੧੨ ਪੋਹ ਸ਼ਹਿਨਸ਼ਾਹੀ ਸੰਮਤ ੪ ਗੂੜ੍ਹਾ ਰਾਮ ਦੇ ਗ੍ਰਹਿ ਸਈ ਕੈਂਪ ਜੰਮੂ
ਸਦੀ ਚੌਧਵੀਂ ਕਹੇ ਮੈਨੂੰ ਪ੍ਰਭ ਨੇ ਵਖਾਇਆ ਇਕ ਹਰੂਫ਼, ਜੋ ਮਜਮੂਆ ਹਰਫ਼ਾਂ ਨਜ਼ਰੀ ਆਈਆ। ਜਿਸ ਨਾਲ ਪਿਛਲੇ ਹੁਕਮ ਹੁੰਦੇ ਮਨਸੂਖ਼, ਅਗਲਾ ਹੁਕਮ ਅਗੰਮ ਵਰਤਾਈਆ। ਸਾਚੇ ਨਾਮ ਦਾ ਮਿਲੇ ਰਸੂਖ਼, ਰੁਸਵਾ ਕਰੇ ਜਗਤ ਲੋਕਾਈਆ। ਝਗੜਾ ਮਿਟੇ ਹਰਖ ਦੂਖ, ਦਲਿਦ੍ਰਾਂ ਡੇਰਾ ਢਾਹੀਆ। ਭਾਗ ਲਗਾਏ ਪੰਜ ਭੂਤ, ਕਾਇਆ ਤਤ ਕਰੇ ਰੁਸ਼ਨਾਈਆ। ਵੇਖ ਵਖਾਏ ਚਾਰੇ ਕੂਟ, ਦਹਿ ਦਿਸ਼ਾ ਫੋਲ ਫੁਲਾਈਆ। ਲਹਿਣਾ ਮੁਕਾ ਕੇ ਜੂਠ ਝੂਠ, ਸਚ ਸੁਚ ਲਏ ਪ੍ਰਗਟਾਈਆ। ਸੰਤ ਸੁਹੇਲੇ ਬਣਾ ਕੇ ਸੁਤ, ਆਤਮ ਪਰਮਾਤਮ ਜੋੜ ਜੁੜਾਈਆ। ਜਗਤ ਸੁਹੰਜਣੀ ਕਰ ਕੇ ਰੁੱਤ, ਪੱਤ ਟਾਹਣੀ ਆਪ ਮਹਿਕਾਈਆ। ਨਿਰਗੁਣ ਧਾਰ ਆਪੇ ਉਠ, ਦੋ ਜਹਾਨਾਂ ਵੇਖ ਵਖਾਈਆ। ਜਨ ਭਗਤਾਂ ਉਪਰ ਤੁੱਠ, ਜੁਗ ਜਨਮ ਦੇ ਵਿਛੜੇ ਲਏ ਜੁੜਾਈਆ। ਚਰਨ ਪ੍ਰੀਤੀ ਦੱਸ ਕੇ ਓਟ, ਓੜਕ ਆਪਣਾ ਘਰ ਵਖਾਈਆ। ਜਿਥੇ ਪ੍ਰਕਾਸ਼ ਨਿਰਗੁਣ ਜੋਤ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਦਰ ਸੁਹੰਜਣਾ ਇਕ ਸੁਹਾਈਆ। ਸਦੀ ਚੌਧਵੀਂ ਕਹੇ ਮੈਨੂੰ ਨਜ਼ਰ ਆਇਆ ਅਗੰਮਾ ਹਰਫ਼, ਜਿਸ ਦਾ ਹਿੱਸਾ ਨਾ ਕੋਇ ਵੰਡਾਈਆ। ਚਾਰੋਂ ਕੁੰਟ ਵਸਿਆ ਦਹਿ ਦਿਸ਼ਾ ਅਗੰਮੀ ਤਰਫ਼, ਜ਼ਿਮੀਂ ਅਸਮਾਨਾਂ ਸੋਭਾ ਪਾਈਆ। ਨਿਰਗੁਣ ਧਾਰ ਨਜ਼ਰ ਨਾ ਆਇਆ ਫ਼ਰਕ਼, ਫ਼ਿਰਕ਼ਾ ਵੰਡ ਨਾ ਕੋਇ ਵੰਡਾਈਆ। ਦੀਨਾਂ ਮਜ਼੍ਹਬਾਂ ਕਰ ਕੇ ਤਰਕ, ਦਰ ਠਾਂਡੇ ਸੋਭਾ ਪਾਈਆ। ਜਿਥੇ ਨਾ ਜ਼ਿਮੀਂ ਨਾ ਫ਼ਰਸ਼, ਖ਼ਾਕੀ ਫ਼ਰਸ਼ ਨਾ ਕੋਇ ਵਖਾਈਆ। ਨਾ ਕੋਈ ਨਾਰ ਨਾ ਕੋਈ ਮਰਦ, ਤਤ ਵਜੂਦ ਨਾ ਕੋਇ ਵਡਿਆਈਆ। ਨਾ ਕੋਈ ਗੁਰ ਅਵਤਾਰ ਪੈਗ਼ੰਬਰ ਕਰੇ ਅਰਜ਼, ਵਿਸ਼ਨ ਬ੍ਰਹਮਾ ਸ਼ਿਵ ਨਾ ਸੀਸ ਨਿਵਾਈਆ। ਨਾ ਕੋਈ ਰੋਗ ਸੋਗ ਚਿੰਤਾ ਗ਼ਮ ਮਰਜ਼, ਮਰੀਜ਼ ਬਿਸਤਰ ਸੇਜ ਨਾ ਕੋਇ ਬਿਠਾਈਆ। ਮੈਂ ਵੇਖ ਹੋਈ ਅਸਚਰਜ, ਪ੍ਰਭ ਅਚਰਜ ਕਲ ਵਰਤਾਈਆ। ਜਿਸ ਦੇ ਕੋਲ ਪਿਛਲੀ ਸਭ ਦੀ ਫ਼ਰਦ, ਲੇਖਾ ਰਖਿਆ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟੀ ਦੀ ਆਸ਼ਾ ਵੇਖੇ ਨਾਵਲਦ, ਵਲਦੀਅਤ ਭੇਵ ਕੋਇ ਨਾ ਆਈਆ।
੧੨ ਪੋਹ ਸ਼ਹਿਨਸ਼ਾਹੀ ਸੰਮਤ ੪ ਨੰਦੂ ਸ਼ਾਹ ਦੇ ਗ੍ਰਹਿ ਸਈ ਕੈਂਪ ਜੰਮੂ
ਸਦੀ ਚੌਧਵੀਂ ਕਹੇ ਮੈਂ ਕਹਿਣਾ ਹੱਸ ਹੱਸ, ਬਿਨ ਬੁੱਲਾਂ ਬੁੱਲ ਹਿਲਾਈਆ। ਸਚਖੰਡ ਦਵਾਰੇ ਦੇਣਾ ਦੱਸ, ਦਹਿ ਦਿਸ਼ਾ ਜਗਤ ਤਜਾਈਆ।
❋
❋
ਗੁਰ ਅਵਤਾਰ ਪੈਗ਼ੰਬਰੋ ਆਓ ਨੱਸ, ਭੱਜੋ ਚਾਈਂ ਚਾਈਂਆ। ਤੁਹਾਨੂੰ ਵਖਾਵਾਂ ਆਤਮ ਪਰਮਾਤਮ ਦਾ ਹੁੰਦਾ ਜਸ, ਰਾਗ ਸਾਂਝਾ ਬੇਪ੍ਰਵਾਹੀਆ। ਜਿਹੜੇ ਕਦੀ ਨਾ ਹੁੰਦੇ ਵਖ, ਵਖਰਾ ਘਰ ਨਾ ਕੋਇ ਬਣਾਈਆ। ਬਾਹਰ ਤੱਕਣ ਕਦੇ ਨਾ ਅੱਖ, ਅੰਦਰ ਮਿਲ ਕੇ ਖ਼ੁਸ਼ੀ ਵਖਾਈਆ। ਨਾਮ ਨਿਧਾਨਾ ਰਸ ਚੱਖ, ਜਿਹਵਾ ਰਸ ਗਏ ਗਵਾਈਆ। ਹਿਰਦੇ ਮੰਨ ਕੇ ਸਚ, ਪ੍ਰਭ ਨੂੰ ਸੀਸ ਨਿਵਾਈਆ। ਚਰਨੀ ਰਹੇ ਢੱਠ, ਨਿਉਂ ਨਿਉਂ ਲਾਗਣ ਪਾਈਂਆ। ਭਗਤਾਂ ਹੋਇਆ ਇਕੱਠ, ਮਿਲ ਕੇ ਵੱਜੀ ਵਧਾਈਆ। ਤੂੰ ਮੇਰਾ ਮੈਂ ਤੇਰਾ ਢੋਲਾ ਰਹੇ ਰਟ, ਤੁਹਾਡੀ ਛੱਡੀ ਪੜ੍ਹਾਈਆ। ਸਭ ਦੀ ਉਜਲ ਹੋ ਗਈ ਮਤਿ, ਬੁੱਧ ਬਿਬੇਕ ਜਣਾਈਆ। ਜਗਤ ਦਵਾਰ ਨਾ ਉਬਲੀ ਰਤ, ਕੂੜੀ ਤ੍ਰਿਸ਼ਨਾ ਦਿਤੀ ਗਵਾਈਆ। ਜਦ ਬੋਲਣ ਤੇ ਬੋਲਣ ਨਾਅਰਾ ਹੱਕ, ਹਕ਼ੀਕ਼ਤ ਦੱਸੇ ਥਾਉਂ ਥਾਈਂਆ;। ਅੰਮ੍ਰਿਤ ਆਤਮ ਪੀ ਕੇ ਰਸ, ਰਸਤਾ ਪਿਛਲਾ ਗਏ ਭੁਲਾਈਆ। ਦੁਨੀਆ ਨਾਲੋਂ ਹੋ ਕੇ ਵੱਖ, ਸ੍ਰਿਸ਼ਟੀ ਆਪਣੀ ਲਈ ਵਸਾਈਆ। ਜਿਥੇ ਵਸੇ ਪੁਰਖ ਸਮਰਥ, ਹਰਿ ਕਰਤਾ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਫ਼ਰਮਾਨਾ ਆਪ ਸੁਣਾਈਆ। ਸਦੀ ਚੌਧਵੀਂ ਕਹੇ ਮੇਰੀ ਠੀਕ ਰਹੀ ਨਾ ਸੁਰਤੀ, ਕੀ ਠਾਕਰ ਖੇਲ ਵਖਾਈਆ। ਮੈਂ ਖਲੋ ਗਈ ਤੁਰਦੀ ਤੁਰਦੀ, ਕ਼ਦਮ ਨਾ ਅੱਗੇ ਵਧਾਈਆ। ਮੈਨੂੰ ਖੇਲ ਆ ਗਈ ਯਾਦ ਅਨੰਦਪੁਰ ਦੀ, ਜੋ ਗੋਬਿੰਦ ਦਿਤੀ ਸਮਝਾਈਆ। ਮੈਨੂੰ ਵਿਚਾਰ ਆ ਗਈ ਦੇਵਤ ਸੁਰ ਦੀ, ਸੁਰ ਅਸੁਰ ਦੋਵੇਂ ਵੇਖ ਵਖਾਈਆ। ਮੈਨੂੰ ਸਮਝ ਆ ਗਈ ਸੱਚੇ ਸਤਿਗੁਰ ਦੀ, ਕਵਣ ਗੁਰੂ ਗੁਰਦੇਵ ਰੂਪ ਬਦਲਾਈਆ। ਜਾਂ ਖੇਲ ਤੱਕਾਂ ਤੇ ਸ੍ਰਿਸ਼ਟੀ ਵੇਖਾਂ ਰੁੜ੍ਹਦੀ, ਕਲਜੁਗ ਕੂੜਾ ਵਹਿਣ ਵਹਾਈਆ। ਮਾਇਆ ਮਮਤਾ ਵਿਚ ਮੁਰਦੀ, ਜ਼ਿਦਗੀ ਜ਼ਿੰਦਗਾਨੀ ਨਾ ਕੋਇ ਵਖਾਈਆ। ਨਿਮਕ ਵਾਂਗ ਜਾਏ ਖੁਰਦੀ, ਸਾਬਤ ਸੂਰਤ ਨਜ਼ਰ ਕੋਇ ਨਾ ਆਈਆ। ਜਨ ਭਗਤਾਂ ਫੇਰ ਸੰਗਤ ਵੇਖੀ ਜੁੜਦੀ, ਗੁਰਮੁਖ ਮਿਲ ਕੇ ਵੱਜੇ ਵਧਾਈਆ। ਜਿਹੜੀ ਆਪਣੀ ਮੰਜ਼ਲੋਂ ਮੂਲ ਨਾ ਮੁੜਦੀ, ਅਧਵਿਚਕਾਰ ਨਾ ਕੋਇ ਅਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਵਰ ਦਾਤੇ ਤੇਰੀ ਬੇਪ੍ਰਵਾਹੀਆ। ਸਦੀ ਚੌਧਵੀਂ ਕਹੇ ਗੁਰ ਅਵਤਾਰ ਪੈਗ਼ੰਬਰੋ ਭੱਜ ਕੇ ਆਓ ਛੇਤੀ, ਸ਼ਰਅ ਵਾਲਿਓ ਦਿਓ ਵਖਾਈਆ। ਤੁਹਾਡੀ ਸ਼ਰਅ ਵਾੜ ਨੂੰ ਖਾ ਗਈ ਖੇਤੀ, ਖ਼ਸਮ ਕਿਰਸਾਣ ਨਾ ਕੋਇ ਬਣਾਈਆ। ਸ਼ਾਸਤਰ ਸਿਮਰਤ ਦਾ ਰਿਹਾ ਕੋਇ ਨਾ ਭੇਤੀ, ਪਰਦਾ ਅੰਦਰੋਂ ਨਾ ਕੋਇ ਉਠਾਈਆ। ਸਭ ਨੂੰ ਭੁੱਲ ਗਈ ਤੁਹਾਡੀ ਨੇਕੀ, ਬਦੀਆਂ ਵਿਚ ਹੋਈ ਲੋਕਾਈਆ। ਮੈਂ ਖੇਲ ਵੇਖਿਆ ਲੋਕਮਾਤ ਆਪਣੇ ਪੇਕੀਂ, ਅੱਗੇ ਸੌਹਰਾ ਘਰ ਰਾਹ ਤਕਾਈਆ। ਮੈਂ ਹੁਣ ਨਹੀਂ ਰਹਿਣਾ ਪ੍ਰਦੇਸੀ, ਪ੍ਰਦੇਸਣ ਹੋ ਕੇ ਨਾ ਝਟ ਲੰਘਾਈਆ। ਮੈਂ ਪ੍ਰਭ ਦੇ ਘਰ ਕੰਨਿਆ ਜੰਮੀ ਪਲੇਠੀ, ਜਿਸ ਨੂੰ ਜੰਮਣ ਵਾਲੀ ਇਕੋ ਮਾਈਆ। ਮੈਂ ਓਸ ਪ੍ਰਭੂ ਦੀ ਬੇਟੀ, ਜਿਸ ਦਾ ਰੂਪ ਰੰਗ ਰੇਖ ਨਾ ਕੋਇ ਵਖਾਈਆ। ਮੇਰੀ ਸਭ ਤੋਂ ਵਖਰੀ ਨੇਕੀ, ਚਾਰ ਜੁਗ ਗੁਰ ਅਵਤਾਰ ਪੈਗ਼ੰਬਰ ਸਕਿਆ ਨਾ ਕੋਇ ਸਮਝਾਈਆ। ਮੇਰੀ ਦੋ ਜਹਾਨ ਤੋਂ ਬਾਹਰ ਰੇਖੀ, ਜਿਸ ਦੀ ਰੇਖਾ ਨਜ਼ਰ ਕਿਸੇ ਨਾ ਆਈਆ। ਮੈਨੂੰ ਲਭਦੇ ਗਏ ਸੋਢੀ ਵੇਦੀ, ਵੇਦਾਂ ਵਾਲੇ ਧਿਆਨ ਲਗਾਈਆ। ਪੈਗ਼ੰਬਰ ਮੁੱਛ ਦਾੜ੍ਹੀ ਲਾ ਕੇ ਮਹਿੰਦੀ, ਮੇਰਾ ਰੰਗ ਗਏ ਰੰਗਾਈਆ। ਕਾਅਬੇ ਬਣਾ ਕੇ ਦਿਸ਼ਾ ਲਹਿੰਦੀ, ਹਿੱਸੇ ਗਏ ਵੰਡਾਈਆ। ਮੈਂ ਕੂਕ ਕੂਕ ਮੰਬਰ ਮੁਨਾਰਿਆਂ ਉਤੇ ਕਹਿੰਦੀ, ਕਲਮਾ ਧੁਰ ਦਾ ਹੱਕ ਸੁਣਾਈਆ। ਬਿਨਾ ਭਗਤਾਂ ਤੋਂ ਮੇਰੀ ਚੁੱਕੇ ਕੋਇ ਨਾ
❋
❋
ਵਹਿੰਗੀ, ਚਾਰ ਕਹਾਰ ਚਾਰ ਯਾਰੀ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਆਪਣਾ ਹੁਕਮ ਵਰਤਾਈਆ। ਸਦੀ ਚੌਧਵੀਂ ਕਹੇ ਗੁਰ ਅਵਤਾਰ ਪੈਗ਼ੰਬਰੋ ਪਰਦੇ ਖੋਲ੍ਹ ਕੇ ਮਾਰੋ ਝਾਕੀ, ਨਾਪੜਦ ਦਿਆਂ ਕਰਾਈਆ। ਵੇਖੋ ਖੇਲ ਪੁਰਖ ਅਬਿਨਾਸ਼ੀ, ਹਰਿ ਕਰਤਾ ਰਿਹਾ ਕਰਾਈਆ। ਜਿਥੇ ਚਲੇ ਨਾ ਕੋਇ ਉਸਤਾਦੀ, ਸ਼ਾਗਿਰਦ ਸ਼ਰਅ ਨਾ ਕੋਇ ਬਣਾਈਆ। ਸਾਜ਼ ਵੱਜੇ ਨਾ ਕੋਇ ਰਬਾਬੀ, ਤੰਦ ਸਿਤਾਰ ਨਾ ਕੋਇ ਹਿਲਾਈਆ। ਮਿਤ੍ਰ ਦਿਸੇ ਨਾ ਕੋਇ ਅਹਿਬਾਬੀ, ਮਹਿਬੂਬ ਇਕੋ ਨੂਰ ਅਲਾਹੀਆ। ਜਿਸ ਦਾ ਹੁਕਮ ਸਵਾਲ ਨਾ ਕਦੇ ਜਵਾਬੀ, ਧੁਰ ਫ਼ਰਮਾਨਾ ਇਕ ਦ੍ਰਿੜਾਈਆ। ਸਾਰੇ ਸੱਯਦਾ ਕਰੋ ਆਦਾਬੀ, ਨਮਸਤਿਆਂ ਵਿਚ ਸੀਸ ਝੁਕਾਈਆ। ਮੈਂ ਚਾਹੁੰਦੀ ਛੱਬੀ ਪੋਹ ਨੂੰ ਗੁਰਮੁਖਾਂ ਦੇ ਕੋਲ ਰੁਮਾਲ ਹੋਣ ਅਨਾਭੀ, ਮੁਹੰਮਦ ਦੀ ਖ਼ਾਹਿਸ਼ ਅੰਤਮ ਆਸ ਦਿਆਂ ਸਮਝਾਈਆ। ਮੈਂ ਬੜੀ ਹੋਈ ਬੇਤਾਬੀ, ਬਿਹਬਲ ਹੋ ਕੇ ਰਹੀ ਕੁਰਲਾਈਆ। ਮੈਂ ਖੇਲ ਵੇਖਣਾ ਅਨਾਦੀ, ਜੋ ਧੁਰ ਦਾ ਮਾਲਕ ਦਏ ਵਖਾਈਆ। ਝਗੜਾ ਮੁਕੌਣਾ ਮੁੱਲਾ ਕ਼ਾਜ਼ੀ, ਕ਼ਜ਼ਾ ਦਾ ਡੇਰਾ ਦੇਣਾ ਢਾਹੀਆ। ਮੈਂ ਆਦਤ ਛੱਡਣੀ ਮਾਜ਼ੀ, ਮਜ਼ਾਕ਼ ਪਿਛਲਾ ਦੇਣਾ ਉਡਾਈਆ। ਭਗਤਾਂ ਨਾਲ ਮਿਲ ਕੇ ਮੇਰੀ ਤਬੀਅਤ ਹੋਵੇ ਰਾਜ਼ੀ, ਰਾਜ਼ਕ ਰਹੀਮ ਮਿਲ ਕੇ ਦੇਵੇ ਮਾਣ ਵਡਿਆਈਆ। ਜੋ ਮਾਲਕ ਧੁਰ ਦਾ ਆਦੀ, ਅੰਤ ਆਪਣੇ ਵਿਚ ਰਖਾਈਆ। ਲੇਖਾ ਜਾਣੇ ਧਰਮ ਸਮਾਜੀ, ਧੁਰ ਦਰਬਾਰਾ ਇਕ ਪ੍ਰਗਟਾਈਆ। ਗੁਰ ਅਵਤਾਰ ਪੈਗ਼ੰਬਰੋ ਸਚ ਦਵਾਰੇ ਦੇ ਸਾਰੇ ਬਣ ਜਾਓ ਹਾਜੀ, ਹੁਜਰਾ ਇਕੋ ਵੇਖ ਸੀਸ ਨਿਵਾਈਆ। ਅੰਤ ਅਖ਼ੀਰ ਰਹੇ ਕੋਈ ਨਾ ਬਾਗ਼ੀ, ਬਗ਼ਾਵਤ ਵਿਚ ਅਦਾਵਤ ਵਿਚ ਦੀਨ ਦੁਨੀ ਦੇਣੀ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧੁਰ ਦੇ ਹੁਕਮ ਨਾਲ ਸਭ ਨੂੰ ਜਾਏ ਸਾਧੀ, ਸਾਧਨਾ ਆਪਣਾ ਨਾਮ ਇਕ ਵਖਾਈਆ।
੧੨ ਪੋਹ ਸ਼ਹਿਨਸ਼ਾਹੀ ਸੰਮਤ ੪ ਰੰਗੀਲਾ ਰਾਮ ਦੇ ਗ੍ਰਹਿ ਸਈ ਕੈਂਪ ਜੰਮੂ
ਸਦੀ ਚੌਧਵੀਂ ਕਹੇ ਗੁਰ ਅਵਤਾਰ ਪੈਗ਼ੰਬਰ ਵੇਖੋ ਚਟਕ, ਬਿਨ ਅੱਖਾਂ ਅੱਖ ਉਠਾਈਆ। ਦੀਨ ਮਜ਼੍ਹਬ ਸਾਰੇ ਰਹੇ ਭਟਕ, ਸਾਂਤਕ ਸਤਿ ਨਾ ਕੋਇ ਕਰਾਈਆ। ਕੂੜੀ ਕਿਰਿਆ ਮਾਇਆ ਮਮਤਾ ਚਾਰੋਂ ਕੁੰਟ ਚੜ੍ਹਿਆ ਕਟਕ, ਅੱਗੇ ਹੋ ਨਾ ਕੋਇ ਅਟਕਾਈਆ । ਬੋਧ ਅਗਾਧਾ ਰਿਹਾ ਕੋਈ ਨਾ ਪੰਡਤ, ਪਰਦਾ ਅੰਦਰੋਂ ਨਾ ਕੋਇ ਚੁਕਾਈਆ। ਮੁੱਲਾ ਸ਼ੇਖ਼ ਹੋਏ ਮੰਗਤ, ਦਰ ਦਰਵੇਸ਼ ਰੂਪ ਵਟਾਈਆ। ਧਰਮ ਦੀ ਦਿਸੇ ਕੋਈ ਨਾ ਸੰਗਤ, ਚਾਰ ਵਰਨ ਕਰੇ ਲੜਾਈਆ। ਤੁਹਾਡੀ ਕਿਧਰ ਗਈ ਹਿੰਮਤ, ਹੌਸਲਾ ਨਾ ਕੋਇ ਰਖਾਈਆ। ਬੇਈਮਾਨ ਦਿਸੇ ਚਾਰ ਸਿੰਮਤ, ਸਿੰਮਲ ਰੂਪ ਲਏ ਵਟਾਈਆ। ਦੀਨ ਦੁਨੀ ਬਣੀ ਨਿੰਦਕ, ਸਿਫ਼ਤੀ ਜਸ ਨਾ ਕੋਇ ਸੁਣਾਈਆ। ਮਨੂਆ ਮਨ ਕਰੇ ਇੱਲਤ, ਜਗਤ ਸ਼ਰਾਰਤ ਵਿਚ ਕੁਰਲਾਈਆ। ਅੰਤ ਅਖ਼ੀਰ ਦਰਗਾਹ ਸਾਚੀ ਕਰ ਲਓ ਮਿੰਨਤ, ਪੁਰਖ ਅਕਾਲ ਅੱਗੇ ਅਰਜ਼ੋਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੀ ਕਰਨੀ ਕਾਰ ਕਮਾਈਆ। ਸਦੀ ਚੌਧਵੀਂ ਕਹੇ ਗੁਰ ਅਵਤਾਰ ਪੈਗ਼ੰਬਰ ਮਾਤਲੋਕ ਲਿਆਓ ਤਸ਼ਰੀਫ਼, ਦੀਨ ਮਜ਼੍ਹਬ
❋
❋
ਦੌਲਤਖ਼ਾਨਾ ਵੇਖ ਵਖਾਈਆ । ਸਾਚੀ ਕਰੇ ਨਾ ਕੋਇ ਤਾਰੀਫ਼, ਸਿਫ਼ਤ ਹੱਕ ਨਾ ਕੋਇ ਸੁਣਾਈਆ। ਪ੍ਰਭ ਦਾ ਰਿਹਾ ਨਾ ਕੋਇ ਅਜ਼ੀਜ਼, ਬਰਖ਼ੁਰਦਾਰ ਨਾ ਕੋਇ ਅਖਵਾਈਆ। ਬੁੱਧੀ ਵਿਚ ਨਾ ਰਹੀ ਤਮੀਜ਼, ਤਮਅ ਕਰੇ ਲੜਾਈਆ। ਜਿਸ ਦੀ ਕਰਦੇ ਗਏ ਉਡੀਕ, ਆਸਾ ਇਕ ਰਖਾਈਆ । ਉਸ ਦੀ ਵੇਖੋ ਧੁਰ ਦੀ ਤਵਾਰੀਖ, ਜੋ ਤਾਰੀਖ ਰਹੀ ਬਦਲਾਈਆ। ਜਿਸ ਦਵਾਰਿਉਂ ਮਿਲਦੀ ਰਹੀ ਭੀਖ, ਭਿਛਿਆ ਨਾਮ ਝੋਲੀ ਪਾਈਆ। ਜੋ ਸਚ ਦਵਾਰੇ ਦਾ ਵਸਨੀਕ, ਲੋਕਮਾਤ ਕਰੇ ਰੁਸ਼ਨਾਈਆ। ਤੁਹਾਡਾ ਭਵਿਖਤ ਕਰੇ ਤਸਦੀਕ਼, ਸ਼ਹਾਦਤ ਧੁਰ ਦੀ ਇਕ ਭੁਗਤਾਈਆ। ਸੋ ਵਕ਼ਤ ਪਹੁੰਚਿਆ ਨਜ਼ਦੀਕ, ਦੂਰ ਦੁਰਾਡਾ ਪੰਧ ਮੁਕਾਈਆ। ਖ਼ੁਦਾ ਵੇਖੋ ਲਾਸ਼ਰੀਕ, ਜੋ ਸ਼ਿਰਕਤ ਦਏ ਗਵਾਈਆ। ਜਿਸ ਦੇ ਉਤੇ ਹੱਕ ਉਮੀਦ, ਆਸ਼ਾ ਪੂਰ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦੀ ਹੁਕਮ ਕਰੇ ਤਾਈਦ, ਤਾਬੇਦਾਰੀ ਸਭ ਦੀ ਵੇਖ ਵਖਾਈਆ।
੧੨ ਪੋਹ ਸ਼ਹਿਨਸ਼ਾਹੀ ਸੰਮਤ ੪ ਨਾਨਕ ਚੰਦ ਦੇ ਗ੍ਰਹਿ ਸਈ ਕੈਂਪ ਜੰਮੂ
ਸਦੀ ਚੌਧਵੀਂ ਕਹੇ ਮੈਂ ਆਕਾਸ਼ ਉਤੇ ਸੁਣਿਆ ਇਕ ਧੜੂਕਾ, ਆਵਾਜ਼ ਅਗੰਮ ਦਿਤੀ ਪ੍ਰਗਟਾਈਆ। ਹੁਕਮ ਹੋਇਆ ਦੀਨ ਦੁਨੀ ਦਾ ਲੇਖਾ ਹੋਣਾ ਮਤਰੂਕਾ, ਵਖਰਾ ਰਾਹ ਨਾ ਕੋਇ ਚਲਾਈਆ। ਹੁਕਮ ਵਰਤਣਾ ਸ਼ਬਦ ਗੁਰੂ ਕਾ, ਸਤਿਗੁਰ ਇਕੋ ਸੋਭਾ ਪਾਈਆ। ਸਤਿਜੁਗ ਵਕ਼ਤ ਸੁਹੰਜਣਾ ਹੋਵੇ ਸ਼ੁਰੂ ਕਾ, ਸ਼ਰਅ ਸ਼ਰੀਅਤ ਡੇਰਾ ਢਾਹੀਆ। ਗੁਰਮੁਖ ਵਿਰਲਾ ਭਗਤ ਜਨ ਸਾਚੇ ਮਾਰਗ ਤੁਰੂਗਾ, ਜਿਸ ਤੁਰਤ ਆਪਣਾ ਹੁਕਮ ਮਨਾਈਆ। ਜਗਤ ਵਾਸਨਾ ਵਿਚੋਂ ਮੁੜੂਗਾ, ਮਨ ਮਮਤਾ ਡੇਰਾ ਢਾਹੀਆ। ਸਾਚਾ ਮੰਤਰ ਅੰਤਰ ਫੁਰੂਗਾ, ਨਿਰਗੁਣ ਸਰਗੁਣ ਆਪਣੀ ਕਾਰ ਕਮਾਈਆ। ਕੂੜੀ ਕਿਰਿਆ ਬੇੜਾ ਸ਼ੌਹ ਦਰਿਆ ਰੁੜੂਗਾ, ਅੱਗੇ ਹੋ ਨਾ ਕੋਇ ਅਟਕਾਈਆ। ਨਾਮ ਭੰਡਾਰਾ ਚਾਰ ਵਰਨਾਂ ਕੋਲ ਥੁੜੂਗਾ, ਖ਼ਾਲੀ ਝੋਲੀ ਨਾ ਕੋਇ ਭਰਾਈਆ। ਮਾਨਵ ਮਾਨਵ ਨਾਲ ਲੜੂਗਾ, ਸੁਲਹ ਸਚ ਨਾ ਕੋਇ ਕਰਾਈਆ। ਭਗਤ ਭਗਵਾਨ ਨਾਲ ਜੁੜੂਗਾ, ਜੁਗ ਵਿਛੜੇ ਮੇਲ ਮਿਲਾਈਆ। ਕਲਜੁਗ ਗੁਰੂ ਚੇਲਿਆਂ ਦੇ ਹੁਕਮ ਨਾਲ ਤੁਰੂਗਾ, ਆਪਣੀ ਦੱਸੇ ਨਾ ਕੋਇ ਵਡਿਆਈਆ। ਡੰਕਾ ਵੱਜਣਾ ਦੁੜੂ ਦੁੜੂ ਦਾ, ਦੋਹਰੀ ਖੇਲ ਖਿਲਾਈਆ। ਕੋਈ ਵਿਰਲਾ ਗੁਰਮੁਖ ਜੀਵਤ ਮਰੂਗਾ, ਜੋ ਸਤਿਗੁਰ ਚਰਨ ਗੋਰ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਦੀ ਕਰਨੀ ਕਾਰ ਕਰੂਗਾ। ਸਦੀ ਚੌਧਵੀਂ ਕਹੇ ਧੁਰਦਰਗਾਹੀ ਵਜਦੇ ਦਬਕੇ, ਭੈ ਰਿਹਾ ਵਖਾਈਆ। ਮੈਨੂੰ ਲੇਖ ਵਖਾ ਸਭ ਕੇ, ਸਫ਼ਾ ਸਫ਼ੇ ਨਾਲ ਬਦਲਾਈਆ। ਜਨ ਭਗਤ ਮਿਲਾ ਲੱਭ ਕੇ, ਚਾਰੋਂ ਕੁੰਟ ਖੋਜ ਖੁਜਾਈਆ। ਜਿਹੜੇ ਆਸ਼ਕ ਹੋ ਗਏ ਧੁਰ ਦੇ ਰੱਬ ਦੇ, ਦੂਜਾ ਇਸ਼ਟ ਨਾ ਕੋਇ ਮਨਾਈਆ। ਤੂੰਹੀ ਤੂੰਹੀ ਕਰਕੇ ਸੱਦਦੇ, ਅੰਤਰ ਆਤਮ ਧਿਆਨ ਵਧਾਈਆ। ਨਾਤੇ ਤੋੜ ਕੇ ਕੂੜੇ ਜਗ ਦੇ, ਜਾਗਰਤ ਜੋਤ ਵੇਖ ਵਖਾਈਆ। ਸੜਨੇ ਛੱਡੇ ਕੂੜੀ ਅੱਗ ਦੇ, ਤ੍ਰਿਸ਼ਨਾ ਦਿਤੀ ਗਵਾਈਆ। ਗ੍ਰਹਿ ਵੇਖੇ ਧੁਰ ਹੱਕ ਦੇ, ਹਕ਼ੀਕ਼ਤ ਫੋਲ ਫੁਲਾਈਆ। ਭਰਮ ਰਹੇ ਨਾ ਅੰਦਰ ਸ਼ੱਕ ਦੇ, ਸਹਿਸੇ ਲਏ ਮਿਟਾਈਆ। ਖ਼ੁਸ਼ੀਆਂ ਵਿਚ ਦਿਸਣ ਹੱਸਦੇ, ਹੱਸਤੀ ਪਾ
❋
❋
ਕੇ ਬੇਪ੍ਰਵਾਹੀਆ। ਚਾਰੋਂ ਕੁੰਟ ਫਿਰਨ ਨੱਸਦੇ, ਭੱਜਣ ਵਾਹੋ ਦਾਹੀਆ। ਇਸ਼ਾਰੇ ਕਰਨ ਅੱਖ ਦੇ, ਨੇਤਰ ਨੈਣ ਹਿਲਾਈਆ। ਦਰਸ਼ਨ ਕਰਨੇ ਪੁਰਖ ਸਮਰੱਥ ਦੇ, ਜੋ ਦਾਤਾ ਧੁਰਦਰਗਾਹੀਆ। ਜੋ ਆਵਣ ਜਾਵਣ ਕੱਟ ਦਏ, ਚੁਰਾਸੀ ਫੰਦ ਕਟਾਈਆ। ਦਰਗਾਹ ਸਾਚੀ ਰੱਖ ਦਏ, ਸਚਖੰਡ ਦਵਾਰ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖ ਲਿਖਾਏ ਅਕਥਨੀ ਅਕਥ ਦੇ, ਜਿਸ ਨੂੰ ਕਥ ਸਕੇ ਕੋਇ ਨਾ ਰਾਈਆ।
੧੨ ਪੋਹ ਸ਼ਹਿਨਸ਼ਾਹੀ ਸੰਮਤ ੪ ਅਮਰੋ ਦੇਵੀ ਦੇ ਗ੍ਰਹਿ ਸਈ ਖ਼ੁਰਦ ਕੈਂਪ ਜੰਮੂ
ਸਦੀ ਚੌਧਵੀਂ ਕਹੇ ਮੈਂ ਸੋਹਲ ਛੈਲ ਛਬੀਲ ਤੇਰੀ ਮਲੂਕੜੀ, ਮਿਲਖ ਜਾਗੀਰ ਦੋ ਜਹਾਨ ਵੇਖ ਵਖਾਈਆ। ਕਿਉਂ ਬੰਦ ਕੀਤਾ ਚੌਦਾਂ ਤਬਕ ਸੰਦੂਕੜੀ, ਚੌਦਾਂ ਸਦੀਆਂ ਵੰਡ ਵੰਡਾਈਆ। ਮੈਂ ਚਾਰੋਂ ਕੁੰਟ ਫਿਰਾਂ ਕੂਕਦੀ, ਉਚੀ ਉਚੀ ਦਿਆਂ ਦੁਹਾਈਆ। ਵੇਖਿਓ ਕੋਈ ਪ੍ਰੀਤ ਕਰਿਓ ਨਾ ਆਸ਼ਕ ਮਾਸ਼ੂਕ ਦੀ, ਜੋ ਜੰਮਣ ਤੇ ਮਰ ਜਾਈਆ। ਇਕ ਮੁਹੱਬਤ ਰੱਖਿਓ ਮਹਿਬੂਬ ਦੀ, ਜੋ ਆਦਿ ਅੰਤ ਅਖਵਾਈਆ। ਜਿਹਦੀ ਖੇਲ ਸਦਾ ਜਗਤ ਕਲਬੂਤ ਦੀ, ਕਾਇਆ ਕਾਅਬੇ ਡੇਰਾ ਲਾਈਆ। ਮੰਜ਼ਲ ਦੱਸ ਆਪਣੇ ਅਰੂਜ ਦੀ, ਗ੍ਰਹਿ ਦੇਣਾ ਸਮਝਾਈਆ। ਮੈਨੂੰ ਲੋੜ ਸਦਾ ਤੇਰੇ ਮੌਜੂਦ ਦੀ, ਵਿਛੋੜਾ ਝੱਲ ਸਕਾਂ ਨਾ ਰਾਈਆ। ਖੇਲ ਮੁਕਾ ਦੇ ਦੀਨ ਮਜ਼੍ਹਬ ਹਦੂਦ ਦੀ, ਹੱਦ ਆਪਣੀ ਦੇ ਦਰਸਾਈਆ। ਕੂੜੀ ਕਿਰਿਆ ਜੜ੍ਹ ਉਖੇੜ ਖੇਲ ਕਰ ਨੇਸਤੋ ਨਾਬੂਦ ਦੀ, ਮਿਹਰਵਾਨ ਤੇਰੀ ਬੇਪ੍ਰਵਾਹੀਆ। ਤ੍ਰਿਸ਼ਨਾ ਰਹੇ ਕੋਇ ਨਾ ਦੂਜ ਦੀ, ਦੁਤੀਆ ਭਾਉ ਦੇਣਾ ਮਿਟਾਈਆ। ਹੁਣ ਸੁਲੱਖਣੀ ਘੜੀ ਲਿਆ ਦੇ ਕੂਚ ਦੀ, ਕੂਚੇ ਗਲੀ ਕਰ ਸਫ਼ਾਈਆ। ਤੇਰੀ ਪੋਹ ਫੁੱਟੇ ਤੇਰੀ ਆਸ਼ਾ ਵੇਖਾਂ ਚੂਕਦੀ, ਚਾਰੋਂ ਕੁੰਟ ਧਿਆਨ ਲਗਾਈਆ । ਨਿੰਦਰਾ ਲਾਹ ਦੇ ਦੁਨੀਆ ਸੁੱਤੀ ਘੂਕ ਦੀ, ਆਲਸ ਦੇ ਮਿਟਾਈਆ। ਤਹਿਰੀਰ ਕਰ ਦੇ ਭੈ ਹੁਕਮ ਮਨਸੂਖ਼ ਦੀ, ਧੁਰ ਫ਼ਰਮਾਣਾ ਇਕ ਸੁਣਾਈਆ। ਆਦਤ ਪਾ ਦੇ ਧਰਮ ਰਸੂਖ਼ ਦੀ, ਮਾਨਵ ਮਾਨਵ ਨਾਲ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਤੇਰੇ ਨਿਉਂ ਨਿਉਂ ਲਾਗਾਂ ਪਾਈਆ। ਸਦੀ ਚੌਧਵੀਂ ਕਹੇ ਮੈਂ ਤੇਰਾ ਨੂਰ ਮੇਰੀ ਅਲ੍ਹੜ ਹੋਵੇ ਜਵਾਨੀ, ਜੋਬਨਵੰਤੀ ਨਜ਼ਰੀ ਆਈਆ। ਮੇਰੀ ਜੂਹ ਨਾ ਰਹੇ ਬੇਗਾਨੀ, ਹੱਦ ਪਿਛਲੀ ਦੇਣੀ ਗਵਾਈਆ। ਮੇਰੀ ਧਰਮ ਦੀ ਰਹੇ ਨਿਸ਼ਾਨੀ, ਚਾਰੋਂ ਕੁੰਟ ਗਈ ਬਣਾਈਆ। ਮੈਂ ਨਾ ਕਿਸੇ ਦੀ ਔਰਤ ਤੀਵੀਂ ਨਾ ਬਣਾਂ ਜਨਾਨੀ, ਜ਼ਨਾ ਵਿਚ ਕਦੇ ਨਾ ਆਈਆ। ਤੇਰੇ ਨਾਮ ਦੀ ਗਾਵਾਂ ਬਾਣੀ, ਤੂੰ ਹੀ ਤੂੰ ਹੀ ਰਾਗ ਅਲਾਹੀਆ। ਤੇਰਾ ਅੰਮ੍ਰਿਤ ਪੀਵਾਂ ਪਾਣੀ, ਦੂਸਰ ਤ੍ਰਿਖਾ ਨਾ ਕੋਇ ਰਖਾਈਆ। ਤੇਰੇ ਦਵਾਰੇ ਸੁਘੜ ਸੁਚੱਜੀ ਬਣਾਂ ਸਵਾਣੀ, ਸਾਹਿਬ ਸੁਲਤਾਨ ਤੇਰੀ ਸਰਨਾਈਆ। ਇਕੋ ਕੰਤ ਹੰਢਾਵਾਂ ਧੁਰ ਦਾ ਹਾਣੀ, ਜੋ ਜਨਮ ਮਰਨ ਵਿਚ ਕਦੇ ਨਾ ਆਈਆ। ਸਦਾ ਬਖ਼ਸ਼ੀਂ ਚਰਨ ਧਿਆਨੀ, ਨਿਜ ਨੇਤਰ ਅੱਖ ਖੁਲ੍ਹਾਈਆ। ਤੇਰੀ ਮੰਜ਼ਲ ਰਹੇ ਰੁਹਾਨੀ, ਰਹਿਮਤ ਹੱਕ ਦੇਣੀ ਕਮਾਈਆ। ਮਿਲਦਾ ਰਹੀਂ ਨਾਲ ਆਸਾਨੀ, ਅਹਿਸਾਨ ਸਿਰ ਨਾ ਕੋਇ ਚੜ੍ਹਾਈਆ । ਬਹੁੜੀ ਮੈਥੋਂ ਦਿਤੀ ਨਹੀਂ ਜਾਣੀ ਕੋਈ ਕ਼ੁਰਬਾਨੀ, ਸੀਸ ਧੜ ਨਾ ਵੰਡ ਵੰਡਾਈਆ। ਝਗੜਾ ਮੇਟ ਦੇ ਪਿਛਲਾ ਦੀਵਾਨੀ, ਚੌਦਾਂ ਸਦੀਆਂ ਡੇਰਾ ਢਾਹੀਆ।
❋
❋
ਸਾਚੀ ਦੱਸ ਇਕ ਕਲਾਮੀ, ਕਲਮਾ ਕਾਇਨਾਤ ਪੜ੍ਹਾਈਆ। ਮੈਥੋਂ ਝੱਲੀ ਨਾ ਜਾਏ ਤੇਰੀ ਬਦਨਾਮੀ, ਬਦੀਆਂ ਵਿਚ ਦਿਸੀ ਲੋਕਾਈਆ। ਝਗੜਾ ਪਿਆ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਰਹੀ ਕੁਰਲਾਈਆ। ਹਰ ਹਿਰਦੇ ਅੰਦਰ ਦਿਸੇ ਬੇਈਮਾਨੀ, ਪਤਤ ਪੁਨੀਤ ਆਪਣਾ ਆਪ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਸਦੀ ਚੌਧਵੀਂ ਕਹੇ ਮੈਂ ਜੋਬਨਵੰਤੀ ਨੂਰ ਨੂਰਾਨੀ ਤੇਰੀ ਛੈਲ, ਛੈਲ ਛਬੀਲੇ ਦੇ ਵਡਿਆਈਆ। ਸਚਖੰਡ ਦਵਾਰੇ ਵਸਾਂ ਤੇਰੇ ਅਗੰਮੇ ਮਹਿਲ, ਛੱਪਰ ਛੰਨ ਨਜ਼ਰ ਕੋਇ ਨਾ ਆਈਆ । ਬ੍ਰਹਿਮੰਡ ਖੰਡ ਪੁਰੀ ਲੋਅ ਅੰਦਰ ਆਵਾਂ ਟਹਿਲ, ਆਕਾਸ਼ ਪਾਤਾਲਾਂ ਆਪਣਾ ਫੇਰਾ ਪਾਈਆ। ਸਾਚੇ ਭਗਤਾਂ ਮਾਰਗ ਦੱਸਾਂ ਸ਼ਬਦ ਸੰਦੇਸ਼ੇ ਵਿਚ ਸਹਿਲ, ਔਝੜ ਰਾਹ ਨਾ ਕੋਇ ਭਵਾਈਆ। ਸਤਿਜੁਗ ਅੰਦਰ ਸਭ ਦੇ ਨਾਲੋਂ ਕਰਾਂ ਆਪਣੀ ਪਹਿਲ, ਪਹਿਲੀ ਵਾਰ ਧੁਰ ਦੀ ਮੰਗ ਮੰਗਾਈਆ। ਚਾਰ ਕੁੰਟ ਦਹਿ ਦਿਸ਼ਾ ਮੇਰੀ ਹੋਵਣ ਜ਼ੈਲ, ਦੂਜਾ ਨਜ਼ਰ ਕੋਇ ਨਾ ਆਈਆ। ਮੈਂ ਹਰ ਹਿਰਦਾ ਤੇਰੇ ਉਤੇ ਕਰਾਂ ਕਾਇਲ, ਕਾਇਰਾਂ ਅੰਦਰੋਂ ਕੂੜੀ ਕਿਰਿਆ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਸਦੀ ਚੌਧਵੀਂ ਕਹੇ ਮੈਂ ਤੇਰੀ ਆਦਿ ਜੁਗਾਦੀ ਜੋਬਨਵੰਤੀ, ਜੁਗ ਚੌਕੜੀ ਖੇਲ ਖਿਲਾਈਆ। ਤੂੰ ਸਾਹਿਬ ਸਵਾਮੀ ਧੁਰ ਦਾ ਏਕਾ ਕੰਤੀ, ਪਤਿਪਰਮੇਸ਼ਵਰ ਨਜ਼ਰੀ ਆਈਆ। ਮੇਰੀ ਚੋਲੀ ਰੰਗ ਚਾੜ੍ਹ ਬਸੰਤੀ, ਛੇ ਰੁੱਤਾਂ ਡੇਰਾ ਢਾਹੀਆ। ਮੈਂ ਤੇਰੇ ਦਰ ਦੀ ਮੰਗਤੀ, ਭਿਖਾਰਨ ਹੋ ਕੇ ਝੋਲੀ ਰਹੀ ਵਖਾਈਆ । ਤੇਰੀ ਖੇਲ ਜੁਗਾ ਜੁਗੰਤੀ, ਜੁਗ ਚੌਕੜੀ ਵੇਖ ਵਖਾਈਆ। ਤੇਰਾ ਸੰਦੇਸ਼ਾ ਬੋਧ ਅਗਾਧਾ ਪੰਡਤੀ, ਅੱਖਰਾਂ ਵਿਚ ਨਾ ਕੋਇ ਵਡਿਆਈਆ । ਧਾਰ ਜਣਾ ਦੇ ਆਪਣੇ ਬ੍ਰਹਮ ਦੀ, ਪਾਰਬ੍ਰਹਮ ਪ੍ਰਭ ਆਪਣਾ ਪਰਦਾ ਲਾਹੀਆ। ਮੈਂ ਅੰਤ ਅਖ਼ੀਰ ਕਲਜੁਗ ਰਹੀ ਕਿਸੇ ਨਾ ਕੰਮ ਦੀ, ਕੋਝੀ ਕਮਲੀ ਰੂਪ ਵਟਾਈਆ। ਮੈਂ ਨਿੱਜ ਮੁਹੰਮਦ ਦਵਾਰੇ ਜੰਮਦੀ, ਮਾਤਲੋਕ ਫੇਰਾ ਪਾਈਆ। ਮੈਂ ਆਸਾ ਕਾਹਨੂੰ ਰੱਖੀ ਤਾਰਾ ਚੰਨ ਦੀ, ਨਿਰਗੁਣ ਨੂਰ ਤੇਰਾ ਨਜ਼ਰ ਕੋਇ ਨਾ ਆਈਆ। ਮੈਂ ਆਵਾਜ਼ ਸੁਣਦੀ ਰਹੀ ਕੰਨ ਦੀ, ਤੇਰਾ ਕਲਮਾ ਗਈ ਭੁਲਾਈਆ। ਅੰਤ ਅਖ਼ੀਰ ਦਰ ਤੇਰੇ ਦੋਵੇਂ ਹੱਥ ਬੰਨ੍ਹਦੀ, ਨਿਉਂ ਨਿਉਂ ਸੀਸ ਝੁਕਾਈਆ। ਸਚ ਦਵਾਰਾ ਤੇਰਾ ਮਲਦੀ, ਦਰ ਠਾਂਡੇ ਡੇਰਾ ਲਾਈਆ। ਦੇ ਵਡਿਆਈ ਆਪਣੇ ਬਲ ਦੀ, ਬਲਧਾਰੀ ਹੋ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਪਦਵੀ ਦੇ ਨਿਹਚਲ ਧਾਮ ਅਟੱਲ ਦੀ, ਅਟੱਲ ਮਹੱਲ ਦੇਣਾ ਸੁਹਾਈਆ।
੧੨ ਪੋਹ ਸ਼ਹਿਨਸ਼ਾਹੀ ਸੰਮਤ ੪ ਰਾਮ ਚੰਦ ਦੇ ਗ੍ਰਹਿ ਨਿਕੋਵਾਲ ਜੰਮੂ
ਸਦੀ ਚੌਧਵੀਂ ਕਹੇ ਪ੍ਰਭੂ ਮੈਂ ਸਦਾ ਸੁਹਾਗਣ ਕਦੀ ਨਹੀਂ ਹੋਣਾ ਬੇਵਾ, ਖ਼ਾਵੰਦ ਜਗਤ ਨਾ ਕੋਇ ਹੰਢਾਈਆ। ਪਰਵਰਦਿਗਾਰ ਤੇਰੀ ਕਰਨੀ ਸੇਵਾ, ਸਾਂਝੇ ਯਾਰ ਤੇਰੀ ਸਰਨਾਈਆ। ਅੰਮ੍ਰਿਤ ਫਲ ਖਾਣਾ ਮੇਵਾ, ਦੂਜੀ ਭੁੱਖ ਨਾ ਕੋਇ ਵਧਾਈਆ। ਤੇਰੀ ਹਕ਼ੀਕ਼ਤ ਸੁਣਨੀ ਬਿਨਾ ਜਿਹਵਾ, ਕਲਮਾ ਧੁਰ ਦਾ ਦੇਣਾ ਦ੍ਰਿੜਾਈਆ। ਭੇਵ ਖੋਲ੍ਹਣਾ ਆਪਣਾ ਅਲਖ ਅਭੇਵਾ, ਪਰਦਾ ਦੇਣਾ ਉਠਾਈਆ। ਤੂੰ ਠਾਕਰ ਵਡ ਦੇਵੀ ਦੇਵਾ, ਦੇਵ
❋
❋
ਆਤਮਾ ਆਪਣਾ ਰੰਗ ਰੰਗਾਈਆ। ਮੰਦਰ ਵੇਖਣਾ ਨਿਹਚਲ ਧਾਮ ਤੇਰਾ ਨਿਹਕੇਵਾ, ਮਹੱਲ ਅਟੱਲ ਸੋਭਾ ਪਾਈਆ। ਮੇਰਾ ਕੋਈ ਤੱਤਾਂ ਵਾਲਾ ਨਹੀਂ ਪਹਿਰਾਵਾ, ਤਨ ਵਜੂਦ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਸਦੀ ਚੌਧਵੀਂ ਕਹੇ ਮੈਂ ਨੌਜਵਾਨ ਧੁਰ ਦੀ ਨੱਢੀ, ਨਵ ਜੋਬਨ ਰੂਪ ਬਦਲਾਈਆ। ਲੋਕਮਾਤ ਕਰਾਂ ਕਦੀ ਨਾ ਬਦੀ, ਬਦਕਾਰਾਂ ਕੋਲੋਂ ਪੱਲੂ ਲਵਾਂ ਛੁਡਾਈਆ। ਮੈਨੂੰ ਜਗਤ ਕਹਿੰਦਾ ਸਦੀ, ਸੈਂਕੜਿਆਂ ਵਿਚ ਗਿਣਾਈਆ। ਮੈਂ ਪੈਗ਼ੰਬਰਾਂ ਗੁਰ ਅਵਤਾਰਾਂ ਮਿਲਦੀ ਕਦੀ ਕਦੀ, ਕ਼ੁਦਰਤ ਦੇ ਮਾਲਕ ਸਦ ਤੇਰਾ ਸੰਗ ਨਿਭਾਈਆ। ਲੋਕਮਾਤ ਫਿਰਾਂ ਪੈਰ ਦੱਬੀ, ਆਹਟ ਸੁਣਨ ਕੋਇ ਨਾ ਪਾਈਆ। ਜਿਸ ਵੇਲੇ ਤੇਰੀ ਜੋਤ ਜਗੀ, ਨਿਰਗੁਣ ਨੂਰ ਕੀਤਾ ਰੁਸ਼ਨਾਈਆ। ਮੈਂ ਦੂਰ ਦੁਰਾਡੀ ਆਈ ਭੱਜੀ, ਭਜਨ ਬੰਦਗੀ ਦਿਤੀ ਤਜਾਈਆ। ਤੇਰੀ ਸਰਨ ਸਰਨਾਈ ਲੱਗੀ, ਲਗ ਮਾਤਰ ਡੇਰਾ ਢਾਹੀਆ। ਮੇਰੇ ਅੰਦਰ ਵਧਾਈ ਵੱਜੀ, ਖ਼ੁਸ਼ੀਆਂ ਰਾਗ ਸੁਣਾਈਆ। ਮੇਰਾ ਦੁਖੜਾ ਗਿਆ ਹਬੀ, ਸਹਿਸਾ ਰਿਹਾ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਲੈਣਾ ਲਗਾਈਆ। ਸਦੀ ਚੌਧਵੀਂ ਕਹੇ ਮੈਂ ਆਦਿ ਜੁਗਾਦੀ ਨਵੀਂ ਨਵੀਨ, ਤੇਰੇ ਰੰਗ ਸਮਾਈਆ। ਤੂੰ ਸ਼ਹਿਨਸ਼ਾਹ ਕਿੰਗ ਮੈਂ ਅਗੰਮੀ ਕੁਈਨ, ਕਾਇਨਾਤ ਵਿਚ ਨਜ਼ਰ ਕਿਸੇ ਨਾ ਆਈਆ। ਅਤਿ ਸੁੰਦਰ ਜੋਬਨਵੰਤੀ ਹੁਸੀਨ, ਰੂਪ ਰੰਗ ਨਜ਼ਰ ਕਿਸੇ ਨਾ ਆਈਆ। ਤੂੰ ਨਰਾਇਣ ਮੈਂ ਤੇਰੀ ਧਾਰ ਮਦੀਨ, ਮੁੱਦਤ ਤੋਂ ਵਿਛੜੀ ਦਿਆਂ ਦੁਹਾਈਆ। ਸਯਦਿਆਂ ਵਿਚ ਕਹਾਂ ਆਮੀਨ, ਨਿਉਂ ਨਿਉਂ ਲਾਗਾਂ ਪਾਈਂਆ। ਵੇਖੀਂ ਫੇਰ ਕਦੇ ਨਾ ਕਰੀਂ ਤਕ਼ਸੀਮ, ਹਿੱਸਿਆਂ ਵਾਲੀ ਵੰਡ ਵੰਡਾਈਆ। ਗੁਰ ਅਵਤਾਰ ਪੈਗ਼ੰਬਰਾਂ ਦੀ ਉਮਤ ਅੰਤ ਹੋਵੇ ਯਤੀਮ, ਸਿਰ ਹੱਥ ਨਾ ਕੋਇ ਰਖਾਈਆ। ਤੂੰ ਖ਼ਾਲਕ ਆਦਿ ਜੁਗਾਦਿ ਕ਼ਦੀਮ, ਕ਼ੁਦਰਤ ਦਾ ਮਾਲਕ ਨਜ਼ਰੀ ਆਈਆ। ਮੈਂ ਸਦਾ ਸਦਾ ਤੇਰੇ ਅਧੀਨ, ਝੁਕ ਝੁਕ ਲਾਗਾਂ ਪਾਈਂਆ। ਖ਼ਿਦਮਤ ਕਰਾਂ ਬਣ ਮਸਕੀਨ, ਖ਼ਾਦਮ ਹੋ ਕੇ ਸੇਵ ਕਮਾਈਆ। ਕਿਰਪਾ ਕਰ ਕਲਜੁਗ ਅੰਤਮ ਕਰ ਤਰਮੀਮ, ਸਤਿਜੁਗ ਸਚ ਰਾਹ ਵਖਾਈਆ। ਬੇਸ਼ਕ ਤੇਰਾ ਮਾਰਗ ਬੜਾ ਮਹੀਨ, ਬਿਨ ਤੇਰੀ ਕਿਰਪਾ ਚੜ੍ਹਨ ਕੋਇ ਨਾ ਪਾਈਆ। ਅੰਤ ਅਖ਼ੀਰ ਦੀਨ ਦੁਨੀ ਹੋਈ ਗ਼ਮਗੀਨ, ਚਿੰਤਾ ਰੋਗ ਨਾ ਕੋਇ ਮਿਟਾਈਆ। ਸਾਚੇ ਕਲਮੇ ਦੀ ਕਰ ਤਲਕੀਨ, ਤਾਕ਼ਤ ਆਪਣੀ ਨਾਲ ਸਮਝਾਈਆ। ਤੂੰ ਕ਼ੁਦਰਤ ਕ਼ਾਦਰ ਕਰੀਮ, ਰਹਿਮਤ ਕਰ ਨੂਰ ਅਲਾਹੀਆ। ਖੇਲ ਵੇਖ ਉਤੇ ਜ਼ਮੀਨ, ਧਰਨੀ ਧਰਤ ਧਵਲ ਡੇਰਾ ਲਾਈਆ। ਮੈਨੂੰ ਤੇਰੇ ਉਤੇ ਯਕੀਨ, ਗੁਰ ਅਵਤਾਰ ਪੈਗ਼ੰਬਰ ਪੱਲੂ ਗਏ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧੁਰ ਦੀ ਧਾਰ ਦੱਸ ਨਵੀਨ, ਨਵ ਆਪਣਾ ਖੇਲ ਖਿਲਾਈਆ।
੧੨ ਪੋਹ ਸ਼ਹਿਨਸ਼ਾਹੀ ਸੰਮਤ ੪ ਸ਼ਾਂਤੀ ਦੇਵੀ ਦੇ ਗ੍ਰਹਿ ਸਈ ਖ਼ੁਰਦ ਕੈਂਪ ਜੰਮੂ
ਸਦੀ ਚੌਧਵੀਂ ਕਹੇ ਮੈਂ ਤੇਰੀ ਧਾਰ ਚਰਨ ਧੂੜੀ, ਸਰਨ ਇਕ ਤਕਾਈਆ। ਛੱਡੀ ਦੁਨੀਆ ਕੂੜੀ, ਕੁਟੰਬ ਦਿਤੇ ਤਜਾਈਆ। ਕੀਤੀ ਸਬਰ ਸਬੂਰੀ, ਸਿਦਕ ਭਰੋਸਾ ਇਕ ਰਖਾਈਆ। ਸਦ ਰਹਵਾਂ ਹਾਜ਼ਰ ਹਜ਼ੂਰੀ, ਦਰ ਠਾਂਡੇ ਸੇਵ ਕਮਾਈਆ। ਮੇਰੀ ਮਨਸਾ ਕਰਨੀ ਪੂਰੀ, ਤ੍ਰਿਖਾ
❋
❋
ਦੇਣੀ ਬੁਝਾਈਆ। ਲੇਖੇ ਲੌਣੀ ਮਜ਼ਦੂਰੀ, ਚਾਕਰ ਰਹੀ ਕੁਰਲਾਈਆ। ਕਲਜੁਗ ਕਿਰਿਆ ਮੇਟਣੀ ਗ਼ਰੂਰੀ, ਹੰਗਤਾ ਗੜ੍ਹ ਤੁੜਾਈਆ। ਸਾਚੇ ਨਾਮ ਦੀ ਕਰੀਂ ਮਸ਼ਹੂਰੀ, ਮਸ਼ਵਰਾ ਆਪਣੇ ਨਾਲ ਰਖਾਈਆ। ਦੀਨ ਦੁਨੀ ਰਹੇ ਨਾ ਕੋਇ ਮਜਬੂਰੀ, ਮੁਸ਼ਕਲ ਸਭ ਦੀ ਹੱਲ ਕਰਾਈਆ। ਪੰਧ ਮੁਕਾ ਕੇ ਨੇੜ ਦੂਰੀ, ਘਰ ਇਕੋ ਦੇਣਾ ਵਖਾਈਆ। ਬੁੱਧੀ ਰਹੇ ਕੋਇ ਨਾ ਮੂੜ੍ਹੀ, ਚਤੁਰ ਸੁਘੜ ਦੇਣੇ ਬਣਾਈਆ। ਮਨ ਮਮਤਾ ਵਿਛੀ ਰਹੇ ਨਾ ਫੂੜ੍ਹੀ, ਸਫ਼ਾ ਸਭ ਦੀ ਦੇਣੀ ਬਦਲਾਈਆ। ਵਾਸਨਾ ਰਹੇ ਕਿਸੇ ਨਾ ਚੂੜ੍ਹੀ, ਚੰਡਾਲਕਾ ਅੰਦਰੋਂ ਦੇਣੀ ਕਢਾਈਆ। ਸਾਚੀ ਰੰਗਤ ਚਾੜ੍ਹ ਗੂੜ੍ਹੀ, ਨਿਰਗੁਣ ਉਤਰ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਆਸਾ ਮਨਸਾ ਪੂਰ ਕਰਾਈਆ। ਸਦੀ ਚੌਧਵੀਂ ਕਹੇ ਮੇਰੇ ਅੰਤਰ ਧੂੰਆਂ ਧੁਖਦਾ, ਧੂੰਆਂਧਾਰ ਜਗਤ ਲੋਕਾਈਆ। ਝਗੜਾ ਦਿਸੇ ਮਾਨਵ ਮਨੁੱਖ ਦਾ, ਮਾਨਵ ਜ਼ਾਤੀ ਨਾ ਕੋਇ ਸਮਝਾਈਆ। ਸਚ ਚੰਦ੍ਰਮਾ ਗਿਆ ਛੁਪਦਾ, ਅੰਤ ਅੰਧੇਰਾ ਗਿਆ ਆਈਆ। ਝਗੜਾ ਪਿਆ ਪਿਓ ਪੁੱਤ ਦਾ, ਭੈਣ ਭਾਈ ਨਾ ਕੋਇ ਸਮਝਾਈਆ। ਠਗ ਚੋਰ ਫਿਰੇ ਲੁਕਦਾ, ਚਾਰੋਂ ਕੁੰਟ ਕੂੜ ਦੁਹਾਈਆ। ਸਮਾਂ ਗਿਆ ਸੁਹੰਜਣੀ ਰੁਤ ਦਾ, ਕਲਜੁਗ ਅਗਨੀ ਤਤ ਤਪਾਈਆ। ਪਾਠ ਭੁੱਲਿਆ ਸਭ ਨੂੰ ਤੇਰੀ ਤੁਕ ਦਾ, ਆਤਮ ਪਰਮਾਤਮ ਰਾਗ ਨਾ ਕੋਇ ਅਲਾਈਆ। ਦੀਨ ਮਜ਼੍ਹਬ ਇਕ ਦੂਜੇ ਕੋਲੋਂ ਪੁਛਦਾ, ਕਵਣ ਰਸਤਾ ਸੋਭਾ ਪਾਈਆ। ਕੀ ਲਹਿਣਾ ਦੇਣਾ ਦਾੜ੍ਹੀ ਮੁੱਛ ਦਾ, ਭੇਵ ਅਭੇਦਾ ਦੇਣਾ ਖੁਲ੍ਹਾਈਆ। ਮੈਂ ਵਕ਼ਤ ਵੇਖਿਆ ਨਹੀਂ ਕਿਸੇ ਤੇ ਸੁਖ ਦਾ, ਗੁਰ ਅਵਤਾਰ ਪੈਗ਼ੰਬਰ ਗਏ ਨੇਤਰ ਨੈਣਾਂ ਨੀਰ ਵਹਾਈਆ। ਹੁਣ ਪੜਦਾ ਉਹਲਾ ਰਹੇ ਨਾ ਲੁਕ ਦਾ, ਭੇਵ ਅਭੇਦਾ ਦੇਣਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਵਡ ਗੁਸਾਈਂਆ। ਸਦੀ ਚੌਧਵੀ ਕਹੇ ਮੈਂ ਤਕ ਤਕ ਥੱਕੀ ਕਲੇਸ਼, ਤੇਰੇ ਕਲਮਿਆਂ ਵਿਚ ਦੁਹਾਈਆ। ਧੀਰਜ ਧਰੇ ਨਾ ਕੋਇ ਮਹੇਸ਼, ਬ੍ਰਹਮਾ ਸ਼ਿਵ ਨਾ ਸਿਰ ਉਠਾਈਆ। ਛਤਰ ਝੁੱਲੇ ਨਾ ਕਿਸੇ ਗਣੇਸ਼, ਵਿਸ਼ਨੂੰ ਬੰਸ ਨਾ ਕੋਇ ਸੁਹਾਈਆ। ਸੰਦੇਸ਼ਾ ਦੇ ਕੇ ਗਿਆ ਦਸ ਦਸਮੇਸ਼, ਦੋ ਜਹਾਨਾਂ ਕਰ ਸ਼ਨਵਾਈਆ। ਕਲਜੁਗ ਅੰਤ ਸ੍ਰੀ ਭਗਵੰਤ ਧਾਰੇ ਭੇਖ, ਕਲ ਕਲਕੀ ਵੇਸ ਵਟਾਈਆ। ਜਿਸ ਦੀ ਨਜ਼ਰ ਨਾ ਆਵੇ ਰੇਖ, ਰੂਪ ਰੰਗ ਨਾ ਕੋਇ ਦਸਾਈਆ। ਜੋ ਆਦਿ ਜੁਗਾਦਿ ਰਹੇ ਹਮੇਸ਼, ਨਿਰਗੁਣ ਦਾਤਾ ਧੁਰਦਰਗਾਹੀਆ। ਨਿਰਗੁਣ ਨਿਰਵੈਰ ਹੋ ਪ੍ਰਵੇਸ਼, ਪ੍ਰਵਿਸ਼ਟਾ ਆਪਣਾ ਲਏ ਬਦਲਾਈਆ। ਮਾਣੇ ਕੋਇ ਨਾ ਬਾਸ਼ਕ ਸੇਜ, ਸਾਂਗੋਪਾਂਗ ਨਾ ਕੋਇ ਹੰਢਾਈਆ। ਜੋਤੀ ਜਲਵਾ ਦੇ ਕੇ ਤੇਜ, ਤੇਜ ਅਪ ਵਾਏ ਪ੍ਰਿਥਮੀ ਆਕਾਸ਼ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਧੁਰ ਦੀ ਕਰਨੀ ਖੇਲ ਕਰੇ ਵਿਸ਼ੇਸ਼, ਵਿਸ਼ਿਆਂ ਤੋਂ ਬਾਹਰ ਆਪਣੀ ਕਾਰ ਕਮਾਈਆ।
੧੨ ਪੋਹ ਸ਼ਹਿਨਸ਼ਾਹੀ ਸੰਮਤ ੪ ਬੰਸੋ ਦੇਵੀ ਦੇ ਗ੍ਰਹਿ ਸਈ ਖ਼ੁਰਦ ਕੈਂਪ ਜ਼ਿਲਾ ਜੰਮੂ
ਸਦੀ ਚੌਧਵੀਂ ਕਹੇ ਸਭ ਦਾ ਲੇਖਾ ਕਰ ਮੁਸਾਵੀ, ਮੁਸੱਮਮ ਇਕੋ ਰੰਗ ਰੰਗਾਈਆ। ਦੀਨ ਮਜ਼੍ਹਬ ਰਹੇ ਨਾ ਕੋਈ ਹਾਵੀ, ਹਰ ਹਿਰਦੇ
❋
❋
ਕਰ ਸਫ਼ਾਈਆ। ਲਹਿਣਾ ਦੇਣਾ ਵੇਖ ਅਰਜਨ ਕੰਢਾ ਰਾਵੀ, ਰਵਾਇਤ ਪਿਛਲੀ ਖੋਜ ਖੁਜਾਈਆ। ਸਤਿ ਧਰਮ ਦੀ ਤੱਕੜੀ ਕਰ ਦੇ ਸਾਵੀਂ, ਤਰਾਜ਼ੂ ਆਪਣਾ ਨਾਮ ਰਖਾਈਆ। ਪੁਰਖ ਅਕਾਲ ਦੀਨ ਦਿਆਲ ਭੁੱਲ ਨਾ ਜਾਵੀਂ, ਅਭੁੱਲ ਤੇਰੀ ਸਰਨਾਈਆ। ਦੀਨ ਦੁਨੀ ਹੋਈ ਨਥਾਵੀਂ, ਸਾਚਾ ਦਰ ਨਾ ਕੋਇ ਵਖਾਈਆ। ਗੁਰ ਅਵਤਾਰ ਪੈਗ਼ੰਬਰ ਚੁੱਕੇ ਕੋਇ ਨਾ ਬਾਹਵੀਂ, ਬਾਹਮੀ ਨਾਤਾ ਨਾ ਕੋਇ ਜੁੜਾਈਆ। ਦੂਸਰ ਮਗਰ ਕਦੇ ਨਾ ਲਾਵੀਂ, ਨਿਤ ਆਪਣਾ ਰੰਗ ਰੰਗਾਈਆ। ਮੈਂ ਵੇਖਾਂ ਚਾਵੀਂ ਚਾਵੀਂ, ਚਾਓ ਘਨੇਰਾ ਦੇਣਾ ਪ੍ਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਿਰ ਆਪਣਾ ਹੱਥ ਟਿਕਾਈਆ। ਸਦੀ ਚੌਧਵੀਂ ਕਹੇ ਮੈਂ ਤੱਕੇ ਜਗਤ ਕਿਨਾਰੇ, ਤੱਟਾਂ ਘਾਟਾਂ ਵੇਖ ਵਖਾਈਆ। ਵੇਖੇ ਪੈਗ਼ੰਬਰ ਗੁਰ ਅਵਤਾਰੇ, ਸਤਿਜੁਗ ਤਰੇਤਾ ਦੁਆਪਰ ਕਲਜੁਗ ਫੇਰੀਆਂ ਗਏ ਪਾਈਆ। ਤੇਰੇ ਨਾਮ ਦੇ ਬੋਲ ਜੈਕਾਰੇ, ਸਿਫ਼ਤਾਂ ਵਾਲੇ ਰਾਗ ਅਲਾਈਆ। ਅਗੰਮੀ ਦੱਸਦੇ ਗਏ ਇਸ਼ਾਰੇ, ਸ਼ਬਦੀ ਹੁਕਮ ਸ਼ਨਵਾਈਆ। ਕਲ ਕਲਕੀ ਲੈ ਅਵਤਾਰੇ, ਨਿਰਗੁਣ ਨੂਰ ਜੋਤ ਕਰੇ ਰੁਸ਼ਨਾਈਆ। ਜਿਸ ਦਰ ਸਾਰੇ ਹੋਣ ਭਿਖਾਰੇ, ਮਾਂਗਤ ਹੋ ਕੇ ਝੋਲੀ ਡਾਹੀਆ। ਵਿਸ਼ਨ ਬ੍ਰਹਮਾ ਸ਼ਿਵ ਕਰਨ ਨਿਮਸਕਾਰੇ, ਦੇਵਤ ਸੁਰ ਲਾਗਣ ਪਾਈਂਆ। ਧੂੜੀ ਮੰਗਣ ਸੂਰਜ ਚੰਦ ਸਤਾਰੇ, ਮੰਡਲ ਮੰਡਪ ਖ਼ਾਕ ਰਮਾਈਆ। ਗੁਰ ਅਵਤਾਰ ਪੈਗ਼ੰਬਰ ਬਣਨ ਪਨਿਹਾਰੇ, ਦਰ ਠਾਂਡੇ ਸੇਵ ਕਮਾਈਆ। ਖੇਲ ਕਰੇ ਵਿਚ ਸੰਸਾਰੇ, ਹਰਿ ਆਪਣੀ ਕਲ ਧਰਾਈਆ। ਕਲਜੁਗ ਕੂੜੀ ਕਿਰਿਆ ਅੰਤ ਨਿਵਾਰੇ, ਸਤਿਜੁਗ ਸਾਚਾ ਰਾਹ ਵਖਾਈਆ। ਚਾਰ ਵਰਨ ਬਹਾਵੇ ਇਕ ਦਵਾਰੇ, ਖੱਤ੍ਰੀ ਬ੍ਰਾਹਮਣ ਸ਼ੂਦਰ ਵੈਸ਼ ਵੰਡ ਨਾ ਕੋਇ ਵੰਡਾਈਆ। ਆਤਮ ਪਰਮਾਤਮ ਦੱਸ ਜੈਕਾਰੇ, ਦੀਨਾਂ ਮਜ਼੍ਹਬਾਂ ਡੇਰਾ ਢਾਹੀਆ। ਨਿਰਗੁਣ ਜੋਤ ਕਰ ਉਜਿਆਰੇ, ਜੋਤੀ ਜਾਤਾ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਦੀਨ ਦੁਨੀ ਤੇਰੇ ਸਹਾਰੇ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ।
੧੨ ਪੋਹ ਸ਼ਹਿਨਸ਼ਾਹੀ ਸੰਮਤ ੪ ਲਛਮਣ ਸਿੰਘ ਦੇ ਗ੍ਰਹਿ ਕੈਂਪ ਸਈ ਕਲਾਂ ਜੰਮੂ
ਸਦੀ ਚੌਧਵੀਂ ਕਹੇ ਪੈਗ਼ੰਬਰੋ ਕਰ ਲਓ ਫੁਰਤੀ, ਫ਼ੁਰਨਾ ਧੁਰ ਦਾ ਦਿਓ ਸਮਝਾਈਆ। ਪਰਵਰਦਿਗਾਰਾ ਛੇੜ ਛੇੜਨ ਲੱਗਾ ਵਿਚ ਤੁਰਕੀ, ਤੁਰਕਿਸਤਾਨ ਨਾਲ ਮਿਲਾਈਆ। ਮੁਹੰਮਦ ਦੂਰ ਦੁਰਾਡਾ ਬੈਠਾ ਵੇਖੇ ਨਾਲ ਘੁਰਕੀ, ਅੱਖਾਂ ਲਾਲ ਕੱਢ ਦਿਖਾਈਆ । ਸਾਂਝੀ ਰਹਿਣੀ ਕਿਸੇ ਨਹੀਂ ਬੁਰਕੀ, ਸਗਲਾ ਸੰਗ ਨਾ ਕੋਇ ਨਿਭਾਈਆ। ਸਾਬਤ ਦਿਸੇ ਕੋਈ ਨਾ ਸੁਰਤੀ, ਸੂਰਤ ਹੱਕ ਨਾ ਕੋਇ ਜਣਾਈਆ। ਮਿਟਣ ਲੱਗੀ ਚਾਲਾਕੀ ਚੁਸਤੀ, ਚੋਰਾਂ ਯਾਰਾਂ ਠੱਗਾਂ ਡੇਰਾ ਢਾਹੀਆ। ਵਿਧਾਨ ਅੰਦਰ ਕਰਨ ਲੱਗਾ ਦਰੁਸਤੀ, ਪੁਰਖ ਅਕਾਲ ਬੇਪ੍ਰਵਾਹੀਆ। ਝਗੜਾ ਕਰੇ ਨਾ ਕੋਇ ਮੁੱਲਾ ਮੁਫ਼ਤੀ, ਲੇਖਾ ਸਭ ਦਾ ਰਿਹਾ ਮੁਕਾਈਆ। ਗੁਰ ਅਵਤਾਰ ਪੈਗ਼ੰਬਰਾਂ ਕ਼ਾਇਮ ਰਹੇ ਨਾ ਕੁਰਸੀ, ਧੁਰ ਫ਼ਰਮਾਨਾ ਇਕ ਸਮਝਾਈਆ। ਅੰਤਮ ਮਿਟੇ ਅੰਧੇਰ ਬੁਰਛੀ, ਬੁਤਖ਼ਾਨਿਆਂ ਕਰੇ ਸਫ਼ਾਈਆ । ਅਗਨੀ ਤਤ ਰਹੇ ਨਾ ਤੁਰਸ਼ੀ, ਤੁਰਤ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ
❋
❋
ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਕਰਤਾ ਧੁਰਦਰਗਾਹੀਆ। ਸਦੀ ਚੌਧਵੀਂ ਕਹੇ ਪੈਗ਼ੰਬਰੋ ਕਰ ਲਵੋ ਚਾਰਾ, ਚਾਰੋਂ ਕੁੰਟ ਮੇਰੀ ਦੁਹਾਈਆ । ਮੇਰਾ ਆਇਆ ਅੰਤ ਕਿਨਾਰਾ, ਨਈਆ ਡੋਲੇ ਥਾਉਂ ਥਾਈਂਆ। ਮੈਨੂੰ ਦਿਸੇ ਨਾ ਕੋਇ ਸਹਾਰਾ, ਸਿਰ ਹੱਥ ਨਾ ਕੋਇ ਟਿਕਾਈਆ । ਮੈਂ ਫਿਰ ਫਿਰ ਥੱਕੀ ਜੰਗਲ ਪਹਾੜਾਂ, ਉਚੇ ਟਿੱਲੇ ਵਾਹੋ ਦਾਹੀਆ। ਮੁਹੰਮਦ ਦੇ ਕੇ ਗਿਆ ਲਾਰਾ, ਇਸ਼ਾਰਿਆਂ ਨਾਲ ਸਮਝਾਈਆ । ਅੰਤਮ ਆਵੇ ਪਰਵਰਦਿਗਾਰਾ, ਜਲਵਾਗਰ ਨੂਰ ਅਲਾਹੀਆ। ਵੇਖੇ ਖੇਲ ਸਰਬ ਸੰਸਾਰਾ, ਬ੍ਰਹਿਮੰਡਾਂ ਖੰਡਾਂ ਫੋਲ ਫੁਲਾਈਆ। ਜੋਤੀ ਨੂਰ ਕਰੇ ਚਮਤਕਾਰਾ, ਤਨ ਵਜੂਦ ਨਾ ਕੋਇ ਵਖਾਈਆ। ਹੁਕਮ ਸੰਦੇਸ਼ਾ ਦੇਵੇ ਅਗੰਮ ਅਪਾਰਾ, ਕਲਮਾ ਕਾਇਨਾਤ ਪੜ੍ਹਾਈਆ। ਗੁਰ ਅਵਤਾਰ ਪੈਗ਼ੰਬਰ ਬਣਾਏ ਬਰਖ਼ੁਰਦਾਰਾ, ਬਾਲੇ ਨੰਨ੍ਹੇ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਦੀ ਕਰਨੀ ਕਾਰ ਕਮਾਈਆ। ਸਦੀ ਚੌਧਵੀਂ ਕਹੇ ਪੈਗ਼ੰਬਰੋ ਸੁਣੋ ਹੁਕਮ ਸੱਚੇ ਸਤਿਗੁਰ ਕਾ, ਕਲਮਿਆਂ ਵਾਲਿਓ ਦਿਆਂ ਦ੍ਰਿੜਾਈਆ। ਮੇਰਾ ਮੁਰਸ਼ਦ ਮੇਰਾ ਲਾਹੁਣ ਵਾਲਾ ਬੁਰਕਾ, ਨੇਤਰ ਨੈਣ ਅੱਖ ਉਠਾਈਆ। ਲਹਿਣਾ ਦੇਣਾ ਦੇਵਣ ਆਇਆ ਨਿਰਗੁਣ ਧਾਰ ਧੁਰ ਕਾ, ਧੁਰਦਰਗਾਹੀ ਬੇਪ੍ਰਵਾਹੀਆ। ਲੇਖਾ ਪੂਰਾ ਕਰੇ ਗੋਬਿੰਦ ਅਨੰਦਪੁਰ ਕਾ, ਪੁਰੀਆਂ ਲੋਆਂ ਤੋਂ ਬਾਹਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਬੇਪਰਵਾਹ ਬੇਪਰਵਾਹੀ ਵਿਚ ਸਮਾਈਆ। ਸਦੀ ਚੌਧਵੀਂ ਕਹੇ ਪੈਗ਼ੰਬਰੋ ਮੈਂ ਦੱਸਾਂ ਹੱਕ ਹਕ਼ੀਕ਼ੀ, ਹੁਕਮ ਇਕ ਜਣਾਈਆ। ਪਿਛਲੀ ਛੱਡ ਦਿਓ ਸਾਰੇ ਰੀਤੀ, ਹੁਕਮ ਸੁਣੋ ਧੁਰਦਰਗਾਹੀਆ। ਮੇਰੀ ਅੰਤਮ ਸਦੀ ਬੀਤੀ, ਵੇਲਾ ਅਵਰ ਰਿਹਾ ਨਾ ਰਾਈਆ। ਆਪਣੀ ਝੋਲੀ ਪਾਓ ਆਪਣੀ ਕੀਤੀ, ਦੂਸਰ ਸੰਗ ਨਾ ਕੋਇ ਮਿਲਾਈਆ। ਅੱਗੇ ਖੇਲ ਵੇਖੋ ਅਨਡੀਠੀ, ਜਿਹੜੀ ਅਜੇ ਤਕ ਤੁਹਾਨੂੰ ਖ਼ੁਦਾ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਕਰਤਾ ਨੂਰ ਅਲਾਹੀਆ। ਸਦੀ ਚੌਧਵੀਂ ਕਹੇ ਸੁਣੋ ਪੈਗ਼ੰਬਰ ਕੁਦਜ਼ੀਲਾ ਜ਼ਾਵਲ ਜ਼ਊ, ਜ਼ੀਨਾ ਜਗਤ ਨਾ ਕੋਇ ਵਡਿਆਈਆ । ਤੁਹਾਡਾ ਨਾਅਰਾ ਰਸਨਾ ਵਾਲਾ ਅੱਲਾ ਹੂ, ਹੂ ਅਲਾਹ ਕਾਇਨਾਤ ਦ੍ਰਿੜਾਈਆ। ਅੰਤ ਵੇਖੋ ਬੇਗਾਨੀ ਸਭ ਦੀ ਜੂਹ, ਜਗਤ ਹੱਦ ਨਾ ਕੋਇ ਰਖਾਈਆ। ਕਿਧਰ ਗਏ ਤੁਹਾਡੇ ਮੁਰੀਦਾਂ ਦੇ ਰੂਹ, ਮੁਰਸ਼ਦ ਬਣ ਕੇ ਦਿਓ ਸਮਝਾਈਆ। ਨੂਰ ਦੱਸੋ ਜ਼ਹੂਰ ਦੱਸੋ ਇਕੋ ਹੂਬਹੂ, ਜਿਸ ਦੀ ਰੇਖ ਨਾ ਕੋਇ ਬਦਲਾਈਆ। ਕਿਸ ਬਿਧ ਤੁਹਾਡਾ ਅੰਤ ਤੇ ਸਤਿਜੁਗ ਹੋਣਾ ਸ਼ੁਰੂ, ਸ਼ੁਰੂ ਦਾ ਕ਼ਾਇਦਾ ਦਿਓ ਦ੍ਰਿੜਾਈਆ। ਕਵਣ ਮੁਰਸ਼ਦ ਕਵਣ ਮੁਰੀਦ ਕਵਣ ਸਿਖ ਅੰਤ ਕਵਣ ਹੋਵੇ ਗੁਰੂ, ਗੁਰਦੇਵ ਕਵਣ ਅਖਵਾਈਆ। ਕਵਣ ਸਾਹਿਬ ਕਵਣ ਸੁਲਤਾਨ ਕਵਣ ਜੀਵਤ ਕਵਣ ਮਰੂ, ਕਵਣ ਮੜ੍ਹੀ ਗੋਰ ਆਪਣਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸਦੀ ਚੌਧਵੀਂ ਕਹੇ ਪੈਗ਼ੰਬਰੋ ਕਵਣ ਤੁਹਾਡਾ ਕਾਇਦਾ, ਕਾਇਨਾਤ ਦ੍ਰਿੜਾਈਆ। ਕਿਸ ਬਿਧ ਹੋਏ ਅਲਾਹਿਦਾ, ਵਖਰਾ ਘਰ ਵਸਾਈਆ। ਆਪਣੇ ਆਪ ਦਾ ਲੈ ਕੇ ਦੱਸੋ ਜ਼ਾਇਜ਼ਾ, ਕੀ ਗੁਣਵੰਤ ਵਡਿਆਈਆ। ਕੀ ਅਖ਼ੀਰੀ ਹੋਇਆ ਮੁਆਹਿਦਾ, ਓਹ ਵੀ ਦੇਣਾ ਸਮਝਾਈਆ। ਕਿਤੇ ਵਕ਼ਤ ਐਵੇਂ ਨਾ ਜਾਏ ਸ਼ਾਇਦਾ, ਸ਼ਹਾਦਤ ਸਭ ਦੀ ਦੇਣੀ ਭੁਗਤਾਈਆ। ਜਨ ਭਗਤਾਂ ਦੀਨਾਂ ਮਜ਼੍ਹਬਾਂ ਵਿਚ ਕੀ ਮਿਲਿਆ ਫ਼ਾਇਦਾ, ਮਾਨਵ ਮਾਨਵ ਨਾਲ ਲੜਾਈਆ। ਚਾਰੋਂ ਕੁੰਟ ਨਾਅਰਾ
❋
❋
ਵੇਖੋ ਹਾਏ ਹਾਏ ਦਾ, ਹਿਰਦੇ ਹਰਿ ਨਾ ਕੋਇ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਾਚੀ ਕਾਰ ਕਮਾਈਆ। ਸਦੀ ਚੌਧਵੀਂ ਕਹੇ ਪੈਗ਼ੰਬਰੋ ਆਪਣਾ ਲੇਖਾ ਦੱਸੋ ਹਿਸਾਬ, ਅੰਕੜੇ ਨਾਲ ਮਿਲਾਈਆ। ਧੁਰ ਦੀ ਵੇਖੋ ਓਹ ਕਿਤਾਬ, ਜਿਥੇ ਲੇਖ ਮਿਲੇ ਨਾ ਕ਼ਲਮ ਸ਼ਾਹੀਆ । ਕਵਣ ਪੁੰਨ ਕਵਣ ਸਵਾਬ, ਕਵਣ ਰੰਗ ਰੰਗਾਈਆ। ਕਵਣ ਸੱਯਦਾ ਕਵਣ ਆਦਾਬ, ਕਵਣ ਦੁਆ ਸਲਾਮ ਦੇਣਾ ਸਮਝਾਈਆ । ਮੇਰੇ ਅੰਤ ਅਖ਼ੀਰ ਤੁਹਾਡਾ ਕਿਹੋ ਜਿਹਾ ਮਜ਼ਾਜ, ਮੇਰੇ ਅੰਤਰ ਵੱਜੇ ਵਧਾਈਆ। ਜੋ ਉਮਤ ਗਏ ਸਾਜ, ਨਾਤਾ ਜਗਤ ਵਿਚ ਬਣਾਈਆ। ਕੀ ਓਸ ਦਾ ਅੰਤ ਰਿਵਾਜ, ਰਹਿਬਰ ਹੋ ਕੇ ਦਿਓ ਦ੍ਰਿੜਾਈਆ। ਕਵਣ ਦਵਾਰੇ ਦੇਂਦੇ ਹਯਾਤੇ ਆਬ, ਧੁਰ ਦਾ ਜਾਮ ਇਕ ਪਿਆਈਆ। ਸਾਰੇ ਉਠ ਕੇ ਕਰੋ ਖ਼ਿਤਾਬ, ਮੁਖ਼ਾਤਬ ਹੋ ਕੇ ਧੁਰਦਰਗਾਹੀਆ। ਅੰਤਮ ਸਭ ਨੂੰ ਮਿਲਣ ਲੱਗਾ ਜਵਾਬ, ਜਵਾਬਤਲਬੀ ਵਿਚ ਦੁਹਾਈਆ। ਜਿਸ ਅਮਾਮ ਦਾ ਲੈਂਦੇ ਰਹੇ ਖ਼ੁਆਬ, ਓਹ ਆਇਆ ਖ਼ੈਰ ਖ਼ਾਹੀਆ। ਜਿਸ ਦਾ ਕਰਦੇ ਆਏ ਵਾਅਜ, ਵਹਦਤ ਨਾਲ ਜਣਾਈਆ। ਜਿਸ ਦੀ ਪੜ੍ਹਦੇ ਰਹੇ ਨਿਮਾਜ਼, ਸੱਯਦਿਆਂ ਸੀਸ ਝੁਕਾਈਆ। ਓਹ ਖੋਲ੍ਹਣਹਾਰ ਰਾਜ਼, ਪੜਦਾ ਦਏ ਉਠਾਈਆ। ਓਸੇ ਨੂੰ ਕਹਿੰਦੇ ਆਦਿ ਜੁਗਾਦਿ ਸ਼ਹਿਨਸ਼ਾਹ ਜਿਸ ਦੇ ਸੀਸ ਦੋ ਜਹਾਨਾਂ ਤਾਜ, ਤਖ਼ਤ ਨਿਵਾਸੀ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਧਾਰ ਸਭ ਦਾ ਅਹਿਬਾਬ, ਦੋਸਤ ਇਕੋ ਨਜ਼ਰੀ ਆਈਆ।
੧੩ ਪੋਹ ਸ਼ਹਿਨਸ਼ਾਹੀ ਸੰਮਤ ੪ ਬਚਨ ਸਿੰਘ ਦੇ ਗ੍ਰਹਿ ਕੈਂਪ ਸਈ ਕਲਾਂ ਜੰਮੂ
ਸਦੀ ਚੌਧਵੀਂ ਕਹੇ ਦੀਨ ਦੁਨੀ ਦਿਸਦੀ ਮਿਥਿਆ, ਗੁਰ ਅਵਤਾਰ ਪੈਗ਼ੰਬਰ ਰਹਿਣ ਕੋਇ ਨਾ ਪਾਈਆ। ਜੁਗ ਜੁਗ ਤੇਰੀ ਅੱਖਰਾਂ ਵਾਲੀ ਸਿਖਿਆ, ਅੱਖਰਾਂ ਵਾਲੀ ਮਾਤ ਪੜ੍ਹਾਈਆ। ਕਿਰਪਾ ਕਰ ਆਪਣਾ ਗ੍ਰਹਿ ਵਖਾ ਅਨਡਿਠਿਆ, ਜਿਥੇ ਨਿਰਗੁਣ ਨੂਰ ਜੋਤ ਰੁਸ਼ਨਾਈਆ। ਤੇਰੀ ਮੁਹੱਬਤ ਮਿਲੇ ਹਿਤਿਆ, ਦੂਸਰ ਅਵਰ ਨਾ ਕੋਇ ਜਣਾਈਆ। ਆਤਮ ਪਰਮਾਤਮ ਹੋਵੇ ਮਿੱਤਿਆ, ਨਿਰਗੁਣ ਨਿਰਗੁਣ ਸਾਚਾ ਜੋੜ ਜੁੜਾਈਆ। ਮੇਰੀ ਅੰਤ ਅਖ਼ੀਰੀ ਇਛਿਆ, ਆਸਾ ਮਨਸਾ ਪੂਰ ਵਖਾਈਆ। ਪਿਛਲਾ ਪਿਛੇ ਰਿਹਾ ਪਿਛਿਆ, ਭੇਵ ਅਗਲਾ ਦੇ ਵਖਾਈਆ। ਝਗੜਾ ਰਹੇ ਨਾ ਵੱਡਾ ਨਿੱਕਿਆ, ਏਕਾ ਰੰਗ ਰੰਗਾਈਆ। ਪੁਰਖ ਅਕਾਲ ਬਣ ਧੁਰ ਦਾ ਪਿਤਿਆ, ਪਤਿਪਰਮੇਸ਼ਵਰ ਦਇਆ ਕਮਾਈਆ। ਮਾਨਸ ਜਨਮ ਸਭ ਦਾ ਜਾਵੇ ਜਿਤਿਆ, ਜੋ ਤੇਰੀ ਓਟ ਤਕਾਈਆ । ਅੰਮ੍ਰਿਤ ਜਾਮ ਦੇ ਛਿਟਿਆ, ਮੇਘ ਅਗੰਮ ਵਰਤਾਈਆ। ਹਰਿਜਨ ਕਦੇ ਨਾ ਜਾਵੇ ਭਿਟਿਆ, ਦੂਸ਼ਨ ਨੇੜ ਕੋਇ ਨਾ ਆਈਆ। ਤੇਰਾ ਲੇਖ ਕਦੇ ਨਾ ਮਿਟਿਆ, ਮੇਟਣਹਾਰ ਨਾ ਕੋਇ ਅਖਵਾਈਆ। ਮੇਰੇ ਅੰਤ ਅਖ਼ੀਰ ਦੀਨ ਦੁਨੀ ਦਾ ਕੱਢ ਸਿਟਿਆ, ਸਿੱਟਬਾਜ਼ੀ ਵੇਖ ਜਗਤ ਲੋਕਾਈਆ। ਭਵਿਖਤਾਂ ਵਿਚ ਗੁਰ ਅਵਤਾਰ ਪੈਗ਼ੰਬਰ ਲਿਖ ਕੇ ਗਏ ਚਿੱਠਿਆ, ਸੰਦੇਸਿਆਂ ਵਿਚ ਜਗਤ ਸੁਣਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮਠ ਬਣਾ ਕੇ ਗਏ ਪੱਥਰ ਇਟਿਆ, ਜਗਤ ਮਹੱਲ ਵਡਿਆਈਆ। ਤੇਰਾ ਨੂਰ ਕਿਤੇ ਨਾ ਦਿਸਿਆ, ਚਾਰੋਂ ਕੁੰਟ ਅੰਧੇਰਾ ਛਾਈਆ। ਦੀਨਾਂ ਮਜ਼੍ਹਬਾਂ ਵੇਖੇ ਹਿੱਸਿਆ, ਜ਼ਾਤ ਪਾਤ ਨਜ਼ਰੀ ਆਈਆ। ਤੇਰਾ ਤੰਦ ਕਿਸੇ ਨਾ ਖਿਚਿਆ, ਸਚ ਸਿਤਾਰ
❋
❋
ਨਾ ਕੋਇ ਵਜਾਈਆ। ਕਿਰਪਾ ਕਰ ਸਾਹਿਬ ਸਮਰਥਿਆ, ਸਾਹਿਬ ਤੇਰੀ ਸਰਨਾਈਆ। ਕਲਜੁਗ ਕੂੜ ਹੋਵੇ ਭੱਠਿਆ, ਭਵ ਸਾਗਰ ਦੇ ਰੁੜ੍ਹਾਈਆ। ਪਿਛਲਾ ਲੇਖਾ ਜਾਵੇ ਠੱਪਿਆ, ਸਤਿਜੁਗ ਸਾਚਾ ਰਾਹ ਚਲਾਈਆ। ਪੂਰਾ ਸਭ ਦਾ ਹੋਵੇ ਪਟਿਆ, ਪਟਨੇ ਵਾਲਾ ਰਿਹਾ ਸੁਣਾਈਆ। ਲੋਕਮਾਤ ਵਿਚੋਂ ਨਾਮ ਜਾਏ ਕੱਟਿਆ, ਲੇਖ ਅਵਰ ਰਹੇ ਨਾ ਰਾਈਆ । ਇਕੋ ਤੇਰੇ ਨਾਮ ਦਾ ਹੋਵੇ ਟੱਪਿਆ, ਦੋ ਜਹਾਨਾਂ ਕਰ ਸ਼ਨਵਾਈਆ। ਸਭ ਦਾ ਚੀਥੜ ਪੁਰਾਣਾ ਫੱਟਿਆ, ਓਢਣ ਨਜ਼ਰ ਕੋਇ ਨਾ ਆਈਆ। ਦੀਨ ਦੁਨੀ ਖੇਲ ਚੂੰਕਿ ਚੁਨਾਂਚਿ ਅਲਬਤਿਆ, ਪਰਦਾ ਉਹਲਾ ਨਾ ਕੋਇ ਉਠਾਈਆ। ਚਾਰੋਂ ਕੁੰਟ ਸ਼ੋਰ ਮਚਿਆ, ਦਹਿ ਦਿਸ਼ਾ ਪਈ ਦੁਹਾਈਆ। ਮਨੂਆ ਕਲੰਦਰ ਬਣ ਕੇ ਨੱਚਿਆ, ਦਹਿ ਦਿਸ਼ਾ ਉਠ ਉਠ ਧਾਈਆ। ਸਤਿ ਰਿਹਾ ਕੋਈ ਨਾ ਸੱਚਿਆ, ਮਾਇਆ ਮਮਤਾ ਮੋਹ ਹਲਕਾਈਆ। ਦੁਹਾਈ ਫਿਰੀ ਮਦੀਨਾ ਮੱਕਿਆ, ਕਾਅਬਾ ਹੱਕ ਨਾ ਕੋਇ ਵਡਿਆਈਆ। ਭੈਣ ਭਾਈ ਨਾ ਰਿਹਾ ਸੱਕਿਆ, ਪਿਤਾ ਪੂਤ ਨਾ ਜੋੜ ਜੁੜਾਈਆ। ਨੌ ਖੰਡ ਪ੍ਰਿਥਮੀ ਮਾਨਵ ਮਾਨਸ ਥੱਕਿਆ, ਬਲਹੀਣ ਰਿਹਾ ਕੁਰਲਾਈਆ। ਤੁਧ ਬਿਨ ਸਭ ਨੂੰ ਕਰੇ ਨਾ ਕੋਈ ਇਕੱਠਿਆ, ਏਕਾ ਰੰਗ ਨਾ ਕੋਇ ਰੰਗਾਈਆ। ਗੁਰ ਅਵਤਾਰ ਪੈਗ਼ੰਬਰ ਅੰਤ ਤੇਰੀ ਸਰਨ ਢੱਠਿਆ, ਚਰਨ ਧੂੜੀ ਖ਼ਾਕ ਰਮਾਈਆ। ਤੂੰ ਆਇਉਂ ਪੰਜਾਂ ਤੱਤਾਂ ਦੇ ਵੱਟਿਆ, ਨਿਰਗੁਣ ਨੂਰ ਜੋਤ ਰੁਸ਼ਨਾਈਆ । ਤੇਰਾ ਸਹਾਰਾ ਸਭ ਨੇ ਰੱਖਿਆ, ਬੈਠੇ ਧਿਆਨ ਲਗਾਈਆ। ਹੁਕਮ ਸੰਦੇਸ਼ਾ ਦੇ ਪੱਕਿਆ, ਪਤਿਪਰਮੇਸ਼ਵਰ ਆਪਣੀ ਕਾਰ ਕਮਾਈਆ । ਸੰਤ ਸੁਹੇਲਾ ਤੇਰਾ ਜਾਵੇ ਰੱਤਿਆ, ਗੁਰਮੁਖ ਆਪਣਾ ਰੰਗ ਰੰਗਾਈਆ। ਦੋ ਜਹਾਨਾਂ ਵੱਸਿਆ, ਹਰ ਘਟ ਬੈਠਾ ਸੋਭਾ ਪਾਈਆ। ਜੁਗ ਚੌਕੜੀ ਲਹਿਣਾ ਦੇਣਾ ਤੇਰੇ ਅੰਦਰ ਦੱਬਿਆ, ਤੁਧ ਬਿਨ ਬਾਹਰ ਨਾ ਕੋਇ ਸਮਝਾਈਆ। ਧੁਰ ਦੇ ਨੂਰ ਅਲਾਹੀ ਰੱਬਿਆ, ਯਾਮਬੀਨ ਤੇਰੀ ਵਡਿਆਈਆ। ਕਲਜੁਗ ਕੂੜਾ ਵਹਿਣ ਵੇਖ ਨਦੀਆ, ਲਹਿਰ ਲਹਿਰ ਨਾਲ ਟਕਰਾਈਆ। ਮੇਰੀ ਪੂਰੀ ਹੋਣ ਲੱਗੀ ਸਦੀਆ, ਚੌਧਵੀਂ ਆਪਣਾ ਪੰਧ ਮੁਕਾਈਆ। ਤੁਧ ਬਿਨ ਰਹੇ ਕੋਈ ਨਾ ਗੱਦੀਆ, ਗਦਾਗਰ ਦੇਣੇ ਬਣਾਈਆ। ਤੇਰਾ ਨਾਉਂ ਨਿਰੰਕਾਰਾ ਆਦਿ ਜੁਗਾਦੀ ਵਧੀਆ, ਵਾਹਵਾ ਵਜਦੀ ਰਹੇ ਵਧਾਈਆ। ਕਲਜੁਗ ਕੂੜੀ ਕਿਰਿਆ ਮੇਟ ਬਦੀਆ, ਬੰਧਨ ਮਮਤਾ ਦੇ ਤੁੜਾਈਆ। ਮੈਂ ਸਰਨ ਸਰਨਾਈ ਤੇਰੀ ਲੱਗੀਆ, ਇਕੋ ਓਟ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਅੰਤਮ ਮੇਟ ਹੱਦੀਆ, ਹਦੂਦ ਆਪਣੀ ਦੇ ਵਖਾਈਆ।
੧੩ ਪੋਹ ਸ਼ਹਿਨਸ਼ਾਹੀ ਸੰਮਤ ੪ ਖੇਮ ਕੌਰ ਦੇ ਗ੍ਰਹਿ ਕੈਂਪ ਸਈ ਕਲਾਂ ਜੰਮੂ
ਸਦੀ ਚੌਧਵੀਂ ਕਹੇ ਦੁਨੀਆ ਸੁੱਤੀ ਵੇਖੀ ਘੂਕ, ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਆਪਣੇ ਨਿਸ਼ਾਨਿਉਂ ਗਈ ਚੂਕ, ਰਹਿਬਰ ਰਾਹ ਨਾ ਕੋਇ ਦ੍ਰਿੜਾਈਆ। ਤਨ ਹੰਕਾਰੀ ਵੱਜੀ ਫੂਕ, ਮਾਇਆ ਮਮਤਾ ਰਹੀ ਜਲਾਈਆ। ਝਗੜਾ ਤੱਕਾਂ ਚਾਰੇ ਕੂਟ, ਦਹਿ ਦਿਸ਼ਾ ਦਿਸੇ ਦੁਹਾਈਆ। ਘਰ ਘਰ ਵਧਿਆ ਜੂਠ ਝੂਠ, ਹਉਮੇ ਹੰਗਤਾ ਨਾਲ ਲੜਾਈਆ। ਧਰਮ ਦਾ ਰਿਹਾ ਨਾ ਕੋਈ ਪੂਤ, ਸਤਿ ਸਚ ਨਾ ਕੋਇ ਸਮਝਾਈਆ। ਮਨੂਆ ਮਨ ਬਣ ਕੇ ਕਲਜੁਗ ਦੂਤ, ਚਾਰੋਂ ਕੁੰਟ ਭੱਜੇ ਵਾਹੋ ਦਾਹੀਆ। ਸਤਿ ਧਰਮ ਕਰ ਗਿਆ ਕੂਚ, ਕੂਚਾ ਗਲੀ ਕਰ ਸਫ਼ਾਈਆ। ਜੋਤੀ ਜੋਤ
❋
❋
ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਖਣਹਾਰਾ ਤਾਣਾ ਪੇਟਾ ਸੂਤ, ਸੂਤਰਧਾਰੀ ਆਪਣੀ ਖੇਲ ਖਿਲਾਈਆ।
੧੩ ਪੋਹ ਸ਼ਹਿਨਸ਼ਾਹੀ ਸੰਮਤ ੪ ਕੁਲਵੰਤ ਸਿੰਘ ਦੇ ਗ੍ਰਹਿ ਕੈਂਪ ਸਈ ਕਲਾਂ ਜੰਮੂ
ਸਦੀ ਚੌਧਵੀਂ ਕਹੇ ਮੈਨੂੰ ਕਲਜੁਗ ਸੂਈ ਚੁਭੀ, ਚੋਭ ਦਿਤੀ ਲਗਾਈਆ। ਮੈਨੂੰ ਯਾਦ ਆਈ ਪਿਛਲੀ ਚਹੁੰ ਜੁਗੀ, ਪੂਰਬ ਅੱਖ ਉਠਾਈਆ। ਜਿਸ ਵਿਚ ਮੈਂ ਕਦੇ ਨਾ ਹੋਈ ਬੁੱਢੀ, ਆਪਣਾ ਰੂਪ ਬਦਲਾਈਆ। ਧਾਰ ਰਹਿਣ ਨਾ ਦਿਤੀ ਦੂਜੀ, ਦੁਤੀਆ ਭਉ ਬਦਲਾਈਆ। ਹੁਣ ਮੇਰੀ ਔਧ ਪੁੱਗੀ, ਵਕ਼ਤ ਰਿਹਾ ਨਾ ਰਾਈਆ। ਕਲਜੁਗ ਜੀਵਾਂ ਮੂਰਖ ਹੋਈ ਬੁੱਧੀ, ਬਿਬੇਕ ਨਾ ਕੋਇ ਕਰਾਈਆ। ਰਸ ਰਿਹਾ ਕਿਸੇ ਨਾ ਦੁੱਧੀ, ਮਾਤਾ ਸੀਰ ਨਾ ਕੋਇ ਵਡਿਆਈਆ। ਰਮਜ਼ ਲਾਏ ਕੋਈ ਨਾ ਗੁੱਝੀ, ਅੰਤਰ ਪਰਦਾ ਨਾ ਕੋਇ ਉਠਾਈਆ। ਚਾਰੋਂ ਕੁੰਟ ਪੈਂਦੀ ਲੁੱਟੀ, ਮਾਇਆ ਮਮਤਾ ਨਾਚ ਨਚਾਈਆ। ਵਸਦੀ ਦਿਸੇ ਕੋਈ ਨਾ ਝੁੱਗੀ, ਸਾਢੇ ਤਿੰਨ ਹੱਥ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਧ ਬਿਨ ਵਾਟ ਕਿਸੇ ਨਾ ਮੁਕੀ, ਪਾਂਧੀ ਪੰਧ ਨਾ ਕੋਇ ਮੁਕਾਈਆ।
੧੩ ਪੋਹ ਸ਼ਹਿਨਸ਼ਾਹੀ ਸੰਮਤ ੪ ਇੰਦਰੋ ਦੇਵੀ ਦੇ ਗ੍ਰਹਿ ਕੈਂਪ ਸੇਈ ਕਲਾਂ ਜੰਮੂ
ਸਦੀ ਚੌਧਵੀਂ ਕਹੇ ਪ੍ਰਭ ਤੂੰ ਬਣ ਇਕ ਸਿਕਦਾਰ, ਸਿਕ ਸਭ ਦੀ ਵੇਖ ਵਖਾਈਆ। ਜਗਤ ਮੁਤੱਸਬ ਮਜ਼੍ਹਬ ਬਣੇ ਨਾ ਕੋਇ ਗ਼ਦਾਰ, ਅੰਤਰ ਅੱਖ ਨਾ ਕੋਇ ਖੁਲ੍ਹਾਈਆ। ਤੇਰੇ ਧਰਮ ਦਾ ਸਜਿਆ ਰਹੇ ਦਰਬਾਰ, ਹਰਿਜਨ ਸਾਚੇ ਸੋਭਾ ਪਾਈਆ। ਤੇਰਾ ਨੂਰੀ ਚਮਕਦਾ ਰਹੇ ਚਮਤਕਾਰ, ਅੰਧ ਅੰਧੇਰ ਗਵਾਈਆ। ਕਿਰਪਾ ਕਰ ਮੇਰੇ ਨਿਰੰਕਾਰ, ਨਿਰਗੁਣ ਤੇਰੇ ਹੱਥ ਵਡਿਆਈਆ। ਸਾਚੀਆਂ ਸਖ਼ੀਆਂ ਗਾਵਣ ਮੰਗਲਾਚਾਰ, ਗੀਤ ਤੇਰਾ ਗੋਬਿੰਦ ਅਲਾਈਆ। ਮੈਂ ਵੇਖਣੀ ਚਾਹੁੰਦੀ ਅਜਬ ਬਹਾਰ, ਸੋਹਣਾ ਰੂਪ ਪ੍ਰਗਟਾਈਆ। ਛੱਬੀ ਪੋਹ ਤੇਰੀ ਅਗੰਮੀ ਯਾਦਗਾਰ, ਯਾਦ ਯਾਦ ਵਿਚੋਂ ਆਈਆ। ਗੁਰਮੁਖ ਸੋਹਣੇ ਜਨ ਭਗਤ ਤੇਰੇ ਬਰਖ਼ੁਰਦਾਰ, ਸੰਤ ਸੱਜਣ ਮਿਲੇ ਵਡਿਆਈਆ। ਮੈਂ ਪ੍ਰੀਤ ਵਿਚ ਕਰਾਂ ਪੁਕਾਰ, ਮੁਹੱਬਤ ਵਿਚ ਸੁਣਾਈਆ। ਪੰਜਾਂ ਬੀਬੀਆਂ ਦੇ ਗਲ ਵਿਚ ਹੋਵੇ ਇਕ ਇਕ ਹਾਰ, ਲਾਲ ਗੁਲਾਲਾ ਰੰਗ ਚੜ੍ਹਾਈਆ। ਹੱਥ ਖਿੱਚੀ ਹੋਵੇ ਕਟਾਰ, ਤਿੱਖੀ ਧਾਰ ਵਖਾਈਆ। ਰੰਗ ਚੜ੍ਹਿਆ ਹੋਵੇ ਲਾਲ, ਮੁੱਖੀ ਸਵਾ ਗਿਠ ਰੰਗਾਈਆ। ਰਸਨਾ ਬੋਲ ਕਹਿਣ ਪੁਕਾਰ, ਤੇਰੀ ਬੇਪ੍ਰਵਾਹੀਆ। ਜਿਹੜੇ ਸੁੰਭ ਨਿਸੁੰਭ ਦੇ ਸਰਦਾਰ, ਦੁਰਗਾ ਨਾਲ ਵੰਡ ਵੰਡਾਈਆ। ਉਨ੍ਹਾਂ ਲਹਿਣਾ ਦੇਣਾ ਦੇਣਾ ਲਹਿਣਾ ਉਤਾਰ, ਕ਼ਰਜ਼ਾ ਮਕ਼ਰੂਜ਼ ਨਾ ਕੋਇ ਰਖਾਈਆ। ਸਦੀ ਚੌਧਵੀਂ ਕਹੇ ਮੈਂ ਬਣਾਂ ਖ਼ਿਦਮਤਗਾਰ, ਖ਼ਾਦਮ ਹੋ ਕੇ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਲੇਖਾ ਸੱਚੀ ਸਰਕਾਰ, ਦੂਸਰ ਹੱਥ ਨਾ ਕੋਇ ਫੜਾਈਆ।
❋
❋
੧੩ ਪੋਹ ਸ਼ਹਿਨਸ਼ਾਹੀ ਸੰਮਤ ੪ ਸ਼ਾਹਣੀ ਦੇਵੀ ਦੇ ਗ੍ਰਹਿ ਪਿੰਡ ਮਾਜਰਾ ਜੰਮੂ
ਸਦੀ ਚੌਧਵੀਂ ਕਹੇ ਮੈਂ ਵੇਖੇ ਤੇਰੇ ਨਗਰ ਖੇੜ, ਪਿੰਡ ਗਰਾਂ ਫੋਲ ਫੁਲਾਈਆ। ਜਿਧਰ ਜਾਵਾਂ ਮੈਨੂੰ ਰਹੇ ਛੇੜ, ਛੇਕੜ ਦਿਤੀ ਦੁਹਾਈਆ। ਪੁਰਖ ਅਕਾਲ ਲਹਿਣਾ ਦੇਣਾ ਕੁੱਲ ਨਬੇੜ, ਕੂੜ ਕੁੜਿਆਰਾਂ ਡੇਰਾ ਢਾਹੀਆ। ਗਲ ਪਾ ਚੁਰਾਸੀ ਗੇੜ, ਜੋ ਤੈਨੂੰ ਰਹੇ ਭੁਲਾਈਆ। ਜਨ ਭਗਤਾਂ ਉਤੇ ਕਰ ਮਿਹਰ, ਜੋ ਤੇਰਾ ਨਾਮ ਧਿਆਈਆ। ਤੂੰ ਸ਼ਬਦੀ ਸਤਿਗੁਰ ਬੱਬਰ ਸ਼ੇਰ, ਸ਼ਰਅ ਕੂੜੀ ਦੇ ਖਪਾਈਆ। ਚਾਰ ਕੁੰਟ ਲੈ ਘੇਰ, ਹੁਕਮ ਆਪਣਾ ਇਕ ਸੁਣਾਈਆ। ਸਭ ਦਾ ਲੇਖਾ ਦੇ ਨਬੇੜ, ਬਚਿਆ ਰਹਿਣ ਕੋਇ ਨਾ ਪਾਈਆ। ਮੇਰੇ ਮਾਲਕ ਮੈਂ ਤਹਿਮਤ ਬੱਧੀ ਤੇੜ, ਆਪਣਾ ਵੇਸ ਆਈ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਈਆ। ਸਦੀ ਚੌਧਵੀਂ ਕਹੇ ਮੈਂ ਜਿਧਰ ਜਾਵਾਂ ਮੈਨੂੰ ਵੱਜਣ ਹੁੱਜਾਂ, ਠੋਕਰਾਂ ਨਾਲ ਹਿਲਾਈਆ। ਅਵਤਾਰ ਪੈਗ਼ੰਬਰੋ ਕੁਛ ਭੇਦ ਦੱਸੋ ਗੁੱਝਾ, ਪੜਦਾ ਦਿਓ ਉਠਾਈਆ। ਅਵਤਾਰ ਪੈਗ਼ੰਬਰ ਕਹਿਣ ਤੂੰ ਪ੍ਰਭ ਦੇ ਨਾਲ ਰਹੀ ਜੁਗ ਜੁਗਾ, ਚੌਕੜੀ ਆਪਣੀ ਖੇਲ ਖਿਲਾਈਆ। ਅੰਤਮ ਅੰਤ ਦਰੋਹੀ ਪਾਈ ਦੁਬਿਧਾ, ਸਾਫ਼ ਇਨਸਾਫ਼ ਦੇ ਜਣਾਈਆ। ਸਾਡਾ ਲੇਖਾ ਹੋਇਆ ਮੂਧਾ, ਫੜ ਬਾਹੋਂ ਨਾ ਕੋਇ ਉਲਟਾਈਆ। ਪ੍ਰਭ ਕਰੇ ਖੇਲ ਅਜੂਬਾ, ਅਜਬ ਆਪਣੀ ਕਾਰ ਕਮਾਈਆ। ਦੀਨ ਮਜ਼੍ਹਬ ਮੇਟਣ ਲੱਗਾ ਹਦੂਦਾ, ਝਗੜਾ ਮਜ਼੍ਹਬ ਰਿਹਾ ਗਵਾਈਆ। ਸਦੀ ਚਧਵੀਂ ਤੂੰ ਆਦਿ ਜੁਗਾਦਿ ਓਸ ਦੀ ਬਣੀ ਰਹੀ ਮਹਿਬੂਬਾ, ਮੁਹੱਬਤ ਕਰ ਕੇ ਖ਼ੁਸ਼ੀ ਮਨਾਈਆ। ਵਸਦੀ ਰਹੀ ਉਚ ਅਰਸ਼ ਅਰੂਜਾ, ਦਰ ਆਲੀਸ਼ਾਨ ਸੋਭਾ ਪਾਈਆ। ਵੇਖਦੀ ਰਹੀ ਗਲੀ ਕੂਚਾ, ਗਲੀ ਯਾਰ ਦੀ ਭੱਜੀ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਧ ਬਿਨ ਅਵਰ ਨਾ ਕੋਇ ਦੂਜਾ, ਏਕੰਕਾਰ ਤੇਰੀ ਵਡ ਵਡਿਆਈਆ।
੧੩ ਪੋਹ ਸ਼ਹਿਨਸ਼ਾਹੀ ਸੰਮਤ ੪ ਕਿਰਪਾਲ ਸਿੰਘ ਦੇ ਗ੍ਰਹਿ ਕੈਂਪ ਸੇਈ ਕਲਾਂ ਜੰਮੂ
ਸਦੀ ਚੌਧਵੀਂ ਕਹੇ ਚੌਦਾਂ ਤਬਕੋ ਮੂਲ ਨਾ ਮਾਰੋ ਆਵਾਜ਼ਾਂ, ਮੈਂ ਗੱਲ ਸੁਣਨ ਕੋਇ ਨਾ ਪਾਈਆ। ਮੈਂ ਤੱਕਿਆ ਇਕੋ ਸ਼ਾਹੋ ਭੂਪ ਰਾਜਨ ਰਾਜਾ, ਪੁਰਖ ਅਕਾਲਾ ਦੀਨ ਦਿਆਲਾ ਧੁਰਦਰਗਾਹੀਆ। ਜਿਸ ਨੂੰ ਸਿਫ਼ਤਾਂ ਨਾਲ ਗੌਂਦੇ ਆਏ ਨਾਲ ਰਾਗਾਂ ਨਾਦਾਂ, ਕਲਮਿਆਂ ਵਿਚ ਕਾਇਨਾਤ ਦ੍ਰਿੜਾਈਆ। ਗੁਰ ਅਵਤਾਰ ਪੈਗ਼ੰਬਰ ਜਿਸ ਦੀ ਰਖਦੇ ਆਏ ਆਸਾਂ, ਦੂਰ ਦੁਰਾਡੇ ਧਿਆਨ ਲਗਾਈਆ। ਉਹ ਸਾਹਿਬ ਸਵਾਮੀ ਮੇਰੀਆਂ ਪੂਰੀਆਂ ਕਰਨ ਆਇਆ ਖ਼ਾਹਿਸ਼ਾਂ, ਖ਼ਾਲਕ ਆਪਣਾ ਰੂਪ ਬਦਲਾਈਆ। ਪੰਧ ਮੁਕਾ ਕੇ ਪ੍ਰਿਥਮੀ ਆਕਾਸ਼ਾ, ਗਗਨ ਗਗਨੰਤਰ ਡੇਰਾ ਢਾਹੀਆ। ਝਗੜਾ ਮੁਕਾ ਕੇ ਜ਼ਾਤਾਂ ਪਾਤਾਂ, ਮਾਨਵ ਵੇਖ ਵਖਾਈਆ। ਅੱਗੇ ਸੁਣਦੇ ਸਾਂ ਭਵਿਖਤਾਂ ਵਿਚ ਓਸ ਦੀਆਂ ਬਾਤਾਂ, ਹੁਣ ਦਰਸ਼ਨ ਕਰ ਕੇ ਖ਼ੁਸ਼ੀ ਮਨਾਈਆ। ਮੇਰੀਆਂ ਪੂਰੀਆਂ ਹੋਈਆਂ ਵਾਟਾਂ, ਰਸਤੇ ਪੰਧ ਨਾ ਕੋਇ ਭੁਲਾਈਆ। ਮੈਂ ਮੰਗਣੀਆਂ ਓਸ ਕੋਲੋਂ ਅਗੰਮੀ ਦਾਤਾਂ, ਜੋ ਦੇਵਣਹਾਰ ਅਖਵਾਈਆ। ਤੁਹਾਡੇ ਨਾਲੋਂ ਤੋੜਨਾ ਨਾਤਾ, ਨਾਤਾ ਗੁਰਮੁਖਾਂ ਨਾਲ ਜੁੜਾਈਆ। ਜਿਨ੍ਹਾਂ ਦਾ ਮਾਲਕ ਜੋਤੀ ਜਾਤਾ, ਹਰਿ ਕਰਤਾ ਇਕ ਅਖਵਾਈਆ। ਤੂੰ ਮੇਰਾ ਮੈਂ
❋
❋
ਤੇਰਾ ਦੱਸ ਕੇ ਗਾਥਾ, ਆਤਮ ਪਰਮਾਤਮ ਮੇਲਾ ਮੇਲੇ ਸਹਿਜ ਸੁਭਾਈਆ। ਗੁਰ ਅਵਤਾਰ ਪੈਗ਼ੰਬਰ ਜਿਸ ਦੀਆਂ ਨਿੱਕੀਆਂ ਨਿੱਕੀਆਂ ਸ਼ਾਖ਼ਾਂ, ਪੱਤ ਟਹਿਣੀ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਿਹਰਵਾਨ ਇਕ ਅਖਵਾਈਆ। ਸਦੀ ਚੌਧਵੀਂ ਕਹੇ ਚੌਦਾਂ ਤਬਕੋ ਕਿਉਂ ਮੈਨੂੰ ਕਰੋ ਇਸ਼ਾਰੇ, ਸੈਨਤਾਂ ਨਾਲ ਸਮਝਾਈਆ। ਮੈਂ ਛਡ ਦਿਤੇ ਤੁਹਾਡੇ ਕਿਨਾਰੇ, ਬੰਧਨ ਆਈ ਤੁੜਾਈਆ। ਦਰਸ਼ਨ ਕਰ ਏਕੰਕਾਰੇ, ਆਪਣੀ ਕਲਾ ਲਈ ਬਦਲਾਈਆ। ਢਹਿ ਕੇ ਚਰਨ ਦਵਾਰੇ, ਧੂੜੀ ਟਿੱਕਾ ਖ਼ਾਕ ਰਮਾਈਆ। ਮੈਨੂੰ ਭੁਲ ਗਏ ਯਾਰ ਪੁਰਾਣੇ, ਚਾਰ ਯਾਰੀ ਦਿਤੀ ਤਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮੇਰੀ ਆਸ਼ਾ ਵੇਖ ਵਖਾਈਆ। ਸਦੀ ਚੌਧਵੀਂ ਕਹੇ ਚੌਦਾਂ ਤਬਕੋ ਮੇਰਾ ਅੰਤ ਅਖ਼ੀਰੀ ਸਲਾਮ, ਸਲਾਮਾਲੈਕਮ ਕਹਿ ਕੇ ਦਰ ਜਣਾਈਆ। ਮੈਂ ਸਚ ਦੱਸਾਂ ਪੈਗ਼ਾਮ, ਪੈਗ਼ੰਬਰਾਂ ਤੋਂ ਪਰੇ ਪੜ੍ਹਾਈਆ। ਜਿਸ ਨੂੰ ਮੁਹੰਮਦ ਕਿਹਾ ਮਹਿਦੀ ਅਮਾਮ, ਓਹ ਮਾਲਕ ਮੇਰਾ ਮੈਨੂੰ ਨਜ਼ਰੀ ਆਈਆ। ਜਿਸ ਮੇਟਣੀ ਕੂੜੀ ਕਿਰਿਆ ਸ਼ਾਮ, ਸਾਚਾ ਨੂਰੀ ਚੰਦ ਚਮਕਾਈਆ। ਮੈਂ ਹੱਦਾਂ ਵਿਚ ਨਹੀਂ ਰਹੀ ਗ਼ੁਲਾਮ, ਬੰਧਨ ਪਿਛਲੇ ਆਈ ਤੁੜਾਈਆ। ਅੱਗੇ ਮੇਰੇ ਪੁਰਖ ਅਕਾਲ ਦਾ ਵੇਖਣਾ ਇੰਤਜ਼ਾਮ, ਜੋ ਬੰਦੋਬਸਤ ਕਰੇ ਥਾਉਂ ਥਾਈਂਆ। ਅਵਤਾਰ ਗੁਰੂ ਪੈਗ਼ੰਬਰ ਜਿਥੇ ਰਹੇ ਅੰਤ ਨਾਕਾਮ, ਬਲਹੀਣ ਦੇਣ ਦੁਹਾਈਆ। ਸੋ ਖੇਲ ਕਰੇ ਸ੍ਰੀ ਭਗਵਾਨ, ਹਰਿ ਕਰਤਾ ਧੁਰਦਰਗਾਹੀਆ। ਸਤਿ ਧਰਮ ਝੁਲਾਏ ਨਿਸ਼ਾਨ, ਦੋ ਜਹਾਨਾਂ ਆਪ ਝੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰੀ ਮੰਜ਼ਲ ਕੀਤੀ ਆਸਾਨ, ਮੁਸ਼ਕਲ ਪਿਛਲੀ ਰਿਹਾ ਗਵਾਈਆ।