੧੪ ਪੋਹ ਸ਼ਹਿਨਸ਼ਾਹੀ ਸੰਮਤ ੪ ਅੰਗਰੇਜ਼ ਸਿੰਘ ਦੇ ਗ੍ਰਹਿ ਸਈ ਕਲਾਂ ਜੰਮੂ
ਸਦੀ ਚੌਧਵੀਂ ਕਹੇ ਮੈਂ ਜਗਤ ਸਮਾਜ ਦੀ ਦੇਵਾਂ ਰਪਟ, ਹਾਲ ਹਾਲਤ ਦਿਆਂ ਸਮਝਾਈਆ। ਜੀਂਦਿਆਂ ਮਰਦਿਆਂ ਸਭ ਨੂੰ ਰਹਿੰਦਾ ਖਟਕ, ਦੁੱਖਾਂ ਵਿਚ ਦੁਹਾਈਆ। ਕੂੜ ਕਲਪਣਾ ਮਾਰਦੀ ਝਪਟ, ਸਭ ਨੂੰ ਆਪਣੇ ਵਿਚ ਛੁਪਾਈਆ। ਭੇਖ ਪਖੰਡ ਦਾ ਵਧਿਆ ਕਟਕ, ਚਾਰੋਂ ਕੁੰਟ ਬਲ ਧਰਾਈਆ। ਸਤਿ ਧਰਮ ਗਿਆ ਲਟਕ, ਸੁਰਤ ਸੰਭਲ ਸਕੇ ਨਾ ਰਾਈਆ। ਗੁਰਮਤ ਦਿਤੀ ਝਟਕ, ਝਟਕਾ ਕੀਤਾ ਜਗਤ ਲੋਕਾਈਆ। ਤੇਰਾ ਹੁਕਮ ਰਿਹਾ ਨਾ ਸਖ਼ਤ, ਭੈ ਸਿਰ ਨਾ ਕੋਇ ਜਣਾਈਆ। ਸਦੀ ਚੌਦਵੀਂ ਕਹੇ ਮੈਨੂੰ ਵੇਖਦਿਆਂ ਆ ਗਿਆ ਉਹ ਵਕ਼ਤ, ਜਿਸ ਦਾ ਬੈਠੀ ਰਾਹ ਤਕਾਈਆ। ਦੁਰਗਾ ਰਹੀ ਕੋਇ ਨਾ ਸ਼ਕਤ, ਅਸ਼ਟਭੁਜ ਦਏ ਦੁਹਾਈਆ। ਤੇਈ ਅਵਤਾਰ ਛੱਡ ਕੇ ਗਏ ਫ਼ਰਸ਼, ਨਾਤਾ ਤਨ ਵਜੂਦ ਤੁੜਾਈਆ। ਈਸਾ ਮੂਸਾ ਮੁਹੰਮਦ ਵੇਖ ਅਰਸ਼, ਤੇਰੇ ਨੂਰ ਵਿਚ ਸਮਾਈਆ। ਨਾਨਕ ਗੋਬਿੰਦ ਦੱਸ ਕੇ ਗਏ ਸ਼ਰਤ, ਧੁਰ ਫ਼ਰਮਾਨ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਸਦੀ ਚੌਧਵੀਂ ਕਹੇ ਮੈਂ ਦੀਨ ਦੁਨੀ ਦੀ ਦੇਵਾਂ ਰਪੋਟ, ਦਰ ਤੇਰੇ ਦਰਜ ਕਰਾਈਆ। ਭੇਵ ਖੋਲ੍ਹ ਨਿਰਮਲ ਜੋਤ, ਜੋਤੀ ਜਾਤੇ ਤੇਰੀ ਵਡਿਆਈਆ। ਪਿਛੇ ਜੁਗ ਬੀਤ ਗਏ ਬਹੁਤ, ਆਪਣਾ ਪੰਧ ਮੁਕਾਈਆ। ਧੁਰ ਦਾ ਦਿਤਾ ਨਾ ਕਿਸੇ ਸਲੋਕ, ਸੰਦੇਸ਼ਾ ਸਚ ਨਾ ਕੋਇ ਜਣਾਈਆ। ਜੋ ਉਪਜਿਆ ਤਿਸ ਨੂੰ ਮਾਰੇ ਮੌਤ, ਬਚਿਆ ਰਹਿਣ ਕੋਇ ਨਾ ਪਾਈਆ। ਕਿਸੇ ਨੂੰ ਸਾੜਿਆ ਕੋਈ ਹੋਇਆ ਫ਼ੌਤ, ਮਕ਼ਬਰਿਆਂ ਵਿਚ ਦਬਾਈਆ। ਮੈਂ ਖੋਜਦੀ ਰਹੀ ਖੋਜ, ਕੀ ਖੇਲ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਪ੍ਰਭ ਤੇਰੀ ਇਕ ਸਰਨਾਈਆ। ਸਦੀ ਚੌਧਵੀਂ ਕਹੇ ਮੇਰੇ ਸਾਹਿਬ ਦੀਨ ਦਿਆਲ, ਦਇਆਵਾਨ ਤੇਰੀ ਵਡਿਆਈਆ। ਲੱਖ ਚੁਰਾਸੀ ਤੇਰੇ ਲਾਲ, ਬੱਚੇ ਧੁਰ ਦੇ ਸੋਭਾ ਪਾਈਆ। ਚਾਰੇ ਖਾਣੀ ਕਰੇਂ ਸੰਭਾਲ, ਅੰਡਜ ਜੇਰਜ ਉਤਭੁਜ ਸੇਤਜ ਵੇਖ ਵਖਾਈਆ। ਇਹ ਖੇਲ ਤੇਰਾ ਕਮਾਲ, ਅਕਲ ਕਲਧਾਰੀ ਤੇਰੀ ਬੇਪਰਵਾਹੀਆ। ਮੇਰੀ ਬੇਨੰਤੀ ਮੇਰਾ ਸਵਾਲ, ਮੇਰੇ ਮੇਰੀ ਝੋਲੀ ਦੇਣਾ ਪਾਈਆ। ਮੈਂ ਚਾਹੁੰਦੀ ਸਤਿਜੁਗ ਸਾਚੇ ਤੇਰੀ ਚਲੇ ਸਾਚੀ ਚਾਲ, ਚਾਰ ਵਰਨ ਇਕ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦੇਣਾ ਖੁਲ੍ਹਾਈਆ। ਸਦੀ ਚੌਧਵੀਂ ਕਹੇ ਪ੍ਰਭ ਤੇਰੀ ਸਤਿਜੁਗ ਚਲੇ ਧਾਰਾ, ਧਰਮ ਧਾਰ ਦ੍ਰਿੜਾਈਆ। ਮਰਨ ਤੋਂ ਪਿਛੇ ਮਾਰੇ ਕੋਈ ਨਾ ਨਾਅਰਾ, ਨੇਤਰ ਨੀਰ ਨਾ ਕੋਇ ਵਹਾਈਆ। ਭਾਵੇਂ ਕੋਈ ਵਿਆਹਿਆ ਹੋਵੇ ਭਾਵੇਂ ਹੋਵੇ ਕੁਆਰਾ, ਬਿਰਧ ਬਾਲ ਨਾ ਕੋਇ ਵਡਿਆਈਆ। ਸਭ ਦਾ ਇਕੋ ਜਿਹਾ ਹੋਵੇ ਵਿਹਾਰਾ, ਸਾਰੇ ਚਲਣ ਹੁਕਮ ਰਜ਼ਾਈਆ। ਬੁੱਢਿਆਂ ਉਤੋਂ ਕੋਈ ਸੁੱਟੇ ਨਾ ਬਾਦਾਮ ਛੁਹਾਰਾ, ਮਖਾਣਾ ਹੱਥ ਨਾ ਕੋਇ ਰਖਾਈਆ। ਕਾਗ਼ਜ਼ਾਂ ਨਾਲ ਕਰੇ ਨਾ ਕੋਇ ਸ਼ੰਗਾਰਾ, ਕੋੜਮਾ ਜਗਤ ਨਾ ਕੋਇ ਬੁਲਾਈਆ। ਸਾਰੇ ਲਾਵਣ ਇਕੋ ਨਾਅਰਾ, ਤੇਰੇ ਨਾਮ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਮੇਰੀ ਮਨਸਾ ਪੂਰ ਕਰਾਈਆ। ਸਦੀ ਚੌਧਵੀਂ ਕਹੇ ਮੈਂ ਦੇਣ ਆਈ ਇਤਲਾਹ, ਆਮ ਅਵਾਮ ਦੇਣਾ ਜਣਾਈਆ। ਪਰਵਰਦਿਗਾਰ ਮੇਰੀ ਸਲਾਹ, ਪੁਰਖ ਅਕਾਲ ਦਿਤੀ ਦ੍ਰਿੜਾਈਆ। ਸਤਿਜੁਗ ਸਤਿ ਦਾ ਚਲੇ ਰਾਹ, ਰਸਤਾ ਇਕੋ ਦੇਣਾ ਵਖਾਈਆ। ਬੁੱਢੇ ਨੱਢੇ ਮਰਿਆਂ ਸਭ ਨੂੰ ਇਕੋ ਜਿਹਾ ਹੋਵੇ
❋
❋
ਚਾ, ਦੁੱਖ ਦਰਦ ਨਾ ਲਾਗੇ ਰਾਈਆ। ਹਾਏ ਉਫ਼ ਕਹੇ ਨਾ ਮਾਂ, ਪਿਤਾ ਕੂਕ ਨਾ ਕੋਇ ਸੁਣਾਈਆ। ਸਦੀ ਚੌਧਵੀਂ ਕਹੇ ਪੁਰਖ ਅਕਾਲ ਤੂੰ ਆਪਣੀ ਦਇਆ ਕਮਾ, ਦੀਨ ਦਿਆਲ ਤੇਰੀ ਸਰਨਾਈਆ। ਇੱਕੀ ਬੀਬੀਆਂ ਦੇ ਹੱਥ ਵਿਚ ਕਾਨੇ ਲਈਂ ਫੜਾ, ਸਾਢੇ ਤਿੰਨ ਫ਼ੁੱਟ ਹੋਵੇ ਲੰਬਾਈਆ। ਪੰਜ ਪੰਜ ਕਾਗ਼ਜ਼ ਟੁਕੜੇ ਲਈਂ ਜੁੜਾ, ਰੰਗ ਰੰਗ ਨਾਲੋਂ ਬਦਲਾਈਆ। ਛੱਬੀ ਪੋਹ ਨੂੰ ਚਲਣ ਨਾਲ ਚਾ, ਹੱਥਾਂ ਵਿਚ ਹਿਲਾਈਆ। ਮੁਖੋਂ ਕਹਿਣ ਸਾਡਾ ਭਾਵੇਂ ਮਰ ਜਾਏ ਪਿਉ ਮਾਂ, ਵੱਡਾ ਕਰਨ ਕੋਇ ਨਾ ਪਾਈਆ। ਅੰਤ ਜੈਕਾਰਾ ਦੇਣਾ ਲਾ, ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੈ ਕਰਾਈਆ। ਛੱਬੀ ਪੋਹ ਨੂੰ ਪੁਰਖ ਅਕਾਲ ਸਭ ਤੋਂ ਸੌਗੰਧ ਲਈਂ ਖੁਵਾ, ਘਰ ਆ ਕੇ ਮੁੱਕਰ ਕੋਇ ਨਾ ਜਾਈਆ। ਤੇਰੀ ਸੰਗਤ ਤੇਰੀ ਸੰਗਤ ਦੀ ਬਣੇ ਗਵਾਹ, ਸ਼ਹਾਦਤ ਅਵਰ ਨਾ ਕੋਇ ਭੁਗਤਾਈਆ । ਮੇਰੀ ਗ਼ਰੀਬਣੀ ਦੀ ਇਹੋ ਦੁਆ, ਸਦੀ ਚੌਧਵੀਂ ਸੀਸ ਨਿਵਾਈਆ। ਵੇਖੀਂ ਕਿਤੇ ਐਂਵੇ ਨਾ ਕਰ ਦੇਈਂ ਹਾਂ, ਹਾਂ ਹਾਂ ਨਾਲ ਮਿਲਾਈਆ । ਮੈਂ ਤੈਥੋਂ ਦਸਖ਼ਤ ਲੈਣੇ ਕਰਾ, ਹਰਫ਼ ਹਰੂਫ਼ ਲਿਖਣੇ ਜਿਹੜੀ ਨਾਲ ਰੱਖਣੀ ਨੀਲੀ ਲਾਲ ਸ਼ਾਹੀਆ। ਚੌਦਾਂ ਸਦੀਆਂ ਮੈਂ ਆਸਾ ਰਹੀ ਤਕਾ, ਸੋ ਅੰਤਮ ਗਿਆ ਆਈਆ। ਮੈਂ ਜ਼ਰੂਰ ਬਾਂਹ ਫੜ ਕੇ ਪ੍ਰਭੂ ਚੇਤਾ ਦਿਆਂ ਕਰਾ, ਚੇਤਨ ਹੋ ਕੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਢਹਿ ਪਈ ਸਰਨਾਈਆ। ਸਦੀ ਚੌਧਵੀਂ ਕਹੇ ਪ੍ਰਭੂ ਤੁਧ ਬਿਨ ਕਵਣ ਸਹਾਈ, ਸਚ ਦੇ ਸਮਝਾਈਆ। ਮੈਂ ਕੂਕ ਕੇ ਦਿਆਂ ਦੁਹਾਈ, ਬਹੁੜੀ ਬਹੁੜੀ ਕਰ ਸੁਣਾਈਆ । ਗੁਰਮੁਖੋ ਨੇਤਰ ਰੋਣਾ ਨਹੀਂ ਭਾਵੇਂ ਸਜਰੀ ਧੀ ਵਿਆਹੀ ਦਾ ਪਤੀ ਮਰੇ ਜਵਾਈ, ਜੋਬਨਵੰਤਾ ਨਜ਼ਰੀ ਆਈਆ। ਜਿਸ ਭੇਜਿਆ ਓਹ ਸਭ ਦਾ ਮਾਲਕ ਗੋਸਾਈਂ, ਜ਼ੁੰਮੇਵਾਰ ਦੂਜਾ ਨਜ਼ਰ ਕੋਇ ਨਾ ਆਈਆ। ਜੇ ਭਗਤ ਬਣਨਾ ਤੇ ਬਣਿਓ ਚਾਈਂ ਚਾਈਂ, ਲੋਕ ਲੱਜਿਆ ਦੇਣੀ ਤਜਾਈਆ। ਜੇ ਸੰਤ ਬਣਨਾ ਤੇ ਖੜ੍ਹੀਆਂ ਕਰਿਓ ਬਾਹੀਂ, ਆਪ ਆਪਣਾ ਬਲ ਧਰਾਈਆ। ਜੇ ਗੁਰਮੁਖ ਬਣਨਾ ਤੇ ਹੁਕਮ ਮੰਨਣਾ ਧੁਰਦਰਗਾਹੀ, ਦੂਜਾ ਭੈ ਨਾ ਕੋਇ ਵਖਾਈਆ। ਜੇ ਸਿੱਖ ਬਣਨਾ ਆਪਣਾ ਆਪ ਨਿਛਾਵਰ ਦੇਣਾ ਕਰਾਈ, ਤਨ ਵਜੂਦ ਦੀ ਲੋੜ ਰਹੇ ਨਾ ਰਾਈਆ। ਜੇ ਮਨਮੁਖ ਹੋਣਾ ਛੱਬੀ ਪੋਹ ਨੂੰ ਪੱਲੇ ਆਇਓ ਛੁਡਾਈ, ਅੱਗੇ ਮਿਲਣ ਦੀ ਲੋੜ ਰਹੇ ਨਾ ਰਾਈਆ। ਤੁਹਾਡੀ ਜੇਬ ਦੀ ਪਰਚੀ ਤੁਹਾਡੀ ਦੇਵਣ ਵਾਲੀ ਗਵਾਹੀ, ਜੋ ਸਭ ਦੇ ਹੱਥ ਲੈਣੀ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਕਰਤਾ ਇਕ ਅਖਵਾਈਆ। ਸਦੀ ਚੌਧਵੀਂ ਕਹੇ ਮੇਰੇ ਵੱਲ ਕਰੋ ਖ਼ਿਆਲ, ਜਨ ਭਗਤੋ ਦਿਆਂ ਸੁਣਾਈਆ। ਮੈਨੂੰ ਉਡੀਕਦੀ ਨੂੰ ਤੇਰਾਂ ਸੌ ਅਠਾਸੀ ਬੀਤ ਗਏ ਸਾਲ, ਆਸਾਂ ਵਿਚ ਆਪਣਾ ਝਟ ਲੰਘਾਈਆ। ਤੁਸੀਂ ਤੇ ਛੋਟੇ ਜਿਹੇ ਬਾਲ, ਬੱਚੇ ਨੰਨ੍ਹੇ ਵੇਖ ਵਖਾਈਆ। ਤੁਹਾਡੇ ਪਿਛੇ ਮੈਂਂ ਪ੍ਰਭੂ ਨੂੰ ਕਹਵਾਂ ਏਨ੍ਹਾਂ ਦੀ ਕਰੀਂ ਆਪ ਸੰਭਾਲ, ਆਪਣੀ ਗੋਦ ਉਠਾਈਆ। ਕਿਰਪਾ ਕਰ ਕੇ ਕੱਢੀਂ ਵਿਚੋਂ ਜਗਤ ਜੰਜਾਲ, ਮਿਹਰ ਨਜ਼ਰ ਨਾਲ ਤਰਾਈਆ। ਪ੍ਰਭੂ ਜੇ ਅੰਦਰ ਵੜ ਜਾਏਂ ਫੇਰ ਇਹ ਸਾਰੇ ਮਾਰਨ ਛਾਲ, ਆਪਣਾ ਬਲ ਆਪ ਪ੍ਰਗਟਾਈਆ। ਆਪਣੇ ਜਨਮ ਦਾ ਵਕ਼ਤ ਲੈਣ ਸੰਭਾਲ, ਅਗਲੇ ਜਨਮ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਖੇਲ ਬੜਾ ਵਿਸ਼ਾਲ, ਵਿਸ਼ਾ ਸਮਝ ਕਿਸੇ ਨਾ ਆਈਆ ।
❋
❋
੧੫ ਪੋਹ ਸ਼ਹਿਨਸ਼ਾਹੀ ਸੰਮਤ ੪ ਮੰਗਲ ਸਿੰਘ ਦੇ ਗ੍ਰਹਿ ਸਈ ਕਲਾਂ ਜੰਮੂ
ਸਦੀ ਚੌਧਵੀਂ ਕਹੇ ਮੈਂ ਵੇਖ ਵੇਖ ਥੱਕੀ ਅੱਖਰ, ਅੱਖਰਾਂ ਵਿਚ ਜਗਤ ਲੜਾਈਆ। ਮੈਂ ਕਠੋਰ ਹੋ ਗਈ ਪੱਥਰ, ਨਰਮੀ ਨਜ਼ਰ ਕੋਇ ਨਾ ਆਈਆ। ਮੇਰੇ ਹੰਝੂ ਸੁੱਕ ਗਏ ਅੱਥਰ, ਨੈਣ ਨੀਰ ਨਾ ਕੋਇ ਵਹਾਈਆ। ਬਹੁੜੀ ਸਾਚਾ ਰਿਹਾ ਕੋਈ ਨਾ ਫ਼ੱਕਰ, ਫ਼ਕੀਰ ਨਜ਼ਰ ਕੋਇ ਨਾ ਆਈਆ। ਚਾਰੋਂ ਕੁੰਟ ਵਿਦਿਆ ਦੀ ਟੱਕਰ, ਹੰਕਾਰ ਨਾਲ ਲੜਾਈਆ। ਸਾਚਾ ਮਿਲੇ ਕਿਸੇ ਨਾ ਪਤਣ, ਕੰਢਾ ਘਾਟ ਨਾ ਕੋਇ ਸੁਹਾਈਆ। ਬੇਅਰਥ ਦਿਸੇ ਜੀਵਣ ਯਤਨ, ਯਥਾਰਥ ਮਿਲੇ ਨਾ ਧੁਰ ਦਾ ਮਾਹੀਆ। ਰਸਨਾ ਜਿਹਵਾ ਸਾਰੇ ਬਕਣ, ਉਚੀ ਕੂਕ ਕੂਕ ਸੁਣਾਈਆ। ਪ੍ਰਭ ਦਾ ਦਰਸ ਮੂਲ ਨਾ ਤੱਕਣ, ਨਿਜ ਨੇਤਰ ਨੈਣ ਕਰ ਰੁਸ਼ਨਾਈਆ। ਮਨ ਮਮਤਾ ਮਦਿਰਾ ਮਾਸ ਸਾਰੇ ਛਕਣ, ਹਿੰਦੂ ਮੁਸਲਿਮ ਬਚਿਆ ਨਜ਼ਰ ਕੋਇ ਨਾ ਆਈਆ। ਚੁਰਾਸੀ ਗੇੜ ਮੂਲ ਨਾ ਕੱਟਣ, ਜੂਨ ਅਜੂਨੀ ਡੇਰਾ ਲਾਈਆ। ਆਪਣਾ ਹਿਰਦਾ ਮੂਲ ਨਾ ਫੱਟਣ, ਨਾਮ ਅਣਿਆਲਾ ਤੀਰ ਚਲਾਈਆ। ਸਾਚਾ ਲਾਹਾ ਜਗਤ ਨਾ ਖੱਟਣ, ਮਨਮੁਖ ਬੈਠੇ ਮੁਖ ਭੁਆਈਆ। ਕੂੜੀ ਕਿਰਿਆ ਅੰਦਰ ਟੱਪਣ, ਭੱਜਣ ਵਾਹੋ ਦਾਹੀਆ। ਤੇਰਾ ਨਾਮ ਮੂਲ ਨਾ ਜਪਣ, ਤੂੰ ਮੇਰਾ ਮੈਂ ਤੇਰਾ ਰਾਗ ਅਲਾਹੀਆ। ਸ੍ਰਿਸ਼ਟੀ ਹੋਈ ਮਨ ਮੱਤਨ, ਗੁਰਮਤ ਗਈ ਭੁਲਾਈਆ। ਕੂੜ ਕੁੜਿਆਰਿਆਂ ਅੰਦਰ ਵੱਸਣ, ਵਾਸਤਾ ਛੱਡਿਆ ਬੇਪ੍ਰਵਾਹੀਆ। ਮੈਂ ਸਭ ਨੂੰ ਆਈ ਦੱਸਣ, ਉਚੀ ਕੂਕ ਦਿਆਂ ਜਣਾਈਆ। ਬਿਨਾ ਪੁਰਖ ਅਕਾਲ ਤੋਂ ਪਤ ਆਵੇ ਕੋਈ ਨਾ ਰੱਖਣ, ਦੋ ਜਹਾਨ ਨਾ ਕੋਇ ਸਹਾਈਆ। ਸਾਚਾ ਘਰ ਨਾ ਦੇਵੇ ਵਤਨ, ਬੇਵਤਨਾਂ ਘਰ ਪੁਚਾਈਆ। ਇਕੋ ਸਾਹਿਬ ਸਤਿਗੁਰ ਸਭ ਦਾ ਸਾਂਝਾ ਕਰ ਹੱਕਨ, ਹਕ਼ੀਕ਼ਤ ਆਪਣੀ ਦੇ ਦ੍ਰਿੜਾਈਆ। ਤੂੰ ਅੱਲਾ ਵਾਹਿਗੁਰੂ ਰਾਮ ਓਮ ਬਣ ਨਸ਼ੱਕਣ, ਸ਼ੱਕ ਸਭ ਦੇ ਦੂਰ ਕਰਾਈਆ। ਇਕੋ ਰੂਪ ਦੁਨੀਦਾਰ ਤੇਰਾ ਤੱਕਣ, ਇਕੋ ਜੋਤ ਡਗਮਗਾਈਆ। ਖੇਲ ਵਖਾ ਪੁਰਖ ਸਮਰਥਨ, ਹਰਿ ਆਪਣਾ ਪੜਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਨਾਮ ਚਾਰ ਵਰਨ ਰਟਣ, ਰੱਟਾ ਜਗਤ ਦੇਣਾ ਮੁਕਾਈਆ।
੧੫ ਪੋਹ ਸ਼ਹਿਨਸ਼ਾਹੀ ਸੰਮਤ ੪ ਵਕੀਲ ਸਿੰਘ ਦੇ ਗ੍ਰਹਿ ਸਈ ਕਲਾਂ ਜੰਮੂ
ਸਦੀ ਚੌਧਵੀਂ ਕਹੇ ਮੈਂ ਵੇਖੀ ਚਾਰ ਲੱਖ ਅੱਸੀ, ਆਸਾਵੰਦ ਧਿਆਨ ਲਗਾਈਆ। ਸਭ ਦੀ ਜਿਹਵਾ ਪੜ੍ਹ ਪੜ੍ਹ ਘਸੀ, ਤੱਕੀ ਥਾਉਂ ਥਾਈਂਆ। ਦੂਰ ਦੁਰਾਡੀ ਫਿਰੀ ਨੱਸੀ, ਭੱਜੀ ਵਾਹੋ ਦਾਹੀਆ। ਤੇਰੀ ਮੰਜ਼ਲ ਕਿਸੇ ਨਾ ਦੱਸੀ, ਪੰਡਤ ਪਾਂਧੇ ਪੁਛੇ ਚਾਈਂ ਚਾਈਂਆ। ਮੁੱਲਾਂ ਸ਼ੇਖ਼ਾਂ ਮਿਲੀ ਜੋਤ ਨਾ ਰੱਬੀ, ਤੇਰਾ ਭੇਵ ਨਾ ਕੋਇ ਖੁਲ੍ਹਾਈਆ। ਵਿਦਵਾਨਾਂ ਬੁੱਧੀਵਾਨਾਂ ਤੇਰੀ ਸਮਝੀ ਕਿਸੇ ਨਾ ਗੱਦੀ, ਮਾਲਕ ਹੱਕ ਨਾ ਕੋਇ ਜਣਾਈਆ। ਚਾਰ ਕੁੰਟ ਦਹਿ ਦਿਸ਼ਾ ਦੀਨਾਂ ਮਜ਼੍ਹਬਾਂ ਦੀ ਬੰਦ ਹੋਇਆ ਵਿਚ ਡੱਬੀ, ਹਿੱਸੇ ਛੋਟੇ ਛੋਟੇ ਬਣਾਈਆ। ਗੁਰ ਅਵਤਾਰ ਪੈਗ਼ੰਬਰ ਤੇਰੇ ਨਾਮ ਦੀ ਵਖੌਂਦੇ ਰਹੇ ਨਦੀ, ਸਮੁੰਦ ਸਾਗਰ ਨਾ ਕੋਇ ਸਮਝਾਈਆ। ਕਿਸੇ ਨੇ ਸ੍ਰਿਸ਼ਟ ਸਮਝਾਈ ਨਹੀਂ ਚੌਥਾਈ ਅੱਧੀ, ਛੋਟੀਆਂ ਛੋਟੀਆਂ ਵੰਡਾਂ ਗਏ ਪਾਈਆ। ਮੈਂਂ
❋
❋
ਵੀ ਫਿਰਦੀ ਪੈਰ ਦੱਬੀ, ਹੌਲੀ ਹੌਲੀ ਚਲਾਂ ਚਾਈਂ ਚਾਈਂਆ। ਦੀਨਾਂ ਮਜ਼੍ਹਬਾਂ ਵਿਚ ਜਾਵਾਂ ਕਦੀ ਕਦੀ, ਕ਼ਦੀਮ ਦੇ ਮਾਲਕ ਤੇਰੀ ਖੇਲ ਵੇਖ ਵਖਾਈਆ। ਜਿਧਰ ਵੇਖਾਂ ਓਧਰ ਬੱਝੀ ਹੱਦੀ, ਵੰਡਾਂ ਰਹੇ ਪਾਈਆ। ਤੇਰੀ ਨੂਰ ਧਾਰ ਕਿਤੇ ਨਾ ਲੱਭੀ, ਸਤਿ ਚੰਦ ਨਾ ਕੋਇ ਚਮਕਾਈਆ। ਮੈਂ ਵਾਸਤਾ ਪਾਵਾਂ ਹੱਥੀਂ ਬੱਧੀ, ਦੋਏ ਜੋੜ ਸੀਸ ਝੁਕਾਈਆ। ਸਾਹਿਬ ਸਰਨਾਈ ਤੇਰੀ ਲੱਗੀ, ਨਾਤੇ ਦੂਜੇ ਦਿਤੇ ਤੁੜਾਈਆ। ਮੈਨੂੰ ਬੰਧਨਾਂ ਵਿਚੋਂ ਕੱਢੀਂ, ਆਪਣੇ ਘਰ ਵਸਾਈਆ। ਟੁੱਟੀ ਪ੍ਰੀਤ ਗੰਢੀਂ, ਧੁਰ ਦਾ ਜੋੜ ਜੁੜਾਈਆ। ਸਦਾ ਸੁਹਾਗਣ ਰੱਖੀਂ ਹੋਣ ਨਾ ਦੇਵੀਂ ਰੰਡੀ, ਜਗਤ ਰੰਡੇਪਾ ਦੇਣਾ ਚੁਕਾਈਆ। ਗੁਰ ਅਵਤਾਰ ਪੈਗ਼ੰਬਰਾਂ ਦੀ ਰਹੇ ਨਾ ਕੋਇ ਪਾਬੰਦੀ, ਪਾਬੰਦ ਆਪਣੇ ਲੈਣੇ ਬਣਾਈਆ। ਮੈਂ ਬੰਦ ਨਹੀਂ ਰਹਿਣਾ ਖ਼ਾਨੇ ਬਦੀ, ਬੰਦੀਖ਼ਾਨੇ ਦੇਣੇ ਤੁੜਾਈਆ। ਮੈਂ ਗੋਬਿੰਦ ਤਕਣਾ ਸੂਰਬੀਰ ਬਹਾਦਰ ਜੰਗੀ, ਜੋਧਾ ਇਕੋ ਵੇਖ ਵਖਾਈਆ। ਜਿਸ ਨੇ ਵਰਭੰਡ ਪੌਣੀ ਭੰਡੀ, ਬ੍ਰਹਿਮੰਡ ਲੇਖਾ ਦਏ ਮੁਕਾਈਆ। ਤੇਰੇ ਨਾਮ ਦੀ ਦਏ ਸੁਗੰਧੀ, ਵਸਤ ਅਮੋਲਕ ਇਕ ਵਰਤਾਈਆ। ਮੈਂ ਛੱਡ ਦੇਣੀ ਦੀਨਾਂ ਮਜ਼੍ਹਬਾਂ ਦੀ ਪੁਰਾਣੀ ਮੰਜੀ, ਸਿੰਘਾਸਣ ਤੇਰਾ ਇਕੋ ਵੇਖ ਵਖਾਈਆ। ਮੈਂ ਸਿਰੋਂ ਨਹੀਂ ਰਹਿਣਾ ਗੰਜੀ, ਸੀਸ ਗੁੰਦ ਕੇ ਆਪਣਾ ਰੂਪ ਲੈਣਾ ਬਦਲਾਈਆ। ਮੈਂ ਕੱਟਣੀ ਨਹੀਂ ਕੋਈ ਤੰਗੀ, ਸੁਖ ਸਾਗਰ ਵਿਚ ਸਮਾਈਆ। ਮੈਂ ਨਹੌਣ ਨਹੀਂ ਜਾਣਾ ਜਮਨਾ ਸੁਰਸਤੀ ਗੋਦਾਵਰੀ ਗੰਗੀ, ਤੇਰਾ ਚਰਨ ਧੂੜ ਇਸ਼ਨਾਨ ਮੇਰੀ ਦੁਰਮਤ ਮੈਲ ਦਏ ਧੁਵਾਈਆ। ਮੈਂ ਮੰਨਣੀ ਨਹੀਂ ਕੋਈ ਪਿੰਡੀ, ਸ਼ਿਵ ਸ਼ੰਕਰ ਸੀਸ ਨਾ ਕੋਇ ਨਿਵਾਈਆ। ਮੇਰੀ ਮੇਂਢੀ ਰਹਿਣੀ ਨਹੀਂ ਖਿੰਡੀ, ਸਾਚਾ ਰੰਗ ਲੈਣਾ ਰੰਗਾਈਆ। ਮੈਂ ਭੈ ਨਹੀਂ ਰੱਖਣਾ ਸੁਰਪਤ ਰਾਜੇ ਇੰਦੀ, ਇੰਦ ਇੰਦਰਾਸਨ ਆਈ ਤਜਾਈਆ। ਮੈਨੂੰ ਪੰਜ ਫੁੱਲ ਭੇਟਾ ਕਰੇ ਓਹ ਲੜਕੀ ਜੋ ਹੋਵੇ ਸਿੰਧੀ, ਤੋਹਫ਼ਾ ਗੁਰਮੁਖਾਂ ਹੱਥ ਘਲਾਈਆ। ਮੇਰੀ ਮਿਟ ਜਾਏ ਅਗਲੀ ਚਿੰਦੀ, ਚਿੰਤਾ ਰਹੇ ਨਾ ਰਾਈਆ। ਮੈਂ ਸਦਾ ਤੇਰੇ ਚਰਨਾਂ ਵਿਚ ਜ਼ਿੰਦੀ, ਜ਼ਿੰਦਗੀ ਤੇਰੀ ਝੋਲੀ ਪਾਈਆ। ਹੁਣ ਚਲਣਾ ਨਹੀਂ ਡੰਡੀ ਡਿੰਗੀ, ਰਾਹ ਸਿੱਧਾ ਲਿਆ ਅਪਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੀ ਬੇਪ੍ਰਵਾਹੀਆ। ਸਦੀ ਚੌਧਵੀਂ ਕਹੇ ਮੈਂ ਅੱਖਰ ਵੇਖੇ ਤੇਰੇ ਉਤੇ ਸਲੇਟ, ਪੱਥਰ ਪੱਥਰਾਂ ਨਾਲ ਛੁਹਾਈਆ। ਇਕ ਦੂਜੇ ਦੇ ਅੱਗੇ ਪਿਛੇ ਰਹੇ ਲੇਟ, ਵਾਰੋ ਵਾਰੀ ਆਪਣਾ ਆਪ ਬਦਲਾਈਆ। ਇਕ ਦੂਜੇ ਨੂੰ ਆਪਾ ਕਰਦੇ ਰਹੇ ਭੇਟ, ਨਾਤਾ ਇਕ ਦੂਜੇ ਨਾਲ ਜੁੜਾਈਆ। ਇਕ ਦੂਜੇ ਨਾਲ ਦੱਸਦੇ ਰਹੇ ਹੇਤ, ਹਿਤਕਾਰੀ ਤੇਰੀ ਬੇਪ੍ਰਵਾਹੀਆ। ਪਾਰਬ੍ਰਹਮ ਪਤਿਪਰਮੇਸ਼ਵਰ ਆਪਣਾ ਦੱਸ ਦੇ ਆਪੇ ਭੇਤ, ਭੇਵ ਅਭੇਦਾ ਦੇ ਖੁਲ੍ਹਾਈਆ। ਮੈਂ ਪੜ੍ਹਨ ਨਹੀਂ ਜਾਣਾ ਚਾਰ ਵੇਦ, ਪੁਰਾਨ ਅਠਾਰਾਂ ਵਰਕਾ ਨਾ ਕੋਇ ਉਲਟਾਈਆ। ਛੇ ਸ਼ਾਸਤਰ ਚੁਕਣੀ ਨਹੀਂ ਕਤੇਬ, ਅਠਾਰਾਂ ਧਿਆਏ ਨਾ ਢੋਲਾ ਗਾਈਆ। ਮੈਂ ਸਹੰਸਰ ਮੁਖ ਨਹੀਂ ਬਣੌਂਣਾ ਵਾਂਗ ਸ਼ੇਸ਼, ਜਿਹਵਾ ਸਹੰਸਰ ਦੋ ਹਿਲਾਈਆ। ਮੈਂ ਸਿਰ ਨਹੀਂ ਬਦਲੌਣਾ ਵਾਂਗ ਗਣੇਸ਼, ਸ਼ੰਕਰ ਤ੍ਰਸੂਲ ਨਾ ਕੋਇ ਵਡਿਆਈਆ। ਮੈਂ ਰਿਸ਼ੀਆਂ ਦੇ ਹੋਣਾ ਨਹੀਂ ਪੇਸ਼, ਜੰਗਲਾਂ ਵਿਚ ਕੁਰਲਾਈਆ। ਮੈਂ ਵਸਣਾ ਨਹੀਂ ਗੁਰ ਅਵਤਾਰ ਪੈਗ਼ੰਬਰਾਂ ਦੇ ਦੇਸ, ਜੋ ਜੰਮਣ ਤੇ ਮਰ ਜਾਈਆ। ਮੈਂ ਵੇਖਣਾ ਨਹੀਂ ਦੀਨ ਦੁਨੀ ਦਾ ਕਲੇਸ਼, ਕਲਮਿਆਂ ਵਾਲੀ ਨਾ ਕਰਾਂ ਪੜ੍ਹਾਈਆ। ਜਦ ਵਸਾਂ ਤੇ ਤੇਰੇ ਚਰਨ ਹਮੇਸ਼, ਦੂਜੀ ਓਟ ਨਾ ਕੋਇ ਤਕਾਈਆ। ਜਾਂ ਤੱਕਾਂ ਤੇ ਤੇਰਾ ਲਾਡਲਾ ਪੁਤ ਦਸਮੇਸ਼, ਜੋਤੀ ਜਾਤਾ ਨਜ਼ਰੀ ਆਈਆ । ਸਦੀ ਚੌਧਵੀਂ ਕਹੇ ਮੇਰੇ ਖੁਲ੍ਹੇ ਰਹਿਣ ਨਾ ਕੇਸ, ਮੀਂਢੀ ਸੀਸ ਦੇਣੀ ਗੁੰਦਾਈਆ। ਮੈਂ ਛੱਡ ਜਾਵਾਂ ਪਰਦੇਸ, ਪਰਦੇਸਣ
❋
❋
ਹੋ ਕੇ ਦਿਆਂ ਦੁਹਾਈਆ। ਦੀਨ ਦੁਨੀ ਨੂੰ ਕਹਾਂ ਆਓ ਮੇਰਾ ਮਾਹੀ ਲਓ ਵੇਖ, ਜੋ ਮਾਲਕ ਧੁਰਦਰਗਾਹੀਆ। ਜਿਹੜਾ ਕਿਸੇ ਹੱਥ ਨਾ ਆਇਆ ਮੁੱਲਾ ਸ਼ੇਖ਼, ਪੰਡਤ ਪਾਂਧਾ ਮਿਲਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਦਰਸ਼ਨ ਮੰਗਾਂ ਹਮੇਸ਼, ਦੂਸਰ ਅੱਖ ਨਾ ਕੋਇ ਮਿਲਾਈਆ।
੧੫ ਪੋਹ ਸ਼ਹਿਨਸ਼ਾਹੀ ਸੰਮਤ ੪ ਦੌਲਤ ਸਿੰਘ ਦੇ ਗ੍ਰਹਿ ਕੋਟਲੀ ਜੰਮੂ
ਸਦੀ ਚੌਧਵੀਂ ਕਹੇ ਮੈਂ ਹਰਫ਼ਾਂ ਦੀਆਂ ਪੜ੍ਹੀਆਂ ਕਤਾਰਾਂ, ਸਤਰਾਂ ਲਾਈਨਾਂ ਵੇਖ ਵਖਾਈਆ। ਕਾਗ਼ਜ਼ ਵੇਖੇ ਨਾਲ ਇਸ਼ਤਿਹਾਰਾਂ, ਪੰਨੇ ਸਫ਼ੇ ਲਏ ਬਦਲਾਈਆ। ਦਿਵਸ ਰੈਣ ਕਰਦੀ ਰਹੀ ਵਿਚਾਰਾਂ, ਸੋਚ ਆਪਣੇ ਅੰਦਰ ਰਖਾਈਆ। ਕਵਣ ਧਾਮ ਮਿਲੇ ਮੇਰਾ ਦਾਤਾਰਾ, ਹਰਿ ਕਰਤਾ ਧੁਰਦਰਗਾਹੀਆ। ਜਿਸ ਨੂੰ ਕਹਿੰਦੇ ਪਰਵਰਦਿਗਾਰਾ, ਜਲਵਾਗਰ ਨੂਰ ਅਲਾਹੀਆ। ਜਿਸ ਦਾ ਖੇਲ ਦੀਨ ਦੁਨੀ ਤੋਂ ਬਾਹਰਾ, ਜਗ ਨੇਤਰ ਵੇਖਣ ਕੋਇ ਨਾ ਪਾਈਆ। ਸੋ ਸੁਵਾਮੀ ਅੰਤਰਜਾਮੀ ਘਟ ਨਿਵਾਸੀ ਨਿਰਗੁਣ ਨਿਰਵੈਰ ਦੇਵੇ ਦੀਦਾਰਾ, ਬਿਨ ਦੀਦ ਈਦ ਚੰਦ ਕਰੇ ਰੁਸ਼ਨਾਈਆ। ਸਰਬ ਸਵਾਮੀ ਮੈਂ ਵੇਖਾਂ ਸਿਰਜਣਹਾਰਾ, ਸਚਖੰਡ ਨਿਵਾਸੀ ਪੜਦਾ ਦਏ ਉਠਾਈਆ। ਚਾਰ ਕੁੰਟ ਦਹਿ ਦਿਸ਼ਾ ਮੈਂ ਫਿਰ ਫਿਰ ਥੱਕੀ ਵਾਰੋ ਵਾਰਾ, ਸਾਲ ਬਸਾਲਾ ਆਪਣਾ ਪੰਧ ਮੁਕਾਈਆ। ਅੰਤ ਪੁੱਛਿਆ ਪੈਗ਼ੰਬਰ ਗੁਰ ਅਵਤਾਰਾ, ਆਪਣੀ ਆਸ਼ਾ ਦਿਤੀ ਜਣਾਈਆ। ਮੇਰਾ ਮੇਲੋ ਸਾਜਨ ਮੀਤ ਮੁਰਾਰਾ, ਮਿਤ੍ਰ ਪਿਆਰਾ ਨੂਰ ਅਲਾਹੀਆ। ਜਿਸ ਦਾ ਅਗੰਮ ਅਥਾਹ ਮਹੱਲ ਅਟਲ ਉਚ ਮੁਨਾਰਾ, ਛੱਪਰ ਛੰਨ ਨਾ ਕੋਇ ਛੁਹਾਈਆ। ਦਰਗਾਹ ਸਾਚੀ ਵਸੇ ਧਾਮ ਨਿਆਰਾ, ਚਾਰ ਦੀਵਾਰੀ ਵੰਡ ਨਾ ਕੋਇ ਕਰਾਈਆ। ਰਵ ਸਸ ਸੂਰੀਆ ਚੰਦ ਨਾ ਕੋਇ ਉਜਿਆਰਾ, ਮੰਡਲ ਮੰਡਪ ਨਜ਼ਰ ਕੋਇ ਨਾ ਆਈਆ। ਏਕਾ ਨਿਰਗੁਣ ਜੋਤ ਬਿਨ ਵਰਨ ਗੋਤ ਹੋਵੇ ਉਜਿਆਰਾ, ਜੋਤੀ ਜਾਤਾ ਡਗਮਗਾਈਆ। ਓਸ ਦੇ ਚਰਨ ਕਵਲ ਕਰਾਂ ਨਿਮਸਕਾਰਾ, ਰੋ ਰੋ ਲਾਗਾਂ ਪਾਈਂਆ। ਬੇਨੰਤੀ ਕਰਾਂ ਕਿਰਪਾ ਕਰ ਵੇਖ ਆਪਣਾ ਸੰਸਾਰਾ, ਲੋਕਮਾਤ ਧਿਆਨ ਲਗਾਈਆ। ਚਾਰ ਵਰਨ ਦਿਸੇ ਅੰਧਿਆਰਾ, ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਤੇਰਾ ਨੂਰ ਨਾ ਕੋਇ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਸਦੀ ਚੌਧਵੀਂ ਕਹੇ ਮੈਂ ਪੜ੍ਹ ਪੜ੍ਹ ਥੱਕੀ ਲੇਖ, ਅੱਖਰਾਂ ਨਾਲ ਵਡਿਆਈਆ। ਚਾਰੋਂ ਕੁੰਟ ਤੱਕਿਆ ਭੇਖ, ਭਾਂਡਾ ਭਰਮ ਨਾ ਕੋਇ ਭੰਨਾਈਆ। ਦਾੜ੍ਹੀ ਰੱਤੀ ਮੁੱਲਾ ਸ਼ੇਖ਼, ਮੁਸਾਇਕ ਨੇਤਰ ਰੋਵਨ ਮਾਰਨ ਧਾਈਂਆ। ਧੁਰ ਦਾ ਦੱਸੇ ਕੋਈ ਨਾ ਭੇਤ, ਪੜਦਾ ਸਕੇ ਨਾ ਕੋਇ ਉਠਾਈਆ । ਦਰਸ ਕਰਾਏ ਨਾ ਕੋਈ ਨੇਤਨ ਨੇਤ, ਨਿਜ ਨੇਤਰ ਨਾ ਕੋਇ ਰੁਸ਼ਨਾਈਆ। ਧਰਨੀ ਧਰਤ ਧਵਲ ਸਭ ਨੇ ਮੰਨਿਆ ਆਪਣਾ ਦੇਸ, ਪਰਦੇਸੀ ਬੈਠੇ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਪੜਦਾ ਉਹਲਾ ਦੇ ਚੁਕਾਈਆ। ਸਦੀ ਚੌਧਵੀਂ ਕਹੇ ਪੜ੍ਹ ਪੜ੍ਹ ਵੇਖੇ ਹਰਫ਼ ਅਨੇਕ, ਇਲਮਾਂ ਵਿਚ ਵਡਿਆਈਆ। ਬਿਨਾ ਪ੍ਰਭ ਤੋਂ ਮਿਲੇ ਨਾ ਸਾਚੀ ਟੇਕ, ਟਿੱਕੇ ਧੂੜੀ ਖ਼ਾਕ ਨਾ ਕੋਇ ਰਮਾਈਆ। ਧੁਰ ਦਾ ਦਿਸੇ ਕੋਈ ਨਾ ਦੇਸ, ਘਰ ਸੁਹੰਜਣਾ ਨਜ਼ਰ ਕੋਇ ਨਾ ਆਈਆ। ਗੁਰ ਅਵਤਾਰ
❋
❋
ਪੈਗ਼ੰਬਰ ਦੇ ਕੇ ਗਏ ਸੰਦੇਸ, ਧੁਰ ਫ਼ਰਮਾਨੇ ਹੁਕਮ ਸੁਣਾਈਆ। ਕਲਜੁਗ ਅੰਤ ਸ੍ਰੀ ਭਗਵੰਤ ਪ੍ਰਗਟ ਹੋਵੇ ਨਰ ਨਰੇਸ਼, ਕਲ ਕਲਕੀ ਫੇਰਾ ਪਾਈਆ। ਜਿਸ ਦੀ ਮਹਿੰਮਾ ਕਰੇ ਕੋਈ ਨਾ ਜਿਹਵ, ਰਸਨਾ ਸਿਫਤ ਨਾ ਕੋਇ ਸਾਲਾਹੀਆ। ਦਾਤਾ ਦਾਨੀ ਹੋਵੇ ਅਲਖ ਅਭੇਵ, ਅਗੰਮ ਅਥਾਹ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਆਪਣੀ ਕਾਰ ਕਮਾਈਆ। ਸਦੀ ਚੌਧਵੀਂ ਕਹੇ ਮੈਂ ਹਰਫ਼ਾਂ ਲਿਆ ਪੁਛ, ਸਹਿਜ ਨਾਲ ਸੁਣਾਈਆ। ਤੁਸੀਂ ਕਿਉਂ ਸਾਰੇ ਰਹਿੰਦੇ ਚੁਪ, ਕਾਗ਼ਜ਼ਾਂ ਉਤੇ ਆਸਣ ਲਾਈਆ। ਵੇਖੋ ਕਲਜੁਗ ਅੰਧੇਰਾ ਘੁਪ, ਤੁਹਾਡੇ ਪੜ੍ਹਿਆਂ ਸਮਝ ਕੋਇ ਨਾ ਪਾਈਆ। ਕਿਉਂ ਨਹੀਂ ਅੰਦਰੋਂ ਕੂੜ ਕਲਪਣਾ ਦੇਂਦੇ ਟੁੱਕ, ਖੰਡਾ ਨਾਮ ਵਾਲਾ ਖੜਕਾਈਆ। ਕਿਉਂ ਪ੍ਰਭ ਦੇ ਨਾਲੋਂ ਗਏ ਰੁੱਸ, ਆਪਣਾ ਪੱਲੂ ਜਗਤ ਛੁਡਾਈਆ। ਕੀ ਜਾਮ ਪੀਣਾ ਘੁਟ, ਮੈਨੂੰ ਦਿਓ ਦ੍ਰਿੜਾਈਆ। ਜਿਸ ਕਾਰਨ ਸਾਚੀ ਸੁਰਤੀ ਗਈ ਟੁੱਟ, ਸ਼ਬਦੀ ਮੇਲ ਨਾ ਕੋਇ ਮਿਲਾਈਆ। ਘਰ ਘਰ ਅੰਦਰ ਵੜਿਆ ਦੁੱਖ, ਦਰਦੀਆਂ ਦਰਦ ਨਾ ਕੋਇ ਗਵਾਈਆ। ਕੀ ਤੁਸੀਂ ਸਫ਼ਲ ਕਰ ਨਹੀਂ ਸਕਦੇ ਮਾਤਾ ਕੁੱਖ, ਜਨਨੀ ਜਨ ਨਾ ਦੇਵੇ ਕੋਇ ਵਡਿਆਈਆ। ਹਰਫ਼ ਕਹਿਣ ਸਦੀ ਚੌਧਵੀਂ ਸਾਡੀ ਮੰਜ਼ਲ ਰਹੀ ਮੁਕ, ਅੰਤਮ ਪੈਂਡਾ ਨੇੜੇ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਆਪਣੇ ਭਾਣੇ ਅੰਦਰ ਸਦਾ ਰਹਿੰਦਾ ਖ਼ੁਸ਼, ਜੁਗ ਚੌਕੜੀ ਆਪਣੀ ਕਰਨੀ ਕਾਰ ਕਮਾਈਆ।
੧੫ ਪੋਹ ਸ਼ਹਿਨਸ਼ਾਹੀ ਸੰਮਤ ੪ ਦੇਵੀ ਸਿੰਘ ਦੇ ਗ੍ਰਹਿ ਮਘੋਵਾਲੀ ਜੰਮੂ
ਸਦੀ ਚੌਧਵੀਂ ਕਹੇ ਪ੍ਰਭ ਤੇਰੇ ਨਾਮ ਅੱਖਰ ਲਿਖੇ ਕਾਗ਼ਜ਼ ਸ਼ਾਹੀ, ਸ਼ਹਿਨਸ਼ਾਹ ਸ੍ਰਿਸ਼ਟੀ ਦਿਤੀ ਸਮਝਾਈਆ। ਚਾਰ ਜੁਗ ਦੇ ਗ੍ਰੰਥ ਦੇਣ ਗਵਾਹੀ, ਸ਼ਹਾਦਤ ਧੁਰ ਦੀ ਰਹੇ ਭੁਗਤਾਈਆ। ਮੇਰੀ ਤੇਰੇ ਅੱਗੇ ਇਕ ਦੁਹਾਈ, ਨੇਤਰ ਰੋ ਰੋ ਦਿਆਂ ਸੁਣਾਈਆ। ਜਿੰਨਾਂ ਚਿਰ ਦੀਨ ਦੁਨੀ ਦੇ ਹਿਰਦੇ ਅੰਦਰ ਕਰੇਂ ਨਾ ਆਪ ਲਿਖਾਈ, ਲੇਖ ਧੁਰ ਦਾ ਧੁਰ ਬਣਾਈਆ। ਓਨਾਂ ਚਿਰ ਮਿਟੇ ਨਾ ਕਦੇ ਜੁਦਾਈ, ਵਿਛੋੜਾ ਕੱਟ ਨਾ ਕੋਇ ਵਖਾਈਆ। ਕਿਰਪਾ ਕਰ ਮੇਰੇ ਗੋਸਾਈਂ, ਮਿਹਰਵਾਨ ਤੇਰੀ ਆਸ ਤਕਾਈਆ। ਹਰ ਘਟ ਅੰਤਰ ਕਰ ਰੁਸ਼ਨਾਈ, ਨਿਰਗੁਣ ਨੂਰ ਡਗਮਗਾਈਆ। ਨਿਝਰ ਝਿਰਨਾ ਦੇ ਝਿਰਾਈ, ਅੰਮ੍ਰਿਤ ਬੂੰਦ ਸਵਾਂਤੀ ਜਾਮ ਪਿਆਈਆ । ਕੂੜੀ ਕਿਰਿਆ ਮੇਟ ਦੇ ਸ਼ਾਹੀ, ਧੁਰ ਦਾ ਸਾਚਾ ਰੰਗ ਰੰਗਾਈਆ। ਆਤਮ ਦਾ ਪਰਮਾਤਮ ਬਣ ਮਾਹੀ, ਮਹਿਬੂਬ ਤੇਰੇ ਹੱਥ ਵਡਿਆਈਆ। ਮੈਂ ਨਿਉਂ ਨਿਉਂ ਲਾਗਾਂ ਪਾਈਂ, ਬਿਨ ਕ਼ਦਮਾ ਸੀਸ ਝੁਕਾਈਆ। ਤੂੰ ਸ਼ਹਿਨਸ਼ਾਹ ਧੁਰਦਰਗਾਹੀ, ਸਚਖੰਡ ਦਵਾਰੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰਾ ਵੇਖ ਵਖਾਈਆ । ਸਦੀ ਚੌਧਵੀਂ ਕਹੇ ਤੇਰੇ ਅੱਖਰਾਂ ਨਾਲ ਲਿਖੀ ਤੇਰੀ ਸਿਫ਼ਤ ਸਾਲਾਹ, ਮਹਿਮਾ ਜੁਗ ਜੁਗ ਵਡਿਆਈਆ। ਜਗਤ ਮੁਹਾਣੇ ਦੱਸ ਕੇ ਗਿਉਂ ਬਣ ਮਲਾਹ, ਹੁਕਮੇ ਅੰਦਰ ਹੁਕਮ ਚਲਾਈਆ। ਤੇਰਾ ਖੇਲ ਬੇਪਰਵਾਹ, ਜੁਗ ਚੌਕੜੀ ਤੇਰਾ ਨਾਮ ਦੁਹਾਈਆ। ਜਿੰਨਾਂ ਚਿਰ ਅੰਤਰ ਆਪਣੀ ਦਇਆ ਨਾ ਦਏਂ ਕਮਾ, ਮਿਹਰ ਨਜ਼ਰ ਉਠਾਈਆ। ਓਨਾਂ ਚਿਰ ਤੇਰਾ ਦਰਸ਼ਨ ਸਕੇ ਕੋਈ ਨਾ ਪਾ, ਪੂਜਾ ਪਾਠ ਨਾ ਕੋਇ ਵਡਿਆਈਆ।
❋
❋
ਤੂੰ ਮਾਲਕ ਖ਼ਾਲਕ ਪ੍ਰਿਤਪਾਲਕ ਇਕ ਖ਼ੁਦਾ, ਖ਼ੁਦੀ ਤਕੱਬਰੀ ਅੰਦਰੋਂ ਦੇ ਕਢਾਈਆ। ਤੇਰਾ ਨੂਰ ਤੈਥੋਂ ਹੋਏ ਨਾ ਕੋਇ ਜੁਦਾ, ਜੁਜ਼ ਵੰਡ ਨਾ ਕੋਇ ਵੰਡਾਈਆ। ਸਚ ਦਵਾਰਾ ਇਕ ਸੁਹਾ, ਸੋਭਾਵੰਤ ਤੇਰੀ ਸਰਨਾਈਆ। ਦੀਆ ਬਾਤੀ ਕਮਲਾਪਾਤੀ ਇਕ ਜਗਾ, ਨਿਰਗੁਣ ਨੂਰ ਹੋਵੇ ਰੁਸ਼ਨਾਈਆ। ਬੰਕ ਦਵਾਰਾ ਏਕੰਕਾਰਾ ਇਕ ਵਡਿਆ, ਸਚ ਸਿੰਘਾਸਣ ਡੇਰਾ ਲਾਈਆ। ਮੇਰੀ ਤੇਰੇ ਅੱਗੇ ਦੁਆ, ਨਿਉਂ ਨਿਉਂ ਲਾਗਾਂ ਪਾਈਂਆ। ਬਿਨ ਤੇਰੀ ਕਿਰਪਾ ਮਿਹਰਵਾਨ ਮਹਿਬੂਬ ਤੇਰਾ ਦਰਸ਼ਨ ਕੋਈ ਨਾ ਸਕੇ ਪਾ, ਮੰਜ਼ਲ ਹਕ਼ੀਕ਼ੀ ਚੜ੍ਹਨ ਕੋਇ ਨਾ ਪਾਈਆ। ਰਸਨਾ ਜਿਹਵਾ ਬੱਤੀ ਦੰਦ ਪੜ੍ਹ ਪੜ੍ਹ ਥੱਕਾ ਜਗਤ ਜਹਾਂ, ਪੰਡਤ ਪਾਂਧੇ ਮੁੱਲਾ ਸ਼ੇਖ਼ ਮੁਸਾਇਕ ਬਗ਼ਲ ਕ਼ੁਰਾਨਾਂ ਫਿਰਨ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਤੁਧ ਬਿਨ ਦੂਜਾ ਅਵਰ ਨਾ ਕੋਇ ਸਹਾਈਆ। ਸਦੀ ਚੌਧਵੀਂ ਕਹੇ ਤੇਰੇ ਅੱਖਰ ਦੇਂਦੇ ਰਹੇ ਸੰਦੇਸ਼ਾ ਪਾਤੀ, ਖ਼ਬਰਾਂ ਖ਼ਬਰਾਂ ਨਾਲ ਮਿਲਾਈਆ। ਤੂੰ ਲੁਕਿਆ ਰਿਹੋਂ ਧੁਰ ਦਾ ਕਮਲਾਪਾਤੀ, ਪਤਿਪਰਮੇਸ਼ਵਰ ਆਪਣਾ ਮੁਖ ਛੁਪਾਈਆ। ਮੈਂ ਝਗੜਾ ਤਕਦੀ ਰਹੀ ਕਾਗ਼ਜ਼ਾਤੀ, ਕਲਮਾਂ ਕਲਮੇ ਨਾਲ ਟਕਰਾਈਆ। ਲੇਖਾ ਵੇਖਦੀ ਰਹੀ ਕ਼ਲਮ ਦਵਾਤੀ, ਕਾਗ਼ਜ਼ਾਂ ਉਤੇ ਆਪਣੀ ਅੱਖ ਟਿਕਾਈਆ। ਬਿਨ ਤੇਰੀ ਕਿਰਪਾ ਲੋਕਮਾਤ ਬਣਿਆ ਕੋਈ ਨਾ ਤੇਰਾ ਸਾਥੀ, ਸਗਲਾ ਸੰਗ ਨਾ ਕੋਇ ਨਿਭਾਈਆ। ਕਿਰਪਾ ਕਰ ਮਿਹਰਵਾਨ ਜੀਵਣ ਜੁਗਤ ਬਦਲ ਦੇ ਹਯਾਤੀ, ਹਰ ਹਿਰਦੇ ਕਰ ਸਫ਼ਾਈਆ। ਜੋ ਗੁਰ ਅਵਤਾਰ ਪੈਗ਼ੰਬਰਾਂ ਭਵਿਖਤਾਂ ਵਿਚ ਤੇਰੀ ਕਥਾ ਕਹਾਣੀ ਆਖੀ, ਕਹਿ ਕੇ ਗਏ ਸੁਣਾਈਆ। ਉਸ ਦਾ ਲਹਿਣਾ ਦੇਣਾ ਪੂਰਾ ਕਰ ਦੇ ਬਾਕੀ, ਬਾਕ਼ਾਇਦਾ ਆਪਣਾ ਹੁਕਮ ਵਰਤਾਈਆ। ਭੇਵ ਖੁਲ੍ਹਾ ਦੇ ਸ੍ਰੀ ਭਗਵਾਨ ਤਨ ਖ਼ਾਕੀ, ਤਨ ਵਜੂਦ ਪੜਦਾ ਦੇ ਉਠਾਈਆ। ਸਦੀ ਚੌਧਵੀਂ ਕਹੇ ਕਲਜੁਗ ਵੇਖ ਅੰਧੇਰੀ ਰਾਤੀ, ਸਾਹਿਬ ਸਵਾਮੀ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਸਦੀ ਚੌਧਵੀਂ ਕਹੇ ਤੇਰੇ ਅੱਖਰ ਕੀ ਕੁਛ ਕਹਿੰਦੇ, ਕਹਿ ਕਹਿ ਕਲਮੇ ਨਾਮ ਸੁਣਾਈਆ। ਮੈਂ ਫਿਰ ਫਿਰ ਵੇਖੇ ਚੜ੍ਹਦੇ ਲਹਿੰਦੇ, ਦੱਖਣ ਪਹਾੜ ਭੱਜੀ ਵਾਹੋ ਦਾਹੀਆ। ਚਾਰ ਵਰਨ ਅਠਾਰਾਂ ਬਰਨ ਨਾ ਮਿਲ ਕੇ ਬਹਿੰਦੇ, ਹਿੰਦੂ ਮੁਸਲਿਮ ਸਿੱਖ ਈਸਾਈ ਵੰਡਾਂ ਬੈਠੇ ਪਾਈਆ। ਮੁਖੋਂ ਸਾਰੇ ਅੱਲਾ ਵਾਹਿਗੁਰੂ ਰਾਮ ਤੈਨੂੰ ਕਹਿੰਦੇ, ਅੰਦਰ ਸ਼ਰਅ ਛੁਰੀ ਦਿਸੇ ਕਸਾਈਆ। ਬਾਹਰੋਂ ਸੱਯਦਿਆਂ ਵਿਚ ਬੰਦਨਾ ਵਿਚ ਡੰਡਾਵਤ ਵਿਚ ਸਾਰੇ ਤੈਨੂੰ ਢਹਿੰਦੇ, ਅੰਦਰੋਂ ਹਿਰਦੇ ਹਰਿ ਨਾ ਕੋਇ ਵਸਾਈਆ। ਬਿਨ ਤੇਰੀ ਕਿਰਪਾ ਭਾਣਾ ਕੋਇ ਨਾ ਸਹਿੰਦੇ, ਭਰਮ ਗੜ੍ਹ ਨਾ ਕੋਇ ਤੁੜਾਈਆ। ਕਲਜੁਗ ਕੂੜੀ ਕਿਰਿਆ ਵਹਿਣ ਜਾਂਦੇ ਵਹਿੰਦੇ, ਫੜ ਬਾਹੋਂ ਪਾਰ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਿਨ ਤੇਰੀ ਕਿਰਪਾ ਸਚ ਦਵਾਰ ਮੂਲ ਨਾ ਬਹਿੰਦੇ, ਦਰਗਾਹ ਸਾਚੀ ਮਿਲਣ ਕੋਇ ਨਾ ਆਈਆ।
੧੬ ਪੋਹ ਸ਼ਹਿਨਸ਼ਾਹੀ ਸੰਮਤ ੪ ਮਾਇਆ ਦੇਵੀ ਦੇ ਗ੍ਰਹਿ ਮਘੋਵਾਲੀ ਜੰਮੂ
ਸਦੀ ਚੌਧਵੀਂ ਕਹੇ ਪ੍ਰਭ ਕੂੜੀ ਕਿਰਿਆ ਕਲਜੁਗ ਦੇ ਰੋੜ੍ਹ, ਸ਼ੌਹ ਦਰਿਆ ਵਹਿਣ ਵਹਾਈਆ। ਸਤਿ ਧਰਮ ਦਾ ਨਾਤਾ ਅੱਗੇ ਸਾਚਾ ਜੋੜ,
❋
❋
ਪਾਰਬ੍ਰਹਮ ਤੇਰੇ ਹੱਥ ਵਡਿਆਈਆ। ਚਾਰ ਕੁੰਟ ਰਹੇ ਨਾ ਕੋਈ ਅੰਧੇਰਾ ਘੋਰ, ਧੁਰ ਦਾ ਨੂਰ ਦੇ ਚਮਕਾਈਆ। ਝਗੜਾ ਮੁਕਾ ਦੇ ਠਗ ਚੋਰ, ਮਾਇਆ ਮਮਤਾ ਡੇਰਾ ਢਾਹੀਆ। ਆਤਮ ਪ੍ਰੀਤੀ ਨਿਭਾ ਤੋੜ, ਧੁਰ ਦਾ ਮੇਲਾ ਸਚ ਮਿਲਾਈਆ। ਇਕੋ ਤੇਰਾ ਮੰਤਰ ਫੁਰੇ ਫ਼ੁਰਨਾ ਫੋਰ, ਫ਼ੁਰਨਾ ਮਨ ਰਹੇ ਨਾ ਰਾਈਆ। ਮਨੂਆ ਪਾਏ ਕੋਈ ਨਾ ਸ਼ੋਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਵਰ ਦਾਤੇ ਤੇਰੀ ਵਡਿਆਈਆ। ਸਦੀ ਚੌਧਵੀਂ ਕਹੇ ਪ੍ਰਭ ਕਲਜੁਗ ਕੂੜੀ ਕਿਰਿਆ ਕਰ ਦੇ ਨਾਸ, ਨਾਸਤਕ ਰਹਿਣ ਕੋਇ ਨਾ ਪਾਈਆ। ਹਰ ਹਿਰਦੇ ਵਿਚੋਂ ਤੇਰਾ ਨਾਮ ਨਿਕਲੇ ਸਵਾਸ ਸਵਾਸ, ਸਾਹ ਸਾਹ ਤੇਰੀ ਯਾਦ ਆਈਆ। ਸੁਰਤੀ ਸ਼ਬਦੀ ਘਰ ਗੋਪੀ ਕਾਹਨ ਪਾ ਰਾਸ, ਤਨ ਵਜੂਦ ਗ੍ਰਹਿ ਮੰਡਲ ਇਕ ਸੁਹਾਈਆ। ਨਿਰਗੁਣ ਨੂਰ ਜੋਤ ਕਰ ਪਰਕਾਸ਼, ਬਿਨ ਤੇਲ ਬਾਤੀ ਦੀਪਕ ਜੋਤ ਕਰ ਰੁਸ਼ਨਾਈਆ। ਆਤਮ ਪਰਮਾਤਮ ਪਰਮਾਤਮ ਆਤਮ ਮਿਲਣ ਦੀ ਪੂਰੀ ਕਰ ਖ਼ਾਹਿਸ਼, ਤ੍ਰਿਸ਼ਨਾ ਕੂੜ ਰਹੇ ਨਾ ਰਾਈਆ। ਤੇਰਾ ਜਲਵਾ ਮਿਲੇ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਤੇਰਾ ਜ਼ਹੂਰ ਵੇਖ ਵਖਾਈਆ। ਕਲਜੁਗ ਮਿਟੇ ਅੰਧੇਰੀ ਰਾਤ, ਅਮਾਵਸ ਕੂੜ ਰਹਿਣ ਨਾ ਪਾਈਆ। ਸਤਿ ਸਚ ਦੀ ਦੇ ਧੁਰ ਦੀ ਦਾਤ, ਦਾਤੇ ਦਾਨੀ ਆਪ ਵਰਤਾਈਆ। ਚਾਰ ਵਰਨ ਅਠਾਰਾਂ ਬਰਨ ਇਕੋ ਦੇ ਨਾਮ ਸੌਗ਼ਾਤ, ਸੁਗੰਧੀ ਸਭ ਦੇ ਅੰਦਰ ਇਕ ਭਰਾਈਆ । ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸਭ ਦੇ ਅੰਦਰੋਂ ਨਿਕਲੇ ਆਵਾਜ਼, ਸੋਹੰ ਢੋਲਾ ਸਾਚਾ ਰਾਗ ਅਲਾਈਆ। ਭੇਵ ਅਭੇਦਾ ਖੋਲ੍ਹ ਦੇ ਰਾਜ਼, ਰਾਜ਼ਕ਼ ਰਿਜ਼ਕ਼ ਰਹੀਮ ਤੇਰੇ ਅੱਗੇ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੁਵਾਮੀ ਤੇਰੀ ਬੇਪ੍ਰਵਾਹੀਆ। ਸਦੀ ਚੌਧਵੀਂ ਕਹੇ ਪ੍ਰਭ ਕਲਜੁਗ ਕੂੜੀ ਕਿਰਿਆ ਕਰ ਦੇ ਦੂਰ, ਨੇਰਨ ਨੇਰ ਨਜ਼ਰ ਕੋਇ ਨਾ ਆਈਆ। ਚਾਰੋਂ ਕੁੰਟ ਨਜ਼ਰ ਆ ਹਾਜ਼ਰ ਹਜ਼ੂਰ, ਹਜ਼ਰਤਾਂ ਦੇ ਮਾਲਕ ਆਪਣੀ ਕਲ ਧਰਾਈਆ। ਤੂੰ ਸਮਰਥ ਸਵਾਮੀ ਸਰਬ ਕਲਾ ਭਰਪੂਰ, ਬੇਅੰਤ ਬੇਪਰਵਾਹ ਤੇਰੀ ਵਡ ਵਡਿਆਈਆ। ਜੁਗ ਚੌਕੜੀ ਤੇਰੇ ਸੇਵਕ ਮਜ਼ਦੂਰ, ਗੁਰ ਅਵਤਾਰ ਪੈਗ਼ੰਬਰ ਸੇਵ ਕਮਾਈਆ। ਮੇਰੀ ਬੇਨੰਤੀ ਅਰਜ਼ ਕਰ ਮਨਜ਼ੂਰ, ਮਿਹਰ ਨਜ਼ਰ ਇਕ ਉਠਾਈਆ। ਜਨ ਭਗਤਾਂ ਜਨਮ ਕਰਮ ਦੇ ਮੁਆਫ਼ ਕਰ ਕ਼ਸੂਰ, ਦੁੱਖ ਦਰਦ ਦੇ ਗਵਾਈਆ। ਘਰ ਦਰਸ਼ਨ ਦੇ ਜ਼ਰੂਰ, ਕਾਇਆ ਮੰਦਰ ਅੰਦਰ ਪੜਦਾ ਆਪ ਉਠਾਈਆ। ਜੋਤੀ ਦੀਪਕ ਬਖ਼ਸ਼ ਨੂਰ, ਅੰਧ ਅੰਧੇਰਾ ਰਹੇ ਨਾ ਰਾਈਆ। ਨਾਮ ਖ਼ੁਮਾਰੀ ਦੇ ਸਰੂਰ, ਮਸਤ ਪਿਆਲਾ ਜਾਮ ਪਿਆਈਆ। ਜਿਧਰ ਵੇਖਣ ਓਧਰ ਦਿਸੇਂ ਹਾਜ਼ਰ ਹਜ਼ੂਰ, ਹਰ ਘਟ ਬੈਠਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੰਤ ਸੁਹੇਲੇ ਗੁਰਮੁਖ ਸੱਜਣ ਆਦਿ ਜੁਗਾਦਿ ਜੁਗ ਚੌਕੜੀ ਦਰਗਾਹ ਸਾਚੀ ਤੇਰੇ ਦਰ ਹੋਣ ਮਨਜ਼ੂਰ, ਸਚਖੰਡ ਦਵਾਰੇ ਮਿਲ ਕੇ ਧੁਰ ਦੀ ਵੱਜੇ ਹੱਕ ਵਧਾਈਆ।
੧੬ ਪੋਹ ਸ਼ਹਿਨਸ਼ਾਹੀ ਸੰਮਤ ੪ ਪਰਕਾਸ਼ ਚੰਦ ਦੇ ਗ੍ਰਹਿ ਮਘੋਵਾਲੀ ਜੰਮੂ
ਸਦੀ ਚੌਧਵੀਂ ਕਹੇ ਮੈਂ ਸੁਣੀ ਆਵਾਜ਼ ਅਗੰਮੀ, ਅਗੰਮ ਅਗੰਮੜੇ ਦਿਤੀ ਜਣਾਈਆ। ਮੇਰੀ ਮਿਟ ਗਈ ਹਰਖ਼ ਗ਼ਮੀ, ਚਿੰਤਾ ਦੁੱਖ ਰਿਹਾ
❋
❋
ਨਾ ਰਾਈਆ। ਤ੍ਰਿਸ਼ਨਾ ਬੁਝੀ ਤਮੀ, ਤਾਮਸ ਦਿਤੀ ਮਿਟਾਈਆ। ਖ਼ਾਹਿਸ਼ ਪੈਦਾ ਹੋਈ ਨਵੀਂ, ਨਵ ਜੋਬਨ ਲਈ ਅੰਗੜਾਈਆ। ਬਿਨ ਅੱਖਰਾਂ ਤੋਂ ਵੇਖੀ ਵਹੀ, ਵਾਅਦੇ ਸਭ ਦੇ ਫੋਲ ਫੁਲਾਈਆ। ਜਿਥੇ ਬਿਨ ਅੱਖਰਾਂ ਤੋਂ ਲਿਖਿਆ ਅਵਤਾਰ ਚਵੀ, ਚੌਦਾਂ ਤਬਕਾਂ ਚਲੇ ਕੀ ਚਤੁਰਾਈਆ। ਗੁਰ ਅਵਤਾਰ ਪੈਗ਼ੰਬਰ ਸਿਫ਼ਤ ਕਰ ਨਾ ਸਕੇ ਧੁਰ ਦੀ ਭਾਸ਼ਾ ਵਾਲੇ ਕਵੀ, ਨਾਮ ਕਲਮਿਆਂ ਨਾਲ ਵਡਿਆਈਆ। ਮੈਂ ਦੱਸ ਨਾ ਸਕਾਂ ਕੀ ਖੇਲ ਕਰੇ ਅਨਭਵੀ, ਪ੍ਰਭ ਆਪਣੀ ਕਾਰ ਕਮਾਈਆ। ਜਿਸ ਦੀ ਤੁਕ ਆਦਿ ਅੰਤ ਸਭ ਨੇ ਇਕੋ ਗਵੀ, ਧੁਰ ਦਾ ਢੋਲਾ ਨਾਮ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਆਪਣਾ ਰੰਗ ਰੰਗਾਈਆ। ਸਦੀ ਚੌਧਵੀਂ ਕਹੇ ਮੈਂ ਸੁਣਿਆ ਅਗੰਮੀ ਨਾਦ, ਅਨਾਦੀ ਦਿਤਾ ਜਣਾਈਆ। ਮੈਨੂੰ ਪਿਛਲੀ ਭੁੱਲ ਗਈ ਯਾਦ, ਅੱਗੇ ਅੱਗਾ ਨਜ਼ਰੀ ਆਈਆ। ਕਲਜੁਗ ਕੂੜਾ ਹੋਣਾ ਬਰਬਾਦ, ਸਤਿਜੁਗ ਸਾਚਾ ਸੋਭਾ ਪਾਈਆ। ਗੁਰ ਅਵਤਾਰ ਪੈਗ਼ੰਬਰਾਂ ਉਜੜਨਾਂ ਬਾਗ਼, ਬਾਗ਼ਬਾਨ ਨਜ਼ਰ ਕੋਇ ਨਾ ਆਈਆ। ਦੀਨ ਦੁਨੀ ਬੁਝਣਾ ਚਿਰਾਗ਼, ਦੀਵਾ ਬੱਤੀ ਨਾ ਕੋਇ ਰੁਸ਼ਨਾਈਆ। ਦੀਨ ਮਜ਼੍ਹਬ ਬਦਲਨਾ ਸਮਾਜ, ਜ਼ਾਤ ਪਾਤ ਪੰਧ ਮੁਕਾਈਆ। ਸਤਿ ਧਰਮ ਚਲਣਾ ਰਿਵਾਜ, ਮਾਨਵ ਏਕਾ ਰੰਗ ਵਖਾਈਆ। ਪੁਰਖ ਅਕਾਲ ਕਰਨਾ ਕਾਜ, ਹਰਿ ਕਰਤਾ ਦਇਆ ਕਮਾਈਆ। ਨਵੀਂ ਸਾਜਣਾ ਦੇਣੀ ਸਾਜ, ਧੁਰ ਦੀ ਸਾਚੀ ਬਣਤ ਸਮਝਾਈਆ। ਪੈਗ਼ੰਬਰਾਂ ਅੰਤ ਹੋਣਾ ਜਵਾਬ, ਧੁਰ ਦਾ ਹੁਕਮ ਇਕ ਅਲਾਹੀਆ। ਪੁਰਖ ਅਕਾਲੇ ਸਭ ਕੁਛ ਕਰਨਾ ਆਪ, ਆਪ ਆਪਣੀ ਦਇਆ ਕਮਾਈਆ। ਤੂੰ ਮੇਰਾ ਮੈਂ ਤੇਰਾ ਦੱਸਣਾ ਜਾਪ, ਦੋ ਜਹਾਨਾਂ ਕਰ ਪੜ੍ਹਾਈਆ। ਦੀਨ ਦੁਨੀ ਦਾ ਬਣਨਾ ਬਾਪ, ਲੱਖ ਚੁਰਾਸੀ ਗੋਦ ਉਠਾਈਆ। ਖਹਿੜਾ ਚੁਕੌਣਾ ਜ਼ਿਮੀਂ ਸਾਤ, ਜ਼ਿਮੀਂ ਅਸਮਾਨਾਂ ਪੰਧ ਮੁਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸਦੀ ਚੌਧਵੀਂ ਕਹੇ ਮੈਂ ਸੁਣਿਆ ਧੁਰ ਦਾ ਨਾਮ, ਨਾਮ ਨਿਧਾਨ ਦਿਤਾ ਜਣਾਈਆ। ਮੈਨੂੰ ਪਿਛਲਾ ਭੁੱਲਿਆ ਜਹਾਨ, ਅੱਗਾ ਵੇਖਿਆ ਚਾਈਂ ਚਾਈਂਆ। ਦੀਨ ਮਜ਼੍ਹਬ ਦੀ ਰਹਿਣਾ ਨਹੀਂ ਗ਼ੁਲਾਮ, ਸ਼ਰਅ ਜ਼ੰਜੀਰ ਦੇਣਾ ਕਟਾਈਆ। ਪ੍ਰਭ ਮਿਲਣਾ ਇਕ ਅਮਾਮ, ਹਰਿ ਕਰਤਾ ਧੁਰਦਰਗਾਹੀਆ । ਜਿਸ ਨੂੰ ਕਹਿਣ ਸ੍ਰੀ ਭਗਵਾਨ, ਜਨ ਭਗਤਾਂ ਹੋਏ ਸਹਾਈਆ। ਜੁਗ ਚੌਕੜੀ ਖੇਲ ਖੇਲੇ ਮਹਾਨ, ਮਹਿਮਾ ਅਕਥ ਕਥ ਦ੍ਰਿੜਾਈਆ । ਸੋ ਸਾਹਿਬ ਦੇਵੇ ਪੈਗ਼ਾਮ, ਧੁਰ ਸੰਦੇਸ਼ਾ ਇਕ ਸੁਣਾਈਆ। ਖੇਲ ਵੇਖ ਜ਼ਿਮੀਂ ਅਸਮਾਨ, ਧਰਨੀ ਧਰਤ ਧਵਲ ਵਡਿਆਈਆ। ਸਭ ਦਾ ਲੇਖ ਚੁਕਾਏ ਆਣ, ਬਚਿਆ ਰਹਿਣ ਕੋਇ ਨਾ ਪਾਈਆ। ਸਦੀ ਚੌਧਵੀਂ ਕਹੇ ਓਸ ਦੇ ਚਰਨ ਕਰਾਂ ਧਿਆਨ, ਨਿਉਂ ਨਿਉਂ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਨੂੰ ਦੇਵਣਹਾਰਾ ਦਾਨ, ਦਾਤਾ ਆਦਿ ਅੰਤ ਅਖਵਾਈਆ।
੧੬ ਪੋਹ ਸ਼ਹਿਨਸ਼ਾਹੀ ਸੰਮਤ ੪ ਪ੍ਰੀਤੋ ਦੇਵੀ ਦੇ ਗ੍ਰਹਿ ਪਿੰਡ ਜਿੰਦੜ ਮੇਲੂ ਜੰਮੂ
ਸਦੀ ਚੌਧਵੀਂ ਕਹੇ ਮੈਂ ਸੁਣਿਆ ਨਾਮ ਅਪਾਰਾ, ਅਪਰੰਪਰ ਸਵਾਮੀ ਦਿਤਾ ਸੁਣਾਈਆ। ਮੈਨੂੰ ਭੱਲ ਗਿਆ ਸੰਸਾਰਾ, ਦੀਨ ਦੁਨੀ ਦਿਤੀ
❋
❋
ਤਜਾਈਆ। ਨਜ਼ਰ ਤੱਕਾਂ ਪਰਵਰਦਿਗਾਰਾ, ਜਲਵਾਗਰ ਨੂਰ ਅਲਾਹੀਆ। ਜਿਸ ਦਾ ਪੈਗ਼ੰਬਰਾਂ ਦਿਤਾ ਇਸ਼ਾਰਾ, ਸੈਨਤ ਨਾਲ ਗਏ ਸਮਝਾਈਆ। ਨਿਰਗੁਣ ਨੂਰ ਹੋਏ ਉਜਿਆਰਾ, ਜੋਤੀ ਜਾਤਾ ਡਗਮਗਾਈਆ। ਦੋ ਜਹਾਨਾਂ ਪਾਵੇ ਸਾਰਾ, ਨਿਰਗੁਣ ਸਰਗੁਣ ਵੇਖ ਵਖਾਈਆ। ਕਲਜੁਗ ਮੇਟੇ ਧੂੰਆਂਧਾਰਾ, ਕੂੜੀ ਕਿਰਿਆ ਡੇਰਾ ਢਾਹੀਆ। ਸਤਿਜੁਗ ਸਚ ਕਰੇ ਵਪਾਰਾ, ਵਣਜਾਰਾ ਆਪਣਾ ਨਾਮ ਪ੍ਰਗਟਾਈਆ। ਚਾਰ ਵਰਨਾਂ ਦਏ ਸਹਾਰਾ, ਸਭ ਦਾ ਬਣ ਕੇ ਪਿਤਾ ਮਾਈਆ। ਨੌ ਖੰਡ ਪ੍ਰਿਥਮੀ ਖੋਲ੍ਹ ਕੇ ਇਕ ਦਵਾਰਾ, ਏਕਾ ਮਾਰਗ ਲਏ ਪ੍ਰਗਟਾਈਆ। ਏਕਾ ਇਸ਼ਟ ਹੋਵੇ ਦੁਬਾਰਾ, ਸ੍ਰਿਸ਼ਟ ਸਬਾਈ ਆਪ ਸਮਝਾਈਆ। ਏਕਾ ਨਾਮ ਹੋਵੇ ਜੈਕਾਰਾ, ਏਕਾ ਰਾਗ ਨਾਦ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਨਿਰਗੁਣ ਜੋਤ ਇਕ ਅਵਤਾਰਾ, ਸਰਗੁਣ ਲੇਖਾ ਜਾਣੇ ਥਾਉਂ ਥਾਈਂਆ।
੧੬ ਪੋਹ ਸ਼ਹਿਨਸ਼ਾਹੀ ਸੰਮਤ ੪ ਸਰਦਾਰ ਸਿੰਘ ਦੇ ਗ੍ਰਹਿ ਪਿੰਡ ਸੀੜ ਜੰਮੂ
ਸਦੀ ਚੌਧਵੀਂ ਕਹੇ ਮੈਂ ਵੇਖਿਆ ਸ੍ਰਿਸ਼ਟ ਸਬਾਈ ਜਗ, ਨੌ ਖੰਡ ਪ੍ਰਿਥਮੀ ਸੱਤ ਦੀਪ ਧਿਆਨ ਲਗਾਈਆ। ਚਾਰ ਕੁੰਟ ਦਹਿ ਦਿਸ਼ਾ ਲੱਗੀ ਅੱਗ, ਅੰਮ੍ਰਿਤ ਮੇਘ ਧੁਰ ਦੀ ਧਾਰ ਨਾ ਕੋਇ ਬਰਸਾਈਆ। ਸਾਚੀ ਮੰਜ਼ਲ ਚੜ੍ਹੇ ਨਾ ਕੋਇ ਉਪਰ ਸ਼ਾਹ ਰਗ, ਨੌ ਦਵਾਰੇ ਪੰਧ ਨਾ ਕੋਇ ਮੁਕਾਈਆ। ਬਿਨ ਮੱਕੇ ਕਾਅਬਿਉਂ ਸਾਚਾ ਮਿਲੇ ਕਿਸੇ ਨਾ ਹੱਜ, ਕਾਇਆ ਹੁਜਰਾ ਨਾ ਕੋਇ ਸੁਹਾਈਆ । ਫਿਰ ਫਿਰ ਥੱਕੀ ਮੰਦਰ ਮਸਜਿਦ ਸ਼ਿਵਦਵਾਲੇ ਮਠ, ਤੇਰਾ ਨੂਰ ਨੁਰਾਨਾ ਨਜ਼ਰ ਕੋਇ ਨਾ ਆਈਆ। ਮੈਂ ਪੰਧ ਮੁਕਾਇਆ ਵੇਖੇ ਤੀਰਥ ਤਟ, ਗੰਗਾ ਗੋਦਾਵਰੀ ਜਮਨਾ ਸੁਰਸਤੀ ਫੇਰਾ ਪਾਈਆ। ਪੁਰਖ ਅਕਾਲ ਦੀਨ ਦਿਆਲ ਤੇਰਾ ਨਾਮ ਭੰਡਾਰਾ ਮਿਲਿਆ ਕੋਈ ਨਾ ਹੱਟ, ਸਚ ਵਣਜਾਰਾ ਵਣਜ ਨਾ ਕੋਇ ਕਰਾਈਆ। ਜਿੱਧਰ ਤੱਕਾਂ ਓਧਰ ਕਾਮ ਕਰੋਧ ਲੋਭ ਮੋਹ ਹੰਕਾਰ ਲੱਗੀ ਅੱਗ, ਕੂੜੀ ਕਿਰਿਆ ਦੀਨ ਦੁਨੀ ਰਹੀ ਜਲਾਈਆ। ਆਤਮ ਪਰਮਾਤਮ ਪਰਮਾਤਮ ਆਤਮ ਤੇਰਾ ਗਾਵੇ ਕੋਇ ਨਾ ਛੰਦ, ਸਚ ਸਵਾਮੀ ਅੰਤਰਜਾਮੀ ਤੈਨੂੰ ਮਿਲਣ ਕੋਇ ਨਾ ਆਈਆ। ਅੰਤਰ ਨਿਰੰਤਰ ਨਿਜ ਆਤਮ ਸਾਚਾ ਮਿਲੇ ਨਾ ਕਿਸੇ ਅਨੰਦ, ਪਰਮਾਨੰਦ ਨਾ ਕੋਇ ਸਮਾਈਆ। ਦੀਨ ਦਿਆਲ ਸਾਹਿਬ ਕਿਰਪਾਲ ਆਦਿ ਜੁਗਾਦਿ ਸਦਾ ਬਖ਼ਸ਼ੰਦ, ਤੇਰੀ ਬਖ਼ਸ਼ਿਸ਼ ਵਿਚ ਤੇਰਾ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਸਦੀ ਚੌਧਵੀਂ ਕਹੇ ਦੀਨ ਦੁਨੀ ਦੀ ਵੇਖੀ ਵਧੀ ਤ੍ਰਿਸ਼ਨਾ, ਤ੍ਰਿਖਾ ਤ੍ਰਿਪਤ ਨਾ ਕੋਇ ਕਰਾਈਆ। ਦੂਰ ਦੁਰਾਡੇ ਤੱਕਣ ਸ਼ਿਵ ਬ੍ਰਹਮਾ ਵਿਸ਼ਨਾ, ਬਿਨ ਨੇਤਰ ਨੈਣ ਅੱਖ ਖੁਲ੍ਹਾਈਆ। ਨਾਤਾ ਤੋੜ ਗਏ ਰਾਮਾ ਕ੍ਰਿਸ਼ਨਾ, ਕਿਸ਼ਨਾ ਪੱਖ ਡੇਰਾ ਕੋਇ ਨਾ ਢਾਹੀਆ। ਈਸਾ ਮੂਸਾ ਮੁਹੰਮਦ ਖੇਲ ਵਖਾ ਗਏ ਜਿਤਨਾ, ਅੱਗੇ ਪੜਦਾ ਨਾ ਕੋਇ ਚੁਕਾਈਆ। ਨਾਨਕ ਗੋਬਿੰਦ ਲੇਖ ਅਗੰਮੀ ਲਿਖਣਾ, ਭਵਿਖਤਾਂ ਵਿਚ ਗਏ ਸਮਝਾਈਆ। ਜਿਸ ਦੀ ਮਹਿੰਮਾ ਗਾ ਸਕੇ ਨਾ ਕੋਈ ਰਸਨਾ, ਸਿਫ਼ਤਾਂ ਵਿਚ ਨਾ ਕੋਇ ਵਡਿਆਈਆ। ਉਸ ਦਾ ਖੇਲ ਹੋਣਾ ਅਕਥਨਾ, ਕਥਨੀ ਕਥ ਨਾ ਸਕੇ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ
❋
❋
ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਦਿ ਜੁਗਾਦੀ ਧੁਰ ਦਾ ਸੱਜਣਾ, ਮੀਤ ਪਿਆਰਾ ਇਕ ਅਖਵਾਈਆ। ਸਦੀ ਚੌਧਵੀਂ ਕਹੇ ਮੈਂ ਚਾਰ ਕੁੰਟ ਵੇਖਿਆ ਤਨ ਵਜੂਦ ਤਪਦਾ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਸਵਾਸ ਸਵਾਸ ਪ੍ਰਭੂ ਤੇਰਾ ਨਾਮ ਕੋਇ ਨਾ ਜਪਦਾ, ਹਿਰਦੇ ਹਰਿ ਨਾ ਕੋਇ ਵਸਾਈਆ। ਮਨ ਕਲਪਣਾ ਜਗਤ ਜਹਾਨ ਨਸਦਾ, ਦਿਵਸ ਰੈਣ ਭੱਜੇ ਥਾਉਂ ਥਾਈਂਆ। ਕਿਸੇ ਨੂਰ ਮਿਲਿਆ ਨਾ ਨਿਜ ਨੇਤਰ ਅੱਖ ਦਾ, ਦੋਏ ਲੋਚਨ ਕੰਮ ਕਿਸੇ ਨਾ ਆਈਆ। ਮਾਰਗ ਸਮਝਾਏ ਨਾ ਕੋਇ ਸਚ ਦਾ, ਸਤਿ ਸਚ ਨਾ ਕੋਇ ਵਡਿਆਈਆ । ਤੇਰਾ ਖੇਲ ਨਜ਼ਰ ਨਾ ਆਇਆ ਰੂਪ ਪਰ੍ਰਖ ਦਾ, ਪਾਰਬ੍ਰਹਮ ਪ੍ਰਭ ਤੇਰੀ ਬੇਪ੍ਰਵਾਹੀਆ। ਅੰਤ ਖੇਲ ਵਖੌਣਾ ਹਕ਼ੀਕ਼ਤ ਹੱਕ ਦਾ, ਲਾਸ਼ਰੀਕ ਤੇਰੀ ਸਰਨਾਈਆ। ਗੁਰ ਅਵਤਾਰ ਪੈਗ਼ੰਬਰ ਤੇਰਾ ਰਾਹ ਤੱਕਦਾ, ਨਿਰਗੁਣ ਬੈਠੇ ਨਿਰਗੁਣ ਧਿਆਨ ਲਗਾਈਆ। ਹੁਣ ਵੇਲਾ ਸਾਹਿਬ ਸੁਲਤਾਨ ਪੁਰਖ ਸਮਰਥ ਦਾ, ਪਰਵਰਦਿਗਾਰ ਆਪਣਾ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਘਟ ਨਿਵਾਸੀ ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਸਦੀ ਚੌਧਵੀਂ ਕਹੇ ਦੀਨ ਦੁਨੀ ਸਾਰੀ ਵੇਖੀ ਦੁਖੀ, ਦਰਦੀਆਂ ਦਰਦ ਨਾ ਕੋਇ ਵੰਡਾਈਆ। ਚਾਰ ਕੁੰਟ ਹੋਈ ਭੁੱਖੀ, ਭੁੱਖਿਆਂ ਭੁੱਖ ਨਾ ਕੋਇ ਗਵਾਈਆ। ਸੁਫਲ ਦਿਸੇ ਕਿਸੇ ਨਾ ਕੁੱਖੀ, ਮਿਲੇ ਵਡਿਆਈ ਨਾ ਜਣੇਂਦੀ ਮਾਈਆ। ਤੈਨੂੰ ਗਰਦਨ ਕੋਇ ਨਾ ਝੁਕੀ, ਸੀਸ ਜਗਦੀਸ਼ ਨਾ ਕੋਇ ਨਿਵਾਈਆ। ਮੈਂ ਘਰ ਘਰ ਰਹੀ ਪੁਛੀ, ਗ੍ਰਹਿ ਗ੍ਰਹਿ ਵੇਸ ਵਟਾਈਆ। ਦੁਨੀਆਦਾਰੋ ਮੈਨੂੰ ਦੱਸੋ ਤੁਸੀਂ, ਕਿਸ ਮਿਲਿਆ ਬੇਪ੍ਰਵਾਹੀਆ। ਤੇਰੀ ਰਮਜ਼ ਕਿਸੇ ਨਾ ਬੁੱਝੀ, ਇਸ਼ਾਰੇ ਕਰਨ ਕੋਇ ਨਾ ਪਾਈਆ । ਸਭ ਦੀ ਦੁਰਮਤ ਮੈਲ ਭਰੀ ਬੁੱਧੀ, ਪਤਤ ਪੁਨੀਤ ਨਾ ਕੋਇ ਕਰਾਈਆ। ਖੇਲ ਦੱਸੇ ਕੋਇ ਨਾ ਗੁੱਝੀ, ਪੜਦਾ ਅੰਦਰੋਂ ਨਾ ਕੋਇ ਉਠਾਈਆ। ਤੇਰੀ ਆਤਮਾ ਤੇਰੇ ਨਾਲੋਂ ਰੁੱਸੀ, ਸਾਚਾ ਮੇਲ ਨਾ ਕੋਇ ਕਰਾਈਆ। ਪੁਰਖ ਅਕਾਲ ਦੀਨ ਦਿਆਲ ਸਾਹਿਬ ਸਵਾਮੀ ਸਦੀ ਚੌਧਵੀਂ ਕਹੇ ਮੈਂ ਤੇਰੀ ਕਰਨ ਆਈ ਬੁੱਤੀ, ਬੁਤਖਾਨੇ ਵੇਖਾਂ ਥਾਉਂ ਥਾਈਂਆ। ਤੇਰਾ ਖੇਲ ਅਗੰਮਾ ਅਦੁੱਤੀ, ਤੁਧ ਬਿਨ ਭੇਵ ਨਾ ਕੋਇ ਜਣਾਈਆ। ਸਾਰੀ ਸ੍ਰਿਸ਼ਟੀ ਵੇਖੀ ਸੁੱਤੀ, ਸੁਰਤੀ ਸ਼ਬਦ ਨਾ ਕੋਇ ਮਿਲਾਈਆ। ਸੁਹੰਜਣੀ ਹੋਏ ਕਿਸੇ ਨਾ ਰੁਤੀ, ਰੁਤੜੀ ਰੁਤ ਨਾ ਕੋਇ ਮਹਿਕਾਈਆ। ਅੰਤ ਔਧ ਸਭ ਦੀ ਪੁੱਗੀ, ਗੁਰ ਅਵਤਾਰ ਪੈਗ਼ੰਬਰ ਬੈਠੇ ਰਾਹ ਤਕਾਈਆ। ਜੋ ਖੇਲ ਕਰੇ ਪ੍ਰਭ ਜੁਗੀਂ, ਜੁਗ ਚੌਕੜੀ ਹੁਕਮ ਵਰਤਾਈਆ। ਸਦੀ ਚੌਧਵੀਂ ਕਦੇ ਨਾ ਉਕੀਂ, ਸਚ ਨਿਸ਼ਾਨਾ ਦੇਣਾ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਸਦੀ ਚੌਧਵੀਂ ਕਹੇ ਦੀਨ ਦੁਨੀ ਹੋਈ ਬਦਨੀਤੀ, ਨੀਤੀਵਾਨ ਨਜ਼ਰ ਕੋਇ ਨਾ ਆਈਆ। ਧੁਰ ਦੀ ਕਰੇ ਨਾ ਕੋਇ ਪ੍ਰੀਤੀ, ਪ੍ਰੀਤਮ ਮਿਲਣ ਕੋਇ ਨਾ ਪਾਈਆ। ਸਾਰੇ ਵੜ ਗਏ ਮੰਦਰ ਮਸੀਤੀ, ਕਾਇਆ ਹੁਜਰਾ ਹੱਕ ਨਾ ਕੋਇ ਸੁਹਾਈਆ । ਤੇਰੀ ਧਾਰ ਸਦਾ ਅਨਡੀਠੀ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਕਿਰਪਾ ਕਰ ਸਾਹਿਬ ਬਖ਼ਸ਼ੀਸ਼ੀ, ਬਖ਼ਸ਼ਿਸ਼ ਰਹਿਮਤ ਆਪ ਕਮਾਈਆ। ਮੇਰੀ ਔਧ ਜਾਂਦੀ ਅੰਤ ਬੀਤੀ, ਬੀਤੀ ਕਹਾਣੀ ਦਿਆਂ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਹਰਿ ਵੱਡੇ ਤੇਰੇ ਹੱਥ ਵਡਿਆਈਆ। ਸਦੀ ਚੌਧਵੀਂ ਕਹੇ ਦੀਨ ਦੁਨੀ ਵਧਿਆ ਹਰਾਮ, ਧਰਮ ਦੀ ਧਾਰ ਨਾ ਕੋਇ ਬੰਧਾਈਆ। ਕਲਮਾ ਸੁਣੇ ਨਾ ਕੋਇ ਪੈਗ਼ਾਮ, ਪੈਗ਼ੰਬਰਾਂ
❋
❋
ਪੱਲੂ ਗਏ ਤੁੜਾਈਆ। ਸਾਚਾ ਝੁੱਲੇ ਨਾ ਕੋਇ ਨਿਸ਼ਾਨ, ਨਿਸ਼ਾਨਾ ਨਛਾਵਰ ਨਾ ਕੋਇ ਕਰਾਈਆ। ਮਨ ਵਾਸਨਾ ਹੋਏ ਗ਼ੁਲਾਮ, ਸ਼ਰਅ ਜ਼ੰਜੀਰ ਨਾ ਕੋਇ ਤੁੜਾਈਆ। ਮੇਰੇ ਮਾਲਕ ਖ਼ਾਲਕ ਪ੍ਰਿਤਪਾਲਕ ਧੁਰ ਦੇ ਅਮਾਮ, ਅਮਲ ਵੇਖ ਜਗਤ ਲੋਕਾਈਆ। ਚਾਰੋਂ ਕੁੰਟ ਅੰਧੇਰੀ ਸ਼ਾਮ, ਸ਼ਮਅ ਨੂਰ ਨਾ ਕੋਇ ਰੁਸ਼ਨਾਈਆ। ਸਾਚਾ ਸੱਯਦਾ ਕਰੇ ਨਾ ਕੋਇ ਸਲਾਮ, ਸੀਸ ਜਗਦੀਸ਼ ਨਾ ਕੋਇ ਨਿਵਾਈਆ। ਕੂੜੀ ਕਿਰਿਆ ਕੀਤਾ ਬੇਈਮਾਨ, ਬੇਵਾ ਰੂਪ ਹੋਈ ਲੋਕਾਈਆ। ਕਿਰਪਾ ਕਰ ਮੇਰੇ ਭਗਵਾਨ, ਭਗਵਨ ਹੋ ਕੇ ਵੇਖ ਵਖਾਈਆ। ਮੇਰਾ ਸਯਦਾ ਤੈਨੂੰ ਸਲਾਮ, ਨਿਉਂ ਨਿਉਂ ਲਾਗਾਂ ਪਾਈਂਆ। ਸਦੀ ਚੌਧਵੀਂ ਕਹੇ ਤੁਧ ਬਿਨ ਦੂਜਾ ਅਵਰ ਨਾ ਕੋਈ ਮਿਹਰਵਾਨ, ਮਹਿਬੂਬ ਮੁਹੱਬਤ ਵਿਚ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਕਲਜੁਗ ਅੰਤ ਸ੍ਰੀ ਭਗਵੰਤ ਧੁਰ ਦੇ ਕੰਤ ਪਰਵਰਦਿਗਾਰ ਸਾਂਝੇ ਯਾਰ ਆਪਣਾ ਸਾਂਭ ਆਪ ਇੰਤਜ਼ਾਮ, ਹੁਕਮ ਧੁਰ ਦਾ ਇਕ ਮਨਾਈਆ।
੧੭ ਪੋਹ ਸ਼ਹਿਨਸ਼ਾਹੀ ਸੰਮਤ ੪ ਮਾਨ ਕੌਰ ਦੇ ਗ੍ਰਹਿ ਸੀੜ ਜੰਮੂ
ਸਦੀ ਚੌਧਵੀਂ ਕਹੇ ਮੇਰੀ ਪੂਰਨ ਹੋਣ ਲੱਗੀ ਆਖੀ, ਆਖ਼ਰ ਸਭ ਨੂੰ ਦਿਆਂ ਜਣਾਈਆ। ਕਿਰਪਾ ਕਰ ਪਰਮ ਪੁਰਖ ਅਬਿਨਾਸ਼ੀ, ਪਾਰਬ੍ਰਹਮ ਬੇਪ੍ਰਵਾਹੀਆ। ਜਨ ਭਗਤ ਬਣਾ ਦੇ ਮੇਰੇ ਸਾਥੀ, ਸਗਲਾ ਸੰਗ ਜਣਾਈਆ। ਮੇਰੀ ਸੁਹੰਜਣੀ ਹੋਵੇ ਰਾਤੀ, ਛੱਬੀ ਪੋਹ ਵਡਿਆਈਆ। ਸੰਤ ਸੁਹੇਲੇ ਵੇਖਣੇ ਇਕ ਜਮਾਤੀ, ਜੋ ਚਾਰ ਵਰਨ ਇਕੋ ਕਰਨ ਪੜ੍ਹਾਈਆ। ਮੈਂ ਪ੍ਰਭ ਦੀ ਹੋਵਾਂ ਦਾਸੀ, ਸੇਵਕ ਹੋ ਕੇ ਆਪਣੀ ਸੇਵ ਕਮਾਈਆ। ਭੱਜੀ ਫਿਰਾਂ ਪ੍ਰਿਥਮੀ ਆਕਾਸ਼ੀ, ਜ਼ਿਮੀਂ ਅਸਮਾਨਾਂ ਰਾਹ ਤਕਾਈਆ। ਸੰਦੇਸੇ ਦੇਂਦੀ ਜਾਵਾਂ ਪਾਤੀ, ਸੁਨੇਹੜਿਆਂ ਵਿਚ ਦ੍ਰਿੜਾਈਆ। ਪੁਰਖ ਅਕਾਲ ਦੀਨ ਦਿਆਲ ਮੰਨੋ ਇਕੋ ਕਮਲਾਪਾਤੀ, ਜੋ ਜੀਵਣ ਮਰਨ ਵਿਚ ਨਾ ਆਈਆ। ਜੋ ਨਾਮ ਕਥਾ ਕਹਾਣੀ ਸੁਣਾਏ ਸਾਚੀ, ਧੁਰ ਫ਼ਰਮਾਨਾ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਧੁਰ ਦੀ ਮਨਸ਼ਾ ਵੇਖ ਵਖਾਈਆ। ਸਦੀ ਚੌਧਵੀਂ ਕਹੇ ਮੇਰੇ ਅੰਤਰ ਔਂਦੀ ਮਸਤੀ, ਖ਼ੁਸ਼ੀ ਵਿਚ ਵੱਜੇ ਵਧਾਈਆ। ਕਿਰਪਾ ਕਰੇ ਮਾਲਕ ਅਰਸ਼ੀ, ਅਰਸ਼ੀ ਪ੍ਰੀਤਮ ਨੂਰ ਅਲਾਹੀਆ। ਖੇਲ ਵਖਾਏ ਉਪਰ ਧਰਤੀ, ਧਰਨੀ ਧੌਲ ਵੱਜੇ ਵਧਾਈਆ। ਧਾਰ ਪ੍ਰਗਟੀ ਨਰਾਇਣ ਨਰ ਦੀ, ਨਰ ਹਰਿ ਆਪਣੀ ਖੇਲ ਖਿਲਾਈਆ। ਬੂਝ ਬੁਝਾਏ ਧੁਰ ਦੇ ਘਰ ਦੀ, ਗ੍ਰਹਿ ਮੰਦਰ ਇਕ ਦ੍ਰਿੜਾਈਆ। ਜਿਥੇ ਆਤਮਾ ਪਰਮਾਤਮਾ ਵਰਦੀ, ਸੁਰਤ ਸ਼ਬਦ ਵਿਚ ਸਮਾਈਆ। ਤ੍ਰੈਗੁਣ ਅਗਨੀ ਜਾਏ ਸੜਦੀ, ਤਤਵ ਤਤ ਨਾ ਕੋਇ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਘਰ ਮੇਲਾ ਲਏ ਮਿਲਾਈਆ। ਸਦੀ ਚੌਧਵੀਂ ਕਹੇ ਮੇਰੇ ਅੰਤਰ ਚਾਓ ਘਨੇਰਾ, ਘਰ ਵਜਦੀ ਰਹੇ ਵਧਾਈਆ। ਪਰਮ ਪੁਰਖ ਹੋਵਣ ਲੱਗਾ ਮੇਰਾ, ਮਿਹਰਵਾਨ ਆਪਣੀ ਦਇਆ ਕਮਾਈਆ। ਚੌਦਾਂ ਸਦੀਆਂ ਜੋ ਕੀਤਾ ਜੇਰਾ, ਹੌਸਲਾ ਹਿੰਮਤ ਨਾਲ ਬਣਾਈਆ। ਓਹ ਕੱਟਣ ਲੱਗਾ ਗੇੜਾ, ਆਪਣਾ ਹੁਕਮ
❋
❋
ਸੁਣਾਈਆ। ਸਚ ਦਵਾਰੇ ਰੱਖੇ ਡੇਰਾ, ਸੋਭਾਵੰਤ ਬੇਪ੍ਰਵਾਹੀਆ। ਕਲਜੁਗ ਕੂੜੀ ਕਿਰਿਆ ਡੋਬੇ ਬੇੜਾ, ਸ਼ੌਹ ਦਰਿਆ ਰਿਹਾ ਰੁੜ੍ਹਾਈਆ। ਜਨ ਭਗਤਾਂ ਤਾਰੇ ਕਰ ਕੇ ਮਿਹਰਾ, ਮਿਹਰ ਨਜ਼ਰ ਇਕ ਉਠਾਈਆ। ਗੁਰ ਅਵਤਾਰ ਪੈਗ਼ੰਬਰਾਂ ਵਾਸਤਾ ਪਾਇਆ ਪੁਰਖ ਅਕਾਲ ਲੋਕਮਾਤ ਆ ਇਕ ਵੇਰਾਂ, ਵੇਰਵੇ ਨਾਲ ਗਏ ਜਣਾਈਆ। ਲਹਿਣਾ ਦੇਣਾ ਚੁਕਾ ਗੁਰੂ ਗੁਰ ਚੇਰਾ, ਚੇਲਾ ਗੁਰੂ ਵੇਖ ਵਖਾਈਆ। ਭਾਗ ਲਗਾ ਕਾਇਆ ਮਾਟੀ ਸਾਢੇ ਤਿੰਨ ਹੱਥ ਖੇੜਾ, ਖਿੜਕੀ ਅੰਦਰ ਦੀ ਦੇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਆਪਣੇ ਦੇ ਵਡਿਆਈਆ। ਸਦੀ ਚੌਧਵੀਂ ਕਹੇ ਮੇਰੇ ਅੰਦਰ ਆਵੇ ਹਾਸੀ, ਖ਼ੁਸ਼ੀਆਂ ਨਾਲ ਜਣਾਈਆ। ਮੈਂ ਛਡਣੇ ਪੁਰਾਣੇ ਸਾਥੀ, ਸੰਗ ਨਾ ਕੋਇ ਰਖਾਈਆ। ਮੈਂ ਤਕਣਾ ਪੁਰਖ ਅਬਿਨਾਸ਼ੀ, ਜੋ ਕਰਤਾ ਰਿਹਾ ਵਖਾਈਆ। ਗੁਰਮੁਖ ਲੱਭਣੇ ਜਿਹੜੇ ਹੋਵਣ ਨਾ ਮਦਿਰਾ ਮਾਸੀ, ਰਸਨਾ ਜਿਹਵਾ ਨਾ ਕੋਇ ਹਲਕਾਈਆ। ਜਿਨ੍ਹਾਂ ਦੇ ਅੰਤਰ ਨਿਰਗੁਣ ਨੂਰ ਜੋਤ ਪ੍ਰਕਾਸ਼ੀ, ਅੰਧ ਅੰਧੇਰਾ ਗਏ ਮੁਕਾਈਆ। ਅੱਠੇ ਪਹਿਰ ਬਣੀ ਰਹੇ ਪ੍ਰਭਾਤੀ, ਸੰਧਿਆ ਰੂਪ ਨਾ ਕੋਇ ਬਦਲਾਈਆ। ਝਗੜਾ ਛੱਡ ਕੇ ਜ਼ਾਤ ਪਾਤੀ, ਇਕੋ ਆਤਮ ਬ੍ਰਹਮ ਵੇਖ ਵਖਾਈਆ। ਘਰ ਸਵਾਮੀ ਦਰਸ਼ਨ ਪਾਵਣ ਕਮਲਾਪਾਤੀ, ਪਤਿਪਰਮੇਸ਼ਵਰ ਸੀਸ ਨਿਵਾਈਆ। ਨੇਤਰ ਲੋਚਣ ਦਰਸ਼ਨ ਕਰਨ ਦਿਵਸ ਰਾਤੀ, ਘੜੀ ਪਲ ਵੰਡ ਨਾ ਕੋਇ ਵੰਡਾਈਆ। ਜੀਵਣ ਵਿਚੋਂ ਬਦਲ ਆਪਣੀ ਹਯਾਤੀ, ਜੀਵਣ ਜੀਵਣ ਰੰਗ ਰੰਗਾਈਆ। ਭਾਗ ਲਗਾ ਕੇ ਤਨ ਖ਼ਾਕੀ, ਮਾਟੀ ਸਾਚੀ ਸਚ ਸੁਹਾਈਆ। ਤੂੰ ਮੇਰਾ ਮੈਂ ਤੇਰਾ ਜੋ ਧੁਰ ਦੀ ਧਾਰ ਰਹੇ ਆਖੀ, ਆਖ਼ਰ ਮੰਜ਼ਲ ਚੜ੍ਹ ਕੇ ਦਰਸ਼ਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਥਾ ਕਹਾਣੀ ਦੱਸੇ ਸਾਚੀ, ਸਚ ਸਤਿ ਨਾਲ ਪ੍ਰਗਟਾਈਆ।
੧੭ ਪੋਹ ਸ਼ਹਿਨਸ਼ਾਹੀ ਸੰਮਤ ੪ ਬੰਤੀ ਦੇਵੀ ਦੇ ਗ੍ਰਹਿ ਪਿੰਡ ਖੌੜ ਸਲਾਰੀਆਂ ਜੰਮੂ
ਸਦੀ ਚੌਧਵੀਂ ਕਹੇ ਮੇਰੇ ਅੰਤਰ ਵੱਜੀ ਧੁਨੀ, ਪ੍ਰਭ ਸਚ ਨਾਦ ਸੁਣਾਈਆ। ਮੈਥੋਂ ਛੁੱਟਣ ਲੱਗੀ ਦੁਨੀ, ਮਜ਼੍ਹਬਾਂ ਕਰਾਂ ਜੁਦਾਈਆ। ਹਾਂਡੀ ਖ਼ਾਲੀ ਕਰ ਕੇ ਕੁੰਨੀ, ਕੁਨਬਾ ਪਿਛਲਾ ਦੇਣਾ ਭੁਲਾਈਆ। ਗੁਰਮੁਖ ਲੱਭਕੇ ਸਾਚੇ ਗੁਣੀ, ਗੁਣਵਾਨ ਵੇਖ ਵਖਾਈਆ। ਜਿਨ੍ਹਾਂ ਇਕੋ ਤੁਕ ਹੋਵੇ ਸੁਣੀ, ਜੋ ਧੁਰ ਮਾਲਕ ਆਪ ਸੁਣਾਈਆ। ਓਹ ਜੁਗੀਸ਼ਰ ਧੁਰ ਦੇ ਮੁਨੀ, ਮੋਨ ਧਾਰਨ ਦੀ ਲੋੜ ਰਹੇ ਨਾ ਰਾਈਆ। ਮੈਂ ਸੀਸ ਨਿਵਾਵਾਂ ਓਨ੍ਹੀਂ, ਜੋ ਇਕੋ ਇਸ਼ਟ ਰਹੇ ਮਨਾਈਆ। ਮੈਂ ਜਨ ਭਗਤ ਦਵਾਰੇ ਭਗਤਾਂ ਬਣਨਾ ਪ੍ਰਹੌਣੀ, ਆਪਣਾ ਪੰਧ ਮੁਕਾਈਆ। ਧੁਰ ਦੀ ਖ਼ਬਰ ਅਗੰਮ ਸੁਣਾਉਣੀ, ਜਿਸ ਨੂੰ ਅਵਰ ਨਾ ਕੋਇ ਸੁਣਾਈਆ। ਕਲਾਮ ਅਥਾਹ ਗਾਉਣੀ, ਜਿਸ ਦੀ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੇ ਅੰਤਰ ਕਰੀ ਰੁਸ਼ਨਾਈਆ। ਸਦੀ ਚੌਧਵੀਂ ਕਹੇ ਮੇਰਾ ਹੋਣਾ ਹੱਕ ਮਿਲਾਪ, ਜਨ ਭਗਤਾਂ ਨਾਲ ਵਡਿਆਈਆ। ਮੈਂ ਪਵਿਤ੍ਰ ਹੋਣਾ ਪਾਕ, ਦੁਰਮਤ ਮੈਲ ਰਹੇ ਨਾ ਰਾਈਆ। ਛਡ ਕੁੜਾਵੇ ਸਾਕ, ਇਕੋ ਕੰਤ ਮਨਾਈਆ। ਜਿਸ ਦੇ ਗ੍ਰਹਿ ਜਗੇ ਚਰਾਗ, ਦੀਪਕ ਨੂਰ ਰੁਸ਼ਨਾਈਆ । ਕਰਾਂ ਵਡ ਵਡ ਭਾਗ, ਭਗਤਾਂ ਮਿਲ ਕੇ ਵੱਜੇ ਵਧਾਈਆ। ਮੈਂ ਬਦਲ ਲੈਣਾ ਸਮਾਜ, ਸਭ ਨੂੰ ਦਿਆਂ ਸਮਝਾਈਆ। ਸ੍ਰਿਸ਼ਟੀ
❋
❋
ਦਰਸੌਣਾ ਮਾਲਕ ਇਕੋ ਵਾਹਦ, ਕਾਇਨਾਤ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧੁਰ ਦਾ ਹੁਕਮ ਕਰੇ ਰਾਇਜ, ਰਈਅਤ ਵੇਖੇ ਥਾਉਂ ਥਾਈਂਆ।
੧੭ ਪੋਹ ਸ਼ਹਿਨਸ਼ਾਹੀ ਸੰਮਤ ੪ ਲਛਮੀ ਦੇਵੀ ਦੇ ਗ੍ਰਹਿ ਸੀੜ ਜੰਮੂ
ਸਦੀ ਚੌਧਵੀਂ ਕਹੇ ਮੇਰੇ ਅੰਤਰ ਆਇਆ ਗਿਆਨ, ਹਰਿ ਕਰਤੇ ਦਿਤਾ ਦ੍ਰਿੜਾਈਆ। ਸੰਦੇਸਾ ਦੇ ਵਿਚ ਜਹਾਨ, ਦੀਨ ਦੁਨੀ ਮਾਤ ਸਮਝਾਈਆ। ਇਸ਼ਟ ਮੰਨਣਾ ਸਭ ਨੇ ਸ੍ਰੀ ਭਗਵਾਨ, ਦੂਸਰ ਸੀਸ ਨਾ ਕੋਇ ਨਿਵਾਈਆ। ਜੋ ਆਦਿ ਜੁਗਾਦੀ ਕਾਹਨ, ਧੁਰ ਦਾ ਰਾਮ ਬੇਪ੍ਰਵਾਹੀਆ। ਜਿਸ ਨੂੰ ਪੈਗ਼ੰਬਰਾਂ ਮੰਨਿਆ ਅਮਾਮ, ਨੂਰ ਨੁਰਾਨਾ ਨੂਰ ਰੁਸ਼ਨਾਈਆ। ਜਿਸ ਨੂੰ ਝੁਕਦੇ ਜ਼ਿਮੀਂ ਅਸਮਾਨ, ਬ੍ਰਹਿਮੰਡ ਖੰਡ ਲਾਗਣ ਪਾਈਂਆ। ਵਿਸ਼ਨ ਬ੍ਰਹਮਾ ਸ਼ਿਵ ਮੰਗਦੇ ਦਾਨ, ਕਰੋੜ ਤੇਤੀਸਾ ਝੋਲੀਆਂ ਡਾਹੀਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਭੱਜਣ ਵਿਚ ਮੈਦਾਨ, ਜੁਗ ਚੌਕੜੀ ਆਪਣੀ ਕਾਰ ਕਮਾਈਆ। ਸੋ ਮਾਲਕ ਖ਼ਾਲਕ ਪ੍ਰਿਤਪਾਲਕ ਧੁਰ ਦਾ ਇਕ ਸੁਲਤਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਦਰ ਸਾਚਾ ਇਕ ਸੁਹਾਈਆ। ਸਦੀ ਚੌਧਵੀਂ ਕਹੇ ਮੇਰੇ ਅੰਦਰ ਆਵਾਜ਼ ਆਈ ਅਗੰਮੀ ਸਦ, ਛੰਦ ਸਾਹਿਬ ਦਿਤਾ ਸੁਣਾਈਆ। ਦੀਨ ਮਜ਼੍ਹਬ ਦੀ ਛਡਣੀ ਪਵੇ ਹੱਦ, ਸ਼ਰਅ ਵੰਡ ਨਾ ਕੋਇ ਵੰਡਾਈਆ। ਪੁਰਖ ਅਕਾਲ ਦੀ ਸਭ ਨੂੰ ਬਣਨਾ ਪਏ ਯਦ, ਦੂਸਰ ਨਜ਼ਰ ਕੋਇ ਨਾ ਆਈਆ। ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਰਹੇ ਨਾ ਕੋਇ ਅਲਗ, ਵਖਰਾ ਰਾਹ ਨਾ ਕੋਇ ਚਲਾਈਆ। ਮਿਹਰਵਾਨ ਮਹਿਬੂਬ ਖੇਲ ਕਰੇ ਵਿਚ ਜਗ, ਜਾਗਰਤ ਜੋਤ ਕਰ ਰੁਸ਼ਨਾਈਆ। ਤ੍ਰੈਗੁਣ ਮਾਇਆ ਬੁਝਾ ਕੇ ਅੱਗ, ਅਗਨੀ ਤਤ ਦਏ ਗਵਾਈਆ। ਸਾਚਾ ਹੁਜਰਾ ਸੁਹਾ ਕੇ ਹੱਕ, ਹੱਜ ਇਕੋ ਘਰ ਕਰਾਈਆ। ਇਕੋ ਦੱਸ ਦਵਾਰ ਮੰਦਰ ਮਠ, ਗੁਰੂਦਵਾਰ ਇਕ ਵਖਾਈਆ। ਜਿਥੇ ਅੰਮ੍ਰਿਤ ਝਿਰਨਾ ਰਸ ਲੈਣ ਚੱਟ, ਚੇਟਕ ਦੀਨ ਦੁਨੀ ਗਵਾਈਆ। ਨਿਰਮਲ ਜੋਤ ਜਗੇ ਲਟ ਲਟ, ਅੰਧ ਅਗਿਆਨ ਰਹੇ ਨਾ ਰਾਈਆ। ਸੋ ਖੇਲ ਕਰੇ ਪੁਰਖ ਸਮਰਥ, ਹਰਿ ਕਰਤਾ ਸ਼ਹਿਨਸ਼ਾਹੀਆ। ਸਾਚਾ ਮਾਰਗ ਦੇਵੇ ਦੱਸ, ਦਹਿ ਦਿਸ਼ਾ ਆਪ ਸਮਝਾਈਆ। ਸਦੀ ਚੌਧਵੀਂ ਕਹੇ ਕੋਈ ਕਿਸੇ ਨਾ ਵੱਸ, ਹੁਕਮ ਮਿਲੇ ਬੇਪ੍ਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਨੂਰ ਇਕ ਚਮਕਾਈਆ। ਸਦੀ ਚੌਧਵੀਂ ਕਹੇ ਮੇਰੇ ਅੰਤਰ ਆਇਆ ਧੁਰ ਪੈਗ਼ਾਮ, ਪੈਗ਼ੰਬਰਾਂ ਦਿਆਂ ਜਣਾਈਆ। ਵੇਖੋ ਖੇਲ ਅਗੰਮੜੇ ਅਮਾਮ, ਜੋ ਅਮਲਾਂ ਤੋਂ ਬਾਹਰ ਰਿਹਾ ਕਰਾਈਆ। ਸਭ ਦੀ ਬਦਲ ਦੇਵੇ ਕਲਾਮ, ਕਾਇਨਾਤ ਵੇਖ ਵਖਾਈਆ। ਤੁਸੀਂ ਪਿਛਲੇ ਦਿਸੋ ਗ਼ੁਲਾਮ, ਗ਼ੁਲਾਮੀ ਵਿਚ ਸੇਵ ਕਮਾਈਆ। ਤੁਹਾਡੇ ਹੁੰਦਿਆਂ ਚਾਰੋਂ ਕੁੰਟ ਵਧਿਆ ਹਰਾਮ, ਹਿਰਦਾ ਸਾਫ਼ ਨਾ ਕੋਇ ਬਣਾਈਆ। ਨੇਤਰ ਖੋਲ੍ਹੋ ਸਰਬ ਤਮਾਮ, ਲੋਚਣ ਨੈਣ ਅੱਖ ਉਠਾਈਆ। ਕਾਇਨਾਤ ਹੋਏ ਬਦਨਾਮ, ਬਦੀ ਘਰ ਘਰ ਨਜ਼ਰੀ ਆਈਆ। ਮੈਂ ਕਰਨ ਲੱਗਾ ਇੰਤਜ਼ਾਮ, ਹੁਕਮ ਧੁਰ ਦਾ ਇਕ ਸੁਣਾਈਆ। ਕੂੜੀ ਕਿਰਿਆ ਮੇਟ ਨਿਸ਼ਾਨ, ਨਿਸ਼ਾਨਾ ਧਰਮ ਦੇਣਾ ਝੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਫ਼ਰਮਾਨਾ ਇਕ ਸੁਣਾਈਆ।
❋
❋
ਸਦੀ ਚੌਧਵੀਂ ਕਹੇ ਮੇਰੇ ਅੰਦਰ ਵੱਜੀ ਸਤਾਰ, ਸੁੱਤਿਆਂ ਲਿਆ ਉਠਾਈਆ । ਹੁਕਮ ਦੇਵੇ ਹਰਿ ਨਿਰੰਕਾਰ, ਹਰਿ ਕਰਤਾ ਬੇਪ੍ਰਵਾਹੀਆ। ਫਿਰ ਕੇ ਵੇਖ ਜਗਤ ਸੰਸਾਰ, ਚਾਰੋਂ ਕੁੰਟ ਪੰਧ ਮੁਕਾਈਆ। ਆ ਕੇ ਦੱਸ ਸਰਬ ਇਜ਼ਹਾਰ, ਭੇਵ ਅਭੇਦਾ ਦੇਣਾ ਖੁਲ੍ਹਾਈਆ। ਕਵਣ ਸੱਯਦਾ ਕਰੇ ਨਿਮਸਕਾਰ, ਕਵਣ ਡੰਡਾਵਤ ਵਿਚ ਸੀਸ ਨਿਵਾਈਆ। ਕਵਣ ਭਰਿਆ ਵਿਚ ਹੰਕਾਰ, ਕਵਣ ਗ਼ਦਾਰ ਨਜ਼ਰੀ ਆਈਆ। ਕਵਣ ਬਿਰਹੋਂ ਵਿਚ ਰੋਵੇ ਜ਼ਾਰੋ ਜ਼ਾਰ, ਕਵਣ ਬੈਠਾ ਮੁਖ ਬਦਲਾਈਆ। ਕਵਣ ਨੇਤਰ ਨੈਣ ਰਿਹਾ ਉਘਾੜ, ਕਵਣ ਨੈਣ ਮੂੰਦ ਅੱਖ ਨਾ ਕੋਇ ਉਠਾਈਆ। ਕਵਣ ਕਹੇ ਮੁਹੱਬਤ ਵਾਲਾ ਯਾਰ, ਕਵਣ ਬੇਵਫ਼ਾ ਬਣ ਕੇ ਝਟ ਲੰਘਾਈਆ। ਕਵਣ ਤੱਕੇ ਨੂਰ ਉਜਿਆਰ, ਕਵਣ ਜਗਤ ਅੰਧਿਆਰ ਬੈਠਾ ਆਸਣ ਲਾਈਆ। ਕਵਣ ਕੂਕ ਕੂਕ ਕਰੇ ਪੁਕਾਰ, ਅੰਤਰ ਅੰਤਰ ਧਿਆਨ ਰਖਾਈਆ। ਸਦੀ ਚੌਧਵੀਂ ਸਭ ਦਾ ਵੇਖਣਾ ਹਾਲ, ਘਰ ਘਰ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਅੰਤ ਹਲ ਕਰੇ ਸਵਾਲ, ਜਵਾਬ ਸਹਿਜੇ ਦਏ ਵਖਾਈਆ।