੯ ਪੋਹ ਸ਼ਹਨਸ਼ਾਹੀ ਸੰਮਤ ੪ ਗੁਰਦਿਤ ਸਿੰਘ ਦੇ ਗ੍ਰਹਿ ਛੰਬ ਜ਼ਿਲਾ ਜੰਮੂ
ਸਦੀ ਚੌਧਵੀਂ ਕਹੇ ਗੁਰ ਅਵਤਾਰ ਪੈਗ਼ੰਬਰਾਂ ਬਦਲਣੀ ਗੱਦੀ, ਗਦਾਗਰ ਹੋਵੇ ਲੋਕਾਈਆ। ਮੇਰੀ ਅੰਤ ਅਖ਼ੀਰ ਅਨਹੋਣੀ ਹੋਣੀ ਸਦੀ, ਸਦਮਾ ਘਰ ਘਰ ਰਹੀ ਵਖਾਈਆ। ਹਜ਼ਰਤ ਨੂਹ ਦੀ ਵਹਿਣੀ ਨਦੀ, ਜਗਤ ਨਈਆ ਨੌਕਾ ਕੰਮ ਕਿਸੇ ਨਾ ਆਈਆ। ਗੁਰ ਅਵਤਾਰ ਪੈਗ਼ੰਬਰਾਂ ਖ਼ਾਹਿਸ਼ ਰਹੇ ਨਾ ਦੱਬੀ, ਪੜਦਿਆਂ ਵਿਚੋਂ ਪੜਦਾ ਦਏ ਚੁਕਾਈਆ। ਪੁਰਖ ਅਕਾਲ ਖੇਲ ਕਰੌਣਾ ਯਦੀ, ਯਦਪ ਆਪਣਾ ਖੇਲ ਕਰਾਈਆ। ਕਲਜੁਗ ਕੂੜੀ ਕਿਰਿਆ ਮੇਟਣੀ ਬਦੀ, ਬਦਲਾ ਦੇਵੇ ਥਾਉਂ ਥਾਈਂਆ। ਸਾਚੇ ਨਾਮ ਦਾ ਬਣ ਕੇ ਤਬੀ, ਤਬੀਅਤ ਸਭ ਦੀ ਦਏ ਬਦਲਾਈਆ। ਨਿਰਗੁਣ ਜੋਤ ਜਗਾ ਕੇ ਰੱਬੀ, ਰੱਬੁਲਆਲਮੀਨ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਸਦੀ ਚੌਧਵੀਂ ਕਹੇ ਮੈਂ ਵੇਖ ਅੰਧੇਰਾ ਘੁਪ, ਹੈਰਾਨੀ ਅੰਦਰ ਧਿਆਨ ਲਗਾਈਆ। ਸਤਿ ਧਰਮ ਗਿਆ ਛੁਪ, ਨੂਰੀ ਚੰਦ ਨਾ ਕੋਇ ਚਮਕਾਈਆ । ਭਾਗ ਲੱਗੇ ਕਿਸੇ ਨਾ ਬੁਤ, ਕਾਇਆ ਕਾਅਬਾ ਨਾ ਕੋਇ ਵਡਿਆਈਆ। ਚਾਰੋਂ ਕੁੰਟ ਦਿਸੇ ਦੁੱਖ, ਦਰਦਾਂ ਭਰੀ ਲੋਕਾਈਆ। ਉਜਲ ਕਰੇ ਕੋਈ ਨਾ ਮੁਖ, ਦੁਰਮਤ ਮੈਲ ਨਾ ਕੋਇ ਧਵਾਈਆ। ਜਨਣੀ ਲੇਖੇ ਲੱਗੇ ਕੋਈ ਨਾ ਕੁੱਖ, ਭਗਤ ਰੂਪ ਨਾ ਕੋਇ ਧਰਾਈਆ। ਭਰਮੇ ਭੁੱਲਾ ਮਾਨਵ ਮਾਨੁੱਖ, ਮਨ ਮਨਸਾ ਵਿਚ ਹਲਕਾਈਆ। ਸੀਸ ਜਗਦੀਸ਼ ਕਿਸੇ ਨਾ ਜਾਵੇ ਝੁਕ, ਡੰਡਾਵਤ ਬੰਦਨਾ ਨਾ ਕੋਇ ਦ੍ਰਿੜਾਈਆ। ਮੈਂ ਚਾਰ ਕੁੰਟ ਵੇਖਿਆ ਉਠ, ਬਿਨ ਅੱਖਾਂ ਅੱਖ ਉਠਾਈਆ। ਦਸਤ ਰਿਹਾ ਨਾਮ ਨਾ ਮੁੱਠ, ਖ਼ਾਲੀ ਹੱਥ ਸਰਬ ਵਖਾਈਆ। ਆਤਮ ਪਰਮਾਤਮ ਨਾਤਾ ਗਿਆ ਤੁੱਟ, ਸੁਰਤੀ ਸ਼ਬਦ ਨਾ ਕੋਇ ਜੁੜਾਈਆ। ਸਭ ਦੇ ਭਾਗ ਗਏ ਨਿਖੁਟ, ਕਰਮ ਕਾਂਡ ਰਿਹਾ ਕੁਰਲਾਈਆ। ਅੰਮ੍ਰਿਤ ਜਾਮ ਮਿਲੇ ਨਾ ਘੁਟ, ਨਿਝਰ ਝਿਰਨਾ ਨਾ ਕੋਇ ਝਿਰਾਈਆ। ਕਲਜੁਗ ਜੀਵ ਅਪਰਾਧੀ ਹੋਏ ਸੁਤ, ਸਾਹਿਬ ਸਤਿਗੁਰ ਮਿਲਣ ਕੋਇ ਨਾ ਜਾਈਆ। ਕਰੇ ਖੇਲ ਅਬਿਨਾਸ਼ੀ ਅਚੁਤ, ਹਰਿ ਕਰਤਾ ਧੁਰਦਰਗਾਹੀਆ। ਮੇਰੀ ਸੁਹੰਜਣੀ ਕਰੇ ਰੁਤ, ਰੁਤੜੀ ਆਪਣੇ ਨਾਲ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਧੁਰ ਦਾ ਵਰ, ਮਿਹਰਵਾਨ ਧੁਰਦਰਗਾਹੀਆ। ਸਦੀ ਚੌਧਵੀਂ ਕਹੇ ਚਾਰ ਕੁੰਟ ਦਿਸੇ ਨਾ ਕੋਈ ਸੱਜਣ, ਸੈਣ ਮੀਤ ਨਾ ਕੋਇ ਅਖਵਾਈਆ। ਸਚ ਪ੍ਰੀਤੀ ਹੋਏ ਕੋਈ ਨਾ ਮਗਨ, ਪਰਮਾਤਮ ਮੇਲ ਨਾ ਕੋਇ ਮਿਲਾਈਆ। ਮੈਂ ਚੜ੍ਹ ਕੇ ਵੇਖਿਆ
❋
❋
ਉਪਰ ਗਗਨ, ਨਿਰੰਤਰ ਹੋ ਕੇ ਅੱਖ ਖੁਲ੍ਹਾਈਆ। ਗੁਰ ਅਵਤਾਰ ਪੈਗ਼ੰਬਰ ਸਾਰੇ ਮੰਗਣ, ਦਰਗਾਹ ਸਾਚੀ ਖ਼ਾਲੀ ਝੋਲੀਆਂ ਡਾਹੀਆ। ਤ੍ਰੈਗੁਣ ਮਾਇਆ ਚਾਰ ਕੁੰਟ ਦਹਿ ਦਿਸ਼ਾ ਲਗਾਈ ਅਗਨ, ਸਦੀ ਚੌਧਵੀਂ ਸਕੇ ਨਾ ਕੋਇ ਬੁਝਾਈਆ। ਦੀਨ ਮਜ਼੍ਹਬ ਅਸੀਂ ਸਾਰੇ ਲੱਗੇ ਛੱਡਣ, ਬਹੁੜੀ ਤੇਰਾ ਨਾਮ ਖ਼ੁਦਾਈਆ। ਤੇਰਾ ਦਰਸ ਦੀਦਾਰ ਲੱਗੇ ਮੰਗਣ, ਇਕੋ ਨੂਰ ਚਸ਼ਮ ਰੁਸ਼ਨਾਈਆ। ਪੰਚਮ ਮੀਤੇ ਪਾ ਦੇ ਸਗਣ, ਸਮਗਰੀ ਆਪਣੀ ਦੇ ਵਡਿਆਈਆ। ਝਗੜਾ ਰਹੇ ਨਾ ਕਾਇਆ ਮਾਟੀ ਬਦਨ, ਬਦਲੀ ਕਰਨੀ ਥਾਉਂ ਥਾਈਂਆ। ਤੇਰੇ ਹੱਥ ਇਨਸਾਫ਼ ਅਦਲ, ਅਦਾਲਤ ਆਪਣੀ ਦੇਣੀ ਦ੍ਰਿੜਾਈਆ। ਮਨ ਕਲਪਣਾ ਕਰਨੀ ਕ਼ਤਲ, ਕ਼ਾਤਲ ਮਕ਼ਤੂਲ ਆਪਣੀ ਖੇਲ ਵਖਾਈਆ। ਸਾਡਾ ਪੂਰਾ ਨਾ ਹੋਇਆ ਯਤਨ, ਯਥਾਰਥ ਸਾਰੇ ਰਹੇ ਸੁਣਾਈਆ। ਨਈਆ ਲੱਗੀ ਕਿਸੇ ਨਾ ਪੱਤਣ, ਅਧਵਾਟੇ ਘੁੰਮਣ ਘੇਰੀ ਵਿਚ ਘੁੰਮਾਈਆ। ਲੋਕਮਾਤ ਵੇਖ ਆਪਣਾ ਵਤਨ, ਬੇਵਤਨਾਂ ਲੈ ਮਿਲਾਈਆ। ਨਿਰਗੁਣ ਧਾਰ ਤੈਨੂੰ ਸਾਰੇ ਸੱਦਣ, ਸਰਗੁਣ ਬੈਠਾ ਸੀਸ ਨਿਵਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮਠ ਗੁਰੂਦਵਾਰਿਆਂ ਵਿਚੋਂ ਲੱਭਣ, ਖੋਜਿਆਂ ਹੱਥ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਘਟ ਨਿਵਾਸੀ ਤੇਰੀ ਬੇਪ੍ਰਵਾਹੀਆ। ਸਦੀ ਚੌਧਵੀਂ ਕਹੇ ਮੈਂ ਵੇਖਾਂ ਉਪਰ ਅਰਸ਼ਾਂ, ਅਰਸ਼ੀ ਪ੍ਰੀਤਮ ਧਿਆਨ ਲਗਾਈਆ। ਕੀ ਵੇਸ ਵਟਾਏ ਉਪਰ ਫ਼ਰਸ਼ਾ, ਫ਼ਰਜ਼ ਆਪਣਾ ਕੀ ਸਮਝਾਈਆ। ਗੁਰ ਅਵਤਾਰ ਪੈਗ਼ੰਬਰਾਂ ਪੂਰੀਆਂ ਕਰੇ ਗ਼ਰਜ਼ਾਂ, ਗਰਜ਼ੇ ਕਿ ਸਭ ਨੂੰ ਵੇਖੇ ਥਾਉਂ ਥਾਈਂਆ। ਬੇਨੰਤੀਆਂ ਲੇਖੇ ਲਾਵੇ ਅਰਜ਼ਾਂ, ਆਰਜ਼ੂ ਸਭ ਦੀ ਝੋਲੀ ਪਾਈਆ। ਜੋ ਸਿਫ਼ਤਾਂ ਵਿਚ ਆਪਣੇ ਨਾਮ ਕਲਮੇ ਦੀਆਂ ਦੱਸੀਆਂ ਤਰਜ਼ਾਂ, ਤਰਾ ਤਰਾ ਦ੍ਰਿੜਾਈਆ। ਅੰਤਮ ਸਭ ਦੀਆਂ ਪੁੱਠੀਆਂ ਕਰ ਕੇ ਨਰਦਾਂ, ਨਰ ਨਰਾਇਣ ਵੇਖੇ ਥਾਉਂ ਥਾਈਂਆ। ਦੀਨ ਮਜ਼੍ਹਬ ਸ਼ਰਅ ਛੁਰੀ ਬਣ ਗਈ ਕਰਦਾਂ, ਕ਼ਤਲ ਹੋਵੇ ਅੰਤ ਲੋਕਾਈਆ। ਸਾਚਾ ਰਿਹਾ ਕੋਈ ਨਾ ਬਰਦਾ, ਬੰਦਗੀ ਵਿਚ ਨਾ ਸੀਸ ਨਿਵਾਈਆ। ਜਗਤ ਜਹਾਨ ਜਾਏ ਹਰਦਾ, ਹਿਰਦੇ ਹਰਿ ਨਾ ਕੋਇ ਵਸਾਈਆ। ਭੇਵ ਖੁਲ੍ਹੇ ਨਾ ਕਿਸੇ ਘਰ ਦਾ, ਗ੍ਰਹਿ ਮੰਦਰ ਮੰਜ਼ਲ ਪੰਧ ਨਾ ਕੋਇ ਚੁਕਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸੋਹੰ ਢੋਲਾ ਕੋਈ ਨਾ ਪੜ੍ਹਦਾ, ਪੜ੍ਹ ਪੜ੍ਹ ਥੱਕੀ ਜਗਤ ਲੋਕਾਈਆ। ਤੇਰੀ ਮੰਜ਼ਲ ਰੁਹਾਨੀ ਅਸਮਾਨੀ ਜਿਸਮਾਨੀ ਪੌੜੀ ਡੰਡਾ ਕੋਇ ਨਾ ਚੜ੍ਹਦਾ, ਮੰਜ਼ਲ ਪੰਧ ਨਾ ਕੋਇ ਚੁਕਾਈਆ। ਤੇਰਾ ਖੇਲ ਅਗੰਮੇ ਹਰਿ ਦਾ, ਨਰ ਨਰਾਇਣ ਤੇਰੀ ਬੇਪ੍ਰਵਾਹੀਆ। ਮਿਹਰਵਾਨ ਮਹਿਬੂਬ ਮੁਹੱਬਤ ਵਿਚ ਚੁੱਕ ਦੇ ਪੜਦਾ, ਪਰਵਰਦਿਗਾਰ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਏਥੇ ਓਥੇ ਦੋ ਜਹਾਨ ਸਚ ਦਵਾਰੇ ਜੋਤੀ ਧਾਰ ਖੜ੍ਹਦਾ, ਹੁਕਮ ਸੰਦੇਸਾ ਸ਼ਬਦੀ ਸ਼ਬਦ ਜਣਾਈਆ।
੧੦ ਪੋਹ ਸ਼ਹਿਨਸ਼ਾਹੀ ਸੰਮਤ ੪ ਸੰਸਾਰ ਸਿੰਘ ਦੇ ਗ੍ਰਹਿ ਪਿੰਡ ਛੰਬ ਜ਼ਿਲਾ ਜੰਮੂ
ਸਦੀ ਚੌਧਵੀਂ ਕਹੇ ਹਜ਼ਰਤ ਮੁਹੰਮਦ ਕਿਹਾ ਅਲਾਹ, ਅੱਲਾ ਆਲਮੀਨ ਵਡਿਆਈਆ। ਜੋਤੀ ਨੂਰ ਸਦਾ ਮਲਾਹ, ਲੋਕ ਪ੍ਰਲੋਕ ਇਕ ਅਖਵਾਈਆ।
❋
❋
ਨਾਮ ਕਲਮਾ ਦਏ ਸਲਾਹ, ਸਿਫ਼ਤੀ ਸਿਫ਼ਤ ਵਿਚ ਵਡਿਆਈਆ। ਰਸੂਲ ਲਿੱਲਾ ਬਣੇ ਖ਼ੁਦਾ, ਅਸੂਲ ਆਪਣਾ ਇਕ ਪ੍ਰਗਟਾਈਆ। ਸੱਯਦਾ ਕਰਨਾ ਦੱਸੇ ਦੁਆ, ਲੋਚਣ ਨੈਣ ਅੱਖ ਖੁਲ੍ਹਾਈਆ। ਮੁਹੱਬਤ ਪਿਆਰ ਵਿਚ ਬਣੇ ਦਿਲਰੁਬਾ, ਦਿਲਦਾਰ ਇਕ ਅਖਵਾਈਆ। ਧੁਰ ਦੀ ਦੱਸੇ ਹੱਕ ਸਦਾ, ਸਦ ਢੋਲਾ ਇਕ ਸੁਣਾਈਆ। ਦਰਗਾਹ ਸਾਚੀ ਜਣਾਏ ਰਾਹ, ਰਹਿਬਰ ਹੋ ਕੇ ਆਪ ਸਮਝਾਈਆ। ਸੂਫ਼ੀਆਂ ਬਖ਼ਸ਼ਣਹਾਰ ਗੁਨਾਹ, ਰਹਿਮਤ ਆਪਣੀ ਵਿਚ ਰਖਾਈਆ। ਦੀਨ ਦੁਨੀ ਕਰਨਹਾਰ ਫ਼ਨਾਹ, ਬਿਸਮਿਲ ਆਪਣੀ ਖੇਲ ਖਿਲਾਈਆ। ਧੁਰ ਫ਼ਰਮਾਨਾ ਦੇਵਣਹਾਰ ਨਵਾਂ, ਨੌਜਵਾਨਾ ਆਪ ਸੁਣਾਈਆ। ਹਰਖ ਸੋਗ ਮੇਟ ਕੇ ਗ਼ਮਾਂ, ਚਿੰਤਾ ਚਿਖਾ ਦਏ ਗਵਾਈਆ। ਲਹਿਣਾ ਵੇਖਣਹਾਰਾ ਦਮ ਦਮਾਂ, ਦਾਮਨਗੀਰ ਇਕ ਹੋ ਆਈਆ। ਫੋਲ ਫੁਲਾਏ ਮਾਟੀ ਚੰਮਾਂ, ਚੰਮ ਦ੍ਰਿਸ਼ਟੀ ਡੇਰਾ ਢਾਹੀਆ। ਸਦੀ ਚੌਧਵੀਂ ਅੰਤ ਅਖ਼ੀਰ ਵੇਖੇ ਸਮਾਂ, ਸਮਾਪਤ ਹੁੰਦੀ ਦਿਸੇ ਲੋਕਾਈਆ। ਨਿਰਗੁਣ ਧਾਰ ਕਰੇ ਆਪਣਾ ਕੰਮਾ, ਕਮਤਰੀਨ ਗੁਰ ਅਵਤਾਰ ਪੈਗ਼ੰਬਰ ਵੇਖ ਵਖਾਈਆ। ਸਚ ਪ੍ਰਕਾਸ਼ ਕਰ ਕੇ ਸ਼ਮਅ, ਦੀਪਕ ਜੋਤ ਕਰੇ ਰੁਸ਼ਨਾਈਆ। ਕੂੜੀ ਕਿਰਿਆ ਮੇਟ ਕੇ ਤਮਅ, ਤ੍ਰਿਸ਼ਨਾ ਦਏ ਗਵਾਈਆ। ਸਾਚਾ ਮਾਰਗ ਕਰ ਕੇ ਰਵਾਂ, ਕੂੜ ਕਿਰਿਆ ਰਵਾਨਗੀ ਦਏ ਕਰਾਈਆ। ਲੇਖਾ ਵੇਖੇ ਬਾਵਾ ਆਦਮ ਹੱਵਾ, ਹਰਿ ਕਰਤਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੇਵਣਹਾਰ ਸੱਚੀ ਸਰਨਾਈਆ। ਸਦੀ ਚੌਧਵੀਂ ਕਹੇ ਮੁਹੰਮਦ ਨੌ ਵਾਰ ਰੰਗੇ ਹੋਂਟ, ਅਠੱਤੀ ਸਾਲ ਦੀ ਆਯੂ ਸੋਭਾ ਪਾਈਆ। ਆਪਣੇ ਤਨ ਲਗਾਈ ਚੋਟ, ਡੰਕ ਨਗਾਰੇ ਨਾਲ ਛੁਹਾਈਆ। ਏਕੰਕਾਰਾ ਰਖ ਏਕਾ ਓਟ, ਇਕ ਧਿਆਨ ਜਣਾਈਆ। ਨਜ਼ਾਰਾ ਮਿਲਿਆ ਨਿਰਮਲ ਜੋਤ, ਜੋਤੀ ਜੋਤ ਰੁਸ਼ਨਾਈਆ। ਅੰਤਰ ਨਿਰੰਤਰ ਖੁਲ੍ਹੇ ਸੋਤ, ਸੁਰਤੀ ਸ਼ਬਦ ਵਿਚ ਸਮਾਈਆ। ਆਪਣੀ ਧਾਰ ਵੇਖੀ ਧੁਰ ਦੀ ਗੋਤ, ਗੌਤਮ ਬੁੱਧ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਬਖ਼ਸ਼ੇ ਸਚ ਸਰਨਾਈਆ। ਸਦੀ ਚੌਧਵੀਂ ਕਹੇ ਜਿਸ ਵੇਲੇ ਮੁਹੰਮਦ ਹੋਇਆ ਗਿਆਨ, ਵਕ਼ਤ ਪੰਜ ਪੰਜ ਸੋਭਾ ਪਾਈਆ। ਆਫ਼ਤਾਬ ਗ਼ਰੂਬ ਹੋਣ ਲੱਗਾ ਸੀ ਸ਼ਾਮ, ਕਿਰਨ ਕਿਰਨ ਵਿਚੋਂ ਚਮਕਾਈਆ। ਪਰਵਰਦਿਗਾਰ ਦੇਣ ਲੱਗਾ ਹਕ਼ੀਕ਼ੀ ਜਾਮ, ਰਸ ਅਗੰਮਾ ਆਪ ਚਖਾਈਆ। ਪਹਿਲੀ ਆਇਤ ਆਈ ਕਲਾਮ, ਅੱਲਾ ਹੂ ਹੂ ਅੱਲਾ ਦਿਤਾ ਸਮਝਾਈਆ। ਫਿਰ ਪੜਦਾ ਖੋਲ੍ਹ ਤਮਾਮ, ਤਮਅ ਦਿਤੀ ਚੁਕਾਈਆ। ਨਫ਼ਰ ਬਣਾ ਗ਼ੁਲਾਮ, ਸੇਵਾ ਸਚ ਸਮਝਾਈਆ। ਕਲਮਾ ਦੱਸਣਾ ਕਲਾਮ, ਚਾਰ ਕੁੰਟ ਸ਼ਨਵਾਈਆ। ਫਿਰ ਗੁਸਲ ਕਰ ਹਮਾਮ, ਬਾਹਰ ਕੀਤੀ ਸਫ਼ਾਈਆ। ਫਿਰ ਆਇਆ ਪੈਗ਼ਾਮ, ਨਾਦ ਧੁਨ ਵਡਿਆਈਆ। ਫਿਰ ਵਖਾਇਆ ਨਿਸ਼ਾਨ, ਤਾਰਾ ਚੰਦ ਵਡਿਆਈਆ। ਫਿਰ ਕਰਾਇਆ ਧਿਆਨ, ਸੁਰਤੀ ਸੁਰਤ ਬਦਲਾਈਆ । ਫਿਰ ਨਜ਼ਰ ਆਇਆ ਅਮਾਮ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਫਿਰ ਕਲਮਾ ਦੱਸ ਅਮਾਮ, ਕ਼ਾਇਦਾ ਬਕ਼ਾਇਦਾ ਦਿਤਾ ਪੜ੍ਹਾਈਆ। ਫਿਰ ਹੁਕਮੀ ਦੱਸ ਇੰਤਜ਼ਾਮ, ਬੰਦੋਬਸਤ ਸਮਝਾਈਆ। ਫਿਰ ਨੂਰ ਦੱਸ ਜਵਾਨ, ਬਿਰਧ ਬਾਲ ਪੰਧ ਮੁਕਾਈਆ। ਫਿਰ ਮੰਦਰ ਖੋਲ੍ਹ ਮਕਾਨ, ਦਰਗਾਹ ਸਾਚੀ ਦਿਤੀ ਵਖਾਈਆ। ਫਿਰ ਤਖ਼ਤ ਨਿਵਾਸੀ ਬਣ ਰਾਜਾਨ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ। ਫਿਰ ਚੌਦਾਂ ਤਬਕਾਂ ਵੰਡ ਮਹਾਨ, ਹਿੱਸਾ ਝੋਲੀ ਦਿਤਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸਦੀ ਚੌਧਵੀਂ ਕਹੇ ਮੁਹੰਮਦ ਇਸ਼ਾਰਾ ਹੋਇਆ ਵੇਖਿਆ ਅੰਬਰ,
❋
❋
ਲੋਚਨ ਨੈਣ ਨਾਲ ਮਿਲਾਈਆ। ਫਿਰ ਦਰਸਾਇਆ ਧੁਰ ਦਾ ਮੰਬਰ, ਮੁਨਾਰਿਆਂ ਵਿਚ ਵਡਿਆਈਆ। ਉਹ ਮਹੀਨਾ ਸੀ ਸਤੰਬਰ, ਯਸੂ ਦਏ ਗਵਾਹੀਆ। ਨੂਰ ਚਮਕਿਆ ਨੂਰੀ ਅੰਦਰ, ਨੂਰ ਜੋਤ ਰੁਸ਼ਨਾਈਆ। ਖੁਲ੍ਹਿਆ ਜੀਵਣ ਜੰਦਰ, ਪੜਦਾ ਦਿਤਾ ਉਠਾਈਆ। ਪ੍ਰਕਾਸ਼ ਹੋਇਆ ਕੰਦਰ, ਨੂਰ ਜੋਤ ਰੁਸ਼ਨਾਈਆ। ਤੱਕਣ ਲੱਗਾ ਉਪਰ ਗਗਨ, ਗਹਿਰ ਗੰਭੀਰ ਰਾਹ ਤਕਾਈਆ । ਮੁਹੱਬਤ ਵਿਚ ਹੋਇਆ ਮਗਨ, ਮਸਤੀ ਵਿਚ ਲਈ ਅੰਗੜਾਈਆ। ਸੁਰਤ ਰਹੀ ਨਾ ਤਨ ਵਜੂਦ ਬਦਨ, ਮਾਟੀ ਖ਼ਾਕ ਨਾ ਕੋਇ ਵਡਿਆਈਆ। ਸਚ ਦਵਾਰ ਦਰਵਾਜ਼ਾ ਲੱਗਾ ਲੰਘਣ, ਬਿਨਾ ਕ਼ਦਮ ਤੋਂ ਕ਼ਦਮ ਉਠਾਈਆ। ਦਰਵੇਸ਼ ਹੋ ਕੇ ਲੱਗਾ ਮੰਗਣ, ਖ਼ਾਲੀ ਝੋਲੀ ਅੱਗੇ ਰਖਾਈਆ। ਅੱਗੋਂ ਹੁਕਮ ਸੁਣ ਸੂਰਾ ਸਰਬੰਗਣ, ਜੋ ਸੰਦੇਸੇ ਰਿਹਾ ਦ੍ਰਿੜਾਈਆ। ਮੈਂ ਵੇਖਾਂ ਖੇਲ ਵਿਚ ਵਰਭੰਡਣ, ਬ੍ਰਹਿਮੰਡ ਖੋਜ ਖੁਜਾਈਆ। ਸ਼ਬਦੀ ਧਾਰ ਲੈ ਪਰਚੰਡਣ, ਚੰਡ ਪ੍ਰਚੰਡ ਦਿਆਂ ਚਮਕਾਈਆ। ਚਾਰ ਜੁਗ ਦੀ ਕਰਨੀ ਕਰ ਕੇ ਖੰਡਣ, ਖੰਡਾ ਖੜਗ ਇਕੋ ਇਕ ਸੁਹਾਈਆ। ਹੁਣ ਮੁਹੰਮਦ ਕੁਛ ਦਾਤ ਆਇਆ ਵੰਡਣ, ਤੇਰੀ ਝੋਲੀ ਦੇਵਾਂ ਪਾਈਆ । ਜਿਸ ਵੇਲੇ ਚੌਦਾਂ ਸਦੀਆਂ ਲੰਘਨ, ਆਪਣਾ ਪੰਧ ਮੁਕਾਈਆ। ਸ੍ਰਿਸ਼ਟ ਸਬਾਈ ਦਿਸੇ ਅੰਧਨ, ਨੇਤਰ ਨੈਣ ਨਾ ਕੋਇ ਖੁਲ੍ਹਾਈਆ । ਮਸਤਕ ਦਿਸੇ ਕਿਸੇ ਨਾ ਚੰਦਨ, ਧੂੜੀ ਖ਼ਾਕ ਨਾ ਕੋਇ ਰਮਾਈਆ। ਮਾਣ ਰਹੇ ਨਾ ਕਿਸੇ ਪੰਡਣ, ਪੰਕਜ ਲੇਖਾ ਦਏ ਮੁਕਾਈਆ । ਸਚ ਸੁਣਾਏ ਕੋਈ ਨਾ ਛੰਦਣ, ਸੰਸਾ ਭਰਮ ਨਾ ਕੋਇ ਮਿਟਾਈਆ। ਚੁਰਾਸੀ ਤੋੜੇ ਕੋਈ ਨਾ ਬੰਧਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰਾ ਸਚ ਅਨੰਦਨ, ਅਨੰਦ ਪਰਮਾਨੰਦ ਵਿਚ ਸਮਾਈਆ।
ਜੇ ਗੁਰਮੁਖੋ ਤੁਸਾਂ ਆਸਰਾ ਰੱਖਿਆ ਇਕ, ਇਕ ਏਕ ਏਕੰਕਾਰ ਹੋ ਕੇ ਲਵਾਂ ਮਿਲਾਈਆ। ਤੁਹਾਨੂੰ ਬਣਾ ਕੇ ਸਚਖੰਡ ਦਵਾਰੇ ਦੇ ਸਿੱਖ, ਸਿਖਿਆ ਧੁਰ ਦੀ ਨਾਲ ਪੜ੍ਹਾਈਆ। ਅੱਗੇ ਸਦਾ ਵਸਾਂ ਤੁਹਾਡੇ ਵਿਚ, ਹਰ ਘਟ ਕਾਇਆ ਅੰਦਰ ਡੇਰਾ ਲਾਈਆ। ਸੌਂਦਿਆਂ ਜਾਗਦਿਆਂ ਤੁਰਦਿਆਂ ਫਿਰਦਿਆਂ ਨੂੰ ਲਾਈ ਰੱਖਾਂ ਖਿੱਚ, ਪ੍ਰੇਮ ਪ੍ਰੀਤੀ ਵਿਚ ਬੰਧਾਈਆ। ਤੁਹਾਡਾ ਮਾਤ ਪਿਤ ਭਾਈ ਭੈਣ ਸਾਕ ਸੱਜਣ ਬਣ ਕੇ ਕਰਾਂ ਹਿਤ, ਪ੍ਰੀਤਮ ਹੋ ਕੇ ਵੇਖ ਵਖਾਈਆ। ਲੋਕਮਾਤ ਤੁਹਾਡੀ ਲੱਗਣ ਨਾ ਦੇਵਾਂ ਪਿੱਠ, ਸਿਰ ਆਪਣਾ ਹੱਥ ਟਿਕਾਈਆ। ਤੁਹਾਡੇ ਜਨਮ ਕਰਮ ਦਾ ਲਹਿਣਾ ਦੇਣਾ ਦੇਵਾਂ ਨਜਿੱਠ, ਆਵਣ ਜਾਵਣ ਝਗੜਾ ਦਿਆਂ ਮੁਕਾਈਆ। ਪ੍ਰੇਮ ਪ੍ਰੀਤੀ ਦੀ ਤੁਹਾਡੇ ਅੰਦਰ ਪੈਦਾ ਕਰਾਂ ਸਿਕ, ਦਿਵਸ ਰੈਣ ਇਕੋ ਰੰਗ ਰੰਗਾਈਆ। ਕ਼ਲਮ ਸ਼ਾਹੀ ਨਾਲ ਤੁਹਾਡਾ ਲੇਖਾ ਜਾਵਾਂ ਲਿਖ, ਜਿਸ ਨੂੰ ਚਾਰ ਜੁਗ ਨਾ ਕੋਇ ਮਿਟਾਈਆ। ਭਗਤ ਭਗਵਾਨ ਵਿਚ ਰਹੇ ਕੋਈ ਨਾ ਵਿਥ, ਫ਼ਿਰਕਾ ਫ਼ਿਰਕਿਆਂ ਵਾਲਾ ਗੁਆਈਆ। ਅੱਜ ਦੀ ਸੁਹੰਜਣੀ ਹੋਈ ਥਿਤ, ਪੋਹ ਦਸ ਦਏ ਗਵਾਹੀਆ। ਬਾਲਮੀਕ ਏਥੇ ਆ ਕੇ ਕਾਗ਼ਜ਼ ਲਿਖਿਆ ਸੀ ਸਵਾ ਗਿਠ, ਕਲਜੁਗ ਦਾ ਅੰਤ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੇ ਰੰਗ ਰੰਗਾਈਆ। ਜਨ ਭਗਤੋ ਤੁਸਾਂ ਰੱਖਿਆ ਇਕ ਸਹਾਰਾ, ਸਹਾਇਕ ਹੋ ਕੇ ਦਿਆਂ ਵਡਿਆਈਆ। ਵਖਾਵਾਂ ਓਹ ਦਰਬਾਰਾ, ਜਿਥੇ ਗੁਰ ਅਵਤਾਰ ਪੈਗ਼ੰਬਰ ਸੀਸ ਨਿਵਾਈਆ। ਚਮਕਾਵਾਂ ਓਹ ਸਤਾਰਾ, ਜਿਸ ਨੂੰ ਸੂਰੀਆ ਚੰਦ ਸੀਸ ਨਿਵਾਈਆ। ਪ੍ਰਗਟਾਵਾਂ ਓਹ ਨਜ਼ਾਰਾ, ਜੋ ਜਗ ਨੇਤਰ ਵੇਖਣ ਕੋਇ ਨਾ
❋
❋
ਪਾਈਆ। ਜਨ ਭਗਤੋ ਜਿਸ ਕਾਰਨ ਤੁਹਾਨੂੰ ਏਥੇ ਵਸਾਇਆ ਫੇਰ ਦੁਬਾਰਾ, ਬਾਵਨ ਦਾ ਲਹਿਣਾ ਝੋਲੀ ਪਾਈਆ। ਤੁਹਾਡੇ ਪਿਛੇ ਧਰਤੀ ਦਾ ਲੱਗੇ ਅਖਾੜਾ, ਹਾਹਾਕਾਰ ਕੁਰਲਾਈਆ। ਗੁਰਮੁਖਾਂ ਰੰਗ ਚੜ੍ਹੇ ਗਾੜ੍ਹਾ, ਪ੍ਰੇਮ ਪ੍ਰੀਤੀ ਵਿਚ ਰੰਗਾਈਆ। ਚਾਰ ਕੁੰਟ ਹੋਵੇ ਹਾਹਾਕਾਰਾ, ਧੀਰਜ ਧੀਰ ਨਾ ਕੋਇ ਧਰਾਈਆ। ਵੇਖੋ ਖੇਲ ਪੁਰਖ ਕਰਤਾਰਾ, ਹਰਿ ਕਰਤਾ ਆਪਣੀ ਖੇਲ ਵਰਤਾਈਆ। ਤੁਹਾਡਾ ਪੂਰਬ ਕ਼ਰਜ਼ ਦੇਣਾ ਉਧਾਰਾ, ਲਹਿਣਾ ਸਭ ਦੀ ਝੋਲੀ ਪਾਈਆ। ਜੋ ਰਸਨਾ ਨਾਲ ਲਾਇਆ ਜੈਕਾਰਾ, ਜੈ ਜੈ ਕਾਰ ਦੇਣਾ ਕਰਾਈਆ। ਪ੍ਰਭ ਦਾ ਲੇਖ ਛਪਦਾ ਨਹੀਂ ਵਿਚ ਅਖ਼ਬਾਰਾਂ, ਜਗਤ ਸੰਦੇਸਾ ਨਾ ਕੋਇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦੇਵਣਹਾਰ ਚਰਨ ਕਵਲ ਸਹਾਰਾ, ਦੂਸਰ ਓਟ ਨਾ ਕੋਇ ਸਮਝਾਈਆ। ਜਨ ਭਗਤੋ ਤੁਸਾਂ ਆਸਰਾ ਲਿਆ ਤੱਕ, ਤਕਵਾ ਇਕੋ ਉਤੇ ਰਖਾਈਆ। ਤੁਹਾਡਾ ਜ਼ਰੂਰ ਪੂਰਾ ਕਰਾਂ ਹੱਕ, ਕਮੀ ਰਹਿਣ ਕੋਇ ਨਾ ਪਾਈਆ। ਕੂੜੀ ਕਿਰਿਆ ਮੇਟ ਕੇ ਸ਼ੱਕ, ਸਹਿੰਸਾ ਅੰਦਰੋਂ ਦਿਆਂ ਕਢਾਈਆ। ਤੁਹਾਡੇ ਹਿਰਦੇ ਅੰਦਰ ਵਸ, ਰਸ ਆਪਣਾ ਦਿਆਂ ਚਖਾਈਆ। ਤੁਸੀਂ ਮੇਰੇ ਮੈਂ ਤੁਹਾਡਾ ਦੋਹਾਂ ਦਾ ਸਾਂਝਾ ਜਸ, ਸਿਫ਼ਤਾਂ ਵਿਚ ਜਗਤ ਸਾਲਾਹੀਆ। ਮਾਰਗ ਅਗਲਾ ਅਗੰਮਾ ਦੱਸ, ਦਹਿ ਦਿਸ਼ਾ ਦਾ ਡੇਰਾ ਢਾਹੀਆ। ਜਿਸ ਕਾਰਨ ਤੁਸੀਂ ਆਏ ਨੱਸ, ਆਪਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦਰ ਘਰ ਸਾਚੇ ਲਏ ਮਿਲਾਈਆ। ਜਨ ਭਗਤੋ ਤੁਸਾਂ ਇਕ ਦੀ ਰੱਖੀ ਆਸ, ਆਸਾ ਵਿਚ ਵਡਿਆਈਆ। ਤੁਹਾਡੀ ਜਨਮ ਜਨਮ ਦੀ ਮੁੱਕੀ ਪਿਆਸ, ਤ੍ਰਿਖਾ ਅਗਲੀ ਦਿਤੀ ਗਵਾਈਆ। ਤੁਸਾਂ ਵਸਣਾ ਉਤੇ ਆਕਾਸ਼, ਜਿਥੇ ਬੈਠਾ ਧੁਰਦਰਗਾਹੀਆ। ਤੁਸਾਂ ਮਿਲਣਾ ਓਸ ਵਿਚ ਪ੍ਰਕਾਸ਼, ਜਿਸ ਦੀ ਮਹਿੰਮਾ ਗੁਰ ਅਵਤਾਰ ਪੈਗ਼ੰਬਰ ਗਏ ਗਾਈਆ। ਤੁਹਾਡਾ ਲੇਖੇ ਲੌਣਾ ਸਵਾਸ ਸਵਾਸ, ਸਾਹ ਆਪਣੇ ਵਿਚ ਰਲਾਈਆ। ਸੇਵਕ ਬਣ ਕੇ ਦਾਸ, ਜਨ ਭਗਤੋ ਤੁਹਾਡੀ ਸੇਵਾ ਲੈਣੀ ਕਮਾਈਆ। ਬਖ਼ਸ਼ ਅਗੰਮੀ ਦਾਤ, ਨਾਮ ਭੰਡਾਰਾ ਦੇਣਾ ਭਰਾਈਆ। ਤੁਸੀਂ ਵੱਡਿਆਂ ਛੋਟਿਆਂ ਦੀ ਸੋਹਣੀ ਲੱਗੋ ਜਮਾਤ, ਵਰਨ ਬਰਨ ਜ਼ਾਤ ਪਾਤ ਵੰਡ ਨਾ ਕੋਇ ਵੰਡਾਈਆ। ਤੁਹਾਡੀ ਸਚ ਪ੍ਰੀਤੀ ਤੇ ਪ੍ਰਭੂ ਦਾ ਸੱਚਾ ਨਾਤ, ਸਤਿ ਸਚ ਵਿਚ ਸਮਾਈਆ। ਜੋ ਕੁਛ ਰਸਨਾ ਦਿਓਗੇ ਆਖ, ਸੋ ਪੂਰਾ ਕਰ ਵਖਾਈਆ। ਹਰ ਹਿਰਦੇ ਦੀ ਸੁਣਨ ਆਇਆ ਬਾਤ, ਆਸ਼ਾ ਸਭ ਦੀ ਪੂਰ ਕਰਾਈਆ। ਤੁਸੀਂ ਕਦੀ ਕਦੀ ਵੇਖਦੇ ਤੇ ਮੈਂ ਸਦਾ ਤੁਹਾਡੇ ਅੰਦਰ ਰਿਹਾ ਝਾਕ, ਅੱਠੇ ਪਹਿਰ ਤੁਹਾਡਾ ਰਾਹ ਤਕਾਈਆ। ਤੁਸੀਂ ਮੇਰੇ ਸੱਜਣ ਸੁਹੇਲੇ ਤੁਹਾਡਾ ਧੁਰ ਦਾ ਸਾਥ, ਬਿਨਾ ਭਗਤਾਂ ਤੋਂ ਸਚਖੰਡ ਚੜ੍ਹਨ ਕੋਇ ਨਾ ਪਾਈਆ। ਤੁਸੀਂ ਮੰਜ਼ਲ ਤੇ ਮੈਂ ਤੁਹਾਡਾ ਘਾਟ, ਕਿਨਾਰਾ ਦੋਹਾਂ ਦਾ ਇਕੋ ਦੇਣਾ ਬਣਾਈਆ । ਸ੍ਰਿਸ਼ਟੀ ਸੁੱਤੀ ਤੇ ਤੁਸੀਂ ਗਏ ਜਾਗ, ਸਤਿਗੁਰ ਸ਼ਬਦ ਲਿਆ ਜਗਾਈਆ। ਤੁਹਾਡੀ ਜੀਉਂਦਿਆਂ ਦੀ ਆਪਣੇ ਹੱਥ ਵਿਚ ਫੜ ਕੇ ਵਾਗ, ਦੀਨ ਦੁਨੀ ਵਲੋਂ ਮੁਖ ਦਿਤਾ ਭਵਾਈਆ। ਤੁਸੀਂ ਹੰਸ ਬਣ ਗਏ ਕਾਗ, ਕਾਗ ਹੰਸ ਰੂਪ ਬਦਲਾਈਆ। ਤੁਹਾਡੀ ਸ਼ਮਅ ਦਾ ਪੁਰਖ ਅਕਾਲ ਚਰਾਗ, ਚਰਾਗਾਹਾਂ ਵਿਚ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੇ ਅੰਦਰ ਆਪਣੇ ਨਾਮ ਰਸ ਦਾ ਦੇਵੇ ਸਵਾਦ, ਵਿਖ ਅੰਦਰੋਂ ਬਾਹਰ ਕਢਾਈਆ।
❋
❋
੧੦ ਪੋਹ ਸ਼ਹਿਨਸ਼ਾਹੀ ਸੰਮਤ ੪ ਗਿਆਨ ਚੰਦ, ਫੁੰਮਣ ਸਿੰਘ, ਭਾਗ ਸਿੰਘ, ਪੂਰਨ ਚੰਦ, ਸ਼ੰਕਰ ਦਾਸ, ਗਿਆਨ ਸਿੰਘ ਦੇ ਗ੍ਰਹਿ
ਛੰਬ ਜੰਮੂ
ਸਦੀ ਚੌਧਵੀਂ ਕਹੇ ਮੈਂ ਤੱਕਿਆ ਉਪਰ ਫ਼ਲਕ, ਆਸਮਾਨਾਂ ਪਰੇ ਧਿਆਨ ਲਗਾਈਆ। ਨੂਰ ਨੁਰਾਨੇ ਦਿਤੀ ਚਮਕ, ਪ੍ਰਕਾਸ਼ ਪ੍ਰਕਾਸ਼ ਵਿਚੋਂ ਪ੍ਰਗਟਾਈਆ। ਸ਼ਬਦ ਇਸ਼ਾਰੇ ਮਾਰੀ ਰਮਜ਼, ਸੰਦੇਸਾ ਇਕ ਸੁਣਾਈਆ। ਅੰਤ ਅਖ਼ੀਰ ਜਾਹ ਸਮਝ, ਸਿਖਿਆ ਇਕ ਦ੍ਰਿੜਾਈਆ। ਮਾਲਕ ਖ਼ਾਲਕ ਪ੍ਰਿਤਪਾਲਕ ਵੇਖ ਵਿਚ ਖ਼ਲਕ, ਹਰਿ ਕਰਤਾ ਧੁਰਦਰਗਾਹੀਆ। ਝਮਕ ਕੇ ਤਕ ਆਪਣੀ ਪਲਕ, ਪਰਦਾ ਉਹਲਾ ਅੰਦਰੋਂ ਬਾਹਰ ਕਢਾਈਆ। ਸਦੀ ਚੌਧਵੀਂ ਕਹੇ ਮੈਂ ਤੱਕਿਆ ਮੈਨੂੰ ਅਗੰਮੀ ਆਈ ਝਲਕ, ਝੱਲੀ ਰਿਹਾ ਬਣਾਈਆ। ਮੇਰੇ ਨੇਤਰ ਨੈਣਾਂ ਨੀਰ ਆਇਆ ਛਲਕ, ਹੰਝੂਆਂ ਧਾਰ ਵਹਾਈਆ। ਕੀ ਖੇਲ ਹੋਣਾ ਭਲਕ, ਪੜਦਾ ਸਕੇ ਨਾ ਕੋਇ ਚੁਕਾਈਆ। ਬੜੇ ਬੜੇ ਸੂਰਬੀਰ ਬਹਾਦਰ ਯੋਧੇ ਬੈਠੇ ਮਲਕ, ਬਲਧਾਰੀ ਨਜ਼ਰੀ ਆਈਆ। ਸਚ ਮਾਰਗ ਤੋਂ ਸਾਰੇ ਗਏ ਤਿਲਕ, ਸੰਭਲ ਕ਼ਦਮ ਨਾ ਕੋਇ ਉਠਾਈਆ। ਮਨੂਆ ਚਾਰੋਂ ਕੁੰਟ ਕਰੇ ਇੱਲਤ, ਕੂੜੀ ਤ੍ਰਿਸ਼ਨਾ ਜਗਤ ਵਧਾਈਆ। ਸ਼ਾਹ ਸੁਲਤਾਨਾਂ ਹੋਈ ਜ਼ਿੱਲਤ, ਖ਼ੁਆਰੀ ਸਕੇ ਨਾ ਕੋਇ ਮਿਟਾਈਆ। ਸਤਿ ਧਰਮ ਦੀ ਦੇਵੇ ਕੋਈ ਨਾ ਖਿੱਲਤ, ਤਨ ਪੁਸ਼ਾਕ ਨਾ ਕੋਇ ਸੁਹਾਈਆ। ਜਿਧਰ ਤੱਕਾਂ ਸਾਰੇ ਦਿਸਣ ਨਿੰਦਕ, ਪ੍ਰਭ ਦੀ ਸਿਫ਼ਤ ਨਾ ਕੋਇ ਸਾਲਾਹੀਆ। ਕੋਟਾਂ ਵਿਚੋਂ ਗੁਰਮੁਖ ਵਿਰਲੇ ਦਿਤੀ ਹਿੰਮਤ, ਜੋ ਪ੍ਰਭ ਨੂੰ ਸੀਸ ਨਿਵਾਈਆ। ਜਿਨ੍ਹਾਂ ਦਾ ਇਕ ਨਿਸ਼ਾਨਾ ਇਕੋ ਸਿੰਮਤ, ਇਕੋ ਬਣੇ ਪਾਂਧੀ ਰਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਸਦੀ ਚੌਧਵੀਂ ਕਹੇ ਮੈਂ ਤੱਕਿਆ ਉਪਰ ਅਸਮਾਨ, ਆਸਾ ਹੋਰ ਵਧਾਈਆ। ਸੁਣਿਆ ਧੁਰ ਫ਼ਰਮਾਨ, ਅਗੰਮ ਦਿਤਾ ਜਣਾਈਆ। ਤੇਰਾ ਮਾਲਕ ਨਿਗਾਹਬਾਨ, ਨਿਰਵੈਰ ਨੂਰ ਅਲਾਹੀਆ। ਧਰਨੀ ਉਤੇ ਕਰੇ ਕਲਿਆਣ, ਧਵਲ ਧੌਲ ਵੇਖ ਵਖਾਈਆ। ਓਸ ਦੇ ਚਰਨ ਕਰ ਪ੍ਰਨਾਮ, ਨਿਉਂ ਨਿਉਂ ਸੀਸ ਝੁਕਾਈਆ। ਦੇਵੇ ਸਾਚਾ ਨਾਮ, ਕਲਮਾ ਇਕ ਵਡਿਆਈਆ। ਵੇਖ ਵਖਾਏ ਚੌਦਾਂ ਤਬਕ ਤੇਰਾ ਗ੍ਰਾਮ, ਗ੍ਰਹਿ ਮੰਦਰ ਫੋਲ ਫੁਲਾਈਆ। ਸੱਯਦੇ ਵਿਚ ਓਸ ਮਹਿਬੂਬ ਨੂੰ ਕਰ ਸਲਾਮ, ਜੋ ਸੁਲਹਕੁਲ ਅਖਵਾਈਆ। ਪੈਗ਼ੰਬਰ ਬਰਦੇ ਤੱਕ ਗੁਲਾਮ, ਸਿਰ ਸਕੇ ਨਾ ਕੋਇ ਉਠਾਈਆ। ਸੋ ਦੇਵਣਹਾਰਾ ਹਕ਼ੀਕ਼ੀ ਜਾਮ, ਅਨਡਿੱਠਾ ਰਸ ਪਿਆਈਆ। ਜਿਸ ਨੇ ਬਦਲ ਦਿਤੀ ਧੁਰ ਦੀ ਕਲਾਮ, ਕਲਮਾ ਕਾਇਨਾਤ ਪੜ੍ਹਾਈਆ। ਸੋ ਖੇਲ ਕਰੇ ਅਮਾਮ, ਦਰਗਾਹ ਸਾਚੀ ਦਾ ਮਾਲਕ ਨੂਰ ਅਲਾਹੀਆ। ਕਲ ਮੇਟ ਅੰਧੇਰੀ ਸ਼ਾਮ, ਸਤਿਜੁਗ ਸਚ ਚੰਦ ਚਮਕਾਈਆ। ਝਗੜਾ ਕੂੜ ਮੇਟ ਅਵਾਮ, ਕਾਮਲ ਮੁਰਸ਼ਦ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧੁਰ ਦੀ ਧਾਰ ਚਲਾਏ ਇਕ ਨਿਸ਼ਾਨ, ਨੌਜਵਾਨ ਮਰਦ ਮਰਦਾਨਾ ਇਕੋ ਇਕ ਵਖਾਈਆ।
ਜਨ ਭਗਤੋ ਮੈਂ ਸਦਾ ਤੁਹਾਡੇ ਨਾਲ, ਇਕੱਲਾ ਨਜ਼ਰ ਕੋਇ ਨਾ ਆਈਆ। ਤੁਸੀਂ ਮੇਰੇ ਸ਼ਾਹ ਮੈਂ ਤੁਹਾਡਾ ਕੰਗਾਲ, ਪ੍ਰੇਮ ਪ੍ਰੀਤੀ ਤੁਹਾਡੀ
❋
❋
ਮੰਗਣ ਆਈਆ। ਨਾਮ ਵਿਚੋਲੇ ਬਣਾ ਦਲਾਲ, ਵਣਜ ਧੁਰ ਦਾ ਦਏ ਕਰਾਈਆ। ਜਿਸ ਗੋਬਿੰਦ ਨੇ ਵਾਰ ਕੇ ਆਪਣੇ ਲਾਲ, ਬੱਚੇ ਗੁਰਮੁਖ ਆਪਣੇ ਲਏ ਅਪਨਾਈਆ। ਉਹ ਤੁਹਾਡੀ ਸਦਾ ਕਰੇ ਸੰਭਾਲ, ਸਿਰ ਆਪਣਾ ਹੱਥ ਰਖਾਈਆ । ਜ਼ਰਾ ਵੇਖਦੇ ਜਾਵੋ ਕਿਸ ਤਰਾ ਦੀਨ ਦੁਨੀ ਦੀ ਬਦਲ ਦੇਵੇ ਚਾਲ, ਆਪਣੀ ਚਾਲ ਨਾ ਕਿਸੇ ਸਮਝਾਈਆ। ਸਭ ਦੇ ਪੂਰੇ ਕਰੇ ਸਵਾਲ, ਆਸਾ ਮਨਸਾ ਦੀ ਤ੍ਰਿਖਾ ਦਏ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਸਾਥੀ ਇਕ ਅਖਵਾਈਆ। ਜਨ ਭਗਤੋ ਤੁਸੀਂ ਕਦੇ ਨਹੀਂ ਇਕੱਲੇ, ਇਕੱਲਾ ਭਗਤ ਨਾ ਕੋਇ ਅਖਵਾਈਆ। ਤੁਸੀਂ ਵਸੋ ਉਸ ਪ੍ਰਭੂ ਦੇ ਮਹੱਲੇ, ਜਿਥੇ ਭਗਤ ਭਗਵਾਨ ਮਿਲ ਕੇ ਵੱਜੇ ਵਧਾਈਆ। ਤੁਹਾਡੇ ਅੰਤਰ ਦੀਪਕ ਉਹ ਬਲੇ, ਜਿਸ ਦਾ ਨੂਰ ਹੋਵੇ ਰੁਸ਼ਨਾਈਆ । ਤੁਹਾਡੀ ਸਹਾਇਤਾ ਕਰੇ ਜਲੇ ਥਲੇ, ਹਰ ਥਾਂ ਵੇਖੇ ਚਾਈਂ ਚਾਈਂਆ। ਜਿਸ ਪਿਆਰ ਮੁਹੱਬਤ ਵਿਚ ਤੁਸੀਂ ਪਲੇ, ਪਲਕ ਹੋਣ ਨਾ ਦੇਵੇ ਜੁਦਾਈਆ। ਪੂਰਬ ਜਨਮ ਦੇ ਕੀਤੇ ਕਰਮ ਕੁਛ ਹੁਣ ਫਲੇ, ਅੱਗੇ ਫਲੀਭੂਤ ਦਏ ਕਰਾਈਆ। ਕਿਤਨੀ ਖ਼ੁਸ਼ੀ ਮਨਾਵੇ ਜਿਹੜੀ ਧਰਨੀ ਤੁਹਾਡੇ ਚਰਨਾਂ ਥੱਲੇ, ਧੂੜੀ ਚੁੰਮ ਕੇ ਖ਼ੁਸ਼ੀ ਬਣਾਈਆ। ਧੰਨ ਭਾਗ ਜੋ ਪ੍ਰਭ ਜੋਤ ਵਿਚ ਰਲੇ, ਨਾਤਾ ਜਗਤ ਕੂੜ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰ ਦਏ ਵਡਿਆਈਆ। ਗੁਰਮੁਖੋ ਕਦੇ ਨਾ ਇਕੱਲਿਆਂ ਦੇਣਾ ਆਖ, ਇਕੱਲਾ ਨਜ਼ਰ ਕੋਇ ਨਾ ਆਈਆ। ਜਦੋਂ ਤੁਸੀਂ ਅੰਦਰ ਕਰੋ ਯਾਦ, ਹਾਜ਼ਰ ਹੋ ਕੇ ਦਰਸ ਦਿਖਾਈਆ। ਤੁਸੀਂ ਉਜੜ ਕੇ ਹੋਏ ਆਬਾਦ, ਅਬਾਦੀ ਭਗਤਾਂ ਦਿਆਂ ਵਧਾਈਆ। ਤੁਹਾਡਾ ਲੇਖਾ ਲਿਖਿਆ ਵਿਚ ਓਸ ਕਿਤਾਬ, ਜਿਹੜੀ ਗੁਰ ਅਵਤਾਰ ਪੈਗ਼ੰਬਰਾਂ ਹੱਥ ਨਾ ਕਦੇ ਫੜਾਈਆ। ਜਦੋਂ ਚਾਹਾਂ ਭਗਤਾਂ ਦਾ ਕਰਾਂ ਆਪ ਹਿਸਾਬ, ਲੇਖਾ ਲਿਖਾਂ ਬਿਨ ਕ਼ਲਮ ਸ਼ਾਹੀਆ। ਝਗੜਾ ਮੁਕਾ ਕੇ ਪੁੰਨ ਸਵਾਬ, ਮਿਹਰ ਨਜ਼ਰ ਨਾਲ ਪਾਰ ਕਰਾਈਆ। ਤੁਹਾਡਾ ਲੇਖੇ ਲਾਇਆ ਔਣਾ ਜਾਣਾ ਆਜ, ਅੱਜ ਦੀ ਘੜੀ ਸੁਲੱਖਣੀ ਦਿਤੀ ਬਣਾਈਆ। ਤੁਸੀਂ ਪ੍ਰਭੂ ਦਾ ਬਗ਼ੀਚਾ ਸੋਹਣਾ ਸੁਹੰਞਣਾ ਬਾਗ਼, ਪ੍ਰੇਮ ਸੁਗੰਧੀ ਤੁਹਾਡੇ ਵਿਚੋਂ ਨਜ਼ਰੀ ਆਈਆ। ਜਨ ਭਗਤੋ ਤੁਹਾਡੇ ਤੋਂ ਵੱਡਾ ਹੋਰ ਨਹੀਂ ਕੋਈ ਸਾਧ, ਸਮਾਜਾਂ ਵਿਚ ਪਈ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਸਦਾ ਸਦ ਤੁਹਾਡੀ ਰੱਖੇ ਲਾਜ, ਸਿਰ ਆਪਣਾ ਹੱਥ ਟਿਕਾਈਆ।
੧੦ ਪੋਹ ਸ਼ਹਿਨਸ਼ਾਹੀ ਸੰਮਤ ੪ ਬਲਵੰਤ ਕੌਰ ਦੇ ਗ੍ਰਹਿ ਛੰਬ ਜ਼ਿਲਾ ਜੰਮੂ
ਸਦੀ ਚੌਧਵੀਂ ਕਹੇ ਮੈਂ ਖ਼ੁਸ਼ੀ ਵੇਖੀ ਅਲੱਲ ਸੁਬਹ, ਸੁਬਹਾਨ ਅੱਲਾ ਤੇਰੀ ਵਡਿਆਈਆ। ਮਿਹਰਵਾਨ ਹੋਇਆ ਵੇਖਿਆ ਖ਼ੁਦਾ, ਖ਼ੁਦ ਮਾਲਕ ਦਇਆ ਕਮਾਈਆ। ਸੂਫ਼ੀਆਂ ਦਾ ਬਣ ਕੇ ਦਿਲ ਰੁਬਾ, ਦਿਲਦਾਰ ਦਇਆ ਕਮਾਈਆ। ਸਾਚੇ ਨਾਮ ਦੀ ਦੱਸ ਸਦਾ, ਆਵਾਜ਼ ਇਕੋ ਇਕ ਉਪਜਾਈਆ। ਆਪਣੇ ਮਿਲਣ ਦੀ ਬਣਾ ਅਦਾ, ਆਦਤ ਪਿਛਲੀ ਦਿਤੀ ਗਵਾਈਆ। ਸੰਤ ਸੁਹੇਲੇ ਮਾਤ ਜਗਾ, ਜਾਗਰਤ ਜੋਤ ਕਰੀ ਰੁਸ਼ਨਾਈਆ। ਸ਼ਬਦੀ ਹੁਕਮ ਲਏ ਉਠਾ, ਗ਼ਫ਼ਲਤ ਨਿੰਦਰਾ ਵਿਚੋਂ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ
❋
❋
ਹਰਿ, ਧੁਰ ਦਾ ਰੰਗ ਰਿਹਾ ਰੰਗਾਈਆ। ਸਦੀ ਚੌਧਵੀਂ ਕਹੇ ਮੇਰੇ ਅੰਦਰ ਆਈ ਬਹੁ ਖ਼ੁਸ਼ਹਾਲੀ, ਖ਼ੁਸ਼ੀ ਵਿਚ ਦਿਆਂ ਜਣਾਈਆ। ਪ੍ਰਭ ਦੇ ਭਗਤ ਪ੍ਰਭ ਦੇ ਵੇਖੇ ਸਵਾਲੀ, ਦਰ ਠਾਂਡੇ ਮੰਗ ਮੰਗਾਈਆ। ਮੁਹੱਬਤ ਪਿਆਰ ਦੀ ਗੌਂਦੇ ਓਹ ਕਵਾਲੀ, ਜੋ ਕਾਇਲ ਕਰ ਕੇ ਜ਼ਖ਼ਮ ਘਾਇਲ ਵਾਲਾ ਲਗਾਈਆ। ਨਿਰੰਤਰ ਉਪਜੇ ਧਾਰ ਨਿਰਾਲੀ, ਨਿਰਾਕਾਰ ਨਾਲ ਵਡਿਆਈਆ। ਮਿਲ ਕੇ ਜੋਤ ਅਕਾਲੀ, ਅਕਲ ਕਲ ਆਪਣੀ ਰਹੇ ਬਣਾਈਆ। ਜਿਹੜੀ ਵਸਤ ਚੌਦਾਂ ਸਦੀਆਂ ਮੈਨੂੰ ਹੱਥ ਨਾ ਆਈ ਭਾਲੀ, ਭੱਜੀ ਨੱਠੀ ਵਾਹੋ ਦਾਹੀਆ। ਸੋ ਗੁਰਮੁਖਾਂ ਸਹਿਜ ਸੁਭਾਓ ਪਾ ਲਈ, ਕਰਤਾ ਕ਼ੀਮਤ ਨਾ ਕੋਇ ਲਗਾਈਆ। ਮੈਂ ਖੇਲ ਵੇਖਿਆ ਹਾਲੀ, ਮਾਜ਼ੀ ਝਗੜਾ ਦਿਤਾ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਆਪਣੇ ਰੰਗ ਰੰਗਾਈਆ। ਸਦੀ ਚੌਧਵੀਂ ਕਹੇ ਮੈਂ ਵੇਖਿਆ ਸਚ ਸਵੇਰਾ, ਧੁੰਦੂਕਾਰ ਨਜ਼ਰ ਨਾ ਆਈਆ। ਜਨ ਭਗਤ ਗੌਂਦੇ ਤੂੰ ਮੇਰਾ ਮੈਂ ਤੇਰਾ, ਸਾਚਾ ਢੋਲਾ ਧੁਰਦਰਗਾਹੀਆ। ਪੁਰਖ ਅਕਾਲ ਕਰ ਕੇ ਮਿਹਰਾ, ਮਿਹਰ ਨਜ਼ਰ ਇਕ ਉਠਾਈਆ। ਦੂਰ ਦੁਰਾਡਾ ਪੈਂਡਾ ਦੱਸੇ ਨੇਰਨ ਨੇਰਾ, ਨੇੜਾ ਆਪਣਾ ਘਰ ਸਮਝਾਈਆ। ਜਿਥੇ ਵਸੇ ਗੁਰੂ ਗੁਰ ਚੇਰਾ, ਚੇਲਾ ਗੁਰ ਇਕੋ ਜੋਤ ਰੁਸ਼ਨਾਈਆ। ਭਾਗ ਲੱਗੇ ਧਰਮ ਦਵਾਰੇ ਖੇੜਾ, ਕਾਇਆ ਮੰਦਰ ਅੰਦਰ ਖਿੜਕੀ ਦਏ ਖੁਲ੍ਹਾਈਆ। ਸਦੀ ਚੌਧਵੀਂ ਕਹੇ ਨੌ ਸੌ ਚੁਰਾਨਵੇ ਚੌਕੜੀ ਜੁਗ ਦਾ ਅੰਤਮ ਵੇਖਣਾ ਗੇੜਾ, ਚਾਰ ਜੁਗ ਦੀ ਕਥਾ ਕਹਾਣੀ ਫੋਲ ਫੁਲਾਈਆ। ਦੀਨ ਮਜ਼੍ਹਬ ਦਾ ਮੇਰੇ ਸਾਹਿਬ ਮੇਟਣਾ ਝੇੜਾ, ਝਗੜਾ ਦੁਨੀ ਵਿਚੋਂ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਸੱਜਣ ਇਕ ਅਖਵਾਈਆ। ਸਦੀ ਚੌਧਵੀਂ ਕਹੇ ਸੁਬਹ ਹੋਇਆ ਉਜਾਲਾ, ਉਜਲ ਗੁਰਮੁਖ ਵੇਖੇ ਚਾਈਂ ਚਾਈਂਆ। ਜਿਹੜੇ ਵਸਦੇ ਇਕ ਸੱਚੀ ਧਰਮਸਾਲਾ, ਸਚਖੰਡ ਦਵਾਰੇ ਸਾਚੇ ਸੋਭਾ ਪਾਈਆ। ਸੋਹੰ ਜਪ ਕੇ ਨਾਮ ਸੁਖਾਲਾ, ਸੁਖ ਸਾਗਰ ਵਿਚ ਡੇਰਾ ਲਾਈਆ। ਤ੍ਰੈਗੁਣ ਮਾਇਆ ਤੋੜ ਜੰਜਾਲਾ, ਪੰਚ ਵਿਕਾਰਾ ਡੇਰਾ ਢਾਹੀਆ। ਦਰਸ਼ਨ ਕਰ ਪੁਰਖ ਅਕਾਲਾ, ਅਕਲ ਕਲਧਾਰੀ ਵਿਚ ਸਮਾਈਆ। ਜਿਸ ਦਾ ਗੁਰ ਅਵਤਾਰ ਪੈਗ਼ੰਬਰ ਦੇਂਦੇ ਗਏ ਅਹਿਵਾਲਾ, ਰਾਗਾਂ ਨਾਦਾਂ ਵਿਚ ਸਾਲਾਹੀਆ। ਸੋ ਖੇਲੇ ਖੇਲ ਪੁਰਖ ਅਕਾਲਾ, ਪਾਰਬ੍ਰਹਮ ਪ੍ਰਭ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤ ਸੁਹੇਲਾ ਬਣ ਦਲਾਲਾ, ਧਰਮ ਦਵਾਰੇ ਦੇਵੇ ਮਾਣ ਵਡਿਆਈਆ।
੧੦ ਪੋਹ ਸ਼ਹਿਨਸ਼ਾਹੀ ਸੰਮਤ ੪ ਪ੍ਰਤਾਪ ਸਿੰਘ ਦੇ ਗ੍ਰਹਿ ਪਿੰਡ ਦੜ ਜ਼ਿਲਾ ਜੰਮੂ
ਸਦੀ ਚੌਧਵੀਂ ਕਹੇ ਈਸਾ ਮੂਸਾ ਮੁਹੰਮਦ ਰਹੇ ਸੋਚ, ਧਿਆਨ ਧਿਆਨ ਵਿਚ ਲਗਾਈਆ। ਪਰਵਰਦਿਗਾਰ ਸਾਡੀ ਆਸਾ ਮਨਸਾ ਪੂਰੀ ਕਰੇ ਲੋਚ, ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਲੋਚਣ ਦਏ ਵਖਾਈਆ। ਕੀ ਖੇਲ ਕਰਨਾ ਪੁਸ਼ਕਰ ਵਿਚ ਕਰੌਚ, ਹੁਕਮ ਫਰਮਾਨਾ ਇਕ ਸੁਣਾਈਆ। ਜਿਥੇ ਸਾਡੀ ਨਹੀਂ ਕੋਈ ਪਹੁੰਚ, ਸੋ ਸਵਾਮੀ ਆਪਣੀ ਕਲ ਵਰਤਾਈਆ। ਅਸਾਂ ਖੇਲ ਵੇਖਿਆ ਬਹੁਤ, ਸਦੀ ਚੌਧਵੀਂ ਬੀਸਵੀਂ ਨਾਲ ਵਡਿਆਈਆ। ਅੰਤ ਅੰਧੇਰਾ ਹੋਇਆ ਮਾਤਲੋਕ, ਸਾਚਾ ਚੰਦ ਨਾ ਕੋਇ ਚਮਕਾਈਆ । ਧੁਰ ਦਾ ਕਲਮਾ ਭੁੱਲਿਆ ਸਲੋਕ, ਹਿਰਦੇ ਹਰਿ ਨਾ ਕੋਇ ਵਸਾਈਆ।
❋
❋
ਗ੍ਰਹਿ ਗ੍ਰਹਿ ਵਧਿਆ ਹਰਖ ਸੋਗ, ਚਿੰਤਾ ਗ਼ਮ ਨਾ ਕੋਇ ਮਿਟਾਈਆ। ਸਤਿ ਧਰਮ ਦਾ ਰਿਹਾ ਕੋਈ ਨਾ ਜੋਗ, ਜੁਗੀਸ਼ਰ ਬੈਠੇ ਮੁਖ ਭਵਾਈਆ। ਪੁਰਖ ਅਕਾਲ ਦੀ ਰੱਖੇ ਕੋਈ ਨਾ ਓਟ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਪੜ੍ਹ ਪੜ੍ਹ ਥੱਕੀ ਲੋਕਾਈਆ। ਦਰਸ ਮਿਲੇ ਕਿਸੇ ਨਾ ਨਿਰਮਲ ਜੋਤ, ਮੰਦਰ ਮਸਜਿਦ ਸ਼ਿਵਦਵਾਲੇ ਮਠ ਬੈਠੇ ਰਾਹ ਤਕਾਈਆ। ਚਰਚਾਂ ਵਿਚ ਰੋਵਣ ਪੋਪ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਸਦੀ ਚੌਧਵੀਂ ਕਹੇ ਮੂਸਾ ਈਸਾ ਮੁਹੰਮਦ ਰਹੇ ਆਖ, ਅਨਬੋਲਤ ਆਪਣਾ ਰਾਗ ਸੁਣਾਈਆ। ਬਹੁੜੀ ਸਾਡੀ ਉਮਤ ਹੋਈ ਗੁਸਤਾਖ, ਸੱਯਦਾ ਸੀਸ ਨਾ ਕੋਇ ਨਿਵਾਈਆ। ਮਨ ਕਲਪਣਾ ਕੀਤਾ ਬਦਮਾਸ਼, ਸਾਂਤਕ ਸਤਿ ਨਾ ਕੋਇ ਕਰਾਈਆ। ਕੂੜ ਕਲਪਣਾ ਵਧੀ ਖ਼ਾਹਿਸ਼, ਧੀਰਜ ਧੀਰ ਨਾ ਕੋਇ ਧਰਾਈਆ । ਸਚ ਮੁਹੱਬਤ ਕਰੇ ਨਾ ਕੋਇ ਤਲਾਸ਼, ਮਾਇਆ ਮਮਤਾ ਮੋਹ ਹਲਕਾਈਆ। ਨਿਗਾਹ ਮਾਰੇ ਨਾ ਕੋਈ ਉਪਰ ਆਕਾਸ਼, ਜ਼ਿਮੀਂ ਅਸਮਾਨਾਂ ਪੰਧ ਮੁਕਾਈਆ। ਰੂਹ ਬੁਤ ਕਰੇ ਕੋਈ ਨਾ ਪਾਕ, ਦੁਰਮਤ ਮੈਲ ਨਾ ਕੋਇ ਧੁਆਈਆ। ਚਾਰੋਂ ਕੁੰਟ ਅੰਧੇਰੀ ਰਾਤ, ਸਚ ਨੂਰ ਨਾ ਕੋਇ ਚਮਕਾਈਆ। ਜੋ ਭਵਿਖਤਾਂ ਵਿਚ ਆਏ ਆਖ, ਪੇਸ਼ੀਨਗੋਈਆਂ ਵਿਚ ਕਰ ਸ਼ਨਵਾਈਆ। ਸੋ ਕਰੇ ਖੇਲ ਪੁਰਖ ਅਬਿਨਾਸ਼, ਹਰਿ ਕਰਤਾ ਧੁਰਦਰਗਾਹੀਆ। ਸਾਡੀ ਕਰਨੀ ਹੋਣੀ ਨਾਸ, ਅੰਤ ਰਹਿਣ ਕੋਇ ਨਾ ਪਾਈਆ। ਚਾਰੋਂ ਕੁੰਟ ਉਡਣੀ ਖ਼ਾਕ, ਖ਼ਾਕਸਾਰ ਦਿਸੇ ਲੋਕਾਈਆ। ਵਕ਼ਤ ਸੁਹੰਞਣਾ ਸਾਨੂੰ ਯਾਦ, ਵੇਲਾ ਵਕ਼ਤ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਦਰ ਸਾਚਾ ਇਕ ਸੁਹਾਈਆ। ਸਦੀ ਚੌਧਵੀਂ ਕਹੇ ਮੂਸਾ ਕਹੇ ਸੁਣ ਈਸਾ ਸਾਜਣ ਮੀਤ, ਸਚ ਦਿਆਂ ਸਮਝਾਈਆ। ਪਰਵਰਦਿਗਾਰ ਬਦਲਣ ਵਾਲਾ ਰੀਤ, ਰਹਿਮਤ ਆਪਣੀ ਹੱਕ ਕਮਾਈਆ । ਮੁਹੰਮਦ ਦੀ ਚੌਧਵੀਂ ਸਦੀ ਰਹੀ ਬੀਤ, ਅੰਤ ਕਿਨਾਰਾ ਨੇੜੇ ਆਈਆ। ਝਗੜਾ ਮੁਕਣਾ ਜਗਤ ਮਸੀਤ, ਕਾਇਆ ਕਾਅਬੇ ਹੋਏ ਰੁਸ਼ਨਾਈਆ। ਕਰੇ ਖੇਲ ਸਾਹਿਬ ਅਨਡੀਠ, ਅਨਡਿੱਠੜੀ ਕਾਰ ਕਮਾਈਆ। ਅਸੀਂ ਬਰਦੇ ਓਹਦੇ ਨਾਚੀਜ਼, ਸਰਗੁਣ ਆਏ ਸੇਵ ਕਮਾਈਆ। ਕਲਮਿਆਂ ਵਿਚ ਦੱਸ ਕੇ ਆਏ ਤਮੀਜ਼, ਤਹਿਜ਼ੀਬ ਨਾਲ ਸਿਖਾਈਆ। ਸਾਰੇ ਹੱਕ ਖ਼ੁਦਾ ਦੇ ਬਣੋ ਅਜ਼ੀਜ਼, ਆਅਲਾ ਅਦਨਾ ਇਕੋ ਰੰਗ ਰੰਗਾਈਆ। ਧਰਮ ਦੀ ਧਾਰ ਦੱਸ ਕੇ ਆਏ ਹਦੀਸ, ਸਿਫ਼ਤਾਂ ਵਿਚ ਸਾਲਾਹੀਆ। ਸੋ ਖੇਲ ਕਰੇ ਜਗਦੀਸ਼, ਹਰਿ ਕਰਤਾ ਬੇਪ੍ਰਵਾਹੀਆ। ਲਹਿਣਾ ਦੇਣਾ ਚੁਕਾਏ ਬੀਸ ਬੀਸ, ਸਰਗੁਣ ਲੇਖਾ ਆਪਣੀ ਝੋਲੀ ਪਾਈਆ। ਸਦੀ ਚੌਧਵੀਂ ਆਸਾ ਮਨਸਾ ਪੂਰੀ ਕਰੇ ਉਡੀਕ, ਤ੍ਰਿਸ਼ਨਾ ਤ੍ਰਿਖਾ ਦੇਵੇ ਗਵਾਈਆ। ਕਲਜੁਗ ਅੰਤਮ ਬਦਲ ਦੇਵੇ ਤਵਾਰੀਖ, ਤਰੀਕਾ ਆਪਣਾ ਇਕ ਪ੍ਰਗਟਾਈਆ। ਸ਼ਾਹ ਸੁਲਤਾਨਾਂ ਮੰਗਾਵੇ ਭੀਖ, ਰਾਓ ਰੰਕਾਂ ਖੋਜ ਖੁਜਾਈਆ। ਕੂੜੀ ਕਿਰਿਆ ਕਰ ਸ਼ਹੀਦ, ਸ਼ਹਾਦਤ ਧਰਮ ਧਾਰ ਉਪਜਾਈਆ। ਈਸਾ ਮੂਸਾ ਮੁਹੰਮਦ ਤਿੰਨਾਂ ਆਸਾ ਮਨਸਾ ਪੂਰੀ ਕਰ ਉਮੀਦ, ਆਮਦ ਵੇਖੇ ਥਾਉਂ ਥਾਈਂਆ। ਧੁਰ ਦਾ ਹੁਕਮ ਦੇਵੇ ਸ਼ਦੀਦ, ਧੁਰ ਫ਼ਰਮਾਨਾ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗ ਚੌਕੜੀ ਖੇਲੇ ਖੇਲ ਅਜਬ ਅਜੀਬ, ਨਿਰਾਲੀ ਆਪਣੀ ਕਾਰ ਕਮਾਈਆ।
❋
❋
੧੦ ਪੋਹ ਸ਼ਹਿਨਸ਼ਾਹੀ ਸੰਮਤ ੪ ਈਸ਼ਰ ਸਿੰਘ ਦੇ ਗ੍ਰਹਿ ਪਿੰਡ ਦੜ ਜ਼ਿਲਾ ਜੰਮੂ
ਸਦੀ ਚੌਧਵੀਂ ਕਹੇ ਈਸਾ ਮੂਸਾ ਮੁਹੰਮਦ ਛੱਡਣ ਲੱਗੇ ਤਸਬੀ, ਮਣਕੇ ਮਾਲਾ ਵਾਲੇ ਤਜਾਈਆ। ਅੱਖਰ ਬਦਲਣ ਲੱਗੇ ਅਰਬੀ, ਲੇਖ ਲੇਖ ਵਿਚੋਂ ਸਮਝਾਈਆ। ਪਰਵਰਦਿਗਾਰ ਸਭ ਦਾ ਸਾਂਝਾ ਬਣਿਆ ਦਰਦੀ, ਦੀਨਾਂ ਦਾ ਝਗੜਾ ਰਿਹਾ ਚੁਕਾਈਆ । ਖੇਲ ਵਖਾ ਆਪਣੇ ਘਰ ਦੀ, ਘਰਾਨੇ ਸਾਰੇ ਵੇਖ ਵਖਾਈਆ। ਕਰ ਪ੍ਰਕਾਸ਼ ਜੋਤ ਨਰਾਇਣ ਨਰ ਦੀ, ਆਪਣਾ ਨੂਰ ਰਿਹਾ ਚਮਕਾਈਆ। ਸੰਦਸ਼ਾ ਦੇਵਣ ਵਾਲਾ ਜਲਦੀ, ਜਲ ਥਲ ਮਹੀਅਲ ਫੋਲ ਫੁਲਾਈਆ। ਜਿਹੜੀ ਧਾਰ ਸੰਦੇਸ਼ੇ ਰਹੀ ਘਲਦੀ, ਕਲਮੇ ਕਾਇਨਾਤ ਸੁਣਾਈਆ। ਓਹ ਖੇਲ ਕਰੇ ਅਛਲ ਅਛੱਲ ਦੀ, ਵਲ ਛਲਧਾਰੀ ਆਪਣਾ ਹੁਕਮ ਵਰਤਾਈਆ। ਸਾਨੂੰ ਖ਼ਬਰ ਨਹੀਂ ਘੜੀ ਪਲ ਦੀ, ਕੀ ਕਰਤਾ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਦਾਤਾ ਇਕ ਅਖਵਾਈਆ। ਸਦੀ ਚੌਧਵੀਂ ਕਹੇ ਈਸਾ ਮੂਸਾ ਮੁਹੰਮਦ ਕਹੇ ਹਾਏ ਰੱਬਾ, ਖ਼ੁਦਾ ਖ਼ੁਦ ਤੇਰੀ ਸਰਨਾਈਆ । ਕਿਉਂ ਸਾਥੋਂ ਜੀਵ ਕਰਾਏ ਜ਼ਿਬਹ, ਬੇਜ਼ਬਾਨ ਦਿਤੇ ਮਰਵਾਈਆ। ਤੂੰ ਸਾਰਿਆਂ ਦਾ ਇਕੋ ਸਾਂਝਾ ਅੱਬਾ, ਪਿਤਾ ਪੁਰਖ ਅਕਾਲ ਤੇਰੀ ਵਡਿਆਈਆ। ਸਾਡੀ ਉਮਤ ਲੱਗਾ ਧੱਬਾ, ਅੱਗੇ ਹੋ ਨਾ ਕੋਇ ਮਿਟਾਈਆ। ਤੇਰਾ ਨੂਰ ਕਿਸੇ ਨਾ ਲੱਭਾ, ਜਗਤ ਅੰਧੇਰੇ ਵਿਚ ਦੁਹਾਈਆ। ਕਿਸੇ ਦੀ ਅੰਦਰੋਂ ਬਦਲੇ ਨਾ ਤਬਾ, ਤਬੀਬ ਤਬੀਅਤ ਨਾ ਕੋਇ ਉਲਟਾਈਆ। ਅਸੀਂ ਸੰਦੇਸ਼ਾ ਦੇ ਕੇ ਆਏ ਤੇਰਾ ਸੱਦਾ, ਹੁਕਮ ਹੁਕਮਰਾਨ ਇਕ ਜਣਾਈਆ। ਅੰਤ ਅਖ਼ੀਰ ਸਾਨੂੰ ਸਮਝ ਨਾ ਆਈ ਕੋਈ ਵਜਹ, ਭੇਵ ਅਭੇਵ ਨਾ ਕੋਇ ਖੁਲ੍ਹਾਈਆ। ਕਿਸ ਬਿਧ ਸਾਡਾ ਮੇਟੇ ਅੱਗਾ, ਅਗਲੀ ਖੇਲ ਨਾ ਕੋਇ ਵਖਾਈਆ। ਭੇਦ ਦੱਸਿਆ ਨਹੀਂ ਪ੍ਰਗਟ ਹੋਵਾਂ ਕਿਹੜੀ ਜਗਹ, ਜ਼ਿਮੀਂ ਅਸਮਾਨ ਨਾ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭੈ ਵਿਚ ਸਾਰੇ ਮੰਨਦੇ ਤੇਰਾ ਦੱਬਾ, ਸਿਰ ਸਕੇ ਨਾ ਕੋਇ ਉਠਾਈਆ।
੧੦ ਪੋਹ ਸ਼ਹਿਨਸ਼ਾਹ ਸੰਮਤ ੪ ਪਰਕਾਸ਼ ਸਿੰਘ ਦੇ ਗ੍ਰਹਿ ਪਿੰਡ ਦੜ ਜੰਮੂ
ਸਦੀ ਚੌਧਵੀਂ ਕਹੇ ਪੈਗ਼ਬਰੋ ਮੇਰਾ ਖ਼ੁਦਾ ਸਦਾ ਕ਼ਦੀਮੀ, ਕ਼ੁਦਰਤ ਦਾ ਕ਼ਾਦਰ ਨਜ਼ਰੀ ਆਈਆ। ਤੁਹਾਨੂੰ ਦੇ ਕੇ ਵਿਦਿਆ ਅੱਖਰਾਂ ਵਾਲੀ ਤਾਲੀਮੀ, ਤਮਅ ਵਿਚ ਲਿਆ ਫਸਾਈਆ। ਮਾਣ ਦੇ ਕੇ ਫ਼ਰਸ਼ ਉਤੇ ਜ਼ਮੀਨੀ, ਜ਼ਿਮਨੀ ਆਪਣੀ ਦਿਤੀ ਦ੍ਰਿੜਾਈਆ । ਤਨ ਵਜੂਦ ਬਖ਼ਸ਼ ਕੇ ਜੀਣੀ, ਜੀਵਣ ਜੁਗਤ ਦਿਤੀ ਸਮਝਾਈਆ। ਆਪਣੀ ਧਾਰ ਦੱਸ ਮਹੀਨੀ, ਰਸਤਿਆਂ ਉਤੇ ਭਵਾਈਆ। ਸ਼ਰਅ ਦੱਸ ਕਮੀਨੀ, ਤੱਤਾਂ ਨਾਲ ਲੜਾਈਆ। ਜੁਗ ਜੁਗ ਕਰਨ ਵਾਲਾ ਤਰਮੀਮੀ, ਬਦਲਾ ਸਭ ਦਾ ਦਏ ਚੁਕਾਈਆ। ਆਪਣੀ ਦੱਸੀ ਨਹੀਂ ਕਿਸੇ ਹਲੀਮੀ, ਨਿਮਰਤਾ ਵਿਚ ਨਿਰਵੈਰ ਨਾ ਕਿਸੇ ਬਣਾਈਆ। ਅੰਤ ਸਭ ਨੂੰ ਹੋਏ ਗ਼ਮਗੀਨੀ, ਚਿੰਤਾ ਵੇਖੋ ਥਾਉਂ ਥਾਈਂਆ। ਝਗੜਾ ਪੈਣਾ ਮੱਕਾ ਮਦੀਨੀ, ਯੋਰੋਸ਼ਲਮ ਨਾ ਕੋਇ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕਰਨਹਾਰ ਇਕ ਅਖਵਾਈਆ। ਸਦੀ
❋
❋
ਚੌਧਵੀਂ ਕਹੇ ਪੈਗ਼ਬਰੋ ਮੇਰਾ ਮਾਲਕ ਏਕਾ ਆਦੀ, ਅੰਤ ਇਕ ਅਖਵਾਈਆ। ਜਿਹੜਾ ਸਦਾ ਕਰੇ ਆਬਾਦੀ, ਵਿਸ਼ਨ ਬ੍ਰਹਮਾ ਸ਼ਿਵ ਸੇਵ ਲਗਾਈਆ। ਅਵਤਾਰਾਂ ਪੈਗ਼ੰਬਰਾਂ ਕੋਲੋਂ ਕਰਾਏ ਬਰਬਾਦੀ, ਮਾਨਵ ਮਾਨਵ ਨਾਲ ਲੜਾਈਆ। ਤੁਹਾਨੂੰ ਬਣਾ ਕੇ ਆਪਣੇ ਹਾਜੀ, ਦਰਗਾਹ ਸਾਚੀ ਦਿਤੀ ਵਖਾਈਆ। ਕਾਇਨਾਤ ਬਣਾ ਫ਼ਸਾਦੀ, ਹੁਜਰਾ ਕਾਅਬੇ ਵਾਲਾ ਸੁਹਾਈਆ। ਸ਼ਰੀਅਤ ਵਿਚ ਲੜਾ ਗਵਾਂਢੀ, ਅਸਲੀਅਤ ਪੜਦਾ ਲਿਆ ਛੁਪਾਈਆ। ਪੈਗ਼ੰਬਰੋ ਰਾਮ ਕ੍ਰਿਸ਼ਨ ਨਾਲੋਂ ਤੁਹਾਡੀ ਵਖਰੀ ਕਰ ਕੇ ਹਾਂਡੀ, ਅਗਨੀ ਤਤ ਦਿਤਾ ਤਪਾਈਆ। ਉਨ੍ਹਾਂ ਤੋਂ ਚਰਵੌਂਦਾ ਰਿਹਾ ਢਾਂਡੀ, ਤੁਹਾਨੂੰ ਛੁਰੀਆਂ ਫੜਾ ਕੇ ਬਣਾ ਦਿਤਾ ਕਸਾਈਆ। ਹੁਣ ਵੇਖੋ ਸਭ ਦੀ ਔਧ ਬੀਤਦੀ ਜਾਂਦੀ, ਅੱਗੇ ਹੋਰ ਨਾ ਕੋਇ ਵਧਾਈਆ। ਤੁਸਾਂ ਬਦਲੀ ਕੀਤੀ ਹੁਕਮੇ ਅੰਦਰ ਪ੍ਰਭ ਦੇ ਨਾਂ ਦੀ, ਸਿਫ਼ਤਾਂ ਵਾਲਾ ਢੋਲਾ ਗਾਈਆ। ਇਹ ਖੇਲ ਅਗੰਮ ਅਥਾਹ ਦੀ, ਜਿਸ ਨੂੰ ਸਮਝੇ ਕੋਇ ਨਾ ਰਾਈਆ। ਇਹ ਖ਼ਲਕਤ ਖੇਲ ਅੰਤ ਫ਼ਨਾਹ ਦੀ, ਫ਼ਿਲਹਾਲ ਹਾਲਤ ਨਾ ਕੋਇ ਦ੍ਰਿੜਾਈਆ। ਜਿਸਮ ਜ਼ਮੀਰ ਤੱਕੋ ਤੇ ਉਮਤ ਭਰੀ ਗੁਨਾਹ ਦੀ, ਪਵਿੱਤ ਪਾਕ ਨਾ ਕੋਇ ਵਖਾਈਆ। ਤੁਹਾਡੀ ਰਮਜ਼ ਨਹੀਂ ਕੋਈ ਸੁਲਹ ਦੀ, ਸੁਲਹਕੁਲ ਵੇਖ ਵਖਾਈਆ। ਤੁਹਾਡੀ ਸ਼ਰਅ ਚਲੀ ਮੁੱਲਾ ਦੀ, ਫ਼ਤਵਿਆਂ ਵਿਚ ਦੁਹਾਈਆ। ਤੁਹਾਡੀ ਨਿਮਾਜ਼ ਚਲੀ ਬੁੱਲਾਂ ਦੀ, ਹਿਰਦੇ ਹਰਿ ਨਾ ਕੋਇ ਟਿਕਾਈਆ। ਅੰਤ ਖੇਲ ਮੁਕਣੀ ਛੋਟੀਆਂ ਛੋਟੀਆਂ ਕੁਲਾਂ ਦੀ, ਜੋ ਕੁੱਲ ਮਾਲਕ ਦਏ ਬਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੱਗੇ ਬਰਖਾ ਬਰਸਾਵੇ ਫੁੱਲਾਂ ਦੀ, ਫੁੱਲ ਪੱਤੀ ਆਪਣੇ ਵਿਚੋਂ ਪ੍ਰਗਟਾਈਆ।
੧੦ ਪੋਹ ਸ਼ਹਿਨਸ਼ਾਹੀ ਸੰਮਤ ੪ ਝੰਡੂ ਰਾਮ ਦੇ ਗ੍ਰਹਿ ਪਿੰਡ ਜਿਉੜੀਆਂ ਜੰਮੂ
ਸਦੀ ਚੌਧਵੀਂ ਕਹੇ ਪੈਗ਼ੰਬਰੋ ਵੇਖੋ ਪ੍ਰਭ ਦੀ ਮਰਜ਼ੀ, ਮਰੀਜ ਸਭ ਨੂੰ ਦਿਤਾ ਬਣਾਈਆ। ਤੁਹਾਨੂੰ ਸਮਝ ਨਾ ਦਿਤੀ ਤੁਹਾਡੇ ਘਰ ਦੀ, ਆਦਿ ਅੰਤ ਨਾ ਕੋਇ ਸਮਝਾਈਆ। ਮੈਂ ਚਾਰ ਕੁੰਟ ਫਿਰਦੀ ਰਹੀ ਡਰਦੀ ਡਰਦੀ, ਭੈ ਵਿਚ ਆਪਣਾ ਪੰਧ ਮੁਕਾਈਆ । ਸ਼ਰੀਅਤ ਵਿਚ ਦੁਨੀਆ ਵੇਖੀ ਲੜਦੀ, ਮਜ਼੍ਹਬਾਂ ਵਿਚ ਕੁਰਲਾਈਆ। ਸਤਿ ਦਾ ਮਿਲਿਆ ਕੋਇ ਨਾ ਦਰਦੀ, ਦਰਦੀਆਂ ਦਰਦ ਨਾ ਕੋਇ ਵੰਡਾਈਆ। ਜਗਤ ਅੰਧੇਰੀ ਵੇਖੀ ਕਲਜੁਗ ਕਲ ਦੀ, ਚਾਰੋਂ ਕੁੰਟ ਅੰਧੇਰਾ ਛਾਈਆ। ਮਾਇਆ ਮਮਤਾ ਫਿਰੇ ਛਲਦੀ, ਵੇਸਵਾ ਘਰ ਘਰ ਫੇਰਾ ਪਾਈਆ। ਮੈਨੂੰ ਯਾਦ ਆਈ ਰਾਜੇ ਬਲ ਦੀ, ਜੋ ਬਾਵਨ ਗਿਆ ਸੁਣਾਈਆ। ਜਿਸ ਵੇਲੇ ਖੇਲ ਹੋਣੀ ਭਗਤਾਂ ਦੇ ਦਲ ਦੀ, ਸਚ ਦਰਬਾਰ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਮੁਹੱਬਤ ਵਿਚ ਸਮਾਈਆ। ਸਦੀ ਚੌਧਵੀਂ ਕਹੇ ਬਾਵਨ ਦੇ ਕੇ ਗਿਆ ਦਲਾਸਾ, ਬਲਧਾਰੀ ਆਪ ਸਮਝਾਈਆ। ਪ੍ਰਭ ਦੇ ਉਤੇ ਰਖੋ ਭਰਵਾਸਾ, ਪਾਰਬ੍ਰਹਮ ਪ੍ਰਭ ਵੇਖ ਵਖਾਈਆ। ਕਲਜੁਗ ਅੰਤਮ ਜਿਸ ਨੇ ਸਭ ਦਾ ਫੋਲਣਾ ਖਾਤਾ, ਅੱਖਰ ਅੱਖਰ ਵੇਖ ਵਖਾਈਆ। ਚੌਦਾਂ ਲੋਕਾਂ ਟੋਹੇ ਅਹਾਤਾ, ਚੌਦਾਂ ਤਬਕਾਂ ਪੜਦਾ ਲਾਹੀਆ। ਝਗੜਾ ਮੁਕਾਏ ਜ਼ਿਮੀਂ ਸਾਤਾ, ਸੱਤ ਅਸਮਾਨਾਂ ਪੰਧ ਮੁਕਾਈਆ। ਵੇਸ ਵਟਾਏ ਜੋਤੀ ਜਾਤਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਭਗਤਾਂ ਸੰਗ ਜੋੜ ਕੇ ਨਾਤਾ, ਨਰ
❋
❋
ਨਰਾਇਣ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧਰਮ ਦਵਾਰਾ ਇਕ ਖੁਲ੍ਹਾਈਆ। ਸਦੀ ਚੌਧਵੀਂ ਕਿਹਾ ਕੀ ਸੰਦੇਸਾ ਦਿਤਾ ਬਾਵਨ, ਬਲਧਾਰੀ ਆਪ ਜਣਾਈਆ। ਕਲਜੁਗ ਅੰਤ ਅੰਧੇਰੀ ਹੋਵੇ ਸ਼ਾਮਣ, ਸ਼ਮਅ ਨੂਰ ਨਾ ਕੋਇ ਰੁਸ਼ਨਾਈਆ। ਮਾਤ ਪੂਤ ਸੇਜ ਰਾਵਣ, ਭੈਣ ਭਈਆ ਨਾ ਕੋਇ ਵਡਿਆਈਆ। ਰਸਨਾ ਜਿਹਵਾ ਬੱਤੀ ਦੰਦ ਸਾਰੇ ਗਾਵਣ, ਪ੍ਰਭ ਦਾ ਦਰਸ ਕੋਇ ਨਾ ਪਾਈਆ। ਅਵਤਾਰ ਪੈਗ਼ੰਬਰ ਰਹੇ ਨਾ ਕੋਇ ਜ਼ਾਮਨ, ਗੁਰੂ ਗੁਰਦੇਵ ਪੱਲੂ ਜਾਣ ਛੁਡਾਈਆ। ਨਿਰਗੁਣ ਮਿਲੇ ਕਿਤੋਂ ਨਾ ਚਾਨਣ, ਅੰਧ ਗੁਬਾਰ ਨਾ ਕੋਇ ਗਵਾਈਆ। ਮਨ ਮਮਤਾ ਰੰਗ ਸਾਰੇ ਮਾਨਣ, ਹਿੰਸਾ ਵਿਚ ਦੁਹਾਈਆ। ਸਾਚੀ ਕਰੇ ਕੋਇ ਨਾ ਵਾਤਨ, ਤਮਅ ਕੂੜ ਫਿਰੇ ਲੋਕਾਈਆ। ਧਰਮ ਰਹੇ ਕਿਸੇ ਨਾ ਬਾਹਮਣ, ਬ੍ਰਾਹਮਣ ਬ੍ਰਹਮ ਨਾ ਕੋਇ ਦਰਸਾਈਆ। ਜਗਤ ਜੀਵ ਹੋਣ ਨਾ ਦਾਨਣ, ਨਿਜ ਨੈਣ ਨਾ ਕੋਇ ਖੁਲ੍ਹਾਈਆ। ਮਦਿਰਾ ਮਾਸ ਕਰੇ ਪਾਨਣ, ਅੰਮ੍ਰਿਤ ਰਸ ਨਾ ਕੋਇ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਨਿਰਗੁਣ ਜੋਤ ਕਰੇ ਰੁਸ਼ਨਾਈਆ। ਸਦੀ ਚੌਧਵੀਂ ਕਹੇ ਬਾਵਨ ਬਲ ਨੂੰ ਮਾਰੀ ਮੁੱਕੀ, ਪਿੱਠ ਉਤੇ ਲਗਾਈਆ। ਹੱਥ ਰੋਟੀ ਵਖਾ ਕੇ ਸੁੱਕੀ, ਸਹਿਜ ਨਾਲ ਸਮਝਾਈਆ। ਦੋ ਧਾਰੀ ਕੱਢਕੇ ਦੁੱਕੀ, ਸਹਿਜ ਦਿਤੀ ਵਖਾਈਆ। ਕਲਜੁਗ ਆਸਾ ਪ੍ਰਗਟਾ ਕੇ ਭੁੱਖੀ, ਪੜਦਾ ਦਿਤਾ ਉਠਾਈਆ। ਭਾਗ ਲੱਗਾ ਕਿਸੇ ਨਾ ਕੁੱਖੀ, ਜਨਣੀ ਜਨ ਦਿਤਾ ਸਮਝਾਈਆ। ਚਾਰੋਂ ਕੁੰਟ ਸ੍ਰਿਸ਼ਟੀ ਦੁਖੀ, ਦਰਦਾਂ ਵਿਚ ਕੁਰਲਾਈਆ। ਨਾਮ ਵਸਤ ਮਿਲੇ ਕਿਤੇ ਨਾ ਮੁੱਠੀ, ਭੰਡਾਰੇ ਖ਼ਾਲੀ ਰੋਵਣ ਮਾਰਨ ਧਾਹੀਂਆ। ਸਭ ਦੀ ਮਤ ਹੋਈ ਪੁੱਠੀ, ਅਕ਼ਲ ਬੁੱਧੀ ਚਲੇ ਨਾ ਕੋਇ ਚਤੁਰਾਈਆ। ਬਾਵਨ ਕਿਹਾ ਬਲ ਪੁਰਖ ਅਕਾਲ ਵੇਸ ਵਟਾਏ ਜੁਗ ਜੁਗੀ, ਨਿਰਗੁਣ ਆਪਣਾ ਫੇਰਾ ਪਾਈਆ। ਜਿਸ ਵੇਲੇ ਕਲਜੁਗ ਔਧ ਪੁੱਗੀ, ਵੇਲਾ ਵਕ਼ਤ ਗਿਆ ਆਈਆ। ਸਤਿ ਧਰਮ ਜੋਤ ਬੁਝੀ, ਨਿਰਗੁਣ ਨੂਰ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਆਪਣਾ ਰੰਗ ਰੰਗਾਈਆ। ਸਦੀ ਚੌਧਵੀਂ ਕਹੇ ਬਾਵਨ ਬਲ ਦੀ ਪਿੱਠ ਤੇ ਰੱਖ ਚਾਰ ਉਂਗਲ , ਨਿਸ਼ਾਨ ਦਿਤਾ ਲਗਾਈਆ। ਚੌਥੇ ਜੁਗ ਦੀ ਵੇਖ ਗੁੰਝਲ, ਗੰਢ ਸਕੇ ਨਾ ਕੋਇ ਖੁਲ੍ਹਾਈਆ। ਪ੍ਰਭ ਦਾ ਨਾਮ ਬਾਹਰੋਂ ਸਾਰੇ ਲੰਘਣ, ਅੰਦਰ ਟਿਕਣ ਕਿਸੇ ਨਾ ਪਾਈਆ। ਰਸਨਾ ਵਾਲਾ ਰਸ ਚੁੰਘਣ, ਪ੍ਰੇਮ ਰਸ ਨਾ ਕੋਇ ਚਖਾਈਆ। ਨਜ਼ਰ ਆਏ ਨਾ ਨੈਣ ਮੂੰਦਨ, ਨੇਤਰ ਲੋਚਣ ਨਾ ਕੋਇ ਵਡਿਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਇਕ ਸੁਣਾਈਆ। ਬਾਵਨ ਕਿਹਾ ਬਲ ਆਹ ਵੇਖ ਮੇਰੇ ਪੋਟੇ, ਪੁਨਹ ਪੁਨਹ ਦਿਆਂ ਜਣਾਈਆ। ਮੇਰੀ ਜਾਨ ਹੋਈ ਟੋਟੇ ਟੋਟੇ, ਮਜ਼੍ਹਬਾਂ ਵੰਡ ਵੰਡਾਈਆ। ਗੁਰ ਅਵਤਾਰ ਪੈਗ਼ੰਬਰਾਂ ਪ੍ਰਭ ਦੇ ਨਾਮ ਕਰਨੇ ਖੋਟੇ, ਖਰੇ ਆਪਣੇ ਨਾਮ ਸਮਝਾਈਆ। ਦੂਈ ਦਵੈਤ ਵਿਚ ਕਸਣੇ ਲੰਗੋਟੇ, ਪਹਿਲਵਾਨ ਬਣ ਕੇ ਕਰਨ ਲੜਾਈਆ। ਜਗਤ ਜਹਾਨ ਮਾਰੇ ਗੋਤੇ, ਡੂੰਘੀ ਧਾਰ ਵੇਖ ਵਖਾਈਆ। ਆਤਮ ਬ੍ਰਹਮ ਕੋਈ ਨਾ ਸੋਚੇ, ਪਾਰਬ੍ਰਹਮ ਨਾ ਕੋਇ ਮਿਲਾਈਆ। ਅੰਤਮ ਸਾਰੇ ਵੇਖੇ ਰੋਤੇ, ਨੇਤਰ ਨੈਣਾਂ ਨੀਰ ਵਹਾਈਆ। ਕਲਜੁਗ ਅੰਤ ਗੁਰ ਅਵਤਾਰ ਪੈਗ਼ੰਬਰ ਹੋ ਜਾਣੇ ਚੋਖੇ, ਪੁਰਖ ਅਕਾਲ ਆਪਣਾ ਹੁਕਮ ਸੁਣਾਈਆ। ਸਾਚਾ ਵਜ਼ਨ ਕੋਈ ਨਾ ਜੋਖੇ, ਤਰਾਜ਼ੂ ਹੱਕ ਨਾ ਕੋਇ ਉਠਾਈਆ। ਆਪੋ ਆਪਣੇ ਲਿਖ ਕੇ ਪੋਥੇ, ਪੁਸਤਕ ਜਗਤ ਵਿਚ ਵਡਿਆਈਆ। ਅੰਤ ਸਾਰੇ ਹੋਏ ਥੋਥੇ,
❋
❋
ਕਰਤਾ ਕ਼ੀਮਤ ਦੇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਆਪੇ ਪਹੁੰਚੇ, ਲੱਭਣ ਦੀ ਲੋੜ ਰਹੇ ਨਾ ਰਾਈਆ।