ ਸਭ ਦੀ ਵੇਖ ਵਖਾਈਆ। ਭੇਵ ਖੋਲ੍ਹਣਾ ਜਗਤ ਜਿਸਮਾਨੀ, ਜਿਸਮ ਜ਼ਮੀਰ ਸਭ ਦੇ ਫੋਲ ਫੁਲਾਈਆ। ਮੰਜ਼ਲ ਨਿਰੰਤਰ ਤਕਣੀ ਰੁਹਾਨੀ, ਅੰਤਰ ਆਪਣਾ ਪੰਧ ਮੁਕਾਈਆ। ਲੇਖਾ ਜਾਣ ਦੋ ਜਹਾਨੀ, ਬ੍ਰਹਿਮੰਡਾਂ ਖੰਡਾਂ ਧੁਰ ਸੰਦੇਸ਼ਾ ਦੇਣਾ ਸੁਣਾਈਆ। ਪੁਰਖ ਅਕਾਲਾ ਦੀਨ ਦਿਆਲਾ ਪਰਵਰਦਿਗਾਰਾ ਸਾਂਝਾ ਯਾਰਾ ਸਭ ਦਾ ਜਾਣ ਜਾਣੀ, ਅਨਬੋਲਤ ਅਨਦ੍ਰਿਸ਼ਟ ਆਪਣਾ ਰਾਗ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਦਾਤਾ ਬੇਪ੍ਰਵਾਹੀਆ। ਸਦੀ ਚੌਧਵੀਂ ਕਹੇ ਮੈਂ ਵੇਖਾਂ ਵਿਚੋਂ ਝਰੋਖੇ, ਚੌਦਾਂ ਤਬਕਾਂ ਧਿਆਨ ਲਗਾਈਆ । ਜਿਸ ਦੀ ਸੋਚ ਕੋਈ ਨਾ ਸੋਚੇ, ਬੁੱਧੀ ਵਿਚ
❋
❋
ਨਾ ਕੋਇ ਵਡਿਆਈਆ। ਜਿਸ ਨੂੰ ਲੋਚਣ ਕੋਈ ਨਾ ਲੋਚੇ, ਨੈਣ ਅੱਖ ਨਾ ਰਾਹ ਤਕਾਈਆ। ਮੈਂ ਖੇਲ ਤਕਣਾ ਓਥੇ, ਜਿਥੇ ਵਸਿਆ ਬੇਪ੍ਰਵਾਹੀਆ। ਜੀਵ ਜੰਤ ਕਲਜੁਗ ਜਗਤ ਜਹਾਨ ਖਾਵੇ ਗੋਤੇ, ਨਈਆ ਨੌਕਾ ਨਾਮ ਨਾ ਕੋਇ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਸਾਚਾ ਘਰ, ਗ੍ਰਹਿ ਮੰਦਰ ਇਕ ਦਰਸਾਈਆ। ਸਦੀ ਚੌਧਵੀਂ ਕਹੇ ਮੈਂ ਮੰਦਰ ਵੇਖਣਾ ਅਗੰਮ ਅਥਾਹ, ਪਰਵਰਦਿਗਾਰ ਦਏ ਜਣਾਈਆ। ਜਿਥੇ ਵਸੇ ਨਿਰਗੁਣ ਨੂਰ ਜੋਤ ਸ਼ਹਿਨਸ਼ਾਹ, ਪਾਰਬ੍ਰਹਮ ਪਤਿਪਰਮੇਸ਼ਵਰ ਸੋਭਾ ਪਾਈਆ। ਬਿਨ ਤੇਲ ਬਾਤੀ ਜੋਤੀ ਜੋਤ ਹੋਵੇ ਰੁਸ਼ਨਾ, ਆਦਿ ਨਿਰੰਜਣ ਡਗਮਗਾਈਆ। ਗੁਰ ਅਵਤਾਰ ਪੈਗ਼ੰਬਰ ਬਿਨਾ ਤਤ ਵਜੂਦ ਬੈਠੇ ਹੋਣ ਸੀਸ ਝੁਕਾ, ਨਮਸਤੇ ਡੰਡਾਵਤ ਸੱਯਦਾ ਕਰ ਕੇ ਸ਼ੁਕਰ ਮਨਾਈਆ। ਤੂੰ ਮੇਰਾ ਮੈਂ ਤੇਰਾ ਧੁਰ ਦਾ ਢੋਲਾ ਲੈਵਣ ਗਾ, ਦੂਜਾ ਰਾਗ ਨਾ ਕੋਇ ਸੁਣਾਈਆ। ਜਿਸ ਨੂੰ ਵਾਹਦ ਵਹਦਤ ਵਿਚ ਸਭ ਨੇ ਕਿਹਾ ਖ਼ੁਦਾ, ਖ਼ੁਦ ਮਾਲਕ ਨਜ਼ਰੀ ਆਈਆ। ਨਿਰਗੁਣ ਧਾਰ ਨਾ ਹੋਵੇ ਜੁਦਾ, ਸਰਗੁਣ ਮੇਲਾ ਮੇਲੇ ਸਹਿਜ ਸੁਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਲੇਖਾ ਆਪਣੇ ਹੱਥ ਰਖਾਈਆ। ਸਦੀ ਚੌਧਵੀਂ ਕਹੇ ਮੈਂ ਵੇਖਾਂ ਰੁਤ ਸੁਹੰਜਣੀ, ਸੋਭਨੀਕ ਅਤਿਅੰਤ। ਜਗੇ ਜੋਤ ਆਦਿ ਨਿਰੰਜਣੀ, ਕਿਰਪਾ ਕਰੇ ਸ੍ਰੀ ਭਗਵੰਤ। ਸਭ ਦੇ ਨੇਤਰ ਪਾਏ ਅੰਜਣੀ, ਨਾਮ ਨਿਧਾਨਾ ਦੱਸੇ ਮਣੀਆ ਮੰਤ। ਦੀਨ ਦੁਨੀ ਜਗਤ ਜਹਾਨ ਕੂੜੇ ਵਿਚੋਂ ਵੰਝਣੀ, ਕੋਈ ਗੁਰਮੁਖ ਵਿਰਲਾ ਰਹਿਸੀ ਸੰਤ। ਧੂੜ ਮਿਲੇ ਕਿਸੇ ਨਾ ਮਜਨੀ, ਹੋਏ ਵਿਛੋੜਾ ਨਾਰ ਕੰਤ। ਭਗਤ ਸੁਹੇਲਾ ਸੂਫ਼ੀ ਧੁਰ ਦਾ ਸਜਣੀ, ਹੋਏ ਮਿਲਾਵਾ ਆਦਿ ਅੰਤ। ਝਗੜਾ ਰਹੇ ਨਾ ਕਾਇਆ ਬਦਨੀ, ਗੜ੍ਹ ਤੋੜੇ ਹਉਮੇ ਹੰਗਤ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਜੁਗਾ ਜੁਗੰਤ। ਸਦੀ ਚੌਧਵੀਂ ਕਹੇ ਮੈਂ ਵੇਖਣਾ ਜੁਗ ਕਰਤਾ ਕਰਤਾਰ, ਹਰਿ ਵੱਡਾ ਵਡ ਵਡਿਆਈਆ। ਜਿਸ ਨੂੰ ਝੁਕਦੇ ਗੁਰੂ ਅਵਤਾਰ, ਪੈਗ਼ੰਬਰ ਸੀਸ ਨਿਵਾਈਆ। ਜਿਸ ਦੀ ਸ਼ਾਸਤਰ ਸਿਮਰਤ ਵੇਦ ਪੁਰਾਨ ਗੌਂਦੇ ਵਾਰ, ਅੰਜੀਲ ਕ਼ੁਰਾਨ ਸਿਫ਼ਤਾਂ ਵਿਚ ਸਾਲਾਹੀਆ। ਜਿਸ ਨੂੰ ਵਿਸ਼ਨ ਬ੍ਰਹਮਾ ਸ਼ਿਵ ਨਿਉਂ ਨਿਉਂ ਕਰਦੇ ਨਿਮਸਕਾਰ, ਸੰਸਾਰੀ ਭੰਡਾਰੀ ਸੰਘਾਰੀ ਭੱਜਣ ਵਾਹੋ ਦਾਹੀਆ। ਜਿਸ ਦਾ ਹੁਕਮ ਸਦਾ ਜੁਗ ਚਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਸਿਰ ਸਕੇ ਨਾ ਕੋਇ ਉਠਾਈਆ। ਜਿਸ ਦਾ ਲੱਖ ਚੁਰਾਸੀ ਆਤਮ ਪਰਮਾਤਮ ਨੂਰ ਉਜਿਆਰ, ਦੀਆ ਬਾਤੀ ਕਮਲਾਪਾਤੀ ਘਟ ਘਟ ਕਰੇ ਰੁਸ਼ਨਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਦੋ ਜਹਾਨਾਂ ਨੌਜਵਾਨਾ ਮਰਦ ਮਰਦਾਨਾ ਵੇਖਣਹਾਰ, ਨਿਰਵੈਰ ਨਿਰਾਕਾਰ ਨਿਰੰਕਾਰ ਆਪਣੀ ਕਾਰ ਕਮਾਈਆ। ਸਦੀ ਚੌਧਵੀਂ ਕਹੇ ਮੈਂ ਸਭ ਨੂੰ ਕਰਨਾ ਖ਼ਬਰਦਾਰ, ਬੇਖ਼ਬਰਾਂ ਖ਼ਬਰ ਸੁਣਾਈਆ। ਗ਼ਫ਼ਲਤ ਵਿਚੋਂ ਹੋਵੋ ਬੇਦਾਰ, ਆਲਸ ਨਿੰਦਰਾ ਦੇਣੀ ਤਜਾਈਆ। ਹਕ਼ੀਕ਼ਤ ਦਾ ਮਾਲਕ ਖ਼ਲਕ ਦਾ ਖ਼ਾਲਕ ਇਕੋ ਤੱਕੋ ਹਕ਼ੀਕ਼ੀ ਯਾਰ, ਜੋ ਯਾਰਾਨੇ ਕੂੜੇ ਦਏ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧਰਮ ਦਵਾਰਾ ਏਕੰਕਾਰਾ ਇਕ ਇਕੱਲਾ ਦਏ ਵਖਾਈਆ। ਸਦੀ ਚੌਧਵੀਂ ਕਹੇ ਮੈਂ ਸਚ ਸੰਦੇਸ਼ਾ ਦੇਣਾ ਲੋਕਮਾਤ, ਮਤਾ ਪ੍ਰਭ ਦੇ ਨਾਲ ਪਕਾਈਆ। ਪੁਰਖ ਅਕਾਲਾ ਦੀਨ ਦਿਆਲਾ ਮੇਟੇ ਅੰਧੇਰੀ ਰਾਤ, ਚਾਰ ਕੁੰਟ ਦਹਿ ਦਿਸ਼ਾ ਭੇਵ ਅਭੇਦਾ ਦਏ ਖੁਲ੍ਹਾਈਆ। ਲੇਖਾ ਰਹਿਣ ਨਾ ਦੇਵੇ ਜ਼ਾਤ ਪਾਤ, ਦੀਨ ਮਜ਼੍ਹਬ ਵੰਡ ਨਾ ਕੋਇ ਵੰਡਾਈਆ। ਨਾਮ ਨਿਧਾਨਾ ਨੌਜਵਾਨਾ ਦੇਵੇ ਅਗੰਮੀ ਦਾਤ,
❋
❋
ਵਸਤ ਅਮੋਲਕ ਕਾਇਆ ਗੋਲਕ ਆਪ ਟਿਕਾਈਆ। ਸਤਿ ਧਰਮ ਦੀ ਸਾਚੀ ਬਖ਼ਸ਼ ਸੌਗ਼ਾਤ, ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਭੇਵ ਦਏ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਦਰ ਠਾਂਡਾ ਇਕ ਵਖਾਈਆ। ਸਦੀ ਚੌਧਵੀਂ ਕਹੇ ਮੇਰਾ ਆਦਿ ਜੁਗਾਦੀ ਅੱਲਾ, ਆਲਮੀਨ ਬੇਪ੍ਰਵਾਹੀਆ। ਜਿਸ ਵਸਾਇਆ ਸਚ ਮਹੱਲਾ, ਮਹਿਬੂਬ ਹੋ ਕੇ ਵੇਖ ਵਖਾਈਆ। ਨਬੀ ਰਸੂਲਾਂ ਫੜਾਇਆ ਪੱਲਾ, ਨਬੀਆਂ ਨਾਤਾ ਜੋੜ ਜੁੜਾਈਆ। ਨਿਰਗੁਣ ਧਾਰ ਅਛਲ ਅਛੱਲਾ, ਵਲ ਛਲ ਆਪਣੀ ਕਾਰ ਕਮਾਈਆ। ਅੰਤਮ ਸਭ ਨੂੰ ਕਰ ਕੇ ਝੱਲਾ, ਝਲਕ ਆਪਣੀ ਆਏ ਦ੍ਰਿੜਾਈਆ। ਅਰਸ਼ੋਂ ਫ਼ਰਸ਼ ਜ਼ਮੀਨ ਖ਼ਾਕੀ ਵੇਖੇ ਥਲਾ, ਜਲ ਥਲ ਮਹੀਅਲ ਖੋਜ ਖੁਜਾਈਆ। ਬਿਨ ਤੇਲ ਬਾਤੀ ਆਪਣੇ ਨੂਰ ਬਲਾ, ਬਲਧਾਰੀ ਵਡ ਵਡਿਆਈਆ। ਕਰੇ ਖੇਲ ਇਕ ਇਕੱਲਾ, ਅਕਲ ਕਲ ਆਪਣਾ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲਹਿਣਾ ਦਏ ਚੁਕਾਈਆ। ਸਦੀ ਚੌਧਵੀਂ ਕਹੇ ਮੇਰਾ ਮਾਲਕ ਇਕ, ਏਕੰਕਾਰ ਅਖਵਾਈਆ। ਜਿਸ ਦਾ ਲੇਖਾ ਸਾਰੇ ਗਏ ਲਿਖ, ਨਾਤਾ ਜੋੜ ਕ਼ਲਮ ਸ਼ਾਹੀਆ। ਓਸ ਪੂਰਾ ਕਰਨਾ ਭਵਿਖ, ਪੇਸ਼ੀਨਗੋਈਆਂ ਨਾਲ ਮਿਲਾਈਆ। ਇਸ਼ਾਰਾ ਕੀਤਾ ਜਿਸ ਜਿਸ, ਜਿਸਮ ਜ਼ਮੀਰ ਤੋਂ ਬਾਹਰ ਦਏ ਵਖਾਈਆ। ਜਗ ਨੇਤਰ ਕਿਸੇ ਨਾ ਆਵੇ ਦਿਸ, ਦਹਿ ਦਿਸ਼ਾ ਆਪਣਾ ਹੁਕਮ ਸੁਣਾਈਆ। ਜੋ ਸਦਾ ਰਹੇ ਹਮੇਸ਼ਾਂ ਨਿਤ, ਨਵਿਤ ਆਪਣੀ ਕਾਰ ਕਮਾਈਆ। ਓਹ ਬਣ ਪਰਮੇਸ਼ਵਰ ਪਿਤ, ਪਤਵੰਤਾ ਵੇਸ ਵਟਾਈਆ। ਲੱਖ ਚੁਰਾਸੀ ਆਸ਼ਾ ਲਏ ਜਿੱਤ, ਮਨਸਾ ਸਭ ਦੀ ਆਪਣੇ ਵਿਚ ਛੁਪਾਈਆ। ਸਭ ਦੀ ਨੰਗੀ ਕਰ ਕੇ ਪਿੱਠ, ਪੁਸ਼ਤ ਪਨਾਹ ਹੱਥ ਨਾ ਕੋਇ ਟਿਕਾਈਆ। ਖੇਲ ਕਰੇ ਅਨਡਿੱਠ, ਹਰਿ ਕਰਤਾ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸਦੀ ਚੌਧਵੀਂ ਕਹੇ ਮੇਰਾ ਮਾਲਕ ਨਵਲਜ਼ੂ ਜ਼ਲਾਕਾਲ, ਕੁਲ ਜ਼ਮਾਂ ਬੇਪ੍ਰਵਾਹੀਆ। ਜਿਸ ਦਾ ਮਹੱਲ ਆਲੀਸ਼ਾਨ, ਸ਼ਹਿਨਸ਼ਾਹ ਧੁਰਦਰਗਾਹੀਆ। ਪੈਗ਼ੰਬਰਾਂ ਲੈ ਕੇ ਬਲੀਦਾਨ, ਸ਼ਹਾਦਤ ਸ਼ਰਅ ਵਾਲੀ ਭੁਗਤਾਈਆ। ਜੋਤ ਜਗਾ ਕੇ ਉਪਰ ਅਸਮਾਨ, ਜ਼ਿਮੀਂ ਜ਼ਮਾਂ ਖੋਜ ਖੁਜਾਈਆ। ਸਿਫ਼ਤਾਂ ਵਿਚ ਬਣ ਕੇ ਰਹੀਮ ਰਹਿਮਾਨ, ਅਲਿਫ਼ ਯੇ ਅੱਖਰਾਂ ਵਿਚ ਵਡਿਆਈਆ। ਪੋਸ਼ੀਦਾ ਰੱਖ ਕੇ ਧੁਰ ਕਲਾਮ, ਕਲਮਾ ਕਾਇਨਾਤ ਸਿਫ਼ਤਾਂ ਵਾਲਾ ਸਮਝਾਈਆ। ਸਦੀ ਚੌਧਵੀਂ ਕਹੇ ਮਨਜ਼ਊ ਮੇਰਾ ਮੁਹੱਬਤ ਵਾਲਾ ਅਮਾਮ, ਮਜ਼੍ਹਬਾਂ ਵਾਲਾ ਮਜ਼ਮੂਨ ਨਾ ਕੋਇ ਦ੍ਰਿੜਾਈਆ। ਮੇਰਾ ਇਸਮ ਦਾ ਇਸਲਾਮ, ਜਿਸ ਦਾ ਬਦਲੇ ਨਾ ਕੋਇ ਨਜ਼ਾਮ, ਨੌਬਤ ਹੱਕ ਹੱਕ ਸੁਣਾਈਆ। ਚੌਥੇ ਜੁਗ ਲੈ ਇਕ ਦਾਮ, ਝਗੜਾ ਮੇਟੇ ਦੁਨੀ ਤਮਾਮ, ਤਮਅ ਦਾ ਲੇਖਾ ਦਏ ਗਵਾਈਆ। ਧੁਰ ਦਾ ਦੇ ਸਚ ਪੈਗ਼ਾਮ, ਪਰਾ ਪਸੰਤੀ ਮਧਮ ਬੈਖਰੀ ਤੋਂ ਅੱਗੇ ਕਰੇ ਪੜ੍ਹਾਈਆ। ਜਿਥੇ ਬੁੱਧੀ ਸਮਝੇ ਨਾ ਕੋਇ ਇਨਸਾਨ, ਅਕ਼ਲ ਚਲੇ ਨਾ ਕੋਇ ਚਤੁਰਾਈਆ। ਸੋ ਖੇਲ ਕਰੇ ਭਗਵਾਨ, ਹਰਿ ਕਰਤਾ ਬੇਪ੍ਰਵਾਹੀਆ। ਕਲਜੁਗ ਕੂੜੀ ਕਿਰਿਆ ਮੇਟੇ ਸ਼ੈਤਾਨ, ਸ਼ਰਅ ਸ਼ਰੀਅਤ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਧੁਰ ਦਾ ਵਰ, ਵਰ ਦਾਤਾ ਇਕ ਅਖਵਾਈਆ। ਸਦੀ ਚੌਧਵੀਂ ਕਹੇ ਮੇਰੀ ਹੋਣੀ ਸੁਹੰਜਣੀ ਰੁਤੀ, ਰੁਤੜੀ ਪ੍ਰਭ ਮਹਿਕਾਈਆ। ਮੈਂ ਪਿਛਲੀ ਪੂਰੀ ਕੀਤੀ ਬੁੱਤੀ, ਬੁਤਖ਼ਾਨੇ ਵੇਖ ਵਖਾਈਆ। ਜਗਤ ਲਾਲਸ ਵਿਚ ਰਹੀ ਸੁੱਤੀ, ਅੰਤ ਲਈ ਅੰਗੜਾਈਆ। ਭਗਤਾਂ ਨਾਲ ਮਿਲੌਣੀ ਰੁਚੀ, ਰਚਨਾ ਵੇਖਣੀ ਧੁਰਦਰਗਾਹੀਆ। ਸਚ ਦਵਾਰੇ ਬਣ ਕੇ ਸੁੱਚੀ,
❋
❋
ਸੰਜਮ ਲੈਣਾ ਬਦਲਾਈਆ। ਆਸਣ ਲਾ ਕੇ ਸਾਚੀ ਕੁਟੀ, ਚਾਰੇ ਕੁੰਟ ਦੇਣੀ ਤਜਾਈਆ। ਮੁਹੰਮਦ ਕੋਲੋਂ ਲੈ ਕੇ ਛੁੱਟੀ, ਆਪਣਾ ਲੇਖਾ ਲੈਣਾ ਮੁਕਾਈਆ। ਗਾਨਾ ਬੰਨ੍ਹ ਕੇ ਭਗਤਾਂ ਗੁੱਟੀਂ, ਸਾਚਾ ਸਗਨ ਦੇਣਾ ਵਖਾਈਆ। ਜਿਸ ਰਵਦਾਸ ਚਮਾਰੇ ਦੀ ਜੁੱਤੀ ਟੁੱਟੀ, ਟੁੱਟਿਆਂ ਗੰਢ ਪੁਆਈਆ। ਓਸ ਫਿਰਨਾ ਅੱਡੀ ਉਚੀ, ਉਚ ਅਗੰਮ ਦਏ ਵਡਿਆਈਆ। ਜਨ ਭਗਤੋ ਖੇਲ ਵੇਖਣਾ ਤੁਸੀਂ, ਤੁਰੀਆ ਤੋਂ ਪਰੇ ਦੇਣਾ ਸਮਝਾਈਆ। ਜਿਥੇ ਆਤਮਾ ਪਰਮਾਤਮਾ ਨਾਲੋਂ ਕਦੇ ਨਾ ਰੁਸੀ, ਵਿਛੋੜਾ ਨਜ਼ਰ ਕੋਇ ਨਾ ਆਈਆ। ਇਹ ਖੇਲ ਸਦਾ ਅਦੁਤੀ, ਅਨਭਵ ਪੜਦਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਵੱਡਾ ਵਡ ਵਡਿਆਈਆ। ਸਦੀ ਚੌਧਵੀਂ ਕਹੇ ਮੇਰਾ ਵੱਡਾ ਮਾਲਕ, ਮਿਹਰਵਾਨ ਨਜ਼ਰੀ ਆਈਆ। ਜਿਸ ਨੂੰ ਕਹਿੰਦੇ ਖ਼ਲਕ ਖ਼ਾਲਕ, ਮਖ਼ਲੂਕ ਨੂਰ ਕਰੇ ਰੁਸ਼ਨਾਈਆ। ਅੰਤ ਮੇਰਾ ਬਣੇ ਸਾਲਸ, ਸਾਹਿਬ ਸਵਾਮੀ ਦਇਆ ਕਮਾਈਆ। ਚਾਰ ਵਰਨ ਦੇ ਗੁਰਮੁਖ ਵੇਖੇ ਖ਼ਾਲਸ, ਖ਼ਾਲਸ ਖ਼ਾਲਸਾ ਆਪ ਪ੍ਰਗਟਾਈਆ। ਜਿਨ੍ਹਾਂ ਦੇ ਅੰਦਰੋਂ ਬਦਲੇ ਹਾਲਤ, ਜਹਾਲਤ ਕੂੜੀ ਦਏ ਕਢਾਈਆ। ਨਾਮ ਨਿਧਾਨਾ ਦੇ ਨਿਆਮਤ, ਰਸ ਅਗੰਮਾ ਦਏ ਚਖਾਈਆ। ਕੂੜੀ ਕਿਰਿਆ ਵਿਚੋਂ ਰੱਖ ਸਹੀ ਸਲਾਮਤ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਜੁਗ ਦੀ ਗੁਰਮੁਖ ਵੇਖ ਅਮਾਨਤ, ਅਮਨ ਨਾਲ ਦਾਮਨ ਆਪਣੇ ਵਿਚੋਂ ਬਾਹਰ ਕਢਾਈਆ।
੭ ਪੋਹ ਸ਼ਹਿਨਸ਼ਾਹੀ ਸੰਮਤ ੪ ਹਰਿ ਭਗਤ ਦਵਾਰ ਜੇਠੂਵਾਲ
ਸਤਿਗੁਰ ਸ਼ਬਦ ਮਹਿੰਮਾ ਅਕਥ, ਕਥਨੀ ਕਥ ਸਕੇ ਨਾ ਰਾਈਆ। ਜੁਗ ਜੁਗ ਹੁਕਮ ਸੰਦੇਸਾ ਦੇਵੇ ਪੁਰਖ ਸਮਰਥ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣੀ ਦਇਆ ਕਮਾਈਆ। ਆਤਮ ਪਰਮਾਤਮ ਪਰਮਾਤਮ ਆਤਮ ਜਣਾਵੇ ਸਾਚਾ ਜਸ, ਪਾਰਬ੍ਰਹਮ ਬ੍ਰਹਮ ਮੇਲਾ ਸਹਿਜ ਸੁਭਾਈਆ। ਨਿਜ ਨੇਤਰ ਲੋਚਣ ਨੈਣ ਖੋਲ੍ਹੇ ਅੱਖ, ਦੂਈ ਦਵੈਤੀ ਪੜਦਾ ਦਏ ਚੁਕਾਈਆ। ਭੇਵ ਅਭੇਦ ਜਣਾਏ ਹਕ਼ੀਕ਼ਤ ਹੱਕ, ਹਰ ਹਿਰਦੇ ਕਰ ਸਫ਼ਾਈਆ। ਮਨ ਕਲਪਣਾ ਕਰ ਕੇ ਵਸ, ਮਾਇਆ ਮਮਤਾ ਮੋਹ ਗਵਾਈਆ। ਅੰਮ੍ਰਿਤ ਝਿਰਨਾ ਦੇ ਕੇ ਰਸ, ਜਗਤ ਤ੍ਰਿਸ਼ਨਾ ਦਏ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਦਾਤਾ ਧੁਰਦਰਗਾਹੀਆ। ਸਤਿਗੁਰ ਸ਼ਬਦ ਆਦਿ ਜੁਗਾਦੀ ਧੁਰ ਦਾ ਦਾਤਾ, ਦਇਆਵਾਨ ਦਇਆ ਕਮਾਈਆ। ਜਨ ਭਗਤਾਂ ਬਣ ਕੇ ਪਿਤਾ ਮਾਤਾ, ਸਿਰ ਆਪਣਾ ਹੱਥ ਟਿਕਾਈਆ। ਨਿਤ ਨਵਿਤ ਵੇਖੇ ਖੇਲ ਤਮਾਸ਼ਾ, ਨਿਰਗੁਣ ਸਰਗੁਣ ਆਪਣਾ ਵੇਸ ਵਟਾਈਆ। ਕਲਜੁਗ ਚਾਰੋਂ ਕੁੰਟ ਅੰਧੇਰੀ ਰਾਤਾ, ਸਾਚਾ ਨੂਰ ਚੰਦ ਨਾ ਕੋਇ ਚਮਕਾਈਆ। ਸ਼ਾਹ ਪਾਤਸ਼ਾਹ ਸਭ ਦਾ ਹਾਰਦਾ ਦਿਸੇ ਪਾਸਾ, ਪੇਸ਼ੀਨਗੋਈ ਸਮਝ ਕਿਸੇ ਨਾ ਆਈਆ। ਜੋ ਸਾਹਿਬ ਸਤਿਗੁਰ ਗੋਬਿੰਦ ਚਰਨ ਦਾਸੀ ਦਾਸਾ, ਸੇਵਕ ਹੋ ਕੇ ਸੇਵ ਕਮਾਈਆ। ਤਿਸ ਦੀ ਨਿਰੰਤਰ ਅੰਤਰ ਪੂਰੀ ਹੋਵੇ ਆਸਾ, ਨਿਰਾਸਾ ਰਹਿਣ ਕੋਇ ਨਾ ਪਾਈਆ। ਕਿਰਪਾ ਕਰੇ ਪੁਰਖ ਸਮਰਾਥਾ, ਪਰਵਰਦਿਗਾਰ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਕਰਤਾ ਧੁਰਦਰਗਾਹੀਆ।
❋
❋
ਸਤਿਗੁਰ ਸ਼ਬਦ ਕਹੇ ਆਦਿ ਜੁਗਾਦੀ ਇਕ ਮਿਹਰਵਾਨ, ਮਹਿਬੂਬ ਬੇਪ੍ਰਵਾਹੀਆ। ਜਿਸ ਦਾ ਸਤਿ ਧਰਮ ਨਿਸ਼ਾਨ, ਦੋ ਜਹਾਨਾਂ ਰਿਹਾ ਝੁਲਾਈਆ। ਗੁਰ ਅਵਤਾਰ ਪੈਗ਼ੰਬਰ ਮੰਨਣ ਆਣ, ਸਿਰ ਸਕੇ ਨਾ ਕੋਇ ਉਠਾਈਆ। ਹੁਕਮ ਸੰਦੇਸ਼ਾ ਦੇਵੇ ਨੌਜਵਾਨ, ਮਰਦ ਮਰਦਾਨਾ ਅਗੰਮ ਅਥਾਹੀਆ। ਸੋ ਲਹਿਣਾ ਦੇਣਾ ਲੇਖਾ ਵੇਖੇ ਜੀਵ ਜਹਾਨ, ਤਨ ਵਜੂਦ ਕਾਇਆ ਮਾਟੀ ਫੋਲ ਫੁਲਾਈਆ। ਜੋ ਗੋਬਿੰਦ ਚਰਨ ਸਰਨ ਕਰੇ ਧਿਆਨ, ਦੋਏ ਲੋਚਣ ਰਾਹ ਤਕਾਈਆ। ਉਸ ਦਾ ਹੋਏ ਮਾਤ ਕਲਿਆਣ, ਕਰਮ ਕਾਂਡ ਦਾ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਭੇਵ ਅਭੇਦਾ ਦਏ ਖੁਲ੍ਹਾਈਆ। ਸਤਿਗੁਰ ਸ਼ਬਦ ਕਹੇ ਗੁਰ ਗੋਬਿੰਦ ਇਕ ਭਰਵਾਸਾ, ਭਾਂਡਾ ਭਰਮ ਭੌ ਭੰਨਾਈਆ। ਦਰ ਆਇਆਂ ਪੂਰੀ ਹੋਵੇ ਆਸਾ, ਨਿਰਾਸਾ ਨਜ਼ਰ ਕੋਇ ਨਾ ਆਈਆ। ਦੀਨ ਦੁਨੀ ਦਾ ਜਗਤ ਬਿਵਹਾਰੀ ਖੇਲ ਤਮਾਸ਼ਾ, ਨਿਤ ਨਵਿਤ ਵੇਖ ਵਖਾਈਆ। ਜਿਸ ਦੇ ਹਿਰਦੇ ਅੰਤਰ ਸੁੱਚ ਸੰਜਮ ਹੋਵੇ ਸਾਚਾ, ਸਤਿ ਨਾਲ ਵਡਿਆਈਆ। ਤਿਸ ਭਾਗ ਲੱਗੇ ਕਾਇਆ ਮਾਟੀ ਕਾਚਾ, ਕੰਚਨ ਗੜ੍ਹ ਸੋਭਾ ਪਾਈਆ। ਪ੍ਰਭ ਦਵਾਰ ਦਾਸੀ ਦਾਸਾ, ਸੇਵਕ ਹੋ ਕੇ ਸੇਵ ਕਮਾਈਆ। ਤਿਸ ਦਾ ਕਰਮ ਹੋਵੇ ਰਾਸਾ, ਜਨਮ ਮਿਲੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਸਦ ਆਪਣਾ ਖੇਲ ਵਖਾਈਆ। ਸਤਿਗੁਰ ਸ਼ਬਦ ਕਹੇ ਜੇ ਆਸਾ ਲੋਕ ਰਾਜ, ਰਈਅਤ ਨਾਲ ਵਡਿਆਈਆ। ਫੇਰ ਵੇਖੋ ਓਹ ਗੋਬਿੰਦ ਜਿਸ ਸੀਸ ਕਲਗੀ ਤੇ ਕਲਗੀ ਵਾਲਾ ਤਾਜ, ਤਖ਼ਤ ਨਿਵਾਸੀ ਸੋਭਾ ਪਾਈਆ। ਘਰ ਬੈਠਿਆਂ ਮਾਣ ਵਡਿਆਈ ਦੇਵੇ ਦਾਤ, ਦਾਤਾ ਦਾਨੀ ਹੋਏ ਸਹਾਈਆ। ਅੰਦਰ ਬਾਹਰ ਚਾਰ ਕੁੰਟ ਦਹਿ ਦਿਸ਼ਾ ਦੇਵੇ ਸਾਥ, ਸਗਲਾ ਸੰਗ ਨਿਭਾਈਆ। ਪੰਜ ਵਾਰ ਗੋਬਿੰਦ ਗੁਰ ਨੂੰ ਜ਼ਰੂਰ ਕਰਨਾ ਯਾਦ, ਅੰਮ੍ਰਿਤ ਵੇਲੇ ਉਠ ਕੇ ਨਾਮ ਧਿਆਈਆ। ਆਪੇ ਉਜੜਿਆ ਖੇੜਾ ਕਰੇ ਆਬਾਦ, ਵਸਦਿਆਂ ਨਾਲ ਵਸਾਈਆ। ਪ੍ਰੇਮੀਆਂ ਦੀ ਪ੍ਰੇਮ ਵਿਚ ਪੂਰੀ ਹੋਵੇ ਇਮਦਾਦ, ਆਮਦ ਖ਼ੁਸ਼ਾਮਦ ਇਕੋ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਜਗਤ ਦਾ ਕਰਮ ਜਗਤ ਵਿਚ ਬਦਲਾਈਆ।
੮ ਪੋਹ ਸ਼ਹਿਨਸ਼ਾਹੀ ਸੰਮਤ ੪ ਚੇਲਾ ਸਿੰਘ ਦੇ ਗ੍ਰਹਿ ਵਜ਼ਾਰਤ ਰੋਡ ਜੰਮੂ
ਸਦੀ ਚੌਧਵੀਂ ਕਹੇ ਮੈਂ ਕਰ ਕਰ ਥੱਕੀ ਬੰਦਗੀ, ਬੰਧਨ ਬੰਧਨਾਂ ਵਿਚ ਦੁਹਾਈਆ। ਸਰਗੁਣ ਧਾਰ ਕਰਦੀ ਰਹੀ ਮਸ਼ੰਦਗੀ, ਮੁਸ਼ਕਲ ਵਿਚ ਭੱਜੀ ਵਾਹੋ ਦਾਹੀਆ। ਖੇਲ ਵੇਖਦੀ ਰਹੀ ਤਾਰਾ ਚੰਦ ਦੀ, ਸੂਰੀਆ ਨੂਰ ਜੋਤ ਰੁਸ਼ਨਾਈਆ। ਪਰਵਰਦਿਗਾਰ ਰਹੀ ਮੰਨਦੀ, ਜਲਵਾਗਰ ਨੂਰ ਅਲਾਹੀਆ। ਖੇਲ ਤਕਦੀ ਰਹੀ ਉਮਤ ਵਾਲੇ ਤਨ ਦੀ, ਵਜੂਦਾਂ ਵਿਚ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਸਦੀ ਚੌਧਵੀਂ ਕਹੇ ਮੈਂ ਹੋਈ ਮੰਗਤੀ, ਪ੍ਰਭ ਦੇਵਣਹਾਰ ਵਡਿਆਈਆ। ਮੈਂ ਖੇਲ ਜਣੌਣੀ ਹੰ ਬ੍ਰਹਮ ਦੀ, ਪਾਰਬ੍ਰਹਮ ਪੜਦਾ ਰਹੇ ਨਾ ਰਾਈਆ । ਜੋਤ ਪ੍ਰਕਾਸ਼ ਕਰਨੀ ਅਗੰਮੇ ਚੰਨ ਦੀ, ਜੋ ਦੋ ਜਹਾਨਾਂ ਡਗਮਗਾਈਆ। ਖੇਲ ਵਖੌਣੀ ਅਗੰਮੇ ਭਗਵਨ ਦੀ, ਜੋ ਭਾਗ ਸਭ ਦਾ ਦਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ
❋
❋
ਸਾਚਾ ਵਰ, ਸਦ ਆਪਣਾ ਰੰਗ ਰੰਗਾਈਆ । ਸਦੀ ਚੌਧਵੀਂ ਕਹੇ ਮੈਂ ਅੰਤਮ ਕਰਨਾ ਸੱਯਦਾ, ਬਿਨ ਸੀਸ ਸੀਸ ਝੁਕਾਈਆ। ਪਰਮ ਪੁਰਖ ਤੇਰਾ ਦਿਸੇ ਕੋਈ ਨਾ ਬਰਦਾ, ਬੰਦਗੀ ਵਿਚ ਬੰਧਨ ਨਾ ਕੋਇ ਕਟਾਈਆ। ਝਗੜਾ ਮੇਟ ਚੌਦਾਂ ਤਬਕ ਆਪਣੇ ਘਰ ਦਾ, ਗ੍ਰਹਿ ਇਕੋ ਇਕ ਦ੍ਰਿੜਾਈਆ। ਜਿਥੇ ਦੀਪਕ ਨੂਰ ਅਲਾਹੀ ਹੋਵੇ ਜਗਦਾ, ਬਿਨ ਤੇਲ ਬਾਤੀ ਕਰੇ ਰੁਸ਼ਨਾਈਆ। ਗੁਰ ਅਵਤਾਰ ਪੈਗ਼ੰਬਰ ਤੂੰ ਹੀ ਤੂੰ ਹੀ ਹੋਵੇ ਜਪਦਾ, ਰਸਨਾ ਵਾਲੀ ਨਾ ਕੋਇ ਪੜ੍ਹਾਈਆ। ਜੈਕਾਰਾ ਹੋਵੇ ਇਕ ਅਲੱਖ ਦਾ, ਅਲਖ ਅਗੋਚਰ ਤੇਰੀ ਵਡਿਆਈਆ। ਮਾਰਗ ਮਿਲੇ ਧੁਰ ਦੇ ਸਚ ਦਾ, ਸਤਿ ਸਚ ਵਿਚੋਂ ਪ੍ਰਗਟਾਈਆ। ਝਗੜਾ ਮਿਟਾ ਦੇ ਕਾਇਆ ਮਾਟੀ ਕੱਚ ਦਾ, ਕੰਚਨ ਗੜ੍ਹ ਦੇ ਸੁਹਾਈਆ। ਹਰ ਘਟ ਅੰਤਰ ਨਿਰੰਤਰ ਹੋ ਕੇ ਵਸਦਾ, ਵਸਲ ਦੇਣਾ ਯਾਰ ਖ਼ੁਦਾਈਆ। ਨਜ਼ਾਰਾ ਦੇ ਅਗੰਮੀ ਅੱਖ ਦਾ, ਨਿਜ ਨੇਤਰ ਲੋਚਣ ਨੈਣ ਖੁਲ੍ਹਾਈਆ। ਜਗਤ ਜਹਾਨ ਵੇਖ ਤਪਦਾ, ਤ੍ਰੈਗੁਣ ਅਗਨ ਨਾ ਕੋਇ ਮਿਟਾਈਆ। ਝਗੜਾ ਪਿਆ ਮਨਮਤ ਦਾ, ਬੁੱਧੀ ਅਕ਼ਲ ਨਾ ਕੋਇ ਵਖਾਈਆ। ਉਬਾਲਾ ਆਇਆ ਬਹੱਤਰ ਨਾੜੀ ਰਤ ਦਾ, ਸਾਂਤਕ ਸਤਿ ਨਾ ਕੋਇ ਕਰਾਈਆ। ਸੰਤੋਖ ਰਿਹਾ ਕਿਸੇ ਨਾ ਹੱਠ ਦਾ, ਧੀਰਜ ਯਤ ਨਾ ਕੋਇ ਜਣਾਈਆ। ਮਾਣ ਰਿਹਾ ਨਾ ਅੱਠ ਸੱਠ ਦਾ, ਗੰਗਾ ਗੋਦਾਵਰੀ ਜਮਨਾ ਸੁਰਸਤੀ ਰਹੀ ਕੁਰਲਾਈਆ। ਮੱਕਾ ਕਾਅਬਾ ਵੇਖ ਢੱਠਦਾ, ਮਸੀਤ ਮਸਲਾ ਹਲ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧਰਮ ਦਵਾਰ ਤੇਰੀ ਸਰਨਾਈਆ। ਸਦੀ ਚੌਧਵੀਂ ਕਹੇ ਮੈਂ ਵੇਖਾਂ ਜਗਤ ਜਵਾਨੀ, ਜੋਬਨਵੰਤ ਧਿਆਨ ਲਗਾਈਆ। ਮੁਹੰਮਦ ਦੇ ਕੇ ਗਿਆ ਇਕ ਨਿਸ਼ਾਨੀ, ਨਿਸ਼ਾਨਾ ਅਵਰ ਨਾ ਕੋਇ ਸਮਝਾਈਆ। ਜਿਸ ਵੇਲੇ ਮੁੱਲਾ ਸ਼ੇਖ਼ ਮੁਸਾਇਕਾਂ ਅੰਦਰ ਆਈ ਬੇਈਮਾਨੀ, ਬੇਵਾ ਰੂਪ ਹੋਵੇ ਲੋਕਾਈਆ। ਚਾਰੋਂ ਕੁੰਟ ਕੂੜ ਚੜ੍ਹੇ ਤੁਗ਼ਿਆਨੀ, ਤਰਫ਼ ਦੋ ਤਰਫ਼ ਨਾ ਕੋਇ ਬਚਾਈਆ। ਮੇਰੇ ਕਲਮੇ ਹੋਵੇ ਬਦਨਾਮੀ, ਬਦੀ ਘਰ ਘਰ ਡੇਰਾ ਲਾਈਆ। ਆਬੇਹਯਾਤ ਮਿਲੇ ਨਾ ਪਾਣੀ, ਰੂਹ ਬੁਤ ਨਾ ਕੋਇ ਸਫ਼ਾਈਆ। ਕਲਮਾ ਹੱਕ ਨਾ ਸਮਝੇ ਕਲਾਮੀ, ਕਾਇਨਾਤ ਦਏ ਦੁਹਾਈਆ। ਝਗੜਾ ਪੈਣਾ ਚਾਰੇ ਖਾਣੀ, ਚਾਰੇ ਬਾਣੀ ਸੰਗ ਨਾ ਕੋਇ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਸਦੀ ਚੌਧਵੀਂ ਕਹੇ ਮੈਨੂੰ ਯਾਦ ਆਈ ਕਹਾਵਤ, ਹਜ਼ਰਤ ਸਹਿਜੇ ਗਿਆ ਜਣਾਈਆ। ਮੇਰੇ ਨਾਮ ਹੋਵੇ ਬਗ਼ਾਵਤ, ਬਗ਼ਲਗੀਰ ਨਜ਼ਰ ਕੋਇ ਨਾ ਆਈਆ। ਚਾਰੋਂ ਕੁੰਟ ਦਿਸੇ ਅਦਾਵਤ, ਅਦਲ ਇਨਸਾਫ਼ ਨਾ ਕੋਇ ਕਮਾਈਆ। ਸਾਚਾ ਕਲਮਾ ਮਿਲੇ ਨਾ ਨਾਮ ਨਿਆਮਤ, ਨਾਅਰਾ ਹੱਕ ਨਾ ਕੋਇ ਸੁਣਾਈਆ। ਮਹਿਬੂਬ ਦਿਸੇ ਨਾ ਸਹੀ ਸਲਾਮਤ, ਸਤਿ ਸਤਿ ਨਾ ਕੋਇ ਦ੍ਰਿੜਾਈਆ। ਮਾਇਆ ਮਮਤਾ ਮੋਹ ਲੱਗੇ ਅਲਾਮਤ, ਦੁਰਮਤ ਮੈਲ ਨਾ ਕੋਇ ਧੁਆਈਆ। ਪੈਗ਼ੰਬਰ ਦੇਵੇ ਨਾ ਕੋਇ ਜ਼ਮਾਨਤ, ਸ਼ਰਅ ਸ਼ਰੀਅਤ ਕਰੇ ਲੜਾਈਆ। ਚਾਰੋਂ ਕੁੰਟ ਦਿਸੇ ਜਹਾਲਤ, ਦੁਰਮਤ ਮੈਲ ਨਾ ਕੋਇ ਧੁਆਈਆ। ਕੂੜੀ ਉਮਤ ਰਹੇ ਬਨਾਵਟ, ਹੱਕ ਹਕ਼ੀਕ਼ਤ ਸਮਝ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਦਰਗਾਹ ਸਾਚੀ ਵੇਖ ਵਖਾਈਆ। ਸਦੀ ਚੌਧਵੀਂ ਕਹੇ ਮੈਂ ਕੀਤੀ ਹੱਕ ਕ਼ਦਮਬੋਸੀ, ਧੂੜੀ ਖ਼ਾਕ ਰਮਾਈਆ। ਫੇਰ ਆਪਣੇ ਅੰਤਰ ਕੀਤੀ ਖ਼ਾਮੋਸ਼ੀ, ਜਗਤ ਬੋਲ ਨਾ ਕੋਇ ਸੁਣਾਈਆ। ਮੁਹੱਬਤ ਵਿਚ ਹੋਈ ਮਦਹੋਸ਼ੀ, ਆਪਣਾ ਆਪ ਭੁਲਾਈਆ । ਅੰਤ ਅਖ਼ੀਰ ਸੋਚ ਅਗੰਮੀ ਸੋਚੀ,
❋
❋
ਸਚ ਸਾਹਿਬ ਦਿਤੀ ਸਮਝਾਈਆ। ਸਾਚੇ ਨਾਮ ਦੀ ਰਹੇ ਕੋਈ ਨਾ ਰੋਜ਼ੀ, ਕਲਮਾ ਰਸ ਨਾ ਕੋਇ ਚਖਾਈਆ। ਮਨ ਵਾਸਨਾ ਸ੍ਰਿਸ਼ਟੀ ਹੋਵੇ ਭੋਗੀ, ਕਲਪਣਾ ਤਨ ਵਜੂਦ ਹਲਕਾਈਆ। ਸਾਬਤ ਰਹੇ ਨਾ ਕੋਇ ਜੰਞੂ ਬੋਦੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਮਿਹਰਵਾਨ ਇਕ ਅਖਵਾਈਆ। ਸਦੀ ਚੌਧਵੀਂ ਕਹੇ ਮੁਹੰਮਦ ਦੱਸ ਕੇ ਗਿਆ ਸਹਿਜ ਨਾਲ ਇਸ਼ਾਰੇ, ਬਿਨ ਨੇਤਰ ਨੈਣ ਅੱਖ ਹਿਲਾਈਆ। ਖੇਲ ਵੇਖਣਾ ਆਪਣੇ ਅੰਤ ਕਿਨਾਰੇ, ਜਗਤ ਨਈਆ ਡੋਲੇ ਥਾਉਂ ਥਾਈਂਆ। ਪੀਰ ਪੈਗ਼ੰਬਰਾਂ ਰਹੇ ਨਾ ਕੋਇ ਸਹਾਰੇ, ਸਿਰ ਹੱਥ ਨਾ ਕੋਇ ਟਿਕਾਈਆ। ਨਿਰਗੁਣ ਧਾਰ ਆਵੇ ਮੇਰਾ ਪਰਵਰਦਿਗਾਰੇ, ਮਹਿਬੂਬ ਬੇਪ੍ਰਵਾਹ ਨੂਰ ਖ਼ੁਦਾਈਆ। ਜੋਤੀ ਜੋਤ ਕਰੇ ਉਜਿਆਰੇ, ਕੂੜ ਅੰਧੇਰਾ ਦਏ ਗਵਾਈਆ। ਧੁਰ ਦਾ ਕਲਮਾ ਇਕ ਉਚਾਰੇ, ਕਾਇਨਾਤ ਸਚ ਪੜ੍ਹਾਈਆ। ਦੀਨ ਮਜ਼੍ਹਬ ਕਰ ਗ੍ਰਿਫ਼ਤਾਰੇ, ਬੰਧਨ ਆਪਣਾ ਦੇਵੇ ਪਾਈਆ। ਧੁਰ ਦਾ ਬੋਲ ਇਕ ਜੈਕਾਰੇ, ਚਾਰ ਵਰਨਾਂ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਹੁਕਮ ਇਕ ਮਨਾਈਆ। ਸਦੀ ਚੌਧਵੀਂ ਕਹੇ ਮੁਹੰਮਦ ਕਿਹਾ ਸਾਡਾ ਹੱਕ ਮੌਰੂਸੀ, ਪਰਵਰਦਿਗਾਰ ਦਿਤਾ ਬਣਾਈਆ। ਸਦੀ ਚੌਧਵੀਂ ਤੂੰ ਉਮਤ ਅੰਦਰ ਕਰਨੀ ਜਾਸੂਸੀ, ਤਨ ਵਜੂਦ ਵੇਖ ਵਖਾਈਆ। ਸਭ ਦੀ ਅਸਲੀਅਤ ਦੱਸਣੀ ਖ਼ਸੂਸੀ, ਖ਼ਸੂਸੀਅਤ ਦੇਣੀ ਜਣਾਈਆ। ਅੰਤ ਖੇਲ ਤਕਣੀ ਰੂਸੀ, ਰਹਿਬਰ ਹੋ ਕੇ ਦਏ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭੇਵ ਅਭੇਦਾ ਦਏ ਖੁਲ੍ਹਾਈਆ। ਸਦੀ ਚੌਧਵੀਂ ਕਹੇ ਸੰਦੇਸਾ ਦੇਵੇ ਸ੍ਰੀ ਭਗਵਾਨ, ਹਰਿ ਕਰਤਾ ਵਡ ਵਡਿਆਈਆ। ਪੰਜਾਂ ਬੀਬੀਆਂ ਮਸਤਕ ਹੋਵੇ ਨਿਸ਼ਾਨ, ਕਾਲਾ ਪੀਲਾ ਸੂਹਾ ਰੰਗ ਸੁਹਾਈਆ। ਆਯੂ ਵੀਹ ਤੀਹ ਸਾਲ ਦੇ ਹੋਵੇ ਦਰਮਿਆਨ, ਵੱਡਾ ਛੋਟਾ ਨਾ ਨਾਲ ਰਲਾਈਆ। ਤਨ ਤਿੱਖੀ ਹੋਵੇ ਕਿਰਪਾਨ, ਵਜੂਦ ਮਹਿਬੂਬ ਵੇਖ ਵਖਾਈਆ। ਸੱਜੇ ਹੱਥ ਵਿਚ ਹੋਣ ਰੁਮਾਲ, ਲਾਲ ਰੰਗ ਨਾਲ ਰੰਗਾਈਆ। ਪੁਰਖ ਅਕਾਲਾ ਦੀਨ ਦਿਆਲਾ ਏਕੋ ਗਾਣ, ਰਸਨਾ ਜਿਹਵਾ ਨਾਲ ਵਡਿਆਈਆ। ਕਦੀ ਵੇਖਣ ਉਪਰ ਅਸਮਾਨ, ਨੇਤਰ ਨੈਣਾਂ ਨਿਗਾਹ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਕਰਤਾ ਬੇਪ੍ਰਵਾਹੀਆ। ਸਦੀ ਚੌਧਵੀਂ ਕਹੇ ਹੁਕਮ ਦੇਵੇ ਧੁਰ ਦਰਬਾਰੀ, ਹਰਿ ਕਰਤਾ ਬੇਪ੍ਰਵਾਹੀਆ। ਜਿਸ ਦੀ ਖੇਲ ਅਜਬ ਨਿਆਰੀ, ਰਚਨਾ ਆਪਣੀ ਰਿਹਾ ਰਚਾਈਆ। ਜਿਸ ਦਾ ਨੂਰ ਜੋਤ ਉਜਿਆਰੀ, ਨਿਰਗੁਣ ਨਿਰਵੈਰ ਕਰੇ ਰੁਸ਼ਨਾਈਆ। ਲੇਖਾ ਜਾਣੇ ਵਡ ਸੰਸਾਰੀ, ਸੰਸਾਰੀ ਭੰਡਾਰੀ ਪੜਦਾ ਦਏ ਉਠਾਈਆ। ਜੋਧਾ ਸੂਰਬੀਰ ਬਣ ਬਲਕਾਰੀ, ਸ਼ਬਦੀ ਧਾਰ ਲਏ ਅੰਗੜਾਈਆ। ਜਿਸ ਦੇ ਗੁਰ ਅਵਤਾਰ ਪੈਗ਼ੰਬਰ ਰਹੇ ਪੁਜਾਰੀ, ਬਿਨਾ ਸੀਸ ਸੀਸ ਜਗਦੀਸ਼ ਝੁਕਾਈਆ। ਸੋ ਲੇਖਾ ਜਾਣੇ ਧੁਰ ਦੀ ਧਾਰੀ, ਧਰਮ ਦਵਾਰਾ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਸਾਚਾ ਬੇਪ੍ਰਵਾਹੀਆ। ਸਦੀ ਚੌਧਵੀਂ ਕਹੇ ਪੰਜ ਗੁਰਮੁਖ ਹੋਣ ਛੋਟੇ ਬੱਚੇ, ਬਚਪਨ ਅਗਲਾ ਦਿਆਂ ਸਮਝਾਈਆ। ਜਿਨ੍ਹਾਂ ਦੀ ਰਸਨਾ ਤੂੰ ਮੇਰਾ ਮੈਂ ਤੇਰਾ ਨਾਮ ਜਪੇ, ਢੋਲਾ ਸੋਹੰ ਵਾਲਾ ਗਾਈਆ । ਇਕ ਦੂਜੇ ਮੋਢਿਆਂ ਉਤੇ ਹੱਥ ਹੋਣ ਰੱਖੇ, ਪਿਆਰ ਮੁਹੱਬਤ ਵਿਚ ਵਡਿਆਈਆ। ਖ਼ੁਸ਼ੀਆਂ ਨਾਲ ਜਾਵਣ ਨੱਸੇ, ਆਪਣਾ ਪੰਧ ਮੁਕਾਈਆ। ਤੇੜ ਹੋਵਣ ਨਿੱਕੇ ਨਿੱਕੇ ਕੱਛੇ, ਤਹਿਮਤ ਅਵਰ ਨਾ ਕੋਇ ਬੰਧਾਈਆ। ਹੱਥ ਵਿਚ ਫੜੇ ਹੋਣ ਲਿਖ ਕੇ ਪੱਪੇ, ਪਾਰਬ੍ਰਹਮ
❋
❋
ਤੇਰੀ ਬੇਪ੍ਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਕਰਤਾ ਧੁਰਦਰਗਾਹੀਆ । ਸਦੀ ਚੌਧਵੀਂ ਕਹੇ ਪੰਜਾਂ ਬੀਬੀਆਂ ਬੱਧਾ ਹੋਵੇ ਕਰਮ ਕਾਂਡ ਦਾ ਬਸਤਾ, ਨੀਲੀ ਟਾਕੀ ਵਿਚ ਬੰਧਾਈਆ। ਕਪੜਾ ਹੋਵੇ ਸਭ ਤੋਂ ਸਸਤਾ, ਕ਼ੀਮਤ ਵੱਧ ਨਾ ਕੋਇ ਲਗਾਈਆ। ਨਾਲ ਚਿੱਟੇ ਕਾਗ਼ਜ਼ ਦਾ ਹੋਵੇ ਪਰਚਾ, ਲਾਈਨ ਲਕੀਰ ਨਾ ਕੋਇ ਬਣਾਈਆ। ਜਿਸ ਦਾ ਦੂਜਾ ਹੋਵੇ ਦਰਜਾ, ਪਹਿਲੀ ਵੰਡ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਕਰਤਾ ਨੂਰ ਅਲਾਹੀਆ। ਸਦੀ ਚੌਧਵੀਂ ਕਹੇ ਮੈਂ ਚਾਰ ਕੁੰਟ ਫਿਰਾਂ ਭੱਜੀ, ਭਜਨ ਬੰਦਗੀ ਵੇਖ ਵਖਾਈਆ । ਦਹਿ ਦਿਸ਼ਾ ਫਿਰਾਂ ਅੱਜੀ ਪੱਜੀ, ਨਿਰਗੁਣ ਆਪਣਾ ਰੂਪ ਬਦਲਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮਠ ਗੁਰੂਦਵਾਰ ਜਾਵਾਂ ਪੈਰ ਦੱਬੀ, ਆਹਟ ਸੁਣਨ ਕੋਇ ਨਾ ਪਾਈਆ। ਸਾਧ ਸੰਤ ਵੇਖਾਂ ਕਿਸ ਦੇ ਅੰਦਰ ਨੂਰ ਰੱਬੀ, ਜਲਵਾ ਜੋਤ ਕਰੇ ਰੁਸ਼ਨਾਈਆ। ਕਿਹੜਾ ਨਾਮ ਦਾਰੂ ਦੇਵੇ ਬਣ ਕੇ ਤਬੀ, ਤਬੀਅਤ ਅੰਦਰੋਂ ਦਏ ਬਦਲਾਈਆ। ਜਾਂ ਤੱਕਿਆ ਮਾਇਆ ਮਮਤਾ ਦੇ ਰੋਗੀ ਸਭੀ, ਹਉਮੇ ਹੰਗਤਾ ਵਿਚ ਲੜਾਈਆ। ਚਾਰੋਂ ਕੁੰਟ ਦਿਸੇ ਬਦੀ, ਬਦਨ ਪਵਿੱਤ ਪੁਨੀਤ ਨਾ ਕੋਇ ਰਖਾਈਆ। ਮਨ ਵਾਸਨਾ ਕਿਸੇ ਨਾ ਕੱਢੀ, ਕੂੜ ਕਿਰਿਆ ਘਰ ਘਰ ਡੇਰਾ ਲਾਈਆ। ਬਿਨ ਗੁਰਮੁਖਾਂ ਭਗਤਾਂ ਪ੍ਰਭ ਦੀ ਜੋਤ ਕਿਤੇ ਨਾ ਜਗੀ, ਜਾਗਰਤ ਜੋਤ ਨਾ ਕੋਇ ਰੁਸ਼ਨਾਈਆ। ਹਜ਼ਰਤ ਨੂਹ ਵੇਖੇ ਅਗੰਮੀ ਨਦੀ, ਕਿਨਾਰੇ ਬੈਠਾ ਡੇਰਾ ਲਾਈਆ। ਅੰਤ ਬੀਤਦੀ ਜਾਵੇ ਚੌਧਵੀਂ ਸਦੀ, ਸਦਮਾ ਸਭ ਨੂੰ ਦਏ ਵਖਾਈਆ। ਪੈਗ਼ੰਬਰਾਂ ਰਹੇ ਕੋਈ ਨਾ ਗੱਦੀ, ਗਦਾਗਰ ਕਰੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਸਾਜਣ ਇਕ ਅਖਵਾਈਆ। ਸਦੀ ਚੌਧਵੀਂ ਕਹੇ ਮੈਂ ਵੇਖਿਆ ਦੂਰ ਨੇੜਾ, ਨਿਰਗੁਣ ਹੋ ਕੇ ਦਇਆ ਕਮਾਈਆ। ਸਰਗੁਣ ਤੱਤਾਂ ਵਾਲਾ ਝੇੜਾ, ਝਗੜੇ ਵਿਚ ਜਗਤ ਦੁਹਾਈਆ। ਧਰਮ ਦਵਾਰ ਬੰਨ੍ਹੇ ਕੋਈ ਨਾ ਬੇੜਾ, ਭਾਰ ਕੰਧ ਨਾ ਕੋਇ ਉਠਾਈਆ। ਨੌ ਖੰਡ ਪ੍ਰਿਥਮੀ ਉਜੜਦਾ ਦਿਸੇ ਖੇੜਾ, ਬਸਤੀ ਹੱਕ ਨਾ ਕੋਇ ਵਸਾਈਆ। ਪਰਵਰਦਿਗਾਰ ਦੇਵਣਹਾਰਾ ਗੇੜਾ, ਕਲਜੁਗ ਉਲਟੀ ਲਠ ਭਵਾਈਆ। ਅਦਨ ਅਦਲ ਨਾਲ ਛੇੜੇ ਛੇੜਾਂ, ਇਨਸਾਫ਼ ਧੁਰ ਦਾ ਹੱਕ ਸਮਝਾਈਆ। ਧੁਰ ਫ਼ਰਮਾਨਾ ਮੇਟੇ ਕਿਹੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਭੁਲਾਏ ਦ੍ਰਿਸ਼ਟ ਅੰਦਰ ਕਰ ਕਰ ਹੇਰਾ ਫੇਰਾ, ਫੇਰੇ ਵਿਚ ਅੰਧੇਰਾ ਵੇਖੇ ਜਗਤ ਲੋਕਾਈਆ।
੯ ਪੋਹ ਸ਼ਹਿਨਸ਼ਾਹੀ ਸੰਮਤ ੪ ਹਰਭਜਨ ਸਿੰਘ ਈਸ਼ਰ ਸਿੰਘ ਦੇ ਗ੍ਰਹਿ ਊਧਮ ਪੁਰ
ਸਦੀ ਚੌਧਵੀਂ ਕਹੇ ਮੈਂ ਸੰਦੇਸਾ ਸੁਣਿਆ ਅਗੰਮ ਕਲਾਮੀ, ਬਿਨ ਰਸਨਾ ਜਿਹਵਾ ਦਿਤਾ ਸੁਣਾਈਆ। ਜਿਸ ਨੇ ਨਾਤਾ ਜੋੜਨਾ ਦੀਨ ਦੁਨੀ ਬਾਹਮੀ, ਵਰਨ ਬਰਨ ਡੇਰਾ ਢਾਹੀਆ। ਕਲਜੁਗ ਮੇਟੇ ਅੰਧੇਰੀ ਸ਼ਾਮੀ, ਸ਼ਮਅ ਨਿਰਗੁਣ ਜੋਤ ਕਰੇ ਰੁਸ਼ਨਾਈਆ। ਦੀਨ ਮਜ਼੍ਹਬ ਦੀ ਰਹੇ ਨਾ ਕੋਇ ਗ਼ੁਲਾਮੀ, ਗ਼ੁਰਬਤ ਅੰਦਰੋਂ ਦਏ ਕਢਾਈਆ। ਸਾਚੀ ਮੰਜ਼ਲ ਦੱਸੇ ਆਸਾਨੀ, ਰਹਿਮਤ ਆਪਣੀ ਹੱਕ ਕਮਾਈਆ। ਮਮਤਾ ਮੋਹ ਮੇਟੇ ਬਦਇੰਤਜ਼ਾਮੀ,
❋
❋
ਧੁਰ ਦਾ ਹੁਕਮ ਇਕ ਮਨਾਈਆ। ਲੱਖ ਚੁਰਾਸੀ ਹੋਵੇ ਜਾਣ ਜਾਣੀ, ਘਟ ਘਟ ਅੰਤਰ ਵੇਖ ਵਖਾਈਆ। ਜਨ ਭਗਤਾਂ ਭਗਤੀ ਦੀ ਪੂਰੀ ਕਰੇ ਕ਼ੁਰਬਾਨੀ, ਕਾਇਆ ਕਰਬਲਾ ਕਰ ਸਫ਼ਾਈਆ। ਹਉਮੇ ਹੰਗਤਾ ਗੜ੍ਹ ਨਾ ਰਹੇ ਤੁਗ਼ਿਆਨੀ, ਅੰਮ੍ਰਿਤ ਧਾਰ ਇਕ ਵਹਾਈਆ। ਪੁਰਖ ਅਕਾਲਾ ਦੀਨ ਦਿਆਲਾ ਕਰੇ ਆਪ ਆਪਣੀ ਮਿਹਰਵਾਨੀ, ਮਹਿਬੂਬ ਮੁਹੱਬਤ ਵਿਚ ਆਪਣਾ ਰੰਗ ਰੰਗਾਈਆ। ਸ੍ਰਿਸ਼ਟੀ ਦ੍ਰਿਸ਼ਟੀ ਵੇਖੇ ਚਾਰ ਕੁੰਟ ਨਾਦਾਨੀ, ਨਿਗਾਹ ਆਪਣੀ ਇਕ ਉਠਾਈਆ। ਜੋ ਝਗੜਾ ਪਿਆ ਸ਼ਾਸਤਰ ਸਿਮਰਤ ਵੇਦ ਪੁਰਾਨੀ, ਕਾਇਆ ਕਾਅਬੇ ਕਰੇ ਸਫ਼ਾਈਆ। ਸਾਚੀ ਮੰਜ਼ਲ ਦੱਸ ਇਕ ਰੁਹਾਨੀ, ਰੂਹ ਬੁਤ ਮੇਲਾ ਮੇਲੇ ਸਹਿਜ ਸੁਭਾਈਆ। ਤਤ ਵਿਛੋੜਾ ਕਟ ਜਿਸਮਾਨੀ, ਜਿਸਮ ਜ਼ਮੀਰ ਦਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਮਿਹਰ ਨਜ਼ਰ ਇਕ ਉਠਾਈਆ। ਸਦੀ ਚੌਧਵੀਂ ਕਹੇ ਮੇਰਾ ਮਾਲਕ ਇਕ ਅਹਿਬਾਬ, ਹਰਿ ਕਰਤਾ ਨਜ਼ਰੀ ਆਈਆ। ਤਨ ਵਜੂਦ ਵਜਾਏ ਰਬਾਬ, ਅਨਹਦ ਨਾਦੀ ਨਾਦ ਸੁਣਾਈਆ। ਝਗੜਾ ਲੱਗਾ ਪੁੰਨ ਸਵਾਬ, ਸੁਹਬਤ ਆਪਣੀ ਦਏ ਦ੍ਰਿੜਾਈਆ। ਜਿਥੇ ਗੁਰ ਅਵਤਾਰ ਪੈਗ਼ੰਬਰ ਹੋਵਣ ਲਾਜਵਾਬ, ਮੰਜ਼ਲ ਹਕ਼ੀਕ਼ੀ ਦਏ ਚੜ੍ਹਾਈਆ। ਚਰਨ ਪ੍ਰੀਤੀ ਦੇ ਖ਼ਤਾਬ, ਖ਼ਤਾ ਭੁੱਲ ਮੁਆਫ਼ ਕਰਾਈਆ। ਸੱਯਦਾ ਸੀਸ ਦੱਸ ਅਦਾਬ, ਜਗਦੀਸ਼ ਚਰਨ ਧੂੜੀ ਟਿੱਕਾ ਮਸਤਕ ਦਏ ਛੁਹਾਈਆ। ਸ਼ਾਹੋ ਭੂਪ ਬਣ ਨਵਾਬ, ਨੌਬਤ ਨਾਮ ਹੱਕ ਸੁਣਾਈਆ। ਜਿਥੇ ਪੜ੍ਹਨੀ ਨਾ ਪਏ ਕੋਇ ਕਿਤਾਬ, ਅੱਖਰਾਂ ਵੰਡ ਨਾ ਕੋਇ ਵੰਡਾਈਆ। ਸਾਚਾ ਹੁਜਰਾ ਸੁਹਾਏ ਮਹਿਰਾਬ, ਮਹਿਬੂਬ ਆਪਣਾ ਪੜਦਾ ਦਏ ਉਠਾਈਆ। ਦੁਰਮਤ ਮੈਲ ਰਹੇ ਨਾ ਦਾਗ਼, ਪਤਤ ਪੁਨੀਤ ਆਪ ਕਰਾਈਆ। ਘਰ ਸ਼ਮਅ ਜਗਾਏ ਚਰਾਗ਼, ਅੰਧ ਅੰਧੇਰਾ ਦਏ ਮਿਟਾਈਆ। ਨਿਰਗੁਣ ਧਾਰ ਦੇਵੇ ਸਾਥ, ਸਰਗੁਣ ਮੇਲਾ ਸਹਿਜ ਸੁਭਾਈਆ। ਸੋਈ ਸੁਰਤੀ ਜਾਵੇ ਜਾਗ, ਆਲਸ ਨਿੰਦਰਾ ਦਏ ਮਿਟਾਈਆ। ਮਨ ਮਮਤਾ ਮੇਟ ਵਾਦ ਵਿਵਾਦ, ਵਿਖ ਕੂੜੀ ਬਾਹਰ ਕਢਾਈਆ। ਸਾਚਾ ਸ਼ਬਦ ਕਰੇ ਅਹਿਲਾਦ, ਧੁਨ ਅਗੰਮੀ ਨਾਦ ਸੁਣਾਈਆ। ਤਤਵ ਤਤ ਖੋਲ੍ਹੇ ਰਾਜ਼, ਭੇਵ ਅਭੇਦਾ ਆਪ ਸਮਝਾਈਆ। ਝਗੜਾ ਰਹੇ ਨਾ ਵੁਜ਼ੂ ਨਿਮਾਜ਼, ਬੰਦਗੀ ਬੰਦਨਾ ਇਕ ਪ੍ਰਗਟਾਈਆ। ਧੁਰ ਦਾ ਕਲਮਾ ਕਰੇ ਵਾਅਜ਼, ਵਜ਼ਾਹਤ ਨਾਲ ਦਏ ਸਮਝਾਈਆ। ਧਰਮ ਦਵਾਰੇ ਰਹੇ ਨਾ ਕੋਇ ਨਰਾਜ਼, ਦੂਈ ਦਵੈਤੀ ਡੇਰਾ ਢਾਹੀਆ। ਸਾਚੇ ਧਰਮ ਦਾ ਕਰੇ ਆਗ਼ਾਜ਼, ਦੋ ਜਹਾਨਾਂ ਦਏ ਵਡਿਆਈਆ। ਲਹਿਣਾ ਦੇਣਾ ਮੁੱਕੇ ਇਸ਼ਕ ਹਕ਼ੀਕ਼ੀ ਜਗਤ ਮਜਾਜ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਮਾਲਕ ਬੇਪ੍ਰਵਾਹੀਆ। ਸਦੀ ਚੌਧਵੀਂ ਕਹੇ ਮੇਰੇ ਅੰਤਰ ਆਇਆ ਸਨਾਟਾ, ਸੁਨ ਸਮਾਧ ਵਿਚ ਸਮਾਈਆ। ਚੌਦਾਂ ਤਬਕ ਵੇਖਿਆ ਹਾਟਾ, ਹਟਵਾਣੇ ਬੈਠੇ ਮੁਖ ਛੁਪਾਈਆ। ਮੇਰਾ ਚੀਥੜ ਹੋਇਆ ਪਾਟਾ, ਬਸਤਰ ਤਨ ਨਾ ਕੋਇ ਦਰਸਾਈਆ। ਕੂੜ ਵਿਕਾਰਾ ਚੁੱਭੇ ਕਾਂਟਾ, ਦਿਵਸ ਰੈਣ ਹੋਇਆ ਦੁਖਦਾਈਆ। ਕਲਜੁਗ ਖੇਲ ਬਾਜ਼ੀਗਰ ਨਾਟਾ, ਸਵਾਂਗੀ ਆਪਣਾ ਸ੍ਵਾਂਗ ਵਰਤਾਈਆ। ਪਵਿਤਰ ਰਿਹਾ ਨਾ ਤੀਰਥ ਤਾਟਾ, ਗੰਗਾ ਗੋਦਾਵਰੀ ਜਮਨਾ ਸੁਰਸਤੀ ਰਹੀ ਕੁਰਲਾਈਆ। ਫਿਰੀ ਦਰੋਹੀ ਮੰਦਰ ਮਸਜਿਦ ਸ਼ਿਵਦਵਾਲੇ ਮਾਠਾ, ਗੁਰੂਦਵਾਰ ਨੈਣਾਂ ਨੀਰ ਵਹਾਈਆ। ਜੋਤ ਜਗੇ ਨਾ ਦੇਵੀ ਲਾਟਾਂ, ਨੂਰ ਜ਼ਹੂਰ ਨਾ ਕੋਇ ਰੁਸ਼ਨਾਈਆ। ਚਾਰ ਵਰਨ ਪਿਆ ਘਾਟਾ, ਚਾਰ ਕੁੰਟ ਸਮਝ ਕਿਸੇ ਨਾ ਆਈਆ। ਅੰਮ੍ਰਿਤ ਮਿਲੇ ਕਿਸੇ ਨਾ ਬਾਟਾ, ਗੋਬਿੰਦ ਰਸ ਨਾ ਕੋਇ ਚਖਾਈਆ। ਆਤਮ ਪਰਮਾਤਮ ਜੁੜੇ ਕੋਈ ਨਾ ਨਾਤਾ, ਨਾਤਵਾਂ
❋
❋
ਹੋਈ ਲੋਕਾਈਆ। ਸਭ ਦਾ ਧਰਮ ਰਾਏ ਵੇਖੇ ਖਾਤਾ, ਚਿਤ੍ਰ ਗੁਪਤ ਰਿਹਾ ਜਣਾਈਆ। ਅੰਤ ਅਖ਼ੀਰ ਅਠਾਈ ਕੁੰਡ ਦੱਸਦੇ ਅਹਾਤਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭੇਵ ਅਭੇਦਾ ਆਪ ਸਮਝਾਈਆ। ਸਦੀ ਚੌਧਵੀਂ ਕਹੇ ਮੈਂ ਲੌਣਾ ਇਕੋ ਨਾਅਰਾ, ਹੱਕ ਹੱਕ ਦੇਣਾ ਜਣਾਈਆ। ਕਲਜੁਗ ਕੂੜੀ ਕਿਰਿਆ ਵੇਖਣਾ ਮਜ਼ਾਹਰਾ, ਮਜ਼੍ਹਬਾਂ ਵਾਲੇ ਲੈਣੇ ਉਠਾਈਆ। ਆਪਣਾ ਕਰਨਾ ਅੰਤ ਕਿਨਾਰਾ, ਅਗਲਾ ਪੰਧ ਨਾ ਕੋਇ ਸਮਝਾਈਆ। ਮੁਹੰਮਦ ਪੂਰਾ ਕਰਨਾ ਇਸ਼ਾਰਾ, ਜੋ ਇਸ਼ਾਅਤ ਨਾਲ ਗਿਆ ਦ੍ਰਿੜਾਈਆ। ਜਿਸ ਨਿਰਗੁਣ ਧਾਰ ਔਣਾ ਦੁਬਾਰਾ, ਨਰ ਨਰਾਇਣ ਵੇਸ ਵਟਾਈਆ। ਨਿਰਗੁਣ ਨੂਰ ਕਰੇ ਉਜਿਆਰਾ, ਜੋਤੀ ਜਾਤਾ ਡਗਮਗਾਈਆ। ਜਨ ਭਗਤਾਂ ਬਣ ਸੱਚਾ ਬਖ਼ਸ਼ਣਹਾਰਾ, ਮੁਰੀਦ ਮੁਰਸ਼ਦ ਲਏ ਮਨਾਈਆ। ਚਾਰ ਵਰਨ ਸੁਹਾਏ ਇਕ ਦਵਾਰਾ, ਦੂਜਾ ਦਰ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਾ ਖੇਲ ਆਦਿ ਅੰਤ ਬੇਸ਼ੁਮਾਰਾ, ਸ਼ੁਮਾਰ ਵਿਚ ਕਥਣ ਕੋਇ ਨਾ ਪਾਈਆ।
੯ ਪੋਹ ਸ਼ਹਿਨਸ਼ਾਹੀ ਸੰਮਤ ੪ ਚੇਲਾ ਸਿੰਘ ਦੇ ਗ੍ਰਹਿ ਵਜ਼ਾਰਤ ਰੋਡ ਜੰਮੂ
ਸਦੀ ਚੌਧਵੀਂ ਕਹੇ ਮੇਰੇ ਅੰਤਰ ਆਈ ਚੁਸਤੀ, ਚਲਾਕੀ ਦੀਨ ਦੁਨੀ ਵੇਖ ਵਖਾਈਆ। ਪੁਰਖ ਅਕਾਲ ਕਰਨੀ ਦਰੁਸਤੀ, ਪਰਵਰਦਿਗਾਰ ਅੰਕੜੇ ਦਏ ਬਦਲਾਈਆ। ਝਗੜਾ ਪੈਣਾ ਉਪਰ ਖ਼ੁਸ਼ਕੀ, ਤਰੀ ਵਾਲੇ ਰਹੇ ਕੁਰਲਾਈਆ। ਮੁੱਲਾ ਸ਼ੇਖ਼ ਵੇਖਣੇ ਮੁਫ਼ਤੀ, ਮੁਸਾਇਕਾਂ ਪੜਦਾ ਦੇਣਾ ਉਠਾਈਆ। ਕਲਜੁਗ ਲੱਠ ਗੇੜਨੀ ਉਲਟੀ, ਵਹਿੰਦੇ ਵਹਿਣ ਦਏ ਵਹਾਈਆ। ਖੇਲ ਹੋਣੀ ਸੱਚੇ ਸਤਿਗੁਰ ਦੀ, ਸ਼ਬਦੀ ਧਾਰ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੇ ਰੰਗ ਰੰਗਾਈਆ। ਸਦੀ ਚੌਧਵੀਂ ਕਹੇ ਮੈਂ ਵੇਖਣੀ ਜਗਤ ਚਲਾਕੀ, ਚਾਰੋਂ ਕੁੰਟ ਧਿਆਨ ਲਗਾਈਆ। ਪੰਜ ਤਤ ਮਾਇਆ ਖ਼ਾਕੀ, ਪੰਚਮ ਪੰਚਾਂ ਮੇਲ ਮਿਲਾਈਆ। ਗੁਰ ਅਵਤਾਰ ਪੈਗ਼ੰਬਰ ਵੇਖਣੇ ਸਾਥੀ, ਕਵਣ ਸਗਲਾ ਸੰਗ ਨਿਭਾਈਆ। ਕਵਣ ਮੇਟੇ ਧੁਰ ਦੀ ਆਖੀ, ਇਸ਼ਟ ਦੇਵ ਵੇਖ ਵਖਾਈਆ। ਕਿਸ ਦੀ ਹੋਈ ਅੰਤਮ ਜਾਤੀ, ਜਗਤ ਜਾਤੀ ਡੇਰਾ ਢਾਹੀਆ। ਕਵਣ ਮਹਿੰਮਾ ਲਿਖੇ ਕਾਗ਼ਜ਼ ਕ਼ਲਮ ਦਵਾਤੀ, ਸਿਫ਼ਤਾਂ ਵਿਚ ਵਡਿਆਈਆ। ਕਵਣ ਬ੍ਰਹਮ ਧਾਰ ਰਿਹਾ ਅਰਾਧੀ, ਪਾਰਬ੍ਰਹਮ ਮਿਲ ਕੇ ਵੱਜੇ ਵਧਾਈਆ। ਕਵਣ ਜਿਸਮ ਜ਼ਮੀਰ ਰਿਹਾ ਸਾਧੀ, ਸਿਦਕ ਸਬੂਰੀ ਵਿਚ ਝਟ ਲੰਘਾਈਆ। ਕਵਣ ਕਲਜੁਗ ਕੂੜੀ ਕਿਰਿਆ ਕੀਤਾ ਦਾਗ਼ੀ, ਮਾਇਆ ਮਮਤਾ ਮੋਹ ਹਲਕਾਈਆ। ਕਵਣ ਖੇਲ ਕਰੇ ਕੰਤ ਸੁਹਾਗੀ, ਨਾਰ ਸੁਹੰਜਣੀ ਰੂਪ ਵਟਾਈਆ। ਕਵਣ ਸੁਰਤੀ ਸੋਈ ਕਵਣ ਜਾਗੀ, ਕਵਣ ਆਪਣਾ ਪੰਧ ਮੁਕਾਈਆ। ਕਵਣ ਬਣਿਆ ਧਰਮ ਤਿਆਗੀ, ਪ੍ਰੀਤਮ ਇਕੋ ਰਿਹਾ ਮਨਾਈਆ । ਕਵਣ ਪੁਰਖ ਅਕਾਲ ਤੋਂ ਹੋਇਆ ਬਾਗ਼ੀ, ਮਾਇਆ ਮਮਤਾ ਵਿਚ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖੇਲ ਕਰੇ ਕਰਾਏ ਆਦੀ, ਜੁਗ ਚੌਕੜੀ ਸਦ ਆਪਣਾ ਹੁਕਮ ਵਰਤਾਈਆ।
❋
❋
੯ ਪੋਹ ਸ਼ਹਿਨਸ਼ਾਹੀ ਸੰਮਤ ੪ ਗੁਰਚਰਨ ਸਿੰਘ ਦੇ ਗ੍ਰਹਿ ਜੰਮੂ
ਸਦੀ ਚੌਧਵੀਂ ਕਹੇ ਮੈਨੂੰ ਨਜ਼ਰ ਆਇਆ ਰਵਦਾਸ ਦਾ ਕਸੀਰਾ, ਕ਼ਸਮ ਖਾ ਕੇ ਦਿਆਂ ਜਣਾਈਆ। ਜਿਸ ਦੇ ਅੰਤਰ ਨਿਰਗੁਣ ਧਾਰ ਜੋਤੀ ਜੋਤ ਦੀ ਤਸਵੀਰਾ, ਜਿਸ ਨੂੰ ਮੁਸੱਵਰ ਤਸੱਵਰ ਨਾ ਕੋਇ ਕਰਾਈਆ। ਜਿਸ ਨੂੰ ਨੂਰ ਚਮਕਦਾ ਦਿਸੇ ਕਬੀਰਾ, ਜੋ ਕ਼ਬਰਾਂ ਤੋਂ ਬਾਹਰ ਡੇਰਾ ਲਾਈਆ। ਓਸ ਦੇ ਵਿਚ ਲਿਖੀ ਅਗੰਮੀ ਤਦਬੀਰਾ, ਜਿਸ ਦਾ ਤਰੀਕਾ ਨਾ ਕੋਇ ਦ੍ਰਿੜਾਈਆ। ਜਿਸ ਦਾ ਖੇਲ ਵੇਖਿਆ ਬੇਨਜ਼ੀਰਾ, ਜੋ ਨਜ਼ਰੀਆ ਰਿਹਾ ਬਦਲਾਈਆ। ਜਿਸ ਦੇ ਵਿਚ ਦੀਨ ਦੁਨੀ ਦੀ ਤਕ਼ਦੀਰਾ, ਤਕੱਬਰੀ ਦਾ ਰੂਪ ਦਰਸਾਈਆ। ਨਜ਼ਰ ਆਇਆ ਜਿਸ ਵੇਲੇ ਸਦੀ ਚੌਧਵੀਂ ਦੀਨ ਦੁਨੀ ਦਾ ਰਸ ਹੋਇਆ ਖ਼ਮੀਰਾ, ਸਤਿ ਰਹਿਣ ਕੋਇ ਨਾ ਪਾਈਆ । ਭਰਾਤਾ ਤੱਕੇ ਜਗਤ ਹਮਸ਼ੀਰਾ, ਕਾਮ ਕਰੋਧ ਲੋਭ ਮੋਹ ਹੰਕਾਰ ਜਗਤ ਹਲਕਾਈਆ। ਧਰਮ ਕਰਮ ਦੀ ਬਦਲ ਜਾਣੀ ਤਾਸੀਰਾ, ਤਸਬੀ ਮਾਲਾ ਕੰਮ ਕੋਇ ਨਾ ਆਈਆ। ਸੂਫ਼ੀ ਸੰਤ ਹੋਣੇ ਦਿਲਗੀਰਾ, ਧੀਰਜ ਧੀਰ ਨਾ ਕੋਇ ਧਰਾਈਆ। ਝਗੜਾ ਪੈਣਾ ਪਾਤਸ਼ਾਹ ਵਜੀਰਾ, ਜਨੋ ਮਰਦ ਨਾ ਕੋਇ ਸ਼ਨਵਾਈਆ। ਚਾਰ ਵਰਨ ਭ੍ਰਿਸ਼ਟ ਹੋਣਾ ਵਤੀਰਾ, ਦ੍ਰਿਸ਼ਟੀ ਸਚ ਨਾ ਕੋਇ ਖੁਲ੍ਹਾਈਆ । ਸ਼ਰਅ ਦਾ ਬੱਝ ਜਾਣਾ ਜ਼ੰਜੀਰਾ, ਬੰਧਨ ਸਕੇ ਨਾ ਕੋਇ ਤੁੜਾਈਆ। ਫਿਰੇ ਦੁਹਾਈ ਅਮੀਰਾ, ਗ਼ਰੀਬਾਂ ਗ੍ਰਹਿ ਨਾ ਕੋਇ ਸੁਹਾਈਆ । ਓਸ ਵੇਲੇ ਖੇਲ ਹੋਣਾ ਤਕ਼ਦੀਰਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਸਚ ਦੇਵੇ ਵਡਿਆਈਆ। ਸਦੀ ਚੌਧਵੀਂ ਕਹੇ ਰਵਦਾਸ ਕਸੀਰੇ ਨੂੰ ਕਹਿੰਦੇ ਕੌਡੀ, ਕੌਡੀ ਜਗਤ ਨਾ ਕੋਇ ਰਖਾਈਆ। ਓਸ ਵਿਚੋਂ ਮੈਨੂੰ ਦਿਸੀ ਗੁਲਾਬ ਦੀ ਡੋਡੀ, ਜਿਸ ਦਾ ਪੱਤ ਟਹਿਣੀ ਨਜ਼ਰ ਕੋਇ ਨਾ ਆਈਆ। ਵਿਚੋਂ ਨਜ਼ਰ ਆਇਆ ਅਗੰਮਾ ਜੋਗੀ, ਜੋ ਜੁਗੀਸ਼ਰਾਂ ਕਰੇ ਪੜ੍ਹਾਈਆ। ਠਾਕਰ ਤੱਕਿਆ ਮੌਜੀ, ਜੋ ਬੇਪਰਵਾਹ ਬੇਪਰਵਾਹੀ ਵਿਚ ਸਮਾਈਆ। ਜਿਸ ਦੇ ਹੱਥ ਦੋ ਜਹਾਨਾਂ ਰੋਜ਼ੀ, ਰਾਜ਼ਕ ਰਹੀਮ ਇਕ ਅਖਵਾਈਆ। ਲੱਖ ਚੁਰਾਸੀ ਜੀਵ ਜੰਤ ਆਤਮ ਬ੍ਰਹਮ ਦਾ ਖੋਜੀ, ਪਾਰਬ੍ਰਹਮ ਆਪਣਾ ਨਾਉਂ ਸਮਝਾਈਆ। ਜੁਗ ਚੌਕੜੀ ਧੁਰ ਸੰਦੇਸ਼ਾ ਦੇਵੇ ਅਗਾਧ ਬੋਧੀ, ਬੁੱਧੀ ਤੋਂ ਪਰੇ ਕਰੇ ਪੜ੍ਹਾਈਆ। ਨਾਮ ਸੁਣਾਏ ਅਗੰਮ ਸਲੋਕੀ, ਸੋਹਲਾ ਸਚ ਜਣਾਈਆ। ਵੇਖਣਹਾਰਾ ਲੋਕ ਪ੍ਰਲੋਕੀ, ਪੜਦਾ ਦੀਨ ਦੁਨੀ ਉਠਾਈਆ। ਮੰਜ਼ਲ ਦੱਸ ਸੌਖੀ, ਦਰ ਘਰ ਸਾਚਾ ਇਕ ਵਖਾਈਆ। ਜਿਥੇ ਪੜ੍ਹਨੀ ਪਏ ਕੋਈ ਨਾ ਪੋਥੀ, ਪੁਸਤਕ ਹੱਥ ਨਾ ਕੋਇ ਉਠਾਈਆ। ਬੁੱਧੀ ਰਹੇ ਕੋਇ ਨਾ ਥੋਥੀ, ਮਨ ਮਨਸਾ ਨਾ ਕੋਇ ਹਲਕਾਈਆ। ਆਤਮ ਦੀ ਆਵੇ ਸੋਝੀ, ਸਮਝ ਵਿਚੋਂ ਸਮਝ ਬਦਲਾਈਆ। ਰਮਜ਼ ਇਸ਼ਾਰਾ ਦੇ ਕੇ ਗੋਝੀ, ਪੜਦਾ ਦਏ ਉਠਾਈਆ। ਸਦੀ ਚੌਧਵੀਂ ਕਹੇ ਮੈਂ ਜਨ ਭਗਤਾਂ ਹੱਥ ਲਗਾਵਾਂ ਗੋਡੀਂ, ਘੁਟਨੇ ਟੇਕ ਕੇ ਆਪਣਾ ਸੀਸ ਨਿਵਾਈਆ।
੯ ਪੋਹ ਸ਼ਹਿਨਸ਼ਾਹੀ ਸੰਮਤ ੪ ਅਜੀਤ ਸਿੰਘ ਦੇ ਗ੍ਰਹਿ ਜੰਮੂ
ਸਦੀ ਚੌਧਵੀਂ ਕਹੇ ਦੀਨ ਦੁਨੀਆ ਬੱਝੀ ਦੀਨ ਵਾਲੀ ਰੱਸੀ, ਰਸਤਾ ਹੱਕ ਗਈ ਭੁਲਾਈਆ। ਛੱਪਰ ਛੰਨਾਂ ਵਿਚ ਵਸੀ, ਵਸਲ ਯਾਰ ਨਾ ਕੋਇ ਕਰਾਈਆ। ਜੂਨੀ ਗਿਣਦੇ ਲੱਖ ਚਾਰ ਅੱਸੀ, ਹਿੱਸਿਆਂ ਵਾਲੀ ਵੰਡ ਨਾ ਕੋਇ ਸਮਝਾਈਆ। ਰਸਨਾ ਕਹਿੰਦੀ ਪੁਰਖ ਅਕਾਲ ਸਭ ਦਾ
❋
❋
ਕਮਲਾਪਤੀ, ਪਤਿਪਰਮੇਸ਼ਵਰ ਜਗਤ ਨਾ ਕੋਇ ਹੰਢਾਈਆ। ਕਲਜੁਗ ਅੰਤਮ ਰਿਹਾ ਕੋਇ ਨਾ ਯਤੀ, ਯਥਾਰਥ ਪ੍ਰਭ ਦੀ ਸੇਵ ਨਾ ਕੋਇ ਕਮਾਈਆ। ਸਚ ਵਸਤ ਰਹੀ ਨਾ ਰਤੀ, ਰਤਨ ਅਮੋਲਕ ਹੀਰਾ ਨਜ਼ਰ ਕੋਇ ਨਾ ਆਈਆ । ਤੀਰਥ ਤੱਟਾਂ ਉਤੇ ਜਾ ਕੇ ਕਰੌਂਦੇ ਗਤੀ, ਪ੍ਰਭ ਦੀ ਸਾਰ ਕੋਇ ਨਾ ਪਾਈਆ। ਚਾਰ ਵਰਨ ਅਠਾਰਾਂ ਬਰਨ ਪਤ ਲੱਥੀ, ਮਿਹਰਵਾਨ ਮਹਿਬੂਬ ਸਿਰ ਹੱਥ ਨਾ ਕੋਇ ਟਿਕਾਈਆ। ਚਾਰ ਕੁੰਟ ਦਹਿ ਦਿਸ਼ਾ ਸ੍ਰਿਸ਼ਟੀ ਦ੍ਰਿਸ਼ਟੀ ਫਿਰਦੀ ਨੱਠੀ, ਦਿਵਸ ਰੈਣ ਭੱਜੇ ਵਾਹੋ ਦਾਹੀਆ। ਜਮ ਕੀ ਫ਼ਾਸੀ ਕਿਸੇ ਨਾ ਕੱਟੀ, ਕਟਾਕਸ਼ ਨਾਮ ਤੀਰ ਨਾ ਕੋਇ ਲਗਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਚਾਰ ਵਰਨ ਦੀ ਹੱਟੀ, ਜਗਤ ਪਰਚੂਨ ਵਾਲਾ ਹੱਟ ਦਿਤਾ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭੇਵ ਅਭੇਦਾ ਜਾਣੇ ਤਤ ਅੱਠੀ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਰਜੋ ਤਮੋ ਸਤੋ ਸਤਿ ਆਪਣੇ ਨਾਲ ਬਦਲਾਈਆ।
੯ ਪੋਹ ਸ਼ਹਿਨਸ਼ਾਹੀ ਸੰਮਤ ੪ ਪਰਕਾਸ਼ ਚੰਦ ਦੇ ਗ੍ਰਹਿ ਜੰਮੂ
ਸਦੀ ਚੌਧਵੀਂ ਕਹੇ ਜਗਤ ਵਿਦਿਆ ਦੀਨ ਦੁਨੀ ਕੀਤੀ ਆਲਮ, ਇਲਮ ਵਾਲਾ ਸਚ ਅਮਲ ਨਾ ਕੋਇ ਕਮਾਈਆ। ਸ਼ਾਹ ਸੁਲਤਾਨ ਚਾਰ ਕੁੰਟ ਹੋਏ ਜ਼ਾਲਮ, ਪਿਆਰ ਮੁਹੱਬਤ ਨਾਤਾ ਸਚ ਨਾ ਕੋਇ ਜੁੜਾਈਆ। ਸਤਿ ਧਰਮ ਦੀ ਖ਼ਾਲੀ ਦਿਸੇ ਕਾਲਮ, ਕਲਮਿਆਂ ਵਾਲੇ ਰੋਵਣ ਮਾਰਨ ਧਾਹੀਂਆ। ਮਨ ਮਮਤਾ ਵਿਚ ਸ੍ਰਿਸ਼ਟੀ ਫਸੀ ਸਾਲਮ, ਗਿਰਹਾ ਪੱਲੂ ਸਕੇ ਨਾ ਕੋਇ ਛੁਡਾਈਆ । ਸਚ ਦਵਾਰਾ ਕਿਸੇ ਨਾ ਮਾਲਮ, ਨਾਮਾਲੂਮ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਸਾਹਿਬ ਧੁਰਦਰਗਾਹੀਆ। ਸਦੀ ਚੌਧਵੀਂ ਕਹੇ ਜਗਤ ਵਿਦਿਆ ਬਣਿਆ ਜਗਤ ਨਸੀਬ, ਨਿਸਬਤ ਸਚ ਨਾ ਕੋਇ ਕਢਾਈਆ। ਦੀਨ ਦੁਨੀ ਵੇਖੀ ਗ਼ਰੀਬ, ਨਾਮ ਧਨ ਪੱਲੇ ਗੰਢ ਨਾ ਕੋਇ ਬੰਨ੍ਹਾਈਆ। ਮਨ ਮਨਸਾ ਵੇਖੀ ਅਜੀਬ, ਮਮਤਾ ਮੋਹ ਵਿਚ ਹਲਕਾਈਆ। ਗੁਰ ਅਵਤਾਰ ਪੈਗ਼ੰਬਰ ਜੋ ਦੇ ਕੇ ਗਏ ਤਰਤੀਬ, ਸਿਲਸਲੇਵਾਰ ਸਮੇਂ ਸਮੇਂ ਸਮਝਾਈਆ । ਓਸ ਮੰਜ਼ਲ ਦੇ ਪੁਜਿਆ ਨਾ ਕੋਇ ਕ਼ਰੀਬ, ਦੂਰ ਦੁਰਾਡਾ ਪੰਧ ਨਾ ਕੋਇ ਮੁਕਾਈਆ। ਸਦੀ ਚੌਧਵੀਂ ਕਹੇ ਨੇਤਰ ਰੋ ਕੇ ਕਿਹਾ ਫ਼ਰੀਦ, ਫਿਰਕਾ ਪ੍ਰਭ ਦੇ ਨਾਲ ਬਣਾਈਆ। ਪਰਵਰਦਿਗਾਰ ਤੇਰੀ ਵਿਗੜ ਜਾਣੀ ਤਰਤੀਬ, ਤਰੀਕਾ ਢੰਗ ਤੇਰਾ ਅਨੋਖਾ ਨਜ਼ਰੀ ਆਈਆ। ਓਹ ਵੇਲਾ ਦੂਰ ਦੁਰਾਡਾ ਆਵੇ ਨਜ਼ਦੀਕ, ਨੇਰਨ ਨੇਰਾ ਪੰਧ ਮੁਕਾਈਆ। ਦੀਨ ਮਜ਼੍ਹਬ ਬਣਨ ਸ਼ਰੀਕ, ਗੁਰ ਅਵਤਾਰ ਪੈਗ਼ੰਬਰਾਂ ਹੋਵੇ ਲੜਾਈਆ। ਹੱਥ ਆਵੇ ਕਿਸੇ ਨਾ ਜੀਤ, ਹਾਰ ਵਿਚ ਹਾਰਦੀ ਦਿਸੇ ਲੋਕਾਈਆ। ਬਿਨ ਤੇਰੀ ਕਿਰਪਾ ਆਸਾ ਮਨਸਾ ਪੂਰੀ ਹੋਵੇ ਨਾ ਕਿਸੇ ਉਮੀਦ, ਤ੍ਰਿਸ਼ਨਾ ਤ੍ਰਿਖਾ ਨਾ ਕੋਇ ਬੁਝਾਈਆ। ਤੇਰਾ ਹੁਕਮ ਫ਼ਰਮਾਨਾ ਸ਼ਬਦ ਸੰਦੇਸ਼ਾ ਇਕ ਜਦੀਦ, ਯਦੀ ਆਪਣੀ ਕਾਰ ਕਮਾਈਆ। ਸਦੀ ਚੌਧਵੀਂ ਕਹੇ ਮੇਰਾ ਲੇਖਾ ਜਾਏ ਬੀਤ, ਭੀਤਰ ਹੋ ਨਾ ਕੋਇ ਅਟਕਾਈਆ। ਖ਼ਾਲੀ ਦਿਸੇ ਮਨਾਰਾ ਮਸੀਤ, ਮਿਸਰਾ ਸਚ ਨਾ ਕੋਇ ਸੁਣਾਈਆ। ਸਭ ਦੀ ਟੁੱਟਦੀ ਦਿਸੇ ਪ੍ਰੀਤ, ਪ੍ਰੀਤਮ ਪ੍ਰੇਮ ਨਾ ਕੋਇ ਰਖਾਈਆ। ਬਿਨ ਤੇਰੀ ਕਿਰਪਾ ਰਹੇ ਨਾ ਕੋਇ ਅਤੀਤ, ਤ੍ਰੈਗੁਣ ਲੇਖਾ ਸਕੇ ਨਾ ਕੋਇ
❋
❋
ਚੁਕਾਈਆ। ਪੁਰਖ ਅਕਾਲ ਦੀਨ ਦਿਆਲ ਰਹਿਮਤ ਵਿਚ ਕਰਨੀ ਬਖ਼ਸ਼ੀਸ਼, ਮਿਹਰਵਾਨ ਮਹਿਬੂਬ ਮੁਹੱਬਤ ਧੁਰ ਦੀ ਦੇਣੀ ਵਰਤਾਈਆ। ਤੇਰਾ ਨਾਮ ਕਲਮਾ ਇਕੋ ਹੋਵੇ ਹਦੀਸ, ਹਜ਼ਰਤਾਂ ਤੋਂ ਪਰੇ ਦੇਣਾ ਸਮਝਾਈਆ। ਤੂੰ ਮਾਲਕ ਖ਼ਾਲਕ ਸਾਹਿਬ ਪ੍ਰਿਤਪਾਲਕ ਇਕ ਜਗਦੀਸ਼, ਜਗਦੀਸ਼ਰ ਮੇਲਾ ਲੈਣਾ ਮਿਲਾਈਆ। ਝਗੜਾ ਰਹੇ ਨਾ ਹਸਤ ਕੀਟ, ਊਚ ਨੀਚ ਡੇਰਾ ਢਾਹੀਆ। ਧੁਰ ਦਾ ਚਾੜ੍ਹਨਾ ਰੰਗ ਮਜੀਠ, ਬਸੀਠ ਆਪਣਾ ਪ੍ਰੇਮ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਜੁਗ ਦੀ ਪਿਛਲੀ ਮੇਟ ਲੀਕ, ਸਤਿਜੁਗ ਸਤਿ ਧਰਮ ਸਚ ਨਿਸ਼ਾਨ ਦੇਣਾ ਵਖਾਈਆ।
੯ ਪੋਹ ਸ਼ਹਿਨਸ਼ਾਹੀ ਸੰਮਤ ੪ ਲਾਲ ਚੰਦ ਦੇ ਗ੍ਰਹਿ ਜੰਮੂ
ਸਦੀ ਚੌਧਵੀਂ ਕਹੇ ਦੀਨ ਦੁਨੀ ਭਰੀ ਨਾਲ ਗੁਨਾਹ, ਪਤਤ ਪੁਨੀਤ ਨਾ ਕੋਇ ਕਰਾਈਆ। ਮੁੱਲਾ ਸ਼ੇਖ਼ ਕਰਨ ਜਨਾਹ, ਹਦੀਸ ਹੱਕ ਨਾ ਕੋਇ ਸਾਲਾਹੀਆ। ਕਲਮਾ ਕਰੇ ਕੋਈ ਨਾ ਮਨ੍ਹਾਂ, ਮਨਫ਼ੀ ਵਾਲਾ ਸਾਰੇ ਰੂਪ ਵਟਾਈਆ। ਕੂੜੀ ਅਗਨੀ ਲੱਗੀ ਤਨਾਂ, ਵਜੂਦ ਰਹੀ ਜਲਾਈਆ। ਸਚ ਪ੍ਰਕਾਸ਼ ਮਿਲੇ ਨਾ ਸ਼ਮਅ, ਅੰਧ ਅੰਧੇਰ ਨਾ ਕੋਇ ਮਿਟਾਈਆ। ਮਾਰਗ ਦੱਸੇ ਕੋਇ ਨਾ ਨਵਾਂ, ਨੌ ਦਵਾਰੇ ਡੇਰਾ ਢਾਹੀਆ। ਦੀਨ ਮਜ਼੍ਹਬ ਦੀ ਵਧ ਗਈ ਤਮਅ, ਲਾਲਚ ਮਜ਼੍ਹਬ ਵਾਲਾ ਰਖਾਈਆ। ਮੈਂ ਧੁਰ ਸੰਦੇਸ਼ਾ ਕਹਿਵਾਂ, ਕਹਿ ਕੇ ਰਹੀ ਦ੍ਰਿੜਾਈਆ। ਸਚਖੰਡ ਦਵਾਰ ਗੁਰ ਅਵਤਾਰ ਪੈਗ਼ੰਬਰ ਹੋਏ ਜਮ੍ਹਾ, ਇਕੱਠੇ ਹੋ ਕੇ ਸੀਸ ਨਿਵਾਈਆ। ਪੁਰਖ ਅਕਾਲ ਲੱਖ ਚੁਰਾਸੀ ਲੇਖਾ ਵੇਖ ਦਮਾ, ਦਾਮਨਗੀਰ ਹੋ ਕੇ ਫੋਲ ਫੁਲਾਈਆ। ਧੁਰ ਦਾ ਮਾਰਗ ਦੱਸ ਨਵਾਂ, ਨਰ ਨਿਰੰਕਾਰ ਤੇਰੀ ਸਰਨਾਈਆ। ਨਿਉਂ ਨਿਉਂ ਤੇਰੇ ਚਰਨਾਂ ਢਹਵਾਂ, ਜਗਤ ਰਹੇ ਨਾ ਮਾਣ ਵਡਿਆਈਆ। ਇਕੋ ਢੋਲਾ ਧੁਰ ਦਾ ਗਵਾਂ, ਤੂੰ ਮੇਰਾ ਮੈਂ ਤੇਰਾ ਰਾਗ ਅਲਾਈਆ। ਤੇਰੀ ਸੇਜ ਸੁਹੰਜਣੀ ਸਵਾਂ, ਜਿਥੋਂ ਸੁੱਤਿਆਂ ਨਾ ਕੋਇ ਜਗਾਈਆ। ਸਚਖੰਡ ਦਵਾਰੇ ਤੇਰੇ ਬਹਵਾਂ, ਚਰਨ ਸਰਨ ਮਿਲੇ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਹਰ ਹਿਰਦਾ ਵੇਖ ਵਖਾਈਆ। ਸਦੀ ਚੌਧਵੀਂ ਕਹੇ ਮੇਰੀ ਸੀਤਲ ਹੋਵੇ ਛਾਤੀ, ਛਹਿਬਰ ਆਪਣੀ ਦਏ ਲਗਾਈਆ। ਤੇਰਾ ਖੇਲ ਕਮਲਾਪਾਤੀ, ਪਤਿਪਰਮੇਸ਼ਵਰ ਵੇਖ ਵਖਾਈਆ। ਕਲਜੁਗ ਮੇਟ ਅੰਧਰੀ ਰਾਤੀ, ਸਤਿਜੁਗ ਸਾਚਾ ਚੰਦ ਚਮਕਾਈਆ। ਤੂੰ ਵਸਣਹਾਰਾ ਇਕ ਇਕਾਂਤੀ, ਇਕ ਇਕੱਲਾ ਨੂਰ ਅਲਾਹੀਆ। ਧੁਰ ਸੰਦੇਸ਼ਾ ਦੇ ਦੇ ਕ਼ਲਮ ਦਵਾਤੀ, ਕਾਗ਼ਜ਼ ਸ਼ਾਹੀ ਨਾਲ ਵਡਿਆਈਆ। ਗੁਰ ਅਵਤਾਰ ਪੈਗ਼ੰਬਰ ਬਣਾ ਇਕ ਜਮਾਤੀ, ਇਕੋ ਸਿਖਿਆ ਦੇ ਸਮਝਾਈਆ। ਸਾਚਾ ਨੂਰ ਪ੍ਰਕਾਸ਼ ਕਰ ਬਾਤੀ, ਬਾਤਨ ਭੇਵ ਰਹੇ ਨਾ ਰਾਈਆ। ਜਨ ਭਗਤ ਸੁਹੇਲੇ ਉਠਾ ਦਾਸਨ ਦਾਸੀ, ਦਾਸਤਾਨ ਪਿਛਲੀ ਦੇ ਸਮਝਾਈਆ। ਤੇਰਾ ਨਾਉਂ ਪੁਰਖ ਅਬਿਨਾਸ਼ੀ, ਅਬਿਨਾਸ਼ੀ ਕਰਤੇ ਦੇ ਵਡਿਆਈਆ। ਤੂੰ ਸਾਹਿਬ ਸਤਿਗੁਰ ਨਾਥ ਅਨਾਥੀ, ਦੀਨਨ ਦੀਨਾਂ ਹੋ ਸਹਾਈਆ। ਆਤਮ ਪਰਮਾਤਮ ਪਰਮਾਤਮ ਆਤਮ ਤੇਰਾ ਨੂਰ ਇਕੋ ਜ਼ਾਤੀ, ਜ਼ਾਤ ਪਾਤ ਦਾ ਝਗੜਾ ਦੇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਲੇਖਾ ਲਿਖ ਨਾ ਸਕੇ ਕੋਈ ਲਫ਼ਜ਼ ਲੁਗਾਤੀ, ਅਲਿਫ਼ ਯੇ ਦੀ ਵਿਦਿਆ ਕੰਮ ਕਿਸੇ ਨਾ ਆਈਆ।
❋
❋
੯ ਪੋਹ ਸ਼ਹਿਨਸ਼ਾਹੀ ਸੰਮਤ ੪ ਲੀਲਾਵਤੀ ਦੇ ਗ੍ਰਹਿ ਜੰਮੂ
ਸਦੀ ਚੌਧਵੀਂ ਕਹੇ ਮੈਂ ਬਣਨਾ ਜੋਬਨਵੰਤੀ, ਨਿਰਗੁਣ ਨੂਰ ਜੋਤ ਚਮਕਾਈਆ। ਸਚ ਦਵਾਰੇ ਹੋਣਾ ਸੋਭਾਵੰਤੀ, ਸਾਹਿਬ ਸੁਲਤਾਨ ਲਾਗਾਂ ਸਰਨਾਈਆ। ਪੁਰਖ ਅਕਾਲ ਮਨੌਣਾ ਧੁਰ ਦਾ ਕੰਤੀ, ਪਤਿਪਰਮੇਸ਼ਵਰ ਨੂਰ ਅਲਾਹੀਆ। ਗੜ੍ਹ ਤੋੜ ਕੇ ਹਉਮੇ ਹੰਗਤੀ, ਹੰ ਬ੍ਰਹਮ ਦੇਣਾ ਸਮਝਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਪੰਗਤੀ, ਸੋਹੰ ਨਾਦ ਕਰਾਂ ਸ਼ਨਵਾਈਆ। ਕਲਾ ਵੇਖਣੀ ਪ੍ਰਭ ਅਨੰਤੀ, ਅਕਲ ਕਲਧਾਰੀ ਦਏ ਵਖਾਈਆ। ਜਨ ਭਗਤ ਦਵਾਰੇ ਬਣ ਕੇ ਮੰਗਤੀ, ਦਰਵੇਸ਼ ਹੋ ਕੇ ਅਲਖ ਜਗਾਈਆ। ਕਸ਼ੱਤ੍ਰੀ ਬ੍ਰਾਹਮਣ ਸ਼ੂਦਰ ਵੈਸ਼ ਬਣ ਜਾਓ ਇਕ ਸੰਗਤੀ, ਵਰਨ ਬਰਨ ਝਗੜਾ ਰਹੇ ਨਾ ਰਾਈਆ। ਲੇਖਾ ਮੁਕ ਜਾਏ ਮੁੱਲਾ ਸ਼ੇਖ਼ ਮੁਸਾਇਕ ਪੰਡਤੀ, ਗ੍ਰੰਥੀ ਗ੍ਰਹਿ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਸਦੀ ਚੌਧਵੀਂ ਕਹੇ ਮੈਂ ਦੱਸਾਂ ਧੁਰ ਦੀ ਪੂਜਾ, ਪਾਰਬ੍ਰਹਮ ਪ੍ਰਭ ਭੇਵ ਖੁਲ੍ਹਾਈਆ। ਇਸ਼ਟ ਰਹੇ ਕੋਈ ਨਾ ਦੂਜਾ, ਦੁਤੀਆ ਭਾਓ ਦੇਣਾ ਚੁਕਾਈਆ। ਜਨ ਭਗਤਾਂ ਨੇਤਰ ਖੋਲ੍ਹ ਤੀਜਾ, ਨਿਜ ਲੋਇਣ ਕਰਾਂ ਰੁਸ਼ਨਾਈਆ। ਧੁਰ ਦਾ ਮਾਰਗ ਦੱਸ ਕੇ ਸੀਧਾ, ਰਸਤਾ ਇਕੋ ਦਿਆਂ ਵਖਾਈਆ। ਜਿਥੇ ਨੂਰ ਰਾਮ ਸੀਤਾ, ਰਾਧਾ ਕ੍ਰਿਸ਼ਨ ਸੋਭਾ ਪਾਈਆ। ਪੁਰਖ ਅਕਾਲ ਇਕ ਅਤੀਤਾ, ਤ੍ਰੈਭਵਣ ਧਨੀ ਡੇਰਾ ਲਾਈਆ। ਪਰਵਰਦਿਗਾਰ ਠਾਂਡਾ ਸੀਤਾ, ਜਲਵਾਗਰ ਸੋਭਾ ਪਾਈਆ। ਸਭ ਦੀ ਆਸਾ ਮਨਸਾ ਪੂਰੀ ਕਰਾਂ ਉਮੀਦਾ, ਜਗਤ ਤ੍ਰਿਸ਼ਨਾ ਰਹੇ ਨਾ ਰਾਈਆ। ਗੁਰਮੁਖੋ ਸਭ ਦਾ ਪੂਰਾ ਹੋਵੇ ਅਕ਼ੀਦਾ, ਅਕ਼ੀਦਤ ਵਿਚ ਕ਼ਾਇਦਾ ਇਕ ਦ੍ਰਿੜਾਈਆ। ਜੋ ਲੇਖਾ ਲਿਖਿਆ ਮੁਹੰਮਦ ਵਿਚ ਕ਼ੁਰਾਨ ਮਜੀਦਾ, ਮੁਫ਼ਲਿਸ ਹੋ ਕੇ ਧਿਆਨ ਲਗਾਈਆ। ਜਿਸ ਦੀ ਆਇਤ ਕਰੇ ਤਮਹੀਦਾ, ਸਿਫ਼ਤਾਂ ਵਿਚ ਸਾਲਾਹੀਆ। ਉਸ ਦਾ ਲੇਖ ਜ਼ਲੂ ਵਜ਼ੀਦਾ, ਵਜ਼ਿਤ ਜ਼ੂਹ ਦ੍ਰਿੜਾਈਆ। ਸੋ ਖੇਲ ਵੇਖਣਾ ਚਸ਼ਮਦੀਦਾ, ਨੇਤਰ ਨੈਣ ਅੱਖ ਖੁਲ੍ਹਾਈਆ। ਜਿਸ ਨੂੰ ਕਹਿੰਦੇ ਮਿਹਰਵਾਨ ਮਹਿਬਾਨ ਬੀਦਾ, ਬੀਖ਼ੈਰ ਯਾ ਅਲਾਹ ਤੇਰੀ ਸਰਨਾਈਆ । ਉਸ ਦਾ ਹੁਕਮ ਅਗੰਮ ਪੇਚੀਦਾ, ਪੜਦਾ ਸਕੇ ਨਾ ਕੋਇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਮੇਰੀ ਆਸਾ ਮਨਸਾ ਵੇਖ ਵਖਾਈਆ। ਸਦੀ ਚੌਧਵੀਂ ਕਹੇ ਮੇਰੇ ਅੰਤਰ ਅਗੰਮ ਆਵਾਜ਼, ਬਿਨ ਰਸਨਾ ਦਿਆਂ ਸੁਣਾਈਆ। ਦੀਨ ਦੁਨੀ ਖੋਲ੍ਹੇ ਰਾਜ਼, ਪੜਦਾ ਨਿਰੰਤਰ ਰਹੇ ਨਾ ਰਾਈਆ। ਜਿਸ ਕਾਰਨ ਪੜ੍ਹੀ ਨਿਮਾਜ਼, ਰੋਜ਼ਾ ਰੱਖ ਕੇ ਝਟ ਲੰਘਾਈਆ। ਉਸ ਦਾ ਮਿਲਣ ਲੱਗਾ ਇਹਜ਼ਾਜ਼, ਪਰਵਰਦਿਗਾਰ ਝੋਲੀ ਪਾਈਆ। ਚਾਰੋਂ ਕੁੰਟ ਕਰੇ ਸਾਜ ਬਾਜ, ਅਛਲ ਅਛੱਲ ਆਪਣੀ ਖੇਲ ਖਿਲਾਈਆ। ਸੋਈ ਸੁਰਤ ਕਿਸੇ ਨਾ ਗਈ ਜਾਗ, ਜਾਗਰਤ ਜੋਤ ਨਾ ਕੋਇ ਰੁਸ਼ਨਾਈਆ। ਹੰਸ ਬੁੱਧੀ ਹੋਈ ਕਾਗ, ਦਿਵਸ ਰੈਣ ਰਹੀ ਕੁਰਲਾਈਆ। ਸਾਚੇ ਕਾਅਬੇ ਜਗੇ ਨਾ ਕੋਇ ਚਰਾਗ਼, ਮਹਿਰਾਬ ਹੱਕ ਨਾ ਕੋਇ ਸੁਹਾਈਆ । ਮੰਜ਼ਲ ਮਹਿਬੂਬ ਨਾ ਕੋਈ ਆਬਾਦ, ਸਚ ਸਿੰਘਾਸਣ ਨਜ਼ਰ ਕੋਇ ਨਾ ਆਈਆ। ਸੱਯਦਾ ਸੀਸ ਨਾ ਕੋਇ ਆਦਾਬ, ਨਮੋਂ ਨਮੋਂ ਨਾ ਕੋਇ ਦ੍ਰਿੜਾਈਆ। ਮਿਲਿਆ ਮੇਲ ਨਾ ਏਕਾ ਵਾਹਦ, ਵਾਹਵਾ ਵੱਜੀ ਨਾ ਕੋਇ ਵਧਾਈਆ। ਜੋ ਮੁਹੰਮਦ ਕਲਮਾ ਕੀਤਾ ਆਇਦ, ਆਇਤਾਂ ਵਿਚ ਸੁਣਾਈਆ। ਧੁਰ ਫ਼ਰਮਾਨੇ ਕਰ ਕੇ ਗਿਆ ਹਦਾਇਤ, ਹਦੀਸਾਂ ਵਿਚ ਵੰਡ ਵੰਡਾਈਆ। ਮੁਹੱਬਤ ਵਿਚ ਕਰ ਕੇ ਗਿਆ ਇਨਾਇਤ, ਆਅਲਾ ਅਦਨਾ ਜਗਤ ਸਮਝਾਈਆ। ਜਗਤ ਸ਼ਰਅ
❋
❋
ਦੱਸ ਸ਼ਰਾਇਤ, ਸ਼ਰੀਅਤ ਦਿਤੀ ਵਡਿਆਈਆ। ਅੰਤ ਸਾਰੇ ਹੁਕਮ ਹੋਏ ਜਾਇਜ਼, ਜਾਇਜ਼ਾ ਲੈਣ ਕੋਇ ਨਾ ਆਈਆ। ਮਾਇਆ ਮਮਤਾ ਹੋਈ ਰਾਇਜ, ਰਈਅਤ ਮੋਹ ਵਿਕਾਰ ਲਿਆ ਬਣਾਈਆ। ਸਦੀ ਚੌਧਵੀਂ ਕਹੇ ਮੇਰੇ ਅੰਤ ਅਖ਼ੀਰ ਸਭ ਦਾ ਨਿਕਲਣ ਵਾਲਾ ਨਤਾਇਜ, ਨਤੀਜਾ ਸਭ ਨੂੰ ਦਏ ਵਖਾਈਆ। ਗੁਰ ਅਵਤਾਰ ਪੈਗ਼ੰਬਰਾਂ ਪੂਰਾ ਹੋਇਆ ਫ਼ਰਾਇਜ਼, ਫ਼ਰਜ਼ ਆਪਣਾ ਗਏ ਨਿਭਾਈਆ। ਅੰਤ ਅਖ਼ੀਰ ਬੇਨਜ਼ੀਰ ਵੇਖਣਹਾਰਾ ਨਾਲਾਇਕ ਲਾਇਕ, ਉਮਤ ਉਮਤੀ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਕਰੇ ਕਰਾਏ ਸਦਾ ਜਾਇਜ਼, ਨਾਜਾਇਜ਼ ਵੰਡ ਨਾ ਕੋਇ ਵੰਡਾਈਆ।