੨੬ ਪੋਹ ਸ਼ਹਿਨਸ਼ਾਹੀ ਸੰਮਤ ੪ ਹਰਿ ਭਗਤ ਦਵਾਰ ਜੇਠੂਵਾਲ
ਸਦੀ ਚੌਧਵੀਂ ਕਹੇ ਮਿਲਿਆ ਧੁਰ ਦਾ ਅਮਾਮ, ਮੇਰੀ ਮਨਸਾ ਪੂਰ ਕਰਾਈਆ। ਚੌਦਾਂ ਤਬਕ ਸਾਂਭ ਇੰਤਜ਼ਾਮ, ਹਜ਼ਰਤ ਮੁਹੰਮਦ ਦਿਤਾ ਜਣਾਈਆ। ਤੇਰੀ ਸੇਵਾ ਪੂਰੀ ਹੋਵੇ ਕਾਮ, ਕਾਮਨਾ ਅਵਰ ਰਹੇ ਨਾ ਰਾਈਆ। ਤਾਰਾ ਚੰਦ ਵੇਖ ਨਿਸ਼ਾਨ, ਨਿਸ਼ਾਨਾ ਜ਼ਿਮੀਂ ਅਸਮਾਨ ਸਮਝਾਈਆ। ਮੈਂ ਨਿਉਂ ਨਿਉਂ ਕਰਾਂ ਸਲਾਮ, ਸੱਯਦਿਆਂ ਵਿਚ ਸੀਸ ਝੁਕਾਈਆ। ਮੈਂ ਰਹਿਣਾ ਬਣ ਕੇ ਗ਼ੁਲਾਮ, ਸ਼ਰਅ ਜ਼ੰਜੀਰ ਦੇਣਾ ਕਟਾਈਆ। ਕਿਸੇ ਦਾ ਝਲਣਾ ਨਹੀਂ ਅਹਿਸਾਨ, ਅਹਿਸਾਨਮੰਦ ਨਾ ਕੋਇ ਬਣਾਈਆ। ਮੇਰਾ ਮਾਲਕ ਖ਼ਾਲਕ ਪਰਵਰਦਿਗਾਰ ਇਕ ਭਗਵਾਨ, ਪਾਰਬ੍ਰਹਮ ਬੇਪ੍ਰਵਾਹੀਆ।
❋
❋
ਜਿਸ ਦਾ ਸਤਿ ਧਰਮ ਨਿਸ਼ਾਨ, ਸਚਖੰਡ ਸਾਚੇ ਰਿਹਾ ਝੁਲਾਈਆ। ਅੰਤ ਅਖ਼ੀਰ ਬੇਨਜ਼ੀਰ ਮੇਰੀ ਕੀਤੀ ਆਪ ਪਹਿਚਾਨ, ਬੇਪਹਿਚਾਨ ਲਿਆ ਮਿਲਾਈਆ। ਮੈਂ ਵੇਖ ਕੇ ਹੋਈ ਹੈਰਾਨ, ਹੈਰਾਨੀ ਮੇਰੇ ਅੰਦਰ ਛਾਈਆ। ਚਾਰ ਜੁਗ ਦੇ ਵਿਛੜੇ ਸੰਤ ਸੁਹੇਲੇ ਜਨ ਭਗਤ ਸੂਫ਼ੀ ਫ਼ਕੀਰ ਇਕੱਠੇ ਕੀਤੇ ਆਣ, ਬਚਿਆ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਕਰਤਾ ਧੁਰਦਰਗਾਹੀਆ। ਸਦੀ ਚੌਧਵੀਂ ਕਹੇ ਮੈਂ ਵੇਖੀ ਭਗਤਾਂ ਧਾਰ, ਧਰਨੀ ਧਰਤ ਧਵਲ ਵੱਜੀ ਵਧਾਈਆ। ਜਿਨ੍ਹਾਂ ਦੇ ਅੰਦਰ ਇਕ ਪ੍ਰਭੂ ਦਾ ਪਿਆਰ, ਦੂਜਾ ਇਸ਼ਟ ਨਾ ਕੋਇ ਮਨਾਈਆ। ਜਿਸ ਦੀ ਸਿਫ਼ਤ ਕਰਦੇ ਗਏ ਗੁਰੂ ਅਵਤਾਰ, ਪੈਗ਼ੰਬਰ ਢੋਲੇ ਗਾਈਆ। ਓਹ ਸਾਹਿਬ ਸੱਚੀ ਸਰਕਾਰ, ਹਰਿ ਕਰਤਾ ਧੁਰਦਰਗਾਹੀਆ। ਜਿਸ ਨੂੰ ਕੁੱਲ ਕਹਿੰਦੇ ਕਲਕੀ ਅਵਤਾਰ, ਅਮਾਮ ਅਮਾਮਾਂ ਵੇਸ ਵਟਾਈਆ। ਸੋ ਖੇਲ ਕਰੇ ਅਪਾਰ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਜਨ ਭਗਤੋ ਤੁਹਾਥੋਂ ਜਾਵਾਂ ਬਲਿਹਾਰ, ਸਦਕੇ ਵਾਰੀ ਘੋਲ ਘੁਮਾਈਆ। ਤੁਸੀਂ ਪੰਧ ਆਏ ਮਾਰ, ਚਲ ਕੇ ਚਾਈਂ ਚਾਈਂਆ। ਮੈਂ ਤੁਹਾਡੀ ਖ਼ਿਦਮਤਗ਼ਾਰ, ਖ਼ੁਦੀ ਤਕੱਬਰ ਡੇਰਾ ਢਾਹੀਆ। ਚੁਰਾਸੀ ਵਿਚੋਂ ਥੋੜ੍ਹਿਆਂ ਉਤੇ ਆਇਆ ਇਤਬਾਰ, ਜੋ ਪਰਵਰਦਿਗਾਰ ਸੀਸ ਨਿਵਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮਠ ਛੱਡੇ ਗੁਰੂਦਵਾਰ, ਗ੍ਰੰਥ ਸ਼ਾਸਤਰ ਰੰਗ ਨਾ ਕੋਇ ਰੰਗਾਈਆ। ਏਕਾ ਮੰਨ ਸੱਚੀ ਸਰਕਾਰ, ਸੀਸ ਜਗਦੀਸ਼ ਰਹੇ ਨਿਵਾਈਆ। ਮੈਂ ਵੇਖ ਕੇ ਖਿੜੀ ਗੁਲਜ਼ਾਰ, ਸਾਚੀ ਮਹਿਕ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, । ਸਦੀ ਚੌਧਵੀਂ ਕਹੇ ਮੇਰੇ ਮਨ ਆਈ ਖ਼ੁਸ਼ਹਾਲੀ, ਖ਼ੁਸ਼ੀਆਂ ਵਿਚ ਜਣਾਈਆ। ਜਨ ਭਗਤੋ ਤੁਹਾਡਾ ਰਹੇ ਨਾ ਕੋਇ ਦਲਾਲੀ, ਵਿਚੋਲਾ ਨਜ਼ਰ ਕੋਇ ਨਾ ਆਈਆ। ਤੁਹਾਡਾ ਮੇਲ ਹੋਇਆ ਨਾਲ ਓਸ ਜਲਵਾਗਰ ਨੂਰ ਨੁਰਾਨੀ, ਜੋ ਨਿਰਵੈਰ ਨਿਰਾਕਾਰ ਅਖਵਾਈਆ। ਅੱਜ ਸਾਰੇ ਬਣਿਉਂ ਇਕ ਦੇ ਸਵਾਲੀ, ਆਪਣੀ ਝੋਲੀ ਅੱਗੇ ਡਾਹੀਆ। ਪਿਛੇ ਚੁਰਾਸੀ ਭੋਗ ਲਈ ਬਾਹਲੀ, ਚਾਰੇ ਖਾਣੀ ਫੇਰਾ ਪਾਈਆ। ਕਲਜੁਗ ਤੇਰੀ ਮੰਜ਼ਲ ਲੈਣੀ ਇਕ ਰੁਹਾਨੀ, ਦੂਜਾ ਰਾਹ ਨਾ ਕੋਇ ਤਕਾਈਆ। ਜੇ ਪ੍ਰਭ ਮੰਨਿਉਂ ਤੇ ਮੇਲਾ ਕਰਨਾ ਉਪਰ ਜ਼ਿਮੀਂ ਅਸਮਾਨੀ, ਗਗਨ ਗਗਨੰਤਰ ਡੇਰਾ ਢਾਹੀਆ। ਤੇਰਾ ਭਗਤ ਦੇਵੇ ਨਾ ਕੋਇ ਕ਼ੁਰਬਾਨੀ, ਸੀਸ ਤਨ ਨਾ ਕੋਇ ਕਟਾਈਆ। ਜਿਸ ਨੇ ਤੇਰਾ ਰਸਨਾ ਜਿਹਵਾ ਜਪਿਆ ਨਾਮ ਜ਼ਬਾਨੀ, ਜ਼ੇਰ ਜ਼ਬਰ ਦਿਤੀ ਮਿਟਾਈਆ। ਉਹਦੀ ਮੰਜ਼ਲ ਕਰੀਂ ਆਸਾਨੀ, ਇਹ ਧੁਰ ਦੀ ਮੰਗ ਮੰਗਾਈਆ। ਤੂੰ ਦਿਲਬਰ ਮੇਰਾ ਜਾਨੀ, ਸ਼ਹਿਨਸ਼ਾਹ ਤੇਰੇ ਹੱਥ ਵਡਿਆਈਆ। ਇਹ ਦੁਨੀਆ ਦਿਸਦੀ ਫ਼ਾਨੀ, ਅੰਤ ਰਹਿਣ ਕੋਇ ਨਾ ਪਾਈਆ। ਹਰਿ ਸੰਗਤ ਵੇਖੀ ਮਸਤਾਨੀ, ਅੰਤ ਕਲ ਆਪਣੀ ਕਾਰ ਕਮਾਈਆ। ਰਾਹ ਤਕਦੇ ਦੋ ਜਹਾਨੀ, ਚੌਦਾਂ ਤਬਕ ਨੈਣ ਸ਼ਰਮਾਈਆ। ਜਨ ਭਗਤੋ ਅੱਜ ਤੁਸੀਂ ਮੇਰੇ ਪਿਆਰ ਦੀ ਖਾਇਓ ਮਹਿਮਾਨੀ, ਦੂਜੀ ਹਰਸ ਨਾ ਕੋਇ ਵਧਾਈਆ। ਅੱਗੇ ਤੋਂ ਸਭ ਦਾ ਹੋਣਾ ਇਕੋ ਬਾਨੀ, ਮਾਲਕ ਸ਼ਹਿਨਸ਼ਾਹੀਆ। ਇਹ ਹੁਕਮ ਹੋਇਆ ਐਲਾਨੀ, ਦਾਅਵੇ ਨਾਲ ਸੁਣਾਈਆ। ਝਗੜਾ ਮੁਕੌਣਾ ਚਾਰੇ ਖਾਣੀ, ਚਾਰੇ ਬਾਣੀ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਸਦੀ ਚੌਧਵੀਂ ਕਹੇ ਮੈਂ ਆ ਗਈ ਭਗਤੋ ਤੁਹਾਡੇ ਦਰ, ਆਪਣਾ ਦਰਦ ਦੇਣਾ ਸੁਣਾਈਆ। ਚੌਦਾਂ ਸਦੀਆਂ ਦਾ ਛੱਡਿਆ ਝੇੜਾ ਘਰ, ਬੇਗਾਨਾ ਕਰ ਕੇ ਆਈ ਤਜਾਈਆ। ਪੈਗ਼ੰਬਰਾਂ ਦਾ ਲਾਹ ਕੇ ਡਰ, ਪਾਸਾ ਲਿਆ ਬਦਲਾਈਆ। ਇਕੋ ਮਿਲਣਾ ਧੁਰ ਦੇ ਹਰਿ, ਜੋ ਹਰਿ ਮੰਦਰ ਸੋਭਾ ਪਾਈਆ।
❋
❋
ਜਿਹੜਾ ਨਾ ਜਨਮੇਂ ਨਾ ਜਾਏ ਮਰ, ਮੜ੍ਹੀ ਗੋਰ ਨਾ ਕੋਇ ਦਬਾਈਆ। ਜੋ ਚਾਹੇ ਸੋ ਕਰਨੀ ਦਾ ਕਰਤਾ ਲਏ ਕਰ, ਅੱਗੇ ਹੋ ਨਾ ਕੋਇ ਅਟਕਾਈਆ। ਸਭ ਤੋਂ ਸੋਹਣਾ ਸੁਹਾਵਣਾ ਦੇਵਾਂ ਦਰ, ਪ੍ਰੇਮ ਨਾਲ ਸਮਝਾਈਆ। ਜਨ ਭਗਤੋ ਅੱਜ ਦੀ ਰਾਤ ਜ਼ਰਾ ਉਨੀਂਦਰੀ ਲਿਓ ਜਰ, ਜ਼ਰਾ ਜ਼ਰਾ ਸਭ ਦਾ ਦੁੱਖੜਾ ਦਿਆਂ ਗਵਾਈਆ। ਸਭ ਦੇ ਅੰਦਰ ਜਾਵਾਂ ਵੜ, ਔਂਦਾ ਜਾਂਦਾ ਨਜ਼ਰ ਕਿਸੇ ਨਾ ਆਈਆ। ਇਕੋ ਵਾਰ ਤੇ ਇਕੋ ਵਕ਼ਤ ਸਭ ਨੂੰ ਨਹੌਂਣਾ ਧੁਰ ਦੇ ਸਰ, ਜਗਤ ਸਰੋਵਰ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਚ ਨਾਲ ਮਿਲਾਈਆ। ਸਦੀ ਚੌਧਵੀਂ ਕਹੇ ਮੇਰੇ ਅੰਤਰ ਚਾਓ ਘਨੇਰਾ, ਖ਼ੁਸ਼ੀਆਂ ਵਿਚ ਜਣਾਈਆ। ਸਭ ਦਾ ਬੰਨ੍ਹਣਾ ਬੇੜਾ, ਬਨੀ ਨੌਅ ਦਾ ਬੇੜਾ ਡੁਬਾਈਆ। ਵਸਣਾ ਇਕੋ ਖੇੜਾ, ਜੋ ਪੁਰਖ ਅਕਾਲ ਸੁਹਾਈਆ। ਜੁਗ ਚੌਕੜੀ ਤੁਸੀਂ ਕਰਦੇ ਰਹੇ ਜੇਰਾ, ਹੌਸਲਾ ਹਿੰਮਤ ਨਾਲ ਬਣਾਈਆ। ਕਵਣ ਵੇਲੇ ਪ੍ਰਭ ਕਰੇ ਮਿਹਰਾ, ਮਿਹਰ ਨਜ਼ਰ ਨਾਲ ਤਰਾਈਆ। ਸੋ ਆ ਗਿਆ ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਵੇਲਾ, ਵਕ਼ਤ ਆਪਣਾ ਨਾਲ ਮਿਲਾਈਆ। ਇਕੋ ਰੰਗ ਰੰਗਣਾ ਗੁਰੂ ਚੇਲਾ, ਚੇਲਾ ਗੁਰ ਭੇਵ ਰਹੇ ਨਾ ਰਾਈਆ। ਜਨ ਭਗਤੋ ਇਹ ਤੁਹਾਡਾ ਨਹੀਂ ਦੋ ਜਹਾਨ ਦਾ ਮੇਲਾ, ਲੱਖ ਚੁਰਾਸੀ ਨਾਲ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਸਦੀ ਚੌਧਵੀਂ ਕਹੇ ਜਨ ਭਗਤੋ ਛੇਤੀ ਖਾਇਓ ਫੁਲਕੇ, ਫੁਲ ਫੁਲ ਖ਼ੁਸ਼ੀ ਮਨਾਈਆ। ਮੈਂ ਚੌਦਾਂ ਤਬਕਾਂ ਆਈ ਰੁਲ ਕੇ, ਭੱਜੀ ਵਾਹੋ ਦਾਹੀਆ। ਦੋ ਜਹਾਨਾਂ ਆਈ ਸੁਣ ਕੇ, ਅਣਡਿੱਠੜੀ ਆਵਾਜ਼ ਸੁਣਾਈਆ। ਜੋ ਭਗਤ ਸੁਹੇਲੇ ਪੂਰੇ ਤੋਲ ਤੁਲ ਗਏ, ਜਗਤ ਤਰਾਜ਼ੂ ਤੱਕੜ ਡੇਰਾ ਢਾਹੀਆ। ਓਹ ਪਿਆਰੇ ਹੋ ਗਏ ਓਸ ਪ੍ਰਭੂ ਦੀ ਕੁਲ ਦੇ, ਜੋ ਕੁਲ ਮਾਲਕ ਧੁਰਦਰਗਾਹੀਆ। ਤੁਹਾਡੇ ਲਹਿਣੇ ਦੇਣੇ ਸੁਲਹਕੁਲ ਦੇ, ਸਾਹਿਬ ਸੁਲਤਾਨ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਾਚੀ ਕਾਰ ਕਮਾਈਆ।
੨੬ ਪੋਹ ਸ਼ਹਿਨਸ਼ਾਹੀ ਸੰਮਤ ੪ ਇਸ਼ਨਾਨ ਕਰਨ ਸਮੇਂ
ਚੌਕੀ ਕਹੇ ਮੈਂ ਲੱਕੜੀ ਚੰਨਣ, ਚੰਨ ਵੇਖਾਂ ਧੁਰ ਦਾ ਮਾਹੀਆ। ਜਿਸ ਦਾ ਹੁਕਮ ਆਈ ਮੰਨਣ, ਨਿਉਂ ਨਿਉਂ ਸੀਸ ਨਿਵਾਈਆ। ਧਰਮ ਦਾ ਬੇੜਾ ਆਈ ਬੰਨ੍ਹਣ, ਸਾਚੀ ਸੇਵ ਕਮਾਈਆ। ਚਾਰ ਵਰਨਾਂ ਪ੍ਰੀਤੀ ਆਈ ਰੱਖਣ, ਜ਼ਾਤ ਪਾਤ ਡੇਰਾ ਢਾਹੀਆ। ਸੰਤ ਸੁਹੇਲੇ ਵੇਖਣ ਆਈ ਸੱਜਣ, ਹਰਿਜਨ ਦੀਨ ਦੁਨੀ ਫੋਲ ਫੁਲਾਈਆ। ਚਰਨ ਧੂੜ ਕਰਨ ਆਈ ਮਜਨ, ਦੁਰਮਤ ਮੈਲ ਧਵਾਈਆ। ਪੰਜ ਪਿਆਰੇ ਸੇਵਾ ਕਰਨ ਪਾਣੀ ਪਾਵਣ ਉਪਰ ਬਦਨ, ਬਦਲਾ ਗੋਬਿੰਦ ਦਏ ਚੁਕਾਈਆ। ਪੁਰਖ ਅਕਾਲ ਆਈ ਸੱਦਣ, ਦੀਨ ਦਿਆਲ ਰਾਹ ਤਕਾਈਆ। ਜਿਸ ਦੇ ਭਗਤ ਸੁਹੇਲੇ ਦੀਪਕ ਜਗਣ, ਚਾਰ ਕੁੰਟ ਹੋਵੇ ਰੁਸ਼ਨਾਈਆ । ਤ੍ਰੈਗੁਣ ਬੁਝੇ ਅਗਨ, ਨਾਤਾ ਤਤ ਗਵਾਈਆ। ਸੋਹਣਾ ਸਦੀ ਚੌਧਵੀਂ ਲੱਗੇ ਸਗਨ, ਅੰਤ ਅਖ਼ੀਰ ਵੱਜੇ ਵਧਾਈਆ। ਹੱਕ ਪ੍ਰੀਤੀ ਵਿਚ ਹੋਵੇ ਮਗਨ, ਸੁਰਤੀ ਅੰਤਰ ਨਿਰੰਤਰ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੀਨ ਦੁਨੀ ਦਾ ਤੋਲੇ ਵਜ਼ਨ, ਬ੍ਰਹਿਮੰਡ ਖੰਡ ਨਾਮ ਕੰਡੇ ਆਪ ਤੁਲਾਈਆ।
❋
❋
ਸਦੀ ਚੌਧਵੀਂ ਕਹੇ ਮੇਰਾ ਸੱਯਦਾ, ਅਮਾਮ ਧੁਰ ਦੇ ਸੀਸ ਨਿਵਾਈਆ। ਮੁਹੰਮਦ ਜਿਸ ਦਾ ਬਣਿਆ ਬਰਦਾ, ਖ਼ਾਦਮ ਹੋ ਕੇ ਸੀਸ ਨਿਵਾਈਆ। ਮਾਲਕ ਵੇਖਿਆ ਚੌਦਾਂ ਤਬਕ ਘਰ ਦਾ, ਚੌਦਸ ਚੰਦ ਨੂਰ ਰੁਸ਼ਨਾਈਆ। ਦਰਗਾਹ ਸਾਚੀ ਸਰਨੀ ਵੇਖਿਆ ਪੜਦਾ, ਧੂੜੀ ਖ਼ਾਕ ਰਮਾਈਆ। ਅੰਤਮ ਪਰਵਰਦਿਗਾਰ ਸਾਂਝੇ ਯਾਰ ਰਾਹ ਤਕਦਾ, ਤਰਫ਼ ਦੋਤਰਫ਼ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਖੇਲ ਆਪ ਵਖਾਈਆ। ਸਦੀ ਚੌਧਵੀਂ ਕਹੇ ਮੁਹੰਮਦ ਧੁਰ ਦੇ ਯਾਰਾ, ਯਾਮੁਬੀਨ ਦਿਆਂ ਦ੍ਰਿੜਾਈਆ। ਅਲਾਹੀ ਨੂਰ ਤੇਰਾ ਚਮਤਕਾਰਾ, ਜੋਤੀ ਡਗਮਗਾਈਆ। ਅੰਤਮ ਤੇਰਾ ਆਇਆ ਕਿਨਾਰਾ, ਨਈਆ ਡੋਲੇ ਥਾਉਂ ਥਾਈਂਆ। ਕਰੇ ਖੇਲ ਧੁਰ ਦਾ ਹਰਿ ਸਾਂਝਾ ਯਾਰਾ, ਪਰਵਰਦਿਗਾਰ ਬੇਪਰਵਾਹੀਆ। ਜਿਹੜਾ ਕਲਮਾ ਦਿੰਦਾ ਰਿਹਾ ਅਗੰਮ ਅਪਾਰਾ, ਅਲਖ ਅਗੋਚਰ ਇਕ ਅਖਵਾਈਆ। ਸੋ ਅੰਤ ਅਖ਼ੀਰ ਬੇਨਜ਼ੀਰ ਲਾਸ਼ਰੀਕ ਪਰਵਰਦਿਗਾਰ ਸਾਂਝਾ ਯਾਰ ਹੋਵਣ ਲੱਗਾ ਜ਼ਾਹਰਾ, ਪਰਦਾ ਪਰਦਾਨਸ਼ੀਂ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਵਖਾਈਆ। ਸਦੀ ਚੌਧਵੀਂ ਕਹੇ ਮੁਹੰਮਦ ਪੰਜਾਂ ਪਿਆਰਿਆਂ ਲਿਆਂਦਾ ਗੁੜ, ਮਿੱਠਤ ਨਾਲ ਵਡਿਆਈਆ। ਤੇਰੀ ਮੇਰੀ ਲੱਗੀ ਪ੍ਰੀਤੀ ਤੁੜ, ਅੰਤਮ ਦਿਤੀ ਨਿਭਾਈਆ। ਹੁਣ ਪ੍ਰਭ ਦੇ ਨਾਲ ਨਾਤਾ ਰਿਹਾ ਜੁੜ, ਪਿਛਲਾ ਲੇਖ ਮੁਕਾਈਆ। ਧੁਰ ਦੇ ਕਲਮੇ ਦਿਤੀ ਸੁਰ, ਮੇਰੀ ਸਮਝ ਦਿਤੀ ਬਦਲਾਈਆ। ਜੋ ਗੋਬਿੰਦ ਕਹਿ ਕੇ ਗਿਆ ਅਨੰਦਪੁਰ, ਧੁਰ ਫ਼ਰਮਾਨਾ ਚਾਰੋਂ ਕੁੰਟ ਸੁਣਾਈਆ। ਅੰਤ ਅਖ਼ੀਰ ਸਭ ਦਾ ਚਿਰਾਗ਼ ਹੋਣਾ ਗੁਲ, ਗੁਲਸ਼ਨ ਮਾਤ ਨਾ ਕੋਇ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਖੇਲ ਵਖਾਈਆ। ਸਦੀ ਚੌਧਵੀਂ ਕਹੇ ਮੇਰੀ ਚੌਥੇ ਜੁਗ ਦੇ ਨਾਲ ਟੱਕਰ, ਟਾਕਰਾ ਆਪ ਜਣਾਈਆ। ਵੇਖੇ ਸਾਧ ਫ਼ਕੀਰ ਫ਼ੱਕਰ, ਜੋ ਫ਼ਿਕਰੇ ਧੁਰ ਦੇ ਗਾਈਆ। ਪੁਰਖ ਅਕਾਲਾ ਦੀਨ ਦਿਆਲਾ ਸ਼ਬਦੀ ਧਾਰ ਭਗਤਾਂ ਗਿਰਦ ਮਾਰੇ ਤਿੰਨ ਚੱਕਰ, ਤ੍ਰੈਲੋਕ ਚਰਨਾਂ ਹੇਠ ਦਬਾਈਆ। ਮੈਂ ਵੇਖਿਆ ਚਾਰ ਜੁਗ ਦਾ ਸਫ਼ਾ ਉਲਟਾ ਕੇ ਪੱਤਰ ਪੱਤਰ, ਅੱਖਰ ਅੱਖਰ ਖੋਜ ਖੁਜਾਈਆ। ਮੇਰੇ ਨੇਤਰ ਵਹਾਂਦੇ ਅੱਥਰ, ਨੈਣ ਰਹੇ ਕੁਰਲਾਈਆ। ਮੈਂ ਚੌਦਾਂ ਤਬਕਾਂ ਵੇਖਿਆ ਸੱਥਰ, ਦਰੋਹੀ ਤੇਰਾ ਨਾਮ ਖ਼ੁਦਾਈਆ। ਅੰਤ ਬੇਅਰਥ ਜਾਣ ਲੱਗਾ ਮੇਰਾ ਯਤਨ, ਯਥਾਰਥ ਖੇਲ ਨਾ ਕੋਇ ਵਖਾਈਆ। ਸਾਚਾ ਦਿਸੇ ਨਾ ਕੋਇ ਹੀਰਾ ਰਤਨ, ਅਣਮੁਲ ਨਜ਼ਰ ਕੋਇ ਨਾ ਆਈਆ। ਮੈਂ ਵੇਖਾਂ ਚੌਦਾਂ ਪੱਥਰ, ਜਿਨ੍ਹਾਂ ਦਾ ਲੇਖਾ ਨਾ ਕੋਇ ਸਮਝਾਈਆ। ਅੰਤ ਲਹਿਣਾ ਦਿਸੇ ਅਕੱਥਣ, ਬੇਪ੍ਰਵਾਹ ਤੇਰੀ ਬੇਪ੍ਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਸਦੀ ਚੌਧਵੀਂ ਕਹੇ ਮੇਰੀ ਜ਼ਾਨਜ਼ੂ ਨਵਾ, ਬਹਰੇ ਹਕਾ ਕਬੂ ਤਾਮੀਲੇ ਖ਼ੁਦਾ, ਸਕੂਲੇ ਤਹਿ ਦਿਲ ਜ਼ਾਹਰੇ ਨਵਾ ਆਸੀਨ ਕੁਜ਼ੂ ਜ਼ਬੂਤੋ ਜ਼ਵਾ, ਰਸੂਲੇ ਮੁਹੰਮਦ ਮਦੀਨੇ ਮੁਹੱਦਲ ਮੁਹੰਮਦੇ ਨਜ਼ਹਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਕਲ ਵਰਤਾਈਆ। ਸਦੀ ਚੌਧਵੀਂ ਕਹੇ ਮੈਂ ਜੋਬਨਵੰਤੀ, ਨੂਰ ਨੁਰਾਨੀ ਨਜ਼ਰੀ ਆਈਆ। ਮੈਂ ਛੱਡ ਦਿਤੇ ਮੁੱਲਾ ਸ਼ੇਖ਼ ਮੁਸਾਇਕ ਨਾਤਾ ਤੋੜਿਆ ਪੰਡਤੀ, ਅੱਖਰਾਂ ਵਾਲੀ ਛੱਡਾਂ ਪੜ੍ਹਾਈਆ। ਮੈਂ ਪ੍ਰਭ ਦੇ ਦਰ ਦੀ ਹੋ ਗਈ ਮੰਗਤੀ, ਝੋਲੀ ਇਕੋ ਅੱਗੇ ਡਾਹੀਆ। ਗੜ੍ਹ ਟੁੱਟ ਗਿਆ ਹਉਮੇ ਹੰਗਤੀ, ਹੰ ਬ੍ਰਹਮ ਰਿਹਾ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਵਖਾਈਆ। ਸਦੀ ਚੌਧਵੀਂ ਕਹੇ ਮੈਂ ਨੂਰ ਨੁਰਾਨੀ, ਸੂਰਬੀਰ ਅਖਵਾਈਆ।
❋
❋
ਮੇਰੀ ਮਸਤੀ ਮਸਤ ਜਵਾਨੀ, ਸੋਭਾਵੰਤ ਸੁਹਾਈਆ। ਹੁਣ ਤੱਕਾਂ ਨੂਰ ਨੁਰਾਨੀ, ਸ਼ਹਿਨਸ਼ਾਹ ਧੁਰਦਰਗਾਹੀਆ। ਜਿਹੜਾ ਕਦੇ ਨਾ ਹੋਵੇ ਫ਼ਾਨੀ, ਮੜ੍ਹੀ ਗੋਰ ਨਾ ਡੇਰਾ ਲਾਈਆ। ਜਿਸ ਨੂੰ ਕਹਿੰਦੇ ਮਾਲਕ ਅਸਮਾਨੀ, ਦਰਗਾਹ ਸਾਚੀ ਸੋਭਾ ਪਾਈਆ। ਮੇਰੀ ਮੁਹੱਬਤ ਓਸ ਦੇ ਨਾਲ ਪੁਰਾਣੀ, ਜੁਗ ਚੌਕੜੀ ਨਾ ਕੋਇ ਸਮਝਾਈਆ। ਜਿਸ ਦੇ ਵਿਚ ਸ਼ਰਅ ਨਹੀਂ ਕੋਈ ਬੇਗਾਨੀ, ਮਜ਼੍ਹਬਾਂ ਵੰਡ ਨਾ ਕੋਇ ਵੰਡਾਈਆ। ਸਦ ਵਸੇ ਆਲਮੇ ਜਾਵਦਾਨੀ, ਨਿਰਗੁਣ ਦਾਤਾ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਵਖਾਈਆ। ਸਦੀ ਚੌਧਵੀਂ ਕਹੇ ਮੇਰੇ ਮਹਿਬੂਬ, ਤੇਰਾ ਰਾਹ ਤਕਾਈਆ। ਤੂੰ ਵਾਲੀ ਅਰਸ਼ ਅਰੂਜ, ਸ਼ਹਿਨਸ਼ਾਹ ਧੁਰਦਰਗਾਹੀਆ। ਤੇਰੀ ਮੰਜ਼ਲ ਹੱਕ ਮਕ਼ਸੂਦ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਮੈਂ ਜਿਧਰ ਤੱਕਾਂ ਓਧਰ ਮੌਜੂਦ, ਚਾਰੋਂ ਕੁੰਟ ਸੋਭਾ ਪਾਈਆ। ਸੂਫ਼ੀ ਸੰਤ ਫ਼ਕੀਰ ਰੱਖੀਂ ਮਹਿਫ਼ੂਜ਼, ਸਿਰ ਆਪਣਾ ਹੱਥ ਟਿਕਾਈਆ। ਤੇਰਾ ਭੇਵ ਅਗੰਮਾ ਗੂਝ, ਸ਼ਾਸਤਰ ਸਿਮਰਤ ਵੇਦ ਪੁਰਾਨ, ਅੰਜੀਲ ਕ਼ੁਰਾਨ ਖਾਣੀ ਬਾਣੀ ਗੀਤਾ ਗਿਆਨ ਕਹਿਣ ਕੁਛ ਨਾ ਪਾਈਆ। ਗੁਰ ਅਵਤਾਰ ਪੈਗ਼ੰਬਰ ਤੇਰੀ ਵੰਞਣ ਵਾਲੇ ਹਦੂਦ, ਮਜ਼੍ਹਬਾਂ ਵਾਲਾ ਬੰਧਨ ਪਾਈਆ। ਮਾਨਵ ਦੀ ਮਾਨਵ ਨਾਲ ਕਰੌਂਦੇ ਦੂਜ, ਏਕਾ ਰੰਗ ਨਾ ਕੋਇ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਦ ਤੇਰੀ ਆਸ ਰਖਾਈਆ । ਸਦੀ ਚੌਧਵੀਂ ਕਹੇ ਮੈਂ ਮਸਤ ਦੀਵਾਨੀ, ਤੇਰੇ ਰੰਗ ਸਮਾਈਆ। ਮੇਰਾ ਤਤ ਵਜੂਦ ਨਹੀਂ ਜਿਸਮਾਨੀ, ਕਲਮਾ ਢੋਲਾ ਨਾ ਕੋਇ ਗਾਈਆ। ਮੇਰੀ ਮੰਜ਼ਲ ਨਹੀਂ ਰੁਹਾਨੀ, ਜਗਤ ਰਜਵਾੜਿਆਂ ਵੰਡ ਵੰਡਾਈਆ। ਮੇਰੇ ਕੋਲ ਸ਼ਰਅ ਦੀ ਨਹੀਂ ਪ੍ਰਧਾਨੀ, ਜ਼ੰਜੀਰਾਂ ਬੰਧਨ ਪਾਈਆ। ਮੈਂ ਜਗਤ ਦੀ ਨਹੀਂ ਮਹਾਰਾਣੀ, ਸਿੰਘਾਸਣਾਂ ਉਤੇ ਡੇਰਾ ਲਾਈਆ। ਮੈਂ ਆਤਮਾ ਜੀਵ ਨਹੀਂ ਪ੍ਰਾਨੀ, ਸਾਹ ਸਾਹ ਤੇਰਾ ਨਾਮ ਧਿਆਈਆ। ਮੈਂ ਤੇਰਾ ਨੂਰ ਜ਼ਹੂਰ ਤੂੰ ਮੇਰਾ ਸ਼ਾਹ ਸੁਲਤਾਨੀ, ਦੂਜਾ ਨਜ਼ਰ ਕੋਇ ਨਾ ਆਈਆ। ਜਦ ਵੱਜੇ ਤੇਰੇ ਨਾਮ ਸ਼ਬਦ ਦੀ ਕਾਨੀ, ਕਲਮਾ ਮਹਿਬੂਬ ਮੇਰੇ ਅੰਦਰੋਂ ਦੇਣਾ ਪ੍ਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਸਦੀ ਚੌਧਵੀਂ ਕਹੇ ਜ਼ਾਨਾ ਮਜ਼ੁਲ ਮੁਜ਼ਰੇ ਜ਼ਵਾ ਤੋਹਫ਼ੇ ਤਸ਼ਦਦ ਮਕਜ਼ੇ ਨਵਾ, ਜ਼ੂਤੇ ਜ਼ਾਮਨ ਮੂਸੇ ਮਦਾ, ਈਸੇ ਜਲੱਲ ਨੂਰੇ ਖ਼ੁਦਾ, ਖ਼ਾਕੀ ਬੰਦਾ ਤੌਹੀਨੇ ਜ਼ਹਾ, ਜ਼ਮੀਂ ਅਸਮਾਂ ਕ਼ਦਮੇ ਰਵਾ, ਮੇਰੀ ਦੁਆ ਮੇਰੇ ਮਹਿਬੂਬ ਰੁਸ਼ਨਾ, ਤੂੰ ਸ਼ਹਿਨਸ਼ਾਹ ਵਾਲੀ ਦੋ ਜਹਾਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਵੰਡ ਵੰਡਾਈਆ। ਸਦੀ ਚੌਧਵੀਂ ਕਹੇ ਮੈਂ ਆ ਗਈ ਧੁਰਦਰਗਾਹੀ, ਮੇਰੇ ਮਹਿਬੂਬ ਦਿਤੀ ਵਡਿਆਈਆ। ਮੁਹੰਮਦ ਦੀ ਬਦਲ ਜਾਣੀ ਸ਼ਾਹੀ, ਤੋਬਾ ਤੋਬਾ ਮੇਰੀ ਦੁਹਾਈਆ। ਮੈਂ ਚੌਦਾਂ ਤਬਕ ਦੀ ਬਣ ਗਈ ਰਾਹੀ, ਮੰਜ਼ਲ ਮੰਜ਼ਲ ਭੱਜੀ ਵਾਹੋ ਦਾਹੀਆ। ਕਿਸੇ ਨੂੰ ਡਰ ਨਹੀਂ ਖ਼ੁਦਾ ਦੀ ਖ਼ੁਦਾਈ, ਖ਼ੁਦ ਮਾਲਕ ਦੀਨ ਦੁਨੀ ਨਜ਼ਰੀ ਆਈਆ। ਮੈਂ ਕਾਇਨਾਤ ਅੰਦਰ ਪਈ ਵੇਖੀ ਦੁਹਾਈ, ਬਹੁੜੀ ਬਹੁੜੀ ਕਰ ਕੇ ਸਾਰੇ ਰਹੇ ਕੁਰਲਾਈਆ। ਜਾਂ ਤੱਕਿਆ ਬਿਨਾ ਭਗਤਾਂ ਤੋਂ ਪ੍ਰਭ ਦੇ ਨਾਲੋਂ ਸਭ ਦੇ ਨਾਲੋਂ ਸਭ ਦੀ ਹੋਈ ਜੁਦਾਈ, ਸਾਚਾ ਸੰਗ ਨਾ ਕੋਇ ਨਿਭਾਈਆ। ਮੈਂ ਲੜਦੇ ਵੇਖੇ ਮੁਲਾਂ ਸ਼ੇਖ਼ ਮੁਸਾਇਕ ਪੀਰ ਦਸਤਗੀਰ ਭਾਈ ਭਾਈ, ਸਾਚਾ ਸੰਗ ਨਾ ਕੋਈ ਨਿਭਾਈਆ। ਹਜ਼ਰਤ ਮੁਹੰਮਦ ਦੀ ਸੁੱਕ ਗਈ ਕ਼ਲਮ ਨਾਲੋਂ ਸਿਆਹੀ, ਤਕਰੀਰ ਤਹਿਰੀਰ ਨਾ ਕੋਇ ਬਣਾਈਆ। ਇਕ ਦੂਜੇ ਨਾਲ ਹੋਣ ਲੱਗੀ ਜੁਦਾਈ, ਜੁਜ਼ ਵਖਰੇ ਵਖਰੇ ਹਿੱਸੇ ਦਿਤੇ ਵਖਾਈਆ।
❋
❋
ਮੈਨੂੰ ਯਾਦ ਆ ਗਈ ਗੋਬਿੰਦ ਨੇ ਬੂਟਾ ਪੁਟਿਆ ਕਾਹੀ, ਜੜ੍ਹ ਉਮਤ ਗਿਆ ਉਖੜਾਈਆ। ਮੈਂ ਵਾਸਤਾ ਪਾਵਾਂ ਤੇਰਾ ਨਾਮ ਦੁਹਾਈ, ਬਹੁੜੀ ਬਹੁੜੀ ਕਰ ਸੁਣਾਈਆ। ਮੇਰੇ ਖ਼ੁਦਾ ਬੇਪ੍ਰਵਾਹ ਲਾਸ਼ਰੀਕ ਲਾਮਹਿਦੂਦ, ਤੇਰੀ ਕਵਣ ਹਦੂਦ, ਤੇਰਾ ਉਚ ਮੁਨਾਰ ਮਹਿਰਾਬ ਸ਼ਾਹਨਵਾਬ ਸ਼ਹਿਨਸ਼ਾਹ ਇਕ ਅਖਵਾਈਆ। ਪੈਗ਼ੰਬਰ ਤੈਨੂੰ ਕਰਨ ਆਦਾਬ, ਸੱਯਦਿਆਂ ਵਿਚ ਲੱਭਣ ਪੁੰਨ ਸੁਆਬ, ਤੂੰ ਪੈਗ਼ੰਬਰਾਂ ਦੇਵੇਂ ਖ਼ਤਾਬ, ਖ਼ਤਾ ਸਭ ਦੇ ਵਿਚ ਰਖਾਈਆ। ਤੇਰੀ ਲਿਖ ਜਾਣ ਅੱਖਰਾਂ ਵਾਲੀ ਕਿਤਾਬ, ਹਿੰਸਿਆਂ ਵਾਲੇ ਬਾਬ ਸਿਫ਼ਤਾਂ ਨਾਲ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਈਆ। ਸਦੀ ਚੌਧਵੀਂ ਕਹੇ ਅੰਤ ਮੁਹੰਮਦ ਆ ਜਾ ਨੇੜੇ, ਦੂਰ ਦੁਰਾਡਾ ਪੰਧ ਚੁਕਾਈਆ। ਵੇਖ ਲਾ ਉਮਤ ਵਾਲੇ ਝੇੜੇ, ਝਗੜਾ ਸਕੇ ਨਾ ਕੋਇ ਮੁਕਾਈਆ। ਉਜੜਨ ਲੱਗੇ ਖੇੜੇ, ਮੇਰੀ ਖ਼ੁਦ ਖ਼ੁਦਾ ਦੇ ਅੱਗੇ ਦੁਹਾਈਆ। ਹੱਕ ਹਕ਼ੀਕ਼ਤ ਕਵਣ ਨਬੇੜੇ, ਪਰਦਾ ਦਏ ਉਠਾਈਆ। ਏਕਾ ਓਸ ਪ੍ਰਭੂ ਨੂੰ ਭੁੱਲ ਗਏ ਬਥੇਰੇ, ਮਿਲਣਵਾਲਾ ਨਜ਼ਰ ਕੋਇ ਨਾ ਆਈਆ। ਕੋਟਾਂ ਗੁਰੂ ਅਣਗਿਣਤ ਹੋ ਗਏ ਚੇਰੇ, ਸ਼ਬਦ ਗੁਰੂ ਸਮਝ ਕਿਸੇ ਨਾ ਪਾਈਆ। ਸਚ ਚੜ੍ਹਾਵੇ ਕੋਈ ਨਾ ਬੇੜੇ, ਨੂਹ ਦੀ ਨਈਆ ਡੋਲੇ ਥਾਉਂ ਥਾਈਂਆ। ਮੈਂ ਚਾਰੋਂ ਕੁੰਟ ਮਾਰੇ ਫੇਰੇ, ਉੱਤਰ ਪੂਰਬ ਪੱਛਮ ਦੱਖਣ ਭੱਜੀ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਧੁਰ ਦਾ ਵਰ, ਧੁਰ ਸੰਦੇਸ਼ਾ ਇਕ ਸੁਣਾਈਆ। ਮੁਹੰਮਦ ਕਹੇ ਮੇਰੀ ਅੰਤ ਅਖ਼ੀਰ ਆਵਾਜ਼ ਯਾਮੁਬੀਨ ਅੱਲ੍ਹਾ ਤਜ਼ਗੁਲੇ ਆਜਜ਼ੇ ਬੋਲੋ ਕੁਲੇ ਮਸਲਸਲ ਜ਼ੀਵੇਜਜ਼ਾ ਤੇਰੀ ਰਜ਼ਾ, ਤੇਰੀ ਬਾਂਗ ਤੇਰੀ ਦੁਆ, ਮੇਰੇ ਖ਼ੁਦਾ ਖ਼ੁਦ ਮਾਲਕ ਤੇਰੀ ਇਕ ਵਡਿਆਈਆ। ਪੀਰ ਪੈਗ਼ੰਬਰ ਤੇਰੇ ਉਤੋਂ ਹੁੰਦੇ ਗਏ ਫ਼ਿਦਾ, ਫ਼ੈਸਲਾ ਤੇਰੇ ਹੱਥ ਰਖਾਈਆ। ਅੰਤ ਅਖ਼ੀਰ ਲੋਕਮਾਤ ਮਾਰ ਨਿਗਾਹ, ਬਿਨਾ ਨੈਣ ਅੱਖ ਉਠਾਈਆ। ਮਾਰਗ ਰਹਿਣਾ ਕੋਇ ਨਾ ਸਿੱਧਾ, ਔਝੜ ਰਾਹ ਦਿਸੇ ਲੋਕਾਈਆ। ਤੇਰਾ ਮੰਬਰੇ ਮਨਾਰਾ ਡਿੱਗਾ, ਅੰਬਰ ਰਿਹਾ ਕੁਰਲਾਈਆ। ਸੂਫ਼ੀਆਂ ਮਿਲੇ ਕੋਈ ਨਾ ਜਗਹ, ਜਹਾਲਤ ਵਿਚ ਦੁਹਾਈਆ। ਮੁਲਾਂ ਸ਼ੇਖ਼ਾਂ ਅੰਦਰ ਦੀ ਵਿਗੜ ਗਈ ਤਬਅ, ਤਬੀਅਤ ਠੀਕ ਕਰਨ ਵਾਲਾ ਤਬੀਬ ਨਜ਼ਰ ਕੋਇ ਨਾ ਆਈਆ। ਮੇਰੇ ਅੰਦਰ ਹੋ ਗਈ ਚਿੰਤਾ, ਦੁੱਖ ਰਿਹਾ ਸਤਾਈਆ। ਮੈਂ ਪ੍ਰਭ ਦੇ ਅੱਗੇ ਕੱਢਾਂ ਮਿੰਨਤਾ, ਰੋ ਰੋ ਦਿਆਂ ਦੁਹਾਈਆ। ਪ੍ਰਭੂ ਸਦੀ ਚੌਧਵੀਂ ਮੇਰੇ ਪਰਵਰਦਿਗਾਰ ਕਾਇਨਾਤ ਸਾਰੀ ਕਰੇ ਇੱਲਤਾਂ, ਧੁਰ ਦੇ ਇਲਮ ਦੀ ਸਮਝ ਕਿਸੇ ਨਾ ਪਾਈਆ। ਮਾਣ ਵਡਿਆਈ ਚਾਹੁੰਦੇ ਖਿਲਤਾ, ਆਬਰੂ ਜਗਤ ਵਾਲੀ ਸਮਝਾਈਆ। ਮੈਂ ਫਿਰ ਫਿਰ ਵੇਖਿਆ ਘਰ ਘਰ ਡੇਰਾ ਲੱਗਾ ਨਿੰਦਕਾਂ, ਸੂਫ਼ੀ ਸੰਤ ਫ਼ਕੀਰ ਅੰਤਰ ਆਤਮ ਮੇਲ ਨਾ ਕੋਇ ਮਿਲਾਈਆ। ਝਗੜਾ ਵੇਖਿਆ ਤੱਤ ਵਜੂਦ ਸਰੀਰ ਪੰਜ ਤੱਤ ਪਿੰਡ ਕਾ, ਦੀਨਾਂ ਮਜ਼੍ਹਬਾਂ ਵਿਚ ਦੁਹਾਈਆ। ਪਤਾ ਨਹੀਂ ਕੀ ਹਾਲ ਹੋਣਾ ਇਹ ਭਾਰਤ ਵਾਸੀ ਹਿੰਦ ਕਾ, ਹਿੰਦਸਾ ਤੇਰੇ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਮੁਹੰਮਦ ਕਹੇ ਮੇਰਾ ਅੰਤ ਅਖ਼ੀਰੀ ਰਸਤਾ, ਰਹਿਬਰ ਹੋ ਕੇ ਦਿਆਂ ਜਣਾਈਆ। ਬੱਝਣ ਵਾਲਾ ਬਸਤਾ, ਤੀਸ ਬਤੀਸ ਨਾ ਵੰਡ ਵੰਡਾਈਆ। ਮੈਂ ਵੇਖਿਆ ਮੇਰਾ ਖ਼ੁਦਾ ਛੱਡ ਕੇ ਅਰਸ਼ਾਂ, ਫ਼ਰਸ਼ਾਂ ਉਤੇ ਡੇਰਾ ਲਾਈਆ। ਮੁਹੰਮਦ ਦੀਆਂ ਪੂਰੀਆਂ ਕਰਨ ਆਇਆ ਸ਼ਰਤਾਂ, ਭਵਿਖਤ ਗੁਰ ਅਵਤਾਰਾਂ ਦਾ ਨਾਲ ਮਿਲਾਈਆ। ਜੋਧਾ ਸੂਰਬੀਰ ਬਣ ਮਰਦਾਨਾ ਮਰਦਾ, ਬਲਧਾਰੀ ਜਲਵਾ ਨੂਰ ਕਰੇ ਰੁਸ਼ਨਾਈਆ। ਇਹ ਖੇਲ ਮੇਰੇ ਹਰਿ ਦਾ, ਜੋ ਹਰ ਹਿਰਦੇ ਰਿਹਾ ਸਮਾਈਆ।
❋
❋
ਜਿਸ ਕੋਲੋਂ ਆਦਿ ਜੁਗਾਦਿ ਜੁਗ ਚੌਕੜੀ ਗੁਰ ਅਵਤਾਰ ਪੈਗ਼ੰਬਰ ਰਿਹਾ ਡਰਦਾ, ਨਿਉਂ ਨਿਉਂ ਸੀਸ ਝੁਕਾਈਆ। ਨਾਮ ਕਲਮੇ ਰਿਹਾ ਪੜ੍ਹਦਾ, ਵੇਦਾਂ ਸ਼ਾਸਤਰਾਂ ਪੁਰਾਣ ਅੰਜੀਲਾਂ ਕਰੇ ਲਿਖਾਈਆ। ਜਾਂ ਤੱਕਿਆ ਗੁਰ ਅਵਤਾਰ ਪੈਗ਼ੰਬਰ ਸਾਰਾ ਵੇਖਿਆ ਮਰਦਾ, ਥਿਰ ਰਹਿਣ ਕੋਇ ਨਾ ਪਾਈਆ। ਇਹ ਖੇਲ ਨਰਾਇਣ ਨਰ ਦਾ, ਜਿਸ ਨਾਨਕ ਗੋਬਿੰਦ ਦਿਤੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਸਦੀ ਚੌਧਵੀਂ ਕਹੇ ਮੇਰੇ ਮੁਜ਼ਲਜ਼ਦ ਵਜ਼ੀਦੇ ਨਵਲ, ਜ਼ਗ਼ੁਸੇ ਜ਼ਗੇ ਜ਼ੀਨਾ ਦੁਆ, ਮੇਰੇ ਦਿਲ ਰੁਬਾ, ਸਾਰੀ ਕਾਇਨਾਤ ਦੁਨੀਆ ਹੋਈ ਬੇਵਫ਼ਾ, ਆਪਣੀ ਹਕ਼ੀਕ਼ਤ ਦਾ ਲਾਸ਼ਰੀਕ ਬਦਲ ਦੇ ਸਫ਼ਾ ਧੁਰਦਰਗਾਹੀਆ। ਬਿਨਾ ਅੱਖਰਾਂ ਤੋਂ ਹਿੰਦਸਿਆਂ ਤੋਂ ਸਭ ਦੇ ਉਪਰ ਲਾ ਦੇ ਆਪਣੀ ਦਫ਼ਾ, ਜਿਸ ਦੀ ਤਰਮੀਮ ਨਾ ਕੋਇ ਕਰਾਈਆ। ਮੇਰੀ ਦੁਹਾਈ ਦਰੋਹੀ ਖ਼ੁਦਾ ਦੀ, ਖ਼ੁਦਾ ਦੇ ਨਬੀ ਦੀ, ਦ੍ਰੋਹੀ ਚੌਂਹ ਯਾਰਾਂ ਦੀ, ਦਰੋਹੀ ਹਜ਼ਰਤ ਪੀਰ ਦਸਤਗੀਰ ਦੀ, ਦਰੋਹੀ ਜੀਵ ਲੋਚਅਲ ਨੇਕ ਕਮਚ ਖੇਲ ਦੀ, ਸੌਂਹ ਖ਼ੁਦਾ ਤੇ ਖ਼ੁਦਾ ਦੇ ਨਬੀ ਦੀ, ਨਬੀ ਰਸੂਲਾਂ ਪਈ ਦੁਹਾਈਆ। ਸਦੀ ਚੌਧਵੀਂ ਕਹੇ ਮੈਂ ਕੀ ਜਾਣਾ ਪੈਗ਼ੰਬਰਾਂ ਵਾਲੀ ਗੱਦੀ ਨੂੰ, ਗਦਾਗਰ ਵੇਖੀ ਲੋਕਾਈਆ। ਮੈਂ ਇਕੋ ਜਾਣਦੀ ਪੁਰਖ ਅਕਾਲ ਦੀ ਜੋਤ ਰੱਬੀ ਨੂੰ, ਜੋ ਹਰ ਘਟ ਰਿਹਾ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਖੇਲ ਸਚ ਦਾ ਇਕ ਵਖਾਈਆ। ਸਦੀ ਚੌਧਵੀਂ ਕਹੇ ਕਾਨੂਸੇ ਕਵਾਂ ਜ਼ਨੂਸੇ ਮਰਦਾਂ ਮਨਹੂਸੇ ਸਵਾਂ ਚੌਦਾਂ ਤਬਕਾਂ ਦੁਆ ਸਿਰ ਕ਼ਦਮਾਂ ਨਿਵਾ ਵੇਖਾਂ ਅਰਬਾਂ ਦਾ ਰਾਹ ਮੁਹੱਬਤੇ ਨਜ਼ਾਅ ਸੁਹਬਤੇ ਖ਼ੁਦਾ ਜਾਜ਼ੀਨੇ ਅਦਾ ਮਦੀਨੇ ਰੁਦਾ ਮੱਕੇ ਕੁਦਾ ਸੂਖੋ ਸੁਬਾ ਚਾਰ ਯਾਰੀ ਮੁਬਾ, ਨਬੀਓ ਨਵਾ ਸਦੀਓ ਗ਼ਜ਼ਾ ਵਹਿਨਜ਼ੇ ਨਮਿਲ ਜ਼ਕੂਨੇ ਜ਼ਲਿਲ ਸ਼ਾਵੀਦੇ ਸਬੋ ਮੋਜ਼ੀਦੇ ਨਮੋ ਕੁਨ ਕੁਜ਼ੀਦੇ ਖ਼ਮੋ, ਖ਼ਾਨਾਏ ਖ਼ੁਦਾ ਮੇਰੀ ਦੁਆ, ਦਰ ਤੇਰੇ ਅਲਖ ਜਗਾਈਆ। ਰਸੂਲੇ ਰਜ਼ੱਲ, ਕਜ਼ੂਲੇ ਕਮਨ, ਮਾਜ਼ੂਲੇ ਚਲਿੱਲ, ਪੋਜਿਸਤਾ ਅਲਿੱਲ, ਨਵਿਸਤਾ ਖਲਿਲ, ਦੋਗੀਨਾ ਗੁਦਮ, ਮੁਹੰਮਦੇ ਜ਼ਗੁਮ, ਜਾਹਰੇ ਜ਼ਮੱਮ, ਸ਼ਾਹੇ ਕਮਨ, ਮੇਰੇ ਮਹਨ ਮਾਹੀ ਨੂਰ ਜ਼ਹੂਰ ਤੇਰੀ ਰੁਸ਼ਨਾਈਆ। ਆਸਾ ਵਜ਼ੂ, ਕਾਸਾ ਕਜ਼ੂ, ਭਰਵਾਸਾਏ ਰੂਹ, ਮੁਤਲਾਸ਼ੇ ਹੂ, ਖੁਲਾਸਾਏ ਨੂਹ, ਜੁਬਲੀ ਜ਼ਾਸਾਏ ਅਬੂ, ਤੇਰਾ ਨਾਮ ਤੂੰਹੀ ਤੂੰ ਨਜ਼ਰੀ ਆਈਆ। ਮੁਹੰਮਦ ਕਹੇ ਮੈਂ ਵਾਰੀ ਸਦਕਾ, ਸਦ ਸਦ ਘੋਲ ਘੁਮਾਈਆ। ਰਾਹ ਤੱਕਾਂ ਪੁਰਾਣਾ ਕਦ ਕਾ, ਕ਼ਦੀਮ ਦਾ ਵੇਖ ਵਖਾਈਆ। ਖੇਲ ਵੇਖਣਾ ਪੁਰਖ ਸਮਰਥ ਦਾ, ਜੋ ਦਾਤਾ ਧੁਰਦਰਗਾਹੀਆ। ਜੁਗ ਜੁਗ ਪੈਜ ਜੋ ਭਗਤਾਂ ਰੱਖਦਾ, ਸੂਫ਼ੀਆਂ ਹੋਏ ਸਹਾਈਆ। ਪ੍ਰਕਾਸ਼ ਦੇਵੇ ਨਿਜ ਨੇਤਰ ਅੱਖ ਦਾ, ਲੋਚਣ ਨੈਣ ਖੁਲ੍ਹਾਈਆ। ਲਹਿਣਾ ਚੁਕਾਏ ਕਰੋੜੀ ਲੱਖ ਦਾ, ਖ਼ਾਕੀ ਖ਼ਾਕ ਨਾਲ ਉਡਾਈਆ। ਭੇਵ ਖੁਲ੍ਹਾਏ ਹਕ਼ੀਕ਼ਤ ਹੱਕ ਦਾ, ਪਰਦਾ ਦੂਈ ਗਵਾਈਆ। ਮੈਨੂੰ ਐਂ ਜਾਪਦਾ ਹੁਣ ਵੇਲਾ ਆ ਗਿਆ ਸ਼ੱਕ ਦਾ, ਸ਼ਿਕਵਾ ਸਕੇ ਨਾ ਕੋਇ ਮਿਟਾਈਆ। ਕਲਜੁਗ ਕੂੜਾ ਫਿਰੇ ਟੱਪਦਾ, ਘਰ ਘਰ ਆਪਣਾ ਬਲ ਪ੍ਰਗਟਾਈਆ। ਮਾਇਆ ਰੂਪ ਧਰਿਆ ਸੱਪ ਦਾ, ਨਾਗਨੀ ਡੰਗੇ ਚਾਈਂ ਚਾਈਂਆ। ਹਿਰਦਿਉਂ ਮੇਰੇ ਖ਼ੁਦਾ ਨੂੰ ਪ੍ਰਭੂ ਪਰਮਾਤਮਾ ਨੂੰ ਕੋਈ ਨਹੀਂ ਜਪਦਾ, ਰੋਮ ਰੋਮ ਨਾ ਕੋਇ ਸਮਾਈਆ। ਨਜ਼ਾਰਾ ਤੱਕ ਲਓ ਮੇਰੇ ਖ਼ਾਲੀ ਹੱਥ ਦਾ, ਮੁਹੰਮਦ ਕੂਕ ਕੇ ਰਿਹਾ ਸੁਣਾਈਆ। ਇਹ ਝੂਠਾ ਖੇਲ ਸੰਸਾਰ ਜਗ ਦਾ, ਅੰਤ ਨਜ਼ਰ ਕੋਇ ਨਾ ਆਈਆ। ਅਵਤਾਰ ਗੁਰੂ ਪੈਗ਼ੰਬਰ ਵੇਖੋ ਖਪਦਾ, ਜੋ ਜੰਮਿਆ ਸੋ ਮਰ ਜਾਈਆ। ਚਾਰ ਕੁੰਟ ਅਗਨੀ ਭਠਿਆਰਾ ਵੇਖੋ ਤਪਦਾ, ਸਾਂਤਕ ਸਤਿ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
❋
❋
ਕਿਰਪਾ ਕਰ, ਹਰਿ ਆਪਣੀ ਧਾਰ ਸਮਝਾਈਆ। ਮੁਹੰਮਦ ਕਹੇ ਮੇਰਾ ਦੇ ਦਿਓ ਉਨਾਭੀ ਰੰਗ ਦਾ ਦੁਪੱਟਾ, ਮੈਂ ਪਿਛਲੀ ਮੰਗ ਮੰਗਾਈਆ। ਮੇਰਾ ਚੌਦਾਂ ਸਦੀਆਂ ਦਾ ਪੂਰਾ ਹੋਣ ਲੱਗਾ ਪੱਟਾ, ਪਟਨੇ ਵਾਲਾ ਸ਼ਹਾਦਤ ਰਿਹਾ ਭੁਗਤਾਈਆ। ਮੇਰਾ ਅੱਲਾ ਹੂ ਅਕਬਰ ਦਾ ਪੂਰਾ ਹੋਣ ਲੱਗਾ ਟੱਪਾ, ਟੀਕਾ ਟਿੱਪਣੀ ਰਹਿਣ ਕੋਇ ਨਾ ਪਾਈਆ। ਪ੍ਰਕਾਸ਼ ਹੋਣਾ ਇਕੋ ਪੱਪਾ, ਪਾਰਬ੍ਰਹਮ ਚਾਰੋਂ ਕੁੰਟ ਨਜ਼ਰੀ ਆਈਆ। ਜਿਹੜਾ ਉਮਤ ਮਜ਼੍ਹਬ ਕੌਮ ਉਪਰ ਪਾਇਆ ਸ਼ਰਅ ਦਾ ਛੱਪਾ, ਉਹ ਛੁਪਣ ਵਾਲਾ ਸੂਰੀਆ ਗ਼ਰੂਬ ਹੁੰਦਾ ਨਜ਼ਰੀ ਆਈਆ। ਮੇਰੇ ਕੋਲ ਨਹੀਂ ਕੁਛ ਖੱਪਾ, ਮੈਂ ਬਚਨ ਸੁਣਾਵਾਂ ਹੱਕਾ, ਮੇਰਾ ਮੁਰੀਦ ਧਰਮ ਦੀ ਸੂਈ ਵਿਚ ਦੀ ਲੰਘਿਆ ਨਹੀਂ ਕੋਈ ਨੱਕਾ, ਨਾਨਕ ਬਗ਼ਦਾਦ ਵਿਚ ਬੋਲ ਕੇ ਗਿਆ ਸੁਣਾਈਆ। ਮੈਂ ਜਿਧਰ ਤੱਕਾਂ ਉਧਰ ਉਡਦਾ ਘੱਟਾ, ਮਿੱਟੀ ਖ਼ਾਕ ਰੁਲਾਈਆ। ਫ਼ਕੀਰ ਫ਼ਕੀਰਾਂ ਨੂੰ ਕਰਦੇ ਠੱਠਾ, ਮੁੱਲਾ ਮੁੱਲਾ ਨਾਲ ਲੜਾਈਆ। ਮੈਂ ਸਮਝਿਆ ਏਦੂੰ ਚੰਗਾ ਯਰਾਨਾ ਨਾਲ ਜੱਟਾ, ਜਿਸ ਦਾ ਭੇਤ ਨਾ ਕੋਇ ਸਮਝਾਈਆ। ਜਿਸ ਦੀਨ ਦੁਨੀ ਦਾ ਮੇਟਣਾ ਰੱਟਾ, ਕਿਸੇ ਨੂੰ ਖਾਣ ਨਹੀਂ ਦੇਣਾ ਕੱਟਾ ਵੱਛਾ, ਗਾਂ ਸੂਰ ਖਾਣ ਵਾਲਾ ਰਹਿਣ ਕੋਇ ਨਾ ਪਾਈਆ। ਮੁਹੰਮਦ ਕਹੇ ਮੇਰੀ ਦੁਹਾਈ ਮੇਰਿਆ ਅੱਬਾ, ਮੈਂ ਚਲਾਂ ਉਪਰ ਪੱਬਾਂ, ਤੂੰ ਤਬੀਅਤ ਬਦਲ ਦੇ ਸੱਭਾ, ਕੋਈ ਰਹੇ ਨਾ ਮਾਤ ਹਲਕਾਈਆ। ਮੈਨੂੰ ਸੁੱਕਾ ਟੁੱਕਰ ਮਿਲਣਾ ਅੱਧਾ, ਦੋ ਤਿੰਨ ਦਿਨ ਦਾ ਨਜ਼ਰੀ ਆਈਆ। ਅਸੀਂ ਸੁਣ ਲਿਆ ਅਰਸ਼ਾਂ ਤੋਂ ਉਤੇ ਵਜਦਾ ਡੱਗਾ, ਡੁਗਡੁਗੀ ਦਏ ਦੁਹਾਈਆ। ਜਿਸ ਤਾਰ ਦਿਤੇ ਪਸ਼ੂ ਪੰਛੀ ਚੋਪਾਏ ਕੱਗਾ, ਕਾਗੋਂ ਹੰਸ ਬਣਾਈਆ। ਜਾਂ ਮੈਂ ਹੱਥ ਮਾਰਿਆ ਮਜ਼੍ਹਬ ਦਾ ਕੋਈ ਨਹੀਂ ਦਿਸਿਆ ਤੱਗਾ, ਮੌਲੀ ਤੰਦ ਨਾ ਕੋਇ ਰਖਾਈਆ। ਮੇਰੇ ਪੀੜ ਹੋਈ ਹੱਡਾ, ਦੁੱਖ ਦਿਤਾ ਸਤਾਈਆ। ਸੋਚਿਆ ਸਮਝਿਆ ਜਾਣਿਆ ਬੁੱਝਿਆ ਕਿਸ ਤਰਾ ਉਮਤ ਨੂੰ ਸੁੰਨਤ ਵਾਲੀ ਨੂੰ ਕ਼ਬਰਾਂ ਵਿਚੋਂ ਕੱਢਾਂ, ਮਕ਼ਬਰੇ ਦੇਣ ਦੁਹਾਈਆ। ਮੇਰਾ ਕੋਈ ਨਾ ਦਿਸਿਆ ਸੱਜਣ ਮੀਤ ਮੁਰਾਰਾ ਸਕਾ, ਸਾਰੇ ਨਾਤੇ ਗਏ ਤੁੜਾਈਆ। ਮੈਂ ਫੇਰ ਚੁੱਕ ਲਈਆਂ ਅਸਮਾਨ ਤੋਂ ਜ਼ਿਮੀਂ ਵੱਲ ਅੱਖਾਂ, ਬਿਨ ਅੱਖਾਂ ਵੇਖ ਵਖਾਈਆ । ਜਿਨ੍ਹਾਂ ਨੂੰ ਕਹਿੰਦਾ ਸਾਂ ਅੱਲਾ ਦੀਆਂ ਰੱਖਾਂ, ਉਨ੍ਹਾਂ ਨੂੰ ਰੱਖਣ ਕੋਇ ਨਾ ਪਾਈਆ। ਮੈਂ ਜਿਧਰ ਜਾਵਾਂ ਮੈਨੂੰ ਓਧਰ ਵਜਦੀਆਂ ਸੱਟਾਂ, ਠੋਕਰਾਂ ਨਾਲ ਸਾਰੇ ਰਹੇ ਠੁਕਰਾਈਆ। ਫੇਰ ਮੈਂ ਕਦੀ ਓਧਰ ਕਦੀ ਏਧਰ ਚੌਦਾਂ ਤਬਕਾਂ ਨੱਠਾਂ, ਦੁਹਾਈ ਮੇਰੀ ਖ਼ੁਦਾਈ ਖ਼ੁਦ ਮਾਲਕ ਨਜ਼ਰ ਕਿਸੇ ਨਾ ਆਈਆ। ਓ ਸਦੀ ਚੌਧਵੀਂ, ਜਾ ਕੇ ਪ੍ਰਭੂ ਦੇ ਪਿਆਰਿਆਂ ਦੇ ਆ ਸੱਦਾ, ਸਦਕੇ ਵਾਰੀ ਘੋਲੀ ਘੋਲ ਘੁਮਾਈਆ। ਜਿਨ੍ਹਾਂ ਦੇ ਮੇਰਾ ਮਾਲਕ ਖ਼ਾਲਕ ਪ੍ਰਿਤਪਾਲਕ ਵਸਦਾ ਉਪਰ ਸ਼ਾਹ ਰੱਗਾ, ਨੌ ਦਵਾਰੇ ਡੇਰਾ ਢਾਹੀਆ। ਉਨ੍ਹਾਂ ਨੂੰ ਮੇਰੇ ਮਹਿਬੂਬ ਦਾ ਮੇਰਾ ਸਾਚਾ ਦੇ ਦੇ ਸੱਦਾ, ਛੱਡ ਦੇ ਦੀਨ ਮਜ਼੍ਹਬ ਦੀਆਂ ਹੱਦਾਂ, ਸਭ ਦਾ ਖ਼ਾਲੀ ਵੇਖੋ ਡੱਬਾ, ਡੌਰੂ ਸਾਰੇ ਰਹੇ ਵਜਾਈਆ। ਮੈਂ ਵੇਖਿਆ ਮੁਕਾਮੇ ਹੱਕ ਦਰਗਾਹ ਸਾਚੀ ਸਚਖੰਡ ਦਵਾਰੇ ਕਿਸੇ ਨੂੰ ਮਿਲਦੀ ਨਹੀਂ ਜਗਹ, ਜਾਗਰਤ ਜੋਤ ਨਾ ਕੋਇ ਰੁਸ਼ਨਾਈਆ। ਓਹ ਪੈਗ਼ੰਬਰ ਕਾਹਦਾ ਓਹ ਪੀਰ ਕਾਹਦਾ ਓਹ ਪਿਓ ਕਾਹਦਾ ਓਹ ਪੁਤ ਕਾਹਦਾ ਜਿਸ ਦਾ ਧਰਮ ਦਾ ਨਾ ਵਧੇ ਅੱਗਾ, ਸਚ ਵਿਚ ਸੁਚ ਨਾ ਕੋਇ ਸਮਾਈਆ। ਹਜ਼ਰਤ ਮੁਹੰਮਦ ਕਹੇ ਮੈਨੂੰ ਤੁਰੇ ਜਾਂਦੇ ਨੂੰ ਸੱਟ ਲੱਗੀ ਲੱਤ ਸੱਜਾ, ਮੇਰੀ ਟੰਗ ਦਿਤੀ ਤੁੜਾਈਆ। ਮੇਰੇ ਦਰਦ ਹੋਣ ਲੱਗੀ ਹੱਡਾ, ਪਸਲੀਆਂ ਨੈਣਾਂ ਨੀਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਆਪਣਾ ਹੁਕਮ ਵਰਤਾਈਆ। ਸਦੀ ਚੌਧਵੀਂ ਕਹੇ ਮੈਂ ਵੇਖੇ ਭਗਤ ਚੜ੍ਹਦੇ ਉਪਰ ਰਾਕੀ,
❋
❋
ਦੁਲਦੁਲਾਂ ਉਪਰ ਆਸਣ ਲਾਈਆ। ਦਰਗਾਹ ਦੀ ਖੁਲ੍ਹੀ ਵੇਖੀ ਤਾਕੀ, ਤਕਵਾ ਇਕ ਜਣਾਈਆ। ਜਿਹੜੀ ਪੈਗ਼ੰਬਰਾਂ ਦੀ ਪਿੱਠ ਤੇ ਕਾਲੀ ਲੱਗੀ ਰਹੀ ਟਾਕੀ, ਮਜ਼੍ਹਬਾਂ ਦਾ ਧੱਬਾ ਦਿਤਾ ਲਾਹੀਆ। ਓਹ ਗੋਬਿੰਦ ਦੀ ਅੱਜ ਸੱਦ ਲਈ ਪਾਥੀ, ਜਿਸ ਨਾਲ ਅੰਗੀਠਾ ਗਿਆ ਤਪਾਈਆ। ਜਨ ਭਗਤਾਂ ਦੀ ਪਵਿਤ੍ਰ ਹੋਣੀ ਕਾਇਆ ਕਾਚੀ, ਕੰਚਨ ਗੜ੍ਹ ਸੁਹਾਈਆ। ਗੁਰਮੁਖੋ ਤੁਹਾਡੇ ਪਿਆਰ ਦੀ ਲੇਖੇ ਲੱਗ ਜਾਏ ਇਕ ਇਕ ਇਲਾਚੀ, ਲਾਚੀ ਜਿਹੜਾ ਪ੍ਰਸ਼ਾਦ ਰਾਮ ਵਸ਼ਿਸ਼ਟ ਨੂੰ ਗਿਆ ਵਰਤਾਈਆ। ਇਹ ਬਿਨ ਬੰਦਗੀ ਤੋਂ ਬਾਹਰ ਦੀ ਭਾਜੀ, ਤੁਹਾਨੂੰ ਮਾਲਾ ਮਣਕਿਆਂ ਤੋਂ ਲੈਣਾ ਛੁਡਾਈਆ। ਤੁਹਾਡੇ ਸ਼ਰੀਰ ਵਾਲੀ ਉਬਲਣ ਨਹੀਂ ਦੇਣੀ ਹਾਂਡੀ, ਹਾਂਡੀਆਂ ਦਾ ਲੇਖਾ ਦਿਤਾ ਵਖਾਈਆ। ਸਦੀ ਚੌਧਵੀਂ ਕਹੇ ਸਭ ਨਾਲੋਂ ਵਡਾ ਗੁਣ ਉਹਦਾ ਜਿਹੜਾ ਮੇਰੇ ਪਿਛੇ ਫੇਰੇ ਕਾਂਡੀ, ਹੱਥਾਂ ਦੀ ਕਰੇ ਸਫ਼ਾਈਆ। ਮੇਰੀ ਤੋਬਾ ਮੇਰੀ ਦੁਹਾਈ ਵੇਖਿਓ ਕੋਈ ਗਾਂ ਨਾ ਖਾਇਓ ਢਾਂਡੀ, ਕੱਟਾ ਵੱਛਾ ਖਾਣ ਵਾਲਾ ਦਰਗਾਹ ਪੁੱਜਣ ਕੋਇ ਨਾ ਪਾਈਆ। ਮੇਰੀ ਬੜੀ ਖ਼ੁਸ਼ੀ ਮੈਂ ਭਗਤ ਦਵਾਰੇ ਆ ਗਈ ਸੁਖੀ ਸਾਂਦੀ, ਸੁੱਖਣਾ ਸੁੱਖਦਿਆਂ ਤੇਰਾਂ ਸੌ ਅਠਾਸੀ ਸਾਲ ਦਿਤੇ ਲੰਘਾਈਆ। ਮੈਂ ਕਦੇ ਕਿਸੇ ਤੀਰਥ ਨਹੀਂ ਨਹਾਂਦੀ, ਗੰਗਾ ਗੋਦਾਵਰੀ ਜਮਨਾ ਸੁਰਸਤੀ ਆਪਣਾ ਪੈਰ ਨਾ ਕਦੇ ਲਗਾਈਆ। ਮੈਂ ਕੋਈ ਪੰਡਤ ਨਹੀਂ ਜਗਤ ਵਾਲੀ ਪਾਂਧੀ, ਮੈਂ ਕੋਈ ਦੀਨਾਂ ਮਜ਼੍ਹਬਾਂ ਦੀ ਨਹੀਂ ਬਾਂਦੀ, ਮੈਂ ਕੋਈ ਗੁਰ ਅਵਤਾਰ ਪੈਗ਼ੰਬਰਾਂ ਤੋਂ ਭੁੱਲ ਨਹੀਂ ਬਖ਼ਸ਼ਾਂਦੀ, ਮੈਂ ਜਦ ਚਾਹਵਾਂ ਪਰਵਰਦਿਗਾਰ ਸਾਂਝੇ ਯਾਰ ਦੇ ਰਾਹ ਨੂੰ ਬਿਨ ਅੱਖਾਂ ਤੋਂ ਜਾਂਦੀ, ਜਗਤ ਅੱਖਾਂ ਨਜ਼ਰ ਕਦੇ ਨਾ ਆਈਆ। ਮੁਹੰਮਦ ਦੀ ਖ਼ਾਹਿਸ਼ ਤੇ ਮੇਰੀ ਗੁਤ ਦੀ ਪਰਾਂਦੀ, ਤੇ ਗੌਤਮ ਦੀ ਧਾਰ ਲੇਖਾ ਦੇਣਾ ਮੁਕਾਈਆ। ਦੁਰਗਾ ਦੀ ਚਾਂਦੀ ਤੇ ਜਗਤ ਮਾਇਆ ਦੀ ਆਂਧੀ, ਜਿਹੜੀ ਸਾਰੇ ਸਾਧਾਂ ਤੇ ਸੰਤਾਂ ਨੂੰ ਖਾਂਦੀ, ਭਜਨ ਬੰਦਗੀ ਵਾਲਿਆਂ ਦਾ ਬੇੜਾ ਦਏ ਡੁਬਾਈਆ। ਮੈਂ ਇਕ ਮਾਲਕ ਦੇ ਸੋਹਣੇ ਗੀਤ ਗਾਂਦੀ, ਗਾ ਗਾ ਸ਼ੁਕਰ ਮਨਾਈਆ। ਜਨ ਭਗਤਾਂ ਵੇਖ ਕੇ ਮੇਰੀ ਅੱਖ ਸ਼ਰਮਾਂਦੀ, ਕਿਉਂ ਮੈਂ ਪੈਗ਼ੰਬਰਾਂ ਦੀ ਸਾਥਣ, ਓਹ ਪ੍ਰਭ ਦਾ ਢੋਲਾ ਵਾਚਣ, ਮਿਲ ਕੇ ਸਾਹਿਬ ਨੂੰ ਆਪਣੀ ਖ਼ੁਸ਼ੀ ਮਨਾਈਆ। ਗੁਰ ਅਵਤਾਰ ਪੈਗ਼ੰਬਰ ਕਿਸੇ ਦਾ ਬਣਿਆ ਨਹੀਂ ਸਾਥਣ, ਭਗਤਾਂ ਦਾ ਭਗਵਾਨ ਸਦਾ ਨਜ਼ਰੀ ਆਈਆ। ਮੈਂ ਏਧਰ ਏਧਰ ਏਧਰ ਏਧਰ ਚਾਰੋਂ ਕੁੰਟ ਆਈ ਆਖਣ, ਆਖ਼ਰ ਦਿਆਂ ਜਣਾਈਆ। ਮੈਂ ਸਚਖੰਡ ਦੀ ਵਾਸਣ, ਦਰਗਾਹ ਸਾਚੀ ਸੋਭਾ ਪਾਈਆ। ਜਨ ਭਗਤੋ ਤੁਹਾਨੂੰ ਦਵਾਵਾਂ ਓਹ ਆਸਣ, ਜਿਥੇ ਪੁਰਖ ਅਬਿਨਾਸ਼ਣ ਸੋਭਾ ਪਾਈਆ। ਤੁਹਾਨੂੰ ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਆਕਾਸ਼ਾਂ ਪਾਤਾਲਾਂ ਜ਼ਿਮੀਂ ਅਸਮਾਨਾਂ ਮੜ੍ਹੀ ਗੋਰਾਂ ਵਿਚ ਕਦੇ ਨਾ ਦੇਵੇ ਗੁਆਚਣ, ਚੁਰਾਸੀ ਵਿਚੋਂ ਕੱਢਕੇ ਪ੍ਰਭ ਦੀ ਗੋਦ ਬਹਾਈਆ। ਤੁਹਾਨੂੰ ਪਤਾ ਨਹੀਂ, ਤੁਹਾਨੂੰ ਗੁਰ ਅਵਤਾਰ ਪੈਗ਼ੰਬਰ ਗਏ ਛੱਡ ਕੇ, ਲੋਕਮਾਤ ਵਿਚੋਂ ਗਏ ਲਦ ਕੇ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਕਦ ਕੇ, ਕ਼ਦੀਮ ਦੇ ਵਿਛੜਿਆਂ ਨਾ ਕੋਇ ਮਿਲਾਈਆ। ਅੱਜ ਮੌਕਾ ਦਰਸ਼ਨ ਕਰ ਲਓ ਰੱਜ ਕੇ, ਦਹਿ ਦਿਸ਼ਾ ਹੋਏ ਰੁਸ਼ਨਾਈਆ। ਤੁਹਾਡੀ ਮਨ ਕਲਪਣਾ ਜਾਵਾਂ ਬੱਧ ਕੇ, ਅੰਦਰੋਂ ਕਰਾਂ ਸਫ਼ਾਈਆ। ਪਿਛਲੀ ਕੀਤੀ ਜਾਵਾਂ ਰੱਦ ਕੇ, ਕੁਕਰਮਾਂ ਦਾ ਡੇਰਾ ਢਾਹੀਆ। ਤੁਹਾਡੇ ਅੰਦਰ ਆਤਮਾ ਪਰਮਾਤਮਾ ਜਾਵਾਂ ਰੱਖ ਕੇ, ਪ੍ਰਤੱਖ ਹੋ ਕੇ ਨਜ਼ਰੀ ਆਈਆ। ਇਹ ਬਚਨ ਧੁਰਦਰਗਾਹੀ ਸਚ ਦੇ, ਸਚ ਨਾਲ ਵਡਿਆਈਆ। ਮੂਰਖਾਂ ਨੂੰ ਨਹੀਂ ਪਚਦੇ, ਗੁਰਮੁਖ ਖ਼ੁਸ਼ੀਆਂ ਵਿਚ ਢੋਲੇ ਗਾਈਆ। ਸਦੀ ਚੌਧਵੀਂ ਕਹੇ ਮੇਰੇ ਵੀ ਲੇਖ ਜਾਂਦੇ ਵੱਧਦੇ, ਤੁਹਾਨੂੰ ਵੇਖ ਕੇ ਚਲਾਂ ਚਾਈਂ ਚਾਈਂਆ। ਸਾਰੇ ਆਪਣਾ ਸੀਨਾ ਵੇਖੋ ਤਗ
❋
❋
ਕੇ, ਤੁਹਾਡੇ ਅੰਦਰ ਕਿਹੜਾ ਡੇਰਾ ਲਾਈਆ। ਤੁਹਾਡਾ ਧਰਮ ਦਾ ਨਿਸ਼ਾਨਾ ਜਾਣਾ ਗੱਡ ਕੇ, ਗੱਡੇ ਵਾਲਿਆਂ ਪਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਬਖ਼ਸ਼ਣਹਾਰ ਸਰਨਾਈਆ । ਸਦੀ ਚੌਧਵੀਂ ਕਹੇ ਮੈਨੂੰ ਡਾਗਾਂ ਸੋਟੇ ਦਿਸ ਪਏ ਬਰਛੇ, ਬਹੁੜੀ ਬਹੁੜੀ ਮੇਰੀ ਦੁਹਾਈਆ। ਮੇਰੇ ਕੋਲ ਨਹੀਂ ਰਹਿ ਗਏ ਖਰਚੇ, ਖੱਚਰਾਂ ਵਾਲੇ ਵਪਾਰੀ ਮੁਹੰਮਦ ਦੇ ਗਏ ਤਜਾਈਆ। ਹੁਣ ਜਗਤ ਵਾਲੇ ਰਹਿਣੇ ਚਰਚੇ, ਚਰਚਾਂ ਵਾਲੇ ਸਾਰੇ ਕੁਰਲਾਈਆ । ਸਦੀ ਚੌਧਵੀਂ ਕਹੇ ਜਨ ਭਗਤੋ ਮੈਂ ਵੇਖਣ ਚਲੀ ਕਰਮ ਕਾਂਡ ਦੇ ਪਰਚੇ, ਪ੍ਰਾਚੀਨ ਦਾ ਪਰਦਾ ਦਿਆਂ ਉਠਾਈਆ। ਤੁਸੀਂ ਬਣੇ ਰਿਹੋ ਇਕ ਪ੍ਰਭੂ ਦੇ ਬਰਦੇ, ਦੂਜੀ ਓਟ ਨਾ ਕੋਇ ਤਕਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਨਿਰਗੁਣ ਧਾਰ ਜੋਤ ਨਿਰੰਕਾਰ ਤੁਹਾਡੇ ਅੰਦਰ ਜਾਏ ਵੜ ਕੇ, ਘਰ ਘਰ ਆਪਣਾ ਫੇਰਾ ਪਾਈਆ। ਗੁਰਮੁਖੋ ਤੁਸੀਂ ਸ਼ਬਦ ਪੰਜ ਪੜ੍ਹ ਕੇ, ਫਿਰ ਖ਼ੁਸ਼ੀ ਲੈਣੀ ਮਨਾਈਆ। ਸਦੀ ਚੌਧਵੀਂ ਕਹੇ ਮੈਂ ਚਲੀ ਹਾਂ ਕੋਲ ਆਪਣੇ ਵਰ ਦੇ, ਜੋ ਪੀਆ ਪ੍ਰੀਤਮ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਲੇਖਾ ਦਏ ਵਖਾਈਆ। ਸਦੀ ਚੌਧਵੀਂ ਕਹੇ ਜਨ ਭਗਤੋ ਮੇਰੀ ਸਲਾਮ, ਸਲਾਮਾਲੈਕਮ ਨਾਲ ਮਿਲਾਈਆ। ਮੇਰਾ ਤੱਕੋ ਅਗੰਮੀ ਅਮਾਮ, ਜੋ ਅਮਨ ਦੇਵੇ ਖ਼ੁਦਾਈਆ। ਦੀਨ ਮਜ਼੍ਹਬ ਝਗੜੇ ਮੇਟੇ ਤਮਾਮ, ਸ਼ਰਅ ਦਏ ਬਦਲਾਈਆ। ਲੇਖਾ ਪੂਰਾ ਕਰੇ ਇਸਲਾਮ, ਇਸਮ ਆਜ਼ਮ ਇਕ ਦ੍ਰਿੜਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਇਕੋ ਰੰਗ ਰੰਗਾਏ ਇਨਸਾਨ, ਹੈਵਾਨ ਰਹਿਣ ਕੋਇ ਨਾ ਪਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਢੋਲਾ ਸਾਰੇ ਗਾਣ, ਪਾਰਬ੍ਰਹਮ ਬ੍ਰਹਮ ਮਿਲ ਕੇ ਵੱਜੇ ਵਧਾਈਆ। ਮਾਇਆ ਮਮਤਾ ਮੋਹ ਵਿਕਾਰ ਜੂਠ ਝੂਠ ਦਾ ਮੇਟੇ ਨਿਸ਼ਾਨ, ਨਿਸ਼ਾਨਾ ਧੁਰ ਦਾ ਨਾਮ ਸਮਝਾਈਆ। ਸਭ ਦਾ ਸਾਂਝਾ ਹੋਵੇ ਪੀਣ ਖਾਣ, ਹਿੰਦੂ ਮੁਸਲਿਮ ਸਿੱਖ ਈਸਾਈ ਵੰਡ ਨਾ ਕੋਇ ਵੰਡਾਈਆ। ਜੋ ਗੁਰ ਅਵਤਾਰ ਪੈਗ਼ੰਬਰਾਂ ਨਾਮ ਕਲਮੇ ਦਾ ਦੇਂਦਾ ਰਿਹਾ ਦਾਨ, ਦਾਤਾ ਦਾਨੀ ਧੁਰਦਰਗਾਹੀਆ। ਜਿਸ ਦੀ ਹਜ਼ਰਤ ਮੁਹੰਮਦ ਮੰਨੀ ਆਨ, ਨਿਉਂ ਨਿਉਂ ਸੱਯਦਾ ਸੀਸ ਝੁਕਾਈਆ। ਓਹ ਸਾਹਿਬ ਸਤਿਗੁਰ ਪੁਰਖ ਅਕਾਲ ਪਰਵਰਦਿਗਾਰ ਨੌਜਵਾਨ, ਪਹਿਲਵਾਨਾਂ ਨਾਲ ਮਿਲਾਈਆ। ਵੇਖਣਹਾਰਾ ਜੰਗਲ ਜੂਹ ਉਜਾੜ ਪਹਾੜ ਬੀਆਬਾਨ, ਦੋ ਜਹਾਨਾਂ ਫੋਲ ਫੁਲਾਈਆ। ਸਦੀ ਚੌਧਵੀਂ ਕਹੇ ਤੁਸੀਂ ਉਸ ਦੇ ਮਹਿਮਾਨ, ਜੋ ਮਿਹਰ ਨਜ਼ਰ ਉਠਾਈਆ। ਸਭ ਦੀ ਕਰਨ ਆਇਆ ਕਲਿਆਣ, ਕਲਮਾ ਧੁਰ ਦਾ ਇਕ ਜਣਾਈਆ। ਤੁਹਾਨੂੰ ਰੱਖਣਾ ਪਏ ਨਾ ਰੋਜ਼ਾ ਵਿਚ ਕੋਇ ਰਮਜ਼ਾਨ, ਰਮਜ਼ ਆਪਣਾ ਨਾਮ ਲਗਾਈਆ। ਸਤਿਜੁਗ ਭੂਮਿਕਾ ਸੋਹੇ ਅਸਥਾਨ, ਜੋ ਹਰਿਜਨ ਡੇਰਾ ਲਾਈਆ। ਵੇਖਿਓ ਕੋਈ ਨਾ ਰਿਹੋ ਅੰਦਰੋਂ ਬੇਈਮਾਨ, ਬੇਵਾ ਰੂਪ ਨਾ ਕੋਇ ਵਟਾਈਆ । ਤੁਸੀਂ ਪ੍ਰਭੂ ਦਾ ਖ਼ਾਨਦਾਨ, ਖੱਤ੍ਰੀ ਬ੍ਰਾਹਮਣ ਸ਼ੂਦਰ ਵੈਸ਼ ਨਜ਼ਰ ਕੋਇ ਨਾ ਆਈਆ। ਇਕ ਖ਼ੁਦਾ ਵਾਹਦ ਦੀ ਗਾਡ ਦੀ ਕਰੋ ਪਹਿਚਾਣ, ਜੋ ਬੇਪਹਿਚਾਣ ਨੂਰ ਅਲਾਹੀਆ। ਜਿਸ ਦੀ ਗੁਰ ਅਵਤਾਰ ਪੈਗ਼ੰਬਰਾਂ ਉਪਰ ਧਰਮ ਦੀ ਕਮਾਨ, ਹੁਕਮਰਾਨ ਇਕ ਅਖਵਾਈਆ। ਅੱਲਾ ਰਾਮ ਵਾਹਿਗੁਰੂ ਓਸੇ ਦਾ ਢੋਲਾ ਗਾਣ, ਓਸੇ ਦੀ ਸਿਫ਼ਤ ਸਾਲਾਹੀਆ। ਸੋ ਖੇਲ ਕਰੇ ਭਗਵਾਨ, ਹਰਿ ਕਰਤਾ ਧੁਰਦਰਗਾਹੀਆ। ਜਿਨ ਕਲਜੁਗ ਅੰਤ ਸ੍ਰੀ ਭਗਵੰਤ ਕੂੜ ਮੇਟਣਾ ਨਿਸ਼ਾਨ, ਧਰਮ ਦੀ ਧਾਰ ਇਕ ਪ੍ਰਗਟਾਈਆ। ਸਚ ਪੁਛੋ ਦੋ ਜਹਾਨਾਂ ਦੀ ਲੌਣ ਆਇਆ ਮੀਜ਼ਾਨ, ਚਾਰ ਜੁਗ ਦਾ ਲੇਖਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ
❋
❋
ਕਰ, ਸਦ ਆਪਣਾ ਰੰਗ ਰੰਗਾਈਆ। ਸਦੀ ਚੌਧਵੀਂ ਕਹੇ ਭਗਤੋ ਵੇਖੋ ਪਾ ਆਈ ਬੁਰਕਾ, ਬੁਰਿਆਂ ਤੋਂ ਮੁਖ ਛੁਪਾਈਆ। ਮੈਂ ਫੇਰਾ ਮਾਰਨਾ ਵਿਚ ਤੁਰਕਾਂ, ਤੁਰਤ ਆਪਣਾ ਪੰਧ ਮੁਕਾਈਆ। ਸਭ ਨੂੰ ਯਾਦ ਕਰਾਉਣਾ ਸ਼ਬਦ ਗੋਬਿੰਦ ਇਕ ਗੁਰ ਕਾ, ਜੋ ਪੁਰਖ ਅਕਾਲ ਦੱਸ ਕੇ ਗਿਆ ਸਭ ਦਾ ਪਿਤਾ ਮਾਈਆ। ਨਾਨਕ ਨੇ ਕਿਹਾ ਜਾਪ ਕਰਾਉਣਾ ਇਕੋ ਤੁਕ ਦਾ, ਸੋਹੰ ਢੋਲਾ ਧੁਰਦਰਗਾਹੀਆ। ਜਿਥੇ ਪੈਗ਼ੰਬਰਾਂ ਗੁਰੂਆਂ ਅਵਤਾਰਾਂ ਦਾ ਪੈਂਡਾ ਮੁਕਦਾ, ਮੰਜ਼ਲ ਅੱਗੇ ਨਾ ਕੋਇ ਵਖਾਈਆ। ਓਹ ਸਚਖੰਡ ਦਵਾਰਾ ਭਗਤ ਰਾਹ ਵਿਚ ਕੋਇ ਨਾ ਰੁਕਦਾ, ਅੱਗੇ ਹੋ ਨਾ ਕੋਇ ਅਟਕਾਈਆ। ਤੁਹਾਡਾ ਲਹਿਣਾ ਦੇਣਾ ਪੂਰਾ ਕਰਾਇਆ ਮਾਤਾ ਵਾਲੀ ਕੁੱਖ ਦਾ, ਜਨਣੀ ਲੇਖੇ ਪਾਈਆ। ਹੁਣ ਵੇਖਿਓ ਕੀ ਵੇਲਾ ਜਗਤ ਜਹਾਨ ਢੁਕਦਾ, ਤੁਹਾਡੇ ਢੋਲੇ ਚਾਰ ਜੁਗ ਦੇ ਪ੍ਰਭ ਆਪਣੇ ਨਾਲ ਮਿਲਾਈਆ। ਸ਼ੇਰ ਹੋ ਸ਼ਬਦ ਗੁਰੂ ਦੋ ਜਹਾਨਾਂ ਬੁਕਦਾ, ਬੁਕਲ ਵਿਚੋਂ ਸਾਰੇ ਲਏ ਕਢਾਈਆ। ਚਾਰ ਕੁੰਟ ਦਹਿ ਦਿਸ਼ਾ ਨੌ ਖੰਡ ਸੱਤ ਦੀਪ ਬ੍ਰਹਿਮੰਡਾਂ ਖੰਡਾਂ ਪੁਰੀਆਂ ਲੋਆਂ ਆਕਾਸ਼ ਪਾਤਾਲਾਂ ਗਗਨ ਗਗਨੰਤਰ ਆਪੇ ਪੁਛਦਾ, ਭੱਜੇ ਚਾਈਂ ਚਾਈਂਆ। ਹੁਣ ਵੇਲਾ ਨਹੀਂ ਰਹਿਣਾ ਚੁਪ ਦਾ, ਪਰਛਾਵਾਂ ਢਲਦਾ ਵੇਖੋ ਧੁੱਪ ਦਾ, ਜਗਤ ਅੰਧੇਰਾ ਮੇਟਣਾ ਘੁਪ ਦਾ, ਨਾਤਾ ਜੁੜਨਾ ਪੁਰਖ ਅਕਾਲ ਗੋਬਿੰਦ ਸੁਤ ਦਾ, ਦੂਜਾ ਰਹਿਣ ਕੋਇ ਨਾ ਪਾਈਆ। ਓਹੋ ਉਮਤ ਦਾ ਬੂਟਾ ਜਾਣਾ ਸੁੱਕਦਾ, ਅਗਲਾ ਸਾਲ ਹੋਣਾ ਬੜਾ ਦੁੱਖ ਦਾ, ਦੁਖੀ ਰੋਵਣ ਮਾਰ ਮਾਰ ਧਾਈਆ। ਬੇਗੁਨਾਹਾਂ ਕਲਜੁਗ ਵੇਖੋ ਕੁੱਟਦਾ, ਗ਼ਰੀਬ ਨਿਮਾਣਾ ਭੁੱਖਾ ਟੁੱਕ ਦਾ, ਪੇਟ ਭਰ ਨਾ ਕੋਇ ਰਜਾਈਆ। ਮੈਂ ਦੁਨੀਆ ਵੇਖੀ ਸ੍ਰਿਸ਼ਟੀ ਵੇਖੀ ਕਾਇਨਾਤ ਤੱਕੀ ਪੁਰਖ ਅਕਾਲ ਕੋਈ ਨਹੀਂ ਝੁਕਦਾ, ਗੁਰ ਅਵਤਾਰ ਪੈਗ਼ੰਬਰਾਂ ਦੇ ਅੱਗੇ ਵਾਸਤੇ ਰਹੇ ਪਾਈਆ। ਏਸੇ ਕਰ ਕੇ ਕਿਸੇ ਨੂੰ ਵੇਲਾ ਨਹੀਂ ਮਿਲਦਾ ਸੁਖ ਦਾ, ਸਾਚਾ ਸੰਗ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਸਦੀ ਚੌਧਵੀਂ ਕਹੇ ਮੈਨੂੰ ਦੇ ਦਿਓ ਸਵਾ ਸੇਰ ਪਾਣੀ, ਮੈਂ ਆਬੇਹਯਾਤ ਵੇਖ ਵਖਾਈਆ। ਮੈਂ ਤੱਕਣੀ ਚਾਰੇ ਖਾਣੀ, ਖ਼ਾਨਾਬਦੋਸ਼ ਵੇਖਾਂ ਲੋਕਾਈਆ । ਮੈਂ ਪੜ੍ਹਨੀ ਚਾਰੇ ਬਾਣੀ, ਪਰਾ ਪਸੰਤੀ ਮਧਮ ਬੈਖਰੀ ਫੋਲ ਫੁਲਾਈਆ। ਮੈਂ ਵੇਖਣੀ ਧੁਰ ਦੀ ਰਾਣੀ, ਜੋ ਨਿਰਮਲ ਨੂਰ ਜੋਤ ਰੁਸ਼ਨਾਈਆ। ਮੈਂ ਵੇਖਣੀ ਮੁਹੰਮਦ ਦੀ ਓਹ ਸਵਾਣੀ, ਜਿਸ ਨੂੰ ਸੁੱਤੀ ਨਾ ਕੋਇ ਉਠਾਈਆ। ਮੈਂ ਤਕਣੇ ਜੀਵ ਜੰਤ ਪ੍ਰਾਣੀ, ਜੋ ਲੱਖ ਚੁਰਾਸੀ ਵੰਡ ਵੰਡਾਈਆ। ਸਾਰੇ ਫਿਰ ਫਿਰ ਆਈ ਥੱਕੀ, ਜਾਂ ਤੱਕੇ, ਜਨ ਭਗਤ ਸੁਹੇਲੇ ਜਿਹੜੇ ਪਰਮ ਪੁਰਖ ਦੇ ਹਾਣੀ, ਆਤਮ ਪਰਮਾਤਮ ਖੇਲ ਖਿਲਾਈਆ। ਸਦੀ ਚੌਧਵੀਂ ਕਹੇ ਮੈਂ ਆਬੇਹਯਾਤ ਦਾ ਦੇਵਾਂ ਛਿੱਟਾ, ਜਨ ਭਗਤਾਂ ਸ਼ਾਂਤ ਕਰਾਈਆ। ਓ ਗੁਰਮੁਖੋ ਤੁਸੀਂ ਤਾਂ ਲਾਉਂਦੇ ਮੇਰੀਆਂ ਇੱਟਾਂ, ਮੈਂ ਤੁਹਾਨੂੰ ਇੱਟਾਂ ਪੱਥਰਾਂ ਤੋਂ ਲੈਣਾ ਛੁਡਾਈਆ। ਤੁਹਾਡੇ ਬਦਲੇ ਮੈਂ ਜਗਤ ਜਹਾਨ ਪਿੱਟਾਂ, ਪਿੱਟ ਕੇ ਦਿਆਂ ਦੁਹਾਈਆ। ਤੁਹਾਡੇ ਕੋਲ ਧੁਰ ਦੀ ਚਿਟਾਂ, ਜਿਹੜਾ ਗੋਬਿੰਦ ਮਾਛੂਵਾੜੇ ਗਿਆ ਸਮਝਾਈਆ। ਪੁਰਖ ਅਕਾਲ ਸਭ ਦਾ ਪਿਤਾ, ਜਣੇਂਦੀ ਓਹੋ ਇਕੋ ਮਾਈਆ। ਗੁਰਸਿਖ ਨਾ ਵੱਡਾ ਤੇ ਨਾ ਨਿੱਕਾ, ਸਦਾ ਇਕੋ ਰੰਗ ਰੰਗਾਈਆ । ਮੈਨੂੰ ਜਾਪਦਾ ਹੁਣ ਬਦਲ ਜਾਣਾ ਦੀਨ ਦੁਨੀ ਦਾ ਸਿੱਕਾ, ਸਿਕਮ ਦੇ ਉਤੇ ਪੈਣੀ ਲੜਾਈਆ। ਮੇਰੇ ਕੋਲ ਚਾਰ ਜੁਗ ਦਾ ਚਿੱਠਾ, ਗੁਰ ਅਵਤਾਰ ਪੈਗ਼ੰਬਰ ਜਿਸ ਦੀਆਂ ਪੇਸ਼ੀਨਗੋਈਆਂ ਗਏ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਗੁਰਮੁਖੋ ਭਗਤੋ ਬਹੁੜੀ ਸਾਰੀ ਦੀਨ ਦੁਨੀਆ ਨੂੰ ਦੇ ਦਿਤਾ ਪਿਛਾ, ਪਿਛੇ ਬੈਠਾ ਨਜ਼ਰ ਕਿਸੇ ਨਾ ਆਈਆ। ਮੈਂ
❋
❋
ਜਾਂ ਵੇਖਿਆ ਜਨ ਭਗਤਾਂ ਵੱਲ ਇੱਕਾ, ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਦੀ ਕਰਦਾ ਰੱਛਾ, ਰੱਛਕ ਹੋ ਕੇ ਵੇਖ ਵਖਾਈਆ। ਜਗ ਨੇਤਰ ਦੀਨ ਦੁਨੀ ਕਿਸੇ ਨਾ ਦਿਸਾ, ਜਨ ਭਗਤੋ ਤੁਹਾਡੇ ਨਾਲ ਪਾ ਕੇ ਹਿੱਸਾ, ਲੇਖੇ ਲਾਵੇ ਲਹਿਣਾ ਦੇਣਾ ਸਵਾ ਗਿੱਠਾ, ਮਿਹਰ ਨਜ਼ਰ ਇਕ ਉਠਾਈਆ। ਜਿਸ ਨੇ ਮਾਨਸ ਜਨਮ ਦਿਤਾ, ਉਹ ਤੁਹਾਡਾ ਪਿਤਾ, ਸਭ ਨਾਲ ਕਰੇ ਹਿਤਾ, ਦਰਸ਼ਨ ਦੇਵੇ ਨਿਤ ਨਿਤਾ, ਅਗਲਾ ਪਿਛਲਾ ਬਦਲ ਦੇਵੇ ਕਿੱਸਾ, ਕਰੇ ਖੇਲ ਇਕ ਅਨਡਿੱਠਾ, ਸਭ ਨੇ ਭਾਣਾ ਮੰਨਣਾ ਮਿੱਠਾ, ਮਿਹਰਵਾਨ ਮਹਿਬੂਬ ਆਪਣਾ ਆਪ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੀ ਦੇਵੇ ਸਭ ਨੂੰ ਸਿੱਖਾ, ਸਿਖਿਆ ਇਕ ਸਮਝਾਈਆ।
ਸਦੀ ਚੌਧਵੀਂ ਕਹੇ ਸੁਹੰਜਣੀ ਰੁਤੀ, ਰੁਤੜੀ ਇਕ ਮਹਿਕਾਈਆ। ਮੈਂ ਕੱਟ ਕੇ ਆਈ ਬੁੱਤੀ, ਬੁਤਖ਼ਾਨੇ ਵੇਖ ਵਖਾਈਆ। ਕਾਇਨਾਤ ਵੇਖੀ ਸੁੱਤੀ, ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਓ ਮੇਰੀ ਫਿਰਦੀ ਫਿਰਦੀ ਦੀ ਘਸ ਗਈ ਜੁੱਤੀ, ਨੰਗੇ ਪੈਰ ਬਾਲੂ ਰੇਤ ਛਾਲਿਆਂ ਦਿਤੇ ਤਪਾਈਆ। ਮੈਂ ਮੁਹੰਮਦ ਨਾਲ ਬੜੀ ਹੋ ਗਈ ਦੁਖੀ, ਰੋਜ਼ੇ ਰਖ ਕੇ ਰਹੀ ਭੁੱਖੀ, ਬਹੁੜੀ ਤੇਰਾਂ ਸੌ ਅਠਾਸੀ ਸਾਲ ਦੀ ਹੋ ਗਈ ਬੁੱਢੀ, ਬੁਢਾਪੇ ਵਿਚ ਲੱਤੋਂ ਲੰਙੀ ਪੈਰਾਂ ਤੋਂ ਡੁੱਡੀ, ਮੇਰੀ ਸਮਝ ਨਾ ਕਰੇ ਬੁੱਧੀ, ਮੈਂ ਭੱਜੀ ਚੌਂਹ ਜੁਗੀ, ਮੇਰੀ ਅੰਤਮ ਔਧ ਪੁੱਗੀ, ਮੈਨੂੰ ਪਤਾ ਨਹੀਂ ਵਦੀ ਸੁਦੀ, ਗੁਰਮੁਖੋ ਮੇਰੇ ਸੀਰ ਨਹੀਂ ਰਿਹਾ ਦੁੱਧੀ, ਉਮਤ ਕਿਸ ਤਰਾ ਝਟ ਲੰਘਾਈਆ । ਜਿਹੜੀ ਮਾਰ ਕੇ ਲਿਆਂਦੀ ਘੁੱਗੀ, ਇਹ ਮੁਹੰਮਦ ਦੀ ਮਾਂ ਦੇ ਕੋਲੋਂ ਸੀ ਉਡੀ, ਓਹ ਰੋ ਪਈ ਭੁੱਬੀ, ਘੁੱਗੀ ਹਾਏ ਹਾਏ ਕਰ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੇਵਣਹਾਰ ਵਡਿਆਈਆ। ਸਦੀ ਚੌਧਵੀਂ ਕਹੇ ਕਿਸੇ ਕੋਲ ਡਾਂਗਾਂ ਕਿਸੇ ਕੋਲ ਤਲਵਾਰਾਂ ਕਿਸੇ ਫੜੇ ਬਰਛੇ, ਬਰਛਿਆਂ ਵਾਲੇ ਰਹੇ ਡਰਾਈਆ। ਕਿੱਡੇ ਕਿੱਡੇ ਸੂਰਬੀਰ ਬਹਾਦਰ ਪਠਾਣ ਖ਼ਾਨ ਜਰਗੇ, ਕੁੱਲਿਆਂ ਵਾਲੇ ਸੋਭਾ ਪਾਈਆ। ਨੀ ਹਾਏ ਮੈਂ ਤੱਕਿਆ ਤੇਰੇ ਦਵਾਰੇ ਉਤੇ ਬ੍ਰਾਹਮਣ ਪੰਡਤ ਮੁੱਲਾ ਸ਼ੇਖ਼ ਗ੍ਰੰਥੀ ਡਾਕੂ ਚੋਰ ਬਦਮਾਸ਼ ਗੁੰਡੇ ਟੁੰਡੇ ਮੁੰਡੇ ਗੁੰਗੇ ਪੁੱਠੇ ਸਿੱਧੇ ਸਾਰੇ ਤਰ ਗਏ, ਤਾਰਨਵਾਲਾ ਇਕੋ ਨਜ਼ਰੀ ਆਈਆ। ਮੇਰੇ ਭਾਣੇ ਸਾਰੇ ਮਰ ਗਏ, ਗੁਰ ਅਵਤਾਰ ਪੈਗ਼ੰਬਰ ਨਾ ਕੋਇ ਸਹਾਈਆ। ਓਹ ਮੈਂ ਤੱਕਣ ਚਲੀ ਰਿਖੀ ਮੁਨੀ, ਮੈਂ ਚੋਰੀ ਅੱਖ ਚੁਰਾਈਆ। ਮੈਂ ਲੱਭਣ ਚੱਲੀ ਸੰਤ ਜਿਨ੍ਹਾਂ ਦੇ ਅੰਦਰ ਨਾਮ ਦੀ ਧੁਨੀ, ਧੁਨ ਆਤਮਕ ਰਾਗ ਸੁਣਾਈਆ। ਮੈਂ ਵੇਖਣ ਚਲੀ ਨੌ ਖੰਡ ਪ੍ਰਿਥਮੀ ਦੇ ਗੁਣੀ, ਗੁਣਵੰਤ ਵੇਖ ਵਖਾਈਆ। ਮੈਂ ਏਧਰ ਮੈਂ ਓਧਰ ਸ੍ਰਿਸ਼ਟੀ ਛਾਣੀ ਪੁਣੀ, ਵੇਖੀ ਥਾਉਂ ਥਾਈਂਆ। ਸਭ ਦੀ ਚੋਟੀ ਗਈ ਮੁੰਨੀ, ਬੋਦੀ ਵਾਲਾ ਨਜ਼ਰ ਕੋਇ ਨਾ ਆਈਆ। ਕੀ ਹੋ ਗਿਆ ਕ੍ਰਿਸ਼ਨ ਨੇ ਗ਼ਰਕ਼ ਕਰਾ ਦਿਤੀ ਅਠਾਰਾਂ ਖੂਣੀ, ਯਾਦਵ ਵੰਸ਼ ਹੋ ਕੇ ਪਾਂਡਵਾਂ ਕੌਰਵਾਂ ਕਰਾਈ ਲੜਾਈਆ। ਹੁਣ ਤੇ ਸ੍ਰਿਸ਼ਟੀ ਅੱਗੇ ਨਾਲੋਂ ਚੌਣੀ ਤੇ ਦੂਣੀ, ਅਣਗਿਣਤ ਸੋਭਾ ਪਾਈਆ। ਮੈਂ ਵੇਖਿਆ ਏਧਰ ਅਲਾਹ ਏਧਰ ਰਾਮ ਏਧਰ ਵਾਹਿਗੁਰੂ ਏਧਰ ਕ੍ਰਿਸ਼ਨ ਏਥੇ ਓਮ ਏਥੇ ਤਤ ਸਤਿ ਏਥੇ ਹਰੀ ਓਮ ਪੜ੍ਹਦੇ ਬਾਣੀ, ਬਾਣ ਨਿਰਾਲਾ ਤੀਰ ਨਾ ਕੋਇ ਲਗਾਈਆ। ਵੇ ਗੁਰਮੁਖੋ ਨੀ ਭੈਣੋਂ ਮੈਂ ਅੱਖੋਂ ਹੋ ਗਈ
❋
❋
ਕਾਣੀ, ਮੈਨੂੰ ਨਜ਼ਰ ਕੁਛ ਨਾ ਆਈਆ। ਜੇ ਮੈਨੂੰ ਮੇਰੇ ਪੁਰਖ ਅਕਾਲ ਦੀ ਦੱਸੇ ਕੋਈ ਨਿਸ਼ਾਨੀ, ਨਿਛਾਵਰ ਆਪਣਾ ਆਪ ਕਰਾਈਆ। ਜਿਸ ਦੇ ਪਿਛੇ ਦੇਣੀ ਨਾ ਪਏ ਕੋਇ ਕ਼ੁਰਬਾਨੀ, ਰੀਤ ਬਕਰੀਦ ਨਾ ਕੋਇ ਵਖਾਈਆ। ਜੋ ਆਦਿ ਜੁਗਾਦਿ ਦਾ ਦਾਨੀ, ਭਗਤ ਵਛਲ ਇਕੋ ਨੂਰ ਖ਼ੁਦਾਈਆ। ਉਸ ਦੀ ਜੂਹ ਕਦੇ ਨਹੀਂ ਹੁੰਦੀ ਬੇਗਾਨੀ, ਨਿਤ ਨਵਿਤ ਆਪਣਾ ਵੇਸ ਵਟਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਸਦੀ ਚੌਧਵੀਂ ਕਹੇ ਮੈਂ ਕਾਲਾ ਪਾ ਲਿਆ ਸੂਸਾ, ਸੋਹਣਾ ਰੰਗ ਰੰਗਾਈਆ। ਮੈਂ ਚੜ੍ਹ ਕੇ ਵੇਖਣ ਲੱਗੀ ਕਿੱਥੇ ਈਸਾ ਤੇ ਕਿੱਥੇ ਮੂਸਾ, ਮੁਸਲਸਲ ਆਪਣਾ ਡੇਰਾ ਲਾਈਆ। ਕੁਝ ਮੈਂ ਸੰਦੇਸ਼ ਦੇ ਆਵਾਂ ਜਾ ਕੇ ਮੂਸਾ, ਰੁਸਤਮ ਆਪਣੇ ਲੈਣੇ ਉਠਾਈਆ। ਸਭ ਦਾ ਠੂਠਾ ਕਰਨਾ ਮੂਧਾ, ਲੁਟੀਆ ਦੇਣੀ ਰੁੜ੍ਹਾਈਆ। ਚੌਦਾਂ ਸਦੀਆਂ ਦਾ ਮੁਹੰਮਦ ਦਾ ਲੱਗਾ ਅੰਗੂਠਾ, ਅੱਗੇ ਮੁਨਿਆਦ ਨਾ ਕੋਇ ਵਧਾਈਆ। ਦੁਨੀਆ ਵਾਲਿਓ ਜਗਤ ਜਹਾਨ ਝੂਠਾ, ਬਿਨਾ ਭਗਤ ਭਗਵਾਨ ਤੋਂ ਰਹਿਣ ਕੋਇ ਨਾ ਪਾਈਆ। ਇਹ ਕਲਜੁਗ ਸ਼ੈਤਾਨ ਦਾ ਟੂਟਾ, ਸਿਰ ਦੀਆਂ ਟੋਪੀਆਂ ਵਾਲੇ ਸਾਰੇ ਰਿਹਾ ਹਿਲਾਈਆ। ਧਰਮ ਦਾ ਰਹਿਣ ਨਹੀਂ ਦਿਤਾ ਕੋਈ ਬੂਟਾ, ਬੂਟੀ ਪੀਣ ਵਲਿਆਂ ਦਾ ਨਿਸ਼ਾਨਾ ਨਾ ਕੋਇ ਵਖਾਈਆ। ਜਿਹੜੇ ਵਿਚ ਮਾਰਦੇ ਝੂਟਾ, ਹੁਲਾਰੇ ਵਿਚ ਲੈਣ ਅੰਗੜਾਈਆ। ਮੇਰੇ ਵਾਸਤੇ ਸਦੀ ਚੌਧਵੀਂ ਕਹੇ ਆ ਗਿਆ ਇਕ ਜਰਮਨੀ ਦਾ ਜੂਤਾ, ਜੁੱਤੀਆਂ ਸਾਰਿਆਂ ਦੀਆਂ ਦਿਆਂ ਲੁਹਾਈਆ। ਕੋਈ ਸਾਧੂ ਫ਼ਕੀਰ ਮਲ ਕੇ ਆ ਗਏ ਭਬੂਤਾ, ਪੰਜ ਭੂਤ ਵੇਖ ਵਖਾਈਆ। ਸਦੀ ਚੌਧਵੀਂ ਕਹੇ ਵੇਖਿਓ ਕਿਤੇ ਭੁੱਲ ਨਾ ਜਾਇਓ ਮੇਰਾ ਵੇਖ ਕੇ ਕਾਲਾ ਸੂਟਾ, ਚਮਕ ਝੂਠੀ ਨਜ਼ਰੀ ਆਈਆ। ਜਿਹੜੇ ਆ ਗਏ ਬਣ ਜਮਦੂਤਾ, ਰਾਕਸ਼ ਆਪਣਾ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਖੇਲ ਖਿਲਾਈਆ। ਸਦੀ ਚੌਧਵੀਂ ਕਹੇ ਮੈਨੂੰ ਵੇਖ ਲੈਣ ਦਿਓ ਚੋਰੀ, ਠੱਗਾਂ ਚੋਰਾਂ ਖੋਜ ਖੁਜਾਈਆ। ਮੈਨੂੰ ਵੇਖ ਲੈਣ ਦਿਓ ਸਾਧ ਘੋਰੀ, ਜੋ ਅੰਦਰ ਵੜ ਕੇ ਖੋਜ ਖੁਜਾਈਆ। ਮੈਨੂੰ ਵੇਖ ਲੈਣ ਦਿਓ ਦੀਨਾਂ ਮਜ਼੍ਹਬਾਂ ਦੇ ਮੋਹਰੀ, ਜੋ ਵਿਤਕਰੇ ਗਏ ਪਾਈਆ। ਮੈਨੂੰ ਵੇਖ ਲੈਣ ਦਿਓ ਭਗਤ ਭਗਵਾਨ ਦੀ ਜੋੜੀ, ਦੋਹਾਂ ਮਿਲ ਕੇ ਵੱਜੀ ਵਧਾਈਆ। ਮੈਨੂੰ ਵੇਖ ਲੈਣ ਦਿਓ ਆਪਣੀ ਧਾਰ ਬਾਂਕੀ ਛੋਹਰੀ, ਜਿਹੜੀ ਸ਼ੌਹਰ ਇਕ ਹੰਢਾਈਆ। ਆਦਿ ਜੁਗਾਦਿ ਜੁਗ ਚੌਕੜੀ ਸਦਾ ਨਵੀਂ ਨਕੋਰੀ, ਜੋਬਨਵੰਤੀ ਨਜ਼ਰੀ ਆਈਆ। ਜੇ ਉਹਦਾ ਦਰਸ ਕਰੋ ਤੇ ਦੇਵੇ ਦਰਸ ਭੋਰੀ, ਭੋਰਿਆਂ ਵਿਚੋਂ ਮੈਨੂੰ ਲਏ ਉਠਾਈਆ। ਭਗਤੋ ਪ੍ਰਭ ਦੇ ਹੱਥ ਫੜਾ ਦਿਓ ਡੋਰੀ, ਆਪਣਾ ਲੇਖਾ ਲਓ ਮੁਕਾਈਆ। ਤੁਹਾਡੀ ਇਕੋ ਵਾਰ ਗੋਬਿੰਦ ਦੇ ਘਰ ਵੰਡੀ ਜਾਏ ਲੋੜ੍ਹੀ, ਲੋਹੜੇ ਕਰਵਾਣ ਕੋਇ ਨਾ ਪਾਈਆ। ਮਾਲਵੇ ਵਾਲਿਓ ਯਾਦ ਰੱਖਣਾ ਤੁਹਾਡੀ ਮਸਾਣਾਂ ਵਾਲੀ ਫੌਹੜੀ, ਗੁਰਮੁਖ ਦਾ ਮਸਾਣ ਫੇਰ ਫੋਲਣ ਕੋਇ ਨਾ ਜਾਈਆ। ਕਿਥੇ ਮੁਹੰਮਦ ਦਾ ਚਕੋਰੀ, ਚਕੋਰ ਦਿਓ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਵਾਹ ਮੇਰੇ ਮੁਹੰਮਦ ਦਿਆ ਚਕੋਰਾ, ਸੋਹਣਾ ਨਜ਼ਰੀ ਆਈਆ। ਇਹ ਕਿੱਡਾ ਪੈਣਾ ਲੋਹੜਾ, ਲੋਹੜੇ ਪੈਣਾ ਗਿਆ ਆਈਆ। ਉਮਤ ਦੇ ਢਿੱਡ ਵਿਚ ਪੈਣਾ ਮਰੋੜਾ, ਤੁਰਕੀ ਵਿਚ ਪਏ ਦੁਹਾਈਆ। ਸੱਜਣਾਂ ਮਿਤ੍ਰਾਂ ਦਾ ਹੋਣਾ ਵਿਛੋੜਾ, ਵਿਛੜਿਆਂ ਨਾ ਕੋਇ ਜੁੜਾਈਆ। ਮੂਸਾ ਈਸਾ ਮੁਹੰਮਦ ਵਿਚ ਰੜਕਾਣਾ ਰੋੜਾ, ਭਵਿਖਤ ਭਾਖਿਆ ਵਿਚ ਸੁਣਾਈਆ। ਜਨ ਭਗਤੋ ਤੁਹਾਡਾ ਭਾਗ ਹੋਣਾ ਮਥੋਰਾ, ਮਿਥਿਆ ਵੇਖਣੀ ਜਗਤ ਲੋਕਾਈਆ। ਤੁਹਾਡੇ ਕੋਲ ਕਾਗ਼ਜ਼ ਨਵਾਂ ਨਕੋਰਾ, ਆਪਣੇ ਚਕੋਰ ਨੂੰ ਗਿਆ
❋
❋
ਸੁਣਾਈਆ। ਜਿਸ ਦਿਨ ਮੁਹੰਮਦ ਨੇ ਚਕੋਰ ਫੜਿਆ ਓਸ ਦਿਨ ਉਹਦੇ ਸੱਜੇ ਪੱਟ ਤੇ ਨਿਕਲਿਆ ਫੋੜਾ, ਰਾਨ ਦੇ ਅੰਦਰ ਨਜ਼ਰੀ ਆਈਆ। ਉਸ ਨੇ ਗਾਇਆ ਇਕ ਵੇਰਾਂ ਅੱਲਾ ਹੂ ਅੱਨਾ ਹੂ ਦੋਹਰਾ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਤੇਰੇ ਅੱਗੇ ਨਹੀਂ ਕੋਈ ਜ਼ੋਰਾ, ਸਿਰ ਸਕੇ ਨਾ ਕੋਇ ਉਠਾਈਆ। ਇਕ ਦੁਲਦੁਲ ਤੇ ਇਕ ਘੋੜਾ, ਹਰੀ ਦਾ ਨਾਲ ਰਲਾਈਆ। ਇਹ ਕਹੇ ਸਚ ਚਕੋਰਾ, ਮੁਹੰਮਦ ਖ਼ੁਸ਼ੀ ਨਾਲ ਆਹ ਚਾਂਦੀ ਦੀ ਜ਼ੰਜੀਰੀ ਗਲ ਵਿਚ ਮੇਰੇ ਪਾਈਆ। ਕਿੱਥੇ ਕਟਾਰ ਕਿੱਥੇ ਤਲਵਾਰ ਕਿੱਥੇ ਪਰਵਰਦਿਗਾਰ ਕਿੱਥੇ ਸਚੀ ਸਰਕਾਰ, ਜੋ ਨਿਰਗੁਣ ਜੋਤ ਕਰੇ ਰੁਸ਼ਨਾਈਆ। ਚਕੋਰ ਕਹੇ ਮੈਨੂੰ ਦੇ ਰਖ, ਗੁਰਮੁਖਾਂ ਦੇ ਚਰਨਾਂ ਵਿਚ ਟਿਕਾਈਆ। ਤਲਵਾਰ ਫੜ ਲੈ ਹੱਥ, ਕਟਾਰ ਮੁਖ ਵਿਚ ਟਿਕਾਈਆ। ਮੈਨੂੰ ਯਾਦ ਗੋਬਿੰਦ ਦਾ ਸੱਥਰ ਸਥ, ਮਾਛੂਵਾੜੇ ਦਿਆਂ ਦੁਹਾਈਆ। ਮੁਹੰਮਦ ਦੀ ਉਚੀ ਨਹੀਂ ਹੁੰਦੀ ਅੱਖ, ਨੀਵੀਂ ਨਜ਼ਰ ਨਜ਼ਰੀ ਆਈਆ। ਹਾਏ ਚੌਦਾਂ ਤਬਕ ਜਾਣੇ ਢੱਠ, ਕਿੰਗਰਾ ਕਿੰਗਰਾ ਦਏ ਦੁਹਾਈਆ। ਝਗੜਾ ਪੈਣਾ ਤੱਤ ਅੱਠ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਕਰੇ ਲੜਾਈਆ। ਜਿਹੜੇ ਇਕ ਦੂਜੇ ਨੂੰ ਕੁਟਦੇ ਰਹੇ ਠਪ ਠਪ, ਇਕ ਦੂਜੇ ਨੂੰ ਧੱਕਾ ਪਿਛੋਂ ਲਾਈਆ। ਜਿਹੜਾ ਮਰਿਆ ਲਿਆਂਦਾ ਸੱਪ, ਮੁਹੰਮਦ ਯਰਾਨਾ ਇਹਦੇ ਨਾਲ ਗਿਆ ਲਗਾਈਆ। ਇਹ ਕਰਦਾ ਸੀ ਵੱਡਾ ਤਪ, ਛੁਰੀ ਪੇਟ ਵਿਚ ਦਬਾਈਆ। ਇਕ ਦਿਨ ਰੱਖ ਕੇ ਉਪਰ ਸ਼ਾਹ ਰਗ, ਮੁਠੀ ਦਿਤੀ ਘੁਟਾਈਆ। ਫਿਰ ਕਿਹਾ ਦਰੋਹੀ ਹਾਏ ਅਜੇ ਨਹੀਂ ਮਿਲਿਆ ਰੱਬ, ਜਲਵਾਗਰ ਨੂਰ ਅਲਾਹੀਆ। ਅਗੰਮੀ ਅਵਾਜ਼ ਆਈ, ਜਿਸ ਵੇਲੇ ਅਮਾਮ ਆਏ ਪੈਗ਼ਾਮ ਸੁਣਾਏ ਜਗ, ਜਾਗਰਤ ਜੋਤ ਕਰੇ ਰੁਸ਼ਨਾਈਆ। ਹਿੰਦੂ ਮੁਸਲਿਮ ਸਿੱਖ ਈਸਾਈ ਪਾਰਸੀ ਬੋਧੀ ਜੈਨੀ ਰਹਿਣ ਨਾ ਦੇਵੇ ਅੱਡ, ਹੱਡ ਮਾਸ ਨਾੜੀ ਦਾ ਝਗੜਾ ਦਏ ਮੁਕਾਈਆ। ਧਰਮ ਦਾ ਨਿਸ਼ਾਨਾ ਨੌਜਵਾਨਾ ਮਰਦ ਮਰਦਾਨਾ ਸ੍ਰੀ ਭਗਵਾਨਾ ਸ਼ਾਹ ਸੁਲਤਾਨਾ ਲੋਕਮਾਤ ਦੇਵੇ ਗੱਡ, ਖ਼ੁਦ ਗਾਡ ਗਾਈਡ ਹੋ ਕੇ ਸਭ ਨੂੰ ਦਏ ਵਖਾਈਆ। ਜਿਸ ਨੂੰ ਮੁਹੰਮਦ ਨੇ ਕਿਹਾ ਵਾਹਿਦ, ਸਮਝੋ ਹੁਣ ਆ ਗਿਆ ਉਹੋ ਸ਼ਾਇਦ, ਸ਼ਾਦਿਆਨੇ ਗੁਰਮੁਖਾਂ ਨਾਲ ਵਜਾਈਆ। ਜਨ ਭਗਤੋ ਦੀਨ ਮਜ਼੍ਹਬ ਦੀ ਸ਼ਰਅ ਦੀ ਜ਼ਾਤ ਪਾਤ ਦੀ ਅੱਜ ਤੋਂ ਕੋਈ ਨਹੀਂ ਰਹਿਣਾ ਵਿਚ ਹੱਦ, ਸ਼ਰਅ ਦਾ ਸੰਗਲ ਦੇਣਾ ਤੁੜਾਈਆ। ਸੰਗਲਾਂ ਵਾਲਿਓ ਉਠ ਕੇ ਕਹੋ ਮੇਰੇ ਸਾਹਿਬ ਦਾ ਹੁਕਮ ਜਾਇਜ਼, ਜਾਇਜ਼ਾ ਲੈ ਕੇ ਆਇਆ ਖ਼ਲਕ ਖ਼ੁਦਾਈਆ। ਆਪਣਾ ਹੁਕਮ ਕਰੇ ਰਾਇਜ, ਚਾਰੋਂ ਕੁੰਟ ਵਰਤਾਈਆ। ਗੁਰ ਅਵਤਾਰ ਪੈਗ਼ੰਬਰ ਜਿਸ ਦੇ ਨਾਇਬ, ਜੁਗ ਜੁਗ ਮਾਤ ਸੇਵ ਕਮਾਈਆ। ਸਭ ਦਾ ਪੂਰਾ ਹੋਇਆ ਅਹਿਦ, ਸਦੀ ਚੌਧਵੀਂ ਦਏ ਸਮਝਾਈਆ। ਜਿਸ ਖ਼ੁਦਾ ਨੂੰ ਕਹਿੰਦੇ ਹੋ ਗਿਆ ਗ਼ਾਇਬ, ਓਹ ਵੇਖੋ ਖ਼ਾਹਮਖ਼ਾਹ ਆਪਣਾ ਰੂਪ ਬਦਲਾਈਆ। ਓਸ ਨੇ ਜਨ ਭਗਤ ਸੁਹੇਲੇ ਕੱਢੇ ਵਿਚੋਂ ਲਾਇਕ, ਲਾਅ ਆਪਣਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ । ਸਦੀ ਚੌਧਵੀਂ ਕਹੇ ਮੈਂ ਤਕਣੇ ਗਿਰਜਿਆਂ ਵਾਲੇ ਪੋਪ, ਜਿਨ੍ਹਾਂ ਨੂੰ ਫ਼ਾਦਰ ਕਹੇ ਜਗਤ ਲੋਕਾਈਆ। ਉਤੇ ਕਰਾਸ ਵਾਲਾ ਟੋਪ, ਟੋਪ ਕਰਾਸ ਨਾਲ ਮਿਲਾਈਆ। ਪਰਵਰਦਿਗਾਰ ਵੇਖਿਆ ਕਰੋਪ, ਮਿਹਰ ਨਜ਼ਰ ਬਦਲਾਈਆ। ਉਸ ਝਗੜਾ ਮੁਕਾਉਣਾ ਕਾਇਆ ਮਾਟੀ ਪੋਸ਼, ਪੁਸ਼ਤ ਪਨਾਹ ਸੂਫ਼ੀ ਸੰਤ ਫ਼ਕੀਰਾਂ ਹੱਥ ਟਿਕਾਈਆ। ਜਿਹੜਾ ਸਦਾ ਹੋਇਆ ਰੂਪੋਸ਼, ਜਗ ਨੇਤਰ ਨਜ਼ਰ ਕੋਇ ਨਾ ਆਈਆ। ਉਸ ਨੇ ਸਭ ਕਰਨੇ ਖ਼ਾਮੋਸ਼, ਰਸਨਾ ਜਿਹਵਾ ਬੱਤੀ ਦੰਦ ਨਾ ਕੋਇ ਹਿਲਾਈਆ। ਜੋਤੀ ਜੋਤ ਸਰੂਪ
❋
❋
ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਸਦੀ ਚੌਧਵੀਂ ਕਹੇ ਮੈਂ ਵੇਖਿਆ ਮੇਰਾ ਅੰਤਮ ਹੋਇਆ ਸਿਆਪਾ, ਭਗਤਾਂ ਦਿਤਾ ਕਰਾਈਆ। ਜਗਤ ਦਾ ਤਕਿਆ ਪਾਪਾ, ਜਿਸ ਪਾਪਾਂ ਭਰੀ ਲੋਕਾਈਆ। ਧੁਰ ਦਾ ਸੁਣਿਆ ਪਾਠਾ, ਸੋਹੰ ਢੋਲਾ ਗਾਈਆ । ਧਰਮ ਦਾ ਵੇਖਿਆ ਹਾਟਾ, ਚਾਰ ਵਰਨ ਸੋਭਾ ਪਾਈਆ। ਜਿਹੜਾ ਜੁਗਿੰਦਰ ਸਿੰਘ ਸ਼ੀਸ਼ਾ ਲਿਆਇਆ ਵਿਚੋਂ ਟਾਟਾ, ਓਹ ਗੁਰਮੁਖੋ ਸਭ ਨੂੰ ਦੇਣਾ ਵਖਾਈਆ। ਤੁਹਾਡਾ ਪਿਛਲਾ ਪੂਰਾ ਕੀਤਾ ਘਾਟਾ, ਅੱਗੇ ਧੁਰਦਰਗਾਹੀ ਦੇ ਨਾਲ ਮਿਲਾਈਆ। ਜਿਹੜਾ ਗੋਬਿੰਦ ਦਾ ਅੰਮ੍ਰਿਤ ਰਸ ਪੀਤਾ ਬਾਟਾ, ਚਾਰ ਵਰਨਾਂ ਗੰਢ ਪਵਾਈਆ। ਓਹ ਪਤਾਸਾ ਹਰ ਇਕ ਕੋਲ ਮਾਰੇ ਠਾਠਾ, ਪੰਜਾਂ ਦਾ ਰੂਪ ਨਜ਼ਰੀ ਆਈਆ। ਜੋ ਰਾਮ ਕ੍ਰਿਸ਼ਨ ਦਾ ਪਹਿਨ ਆਏ ਲਿਬਾਸਾ, ਸੀਤਾ ਰਾਧਾ ਰੂਪ ਵਟਾਈਆ। ਜੋ ਅਸ਼ਟਭੁਜ ਦਾ ਖੇਲ ਕਰੇ ਤਮਾਸ਼ਾ, ਸੁੰਭ ਨਿਸੁੰਭ ਦੁਹਾਈਆ। ਸਦੀ ਚੌਧਵੀਂ ਕਹੇ ਮੈਨੂੰ ਤਕ ਲੈਣ ਦਿਓ ਉਪਰ ਅਕਾਸ਼ਾ, ਆਕਾਸ਼ਾਂ ਤੋਂ ਪਰੇ ਮੇਰਾ ਨੂਰ ਅਲਾਹੀਆ । ਜਿਸ ਦੀਆਂ ਪੈਗ਼ੰਬਰ ਆਇਤਾਂ ਵਿਚ ਸ਼ਰਾਇਤਾਂ ਵਿਚ ਹਦਾਇਤਾਂ ਵਿਚ ਅਲਾਇਤਾਂ ਵਿਚ ਕਰਦੇ ਗਏ ਬਾਤਾਂ, ਗੁਫ਼ਤ ਸ਼ਨੀਦ ਸੁਣਾਈਆ। ਉਸ ਨੇ ਸਭ ਦਾ ਕੱਢ ਲਿਆ ਖਾਤਾ, ਕਲਜੁਗ ਵੇਖ ਅੰਧੇਰੀ ਰਾਤਾ, ਚਾਰੋਂ ਤਰਫ ਜੂਠ ਝੂਠ ਜੁੜਿਆ ਨਾਤਾ, ਸਚ ਧਰਮ ਨਾ ਕੋਇ ਵਖਾਈਆ। ਝਗੜਾ ਪਿਆ ਪੁੱਤ ਮਾਤਾ, ਨਾਰ ਕੰਤ ਨਾ ਦੇਵੇ ਸਾਥਾ, ਭੈਣ ਭਾਈ ਨਾ ਰਿਹਾ ਭਰਾਤਾ, ਸੰਤ ਸਾਧ ਨਾ ਰਿਹਾ ਦਾਤਾ, ਗ੍ਰੰਥੀ ਪੰਥੀ ਸੁਣਾਏ ਕੋਈ ਨਾ ਗਾਥਾ, ਮੁੱਲਾ ਸ਼ੇਖ਼ ਮੁਸਾਇਕ ਕਲਮਾ ਹੱਕ ਕਿਸੇ ਨਾ ਵਾਚਾ, ਪੰਡਤ ਪਾਂਧਾ ਭੇਵ ਨਾ ਖੋਲ੍ਹੇ ਬਿਧਨਾ ਮਾਤਾ, ਪੀਰ ਪੈਗ਼ੰਬਰ ਧਰਮ ਸਵੰਬਰ ਵਿਚ ਨਜ਼ਰ ਕੋਇ ਨਾ ਆਈਆ। ਸਦੀ ਚੌਧਵੀਂ ਕਹੇ ਮੈਂ ਜਿੰਨੇ ਮਜ਼੍ਹਬ ਤੱਕੇ ਗੁਰ ਅਵਤਾਰ ਪੈਗ਼ੰਬਰ ਤੱਕੇ ਇਹ ਪ੍ਰਭੂ ਦੀਆਂ ਨਿੱਕੀਆਂ ਨਿੱਕੀਆਂ ਸ਼ਾਖ਼ਾਂ, ਸ਼ਨਾਖ਼ਤ ਵਾਲੇ ਇਸ਼ਾਰੇ ਗਏ ਸਮਝਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਵਖਾਈਆ। ਛੁਰੀ ਕਟਾਰ ਕਹੇ ਮੈਨੂੰ ਆਉਂਦਾ ਡਰ, ਡਰਪੋਕ ਦਿਤਾ ਬਣਾਈਆ। ਕਿਤੇ ਮਿਲੇ ਨਾ ਧੁਰ ਦਾ ਹਰਿ, ਜੋ ਹਰ ਹਿਰਦੇ ਵਿਚ ਸਮਾਈਆ। ਸਚ ਧਰਮ ਦੀ ਲਾ ਕੇ ਜੜ੍ਹ, ਕੂੜੀ ਕਿਰਿਆ ਡੇਰਾ ਢਾਹੀਆ। ਹਰ ਹਿਰਦੇ ਅੰਦਰ ਜਾਵੇ ਵੜ, ਤਨ ਵਜੂਦ ਕਰੇ ਸਫ਼ਾਈਆ। ਕਰੇ ਪ੍ਰਕਾਸ਼ ਸਾਢੇ ਤਿੰਨ ਹੱਥ ਘਰ, ਘਰ ਘਰਾਨਾ ਦੇਣਾ ਬਦਲਾਈਆ। ਜਿਸ ਨੂੰ ਕਹਿੰਦੇ ਨਰਾਇਣ ਨਰ, ਹਰਿ ਕਰਤਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮੇਲਾ ਲਏ ਮਿਲਾਈਆ। ਸਦੀ ਚੌਧਵੀਂ ਕਹੇ ਮੈਂ ਪਹੁੰਚ ਗਈ ਬਗ਼ਦਾਦ, ਬਗ਼ਲੀਆਂ ਵਾਲਾ ਦਏ ਗਵਾਹੀਆ। ਮੈਨੂੰ ਨਾਨਕ ਦੀ ਆ ਗਈ ਯਾਦ, ਜੋ ਕਲਮਾ ਆਇਆ ਸੁਣਾਈਆ। ਉਸ ਦੀ ਰੱਬੀਉਲ ਆਵਾਜ਼, ਨਬੀਆਂ ਤੋਂ ਪਰੇ ਪੜ੍ਹਾਈਆ। ਪੰਜ ਸੌ ਸਾਲ ਕੋਈ ਦੇ ਨਾ ਸਕਿਆ ਜਵਾਬ, ਇਸ਼ਾਰਾ ਕਰਨ ਕੋਇ ਨਾ ਪਾਈਆ। ਪੁਰਖ ਅਕਾਲ ਪੂਰਾ ਕਰਨ ਲੱਗਾ ਹਿਸਾਬ, ਖਾਤੇ ਸਭ ਦੇ ਫੋਲ ਫੁਲਾਈਆ। ਸਦੀ ਚੌਧਵੀਂ ਕਹੇ ਮੈਨੂੰ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸਤਿਗੁਰ ਨੂੰ ਕਰ ਲੈਣ ਦਿਓ ਆਦਾਬ, ਨਿਉਂ ਕੇ ਸੀਸ ਝੁਕਾਈਆ। ਗੁਰਮੁਖੋ ਦੁਨੀਆ ਸੁੱਤੀ ਤੇ ਤੁਸੀਂ ਜਾਓ ਜਾਗ, ਆਪਣੀ ਅੱਖ ਖੁਲ੍ਹਾਈਆ। ਤੁਹਾਡਾ ਇਕੋ ਮਾਲਕ ਕੰਤ ਸੁਹਾਗ, ਜਿਸ ਨਾਲੋਂ ਹੋਵੇ ਨਾ ਕਦੇ ਜੁਦਾਈਆ। ਜਿਹੜਾ ਸ਼ਮਾਂਦਾਨ ਜਲਾਇਆ ਚਿਰਾਗ਼, ਪਹਿਰਾ ਤਲਵਾਰ ਵਾਲਾ ਲਗਾਈਆ। ਨਾਲ ਫੜਾ ਕੇ ਕ਼ਲਮ ਦਵਾਤ, ਚਾਲਾਨ ਫ਼ਾਰਮ ਦਿਤਾ ਵਖਾਈਆ। ਓਏ ਭਗਤੋ ਤੁਹਾਡੇ ਅੱਜ ਤੋਂ ਸਾਫ਼ ਕਰ ਦਿਤੇ ਕਾਗ਼ਜ਼ਾਤ, ਜਿਹੜਾ ਧਰਮ
❋
❋
ਰਾਏ ਬਣਿਆ ਤੁਹਾਡੇ ਵਿਚ ਬੈਠਾ ਨਿਉਂ ਨਿਉਂ ਸੀਸ ਝੁਕਾਈਆ। ਚਿਤ੍ਰ ਗੁਪਤ ਦਾ ਲੇਖਾ ਭਗਤਾਂ ਦੇ ਹੱਥ ਕਿਤਾਬ, ਅੱਗੇ ਹੋ ਕੇ ਪੁਛਣ ਕੋਇ ਨਾ ਪਾਈਆ। ਯਾਦ ਰੱਖੋ ਨਾਨਕ ਨੇ ਚੌਦਾਂ ਵਾਰ ਬਗਦਾਦ ਵਿਚ ਵਜਾਈ ਰਬਾਬ, ਰੱਬੀਉਲਸਾਨੀ ਜਮਾਦੁਲਸਾਨੀ ਦਾ ਜੁਮਲਾ ਮਜਮੂਆ ਇਕ ਸਮਝਾਈਆ। ਉਸ ਨੇ ਇਕ ਆਵਾਜ਼ ਕਹੀ ਬੋਲੀ ਵਿਚ ਈਰਾਨੀ, ਨਾਲ ਥੋੜ੍ਹੀ ਜਹੀ ਰੱਖੀ ਤੁਰਾਨੀ, ਕੁਛ ਰੱਖੀ ਅਸਮਾਨੀ, ਕੁਛ ਰੱਖੀ ਬੇਗਾਨੀ ਜੋ ਪ੍ਰਭ ਦੇ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਸਦੀ ਚੌਧਵੀਂ ਕਹੇ ਗੁਰਮੁਖੋ ਮੈਨੂੰ ਨਾ ਮਾਰੋ ਅੱਖਾਂ, ਅੱਖਾਂ ਵਾਲਿਓ ਦਿਆਂ ਸਮਝਾਈਆ। ਮੈਂ ਛੱਡ ਕੇ ਆਈ ਕਰੋੜਾਂ ਲੱਖਾਂ, ਕਿਸੇ ਨਾਲ ਨਾ ਅੱਖ ਮਿਲਾਈਆ। ਮੈਂ ਪਿਟਦੀ ਦੋਹੱਥੜ ਮਾਰ ਕੇ ਉਤੇ ਪੱਟਾਂ, ਪਾਟਲ ਦਾ ਰਾਹ ਤਕਾਈਆ। ਜਿਹੜਾ ਹੋਵੇ ਸੂਰਬੀਰ ਹੱਟਾ ਕੱਟਾ, ਮਿਹਰਬਾਨ ਜਲਵਾਗਰ ਖ਼ੁਦਾਈਆ। ਓਸ ਦੇ ਚਰਨ ਕਵਲ ਨੀਵੀਂ ਹੋ ਕੇ ਚੱਟਾਂ, ਚੇਟਕ ਆਪਣਾ ਹੋਰ ਵਧਾਈਆ। ਏਸੇ ਕਰ ਕੇ ਤੁਹਾਡਾ ਬਸਤਰ ਰਹਿਣ ਨਹੀਂ ਦਿਤਾ ਫਟਾ, ਅੱਜ ਤੋਂ ਤੁਹਾਡਾ ਜਨਮ ਸਤਿਗੁਰ ਦੇ ਘਰ ਦਿਤਾ ਬਣਾਈਆ। ਭਾਵੇਂ ਸਾਰੀ ਦੁਨੀਆ ਮਾਰੇ ਗੱਪਾਂ, ਇਹੋ ਜਿਹਾ ਖ਼ੁਦਾ ਨਜ਼ਰ ਕਿਸੇ ਨਾ ਆਈਆ। ਜੋ ਜਨਮ ਜਨਮ ਦਾ ਕਰਮ ਕਰਮ ਦਾ ਧੋਵੇ ਧੱਬਾ, ਦੁਰਮਤ ਮੈਲ ਰਹਿਣ ਨਾ ਪਾਈਆ। ਨਹੀਂ ਓਹ ਬੜਾ ਕੱਬਾ, ਜਿਸ ਗੁਰ ਅਵਤਾਰ ਪੈਗ਼ੰਬਰ ਬੰਦ ਕੀਤੇ ਵਿਚ ਡੱਬਾ, ਸਚਖੰਡ ਵਿਚ ਲਏ ਟਿਕਾਈਆ। ਦੀਨਾਂ ਮਜ਼੍ਹਬਾਂ ਦੀਆਂ ਵੰਡ ਕੇ ਹੱਦਾਂ, ਮਨੁੱਸ਼ ਮਨੁੱਸ਼ਾਂ ਨਾਲ ਲੜਾਈਆ। ਇਕੋ ਨਾਮ ਤੇ ਬਦਲਦਾ ਰਿਹਾ ਟੱਪਾ, ਅੱਖਰਾਂ ਵਾਲੀ ਪੜ੍ਹਾਈਆ। ਤੇ ਸਾਰੇ ਕਹਿੰਦੇ ਰਹੇ ਓਮ ਰਾਮ ਕ੍ਰਿਸ਼ਨ ਅੱਲਾ ਸਤਿਨਾਮ ਵਾਹਿਗੁਰੂ ਅੱਛਾ, ਤੇ ਬੁਰਾ ਕਿਹੜਾ ਨਜ਼ਰੀ ਆਈਆ। ਜਿਤਨੇ ਨਾਮ ਤੇ ਉਤਨੇ ਹੱਟਾ, ਚਾਰੋਂ ਤਰਫ਼ ਹਿੰਦੂ ਮੁਸਲਿਮ ਸਿੱਖ ਈਸਾਈ ਪ੍ਰਭ ਦੇ ਨਾਮ ਤੋਂ ਕਰਨ ਲੜਾਈਆ। ਸਚ ਕਰ ਕੇ ਇਕ ਪਾਰਬ੍ਰਹਮ ਪਤਿਪਰਮੇਸ਼ਵਰ ਮੰਨੋ ਪੱਕਾ, ਜਿਸ ਦਾ ਯਾਰਾਨਾ ਨਾ ਕੋਇ ਤੁੜਾਈਆ। ਜੋ ਆਦਿ ਜੁਗਾਦਿ ਸੱਚਾ, ਜੁਗ ਚੌਕੜੀ ਵੇਖ ਵਖਾਈਆ। ਫ਼ਰਕ਼ ਪੈਣ ਨਾ ਦੇਵੇ ਰਤਾ, ਰਤਨ ਅਮੋਲਕ ਹੀਰੇ ਗੁਰਮੁਖ ਲਏ ਬਣਾਈਆ। ਜਿਹੜੇ ਲੜਦੇ ਆਏ ਇਕ ਦੂਜੇ ਨੂੰ ਮਾਰ ਕੇ ਧੱਕਾ, ਛੋਟੇ ਬੱਚੇ ਤੀਰ ਕਮਾਨ ਉਠਾਈਆ। ਜਿਹੜੇ ਗਤਕੇ ਨਾਲ ਮਾਰਦੇ ਆਏ ਸੱਟਾਂ, ਨੀਲੇ ਰੰਗ ਨਿਸ਼ਾਨੇ ਨਾਲ ਝੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਸਦੀ ਚੌਧਵੀਂ ਕਹੇ ਮੈਨੂੰ ਕਰ ਲੈਣ ਦਿਓ ਫੁਰਤੀ, ਫ਼ੁਰਨੇ ਸਭ ਦੇ ਵੇਖ ਵਖਾਈਆ। ਕਿਸੇ ਸੰਤ ਦੀ ਅੰਦਰ ਚੜ੍ਹੇ ਨਾ ਸੁਰਤੀ, ਕਲਜੁਗ ਨੇ ਪਰਦਾ ਦਿਤਾ ਪਾਈਆ। ਬਿਨਾ ਪੁਰਖ ਅਕਾਲ ਤੋਂ ਅੱਗੇ ਦੇਵੇ ਕੋਈ ਨਾ ਗੁੜ੍ਹਤੀ, ਜੰਮਣ ਵਾਲੀ ਨਜ਼ਰ ਨਾ ਆਵੇ ਕੋਈ ਧੁਰ ਦੀ ਮਾਈਆ। ਵੇ ਭਗਤੋ, ਮੈਂ ਤੁਹਾਡੇ ਸਾਹਮਣੇ ਬਹਿ ਗਈ ਉਤੇ ਕੁਰਸੀ, ਕੁਰਸੀ ਦੀਨ ਦੁਨੀ ਦੇਣੀ ਹਿਲਾਈਆ। ਇਹ ਧਾਰ ਸੱਚੇ ਸਤਿਗੁਰ ਦੀ, ਜੋ ਸ਼ਬਦ ਰੂਪ ਬਦਲਾਈਆ। ਵੇਖੋ ਖੇਲ ਸਵਾ ਸੇਰ ਗੁੜ ਦੀ, ਜੋ ਪੰਜ ਪਿਆਰੇ ਭੇਟ ਚੜ੍ਹਾਈਆ। ਚਾਰ ਕੁੰਟ ਦਿਸੇ ਰੁੜ੍ਹਦੀ, ਅੱਗੇ ਹੋ ਨਾ ਕੋਇ ਬਚਾਈਆ। ਜਿਨ੍ਹਾਂ ਖੇਲ ਕੀਤਾ ਨਾਲ ਦੁਰਗੀ, ਤੀਰ ਕਮਾਨ ਮੋਢਿਆਂ ਉਤੇ ਛੁਹਾਈਆ। ਹੁਣ ਲਾਟਾਂ ਵਾਲੀ ਦੀਵੇ ਜਗਾ ਕੇ ਆ ਗਈ ਤੁਰਦੀ, ਆਪਣਾ ਪੰਧ ਮੁਕਾਈਆ। ਖੇਲ ਮੁਕਣੀ ਦੇਵਤ ਸੁਰ ਦੀ, ਸੁੱਤਿਆਂ ਲਏ ਉਠਾਈਆ। ਦੁਨੀਆਂ ਵੇਖੋ ਰੁੜ੍ਹਦੀ, ਅੱਗੇ ਹੋ ਨਾ ਕੋਇ ਬਚਾਈਆ। ਕਥਾ ਕਹਾਣੀ ਯਾਦ ਕਰੋ ਅਨੰਦਪੁਰ ਦੀ, ਕੀ ਸਰਸਾ ਖੇਲ ਖਿਲਾਈਆ।
❋
❋
ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਸਦੀ ਚੌਧਵੀਂ ਕਹੇ ਮੈਂ ਵੇਖੀ ਲਾਟਾਂ ਵਾਲੀ, ਲਿਟਾਂ ਖੁਲ੍ਹੀਆਂ ਨਜ਼ਰੀ ਆਈਆ। ਜਿਸ ਦੀ ਪ੍ਰਭ ਦੇ ਘਰ ਦੀਵਾਲੀ, ਗੁਰਮੁਖਾਂ ਰਹੀ ਵਖਾਈਆ। ਜਨ ਭਗਤੋ ਇਕੋ ਮੰਨਣਾ ਜੋਤ ਅਕਾਲੀ, ਦੂਸਰ ਸੀਸ ਨਾ ਕੋਇ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਛੱਬੀ ਪੋਹ ਵਕ਼ਤ ਰਾਤ ਬਾਰਾਂ, ਜਨ ਭਗਤੋ ਖੜਕਾ ਦਿਓ ਤਲਵਾਰਾਂ। ਸਦੀ ਚੌਧਵੀਂ ਕਹੇ ਮੇਰੇ ਪਾਸ ਆ ਜਾਏ ਮੇਰੀ ਗੋਲੀ, ਹੌਲੀ ਹੌਲੀ ਕ਼ਦਮ ਟਿਕਾਈਆ। ਉਸ ਨੂੰ ਸਮਝਾਵਾਂ ਧੁਰ ਦੀ ਬੋਲੀ, ਅਨਬੋਲਤ ਰਾਗ ਜਣਾਈਆ। ਜਿਸ ਦੀ ਧਾਰ ਸਭ ਦੇ ਨਾਲ ਮੌਲੀ, ਮੌਲਾ ਰੂਪ ਸੋਭਾ ਪਾਈਆ। ਜਨ ਭਗਤੋ ਤੁਸਾਂ ਕਹਾਰ ਬਣ ਕੇ ਚੁੱਕੀ ਡੋਲੀ, ਧੁਰ ਦਾ ਭਾਰ ਉਠਾਈਆ। ਤੁਹਾਨੂੰ ਸਚਖੰਡ ਦਵਾਰੇ ਖੜਨ ਦੀ ਕਰ ਲਈ ਬੌਹਣੀ, ਧੁਰ ਦਾ ਸਗਣ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਸਦੀ ਚੌਧਵੀਂ ਕਹੇ ਜਨ ਭਗਤੋ ਜਿਹੜਾ ਤੁਸਾਂ ਕੀਤਾ ਹਾਸਾ, ਹੱਸ ਹੱਸ ਦਿਤਾ ਵਖਾਈਆ। ਇਹ ਦੁਨੀਆ ਦਾ ਤਮਾਸ਼ਾ, ਪ੍ਰਭ ਦੀ ਬੇਪਰਵਾਹੀਆ। ਚਾਰ ਗੁਰਸਿਖ ਉਠੋ ਜਿਨ੍ਹਾਂ ਖੇਡਣਾ ਸਾਰ ਪਾਸ਼ਾ, ਬਾਜ਼ੀ ਚੌਪਟ ਵਾਲੀ ਲਗਾਈਆ। ਚਾਰ ਗੁਰਸਿਖ ਉਠੋ ਜਿਨ੍ਹਾਂ ਪਲੰਘ ਉਠਾਉਣਾ ਉਪਰ ਅਕਾਸ਼ਾ, ਧਰਨੀ ਧਰਤ ਤਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਸਦੀ ਚੌਧਵੀਂ ਕਹੇ ਜਨ ਭਗਤੋ ਮੈਨੂੰ ਕਰ ਲੈਣ ਦਿਓ ਪਰਦਾ, ਆਪਣਾ ਮੁਖ ਛੁਪਾਈਆ। ਮੇਰਾ ਹਿਰਦਾ ਅੰਦਰੋਂ ਸੜਦਾ, ਦੁੱਖੀ ਹੋ ਕੇ ਦਏ ਦੁਹਾਈਆ। ਵੇਖੋ ਪ੍ਰਭ ਦੀ ਮੰਜ਼ਲ ਕੋਈ ਨਾ ਚੜ੍ਹਦਾ, ਸਚਖੰਡ ਦੁਆਰੇ ਮਿਲਣ ਕੋਇ ਨਾ ਜਾਈਆ। ਤੂੰ ਮੇਰਾ ਮੈਂ ਤੇਰਾ ਢੋਲਾ ਕੋਈ ਨਾ ਪੜ੍ਹਦਾ, ਆਤਮ ਪਰਮਾਤਮ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਹੁਕਮ ਇਕ ਜਣਾਈਆ। ਸਦੀ ਚੌਧਵੀਂ ਕਹੇ ਜਨ ਭਗਤੋ ਆ ਗਏ ਦੇਵਤ ਦੇਵਾ, ਆਪਣਾ ਪੰਧ ਮੁਕਾਈਆ। ਨਾਲ ਮੈਂ ਵੀ ਕਰਾਂ ਸੇਵਾ, ਫਿਰਾਂ ਚਾਈਂ ਚਾਈਂਆ। ਅੰਮ੍ਰਿਤ ਰਸ ਦੇਵਾਂ ਮੇਵਾ, ਧੁਰ ਦਾ ਫਲ ਖੁਆਈਆ। ਧਾਮ ਵਖਾਵਾਂ ਇਕ ਨਿਹਕੇਵਾ, ਨਿਹਚਲ ਦਿਆਂ ਵਡਿਆਈਆ। ਜਿਸ ਦੀ ਮਹਿੰਮਾ ਕਰਦੀ ਜਿਹਵਾ, ਓਹ ਮਾਲਕ ਦਿਆਂ ਮਿਲਾਈਆ। ਜਿਸ ਨੂੰ ਕਹਿੰਦੇ ਅਲਖ ਅਭੇਵਾ, ਪਾਰਬ੍ਰਹਮ ਨੂਰ ਖ਼ੁਦਾਈਆ। ਓਹ ਤੁਹਾਡੇ ਮਸਤਕ ਲਾਉਣ ਆਇਆ ਥੇਵਾ, ਆਪਣਾ ਰੰਗ ਰੰਗਾਈਆ । ਵੇਖਿਓ ਦੁਹਾਗਣ ਹੋ ਕੇ ਕਿਸੇ ਸਾਧ ਸੰਤ ਦਾ ਕਰਿਓ ਨਾ ਕਰੇਵਾ, ਬਿਨਾ ਖ਼ੁਦਾਵੰਦ ਕਰੀਮ ਮਾਲਕ ਮਹਿਬੂਬ ਮੁਹੱਬਤ ਖਾਵੰਦ ਖ਼ਸਮ ਪਤੀ ਪਰਮੇਸ਼ਵਰ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧਰਮ ਦਵਾਰਾ ਇਕ ਵਖਾਈਆ। ਸਦੀ ਚੌਧਵੀਂ ਕਹੇ ਮੇਰੀ ਤੋਬਾ, ਤੋਬਾ ਮੇਰੇ ਖ਼ੁਦਾਈਆ। ਮੈਂ ਸੁਣ ਕੇ ਆਈ ਸੋਭਾ, ਭੱਜੀ ਵਾਹੋ ਦਾਹੀਆ। ਛੱਡ ਕੇ ਚੌਦਾਂ ਲੋਕਾਂ, ਤਬਕਾਂ ਪੰਧ ਮੁਕਾਈਆ। ਸੁਣਿਆ ਇਕ ਸਲੋਕਾ, ਤੂੰ ਮੇਰਾ ਮੈਂ ਤੇਰਾ ਨਜ਼ਰੀ ਆਈਆ। ਜਿਸ ਨੇ ਕੁੱਜੀ ਵਿਚ ਬੰਦ ਕਰਾਈ ਜੋਕਾ, ਇਹ ਮੁਹੰਮਦ ਦਾ ਖ਼ੈਰਖਾਹੀਆ। ਜਿਨ੍ਹਾਂ ਡਾਂਗ ਨੂੰ ਲਵਾਇਆ ਟੋਕਾ, ਇਹ ਦੁਰਗਾ ਸੰਗ ਰਖਾਈਆ। ਜਿਨ੍ਹਾਂ ਨੇ ਖੱਬੇ ਹੱਥ ਦਾ ਰੰਗ ਲਿਆ ਪੋਟਾ, ਇਹ ਗੋਬਿੰਦ ਦੇ ਮੇਲੀ ਸੋਭਾ ਪਾਈਆ। ਨਾ ਕੋਈ ਵੱਡਾ ਤੇ ਨਾ ਕੋਈ ਛੋਟਾ, ਇਕੋ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਸਦੀ
❋
❋
ਚੌਧਵੀਂ ਕਹੇ ਮੈਨੂੰ ਵੇਖ ਲੈਣ ਦਿਓ ਦਿਸ਼ਾ ਲਹਿੰਦੀ, ਮਗ਼ਰਬ ਧਿਆਨ ਲਗਾਈਆ। ਵੈਸਟ ਵਾਲੀ ਧਾਰ ਕੀ ਕਹਿੰਦੀ, ਈਸਾ ਮੂਸਾ ਮੁਹੰਮਦ ਦੇਣਾ ਟਕਰਾਈਆ। ਜਿਨ੍ਹਾਂ ਬੀਬੀਆਂ ਨੇ ਸੱਜੇ ਹੱਥ ਨੂੰ ਲਾ ਲਈ ਮਹਿੰਦੀ, ਇਹ ਅਮਾਮ ਮਹਿੰਦੀ ਦਾ ਦਰਸ਼ਨ ਲਓ ਪਾਈਆ। ਬੇਸ਼ਕ ਭਗਤੋ ਜਨਮ ਜਨਮ ਤੁਹਾਡੀ ਆਤਮਾ ਚੁਰਾਸੀ ਦਾ ਦੁੱਖ ਰਹੀ ਸਹਿੰਦੀ, ਅੱਗੇ ਦੁਖੜਾ ਦੇਣਾ ਕਟਾਈਆ। ਗਿਰਧਾਰਾ ਸਿੰਘ ਜਿਹੜੀ ਚਾਟੀ ਰੱਖੀ ਦਹੀ ਦੀ, ਓਹ ਗੁਰਮੁਖਾਂ ਦਾ ਅੱਜ ਇਸ਼ਨਾਨ ਦੇਣਾ ਕਰਾਈਆ। ਜਨ ਭਗਤੋ ਜਿਹੜੀ ਜੋੜੀ ਮਹੀਂ ਦੀ, ਓਹ ਭਗਤਾਂ ਨੂੰ ਦਏ ਰਜਾਈਆ। ਜਿਹੜੀ ਸੰਗਤ ਆਈ ਕੈਂਪ ਸਈ ਦੀ, ਇਹ ਬਾਵਨ ਦੇ ਸਾਥੀ ਸੋਭਾ ਪਾਈਆ। ਤੁਹਾਡੀ ਤਕ਼ਦੀਰ ਮੁਕੀ ਸ਼ਰਅ ਜ਼ੰਜੀਰ ਮੁਕੀ ਲਕੀਰ ਮੁਕੀ ਧਰਮ ਰਾਏ ਵਹੀ ਦੀ, ਅੱਗੇ ਖਾਤਾ ਨਾ ਕੋਇ ਖੁਲ੍ਹਾਈਆ। ਜਿਨ੍ਹਾਂ ਨੇ ਸੇਵਾ ਕੀਤੀ ਕਹੀ ਦੀ, ਕਰਮਾਂ ਦਾ ਡੇਰਾ ਜਾਣਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਆਪਣੀ ਕਾਰ ਕਮਾਈਆ। ਗੁਰਮੁਖ ਸਾਚੇ ਪਲੰਘ ਚੁੱਕਣ, ਚੁਕੰਨੇ ਦਿਆਂ ਕਰਾਈਆ। ਕਲਜੁਗ ਪੈਂਡਾ ਆਇਆ ਮੁੱਕਣ, ਲੋਕਮਾਤ ਰਹਿਣ ਨਾ ਪਾਈਆ। ਪੁਰਖ ਅਕਾਲ ਆਇਆ ਪੁਛਣ, ਗੁਰ ਅਵਤਾਰ ਪੈਗ਼ੰਬਰਾਂ ਰਿਹਾ ਉਠਾਈਆ। ਸੰਤ ਫ਼ਕੀਰ ਦੇਵੇ ਨਾ ਲੁਕਣ, ਜੰਗਲ ਜੂਹ ਖੋਜ ਖੁਜਾਈਆ। ਮਾਇਆ ਮਮਤਾ ਜੜ੍ਹ ਆਇਆ ਪੁੱਟਣ, ਪਟਨਾਧਾਰ ਨਾਲ ਮਿਲਾਈਆ। ਕੂੜੀ ਕਿਰਿਆ ਆਇਆ ਲੁੱਟਣ, ਮਿਹਰ ਨਜ਼ਰ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਵਖਾਈਆ। ਪਲੰਘ ਕਹੇ ਮੈਂ ਹੋਇਆ ਉਚਾ, ਉਚੀ ਕੂਕ ਸੁਣਾਈਆ। ਭਗਤ ਦੁਆਰਾ ਧੁਰ ਦਾ ਸੁੱਚਾ, ਭਗਵਨ ਲਿਆ ਪ੍ਰਗਟਾਈਆ। ਓਹ ਗੁਰਮੁਖੋ ਸਾਰੇ ਬਾਹਰ ਕੱਢ ਲਓ ਚਿੱਟਾ ਰੁੱਕਾ, ਹੱਥਾਂ ਵਿਚ ਉਠਾਈਆ। ਭਾਗ ਸਿਆਂ ਤੂੰ ਵੀ ਚੁਕ ਲੈ ਹੁੱਕਾ, ਅੱਗੇ ਤੋਂ ਹੁੱਕਾ ਪੀਣ ਕੋਇ ਨਾ ਪਾਈਆ। ਜਿਨ੍ਹਾਂ ਵਟ ਚਾੜ੍ਹੇ ਮੁੱਛਾਂ, ਨਾਅਰਾ ਦਿਓ ਲਗਾਈਆ। ਜਿਨ੍ਹਾਂ ਨੂੰ ਥੋੜ ਪੁੱਤਾਂ, ਘਾਟੇ ਪੂਰ ਕਰਾਈਆ। ਜਿਨ੍ਹਾਂ ਸੋਹੰ ਪੜ੍ਹੀ ਤੁਕਾ, ਤੁਖ਼ਮ ਤਾਸੀਰ ਦਿਆਂ ਬਦਲਾਈਆ। ਜਿਨ੍ਹਾਂ ਪੈਰੀਂ ਨਹੀਂ ਪਾਇਆ ਜੁੱਤਾ, ਚਲੇ ਵਾਹੋ ਦਾਹੀਆ। ਜਿਨ੍ਹਾਂ ਕਾਲਾ ਰੰਗ ਕੀਤਾ ਪਿੱਠਾ, ਠੋਡੀਆਂ ਉਤੇ ਨਿਸ਼ਾਨ ਲਗਾਈਆ। ਓਨ੍ਹਾਂ ਦਾ ਅੰਤ ਅਖ਼ੀਰੀ ਦਰਗਾਹ ਨਿਕਲੇ ਸਿੱਟਾ, ਸਚਖੰਡ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਸਦੀ ਚੌਧਵੀਂ ਕਹੇ ਜਿਹੜੇ ਇਕ ਇਕ ਵੰਡੇ ਵੰਡ, ਅਕੱਲਾ ਅਕੱਲਾ ਦਿਤੇ ਕਰਾਈਆ। ਉਨ੍ਹਾਂ ਦੀ ਧਰਮ ਦੀ ਬੱਧੀ ਗੰਢ, ਨਾਤਾ ਇਕ ਜੁੜਾਈਆ। ਅੰਤਮ ਪਵੇ ਠੰਡ, ਅਗਨੀ ਤੱਤ ਨਾ ਕੋਇ ਤਪਾਈਆ। ਜਿਹੜੀ ਬੀਬੀ ਰੰਡੀ ਨੇ ਪਕੜੀ ਚੰਡ, ਦੁਰਗਾ ਦੀ ਪਿਛਲੀ ਸੇਵਕਨ ਨਜ਼ਰੀ ਆਈਆ। ਜਿਨ੍ਹਾਂ ਬੁਰਕੀ ਖਾਧੀ ਖੰਡ, ਘਿਰਤ ਨਾਲ ਰਲਾਈਆ। ਜਿਨ੍ਹਾਂ ਫੜੀ ਹੱਥ ਵਿਚ ਚੰਡੀ ਚੰਡ, ਸੋਹਣਾ ਰੂਪ ਸੁਹਾਈਆ। ਜਿਨ੍ਹਾਂ ਦੇ ਅੰਤਰ ਆਇਆ ਅਨੰਦ, ਨਿਗਾਹ ਪ੍ਰਭ ਦੇ ਵਿਚ ਮਿਲਾਈਆ। ਜਿਸ ਨੇ ਫੜਿਆ ਤਾਰਾ ਚੰਦ, ਚੰਦ ਸਤਾਰ ਦਾ ਲੇਖ ਚੁਕਾਈਆ। ਜਿਹੜਾ ਪਾਉਂਦਾ ਆਇਆ ਡੰਡ, ਰੌਲੇ ਨਾਲ ਦੁਹਾਈਆ। ਜਿਨ੍ਹਾਂ ਵਧਾ ਕੇ ਲਾਏ ਦੰਦ, ਆਪਣਾ ਭੇਸ ਬਦਲਾਈਆ। ਜਿਹੜੇ ਕਰਦੇ ਆਏ ਜੰਗ, ਮੁੱਕੀਆਂ ਨਾਲ ਲੜਾਈਆ। ਜਿਹੜੇ ਆਪਣੇ ਆਪ ਨੂੰ ਕਰ ਪਾਬੰਦ, ਦੀਨਾਂ ਬੰਧੂ ਨਾਉਂ ਦਿਤਾ ਜਣਾਈਆ। ਜਿਸ ਨੇ ਮੁਸੱਲਾ ਉਠਾਇਆ ਹੱਥ, ਲੋਟੇ ਖੱਲ ਨਾਲ ਵਡਿਆਈਆ। ਜਿਨ੍ਹਾਂ ਪੁੱਠੀ ਐਨਕ ਲਗਾਈ ਅੱਖ, ਛੁਰੇ ਫੜ ਕੇ ਹੂ ਹੂ ਬੋਲ ਸੁਣਾਈਆ। ਜਿਹੜੇ ਤੂੰਹੀ
❋
❋
ਤੂੰਹੀ ਆਏ ਜਪ, ਧੁਰ ਦਾ ਰਾਗ ਅਲਾਈਆ। ਜਿਹੜੇ ਚਲਦੇ ਆਏ ਉਤੇ ਪੱਬ, ਪੱਗਾਂ ਸੀਸ ਉਤੇ ਸੁਹਾਈਆ। ਓਹ ਕਹਿਣ ਹੁਣ ਪਲੰਘ ਥੱਲੇ ਦਿਓ ਰਖ, ਸਹਿਜ ਨਾਲ ਟਿਕਾਈਆ। ਜਿਹੜਾ ਤੁਲ੍ਹਾ ਲਿਆਂਦਾ ਕੱਖ, ਤੁਲਸੀ ਬੂਟੇ ਨਾਲ ਵਡਿਆਈਆ। ਜਿਸ ਨੇ ਪਾਟੀ ਪਾਈ ਕੱਛ, ਵੱਛਾ ਹੱਥ ਰਖਾਈਆ। ਜਿਸ ਨੇ ਫੜ ਕੇ ਲਿਆਂਦੀ ਮੱਛ, ਮੀਨਾ ਰੰਗ ਰੰਗਾਈਆ। ਜਿਹੜੇ ਇਕੋ ਨਾਮ ਆਏ ਜਪ, ਇਕੋ ਮੰਨਣ ਪਿਤਾ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸਦੀ ਚੌਧਵੀਂ ਕਹੇ ਜਿਹੜੇ ਆਏ ਬਣ ਕੇ ਜੋਟੇ, ਧੁਰ ਦਾ ਸੰਗ ਬਣਾਈਆ। ਜਿਨ੍ਹਾਂ ਹੱਥ ਵਿਚ ਫੜੇ ਲੋਟੇ, ਸੰਖਾਂ ਨਾਲ ਦਿਤਾ ਜਣਾਈਆ। ਮਸਤਕ ਲੇਖ ਲਿਖਿਆ ਖੋਤੇ, ਗਧੇ ਰੰਗ ਰੰਗਾਈਆ। ਜਿਹੜੇ ਚੜ੍ਹੇ ਉਤੇ ਬੋਤੇ, ਜਗਤ ਗ਼ਰੀਬੀ ਡੇਰਾ ਢਾਹੀਆ। ਜਿਨ੍ਹਾਂ ਨਾਲ ਲਿਆਂਦੇ ਪੋਤੇ, ਉਨ੍ਹਾਂ ਪੀੜ੍ਹੀ ਲਈ ਬਣਾਈਆ। ਜਿਹੜੇ ਕਰਦੇ ਆਏ ਰੋਸੇ, ਰੁਸਿਆਂ ਲਏ ਮਨਾਈਆ। ਜਿਨ੍ਹਾਂ ਉਤੋਂ ਸਿਰ ਘੋਟੇ, ਬੋਦੀਆਂ ਵਾਲਿਆਂ ਨਾਲ ਜੁੜਾਈਆ। ਜਿਨ੍ਹਾਂ ਹੱਥ ਵਿਚ ਫੜੇ ਡਾਂਗ ਸੋਟੇ, ਮੁਤਹਿਰੇ ਲਏ ਉਠਾਈਆ। ਜਿਨ੍ਹਾਂ ਤੇੜ ਬੰਨ੍ਹੇ ਲੰਗੋਟੇ, ਸੋਹਣਾ ਰੰਗ ਰੰਗਾਈਆ। ਜਨ ਭਗਤੋ ਤੁਹਾਡੇ ਨਾਲ ਕਰੇ ਕੌਣ ਧੋਖੇ, ਸ਼ਰੇਆਮ ਰਿਹਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਭੇਵ ਖੁਲ੍ਹਾਈਆ। ਸਦੀ ਚੌਧਵੀਂ ਕਹੇ ਮੈਨੂੰ ਕੰਮ ਇਕ ਜ਼ਰੂਰੀ, ਜ਼ਰੂਰਤ ਆਪਣੀ ਦਿਆਂ ਸਮਝਾਈਆ। ਬਿਸ਼ਨ ਕੌਰ ਹੱਥ ਫੜਾ ਦੇਵੇ ਕਸਤੂਰੀ, ਗਲਾਸੀ ਬਸੰਤ ਕੌਰ ਨਾਲ ਮਿਲਾਈਆ। ਸਭ ਦੀ ਲੇਖੇ ਲਾਵਾਂ ਮਜ਼ਦੂਰੀ, ਮੁਸ਼ਕਲ ਹਲ ਕਰਾਈਆ। ਰੰਗਣ ਚਾੜ੍ਹਾਂ ਗੂੜ੍ਹੀ, ਧੁਰ ਦਾ ਰੰਗ ਰੰਗਾਈਆ। ਤੋੜ ਕੇ ਗੜ੍ਹ ਗ਼ਰੂਰੀ, ਹੰਗਤਾ ਦਿਆਂ ਮਿਟਾਈਆ। ਭਗਤੋ ਤੁਸੀਂ ਘਰ ਵਸੋ ਮੈਂ ਤੁਹਾਡੀ ਦੋ ਜਹਾਨ ਕਰਾਂ ਮਸ਼ਹੂਰੀ, ਮਸ਼ਵਰਾ ਇਕੋ ਨਾਲ ਮਿਲਾਈਆ। ਪ੍ਰਭ ਨੂੰ ਸਮਝੋ ਨਾ ਕੋਈ ਦੂਰੀ, ਦੂਰ ਦੁਰਾਡਾ ਨਾ ਕੋਇ ਵਖਾਈਆ। ਇਹ ਦੁਨੀਆ ਵੇਖੋ ਕੂੜੀ, ਨਾਤਾ ਕੂੜ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਜਨ ਭਗਤੋ ਇਹ ਕਸਤੂਰੀ ਦੀ ਵੇਖੋ ਡੱਬੀ, ਡੱਬੇ ਕੁੱਤੇ ਵਾਲੇ ਨਾਲ ਮਿਲਾਈਆ। ਤੁਹਾਡਾ ਮੇਲ ਹੋਇਆ ਰੱਬੀ, ਆਲਮੀਨ ਜੋੜ ਜੁੜਾਈਆ। ਇਹ ਮੇਰੀ ਅਖ਼ੀਰੀ ਸਦੀ, ਸਦਮੇ ਵਿਚ ਦੁਹਾਈਆ। ਮੈਂ ਫਿਰਾਂ ਪੈਰੀਂ ਨੰਗੀ, ਹੌਲੀ ਹੌਲੀ ਪੰਧ ਮੁਕਾਈਆ। ਜਿਸ ਨੇ ਮੋਢੇ ਉਪਰ ਚੁੱਕੀ ਡੱਗੀ, ਹੋਕਾ ਦੇ ਕੇ ਰਿਹਾ ਸੁਣਾਈਆ। ਜਿਨ੍ਹਾਂ ਅਨਾਰਾਂ ਲਾਈ ਅੱਗੀ, ਸ੍ਰਿਸ਼ਟ ਵਿਚ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸਦੀ ਚੌਧਵੀਂ ਕਹੇ ਗੁਰਮੁਖੋ ਵੇਖੋ ਇਕ ਗਲਾਸੀ, ਗਲਾਸ ਸ਼ੀਸ਼ਾ ਨਜ਼ਰ ਕੋਇ ਨਾ ਆਈਆ। ਜਿਸ ਵੇਲੇ ਈਸਾ ਚੜ੍ਹਿਆ ਸੀ ਫਾਸੀ, ਸਲੀਬ ਗਲ ਵਿਚ ਲਟਕਾਈਆ। ਉਸ ਨੇ ਇਕ ਕਥਾ ਕਹਾਣੀ ਆਖੀ, ਹੱਕ ਆਵਾਜ਼ ਸੁਣਾਈਆ। ਜਿਸ ਵੇਲੇ ਵੀਹਵੀਂ ਸਦੀ ਆਵੇ ਅੰਧੇਰੀ ਰਾਤੀ, ਸਾਚਾ ਚੰਦ ਨਾ ਕੋਇ ਚਮਕਾਈਆ। ਮੁਰੀਦ ਰਹੇ ਨਾ ਕੋਇ ਜਮਾਤੀ, ਮੁਰਸ਼ਦ ਪੱਲੂ ਜਾਣ ਛੁਡਾਈਆ। ਸਚ ਦਿਸੇ ਕੋਈ ਨਾ ਹਾਟੀ, ਧੁਰ ਦਾ ਵਣਜ ਨਾ ਕੋਇ ਕਰਾਈਆ। ਮੇਰੀ ਯਾਦ ਰਖਿਓ ਬਾਤੀ, ਬਾਤਨ ਦਿਆਂ ਸੁਣਾਈਆ। ਖੇਲ ਹੋਣਾ ਬਹੁਭਾਤੀ, ਹਰਿ ਕਰਤਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਸਦੀ ਚੌਧਵੀਂ ਕਹੇ ਈਸਾ ਅੰਤ ਹੱਥ ਲਾਇਆ ਸਲੀਬ ਆਪਣੀ ਢਾਈ, ਉਂਗਲਾਂ ਨਾਲ ਛੁਹਾਈਆ। ਕਿਹਾ ਮੇਰਾ ਤਨ ਵਜੂਦ ਜਿਹੜਾ ਨਾਮ ਦੀ
❋
❋
ਬਣਿਆ ਸੀ ਡਾਈ, ਅਣਘੜਤ ਘਾੜ ਘੜਾਈਆ। ਓਹ ਡੈਡ ਹੋਇਆ ਮੇਰੀ ਦੁਹਾਈ, ਬਹੁੜੀ ਬਹੁੜੀ ਕਰ ਸੁਣਾਈਆ। ਓਸ ਵੇਲੇ ਨਾਤਾ ਤੁਟਨਾ ਭੈਣ ਭਾਈ, ਸਾਚਾ ਸੰਗ ਨਾ ਕੋਇ ਵਖਾਈਆ। ਓਹ ਈਸਾ ਦੇ ਸਾਥੀ ਜਿਹੜੇ ਪੰਜ ਬਣੇ ਸ਼ੁਦਾਈ, ਭੱਜੇ ਵਾਹੋ ਦਾਹੀਆ। ਸਦੀ ਚੌਧਵੀਂ ਕਹੇ ਮੈਂ ਕਿਉਂ ਚੂੜਾ ਪਾਇਆ ਨਾਲ ਕਲਾਈ, ਕਲਮੇ ਵਾਲਿਆਂ ਦਿਆਂ ਸੁਣਾਈਆ। ਜਿਸ ਵੇਲੇ ਖੇਲ ਕਰੇ ਬੇਪਰਵਾਹੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਪਰਦਾ ਲਾਹੀਆ। ਸਦੀ ਚੌਧਵੀਂ ਕਹੇ ਕਿੱਥੇ ਨੇ ਲਾਉਣ ਵਾਲੇ ਮੁਜਰਾ, ਬੁੱਲ੍ਹੇ ਦੇ ਸਾਥੀ ਵੇਖ ਵਖਾਈਆ। ਕਿੱਥੇ ਜੇ ਹੁਜਰਾ, ਉਪਰ ਲਓ ਉਠਾਈਆ। ਵੇਖਿਓ ਕੋਈ ਨਾ ਬਣਿਓ ਨਾਸ਼ੁਕਰਾ, ਸ਼ੁਕਰਗੁਜ਼ਾਰ ਸਾਰੇ ਸੀਸ ਲਓ ਨਿਵਾਈਆ। ਜਿਹੜਾ ਪਰਵਰਦਿਗਾਰ ਆਪਣੀ ਧਾਰੋਂ ਉਤਰਾ, ਜਿਸ ਨੂੰ ਜਨਮੇ ਕੋਈ ਨਾ ਮਾਈਆ। ਕੋਈ ਪਿਤਾ ਕਹੇ ਨਾ ਪੁੱਤਰਾ, ਗੋਦ ਨਾ ਕੋਇ ਉਠਾਈਆ। ਓਹ ਭਗਤੋ ਤੁਹਾਥੋਂ ਮੰਗਦਾ ਟੁਕੜਾ, ਪੰਜੇ ਬੀਬੀਆਂ ਘਰ ਦੇ ਫੁਲਕੇ ਦਿਓ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਦਾ ਉਹਲਾ ਦਏ ਉਠਾਈਆ। ਸਦੀ ਚੌਧਵੀਂ ਕਹੇ ਮੈਂ ਵੇਖਣੀ ਜਗਤ ਦੀ ਘਟਨਾ, ਘਾਟੇ ਵਿਚ ਲੋਕਾਈਆ। ਮੈਨੂੰ ਇਕ ਵੇਰਾਂ ਲਾ ਦੇ ਵਟਣਾ, ਸਗਨ ਲੈਣਾ ਮਨਾਈਆ। ਜ਼ਰਾ ਦਈਏ ਵਾਲਿਆਂ ਨੱਚਣਾ, ਥਈਆ ਕਰ ਕੇ ਦੇਣਾ ਸੁਣਾਈਆ । ਇਹ ਪੀਰਾਂ ਦਾ ਸੁਫ਼ਨਾ, ਦਰ ਹਰਿ ਰਿਹਾ ਵਖਾਈਆ। ਸਦੀ ਚੌਧਵੀਂ ਕਹੇ ਮੇਰੀ ਟੋਪੀ ਸੱਤ ਰੰਗੀ, ਸੱਤ ਰੰਗ ਰਹੇ ਵਖਾਈਆ । ਜਿਸ ਖੇਲ ਵਖਾਉਣਾ ਮੁਹੰਮਦੀ ਤੇ ਫ਼ਰੰਗੀ, ਫ਼ਰਾਖ਼ ਦਿਲੀ ਨਾਲ ਸਮਝਾਈਆ। ਚਾਰੋਂ ਕੁਟ ਹੋਣੀ ਤੰਗੀ, ਤੰਗਦਸਤ ਲੋਕਾਈਆ । ਤੁੱਟੀ ਕਿਸੇ ਨਾ ਜਾਵੇ ਗੰਢੀ, ਗੰਢਣਹਾਰ ਆਪਣੀ ਦਇਆ ਕਮਾਈਆ। ਮਨ ਕਲਪਣਾ ਸ੍ਰਿਸ਼ਟੀ ਹੋਈ ਰੰਡੀ, ਪਰਮਾਤਮ ਕੰਤ ਨਾ ਕੋਇ ਹੰਢਾਈਆ। ਫਿਰੇ ਦੁਹਾਈ ਵਿਚ ਵਰਭੰਡੀ, ਬ੍ਰਹਿਮੰਡੀ ਭੇਵ ਨਾ ਕੋਇ ਖੁਲ੍ਹਾਈਆ। ਜਗਤ ਸੁਆਣੀ ਰਹੀ ਨਾ ਕੋਈ ਚੰਗੀ, ਹਰਿ ਕੰਤ ਨਾ ਕੋਇ ਹੰਢਾਈਆ। ਨੇਤਰ ਹੁੰਦਿਆਂ ਹੋਈ ਅੰਧੀ, ਪ੍ਰਭ ਦਾ ਦਰਸ ਕੋਇ ਨਾ ਪਾਈਆ। ਜਗਤ ਬੰਦਨਾ ਪਾਈ ਬੰਦੀ, ਬੰਦੀਖ਼ਾਨਾ ਨਾ ਕੋਇ ਤੁੜਾਈਆ। ਧੁਰ ਦੇ ਨਾਮ ਦੀ ਕਿਸੇ ਕੋਲ ਨਹੀਂ ਸੰਧੀ, ਸਨਦ ਹੱਥ ਨਾ ਕੋਇ ਫੜਾਈਆ। ਜਗਤ ਵਾਸਨਾ ਹੋਈ ਗੰਦੀ, ਦੁਰਮਤ ਮੈਲ ਨਾ ਕੋਇ ਧਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਸਦੀ ਚੌਧਵੀਂ ਕਹੇ ਮੇਰਾ ਸੱਤ ਰੰਗ ਦਾ ਵੇਖੋ ਕ਼ਮੀਜ਼, ਸੋਹਣਾ ਨਜ਼ਰੀ ਆਈਆ। ਸਭ ਨੂੰ ਸਾਂਝੀ ਦਏ ਤਮੀਜ਼, ਮਿਲ ਕੇ ਚਲੋ ਭਾਈ ਭਾਈਆ। ਇਕ ਪ੍ਰਭੂ ਦੇ ਹੋਵੋ ਅਧੀਨ, ਇਕੋ ਪਰਵਰਦਿਗਾਰ ਮਨਾਈਆ। ਆਪਣੀ ਪੂਰੀ ਕਰੋ ਰੀਝ, ਆਤਮ ਪਰਮਾਤਮ ਪਰਦਾ ਲਾਹੀਆ। ਸਤਿ ਦਵਾਰੇ ਜਾਓ ਪਤੀਜ, ਪਤਿਪਰਮੇਸ਼ਵਰ ਵੇਖ ਵਖਾਈਆ। ਆਸਾ ਮਨਸਾ ਪੂਰੀ ਕਰੋ ਉਮੀਦ, ਤਮੰਨਾ ਅਵਰ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲਾ ਲਏ ਮਿਲਾਈਆ। ਸਦੀ ਚੌਧਵੀਂ ਕਹੇ ਜਨ ਭਗਤੋ ਆਪਣੀ ਕੱਢੋ ਪਰਚੀ, ਪਰਮ ਪੁਰਖ ਸਮਝਾਈਆ। ਭਗਤ ਦਵਾਰੇ ਹੋਣਾ ਭਰਤੀ, ਭਰਤ ਰਾਮ ਦਏ ਦੁਹਾਈਆ। ਕਿਰਪਾ ਕਰੇ ਪ੍ਰੀਤਮ ਅਰਸ਼ੀ, ਅਰਸ਼ਾਂ ਦਾ ਮਾਲਕ ਨੂਰ ਅਲਾਹੀਆ। ਤੁਹਾਨੂੰ ਦੇਵੇ ਨਾਮ ਦੀ ਖਰਚੀ, ਅੱਗੇ ਤੋਟ ਰਹੇ ਨਾ ਰਾਈਆ। ਕਿਸੇ ਨੇ ਮੰਦਰ ਮਸਜਿਦ ਸ਼ਿਵਦਵਾਲੇ ਮਠ ਗੁਰੂਦਵਾਰ ਜਾਣਾ ਨਹੀਂ ਚਰਚੀਂ, ਚਰਾਗਾਹਾਂ ਦਾ ਡੇਰਾ ਦਿਤਾ ਢਾਹੀਆ। ਪੁਰਖ ਅਕਾਲ ਪਰਵਰਦਿਗਾਰ ਤੁਹਾਡਾ ਦਰਦੀ, ਦੁਖੀਆਂ ਦਰਦ ਮਿਟਾਈਆ। ਸਭ ਦੀ ਮਨਜ਼ੂਰ ਕਰੇ ਅਰਜ਼ੀ,
❋
❋
ਆਜਜ਼ਾਂ ਵੇਖ ਵਖਾਈਆ। ਗ਼ਰੀਬ ਨਿਮਾਣਿਆਂ ਬਣ ਕੇ ਗ਼ਰਜ਼ੀ, ਗ਼ਰਜ਼ ਸਭ ਦੀ ਪੂਰ ਕਰਾਈਆ। ਜਿਨ੍ਹਾਂ ਪੁਲੀਸ ਦੀ ਪਾਈ ਵਰਦੀ, ਗੁਰਮੁਖ ਧੁਰ ਦੇ ਨਜ਼ਰੀ ਆਈਆ। ਜਿਹੜੇ ਫੌਜੀ ਆਏ ਕਲਾ ਚੜ੍ਹਦੀ, ਇਹ ਧਰਮ ਦੀ ਧਾਰ ਵਡਿਆਈਆ। ਜਿਨ੍ਹਾਂ ਸੀਖ ਫੜੀ ਤੱਤੀ ਸੜਦੀ, ਕੁੰਡਿਆਂ ਵਾਲੀ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਭੇਵ ਖੁਲ੍ਹਾਈਆ। ਸਦੀ ਚੌਧਵੀਂ ਕਹੇ ਮੇਰਾ ਰੰਗ ਅਨੋਖਾ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਜਨ ਭਗਤਾਂ ਨਾਲ ਕਦੇ ਨਾ ਕਰੇ ਧੋਖਾ, ਸ੍ਰਿਸ਼ਟੀ ਭਰਮ ਵਿਚ ਭੁਲਾਈਆ। ਜੋ ਜਗਾ ਕੇ ਲਿਆਏ ਜੋਤਾਂ, ਅਸ਼ਟਭੁਜ ਸਖੀ ਸਹੇਲੀ ਸੋਭਾ ਪਾਈਆ। ਜਿਨ੍ਹਾਂ ਬਨਾਉਟੀ ਵਾਲ ਵਧਾਏ ਇਨ੍ਹਾਂ ਕ੍ਰਿਸ਼ਨ ਦਵਾਰੇ ਮਿਲੇ ਸੋਭਾ, ਗਰਵਰਧਨ ਧਾਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਸਦੀ ਚੌਧਵੀਂ ਕਹੇ ਮੇਰਾ ਵੇਖ ਲਓ ਚੂੜਾ, ਚੂੜੇ ਵਾਲੀਆਂ ਦਿਆਂ ਜਣਾਈਆ। ਸਤਿਗੁਰ ਨਾਲ ਪਿਆਰ ਪਾਇਓ ਗੂੜ੍ਹਾ, ਗੂੜ੍ਹੈ ਵਾਂਗ ਰੰਗ ਰੰਗਾਈਆ । ਜਗਤ ਨਾਤਾ ਸਮਝੋ ਕੂੜਾ, ਕੁਕਰਮਾਂ ਵਿਚ ਫਸਾਈਆ। ਮਸਤਕ ਲਾਉਣੀ ਇਕੋ ਧੂੜਾ, ਜੋ ਦੁਰਮਤ ਮੈਲ ਧਵਾਈਆ। ਪੁਰਖ ਅਕਾਲ ਸਤਿਗੁਰ ਪੂਰਾ, ਦੂਜਾ ਨਜ਼ਰ ਕੋਇ ਨਾ ਆਈਆ। ਜਿਹੜਾ ਬਾਟੀ ਵਿਚ ਲਿਆਂਦਾ ਚੂਰਾ, ਖੱਦਰ ਟਾਕੀ ਨਾਲ ਢਕਾਈਆ । ਸੋ ਲੇਖਾ ਜਾਣੇ ਸਾਹਿਬ ਸੂਰਾ, ਸਭ ਦੀ ਸੁਰਤੀ ਖੋਲ੍ਹ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਵੇਖ ਵਖਾਈਆ। ਸਦੀ ਚੌਧਵੀਂ ਕਹੇ ਸਭ ਕੁਛ ਮੇਰੇ ਪ੍ਰਭੂ ਦੇ ਹੱਥ, ਹਥੇਲੀਆਂ ਰਹੀ ਵਖਾਈਆ। ਜਿਸ ਬੀਬੀ ਨੇ ਪਾਈ ਨੱਥ, ਤਿੰਨਾਂ ਬਲਾਕਾਂ ਨਾਲ ਵਡਿਆਈਆ। ਓਹ ਉਠ ਕੇ ਗਾਵੇ ਵਿਚ ਸੱਥ, ਧੁਰ ਦਾ ਰਾਗ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਤਿ ਮੇਲਾ ਲਏ ਮਿਲਾਈਆ। ਸਦੀ ਚੌਧਵੀਂ ਕਹੇ ਮੇਰੇ ਗਲ ਵਿਚ ਵੇਖੋ ਤਵੀਤ, ਸਭ ਨੂੰ ਦਿਆਂ ਵਖਾਈਆ। ਸਾਂਝੇ ਪ੍ਰਭੂ ਦੀ ਕਰਿਓ ਪ੍ਰੀਤ, ਪ੍ਰੀਤਮ ਇਕੋ ਵੇਖ ਵਖਾਈਆ। ਮਾਣਸ ਜਨਮ ਜਾਣਾ ਜੀਤ, ਜਗਜੀਵਣ ਦਾਤਾ ਦਏ ਵਡਿਆਈਆ। ਏਥੇ ਓਥੇ ਰੱਖੇ ਅਤੀਤ, ਤ੍ਰੈਗੁਣ ਲੇਖਾ ਦਏ ਮੁਕਾਈਆ। ਆਤਮ ਪਰਮਾਤਮ ਕਰੇ ਠਾਂਡੀ ਸੀਤ, ਅਗਨੀ ਤੱਤ ਦਏ ਬੁਝਾਈਆ। ਜਨ ਭਗਤੋ ਕਲਜੁਗ ਦੀ ਬਦਲ ਦੇਣੀ ਰੀਤ, ਸਤਿਜੁਗ ਸਾਚਾ ਰਾਹ ਵਖਾਈਆ। ਜਿਹੜਾ ਗੁਰਮੁਖ ਮੰਗਦਾ ਆਇਆ ਭੀਖ, ਭਿਖਿਆ ਸਭ ਨੂੰ ਧੁਰ ਦੀ ਦੇਣੀ ਪਾਈਆ। ਸਾਚੇ ਨਾਮ ਦੀ ਕਰ ਬਖ਼ਸ਼ੀਸ਼, ਰਹਿਮਤ ਹੱਕ ਕਮਾਈਆ। ਜਿਨ੍ਹਾਂ ਨੇ ਮੁਕਟ ਬੱਧੇ ਸੀਸ, ਸੋਹਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਦਾ ਉਹਲਾ ਦਏ ਚੁਕਾਈਆ। ਸਦੀ ਚੌਧਵੀਂ ਕਹੇ ਜਿਨ੍ਹਾਂ ਗਲ ਵਿਚ ਪਾਈ ਫਾਂਸੀ, ਰੱਸੀਆਂ ਰਹੇ ਲਟਕਾਈਆ। ਓਹ ਨਹਾਵਣ ਜਾਣ ਕਦੇ ਨਾ ਕਾਂਸ਼ੀ, ਤ੍ਰਬੈਣੀ ਚਰਨ ਨਾ ਕੋਇ ਟਿਕਾਈਆ। ਜਿਨ੍ਹਾਂ ਟੋਪੀ ਪਾਈ ਗਾਂਧੀ, ਗੰਧਰਵ ਪਿਛਲਾ ਨਜ਼ਰੀ ਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਸਦੀ ਚੌਧਵੀਂ ਕਹੇ ਮੇਰੀ ਜ਼ੰਜੀਰ ਵੇਖੋ ਚਾਂਦੀ, ਸਭ ਨੂੰ ਦਿਆਂ ਵਖਾਈਆ। ਮੇਰੇ ਕੋਲ ਆ ਜਾਏ ਮੇਰੀ ਬਾਂਦੀ, ਬੰਦਨਾ ਕਰ ਕੇ ਸੀਸ ਨਿਵਾਈਆ। ਜਿਹੜੀ ਸੰਗਤ ਸੋਹੰ ਢੋਲੇ ਆਈ ਗਾਂਦੀ, ਘਰ ਸਚ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਵੇਖ ਵਖਾਈਆ। ਸਦੀ ਚੌਧਵੀਂ ਕਹੇ ਗੁਰਮੁਖੋ ਵੇਖੋ ਆਪਣਾ ਛੱਲਾ, ਮਾਝਾ ਮਾਲਵਾ ਦੁਆਬਾ ਜੰਮੂ ਦਿਆਂ ਵਖਾਈਆ ।
❋
❋
ਨਾਲੇ ਤੱਕੋ ਮੇਰਾ ਅੱਲਾ, ਆਲਮੀਨ ਅਖਵਾਈਆ। ਮੱਕੇ ਵੱਲ ਰਹਿ ਗਿਆ ਮੁਹੰਮਦ ਇਕੱਲਾ, ਕਲਮੇ ਨਾਲ ਦੁਹਾਈਆ। ਮੈਂ ਕੇਹਦਾ ਫੜਾਂ ਪੱਲਾ, ਕਵਣ ਗੰਢ ਰਖਾਈਆ। ਜਗਤ ਜਹਾਨ ਹੋ ਗਿਆ ਝੱਲਾ, ਮੈਨੂੰ ਪਗਲੀ ਦਿਤਾ ਬਣਾਈਆ । ਬੀਬੀਆਂ ਆਪਣਾ ਖੜ੍ਹਾ ਕਰ ਲਓ ਭੱਲਾ, ਜੋ ਬਰਛੇ ਰਹੀਆਂ ਉਠਾਈਆ। ਸਾਰੇ ਵੇਖੋ ਜ਼ਮੀਨ ਤੇ ਥਲਾ, ਨਿਗਾਹ ਲਓ ਬਦਲਾਈਆ । ਜੈਕਾਰਿਆਂ ਨਾਲ ਬੁਲਾ ਦਿਓ ਹੱਲਾ, ਹੌਲ ਪਵੇ ਜਗਤ ਲੋਕਾਈਆ। ਆਪਣੀ ਕਰਨੀ ਦਾ ਸਭ ਨੂੰ ਮਿਲੇ ਫਲਾ, ਕਰਮ ਕਾਂਡ ਵੇਖੇ ਥਾਉਂ ਥਾਈਂਆ। ਜਨ ਭਗਤੋ ਸਤਿਜੁਗ ਅੰਦਰ ਜ਼ਾਤ ਪਾਤ ਦਾ ਰਹਿਣ ਨਹੀਂ ਦੇਣਾ ਰਲਾ, ਇਕੋ ਆਤਮ ਬ੍ਰਹਮ ਦ੍ਰਿੜਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਸਦੀ ਚੌਧਵੀਂ ਕਹੇ ਮੇਰੀ ਉਂਗਲ ਦੀ ਵੇਖ ਲਓ ਪੋਟੀ, ਪੋਟਾ ਪੋਟਾ ਹੋ ਗਈ ਲੋਕਾਈਆ। ਮੇਰੀ ਸੋਹਣੀ ਬਣਨੀ ਟੋਪੀ, ਟੋਪਾਂ ਵਾਲੇ ਦੇਣੇ ਹਿਲਾਈਆ। ਕਿਸੇ ਦੀ ਰਹਿਣ ਨਹੀਂ ਦੇਣੀ ਜਗਤ ਵਾਲੀ ਗੋਪੀ, ਗੋਪਾ ਰੂਪ ਨਾ ਕੋਇ ਵਖਾਈਆ। ਜਿਹੜਾ ਫੁੱਲ ਸਿਰ ਤੇ ਬੰਨ੍ਹ ਕੇ ਲਿਆਇਆ ਧੋਬੀ, ਯਾਦਵ ਪਿਛਲਾ ਨਜ਼ਰੀ ਆਈਆ। ਜਿਨ੍ਹਾਂ ਰੰਗ ਚੜ੍ਹਾਇਆ ਉਤੇ ਠੋਡੀ, ਲੇਖਾ ਆਪਣਾ ਰਹੇ ਮੁਕਾਈਆ। ਜਿਨ੍ਹਾਂ ਕਾਲੇ ਕਰਾਇਆ ਗੋਡੀਂ, ਗੁਡ ਮਾਲਕ ਲੈ ਕੇ ਜਾਈਆ। ਗੁਰਨਾਮ ਸਿੰਘ ਵੇਰਕੇ ਵਾਲਾ ਦੇ ਦਏ ਡੋਡੀ, ਫੁੱਲ ਗੁਲਾਬ ਹੱਥ ਫੜਾਈਆ। ਜਿਹੜੇ ਪੰਜੇ ਬੈਠੇ ਦੋਧੀ, ਡੋਹਣੇ ਉਪਰ ਦਿਓ ਉਠਾਈਆ। ਜਿਹੜਾ ਬਣ ਕੇ ਆਇਆ ਜੋਗੀ, ਵਹਿੰਗੀ ਦਏ ਹਿਲਾਈਆ। ਜਿਹੜਾ ਸਭ ਤੋਂ ਵੱਡਾ ਰੋਗੀ, ਓਸ ਦਾ ਚੁਰਾਸੀ ਗੇੜਾ ਦਏ ਕਟਾਈਆ। ਗੁਰਮੁਖੋ ਤੁਹਾਨੂੰ ਤਾਅਨੇ ਦੇਵਣ ਲੋਕੀ, ਇਸ਼ਾਰੇ ਰਹੇ ਕਰਾਈਆ। ਇਹ ਕਿੱਥੇ ਫਿਰਦੇ ਤੇ ਕਿਹੜੀ ਇਨ੍ਹਾਂ ਦੀ ਜੋਤੀ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਜਿਹੜਾ ਦੁਆਬੇ ਵਾਲਿਆਂ ਲਿਆਂਦਾ ਤੋਤਾ ਦੁਨੀਆ ਦੀ ਬੋਲਣੀ ਤੋਤੀ, ਤੂੰ ਮੈਂ ਕਰੇ ਲੜਾਈਆ। ਸਭ ਦੀ ਨੀਅਤ ਹੋਣੀ ਖੋਟੀ, ਖੋਟੇ ਖਰੇ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਸਦੀ ਚੌਧਵੀਂ ਕਹੇ ਮੇਰੇ ਵੇਖੋ ਪਾਉਂਟੇ, ਖੜਕ ਖੜਕ ਕੇ ਰਹੇ ਸੁਣਾਈਆ। ਗੋਬਿੰਦ ਢਈਏ ਵਾਲਿਆ ਵਖਾ ਦੇ ਢਈਏ ਦੇ ਲਾਏ ਢੌਂਕੇ, ਆਪਣੀ ਲੈ ਅੰਗੜਾਈਆ। ਜਿਸ ਨੇ ਸਾਫ਼ ਕਰਨੇ ਸਭ ਦੇ ਕਾਇਆ ਚੌਂਕੇ, ਦੁਰਮਤ ਮੈਲ ਧਵਾਈਆ। ਜਨ ਭਗਤ ਕਾਇਆ ਮੰਦਰ ਦਵਾਰੇ ਪਹੁੰਚੇ, ਆਪਣਾ ਪੰਧ ਮੁਕਾਈਆ। ਗੁਰਮੁਖ ਹੋ ਕੇ ਕੋਈ ਨਾ ਜਾਇਓ ਸੌਂ ਕੇ, ਆਪਣੀ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਸਦੀ ਚੌਧਵੀਂ ਕਹੇ ਮੈਨੂੰ ਸਾਰੇ ਕਹਿੰਦੇ ਬੁੱਢੀ ਤੇ ਚਿੱਟਾ ਝਾਟਾ, ਟਿੱਕਾ ਮੱਥੇ ਵਿਚ ਲਗਾਈਆ। ਮੈਂ ਦੀਨ ਦੁਨੀ ਦੀ ਬਦਲਣ ਆਈ ਕਾਂਟਾ, ਲਾਈਨ ਪਿਛਲੀ ਦੇਣੀ ਠੁਕਰਾਈਆ। ਖੇਲ ਕਰਨਾ ਤੱਤ ਆਠਾ, ਤਨ ਮਾਟੀ ਫੋਲ ਫੁਲਾਈਆ। ਜਿਹੜਾ ਗੋਬਿੰਦ ਵਾਲਾ ਬਾਟਾ, ਅੰਮ੍ਰਿਤ ਦੇਣਾ ਪਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਸਦੀ ਚੌਧਵੀਂ ਕਹੇ ਵੇਖੋ ਮੇਰੀ ਗੁੱਤ, ਸਭ ਨੂੰ ਦਿਆਂ ਵਖਾਈਆ। ਜਨ ਭਗਤੋ ਸਤਿਜੁਗ ਵਿਚ ਮਾਤਾ ਪਿਤਾ ਖ਼ਾਲੀ ਰਹੇ ਕੋਈ ਨਾ ਬਿਨਾ ਪੁੱਤ, ਔਂਤਰਾ ਮਰਨ ਕੋਇ ਨਾ ਪਾਈਆ। ਮੈਨੂੰ ਫੇਰ ਇਕ ਵੇਰਾਂ ਮੁਹੰਮਦ ਨੂੰ ਲੈਣ ਦਿਓ ਪੁਛ, ਕੁਛ ਮੈਨੂੰ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਦਾ ਉਹਲਾ ਦਏ ਉਠਾਈਆ। ਸਦੀ ਚੌਧਵੀਂ ਕਹੇ ਮੇਰਾ ਰਸਤਾ
❋
❋
ਕਿਹੜਾ ਵਾਈਡ, ਨੈਰੋ ਦਿਤਾ ਤਜਾਈਆ। ਦਰਗਾਹ ਸਾਚੀ ਦਾ ਕਿਹੜਾ ਗਾਈਡ, ਗਾਡ ਦਏ ਮਿਲਾਈਆ। ਪੈਗ਼ੰਬਰ ਹੋ ਗਏ ਡਾਈਡ, ਡੂ ਡਿਡ ਨਾ ਕੋਇ ਜਣਾਈਆ। ਮੈਂ ਵੇਖਿਆ ਤੇ ਮੇਰੇ ਮਾਲਕ ਦੀ ਬੜੀ ਉਚੀ ਹਾਈਟ, ਉਸ ਨੇ ਹੈਟ ਪੈਂਟ ਨਾ ਕੋਇ ਲਗਾਈਆ । ਜਾਂ ਤੱਕਿਆ ਤੇ ਨੂਰ ਅਲਾਹੀ ਵਾਈਟ, ਵਾਹਦ ਇਕ ਖ਼ੁਦਾਈਆ। ਮੈਂ ਵਿਡੋ ਨਾ ਹੋਵਾਂ ਮੈਂ ਆਪਣੇ ਮਾਲਕ ਦੀ ਚਲਾਂ ਰਾਈਟ, ਲੈਫ਼ਟ ਸਾਈਡ ਬੀਹਾਂਈਡ ਉਸ ਦੀ ਆਸ ਰਖਾਈਆ। ਈਸਾ ਕਹੇ ਕੁਆਈਟ, ਮੂਸਾ ਕਹੇ ਰਾਈਟ, ਮੈਂ ਕਹਾਂ ਮੇਰਾ ਗਾਡ ਫਿਟ ਫ਼ਾਰ ਫ਼ਾਈਟ, ਫ਼ਰਾਗ ਮੇਂਡਕ ਡੱਡੂ ਦਏ ਬਣਾਈਆ। ਮੁਹੰਮਦ ਆ ਗਈ ਅੰਧੇਰੀ ਨਾਈਟ, ਜਗਤ ਨੂਰ ਨਾ ਕੋਇ ਚਮਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਮੁਹੰਮਦ ਕਹੇ ਈਸੁਲਸ਼ਮੱਸ ਜ਼ੀਨਾ ਜ਼ਕੂਲੇ ਖਜ਼ਮੇ ਜ਼ਹੂਲੇ ਜ਼ਾਵੀਜ਼ੋ ਖ਼ੁਦਾਈ ਮਸ਼ਗੂਲੇ ਦੁਨੀਆਂਦਾਰੋ ਦੁਨੀ ਵਿਚ ਭੂਲੇ, ਭਰਮ ਵਿਚ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖੋ ਕਿਤੇ ਡੇੜ੍ਹ ਦਾ ਵਕ਼ਤ ਨਾ ਹੋ ਜਾਏ ਪੰਦਰਾਂ ਮਿੰਟ ਬਾਕੀ, ਵਾਚ ਕਲਾਈਆਂ ਉਤੇ ਨਜ਼ਰੀ ਆਈਆ। ਤੁਹਾਡੀ ਅੱਗੇ ਤੇ ਪ੍ਰਭ ਦੀ ਤੁਹਾਡੇ ਵਿਚ ਤਾਕੀ, ਜਿਥੇ ਬਣਨਾ ਪ੍ਰੇਮ ਦਾ ਸਾਕੀ, ਜਾਮ ਧੁਰ ਦਾ ਦਏ ਪਿਲਾਈਆ। ਕੀ ਇਹ ਬੰਦਾ ਖ਼ਾਕੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਵੇਸ ਵਟਾਈਆ। ਸਦੀ ਚੌਧਵੀਂ ਕਹੇ ਮੈਂ ਵੇਖਿਆ ਸੱਤ ਰੰਗਾ, ਰੰਗ ਆਪਣਾ ਬਦਲਾਈਆ। ਮੈਂ ਸਭ ਨੂੰ ਕਰ ਦੇਵਾਂ ਨੰਗਾ, ਪਰਦਾ ਦੇਵਾਂ ਉਠਾਈਆ। ਬਿਨਾ ਪੁਰਖ ਅਕਾਲ ਤੋਂ ਕੋਈ ਅੰਮ੍ਰਿਤ ਨਾ ਦੇਵੇ ਠੰਡਾ, ਬਿਨਾ ਗੋਬਿੰਦ ਤੋਂ ਰਸ ਨਾ ਕੋਇ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲਾ ਲਏ ਮਿਲਾਈਆ। ਸਦੀ ਚੌਧਵੀਂ ਕਹੇ ਇਧਰ ਕੋਈ ਫਿਰਦਾ ਤੇ ਨਹੀਂ ਗ਼ੁੱਸੇ, ਅੰਦਰੇ ਅੰਦਰ ਰੋਸ ਬਣਾਈਆ। ਮੈਂ ਵੇਖਣੇ ਸਭ ਦੇ ਜੁੱਸੇ, ਕਾਇਆ ਮਾਟੀ ਫੋਲ ਫੁਲਾਈਆ। ਜਿਹੜੇ ਮਾਤ ਗਰਭ ਵਿਚ ਨੌ ਮਹੀਨੇ ਅਠਾਰਾਂ ਦਿਨ ਰਹੇ ਪੁੱਠੇ, ਅਗਨੀ ਤਨ ਤਪਾਈਆ। ਓਹ ਹੁਣ ਨਾ ਰਹਿਣ ਸੁੱਤੇ, ਅੱਖਾਂ ਲੈਣੀਆਂ ਖੁਲ੍ਹਾਈਆ। ਫਿਰ ਸਭ ਦੇ ਪੈਂਡੇ ਮੁੱਕੇ, ਫੇਰ ਜਨਮ ਵਿਚ ਕੋਇ ਨਾ ਆਈਆ। ਆਵਣ ਜਾਵਣ ਦੇ ਰਹੇ ਕੋਈ ਨਾ ਦੁੱਖੇ, ਦੁੱਖ ਦਰਦ ਦਾ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦਏ ਰੰਗਾਈਆ। ਸਦੀ ਚੌਧਵੀਂ ਕਹੇ ਮੈਨੂੰ ਕਰ ਲੈਣ ਦਿਓ ਬਦਲੀ, ਆਪਣਾ ਰੂਪ ਬਦਲਾਈਆ। ਮਾਲਕ ਇਕ ਅਦਲੀ, ਇਨਸਾਫ਼ ਵਿਚ ਦੁਹਾਈਆ। ਮੰਜ਼ਲ ਮੰਗੋ ਇਕ ਪਦ ਲਈ, ਪਿਛਲਾ ਲੇਖਾ ਰਹੇ ਨਾ ਰਾਈਆ। ਨਾਤਾ ਜੋੜੋ ਭਗਤ ਭਗਵਾਨ ਦੀ ਯਦ ਲਈ, ਦੂਜਾ ਰਾਹ ਨਾ ਕੋਇ ਤਕਾਈਆ। ਜਿਸ ਕਾਰਨ ਹਰਿ ਸੰਗਤ ਸਦ ਲਈ, ਸਦਮੇ ਦੇਣੇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਇਕ ਜਣਾਈਆ। ਸਦੀ ਚੌਧਵੀਂ ਕਹੇ ਨੱਥ ਵਾਲੀ ਬੀਬੀ ਅਜੇ ਨਹੀਂ ਗਾਇਆ ਕਾਵ, ਮੈਂ ਭੁੱਲ ਕਦੇ ਨਾ ਜਾਈਆ। ਗੁਰਮੁਖ ਸਿੰਘ ਕੋਟ ਲਿਆ ਦੇ ਹਾਫ਼, ਪ੍ਰੇਮ ਨਾਲ ਪਹਿਨਾਈਆ। ਸਭ ਦਾ ਕੁਕਰਮ ਕਰਾਂ ਮੁਆਫ਼, ਮੁਫ਼ਤ ਦਇਆ ਕਮਾਈਆ। ਹਰਿਜਨ ਰਹੇ ਨਾ ਕੋਇ ਗੁਸਤਾਖ, ਗਿਲਾ ਦੇਵਾਂ ਚੁਕਾਈਆ। ਜੋ ਈਸਾ ਮੂਸਾ ਮੁਹੰਮਦ ਗਏ ਆਖ, ਉਹੋ ਕਾਰ ਭੁਗਤਾਈਆ। ਜੋ ਸੰਦੇਸ਼ਾ ਦੇਵੇ ਗੋਬਿੰਦ ਦੀ ਰਾਖ, ਪ੍ਰੇਮ ਧਾਰ ਦ੍ਰਿੜਾਈਆ। ਸਭ ਦਾ ਪੂਰਾ ਕਰਾਂ ਹਿਸਾਬ, ਸਾਹਿਬ ਹੋ ਸਮਝਾਈਆ । ਬਿਨਾ ਅੱਖਰਾਂ ਤੋਂ ਦੇ ਦਿਓ ਕਿਤਾਬ, ਚਿੱਟਾ ਰੰਗ ਵਖਾਈਆ। ਜਿਸ ਨੇ ਰਚਨਾ ਰਚੀ ਆਦਿ, ਕਲਜੁਗ ਅੰਤਮ ਵੇਖ ਵਖਾਈਆ ।
❋
❋
ਭੇਵ ਜਣਾਏ ਬ੍ਰਹਮ ਬ੍ਰਹਿਮਾਦ, ਬ੍ਰਹਿਮਾਂਡ ਪਰਦਾ ਲਾਹੀਆ। ਜਿਹੜੇ ਸੰਖ ਵਜਾਏ ਨਾਦ, ਨਾਦ ਧੁਨ ਸ਼ਨਵਾਈਆ। ਜਿਹੜਾ ਕੀਤਾ ਧੁਰ ਦਾ ਪਾਠ, ਸਿਫ਼ਤਾਂ ਵਿਚ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਦਾ ਉਹਲਾ ਦਏ ਚੁਕਾਈਆ। ਸਦੀ ਚੌਧਵੀਂ ਕਹੇ ਮੈਂ ਵੇਖਿਆ ਚਿੱਟਾ ਵਰਕਾ, ਸਫ਼ੈਦ ਨਜ਼ਰੀ ਆਈਆ। ਜੋ ਗੋਬਿੰਦ ਲੇਖਾ ਸਰਸਾ, ਬਾਕੀ ਗਿਆ ਦ੍ਰਿੜਾਈਆ। ਜਿਸ ਕਾਰਨ ਮੁੜ ਕੇ ਪਰਤਾ, ਪਤਿਪਰਮੇਸ਼ਵਰ ਨਾਲ ਰਲਾਈਆ। ਬਣ ਕੇ ਧੁਰ ਦਾ ਭਰਤਾ, ਭਰਮ ਦਏ ਚੁਕਾਈਆ। ਵੇਖ ਕੇ ਖੇਲ ਅਰਸ਼ਾ, ਅਸਮਾਨੀ ਰਿਹਾ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸਦੀ ਚੌਧਵੀਂ ਕਹੇ ਇਹ ਕਾਪੀ ਨਹੀਂ ਪੁਸਤਕ, ਅੱਖਰਾਂ ਵਾਲੀ ਨਾ ਕੋਇ ਲਿਖਾਈਆ। ਇਸ ਦੇ ਵਿਚ ਨਹੀਂ ਕੋਈ ਉਸਤਤ, ਸਿਫ਼ਤਾਂ ਨਾਲ ਸਾਲਾਹੀਆ। ਇਹ ਕੋਈ ਪੈਗ਼ੰਬਰ ਨਹੀਂ ਮੁਰਸ਼ਦ, ਗੁਰ ਅਵਤਾਰ ਪੈਗ਼ੰਬਰ ਨਾਉਂ ਧਰਾਈਆ। ਕੋਈ ਮਹਿੰਮਾ ਨਹੀਂ ਉਲਫ਼ਤ, ਸਿਫ਼ਤ ਨਾਲ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਸਦੀ ਚੌਧਵੀਂ ਕਹੇ ਕੋਟ ਨੇ ਬੜੀ ਦਿਤੀ ਗਰਮੀ, ਮੈਨੂੰ ਦਿਤਾ ਤਪਾਈਆ। ਮੇਰੇ ਅੱਗ ਲੱਗੀ ਚਰਨੀ, ਅੰਤਰ ਦਏ ਦੁਹਾਈਆ। ਮੈਂ ਹੁਣ ਨਹੀਂ ਵਰਤਣੀ ਨਰਮੀ, ਨਰ ਮਾਦਾ ਦੇਣੇ ਲੜਾਈਆ। ਮੈਂ ਪ੍ਰਭ ਦੇ ਘਰ ਜਨਮੀ, ਜਨਮ ਸਭ ਦਾ ਦੇਣਾ ਬਦਲਾਈਆ। ਕੋਇ ਰਹਿਣ ਨਹੀਂ ਦੇਣਾ ਭਰਮੀ, ਭਾਂਡਾ ਭਰਮ ਭੰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਦਾ ਦਏ ਉਠਾਈਆ। ਸਦੀ ਚੌਧਵੀਂ ਕਹੇ ਮੈਂ ਗਰਮੀ ਤੋਂ ਬੜੀ ਅੱਕੀ, ਬਹੁੜੀ ਬਹੁੜੀ ਦੁਹਾਈਆ। ਮੈਨੂੰ ਪੱਖਾ ਝੱਲਿਓ ਓਹ ਸਖ਼ੀ, ਜਿਹੜੀ ਇਕੋ ਪੁਰਖ ਅਕਾਲ ਮਨਾਈਆ। ਮੱਕੇ ਵਲੋਂ ਵਾ ਆਈ ਤੱਤੀ, ਮੇਰਾ ਸੀਨਾ ਰਹੀ ਤਪਾਈਆ। ਜੇ ਮੈਨੂੰ ਮਿਲ ਜਾਏ ਮੇਰਾ ਧੁਰ ਦਾ ਕਮਲਾਪਤੀ, ਮੇਰੀ ਅਗਨੀ ਦਏ ਬੁਝਾਈਆ। ਮੈਂ ਉਹਦਾ ਦਰਸ਼ਨ ਕਰਾਂ ਅੱਖੀਂ, ਅੱਖੀਆਂ ਵਾਲਿਓ ਦਿਆਂ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹਣਾ ਰੰਗ ਰੰਗਾਈਆ। ਸਦੀ ਚੌਧਵੀਂ ਕਹੇ ਜਨ ਭਗਤੋ ਕੋਟ ਲਗਦਾ ਅੱਛਾ, ਸਚ ਦੇਣਾ ਸਮਝਾਈਆ। ਮੇਰੀ ਬਗ਼ਲ ਵਿਚ ਮੱਛ ਕੱਛਾ, ਬ੍ਰਾਹਾ ਲਏ ਦਬਾਈਆ। ਜਿਹੜਾ ਸ਼ਰਅ ਵਿਚ ਫਸਾ, ਜ਼ੰਜੀਰ ਦਿਆਂ ਕਟਾਈਆ। ਸਾਰੇ ਇਧਰ ਕਰ ਲਓ ਅੱਖਾਂ, ਦਰਸ਼ਨ ਲਵੋ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਸਦੀ ਚੌਧਵੀਂ ਕਹੇ ਮੇਰੀ ਭੁੱਖੀ ਦੀ ਭਰੀ ਨਾ ਪੋਟ, ਤ੍ਰਿਸ਼ਨਾ ਰਹੀ ਸਤਾਈਆ। ਮੇਰੀ ਗੋਲੀ ਅੱਗੇ ਆਵੇ ਉਹਦੀ ਪਿਠ ਤੇ ਲੱਗੇ ਚੋਟ, ਚੋਟੀਆਂ ਵਾਲੇ ਦਿਆਂ ਹਿਲਾਈਆ। ਖੋਟੇ ਰੁਪਏ ਵਾਲਿਓ ਕਰ ਦਿਓ ਉਤੋਂ ਸੋਟ, ਮੁੱਠਾਂ ਲਓ ਖੁਲ੍ਹਾਈਆ। ਇਹ ਵਕ਼ਤ ਫੇਰ ਨਹੀਂ ਲੱਭਣਾ ਰੋਜ਼, ਰੋਜ਼ਿਆਂ ਵਾਲੇ ਦੇਣ ਦੁਹਾਈਆ। ਸਭ ਦਾ ਪੂਰਾ ਹੋਇਆ ਜੋਗ, ਜੋਗੀ ਰਹੇ ਕੁਰਲਾਈਆ। ਮੈਂ ਕਿਸੇ ਦਾ ਰਹਿਣ ਨਹੀਂ ਦੇਣਾ ਬੋਝ, ਭਾਰ ਸਭ ਦਾ ਲੈਣਾ ਉਠਾਈਆ। ਗੁਰਮੁਖ ਚੁਕਣਾ ਆਪਣੀ ਗੋਦ, ਗੋਦਾਵਰੀ ਵਾਲਾ ਨਾਲ ਮਿਲਾਈਆ। ਸਭ ਨੂੰ ਲੈਣਾ ਸੋਧ, ਸਵਾਧਾਨ ਕਰ ਕੇ ਦੇਣਾ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਰੰਗਾਈਆ। ਸਦੀ ਚੌਧਵੀਂ ਕਹੇ ਪਾਲ ਸਿੰਘਾ ਕਿੱਥੇ ਤੇਰਾ ਚਾਕੂ, ਸਹਿਜੇ ਦੇ ਵਖਾਈਆ। ਜਨ ਭਗਤੋ ਕੋਈ ਨਾ ਪੀਓ ਤਮਾਕੂ, ਕੂੜੀ ਤਮਅ ਦੇਣੀ ਮਿਟਾਈਆ। ਸਭ ਨੇ ਮੰਨਣਾ ਇਕੋ ਬਾਪੂ, ਪੁਰਖ ਅਕਾਲ ਧੁਰਦਰਗਾਹੀਆ।
❋
❋
ਜਿਸ ਦੇ ਕੋਲ ਨਾਮ ਦਾ ਜਾਦੂ, ਮਜ਼੍ਹਬਾਂ ਵਿਚੋਂ ਕੱਢਕੇ ਤੁਹਾਨੂੰ ਆਪਣੇ ਫੰਦੇ ਵਿਚ ਲਿਆ ਫਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਸਦੀ ਚੌਧਵੀਂ ਕਹੇ ਮੇਰਾ ਭਗਤਾਂ ਨਾਲ ਰਿਸ਼ਤਾ, ਨਾਤਾ ਦੀਨ ਦੁਨੀ ਤੁੜਾਈਆ। ਪਿਛਲਾ ਲੇਖਾ ਮੁਕਾਇਆ ਆਹਿਸਤਾ ਆਹਿਸਤਾ, ਪੂਰਬ ਪੰਧ ਚੁਕਾਈਆ। ਅੱਗੇ ਪੱਕਾ ਕੀਤਾ ਨਿਸਚਾ, ਨੀਅਤ ਲਈ ਬਦਲਾਈਆ। ਪੁਰਖ ਅਕਾਲ ਦਾ ਮੰਨਣਾ ਇਸ਼ਟਾ, ਦੂਸਰ ਸੀਸ ਨਾ ਕੋਇ ਝੁਕਾਈਆ। ਜਿਸ ਨੇ ਰਚਨ ਰਚਾਈ ਸ੍ਰਿਸ਼ਟਾ, ਵਿਸ਼ਨ ਬ੍ਰਹਮਾ ਸ਼ਿਵ ਸੇਵ ਲਗਾਈਆ। ਲੱਖ ਚੁਰਾਸੀ ਭੋਗੇ ਗ੍ਰਹਿਸਤਾ, ਆਤਮ ਪਰਮਾਤਮ ਸੇਜ ਹੰਢਾਈਆ। ਖੇਲ ਖਿਲਾਇਆ ਦੋਜ਼ਖ਼ ਬਹਿਸ਼ਤਾ, ਨਰਕ ਸਵਰਗ ਵੰਡ ਵੰਡਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਕਰਾਏ ਲਿਖਤਾਂ, ਅੱਖਰ ਅੱਖਰਾਂ ਨਾਲ ਵਡਿਆਈਆ। ਕੋਟਾਂ ਵਿਚੋਂ ਕਿਸੇ ਵਿਰਲੇ ਰੂਪ ਦੇਵੇ ਸੱਚੇ ਗੁਰਸਿਖ ਦਾ, ਗੁਰਮੁਖ ਆਪ ਬਣਾਈਆ। ਅੰਤਰ ਨਾਤਾ ਜੋੜੇ ਹਿਤ ਦਾ, ਹਿਤਕਾਰੀ ਵੇਖ ਵਖਾਈਆ। ਝਗੜਾ ਰਹੇ ਨਾ ਮਨੂਏ ਚਿਤ ਦਾ, ਠਗੌਰੀ ਨੇੜ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਮੇਟੇ ਪੱਥਰ ਇੱਟ ਦਾ, ਏਕਾ ਨੂਰ ਨੂਰ ਚਮਕਾਈਆ। ਸਦੀ ਚੌਧਵੀਂ ਕਹੇ ਇਹ ਚਾਕੂ ਤਿੱਖਾ, ਸੋਹਣੀ ਧਾਰ ਵਖਾਈਆ। ਉਠ ਵੇਖ ਪ੍ਰਭੂ ਦਿਆ ਸਿੱਖਾ, ਤੈਨੂੰ ਦਿਆਂ ਸਮਝਾਈਆ। ਗੋਬਿੰਦ ਦਾ ਨਜ਼ਰੀ ਆਵੇ ਚਿੱਠਾ, ਮੁਹੰਮਦ ਦੀ ਲਿਖਤ ਦਏ ਗਵਾਹੀਆ। ਸਭ ਦੀ ਨੰਗੀ ਹੋਈ ਪਿੱਠਾ, ਓਢਨ ਸੀਸ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਈਆ। ਧੁਰ ਦਾ ਹੁਕਮ ਸੁਣੋ ਇਕ ਏਕ, ਏਕੰਕਾਰ ਦ੍ਰਿੜਾਈਆ। ਜਿਸ ਦੀ ਸਭ ਨੇ ਰੱਖੀ ਟੇਕ, ਟਿੱਕੇ ਮਸਤਕ ਖ਼ਾਕ ਰਮਾਈਆ। ਓਹ ਵਸੇ ਸਚਖੰਡ ਸਾਚੇ ਦੇਸ, ਦਿਸ਼ਾ ਆਪਣੀ ਸੋਭਾ ਪਾਈਆ। ਆਦਿ ਅੰਤ ਰਹੇ ਹਮੇਸ਼, ਜਨਮ ਮਰਨ ਵਿਚ ਨਾ ਆਈਆ। ਕਲਜੁਗ ਅੰਤ ਮੇਟੇ ਕਲੇਸ਼, ਕਲ ਆਪਣੀ ਇਕ ਪ੍ਰਗਟਾਈਆ। ਭਾਗ ਲਗਾ ਕੇ ਮਾਝੇ ਦੇਸ, ਮਜਲਸ ਗੁਰਮੁਖਾਂ ਨਾਲ ਬਣਾਈਆ। ਇਹ ਖੇਲ ਸਾਹਿਬ ਦਸਮੇਸ਼, ਰਾਮ ਕ੍ਰਿਸ਼ਨ ਵੱਜੇ ਵਧਾਈਆ। ਈਸਾ ਮੂਸਾ ਮੁਹੰਮਦ ਹੋਏ ਪੇਸ਼, ਪੇਸ਼ੀਨਗੋਈ ਆਪਣੀ ਨਾਲ ਲਿਆਈਆ। ਜਿਹੜਾ ਸੰਮਤ ਬਦਲਣਾ ਚੇਤ, ਚੇਤਨ ਕਰੇ ਲੋਕਾਈਆ। ਰਣ ਭੂਮੀ ਹੋਣਾ ਖੇਤ, ਖ਼ਾਲਕ ਖ਼ਲਕ ਵੇਖ ਵਖਾਈਆ। ਕਲਜੁਗ ਦੀ ਕਿਰਿਆ ਹੋਣਾ ਭੇਟ, ਬਲੀਦਾਨ ਲਏ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਦਏ ਚੁਕਾਈਆ। ਸਦੀ ਚੌਧਵੀਂ ਕਹੇ ਪੰਚਮ ਸਾਲ ਹੋਣਾ ਚਾਲੂ, ਚਾਲਾਕੀ ਸਭ ਦੀ ਵੇਖ ਵਖਾਈਆ। ਲਹਿੰਦੀ ਦਿਸ਼ਾ ਤਪਣੀ ਬਾਲੂ, ਅਗਨੀ ਤੱਤ ਤਪਾਈਆ। ਜੋ ਸੰਦੇਸ਼ਾ ਦੇ ਕੇ ਆਇਆ ਪੁੱਤ ਕਾਲੂ, ਨਾਨਕ ਨਿਰਗੁਣ ਨਾਦ ਵਜਾਈਆ। ਓਹ ਵੇਲਾ ਵਕ਼ਤ ਕਵਣ ਸੰਭਾਲੂ, ਸਮਝ ਕੌਣ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਸਦੀ ਚੌਧਵੀਂ ਕਹੇ ਨਾਨਕ ਕਿਹਾ ਇਕ ਨਰਾਇਣੇ, ਨਰ ਨਿਰੰਕਾਰ ਨਜ਼ਰੀ ਆਈਆ। ਜਿਸ ਵੇਲੇ ਗੁਰ ਅਵਤਾਰ ਪੈਗ਼ੰਬਰ ਲੋਕਮਾਤ ਨਹੀਂ ਰਹਿਣੇ, ਤਨ ਵਜੂਦ ਨਾ ਕੋਇ ਵਖਾਈਆ। ਸਭ ਨੂੰ ਭਾਣੇ ਪੈਣੇ ਸਹਿਣੇ, ਸਿਰ ਸਕੇ ਨਾ ਕੋਇ ਉਠਾਈਆ। ਸਦੀ ਚੌਧਵੀਂ ਮੁਕੌਣੇ ਲਹਿਣੇ ਦੇਣੇ, ਖਾਤੇ ਆਪਣੇ ਫੋਲ ਫੁਲਾਈਆ। ਪੁਰਖ ਅਕਾਲ ਨਜ਼ਰ ਨਾ ਔਣਾ ਕਿਸੇ ਨੈਣੇ, ਨੇਤਰਹੀਣ ਹੋਏ ਲੋਕਾਈਆ । ਗੁਰਮੁਖਾਂ ਵਜੌਣੇ ਢੋਲਕ ਛੈਣੇ, ਸੋਹਣਾ ਰਾਗ ਅਲਾਈਆ। ਕੱਜਲ ਪੌਣੇ
❋
❋
ਨੈਣੇ, ਨੇਤਰ ਅੱਖ ਚਮਕਾਈਆ। ਜੋਟੇ ਬਣਨੇ ਭਾਈ ਭੈਣੇ, ਭਾਂਡਾ ਭਰਮ ਭੰਨਾਈਆ। ਜਗਤ ਵਿਛੋੜੇ ਸਹਿਣੇ, ਪ੍ਰਭ ਮਿਲੇ ਸਰਨਾਈਆ। ਸੋਹੰ ਢੋਲੇ ਕਹਿਣੇ, ਧੁਰ ਦਾ ਰਾਗ ਅਲਾਈਆ। ਬਸਤਰ ਭੂਸ਼ਨ ਬਦਲਣੇ ਗਹਿਣੇ, ਤਨ ਵਜੂਦ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਦਾ ਉਹਲਾ ਦਏ ਚੁਕਾਈਆ। ਸਦੀ ਚੌਧਵੀਂ ਕਿਹਾ ਨਾਨਕ ਬੋਲਿਆ ਕੀ ਬਗ਼ਦਾਦ, ਬਗ਼ਲੀ ਬਗ਼ਲਾਂ ਵਿਚ ਲਟਕਾਈਆ। ਪੁਰਖ ਅਕਾਲ ਸੁਣੇ ਫ਼ਰਿਆਦ, ਮਹਿਬੂਬ ਧੁਰਦਰਗਾਹੀਆ। ਜਿਹੜਾ ਮੁਹੰਮਦ ਖੇੜਾ ਕੀਤਾ ਆਬਾਦ, ਅੰਤਮ ਓਸੇ ਕਰੇ ਸਫ਼ਾਈਆ। ਇਹ ਖੇਲ ਹੋਣਾ ਬੜੇ ਸ਼ੁਕਰਾਨੇ ਵਿਚ ਆਦਾਬ, ਮਾਣ ਨਾਲ ਵਡਿਆਈਆ। ਲੇਖਾ ਚੁਕਾਏ ਵਿਚ ਪੰਜਾਬ, ਪੰਚਮ ਸ਼ਰਅ ਦਏ ਗਵਾਈਆ। ਧੁਰ ਦੇ ਨਾਮ ਵਜਾਏ ਰਬਾਬ, ਤੰਦ ਸਤਾਰ ਨਾ ਕੋਇ ਹਿਲਾਈਆ। ਝਗੜਾ ਰਹੇ ਨਾ ਝਟਕਾ ਕਬਾਬ, ਕਾਅਬਾ ਲੇਖਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਆਪ ਖੁਲ੍ਹਾਈਆ। ਸਦੀ ਚੌਧਵੀਂ ਕਹੇ ਗੋਬਿੰਦ ਉਂਗਲ ਤੋਂ ਉਡਾਇਆ ਬਾਜ਼, ਬਾਜਾਂ ਵਾਲੇ ਦਿਤਾ ਸੁਣਾਈਆ। ਪੁਰਖ ਅਕਾਲ ਨੇ ਬਦਲਣਾ ਰਿਵਾਜ, ਲੇਖਾ ਦੀਨ ਦੁਨੀ ਚੁਕਾਈਆ। ਧੁਰ ਦਾ ਪਹਿਨ ਅਗੰਮੀ ਤਾਜ, ਤਾਜਾਂ ਵਾਲਿਆਂ ਕਰੇ ਸਫ਼ਾਈਆ। ਨਾਮ ਦੱਸ ਕੇ ਬੋਧ ਅਗਾਧ, ਬੁੱਧੀ ਤੋਂ ਪਰੇ ਕਰੇ ਪੜ੍ਹਾਈਆ। ਗੁਰਮੁਖ ਬਣਾ ਕੇ ਸਾਚੇ ਸਾਧ, ਸਾਧਨਾ ਇਕੋ ਵਾਰ ਦ੍ਰਿੜਾਈਆ। ਤੂੰ ਮੇਰਾ ਮੈਂ ਤੇਰਾ ਢੋਲਾ ਲੈਣਾ ਆਰਾਧ, ਦੂਜੀ ਕਰਨੀ ਨਾ ਪਏ ਪੜ੍ਹਾਈਆ। ਸੋਈ ਸੁਰਤੀ ਖੁਲ੍ਹਾਵੇ ਜਾਗ, ਆਲਸ ਨਿੰਦਰਾ ਦਏ ਗਵਾਈਆ। ਆਤਮ ਜੋਤ ਜਗਾਏ ਚਿਰਾਗ਼, ਚਰਾਗਾਹਾਂ ਡੇਰਾ ਢਾਹੀਆ। ਤਨ ਵਜੂਦ ਕਰਾਏ ਆਬਾਦ, ਮਿਹਰ ਨਜ਼ਰ ਉਠਾਈਆ। ਲਾਲ ਸਿੰਘ ਅੱਗੇ ਆਵੇ ਜਿਸ ਤਨ ਬਸਤਰ ਪਹਿਨੇ ਸਾਜ, ਕਾਲਾ ਸੂਸਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਸਦੀ ਚੌਧਵੀਂ ਕਹੇ ਨੇੜੇ ਆ ਜਾਏ ਗੋਲੀ ਬਾਂਦੀ, ਬੰਦਨਾ ਸੀਸ ਨਿਵਾਈਆ। ਜਿਸ ਕੰਗਣ ਪਾਇਆ ਚਾਂਦੀ, ਬਾਂਹ ਕੱਢ ਕੇ ਦਏ ਛਣਕਾਈਆ। ਸਾਰੀ ਸੰਗਤ ਕਹੇ ਪੁਰਖ ਅਕਾਲ ਬਿਨਾ ਪਤ ਜਾਂਦੀ, ਅੰਤ ਹੋਏ ਨਾ ਕੋਇ ਸਹਾਈਆ। ਕਲਜੁਗ ਅੰਧੇਰ ਝੁਲਣੀ ਆਂਧੀ, ਚਾਰੋਂ ਕੁੰਟ ਅੰਧੇਰਾ ਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਸਾਚੇ ਲਏ ਤਰਾਈਆ। ਸਦੀ ਚੌਧਵੀਂ ਕਹੇ ਗੁਰਮੁਖੋ ਗੋਲੀ ਬਣੋ ਗ਼ੁਲਾਮ, ਨਫ਼ਰਾਂ ਵਾਲਾ ਰੂਪ ਵਟਾਈਆ। ਤੁਹਾਡਾ ਇਕੋ ਸੱਯਦਾ ਇਕੋ ਸਲਾਮ, ਸੀਸ ਜਗਦੀਸ਼ ਇਕ ਨਿਵਾਈਆ। ਇਕੋ ਕਲਮਾ ਇਕ ਕਲਾਮ, ਇਕੋ ਹੱਕ ਪੜ੍ਹਾਈਆ। ਵੇਖਿਓ ਕਿਤੇ ਆਪਣੇ ਪ੍ਰਭ ਨੂੰ ਨਾ ਕਰਿਓ ਬਦਨਾਮ, ਬਚਨ ਭੁੱਲ ਕੇ ਆਪਣਾ ਆਪ ਭੁਲਾਈਆ। ਕਲਜੁਗ ਰੈਣ ਅੰਧੇਰੀ ਸ਼ਾਮ, ਬਿਨਾ ਗੁਰਮੁਖਾਂ ਤੋਂ ਸ਼ਮਾਂਦਾਨ ਨਾ ਕੋਇ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਦਏ ਮੁਕਾਈਆ। ਸਦੀ ਚੌਧਵੀਂ ਕਹੇ ਕੀੜੀ ਤੋਂ ਬਣਿਆ ਲਾਲ, ਲਾਲ ਤੋਂ ਲਾਲ ਵਡਿਆਈਆ। ਕਲਜੁਗ ਵਿਚੋਂ ਲਿਆ ਭਾਲ, ਵੇਖੀ ਖ਼ਲਕ ਖ਼ੁਦਾਈਆ। ਗੋਦੀ ਲਏ ਸਵਾਲ, ਆਪਣੇ ਅੰਗ ਲਗਾਈਆ। ਅੱਗੇ ਚਲ ਕੇ ਵਖਾ ਚਾਲ, ਕਿਸ ਬਿਧ ਚਲੇਂ ਚਾਈਂ ਚਾਈਂਆ। ਇਹ ਪਿਛਲਾ ਕੋਈ ਅਹਿਵਾਲ, ਲੇਖਾ ਰਿਹਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਕਾਲੀਏ ਕਮਲੀਏ ਆਜਾ, ਕਲਜੁਗ ਵੇਸ ਵਟਾਈਆ। ਤੈਨੂੰ ਪਤਾ ਨਹੀਂ ਪ੍ਰਭ ਆ ਗਿਆ ਦੇਸ ਮਾਝਾ, ਮਜਲਸ ਭਗਤਾਂ ਨਾਲ ਰਖਾਈਆ। ਓਥੇ
❋
❋
ਤੇਰਾ ਕੋਈ ਨਹੀਂ ਤਾਇਆ ਚਾਚਾ, ਭੈਣ ਭਾਈ ਨਾ ਕੋਇ ਵਖਾਈਆ। ਕੂੜਾ ਨਹੀਂ ਕੋਈ ਸਾਥਾ, ਗੁਰਮੁਖ ਸਾਰੇ ਸੋਭਾ ਪਾਈਆ। ਇਕ ਸ਼ਬਦ ਦੀ ਪੜ੍ਹਦੇ ਗਾਥਾ, ਸੋਹਣਾ ਰਾਗ ਅਲਾਈਆ। ਸਦੀ ਚੌਧਵੀਂ ਕਹੇ ਗੁਰ ਅਵਤਾਰ ਪੈਗ਼ੰਬਰਾਂ ਮੇਰਾ ਸੁਧਾਇਆ ਸਾਹ, ਚਾਰ ਜੁਗ ਦਾ ਖੇਲ ਵਖਾਈਆ। ਮੈਨੂੰ ਪ੍ਰਭ ਨੇ ਬਚਾਈ ਰੱਖਿਆ ਕੋਲੋਂ ਗੁਨਾਹ, ਅੰਗੀਕਾਰ ਨਾ ਕੋਇ ਕਰਾਈਆ। ਅੰਦਰੇ ਅੰਦਰ ਕਰਦੀ ਰਹੀ ਦੁਆ, ਵਾਸਤਾ ਧੁਰ ਦਾ ਪਾਈਆ। ਜਦ ਹੋਵੇ ਤੇਰੇ ਨਾਲ ਨਕਾਹ, ਦੂਜਾ ਸੰਗ ਨਾ ਕੋਇ ਬਣਾਈਆ। ਗੁਰਮੁਖੋ ਤੁਸਾਂ ਸੋਹਣਾ ਰਚਾਇਆ ਵਿਆਹ, ਆਪਣੀ ਖ਼ੁਸ਼ੀ ਬਣਾਈਆ। ਮੈਂ ਵੀ ਛੱਡ ਕੇ ਆਈ ਪਿਛਲੇ ਰਾਹ, ਰਹਿਬਰਾਂ ਆਈ ਤਜਾਈਆ। ਜਿਸ ਤਰਾ ਤੁਹਾਡਾ ਇਕ ਖ਼ੁਦਾ, ਮੈਂ ਵੀ ਇਕੇ ਨੂੰ ਸੀਸ ਨਿਵਾਈਆ। ਤੁਸਾਂ ਮੇਰਾ ਤੇ ਮੈਂ ਤੁਹਾਡਾ ਸਮਝਣਾ ਮੁੱਦਾ, ਮੁੱਦਤ ਤੋਂ ਵਿਛੜੀ ਵੇਖ ਵਖਾਈਆ। ਕੀ ਸੰਦੇਸ਼ਾ ਦੇ ਕੇ ਗਿਆ ਬੁੱਧਾ, ਬੁੱਧੀ ਤੋਂ ਪਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਜਣਾਈਆ। ਸਦੀ ਚੌਧਵੀਂ ਕਹੇ ਮੇਰਾ ਹੋਇਆ ਮਿਲਾਪ, ਮਿਲਣੀ ਜਗਦੀਸ਼ ਕਰਾਈਆ । ਮੈਂ ਤੁਹਾਥੋਂ ਸੁਣ ਕੇ ਜਾਪ, ਆਪਣਾ ਆਪ ਲਿਆ ਬਦਲਾਈਆ। ਜਿਹੜਾ ਕੋਟ ਪਹਿਨਿਆ ਹਾਫ਼, ਇਹ ਹਰਫ਼ਾਂ ਦੀ ਕਰੇ ਸਫ਼ਾਈਆ । ਜਿਸ ਦਾ ਕੋਈ ਸਮਝੇ ਨਾ ਕਾਫ਼ੀਆ ਕਾਵ, ਨੁਕ਼ਤਾ ਨਾ ਕੋਇ ਦ੍ਰਿੜਾਈਆ। ਮੈਂ ਓਸ ਦੀ ਕਰੌਣ ਆਈ ਯਾਦ, ਸਭ ਨੂੰ ਰਹੀ ਸਮਝਾਈਆ। ਸਭ ਦਾ ਉਜੜਨ ਵਾਲਾ ਬਾਗ਼, ਪਤ ਟਾਹਣੀ ਰਹੀ ਕੁਮਲਾਈਆ। ਸੋਏ ਉਠੋ ਜਾਗ, ਆਪਣੀ ਲਓ ਅੰਗੜਾਈਆ । ਪੁਰਖ ਅਕਾਲ ਬਦਲਣ ਵਾਲਾ ਸਮਾਜ, ਸਮਗਰੀ ਨਾਮ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਲੇਖਾ ਦਏ ਚੁਕਾਈਆ। ਸਦੀ ਚੌਧਵੀਂ ਕਹੇ ਮੇਰਾ ਹੋਇਆ ਅਗੰਮੀ ਮੇਲਾ, ਮਿਲਣੀ ਜਗਦੀਸ਼ ਕਰਾਈਆ। ਜਨ ਭਗਤਾਂ ਸੁਹਾਇਆ ਵੇਲਾ, ਸੋਹਣੀ ਮਿਲੀ ਵਡਿਆਈਆ। ਇਕੋ ਰੰਗ ਗੁਰੂ ਗੁਰ ਚੇਲਾ, ਚੇਲਾ ਗੁਰ ਵਿਚ ਸਮਾਈਆ। ਪੁਰਖ ਅਕਾਲ ਸਭ ਦੇ ਨਾਲੋਂ ਹੋ ਕੇ ਵਿਹਲਾ, ਨਾਤਾ ਗੁਰਮੁਖਾਂ ਨਾਲ ਰਖਾਈਆ। ਮੈਂ ਤੱਕੇ ਜੰਗਲ ਬੇਲਾ, ਜੂਹਾਂ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਵੇਖ ਵਖਾਈਆ। ਸਦੀ ਚੌਧਵੀਂ ਕਹੇ ਮੇਰੀ ਭਗਤਾਂ ਕੀਤੀ ਸ਼ਾਦੀ, ਸ਼ਾਦਿਆਨੇ ਦਿਤੇ ਵਜਾਈਆ। ਦੀਨ ਦੁਨੀ ਹੋਈ ਬਰਬਾਦੀ, ਘਰ ਘਰ ਪਈ ਦੁਹਾਈਆ। ਭਗਤਾਂ ਦੀ ਵਧਨੀ ਆਬਾਦੀ, ਪੁਰਖ ਅਕਾਲ ਦਏ ਵਡਿਆਈਆ। ਜਿਹੜੀ ਮੇਰੀ ਬਣੀ ਬਾਂਦੀ, ਬਾਰਾਂ ਸਾਲ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਦਏ ਵਖਾਈਆ। ਸਦੀ ਚੌਧਵੀਂ ਕਹੇ ਮੇਰਾ ਸੋਹਣਾ ਜੋੜਿਆ ਜੋੜ, ਸਚ ਦਿਤੀ ਵਡਿਆਈਆ। ਪਿਛਲਾ ਨਾਤਾ ਆਈ ਤੋੜ, ਅੱਗੇ ਪ੍ਰਭ ਦੇ ਨਾਲ ਜੁੜਾਈਆ। ਜਿਹੜੇ ਗੁਰਮੁਖ ਜਾਂਞੀ ਚੜ੍ਹੇ ਘੋੜ, ਰਾਕੀਆਂ ਆਏ ਭਜਾਈਆ। ਜਿਨ੍ਹਾਂ ਮੋਢੇ ਧਰੀ ਪੌੜ, ਪੌੜੀ ਡੰਡੇ ਗਏ ਤਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਆਸਾ ਪੂਰ ਕਰਾਈਆ। ਸਦੀ ਚੌਧਵੀਂ ਕਹੇ ਜਨ ਭਗਤੋ ਕਲਜੁਗ ਰਹਿਣ ਨਹੀਂ ਦੇਣਾ ਗੋਰਖ ਧੰਦਾ, ਗੁਰ ਪੀਰਾਂ ਹੋਵੇ ਸਫ਼ਾਈਆ। ਮਾਨਵ ਮਾਨਵ ਨੂੰ ਸਮਝੇ ਬੰਦਾ, ਬੰਦਗੀ ਇਕੋ ਪ੍ਰਭ ਦੀ ਨਜ਼ਰੀ ਆਈਆ। ਇਕੋ ਪਤਣ ਇਕੋ ਘਾਟ ਦੱਸਣਾ ਕੰਢਾ, ਇਕੋ ਦਵਾਰਾ ਦੇਣਾ ਵਖਾਈਆ। ਇਕੋ ਭੈ ਰਖਾਏ ਸੱਤ ਰੰਗ ਦਾ ਡੰਡਾ, ਡੰਡਾਵਤ ਧੁਰ ਦੀ ਦਏ ਜਣਾਈਆ। ਆਤਮ ਅੰਤਰ ਦਏ ਅਨੰਦਾ, ਰਸ ਇਕੋ ਇਕ ਵਖਾਈਆ। ਸਾਰੇ ਬਾਦਾਮ ਪਤਾਸੇ ਲਾਚੀ ਦੀਆਂ ਖੋਲ੍ਹ ਦੇਵੋ ਗੰਢਾ,
❋
❋
ਹੱਥਾਂ ਉਤੇ ਟਿਕਾਈਆ। ਕਹੋ ਪ੍ਰਭ ਦਾ ਸਗਨ ਸਭ ਨਾਲੋਂ ਚੰਗਾ, ਨਾਤੇ ਕੂੜੇ ਜਗਤ ਤਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪ੍ਰੇਮ ਪ੍ਰੀਤੀ ਵਿਚ ਰਖਾਈਆ। ਗੁਰਮੁਖੋ ਸਾਰੇ ਖਾਵੋ ਇਕ ਇਕ ਲਾਚੀ, ਦਾਣੇ ਮੁਖ ਵਿਚ ਟਿਕਾਈਆ। ਨਾਤਾ ਛੁਟਿਆ ਤਾਈ ਚਾਚੀ, ਭੈਣ ਭਾਈ ਨਾ ਕੋਇ ਵਡਿਆਈਆ। ਜਿਹੜਾ ਸਤਿਗੁਰ ਕਰੇ ਰਾਖੀ, ਓਸੇ ਦੀ ਮੰਨੋ ਰਜ਼ਾਈਆ। ਤੁਹਾਡੀ ਲੇਖੇ ਲੱਗੇ ਲਿਆਂਦੀ ਪਾਤੀ, ਪਤ੍ਰਿਕਾ ਸੋਭਾ ਪਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਛੱਬੀ ਪੋਹ ਦੀ ਇਹ ਫੇਰ ਨਹੀਂ ਔਣੀ ਰਾਤੀ, ਰੁਤੜੀ ਜਗਤ ਨਾ ਕੋਇ ਮਹਿਕਾਈਆ। ਜਿਹੜੇ ਗੁਰੂ ਗ੍ਰੰਥ ਦੇ ਪਾਠੀ, ਗੋਬਿੰਦ ਆਪਣੇ ਰੰਗ ਰੰਗਾਈਆ। ਜਿਨ੍ਹਾਂ ਨਿੰਮ ਦੀ ਪੁੱਟ ਕੇ ਲਿਆਂਦੀ ਗਾਚੀ, ਕੂੜ ਜੜ੍ਹ ਉਖੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੇ ਰੰਗ ਰੰਗਾਈਆ। ਸਦੀ ਚੌਧਵੀਂ ਕਹੇ ਗੁਰਮੁਖੋ ਪਤਾਸੇ ਲਓ ਖਾ, ਮਿੱਠਾ ਮੁਖ ਕਰਾਈਆ। ਦੁਨੀਆ ਸੁੱਤੀ ਤੇ ਤੁਹਾਡਾ ਲੱਗ ਗਿਆ ਦਾਅ, ਜਗਤ ਵੇਖਣ ਕੋਇ ਨਾ ਪਾਈਆ। ਜਿਹੜੇ ਪ੍ਰਭ ਦੇ ਭਗਤ ਨੇ ਖੜ੍ਹੀ ਕਰੋ ਬਾਂਹ, ਉਪਰ ਹੱਥ ਉਠਾਈਆ। ਭਾਵੇਂ ਨਾਤਾ ਤੁੱਟ ਜਾਏ ਪਿਤਾ ਮਾਂ, ਪੁਰਖ ਅਕਾਲ ਰਖਣੀ ਸੱਚੀ ਸਰਨਾਈਆ। ਨਾ ਕੋਈ ਸੂਰ ਖਾਇਓ ਨਾ ਗਾਂ, ਛੁਰੀ ਕਰਦ ਨਾ ਕੋਇ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਵਖਾਈਆ। ਗੁਰਮੁਖੋ ਸਾਰੇ ਦੰਦਾਂ ਨਾਲ ਭੰਨੋ ਬਾਦਾਮ, ਕੜਾਕੜ ਲਗਾਈਆ। ਇਹੋ ਬਾਣ ਲਗਾਇਆ ਰਾਮ, ਦਹਿ ਸਿਰ ਤਾਈਂ ਘਾਈਆ। ਇਹੋ ਖੇਲ ਕੀਤਾ ਕ੍ਰਿਸ਼ਨ ਭਗਵਾਨ, ਚੌਦਾਂ ਲੋਕ ਦਾੜ੍ਹਾਂ ਹੇਠ ਦਬਾਈਆ। ਇਹੋ ਕਲਾ ਵਰਤੇ ਸ੍ਰੀ ਭਗਵਾਨ, ਚਾਰੋਂ ਕੁੰਟ ਪਏ ਦੁਹਾਈਆ। ਤੁਸੀਂ ਵੇਖਣਾ ਖੇਲ ਮਹਾਨ, ਹਰਿ ਕਰਤਾ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਰੰਗ ਇਕ ਰੰਗਾਈਆ। ਸਦੀ ਚੌਧਵੀਂ ਕਹੇ ਤੁਸੀਂ ਖਾਓ ਲਾਚੀ ਨਾਲ ਬਾਦਾਮ, ਪਤਾਸਿਆਂ ਮੁਖ ਭਰਾਈਆ। ਮੈਨੂੰ ਭੁੱਖੀ ਨੂੰ ਪੈ ਗਈ ਸ਼ਾਮ, ਸ਼ਾਮ ਮਿਲਣ ਕੋਇ ਨਾ ਆਈਆ। ਮੇਰੇ ਸਿਰ ਵੀ ਕੋਈ ਕਰੋ ਅਹਿਸਾਨ, ਆਪਣੀ ਨਿਗਾਹ ਬਦਲਾਈਆ। ਮੇਰਾ ਨਿੱਕਾ ਰਿਹਾ ਕਾਮ, ਤੁਹਾਨੂੰ ਦਿਆਂ ਸੁਣਾਈਆ। ਜਨ ਭਗਤੋ ਮੈਂ ਤੁਹਾਡੀ ਤੁਸੀਂ ਪ੍ਰਭੂ ਦੇ ਮਹਿਮਾਨ, ਦੋਹਾਂ ਮਿਲ ਕੇ ਵੱਜੀ ਵਧਾਈਆ। ਮੈਂ ਸਚ ਸਮਝ ਗਈ ਵਾਕ਼ਈ ਪ੍ਰਭੂ ਆਦਿ ਅੰਤ ਦਾ ਕਿਸਾਨ, ਕਿਰਸਾਣਾ ਆਪਣਾ ਕੰਮ ਚਲਾਈਆ। ਜਿਸ ਨੇ ਕੱਠੇ ਕਰ ਲਏ ਸ਼ਾਸਤਰ ਪੁਰਾਣ ਗੀਤਾ ਨਾਲ ਕੁਰਾਨ, ਅੰਜੀਲ ਰਲਾ ਕੇ ਅੰਜਮਨ ਲਈ ਬਣਾਈਆ। ਬਾਹਮੀਂ ਨਾਤਾ ਜੋੜਿਆ ਤਮਾਮ, ਤਮਅ ਮਜ਼੍ਹਬਾਂ ਵਾਲੀ ਗਵਾਈਆ । ਅੱਗੇ ਸਾਰੇ ਪੜ੍ਹਨ ਇਕੋ ਕਲਾਮ, ਕਲਮਾ ਕਾਇਨਾਤ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਸਦੀ ਚੌਧਵੀਂ ਕਹੇ ਗੁਰਮੁਖੋ ਕਿਉਂ ਤੁਸਾਂ ਕੱਢੇ ਤੁਰਲੇ, ਤੁਰੀਆ ਦਾ ਲੇਖਾ ਦਿਤਾ ਮੁਕਾਈਆ। ਤੁਸੀਂ ਕੋਈ ਬੰਸਰੀ ਨਹੀਂ ਵਜੌਣੀ ਮੁਰਲੇ, ਜਗਤ ਨਾਦਾਂ ਵਿਚ ਵਡਿਆਈਆ। ਤੁਸਾਂ ਕੋਈ ਨਾਮ ਦੇ ਕਰਨੇ ਨਹੀਂ ਕੁਰਲੇ, ਦੰਦਾਂ ਬੁੱਲ੍ਹਾਂ ਉਤੇ ਫਿਰਾਈਆ। ਤੁਸਾਂ ਕੋਈ ਬਚਨ ਨਹੀਂ ਬੋਲਣੇ ਹੁੱਰੇ, ਹਾ ਹਾ ਕਰ ਸੁਣਾਈਆ। ਤੁਹਾਡੇ ਲਹਿਣੇ ਦੇਣੇ ਅਨੰਦਪੁਰ ਦੇ, ਪਰਮ ਪੁਰਖ ਝੋਲੀ ਪਾਈਆ। ਜਿਹੜੇ ਲੇਖ ਨਹੀਂ ਬਣੇ ਦੇਵਤ ਸੁਰ ਦੇ, ਰਾਤ ਤੁਹਾਡੇ ਦਿਤੇ ਬਣਾਈਆ। ਤੁਸਾਂ ਸਗਨ ਲਿਆਂਦੇ ਗੁੜ ਦੇ, ਮਿੱਠਾ ਰਸ ਚਖਾਈਆ। ਅੱਗੇ ਨਾਤੇ ਵੇਖਿਓ ਜੁੜਦੇ, ਆਤਮ ਪਰਮਾਤਮ ਵੱਜੇ ਵਧਾਈਆ। ਕਲਜੁਗ ਦੇ ਵਹਿਣ ਵੇਖੇ ਰੁੜ੍ਹਦੇ, ਅੱਗੇ ਹੋ ਨਾ ਕੋਇ
❋
❋
ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਰਿਹਾ ਵਖਾਈਆ। ਸਦੀ ਚੌਧਵੀਂ ਕਹੇ ਮੇਰੇ ਨਾਲ ਰੱਖਿਓ ਖ਼ਤੋ ਖ਼ਤਾਬਤ, ਚਿੱਠੀ ਨਾਮ ਵਾਲੀ ਪਾਈਆ। ਮੈਂ ਚਲਾਂ ਪ੍ਰਭੂ ਦੀ ਸਿਖਿਆ ਮੁਤਾਬਕ, ਹੁਕਮ ਮੰਨਾਂ ਚਾਈਂ ਚਾਈਂਆ। ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਤੁਸੀਂ ਵੀ ਬਦਲ ਲਿਓ ਆਦਤ, ਰੀਤੀ ਲੈਣੀ ਬਦਲਾਈਆ। ਹਿੰਦੂ ਮੁਸਲਿਮ ਸਿੱਖ ਈਸਾਈ ਸਭ ਨੇ ਸਾਂਝੀ ਪੜ੍ਹਨੀ ਇਬਾਦਤ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਮੇਰੇ ਪ੍ਰਭ ਦੇ ਕੋਲ ਚਾਰ ਜੁਗ ਦੀ ਯਾਦਦਾਸ਼ਤ, ਦਹਿ ਦਿਸ਼ਾ ਵੇਖ ਵਖਾਈਆ। ਤੁਹਾਡੀ ਦੀਨਾਂ ਮਜ਼੍ਹਬਾਂ ਦੀ ਕੀਤੀ ਹੋਈ ਕਾਸ਼ਤ, ਅੰਤਮ ਇਕੇ ਵਾਰ ਕਰੇ ਸਫ਼ਾਈਆ। ਮੁਹੰਮਦਾ ਤੂੰ ਕਰੇਂਗਾ ਇਹ ਬਰਦਾਸ਼ਤ, ਮੂਸਾ ਈਸਾ ਤੂੰ ਵੀ ਦੇ ਸਮਝਾਈਆ। ਕੀ ਮੇਰੇ ਨੂਰ ਦੀ ਤੁਸਾਂ ਦਿਤੀ ਸ਼ਨਾਖ਼ਤ, ਸਾਖਿਆਤ ਕੀ ਵਖਾਈਆ। ਮੇਰੀ ਮਹਿੰਮਾ ਦੇ ਛੋਟੇ ਛੋਟੇ ਲਿਖ ਕੇ ਕਾਗ਼ਜ਼, ਆਪਣੇ ਆਪ ਤੋਂ ਵੱਡੇ ਆਏ ਅਖਵਾਈਆ। ਸਾਰੇ ਕਹਿਣ ਤੇਰਾ ਹੁਕਮ ਮੰਨਿਆ ਵਾਜਬ, ਜੋ ਵਜਹ ਦਿਤੀ ਦ੍ਰਿੜਾਈਆ। ਅਸੀਂ ਤੇਰੇ ਤੁਲਬੇ ਤਾਲਬ, ਤਾਲੀਮ ਤੇਰੇ ਕੋਲੋਂ ਪਾਈਆ। ਤੂੰ ਸਭ ਦਾ ਇਕੋ ਮਾਲਕ, ਪ੍ਰਿਤਪਾਲਕ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਵੇਖ ਵਖਾਈਆ। ਸਦੀ ਚੌਧਵੀਂ ਕਹੇ ਮੈਂ ਛੱਡ ਦੇਣਾ ਪਾਉਣਾ ਤੰਬਾ, ਬਸਤਰ ਤਨ ਨਾ ਕੋਇ ਵਖਾਈਆ। ਮੈਂ ਇਕੋ ਵੇਖਣਾ ਮੰਬਾ, ਜਿਥੋਂ ਨਿਰਗੁਣ ਨੂਰ ਕਰੇ ਰੁਸ਼ਨਾਈਆ। ਇਕੋ ਮੰਜ਼ਲ ਚੜ੍ਹਨੀ ਖੰਭਾ, ਜਿਸ ਦੀ ਜੜ੍ਹ ਨਾ ਕੋਇ ਉਖੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਆਪਣੀ ਸੰਦਾ, ਸਨਦ ਸਭ ਦੀ ਆਪਣੇ ਹੱਥ ਰਖਾਈਆ। ਸਦੀ ਚੌਧਵੀਂ ਕਹੇ ਜਾਗੋ ਰੀ ਬੀਬੀ, ਬੇਗ਼ਮ ਹੋ ਕੇ ਦਿਆਂ ਸੁਣਾਈਆ। ਵੇਲਾ ਆ ਗਿਆ ਕ਼ਰੀਬੀ, ਕਿਰਿਆ ਦੇਣੀ ਬਦਲਾਈਆ। ਪ੍ਰਭ ਦਾ ਵੇਸ ਅਜੀਬੀ, ਅਜੀਬ ਲਿਆ ਬਦਲਾਈਆ। ਮੈਂ ਚਾਹੁੰਦੀ ਸਭ ਦੇ ਘਰੋਂ ਨਿਕਲ ਜਾਏ ਗ਼ਰੀਬੀ, ਭੁੱਖਾ ਰਹਿਣ ਕੋਇ ਨਾ ਪਾਈਆ। ਧਰਮ ਦੀ ਧਾਰ ਦੱਸਾਂ ਅਜ਼ੀਜ਼ੀ, ਸਿਖਿਆ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਰਿਹਾ ਖੁਲ੍ਹਾਈਆ। ਸਦੀ ਚੌਧਵੀਂ ਕਹੇ ਮੈਂ ਹਰ ਹਿਰਦੇ ਵੇਖਣ ਲੱਗੀ, ਆਪਣੀ ਅੱਖ ਬਦਲਾਈਆ। ਵਿਚੋਂ ਬਹੁਤਿਆਂ ਨੂੰ ਨੀਂਦ ਰਹੀ ਸੱਦੀ, ਅੰਦਰੇ ਅੰਦਰ ਵਾਜਾਂ ਰਹੀ ਸੁਣਾਈਆ। ਬਾਹਰ ਨਿਕਲਿਓ ਪੈਰ ਦੱਬੀ, ਆਪਣੀ ਕੰਨੀ ਲਓ ਕਤਰਾਈਆ। ਮੈਂ ਹੈਰਾਨ ਹੋਈ ਇਹ ਕਿਹੜੀ ਕੋਈ ਸ਼ਿਵਾਂ ਵਾਲੀ ਗੱਦੀ, ਜਿਸ ਦੇ ਉਤੇ ਬਹਿ ਕੇ ਤੱਕੜੀ ਵਾਲੇ ਠੂੰਗਾ ਮਾਰ ਕੇ ਕਰਦੇ ਠੱਗੀ, ਮੁਖੋਂ ਕਹਿਣ ਇਹ ਸ਼ਿਵਾਂ ਦੇ ਆਸਣ ਵਿਚ ਵਡਿਆਈਆ। ਜਨ ਭਗਤੋ ਛੱਡ ਦੇਣੀ ਕਰਨੀ ਬਦੀ, ਬਦਕਾਰੀ ਰਹਿਣ ਕੋਇ ਨਾ ਪਾਈਆ। ਮੇਰੇ ਵਾਸਤੇ ਜੰਮੂਉਂ ਰੋਟੀ ਸੁੱਕੀ ਆਈ ਤੇ ਰਾਮਪੁਰੇ ਤੋਂ ਆਈ ਅੱਧੀ, ਇਹ ਅੰਤਮ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਤੁਹਾਡੇ ਨਾਲ ਮੇਰੀ ਡੋਰੀ ਬੱਧੀ, ਅੱਗੇ ਹੋ ਨਾ ਕੋਇ ਤੁੜਾਈਆ। ਸਦੀ ਚੌਧਵੀਂ ਕਹੇ ਮੇਰੇ ਵਾਸਤੇ ਵੇਖੋ ਸੁੱਕਾ ਟੁੱਕਰ, ਟੁਕੜਾ ਟੁਕੜਾ ਨਜ਼ਰੀ ਆਈਆ। ਤੁਸਾਂ ਪ੍ਰਸ਼ਾਦ ਖਾਣਾ ਤੇ ਕਰਨਾ ਸ਼ੁਕਰ, ਸ਼ੁਕਰੀਏ ਵਿਚ ਧਿਆਨ ਲਗਾਈਆ। ਜੇ ਗੁਰ ਅਵਤਾਰ ਪੈਗ਼ੰਬਰਾਂ ਦੇ ਕੌਲ ਕਰ ਕੇ ਪ੍ਰਭੂ ਜਾਂਦਾ ਮੁਕਰ, ਫੇਰ ਤੁਹਾਨੂੰ ਕਿਵੇਂ ਮਿਲਦੀ ਵਡਿਆਈਆ। ਤੁਸੀਂ ਓਸ ਸਾਹਿਬ ਦੇ ਪੁਤ੍ਰ, ਜਿਹੜਾ ਮਰਨ ਦੇ ਪਿਛੋਂ ਗੋਦ ਉਠਾਈਆ। ਖ਼ੁਸ਼ੀਆਂ ਨਾਲ ਚੜ੍ਹਨਾ ਕੁੱਛੜ, ਗਲਵਕੜੀ ਲੈਣੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਤੁਹਾਡੇ ਨਾਲ
❋
❋
ਮਿਲਾਈਆ। ਸਦੀ ਚੌਧਵੀਂ ਕਹੇ ਮੈਂ ਛੱਡੀ ਚਾਰ ਯਾਰੀ, ਯਾਰਾਨਾ ਪ੍ਰਭ ਦੇ ਨਾਲ ਲਗਾਈਆ। ਮੈਂ ਤੇਰਾਂ ਸੌ ਅਠਾਸੀ ਸਾਲ ਰਹੀ ਕਵਾਰੀ, ਜਨ ਭਗਤੋ ਤੁਹਾਨੂੰ ਦਿਆਂ ਸਮਝਾਈਆ। ਜਗਤ ਤ੍ਰਿਸ਼ਨਾ ਦੀ ਛੱਡ ਦਿਓ ਬੀਮਾਰੀ, ਹਉਮੇ ਰੋਗ ਦਿਓ ਗਵਾਈਆ। ਜੇ ਬਣਨਾ ਤਾਂ ਬਣਿਓ ਉਸ ਪ੍ਰਭੂ ਦੀ ਲਾੜੀ, ਜੋ ਲੋੜੀਂਦਾ ਸੱਜਣ ਸੋਭਾ ਪਾਈਆ। ਲੱਭਿਆਂ ਹੱਥ ਨਾ ਆਵੇ ਜੰਗਲ ਪਹਾੜੀਂ, ਟਿੱਬਿਆਂ ਵਿਚ ਦਰਸ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੇ ਘਰ ਵਸਾਈਆ। ਸਦੀ ਚੌਧਵੀਂ ਕਹੇ ਮੇਰੇ ਕੋਲ ਮੁਹੰਮਦ ਦੱਸੀ ਬਾਤ, ਹੌਲੀ ਜੇਹੀ ਗਿਆ ਸੁਣਾਈਆ। ਮੈਨੂੰ ਸੋਹਣੀ ਲੱਗੀ ਜਮਾਤ, ਧੁਰ ਦੇ ਸੂਫ਼ੀ ਨਜ਼ਰੀ ਆਈਆ। ਜਿਹੜੇ ਤੇਰੀ ਚੜ੍ਹੇ ਬਰਾਤ, ਖ਼ੁਸ਼ੀਆਂ ਰੰਗ ਰੰਗਾਈਆ। ਮੇਰੇ ਕੋਲ ਸਿਫਤ ਵਾਲੇ ਨਹੀਂ ਅਲਫ਼ਾਜ਼, ਜੋ ਮਹਿੰਮਾ ਦੇਣ ਸੁਣਾਈਆ। ਤੇਰਾ ਲੇਖਾ ਵਿਚ ਅਗੰਮੀ ਕਿਤਾਬ, ਜਿਸ ਦਾ ਹਰਫ਼ ਨਾ ਕੋਇ ਬਦਲਾਈਆ। ਵੇਖੀਂ ਕਿਤੇ ਫੇਰ ਨਾ ਦੱਸੀਂ ਭੁੰਨ ਕੇ ਖਾਣਾ ਕਬਾਬ, ਸੀਖਾਂ ਉਤੇ ਬਣਾਈਆ। ਇਕੋ ਸੱਯਦਾ ਦੱਸਣਾ ਆਦਾਬ, ਨਿਉਂ ਨਿਉਂ ਸੀਸ ਝੁਕਾਈਆ। ਮੁਹੰਮਦ ਕਹੇ ਮੇਰਾ ਪੂਰਾ ਹੋਇਆ ਖ਼ੁਆਬ, ਪ੍ਰਭ ਖ਼ਲਕ ਦਿਤੀ ਵਡਿਆਈਆ। ਜਿਸ ਮੇਰੀ ਸੁਹਾਈ ਮਹਿਰਾਬ, ਮਹਿਬੂਬ ਬਣ ਕੇ ਵੇਖ ਵਖਾਈਆ। ਆਪਣੇ ਦਵਾਰੇ ਤੇ ਕ਼ਬੂਲ ਕੀਤੀ ਨਿਮਾਜ਼, ਮਿਹਰ ਨਜ਼ਰ ਤਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪ੍ਰਭ ਬਖ਼ਸ਼ਣਹਾਰ ਸਰਨਾਈਆ। ਸਦੀ ਚੌਧਵੀਂ ਕਹੇ ਮੇਰਾ ਸੰਗ ਨਿਭਾਉਣਾ ਬਣ ਕੇ ਸੰਗੀ, ਸਚ ਸਚ ਵਡਿਆਈਆ। ਮੈਂ ਭਗਤ ਦਵਾਰੇ ਅੰਦਰ ਲੰਘੀ, ਪਿਛਲਾ ਪੰਧ ਚੁਕਾਈਆ। ਭਾਵੇਂ ਮਾੜੀ ਭਾਵੇਂ ਚੰਗੀ, ਚੰਗੀ ਲੈਣਾ ਬਣਾਈਆ। ਮੈਂ ਆਈ ਓਸ ਦੇ ਕੰਢੀ, ਜੋ ਕੰਢੇ ਆਇਆ ਪਾਰ ਕਰਾਈਆ। ਜਿਸ ਦੀ ਚਮਕੇ ਤੇਜ ਪ੍ਰਚੰਡੀ, ਡਲਕ ਨੂਰ ਰੁਸ਼ਨਾਈਆ। ਕੂੜੀ ਕਿਰਿਆ ਕੱਢ ਗੰਦੀ, ਮਾਇਆ ਮਮਤਾ ਮੋਹ ਗਵਾਈਆ। ਧਾਰ ਬਖ਼ਸ਼ ਇਕ ਬਖ਼ਸ਼ੰਦੀ, ਬਖ਼ਸ਼ਿਸ਼ ਰਹਿਮਤ ਆਪ ਕਮਾਈਆ। ਜਗਤ ਰਹੇ ਨਾ ਕੋਇ ਪਾਬੰਦੀ, ਸ਼ਰਅ ਜ਼ੰਜੀਰ ਦਏ ਕਟਾਈਆ। ਜਿਹੜੀ ਆਤਮਾ ਪਰਮਾਤਮਾ ਦਵਾਰਾ ਲੰਘੀ, ਆਪਣਾ ਪੰਧ ਮੁਕਾਈਆ। ਉਸ ਦਾ ਸਾਹਿਬ ਸਵਾਮੀ ਸੰਗੀ, ਲੱਗੀ ਤੋੜ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਸਦੀ ਚੌਧਵੀਂ ਕਹੇ ਜਿਸ ਨੇ ਸਿਰ ਤੇ ਪਾਈ ਠੂਠੀ, ਬਿਰਧ ਅਵਸਥਾ ਨਜ਼ਰੀ ਆਈਆ। ਇਸ ਦਾ ਲੇਖਾ ਮੁਕਣਾ ਚਾਰੇ ਕੂਟੀ, ਕਾਇਆ ਕੁਟੀਆ ਵੇਖ ਵਖਾਈਆ। ਲੇਖਾ ਰਹੇ ਨਾ ਪੰਜ ਭੂਤੀ, ਪੰਚਮ ਖੋਜ ਖੁਜਾਈਆ। ਜਿਨ੍ਹਾਂ ਬਸਤਰ ਪਹਿਨੇ ਸੂਤੀ, ਖੱਦਰ ਨਾਲ ਵਖਾਈਆ। ਜਿਨ੍ਹਾਂ ਭਗਤ ਦਵਾਰਾ ਚਿੱਟਾ ਕੀਤਾ ਨਾਲ ਕੂਚੀ, ਕੂਚੇ ਗਲੀ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਰੰਗ ਦਏ ਰੰਗਾਈਆ। ਸਦੀ ਚੌਧਵੀਂ ਕਹੇ ਜਿਨ੍ਹਾਂ ਨੇ ਮੇਰੇ ਅਮਾਮ ਨੂੰ ਦਿਤੀ ਪੇਟੀ, ਪਟਨੇ ਵਾਲਾ ਦਏ ਵਡਿਆਈਆ। ਓਹ ਗੁਰਮੁਖ ਧਰਮ ਧਾਰ ਦੀ ਬੇਟੀ, ਪ੍ਰਭ ਬਖ਼ਸ਼ਣਹਾਰ ਸਰਨਾਈਆ। ਤਨ ਵਜੂਦ ਕੌੜਾ ਰਹੇ ਨਾ ਰੇਠੀ, ਅੰਮ੍ਰਿਤ ਰਸ ਭਰਾਈਆ। ਕੂੜ ਵਿਜਨ ਦੀ ਮੇਟ ਕੇ ਲੇਖੀ, ਲੇਖਾ ਆਪਣੇ ਨਾਲ ਰਖਾਈਆ। ਪ੍ਰਭ ਦੇ ਅੱਗੇ ਕੋਈ ਚਲੇ ਨਾ ਕਿਸੇ ਦੀ ਸ਼ੇਖ਼ੀ, ਚਲਾਕੀ ਕਰਨ ਕੋਇ ਨਾ ਪਾਈਆ। ਅਬਿਨਾਸ਼ੀ ਕਰਤਾ ਸਭ ਦਾ ਭੇਤੀ, ਅੰਦਰ ਵੜ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਲੇਖਾ ਵੇਖ ਵਖਾਈਆ। ਸਦੀ ਚੌਧਵੀਂ ਕਹੇ ਮੇਰਾ ਤਵੀਤ ਜਿਨ੍ਹਾਂ ਬਣਾਇਆ, ਮੇਰੀ ਬਣਤ ਬਣਾਈਆ। ਮੈਂ ਉਨ੍ਹਾਂ ਦਾ ਸ਼ੁਕਰ ਮਨਾਇਆ,
❋
❋
ਨਿਉਂ ਨਿਉਂ ਸੀਸ ਨਿਵਾਈਆ। ਸਾਚਾ ਮੰਗਲ ਘਰ ਸੁਣਾਇਆ, ਢੋਲਾ ਧੁਰਦਰਗਾਹੀਆ। ਜਿਨ੍ਹ ਕਾਗੋਂ ਹੰਸ ਬਣਾਇਆ, ਸੋਹੰ ਹੰਸਾ ਮਾਣਕ ਮੋਤੀ ਚੋਗ ਚੁਗਾਈਆ। ਸੋ ਧੁਰ ਦਾ ਪਿਤਾ ਮਾਇਆ, ਗੁਰਮੁਖ ਬਾਲੇ ਗੋਦ ਉਠਾਈਆ। ਕਲਜੁਗ ਅੰਤ ਮੇਟਣ ਆਇਆ, ਸਤਿਜੁਗ ਸਾਚਾ ਲਏ ਜਗਾਈਆ। ਜਨ ਭਗਤਾਂ ਧਾਰ ਬਦਲ ਕੇ ਕਾਇਆ, ਕਾਇਆ ਕਾਅਬਾ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਵਖਾਈਆ। ਸਦੀ ਚੌਧਵੀਂ ਕਹੇ ਜਿਨ੍ਹ ਲਿਆਂਦਾ ਕਾਲਾ ਧਾਗਾ, ਸੂਤਰਧਾਰੀ ਵੇਖ ਵਖਾਈਆ। ਕਿਰਪਾ ਕਰੇ ਧੁਰ ਦਾ ਆਕ਼ਾ, ਅਕ਼ਲ ਬੁੱਧੀ ਦਏ ਵਡਿਆਈਆ। ਆਤਮ ਪਰਮਾਤਮ ਬਖ਼ਸ਼ੇ ਸਾਥਾ, ਸਗਲਾ ਸੰਗ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਆਸਾ ਪੂਰ ਕਰਾਈਆ। ਸਦੀ ਚੌਧਵੀਂ ਕਹੇ ਹੁਣ ਕਰ ਦੇ ਕਥਾ ਕਹਾਣੀ ਬੱਸ, ਬਿਸਮਿੱਲਾ ਕਹਿ ਸੁਣਾਈਆ। ਜਨ ਭਗਤਾਂ ਨੂੰ ਲੈਣ ਦੇ ਹੱਸ, ਖ਼ੁਸ਼ੀਆਂ ਰਾਗ ਸੁਣਾਈਆ। ਧੁਰ ਫ਼ਰਮਾਨਾ ਦੇਣਾ ਦੱਸ, ਭੇਵ ਅਭੇਦ ਜਣਾਈਆ। ਸਚ ਦਵਾਰਾ ਸਮਝਾ ਕੇ ਹੱਟ, ਪਤਣ ਦੇਣਾ ਦ੍ਰਿੜਾਈਆ। ਸਦੀ ਚੌਧਵੀਂ ਕਹੇ ਪਹਿਲੋਂ ਮੈਂ ਵੀ ਸਮਝਦੀ ਰਹੀ ਏਸ ਨੂੰ ਜੱਟ, ਤੱਤਾਂ ਵਾਲਾ ਨਜ਼ਰੀ ਆਈਆ। ਵੇਖਦੀ ਰਹੀ ਹੱਥ ਮੂੰਹ ਪੈਰ ਨੱਕ, ਅੱਖਾਂ ਵਾਲਾ ਸੋਭਾ ਪਾਈਆ। ਸਰੀਰ ਬਣਿਆ ਮਾਸ ਨਾੜੀ ਰੱਤ, ਕਲਬੂਤ ਵਜੂਦ ਨਾਲ ਸੁਹਾਈਆ। ਜਾਂ ਤੱਕਿਆ ਇਹ ਧਾਰ ਪ੍ਰਭੂ ਸਮਰਥ, ਦੂਜਾ ਅਵਰ ਨਾ ਕੋਇ ਵਖਾਈਆ। ਜਿਸ ਦੇ ਸਭ ਕੁਝ ਹੱਥ, ਹਥੇਲੀ ਉਤੇ ਦਏ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰੀ ਮਨਸਾ ਪੂਰ ਕਰਾਈਆ। ਸਦੀ ਚੌਧਵੀਂ ਕਹੇ ਮੈਂ ਜੋੜ ਕਰਾਂ ਦੋਏ ਬੰਦਨ, ਬੰਦਗੀ ਸੀਸ ਨਿਵਾਈਆ। ਪੰਜਾਂ ਪਿਆਰਿਆਂ ਮੈਨੂੰ ਲਾਇਆ ਟਿੱਕਾ ਚੰਦਨ, ਚੰਦ ਨਾਲ ਰੁਸ਼ਨਾਈਆ। ਮੈਂ ਤੁੱਟੀ ਆਈ ਗੰਢਨ, ਸਭ ਦਾ ਮੇਲ ਮਿਲਾਈਆ। ਮੰਗਾਂ ਇਕ ਅਨੰਦਨ, ਧੁਰ ਦਾ ਰਸ ਚਖਾਈਆ। ਲੇਖੇ ਲੱਗਾ ਸਗਨ, ਵੱਜੀ ਸਚ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਠਾਂਡੇ ਹੋਣਾ ਸਹਾਈਆ । ਸਦੀ ਚੌਧਵੀਂ ਕਹੇ ਪ੍ਰੇਮ ਪ੍ਰੀਤੀ ਨਾਲ ਵਰਤਾਉਣਾ ਪ੍ਰਸ਼ਾਦ, ਪ੍ਰਸਾਦ ਸਤਿਗੁਰ ਦਏ ਬਣਾਈਆ। ਇਹ ਭਗਤਾਂ ਦੀ ਦਾਦ, ਗੁਰਮੁਖਾਂ ਝੋਲੀ ਪਾਈਆ। ਸਦੀ ਚੌਧਵੀਂ ਕਹੇ ਗੁਰਮੁਖੋ ਮੈਂ ਤੁਹਾਡੇ ਵਿਚ ਰਲ ਗਈ ਆਜ, ਅੱਗੇ ਵਿਛੜ ਕਦੇ ਨਾ ਜਾਈਆ। ਤੁਹਾਡਾ ਮੇਰੇ ਨਾਲ ਸਮਾਜ, ਮੇਰੀ ਤੁਹਾਡੇ ਨਾਲ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੀ ਪੂਰੀ ਕਰੇ ਆਸ, ਲੇਖਾ ਜਾਣ ਪਵਣ ਸਵਾਸ, ਸਾਹ ਸਾਹ ਆਪਣਾ ਨਾਮ ਸੁਣਾਈਆ।
ਦਸ ਦਸ ਬੀਸ ਹੋਵੋ ਤਿਆਰ, ਗੁਰਮੁਖ ਅੱਗੇ ਆਈਆ। ਸੱਜੇ ਹੱਥ ਵਿਚ ਉਠਾਓ ਹਾਰ, ਹਿਰਦੇ ਅੰਦਰ ਕਰ ਸਫ਼ਾਈਆ। ਬਾਂਦੀ ਹੋਵੇ ਖ਼ਬਰਦਾਰ, ਗੋਲੀ ਲਏ ਅੰਗੜਾਈਆ। ਇਕ ਇਕ ਪਾਵੇ ਨਾਲ ਪਿਆਰ, ਖੁਸ਼ੀਆਂ ਆਪਣਾ ਰੰਗ ਵਖਾਈਆ। ਇਹ ਖੇਲ ਸੱਚੀ ਸਰਕਾਰ, ਹਰਿ ਕਰਤਾ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰ ਇਕ ਸਰਨਾਈਆ। ਸਦੀ ਚੌਧਵੀਂ ਕਹੇ ਦਸ ਦਸ ਦਾ ਬੀਸਾ, ਬੀਸ ਬੀਸ ਵਡਿਆਈਆ। ਮੇਰਾ ਮਾਲਕ ਹਰਿ ਜਗਦੀਸ਼ਾ, ਜਗਦੀਸ਼ਰ ਇਕ ਅਖਵਾਈਆ। ਜਿਸ ਦੀ ਕਰੇ ਕੋਈ ਨਾ
❋
❋
ਰੀਸਾ, ਰਿਸ਼ਤੇਦਾਰੀ ਸਭ ਤੁੜਾਈਆ। ਮਾਨ ਦਿਤਾ ਮੂਸਾ ਈਸਾ, ਇਸਮ ਆਜ਼ਮ ਇਕ ਸਮਝਾਈਆ। ਅੰਤਮ ਸਭ ਦਾ ਖ਼ਾਲੀ ਕਰੇ ਖ਼ੀਸਾ, ਪੱਲੇ ਗੰਢ ਨਾ ਕੋਇ ਬੰਧਾਈਆ। ਜਨ ਭਗਤਾਂ ਦੱਸ ਕੇ ਧੁਰ ਪ੍ਰੀਤਾ, ਪ੍ਰੀਤਮ ਹੋ ਕੇ ਵੇਖ ਵਖਾਈਆ। ਜਿਨ੍ਹਾਂ ਛਾਤੀ ਉਤੇ ਲਾਈਆਂ ਲੀਕਾਂ, ਜਗਤ ਨਿਸ਼ਾਨ ਬਣਾਈਆ। ਅੱਗੇ ਪੈਣ ਨਾ ਦੇਵੇ ਤਰੀਕਾਂ, ਲੇਖਾ ਏਸੇ ਜਨਮ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧਰਮ ਦੀ ਧਾਰ ਇਕ ਵਖਾਈਆ। ਸਦੀ ਚੌਧਵੀਂ ਕਹੇ ਮੇਰਾ ਮੁਹੱਬਤ ਵਾਲਾ ਨਾਤਾ, ਮੁਬੈਨ ਨਾਲ ਸਰਨਾਈਆ। ਜਿਸ ਤਰਾ ਮੈਂ ਮੰਨਦੀ ਰਹੀ ਆਖਾ, ਗੁਰਮੁਖੋ ਤੁਸੀਂ ਵੀ ਮੰਨਣਾ ਚਾਈਂ ਚਾਈਂਆ। ਸਭ ਦੀਆਂ ਪੂਰੀਆਂ ਕਰੇ ਆਸਾਂ, ਭਰਵਾਸਾ ਦਏ ਬੰਧਾਈਆ। ਸਚਖੰਡ ਦਵਾਰ ਕਰਾਏ ਵਾਸਾ, ਵਸਲ ਦੇਵੇ ਨੂਰ ਅਲਾਹੀਆ। ਸਭ ਦਾ ਲੇਖੇ ਲਾਵੇ ਕਾਸਾ, ਕਾਇਆ ਕਾਅਬਾ ਆਪ ਸਮਝਾਈਆ। ਜਿਨ੍ਹਾਂ ਧੁਰ ਦਾ ਸ਼ਬਦ ਵਾਚਾ, ਵਿਚੋਲਾ ਹੋ ਕੇ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸਦੀ ਚੌਧਵੀਂ ਕਹੇ ਸਾਢੇ ਤਿੰਨ ਇੰਚ ਦਾ ਫ਼ੀਤਾ, ਪਿਛਲਾ ਲਹਿਣਾ ਚੁਕਾਈਆ। ਜਿਸ ਜੋਗਨ ਦਾ ਲੇਖਾ ਬਾਲਮੀਕਾ, ਰਾਵੀ ਕੰਢਾ ਦਏ ਵਖਾਈਆ। ਓਸ ਦੀਆਂ ਪੂਰੀਆਂ ਆਸਾਂ ਉਮੀਦਾਂ, ਮੁਸ਼ਕਲ ਹਲ ਬਣਾਈਆ। ਸਦਾ ਸਾਫ਼ ਰੱਖੇ ਨੀਤਾਂ, ਨੀਤੀਵਾਨ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਸਦੀ ਚੌਧਵੀਂ ਕਹੇ ਮੇਰਾ ਗੁਰਮੁਖ ਸੱਚਾ ਪ੍ਰੇਮੀ, ਪ੍ਰੇਮ ਇਕ ਬਣਾਈਆ। ਜੋ ਪੁਰਖ ਅਕਾਲ ਦਾ ਹੋਵੇ ਨੇਮੀ, ਨਮਕ ਸਵਾ ਪਾ ਦਏ ਗਵਾਹੀਆ। ਉਹਦੀ ਰਸਨਾ ਹੋਵੇ ਹਲੀਮੀ, ਉਚੀ ਕੂਕ ਨਾ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੇ ਰੰਗ ਰੰਗਾਈਆ। ਸਦੀ ਚੌਧਵੀਂ ਕਹੇ ਜਨ ਭਗਤੋ ਮੈਂ ਤੁਹਾਡਾ ਖਾਧਾ ਲੂਣ, ਨਿਮਕ ਹਰਾਮ ਨਾ ਕਦੇ ਅਖਵਾਈਆ। ਸਭ ਨੇ ਮੰਨਣਾ ਓਸ ਪ੍ਰਭੂ ਦਾ ਕ਼ਾਨੂੰਨ, ਜੋ ਕਲਮੇ ਜੁਗ ਜੁਗ ਪੜ੍ਹਾਈਆ। ਓਸ ਦਾ ਵੱਖਰਾ ਸਭ ਤੋਂ ਮਜ਼ਮੂਨ, ਬੁੱਧੀ ਵਿਚ ਨਾ ਕੋਇ ਸਮਝਾਈਆ। ਜਿਸ ਹੰਕਾਰ ਤੋੜਿਆ ਫ਼ਰਊਨ, ਧੁਰ ਦਾ ਹੁਕਮ ਇਕ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿਜਨ ਵੇਖੇ ਚਾਈਂ ਚਾਈਂਆ। ਸਦੀ ਚੌਧਵੀਂ ਕਹੇ ਉਪਰ ਹੋ ਗੁਰਸਿੱਖਾ, ਪ੍ਰਭੂ ਦਏ ਵਡਿਆਈਆ। ਤੇਰਾ ਲੇਖ ਜਾਏ ਲਿਖਾ, ਲਿਖਤ ਵਿਚ ਬਦਲਾਈਆ। ਸਵਾਮੀ ਕਰੇ ਰਿਛਾ, ਪਿਛਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਬਣ ਕੇ ਧੁਰ ਦਾ ਪਿਤਾ, ਪਤਿਪਰਮੇਸ਼ਵਰ ਹੋ ਕੇ ਵੇਖ ਵਖਾਈਆ।