੨੨ ਪੋਹ ਸ਼ਹਿਨਸ਼ਾਹੀ ਸੰਮਤ ੪ ਹਰਿ ਭਗਤ ਦਵਾਰ ਜੇਠੂਵਾਲ
ਸਤਿ ਪੁਰਖ ਨਿਰੰਜਣ ਦੀ ਧਾਰ ਪੂਰਨ, ਪੂਰਨ ਪੂਰਨ ਪੂਰਨ ਰੂਪ ਵਟਾਈਆ। ਹਰਿ ਪੁਰਖ ਨਿਰੰਜਣ ਦੀ ਧਾਰ ਪੂਰਨ, ਪੂਰਨ ਪੂਰਨ ਪੂਰਨ ਵਿਚ ਸਮਾਈਆ। ਆਦਿ ਨਿਰੰਜਣ ਦੀ ਧਾਰ ਪੂਰਨ, ਪੂਰਨ ਪੂਰਨ ਪੂਰਨ ਜੋਤ ਜੋਤ ਰੁਸ਼ਨਾਈਆ। ਏਕੰਕਾਰ ਦੀ ਧਾਰ ਪੂਰਨ, ਪੂਰਨ ਪੂਰਨ ਪੂਰਨ ਪੂਰ ਰਿਹਾ ਸਰਬ ਥਾਈਂਆ। ਅਬਿਨਾਸ਼ੀ ਕਰਤੇ ਦੀ ਧਾਰ ਪੂਰਨ, ਪੂਰਨ ਪੂਰਨ ਪੂਰਨ ਰਿਹਾ ਪ੍ਰਗਟਾਈਆ। ਸ੍ਰੀ ਭਗਵਾਨ ਦੀ ਧਾਰ
❋
❋
ਪੂਰਨ, ਪੂਰਨ ਪੂਰਨ ਪੂਰਨ ਖੇਲ ਵਖਾਈਆ। ਪਾਰਬ੍ਰਹਮ ਦੀ ਧਾਰ ਪੂਰਨ, ਪੂਰਨ ਪੂਰਨ ਪੂਰਨ ਪਰਮ ਪੁਰਖ ਵਡਿਆਈਆ। ਸ਼ਬਦ ਸੁਤ ਦੀ ਧਾਰ ਪੂਰਨ, ਪੂਰਨ ਪੂਰਨ ਪੂਰਨ ਸਤਿਗੁਰ ਇਕ ਅਖਵਾਈਆ। ਵਿਸ਼ਨ ਬ੍ਰਹਮਾ ਸ਼ਿਵ ਸਰਕਾਰ ਪੂਰਨ, ਪੂਰਨ ਪੂਰਨ ਪੂਰਨ ਹੁਕਮ ਇਕ ਵਰਤਾਈਆ। ਤ੍ਰੈਗੁਣ ਮਾਇਆ ਪੰਜ ਤਤ ਦਾ ਅਧਾਰ ਪੂਰਨ, ਪੂਰਨ ਪੂਰਨ ਪੂਰਨ ਖੇਲ ਖਿਲਾਈਆ। ਚਾਰ ਖਾਣੀ ਚਾਰ ਬਾਣੀ ਦਾ ਵਿਹਾਰ ਪੂਰਨ, ਪੂਰਨ ਪੂਰਨ ਪੂਰਨ ਕਲ ਵਰਤਾਈਆ। ਲੱਖ ਚੁਰਾਸੀ ਦਾ ਉਜਿਆਰ ਪੂਰਨ, ਪੂਰਨ ਪੂਰਨ ਪੂਰਨ ਹਰ ਘਟ ਨੂਰ ਜੋਤ ਰੁਸ਼ਨਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਦੀ ਧਾਰ ਪੂਰਨ, ਪੂਰਨ ਪੂਰਨ ਪੂਰਨ ਸਾਚੀ ਵੰਡ ਵੰਡਾਈਆ। ਅਵਤਾਰ ਪੈਗ਼ੰਬਰ ਗੁਰੂ ਪਿਆਰ ਪੂਰਨ, ਪੂਰਨ ਪੂਰਨ ਪੂਰਨ ਸਭ ਦਾ ਪਿਤਾ ਮਾਈਆ। ਨਿਰਗੁਣ ਸਰਗੁਣ ਅਗੰਮ ਅਥਾਹ ਪੂਰਨ, ਪੂਰਨ ਪੂਰਨ ਪੂਰਨ ਨਿਰਵੈਰ ਨਿਰਾਕਾਰ ਨਿਰੰਕਾਰ ਅਖਵਾਈਆ। ਆਦਿ ਜੁਗਾਦਿ ਜੁਗ ਚੌਕੜੀ ਧਾਰ ਪੂਰਨ, ਪੂਰਨ ਪੂਰਨ ਪੂਰਨ ਧਰਮ ਦੀ ਧਾਰ ਮੀਤ ਮੁਰਾਰ ਬੇਪ੍ਰਵਾਹੀਆ। ਵੇਦ ਪੁਰਾਨ ਸ਼ਾਸਤਰ ਸਿਮਰਤ ਗੀਤਾ ਗਿਆਨ ਅੰਜੀਲ ਕ਼ੁਰਾਨ ਪੂਰਨ, ਖਾਣੀ ਬਾਣੀ ਦੋ ਜਹਾਨੀ ਖੇਲ ਅਪਾਰ ਦ੍ਰਿੜਾਈਆ। ਆਦਿ ਅੰਤ ਕੰਤ ਭਗਵੰਤ ਪੂਰਨ, ਪੂਰਨ ਪੂਰਨ ਪੂਰਨ ਆਤਮ ਪਰਮਾਤਮ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਵਰ ਦਾਤਾ ਇਕ ਹੋ ਜਾਈਆ। ਸੋ ਪੁਰਖ ਨਿਰੰਜਣ ਸਤਿ ਧਾਰ ਪੂਰਨ, ਹਰਿ ਪੁਰਖ ਨਿਰੰਜਣ ਪੂਰਨ ਆਪ ਅਖਵਾਈਆ। ਆਦਿ ਨਿਰੰਜਣ ਨੂਰ ਉਜਿਆਰ ਪੂਰਨ, ਪੂਰਨ ਏਕੰਕਾਰ ਅਕਲ ਕਲ ਵਡਿਆਈਆ। ਅਬਿਨਾਸ਼ੀ ਕਰਤਾ ਨਿਰਾਕਾਰ ਪੂਰਨ, । ਸ੍ਰੀ ਭਗਵਾਨ ਪੂਰਨ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਪਾਰਬ੍ਰਹਮ ਸਰਬ ਪਸਾਰ ਪੂਰਨ, ਲਾਏ ਦੀਬਾਨ ਪੂਰਨ ਹੁਕਮ ਵਰਤਾਈਆ। ਨਿਮਸਕਾਰ ਗੁਰਦੇਵ ਸਵਾਮੀ ਪੂਰਨ, ਸੀਸ ਜਗਦੀਸ਼ ਪੂਰਨ ਸਰਬ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਵੱਡਾ ਵਡ ਵਡਿਆਈਆ। ਰਵ ਸਸ ਨੂਰ ਪ੍ਰਕਾਸ਼ ਪੂਰਨ, ਪੁਰੀ ਲੋਅ ਬ੍ਰਹਿਮੰਡ ਖੰਡ ਪੂਰਨ ਸੀਸ ਨਿਵਾਈਆ। ਦੇਵਤ ਸੁਰ ਗਣ ਗੰਧਰਬ ਪੂਰਨ, ਕਿੰਨਰ ਯਸ਼ਪ ਪੂਰਨ ਨਾਚ ਨਚਾਈਆ। ਦੇਵ ਮਵੱਕਲ ਧਾਰ ਪੂਰਨ, ਦੈਂਤ ਦਾਨਵ ਪੂਰਨ ਵੰਡ ਵੰਡਾਈਆ। ਕੱਛ ਮੱਛ ਜਲਹੋੜੇ ਸਾਗਰ ਸੰਸਾਰ ਪੂਰਨ, ਜਲ ਥਲ ਮਹੀਅਲ ਬਾਲੂ ਟਿੱਲੇ ਪੂਰਨ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਧੁਰ ਦਾ ਹੁਕਮ ਕਹੇ ਪ੍ਰਭ ਪੂਰਨ ਪੂਰਾ, ਪਰਮ ਪੁਰਖ ਵਡਿਆਈਆ। ਪ੍ਰਗਟ ਹੋਵੇ ਜੋਧਾ ਸੂਰਾ, ਮਹਾਂਬਲੀ ਅਖਵਾਈਆ। ਸਭ ਦਾ ਕੌਲ ਕਰੇ ਪੂਰਾ, ਪੁਰੀਆਂ ਲੋਆਂ ਵੇਖ ਵਖਾਈਆ। ਜੋਤੀ ਜੋਤ ਚਮਕਾ ਕੇ ਨੂਰਾ, ਅੰਧ ਅੰਧੇਰਾ ਦਏ ਮਿਟਾਈਆ। ਕਲਜੁਗ ਕੂੜੀ ਕਿਰਿਆ ਹੂੰਝ ਕੇ ਕੂੜਾ, ਸਤਿ ਸਚ ਲਏ ਉਪਜਾਈਆ। ਲਹਿਣਾ ਦੇਣਾ ਪੂਰਾ ਕਰਾਏ ਜੋ ਸੂਲੀ ਚੜ੍ਹਿਆ ਮਨਸੂਰਾ, ਮੁਸ਼ਕਲ ਹਲ ਕਰਾਈਆ। ਭਗਤ ਵਛਲ ਬਣ ਹਾਜ਼ਰ ਹਜ਼ੂਰਾ, ਹਰ ਹਿਰਦਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲਾ ਲਏ ਮਿਲਾਈਆ। ਹਾਏ, ਸਦੀ ਚੌਧਵੀਂ ਕਹੇ ਮੈਨੂੰ ਵੱਜੀ ਹੁੱਝ, ਹੁਜਰੇ ਵਾਲੇ ਦਿਤੀ ਲਗਾਈਆ। ਕਮਲੀਏ ਕਮਲਾਪਤਿ ਬੁੱਝ, ਕਵਲ ਨੈਣ ਵੇਖ ਵਖਾਈਆ। ਜਿਸ ਨੇ ਤੇਰੇ ਪਿਛੇ ਬਦਲਣਾ ਜੁਗ, ਜੁਗਾਂ ਪੰਧ ਮੁਕਾਈਆ। ਤੂੰ ਵੀ ਕਰ ਲੈ ਕੁਝ, ਆਪਣਾ ਬਲ ਧਰਾਈਆ। ਸਦੀ ਚੌਧਵੀਂ ਛੇਤੀ ਗਈ ਝੁਕ, ਨਿਉਂ ਕੇ ਸੀਸ ਨਿਵਾਈਆ।
❋
❋
ਮੇਰਾ ਪਿਛਲਾ ਯਾਰਾਨਾ ਗਿਆ ਮੁਕ, ਅੱਗੇ ਤੇਰਾ ਰਾਹ ਤਕਾਈਆ। ਮੈਨੂੰ ਖ਼ੁਸ਼ੀ ਹੋਈ ਸੁਣ ਕੇ ਤੇਰੀ ਤੁਕ, ਦੋ ਅੱਖਰ ਦਿਤੀ ਵਡਿਆਈਆ। ਜੁਗ ਜਨਮ ਦਿਆਂ ਵਿਛੜਿਆਂ ਲਿਆ ਚੁਕ, ਗੋਦੀ ਵਿਚ ਟਿਕਾਈਆ। ਮੈਂ ਬੋਲਣੋਂ ਹੋ ਗਈ ਚੁਪ, ਰਸਨਾ ਨਾ ਕੋਇ ਹਿਲਾਈਆ। ਪਿਤਾ ਵੇਖੇ ਆਪਣੇ ਪੁੱਤ, ਸਪੂਤੇ ਗੋਦ ਟਿਕਾਈਆ। ਮੈਂ ਚਲਣੋਂ ਗਈ ਰੁਕ, ਅੱਗੇ ਕ਼ਦਮ ਨਾ ਕੋਇ ਉਠਾਈਆ। ਫੇਰ ਹੱਥ ਮਾਰਿਆ ਆਪਣੀ ਕੁੱਖ, ਉਮਤ ਵਿਚੋਂ ਨਜ਼ਰ ਕੋਇ ਨਾ ਆਈਆ। ਮੈਨੂੰ ਇਹੋ ਵੱਡਾ ਦੁੱਖ, ਦੁਖੜੇ ਨਾਲ ਸੁਣਾਈਆ। ਪ੍ਰਭੂ ਵੇਖ ਮੇਰੀ ਖੁਲ੍ਹੀ ਗੁੱਤ, ਮੀਂਢੀ ਸੀਸ ਨਾ ਕੋਇ ਗੁੰਦਾਈਆ। ਆਹ ਪਈ ਹੁੱਕ, ਕੀ ਹੁਕਮ ਤੇਰਾ ਬੇਪ੍ਰਵਾਹੀਆ। ਹਾਏ ਏਥੇ ਕੁਝ ਗਿਆ ਠੁੱਕ, ਧੌਲ ਦਿਤੀ ਲਗਾਈਆ। ਮੈਨੂੰ ਮਾਰ ਕੇ ਦਿਤਾ ਸੁੱਟ, ਤੇਰੀ ਬੇਪ੍ਰਵਾਹੀਆ। ਮੈਨੂੰ ਰੋਂਦੀ ਨੂੰ ਕੌਣ ਕਰਾਵੇ ਚੁਪ, ਮੁਹੰਮਦ ਸੰਗ ਨਾ ਕੋਇ ਨਿਭਾਈਆ। ਸਾਰੇ ਗਏ ਰੁੱਠ, ਸੰਗ ਨਾ ਕੋਇ ਬਣਾਈਆ। ਖਾਣ ਨੂੰ ਦੇਂਦਾ ਨਹੀਂ ਕੋਈ ਟੁੱਕ, ਟੁਕੜੇ ਮੰਗਦੀ ਤੇਰੇ ਦਰ ਤੇ ਆਈਆ। ਸਚ ਪੁਛੇਂ ਦੁਨੀਆ ਨੂੰ ਸਰਦੀ ਤੇ ਮੈਨੂੰ ਲੱਗੇ ਧੁੱਪ, ਅੱਗ ਵਿਛੋੜੇ ਵਾਲੀ ਜਲਾਈਆ। ਚੌਦਾਂ ਤਬਕਾਂ ਭਾਰ ਕੀਤਾ ਰੁਖ਼, ਪਾਸਾ ਆਈ ਬਦਲਾਈਆ। ਧੰਨ ਭਾਗ ਜੇ ਤੂੰ ਕੋਝੀ ਕਮਲੀ ਨੂੰ ਲਿਆ ਪੁਛ, ਪਿਛਾ ਨਾ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਸਦੀ ਚੌਧਵੀਂ ਕਹੇ ਪ੍ਰਭੂ ਤੂੰ ਬਖ਼ਸ਼ੀ ਸਤ ਰੰਗ ਦੀ ਟੋਪੀ, ਸੋਹਣੀ ਸੀਸ ਸੁਹਾਈਆ। ਮੈਂ ਰਾਮ ਕ੍ਰਿਸ਼ਨ ਦੀ ਬਣੀ ਨਹੀਂ ਅੱਗੇ ਗੋਪੀ, ਸਖ਼ੀਆਂ ਵਿਚ ਮਿਲ ਨਾ ਮੰਗਲ ਗਾਈਆ। ਤੇੜ ਬੱਧੀ ਨਹੀਂ ਕੋਈ ਧੋਤੀ, ਅੰਗੀ ਸਾੜ੍ਹੀ ਅੰਗ ਨਾ ਕੋਇ ਛੁਹਾਈਆ। ਗੁਰ ਪੈਗ਼ੰਬਰਾਂ ਪਿਆਰ ਨਾਲ ਦਿੱਤੀ ਨਹੀਂ ਭੂਪੀ, ਭੂਪਾਂ ਦੇ ਭੂਪ ਦਿਤੇ ਤਜਾਈਆ। ਮੈਂ ਸਾਰਿਆਂ ਨਾਲ ਰਹੀ ਕਰੋਪੀ, ਅੱਖ ਨਾ ਕੋਇ ਮਿਲਾਈਆ। ਜਿਹੜੇ ਤੇਰੇ ਨਾਮ ਦੀ ਪੜ੍ਹਦੇ ਪੋਥੀ, ਨਿਤ ਉਠ ਕੇ ਸੀਸ ਨਿਵਾਈਆ। ਜਗਦੇ ਤੇਰੀ ਧਾਰ ਜੋਤੀ, ਤਨ ਵਜੂਦ ਰੁਸ਼ਨਾਈਆ। ਨਾਮ ਮਾਲਾ ਲੱਭਦੇ ਮਾਣਕ ਮੋਤੀ, ਭੱਜਣ ਵਾਹੋ ਦਾਹੀਆ। ਮੈਂ ਚਾਰ ਜੁਗ ਪਈ ਰਹੀ ਸੋਚੀ, ਮਤਾ ਆਪਣੇ ਅੰਦਰ ਪਕਾਈਆ । ਜਿਹੜੇ ਪ੍ਰਭ ਤੋਂ ਭਿਛਿਆ ਮੰਗਦੇ ਰੋਟੀ, ਖ਼ਾਲੀ ਝੋਲੀਆਂ ਅੱਗੇ ਡਾਹੀਆ। ਇਨ੍ਹਾਂ ਦੀ ਆਪਣੀ ਪੂਰੀ ਨਹੀਂ ਹੁੰਦੀ ਰੋਜ਼ੀ, ਕੀ ਅੱਗੇ ਦੇਣ ਵਰਤਾਈਆ। ਮੈਂ ਕਿਹਾ ਜਦ ਮਿਲਣਾ ਤੇ ਮਿਲਣਾ ਪ੍ਰੀਤਮ ਚੋਜੀ, ਜੋ ਚਾਰ ਜੁਗ ਦਾ ਵਖਰਾ ਹੋਵੇ ਮਾਹੀਆ। ਓਸ ਦੀ ਬਹਵਾਂ ਗੋਦੀ, ਜੋ ਗੋਦਾਵਰੀ ਵਾਲੇ ਨੂੰ ਗੋਦ ਬਹਾਈਆ। ਫੇਰ ਛੱਡ ਜਾਏ ਬੇਦੀ ਸੋਢੀ, ਸੁਧਾਸਰ ਨਾ ਕੋਇ ਨਹਾਈਆ। ਜੇ ਕੋਈ ਜਨਮ ਕਰਮ ਦਾ ਦਵਾਰੇ ਆ ਜਾਏ ਰੋਗੀ, ਕਰਮਾਂ ਦਾ ਗੇੜ ਮੁਕਾਈਆ। ਮੈਂ ਹੋਵਾਂ ਓਸੇ ਜੋਗੀ, ਜਗਤ ਜੁਗੀਸ਼ਰਾਂ ਨਾਲੋਂ ਪੱਲੂ ਲਵਾਂ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੇ ਘਰ ਵਸਾਈਆ। ਸਦੀ ਚੌਧਵੀਂ ਕਹੇ ਸਤਿ ਦੀ ਚਲਣੀ ਧਾਰ, ਧਰਨੀ ਧਵਲ ਵਡਿਆਈਆ। ਪੂਰਨ ਨੇ ਪੂਰਾ ਕਰਨਾ ਵਿਹਾਰ, ਪੂਰਨ ਆਪਣਾ ਹੁਕਮ ਵਰਤਾਈਆ। ਬਣ ਕੇ ਖ਼ੁਦ ਮੁਖ਼ਤਿਆਰ, ਫ਼ੈਸਲੇ ਧੁਰ ਦੇ ਦਏ ਜਣਾਈਆ। ਧਰਮ ਦੀ ਬਣਾ ਕੇ ਸਰਕਾਰ, ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਚ ਵਿਚੋਂ ਪ੍ਰਗਟਾਈਆ। ਸਦੀ ਚੌਧਵੀਂ ਕਹੇ ਮੈਂ ਹੋਕਾ ਦੇ ਕੇ ਕਹਿਣਾ ਪੂਰਨ ਸਤਿਗੁਰ ਪੂਰਾ, ਪਰਮ ਪੁਰਖ ਵਡਿਆਈਆ। ਜਿਸ ਲੇਖੇ ਲੌਣਾ ਚਾਰ ਖਾਣੀ ਦਾ ਤੋਤਾ ਘੁੱਗੀ ਕਤੂਰਾ, ਮੋਰ ਕਊਆ ਨਾਲ ਮਿਲਾਈਆ। ਜਨ ਭਗਤਾਂ
❋
❋
ਦੇ ਕੇ ਮਸਤਕ ਧੂੜਾ, ਟਿੱਕੇ ਖ਼ਾਕ ਰਮਾਈਆ। ਆਪਣੀ ਹੱਥੀਂ ਪਹਿਨ ਕੇ ਰੰਗਲਾ ਚੂੜਾ, ਗੁਰਮੁਖ ਸੁਹਾਗੀ ਦਏ ਬਣਾਈਆ। ਸਭ ਦਾ ਲੇਖਾ ਸਭ ਦਾ ਕਰਮ ਸਭ ਦਾ ਜਨਮ ਜਾਣ ਨਾ ਦੇਵੇ ਅਧੂਰਾ, ਭੁਲੇਖੇ ਵਿਚੋਂ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਟੋਪੀ ਕਹੇ ਹਿਲਣੇ ਸ਼ੁਰੂ ਹੋ ਗਏ ਟੋਪ, ਸ਼ਾਹ ਸੁਲਤਾਨ ਦੇਣੇ ਹਿਲਾਈਆ। ਖੇਲ ਕਰੇ ਧੁਰ ਦਾ ਪੋਪ, ਆਪਣਾ ਹੁਕਮ ਵਰਤਾਈਆ। ਪੁਰਖ ਅਕਾਲ ਨੇ ਸਭ ਕੁਛ ਪੂਰਨ ਨੂੰ ਦਿਤਾ ਸੌਂਪ, ਬਾਕੀ ਅਵਰ ਨਾ ਕੋਇ ਰਖਾਈਆ। ਨਾਮ ਦੀ ਦਾਤ ਬਖ਼ਸ਼ ਕੇ ਓਹ ਅਗੰਮੀ ਤੋਪ, ਜੋ ਤੋਪ ਤੁਖ਼ਮ ਤਾਅਸੀਰ ਦੁਨੀ ਦੀ ਦਏ ਬਦਲਾਈਆ। ਛੱਬੀ ਪੋਹ ਰਾਤ ਦੇ ਡੇਢ ਵਜੇ ਗੁਰਮੁਖ ਸਿਹਾਂ ਛੇਤੀ ਨਾਲ ਗਲ ਵਿਚ ਪਵਾ ਦੇਵੀਂ ਹਾਫ਼ ਕੋਟ, ਕੋਟਾਂ ਵਾਲਿਆਂ ਵੇਖ ਵਖਾਈਆ। ਜਿਸ ਵੇਲੇ ਸਦੀ ਚੌਧਵੀਂ ਦੀ ਗੋਲੀ ਦੇ ਸਿਰ ਵਿਚ ਲੱਗੀ ਚੋਟ, ਚਾਰ ਕੁੰਟ ਹਿਲਾਈਆ। ਪੰਜਾਂ ਗੁਰਸਿਖਾਂ ਨੇ ਖੋਟੇ ਰੁਪਈਏ ਕੱਢ ਕੇ ਉਤੋਂ ਦੀ ਸੁਟਣੀ ਸੋਟ, ਮੁਖੋਂ ਕਹਿਣਾ ਖੋਟਿਆਂ ਖਰੇ ਦੇ ਬਣਾਈਆ। ਫੇਰ ਸਤਿਗੁਰ ਕਹੇ ਭਗਤੋ ਤੁਹਾਡੇ ਨਾਲੋਂ ਨਹੀਂ ਹੋਣੀ ਛੋਟ, ਛੁੱਟੇ ਜਗਤ ਲੋਕਾਈਆ। ਤੁਸੀਂ ਥੋੜ੍ਹੇ ਪ੍ਰਭ ਨੂੰ ਦੋ ਜਹਾਨ ਨਾਲੋਂ ਬਹੁਤ, ਜੋ ਮੈਦਾਨ ਵਿਚ ਸਮਾਜ ਗਏ ਤਜਾਈਆ। ਤੁਹਾਡਾ ਇਸ਼ਟ ਇਕ ਨਿਰਮਲ ਜੋਤ, ਦੂਜੇ ਸਿਰ ਨਾ ਕਦੇ ਨਿਵਾਈਆ। ਜਿਹੜਾ ਮਾਲਕ ਤੁਹਾਡਾ ਕਦੇ ਨਾ ਹੋਵੇ ਫ਼ੌਤ, ਮਰ ਕੇ ਆਪਣਾ ਆਪ ਗਵਾਈਆ। ਸਤਿਗੁਰ ਪੂਰਨ ਦਰਸ਼ਨ ਮੰਗੋ ਰੋਜ਼, ਬਿਨਾ ਰੋਜ਼ੇ ਨਿਮਾਜ਼ ਤੋਂ ਘਰ ਘਰ ਦਰਸ਼ਨ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਸਦੀ ਚੌਧਵੀਂ ਕਹੇ ਹੁਣ ਪੂਰਨ ਬੰਦਿਆਂ ਵਰਗਾ ਨਹੀਂ ਰਹਿਣਾ ਬੰਦਾ, ਬੰਦਗੀ ਵਾਲਿਓ ਦਿਆਂ ਜਣਾਈਆ। ਇਹਦਾ ਮਨੁੱਸ਼ਾਂ ਵਾਲਾ ਨਹੀਂ ਰਹਿਣਾ ਧੰਦਾ, ਵੇਸ ਜਾਣਾ ਬਦਲਾਈਆ। ਕਿਸੇ ਨਹੀਂ ਸਮਝਣਾ ਚੰਗਾ ਕਿ ਮੰਦਾ, ਚੰਗਾ ਮੰਦਾ ਆਪਣੇ ਵਿਚ ਛੁਪਾਈਆ। ਯਾਦ ਰੱਖਿਓ ਛੱਬੀ ਪੋਹ ਨੂੰ ਗੁਰਸਿਖ ਸੀਸ ਉਤੇ ਵਾਰੀ ਵਾਰੀ ਝਲੌਂਦੇ ਰਹਿਣ ਸੱਤ ਰੰਗ ਦਾ ਝੰਡਾ, ਉਪਰ ਉਪਰ ਘੁੰਮਾਈਆ। ਸੇਵਾਦਾਰ ਅੰਦਰ ਯਾਦ ਕਰਦਾ ਰਹੇ ਬਿਨਾ ਦੰਦਾਂ, ਰਸਨਾ ਜਿਹਵਾ ਨਾ ਕੋਇ ਹਿਲਾਈਆ। ਇਕ ਗੱਲ ਯਾਦ ਰੱਖਿਓ ਪਲੰਘ ਦੇ ਉਤੇ ਜ਼ਰੂਰ ਇਕ ਨਵਾਂ ਰੱਖਣਾ ਕੰਘਾ, ਖ਼ੁਸ਼ੀ ਨਾਲ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਵਖਾਈਆ। ਸਦੀ ਚੌਧਵੀਂ ਕਹੇ ਜਨ ਭਗਤੋ ਮੈਂ ਬਣ ਜਾਣਾ ਮੁਸ਼ਟੰਡੀ, ਸ਼ਰਾਰਤਨ ਰੂਪ ਵਟਾਈਆ। ਫਿਰਨਾ ਵਿੰਗੀ ਟੇਢੀ ਡੰਡੀ, ਭੱਜਾਂ ਚਾਈਂ ਚਾਈਂਆ। ਤੁਹਾਡੇ ਬੈਠਿਆਂ ਵਿਚ ਪਾਵਾਂ ਭੰਡੀ, ਸਾਰੇ ਦਿਆਂ ਹਿਲਾਈਆ। ਜਿਨ੍ਹਾਂ ਦੇ ਕੋਲ ਛਾਪੀ ਹੋਵੇ ਜੰਡੀ, ਓਹ ਖਲੋ ਕੇ ਅੱਗੇ ਦੇਣ ਵਖਾਈਆ। ਮੁਖੋਂ ਕਹਿਣ ਕਮਲੀਏ ਤੂੰ ਸੁਹਾਗਣ ਕਿ ਰੰਡੀ, ਸਾਨੂੰ ਦੇ ਦ੍ਰਿੜਾਈਆ। ਸਦੀ ਚੌਧਵੀਂ ਕਹੇ ਮੈਂ ਕਹਾਂ ਜਨ ਭਗਤੋ ਪ੍ਰਭ ਦੇ ਮਿਲਣ ਤੋਂ ਬਿਨਾ ਹੋ ਗਈ ਅੰਧੀ, ਰਾਹ ਖਹਿੜਾ ਨਜ਼ਰ ਨਾ ਆਈਆ। ਤੁਸੀਂ ਕਹਿਓ ਅਸੀਂ ਤੇਰੇ ਸੰਗੀ, ਚਲ ਸਹਿਜੇ ਦਈਏ ਮਿਲਾਈਆ। ਓਥੇ ਕੋਈ ਨਹੀਂ ਪਾਬੰਦੀ, ਅੱਗੇ ਹੋ ਨਾ ਕੋਇ ਅਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਸਦੀ ਚੌਧਵੀਂ ਕਹੇ ਮੁਹੰਮਦ ਹੌਲੀ ਹੌਲੀ ਦੇਵੇ ਇਸ਼ਾਰੇ, ਚਾਰੇ ਕੰਨੀਆਂ ਰਿਹਾ ਹਿਲਾਈਆ। ਨਈਆ ਪਹੁੰਚੀ ਓਸ ਕਿਨਾਰੇ, ਜਿਸ ਦੀ ਆਸਾ ਗਈ ਤਕਾਈਆ। ਮੇਰੇ ਪੂਰੇ ਹੋਏ ਦਿਹਾੜੇ, ਖ਼ਿਦਮਤ ਲਈ ਕਮਾਈਆ। ਹੁਣ ਪ੍ਰਭ ਦੇ ਅੱਗੇ ਹਾੜੇ, ਮਿੰਨਤਾਂ
❋
❋
ਵਿਚ ਸੀਸ ਨਿਵਾਈਆ। ਜਿਸ ਨੂੰ ਚਾਹੇ ਓਸੇ ਨੂੰ ਬੇੜੇ ਚਾੜ੍ਹੇ, ਸਾਡੇ ਹੱਥ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਕਰਾਏ ਆਪਣੀ ਕਾਰੇ, ਕਰਨੀ ਕਰ ਕਰ ਵੇਖ ਵਖਾਈਆ।
੨੪ ਪੋਹ ਸ਼ਹਿਨਸ਼ਾਹੀ ਸੰਮਤ ੪ ਹਰਿ ਭਗਤ ਦਵਾਰ ਜੇਠੂਵਾਲ
ਸਦੀ ਚੌਧਵੀਂ ਕਹੇ ਮੈਂ ਅੱਜ ਨਹੀਂ ਸੌਣਾ, ਸੁੱਤਿਆਂ ਲਵਾਂ ਜਗਾਈਆ। ਦੋ ਜਹਾਨਾਂ ਧੁਰ ਦਾ ਰਾਗ ਸੁਣੌਣਾ, ਸ਼ਬਦ ਅਗੰਮ ਅਥਾਹੀਆ। ਗੁਰ ਅਵਤਾਰ ਪੈਗ਼ੰਬਰ ਹਿਲੌਣਾ, ਸਵਾਧਾਨ ਦੇਣਾ ਕਰਾਈਆ। ਅਗੰਮ ਇਸ਼ਾਰੇ ਨਾਲ ਦ੍ਰਿੜੌਣਾ, ਸਹਿਜ ਸਹਿਜ ਜਣਾਈਆ। ਉਠੋ ਪੁਰਖ ਅਕਾਲ ਜਿਸ ਦਰਸ਼ਨ ਪੌਣਾ, ਸਚਖੰਡ ਨਿਵਾਸੀ ਦਿਆਂ ਮਿਲਾਈਆ। ਜਿਸ ਨੇ ਸਭ ਦਾ ਲੇਖ ਮੁਕੌਣਾ, ਬਚਿਆ ਕੋਇ ਰਹਿਣ ਨਾ ਪਾਈਆ। ਸਭ ਦਾ ਬਸਤਾ ਫੋਲ ਵਖੌਣਾ, ਵਰਕਾ ਵਰਕਾ ਲਏ ਉਲਟਾਈਆ। ਧੁਰ ਦਾ ਹੁਕਮ ਇਕ ਜਣੌਣਾ, ਮਹੀਨਾ ਜਨਵਰੀ ਦਏ ਗਵਾਹੀਆ। ਯਸੂ ਤੇਰਾ ਲੇਖ ਵਖੌਣਾ, ਜੋ ਅੰਤ ਵਾਰ ਆਸ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਕਰਤਾ ਵੇਸ ਵਟਾਈਆ। ਸਦੀ ਚੌਧਵੀਂ ਕਹੇ ਮੈਂ ਛੱਡੀ ਆਲਸ ਨਿੰਦਰਾ, ਗ਼ਫ਼ਲਤ ਦਿਤੀ ਗਵਾਈਆ। ਜਗਤ ਧਾਰ ਮਾਰ ਕੇ ਜਿੰਦਰਾ, ਬੰਦ ਕਵਾੜ ਕਰਾਈਆ। ਖ਼ਬਰ ਦੇਣੀ ਜਾ ਕੇ ਇੰਦਰਾ, ਸੁਰਪਤ ਲੈਣਾ ਹਿਲਾਈਆ। ਡੰਕ ਵਜੌਣਾ ਕਿੰਗਰਾ ਕਿੰਗਰਾ, ਮਰਦੰਗ ਨਾਮ ਸੁਣਾਈਆ। ਫਿਰ ਕਹਿਣਾ ਕਾਹਨਾ ਵੇਖ ਆਪਣੀ ਬਿੰਦਰਾ, ਮਥਰਾ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਹੁਕਮ ਵਰਤਾਈਆ। ਸਦੀ ਚੌਧਵੀਂ ਕਹੇ ਮੈਂ ਛੱਡ ਦੇਣਾ ਜਗਤ ਦਲਿਦ੍ਰ ਆਲਸ, ਅਸਲ ਦਿਆਂ ਜਣਾਈਆ। ਜਨ ਭਗਤਾਂ ਮਾਰਗ ਦੱਸਣਾ ਖ਼ਾਲਸ, ਜੋ ਖ਼ਾਲਸ ਗੋਬਿੰਦ ਵਿਚ ਪ੍ਰਗਟਾਈਆ। ਜਿਸ ਦੀ ਸਾਰੇ ਕਰ ਕੇ ਗਏ ਲਾਲਸ, ਲਾਲਨ ਰਾਹ ਤਕਾਈਆ। ਓਹ ਸਭ ਦੀ ਅੰਤਮ ਲਾਹਵੇ ਕਾਲਖ, ਟਿੱਕੇ ਮਜ਼੍ਹਬਾਂ ਦੂਰ ਕਰਾਈਆ। ਜਨ ਭਗਤਾਂ ਬਣਾ ਆਪਣੇ ਬਾਲਕ, ਹਰਿਜਨ ਗੋਦ ਟਿਕਾਈਆ। ਮਿਹਰਵਾਨ ਹੋ ਵਡ ਖ਼ਾਲਕ, ਮਖ਼ਲੂਕ ਖੋਜ ਖੁਜਾਈਆ। ਦੀਨ ਦੁਨੀ ਦੀ ਵੇਖੇ ਹਾਲਤ, ਘਟ ਅੰਦਰ ਫੋਲ ਫੁਲਾਈਆ। ਧਰਮ ਦਵਾਰ ਦੀ ਕਰੇ ਅਦਾਲਤ, ਇਨਸਾਫ਼ ਇਕੋ ਇਕ ਸਮਝਾਈਆ। ਮਨ ਕਲਪਣਾ ਕੂੜ ਮੇਟ ਜਹਾਲਤ, ਸਤਿ ਧਰਮ ਇਕ ਸਮਝਾਈਆ। ਪ੍ਰਭ ਦਾ ਨਾਮ ਅਗੰਮ ਨਿਆਮਤ, ਬਾਹਰੋਂ ਹੱਥ ਕਿਸੇ ਨਾ ਆਈਆ। ਮਾਲਕ ਓਹ ਜੋ ਰਹੇ ਸਹੀ ਸਲਾਮਤ, ਜਨਮ ਮਰਨ ਵਿਚ ਨਾ ਆਈਆ। ਜਿਸ ਦੀ ਯਾਦ ਵਿਚ ਮੁਹੰਮਦ ਮੰਗੀ ਕਿਆਮਤ, ਕਿਆਮਗਾਹ ਵਲ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਸਦੀ ਚੌਧਵੀਂ ਕਹੇ ਇਕ ਫ਼ਾਤਮਾ ਲਾਇਆ ਨਾਅਰਾ, ਜ਼ਾਏ ਜ਼ਾਏ ਜ਼ਾਏ ਕਰ ਸੁਣਾਈਆ। ਅੰਦਰ ਖ਼ਿਜ਼ਾਂ ਹੋਈ ਬਹਾਰਾ, ਬਸੰਤ ਰੁਤ ਬਦਲਾਈਆ। ਜੂਹ ਦਿਸੀ ਉਜਾੜਾ, ਬਾਲੂ ਰੇਤ ਤਪਾਈਆ। ਲੱਗੀ ਅੱਗ ਨਾੜਾ, ਅਗਨੀ ਰਹੀ ਜਲਾਈਆ। ਫੇਰ ਕੱਢਿਆ ਹਾੜਾ, ਰੋ ਕੇ ਦਿਤਾ ਸੁਣਾਈਆ। ਤੇਰਾ ਖੇਲ ਅਪਾਰਾ, ਤੇਰੀ ਬੇਪ੍ਰਵਾਹੀਆ।
❋
❋
ਤੇਰਾ ਨੂਰ ਮੁਹੰਮਦੀ ਦੁਲਾਰਾ, ਚਾਰ ਯਾਰਾਂ ਨਾਲ ਵਡਿਆਈਆ। ਤੇਰਾ ਵੇਖਿਆ ਅਗੰਮ ਚਮਤਕਾਰਾ, ਜਲਵਾ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਖੇਲ ਵਖਾਈਆ। ਸਦੀ ਚੌਧਵੀਂ ਕਹੇ ਫ਼ਾਤਮਾ ਨੇਤਰ ਵਗਿਆ ਨੀਰ, ਨੈਣ ਨੈਣ ਛਲਕਾਈਆ। ਹੱਥ ਨਾਲ ਖਿੱਚਦੀ ਗਈ ਲਕੀਰ, ਜ਼ਮੀਨ ਉਤੋਂ ਅਸਮਾਨ ਵਲ ਉਠਾਈਆ। ਮੱਥੇ ਕੋਲ ਉਂਗਲ ਲਿਆ ਕੇ ਕਹੇ ਬਦਲ ਦੇ ਤਕ਼ਦੀਰ, ਤਦਬੀਰ ਤੇਰੇ ਹੱਥ ਨਜ਼ਰੀ ਆਈਆ। ਅੱਗੋਂ ਹੁਕਮ ਮਿਲਿਆ ਅਖ਼ੀਰ, ਆਖ਼ਰ ਦਿਤਾ ਸੁਣਾਈਆ। ਜਦ ਆਵਾਂ ਤਾਂ ਸ਼ਰਅ ਦੀ ਤੋੜਾਂ ਜ਼ੰਜੀਰ, ਸ਼ਰੀਅਤ ਡੇਰਾ ਢਾਹੀਆ। ਫ਼ਾਤਮਾ ਮੇਰਾ ਫ਼ਾਤਿਆ ਪੜ੍ਹਨ ਵਾਲਾ ਨਾ ਹੋਵੇ ਸਰੀਰ, ਮੁਰਦਾ ਗੋਰ ਨਾ ਕੋਇ ਦਬਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਜਣਾਈਆ। ਸਦੀ ਚੌਧਵੀਂ ਕਹੇ ਫ਼ਾਤਮਾ ਹੱਥ ਰੱਖਿਆ ਉਤੇ ਮੱਥੇ, ਸਹਿਜ ਨਾਲ ਦਬਾਈਆ। ਪਰਵਰਦਿਗਾਰ ਕਿਹੜੀ ਧਾਰ ਵਸੇਂ, ਸਚ ਦੇ ਜਣਾਈਆ। ਕਵਣ ਗ੍ਰਹਿ ਹੱਸੇਂ, ਹਸਤੀ ਇਕ ਪ੍ਰਗਟਾਈਆ। ਕਵਣ ਕੂਟੇ ਨੱਸੇਂ, ਭੱਜੇ ਚਾਈਂ ਚਾਈਂਆ। ਕਵਣ ਰੰਗ ਰੱਤੇਂ, ਆਪਣਾ ਰੰਗ ਰੰਗਾਈਆ। ਕਿਹੜੇ ਵਤਨ ਵੱਤੇਂ, ਆਪਣਾ ਫੇਰਾ ਪਾਈਆ। ਪਰਵਰਦਿਗਾਰ ਕਿਹਾ ਜਿਥੇ ਖਾਣੇ ਪੈਣ ਨਾ ਭੱਤੇ, ਨਿਆਜ਼ਾਂ ਲੋੜ ਰਹੇ ਨਾ ਰਾਈਆ। ਓਹ ਗ੍ਰਹਿ ਮੇਰੇ ਅੱਛੇ, ਜਿਥੇ ਆਪਣਾ ਡੇਰਾ ਲਾਈਆ। ਜਾ ਉਠ ਵਖਾਵਾਂ ਤੇਰੇ ਅੱਖੇ, ਅੱਖ ਇਕ ਖੁਲ੍ਹਾਈਆ। ਜਾਂ ਤੱਕਿਆ ਵੇਖਿਆ ਖੇਲ ਸਮਰਥੇ, ਹਰਿ ਕਰਤਾ ਕਾਰ ਕਮਾਈਆ। ਗੁਰ ਅਵਤਾਰ ਪੈਗ਼ੰਬਰ ਸਾਰੇ ਕਹਿਣ ਜਿਉਂ ਭਾਵੇ ਤਿਉਂ ਰੱਖੇ, ਸਾਡੀ ਚਲੇ ਨਾ ਕੋਇ ਚਤੁਰਾਈਆ। ਬਿਨ ਤੇਰੀ ਕਿਰਪਾ ਮੂਲ ਨਾ ਹੋਈਏ ਸੱਚੇ, ਸਚ ਨਜ਼ਰ ਕੋਇ ਨਾ ਆਈਆ। ਅਸੀਂ ਗੁਰ ਅਵਤਾਰ ਪੈਗ਼ੰਬਰ ਮਾਟੀ ਦੇ ਭਾਂਡੇ ਕੱਚੇ, ਤਨ ਵਜੂਦ ਆਏ ਤਜਾਈਆ। ਹੁਣ ਤੇਰੇ ਦਵਾਰੇ ਵਸੇ, ਦਰਗਾਹ ਬਹਿ ਕੇ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਦ੍ਰਿੜਾਈਆ। ਸਦੀ ਚੌਧਵੀਂ ਕਹੇ ਫ਼ਾਤਮਾ ਖੇਲ ਅਗੰਮੀ ਦਿਖੀ, ਦੀਦ ਹੋਈ ਰੁਸ਼ਨਾਈਆ। ਅੰਦਰ ਪਈ ਖਿੱਚੀ, ਧਿਆਨ ਲਿਆ ਲਗਾਈਆ। ਹੁਕਮ ਮਿਲਿਆ ਪਰਵਰਦਿਗਾਰ ਦੀ ਵੇਖ ਸਿੱਖੀ, ਪੁਰਖ ਅਕਾਲ ਆਪ ਬਣਾਈਆ। ਜਿਸ ਦੀ ਧਾਰ ਸਭ ਤੋਂ ਤਿੱਖੀ, ਖੰਡਾ ਖੜਗ ਨਾ ਕੋਇ ਵਡਿਆਈਆ। ਫ਼ਾਤਮਾ ਤੇਰੇ ਨਾਲੋਂ ਵਡਿਆਈ ਮਿਲਣੀ ਓਨ੍ਹਾਂ ਬੀਬੀਆਂ ਇੱਕੀ, ਜੋ ਇੱਕੀ ਇਕੋ ਨਾਲ ਪਾਈਆ। ਓਨ੍ਹਾਂ ਦੇ ਕੋਲ ਤੂੰ ਮੇਰਾ ਮੈਂ ਤੇਰਾ ਸੋਹੰ ਧਾਰ ਦੀ ਲਿਖੀ ਹੋਵੇ ਚਿੱਠੀ, ਚਿੱਠੀ ਰਸੈਣ ਹੱਕ ਨਾ ਕੋਇ ਵਖਾਈਆ। ਪਹਿਲੋਂ ਰਵਿਦਾਸ ਚਮਾਰੇ ਹੋਵੇ ਡਿੱਠੀ, ਦੂਜਾ ਨੇਤਰ ਨਾ ਕੋਇ ਤਕਾਈਆ। ਹਾਹੇ ਉਤੇ ਟਿੱਪੀ, ਉਤੇ ਹੋਰ ਲਗਾਉਣੀ ਟਿੱਪੀ, ਦੋਹਰੀ ਧਾਰ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੇਵਣਹਾਰ ਸਰਨਾਈਆ। ਸਦੀ ਚੌਧਵੀਂ ਕਹੇ ਇੱਕੀਆਂ ਇਕੋ ਮੰਨਣਾ ਪੁਰਖ ਅਕਾਲ, ਦੂਜਾ ਇਸ਼ਟ ਨਾ ਕੋਇ ਮਨਾਈਆ। ਭਾਵੇਂ ਤਜਣਾ ਪਏ ਘਰ ਬਾਰ ਗੋਦੀ ਦਾ ਲਾਲ, ਜਗਤ ਮਾਣ ਵਡਿਆਈਆ। ਭਾਵੇਂ ਰਹਿਣਾ ਪਵੇ ਗ਼ਰੀਬੀ ਵਿਚ ਕੰਗਾਲ, ਭੁੱਖਿਆਂ ਝਟ ਲੰਘਾਈਆ। ਭਾਵੇਂ ਸਤਿਗੁਰ ਪਿਛੇ ਹੋਣਾ ਪਏ ਬੇਹਾਲ, ਲੋਕ ਲੱਜਿਆ ਜਗਤ ਮਿਟਾਈਆ। ਫ਼ਾਤਮਾ ਹੱਸ ਕੇ ਕੀਤਾ ਸਵਾਲ, ਸਹਿਜ ਨਾਲ ਸੁਣਾਈਆ। ਕੀ ਇਹੋ ਜੇਹੀ ਘਾਲਣ ਲੈਣ ਘਾਲ, ਆਪਣਾ ਬਲ ਪ੍ਰਗਟਾਈਆ। ਸ਼ਬਦ ਅਗੰਮੀ ਕਿਹਾ ਤੈਨੂੰ ਸਹਿਜ ਦਿਆਂ ਵਖਾਲ, ਇਹ ਮੇਰੀ ਵਡਿਆਈਆ। ਫ਼ਾਤਮਾ ਕਿਹਾ ਕਿਸ ਬਿਧ ਲਵਾਂ ਭਾਲ,
❋
❋
ਭੇਵ ਦੇਣਾ ਖੁਲ੍ਹਾਈਆ। ਸਤਿਗੁਰ ਸ਼ਬਦ ਕਿਹਾ ਜਿਸ ਵੇਲੇ ਸਦੀ ਚੌਧਵੀਂ ਸਭ ਦਾ ਹੋਣ ਲੱਗਾ ਜ਼ਵਾਲ, ਜ਼ਾਵੀਆ ਮਜ਼੍ਹਬ ਰਹਿਣ ਨਾ ਪਾਈਆ। ਦੀਨ ਦੁਨੀ ਪ੍ਰਭ ਕਰਨ ਆਵੇ ਬਹਾਲ, ਬੰਧਨ ਸ਼ਰਅ ਵਾਲੇ ਤੁੜਾਈਆ। ਓਸ ਵੇਲੇ ਕਿਰਪਾ ਕਰੇ ਦੀਨ ਦਿਆਲ, ਦਇਆਨਿਧ ਦਇਆ ਕਮਾਈਆ। ਜਨ ਭਗਤ ਸੁਹੇਲੇ ਲਏ ਉਠਾਲ, ਲੱਖ ਚੁਰਾਸੀ ਵਿਚੋਂ ਖੋਜ ਖੁਜਾਈਆ। ਓਹ ਧੁਰ ਦੇ ਹੋਵਣ ਲਾਲ, ਗੁਰਮੁਖ ਗੁਰ ਗੁਰ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਹਿਜੇ ਤੈਨੂੰ ਦਏ ਵਖਾਲ, ਅਨਡਿੱਠ ਹੋ ਕੇ ਆਪਣੀ ਖੇਲ ਖਿਲਾਈਆ। ਮੁਹੰਮਦ ਨੇ ਕਿਹਾ ਪ੍ਰਭੂ ਖ਼ੁਦਾ ਤੇਰਾ ਕਿਥੇ ਕਿਆਮ, ਕਿਆਮਗਾਹ ਦੇ ਜਣਾਈਆ। ਖ਼ੁਦਾ ਨੇ ਕਿਹਾ ਫ਼ਰਜ਼ੰਦ ਕਿੱਥੇ ਤੇਰਾ ਇਸਲਾਮ, ਇਸਮ ਦੇ ਸਮਝਾਈਆ। ਮੁਹੰਮਦ ਨੇ ਕਿਹਾ ਮੈਂ ਤੇਰਾ ਗ਼ੁਲਾਮ, ਫ਼ਰਮਾਬਰਦਾਰ ਅਖਵਾਈਆ। ਖ਼ੁਦਾ ਨੇ ਕਿਹਾ ਜਿਸ ਵੇਲੇ ਅਵਤਾਰ ਪੈਗ਼ੰਬਰਾਂ ਦਾ ਲੇਖਾ ਮੁਕਾਵਾਂ ਤਮਾਮ, ਤਮਅ ਤਮੰਨਾ ਮਜ਼੍ਹਬਾਂ ਵਾਲੀ ਮਿਟਾਈਆ। ਜਗਤ ਦੀ ਮੇਟਾਂ ਅੰਧੇਰੀ ਸ਼ਾਮ, ਆਪਣਾ ਸਾਚਾ ਚੰਦ ਚੜ੍ਹਾਈਆ। ਇਨਸਾਨਾਂ ਨਾਲ ਲੜਾ ਕੇ ਇਨਸਾਨ, ਹੈਵਾਨਾਂ ਨਾਲ ਹੈਵਾਨ ਦਿਆਂ ਬਣਾਈਆ। ਕਿਸੇ ਦਾ ਰਹੇ ਨਾ ਜਗਤ ਨਿਸ਼ਾਨ, ਗੁਰ ਅਵਤਾਰ ਪੈਗ਼ੰਬਰ ਮਿਟ ਜਾਏ ਆਣ, ਸੱਯਦਾ ਕਰੇ ਨਾ ਕੋਇ ਸਲਾਮ, ਡੰਡਾਵਤ ਬੰਦਨਾ ਨਾ ਕੋਈ ਨਾਮ, ਇਕੋ ਹੁਕਮ ਚਲੇ ਸ੍ਰੀ ਭਗਵਾਨ, ਓਸ ਨੂੰ ਮੁਹੰਮਦਾ ਕਿਆਮਤ ਕਹਿੰਦਾ ਜਹਾਨ, ਜੋ ਪਿਛਲੀ ਨੂੰ ਅਗਲੀ ਤੇ ਅਗਲੀ ਤੋਂ ਪਿਛਲੀ ਦਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਸੁਣਾਈਆ। ਸ਼ਬਦੀ ਕਲਮੇ ਕਿਹਾ ਮੁਹੰਮਦੇ ਕਿਆਮਤ, ਕਿਆਮਤੇ ਕੁਲ ਜ਼ੂ ਜ਼ਾਬਤੇ ਵਿਚ ਰਖਾਈਆ। ਜਿਸ ਵੇਲੇ ਗੁਰ ਅਵਤਾਰ ਪੈੈਂਗ਼ੰਬਰਾਂ ਦੀ ਆਵੇ ਸ਼ਾਮਤ, ਸ਼ਾਮਿਆਨੇ ਮਜ਼੍ਹਬਾਂ ਵਾਲੇ ਉਖੜਾਈਆ। ਇਕ ਦੂਜੇ ਦੀ ਦੇਵੇ ਨਾ ਕੋਇ ਜ਼ਮਾਨਤ, ਸਾਥੀ ਸੰਗ ਜਾਣ ਤਜਾਈਆ। ਨਾਮ ਰਹੇ ਨਾ ਨਾਮ ਨਿਆਮਤ, ਰਸ ਰਸਨਾ ਨਾ ਕੋਇ ਚਖਾਈਆ। ਕਲਮਾ ਨਾਮ ਦੀ ਕਰੇ ਮਜ਼ਾਹਮਤ, ਤੇ ਨਾਮ ਕਲਮੇ ਨਾਲ ਟਕਰਾਈਆ। ਕਿਸੇ ਦੀ ਚਲੇ ਨਾ ਕੋਇ ਸਿਆਣਪ, ਬੁੱਧੀ ਕਰੇ ਲੜਾਈਆ। ਮਨ ਦੀ ਮਨਸਾ ਕਾਇਨਾਤ ਹੋਵੇ ਗ਼ੁਲਾਮਤ, ਗ਼ੁਲਾਮੀ ਵਿਚ ਆਪਣਾ ਆਪ ਪਵਾਈਆ। ਮੁਹੰਮਦਾ ਓਸ ਨੂੰ ਕਹਿੰਦੇ ਖ਼ੁਦਾ ਦੀ ਕਿਆਮਤ, ਜੋ ਸਭ ਦੀ ਖ਼ੁਦੀ ਦਏ ਮਿਟਾਈਆ। ਗੁਰ ਅਵਤਾਰ ਪੈਗ਼ੰਬਰ ਲੱਖ ਚੁਰਾਸੀ ਜੀਵ ਜੰਤ ਸਾਰੀ ਸ੍ਰਿਸ਼ਟੀ ਧਰਤੀ ਅਸਮਾਨ ਮੇਰੀ ਆਰਜ਼ੀ ਇਕ ਦੂਜੇ ਕੋਲ ਅਮਾਨਤ, ਤੇ ਜ਼ਮੀਨ ਆਸਮਾਨ ਸਾਥੀ ਕਿਸੇ ਦਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਈਆ। ਮੁਹੰਮਦ ਕਿਹਾ ਕਿਆਮਤ ਵਿਚ ਹੋਵੇ ਕੀ ਹਸ਼ਰ, ਹਾਸ਼ਮ ਦੇ ਜਣਾਈਆ। ਪਰਵਰਦਿਗਾਰ ਨੇ ਪੈਗ਼ੰਬਰਾਂ ਆਪਣੀ ਧਾਰ ਵਿਚ ਇਕ ਨੁਕਤਾ ਲਾ ਕੇ ਕਿਹਾ ਕਸਰ, ਕਸਰ ਇਸ਼ਾਰੀਏ ਨਾਲ ਸਾਰੇ ਦਿਤੇ ਉਡਾਈਆ। ਜਿਹੜੇ ਤੁਸੀਂ ਮੇਰੇ ਸਹਾਰੇ ਮਾਤਲੋਕ ਵਿਚ ਤਤ ਜੀਵਨ ਕਰ ਕੇ ਆਏ ਬਸਰ, ਬਿਸਤਰਿਆਂ ਉਤੇ ਆਸਣ ਲਾਈਆ। ਰੰਗ ਰਲੀਆਂ ਮਾਣ ਕੇ ਕਰਦੇ ਆਏ ਜਸ਼ਨ, ਤੇ ਮਾਤਲੋਕ ਗੁਰ ਅਵਤਾਰ ਪੈਗ਼ੰਬਰ ਅਖਵਾਈਆ। ਮਾਨਵ ਮੇਰੇ ਤੇ ਤੁਸੀਂ ਚਲਾਇਆ ਆਪਣਾ ਮਿਸ਼ਨ, ਮਿਸ਼ਨਰੀ ਮੇਰਾ ਨਾਮ ਬਣਾਈਆ। ਸਚ ਪੁਛੋ ਗੁਰ ਅਵਤਾਰ ਪੈਗ਼ੰਬਰੋ ਮੈਂ ਆਪਣੇ ਨਾਮ ਵਿਚੋਂ ਮਜ਼੍ਹਬਾਂ ਦਾ ਥੋੜ੍ਹਾ ਜਿਹਾ ਤੁਹਾਨੂੰ ਦਿਤਾ ਕਮਿਸ਼ਨ, ਅਸਲ ਹੱਥ ਨਾ ਕਿਸੇ ਫੜਾਈਆ। ਮੈਂ ਇਕ ਤੇ ਪੂਜਾ ਹੋਵੇ ਬ੍ਰਹਮ ਸ਼ਿਵ ਵਿਸ਼ਨ, ਜਿਹੜੇ ਚਰਨਾਂ ਥੱਲੇ ਰਗੜ ਰਗੜ ਕੇ ਰਗੜਿਆਂ ਵਿਚ ਰਖਾਈਆ। ਗੁਰ ਅਵਤਾਰ ਪੈਗ਼ੰਬਰੋ ਤੁਹਾਨੂੰ ਮੈਂ ਮਨੁੱਸ਼ਾਂ ਨੂੰ
❋
❋
ਇਕ ਦੂਜੇ ਵੱਲੋਂ ਘੱਲਿਆ ਖਿੱਚਣ, ਸਾਥੀ ਆਪਣੇ ਆਪਣੇ ਬਣਾਈਆ। ਜਿਤਨੇ ਮੇਰੇ ਨਾਮ ਤੇ ਉਤਨੀ ਬਾਜ਼ੀ ਤਿਲਕਣ, ਪੈਰ ਸੰਭਲ ਨਾ ਕੋਇ ਟਿਕਾਈਆ। ਵੇਖੋ ਜਿੰਨੇ ਮੁਰੀਦ ਤੇ ਜਿੰਨੇ ਸਿਖ ਸਾਰੇ ਤਰਸਣ, ਪ੍ਰਭ ਦਾ ਦਰਸ਼ਨ ਕੋਇ ਨਾ ਪਾਈਆ। ਜਿਨ੍ਹਾਂ ਨੂੰ ਇਸ਼ਟ ਆਪਣਾ ਦੇਵਾਂ ਉਨ੍ਹਾਂ ਦੀ ਮੇਟਾਂ ਭਟਕਣ, ਇਹ ਜੁਗ ਜੁਗ ਦੀ ਰੀਤੀ ਚਲੀ ਆਈਆ। ਭਗਤ ਭਗਵਾਨ ਵਿਚ ਕੋਈ ਪਾ ਨਹੀਂ ਸਕਦਾ ਅਟਕਣ, ਕਿਸੇ ਦੀ ਚਲੇ ਨਾ ਕੋਇ ਚਤੁਰਾਈਆ। ਗੁਰ ਅਵਤਾਰ ਪੈਗ਼ੰਬਰੋ ਜਦੋਂ ਵੇਖੋ ਮੈਂ ਤੁਸਾਂ ਦੀ ਪੈਜ ਆਵਾਂ ਰੱਖਣ, ਨਿਰਗੁਣ ਤੋਂ ਸਰਗੁਣ ਆਪਣਾ ਰੂਪ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਦੇਵਣਹਾਰ ਵਡਿਆਈਆ। ਗੁਰ ਅਵਤਾਰ ਪੈਗ਼ੰਬਰੋ ਮੇਰੇ ਭਗਤਾਂ ਦੀ ਤੁਸਾਂ ਗਾਈ ਬਾਣੀ, ਸਿਫ਼ਤਾਂ ਵਿਚ ਸਾਲਾਹੀਆ। ਕਿਸੇ ਅਵਤਾਰ ਪੈਗ਼ੰਬਰ ਗੁਰੂ ਦਾ ਸਿੱਖ ਬਣਿਆ ਨਹੀਂ ਉਨ੍ਹਾਂ ਦਾ ਸਾਨੀ, ਭਗਤਾਂ ਨਾਲ ਮਿਲ ਕੇ ਮੇਰਾ ਦਰਸ ਕੋਇ ਨਾ ਪਾਈਆ। ਕਿਸੇ ਨੇ ਰਾਮ ਕਿਸੇ ਨੇ ਕ੍ਰਿਸ਼ਨ ਕਿਸੇ ਨੇ ਈਸਾ ਮੂਸਾ ਮੁਹੰਮਦ ਕਿਸੇ ਨੇ ਨਾਨਕ ਦੀ ਪੜ੍ਹ ਲਈ ਬਾਣੀ, ਰਸਨਾ ਜਿਹਵਾ ਗਾ ਕੇ ਆਪਣਾ ਝਟ ਲੰਘਾਈਆ। ਗੁਰ ਅਵਤਾਰ ਪੈਗ਼ੰਬਰੋ ਭਗਤਾਂ ਨੂੰ ਦੇਵਾਂ ਪਦ ਨਿਰਬਾਣੀ, ਦਰ ਠਾਂਡਾ ਇਕ ਵਖਾਈਆ। ਜਿਥੇ ਜੋਤ ਨੂਰ ਨੁਰਾਨੀ, ਤੱਤਾਂ ਵਾਲਾ ਨਜ਼ਰ ਕੋਇ ਨਾ ਆਈਆ। ਜੇ ਤੁਸੀਂ ਆਪ ਵੜ ਗਏ ਗੋਰ ਤੇ ਮਸਾਣੀ, ਤਨ ਵਜੂਦ ਤਜਾਈਆ। ਕੀ ਕਰਨਗੇ ਤੁਹਾਡੇ ਪਰਾਣੀ, ਜਿਨ੍ਹਾਂ ਦਾ ਪਰਾਣਪਤ ਨਜ਼ਰ ਕਿਸੇ ਨਾ ਆਈਆ। ਤੁਹਾਥੋਂ ਮੈਂ ਨਿੱਕੀਆਂ ਨਿੱਕੀਆਂ ਬਾਤਾਂ ਤੇ ਛੋਟੀ ਛੋਟੀ ਕਹਾਣੀ, ਕਹਾਵਤ ਗ੍ਰੰਥਾਂ ਵਾਲੀ ਬਣਾਈਆ। ਕਿਸੇ ਨੂੰ ਪੈਸਾ ਕਿਸੇ ਨੂੰ ਟਕਾ ਕਿਸੇ ਨੂੰ ਦੇ ਕੇ ਦਵਾਨੀ, ਮਾਤਲੋਕ ਦਿਤਾ ਪਰਚਾਈਆ। ਕਦੀ ਅੰਦਰ ਤੇ ਕਦੀ ਬਾਹਰ ਦੇ ਕੇ ਝਲਕ ਨੁਰਾਨੀ, ਖ਼ਲਕ ਵਿਚ ਦਿਤਾ ਵਡਿਆਈਆ। ਫਿਰ ਹੁਕਮ ਦੀ ਲੈ ਕ਼ੁਰਬਾਨੀ, ਕਰਬਲਿਆਂ ਵਿਚ ਭਵਾਈਆ। ਗੁਰ ਅਵਤਾਰ ਪੈਗ਼ੰਬਰੋ ਸਚ ਦੱਸੋ ਮੇਰਾ ਕਿਹੜਾ ਰੂਪ ਤੇ ਕਿਹੜੀ ਜਵਾਨੀ, ਕਿਸ ਸਿੰਘਾਸਣ ਸੋਭਾ ਪਾਈਆ। ਤੁਹਾਡੇ ਵਾਸਤੇ ਮੇਰਾ ਸਚਖੰਡ ਵੱਡਾ ਮਹਾਨੀ, ਮੇਰੇ ਵਾਸਤੇ ਮੇਰੇ ਚਰਨਾਂ ਦੀ ਧੂੜ ਛਾਰ ਨਜ਼ਰੀ ਆਈਆ। ਤੁਹਾਡੇ ਵਾਸਤੇ ਮੇਰਾ ਨਾਮ ਮੇਰਾ ਕਲਮਾ ਵੱਡੀ ਉਚੀ ਮੰਜ਼ਲ ਰੁਹਾਨੀ, ਮੇਰੇ ਵਾਸਤੇ ਮੇਰਾ ਛੋਟਾ ਜਿਹਾ ਸ਼ਬਦ ਸੁਤ ਤੁਹਾਨੂੰ ਗੱਲਾਂ ਰਿਹਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਆਮਤ ਦਾ ਸਿਰਫ਼ ਦੱਸਿਆ ਨਾਮ ਕਿਆਮਤ, ਕਿਆਮਤ ਦੀ ਸਮਝ ਕਿਸੇ ਨਾ ਆਈਆ।