੧੪ ਮਾਘ ਸ਼ਹਿਨਸ਼ਾਹੀ ਸੰਮਤ ੪ ਜਸਵੰਤ ਸਿੰਘ ਦੇ ਗ੍ਰਹਿ ਪਿੰਡ ਰਾਜੇਆਣਾ ਜ਼ਿਲਾ ਫ਼ਿਰੋਜ਼ਪੁਰ
ਸਚਖੰਡ ਦਵਾਰ ਕਹੇ ਦਰਗਾਹ ਸਾਚੀ, ਨਿਰਗੁਣ ਧਾਰ ਗੁਰ ਅਵਤਾਰ ਪੈਗ਼ੰਬਰ ਬੈਠੇ ਸੀਸ ਨਿਵਾਈਆ। ਤਨ ਵਜੂਦ ਪੰਜ ਤਤ ਦਿਸੇ ਨਾ ਮਾਟੀ ਕਾਚੀ, ਕੰਚਨ ਗੜ੍ਹ ਨਾ ਕੋਇ ਤੁੜਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਨਹੀਂ ਕੋਈ ਸਾਖੀ, ਸਾਖ਼ਿਆਤ ਨੁਕਤਾ ਨੂਨ ਦਾਤਾ ਨੂਰ ਅਲਾਹੀਆ। ਮੰਦਰ ਮਸਜਿਦ ਗੁਰੂਦਵਾਰ ਨਾ ਦਿਸੇ ਕੋਈ ਮਾਟੀ, ਸ਼ਿਵਦਵਾਲਾ ਵੰਡ ਨਾ ਕੋਇ ਵੰਡਾਈਆ। ਦੀਨ ਮਜ਼੍ਹਬ ਜ਼ਾਤ ਪਾਤ ਰਾਓ ਰੰਕ ਨਹੀਂ ਕੋਈ ਹਾਟੀ, ਜਗਤ ਵਣਜਾਰਾ ਵਣਜ ਨਾ ਕੋਇ ਕਰਾਈਆ। ਤੀਰਥ ਤਟ ਕਿਨਾਰਾ ਦਿਸੇ ਕੋਈ ਨਾ ਤਾਟੀ, ਜਲ ਥਲ ਮਹੀਅਲ ਵੇਸ ਨਾ ਕੋਇ ਵਟਾਈਆ। ਰਸਨਾ ਜਿਹਵਾ ਬੱਤੀ ਦੰਦ ਸਿਫ਼ਤ ਸਾਲਾਹ ਰਿਹਾ ਕੋਈ ਨਾ ਆਖੀ, ਰਾਗ ਨਾਦ ਢੋਲਾ ਗੀਤ ਨਾ ਕੋਇ ਸੁਣਾਈਆ। ਸੂਰੀਆ ਚੰਦ ਨਾ ਕੋਈ ਦਿਸੇ ਦਿਵਸ ਰੈਣ ਰਾਤੀ, ਘੜੀ ਪਲ ਵੰਡ ਨਾ ਕੋਇ ਵੰਡਾਈਆ। ਇਕੋ ਪੁਰਖ ਅਕਾਲ ਜੋ ਸਭ ਦਾ ਪਿਤਾ ਮਾਤੀ, ਪਤਿਪਰਮੇਸ਼ਵਰ ਸੋਭਾ ਪਾਈਆ। ਗੁਰ ਅਵਤਾਰ ਪੈਗ਼ੰਬਰ ਜਿਸ ਦੀ ਆਦਿ ਜੁਗਾਦਿ ਜੁਗ ਚੌਕੜੀ ਮੰਨਦੇ ਆਏ ਆਖੀ, ਸਰਗੁਣ ਹੋ ਕੇ ਸਾਚੀ ਸੇਵ ਕਮਾਈਆ। ਸੋ ਸਵਾਮੀ ਖੇਲ ਕਰੇ ਕਮਲਾਪਾਤੀ, ਪਤਿਪਰਮੇਸ਼ਵਰ ਬੇਪਰਵਾਹੀਆ। ਚਾਰ ਕੁੰਟ ਦਹਿ ਦਿਸ਼ਾ ਲੋਕਮਾਤ ਵੇਖੇ ਸਭ ਦੀ ਹਯਾਤੀ, ਜੀਵਣ ਜੁਗਤੀ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਸੱਜਣ ਇਕ ਅਖਵਾਈਆ। ਸਚਖੰਡ ਦਵਾਰ ਕਹੇ ਦਰਗਾਹ ਸਾਚੀ ਪੈਗ਼ੰਬਰ ਰਹੇ ਤਕ, ਨਿਗਾਹ ਨਿਗਾਹ ਵਿਚੋਂ ਉਠਾਈਆ। ਕੀ ਹੁਕਮ ਮਿਲੇ ਹਕ਼ੀਕ਼ਤ ਹੱਕ, ਹਰਿ ਕਰਤਾ ਕੀ ਜਣਾਈਆ। ਕਿਸ ਬਿਧ ਦੀਨ ਦੁਨੀ ਪੈਜ ਲਏ ਰੱਖ, ਰੱਖਿਆ ਕਰੇ ਥਾਉਂ ਥਾਈਂਆ। ਜੋ ਮਾਰਗ ਲੋਕਮਾਤ ਅਸੀਂ ਆਏ ਦੱਸ, ਭਰਮੇ ਭੁੱਲੀ ਸਰਬ ਲੋਕਾਈਆ। ਸਾਡੇ ਰਿਹਾ ਕੋਈ ਨਾ ਵੱਸ, ਤੋਬਾ ਤੋਬਾ ਕਰ ਸੁਣਾਈਆ। ਸਾਚਾ ਕਲਮਾ ਲਏ ਕੋਈ ਨਾ ਰਟ, ਰੱਟਿਆਂ ਵਿਚ ਸਾਰੇ ਰਹੇ ਕੁਰਲਾਈਆ। ਦੁਰਮਤ ਮੈਲ ਦੇਵੇ ਕੋਈ ਨਾ ਕੱਟ, ਪੱਤਤ ਪੁਨੀਤ ਨਾ ਕੋਇ ਬਣਾਈਆ। ਸਤਿ ਧਰਮ ਦਾ ਦਿਸੇ ਕੋਈ ਨਾ ਹੱਟ, ਵਸਤ ਅਮੋਲਕ ਕਾਇਆ ਗੋਲਕ ਝੋਲੀ ਕੋਇ ਨਾ ਪਾਈਆ। ਮਨ ਕਲਪਣਾ ਸਾਰੇ ਰਹੇ ਨਠ, ਦਿਵਸ ਰੈਣ ਭੱਜੇ ਵਾਹੋ ਦਾਹੀਆ। ਸਭ ਦਾ ਕਾਇਆ ਖੇੜਾ ਹੋਇਆ ਭੱਠ, ਕਲਜੁਗ ਕੂੜੀ ਕਿਰਿਆ ਅਗਨੀ ਰਿਹਾ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਹੁਕਮ ਇਕ ਵਰਤਾਈਆ। ਸਚਖੰਡ ਦਵਾਰ ਕਹੇ ਦਰਗਾਹ ਸਾਚੀ ਖੇਲ ਅਜੀਬ, ਅਜਬ ਨਿਰਾਲਾ ਆਪ ਬਣਾਈਆ। ਅਵਤਾਰ ਪੈਗ਼ੰਬਰਾਂ ਦੇ ਤਰਤੀਬ, ਗੁਰੂਆਂ ਰੰਗ ਰੰਗਾਈਆ। ਝਗੜਾ ਦਿਸੇ ਨਾ ਕੋਇ ਅਮੀਰ ਗ਼ਰੀਬ, ਵੱਡਾ ਛੋਟਾ ਨਾ ਕੋਇ ਦਿਸਾਈਆ। ਨਿਰਗੁਣ ਧਾਰ ਸਭ ਦਾ ਮੀਤ, ਮਿਤ੍ਰ ਪਿਆਰਾ ਇਕ ਹੋ ਆਈਆ। ਤੂੰ ਮੇਰਾ ਮੈਂ ਤੇਰਾ ਗਾਵੇ ਗੀਤ, ਸੋਹੰ ਢੋਲਾ ਸਚ ਸ਼ਨਵਾਈਆ। ਆਦਿ ਜੁਗਾਦੀ ਕਲਮਾ ਇਕ ਹਦੀਸ, ਹਜ਼ਰਤਾਂ ਕਰੇ ਪੜ੍ਹਾਈਆ। ਅੰਤਮ ਲੇਖਾ ਵੇਖਣਾ ਸਦੀ ਬੀਸ, ਚੌਧਵੀਂ ਲੇਖਾ ਰਹੇ ਨਾ ਰਾਈਆ। ਸਭ ਦਾ ਸਾਂਝਾ ਹੋਣਾ ਗੀਤ, ਹਿੰਦੂ ਮੁਸਲਿਮ ਸਿੱਖ ਈਸਾਈ ਇਕ ਸਰਨਾਈਆ। ਪਰਵਰਦਿਗਾਰ ਵਸਣਾ ਨਜ਼ਦੀਕ, ਕਾਇਆ ਕਾਅਬੇ ਸੋਭਾ ਪਾਈਆ। ਜੋ ਆਦਿ ਜੁਗਾਦੀ ਲਾਸ਼ਰੀਕ, ਸ਼ਿਰਕਤ ਸ਼ਰਅ ਦਏ ਗਵਾਈਆ। ਜਿਸ ਦੇ ਵਿਚ ਹੱਕ ਤੌਫ਼ੀਕ਼, ਪਾਰਬ੍ਰਹਮ ਪਤਿਪਰਮੇਸ਼ਵਰ
❋
❋
ਇਕ ਹੋ ਆਈਆ। ਸਤਿਜੁਗ ਸਚ ਚਲਾਏ ਰੀਤ, ਰੀਤੀਵਾਨ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰ ਦੇਵੇ ਮਾਣ ਵਡਿਆਈਆ। ਸਚਖੰਡ ਕਹੇ ਦਰਗਾਹ ਸਾਚੀ ਸਚ ਭੂਮਿਕਾ ਅਸਥਾਨ, ਮੁਕੱਦਸ ਧੁਰ ਦਾ ਨਜ਼ਰੀ ਆਈਆ। ਜਿਥੇ ਨਾ ਕੋਈ ਜ਼ਿਮੀਂ ਨਾ ਕੋਈ ਅਸਮਾਨ, ਮੰਡਲ ਮੰਡਪ ਨਾ ਕੋਇ ਵੰਡ ਵੰਡਾਈਆ। ਇਕੋ ਦੀਪਕ ਜੋਤ ਜਗੇ ਮਹਾਨ, ਆਦਿ ਜੁਗਾਦਿ ਸਦਾ ਰੁਸ਼ਨਾਈਆ। ਤਖ਼ਤ ਨਿਵਾਸੀ ਬੈਠਾ ਸ੍ਰੀ ਭਗਵਾਨ, ਜੋਤੀ ਜਾਤਾ ਨਜ਼ਰੀ ਆਈਆ। ਜੋ ਗੁਰ ਅਵਤਾਰ ਪੈਗ਼ੰਬਰਾਂ ਦੇਵੇ ਦਾਨ, ਵਸਤ ਅਮੋਲਕ ਨਾਮ ਵਰਤਾਈਆ। ਜੋ ਲੱਖ ਚੁਰਾਸੀ ਸਖ਼ੀਆਂ ਬਣਿਆ ਕਾਹਨ, ਆਤਮ ਪਰਮਾਤਮ ਜੋੜ ਜੁੜਾਈਆ। ਜਿਸ ਦਾ ਚਾਰ ਜੁਗ ਦੇ ਸ਼ਾਸਤਰ ਬਣੇ ਗਿਆਨ, ਸਿਖਿਆ ਦੀਨ ਦੁਨੀ ਦ੍ਰਿੜਾਈਆ। ਜਿਸ ਨੂੰ ਝੁਕਦੇ ਦੋ ਜਹਾਨ, ਵਿਸ਼ਨ ਬ੍ਰਹਮਾ ਸ਼ਿਵ ਸੀਸ ਨਿਵਾਈਆ। ਜਿਸ ਦਾ ਨਾਮ ਅਣਿਆਲਾ ਬਾਣ, ਕਾਇਆ ਮੰਦਰ ਅੰਦਰ ਕਰੇ ਸਫ਼ਾਈਆ। ਜੋ ਏਥੇ ਓਥੇ ਸਦਾ ਹੁਕਮਰਾਨ, ਹੁਕਮ ਹੁਕਮ ਵਿਚੋਂ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰਾ ਇਕ ਵਡਿਆਈਆ। ਦਰਗਾਹ ਸਾਚੀ ਕਹੇ ਮੇਰੀ ਸਚ ਦਰਗਾਹ, ਦੁਰਗਾ ਇਸ਼ਟ ਨਜ਼ਰ ਕੋਇ ਨਾ ਆਈਆ । ਤਤ ਵਜੂਦ ਕੋਈ ਦਿਸੇ ਨਾ, ਮਾਟੀ ਖ਼ਾਕ ਨਾ ਸੋਭਾ ਪਾਈਆ। ਕਲਮਾ ਇਸਮ ਨਾ ਲਏ ਗਾ, ਜਿਸਮ ਜ਼ਮੀਰ ਨਾ ਕੋਇ ਵਡਿਆਈਆ। ਵਾਹਦ ਜਲਵਾਗਰ ਖ਼ੁਦਾ, ਨੂਰ ਨਰਾਨਾ ਨਜ਼ਰੀ ਆਈਆ। ਜਿਸ ਦੇ ਅੱਗੇ ਕ਼ਬੂਲ ਹੋਵੇ ਦੁਆ, ਦੂਈ ਦਵੈਤੀ ਡੇਰਾ ਢਾਹੀਆ। ਆਦਿ ਜੁਗਾਦਿ ਹੋਏ ਮਿਹਰਵਾਂ, ਮਿਹਰ ਨਜ਼ਰ ਇਕ ਉਠਾਈਆ। ਗੁਰ ਅਵਤਾਰ ਪੈਗ਼ੰਬਰਾਂ ਲਹਿਣਾ ਦੇਣਾ ਦਏ ਮੁਕਾ, ਸਦੀ ਚੌਧਵੀਂ ਦਏ ਗਵਾਹੀਆ। ਬੀਸ ਬੀਸਾ ਖੇਲ ਖਿਲਾ, ਖ਼ਾਲਕ ਖ਼ਲਕ ਵੇਖ ਵਖਾਈਆ। ਧੁਰ ਦਾ ਹੁਕਮ ਇਕ ਵਰਤਾ, ਵਾਰਤਾ ਪਿਛਲੀ ਖੋਜ ਖੁਜਾਈਆ। ਈਸਾ ਮੂਸਾ ਮੁਹੰਮਦ ਨੇਤਰ ਨੈਣਾ ਨੀਰ ਰਹੇ ਵਹਾ, ਧੀਰਜ ਧੀਰ ਨਾ ਕੋਇ ਧਰਾਈਆ। ਅੰਤ ਵਕ਼ਤ ਪਹੁੰਚਿਆ ਆ, ਆਦਮ ਹਵਾ ਨਾ ਕੋਇ ਵਡਿਆਈਆ। ਹੁਕਮ ਦੇਵੇ ਬੇਪਰਵਾਹ, ਪਰਵਰਦਿਗਾਰ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦਾ ਲਹਿਣਾ ਦੇਣਾ ਪੂਰਾ ਦਏ ਕਰਾ, ਨਿਹਕਰਮੀ ਆਪਣਾ ਕਰਮ ਕਮਾਈਆ।
੧੪ ਮਾਘ ਸ਼ਹਿਨਸ਼ਾਹੀ ਸੰਮਤ ੪ ਬਸੰਤ ਕੌਰ ਦੇ ਗ੍ਰਹਿ ਪਿੰਡ ਸਮਾਲਸਰ ਜ਼ਿਲਾ ਫ਼ਿਰੋਜ਼ਪੁਰ
ਦਰਗਾਹ ਸਾਚੀ ਕਹੇ ਮੇਰਾ ਸਚਖੰਡ ਦਾ ਰੂਪ, ਰੂਪ ਰੇਖਾ ਨਜ਼ਰ ਕਿਸੇ ਨਾ ਆਈਆ। ਜਿਥੇ ਵਸੇ ਧੁਰ ਦਾ ਸ਼ਾਹੋ ਭੂਪ, ਹਰਿ ਸ਼ਹਿਨਸ਼ਾਹ ਨੂਰ ਅਲਾਹੀਆ। ਜੋ ਲੇਖਾ ਜਾਣੇ ਚਾਰੇ ਕੂਟ, ਦਹਿ ਦਿਸ਼ਾ ਫੋਲ ਫੁਲਾਈਆ। ਜੁਗ ਚੌਕੜੀ ਝਗੜਾ ਮਿਟਾਵੇ ਜੂਠ ਝੂਠ, ਸਚ ਸੁੱਚ ਮਾਤ ਪ੍ਰਗਟਾਈਆ। ਜਨ ਭਗਤਾਂ ਉਤੇ ਤੁਠ, ਅੰਤਰ ਆਤਮ ਰਸ ਚਖਾਈਆ। ਆਬੇਹਯਾਤ ਦੇ ਕੇ ਘੁਟ, ਜੀਵਣ ਜ਼ਿੰਦਗੀ ਦਏ ਬਦਲਾਈਆ। ਸਤਿ ਧਰਮ ਸੁਹਾ ਕੇ ਰੁਤ, ਮੌਲਾ ਆਪਣਾ ਖੇਲ ਖਿਲਾਈਆ। ਧਰਮ ਦੀ ਧਾਰ ਬਣਾ ਕੇ ਸੁਤ, ਦਰਗਾਹ ਸਾਚੀ ਦਏ ਵਡਿਆਈਆ। ਜਿਥੇ
❋
❋
ਗੁਰ ਅਵਤਾਰ ਪੈਗ਼ੰਬਰ ਰਹੇ ਝੁਕ, ਗੁਰੂ ਗੁਰਦੇਵ ਸੀਸ ਨਿਵਾਈਆ । ਝਗੜਾ ਰਹੇ ਨਾ ਮਾਨਸ ਮਨੁੱਖ, ਤਤਵ ਤਤ ਨਾ ਕੋਇ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧਰਮ ਦਵਾਰਾ ਇਕ ਦਰਸਾਈਆ। ਦਰਗਾਹ ਕਹੇ ਮੇਰਾ ਧਾਮ ਅਵੱਲਾ, ਸਚਖੰਡ ਵੱਜੇ ਵਧਾਈਆ। ਦੋ ਜਹਾਨਾਂ ਨਾਲੋਂ ਵਖਰਾ ਮਹੱਲਾ, ਛੱਪਰ ਛੰਨ ਨਾ ਕੋਇ ਛੁਹਾਈਆ। ਮੇਰਾ ਮਾਲਕ ਖ਼ਾਲਕ ਦਿਸੇ ਇਕ ਇਕੱਲਾ, ਏਕੰਕਾਰਾ ਸੋਭਾ ਪਾਈਆ। ਸ਼ਬਦੀ ਧਾਰ ਲੱਖ ਚੁਰਾਸੀ ਫੜਾਏ ਪੱਲਾ, ਆਤਮ ਪਰਮਾਤਮ ਗੰਢ ਪੁਆਈਆ। ਜਿਸ ਨੇ ਗੁਰ ਅਵਤਾਰ ਪੈਗ਼ੰਬਰ ਘੱਲਾ, ਨਾਮ ਸੰਦੇਸੇ ਗਏ ਸੁਣਾਈਆ। ਓਹ ਨਿਹਚਲ ਧਾਮ ਅਟੱਲਾ, ਸਚਖੰਡ ਕਹਿ ਕੇ ਸਾਰੇ ਰਹੇ ਗਾਈਆ। ਜਿਥੇ ਦੂਈ ਦਵੈਤ ਨਹੀਂ ਕੋਈ ਸੱਲਾ, ਮਜ਼੍ਹਬ ਵੰਡ ਨਾ ਕੋਇ ਵੰਡਾਈਆ। ਓਥੇ ਇਕੋ ਰਾਮ ਵਾਹਿਗੁਰੂ ਅੱਲਾ, ਦੂਸਰ ਨੂਰ ਨਾ ਕੋਇ ਚਮਕਾਈਆ। ਜੋ ਵਸੇ ਜਲਾਂ ਥਲਾਂ, ਘਟ ਘਟ ਰਿਹਾ ਸਮਾਈਆ। ਜਿਸ ਦਾ ਪ੍ਰਕਾਸ਼ ਲੱਖ ਚੁਰਾਸੀ ਜੀਵ ਜੰਤ ਬਲਾ, ਨਿਰਗੁਣ ਨੂਰ ਜੋਤ ਕਰੇ ਰੁਸ਼ਨਾਈਆ। ਜੋ ਭਾਗ ਲਗਾਏ ਕਾਇਆ ਮਾਟੀ ਖੱਲਾ, ਸਾਢੇ ਤਿੰਨ ਹੱਥ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਲੇਖਾ ਵੇਖ ਵਖਾਈਆ। ਦਰਗਾਹ ਸਾਚੀ ਕਹੇ ਮੇਰੇ ਦਵਾਰੇ ਅਗੰਮੀ ਚਮਕ, ਨੂਰ ਜੋਤ ਰੁਸ਼ਨਾਈਆ। ਸ਼ਬਦੀ ਧਾਰ ਉਪਜੇ ਰਮਜ਼, ਇਸ਼ਾਰਾ ਅਵਰ ਨਾ ਕੋਇ ਰਖਾਈਆ। ਬਿਨਾ ਬੁੱਧੀ ਤੋਂ ਆਵੇ ਸਮਝ, ਮਨਮਤ ਨਾ ਕੋਇ ਚਤੁਰਾਈਆ। ਲਿਖਣ ਵਾਲਾ ਨਹੀ ਕੋਈ ਲਫ਼ਜ਼, ਅੱਖਰਾਂ ਰੂਪ ਨਾ ਕੋਇ ਜਣਾਈਆ। ਗੁਰ ਅਵਤਾਰ ਪੈਗ਼ੰਬਰਾਂ ਨੂੰ ਧੁਰ ਦੀ ਧਾਰੋਂ ਮਿਲਦਾ ਸਬਕ, ਸੰਦੇਸਾ ਦੇਵੇ ਆਪ ਬੇਪਰਵਾਹੀਆ। ਜਿਸ ਨੇ ਮੁਹੰਮਦ ਧਾਰ ਬਖ਼ਸ਼ੀ ਚੌਦਾਂ ਤਬਕ, ਚੌਦਾਂ ਲੋਕ ਵੇਖ ਵਖਾਈਆ। ਸੋ ਲੇਖਾ ਜਾਣੇ ਆਦਿ ਜੁਗਾਦਿ ਜੁਗ ਚੌਕੜੀ ਘੜੀ ਪਲਕ, ਨਿਰਗੁਣ ਨਿਰਵੈਰ ਨਿਰਾਕਾਰ ਆਪਣੀ ਕਲ ਵਰਤਾਈਆ। ਸੋ ਅੰਤ ਅਖ਼ੀਰ ਲੇਖਾ ਮੇਟੇ ਖ਼ਾਲਕ ਖ਼ਲਕ, ਮਖ਼ਲੂਕ ਲਹਿਣਾ ਦਏ ਚੁਕਾਈਆ। ਜਿਸ ਦਾ ਪ੍ਰਕਾਸ਼ ਉਪਰ ਫ਼ਲਕ, ਓਹ ਧਰਨੀ ਧਰਤ ਧਵਲ ਦਏ ਵਡਿਆਈਆ। ਜਿਸ ਦੀ ਮੂਸਾ ਝਲ ਨਾ ਸਕਿਆ ਝਲਕ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕੋ ਨਜ਼ਰੀ ਆਈਆ। ਦਰਗਾਹ ਕਹੇ ਮੈਂ ਦਰਦਵੰਦ, ਦਰਦੀਆਂ ਦਿਆਂ ਜਣਾਈਆ। ਸਭ ਦਾ ਮਾਲਕ ਖ਼ਾਲਕ ਪ੍ਰਿਤਪਾਲਕ ਇਕੋ ਖ਼ਾਵੰਦ, ਪਤਿਪਰਮੇਸ਼ਵਰ ਨਜ਼ਰੀ ਆਈਆ। ਜਿਸ ਦੇ ਹੁਕਮੇ ਅੰਦਰ ਗੁਰ ਅਵਤਾਰ ਪੈਗ਼ੰਬਰ ਹੋਏ ਪਾਬੰਦ, ਵਿਸ਼ਨ ਬ੍ਰਹਮਾ ਸ਼ਿਵ ਨਾ ਸਿਰ ਉਠਾਈਆ। ਜਿਸ ਦਾ ਨਿਸ਼ਾਨਾ ਤਾਰਾ ਚੰਦ, ਮੰਡਪ ਜਗਤ ਦਿਤਾ ਸਮਝਾਈਆ। ਅੰਤਮ ਓਸ ਨੇ ਕਰਨਾ ਖੰਡ ਖੰਡ, ਖੰਡਾ ਖੜਗ ਨਾਮ ਉਠਾਈਆ। ਜਿਸ ਨੇ ਦੀਨ ਦੁਨੀ ਦੀ ਪਾਈ ਵੰਡ, ਅੰਤਮ ਉਹ ਲੇਖਾ ਦਏ ਚੁਕਾਈਆ। ਜਿਸ ਨੇ ਉਪਜਾਏ ਤੀਰਥ ਤਟ ਗੰਗਾ ਗੋਦਵਰੀ ਜਮਨਾ ਸੁਰਸਤੀ ਸੰਗ, ਜਗਤ ਸੰਗ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦਵਾਰ ਏਕੰਕਾਰ ਵਖਾਏ ਆਪਣਾ ਰੰਗ, ਜਿਸ ਦੀ ਰੰਗਤ ਲੋਕਮਾਤ ਨਜ਼ਰ ਕਿਸੇ ਨਾ ਆਈਆ।
❋
❋
੧੪ ਮਾਘ ਸ਼ਹਿਨਸ਼ਾਹੀ ਸੰਮਤ ੪ ਸੁਹਾਵਾ ਸਿੰਘ ਦੇ ਗ੍ਰਹਿ ਪਿੰਡ ਪੰਜ ਗਰਾਈਂਆ ਜ਼ਿਲਾ ਫ਼ਿਰੋਜ਼ਪੁਰ
ਦਰਗਾਹ ਸਾਚੀ ਕਹੇ ਮੇਰਾ ਮਾਲਕ ਇਕ ਹਜ਼ੂਰ, ਸਚਖੰਡ ਨਿਵਾਸੀ ਨੂਰ ਅਲਾਹੀਆ। ਜਿਸ ਦਾ ਆਦਿ ਜੁਗਾਦਿ ਜੁਗ ਚੌਕੜੀ ਹੱਕ ਦਸਤੂਰ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ। ਜਿਸ ਦੇ ਅਵਤਾਰ ਪੈਗ਼ੰਬਰ ਨਿਤ ਨਵਿਤ ਮਜ਼ਦੂਰ, ਚਾਕਰ ਹੋ ਕੇ ਸੇਵ ਕਮਾਈਆ। ਜੋ ਨਾਮ ਧੁਨੀ ਕਲਮਾ ਦੇਵੇ ਤੂਰ, ਤੁਰੀਆ ਤੋਂ ਪਰੇ ਕਰੇ ਪੜ੍ਹਾਈਆ। ਭੇਵ ਖੁਲ੍ਹਾਏ ਏਥੇ ਓਥੇ ਦੋ ਜਹਾਨਾਂ ਨੇੜੇ ਦੂਰ, ਪਰਦਾ ਉਹਲਾ ਆਪ ਉਠਾਈਆ। ਸਭ ਦੀ ਆਸਾ ਬੇਨੰਤੀ ਨਿਰਗੁਣ ਧਾਰ ਕਰੇ ਮਨਜ਼ੂਰ, ਮਿਹਰਵਾਨ ਮਹਿਬੂਬ ਆਪਣਾ ਰੰਗ ਰੰਗਾਈਆ। ਜਿਸ ਨੇ ਮੂਸਾ ਜਲਵਾ ਦਿਤਾ ਉਤੇ ਕੋਹਤੂਰ, ਨੂਰ ਨੁਰਾਨਾ ਕਰ ਰੁਸ਼ਨਾਈਆ। ਸੋ ਬਖ਼ਸ਼ਹਾਰਾ ਚਰਨ ਧੂੜ, ਟਿੱਕੇ ਲਾਵੇ ਥਾਉਂ ਥਾਈਂਆ। ਚਤੁਰ ਸੁਘੜ ਬਣਾਵਣਹਾਰਾ ਮੂਰਖ ਮੂੜ੍ਹ, ਪਤਤ ਪੁਨੀਤ ਦਏ ਕਰਾਈਆ। ਸੋ ਅੰਤ ਕੰਤ ਭਗਵੰਤ ਖੇਲ ਕਰੇ ਜ਼ਰੂਰ, ਜ਼ਰੂਰਤ ਸਭ ਦੀ ਵੇਖ ਵਖਾਈਆ। ਦੀਨ ਦੁਨੀ ਦਾ ਅੰਦਰ ਬਾਹਰ ਗੁਪਤ ਜ਼ਾਹਰ ਵੇਖੇ ਕ਼ਸੂਰ, ਹੰਕਾਰ ਵਿਕਾਰ ਖੋਜੇ ਚਾਈਂ ਚਾਈਂਆ। ਮਨ ਮਮਤਾ ਹਉਮੇ ਹੰਗਤਾ ਗੜ੍ਹ ਵੇਖੇ ਗ਼ਰੂਰ, ਗ਼ੁਰਬਤ ਫੋਲੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਕਰਤਾ ਧੁਰਦਰਗਾਹੀਆ । ਦਰਗਾਹ ਸਾਚੀ ਕਹੇ ਸੁਣੋ ਪੈਗ਼ੰਬਰ ਧੁਰ ਦੇ ਪੀਰ, ਪੀਰੋ ਦਿਆਂ ਜਣਾਈਆ। ਆਪਣਾ ਵੇਖੋ ਅੰਤ ਅਖ਼ੀਰ, ਆਖ਼ਰ ਸੰਦੇਸਾ ਸੁਣੋ ਧੁਰਦਰਗਾਹੀਆ। ਜਿਸ ਨੇ ਕੱਟਣੇ ਸ਼ਰਅ ਜ਼ੰਜੀਰ, ਜ਼ੇਰ ਜ਼ਬਰ ਦਏ ਗਵਾਈਆ। ਦੀਨ ਦੁਨੀ ਦੀ ਬਦਲ ਦੇਵੇ ਤਕ਼ਦੀਰ, ਤਕੱਬਰ ਤੋੜੇ ਥਾਉਂ ਥਾਈਂਆ। ਝਗੜਾ ਮੇਟੇ ਸ਼ਾਹ ਹਕੀਰ, ਏਕੰਕਾਰ ਏਕੋ ਰੰਗ ਰੰਗਾਈਆ। ਸੰਦੇਸਾ ਦੇਵੇ ਬੇਨਜ਼ੀਰ, ਨਜ਼ਰੀਆ ਸਭ ਦਾ ਦਏ ਬਦਲਾਈਆ। ਸੰਤ ਸੁਹੇਲੇ ਸੂਫ਼ੀ ਮੰਜ਼ਲ ਚੋਟੀ ਚੜ੍ਹ ਕੇ ਵੇਖੇ ਅਖ਼ੀਰ, ਆਖ਼ਰ ਆਪਣਾ ਮੇਲ ਮਿਲਾਈਆ। ਤੀਰ ਨਾਮ ਅਣਿਆਲੇ ਨਾਲ ਬਜਰ ਕਪਾਟੀ ਦੇਵੇ ਚੀਰ, ਅੱਗੇ ਹੋ ਨਾ ਕੋਇ ਅਟਕਾਈਆ। ਜਿਸ ਦੀ ਨਜ਼ਰ ਨਾ ਆਵੇ ਕਿਸੇ ਤਸਵੀਰ, ਓਹ ਨੂਰ ਨਰਾਨਾ ਨੂਰ ਕਰੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਯਾਰ ਆਪਣੀ ਕਾਰ ਕਮਾਈਆ। ਦਰਗਾਹ ਸਾਚੀ ਕਹੇ ਸਚਖੰਡ ਅਗੰਮ ਨਜ਼ਾਰਾ, ਜਗ ਨੇਤਰ ਨਜ਼ਰ ਕਿਸੇ ਨਾ ਆਈਆ । ਪੁਰਖ ਅਕਾਲਾ ਦੀਨ ਦਿਆਲਾ ਨਿਰਗੁਣ ਨੂਰ ਜੋਤ ਧਰੇ ਦੁਬਾਰਾ, ਤੱਤਾਂ ਵਾਲਾ ਰੂਪ ਨਾ ਕੋਇ ਸਮਝਾਈਆ। ਜੋ ਕਲਜੁਗ ਅੰਤਮ ਸਤਿਜੁਗ ਲਾਵੇ ਇਕ ਅਖਾੜਾ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਗੋਪੀ ਕਾਹਨ ਖੇਲ ਰਚਾਈਆ। ਚਾਰ ਕੁੰਟ ਦਹਿ ਦਿਸ਼ਾ ਵੇਖੇ ਜੰਗਲ ਜੂਹ ਉਜਾੜ ਪਹਾੜਾ, ਟਿੱਲੇ ਪਰਬਤ ਖੋਜ ਖੁਜਾਈਆ। ਧੁਰ ਦਾ ਮਾਲਕ ਖ਼ਾਲਕ ਪ੍ਰਿਤਪਾਲਕ ਬਣ ਸਿਕਦਾਰਾ, ਧੁਰ ਫ਼ਰਮਾਨਾ ਸ੍ਰੀ ਭਗਵਾਨਾ ਇਕ ਸੁਣਾਈਆ। ਚਾਰ ਕੁੰਟ ਦਹਿ ਦਿਸ਼ਾ ਨਿਰਗੁਣ ਸਰਗੁਣ ਪਾਵੇ ਸਾਰਾ, ਸਚ ਸਵਾਮੀ ਅੰਤਰਜਾਮੀ ਘਟ ਨਿਵਾਸੀ ਵੇਖੇ ਥਾਉਂ ਥਾਈਂਆ। ਚਾਰ ਵਰਨ ਅਠਾਰਾਂ ਬਰਨ ਧਰਮ ਦੀ ਧਾਰ ਦੱਸੇ ਦਵਾਰਾ, ਜ਼ਾਤ ਅਜ਼ਾਤੀ ਵੰਡ ਨਾ ਕੋਇ ਵੰਡਾਈਆ। ਕ਼ੁਦਰਤ ਦਾ ਕ਼ਾਦਰ ਕਰਨੀ ਦਾ ਕਰਤਾ ਹੋ ਉਜਿਆਰਾ, ਉਜਾਲਾ ਕਰੇ ਚਾਈਂ ਚਾਈਂਆ। ਜਿਸ ਦਾ ਇਸ਼ਾਰਾ ਦੇ ਕੇ ਗਿਆ ਰਵਦਾਸ ਚਮਾਰਾ, ਕਬੀਰ ਜੁਲਾਹਾ ਮੰਬਰ ਚੜ੍ਹ ਕੇ ਰਿਹਾ ਕੁਰਲਾਈਆ। ਈਸਾ ਮੂਸਾ ਮੁਹੰਮਦ ਦੇ ਇਸ਼ਾਰਾ, ਐਸ਼ੋ ਇਸ਼ਰਤ ਡੇਰਾ ਢਾਹੀਆ। ਸਦੀ ਚੌਧਵੀਂ ਵੇਖੇ ਅੰਤ ਕਿਨਾਰਾ, ਆਰ ਪਾਰ ਆਪਣਾ ਕ਼ਦਮ ਟਿਕਾਈਆ।
❋
❋
ਕਲਜੁਗ ਕੂੜੀ ਕਿਰਿਆ ਮੇਟੇ ਅੰਧ ਗੁਬਾਰਾ, ਅੰਧ ਅੰਧੇਰਾ ਦਏ ਚੁਕਾਈਆ। ਨਿਰਗੁਣ ਨੂਰ ਜੋਤ ਹੋਵੇ ਚਮਤਕਾਰਾ, ਜੋਤੀ ਜਾਤਾ ਲਏ ਅੰਗੜਾਈਆ। ਜਿਸ ਨੂੰ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਨਿਰਗੁਣ ਧਾਰ ਕਹਿੰਦੇ ਕਲ ਕਲਕੀ ਅਵਤਾਰਾ, ਕਲ ਕਲੇਸ਼ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰਾ, ਦੂਜਾ ਨਜ਼ਰ ਕੋਇ ਨਾ ਆਈਆ।
੧੫ ਮਾਘ ਸ਼ਹਿਨਸ਼ਾਹੀ ਸੰਮਤ ੪ ਬਿਸ਼ਨ ਸਿੰਘ ਦੇ ਗ੍ਰਹਿ ਪਿੰਡ ਪੰਜ ਗਰਾਈਂਆ
ਦਰਗਾਹ ਸਾਚੀ ਪੈਗ਼ੰਬਰ ਕਹਿਣ ਸਭ ਨੇ ਪੌਣੀ ਆਪਣੀ ਕੀਤੀ, ਕੀਟ ਹਸਤ ਬਚਿਆ ਰਹਿਣ ਕੋਇ ਨਾ ਪਾਈਆ। ਪਰਵਰਦਿਗਾਰ ਝਗੜਾ ਮੇਟਣਾ ਸ਼ਰਅ ਮਸੀਤੀ, ਮਸਲਾ ਸਭ ਨੂੰ ਇਕ ਸਮਝਾਈਆ। ਦੀਨ ਦੁਨੀ ਦੀ ਬਦਲ ਦੇਣੀ ਨੀਤੀ, ਰਹਿਬਰ ਹੋ ਕੇ ਇਕੋ ਰਾਹ ਵਖਾਈਆ। ਪਿਛਲੀ ਕਹਾਣੀ ਯਾਦ ਰਹੇ ਨਾ ਬੀਤੀ, ਸਤਿਜੁਗ ਸੱਚਾ ਰਾਹ ਸਮਝਾਈਆ। ਨਿਰਗੁਣ ਧਾਰ ਖੇਲ ਕਰੇ ਅਨਡੀਠੀ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਖੱਤ੍ਰੀ ਬ੍ਰਾਹਮਣ ਸ਼ੂਦਰ ਵੈਸ਼ ਦੱਸੇ ਹੱਕ ਪ੍ਰੀਤੀ, ਪਰਵਰਦਿਗਾਰ ਮੇਲਾ ਮੇਲੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਕਰਤਾ ਕਾਰ ਕਮਾਈਆ। ਪੈਗ਼ੰਬਰ ਕਹਿਣ ਪ੍ਰਭ ਦੱਸਣੀ ਅਗੰਮ ਕਲਾਮ, ਕਲਮਾ ਕਾਇਨਾਤ ਜਣਾਈਆ। ਝਗੜਾ ਮੇਟਣਾ ਦੀਨ ਦੁਨੀ ਸਲਾਮ, ਸਮਾਂ ਸਭ ਦਾ ਦਏ ਬਦਲਾਈਆ। ਮਜ਼੍ਹਬ ਦਾ ਰਹੇ ਨਾ ਕੋਇ ਗ਼ੁਲਾਮ, ਜ਼ੰਜੀਰ ਬੇਨਜ਼ੀਰ ਦਏ ਕਟਾਈਆ। ਮਾਨਵ ਜ਼ਾਤੀ ਇਕੋ ਜਪਣਾ ਨਾਮ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਚਾਰ ਵਰਨ ਅਠਾਰਾਂ ਬਰਨ ਕਰੇ ਨਾ ਕੋਇ ਹਰਾਮ, ਹਿਰਦੇ ਸਚ ਸਚ ਪ੍ਰਗਟਾਈਆ। ਕਲਜੁਗ ਕੂੜੀ ਕਿਰਿਆ ਬਦਲ ਦੇਵੇ ਨਿਜ਼ਾਮ, ਮਾਇਆ ਮਮਤਾ ਧਾਰ ਰਹਿਣ ਨਾ ਪਾਈਆ। ਪੁਰਖ ਅਕਾਲਾ ਦੀਨ ਦਿਆਲਾ ਹਰ ਘਟ ਬਣ ਕੇ ਜਾਣੀ ਜਾਣ, ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਵੇਖ ਵਖਾਈਆ। ਧੁਰ ਦਾ ਸ਼ਬਦ ਸੁਣਾਏ ਅਗੰਮੀ ਧੁਨਕਾਨ, ਅਨਾਦੀ ਆਪਣਾ ਰਾਗ ਅਲਾਈਆ। ਸੰਤ ਸੁਹੇਲੇ ਲਏ ਪਹਿਚਾਣ, ਭਗਤ ਭਗਵਾਨ ਜੋੜ ਜੁੜਾਈਆ । ਸੂਫ਼ੀ ਫ਼ਕੀਰਾਂ ਦੇਵੇ ਦਾਨ, ਵਸਤ ਅਮੋਲਕ ਇਕ ਵਰਤਾਈਆ। ਧਰਮ ਝੁਲਾਏ ਧਰਮ ਨਿਸ਼ਾਨ, ਧਰਮ ਦਵਾਰਾ ਇਕ ਵਖਾਈਆ । ਜਿਥੇ ਲੇਖਾ ਹੋਵੇ ਸੀਤਾ ਸੁਰਤੀ ਸ਼ਬਦ ਧਾਰਾ ਗੋਪੀ ਕਾਹਨ, ਨਿਰਗੁਣ ਨਿਰਗੁਣ ਆਪਣਾ ਵੇਸ ਵਟਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਮਹਿਬਾਨ ਬੀਦੋ ਹੋਵੇ ਮਿਹਰਵਾਨ, ਬੀਖ਼ੈਰ ਯਾ ਅਲਾਹ ਤੇਰੀ ਇਕ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਲੇਖਾ ਜਾਣੇ ਧੁਰ ਦਾ ਹਰਿ, ਦਰ ਦਵਾਰਾ ਇਕ ਖੁਲ੍ਹਾਈਆ। ਪੈਗ਼ੰਬਰ ਕਹਿਣ ਖੇਲ ਕਰੇ ਪ੍ਰਭੂ ਹਰਿ ਠਾਕਰ, ਹਰਿ ਕਰਤਾ ਵਡ ਵਡਿਆਈਆ। ਦੀਨ ਦੁਨੀ ਦਾ ਵੇਖੇ ਸਾਗਰ, ਗਹਿਰ ਗੰਭੀਰ ਖੋਜ ਖੁਜਾਈਆ । ਜਨ ਭਗਤਾਂ ਨਿਰਮਲ ਕਰਮ ਕਰ ਉਜਾਗਰ, ਦੁਰਮਤ ਮੈਲ ਅੰਦਰੋਂ ਦਏ ਧੁਆਈਆ। ਸਾਚਾ ਵਣਜ ਕਰਾਏ ਬਣ ਹੱਕ ਸੌਦਾਗਰ, ਵਸਤ ਅਮੋਲਕ ਇਕ ਵਰਤਾਈਆ। ਕਰਨੀ ਦਾ ਕਰਤਾ ਬਣ ਕੇ ਕ਼ਾਦਰ, ਕ਼ੁਦਰਤ ਦਾ ਮਾਲਕ ਵੇਸ ਵਟਾਈਆ। ਜੋਧਾ
❋
❋
ਸੂਰਬੀਰ ਬਣ ਬਹਾਦਰ, ਭੈ ਦੇਵੇ ਥਾਉਂ ਥਾਈਂਆ। ਅੰਤ ਅਖ਼ੀਰ ਕਰੇ ਆਦਲ, ਸਦੀ ਚੌਧਵੀਂ ਵੇਖ ਵਖਾਈਆ। ਚਾਰੋਂ ਕੁਟ ਅੰਧੇਰਾ ਮੇਟੇ ਬਾਦਲ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਆਤਮ ਪਰਮਾਤਮ ਪਰਮਾਤਮ ਆਤਮ ਮਿਲਣ ਦਾ ਦੱਸੇ ਧੁਰ ਦਾ ਸਾਧਨ, ਸਚ ਪ੍ਰੀਤਾ ਨੀਕਣ ਨੀਕਾ ਇਕ ਸਮਝਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਤੂੰ ਮੇਰਾ ਮੈਂ ਤੇਰਾ ਢੋਲਾ ਸਰਬ ਅਰਾਧਣ, ਰਾਧਾ ਕ੍ਰਿਸ਼ਨ ਦਾ ਲੇਖਾ ਦਏ ਮੁਕਾਈਆ। ਸੰਤ ਸੁਹੇਲੇ ਸੁਰਤੀ ਧਾਰ ਤੇਰੀ ਅਗੰਮੀ ਵਾਜ ਜਾਗਣ, ਆਲਸ ਨਿੰਦਰਾ ਦੇ ਗਵਾਈਆ। ਸਤਿਜੁਗ ਸਾਚਾ ਵੇਲਾ ਹੋਵੇ ਸੁਭਾਗਣ, ਭਗਤ ਭਗਵਾਨ ਮਿਲ ਕੇ ਵੱਜੇ ਵਧਾਈਆ। ਕਰੇ ਖੇਲ ਹਰਿ ਮੋਹਨ ਮਾਧਵ, ਮੋਹਨ ਮਾਧਵ ਮਾਦਨ, ਮਧੁਰ ਧੁਨ ਅਗੰਮੀ ਰਾਗ ਸੁਣਾਈਆ। ਬਿਨ ਮੱਕੇ ਕਾਅਬਿਉਂ ਕਰਾਏ ਹੱਕ ਹਾਜਨ, ਹਾਜ਼ਰ ਹਜ਼ੂਰ ਹੋ ਕੇ ਨਜ਼ਰੀ ਆਈਆ। ਸ਼ਾਹੋ ਭੂਪ ਸੁਲਤਾਨ ਬਣ ਰਾਜਨ, ਸ਼ਹਿਨਸ਼ਾਹ ਆਪਣੀ ਕਾਰ ਕਮਾਈਆ। ਗੁਰ ਅਵਤਾਰ ਪੈਗ਼ੰਬਰ ਜਗਤ ਵਣਜਾਰਾ ਦਿਸੇ ਨਾ ਕੋਇ ਮਹਾਜਨ, ਮਿਹਰਵਾਨ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਨਰ ਨਰੇਸ਼ਾ ਨਿਰਗੁਣ ਧਾਰ ਇਕ ਦ੍ਰਿੜਾਈਆ। ਪੈਗ਼ੰਬਰ ਕਹਿਣ ਹਕ਼ੀਕ਼ਤ ਵਾਲੀ ਕਥਾ ਕਹਾਣੀ, ਹਰਿ ਕਰਤਾ ਆਪ ਜਣਾਈਆ। ਲੇਖਾ ਜਾਣੇ ਦੋ ਜਹਾਨੀ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਵੇਸ ਵਟਾਈਆ। ਸਤਿ ਧਰਮ ਦੀ ਸਤਿਜੁਗ ਧਾਰ ਦਿਸੇ ਅਗੰਮੀ ਬਾਣੀ, ਬਾਣ ਅਣਿਆਲਾ ਤੀਰ ਚਲਾਈਆ। ਅੰਮ੍ਰਿਤ ਰਸ ਨਿਝਰ ਝਿਰਨਾ ਦੇਵੇ ਠੰਡਾ ਪਾਣੀ, ਕਲਜੁਗ ਕੂੜੀ ਕਿਰਿਆ ਅਗਨੀ ਤਤ ਬੁਝਾਈਆ। ਲੱਖ ਚੁਰਾਸੀ ਅੰਤਰ ਭੀਤਰ ਹੋਵੇ ਜਾਣ ਜਾਣੀ, ਨਿਰੰਤਰ ਵੇਖੇ ਥਾਉਂ ਥਾਈਂਆ । ਜਨ ਭਗਤਾਂ ਸੰਤਾਂ ਦੇਵੇ ਇਕੋ ਪਦ ਨਿਰਬਾਣੀ, ਨਿਰਾਕਾਰ ਨਿਰੰਕਾਰ ਆਪਣੀ ਦਇਆ ਕਮਾਈਆ। ਜਿਸ ਲੱਖ ਚੁਰਾਸੀ ਜੀਵ ਜੰਤ ਸ੍ਰਿਸ਼ਟੀ ਦ੍ਰਿਸ਼ਟੀ ਪੁਣੀ ਛਾਣੀ, ਖੋਜਣਹਾਰਾ ਥਾਉਂ ਥਾਈਂਆ। ਲੇਖਾ ਜਾਣੇ ਜੀਵ ਜੀਵ ਪ੍ਰਾਣੀ, ਪ੍ਰਾਣ ਅਧਾਰੀ ਆਪਣਾ ਪਰਦਾ ਲਾਹੀਆ। ਪੈਗ਼ੰਬਰ ਕਹਿਣ ਓਸ ਉਤੋਂ ਦਿਓ ਕ਼ੁਰਬਾਨੀ, ਜੋ ਕਰਬਲਿਆਂ ਦੇ ਲੇਖੇ ਰਿਹਾ ਮੁਕਾਈਆ। ਸਾਰੀ ਸ੍ਰਿਸ਼ਟੀ ਦੀਨ ਦੁਨੀ ਮਾਨਵ ਦਾਨਵ ਦਿਸੇ ਫ਼ਾਨੀ, ਅੰਤ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਮੰਜ਼ਲ ਦੱਸ ਇਕ ਆਸਾਨੀ, ਬਿਨ ਅਹਿਸਾਨ ਇਨਸਾਨ ਆਪਣੇ ਰੰਗ ਰੰਗਾਈਆ।
੧੫ ਮਾਘ ਸ਼ਹਿਨਸ਼ਾਹੀ ਸੰਮਤ ੪ ਚੰਨਣ ਸਿੰਘ ਦੇ ਗ੍ਰਹਿ ਪਿੰਡ ਵਾਂਦਰ
ਸਚਖੰਡ ਦਵਾਰ ਕਹੇ ਪ੍ਰਭ ਜਗਤ ਜੀਵ ਬਣਾ ਦੇ ਸੱਚੇ, ਹਰਿ ਹਿਰਦੇ ਅੰਤਰ ਨਿਰੰਤਰ ਸਚ ਪ੍ਰਗਟਾਈਆ। ਭਾਗ ਲਗਾ ਦੇ ਤਨ ਵਜੂਦ ਮਾਟੀ ਭਾਂਡੇ ਕੱਚੇ, ਕੰਚਨ ਗੜ੍ਹ ਦੇ ਸੁਹਾਈਆ। ਤੇਰੇ ਨਾਮ ਕਲਮੇ ਅੰਦਰ ਜਾਣ ਰੱਤੇ, ਰਤਨ ਅਮੋਲਕ ਹੀਰੇ ਆਪਣੇ ਲੈ ਉਠਾਈਆ। ਤ੍ਰੈਗੁਣ ਮਾਇਆ ਅਗਨੀ ਤਤ ਕੋਈ ਨਾ ਤਪੇ, ਪੰਚ ਵਿਕਾਰਾ ਦੇਣਾ ਢਾਹੀਆ। ਚਾਰ ਵਰਨ ਅਠਾਰਾਂ ਬਰਨ ਭਾਈ ਭੈਣ ਬਣਾ ਸਕੇ, ਨਾਤਾ ਬਾਹਮੀ ਜੋੜ ਜੁੜਾਈਆ। ਜ਼ਾਤ ਪਾਤ ਊਚ ਨੀਚ ਦੀਨ ਮਜ਼੍ਹਬ ਰਹਿਣ ਨਾ ਰੱਟੇ, ਰੱਟਾ ਦੀਨ ਦੁਨੀ ਗਵਾਈਆ। ਸਚ ਸੰਦੇਸ਼ ਨਰ ਨਰਾਇਣ ਦੇ ਆਪਣੇ
❋
❋
ਰਸੇ, ਬਿਨ ਰਸਨਾ ਜਿਹਵਾ ਢੋਲਾ ਗਾਈਆ। ਕੂੜੀ ਕਿਰਿਆ ਮੇਟ ਮਨਮੱਤੇ, ਗੁਰਮਤ ਇਕੋ ਸੋਭਾ ਪਾਈਆ। ਤੇਰਾ ਜੈਕਾਰਾ ਗੋਬਿੰਦ ਵਾਲਾ ਡੰਕਾ ਹੋਵੇ ਫ਼ਤਿਹ, ਪਰਮ ਪੁਰਖ ਤੇਰੀ ਓਟ ਰਖਾਈਆ। ਸਾਧ ਸੰਤ ਤੇਰੀ ਸਰਨ ਸਰਨਾਈ ਵਸੇ, ਵਾਸਤਾ ਇਕੋ ਨਾਲ ਜੁੜਾਈਆ। ਕਲਜੁਗ ਰੈਣ ਅੰਧੇਰੀ ਮੇਟ ਮੱਸੇ, ਨਿਰਗੁਣ ਨੂਰ ਚੰਦ ਕਰ ਰੁਸ਼ਨਾਈਆ। ਤੇਰਾ ਦੀਪਕ ਇਕੋ ਜਗੇ, ਪਾਰਬ੍ਰਹਮ ਪਰਦਾ ਲੈਣਾ ਉਠਾਈਆ। ਝਗੜਾ ਮਿਟਾ ਦੇ ਅੱਠ ਸੱਠੇ, ਗੰਗਾ ਗੋਦਾਵਰੀ ਜਮਨਾ ਸੁਰਸਤੀ ਲੋੜ ਰਹੇ ਨਾ ਰਾਈਆ। ਫਿਰਨਾ ਪਏ ਨਾ ਕਿਸੇ ਮੱਕੇ, ਕਾਇਆ ਕਾਅਬੇ ਵੱਜੇ ਵਧਾਈਆ। ਖੋਜਣਾ ਪਏ ਨਾ ਮੰਦਰ ਮਸਜਿਦ ਸ਼ਿਵਦਵਾਲੇ ਮੱਠੇ, ਸਾਢੇ ਤਿੰਨ ਹੱਥ ਤੇਰਾ ਨੂਰ ਨਜ਼ਰੀ ਆਈਆ। ਅੰਤ ਅਖ਼ੀਰ ਬੇਨਜ਼ੀਰ ਸਭ ਦੇ ਪੂਰੇ ਕਰ ਦੇ ਪਟੇ, ਪਟਨੇ ਵਾਲਾ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਹੋਏ ਸਹਾਈਆ। ਸਚਖੰਡ ਦਵਾਰਾ ਕਹੇ ਪ੍ਰਭੂ ਦੀਨ ਦੁਨੀ ਉਤੇ ਕਰ ਕਿਰਪਾ, ਕਿਰਪਾਲ ਆਪਣੀ ਦਇਆ ਕਮਾਈਆ। ਜਗਤ ਵਿਕਾਰ ਹੰਕਾਰ ਵਿਭਚਾਰ ਕਟ ਬਿਪਤਾ, ਪੰਚ ਵਿਕਾਰ ਡੇਰਾ ਢਾਹੀਆ। ਚਾਰ ਵਰਨ ਰੂਪ ਬਣਾ ਸਾਚੇ ਸਿੱਖ ਦਾ, ਸਿਖਿਆ ਇਕੋ ਇਕ ਸਮਝਾਈਆ। ਜਿਹੜਾ ਆਦਿ ਜੁਗਾਦਿ ਜੁਗ ਚੌਕੜੀ ਲੇਖ ਲਿਖਦਾ, ਵਿਸ਼ਨ ਬ੍ਰਹਮਾ ਸ਼ਿਵ ਬੈਠੇ ਸੀਸ ਨਿਵਾਈਆ। ਜੋ ਗੁਰ ਅਵਤਾਰ ਪੈਗ਼ੰਬਰਾਂ ਸੰਦੇਸਾ ਦੇਵੇ ਨਿਤ ਨਵਿਤ ਦਾ, ਸੁਨੇਹੜਾ ਆਪ ਜਣਾਈਆ । ਉਹ ਰੂਪ ਦਰਸਾਵੇ ਆਪਣਾ ਇਕ ਦਾ, ਏਕੰਕਾਰ ਤੇਰੀ ਵਡਿਆਈਆ। ਨਾਤਾ ਜੋੜ ਦੇ ਸਾਚਾ ਹਿਤ ਦਾ, ਹਿਤਕਾਰੀ ਹੋ ਕੇ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਸਚਖੰਡ ਕਹੇ ਪ੍ਰਭ ਮੇਰੇ ਮਾਲਕ ਖ਼ਾਲਕ ਸਵਾਮੀ, ਦਰ ਤੇਰੇ ਸੀਸ ਨਿਵਾਈਆ। ਤੂੰ ਆਦਿ ਜੁਗਾਦਿ ਸਭ ਦਾ ਅੰਤਰਜਾਮੀ, ਲੱਖ ਚੁਰਾਸੀ ਵੇਖ ਵਖਾਈਆ। ਸਾਚਾ ਕਲਮਾ ਦੱਸ ਦੇ ਧੁਰ ਦੀ ਬਾਣੀ, ਬਾਣ ਨਿਰਾਲਾ ਤੀਰ ਲਗਾਈਆ। ਝਗੜਾ ਰਹੇ ਨਾ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਦੇ ਸਮਝਾਈਆ। ਤੇਰਾ ਨਿਰਗੁਣ ਨੂਰ ਜੋਤ ਨੁਰਾਨੀ, ਨੂਰ ਨੁਰਾਨਾ ਡਗਮਗਾਈਆ। ਤੇਰਾ ਸ਼ਬਦ ਨਾਦ ਸਤਿਗੁਰ ਦੋ ਜਹਾਨੀ, ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਦੇ ਉਠਾਈਆ। ਤੂੰ ਆਤਮ ਬ੍ਰਹਮ ਗਿਆਨੀ, ਬੋਧ ਅਗਾਧ ਕਰ ਪੜ੍ਹਾਈਆ। ਕਲਜੁਗ ਅੰਤਮ ਹੋਈ ਹੈਰਾਨੀ, ਹੈਰਤ ਵਿਚ ਲੋਕਾਈਆ। ਸਤਿ ਧਰਮ ਦੀ ਦਿਸੇ ਨਾ ਕੋਈ ਨਿਸ਼ਾਨੀ, ਨਿਸ਼ਾਨੇ ਸਾਰੇ ਰਹੇ ਬਦਲਾਈਆ। ਲੇਖੇ ਲਾ ਗੋਬਿੰਦ ਵਾਲੀ ਕ਼ੁਰਬਾਨੀ, ਕਰਬਲਾ ਮੁਹੰਮਦ ਦਏ ਦੁਹਾਈਆ। ਮੂਸਾ ਮਸਤਕ ਵੇਖ ਪੇਸ਼ਾਨੀ, ਕੋਹਤੂਰ ਰਿਹਾ ਕੁਰਲਾਈਆ। ਈਸਾ ਲੇਖਾ ਜਾਣ ਆਲਮੇ ਜਾਵਿਦਾਨੀ, ਸਲੀਬ ਗਲ ਵਿਚ ਲਟਕਾਈਆ। ਤੂੰ ਸਾਹਿਬ ਸਤਿਗੁਰ ਬੇਅੰਤ ਬੇਪਰਵਾਹ ਪਾਰਬ੍ਰਹਮ ਕਰ ਮਿਹਰਵਾਨੀ, ਮਹਿਬੂਬ ਮੁਹੱਬਤ ਵਿਚ ਆਪਣਾ ਰੰਗ ਰੰਗਾਈਆ। ਤੂੰ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸਚ ਸੁਲਤਾਨੀ, ਹੁਕਮੇ ਅੰਦਰ ਹੁਕਮ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਮਿਹਰ ਨਜ਼ਰ ਇਕ ਉਠਾਈਆ। ਸਚਖੰਡ ਦਵਾਰ ਕਹੇ ਮੇਰੇ ਸਾਹਿਬ ਸਤਿਗੁਰ ਠਾਕਰ, ਤੇਰੇ ਹੱਥ ਵਡਿਆਈਆ। ਕਲਜੁਗ ਵੇਖ ਡੂੰਘਾ ਸਾਗਰ, ਗਹਿਰ ਗੰਭੀਰ ਗਵਰ ਖੋਜ ਖੁਜਾਈਆ। ਗੁਰ ਅਵਤਾਰ ਪੈਗ਼ੰਬਰਾਂ ਰਿਹਾ ਕੋਈ ਨਾ ਆਦਰ, ਆਦਰਸ਼ ਤੇਰਾ ਗਏ ਭੁਲਾਈਆ। ਅੰਤਰ ਨਿਰੰਤਰ ਹੋਏ ਕੋਈ ਨਾ ਸਾਬਤ, ਧੀਰਜ ਧੀਰ ਨਾ ਕੋਇ ਧਰਾਈਆ। ਦੀਨ
❋
❋
ਦੁਨੀ ਦੀ ਬਦਲੀ ਆਦਤ, ਕੂੜੀ ਕਿਰਿਆ ਘਰ ਘਰ ਡੇਰਾ ਲਾਈਆ। ਸਾਚੀ ਕਰੇ ਨਾ ਕੋਇ ਇਬਾਦਤ, ਮਨਸਾ ਮਨ ਨਾ ਕੋਇ ਗਵਾਈਆ। ਬੁੱਧੀ ਵਿਚ ਰਹੀ ਨਾ ਕੋਇ ਲਿਆਕਤ, ਅਕਲ ਕਲਧਾਰੀ ਤੇਰੀ ਕਲ ਸਮਝ ਕਿਸੇ ਨਾ ਆਈਆ। ਚਾਰ ਕੁੰਟ ਦਹਿ ਦਿਸ਼ਾ ਮਨ ਮਨੂਆ ਕਰੇ ਬਗ਼ਾਵਤ, ਤਨ ਵਜੂਦ ਹੋਵੇ ਲੜਾਈਆ। ਸਾਚਾ ਨਾਮ ਕਰੇ ਨਾ ਕੋਇ ਸਖ਼ਾਵਤ, ਮੁਹੱਬਤ ਹੱਕ ਨਾ ਕੋਇ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਏਕਾ ਨਾਮ ਦੇ ਸਰਬ ਨਿਆਮਤ, ਅਨਰਸ ਆਪਣਾ ਸਚ ਚਖਾਈਆ।
੧੫ ਮਾਘ ਸ਼ਹਿਨਸ਼ਾਹੀ ਸੰਮਤ ੪ ਖੇਮ ਸਿੰਘ ਦੇ ਗ੍ਰਹਿ ਕੋਟਕਪੂਰਾ
ਦਰਗਾਹ ਸਾਚੀ ਕਹੇ ਪੈਗ਼ੰਬਰੋ ਪਰਵਰਦਿਗਾਰ ਨੂੰ ਕਰੋ ਸਯਦਾ, ਬਿਨ ਕ਼ਦਮਾਂ ਸੀਸ ਝੁਕਾਈਆ। ਜੋ ਏਥੇ ਓਥੇ ਦੋ ਜਹਾਨਾਂ ਮਾਲਕ ਸੱਚੇ ਘਰ ਦਾ, ਗ੍ਰਹਿ ਮੰਦਰ ਨਿਰਗੁਣ ਧਾਰ ਸੋਭਾ ਪਾਈਆ। ਜੋ ਨਿਤ ਨਵਿਤ ਲੋਕਮਾਤ ਆਪਣੀ ਖੇਲ ਕਰਦਾ, ਕਰਨੀ ਦਾ ਕਰਤਾ ਕ਼ੁਦਰਤ ਦਾ ਮਾਲਕ ਨੂਰ ਅਲਾਹੀਆ। ਜਿਸ ਦਾ ਰਸਨਾ ਜਿਹਵਾ ਬੱਤੀ ਦੰਦ ਜਗਤ ਸਾਲਾਹੀ ਕਲਮਾ ਸਰਬ ਪੜ੍ਹਦਾ, ਕਾਇਨਾਤ ਢੋਲੇ ਨਗ਼ਮਿਆਂ ਵਿਚ ਗਾਈਆ। ਸੋ ਮਾਲਕ ਖ਼ਾਲਕ ਪ੍ਰਿਤਪਾਲਕ ਨਾ ਜੰਮਦਾ ਨਾ ਮਰਦਾ, ਮੜ੍ਹੀ ਗੋਰ ਨਾ ਡੇਰਾ ਲਾਈਆ। ਓਹ ਵੇਖਣਹਾਰਾ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਹਿਰਦਾ, ਹਰ ਘਟ ਅੰਤਰ ਨਿਰੰਤਰ ਹੋ ਕੇ ਫੋਲ ਫੁਲਾਈਆ। ਮਹੱਲ ਅਟਲ ਉਚ ਅਗੰਮ ਅਥਾਹ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਹੋ ਕੇ ਜੁੜਦਾ, ਚਾਰ ਵਰਨ ਅਠਾਰਾਂ ਬਰਨ ਲੇਖਾ ਜਾਣੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਨਿਵਾਸੀ ਏਕੰਕਾਰ ਦਰਗਾਹ ਸਾਚੀ ਮੁਕਾਮੇ ਹੱਕ ਹੱਕ ਦਏ ਸਮਝਾਈਆ। ਦਰਗਾਹ ਸਾਚੀ ਕਹੇ ਪੈਗ਼ੰਬਰ ਸੁਣੋ ਧੁਰ ਸੰਦੇਸ਼, ਸਦਮੇ ਵਿਚ ਜਣਾਈਆ। ਕਲਜੁਗ ਕੂੜੀ ਕਿਰਿਆ ਵੇਖੋ ਕਲੇਸ਼, ਜੋ ਕਲਮੇ ਰਹੀ ਭੁਲਾਈਆ। ਨੂਰ ਨੁਰਾਨਾ ਕਰੇ ਕੋਈ ਨਾ ਹੇਤ, ਹਿਤਕਾਰੀ ਨਜ਼ਰ ਕੋਇ ਨਾ ਆਈਆ। ਮਾਇਆ ਮਮਤਾ ਹਉਮੇ ਹੰਗਤਾ ਹੋਈ ਖੇਡ, ਜਗਤ ਵਿਕਾਰ ਵੱਜੀ ਵਧਾਈਆ। ਨਿਜ ਨੇਤਰ ਲੋਚਨ ਨੈਣ ਪਾਰਬ੍ਰਹਮ ਪਤਿਪਰਮੇਸ਼ਵਰ ਕੋਈ ਨਾ ਸਕੇ ਵੇਖ, ਸਚ ਸਵਾਮੀ ਅੰਤਰਜਾਮੀ ਘਟਨਿਵਾਸੀ ਪੁਰਖ ਅਬਿਨਾਸ਼ੀ ਗ੍ਰਹਿ ਮੰਦਰ ਸੋਭਾ ਕੋਇ ਨਾ ਪਾਈਆ। ਚਾਰ ਕੁੰਟ ਦਹਿ ਦਿਸ਼ਾ ਨੌ ਖੰਡ ਪ੍ਰਿਥਮੀ ਸੱਤ ਦੀਪ ਵਧਿਆ ਭੇਖ, ਮਨ ਕਲਪਣਾ ਕੂੜੀ ਕਿਰਿਆ ਨੌ ਦਵਾਰੇ ਜਗਤ ਰਹੀ ਨਚਾਈਆ। ਝਗੜਾ ਪਿਆ ਕਾਇਨਾਤ ਦੀਨ ਦੁਨੀ ਮੁੱਲਾ ਮੁਸਾਇਕ ਸ਼ੇਖ਼, ਪਰਾ ਪਸੰਤੀ ਮਧਮ ਬੈਖਰੀ ਪਰਦਾ ਓਹਲਾ ਅੰਤਰ ਨਿਰੰਤਰ ਸਕੇ ਨਾ ਕੋਇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਕਰਤਾ ਬੇਪਰਵਾਹੀਆ। ਦਰਗਾਹ ਸਾਚੀ ਕਹੇ ਸੁਣੋ ਮਿਤ੍ਰ ਮੀਤ, ਮਿਤ੍ਰ ਪਿਆਰਿਓ ਦਿਆਂ ਜਣਾਈਆ। ਮੇਰਾ ਮਾਲਕ ਖ਼ਾਲਕ ਪ੍ਰਿਤਪਾਲਕ ਸਭ ਦੀ ਬਦਲੀ ਕਰਨ ਵਾਲਾ ਰੀਤ, ਰੀਤੀਵਾਨ ਬੇਪਰਵਾਹੀਆ। ਸਦੀ ਚੌਧਵੀਂ ਅੰਤ ਕੰਤ ਭਗਵੰਤ ਸਭ ਦਾ ਲਹਿਣਾ ਦੇਣਾ ਕਰੇ ਤਸਦੀਕ਼, ਸ਼ਹਾਦਤ ਵਿਚ ਇਬਾਦਤ ਸਭ ਦੀ ਅੰਤ ਦਏ ਭੁਗਤਾਈਆ। ਮੇਰੀ ਆਸਾ
❋
❋
ਮਨਸਾ ਖ਼ਾਹਸ਼ ਤਮੰਨਾ ਪੂਰੀ ਕਰੇ ਉਮੀਦ, ਤ੍ਰਿਸ਼ਨਾ ਕੂੜੀ ਲੋਕਮਾਤ ਦਏ ਚੁਕਾਈਆ। ਝਗੜਾ ਰਹਿਣ ਨਾ ਦੇਵੇ ਸ਼ਿਵਦਵਾਲਾ ਮਠ ਮੰਦਰ ਮਸੀਤ, ਮਸਲਾ ਅਸਲਾ ਇਕੋ ਇਕ ਸਮਝਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸਭ ਨੇ ਗਾਉਣਾ ਗੀਤ, ਗਹਿਰ ਗੰਭੀਰ ਬੇਨਜ਼ੀਰ ਲਾਸ਼ਰੀਕ ਪਰਵਰਦਿਗਾਰ ਇਕੋ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਮਹੱਲਾ ਏਕੰਕਾਰਾ ਇਕੋ ਇਕ ਖੁਲ੍ਹਾਈਆ। ਦਰਗਾਹ ਸਾਚੀ ਕਹੇ ਲੋਕਮਾਤ ਤੱਕੋ ਆਪਣਾ ਚਮਨ, ਚਾਰੋਂ ਕੁੰਟ ਧਿਆਨ ਲਗਾਈਆ। ਤੁਹਾਡੀ ਉਮਤ ਰਿਹਾ ਨਾ ਅਮਨ, ਸਾਂਤਕ ਸਤਿ ਨਾ ਕੋਇ ਕਰਾਈਆ। ਸਾਚਾ ਕਲਮਾ ਕਰ ਕੇ ਗ਼ਬਨ, ਕੂੜੀ ਕਿਰਿਆ ਵਿਚ ਦਬਾਈਆ। ਮਾਇਆ ਮਮਤਾ ਹੋ ਕੇ ਮਗਨ, ਹਉਮੇ ਹੰਗਤਾ ਕਰੇ ਲੜਾਈਆ । ਚਾਰੋਂ ਕੁੰਟ ਦਹਿ ਦਿਸ਼ਾ ਭੱਜਣ, ਨੱਠਣ ਵਾਹੋ ਦਾਹੀਆ। ਆਪਣਾ ਪਰਦਾ ਮੂਲ ਨਾ ਕੱਜਣ, ਓਢਣ ਨਜ਼ਰ ਕੋਇ ਨਾ ਆਈਆ । ਸਚ ਧਾਰ ਸਚ ਦਵਾਰੇ ਪਾਏ ਕੋਈ ਨਾ ਸਗਣ, ਧੁਰ ਦਾ ਮੇਲ ਨਾ ਕੋਇ ਮਿਲਾਈਆ। ਚੌਦਾਂ ਤਬਕ ਸਦੀ ਚੌਧਵੀਂ ਚਾਰ ਕੁੰਟ ਦਹਿ ਦਿਸ਼ਾ ਕਾਇਆ ਅੰਦਰ ਸਭ ਦੇ ਲੱਗੀ ਅਗਨ, ਆਬੇਹਯਾਤ ਅੰਮ੍ਰਿਤ ਮੇਘ ਬੂੰਦ ਸਵਾਂਤੀ ਨਾ ਕੋਇ ਟਪਕਾਈਆ। ਜਿਧਰ ਵੇਖਾਂ ਸ੍ਰਿਸ਼ਟੀ ਦੀ ਦ੍ਰਿਸ਼ਟੀ ਫਿਰੇ ਨਗਨ, ਨਾਮ ਦੁਸ਼ਾਲਾ ਹੱਥ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅੰਤ ਅਖ਼ੀਰ ਸਭ ਦਾ ਕਰਨ ਲੱਗਾ ਵਜ਼ਨ, ਤੋਲਾ ਹੋ ਕੇ ਨਾਮ ਤਰਾਜ਼ੂ ਹੱਥ ਉਠਾਈਆ। ਦਰਗਾਹ ਸਾਚੀ ਕਹੇ ਪੈਗ਼ੰਬਰੋ ਲੋਕਮਾਤ ਮਾਰੋ ਨਿਗਾਹ, ਬਿਨ ਨੈਣਾਂ ਨੈਣ ਉਠਾਈਆ। ਪਰਵਰਦਿਗਾਰ ਤੁਹਾਨੂੰ ਕਰਨ ਲੱਗਾ ਵਿਦਾ, ਲੇਖਾ ਸਭ ਦਾ ਝੋਲੀ ਪਾਈਆ। ਸਤਿ ਧਰਮ ਦਾ ਮਾਰਗ ਲਾਵੇ ਸਿੱਧਾ, ਸਾਧਨਾ ਸਭ ਨੂੰ ਦਏ ਸਮਝਾਈਆ। ਪੁਰਖ ਅਕਾਲਾ ਦੀਨ ਦਿਆਲਾ ਸਭ ਦਾ ਮਾਲਕ ਇਕਾ, ਏਕੰਕਾਰ ਦਏ ਦ੍ਰਿੜਾਈਆ। ਦੀਨ ਮਜ਼੍ਹਬ ਦਾ ਰਹੇ ਕੋਈ ਨਾ ਸਿੱਕਾ, ਸਾਖਿਆਤ ਆਪਣਾ ਰੰਗ ਰੰਗਾਈਆ। ਜ਼ਾਤ ਪਾਤ ਦਾ ਵੰਡੇ ਕੋਈ ਨਾ ਹਿੱਸਾ, ਖੱਤ੍ਰੀ ਬ੍ਰਾਹਮਣ ਸ਼ੂਦਰ ਵੈਸ਼ ਬੰਸ ਸਰਬੰਸ ਨਾ ਕੋਇ ਸੁਹਾਈਆ। ਪੁਰਖ ਅਕਾਲਾ ਦੀਨ ਦਿਆਲਾ ਸਭ ਦਾ ਬਣੇ ਪਿਤਾ, ਪਤਿਪਰਮੇਸ਼ਵਰ ਨੂਰ ਅਲਾਹੀਆ। ਆਤਮ ਪਰਮਾਤਮ ਕਰੇ ਹਿੱਤਾ, ਪਾਰਬ੍ਰਹਮ ਬ੍ਰਹਮ ਮੇਲਾ ਸਹਿਜ ਸੁਭਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਖਾਣੀ ਬਾਣੀ ਚਾਰ ਜੁਗ ਦਾ ਵਾਚੇ ਚਿੱਠਾ, ਪਰਦਾ ਓਹਲਾ ਆਪਣਾ ਆਪ ਖੁਲ੍ਹਾਈਆ। ਅਗਲਾ ਖੇਲ ਕਰੇ ਅਨਡਿੱਠਾ, ਧੁਰ ਫ਼ਰਮਾਨਾ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਸੰਦੇਸ਼ਾ ਨਰ ਨਰੇਸ਼ਾ ਏਕੰਕਾਰਾ ਇਕ ਸੁਣਾਈਆ। ਦਰਗਾਹ ਸਾਚੀ ਕਹੇ ਮੇਰੇ ਪੈਗ਼ੰਬਰ ਸੱਜਣ, ਮਿਤ੍ਰੋ ਦਿਆਂ ਦ੍ਰਿੜਾਈਆ। ਝਗੜਾ ਮੁਕਣ ਲੱਗਾ ਮਾਟੀ ਬਦਨ, ਬਦਲੀ ਕਰੇ ਬੇਪਰਵਾਹੀਆ। ਅੰਤ ਅਖ਼ੀਰ ਬੇਨਜ਼ੀਰ ਕਰੇ ਅਦਲ, ਇਨਸਾਫ਼ ਧੁਰ ਦਾ ਇਕ ਸਮਝਾਈਆ। ਸ਼ਰਅ ਛੁਰੀ ਕਰੇ ਕੋਈ ਨਾ ਕ਼ਤਲ, ਕ਼ਾਤਲ ਮਕ਼ਤੂਲ ਲੇਖਾ ਦਏ ਮੁਕਾਈਆ। ਅੰਤ ਤੁਹਾਡਾ ਰਹੇ ਨਾ ਕੋਇ ਯਤਨ, ਯਥਾਰਥ ਦਿਆਂ ਸਮਝਾਈਆ। ਤੁਸਾਂ ਲੋਕਮਾਤ ਦਾ ਛੱਡਣਾ ਵਤਨ, ਬੇਵਤਨ ਦਿਸੇ ਖ਼ਲਕ ਖ਼ੁਦਾਈਆ। ਸਭ ਦਾ ਸਾਂਝਾ ਕਰਨਾ ਪਰਮ ਪੁਰਖ ਨੇ ਇਕੋ ਪਤਣ, ਕਿਨਾਰਾ ਇਕੋ ਇਕ ਸੁਹਾਈਆ । ਸਦੀ ਚੌਧਵੀਂ ਜਾਏ ਪੈਜ ਰੱਖਣ, ਵੇਖਣਹਾਰਾ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰਦਰਗਾਹੀ ਆਪਣਾ ਭੇਵ ਚੁਕਾਈਆ। ਦਰਗਾਹ ਸਾਚੀ ਕਹੇ ਕੀ ਮੈਂ ਕਰਾਂ ਤਾਰੀਫ਼, ਸਿਫ਼ਤਾਂ ਵਿਚ ਸਾਲਾਹੀਆ। ਜਿਸ
❋
❋
ਦੀ ਕਰਦੇ ਗਏ ਉਡੀਕ, ਬਿਨ ਅੱਖਾਂ ਅੱਖ ਉਠਾਈਆ। ਜਿਸ ਦੀਆਂ ਸਿਫ਼ਤਾਂ ਕਰੇ ਕ਼ੁਰਾਨ ਮਜੀਦ, ਅਲਿਫ਼ ਯੇ ਜੋੜ ਜੁੜਾਈਆ। ਜਿਸ ਦੀ ਮਹਿੰਮਾ ਵਾਲੀ ਤਮਹੀਦ, ਤੁਆਰਫ਼ ਵਿਚ ਲੋਕਾਈਆ। ਜਿਸ ਦੇ ਬਰਦੇ ਬਣਦੇ ਆਏ ਅਜ਼ੀਜ਼, ਖ਼ਾਦਮ ਹੋ ਕੇ ਸੇਵ ਕਮਾਈਆ। ਸੋ ਦੀਨ ਦੁਨੀ ਦੇਵਣ ਵਾਲਾ ਤਮੀਜ਼, ਸਾਚੀ ਸਿਖਿਆ ਇਕ ਸਮਝਾਈਆ। ਭਗਤ ਦਵਾਰੇ ਭਗਤ ਦੀ ਪ੍ਰਵਾਨ ਕਰ ਕ਼ਮੀਜ਼, ਜਗਤ ਗ਼ਰੀਬੀ ਡੇਰਾ ਢਾਹੀਆ। ਹਰਿਜਨ ਸਾਚੇ ਪੂਰੀ ਕਰੇ ਰੀਝ, ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਉਠਾਈਆ। ਖੜਗ ਖੰਡਾ ਕਰੇ ਤਸਦੀਕ਼, ਸ਼ਹਾਦਤ ਇਕ ਭੁਗਤਾਈਆ। ਪੈਗ਼ੰਬਰੋ ਤੁਹਾਡਾ ਵਕ਼ਤ ਆ ਗਿਆ ਨਜ਼ਦੀਕ, ਦੂਰ ਦੁਰਾਡਾ ਪੰਧ ਮੁਕਾਈਆ। ਮਜ਼੍ਹਬ ਦਾ ਰਹੇ ਨਾ ਕੋਇ ਸ਼ਰੀਕ, ਸ਼ਿਰਕਤ ਅੰਦਰੋਂ ਦੇਣੀ ਕਢਾਈਆ। ਜਿਸ ਦੇ ਹੱਥ ਹੱਕ ਤੌਫ਼ੀਕ਼, ਓਹ ਵੇਖੇ ਚਾਈਂ ਚਾਈਂਆ। ਮਨਸਾ ਪੂਰੀ ਕਰੇ ਉਮੀਦ, ਸਹਿੰਸਾ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਵੱਡਾ ਵਡ ਵਡਿਆਈਆ। ਦਰਗਾਹ ਸਾਚੀ ਕਹੇ ਮੇਰਾ ਨਾ ਕੋਈ ਛੱਪਰ ਛੰਨ, ਚਾਰ ਦੀਵਾਰੀ ਨਾ ਕੋਇ ਸੁਹਾਈਆ। ਧੁਰ ਫ਼ਰਮਾਨਾ ਸੁਣੋ ਬਿਨਾ ਕੰਨ, ਸੰਦੇਸ਼ਾ ਇਕ ਜਣਾਈਆ। ਸਾਚਾ ਨਾਮ ਕਲਮਾ ਲਓ ਮੰਨ, ਮਨ ਮਨਸਾ ਰਹੇ ਨਾ ਰਾਈਆ। ਆਪਣੀ ਉਮਤ ਦਾ ਵੇਖੋ ਤਨ, ਵਜੂਦ ਅੰਦਰ ਫੋਲ ਫੁਲਾਈਆ। ਅੰਤ ਹੋਵਣ ਵਾਲਾ ਗ਼ਮ, ਖ਼ੁਸ਼ੀ ਜਗਤ ਨਾ ਕੋਇ ਜਣਾਈਆ। ਪਰਵਰਦਿਗਾਰ ਦੇਵੇ ਡੰਨ, ਡੰਕਾ ਵੱਜੇ ਥਾਉਂ ਥਾਈਂਆ। ਜਿਸ ਕਾਰਨ ਸੂਫ਼ੀਆਂ ਲੁਹਾਈ ਪੁੱਠੀ ਖੱਲ੍ਹ, ਖ਼ਾਲਕ ਖ਼ਲਕ ਗਏ ਜਣਾਈਆ। ਓਹ ਅੰਤ ਸਵਾਲ ਹੋਣਾ ਹੱਲ, ਹਾਲਤ ਵਿਗੜੇ ਨੂਰ ਖ਼ੁਦਾਈਆ। ਝਗੜਾ ਪੈਣਾ ਜਲ ਥਲ, ਮਹੀਅਲ ਮਿਲੇ ਨਾ ਕੋਇ ਵਡਿਆਈਆ। ਪੈਗ਼ੰਬਰੋ, ਤੁਸਾਂ ਵਸਣਾ ਨਿਹਚਲ ਧਾਮ ਅਟਲ, ਸਚ ਦਵਾਰੇ ਸੋਭਾ ਪਾਈਆ। ਅੰਤਮ ਰਹੇ ਕਿਸੇ ਕੋਈ ਨਾ ਬਲ, ਤਾਕ਼ਤਵਰ ਨਜ਼ਰ ਕੋਇ ਨਾ ਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਘੜੀ ਘੜੀ ਪਲ ਪਲ, ਪਲਕ ਦੇ ਪਿਛੇ ਖ਼ਲਕ ਖ਼ਾਲਕ ਵੇਖ ਵਖਾਈਆ।
੧੬ ਮਾਘ ਸ਼ਹਿਨਸ਼ਾਹੀ ਸੰਮਤ ੪ ਊਸ਼ਾ ਰਾਣੀ ਦੇ ਗ੍ਰਹਿ ਪੁਰਾਣਾ ਮਹੱਲਾ ਕੋਟਕਪੂਰਾ
ਪੈਗ਼ੰਬਰ ਕਹਿਣ ਦਰਗਾਹ ਸਾਚੀ ਤੇਰਾ ਸਚ ਮਹੱਲਾ, ਪਰਵਰਦਿਗਾਰ ਸਾਂਝਾ ਯਾਰ ਜਲਵਾਗਰ ਇਕ ਸੁਹਾਈਆ। ਜੋ ਆਦਿ ਜੁਗਾਦਿ ਜੁਗ ਚੌਕੜੀ ਵਸੇ ਜਲਾ ਥਲਾ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਆਪਣਾ ਨੂਰ ਜੋਤ ਚਮਕਾਈਆ। ਜਿਸ ਨੇ ਨਾਮ ਸੰਦੇਸਾ ਸਤਿਜੁਗ ਤਰੇਤਾ ਦਵਾਪਰ ਕਲਜੁਗ ਲੋਕਮਾਤ ਘੱਲਾ, ਨਾਉਂ ਨਿਰੰਕਾਰਾ ਨਿਰਗੁਣ ਧਾਰਾ ਆਪ ਦ੍ਰਿੜਾਈਆ। ਜੋ ਨਿਰਗੁਣ ਸਰਗੁਣ ਆਤਮ ਪਰਮਾਤਮ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਫੜਾਏ ਪੱਲਾ, ਪਾਰਬ੍ਰਹਮ ਬ੍ਰਹਮ ਮੇਲਾ ਮੇਲੇ ਸਹਿਜ ਸੁਭਾਈਆ। ਜਿਸ ਵਿਚ ਓਅੰਕਾਰ ਨਿਰਾਕਾਰ ਨਿਰਗੁਣ ਜੋਤ ਹੋ ਕੇ ਰਲਾ, ਤਨ ਵਜੂਦ ਕਾਇਆ ਮਾਟੀ ਖ਼ਾਕ ਤਜਾਈਆ। ਸੋ ਸਦੀ ਚੌਧਵੀਂ ਅੰਤ ਅਖ਼ੀਰ ਬੇਨਜ਼ੀਰ ਮੇਟਣਹਾਰ ਦੂਈ ਦਵੈਤ ਦਾ ਸੱਲਾ, ਮਾਇਆ ਮਮਤਾ ਮੋਹ ਵਿਕਾਰ ਮਿਹਰ ਮਿਹਰ ਵਿਚ ਕਰੇ ਸਫ਼ਾਈਆ। ਆਦਿ ਅੰਤ ਸ੍ਰੀ ਭਗਵੰਤ ਸਚ ਸਵਾਮੀ ਅੰਤਰਜਾਮੀ ਵਸਣਹਾਰਾ
❋
❋
ਨਿਹਚਲ ਧਾਮ ਅਟੱਲਾ, ਮਹੱਲ ਅਟੱਲ ਇਕੋ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧਰਨੀ ਧਰਤ ਧਵਲ ਧੌਲ ਵੇਖ ਵਖਾਈਆ। ਪੈਗ਼ੰਬਰ ਕਹਿਣ ਦਰਗਾਹ ਸਾਚੀ ਤੇਰੇ ਅੰਤਰ ਹੱਕ ਸਿੰਘਾਸਣ, ਸੋਭਾਵੰਤ ਆਪ ਸੁਹਾਈਆ। ਖੇਲੇ ਖੇਲ ਪੁਰਖ ਅਬਿਨਾਸ਼ਣ, ਪਾਰਬ੍ਰਹਮ ਬੇਪਰਵਾਹੀਆ। ਜਿਸ ਦਾ ਰੂਪ ਰੇਖ ਰੰਗ ਦੀਨ ਮਜ਼੍ਹਬ ਨਾ ਕੋਈ ਜ਼ਾਤਣ, ਜ਼ਾਤੀ ਵੰਡ ਨਾ ਕੋਇ ਵੰਡਾਈਆ। ਜੋ ਨਿਤ ਨਵਿਤ ਖੇਲੇ ਖੇਲ ਪੁਰਖ ਅਬਿਨਾਸ਼ਣ, ਦੋ ਜਹਾਨਾਂ ਨੌਜਵਾਨਾ ਮਰਦ ਮਰਦਾਨਾ ਵੇਖ ਵਖਾਈਆ। ਅਵਤਾਰ ਪੈਗ਼ੰਬਰ ਗੁਰ ਕਰੇ ਦਾਸੀ ਦਾਸਨ, ਸੇਵਕ ਸੇਵਾ ਸਚ ਸਮਝਾਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਅੰਤ ਅਖ਼ੀਰ ਬੇਨਜ਼ੀਰ ਧੁਰ ਸੰਦੇਸ਼ਾ ਲੋਕਮਾਤ ਆਏ ਆਖਣ, ਨਵ ਨੌ ਚਾਰ ਭੇਵ ਅਭੇਦਾ ਪਰਦਾ ਓਹਲਾ ਦਏ ਉਠਾਈਆ। ਹੁਕਮ ਸੰਦੇਸ਼ਾ ਦੇਵੇ ਜ਼ਾਹਰ ਬਾਤਨ, ਗਹਿਰ ਗੰਭੀਰ ਗੁਣੀ ਗਹੀਰ ਬੇਨਜ਼ੀਰ ਨਜ਼ਰੀਆ ਸਭ ਦਾ ਦਏ ਬਦਲਾਈਆ। ਜਿਸ ਦੇ ਹੁਕਮੇ ਅੰਦਰ ਸਾਧ ਸੰਤ ਸੂਫ਼ੀ ਫ਼ਕੀਰ ਜਾਗਣ, ਦਿਵਸ ਰੈਣ ਬਿਨ ਰਸਨਾ ਜਿਹਵਾ ਬੱਤੀ ਦੰਦ ਢੋਲੇ ਧੁਰ ਦੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਸਚ ਦਵਾਰਾ ਏਕੰਕਾਰਾ ਸਤਿ ਸਚ ਸਮਝਾਈਆ। ਦਰਗਾਹ ਸਾਚੀ ਕਹੇ ਪੈਗ਼ੰਬਰ ਸੁਣੋ ਹਕ਼ੀਕ਼ਤ ਹੱਕ, ਲਾਸ਼ਰੀਕ ਦਿਆਂ ਜਣਾਈਆ। ਚਾਰ ਵਰਨ ਅਠਾਰਾਂ ਬਰਨ ਰਿਹਾ ਕੋਈ ਨਾ ਸਤਿ, ਧੀਰਜ ਧੀਰ ਨਾ ਕੋਇ ਧਰਾਈਆ। ਝਗੜਾ ਪਿਆ ਮਨਮਤ, ਗੁਰਮਤ ਬੈਠੀ ਮੁਖ ਛੁਪਾਈਆ। ਨਾੜ ਬਹੱਤਰ ਘਰ ਘਰ ਉਬਲੇ ਰੱਤ, ਹੱਡ ਮਾਸ ਦਏ ਦੁਹਾਈਆ। ਧੀਰਜ ਸੰਤੋਖ ਰਿਹਾ ਕੋਈ ਨਾ ਯਤ, ਕੂੜ ਕਲਪਣਾ ਰਹੀ ਸਤਾਈਆ। ਮਾਇਆ ਮਮਤਾ ਮੋਹ ਵਿਕਾਰ ਲੱਗੀ ਅੱਗ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਪਰਵਰਦਿਗਾਰ ਦਰਸ਼ਨ ਪਾਵੇ ਨਾ ਕੋਇ ਉਪਰ ਸ਼ਾਹ ਰਗ, ਨੌ ਦਵਾਰੇ ਤ੍ਰਿਸ਼ਨਾ ਨਾ ਕੋਇ ਬੁਝਾਈਆ। ਸਚ ਸਵਾਮੀ ਅੰਤਰਜਾਮੀ ਘਟਨਿਵਾਸੀ ਪੁਰਖ ਅਬਿਨਾਸ਼ੀ ਮਿਲੇ ਮੇਲ ਨਾ ਕਿਸੇ ਕਮਲਾਪਤ, ਪਾਰਬ੍ਰਹਮ ਬ੍ਰਹਮ ਰੰਗ ਨਾ ਕੋਇ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਪਰਦਾ ਉਹਲਾ ਆਪ ਉਠਾਈਆ। ਦਰਗਾਹ ਕਹੇ ਪੈਗ਼ੰਬਰੋ ਸੁਣੋ ਅਗੰਮੀ ਫ਼ਰਮਾਨ, ਫ਼ਰਮਾਂਬਰਦਾਰੋ ਦਿਆਂ ਜਣਾਈਆ। ਅੰਤਮ ਲੇਖਾ ਮੁੱਕਣਾ ਜਗਤ ਕ਼ੁਰਾਨ, ਕਾਇਆ ਕੁਰਹ ਵੱਜੇ ਵਧਾਈਆ। ਸਭ ਦਾ ਸਾਂਝਾ ਹੋਣਾ ਇਕ ਈਮਾਨ, ਸਾਬਤ ਸੂਰਤ ਦਏ ਦ੍ਰਿੜਾਈਆ। ਸ਼ਰਅ ਛੁਰੀ ਨਾ ਰਹੇ ਜਹਾਨ, ਜਾਗਰਤ ਜੋਤ ਕਰੇ ਰੁਸ਼ਨਾਈਆ। ਇਕ ਕਲਮੇ ਦਾ ਇਕੋ ਹੋਵੇ ਐਲਾਨ, ਨੌ ਖੰਡ ਪ੍ਰਿਥਮੀ ਸੱਤ ਦੀਪ ਇਕੋ ਢੋਲਾ ਗਾਈਆ। ਦ੍ਰਿਸ਼ਟੀ ਵਿਚ ਰਹੇ ਨਾ ਕੋਇ ਬੇਈਮਾਨ, ਇਸ਼ਟ ਸਭ ਦਾ ਦਏ ਬਦਲਾਈਆ। ਜਿਸ ਦੀ ਕਥਾ ਕਹਾਣੀ ਸੁਣਦੇ ਰਹੇ ਕਾਨ, ਸੰਦੇਸਿਆਂ ਵਿਚ ਸਮਝਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਪ੍ਰਗਟ ਹੋਵੇ ਇਕ ਅਮਾਮ, ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਆਪਣੀ ਕਲ ਧਰਾਈਆ। ਜਨ ਭਗਤਾਂ ਸੰਤਾਂ ਦੇਵੇ ਹਕ਼ੀਕ਼ੀ ਜਾਮ, ਅੰਮ੍ਰਿਤ ਰਸ ਰਸ ਰਸੀਆ ਇਕ ਚਖਾਈਆ। ਮਜ਼੍ਹਬ ਦਾ ਰਹਿਣ ਨਾ ਦੇਵੇ ਕੋਈ ਗ਼ੁਲਾਮ, ਸ਼ਰਅ ਜ਼ੰਜੀਰ ਦਏ ਕਟਾਈਆ। ਚਾਰ ਵਰਨ ਇਕੋ ਇਸ਼ਟ ਮੰਨੇ ਸ੍ਰੀ ਭਗਵਾਨ, ਸਿਲ ਪਾਹਨ ਪੂਜਨ ਕੋਇ ਨਾ ਜਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਸਿਫ਼ਤਾਂ ਵਾਲਾ ਗਾਇਨ ਗਾਨ, ਮਹਿੰਮਾ ਵਾਲਾ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧਰਮ ਦੀ ਧਾਰ
❋
❋
ਇਕ ਪ੍ਰਗਟਾਈਆ। ਪੈਗ਼ੰਬਰ ਕਹਿਣ ਕਿਰਪਾ ਕਰੇ ਮਿਹਰਵਾਨ, ਮਹਿਬਾਨ ਬੀਦੋ ਬੀਖ਼ੈਰ ਯਾ ਅਲਾਹ ਅਲਾਹੀਆ। ਜਿਸ ਦਾ ਆਦਿ ਅੰਤ ਇਕ ਈਮਾਨ, ਅਮਲਾਂ ਤੋਂ ਰਹਿਤ ਨਜ਼ਰੀ ਆਈਆ। ਧਰਮ ਝੁਲਾਏ ਨਿਸ਼ਾਨ, ਨਿਸ਼ਾਨਾ ਦੀਨ ਦੁਨੀ ਬਦਲਾਈਆ ਜਿਸ ਦਾ ਚਸ਼ਮੇ ਨੂਰ ਇਕ ਅਸਲਾਮ, ਕਾਇਆ ਕਾਅਬਾ ਦਏ ਵਡਿਆਈਆ। ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਲੇਖਾ ਜਾਣੇ ਜ਼ਿਮੀਂ ਅਸਮਾਨ, ਪਰਦਾਨਸ਼ੀਨ ਪਰਦਾ ਆਪ ਉਠਾਈਆ। ਜੋਧਾ ਸੂਰਬੀਰ ਬਲਵਾਨ, ਬਲਧਾਰੀ ਵਡ ਵਡਿਆਈਆ। ਕਲਜੁਗ ਅੰਤ ਖੇਲੇ ਖੇਲ ਮਹਾਨ, ਖ਼ਾਲਕ ਖ਼ਲਕ ਮਖ਼ਲੂਕ ਵੇਖੇ ਥਾਉਂ ਥਾਈਂਆ। ਜਿਸ ਦਾ ਰਾਹ ਤੱਕਣ ਵਿਸ਼ਨ ਬ੍ਰਹਮਾ ਸ਼ਿਵ ਦੇਵਤ ਸੁਰ ਲੌਣ ਧਿਆਨ, ਗਣ ਗੰਧਰਬ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਸੰਦੇਸ਼ਾ ਨਰ ਨਰੇਸ਼ਾ ਇਕ ਇਕੱਲਾ ਆਪ ਜਣਾਈਆ। ਪੈਗ਼ੰਬਰ ਕਹਿਣ ਦਰਗਾਹ ਸਾਚੀ ਖੇਲ ਪ੍ਰਭੂ ਦੇ ਹੱਥ, ਅਵਰ ਨਾ ਕੋਇ ਚਤੁਰਾਈਆ। ਜਿਸ ਦੀ ਸਰਨੀ ਸਾਰੇ ਰਹੇ ਢੱਠ, ਅਵਤਾਰ ਪੈਗ਼ੰਬਰ ਸੀਸ ਨਾ ਕੋਇ ਉਠਾਈਆ। ਉਹ ਸਭ ਦਾ ਲਹਿਣਾ ਦੇਣਾ ਪੂਰਾ ਕਰੇ ਪੁਰਖ ਸਮਰਥ, ਜੋ ਸਰਬ ਕਲਾ ਅਖਵਾਈਆ। ਸਾਡੀ ਅੰਤ ਅਖ਼ੀਰ ਹੋਣੀ ਬਸ, ਬਸਤਾ ਸਭ ਦਾ ਦਏ ਬੰਧਾਈਆ। ਉਮਤ ਉਮਤੀ ਬੁਰਜ ਜਾਣਾ ਢੱਠ, ਨਬੀ ਰਸੂਲ ਨਾ ਕੋਇ ਬਚਾਈਆ। ਸਤਿ ਧਰਮ ਦਾ ਖੁਲ੍ਹਣਾ ਹੱਟ, ਵਣਜਾਰਾ ਇਕੋ ਨੂਰ ਅਲਾਹੀਆ। ਜਿਸ ਨੇ ਆਦਿ ਰਚਨਾ ਲਈ ਰਚ, ਅੰਤਮ ਓਹੋ ਵੇਖ ਵਖਾਈਆ। ਨਵ ਨੌ ਚਾਰ ਖੇਲ ਕਰਾਏ ਸਚ, ਕੂੜੀ ਕਿਰਿਆ ਡੇਰਾ ਢਾਹੀਆ। ਜੋ ਗੁਰ ਅਵਤਾਰ ਪੈਗ਼ੰਬਰ ਭਵਿਖਤ ਗਏ ਦੱਸ, ਧੁਰ ਸੰਦੇਸੇ ਨਾਲ ਜਣਾਈਆ। ਜਿਸ ਨੂੰ ਵੇਖੇ ਅਗੰਮੀ ਅੱਖ, ਜਗ ਨੇਤਰ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਗਾਹ ਸਾਚੀ ਸੋਭਾ ਪਾਈਆ। ਦਰਗਾਹ ਸਾਚੀ ਧਾਮ ਸੁਹੰਜਣਾ, ਸੋਭਾਵੰਤ ਰਮਣੀਕ। ਜਿਥੇ ਵਸੇ ਆਦਿ ਨਿਰੰਜਣਾ, ਜਿਸ ਦੇ ਵਿਚ ਹੱਕ ਤੌਫ਼ੀਕ਼। ਗੁਰ ਅਵਤਾਰ ਪੈਗ਼ੰਬਰ ਬਣ ਕੇ ਸੱਜਣਾ, ਆਸਾ ਮਨਸਾ ਪੂਰੀ ਕਰੇ ਉਮੀਦ। ਦਾਤਾ ਦਾਨੀ ਦਰਦ ਦੁੱਖ ਭੈ ਭੰਜਨਾ, ਜਿਸ ਦੀ ਸਾਰੇ ਕਰਨ ਉਡੀਕ। ਚਾਰ ਕੁੰਟ ਦਹਿ ਦਿਸ਼ਾ ਜਿਸ ਦਾ ਨਾਮ ਡੰਕਾ ਵੱਜਣਾ, ਕਲਜੁਗ ਕੂੜੀ ਕਿਰਿਆ ਮੇਟੇ ਲੀਕ । ਜਨ ਭਗਤ ਸੁਹੇਲੇ ਲਾਏ ਅੰਗਣਾ, ਕਾਇਆ ਮੰਦਰ ਵਸੇ ਨਜ਼ਦੀਕ। ਸਚ ਨਾਮ ਦੀ ਚਾੜ੍ਹੇ ਰੰਗਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਦਰ ਠਾਂਡਾ ਇਕ ਵਖਾਈਆ। ਦਰ ਠਾਂਡਾ ਇਕ ਅਗੰਮ, ਹਰਿ ਕਰਤਾ ਆਪ ਜਣਾਈਆ। ਜਿਥੇ ਦੀਨ ਦਿਆਲਾ ਧੁਰ ਦਾ ਦੇਵੇ ਧਨ, ਅਗੰਮ ਆਪਣਾ ਆਪ ਵਰਤਾਈਆ। ਫ਼ੁਰਨਾ ਦਿਸੇ ਕੋਈ ਨਾ ਮਨ, ਮਨਸਾ ਮੋਹ ਨਾ ਕੋਇ ਹਲਕਾਈਆ। ਨਿਰਗੁਣ ਨੂਰ ਚਾੜ੍ਹ ਕੇ ਚੰਨ, ਸੂਰੀਆ ਚੰਦ ਪੰਧ ਮੁਕਾਈਆ। ਸਤਿ ਧਰਮ ਦਾ ਬੇੜਾ ਬੰਨ੍ਹ, ਮਾਰਗ ਇਕੋ ਇਕ ਵਖਾਈਆ। ਹਰਖ ਸੋਗ ਮੇਟ ਕੇ ਗ਼ਮ, ਚਿੰਤਾ ਚਿਖਾ ਦਏ ਜਲਾਈਆ। ਪਰਦਾ ਲਾਹ ਕੇ ਆਤਮ ਬ੍ਰਹਮ, ਪਾਰਬ੍ਰਹਮ ਦਏ ਸਮਝਾਈਆ। ਸੋ ਖੇਲ ਕਰੇ ਸ੍ਰੀ ਭਗਵਾਨ, ਨਿਰਗੁਣ ਦਾਤਾ ਨੂਰ ਖ਼ੁਦਾਈਆ। ਪੈਗ਼ੰਬਰ ਕਹਿਣ ਉਸ ਦਾ ਫ਼ਰਮਾਨਾ ਸਾਰੇ ਲਈਏ ਮੰਨ, ਮਨਸਾ ਅਵਰ ਨਾ ਕੋਇ ਰਖਾਈਆ। ਦਰਗਾਹ ਸਾਚੀ ਤੇਰੇ ਸਚ ਦਵਾਰ ਸਾਰੇ ਕਹੀਏ ਧੰਨ ਧੰਨ, ਪ੍ਰਭੂ ਤੇਰੀ ਬੇਪਰਵਾਹੀਆ। ਜੇ ਸਤਿਜੁਗ ਤਰੇਤਾ ਦੁਆਪਰ ਕੀਤਾ ਖੰਨ ਖੰਨ, ਕਲਜੁਗ ਅੰਤਮ ਲੇਖਾ ਦਏ ਚੁਕਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ
❋
❋
ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੀਨ ਦੁਨੀ ਦਾ ਪਰਦਾ ਦੇਵੇ ਬੰਨ੍ਹ, ਬੰਨ੍ਹਣਹਾਰ ਗੋਪਾਲ ਸਵਾਮੀ ਇਕੋ ਨਜ਼ਰੀ ਆਈਆ।