੨੭ ਪੋਹ ਸ਼ਹਿਨਸ਼ਾਹੀ ਸੰਮਤ ੪ ਹਰਿ ਭਗਤ ਦਵਾਰ ਜੇਠੂਵਾਲ
ਸਦੀ ਚੌਧਵੀਂ ਕਹੇ ਮੇਰਾ ਕਰਤਾ ਕ਼ਾਦਰ, ਕ਼ੁਦਰਤ ਦਾ ਮਾਲਕ ਇਕ ਅਖਵਾਈਆ। ਆਦਿ ਜੁਗਾਦੀ ਸੂਰਬੀਰ ਬਹਾਦਰ, ਬਲਧਾਰੀ ਨੂਰ ਅਲਾਹੀਆ। ਜਿਸ ਦਰ ਆਈ ਦਿਤਾ ਆਦਰ, ਸਿਰ ਆਪਣਾ ਹੱਥ ਟਿਕਾਈਆ। ਮੇਰੇ ਉਤੇ ਪਾ ਕੇ ਚਿੱਟੀ ਚਾਦਰ, ਸੁਰਿੰਦਰ ਦਾ ਲਹਿਣਾ ਦਿਤਾ ਮੁਕਾਈਆ। ਮੈਂ ਕਰੌਣਾ ਸੱਚਾ ਆਦਲ, ਇਨਸਾਫ਼ ਇਕ ਵਖਾਈਆ। ਜੋ ਚਾਰੋਂ ਕੁੰਟ ਕੂੜੇ ਦਿਸਣ ਬਾਦਲ, ਘਟਾ ਦੇਣੀ ਹਟਾਈਆ।
❋
❋
ਸ਼ਰਅ ਰਹੇ ਕੋਈ ਨਾ ਕ਼ਾਤਲ, ਕ਼ਾਤਲ ਮਕਤੂਲ ਲੇਖਾ ਵੇਖ ਵਖਾਈਆ। ਜਨ ਭਗਤਾਂ ਭੇਵ ਖੁਲੌਣਾ ਬਾਤਨ, ਅੰਤਰ ਨੈਣ ਇਕ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਸਦੀ ਚੌਧਵੀਂ ਕਹੇ ਮੈਂ ਧੁਰ ਦੀ ਬਣੀ ਖ਼ਾਦਮ, ਖ਼ਿਦਮਤਗਾਰ ਅਖਵਾਈਆ। ਮੈਨੂੰ ਵੇਖੇ ਕੋਈ ਨਾ ਆਦਮ, ਨੇਤਰ ਨੈਣ ਨਾ ਕੋਇ ਮਿਲਾਈਆ। ਮੈਂ ਲਹਿਣਾ ਵੇਖਿਆ ਯਾਦਵ, ਕ੍ਰਿਸ਼ਨ ਦਿਤੀ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਵੇਖ ਵਖਾਈਆ। ਸਦੀ ਚੌਧਵੀਂ ਕਹੇ ਮੈਂ ਹਾਏ ਪੁਕਾਰੀ, ਕੂਕ ਦਿਤਾ ਸੁਣਾਈਆ। ਮੈਂ ਲੱਭਣੇ ਚਾਰ ਲਿਖਾਰੀ, ਜੋ ਗੁਰਮੁਖ ਨਾਲ ਰਲਾਈਆ। ਉਨ੍ਹਾਂ ਦੀ ਧੁਰ ਦੀ ਹੋਵੇ ਯਾਰੀ, ਪੁਰਖ ਅਕਾਲ ਨਾਲ ਵਡਿਆਈਆ। ਇਹ ਅਚਰਜ ਖੇਲ ਨਿਆਰੀ, ਹਰਿ ਕਰਤਾ ਰਿਹਾ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਵੇਖ ਵਖਾਈਆ।
ਜਾਗੀਰ ਸਿੰਘ ਨੇ ਆਪਣੀ ਜਿੰਦੜੀ ਵਾਰੀ, ਬੇਨੰਤੀ ਦਿਤੀ ਸੁਣਾਈਆ। ਨਾਲ ਰਲੀ ਤ੍ਰਿਪਤ ਕਵਾਰੀ, ਜਿਹੜੀ ਕੰਤ ਨਾ ਜਗਤ ਹੰਢਾਈਆ। ਮਾਇਆ ਮਮਤਾ ਗੜ੍ਹ ਤੋੜ ਹੰਕਾਰੀ, ਆਸਾ ਲਈ ਵਧਾਈਆ। ਇਹ ਖੇਲ ਪ੍ਰਭੂ ਦੀ ਨਿਆਰੀ, ਜਿਸ ਨੂੰ ਸਮਝੇ ਕੋਇ ਨਾ ਰਾਈਆ। ਕੋਈ ਗੁਰਮੁਖ ਹੋਰ ਉਠੇ ਜਿਹੜਾ ਆਪਣਾ ਤਨ ਮਨ ਦੇਵੇ ਵਾਰੀ, ਵਿਰਸਾ ਬਾਪ ਦਾਦਾ ਤਜਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਸਦੀ ਚੌਧਵੀਂ ਕਹੇ ਜਿਨ੍ਹਾਂ ਮੇਰੀ ਕਰਨੀ ਲਿਖਤ, ਲਿਖਤ ਦਏ ਗਵਾਹੀਆ। ਬਿਦਰ ਦਾ ਪੂਰਾ ਕਰਨਾ ਭਵਿਖਤ, ਪਰਦਾ ਆਪ ਚੁਕਾਈਆ। ਲਹਿਣਾ ਵਿਚ ਸ੍ਰਿਸ਼ਟ, ਦੀਨ ਦੁਨੀ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸਦੀ ਚੌਧਵੀਂ ਕਹੇ ਮੈਂ ਵਾਸਤਾ ਪਾ ਕੇ ਕਹਿੰਦੀ, ਕਹਿ ਕੇ ਦਿਆਂ ਜਣਾਈਆ। ਬਿਨਾ ਲਿਖਾਰੀਆਂ ਮੇਰੀ ਪਤ ਨਹੀਂ ਰਹਿੰਦੀ, ਉੱਤਰ ਪੂਰਬ ਪੱਛਮ ਦੱਖਣ ਚਾਰੇ ਵੇਖ ਵਖਾਈਆ। ਮੈਂ ਤੇ ਅਜੇ ਆਈ ਸੰਦੇਸਾ ਦੱਸਣ, ਥੋੜ੍ਹਾ ਹਾਲ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਮੇਲਾ ਲਏ ਮਿਲਾਈਆ। ਸਦੀ ਚੌਧਵੀਂ ਕਹੇ ਜਨ ਭਗਤ ਕਿਹੜਾ ਬਣੇ ਸਾਥੀ, ਨਾਤਾ ਗੁਰਮੁਖ ਨਾਲ ਜੁੜਾਈਆ। ਨਾ ਦਿਨੇ ਸੋਵੇ ਨਾ ਰਾਤੀ, ਅੰਤਰ ਆਤਮ ਧਿਆਨ ਲਗਾਈਆ। ਰਿਸ਼ਤਾ ਰਹੇ ਨਾ ਭੈਣ ਭਰਾਤੀ, ਮਾਤ ਪਿਤ ਦੇਵੇ ਤਜਾਈਆ। ਸਦ ਬਣ ਕੇ ਚਰਨ ਦਾਸੀ, ਹਰਿ ਸਤਿਗੁਰ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰ ਸੱਚੀ ਸਰਨਾਈਆ। ਦਰਸ਼ਨ ਸਿੰਘ ਲਿਖਾਰੀ ਪਿਛਲਾ ਮਿਤ੍ਰ, ਗੁਰਦਾਸ ਨਾਲ ਵਡਿਆਈਆ। ਕੂੜੀ ਧਾਰ ਵਿਚੋਂ ਨਿਕਲ, ਆਪਣਾ ਸੀਸ ਝੁਕਾਈਆ। ਅੱਗੇ ਸਤਿਗੁਰ ਨੇ ਕਰਨਾ ਸਿਕਲ, ਰੂਪ ਦੇਣਾ ਬਦਲਾਈਆ। ਪ੍ਰੇਮ ਪਿਆਰ ਦੀ ਧਾਰ ਅੰਦਰ ਲੈਣਾ ਚਿਤਰ, ਚਿਤ੍ਰਗੁਪਤ ਦਾ ਲੇਖਾ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮੇਲਾ ਲਏ ਮਿਲਾਈਆ। ਸਦੀ ਚੌਧਵੀਂ ਕਹੇ ਮੇਰੇ ਲਿਖਾਰੀ ਪੂਰੇ ਹੋਏ ਚਾਰ, ਮੁਹੰਮਦਾ ਤੇਰੀ ਚਾਰ ਯਾਰੀ ਦਿਤੀ ਤਜਾਈਆ। ਮੈਂ ਹੋ ਗਈ ਖ਼ੁਦਮੁਖਤਿਆਰ, ਖ਼ੁਦ ਮਾਲਕ ਨਾਲ ਵਡਿਆਈਆ। ਉੱਤਰ ਪੂਰਬ ਪੱਛਮ ਦੱਖਣ ਚੌਹਾਂ ਦੀ ਵੰਡ ਕਰਨੀ ਕਮਾਲ, ਕਮਲਿਆ ਸਮਝ ਕੋਇ ਨਾ ਪਾਈਆ। ਜੋਗਿੰਦਰ ਕੌਰ ਸਾਢੇ ਤਿੰਨ ਸਾਲ ਗੁਰਮੁਖ ਦੇ ਰਹਿਣਾ ਨਾਲ, ਕਲਮ ਕਲਮ ਨਾਲ
❋
❋
ਬਦਲਾਈਆ। ਪਤਾ ਨਹੀਂ ਜੇ ਮੇਰਾ ਕਿੱਡਾ ਕੂ ਹੋਰ ਸਵਾਲ, ਕੀ ਕੀ ਮੰਗ ਮੰਗਾਈਆ। ਜਨ ਭਗਤੋ ਏਥੇ ਕੋਈ ਖਾਣ ਨਹੀਂ ਔਂਦੇ ਮੰਡਾ ਦਾਲ, ਰਸਨਾ ਵਾਲਾ ਰਸ ਬਣਾਈਆ। ਇਕ ਇਕ ਗੁਰਮੁਖ ਨੂੰ ਲੈਣਾ ਸੰਭਾਲ, ਨਾਤਾ ਜਗਤ ਨਾਲੋਂ ਦੇਣਾ ਤੁੜਾਈਆ। ਆਪ ਬਣਾ ਕੇ ਆਪਣੇ ਬਾਲ, ਸ੍ਰਿਸ਼ਟੀ ਦੇ ਵਿਚ ਦੇਣਾ ਵਖਾਈਆ। ਜਿਹੜਾ ਝੱਲ ਗਿਆ ਮੇਰੀ ਝਾਲ, ਓਸ ਨੂੰ ਭਗਤ ਦਵਾਰੇ ਦੇ ਉਤੇ ਦੇਣਾ ਬਹਾਈਆ। ਉਹਨੂੰ ਵੇਖਣ ਗੁਰੂ ਅਵਤਾਰ, ਉਪਰੋਂ ਨੀਚੇ ਤੇ ਨੀਚਿਉਂ ਉਪਰ ਧਿਆਨ ਲਗਾਈਆ। ਓ ਗੁਰਸਿਖੋ ਵਾਅਦਾ ਕਰ ਲਓ ਅੱਜ ਤੋਂ ਤੁਸੀਂ ਆਪਣੇ ਮਾਪਿਆਂ ਦੇ ਨਹੀਂ ਜੇ ਬਾਲ, ਮਾਪੇ ਲਿਖ ਕੇ ਦੇ ਦਿਓ ਬੱਚੇ ਸਤਿਗੁਰ ਝੋਲੀ ਪਾਈਆ। ਜੇ ਲਿਖਣ ਵਾਸਤੇ ਕ਼ਲਮ ਦਵਾਤ ਨਹੀਂ ਤੇ ਬਾਹਵਾਂ ਦਿਓ ਉਠਾਲ, ਸਾਰੇ ਕਹੋ ਤੇਰੀ ਵਸਤ ਤੇਰੀ ਝੋਲੀ ਪਾਈਆ। ਜਨ ਭਗਤੋ ਤੁਹਾਡੇ ਵਾਸਤੇ ਸਚਖੰਡ ਦੁਆਰਾ ਬਣਾ ਦਿਤੀ ਸੱਚੀ ਧਰਮਸਾਲ, ਜਿਸ ਦਾ ਨਮੂਨਾ ਸਾਹਮਣੇ ਦਿਤਾ ਵਖਾਈਆ। ਬੱਚੂ ਤੁਸੀਂ ਅਜੇ ਨਹੀਂ ਸਮਝੇ ਪ੍ਰਭੂ ਦੀ ਚਾਲ, ਕੀ ਚਲਾਕੀ ਨਾਲ ਤੁਹਾਨੂੰ ਰਿਹਾ ਮਿਲਾਈਆ। ਵੇਖੋ ਸੰਦੇਸ਼ਾ ਦੇਂਦਾ ਉਤੇ ਸਿੰਘ ਪਾਲ, ਜਿਸ ਦਾ ਪੂਰਨ ਪੂਰਨ ਰੂਪ ਅਖਵਾਈਆ। ਜਿਸ ਦਿਆਂ ਚਰਨਾਂ ਹੇਠਾਂ ਕਾਲ ਮਹਾਂਕਾਲ, ਚਰਨਾਂ ਥੱਲੇ ਰਗੜ ਰਗੜ ਕੇ ਤੁਹਾਡੇ ਥੱਲੇ ਦਏ ਵਿਛਾਈਆ। ਤੁਸੀਂ ਪਾਤਸ਼ਾਹ ਦੇ ਪੁੱਤ ਤੇ ਸਚਖੰਡ ਨੂੰ ਚਲਿਓ ਆਕੜ ਦੇ ਨਾਲ, ਧਰਮ ਰਾਏ ਲੁਕੇ, ਚਿਤਗੁਪਤ ਛੁਪੇ, ਵਿਸ਼ਨੂੰ ਬ੍ਰਹਮਾ ਨੂੰ ਪੁਛੇ, ਸ਼ੰਕਰ ਆਪਣੀਆਂ ਮੁੱਠੀਆਂ ਘੁੱਟੇ, ਬਹੁੜੀ ਬਹੁੜੀ ਕਰ ਸੁਣਾਈਆ। ਮੈਂ ਤੇ ਚੁਰਾਸੀ ਨੂੰ ਵੇਖਦਾ ਰਿਹਾ ਕਰ ਕਰ ਸਿੱਧੇ ਪੁੱਠੇ, ਅੰਤ ਆਪਣਾ ਹੁਕਮ ਵਰਤਾਈਆ। ਬਹੁੜੀ ਮੈਨੂੰ ਅੰਤ ਕੋਈ ਨਾ ਪੁਛੇ, ਮੇਰੀ ਚਲੀ ਨਾ ਕੋਇ ਵਡਿਆਈਆ। ਪ੍ਰਭੂ ਨੇ ਆਪਣੇ ਭਗਤ ਸਾਡੇ ਨਾਲੋਂ ਬਣਾ ਲਏ ਸੁੱਚੇ, ਸੰਜਮ ਆਪਣਾ ਦਿਤਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਸਦੀ ਚੌਧਵੀਂ ਕਹੇ ਗੁਰਮੁਖੋ ਮੈਂ ਮੰਗਤੀ ਨਹੀਂ ਭਿਖਾਰਨ ਨਹੀਂ ਦਰਵੇਸ਼ਨ ਨਹੀਂ ਭੁੱਖੀ ਨਹੀਂ ਅੰਨ ਲਈ, ਅੰਤ ਦਿਆਂ ਜਣਾਈਆ। ਮੈਂ ਸੁਖੀ ਨਹੀਂ, ਦੁਖੀ ਨਹੀਂ, ਲੁੱਟੀ ਨਹੀਂ, ਪੁੱਟੀ ਨਹੀਂ, ਓ ਮੇਰਿਓ ਸਾਥੀਓ ਮੈਂ ਪਿਆਸੀ ਦਰਸ਼ਨ ਇਕ ਛਿੰਨ ਲਈ, ਜਿਸ ਛਿੰਨ ਨਾਲ ਚੰਦ ਹੋਣ ਰੁਸ਼ਨਾਈਆ। ਮੈਂ ਵੈਰਾਗਣ ਨਹੀਂ ਕਿਸੇ ਤਨ ਲਈ, ਲੱਤਾਂ ਬਾਹਵਾਂ ਵਾਲਾ ਖ਼ਸਮ ਨਾ ਕੋਇ ਹੰਢਾਈਆ। ਮੈਂ ਤੇ ਇਕੋ ਪ੍ਰਭੂ ਦੀ ਮੰਨਣ ਮੰਨ ਲਈ, ਮਿੰਨਤਾਂ ਕੱਢ ਕੇ ਰਹੀ ਸੁਣਾਈਆ। ਜੇ ਆਪਣੇ ਵਿਚੋਂ ਜਣ ਲਈ, ਬਣ ਜਣੇਂਦੀ ਮਾਈਆ। ਓਹ ਗੁਰਮੁਖ ਦੇ ਨਾਲ ਮਿਲ ਕੇ ਮੇਰਾ ਬੇੜ੍ਹਾ ਬੰਨ੍ਹ ਲਈਂ, ਬੰਨ੍ਹਣਹਾਰੇ ਤੇਰੇ ਹੱਥ ਵਡਿਆਈਆ। ਗੁਰਮੁਖੋ ਮੈਂ ਕੋਈ ਭਗਤ ਦੁਆਰੇ ਆਈ ਨਹੀਂ ਕਿਸੇ ਧਨ ਲਈ, ਮਾਇਆ ਧਾਰੀਆਂ ਅੱਗੇ ਪੱਲੂ ਡਾਹੀਆ। ਮੈਂ ਤੇ ਆਈ ਗੁਰੂਆਂ ਅਵਤਾਰਾਂ ਪੈਗ਼ੰਬਰਾਂ ਦੀ ਪਾਲਣ ਗੱਲ ਲਈ, ਗਲਵਕੜੀ ਤੁਹਾਡੇ ਨਾਲ ਪਾਈਆ। ਸਚ ਜਾਣਿਓ ਪ੍ਰਭੂ ਦੀ ਕੀਤੀ ਕਦੇ ਨਾ ਟਲ ਗਈ, ਅਟਲ ਇਕ ਅਖਵਾਈਆ । ਮੈਂ ਕੱਢਣ ਆਈ ਭੇਸ ਧਰਿਆ ਵਲ ਛਲ ਲਈ, ਵਲੀਏ ਛਲੀਏ ਮੈਨੂੰ ਦਿਤਾ ਸਮਝਾਈਆ। ਓ ਗੁਰਮੁਖੋ ਮੈਂ ਤੁਹਾਡੇ ਵਿਚ ਰਲ ਗਈ, ਵੇਖਿਓ ਕਿਤੇ ਬੇਗਾਨੀ ਸਮਝ ਕੇ ਧੱਕਾ ਨਾ ਦੇਣਾ ਲਗਾਈਆ। ਮੈਂ ਆਈ ਸਤਿਗੁਰ ਦੇ ਪਿਆਰ ਬਲ ਲਈ, ਜੋ ਬਲਧਾਰੀ ਬੇਪਰਵਾਹੀਆ। ਜਿਨ੍ਹ ਤੁਹਾਡੀ ਆਤਮਾ ਸੇਜਾ ਮੱਲ ਲਈ, ਦੋ ਜਹਾਨ ਦਿਤੇ ਤਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਸਦੀ ਚੌਧਵੀਂ ਕਹੇ ਜਨ ਭਗਤੋ ਮੈਂ ਤੇ ਛੱਡ ਕੇ ਆਈ ਚੌਦਾਂ ਤਬਕ ਘਰਾਨਾ, ਨਾਤਾ
❋
❋
ਮੁਹੰਮਦ ਨਾਲੋਂ ਤੁੜਾਈਆ। ਵਾਅਦਾ ਕਰ ਲਓ ਕਿਹੜਾ ਮੇਰੇ ਪ੍ਰਭੂ ਦੇ ਨਾਲ ਪੱਕਾ ਰੱਖੂ ਯਾਰਾਨਾ, ਦੋਵੇਂ ਹੱਥ ਦਿਓ ਵਖਾਈਆ। ਜਿਸ ਨੇ ਰਹਿਣਾ ਬੇਗਾਨਾ, ਓਹ ਮੁੜ ਕੇ ਭਗਤ ਦਵਾਰੇ ਕਦੇ ਨਾ ਆਈਆ। ਓਹ ਆਪਣਾ ਮਿਲਦਾ ਰਹੇ ਮਾਸੜ ਫੁੱਫੀ ਮਾਮਾ, ਤਾਇਆਂ ਚਾਚਿਆਂ ਨਾਲ ਆਪਣਾ ਝਟ ਲੰਘਾਈਆ। ਮਾਂ ਪਿਓ ਦਾ ਜੋ ਝਲ ਨਾ ਸਕੇ ਸਤਿਗੁਰ ਵਾਸਤੇ ਤਾਅਨਾ, ਧ੍ਰਿਗ ਜੀਵਣ ਓਹਦਾ ਧ੍ਰਿਗ ਉਹਦੀ ਮਾਈਆ। ਕਿਸੇ ਕੰਮ ਨਾ ਆਵੇ ਰਸਨਾ ਦਾ ਖਾਣਾ, ਜਿਸ ਦੀ ਰਸਨਾ ਸਤਿਗੁਰ ਨਾ ਢੋਲਾ ਗਾਈਆ। ਗੁਰਮੁਖੋ ਤੁਹਾਡਾ ਸਾਹਿਬ ਸਤਿਗੁਰੂ ਪੁਰਖ ਅਕਾਲ ਦੀਨ ਦਿਆਲ ਕੋਈ ਅੱਖੋਂ ਨਹੀਂ ਕਾਣਾ, ਲੱਤੋਂ ਡੁੱਡਾ ਹੱਥੋਂ ਟੁੰਡਾ ਨਾ ਕੋਇ ਵਖਾਈਆ। ਹੁਣ ਦੱਸੋ ਕਿਹੜਾ ਕਰੋਗੇ ਬਹਾਨਾ, ਸਾਹਮਣੇ ਬੈਠਾ ਨਜ਼ਰੀ ਆਈਆ। ਗਰੂ ਅਵਤਾਰ ਦੱਸਦੇ ਗਏ ਕਲਮੇ ਪੜ੍ਹੋ ਤੱਕੋ ਜ਼ਿਮੀਂ ਉਪਰ ਅਸਮਾਨਾਂ, ਫੋਲੋ ਬਸਤੇ ਕ਼ੁਰਾਨਾਂ, ਤਸਬੀਆਂ ਪਾਓ ਮਾਲਾ ਹੱਥ ਵਿਚ ਫੜੋ ਮਸਾਲਾਂ, ਤੇ ਮਸਲੇ ਕਰ ਕਰ ਗਏ ਸਮਝਾਈਆ। ਦੁੱਖ ਦੇ ਕੇ ਕਾਇਆ ਮਾਟੀ ਖਾਲਾ, ਭੁੱਖੇ ਰਹਿ ਕੇ ਘਾਲਦੇ ਰਹੇ ਘਾਲਾ, ਮੈਂ ਚੌਦਾਂ ਤਬਕਾਂ ਭੱਜੀ ਫਿਰੀ ਮੈਨੂੰ ਕੋਈ ਨਾ ਲੱਭਿਆ ਬਾਲਾ, ਬਾਲੂ ਰੇਤ ਵਿਚ ਮੈਂ ਆਪਣੇ ਪੈਰ ਆਈ ਸੜਾਈਆ। ਕਿਸੇ ਪਾਸੇ ਮੈਂ ਵੇਖਾਂ ਕੋਈ ਦਿਸੇ ਗੋਰਾ ਕੋਈ ਦਿਸੇ ਕਾਲਾ, ਵੱਡੇ ਵੱਡੇ ਸ਼ਾਹ ਸੁਲਤਾਨਾਂ ਵੇਖਿਆ ਅਸੀਂ ਸਭ ਦਾ ਬਣੀਏ ਭਣੋਈਆ ਬਣਨਾ ਨਹੀਂ ਚਾਹੁੰਦੇ ਸਾਲਾ, ਮੈਂ ਮਾਲਵੇ ਵਿਚੋਂ ਦੀ ਲੰਘੀ ਤੇ ਬੋਲੀ ਸਾਲਿਓ ਕਿਹੜਾ ਤੁਹਾਡਾ ਬਾਪੂ ਆਅਲਾ, ਤੁਹਾਨੂੰ ਰਿਹਾ ਸਮਝਾਈਆ। ਸਾਰੇ ਕਹਿਣ ਹਾਏ ਓ ਖ਼ੁਦਾ ਦੀ ਬੜੀ ਔਖੀ ਝਲਣੀ ਝਾਲਾ, ਜਿਸ ਵੇਲੇ ਝਲਕ ਦੇਵੇ ਮੂਸਾ ਵਰਗੇ ਮੂੰਹ ਦੇ ਭਾਰ ਸੁਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸੋਹਣਾ ਆਪਣਾ ਰੰਗ ਵਖਾਈਆ। ਜਨ ਭਗਤੋ ਤੁਹਾਡੇ ਕਿਹੜੇ ਪੁੱਤਰ ਧੀ, ਮੈਨੂੰ ਦਿਓ ਵਖਾਈਆ। ਤੁਹਾਡਾ ਕਿਹੜਾ ਰਸਤਾ ਤੇ ਕਿਹੜੀ ਲੀਹ, ਲਾਈਨ ਦਿਓ ਜਣਾਈਆ। ਸਾਰੇ ਸੋਚੋ ਮਰਨ ਤੋਂ ਪਹਿਲੋਂ ਤੇ ਮਰਨ ਤੋਂ ਬਾਦ ਕਰੋਗੇ ਕੀ, ਜੇ ਸਤਿਗੁਰ ਨਾ ਹੋਏ ਸਹਾਈਆ। ਕਿਸੇ ਕੰਮ ਨਹੀਂ ਔਣਾ ਖਾਧਾ ਖੰਡ ਘੀ, ਨਾਜ਼ਰ ਸਿੰਘ ਦੀ ਮਾਂ ਦੀ ਬਾਟੀ ਦਏ ਦੁਹਾਈਆ। ਕੀ ਗੋਬਿੰਦ ਦਾ ਜਾਮ ਪਿਆਲਾ ਲਉਗੇ ਪੀ, ਜੋ ਨਾਮ ਖ਼ੁਮਾਰੀ ਦਏ ਚੜ੍ਹਾਈਆ। ਜਿਸ ਦਾ ਦਵਾਰਾ ਬੜਾ ਵਸੀਹ, ਪਿਛਲੀਆਂ ਵਸੀਅਤਾਂ ਸਭ ਦੀਆਂ ਖ਼ਤਮ ਕਰਾਈਆ। ਅੱਗੇ ਨਵੀਂ ਦੇ ਕੇ ਤਰਜੀਹ, ਤਰੀਕਾ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਜਨ ਭਗਤੋ ਤੁਸਾਂ ਸੁਣਿਆ ਸੀ ਮਿਹਰ ਸਿੰਘ ਗਾਉਂਦਾ ਸੀ ਕਹਿ ਕੇ ਬਾਪੂ, ਤੇ ਸਾਰਿਆਂ ਨੇ ਰਸਨਾ ਵਿਚੋਂ ਲਿਆ ਗਾਈਆ। ਅੱਗੇ ਤੋਂ ਪੁਰਖ ਅਕਾਲ ਤੋਂ ਬਿਨਾ ਜਨ ਭਗਤ ਕੇਹਨੂੰ ਆਪਣਾ ਪਿਤਾ ਆਖੂ, ਸਨਮੁਖ ਹੋ ਕੇ ਦਿਓ ਸਮਝਾਈਆ। ਤੁਹਾਨੂੰ ਪਤਾ ਨਹੀਂ ਪਰਗਟ ਸਿੰਘ ਦਿਲੀਉਂ ਆਇਆ ਡਾਕੂ, ਕਲਜੁਗ ਦਾ ਜੂਠਾ ਝੂਠਾ ਤੁਹਾਡਾ ਗਹਿਣਾ ਜੇਠੂਵਾਲ ਦੇ ਭਗਤ ਦੁਆਰੇ ਵਿਚੋਂ ਕੱਢ ਕੇ ਹੁਣ ਦਿੱਲੀ ਦੇਣਾ ਪੁਚਾਈਆ। ਉਥੇ ਇਕ ਫੇਰ ਐਸਾ ਝੁਰਲ ਮੁਰਲ ਦਾ ਫੇਰਨਾ ਜਾਦੂ, ਜਿਸ ਜਾਦੂ ਨੇ ਯਾਦਵ ਕੌਰਵ ਪਾਂਡਵਾਂ ਨਾਲ ਦਿਤੇ ਖਪਾਈਆ। ਜਨ ਭਗਤੋ ਭਗਤਾਂ ਤੋਂ ਬਿਨਾ ਕੋਈ ਰਹਿਣ ਨਾ ਦੇਣਾ ਵਾਧੂ, ਵਾਅਦੇ ਨਾਲ ਵਾਅਦਾ ਪੂਰ ਕਰਾਈਆ। ਸਤਿਜੁਗ ਵਿਚ ਤੁਹਾਡੇ ਬਿਨਾ ਕੋਈ ਨਜ਼ਰ ਨਹੀਂ ਆਉਣਾ ਆਗੂ, ਬਿਰਧ ਬਾਲ ਨੌਜਵਾਨ ਇਸਤਰੀ ਪੁਰਸ਼ ਸਭ ਨੂੰ ਇਕੋ ਦਿਆਂ ਵਡਿਆਈਆ । ਬੱਚੂ ਹੁਣ ਤੁਸੀਂ ਆ ਗਏ ਮੇਰੇ ਕਾਬੂ, ਵਿੰਗਿਓ ਟੇਡਿਓ ਕੱਬਿਓ ਹੁਣ ਸਿੱਧੇ ਦਉਂ ਕਰਾਈਆ। ਚਰਨ ਸਿੰਘ ਮਹਿਰਾਜ ਪੁਰੀਏ ਵਾਂਗੂ ਕੋਈ ਐਵੇਂ
❋
❋
ਨਾ ਬਣਿਓ ਨਾਢੂ, ਸਭ ਦੀ ਆਕੜ ਦਿਆਂ ਭੰਨਾਈਆ। ਕਿਉਂ ਇਹ ਵਾਸਤਾ ਪਾਇਆ ਸੀ ਗੋਬਿੰਦ ਅੱਗੇ ਦਾਦੂ, ਦੇਹਰੇ ਅੰਦਰ ਵੜ ਕੇ ਸੀਸ ਨਿਵਾਈਆ। ਐ ਗੋਬਿੰਦ ਮੈਂ ਫ਼ਕੀਰ ਕਿ ਸਾਧੂ, ਕਿ ਸੰਤ ਨਜ਼ਰੀ ਆਈਆ। ਗੋਬਿੰਦ ਕਿਹਾ ਬਿਨਾ ਗੋਬਿੰਦ ਸ਼ਬਦ ਤੋਂ ਪੁਰਖ ਅਕਾਲ ਮੈਨੂੰ ਦਿਸੇ ਬੇਔਲਾਦੂ, ਔਲਾਦ ਵਾਲਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਰੰਗ ਵਖਾਈਆ। ਸਦੀ ਚੌਧਵੀਂ ਕਹੇ ਜਨ ਭਗਤੋ ਭਗਤ ਚੰਗੇ ਕਿ ਸਾਕ, ਫ਼ੈਸਲਾ ਜਾਣਾ ਕਰਾਈਆ। ਓ ਗੁਰਭਾਈ ਚੰਗਾ ਕਿ ਤੁਹਾਡੀ ਜ਼ਾਤ, ਪਰਦਾ ਜਾਣਾ ਖੁਲ੍ਹਾਈਆ। ਗੁਰ ਅਵਤਾਰ ਪੈਗ਼ੰਬਰ ਚਾਚੇ ਚੰਗੇ ਕਿ ਪੁਰਖ ਅਕਾਲ ਬਾਪ, ਪਿਓ ਨੂੰ ਛੱਡ ਕੇ ਕਿਉਂ ਮਾਂ ਨੂੰ ਕਰੇਵੇ ਰਹੇ ਕਰਾਈਆ। ਹੁਣ ਚਾਦਰ ਪੌਣ ਦਾ ਹਟਾ ਦੇਣਾ ਰਿਵਾਜ਼, ਇਕ ਖ਼ਸਮ ਨੂੰ ਛੱਡ ਕੇ ਦੂਜੇ ਅੰਗ ਨਾ ਕੋਇ ਲਗਾਈਆ। ਗੁਰ ਅਵਤਾਰ ਪੈਗ਼ੰਬਰਾਂ ਮੈਨੂੰ ਕਿਹਾ ਨਾਲ ਇਤਫ਼ਾਕ, ਸਾਰਿਆਂ ਦਿਤਾ ਸੁਣਾਈਆ। ਪ੍ਰਭੂ ਪਰਵਰਦਿਗਾਰ ਤੇਰੇ ਬਿਨਾ ਕੋਈ ਨਹੀਂ ਹੁੰਦਾ ਪਾਕ, ਪਵਿਤ੍ਰ ਨਜ਼ਰ ਕੋਇ ਨਾ ਆਈਆ। ਜਨ ਭਗਤੋ ਤੁਸੀਂ ਭੁੱਲ ਗਏ ਰਾਤੀਂ ਇੱਕੀਆਂ ਨੇ ਨਹੀਂ ਵਖਾਏ ਚਾਕ, ਜਿਸ ਦੇ ਨਾਲ ਕਹਿਣਾ ਸੀ ਸਾਡਾ ਪਿਛਲਾ ਲੇਖਾ ਦੇ ਮੁਕਾਈਆ। ਅੱਜ ਏਸੇ ਕਰ ਕੇ ਤੁਹਾਨੂੰ ਲਿਆ ਰਾਖ, ਜੇ ਤੁਸੀਂ ਚਲੇ ਗਏ ਤੇ ਮੈਂ ਲਹਿਣਾ ਕਿਨ੍ਹਾਂ ਦੀ ਝੋਲੀ ਪਾਈਆ। ਜੇ ਹੁਣ ਖੁਲ੍ਹਣ ਲੱਗਾ ਹਾਟ, ਤੁਸੀਂ ਗੰਢਾਂ ਲਓ ਖੁਲ੍ਹਾਈਆ। ਮੈਂ ਕੋਈ ਭਗਤੀ ਨਹੀਂ ਕਰਾਉਣੀ ਨਾਮ ਨਹੀਂ ਜਪਾਉਣਾ, ਦਾਨ ਨਹੀਂ ਵਖਾਉਣਾ, ਪਾਣੀ ਨਾਲ ਨਹੀਂ ਨਹਾਉਣਾ, ਅੱਗ ਨਾਲ ਨਹੀਂ ਤਨ ਸੁਕਾਉਣਾ, ਖ਼ਾਕ ਭਬੂਤੀ ਨਹੀਂ ਮਲਾਉਣਾ, ਫੂੜੀਆਂ ਸਫ਼ਾਂ ਉਤੇ ਨਹੀਂ ਬਠਾਉਣਾ, ਚਲਦੇ ਫਿਰਦੇ ਪੰਜ ਵਾਰ ਢੋਲਾ ਗਾਓ ਤੇ ਸਚਖੰਡ ਦਿਆਂ ਪੁਚਾਈਆ। ਕਿਸੇ ਨੂੰ ਨਾਥ ਨਹੀਂ ਬਣਾਉਣਾ, ਕਿਸੇ ਤੋਂ ਪਾਠ ਨਹੀਂ ਕਰਾਉਣਾ, ਕਿਸੇ ਤੋਂ ਘਾਟ ਨਹੀਂ ਫਿਰਾਉਣਾ, ਫਿਰਦਿਆਂ ਤੁਰਦਿਆਂ ਦਰਸ਼ਨ ਦੇ ਆਪਣੇ ਘਰ ਪਹੁੰਚਾਈਆ । ਜਨ ਭਗਤੋ ਤੁਹਾਡਾ ਮਰਨ ਤੋਂ ਬਾਦ ਕਿਸੇ ਨੇ ਕਾਜ ਨਹੀਂ ਰਚਾਉਣਾ, ਭੈਣ ਭਰਾਵਾਂ ਗਲ ਪੱਲੂ ਨਹੀਂ ਪਾਉਣਾ, ਜੀਂਵਦਿਆਂ ਤੁਹਾਡਾ ਕੁਕਰਮਾਂ ਦਾ ਸਿਆਪਾ ਛੱਬੀ ਪੋਹ ਤੇ ਇਕੋ ਵਾਰ ਦਿਤਾ ਕਰਾਈਆ। ਜੇ ਜੀਵੋ ਤਾਂ ਸੋਹੰ ਢੋਲਾ ਗਾਉਣਾ, ਜੇ ਮਰੋ ਸੋਹੰ ਢੋਲਾ ਗਾਉਣਾ, ਬਿਨਾ ਸੋਹੰ ਤੋਂ ਦੂਜਾ ਨਜ਼ਰ ਕੋਇ ਨਾ ਆਈਆ। ਤੁਹਾਡੇ ਭੈਣ ਭਰਾ ਤੁਹਾਡੇ ਮਾਤਾ ਪਿਤਾ ਤੁਹਾਨੂੰ ਕੋਈ ਪਾ ਨਹੀਂ ਸਕਦਾ ਬਸਤਰ ਗਹਿਣਾ, ਕੋਈ ਸਜਾ ਨਹੀਂ ਸਕਦਾ ਨੇਤਰ ਕੱਜਲ ਨੈਣਾਂ, ਕੋਈ ਸਮਝਾ ਨਹੀਂ ਸਕਦਾ ਕਿਸ ਦਵਾਰੇ ਭਗਤਾਂ ਵਿਚ ਮਿਲ ਕੇ ਬਹਿਣਾ, ਜੇ ਭਗਤੋ ਤੁਹਾਡਾ ਪ੍ਰਭੂ ਨਾ ਹੁੰਦਾ ਮਾਝਾ ਮਾਲਵਾ ਜੰਮੂ ਦੋਆਬਾ ਦਿੱਲੀ ਇਟਾਰਸੀ ਕਾਨਪੁਰ ਪੂਨੇ ਵਾਲਿਓ ਮੇਲ ਨਾ ਕੋਇ ਮਿਲਾਈਆ। ਪੰਜਾਂ ਤੱਤਾਂ ਵਾਲਿਓ ਸਾਢੇ ਤਿੰਨ ਹੱਥ ਦਾ ਕੀ ਸੰਦੇਸਾ ਦੇ ਕੇ ਗਿਆ ਕੱਲ ਕਾਨਾ, ਕੰਨਾਂ ਨੂੰ ਹੱਥ ਲਵੋ ਲਗਾਈਆ। ਸਾਰੇ ਕਹਿ ਦਿਓ ਅੱਜ ਤੋਂ ਪੁਰਖ ਅਕਾਲ ਦਾ ਮੰਨਾਂਗੇ ਭਾਣਾ, ਇਹ ਨਹੀਂ ਬੱਚੇ ਦੇ ਹੋਵੇ ਢਿਡ ਪੀੜ ਤੇ ਸਾਰਾ ਟੱਬਰ ਅੱਥਰੂ ਦੇਣ ਵਹਾਈਆ। ਤੁਹਾਨੂੰ ਪਤਾ ਜੇ ਦੂਜੇ ਪਿੰਡ ਹੋਵੇ ਠਾਣਾ, ਅਗਲੇ ਪਿੰਡ ਦੇ ਪਹਿਲੋਂ ਆਪਣਾ ਚੋਰੀ ਦਾ ਮਾਲ ਲੈਣ ਛੁਪਾਈਆ। ਓ ਭਗਤੋ ਦੁਨੀਆ ਠਾਣੇਦਾਰਾਂ ਕੋਲੋਂ ਡਰਦੀ, ਤੇ ਤੁਹਾਡੇ ਸਤਿਗੁਰ ਸਰੂਪ ਸਿੰਘ ਠਾਣੇਦਾਰ ਕੋਲੋਂ ਤੁਹਾਡੇ ਲਈ ਮਿੱਠਾ ਲਿਆ ਮੰਗਾਈਆ। ਉਹਦਾ ਰੁਮਾਲ ਸੀ ਛੋਟਾ ਵਿਚ ਆਈ ਨਹੀਂ ਖੰਡ ਦਾਣਾ, ਕਿਉਂ ਪੰਜਾਂ ਪਿਆਰਿਆਂ ਨੇ ਪ੍ਰਭ ਲਈ ਸਗਣ ਲਿਆਂਦਾ ਗੁੜ ਦਾ ਤੇ ਤੁਹਾਨੂੰ ਖੰਡ ਖਾਣ ਨੂੰ ਹੱਥ ਨਾ ਕੋਇ ਫੜਾਈਆ। ਕਿਉਂਕਿ ਤੁਸੀਂ ਸਿਆਣੇ ਤੇ ਤੁਹਾਡਾ ਪ੍ਰਭੂ ਤੁਹਾਡੇ ਨਾਲੋਂ ਸਿਆਣਾ, ਜੇ ਉਹ ਗੁੜ
❋
❋
ਖਾਵੇ ਤੇ ਤੁਹਾਨੂੰ ਵੀ ਗੁੜ ਖਵਾਈਆ। ਭਾਵੇਂ ਤੁਸੀਂ ਬੱਚਿਆਂ ਤੇ ਬੁਢਿਆਂ ਮੋਢਿਆਂ ਤੇ ਰੱਖੀਆਂ ਤੀਰ ਕਮਾਨਾਂ, ਨਿਸ਼ਾਨਾ ਦਏ ਡਰਾਈਆ। ਸਚ ਪੁਛੋ ਜ਼ਿਮੀਂ ਤੇ ਆਇਆ ਜਿਹੜਾ ਉਪਰ ਵਸੇ ਅਸਮਾਨਾਂ, ਇਸਮ ਆਪਣਾ ਇਕ ਜਣਾਈਆ। ਸਚ ਪੁਛੋ ਏਥੇ ਤੇ ਛੱਬੀ ਪੋਹ ਨੂੰ ਤੁਹਾਡਾ ਬੰਦੋਬਸਤ ਕੀਤਾ ਮਹਿੰਦਰ ਸਿੰਘ ਕਪਤਾਨਾ, ਸਚਖੰਡ ਵਿਚ ਬਿਨਾ ਧੁਰ ਦੇ ਕਾਇਪ ਬਿਨਾ ਵੱਡੇ ਭਾਰੀ ਟਪ ਤੋਂ ਅਟੈਨਸ਼ਨ ਨਾ ਕੋਇ ਕਰਾਈਆ। ਜਿਨ੍ਹਾਂ ਬੀਬੀਆਂ ਨੇ ਬੱਧਾ ਚੁਰਾਸੀਆਂ ਨੇ ਦੋਹਾਂ ਹੱਥਾਂ ਨਾਲ ਗਾਨਾ, ਭਾਵੇਂ ਓਹ ਅਸੂਲਾਂ ਵਿਚ ਨਹੀਂ ਪੂਰੀਆਂ, ਬੇਅਸੂਲਾਂ ਨੂੰ ਪ੍ਰਭ ਨੇ ਆਪਣੇ ਨਾਲ ਲਿਆ ਮਿਲਾਈਆ। ਮਾਲਵੇ ਵਾਲਿਓ ਰਾਮ ਸਿੰਘ ਨੇ ਸੁਰਖੀ ਲਿਆਂਦੀ ਤੇ ਬੁੱਲਾਂ ਨੂੰ ਅਜੇ ਤਕ ਨਹੀਂ ਲਾਇਆ ਨਿਸ਼ਾਨਾ, ਸਤਿਗੁਰ ਪੂਰਾ ਕੀਤਾ ਕੌਲ ਭੁੱਲ ਕਦੇ ਨਾ ਜਾਈਆ। ਜੇ ਭੁੱਲ ਜਾਏ ਫੇਰ ਭਗਤਾਂ ਨਾਲ ਰਹੇ ਕੋਈ ਨਾ ਖ਼ਾਨਾ, ਚਾਰੇ ਖਾਣੀ ਵਿਚ ਧੱਕੇ ਲੈਵਣ ਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸਦੀ ਚੌਧਵੀਂ ਕਹੇ ਥੋੜ੍ਹਾ ਜਿਹਾ ਰੰਗ ਲਾ ਦਿਓ ਲਾਲ ਬੁੱਲਾਂ, ਗੁਰਮੁਖੋ ਸਾਰੇ ਬੁਲਬੁਲੀਆਂ ਦਿਓ ਵਜਾਈਆ। ਸਾਰੇ ਸੀਨੇ ਉਤੇ ਹੱਥ ਰੱਖੋ ਸਦੀ ਚੌਧਵੀਂ ਵੇਖ ਕੇ ਕਿਸੇ ਦਾ ਮਨ ਤੇ ਨਹੀਂ ਡੁੱਲਾ, ਕਿਤੇ ਨਵੇਂ ਨਮੂਨੇ ਦੀ ਵੇਖ ਕੇ ਘਰ ਦੇ ਦਿਓ ਤਜਾਈਆ। ਓ ਸ਼ਿਵ ਸਿੰਘਾ ਇਧਰ ਆ ਜਾ, ਜਿਨ੍ਹ ਮੌਰਾਂ ਤੇ ਬੱਧਾ ਸੀ ਜੁੱਲਾ, ਤੈਨੂੰ ਆ ਰੱਬ ਦੀ ਜੁਲੇਖਾਂ ਦਿਆਂ ਵਖਾਈਆ। ਓ ਬ੍ਰਾਹਮਣਾ ਆਜਾ ਜਿਹੜਾ ਲੈ ਕੇ ਆਇਆ ਤੁਲ੍ਹਾ, ਤੁਲਸੀ ਦਾ ਬੂਟਾ ਹੱਥ ਉਠਾਈਆ। ਜੰਮੂ ਵਲਿਓ ਇਹ ਵੇਖੋ ਤੁਹਾਡਾ ਸਭ ਤੋਂ ਵੱਡਾ ਕੁੱਲਾ, ਤੁਸੀਂ ਕੁੱਲੀਆਂ ਵਿਚੋਂ ਉਜੜੇ ਤੇ ਸਚਖੰਡ ਦਿਆਂ ਵਸਾਈਆ। ਮੈਂ ਤੇ ਸਮਝਿਆ ਭਗਤਾਂ ਦਾ ਦਵਾਰਾ ਬੜਾ ਵੱਡਾ ਤੇ ਖੁਲ੍ਹਾ, ਮੈਨੂੰ ਆਦਰ ਮਾਣ ਨਾਲ ਲੈਣ ਬਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਵਖਾਈਆ। ਸਦੀ ਚੌਧਵੀਂ ਕਹੇ ਨੀ ਭੈਣੋ, ਨੀ ਬੀਬੀਓ, ਤੁਹਾਡਿਆਂ ਬੁੱਲਾਂ ਨੂੰ ਸੀ ਰੰਗ ਗੂੜ੍ਹਾ, ਮੈਂ ਦਿਆਂ ਸੁਣਾਈਆ। ਤੁਹਾਨੂੰ ਤੇ ਫੇਰ ਵੀ ਪ੍ਰਭ ਨੇ ਸਿਰ ਉਤੇ ਥੱਲੇ ਬਹਿਣ ਨੂੰ ਹੱਥ ਵਿਚ ਫੜਾ ਦਿਤਾ ਮੂੜ੍ਹਾ, ਮੂੜ੍ਹੀ ਮਤ ਦਿਤੀ ਗਵਾਈਆ। ਚਰਨ ਲਾ ਕੇ ਧੂੜਾ, ਤੁਹਾਡੀ ਦੁਰਮਤ ਮੈਲ ਧਵਾਈਆ। ਬਚਨ ਕਰ ਕੇ ਪੂਰਾ, ਸਾਹਮਣੇ ਦਿਤਾ ਵਖਾਈਆ। ਕਿਸੇ ਦੇ ਹੱਥ ਵਿਚ ਕੁੱਤਾ ਤੇ ਕਿਸੇ ਦੇ ਹੱਥ ਵਿਚ ਕਤੂਰਾ, ਕੁੱਤਿਆਂ ਦੀਆਂ ਜੂਨਾਂ ਤੋਂ ਲਿਆ ਛੁਡਾਈਆ। ਤੁਸੀਂ ਸਾਰੀਆਂ ਕਹਿੰਦੀਆਂ ਹੋਵੋਗੀਆਂ ਇਹ ਪੁਰਖ ਅਕਾਲ ਦੀ ਕਿੱਥੋਂ ਆ ਗਈ ਹੂਰਾ, ਆਪਣਾ ਰੂਪ ਬਦਲਾਈਆ। ਤੁਹਾਨੂੰ ਤੇ ਮਿਲ ਗਿਆ ਚੰਗਾ ਥਾਂ ਆਹ ਵੇਖੋ ਪ੍ਰਭ ਨੇ ਮੇਰੇ ਲਈ ਰੱਖਿਆ ਮੂੜ੍ਹਾ, ਤੁਸੀਂ ਚੰਗੀਆਂ ਕਿ ਮੈਂ ਚੰਗੀ ਕੱਖਾਂ ਦੇ ਤੁਲੇ ਤੇ ਦਿਤਾ ਬਹਾਈਆ। ਮੈਂ ਫਿਰ ਵੀ ਸ਼ੁਕਰਾਨੇ ਵਿਚ ਇਸ ਦਾ ਕਰਾਂ ਮਸ਼ਕੂਰਾ, ਜਿਸ ਕੋਝੀ ਕਮਲੀ ਨੂੰ ਗਲੇ ਲਿਆ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ । ਸਦੀ ਚੌਧਵੀਂ ਕਹੇ ਮੈਂ ਭਗਤੋ ਪੁਰਾਣੀ ਤੇ ਨਵੇਂ ਜ਼ਮਾਨੇ ਦੀ ਸ਼ੌਂਕਣ, ਬੁੱਲ ਵੇਖੋ ਲਾਲ ਕਰਾਈਆ। ਕੋਈ ਗ਼ੁੱਸਾ ਨਾ ਕਰੀਓ ਮੇਰੀ ਅਜੇ ਤਕ ਕੋਈ ਨਹੀਂ ਬਣੀ ਸੌਂਕਣ, ਜੇ ਕੋਈ ਮੇਰੀ ਸੌਂਕਣ ਬਣ ਜਾਵੇ ਤੇ ਮੈਂ ਉਨ੍ਹਾਂ ਨੂੰ ਮਾਤਲੋਕ ਦੀ ਲੜਾਈ ਲੜਨ ਤੋਂ ਨਾ ਦੇਂਦੀ ਹਟਾਈਆ। ਕਿਉਂ ਮੈਂ ਤਾਂ ਆਈ ਭਗਤੋ ਤੁਹਾਡੇ ਨਾਲ ਪ੍ਰਭੂ ਦੇ ਦਰ ਤੇ ਪਹੁੰਚਣ, ਆਪਣਾ ਪੰਧ ਮੁਕਾਈਆ। ਜੇ ਸਚ ਪੁਛੋ ਮੇਰੇ ਵਿਚ ਬੜਾ ਵੱਡਾ ਔਗੁਣ, ਗੁਰ ਅਵਤਾਰ ਪੈਗ਼ੰਬਰ ਮੈਨੂੰ ਚੋਰੀ ਚੋਰੀ ਵੇਂਹਦੇ ਰਹੇ, ਮੈਂ ਪਾਸਾ ਲੈ ਕੇ ਆਪਣਾ ਮੁਖ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ
❋
❋
ਆਪਣੀ ਕਿਰਪਾ ਕਰ, ਮੇਰਾ ਮੇਲਾ ਲਏ ਮਿਲਾਈਆ। ਸਦੀ ਚੌਧਵੀਂ ਕਹੇ ਓ ਬੁਢੜਿਓ ਪੁਰਖ ਅਕਾਲ ਪਿਓ ਚੰਗਾ ਕਿ ਪੋਤੇ, ਸਚ ਦੇਣਾ ਸੁਣਾਈਆ। ਯਾਦ ਰੱਖਿਓ ਅੱਗੇ ਨੂੰ ਪਿਓ ਨੂੰ ਧੱਕਿਓ ਨਾ ਕਿਸੇ ਪਿਛਲੇ ਕੋਠੇ, ਜਿਥੇ ਮੱਛਰ ਮੱਖੀਆਂ ਦੇਣ ਸਤਾਈਆ। ਤੁਸੀਂ ਅਜੇ ਬਾਲ ਨੱਢੇ ਆਯੂ ਵਿਚ ਛੋਟੇ, ਬੁੱਧੀ ਬਲ ਨਾ ਕੋਇ ਧਰਾਈਆ। ਜਿਸ ਤਰ੍ਹਾਂ ਬੱਚਿਆਂ ਨਾਲ ਪਿਆਰ ਕਰਦੇ ਏਸੇ ਤਰਾ ਪੁਰਖ ਅਕਾਲ ਨੂੰ ਛੱਡ ਕੇ ਸਾਧਾਂ ਦੇ ਵਿਚ ਆ ਜਾਂਦੇ ਧੋਖੇ, ਜਗਤ ਦੇ ਸਾਧ ਤੁਹਾਡਿਆਂ ਪੋਤਰਿਆਂ ਨਾਲੋਂ ਵੀ ਭੈੜੇ ਨਜ਼ਰੀ ਆਈਆ। ਅੰਮ੍ਰਿਤ ਵੇਲੇ ਉਠ ਕੇ ਕਰਨਾ ਇਸ਼ਨਾਨ ਪਾਣੀ ਨਾਲ ਕੋਸੇ, ਗੁਸਲਖਾਨਿਆਂ ਵਿਚ ਡੇਰਾ ਲਾਈਆ। ਉਤੋਂ ਸਾਫ਼ ਕਰਦੇ ਪੋਸ਼ੇ, ਅੰਤਰ ਦੁਰਮਤ ਮੈਲ ਨਾ ਕੋਇ ਧਵਾਈਆ। ਮੈਂ ਫਿਰ ਕੇ ਆਈ ਕੋਨੇ ਗੋਸ਼ੇ, ਚਾਰੋਂ ਕੁੰਟ ਫੋਲ ਫੁਲਾਈਆ। ਜਨ ਭਗਤੋ ਤੁਹਾਡੇ ਵਰਗਾ ਫੇਰ ਨਹੀਂ ਵੇਖਿਆ ਗੁਰਮੁਖ ਫਿਰਨ ਜੋਟੇ ਜੋਟੇ, ਬਾਹਵਾਂ ਬਾਹਵਾਂ ਵਿਚ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਿਰਪਾ ਕਰਨ ਵਾਲਿਆ ਐਵੇਂ ਕਿਰਪਾ ਕਰ ਕਿਰਪਾ ਕਰ ਕਿਰਪਾ ਕਰ ਕਹੀ ਜਾਨਾ ਏਂ, ਹੁਣ ਕਿਰਪਾ ਕਰ ਕੇ ਦੇ ਵਖਾਈਆ। ਕਿਰਪਾ ਕਹਿੰਦੀ ਸੁਣ ਨੀ ਮਿਹਰ ਭੈਣ, ਮੈਂ ਚਾਰ ਜੁਗ ਦੇ ਗ੍ਰੰਥਾਂ ਫੋਲ ਫੁਲਾਈਆ। ਗੁਰ ਅਵਤਾਰ ਪੈਗ਼ੰਬਰ ਸਾਰੇ ਸਿਫ਼ਤਾਂ ਕਰਦੇ ਗਏ ਪ੍ਰਭੂ ਦਾ ਨਾਮ ਦੱਸਦੇ ਗਏ ਕੋਈ ਬੇਰੀ ਦਾ ਨਹੀਂ ਬੇਰ, ਜੋ ਫੜ ਕੇ ਮੂੰਹ ਵਿਚ ਲਵੋ ਪਾਈਆ। ਓ ਜਗਿਆਸੂਓ, ਆਸਣ ਲਾਓ, ਸਮਾਧੀ ਲਾਓ, ਸੁਰਤੀ ਚੜ੍ਹਾਓ, ਮਾਲਾ ਦੇ ਮਣਕੇ ਲਓ ਫੇਰ, ਮਣਕੇ ਫੇਰਦਿਆਂ ਫੇਰਦਿਆਂ ਪਤਾ ਨਹੀਂ ਕਿੰਨੇ ਜੁਗ ਚੁਰਾਸੀ ਵਿਚ ਭਵਾਈਆ। ਸਦੀ ਚੌਧਵੀਂ ਕਹੇ ਮੈਂ ਵੇਂਹਦੀ ਰਹੀ ਗੇੜ, ਸਤਿਜੁਗ ਤਰੇਤਾ ਦਵਾਪਰ ਕਲਜੁਗ ਧਿਆਨ ਲਗਾਈਆ। ਮੈਨੂੰ ਪਿਛਲੇ ਸਾਲ ਗੁਰ ਅਵਤਾਰ ਪੈਗ਼ੰਬਰਾਂ ਕਿਹਾ, ਕਮਲੀਏ, ਜਾ ਕੇ ਖਲੋਤਾ ਵੇਖ ਸ਼ੇਰ, ਸ਼ਹਿਨਸ਼ਾਹ ਧੁਰਦਰਗਾਹੀਆ। ਜਿਹੜਾ ਇਕ ਮਿਹਰ ਨਜ਼ਰ ਕਰ ਜਾਏ ਤੇ ਦੋ ਜਹਾਨਾਂ ਦਾ ਲੇਖਾ ਦਏ ਨਬੇੜ, ਗੁਰ ਅਵਤਾਰਾਂ ਦੇ ਪੈਗ਼ੰਬਰਾਂ ਦੇ ਤਨ ਵਜੂਦ ਵਾਲੇ ਪੁਰਾਣੇ ਚਿਰੋਕ, ਬਾਜ਼ੀ ਪਾਸ਼ਾ ਇਕੋ ਵਾਰ ਪਾਸ ਕਰ ਕੇ ਖਾਲਸ ਦਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮੇਲਾ ਲਏ ਮਿਲਾਈਆ। ਸਦੀ ਚੌਧਵੀਂ ਕਹੇ ਮੈਂ ਗਲ ਬੱਧਾ ਵੇਖਿਆ ਅਬਲੀਸ, ਬੰਧਨ ਨਜ਼ਰੀ ਆਈਆ। ਉਹਨੂੰ ਕਾਬੂ ਕੀਤਾ ਅੱਠ ਸਿਪਾਹੀ ਨੌਵਾਂ ਗੁਰਚਰਨ ਸਿੰਘ ਠਾਣੇਦਾਰ ਪੁਲੀਸ, ਦਿੱਲੀਉਂ ਚਲ ਕੇ ਆਈਆ। ਜਨ ਭਗਤੋ ਇਹ ਸਿਖਿਆ ਲੈਣੀ ਗੁਰਮੁਖੋ ਗੁਰਸਿਖ ਦਾ ਬਣੇ ਨਾ ਕੋਈ ਸ਼ਰੀਕ, ਵੈਰੀ ਬਣ ਕੇ ਵੈਰ ਨਾ ਕੋਇ ਕਮਾਈਆ। ਜਿਹੜਾ ਗੁਰਮੁਖ ਮੂੰਹੋਂ ਗਾਏ ਸੋਹੰ ਗੀਤ, ਓਹ ਪਿਓ ਦਾਦੇ ਦਾ ਵੈਰੀ ਹੋਵੇ ਫਿਰ ਵੀ ਹੱਥ ਜੋੜ ਜੁੜਾਈਆ। ਕਿਉਂ ਤੁਹਾਡਾ ਸਾਹਿਬ ਦੋਹਾਂ ਦੇ ਵੀਚ, ਵਿਚੋਲਾ ਇਕ ਵਖਾਈਆ। ਗੁਰਸਿਖ ਕਿਸੇ ਗੁਰਸਿਖ ਨੂੰ ਕਿਹੋ ਨਾ ਕੋਇ ਨੀਚ, ਚੂੜ੍ਹਾ ਚਮਿਆਰ ਰਸਨਾ ਬੋਲ ਨਾ ਕੋਇ ਸੁਣਾਈਆ। ਇਨ੍ਹਾਂ ਨੂੰ ਮਿਲੌਣ ਪਿਛੇ ਗੋਬਿੰਦ ਨੇ ਸ਼ਹੀਦ ਕਰਾ ਦਿਤੇ ਜੁਝਾਰ ਤੇ ਅਜੀਤ, ਅਜ਼ਲ ਨਾਲ ਪ੍ਰਨਾਈਆ। ਅੱਜ ਤਕ ਇਹ ਬਦਲ ਨਾ ਸਕੀ ਰੀਤ, ਏਸੇ ਕਰ ਕੇ ਗੋਬਿੰਦ ਦੁਬਾਰਾ ਫੇਰਾ ਪਾਈਆ। ਝਗੜਾ ਮਿਟਿਆ ਨਾ ਹਸਤ ਕੀਟ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਵੇਖੇ ਥਾਉਂ ਥਾਈਂਆ। ਸਦੀ ਚੌਧਵੀਂ ਕਹੇ ਮੇਰਾ ਕਿਥੇ ਬੂਟਾ ਤੁਲਸੀ, ਹੱਥ ਦਿਓ ਫੜਾਈਆ । ਜਨ ਭਗਤੋ ਤੁਹਾਡਾ ਹਿਸਾਬ ਕਿਤਾਬ ਕਰਨ ਵਾਲਾ ਰਿਹਾ ਕੋਈ ਨਹੀਂ ਮੁਨਸ਼ੀ, ਲੇਖਾ ਸਭ ਦਾ ਦਿਤਾ ਮੁਕਾਈਆ। ਅੱਗੇ ਤੁਸੀਂ ਬ੍ਰਾਹਮਣਾਂ ਨੂੰ ਬਹੌਂਦੇ ਸੀ ਉਤੇ ਕੁਰਸੀ, ਹੁਣ ਸੁਖਦੇਵ ਬ੍ਰਾਹਮਣ
❋
❋
ਕੁਰਸੀ ਤੁਹਾਡੇ ਲਈ ਲੈ ਕੇ ਆਈਆ। ਜੇ ਵੇਖੋ ਖੇਲ ਸੱਚੇ ਸਤਿਗੁਰ ਦੀ, ਕਲਜੁਗ ਦੀ ਰੀਤੀ ਰਿਹਾ ਬਦਲਾਈਆ। ਤੁਹਾਨੂੰ ਕੋਈ ਲੋੜ ਨਹੀਂ ਪੈਣੀ ਅੱਖਾਂ ਮੀਟ ਕੇ ਚਾੜ੍ਹਨ ਦੀ ਸੁਰਤੀ, ਤੁਸੀਂ ਸੁੱਤੇ ਤੇ ਮੈਂ ਘਰ ਘਰ ਫੇਰਾ ਪਾਈਆ। ਤੁਹਾਡੀ ਆਤਮਾ ਕਦੇ ਨਹੀਂ ਹੋਣੀ ਮੁਰਦੀ, ਜਿਉਂਦੇ ਮੁਰਦੇ ਬਣ ਕੇ ਮੁਰੀਦੋ ਮੁਰਸ਼ਦ ਵੇਖ ਵਖਾਈਆ। ਭਾਵੇਂ ਤੁਸੀਂ ਅੱਖੀਆਂ ਨਾਲ ਵੇਖਦੇ ਸਦੀ ਚੌਧਵੀਂ ਫਿਰਦੀ ਤੁਰਦੀ, ਸਚ ਪੁਛੋ ਮੈਂ ਤੁਰਨ ਫਿਰਨ ਵਾਲੀ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਸਦੀ ਚੌਧਵੀਂ ਕਹੇ ਜਨ ਭਗਤੋ ਆਹ ਵੇਖੋ ਮੋਮਬੱਤੀ, ਜੋ ਰਾਜ ਕੌਰ ਕੋਲੋਂ ਲਈ ਮੰਗਾਈਆ। ਉਸ ਇਹ ਕੱਲ ਨਹੀਂ ਫੜਾਈ ਹੱਥੀਂ, ਏਸੇ ਕਰ ਕੇ ਰਾਜ ਮੋਗੇ ਵਾਲੀ ਕੋਲੋਂ ਲਈ ਮੰਗਾਈਆ। ਮੇਰਾ ਲੇਖਾ ਕੋਈ ਜੁਗ ਨਹੀਂ ਛੱਤੀ, ਛਤਰਧਾਰੀ ਵੇਖ ਵਖਾਈਆ। ਮੈਂ ਕੋਈ ਸ਼ਿਵ ਦੀ ਨਹੀਂ ਪਾਰਬਤੀ, ਢਾਕਾਂ ਉਤੇ ਹੱਥ ਰਖ ਕੇ ਲੱਤ ਲੱਤ ਉਤੇ ਚੜ੍ਹਾਈਆ। ਮੈਂ ਕੋਈ ਲਕਸ਼ਮੀ ਨਹੀਂ ਵਿਸ਼ਨੂੰ ਨਾਲ ਹੋਣਾ ਸਤੀ, ਸਤਿਆਗ੍ਰਹਿ ਨਾ ਕੋਇ ਕਰਾਈਆ। ਮੈਂ ਕੋਈ ਬ੍ਰਹਮਾ ਦੀ ਨਹੀਂ ਸੁਰਸਤੀ, ਸੂਤਰਧਾਰੀ ਵੰਡ ਵੰਡਾਈਆ। ਮੈਂ ਭਗਤੋ ਆਦਿ ਤੋਂ ਲੈ ਕੇ ਅੰਤ ਤੱਕ ਭਗਤਾਂ ਲਈ ਚੰਗੀ ਤੇ ਸ੍ਰਿਸ਼ਟੀ ਲਈ ਕੁਪੱਤੀ, ਫ਼ਰੇਬਣ ਨਜ਼ਰੀ ਆਈਆ। ਕਿਉਂ ਜਿਸ ਤਰ੍ਹਾਂ ਭਗਤ ਬਿਨਾ ਭਗਵਾਨ ਤੋਂ ਕਿਸੇ ਨੂੰ ਬਣਾਉਂਦੇ ਨਹੀਂ ਪਤੀ, ਮੈਂ ਗੁਰ ਅਵਤਾਰ ਪੈਗ਼ੰਬਰਾਂ ਨਾਲ ਅੱਖ ਨਾ ਕੋਇ ਮਿਲਾਈਆ। ਭਾਵੇਂ ਮੈਨੂੰ ਸੌਣਾ ਪਿਆ ਵਿਚ ਕੱਖੀਂ, ਮੈਂ ਸ਼ਾਹ ਸੁਲਤਾਨਾਂ ਦੀਆਂ ਸੇਜਾਂ ਦਿਤੀਆਂ ਤਜਾਈਆ। ਮੇਰੀ ਆਸਾ ਜੁਗ ਜੁਗ ਦੀ ਮੇਰੇ ਵਿਚ ਰਹੀ ਦੱਬੀ, ਆਹ ਬਾਹਰ ਨਾ ਕੋਇ ਕਢਾਈਆ। ਮੈਂ ਹੈਰਾਨ ਹੋ ਗਈ ਜਿਹੜੀਆਂ ਬੀਬੀਆਂ ਕੁੜੀਆਂ ਤੋਂ ਬਣ ਕੇ ਮੁੰਡੇ ਚਲਦੇ ਆਏ ਉਤੇ ਪੱਬੀਂ, ਕਊਏ ਹੱਥਾਂ ਉਤੇ ਉਠਾਈਆ। ਇਨ੍ਹਾਂ ਅਹੱਲਿਆ ਨੂੰ ਮਖ਼ੌਲ ਕੀਤਾ ਉਤੇ ਜਲ ਕਿਨਾਰੇ ਨਦੀ, ਨਹਾਵਨ ਲੱਗੀ ਨੂੰ ਝਾੜੀਆਂ ਵਿਚ ਛੁਪ ਕੇ ਵੇਖ ਵਖਾਈਆ। ਜਿਸ ਵੇਲੇ ਉਹਦੇ ਬਦਨ ਉਤੇ ਸਾੜੀ ਰਹਿ ਗਈ ਅੱਧੀ, ਪੰਜਾਂ ਨੇ ਤਾਲੀ ਦਿਤੀ ਵਜਾਈਆ। ਕਿੱਡੀ ਸੋਹਣੀ ਤੇ ਕਿਡੀ ਬੱਗੀ, ਹਾਹਾ ਕਰ ਕੇ ਦਿਤਾ ਵਖਾਈਆ। ਉਸ ਗ਼ੁੱਸੇ ਵਿਚ ਕਿਹਾ ਉਠ ਕੇ ਭੱਜੀ, ਜ਼ੋਰ ਨਾਲ ਦਿਤੀ ਦੁਹਾਈਆ। ਮੇਰੇ ਸਾਹਿਬ ਮੇਰੀ ਪਤ ਰੱਖੀਂ, ਇਨ੍ਹਾਂ ਤੋਂ ਲੈਣਾ ਬਚਾਈਆ। ਇਨ੍ਹਾਂ ਭੱਜੀ ਜਾਂਦੀ ਨੂੰ ਮਾਰੀਆਂ ਅੱਖੀਂ, ਇਸ਼ਾਰੇ ਅੱਖਾਂ ਵਾਲੇ ਕਰਾਈਆ। ਫਿਰ ਕਿਹਾ ਉਸ, ਪ੍ਰਭੂ ਇਨ੍ਹਾਂ ਨੂੰ ਕੋਈ ਸੱਚਾ ਪ੍ਰੇਮ ਦੱਸੀਂ, ਇਹ ਮੈਨੂੰ ਤੱਕਣ ਦੀ ਜਗਹ ਤੇਰਾ ਰਾਹ ਤਕਾਈਆ। ਪੁਰਖ ਅਕਾਲ ਕਿਹਾ ਗੌਤਮ ਨਾਰੀ ਮੈਂ ਵੀ ਬੜਾ ਸ਼ੱਕੀ, ਭੁਲੇਖੇ ਸਭ ਨੂੰ ਰਿਹਾ ਪਾਈਆ। ਹੁਣ ਤੇ ਹਠੀ ਤਪੀ, ਰਿਖੀ ਮੁਨੀ ਨਜ਼ਰੀ ਆਈਆ। ਜਿਸ ਵੇਲੇ ਕ੍ਰਿਸ਼ਨ ਬਣ ਕੇ ਭਗਵਾਨ ਅਖਵਾ ਕੇ ਅਣਗਿਣਤ ਰਖਾਵਾਂ ਸਖ਼ੀ, ਸਖ਼ੀਆਂ ਮੰਗਲਾਚਾਰ ਸੁਣਾਈਆ। ਫੇਰ ਕਲਜੁਗ ਆਉਣਾ ਸਤਿ ਧਰਮ ਦੀ ਰਹਿਣੀ ਨਹੀਂ ਰੱਤੀ, ਚਾਰੋਂ ਕੁੰਟ ਅੰਧੇਰਾ ਛਾਈਆ। ਇਸਤਰੀ ਜੀਉਂਦਾ ਛੱਡੇ ਆਪਣਾ ਪਤੀ, ਆਪਣਾ ਉਜਾੜ ਕੇ ਤੇ ਅਗਲਾ ਉਜੜਿਆ ਘਰ ਬਸਾਈਆ। ਓਸ ਵੇਲੇ ਮੁਹੰਮਦ ਦੀ ਆਉਣੀ ਇਕ ਚੌਧਵੀਂ ਸਦੀ, ਮੈਂ ਸਚ ਦਿਆਂ ਸੁਣਾਈਆ। ਓਨ ਚੌਦਾਂ ਤਬਕਾਂ ਦੀ ਛੱਡ ਕੇ ਗੱਦੀ, ਭਗਤਾਂ ਵਿਚ ਮਿਲਣਾ ਚਾਈਂ ਚਾਈਂਆ। ਓਸ ਵੇਲੇ ਇਨ੍ਹਾਂ ਪੰਜਾਂ ਦੀ ਕਾਇਆ ਤੇਰੇ ਵਾਂਗੂੰ ਜਗਤ ਕੰਨਿਆ ਵਿਚ ਹੋਵੇ ਬੱਧੀ, ਧੁਰ ਦਾ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪੂਰਬ ਲੇਖਾ ਸਭ ਦਾ ਰਿਹਾ ਮੁਕਾਈਆ। ਸਦੀ ਚੌਧਵੀਂ ਕਹੇ ਗੁਰਮੁਖੋ ਤੁਸਾਂ ਕੱਲ ਵੇਖਿਆ ਸੀ ਚਾਰ ਮੁਖ ਦਾ ਦੀਵਾ,
❋
❋
ਸਭ ਨੂੰ ਦਿਤਾ ਵਖਾਈਆ। ਓਸ ਦੀਵੇ ਦੇ ਕੋਲ ਹੋਣਾ ਚਾਹੀਦਾ ਸੀ ਨੀਵਾਂ, ਲੇਕਨ ਕਲਜੁਗ ਦੀ ਮਾਇਆ ਨੇ ਤਲਵਾਰ ਮੋਢਿਆਂ ਉਤੇ ਉਠਾਈਆ। ਕਿਸੇ ਨੂੰ ਯਾਦ ਨਹੀਂ ਪਹਿਲੋਂ ਰਵਿਦਾਸ ਨੇ ਵੰਡ ਵੰਡਾਈ ਸੀ ਸਾਢੇ ਤਿੰਨ ਹੱਥ ਸੀਆਂ, ਹੁਣ ਸਾਢੇ ਤਿੰਨ ਹੱਥ ਸੀਆਂ ਤੋਂ ਤੁਹਾਨੂੰ ਜੁਆਬ ਰਿਹਾ ਵਖਾਈਆ। ਪਿਛਲੀਆਂ ਰਹਿਣ ਨਹੀਂ ਦੇਣੀਆਂ ਲੀਹਾਂ, ਲਾਈਨਾਂ ਦੇਣੀਆਂ ਬਦਲਾਈਆ। ਜਿਹੜਾ ਭਗਤ ਭਗਵਾਨ ਦੇ ਪਿਆਰ ਵਿਚ ਹੋ ਗਿਆ ਖੀਵਾ, ਖਿਲਤ ਉਸ ਨੂੰ ਦੇਣੀ ਪਹਿਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਜਨ ਭਗਤੋ ਤੁਹਾਡੇ ਅੰਦਰ ਏਸੇ ਤਰਾ ਜਗਦੀ ਪ੍ਰਭ ਦੀ ਆਤਮਾ ਦੀ ਮੋਮਬੱਤੀ, ਅੰਧੇਰੇ ਵਿਚ ਚਾਨਣ ਰਹੀ ਵਖਾਈਆ। ਪ੍ਰਕਾਸ਼ ਨਾਲ ਪ੍ਰਕਾਸ਼ ਵੇਖਣ ਅੱਖੀਂ, ਬਿਨਾ ਪ੍ਰਕਾਸ਼ ਤੋਂ ਨੇਤਰ ਕੰਮ ਕਿਸੇ ਨਾ ਆਈਆ। ਮੈਂ ਤੇ ਦੁੱਖੀ ਹੋ ਗਈ ਮੈਨੂੰ ਪੈਂਦੀ ਗ਼ਸ਼ੀ, ਆਬੇਹਯਾਤ ਮੁਖ ਨਾ ਕੋਇ ਚੁਆਈਆ। ਮੈਂ ਬਥੇਰੀ ਪੋਥੀ ਪੜ੍ਹੀ ਮਾਲਾ ਫੇਰੀ ਅੱਖਰਾਂ ਵਾਲੀ ਬਾਣੀ ਜਪੀ, ਦਿਵਸ ਰੈਣ ਘੜੀਆਂ ਪਲ ਪੰਧ ਮੁਕਾਈਆ। ਤੀਰਥ ਤੱਟਾਂ ਜਾਂਦਿਆਂ ਮੇਰੇ ਦਰਦ ਪੈ ਗਿਆ ਲੱਤੀਂ, ਥਕਾਵਟ ਦੂਰ ਨਾ ਕੋਇ ਕਰਾਈਆ। ਮੈਂ ਹੁਣ ਗ੍ਰੰਥਾਂ ਪੰਥਾਂ ਸ਼ਾਸਤਰਾਂ ਵੇਦਾਂ ਪੁਰਾਣਾਂ ਅੰਜੀਲਾਂ ਕ਼ੁਰਾਨਾਂ ਕੋਲੋਂ ਅੱਕੀ, ਅੱਕ ਕੇ ਰਹੀ ਸੁਣਾਈਆ। ਭਗਤੋ ਇਹ ਦੁਨੀਆਦਾਰਾਂ ਦੀ ਢੱਕੀ, ਠਗ ਚੋਰ ਵਿਚ ਬੈਠੇ ਡੇਰਾ ਲਾਈਆ। ਅੱਜ ਤੋਂ ਸਾਰੇ ਪ੍ਰਭ ਦੇ ਨਾਲ ਕਰ ਲਓ ਪੱਕੀ, ਪੱਕਾ ਨਾਤਾ ਲਓ ਜੁੜਾਈਆ। ਤੁਹਾਡੀ ਆਤਮਾ ਜਿਸ ਨੇ ਤੁਹਾਡੇ ਵਿਚ ਰੱਖੀ, ਜਦੋਂ ਚਾਹੇ ਫੂਕ ਮਾਰ ਕੇ ਦਏ ਬੁਝਾਈਆ। ਫਿਰ ਨਾ ਕੋਈ ਕਿਸੇ ਦੀ ਨਾਰ ਨਾ ਕੋਈ ਕਿਸੇ ਦਾ ਪਤੀ, ਬਾਂਹ ਵਿਚ ਬਾਂਹ ਪਾ ਕੇ, ਹੈਟ ਪੈਂਟ ਸਜਾ ਕੇ, ਸਾੜ੍ਹੀ ਬੂਟ ਲਗਾ ਕੇ, ਪੇਟੀ ਕੋਟ ਛੁਹਾ ਕੇ, ਬੁੱਲੀਂ ਸੁਰਖੀ ਲਾ ਕੇ, ਮੱਥੇ ਬਿੰਦੀ ਟਿਕਾ ਕੇ, ਟੇਢਾ ਚੀਰ ਕਢਾ ਕੇ, ਮੇਂਢੀ ਸੀਸ ਗੁੰਦਾ ਕੇ, ਵਾਲ ਬਨਾਉਟੀ ਬਣਾ ਕੇ, ਕੰਨੀ ਕਾਂਟੇ ਲਟਕਾ ਕੇ, ਗਲ ਹਾਰ ਸੁਹਾ ਕੇ, ਚੂੜੀਆਂ ਗੁੱਟਾਂ ਨਾਲ ਰਲਾ ਕੇ, ਮਾਤਲੋਕ ਦਿਆਂ ਬਾਜ਼ਾਰਾਂ ਵਿਚ ਟਹਿਲਣ ਕੋਇ ਨਾ ਜਾਈਆ। ਧ੍ਰਿਗ ਇਹੋ ਜਿਹੇ ਰਿਸ਼ਤਿਆਂ ਨੂੰ ਜਿਹੜੇ ਮਰਨ ਤੋਂ ਪਿਛੋਂ ਸਾਰੇ ਜਾਣ ਤਜਾ ਕੇ, ਹੱਥੀਂ ਆਉਣ ਜਲਾ ਕੇ, ਰੋਵਨ ਸਿਆਪੇ ਪਾ ਕੇ, ਹਾਏ ਹਾਏ ਕਰ ਸੁਣਾਈਆ। ਬਲਹਾਰੀ ਜਾਓ ਉਸ ਸਤਿਗੁਰ ਸੱਚੇ ਸ਼ਾਹ ਕੇ, ਜੋ ਮਰਨ ਤੋਂ ਪਹਿਲੋਂ ਸ਼ਾਹ ਰਗ ਦੇ ਉਤੇ ਪਹੁੰਚੇ ਆ ਕੇ, ਸਹਿਜ ਨਾਲ ਆਤਮ ਸੇਜਾ ਉਤੇ ਬਹਿ ਕੇ, ਗੁਰਸਿਖ ਆਪਣੀ ਗੋਦ ਟਿਕਾ ਕੇ, ਕ੍ਰਿਪਾਲ ਵਿਚੋਂ ਦਿਆਲ ਹੋ ਕੇ ਭੱਜੇ ਚਾਈਂ ਚਾਈਂਆ। ਸਾਕਾਂ ਸਨਬੰਧੀਆਂ ਦੇ ਕੋਲੋਂ ਡਾਕਟਰ ਵੈਦ ਹਕੀਮ ਮੁਨੀਆਂ ਦੇ ਕੋਲੋਂ, ਆਪਣੀ ਆਤਮਾ ਆਪਣੇ ਵਿਚ ਲੈ ਜਾਏ ਛੁਪਾ ਕੇ, ਓਸ ਵੇਲੇ ਕੋਈ ਨਾ ਕਹੇ ਕਿਉਂ ਸਾਡਾ ਮਾਂ ਪਿਓ ਭੈਣ ਭਰਾ ਪੁੱਤਰ ਧੀ ਸਾਕ ਸੱਜਣ ਸੈਣ ਨਾਰ ਕੰਤ ਨਾਲੋਂ ਕਰੇ ਜੁਦਾਈਆ। ਜੇ ਜੀਉਂਦਾ ਕੋਈ ਘਰ ਛੱਡ ਕੇ ਸਤਿਗੁਰ ਚਰਨ ਲੱਗੇ ਆ ਕੇ, ਪਿਛੋਂ ਸਾਰੇ ਰਿਸ਼ਤੇਦਾਰ ਕਰਨ ਲੜਾਈਆ। ਜੇ ਕੋਈ ਕੱਚਾ ਭਗਤ ਹੋਵੇ ਤੇ ਓਹਨੂੰ ਛੱਡਣ ਹਟਾ ਕੇ, ਪ੍ਰਭ ਦਾ ਭਗਤ ਆਪਣਾ ਤਨ ਮਨ ਸਤਿਗੁਰ ਲੇਖੇ ਲਾਈਆ। ਏਸੇ ਕਰ ਕੇ ਧ੍ਰੂ ਪ੍ਰਹਿਲਾਦ ਗਏ ਸਮਝਾ ਕੇ, ਰਵਦਾਸ ਚਮਾਰਾ ਦਏ ਗਵਾਹੀਆ। ਜਿਸ ਪਾਇਆ ਤਿਸ ਆਪਣਾ ਆਪ ਗੁਆ ਕੇ, ਨਾਤਾ ਦੁਨੀ ਨਾਲੋਂ ਤਜਾਈਆ। ਅਜੀਤ ਸਿੰਘ ਕਸਬੀ ਜ਼ਰਾ ਉਠ ਖਾਂ ਤੈਨੂੰ ਦੱਸੀਏ ਸਮਝਾ ਕੇ, ਕੀ ਮਜ਼੍ਹਬਾਂ ਚਾਲ ਚਲਾਈਆ। ਭਲਾ ਕੋਈ ਤੈਨੂੰ ਮੇਰੇ ਨਾਲੋਂ ਲੈ ਜਾਵੇ ਭਰਮਾ ਕੇ, ਗੱਲਾਂ ਝੂਠੀਆਂ ਸੱਚੀਆਂ ਸੁਣਾਈਆ। ਕੋਈ ਰਾਤੀਂ ਸੁੱਤਿਆਂ ਲੈ ਜਾਵੇ ਖਾਂ ਚੁਰਾ ਕੇ, ਚਰਾਗਾਹਾਂ ਵਿਚ ਛੁਪਾਈਆ। ਜਿਸ ਸਤਿਗੁਰ ਦਾ ਸ਼ਬਦ ਰੂਪੀ
❋
❋
ਦਰਸ਼ਨ ਕੀਤਾ ਆ ਕੇ, ਉਹ ਬਿਨਾ ਸਤਿਗੁਰ ਤੋਂ ਕਿਸੇ ਦੇ ਨਾਲ ਨਾਤਾ ਨਾ ਕੋਇ ਰਖਾਈਆ। ਏਸੇ ਕਰ ਕੇ ਮਨਸੂਰ ਨਾਅਰਾ ਲਾਇਆ ਸੂਲੀ ਉਤੇ ਆ ਕੇ, ਆਖ਼ਰ ਗਿਆ ਜਣਾਈਆ। ਮੇਰਾ ਐਨਲੁਹੱਕ ਖ਼ੁਦਾ ਤੇ ਲੋਕਾਂ ਮੈਨੂੰ ਭੈਣ ਦਾ ਯਾਰ ਦੱਸਿਆ ਬਣਾ ਕੇ, ਬਹੁੜੀ ਮੇਰੀ ਦੁਹਾਈਆ। ਕੋਈ ਵੇਖ ਲਓ ਅਜ਼ਮਾ ਕੇ, ਫਾਸੀ ਤੇ ਲਟਕਦਿਆਂ ਖੱਲਾਂ ਲਹੌਂਦਿਆਂ ਨੂੰ ਆਪਣਾ ਨੂਰ ਦਏ ਚਮਕਾਈਆ। ਦੁਨੀਆਦਾਰੋ ਜ਼ਰਾ ਵੇਖੋ ਖਾਂ ਓਥੇ ਜਾ ਕੇ, ਜਿਥੇ ਬੈਠਾ ਜੋਤ ਟਿਕਾ ਕੇ, ਕਾਲੇ ਕੋਟਾਂ ਦਾ ਲੇਖ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਆਪਣਾ ਹੁਕਮ ਵਰਤਾਈਆ। ਸਦੀ ਚੌਧਵੀਂ ਕਹੇ ਸਵਰਨ ਸਿੰਘ ਦੱਸ ਖਾਂ ਕ਼ੁਰਾਨ ਸ਼ਰੀਫ਼, ਇਕ ਮਸਲਾ ਦੇ ਜਣਾਈਆ। ਮੁਹੰਮਦ ਦਿਆ ਯਾਰਾ ਹੋਇਆ ਨਕਾਰਾ ਕਿਹੜੇ ਖ਼ੁਦਾ ਦੀ ਕਰੇਂ ਤਾਰੀਫ਼, ਸਿਫ਼ਤਾਂ ਨਾਲ ਸੁਣਾਈਆ। ਤੁਹਾਡਾ ਯਾਰ ਹੋ ਗਿਆ ਜ਼ਈਫ਼, ਬੁੱਢਾ ਨਜ਼ਰੀ ਆਈਆ। ਸਦੀ ਚੌਧਵੀਂ ਕਹੇ ਮੈਂ ਤੇ ਆਖਿਆ ਖੌਰੇ ਕੋਈ ਹੋਊਗਾ ਸ਼ਰੀਫ਼, ਸ਼ੁਰਫ਼ਾ ਉਰਫ਼ਾ ਸੋਭਾ ਪਾਈਆ। ਮੈਂ ਰਾਤੀਂ ਤਕ ਕੇ ਆਈ ਓਹ ਥੱਲਿਉਂ ਨਿਉਂ ਨਿਉਂ ਵੇਖੇ ਮੇਰੇ ਵਿਚ ਬੁਰਕਾ, ਮੈਂ ਕਿਹਾ ਜਾ ਵੇ ਔਧਰ ਵਲ ਤੁਰਕਾਂ, ਤੁਰਕੀ ਵਾਲਿਆਂ ਦੇ ਹਿਲਾਈਆ। ਓਸ ਕਿਹਾ ਤੈਨੂੰ ਕਿਹੜਾ ਸਤਿਗੁਰ ਮਿਲ ਗਿਆ ਧੁਰ ਦਾ, ਮੈਨੂੰ ਦੇ ਦ੍ਰਿੜਾਈਆ। ਮੈਂ ਕਿਹਾ ਜਿਹੜਾ ਵਾਸੀ ਅਨੰਦਪੁਰ ਦਾ, ਓਹ ਪੁਰਖ ਅਕਾਲ ਨੂੰ ਨਾਲ ਲੈ ਕੇ ਆਈਆ। ਮੋੜਿਆਂ ਨਹੀਂ ਮੁੜਦਾ, ਮੋੜੇ ਲਾ ਲਾ ਥੱਕੀ, ਉਹ ਸਗੋਂ ਭੱਜਾ ਆਵੇ ਚਾਈਂ ਚਾਈਂਆ। ਮੈਂ ਓਹਨੂੰ ਬਥੇਰੀ ਪੰਜਾਂ ਸਿੱਖਾਂ ਤੋਂ ਸੁਣਾਈ ਅੱਲਾ ਹੂ ਅਕਬਰ ਦੀ ਕਥਾ, ਬਾਂਗ ਮਨਾਰਿਆਂ ਉਤੇ ਕਰਾਈਆ। ਉਨ ਮੈਨੂੰ ਕਿਹਾ ਮੈਂ ਕੋਈ ਗੁਰ ਅਵਤਾਰ ਪੈਗ਼ੰਬਰਾਂ ਦਾ ਨਾਮ ਭਾੜੇ ਉਤੇ ਨਹੀਂ ਕੀਤਾ ਟਕਿਆਂ ਵਾਲਾ ਯੱਕਾ, ਅੱਜ ਹੋਰ ਤੇ ਕੱਲ ਨੂੰ ਹੋਰ ਬਦਲੀ ਹੋ ਕੇ ਆਈਆ। ਮੈਂ ਕੋਈ ਮਾੜਾ ਨਹੀਂ ਅੱਛਾ, ਮੱਛ ਨਹੀਂ ਕੱਛਾ, ਰਾਮ ਕ੍ਰਿਸ਼ਨ ਵਾਂਗੂ ਕੁੱਖ ਵਿਚੋਂ ਜੰਮਣ ਵਾਲਾ ਨਹੀਂ ਬੱਚਾ, ਈਸਾ ਮੂਸਾ ਮੁਹੰਮਦ ਵਾਂਗ ਕੋਈ ਜਨਣੀ ਨਹੀਂ ਬਣਾਈ ਜ਼ੱਚਾ, ਨਾਨਕ ਗੋਬਿੰਦ ਵਾਂਗ ਤਨ ਸ਼ਰੀਰ ਨਹੀਂ ਰੱਖਿਆ ਕੱਚਾ, ਜੋ ਭੰਨ ਤੋੜ ਕੇ ਨਾਤਾ ਜਾਏ ਤੁੜਾਈਆ। ਮੈਂ ਓਸ ਦੁਆਰੇ ਵਸਾਂ, ਜਿਥੇ ਧੋਤੀ ਤਹਿਮਤ ਪੈਂਟ ਪਹਿਨਣਾ ਨਾ ਪਏ ਕੱਛਾ, ਬਸਤਰ ਸ਼ਸਤਰ ਨਾ ਕੋਇ ਉਠਾਈਆ। ਨਾ ਕੋਈ ਘਾਟਾ ਨਾ ਕੋਈ ਨਫ਼ਾ, ਨੁਕ਼ਸਾਨ ਵਾਸਤੇ ਗੁਰ ਅਵਤਾਰ ਪੈਗ਼ੰਬਰ ਦਿਤੇ ਬਣਾਈਆ। ਏਧਰੋਂ ਭਰੀ ਚੂੰਡੀ ਤੇ ਥੋੜ੍ਹਾ ਜਿਹਾ ਦੇ ਕੇ ਗੱਫ਼ਾ, ਕਾਇਆ ਗੁਫ਼ਾ ਵਿਚ ਫਸਾਈਆ। ਕਿਸੇ ਨੂੰ ਕਿਹਾ ਰਾਮ ਕਿਸੇ ਨੂੰ ਕਿਹਾ ਕ੍ਰਿਸ਼ਨ ਕਿਸੇ ਨੂੰ ਕਿਹਾ ਅੱਲਾ ਕਿਸੇ ਨੂੰ ਕਿਹਾ ਸਤਿਨਾਮ ਕਿਸੇ ਨੂੰ ਕਿਹਾ ਸ੍ਰੀ ਵਾਹਿਗੁਰੂ ਅੱਛਾ, ਤੇ ਸਤਿਨਾਮ ਭੜੂਆ ਕਿਹੜਾ ਨਜ਼ਰੀ ਆਈਆ। ਜੇ ਅੱਲਾ ਦਾ ਗਾਇਆ ਟੱਪਾ, ਕਿਉਂ ਟਾਪੂਆਂ ਵਿਚ ਝਗੜਾ ਦਿਤਾ ਪਾਈਆ। ਜੇ ਰਾਧਾ ਕ੍ਰਿਸ਼ਨ ਦਾ ਸਾਕ ਬਣਾਇਆ ਸਕਾ, ਫੇਰ ਕੋਈ ਪੁਤ ਧੀ ਕਿਉਂ ਨਾ ਜੰਮਿਆ ਤੇ ਨਾਤਾ ਜਗਤ ਜੁੜਾਈਆ। ਜੇ ਮੁਹੰਮਦ ਤੂੰ ਕਿਹਾ ਤੈਨੂੰ ਅੱਲਾ ਰਾਣੀ ਦਿਆਂ ਵਖਾ, ਚੌਦਾਂ ਤਬਕਾਂ ਵਿਚ ਕੰਨੋਂ ਫੜ ਕੇ ਦਿਤਾ ਭੁਆਈਆ। ਫਿਰ ਨਾ ਕਹੀਂ ਮੇਰੇ ਨਾਲ ਕੀਤਾ ਠੱਠਾ, ਠਾਕਰਾਂ ਦੇ ਬਦਲੇ ਕੰਨਾਂ ਵਿਚ ਉਂਗਲੀਆਂ ਦਿਤੀਆਂ ਪੁਆਈਆ। ਪਰ ਭੇਤ ਅੰਦਰ ਇਕ ਗਿੱਠ ਤੇ ਇਕ ਚੱਪਾ, ਓਸ ਤੋਂ ਅੱਗੇ ਨਾ ਕਿਸੇ ਨੂੰ ਸਮਝਾਈਆ । ਸਾਰਿਆਂ ਨੂੰ ਵਖਾਉਂਦਾ ਰਿਹਾ ਪੰਝੀ ਪ੍ਰਕਿਰਤੀਆਂ ਪੰਜ ਤੱਤ ਤ੍ਰੈਗੁਣ ਮਾਇਆ ਤੇ ਪੰਝੀਆਂ ਦਾ ਆਖ਼ਰੀ ਅੱਖਰ ਪੱਪਾ, ਕਿਉਂ ਪੰਝੀਆਂ ਤੋਂ ਅੱਗੇ ਬਿਨਾ ਪੱਪੇ ਤੋਂ ਨਜ਼ਰ ਕੋਇ ਨਾ ਆਈਆ। ਜਿਸ ਨੇ ਜਾਪ ਕੋਈ ਨਹੀਂ ਜਪਾ, ਜਗਜੀਵਣ
❋
❋
ਦਾਤਾ ਵੇਖ ਵਖਾਈਆ। ਏਸੇ ਕਰ ਕੇ ਨਾਨਕ ਨੂੰ ਕਿਹਾ ਤਪਾ, ਨਾਨਕ ਨੂੰ ਤਪ ਵਿਚੋਂ ਪਾਰਬ੍ਰਹਮ ਪਤਿਪਰਮੇਸ਼ਵਰ ਆਪਣਾ ਹੁਕਮ ਰਿਹਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਸਦੀ ਚੌਧਵੀਂ ਕਹੇ ਮੈਂ ਸੁਣਿਆ ਸਾਰਿਆਂ ਕਿਹਾ ਬਹਿ ਜਾ ਪ੍ਰਭੂ ਦੇ ਕੋਲ, ਆਹਾ ਡੱਗਾ ਢੋਲ ਉਤੇ ਲਗਾਈਆ। ਮੈਨੂੰ ਐਂ ਦਿਸਦਾ ਇਹ ਕੰਮ ਸਾਰਿਆਂ ਦੇ ਹਿਰਦੇ ਗੋਲ, ਹੁਣ ਗੋਲ ਮੋਲ ਦੀ ਲੋੜ ਰਹੇ ਨਾ ਰਾਈਆ। ਜਨ ਭਗਤੋ ਜੇ ਤੁਸੀਂ ਬਣ ਗਏ ਨਿਰੋਲ, ਉਠ ਕੇ ਦਿਓ ਵਖਾਈਆ। ਜਿਹੜਾ ਹਰਚੰਦ ਸਿੰਘ ਨੇ ਤੰਦ ਲਿਆਂਦਾ ਮੌਲ, ਮੌਲਾ ਦੇ ਹੱਥ ਦੇਣਾ ਫੜਾਈਆ। ਗੁਰਮੁਖੋ ਰਹਿਣਾ ਅਡੋਲ, ਡੁਲ ਕੋਇ ਨਾ ਜਾਈਆ । ਤੁਹਾਡਾ ਇਕੋ ਨਿਸ਼ਾਨਾ ਤੇ ਇਕੋ ਕੌਲ, ਇਕੋ ਰੋਲ ਕਰ ਕੇ ਦੇਣਾ ਵਖਾਈਆ। ਭਾਵੇਂ ਤੁਸੀਂ ਬੜੇ ਨਾਜ਼ਕ ਮਲੂਕ ਸੋਹਣੇ ਤੇ ਸੋਹਲ, ਸਾਫ਼ ਸੁਥਰੇ ਨਜ਼ਰੀ ਆਈਆ। ਆਪਣਿਆਂ ਬੱਚਿਆਂ ਨੂੰ ਲੋਰੀਆਂ ਦਿਓ ਤੇ ਨਵੇਂ ਨਵੇਂ ਬੋਲੋ ਬੋਲ, ਬਿਨਾ ਸਿਖਾਇਆਂ ਤੋਂ ਆਪਣੇ ਗੀਤ ਬਣਾਈਆ। ਕੀ ਪੁਰਖ ਅਕਾਲ ਦੀ ਮਹਿੰਮਾ ਵਾਸਤੇ ਤੁਹਾਡੇ ਅੰਦਰ ਪ੍ਰੇਮ ਨਹੀਂ ਜੋ ਤੁਸੀਂ ਸਕੋ ਬੋਲ, ਉਚੀ ਕੂਕ ਸੁਣਾਈਆ। ਵੇਖੋ ਮੈਂ ਤੁਹਾਡੇ ਪਿਛੇ ਆ ਗਿਆ ਉਪਰ ਧੌਲ, ਧਰਤੀ ਉਤੇ ਫੇਰਾ ਪਾਈਆ। ਪਿਛਲਾ ਪੂਰਾ ਕਰਨਾ ਕੌਲ, ਇਕ਼ਰਾਰ ਲੈਣਾ ਨਿਭਾਈਆ। ਫ਼ਰਕ਼ ਪੈਣ ਨਹੀਂ ਦੇਣਾ ਰਤੀ ਚੌਲ, ਚਾਵਲ ਖਾਣ ਵਾਲਿਓ ਖਾਣ ਲੱਗੇ ਕਦੇ ਇਕ ਦਾਣਾ ਮੇਰੇ ਲਈ ਵੀ ਲੈਣਾ ਬਚਾਈਆ। ਤੁਹਾਨੂੰ ਪਤਾ ਤੁਹਾਡੇ ਬਦਲੇ ਕਰਨਾਲ ਵਾਲਿਆਂ ਤੋਂ ਮੰਗਾ ਲਿਆ ਬੋਹਲ, ਚਾਰ ਦੇਗਾਂ ਦਿਤੀਆਂ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਸਦੀ ਚੌਧਵੀਂ ਕਹੇ ਮੈਂ ਛੱਡਿਆ ਮੌਲੀ ਦਾ ਤੰਦ, ਗਾਨਾ ਦਿਤਾ ਤੁੜਾਈਆ। ਬਦਲ ਕੇ ਆਪਣੀ ਕੰਡ, ਪਾਸਾ ਆਈ ਬਦਲਾਈਆ। ਭਾਵੇਂ ਮੈਨੂੰ ਸੁਹਾਗਣ ਕਹੋ ਭਾਵੇਂ ਕਹੋ ਰੰਡ, ਇਹ ਤੁਹਾਡੇ ਹੱਥ ਵਡਿਆਈਆ। ਤੁਸੀਂ ਭਾਵੇਂ ਮੈਨੂੰ ਕੁਛ ਕਹੋ ਮੈਂ ਤੁਹਾਨੂੰ ਕਹਾਂ ਸਾਹਿਬ ਦੇ ਚੰਦ, ਚਾਰ ਕੁੰਟ ਰੁਸ਼ਨਾਈਆ। ਸਾਰੇ ਜ਼ੋਰ ਨਾਲ ਖ਼ੁਸ਼ੀ ਨਾਲ ਖੰਗੂਰੇ ਮਾਰ ਕੇ ਲਓ ਖੰਘ, ਖੰਘ ਤਾਪ ਦਾ ਰੋਗ ਦਿਆਂ ਗੁਆਈਆ। ਇਕ ਹੁਕਮ ਦੇ ਰਹਿਣਾ ਪਾਬੰਦ, ਚਲਣਾ ਪ੍ਰਭ ਰਜ਼ਾਈਆ। ਮੈਂ ਤੁਹਾਡਾ ਮਾਨਣਾ ਅਨੰਦ, ਅੰਦਰ ਵੜ ਕੇ ਸੋਭਾ ਪਾਈਆ। ਤੁਸੀਂ ਵੇਖਿਆ ਜੇ ਤੇਜਾ ਸਿੰਘ ਦਾ ਸਿਰ ਤੋਂ ਘਸ ਗਿਆ ਗੰਜ, ਵਾਲ ਰਹਿਣ ਕੋਇ ਨਾ ਪਾਈਆ। ਸੇਵਾ ਕਰਦਾ ਸੀ ਨਾਲ ਬੰਦ ਬੰਦ, ਦਿਨੇ ਲੜਨਾ ਤੇ ਰਾਤ ਸਿਰ੍ਹਾਣੇ ਖਲੋ ਕੇ ਝਟ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸਦੀ ਚੌਧਵੀਂ ਕਹੇ ਜਨ ਭਗਤੋ ਮੈਂ ਧੁਰ ਦੀ ਗੋਲੀ, ਗ਼ੁਲਾਮ ਨਜ਼ਰੀ ਆਈਆ। ਮੈਂ ਵਿਚੋਂ ਡਾਂਗ ਵਾਂਗੂ ਪੋਲੀ, ਮਲ ਮੈਲ ਨਾ ਕੋਇ ਟਿਕਾਈਆ। ਮੇਰੀ ਖੁਲ੍ਹੀ ਨਹੀਂ ਕੋਈ ਚੋਲੀ, ਬੱਚਿਆਂ ਵਾਲੇ ਚੋਲੇ ਦੇਣ ਗਵਾਹੀਆ। ਮੈਂ ਤੇ ਸੁਣਨ ਆਈ ਤੁਹਾਡੀ ਆਤਮ ਪਰਮਾਤਮ ਦੀ ਬੋਲੀ, ਜੋ ਅਨਬੋਲਤ ਦਿਤੀ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਸਦੀ ਚੌਧਵੀਂ ਕਹੇ ਜਨ ਭਗਤੋ ਇਕ ਧਰਮ ਧਾਰ ਦੀ ਬਾਂਦੀ, ਗੋਲੀ ਲਈ ਬਣਾਈਆ। ਜਿਸ ਨੇ ਸਵਾ ਹੱਥ ਪਾਈ ਪਰਾਂਦੀ, ਪਾਰਬ੍ਰਹਮ ਦਏ ਵਡਿਆਈਆ। ਲੋਭ ਰਿਹਾ ਨਾ ਸੋਨਾ ਚਾਂਦੀ, ਜਗਤ ਸ਼ਰਅ ਦਿਤੀ ਤੁੜਾਈਆ। ਜਿਨ੍ਹਾਂ ਬੀਬੀਆਂ ਨੇ ਢੋਲਾ ਗਾਇਆ ਸਤਿਗੁਰ ਬਾਝੋਂ ਪਤ ਜਾਂਦੀ, ਓਹ ਸਭ ਨੂੰ ਰਿਹਾ ਉਠਾਈਆ। ਜਨ ਭਗਤੋ ਇਹ ਕਲਜੁਗ ਅੰਧੇਰ ਨਹੀਂ ਇਹ ਕਰਮ ਕਾਂਡ ਦੀ ਆਂਧੀ, ਅੰਨ੍ਹਾ ਪਾਲ ਸਿੰਘ
❋
❋
ਲੱਲੀਆਂ ਵਾਲਾ ਦਏ ਸਮਝਾਈਆ। ਗੁਰ ਅਵਤਾਰ ਪੈਗ਼ੰਬਰ ਕੋਈ ਨਹੀਂ ਆਂਢੀ ਗੁਆਂਢੀ, ਇਕੇ ਘਰ ਵਿਚ ਇਕੇ ਮੰਦਰ ਵਿਚ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਵਖਾਈਆ। ਸਦੀ ਚੌਧਵੀਂ ਕਹੇ ਕੋਈ ਪਹਿਲਵਾਨ ਕਰੋ ਕੁਸ਼ਤੀ, ਅੱਗੇ ਜਾਓ ਆਈਆ। ਤੁਹਾਨੂੰ ਘਿਓ ਖਾਂਦਿਆਂ ਨੂੰ ਵੇਖ ਕੇ ਮੇਰੀ ਚੌਦਾਂ ਸਦੀਆਂ ਦੀ ਉਤਰ ਜਾਏ ਖ਼ੁਸ਼ਕੀ, ਕਿਉਂ ਜੰਮੂ ਵਾਲਿਆਂ ਨੇ ਤਿੰਨ ਦਿਨ ਦਾ ਸੁੱਕਾ ਟੁੱਕੜ ਖੁਆ ਕੇ ਮੇਰੀਆਂ ਪਸਲੀਆਂ ਦਿਤੀਆਂ ਭੰਨਾਈਆ। ਹੁਣ ਮੈਂ ਕਰਨ ਲੱਗੀ ਚੁਸਤੀ, ਚਾਲਾਕੀ ਨਾਲ ਤੁਹਾਡੇ ਅੰਦਰ ਵੜ ਕੇ ਵੇਖ ਵਖਾਈਆ। ਜ਼ਰਾ ਤਕੜੇ ਹੋ ਕੇ ਆਪਣੇ ਆਪ ਦੀ ਕਰਿਓ ਦਰੁਸਤੀ, ਦੁਰਾਚਾਰਾਂ ਤੋਂ ਦਿਆਂ ਬਚਾਈਆ। ਏਸੇ ਕਰ ਕੇ ਤੁਹਾਡੇ ਪਿਛੇ ਪਹਿਨੀ ਸੱਤ ਰੰਗ ਦੀ ਕੁੜਤੀ, ਕੁੜਮਾਂ ਕੜਮੇਟਿਆਂ ਤੋਂ ਦਿਆਂ ਛੁਡਾਈਆ। ਮੈਂ ਰਾਤੀਂ ਗਈ ਦਰਗਾਹ ਸਾਚੀ ਤੇ ਫੇਰ ਪੈਂਰੀ ਆ ਗਈ ਮੁੜਦੀ, ਪੁਰਖ ਅਕਾਲ ਦਿਤਾ ਭਜਾਈਆ। ਚਲੀ ਜਾ ਪਰੇ ਮੇਰੇ ਭਗਤਾਂ ਵਿਚ ਅੱਜ ਰਹੀਂ ਫਿਰਦੀ ਤੁਰਦੀ, ਤੁਰਲੇ ਵਾਲਿਆਂ ਦਾ ਜਾ ਕੇ ਦਿਲ ਪਰਚਾਈਆ। ਸਾਰਿਆਂ ਨੂੰ ਕਹਿਣਾ ਅੱਖਾਂ ਖੋਲ੍ਹੋ ਮੈਂ ਸੁਹਾਗਣ ਤੁਹਾਡੇ ਅੱਗੇ ਲੰਘਾਂ ਮੋਹਰਦੀ, ਸੋਹਣਾ ਆਪਣਾ ਰੂਪ ਧਰਾਈਆ। ਜਿਹੜੇ ਤੁੱਟੇ ਉਨ੍ਹਾਂ ਦੇ ਨਾਤੇ ਜਾਵਾਂ ਜੋੜਦੀ, ਜੋੜੀ ਭਗਤ ਭਗਵਾਨ ਬਣਾਈਆ। ਜਿਹੜੇ ਭੁੱਲੇ ਉਨ੍ਹਾਂ ਨੂੰ ਜਾਵਾਂ ਰੋੜ੍ਹਦੀ, ਅੱਗੇ ਹੋ ਨਾ ਕੋਇ ਅਟਕਾਈਆ। ਸਾਰੇ ਕਹੋ ਇਹ ਪ੍ਰੇਮ ਘਟਾ ਘਨਘੋਰ ਦੀ, ਕਿਤੇ ਬਿਜਲੀ ਬਣ ਕੇ ਸਾਡੇ ਕੂੜੇ ਕਰਮ ਨਾ ਦਏ ਜਲਾਈਆ। ਪੁਰਖ ਅਕਾਲ ਕਿਹਾ ਇਹ ਖੇਲ ਮੇਰੇ ਗ਼ੌਰ ਦੀ, ਗਹਿਰ ਗੰਭੀਰ ਹੋ ਕੇ ਦਿਆਂ ਸੁਣਾਈਆ। ਸਦੀ ਚੌਧਵੀਂ ਤੂੰ ਭਗਤ ਦੁਆਰੇ ਅੰਦਰੋਂ ਸਫ਼ਾਈ ਕਰਨੀ ਠਗ ਚੋਰ ਦੀ, ਜੋ ਭਗਤਾਂ ਵਿਚ ਮਿਲ ਕੇ ਪ੍ਰਭ ਦਾ ਦਰਸ਼ਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸਦੀ ਚੌਧਵੀਂ ਕਹੇ ਹਾਏ ਮੈਂ ਹਾਹੇ ਉਤੇ ਵੇਖੀ ਦੋਹਰੀ ਟਿੱਪੀ, ਆਤਮ ਉਤੇ ਆਤਮ ਨਜ਼ਰੀ ਆਈਆ। ਜਨ ਭਗਤੋ ਸ੍ਰਿਸ਼ਟੀ ਦੀ ਆਤਮਾ ਸਰੀਰ ਵਿਚ ਛੁਪੀ, ਤੁਹਾਡੀ ਆਤਮਾ ਕਾਗ਼ਜ਼ ਉਤੇ ਚੜ੍ਹ ਕੇ ਸਾਰੇ ਜਗ ਨੂੰ ਕਰੇ ਰੁਸ਼ਨਾਈਆ। ਤੁਹਾਡੇ ਬਿਨਾ ਰਹਿਣੀ ਨਹੀਂ ਕੋਈ ਸਿੱਖੀ, ਇਹ ਗੋਬਿੰਦ ਨੇ ਧਾਰ ਲਿਖੀ, ਚਾਰ ਵਰਨ ਇਕੋ ਰੰਗ ਰੰਗਾਈਆ। ਮੈਂ ਉਮਤ ਨੂੰ ਤੱਕਿਆ ਦੁਹੱਥੜ ਮਾਰ ਕੇ ਪਿੱਟੀ, ਪਟਨੇ ਵਾਲਿਆ ਕੀ ਗਿਉਂ ਲਿਖਾਈਆ। ਓਨ ਝਟ ਜੇਬ ਵਿਚੋਂ ਕੱਢੀ ਆਹ ਪੁਰਾਣੀ ਚਿੱਠੀ, ਸਹਿਜੇ ਦਿਤੀ ਵਖਾਈਆ। ਸਦੀ ਚੌਧਵੀਂ ਤੂੰ ਕੱਲ ਦੀ ਬੱਚੀ, ਤੇ ਉਮਰ ਦੀ ਨਿੱਕੀ, ਮੈਂ ਸ਼ਬਦ ਗੁਰੂ ਆਦਿ ਅੰਤ ਦਾ ਨਜ਼ਰੀ ਆਈਆ । ਸਦੀ ਚੌਧਵੀਂ ਨੇ ਕਿਹਾ ਮੈਂ ਪੁਰਾਣੀ ਸ਼ੌਕੀਨਣ, ਤੂੰ ਵੇਖੇ ਨਹੀਂ ਚਾਰ ਉਂਗਲ ਮੇਰੀਆਂ ਸਹੇਲੀਆਂ ਦਾ ਜੂੜਾ ਪਿਛੇ ਗਿੱਚੀ, ਇਹ ਸਭ ਤੋਂ ਪਹਿਲੋਂ ਦੀ ਧਾਰ ਦਿਤੀ ਸਮਝਾਈਆ। ਗੋਬਿੰਦ ਜੇ ਤੂੰ ਸ਼ਬਦ ਗੁਰੂ ਸੋਹਣਾ ਤੇ ਮੈਂ ਵੀ ਨਹੀਂ ਅਜੇ ਤਾਈਂ ਕਿਸੇ ਦੇ ਦੁਆਰੇ ਵਿਕੀ, ਬੁੱਢਿਆਂ ਨੱਢਿਆਂ ਨਾਲ ਗਲਵਕੜੀ ਪਾ ਕੇ ਚਾਲ ਨਾ ਕੋਇ ਵਖਾਈਆ। ਜਗਤ ਨੇਤਰ ਕਿਸੇ ਨੂੰ ਨਹੀਂ ਦਿਸੀ, ਅੱਖਾਂ ਪਾੜ ਪਾੜ ਕੇ ਵੇਖੇ ਸਰਬ ਲੋਕਾਈਆ। ਇਹ ਬਾਲਮੀਕ ਜਿਸ ਨੇ ਮੇਰੀ ਰਮਾਇਣ ਲਿਖੀ, ਬਧਕਾ ਅੱਗੇ ਆ ਤੀਰ ਮਾਰ ਕੇ ਹੁਣ ਬੈਠਾ ਮੁਖ ਛੁਪਾਈਆ। ਮੈਂ ਵੀ ਹੁਣ ਜੱਟੀ ਫਿੱਟੀ, ਮਾਝੇ ਵਾਲਿਆਂ ਨਾਲ ਰਲ ਕੇ ਮਾਝੇ ਦੀ ਜੱਟੀ ਬਣ ਕੇ ਆਈਆ। ਮੈਂ ਕੋਈ ਬੰਨ੍ਹਣੀ ਨਹੀਂ ਕੱਟੀ ਵੱਛੀ, ਧਾਰਾਂ ਚੋ ਕੇ ਘਮ ਘਮ ਦੁੱਧ ਰਿੜਕਨਾ ਨਾ ਕੋਇ ਪਾਈਆ। ਕਿਉਂ ਮੈਂ ਸੁਹਾਗਣ ਇਕੋ ਮੇਰਾ ਪਤੀ, ਪਤਿਪਰਮੇਸ਼ਵਰ ਇਕੋ ਨਜ਼ਰੀ ਆਈਆ। ਮੈਂ ਕੋਈ ਮਰਾਸਨ
❋
❋
ਨਹੀਂ ਨੈਣ ਨਹੀਂ ਮੇਰਾ ਨਾਂ ਨਹੀਂ ਕੋਈ ਫੱਤੂ ਦੀ ਧੀ ਫੱਤੀ, ਤੇ ਨਾ ਕੋਈ ਮੈਨੂੰ ਫ਼ਾਤਮਾ ਕਹਿ ਕੇ ਬੁਲਾਈਆ। ਮੈਂ ਸਾਰਿਆਂ ਤੋਂ ਪਰੇ ਤੇ ਅੱਗੇ ਤੋਂ ਅਗਲੀ ਹੱਦ ਟੱਪੀ, ਜਿਥੇ ਲਕੀਰ ਵਾਲੇ ਫ਼ਕੀਰ ਨਜ਼ਰ ਕੋਇ ਨਾ ਆਈਆ। ਇਕ ਗੱਲ ਸੁਣ ਲਓ ਮੇਰਾ ਪਰਮਾਤਮਾ ਮੇਰਾ ਖ਼ਸਮ ਮੇਰਾ ਪਤੀ ਆਦਿ ਅੰਤ ਦਾ ਗੱਪੀ, ਗਪੌੜਿਆਂ ਵਿਚ ਪਕੌੜੇ ਸਭ ਨੂੰ ਦਏ ਖੁਆਈਆ। ਤੁਸੀਂ ਤੇ ਚਲਾਉਂਦੇ ਲੂਣ ਮਿਰਚ ਦੀ ਹੱਟੀ, ਉਨ੍ਹ ਅੱਲਾ ਰਾਮ ਵਾਹਿਗੁਰੂ ਰਾਧਾ ਕ੍ਰਿਸ਼ਨ ਪੁੜੀਆਂ ਵਿਚ ਬੰਦ ਕਰ ਕੇ ਖੁੱਡਾਂ ਵਿਚ ਟਿਕਾਈਆ। ਜਾ ਇਹ ਲੈ ਜਾ ਦੁਆ ਇਨ੍ਹਾਂ ਸਿੱਖਾਂ ਮਰੀਦਾਂ ਨੂੰ ਖੁਆ ਤੇ ਉਨ੍ਹਾਂ ਦੀ ਹੋ ਜਾਊ ਗਤੀ, ਗਤਮਿਤ ਸਮਝਣ ਵਾਲਾ ਨਜ਼ਰ ਕੋਇ ਨਾ ਆਈਆ। ਭਗਤੋ ਮੈਂ ਸਭ ਕੁਝ ਵੇਂਹਦੀ ਰਹੀ ਅੱਖੀਂ, ਅੱਖਾਂ ਵਾਲਿਓ ਅੱਖਾਂ ਲਓ ਖੁਲ੍ਹਾਈਆ। ਮੇਰਾ ਪਰਮਾਤਮਾ ਚੁਰਾਸੀ ਲੱਖ ਆਤਮਾ ਸਰਬ ਦਾ ਭੱਖੀ, ਵਿਸ਼ਨ ਬ੍ਰਹਮਾ ਸ਼ਿਵ ਗੁਰ ਅਵਤਾਰ ਪੈਗ਼ੰਬਰ ਸਾਰਿਆਂ ਨੂੰ ਖਾ ਕੇ ਡਕਾਰ ਨਾ ਕਦੇ ਲਗਾਈਆ। ਮੈਂ ਵੇਖਿਆ ਸਭ ਦਾ ਲੇਖਾ ਸਾਰ ਪਾਸ਼ੇ ਵਾਲਿਓ ਪੈ ਗਿਆ ਨੱਟੀ, ਬਿਨਾ ਸਤਿਗੁਰ ਨਾਮ ਦੇ ਪੌਂ ਤੋਂ ਨਰਦ ਨਾ ਕੋਇ ਪੁਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਚ ਦਿਆਂ ਜਣਾਈਆ। ਸਦੀ ਚੌਧਵੀਂ ਕਹੇ ਸੁਣਿਆ ਜੇ ਪਾਠ ਗੁਰੂ ਗ੍ਰੰਥ, ਸਭ ਤੋਂ ਉਚਾ ਕਰ ਕੇ ਦਿਤਾ ਸੁਣਾਈਆ। ਜਿਸ ਵਿਚ ਨਾ ਕੋਈ ਮਜ਼੍ਹਬ ਨਾ ਕੋਈ ਪੰਥ, ਆਤਮਾ ਪਰਮਾਤਮਾ ਦਾ ਰਾਹ ਵਖਾਈਆ। ਜਿਹੜੇ ਪਿਛੇ ਵਜਾਉਂਦੇ ਸੰਖ, ਸੰਧਿਆ ਸਰਘੀ ਵੰਡ ਵੰਡਾਈਆ। ਸਦੀ ਚੌਧਵੀਂ ਕਹੇ ਮੈਨੂੰ ਆ ਗਈ ਅਣਖ, ਅਣਖੀਲੀ ਹੋ ਕੇ ਦਿਤਾ ਸੁਣਾਈਆ। ਓ ਪ੍ਰਭੂ ਜਿਹੜੇ ਗੁਰ ਅਵਤਾਰ ਪੈਗ਼ੰਬਰ ਬਚਦੇ ਰਹੇ ਖਾ ਕੇ ਦਾਲ ਕਣਕ, ਚਪਾਤੀਆਂ ਨਾਲ ਰਲਾਈਆ। ਓਹ ਮੈਨੂੰ ਦੱਸ ਕਿੰਨਾ ਚਿਰ ਜੀਵੇ ਤੇ ਕਿੰਨੀਂ ਭੋਗੀ ਆਯੂ ਤੇ ਕਿਤਨੇ ਰਹੇ ਬਰਸ, ਮਹੀਨੇ ਦਿਨ ਨਾਲ ਮਿਲਾਈਆ। ਮੇਰਿਆ ਬਾਪੂ ਤੈਨੂੰ ਨਹੀਂ ਆਉਂਦਾ ਤਰਸ, ਅਰਸ਼ ਤੋਂ ਸੁੱਟ ਕੇ ਫ਼ਰਸ਼, ਥੋੜ੍ਹਾ ਜਿਹਾ ਨਾਮ ਦਾ ਦੇ ਖਰਚ, ਵਾੜ ਦਿਤੇ ਮੰਦਰ ਮਸੀਤਾਂ ਚਰਚ, ਗੁਰੂ ਗੁਰਦਵਾਰਿਆਂ ਨਾਲ ਗਏ ਪਰਚ, ਤੇਰਾ ਪ੍ਰਾਚੀਨ ਦਾ ਲੇਖਾ ਨਾ ਕੋਇ ਜਣਾਈਆ। ਪ੍ਰਭ ਤੇਰਾ ਤੇ ਕੁਝ ਨਹੀਂ ਹੋਇਆ ਹਰਜ, ਚਾਰ ਖਾਣੀਆਂ ਵਿਚ ਸਭ ਨੂੰ ਕਰ ਦਿਤਾ ਦਰਜ, ਆਪਣੇ ਨਾਮ ਦਾ ਸਭ ਨੂੰ ਦੇ ਕੇ ਕ਼ਰਜ਼, ਲਹਿਣੇਦਾਰ ਹੋ ਕੇ ਸੂਦ ਦਿਤਾ ਲਗਾਈਆ। ਰਾਮ ਕ੍ਰਿਸ਼ਨ ਫੜਾਈ ਮਾਲਾ ਤੇ ਈਸਾ ਮੂਸਾ ਮੁਹੰਮਦ ਨੂੰ ਫੜਾ ਕੇ ਕਰਦ, ਛੁਰੀ ਇਨਸਾਨਾਂ ਉਤੇ ਚਲਾਈਆ। ਹੇ ਪ੍ਰਭੂ ਵੇਖ ਆਪਣੀ ਪਿਛਲੀ ਫ਼ਰਦ, ਭੇਵ ਅਭੇਦ ਖੁਲ੍ਹਾਈਆ। ਸਦੀ ਚੌਧਵੀਂ ਕਹੇ ਮੈਂ ਪਿਛਲੇ ਜਮਾਨੇ ਦੀ ਪੀਹਣ ਵਾਲੀ ਚੱਕੀ, ਹੱਥਾ ਪ੍ਰਭ ਦਾ ਨਾਮ ਹੱਥ ਰਖਾਈਆ। ਜ਼ਿਮੀਂ ਅਸਮਾਨਾਂ ਦੇ ਪੁੜ ਇਕ ਦੂਜੇ ਦੇ ਉਤੇ ਰਹੀ ਰੱਖੀ, ਗੱਲਾ ਚੁਰਾਸੀ ਵਾਲਾ ਵਿਚ ਪਾਈਆ। ਨਾਲੇ ਪੀਹਵਾਂ ਤੇ ਨਾਲੇ ਆਪਣੇ ਆਪ ਨੂੰ ਝੱਲਾਂ ਪੱਖੀ, ਸੋਹਣਾ ਰੰਗ ਰੰਗਾਈਆ। ਮੈਨੂੰ ਮੇਰੇ ਵਰਗੀ ਤੂੰ ਹੋਰ ਨਹੀਂ ਕੋਈ ਦੱਸੀ ਸਖ਼ੀ, ਜੋ ਸੁਖ਼ਨ ਮੰਨ ਕੇ ਪ੍ਰਭ ਦਾ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣੀ ਦੁਨੀਆ ਨੂੰ ਦੇ ਦੇ ਮੱਤੀ, ਮਤਲਬ ਵਾਲੇ ਆਪਣੇ ਨਾਲ ਮਿਲਾਈਆ। ਸਦੀ ਚੌਧਵੀਂ ਕਹੇ ਮੇਰੇ ਵੇਖੋ ਬੁੱਲ ਲਾਲ, ਲਾਲਨ ਰੰਗ ਰੰਗਾਈਆ। ਸਾਹਿਬ ਸਵਾਮੀ ਕਰੇ ਭਾਲ, ਸੰਬਲ ਬੈਠਾ ਸੋਭਾ ਪਾਈਆ। ਲੇਖੇ ਲਾਏ ਸ਼ਾਹ ਕੰਗਾਲ, ਆਪਣੀ ਗੋਦ ਟਿਕਾਈਆ। ਪ੍ਰੇਮ ਪ੍ਰੀਤੀ ਦਏ ਉਛਾਲ, ਅੰਤਰ ਆਸ ਭਰਾਈਆ। ਜਨ ਭਗਤੋ ਤਾੜੀ ਵਜਾਓ ਨਾਲ ਤਾਲ, ਤਲਬ ਸਭ ਦੀ ਪੂਰ ਕਰਾਈਆ। ਭੁੱਲ ਨਾ ਜਾਇਓ ਮੇਰੀ ਵੇਖ ਕੇ ਨਖ਼ਰਿਆਂ ਵਾਲੀ ਚਾਲ, ਮਟਕ
❋
❋
ਮਟਕ ਕੇ ਆਪਣਾ ਕ਼ਦਮ ਉਠਾਈਆ। ਜੇ ਪ੍ਰੀਤੀ ਲਾਉਣੀ ਤੇ ਲਾਇਓ ਉਸ ਦੇ ਨਾਲ, ਜੋ ਆਦਿ ਅੰਤ ਤੋੜ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਸਦੀ ਚੌਧਵੀਂ ਕਹੇ ਮੇਰਾ ਗਲਾ ਹੋ ਗਿਆ ਬੰਦ, ਹਾਏ ਬੰਦਗੀ ਕੌਣ ਸੁਣਾਈਆ। ਮੇਰੇ ਟੇਢੇ ਹੋ ਗਏ ਦੰਦ, ਹੁਣ ਮੈਨੂੰ ਪਸੰਦ ਕਰਨ ਕੋਇ ਨਾ ਆਈਆ। ਮੇਰੀ ਟੁੱਟ ਗਈ ਟੰਗ, ਮੈਨੂੰ ਵਿਆਹ ਕੇ ਘਰ ਨਾ ਕੋਇ ਲੈ ਜਾਈਆ। ਮੈਂ ਹੁਣ ਪਾਉਣੀ ਡੰਡ, ਕੋਈ ਮੈਨੂੰ ਲਓ ਪ੍ਰਨਾਈਆ। ਸਾਰੇ ਕਹਿਣ ਇਹ ਕਿਥੋਂ ਆ ਗਈ ਮੁਸ਼ਟੰਡ, ਧੱਕੇ ਖਾਂਦੀ ਦਏ ਦੁਹਾਈਆ। ਮੈਂ ਸਭ ਨੂੰ ਕਹਿਣਾ ਦੁਨੀਆ ਵਾਲਿਓ ਵਿਸ਼ਾ ਭੋਗਣਾ ਚਾਰ ਜੁਗ ਦਾ ਗੰਦ, ਗੰਦਗੀ ਦੇ ਕੀੜੇ ਗੰਦਗੀ ਵਿਚ ਸਮਾਈਆ। ਮੇਰੇ ਪਰਮ ਪੁਰਖ ਦਾ ਮਾਣੋ ਇਕ ਅਨੰਦ, ਜੋ ਸਾਂਤਕ ਸਤਿ ਦਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਸਦੀ ਚੌਧਵੀਂ ਕਹੇ ਮੈਨੂੰ ਕਰ ਲੈਣ ਦਿਓ ਰਗ ਤੇਜ਼, ਨਾੜਾਂ ਮਲ ਕੇ ਗਰਮ ਲਵਾਂ ਕਰਾਈਆ। ਓ ਈਸਾ ਮੂਸਾ ਯੂਰਪ ਵਿਚੋਂ ਖੜ੍ਹੇ ਕਰ ਦੇ ਅੰਗਰੇਜ਼, ਇੰਗਲਿਸਤਾਨ ਦੇ ਹਿਲਾਈਆ। ਮੂਸਾ ਕਹੇ ਈਸਾ ਕਹੇ ਮੇਰੇ ਪਰਵਰਦਿਗਾਰ ਆਪਣਾ ਸ਼ਬਦ ਦੁਲਾਰਾ ਦੇ ਭੇਜ, ਭਜਨ ਬੰਦਗੀ ਇਕ ਸਮਝਾਈਆ। ਜੋ ਸਭ ਦੀ ਮਾਣੇ ਸੇਜ, ਆਤਮ ਡੇਰਾ ਲਾਈਆ। ਓਥੇ ਕੀ ਕਰਨ ਚਾਰ ਵੇਦ, ਸ਼ਾਸਤਰ ਸਿਮਰਤ ਮਿਲੇ ਨਾ ਕੋਇ ਵਡਿਆਈਆ। ਅੰਜੀਲ ਕ਼ੁਰਾਨ ਨਾ ਖੋਲ੍ਹੇ ਭੇਵ, ਬਾਣੀ ਬੰਨ੍ਹ ਨਾ ਕੋਇ ਤੁੜਾਈਆ। ਬਿਨਾ ਤੇਰੇ ਤੋਂ ਘੱਲੇ ਕੋਈ ਨਾ ਸਿੱਧੀ ਸੇਧ, ਦੀਨਾਂ ਮਜ਼੍ਹਬਾਂ ਦਾ ਪੰਧ ਮੁਕਾਈਆ। ਪ੍ਰਭੂ ਕਹੇ ਓ ਮੂਸਾ ਈਸਾ ਤੁਹਾਨੂੰ ਰੱਖਿਆ ਵਿਚ ਪਾਕਟ ਤੇ ਜੇਬ, ਆਪਣੇ ਸੱਜੇ ਖੱਬੇ ਲਟਕਾਈਆ। ਤੁਹਾਨੂੰ ਇਕ ਵਾਰ ਵਖਾਉਣਾ ਤੁਹਾਡਿਆਂ ਮੁਰੀਦਾਂ ਦਾ ਫ਼ਰੇਬ, ਧੋਖੇਦਾਰ ਜਣਾਈਆ। ਇਕ ਹੋਰ ਸਮਝਾਉਣੀ ਕਿਤੇਬ, ਜਿਸ ਦੀ ਕਤਾਰ ਨਜ਼ਰ ਕਿਸੇ ਨਾ ਆਈਆ। ਕੋਈ ਨਾ ਸਕੇ ਦੇਖ, ਦੇਖਣ ਕੋਇ ਨਾ ਪਾਈਆ। ਜਿਸ ਕਾਰਨ ਗੋਬਿੰਦ ਰਖਾਏ ਕੇਸ, ਦਸਮੇਸ਼ ਦਿਤੀ ਵਡਿਆਈਆ। ਓਹ ਵੀ ਮੇਰੇ ਨਾਲ ਰਹੇ ਹਮੇਸ਼, ਸਾਚਾ ਸੰਗ ਬਣਾਈਆ। ਹੁਣ ਅਸੀਂ ਆ ਗਏ ਮਿਲ ਕੇ ਮਾਝੇ ਦੇਸ, ਸੰਬਲ ਨਗਰੀ ਡੇਰਾ ਲਾਈਆ। ਨਾਨਕ ਨਾਲ ਫਿਰਦਾ ਧਰ ਕੇ ਮੋਢੇ ਖੇਸ, ਖੂੰਡੀ ਹੱਥ ਵਿਚ ਉਠਾਈਆ। ਹੱਡ ਹਿਲਾਉਣੇ ਮੁੱਲਾ ਸ਼ੇਖ਼, ਸ਼ੇਖ਼ੀ ਰਹਿਣ ਕੋਇ ਨਾ ਪਾਈਆ। ਪੂਜਾ ਮੁਕਣੀ ਪਾਰਬਤੀ ਸ਼ਿਵ ਗਣੇਸ਼, ਸ਼ੰਕਰ ਆਪਣੇ ਵਿਚ ਸਮਾਈਆ। ਜਨ ਭਗਤੋ ਕੁਛ ਤੁਸੀਂ ਵੀ ਦੱਸੋ ਆਪਣਾ ਭੇਤ, ਕੀ ਯਾਰਾਨਾ ਅੰਦਰੋਂ ਪ੍ਰਭ ਦੇ ਨਾਲ ਲਗਾਈਆ। ਘਰ ਵਿਚ ਸੌਣਾ ਚੰਗਾ ਕਿ ਲੜਨਾ ਨਾਲ ਤੇਗ਼, ਸ਼ਹਾਦਤ ਤੇਗ਼ ਬਹਾਦਰ ਵਾਂਗੂ ਪਾਈਆ। ਸਾਰਿਆਂ ਦੇ ਪੁੱਠੇ ਸਿੱਧੇ ਵੇਖੇ ਪੇਚ, ਜੋ ਪਗੜੀ ਦਿਤੇ ਲਗਾਈਆ। ਜਿਨ੍ਹਾਂ ਤੀਲੀ ਵਾਲੀਆਂ ਨੇ ਕੰਨ ਵਿਚ ਕੱਢੇ ਛੇਕ, ਨੱਕ ਵਿਚ ਤੀਲੀ ਲਈ ਛੁਹਾਈਆ। ਉਨ੍ਹਾਂ ਦੀ ਕੁਲ ਵਿਚੋਂ ਬਣੇ ਨਾ ਕੋਇ ਪ੍ਰੇਤ, ਗੁਰਮੁਖ ਭੂਤਾਂ ਦੀ ਜੂਨ ਕੋਇ ਨਾ ਪਾਈਆ। ਅੱਜ ਤੋਂ ਇਕ ਲੱਖ ਅੱਸੀ ਹਜ਼ਾਰ ਜੂਨ ਦਿਤੀ ਭਗਤਾਂ ਦੇ ਦਵਾਰੇ ਉਤੋਂ ਛੇਕ, ਸ਼ਬਦ ਡੰਡੇ ਨਾਲ ਭਜਾਈਆ। ਵੇਖੋ ਭਗਤੋ ਰਾਤੀਂ ਵੇਂਹਦੇ ਸੋ ਸਲਵਾਰ ਹੁਣ ਤਕਦੇ ਜੋ ਪਜਾਮਾ ਰੇਬ, ਛੋਟਾ ਥੱਲਿਉਂ ਨਜ਼ਰੀ ਆਈਆ। ਜਿੰਨੇ ਤੁਸੀਂ ਛੋਟੇ ਓਨਾਂ ਤੁਹਾਡਾ ਆਵੇ ਦਰੇਗ, ਏਸੇ ਕਰ ਕੇ ਲਿਆ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸਦੀ ਚੌਧਵੀਂ ਕਹੇ ਮੈਨੂੰ ਲਿਆਂਦਾ ਮਾਲਕ ਜ਼ਰੂਰ, ਜ਼ਰੂਰਤ ਮੇਰੀ ਵੇਖ ਵਖਾਈਆ। ਮੈਂ ਆਈ ਤੁਹਾਡੇ ਹਜ਼ੂਰ, ਹਜ਼ੂਰੀਏ ਦਿਤਾ
❋
❋
ਸਮਝਾਈਆ। ਤੁਸੀਂ ਬਖ਼ਸ਼ਿਓ ਮੇਰੇ ਕ਼ਸੂਰ, ਆਪਣੀ ਨਿਗਾਹ ਉਠਾਈਆ। ਭਗਤ ਦਵਾਰੇ ਦਾ ਦੱਸਿਓ ਦਸਤੂਰ, ਕ਼ਾਇਦਾ ਦੇਣਾ ਜਣਾਈਆ। ਮੈਨੂੰ ਭਾਵੇਂ ਗ਼ੁੱਸੇ ਵਿਚ ਲਿਓ ਘੂਰ, ਗਹਿਰੀ ਅੱਖ ਵਖਾਈਆ। ਪਰ ਇਕ ਗੱਲ ਕਿਤੇ ਕਹਿ ਨਾ ਦਿਓ ਤੈਨੂੰ ਕ਼ਸਮ ਸੂਰ, ਤੇ ਗਾਂ ਖਾ ਕੇ ਝਟ ਲੰਘਾਈਆ। ਗੁਰ ਅਵਤਾਰ ਪੈਗ਼ੰਬਰ ਸਾਰੇ ਪ੍ਰਭ ਦੇ ਮਜ਼ਦੂਰ, ਨਾਮ ਮਜ਼ਦੂਰੀ ਕਰ ਕੇ ਆਪਣਾ ਝਟ ਗਏ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਸਦੀ ਚੌਧਵੀਂ ਕਹੇ ਮੈਂ ਗੁਰਮੁਖਾਂ ਹੱਥ ਵਿਚ ਵੇਖੇ ਚਾਕ, ਜੋ ਚਾਕਰੀ ਪੂਰੀ ਜਾਣ ਕਮਾਈਆ। ਸਾਰੇ ਪ੍ਰਭੂ ਨੂੰ ਰਹੇ ਆਖ, ਸਾਡਾ ਪਿਛਲਾ ਲੇਖਾ ਦੇ ਮੁਕਾਈਆ। ਜਨਮ ਦਾ ਕਰਮ ਕਰ ਮੁਆਫ, ਧੁਰ ਦਾ ਧਰਮ ਇਕ ਸਮਝਾਈਆ। ਮਨੂਆ ਰਹੇ ਨਾ ਕੋਇ ਗੁਸਤਾਖ਼, ਕੂੜੀ ਕਿਰਿਆ ਦੇ ਤਜਾਈਆ। ਤੇਰਾ ਨਾਤਾ ਜੁੜੇ ਸਾਚ, ਸਚ ਤੇਰੀ ਸਰਨਾਈਆ। ਤੇਰਾ ਨਾਮ ਪੜ੍ਹਨ ਦੀ ਸਾਨੂੰ ਆ ਗਈ ਜਾਚ, ਜਾਚਕ ਹੋ ਕੇ ਸੀਸ ਨਿਵਾਈਆ। ਸਾਡੀ ਲੇਖੇ ਲਾਈਂ ਰਾਤ, ਭਿੰਨੜੀ ਨਾਲ ਵਖਾਈਆ। ਤੇਰਾ ਖੇਲ ਪੁਰਖ ਅਬਿਨਾਸ਼, ਤੇਰੀ ਬੇਪ੍ਰਵਾਹੀਆ। ਸਚ ਪ੍ਰੀਤੀ ਦੇ ਵਿਸ਼ਵਾਸ਼, ਵਿਸਰ ਕਦੇ ਨਾ ਜਾਈਆ। ਤੂੰ ਸਾਹਿਬ ਸਰਬ ਗੁਣਤਾਸ, ਗੁਣਵੰਤਾ ਇਕ ਅਖਵਾਈਆ। ਤੇਰਾ ਖੇਲ ਸਦਾ ਬਹੁ ਭਾਂਤ, ਜੁਗ ਜੁਗ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਭ ਦਾ ਲੇਖਾ ਦਏ ਬਦਲਾਈਆ। ਸਦੀ ਚੌਧਵੀਂ ਕਹੇ ਸਭ ਦੀ ਬਦਲ ਦੇਵੇ ਤਕ਼ਦੀਰ, ਮਿਹਰ ਨਜ਼ਰ ਉਠਾਈਆ। ਮੈਂ ਸੁਣਦੀ ਰਹੀ ਤਕਰੀਰ, ਜੋ ਹਰਿਜੂ ਰਿਹਾ ਜਣਾਈਆ। ਉਸ ਦੀ ਬਣਦੀ ਜਾਏ ਤਹਿਰੀਰ, ਅੱਖਰ ਕਾਗ਼ਜ਼ਾਂ ਨਾਲ ਮਿਲਾਈਆ। ਮਾਣ ਦੇਵੇ ਸ਼ਾਹ ਹਕੀਰ, ਇਕੋ ਰੰਗ ਰੰਗਾਈਆ। ਧਰਮ ਧਾਰ ਦੀ ਦੱਸ ਤਦਬੀਰ, ਤਰੀਕਾ ਇਕ ਸਮਝਾਈਆ। ਕੂੜ ਰਹੇ ਨਾ ਖ਼ਮੀਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਮੇਲ ਮਿਲਾਈਆ। ਸਦੀ ਚੌਧਵੀਂ ਕਹੇ ਮੈਨੂੰ ਬੜੀ ਖ਼ੁਸ਼ੀ, ਖ਼ੁਸ਼ੀਆਂ ਭਗਤਾਂ ਦਿਆਂ ਕਰਾਈਆ। ਮੇਰਾ ਖੇਲ ਹੋਏ ਨੌ ਸੌ ਚੁਰਾਨਵੇ ਚੌਕੜੀ ਜੁਗੀ, ਜੁਗਤੀ ਆਪਣੇ ਨਾਲ ਰਖਾਈਆ। ਜਗਤ ਔਧ ਦਿਸੇ ਪੁੱਗੀ, ਵੇਲਾ ਵਕ਼ਤ ਵਿਹਾਈਆ। ਮੇਰਾ ਸਾਹਿਬ ਮੈਨੂੰ ਕਰੇ ਉਘੀ, ਸਿਰ ਆਪਣਾ ਹੱਥ ਟਿਕਾਈਆ। ਜਨ ਭਗਤਾਂ ਨਿਰਮਲ ਹੋਵੇ ਬੁੱਧੀ, ਬੁੱਧੀਵਾਨ ਹੋ ਜਾਈਆ। ਜਿਨ੍ਹਾਂ ਧੁਰ ਦੀ ਰਮਜ਼ ਅੰਦਰ ਬੁਝੀ, ਬੁਝਿਆ ਦੀਪਕ ਲੈਣਾ ਜਗਾਈਆ। ਮੈਂ ਨੱਚੀ ਨਾਲੇ ਕੁੱਦੀ, ਭੱਜੀ ਵਾਹੋ ਦਾਹੀਆ। ਮੇਰੀ ਅੱਡੀ ਹੋ ਗਈ ਉਚੀ, ਸੋਹਣਾ ਨੱਚ ਕੇ ਨਾਚ ਕਰਾਈਆ। ਮੈਂ ਅੱਗੇ ਕਿਸੇ ਦੀ ਕਰਨੀ ਨਹੀਂ ਬੁੱਤੀ, ਬੁਤਖ਼ਾਨਿਆਂ ਖੋਜ ਖੁਜਾਈਆ। ਮੈਂ ਅੰਤਮ ਉਠੀ ਸੁੱਤੀ, ਰੈਣ ਗਈ ਸਵੇਰਾ ਗਿਆ ਆਈਆ। ਮੈਂ ਖਾ ਕੇ ਰੁੱਖੀ ਸੁੱਖੀ, ਜਨ ਭਗਤਾਂ ਨਾਲ ਝਟ ਲੰਘਾਈਆ। ਭਗਤਾਂ ਨੂੰ ਭਾਗ ਲੱਗੇ ਦੁੱਧੀ ਪੁੱਤੀਂ, ਪ੍ਰਭ ਮੇਰਾ ਹੋਏ ਸਹਾਈਆ। ਮੈਂ ਸੁਹਾਗਣ ਬਣ ਕੇ ਮੇਂਢੀ ਗੁੱਤੀ, ਤਨ ਸ਼ਿੰਗਾਰ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਸਦੀ ਚੌਧਵੀਂ ਕਹੇ ਮੇਰੇ ਸਾਹਿਬ ਦਾ ਆਇਆ ਸੰਦੇਸਾ, ਸਦਕੇ ਦਿਆਂ ਜਣਾਈਆ। ਤੁਸੀਂ ਖ਼ੁਸ਼ੀਆਂ ਮਾਣੋ ਹਮੇਸ਼ਾਂ, ਖ਼ੁਸ਼ੀਆਂ ਵਿਚ ਵਡਿਆਈਆ। ਮੇਰਾ ਲਹਿਣਾ ਮੁਕਾਇਆ ਮਾਝੇ ਦੇਸਾ, ਦੂਰ ਦੁਰਾਡੇ ਚਲ ਕੇ ਆਈਆ। ਹੁਣ ਮੈਂ ਫਿਰਾਂਗੀ ਵਿਚ ਖੇਤਾ, ਅੱਗੇ ਪਿਛੇ ਆਪਣਾ ਪੰਧ ਮੁਕਾਈਆ। ਜਨ ਭਗਤੋ ਮੇਰਾ ਰੱਖਿਓ ਚੇਤਾ, ਚੇਤਨ ਹੋ ਕੇ ਰਹੀ ਜਣਾਈਆ। ਪੈਗ਼ੰਬਰਾਂ ਦਾ ਮੁਕਣਾ ਠੇਕਾ, ਅੱਗੇ ਬੋਲੀ ਨਾ ਕੋਇ ਕਰਾਈਆ। ਮੇਰਾ
❋
❋
ਅਮਾਮ ਜੰਮਣਾ ਨਹੀਂ ਕਿਸੇ ਦੇ ਪੇਟਾ, ਰਕਤ ਬੂੰਦ ਨਾ ਵੰਡ ਵੰਡਾਈਆ। ਓਹ ਆਦਿ ਜੁਗਾਦੀ ਇਕੋ ਨੇਤਾ, ਨਰ ਨਰਾਇਣ ਸੋਭਾ ਪਾਈਆ। ਜੋ ਵਸੇ ਸਚਖੰਡ ਦੇਸਾ, ਦਰਗਾਹ ਸਾਚੀ ਸੋਭਾ ਪਾਈਆ। ਭਗਤ ਉਧਾਰਨ ਜਿਸ ਦਾ ਪੇਸ਼ਾ, ਪੇਸ਼ੀਨਗੋਈ ਵੇਖ ਵਖਾਈਆ। ਲਹਿਣਾ ਦੇਣਾ ਪੂਰਾ ਕਰੇ ਲੇਖਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਸਦੀ ਚੌਧਵੀਂ ਕਹੇ ਮੈਂ ਸਾਹਿਬ ਵੇਖਿਆ ਪੂਰਨ, ਪੂਰਨ ਪੂਰਨ ਪੂਰਨ ਨਜ਼ਰੀ ਆਈਆ। ਫੇਰ ਮੈਂ ਸਭ ਦਾ ਲੇਖ ਵੇਖਿਆ ਪੂਰਨ, ਪੂਰਨ ਪੂਰਨ ਪੂਰਨ ਕ਼ਲਮ ਦਵਾਤ ਸ਼ਾਹੀਆ। ਮੈਂ ਸਭ ਦਾ ਕਰਮ ਵੇਖਿਆ ਪੂਰਨ, ਪੂਰਨ ਪੂਰਨ ਪੂਰਨ ਜਨਮ ਧਰਮ ਸਮਝਾਈਆ। ਮੈਂ ਸਭ ਦਾ ਵਰਨ ਵਰਨ ਵੇਖਿਆ ਪੂਰਨ, ਪੂਰਨ ਪੂਰਨ ਪੂਰਨ ਵੰਡਾਂ ਤੋਂ ਬਾਹਰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਖਿਲਾਈਆ। ਸਦੀ ਚੌਧਵੀਂ ਕਹੇ ਜਨ ਭਗਤੋ ਮੈਂ ਚੌਦਾਂ ਤਬਕਾਂ ਨੂੰ ਆਈ ਆਖ, ਪੱਲਾ ਆਈ ਛੁਡਾਈਆ। ਅਜੇ ਦੇਣ ਜਾਣਾ ਤਲਾਕ, ਲਿਖਤ ਪ੍ਰਭ ਦੇ ਅੱਗੇ ਭੁਗਤਾਈਆ। ਫੇਰ ਹੋਣਾ ਸਭ ਜਵਾਬ, ਸੁਆਲ ਹੱਲ ਨਾ ਕੋਇ ਕਰਾਈਆ। ਤੁਸਾਂ ਸਭ ਨੇ ਰੱਖਣਾ ਯਾਦ, ਜ਼ਿਹਨ ਦਿਆਂ ਕਰਾਈਆ। ਗੁਰਮੁਖੋ ਤੁਹਾਡੀ ਛੱਬੀ ਸਤਾਈ ਦੀ ਸੁਲੱਖਣੀ ਰਾਤ, ਸੋਭਾ ਪਾਈਆ। ਅੱਗੇ ਖ਼ੁਸ਼ੀ ਦੀ ਹੋਈ ਪ੍ਰਭਾਤ, ਘਰਾਂ ਨੂੰ ਜਾਣਾ ਚਾਈਂ ਚਾਈਂਆ। ਪੁਰਖ ਅਕਾਲ ਕਿਰਪਾ ਕਰੇ ਆਪ, ਰਹਿਮਤ ਸਚ ਕਮਾਈਆ । ਜਿਸ ਵੇਲੇ ਭਗਤ ਦਵਾਰਿਉਂ ਨਿਕਲਿਓ ਪੰਜ ਵਾਰ ਜ਼ਰੂਰ ਕਰਿਓ ਸੋਹੰ ਦਾ ਜਾਪ, ਭੁੱਲਣ ਕੋਇ ਨਾ ਪਾਈਆ। ਹੁਣ ਪ੍ਰੇਮ ਨਾਲ ਖਾਇਓ ਪ੍ਰਸ਼ਾਦ, ਸਾਹਿਬ ਸਤਿਗੁਰ ਦਇਆ ਕਮਾਈਆ। ਜੋ ਮੇਰੇ ਪਿਛੇ ਗਏ ਜਾਗ, ਆਲਸ ਨਿੰਦਰਾ ਗਏ ਤਜਾਈਆ। ਉਨ੍ਹਾਂ ਵੇਖਿਆ ਮੇਰਾ ਸੁਹਾਗ, ਕਮਲਾਪਤਿ ਸੋਭਾ ਪਾਈਆ। ਜਨ ਭਗਤੋ ਤੁਹਾਡਾ ਵਖਰਾ ਹੋ ਗਿਆ ਸਮਾਜ, ਸਮੇਂ ਨਾਲ ਦਿਤਾ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਧਾਰ ਤੁਹਾਡੇ ਸਾਥ, ਵਿਛੋੜਾ ਨਜ਼ਰ ਕੋਇ ਨਾ ਆਈਆ।
ਗੁਰਮੁਖ ਸਾਚਾ ਸਿੰਘ ਮੈਹਿਲ, ਮਹਿਲ ਵਿਚ ਬਹਿ ਕੇ ਖ਼ੁਸ਼ੀ ਮਨਾਈਆ। ਦਰਗਾਹ ਸਾਚੀ ਰਿਹਾ ਟਹਿਲ, ਫਿਰੇ ਚਾਈਂ ਚਾਈਂਆ। ਜਨਮ ਕਰਮ ਦਾ ਲੇਖਾ ਮੁਕ ਗਿਆ ਸਹਿਲ, ਲਹਿਣਾ ਰਿਹਾ ਨਾ ਰਾਈਆ। ਨਾਤਾ ਤੁੱਟ ਗਿਆ ਭਾਈ ਭੈਣ, ਸਾਕ ਸੱਜਣ ਗਿਆ ਤਜਾਈਆ। ਸਦਾ ਦਰ ਪ੍ਰਭੂ ਦੇ ਚਰਨ ਦਵਾਰੇ ਮਿਲਿਆ ਰਹਿਣ, ਰੇਣ ਧੂੜੀ ਸ਼ਾਰ ਮਸਤਕ ਟਿੱਕੇ ਦਾ ਲੇਖਾ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਵਾਰੇ ਆਪਣੇ ਘਰ ਵਸਾਈਆ।