੧੩ ਪੋਹ ਸ਼ਹਿਨਸ਼ਾਹੀ ਸੰਮਤ ੪ ਫ਼ਰੰਗੀ ਰਾਮ ਦੇ ਗ੍ਰਹਿ ਪਿੰਡ ਤਰੇਵਾ ਜੰਮੂ
ਸਦੀ ਚੌਧਵੀਂ ਕਹੇ ਗੁਰ ਅਵਤਾਰ ਪੈਗ਼ੰਬਰ ਦੇ ਦਿਓ ਅਸਤੀਫ਼ਾ, ਕਲਜੁਗ ਵੇਲਾ ਅੰਤਮ ਦਏ ਗਵਾਹੀਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਜੋ ਨਾਮ ਕਲਮਾ ਦੱਸ ਕੇ ਆਏ ਲਤੀਫ਼ਾ, ਸਿਫ਼ਤਾਂ ਵਾਲਾ ਢੋਲਾ ਮਾਤ ਦ੍ਰਿੜਾਈਆ। ਓਸ ਦਾ ਅੰਤਮ ਖ਼ਾਲੀ ਹੋਇਆ ਖੀਸਾ, ਧੰਨ ਦੌਲਤ ਨਜ਼ਰ ਕੋਇ ਨਾ ਆਈਆ। ਰਸਨਾ ਜਿਹਵਾ ਪੜ੍ਹ ਪੜ੍ਹ ਥੱਕੀ ਜੀਭਾ, ਹਿਰਦੇ ਹਰਿ ਨਾ ਕੋਇ ਵਸਾਈਆ। ਅੰਤ ਅਖ਼ੀਰ ਸਚਖੰਡ ਦਵਾਰੇ ਸਾਰੇ ਲਓ ਵਜ਼ੀਫ਼ਾ, ਲੋਕਮਾਤ ਭੈ ਨਾ ਕੋਇ ਵਖਾਈਆ। ਪੁਰਖ ਅਕਾਲ ਦੀਨ ਦਿਆਲ ਸਾਚੀ ਦੱਸੇ ਨਾਮ ਹਦੀਸਾ, ਹਜ਼ਰਤਾਂ ਤੋਂ ਪਰੇ ਕਰੇ ਪੜ੍ਹਾਈਆ। ਲਹਿਣਾ ਦੇਣਾ ਲੇਖਾ ਮੁਕਾਏ ਬੀਸਾ, ਬੀਸ ਬੀਸਾ ਵੇਖ ਵਖਾਈਆ। ਵੇਲਾ ਵਕ਼ਤ ਸੁਹੰਜਣਾ ਕਰੇ ਈਸਾ, ਮੂਸਾ ਮੁਸ਼ਕਲ ਦਏ ਮਿਟਾਈਆ। ਮੁਹੰਮਦ ਲੇਖੇ ਲਾਵੇ ਪੀਸਣ ਪੀਸਾ, ਸਦੀ ਚੌਧਵੀਂ ਨਾਲ ਰਲਾਈਆ। ਨਾਨਕ ਗੋਬਿੰਦ ਖੇਲ ਦੱਸੇ ਜਗ ਜੀਤਾ, ਪਾਰਬ੍ਰਹਮ ਪਤਿਪਰਮੇਸ਼ਵਰ ਬੇਪ੍ਰਵਾਹੀਆ। ਸਾਰੇ ਛਡ ਦਿਓ ਪਿਛਲੀ ਚਾਰ ਜੁਗ ਦੀ ਰੀਤਾ, ਦੀਨ ਮਜ਼੍ਹਬ ਵੰਡ ਨਾ ਕੋਇ ਵੰਡਾਈਆ। ਆਤਮ ਧਾਰ ਪ੍ਰਭ ਦਾ ਨੂਰ ਸਦਾ ਜੀਤਾ, ਜਨਮ ਮਰਨ ਵਿਚ ਨਾ ਆਈਆ। ਲੱਖ ਚੁਰਾਸੀ ਪਰਖਣਹਾਰਾ ਨੀਤਾ, ਘਟ ਘਟ ਅੰਤਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
❋
❋
ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਵਰ ਦਾਤਾ ਬੇਪ੍ਰਵਾਹੀਆ। ਸਦੀ ਚੌਧਵੀਂ ਕਹੇ ਗੁਰ ਅਵਤਾਰ ਪੈਗ਼ੰਬਰ ਲੋਕਮਾਤ ਲਓ ਛੁੱਟੀ, ਛੁਟਕਾਰਾ ਆਪਣਾ ਲਓ ਕਰਾਈਆ। ਸਚ ਮੁਹੱਬਤ ਸ੍ਰਿਸ਼ਟੀ ਨਾਲੋਂ ਤੁੱਟੀ, ਦ੍ਰਿਸ਼ਟੀ ਭੇਵ ਨਾ ਕੋਇ ਖੁਲ੍ਹਾਈਆ। ਅੱਗੇ ਮੰਜ਼ਲ ਰਹੇ ਨਾ ਤ੍ਰੈਕੁਟੀ, ਦਸਮ ਦਵਾਰੀ ਹਿੱਸਾ ਨਾ ਕੋਇ ਸਮਝਾਈਆ। ਕਲਮਿਆਂ ਵਾਲੀ ਕਰੇ ਕੋਈ ਨਾ ਬੁੱਤੀ, ਬੁਤਖ਼ਾਨੇ ਪਈ ਦੁਹਾਈਆ। ਪੁਰਖ ਅਕਾਲਾ ਦੀਨ ਦਿਆਲਾ ਆਤਮ ਧਾਰ ਲਗਾਏ ਆਪਣੀ ਰੁਚੀ, ਪਰਮਾਤਮ ਹੋ ਕੇ ਵੇਖ ਵਖਾਈਆ। ਸੁਰਤੀ ਸ਼ਬਦ ਕਰੇ ਸੁੱਚੀ, ਦੁਰਮਤ ਮੈਲ ਧੁਆਈਆ। ਕਾਇਆ ਸੁਹੰਜਣੀ ਕਰੇ ਰੁਤੀ, ਰੁਤੜੀ ਆਪਣੇ ਨਾਮ ਮਹਿਕਾਈਆ। ਧੁਰ ਪ੍ਰੀਤੀ ਜੋੜੇ ਟੁੱਟੀ, ਗੰਢਣਹਾਰ ਆਪ ਅਖਵਾਈਆ। ਸਦੀ ਚੌਧਵੀਂ ਕਹੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਸਦੀ ਚੌਧਵੀਂ ਕਹੇ ਗੁਰ ਅਵਤਾਰ ਪੈਗ਼ੰਬਰ ਦੀਨ ਦੁਨੀ ਦਾ ਛੱਡੋ ਖਹਿੜਾ, ਲੋਕਮਾਤ ਨਾ ਅੱਖ ਉਠਾਈਆ। ਧਰਨੀ ਧਰਤ ਧਵਲ ਖੁਲ੍ਹਾ ਹੋਣ ਦਿਓ ਵੇਹੜਾ, ਮਾਨਵ ਮਾਨਵ ਵੰਡ ਨਾ ਕੋਇ ਵੰਡਾਈਆ। ਦੀਨ ਮਜ਼੍ਹਬ ਚਲਾਇਆ ਜਿਹੜਾ ਜਿਹੜਾ, ਅੰਤਮ ਕੰਮ ਕਿਸੇ ਨਾ ਆਈਆ। ਸਭ ਦਾ ਉਜੜਨ ਲੱਗਾ ਖੇੜਾ, ਰੁੱਤ ਬਸੰਤ ਨਾ ਕੋਇ ਸੁਹਾਈਆ। ਕਰੇ ਖੇਲ ਪ੍ਰਭ ਪੁਰਖ ਅਬਿਨਾਸ਼ੀ ਧੁਰ ਦਾ ਸ਼ੇਰਾ, ਸ਼ਾਹ ਪਾਤਸ਼ਾਹ ਆਪਣੀ ਕਾਰ ਕਮਾਈਆ। ਕਲਜੁਗ ਅੰਤਮ ਮਿਟੇ ਅੰਧੇਰਾ, ਨਿਰਗੁਣ ਨੂਰ ਜੋਤ ਕਰੇ ਰੁਸ਼ਨਾਈਆ। ਇਕੋ ਰੰਗ ਰੰਗਾਏ ਸੰਝ ਸਵੇਰਾ, ਚਾਰ ਵਰਨ ਬਖ਼ਸ਼ੇ ਇਕ ਸ਼ਰਨਾਈਆ। ਨਾਮ ਜਪਾਏ ਤੂੰ ਮੇਰਾ ਮੈਂ ਤੇਰਾ, ਆਤਮ ਪਰਮਾਤਮ ਸੋਹੰ ਰਾਗ ਅਲਾਈਆ। ਜਨ ਭਗਤਾਂ ਅੰਦਰ ਹੋਵੇ ਚਾਓ ਘਨੇਰਾ, ਕੂੜੀ ਕਿਰਿਆ ਡੇਰਾ ਢਾਹੀਆ। ਅੰਤ ਅਖ਼ੀਰ ਬੰਨ੍ਹੇ ਬੇੜਾ, ਹਰਿਜੂ ਆਪਣੇ ਕੰਧ ਉਠਾਈਆ। ਲੱਖ ਚੁਰਾਸੀ ਦੇਵੇ ਗੇੜਾ, ਚਾਰੇ ਖਾਣੀ ਆਪ ਭੁਆਈਆ। ਸਦੀ ਚੌਧਵੀਂ ਕਹੇ ਮੇਰਾ ਵਕ਼ਤ ਅੰਤਮ ਨੇਰਾ, ਦੂਰ ਦੁਰਾਡਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਸਾਜਨ ਇਕ ਅਖਵਾਈਆ। ਸਦੀ ਚੌਧਵੀਂ ਕਹੇ ਗੁਰ ਅਵਤਾਰ ਪੈਗ਼ੰਬਰੋ ਦੀਨ ਦੁਨੀ ਦਾ ਛੱਡੋ ਨਾਤਾ, ਵੇਲਾ ਅੰਤਮ ਗਿਆ ਆਈਆ। ਆਪਣੇ ਆਪਣੇ ਕਰਮ ਦਾ ਵੇਖੋ ਖਾਤਾ, ਦੀਨਾਂ ਮਜ਼੍ਹਬਾਂ ਫੋਲ ਫੁਲਾਈਆ। ਕਿਸੇ ਮਿਲੇ ਨਾ ਨਾਮ ਸਾਚਾ, ਸਚ ਸੁਚ ਨਾ ਕੋਇ ਵਡਿਆਈਆ। ਭਾਗ ਲੱਗੇ ਨਾ ਕਾਇਆ ਪਿੰਡ ਕਾਚਾ, ਕੰਚਨ ਗੜ੍ਹ ਨਾ ਕੋਇ ਸੁਹਾਈਆ। ਨੌ ਖੰਡ ਪ੍ਰਿਥਮੀ ਨੌ ਦਵਾਰੇ ਮਨੂਆ ਨਾਚਾ, ਦਹਿ ਦਿਸ਼ਾ ਉਠ ਉਠ ਧਾਈਆ। ਪੁਰਖ ਅਕਾਲ ਦੀਨ ਦਿਆਲ ਪਰਵਰਦਿਗਾਰ ਸਾਂਝਾ ਯਾਰ ਧੁਰ ਦਾ ਹੁਕਮ ਕਿਸੇ ਨਾ ਵਾਚਾ, ਵਾਚਕ ਦੀਨ ਦੁਨੀ ਬਣੀ ਲੋਕਾਈਆ। ਅੰਤ ਅਖ਼ੀਰ ਮੇਟੇ ਨਾ ਕੋਇ ਅੰਧੇਰੀ ਰਾਤਾ, ਧੂਆਂਧਾਰ ਨਾ ਕੋਇ ਗਵਾਈਆ । ਪੁਰਖ ਅਕਾਲ ਦੀਨ ਦਿਆਲ ਆਦਿ ਜੁਗਾਦੀ ਸਭ ਦਾ ਪਿਤਾ ਮਾਤਾ, ਪਤਿਪਰਮੇਸ਼ਵਰ ਇਕ ਅਖਵਾਈਆ। ਗੁਰ ਅਵਤਾਰ ਪੈਗ਼ੰਬਰ ਚਾਰ ਜੁਗ ਦਾ ਚਾਚਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਲੇਖਾ ਆਪ ਵਖਾਈਆ। ਸਦੀ ਚੌਧਵੀਂ ਕਹੇ ਗੁਰ ਅਵਤਾਰ ਪੈਗ਼ੰਬਰੋ ਜਗਤ ਨਾਤਾ ਛੱਡੋ ਮੋਹ, ਮੁਹੱਬਤ ਅਵਰ ਰਹੇ ਨਾ ਰਾਈਆ। ਏਕਾ ਖੇਲ ਵੇਖੋ ਸੋ, ਹੰ ਬ੍ਰਹਮ ਰਿਹਾ ਦ੍ਰਿੜਾਈਆ। ਚਾਰ ਕੁੰਟ ਕਰ ਲੋ, ਲੋਆਂ ਪੁਰੀਆਂ ਡਗਮਗਾਈਆ। ਪੁਰਖ ਬਿਧਾਤਾ ਆਪੇ ਹੋ, ਹੋਕਾ ਦੇਵੇ ਥਾਉਂ ਥਾਈਆ। ਸਭ ਦੀ ਤਾਕ਼ਤ ਆਪੇ ਖੋਹ, ਹੁਕਮ ਆਪਣਾ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
❋
❋
ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦਾ ਲਹਿਣਾ ਦੇਣਾ ਲੇਖਾ ਪੂਰਾ ਕਰੇ ਛੱਬੀ ਪੋਹ, ਪੋਸ ਆਪਣਾ ਹੁਕਮ ਵਰਤਾਈਆ।
੧੩ ਪੋਹ ਸ਼ਹਿਨਸ਼ਾਹੀ ਸੰਮਤ ੪ ਸਾਈਂ ਦਾਸ ਦੇ ਗ੍ਰਹਿ ਪਿੰਡ ਤਰੇਵਾ ਜੰਮੂ
ਸਦੀ ਚੌਧਵੀਂ ਕਹੇ ਗੁਰ ਅਵਤਾਰ ਪੈਗ਼ੰਬਰੋ ਸਭ ਨੂੰ ਭਰਨਾ ਪਏ ਖ਼ਰਾਜ, ਜਜ਼ੀਆ ਸਭ ਦੇ ਉਪਰ ਲਾਈਆ। ਆਪਣੀ ਤਬੀਅਤ ਠੀਕ ਰੱਖਿਓ ਮਜ਼ਾਜ, ਮਜ਼ਾਹਮਤ ਕਰਨ ਦੀ ਲੋੜ ਰਹੇ ਨਾ ਰਾਈਆ। ਅੰਤ ਬਦਲਣ ਲੱਗਾ ਸਭ ਦਾ ਰਾਜ, ਨਾਤਾ ਰਈਅਤ ਨਾਲੋਂ ਤੁੜਾਈਆ। ਪੁਰਖ ਅਕਾਲਾ ਆਪਣੇ ਹੱਥ ਪਕੜੇ ਵਾਗ, ਵਾਗਾਂ ਸਭ ਦੀਆਂ ਆਪ ਹਿਲਾਈਆ। ਇਕੋ ਨੂਰ ਚਮਕਣ ਲੱਗਾ ਚਰਾਗ਼, ਚਰਾਗਾਹਾਂ ਕਰੇ ਰੁਸ਼ਨਾਈਆ। ਚਾਰ ਜੁਗ ਦਾ ਮੇਟ ਸਮਾਜ, ਸਮਗਰੀ ਆਪਣੀ ਇਕ ਵਰਤਾਈਆ। ਕੁਛ ਆਸਾ ਰੱਖ ਕੇ ਗਿਆ ਭਾਰਦਵਾਜ, ਸਪਤ ਰਿਖੀ ਕਰ ਸਾਲਾਹੀਆ। ਅਤਰੀ ਪੁਛਿਆ ਓਸ ਦਾ ਜਵਾਬ, ਬਿਨ ਅੱਖਰਾਂ ਦੇ ਸਮਝਾਈਆ। ਧੁਰ ਦੀ ਧਾਰ ਕੀਤਾ ਖ਼ਤਾਬ, ਮੁਖ਼ਾਤਬ ਹੋ ਦ੍ਰਿੜਾਈਆ। ਜਿਸ ਵੇਲੇ ਬੰਦਨਾ ਦੇ ਥਾਂ ਹੋਇਆ ਆਦਾਬ, ਸੱਯਦਿਆਂ ਵਿਚ ਸੀਸ ਝੁਕਾਈਆ। ਸ਼ਹਿਨਸ਼ਾਹ ਦੀ ਜਗਹ ਬਣੇ ਨਵਾਬ, ਨੌਬਤ ਨਾਮ ਹੱਕ ਵਜਾਈਆ। ਪੈਗ਼ੰਬਰ ਅਵਤਾਰਾਂ ਦੀ ਜਗਹ ਜਾਵਣ ਜਾਗ, ਜਾਗਰਤ ਜੋਤ ਕਰ ਰੁਸ਼ਨਾਈਆ। ਸਭ ਦਾ ਲੇਖਾ ਰਖ ਅਗੰਮੇ ਹਾਥ, ਅਗੰਮੜੀ ਕਾਰ ਕਮਾਈਆ। ਜੁਗ ਚੌਕੜੀ ਚਲਾ ਰਾਥ, ਦੀਨ ਦੁਨੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਸਦੀ ਚੌਧਵੀਂ ਕਹੇ ਗੁਰ ਅਵਤਾਰ ਪੈਗ਼ਬਰੋ ਅੰਤਮ ਦੇਣਾ ਪਏ ਸਭ ਨੂੰ ਟੈਕਸ, ਹੁਕਮ ਹਕੂਮਤ ਵਾਲਾ ਚਲਾਈਆ। ਆਪਣੇ ਨੂਰ ਦਾ ਵੇਖੋ ਐਕਸ, ਚਾਰੋਂ ਕੁੰਟ ਧਿਆਨ ਲਗਾਈਆ। ਦੀਨ ਮਜ਼੍ਹਬ ਦੇ ਛੋਟੇ ਛੋਟੇ ਰੈਕਸ, ਬੰਧਨਾਂ ਵਿਚ ਬੰਧਾਈਆ। ਝਗੜਾ ਪਾਇਆ ਸ਼ਖ਼ਸੀਅਤ ਵਿਚ ਸ਼ਖ਼ਸ਼, ਸ਼ੱਕ ਵਿਚ ਕੁਰਲਾਈਆ। ਕੁਛ ਆਸ਼ਾ ਰੱਖ ਕੇ ਗਿਆ ਦਸਵਾਂ ਅਵਤਾਰ ਮੱਤਸ, ਮੱਛ ਜਲ ਵਿਚ ਦੁਹਾਈਆ। ਕਲਜੁਗ ਅੰਤ ਜਿਸ ਵੇਲੇ ਮਾਣਸ ਵਿਕਾਰੀ ਹੋਏ ਰਕਸ਼, ਰਾਕਸ਼ ਬੁੱਧੀ ਨਜ਼ਰੀ ਆਈਆ। ਓਸ ਵੇਲੇ ਖੇਲ ਕਰੇ ਪੁਰਖ ਅਕਾਲ ਦੀਨ ਦਿਆਲ ਆਪਣੇ ਵਕ਼ਤ, ਬੇਵਕ਼ਤ ਕਲ ਨਾ ਕੋਇ ਵਰਤਾਈਆ। ਪ੍ਰਗਟ ਹੋ ਕੇ ਆਵੇ ਉਪਰ ਜਗਤ, ਧਰਨੀ ਧਰਤ ਸੋਭਾ ਪਾਈਆ। ਧੁਰ ਫ਼ਰਮਾਨਾ ਦੇਵੇ ਸਖ਼ਤ, ਨਾ ਕੋਈ ਮੇਟੇ ਮੇਟ ਮਿਟਾਈਆ। ਆਪਣੇ ਨਾਮ ਦਾ ਚਾੜ੍ਹ ਕੇ ਕਟਕ, ਚਾਰੋਂ ਕੁੰਟ ਭੈ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦੀ ਚੌਧਵੀਂ ਦਾ ਜਗਤ ਸੁਹੰਜਣਾ ਵੇਖ ਬਰਸ, ਬਰਸੀ ਆਪਣੀ ਨਾਲ ਮਿਲਾਈਆ।
❋
❋
੧੩ ਪੋਹ ਸ਼ਹਿਨਸ਼ਾਹੀ ਸੰਮਤ ੪ ਪਰੇਮੀ ਦੇਵੀ ਦੇ ਗ੍ਰਹਿ ਤਰੇਵਾ ਜੰਮੂ
ਸਦੀ ਚੌਧਵੀ ਕਹੇ ਗੁਰ ਅਵਤਾਰ ਪੈਗ਼ੰਬਰੋ ਛੱਡੋ ਖੇਲ ਪੁਰਾਣੀ, ਪੁਨਹ ਪੁਨਹ ਸੀਸ ਨਿਵਾਈਆ। ਨਾਤਾ ਤੋੜੋ ਵੇਦ ਪੁਰਾਨੀ, ਅੰਜੀਲ ਕ਼ੁਰਾਨੀ ਡੇਰਾ ਢਾਹੀਆ। ਜਲਵਾ ਤੱਕੋ ਇਕ ਅਸਮਾਨੀ, ਨੂਰ ਨੁਰਾਨਾ ਨਜ਼ਰੀ ਆਈਆ। ਜਿਸ ਦਾ ਖੇਲ ਜਗਤ ਅਸਮਾਨੀ, ਪੰਜ ਤੱਤ ਨੂਰ ਜੋਤ ਕਰੇ ਰੁਸ਼ਨਾਈਆ। ਸਾਚੀ ਮੰਜ਼ਲ ਦਏ ਰੁਹਾਨੀ, ਰੂਹ ਬੁਤ ਵੱਜੇ ਵਧਾਈਆ। ਧੁਰ ਦਾ ਨਾਮ ਦੇ ਨਿਸ਼ਾਨੀ, ਨਿਸ਼ਾਨਾ ਆਪਣਾ ਇਕ ਲਗਾਈਆ। ਤਨ ਵਜੂਦੋਂ ਕੱਢੇ ਬੇਈਮਾਨੀ, ਮਮਤਾ ਮੋਹ ਵਿਕਾਰ ਗਵਾਈਆ। ਜਨਮ ਜਨਮ ਦਾ ਕਰਮ ਕਰਮ ਦਾ ਝਗੜਾ ਰਹਿਣ ਨਾ ਦੇਵੇ ਦੀਵਾਨੀ, ਲੱਖ ਚੁਰਾਸੀ ਗੇੜ ਮੁਕਾਈਆ। ਸਾਚੀ ਮੰਜ਼ਲ ਦੱਸ ਆਸਾਨੀ, ਅਸਲ ਆਪਣੇ ਰੰਗ ਰੰਗਾਈਆ। ਸਚ ਸੰਦੇਸ਼ਾ ਦੇ ਫ਼ਰਮਾਨੀ, ਫ਼ਰਮਾਂਬਰਦਾਰ ਲਏ ਬਣਾਈਆ। ਕੋਈ ਜੂਹ ਨਾ ਰਹੇ ਬੇਗਾਨੀ, ਚਾਰੋਂ ਕੁੰਟ ਆਪਣਾ ਹੁਕਮ ਵਰਤਾਈਆ। ਸਭ ਦੇ ਉਪਰ ਕਰੇ ਮਿਹਰਵਾਨੀ, ਮਹਿਬੂਬ ਆਪਣੀ ਨਿਗਾਹ ਉਠਾਈਆ। ਲੇਖਾ ਜਾਣੇ ਚਾਰੇ ਖਾਣੀ, ਚਾਰੇ ਬਾਣੀ ਰਾਗ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਸਾਚਾ ਇਕ ਅਖਵਾਈਆ। ਸਦੀ ਚੌਧਵੀਂ ਕਹੇ ਗੁਰ ਅਵਤਾਰ ਪੈਗ਼ੰਬਰੋ ਸਾਚੀ ਸਿਖ ਲਓ ਤਾਬੇਦਾਰੀ, ਤਬੀਅਤ ਆਪਣੀ ਲਓ ਬਦਲਾਈਆ। ਲੋਕਮਾਤ ਜਣਾਓ ਆਪਣੀ ਸੱਚੀ ਯਾਰੀ, ਦੀਨ ਮਜ਼੍ਹਬ ਹੱਦ ਨਾ ਕੋਇ ਰਖਾਈਆ। ਅੰਤ ਅਖ਼ੀਰ ਬਣੇ ਨਾ ਕੋਇ ਗ਼ਦਾਰੀ, ਦਰ ਘਰ ਸਾਚਾ ਸੋਭਾ ਪਾਈਆ। ਇਕੋ ਵੇਖੋ ਨੂਰ ਨਿਰੰਕਾਰੀ, ਜੋਤੀ ਜਾਤਾ ਡਗਮਗਾਈਆ। ਜਿਸ ਦੇ ਜੁਗ ਜੁਗ ਸਿਫ਼ਤਾਂ ਵਾਲੇ ਨਾਮ ਬਣੇ ਪੁਜਾਰੀ, ਪੂਜਾ ਕਰ ਕੇ ਆਪਣਾ ਝਟ ਲੰਘਾਈਆ। ਓਹ ਖੇਲੇ ਖੇਲ ਵਡ ਸੰਸਾਰੀ, ਸੰਸਾਰੀ ਭੰਡਾਰੀ ਸੰਘਾਰੀ ਬੈਠੇ ਸੀਸ ਨਿਵਾਈਆ। ਸਭ ਦਾ ਲਹਿਣਾ ਦੇਣਾ ਪੂਰਾ ਕਰੇ ਉਧਾਰੀ, ਲੇਖੇ ਪਿਛਲੇ ਦਏ ਚੁਕਾਈਆ। ਸਦੀ ਚੌਧਵੀਂ ਅੰਤ ਅਖ਼ੀਰ ਬੇਨਜ਼ੀਰ ਜਾਨਣਹਾਰਾ ਬਰਖ਼ੁਰਦਾਰੀ, ਅਜ਼ੀਜ਼ਾਂ ਤਮੀਜ਼ ਵੇਖ ਵਖਾਈਆ। ਪੜਦਾ ਲਾਹਵੇ ਨਰ ਨਾਰੀ, ਨਰ ਨਰਾਇਣ ਆਪਣਾ ਭੇਵ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧੁਰ ਦੀ ਬਖ਼ਸ਼ ਸੱਚੀ ਸਰਦਾਰੀ, ਦਰਗਾਹ ਸਾਚੀ ਸਭ ਨੂੰ ਦੇਵੇ ਮਾਣ ਵਡਿਆਈਆ।
੧੩ ਪੋਹ ਸ਼ਹਿਨਸ਼ਾਹੀ ਸੰਮਤ ੪ ਦੇਵਾ ਸਿੰਘ ਦੇ ਗ੍ਰਹਿ ਸੇਈ ਕਲਾਂ ਜੰਮੂ
ਸਦੀ ਚੌਧਵੀਂ ਕਹੇ ਮੈਂ ਰਾਮ ਕ੍ਰਿਸ਼ਨ ਨੂੰ ਪੁਛਿਆ ਮੁੱਛ ਦਾੜ੍ਹੀ ਚੰਗੀ ਕਿ ਖੋਦੇ, ਮੈਨੂੰ ਦਿਓ ਸਮਝਾਈਆ। ਈਸਾ ਮੂਸਾ ਮੁਹੰਮਦ ਨਾਨਕ ਗੋਬਿੰਦ ਪੁਛਿਆ ਸੀਸ ਕੇਸ ਚੰਗੇ ਕਿ ਬੋਦੇ, ਪਰਦਾ ਦਿਓ ਚੁਕਾਈਆ। ਸਾਰੇ ਨੇਤਰ ਨੀਵੇਂ ਕਰ ਕੇ ਕਹਿਣ ਅਸੀਂ ਓਸੇ ਜੋਗੇ, ਸਾਡੀ ਚਲੇ ਨਾ ਕੋਇ ਚਤੁਰਾਈਆ। ਜੁਗ ਚੌਕੜੀ ਤਨ ਵਜੂਦ ਸਾਨੂੰ ਪੁਆਏ ਚੋਗੇ, ਤਤਵ ਤਤ ਨਾਲ ਵਡਿਆਈਆ। ਹੁਕਮ ਸੰਦੇਸ਼ੇ ਜਣਾਏ ਨਾਲ ਮੌਕੇ, ਧੁਰ ਫ਼ਰਮਾਨੇ ਅਗੰਮ ਅਲਾਈਆ। ਸਾਡੀ ਸਮਝ ਕੁਛ ਨਾ ਸੋਚੇ, ਵਿਚਾਰ ਵਿਚ ਵਿਚਰ ਨਾ ਕੋਇ ਸੁਣਾਈਆ। ਅਸੀਂ ਸਾਰੇ ਚਾਰ ਜੁਗ ਬੇਦੋਸ਼ੇ, ਹੁਕਮੇ ਅੰਦਰ
❋
❋
ਕਾਰ ਕਮਾਈਆ। ਸਾਡੇ ਸ਼ਰੀਰ ਓਸੇ ਜੋਗੇ, ਜੋ ਜੁਗਤੀ ਨਾਲ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਸਦੀ ਚੌਧਵੀਂ ਕਹੇ ਮੈਂ ਪੁਛਿਆ ਕ੍ਰਿਸ਼ਨ ਰਾਮ, ਮੇਰਾ ਰਾਮ ਦਿਓ ਮਿਲਾਈਆ। ਸਾਚਾ ਕਰੋ ਇੰਤਜ਼ਾਮ, ਬੰਦੋਬਸਤ ਵਿਚ ਵਡਿਆਈਆ। ਧੁਰ ਦਾ ਘਰ ਦੱਸੋ ਮਕਾਨ, ਗ੍ਰਹਿ ਇਕੋ ਇਕ ਵਖਾਈਆ। ਜਿਥੇ ਤੱਤਾਂ ਦਾ ਕੋਈ ਨਹੀਂ ਨਿਸ਼ਾਨ, ਮਾਟੀ ਵੰਡ ਨਾ ਕੋਇ ਵੰਡਾਈਆ । ਨਿਰਗੁਣ ਨੂਰ ਸ੍ਰੀ ਭਗਵਾਨ, ਜੋਤੀ ਜਾਤਾ ਡਗਮਗਾਈਆ। ਜਿਸ ਨੂੰ ਝੁਕਦੇ ਜ਼ਿਮੀਂ ਅਸਮਾਨ, ਦੋ ਜਹਾਨ ਸੀਸ ਨਿਵਾਈਆ। ਮੈਂ ਓਸ ਕਰਾਂ ਪਰਨਾਮ, ਜੋ ਪਰਮੇਸ਼ਵਰ ਧੁਰਦਰਗਾਹੀਆ। ਓਹ ਹੋਵੇ ਮਿਹਰਵਾਨ, ਮਿਹਰ ਨਜ਼ਰ ਉਠਾਈਆ। ਚਰਨ ਧੂੜ ਕਰਾਏ ਇਸ਼ਨਾਨ, ਦੁਰਮਤ ਮੈਲ ਰਹੇ ਨਾ ਰਾਈਆ। ਸਾਚੀ ਮੰਜ਼ਲ ਦਏ ਮਹਾਨ, ਘਰ ਆਪਣੇ ਆਪ ਟਿਕਾਈਆ। ਜਿਥੇ ਪੁੱਜ ਨਾ ਸਕੇ ਕੋਇ ਇਨਸਾਨ, ਬੁੱਧੀ ਚਲੇ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਸਦੀ ਚੌਧਵੀਂ ਕਹੇ ਮੈਂ ਪੁੱਛਿਆ ਪੈਗ਼ੰਬਰ ਪੀਰੋ, ਪਰਮ ਪੁਰਖ ਦਿਓ ਮਿਲਾਈਆ। ਜਿਹੜਾ ਸਭ ਦਾ ਆਦਿ ਜੁਗਾਦੀ ਹੀਰੋ, ਹਰੀ ਹਰਿ ਆਪਣੀ ਖੇਲ ਖਿਲਾਈਆ। ਜਿਸ ਦੀ ਖਿੱਚ ਸਕੇ ਨਾ ਕੋਇ ਤਸਵੀਰੋ, ਮੁਸੱਵਰ ਤਸੱਵਰ ਨਾ ਕੋਇ ਜਣਾਈਆ। ਜੋ ਸ਼ਰਅ ਪਾਏ ਜ਼ੰਜੀਰੋ, ਕਾਇਨਾਤ ਵੰਡ ਨਾ ਕੋਇ ਵੰਡਾਈਆ। ਜੋ ਮੰਜ਼ਲ ਵਸੇ ਅਖ਼ੀਰੋ, ਆਖ਼ਰ ਆਪਣਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਸਦੀ ਚੌਧਵੀਂ ਕਹੇ ਮੈਨੂੰ ਪੈਗ਼ੰਬਰਾਂ ਆਖਿਆ ਵੇਖ ਓਸ ਦੀ ਸ਼ਮਅ, ਸ਼ਮਸ ਤਬਰੇਜ਼ ਨਾਲ ਦੁਹਾਈਆ। ਜਿਸ ਦੇ ਦਵਾਰੇ ਗੁਰ ਅਵਤਾਰ ਪੈਗ਼ੰਬਰ ਜਮ੍ਹਾਂ, ਸਾਰੇ ਬੈਠੇ ਸੀਸ ਨਿਵਾਈਆ। ਦੀਨਾਂ ਮਜ਼੍ਹਬਾਂ ਦੀ ਰੱਖ ਕੇ ਤਮਅ, ਆਪਣਾ ਆਪਣਾ ਬਲ ਸਮਝਾਈਆ। ਪੁਰਖ ਅਕਾਲ ਹੁਕਮ ਦੇਵੇ ਨਵਾਂ, ਧੁਰ ਸੰਦੇਸ਼ਾ ਇਕ ਸੁਣਾਈਆ। ਝਗੜਾ ਛੱਡ ਦਿਓ ਮਾਟੀ ਚੰਮਾ, ਚੰਮ ਦ੍ਰਿਸ਼ਟੀ ਡੇਰਾ ਢਾਹੀਆ। ਸਤਿਜੁਗ ਸਾਚਾ ਹੋਵੇ ਸਮਾਂ, ਸੁਹੰਜਣੀ ਰੁਤ ਮਹਿਕਾਈਆ। ਹਰਖ ਸੋਗ ਰਹੇ ਨਾ ਗ਼ਮਾ, ਚਿੰਤਾ ਚਿਖਾ ਨਾ ਕੋਇ ਜਲਾਈਆ। ਦੀਨ ਮਜ਼੍ਹਬ ਰਹੇ ਨਾ ਬੰਨਾ, ਜਗਤ ਹੱਦ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਕਰਤਾ ਇਕ ਅਖਵਾਈਆ। ਸਦੀ ਚੌਧਵੀਂ ਕਹੇ ਮੈਂ ਪੁਛਿਆ ਗੁਰੂ ਦੱਸ, ਦੱਸੋ ਹਾਲ ਖ਼ੁਦਾਈਆ। ਕਿਸ ਬਿਧ ਅੰਤਮ ਹੋਵੇ ਬਸ, ਬਸਤੇ ਸਭ ਦੇ ਦਏ ਬੰਨ੍ਹਾਈਆ। ਸਾਂਝਾ ਹੋਵੇ ਜਸ, ਸਿਫ਼ਤਾਂ ਨਾਲ ਸਾਲਾਹੀਆ। ਹੰਕਾਰੀ ਬੁਰਜ ਜਾਵੇ ਢੱਠ, ਹਉਮੇ ਗੜ੍ਹ ਤੁੜਾਈਆ। ਭਾਗ ਲੱਗੇ ਤਤ ਅੱਠ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਵੱਜੇ ਵਧਾਈਆ। ਧੀਰਜ ਮਿਲੇ ਸੰਤੋਖ ਸਤਿ, ਅਗਨੀ ਤਤ ਗਵਾਈਆ। ਭੇਵ ਖੁਲ੍ਹਾਏ ਬ੍ਰਹਮ ਮਤ, ਪਾਰਬ੍ਰਹਮ ਵੇਖ ਵਖਾਈਆ। ਤੀਰ ਅਣਿਆਲਾ ਮਾਰੇ ਕਸ, ਚੰਮ ਦ੍ਰਿਸ਼ਟੀ ਡੇਰਾ ਢਾਹੀਆ। ਨਿਜ ਨੇਤਰ ਖੋਲ੍ਹ ਕੇ ਅੱਖ, ਲੋਚਣ ਆਪਣੇ ਕਰੇ ਰੁਸ਼ਨਾਈਆ। ਸਾਖਿਆਤ ਹੋ ਪ੍ਰਗਟ, ਜਨ ਭਗਤਾਂ ਵੇਖ ਵਖਾਈਆ। ਨਾਮ ਭੰਡਾਰਾ ਖੋਲ੍ਹ ਕੇ ਹੱਟ, ਚਾਰ ਵਰਨਾਂ ਦਏ ਵਰਤਾਈਆ। ਸਾਚਾ ਗ੍ਰਹਿ ਦੱਸ ਕੇ ਤਟ, ਕਿਨਾਰਾ ਇਕੋ ਇਕ ਸੁਹਾਈਆ। ਅੰਮ੍ਰਿਤ ਆਤਮ ਨਿਝਰ ਝੱਟ, ਅੰਮ੍ਰਿਤ ਬੂੰਦ ਸਵਾਂਤ ਪਿਆਈਆ। ਦੂਈ ਦਵੈਤ ਮੇਟ ਕੇ ਫੱਟ, ਨਾਮ ਪੱਟੀ ਦਏ ਬੰਧਾਈਆ। ਜੋ ਵਸਣਹਾਰਾ ਘਟ ਘਟ, ਘਟਨਾ ਵੇਖੇ ਕੂੜ ਲੋਕਾਈਆ। ਗੁਰੂ ਦਸ ਕਹਿਣ ਸਦੀ ਚੌਧਵੀਂ ਸਭ ਕੁਛ ਉਸ ਦੇ ਹੱਥ,
❋
❋
ਸਮਰਥ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦਾ ਲੇਖਾ ਲਹਿਣਾ ਦੇਣਾ ਪੂਰਾ ਕਰੇ ਹੱਕ, ਹਕ਼ੀਕ਼ਤ ਦਾ ਮਾਲਕ ਦਇਆ ਕਮਾਈਆ।
੧੪ ਪੋਹ ਸ਼ਹਿਨਸ਼ਾਹੀ ਸੰਮਤ ੪ ਰਾਜੋ ਦੇਵੀ ਦੇ ਗ੍ਰਹਿ ਸੇਈ ਕਲਾਂ ਜੰਮੂ
ਸਦੀ ਚੌਧਵੀਂ ਕਹੇ ਮੈਂ ਖੇਲ ਤੱਕਿਆ ਚੌਂਹ ਜੁਗੀਂ, ਜੁਗ ਜੁਗ ਭੱਜੀ ਵਾਹੋ ਦਾਹੀਆ। ਦੀਨ ਮਜ਼੍ਹਬ ਧਰਮ ਦਵਾਰ ਦੀ ਬਣੀ ਵੇਖੀ ਚੁੰਗੀ, ਗੁਰ ਅਵਤਾਰ ਪੈਗ਼ੰਬਰ ਮਸੂਲ ਟੈਕਸ ਰਹੇ ਲਗਾਈਆ। ਦੀਨ ਦੁਨੀ ਦੀ ਪੁਰਖ ਅਕਾਲ ਦਿਤੀ ਨਹੀਂ ਕਿਸੇ ਨੂੰ ਕੁੰਜੀ, ਇਸ਼ਾਰਿਆਂ ਨਾਲ ਸਭ ਨੂੰ ਦਿਤਾ ਪਰਚਾਈਆ। ਰਸਨਾ ਰਸ ਚਖੌਂਦਾ ਰਿਹਾ ਚੁੰਝੀਂ, ਅੰਮ੍ਰਿਤ ਭੰਡਾਰਾ ਆਪਣੇ ਵਿਚ ਛੁਪਾਈਆ। ਏਸੇ ਕਾਰਨ ਸ੍ਰਿਸ਼ਟੀ ਅੰਤਮ ਹੋਈ ਸੁੰਞੀ, ਵੈਰਾਨੀ ਘਰ ਘਰ ਡੇਰਾ ਲਾਈਆ। ਜਗਤ ਸਨਿਆਸੀਆਂ ਚੋਟੀ ਗਈ ਮੁੰਨੀ, ਅਭਿਆਸੀ ਮੰਜ਼ਲ ਚੜ੍ਹਨ ਕੋਇ ਨਾ ਪਾਈਆ। ਦਾਤਾ ਦਿਸੇ ਕੋਇ ਨਾ ਗੁਣੀ, ਵਸਤ ਨਾਮ ਨਾ ਕੋਇ ਵਰਤਾਈਆ। ਓਢਨ ਸੀਸ ਦਿਸੇ ਕਿਸੇ ਨਾ ਚੁੰਨੀ, ਖੁਲ੍ਹੀ ਮੇਂਢੀ ਜਗਤ ਦੁਹਾਈਆ। ਸਚ ਪੁਕਾਰ ਨਾ ਜਾਏ ਸੁਣੀ, ਕੂੜੀ ਕਿਰਿਆ ਰੌਲਾ ਪਾਈਆ। ਸਾਬਤ ਰਿਹਾ ਨਾ ਮੁਸਲਿਮ ਸੁੰਨੀ, ਈਮਾਨ ਹੱਕ ਨਾ ਕੋਇ ਰਖਾਈਆ। ਖ਼ਾਲੀ ਹੋਈ ਅੰਤਮ ਕੁੰਨੀ, ਵਸਤ ਸਚ ਨਾ ਕੋਇ ਟਿਕਾਈਆ। ਸ਼ਰਅ ਸ਼ਰੀਅਤ ਬਣੀ ਖ਼ੂਨੀ, ਕਲ ਰੂਪ ਕਸਾਈਆ। ਸਾਬਤ ਰਹੀ ਨਾ ਕਿਸੇ ਧੂਣੀ, ਸਾਧੂ ਸਾਧਨਾ ਵਿਚ ਨਾ ਕੋਇ ਜਣਾਈਆ। ਪਵਿਤ੍ਰ ਰਹੀ ਨਾ ਕਿਸੇ ਕੂਣੀ, ਰਸਨਾ ਕੂੜ ਨਾਲ ਹਲਕਾਈਆ। ਪਵਿਤ੍ਰ ਰਹੀ ਕੋਈ ਨਾ ਜੂਨੀ, ਲੱਖ ਚੁਰਾਸੀ ਮਾਰੇ ਧਾਹੀਂਆ। ਮਾਇਆ ਮਮਤਾ ਵਧ ਗਈ ਦੂਣੀ, ਗੁਰ ਅਵਤਾਰ ਪੈਗ਼ੰਬਰ ਮੋਹ ਨਾ ਕੋਇ ਤੁੜਾਈਆ। ਸਤਿ ਧਰਮ ਦਾ ਰਿਹਾ ਨਾ ਕੋਇ ਕ਼ਾਨੂੰਨੀ, ਜਗਤ ਧਾਰ ਲਈ ਬਦਲਾਈਆ। ਪੁਰਖ ਅਕਾਲ ਨੂੰ ਸਮਝਣ ਇਕ ਮਾਮੂਲੀ, ਗੁਰ ਅਵਤਾਰ ਪੈਗ਼ੰਬਰਾਂ ਦੀ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨਾਂ ਨਾਲ ਕਰਨ ਵਡਿਆਈਆ। ਜਿਧਰ ਤੱਕਾਂ ਹੋਈ ਬੇਅਸੂਲੀ, ਅਸਲ ਵਸਲ ਯਾਰ ਨਾ ਕੋਇ ਵਖਾਈਆ। ਚਾਰੋਂ ਕੁੰਟ ਦਿਸੇ ਸੂਲੀ, ਦੁੱਖਾਂ ਭਰੀ ਲੋਕਾਈਆ। ਸਾਚੀ ਮਿਲੇ ਕਿਸੇ ਨਾ ਧੂਲੀ, ਮਸਤਕ ਖ਼ਾਕ ਨਾ ਕੋਇ ਰਮਾਈਆ। ਮਨਸਾ ਕਰੇ ਕੋਈ ਨਾ ਪੂਰੀ, ਪੁਰੀਆਂ ਲੋਆਂ ਪੰਧ ਨਾ ਕੋਇ ਮੁਕਾਈਆ। ਸਭ ਦੀ ਜ਼ਿੰਦਗੀ ਹੋਈ ਅਧੂਰੀ, ਜੀਵਣ ਲੇਖੇ ਕੋਇ ਨਾ ਲਾਈਆ। ਸ੍ਰਿਸ਼ਟ ਸਬਾਈ ਦਿਸੀ ਕੂੜੀ, ਸਾਚਾ ਸੰਗ ਨਾ ਕੋਇ ਨਿਭਾਈਆ। ਰੰਗਤ ਚੜ੍ਹੇ ਕੋਇ ਨਾ ਗੂੜ੍ਹੀ, ਦੁਰਮਤ ਮੈਲ ਨਾ ਕੋਇ ਧੁਆਈਆ। ਪੁਰਖ ਅਕਾਲ ਦੀਨ ਦਿਆਲ ਪਰਵਰਦਿਗਾਰ ਸਾਂਝੇ ਯਾਰ ਚਾਰੋਂ ਕੁੰਟ ਬਣੀ ਮਜਬੂਰੀ, ਮੁਸ਼ਕਲ ਹਲ ਨਾ ਕੋਇ ਕਰਾਈਆ। ਮੈਂ ਤੇਰੀ ਚਰਨ ਸਰਨ ਪਾਰਬ੍ਰਹਮ ਪਤਿਪਰਮੇਸ਼ਵਰ ਇਕ ਮਸ਼ਕੂਰੀ, ਮਿਹਰਵਾਨ ਮਹਿਬੂਬ ਮਿਹਰ ਨਜ਼ਰ ਨਾਲ ਤਕਾਈਆ। ਪੰਧ ਮੁਕਾ ਨੇੜੇ ਦੂਰੀ, ਹਾਜ਼ਰ ਹਜ਼ੂਰੀ ਸੋਭਾ ਪਾਈਆ। ਤੇਰਾ ਖੇਲ ਵੇਖਣਾ ਜ਼ਰੂਰੀ, ਜ਼ਰੂਰਤ ਸਭ ਦੀ ਰਹੀ ਜਣਾਈਆ। ਸਦੀ ਚੌਧਵੀਂ ਕਹੇ ਤੂੰ ਪੁਰਖ ਅਕਾਲਾ ਦੀਨ ਦਿਆਲਾ ਜੋਤੀ ਧਾਰ ਇਕ ਨੂਰੀ, ਨੂਰ ਨੁਰਾਨਾ ਨੂਰ ਅਲਾਹੀਆ। ਚਾਰ ਕੁੰਟ ਦਹਿ ਦਿਸ਼ਾ ਤੇਰੇ ਨਾਮ ਦੀ ਹੋਵੇ ਇਕ ਮਸ਼ਹੂਰੀ, ਮਿਸਾਲਾਂ ਦੇਣ ਦੀ ਲੋੜ ਰਹੇ ਨਾ ਰਾਈਆ। ਕੂੜੀ ਕਿਰਿਆ ਕਰ ਕਾਫ਼ੂਰੀ, ਸਤਿ
❋
❋
ਧਰਮ ਸਤਿ ਸਮਾਈਆ। ਹਰ ਘਟ ਅੰਦਰ ਤੇਰਾ ਜਲਵਾ ਹੋਵੇ ਕੋਹਤੂਰੀ, ਕਾਇਆ ਕਾਅਬੇ ਵੱਜੇ ਵਧਾਈਆ। ਜਨ ਭਗਤਾਂ ਝੋਲੀ ਪਾ ਮਜ਼ਦੂਰੀ, ਜੁਗ ਜੁਗ ਤੇਰੀ ਸੇਵ ਕਮਾਈਆ । ਅੰਤਰ ਰਹੇ ਨਾ ਗੜ੍ਹ ਗ਼ਰੂਰੀ, ਗ਼ੁਰਬਤ ਦੇਣੀ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਜਲਵਾ ਇਕੋ ਨੂਰੀ, ਨੂਰੇ ਚਸ਼ਮ ਕਰ ਰੁਸ਼ਨਾਈਆ।
੧੪ ਪੋਹ ਸ਼ਹਿਨਸ਼ਾਹੀ ਸੰਮਤ ੪ ਪੂਰਨ ਸਿੰਘ ਰਾਜਾ ਸਿੰਘ ਦੇ ਗ੍ਰਹਿ ਸੇਈ ਕਲਾ ਜੰਮੂ
ਸਦੀ ਚੌਧਵੀਂ ਕਹੇ ਪ੍ਰਭ ਪਿਛਲੀ ਸ਼ਰਅ ਕਰ ਮੁਰਦੀ, ਗੁਰਮੁਖ ਮੁਰਦੇ ਮੁਰੀਦ ਲੈ ਬਣਾਈਆ। ਭੇਟਾ ਰਹੇ ਕਿਸੇ ਨਾ ਦੁਰਗੀ, ਕਾਲੀ ਕਲ ਨਾ ਕੋਇ ਵਰਤਾਈਆ। ਜ਼ਿਬਹ ਕਰੇ ਕੋਈ ਨਾ ਮੁਰਗੀ, ਸੀਸ ਤਨ ਨਾ ਵੰਡ ਵੰਡਾਈਆ। ਇਕੋ ਧਾਰ ਚਲੇ ਪੁਰਖ ਅਕਾਲ ਸਾਹਿਬ ਸੱਚੇ ਸਤਿਗੁਰ ਦੀ, ਪਾਰਬ੍ਰਹਮ ਸਭ ਤੇਰੀ ਸੇਵ ਕਮਾਈਆ। ਆਤਮ ਪਰਮਾਤਮ ਪਰਮਾਤਮ ਆਤਮ ਸਾਥ ਕਰੇ ਇਕ ਦੂਜੇ ਦੇ ਲੋੜ ਦੀ, ਦੂਜਾ ਸੰਗ ਨਾ ਕੋਇ ਬਣਾਈਆ। ਤਾਕ਼ਤ ਰਹੇ ਨਾ ਕਿਸੇ ਦੇ ਜ਼ੋਰ ਦੀ, ਬਲਹੀਣ ਦੇਣੇ ਕਰਾਈਆ। ਵੇਖ ਖੇਲ ਕਲਜੁਗ ਅੰਤਮ ਘੋਰ ਦੀ, ਚਾਰੋਂ ਕੁੰਟ ਅੰਧੇਰਾ ਛਾਈਆ। ਵਡਿਆਈ ਵਧੀ ਠਗ ਚੋਰ ਦੀ, ਹਰਿਜਨ ਬੈਠੇ ਮੁਖ ਛੁਪਾਈਆ। ਜਨ ਭਗਤਾਂ ਆਸ਼ਾ ਤੇਰੇ ਲੋੜ ਦੀ, ਲੋੜੀਂਦੇ ਸੱਜਣ ਲੈਣਾ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਮਨਾਈਆ। ਸਦੀ ਚੌਧਵੀਂ ਕਹੇ ਸਭ ਦੀ ਬੰਦ ਕਰ ਦੇ ਭੇਟਾ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਚੁਰਾਸੀ ਵਿਚੋਂ ਮਾਰੇ ਕੋਈ ਨਾ ਕਿਸੇ ਦਾ ਬੇਟਾ, ਮਨੁਸ਼ ਮਾਨਵ ਦੇਣਾ ਸਮਝਾਈਆ। ਆਤਮ ਬ੍ਰਹਮ ਕਰਾ ਚੇਤਾ, ਚੇਤਨ ਸੁਰਤੀ ਆਪ ਜਣਾਈਆ। ਨਰ ਨਰਾਇਣ ਤੇਰਾ ਹੋਵੇ ਹੇਤਾ, ਸਚ ਪ੍ਰੀਤੀ ਵਿਚ ਸਮਾਈਆ। ਜਨਮ ਕਰਮ ਦਾ ਪੂਰਾ ਕਰ ਲੇਖਾ, ਭੇਵ ਅਭੇਦ ਖੁਲ੍ਹਾਈਆ। ਸਚਖੰਡ ਦਵਾਰ ਵਖਾ ਆਪਣਾ ਦੇਸਾ, ਜਿਥੇ ਨਿਰਗੁਣ ਨੂਰ ਜੋਤ ਰੁਸ਼ਨਾਈਆ। ਧੁਰ ਫ਼ਰਮਾਨ ਅਗੰਮੀ ਦੇ ਸੰਦੇਸ਼ਾ, ਧੁਰ ਦਾ ਹੁਕਮ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਚ ਦਵਾਰੇ ਵਜਦੀ ਰਹੇ ਵਧਾਈਆ। ਸਦੀ ਚੌਧਵੀਂ ਕਹੇ ਨਾ ਕੋਈ ਕਰੇ ਕਿਸੇ ਕ਼ਤਲ, ਕ਼ਤਲਗਾਹ ਨਾ ਕੋਇ ਵਖਾਈਆ। ਮਾਨਵ ਜ਼ਾਤੀ ਤੱਕੇ ਤੇਰਾ ਪਤਣ, ਦਰ ਦਵਾਰਾ ਵੇਖ ਵਖਾਈਆ। ਤੇਰੇ ਮਿਲਣ ਦਾ ਸਭ ਨੂੰ ਹੋਵੇ ਯਤਨ, ਯਥਾਰਥ ਦੇਣਾ ਦ੍ਰਿੜਾਈਆ। ਹਰਿਜਨ ਭਗਤ ਉਠੌਣੇ ਅਮੋਲਕ ਰਤਨ, ਹੀਰੇ ਗੁਰਮੁਖ ਨਾਲ ਮਿਲਾਈਆ। ਸਚ ਦਵਾਰਾ ਵਖੌਣਾ ਵਤਨ, ਦਰਗਾਹ ਸਾਚੀ ਪੜਦਾ ਲਾਹੀਆ। ਜਿਥੇ ਗੁਰ ਅਵਤਾਰ ਪੈਗ਼ੰਬਰ ਵਸਣ, ਨਿਰਗੁਣ ਨਿਰਗੁਣ ਵਿਚ ਸਮਾਈਆ। ਸੋ ਖੇਲ ਕਰਨਾ ਪੁਰਖ ਸਮਰਥਣ, ਹਰਿ ਕਰਤੇ ਤੇਰੀ ਵਡ ਵਡਿਆਈਆ। ਸਦੀ ਚੌਧਵੀਂ ਸਭ ਦੀ ਪੈਜ ਆਇਉਂ ਰੱਖਣ, ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਉਠਾਈਆ। ਲੱਖ ਚੁਰਾਸੀ ਵਿਚੋਂ ਹਰਿਜਨ ਆਇਉਂ ਕੱਢਣ, ਜੂਨੀ ਜੂਨ ਨਾ ਕੋਇ ਭਵਾਈਆ। ਸਤਿਗੁਰ ਧਾਰ ਸ਼ਬਦ ਆਇਉਂ ਸੱਦਣ, ਸੱਦਾ ਦੇਵੇਂ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
❋
❋
ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਇਕੋ ਮੰਗ ਮੰਗਾਈਆ। ਸਦੀ ਚੌਧਵੀਂ ਕਹੇ ਕਿਉਂ ਭੇਟਾ ਚੜ੍ਹਦਾ ਰਿਹਾ ਭੈਸਾ, ਦੇਵੀ ਕਲਾ ਧਾਰ ਵਡਿਆਈਆ। ਮੇਰਾ ਦੂਰ ਕਰ ਦੇ ਸਹਿਸਾ, ਪੜਦਾ ਦੇ ਚੁਕਾਈਆ। ਕਿਉਂ ਲੇਖਾ ਬਣਦਾ ਰਿਹਾ ਨਾਲ ਦੈਂਤਾ, ਬੁੱਧੀ ਕੂੜ ਵਿਚ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਭੇਵ ਖੁਲ੍ਹਾਈਆ। ਸਦੀ ਚੌਧਵੀਂ ਕਹੇ ਕਿਉਂ ਦੁਰਗਾ ਮੰਗਦੀ ਰਹੀ ਖ਼ੂਨ, ਆਪਣੀ ਖ਼ੁਸ਼ੀ ਬਣਾਈਆ। ਕੀ ਗੋਬਿੰਦ ਨੇ ਲਿਖਿਆ ਇਹਦਾ ਮਜ਼ਮੂਨ, ਵਾਰ ਚੰਡੀ ਦਏ ਗਵਾਹੀਆ। ਕੀ ਹੁਕਮ ਤੇਰਾ ਕ਼ਾਨੂੰਨ, ਸੰਦੇਸਾ ਦੇਣਾ ਦ੍ਰਿੜਾਈਆ। ਕੀ ਜਲਵਾ ਹੋਏ ਜਨੂਨ, ਜ਼ਾਹਰ ਕਰੇਂ ਰੁਸ਼ਨਾਈਆ। ਕੀ ਬਰਦਾ ਹੋਏ ਮਮਨੂਨ, ਨਿਉਂ ਨਿਉਂ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਸਦੀ ਚੌਧਵੀਂ, ਦੇਵੀ ਮਾਤਾ ਖ਼ੂਨ ਦੀ ਬਣੀ ਰਹੀ ਪਿਆਸਾ, ਮਾਂ ਕਰ ਕੇ ਸਾਰੇ ਉਸ ਨੂੰ ਗਾਈਆ। ਇਹੋ ਪ੍ਰਭ ਦਾ ਅਜਬ ਤਮਾਸ਼ਾ, ਜੁਗ ਜੁਗ ਆਪਣਾ ਖੇਲ ਖਿਲਾਈਆ। ਜਗਤ ਦੀ ਮਾਂ ਬੱਚਿਆਂ ਦੇ ਖ਼ੂਨ ਨਾਲ ਭਰ ਕੇ ਆਪਣਾ ਕਾਸਾ, ਸਿੰਘ ਸਵਾਰ ਹੋ ਕੇ ਆਪਣਾ ਬਲ ਜਣਾਈਆ। ਤੂੰ ਖ਼ੁਸ਼ੀਆਂ ਨਾਲ ਕਰ ਹਾਸਾ, ਪ੍ਰਭ ਕਲਾ ਕੀ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਆਪਣਾ ਹੁਕਮ ਵਰਤਾਈਆ। ਸਦੀ ਚੌਧਵੀਂ, ਓਹ ਮਾਤਾ ਨਹੀਂ ਜੋ ਬਚਿਆਂ ਖ਼ੂਨ ਪਿਆਸੀ, ਭੇਟਾ ਲੈ ਕੇ ਖ਼ੁਸ਼ੀ ਬਣਾਈਆ। ਇਹ ਖੇਲ ਪੁਰਖ ਅਬਿਨਾਸ਼ੀ, ਸਤਿਜੁਗ ਵਿਚ ਕਲਜੁਗ ਕੂੜੀ ਕਿਰਿਆ ਦਿਤੀ ਸਮਝਾਈਆ। ਤੇਰੇ ਵਿਚ ਵੇਖ ਕਿਤਨੀ ਹੋਈ ਬਦਮਾਸ਼ੀ, ਬਦੀ ਘਰ ਘਰ ਡੇਰਾ ਲਾਈਆ। ਚਾਰ ਕੁੰਟ ਅੰਧੇਰੀ ਰਾਤੀ, ਨਿਰਗੁਣ ਨੂਰ ਨਾ ਕੋਇ ਰੁਸ਼ਨਾਈਆ। ਪਿਤਾ ਪੂਤ ਬਣੇ ਇਕ ਦੂਜੇ ਦੇ ਘਾਤੀ, ਮਾਂ ਬੱਚਿਆਂ ਨੂੰ ਛੱਡ ਕੇ ਦੂਜੇ ਘਰ ਉਠ ਜਾਈਆ। ਕਿਸੇ ਦਾ ਕੋਈ ਨਹੀਂ ਸੱਚਾ ਸਾਥੀ, ਇਹ ਦੁਰਗਾ ਰਹੀ ਸਮਝਾਈਆ। ਇਕ ਕਥਾ ਕਹਾਣੀ ਓਸ ਨੇ ਆਖੀ, ਓਮ ਨਮੋ ਆਦੇਸ਼ ਗੁਰੂ ਜੀ ਕਾ ਮਰੂ ਦੇਵਾ ਜਿਸ ਦੀ ਸਮਝੇ ਕੋਇ ਨਾ ਬਾਤੀ, ਬਾਤਨ ਪੜਦਾ ਨਾ ਕੋਇ ਖੁਲ੍ਹਾਈਆ। ਅਸਮਾਲ ਜੋਗੀ ਕੀ ਸੁਰੱਈ ਕਥਾ ਕਹਾਣੀ ਆਖੀ, ਭੁਜਾਂ ਅੱਠਾਂ ਤਾਈਂ ਹਿਲਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਅੰਤ ਤਕ ਸ਼ਰਅ ਛੁਰੀ ਚਲਦੀ ਰਹਿਣੀ ਕਾਤੀ, ਕ਼ਤਲਗਾਹ ਬਣੀ ਰਹੇ ਲੋਕਾਈਆ। ਜਿਸ ਵੇਲੇ ਅੰਤ ਮੇਰਾ ਆਇਆ ਕਮਲਾਪਾਤੀ, ਪਤਿਪਰਮੇਸ਼ਵਰ ਬੇਪ੍ਰਵਾਹੀਆ। ਦੇਵਾ ਕਹੇ ਉਹ ਧੁਰ ਦਾ ਬਣ ਜਾਏ ਸਾਥੀ, ਮੇਰਾ ਸਗਲਾ ਸੰਗ ਵਖਾਈਆ। ਚਾਰ ਜੁਗ ਮੇਰੀ ਕਵਾਰੀ ਦੀ ਬੀਤ ਜਾਵੇ ਹਯਾਤੀ, ਅੰਗੀਕਾਰ ਨਾ ਕੋਇ ਕਰਾਈਆ। ਮੇਰੀ ਮਹਿਮਾ ਸਿਫ਼ਤ ਰਹੇ ਕਾਗ਼ਜ਼ਾਤੀ, ਪੱਥਰਾਂ ਵਿਚ ਵਡਿਆਈਆ। ਅੰਤ ਦਰਸ਼ਨ ਕਰਾਂ ਪੁਰਖ ਅਬਿਨਾਸ਼ੀ, ਜੋ ਪਾਰਬ੍ਰਹਮ ਧੁਰ ਦਾ ਮਾਹੀਆ। ਫੇਰ ਅਗਲੀ ਦੱਸਾਂ ਸਾਖੀ, ਸੁਖ਼ਨ ਸਚ ਸੁਣਾਈਆ। ਸਦੀ ਚੌਧਵੀਂ ਇਹ ਸਭ ਦਾ ਲਹਿਣਾ ਦੇਣਾ ਪੂਰਾ ਹੋਣਾ ਛੱਬੀ ਪੋਹ ਦੀ ਰਾਤੀ ਜਿਸ ਵੇਲੇ ਜਨ ਭਗਤ ਬਣੇ ਬਰਾਤੀ, ਸੋਹਣਾ ਸੰਗ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੀ ਪੂਰੀ ਕਰੇ ਜੁਗ ਜੁਗ ਕੀਤੀ ਆਖੀ, ਆਖ਼ਰ ਆਪਣੇ ਨਾਲ ਮਿਲਾਈਆ।
❋
❋
੧੪ ਪੋਹ ਸ਼ਹਿਨਸ਼ਾਹੀ ਸੰਮਤ ੪ ਇੰਦਰ ਰਾਮ ਦੇ ਗ੍ਰਹਿ ਸੇਈ ਕਲਾਂ ਜੰਮੂ
ਸਦੀ ਚੌਧਵੀਂ ਕਹੇ ਪ੍ਰਭ ਤੇਰਾ ਰਾਹ ਤੱਕਣ ਦੇਵ ਦਾਨਵ ਯਖ, ਪਵਣ ਹਵਾ ਧਿਆਨ ਲਗਾਈਆ। ਵਰੋਲਿਆਂ ਵਿਚ ਰਹੇ ਨਠ, ਵਲਵਲਿਆਂ ਵਿਚ ਭੱਜਣ ਚਾਈਂ ਚਾਈਂਆ। ਔਝੜ ਰਾਹ ਰਹੇ ਢੱਠ, ਆਪਣਾ ਆਪ ਮਿਟਾਈਆ। ਇਕ ਦੂਜੇ ਨੂੰ ਰਹੇ ਦੱਸ, ਦੂਰ ਦੁਰਾਡੇ ਆਪ ਜਣਾਈਆ। ਵੇਖੋ ਖੇਲ ਪੁਰਖ ਸਮਰਥ, ਹਰਿ ਕਰਤਾ ਆਪਣੀ ਖੇਲ ਰਚਾਈਆ। ਛੱਬੀ ਪੋਹ ਕਰ ਇਕੱਠ, ਚਾਰ ਜੁਗ ਦਾ ਲੇਖਾ ਵੇਖ ਵਖਾਈਆ। ਕਿਉਂ ਸਾਨੂੰ ਪਿਛੇ ਰਿਹਾ ਛਡ, ਸ਼ਬਦੀ ਆਵਾਜ਼ ਨਾ ਕੋਇ ਲਗਾਈਆ। ਅਸੀਂ ਰਹਿਣਾ ਨਹੀਂ ਅੱਡ, ਉਚੀ ਕੂਕੋ ਕਰੋ ਹਾਲ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਕਰਤਾ ਆਪਣੀ ਖੇਲ ਬਣਾਈਆ। ਦੇਵਤ ਸੁਰ ਦੇਵ ਦੈਂਤ ਸਾਥ ਰਖਾਓ ਯਖ ਯਖਨੀ, ਗੋਬਿੰਦ ਨਾਲ ਵਡਿਆਈਆ। ਕਲਾ ਰਹੇ ਕੋਈ ਨਾ ਸੱਖਣੀ, ਹਿੱਸਾ ਸਭ ਦਾ ਵੇਖ ਵਖਾਈਆ। ਡੇਰੇ ਛੱਡੋ ਆਪਣੇ ਪੱਤਣੀਂ, ਮੰਦਰ ਦਿਓ ਤਜਾਈਆ। ਲਾਲਸਾ ਕਰੋ ਨਾ ਹੀਰੇ ਰਤਨੀ, ਮਾਣਕ ਮੋਤੀ ਨਾ ਕੋਇ ਚਤੁਰਾਈਆ। ਲਾਲਚ ਰਹੇ ਨਾ ਕੂੜੇ ਵਤਨੀ, ਘਰ ਬਾਰ ਦੇਣਾ ਤਜਾਈਆ। ਸਾਚੀ ਧਾਰ ਇਕੋ ਤੱਕਣੀ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਦਾਤਾ ਦਇਆ ਕਮਾਈਆ। ਯਖ ਯਖਨੀ ਦੇਵ ਦਾਨਵ ਸੁਰ, ਸੁਰਤੀ ਅੰਦਰ ਲਓ ਅੰਗੜਾਈਆ। ਮਾਲਕ ਖ਼ਾਲਕ ਪ੍ਰਿਤਪਾਲਕ ਵੇਖੋ ਧੁਰ, ਧਰਨੀ ਧਰਤ ਧਵਲ ਰਿਹਾ ਸੁਹਾਈਆ। ਜੋ ਆਦਿ ਜੁਗਾਦੀ ਦੋ ਜਹਾਨਾਂ ਗੁਰ, ਸਤਿਗੁਰ ਸੱਚਾ ਸਾਹਿਬ ਸੁਲਤਾਨ ਵੱਡੀ ਵਡਿਆਈਆ। ਆਪਣੀ ਕਰਨੀ ਤੋਂ ਕਦੇ ਜਾਵੇ ਨਾ ਮੁੜ, ਜੁਗ ਜੁਗ ਆਪਣਾ ਹੁਕਮ ਵਰਤਾਈਆ। ਲੱਗੀ ਪ੍ਰੀਤ ਨਿਭਾਏ ਤੋੜ, ਅਧਵਿਚਕਾਰ ਨਾ ਕੋਇ ਅਟਕਾਈਆ। ਚਾਰ ਜੁਗ ਦੇ ਵਿਛੜੇ ਰਿਹਾ ਜੋੜ, ਨਿਰਗੁਣ ਸਰਗੁਣ ਮੇਲ ਮਿਲਾਈਆ। ਤੁਸੀਂ ਵੀ ਸਾਰੇ ਪਾਵੋ ਸ਼ੋਰ, ਉਚੀ ਕੂਕ ਕੂਕ ਸੁਣਾਈਆ। ਪ੍ਰਭੂ ਤੇਰੇ ਹੱਥ ਸਾਡੀ ਡੋਰ, ਦੂਜਾ ਰਹਿਣ ਕੋਇ ਨਾ ਪਾਈਆ। ਕਰ ਸਹਾਇਤਾ ਕਲਜੁਗ ਅੰਧਘੋਰ, ਘੋਰੀ ਹੋ ਕੇ ਵੇਖ ਵਖਾਈਆ। ਅਸੀਂ ਤੇਰੇ ਦਵਾਰੇ ਦੇ ਚੋਰ, ਚੋਰੀ ਮੱਖਣ ਖਾ ਕੇ ਝਟ ਲੰਘਾਈਆ। ਬਹੁੜੀ ਅੰਤਮ ਜਾਵੀਂ ਬਹੁੜ, ਨੇਤਰ ਨੈਣਾਂ ਨੀਰ ਵਹਾਈਆ। ਸਾਨੂੰ ਪਿਛੇ ਨਾ ਜਾਵੀਂ ਛੋੜ, ਬੰਦੀ ਛੋੜ ਤੇਰੀ ਸਰਨਾਈਆ। ਸਦੀ ਚੌਧਵੀਂ ਪੈ ਗਈ ਸਾਚੀ ਲੋੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਚ ਦਵਾਰਾ ਇਕੋ ਦੇਣਾ ਸੁਹਾਈਆ। ਦੇਵਤ ਸੁਰ ਦਾਨਵ ਕਹਿਣ ਯਖ ਯਖਨੀ ਕਰੀਏ ਹੱਕ ਸਲਾਹ, ਮਤਾ ਇਕੋ ਇਕ ਪਕਾਈਆ। ਆਪਣੀ ਨਿਗਾਹ ਮਾਰੋ ਵਿਚ ਗਿਰਾਹ, ਅੰਦਰ ਅੰਤਰ ਫੋਲ ਫੁਲਾਈਆ। ਕੀ ਕਰਦੇ ਰਹੇ ਗੁਨਾਹ, ਹੁਕਮ ਮੰਨਿਆ ਨਾ ਧੁਰਦਰਗਾਹੀਆ। ਜਗਤ ਦੇਂਦੇ ਰਹੇ ਪਨਾਹ, ਆਪਣਾ ਬਲ ਵਖਾਈਆ। ਅੰਤਮ ਮਿਟਣ ਲੱਗਾ ਨਾਂ, ਨਿਸ਼ਾਨਾ ਕੂੜਾ ਦਏ ਗਵਾਈਆ। ਬਿਨ ਪੁਰਖ ਅਕਾਲ ਸਿਰ ਦੇਵੇ ਕੋਈ ਨਾ ਠੰਡੀ ਛਾਂ, ਅਗਨੀ ਤਤ ਨਾ ਕੋਇ ਬੁਝਾਈਆ। ਸਦੀ ਚੌਧਵੀਂ ਕਰੇ ਨਾ ਕੋਇ ਨਿਆਂ, ਅਦਲ ਇਨਸਾਫ਼ ਨਾ ਕੋਇ ਕਮਾਈਆ। ਸਾਡੇ ਸਭ ਦੇ ਹੁੰਦਿਆਂ ਕਿਸੇ ਨੇ ਸੂਰ ਖਾਧਾ ਕਿਸੇ ਨੇ ਖਾਧੀ ਗਾਂ, ਸਾਬਤ ਨਜ਼ਰ ਕੋਇ ਨਾ ਆਈਆ। ਕੀ ਕਰੇ ਬੇਚਾਰੀ ਧਰਤੀ ਮਾਂ, ਜੰਮਣ ਵਾਲੀ ਰੋ ਰੋ ਮਾਰੇ ਧਾਹੀਂਆ। ਸਾਨੂੰ ਮਿਲੇ ਕਿਤੇ ਨਾ ਥਾਂ, ਗੁਰ ਦਰ ਮੰਦਰ ਮਸਜਿਦ ਸ਼ਿਵਦਵਾਲੇ ਮਠ ਪਈ ਦੁਹਾਈਆ।
❋
❋
ਕਿਸ ਦਵਾਰੇ ਜਾ ਕੇ ਲਈਏ ਨਾਂ, ਗੰਗਾ ਗੋਦਾਵਰੀ ਜਮਨਾ ਸੁਰਸਤੀ ਤੀਰਥ ਤਟ ਕਿਨਾਰੇ ਨੇਤਰ ਨੈਣਾਂ ਨੀਰ ਵਹਾਈਆ। ਸਾਚਾ ਦਿਸੇ ਨਾ ਕੋਈ ਨਾ ਰਾਹ, ਦੀਨ ਮਜ਼੍ਹਬ ਘਰ ਘਰ ਕਰਨ ਲੜਾਈਆ। ਗੁਰ ਅਵਤਾਰ ਪਕੜੇ ਕੋਈ ਨਾ ਬਾਂਹ, ਸਾਰੇ ਪੱਲੂ ਗਏ ਛੁਡਾਈਆ। ਨਿਥਾਵਿਆਂ ਦੇਵੇ ਨਾ ਕੋਈ ਥਾਂ, ਸਿਰ ਹੱਥ ਨਾ ਕੋਇ ਟਿਕਾਈਆ। ਸਦੀ ਚੌਧਵੀਂ ਕਹੇ ਇਕ ਮੰਨੋ ਮੇਰੀ ਰਜ਼ਾ, ਰਮਜ਼ ਨਾਲ ਸਮਝਾਈਆ। ਪੁਰਖ ਅਬਿਨਾਸ਼ੀ ਮਿਲੋ ਆ, ਸਾਹਿਬ ਸਵਾਮੀ ਦਇਆ ਕਮਾਈਆ। ਜਿਸ ਨੇ ਦੋ ਜਹਾਨਾਂ ਸਾਹ ਲਿਆ ਸੁਧਾ, ਥਿਤ ਵਾਰ ਵੰਡ ਵੰਡਾਈਆ। ਛੱਬੀ ਪੋਹ ਨੂੰ ਸਭ ਦੇ ਬਖ਼ਸ਼ ਦੇਵੇ ਗੁਨਾਹ, ਪੂਰਬ ਲੇਖਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਥੇ ਓਥੇ ਦੋ ਜਹਾਨਾਂ ਕਰਨ ਆਇਆ ਹੱਕ ਨਿਆਂ, ਨਿਆਂਕਾਰ ਇਕੋ ਇਕ ਅਖਵਾਈਆ।
੧੪ ਪੋਹ ਸ਼ਹਿਨਸ਼ਾਹੀ ਸੰਮਤ ੪ ਬੇਲਾ ਸਿੰਘ ਦੇ ਗ੍ਰਹਿ ਸੇਈ ਕਲਾਂ ਜੰਮੂ
ਸਦੀ ਚੌਧਵੀਂ ਕਹੇ ਮੇਰੇ ਰਾਮ ਕਿਹੜਾ ਤੇਰਾ ਇਲਮ, ਧੁਰ ਆਲਮ ਦੇਣਾ ਸਮਝਾਈਆ। ਜਿਸ ਵਿਚ ਤੂੰ ਲੇਖ ਲਿਖਿਆ ਹੋਵੇ ਪੀਣਾ ਚਿਲਮ, ਦੁਰਗੰਧ ਤਮਾਕੂ ਵਾਲੀ ਭਰਾਈਆ। ਜਿਸ ਰਸਨਾ ਨਾਲ ਤੇਰਾ ਕਰਨਾ ਹੋਵੇ ਸਿਮਰਨ, ਤੇਰੀ ਮਹਿਮਾ ਗਾਈਆ। ਓਹ ਕਿਉਂ ਨਾ ਆਵੇ ਤੈਨੂੰ ਮਿਲਣ, ਜਿਸ ਦੇ ਅੰਤਰ ਤੇਰਾ ਨੂਰ ਜੋਤ ਰੁਸ਼ਨਾਈਆ। ਕਿਉਂ ਜਗਤ ਕੂੜੀ ਕਿਰਿਆ ਫਸਾਇਆ ਵਿਚ ਜਿਲ੍ਹਣ, ਬਾਹਰ ਸਕਿਆ ਨਾ ਕੋਇ ਕਢਾਈਆ। ਦੀਨਾਂ ਮਜ਼੍ਹਬਾਂ ਵਿਚੋਂ ਸਕੇ ਨਾ ਕੋਇ ਹਿਲਣ, ਗੁਰ ਅਵਤਾਰ ਪੈਗ਼ੰਬਰ ਬੰਧਨ ਨਾ ਕੋਇ ਤੁੜਾਈਆ। ਚੁਰਾਸੀ ਵਾਲਾ ਦੁਖੜਾ ਝੱਲਣ, ਮਰ ਜੰਮਣ ਜੰਮਣ ਤੇ ਮਰ ਜਾਈਆ। ਤੇਰੇ ਭੈ ਵਿਚ ਮੂਲ ਨਾ ਕੰਬਣ, ਡਰ ਸਿਰ ਨਾ ਕੋਇ ਰਖਾਈਆ। ਕੂੜੀ ਕਿਰਿਆ ਚਾੜ੍ਹਿਆ ਅਮਲ, ਸਤਿ ਸਰੂਰ ਨਾ ਕੋਇ ਵਖਾਈਆ। ਏਸੇ ਕਾਰਨ ਦੁਨੀਆ ਖ਼ਾਲੀ ਹੋਈ ਵਾਂਗ ਸਿੰਮਲ, ਫਲ ਫੁੱਲ ਨਾ ਕੋਇ ਵਡਿਆਈਆ। ਤੇਰਾ ਰੂਪ ਦਿਸੇ ਕਿਸੇ ਨਾ ਬਿਮਲ, ਜ਼ਹੂਰ ਵਿਚ ਨਾ ਕੋਇ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਕੀ ਆਪਣਾ ਰੰਗ ਰੰਗਾਈਆ। ਸਦੀ ਚੌਧਵੀਂ ਕਹੇ ਕਿਉਂ ਰਸਨਾ ਜਿਹਵਾ ਜਗਤ ਲਗਾਇਆ ਤਮਾਕੂ, ਪ੍ਰਭੂ ਕੀ ਤੇਰੀ ਵਡਿਆਈਆ। ਕੀ ਇਹ ਕਿਹੜੀ ਉੱਤਮ ਸ੍ਰੇਸ਼ਟ ਤੇਰੀ ਧਾਤੂ, ਜਿਹੜੀ ਧਰਨੀ ਵਿਚੋਂ ਪ੍ਰਗਟਾਈਆ। ਤੂੰ ਆਦਿ ਜੁਗਾਦਿ ਧੁਰ ਦਾ ਸਭ ਦਾ ਬਾਪੂ, ਪਿਤਾ ਪੁਰਖ ਅਕਾਲ ਅਖਵਾਈਆ। ਲਖ ਚੁਰਾਸੀ ਅੰਤਮ ਦਿਸੇ ਨਾਸੂ, ਥਿਰ ਰਹਿਣ ਕੋਇ ਨਾ ਪਾਈਆ। ਗੁਰ ਅਵਤਾਰ ਪੈਗ਼ੰਬਰਾਂ ਦੇ ਪੁੰਝਾ ਕੇ ਆਂਸੂ, ਥੋੜ੍ਹਾ ਥੋੜ੍ਹਾ ਇਸ਼ਾਰਾ ਦਿਤਾ ਕਰਾਈਆ। ਬਣਾ ਕੇ ਸੇਵਕ ਧੁਰ ਦੇ ਦਾਸੂ, ਦਾਸਤਾਨ ਦਿਤੀ ਸਮਝਾਈਆ। ਕਲਜੁਗ ਅੰਤਮ ਬਾਂਹ ਕੱਢਕੇ ਕੋਇ ਨਾ ਆਖੂ, ਮੈਂ ਦੀਨ ਦੁਨੀ ਨੂੰ ਇਕੋ ਰਾਹ ਦਿਤਾ ਵਖਾਈਆ। ਮਜ਼੍ਹਬਾਂ ਦੇ ਨਿੱਕੇ ਨਿੱਕੇ ਟਾਪੂ, ਨਾਮ ਅੱਖਰ ਟੱਪਿਆਂ ਵਿਚ ਬਦਲਾਈਆ। ਵਖਰੇ ਵਖਰੇ ਬਣਾ ਕੇ ਪਾਠੂ, ਜਗਤ ਰੀਤੀ ਵਿਚ ਦੁਹਾਈਆ । ਪਾਣੀ ਦੇ ਸੁਹਾ ਕੇ ਅਠਸਾਠੂ, ਅੱਠਾਂ ਤੱਤਾਂ ਦਿਤਾ ਨੁਹਾਈਆ। ਸਚ ਦੱਸ ਤੁਧ ਬਿਨ ਦੁਰਮਤ ਮੈਲ ਕਵਣ ਕਾਟੂ, ਪਾਪਾਂ ਕਰੇ ਸਫ਼ਾਈਆ। ਲਖ ਚੁਰਾਸੀ ਘੁੰਮਦੀ ਵਾਂਗ ਲਾਟੂ, ਗਰਦਸ਼ ਵਿਚ ਦਿਸੇ ਲੋਕਾਈਆ। ਕਿਸੇ ਦਾ ਪੂਰਾ ਹੱਕ ਨਾ
❋
❋
ਬਣਿਆ ਉਤੇ ਚਾਚੂ, ਬਿਨਾ ਪਿਤਾ ਤੋਂ ਪੂਤ ਦੀ ਝੋਲੀ ਨਾ ਕੋਇ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਮੇਰੇ ਸਾਹਿਬ ਤੇਰੀ ਵਡਿਆਈਆ। ਸਦੀ ਚੌਧਵੀਂ ਕਹੇ ਕਿਉਂ ਰਸਨਾ ਲਾਇਆ ਕੂੜ, ਕੂੜ ਕੁਟੰਬ ਬਣਾਈਆ। ਚਤੁਰ ਸੁਘੜ ਬਣਾ ਕੇ ਮੂੜ੍ਹ, ਮੂਰਖਾਂ ਨਾਲ ਵਡਿਆਈਆ। ਆਪਣਾ ਛੁਪਾ ਕੇ ਨੂਰ, ਅੰਧੇਰੇ ਵਿਚ ਭਵਾਈਆ। ਮਨ ਮਨਸਾ ਦੇ ਬਣਾ ਮਜ਼ਦੂਰ, ਸਾਚੀ ਸੇਵ ਨਾ ਕੋਇ ਸਮਝਾਈਆ। ਜਗਤ ਖ਼ੁਮਾਰੀ ਦੇ ਸਰੂਰ, ਸੁਰਤੀ ਦਿਤੀ ਬਦਲਾਈਆ। ਆਪ ਛੁਪ ਕੇ ਹਾਜ਼ਰ ਹਜ਼ੂਰ, ਕਿਉਂ ਪਰਦਾ ਰਿਹਾ ਪਾਈਆ। ਮੇਰੀ ਬੇਨੰਤੀ ਕਰ ਮਨਜ਼ੂਰ, ਸਦੀ ਚੌਧਵੀਂ ਸੀਸ ਨਿਵਾਈਆ। ਜਿਸ ਫ਼ਕੀਰੀ ਨੂੰ ਕਹਿੰਦੇ ਉਚੀ ਨਾਲੋਂ ਖਜੂਰ, ਓਹ ਗੁਰਮੁਖਾਂ ਦੇ ਚਰਨਾਂ ਹੇਠਾਂ ਦੇ ਦਬਾਈਆ। ਤੂੰ ਸਰਬ ਕਲਾ ਭਰਪੂਰ, ਬੇਅੰਤ ਤੇਰੀ ਵਡਿਆਈਆ। ਜਗਤ ਨਾਤਾ ਤੋੜ ਦੇ ਗ਼ਰੂਰ, ਹਉਮੇ ਗੜ੍ਹ ਰਹਿਣ ਨਾ ਪਾਈਆ। ਸਾਚੇ ਨਾਮ ਦੀ ਬਖ਼ਸ਼ ਤੂਰ, ਘਰ ਘਰ ਤੇਰਾ ਰਾਗ ਕਰੇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦੀ ਚੌਧਵੀਂ ਕਹੇ ਮੈਂ ਅੰਤ ਹੋਈ ਮਜਬੂਰ, ਮਜਬੂਰੀ ਵਿਚ ਹਾਲਤ ਸਭ ਦੀ ਰਹੀ ਸਮਝਾਈਆ।
੧੪ ਪੋਹ ਸ਼ਹਿਨਸ਼ਾਹੀ ਸੰਮਤ ੪ ਸੋਭਾ ਸਿੰਘ ਦੇ ਗ੍ਰਹਿ ਸੇਈ ਕਲਾਂ ਜੰਮੂ
ਸਦੀ ਚੌਧਵੀਂ ਕਹੇ ਮੈਂ ਤੱਕਿਆ ਪੁਰਖ ਅਕਾਲ ਅਗੰਮ ਸਵਾਮੀ, ਸਮੇਂ ਦਾ ਮਾਲਕ ਇਕ ਅਖਵਾਈਆ। ਜੋ ਆਦਿ ਜੁਗਾਦਿ ਜੁਗ ਚੌਕੜੀ ਲੱਖ ਚਰਾਸੀ ਅੰਤਰਯਾਮੀ, ਘਟ ਘਟ ਅੰਤਰ ਵੇਖੇ ਚਾਈਂ ਚਾਈਂਆ। ਅਵਤਾਰ ਪੈਗ਼ੰਬਰਾਂ ਗੁਰੂਆਂ ਬਣਦਾ ਬਾਨੀ, ਲੋਕਮਾਤ ਤਨ ਵਜੂਦ ਦਏ ਵਡਿਆਈਆ। ਸਤਿ ਧਰਮ ਦੀ ਦਾਤ ਬਖ਼ਸ਼ੇ ਨਿਸ਼ਾਨੀ, ਵਸਤ ਅਮੋਲਕ ਆਪ ਵਰਤਾਈਆ। ਨਾਮ ਸੰਦੇਸ਼ਾ ਦੇਵੇ ਕਲਾਮੀ, ਕਾਇਨਾਤ ਕਰੇ ਪੜ੍ਹਾਈਆ। ਖੇਲੇ ਖੇਲ ਦੋ ਜਹਾਨੀ, ਬ੍ਰਹਿਮੰਡ ਖੰਡ ਆਪਣਾ ਹੁਕਮ ਵਰਤਾਈਆ। ਅੱਖਰਾਂ ਵਾਲੀ ਸੁਣਾ ਕੇ ਬਾਣੀ, ਬਾਣ ਅਣਿਆਲਾ ਤੀਰ ਚਲਾਈਆ। ਨਿਝਰ ਅੰਮ੍ਰਿਤ ਦੱਸ ਕੇ ਧੁਰ ਦਾ ਪਾਣੀ, ਰਸ ਇਕੋ ਇਕ ਵਖਾਈਆ। ਖੇਲ ਖਿਲਾਵੇ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਵੰਡ ਵੰਡਾਈਆ। ਆਤਮ ਪਰਮਾਤਮ ਪਰਮਾਤਮ ਆਤਮ ਸਾਚਾ ਮੇਲਾ ਦੱਸੇ ਹਾਣੀ, ਦੂਜਾ ਸੰਗ ਨਾ ਕੋਇ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਦਾਤਾ ਇਕ ਅਖਵਾਈਆ। ਸਦੀ ਚੌਧਵੀਂ ਕਹੇ ਮੈਂ ਤੱਕੀ ਜੋਤ ਅਕਾਲਣ, ਅਕਲ ਕਲਾ ਅਖਵਾਈਆ। ਸੰਦੇਸ਼ਾ ਦੇਵੇ ਤੂੰ ਭਗਤਾਂ ਦੀ ਬਣ ਮਾਲਣ, ਫੁੱਲ ਸੁਗੰਧੀ ਨਾਲ ਲਿਆਈਆ। ਮੁਹੰਮਦ ਦੀ ਰਹੀਂ ਨਾ ਅੱਗੇ ਦਲਾਲਣ, ਵਿਚੋਲਣ ਨਜ਼ਰ ਕੋਇ ਨਾ ਆਈਆ। ਪ੍ਰਭ ਭਗਤਾਂ ਲੱਗਾ ਸੰਭਾਲਣ, ਨਿਰਗੁਣ ਆਪਣੀ ਗੋਦ ਉਠਾਈਆ। ਕਲਜੁਗ ਬਦਲਣ ਵਾਲਾ ਚਾਲਣ, ਸਤਿਜੁਗ ਸਾਚਾ ਰਾਹ ਪ੍ਰਗਟਾਈਆ। ਗੁਰ ਅਵਤਾਰਾਂ ਪੂਰਾ ਕਰੇ ਸਵਾਲਣ, ਭਵਿਖਤਾਂ ਵੇਖ ਵਖਾਈਆ। ਲੱਖ ਚੁਰਾਸੀ ਬਣ ਕੇ ਜਾਣੀ ਜਾਨਣ, ਚਾਰੇ ਕੂਟਾਂ ਖੋਜ ਖੁਜਾਈਆ। ਕੂੜੀ ਕਿਰਿਆ ਮੇਟੇ ਕਾਮਨ, ਮਾਇਆ ਮਮਤਾ ਮੋਹ ਗਵਾਈਆ। ਨਿਰਗੁਣ ਨੂਰ ਬਖ਼ਸ਼ੇ ਚਾਨਣ, ਜੋਤੀ ਜੋਤ
❋
❋
ਕਰੇ ਰੁਸ਼ਨਾਈਆ। ਸਾਚੇ ਭਗਤਾਂ ਫੜ ਕੇ ਦਾਮਨ, ਪਲੂ ਧੁਰ ਦਾ ਗੰਢ ਪੁਆਈਆ। ਪੰਧ ਮੁਕਾ ਜ਼ਿਮੀਂ ਅਸਮਾਨਣ, ਦਰਗਾਹ ਸਾਚੀ ਇਕ ਵਖਾਈਆ। ਜਿਥੇ ਨਿਰਗੁਣ ਜੋਤ ਜਗੇ ਭਗਵਾਨਨ, ਤਨ ਵਜੂਦ ਨਾ ਕੋਇ ਵਡਿਆਈਆ। ਬਿਨ ਛੱਪਰ ਛੰਨ ਸੋਹੇ ਮਕਾਨਨ, ਸੂਰੀਆ ਚੰਦ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਹੋ ਆਈਆ। ਸਦੀ ਚੌਧਵੀਂ ਕਹੇ ਮੈਂ ਤੱਕਿਆ ਸ਼ਾਹੋ ਭੂਪ, ਹਰਿ ਕਰਤਾ ਧੁਰਦਰਗਾਹੀਆ। ਜੋ ਵਸੇ ਚਾਰੇ ਕੂਟ, ਦਹਿ ਦਿਸ਼ਾ ਰਿਹਾ ਸਮਾਈਆ। ਕਲਜੁਗ ਮੇਟੇ ਜੂਠ ਝੂਠ, ਕੂੜੀ ਕਿਰਿਆ ਡੇਰਾ ਢਾਹੀਆ। ਭਾਗ ਲਗਾਏ ਕਾਇਆ ਮਾਟੀ ਪੰਜ ਭੂਤ, ਤਤਵ ਤਤ ਕਰੇ ਰੁਸ਼ਨਾਈਆ। ਆਸਾ ਤ੍ਰਿਸ਼ਨਾ ਕਰਾਏ ਕੂਚ, ਮਨ ਕਾ ਮਣਕਾ ਦਏ ਭਵਾਈਆ। ਹਿਰਦੇ ਅੰਦਰ ਬਖ਼ਸ਼ੇ ਸੂਚ, ਸੰਜਮ ਇਕੋ ਇਕ ਦਰਸਾਈਆ। ਸਭ ਦੀ ਬਦਲ ਦੇਵੇ ਬੂਝ, ਬੁਧ ਬਿਬੇਕ ਲਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਆਪਣਾ ਰੰਗ ਵਖਾਈਆ। ਸਦੀ ਚੌਧਵੀਂ ਕਹੇ ਮੈਂ ਤੱਕਿਆ ਨੂਰ ਨੁਰਾਨਾ, ਪਰਵਰਦਿਗਾਰ ਨੂਰ ਅਲਾਹੀਆ। ਜਿਸ ਦਾ ਅਵਤਾਰ ਪੈਗ਼ੰਬਰ ਗੁਰ ਗ਼ੁਲਾਮਾ, ਜਗਤ ਸੇਵਾ ਮਾਤ ਕਮਾਈਆ। ਜਿਸ ਦਾ ਸ਼ਬਦ ਨਾਮ ਦਮਾਮਾ, ਦੋ ਜਹਾਨਾਂ ਕਰੇ ਰੁਸ਼ਨਾਈਆ। ਜਿਸ ਦੀ ਅਗੰਮੀ ਨਾਦ ਧੁਨ ਕਲਾਮਾ, ਅੱਖਰਾਂ ਨਾਲ ਸਿਫ਼ਤ ਸਾਲਾਹੀਆ। ਸੋ ਪਹਿਰ ਆਪਣਾ ਬਾਣਾ, ਨਿਰਗੁਣ ਨੂਰ ਡਗਮਗਾਈਆ। ਜਿਸ ਨੇ ਬਦਲ ਦੇਣਾ ਜ਼ਮਾਨਾ, ਜ਼ਿਮੀਂ ਅਸਮਾਨਾਂ ਹੁਕਮ ਵਰਤਾਈਆ। ਜੋ ਸਭ ਦਾ ਬਣੇ ਕਾਹਨਾ, ਲੱਖ ਚੁਰਾਸੀ ਗੋਪੀ ਵੇਖ ਵਖਾਈਆ। ਜੋ ਆਦਿ ਅੰਤ ਦਾ ਰਾਮਾ, ਸੀਤਾ ਸੁਰਤੀ ਸਰਬ ਪਰਨਾਈਆ। ਜੋ ਨੂਰੀ ਜੋਤ ਅਮਾਮਾ, ਦਰਗਾਹ ਸਾਚੀ ਡੇਰਾ ਲਾਈਆ। ਜੋ ਸਤਿ ਸਰੂਪ ਨੌਜਵਾਨਾ, ਜਨਮ ਮਰਨ ਵਿਚ ਕਦੇ ਨਾ ਆਈਆ। ਸੋ ਖੇਲੇ ਖੇਲ ਵਿਚ ਜਹਾਨਾ, ਜਹਾਲਤ ਵੇਖੇ ਕੂੜ ਲੋਕਾਈਆ। ਦੀਨ ਦੁਨੀ ਹੋਈ ਬੇਈਮਾਨਾ, ਸਤਿ ਧਰਮ ਨਾ ਕੋਇ ਰਖਾਈਆ। ਜਗਤ ਸ਼ਰਅ ਛੁਰੀ ਹੋਈ ਕਿਰਪਾਨਾ, ਧਰਮ ਦੀ ਧਾਰ ਨਾ ਕੋਇ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਕਰਤਾ ਆਪਣੀ ਕਲ ਵਰਤਾਈਆ। ਸਦੀ ਚੌਧਵੀਂ ਕਹੇ ਮੈਂ ਵੇਖਿਆ ਸ਼ਹਿਨਸ਼ਾਹ ਧੁਰ ਦਾ ਮਾਲਕ, ਨਾਮਾਲੂਮ ਦਇਆ ਕਮਾਈਆ । ਜਿਸ ਨੂੰ ਕਹਿੰਦੇ ਸਾਰੇ ਖ਼ਾਲਕ, ਜਲਵਾਗਰ ਨੂਰ ਅਲਾਹੀਆ। ਉਹ ਬਣਨ ਲੱਗਾ ਅੰਤਮ ਸਾਲਸ, ਨਵ ਨੌ ਚਾਰ ਡੇਰਾ ਢਾਹੀਆ । ਕਲਜੁਗ ਕੂੜੀ ਨਿੰਦਰਾ ਮੇਟੇ ਆਲਸ, ਸਵਾਧਾਨ ਕਰੇ ਲੋਕਾਈਆ। ਹਰਿਜਨ ਭਗਤ ਉਪਜਾਏ ਖ਼ਾਲਸ, ਚਾਰ ਵਰਨਾਂ ਏਕਾ ਰੰਗ ਰੰਗਾਈਆ। ਮਨ ਕਲਪਣਾ ਮੇਟੇ ਨਾਲਸ਼, ਕੂੜੀ ਕਿਰਿਆ ਕਰੇ ਸਫ਼ਾਈਆ। ਤ੍ਰੈਗੁਣ ਮਾਇਆ ਨਾ ਲਾਏ ਆਤਸ਼, ਅਗਨੀ ਅੱਗ ਦਏ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜੋ ਆਦਿ ਜੁਗਾਦੀ ਸਹੀ ਸਲਾਮਤ, ਦੁੱਖ ਰੋਗ ਨਜ਼ਰ ਕੋਇ ਨਾ ਆਈਆ। ਸਦੀ ਚੌਧਵੀਂ ਕਹੇ ਮੈਨੂੰ ਪੁਰਖ ਅਕਾਲਾ ਗਿਆ ਮਿਲ, ਪਰਵਰਦਿਗਾਰ ਦਿਤੀ ਵਡਿਆਈਆ। ਮੇਰੇ ਧੀਰਜ ਦਿਤੀ ਦਿਲ, ਹੌਸਲਾ ਦਿਤਾ ਵਧਾਈਆ। ਜਿਸ ਬਸਤਰ ਪਹਿਨੇ ਨੀਲ, ਨੀਲੀ ਧਾਰੋਂ ਪਰੇ ਕਰੇ ਰੁਸ਼ਨਾਈਆ। ਉਹ ਗੁਰ ਅਵਤਾਰ ਪੈਗ਼ੰਬਰਾਂ ਸੁਣ ਅਪੀਲ, ਮਾਤਲੋਕ ਆਪਣਾ ਫੇਰਾ ਪਾਈਆ। ਦੀਨ ਦੁਨੀ ਦੀ ਬਦਲ ਦੇਵੇ ਦਲੀਲ, ਦਿਲਬਰ ਹੋ ਕੇ ਦਇਆ ਕਮਾਈਆ। ਜੋਧਾ ਬਣ ਕੇ ਸੂਰਬੀਰ ਛਬੀਲ, ਛੈਲ ਆਪਣਾ ਨਾਉਂ ਕਰਾਈਆ। ਜੋਤੀ
❋
❋
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸ਼ਾ ਰਿਹਾ ਸੁਣਾਈਆ। ਸਦੀ ਚੌਧਵੀਂ ਕਹੇ ਮੈਨੂੰ ਸੰਦੇਸ਼ਾ ਦਿਤਾ ਇਕ, ਸਹਿਜ ਨਾਲ ਸੁਣਾਈਆ। ਜਾ ਕੇ ਵੇਖ ਭਗਤ ਭਗਵਾਨ ਦੇ ਸਿੱਖ, ਜੋ ਇਕੋ ਓਟ ਤਕਾਈਆ। ਜਿਨ੍ਹਾਂ ਅੰਤਰ ਪ੍ਰਭੂ ਮਿਲਣ ਦੀ ਸਿਕ, ਧੁਰ ਪ੍ਰੀਤਮ ਰਾਹ ਤਕਾਈਆ। ਓਹ ਤੈਨੂੰ ਆਵਣ ਦਿਸ, ਦਹਿ ਦਿਸ਼ਾ ਵਿਚੋਂ ਕਰਨ ਰੁਸ਼ਨਾਈਆ। ਜਿਨ੍ਹਾਂ ਦੇ ਸਵਾਮੀ ਵਸਿਆ ਵਿਚ, ਹਰਿ ਕਰਤਾ ਅੰਤਰ ਆਤਮ ਡੇਰਾ ਲਾਈਆ। ਓਹ ਮਾਣਸ ਜਨਮ ਰਹੇ ਜਿੱਤ, ਚੁਰਾਸੀ ਫਾਸੀ ਗਲੋਂ ਤੁੜਾਈਆ। ਅੰਮ੍ਰਿਤ ਨਾਮ ਧੁਰ ਦਾ ਰਸ ਲੈਣ ਮਿੱਠ, ਕਲਜੁਗ ਕੂੜੀ ਕਿਰਿਆ ਬਾਹਰ ਕਢਾਈਆ। ਧਾਮ ਤੱਕ ਸਾਹਿਬ ਅਨਡਿੱਠ, ਗ੍ਰਹਿ ਮੰਦਰ ਵੇਖਣ ਚਾਈਂ ਚਾਈਂਆ। ਅਬਿਨਾਸ਼ੀ ਕਰਤਾ ਵਸਿਆ ਚਿਤ, ਮਨ ਚਿਤ ਠਗੌਰੀ ਰਹੇ ਨਾ ਰਾਈਆ। ਪੁਰਖ ਅਕਾਲਾ ਬਣੇ ਮਿਤ, ਪਤਿਪਰਮੇਸ਼ਵਰ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਫ਼ਰਮਾਨਾ ਇਕ ਸੁਣਾਈਆ। ਸਦੀ ਚੌਧਵੀਂ ਕਹੇ ਮੈਨੂੰ ਆਖਿਆ ਸ਼ਬਦ ਸੰਦੇਸ਼ੇ ਧਾਰ, ਰਸਨਾ ਨਾ ਕੋਇ ਹਿਲਾਈਆ। ਉਠ ਵੇਖ ਗੁਰ ਅਵਤਾਰ ਪੈਗ਼ੰਬਰਾਂ ਦਾ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਬੈਠੇ ਸੀਸ ਨਿਵਾਈਆ। ਕਿਸੇ ਦਾ ਰਿਹਾ ਨਾ ਕੋਇ ਇਖ਼ਤਿਆਰ, ਜਗਤ ਮਾਣ ਨਾ ਕੋਇ ਚਤੁਰਾਈਆ। ਵੀਹਵੀਂ ਚੌਧਵੀਂ ਸਦੀ ਦੇ ਸਾਰੇ ਮੁਖ਼ਤਿਆਰ, ਮੁਖ਼ਤਾਰਨਾਮੇ ਸਭ ਦੇ ਪੂਰ ਕਰਾਈਆ। ਅੱਗੇ ਹੁਕਮ ਚਲੇ ਸੱਚੀ ਸਰਕਾਰ, ਹਰਿ ਕਰਤਾ ਆਪ ਜਣਾਈਆ। ਦੀਨ ਮਜ਼੍ਹਬ ਦਾ ਝਗੜਾ ਮੇਟੇ ਵਿਚ ਸੰਸਾਰ, ਛੱਤ੍ਰੀ ਬ੍ਰਾਹਮਣ ਸ਼ੂਦਰ ਵੈਸ਼ ਵੰਡ ਨਾ ਕੋਇ ਵੰਡਾਈਆ। ਇਕੋ ਰਸਨਾ ਜਿਹਵਾ ਬੋਲੇ ਨਾਮ ਜੈਕਾਰ, ਇਕੋ ਇਸ਼ਟ ਦੇਵ ਸ੍ਰਿਸ਼ਟ ਮਨਾਈਆ। ਇਕੋ ਮੰਦਰ ਮਸਜਿਦ ਸ਼ਿਵਦਵਾਲਾ ਮਠ ਹੋਵੇ ਗੁਰਦਵਾਰ, ਇਕੋ ਗ੍ਰਹਿ ਪੁਰਖ ਅਕਾਲਾ ਨਜ਼ਰੀ ਆਈਆ। ਇਕੋ ਨਾਮ ਨਿਧਾਨਾ ਜੀਵ ਜਹਾਨਾ ਦੱਸੇ ਆਪ ਕਰਤਾਰ, ਆਤਮ ਪਰਮਾਤਮ ਪਰਮਾਤਮ ਆਤਮ ਰਾਗ ਅਲਾਈਆ। ਸਦੀ ਚੌਧਵੀਂ ਕਲਜੁਗ ਅੰਤਮ ਮੇਟੇ ਧੂੰਆਂਧਾਰ, ਰੈਣ ਅੰਧੇਰੀ ਰਹਿਣ ਨਾ ਪਾਈਆ। ਸਤਿਜੁਗ ਸਾਚਾ ਸਤਿ ਕਰੇ ਉਜਿਆਰ, ਉਜਾਲਾ ਆਪਣਾ ਨੂਰ ਦਏ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਏਥੇ ਓਥੇ ਦੋ ਜਹਾਨ ਪਾਵੇ ਸਾਰ, ਮਹਾਂਸਾਰਥੀ ਆਪਣੀ ਕਲ ਵਰਤਾਈਆ।
੧੪ ਪੋਹ ਸ਼ਹਿਨਸ਼ਾਹੀ ਸੰਮਤ ੪ ਥੋੜੂ ਰਾਮ ਦੇ ਗ੍ਰਹਿ ਸੇਈ ਜੰਮੂ
ਸਦੀ ਚੌਧਵੀਂ ਕਹੇ ਪੁਰਖ ਅਕਾਲ ਏਕਾ ਬਣ ਜਾ ਇਸ਼ਟੀ, ਇਸ਼ਟ ਆਤਮ ਪਰਮਾਤਮ ਦੇ ਸਮਝਾਈਆ। ਦੀਨ ਦੁਨੀ ਦੀ ਬਦਲ ਦੇ ਦ੍ਰਿਸ਼ਟੀ, ਨਿਰਗੁਣ ਧਾਰ ਆਪਣਾ ਰੰਗ ਰੰਗਾਈਆ। ਜਗਤ ਕਲਪਣਾ ਵਿਚੋਂ ਕੱਢ ਸ੍ਰਿਸ਼ਟੀ, ਸ੍ਰੇਸ਼ਟ ਆਪਣਾ ਰਾਹ ਸਮਝਾਈਆ। ਝਗੜਾ ਮੁਕਾ ਦੇ ਦੋਜ਼ਖ਼ ਬਹਿਸ਼ਤੀ, ਸਵਰਗ ਸਾਰ ਕਿਸੇ ਨਾ ਆਈਆ। ਚਾਰ ਜੁਗ ਦੇ ਵੇਖੇ ਗ੍ਰਹਿਸਤੀ, ਗੁਰ ਅਵਤਾਰ ਪੈਗ਼ੰਬਰ ਫੇਰੀਆਂ ਗਏ ਪਾਈਆ। ਓਨ੍ਹਾਂ ਤੇਰਾ ਨਾਮ ਸਾਲਾਹਿਆ ਲਿਖਤੀ, ਅੱਖਰਾਂ ਜੋੜ ਜੁੜਾਈਆ। ਭੇਵ ਪਾਇਆ ਨਾ ਟਾਂਕ ਜਿਸਤੀ, ਇਕ ਦੋ ਵੰਡ ਵੰਡਾਈਆ। ਅੰਤ ਅਖ਼ੀਰ ਦੁਨੀਆ
❋
❋
ਫ਼ਾਨੀ ਦਿਸਦੀ, ਚਾਰੋਂ ਕੁੰਟ ਅੰਧੇਰਾ ਛਾਈਆ। ਹਕ਼ੀਕ਼ੀ ਮੰਜ਼ਲ ਲੱਭੇ ਕਿਸੇ ਨਾ ਇਕ ਦੀ, ਜੋ ਏਕੰਕਾਰ ਤੇਰੀ ਜੋਤ ਵਿਚ ਸਮਾਈਆ। ਦੀਨ ਦੁਨੀ ਦੀ ਆਸ਼ਾ ਫਿਰੇ ਪਿਟਦੀ, ਖ਼ਾਹਸ਼ ਰੋ ਰੋ ਦਏ ਦੁਹਾਈਆ। ਮੇਰੇ ਸਾਹਿਬ ਸੁਲਤਾਨ ਕਲੇਸ਼ ਮੇਟ ਦੇ ਨਿਤ ਦੀ, ਨਰ ਨਰਾਇਣ ਆਪਣਾ ਪੜਦਾ ਲਾਹੀਆ। ਤੇਰੀ ਦੁਨੀਆ ਸਿਖਿਆ ਲੈ ਲਏ ਸਾਚੇ ਸਿੱਖ ਦੀ, ਹਿੰਦੂ ਮੁਸਲਿਮ ਸਿੱਖ ਈਸਾਈ ਨਜ਼ਰ ਕੋਇ ਨਾ ਆਈਆ। ਚਰਨ ਧੂੜੀ ਮੰਗਣ ਇਕੋ ਪਿਤ ਦੀ, ਪਤਿਪਰਮੇਸ਼ਵਰ ਤੇਰੀ ਓਟ ਤਕਾਈਆ। ਮੈਂ ਆਸਾ ਕਰਦੀ ਕਿਤ ਦੀ, ਜੁਗ ਚੌਕੜੀ ਗਏ ਵਿਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਸਦੀ ਚੌਧਵੀਂ ਕਹੇ ਸਭ ਦਾ ਇਕੋ ਬਣ ਧੁਰ ਦਾ ਸਾਕ, ਹਰਿ ਸਤਿਗੁਰ ਨਜ਼ਰੀ ਆਈਆ। ਗੁਰ ਅਵਤਾਰ ਪੈਗ਼ੰਬਰਾਂ ਪੂਰਾ ਕਰ ਭਵਿਖਤ ਵਾਕ, ਪੇਸ਼ੀਨਗੋਈਆਂ ਆਪਣੇ ਨਾਲ ਮਿਲਾਈਆ। ਝਗੜਾ ਮੇਟ ਦੀਨ ਦੁਨੀ ਜ਼ਾਤ ਪਾਤ, ਮਜ਼੍ਹਬ ਕੌਮ ਨਾ ਕੋਇ ਲੜਾਈਆ। ਆਤਮ ਪਰਮਾਤਮ ਪਰਮਾਤਮ ਆਤਮ ਦੇ ਧੁਰ ਦਾ ਸਾਥ, ਸਗਲਾ ਸੰਗ ਆਪ ਹੋ ਜਾਈਆ। ਤੂੰ ਮੇਰਾ ਮੈਂ ਤੇਰਾ ਪਾਰਬ੍ਰਹਮ ਬ੍ਰਹਮ ਹੋਵੇ ਤੇਰੀ ਗਾਥ, ਨਾਮ ਸੰਦੇਸ਼ਾ ਦੇਣਾ ਸੁਣਾਈਆ। ਸ਼ਬਦ ਸਵਾਮੀ ਅੰਤਰਜਾਮੀ ਸਚ ਚੜ੍ਹੌਣਾ ਆਪਣੇ ਰਾਥ, ਦੋ ਜਹਾਨਾਂ ਪਾਰ ਕਰਾਈਆ। ਕਲਜੁਗ ਕੂੜ ਕਲਪਣਾ ਸ੍ਰਿਸ਼ਟੀ ਦੀ ਦ੍ਰਿਸ਼ਟੀ ਵਿਚੋ ਕਰ ਨਾਸ, ਨਾਸਤਕ ਰਹਿਣ ਕੋਇ ਨਾ ਪਾਈਆ। ਤੇਰਾ ਨਾਉਂ ਉਪਜੇ ਹਰ ਘਟ ਅੰਤਰ ਸਵਾਸ ਸਵਾਸ, ਸਾਹ ਸਾਹ ਤੇਰਾ ਨਾਮ ਧਿਆਈਆ। ਤੇਰਾ ਨੂਰ ਚਾਰ ਵਰਨ ਹੋਵੇ ਪਰਕਾਸ਼, ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਇਕੋ ਘਰ ਦਰਸਾਈਆ। ਰੂਹ ਬੁਤ ਅਬਿਨਾਸ਼ੀ ਅਚੁਤ ਪਾਰਬ੍ਰਹਮ ਕਰ ਪਵਿਤ ਪਾਕ, ਦੁਰਮਤ ਮੈਲ ਰਹੇ ਨਾ ਰਾਈਆ। ਤੂੰ ਸਦਾ ਸਦਾ ਸਦ ਆਦਿ ਜੁਗਾਦਿ, ਜੁਗ ਚੌਕੜੀ ਤੇਰਾ ਖੇਲ ਨਜ਼ਰੀ ਆਈਆ। ਗੁਰ ਅਵਤਾਰ ਪੈਗ਼ੰਬਰ ਤੇਰਾ ਲੇਖਾ ਲਿਖ ਕੇ ਗਏ ਨਾਲ ਕ਼ਲਮ ਦਵਾਤ, ਕਾਗ਼ਜ਼ ਸ਼ਾਹੀ ਵੰਡ ਵੰਡਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਕਲਜੁਗ ਅੰਤ ਸ੍ਰੀ ਭਗਵੰਤ ਦੀਨ ਦੁਨੀ ਦਾ ਬਦਲ ਦੇਵੇ ਸਮਾਜ, ਚਾਰ ਵਰਨ ਅਠਾਰਾਂ ਬਰਨ ਇਕੋ ਘਰ ਵਸਾਈਆ। ਸੋ ਕਿਰਪਾ ਕਰ ਦੋ ਜਹਾਨਾਂ ਮਾਲਕ ਆਪ, ਆਪਣਾ ਪੜਦਾ ਦੇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਧੁਰ ਦਾ ਵਰ, ਦਰ ਤੇਰੇ ਧੁਰ ਦੀ ਆਸ ਰਖਾਈਆ। ਸਦੀ ਚੌਧਵੀਂ ਕਹੇ ਕੂੜੀ ਕਿਰਿਆ ਮੇਟ ਕਲੇਸ਼, ਕਰਮ ਕਾਂਡ ਦਾ ਡੇਰਾ ਢਾਹੀਆ। ਤੂੰ ਮਾਲਕ ਇਕ ਨਰੇਸ਼, ਨਰ ਨਰਾਇਣ ਤੇਰੀ ਸਰਨਾਈਆ। ਫ਼ਰਮਾਨਾ ਦੇ ਕੇ ਗਿਆ ਦਸ ਦਸਮੇਸ਼, ਦਹਿ ਦਿਸ਼ਾ ਕਰ ਪੜ੍ਹਾਈਆ। ਅੰਤ ਕੰਤ ਭਗਵੰਤ ਪ੍ਰਭ ਦਾਤਾ ਆਵੇ ਏਕ, ਏਕੰਕਾਰ ਆਪਣੀ ਕਲ ਧਰਾਈਆ। ਸ੍ਰਿਸ਼ਟ ਸਬਾਈ ਬਖ਼ਸ਼ੇ ਟੇਕ, ਮਸਤਕ ਧੂੜੀ ਖ਼ਾਕ ਰਮਾਈਆ। ਜਨ ਭਗਤਾਂ ਕਰੇ ਬੁੱਧ ਬਿਬੇਕ, ਦੁਰਮਤ ਮੈਲ ਰਹੇ ਨਾ ਰਾਈਆ। ਤ੍ਰੈਗੁਣ ਮਾਇਆ ਨਾ ਲਾਏ ਸੇਕ, ਅਗਨੀ ਤਤ ਦਏ ਬੁਝਾਈਆ। ਆਤਮ ਪਰਮਾਤਮ ਕਰੇ ਹੇਤ, ਨਿਜ ਨੇਤਰ ਨੈਣ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਆਦਿ ਜੁਗਾਦੀ ਸਚਖੰਡ ਸਚ ਦਵਾਰਾ ਧੁਰ ਦਾ ਦੇਸ, ਜਿਥੇ ਪਰਦੇਸੀ ਨਜ਼ਰ ਕੋਇ ਨਾ ਆਈਆ।
❋
❋