੧੦ ਮਾਘ ਸ਼ਹਿਨਸ਼ਾਹੀ ਸੰਮਤ ੪ ਮਲ ਸਿੰਘ ਦੇ ਗ੍ਰਹਿ ਰਜੀ ਵਾਲਾ ਜ਼ਿਲਾ ਫ਼ਿਰੋਜ਼ਪੁਰ
ਸਦੀ ਬੀਸਵੀਂ ਕਹੇ ਤੂੰ ਮੈਥੋਂ ਨਿੱਕੀ, ਸਦੀ ਚੌਧਵੀਂ ਤੈਨੂੰ ਦਿਆਂ ਜਣਾਈਆ। ਕਿਸ ਦਵਾਰਿਉਂ ਤੂੰ ਸਿਖਿਆ ਸਿੱਖੀ, ਪਰਦਾ ਦੇਣਾ ਖੁਲ੍ਹਾਈਆ। ਮੈਂ ਵੇਖਦੀ ਰਹੀ ਆਪਣੀ ਮਿਤੀ, ਕਵਣ ਵੇਲਾ ਮਿਤ੍ਰ ਪਿਆਰਾ ਦਏ ਵਡਿਆਈਆ। ਭਰਵਾਸਾ ਇਕੋ ਉਤੇ ਸਿੱਟੀ, ਸਿੱਟੇਬਾਜ਼ੀ ਤੱਕਾਂ ਜਗਤ ਲੋਕਾਈਆ। ਦੀਨ ਦੁਨੀ ਪੁਜਾਰਨ ਵੇਖਾਂ ਪੱਥਰ ਇੱਟੀਂ, ਜਲਧਾਰਾ ਸੀਸ ਨਿਵਾਈਆ। ਕੋਈ ਧਾਰ ਨਜ਼ਰ ਨਾ ਆਈ ਚਿੱਟੀ, ਚਾਰੋਂ ਕੁੰਟ ਅੰਧੇਰਾ ਛਾਈਆ। ਮੈਂ ਦੋਹੱਥੜ ਮਾਰ ਕੇ ਪਿੱਟੀ, ਬਹੁੜੀ ਬਹੁੜੀ ਕਰ ਅਲਾਈਆ। ਮੇਰਾ ਪਰਵਰਦਿਗਾਰ ਮੈਨੂੰ ਵਖੌਣ ਲੱਗਾ ਪੁਰਾਣੀ ਚਿੱਠੀ, ਸਚ ਦਵਾਰਿਉਂ ਆਪ ਉਠਾਈਆ। ਜਿਸ ਨੂੰ ਸਮਝੇ ਕੋਈ ਨਾ ਮੁਨੀ ਰਿਖੀ, ਸੰਤ ਫ਼ਕੀਰ ਨਾ ਕੋਇ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਵੱਡਾ ਵਡ ਵਡਿਆਈਆ। ਸਦੀ ਚੌਧਵੀਂ ਕਹੇ ਸੁਣ ਮੇਰੀ ਵੱਡੀ ਭੈਣ, ਭਰਮ ਦਿਆਂ ਗਵਾਈਆ। ਮੈਂ ਤੈਨੂੰ ਆਈ ਕਹਿਣ, ਸਚ ਸੰਦੇਸ਼ਾ ਇਕ ਸੁਣਾਈਆ। ਕੀ ਹੁਕਮ ਦੇਵੇ ਨਰਾਇਣ, ਨਰ ਨਿਰੰਕਾਰਾ ਬੇਪਰਵਾਹੀਆ। ਜਿਸ ਨੇ ਸਾਰੇ ਛੁਡਾਏ ਸਾਕ ਸੈਣ, ਸੱਜਣ ਆਈ ਤਜਾਈਆ। ਨਾਤਾ ਤੋੜ ਕੇ ਭਾਈ ਭੈਣ, ਮੀਤ ਮੁਰਾਰ ਨਾ ਸੰਗ ਰਖਾਈਆ। ਜਗਤ ਵਾਸਨਾ ਛੱਡ ਕੇ ਵਹਿਣ, ਭੱਜੀ ਵਾਹੋ ਦਾਹੀਆ। ਇਸ਼ਾਰਾ ਕਰ ਬਾਲਮੀਕ ਰਮਾਇਣ, ਜੋ ਰਾਮ ਦਏ ਗਵਾਹੀਆ। ਸੋ ਵਕ਼ਤ ਪਹੁੰਚਿਆ ਐਨ, ਐਨਲਹੱਕ ਨਾਲ ਰਲਾਈਆ। ਮੈਨੂੰ ਸਬਰ ਨਾ ਆਇਆ ਚੈਨ, ਬੇਸਬਰੀ ਵਿਚ ਕੁਰਲਾਈਆ। ਮੁਹੰਮਦ ਕਹਿ ਕੇ ਗਿਆ ਖੇਲ ਹੋਣਾ ਵਿਚ ਹਿੰਦਵਾਇਣ, ਵਾਹਦ ਖ਼ੁਦਾ ਆਪਣਾ ਡੰਕ ਵਜਾਈਆ। ਓਸ ਨੂੰ ਤੱਕਾਂ ਆਪਣੇ ਨੈਣ, ਪ੍ਰਤੱਖ ਰੂਪ ਗੁਸਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਏ ਸਰਨਾਈਆ। ਸਦੀ ਬੀਸਵੀਂ ਕਹੇ ਤੂੰ ਅਜੇ ਬਾਲ ਅੰਞਾਣੀ ਛੋਟੀ, ਕਿਉਂ ਛੁਟਕਾਰਾ ਰਹੀ ਪਾਈਆ। ਚੜ੍ਹ ਕੇ ਵੇਖ ਅਗੰਮੀ ਚੋਟੀ, ਚੋਟੀ ਮੁੰਨਿਆਂ ਖੋਜ ਖੁਜਾਈਆ। ਸਭ ਦੀ ਆਸਾ ਦਿਸੇ ਖੋਟੀ, ਜੋ ਈਸਾ ਮੂਸਾ ਧਿਆਨ ਲਗਾਈਆ। ਝਗੜਾ ਪਿਆ ਜਗਤ
❋
❋
ਰੋਟੀ, ਰੱਟੇ ਵਿਚ ਕੁਰਲਾਈਆ। ਜਿਸ ਨੂੰ ਲਭਦੇ ਕੋਟਨ ਕੋਟੀ, ਅਣਗਿਣਤ ਖੋਜ ਖੁਜਾਈਆ। ਜਿਸ ਖੇਲ ਖਿਲਾਇਆ ਜੰਞੂ ਬੋਦੀ, ਮੂੰਡ ਮੁੰਡਾਇਆ ਵੰਡ ਵੰਡਾਈਆ । ਜਿਸ ਭਾਗ ਲਗਾਇਆ ਵੇਦੀ ਸੋਢੀ, ਬੰਸ ਸਰਬੰਸ ਸੁਹਾਈਆ। ਜੋ ਜਗਤ ਨੂੰ ਦੇਵੇ ਰੋਜ਼ੀ, ਰਾਜ਼ਕ਼ ਰਿਜ਼ਕ਼ ਰਹੀਮ ਨੂਰ ਅਲਾਹੀਆ । ਓਹ ਮਾਲਕ ਧੁਰ ਦਾ ਚੋਜੀ, ਪ੍ਰੀਤਮ ਬਣ ਕੇ ਖੋਜ ਖੁਜਾਈਆ। ਜੋ ਆਦਿ ਜੁਗਾਦੀ ਜੋਗੀ, ਜੋਗੀਸ਼ਰਾਂ ਦਏ ਵਡਿਆਈਆ। ਜੋ ਆਤਮ ਪਰਮਾਤਮ ਭੋਗੀ, ਰਸ ਰਸੀਆ ਨੂਰ ਖ਼ੁਦਾਈਆ। ਜੋ ਨਿਰਗੁਣ ਧਾਰ ਸੰਜੋਗੀ, ਜਨਮ ਮਰਨ ਵਿਚ ਨਾ ਆਈਆ। ਜਿਸ ਦੀ ਦੋ ਜਹਾਨਾਂ ਓਟੀ, ਗੁਰ ਅਵਤਾਰ ਪੈਗ਼ੰਬਰ ਸੀਸ ਨਿਵਾਈਆ। ਜੋ ਸਭ ਨੂੰ ਦੇਵੇ ਸੋਝੀ, ਪਰਦਿਆਂ ਅੰਦਰ ਪਰਦਾ ਖੁਲ੍ਹਾਈਆ। ਜੋ ਲੇਖਾ ਜਾਣੇ ਚੌਦਾਂ ਲੋਕੀ, ਚੌਦਾਂ ਤਬਕ ਕਰੇ ਰੁਸ਼ਨਾਈਆ। ਜੋ ਦੇਵੇ ਸਾਚਾ ਨਾਮ ਸਲੋਕੀ, ਧੁਰ ਦਾ ਕਲਮਾ ਇਕ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋ ਕਰਨੀ ਕਾਰ ਕਮਾਈਆ। ਸਦੀ ਚੌਧਵੀਂ ਕਹੇ ਤੂੰ ਵੇਖ ਆਪਣਾ ਬੀਸਵੀਂ ਸਦੀ ਹਾਲ, ਸਾਲ ਬਸਾਲਾ ਨਾਲ ਰਲਾਈਆ। ਮੈਨੂੰ ਗੋਬਿੰਦ ਬੱਚੇ ਗਏ ਸਖਾਲ, ਜੋ ਛੋਟੇ ਨੀਹਾਂ ਹੇਠ ਦਬਾਈਆ। ਮੈਨੂੰ ਸੁੱਤੀ ਨੂੰ ਗਏ ਉਠਾਲ, ਆਲਸ ਨਿੰਦਰਾ ਦਿਤਾ ਗਵਾਈਆ। ਜਿਨ ਪੁਛਣਾ ਮੁਰੀਦਾਂ ਹਾਲ, ਓਹ ਮੁਰਸ਼ਦ ਬੇਪਰਵਾਹੀਆ। ਓਸ ਦੇ ਅੱਗੇ ਕਰ ਸਵਾਲ, ਨਿਮਾਣੀ ਹੋ ਕੇ ਸੀਸ ਝੁਕਾਈਆ। ਤੇਰਾ ਲਹਿਣਾ ਦੇਣਾ ਲੇਖਾ ਲਏ ਸੰਭਾਲ, ਸੰਬਲ ਆਪਣਾ ਡੇਰਾ ਲਾਈਆ। ਕਲਜੁਗ ਕੂੜੀ ਕਿਰਿਆ ਕਰੇ ਜ਼ਵਾਲ, ਜੋਰੂ ਜ਼ਰ ਨਾ ਕੋਇ ਵਡਿਆਈਆ। ਸਭ ਦੇ ਸਿਰ ਤੇ ਕੂਕੇ ਕਾਲ, ਡੰਕ ਨਗਾਰਾ ਰਿਹਾ ਵਜਾਈਆ। ਪਰਵਰਦਿਗਾਰ ਦੀਨ ਦੁਨੀ ਦੀ ਬਦਲ ਦੇ ਚਾਲ, ਚਾਲ ਨਿਰਾਲੀ ਆਪਣੇ ਹੱਥ ਵਖਾਈਆ। ਝਗੜਾ ਮਿਟੇ ਕਾਇਆ ਮਾਟੀ ਖਾਲ, ਤਤ ਵਜੂਦ ਨਾ ਕੋਇ ਲੜਾਈਆ। ਸੋ ਸਵਾਮੀ ਲੈਣਾ ਭਾਲ, ਜੋ ਮਾਲਕ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਮਿਹਰ ਨਜ਼ਰ ਇਕ ਉਠਾਈਆ। ਸਦੀ ਬੀਸਵੀਂ ਕਹੇ ਤੂੰ ਮੈਥੋਂ ਬਾਲੀ ਅੰਞਾਣੀ, ਨੰਨ੍ਹੀ ਮੈਨੂੰ ਨਜ਼ਰੀ ਆਈਆ। ਸਦੀ ਚੌਧਵੀਂ ਕਹੇ ਮੈਨੂੰ ਗੋਬਿੰਦ ਕੀਤਾ ਸੁਘੜ ਸਿਆਣੀ, ਸਿਰ ਮੇਰੇ ਹੱਥ ਟਿਕਾਈਆ। ਮੈਂ ਪਰਵਰਦਿਗਾਰ ਸਾਂਝਾ ਯਾਰ ਖ਼ਲਕ ਦਾ ਖ਼ਾਲਕ ਤੱਕਿਆ ਹਾਣੀ, ਨਿਰਵੈਰ ਨਿਰਾਕਾਰ ਨੂਰ ਅਲਾਹੀਆ। ਜੋ ਆਬੇਹਯਾਤ ਅੰਮ੍ਰਿਤ ਰਸ ਦੇਵੇ ਠੰਡਾ ਪਾਣੀ, ਸਰ ਸਰੋਵਰ ਇਕ ਨੁਹਾਈਆ। ਜਿਥੇ ਝਗੜਾ ਨਹੀਂ ਚਾਰੇ ਖਾਣੀ, ਚਾਰੇ ਬਾਣੀ ਨਾ ਵੰਡ ਵੰਡਾਈਆ। ਜਿਥੇ ਲੇਖਾ ਨਹੀਂ ਜੀਵ ਪਰਾਣੀ, ਸਾਹ ਸਾਹ ਨਾ ਕੋਇ ਸਮਾਈਆ । ਜੋ ਆਦਿ ਜੁਗਾਦਿ ਜੋਤ ਨੁਰਾਨੀ, ਨੂਰੋ ਨੂਰ ਨੂਰ ਰੁਸ਼ਨਾਈਆ। ਜਿਸ ਦਾ ਪਦ ਇਕ ਨਿਰਬਾਣੀ, ਸਚਖੰਡ ਸਾਚੇ ਸੋਭਾ ਪਾਈਆ । ਜਿਸ ਦੀ ਸ਼ਾਸਤਰ ਸਿਮਰਤ ਅੰਜੀਲ ਕ਼ੁਰਾਨ ਖਾਣੀ ਬਾਣੀ ਕਥਾ ਕਹਾਣੀ, ਗੁਰ ਅਵਤਾਰ ਪੀਰ ਪੈਗ਼ੰਬਰ ਸੋਹਲੇ ਢੋਲੇ ਨਗਮੇ ਕਲਮਿਆਂ ਵਿਚ ਸੁਣਾਈਆ। ਸੋ ਕਰਨੀ ਕਰਤਾ ਪਰਮ ਪੁਰਖ ਬਣ ਕੇ ਜਾਣ ਜਾਣੀ, ਜਾਨਣਹਾਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧਰਮ ਦਵਾਰੇ ਦਏ ਵਡਿਆਈਆ। ਸਦੀ ਚੌਧਵੀਂ ਕਹੇ ਮੈਂ ਇਕੋ ਮੰਗੀ ਮੰਗ, ਦਰ ਠਾਂਡੇ ਸੀਸ ਨਿਵਾਈਆ। ਮੈਂ ਬਾਲੀ ਨੱਢੀ ਚਾੜ੍ਹ ਆਪਣਾ ਰੰਗ, ਰੰਗਤ ਇਕ ਵਖਾਈਆ। ਤੂੰ ਪੁਰਖ ਅਕਾਲਾ ਦੀਨ ਦਿਆਲਾ ਪਰਵਰਦਿਗਾਰ ਸਾਂਝਾ ਯਾਰ ਸਦਾ ਸਵਾਮੀ ਰਹਿ ਸੰਗ, ਸਗਲਾ ਸੰਗ ਨਿਭਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਵਜਾ ਮਰਦੰਗ, ਮਰਦ ਮਰਦਾਨੇ ਲੈ
❋
❋
ਉਠਾਈਆ। ਮੈਨੂੰ ਛੋਟਿਆਂ ਬਾਲਿਆਂ ਦੱਸਿਆ ਢੰਗ, ਤਰੀਕਾ ਇਕੋ ਇਕ ਸੁਣਾਈਆ। ਓਹ ਸਾਹਿਬ ਸੂਰਾ ਸਰਬੰਗ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜੋ ਸ਼ਾਹਾਂ ਕਰੇ ਤੰਗ, ਰਾਜ ਰਾਜਾਨਾ ਖ਼ਾਕ ਮਿਲਾਈਆ। ਸੋ ਬਖ਼ਸ਼ਣਹਾਰ ਅਨੰਦ, ਅਨੰਦ ਅਨੰਦ ਵਿਚੋਂ ਪ੍ਰਗਟਾਈਆ। ਜਿਸ ਨੇ ਮੁਹੰਮਦ ਨਿਸ਼ਾਨ ਬਖ਼ਸ਼ਿਆ ਤਾਰਾ ਚੰਦ, ਚੰਦ ਤਾਰਾ ਆਪਣਾ ਰੰਗ ਰੰਗਾਈਆ। ਓਹ ਖੇਲ ਕਰੇ ਵਿਚ ਵਰਭੰਡ, ਬ੍ਰਹਿਮੰਡ ਖੇਲ ਖਿਲਾਈਆ। ਤੇਰਾ ਮੇਟੇ ਅੰਤਮ ਪੰਧ, ਸਫ਼ਰਾਂ ਵਿਚ ਨਾ ਕੋਇ ਭਵਾਈਆ। ਸਦਾ ਸਵਾਮੀ ਬਣ ਕੇ ਸੰਗ, ਸਾਥੀ ਇਕੋ ਨਜ਼ਰੀ ਆਈਆ। ਤੇਰਾ ਰੰਡੇਪਾ ਕਟੇ ਰੰਡ, ਜਗਤ ਸੁਹਾਗਣ ਲਏ ਵਖਾਈਆ। ਭਗਤ ਸੁਹੇਲੇ ਚਾੜ੍ਹ ਕੇ ਜੰਞ, ਧੁਰ ਦੇ ਸੰਗੀ ਲਏ ਬਣਾਈਆ। ਵੇਖੀਂ ਨੇਤਰ ਨੀਰ ਨਾ ਵਹਾਵੀਂ ਹੰਝ, ਅਥਰੂਆਂ ਵਹਿਣ ਨਾ ਕੋਇ ਵਹਾਈਆ। ਜਿਸ ਨੇ ਸ਼ਰਅ ਸ਼ਰਾਇਤੀ ਢੌਣੀ ਕੰਧ, ਭਾਂਡਾ ਭਰਮ ਭੌ ਭੰਨਾਈਆ । ਦੀਨ ਦੁਨੀ ਨੂੰ ਦੇ ਕੇ ਕੰਡ, ਕਰਵਟ ਆਪਣੀ ਲਏ ਬਦਲਾਈਆ। ਗੁਰ ਅਵਤਾਰ ਪੈਗ਼ੰਬਰ ਇਕ ਹੁਕਮ ਦੇ ਕਰ ਪਾਬੰਦ, ਦੀਨ ਮਜ਼੍ਹਬ ਦਾ ਝਗੜਾ ਦਏ ਚੁਕਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਗੌਣਾ ਛੰਦ, ਸੋਹੰ ਢੋਲਾ ਸਿਫ਼ਤ ਸਾਲਾਹੀਆ। ਝਗੜਾ ਮੁਕੌਣਾ ਜਮਨਾ ਗੋਦਾਵਰੀ ਸੁਰਸਤੀ ਗੰਗ, ਗੰਗੋਤਰੀ ਧਾਰ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਸਾਹਿਬ ਸੁਲਤਾਨ ਸੂਰਾ ਸਰਬੰਗ, ਸਰਬ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਤੇਰਾ ਮੇਰਾ ਮੇਰਾ ਤੇਰਾ ਲੇਖਾ ਲਹਿਣਾ ਮੇਟੇ ਥਾਉਂ ਥਾਈਂਆ।
੧੦ ਮਾਘ ਸ਼ਹਿਨਸ਼ਾਹੀ ਸੰਮਤ ੪ ਕਪੂਰ ਸਿੰਘ ਦੇ ਗ੍ਰਹਿ ਮੋਗਾ ਜ਼ਿਲਾ ਫ਼ਿਰੋਜ਼ਪੁਰ
ਸਦੀ ਚੌਧਵੀਂ ਕਹੇ ਮੈਂ ਦਰਗਾਹ ਸਾਚੀ ਤੱਕਿਆ ਇਕ ਅਮਾਮ, ਅਮਲਾਂ ਤੋਂ ਰਹਿਤ ਨੂਰ ਅਲਾਹੀਆ। ਬਿਨ ਤਨ ਵਜੂਦ ਸ਼ਰੀਰ ਅਗੰਮੀ ਕੀਤੀ ਸਲਾਮ, ਨਿਵ ਨਿਵ ਸੀਸ ਝੁਕਾਈਆ। ਧੁਰ ਫ਼ਰਮਾਨਾ ਮਿਲਿਆ ਕਲਾਮ, ਪਰਵਰਦਿਗਾਰ ਦਿਤਾ ਦ੍ਰਿੜਾਈਆ । ਹੁਣ ਸ਼ਰਅ ਦੀ ਰਹਿਣਾ ਨਹੀਂ ਗ਼ੁਲਾਮ, ਗ਼ੁਰਬਤ ਅੰਦਰੋਂ ਦੇਣੀ ਕਢਾਈਆ। ਤੂੰ ਮੇਰਾ ਮੈਂ ਤੇਰਾ ਜਪਣਾ ਨਾਮ, ਨਾਉਂ ਨਿਰੰਕਾਰਾ ਇਕ ਸਮਝਾਈਆ। ਧੁਰ ਸੰਦੇਸ਼ਾ ਦੇਣਾ ਅਗੰਮ ਪੈਗ਼ਾਮ, ਪੈਗ਼ੰਬਰਾਂ ਤੋਂ ਪਰੇ ਪੜ੍ਹਾਈਆ। ਵਖੌਣਾ ਹੱਕ ਨਿਸ਼ਾਨ, ਨਿਸ਼ਾਨੇ ਦੇਣੇ ਬਦਲਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਕਰਨ ਵਾਲਾ ਇੰਤਜ਼ਾਮ, ਬੰਦੋਬਸਤ ਧੁਰ ਦਾ ਦਏ ਸਮਝਾਈਆ। ਬੇਨਜ਼ੀਰ ਵਿਗੜਨ ਨਾ ਦੇਵੇ ਕੋਇ ਨਜ਼ਾਮ, ਨੌਬਤ ਨਾਮ ਆਪਣਾ ਹੱਕ ਸੁਣਾਈਆ। ਕੂੜੀ ਕਿਰਿਆ ਮੇਟੇ ਸ਼ਾਮ, ਸ਼ਮਾਂਦਾਨ ਨਿਰਗੁਣ ਜੋਤ ਕਰੇ ਰੁਸ਼ਨਾਈਆ। ਸਤਿ ਸਵਾਮੀ ਕਰੇ ਪਹਿਚਾਨ, ਬੇਪਹਿਚਾਨ ਵੇਖ ਵਖਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਦੇ ਗਿਆਨ, ਅਗਿਆਨ ਅੰਧੇਰਾ ਦੇਣਾ ਮਿਟਾਈਆ। ਪੁਰਖ ਅਕਾਲਾ ਹੋਵੇ ਮਿਹਰਵਾਨ, ਮਹਿਬੂਬ ਆਪਣੀ ਦਇਆ ਕਮਾਈਆ। ਝਗੜਾ ਮੁਕਾ ਮਾਟੀ ਚਾਮ, ਅੰਤਰ ਬ੍ਰਹਮ ਇਕ ਸਮਝਾਈਆ। ਕੂੜੀ ਕਿਰਿਆ ਕਰੇ ਨਾ ਕੋਇ ਹਰਾਮ, ਸ਼ਰਅ ਸ਼ੈਤਾਨ ਨਾ ਕੋਇ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਨਿਰਗੁਣ ਦਾਤਾ ਨੂਰ ਅਲਾਹੀਆ। ਸਦੀ ਚੌਧਵੀਂ ਕਹੇ ਮੈਂ ਦਰਗਾਹ
❋
❋
ਸਾਚੀ ਵੇਖਿਆ ਨੂਰ ਅਲਾਹ, ਮਿਹਰਵਾਨ ਮਿਹਬਾਨ ਬੀਦੋ ਨਜ਼ਰੀ ਆਈਆ। ਜੋ ਆਦਿ ਜੁਗਾਦੀ ਬੇਪਰਵਾਹ, ਪਾਰਬ੍ਰਹਮ ਵਡ ਵਡਿਆਈਆ। ਜਿਸ ਨੂੰ ਜਲਵਾਗਰ ਕਿਹਾ ਖ਼ੁਦਾ, ਖ਼ੁਦ ਮਾਲਕ ਸ਼ਹਿਨਸ਼ਾਹੀਆ। ਮੈਂ ਉਸ ਦੇ ਅੱਗੇ ਕੀਤੀ ਦੁਆ, ਸੀਸ ਕ਼ਦਮਾਂ ਉਤੇ ਟਿਕਾਈਆ। ਮੁਹੱਬਤ ਵਾਲੇ ਦਿਲਰੁਬਾ, ਮਿਹਰ ਨਜ਼ਰ ਇਕ ਰਖਾਈਆ। ਦੀਨਾਂ ਮਜ਼੍ਹਬਾਂ ਵਿਚੋਂ ਕਰ ਰਿਹਾ, ਸ਼ਰਅ ਜ਼ੰਜੀਰ ਦਿਤਾ ਤੁੜਾਈਆ। ਧੁਰ ਸੰਦੇਸ਼ਾ ਦਿਤਾ ਸੁਣਾ, ਅਗੰਮ ਕਰ ਪੜ੍ਹਾਈਆ। ਪੁਰਖ ਅਕਾਲ ਦਾ ਇਕੋ ਜਪਣਾ ਨਾਂ, ਦੂਜੀ ਅਵਰ ਨਾ ਕੋਇ ਸ਼ਨਵਾਈਆ। ਨੌ ਖੰਡ ਸੱਤ ਦੀਪ ਵੇਖਣਾ ਥਾਂ, ਥਾਨ ਥਨੰਤਰ ਖੋਜ ਖੁਜਾਈਆ। ਗੁਰ ਅਵਤਾਰ ਪੈਗ਼ੰਬਰਾਂ ਪੂਰਾ ਕਰ ਬਿਆਂ, ਲੇਖਾ ਸਭ ਦਾ ਫੋਲ ਫੁਲਾਈਆ। ਲੱਖ ਚੁਰਾਸੀ ਕਾਇਆ ਮਾਟੀ ਵੇਖਣਾ ਗਰਾਂ, ਅੰਦਰ ਵੜ ਕੇ ਪਰਦਾ ਲਾਹੀਆ। ਚਾਰ ਕੁੰਟ ਦਹਿ ਦਿਸ਼ਾ ਤੂੰ ਫਿਰਨਾ ਨਾਲ ਚਾਅ, ਚਾਓ ਘਨੇਰਾ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਸਚ ਸੰਦੇਸ਼ਾ ਨਰ ਨਰੇਸ਼ਾ ਨਰ ਨਿਰੰਕਾਰਾ ਏਕੰਕਾਰਾ ਇਕ ਸਮਝਾਈਆ। ਸਦੀ ਚੌਧਵੀਂ ਕਹੇ ਮੈਂ ਦਰਗਾਹ ਸਾਚੀ ਚਰਨ ਕਵਲ ਗਈ ਛੂਹ, ਬਿਨ ਮਸਤਕ ਧੂੜੀ ਖ਼ਾਕ ਰਮਾਈਆ। ਮੇਰਾ ਨਾਅਰਾ ਰਿਹਾ ਨਾ ਅੱਲਾ ਹੂ, ਰੀਤੀ ਆਪਣੀ ਗਈ ਬਦਲਾਈਆ। ਜਿਧਰ ਵੇਖਾਂ ਤੂੰਹੀ ਤੂੰ, ਗੁਰ ਅਵਤਾਰ ਪੈਗ਼ੰਬਰ ਢੋਲਾ ਗਾਈਆ। ਮੇਰਾ ਖ਼ੁਸ਼ੀ ਹੋਇਆ ਲੂੰ ਲੂੰ, ਰੋਮ ਰੋਮ ਵੱਜੀ ਵਧਾਈਆ। ਮੇਰਾ ਸਿਫ਼ਤ ਕਰਨ ਵਾਲਾ ਨਹੀਂ ਮੂੰਹ, ਬੱਤੀ ਦੰਦ ਨਾ ਕੋਇ ਵਡਿਆਈਆ। ਜਾਂ ਤੱਕਿਆ ਦੋ ਜਹਾਨਾਂ ਵੇਖਿਆ ਇਕੋ ਗੁਰੂ, ਗੁਰਦੇਵ ਸਵਾਮੀ ਪਾਰਬ੍ਰਹਮ ਨੂਰ ਅਲਾਹੀਆ। ਜਿਸ ਨੇ ਸਤਿਜੁਗ ਸਾਚਾ ਕਰਨਾ ਸ਼ੁਰੂ, ਸ਼ਰਅ ਸ਼ਰੀਅਤ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਦਰਗਾਹ ਸਾਚੀ ਇਕ ਸੁਹਾਈਆ। ਸਦੀ ਚੌਧਵੀਂ ਕਹੇ ਮੈਂ ਦਰਗਾਹ ਸਾਚੀ ਸਚ ਅਮਾਮ ਨੂੰ ਗਈ ਝੁਕ, ਕ਼ਦਮਬੋਸੀ ਕਰ ਕੇ ਖ਼ੁਸ਼ੀ ਮਨਾਈਆ। ਅੱਗੋਂ ਸੁਣੀ ਅਗੰਮੀ ਤੁਕ, ਜਿਸ ਮੇਰਾ ਤੁਖ਼ਮ ਤਾਸੀਰ ਦਿਤਾ ਬਦਲਾਈਆ। ਮੇਰਾ ਪੈਂਡਾ ਗਿਆ ਮੁਕ, ਅੱਗੇ ਕ਼ਦਮ ਨਾ ਕੋਇ ਰਖਾਈਆ। ਮੇਰਾ ਉਜਲ ਹੋਇਆ ਮੁਖ, ਕਿਰਪਾ ਕੀਤੀ ਬੇਪ੍ਰਵਾਹੀਆ। ਸਾਚਾ ਮਿਲਿਆ ਸੁਖ, ਦੁੱਖਾਂ ਡੇਰਾ ਢਾਹੀਆ। ਜਾਂ ਤੱਕਿਆ ਮੇਰਾ ਪਰਵਰਦਿਗਾਰ ਨਿਰਗੁਣ ਧਾਰ ਬਦਲ ਕੇ ਰੁਖ਼, ਗੁਰ ਅਵਤਾਰ ਪੈਗ਼ੰਬਰਾਂ ਰੁਖ਼ਸਤ ਦੇਵੇ ਥਾਉਂ ਥਾਈਂਆ। ਮਹੱਲ ਅਟੱਲ ਮੁਨਾਰ ਬੈਠਾ ਉਚ, ਉਚ ਅਗੰਮ ਅਥਾਹ ਵੱਡੀ ਵਡਿਆਈਆ। ਜਿਥੇ ਕੋਇ ਨਾ ਸਕੇ ਪੁੱਜ, ਨਿਉਂ ਨਿਉਂ ਸਾਰੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਰਗੁਣ ਨਿਰਵੈਰ ਆਪਣੀ ਕਲ ਵਰਤਾਈਆ। ਸਦੀ ਚੌਧਵੀਂ ਕਹੇ ਮੈਂ ਵੇਖਿਆ ਦਰਗਾਹ ਸਾਚੀ ਦੁਆਰਾ ਸਚਖੰਡ, ਪਰਵਰਦਿਗਾਰ ਦਿਤਾ ਵਖਾਈਆ। ਜਿਥੇ ਹਿੱਸਾ ਨਹੀਂ ਕੋਈ ਵੰਡ, ਦੁਤੀਆ ਭਾਓ ਨਾ ਕੋਇ ਜਣਾਈਆ। ਢੋਲਾ ਗੀਤ ਨਹੀਂ ਕੋਈ ਛੰਦ, ਸਿਫ਼ਤਾਂ ਰਾਗ ਨਾ ਕੋਇ ਸਾਲਾਹੀਆ। ਦੀਨ ਮਜ਼੍ਹਬ ਦਾ ਨਹੀਂ ਕੋਈ ਪਾਬੰਦ, ਜ਼ਾਤੀ ਵੰਡ ਨਾ ਕੋਇ ਵੰਡਾਈਆ। ਨਾ ਕੋਈ ਸੂਰੀਆ ਨਾ ਕੋਈ ਚੰਦ, ਮੰਡਲ ਮੰਡਪ ਨਾ ਕੋਇ ਵਖਾਈਆ। ਨਾ ਕੋਈ ਗੁਰ ਅਵਤਾਰ ਪੈਗ਼ੰਬਰ ਨਾ ਕੋਈ ਸ਼ਾਸਤਰ ਸਿਮਰਤ ਵੇਦ ਪੁਰਾਣ ਅੰਜੀਲ ਕ਼ੁਰਾਨ ਖਾਣੀ ਬਾਣੀ ਰੱਖੇ ਸੰਗ, ਕਲਮ ਸ਼ਾਹੀ ਲੇਖ ਨਾ ਕੋਇ ਲਿਖਾਈਆ। ਨਾ ਕੋਈ ਮੰਦਰ ਮਸਜਿਦ ਸ਼ਿਵਦਵਾਲਾ ਮਠ ਚਾਰ ਦੀਵਾਰੀ ਦਿਸੇ ਕੰਧ, ਛੱਪਰ ਛੰਨ ਨਾ ਕੋਇ ਛੁਹਾਈਆ। ਨਾ ਕੋਈ ਮੁਰੀਦ ਮੁਰਸ਼ਦ ਗੁਰੂ ਚੇਲਾ
❋
❋
ਮੰਗੇ ਮੰਗ, ਝੋਲੀ ਅੱਗੇ ਕੋਇ ਨਾ ਡਾਹੀਆ। ਜਿਧਰ ਵੇਖਾਂ ਨਿਰਗੁਣ ਧਾਰ ਸੂਰਾ ਸਰਬੰਗ, ਪੁਰਖ ਅਕਾਲਾ ਦੀਨ ਦਿਆਲਾ ਨਜ਼ਰੀ ਆਈਆ। ਜੋ ਭੇਵ ਖੁਲ੍ਹਾਵੇ ਬ੍ਰਹਮ ਹੰ, ਆਤਮ ਪਰਮਾਤਮ ਜੋੜ ਜੁੜਾਈਆ। ਝਗੜਾ ਮੇਟੇ ਕਾਇਆ ਮਾਟੀ ਚੰਮ, ਚਮਨ ਗੁਲਸ਼ਨ ਇਕ ਮਹਿਕਾਈਆ। ਅੰਤ ਅਖ਼ੀਰ ਬੇਨਜ਼ੀਰ ਲੇਖਾ ਚੁਕਾਏ ਖ਼ੁਸ਼ੀ ਗ਼ਮ, ਚਿੰਤਾ ਰੋਗ ਦਏ ਗੁਆਈਆ। ਸਚ ਭੰਡਾਰਾ ਦੇਵੇ ਨਾਮ ਧਨ, ਅਮੁੱਲੜੀ ਦਾਤ ਆਪ ਵਰਤਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਇਕ ਜਣਾਏ ਬ੍ਰਹਮ, ਪਾਰਬ੍ਰਹਮ ਪ੍ਰਭ ਪਰਦਾ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਸਚਖੰਡ ਨਿਵਾਸੀ ਦਰਗਾਹ ਸਾਚੀ ਇਕ ਸੁਹਾਈਆ। ਸਦੀ ਚੌਧਵੀਂ ਕਹੇ ਮੈਂ ਦਰਗਾਹ ਸਾਚੀ ਇਕੋ ਕੀਤਾ ਸੱਯਦਾ, ਸੀਸ ਸਵਾਮੀ ਇਕ ਨਿਵਾਈਆ। ਗੁਰ ਅਵਤਾਰ ਪੈਗ਼ੰਬਰ ਜਿਸ ਦਾ ਬਰਦਾ, ਦਰ ਘਰ ਬੈਠੇ ਸੇਵ ਕਮਾਈਆ। ਫਿਰ ਖੇਲ ਵੇਖਿਆ ਅਗੰਮੇ ਹਰਿ ਦਾ, ਜੋ ਹਰ ਹਿਰਦੇ ਡੇਰਾ ਲਾਈਆ। ਜੋ ਮੰਜ਼ਲ ਆਪਣੀ ਚੜ੍ਹਦਾ, ਜਗਤ ਨੇਤਰ ਵੇਖਣ ਕੋਇ ਨਾ ਪਾਈਆ। ਸੰਤ ਸੁਹੇਲੇ ਸੱਜਣ ਫੜਦਾ, ਗੁਰਸਿਖ ਗੁਰ ਗੁਰ ਜੋੜ ਜੁੜਾਈਆ। ਨਿਰਅੱਖਰ ਧਾਰ ਅਗੰਮਾ ਢੋਲਾ ਪੜ੍ਹਦਾ, ਜਿਸ ਵਿਚੋਂ ਅੱਖਰਾਂ ਵਾਲੀ ਕਰੇ ਪੜ੍ਹਾਈਆ। ਆਦਿ ਜੁਗਾਦਿ ਨਾ ਜੰਮਦਾ ਨਾ ਮਰਦਾ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਇਸ਼ਨਾਨ ਕਰਾਵੇ ਆਪਣੇ ਸਰ ਦਾ, ਸਰੋਵਰ ਇਕੋ ਇਕ ਵਖਾਈਆ। ਭੇਵ ਖੁਲ੍ਹਾ ਕੇ ਧੁਰ ਦੇ ਘਰ ਦਾ, ਗਹਿਰ ਗੰਭੀਰ ਪਰਦਾ ਦਏ ਉਠਾਈਆ। ਰੂਪ ਜਣਾ ਕੇ ਨਰਾਇਣ ਨਰ ਦਾ, ਨਰ ਹਰਿ ਆਪਣੀ ਕਲ ਵਰਤਾਈਆ। ਜੋ ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੀ ਜੋਤ ਧਰਦਾ, ਜੋਤੀ ਜਾਤਾ ਪੁਰਖ ਬਿਧਾਤਾ ਵੱਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਧੁਰ ਦਾ ਵਰ, ਧਰਮ ਦੁਆਰਾ ਇਕ ਸੁਹਾਈਆ। ਸਦੀ ਚੌਧਵੀਂ ਕਹੇ ਮੈਂ ਕੀਤੀ ਇਕ ਨਿਮਸਕਾਰ, ਨਮੋ ਨਮੋ ਸੀਸ ਨਿਵਾਈਆ। ਪ੍ਰਭੂ ਅੱਗੇ ਸੁਣਾਈ ਸਚ ਗੁਫ਼ਤਾਰ, ਕੀਤੀ ਅਗੰਮ ਪੜ੍ਹਾਈਆ। ਹੁਕਮ ਦੇ ਸੱਚੀ ਸਰਕਾਰ, ਸੰਦੇਸਾ ਦਿਤਾ ਸੁਣਾਈਆ। ਜਾ ਕੇ ਬੋਲ ਇਕ ਜੈਕਾਰ, ਢੋਲਾ ਧੁਰਦਰਗਾਹੀਆ। ਸ੍ਰਿਸ਼ਟੀ ਦ੍ਰਿਸ਼ਟੀ ਕਰ ਖ਼ਬਰਦਾਰ, ਸੋਈ ਸੁਰਤੀ ਮਾਤ ਉਠਾਈਆ। ਜੀਵੋ ਜੰਤੋ ਸਾਧੋ ਸੰਤੋ ਇਕੋ ਮੰਨੋ ਪੁਰਖ ਅਕਾਲ, ਦੂਜਾ ਇਸ਼ਟ ਨਾ ਕੋਇ ਮਨਾਈਆ। ਕਾਇਆ ਕਾਅਬਾ ਸਾਚੀ ਧਰਮਸਾਲ, ਸ਼ਿਵਦਵਾਲਾ ਮੰਦਰ ਮਠ ਇਹੋ ਦੇਣਾ ਸਮਝਾਈਆ। ਜਿਸ ਗ੍ਰਹਿ ਆਤਮ ਪਰਮਾਤਮ ਦੀਪਕ ਜੋਤੀ ਰਿਹਾ ਬਾਲ, ਨਿਰਗੁਣ ਨੂਰ ਡਗਮਗਾਈਆ। ਸ਼ਬਦ ਅਨਾਦ ਸਾਚੀ ਦੇਵੇ ਧੁਨਕਾਨ, ਅਨੁਰਾਗੀ ਰਾਗ ਸੁਣਾਈਆ। ਅੰਮ੍ਰਿਤ ਰਸ ਨਿਝਰ ਦੇਵੇ ਪੀਣ ਖਾਣ, ਜਗਤ ਤ੍ਰਿਸ਼ਨਾ ਭੁੱਖ ਮਿਟਾਈਆ। ਸਚ ਸਵਾਮੀ ਅੰਤਰਜਾਮੀ ਏਕੋ ਏਕ ਓਅੰਕਾਰ ਸ੍ਰੀ ਭਗਵਾਨ, ਦੂਜਾ ਨਜ਼ਰ ਕੋਇ ਨਾ ਆਈਆ। ਜਿਸ ਦਾ ਸਾਚਾ ਮੰਦਰ ਹੱਕ ਮਕਾਨ, ਸਾਢੇ ਤਿੰਨ ਹੱਥ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧਰਮਦਵਾਰਾ ਇਕੋ ਇਕ ਵਖਾਈਆ। ਸਦੀ ਚੌਧਵੀਂ ਕਹੇ ਮੈਂ ਲਾਈ ਚਰਨ ਧੂੜ, ਧੁਰ ਦਾ ਟਿੱਕਾ ਖ਼ਾਕ ਰਮਾਈਆ। ਮੇਰੀ ਸੁਰਤ ਨਾ ਰਹੀ ਮੂਰਖ ਮੂੜ੍ਹ, ਚਤੁਰ ਸੁਘੜ ਦਿਤੀ ਵਡਿਆਈਆ। ਮੇਰਾ ਨਾਤਾ ਤੁੱਟਿਆ ਕੂੜੋ ਕੂੜ, ਸਚ ਸੁਚ ਮਿਲੀ ਸਰਨਾਈਆ। ਨਜ਼ਰੀ ਆਇਆ ਇਕ ਹਜ਼ੂਰ, ਜੋ ਹਜ਼ਰਤ ਨੂਰ ਅਲਾਹੀਆ। ਮਿਹਰ ਨਿਗਾਹ ਨਾਲ ਕਰ ਕੇ ਮੁਆਫ਼ ਕ਼ਸੂਰ, ਮੁਹੱਬਤ ਆਪਣੇ ਵਿਚ ਬੰਧਾਈਆ। ਅੰਤਰ ਰਿਹਾ ਨਾ ਕੋਇ ਗ਼ਰੂਰ, ਗ਼ੁਰਬਤ ਦਿਤੀ ਗੁਆਈਆ। ਮੈਨੂੰ ਸੰਦੇਸ਼ਾ
❋
❋
ਦਿਤਾ ਮੇਰਾ ਨਾਮ ਕਰ ਮਸ਼ਹੂਰ, ਮਸ਼ਵਰਾ ਇਕੋ ਨਾਲ ਪਕਾਈਆ। ਕੀ ਹੋਇਆ ਜੇ ਮੂਸਾ ਜਲਵਾ ਤੱਕਿਆ ਨੂਰ, ਕੋਹਤੂਰ ਚਮਕ ਚਮਕ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਕਰਤਾ ਕਾਰ ਕਮਾਈਆ। ਸਦੀ ਚੌਧਵੀਂ ਕਹੇ ਮੈਂ ਦਰਗਾਹ ਸਾਚੀ ਗੁਰ ਅਵਤਾਰ ਵੇਖੇ ਪੈਗ਼ੰਬਰ, ਬਿਨ ਪਰਾ ਪਸੰਤੀ ਮਧਮ ਬੈਖਰੀ ਪ੍ਰਭ ਦਾ ਢੋਲਾ ਗਾਈਆ। ਜਿਨ੍ਹਾਂ ਦਾ ਨਿਰਗੁਣ ਧਾਰ ਹੋਇਆ ਸਵੰਬਰ, ਸਚਖੰਡ ਕੰਤ ਰਹੇ ਹੰਢਾਈਆ। ਮਾਲਕ ਮਿਲਿਆ ਸਰਬ ਗੁਣਾ ਭਰਤੰਬਰ, ਭਰਪੂਰ ਰਿਹਾ ਸਰਬ ਠਾਈਂਆ। ਜੋ ਲੈ ਗਿਆ ਸਚਖੰਡ ਦਵਾਰੇ ਮੈਨੂੰ ਅੰਦਰ, ਜਿਸ ਦੀ ਦਿਸ਼ਾ ਕੂਟ ਵੰਡ ਨਾ ਕੋਇ ਵੰਡਾਈਆ। ਨਾ ਕੋਈ ਤਾਲਾ ਨਾ ਕੋਈ ਜੰਦਰ, ਹੱਦ ਸਮਝ ਕੋਇ ਨਾ ਪਾਈਆ। ਫਿਰ ਵਖਾਈ ਅਗੰਮੀ ਕੰਦਰ, ਜਿਥੇ ਬਿਨ ਸੂਰੀਆ ਚੰਦ ਹੋਏ ਰੁਸ਼ਨਾਈਆ। ਗੁਰ ਅਵਤਾਰ ਪੈਗ਼ੰਬਰ ਓਥੇ ਸਾਰੇ ਬੈਠੇ ਮੰਗਣ, ਖ਼ਾਲੀ ਝੋਲੀਆਂ ਅੱਗੇ ਡਾਹੀਆ। ਦੀਨ ਦਿਆਲਾ ਚਾੜ੍ਹੇ ਰੰਗਣ, ਅਨਡਿੱਠੜਾ ਰੰਗ ਰੰਗਾਈਆ। ਨਮਸਤੇ ਕਲਮਾ ਸੱਯਦਾ ਡੰਡਾਵਤ ਦੱਸੇ ਆਪਣੀ ਬੰਦਨ, ਬੰਦਗੀ ਇਕ ਜਣਾਈਆ। ਦੀਨ ਮਜ਼੍ਹਬ ਦੇ ਪਾ ਕੇ ਫੰਦਨ, ਤੰਦਨ ਨਾਲ ਜੁੜਾਈਆ। ਕਰੇ ਖੇਲ ਸੂਰਾ ਸਰਬੰਗਣ, ਹਰਿ ਕਰਤਾ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਮਾਲਕ ਇਕ ਅਖਵਾਈਆ। ਸਦੀ ਚੌਧਵੀਂ ਕਹੇ ਮੈਂ ਗੁਰ ਅਵਤਾਰ ਪੈਗ਼ੰਬਰ ਵੇਖੇ ਝੁਕਦੇ, ਨਿਉਂ ਨਿਉਂ ਸੀਸ ਨਿਵਾਈਆ। ਜਿਨ੍ਹਾਂ ਦੇ ਪੈਂਡੇ ਅੰਤਮ ਮੁਕਦੇ, ਅੱਗੇ ਰਾਹ ਨਾ ਕੋਇ ਵਖਾਈਆ। ਅੱਗੇ ਲੇਖੇ ਹੋਣੇ ਗੋਬਿੰਦ ਸੂਰੇ ਪੁੱਤ ਦੇ, ਪਿਤਾ ਪੁਰਖ ਅਕਾਲ ਦੇਵੇ ਵਡਿਆਈਆ। ਪੱਤ ਫੁੱਲ ਮੌਲਣੇ ਸਤਿਜੁਗ ਵਾਲੀ ਰੁਤ ਦੇ, ਰੁਤੜੀ ਆਪਣੇ ਨਾਲ ਮਹਿਕਾਈਆ। ਕਲਜੁਗ ਕੂੜੇ ਲੇਖੇ ਰਹਿਣੇ ਨਹੀਂ ਦੁੱਖ ਦੇ, ਦੁਖੀਆਂ ਦਰਦ ਦਏ ਗੁਆਈਆ। ਝਗੜੇ ਮੁਕਾਉਣੇ ਮਾਨਸ ਮਾਨਵ ਮਾਨੁੱਖ ਦੇ, ਆਤਮ ਬ੍ਰਹਮ ਦੇਣਾ ਸਮਝਾਈਆ। ਡੰਕੇ ਵੱਜਣੇ ਸ਼ਬਦ ਅਗੰਮੀ ਸੁਤ ਦੇ, ਜੋ ਸੁੱਤਿਆਂ ਲਏ ਜਗਾਈਆ। ਸੰਤ ਸੁਹੇਲੇ ਵੇਖਣੇ ਉਠਦੇ, ਜਨ ਭਗਤ ਲੈਣ ਅੰਗੜਾਈਆ। ਸਦੀ ਚੌਧਵੀਂ ਕਹੇ ਪ੍ਰਭ ਦੇ ਭਾਣੇ ਕਦੇ ਨਾ ਰੁਕਦੇ, ਨਾ ਕੋਈ ਮੇਟੇ ਮੇਟ ਮਿਟਾਈਆ। ਨਾਅਰੇ ਜੈਕਾਰੇ ਲੱਗਣੇ ਇਕੋ ਤੁਕ ਦੇ, ਜੋ ਤੁਰੀਆ ਤੋ ਪਰੇ ਮੇਲਾ ਦਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਣਜ ਕਰਾਏ ਸਾਚੇ ਨਾਮ ਸਲੋਕ ਦੇ, ਸੁਲਾਹਕੁਲ ਆਪ ਪ੍ਰਗਟਾਈਆ।
ਜਨ ਭਗਤੋ ਤੁਹਾਡੇ ਸੀਸ ਸੋਹੇ ਦਸਤਾਰ, ਦਸਤ ਪ੍ਰਭ ਦੇ ਨਾਲ ਮਿਲਾਈਆ। ਤੁਹਾਡੇ ਅੰਦਰ ਹੋਵੇ ਗੁਫ਼ਤਾਰ, ਗੁਫ਼ਤ ਸ਼ਨੀਦ ਕਰੇ ਪੜ੍ਹਾਈਆ। ਤੁਸੀਂ ਓਸ ਪ੍ਰਭੂ ਦੇ ਯਾਰ, ਜੋ ਆਤਮ ਪਰਮਾਤਮ ਮੇਲ ਮਿਲਾਈਆ। ਕਲਜੁਗ ਵਿਚ ਹੋ ਕੇ ਖ਼ਬਰਦਾਰ, ਆਪਣੀ ਲੈਣੀ ਆਪ ਅੰਗੜਾਈਆ। ਤੁਹਾਡਾ ਮੇਲਾ ਨਾਲ ਓਸ ਨਿਰੰਕਾਰ, ਜੋ ਨਿਰਗੁਣ ਨੂਰ ਜੋਤ ਅਲਾਹੀਆ। ਸਚ ਮੁਹੱਬਤ ਵਿਚ ਬਣਿਓ ਬਰਖ਼ੁਰਦਾਰ, ਅਜ਼ੀਜ਼ ਅਜ਼ੀਜ਼ਾਂ ਰੂਪ ਬਣਾਈਆ। ਮਾਣਸ ਜਨਮ ਨਾ ਆਵੇ ਹਾਰ, ਜੂਨੀ ਜੂਨ ਨਾ ਕੋਇ ਭਵਾਈਆ। ਦਰਗਾਹ ਸਾਚੀ ਸਚਖੰਡ ਮਿਲੇ ਦੁਆਰ, ਜਿਥੇ ਦੁਆਰਕਾਵਾਸੀ ਬੈਠੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਦਏ ਰੰਗਾਈਆ। ਦਸਤਾਰ ਕਹੇ ਮੈਨੂੰ ਕਹਿੰਦੇ ਪਗੜੀ, ਜਗਤ
❋
❋
ਰੀਤੀ ਚਲੀ ਆਈਆ । ਮੈਂ ਜਗਤ ਵਡਿਆਈ ਵਿਚ ਗਈ ਜੱਕੜੀ, ਆਬਰੂ ਦੁਨੀ ਵਾਲੀ ਵਧਾਈਆ। ਮੰਜ਼ਲ ਚੜ੍ਹ ਨਾ ਵੇਖੀ ਸਿਖ਼ਰੀ, ਅੰਤਸ਼ਕਰਨ ਨਾ ਕੋਇ ਬਦਲਾਈਆ। ਮੈਂ ਸੁਣਿਆ ਮੁਹੰਮਦ ਦਾ ਸੰਮਤ ਖ਼ਤਮ ਹੋਣਾ ਹਿਜਰੀ, ਹਿਜਰ ਵਾਲੇ ਗੁਰਮੁਖ ਵੇਖਾਂ ਚਾਈਂ ਚਾਈਂਆ। ਜਿਨ੍ਹਾਂ ਦਾ ਨਾਤਾ ਅੰਤਰ ਇਕ ਜਿਗਰੀ, ਲਖ਼ਤੇਜਿਗਰ ਪ੍ਰਭ ਦੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਸਦੀ ਚੌਧਵੀਂ ਕਹੇ ਜਨ ਭਗਤੋ ਤੁਸਾਂ ਕੱਢੇ ਪੱਗਾਂ ਦੇ ਤੁਰਲੇ, ਤੁਰੀਆ ਤੋਂ ਪਰੇ ਤੁਹਾਡੀ ਚੜ੍ਹਾਈਆ। ਜ਼ਰਾ ਹਾਲ ਸੁਣ ਲਓ ਮੁਢਲੇ, ਪਿਛਲਾ ਲੇਖਾ ਦਿਆਂ ਜਣਾਈਆ। ਜਿਹੜੇ ਭੇਵ ਰੱਖੇ ਪ੍ਰਭ ਗੁੰਝਲੇ, ਗੰਢ ਨਾ ਕੋਇ ਖੁਲ੍ਹਾਈਆ। ਜਿਸ ਵੇਲੇ ਗੋਬਿੰਦ ਬਾਜ਼ ਟਿਕਾਇਆ ਆਪਣੀ ਉਂਗਲੇ, ਓਸ ਵੇਲੇ ਜ਼ਿਮੀਂ ਅਸਮਾਨ ਹੋਏ ਸੀ ਧੁੰਦਲੇ, ਸੂਰੀਆ ਆਪਣਾ ਮੁਖ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਸਦੀ ਚੌਧਵੀਂ ਕਹੇ ਇਹ ਪਗੜੀ ਨਹੀਂ ਨਾ ਇਹ ਪਟਕਾ, ਤਾਣਾ ਪੇਟਾ ਸੂਤ ਨਾ ਕੋਇ ਵਡਿਆਈਆ। ਇਹ ਕੋਈ ਰੂਪ ਨਹੀਂ ਛੱਤ੍ਰੀ ਬ੍ਰਾਹਮਣ ਸ਼ੂਦਰ ਵੈਸ਼ ਝੀਵਰ ਛੀਂਬੇ ਨਾਈ ਜੱਟ ਕਾ, ਤਤ ਵਜੂਦ ਨਾ ਕੋਇ ਵਡਿਆਈਆ। ਇਹ ਕੋਈ ਵਣਜ ਵਪਾਰ ਨਹੀਂ ਜਗਤ ਵਣਜਾਰੇ ਹੱਟ ਕਾ, ਕ਼ੀਮਤ ਕਹਿਣ ਕੋਇ ਨਾ ਪਾਈਆ। ਇਹ ਮਾਣ ਵਡਿਆਈ ਗੁਰਮੁਖੋ ਜੋ ਗੁਰ ਗੋਬਿੰਦ ਲਾਜ ਰੱਖਦਾ, ਦੂਸਰ ਸੀਸ ਨਾ ਕੋਇ ਝੁਕਾਈਆ। ਤੁਹਾਡੇ ਸਿਰ ਤੇ ਪੁਰਖ ਅਬਿਨਾਸ਼ੀ ਪੱਗੜੀ ਓਹ ਰੱਖਦਾ, ਜਿਸ ਨੂੰ ਗੋਬਿੰਦ ਪਗ ਗਿਆ ਛੁਹਾਈਆ। ਅੱਜ ਤੋਂ ਬਾਦ ਤੁਹਾਡਾ ਮੇਲਾ ਸਦਾ ਹੋਵੇ ਸ਼ਾਹ ਰਗ ਦਾ, ਨਿਰਗੁਣ ਨੂਰ ਦਏ ਚਮਕਾਈਆ । ਝਗੜਾ ਕੂੜ ਮੇਟ ਕੇ ਜਗ ਦਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਇਹ ਖੇਲ ਵੇਖੋ ਸਚ ਦਾ, ਸਚ ਮੇਲਾ ਲਏ ਮਿਲਾਈਆ । ਜੋ ਜੁਗ ਜੁਗ ਪੈਜ ਰੱਖਦਾ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣੀ ਖੇਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਸਦੀ ਚੌਧਵੀਂ ਕਹੇ ਜਨ ਭਗਤੋ ਮੈਂ ਵੇਖਿਆ ਧੁਰ ਦਾ ਕਮਲਾਪਤੀ, ਪਤਿਪਰਮੇਸ਼ਵਰ ਨਜ਼ਰੀ ਆਈਆ। ਜਿਸ ਦਾ ਨਾਮ ਭੋਰਾ ਜੁਗ ਜੁਗ ਮਿਲਦਾ ਰਤੀ, ਰਤਨ ਅਮੋਲਕ ਹੀਰੇ ਦਏ ਬਣਾਈਆ। ਜਿਸ ਨੇ ਤੁਹਾਡੇ ਅੰਦਰ ਜਗਾਈ ਮੋਮਬੱਤੀ, ਆਤਮ ਬ੍ਰਹਮ ਕੀਤੀ ਰੁਸ਼ਨਾਈਆ। ਓਸ ਦਾ ਘਰ ਘਰਾਨਾ ਵੱਡਾ ਸਚਖੰਡ ਦਵਾਰਾ ਧੁਰ ਦੀ ਹੱਟੀ, ਹਟਵਾਣਾ ਇਕੋ ਸੋਭਾ ਪਾਈਆ। ਜਿਸ ਦੇ ਕੋਲੋਂ ਗੁਰ ਅਵਤਾਰ ਪੈਗ਼ੰਬਰਾਂ ਪੜ੍ਹੀ ਪੱਟੀ, ਪਟਨੇ ਵਾਲਾ ਗਿਆ ਸਮਝਾਈਆ। ਨਾਨਕ ਦੇ ਲੇਖ ਭੇਵ ਖੁਲ੍ਹਾਉਂਦੇ ਜੁਗ ਛੱਤੀ, ਛਤੀਸਾ ਰਾਗ ਦਏ ਦੁਹਾਈਆ। ਮੁਹੰਮਦ ਜਣਾ ਕੇ ਗਿਆ ਧਾਰ ਤੀਸ ਬਤੀਸਾ ਬੱਤੀ, ਬਾਵਨ ਵੰਡ ਨਾ ਕੋਇ ਵੰਡਾਈਆ। ਸੋ ਸਾਹਿਬ ਸਤਿਗੁਰ ਲਹਿਣਾ ਦੇਣਾ ਸਭ ਦਾ ਚੁਕਾਵੇ ਹੱਥੋ ਹੱਥੀ, ਲੇਖਾ ਅਵਰ ਨਾ ਕੋਇ ਰਖਾਈਆ। ਸਤਿਗੁਰ ਸ਼ਬਦ ਹੋਵੇ ਸਰਬ ਪੱਖੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਸਦੀ ਚੌਧਵੀਂ ਕਹੇ ਮੈਂ ਚੜ੍ਹ ਗਈ ਉਤੇ ਚੋਟੀ, ਥੱਲੇ ਚੋਟਿਆਂ ਵੇਖ ਵਖਾਈਆ। ਜਨ ਭਗਤੋ ਅੱਗੇ ਕਿਸੇ ਨੂੰ ਲਭਦੀ ਨਹੀਂ ਰੋਟੀ, ਸੁੱਕਾ ਟੁਕੜਾ ਹੱਥ ਕਿਸੇ ਨਾ ਆਈਆ। ਸਚ ਦਵਾਰੇ ਇਕੋ ਨੂਰ ਤੇ ਇਕੋ ਜੋਤੀ, ਜੋਤੀ ਜੋਤ ਜੋਤ ਵਿਚ ਸਮਾਈਆ। ਤੁਸੀਂ ਉਸ ਪ੍ਰਭੂ ਦੇ ਗੋਤੀ, ਜਿਸ ਦਾ ਵਰਨ ਬਰਨ ਵੰਡ ਨਾ ਕੋਇ ਕਰਾਈਆ। ਉਹ ਠਾਕਰ ਸਵਾਮੀ ਆਦਿ ਜੁਗਾਦੀ ਧੁਰ ਦਾ ਮੌਜੀ, ਰਵਦਾਸ ਚਮਾਰਾ ਦਏ ਗਵਾਹੀਆ। ਸਚ ਦਵਾਰੇ ਦੇਵੇ ਸੋਝੀ, ਸਮਝ ਸਮਝ ਵਿਚੋਂ ਬਦਲਾਈਆ। ਉਸ ਦੇ ਹੱਥ ਵਿਚ ਸਭ ਦੀ ਰੋਜ਼ੀ,
❋
❋
ਰਾਜ਼ਕ ਰਿਜ਼ਕ ਰਹੀਮ ਨੂਰ ਅਲਾਹੀਆ। ਵੇਖਿਓ ਰੋਟੀ ਪਿਛੇ ਕਿਸੇ ਦੇ ਬਣਿਓ ਨਾ ਦੋਖੀ, ਦੁਖੀਆਂ ਦਾ ਦਰਦ ਲੈਣਾ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਪਰਮਾਤਮ ਪਰਮਾਤਮ ਆਤਮ ਨਿਰਗੁਣ ਧਾਰ ਨਿਰਵੈਰ ਦੇਵੇ ਪਾਰਬ੍ਰਹਮ ਬ੍ਰਹਮ ਧਾਰ ਦੀ ਸੋਝੀ, ਮਨ ਮਤ ਬੁੱਧੀ ਤੋਂ ਪਰੇ ਆਪਣਾ ਭੇਵ ਖੁਲ੍ਹਾਈਆ।
੧੧ ਮਾਘ ਸ਼ਹਿਨਸ਼ਾਹੀ ਸੰਮਤ ੪ ਦਲੀਪ ਸਿੰਘ ਦੇ ਗ੍ਰਹਿ ਪਿੰਡ ਬਧਨੀ
ਸਦੀ ਚੌਧਵੀਂ ਕਹੇ ਮੈਂ ਦਰਗਾਹ ਸਾਚੀ ਮੁਕਾਮੇ ਹੱਕ ਪੁੱਜੀ, ਸਚਖੰਡ ਦਵਾਰਾ ਵੇਖਿਆ ਚਾਈਂ ਚਾਈਂਆ। ਨੇਤਰ ਰੋ ਕੇ ਕਿਹਾ ਪਾਰਬ੍ਰਹਮ ਪਤਿਪਰਮੇਸ਼ਵਰ ਮੇਰੀ ਔਧ ਮੁਕੀ, ਪਰਵਰਦਿਗਾਰ ਸਾਂਝੇ ਯਾਰ ਤੇਰੀ ਬੇਪ੍ਰਵਾਹੀਆ। ਚਾਰ ਕੁੰਟ ਦਹਿ ਦਿਸ਼ਾ ਉਮਤ ਪਲੀਤ ਹੋਈ ਬੁੱਧੀ, ਪਾਕ ਰਸੂਲ ਤੇਰਾ ਪਾਕ ਨੂਰ ਨਜ਼ਰ ਕੋਇ ਨਾ ਆਈਆ। ਤੂੰ ਸਾਹਿਬ ਸਵਾਮੀ ਅੰਤਰਜਾਮੀ ਘਟ ਨਿਵਾਸੀ ਖੇਲ ਕਰੇਂ ਚੌਂਹ ਜੁਗੀ, ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਆਪਣੀ ਕਲ ਵਰਤਾਈਆ। ਚੌਦਾਂ ਤਬਕ ਮੈਂ ਫਿਰ ਫਿਰ ਹੋ ਗਈ ਬੁੱਢੀ, ਹੱਡ ਮਾਸ ਨਾੜੀ ਅੰਤਮ ਕੰਮ ਕਿਸੇ ਨਾ ਆਈਆ। ਸੀਰ ਰਿਹਾ ਨਾ ਕੋਈ ਦੁੱਧੀ, ਅਕ਼ਲ ਬੁੱਧੀ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਚਖੰਡ ਨਿਵਾਸੀ ਦਰ ਤੇਰੇ ਅਲਖ ਜਗਾਈਆ। ਸਦੀ ਚੌਧਵੀਂ ਕਹੇ ਮੈਂ ਦਰਗਾਹ ਸਾਚੀ ਮੁਹੰਮਦ ਨਿਰਗੁਣ ਧਾਰ ਵੇਖਿਆ ਦਿਲਗੀਰ, ਈਸਾ ਮੂਸਾ ਨਾਲ ਮਿਲਾਈਆ। ਨਜ਼ਰ ਆਇਆ ਨਾ ਕੋਇ ਪੀਰ, ਸੂਫ਼ੀ ਸੀਸ ਨਾ ਕੋਇ ਉਠਾਈਆ। ਸਚਖੰਡ ਦਵਾਰੇ ਸਾਰੇ ਵੇਖੇ ਹਕੀਰ, ਸ਼ਹਿਨਸ਼ਾਹ ਇਕੋ ਨੂਰ ਅਲਾਹੀਆ। ਜਿਸ ਦਾ ਰੂਪ ਰੰਗ ਰੇਖ ਦੱਸ ਸਕਿਆ ਨਾ ਕੋਇ ਤਸਵੀਰ, ਮੁਸੱਵਰ ਤਸੱਵਰ ਕਰ ਨਾ ਕੋਇ ਦ੍ਰਿੜਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਚੋਟੀ ਚੜ੍ਹ ਕੇ ਬੈਠਾ ਇਕ ਅਖ਼ੀਰ, ਏਕੰਕਾਰਾ ਪਾਰਬ੍ਰਹਮ ਪ੍ਰਭ ਆਪਣਾ ਆਸਣ ਲਾਈਆ। ਜਿਸ ਨੇ ਦੀਨ ਮਜ਼੍ਹਬ ਜ਼ਾਤ ਪਾਤ ਊਚ ਨੀਚ ਰਾਓ ਰੰਕ ਸ਼ਰਅ ਬਣਾਈ ਜ਼ੰਜੀਰ, ਹਿੰਦੂ ਮੁਸਲਿਮ ਸਿੱਖ ਈਸਾਈ ਲੋਕਮਾਤ ਵੰਡ ਵੰਡਾਈਆ। ਜਿਸ ਦੀ ਗੁਰ ਅਵਤਾਰ ਪੈਗ਼ੰਬਰ ਸਾਰੇ ਪੜ੍ਹਦੇ ਤਕਬੀਰ, ਤਕ਼ਦੀਰ ਦਾ ਮਾਲਕ ਨੂਰ ਅਲਾਹੀਆ। ਸੋ ਲੇਖਾ ਜਾਣੇ ਸ਼ਾਹ ਹਕੀਰ, ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਆਤਮ ਪਰਮਾਤਮ ਖੋਜ ਖੁਜਾਈਆ। ਜਿਸ ਦਾ ਖੇਲ ਅਨੋਖਾ ਹੋਣਾ ਬੇਨਜ਼ੀਰ, ਜਗ ਨੇਤਰ ਲੋਚਨ ਨੈਣ ਵੇਖਣ ਕੋਇ ਨਾ ਪਾਈਆ। ਸੋ ਮਾਲਕ ਖ਼ਾਲਕ ਪ੍ਰਿਤਪਾਲਕ ਆਦਿ ਜੁਗਾਦੀ ਗਹਿਰ ਗੰਭੀਰ, ਬੇਐਬ ਨੂਰ ਖ਼ੁਦਾਈਆ। ਸੋ ਸਤਿਜੁਗ ਸਾਚੀ ਬਣਾ ਰਿਹਾ ਤਦਬੀਰ, ਤਰੀਕਾ ਢੰਗ ਸਾਧਨ ਲੋਕਮਾਤ ਨਾ ਕਿਸੇ ਜਣਾਈਆ। ਨਿਉਂ ਨਿਉਂ ਝੁਕਦਾ ਬਿਨ ਤਨ ਸਰੀਰ ਵੇਖਿਆ ਕਬੀਰ, ਜੋ ਕਾਅਬੇ ਤੋਂ ਬਾਹਰ ਵੇਖੇ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਵੱਡਾ ਵਡ ਵਡਿਆਈਆ। ਸਦੀ ਚੌਧਵੀਂ ਕਹੇ ਮੁਹੰਮਦ ਅੰਦਰ ਵੇਖੀ ਹੈਰਾਨੀ, ਹੈਰਤ ਵਿਚ ਧਿਆਨ ਲਗਾਈਆ। ਮੇਰੀ ਸ਼ਰਅ ਹੋਈ ਬੇਗਾਨੀ, ਜਿਸਮ ਜ਼ਮੀਰ ਨਾ ਕੋਇ ਵਡਿਆਈਆ। ਚਾਰ ਕੁੰਟ ਦਹਿ ਦਿਸ਼ਾ ਜੂਠ ਝੂਠ ਤੁਗ਼ਿਆਨੀ, ਕਲਜੁਗ ਵਹਿਣ ਰਿਹਾ ਵਖਾਈਆ। ਸਦੀ ਚੌਧਵੀਂ ਹਰ ਹਿਰਦੇ ਹੋਏ ਪਰੇਸ਼ਾਨੀ, ਪਰਮਾਨੰਦ ਨਾ ਕੋਇ ਸਮਾਈਆ। ਸੂਫ਼ੀ ਸੰਤ
❋
❋
ਫ਼ਕੀਰ ਮੰਜ਼ਲ ਚੜ੍ਹੇ ਨਾ ਕੋਇ ਰੁਹਾਨੀ, ਪੜ੍ਹ ਪੜ੍ਹ ਪੁਸਤਕ ਢੋਲੇ ਸਾਰੇ ਰਹੇ ਗਾਈਆ। ਲੇਖਾ ਮੁੱਕਣ ਲੱਗਾ ਗੋਬਿੰਦ ਸੁਤ ਦੁਲਾਰੇ ਕ਼ੁਰਬਾਨੀ, ਚਾਰੋਂ ਕੁੰਟ ਪਏ ਦੁਹਾਈਆ। ਵਰਨ ਬਰਨ ਜ਼ਾਤ ਪਾਤ ਵਧੀ ਬੇਈਮਾਨੀ, ਬੇਵਾ ਰੂਪ ਦਿਸੇ ਲੋਕਾਈਆ। ਦਰਗਾਹ ਸਾਚੀ ਸਚਖੰਡ ਦਵਾਰੇ ਗੁਰ ਅਵਤਾਰ ਪੈਗ਼ੰਬਰ ਸਾਰੇ ਤੱਕਣ ਰਹਿਬਰ ਤੇਰਾ ਰਾਹ ਨਿਗਾਹਬਾਨੀ, ਨਰ ਨਿਰੰਕਾਰ ਤੇਰੇ ਹੱਥ ਵਡਿਆਈਆ। ਅੰਮ੍ਰਿਤ ਰਸ ਨਿਝਰ ਝਿਰਨਾ ਬੂੰਦ ਸਵਾਂਤੀ ਆਬੇਹਯਾਤ ਦੇਵੇ ਕੋਇ ਨਾ ਪਾਣੀ, ਅਠਸਠ ਤੀਰਥ ਗੰਗਾ ਗੋਦਾਵਰੀ ਜਮਨਾ ਸੁਰਸਤੀ ਨੇਤਰ ਰੋਵੇ ਮਾਰੇ ਧਾਈਂਆ। ਕਲਜੁਗ ਜੀਵ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਪੜ੍ਹ ਪੜ੍ਹ ਥੱਕੇ ਬਾਣੀ, ਅੰਤਰ ਆਤਮ ਨਿਰੰਤਰ ਪਾਰਬ੍ਰਹਮ ਬ੍ਰਹਮ ਮੇਲ ਨਾ ਕੋਇ ਮਿਲਾਈਆ। ਚਾਰ ਵਰਨ ਅਠਾਰਾਂ ਬਰਨ ਚਾਰ ਕੁੰਟ ਦਹਿ ਦਿਸ਼ਾ ਝਗੜਾ ਪਿਆ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਤੇਰਾ ਰੰਗ ਨਾ ਕੋਇ ਰੰਗਾਈਆ। ਆਤਮ ਪਰਮਾਤਮ ਪਰਮਾਤਮ ਆਤਮ ਮੇਲ ਮਿਲਾਏ ਨਾ ਕੋਇ ਜੀਵ ਪ੍ਰਾਣੀ, ਪਰਾ ਪਸੰਤੀ ਮਧਮ ਬੈਖਰੀ ਢੋਲਾ ਰਾਗਾਂ ਨਾਦਾਂ ਰਸਨਾ ਜਿਹਵਾ ਸ੍ਰਿਸ਼ਟੀ ਰਹੀ ਗਾਈਆ। ਤੂੰ ਸਾਹਿਬ ਸੁਲਤਾਨ ਨੌਜਵਾਨ ਮਰਦ ਮਰਦਾਨ ਪਾਰਬ੍ਰਹਮ ਪਤਿਪਰਮੇਸ਼ਵਰ ਆਦਿ ਜੁਗਾਦੀ ਵੇਖਣਹਾਰਾ ਖੇਲ ਦੋ ਜਹਾਨੀ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੀ ਖੇਲ ਖਿਲਾਈਆ। ਪੁਰਖ ਅਕਾਲੇ ਦੀਨ ਦਿਆਲੇ ਅੰਤ ਅਖ਼ੀਰ ਬੇਨਜ਼ੀਰ ਸਦੀ ਚੌਧਵੀਂ ਕਰ ਮਿਹਰਵਾਨੀ, ਮਿਹਰਵਾਨ ਮਹਿਬੂਬ ਮੁਹੱਬਤ ਵਿਚ ਤੇਰਾ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਅਲਖ ਜਗਾਈਆ। ਸਦੀ ਚੌਧਵੀਂ ਕਹੇ ਮੁਹੰਮਦ ਚਾਰ ਕੁੰਟ ਮਾਰੇ ਨਿਗਾਹ, ਬਿਨ ਨੈਣਾਂ ਨੈਣ ਉਠਾਈਆ। ਲੋਕਮਾਤ ਵਿਚੋਂ ਮੇਰਾ ਕਲਮਾ ਹੋਣਾ ਵਿਦਾ, ਕਾਇਨਾਤ ਰਿਹਾ ਸੁਣਾਈਆ। ਪਰਵਰਦਿਗਾਰ ਸਾਂਝੇ ਯਾਰ ਧੁਰ ਦੇ ਅਮਾਮ ਮਾਰਗ ਦੱਸਣਾ ਸਿੱਧਾ, ਚਾਰ ਵਰਨ ਅਠਾਰਾਂ ਬਰਨ ਇਕੋ ਰੰਗ ਰੰਗਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮਠ ਮਸੀਤ ਇਕੋ ਹੋਵੇ ਜਗਹ, ਤਨ ਵਜੂਦ ਮਾਟੀ ਖ਼ਾਕ ਵੰਡ ਨਾ ਕੋਇ ਵੰਡਾਈਆ। ਦੀਨ ਦੁਨੀ ਬਦਲ ਦੇਵੇ ਤਬਅ, ਤਬੀਅਤ ਸ਼ਰੀਅਤ ਜਗਤ ਵਿਕਾਰ ਡੇਰਾ ਢਾਹੀਆ। ਸਤਿ ਧਰਮ ਦੀ ਇਕੋ ਹੋਵੇ ਸਭਾ, ਸਚ ਸਵਾਮੀ ਨਿਰਗੁਣ ਦਾਤਾ ਆਪੇ ਵੇਖ ਵਖਾਈਆ। ਰਸਨਾ ਰਸ ਅੰਮ੍ਰਿਤ ਦੇਵੇ ਧੁਰ ਦੀ ਮਧਾ, ਨਾਮ ਖ਼ੁਮਾਰੀ ਇਕ ਚੜ੍ਹਾਈਆ। ਜਨ ਭਗਤਾਂ ਦਰਸ਼ਨ ਦੇਵੇ ਉਪਰ ਸ਼ਾਹ ਰਗਾ, ਨੌ ਦਵਾਰੇ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵੇਖਣਹਾਰਾ ਧੁਰ ਦਾ ਹਰਿ, ਦਰ ਠਾਂਡਾ ਖੋਜ ਖੁਜਾਈਆ। ਸਦੀ ਚੌਧਵੀਂ ਕਹੇ ਮੁਹੰਮਦ ਸੰਦੇਸੇ ਵਿਚ ਰਿਹਾ ਦੱਸ, ਅਗੰਮ ਆਵਾਜ਼ ਸੁਣਾਈਆ। ਮੇਰਾ ਰਿਹਾ ਕੁਛ ਨਾ ਵੱਸ, ਵਾਸਤਾ ਪ੍ਰਭ ਦੇ ਨਾਲ ਜੁੜਾਈਆ। ਅੰਤ ਅਖ਼ੀਰ ਮੇਰਾ ਦੇ ਦੇ ਹੱਕ, ਹੱਕ ਹਕ਼ੀਕ਼ਤ ਵੇਖ ਨੂਰ ਅਲਾਹੀਆ। ਮੇਰੀ ਉਮਤ ਬਣੀ ਚੋਰ ਯਾਰ ਠਗ, ਠਗੌਰੀ ਘਰ ਘਰ ਨਜ਼ਰੀ ਆਈਆ। ਝਗੜਾ ਪਿਆ ਮਾਸ ਨਾੜੀ ਹੱਡ, ਤਨ ਵਜੂਦ ਕਰੇ ਲੜਾਈਆ। ਸਾਚਾ ਮਾਰਗ ਮੁੱਲਾ ਸ਼ੇਖ਼ ਮੁਸਾਇਕ ਗਏ ਛੱਡ, ਕਾਇਆ ਕਾਅਬਾ ਨਜ਼ਰ ਕਿਸੇ ਨਾ ਆਈਆ। ਦਰੋਹੀ ਦਰੋਹੀ ਦਰੋਹੀ ਮੇਰੀ ਰਹੀ ਕੋਈ ਨਾ ਹੱਦ, ਹੱਦ ਆਪਣੀ ਦੇ ਸਮਝਾਈਆ । ਪਰਵਰਦਿਗਾਰ ਧੁਰ ਦੇ ਯਾਰ ਗੁਰ ਅਵਤਾਰ ਪੈਗ਼ੰਬਰ ਅਸੀਂ ਸਾਰੇ ਤੇਰੀ ਨੂਰੀ ਯੱਦ, ਨੂਰ ਨੁਰਾਨੇ ਨੂਰ ਨੂਰ ਕਰ ਰੁਸ਼ਨਾਈਆ। ਚਾਰ ਕੁੰਟ ਦਹਿ ਦਿਸ਼ਾ ਉੱਤਰ ਪੂਰਬ ਪੱਛਮ ਦੱਖਣ ਵੇਖ ਲੱਗੀ ਅੱਗ, ਤ੍ਰੈਗੁਣ ਮਾਇਆ ਪੰਜ ਤਤ ਅਗਨੀ ਅੱਗ ਨਾ ਕੋਇ ਬੁਝਾਈਆ। ਮਿਹਰਵਾਨ ਮਹਿਬੂਬ ਪ੍ਰਗਟ ਹੋ ਵਿਚ ਜਗ, ਜਾਗਰਤ ਜੋਤ ਬਿਨ
❋
❋
ਵਰਨ ਗੋਤ ਕਰ ਰੁਸ਼ਨਾਈਆ। ਤੂੰ ਸਰਬ ਕਲਾ ਸਮਰਥ, ਆਦਿ ਜੁਗਾਦਿ ਤੇਰੇ ਹੱਥ, ਜੁਗ ਚੌਕੜੀ ਚਲਾਵੇਂ ਰਥ, ਗੁਰ ਅਵਤਾਰ ਪੈਗ਼ੰਬਰ ਤੇਰੇ ਚਰਨ ਕਵਲ ਰਹੇ ਢੱਠ, ਦਰ ਠਾਂਡੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੱਖ ਚੁਰਾਸੀ ਜੀਵ ਜੰਤ ਅੰਤਰ ਆਤਮ ਪਰਮਾਤਮ ਆਪਣਾ ਦੇ ਅਗੰਮੀ ਰਸ, ਜਿਸ ਰਸ ਨੂੰ ਰਸਨਾ ਜਿਹਵਾ ਚਖ ਕੋਇ ਨਾ ਪਾਈਆ।
੧੧ ਮਾਘ ਸ਼ਹਿਨਸ਼ਾਹੀ ਸੰਮਤ ੪ ਸੁਖਰਾਮ ਦੇ ਗ੍ਰਹਿ ਪਿੰਡ ਚੱਕਰ
ਮੁਹੰਮਦ ਚੌਦਾਂ ਤਬਕ ਵੇਖੇ ਨਾਲ ਇਤਫ਼ਾਕ਼, ਆਪ ਆਪਣੀ ਅੱਖ ਉਠਾਈਆ। ਚਾਰੋਂ ਕੁੰਟ ਦਿਸੇ ਨਫ਼ਾਕ, ਮੁਹੱਬਤ ਹੱਕ ਨਾ ਕੋਇ ਕਮਾਈਆ। ਦੀਨ ਮਜ਼੍ਹਬ ਕਰੇ ਫ਼ਸਾਦ, ਜ਼ਾਤ ਪਾਤ ਜਗਤ ਲੜਾਈਆ। ਧੁਨ ਆਤਮਕ ਸੁਣੇ ਨਾ ਕੋਇ ਆਵਾਜ਼, ਰਸਨਾ ਜਿਹਵਾ ਢੋਲੇ ਸਾਰੇ ਗਾਈਆ। ਹੱਕ ਖ਼ੁਦਾ ਹੋਇਆ ਨਾਰਾਜ਼, ਧੁਰ ਦਾ ਪ੍ਰੇਮ ਨਾ ਕੋਇ ਬਣਾਈਆ। ਅੰਤਰ ਆਤਮ ਪਰਦਾ ਖੋਲ੍ਹੇ ਨਾ ਕੋਇ ਆਗ਼ਾਜ਼, ਪੁਰਖ ਅਕਾਲਾ ਦੀਨ ਦਿਆਲਾ ਪਰਵਰਦਿਗਾਰ ਜੋੜ ਨਾ ਕੋਇ ਜੁੜਾਈਆ। ਮਨ ਮਨਸਾ ਘਰ ਘਰ ਕਰੇ ਨਾਚ, ਕਲਜੁਗ ਨਟੂਆ ਆਪਣਾ ਸਵਾਂਗ ਵਰਤਾਈਆ। ਸਤਿ ਧਰਮ ਵਸਤ ਅਮੋਲਕ ਰਹੀ ਕੋਈ ਨਾ ਸਾਚ, ਜੂਠ ਝੂਠ ਜਗਤ ਕੁੜਮਾਈਆ। ਹਉਮੇ ਹੰਗਤਾ ਲੱਗੀ ਆਂਚ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਆਤਮ ਪਰਮਾਤਮ ਮੇਲਾ ਮਿਲੇ ਨਾ ਕਮਲਾਪਾਤ, ਪਾਰਬ੍ਰਹਮ ਬ੍ਰਹਮ ਰੰਗ ਨਾ ਕੋਇ ਰੰਗਾਈਆ। ਪੁਰਖ ਅਕਾਲ ਦੀਨ ਦਿਆਲ ਦਰਸ ਦੇਵੇ ਨਾ ਕਿਸੇ ਸਾਖਿਆਤ, ਸਤਿ ਸਰੂਪੀ ਸ਼ਾਹੋ ਭੂਪੀ ਨਜ਼ਰ ਕਿਸੇ ਨਾ ਆਈਆ। ਸਦੀ ਚੌਧਵੀਂ ਅੰਤ ਅਖ਼ੀਰ ਹੋਈ ਅੰਧੇਰੀ ਰਾਤ, ਨਿਰਗੁਣ ਨੂਰੀ ਚੰਦ ਨਾ ਕੋਇ ਚਮਕਾਈਆ। ਚਾਰ ਵਰਨ ਅਠਾਰਾਂ ਬਰਨ ਬਣਾਏ ਨਾ ਕੋਈ ਇਕ ਜਮਾਤ, ਛੱਤ੍ਰੀ ਬ੍ਰਾਹਮਣ ਸ਼ੂਦਰ ਵੈਸ਼ ਭੇਵ ਨਾ ਕੋਇ ਖੁਲ੍ਹਾਈਆ । ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਪੜ੍ਹੇ ਕੋਈ ਨਾ ਗਾਥ, ਅੱਲਾ ਵਾਹਿਗੁਰੂ ਰਾਮ ਨਾਮ ਜਗਤ ਪਈ ਲੜਾਈਆ। ਸੋਈ ਸੁਰਤੀ ਤਨ ਵਜੂਦ ਮਾਟੀ ਖ਼ਾਕ ਕਿਤੇ ਨਾ ਰਹੀ ਜਾਗ, ਜਾਗਰਤ ਜੋਤ ਨਾ ਕੋਇ ਰੁਸ਼ਨਾਈਆ। ਤ੍ਰੈਗੁਣ ਮਾਇਆ ਲੱਗੀ ਆਗ, ਦੀਨ ਦੁਨੀ ਰਹੀ ਜਲਾਈਆ। ਕੀ ਕਰੇ ਖੇਲ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਆਪਣੀ ਕਾਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣਾ ਹੁਕਮ ਵਰਤਾਈਆ। ਮੁਹੰਮਦ ਕਹੇ ਮੈਂ ਵੇਖਿਆ ਮਾਟੀ ਖ਼ਾਕ, ਧਰਨੀ ਧਰਤ ਧਵਲ ਧੌਲ ਧਿਆਨ ਲਗਾਈਆ। ਮਿਤ੍ਰ ਪਿਆਰਾ ਦੋਸਤ ਰਫ਼ੀਕ ਰਿਹਾ ਕੋਈ ਨਾ ਸਾਕ, ਸੱਜਣ ਸੰਗ ਨਾ ਕੋਇ ਬਣਾਈਆ। ਹੰਸ ਬੁੱਧੀ ਕਲਜੁਗ ਜੀਵਾਂ ਹੋਈ ਕਾਗ, ਕੂੜ ਕਲਪਣਾ ਵਿਚ ਕੁਰਲਾਈਆ । ਦੁਰਮਤ ਮੈਲ ਧੋਏ ਕੋਈ ਨਾ ਦਾਗ਼, ਪਤਤ ਪੁਨੀਤ ਰੂਪ ਨਾ ਕੋਇ ਵਟਾਈਆ। ਸਤਿ ਧਰਮ ਹੋਇਆ ਅਪਾਹਜ, ਕਲਜੁਗ ਕੂੜ ਆਪਣਾ ਡੰਕ ਵਜਾਈਆ। ਗੁਰ ਅਵਤਾਰ ਪੈਗ਼ੰਬਰ ਕੋਈ ਨਾ ਦੇਵੇ ਸਾਥ, ਸਗਲਾ ਸੰਗ ਨਾ ਕੋਇ ਨਿਭਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਰਸਨਾ ਜਿਹਵਾ ਬੱਤੀ ਦੰਦ ਪੜ੍ਹਦੇ ਗਾਥ, ਅੰਤਰ ਆਤਮ ਪਰਮਾਤਮ
❋
❋
ਮੇਲ ਨਾ ਕੋਇ ਮਿਲਾਈਆ। ਦੀਨ ਦੁਨੀ ਜਗਤ ਵਿਕਾਰੇ ਵਿਕੀ ਹਾਟ, ਧੁਰ ਦਾ ਨਾਮ ਵਣਜ ਨਾ ਕੋਇ ਜਣਾਈਆ। ਤਨ ਵਜੂਦ ਮਾਟੀ ਖ਼ਾਕ ਸੁਖ ਮਾਨਣ ਸੇਜਾ ਖਾਟ, ਆਤਮ ਸੇਜਾ ਆਸਣ ਸਿੰਘਾਸਣ ਨਾ ਕੋਇ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਸਦੀ ਚੌਧਵੀਂ ਤੇਰਾ ਲੇਖਾ ਦਏ ਚੁਕਾਈਆ। ਮੁਹੰਮਦ ਕਹੇ ਮੇਰਾ ਲੇਖ ਬਿਨ ਕ਼ਲਮ ਸ਼ਾਹੀ ਲਿਖਤ, ਕਾਗ਼ਜ਼ ਦਏ ਨਾ ਕੋਇ ਗਵਾਹੀਆ। ਪੈਗ਼ੰਬਰ ਅਵਤਾਰਾਂ ਦੱਸਿਆ ਭਵਿਖਤ, ਗੁਰੂ ਗੁਰਦੇਵ ਦੇਣ ਗਵਾਹੀਆ। ਅੰਤ ਅਖ਼ੀਰ ਬੇਨਜ਼ੀਰ ਸਭ ਦਾ ਇਕੋ ਕਰੇ ਇਸ਼ਟ, ਪੁਰਖ ਅਕਾਲਾ ਇਕੋ ਨਜ਼ਰੀ ਆਈਆ। ਦੀਨ ਦੁਨੀ ਦੀ ਖੋਲ੍ਹੇ ਦ੍ਰਿਸ਼ਟ, ਅੰਤਰ ਪਰਦਾ ਆਪ ਚੁਕਾਈਆ। ਮਨ ਵਿਕਾਰ ਬੁੱਧੀ ਮਲੀਣ ਨਾ ਹੋਵੇ ਭ੍ਰਿਸ਼ਟ, ਸਾਚੀ ਸਿਖਿਆ ਇਕ ਸਮਝਾਈਆ। ਝਗੜਾ ਮੁਕਾ ਕੇ ਦੋਜ਼ਖ਼ ਬਹਿਸ਼ਤ, ਸਵਰਗ ਸਵਰਗਾਂ ਪੰਧ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਕਰਤਾ ਬੇਪ੍ਰਵਾਹੀਆ। ਸਦੀ ਚੌਧਵੀਂ ਕਹੇ ਮੁਹੰਮਦ ਕੀ ਰਿਹਾ ਸੋਚ, ਸੋਚ ਵਿਚ ਨਾ ਕੋਇ ਵਡਿਆਈਆ। ਹੱਕ ਖ਼ੁਦਾ ਰਖ ਓਟ, ਪੁਰਖ ਅਕਾਲ ਬੇਪ੍ਰਵਾਹੀਆ। ਜੋ ਲੱਖ ਚੁਰਾਸੀ ਆਤਮ ਪਰਮਾਤਮ ਜਗਾਵੇ ਜੋਤ, ਹਰ ਘਟ ਅੰਦਰ ਨਿਰਗੁਣ ਨੂਰ ਕਰੇ ਰੁਸ਼ਨਾਈਆ। ਸੋ ਤੇਰਾ ਲਹਿਣਾ ਦੇਣਾ ਚੁਕਾਵੇ ਚੌਦਾਂ ਤਬਕ ਚੌਦਾਂ ਲੋਕ, ਪਰਲੋਕ ਆਪਣਾ ਹੁਕਮ ਮਨਾਈਆ। ਸਤਿਜੁਗ ਸਤਿ ਧਰਮ ਦੀ ਧਾਰਾ ਇਕ ਸੁਣਾਵੇ ਹੱਕ ਸਲੋਕ, ਸੋਹਲਾ ਢੋਲਾ ਇਕ ਅਲਾਹੀਆ। ਜੋ ਸ੍ਰਿਸ਼ਟੀ ਦ੍ਰਿਸ਼ਟੀ ਕਰੇ ਮੋਹਤ, ਮਨ ਕਲਪਣਾ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਕਰਤਾ ਵਡ ਵਡਿਆਈਆ। ਸਦੀ ਚੌਧਵੀਂ ਕਹੇ ਹਜ਼ਰਤ ਕੀ ਅੰਤਮ ਕਰੇਂ ਵਿਚਾਰ, ਵਿਚਰ ਕੇ ਦੇ ਜਣਾਈਆ। ਕਰੇ ਖੇਲ ਪਰਵਰਦਿਗਾਰ, ਪਾਰਬ੍ਰਹਮ ਧੁਰਦਰਗਾਹੀਆ। ਜਿਸ ਦੀ ਭਵਿਖਤਾਂ ਵਿਚ ਕਰਦੇ ਰਹੇ ਇੰਤਜ਼ਾਰ, ਅਮਾਮ ਅਮਾਮਾ ਨੂਰ ਅਲਾਹੀਆ। ਕਲ ਕਲਕੀ ਇਕ ਅਵਤਾਰ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਜਿਸ ਨੂੰ ਝੁਕਦੇ ਪੈਗ਼ੰਬਰ ਗੁਰੂ ਅਵਤਾਰ, ਵਿਸ਼ਨ ਬ੍ਰਹਮਾ ਸ਼ਿਵ ਸੀਸ ਨਿਵਾਈਆ। ਜੋ ਆਦਿ ਜੁਗਾਦਿ ਜੁਗ ਚੌਕੜੀ ਵਸੇ ਸਚਖੰਡ ਦਵਾਰ, ਮੁਕਾਮੇ ਹੱਕ ਸੋਭਾ ਪਾਈਆ। ਜਿਸ ਦਾ ਸ਼ਬਦ ਗੁਰੂ ਆਦਿ ਜੁਗਾਦਿ ਜੁਗ ਚੌਕੜੀ ਬੰਨ੍ਹੇ ਧਾਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਖੇਲ ਖਿਲਾਈਆ। ਸੋ ਕਰਨੀ ਦਾ ਕਰਤਾ ਕਰਤਾ ਪੁਰਖ ਹੋਵੇ ਉਜਿਆਰ, ਜੋਤੀ ਜਾਤਾ ਪੁਰਖ ਬਿਧਾਤਾ ਆਪਣੀ ਜੋਤ ਕਰੇ ਰੁਸ਼ਨਾਈਆ। ਸ੍ਰਿਸ਼ਟ ਸਬਾਈ ਨੌ ਖੰਡ ਪ੍ਰਿਥਮੀ ਸੱਤ ਦੀਪ ਪਾਵੇ ਸਾਰ, ਮਹਾਂਸਾਰਥੀ ਆਪਣੀ ਕਲ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਪਾਰਬ੍ਰਹਮ ਪ੍ਰਭ ਆਪਣਾ ਹੁਕਮ ਵਰਤਾਈਆ। ਸਦੀ ਚੌਧਵੀਂ ਕਹੇ ਤੇਰਾ ਮੇਰਾ ਪੈਂਡਾ ਰਿਹਾ ਮੁਕ, ਅੰਤ ਅਖ਼ੀਰ ਗਿਆ ਆਈਆ। ਉਮਤ ਬੂਟਾ ਜਾਣਾ ਸੁੱਕ, ਹਰਿਆ ਸਿੰਚ ਨਾ ਕੋਇ ਕਰਾਈਆ। ਮਿਹਰਵਾਨ ਮਹਿਬੂਬ ਮੁਹੱਬਤ ਵਿਚ ਦੱਸਣੀ ਇਕੋ ਤੁਕ, ਤੁਖ਼ਮ ਤਾਸੀਰ ਦੇਣਾ ਬਦਲਾਈਆ। ਇਕੋ ਰੰਗ ਰੰਗੌਣੇ ਮਾਨਸ ਮਾਨੁੱਖ, ਹਿੰਦੂ ਮੁਸਲਿਮ ਸਿੱਖ ਈਸਾਈ ਵੰਡ ਨਾ ਕੋਇ ਰਖਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਸਾਰੇ ਜਾਣੇ ਝੁਕ, ਡੰਡਾਵਤ ਬੰਦਨਾ ਸੱਯਦਾ ਇਕੋ ਇਕ ਸਮਝਾਈਆ। ਦੀਨ ਦੁਨੀ ਜ਼ਾਤ ਪਾਤ ਰਾਓ ਰੰਕ ਛੱਤ੍ਰੀ ਬ੍ਰਾਹਮਣ ਸ਼ੂਦਰ ਵੈਸ਼ ਬਦਲ ਦਏ ਰੁਖ਼, ਆਤਮ ਪਰਮਾਤਮ ਪਰਮਾਤਮ ਆਤਮ ਭੇਵ ਦਏ ਖੁਲ੍ਹਾਈਆ। ਜਨ ਭਗਤ ਸੁਹੇਲੇ ਗੁਰ ਗੁਰ ਚੇਲੇ ਪ੍ਰਗਟ ਕਰੇ ਆਪਣੇ ਸੁਤ, ਹਰਿਜਨ ਸਾਚੇ ਮੇਲ
❋
❋
ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਨਿਰਗੁਣ ਦਾਤਾ ਸਹਿਜ ਸੁਖਦਾਈਆ। ਮੁਹਮੰਦ ਕਹੇ ਮੈਂ ਅੰਤਮ ਰਿਹਾ ਤੱਕ, ਬਿਨ ਅੱਖਾਂ ਅੱਖ ਉਠਾਈਆ। ਕੀ ਖੇਲ ਕਰੇ ਪੁਰਖ ਸਮਰਥ, ਮੇਰਾ ਮਾਲਕ ਨੂਰ ਅਲਾਹੀਆ। ਕਿਸ ਬਿਧ ਸਦੀ ਚੌਧਵੀਂ ਤੇਰਾ ਪੂਰਾ ਕਰੇ ਹੱਕ, ਹੱਕ ਹਕ਼ੀਕ਼ਤ ਖੋਜ ਖੁਜਾਈਆ । ਸਤਿਜੁਗ ਸਾਚਾ ਮਾਰਗ ਦੇਵੇ ਦੱਸ, ਦਹਿ ਦਿਸ਼ਾ ਕਰ ਪੜ੍ਹਾਈਆ। ਕਲਜੁਗ ਰੈਣ ਅੰਧੇਰੀ ਮੇਟੇ ਮਸ, ਧਰਮ ਦਾ ਚੰਦ ਇਕ ਚਮਕਾਈਆ। ਜਨ ਭਗਤਾਂ ਨਿਜ ਨੇਤਰ ਖੋਲ੍ਹੇ ਅੱਖ, ਨਿਰਗੁਣ ਨੂਰ ਜੋਤ ਕਰ ਰੁਸ਼ਨਾਈਆ। ਸ਼ਬਦ ਨਾਦ ਸੁਣਾਏ ਅਨਹਦ, ਧੁਨ ਆਤਮਕ ਰਾਗ ਅਲਾਹੀਆ। ਨਿਝਰ ਝਿਰਨਾ ਅੰਮ੍ਰਿਤ ਰਸ ਬੂੰਦ ਸਵਾਂਤੀ ਦੇਵੇ ਝੱਟ, ਕਵਲ ਨਾਭੀ ਆਪ ਉਲਟਾਈਆ। ਨਿਰਗੁਣ ਨੂਰ ਜੋਤ ਕਰੇ ਪ੍ਰਕਾਸ਼, ਕਾਇਆ ਮੰਦਰ ਅੰਦਰ ਹੱਕ ਰੁਸ਼ਨਾਈਆ। ਲੇਖੇ ਲਾਵੇ ਪਵਣ ਸਵਾਸ, ਸਾਹ ਸਾਹ ਆਪਣਾ ਨਾਮ ਜਪਾਈਆ। ਮੰਡਲ ਮੰਡਪ ਪਾਵੇ ਰਾਸ, ਗੋਪੀ ਕਾਹਨ ਸੁਰਤੀ ਸ਼ਬਦ ਰੂਪ ਬਦਲਾਈਆ। ਲੇਖਾ ਜਾਣੇ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਵੇਖ ਵਖਾਈਆ। ਸੋ ਸਾਹਿਬ ਸਤਿਗੁਰ ਪੁਰਖ ਅਕਾਲਾ ਦੀਨ ਦਿਆਲਾ ਹਰ ਘਟ ਅੰਦਰ ਰੱਖੇ ਵਾਸ, ਅੰਤਰ ਨਿਰੰਤਰ ਮੇਲਾ ਮੇਲੇ ਸਹਿਜ ਸੁਭਾਈਆ। ਗੁਰ ਅਵਤਾਰ ਪੈਗ਼ੰਬਰ ਜਿਸ ਦੇ ਉਤੇ ਰੱਖ ਕੇ ਬੈਠੇ ਵਿਸ਼ਵਾਸ, ਜੁਗ ਚੌਕੜੀ ਬੈਠੇ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਾ ਖੇਲ ਆਦਿ ਜੁਗਾਦਿ ਜੁਗ ਚੌਕੜੀ ਵੇਖਣਹਾਰਾ ਬ੍ਰਹਮ ਬ੍ਰਹਿਮਾਦ ਪਾਰਬ੍ਰਹਮ ਪ੍ਰਭ ਆਪਣੀ ਖੇਲ ਖਿਲਾਈਆ।
੧੧ ਮਾਘ ਸ਼ਹਿਨਸ਼ਾਹੀ ਸੰਮਤ ੪ ਦਰਬਾਰੀ ਦਾਸ ਦੇ ਨਾਲ ਪਿੰਡ ਲੋਪੋ
ਅਕਾਲ ਪੁਰਖ ਦੀ ਉਸਤਤ ਸਦਾ ਠੀਕ, ਜੋ ਠਾਕਰ ਧੁਰਦਰਗਾਹੀਆ। ਜੁਗ ਜੁਗ ਲੋਕਮਾਤ ਮੇਟੇ ਅੰਧੇਰਾ ਤਾਰੀਕ, ਨਿਰਗੁਣ ਨੂਰ ਜੋਤ ਕਰ ਰੁਸ਼ਨਾਈਆ। ਨਿਰਵੈਰ ਨਿਰਾਕਾਰ ਨਿਰੰਕਾਰ ਸਦਾ ਰਹੇ ਲਾਸ਼ਰੀਕ, ਸ਼ਿਰਕਤ ਵਿਚ ਕਦੇ ਨਾ ਆਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੇ ਹੱਥ ਰੱਖੇ ਤੌਫ਼ੀਕ਼, ਪਾਰਬ੍ਰਹਮ ਪਤਿਪਰਮੇਸ਼ਵਰ ਬੇਪਰਵਾਹੀਆ। ਜਿਸ ਦੀ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਗੁਰ ਅਵਤਾਰ ਪੈਗ਼ੰਬਰ ਸੰਤ ਸੂਫ਼ੀ ਫ਼ਕੀਰ ਕਰਦੇ ਤਅਰੀਫ਼, ਸਿਫ਼ਤਾਂ ਵਿਚ ਸੋਹਲੇ ਢੋਲੇ ਰਾਗਾਂ ਨਾਦਾਂ ਨਾਲ ਸੁਣਾਈਆ। ਸੋ ਸਵਾਮੀ ਅੰਤਰਜਾਮੀ ਘਟਨਿਵਾਸੀ ਪੁਰਖ ਅਬਿਨਾਸ਼ੀ ਹਰ ਘਟ ਕਾਇਆ ਮੰਦਰ ਅੰਦਰ ਵਸੇ ਨਜ਼ਦੀਕ, ਆਤਮ ਸੇਜਾ ਸਚ ਸਿੰਘਾਸਣ ਸੋਭਾ ਪਾਈਆ। ਤੂੰ ਮੇਰਾ ਮੈਂ ਤੇਰਾ ਪਾਰਬ੍ਰਹਮ ਬ੍ਰਹਮ ਦੱਸੇ ਸਚ ਪ੍ਰੀਤ, ਪ੍ਰੀਤਮ ਹੋ ਕੇ ਮੇਲਾ ਮੇਲੇ ਸਹਿਜ ਸੁਭਾਈਆ। ਏਕਾ ਰੰਗ ਰੰਗਾਏ ਹਸਤ ਕੀਟ, ਊਚ ਨੀਚ ਵੰਡ ਨਾ ਕੋਇ ਵੰਡਾਈਆ। ਸੋ ਖ਼ਾਲਕ ਪ੍ਰਿਤਪਾਲਕ ਨਿਰਗੁਣ ਨੂਰ ਜੋਤ ਅਨਡੀਠ, ਕਰਨੀ ਦਾ ਕਰਤਾ ਧੁਰ ਦਾ ਮਾਲਕ ਆਪਣੇ ਹੱਥ ਰੱਖੇ ਵਡਿਆਈਆ। ਜਿਸ ਦਵਾਰਿਉਂ ਜੁਗ ਚੌਕੜੀ ਸਾਰੇ ਮੰਗਦੇ ਭੀਖ, ਭਿਖਕ ਹੋ ਕੇ ਝੋਲੀ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਨਿਵਾਸੀ ਸਾਚੀ ਕਰਨੀ ਕਾਰ ਕਮਾਈਆ। ਸਾਚੇ ਠਾਕਰ ਦੀ ਸਦਾ ਸਿਫ਼ਤ ਸਾਲਾਹ, ਮਹਿੰਮਾ ਅੱਖਰਾਂ ਨਾਲ ਵਡਿਆਈਆ।
❋
❋
ਜੋ ਆਦਿ ਅੰਤ ਜੁਗਾ ਜੁਗੰਤ ਦੋ ਜਹਾਨਾਂ ਮਲਾਹ, ਬੇੜਾ ਲੱਖ ਚੁਰਾਸੀ ਆਪਣੇ ਕੰਧ ਉਠਾਈਆ। ਗੁਰ ਅਵਤਾਰ ਪੈਗ਼ੰਬਰਾਂ ਨਾਮ ਕਲਮਾ ਦਏ ਸਿਖਾ, ਭੇਵ ਅਭੇਦਾ ਅਛਲ ਅਛੇਦਾ ਆਪ ਖੁਲ੍ਹਾਈਆ। ਜਿਸ ਨੂੰ ਰਸਨਾ ਜਿਹਵਾ ਬੱਤੀ ਦੰਦ ਸਾਰੇ ਰਹੇ ਗਾ, ਗਾਵਤ ਗਾ ਗਾ ਖ਼ੁਸ਼ੀ ਮਨਾਈਆ। ਸੋ ਕਰਨੀ ਦਾ ਕਰਤਾ ਕ਼ੁਦਰਤ ਦਾ ਮਾਲਕ ਖ਼ਲਕ ਦਾ ਖ਼ੁਦਾ, ਖ਼ੁਦੀ ਤਕੱਬਰ ਡੇਰਾ ਢਾਹੀਆ। ਅੰਦਰ ਬਾਹਰ ਗੁਪਤ ਜ਼ਾਹਰ ਕਦੇ ਨਾ ਹੋਵੇ ਜੁਦਾ, ਜੁਜ਼ ਵਖਰਾ ਵੰਡ ਨਾ ਕੋਇ ਵੰਡਾਈਆ। ਜਿਸ ਦੀ ਮੰਦਰ ਮਸਜਿਦ ਸ਼ਿਵਦਵਾਲੇ ਮੱਠਾਂ ਵਿਚ ਕਰਦੇ ਦੁਆ, ਗੁਰੂਦਵਾਰ ਬਹਿ ਕੇ ਮੰਗ ਮੰਗਾਈਆ। ਓਸ ਦੀ ਮਹਿੰਮਾ ਤੋਂ ਬਿਨਾ ਹੋਰ ਕਿਹੜਾ ਰਾਹ, ਕਵਣ ਰਾਗ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣੀ ਸਿਫ਼ਤ ਦਾ ਨਾਦ ਧੁਨ ਆਤਮਕ ਰਾਗ ਦਏ ਸੁਣਾ, ਸ਼ਬਦ ਅਗੰਮੀ ਆਵਾਜ਼ ਲਗਾਈਆ। ਸਚ ਠਾਕਰ ਦਾ ਸ਼ਬਦੀ ਸਾਚਾ ਗੀਤ, ਅੱਖਰ ਸਿਫ਼ਤਾਂ ਨਾਲ ਵਡਿਆਈਆ। ਜਿਹਦੀ ਆਦਿ ਅੰਤ ਇਕ ਹਦੀਸ, ਹਜ਼ਰਤਾਂ ਕਰੇ ਪੜ੍ਹਾਈਆ। ਨਾਨਕ ਨਿਰਗੁਣ ਕਰ ਕੇ ਗਿਆ ਤਸਦੀਕ਼, ਗੋਬਿੰਦ ਸ਼ਹਾਦਤ ਇਕ ਭੁਗਤਾਈਆ। ਜੋ ਸਚਖੰਡ ਦਵਾਰੇ ਦਾ ਵਸਨੀਕ, ਵਾਸਤਾ ਲੱਖ ਚੁਰਾਸੀ ਨਾਲ ਜੁੜਾਈਆ। ਆਤਮ ਪਰਮਾਤਮ ਰੱਖੇ ਪ੍ਰੀਤ, ਪ੍ਰੀਤਮ ਹੋ ਕੇ ਵੇਖ ਵਖਾਈਆ। ਸਭ ਦੇ ਵਸੇ ਬੀਚ, ਭੀਤਰ ਬੈਠਾ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਸਾ ਮਨਸਾ ਜਨ ਭਗਤਾਂ ਸੰਤਾਂ ਸਦਾ ਪੂਰੀ ਕਰੇ ਉਮੀਦ, ਆਮਦ ਵਿਚ ਖ਼ੁਸ਼ਾਮਦ ਵਿਚ ਰਹਿਮਤ ਆਪਣੀ ਆਪ ਕਮਾਈਆ। ਸੂਫ਼ੀ ਸੰਤਾਂ ਫ਼ਕੀਰਾਂ ਨੂੰ ਦੱਸ ਕੇ ਆਪਣਾ ਅਗੰਮੀ ਇਸ਼ਕ, ਇਸ਼ਕ ਆਪਣਾ ਇਕ ਦ੍ਰਿੜਾਈਆ। ਅੰਦਰੋਂ ਖੋਲ੍ਹ ਕੇ ਦ੍ਰਿਸ਼ਟ, ਮੰਜ਼ਲ ਬਾਮੰਜ਼ਲ ਪੰਧ ਦਿਤਾ ਮੁਕਾਈਆ। ਤੂੰ ਮੇਰਾ ਮੈਂ ਤੇਰਾ ਆਤਮਾ ਪਰਮਾਤਮਾ ਦਾ ਸਾਚਾ ਗ੍ਰਹਿਸਤ, ਦੂਜਾ ਪੱਲੂ ਨਾ ਕੋਇ ਫੜਾਈਆ। ਝਗੜਾ ਮੁਕਾ ਕੇ ਸਵਰਗ ਬਹਿਸ਼ਤ, ਸਚ ਦਵਾਰਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਨਿਵਾਸੀ ਆਪਣੀ ਕਲ ਵਰਤਾਈਆ। ਗੁਰਮੁਖ ਦੀ ਰਸਨਾ ਕਹੇ ਸ਼ਾਬਾਸ਼, ਸ਼ਾਬਾਸ਼ ਦੇਣ ਵਾਲਾ ਇਕੋ ਬੇਪਰਵਾਹੀਆ। ਜਿਸ ਦੇ ਕੋਲ ਆਦਿ ਜੁਗਾਦਿ ਜੁਗ ਚੌਕੜੀ ਦੀ ਵਸਤ ਖ਼ਾਸ, ਨਾਮ ਭੰਡਾਰਾ ਸਭ ਨੂੰ ਰਿਹਾ ਵਰਤਾਈਆ। ਅਵਤਾਰ ਪੈਗ਼ੰਬਰ ਗੁਰੂ ਜਿਸ ਦੇ ਦਾਸੀ ਦਾਸ, ਸੇਵਕ ਸੇਵਕ ਰੂਪ ਜਣਾਈਆ। ਜਿਸ ਦਾ ਖੇਲ ਉਪਰ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਆਪਣਾ ਰੰਗ ਰੰਗਾਈਆ। ਹਰ ਘਟ ਅੰਦਰ ਨਿਰਗੁਣ ਨੂਰ ਜੋਤ ਕਰੇ ਪ੍ਰਕਾਸ਼, ਆਤਮ ਬ੍ਰਹਮ ਆਪਣਾ ਨੂਰ ਚਮਕਾਈਆ। ਸ਼ਬਦ ਨਾਮ ਧੁਨ ਦੇਵੇ ਸਵਾਸ ਸਵਾਸ, ਅਨਡਿੱਠ ਆਪਣਾ ਰਾਗ ਅਲਾਈਆ। ਜਨ ਭਗਤ ਸੁਹੇਲੇ ਸਦ ਰੱਖੇ ਆਪਣੇ ਸਾਥ, ਜੁਗ ਜੁਗ ਆਪਣਾ ਮੇਲ ਮਿਲਾਈਆ। ਜਿਸ ਦਾ ਸਿਮਰਨ ਜਿਸ ਦੀ ਪੂਜਾ ਜਿਸ ਦਾ ਅਭਿਆਸ ਜਿਸ ਦਾ ਕਰਦੇ ਪਾਠ, ਪਾਠਸ਼ਾਲਾ ਸਾਢੇ ਤਿੰਨ ਹੱਥ ਕਾਇਆ ਮੰਦਰ ਦਏ ਵਖਾਈਆ। ਜਿਥੇ ਅੰਮ੍ਰਿਤ ਰਸ ਨਿਝਰ ਮਾਰੇ ਠਾਠ, ਬੂੰਦ ਬੂੰਦ ਵਿਚੋਂ ਟਪਕਾਈਆ। ਬਿਨਾ ਸਾਚੇ ਸੰਤਾਂ ਤੋਂ ਰਸ ਕੋਈ ਨਾ ਸਕੇ ਚਾਟ, ਸੋ ਚੱਟੇ ਜੋ ਚੇਟਕ ਬਾਹਰ ਦਾ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਮੰਜ਼ਲ ਸਚ ਦਵਾਰ ਤੇ ਦੱਸੇ ਧੁਰ ਦਾ ਆਪਣਾ ਘਾਟ, ਜਿਥੇ ਘਾਟੀ ਹੋਰ ਨਾ ਕੋਇ ਰਖਾਈਆ।
❋
❋