੨੮ ਪੋਹ ਸ਼ਹਿਨਸ਼ਾਹੀ ਸੰਮਤ ੪ ਹਰਿ ਭਗਤ ਦਵਾਰ ਜੇਠੂਵਾਲ
ਸਤਿਜੁਗ ਧਾਰ ਸਚ ਦੀ ਰੀਤ, ਰੀਤੀਵਾਨ ਦਇਆ ਕਮਾਈਆ। ਚਾਰ ਵਰਨ ਇਕ ਪ੍ਰੀਤ, ਹਿੰਦੂ ਮੁਸਲਿਮ ਸਿੱਖ ਈਸਾਈ ਵੰਡ ਨਾ ਕੋਇ ਵੰਡਾਈਆ। ਝਗੜਾ ਰਹੇ ਨਾ ਮੰਦਰ ਮਸੀਤ, ਸ਼ਿਵਦਵਾਲਾ ਮਠ ਗੁਰਦਵਾਰਾ ਨਾ ਕੋਇ ਲੜਾਈਆ। ਸਭ ਦੀ ਅੰਦਰੋਂ ਸਾਫ਼ ਹੋਵੇ ਨੀਤ, ਨੀਤ
❋
❋
ਪੁਨੀਤ ਕਰਾਈਆ। ਦੀਨ ਦੁਨੀ ਪੁਰਖ ਅਕਾਲ ਦੇ ਗਾਵੇ ਗੀਤ, ਦੂਜਾ ਇਸ਼ਟ ਨਾ ਕੋਇ ਮਨਾਈਆ। ਜੋ ਕਾਇਆ ਮਾਟੀ ਕਰੇ ਠਾਂਡੀ ਸੀਤ, ਅਗਨੀ ਤੱਤ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੇ ਰੰਗ ਰੰਗਾਈਆ। ਸਤਿਜੁਗ ਕਹੇ ਮੇਰਾ ਧੁਰ ਦਾ ਰਾਹ, ਰਹਿਬਰ ਇਕ ਅਖਵਾਈਆ। ਦੀਨ ਮਜ਼੍ਹਬ ਤੋਂ ਜੋ ਮਾਨਵ ਹੋਏ ਜੁਦਾ, ਸਭ ਨੂੰ ਮੇਲਾਂ ਸਹਿਜ ਸੁਭਾਈਆ। ਅੱਲਾ ਵਾਹਿਗੁਰੂ ਰਾਮ ਸਭ ਦਾ ਇਕ ਖ਼ੁਦਾ, ਦੂਜਾ ਨਜ਼ਰ ਕੋਇ ਨਾ ਆਈਆ । ਵਰਨਾਂ ਬਰਨਾਂ ਮਾਰਗ ਦੱਸ ਕੇ ਸਿੱਧਾ, ਜਗਤ ਸਮਾਜਾਂ ਤੋਂ ਲਵਾਂ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਸਤਿਜੁਗ ਕਹੇ ਮੈਂ ਦੱਸਾਂ ਰਸਤਾ ਚੰਗਾ, ਸ੍ਰਿਸ਼ਟ ਰਿਹਾ ਸਮਝਾਈਆ। ਜਿਸ ਨੇ ਕਰਨਾ ਹੋਵੇ ਕਾਰਜ ਅਨੰਦਾ, ਅਨੰਦ ਆਤਮ ਪਰਮਾਤਮ ਵੇਖ ਵਖਾਈਆ। ਬਿਨਾ ਬੰਦਗੀ ਤੋਂ ਬਣੇ ਉਹ ਬੰਦਾ, ਜੋ ਬੰਧਨ ਜਾਏ ਤੁੜਾਈਆ। ਸਾਜਣ ਮਿਤ੍ਰ ਪਿਆਰਾ ਮੀਤ ਇਕ ਸੁਹੰਦਾ, ਸਾਹਿਬ ਸੁਲਤਾਨ ਵਡਿਆਈਆ। ਮਨ ਕੁਕਰਮ ਕੱਢੇ ਗੰਦਾ, ਜੂਠ ਝੂਠ ਡੇਰਾ ਢਾਹੀਆ। ਤੂੰ ਮੇਰਾ ਮੈਂ ਤੇਰਾ ਗਾ ਦੇ ਛੰਦਾ, ਇਹੋ ਸਤਿ ਸਚ ਕੁੜਮਾਈਆ। ਜਨ ਭਗਤਾਂ ਲੱਭਣਾ ਪਏ ਕੋਈ ਨਾ ਪੰਡਾ, ਮੁੱਲਾ ਬਗ਼ਲ ਕ਼ੁਰਾਨ ਨਾ ਕੋਇ ਟਿਕਾਈਆ। ਗ੍ਰੰਥੀ ਗਾਏ ਕੋਈ ਨਾ ਛੰਦਾ, ਰਾਗਾਂ ਨਾਦਾਂ ਵਿਚ ਸੁਣਾਈਆ। ਧੁਰ ਦਾ ਖੇਲ ਸੂਰਾ ਸਰਬੰਗਾ, ਹਰਿ ਕਰਤਾ ਆਪ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਸਤਿਜੁਗ ਕਹੇ ਵੇਖੋ ਸੱਸੇ ਉਤੇ ਹੋੜਾ, ਨਿਰਗੁਣ ਸਰਗੁਣ ਧਾਰ ਜਣਾਈਆ। ਗੁਰਮੁਖ ਸਦਾ ਚੜ੍ਹੇ ਸ਼ਬਦ ਦੇ ਘੋੜਾ, ਜਗਤ ਘੋੜਿਆਂ ਵਾਲੀ ਰੀਤੀ ਕੰਮ ਕਿਸੇ ਨਾ ਆਈਆ। ਇਸਤਰੀ ਪੁਰਸ਼ ਬਣੇ ਧਰਮ ਦਾ ਜੋੜਾ, ਜਿਨ੍ਹਾਂ ਦੇ ਅੰਤਰ ਆਤਮ ਪਰਮਾਤਮ ਵੱਜੇ ਵਧਾਈਆ। ਓਨ੍ਹਾਂ ਆਵਣ ਜਾਵਣ ਲੱਖ ਚੁਰਾਸੀ ਮਿਟੇ ਝੋਰਾ, ਜੂਨੀ ਜੂਨ ਨਾ ਕੋਇ ਭਵਾਈਆ। ਇਕ ਦੂਜੇ ਦੀ ਸਾਂਝੀ ਹੋਵੇ ਲੋੜਾ, ਨਾਤਾ ਪ੍ਰੇਮ ਮੁਹੱਬਤ ਵਾਲਾ ਰਖਾਈਆ। ਕੋਈ ਭਰਮ ਨਾ ਜਾਣੇ ਕਾਲਾ ਗੋਰਾ, ਗੁਰਸਿਖ ਵੇਖ ਖ਼ੁਸ਼ੀ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਖਿਲਾਈਆ। ਸਤਿਜੁਗ ਕਿਹਾ ਮੇਰਾ ਮਾਰਗ ਇਕ ਅਜੀਬ, ਅਜਬ ਨਿਰਾਲਾ ਦਿਆਂ ਵਖਾਈਆ। ਮੇਰੇ ਅੰਦਰ ਫ਼ਰਕ ਰਹੇ ਨਾ ਅਮੀਰ ਗ਼ਰੀਬ, ਵੱਡਾ ਛੋਟਾ ਵੰਡ ਨਾ ਕੋਇ ਕਰਾਈਆ। ਦੀਨ ਮਜ਼੍ਹਬ ਜ਼ਾਤ ਪਾਤ ਰਹੇ ਨਾ ਕੋਇ ਤਰਤੀਬ, ਊਚ ਨੀਚ ਨਾ ਕੋਇ ਲੜਾਈਆ। ਪਿਛਲੀ ਕਰਨੀ ਉਤੇ ਮਾਰ ਲੀਕ, ਰਸਤਾ ਧੁਰ ਦਾ ਦੇਣਾ ਵਖਾਈਆ। ਗੋਬਿੰਦ ਸ਼ਬਦ ਕਰੇ ਤਸਦੀਕ, ਨਾਨਕ ਨਾਲ ਗਵਾਹੀਆ। ਜਿਸ ਦੀ ਗੁਰ ਅਵਤਾਰ ਪੈਗ਼ੰਬਰ ਕਰ ਕੇ ਗਏ ਉਡੀਕ, ਜੁਗ ਚੌਕੜੀ ਧਿਆਨ ਲਗਾਈਆ। ਸੋ ਖੇਲ ਕਰੇ ਲਾਸ਼ਰੀਕ, ਵਾਹਦ ਮਾਲਕ ਨੂਰ ਅਲਾਹੀਆ। ਜਿਸ ਦੇ ਵਿਚ ਹੱਕ ਤੌਫ਼ੀਕ਼, ਬੇਪਰਵਾਹ ਬੇਪਰਵਾਹੀਆ। ਓਹ ਸਭ ਦੀ ਆਸਾ ਮਨਸਾ ਪੂਰੀ ਕਰੇ ਉਮੀਦ, ਤ੍ਰਿਸ਼ਨਾ ਤ੍ਰਿਖਾ ਗਵਾਈਆ। ਏਕੋ ਰੰਗ ਰੰਗਾ ਕੇ ਊਚ ਨੀਚ, ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਇਕ ਘਰ ਬਹਾਈਆ। ਗੁਰਸਿਖ ਗੁਰਮੁਖ ਹਰਿਜਨ ਹਰਿਭਗਤ ਰਸਨਾ ਜਿਹਵਾ ਬੱਤੀ ਦੰਦ ਕੋਈ ਨਾ ਲਾਏ ਮਾਸ ਕਬਾਬ ਮੀਟ, ਮਮਤਾ ਮੋਹ ਜਗਤ ਤੁੜਾਈਆ । ਸਾਚਾ ਕਲਮਾ ਏਕੋ ਪੜ੍ਹੇ ਹਦੀਸ, ਸੋਹੰ ਢੋਲਾ ਨਾਮ ਅਲਾਹੀਆ। ਗੁਰ ਅਵਤਾਰ ਪੈਗ਼ੰਬਰਾਂ ਇਹੋ ਗਾਇਆ ਗੀਤ, ਦੂਜਾ ਰਾਗ ਨਾ ਕੋਇ ਸੁਣਾਈਆ। ਸੰਤ ਸੁਹੇਲਾ ਹੋਵੇ ਠਾਂਡਾ ਸੀਤ, ਅਗਨੀ ਤੱਤ ਨਾ ਕੋਇ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ
❋
❋
ਹਰਿ, ਹਰਿ ਸਾਜਣ ਇਕ ਅਖਵਾਈਆ। ਸਤਿਜੁਗ ਕਹੇ ਮੇਰਾ ਸਚ ਦਾ ਹੋਣਾ ਮਾਰਗ, ਔਰਤ ਮਰਦ ਮਿਲੇ ਵਡਿਆਈਆ। ਧਰਮ ਧਾਰ ਦਾ ਹੋਵੇ ਕਾਰਜ, ਕਰਮਾਂ ਦਾ ਡੇਰਾ ਢਾਹੀਆ। ਪਿਛਲਾ ਲੇਖਾ ਕਰਨਾ ਖ਼ਾਰਜ, ਰੀਤੀ ਜਗਤ ਵਾਲੀ ਤਜਾਈਆ। ਪੁਰਖ ਅਕਾਲ ਨੇ ਲੈਣਾ ਚਾਰਜ, ਹੁਕਮਰਾਨ ਇਕ ਹੋ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਸਰਨਾਈਆ। ਸਤਿਜੁਗ ਕਹੇ ਮੇਰਾ ਮਾਲਕ ਇਕ, ਪੁਰਖ ਅਕਾਲ ਵਡਿਆਈਆ। ਵਰਨ ਬਰਨ ਜ਼ਾਤ ਪਾਤ ਦੀਨ ਮਜ਼੍ਹਬ ਓਸੇ ਦੇ ਸਾਰੇ ਸਿੱਖ, ਛੱਤ੍ਰੀ ਬ੍ਰਾਹਮਣ ਸ਼ੂਦਰ ਵੈਸ਼ ਦਰਗਾਹ ਸਾਚੀ ਵੰਡ ਨਾ ਕੋਇ ਵੰਡਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਧੁਰ ਦਾ ਲੇਖਾ ਅੱਗੇ ਦੇਵੇ ਲਿਖ, ਜਿਸ ਨੂੰ ਸਕੇ ਨਾ ਕੋਇ ਮਿਟਾਈਆ। ਅੱਗੇ ਪੂਜਾ ਹੋਣੀ ਨਹੀਂ ਕਿਸੇ ਮੰਦਰ ਮਸਜਿਦ ਸ਼ਿਵਦਵਾਲੇ ਮਠ ਪੱਥਰ ਇੱਟ, ਦੇਵੀ ਦੇਵਤ ਸੀਸ ਨਾ ਕੋਇ ਨਿਵਾਈਆ। ਪੁਰਖ ਅਕਾਲਾ ਦੀਨ ਦਿਆਲਾ ਪਰਵਰਦਿਗਾਰ ਸਾਂਝਾ ਯਾਰ ਸਭ ਦਾ ਸਾਂਝਾ ਹੋਣਾ ਇਸ਼ਟ, ਇਸ਼ਟ ਦੇਵ ਆਤਮਾ ਪਰਮਾਤਮਾ ਵੇਖ ਵਖਾਈਆ। ਜਨ ਭਗਤਾਂ ਮਾਨਸ ਜਨਮ ਜਾਣਾ ਜਿੱਤ, ਲੋਕਮਾਤ ਜਗਤ ਹਾਰਦੀ ਦਿਸੇ ਲੋਕਾਈਆ। ਜਨ ਭਗਤੋ ਤੁਹਾਡੇ ਅੰਦਰ ਤੁਹਾਡਾ ਮਾਲਕ ਇਕ, ਤਨ ਵਜੂਦ ਜਗਤ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੀ ਲੇਖੇ ਲਾਏ ਗੋਬਿੰਦ ਵਾਲੀ ਚਿੱਟ, ਚਿੱਟੇ ਉਤੇ ਚਿੱਟਾ ਨਾਮ ਧੁਰ ਦਾ ਲਏ ਲਿਖਾਈਆ।
ਸਦੀ ਚੌਧਵੀਂ ਕਹੇ ਮੈਂ ਥੱਕੀ ਟੁੱਟੀ, ਥਕਾਵਟ ਵਿਚ ਦੁਹਾਈਆ। ਚੌਦਾਂ ਤਬਕ ਗਈ ਨਾ ਲੁੱਟੀ, ਲੀਡਰ ਹੱਥ ਕਿਸੇ ਨਾ ਆਈਆ। ਸੁਖ ਦੀ ਨੀਂਦ ਕਦੇ ਨਾ ਸੁੱਤੀ, ਸੋਹਣੀ ਸੇਜ ਨਾ ਕੋਇ ਸੁਹਾਈਆ। ਮੇਰੀ ਵੈਰਾਗਣ ਦੀ ਟੁੱਟ ਗਈ ਜੁੱਤੀ, ਭੱਜੀ ਚਾਈਂ ਚਾਈਂਆ। ਦੁਨੀਆ ਭਾਗ ਲਗਦਾ ਪੁੱਤੀਂ, ਪੁਤ ਪੋਤਰੇ ਨਾਲ ਵਡਿਆਈਆ। ਮੈਨੂੰ ਇਕੋ ਪ੍ਰਭ ਦੇ ਮਿਲਣ ਦੀ ਖ਼ੁਸ਼ੀ, ਖ਼ੁਸ਼ੀਆਂ ਵਿਚ ਰਾਹ ਤਕਾਈਆ। ਮੈਂ ਮੰਜ਼ਲ ਬਾਮੰਜ਼ਲ ਆਈ ਪੁਛੀ, ਮੁਹੰਮਦ ਆ ਕੇ ਦਿਤਾ ਸੁਣਾਈਆ। ਵੇਖ ਖੇਲ ਇਕ ਅਦੁਤੀ, ਕੀ ਕਰਤਾ ਕਾਰ ਕਮਾਈਆ। ਜਿਸ ਗੁੰਦ ਕੇ ਆਪਣੀ ਗੁੱਤੀ, ਰੂਪ ਲਿਆ ਵਟਾਈਆ। ਸ੍ਰਿਸ਼ਟ ਉਠਾ ਦੇ ਸੁੱਤੀ, ਨੇਤਰ ਅੱਖ ਉਠਾਈਆ। ਤੇਰੀ ਪੂਰੀ ਕਰੇ ਬੁੱਤੀ, ਬੁਤਖ਼ਾਨੇ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਸਦੀ ਚੌਧਵੀਂ ਕਹੇ ਮੇਰੇ ਵਿਚ ਆਈ ਥਕਾਵਟ, ਨਾੜੀ ਨਾੜੀ ਦਏ ਦੁਹਾਈਆ। ਜਗਤ ਜਹਾਨ ਵੇਖੀ ਬਨਾਵਟ, ਕੂੜੀ ਕਿਰਿਆ ਬੰਧਨ ਪਾਈਆ। ਸਾਚਾ ਕਲਮਾ ਕਰੇ ਨਾ ਕੋਇ ਸਖ਼ਾਵਤ, ਵਸਤ ਅਮੋਲਕ ਨਾ ਕੋਇ ਵਰਤਾਈਆ। ਮੈਂ ਜਨ ਭਗਤਾਂ ਦੀ ਖਾ ਕੇ ਦਾਅਵਤ, ਦਾਅਵੇ ਨਾਲ ਦਿਆਂ ਸੁਣਾਈਆ। ਵੇਖਿਓ ਪ੍ਰਭ ਦੇ ਸਾਹਮਣੇ ਬੁੱਧੀ ਦੀ ਦੱਸਿਓ ਕੋਈ ਨਾ ਲਿਆਕ਼ਤ, ਅਕ਼ਲ ਦੀ ਅਕਲ ਨਾ ਕੋਇ ਦ੍ਰਿੜਾਈਆ। ਸਦਾ ਰਹਿਣਾ ਹੁਕਮ ਮੁਤਾਬਕ, ਮਤਲਾ ਕਰ ਕੇ ਦਿਆਂ ਦ੍ਰਿੜਾਈਆ। ਜੇ ਪਿਛੇ ਝੂਠ ਬੋਲਣ ਦੀ ਆਦਤ, ਅੱਗੇ ਲਓ ਬਦਲਾਈਆ। ਕਲਜੁਗ ਕੂੜਾ ਵੇਖਿਓ ਰਾਕਸ਼, ਸਭ ਨੂੰ ਰਿਹਾ ਖਾਈਆ। ਮਨੂਆ ਨਾਲ ਕਰੇ ਸਾਜ਼ਸ਼, ਸ਼ਰਅ ਸ਼ਰਅ ਨਾਲ ਟਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸਦੀ
❋
❋
ਚੌਧਵੀਂ ਕਹੇ ਮੈਂ ਬੜੀ ਹੋਈ ਸ਼ਰਮਿੰਦੀ, ਸ਼ਰਮ ਨਾਲ ਅੱਖ ਨਾ ਉਪਰ ਉਠਾਈਆ। ਮੇਰੇ ਪਿਛੇ ਮੇਰੇ ਪਰਵਰਦਿਗਾਰ ਨੇ ਲਾਈ ਬਿੰਦੀ, ਬਿੰਦੀ ਬਿੰਦਰਾਬਨ ਦੀ ਪੂਰ ਕਰਾਈਆ। ਸ਼ੰਕਰ ਦੀ ਮੰਗਵਾਈ ਪਿੰਡੀ, ਲਿੰਗ ਭਗ ਦੀ ਪੂਜ ਹਟਾਈਆ। ਜਗਤ ਸਿਤਾਰ ਵਜਾ ਕਿੰਗੀ, ਕਿੰਗਾਂ ਕਰੇ ਸਫ਼ਾਈਆ। ਫੂਲ ਮੰਗਾ ਕੋਲੋਂ ਭੇਟਾ ਬੇਟੀ ਸਿੰਧੀ, ਸਿੰਧ ਸਾਗਰ ਪਾਰ ਕਰਾਈਆ। ਆਪਣੀ ਆਪ ਕਰਾ ਕੇ ਨਿੰਦੀ, ਨਿੰਦਕ ਦੀਨ ਦੁਨੀ ਵਖਾਈਆ। ਜਨ ਭਗਤਾਂ ਧਾਰ ਕਰ ਕੇ ਜ਼ਿੰਦੀ, ਜ਼ਿੰਦਗੀ ਜੀਵਨ ਦਿਤਾ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਖਿਲਾਈਆ। ਸਦੀ ਚੌਧਵੀਂ ਕਹੇ ਮੈਂ ਪ੍ਰਭ ਦੀਆਂ ਦੇਂਦੇ ਵੇਖੇ ਮਸਾਲਾਂ, ਮਿਸਰੇ ਆਪਣੇ ਨਾਲ ਮਿਲਾਈਆ। ਗੁਰ ਅਵਤਾਰ ਪੈਗ਼ੰਬਰਾਂ ਵੇਖੀਆਂ ਪਾਲਾਂ, ਕਤਾਰਾਂ ਵਿਚ ਬੈਠੇ ਨਜ਼ਰੀ ਆਈਆ। ਸਾਚਾ ਨੂਰ ਚਮਕੇ ਨੁਰਾਨਾ, ਨੂਰ ਨੁਰਾਨਾ ਨੂਰੋ ਨੂਰ ਡਗਮਗਾਈਆ। ਲੇਖਾ ਮੁਕੇ ਜਗਤ ਅੰਜੀਲ ਕ਼ੁਰਾਨਾ, ਮੁਖ਼ਾਤਬ ਹੋ ਕੇ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਮੇਲਾ ਲਏ ਮਿਲਾਈਆ। ਸਦੀ ਚੌਧਵੀਂ ਕਹੇ ਮੈਂ ਵੇਖਿਆ ਅਗੰਮੀ ਰਾਜ਼, ਰਾਜ਼ਕ ਰਿਜ਼ਕ ਰਹੀਮ ਜਣਾਈਆ। ਜਿਸ ਸੀਸ ਪਹਿਨਿਆ ਤਾਜ, ਤਖ਼ਤ ਨਿਵਾਸੀ ਨਜ਼ਰੀ ਆਈਆ। ਮੇਰਾ ਸੋਹਣਾ ਕਰ ਕੇ ਕਾਜ, ਓਢਣ ਸੀਸ ਇਕ ਟਿਕਾਈਆ। ਕਿਰਪਾ ਕਰ ਪੁਰਖ ਅਬਿਨਾਸ਼, ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸਦੀ ਚੌਧਵੀਂ ਕਹੇ ਮੈਂ ਫਿਰਦੀ ਰਹੀ ਉਪਰ ਥੱਲੇ, ਨਿਰਗੁਣ ਧਾਰ ਰੰਗ ਵਖਾਈਆ। ਸਿਫ਼ਤਾਂ ਵਿਚ ਨਾ ਕਰਾਇਆ ਬੱਲੇ ਬੱਲੇ, ਗੁਰ ਅਵਤਾਰ ਪੈਗ਼ੰਬਰਾਂ ਹੁਕਮ ਵਰਤਾਈਆ। ਜੋ ਵਸੇ ਨਿਹਚਲ ਧਾਮ ਅਟੱਲੇ, ਸਚਖੰਡ ਸਾਚੇ ਸੋਭਾ ਪਾਈਆ। ਹੁਣ ਹੋ ਗਿਆ ਭਗਤਾਂ ਵੱਲੇ, ਵਲਵਲੇ ਸਾਰੇ ਦੇਣੇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਸਮਾਨਾਂ ਉਪਰੋਂ ਆਇਆ ਥੱਲੇ, ਜਲ ਥਲ ਮਹੀਅਲ ਸਾਰੇ ਵੇਖ ਵਖਾਈਆ।
ਨਗ਼ਮਾ ਨਾਜ਼ੂ ਕ਼ਦਮ ਕਨਜ਼ਵੀਉਲ ਜ਼ਲਮਾ ਮਲਸ਼ਵੀਨੇਯੇ ਕੁਸ਼ਾ ਮੇਰੀ ਤੇਰੇ ਅੱਗੇ ਦੁਆ, ਤੂੰ ਖ਼ੁਦ ਮਾਲਕ ਤੇ ਮੈਂ ਮਾਤਲੋਕ ਵਿਚ ਖ਼ੁਦੀ ਗਵਾਵਣ ਵਾਲਾ ਖ਼ੁਦਾ, ਤੂੰ ਜੋਤ ਨੂਰ ਮੈਂ ਸ਼ਬਦ ਸਤਿਗੁਰੂ ਨਾਦ ਰਿਹਾ ਵਜਾ, ਐ ਮੇਰੇ ਮਹਿਬੂਬ ਮੇਰੇ ਦਿਲ ਰੁਬਾ, ਤੂੰ ਮੇਰੀ ਹਸਤੀ ਦੱਸ ਇਕ ਦੂਜੇ ਤੋਂ ਕੌਣ ਹੋਏ ਫਿਦਾ। ਪੁਰਖ ਅਕਾਲ ਦੀਨ ਦਿਆਲ ਇਕੇ ਵਾਰ ਅੰਦਰ ਜੋਤ ਦੀ ਝਲਕ ਦਿਤੀ ਵਖਾ, ਹਲੂਣਾ ਦਿਤਾ ਲਗਾ, ਬਿਨ ਕੰਨਾਂ ਦਿਤਾ ਸੁਣਾ, ਗੋਬਿੰਦ ਬਾਜ਼ ਦੇ ਉਡਾ, ਬਾਜ਼ਾਂ ਵਾਲਿਆ ਤੇਰੀ ਬਾਜ਼ੀ ਦੇਵਾਂ ਬਦਲਾ, ਕਿਉਂ ਫਿਰ ਤੈਨੂੰ ਆਪ ਆਪਣੀ ਉਂਗਲੀ ਤੋਂ ਧੁਰ ਦਾ ਸ਼ਬਦ ਗੁਰੂ ਬਾਜ਼ ਬਣਾ ਕੇ ਦਿਆਂ ਉਡਾ, ਬਿਨਾ ਖੰਭਾਂ ਤੋਂ ਦੋ ਜਹਾਨਾਂ ਪਰੇ ਚੱਕਰ ਲੈਣਾ ਲਗਾ, ਖਾਣ ਪੀਣ ਦੀ ਰਹਿਣ ਨਾ ਦੇਵਾਂ ਕੋਇ ਅਦਾ, ਰੋਗ ਸੋਗ ਦੀ ਰਹੇ ਨਾ ਕੋਇ ਵਬਾ, ਚਿੰਤਾ ਗ਼ਮ ਨਾ ਕੋਇ ਸਤਾਈਆ। ਤੇਰੇ ਬਾਜ਼ ਤੋਂ ਬਚੂ ਚਿੜੀ ਲਵਾਂ ਤੁੜਾ, ਆਪਣੇ ਬਾਜ਼ ਤੋਂ ਗੁਰੂਆਂ ਅਵਤਾਰਾਂ ਪੈਗ਼ੰਬਰਾਂ ਦੀਆਂ ਧੌਣਾਂ ਲਵਾਂ ਨਿਵਾ, ਇਹ ਮੇਰੇ ਹੱਥ ਵਡਿਆਈਆ। ਗੋਬਿੰਦ ਕਿਹਾ ਵਾਹ ਵਾਹ ਵਾਹ, ਵਾਹਿਗੁਰੂ ਤੇਰੀ ਬੇਪਰਵਾਹੀਆ। ਪੁਰਖ ਅਕਾਲ
❋
❋
ਨੇ ਬਿਨਾ ਚਰਨਾਂ ਤੋਂ ਆਪਣੇ ਚਰਨ ਉਪਰ ਲਏ ਉਠਾ, ਗੋਬਿੰਦ ਬਿਨਾ ਸੀਸ ਤੋਂ ਚਰਨਾਂ ਹੇਠਾਂ ਸੀਸ ਦਿਤਾ ਟਿਕਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ।
੨੯ ਪੋਹ ਸ਼ਹਿਨਸ਼ਾਹੀ ਸੰਮਤ ੪ ਹਰਿ ਭਗਤ ਦਵਾਰ ਜੇਠੂਵਾਲ
ਸਦੀ ਚੌਧਵੀਂ ਕਹੇ ਮੇਰੀ ਖ਼ੁਸ਼ੀਆਂ ਵਾਲੀ ਲੋਹੜੀ, ਅੰਕ ਸਹੇਲੜੀਓ ਦਿਆਂ ਜਣਾਈਆ। ਵੇਖੋ ਮੇਰੀ ਪ੍ਰਭ ਦੇ ਨਾਲ ਬਣ ਗਈ ਜੋੜੀ, ਜੋੜਾ ਧੁਰ ਦਾ ਲਿਆ ਬਣਾਈਆ। ਨਾ ਮੈਂ ਕਾਲੀ ਨਾ ਮੈਂ ਗੋਰੀ, ਰੂਪ ਰੰਗ ਰੇਖ ਨਜ਼ਰ ਨਾ ਕੋਇ ਪਾਈਆ। ਮੇਰੇ ਮਾਲਕ ਮੇਰੇ ਉਤੇ ਕਿਰਪਾ ਕੀਤੀ ਭੋਰੀ, ਭਾਂਡਾ ਭਰਮ ਦਿਤਾ ਭੰਨਾਈਆ। ਦੀਨ ਦੁਨੀ ਤੋਂ ਕਰ ਕੇ ਚੋਰੀ, ਚਰਨਾਂ ਵਿਚ ਲਿਆ ਰਖਾਈਆ। ਮੇਰਾ ਮਾਣ ਤਾਣ ਨਾ ਜ਼ੋਰੀ, ਨਿਉਂ ਨਿਉਂ ਲਾਗਾਂ ਪਾਈਂਆ। ਮੈਂ ਆਦਿ ਜੁਗਾਦਿ ਦੀ ਬਾਂਕੀ ਛੋਹਰੀ, ਛੈਲ ਛਬੀਲੀ ਨਜ਼ਰੀ ਆਈਆ। ਮੇਰੀ ਆਸਾ ਨਵੀਂ ਨਕੋਰੀ, ਨਿਰਵੈਰ ਦਿਤੀ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਸਦੀ ਚੌਧਵੀਂ ਕਹੇ ਮੇਰਾ ਸਾਹਿਬ ਸਵਾਮੀ ਸੱਜਣ, ਸੋਹਣਾ ਨਜ਼ਰੀ ਆਈਆ। ਮੈਂ ਪ੍ਰੇਮ ਪ੍ਰੀਤੀ ਕਰਾਂ ਮਜਨ, ਧੁਰ ਦਾ ਰੰਗ ਰੰਗਾਈਆ। ਸਚ ਸੰਦਸ਼ੇ ਆਈ ਸੱਦਣ, ਹੋਕਾ ਇਕ ਅਲਾਈਆ। ਮਿਹਰਵਾਨ ਮਹਿਬੂਬ ਸਚ ਮੁਹੱਬਤ ਵਿਚ ਰਹੇ ਤੇਰੀ ਲਗਨ, ਦੂਸਰ ਅਵਰ ਨਾ ਕੋਇ ਮਨਾਈਆ। ਮਮਤਾ ਮੋਹ ਰਹੇ ਨਾ ਬੰਧਨ, ਕੂੜੀ ਕਿਰਿਆ ਦੇਣੀ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਵਖਾਈਆ। ਸਦੀ ਚੌਧਵੀਂ ਕਹੇ ਮੈਂ ਲੋਹੜੀ ਵੰਡਾਂ, ਵੰਡੀ ਧੁਰ ਦੀ ਪਾਈਆ। ਮੈਂ ਪ੍ਰਭ ਦੇ ਕੋਲੋਂ ਪ੍ਰੀਤੀ ਲੈ ਕੇ ਆਈ ਪੰਡਾਂ, ਅਨਡਿੱਠੜਾ ਭਾਰ ਉਠਾਈਆ। ਮੈਂ ਕਿਸੇ ਵੜੀ ਨਹੀਂ ਮੰਦਰ ਮਸੀਤ ਗੁਰਦਵਾਰ ਸ਼ਿਵਦਵਾਲੇ ਮਠ ਪੱਥਰ ਇੱਟਾਂ ਵਾਲੀ ਕੰਧਾਂ, ਮਹਿਰਾਬਾਂ ਵਿਚ ਨਾ ਡੇਰਾ ਲਾਈਆ। ਮੈਂ ਤੱਕਦੀ ਇਕ ਚੰਦਾ, ਜੋ ਚੰਦ ਨੂਰ ਕਰੇ ਰੁਸ਼ਨਾਈਆ। ਜੋ ਖੇਲ ਵਖਾਏ ਸੂਰਾ ਸਰਬੰਗਾ, ਸੋ ਸਚ ਦਿਆਂ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਮਿਹਰਵਾਨ ਦਇਆ ਕਮਾਈਆ। ਸਦੀ ਚੌਧਵੀਂ ਕਹੇ ਮੇਰੀ ਲੋਹੜੀ ਦਾ ਲੋਹੜੇ ਪੈਣਿਆਂ ਨਾ ਕੀਤਾ ਚਾਓ, ਚਾਰੋਂ ਕੁੰਟ ਅੰਧੇਰਾ ਛਾਈਆ। ਮੈਂ ਹਲੂਣਿਆ ਫੜ ਕੇ ਬਾਹੋਂ, ਅੱਖ ਦਿਤੀ ਖੁਲ੍ਹਾਈਆ। ਵੇਖੋ ਹੰਸ ਹੋਏ ਕਾਉਂ, ਕਾਗ ਹੰਸ ਰੂਪ ਬਦਲਾਈਆ। ਸਾਚਾ ਧਰਮ ਨਾ ਕੋਇ ਨਿਆਉਂ, ਅਦਲ ਇਨਸਾਫ਼ ਨਾ ਕੋਇ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਸਦੀ ਚੌਧਵੀਂ ਕਹੇ ਲੋਹੜੀ ਦੇ ਥਾਂ ਪ੍ਰਭ ਦਾ ਮਿਲੇ ਪਿਆਰ, ਪ੍ਰੇਮ ਪ੍ਰੇਮ ਵਿਚੋਂ ਪ੍ਰਗਟਾਈਆ। ਤੁਸੀਂ ਉਹਦੇ ਉਹ ਤੁਹਾਡਾ ਯਾਰ, ਯਾਰਾਨਾ ਧੁਰ ਦਾ ਲਿਆ ਲਗਾਈਆ। ਭਰੋਸੇ ਵਿਚ ਰੱਖੋ ਇਤਬਾਰ, ਭਾਂਡਾ ਭਰਮ ਭੌ ਭੰਨਾਈਆ। ਮਿਹਰਵਾਨ ਕਰੇ ਸਚ ਸ਼ਿੰਗਾਰ, ਕੂੜੀ ਕਿਰਿਆ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਸਦੀ ਚੌਧਵੀਂ ਕਹੇ ਚਾਓ ਅੰਦਰ ਗਾਓ ਮੰਗਲ, ਮੰਗਲਾਚਾਰ ਵਡਿਆਈਆ। ਸ਼ਰਅ ਕੱਟੋ ਸੰਗਲ, ਜ਼ੰਜੀਰੀ ਨਜ਼ਰ ਕੋਇ ਨਾ ਆਈਆ। ਸਚ ਪ੍ਰੀਤੀ ਚੜ੍ਹੇ
❋
❋
ਅਗੰਮੀ ਰੰਗਨ, ਰੰਗਤ ਇਕ ਰੰਗਾਈਆ। ਤੁਹਾਡਾ ਪਵਿਤ੍ਰ ਹੋਵੇ ਬਦਨ, ਅੰਤਰ ਆਤਮਾ ਨੂਰ ਰੁਸ਼ਨਾਈਆ। ਸਚ ਦਵਾਰਾ ਮਿਲਿਆ ਪਤਣ, ਦਰਗਾਹ ਵਿਚ ਵਡਿਆਈਆ। ਦੀਨ ਦਿਆਲਾ ਆਇਆ ਰੱਖਣ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧਰਮ ਦੁਆਰਾ ਇਕ ਵਖਾਈਆ। ਸਦੀ ਚੌਧਵੀਂ ਕਹੇ ਮੇਰੇ ਸਾਹਿਬ ਦਾ ਵੇਖੋ ਆਗ਼ਾਜ਼, ਅਕ਼ਲ ਬੁੱਧੀ ਚਲੇ ਨਾ ਕੋਇ ਚਤੁਰਾਈਆ। ਧੁਰ ਦੇ ਨਾਮ ਦੀ ਸੁਣੋ ਆਵਾਜ਼, ਜੋ ਅਜ਼ਲ ਤੋਂ ਦਏ ਬਚਾਈਆ। ਜਿਸ ਆਪਣੀ ਸਾਜਣ ਸਾਜ, ਸਗਲਾ ਸੰਗ ਗੁਰਮੁਖ ਰਿਹਾ ਤਰਾਈਆ। ਸਤਿ ਧਰਮ ਦਾ ਬਦਲ ਕੇ ਆਪ ਰਿਵਾਜ, ਰਿਆਇਤ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਵਨ ਆਪਣੀ ਖੇਲ ਖਿਲਾਈਆ।
ਸੰਸਾਰ ਵਿਚ ਨਿਕਲੇ ਸਿੱਟਾ, ਸਿੱਟੇਬਾਜ਼ੀ ਜਗਤ ਲੋਕਾਈਆ। ਜਨ ਭਗਤਾਂ ਦਾ ਲੇਖ ਕਰ ਕੇ ਚਿੱਟਾ, ਚਿੱਟੀ ਧਾਰ ਵਿਚ ਸਮਾਈਆ। ਜਿਥੇ ਮੰਦਰ ਨਹੀਂ ਕੋਈ ਪੱਥਰ ਇੱਟਾਂ, ਛੱਪਰ ਛੰਨ ਨਾ ਕੋਇ ਛੁਹਾਈਆ। ਰੂਪ ਨਹੀਂ ਕੋਈ ਵੱਡਾ ਨਿੱਕਾ, ਬਾਲ ਬਿਰਧ ਨਾ ਵੇਖ ਵਖਾਈਆ। ਸੋਨਾ ਚਾਂਦੀ ਰੁਪਾ ਨਹੀਂ ਕੋਈ ਸਿੱਕਾ, ਧਾਤੂ ਵੰਡ ਨਾ ਕੋਇ ਵੰਡਾਈਆ। ਜਗਤ ਅੱਖਰ ਲੇਖ ਨਹੀਂ ਕੋਈ ਲਿਖਾ, ਕ਼ਲਮ ਸ਼ਾਹੀ ਨਾ ਜੋੜ ਜੁੜਾਈਆ। ਓਥੇ ਲੈ ਕੇ ਜਾਏ ਧੁਰ ਦਾ ਪਿਤਾ, ਪਤਿਪਰਮੇਸ਼ਵਰ ਬੇਪ੍ਰਵਾਹੀਆ। ਜਿਥੇ ਭਗਤਾਂ ਦਾ ਕਿੱਤਾ, ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਆਪਣਾ ਖੇਲ ਵਖਾਈਆ। ਸਦੀ ਚੌਧਵੀਂ ਦਾ ਸਿੱਟਾ ਬੜਾ ਲੰਮਾ, ਕੱਦ ਨਜ਼ਰ ਕੋਇ ਨਾ ਆਈਆ। ਜਿਸ ਧਾਰ ਨੂੰ ਕਹਿੰਦੇ ਮੰਬਾ, ਧਾਰ ਸਭ ਨੂੰ ਦਏ ਦ੍ਰਿੜਾਈਆ। ਜਨ ਭਗਤਾਂ ਥਾਨ ਥਨੰਤਰ ਦੇਵੇ ਚੰਗਾ, ਚੰਗੀ ਬਖ਼ਸ਼ੇ ਮਾਣ ਵਡਿਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਜਹਾਨ ਵਖਾ ਕੇ ਕੂੜਾ ਧੰਦਾ, ਹਰਿਜਨ ਧਰਮ ਧਾਰ ਵਿਚ ਰਖਾਈਆ।
ਪਹਿਲੀ ਮਾਘ ਸ਼ਹਿਨਸ਼ਾਹੀ ਸੰਮਤ ੪ ਹਰਿ ਭਗਤ ਦਵਾਰ ਜੇਠੂਵਾਲ
ਸਦੀ ਚੌਧਵੀਂ ਕਹੇ ਹਾਜ਼ਰ ਹੋਏ ਅਵਤਾਰ ਪੈਗ਼ੰਬਰ ਗੁਰ ਪੀਰ, ਪੀਰਨ ਪੀਰ ਦਇਆ ਕਮਾਈਆ। ਸੰਤ ਸੁਹੇਲੇ ਗੁਰਮੁਖ ਕੱਠੇ ਹੋਏ ਸੂਫ਼ੀ ਫ਼ਕੀਰ, ਜੋ ਫ਼ਿਕਰਾ ਢੋਲਾ ਇਕੋ ਨਾਮ ਧਿਆਈਆ। ਵਿਚੋਂ ਉਠ ਕੇ ਕਹੇ ਕਬੀਰ, ਸ਼ਬਦ ਅਗੰਮੀ ਆਵਾਜ਼ ਜਣਾਈਆ। ਸਾਡਾ ਕਿਸੇ ਦਾ ਨਹੀਂ ਤਤ ਸ਼ਰੀਰ, ਵਜੂਦ ਨਜ਼ਰ ਕੋਇ ਨਾ ਆਈਆ। ਹੱਥ ਫੜੇ ਨਾ ਕੋਇ ਸ਼ਮਸ਼ੀਰ, ਖ਼ੰਜਰ ਕਟਾਰ ਨਾ ਕੋਇ ਚਲਾਈਆ। ਸ਼ਰਅ ਦਾ ਦਿਸੇ ਨਾ ਕੋਇ ਜ਼ੰਜੀਰ, ਸੰਗਲ ਹੱਥ ਨਾ ਕੋਇ ਉਠਾਈਆ। ਆਬੇਹਯਾਤ ਲੱਭੇ ਕੋਇ ਨਾ ਨੀਰ, ਅੰਮ੍ਰਿਤ ਰਸ ਨਾ ਕੋਇ ਚਖਾਈਆ। ਖੇਲ ਵੇਖੇ ਆਪ ਅਖ਼ੀਰ, ਆਖ਼ਰ ਧੁਰ ਦਾ ਪਰਦਾ ਲਾਹੀਆ। ਕਿਸ ਬਿਧ ਦੀਨ ਦੁਨੀ ਦੀ ਬਦਲੇ ਤਕ਼ਦੀਰ, ਤਦਬੀਰ ਆਪਣੀ ਨਾਲ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮੇਲਾ ਲਏ ਮਿਲਾਈਆ। ਸਦੀ ਚੌਧਵੀਂ ਕਹੇ ਗੁਰ ਅਵਤਾਰ ਪੈਗ਼ੰਬਰ ਹੋਏ ਕੱਠੇ, ਦਰ
❋
❋
ਠਾਂਡੇ ਡੇਰਾ ਲਾਈਆ। ਹੱਥਾਂ ਵਿਚ ਫੜੇ ਸਭ ਨੇ ਆਪਣੇ ਪਟੇ, ਪਟੇਦਾਰੀ ਰਹੇ ਵਖਾਈਆ। ਗੁਰ ਅਵਤਾਰ ਪੈਗ਼ੰਬਰ ਚਾਰੋਂ ਕੁੰਟ ਫਿਰਨ ਨੱਠੇ, ਭੱਜਣ ਵਾਹੋ ਦਾਹੀਆ। ਦਹਿ ਦਿਸ਼ਾ ਹੋਵਣ ਠੱਠੇ, ਸਤਿਕਾਰ ਵਿਚ ਨਾ ਕੋਇ ਜਣਾਈਆ। ਜਿਧਰ ਵੇਖਣ ਓਧਰ ਰੱਟੇ, ਰੱਟਾ ਸਕੇ ਨਾ ਕੋਇ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੇਵੇ ਮਾਣ ਵਡਿਆਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਇਕੋ ਕਰਨੀ ਨਿਮਸਕਾਰ, ਸਚ ਸੱਯਦਾ ਸੀਸ ਝੁਕਾਈਆ। ਕਿਰਪਾ ਕਰ ਸੱਚੀ ਸਰਕਾਰ, ਮਿਹਰਵਾਨ ਮਿਹਰ ਨਜ਼ਰ ਟਿਕਾਈਆ। ਸਤਿ ਸਚ ਦਾ ਰਹੇ ਪਿਆਰ, ਧਰਮ ਧਰਮ ਦੀ ਧਾਰ ਪ੍ਰਗਟਾਈਆ । ਇਕੋ ਤੇਰਾ ਹੋਵੇ ਅਖਤਿਆਰ, ਦੂਜਾ ਨਜ਼ਰ ਕੋਇ ਨਾ ਆਈਆ। ਪਿਛਲੇ ਤੇਰੇ ਸੇਵਾਦਾਰ, ਜੁਗ ਜੁਗ ਸਾਚੀ ਸੇਵ ਕਮਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਸਦੀ ਚੌਧਵੀਂ ਕਹੇ ਗੁਰ ਅਵਤਾਰ ਪੈਗ਼ੰਬਰ ਪੁੱਜੇ, ਪੂਜਨੀਕ ਡੇਰਾ ਲਾਈਆ। ਆਪਣੇ ਭੇਵ ਦੱਸਣ ਗੁੱਝੇ, ਕਿਸ ਬਿਧ ਰੋ ਕੇ ਝਟ ਲੰਘਾਈਆ। ਕਵਣ ਸਾਥ ਦੇਵੇ ਇਕ ਦੂਜੇ, ਸਗਲਾ ਸੰਗ ਨਿਭਾਈਆ। ਕਵਣ ਭਾਂਡੇ ਕਰ ਕੇ ਮੂਧੇ, ਪਿੱਠਾਂ ਰਿਹਾ ਬਦਲਾਈਆ। ਕਵਣ ਭੇਵ ਚੁਕਾਏ ਬੁੱਤ ਰੂਹ ਦੇ, ਆਤਮ ਪਰਮਾਤਮ ਵੇਖ ਵਖਾਈਆ। ਇਹ ਖੇਲ ਕਲਜੁਗ ਹੂਬਹੂ ਦੇ, ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਸਚ ਸੱਚੀ ਸਰਨਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡੀ ਧਾਰ ਵੇਖੋ ਸਾਦੀ, ਜਿਸਮ ਤਨ ਨਾ ਕੋਇ ਰਖਾਈਆ। ਜਿਸ ਦਾ ਨੂਰ ਆਦਿ ਆਦੀ, ਅੰਤ ਓਹੋ ਵੇਖ ਵਖਾਈਆ। ਜੋ ਸਾਹਿਬ ਬ੍ਰਹਮ ਬ੍ਰਹਿਮਾਦੀ, ਪਾਰਬ੍ਰਹਮ ਨਜ਼ਰੀ ਆਈਆ। ਸਾਚੀ ਮੰਜ਼ਲ ਚੜ੍ਹੇ ਘਾਟੀ, ਘਾਟਾ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਸਰਨਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਵੇਖਿਆ ਹਕ਼ੀਕ਼ੀ ਹੱਕੀ, ਹੁਕਮ ਧੁਰਦਰਗਾਹੀਆ। ਅੰਤਰ ਰਿਹਾ ਕੋਈ ਨਾ ਸ਼ੱਕੀ, ਸੰਸਾ ਦਿਤਾ ਮਿਟਾਈਆ। ਮੈਂ ਕਰ ਕੇ ਜਾਣਾ ਪੱਕੀ, ਸਹਿਜ ਨਾਲ ਸਮਝਾਈਆ। ਸੰਤ ਸੁਹੇਲੇ ਵੇਖੋ ਅੱਖੀਂ, ਗੁਰਮੁਖ ਆਪਣੇ ਰੰਗ ਰੰਗਾਈਆ। ਜੋ ਨਿਰਗੁਣ ਧਾਰ ਜਗਾ ਬੱਤੀ, ਸਰਗੁਣ ਤਤ ਕਰੇ ਰੁਸ਼ਨਾਈਆ। ਜੋਤ ਸਰੂਪੀ ਬਣ ਕੇ ਪਤੀ, ਪਤਿਪਰਮੇਸ਼ਵਰ ਹੋ ਕੇ ਵੇਖ ਵਖਾਈਆ। ਸਭ ਦਾ ਲਹਿਣਾ ਦੇਣਾ ਲੇਖਾ ਪੂਰਾ ਕਰਨਾ ਹੱਥੀਂ, ਹੱਥੋ ਹੱਥੀ ਨਾ ਕੋਇ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਚ ਸਚ ਗੁਰ ਅਵਤਾਰ ਪੈਗ਼ੰਬਰਾਂ ਦਏ ਵਡਿਆਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਕ਼ਦੀਮ ਦਾ ਪਿਆ ਝਗੜਾ, ਝਗੜੇ ਵਿਚ ਲੋਕਾਈਆ। ਕਲਜੁਗ ਜੀਵ ਹੋਇਆ ਬਗ ਬਪੜਾ, ਕਾਗ ਕਾਗ ਵਾਂਗ ਕੁਰਲਾਈਆ। ਕੋਈ ਭੇਵ ਨਾ ਖੋਲ੍ਹੇ ਅਗਲਾ, ਪਰਦਾ ਦੇਵੇ ਕੋਇ ਨਾ ਲਾਹੀਆ। ਜਨ ਭਗਤਾਂ ਨਾਤਾ ਜੁੜਿਆ ਸਗਲਾ, ਧੁਰ ਦਾ ਸੰਗ ਬਣਾਈਆ। ਇਕੋ ਦੱਸ ਬੰਦਨਾ, ਬੰਦਗੀ ਬੇਪ੍ਰਵਾਹੀਆ। ਇਕੋ ਦਏ ਅਨੰਦਨਾ, ਅਨੰਦ ਅਨੰਦ ਵਿਚੋਂ ਚਮਕਾਈਆ। ਦੂਸਰ ਦਰ ਪਏ ਨਾ ਮੰਗਣਾ, ਭਿਖਕ ਗੁਰਮੁਖ ਨਜ਼ਰ ਕੋਇ ਨਾ ਆਈਆ। ਸਭ ਨੂੰ ਆਪਣੇ ਲਾਏ ਅੰਗਣਾ, ਅੰਗੀਕਾਰ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸਾਂ ਹੁਕਮ ਲੈਣਾ ਦਸਤੀ, ਦਸਤਖ਼ਤ ਆਪਣੇ ਦੇ ਕੇ ਝਟ ਲੰਘਾਈਆ। ਇਕੋ
❋
❋
ਤਕਣੀ ਪਰਮ ਪੁਰਖ ਦੀ ਹਸਤੀ, ਦੂਸਰ ਸੰਗ ਨਾ ਕੋਇ ਨਿਭਾਈਆ। ਜੋ ਮਾਲਕ ਧੁਰ ਦਾ ਅਰਸ਼ੀ, ਫ਼ਰਸ਼ਾਂ ਉਤੇ ਡੇਰਾ ਲਾਈਆ। ਜਨ ਭਗਤਾਂ ਹੋਵੇ ਗ਼ਰਜ਼ੀ, ਗ਼ਰਜ਼ ਕੂੜੀ ਮੇਟ ਮਿਟਾਈਆ। ਸਭ ਦੀ ਮਨਜ਼ੂਰ ਕਰ ਕੇ ਅਰਜ਼ੀ, ਹਰਿ ਭਗਤ ਦਵਾਰੇ ਲਏ ਬਹਾਈਆ। ਇਹ ਖੇਲ ਅਗੰਮੇ ਨਰਾਇਣ ਨਰ ਦੀ, ਜਿਸ ਨੂੰ ਜਨਮੇ ਕੋਇ ਨਾ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਦਾਤਾ ਧੁਰਦਰਗਾਹੀਆ। ਗੁਰ ਅਵਤਾਰ ਪੈਗ਼ੰਬਰ ਕਹਿਣ ਜਨ ਭਗਤੋ ਸੁਣੋ ਦਲੀਲ, ਦਿਲੋਂ ਦਈਏ ਜਣਾਈਆ। ਤੁਹਾਡਾ ਮਜ਼੍ਹਬਾਂ ਵਾਲਾ ਰਿਹਾ ਨਾ ਕੋਇ ਵਕੀਲ, ਜ਼ਿੰਮੇਦਾਰੀ ਅਸਾਂ ਨਾ ਕੋਇ ਉਠਾਈਆ। ਤੁਹਾਡੀ ਸਦਾ ਮਨਜ਼ੂਰ ਅਪੀਲ, ਅਪਰੰਪਰ ਸਵਾਮੀ ਵੇਖ ਵਖਾਈਆ। ਜਿਸ ਬਸਤਰ ਪਹਿਨੇ ਨੀਲ, ਇਹ ਗੋਬਿੰਦ ਧੁਰ ਦਾ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਭਗਤੋ ਵੇਖੋ ਪ੍ਰਭੂ ਦੀ ਮਾਘੀ, ਮਜਨ ਭਗਤਾਂ ਰਿਹਾ ਕਰਾਈਆ। ਤੁਸੀਂ ਹੋਏ ਵਡ ਵਡ ਭਾਗੀ, ਭਾਗਾਂ ਵਾਲਿਓ ਦੇਵਾਂ ਸੁਣਾਈਆ। ਤੁਹਾਡੀ ਧਾਰ ਤੁਹਾਡੇ ਵਿਚੋਂ ਜਾਗੀ, ਜਾਗਰਤ ਜੋਤ ਕਰੇ ਰੁਸ਼ਨਾਈਆ। ਭਗਤ ਉਧਾਰਨਾ ਜਿਸ ਦੀ ਵਾਦੀ, ਓਹ ਵਾਅਦੇ ਸਭ ਦੇ ਵੇਖ ਵਖਾਈਆ। ਤੁਸਾਂ ਕਿਸੇ ਨੇ ਕਰਨੀ ਨਹੀਂ ਬਰਖ਼ਲਾਫ਼ੀ, ਖ਼ਿਲਾਫ਼ਤ ਨਜ਼ਰ ਕੋਇ ਨਾ ਆਈਆ। ਸਭ ਨੇ ਬਣਨਾ ਇਕ ਦੂਜੇ ਦੇ ਇਤਹਾਦੀ, ਨਾਤਾ ਪ੍ਰੇਮ ਵਾਲਾ ਜੁੜਾਈਆ। ਏਥੇ ਓਥੇ ਹੋਵੇ ਨਾ ਕੋਇ ਬਰਬਾਦੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਚ ਨਾਲ ਮਿਲਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਆਏ ਭੱਜੇ ਦੌੜੇ, ਛੇਤੀ ਪੰਧ ਮੁਕਾਈਆ। ਅੱਗੇ ਪਿਛੇ ਸਾਨੂੰ ਕੁਛ ਨਾ ਬਹੁੜੇ, ਬਹੁੜੀ ਬਹੁੜੀ ਸਰਬ ਦੁਹਾਈਆ। ਜਨ ਭਗਤ ਚੜ੍ਹਦੇ ਵੇਖੇ ਅਗੰਮੇ ਪੌੜੇ, ਜੋ ਪੌੜੀ ਡੰਡੇ ਨਾਲ ਸੁਹਾਈਆ। ਜਿਸ ਸਾਹਿਬ ਦੀ ਸਦਾ ਲੋੜੇ, ਓਹ ਮਾਲਕ ਨੂਰ ਅਲਾਹੀਆ। ਜਿਸ ਅੱਗੇ ਨਹੀਂ ਕੋਇ ਜ਼ੋਰੇ, ਜ਼ੇਰ ਜ਼ਬਰ ਨਾ ਕੋਇ ਜਣਾਈਆ। ਓਸ ਦਾ ਮੇਲ ਹੋਵੇ ਬਤੌਰੇ, ਸਾਚਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਸੱਜਣ ਇਕ ਅਖਵਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ, ਵੇਖੋ ਪ੍ਰਭ ਨੇ ਮਾਰਿਆ ਹੰਭਲਾ, ਹਬਲੇ ਦਿਤੇ ਤਜਾਈਆ। ਭਗਤ ਦਵਾਰ ਸੁਹਾ ਕੇ ਧੁਰ ਦਾ ਬੰਗਲਾ, ਸਚਖੰਡ ਦਏ ਵਡਿਆਈਆ। ਨੇਤਰ ਰਹੇ ਕੋਈ ਨਾ ਅੰਧਲਾ, ਦੋਏ ਲੋਇਣ ਲੋਇਣ ਰੁਸ਼ਨਾਈਆ। ਹਰਿਜਨ ਦਿਸੇ ਕੋਈ ਨਾ ਕੰਗਲਾ, ਨਾਮ ਖ਼ਜ਼ੀਨਾ ਝੋਲੀ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਹਰਿ ਸਤਿਗੁਰ ਦਇਆ ਕਮਾਈਆ। ਸਦੀ ਚੌਧਵੀਂ ਕਹੇ ਗੁਰ ਅਵਤਾਰ ਪੈਗ਼ੰਬਰੋ ਵੇਖੋ ਮੁਕਾਮ, ਮੁਕ਼ਾਮੇ ਹੱਕ ਨਜ਼ਰੀ ਆਈਆ। ਜਿਥੇ ਇਕੋ ਢੋਲਾ ਇਕ ਜ਼ਬਾਨ, ਦੂਜਾ ਰਾਗ ਨਾ ਕੋਇ ਅਲਾਈਆ। ਇਕ ਦਿਸੇ ਪੀਣ ਖਾਣ, ਛੱਤ੍ਰੀ ਬ੍ਰਹਿਮਣ ਸ਼ੂਦਰ ਵੈਸ਼ ਵੰਡ ਨਾ ਕੋਇ ਵੰਡਾਈਆ। ਇਕੋ ਮਨਾਵਣਹਾਰਾ ਆਨ, ਸਿਰ ਸਕੇ ਨਾ ਕੋਇ ਉਠਾਈਆ। ਇਹ ਖੇਲ ਪ੍ਰਭੂ ਮਹਾਨ, ਹਰਿ ਕਰਤਾ ਰਿਹਾ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਦੇਵਣਹਾਰਾ ਜੀਆ ਦਾਨ, ਜੀਵਣ ਜੁਗਤ ਜਾਗਰਤ ਜੋਤ ਬਿਨ ਵਰਨ ਗੋਤ ਨਿਰਗੁਣ ਧਾਰ ਕਰੇ ਰੁਸ਼ਨਾਈਆ।
❋
❋
੯ ਮਾਘ ਸ਼ਹਿਨਸ਼ਾਹੀ ਸੰਮਤ ੪ ਕੇਹਰ ਸਿੰਘ ਦੇ ਗ੍ਰਹਿ ਰਜੀ ਵਾਲਾ
ਸਦੀ ਚੌਧਵੀਂ ਕਹੇ ਕਿਰਪਾ ਕੀਤੀ ਬੇਪਰਵਾਹ, ਬੇਪਰਵਾਹ ਦਇਆ ਕਮਾਈਆ। ਮੇਰੀ ਕ਼ਬੂਲ ਕਰ ਦੁਆ, ਦੋ ਜਹਾਨਾਂ ਹੋਇਆ ਸਹਾਈਆ। ਮਾਲਕ ਖ਼ਾਲਕ ਪ੍ਰਿਤਪਾਲਕ ਇਕ ਖ਼ੁਦਾ, ਜਲਵਾਗਰ ਨੂਰ ਅਲਾਹੀਆ। ਜਿਸ ਦੀ ਮੁਹੰਮਦ ਅਗੰਮ ਸਦਾ, ਸੰਦੇਸ਼ਾ ਦੇਵੇ ਧੁਰਦਰਗਾਹੀਆ। ਸੱਯਦਾ ਕਰ ਇਕ ਅੱਲਾਹ, ਰਹਿਮਤ ਧੁਰ ਦੀ ਮੰਗ ਮੰਗਾਈਆ। ਜਿਸ ਦਰਗਾਹ ਇਕ ਨਵਾ, ਨਵ ਨੌ ਚਾਰ ਦੇਣਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਵੱਡਾ ਵਡ ਵਡਿਆਈਆ। ਸਦੀ ਚੌਧਵੀਂ ਕਹੇ ਮੇਰੀ ਬੇਨੰਤੀ ਹੋਈ ਮੰਜ਼ੂਰ, ਮੰਜ਼ਲ ਮੰਜ਼ਲ ਪੰਧ ਮੁਕਾਈਆ। ਕਿਰਪਾ ਕੀਤੀ ਹਾਜ਼ਰ ਹਜ਼ੂਰ, ਸ਼ਹਿਨਸ਼ਾਹ ਧੁਰਦਰਗਾਹੀਆ। ਮੇਰਾ ਪਿਛਲਾ ਬਖ਼ਸ਼ ਕ਼ਸੂਰ, ਕਸਰ ਇਸ਼ਾਰੀਏ ਨਾਲ ਉਡਾਈਆ। ਅਗਲਾ ਹੁਕਮ ਦੱਸ ਦਸਤੂਰ, ਰਹਿਬਰ ਹੋ ਕੇ ਰਿਹਾ ਸਮਝਾਈਆ। ਨਾਮ ਖ਼ੁਮਾਰੀ ਕਰ ਮਖ਼ਮੂਰ, ਖ਼ੁਦੀ ਤਕੱਬਰ ਡੇਰਾ ਢਾਹੀਆ। ਚਤੁਰ ਸੁਘੜ ਬਣਾ ਮੂਰਖ ਮੂੜ੍ਹ, ਅੰਮ੍ਰਿਤ ਰਸ ਇਕ ਚਖਾਈਆ। ਤਨ ਵਿਕਾਰ ਨਾ ਰਹੇ ਗ਼ਰੂਰ, ਗ਼ੁਰਬਤ ਅੰਦਰੋਂ ਬਾਹਰ ਕਢਾਈਆ। ਸਤਿ ਸਚ ਦੇ ਸਰੂਰ, ਸਾਹਿਬ ਸੁਲਤਾਨ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਧੁਰ ਦਾ ਵਰ, ਵਡ ਦਾਤਾ ਇਕ ਅਖਵਾਈਆ। ਸਦੀ ਚੌਧਵੀਂ ਕਹੇ ਮੇਰੀ ਪੁੰਨੀ ਆਸਾ, ਮੇਲ ਮਿਲਾਇਆ ਧੁਰਦਰਗਾਹੀਆ। ਮੁਹੰਮਦ ਦੇ ਕੇ ਗਿਆ ਭਰਵਾਸਾ, ਭਰਮ ਭੁਲੇਖਾ ਰਿਹਾ ਨਾ ਰਾਈਆ। ਮੈਂ ਛੱਡ ਪ੍ਰਿਥਮੀ ਆਕਾਸ਼ਾ, ਗਗਨ ਗਗਨੰਤਰ ਡੇਰਾ ਢਾਹੀਆ। ਚੌਦਾਂ ਤਬਕ ਤਜਿਆ ਸਾਥਾ, ਜਗਤ ਸੰਗ ਨਾ ਕੋਇ ਨਿਭਾਈਆ। ਨਾਤਾ ਰਿਹਾ ਨਾ ਕੋਇ ਭਰਾਤਾ, ਦੀਨ ਦੁਨੀ ਨਾ ਕੋਇ ਵਡਿਆਈਆ। ਕਵਣ ਧਾਰ ਜੋੜ ਕੇ ਨਾਤਾ, ਨਿਰਵੈਰ ਪੁਰਖ ਲਿਆ ਮਨਾਈਆ। ਜੋ ਅਮਾਮ ਧੁਰ ਦਾ ਸਾਚਾ, ਸਚ ਸਚ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਆਪਣੀ ਖੇਲ ਖਿਲਾਈਆ। ਸਦੀ ਚੌਧਵੀਂ ਕਹੇ ਕਿਰਪਾ ਕੀਤੀ ਸਾਹਿਬ ਸੁਲਤਾਨ, ਮਿਹਰ ਨਜ਼ਰ ਇਕ ਉਠਾਈਆ। ਮਹਿਬੂਬ ਮੁਹੱਬਤ ਵਿਚ ਹੋ ਮਿਹਰਵਾਨ, ਬੇਨਜ਼ੀਰ ਨਜ਼ਰ ਦਿਤੀ ਬਦਲਾਈਆ। ਮੇਰੀ ਮੰਜ਼ਲ ਕਰ ਆਸਾਨ, ਦਰ ਘਰ ਸਾਚਾ ਇਕ ਜਣਾਈਆ। ਜਗਤ ਤ੍ਰਿਸ਼ਨਾ ਖ਼ਾਹਿਸ਼ ਨਾ ਰਹੀ ਜਹਾਨ, ਜਹਾਲਤ ਵਿਚ ਨਾ ਕੋਇ ਵਡਿਆਈਆ। ਮੰਜ਼ਲ ਹੱਕ ਦੱਸ ਮਕਾਨ, ਦਰਗਾਹ ਸਾਚੀ ਇਕ ਸੁਹਾਈਆ। ਜਿਥੇ ਨਿਰਗੁਣ ਨੂਰ ਜੋਤ ਮਹਾਨ, ਜਲਵਾਗਰ ਇਕ ਰੁਸ਼ਨਾਈਆ। ਨਾ ਕੋਈ ਜ਼ਿਮੀਂ ਨਾ ਅਸਮਾਨ, ਮੰਡਲ ਮੰਡਪ ਨਾ ਕੋਇ ਦਰਸਾਈਆ। ਨਾ ਕੋਈ ਗੋਪੀ ਨਾ ਕੋਈ ਕਾਹਨ, ਤਨ ਵਜੂਦ ਸੋਭਾ ਕੋਇ ਨਾ ਪਾਈਆ। ਨਾ ਕੋਈ ਰਵ ਸਸ ਸੂਰੀਆ ਚੰਦ ਭਾਨ, ਦਿਵਸ ਰੈਣ ਵੰਡ ਨਾ ਕੋਇ ਵੰਡਾਈਆ। ਨਾ ਕੋਈ ਰਸਨਾ ਜਿਹਵਾ ਬੱਤੀ ਦੰਦ ਪੀਣ ਖਾਣ, ਨਾਦ ਧੁਨ ਸ਼ਬਦ ਨਾ ਕੋਈ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਬੇਪਰਵਾਹ ਆਪਣਾ ਪਰਦਾ ਆਪ ਉਠਾਈਆ। ਸਦੀ ਚੌਧਵੀਂ ਕਹੇ ਕਿਰਪਾ ਕੀਤੀ ਆਪ ਸਮਰਥ, ਸਾਹਿਬ ਦਿਤੀ ਸਰਨਾਈਆ। ਮੈਂ ਬਿਨਾ ਸੀਸ ਤੋਂ ਟੇਕ ਕੇ ਮਥ, ਨਮੋਂ ਸੱਯਦਾ ਇਕ ਜਣਾਈਆ। ਸ਼ਬਦ ਕਹਾਣੀ ਸੁਣ ਅਕਥ, ਮਹਿਮਾ ਧੁਰਦਰਗਾਹੀਆ। ਖ਼ੁਸ਼ੀਆਂ ਵਿਚ ਪਈ ਹੱਸ, ਹਸਤੀ ਤੱਕੀ ਨੂਰ ਅਲਾਹੀਆ। ਚਰਨ
❋
❋
ਕਵਲਾਂ ਉਪਰ ਢੱਠ, ਮਸਤਕ ਧੂੜੀ ਖ਼ਾਕ ਰਮਾਈਆ। ਤੂੰ ਵਸਣਹਾਰਾ ਘਟ ਘਟ, ਲਖ ਚੁਰਾਸੀ ਰਿਹਾ ਸਮਾਈਆ। ਤੇਰਾ ਜੋਤੀ ਨੂਰ ਲਟ ਲਟ, ਦੋ ਜਹਾਨ ਕਰੇ ਰੁਸ਼ਨਾਈਆ। ਕਿਰਪਾ ਕਰ ਸਾਹਿਬ ਸਮਰਥ, ਦਰ ਠਾਂਡੇ ਮੰਗ ਮੰਗਾਈਆ। ਅੰਤ ਅਖ਼ੀਰ ਬੇਨਜ਼ੀਰ ਸਦੀ ਚੌਧਵੀਂ ਬੁਰਜ ਰਿਹਾ ਢੱਠ, ਤੁਧ ਬਿਨ ਹੋਵੇ ਨਾ ਕੋਇ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਅਲਖ ਜਗਾਈਆ। ਸਦੀ ਚੌਧਵੀਂ ਕਹੇ ਮੈਂ ਵੇਖਿਆ ਗ਼ਰੀਬ ਨਿਵਾਜ਼, ਪਾਰਬ੍ਰਹਮ ਬੇਪ੍ਰਵਾਹ ਨਜ਼ਰੀ ਆਈਆ। ਜਿਸ ਦਾ ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਦੋ ਜਹਾਨਾਂ ਰਾਜ, ਰਈਅਤ ਗੁਰ ਅਵਤਾਰ ਪੈਗ਼ੰਬਰ ਬੈਠੇ ਸੀਸ ਨਿਵਾਈਆ। ਜਿਸ ਦਾ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਸਮਾਜ, ਸ਼ਬਦ ਸਮਗਰੀ ਇਕ ਵਰਤਾਈਆ। ਅੰਮ੍ਰਿਤ ਰਸ ਅਗੰਮਾ ਅਗੰਮ ਸਵਾਦ, ਰਸਨਾ ਰਸ ਨਾ ਕੋਇ ਚਖਾਈਆ। ਜੁਗ ਚੌਕੜੀ ਬਿਨ ਆਲਸ ਨਿੰਦਰਾ ਰਿਹਾ ਜਾਗ, ਗ਼ਫ਼ਲਤ ਵਿਚ ਕਦੇ ਨਾ ਆਈਆ । ਹੁਕਮ ਸੰਦੇਸਾ ਦੇਵੇ ਬ੍ਰਹਮ ਬ੍ਰਹਿਮਾਦ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣੀ ਖੇਲ ਖਿਲਾਈਆ। ਧੁਨ ਆਤਮਕ ਸੁਣਾ ਨਾਦ, ਅਨਹਦ ਨਾਦੀ ਨਾਦ ਜਣਾਈਆ। ਆਤਮ ਪਰਮਾਤਮ ਪਰਮਾਤਮ ਆਤਮ ਕਰੇ ਕਾਜ, ਪਾਰਬ੍ਰਹਮ ਬ੍ਰਹਮ ਮੇਲਾ ਸਹਿਜ ਸੁਭਾਈਆ। ਲੱਖ ਚੁਰਾਸੀ ਜੀਵ ਜੰਤ ਚਾਰੇ ਖਾਣੀ ਸਾਜਣ ਸਾਜ, ਪਰਾ ਪਸੰਤੀ ਮਧਮ ਬੈਖਰੀ ਚਾਰੇ ਬਾਣੀ ਰਾਗ ਅਲਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਧੁਰ ਦੇ ਕਲਮੇ ਮਾਰੇ ਆਵਾਜ਼, ਰਾਜ਼ ਆਪਣਾ ਰਿਹਾ ਖੁਲ੍ਹਾਈਆ। ਸਦੀ ਚੌਧਵੀਂ ਚਾਰ ਕੁੰਟ ਦਹਿ ਦਿਸ਼ਾ ਨੌ ਖੰਡ ਪ੍ਰਿਥਮੀ ਸੱਤ ਦੀਪ ਦੁਰਮਤ ਮੈਲ ਧਵਾਵਾਂ ਦਾਗ਼, ਪਤਤ ਪੁਨੀਤ ਆਪ ਕਰਾਈਆ। ਆਤਮ ਪਰਮਾਤਮ ਪਰਮਾਤਮ ਆਤਮ ਨਿਰਗੁਣ ਹੋ ਕੇ ਪਕੜਾਂ ਵਾਗ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਧੁਰ ਫ਼ਰਮਾਨਾ ਏਕਾ ਹੁਕਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਮਾਲਕ ਭੇਵ ਅਭੇਦਾ ਆਪ ਜਣਾਈਆ। ਸਦੀ ਚੌਧਵੀਂ ਕਹੇ ਮੈਂ ਵੇਖਿਆ ਦਰਗਾਹ ਸਾਚੀ ਸਚਖੰਡ ਨਜ਼ਾਰਾ, ਜਿਸ ਨਜ਼ਰੀਆ ਦਿਤਾ ਬਦਲਾਈਆ। ਨਿਰਗੁਣ ਨੂਰ ਮੇਰਾ ਪਰਵਰਦਿਗਾਰਾ, ਪਤਿਪਰਮੇਸ਼ਵਰ ਨਜ਼ਰੀ ਆਈਆ। ਬਿਨ ਤਨ ਵਜੂਦ ਮਾਟੀ ਖ਼ਾਕ ਜੋਤੀ ਧਾਰ ਗੁਰੂ ਅਵਤਾਰਾ, ਪੈਗ਼ੰਬਰ ਬਿਨ ਸੀਸ ਸੀਸ ਜਗਦੀਸ਼ ਝੁਕਾਈਆ। ਇਕੋ ਨਾਮ ਇਕੋ ਕਲਮਾ ਇਕੋ ਹੋਏ ਜੈਕਾਰਾ, ਦੂਜਾ ਰਾਗ ਨਾ ਕੋਇ ਅਲਾਈਆ। ਇਕੋ ਸੱਯਦਾ ਇਕ ਡੰਡਾਵਤ ਇਕ ਨਿਮਸਕਾਰਾ, ਦੂਜਾ ਇਸ਼ਟ ਨਾ ਕੋਇ ਮਨਾਈਆ। ਇਕ ਮਹੱਲ ਅਟੱਲ ਇਕੋ ਕਾਅਬਾ ਇਕੋ ਮੰਦਰ ਗੁਰੂਦਵਾਰਾ, ਸ਼ਿਵਦਵਾਲਾ ਮਠ ਵੰਡ ਨਾ ਕੋਇ ਵੰਡਾਈਆ। ਇਕੋ ਪੀਰ ਦਸਤਗੀਰ ਇਕੋ ਲੇਖਾ ਸ਼ਾਹ ਹਕੀਰ ਇਕੋ ਲਹਿਣਾ ਬੇਨਜ਼ੀਰ, ਦੂਜਾ ਰੂਪ ਨਾ ਕੋਇ ਦਰਸਾਈਆ। ਦਰ ਦਰਵੇਸ਼ ਸੰਤ ਭਗਤ ਵੇਖੇ ਫ਼ਕੀਰ, ਫ਼ਿਕਰੇ ਵਿਚ ਤੂੰਹੀ ਤੂੰਹੀ ਰਾਗ ਅਲਾਈਆ। ਸ਼ਰਅ ਸੰਗਲ ਦਿਸਿਆ ਨਾ ਕੋਇ ਜ਼ੰਜੀਰ, ਦੀਨ ਮਜ਼੍ਹਬ ਨਾ ਵੰਡ ਵੰਡਾਈਆ। ਮੰਜ਼ਲ ਚੋਟੀ ਚੜ੍ਹ ਵੇਖੀ ਅਖ਼ੀਰ, ਸਚ ਦਵਾਰੇ ਸੋਭਾ ਪਾਈਆ। ਜਿਥੇ ਚਲੇ ਨਾ ਕੋਇ ਦਲੀਲ, ਕਲਪਣਾ ਵਿਚ ਨਾ ਕੋਇ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦਰਗਾਹ ਸਾਚੀ ਇਕ ਸੁਹਾਈਆ। ਦਰਗਾਹ ਸਾਚੀ ਦਵਾਰਾ ਸਚਖੰਡ, ਖੰਡਾ ਖੜਗ ਨਾ ਕੋਇ ਖੜਕਾਈਆ। ਨਾ ਕੋਈ ਜ਼ਾਤ ਪਾਤੀ ਵੰਡ, ਦੀਨ ਮਜ਼੍ਹਬ ਨਾ ਕੋਇ ਵਖਾਈਆ। ਨਾ ਕੋਈ ਢੋਲਾ ਨਾ ਕੋਈ ਛੰਦ, ਗੀਤ ਸੰਗੀਤ ਨਾ ਕੋਇ ਸੁਣਾਈਆ। ਨਾ ਕੋਈ ਬੰਦਗੀ ਅੰਦਰ
❋
❋
ਹੋਏ ਪਾਬੰਦ, ਨਾ ਕੋਈ ਹੁਕਮੇ ਹੁਕਮ ਮਨਾਈਆ । ਨਾ ਕੋਈ ਸੂਰੀਆ ਨਾ ਕੋਈ ਚੰਦ, ਮੰਡਲ ਮੰਡਪ ਨਾ ਕੋਇ ਰੁਸ਼ਨਾਈਆ। ਨਾ ਕੋਈ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਨਾ ਕੋਈ ਢੋਲਾ ਹਕ਼ੀਕ਼ੀ ਛੰਦ, ਰਸਨਾ ਜਿਹਵਾ ਨਾ ਕੋਇ ਹਿਲਾਈਆ। ਜਿਧਰ ਤੱਕਾਂ ਨਿਰਗੁਣ ਨੂਰ ਜੋਤ ਪਰਕਾਸ਼ਨ ਪੁਰਖ ਅਕਾਲ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਇਕੋ ਨਜ਼ਰੀ ਆਈਆ। ਜੋ ਆਦਿ ਜੁਗਾਦਿ ਜੁਗ ਚੌਕੜੀ ਮਿਹਰਵਾਨ ਮਹਿਬੂਬ ਬਖ਼ਸ਼ੰਦ, ਰਹਿਮਤ ਹੱਕ ਹੱਕ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਵਰ ਦਾਤਾ ਬੇਪਰਵਾਹੀਆ। ਸਦੀ ਚੌਧਵੀਂ ਕਹੇ ਮੈਂ ਜਾ ਕੇ ਕਿਹਾ ਸਲਾਮ, ਨਿਮਰਤਾ ਵਿਚ ਸੀਸ ਨਿਵਾਈਆ। ਅੱਗੋਂ ਹੁਕਮ ਦੇਵੇ ਅਮਾਮ, ਹਰਿ ਕਰਤਾ ਬੇਪਰਵਾਹੀਆ। ਕਮਲੀਏ ਅਗਲੀ ਸੁਣ ਕਲਾਮ, ਜੋ ਕਲਮਿਆਂ ਤੋਂ ਬਾਹਰ ਕਰੇ ਪੜ੍ਹਾਈਆ। ਕਲਜੁਗ ਅੰਤਮ ਬਦਲ ਜਾਣਾ ਇੰਤਜਾਮ, ਧੁਰ ਫ਼ਰਮਾਨਾ ਇਕ ਸੁਣਾਈਆ। ਹੁਕਮ ਦੇਵੇ ਸ੍ਰੀ ਭਗਵਾਨ, ਨਾ ਕੋਈ ਮੇਟੇ ਮੇਟ ਮਿਟਾਈਆ। ਗੁਰ ਅਵਤਾਰ ਪੈਗ਼ੰਬਰ ਮੰਨਣ ਆਨ, ਸਿਰ ਸਕੇ ਨਾ ਕੋਇ ਉਠਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਝੁਲਣਾ ਇਕ ਨਿਸ਼ਾਨ, ਨਵ ਨੌ ਚਾਰ ਦਏ ਗਵਾਹੀਆ। ਆਤਮ ਪਰਮਾਤਮ ਸਭ ਨੇ ਗੌਣਾ ਗਾਣ, ਗਾਵਤ ਗਾ ਗਾ ਖ਼ੁਸ਼ੀ ਮਨਾਈਆ। ਸ਼ਰਅ ਛੁਰੀ ਨਾ ਰਹੇ ਸ਼ੈਤਾਨ, ਦੀਨ ਮਜ਼੍ਹਬ ਨਾ ਕੋਇ ਲੜਾਈਆ। ਸਭ ਦਾ ਇਕੋ ਹੋਵੇ ਰਾਮ, ਅਮਾਮ ਇਕੋ ਸੋਭਾ ਪਾਈਆ। ਬੰਧਨ ਵਿਚ ਰਹੇ ਨਾ ਕੋਇ ਗ਼ੁਲਾਮ, ਜ਼ੰਜੀਰ ਕੂੜ ਦੇਣਾ ਤੁੜਾਈਆ। ਕਾਇਆ ਕਾਅਬਾ ਦੱਸਣਾ ਇਕ ਮੁਕਾਮ, ਹਕ਼ੀਕ਼ਤ ਲਾਸ਼ਰੀਕਤ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਮਿਹਰ ਨਜ਼ਰ ਇਕ ਉਠਾਈਆ। ਸਦੀ ਚੌਧਵੀਂ ਸੁਣ ਹਦੀਸ, ਹਜ਼ਰਤਾਂ ਤੋਂ ਪਰੇ ਦਏ ਦ੍ਰਿੜਾਈਆ। ਸਭ ਦਾ ਮਾਲਕ ਇਕ ਜਗਦੀਸ਼, ਜਗਦੀਸ਼ਰ ਨੂਰ ਅਲਾਹੀਆ। ਜਿਸ ਨੂੰ ਸਭ ਦਾ ਝੁਕਦਾ ਸੀਸ, ਚਰਨ ਕਵਲ ਸਰਨਾਈਆ। ਆਤਮ ਪਰਮਾਤਮ ਪਾਰਬ੍ਰਹਮ ਬ੍ਰਹਮ ਦੱਸੇ ਇਕ ਪ੍ਰੀਤ, ਪਰਮ ਪੁਰਖ ਪਰਮਾਤਮ ਪਰਦਾ ਇਕ ਚੁਕਾਈਆ। ਦੀਨ ਦੁਨੀ ਦੀ ਬਦਲ ਦੇਵੇ ਨੀਤ, ਨੀਤੀਵਾਨ ਹੋਏ ਸਹਾਈਆ। ਝਗੜਾ ਰਹੇ ਨਾ ਹਸਤ ਕੀਟ, ਊਚ ਨੀਚ ਨਾ ਕੋਇ ਵਡਿਆਈਆ। ਮਾਨਵ ਮਨ ਮਨਸਾ ਜਾਏ ਜੀਤ, ਤਨ ਵਜੂਦ ਹੋਏ ਸਫ਼ਾਈਆ। ਲੇਖਾ ਰਹੇ ਨਾ ਊਚ ਨੀਚ, ਛੱਤ੍ਰੀ ਬ੍ਰਾਹਮਣ ਸ਼ੂਦਰ ਵੈਸ਼ ਇਕੋ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਸਦੀ ਚੌਧਵੀਂ ਕਹੇ ਪ੍ਰਭੂ ਤੇਰਾ ਤੱਕਾਂ ਸਚਖੰਡ ਦਵਾਰਾ, ਦਰਗਾਹ ਸਾਚੀ ਵੇਖ ਵਖਾਈਆ। ਜਿਥੇ ਇਕੋ ਨੂਰ ਉਜਿਆਰਾ, ਜੋਤੀ ਜੋਤ ਜੋਤ ਰੁਸ਼ਨਾਈਆ। ਗੁਰ ਅਵਤਾਰ ਪੈਗ਼ੰਬਰ ਨੰਨ੍ਹੇ ਬੱਚੇ ਤੇਰੇ ਸੇਵਾਦਾਰਾ, ਬਾਲਕ ਬਾਲੇ ਸੋਭਾ ਪਾਈਆ। ਤੂੰ ਸਭ ਦਾ ਸ਼ਾਹ ਸਿਕਦਾਰਾ, ਸ਼ਹਿਨਸ਼ਾਹ ਤੇਰੀ ਇਕ ਸਰਨਾਈਆ। ਭਵਿਖਤਾਂ ਵਿਚ ਲਿਖਤਾਂ ਵਿਚ ਇਸ਼ਟਾਂ ਵਿਚ ਤੇਰਾ ਕਰਕੇ ਗਏ ਇਜ਼ਹਾਰਾ, ਸਿਫ਼ਤਾਂ ਵਿਚ ਸਾਲਾਹੀਆ। ਤੂੰ ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਇਕ ਅਵਤਾਰਾ, ਅਵਤਰ ਆਪਣੀ ਖੇਲ ਖਿਲਾਈਆ। ਸਦੀ ਚੌਧਵੀਂ ਕੂੜੀ ਕਿਰਿਆ ਕਰ ਪਾਰ ਕਿਨਾਰਾ, ਨਈਆ ਨੌਕਾ ਮਾਇਆ ਮਮਤਾ ਰਹਿਣ ਕੋਇ ਨਾ ਪਾਈਆ। ਤੇਰਾ ਨਾਮ ਤੇਰਾ ਕਲਮਾ ਹੋਵੇ ਇਕ ਜੈਕਾਰਾ, ਚਾਰ ਵਰਨ ਅਠਾਰਾਂ ਬਰਨ ਆਤਮ ਪਰਮਾਤਮ ਤੇਰਾ ਢੋਲਾ ਗਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਤੇਰਾ ਹੋਏ ਸਹਾਰਾ, ਦੂਜਾ ਇਸ਼ਟ ਨਾ ਕੋਇ ਮਨਾਈਆ। ਜਾਗਰਤ ਜੋਤ ਬਿਨ ਵਰਨ ਗੋਤ ਹੋ
❋
❋
ਉਜਿਆਰਾ, ਹਰਖ਼ ਸੋਗ ਚਿੰਤਾ ਗ਼ਮ ਕੂੜ ਕਲਪਣਾ ਡੇਰਾ ਦੇਣਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਕਰਤਾ ਆਪਣੀ ਕਲ ਵਰਤਾਈਆ। ਸਦੀ ਚੌਧਵੀਂ ਕਹੇ ਕਿਰਪਾ ਕਰ ਮੇਰੇ ਸਵਾਮੀ, ਸਾਹਿਬ ਸੁਲਤਾਨ ਤੇਰੀ ਸਰਨਾਈਆ। ਤੂੰ ਹਰ ਘਟ ਅੰਤਰਜਾਮੀ, ਲੱਖ ਚੁਰਾਸੀ ਵੇਖ ਵਖਾਈਆ। ਸਤਿ ਧਰਮ ਦੀ ਦਿਸੇ ਨਾ ਕੋਇ ਨਿਸ਼ਾਨੀ, ਚਾਰੋਂ ਕੁੰਟ ਅੰਧੇਰਾ ਛਾਈਆ। ਜਗਤ ਵਿਦਿਆ ਹੋਏ ਗਿਆਨੀ, ਬ੍ਰਹਮਵੇਤਾ ਨਜ਼ਰ ਕੋਇ ਨਾ ਆਈਆ। ਝਗੜਾ ਪਿਆ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਪਰਦਾ ਸਕੇ ਨਾ ਕੋਇ ਉਠਾਈਆ। ਤੇਰਾ ਇਸ਼ਾਰਾ ਸਮਝੇ ਨਾ ਕੋਇ ਚਾਰੇ ਬਾਣੀ, ਪਰਾ ਪਸੰਤੀ ਮਧਮ ਬੈਖਰੀ ਸਾਰੇ ਰਹੇ ਗਾਈਆ। ਤੇਰਾ ਨੂਰ ਨਜ਼ਰ ਨਾ ਆਏ ਜਲਵਾਗਰ ਨੁਰਾਨੀ, ਨਾਦ ਧੁਨ ਨਾ ਕੋਇ ਸ਼ਨਵਾਈਆ। ਚਾਰ ਕੁੰਟ ਦਹਿ ਦਿਸ਼ਾ ਮਨ ਕਲਪਣਾ ਵਧੀ ਬੇਈਮਾਨੀ, ਬੇਵਾ ਰੂਪ ਹੋਈ ਹਲਕਾਈਆ। ਮੰਜ਼ਲ ਚੜ੍ਹੇ ਨਾ ਕੋਇ ਰੁਹਾਨੀ, ਇਸਮ ਆਜ਼ਮ ਲਾਸ਼ਰੀਕ ਤੇਰਾ ਵੇਖਣ ਕੋਇ ਨਾ ਪਾਈਆ। ਮਨ ਕਲਪਣਾ ਕਰੇ ਨਾ ਕੋਇ ਕ਼ੁਰਬਾਨੀ, ਕਾਇਆ ਕਾਅਬੇ ਵੱਜੇ ਨਾ ਕੋਇ ਵਧਾਈਆ। ਕਲਜੁਗ ਜੀਵ ਝਗੜਾ ਪਿਆ ਜਿਸਮਾਨੀ, ਅਸਮਾਨੀ ਤੇਰਾ ਮੇਲ ਨਾ ਕੋਇ ਮਿਲਾਈਆ। ਚਾਰ ਕੁੰਟ ਦਹਿ ਦਿਸ਼ਾ ਕੂੜ ਕਿਰਿਆ ਚੜ੍ਹੀ ਤੁਗ਼ਿਆਨੀ, ਅੱਗੇ ਹੋ ਨਾ ਕੋਇ ਅਟਕਾਈਆ। ਤੇਰੀ ਜੋਤ ਦਿਸੇ ਬੇਗਾਨੀ, ਮੰਜ਼ਲ ਬਾਮੰਜ਼ਲ ਚੜ੍ਹ ਕੇ ਤੇਰਾ ਦਰਸ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਸਦੀ ਚੌਧਵੀਂ ਕਹੇ ਮੈਂ ਛੱਡਣਾ ਚਾਹੁੰਦੀ ਲੋਕਮਾਤ, ਧਰਨੀ ਧਰਤ ਧੌਲ ਧਵਲ ਰਹਿਣ ਕੋਇ ਨਾ ਪਾਈਆ। ਧਰਮ ਦੀ ਰਹੀ ਨਾ ਕੋਇ ਜਮਾਤ, ਸਤਿ ਧਰਮ ਨਾ ਕੋਇ ਰਖਾਈਆ। ਜੋ ਲਿਖ ਕੇ ਲੇਖਾ ਗੁਰੂ ਅਵਤਾਰ ਪੈਗ਼ੰਬਰ ਆਏ ਕ਼ਲਮ ਦਵਾਤ, ਕਾਇਨਾਤ ਪਈ ਦੁਹਾਈਆ। ਪੁਰਖ ਅਕਾਲੇ ਦੀਨ ਦਿਆਲੇ ਇਕ ਵਾਰੀ ਮਾਰ ਝਾਤ, ਪਰਦਾਨਸ਼ੀਂ ਪਰਦਾ ਆਪ ਉਠਾਈਆ । ਦੀਨ ਦੁਨੀ ਦੇ ਵੇਖ ਹਾਲਾਤ, ਹਾਲਤ ਸਭ ਦੀ ਦਿਆਂ ਜਣਾਈਆ। ਧੁਰ ਦਾ ਦੇਵੇ ਕੋਈ ਨਾ ਸਾਥ, ਸਾਚਾ ਸੰਗ ਨਾ ਕੋਇ ਨਿਭਾਈਆ। ਮਨ ਕਲਪਣਾ ਜਗਤ ਸੁਰਤੀ ਕਰੇ ਨਾਚ, ਸੁਰਤ ਸ਼ਬਦ ਮੇਲ ਨਾ ਕੋਇ ਮਿਲਾਈਆ। ਚਾਰ ਕੁੰਟ ਦਹਿ ਦਿਸ਼ਾ ਜਗਤ ਅੰਧੇਰੀ ਰਾਤ, ਤੇਰਾ ਨਾਮ ਨੂਰੀ ਚੰਦ ਨਾ ਕੋਇ ਚਮਕਾਈਆ। ਬੇਨੰਤੀ ਕਰ ਕੇ ਰਹੀ ਆਖ, ਸੀਸ ਜਗਦੀਸ਼ ਤੇਰੇ ਕ਼ਦਮ ਟਿਕਾਈਆ। ਤੇਰੇ ਉਤੋਂ ਪ੍ਰਭੂ ਸਭ ਦਾ ਗਿਆ ਵਿਸ਼ਵਾਸ਼, ਵਿਸ਼ਿਆਂ ਵਿਚ ਕੂੜ ਲੋਕਾਈਆ। ਪੁੱਤ ਪਿਓ ਦਾ ਕਰੇ ਘਾਤ, ਪੂਤ ਪਿਤਾ ਕਰੇ ਲੜਾਈਆ। ਜੋ ਅਵਤਾਰ ਪੈਗ਼ੰਬਰ ਗੁਰ ਗਏ ਆਖ, ਆਖ਼ਰ ਵੇਲਾ ਦਏ ਦੁਹਾਈਆ। ਪ੍ਰਗਟ ਹੋ ਸਾਖਿਆਤ, ਸਮਰਥ ਤੇਰੀ ਸਰਨਾਈਆ। ਮੈਂ ਨਿਮਾਣੀ ਅਨਾਥਾਂ ਅਨਾਥ, ਦੀਨਨ ਤੇਰੇ ਅੱਗੇ ਦੇਵਾਂ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਪੁਰਖ ਅਕਾਲ ਤੇਰੀ ਵਡਿਆਈਆ। ਸਦੀ ਚੌਧਵੀਂ ਕਹੇ ਮੇਰੇ ਪਰਮ ਪੁਰਖ ਪਰਵਰਦਿਗਾਰ, ਬੇਪ੍ਰਵਾਹ ਤੇਰੀ ਵਡਿਆਈਆ। ਸਾਚਾ ਰਿਹਾ ਨਾ ਕੋਈ ਖ਼ਿਦਮਤਗਾਰ, ਖ਼ਾਦਮ ਹੋ ਕੇ ਸੇਵ ਨਾ ਕੋਇ ਕਮਾਈਆ। ਤੇਰੇ ਨਾਮ ਦਾ ਚਾਰ ਕੁੰਟ ਚਲੇ ਤਕਰਾਰ, ਝਗੜੇ ਵਿਚ ਦੁਹਾਈਆ। ਮੇਰਾ ਅੰਤ ਅਖ਼ੀਰੀ ਪੂਰਾ ਕਰ ਕੌਲ ਇਕ਼ਰਾਰ, ਇਕ਼ਰਾਨਾਮੇ ਪਿਛਲੇ ਵੇਖ ਵਖਾਈਆ। ਤੇਰਾ ਸਚਖੰਡ ਸੱਚਾ ਦਰਬਾਰ, ਦਰਗਾਹ ਸਾਚੀ ਨਜ਼ਰੀ ਆਈਆ। ਹੁਕਮ ਕਰ ਆਪਣੀ ਧਾਰ, ਜੋਤੀ ਜਾਤੇ ਆਪਣੀ ਦਇਆ ਕਮਾਈਆ। ਸ਼ਬਦੀ ਹੁਕਮ ਤੇਰਾ ਸਰਕਾਰ, ਨਾ
❋
❋
ਕੋਈ ਮੇਟੇ ਮੇਟ ਮਿਟਾਈਆ। ਬਰਦੇ ਖੜ੍ਹੇ ਗੁਰੂ ਅਵਤਾਰ, ਪੈਗ਼ੰਬਰ ਸੀਸ ਨਿਵਾਈਆ। ਸਭ ਕੁਛ ਤੇਰੇ ਅਖਤਿਆਰ, ਮੁਖ਼ਤਿਆਰਨਾਮੇ ਸਭ ਦੇ ਵੇਖ ਵਖਾਈਆ। ਮੈਂ ਰੋ ਰੋ ਕਰਾਂ ਗਿਰਿਆਜ਼ਾਰ, ਬਿਨ ਨੇਤਰ ਨੈਣਾਂ ਨੀਰ ਵਹਾਈਆ। ਸਦੀ ਚੌਧਵੀਂ ਕਹੇ ਮੈਂ ਕਰਦੀ ਰਹੀ ਇੰਤਜ਼ਾਰ, ਸਮਾਂ ਸਮੇਂ ਨਾਲ ਮਿਲਾਈਆ। ਸੋ ਵਕ਼ਤ ਪਹੁੰਚਿਆ ਆਣ, ਮਿਹਰਵਾਨ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਸਦੀ ਚੌਧਵੀਂ ਉਠ ਵੇਖ ਮਾਰ ਕੇ ਝਾਕੀ, ਪਰਦਾ ਦਿਆਂ ਉਠਾਈਆ। ਮੇਰਾ ਖੇਲ ਹੋਣਾ ਇਤਫ਼ਾਕੀ, ਜਗਤ ਸਮਝੇ ਨਾ ਕੋਇ ਲੋਕਾਈਆ। ਗੁਰ ਅਵਤਾਰ ਪੈਗ਼ੰਬਰਾਂ ਲਹਿਣਾ ਦੇਣਾ ਦੇਵਾਂ ਬਾਕੀ, ਲੇਖਾ ਸਭ ਦੇ ਹੱਥ ਫੜਾਈਆ। ਝਗੜਾ ਰਹੇ ਨਾ ਮਾਟੀ ਖ਼ਾਕੀ, ਤਨ ਵਜੂਦ ਨਾ ਵੰਡ ਵੰਡਾਈਆ। ਆਤਮ ਪਰਮਾਤਮ ਬਣਾ ਕੇ ਸਾਥੀ, ਸਗਲਾ ਸੰਗ ਦਿਆਂ ਨਿਭਾਈਆ। ਤੂੰ ਮੰਨੀ ਮੇਰੀ ਆਖੀ, ਚਲਣਾ ਹੁਕਮ ਰਜ਼ਾਈਆ। ਮੈਂ ਚੌਦਾਂ ਤਬਕ ਖੋਲ੍ਹ ਕੇ ਤਾਕੀ, ਪਰਦਾ ਅਗਲਾ ਦਿਆਂ ਉਠਾਈਆ। ਤੇਰੇ ਅੰਤ ਅਖ਼ੀਰ ਰਹੇ ਕੋਇ ਨਾ ਪਾਪੀ, ਪੱਤਤਾਂ ਕਰਾਂ ਸਫ਼ਾਈਆ। ਜਨ ਭਗਤਾਂ ਦੇਵਾਂ ਪੁਸ਼ਤ ਪਨਾਹ ਥਾਪੀ, ਸਾਚੇ ਸੰਤਾਂ ਆਪ ਜਗਾਈਆ। ਸ਼ਬਦ ਅਗੰਮੇ ਘੋੜੇ ਚੜ੍ਹ ਕੇ ਰਾਕੀ, ਦੋ ਜਹਾਨਾਂ ਵੇਖ ਵਖਾਈਆ। ਕਲਜੁਗ ਮਿਟੇ ਅੰਧੇਰੀ ਰਾਤੀ, ਸਤਿਜੁਗ ਸਾਚਾ ਚੰਦ ਚਮਕਾਈਆ। ਚਾਰ ਵਰਨ ਅਠਾਰਾਂ ਬਰਨ ਬਣਨ ਇਕ ਜਮਾਤੀ, ਪੁਰਖ ਅਕਾਲ ਕਰੇ ਪੜ੍ਹਾਈਆ। ਝਗੜਾ ਮਿਟੇ ਪ੍ਰਿਥਮੀ ਆਕਾਸ਼ੀ, ਗਗਨ ਗਗਨੰਤਰ ਡੇਰਾ ਢਾਹੀਆ। ਸਾਚੇ ਮੰਡਲ ਪਾਵੇ ਰਾਸੀ, ਸੁਰਤੀ ਸ਼ਬਦੀ ਗੋਪੀ ਕਾਹਨ ਨਚਾਈਆ। ਸਵਾਮੀ ਹੋ ਕੇ ਪੁਛਾਂ ਵਾਤੀ, ਵਾਤਾਵਰਨ ਬਦਲੇ ਸਰਬ ਲੋਕਾਈਆ। ਖੇਲੇ ਖੇਲ ਬਹੁ ਬਿਧ ਭਾਤੀ, ਪਾਰਬ੍ਰਹਮ ਪ੍ਰਭ ਆਪਣੀ ਕਲ ਵਰਤਾਈਆ। ਦੀਨ ਦੁਨੀ ਕਰ ਕੇ ਦਾਸ ਦਾਸੀ, ਧੁਰ ਫ਼ਰਮਾਨਾ ਇਕ ਸੁਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧਰਮ ਦਵਾਰਾ ਇਕ ਪ੍ਰਗਟਾਈਆ। ਸਦੀ ਚੌਧਵੀਂ ਪ੍ਰਭ ਦੇਵੇ ਧੁਰ ਫ਼ਰਮਾਨਾ, ਹੁਕਮ ਸੰਦੇਸ਼ਾ ਇਕ ਸੁਣਾਈਆ। ਨੌ ਖੰਡ ਪ੍ਰਿਥਮੀ ਆਤਮ ਪਰਮਾਤਮ ਜਣਾਵੇ ਇਕੋ ਗਾਣਾ, ਗਹਿਰ ਗੰਭੀਰ ਆਪ ਦ੍ਰਿੜਾਈਆ। ਅੰਮ੍ਰਿਤ ਰਸ ਨਿਝਰ ਧਾਰ ਦੇਵੇ ਪੀਣਾ ਖਾਣਾ, ਜਗਤ ਤ੍ਰਿਸ਼ਨਾ ਭੁੱਖ ਮਿਟਾਈਆ। ਸਾਚਾ ਮੰਦਰ ਵਖਾ ਮਕਾਨਾ, ਬਿਨ ਦੀਆ ਬਾਤੀ ਕਮਲਾਪਾਤੀ ਨਿਰਗੁਣ ਜੋਤ ਕਰੇ ਰੁਸ਼ਨਾਈਆ। ਸਾਚਾ ਸ਼ਬਦ ਸੁਣਾ ਅਗੰਮੀ ਧੁਨਕਾਨਾ, ਅਨਹਦ ਨਾਦੀ ਨਾਦ ਦਏ ਵਜਾਈਆ। ਅੰਤ ਅਖ਼ੀਰ ਬੇਨਜ਼ੀਰ ਸ਼ਾਹ ਹਕੀਰ ਲਾਸ਼ਰੀਕ ਬਦਲ ਦਏ ਜ਼ਮਾਨਾ, ਜ਼ਿਮੀਂ ਅਸਮਾਨਾਂ ਖੋਜ ਖੁਜਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਚਾਰ ਵਰਨ ਹੋਏ ਤਰਾਨਾ, ਤੁਰੀਆ ਪਦ ਤੋਂ ਅਗਲਾ ਪਰਦਾ ਦਏ ਉਠਾਈਆ। ਸਚ ਸਰੋਵਰ ਦੱਸੇ ਇਕੋ ਨਹਾਣਾ, ਅਠਸਠ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਦਰ ਠਾਂਡਾ ਇਕ ਵਖਾਈਆ। ਸਦੀ ਚੌਧਵੀਂ ਕਹੇ ਮੈਂ ਦੱਸਾਂ ਅਗੰਮਾ ਪ੍ਰੇਮ, ਪ੍ਰੀਤੀ ਇਕ ਦ੍ਰਿੜਾਈਆ। ਸ੍ਰਿਸ਼ਟੀ ਦ੍ਰਿਸ਼ਟੀ ਇਕੋ ਨੇਮ, ਨਿਯਮ ਇਕ ਸਮਝਾਈਆ। ਜੋ ਇਸ਼ਾਰਾ ਕੀਤਾ ਗੋਬਿੰਦ ਕੁੰਟ ਹੇਮ, ਦੁਸ਼ਟ ਦਮਨ ਸਮਝਾਈਆ। ਸੋ ਲੇਖਾ ਪੂਰਾ ਹੋਣਾ ਐਨ, ਅੱਗੇ ਹੋ ਨਾ ਕੋਇ ਅਟਕਾਈਆ। ਕਲਜੁਗ ਕੂੜੀ ਕਿਰਿਆ ਮਿਟੇ ਅੰਧੇਰੀ ਰੈਣ, ਸਤਿਜੁਗ ਸਾਚਾ ਚੰਦ ਚਮਕਾਈਆ। ਗੁਰ ਅਵਤਾਰ ਪੈਗ਼ੰਬਰਾਂ ਲੇਖਾ ਪੂਰਾ ਕਰੇ ਲਹਿਣ ਦੇਣ, ਮਕ਼ਰੂਜ਼ ਸਭ ਦਾ ਲੇਖਾ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ
❋
❋
ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਵੇਖ ਵਖਾਈਆ। ਸਦੀ ਚੌਧਵੀਂ ਉਠ ਬਲਧਾਰ, ਬਲਧਾਰੀ ਦਏ ਵਡਿਆਈਆ। ਅੰਤ ਅਖ਼ੀਰੀ ਵੇਖ ਆਪਣੀ ਗੁਲਜ਼ਾਰ, ਗੁਲਸ਼ਨ ਜੋ ਮਹਿਕਾਈਆ । ਨਾਤਾ ਤੁੱਟਣ ਲੱਗਾ ਮੁਹੰਮਦੀ ਯਾਰ, ਚਾਰ ਯਾਰੀ ਸੰਗ ਨਾ ਕੋਇ ਨਿਭਾਈਆ। ਖ਼ਿਜ਼ਾਂ ਆਉਣ ਵਾਲੀ ਬਹਾਰ, ਬਸੰਤ ਆਪਣੀ ਰੁਤ ਬਦਲਾਈਆ। ਪੂਰਾ ਹੋਣ ਲੱਗਾ ਇਕ਼ਰਾਰ, ਇਕ਼ਬਾਲ ਦੇ ਕੇ ਮੁਹੰਮਦ ਗਿਆ ਜਣਾਈਆ। ਕਿਸੇ ਦਾ ਚਲੇ ਨਾ ਕੋਇ ਤਕਰਾਰ, ਝਗੜੇ ਵਿਚ ਨਾ ਕੋਇ ਖ਼ੁਦਾਈਆ। ਭਰੋਸਾ ਕਰਨਾ ਪਏ ਇਤਬਾਰ, ਬੇਇਤਬਾਰੀ ਦੇਣੀ ਗਵਾਈਆ। ਪਰਵਰਦਿਗਾਰ ਦੇ ਸਭ ਕੁਛ ਇਖ਼ਤਿਆਰ, ਬੇਇਖ਼ਤਿਆਰੀ ਕਰੇ ਲੋਕਾਈਆ। ਅੰਤ ਅਖ਼ੀਰੀ ਆਈ ਹਾਰ, ਹਿਰਦੇ ਹਰਿ ਨਾ ਕੋਇ ਵਸਾਈਆ। ਪੁਰਖ ਅਕਾਲ ਦੀਨ ਦਿਆਲ ਹੁਕਮੇ ਅੰਦਰ ਸਭ ਨੂੰ ਕਰਨਾ ਗ੍ਰਿਫ਼ਤਾਰ, ਬਚਿਆ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਖੇਲ ਵਿਚ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਸਾਰੇ ਬੈਠੇ ਸੀਸ ਨਿਵਾਈਆ।