ਪੁਸਤਕਾਲਾਭਾਗ ੨੧

੧੧ ਮਾਘ ਸ਼ਹਿਨਸ਼ਾਹੀ ਸੰਮਤ ੪ ਗੁਰਦਿਆਲ ਸਿੰਘ ਦੇ ਗ੍ਰਹਿ ਰਾਮੂਵਾਲਾ

ਸਦੀ ਚੌਧਵੀਂ ਕਹੇ ਪਰਮ ਪੁਰਖ ਦੀ ਹੋਣੀ ਇਕੋ ਪੂਜਾ, ਸਤਿਜੁਗ ਸਾਚੇ ਸਚ ਮਿਲੇ ਵਡਿਆਈਆ। ਦੁਤੀਆ ਭਾਓ ਰਹੇ ਕੋਈ ਨਾ ਦੂਜਾ, ਮਾਨਵ ਮਾਨਵ ਵੰਡ ਨਾ ਕੋਇ ਵੰਡਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਭੇਵ ਖੁਲ੍ਹੇ ਗੁੱਝਾ, ਨਿਰਗੁਣ ਸਰਗੁਣ ਪੜਦਾ ਦਏ ਚੁਕਾਈਆ। ਕਵਲ ਨਾਭੀ ਅੰਮ੍ਰਿਤ ਕਰੇ ਮੂਧਾ, ਨਿਝਰ ਝਿਰਨਾ ਇਕ ਝਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਦਾਤਾ ਇਕ ਅਖਵਾਈਆ। ਸਦੀ ਚੌਧਵੀਂ ਕਹੇ ਮੈਂ ਪ੍ਰਭ ਧਰਮ ਵਜਾਉਣਾ ਡੰਕਾ, ਚਾਰ ਕੁੰਟ ਸ਼ਨਵਾਈਆ। ਸਹੌਣਾ ਇਕ ਬੰਕਾ, ਗ੍ਰਹਿ ਮੰਦਰ ਵੇਖ ਵਖਾਈਆ। ਮਾਣ ਗਵਾਉਣਾ ਰਾਓ ਰੰਕਾ, ਊਚ ਨੀਚ ਨਾ ਕੋਇ ਲੜਾਈਆ। ਗੜ੍ਹ ਤੋੜਨਾ ਹਉਮੇ ਹੰਗਤਾ, ਹੰ ਬ੍ਰਹਮ ਦੇਣਾ ਪੜ੍ਹਾਈਆ। ਚਾਰ ਵਰਨ ਬਣਾਉਣੀ ਸਾਚੀ ਸੰਗਤਾ, ਛੱਤ੍ਰੀ ਬ੍ਰਾਹਮਣ ਸ਼ੂਦਰ ਵੈਸ਼ ਅੱਖ ਨਾ ਕੋਇ ਉਠਾਈਆ। ਬੋਧ ਅਗਾਧਾ ਇਕੋ ਬਣਨਾ ਪੰਡਤਾ, ਨਿਰਅੱਖਰ ਦਏ ਸਮਝਾਈਆ। ਮਨ ਕਲਪਣਾ ਮੇਟੇ ਕੂੜੀ ਚਿੰਤਾ, ਰੋਗ ਸੋਗ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਮਿਹਰ ਨਜ਼ਰ ਇਕ ਉਠਾਈਆ। ਸਦੀ ਚੌਧਵੀਂ ਕਹੇ ਪ੍ਰਭ ਦੱਸਣਾ ਇਕ ਤਰੀਕਾ, ਧਰਮ ਦੀ ਧਾਰ ਜਗਤ ਦ੍ਰਿੜਾਈਆ। ਚਰਨ ਪ੍ਰੀਤੀ ਬਖ਼ਸ਼ ਪ੍ਰੀਤਾ, ਪਾਰਬ੍ਰਹਮ ਬ੍ਰਹਮ ਮੇਲਾ ਲੈਣਾ ਮਿਲਾਈਆ। ਸ੍ਰਿਸ਼ਟੀ ਦ੍ਰਿਸ਼ਟੀ ਬਦਲ ਕੇ ਨੀਤਾ, ਨਿਰਗੁਣ ਨੂਰ ਜੋਤ ਕਰੇ ਰੁਸ਼ਨਾਈਆ। ਸਾਚਾ ਕਲਮਾ ਦੱਸ ਹਦੀਸਾ, ਹਜ਼ਰਤ ਹੋ ਕੇ ਦਏ ਸਮਝਾਈਆ। ਲਹਿਣਾ ਦੇਣਾ ਚੁਕਾਵੇ ਮੁਹੰਮਦ ਮੂਸਾ ਈਸਾ, ਸਦੀ ਬੀਸਵੀਂ ਨਾਲ ਸੁਹਾਈਆ। ਜਨ ਭਗਤਾਂ ਚਾੜ੍ਹੇ ਰੰਗ ਮਜੀਠਾ, ਜੁਗ ਚੌਕੜੀ ਉਤਰ ਕਦੇ ਨਾ ਜਾਈਆ। ਖੇਲ ਵਖਾਏ ਅਗੰਮ ਅਨਡੀਠਾ, ਧੁਰ ਫ਼ਰਮਾਨਾ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਪਾਰਬ੍ਰਹਮ ਪਤਿਪਰਮੇਸ਼ਵਰ ਪ੍ਰਭ ਆਪਣਾ ਰੰਗ ਰੰਗਾਈਆ। ਸਦੀ ਚੌਧਵੀਂ ਕਹੇ ਪ੍ਰਭ ਕਰੇ ਖੇਲ ਅਗੰਮ ਅਪਾਰਾ, ਅਲਖ ਅਗੋਚਰ ਦਇਆ ਕਮਾਈਆ। ਸਤਿਜੁਗ ਲਾ ਕੇ ਵਿਚ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਹੁਕਮ ਦਏ ਸੁਣਾਈਆ। ਹੁਕਮ ਦੇ ਕੇ ਤੇਈ ਅਵਤਾਰਾ, ਈਸਾ ਮੂਸਾ ਮੁਹੰਮਦ ਨਾਲ ਮਿਲਾਈਆ। ਨਾਨਕ ਗੋਬਿੰਦ ਕਰ ਉਜਿਆਰਾ, ਨਿਰਗੁਣ ਨੂਰ ਜੋਤ ਕਰੇ ਰੁਸ਼ਨਾਈਆ। ਕਲ ਕਲਕੀ ਇਕ ਅਵਤਾਰਾ, ਅਮਾਮ ਅਮਾਮਾ ਨੂਰ ਖ਼ੁਦਾਈਆ। ਦੋ ਜਹਾਨ ਬਣ ਸਿਕਦਾਰਾ, ਬ੍ਰਹਿਮੰਡ ਖੰਡ ਆਪਣਾ ਹੁਕਮ ਮਨਾਈਆ। ਜ਼ਿਮੀਂ ਅਸਮਾਨਾਂ ਲਾਏ ਅਖਾੜਾ, ਆਤਮ ਪਰਮਾਤਮ ਗੋਪੀ ਕਾਹਨ ਨਚਾਈਆ। ਸ਼ਬਦੀ ਧਾਰ ਬੋਲ ਜੈਕਾਰਾ, ਦੋ ਜਹਾਨ ਕਰੇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਆਪਣੀ ਕਾਰ ਕਮਾਈਆ। ਸਦੀ ਚੌਧਵੀਂ ਕਹੇ ਪ੍ਰਭ ਕਰੇ ਖੇਲ ਅਗੰਮ, ਹਰਿ ਕਰਤਾ ਵਡ ਵਡਿਆਈਆ। ਝਗੜਾ ਮੇਟੇ ਕਾਇਆ ਮਾਟੀ ਚੰਮ, ਚੰਮ ਦ੍ਰਿਸ਼ਟੀ ਦਏ ਬਦਲਾਈਆ। ਹਉਮੇ ਹੰਗਤਾ ਕੂੜੀ ਕਿਰਿਆ ਮੇਟ ਕੇ ਗ਼ਮ, ਨਾਮ ਧੁਰ ਦਾ ਇਕ ਸੁਣਾਈਆ। ਜੋ ਪਵਣ ਸਵਾਸੀ ਚਲੇ ਤਨ, ਵਜੂਦ ਮਿਲੇ ਵਡਿਆਈਆ। ਖੇਲ ਕਰੇ ਸ੍ਰੀ ਭਗਵਨ, ਭਗਵਨ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਰਗੁਣ ਨੂਰ ਚਾੜ੍ਹ ਕੇ ਚੰਨ, ਕਲਜੁਗ ਅੰਧ ਅੰਧੇਰ ਦਏ ਗਵਾਈਆ। ਸਦੀ ਚੌਧਵੀਂ ਕਹੇ ਪ੍ਰਭ ਮੇਟੇ

❋

❋

ਕਲਜੁਗ ਅੰਧੇਰੀ ਰਾਤ, ਨਿਰਗੁਣ ਨੂਰ ਨੂਰ ਕਰ ਰੁਸ਼ਨਾਈਆ। ਗੁਰ ਅਵਤਾਰ ਪੈਗ਼ੰਬਰਾਂ ਪੂਰੀ ਕਰੇ ਖ਼ਾਹਿਸ਼, ਪੇਸ਼ੀਨਗੋਈ ਸਭ ਦੀ ਵੇਖ ਵਖਾਈਆ । ਲਹਿਣਾ ਦੇਣਾ ਮੁਕਾਏ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਲੇਖਾ ਦੇਵੇ ਥਾਉਂ ਥਾਈਂਆ। ਸਾਚੇ ਮੰਡਲ ਪਾਵੇ ਰਾਸ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੀ ਕਾਰ ਕਮਾਈਆ। ਲੱਖ ਚੁਰਾਸੀ ਲਹਿਣਾ ਦੇਣਾ ਵੇਖੇ ਡੂੰਘਾ ਖਾਤ, ਜੁਗ ਚੌਕੜੀ ਪੂਰਬ ਫੋਲ ਫੁਲਾਈਆ। ਜਨ ਸੰਤ ਸੁਹੇਲੇ ਲੱਖ ਚੁਰਾਸੀ ਵਿਚੋਂ ਕਰ ਤਲਾਸ਼, ਭਗਤ ਭਗਵਾਨ ਮੇਲ ਮਿਲਾਈਆ। ਸਦੀ ਚੌਧਵੀਂ ਅੰਤ ਅਖ਼ੀਰ ਬੇਨਜ਼ੀਰ ਕਰੇ ਹੁਕਮ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਆਪਣੀ ਕਾਰ ਕਮਾਈਆ। ਸਤਿ ਧਰਮ ਦਾ ਸਾਚਾ ਖੋਲ੍ਹ ਹਾਟ, ਦਵਾਰਾ ਇਕੋ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਵਾਮੀ ਅੰਤਰਜਾਮੀ ਵੇਖਣਹਾਰਾ ਚਾਈਂ ਚਾਈਂਆ। ਸਦੀ ਚੌਧਵੀਂ ਕਹੇ ਕਰੇ ਖੇਲ ਮੇਰਾ ਭਗਵੰਤ, ਹਰਿ ਭਗਵਨ ਵਡ ਵਡਿਆਈਆ। ਜੋ ਆਦਿ ਜੁਗਾਦੀ ਧੁਰ ਦਾ ਕੰਤ, ਕੰਤ ਕੰਤੂਹਲ ਸੋਭਾ ਪਾਈਆ। ਜਿਸ ਦਾ ਨਾਮ ਅਗੰਮਾ ਮਣੀਆ ਮੰਤ, ਨਿਰਗੁਣ ਸਰਗੁਣ ਕਰੇ ਸਚ ਪੜ੍ਹਾਈਆ। ਲੇਖਾ ਜਾਣੇ ਲੱਖ ਚੁਰਾਸੀ ਜੀਵ ਜੰਤ, ਸਾਧ ਸੰਤ ਫੋਲ ਫੁਲਾਈਆ। ਸਦੀ ਚੌਧਵੀਂ ਕੂੜੀ ਕਿਰਿਆ ਕਰੇ ਅੰਤ, ਅੰਤਸ਼ਕਰਨ ਵੇਖੇ ਖ਼ਲਕ ਖ਼ੁਦਾਈਆ। ਸਤਿ ਧਰਮ ਦੀ ਬਣਾਵੇ ਸਾਚੀ ਬਣਤ, ਘੜਨ ਭੰਨਣਹਾਰ ਆਪਣੇ ਹੱਥ ਰਖੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧਰਮ ਦਵਾਰਾ ਏਕੰਕਾਰਾ ਇਕੋ ਇਕ ਸੁਹਾਈਆ। ਸਦੀ ਚੌਧਵੀਂ ਕਹੇ ਕੀ ਖੇਲ ਕਰੇ ਮੇਰਾ ਪੁਰਖ ਨਿਰੰਜਣ, ਹਰਿ ਕਰਤਾ ਵਡ ਵਡਿਆਈਆ। ਜੋ ਆਦਿ ਜੁਗਾਦਿ ਦਰਦ ਦੁੱਖ ਭੈ ਭੰਜਨ, ਭਵਸਾਗਰ ਪਾਰ ਕਰਾਈਆ। ਸਾਚੇ ਨਾਮ ਦਾ ਦੇਵੇ ਅੰਜਨ, ਨਿਜ ਨੇਤਰ ਕਰੇ ਨੂਰ ਜੋਤ ਰੁਸ਼ਨਾਈਆ। ਤ੍ਰੈਗੁਣ ਮਾਇਆ ਮਿਟੇ ਅਗਨ, ਅੰਮ੍ਰਿਤ ਮੇਘ ਇਕ ਬਰਸਾਈਆ। ਚਰਨ ਧੂੜ ਕਰਾਏ ਮਜਨ, ਦੁਰਮਤ ਮੈਲ ਧੁਆਈਆ। ਭਗਤ ਸੁਹੇਲਾ ਬਣ ਕੇ ਸੱਜਣ, ਹਰਿਜਨ ਸਾਚੇ ਲਏ ਉਠਾਈਆ। ਇਕ ਡੰਡਾਵਤ ਦੱਸ ਕੇ ਬੰਦਨ, ਸੱਯਦਾ ਇਕੋ ਇਕ ਸਮਝਾਈਆ। ਚਾਰ ਵਰਨ ਲਾ ਕੇ ਅੰਗਨ, ਅੰਗੀਕਾਰ ਆਪ ਹੋ ਆਈਆ। ਸ਼ਬਦੀ ਡੋਰੀ ਬੰਨ੍ਹੇ ਤੰਦਨ, ਸ਼ਰਅ ਜ਼ੰਜੀਰ ਜਗਤ ਤੁੜਾਈਆ। ਖੇਲੇ ਖੇਲ ਵਿਚ ਵਰਭੰਡਨ, ਬ੍ਰਹਿਮੰਡਨ ਵੇਖ ਵਖਾਈਆ। ਲੇਖਾ ਜਾਣ ਜੇਰਜ ਅੰਡਨ, ਉਤਭੁਜ ਸੇਤਜ ਲਹਿਣਾ ਦਏ ਮੁਕਾਈਆ । ਸੋ ਸਾਹਿਬ ਸਵਾਮੀ ਪੁਰਖ ਅਕਾਲ ਦੀਨ ਦਿਆਲ ਸੂਰਾ ਸਰਬੰਗਨ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਧਾਰ ਅਗੰਮੀ ਨੂਰ ਨੁਰਾਨਾ ਚੰਦਨ, ਚੰਦ ਸੂਰੀਆ ਜਿਸ ਨੂੰ ਆਦਿ ਜੁਗਾਦਿ ਜੁਗ ਚੌਕੜੀ ਸੀਸ ਨਿਵਾਈਆ।

੧੨ ਮਾਘ ਸ਼ਹਿਨਸ਼ਾਹੀ ਸੰਮਤ ੪ ਹਰਦਿਆਲ ਸਿੰਘ ਦੇ ਗ੍ਰਹਿ ਪਿੰਡ ਰਾਮੂਵਾਲਾ ਜ਼ਿਲਾ ਫ਼ਿਰੋਜ਼ਪੁਰ

ਈਸਾ ਕਹੇ ਸਦੀ ਚੌਧਵੀਂ ਸਚਖੰਡ ਦਵਾਰੇ ਹੋ ਜਾ ਸਿੱਟ, ਸਿਟੀਜ਼ਨ ਵੇਖੇ ਖ਼ਾਲਕ ਖ਼ਲਕ ਖ਼ੁਦਾਈਆ। ਸ਼ਬਦੀ ਚੋਟ ਲਗਾਵੇ ਅਗੰਮੀ ਹਿੱਟ, ਹੇਟ ਵਧੀ ਕੂੜ ਲੋਕਾਈਆ। ਚੌਦਾਂ ਤਬਕਾਂ ਡੂੰਘਾ ਖਾਤ ਵੇਖ ਪਿਟ, ਕਿਨਾਰਾ ਨਜ਼ਰ ਕੋਇ ਨਾ ਆਈਆ। ਨਿਰਗੁਣ ਧਾਰ ਪੜ੍ਹ ਚਿਟ, ਜਿਸ

❋

❋

ਨੇ ਅਲਿਫ਼ ਯੇ ਏ ਬੀ ਸੀ ਡੀ ਵੰਡ ਨਾ ਕੋਇ ਵੰਡਾਈਆ। ਲੱਖ ਚੁਰਾਸੀ ਜਨਮ ਕਰਮ ਕਰਨੀ ਕਿਰਤ ਦੀ ਵੇਖੇ ਕਿਟ, ਕਰਮ ਧਰਮ ਫੋਲ ਫੁਲਾਈਆ। ਧੁਰ ਫ਼ਰਮਾਨਾ ਸਚ ਸੰਦੇਸ਼ਾ ਦੇਵੇ ਜਿਸ ਦੀ ਅੱਗੇ ਕਰੇ ਕੋਈ ਨਾ ਰਿਟ, ਰਿਟਾਇਰ ਗੁਰ ਅਵਤਾਰ ਪੈਗ਼ੰਬਰ ਦਏ ਕਰਾਈਆ। ਜੋ ਜੁਗ ਜੁਗ ਸਿਫ਼ਤੀ ਨਾਮ ਲੈ ਕੇ ਲੋਕਮਾਤ ਹੁਕਮੇ ਅੰਦਰ ਲਾਉਂਦੇ ਰਹੇ ਟ੍ਰਿਪ, ਦੀਨਾਂ ਮਜ਼੍ਹਬਾਂ ਵੰਡ ਵੰਡਾਈਆ। ਅੰਤਮ ਸਭ ਦੇ ਕੋਲੋਂ ਆਪਣੇ ਹੁਕਮ ਦੀ ਲੈਣ ਲੱਗਾ ਸਲਿਪ, ਦਸਤਬਰਦਾਰ ਕਰੇ ਨੂਰ ਅਲਾਹੀਆ। ਪਾਰਬ੍ਰਹਮ ਬ੍ਰਹਮ ਧਾਰ ਨਿਰਵੈਰ ਆਪਣਾ ਚਲਾਏ ਸ਼ਿਪ, ਸ਼ਾਪ ਜਗਤ ਦੂਜੀ ਨਜ਼ਰ ਕੋਇ ਨਾ ਆਈਆ। ਤੇਰੇ ਅੰਤ ਅਖ਼ੀਰ ਬੇਨਜ਼ੀਰ ਸਭ ਨੂੰ ਕਰੇ ਚਿਕ, ਚਾਰੋਂ ਕੁੰਟ ਖੋਜ ਖੁਜਾਈਆ। ਲੇਖਾ ਰਹਿਣ ਨਾ ਦੇਵੇ ਕੋਈ ਬਾਕੀ ਇਟ, ਐਟ ਐਂਡ ਆਊਟ ਵੰਡ ਨਾ ਕੋਇ ਵੰਡਾਈਆ। ਧੁਰ ਫ਼ਰਮਾਨਾ ਨਾਮ ਅਗੰਮਾ ਹਰ ਹਿਰਦੇ ਕਰੇ ਫ਼ਿਟ, ਪਾਰਬ੍ਰਹਮ ਪ੍ਰਭ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸਦੀ ਚੌਧਵੀਂ ਕਹੇ ਹਜ਼ਰਤ ਮੈਂ ਪੁਰਾਣੀ ਥੱਕੀ, ਥਕਾਵਟ ਵਿਚ ਆਈਆ। ਉਮਤ ਵਿਚ ਫਿਰ ਫਿਰ ਅੱਕੀ, ਆਕ਼ਬਤ ਦਾ ਪਰਦਾ ਨਾ ਕੋਇ ਉਠਾਈਆ। ਚਾਰ ਕੁੰਟ ਦਹਿ ਦਿਸ਼ਾ ਨੱਸੀ, ਭੱਜੀ ਵਾਹੋ ਦਾਹੀਆ। ਮਸੀਹ ਮੈਨੂੰ ਸਚ ਗੱਲ ਕਿਸੇ ਨਾ ਦੱਸੀ, ਮਸਲਿਆਂ ਵਾਲੀ ਵੇਖੀ ਲੋਕਾਈਆ। ਮੈਂ ਨਿਗਾਹ ਮਾਰੀ ਜੂਨੀ ਚਾਰ ਲੱਖ ਅੱਸੀ, ਚੁਰਾਸੀ ਖੋਜ ਖੁਜਾਈਆ। ਸਾਰੀ ਮਨ ਮਮਤਾ ਕਲਪਣਾ ਵਿਚ ਫਸੀ, ਫਾਸੀ ਗਲੋਂ ਨਾ ਕੋਇ ਤੁੜਾਈਆ। ਜੋਧਾ ਸੂਰਬੀਰ ਬਹਾਦਰ ਕੋਈ ਨਾ ਦਿਸੇ ਹਠੀ, ਤਪੀਆ ਤਪ ਨਾ ਕੋਇ ਕਮਾਈਆ। ਚਾਰ ਵਰਨ ਜੂਠ ਝੂਠ ਅੰਗਿਆਰ ਦੀ ਤਪੇ ਭੱਠੀ, ਭਠਿਆਲਾ ਕਲਜੁਗ ਅਗਨੀ ਡਾਹੀਆ। ਸਾਚਾ ਨਾਮ ਕਿਸੇ ਤਨ ਵਜੂਦ ਨਾ ਲੱਭਿਆ ਰਤੀ, ਰਤਨ ਅਮੋਲਕ ਹੀਰਾ ਜਨਮ ਨਾ ਕੋਇ ਵਖਾਈਆ। ਚੌਦਾਂ ਤਬਕ ਫਿਰ ਕੇ ਮੈਂ ਜ਼ਿਮੀਂ ਅਸਮਾਨਾਂ ਵਿਚ ਖਿੜ ਖਿੜ ਹੱਸੀ, ਤਾਲੀ ਹੱਥਾਂ ਨਾਲ ਵਜਾਈਆ। ਲੇਖਾ ਚੁਕਿਆ ਮੁਹੰਮਦ ਲਹਿਣਾ ਮੁੱਕਣ ਵਾਲਾ ਯਸੂ ਮਸੀਹ, ਮੁਸਾਹਿਬ ਸਾਹਿਬ ਨਜ਼ਰ ਕੋਇ ਨਾ ਆਈਆ। ਜਿਸ ਦੇ ਗਲ ਵਿਚ ਪਾਈ ਰੱਸੀ, ਫਾਂਸੀ ਤਖ਼ਤਿਆਂ ਉਤੇ ਲਟਕਾਈਆ। ਉਸ ਦੀ ਰਹਿਣੀ ਅੰਤ ਨਹੀਂ ਹੱਟੀ, ਜਗਤ ਵਣਜ ਨਾ ਕੋਇ ਵਖਾਈਆ। ਪਰਵਰਦਿਗਾਰ ਸਭ ਦੀ ਡੋਰ ਰਿਹਾ ਕੱਟੀ, ਨਾਮ ਕਟਾਕਸ਼ ਤੀਰ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਮੁਕਾਵੇ ਓਸ ਰਾਮ ਜੋ ਬਨਬਾਸ ਕਟਦਾ ਰਿਹਾ ਪੰਚਬਟੀ, ਬਟੇ ਸਭ ਦੇ ਦਏ ਬਦਲਾਈਆ। ਸਦੀ ਚੌਧਵੀਂ ਕਹੇ ਮਸੀਹ ਕੁਛ ਅਗਲਾ ਵੇਖ ਮਸਾਇਲ, ਮਸੱਰਤ ਵਿਚ ਦਿਆਂ ਜਣਾਈਆ। ਜਿਸ ਦੇ ਉਤੇ ਸਾਰੇ ਹੁੰਦੇ ਕਾਇਲ, ਕ਼ਾਇਮ ਮੁਕਾਮ ਬੈਠਾ ਧੁਰਦਰਗਾਹੀਆ। ਉਹਦੇ ਭਗਤਾਂ ਦੀ ਫ਼ੈਮਲੀ ਰਾਇਲ, ਰਹਿਬਰ ਇਕੋ ਨਜ਼ਰੀ ਆਈਆ। ਜੋ ਗੁਰ ਅਵਤਾਰ ਪੈਗ਼ੰਬਰਾਂ ਕਰੇ ਮੋਬਾਇਲ, ਹੁਕਮੇ ਅੰਦਰ ਦੀਨ ਦੁਨੀ ਚਲਾਈਆ । ਓਹ ਤੇਰਾ ਲੇਖਾ ਜਾਣ ਨਾ ਦੇਵੇ ਜ਼ਾਇਲ, ਜ਼ਾਹਰ ਹੋ ਕੇ ਆਪਣਾ ਹੁਕਮ ਵਰਤਾਈਆ। ਜੀਵ ਜੰਤ ਸਭ ਦੇ ਨਿਰੰਤਰ ਵੇਖੇ ਅਮਾਇਲ, ਅਮਲ ਖੋਜੇ ਖ਼ਲਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸਦੀ ਚੌਧਵੀਂ ਕਹੇ ਮਸੀਹ ਸੁਣ ਅਗੰਮੀ ਆਵਾਜ਼, ਬਿਨ ਕੰਨਾਂ ਰਿਹਾ ਸੁਣਾਈਆ। ਜਿਸ ਦੇ ਉਤੇ ਸਭ ਨੂੰ ਨਾਜ਼, ਨਰ ਨਰਾਇਣ ਧੁਰਦਰਗਾਹੀਆ। ਓਹ ਖੋਲ੍ਹਣ ਲੱਗਾ ਆਗ਼ਾਜ਼, ਪਰਦਾ ਰਿਹਾ ਚੁਕਾਈਆ। ਜਿਸ ਮੇਰੀ ਖੋਲ੍ਹੀ ਜਾਗ, ਨਿੰਦਰਾ

❋

❋

ਦਿਤੀ ਤਜਾਈਆ। ਮੈਂ ਚੌਦਾਂ ਤਬਕਾਂ ਛੱਡ ਕੇ ਆਈ ਸਾਕ, ਨਾਤਾ ਸੱਜਣਾਂ ਨਾਲੋਂ ਤੁੜਾਈਆ। ਸਚਖੰਡ ਦਵਾਰੇ ਆ ਕੇ ਸੁਣਿਆ ਇਕ ਵਾਕ, ਤੂੰ ਮੇਰਾ ਮੈਂ ਤੇਰਾ ਢੋਲਾ ਜੋ ਸੁਣਾਵੇ ਬੇਪਰਵਾਹੀਆ। ਜਿਸ ਨੇ ਦੀਨ ਦੁਨੀ ਸਭ ਦਾ ਕਰੌਣਾ ਇਤਫ਼ਾਕ਼, ਇਤਫ਼ਾਕ਼ੀਆ ਆਪਣੀ ਖੇਲ ਖਿਲਾਈਆ। ਦੀਨ ਮਜ਼੍ਹਬ ਦਾ ਰਹਿਣ ਨਾ ਦੇਵੇ ਨਿਫ਼ਾਕ਼, ਮਾਰਗ ਇਕੋ ਇਕ ਸਮਝਾਈਆ । ਆਪਣਾ ਟਾਈਮ ਵੇਖ ਕੀ ਵਕ਼ਤ ਹੋਇਆ ਉਪਰ ਕਲਾਕ, ਟਿੱਕ ਟਿੱਕ ਕਵਣ ਆਵਾਜ਼ ਸੁਣਾਈਆ। ਸਭ ਨੂੰ ਮਿਲਣ ਲੱਗਾ ਤਲਾਕ, ਅਗਲਾ ਸੰਗ ਨਾ ਕੋਇ ਬਣਾਈਆ। ਕੀ ਹਾਲਤ ਹੋਵੇ ਦੀਨ ਦੁਨੀ ਮਾਟੀ ਖ਼ਾਕ, ਵਰਭੰਡੀ ਭੰਡੀ ਰਿਹਾ ਪਾਈਆ। ਓਧਰ ਮੂਸਾ ਵੇਖ ਹੋਇਆ ਉਦਾਸ, ਮਸਲਾ ਹੱਲ ਨਾ ਕੋਇ ਕਰਾਈਆ। ਸ਼ਿਵਜੀ ਭੱਜਾ ਫਿਰੇ ਉਪਰ ਕੈਲਾਸ਼, ਦਿਵਸ ਰੈਣ ਨੱਠੇ ਵਾਹੋ ਦਾਹੀਆ। ਬ੍ਰਹਮਾ ਚਾਰੋਂ ਕੁੰਟ ਵੇਖੇ ਕਵਣ ਕਰੇ ਪਰਕਾਸ਼, ਪਰਕਾਸ਼ਤ ਨੂਰ ਅਲਾਹੀਆ। ਵਿਸ਼ਨੂੰ ਆਪਣੀ ਖੋਲ੍ਹ ਕੇ ਆਂਖ, ਬਿਨ ਅੱਖਾਂ ਰਾਹ ਤਕਾਈਆ। ਅਬਿਨਾਸ਼ੀ ਕਰਤਾ ਲੇਖਾ ਜਾਣੇ ਸਭ ਦਾ ਆਪ, ਪਾਰਬ੍ਰਹਮ ਪ੍ਰਭ ਆਪਣੀ ਕਾਰ ਕਮਾਈਆ । ਸਦੀ ਚੌਧਵੀਂ ਕਹੇ ਜਿਸ ਮੇਰਾ ਥਾਪਣ ਦਿਤਾ ਥਾਪ, ਥਪਕੀ ਦੇ ਕੇ ਆਪਣੀ ਗੋਦ ਸੁਆਈਆ। ਪੈਗ਼ੰਬਰੋ ਤੁਹਾਡੀ ਉਮਤ ਵਿਚ ਵੇਖੇ ਵਧਿਆ ਪਾਪ, ਪਾਕ ਪਾਕੀਜ਼ਾ ਨਜ਼ਰ ਕੋਇ ਨਾ ਆਈਆ। ਕਾਇਨਾਤ ਹੋਈ ਗੁਸਤਾਖ਼, ਗ਼ੁੱਸੇ ਵਿਚ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਹਾਡੇ ਸਭ ਦੇ ਪੂਰੇ ਕਰੇ ਭਵਿਖਤ ਵਾਕ, ਪੇਸ਼ੀਨਗੋਈਆਂ ਚਿਹਮੇਗੋਈਆਂ ਵਿਚ ਰਹਿਣ ਕੋਇ ਨਾ ਪਾਈਆ।

੧੨ ਮਾਘ ਸ਼ਹਿਨਸ਼ਾਹੀ ਸੰਮਤ ੪ ਗੁਰਬਲਵਿੰਦਰ ਸਿੰਘ ਦੇ ਗ੍ਰਹਿ ਪਿੰਡ ਚੜਿਕ ਜ਼ਿਲਾ ਫ਼ਿਰੋਜ਼ਪੁਰ

ਸਦੀ ਚੌਧਵੀਂ ਕਹੇ ਸੁਣ ਹਜ਼ਰਤ ਈਸਾ, ਮਸੀਹ ਮਸਲਾ ਦਿਆਂ ਜਣਾਈਆ। ਮੁਹੰਮਦ ਦਾ ਖ਼ਾਲੀ ਹੋਇਆ ਖ਼ੀਸਾ, ਚੌਦਾਂ ਤਬਕ ਰਹੇ ਕੁਰਲਾਈਆ। ਆਪਣਾ ਸੰਮਤ ਵੇਖ ਬੀਸਾ, ਬੀਸਵੀਂ ਸਦੀ ਦਏ ਗਵਾਹੀਆ। ਕੀ ਕਰੇ ਖੇਲ ਜਗਦੀਸ਼ਾ, ਜਗਦੀਸ਼ਰ ਆਪਣਾ ਹੁਕਮ ਵਰਤਾਈਆ। ਦੀਨ ਦੁਨੀ ਦੀ ਬਦਲ ਗਈ ਨੀਤਾ, ਨੀਤੀਵਾਨ ਨਜ਼ਰ ਕੋਇ ਨਾ ਆਈਆ। ਝਗੜਾ ਪਿਆ ਮੰਦਰ ਮਸੀਤਾ, ਦੀਨ ਮਜ਼੍ਹਬ ਕਰੇ ਲੜਾਈਆ। ਸੂਫ਼ੀ ਸੰਤ ਫ਼ਕੀਰ ਰਿਹਾ ਨਾ ਕੋਇ ਅਤੀਤਾ, ਤ੍ਰੈਗੁਣ ਡੇਰਾ ਕੋਇ ਨਾ ਢਾਹੀਆ। ਮਨ ਹੋਏ ਨਾ ਕਿਸੇ ਠਾਂਡਾ ਸੀਤਾ, ਅਗਨੀ ਤਤ ਨਾ ਕੋਇ ਬੁਝਾਈਆ। ਨੇਤਰ ਰੋਵੇ ਅਠਾਰਾਂ ਧਿਆਏ ਗੀਤਾ, ਵੇਦ ਪੁਰਾਨ ਸ਼ਾਸਤਰ ਰਹੇ ਕੁਰਲਾਈਆ। ਅੰਜੀਲ ਕ਼ੁਰਾਨ ਦੱਸੇ ਹਾਲ ਬੀਤਾ, ਬੇਵਤਨ ਹੋਈ ਲੋਕਾਈਆ। ਪਿਆਰ ਰਿਹਾ ਨਾ ਊਚਾਂ ਨੀਚਾਂ, ਜ਼ਾਤ ਪਾਤ ਰਹੀ ਕੁਰਲਾਈਆ। ਸਤਿ ਧਰਮ ਦਾ ਦਿਸੇ ਨਾ ਕੋਇ ਬਾਗ਼ੀਚਾ, ਫੁੱਲ ਫੁਲਵਾੜੀ ਸਚ ਨਾ ਕੋਇ ਮਹਿਕਾਈਆ। ਭਰਮ ਪਿਆ ਹਸਤ ਕੀਟਾ, ਸ਼ਾਹ ਸੁਲਤਾਨ ਦੇਣ ਦੁਹਾਈਆ। ਛਤ੍ਰ ਝੁੱਲੇ ਕਿਸੇ ਨਾ ਸੀਸਾ, ਸ਼ਹਿਨਸ਼ਾਹ ਨਜ਼ਰ ਕੋਇ ਨਾ ਆਈਆ। ਮਨ ਕਲਪਣਾ ਤਪੇ ਅੰਗੀਠਾ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਅੰਤ ਵਕ਼ਤ ਹੋਇਆ ਪੇਚੀਦਾ, ਪੇਚ ਗੰਢ ਨਾ ਕੋਇ ਖੁਲ੍ਹਾਈਆ। ਗੁਰ ਅਵਤਾਰ ਪੈਗ਼ੰਬਰ ਹੋਏ ਰੰਜੀਦਾ, ਗ਼ਮੀ ਗ਼ਮਖ਼ਾਰ ਨਾ ਕੋਇ ਮਿਟਾਈਆ। ਸਾਚਾ ਰਸ ਮਿਲੇ ਕਿਸੇ ਨਾ ਸੀਧਾ, ਆਤਮ ਰਸ ਨਾ ਕੋਇ ਚਖਾਈਆ।

❋

❋

ਕਲਜੁਗ ਅੰਤ ਸ੍ਰੀ ਭਗਵੰਤ ਲੱਖ ਚਰਾਸੀ ਜੀਵ ਜੰਤ ਵੇਖੇ ਆਸਾਂ ਉਮੀਦਾਂ, ਹਰ ਘਟ ਅੰਤਰ ਨਿਰੰਤਰ ਹੋ ਕੇ ਵੇਖ ਵਖਾਈਆ। ਨਿਜ ਨੇਤਰ ਲੋਚਣ ਨੈਣ ਖੁਲ੍ਹਿਆ ਕਿਸੇ ਨਾ ਦੀਦਾ, ਸਨਮੁਖ ਹੋ ਕੇ ਦਰਸ ਕੋਇ ਨਾ ਪਾਈਆ। ਈਸਾ ਤੇਰੇ ਉਤੇ ਤੇਰੇ ਮੁਰੀਦਾਂ ਦਾ ਰਿਹਾ ਨਾ ਕੋਇ ਅਕ਼ੀਦਾ, ਮੁਰਸ਼ਦ ਮੁਰੀਦ ਸੰਗ ਨਾ ਕੋਇ ਨਿਭਾਈਆ। ਆਪਣਾ ਭਵਿਖਤ ਵੇਖ ਜਿਸ ਦੇ ਉਤੇ ਅਸਲੀਅਤਾ, ਅਸਲੀਅਤ ਦਏ ਗਵਾਹੀਆ। ਅੱਖਰਾਂ ਵਾਲੀ ਬਣਾਈ ਵਸੀਅਤਾ, ਜੋ ਵਾਸਤਾ ਪ੍ਰਭ ਦੇ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਦਾਤਾ ਬੇਪਰਵਾਹੀਆ। ਈਸਾ ਕਹੇ ਸਦੀ ਚੌਧਵੀਂ ਮੇਰੇ ਅੰਤਰ ਆਈ ਹੈਰਾਨੀ, ਮੁਹੰਮਦ ਇਸ਼ਾਰੇ ਨਾਲ ਜਣਾਈਆ। ਚਾਰ ਕੁੰਟ ਦਿਸੇ ਪਰੇਸ਼ਾਨੀ, ਪ੍ਰੇਮ ਪਰਵਰਦਿਗਾਰ ਨਾ ਕੋਇ ਬਣਾਈਆ। ਮੰਜ਼ਲ ਚੜ੍ਹੇ ਨਾ ਕੋਇ ਰੁਹਾਨੀ, ਜਿਸਮਾਨੀ ਝਗੜਾ ਪਿਆ ਲੋਕਾਈਆ। ਤਨ ਵਜੂਦ ਬਣਿਆ ਨਾ ਕੋਇ ਬ੍ਰਹਮ ਗਿਆਨੀ, ਪਾਰਬ੍ਰਹਮ ਬ੍ਰਹਮ ਰੰਗ ਨਾ ਕੋਇ ਰੰਗਾਈਆ। ਜਲਵਾ ਨੂਰ ਨਾ ਤੱਕਿਆ ਕਿਸੇ ਅਸਮਾਨੀ, ਇਸਮ ਆਜ਼ਮ ਨਾ ਵੇਖ ਵਖਾਈਆ। ਰਸਨਾ ਜਿਹਵਾ ਬੱਤੀ ਦੰਦ ਜਗਤ ਜੀਵ ਜਹਾਨ ਪੜ੍ਹਦੇ ਬਾਣੀ, ਬਾਣ ਨਿਰਾਲਾ ਤੀਰ ਅੰਤਰ ਆਤਮ ਨਾ ਕੋਇ ਲਗਾਈਆ। ਪਿਛਲੀ ਕਥਾ ਚਾਰ ਜੁਗ ਦੀ ਹੋਈ ਪੁਰਾਣੀ, ਪੁਰਾਨ ਵੇਦ ਸ਼ਾਸਤਰ ਬੈਠੇ ਅੱਖ ਸ਼ਰਮਾਈਆ। ਚਾਰ ਕੁੰਟ ਦਹਿ ਦਿਸ਼ਾ ਜਗਤ ਅੰਧੇਰਾ ਧੁਰ ਦਾ ਚੰਦ ਦਿਸੇ ਨਾ ਕੋਇ ਨੁਰਾਨੀ, ਅੰਧ ਅਗਿਆਨ ਨਾ ਕੋਇ ਗਵਾਈਆ। ਮੈਂ ਵੇਖਾਂ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਫੋਲ ਫੁਲਾਈਆ। ਮੈਂ ਵਾਚਾਂ ਚਾਰੇ ਬਾਣੀ, ਪਰਾ ਪਸੰਤੀ ਮਧਮ ਬੈਖ਼ਰੀ ਖੋਜ ਖੁਜਾਈਆ। ਜਿਧਰ ਤੱਕਾਂ ਸਤਿਗੁਰ ਸ਼ਬਦ ਕਿਸੇ ਨਾ ਮਿਲਿਆ ਹਾਣੀ, ਧੁਰ ਦਾ ਕਲਮਾ ਕਾਇਨਾਤ ਨਾ ਕੋਇ ਦ੍ਰਿੜਾਈਆ। ਸਦੀ ਚੌਧਵੀਂ ਤੇਰਾ ਲੇਖਾ ਅੰਤ ਅਖ਼ੀਰ ਮੇਟੇ ਬੇਨਜ਼ੀਰ ਜੋ ਚਾਰ ਜੁਗ ਦਾ ਝਗੜਾ ਜਾਣੇ ਦੀਵਾਨੀ, ਜਿਸ ਨੂੰ ਅਵਤਾਰ ਪੈਗ਼ੰਬਰ ਗੁਰ ਦਾਇਰ ਗਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਆਪਣਾ ਹੁਕਮ ਵਰਤਾਈਆ। ਸਦੀ ਚੌਧਵੀਂ ਕਹੇ ਹਜ਼ਰਤ ਮੈਂ ਮੁਹੰਮਦ ਨਾਲੋਂ ਤੋੜਨ ਲੱਗੀ ਨਾਤਾ, ਤੋੜ ਕੇ ਦਿਆਂ ਵਖਾਈਆ। ਮੈਨੂੰ ਹੁਕਮ ਦੇਵੇ ਪੁਰਖ ਸਮਰਾਥਾ, ਸਾਹਿਬ ਸਵਾਮੀ ਧੁਰਦਰਗਾਹੀਆ। ਜਿਸ ਦੀ ਤੁਸੀਂ ਕਲਮਿਆਂ ਵਿਚ ਗੌਂਦੇ ਆਏ ਗਾਥਾ, ਨਾਮ ਨਾਦਾਂ ਵਿਚ ਸ਼ਨਵਾਈਆ। ਉਹ ਭਵਿਖਤਾਂ ਦੀਆਂ ਪੂਰੀਆਂ ਕਰੇ ਆਸਾਂ, ਤ੍ਰਿਸ਼ਨਾ ਸਰਬ ਬੁਝਾਈਆ। ਸਚਖੰਡ ਦਵਾਰੇ ਮੈਨੂੰ ਦੇ ਭਰਵਾਸਾ, ਭਾਂਡਾ ਭਰਮ ਭੌ ਭੰਨਾਈਆ। ਮੈਂ ਸਚ ਸੁਨੇਹੜਾ ਤੈਨੂੰ ਆਖਾਂ, ਅੰਤ ਅਖ਼ੀਰ ਦਿਆਂ ਜਣਾਈਆ। ਕਲਜੁਗ ਅੰਤ ਸ੍ਰੀ ਭਗਵੰਤ ਨੌ ਖੰਡ ਪ੍ਰਿਥਮੀ ਸੱਤ ਦੀਪ ਦੀਨ ਦੁਨੀ ਵੇਖਣਾ ਤਮਾਸ਼ਾ, ਦੀਨ ਮਜ਼੍ਹਬ ਜ਼ਾਤ ਪਾਤ ਵਰਨ ਬਰਨ ਖੋਜ ਖੁਜਾਈਆ । ਅੰਤਮ ਉਲਟਾ ਹੋਵੇ ਸਭ ਦਾ ਪਾਸ਼ਾ, ਪੇਸ਼ੀਨਗੋਈ ਸ਼ਹਾਦਤ ਵਿਚ ਭੁਗਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਨਿਰਗੁਣ ਬਣ ਕੇ ਧੁਰ ਦਾ ਦਾਤਾ, ਸਰਗੁਣ ਵਸਤ ਅਮੋਲਕ ਨਾਮ ਇਕ ਵਰਤਾਈਆ।

❋

❋

੧੨ ਮਾਘ ਸ਼ਹਿਨਸ਼ਾਹੀ ਸੰਮਤ ੪ ਕਰਤਾਰ ਸਿੰਘ ਦੇ ਗ੍ਰਹਿ ਚੜਿਕ ਜ਼ਿਲਾ ਫ਼ਿਰੋਜ਼ਪੁਰ

ਹਜ਼ਰਤ ਈਸਾ ਕਹੇ ਮੈਂ ਵੇਖੀ ਅਗੰਮੀ ਚੰਡੀ, ਜੋ ਚੰਡਕਾ ਚੰਡਾਲਾਂ ਦਏ ਮਿਟਾਈਆ। ਜਿਸ ਨੇ ਸਿੱਧੀ ਕਰਨੀ ਦੀਨਾਂ ਮਜ਼੍ਹਬਾਂ ਦੀ ਡੰਡੀ, ਮਾਰਗ ਰਸਤਾ ਇਕੋ ਦਏ ਵਖਾਈਆ। ਮਨ ਹੰਕਾਰੀ ਰਹਿਣ ਨਾ ਦੇਵੇ ਕੋਇ ਘਮੰਡੀ, ਗੜ੍ਹ ਹਉਮੇ ਤੋੜ ਤੁੜਾਈਆ। ਸਾਚੇ ਹੁਕਮ ਦੀ ਕਰ ਪਾਬੰਦੀ, ਇਸ਼ਟ ਇਕੋ ਦਏ ਜਣਾਈਆ। ਦੀਨ ਦੁਨੀ ਵਿਚੋਂ ਕੱਢ ਕੇ ਵਾਸਨਾ ਗੰਦੀ, ਸੁਗੰਧੀ ਸਚ ਭਰਾਈਆ। ਨੇਤਰ ਅੱਖ ਰਹਿਣ ਨਾ ਦੇਵੇ ਅੰਧੀ, ਲੋਚਣ ਧੁਰ ਦਾ ਦਏ ਖੁਲ੍ਹਾਈਆ। ਸਭ ਦਾ ਅੰਤ ਅਖ਼ੀਰ ਆਇਆ ਕੰਢੀ, ਕੰਢਾ ਪਾਰ ਕਿਨਾਰਾ ਦਏ ਜਣਾਈਆ। ਜਿਸ ਦਾ ਗੁਰ ਅਵਤਾਰ ਪੈਗ਼ੰਬਰ ਢੋਲਾ ਗਾਉਂਦੇ ਛੰਦੀ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ। ਜ਼ਾਤ ਪਾਤ ਦੀ ਤੋੜ ਕੇ ਖ਼ਾਨਾਬੰਦੀ, ਬੰਦਗੀ ਇਕੋ ਦਏ ਕਰਾਈਆ। ਆਤਮ ਸੇਜਾ ਸਚ ਸਿੰਘਾਸਣ ਸੁਹਾ ਕੇ ਮੰਜੀ, ਮਜਲਸ ਭਗਤਾਂ ਨਾਲ ਲਗਾਈਆ। ਜਿਹੜੀ ਮੰਜ਼ਲ ਰਸਨਾ ਜਿਹਵਾ ਬੱਤੀ ਦੰਦ ਪੂਜਾ ਪਾਠ ਕਰ ਕੇ ਗੁਰਮੁਖ ਆਤਮ ਨਹੀਂ ਲੰਘੀ, ਸੋ ਸਹਿਜ ਸੁਭਾਓ ਦਏ ਵਖਾਈਆ। ਜਿਥੇ ਨਿਰਗੁਣ ਧਾਰ ਜੋਤ ਬਹੁ ਰੰਗੀ, ਨਿਰਾਕਾਰ ਆਪਣੀ ਖੇਲ ਖਿਲਾਈਆ। ਸਚ ਦਵਾਰੇ ਬਣ ਕੇ ਧੁਰ ਦਾ ਸੰਗੀ, ਸਾਥੀ ਹੋ ਕੇ ਵੇਖ ਵਖਾਈਆ। ਕੂੜੀ ਕਿਰਿਆ ਕਲਜੁਗ ਰਹਿਣ ਨਾ ਦੇਵੇ ਪਾਖੰਡੀ, ਧਰਮ ਨਿਸ਼ਾਨਾ ਇਕ ਝੁਲਾਈਆ। ਸੂਰਬੀਰ ਯੋਧਾ ਸਤਿਗੁਰ ਸ਼ਬਦ ਦਿਸੇ ਜੰਗੀ, ਜੰਗਜੂ ਬਹਾਦਰ ਨਜ਼ਰੀ ਆਈਆ । ਜਿਨ੍ਹ ਦੂਈ ਦਵੈਤ ਢੌਹਣੀ ਕੰਧੀ, ਕੰਧਾ ਏਕਾ ਸਭ ਦੇ ਥੱਲੇ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਈਸਾ ਕਹੇ ਮੈਂ ਤੱਕਿਆ ਅਗੰਮਾ ਤੀਰ ਕਮਾਨ, ਜਿਸ ਦਾ ਚਿੱਲਾ ਇਕ ਚੜ੍ਹਾਈਆ। ਫਿਰੇ ਵਿਚ ਲੱਖ ਚੁਰਾਸੀ ਜੀਵ ਜਹਾਨ, ਜਹਾਲਤ ਵੇਖ ਵਖਾਈਆ। ਕੂੜੀ ਕਿਰਿਆ ਮੇਟੇ ਗੁਮਾਨ, ਹੰਕਾਰ ਵਿਕਾਰ ਡੇਰਾ ਢਾਹੀਆ। ਸਾਚੇ ਸੰਤਾਂ ਕਰ ਪਹਿਚਾਨ, ਮੇਲਾ ਮੇਲੇ ਸਹਿਜ ਸੁਭਾਈਆ। ਸਚ ਸਿੰਘਾਸਣ ਦੇ ਆਰਾਮ, ਦਰਦੀਆਂ ਦਰਦ ਵੰਡਾਈਆ। ਚਾਰ ਕੁੰਟ ਦਹਿ ਦਿਸ਼ਾ ਵੇਖੇ ਮਾਰ ਧਿਆਨ, ਬਿਨ ਨੇਤਰ ਅੱਖ ਉਠਾਈਆ। ਸਾਚੀ ਕਰਨੀ ਕਰ ਪਰਵਾਨ, ਪਰਵਾਨਾ ਸਭ ਦੇ ਹੱਥ ਫੜਾਈਆ। ਸ਼ਰਅ ਦਾ ਰਹਿਣ ਨਾ ਦੇਵੇ ਕੋਇ ਬੇਈਮਾਨ, ਬੇਵਾ ਕਰੇ ਕੂੜ ਲੋਕਾਈਆ । ਸਾਚਾ ਡੰਕ ਵਜਾਏ ਨਾਮ ਨਿਧਾਨਾ ਦੋ ਜਹਾਨ, ਪ੍ਰਿਥਮੀ ਆਕਾਸ਼ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਲੇਖਾ ਵੇਖ ਵਖਾਈਆ। ਈਸਾ ਕਹੇ ਮੈਂ ਵੇਖਿਆ ਅਗੰਮੀ ਤਰਕਸ਼, ਜਿਸ ਦੀ ਧਾਰ ਸਮਝ ਨਾ ਕੋਇ ਸਮਝਾਈਆ। ਜਿਸ ਦੇ ਵਿਚੋਂ ਨਿਕਲੇ ਅਗੰਮੀ ਬਖ਼ਸ਼ਿਸ਼, ਰਹਿਮਤ ਵਡ ਵਡਿਆਈਆ। ਪਿਆਰ ਮੁਹੱਬਤ ਭਰੀ ਵੇਖੀ ਹਸਰਤ, ਜਿਸ ਦਾ ਹਜ਼ਰਤ ਧਿਆਨ ਲਗਾਈਆ। ਜਿਸ ਦੀ ਉਡੀਕ ਰੱਖੀ ਰਾਮ ਬੇਟੇ ਦਸਰਥ, ਦਹਿ ਦਿਸ਼ਾ ਵੇਖ ਵਖਾਈਆ। ਜਿਸ ਦੇ ਹੁਕਮੇ ਅੰਦਰ ਕ੍ਰਿਸ਼ਨ ਜੀਵਣ ਕੀਤਾ ਬਸਰਤ, ਸ਼ਰਤੀਆ ਓਹੋ ਖੇਲ ਖਿਲਾਈਆ। ਕਲਜੁਗ ਕੂੜੀ ਕਿਰਿਆ ਮੇਟੇ ਐਸ਼ੋ ਇਸ਼ਰਤ, ਆਲੀਸ਼ਾਨ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਗਤ ਜਹਾਨ ਵਿਚੋਂ ਮੇਟੇ ਨਫ਼ਰਤ, ਦੂਈ ਦਵੈਤੀ ਪੰਧ ਮੁਕਾਈਆ। ਈਸਾ ਕਹੇ ਮੈਂ ਵੇਖਿਆ ਧੁਰ ਦਾ ਇਕੋ ਖੜਗ, ਖ਼ੈਰਖ਼ਾਹੀ ਨਾਲ ਜਣਾਈਆ। ਜਿਸ ਨੂੰ ਸਾਹਿਬ ਫੜੇ ਨਧੜਕ, ਬੇਖ਼ੌਫ਼ ਨਜ਼ਰੀ ਆਈਆ। ਉਚੀ ਬੋਲ ਕੇ ਕਹੇ ਕੜਕ,

❋

❋

ਢੋਲਾ ਅਗੰਮ ਅਥਾਹੀਆ । ਸਭ ਦਾ ਮਾਰਗ ਸਿੱਧੀ ਕਰਨੀ ਸੜਕ, ਪਗਡੰਡੀ ਰਹਿਣ ਕੋਇ ਨਾ ਪਾਈਆ। ਚਾਰ ਕੁੰਟ ਦਹਿ ਦਿਸ਼ਾ ਇਕੋ ਨਾਮ ਦੀ ਹੋਵੇ ਗਰਜ, ਜ਼ਿਮੀਂ ਅਸਮਾਨ ਗੂੰਜਣ ਥਾਉਂ ਥਾਈਂਆ। ਕਰਨਾ ਖੇਲ ਪ੍ਰਭੂ ਅਸਚਰਜ, ਅਚਰਜ ਲੀਲਾ ਆਪ ਵਰਤਾਈਆ। ਸਭ ਦਾ ਪੂਰਬ ਲੌਹਣਾ ਕ਼ਰਜ਼, ਮਕ਼ਰੂਜ਼ ਹੋ ਕੇ ਲੇਖਾ ਦਏ ਮੁਕਾਈਆ। ਹਿਸਾਬ ਕਿਤਾਬ ਦੀ ਕੱਢ ਕੇ ਫ਼ਰਦ, ਗੁਰ ਅਵਤਾਰ ਪੈਗ਼ੰਬਰਾਂ ਲਹਿਣਾ ਦਏ ਚੁਕਾਈਆ। ਕਲਜੁਗ ਪੁੱਠੀ ਕਰ ਕੇ ਨਰਦ, ਨਾਰਦ ਮੁਨੀ ਹੱਥ ਫੜਾਈਆ। ਸ਼ਰਅ ਛੁਰੀ ਖੋਹ ਕੇ ਕਰਦ, ਕਸਾਈਆਂ ਤੋਂ ਲਏ ਛੁਡਾਈਆ। ਦੀਨਾਂ ਨਾਥਾਂ ਵੰਡੇ ਦਰਦ, ਦੁਖੀਆਂ ਦੁੱਖ ਗਵਾਈਆ। ਜੋਧਾ ਸੂਰਬੀਰ ਬਣ ਕੇ ਮਰਦ, ਮਦਦ ਕਰੇ ਥਾਉਂ ਥਾਈਂਆ। ਆਪਣਾ ਪੂਰਾ ਕਰੇ ਫ਼ਰਜ਼, ਫ਼ਰਾਇਜ਼ ਸਭ ਦੇ ਵੇਖ ਵਖਾਈਆ। ਈਸਾ ਕਹੇ ਮੇਰੀ ਮਨਜ਼ੂਰ ਹੋਣ ਲੱਗੀ ਅਰਜ਼, ਸਦੀ ਬੀਸਵੀਂ ਨਾਲ ਮਿਲਾਈਆ। ਜਗਤ ਮੇਟੇ ਅੰਧੇਰਾ ਗਰਦ, ਗਿਰਦੋਨਵਾਹ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਆਪਣੀ ਧਾਰ ਵਿਚੋਂ ਆਪਣਾ ਲਿਖਤ ਪੜ੍ਹਤ, ਅੱਖਰਾਂ ਵਾਲੀ ਵੰਡ ਨਾ ਕੋਇ ਵਖਾਈਆ।

੧੨ ਮਾਘ ਸ਼ਹਿਨਸ਼ਾਹੀ ਸੰਮਤ ੪ ਨਾਜ਼ਰ ਸਿੰਘ ਜਾਗੀਰ ਸਿੰਘ ਦੇ ਗ੍ਰਹਿ ਮਾੜੀ ਮੁਸਤਫ਼ਾ ਜ਼ਿਲਾ ਫ਼ਿਰੋਜ਼ਪੁਰ

ਸਦੀ ਚੌਧਵੀਂ ਕਹੇ ਪੈਗ਼ੰਬਰ ਵੇਖ ਆਪਣਾ ਟਾਈਮ, ਵਕ਼ਤ ਬਵਕ਼ਤ ਖੋਜ ਖੁਜਾਈਆ। ਉਮਤ ਨਬੀ ਰਸੂਲ ਰਹੀ ਕੋਈ ਨਾ ਕਾਇਮ, ਸਾਬਤ ਸਤਿ ਸਤਿ ਨਾ ਕੋਇ ਦ੍ਰਿੜਾਈਆ। ਚਾਰ ਕੁੰਟ ਦਹਿ ਦਿਸ਼ਾ ਵਧਿਆ ਜਰਾਇਮ, ਮਾਇਆ ਮਮਤਾ ਮੋਹ ਵਿਕਾਰ ਹਲਕਾਈਆ। ਜਿਸ ਦੀ ਸ਼ਹਾਦਤ ਦੇਵੇ ਬਾਲਮੀਕ ਜਿਸ ਰਾਮ ਲਿਖੀ ਰਮਾਇਣ, ਰਾਮ ਰਾਮਾ ਨਾਲ ਮਿਲਾਈਆ। ਇਸ਼ਾਰਾ ਦੇ ਕੇ ਗਿਆ ਨਾਈ ਸੈਣ, ਅੰਤਰ ਅੰਤਰ ਧਿਆਨ ਲਗਾਈਆ। ਜਿਸ ਦੀ ਕਥਾ ਕਹਾਣੀ ਸਕੇ ਕੋਇ ਨਾ ਕਹਿਣ, ਰਸਨਾ ਜਿਹਵਾ ਬੱਤੀ ਦੰਦ ਨਾ ਕੋਇ ਵਡਿਆਈਆ। ਸੋ ਪਰਵਰਦਿਗਾਰ ਸਾਂਝਾ ਯਾਰ ਹੁਕਮ ਦੇਵੇ ਆਪਣਾ ਐਨ, ਜਿਸ ਨੂੰ ਐਨਲਹੱਕ ਮਨਸੂਰ ਗਿਆ ਗਾਈਆ। ਧੁਰ ਦਾ ਲੇਖਾ ਜਾਣੇ ਆਪ ਨਰਾਇਣ, ਨਰ ਹਰਿ ਆਪਣੀ ਕਾਰ ਕਮਾਈਆ। ਜਿਸ ਨੇ ਚੌਥਾ ਜੁਗ ਕਰਨਾ ਪਰਾਇਣ, ਪਾਰਬ੍ਰਹਮ ਪ੍ਰਭ ਆਪਣਾ ਵੇਸ ਵਟਾਈਆ। ਗੁਰ ਅਵਤਾਰ ਪੈਗ਼ੰਬਰ ਕਰਨੇ ਜਾਇਨ, ਹੁਕਮੇ ਅੰਦਰ ਹੁਕਮ ਬਦਲਾਈਆ । ਕਲਜੁਗ ਕੂੜੀ ਕਿਰਿਆ ਮੇਟੇ ਵਹਿਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਹੁਕਮ ਇਕ ਵਰਤਾਈਆ। ਹਜ਼ਰਤ ਈਸਾ ਕਹੇ ਮੈਂ ਵੇਖਾਂ ਆਪਣਾ ਵਕ਼ਤ, ਕਲਾਕ ਕਲਾ ਵਾਲੀ ਉਠਾਈਆ। ਕੀ ਖੇਲ ਹੋਇਆ ਜਗਤ, ਜਗਦੀਸ਼ਰ ਆਪਣਾ ਹੁਕਮ ਵਰਤਾਈਆ। ਮੇਰਾ ਲੇਖਾ ਵੇਖੇ ਫ਼ਕ਼ਤ, ਫਿਕ਼ਰਾ ਪਿਛਲਾ ਨਾਲ ਮਿਲਾਈਆ। ਸਦੀ ਬੀਸਵੀਂ ਪੂਰੀ ਹੋਣੀ ਸ਼ਰਤ, ਸ਼ਰਅ ਦੀਨ ਦੁਨੀ ਬਦਲਾਈਆ। ਜੋ ਮਾਲਕ ਵਾਲੀ ਅਰਸ਼, ਅਰਸ਼ੀ ਪ੍ਰੀਤਮ ਨੂਰ ਅਲਾਹੀਆ। ਸੋ ਖੇਲੇ ਖੇਲ ਆ ਕੇ ਫ਼ਰਸ਼, ਜ਼ਿਮੀਂ ਜ਼ਮਾਂ ਫੋਲ ਫੁਲਾਈਆ। ਲੇਖਾ ਜਾਣੇ ਧਰਨੀ ਧਰਤ, ਧਵਲ ਧੌਲ ਪਰਦਾ ਦਏ ਉਠਾਈਆ। ਸਭ ਦੀ ਪੂਰੀ ਕਰੇ ਸ਼ਰਤ, ਸ਼ਰਅ ਜ਼ੰਜੀਰ ਦਏ ਕਟਾਈਆ। ਦੀਨ ਮਜ਼੍ਹਬਾਂ ਪੁੱਠੀ ਹੋਵੇ ਨਰਦ, ਸਿੱਧੀ ਕਰੇ ਕੋਇ ਨਾ ਰਾਈਆ। ਸਦੀ ਚੌਧਵੀਂ ਮਨਜ਼ੂਰ ਹੋਈ ਅਰਜ਼, ਆਜਜ਼ਾਂ ਵੇਖੇ ਚਾਈਂ ਚਾਈਂਆ। ਪੋਪਾਂ

❋

❋

ਰੋਣਾ ਅੰਤਮ ਵਿਚ ਚਰਚ, ਚਰਾਗਾਹਾਂ ਪਏ ਦੁਹਾਈਆ। ਸਚ ਨਾਮ ਦਾ ਪੱਲੇ ਕਿਸੇ ਨਹੀਂ ਖਰਚ, ਜਗਤ ਮਾਇਆ ਕੌਡੀ ਕੰਮ ਕਿਸੇ ਨਾ ਆਈਆ। ਸਭ ਦੀ ਪੂਰੀ ਹੋਣੀ ਲਿਖਤ ਪੜ੍ਹਤ, ਵੇਲਾ ਵਕ਼ਤ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਵੱਡਾ ਵੱਡ ਵਡਿਆਈਆ। ਸਦੀ ਚੌਧਵੀ ਕਹੇ ਪੈਗ਼ੰਬਰ ਵੇਖੋ ਆਪਣਾ ਵੇਲਾ, ਬਿਨ ਅੱਖਾਂ ਅੱਖ ਉਠਾਈਆ। ਸਾਚਾ ਦਿਸੇ ਨਾ ਕੋਈ ਗੁਰੂ ਗੁਰ ਚੇਲਾ, ਚਾਰੋਂ ਕੁੰਟ ਪਈ ਦੁਹਾਈਆ। ਨਿਰਗੁਣ ਧਾਰ ਮਿਲੇ ਨਾ ਮੇਲਾ, ਕੂੜ ਕੁੜਿਆਰ ਨਾ ਡੇਰਾ ਢਾਹੀਆ। ਸਾਚਾ ਰਿਹਾ ਨਾ ਕੋਈ ਸੱਜਣ ਸੁਹੇਲਾ, ਠੱਗੀ ਚੋਰੀ ਕੂੜ ਕਮਾਈਆ। ਰੰਗ ਚੜ੍ਹੇ ਨਾ ਕਿਸੇ ਨਵੇਲਾ, ਨਰ ਨਿਰੰਕਾਰ ਨਾ ਕੋਇ ਦਰਸ਼ਨ ਪਾਈਆ। ਅੰਤ ਕੰਤ ਭਗਵੰਤ ਸਦੀ ਚੌਧਵੀਂ ਅਚਰਜ ਖੇਲ ਖੇਲਾ, ਖ਼ਾਲਕ ਖ਼ਲਕ ਰਿਹਾ ਰੁਲਾਈਆ। ਚਾਰ ਕੁੰਟ ਦਹਿ ਦਿਸ਼ਾ ਮਨ ਕਲਪਣਾ ਤਨ ਵਜੂਦ ਹੋਇਆ ਜੰਗਲ ਬੇਲਾ, ਸਚ ਫੁਲਵਾੜੀ ਮਾਤ ਨਾ ਕੋਇ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਦਾਤਾ ਬੇਪਰਵਾਹੀਆ। ਈਸਾ ਕਹੇ ਸੁਣ ਮੁਹੰਮਦ ਅਗੰਮੀ ਗ਼ਜ਼ਲ, ਗ਼ਰਜ਼ ਸਭ ਦੀ ਵੇਖ ਵਖਾਈਆ। ਚਾਰੋਂ ਕੁੰਟ ਦਿਸੇ ਅਜ਼ਲ, ਅੱਗੇ ਹੋ ਨਾ ਕੋਇ ਬਚਾਈਆ। ਤੇਰੀ ਪੂਰੀ ਹੋਈ ਮਜ਼ਲ, ਮੇਰੀ ਮੰਜ਼ਲ ਰਾਹ ਤਕਾਈਆ। ਵੇਲਾ ਰਿਹਾ ਕੋਈ ਨਾ ਫ਼ਜ਼ਲ, ਰਹਿਮਤ ਹੱਕ ਨਾ ਕੋਇ ਕਮਾਈਆ। ਚਾਰੋਂ ਕੁੰਟ ਲੱਗੀ ਅਗਨ, ਅੱਗੇ ਹੋ ਨਾ ਕੋਇ ਬੁਝਾਈਆ। ਸਾਚੀ ਦ੍ਰਿਸ਼ਟੀ ਵਿਚ ਦਿਸੇ ਕੋਈ ਨਾ ਮਗਨ, ਨਿਰਗੁਣ ਨੂਰ ਨਾ ਕੋਇ ਰੁਸ਼ਨਾਈਆ। ਮੈਨੂੰ ਇਉਂ ਦਿਸਦਾ ਕੁਛ ਖੇਲ ਹੋਣਾ ਵਿਚ ਅਦਨ, ਝਗੜਾ ਸਕੇ ਨਾ ਕੋਇ ਮਿਟਾਈਆ। ਮਾਨਸ ਰੁਲਣੇ ਮਾਟੀ ਬਦਨ, ਬਦੀ ਦਾ ਲੇਖਾ ਦਏ ਚੁਕਾਈਆ। ਸਦੀ ਚੌਧਵੀਂ ਅੰਤ ਅਖ਼ੀਰ ਪੁਰਖ ਅਕਾਲਾ ਦੀਨ ਦਿਆਲਾ ਪਰਵਰਦਿਗਾਰ ਸਾਂਝਾ ਯਾਰ ਪਾਵੇ ਸਗਨ, ਸਗਲੇ ਸਾਥੀ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਦਰ ਠਾਂਡਾ ਇਕ ਸੁਹਾਈਆ। ਹਜ਼ਰਤ ਈਸਾ ਕਹੇ ਮੇਰਾ ਕਲਾਕ ਚਲੇ ਕਵਿਕ, ਟਾਇਮ ਟਾਇਮ ਵਿਚੋਂ ਬਦਲਾਈਆ। ਸਾਚਾ ਵਕ਼ਤ ਦਿਸੇ ਇਕ, ਏਕੰਕਾਰ ਵੇਖ ਵਖਾਈਆ। ਜੋ ਸਭ ਦਾ ਮਾਲਕ ਪਿਤ, ਪਤਿਪਰਮੇਸ਼ਵਰ ਨੂਰ ਅਲਾਹੀਆ। ਲੇਖਾ ਜਾਣੇ ਨਿਤ ਨਵਿਤ, ਜੁਗ ਜੁਗ ਆਪਣਾ ਹੁਕਮ ਵਰਤਾਈਆ। ਜਗਤ ਨੇਤਰ ਕਿਸੇ ਨਾ ਪਏ ਦਿਸ, ਨਿਜ ਲੋਚਣ ਕਰੇ ਰੁਸ਼ਨਾਈਆ। ਅੰਤ ਅਖ਼ੀਰ ਖੇਲ ਕਰੇ ਅਨਡਿੱਠ, ਜਿਸ ਦੀ ਸਮਝ ਨਾ ਕੋਇ ਸਮਝਾਈਆ। ਪੈਗ਼ੰਬਰੋ ਆਪਣੀ ਕੱਢ ਕੇ ਵੇਖੋ ਚਿਟ, ਜੋ ਦਸਤ ਬਦਸਤ ਫੜਾਈਆ। ਜਿਸ ਦੇ ਵਿਚ ਚੌਥੇ ਜੁਗ ਕੀਤੀ ਰਿਟ, ਰੱਟਾ ਘਰ ਘਰ ਦੇਵੇ ਪਾਈਆ। ਸਦੀ ਚੌਧਵੀਂ ਜਿਸ ਖ਼ਾਤਰ ਮੰਗੀ ਇੱਟ, ਇੱਟ ਨਾਲ ਇੱਟ ਦਏ ਖੜਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਮਿਹਰਵਾਨ ਮਹਿਬੂਬ ਆਪਣੀ ਅੱਖ ਖੁਲ੍ਹਾਈਆ। ਸਦੀ ਚੌਧਵੀਂ ਕਹੇ ਪੈਗ਼ੰਬਰੋ ਕਹਿੰਦਾ ਕੀ ਕਲਾਕ, ਸਾਚੀ ਕਲ ਦਿਓ ਜਣਾਈਆ। ਕਿਸ ਰਫ਼ਤਾਰ ਨਾਲ ਕਰਦਾ ਵਾਕ, ਕ਼ਦਮ ਕ਼ਦਮ ਨਾਲ ਉਠਾਈਆ। ਕੀ ਲੇਖਾ ਲਿਖ ਕੇ ਆਏ ਨਾਲ ਕ਼ਲਮ ਦਵਾਤ, ਗਾਡ ਗੁਡ ਸਮਝਾਈਆ। ਮੁਹੰਮਦ ਕਹਿ ਕੇ ਗਿਆ ਵਾਹਿਦ, ਲਾਸ਼ਰੀਕ ਨੂਰ ਅਲਾਹੀਆ। ਸਾਰੇ ਪਿਛਲੀ ਕੀਤੀ ਕਰੋ ਯਾਦ, ਯਾਦਦਾਸ਼ਤ ਨਾਲ ਮਿਲਾਈਆ। ਜਿਸ ਨੇ ਲੋਕਮਾਤ ਤੁਹਾਨੂੰ ਕੀਤਾ ਆਬਾਦ, ਖੇੜਾ ਉਮਤ ਵਸਾਈਆ। ਓਹ ਕਿਸ ਬਿਧ ਅੰਤ ਕਰੇ ਬਰਬਾਦ, ਧੁਰ ਫ਼ਰਮਾਨਾ ਹੁਕਮ ਸੁਣਾਈਆ। ਬਿਨ

❋

❋

ਅੱਖਾਂ ਨੇਤਰ ਖੋਲ੍ਹੋ ਜਾਗ, ਜਾਗਰਤ ਜੋਤ ਵੇਖ ਵਖਾਈਆ। ਕਿਸ ਬਿਧ ਬੁਝਾਵੋ ਆਗ, ਆਬੇਹਯਾਤ ਅੰਮ੍ਰਿਤ ਮੇਘ ਬਰਸਾਈਆ। ਹੰਸ ਬੁੱਧੀ ਹੋਵੇ ਕਾਗ, ਕੂੜ ਕਲਪਣਾ ਡੇਰਾ ਢਾਹੀਆ। ਕਿਸ ਬਿਧ ਕਾਇਆ ਮੰਦਰ ਅੰਦਰ ਨਿਰਗੁਣ ਜੋਤ ਜਗੇ ਚਰਾਗ਼, ਨਿਰਗੁਣ ਨੂਰ ਜੋਤ ਕਰੇ ਰੁਸ਼ਨਾਈਆ। ਅੰਤ ਅਖ਼ੀਰ ਇਸ ਦਾ ਦਿਓ ਜਵਾਬ, ਕਿਉਂ ਭਰਮੇ ਭੁੱਲੀ ਲੋਕਾਈਆ। ਜਿਸ ਨੇ ਤੁਹਾਨੂੰ ਦਿਤਾ ਖ਼ਤਾਬ, ਦੀਨ ਦੁਨੀ ਵਡਿਆਈਆ। ਜਿਸ ਨੂੰ ਸੱਯਦਾ ਕੀਤਾ ਅਦਾਬ, ਨਿਉਂ ਨਿਉਂ ਲਾਗੇ ਪਾਈਂਆ। ਓਹ ਕਿਸ ਬਿਧ ਲੇਖਾ ਪੂਰਾ ਕਰੇ ਹਿਸਾਬ, ਨਿਸਬਤ ਨਾਲ ਦਿਓ ਦ੍ਰਿੜਾਈਆ। ਸਭ ਦਾ ਮਿਤ੍ਰ ਪਿਆਰਾ ਬਣੇ ਅਹਿਬਾਬ, ਨਾਮ ਰਬਾਬ ਇਕ ਵਜਾਈਆ। ਭੇਵ ਖੁਲ੍ਹਾਏ ਬੋਧ ਅਗਾਧ, ਬੁੱਧੀ ਤੋਂ ਪਰੇ ਕਰੇ ਪੜ੍ਹਾਈਆ। ਗੁਰ ਅਵਤਾਰ ਪੈਗ਼ੰਬਰ ਸਾਰੇ ਕਰੇ ਆਜ਼ਾਦ, ਬੰਦੀਖ਼ਾਨਾ ਤੋੜ ਤੁੜਾਈਆ। ਤੁਹਾਡਾ ਝਗੜਾ ਮੇਟੇ ਦੀਨ ਦੁਨੀ ਫ਼ਸਾਦ, ਫ਼ੈਸਲਾ ਹੱਕ ਸੁਣਾਈਆ। ਚਾਰ ਵਰਨ ਦਾ ਸਾਂਝਾ ਕਰੇ ਸਮਾਜ, ਰਿਵਾਜ ਆਪਣਾ ਨਾਮ ਵਖਾਈਆ। ਇਕ ਦਵਾਰੇ ਸਭ ਨੇ ਔਣਾ ਭਾਜ, ਭਜਨ ਬੰਦਗੀ ਇਕੋ ਇਕ ਜਣਾਈਆ। ਹਰ ਹਿਰਦੇ ਅੰਦਰ ਹੋਵੇ ਵਿਸਮਾਦ, ਬਿਸਮਿਲ ਹੋ ਕੇ ਆਪਣੀ ਕਾਰ ਕਮਾਈਆ। ਸਦੀ ਚੌਧਵੀਂ ਕਹੇ ਪੈਗ਼ੰਬਰੋ ਕੀ ਤੁਹਾਨੂੰ ਦੇਵੇ ਦਾਦ, ਵਸਤ ਅਗੰਮ ਅਥਾਹੀਆ। ਕੀ ਅੰਤ ਅਖ਼ੀਰ ਸੁਣੇ ਫ਼ਰਿਆਦ, ਫ਼ਰਮਾਂਬਰਦਾਰ ਹੋ ਕੇ ਦਿਓ ਸਮਝਾਈਆ। ਹਜ਼ਰਤ ਈਸਾ ਮੂਸਾ ਮੁਹੰਮਦ ਕਹਿਣ ਜਿਸ ਨੇ ਰਚਨਾ ਰਚੀ ਆਦਿ, ਅੰਤ ਓਹੋ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਨੂੰ ਕਰੇ ਲਾਜਵਾਬ, ਅੱਗੇ ਸਿਰ ਸਕੇ ਨਾ ਕੋਇ ਉਠਾਈਆ।

੧੩ ਮਾਘ ਸ਼ਹਿਨਸ਼ਾਹੀ ਸੰਮਤ ੪ ਭਾਗ ਸਿੰਘ ਕੁਲਵੰਤ ਸਿੰਘ ਦੇ ਗ੍ਰਹਿ ਪਿੰਡ ਮਾੜੀ ਮੁਸਤਫ਼ਾ ਜ਼ਿਲਾ ਫ਼ਿਰੋਜ਼ਪੁਰ

ਮਸੀਹ ਕਹੇ ਮੈਨੂੰ ਆਉਣ ਲੱਗਾ ਕਿਆਸ, ਅੰਤਰ ਅੰਤਰ ਵੇਖ ਵਖਾਈਆ। ਮੇਰੀ ਨਿਗਾਹ ਪਈ ਉਤੇ ਕਰਾਸ, ਜਗਤ ਨਿਸ਼ਾਨਾ ਸੋਭਾ ਪਾਈਆ। ਫੇਰ ਵੇਖੀ ਆਪਣੀ ਕਲਾਸ, ਸਾਥੀ ਨਜ਼ਰ ਕੋਇ ਨਾ ਆਈਆ। ਫੇਰ ਤੱਕਿਆ ਨੂਰ ਪਰਕਾਸ਼, ਪਰਵਰਦਿਗਾਰ ਦਿਤਾ ਚਮਕਾਈਆ। ਫੇਰ ਸ਼ਬਦ ਸੰਦੇਸਾ ਸੁਣਿਆ ਖ਼ਾਸ, ਸੁਨੇਹੜਾ ਇਕ ਜਣਾਈਆ। ਤੁਹਾਡਾ ਲਹਿਣਾ ਦੇਣਾ ਹੋਣ ਲੱਗਾ ਖ਼ਲਾਸ, ਖ਼ਲਾਸੀ ਸਭ ਦੀ ਦਏ ਕਰਾਈਆ। ਜੋ ਹੁਕਮ ਦਿਤਾ ਮਕ਼ਬਰਿਆਂ ਵਿਚ ਲਾਸ਼, ਬਿਨ ਤੱਤਾਂ ਤਤ ਦ੍ਰਿੜਾਈਆ । ਓਸ ਵੇਲੇ ਦੀ ਕਰੋ ਤਲਾਸ਼, ਖੋਜੋ ਥਾਉਂ ਥਾਈਂਆ। ਸਭ ਨੂੰ ਮਿਲਣ ਵਾਲੀ ਸ਼ਾਬਾਸ਼, ਸਿਰ ਆਪਣਾ ਹੱਥ ਟਿਕਾਈਆ। ਦੀਨਾਂ ਮਜ਼੍ਹਬਾਂ ਕਰ ਕੇ ਨਾਸ, ਨਾਸਤਕਾਂ ਪਰਦਾ ਦਏ ਖੁਲ੍ਹਾਈਆ। ਸਦੀ ਦੀ ਪੂਰੀ ਹੋਵੇ ਆਸ, ਆਸ ਨਾਲ ਵਧਾਈਆ। ਜਿਸ ਦਾ ਰਾਹ ਤੱਕੇ ਪ੍ਰਿਥਮੀ ਆਕਾਸ਼, ਮੰਡਲ ਧਿਆਨ ਲਗਾਈਆ। ਸੋ ਖੇਲ ਕਰੇ ਪੁਰਖ ਅਬਿਨਾਸ਼, ਹਰਿ ਕਰਤਾ ਨੂਰ ਖ਼ੁਦਾਈਆ। ਵਕ਼ਤ ਸੁਹੰਜਣਾ ਧੁਰ ਦਾ ਦੱਸੇ ਕਲਾਕ, ਕਾਇਮ ਮੁਕਾਮ ਇਕ ਜਣਾਈਆ। ਜਿਸ ਵੇਲੇ ਦੀ ਸਾਰੇ ਕਰਦੇ ਰਹੇ ਜਾਂਚ, ਯਾਚਕ ਹੋ ਕੇ ਧਿਆਨ ਲਗਾਈਆ। ਓਹ ਲੌਣ ਲੱਗਾ ਆਂਚ, ਅਗਨੀ ਅੱਗ ਤਪਾਈਆ। ਜਿਸ ਨੇ ਭੇਵ ਖੁਲੌਣਾ ਪੰਚਮ ਪਾਂਚ, ਪਰਪੰਚ ਦਏ ਗਵਾਈਆ। ਸਾਡੀ ਦੀਨਾਂ ਮਜ਼੍ਹਬਾਂ ਦੀ ਮੇਟ ਕੇ ਬ੍ਰਾਂਚ, ਰਾਸਤਾ ਬਰਾਸਤਾ ਇਕੋ ਦਏ ਵਖਾਈਆ। ਝਗੜਾ ਮਿਟੇ ਕਾਇਆ ਮਾਟੀ ਕਾਂਚ, ਕੰਚਨ

❋

❋

ਗੜ੍ਹ ਸੁਹਾਈਆ। ਮਨੂਆ ਕਰੇ ਕੋਈ ਨਾ ਨਾਚ, ਚਾਰ ਕੁੰਟ ਨਾ ਕੋਇ ਹਲਕਾਈਆ। ਸਚ ਦਵਾਰ ਦਾ ਖੋਲ੍ਹ ਕੇ ਤਾਕ, ਪੜਦਾ ਦਏ ਉਠਾਈਆ। ਸਾਡਾ ਪੂਰਾ ਕਰ ਕੇ ਭਵਿਖਤ ਵਾਕ, ਵਾਕ ਪੂਰਾ ਪੂਰਨ ਹੱਥ ਫੜਾਈਆ। ਲੇਖਾ ਜਾਣ ਪਿਛਲੀ ਕਥਾ ਕਹਾਣੀ ਬਾਤ, ਬਾਤਨ ਆਪਣਾ ਭੇਵ ਜਣਾਈਆ। ਸੋ ਕਲਜੁਗ ਮੇਟੇ ਅੰਧੇਰੀ ਰਾਤ, ਨਿਰਗੁਣ ਨੂਰੀ ਚੰਦ ਕਰ ਰੁਸ਼ਨਾਈਆ। ਸਾਡੀ ਰਹੀ ਨਾ ਕੋਈ ਜਮਾਤ, ਅੱਖਰਾਂ ਨਾਲ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰੇ ਹੋਏ ਸਹਾਈਆ। ਮਸੀਹ ਕਹੇ ਲੇਖਾ ਰਿਹਾ ਨਾ ਜਿਸਤ ਟਾਂਕ, ਟਾਕ ਕਰਨ ਦੀ ਲੋੜ ਰਹੀ ਨਾ ਰਾਈਆ। ਕੋਈ ਕਹੇ ਨਾ ਵਟ ਯੂ ਵਾਂਟ, ਸਾਰੇ ਬੈਠੇ ਸੀਸ ਨਿਵਾਈਆ। ਕਾਇਆ ਖ਼ਾਲੀ ਦਿਸਣ ਬਰਤਣ ਪਾਟ, ਝੋਲੀ ਅੱਗੇ ਨਾ ਕੋਇ ਭਰਾਈਆ। ਸਦੀ ਤੋਂ ਅੱਗੇ ਸਦੀ ਹੋਵੇ ਨਾ ਕੋਇ ਅਲਾਟ, ਹੁਕਮ ਹੁਕਮ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਬਖ਼ਸ਼ਿਸ਼ ਦੀ ਦੇਵੇ ਨਾ ਕੋਇ ਗਰਾਂਟ, ਗਰਾਂਡ ਫ਼ਾਦਰ ਆਪਣਾ ਹੁਕਮ ਵਰਤਾਈਆ। ਯਸੂਹ ਕਹੇ ਸਦੀ ਚੌਧਵੀਂ ਬਣ ਬੈਠੀ ਕਵੀਨ, ਕਾਇਨਾਤ ਵਿਚ ਮਿਲੀ ਵਡਿਆਈਆ। ਅਗਲਾ ਲੇਖਾ ਜਾਣੇ ਨਾ ਕੋਇ ਬਿਟਵੀਨ, ਪਰਦਾ ਪਰਦਾ ਨਾ ਕੋਇ ਚੁਕਾਈਆ। ਹਕ਼ੀਕ਼ਤ ਵਾਲੀ ਦਿਸੇ ਨਾ ਕੋਇ ਤਾਲੀਮ, ਤੁਲਬੇ ਰਹੇ ਕੁਰਲਾਈਆ । ਮੈਂ ਤੱਕਾਂ ਉਪਰ ਜ਼ਮੀਨ, ਜ਼ਾਮਨ ਬੈਠੇ ਮੁਖ ਭਵਾਈਆ। ਕਿਸੇ ਦਾ ਰਿਹਾ ਨਾ ਕੋਇ ਯਕੀਨ, ਭਰੋਸਾ ਭਰਮ ਵਿਚ ਬਦਲਾਈਆ । ਪਰਵਰਦਿਗਾਰ ਕਰਨ ਵਾਲਾ ਤਰਮੀਮ, ਤਰਤੀਬ ਆਪਣੇ ਹੱਥ ਰਖਾਈਆ। ਜਿਸ ਨੂੰ ਕਹਿੰਦੇ ਖ਼ਾਲਕ ਖ਼ਲਕ ਕਰੀਮ, ਕ਼ੁਦਰਤ ਦਾ ਕਾਦਰ ਨੂਰ ਅਲਾਹੀਆ। ਜਿਸ ਦਾ ਦਰਗਾਹ ਸੱਚੀ ਥਾਨ ਆਲੀਸ਼ਾਨ ਅਜ਼ੀਮ, ਆਜ਼ਮ ਹੋ ਕੇ ਸੋਭਾ ਪਾਈਆ। ਸੋ ਦਰਸਾਵੇ ਆਪਣਾ ਇਕ ਸੀਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰਾ ਇਕ ਸੁਹਾਈਆ । ਈਸਾ ਕਹੇ ਮੇਰਾ ਹੋਣ ਲੱਗਾ ੲੈਂਡ, ਐਡ ਆਫ਼ ਰਿਹਾ ਕਰਾਈਆ। ਮਿਤ੍ਰ ਪਿਆਰਾ ਦਿਸੇ ਨਾ ਕੋਇ ਫ਼ਰੈਂਡ, ਸਾਚਾ ਮੇਲ ਨਾ ਕੋਇ ਮਿਲਾਈਆ। ਮੇਰਾ ਖਾਲੀ ਹੋਇਆ ਹੈਂਡ, ਹੈਂਡਜ਼ ਅਪ ਕਰਕੇ ਦਿਆਂ ਵਖਾਈਆ। ਅੱਗੇ ਹੁਕਮ ਸੰਦੇਸਾ ਕਰੇ ਕੋਈ ਨਾ ਸੈਂਡ, ਭਜਨ ਬੰਦਗੀ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਆਪਣਾ ਰੰਗ ਰੰਗਾਈਆ। ਮਸੀਹ ਕਹੇ ਮੈਂ ਤੱਕਾਂ ਕੀ ਕੀ ਕੀ, ਨਜ਼ਰ ਕੋਇ ਨਾ ਆਈਆ। ਪਰਵਰਦਿਗਾਰ ਬਦਲਣ ਵਾਲਾ ਲੀਹ, ਰਸਤਾ ਰਿਹਾ ਬਦਲਾਈਆ। ਲੇਖਾ ਜਾਣੇ ਹੀ ਸ਼ੀ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਮੈਨ ਮੈਂਨ ਦਾ ਬੀਜੇ ਬੀ, ਪਰਮਾਤਮ ਆਤਮ ਆਪ ਪ੍ਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖੇਲ ਖੇਲੇ ਬੀਸਵੀਂ ਸਦੀ ਵੀਹ, ਵੀਹ ਵੀਹ ਨਾਲ ਮਿਲਾਈਆ।

੧੩ ਮਾਘ ਸ਼ਹਿਨਸ਼ਾਹੀ ਸੰਮਤ ੪ ਸੁਦਾਗਰ ਸਿੰਘ ਦੇ ਘਰ ਨਾਥੇਵਾਲ ਜ਼ਿਲਾ ਫ਼ਿਰੋਜ਼ਪੁਰ

ਈਸਾ ਕਹੇ ਮੈਂ ਤੱਕਾਂ ਜ਼ਿਮੀਂ ਅਸਮਾਨ, ਦੋਹਰੀ ਧਾਰ ਵੇਖ ਵਖਾਈਆ। ਕੀ ਹੁਕਮ ਦੇਵੇ ਮਿਹਰਵਾਨ, ਬੇਪ੍ਰਵਾਹ ਬੇਪ੍ਰਵਾਹੀਆ । ਕੀ ਸ਼ਬਦ

❋

❋

ਹੋਵੇ ਫ਼ਰਮਾਨ, ਨਿਗਾਹਬਾਨ ਆਪ ਜਣਾਈਆ। ਕੀ ਸ਼ਰਅ ਦੱਸੇ ਅੰਜੀਲ ਕ਼ੁਰਾਨ, ਸਿਫ਼ਤਾਂ ਵਿਚ ਸਾਲਾਹੀਆ। ਕੀ ਲੇਖਾ ਲੱਗੇ ਈਮਾਨ, ਅਮਲ ਵੇਖੇ ਖ਼ਲਕ ਖ਼ੁਦਾਈਆ। ਜਿਸ ਨੇ ਬਦਲ ਦੇਣਾ ਇਸਲਾਮ, ਇਸਮ ਆਜ਼ਮ ਇਕ ਹੋ ਜਾਈਆ। ਜਿਸ ਨੂੰ ਮੁਹੰਮਦ ਮੰਨਿਆ ਅਮਾਮ, ਅੱਲਾ ਨੂਰ ਅਲਾਹੀਆ। ਮੈਂ ਓਸੇ ਦੀ ਦੱਸ ਕੇ ਆਇਆ ਪਹਿਚਾਨ, ਬੇਪਹਿਚਾਨਾਂ ਮਾਤ ਦ੍ਰਿੜਾਈਆ। ਮੇਰਾ ਬਾਪ ਬੜਾ ਬਲਵਾਨ, ਬਲਧਾਰੀ ਇਕ ਅਖਵਾਈਆ। ਸਦੀ ਬੀਸਵੀਂ ਹੋਵੇ ਪਰਧਾਨ, ਪਰਧਾਨਗੀ ਆਪਣੇ ਹੱਥ ਰਖਾਈਆ। ਈਸਾ ਵੇਖੇ ਦੋ ਜਹਾਨ, ਤਬਕ ਸਬਕ ਇਕ ਪੜ੍ਹਾਈਆ। ਚਾਰ ਜੁਗ ਦੀ ਪਿਛਲੀ ਜਾਣੇ ਕਲਾਮ, ਕਾਇਨਾਤ ਖੋਜ ਖੁਜਾਈਆ। ਮਜ਼੍ਹਬ ਦਾ ਰਹਿਣ ਨਾ ਦੇਵੇ ਕੋਇ ਗ਼ੁਲਾਮ, ਜ਼ੰਜੀਰ ਫ਼ਕੀਰ ਦਏ ਕਟਾਈਆ। ਦੀਨ ਦੁਨੀ ਵਿਚ ਰਹੇ ਨਾ ਕੋਇ ਬੇਈਮਾਨ, ਅੰਤਰ ਨਿਰੰਤਰ ਕਰੇ ਸਫ਼ਾਈਆ। ਜੋਤੀ ਦੀਪ ਜਗਾ ਕੇ ਸ਼ਮਾਂਦਾਨ, ਅੰਧ ਅੰਧੇਰਾ ਦਏ ਮਿਟਾਈਆ। ਸੰਤ ਸੁਹੇਲੇ ਵੇਖੇ ਆਣ, ਹਰਿਜਨ ਆਪਣਾ ਰੰਗ ਰੰਗਾਈਆ। ਧਰਮ ਪ੍ਰੀਤੀ ਦੇ ਕੇ ਦਾਨ, ਵਸਤ ਅਮੋਲਕ ਅਗੰਮ ਵਰਤਾਈਆ। ਸਚਖੰਡ ਦਵਾਰੇ ਕਰ ਪਰਵਾਨ, ਬਖ਼ਸ਼ੇ ਹਰਿ ਸਰਨ ਸਰਨਾਈਆ। ਧੁਰ ਦਾ ਬਣ ਕੇ ਅਗੰਮੀ ਕਾਹਨ, ਸੰਤ ਸੁਹੇਲੇ ਲਏ ਪਰਨਾਈਆ । ਦੀਨ ਦੁਨੀ ਦਾ ਤੋੜ ਅਭਿਮਾਨ, ਮਾਣ ਨਿਮਾਣਿਆਂ ਦਏ ਸਮਝਾਈਆ। ਸਾਂਝਾ ਕਰ ਕੇ ਪੀਣ ਖਾਣ, ਝਗੜਾ ਦੂਈ ਦਵੈਤ ਗਵਾਈਆ। ਏਕਾ ਕਲਮਾ ਏਕੋ ਹੋਵੇ ਨਾਮ, ਡੰਡਾਵਤ ਬੰਦਨਾ ਸੀਸ ਸੱਯਦਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਧੁਰ ਦਾ ਵਰ, ਹਰਿ ਕਰਨੀ ਕਾਰ ਕਮਾਈਆ। ਈਸਾ ਕਹੇ ਮੈਂ ਵੇਖਾਂ ਧੁਰ ਦੀ ਧਾਰ, ਧਰਮ ਦਵਾਰਾ ਰਾਹ ਤਕਾਈਆ। ਕੀ ਹੁਕਮ ਪਰਵਰਦਿਗਾਰ, ਧੁਰ ਸੰਦੇਸਾ ਦਏ ਸੁਣਾਈਆ। ਸਭ ਨੂੰ ਕਰੇ ਖ਼ਬਰਦਾਰ, ਬੇਖ਼ਬਰਾਂ ਲਏ ਉਠਾਈਆ। ਜਿਸ ਦਾ ਕਰ ਕੇ ਆਏ ਇਜ਼ਹਾਰ, ਸਿਫ਼ਤਾਂ ਵਿਚ ਸਾਲਾਹੀਆ। ਸੋ ਨਿਰਗੁਣ ਨੂਰ ਜੋਤ ਕਰੇ ਉਜਿਆਰ, ਕਲਜੁਗ ਅੰਧੇਰਾ ਦਏ ਮਿਟਾਈਆ। ਕਲਜੁਗ ਜੀਵ ਵੇਖੇ ਮੂਰਖ ਮੁਗਧ ਗਵਾਰ, ਤਨ ਮਾਟੀ ਖ਼ਾਕ ਪੋਚ ਪੁਚਾਈਆ। ਜਨ ਭਗਤਾਂ ਦੇ ਕੇ ਇਕ ਇਤਬਾਰ, ਬੇਇਤਬਾਰੀ ਅੰਦਰੋਂ ਦਏ ਕਢਾਈਆ। ਸੂਫ਼ੀਆਂ ਦਿਸੇ ਸਾਂਝਾ ਯਾਰ, ਨਿਰਾਕਾਰ ਆਪਣਾ ਰੰਗ ਰੰਗਾਈਆ। ਬਿਨ ਰਸਨਾ ਜਿਹਵਾ ਬੋਲ ਅਗੰਮੀ ਗੁਫ਼ਤਾਰ, ਗੁਫ਼ਤ ਸ਼ਨੀਦ ਦਏ ਸੁਣਾਈਆ। ਦੀਨ ਦੁਨੀ ਦੀ ਵੇਖੇ ਰਫ਼ਤਾਰ, ਰਫ਼ਤਾ ਰਫ਼ਤਾ ਸਾਰੇ ਖੋਜ ਖੁਜਾਈਆ। ਈਸਾ ਕਹੇ ਜਿਸ ਹਫ਼ਤੇ ਦੀ ਮੈਂ ਛੁੱਟੀ ਕਰ ਕੇ ਆਇਆ ਐਤਵਾਰ, ਸੰਡੇ ਕਹਿ ਕੇ ਜਗਤ ਸੁਣਾਈਆ। ਏਸੇ ਦਿਨ ਦੀਨ ਦੁਨੀ ਦਾ ਵੇਲਾ ਅੰਤਮ ਹੋਣਾ ਜ਼ਾਹਰ, ਇਜ਼ਹਾਰ ਕਰੇ ਬੇਪ੍ਰਵਾਹੀਆ। ਚਾਰ ਕੁੰਟ ਹੋਵੇ ਖ਼ੁਆਰ, ਖ਼ੁਆਰੀ ਘਰ ਘਰ ਨਜ਼ਰੀ ਆਈਆ। ਸਾਚਾ ਮਿਲੇ ਨਾ ਕਿਸੇ ਦੀਦਾਰ, ਦੀਦ ਚੰਦ ਨਾ ਕੋਇ ਚਮਕਾਈਆ। ਗੁਰ ਅਵਤਾਰ ਪੈਗ਼ੰਬਰ ਰਹੇ ਨਾ ਕੋਇ ਮਦਦਗਾਰ, ਸਾਥੀ ਸਾਥ ਨਾ ਕੋਇ ਨਿਭਾਈਆ। ਇਹ ਖੇਲ ਧੁਰ ਦੇ ਪਰਵਰਦਿਗਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਸੱਜਣ ਵਡ ਵਡਿਆਈਆ। ਈਸਾ ਕਹੇ ਮੈਂ ਦੱਸਿਆ, ਸਾਰੇ ਪਾਕ ਕਰਿਓ ਬੁਤ ਰੂਹ, ਖ਼ਾਲਕ ਖ਼ਲਕ ਵੇਖ ਵਖਾਈਆ। ਜਿਸ ਵੇਲੇ ਨੂਰੀ ਸੂਰੀਆ ਹੋਵੇ ਤਲੂਹ, ਆਫ਼ਤਾਬ ਵਡਿਆਈਆ। ਹਜ਼ਰਤਾਂ ਦਾ ਹਜ਼ਰਤ ਪੈਗ਼ੰਬਰਾਂ ਦਾ ਪੈਗ਼ੰਬਰ ਗੁਰੂਆਂ ਦਾ ਗੁਰਦੇਵ ਸਵਾਮੀ ਸ਼ਬਦ ਸਤਿਗੁਰੂ, ਆਦਿ ਅੰਤ ਦਾ ਮਾਲਕ ਇਕ ਅਖਵਾਈਆ। ਉਸ ਦਾ ਹੁਕਮ ਸੰਦੇਸਾ ਆਦਿ ਅੰਤ ਕਦੇ ਨਾ ਮੁੜੂ, ਅੱਗੇ ਹੋ ਨਾ ਕੋਇ ਅਟਕਾਈਆ। ਚਾਰ ਕੁੰਟ

❋

❋

ਦਹਿ ਦਿਸ਼ਾ ਨਿਰਗੁਣ ਧਾਰ ਸਚ ਸਵਾਮੀ ਹੋ ਕੇ ਤੁਰੂ, ਤੁਰਤ ਆਪਣੀ ਕਾਰ ਕਮਾਈਆ। ਆਸਾ ਮਨਸਾ ਪੂਰੀ ਕਰੂ ਧ੍ਰੂ, ਜਨ ਭਗਤ ਭਗਤ ਨਾਲ ਬਦਲਾਈਆ। ਸਭ ਦੇ ਅੰਦਰ ਇਕੋ ਮੰਤਰ ਫੁਰੂ, ਫ਼ੁਰਨੇ ਪਿਛਲੇ ਦਏ ਗਵਾਈਆ। ਕੂੜੀ ਕਿਰਿਆ ਸ਼ੌਹ ਦਰਿਆਏ ਰੁੜੂ, ਧੱਕਾ ਲਾਵੇ ਬੇਪ੍ਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਹੁਕਮ ਇਕ ਵਰਤਾਈਆ। ਈਸਾ ਕਹੇ ਝਗੜਾ ਮੇਟਣਾ ਮਜਲਸੀ, ਮਜਲਸ ਇਕੋ ਇਕ ਵਖਾਈਆ। ਪਰਵਰਦਿਗਾਰ ਰਹਿਣਾ ਅਦਬੀ, ਬੇਅਦਬੀ ਹੋਵੇ ਖ਼ਲਕ ਖ਼ੁਦਾਈਆ। ਧੁਰ ਦਾ ਕਲਮਾ ਹੋਣਾ ਜਜ਼ਬੀ, ਜਜ਼ਬਾਤ ਦੀਨ ਦੁਨੀ ਖੋਜ ਖੁਜਾਈਆ। ਇਕੋ ਪਰਵਰਦਿਗਾਰ ਦੇ ਝੁਕਣਾ ਕ਼ਦਮੀਂ, ਦੂਸਰ ਸੀਸ ਨਾ ਕੋਇ ਨਿਵਾਈਆ। ਝਗੜਾ ਰਹੇ ਨਾ ਕੋਇ ਤਮੱਦਨੀ, ਧਰਮ ਦੀ ਧਾਰ ਇਕ ਵਖਾਈਆ। ਵੰਡ ਦਿਸੇ ਨਾ ਕੋਇ ਬਦਨੀ, ਬਦਲਾ ਚੁਕਾਏ ਥਾਉਂ ਥਾਈਂਆ। ਪੁਰਖ ਅਕਾਲਾ ਹੋਵੇ ਅਦਲੀ, ਅਦਲ ਇਨਸਾਫ਼ ਕਰੇ ਲੋਕਾਈਆ । ਕਲਜੁਗ ਸਤਿਜੁਗ ਦੋਹਾਂ ਦੀ ਹੋਵੇ ਬਦਲੀ, ਹੁਕਮ ਦੇਵੇ ਧੁਰਦਰਗਾਹੀਆ। ਪੈਂਡਾ ਸਭ ਦਾ ਮੁਕੇ ਮਜ਼ਲੋ ਮਜ਼ਲੀ, ਮੰਜ਼ਲ ਆਪਣੀ ਇਕ ਜਣਾਈਆ। ਇਹ ਖੇਲ ਪ੍ਰਭੂ ਦੀ ਰੰਗਲੀ, ਜਗਤ ਨੇਤਰ ਵੇਖਣ ਗੁਰ ਅਵਤਾਰ ਪੈਗ਼ੰਬਰ ਚਾਈਂ ਚਾਈਂਆ। ਸ਼ਾਹ ਸੁਲਤਾਨਾਂ ਥਾਂ ਮਿਲੇ ਨਾ ਜੰਗਲੀਂ, ਕੁੰਟ ਕੁੰਟ ਪਏ ਦੁਹਾਈਆ। ਨਾਤਾ ਰਹੇ ਨਾ ਅੰਗਲੀ ਸੰਗਲੀ, ਸਗਲਾ ਸੰਗ ਸਰਬ ਤਜਾਈਆ । ਭਿੱਛਿਆ ਪਾਏ ਨਾ ਕੋਇ ਨਾਮ ਬਗ਼ਲੀ, ਬਗ਼ਲਗੀਰ ਰਹਿਣ ਵਾਲਾ ਨਜ਼ਰੀਆ ਨਜ਼ਰ ਨਾ ਕੋਇ ਰਖਾਈਆ। ਮਨ ਕਲਪਣਾ ਦੁਨੀਆ ਹੋਵੇ ਪਗ਼ਲੀ, ਬੁਧ ਬਿਬੇਕ ਨਾ ਕੋਇ ਕਰਾਈਆ। ਕਿਸੇ ਸਮਝ ਨਾ ਆਵੇ ਅਗਲੀ, ਅਕ਼ਲ ਵਿਦਿਆ ਤੋਂ ਬਾਹਰ ਕੀ ਕਰੇ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਈਸਾ ਕਹੇ ਮੈਂ ਹੈਰਾਨ ਹੋਇਆ ਉਤੇ ਅਸਮਾਨਾਂ, ਅਸਲ ਦਿਆਂ ਜਣਾਈਆ। ਪਰਵਰਦਿਗਾਰ ਬਦਲ ਦੇਣਾ ਜ਼ਮਾਨਾ, ਗਾਡ ਗਾਈਡ ਬਣੇ ਨੂਰ ਅਲਾਹੀਆ। ਦੋ ਜਹਾਨਾਂ ਆਪਣੇ ਹੱਥ ਫੜੇ ਕਮਾਨਾ, ਕਾਮਲ ਮੁਰਸ਼ਦ ਨੂਰ ਅਲਾਹੀਆ। ਜਿਸ ਨੂੰ ਮੁਹੰਮਦ ਕਿਹਾ ਮਹਿਦੀ ਅਮਾਮਾ, ਅਮਾਮ ਅਮਾਮਾ ਇਕ ਅਖਵਾਈਆ। ਉਸ ਦਾ ਸੁਣ ਅਗੰਮ ਫ਼ਰਮਾਨਾ, ਫ਼ਰਮਾਂਬਰਦਾਰ ਹੋ ਕੇ ਸੀਸ ਨਿਵਾਈਆ। ਬਿਨ ਸੀਸ ਤੋਂ ਝੁਕ ਝੁਕ ਕਰਾਂ ਸਲਾਮਾ, ਸੱਯਦਿਆਂ ਵਿਚ ਲਾਗਾਂ ਪਾਈਂਆ। ਤੂੰ ਮਿਹਰਵਾਨ ਮਹਿਬੂਬ ਸ਼ਾਹ ਸੁਲਤਾਨਾ, ਸਭ ਤੇਰੀ ਓਟ ਰਖਾਈਆ। ਮੇਰਾ ਲਹਿਣਾ ਦੇਣਾ ਵੇਖ ਮੇਰੇ ਭਗਵਾਨਾ, ਭਗਵਨ ਤੇਰੀ ਆਸ ਤਕਾਈਆ । ਈਸਾ ਕਹੇ ਝਗੜਾ ਰਹੇ ਨਾ ਕੋਇ ਜਿਸਮਾਨਾ, ਜਿਸਮ ਜ਼ਮੀਰ ਦਏ ਬਦਲਾਈਆ। ਚੌਥੇ ਜੁਗ ਦਾ ਅੰਤਮ ਪੂਰਾ ਕਰੇ ਖ਼ਾਨਾ, ਖ਼ਾਮੀ ਵਿਚ ਨਾ ਕੋਇ ਜਣਾਈਆ। ਸਤਿਜੁਗ ਸਚ ਕਰੇ ਪ੍ਰਧਾਨਾ, ਨਾਮ ਪ੍ਰਧਾਨਗੀ ਇਕ ਰਖਾਈਆ। ਨਿਰਗੁਣ ਚੰਦ ਚੜ੍ਹੇ ਜੋਤੀ ਨੂਰ ਜਹਾਨਾ, ਜਾਗਰਤ ਜੋਤ ਡਗਮਗਾਈਆ। ਜਨ ਭਗਤ ਸੁਹੇਲਾ ਰਹੇ ਨਾ ਕੋਇ ਬੇਗਾਨਾ, ਗੁਰਮੁਖ ਆਪਣੇ ਘਰ ਟਿਕਾਈਆ। ਸ੍ਰਿਸ਼ਟੀ ਤੂੰ ਮੇਰਾ ਮੈਂ ਤੇਰਾ ਗਾਉਣਾ ਗਾਣਾ, ਅੰਤਰ ਆਤਮ ਪਰਮਾਤਮ ਰਾਗ ਅਲਾਈਆ। ਈਸਾ ਕਹੇ ਮੈਂ ਹੋ ਕੇ ਮਾਣ ਨਿਮਾਣਾ, ਨਿਉਂ ਕੇ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਨੂਰ ਅਲਾਹੀ ਅਮਾਮਾ, ਅਮਾਮ ਇਕੋ ਵੇਖ ਵਖਾਈਆ।

❋

❋

੧੪ ਮਾਘ ਸ਼ਹਿਨਸ਼ਾਹੀ ਸੰਮਤ ੪ ਬੂੜ ਸਿੰਘ ਦੇ ਗ੍ਰਹਿ ਪਿੰਡ ਨਾਥੇਵਾਲ ਜ਼ਿਲਾ ਫ਼ਿਰੋਜ਼ਪੁਰ

ਸਚਖੰਡ ਦਵਾਰ ਕਹੇ ਗੁਰ ਅਵਤਾਰ ਪੈਗ਼ੰਬਰ ਗਏ ਸਹਿਮ, ਸਮਾਜਵਾਦੀ ਸੀਸ ਨਾ ਕੋਇ ਉਠਾਈਆ। ਕਲਜੁਗ ਅੰਤਮ ਰਿਹਾ ਕੋਇ ਨਾ ਕਾਇਮ, ਮੁਕਾਮੇ ਹੱਕ ਅੱਖ ਨਾ ਕੋਇ ਖੁਲ੍ਹਾਈਆ। ਦੀਨ ਮਜ਼੍ਹਬ ਵਧਿਆ ਜਰਾਇਮ, ਜਨਮ ਸਫ਼ਲ ਨਾ ਕੋਇ ਕਰਾਈਆ। ਨੇਤਰ ਖੁਲ੍ਹਿਆ ਕਿਸੇ ਨਾ ਨੈਣ, ਲੋਚਨ ਅੱਖ ਪ੍ਰਤੱਖ ਦਰਸ਼ਨ ਕੋਇ ਨਾ ਪਾਈਆ। ਪਿਆਰ ਰਿਹਾ ਨਾ ਮਾਤ ਪਿਤ ਭਾਈ ਭੈਣ, ਸੱਜਣ ਸੰਗ ਨਾ ਕੋਇ ਰਖਾਈਆ। ਮਿਤ੍ਰ ਪਿਆਰਾ ਦਿਸੇ ਕੋਇ ਨਾ ਸੈਣ, ਸਾਚਾ ਮੇਲ ਨਾ ਕੋਇ ਵਖਾਈਆ। ਮੁਰੀਦ ਮੁਰਸ਼ਦ ਹੋਏ ਤਰਫ਼ੈਣ, ਗੁਰ ਚੇਲੇ ਬੈਠੇ ਮੁਖ ਛੁਪਾਈਆ। ਮਨ ਕਲਪਣਾ ਕਿਸੇ ਨਾ ਆਵੇ ਚੈਣ, ਸਾਂਤਕ ਸਤਿ ਨਾ ਕੋਇ ਕਰਾਈਆ। ਝਗੜਾ ਮੁਕੇ ਨਾ ਲਹਿਣ ਦੇਣ, ਹਿਸਾਬ ਬੇਬਾਕ ਨਾ ਕੋਇ ਵਖਾਈਆ। ਮਾਇਆ ਮਮਤਾ ਵਿਚੋਂ ਹੋਏ ਨਾ ਕੋਇ ਉਜੈਣ, ਬੰਧਨ ਸਕੇ ਨਾ ਕੋਇ ਤੁੜਾਈਆ। ਜੂਠ ਝੂਠ ਵਗਦਾ ਵਹਿਣ, ਸਤਿ ਧਰਮ ਨਾ ਕੋਇ ਬਚਾਈਆ। ਰਸਨਾ ਜਿਹਵਾ ਬੱਤੀ ਦੰਦ ਸਾਰੇ ਢੋਲੇ ਗੀਤ ਕਰਦੇ ਗਾਇਣ, ਹਿਰਦੇ ਹਰਿ ਨਾ ਕੋਇ ਵਸਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਪੜ੍ਹਦੇ ਰਮਾਇਣ, ਰਾਮ ਰਾਮਾ ਮਿਲਣ ਕਿਸੇ ਨਾ ਪਾਈਆ। ਆਤਮ ਧਾਰ ਸਭ ਦੀ ਹੋਈ ਪਰਾਇਣ, ਪ੍ਰਾਣਪਤਿ ਮਿਲ ਕੇ ਵਜੇ ਨਾ ਕੋਇ ਵਧਾਈਆ। ਕੀ ਖੇਲ ਕਰੇ ਪੁਰਖ ਅਕਾਲਾ ਦੀਨ ਦਿਆਲਾ ਨਰ ਨਰਾਇਣ, ਨਰ ਹਰਿ ਆਪਣੀ ਖੇਲ ਖਿਲਾਈਆ। ਚਾਰ ਕੁੰਟ ਦਹਿ ਦਿਸ਼ਾ ਸ੍ਰਿਸ਼ਟੀ ਖਾਏ ਮੌਤ ਲਾੜੀ ਡਾਇਣ, ਕਾਲ ਨਗਾਰਾ ਆਪਣੀ ਚੋਟ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਵਡ ਵਡਿਆਈਆ। ਸਚਖੰਡ ਦਵਾਰ ਕਹੇ ਗੁਰ ਅਵਤਾਰ ਪੈਗ਼ੰਬਰ ਬੈਠੇ ਚੁਪ, ਸ਼ਬਦੀ ਸ਼ਬਦ ਨਾ ਕੋਇ ਸੁਣਾਈਆ। ਚਾਰੋਂ ਕੁੰਟ ਵੇਖਣਾ ਅੰਧੇਰਾ ਘੁਪ, ਨਿਰਗੁਣ ਨੂਰੀ ਚੰਦ ਨਾ ਕੋਇ ਚਮਕਾਈਆ। ਸਤਿ ਧਰਮ ਦਾ ਰਿਹਾ ਕੋਈ ਨਾ ਪੁਤ, ਪਿਤਾ ਪੂਤ ਨਾ ਕੋਇ ਵਡਿਆਈਆ। ਸ਼ਬਦ ਦੁਲਾਰਾ ਦਿਸੇ ਕੋਈ ਨਾ ਸੁਤ, ਅਪਰਾਧੀ ਹੋਈ ਖ਼ਲਕ ਖ਼ੁਦਾਈਆ। ਅੰਤਰ ਅੰਧੇਰਾ ਮੇਟੇ ਕੋਈ ਨਾ ਲੁਕ, ਅਗਿਆਨ ਅੰਧੇਰਾ ਢਾਹੀਆ। ਪੁਰਖ ਅਕਾਲ ਦੀਨ ਦਿਆਲ ਸੀਸ ਕਿਸੇ ਨਾ ਜਾਵੇ ਝੁਕ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਮੰਦਰ ਮਸਜਿਦ ਸ਼ਿਵਦਵਾਲੇ ਮਠ ਗੁਰੂਦਵਾਰ ਬੈਠੇ ਸੀਸ ਨਿਵਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਪੜ੍ਹੇ ਕੋਈ ਨਾ ਤੁਕ, ਅੱਲਾ ਵਾਹਿਗੁਰੂ ਰਾਮ ਸਤਿ ਸਤਿ ਰਾਗ ਅਲਾਈਆ। ਆਵਣ ਜਾਵਣ ਲੱਖ ਚੁਰਾਸੀ ਕਿਸੇ ਨਾ ਜਾਵੇ ਛੁਟ, ਜੂਨ ਅਜੂਨੀ ਪੰਧ ਨਾ ਕੋਇ ਮੁਕਾਈਆ। ਮਾਇਆ ਮਮਤਾ ਮੋਹ ਵਿਕਾਰ ਜਗਤ ਤ੍ਰਿਸ਼ਨਾ ਮਿਟੇ ਕੋਈ ਨਾ ਭੁੱਖ, ਸਾਂਤਕ ਸਤਿ ਨਾ ਕੋਇ ਕਰਾਈਆ। ਹਉਮੇ ਹੰਗਤਾ ਕੂੜੀ ਕਿਰਿਆ ਮਿਟੇ ਕਿਸੇ ਨਾ ਦੁੱਖ, ਦੂਈ ਦਵੈਤੀ ਪੰਧ ਨਾ ਕੋਇ ਮੁਕਾਈਆ। ਆਤਮ ਪਰਮਾਤਮ ਪਾਰਬ੍ਰਹਮ ਬ੍ਰਹਮ ਦੇਵੇ ਕੋਈ ਨਾ ਸੁਖ, ਸੁਖਸਾਗਰ ਵਿਚ ਸਮਾਈਆ। ਆਵਣ ਜਾਵਣ ਮਾਤ ਗਰਭ ਲੇਖਾ ਮਿਟੇ ਨਾ ਜਨਣੀ ਕੁੱਖ, ਸਚ ਦਵਾਰ ਨਾ ਕੋਇ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਇਕ ਸੁਣਾਈਆ। ਸਚਖੰਡ ਦਵਾਰ ਕਹੇ ਗੁਰ ਅਵਤਾਰ ਪੈਗ਼ੰਬਰ ਨੇਤਰ ਨੈਣ ਵਹਾਵਣ ਨੀਰ, ਵੈਰਾਗੀ ਰੂਪ ਵਟਾਈਆ । ਜਗਤ ਤਿਆਗੀ ਹੋਏ ਦਿਲਗੀਰ, ਧਰਨੀ ਧਰਤ ਧਵਲ ਧੌਲ ਧਿਆਨ ਨਾ ਕੋਈ ਰਖਾਈਆ। ਝਗੜਾ ਵੇਖ ਕੇ ਸ਼ਰਅ ਜ਼ੰਜੀਰ,

❋

❋

ਸਾਰੇ ਰਹੇ ਕੁਰਲਾਈਆ। ਮੰਜ਼ਲ ਮਿਲੇ ਨਾ ਕਿਸੇ ਅਖ਼ੀਰ, ਕਾਇਆ ਕਾਅਬੇ ਨਾ ਕੋਇ ਵਧਾਈਆ। ਨੇਤਰ ਰੋਂਦੇ ਸ਼ਾਹ ਹਕੀਰ, ਫ਼ਕੀਰ ਫ਼ਿਕਰਿਆਂ ਵਿਚ ਰਹੇ ਕੁਰਲਾਈਆ। ਅੰਦਰੋਂ ਬਦਲੇ ਨਾ ਕਿਸੇ ਜ਼ਮੀਰ, ਜ਼ਾਹਰ ਜ਼ਹੂਰ ਨਾ ਕੋਇ ਰੁਸ਼ਨਾਈਆ। ਨਾਮ ਖੰਡਾ ਹੱਥ ਨਾ ਆਏ ਸ਼ਮਸ਼ੀਰ, ਪੰਜ ਵਿਕਾਰ ਨਾ ਕੋਇ ਢਾਹੀਆ। ਕਾਮ ਕਰੋਧ ਲੋਭ ਮੋਹ ਹੰਕਾਰ ਕੱਢੇ ਨਾ ਕੋਇ ਪੀੜ, ਦਰਦੀਆਂ ਦੁੱਖ ਨਾ ਕੋਇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਖਾਵਣਹਾਰਾ ਧੁਰ ਦਾ ਘਰ, ਗ੍ਰਹਿ ਮੰਦਰ ਇਕ ਸੁਹਾਈਆ। ਸਚਖੰਡ ਦਵਾਰ ਕਹੇ ਗੁਰ ਅਵਤਾਰ ਪੈਗ਼ੰਬਰ ਰਹੇ ਸੋਚ, ਬੁੱਧੀ ਤੋਂ ਪਰੇ ਧਿਆਨ ਲਗਾਈਆ। ਆਪਣੀ ਆਸ਼ਾ ਨਾਲ ਮਿਲਾਵਣ ਲੋਚ, ਤ੍ਰਿਸ਼ਨਾ ਵਡ ਵਡਿਆਈਆ। ਜਿਸ ਪਰਵਰਦਿਗਾਰ ਪੁਰਖ ਅਕਾਲ ਦੀ ਰਖ ਕੇ ਆਏ ਓਟ, ਨਿਰਗੁਣ ਦਾਤਾ ਨੂਰ ਅਲਾਹੀਆ। ਜੋ ਭਾਗ ਲਗਾਏ ਸਾਢੇ ਤਿੰਨ ਹੱਥ ਕਾਇਆ ਮਾਟੀ ਕੋਟ, ਸੰਬਲ ਡੇਰਾ ਇਕ ਸੁਹਾਈਆ। ਸ਼ਬਦ ਨਗਾਰੇ ਲਾ ਕੇ ਚੋਟ, ਚੋਟੀ ਚੜ੍ਹ ਕੇ ਵੇਖ ਵਖਾਈਆ। ਕਰ ਪ੍ਰਕਾਸ਼ ਨਿਰਮਲ ਜੋਤ, ਕਲਜੁਗ ਅੰਧ ਅੰਧੇਰਾ ਦਏ ਗਵਾਈਆ। ਆਤਮ ਪਰਮਾਤਮ ਉਪਰ ਕਰੇ ਮੋਹਤ, ਮੁਹੱਬਤ ਇਕੋ ਘਰ ਵਖਾਈਆ। ਝਗੜਾ ਮੁਕਾ ਕੇ ਲੋਕ ਪ੍ਰਲੋਕ, ਦੋ ਜਹਾਨਾਂ ਵੇਖ ਵਖਾਈਆ। ਤੂੰ ਮੇਰਾ ਮੈਂ ਤੇਰਾ ਦੱਸ ਸਲੋਕ, ਸੋਹੰ ਸਤਿ ਕਰੇ ਪੜ੍ਹਾਈਆ। ਅੰਤਰ ਅੰਤਮ ਦੇ ਕੇ ਮੋਖ਼, ਮੁਕਤੀ ਤੋਂ ਪਰੇ ਦਰ ਸਮਝਾਈਆ। ਜਿਥੇ ਨਾਮ ਖ਼ੁਮਾਰੀ ਰਹੇ ਮਦਹੋਸ਼, ਸੁਰਤੀ ਸ਼ਬਦ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਵੇਖ ਵਖਾਈਆ। ਸਚਖੰਡ ਦਵਾਰ ਕਹੇ ਗੁਰ ਅਵਤਾਰ ਪੈਗ਼ੰਬਰ ਕਰਨ ਸਲਾਹ, ਮਸ਼ਵਰਾ ਪ੍ਰੇਮ ਪ੍ਰੇਮ ਬਣਾਈਆ। ਵੇਖੋ ਖੇਲ ਬੇਪਰਵਾਹ, ਬੇਪਰਵਾਹੀ ਵਿਚ ਕਰਾਈਆ। ਜਿਸ ਨੂੰ ਕਹਿ ਕੇ ਆਏ ਗਾਡ ਖ਼ੁਦਾ, ਅੱਲਾ ਵਾਹਿਗੁਰੂ ਨਾਮ ਅਲਾਹੀਆ। ਸਾਨੂੰ ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਕਰ ਕੇ ਜੁਦਾ ਜੁਦਾ, ਜੁਜ਼ ਹਿੱਸੇ ਵੰਡ ਦਿਤੀ ਵੰਡਾਈਆ। ਆਪਣੇ ਨਾਮ ਦਾ ਝਗੜਾ ਪਾ, ਕਲਮਿਆਂ ਵਿਚ ਕਰੀ ਲੜਾਈਆ। ਕਿਸੇ ਨੂੰ ਦੱਸ ਕੇ ਸਲਾਮ ਦੁਆ, ਕਿਸੇ ਤੋਂ ਡੰਡਾਵਤ ਰਿਹਾ ਕਰਾਈਆ। ਕਿਸੇ ਤੋਂ ਨਾਅਰਾ ਜੈਕਾਰਾ ਲਵਾ, ਕਿਸੇ ਨੂੰ ਖ਼ਾਕ ਉਤੇ ਲਿਟਾਈਆ। ਸਾਡੇ ਵਿਚ ਝਗੜਾ ਪਾ, ਦੀਨ ਮਜ਼੍ਹਬ ਦਿਤੇ ਬਣਾਈਆ। ਵਖਰੇ ਵਖਰੇ ਚਲਾ ਕੇ ਰਾਹ, ਆਪ ਆਪਣਾ ਲਿਆ ਛੁਪਾਈਆ। ਏਸੇ ਕਾਰਨ ਓਸ ਨੂੰ ਆਏ ਧਿਆ, ਧਿਆਨ ਵਿਚ ਧਿਆਨ ਲਗਾਈਆ। ਜਿਸ ਵੇਲੇ ਸਾਡੀ ਚਲੇ ਕੋਈ ਨਾ ਵਾਹ, ਵਾਹਿਗੁਰੂ ਹੋਏ ਨਾ ਕਿਸੇ ਸਹਾਈਆ । ਫਿਰ ਪ੍ਰਗਟ ਹੋਵੇ ਨਿਰਗੁਣ ਨੂਰ ਜੋਤ ਰੁਸ਼ਨਾ, ਜੋਤੀ ਜਾਤਾ ਹੋ ਕੇ ਵੇਖ ਵਖਾਈਆ। ਸੋ ਸਵਾਮੀ ਠਾਕਰ ਅੰਤਰਜਾਮੀ ਕਲਜੁਗ ਅੰਤਮ ਗਿਆ ਆ, ਆਮਦ ਵਿਚ ਆਪਣਾ ਖੇਲ ਖਿਲਾਈਆ। ਸੰਤ ਸੁਹੇਲੇ ਜਨ ਭਗਤ ਲਏ ਜਗਾ, ਜਾਗਰਤ ਜੋਤ ਡਗਮਗਾਈਆ । ਸਾਥੋਂ ਖਹਿੜਾ ਦਿਤਾ ਛੁਡਾ, ਨਾਤਾ ਅਵਰ ਰਿਹਾ ਨਾ ਰਾਈਆ। ਇਕੋ ਪੁਰਖ ਅਕਾਲ ਰਹੇ ਮਨਾ, ਦੂਜੀ ਓਟ ਨਾ ਕੋਇ ਜਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਨਿਰਗੁਣ ਧਾਰ ਸਭ ਦਾ ਪਿਤਾ ਮਾਂ, ਮਾਲਕ ਖ਼ਾਲਕ ਖ਼ੁਦ ਇਕੋ ਇਕ ਅਖਵਾਈਆ।

❋

❋