ਪੁਸਤਕਾਲਾਭਾਗ ੨੧

੧੦ ਪੋਹ ਸ਼ਹਿਨਸ਼ਾਹੀ ਸੰਮਤ ੪ ਸੂਬੇਦਾਰ ਤੇਜਭਾਨ ਦੇ ਗ੍ਰਹਿ ਬਖ਼ਸ਼ੀ ਨਗਰ ਜੰਮੂ

ਸਦੀ ਚੌਧਵੀਂ ਕਹੇ ਮੈਂ ਦਰਗਾਹ ਸਾਚੀ ਹੋ ਉਜਿਆਰ, ਸਚਖੰਡ ਦਵਾਰ ਲਵਾਂ ਅੰਗੜਾਈਆ। ਨੇਤਰ ਲੋਚਣ ਨੈਣ ਵੇਖਾਂ ਅੱਖ ਉਘਾੜ, ਬਿਨ ਤੱਤਾਂ ਤਤ ਪ੍ਰਗਟਾਈਆ। ਨਿਉਂ ਕੇ ਪ੍ਰਭ ਦੇ ਚਰਨ ਕਵਲ ਕਰ ਨਿਮਸਕਾਰ, ਡੰਡਾਵਤ ਵਿਚ ਸੀਸ ਝੁਕਾਈਆ। ਹੁਕਮ ਦੇ ਸੱਚੀ ਸਰਕਾਰ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਤੇਰੀ ਸਰਨਾਈਆ। ਤੂੰ ਤਖ਼ਤ ਨਿਵਾਸੀ ਨਿਰਵੈਰ ਨਿਰਾਕਾਰ, ਮਿਹਰਵਾਨ ਤੇਰੀ ਵਡਿਆਈਆ। ਮੈਂ ਜੁਗ ਚੌਕੜੀ ਤੇਰਾ ਖੇਲ ਤੱਕਿਆ ਵਿਚ ਸੰਸਾਰ, ਨਵ ਨੌ ਚਾਰ ਫੋਲ ਫੁਲਾਈਆ। ਕਲਜੁਗ ਅੰਤ ਧੂੜੀ ਦੇ ਛਾਰ, ਮਸਤਕ ਟਿੱਕਾ ਖ਼ਾਕ ਰਮਾਈਆ। ਤੇਰਾ ਖੇਲ ਤੱਕਣਾ ਅਗੰਮ ਅਪਾਰ, ਅਲਖ ਅਗੋਚਰ ਪੜਦਾ ਦੇਣਾ ਉਠਾਈਆ। ਧੁਰ ਸੰਦੇਸ਼ਾ ਦੇਵੇ ਆਪ ਨਿਰੰਕਾਰ, ਹਰਿ ਕਰਤਾ ਹੱਕ ਜਣਾਈਆ। ਸਦੀ ਚੌਧਵੀਂ ਸਭ ਨੂੰ ਕਰਨਾ ਖ਼ਬਰਦਾਰ, ਬੇਖ਼ਬਰਾਂ ਖ਼ਬਰ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਇਕ ਸੁਣਾਈਆ। ਸਦੀ ਚੌਧਵੀਂ ਕਹੇ ਮੈਂ ਸੁਣਿਆ ਧੁਰ ਫ਼ਰਮਾਨਾ, ਧੁਰ ਦੀ ਧਾਰ ਵਿਚੋਂ ਪ੍ਰਗਟਾਈਆ। ਦੇਵਣਹਾਰਾ ਨੌਜਵਾਨਾ, ਮਰਦ ਮਰਦਾਨਾ ਸੋਭਾ ਪਾਈਆ। ਜੋ ਵਸੇ ਸਚਖੰਡ ਮਕਾਨਾ, ਮੁਕਾਮੇ ਹੱਕ ਡੇਰਾ ਲਾਈਆ। ਜਿਸ ਨੇ ਬਦਲ ਦੇਣਾ ਜ਼ਮਾਨਾ, ਜ਼ਿਮੀਂ ਅਸਮਾਨਾਂ ਖੋਜ ਖੁਜਾਈਆ। ਸ਼ਬਦ ਸੰਦੇਸ਼ਾ ਦੇ ਫ਼ਰਮਾਨਾ, ਫ਼ੁਰਨੇ ਕੂੜੇ ਬੰਦ ਕਰਾਈਆ। ਮਾਨਵ ਰਹਿਣ ਦੇਵੇ ਨਾ ਕੋਇ ਬੇਗਾਨਾ, ਹਰਿਜਨ ਆਪਣੇ ਨਾਲ ਜੁੜਾਈਆ। ਸ਼ਬਦੀ ਦੇ ਕੇ ਰਾਗ ਤਰਾਨਾ, ਤੁਰੀਆ ਤੋਂ ਪਰੇ ਦਏ ਸਮਝਾਈਆ। ਜਿਥੇ ਨਿਰਗੁਣ ਨੂਰ ਜੋਤ ਮਹਾਨਾ, ਬਿਨ ਤੇਲ ਬਾਤੀ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਵੱਡਾ ਵਡ ਵਡਿਆਈਆ। ਸਦੀ ਚੌਧਵੀਂ ਕਹੇ ਮੈਂ ਸੰਦੇਸ਼ਾ ਦੇਣਾ ਵਿਸ਼ਨੂੰ ਧਾਰ, ਵਿਸ਼ਵ ਵਿਚ ਜਣਾਈਆ। ਬ੍ਰਹਮਾ ਵੇਤਾ ਕਰਨਾ ਖ਼ਬਰਦਾਰ, ਪੂਰਬ ਪੜਦਾ ਆਪ ਉਠਾਈਆ। ਸ਼ੰਕਰ ਆਪਣਾ ਬਲ ਧਾਰ, ਨਿਰਗੁਣ ਧਾਰ ਲਏ ਅੰਗੜਾਈਆ। ਸੁਰਪਤ ਇੰਦ ਕਰ ਪਿਆਰ, ਪ੍ਰੇਮ ਪ੍ਰੀਤੀ ਦੇਣਾ ਸਮਝਾਈਆ। ਕਰੋੜ ਤੇਤੀਸਾ ਲੈਣਾ ਨਾਲ, ਬਚਿਆ ਰਹਿਣ ਕੋਇ ਨਾ ਪਾਈਆ । ਛੱਬੀ ਪੋਹ ਦਿਵਸ ਲੈਣਾ ਵਿਚਾਰ, ਵਿਚਰ ਕੇ ਸਭ ਨੂੰ ਦਿਆਂ ਸਮਝਾਈਆ। ਸਭ ਨੇ ਔਣਾ ਪੰਧ ਮਾਰ, ਦੂਰ ਦੁਰਾਡਾ ਪੰਧ ਚੁਕਾਈਆ। ਵੇਖਣਾ ਖੇਲ ਸੱਚੀ ਸਰਕਾਰ, ਹਰਿ ਕਰਤਾ ਆਪ ਕਰਾਈਆ। ਭਾਗ ਲਗੌਣਾ ਭਗਤ ਦਵਾਰ, ਭਗਵਨ ਮਿਲ ਕੇ ਵੱਜੀ ਵਧਾਈਆ। ਜੁਗ ਬੀਤ ਗਏ ਨੌ ਸੌ ਚੁਰਾਨਵੇਂ ਚੌਕੜੀ ਵਿਚ ਸੰਸਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਦਰ ਠਾਂਡਾ ਇਕ ਸੁਹਾਈਆ। ਸਦੀ ਚੌਧਵੀਂ ਕਹੇ ਮੈਂ ਕਹਿਣਾ ਸੰਤ ਕੁਮਾਰ, ਸਚ ਸਚ ਸੁਣਾਈਆ। ਬ੍ਰਾਹ ਉਠ ਕੇ ਹੋ ਤਿਆਰ, ਆਪਣਾ ਪੰਧ ਮੁਕਾਈਆ। ਹਾਵ ਗਰੀਵ ਚਲਣਾ ਨਾਲ, ਭੱਜਣਾ ਚਾਈਂ ਚਾਈਂਆ। ਯਗੇ ਪੁਰਸ਼ ਤੇਰਾ ਖੇਲ ਕਮਾਲ, ਭੇਵ ਅਭੇਦਾ ਦਿਆਂ ਖੁਲ੍ਹਾਈਆ।

❋

❋

ਨਰ ਨਰਾਇਣ ਮੇਰੇ ਦਾਤਾਰ, ਲੋਕਮਾਤ ਲੈ ਅੰਗੜਾਈਆ। ਦੱਤਾ ਤ੍ਰੈ ਵੇਖ ਵਿਵਹਾਰ, ਵਿਵਹਾਰੀ ਹੋ ਕੇ ਦਿਆਂ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਸਦੀ ਚੌਧਵੀਂ ਕਹੇ ਮੈਂ ਸਭ ਨੂੰ ਕਹਿਣਾ ਪੁਕਾਰ, ਉਚੀ ਕੂਕ ਕੂਕ ਸੁਣਾਈਆ । ਉਠੋ ਜਗਤ ਦਿਓ ਅਵਤਾਰ, ਆਪਣਾ ਰੂਪ ਬਦਲਾਈਆ। ਰਿਖਭ ਦੇਵ ਖ਼ਬਰਦਾਰ, ਪ੍ਰਿਥੂ ਸਾਚਾ ਸੰਗ ਸਮਝਾਈਆ। ਮੱਤਸ ਕਰਨੀ ਨਾ ਪਏ ਵਿਚਾਰ, ਕੱਛਪ ਭੱਜਣਾ ਵਾਹੋ ਦਾਹੀਆ। ਧਨੰਤਰ ਨੈਣ ਲੈਣਾ ਉਘਾੜ, ਬਾਵਨ ਆਪਣਾ ਰਾਹ ਤਕਾਈਆ। ਹੰਸ ਹੋਣਾ ਤੂੰ ਹੁਸ਼ਿਆਰ, ਮਨ ਮਤ ਬੁੱਧੀ ਤੋਂ ਪਰੇ ਦਿਆਂ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਗ੍ਰਹਿ ਤੇਰੇ ਆਸ ਰਖਾਈਆ। ਸਦੀ ਚੌਧਵੀਂ ਕਹੇ ਮੈਂ ਨਰ ਸਿੰਘ ਨੂੰ ਕਹਿਣਾ ਨਾਲ ਜ਼ੋਰ, ਉਚੀ ਕੂਕ ਕੂਕ ਸੁਣਾਈਆ। ਹਰੀ ਹਰਿ ਨੂੰ ਲੈਣਾ ਤੋਰ, ਲੇਖਾ ਮੁੱਕੇ ਚਾਈਂ ਚਾਈਂਆ। ਨਰ ਨਰਾਇਣ ਪਕੜਨੀ ਡੋਰ, ਤੰਦ ਸਿਤਾਰ ਲੈਣੀ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਲੈਣੀ ਉਠਾਈਆ। ਸਦੀ ਚੌਧਵੀਂ ਕਹੇ ਮੈਂ ਕਹਿਣਾ ਦਸਰਥ ਬੇਟੇ ਰਾਮਚੰਦ, ਚੰਦ ਚਾਂਦਨਾ ਵੇਖ ਵਖਾਈਆ। ਜੋ ਤੂੰ ਗਾਇਆ ਅਗੰਮੀ ਛੰਦ, ਢੋਲਾ ਰਾਗ ਅਲਾਹੀਆ । ਅੰਤਮ ਵੇਖ ਪਰਮਾਨੰਦ, ਨਿਜਾਨੰਦ ਦਾ ਡੇਰਾ ਢਾਹੀਆ। ਪਰਸ ਰਾਮ ਲੈਣਾ ਸੰਗ, ਸੋਹਣਾ ਸੰਗ ਵਖਾਈਆ। ਜਿਸ ਕਾਰਨ ਕੀਤਾ ਜੰਗ, ਯੁੱਧਾਂ ਵਿਚ ਲੜਾਈਆ। ਸੋ ਵੇਖਣਾ ਸਾਹਿਬ ਸੂਰਾ ਸਰਬੰਗ, ਨਿਰਗੁਣ ਧਾਰ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਰਿਹਾ ਸਮਝਾਈਆ। ਸਦੀ ਚੌਧਵੀਂ ਕਹੇ ਮੈਂ ਸੁਨੇਹੜਾ ਦੇਣਾ ਵੇਦ ਵਿਆਸ, ਬਿਨਾ ਵਿਦਿਆ ਤੋਂ ਦੇਣਾ ਸਮਝਾਈਆ। ਉਠ ਕਲਜੁਗ ਵੇਖ ਆਈ ਪ੍ਰਭਾਸ, ਪ੍ਰਭਾਤੀ ਆਪਣਾ ਰੂਪ ਬਦਲਾਈਆ। ਕਾਹਨਾ ਕ੍ਰਿਸ਼ਨਾ ਲੈਣਾ ਸਾਥ, ਤ੍ਰੈਲੋਕੀ ਨੰਦਨ ਨਾਲ ਜੁੜਾਈਆ। ਜੋ ਭਵਿਖਤਾਂ ਵਿਚ ਗਿਆ ਆਖ, ਸੰਦੇਸਾ ਲੋਕਮਾਤ ਸਮਝਾਈਆ । ਸੋ ਲਹਿਣਾ ਦੇਣਾ ਪੂਰਾ ਕਰੇ ਪੁਰਖ ਸਮਰਾਥ, ਹਰਿ ਦਾਤਾ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਸਰਨਾਈਆ। ਸਦੀ ਚੌਧਵੀਂ ਕਹੇ ਮੈਂ ਕਹਿਣਾ ਜਾ ਕੇ ਮੂਸਾ, ਮੁਸਲਸਲ ਦੇਣਾ ਜਣਾਈਆ। ਬਸਤਰ ਪਹਿਨ ਲੈ ਕਾਲਾ ਸੂਸਾ, ਸੋਹਣਾ ਆਪਣਾ ਰੰਗ ਬਣਾਈਆ। ਵੇਖ ਖੇਲ ਬਿਨਾ ਪੰਜ ਭੂਤਾ, ਤਤ ਵਜੂਦ ਨਜ਼ਰ ਨਾ ਆਈਆ। ਨਿਗਾਹ ਫੇਰ ਚਾਰੇ ਕੂਟਾ, ਉੱਤਰ ਪੂਰਬ ਪੱਛਮ ਦੱਖਣ ਫੋਲ ਫੁਲਾਈਆ। ਤੇਰਾ ਬਚਨ ਹੋਵੇ ਨਾ ਝੂਠਾ, ਪਰਵਰਦਿਗਾਰਾ ਸਚ ਕਰਾਈਆ। ਦੀਨ ਦੁਨੀ ਦਾ ਵੇਖ ਠੂਠਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਵੱਡਾ ਵਡ ਵਡਿਆਈਆ। ਮੈਂ ਸੰਦੇਸ਼ਾ ਦੇਣਾ ਈਸਾ, ਈਸੁਲਸਲਾਮ ਦਿਆਂ ਜਣਾਈਆ। ਉਠ ਤਕ ਲੈ ਆਪਣਾ ਬੀਸਾ, ਦੂਆ ਜ਼ੀਰੋ ਨਾਲ ਵਡਿਆਈਆ। ਸਭ ਦਾ ਖ਼ਾਲੀ ਹੋਇਆ ਖ਼ੀਸਾ, ਕਲਮਾ ਹੱਕ ਨਾ ਕੋਇ ਰਖਾਈਆ। ਦੀਨ ਦੁਨੀ ਬਦਲੀ ਨੀਤਾ, ਨੀਤੀਵਾਨ ਨਜ਼ਰ ਕੋਇ ਨਾ ਆਈਆ। ਤੇਰੇ ਵਾਸਤੇ ਸਾਢੇ ਤਿੰਨ ਹੱਥ ਦਾ ਫੀਤਾ, ਸਾਢੇ ਤਿੰਨ ਇੰਚ ਰੂਪ ਬਦਲਾਈਆ। ਭੇਵ ਖੋਲ੍ਹਣਾ ਜੀਵ ਜੀ ਕਾ, ਚੁਰਾਸੀ ਪੜਦਾ ਦੇਣਾ ਉਠਾਈਆ। ਜਿਸ ਦੇ ਨਾਲ ਲਾ ਕੇ ਗਏ ਪ੍ਰੀਤਾ, ਸੋ ਪ੍ਰੀਤਮ ਵੇਖ ਵਖਾਈਆ । ਪਿਛਲਾ ਸਮਾਂ ਸਭ ਦਾ ਬੀਤਾ, ਕਲਜੁਗ ਅੰਤ ਦਏ ਗਵਾਹੀਆ। ਅੱਗੇ ਬਦਲ ਜਾਣੀ ਰੀਤਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਝਗੜਾ ਮੁਕਾਏ

❋

❋

ਮੰਦਰ ਮਸੀਤਾ, ਮਸਲਾ ਇਕੋ ਇਕ ਸਮਝਾਈਆ। ਸਦੀ ਚੌਧਵੀਂ ਕਹੇ ਮੈਂ ਕਹਿਣਾ ਮੁਹੰਮਦ ਯਾਰ, ਯਾਰਾਨਾ ਧੁਰ ਦਾ ਵੇਖ ਵਖਾਈਆ। ਕਰੇ ਖੇਲ ਪਰਵਰਦਿਗਾਰ, ਬੇਐਬ ਨੂਰ ਅਲਾਹੀਆ। ਜਿਸ ਨੂੰ ਸੱਯਦੇ ਕੀਤੇ ਵਾਰੋ ਵਾਰ, ਬਿਨ ਕ਼ਦਮਾਂ ਸੀਸ ਨਿਵਾਈਆ। ਸੋ ਖੇਲ ਕਰੇ ਕਰਤਾਰ, ਧੁਰ ਦਾ ਮਾਲਕ ਇਕ ਅਖਵਾਈਆ। ਅੰਤ ਅਖ਼ੀਰੀ ਪਾਵੇ ਸਾਰ, ਸਦੀ ਚੌਧਵੀਂ ਦਏ ਦੁਹਾਈਆ। ਮੇਰੇ ਦਿਨ ਥੋੜ੍ਹੇ ਰਹਿ ਗਏ ਵਿਚ ਸੰਸਾਰ, ਲੇਖਾ ਅਵਰ ਨਾ ਕੋਇ ਵਧਾਈਆ। ਨੇਤਰ ਰੋਵਾਂ ਧਾਹਾਂ ਮਾਰ, ਨੈਣਾਂ ਹੰਝੂਆਂ ਧਾਰ ਬਣਾਈਆ। ਤੇਰਾ ਭਵਿਖਤ ਰਹੀ ਵਿਚਾਰ, ਅਕ਼ਲ ਬੁੱਧੀ ਦੀ ਚਲੇ ਨਾ ਕੋਇ ਚਤੁਰਾਈਆ । ਚਾਰੋਂ ਕੁੰਟ ਧੂੰਆਂਧਾਰ, ਚੌਦਸ ਚੰਦ ਨਾ ਕੋਇ ਚਮਕਾਈਆ। ਸਾਚਾ ਦਿਸੇ ਨਾ ਕੋਇ ਖ਼ਿਦਮਤਗਾਰ, ਖ਼ਾਦਮ ਰੂਪ ਨਾ ਕੋਇ ਬਣਾਈਆ। ਮੈਂ ਕਰ ਕਰ ਥੱਕੀ ਇੰਤਜ਼ਾਰ, ਨੇਤਰ ਨੈਣ ਰਹੀ ਉਠਾਈਆ। ਕਿਸ ਵੇਲੇ ਪ੍ਰਗਟ ਹੋਵੇ ਸਾਂਝਾ ਯਾਰ, ਲਾਸ਼ਰੀਕ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰ ਦਾਤਾ ਬੇਪਰਵਾਹੀਆ । ਸਦੀ ਚੌਧਵੀਂ ਕਹੇ ਮੈਂ ਕਹਿਣਾ ਨਾਨਕ ਗੋਬਿੰਦ, ਧੁਰ ਦਾ ਹੁਕਮ ਸੁਣਾਈਆ। ਪੁਰਖ ਅਕਾਲ ਖੇਲ ਕਰੇ ਗੁਣੀ ਗਹਿੰਦ, ਗਹਿਰ ਗੰਭੀਰ ਵਡ ਵਡਿਆਈਆ। ਭਾਗ ਲਗਾਏ ਭਾਰਤ ਹਿੰਦ, ਨਿਰਗੁਣ ਨੂਰ ਜੋਤ ਕਰ ਰੁਸ਼ਨਾਈਆ। ਅੰਮ੍ਰਿਤ ਧਾਰ ਵਹਾਏ ਸਾਗਰ ਸਿੰਧ, ਗਹਿਰ ਗੰਭੀਰ ਦਇਆ ਕਮਾਈਆ। ਜਨ ਭਗਤ ਬਣਾਏ ਆਪਣੀ ਬਿੰਦ, ਗੁਰਮੁਖ ਸਾਚੇ ਲਏ ਪ੍ਰਗਟਾਈਆ। ਜਨਮ ਕਰਮ ਦੀ ਮੇਟ ਕੇ ਚਿੰਦ, ਚਿੰਤਾ ਚਿਖਾ ਵਿਚੋਂ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਸੰਦੇਸ਼ਾ ਇਕ ਸੁਣਾਈਆ। ਸਦੀ ਚੌਧਵੀਂ ਕਹੇ ਸੁਣੋ ਅਵਤਾਰ ਪੈਗ਼ੰਬਰ ਗੁਰ, ਗੁਰਦੇਵ ਦਿਆਂ ਜਣਾਈਆ। ਪੂਰਬ ਨਾਤਾ ਵੇਖੋ ਧੁਰ, ਧੁਰ ਮਸਤਕ ਫੋਲ ਫੁਲਾਈਆ। ਜਿਸ ਦੀ ਸਭ ਨੂੰ ਪਈ ਲੋੜ, ਹਰਿ ਕਰਤਾ ਨੂਰ ਅਲਾਹੀਆ। ਉਸ ਦੇ ਅੱਗੇ ਨਹੀਂ ਜ਼ੋਰ, ਜੋਰੂ ਜ਼ਰ ਸੀਸ ਨਿਵਾਈਆ। ਸੋ ਚਾਰ ਕੁੰਟ ਵੇਖਣਹਾਰਾ ਕਰ ਕੇ ਗ਼ੌਰ, ਦੀਨ ਦੁਨੀ ਫੋਲ ਫੁਲਾਈਆ। ਸਦੀ ਚੌਧਵੀਂ ਜਾਏ ਬਹੁੜ, ਬਹੁੜੀ ਬਹੁੜੀ ਵੇਖੇ ਕਰਦੀ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭੇਵ ਅਭੇਦਾ ਭੇਵ ਖੁਲ੍ਹਾਈਆ। ਸਦੀ ਚੌਧਵੀਂ ਕਹੇ ਮੈਂ ਸੰਦੇਸਾ ਦੇਵਾਂ ਸੁਹੰਞਣੀ ਰਾਤ, ਭਿੰਨੜੀ ਨਾਲ ਰਲਾਈਆ। ਗੁਰ ਅਵਤਾਰ ਪੈਗ਼ੰਬਰਾਂ ਧਰਮ ਧਾਰ ਦੀ ਲੈ ਕੇ ਔਣਾ ਸੌਗ਼ਾਤ, ਸਚ ਸੰਦੇਸਾ ਰਹੀ ਸੁਣਾਈਆ। ਨਿਰਅੱਖਰ ਪੜ੍ਹ ਕੇ ਔਣਾ ਪ੍ਰਭੂ ਦੀ ਅਗੰਮੀ ਵਿਚੋਂ ਲੁਗ਼ਾਤ, ਜਿਥੇ ਅੱਖਰ ਭੇਵ ਕੋਇ ਨਾ ਪਾਈਆ। ਸਭ ਦੀ ਸਾਂਝੀ ਹੋਏ ਜਮਾਤ, ਹਿੰਦੂ ਮੁਸਲਿਮ ਸਿੱਖ ਈਸਾਈ ਵੰਡ ਨਾ ਕੋਇ ਵੰਡਾਈਆ। ਤੂੰ ਮੇਰਾ ਮੈਂ ਤੇਰਾ ਸਭ ਨੇ ਗੌਣੀ ਗਾਥ, ਦੂਜੀ ਅਵਰ ਨਾ ਕੋਇ ਪੜ੍ਹਾਈਆ । ਲੋਕਮਾਤ ਇਕ ਬਣੌਣੀ ਜਮਾਤ, ਦੂਜਾ ਹਿੱਸਾ ਨਾ ਕੋਇ ਵੰਡ ਵੰਡਾਈਆ। ਸਦੀ ਚੌਧਵੀਂ ਕਹੇ ਗੁਰ ਅਵਤਾਰ ਪੈਗ਼ੰਬਰੋ ਪੁਰਖ ਅਕਾਲ ਦੀਨ ਦਿਆਲ ਨਾਲ ਜੋੜਨਾ ਨਾਤ, ਪਰਵਰਦਿਗਾਰ ਸਾਂਝਾ ਯਾਰ ਇਕ ਸਮਝਾਈਆ। ਫੇਰ ਦੱਸਾਂ ਅਨੋਖੀ ਬਾਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਮੰਡਲ ਪਾਵੇ ਆਪਣੀ ਰਾਸ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਜ਼ਿਮੀਂ ਅਸਮਾਨ ਦੋ ਜਹਾਨ ਮਰਦ ਮਰਦਾਨ ਸ੍ਰੀ ਭਗਵਾਨ ਆਪਣਾ ਨਾਚ ਨਚਾਈਆ।

❋

❋

੧੧ ਪੋਹ ਸ਼ਹਿਨਸ਼ਾਹੀ ਸੰਮਤ ੪ ਅਜਮੇਰ ਸਿੰਘ ਦੇ ਗ੍ਰਹਿ ਗਾਂਧੀ ਨਗਰ ਜੰਮੂ

ਸਦੀ ਚੌਧਵੀਂ ਕਹੇ ਪਰਵਰਦਿਗਾਰ ਮੈਥੋਂ ਰਿਹਾ ਪੁਛੀ, ਦੀਨ ਦੁਨੀ ਲੋਕਮਾਤ ਜਗਤ ਕੀ ਵਡਿਆਈਆ। ਮੈਂ ਨਿਰਮਾਣਤਾ ਵਿਚ ਚਰਨਾਂ ਉਤੇ ਝੁਕੀ, ਡੰਡਾਵਤ ਬੰਦਨਾ ਸੱਯਦਾ ਕਰ ਕੇ ਸੀਸ ਝੁਕਾਈਆ। ਨੇਤਰ ਰੋ ਕੇ ਕਿਹਾ ਚਾਰ ਵਰਨ ਅਠਾਰਾਂ ਬਰਨ ਵੇਖੇ ਦੁਖੀ, ਸਾਂਤਕ ਸਤਿ ਨਾ ਕੋਇ ਕਰਾਈਆ। ਧਰਮ ਦੀ ਧਾਰ ਔਧ ਦਿਸੇ ਮੁਕੀ, ਕੂੜੀ ਕਿਰਿਆ ਚਾਰ ਕੁੰਟ ਨਜ਼ਰੀ ਆਈਆ। ਗੁਰ ਅਵਤਾਰ ਪੈਗ਼ੰਬਰ ਕਰ ਕੇ ਆਏ ਛੁੱਟੀ, ਲੋਕਮਾਤ ਵੇਖਣ ਕੋਇ ਨਾ ਪਾਈਆ। ਆਤਮ ਪਰਮਾਤਮ ਸਭ ਦੀ ਪ੍ਰੀਤ ਟੁੱਟੀ, ਪਾਰਬ੍ਰਹਮ ਬ੍ਰਹਮ ਮੇਲ ਨਾ ਕੋਇ ਮਿਲਾਈਆ। ਸਚ ਸੁਹੰਜਣੀ ਸੋਹੇ ਕੋਇ ਨਾ ਰੁਤੀ, ਰੁਤੜੀ ਨਾਮ ਨਾ ਕੋਇ ਮਹਿਕਾਈਆ। ਦੁਨੀਆ ਗ਼ਫ਼ਲਤ ਅੰਦਰ ਸੁੱਤੀ, ਸੁਰਤੀ ਸ਼ਬਦ ਨਾ ਕੋਇ ਜੁੜਾਈਆ। ਜੋ ਭੇਜਿਆ ਸੋ ਕਰ ਕੇ ਆਇਆ ਬੁੱਤੀ, ਬੁਤਖ਼ਾਨਿਆਂ ਆਇਆ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਗੁਰ ਅਵਤਾਰ ਪੈਗ਼ੰਬਰਾਂ ਵੰਡਣ ਵੰਡ ਵੰਡੀ ਜੁਸੀਂ, ਤਨ ਵਜੂਦ ਹਿੱਸੇ ਆਏ ਪਾਈਆ। ਸਦੀ ਚੌਧਵੀਂ ਕਹੇ ਮੈਨੂੰ ਪਵਰਦਿਗਾਰ ਲਾਇਆ ਅੱਗੇ, ਸ਼ਬਦ ਇਸ਼ਾਰਾ ਇਕ ਦ੍ਰਿੜਾਈਆ। ਸਚ ਦੱਸ ਜੋਤ ਕਵਣ ਦਵਾਰੇ ਜਗੇ, ਚੌਦਾਂ ਤਬਕ ਧਿਆਨ ਲਗਾਈਆ। ਮੈਂ ਰੋ ਕੇ ਕਿਹਾ ਪਰਮ ਪੁਰਖ ਕਲਜੁਗ ਜੀਵ ਮਾਇਆ ਮਮਤਾ ਅਗਨੀ ਤਪੇ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਕਿਸੇ ਨੂੰ ਤੇਰਾ ਦਰਸ ਨਾ ਹੋਏ ਉਪਰ ਸ਼ਾਹ ਰਗੇ, ਨੌ ਦਵਾਰੇ ਪੰਧ ਨਾ ਕੋਇ ਮੁਕਾਈਆ। ਮਨ ਵਾਸਨਾ ਵਿਚ ਚਾਰ ਵਰਨ ਬੱਧੇ, ਖੱਤ੍ਰੀ ਬ੍ਰਾਹਮਣ ਸ਼ੂਦਰ ਵੈਸ਼ ਪੱਲੂ ਨਾ ਕੋਇ ਛੁਡਾਈਆ। ਕਾਮ ਕਰੋਧ ਲੋਭ ਮੋਹ ਅੰਦਰ ਬੱਝੇ, ਸ਼ਰਅ ਜ਼ੰਜੀਰ ਨਾ ਕੋਇ ਕਟਾਈਆ। ਅੰਮ੍ਰਿਤ ਨਾਮ ਮਿਲੇ ਨਾ ਕਿਸੇ ਰਸੇ, ਰਸਤਾ ਰਹਿਬਰ ਨਾ ਕੋਇ ਵਖਾਈਆ। ਚਾਰੋਂ ਕੁੰਟ ਫਿਰਦੇ ਨੱਠੇ, ਮਮਤਾ ਮੋਹ ਫਿਰੀ ਦੁਹਾਈਆ। ਤਨ ਵਜੂਦ ਕਾਇਆ ਚੀਥੜ ਸਭ ਦੇ ਫੱਟੇ, ਮਜੀਠੀ ਰੰਗ ਨਾ ਕੋਇ ਚੜ੍ਹਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮੱਠੇ, ਗੁਰਦਵਾਰ ਗੁਰਦੇਵ ਨਜ਼ਰ ਕੋਇ ਨਾ ਆਈਆ। ਸਾਧ ਸੰਤ ਸੂਫ਼ੀ ਫ਼ਕੀਰ ਕਲਜੁਗ ਅੰਤ ਘਰ ਘਰ ਮੰਗਦੇ ਫਿਰਦੇ ਟਕੇ, ਖ਼ਾਲੀ ਝੋਲੀਆਂ ਅੱਗੇ ਡਾਹੀਆ। ਗੁਰ ਅਵਤਾਰ ਪੈਗ਼ੰਬਰਾਂ ਪੂਰੇ ਹੋ ਗਏ ਪਟੇ, ਉਤੇ ਮੁੱਦਤ ਨਾ ਕੋਇ ਵਧਾਈਆ। ਕਿਰਪਾ ਕਰ ਸਾਹਿਬ ਸਵਾਮੀ ਝਟੇ, ਝਟਕਾ ਖਾ ਖਾ ਥੱਕੀ ਜਗਤ ਲੋਕਾਈਆ। ਤੇਰੇ ਨਾਮ ਦੀ ਥਾਂ ਖਾਂਦੀ ਕੱਟੇ ਵੱਛੇ, ਸ਼ਰਅ ਛੁਰੀ ਜਗਤ ਵਿਚ ਕਸਾਈਆ। ਮੈਨੂੰ ਚੌਦਾਂ ਸਦੀਆਂ ਦਿਨ ਗਿਣ ਗਿਣ ਟੱਪੇ, ਟਾਪੂਆਂ ਵਿਚ ਭੱਜੀ ਥਾਉਂ ਥਾਈਂਆ। ਕਵਣ ਵੇਲਾ ਸਾਹਿਬ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਲੱਭੇ, ਪਰਵਰਦਿਗਾਰ ਸਾਂਝਾ ਯਾਰ ਜਲਵਾਗਰ ਨਜ਼ਰੀ ਆਈਆ। ਚਾਰ ਜੁਗ ਜੋ ਆਇਆ ਸੋ ਕਰ ਕੇ ਗਿਆ ਦਗ਼ੇ, ਫ਼ਰੇਬਾਂ ਵਿਚ ਸਭ ਨੂੰ ਗਿਆ ਫਸਾਈਆ। ਦੀਨ ਮਜ਼੍ਹਬ ਦੇ ਭਾਰ ਲੱਦੇ ਵਾਂਗ ਗਧੇ, ਗਦਾਗਰ ਕੀਤੀ ਲੋਕਾਈਆ। ਪੁਰਖ ਅਕਾਲ ਦੀਨ ਦਿਆਲ ਸਚ ਦਵਾਰ ਏਕੰਕਾਰ ਤੇਰਾ ਕਿਸੇ ਨਾ ਲੱਭੇ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਅੱਖਰਾਂ ਵਿਚ ਸੰਦੇਸਾ ਰਹੀ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਠਾਂਡੇ ਮੰਗ ਮੰਗਾਈਆ। ਸਦੀ ਚੌਧਵੀਂ ਕਹੇ ਮੈਨੂੰ ਖ਼ੁਦਾ ਨੇ ਸੱਦਿਆ ਉਪਰ ਅੰਬਰ, ਰਹਿਮਤ ਹੱਕ ਕਮਾਈਆ। ਕੀ ਖੇਲ ਹੁੰਦਾ ਮੁਨਾਰੇ ਮੰਬਰ, ਪੜਦਾ ਦੇਣਾ ਚੁਕਾਈਆ। ਕੀ ਲਹਿਣਾ ਦੇਣਾ ਮੁਹੰਮਦ

❋

❋

ਉਮਤ ਟੱਬਰ, ਰਸੂਲ ਲਿੱਲਾ ਕਰ ਸਮਝਾਈਆ। ਮੈਂ ਰੋ ਕੇ ਕਿਹਾ ਤੇਰਾਂ ਸੌ ਅਠਾਸੀ ਸਾਲ ਬੈਠੀ ਰਹੀ ਕਰ ਕੇ ਸਬਰ, ਸਿਦਕ ਸਬੂਰੀ ਤੇਰਾ ਨਾਮ ਰਖਾਈਆ। ਹੁਣ ਜਿਧਰ ਵੇਖਾਂ ਚਾਰੋਂ ਕੁੰਟ ਪਿਆ ਗ਼ਦਰ, ਧੂਆਂਧਾਰ ਨਾ ਕੋਇ ਮਿਟਾਈਆ। ਸ਼ਾਹ ਪਾਤਸ਼ਾਹ ਰਾਜ ਰਾਜਾਨ ਕਰੇ ਕੋਈ ਨਾ ਅਦਲ, ਕੂੜੀ ਕਿਰਿਆ ਘਰ ਘਰ ਹੋਈ ਹਲਕਾਈਆ। ਕਿਰਪਾ ਕਰ ਮੇਰੇ ਸਾਹਿਬ ਸਵਾਮੀ ਕਲਜੁਗ ਵਿਚ ਸਤਿਜੁਗ ਦੇ ਬਦਲ, ਧਰਮ ਦਵਾਰਾ ਅੰਤ ਪ੍ਰਗਟਾਈਆ। ਚਾਰ ਵਰਨ ਅਠਾਰਾਂ ਬਰਨ ਖੱਤ੍ਰੀ ਬ੍ਰਾਹਮਣ ਸ਼ੂਦਰ ਵੈਸ਼ ਤੇਰੀ ਸਰਨ ਲਗਣ, ਏਕੰਕਾਰ ਤੇਰਾ ਇਕੋ ਇਸ਼ਟ ਮਨਾਈਆ। ਕਾਇਆ ਮੰਦਰ ਅੰਦਰ ਆਤਮ ਪਰਮਾਤਮ ਪਾਵੇ ਸਗਣ, ਨਾਤਾ ਧੁਰ ਦਾ ਬਾਹਮੀ ਲੈ ਜੁੜਾਈਆ। ਜਿਧਰ ਵੇਖਾਂ ਤੇਰੇ ਦੀਪਕ ਜੋਤੀ ਜਗਣ, ਜਗਤ ਅੰਧੇਰਾ ਦੇ ਗਵਾਈਆ। ਸੰਤ ਸੁਹੇਲੇ ਗੁਰਮੁਖ ਗੁਰ ਗੁਰ ਹਰਿਜਨ ਭਗਤ ਸੁਹੇਲੇ ਤੇਰੇ ਪ੍ਰੇਮ ਅੰਦਰ ਹੋਵਣ ਮਗਨ, ਨਾਮ ਖ਼ੁਮਾਰੀ ਆਪਣੀ ਦੇ ਚੜ੍ਹਾਈਆ। ਕਾਇਆ ਮਾਟੀ ਤਨ ਵਜੂਦ ਪੰਜ ਤਤ ਅੰਦਰੋਂ ਪਵਿਤ੍ਰ ਕਰ ਬਦਨ, ਦੁਰਮਤ ਮੈਲ ਦੁਰਾਚਾਰੀ ਦੇ ਗਵਾਈਆ। ਮਨ ਕਲਪਣਾ ਨਾਮ ਖੰਡੇ ਕਰ ਕ਼ਤਲ, ਕ਼ਾਤਲ ਮਕ਼ਤੂਲ ਆਪਣਾ ਹੁਕਮ ਵਰਤਾਈਆ। ਚੌਥੇ ਜੁਗ ਗੁਰ ਅਵਤਾਰ ਪੈਗ਼ੰਬਰਾਂ ਚਲੇ ਕੋਈ ਨਾ ਯਤਨ, ਯਥਾਰਥ ਤੇਰਾ ਦਰਸ ਕੋਇ ਨਾ ਪਾਈਆ। ਸਾਰੀ ਦੁਨੀਆ ਦ੍ਰਿਸ਼ਟੀ ਅੰਦਰ ਹੋਈ ਬੇਵਤਨ, ਸਚਖੰਡ ਦਵਾਰ ਏਕੰਕਾਰ ਨਜ਼ਰ ਕਿਸੇ ਨਾ ਆਈਆ। ਮੇਰਾ ਅੰਤ ਅਖ਼ੀਰੀ ਇਕੋ ਘਾਟ ਤੇ ਇਕੋ ਪਤਣ, ਇਕੋ ਤਟ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਅਲਖ ਜਗਾਈਆ। ਸਦੀ ਚੌਧਵੀਂ ਕਹੇ ਮੈਨੂੰ ਪੁਛੇ ਪੁਰਖ ਅਗੰਮ, ਹਰਿ ਕਰਤਾ ਧੁਰਦਰਗਾਹੀਆ। ਕੀ ਗੁਰ ਅਵਤਾਰ ਪੈਗ਼ੰਬਰਾਂ ਕੀਤਾ ਕੰਮ, ਮੈਨੂੰ ਦੇ ਸਮਝਾਈਆ। ਮੈਂ ਨੇਤਰ ਰੋ ਕੇ ਛੰਮ ਛੰਮ, ਮੈਂ ਹੰਝੂ ਦਿਤੇ ਵਹਾਈਆ। ਚਾਰੋਂ ਕੁੰਟ ਪਿਆ ਗ਼ਮ, ਚਿੰਤਾ ਚਿਖਾ ਰਹੀ ਜਲਾਈਆ। ਘਰ ਘਰ ਵਧੇ ਤ੍ਰਿਸ਼ਨਾ ਤਮ, ਮਾਇਆ ਮਮਤਾ ਮੋਹ ਹਲਕਾਈਆ। ਪਵਣ ਸਵਾਸ ਤੇਰਾ ਨਾਮ ਲਏ ਕੋਇ ਨਾ ਦਮ, ਵਰਨ ਗੋਤ ਪੱਲੂ ਨਾ ਕੋਇ ਫੜਾਈਆ। ਤੇਰੇ ਗੁਰ ਅਵਤਾਰ ਪੈਗ਼ੰਬਰ ਤਨ ਵਜੂਦ ਮਾਟੀ ਖ਼ਾਕ ਵੰਡ ਕੇ ਆਏ ਚੰਮ, ਦੀਨ ਮਜ਼੍ਹਬ ਜਗਤ ਨਾਮ ਧਰਾਈਆ। ਜਿਧਰ ਤੱਕਾਂ ਚਾਰ ਕੁੰਟ ਅੰਧੇਰਾ ਸਾਚਾ ਦਿਸੇ ਕੋਇ ਨਾ ਚੰਦ, ਨੂਰੀ ਨੂਰ ਨਾ ਕੋਇ ਡਗਮਗਾਈਆ। ਪੁਰਖ ਅਕਾਲ ਦੀਨ ਦਿਆਲ ਦੋਏ ਲੋਚਨ ਹੁੰਦਿਆਂ ਸ੍ਰਿਸ਼ਟ ਸਬਾਈ ਹੋਈ ਅੰਨ੍ਹ, ਨਿਜ ਨੇਤਰ ਤੇਰਾ ਦਰਸ ਕੋਇ ਨਾ ਪਾਈਆ। ਕਿਰਪਾ ਕਰ ਪਰਮ ਪੁਰਖ ਸ੍ਰੀ ਭਗਵਨ, ਦਰ ਤੇਰੇ ਸੀਸ ਝੁਕਾਈਆ । ਦੀਨ ਦੁਨੀ ਦਾ ਬੇੜਾ ਬੰਨ੍ਹ, ਨਾਮ ਭੰਡਾਰਾ ਦੇ ਧਨ, ਸ਼ਬਦ ਅਗੰਮੀ ਨਾਦ ਸੁਣਾ ਬਿਨਾ ਕੰਨ, ਜੋਤ ਪ੍ਰਕਾਸ਼ ਕਰ ਬਿਨਾ ਛੱਪਰੀ ਛੰਨ, ਪੜਦਾ ਰਹੇ ਨਾ ਹੰ ਬ੍ਰਹਮ, ਆਤਮ ਪਰਮਾਤਮ ਪਰਮਾਤਮ ਆਤਮ ਆਪਣੇ ਰੰਗ ਰੰਗਾਈਆ।

੧੧ ਪੋਹ ਸ਼ਹਿਨਸ਼ਾਹੀ ਸੰਮਤ ੪ ਕੇਸਰੀ ਦੇਵੀ ਸਤਵਾਰੀ ਜੰਮੂ

ਸਦੀ ਚੌਧਵੀਂ ਕਹੇ ਮੁਹੰਮਦ ਪੁਛੇ ਮੈਨੂੰ ਦੱਸ ਦੀਨ ਦੁਨੀ ਦਾ ਅਕ਼ੀਦਾ, ਅਕ਼ੀਦਤ ਵਿਚ ਕਵਣ ਵਡਿਆਈਆ। ਕਵਣ ਦਵਾਰ ਵੇਖੀ ਧੁਰ ਦੀ ਸਾਚੀ ਈਦਾ, ਆਦਤ ਇਬਾਦਤ ਵਿਚ ਬਦਲਾਈਆ। ਕੀ ਉਮਤ ਖ਼ਾਹਸ਼ ਅੰਤ ਉਮੀਦਾ, ਪਰਦਾ ਉਹਲਾ ਦੇ ਚੁਕਾਈਆ। ਕੀ ਕਲਮਾ

❋

❋

ਸਿਫ਼ਤ ਕਰੇ ਤਮਹੀਦਾ, ਕਾਇਨਾਤ ਦ੍ਰਿੜਾਈਆ। ਸਦੀ ਚੌਧਵੀਂ ਕਹੇ ਮੈਂ ਵੇਖਿਆ ਲਾ ਕੇ ਨੀਝਾ, ਲੋਚਨ ਨੈਣ ਨੇਤਰ ਅੱਖ ਖੁਲ੍ਹਾਈਆ। ਅੰਤ ਅਖ਼ੀਰ ਖੇਲ ਹੋਇਆ ਪੇਚੀਦਾ, ਪੜਦਾ ਸਕੇ ਨਾ ਕੋਇ ਖੁਲ੍ਹਾਈਆ। ਦੁਨੀਆਂ ਸੁੱਤੀ ਗ਼ਫ਼ਲਤ ਵਾਲੀ ਨੀਂਦਾ, ਬੇਦਾਰ ਨਾ ਕੋਇ ਕਰਾਈਆ। ਮੁਰਦਾ ਮੁਰੀਦ ਬਣੇ ਕੋਈ ਨਾ ਜੀਂਦਾ, ਮਰ ਜੀਵਤ ਰੂਪ ਨਾ ਕੋਇ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਸਾਜਣ ਖੇਲ ਖਿਲਾਈਆ। ਸਦੀ ਚੌਧਵੀਂ ਕੀ ਉਮਤ ਵੇਖਿਆ ਹਾਲ, ਹਾਲਤ ਸਭ ਦੀ ਦੇ ਸਮਝਾਈਆ। ਕੀ ਘਾਲਣ ਆਈ ਘਾਲ, ਚਾਰ ਕੁੰਟ ਆਪਣਾ ਪੰਧ ਮੁਕਾਈਆ। ਕੀ ਹਕ਼ੀਕ਼ਤ ਵਾਲਾ ਵੱਜੇ ਤਾਲ, ਹੱਕ ਹੱਕ ਦੇਣਾ ਸਮਝਾਈਆ। ਕੀ ਜੋ ਮੈਂ ਸਿਖਿਆ ਆਇਆ ਸਿਖਾਲ, ਕ਼ਾਇਦੇ ਕ਼ਾਨੂੰਨ ਵਿਚ ਦ੍ਰਿੜਾਈਆ। ਕੀ ਸਾਰੇ ਝੁਕ ਕੇ ਕਰਨ ਸਲਾਮ, ਸੱਯਦਿਆਂ ਵਿਚ ਸੀਸ ਨਿਵਾਈਆ। ਕੀ ਰਾਹ ਤੱਕਣ ਅਗੰਮੀ ਅਮਾਮ, ਜੋ ਜਲਵਾਗਰ ਨੂਰ ਅਲਾਹੀਆ। ਸਦੀ ਚੌਧਵੀਂ ਕਹੇ ਮੁਹੰਮਦ ਵਿਗੜ ਗਿਆ ਨਿਜ਼ਾਮ, ਭੈ ਭੌ ਨਾ ਕੋਇ ਰਖਾਈਆ। ਅੰਤਰ ਵਸੇ ਨਾ ਕਿਸੇ ਕਲਾਮ, ਕਾਇਨਾਤ ਪਈ ਦੁਹਾਈਆ। ਆਬੇਹਯਾਤ ਪੀਵੇ ਕੋਇ ਨਾ ਜਾਮ, ਦੁਰਮਤ ਮੈਲ ਨਾ ਕੋਇ ਧੁਆਈਆ। ਮਨ ਕਲਪਨਾ ਸਾਰੇ ਕੀਤੇ ਗ਼ੁਲਾਮ, ਸ਼ਰਅ ਜ਼ੰਜੀਰ ਨਾ ਕੋਇ ਤੁੜਾਈਆ। ਤੇਰਾ ਨਾਉਂ ਕਰਨ ਬਦਨਾਮ, ਬਦੀ ਘਰ ਘਰ ਡੇਰਾ ਲਾਈਆ। ਹਕ਼ੀਕ਼ੀ ਸੁਣੇ ਨਾ ਕੋਇ ਪੈਗ਼ਾਮ, ਰਸਨਾ ਜਿਹਵਾ ਢੋਲੇ ਸਾਰੇ ਗਾਈਆ। ਹੁਜਰਾ ਹੱਕ ਮਿਲੇ ਨਾ ਕੋਇ ਨਿਸ਼ਾਨ, ਮਹਿਬੂਬ ਮਿਲਣ ਕੋਇ ਨਾ ਪਾਈਆ। ਮੈਂ ਵੇਖ ਹੋਈ ਹੈਰਾਨ, ਹੈਰਾਨੀ ਮੇਰੇ ਅੰਦਰ ਆਈਆ। ਸਾਬਤ ਰਿਹਾ ਨਾ ਕਿਸੇ ਈਮਾਨ, ਮੁੱਲਾ ਸ਼ੇਖ਼ ਮੁਸਾਇਕ ਰਹੇ ਕੁਰਲਾਈਆ। ਫਿਰੀ ਦਰੋਹੀ ਜ਼ਿਮੀਂ ਅਸਮਾਨ, ਚੌਦਾਂ ਤਬਕ ਰੋਵੇ ਮਾਰੇ ਧਾਈਂਆ। ਪਰਵਰਦਿਗਾਰ ਵੇਖਣਹਾਰਾ ਦੋ ਜਹਾਨ, ਨਿਰਗੁਣ ਆਪਣੀ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਕਰਤਾ ਇਕ ਅਖਵਾਈਆ। ਸਦੀ ਚੌਧਵੀਂ ਉਮਤ ਵੇਖੇ ਕਿਹੜਾ ਕਾਅਬਾ, ਅਮਲਾਂ ਵਿਚ ਦੇਣਾ ਦ੍ਰਿੜਾਈਆ। ਕਿਹੜਾ ਤੱਕਣ ਸ਼ਹਿਨਸ਼ਾਹ ਨਵਾਬਾ, ਜੋ ਨੌਬਤ ਨਾਮ ਹੱਕ ਸੁਣਾਈਆ। ਕਿਹੜਾ ਅੰਮ੍ਰਿਤ ਪੀਵਣ ਦੋ ਦੋਆਬਾ, ਜੋ ਜੀਵਣ ਜ਼ਿੰਦਗੀ ਦਏ ਬਦਲਾਈਆ। ਕਵਣ ਅੱਖਰ ਪੜ੍ਹਨ ਉਤੇ ਕਿਤਾਬਾ, ਅਲਿਫ਼ ਯੇ ਸਮਝ ਕਿਸੇ ਨਾ ਆਈਆ। ਕਵਣ ਸੀਸ ਨਿਵਾਏ ਵਿਚ ਮਹਿਰਾਬਾ, ਹੁਜਰੇ ਬਹਿ ਕੇ ਖ਼ੁਸ਼ੀ ਬਣਾਈਆ। ਕਵਣ ਸੱਯਦਾ ਕਰੇ ਆਦਾਬਾ, ਕ਼ਦਮਬੋਸੀ ਵਿਚ ਵਡਿਆਈਆ। ਕਵਣ ਛੱਡ ਕੇ ਬੈਠਾ ਇਸ਼ਕ ਹਕ਼ੀਕ਼ੀ ਨਾਲ ਮਜਾਜ਼ਾ, ਦੋਹਾਂ ਤੋਂ ਪਰੇ ਨੂਰ ਜੋਤ ਰੁਸ਼ਨਾਈਆ। ਕਵਣ ਸਾਚਾ ਰੋਜ਼ਾ ਰੱਖੇ ਪੜ੍ਹੇ ਨਿਮਾਜ਼ਾ, ਵੇਲਾ ਵਕ਼ਤ ਪੰਜ ਪੰਜ ਸ਼ਨਵਾਈਆ। ਸਦੀ ਚੌਧਵੀਂ ਕਹੇ ਮੁਹੰਮਦ ਇਹ ਤੇਰਾ ਪੂਰਾ ਹੋਵੇ ਨਾ ਖ਼ਵਾਬਾ, ਖ਼ਾਲਸ ਨਜ਼ਰ ਕੋਇ ਨਾ ਆਈਆ। ਉਚੀ ਕੂਕ ਸੁਣਾਏ ਮਾਈ ਹੱਵਾ ਪ੍ਰਭ ਬੁੱਢਾ ਆਦਮ ਬਾਬਾ, ਬਹੁੜੀ ਬਹੁੜੀ ਕਰ ਜਣਾਈਆ। ਅੰਤ ਅਖ਼ੀਰ ਬੇਨਜ਼ੀਰ ਲੇਖਾ ਜਾਣੇ ਦੋ ਦੋ ਆਬਾ, ਸ਼ਾਹ ਸੁਲਤਾਨਾ ਨੂਰ ਅਲਾਹੀਆ। ਚਾਰ ਕੁੰਟ ਦਹਿ ਦਿਸ਼ਾ ਫਿਰੇ ਭਾਜਾ, ਉੱਤਰ ਪੂਰਬ ਪੱਛਮ ਦੱਖਣ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਦਰ ਠਾਂਡਾ ਇਕ ਸੁਹਾਈਆ। ਸਦੀ ਚੌਧਵੀਂ ਦੱਸ ਬਖ਼ਸ਼ਣਾ ਕਿਹੜਾ ਹੁਜਰਾ, ਹੁੱਜਤ ਨਜ਼ਰ ਕੋਇ ਨਾ ਆਈਆ। ਕਵਣ ਖ਼ੁਸ਼ੀਆਂ ਵਾਲਾ ਮੁਜਰਾ, ਮੁਹੱਬਤ ਵਿਚ ਨਾਚ ਨਚਾਈਆ। ਕਿੱਥੇ ਲੇਖਾ ਚਾਰ ਯਾਰੀ ਉਮਰਾ, ਬੈਠਾ ਸੋਭਾ ਪਾਈਆ।

❋

❋

ਕਿਥੇ ਖੇਲ ਮੁਹੰਮਦ ਅਹਿਮਦ ਹਮਰਾ, ਹਰ ਹਿਰਦੇ ਦੇਣਾ ਦ੍ਰਿੜਾਈਆ। ਕਿਉਂ ਸ੍ਰਿਸ਼ਟੀ ਦ੍ਰਿਸ਼ਟੀ ਹੋਈ ਗੁਮਰਾਹ, ਸਿਰ ਭੈ ਨਾ ਕੋਇ ਰਖਾਈਆ। ਸਦੀ ਚੌਧਵੀਂ ਕਹੇ ਮੁਹੰਮਦਾ ਤੇਰੀ ਉਮਤ ਭੁੱਲੀ ਰਾਹ, ਰਹਿਬਰ ਵੇਖਣ ਕੋਇ ਨਾ ਪਾਈਆ। ਤੂੰ ਦੱਸ ਕੇ ਆਇਆ ਮੰਨਣਾ ਇਕ ਖ਼ੁਦਾ, ਨੂਰ ਜ਼ਹੂਰ ਨੂਰ ਰੁਸ਼ਨਾਈਆ। ਸਾਰੇ ਮਕ਼ਬਰਿਆਂ ਸੀਸ ਰਹੇ ਝੁਕਾ, ਕ਼ਬਰਾਂ ਵਿਚ ਬੇਸਬਰ ਡੇਰਾ ਲਾਈਆ। ਕਿਸੇ ਦੀ ਕ਼ਬੂਲ ਨਾ ਹੋਵੇ ਦੁਆ, ਦਰਗਾਹ ਸਾਚੀ ਵੇਖਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਕਰਤਾ ਇਕ ਅਖਵਾਈਆ। ਸਦੀ ਚੌਧਵੀਂ ਕੀ ਮੇਰਾ ਹੁਕਮ ਮਾਅਕ਼ੂਲ, ਚਾਰ ਕੁੰਟ ਦੇਣਾ ਸਮਝਾਈਆ। ਦੀਨ ਦੁਨੀ ਮੰਨੇ ਸਚ ਅਸੂਲ, ਅਸਲੀਅਤ ਭੇਵ ਦੇਣਾ ਖੁਲ੍ਹਾਈਆ। ਕ਼ਦਮਬੋਸੀ ਧੂੜੀ ਟਿੱਕਾ ਲਾਵੇ ਧੂਲ, ਖ਼ਾਕੀ ਖ਼ਾਕ ਖ਼ਾਕ ਰਮਾਈਆ। ਸਦੀ ਚੌਧਵੀਂ ਕਿਹਾ ਸਭ ਦਾ ਮਾਣਸ ਜਾਮਾ ਦਿਸੇ ਫ਼ਜ਼ੂਲ, ਫ਼ਜ਼ਲ ਰਹਿਮਤ ਨਾ ਕੋਇ ਕਮਾਈਆ। ਤੇਰਾ ਕਲਮਾ ਕਾਇਨਾਤ ਗਈ ਭੂਲ, ਅਭੁੱਲ ਸਮਝ ਕੋਇ ਨਾ ਪਾਈਆ। ਅਸਲ ਰਿਹਾ ਕਿਸੇ ਕੋਲ ਨਾ ਮੂਲ, ਧੁਰ ਦਾ ਸੰਗ ਨਾ ਕੋਇ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਵੇਖ ਵਖਾਈਆ। ਸਦੀ ਚੌਧਵੀਂ ਕਹੇ ਮੁਹੰਮਦ ਮੈਂਥੋਂ ਕੀ ਰਿਹਾ ਪੁਛ, ਪੁਸ਼ਤ ਪਨਾਹ ਹੱਥ ਨਾ ਕੋਇ ਟਿਕਾਈਆ। ਉਮਤ ਉਮਤੀ ਗਈ ਰੁੱਸ, ਰੁੱਸਿਆਂ ਮੇਲ ਨਾ ਕੋਇ ਮਿਲਾਈਆ। ਮੈਂ ਨਿਮਾਣੀ ਮੇਰੀ ਬੁੱਧੀ ਤੁਛ, ਵਰਨਣ ਕਰ ਨਾ ਕੁਛ ਸੁਣਾਈਆ। ਉਠ ਵੇਖ ਆਪਣੀ ਧਾਰ ਰਹੁ ਨਾ ਲੁਕ, ਪੜਦਾ ਉਹਲਾ ਆਪ ਚੁਕਾਈਆ। ਧੁਰਦਰਗਾਹੀ ਰਿਹਾ ਕੋਈ ਨਾ ਝੁਕ, ਸੱਯਦਾ ਸੀਸ ਨਾ ਕੋਇ ਨਿਵਾਈਆ। ਸਾਰੇ ਭੁੱਲ ਗਏ ਆਤਮ ਪਰਮਾਤਮ ਦੀ ਤੁਕ, ਤੂੰ ਮੇਰਾ ਮੈਂ ਤੇਰਾ ਧੁਰ ਦਾ ਰਾਗ ਨਾ ਕੋਇ ਸੁਣਾਈਆ । ਏਸੇ ਕਾਰਨ ਸਭ ਦਾ ਪੈਂਡਾ ਰਿਹਾ ਮੁਕ, ਅੰਤ ਅਖ਼ੀਰ ਵੇਲਾ ਨਜ਼ਰੀ ਆਈਆ। ਮੈਨੂੰ ਚਾਰ ਕੁੰਟ ਵੇਖ ਹੋਵੇ ਦੁੱਖ, ਦਹਿ ਦਿਸ਼ਾ ਹੈਰਾਨੀ ਅੰਦਰ ਆਈਆ। ਸਚ ਧਰਮ ਦਾ ਰਿਹਾ ਕੋਈ ਨਾ ਸੁਤ, ਅਪਰਾਧੀ ਕੂੜ ਹੋਈ ਲੋਕਾਈਆ। ਜਿਸ ਕਾਰਨ ਕਟਾਈ ਮੁੱਛ, ਲਬਾਂ ਦੁਨੀ ਵੰਡ ਵੰਡਾਈਆ। ਓਹ ਬੂਟਾ ਰਿਹਾ ਸੁੱਕ, ਆਬੇਹਯਾਤ ਜਾਮ ਨਾ ਕੋਇ ਪਿਆਈਆ। ਪੁਰਖ ਅਕਾਲਾ ਦੀਨ ਦਿਆਲਾ ਪਰਵਰਦਿਗਾਰ ਸਾਂਝਾ ਯਾਰ ਬਦਲ ਕੇ ਆਪਣਾ ਰੁਖ਼, ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਆਪਣੀ ਕਲ ਵਰਤਾਈਆ । ਜੋਤੀ ਜਾਤਾ ਪੁਰਖ ਬਿਧਾਤਾ ਸਚਖੰਡ ਦਵਾਰਿਉਂ ਆਪੇ ਉਠ, ਦਰਗਾਹ ਸਾਚੀ ਲਏ ਅੰਗੜਾਈਆ। ਜਗਤ ਇਛਿਆ ਮਨ ਕਾਮਨਾ ਵੇਖੇ ਜੂਠ ਝੂਠ, ਤਨ ਵਜੂਦ ਮਾਟੀ ਖ਼ਾਕ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਇਕ ਸੁਣਾਈਆ। ਸਦੀ ਚੌਧਵੀਂ ਕਹੇ ਮੁਹੰਮਦ ਵੇਖ ਆਪਣੀ ਕੁੱਲੀ, ਕਾਇਨਾਤ ਧਿਆਨ ਲਗਾਈਆ । ਚੌਦਾਂ ਤਬਕ ਤੇਰੀ ਧਾਰ ਰਹੇ ਨਾ ਭੁੱਲੀ, ਅਭੁੱਲ ਪੜਦਾ ਦੇਣਾ ਉਠਾਈਆ। ਸਤਿ ਧਾਰ ਦੀ ਦਿਸੇ ਕੋਈ ਨਾ ਗੁੱਲੀ, ਅਨਰਸ ਹੱਥ ਕਿਸੇ ਨਾ ਆਈਆ। ਸਾਰੇ ਕਲਮਾ ਪੜ੍ਹਦੇ ਬੁੱਲੀਂ, ਅੰਤਰ ਨਿਰੰਤਰ ਨਾ ਕੋਇ ਵਸਾਈਆ। ਬੇਸ਼ਕ ਤੇਰੀ ਫੁਲਵਾੜੀ ਫਲੀ ਫੁਲੀ, ਪ੍ਰਫ਼ੁਲਤ ਨਜ਼ਰੀ ਆਈਆ। ਅੰਤ ਮਾਟੀ ਖ਼ਾਕ ਮਿਲਣੀ ਜੁੱਲੀ, ਓਢਣ ਅਵਰ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟੀ ਦ੍ਰਿਸ਼ਟੀ ਵੇਖੇ ਰੁਲੀ, ਚਾਰ ਕੁੰਟ ਦਹਿ ਦਿਸ਼ਾ ਨਿਰਗੁਣ ਹੋ ਕੇ ਸਰਗੁਣ ਵੇਖ ਵਖਾਈਆ।

❋

❋

੧੧ ਪੋਹ ਸ਼ਹਿਨਸ਼ਾਹੀ ਸੰਮਤ ੪ ਜਸਵੰਤ ਕੌਰ ਦੇ ਗ੍ਰਹਿ ਕੋਠਾ ਨਿਹਾਲਪੁਰ ਸਿੰਬਲ ਜੰਮੂ

ਸਦੀ ਚੌਧਵੀਂ ਕਹੇ ਮੁਹੰਮਦ ਵੇਖੇ ਉਤੇ ਬਸੁਧਾ, ਜ਼ਮੀਨ ਧਰਤੀ ਖ਼ਾਕ ਧਿਆਨ ਲਗਾਈਆ। ਜ਼ਈਫ਼ ਉਲਉਮਰ ਹੋਇਆ ਅੰਤਮ ਬੁੱਢਾ, ਬਲਹੀਣ ਰਿਹਾ ਸੁਣਾਈਆ। ਮੇਰਾ ਤਨ ਵਜੂਦ ਹੋਇਆ ਕੁੱਬਾ, ਕਾਅਬੇ ਵਾਲਾ ਹੁਜਰਾ ਦਏ ਗਵਾਹੀਆ। ਪਰਵਰਦਿਗਾਰ ਦਾ ਸਮਝਿਆ ਕੋਈ ਨਾ ਮੁੱਦਾ, ਮੁੱਦਤ ਤੋਂ ਬੈਠਾ ਧਿਆਨ ਲਗਾਈਆ। ਕੀ ਲਹਿਣਾ ਦੇਣਾ ਲੇਖਾ ਨਾਲ ਬੁੱਧਾ, ਪੜਦਾ ਸਕਿਆ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਮਾਲਕ ਬੇਪ੍ਰਵਾਹੀਆ। ਸਦੀ ਚੌਧਵੀਂ ਕਹੇ ਮੁਹੰਮਦ ਧਰਤੀ ਉਤੇ ਮਾਰ ਧਿਆਨ, ਬਿਨ ਅੱਖਾਂ ਅੱਖ ਉਠਾਈਆ। ਸਤਿ ਸਚ ਦਾ ਦਿਸੇ ਨਾ ਕੋਇ ਨਿਸ਼ਾਨ, ਨਿਸ਼ਾਨਾ ਜਗਤ ਗਿਆ ਬਦਲਾਈਆ। ਧੁਰ ਦਾ ਕਲਮਾ ਪੜ੍ਹੇ ਨਾ ਕੋਇ ਕਲਾਮ, ਕਾਇਨਾਤ ਰਹੀ ਕੁਰਲਾਈਆ। ਸੱਯਦਾ ਸੀਸ ਨਾ ਕੋਇ ਸਲਾਮ, ਸਹੀ ਸਲਾਮਤ ਨਜ਼ਰ ਕੋਇ ਨਾ ਆਈਆ। ਝਗੜਾ ਪਿਆ ਜਗਤ ਅਵਾਮ, ਨੇਕੀ ਬਦੀ ਰਹੀ ਕੁਰਲਾਈਆ। ਸ਼ਰਅ ਜ਼ੰਜੀਰ ਕੀਤਾ ਗ਼ੁਲਾਮ, ਬੰਧਨ ਸਕੇ ਨਾ ਕੋਇ ਤੁੜਾਈਆ। ਨਜ਼ਰ ਆਏ ਨਾ ਨਿਗਾਹਬਾਨ, ਨਿਜ ਲੋਇਣ ਨਾ ਕੋਇ ਰੁਸ਼ਨਾਈਆ। ਚਾਰੋਂ ਕੁੰਟ ਦਿਸੇ ਵੈਰਾਨ, ਵੈਰੀ ਘਰ ਘਰ ਡੇਰਾ ਲਾਈਆ। ਅਸਲ ਵਸਲ ਮਿਲੇ ਨਾ ਕਿਸੇ ਮਿਹਰਵਾਨ, ਮਹਿਬੂਬ ਮੁਹੱਬਤ ਵਿਚ ਜੋੜ ਨਾ ਕੋਇ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਨਿਰਗੁਣ ਦਾਤਾ ਨਿਰਵੈਰ ਵਡ ਵਡਿਆਈਆ। ਸਦੀ ਚੌਧਵੀਂ ਕਹੇ ਮੁਹੰਮਦ ਧਰਤੀ ਵਲ ਰਿਹਾ ਤਕ, ਬਿਨ ਅੱਖਾਂ ਅੱਖ ਉਠਾਈਆ। ਉਮਤ ਉਤੇ ਪਿਆ ਸ਼ੱਕ, ਸ਼ਿਕਵਾ ਸਕੇ ਨਾ ਕੋਇ ਗਵਾਈਆ। ਹਕ਼ੀਕ਼ਤ ਮਿਲੇ ਕਿਸੇ ਨਾ ਹੱਕ, ਸਤਿ ਸਚ ਨਾ ਕੋਇ ਵਡਿਆਈਆ। ਅੰਤਮ ਖੇੜਾ ਹੁੰਦਾ ਦਿਸੇ ਭਠ, ਕਲਜੁਗ ਅਗਨੀ ਰਿਹਾ ਡਾਹੀਆ। ਚੌਦਾਂ ਤਬਕਾਂ ਵੇਖਿਆ ਨਠ, ਬਣ ਪਾਂਧੀ ਪੰਧ ਮੁਕਾਈਆ। ਸਚ ਨਗਾਰ ਲੱਗੇ ਕੋਈ ਨਾ ਸੱਟ, ਹੁਜਰਾ ਹੱਕ ਨਾ ਕੋਇ ਵਡਿਆਈਆ। ਅੰਤ ਜੋੜ ਕੇ ਦੋਵੇਂ ਹੱਥ, ਬਰਦਾ ਹੋ ਕੇ ਸੀਸ ਨਿਵਾਈਆ। ਤੂੰ ਸਾਹਿਬ ਸਰਬ ਕਲਾ ਸਮਰਥ, ਬੇਅੰਤ ਤੇਰੀ ਸਰਨਾਈਆ। ਜਿਉਂ ਭਾਵੇ ਤਿਉਂ ਲੈਣਾ ਰਖ, ਢਹਿ ਢਹਿ ਲਾਗੇ ਪਾਈਂਆ। ਚਾਰ ਦੀਵਾਰ ਰਿਹਾ ਨਾ ਹੱਟ, ਸਾਚੀ ਵਸਤ ਨਾ ਕੋਇ ਵਰਤਾਈਆ। ਮੇਰਾ ਵੇਲਾ ਰਿਹਾ ਟਪ, ਅੰਤ ਅਖ਼ੀਰੀ ਸੋਭਾ ਪਾਈਆ। ਤੂੰ ਨਿਰਗੁਣ ਧਾਰ ਰਖਣੀ ਪਤ, ਪਤਿਪਰਮੇਸ਼ਵਰ ਤੇਰੀ ਇਕ ਸਰਨਾਈਆ । ਤੇਰਾ ਖੇਲ ਅਲੱਖਣਾ ਅਲਖ, ਅਲਖ ਅਗੋਚਰ ਕਹਿਣ ਕੋਇ ਨਾ ਪਾਈਆ। ਮੈਂ ਜਗਤ ਮਸਲੇ ਬਿਨਾ ਮਸਲੇ ਸਾਰੇ ਦੇਣੇ ਠੱਪ, ਬੰਦਗੀ ਤੇਰੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਮੁਹੰਮਦ ਕਹੇ ਮੈਂ ਧਰਤੀ ਉਤੇ ਮਾਰੀ ਝਾਕੀ, ਅਨਡਿੱਠੀ ਅੱਖ ਖੁਲ੍ਹਾਈਆ। ਤਨ ਵਜੂਦ ਤੱਕਿਆ ਦੀਨ ਦੁਨੀ ਖ਼ਾਕੀ, ਰੂਹ ਬੁਤ ਵੇਖ ਵਖਾਈਆ। ਲਹਿਣਾ ਦੇਣਾ ਲੇਖਾ ਕਿਸੇ ਨਾ ਬਾਕੀ, ਹਿਸਾਬ ਹੱਥ ਨਾ ਕੋਇ ਫੜਾਈਆ। ਦੀਨ ਮਜ਼੍ਹਬ ਵਿਚ ਆਈ ਗੁਸਤਾਖੀ, ਗ਼ੁੱਸੇ ਭਰੀ ਲੋਕਾਈਆ। ਅੰਤ ਅਖ਼ੀਰ ਕਰੇ ਕੋਈ ਨਾ ਰਾਖੀ, ਰੱਖਕ ਹੋ ਕੇ ਸਿਰ ਹੱਥ ਨਾ ਕੋਇ ਟਿਕਾਈਆ। ਝਗੜਾ ਮੁਕੇ ਨਾ ਜ਼ਾਤ ਪਾਤੀ, ਆਤਮ ਪਰਮਾਤਮ ਰੰਗ ਨਾ ਕੋਇ ਰੰਗਾਈਆ। ਬਿਨ ਸ਼ਬਦੀ ਧਾਰ ਸਾਚਾ ਰਿਹਾ ਕੋਈ ਨਾ ਸਾਕੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ

❋

❋

ਸਾਚਾ ਹਰਿ, ਹਰਿ ਕਰਤਾ ਧੁਰਦਰਗਾਹੀਆ। ਸਦੀ ਚੌਧਵੀਂ ਕਹੇ ਮੁਹੰਮਦ ਕਹੇ ਕਿਉਂ ਧਰਨੀ ਪਾਈ ਵੰਡਾ, ਕਲਮਿਆਂ ਵਿਚ ਸ਼ਨਵਾਈਆ। ਜਾਂ ਤੱਕਾਂ ਦੋ ਜਹਾਨਾਂ ਸ਼ਬਦੀ ਧਾਰ ਦਿਸੇ ਖੰਡਾ, ਗੋਬਿੰਦ ਗੁਰ ਗਹਿਰ ਗੰਭੀਰ ਰਿਹਾ ਚਮਕਾਈਆ। ਜਿਸ ਨੇ ਛੱਡਿਆ ਪੁਰੀ ਅਨੰਦਾ, ਅਨੰਦ ਪ੍ਰਭ ਦੇ ਵਿਚ ਸਮਾਈਆ। ਅੰਤ ਵੇਖਣਹਾਰ ਦ੍ਰਿਸ਼ਟੀ ਇਸ਼ਟੀ ਵਿਚ ਵਰਭੰਡਾ, ਨਵ ਸੱਤ ਫੋਲ ਫੁਲਾਈਆ। ਜਿਹਨੂੰ ਝੁਕਦੇ ਤਾਰਾ ਚੰਦਾ, ਸੂਰੀਆ ਬੈਠਾ ਸੀਸ ਨਿਵਾਈਆ। ਸੋ ਸਾਹਿਬ ਸਤਿਗੁਰ ਦੀਨ ਦਿਆਲ ਬਣ ਬਖ਼ਸ਼ੰਦਾ, ਬਖ਼ਸ਼ਿਸ਼ ਰਹਿਮਤ ਆਪ ਕਮਾਈਆ। ਸਦੀ ਚੌਧਵੀਂ ਅੰਤ ਅਖ਼ੀਰ ਸਭ ਦਾ ਸੀਸ ਹੋਣਾ ਨੰਗਾ, ਓਢਣ ਨਾਮ ਨਜ਼ਰ ਕੋਇ ਨਾ ਆਈਆ। ਲੇਖਾ ਮੁਕਣਾ ਜਮਨਾ ਸੁਰਸਤੀ ਗੋਦਾਵਰੀ ਗੰਗਾ, ਤੀਰਥ ਤਟ ਦੇਣ ਦੁਹਾਈਆ। ਭੇਵ ਖੁਲ੍ਹਾਏ ਸੂਰਾ ਸਰਬੰਗਾ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਮੁਹੰਮਦ ਕਹੇ ਮੈਂ ਜਿਧਰ ਤੱਕਾਂ ਮੈਨੂੰ ਦਿਸੇ ਦੰਗਾ, ਸਤਿ ਸਤਿ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਤੁਧ ਬਿਨ ਦੂਜੀ ਧਾਰ ਨਜ਼ਰ ਕੋਇ ਨਾ ਆਈਆ। ਸਦੀ ਚੌਧਵੀਂ ਕਹੇ ਮੁਹੰਮਦ ਵੇਖੇ ਮੇਰੀ ਪੂਰੀ ਹੋਈ ਸ਼ਰਤ, ਸ਼ਰਅ ਸ਼ਰੀਅਤ ਰਹਿਣ ਨਾ ਪਾਈਆ। ਪਰਵਰਦਿਗਾਰ ਆਵੇ ਪਰਤ, ਜਲਵਾਗਰ ਨੂਰ ਅਲਾਹੀਆ। ਕੂੜੀ ਕਿਰਿਆ ਮੇਟੇ ਗਰਦ, ਕ਼ਜ਼ਾ ਕਸਾਈ ਦਏ ਉਠਾਈਆ। ਚਾਰ ਵਰਨਾਂ ਵੰਡੇ ਦਰਦ, ਦੀਨ ਦੁਖੀ ਗੋਦ ਟਿਕਾਈਆ। ਮਾਇਆ ਮਮਤਾ ਮੇਟ ਕੇ ਮਰਜ਼, ਮਜ਼ਾ ਆਪਣਾ ਨਾਮ ਦਏ ਚਖਾਈਆ। ਧੁਰ ਦਾ ਖੇਲ ਕਰੇ ਅਸਚਰਜ, ਅਚਰਜ ਲੀਲਾ ਆਪ ਵਰਤਾਈਆ। ਚਾਰ ਜੁਗ ਦੀ ਪਿਛਲੀ ਕੱਢਕੇ ਫ਼ਰਦ, ਤੇਈ ਅਵਤਾਰਾਂ ਲਹਿਣਾ ਝੋਲੀ ਪਾਈਆ। ਮੂਸਾ ਈਸਾ ਮੁਹੰਮਦ ਹੋਏ ਕੋਇ ਨਾ ਹਰਜ, ਹਰਜਾਨੇ ਸਭ ਦੇ ਵੇਖ ਵਖਾਈਆ। ਨਾਨਕ ਗੋਬਿੰਦ ਜੋ ਕਰ ਕੇ ਗਿਆ ਅਰਜ਼, ਬੇਨੰਤੀ ਸਚ ਸੁਣਾਈਆ। ਸੋ ਖੇਲ ਕਰੇ ਅਰਸ਼ਾਂ ਦਾ ਮਾਲਕ ਉਪਰ ਧਰਤ, ਧਰਨੀ ਧਰਤ ਧਵਲ ਧੌਲ ਵੇਖ ਵਖਾਈਆ। ਜੋਧਾ ਸੂਰਬੀਰ ਮਰਦਾਨਾ ਬਣ ਮਰਦ, ਸ਼ਬਦੀ ਡੰਕਾ ਇਕ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਹੁਕਮੇ ਅੰਦਰ ਏਥੇ ਓਥੇ ਦੋ ਜਹਾਨ ਪੈਣ ਨਾ ਦੇਵੇ ਫ਼ਰਕ਼, ਫ਼ਿਰਕੇਦਾਰੀ ਕੂੜੀ ਮੇਟ ਮਿਟਾਈਆ।

੧੧ ਪੋਹ ਸ਼ਹਿਨਸ਼ਾਹੀ ਸੰਮਤ ੪ ਭਗਤ ਸਿੰਘ ਦੇ ਗ੍ਰਹਿ ਪਿੰਡ ਕੀਰ ਜੰਮੂ

ਸਦੀ ਚੌਧਵੀਂ ਕਹੇ ਪੁਰਖ ਅਕਾਲ ਮੇਟਿਆ ਮੇਰਾ ਸੰਸਾ, ਚਿੰਤਾ ਅੰਦਰੋਂ ਦਿਤੀ ਗਵਾਈਆ। ਚਾਰ ਵਰਨ ਅਠਾਰਾਂ ਬਰਨ ਬਣਾਵਾਂ ਸਾਚਾ ਬੰਸਾ, ਛੱਤ੍ਰੀ ਬ੍ਰਾਹਮਣ ਸ਼ੂਦਰ ਵੈਸ਼ ਮੇਲ ਮਿਲਾਈਆ। ਸਤਿ ਧਰਮ ਦੀ ਪ੍ਰਗਟ ਕਰ ਕੇ ਅੰਸਾ, ਸੰਤ ਸੁਹੇਲੇ ਮਾਤ ਵਡਿਆਈਆ। ਮਾਇਆ ਮਮਤਾ ਮੋਹ ਵਿਕਾਰ ਹੰਕਾਰ ਕਰਾਂ ਅੰਤਾ, ਸ੍ਰਿਸ਼ਟੀ ਦ੍ਰਿਸ਼ਟੀ ਅੰਤਸ਼ਕਰਨ ਦਿਆਂ ਬਦਲਾਈਆ। ਬੋਧ ਅਗਾਧਾ ਹੋ ਕੇ ਪੰਡਤਾ, ਨਾਮ ਸੰਦੇਸ਼ਾ ਧੁਰ ਦਾ ਕਲਮਾ ਦਿਆਂ ਦ੍ਰਿੜਾਈਆ। ਹਰਿਜਨ ਬਣਾ ਕੇ ਸਾਚਾ ਹੰਸਾ, ਕਾਗ ਬੁੱਧੀ ਡੇਰਾ ਢਾਹੀਆ। ਸਤਿਜੁਗ ਸਚ ਬਣਾ ਕੇ ਬਣਤਾ, ਧਰਮ ਦਵਾਰਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਕਰਤਾ ਇਕ ਰਘੁਰਾਈਆ।

❋

❋

ਸਦੀ ਚੌਧਵੀਂ ਕਹੇ ਪੁਰਖ ਅਕਾਲ ਕਿਰਪਾ ਕਰਦਾ, ਕਰਨਹਾਰ ਵੱਡੀ ਵਡਿਆਈਆ। ਸਭ ਦਾ ਸਾਫ਼ ਕਰੇ ਹਿਰਦਾ, ਦੀਨ ਦੁਨੀ ਖੋਜ ਖੁਜਾਈਆ। ਜੁਗ ਚੌਕੜੀ ਨਿਰਗੁਣ ਸਰਗੁਣ ਧਾਰ ਰਹੇ ਫਿਰਦਾ, ਗੁਰ ਅਵਤਾਰ ਪੈਗ਼ੰਬਰ ਨਾਉਂ ਧਰਾਈਆ। ਭੇਵ ਖੋਲ੍ਹੇ ਆਪਣੇ ਘਰ ਗ੍ਰਹਿ ਨਿਰਵੈਰ ਨਿਰ ਦਾ, ਨਿਰੰਕਾਰ ਆਪਣੀ ਕਾਰ ਕਮਾਈਆ। ਜਿਸ ਦੇ ਹੁਕਮੇ ਅੰਦਰ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਗੇੜਾ ਰਿਹਾ ਗਿੜਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਕਰਤਾ ਬੇਪ੍ਰਵਾਹੀਆ। ਸਦੀ ਚੌਧਵੀਂ ਕਹੇ ਪੁਰਖ ਅਕਾਲ ਮੈਨੂੰ ਦੇਵੇ ਹੱਕ ਪਿਆਰ, ਮੁਹੱਬਤ ਵਿਚ ਜਣਾਈਆ। ਕੂੜੀ ਕਿਰਿਆ ਕਰਾਂ ਖ਼ੁਆਰ, ਲੋਕਮਾਤ ਰਹਿਣ ਨਾ ਪਾਈਆ। ਸਤਿਜੁਗ ਸਾਚਾ ਹੋਏ ਉਜਿਆਰ, ਧਰਨੀ ਧਰਤ ਧਵਲ ਧੌਲ ਸੋਭਾ ਪਾਈਆ। ਸਭ ਦਾ ਇਸ਼ਟ ਹੋਵੇ ਪੁਰਖ ਅਕਾਲ, ਦੂਜਾ ਨਜ਼ਰ ਕੋਇ ਨਾ ਆਈਆ। ਸਚ ਦਵਾਰਾ ਇਕੋ ਹੋਵੇ ਧਰਮਸਾਲ, ਚਾਰ ਵਰਨ ਬਹਿ ਕੇ ਆਪਣਾ ਏਕਾ ਇਸ਼ਟ ਮਨਾਈਆ। ਕਿਰਪਾ ਕਰੇ ਸਤਿਗੁਰ ਸ਼ਬਦ ਕਿਰਪਾਲ, ਕਿਰਪਨ ਵੇਖੇ ਚਾਈਂ ਚਾਈਂਆ। ਲਹਿਣਾ ਦੇਣਾ ਚੁਕਾਏ ਦੋ ਜਹਾਨ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ, ਜ਼ਿਮੀਂ ਅਸਮਾਨ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਮਾਲਕ ਇਕ ਅਖਵਾਈਆ। ਸਦੀ ਚੌਧਵੀਂ ਕਹੇ ਪੁਰਖ ਅਕਾਲ ਮੇਰੇ ਅੰਦਰ ਖੋਲ੍ਹ ਜਾਗ, ਜਾਗਰਤ ਜੋਤ ਕੀਤੀ ਰੁਸ਼ਨਾਈਆ। ਸਚ ਮੁਹੱਬਤ ਦਾ ਦੇ ਵੈਰਾਗ, ਬਿਰਹੋਂ ਚੋਟ ਇਕ ਲਗਾਈਆ। ਦੀਨ ਮਜ਼੍ਹਬ ਦਾ ਕਰ ਤਿਆਗ, ਉਮਤ ਝਗੜਾ ਰਹੇ ਨਾ ਰਾਈਆ। ਸਤਿ ਧਰਮ ਜਗਾ ਚਰਾਗ਼, ਕਲਜੁਗ ਅੰਧੇਰਾ ਦੇਣਾ ਮਿਟਾਈਆ। ਹੰਸ ਬੁੱਧੀ ਬਣੌਣੀ ਕਾਗ, ਕਾਗ ਹੰਸ ਰੂਪ ਬਦਲਾਈਆ। ਸਤਿਜੁਗ ਸਾਚੀ ਸਾਜਣ ਸਾਜ, ਸਤਿ ਦਵਾਰਾ ਇਕ ਖੁਲ੍ਹਾਈਆ। ਚਾਰ ਵਰਨ ਬਣੇ ਇਕ ਸਮਾਜ, ਆਤਮ ਬ੍ਰਹਮ ਪੜਦਾ ਦੇਣਾ ਉਠਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸਾਂਝੀ ਹੋਏ ਆਵਾਜ਼, ਰਸਨਾ ਰਸ ਦੇਣਾ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਵੱਡਾ ਵਡ ਵਡਿਆਈਆ। ਸਦੀ ਚੌਧਵੀਂ ਕਹੇ ਪੁਰਖ ਅਕਾਲ ਆਪਣਾ ਭੇਵ ਰਿਹਾ ਖੋਲ੍ਹ, ਪਰਦਾ ਉਹਲਾ ਹੱਕ ਚੁਕਾਈਆ। ਸਾਚੇ ਨਾਮ ਦਾ ਵੱਜੇ ਢੋਲ, ਦੋ ਜਹਾਨਾਂ ਕਰੇ ਸ਼ਨਵਾਈਆ। ਭਗਤ ਭੰਡਾਰਾ ਦੇਵੇ ਖੋਲ੍ਹ, ਨਿਰਗੁਣ ਸਰਗੁਣ ਆਪ ਵਰਤਾਈਆ। ਵਸਤ ਅਗੰਮ ਅਨਮੋਲ, ਅਨਡਿੱਠੀ ਝੋਲੀ ਪਾਈਆ। ਸਦਾ ਸਦਾ ਸਦ ਵਸਾਂ ਭਗਤਾਂ ਕੋਲ, ਨਿਜ ਘਰ ਬੈਠਾ ਡੇਰਾ ਲਾਈਆ। ਪਰਮਾਤਮ ਹੋ ਕੇ ਜਾਵਾਂ ਮੌਲ, ਆਤਮ ਆਪਣਾ ਰੰਗ ਵਖਾਈਆ। ਖੇਲਾਂ ਖੇਲ ਉਪਰ ਧੌਲ, ਧਰਨੀ ਧਰਤ ਆਸਾ ਮਨਸਾ ਪੂਰ ਕਰਾਈਆ। ਗੁਰ ਅਵਤਾਰ ਪੈਗ਼ੰਬਰਾਂ ਪੂਰਾ ਕਰਾਂ ਬੋਲ, ਭਵਿਖਤਾਂ ਦਾ ਲੇਖਾ ਲਿਖਤਾਂ ਵਿਚ ਦਿਆਂ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਨਿਰਗੁਣ ਬੈਠਾ ਰਹੇ ਅਡੋਲ, ਸਚਖੰਡ ਦਵਾਰ ਏਕੰਕਾਰ ਇਕ ਇਕੱਲਾ ਸਚ ਮਹੱਲਾ ਆਪਣਾ ਆਪ ਸੁਹਾਈਆ।

❋

❋

੧੧ ਪੋਹ ਸ਼ਹਿਨਸ਼ਾਹੀ ਸੰਮਤ ੪ ਸੇਵਾ ਸਿੰਘ ਦੇ ਗ੍ਰਹਿ ਪਿੰਡ ਕੀਰ ਜੰਮੂ

ਸਦੀ ਚੌਧਵੀਂ ਕਹੇ ਪੁਰਖ ਅਕਾਲਾ ਧੁਰ ਦਾ ਰਾਹੀ, ਰਹਿਬਰ ਆਦਿ ਅੰਤ ਅਖਵਾਇੰਦਾ। ਜਿਸ ਨੂੰ ਸਾਰੇ ਕਹਿੰਦੇ ਮਾਹੀ, ਮਹਿਬੂਬ ਮੁਹੱਬਤ ਵਿਚ ਸਮਾਇੰਦਾ। ਮਾਲਕ ਬਣ ਕੇ ਧੁਰਦਰਗਾਹੀ, ਦੋ ਜਹਾਨਾਂ ਵੇਖ ਵਖਾਇੰਦਾ। ਜੁਗ ਜੁਗ ਬਦਲਣਹਾਰਾ ਸ਼ਾਹੀ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪ ਉਲਟਾਇੰਦਾ। ਸ਼ਾਸਤਰ ਸਿਮਰਤ ਜਿਸ ਦੀ ਦੇਣ ਗਵਾਹੀ, ਗੁਰ ਅਵਤਾਰ ਪੈਗ਼ੰਬਰ ਸਿਫ਼ਤ ਸਾਲਾਹਿੰਦਾ। ਜਿਸ ਦੇ ਚਾਰ ਜੁਗ ਨਾਮ ਦੁਹਾਈ, ਨਿਰਗੁਣ ਸਰਗੁਣ ਆਪਣਾ ਹੁਕਮ ਵਰਤਾਇੰਦਾ। ਸਦ ਵਸੇ ਨਿਹਚਲ ਧਾਮ ਅਗੰਮ ਅਥਾਹੀ, ਦਰਗਾਹ ਸਾਚੀ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਸਚ ਸਚ ਵਡਿਆਇੰਦਾ। ਸਦੀ ਚੌਧਵੀਂ ਕਹੇ ਪੁਰਖ ਅਕਾਲ ਮੇਰਾ ਦਰਦੀ, ਦਰਦਵੰਦ ਇਕ ਅਖਵਾਇੰਦਾ। ਮੈਂ ਗੋਲੀ ਓਸੇ ਘਰ ਦੀ, ਜੋ ਗੋਲਕ ਨਾਮ ਭਰਾਇੰਦਾ। ਸਦ ਭੈ ਵਿਚ ਰਹਾਂ ਡਰਦੀ, ਜੋ ਭੈ ਭੌ ਸਰਬ ਵਖਾਇੰਦਾ। ਓਸੇ ਦੀ ਯਾਦ ਰਹਾਂ ਕਰਦੀ, ਜੋ ਨਿਤ ਨਿਤ ਵੇਸ ਵਟਾਇੰਦਾ। ਓਸੇ ਦੀ ਪੱਟੀ ਰਹਾਂ ਪੜ੍ਹਦੀ, ਜੋ ਪਾਰਬ੍ਰਹਮ ਅਖਵਾਇੰਦਾ। ਓਸੇ ਦੀ ਚੋਟੀ ਰਹਾਂ ਚੜ੍ਹਦੀ, ਜੋ ਸਚ ਦਵਾਰੇ ਸੋਭਾ ਪਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਕਰਤਾ ਇਕ ਅਖਵਾਇੰਦਾ। ਸਦੀ ਚੌਧਵੀਂ ਕਹੇ ਮੇਰਾ ਮਾਲਕ ਧੁਰ ਦਾ ਪੂਜਨੀਕ, ਪੱਤਤ ਪਾਵਨ ਨਜ਼ਰੀ ਆਈਆ। ਆਦਿ ਜੁਗਾਦਿ ਲਾਸ਼ਰੀਕ, ਸ਼ਰਕਤ ਵੰਡ ਨਾ ਕੋਇ ਵੰਡਾਈਆ। ਸਭ ਦੀ ਮਨਸਾ ਪੂਰੀ ਕਰੇ ਉਮੀਦ, ਜੁਗ ਚੌਕੜੀ ਵੇਖ ਵਖਾਈਆ। ਦੀਨ ਦੁਨੀ ਦੀ ਗ਼ਫ਼ਲਤ ਵਿਚੋਂ ਖੋਲ੍ਹੇ ਨੀਂਦ, ਨੇਤਰ ਲੋਚਣ ਨੈਣ ਇਕ ਚਮਕਾਈਆ। ਜਿਸ ਦੀ ਸਦੀ ਜਾਂਦੀ ਬੀਤ, ਬੀਤੀ ਆਪਣੀ ਕਹਾਣੀ ਰਹੀ ਸੁਣਾਈਆ। ਕਲਜੁਗ ਅੰਦਰ ਸਤਿਜੁਗ ਲਾਵੇ ਰੀਤ, ਮਾਰਗ ਧੁਰ ਦਾ ਇਕ ਉਪਜਾਈਆ। ਆਤਮ ਪਰਮਾਤਮ ਦੱਸ ਕੇ ਪ੍ਰੀਤ, ਨਾਤਾ ਧੁਰ ਦਾ ਲਏ ਜੁੜਾਈਆ। ਕਰ ਕੇ ਕਾਇਆ ਠਾਂਡੀ ਸੀਤ, ਅਗਨੀ ਤਤ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਿਰ ਆਪਣਾ ਹੱਥ ਰਖਾਈਆ। ਸਦੀ ਚੌਧਵੀਂ ਕਹੇ ਮੇਰੇ ਅੰਦਰ ਮੇਰਾ ਮਾਲਕ ਵਜਾਵੇ ਤਾੜੀ, ਬਿਨ ਹੱਥਾਂ ਹੱਥ ਲਗਾਈਆ। ਪਰਕਾਸ਼ ਕਰ ਕੇ ਨਾੜੀ ਨਾੜੀ, ਅੰਧ ਅਗਿਆਨ ਦਿਤਾ ਗਵਾਈਆ। ਮੈਂ ਭੁੱਲ ਗਈ ਵਰਨ ਬਰਨ ਮਜ਼੍ਹਬਾਂ ਵਾਲੀ ਅਖਾੜੀ, ਗ੍ਰਹਿ ਇਕੋ ਵੇਖ ਵਖਾਈਆ। ਜਿਥੇ ਜਗੇ ਜੋਤ ਨਿਰੰਕਾਰੀ, ਨਿਰਵੈਰ ਸੋਭਾ ਪਾਈਆ। ਉਸ ਦੇ ਚਰਨ ਕਵਲ ਬਲਿਹਾਰੀ, ਨਿਉਂ ਨਿਉਂ ਲਾਗਾਂ ਪਾਈਂਆ। ਕਲਜੁਗ ਅੰਤਮ ਓਸੇ ਦੀ ਵਾਰੀ, ਵਾਰਤਾ ਪਿਛਲੀ ਵੇਖ ਵਖਾਈਆ। ਲੇਖਾ ਜਾਣੇ ਜਗਤ ਜੁਆਰੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦ ਚਰਨ ਕਵਲ ਬਲਿਹਾਰੀ, ਬਲ ਬਲ ਆਪਣਾ ਆਪ ਕਰਾਈਆ।

❋

❋

੧੧ ਪੋਹ ਸ਼ਹਿਨਸ਼ਾਹੀ ਸੰਮਤ ੪ ਸ਼ਿਵ ਸਿੰਘ ਦੇ ਗ੍ਰਹਿ ਸਈ ਕੈਂਪ ਜੰਮੂ

ਸਦੀ ਚੌਧਵੀਂ ਕਹੇ ਮੈਂ ਪੁਰਖ ਅਕਾਲ ਅੱਗੇ ਕੀਤੀ ਅਰਜ਼, ਆਰਜ਼ੂ ਤਮੰਨਾ ਆਪਣੀ ਦਿਤੀ ਦ੍ਰਿੜਾਈਆ। ਪਰਵਰਦਿਗਾਰ ਸਾਂਝੇ ਯਾਰ, ਗੁਰ ਅਵਤਾਰ ਪੈਗ਼ੰਬਰਾਂ ਵੇਖ ਗ਼ਰਜ਼, ਗਰਜ਼ੇ ਕਿ ਸਾਰੇ ਤੇਰੀ ਓਟ ਤਕਾਈਆ। ਤੂੰ ਜੋਧਾ ਸੂਰਬੀਰ ਮਰਦਾਨਾ ਮਰਦ, ਪਾਰਬ੍ਰਹਮ ਪਤਿਪਰਮੇਸ਼ਵਰ ਇਕ ਅਖਵਾਈਆ। ਤੇਰਾ ਜੁਗ ਚੌਕੜੀ ਖੇਲ ਅਸਚਰਜ, ਅਚਰਜ ਲੀਲਾ ਆਪਣੀ ਦਏ ਵਰਤਾਈਆ । ਕਿਉਂ ਦੀਨ ਮਜ਼੍ਹਬ ਜ਼ਾਤ ਪਾਤ ਮਾਨਵ ਪਾਇਆ ਫ਼ਰਕ, ਫ਼ਿਰਕਿਆਂ ਵਿਚ ਵੰਡ ਵੰਡਾਈਆ। ਅੰਤ ਅਖ਼ੀਰ ਬੇਨਜ਼ੀਰ ਕੂੜੀ ਕਿਰਿਆ ਕਰਦੇ ਤਰਕ, ਤੁਰਤ ਆਪਣਾ ਹੁਕਮ ਸੁਣਾਈਆ। ਮੇਰੀ ਦੁਹਾਈ ਉਤੇ ਅਰਸ਼, ਫ਼ਰਸ਼ ਨਿਉਂ ਨਿਉਂ ਸੀਸ ਝੁਕਾਈਆ। ਅੰਮ੍ਰਿਤ ਅਗੰਮਾ ਮੇਘ ਬਰਸ, ਅਗਨੀ ਤਤ ਦੇਣਾ ਗਵਾਈਆ। ਤੁਧ ਬਿਨ ਕਰੇ ਕੋਈ ਨਾ ਤਰਸ, ਰਹਿਮਤ ਰਹੀਮ ਨਾ ਕੋਇ ਜਣਾਈਆ । ਸਭ ਦਾ ਪੂਰਾ ਕਰ ਪਿਛਲਾ ਕ਼ਰਜ਼, ਮਕ਼ਰੂਜ਼ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਸਦੀ ਚੌਧਵੀਂ ਕਹੇ ਮੇਰੇ ਮਾਲਕ ਨੌਜਵਾਨੇ, ਹਰਿ ਕਰਤੇ ਤੇਰੀ ਸ਼ਰਨਾਈਆ। ਦੀਨ ਦੁਨੀ ਦੇ ਵੇਖ ਖ਼ਾਨੇ, ਮੁਖ਼ਾਤਬ ਹੋ ਕੇ ਦੇ ਦ੍ਰਿੜਾਈਆ। ਗੁਰ ਅਵਤਾਰ ਪੈਗ਼ੰਬਰ ਭਵਿਖਤਾਂ ਦਾ ਦੇ ਕੇ ਗਏ ਬਿਆਨੇ, ਭੇਵ ਅਭੇਦਾ ਅਗਲਾ ਦੇ ਜਣਾਈਆ। ਚਾਰ ਕੁੰਟ ਦਹਿ ਦਿਸ਼ਾ ਕਲਜੁਗ ਕੂੜੇ ਮੇਟ ਦੇ ਨਿਸ਼ਾਨੇ, ਧਰਮ ਨਿਸ਼ਾਨਾ ਇਕ ਵਖਾਈਆ। ਜੁਗ ਚੌਕੜੀ ਬਦਲਦੇ ਵੇਖੇ ਬੇਅੰਤ ਜ਼ਮਾਨੇ, ਸਤਿਜੁਗ ਤਰੇਤਾ ਦੁਆਪਰ ਕਲਜੁਗ ਆਪਣਾ ਫੇਰਾ ਪਾਈਆ। ਤੁਧ ਬਿਨ ਅੰਤ ਅਖ਼ੀਰ ਬੇਨਜ਼ੀਰ ਸ਼ਾਹ ਹਕੀਰ ਨਾ ਕੋਈ ਪਹਿਚਾਨੇ, ਨੇਤਰਹੀਣ ਹੋਈ ਲੋਕਾਈਆ। ਕਿਰਪਾ ਕਰ ਸ਼ਹਿਨਸ਼ਾਹ ਸੁਲਤਾਨੇ, ਹਰਿ ਸਤਿਗੁਰ ਤੇਰੀ ਵਡ ਵਡਿਆਈਆ। ਜਨਭਗਤ ਸੁਹੇਲੇ ਲੋਕਮਾਤ ਨਾ ਰਹਿਣ ਬੇਗਾਨੇ, ਸਚ ਦਵਾਰੇ ਮੇਲਾ ਲੈਣਾ ਮਿਲਾਈਆ। ਨਿਰੰਤਰ ਹੋ ਕੇ ਦੱਸਣੇ ਬ੍ਰਹਮ ਤਰਾਨੇ, ਤੁਰੀਆ ਤੋਂ ਅੱਗੇ ਕਰਨੀ ਪੜ੍ਹਾਈਆ। ਤੇਰਾ ਨਿਰਗੁਣ ਨੂਰ ਜੋਤ ਜਗੇ ਮਹਾਨੇ, ਚਾਰੋਂ ਕੁੰਟ ਕੁੰਟ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧਰਮ ਦਵਾਰਾ ਇਕ ਵਖਾਈਆ। ਸਦੀ ਚੌਧਵੀਂ ਕਹੇ ਖੇਲ ਆਪਣਾ ਦੱਸ ਫ਼ਰਮਾਨ, ਫ਼ਰਮਾਂਬਰਦਾਰ ਹੋ ਕੇ ਸੀਸ ਨਿਵਾਈਆ। ਕੀ ਲੇਖਾ ਜੀਵ ਜਹਾਨ, ਚਾਰ ਕੁੰਟ ਪੜਦਾ ਦੇ ਉਠਾਈਆ। ਪੁਰਖ ਅਕਾਲ ਕਹੇ ਸੰਦੇਸ਼ਾ ਦੇਵਾਂ ਧੁਰ ਫ਼ਰਮਾਨ, ਧਰਮ ਦੀ ਧਾਰ ਇਕ ਦ੍ਰਿੜਾਈਆ। ਜੋ ਗੁਰ ਅਵਤਾਰ ਪੈਗ਼ੰਬਰ ਦੇ ਕੇ ਗਏ ਬਿਆਨ, ਲਹਿਣਾ ਦੇਣਾ ਸਭ ਦਾ ਝੋਲੀ ਪਾਈਆ । ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਕਾਇਆ ਕਾਅਬਾ ਵੇਖ ਮਕਾਨ, ਮਕ਼ਬਰੇ ਦੀਨ ਦੁਨੀ ਫੋਲ ਫੁਲਾਈਆ। ਨੇਤਰ ਨੈਣ ਤੱਕਾਂ ਫ਼ਲਕ ਖ਼ਲਕ ਉਪਰ ਅਸਮਾਨ, ਜ਼ਿਮੀਂ ਜ਼ਮਾਂ ਵੇਖ ਵਖਾਈਆ। ਮੇਰਾ ਲਹਿਣਾ ਦੇਣਾ ਨਿਰਗੁਣ ਸਰਗੁਣ ਆਦਿ ਜੁਗਾਦੀ ਦੋ ਜਹਾਨ, ਬ੍ਰਹਿਮੰਡ ਖੰਡ ਆਪਣੀ ਕਾਰ ਕਰਾਈਆ। ਨਿਤ ਨਵਿਤ ਧਰਮ ਦੀ ਧਾਰ ਦੇਂਦਾ ਰਹਵਾਂ ਦਾਨ, ਵਸਤ ਅਮੋਲਕ ਇਕ ਵਰਤਾਈਆ। ਸਦੀ ਚੌਧਵੀਂ ਚਾਰ ਕੁੰਟ ਚਾਰ ਵਰਨ ਲਵਾਂ ਛਾਣ, ਬਚਿਆ ਰਹਿਣ ਕੋਇ ਨਾ ਪਾਈਆ। ਜਨ ਭਗਤ ਸੁਹੇਲੇ ਲੋਕਮਾਤ ਪਹਿਚਾਨ, ਪਰਦਾ ਅੰਦਰੋਂ ਦਿਆਂ ਉਠਾਈਆ। ਘਰ ਸਵਾਮੀ ਮਿਲ ਕੇ ਰਾਮ, ਸੀਤਾ ਸੁਰਤ ਲਵਾਂ ਪਰਨਾਈਆ। ਨਜ਼ਰੀ ਆ ਕੇ ਧੁਰ ਦਾ ਕਾਹਨ, ਘਨਈਆ ਨਈਆ ਇਕ ਵਖਾਈਆ। ਸਚ

❋

❋

ਸੰਦੇਸ਼ਾ ਦੇ ਪੈਗ਼ਾਮ, ਪੈਗ਼ੰਬਰਾਂ ਵੇਖਾਂ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਦਾ ਮਾਲਕ ਬੇਪ੍ਰਵਾਹੀਆ। ਸਦੀ ਚੌਧਵੀਂ ਕਹੇ ਪੁਰਖ ਅਕਾਲਾ ਦੀਨ ਦਿਆਲਾ ਧਰਮ ਧਾਰ ਦਾ ਦਿਸੇ ਜੋਗੀ, ਜੋਗੀਸ਼ਰਾਂ ਦਏ ਵਡਿਆਈਆ। ਆਤਮ ਪਰਮਾਤਮ ਨਿਰਗੁਣ ਧਾਰ ਦਾ ਦਿਸੇ ਭੋਗੀ, ਜਗਤ ਵਾਸਨਾ ਸੇਜ ਨਾ ਕੋਇ ਹੰਢਾਈਆ। ਆਤਮ ਪਰਮਾਤਮ ਬਣ ਕੇ ਧੁਰ ਸੰਜੋਗੀ, ਜੁਗ ਚੌਕੜੀ ਵਿਛੜੇ ਮੇਲ ਮਿਲਾਈਆ। ਨਾਮ ਸੰਦੇਸ਼ਾ ਦੇ ਕੇ ਅਗਾਧ ਬੋਧੀ, ਬੁੱਧੀ ਤੋਂ ਪਰੇ ਕਰੇ ਪੜ੍ਹਾਈਆ। ਭੇਵ ਚੁਕਾ ਕੇ ਲੋਕ ਪਰਲੋਕੀ, ਬ੍ਰਹਿਮੰਡ ਖੰਡ ਪੰਧ ਮੁਕਾਈਆ । ਸਾਚਾ ਕਲਮਾ ਦੱਸ ਸਲੋਕੀ, ਧੁਰ ਦਾ ਢੋਲਾ ਇਕ ਸੁਣਾਈਆ। ਪੁਰਖ ਅਕਾਲਾ ਠਾਕਰ ਬਣ ਕੇ ਮੌਜੀ, ਮੌਜੂਦਾ ਆਪਣਾ ਦਰਸ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਹਿਰਦਾ ਰਿਹਾ ਸੋਧੀ, ਸੁਧ ਵਿਚ ਬੁੱਧੀ ਉਜਲ ਦਏ ਕਰਾਈਆ।

ਭਗਤਾਂ ਦੀ ਮਾਤਾ ਦਾ ਇਕੋ ਮਤਾ, ਦੂਜੀ ਸਲਾਹ ਨਾ ਕੋਇ ਵਖਾਈਆ। ਨਾਤਾ ਛੱਡ ਕੇ ਪੰਜ ਤੱਤਾਂ, ਜਗਤ ਜਹਾਨ ਕਰੇ ਜੁਦਾਈਆ। ਪੁਰਖ ਅਕਾਲ ਚੁੱਕੇ ਹੱਥਾਂ, ਮਿਹਰਵਾਨ ਆਪਣਾ ਰੰਗ ਰੰਗਾਈਆ। ਜਿਸ ਹਿਰਦਿਉਂ ਇਕ ਵਾਰ ਟੇਕ ਲਿਆ ਮੱਥਾ, ਚੁਰਾਸੀ ਵਿਚ ਫੇਰ ਕਦੇ ਨਾ ਆਈਆ। ਸਦਾ ਚਰਨ ਕਵਲ ਦਵਾਰੇ ਰੱਖਾਂ, ਜਿਥੇ ਨਿਰਗੁਣ ਨੂਰ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਨ੍ਹਾਂ ਭਗਤਾਂ ਨੂੰ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਜਪਾਇਆ ਟੱਪਾ, ਬ੍ਰਹਿਮੰਡ ਖੰਡ ਟਾਪੂਆਂ ਤੋਂ ਪਰੇ ਆਪਣੇ ਘਰ ਵਸਾਈਆ।

੧੨ ਪੋਹ ਸ਼ਹਿਨਸ਼ਾਹੀ ਸੰਮਤ ੪ ਤੇਜ ਭਾਨ ਦੇ ਗ੍ਰਹਿ ਸਈ ਕੈਂਪ ਜੰਮੂ

ਸਦੀ ਚੌਧਵੀਂ ਕਹੇ ਮੈਂ ਬਚਨ ਅਗੰਮੇ ਸੁਣੇ, ਬਿਨ ਸਰਵਣ ਪ੍ਰਭ ਨੇ ਦਿਤੇ ਜਣਾਈਆ। ਗੁਰ ਅਵਤਾਰ ਪੈਗ਼ੰਬਰਾਂ ਤੋਂ ਲੇਖਾ ਮੰਗੇ ਹੁਣੇ, ਅਨਹੋਣੀ ਆਪਣੀ ਕਾਰ ਕਮਾਈਆ। ਜਿਸ ਕਾਰਨ ਸ੍ਰਿਸ਼ਟੀ ਦੇ ਪਾਏ ਗੁਣੇ, ਹਿੱਸਿਆਂ ਵਿਚ ਵੰਡ ਵੰਡਾਈਆ । ਤੁਸਾਂ ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਸੰਤ ਸੁਹੇਲੇ ਸੂਫ਼ੀ ਕਿਤਨੇ ਚੁਣੇ, ਮੈਨੂੰ ਲੇਖਾ ਦਿਓ ਵਖਾਈਆ। ਚਾਰ ਵਰਨ ਅਠਾਰਾਂ ਬਰਨ ਕਿਉਂ ਅੰਤ ਅਖ਼ੀਰੀ ਬਣੇ ਬੁਰੇ, ਬੁਰਿਆਈ ਆਪਣੇ ਤਨ ਸੁਹਾਈਆ। ਤੁਹਾਡੇ ਹੁੰਦਿਆਂ ਮਾਣਸ ਦਿਸਦੇ ਕਿਉਂ ਨਿਗੁਰੇ, ਗੁਰਦੇਵ ਸਵਾਮੀ ਇਸ਼ਟ ਨਾ ਕੋਇ ਮਨਾਈਆ। ਚਾਰੋਂ ਕੁੰਟ ਸਤਿ ਧਰਮ ਹੁੰਦਾ ਦੁਰੇ, ਦੁਰਾਚਾਰ ਕਰਨ ਲੜਾਈਆ। ਕਿਉਂ ਸ਼ਰਅ ਵਾਲੇ ਚਲਦੇ ਛੁਰੇ, ਸ਼ਰੀਅਤ ਕਰੇ ਲੜਾਈਆ। ਮੰਤਰ ਹੱਕ ਕਿਸੇ ਨਾ ਫੁਰੇ, ਫ਼ੁਰਨਾ ਮਨ ਨਾ ਕੋਇ ਤਜਾਈਆ। ਵਹਿੰਦੇ ਵਹਿਣ ਜਾਂਦੇ ਰੁੜ੍ਹੇ, ਅੱਗੇ ਹੋ ਨਾ ਕੋਇ ਬਚਾਈਆ। ਆਤਮ ਪਰਮਾਤਮ ਕਿਸੇ ਨਾ ਜੁੜੇ, ਧੁਰ ਦਾ ਮੇਲ ਨਾ ਕੋਇ ਮਿਲਾਈਆ। ਸਚ ਵਸਤ ਤੋਂ ਸਾਰੇ ਦਿਸਣ ਥੁੜੇ, ਅਗੰਮ ਝੋਲੀ ਨਾ ਕੋਇ ਭਰਾਈਆ। ਕੂੜੀ ਕਿਰਿਆ ਕਰਨੋਂ ਮੂਲ ਨਾ

❋

❋

ਮੁੜੇ, ਸ਼ਾਸਤਰ ਸਿਮਰਤ ਵੇਦ ਪੁਰਾਨ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਕਰਤਾ ਨੂਰ ਅਲਾਹੀਆ। ਸਦੀ ਚੌਧਵੀਂ ਕਹੇ ਮੈਂ ਸੁਣੀ ਆਵਾਜ਼ ਧੀਮੀ, ਧਰਮ ਧਾਰ ਜਣਾਈਆ। ਗੁਰ ਅਵਤਾਰ ਪੈਗ਼ੰਬਰੋ ਕਿਉਂ ਪਾਈ ਨੀਵੀਂ, ਸਿਰ ਸਕੇ ਨਾ ਕੋਇ ਉਠਾਈਆ। ਆਤਮ ਮੁਹੱਬਤ ਵਿਚ ਰਹੀ ਕਿਸੇ ਨਾ ਤੀਵੀਂ, ਤ੍ਰੀਮਤ ਰੰਗ ਨਾ ਕੋਇ ਰੰਗਾਈਆ। ਮਸਤੀ ਵਿਚ ਨਾ ਹੋਈ ਖੀਵੀ, ਖ਼ੈਰਖਾਹੀ ਨਜ਼ਰ ਕੋਇ ਨਾ ਆਈਆ। ਵੇਖੋ ਆਪਣੀ ਸਦੀ ਸਦੀਵੀ, ਜੋ ਪੈਂਡਾ ਰਹੀ ਮੁਕਾਈਆ। ਪਰਮ ਪੁਰਖ ਦੀ ਸਚ ਧਾਰ ਦਿਸੇ ਕੋਇ ਨਾ ਬੀਵੀ, ਖ਼ਾਵੰਦ ਖ਼ੁਦ ਖ਼ੁਦਾ ਨਾ ਕੋਇ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਕਰਤਾ ਇਕ ਅਖਵਾਈਆ। ਸਦੀ ਚੌਧਵੀਂ ਕਹੇ ਮੈਨੂੰ ਸੰਦੇਸ਼ਾ ਦਿਤਾ ਬਿਨਾ ਜ਼ਬਾਨ ਹੌਲੀ, ਅਗੰਮ ਆਵਾਜ਼ ਸੁਣਾਈਆ। ਚਾਰ ਕੁੰਟ ਪਾ ਰੌਲੀ, ਦਹਿ ਦਿਸ਼ਾ ਦੇ ਸੁਣਾਈਆ । ਅਬਿਨਾਸ਼ੀ ਕਰਤਾ ਪ੍ਰਗਟ ਉਪਰ ਧੌਲੀ, ਧਰਨੀ ਧਰਤ ਧਵਲ ਵੇਖ ਵਖਾਈਆ। ਚਾਰ ਜੁਗ ਦੀ ਬਦਲਣ ਆਇਆ ਬੋਲੀ, ਅਨਬੋਲਤ ਆਪਣਾ ਰਾਗ ਸੁਣਾਈਆ। ਸਚ ਪਿਆਰ ਮੁਹੱਬਤ ਦੀ ਖੇਲੇ ਹੋਲੀ, ਧੁਰ ਦਾ ਰੰਗ ਆਪ ਚੜ੍ਹਾਈਆ। ਜਨ ਭਗਤਾਂ ਚੁੱਕਣ ਆਇਆ ਡੋਲੀ, ਆਪਣੇ ਕੰਧ ਲਏ ਉਠਾਈਆ। ਸਾਚਾ ਤੋਲਣ ਰਿਹਾ ਤੋਲੀ, ਤਰਾਜ਼ੂ ਇਕੋ ਇਕ ਵਖਾਈਆ। ਜੋਤੀ ਧਾਰ ਸਭ ਦੇ ਅੰਦਰ ਮੌਲੀ, ਹਰਿਜਨ ਆਪਣਾ ਮੇਲ ਮਿਲਾਈਆ। ਪੂਰਾ ਕਰੇ ਕੀਤਾ ਇਕ਼ਰਾਰ ਕੌਲੀ, ਕਵਲ ਨੈਣ ਨੂਰ ਅਲਾਹੀਆ । ਜਿਸ ਦੀ ਰੁਤ ਬਸੰਤੀ ਮੌਲੀ, ਪੱਤ ਟਾਹਣੀ ਗੁਲ ਗੁਲਸ਼ਨ ਗੁਰਮੁਖ ਆਪ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਸਰਨਾਈਆ। ਸਦੀ ਚੌਧਵੀਂ ਕਹੇ ਮੈਂ ਸੁਣਿਆ ਹੁਕਮ ਅਸਮਾਨੀ, ਇਸਮ ਜਿਸਮ ਬਾਹਰ ਜਣਾਈਆ। ਜਲਵਾ ਤੱਕਿਆ ਅਗੰਮ ਨੁਰਾਨੀ, ਤਤਵ ਤਤ ਨਾ ਕੋਇ ਵਖਾਈਆ। ਸ਼ਬਦੀ ਧਾਰ ਵੇਖੀ ਰੁਹਾਨੀ, ਰੂਹ ਬੁਤ ਕਰੇ ਸਫ਼ਾਈਆ। ਕੂੜੀ ਕਿਰਿਆ ਕੱਢੇ ਬੇਈਮਾਨੀ, ਬੇਵਾ ਰਹਿਣ ਕੋਇ ਨਾ ਪਾਈਆ। ਅੰਮ੍ਰਿਤ ਰਸ ਦੇਵੇ ਪਾਣੀ, ਆਬੇਹਯਾਤ ਪਿਆਈਆ। ਨਾਮ ਸੁਣਾ ਅਗੰਮੀ ਬਾਣੀ, ਬਾਣ ਅਣਿਆਲਾ ਤੀਰ ਲਗਾਈਆ। ਝਗੜਾ ਮੁਕਾ ਕੇ ਚਾਰੇ ਖਾਣੀ, ਚਾਰੋਂ ਕੁੰਟ ਵੇਖ ਵਖਾਈਆ। ਸੁਰਤੀ ਸ਼ਬਦ ਬਣਾ ਕੇ ਹਾਣੀ, ਧੁਰ ਦਾ ਮੇਲਾ ਰਿਹਾ ਮਿਲਾਈਆ। ਲੇਖਾ ਜਾਣ ਜੀਵ ਪ੍ਰਾਣੀ, ਲੱਖ ਚੁਰਾਸੀ ਖੋਜ ਖੁਜਾਈਆ। ਸ਼ਾਹੋ ਭੂਪ ਬਣ ਸੁਲਤਾਨੀ, ਧੁਰ ਦਾ ਹੁਕਮ ਇਕ ਦ੍ਰਿੜਾਈਆ। ਕਰੇ ਖੇਲ ਦੋ ਜਹਾਨੀ, ਬ੍ਰਹਿਮੰਡ ਖੰਡ ਵੇਖ ਵਖਾਈਆ। ਕਲਜੁਗ ਕੂੜੀ ਕਿਰਿਆ ਮੇਟੇ ਤੁਗ਼ਿਆਨੀ, ਸਤਿ ਸਚ ਲਏ ਉਪਜਾਈਆ। ਸ਼ਰਅ ਰਹੇ ਨਾ ਕੋਇ ਸ਼ੈਤਾਨੀ, ਸ਼ਮਅ ਇਕੋ ਕਰੇ ਰੁਸ਼ਨਾਈਆ। ਸਾਚੀ ਮੰਜ਼ਲ ਦੱਸ ਆਸਾਨੀ, ਦਰਗਾਹ ਸਾਚੀ ਮੇਲ ਮਿਲਾਈਆ। ਜਨ ਭਗਤਾਂ ਦੇਣੀ ਨਾ ਪਏ ਕ਼ੁਰਬਾਨੀ, ਕਰਬਲਾ ਰੂਪ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਵੱਡਾ ਬੇਪ੍ਰਵਾਹੀਆ। ਸਦੀ ਚੌਧਵੀਂ ਕਹੇ ਮੈਂ ਰਾਤੀਂ ਮੂਲ ਨਾ ਸੁੱਤੀ, ਨੇਤਰ ਅੱਖ ਨਾ ਕੋਇ ਲਗਾਈਆ। ਪਰਵਰਦਿਗਾਰ ਦੀ ਕਟਦੀ ਰਹੀ ਬੁੱਤੀ, ਬੁਤਖਾਨੇ ਖੋਜ ਖੁਜਾਈਆ। ਮੇਰੀ ਘਸ ਕੇ ਟੁੱਟ ਗਈ ਜੁੱਤੀ, ਚੰਮ ਦ੍ਰਿਸ਼ਟੀ ਲਈ ਬਦਲਾਈਆ। ਮੇਰੀ ਔਧ ਅਜੇ ਨਾ ਮੁਕੀ, ਬਾਕੀ ਹਿੱਸਾ ਸੋਭਾ ਪਾਈਆ। ਮੈਂ ਰੋਟੀ ਖਾ ਕੇ ਸੁੱਕੀ, ਆਪਣਾ ਝਟ ਲੰਘਾਈਆ। ਮੈਂ ਫਿਰਾਂ ਪਰਬਤ ਟਿੱਲੇ ਪਹਾੜ ਉਚੀ, ਜੰਗਲ ਜੂਹਾਂ ਖੋਜ ਖੁਜਾਈਆ। ਦੀਨ ਦੁਨੀ ਵੇਖੀ ਦੁਖੀ,

❋

❋

ਹਾਹਾਕਾਰ ਕਰੇ ਲੋਕਾਈਆ। ਭਾਗ ਲੱਗਾ ਕਿਸੇ ਨਾ ਕੁੱਖੀ, ਵਡਿਆਈ ਮਿਲੇ ਨਾ ਕਿਸੇ ਜਣੇਂਦੀ ਮਾਈਆ। ਪ੍ਰਭ ਦੀ ਧਾਰ ਅਗੰਮੀ ਲੁਕੀ, ਲੁਕ਼ਮਾਨ ਵੇਖ ਨੀਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਆਤਮ ਕਰ ਕੇ ਸੁੱਚੀ, ਸਚ ਸੁਚ ਆਪਣਾ ਨਾਮ ਸਮਝਾਈਆ।