੧੬ ਮਾਘ ਸ਼ਹਿਨਸ਼ਾਹੀ ਸੰਮਤ ੪ ਮੁਖ਼ਤਿਆਰ ਕੌਰ ਦੇ ਗ੍ਰਹਿ ਡੋਗਰ ਬਸਤੀ ਫ਼ਰੀਦ ਕੋਟ
ਦਰਗਾਹ ਸਾਚੀ ਕਹੇ ਨਿਰਗੁਣ ਧਾਰ ਵੇਖੋ ਅਵਤਾਰ ਪੈਗ਼ੰਬਰ ਆਪਣਾ ਵੇਲਾ, ਸਦੀ ਸਦੀਵੀ ਨਾਲ ਮਿਲਾਈਆ। ਪਿਆਰ ਰਿਹਾ ਨਾ ਮੁਰੀਦ ਮੁਰਸ਼ਦ ਗੁਰੂ ਚੇਲਾ, ਭਗਤ ਭਗਵਾਨ ਜੋੜ ਨਾ ਕੋਇ ਜੁੜਾਈਆ। ਆਤਮ ਪਰਮਾਤਮ ਪਾਰਬ੍ਰਹਮ ਬ੍ਰਹਮ ਰੰਗ ਲਾਏ ਨਾ ਕੋਇ ਸੱਜਣ ਸੁਹੇਲਾ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਸਾਚਾ ਜੋੜ ਨਾ ਕੋਇ ਜੁੜਾਈਆ। ਪੁਰਖ ਅਬਿਨਾਸ਼ੀ ਘਟ ਨਿਵਾਸੀ ਵਸਣਹਾਰਾ ਧਾਮ ਨਵੇਲਾ, ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਆਪਣਾ ਪੱਲੂ ਨਾ ਕਿਸੇ ਫੜਾਈਆ। ਕਲਜੁਗ ਦੀਨ ਦੁਨੀ ਰਾਹ ਤੱਕੇ ਧਰਮ ਰਾਏ ਦੀ ਜੇਲ੍ਹਾ, ਜਮ ਕੀ ਫਾਸੀ ਅੱਗੇ ਹੋ ਨਾ ਕੋਇ ਕਟਾਈਆ। ਸਦੀ ਚੌਧਵੀਂ ਅੰਤ ਅਖ਼ੀਰ ਸਭ ਦਾ ਵਕ਼ਤ ਹੋਇਆ ਦੁਹੇਲਾ, ਚਾਰ ਕੁੰਟ ਦਹਿ ਦਿਸ਼ਾ ਜੀਵ ਜੰਤ ਰਹੇ ਕੁਰਲਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਅਚਰਜ ਖੇਲ ਅਗੰਮੀ ਖੇਲਾ, ਖ਼ਾਲਕ ਖ਼ਲਕ ਲੋਕਮਾਤ ਰਿਹਾ ਰੁੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਦਾਤਾ ਇਕ ਅਖਵਾਈਆ। ਅਵਤਾਰ ਪੈਗ਼ੰਬਰ ਕਹਿਣ ਸਾਡੀ ਡੰਡੌਤ ਬੰਦਨਾ ਏਕ, ਸਯਦਿਆਂ ਵਿਚ ਸੀਸ ਨਿਵਾਈਆ। ਜਿਸ ਦੀ ਦੱਸ ਕੇ ਆਏ ਟੇਕ, ਅਮਾਮ ਅਮਾਮਾ ਨੂਰ ਅਲਾਹੀਆ। ਸੋ ਨਿਰਗੁਣ ਧਾਰ ਰਿਹਾ ਵੇਖ, ਏਕੰਕਾਰ ਬਿਨ ਅੱਖਾਂ ਅੱਖ ਖੁਲ੍ਹਾਈਆ। ਸ੍ਰਿਸ਼ਟੀ ਦਾ ਦ੍ਰਿਸ਼ਟੀ ਅੰਦਰ ਵੇਖੇ ਭੇਖ, ਕੂੜੀ ਕਿਰਿਆ ਖੋਜ ਖੁਜਾਈਆ। ਭਰਮੇ ਭੁੱਲੇ ਮੁੱਲਾ ਸ਼ੇਖ਼, ਪੰਡਤ ਪਾਂਧਾ ਸੁਰਤ ਸ਼ਬਦ ਨਾ ਕੋਇ ਮਿਲਾਈਆ। ਸਚ ਧਰਮ ਦੀ ਕਰੇ ਕੋਈ ਨਾ ਭੇਟ, ਕੂੜੀ ਕਿਰਿਆ ਘਰ ਘਰ ਸੋਭਾ ਪਾਈਆ। ਸਚਖੰਡ ਦਵਾਰਾ ਕਿਸੇ ਨਜ਼ਰ ਨਾ ਆਏ ਆਪਣਾ ਦੇਸ਼, ਪ੍ਰਦੇਸੀ ਮਾਤਲੋਕ ਬੈਠੇ ਆਸਣ ਲਾਈਆ । ਜੋ ਆਦਿ ਜੁਗਾਦਿ ਜੁਗ ਚੌਕੜੀ ਰਹੇ ਹਮੇਸ਼, ਪੁਰਖ ਅਕਾਲਾ ਦੀਨ ਦਿਆਲਾ ਏਕੰਕਾਰ ਇਕ ਅਖਵਾਈਆ। ਸੋ ਦੇਵਣਹਾਰਾ ਅੰਤ ਸੰਦੇਸ਼, ਦੋ ਜਹਾਨਾਂ ਨੌਜਵਾਨਾ ਮਰਦ ਮਰਦਾਨਾ ਆਪ ਸੁਣਾਈਆ। ਲਹਿਣਾ ਦੇਣਾ ਪੂਰਾ ਕਰੇ ਭਵਿਖਤਾਂ ਵਿਚ ਕਹਿ ਕੇ ਗਿਆ ਗੁਰੂ ਦਸਮੇਸ਼, ਵੇਦ ਵਿਆਸਾ ਸ਼ਹਾਦਤ ਇਕ ਭੁਗਤਾਈਆ। ਈਸਾ ਮੂਸਾ ਮੁਹੰਮਦ ਜਿਸ ਨੂੰ ਕਰਦੇ ਗਏ ਆਦੇਸ, ਸਯਦਿਆਂ ਵਿਚ ਸੀਸ ਝੁਕਾਈਆ। ਸੋ ਪਰਮ ਪੁਰਖ ਪਰਮਾਤਮ ਧੁਰ ਦਾ ਦਾਤਾ ਇਕ ਨਰੇਸ਼, ਸਚਖੰਡ ਨਿਵਾਸੀ ਆਪਣੀ ਕਲ ਵਰਤਾਈਆ । ਜਿਸ ਦੇ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਜਗਤ ਸੰਦੇਸੇ ਲਿਖੇ ਲੇਖ, ਕੋਟਨ ਕੋਟ ਹਰਫ਼ ਹਰੂਫ਼ ਸਿਫ਼ਤਾਂ ਵਿਚ ਵਡਿਆਈਆ। ਸੋ ਕਰਨੀ ਦਾ ਕਰਤਾ ਕ਼ੁਦਰਤ ਦਾ ਮਾਲਕ ਖੇਲੇ ਆਪਣੀ ਖੇਡ, ਗੁਰ ਅਵਤਾਰ ਪੈਗ਼ੰਬਰ ਸਾਰੇ ਬੈਠੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਆਪਣਾ ਹੁਕਮ ਵਰਤਾਈਆ। ਦਰਗਾਹ ਸਾਚੀ ਕਹੇ ਜਿਸ ਦਾ ਖੇਲ ਉਪਰ ਧਰਤੀ, ਧਰਨੀ ਧਰਤ ਧੌਲ ਵੇਖ ਵਖਾਈਆ। ਓਹ ਦੋ ਜਹਾਨਾਂ ਨਿਧਪਰਤੀ, ਜਿਸ ਨੇ ਕਲਜੁਗ ਵਿਚ ਸਤਿਜੁਗ ਲੌਣਾ
❋
❋
ਸ਼ਰਤੀ, ਸ਼ਰਤੀਆ ਆਪਣਾ ਹੁਕਮ ਵਰਤਾਈਆ। ਜਲਵਾ ਨੂਰ ਪ੍ਰਕਾਸ਼ ਕਰੇ ਅਰਸ਼ੀ, ਨੂਰ ਨੁਰਾਨਾ ਡਗਮਗਾਈਆ। ਗ਼ਰੀਬ ਨਿਮਾਣਿਆਂ ਬਣੇ ਦਰਦੀ, ਕੋਝੇ ਕਮਲਿਆਂ ਵੇਖ ਵਖਾਈਆ। ਗੁਰ ਅਵਤਾਰ ਪੈਗ਼ੰਬਰਾਂ ਸੁਣ ਕੇ ਅਰਜ਼ੀ, ਆਰਜ਼ੂ ਸਭ ਦੀ ਵੇਖ ਵਖਾਈਆ। ਲਹਿਣਾ ਦੇਣਾ ਚੁਕਾਵੇ ਕੂੜ ਕੁੜਿਆਰ ਫ਼ਰਜ਼ੀ, ਫ਼ਰਜ਼ ਆਪਣਾ ਤੋੜ ਨਿਭਾਈਆ। ਜੋਧਾ ਸੂਰਬੀਰ ਮਰਦਾਨਾ ਬਣ ਕੇ ਮਰਦੀ, ਹੁਕਮ ਦੇਵੇ ਚਾਈਂ ਚਾਈਂਆ। ਸਦੀ ਚੌਧਵੀਂ ਨੌ ਖੰਡ ਪ੍ਰਿਥਮੀ ਸੱਤ ਦੀਪ ਮਿਟਾਵੇ ਅੰਧੇਰਗਰਦੀ, ਜ਼ਾਤ ਪਾਤ ਊਚ ਨੀਚ ਦਾ ਝਗੜਾ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਕਰਤਾ ਬੇਪਰਵਾਹੀਆ। ਦਰਗਾਹ ਸਾਚੀ ਕਹੇ ਮੇਰੇ ਅੰਤਰ ਸਦੀ ਚੌਧਵੀਂ ਪ੍ਰਗਟ ਹੋਵੇ ਨਿਰਮਲ ਜੋਤ, ਜੋਤੀ ਜਾਤਾ ਇਕ ਅਖਵਾਈਆ। ਜਿਸ ਦੀ ਅਕ਼ਲ ਬੁੱਧੀ ਕਰੇ ਕੋਈ ਨਾ ਸੋਚ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਅੰਤ ਕਹਿਣ ਕੋਇ ਨਾ ਪਾਈਆ। ਜਿਸ ਨੂੰ ਝੁਕਦੇ ਆਦਿ ਜੁਗਾਦਿ ਜੁਗ ਚੌਕੜੀ ਲੋਕ ਪ੍ਰਲੋਕ, ਦੋ ਜਹਾਨ ਸੀਸ ਨਿਵਾਈਆ। ਜਿਸ ਨੂੰ ਗੁਰ ਅਵਤਾਰ ਪੈਗ਼ੰਬਰ ਕਹਿੰਦੇ ਨਾਮ ਸਲੋਕ, ਸੋਹਲੇ ਲੋਕਮਾਤ ਸੁਣਾਈਆ। ਜਿਸ ਨੂੰ ਨਾ ਕੋਈ ਹਰਖ਼ ਨਾ ਕੋਈ ਸੋਗ, ਚਿੰਤਾ ਗ਼ਮ ਨਾ ਕੋਇ ਸਤਾਈਆ। ਸੋ ਸਵਾਮੀ ਜਨ ਭਗਤਾਂ ਦੇਵੇ ਧਰਮ ਦਾ ਜੋਗ, ਆਤਮ ਪਰਮਾਤਮ ਮੇਲਾ ਮੇਲੇ ਸਹਿਜ ਸੁਭਾਈਆ। ਜੋ ਨਿਰਗੁਣ ਸਰਗੁਣ ਕਰਨਹਾਰ ਸੰਜੋਗ, ਸੁਰਤੀ ਸ਼ਬਦ ਜੋੜ ਜੁੜਾਈਆ। ਜੋ ਆਤਮ ਸੇਜਾ ਭੋਗੇ ਭੋਗ, ਸਚ ਸਿੰਘਸਣ ਡੇਰਾ ਲਾਈਆ। ਸੋ ਸਵਾਮੀ ਕਲਜੁਗ ਅੰਤਮ ਹਉਮੇ ਕਟੇ ਰੋਗ, ਹੰਕਾਰ ਗੜ੍ਹ ਦਏ ਤੁੜਾਈਆ। ਭਾਗ ਲਗਾਏ ਸਾਢੇ ਤਿੰਨ ਹੱਥ ਕਾਇਆ ਮਾਟੀ ਕੋਟ, ਬੰਕ ਦਵਾਰਾ ਇਕ ਵਡਿਆਈਆ । ਨਾਮ ਨਿਧਾਨ ਸ੍ਰੀ ਭਗਵਾਨ ਕਾਇਆ ਅੰਦਰ ਲਾਵੇ ਚੋਟ, ਚੋਟੀ ਚੜ੍ਹ ਕੇ ਵੇਖ ਵਖਾਈਆ। ਝਗੜਾ ਮੁਕਾਏ ਵਰਨ ਗੋਤ, ਆਤਮ ਬ੍ਰਹਮ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧਰਮ ਦਵਾਰਾ ਇਕ ਵਖਾਈਆ। ਦਰਗਾਹ ਸਾਚੀ ਕਹੇ ਮੇਰੇ ਅੰਤਰ ਅਗੰਮੀ ਨੂਰ, ਨੂਰ ਨੁਰਾਨਾ ਨਜ਼ਰੀ ਆਈਆ। ਜਿਸ ਨੂੰ ਗੁਰ ਅਵਤਾਰ ਪੈਗ਼ੰਬਰ ਕਰ ਕੇ ਆਏ ਮਸ਼ਹੂਰ, ਮਸ਼ਵਰਿਆਂ ਵਿਚ ਢੋਲੇ ਸੋਹਲੇ ਰਾਗ ਨਾਦ ਸੁਣਾਈਆ। ਜਿਸ ਦੀ ਨਾਮ ਨਿਧਾਨ ਅਗੰਮੀ ਤੂਰ, ਤੁਰੀਆ ਤੋਂ ਪਰੇ ਆਪਣਾ ਪਰਦਾ ਓਹਲਾ ਲਾਹੀਆ। ਸੋ ਕਲਜੁਗ ਅੰਤ ਸ੍ਰੀ ਭਗਵੰਤ ਮੇਟੇ ਕਿਰਿਆ ਕੂੜ, ਜੂਠ ਝੂਠ ਡੇਰਾ ਢਾਹੀਆ। ਚਾਰ ਵਰਨਾਂ ਅਠਾਰਾਂ ਬਰਨਾਂ ਬਖ਼ਸ਼ੇ ਚਰਨ ਧੂੜ, ਹਿੰਦੂ ਮੁਸਲਮ ਸਿੱਖ ਈਸਾਈ ਵੰਡ ਨਾ ਕੋਇ ਵੰਡਾਈਆ। ਗੁਰ ਅਵਤਾਰ ਪੈਗ਼ੰਬਰਾਂ ਆਸਾ ਮਨਸਾ ਕਰੇ ਪੂਰ, ਜੋ ਭਵਿਖਤਾਂ ਵਿਚ ਸਿਫ਼ਤ ਆਏ ਸਾਲਾਹੀਆ। ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਬਖ਼ਸ਼ਣਹਾਰ ਕ਼ਸੂਰ, ਮਿਹਰ ਨਜ਼ਰ ਨਾਲ ਤਰਾਈਆ। ਨਾਮ ਭੰਡਾਰਾ ਹੋਵੇ ਭਰਪੂਰ, ਦੋ ਜਹਾਨਾਂ ਦਏ ਵਰਤਾਈਆ। ਦਾਤਾ ਜੋਧਾ ਹੋਵੇ ਸੂਰ, ਬਲਧਾਰੀ ਨੂਰ ਅਲਾਹੀਆ। ਗੜ੍ਹ ਹਉਮੇ ਹੰਗਤਾ ਤੋੜੇ ਗ਼ਰੂਰ, ਗ਼ੁਰਬਤ ਅੰਦਰੋਂ ਦਏ ਕਢਾਈਆ। ਸਭ ਦੀ ਬੇਨੰਤੀ ਕਰੇ ਮਨਜ਼ੂਰ, ਮਨਸਾ ਵੇਖੇ ਚਾਈਂ ਚਾਈਂਆ। ਜਿਸ ਨੇ ਜਲਵਾ ਦਿਤਾ ਮੂਸਾ ਉਤੇ ਕੋਹਤੂਰ, ਸੋ ਲੇਖਾ ਜਾਣੇ ਥਾਉਂ ਥਾਈਂਆ। ਸੋ ਚਤੁਰ ਸੁਘੜ ਬਣਾ ਕੇ ਮੂਰਖ ਮੂੜ੍ਹ, ਭੇਵ ਅਭੇਦਾ ਦਏ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਨਿਰਗੁਣ ਦਾਤਾ ਪੁਰਖ ਬਿਧਾਤਾ ਅਕ਼ਲ ਕਲਧਾਰੀ ਆਪਣੀ ਕਲ ਵਰਤਾਈਆ। ਦਰਗਾਹ ਸਾਚੀ ਕਹੇ
❋
❋
ਮੇਰੇ ਅੰਤਰ ਅੰਤਰ ਜੋਤ ਪ੍ਰਕਾਸ਼, ਨਿਰਗੁਣ ਨੂਰ ਨੂਰ ਅਲਾਹੀਆ। ਜੋ ਆਦਿ ਜੁਗਾਦਿ ਜੁਗ ਚੌਕੜੀ ਹੋਵੇ ਨਾ ਕਦੇ ਵਿਨਾਸ਼, ਅਬਿਨਾਸ਼ੀ ਕਰਤਾ ਆਪਣੀ ਕਾਰ ਕਮਾਈਆ। ਅਵਤਾਰ ਪੈਗ਼ੰਬਰਾਂ ਗੁਰੂਆਂ ਕਰ ਕੇ ਦਾਸੀ ਦਾਸ, ਸੇਵਕਾਂ ਸੇਵਾ ਸਚ ਸਮਝਾਈਆ। ਦੀਨ ਮਜ਼੍ਹਬ ਜ਼ਾਤਾਂ ਪਾਤਾਂ ਵੰਡ ਵੰਡਾ ਕੇ ਖੇਲੇ ਖੇਲ ਤਮਾਸ਼, ਬਾਜ਼ੀਗਰ ਆਪਣਾ ਸਵਾਂਗ ਵਰਤਾਈਆ। ਗੋਪੀ ਕਾਹਨ ਪਵਾਏ ਰਾਸ, ਮੰਡਲ ਮੰਡਪ ਨਾਚ ਨਚਾਈਆ। ਸੀਤਾ ਰਾਮ ਫਿਰਾਏ ਬਨਬਾਸ, ਪੈਗ਼ਬਰਾਂ ਫਾਸੀ ਉਤੇ ਲਟਕਾਈਆ। ਗੁਰੂਆਂ ਵੇਖੇ ਖੇਲ ਤਮਾਸ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਰੰਗ ਇਕ ਰੰਗਾਈਆ। ਦਰਗਾਹ ਸਾਚੀ ਕਹੇ ਪ੍ਰਗਟ ਹੋਵੇ ਇਕ ਨਿਰੰਕਾਰ, ਨਰ ਨਰਾਇਣ ਵੱਡੀ ਵਡਿਆਈਆ। ਜਿਸ ਦੀ ਗੁਰ ਅਵਤਾਰ ਪੈਗ਼ੰਬਰ ਕਰ ਕੇ ਗਏ ਪੁਕਾਰ, ਪੁਨਹ ਪੁਨਹ ਸੀਸ ਨਿਵਾਈਆ। ਜਿਸ ਨੂੰ ਸੱਯਦੇ ਹੁੰਦੇ ਬਾਰੰਬਾਰ, ਪਾਰਬ੍ਰਹਮ ਪ੍ਰਭ ਆਪਣੀ ਕਲ ਧਰਾਈਆ। ਜਿਸ ਦਾ ਸਿਫ਼ਤਾਂ ਵਿਚ ਸਾਰੇ ਕਰਨ ਇਜ਼ਹਾਰ, ਰਾਗਾਂ ਨਾਦਾਂ ਢੋਲਿਆਂ ਵਿਚ ਗਾਈਆ। ਜਿਸ ਨੂੰ ਪੇਸ਼ੀਨਗੋਈਆਂ ਵਿਚ ਦੱਸ ਕੇ ਗਏ ਕਲ ਕਲਕੀ ਅਵਤਾਰ, ਅਮਾਮ ਅਮਾਮਾ ਨੂਰ ਅਲਾਹੀਆ। ਜਿਸ ਦਾ ਹੁਕਮ ਆਦਿ ਜੁਗਾਦਿ ਜੁਗ ਚੌਕੜੀ ਸਦਾ ਜੁਗ ਚਾਰ, ਨਾ ਕੋਈ ਮੇਟੇ ਮੇਟ ਮਿਟਾਈਆ। ਵਿਸ਼ਨ ਬ੍ਰਹਮਾ ਸ਼ਿਵ ਸੇਵਾਦਾਰ, ਇੰਦ ਇੰਦ੍ਰਾਸਣ ਬੈਠੇ ਸੀਸ ਝੁਕਾਈਆ। ਰਵ ਸਸ ਭੱਜਣ ਵਾਰੋ ਵਾਰ, ਮੰਡਲ ਮੰਡਪ ਆਪਣਾ ਪੰਧ ਮੁਕਾਈਆ। ਜੁਗ ਚੌਕੜੀ ਬਣੇ ਪਨਿਹਾਰ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣੀ ਕਾਰ ਕਮਾਈਆ। ਸੋ ਖੇਲ ਕਰੇ ਸੱਚੀ ਸਰਕਾਰ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜਿਸ ਦਾ ਹੁਕਮ ਨਾ ਕੋਈ ਮੇਟੇ ਵਿਚ ਸੰਸਾਰ, ਅੱਗੇ ਹੋ ਨਾ ਕੋਇ ਅਟਕਾਈਆ। ਲੱਖ ਚੁਰਾਸੀ ਕਰਨਹਾਰ ਗ੍ਰਿਫ਼ਤਾਰ, ਸ਼ਬਦੀ ਡੋਰੀ ਤੰਦ ਬੰਧਾਈਆ। ਸੋ ਕਲਜੁਗ ਅੰਤ ਮੇਟਣਹਾਰ ਅੰਧ ਅੰਧਿਆਰ, ਸਤਿਜੁਗ ਸਾਚਾ ਨੂਰ ਦਏ ਚਮਕਾਈਆ। ਮਾਨਵ ਮਾਨਵ ਮਾਨਵ ਕਰੇ ਪਿਆਰ, ਮਾਨੁਖ ਮਾਨੁਖ ਮਾਨੁਖ ਇਕੋ ਰੰਗ ਰੰਗਾਈਆ। ਦੀਨ ਮਜ਼੍ਹਬ ਜ਼ਾਤ ਪਾਤ ਝਗੜਾ ਦਏ ਨਿਵਾਰ, ਆਤਮ ਬ੍ਰਹਮ ਪਰਦਾ ਦਏ ਉਠਾਈਆ। ਤੂੰ ਮੇਰਾ ਮੈਂ ਤੇਰਾ ਸ਼ਬਦ ਹੋਵੇ ਜੈਕਾਰ, ਧੁਰ ਦਾ ਨਾਮ ਵੱਜੇ ਵਧਾਈਆ। ਸੋ ਲੇਖਾ ਜਾਣੇ ਅਗੰਮ ਅਪਾਰ, ਅਲਖ ਅਗੋਚਰ ਅਗੰਮ ਅਥਾਹੀਆ। ਜਿਸ ਨੂੰ ਕਹਿੰਦੇ ਪਰਵਰਦਿਗਾਰ, ਲਾਸ਼ਰੀਕ ਨੂਰ ਅਲਾਹੀਆ। ਸੋ ਚੌਦਾਂ ਲੋਕਾਂ ਚੌਦਾਂ ਤਬਕਾਂ ਪਾਵੇ ਸਾਰ, ਚੌਦਾਂ ਵਿਦਿਆ ਵੇਖ ਵਖਾਈਆ। ਚੌਦਸ ਚੰਦ ਦਏ ਆਧਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਇਕ ਅਵਤਾਰ, ਦੂਜਾ ਨਜ਼ਰ ਕੋਇ ਨਾ ਆਈਆ।
੧੬ ਮਾਘ ਸ਼ਹਿਨਸ਼ਾਹੀ ਸੰਮਤ ੪ ਚਰਨਜੀਤ ਕੌਰ ਦੇ ਗ੍ਰਹਿ ਫ਼ਰੀਦਕੋਟ
ਵੇਖੋ ਨੇਤਰ ਰੋਵਣ ਲੱਗੀ ਸਤੀ, ਬਿਨ ਅੱਖਾਂ ਨੀਰ ਵਹਾਈਆ। ਮੇਰੀ ਬੁਝਣ ਲੱਗੀ ਬੱਤੀ, ਜਗਤ ਵਿਚ ਨਾ ਕੋਇ ਵਡਿਆਈਆ । ਹੁਕਮ ਦੇਵੇ ਧੁਰ ਦਾ ਕਮਲਾਪਤੀ, ਪਤਿਪਰਮੇਸ਼ਵਰ ਬੇਪਰਵਾਹੀਆ। ਜਿਸ ਦੇ ਬਿਨਾ ਕਰੇ ਕੋਈ ਨਾ ਗਤੀ, ਆਵਣ ਜਾਵਣ ਨਾ ਕੋਇ ਮੁਕਾਈਆ। ਮੈਂ ਕਲਪਣਾ ਵਿਚ ਰਹੀ ਤਪੀ, ਤੱਤੀ ਅੱਗ ਵਾਂਗ ਤਪਾਈਆ। ਮੈਨੂੰ ਨਾਮ ਨਾ ਮਿਲਿਆ ਭੋਰਾ ਰਤੀ, ਮੇਰੀ ਸਵਾਹ ਨਾ ਲੇਖੇ ਪਾਈਆ। ਇਕ
❋
❋
ਸੌ ਉਨੱਤਰ ਸਾਲ ਮਿਲੀ ਕੋਈ ਨਾ ਖੱਟੀ, ਬੈਠੀ ਆਪਣਾ ਝਟ ਲੰਘਾਈਆ। ਬਿਰਹੋਂ ਵੈਰਾਗਣ ਗਈ ਫੱਟੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਸਤੀ ਕਹੇ ਮੈਂ ਰੋਵਾਂ ਮਾਰਾਂ ਧਾਹ, ਹਾਏ ਉਫ਼ ਸੁਣਾਈਆ। ਮੇਰਾ ਰਿਹਾ ਕੋਈ ਨਾ ਰਾਹ, ਰਸਤਾ ਅੱਗੇ ਨਾ ਕੋਇ ਵਖਾਈਆ। ਮੈਂ ਸੜ ਕੇ ਹੋਈ ਸਵਾਹ, ਮਾਟੀ ਕੰਮ ਕਿਸੇ ਨਾ ਆਈਆ। ਮੈਂ ਰੋ ਰੋ ਕਰਦੀ ਰਹੀ ਦੁਆ, ਵਾਸਤਾ ਇਕੋ ਅੱਗੇ ਪਾਈਆ। ਮੇਰੇ ਸਾਹਿਬ ਹੋਣਾ ਸਹਾ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਮੈਂ ਤਕਦੀ ਰਹੀ ਕਵਣ ਵੇਲਾ ਮਿਲੇ ਆ, ਆਪਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਸਤੀ ਕਹੇ ਮੇਰੀ ਬੁਝਣ ਲੱਗੀ ਸ਼ਮਅ, ਸ਼ਮਾਂਦਾਨ ਨਜ਼ਰ ਕੋਇ ਨਾ ਆਈਆ। ਮੇਰੀ ਵਿਛੜਨ ਲੱਗੀ ਧਰਤੀ ਅੰਮਾਂ, ਅੰਮੜੀ ਸੰਗ ਨਾ ਕੋਇ ਨਿਭਾਈਆ। ਮੇਰਾ ਨਾਤਾ ਤੁੱਟਣ ਲੱਗਾ ਕਾਇਆ ਮਾਟੀ ਚੰਮਾ, ਹੱਡ ਮਾਸ ਰਹੀ ਛੁਡਾਈਆ। ਮੈਂ ਵਹਿ ਗਈ ਵਿਚ ਗ਼ਮਾਂ, ਖ਼ੁਸ਼ੀ ਨਜ਼ਰ ਕੋਇ ਨਾ ਆਈਆ। ਬਹੁੜੀ ਮੇਰਾ ਪੂਰਾ ਹੋਣ ਲੱਗਾ ਸਮਾਂ, ਸਮਾਪਤ ਹੋਵੇ ਮੇਰੀ ਲੋਕਾਈਆ। ਮੇਰਾ ਅੰਤ ਅਖ਼ੀਰੀ ਦਮਾਂ, ਸਾਹ ਸਾਹ ਦਿਆਂ ਸੁਣਾਈਆ । ਮੇਰਾ ਜੀਵਣ ਹੋਣਾ ਨਵਾਂ, ਨਰ ਨਿਰੰਕਾਰ ਦਏ ਵਡਿਆਈਆ। ਮੈਨੂੰ ਜਗਤ ਰਹੇ ਨਾ ਤਮਅ, ਤ੍ਰਿਸ਼ਨਾ ਰਿਹਾ ਬੁਝਾਈਆ। ਓਸ ਦੀ ਚਰਨੀ ਢਹਵਾਂ, ਜੋ ਢੱਠਿਆਂ ਗਲੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਦ ਆਪਣੀ ਦਇਆ ਕਮਾਈਆ। ਸਤੀ ਕਹੇ ਮੇਰੇ ਕੋਲ ਪੁਰਾਣਾ ਪੱਤਰ, ਪਤ੍ਰਕਾ ਦਿਆਂ ਵਖਾਈਆ। ਮੇਰੇ ਦਿਨ ਬਾਕੀ ਰਹਿੰਦੇ ਸੱਤਰ, ਸਾਤੇ ਨਾਲ ਜ਼ੀਰੋ ਦਏ ਗਵਾਹੀਆ। ਮੈਂ ਬਦਲ ਦੇਣਾ ਸੀ ਗ੍ਰਹਿ ਨਛੱਤਰ, ਜੀਵਣ ਜਗਤ ਦੇਣਾ ਮਿਟਾਈਆ। ਮੈਨੂੰ ਕੋਈ ਨਾ ਸਕਿਆ ਪਕੜ, ਚਾਰੋਂ ਕੁੰਟ ਭੱਜੇ ਵਾਹੋ ਦਾਹੀਆ। ਮੇਰੇ ਨਾਲ ਸਾਥੀ ਹੋਰ ਫ਼ੱਕਰ, ਜੋ ਫ਼ਕੀਰ ਫ਼ਿਕਰਾ ਇਕੋ ਗਾਈਆ। ਜਿਹੜਾ ਦੱਬਿਆ ਸੀ ਵਿਚ ਕ਼ਬਰ, ਮਕ਼ਬਰੇ ਵਿਚੋਂ ਆਪਣਾ ਆਪ ਬਦਲਾਈਆ। ਅਸੀਂ ਦੋਵੇਂ ਬੈਠੇ ਰਹੇ ਕਰ ਕੇ ਸਬਰ, ਸਬਰ ਪਿਆਲਾ ਪੀ ਕੇ ਝਟ ਲੰਘਾਈਆ। ਕਿਸ ਵੇਲੇ ਆਵੇ ਸ਼ੇਰ ਬੱਬਰ, ਹਰਿ ਕਰਤਾ ਨੂਰ ਅਲਾਹੀਆ। ਜਿਹੜਾ ਸਾਡੇ ਕੋਲੋਂ ਛੁਡਾਵੇ ਸਾਰਾ ਟੱਬਰ, ਵੱਡੇ ਛੋਟੇ ਲਏ ਤਰਾਈਆ। ਚੌਦਾਂ ਸਾਲ ਤੋਂ ਲੱਗੇ ਮਗਰ, ਖ਼ੁਸ਼ੀ ਗ਼ਮੀ ਨਾ ਕੋਇ ਵਖਾਈਆ । ਜਿਸ ਦੇ ਹੱਥ ਧੁਰ ਦਾ ਅਦਲ, ਇਨਸਾਫ਼ ਰਿਹਾ ਕਮਾਈਆ। ਸੋ ਜੀਵਣ ਦੇਵੇ ਬਦਲ, ਮਿਹਰ ਨਜ਼ਰ ਇਕ ਟਿਕਾਈਆ। ਸਾਡੀ ਬੁੱਧੀ ਰਹੀ ਨਾ ਅਕ਼ਲ, ਚਤੁਰਾਈ ਨਾ ਕੋਇ ਜਣਾਈਆ। ਸਾਡਾ ਕਿਸੇ ਨੂੰ ਰੂਪ ਨਜ਼ਰ ਨਹੀਂ ਔਂਦਾ ਸ਼ਕਲ, ਸ਼ੱਕ ਸਾਰੇ ਰਹੇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਮਿਹਰ ਨਜ਼ਰ ਇਕ ਉਠਾਈਆ। ਫ਼ਕੀਰ ਕਹੇ ਮੇਰਾ ਫ਼ਿਕਰਾ, ਫ਼ਾਤਿਆ ਦਏ ਪੜ੍ਹਾਈਆ। ਜਿਸ ਦਾ ਪੈਗ਼ੰਬਰ ਕਰਦੇ ਜ਼ਿਕਰਾ, ਜ਼ਕਰੀਆ ਦਏ ਦੁਹਾਈਆ। ਜੋ ਆਪਣੀ ਧਾਰੋਂ ਨਿਕਲਾ, ਨਿਰਗੁਣ ਨੂਰ ਅਲਾਹੀਆ। ਜੋ ਲੇਖਾ ਮੁਕਾਵੇ ਸੱਜਣ ਮਿਤਰਾ, ਮਿਤ੍ਰ ਪਿਆਰਾ ਦਇਆ ਕਮਾਈਆ। ਅਸੀਂ ਡਰਦੇ ਉਹਦੇ ਕੋਲੋਂ ਛਿਤਰਾਂ, ਜੋ ਚੰਮ ਦ੍ਰਿਸ਼ਟੀ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗ ਜਨਮ ਦਾ ਸਭ ਦਾ ਲੇਖਾ ਜਾਣੇ ਸ਼ਜਰਾ, ਖਾਤਾ ਬਚਿਆ ਰਹਿਣ ਕੋਇ ਨਾ ਪਾਈਆ।
❋
❋
੧੬ ਮਾਘ ਸ਼ਹਿਨਸ਼ਾਹੀ ਸੰਮਤ ੪ ਸ਼ਿਵ ਇੰਦਰ ਸਿੰਘ ਦੇ ਗ੍ਰਹਿ ਫ਼ਰੀਦਕੋਟ
ਸਤਿਗੁਰ ਸ਼ਬਦ ਸਦਾ ਉਧਾਰਨ, ਆਦਿ ਜੁਗਾਦਿ ਦਇਆ ਕਮਾਇੰਦਾ। ਜਨ ਭਗਤਾਂ ਪੈਜ ਸਵਾਰਨ, ਨਿਤ ਨਵਿਤ ਵੇਖ ਵਖਾਇੰਦਾ। ਹਉਮੇ ਗੜ੍ਹ ਤੋੜ ਹੰਕਾਰਨ, ਪ੍ਰੇਮ ਪ੍ਰੀਤੀ ਇਕ ਦ੍ਰਿੜਾਇੰਦਾ। ਕਾਇਆ ਕੱਪੜ ਰੂਪ ਨਿਵਾਰਨ, ਹਉਮੇ ਹੰਗਤਾ ਡੇਰਾ ਢਾਇੰਦਾ। ਨਿਰਗੁਣ ਨੂਰ ਜੋਤ ਕਰੇ ਉਜਿਆਰਨ, ਅੰਧ ਅੰਧੇਰਾ ਕੂੜ ਮਿਟਾਇੰਦਾ। ਨਾਮ ਸ਼ਬਦ ਸੁਣਾਏ ਧੁਨਕਾਨਣ, ਅਨਰਾਗੀ ਰਾਗ ਅਲਾਇੰਦਾ। ਅੰਮ੍ਰਿਤ ਜਾਮ ਆਏ ਪਿਆਲਣ, ਨਿਝਰ ਝਿਰਨਾ ਰਸ ਝਿਰਾਇੰਦਾ। ਦੀਵਾ ਬਾਤੀ ਆਏ ਬਾਲਣ, ਨਿਰਗੁਣ ਨੂਰ ਜੋਤ ਰੁਸ਼ਨਾਇੰਦਾ। ਦਰਗਾਹ ਸਾਚੀ ਆਏ ਵਖਾਲਣ, ਸਚਖੰਡ ਦਵਾਰਾ ਇਕ ਪ੍ਰਗਟਾਇੰਦਾ। ਜਿਥੇ ਵਸੇ ਜੋਤ ਅਕਾਲਣ, ਦੂਜਾ ਨਜ਼ਰ ਨਾ ਕੋਇ ਟਿਕਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੇ ਘਰ ਵਸਾਇੰਦਾ। ਸਤਿਗੁਰ ਸ਼ਬਦ ਸਦਾ ਸੁਖਦਾਈ, ਲੋਕਮਾਤ ਦਏ ਵਡਿਆਈਆ। ਆਤਮ ਬ੍ਰਹਮ ਦਏ ਸਮਝਾਈ, ਦੂਈ ਦਵੈਤ ਪਰਦਾ ਲਾਹੀਆ। ਕਾਇਆ ਮੰਦਰ ਕਰੇ ਰੁਸ਼ਨਾਈ, ਸਾਢੇ ਤਿੰਨ ਹੱਥ ਵੱਜੇ ਵਧਾਈਆ। ਮੇਲਾ ਮੇਲੇ ਸਹਿਜ ਸੁਭਾਈ, ਹਰਿ ਠਾਕਰ ਨੂਰ ਅਲਾਹੀਆ। ਆਵਣ ਜਾਵਣ ਕਟੇ ਜੁਦਾਈ, ਚੁਰਾਸੀ ਬੰਧਨ ਦਏ ਕਟਾਈਆ। ਸਚ ਮਹੱਲ ਅਟਲ ਦਏ ਬਹਾਈ, ਦਰਗਾਹ ਸਾਚੀ ਇਕ ਵਖਾਈਆ। ਜਿਸ ਗ੍ਰਹਿ ਮਿਲੇ ਧੁਰ ਦਾ ਮਾਹੀ, ਮਾਲਕ ਖ਼ਾਲਕ ਪ੍ਰਿਤਪਾਲਕ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਦਵਾਰਾ ਇਕ ਸੁਹਾਈਆ। ਸਤਿਗੁਰ ਸ਼ਬਦ ਸਦਾ ਦਿਆਲ, ਦਇਆਨਿਧ ਅਖਵਾਇੰਦਾ। ਜਨ ਭਗਤ ਸੁਹੇਲੇ ਲਏ ਭਾਲ, ਲੱਖ ਚੁਰਾਸੀ ਖੋਜ ਖੁਜਾਇੰਦਾ। ਸਾਚਾ ਮਾਰਗ ਦੱਸ ਸੁਖਾਲ, ਪਰਦਾ ਉਹਲਾ ਆਪ ਉਠਾਇੰਦਾ। ਗੋਦ ਉਠਾ ਕੇ ਆਪਣੇ ਲਾਲ, ਹਰਿਜਨ ਆਪਣੇ ਰੰਗ ਰੰਗਾਇੰਦਾ। ਦੇ ਕੇ ਨਾਮ ਸੱਚਾ ਧਨ ਮਾਲ, ਘਰ ਖ਼ਜ਼ੀਨਾ ਆਪ ਭਰਾਇੰਦਾ। ਝਗੜਾ ਮੁਕਾ ਕੇ ਕਾਲ ਮਹਾਂਕਾਲ, ਰਾਏ ਧਰਮ ਡੇਰਾ ਢਾਹਿੰਦਾ। ਅੰਤ ਕੰਤ ਕਰੇ ਸੰਭਾਲ, ਭਗਵਨ ਆਪਣਾ ਜੋੜ ਜੁੜਾਇੰਦਾ। ਬਣ ਮੁਰਸ਼ਦ ਮੁਰੀਦਾਂ ਪੁਛੇ ਹਾਲ, ਮਿਹਰਵਾਨ ਆਪਣੇ ਵਿਚ ਸਮਾਇੰਦਾ। ਤ੍ਰੈਗੁਣ ਮਾਇਆ ਤੋੜ ਜੰਜਾਲ, ਜਾਗਰਤ ਜੋਤ ਡਗਮਗਾਇੰਦਾ। ਜਨਮ ਜਨਮ ਦੀ ਕਰਮ ਕਰਮ ਦੀ ਪੂਰੀ ਕਰੇ ਘਾਲ, ਲਹਿਣਾ ਦੇਣਾ ਨਿਰਗੁਣ ਧਾਰ ਝੋਲੀ ਪਾਇੰਦਾ। ਏਥੇ ਓਥੇ ਕਰੇ ਸੰਭਾਲ, ਸਤਿ ਸਤਿਵਾਦੀ ਆਪਣਾ ਰੰਗ ਰੰਗਾਇੰਦਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਸਚ ਦਵਾਰਾ ਏਕੰਕਾਰਾ ਸਾਂਝਾ ਘਰ ਇਕ ਵਡਿਆਇੰਦਾ। ਸਤਿਗੁਰ ਸ਼ਬਦ ਚਾੜ੍ਹੇ ਰੰਗਣ, ਹਰਿ ਕਰਤਾ ਆਪ ਰੰਗਾਈਆ। ਭੇਵ ਰਹੇ ਨਾ ਮਾਟੀ ਬਦਨ, ਚੰਮ ਦ੍ਰਿਸ਼ਟੀ ਦਏ ਗਵਾਈਆ। ਨਾਮ ਨਿਧਾਨ ਵਜਾ ਮਰਦੰਗਣ, ਸੋਈ ਸੁਰਤੀ ਲਏ ਉਠਾਈਆ। ਸਚ ਪ੍ਰੇਮ ਦਾ ਦੇ ਅਨੰਦਨ, ਅਨਰਸ ਕੂੜਾ ਦਏ ਗਵਾਈਆ। ਆਤਮ ਪਰਮਾਤਮ ਟੁੱਟੀ ਆਵੇ ਗੰਢਣ, ਵਿਛੋੜਾ ਅੱਗੇ ਰਹੇ ਨਾ ਰਾਈਆ। ਦੇਵੇ ਵਡਿਆਈ ਵਿਚ ਵਰਭੰਡਣ, ਬ੍ਰਹਿਮੰਡਨ ਪੈਂਡਾ ਦਏ ਮੁਕਾਈਆ। ਕਰੇ ਪਰਕਾਸ਼ ਬਿਨ ਸੂਰੀਆ ਚੰਦਨ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਸਚ ਵਖਾਵੇ ਇਕੋ ਡੰਡਾਵਤ ਬੰਦਨ, ਸੱਯਦਾ ਸੀਸ ਜਗਦੀਸ਼ ਵਖਾਈਆ। ਦੂਈ ਦਵੈਤੀ ਢਾਹ ਕੇ ਕੰਧਨ, ਭਾਂਡਾ ਭਰਮ ਭੌ ਭੰਨਾਈਆ। ਚਰਨ ਧੂੜੀ ਮਸਤਕ ਟਿੱਕਾ ਲਾ ਕੇ ਚੰਦਨ, ਦੁਰਮਤ ਮੈਲ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ,
❋
❋
ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਸੂਰਾ ਸਰਬੰਗਣ, ਸਾਹਿਬ ਸੁਲਤਾਨ ਮਰਦ ਮਰਦਾਨ ਆਪਣਾ ਹੁਕਮ ਵਰਤਾਈਆ।
੧੬ ਮਾਘ ਸ਼ਹਿਨਸ਼ਾਹੀ ਸੰਮਤ ੪ ਕਿਰਪਾਲ ਸਿੰਘ ਦੇ ਗ੍ਰਹਿ ਪਿੰਡ ਗੋਲੇ ਵਾਲ ਜ਼ਿਲਾ ਫ਼ਿਰੋਜ਼ਪੁਰ
ਸਚਖੰਡ ਦਵਾਰੇ ਈਸਾ ਕਹੇ ਮੁਹੰਮਦ ਓਹ ਵੇਖ ਨਾਨਕ, ਨਿਰਗੁਣ ਧਾਰ ਨਿਰਾਕਾਰ ਨਿਗਾਹ ਟਿਕਾਈਆ। ਕੀ ਹੁਕਮ ਸੰਦੇਸਾ ਦੇਵੇ ਅਗੰਮ ਅਚਾਨਕ, ਬੇਖ਼ਬਰਾਂ ਖ਼ਬਰ ਸੁਣਾਈਆ। ਪੈਗ਼ੰਬਰੋ ਪਰਵਰਦਿਗਾਰ ਕਰਨਾ ਖੇਲ ਭਿਆਨਕ, ਭੈ ਭੌ ਦੇਵੇ ਥਾਉਂ ਥਾਈਂਆ। ਤੁਹਾਡਾ ਨਾਮ ਕ਼ਲਮਾ ਦੇ ਕੇ ਆਪਣੀ ਅਮਾਨਤ, ਘਰ ਘਰ ਅੰਤਰ ਨਿਰੰਤਰ ਖੋਜ ਖੁਜਾਈਆ। ਲੋਕਮਾਤ ਤੁਸੀਂ ਕਿਸ ਦੀ ਦਿਓ ਜ਼ਮਾਨਤ, ਸਚ ਸਚ ਦੇਣਾ ਸਮਝਾਈਆ। ਸਚ ਵਸਤ ਕਿਸੇ ਕੋਲ ਨਾ ਰਹੀ ਨਿਆਮਤ, ਖ਼ਾਲੀ ਭਾਂਡੇ ਨਜ਼ਰੀ ਆਈਆ। ਕਰੇ ਖੇਲ ਮੇਰਾ ਪਰਮਾਤਮ ਜੋ ਆਤਮ ਹੋਵੇ ਜਾਨਤ, ਜਾਣੀ ਜਾਣ ਦਇਆ ਕਮਾਈਆ। ਕੂੜੀ ਕਿਰਿਆ ਮਮਤਾ ਮੋਹ ਮੇਟੇ ਅਲਾਮਤ, ਸ਼ਰਅ ਜ਼ੰਜੀਰ ਦਏ ਕਟਾਈਆ। ਬਿਨ ਪੁਰਖ ਅਕਾਲ ਦੂਜਾ ਦਿਸੇ ਨਾ ਕੋਇ ਸਹੀ ਸਲਾਮਤ, ਸੁਲਹਕੁਲ ਆਪਣੀ ਕਲ ਵਰਤਾਈਆ। ਝਗੜਾ ਮੇਟੇ ਬੋਦੀ ਜੰਞੂ ਹਜਾਮਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਕਰਤਾ ਨੂਰ ਅਲਾਹੀਆ। ਈਸਾ ਕਹੇ ਮੁਹੰਮਦ ਓ ਨਾਨਕ ਵੇਖ ਤਪੱਸਵੀ, ਜੋ ਮਨ ਕਾ ਮਣਕਾ ਰਿਹਾ ਫਿਰਾਈਆ। ਕੀ ਝਗੜਾ ਹੋਣਾ ਵਿਚ ਅਰਬੀ, ਅਰਬਸਤਾਨ ਦਏ ਦੁਹਾਈਆ। ਕਿਉਂ ਢੋਰਾਂ ਖਵਾਈ ਚਰਬੀ, ਚਰਾਗਾਹਾਂ ਵਿਚ ਰੁਲਾਈਆ। ਕੀ ਨਾਮ ਚਲਾਏ ਫ਼ਰਜ਼ੀ, ਫ਼ਰਦ ਜ਼ੁਲਮ ਨਾਲ ਵਡਿਆਈਆ। ਆਪਣੀ ਵੇਖੋ ਦਿਤੀ ਅਰਜ਼ੀ, ਜੋ ਲਿਖੀ ਬਿਨ ਕ਼ਲਮ ਸ਼ਾਹੀਆ। ਸਦੀ ਚੌਧਵੀਂ ਰਿਹਾ ਕੋਈ ਨਾ ਦਰਦੀ, ਦੁਖੀਆਂ ਦੁੱਖ ਨਾ ਕੋਇ ਵੰਡਾਈਆ। ਚਾਰੋਂ ਕੁੰਟ ਅੰਧੇਰ ਗਰਦੀ, ਸਾਚਾ ਅਦਲ ਨਾ ਕੋਇ ਵਖਾਈਆ। ਪੁਰਖ ਅਕਾਲ ਦੀਨ ਦਿਆਲ ਆਪਣੀ ਕਰਨ ਵਾਲਾ ਮਰਜ਼ੀ, ਮਰੀਜ਼ ਹੋਈ ਕੂੜ ਲੋਕਾਈਆ। ਕਿਸੇ ਸਮਝ ਨਾ ਆਵੇ ਸਾਚੇ ਘਰ ਦੀ, ਬੇਵਤਨ ਬੈਠੇ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਪਰਦਾ ਰਿਹਾ ਚੁਕਾਈਆ। ਈਸਾ ਕਹੇ ਮੁਹੰਮਦ ਕੀ ਨਾਨਕ ਰਿਹਾ ਦੱਸ, ਸੰਦੇਸਾ ਨੂਰ ਅਲਾਹੀਆ । ਸਾਡਾ ਰਿਹਾ ਕੋਇ ਨਾ ਵਸ, ਵਾਸਤੇ ਪਾ ਕੇ ਦਈਏ ਦੁਹਾਈਆ। ਸਦੀ ਚੌਧਵੀਂ ਹੋਣਾ ਬਸ, ਬਸਤੇ ਸਭ ਦੇ ਦੇਣੇ ਬੰਧਾਈਆ। ਝਗੜਾ ਰਿਹੇ ਨਾ ਤਤ ਅੱਠ, ਨੌ ਦਵਾਰੇ ਡੇਰਾ ਢਾਹੀਆ। ਜਿਹੜੇ ਮਜ਼੍ਹਬਾਂ ਵਿਚ ਦੀਨਾਂ ਵਿਚ ਇਸਲਾਮਾਂ ਵਿਚ ਕਲਾਮਾਂ ਵਿਚ ਮਾਣਸ ਮਾਨੁਖ ਕਰ ਕੇ ਆਏ ਅੱਡ, ਵਖਰੀ ਵਖਰੀ ਧਾਰ ਜਣਾਈਆ। ਸੋ ਅੰਤ ਸਚਖੰਡ ਦਵਾਰੇ ਸਾਰੇ ਦਈਏ ਛੱਡ, ਖਹਿੜਾ ਛੁੱਟੇ ਜਗਤ ਲੋਕਾਈਆ। ਸ੍ਰਿਸ਼ਟੀ ਦ੍ਰਿਸ਼ਟੀ ਇਕ ਸਰਨਾਈ ਜਾਏ ਲੱਗ, ਲਗ ਮਾਤਰ ਦਾ ਰੂਪ ਰਹੇ ਨਾ ਰਾਈਆ। ਤ੍ਰੈਗੁਣ ਮਾਇਆ ਪੰਜ ਤਤ ਬੁਝੇ ਅੱਗ, ਅੰਮ੍ਰਿਤ ਮੇਘ ਬਰਸੇ ਥਾਉਂ ਥਾਈਂਆ। ਸਭ ਦਾ ਮੇਲਾ ਹੋਵੇ ਪਰਮ ਪੁਰਖ ਦਾ ਉਪਰ ਸ਼ਾਹ ਰਗ, ਸਚਖੰਡ ਦਵਾਰਾ ਏਕੰਕਾਰਾ ਇਕੋ ਦਏ ਸੁਹਾਈਆ। ਹਿੰਦੂ ਮੁਸਲਿਮ ਸਿੱਖ ਈਸਾਈ ਰਹੇ ਨਾ ਕੋਇ ਅਲਗ, ਦੂਜਾ ਦਰ ਨਾ ਕੋਇ ਜਣਾਈਆ। ਨਾਮ ਖ਼ੁਮਾਰੀ ਦੇਵੇ ਆਪਣੀ ਮਦਿ, ਧੁਨ ਨਾਮ ਸ਼ਬਦ ਮਧੁਰ ਧੁਨ
❋
❋
ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਕਰਤਾ ਬੇਪਰਵਾਹੀਆ। ਈਸਾ ਕਹੇ ਮਹੰਮਦ ਕੀ ਨਾਨਕ ਦੇਵੇ ਇਸ਼ਾਰਾ, ਸ਼ਬਦ ਸੰਦੇਸੇ ਵਿਚ ਜਣਾਈਆ। ਪੈਗ਼ੰਬਰ ਹੋਵੋ ਖ਼ਬਰਦਾਰਾ, ਤੇਈ ਅਵਤਾਰ ਲਓ ਉਠਾਈਆ। ਸਾਰੇ ਵੇਖੋ ਆਪਣਾ ਅੰਤ ਕਿਨਾਰਾ, ਤਟ ਦਵਾਰੇ ਵੱਜੇ ਵਧਾਈਆ। ਖੇਲ ਕਰੇ ਧੁਰਦਰਗਾਹੀ ਪਾਰਬ੍ਰਹਮ ਪਰਵਰਦਿਗਾਰਾ, ਦੂਜਾ ਨਜ਼ਰ ਕੋਇ ਨਾ ਆਈਆ। ਜਿਸ ਦੀ ਮਹਿੰਮਾ ਸਿਫ਼ਤ ਕਾਗਦ ਕ਼ਲਮ ਨਾ ਲਿਖਣਹਾਰਾ, ਅੱਖਰਾਂ ਵਿਚ ਨਾ ਕੋਇ ਵਡਿਆਈਆ। ਸੋ ਸਵਾਮੀ ਪ੍ਰਗਟ ਹੋਵੇ ਜਿਸ ਨੂੰ ਕਲ ਕਲਕੀ ਕਹਿ ਕੇ ਆਏ ਚੌਵੀਵਾਂ ਅਵਤਾਰਾ, ਅਮਾਮ ਅਮਾਮਾ ਵੇਸ ਵਟਾਈਆ। ਜਿਸ ਦਾ ਸਚ ਹੋਵੇ ਇਕ ਦਵਾਰਾ, ਦਰਬਾਰਾ ਇਕੋ ਇਕ ਸੁਹਾਈਆ। ਸਚ ਨਾਮ ਦਾ ਲਾਏ ਜੈਕਾਰਾ, ਤੂੰਹੀ ਤੂੰਹੀ ਰਾਗ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਵਾਮੀ ਅੰਤਰਜਾਮੀ ਪਾਰਬ੍ਰਹਮ ਪਤਿਪਰਮੇਸ਼ਵਰ ਆਪਣਾ ਹੁਕਮ ਇਕ ਵਰਤਾਈਆ। ਈਸਾ ਕਹੇ ਮੁਹੰਮਦ ਬਿਨ ਰਸਨਾ ਨਾਨਕ ਨਿਰਗੁਣ ਰਿਹਾ ਬੋਲ, ਅਨਬੋਲਤ ਰਾਗ ਅਲਾਈਆ। ਵੇਖੋ ਪਰਮ ਪੁਰਖ ਬੈਠਾ ਅਡੋਲ, ਅਡੁਲ ਆਪਣਾ ਹੁਕਮ ਵਰਤਾਈਆ। ਦੀਨ ਮਜ਼੍ਹਬ ਧਰਮ ਕੰਡੇ ਰਿਹਾ ਤੋਲ, ਧਰਮ ਤਰਾਜ਼ੂ ਆਪਣੇ ਹੱਥ ਰਖਾਈਆ। ਸਚ ਵਸਤ ਰਹੀ ਕਿਸੇ ਨਾ ਕੋਲ, ਕਾਇਆ ਮਾਟੀ ਸੋਭਾ ਕੋਇ ਨਾ ਪਾਈਆ। ਦੀਨ ਦੁਨੀ ਹੋਈ ਅਨਭੋਲ, ਭਰਮੇ ਭੁੱਲੀ ਲੋਕਾਈਆ। ਹਰਿ ਹਿਰਦੇ ਕਿਸੇ ਨਾ ਜਾਏ ਮੌਲ, ਮੌਲਾ ਰੂਪ ਨਾ ਕੋਇ ਰੁਸ਼ਨਾਈਆ। ਅੰਤ ਪੂਰਾ ਕਰਨ ਲੱਗਾ ਕੌਲ, ਇਕ਼ਰਾਰਨਾਮੇ ਖੋਜ ਖੁਜਾਈਆ। ਜਿਸ ਦਾ ਆਦਿ ਜੁਗਾਦੀ ਇਕੋ ਪੋਲ, ਨਿਸ਼ਾਨਾ ਦੋ ਜਹਾਨ ਦਏ ਵਖਾਈਆ। ਸੋ ਫ਼ਰਮਾਨਾ ਦੇਵੇ ਅਗੰਮ ਅਨਮੋਲ, ਅਨਡਿੱਠੜੀ ਖੇਲ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਈਸਾ ਕਹੇ ਮੁਹੰਮਦ ਛੇਤੀ ਨਾਨਕ ਕੋਲੋਂ ਪੁਛ, ਬਿਨ ਅੱਖਾਂ ਅੱਖ ਮਿਲਾਈਆ। ਪਰਦਾ ਓਹਲਾ ਰਹੇ ਨਾ ਲੁਕ, ਭੇਵ ਦੇਣਾ ਜਣਾਈਆ। ਹੁਣ ਵੇਲਾ ਨਹੀਂ ਰਹਿਣਾ ਚੁਪ, ਉਚੀ ਕੂਕ ਦਿਆਂ ਦ੍ਰਿੜਾਈਆ। ਮੁਹੰਮਦ ਕਹੇ ਵੇਖ ਚਾਰੋਂ ਕੁੰਟ ਅੰਧੇਰਾ ਘੁਪ, ਸਾਚਾ ਚੰਦ ਨਾ ਕੋਇ ਚਮਕਾਈਆ। ਝਗੜਾ ਪਿਆ ਪਿਓ ਪੁਤ, ਮਾਇਆ ਮਮਤਾ ਹੋਈ ਹਲਕਾਈਆ। ਕਲਜੁਗ ਬਦਲੇ ਆਪਣਾ ਰੁਖ਼, ਦੀਨ ਦੁਨੀ ਦਿਤੀ ਭੁਲਾਈਆ। ਸਾਬਤ ਰਿਹਾ ਨਾ ਕੋਇ ਮਨੁੱਖ, ਕਾਮ ਕਰੋਧ ਕੀਤਾ ਹਲਕਾਈਆ। ਸੁਫਲ ਦਿਸੇ ਕਿਸੇ ਨਾ ਕੁੱਖ, ਭਗਤ ਜਨਮੇ ਕੋਇ ਨਾ ਮਾਈਆ। ਉਲਟਾ ਮਾਤ ਗਰਭ ਦਾ ਰੁਖ, ਚੁਰਾਸੀ ਗੇੜ ਨਾ ਕੋਇ ਕਟਾਈਆ । ਆਤਮ ਪਰਮਾਤਮ ਨਾਤਾ ਸਭ ਦਾ ਗਿਆ ਤੁਟ, ਟੁੱਟੀ ਗੰਢ ਨਾ ਕੋਇ ਪਵਾਈਆ। ਆਤਮ ਲਿਵ ਗਈ ਛੁਟ, ਛੁੱਟੀ ਲਿਵ ਨਾ ਕੋਇ ਲਗਾਈਆ। ਪੁਰਖ ਅਕਾਲ ਨਾਲੋਂ ਗਏ ਰੁਠ, ਅੰਤ ਰੁੱਠਿਆਂ ਨਾ ਕੋਇ ਮਨਾਈਆ। ਸਭ ਦੇ ਖ਼ਾਲੀ ਦਿਸਣ ਠੁਠ, ਵਸਤ ਸਚ ਨਾ ਕੋਇ ਵਰਤਾਈਆ। ਭਾਗ ਲੱਗਾ ਨਾ ਕਾਇਆ ਪੰਜ ਭੂਤ, ਤਤਵ ਤਤ ਨਾ ਕੋਇ ਰੁਸ਼ਨਾਈਆ। ਦਿਸ਼ਾ ਮਿਲੇ ਕਿਸੇ ਨਾ ਕੂਟ, ਕਾਇਆ ਕੁਟੀਆ ਨਾ ਕੋਇ ਦਿਸਾਈਆ। ਪੁਰਖ ਅਕਾਲਾ ਦੀਨ ਦਿਆਲਾ ਪੈਗ਼ੰਬਰੋ ਸਭ ਦਾ ਲਹਿਣਾ ਦੇਣਾ ਕਰੇ ਮਨਸੂਖ਼, ਹੁਕਮ ਧੁਰ ਦਾ ਇਕ ਸੁਣਾਈਆ। ਸਦੀ ਚੌਧਵੀਂ ਚੁੱਕੇ ਚੂਕ, ਚੁਕੰਨੀ ਕਰੇ ਖ਼ਲਕ ਖ਼ੁਦਾਈਆ। ਸ਼ਬਦ ਸੰਦੇਸਾ ਦੇਵੇ ਅਗੰਮੀ ਦੂਤ, ਦੁਤੀਆ ਭਾਓ ਦਏ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਕਰਤਾ ਆਪ ਸੁਣਾਈਆ। ਮੁਹੰਮਦ
❋
❋
ਕਹੇ ਈਸਾ ਮੈਂ ਸੁਣੀ ਅਗੰਮੀ ਕਲਾਮ, ਕਲਮਾ ਕਲਮਿਆਂ ਬਾਹਰ ਜਣਾਈਆ। ਇਹ ਖੇਲ ਧੁਰ ਅਮਾਮ, ਜੋ ਆਪਣਾ ਹੁਕਮ ਵਰਤਾਈਆ। ਜਿਸ ਨੇ ਸਾਨੂੰ ਬਰਦੇ ਬਣਾਇਆ ਗ਼ੁਲਾਮ, ਹੁਕਮੇਂ ਅੰਦਰ ਹੁਕਮ ਭੁਆਈਆ । ਓਹ ਕਰਨ ਵਾਲਾ ਸੱਚਾ ਇੰਤਜ਼ਾਮ, ਬੰਦੋਬਸਤ ਆਪਣੇ ਹੱਥ ਰਖਾਈਆ। ਕਲਜੁਗ ਕੂੜੀ ਕਿਰਿਆ ਮੇਟੇ ਨਿਜ਼ਾਮ, ਨੌਬਤ ਨਾਮ ਹੱਕ ਜਣਾਈਆ। ਸੋਹੰ ਆਪਣਾ ਦੇ ਪੈਗ਼ਾਮ, ਧੁਰ ਸੰਦੇਸਾ ਇਕ ਸੁਣਾਈਆ। ਕਲਜੁਗ ਕੂੜੀ ਕਿਰਿਆ ਮੇਟੇ ਹਰਾਮ, ਸ਼ਰਅ ਸ਼ਰਾਇਤੀ ਡੇਰਾ ਢਾਹੀਆ। ਅੰਤ ਸਾਡਾ ਨਹੀਂ ਰਹਿਣਾ ਇਸਲਾਮ, ਸਲਾਮਾਲੈਕਮ ਨਾ ਕੋਇ ਵਡਿਆਈਆ। ਉਮਤ ਥੋੜ੍ਹੀ ਆਯੂ ਹੋਰ ਮਹਿਮਾਨ, ਲੋਕਮਾਤ ਨਜ਼ਰੀ ਆਈਆ। ਧੁਰ ਦਾ ਮਾਲਕ ਹੋਵੇ ਮਿਹਰਵਾਨ, ਮਹਿਬਾਨ ਦਇਆ ਕਮਾਈਆ। ਝਗੜਾ ਮੁਕਾਏ ਅੰਜੀਲ ਕ਼ੁਰਾਨ, ਕਾਇਆ ਕੁਰਹ ਇਕ ਸਮਝਾਈਆ। ਲੇਖਾ ਵੇਖੇ ਜਗਤ ਅਵਾਮ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦਾ ਲੇਖਾ ਅੰਤ ਮੁਕਾਵੇ ਆਣ, ਆਨਨ ਫ਼ਾਨਨ ਆਪਣੀ ਖੇਲ ਕਰਾਈਆ।
੧੭ ਮਾਘ ਸ਼ਹਿਨਸ਼ਾਹੀ ਸੰਮਤ ੪ ਗੁਰਚਰਨ ਸਿੰਘ ਦੇ ਗ੍ਰਹਿ ਪਿੰਡ ਗੋਲੇਵਾਲ ਜ਼ਿਲਾ ਫ਼ਿਰੋਜ਼ਪੁਰ
ਨਾਨਕ ਕਹੇ ਪੈਗ਼ੰਬਰੋ ਵੇਖੋ ਧੁਰ ਦਾ ਰਾਣਾ, ਜਿਸ ਨੂੰ ਰਾਮ ਰਹੀਮ ਕਹਿ ਕੇ ਸਾਰੇ ਗਾਈਆ। ਜੋ ਆਦਿ ਜੁਗਾਦੀ ਨੌਜਵਾਨਾ, ਸ਼ਾਹ ਪਾਤਸ਼ਾਹ ਧੁਰਦਰਗਾਹੀਆ। ਜਿਸ ਦਾ ਹੁਕਮ ਸੰਦੇਸਾ ਮਿਲੇ ਪਰਵਾਨਾ, ਨਿਰਗੁਣ ਨਿਰਗੁਣ ਕਰੇ ਪੜ੍ਹਾਈਆ। ਆਤਮ ਪਰਮਾਤਮ ਜਿਸ ਦਾ ਗਾਣਾ, ਸੋਹੰ ਮੈਂ ਗਾ ਕੇ ਆਇਆ ਚਾਈਂ ਚਾਈਂਆ। ਸੋ ਕਲਜੁਗ ਅੰਤਮ ਹੋ ਪ੍ਰਧਾਨਾ, ਨਾਮ ਪ੍ਰਧਾਨਗੀ ਆਪ ਕਮਾਈਆ। ਲੇਖਾ ਵੇਖ ਦੋ ਜਹਾਨਾਂ, ਬ੍ਰਹਿਮੰਡ ਖੰਡ ਖੋਜ ਖੁਜਾਈਆ। ਅਵਤਾਰ ਪੈਗ਼ੰਬਰਾਂ ਕੋਲੋਂ ਆਪਣੇ ਹੱਥ ਲਏ ਕਮਾਨਾ, ਲਹਿਣੇ ਸਭ ਦੇ ਪੂਰੇ ਕਰ ਕੇ ਪੂਰ ਕਰਾਈਆ। ਕਿਸੇ ਨੂੰ ਲੌਣ ਨਾ ਦੇਵੇ ਬਹਾਨਾ, ਲਹਿਣਾ ਦੇਣਾ ਹੱਥੋ ਹੱਥ ਚੁਕਾਈਆ। ਜਿਸ ਨੇ ਦੀਨ ਦੁਨੀ ਦਾ ਬਦਲ ਦੇਣਾ ਜ਼ਮਾਨਾ, ਸਤਿਜੁਗ ਸੱਚਾ ਰਾਹ ਵਖਾਈਆ। ਦੀਨ ਦੁਨੀ ਦਾ ਸਾਂਝਾ ਕਰਨਾ ਪੀਣਾ ਖਾਣਾ, ਜ਼ਾਤੀ ਵੰਡ ਨਾ ਕੋਇ ਰਖਾਈਆ। ਹੰਗਤਾ ਗੜ੍ਹ ਤੋੜੇ ਅਭਿਮਾਨਾ, ਮਮਤਾ ਮੋਹ ਮਿਟਾਈਆ। ਸ਼ਰਅ ਕੂੜ ਮੇਟੇ ਨਿਸ਼ਾਨਾ, ਛੁਰੀ ਜਗਤ ਨਾ ਕੋਇ ਕਸਾਈਆ। ਮਾਨਵ ਰਹੇ ਨਾ ਕੋਇ ਬੇਗਾਨਾ, ਚਾਰ ਵਰਨ ਇਕੋ ਘਰ ਟਿਕਾਈਆ । ਸਾਹਿਬ ਸਤਿਗੁਰ ਹੋ ਕੇ ਬੀਨਾ ਦਾਨਾ, ਦਇਆਵਾਨ ਵੇਖ ਵਖਾਈਆ। ਸਾਚੇ ਗ੍ਰਹਿ ਮੰਦਰ ਘਰ ਵਸੇ ਹੱਕ ਬਿਸਰਾਮਾ, ਬਿਛਰਤ ਵਿਛੜੇ ਜੋੜ ਜੁੜਾਈਆ। ਸੋ ਮਾਲਕ ਸਦੀ ਚੌਧਵੀਂ ਅੰਤ ਅਖ਼ੀਰ ਜੋਤੀ ਪਹਿਰ ਕੇ ਆਪਣਾ ਜਾਮਾ, ਨੂਰ ਜ਼ਹੂਰ ਕਰੇ ਰੁਸ਼ਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਆਪਣਾ ਹੁਕਮ ਵਰਤਾਈਆ। ਨਾਨਕ ਕਹੇ ਪੈਗ਼ੰਬਰੋ ਜੋ ਕਰ ਕੇ ਆਏ ਤਬਲੀਗ, ਤਬਅ ਦੀਨ ਦੁਨੀ ਬਦਲਾਈਆ। ਉਸ ਦਾ ਲੇਖਾ ਚੁਕਾਏ ਲਾਸ਼ਰੀਕ, ਪਰਵਰਦਿਗਾਰ ਨੂਰ ਅਲਾਹੀਆ। ਪਿਛਲੀ ਕੀਤੀ ਉਤੇ ਮਾਰੇ ਲੀਕ, ਲਾਈਨ ਐਨ ਦਏ ਲਗਾਈਆ। ਸਭ ਦੀ ਆਸਾ ਮਨਸਾ ਪੂਰੀ ਕਰੇ ਉਮੀਦ, ਤ੍ਰਿਸ਼ਨਾ ਤ੍ਰਿਖਾ ਦਏ ਬੁਝਾਈਆ। ਜਿਸ ਦੀ ਸਿਫ਼ਤਾਂ ਵਿਚ ਕਰ ਕੇ ਆਏ ਤਮਹੀਦ,
❋
❋
ਨਗ਼ਮਿਆਂ ਕਲਮਿਆਂ ਵਿਚ ਗਾਈਆ। ਓਹ ਖੇਲ ਕਰੇ ਨਜ਼ਦੀਕ, ਦੂਰ ਦੁਰਾਡਾ ਪੰਧ ਮੁਕਾਈਆ। ਤੁਹਾਡੀ ਸਭ ਦੀ ਕਰੇ ਤਸਦੀਕ਼, ਸ਼ਹਾਦਤ ਸ਼ਬਦ ਗੁਰੂ ਭੁਗਤਾਈਆ। ਜਿਸ ਦੇ ਵਿਚ ਹੱਕ ਤੌਫ਼ੀਕ਼, ਤਾਕ਼ਤਵਰ ਨੂਰ ਅਲਾਹੀਆ। ਸਾਚਾ ਕਲਮਾ ਦੇ ਹਦੀਸ, ਹਜ਼ਰਤੋ ਤੁਹਾਥੋਂ ਪਰੇ ਕਰੇ ਪੜ੍ਹਾਈਆ। ਮਿਹਰ ਮਿਹਰ ਮਿਹਰ ਨਾਲ ਕਰ ਬਖ਼ਸ਼ੀਸ਼, ਬਖ਼ਸ਼ਿਸ਼ ਰਹਿਮਤ ਆਪ ਕਮਾਈਆ। ਝਗੜਾ ਰਹੇ ਨਾ ਕਿਸੇ ਖ਼ਬੀਸ, ਪਰਦਾ ਓਹਲਾ ਦਏ ਉਠਾਈਆ। ਲਹਿਣਾ ਪੂਰਾ ਕਰਾ ਅਬਲੀਸ, ਅਸਲੀਅਤ ਆਪਣੀ ਇਕ ਸਮਝਾਈਆ। ਲੇਖੇ ਮੇਟੇ ਜਗਤ ਅਕਲੀਅਤ, ਅਕਲ ਕਲਧਾਰੀ ਆਪਣੀ ਕਲ ਵਰਤਾਈਆ। ਸਭ ਦੀ ਸਾਂਝੀ ਕਰੇ ਵਲਦੀਅਤ, ਪਿਤਾ ਪੁਰਖ ਅਕਾਲ ਨਜ਼ਰੀ ਆਈਆ। ਇਕੋ ਨਾਮ ਦੀ ਅੱਗੇ ਰਹੇ ਅਹਮੀਅਤ, ਦੂਜਾ ਨਜ਼ਰ ਕੋਇ ਨਾ ਆਈਆ। ਜਿਸ ਦੀ ਪ੍ਰਥਾਏ ਅਵਤਾਰ ਪੈਗ਼ੰਬਰ ਗੁਰ ਕਰ ਕੇ ਆਏ ਵਸੀਅਤ, ਸੋ ਵਸਲ ਦੇਵੇ ਯਾਰ ਖ਼ੁਦਾਈਆ। ਦੀਨ ਦੁਨੀ ਦੀ ਬਦਲ ਦੇਵੇ ਤਬੀਅਤ, ਤਬੀਬ ਹੋ ਕੇ ਵੇਖ ਵਖਾਈਆ। ਨਾਨਕ ਨਿਰਗੁਣ ਕਹੇ ਸਚਖੰਡ ਦਵਾਰ ਮੇਰੀ ਇਕੋ ਨਸੀਹਤ, ਸਤਿ ਸਤਿ ਨਾਲ ਸਮਝਾਈਆ। ਦੀਨ ਮਜ਼੍ਹਬ ਦੀ ਰਹੇ ਨਾ ਕੋਇ ਕਾਬਲੀਅਤ, ਨਿਫ਼ਾਕ਼ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਹਰਿ ਕਰਨੀ ਕਾਰ ਕਮਾਈਆ। ਨਾਨਕ ਕਹੇ ਪੈਗ਼ੰਬਰੋ ਤੱਕੋ ਆਪਣਾ ਅਮਾਮ, ਜੋ ਮਾਲਕ ਧੁਰਦਰਗਾਹੀਆ। ਜਿਸ ਨੇ ਸ਼ਰਅ ਮੇਟਣੀ ਤਮਾਮ, ਤਮਅ ਤਮੱਨਾ ਦੇਣੀ ਗਵਾਈਆ। ਸਚ ਸੰਦੇਸ ਸੁਣੌਣਾ ਪੈਗ਼ਾਮ, ਪਰਾ ਪਸੰਤੀ ਮਧਮ ਬੈਖਰੀ ਤੋਂ ਪਰੇ ਕਰੇ ਪੜ੍ਹਾਈਆ। ਸਤਿ ਧਰਮ ਝੁਲੌਣਾ ਨਿਸ਼ਾਨ, ਨਿਸ਼ਾਨੇ ਪਿਛਲੇ ਦਏ ਬਦਲਾਈਆ। ਸਤਿਜੁਗ ਮਾਤ ਕਰੇ ਪ੍ਰਧਾਨ, ਸਿਰ ਆਪਣਾ ਹੱਥ ਟਿਕਾਈਆ। ਸਾਨੂੰ ਮੰਨਣੀ ਪਏ ਓਸ ਦੀ ਆਨ, ਸਿਰ ਸਕੇ ਨਾ ਕੋਇ ਉਠਾਈਆ। ਜਿਸ ਨੂੰ ਅੱਲਾ ਵਾਹਿਗੁਰੂ ਖ਼ੁਦਾ ਕਿਹਾ ਭਗਵਾਨ, ਸੋ ਭਗਵਨ ਆਪਣੀ ਕਲ ਵਰਤਾਈਆ। ਜਿਸ ਦੇ ਕੋਲੋਂ ਲੈਂਦੇ ਰਹੇ ਦਾਨ, ਦਾਤਾ ਦਾਨੀ ਸ਼ਹਿਨਸ਼ਾਹੀਆ। ਸੋ ਪ੍ਰਗਟ ਹੋਇਆ ਵਿਚ ਜਹਾਨ, ਜਹਾਲਤ ਕੂੜ ਕਿਰਿਆ ਦਏ ਮਿਟਾਈਆ। ਸਤਿਜੁਗ ਸਾਚਾ ਮਾਰਗ ਦੱਸੇ ਆਸਾਨ, ਅਸਲੀਅਤ ਆਪਣੀ ਆਪ ਦ੍ਰਿੜਾਈਆ। ਭਾਗ ਲਗਾਏ ਕਾਇਆ ਮਾਟੀ ਸਾਢੇ ਤਿੰਨ ਹੱਥ ਮਕਾਨ, ਮੰਦਰ ਇਕੋ ਇਕ ਵਡਿਆਈਆ। ਜਿਥੇ ਦੀਪਕ ਨੂਰ ਜੋਤ ਜਗੇ ਮਹਾਨ, ਸ਼ਬਦ ਅਨਾਦ ਧੁਨ ਸ਼ਨਵਾਈਆ। ਜਿਥੇ ਆਤਮ ਪਰਮਾਤਮ ਹੋਏ ਪਹਿਚਾਨ, ਨਿਜ ਨੇਤਰ ਲੋਚਨ ਨੈਣ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਸੰਦੇਸ ਇਕ ਸੁਣਾਈਆ। ਨਾਨਕ ਨਿਰਗੁਣ ਕਹੇ ਮੈਂ ਸਚ ਸੰਦੇਸ਼ਾ ਆਇਆ ਕਹਿਣ, ਕਹਿ ਕੇ ਦਿਆਂ ਜਣਾਈਆ। ਸਭ ਦਾ ਵਕ਼ਤ ਪਹੁੰਚਿਆ ਐਨ, ਅੱਗੇ ਅਵਰ ਨਾ ਕੋਇ ਵਧਾਈਆ। ਤੁਸੀਂ ਰਹਿਣਾ ਨਾ ਕੋਈ ਤਰਫ਼ੈਨ, ਦੁਤੀਆ ਰੂਪ ਨਾ ਕੋਇ ਬਦਲਾਈਆ। ਪੁਰਖ ਅਕਾਲ ਸਭ ਦਾ ਚੁਕਾਏ ਲਹਿਣ ਦੇਣ, ਲੇਖਾ ਸਭ ਦਾ ਝੋਲੀ ਪਾਈਆ। ਚਾਰ ਵਰਨਾਂ ਨਾਤਾ ਜੋੜੇ ਭਾਈ ਭੈਣ, ਸਾਕ ਸੱਜਣ ਇਕ ਵਡਿਆਈਆ। ਆਤਮ ਪਰਮਾਤਮ ਢੋਲਾ ਸਾਰੇ ਕਰਨ ਗਾਇਣ, ਗਾ ਗਾ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਇਕ ਨਰਾਇਣ, ਨਰ ਨਿਰੰਕਾਰਾ ਏਕੰਕਾਰਾ ਪਰਵਰਦਿਗਾਰਾ ਸਾਂਝਾ ਯਾਰਾ ਸਾਚੀ ਕਰਨੀ ਕਾਰ ਕਮਾਈਆ।
❋
❋
੧੭ ਮਾਘ ਸ਼ਹਿਨਸ਼ਾਹੀ ਸੰਮਤ ੪ ਨਿਹਾਲ ਕੌਰ ਦੇ ਗ੍ਰਹਿ ਪਿੰਡ ਗੋਲੇਵਾਲ ਜ਼ਿਲਾ ਫ਼ਿਰੋਜ਼ਪੁਰ
ਨਾਨਕ ਕਹੇ ਪੈਗ਼ੰਬਰੋ ਮੈਂ ਦੱਸਾਂ ਹੁਕਮ ਮੁਤਾਬਕ, ਮੁਤਲਾ ਸਭ ਨੂੰ ਰਿਹਾ ਕਰਾਈਆ। ਜੋ ਸਾਡੇ ਚਾਰ ਜੁਗ ਦੇ ਲੇਖ ਜਗਤ ਕਤਾਬਤ, ਅੱਖਰਾਂ ਜੋੜ ਜੁੜਾਈਆ। ਉਹ ਪ੍ਰਭੂ ਦੀ ਬੰਦਗੀ ਭਜਨ ਦਸਦੇ ਇਬਾਦਤ, ਸਿਫ਼ਤਾਂ ਵਾਲੀ ਪੜ੍ਹਾਈਆ। ਦੀਨ ਮਜ਼੍ਹਬ ਵਿਚ ਵੰਡੀ ਆਦਤ, ਹਿੱਸਾ ਵੰਡ ਵੰਡਾਈਆ। ਅੰਤਮ ਸਾਰੇ ਹੋਏ ਵਿਚ ਹਿਰਾਸਤ, ਹੈਰਾਨੀ ਮੇਰੇ ਅੰਦਰ ਆਈਆ। ਸਭ ਦੀ ਇਕੱਠੀ ਭੁਗਤਣੀ ਸ਼ਹਾਦਤ, ਗੁਰ ਅਵਤਾਰ ਪੈਗ਼ੰਬਰ ਲਏ ਭੁਗਤਾਈਆ। ਅੰਤ ਸਾਂਭੇ ਆਪਣੀ ਅਮਾਨਤ, ਆਪ ਆਪਣੇ ਵਿਚ ਟਿਕਾਈਆ। ਸਭ ਦੇ ਕੋਲ ਮਚੱਲਕਾ ਰਹੇ ਨਾ ਕੋਈ ਦੇਣ ਵਾਲਾ ਜ਼ਮਾਨਤ, ਬੋਝ ਕੰਧ ਨਾ ਕੋਇ ਉਠਾਈਆ। ਕਰੇ ਖੇਲ ਸਹੀ ਸਲਾਮਤ, ਹਰਿ ਕਰਤਾ ਹੁਕਮ ਵਰਤਾਈਆ। ਸਦੀ ਚੌਧਵੀਂ ਅੰਤ ਪੈਣੀ ਬਗ਼ਾਵਤ, ਬਗ਼ਲਗੀਰ ਨਾ ਕੋਇ ਅਖਵਾਈਆ। ਦੀਨ ਦੀਨਾਂ ਹੋਣੀ ਅਦਾਵਤ, ਅਦਲ ਇਨਸਾਫ਼ ਨਾ ਕੋਇ ਕਮਾਈਆ। ਮਨਮਤ ਕਰੇ ਜਹਾਲਤ, ਪਤਤ ਪੁਨੀਤ ਨਾ ਕੋਇ ਕਰਾਈਆ। ਸਾਚੀ ਰਹੇ ਨਾ ਕਿਸੇ ਲਿਆਕਤ, ਅਕਲ ਕਲਧਾਰੀ ਦੇਵੇ ਗਵਾਹੀਆ। ਮੁਹੱਬਤ ਵਾਲਾ ਕਰੇ ਹਮਾਕਤ, ਹਮ ਸਾਜਣ ਨਾ ਕੋਇ ਅਖਵਾਈਆ। ਵਜੂਦ ਵਿਚੋਂ ਨਿਕਲੇ ਸ਼ਰਾਫ਼ਤ, ਸ਼ਰਅ ਕਰੇ ਲੜਾਈਆ। ਸੂਫ਼ੀ ਦਿਸੇ ਨਾ ਵਿਚ ਕੋਈ ਮਾਰਫ਼ਤ, ਹਕ਼ੀਕ਼ੀ ਪਰਦਾ ਨਾ ਕੋਇ ਉਠਾਈਆ। ਏਕੋ ਖੇਲ ਕਰੇ ਆਸਤਕ, ਵਾਹਵਾ ਆਪਣੀ ਕਾਰ ਕਮਾਈਆ। ਜਗਤ ਵਜੂਦ ਰਹਿਣ ਨਾ ਦੇਵੇ ਕੋਈ ਨਾਸਤਕ, ਨਿਸ਼ਾਨਾ ਕੂੜਾ ਦਏ ਗਵਾਈਆ। ਝਗੜਾ ਮੇਟੇ ਮਨ ਬੁੱਧੀ ਸਿਆਸਤ, ਸ਼ਾਹ ਸੁਲਤਾਨਾਂ ਖ਼ਾਕ ਮਿਲਾਈਆ। ਮਾਇਆ ਰਹੇ ਨਾ ਕੋਈ ਵਿਰਾਸਤ, ਜਗਤ ਵਿਕਾਰਾਂ ਡੇਰਾ ਢਾਹੀਆ। ਇਕੋ ਪਰਮ ਪੁਰਖ ਦਾ ਇਸ਼ਟ ਹਰ ਘਟ ਸੁਹਾਣਾ ਹੋਵੇ ਉਪਾਸ਼ਕ, ਉਪਨਿਸ਼ਦਾਂ ਵਾਲੀ ਛੱਡੇ ਪੜ੍ਹਾਈਆ। ਜਨ ਭਗਤ ਉਠਾਏ ਆਪਣੇ ਬਾਲਕ, ਬਾਲ ਅੰਞਾਣੇ ਆਪ ਪ੍ਰਗਟਾਈਆ। ਕਿਰਪਾ ਕਰ ਸਾਹਿਬ ਪ੍ਰਭ ਖ਼ਾਲਕ, ਖ਼ਲਕ ਖ਼ੁਦਾ ਵੇਖ ਵਖਾਈਆ। ਸਭ ਦੀ ਆਲਸ ਨਿੰਦਰਾ ਲਾਹੇ ਬਣ ਕੇ ਸਾਲਸ, ਸਾਹਿਬ ਸੁਲਤਾਨ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਫ਼ਰਮਾਨਾ ਇਕ ਸੁਣਾਈਆ। ਨਾਨਕ ਕਹੇ ਪੈਗ਼ੰਬਰੋ ਜੋ ਲੇਖਾ ਲੇਖ ਧੁਰਦਰਗਾਹ, ਅੱਖਰਾਂ ਨਾਲ ਵਡਿਆਈਆ। ਓਹ ਤੁਹਾਡਾ ਸਭ ਦਾ ਬਣੇ ਗਵਾਹ, ਸ਼ਹਾਦਤ ਦੇਵੇ ਚਾਈਂ ਚਾਈਂਆ। ਸਾਰੇ ਨੈਣ ਲਓ ਉਠਾ, ਨਿਗਾਹ ਨਿਗਾਹ ਵਿਚੋਂ ਬਦਲਾਈਆ । ਚਾਰ ਕੁੰਟ ਦਹਿ ਦਿਸ਼ਾ ਪ੍ਰਭ ਦਾ ਭੁਲਿਆ ਨਾਂ, ਨਾਉਂ ਨਿਰੰਕਾਰਾ ਨਾ ਕੋਇ ਗਾਈਆ। ਕਿਸੇ ਨੇ ਸੂਰ ਖਾਧਾ ਕਿਸੇ ਨੇ ਖਾਧੀ ਗਾਂ, ਗਹਿਰ ਗੰਭੀਰ ਮਿਲਣ ਕੋਇ ਨਾ ਪਾਈਆ। ਤੁਸਾਂ ਕਿਸੇ ਦੀ ਪਕੜੀ ਨਹੀਂ ਬਾਂਹ, ਅੱਗੇ ਹੋ ਨਾ ਕੋਇ ਬਚਾਈਆ। ਦਰਗਾਹ ਸਾਚੀ ਮਿਲਣਾ ਨਹੀਂ ਥਾਂ, ਸਚਖੰਡ ਨਾ ਕੋਇ ਟਿਕਾਈਆ। ਵੇਖਿਓ ਐਵੇਂ ਹਾਂ ਵਿਚ ਕਰਿਓ ਨਾ ਹਾਂ, ਧੁਰ ਦਾ ਹੁਕਮ ਇਕ ਮਨਾਈਆ। ਕਲਜੁਗ ਜੀਵ ਹੰਸ ਬੁੱਧੀ ਹੋਏ ਕਾਂ, ਕਾਗ ਵਾਂਗ ਕੁਰਲਾਈਆ। ਭਾਗ ਲੱਗਾ ਨਾ ਕਿਸੇ ਗਰਾਂ, ਸਾਢੇ ਤਿੰਨ ਹੱਥ ਪਈ ਦੁਹਾਈਆ। ਤੁਹਾਡੀ ਸਦੀ ਚੌਧਵੀਂ ਦੀ ਅੰਤ ਕ਼ਬੂਲ ਹੋਈ ਦੁਆ, ਨਿਉਂ ਨਿਉਂ ਲਾਗੇ ਪਾਈਂਆ। ਮਿਹਰ ਕਰੇ ਹੱਕ ਖ਼ੁਦਾ, ਖ਼ੁਦ ਮਾਲਕ ਵੇਖ ਵਖਾਈਆ। ਜਿਸ ਦੀ ਮੰਨਦੇ ਆਏ ਰਜ਼ਾ, ਨਿਉਂ ਨਿਉਂ ਸੀਸ ਝੁਕਾਈਆ। ਓਹ ਸਭ ਦੇ ਸਿਰ ਤੇ ਫਿਰਦੀ ਵਖਾਏ ਕ਼ਜ਼ਾ, ਕ਼ਾਜ਼ੀ ਮੁੱਲਾ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,
❋
❋
ਕਰੇ ਖੇਲ ਸਾਚਾ ਹਰਿ, ਹਰਿ ਸਚ ਸਚ ਸਮਝਾਈਆ। ਨਾਨਕ ਕਹੇ ਪੈਗ਼ੰਬਰੋ ਜੋ ਕ਼ਲਮਾ ਦੱਸਿਆ ਕਾਗ਼ਜ਼ਾਤ, ਅੱਖਰਾਂ ਵਿਚ ਲਿਖਾਈਆ। ਓਹ ਸਿਫ਼ਤ ਕਰੇ ਓਸ ਜ਼ਾਤ, ਜ਼ਾਹਰ ਜ਼ਹੂਰ ਨਜ਼ਰੀ ਆਈਆ। ਜਿਸ ਵਿਚ ਸਭ ਤੋਂ ਵੱਖਰੀ ਕਰਾਮਾਤ, ਕਰਮ ਕਾਂਡ ਨਾ ਕੋਇ ਵਡਿਆਈਆ। ਲਹਿਣਾ ਦੇਣਾ ਚੁਕਾਏ ਕਾਇਨਾਤ, ਸ੍ਰਿਸ਼ਟੀ ਦ੍ਰਿਸ਼ਟੀ ਵੇਖ ਵਖਾਈਆ। ਕਲਜੁਗ ਮੇਟੇ ਅੰਧੇਰੀ ਰਾਤ, ਸਤਿਜੁਗ ਸਚ ਚੰਦ ਚਮਕਾਈਆ। ਤੁਹਾਡਾ ਲੇਖਾ ਪੂਰਾ ਕਰੇ ਜੋ ਲਿਖ ਕੇ ਆਏ ਕ਼ਲਮ ਦਵਾਤ, ਕਾਗ਼ਜ਼ ਸ਼ਾਹੀ ਜੋੜ ਜੁੜਾਈਆ। ਅੰਤ ਅਖ਼ੀਰ ਸਭ ਨੂੰ ਹੋਣੀ ਮੁਸ਼ਕਲਾਤ, ਮੁਸ਼ਕਲ ਹੱਲ ਨਾ ਕੋਇ ਕਰਾਈਆ। ਸਦੀ ਚੌਧਵੀਂ ਫ਼ਾਤਮਾ ਖ਼ਾਹਸ਼ ਬਣਨੀ ਵਫ਼ਾਤ, ਵਫ਼ਾਦਾਰ ਨਜ਼ਰ ਕੋਇ ਨਾ ਆਈਆ। ਚਾਰ ਯਾਰੀ ਰਹੇ ਨਾ ਕੋਇ ਜਮਾਤ, ਅਗਲਾ ਸੰਗ ਨਾ ਕੋਇ ਵਖਾਈਆ । ਦੀਨ ਦੁਨੀ ਦਾ ਵਿਗੜ ਜਾਣਾ ਹਾਲਾਤ, ਹਾਲਾਂਕਿ ਪ੍ਰਭ ਆਪਣਾ ਹੁਕਮ ਵਰਤਾਈਆ। ਤੁਹਾਡੀ ਪਿਛਲੀ ਪੂਰੀ ਹੋਵੇ ਖ਼ਿਦਮਾਤ, ਖ਼ਾਦਮ ਅਗਲੇ ਲਏ ਬਣਾਈਆ। ਮਜ਼੍ਹਬ ਦਾ ਛੱਡ ਦਿਓ ਜਜ਼ਬਾਤ, ਜਜ਼ਬ ਆਪਣੇ ਵਿਚ ਕਰਾਈਆ। ਚਾਰ ਕੁੰਟ ਹੋਣੇ ਫ਼ਸਾਦਾਤ, ਫ਼ੈਸਲਾ ਹੱਕ ਨਾ ਕੋਇ ਰਖਾਈਆ। ਅੰਤਮ ਪੂਰੀ ਹੋਣ ਲੱਗੀ ਮੁਨਿਆਦ, ਮਾਅਨੇ ਸਕੇ ਨਾ ਕੋਇ ਸਮਝਾਈਆ। ਸਾਰੇ ਹੋਏ ਲਾਜਵਾਬ, ਜਵਾਬਤਲਬੀ ਵਿਚ ਦੁਹਾਈਆ। ਧੁਰ ਦਾ ਮਿਲੇ ਨਾ ਕੋਇ ਖ਼ਿਤਾਬ, ਖ਼ਤਾ ਵਿਚ ਦਿਸਦੀ ਲੋਕਾਈਆ। ਧਰਮ ਦੀ ਧਾਰ ਕਰੇ ਨਾ ਕੋਇ ਆਦਾਬ, ਸੀਸ ਜਗਦੀਸ਼ ਨਾ ਕੋਇ ਨਿਵਾਈਆ। ਦੀਨ ਦੁਨੀ ਦਾ ਵਿਗੜਿਆ ਮਿਜ਼ਾਜ, ਤਬੀਅਤ ਤਬਾ ਨਾ ਕੋਇ ਬਦਲਾਈਆ। ਅੰਤਮ ਲੇਖਾ ਲੈਣ ਲੱਗਾ ਅਖ਼ਰਾਜ, ਖੋਟੇ ਖਰੇ ਵੇਖ ਵਖਾਈਆ। ਏਕੰਕਾਰਾ ਇਕੋ ਪਹਿਨ ਅਗੰਮਾ ਤਾਜ, ਤਖ਼ਤ ਨਿਵਾਸੀ ਹੁਕਮ ਵਰਤਾਈਆ। ਗੁਰ ਅਵਤਾਰ ਪੈਗ਼ੰਬਰੋ ਰਹੇ ਕੋਈ ਨਾ ਰਾਜ, ਰਈਅਤ ਦੀਨ ਮਜ਼੍ਹਬ ਦੇਣੀ ਤਜਾਈਆ। ਪਰਮ ਪੁਰਖ ਦਾ ਬਣਨਾ ਇਕ ਸਮਾਜ, ਸਮਗਰੀ ਨਾਮ ਸਤਿ ਵਰਤਾਈਆ। ਸਾਚਾ ਹੁਜਰਾ ਦੱਸੇ ਮਹਿਰਾਬ, ਮਹਿਬੂਬ ਨੂਰ ਅਲਾਹੀਆ। ਹੁਕਮ ਦੇਵੇ ਵਿਚੋਂ ਅਗੰਮੀ ਕਿਤਾਬ, ਕਰਨੀ ਦਾ ਕਰਤਾ ਆਪ ਦ੍ਰਿੜਾਈਆ। ਅੰਤ ਅਖ਼ੀਰ ਸਾਰੇ ਦਿਓ ਹਿਸਾਬ, ਲੇਖਾ ਮੰਗੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੀ ਖੋਲ੍ਹਣਹਾਰਾ ਜਾਗ, ਆਲਸ ਨਿੰਦਰਾ ਵਿਚ ਰਹਿਣ ਕੋਇ ਨਾ ਪਾਈਆ।
੧੭ ਮਾਘ ਸ਼ਹਿਨਸ਼ਾਹੀ ਸੰਮਤ ੪ ਹਜੂਰਾ ਸਿੰਘ ਦੇ ਗ੍ਰਹਿ ਪਿੰਡ ਗੋਲੇਵਾਲ ਜ਼ਿਲਾ ਫ਼ਿਰੋਜ਼ਪੁਰ
ਨਾਨਕ ਕਹੇ ਪੈਗ਼ੰਬਰੋ ਸੁਣੋ ਸੰਦੇਸ਼ਾ ਯਕ, ਸੁਣਾਵੇ ਧੁਰਦਰਗਾਹੀਆ। ਆਪਣਾ ਆਪਣਾ ਵੇਖੋ ਹੱਕ, ਹਕ਼ੀਕ਼ਤ ਵਿਚੋਂ ਫੋਲ ਫੁਲਾਈਆ। ਜੁਗ ਚੌਕੜੀ ਚਲਦਿਆਂ ਚਲਦਿਆਂ ਸਾਰੇ ਗਏ ਥੱਕ, ਥਕਾਵਟ ਅੰਤਰ ਵੇਖ ਵਖਾਈਆ। ਕੀ ਸੰਦੇਸ਼ਾ ਦੇਵੇ ਪੁਰਖ ਸਮਰਥ, ਹਰਿ ਕਰਤਾ ਵਡ ਵਡਿਆਈਆ। ਜੋ ਜੁਗ ਚੌਕੜੀ ਚਲੌਂਦਾ ਰਿਹਾ ਰਥ, ਬਣ ਰਥਵਾਹੀ ਸੇਵ ਕਮਾਈਆ। ਖੇਲ ਖਲੌਂਦਾ ਰਿਹਾ ਤਤ ਅੱਠ, ਤਨ ਵਜੂਦ ਸੋਭਾ ਪਾਈਆ। ਸੋ ਅੰਤਮ ਲੇਖਾ ਮੁਕਾਵੇ ਹੱਥੋ ਹੱਥ, ਜਗਤ ਉਧਾਰ ਨਾ ਕੋਇ ਬਣਾਈਆ। ਜਿਸ ਦੀ ਮਹਿੰਮਾ ਸਿਫ਼ਤ ਅਕਥ, ਰਸਨਾ ਕਹਿਣ ਕੋਇ ਨਾ ਪਾਈਆ। ਓਹ ਆਪਣੀ ਕਰਵਟ ਰਿਹਾ ਵੱਟ, ਬਦਲੀ ਕਰੇ ਲੋਕਾਈਆ। ਜਿਸ ਨੇ ਖੇਲ ਕਰਨਾ ਝਟ, ਝਟਕੇ ਹਲਾਲੀ ਵਾਲੇ ਦਏ ਮੁਕਾਈਆ।
❋
❋
ਲੇਖਾ ਪੂਰਾ ਕਰ ਕੇ ਤੀਰਥ ਤਟ, ਸਰੋਵਰਾਂ ਪੰਧ ਮੁਕਾਈਆ। ਝਗੜਾ ਮੁਕਾ ਕੇ ਮੰਦਰ ਮਠ, ਮਸੀਤਾਂ ਮਸਲਾ ਨਾ ਕੋਇ ਜਣਾਈਆ। ਇਕੋ ਨਾਮ ਸਭ ਨੇ ਲੈਣਾ ਰੱਟ, ਤੂੰਹੀ ਤੂੰਹੀ ਰਾਗ ਅਲਾਹੀਆ। ਸਤਿ ਧਰਮ ਦਾ ਖੋਲ੍ਹੇ ਹੱਟ, ਵਣਜਾਰਾ ਬੇਪਰਵਾਹੀਆ। ਦੂਈ ਦਵੈਤੀ ਮੇਟੇ ਫੱਟ, ਨਾਮ ਪੱਟੀ ਇਕ ਬੰਧਾਈਆ। ਸਾਰੇ ਓਸ ਦੀ ਚਰਨੀਂ ਜਾਓ ਢੱਠ, ਨਿਉਂ ਨਿਉਂ ਸੀਸ ਨਿਵਾਈਆ। ਜੋ ਸਚਖੰਡ ਦਵਾਰੇ ਕੀਤਾ ਇਕੱਠ, ਜ਼ਿਮੀਂ ਅਸਮਾਨਾਂ ਪੰਧ ਮੁਕਾਈਆ। ਜੋ ਲੋਕਮਾਤ ਨਿਰਗੁਣ ਧਾਰ ਆਵੇ ਵਤ, ਵਤਨ ਵੇਖੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਦਇਆ ਕਮਾਈਆ। ਨਾਨਕ ਕਹੇ ਪੈਗ਼ੰਬਰੋ ਹੁਣ ਛੱਡੋ ਆਪਣਾ ਰੁਤਬਾ, ਪੈਗ਼ੰਬਰਾਂ ਵਾਲੀ ਨਾ ਕੋਇ ਵਡਿਆਈਆ। ਮਾਣ ਰਹੇ ਨਾ ਕਿਸੇ ਕੁਤਬਾ, ਕੁਤਬਖ਼ਾਨੇ ਦੇਣ ਦੁਹਾਈਆ। ਪਰਵਰਦਿਗਾਰ ਨੂਰ ਅਲਾਹੀ ਉਤਰਾ, ਉੱਤਰ ਪੂਰਬ ਪੱਛਮ ਦੱਖਣ ਵੇਖ ਵਖਾਈਆ। ਇਕ ਸ਼ਬਦੀ ਗੋਬਿੰਦ ਬਣਾਏ ਪੁੱਤਰਾ, ਦੂਜਾ ਸੰਗ ਨਾ ਕੋਇ ਰਖਾਈਆ। ਸਦੀ ਚੌਧਵੀਂ ਸਾਰੇ ਕਰੋ ਓਸ ਦਾ ਸ਼ੁਕਰਾ, ਸ਼ੁਕਰੀਏ ਵਿਚ ਸੀਸ ਨਿਵਾਈਆ। ਜੋ ਕੌਲ ਇਕ਼ਰਾਰ ਕਰ ਨਹੀਂ ਮੁਕਰਾ, ਮੁਕੱਰਰ ਆਪਣਾ ਹੁਕਮ ਵਰਤਾਈਆ। ਦੀਨ ਦੁਨੀ ਦਾ ਮੇਟੇ ਦੁਖੜਾ, ਹਉਮੇ ਰੋਗ ਗਵਾਈਆ। ਜਨ ਭਗਤਾਂ ਉਜਲ ਕਰੇ ਮੁਖੜਾ, ਦੁਰਮਤ ਮੈਲ ਧਵਾਈਆ। ਸਭ ਦਾ ਲੇਖਾ ਪੂਰਾ ਕਰੇ ਮੁੱਢਲਾ, ਅੰਤ ਆਪਣਾ ਹੁਕਮ ਜਣਾਈਆ। ਤਨ ਵਜ਼ੂਦ ਨਾਤਾ ਤੁੱਟੇ ਪੁਤਲਾ, ਪੰਚਮ ਪੰਚ ਨਾ ਕੋਇ ਵਡਿਆਈਆ। ਸਭ ਦੀਆਂ ਅੰਦਰੋਂ ਖੋਲ੍ਹੇ ਗੁੰਝਲਾ, ਗੰਢ ਪਿਛਲੀ ਦਏ ਖੁਲ੍ਹਾਈਆ। ਨਿੰਦਕ ਰਹੇ ਕੋਈ ਨਾ ਚੁਗ਼ਲਾ, ਮੂਰਖ ਮੂੜ੍ਹਾਂ ਦਏ ਸਜ਼ਾਈਆ। ਗੁਰ ਅਵਤਾਰ ਪੈਗ਼ੰਬਰ ਬਣਾਏ ਕੋਈ ਨਾ ਜੁਗਲਾ, ਇਕ ਇਕ ਦਾ ਲੇਖਾ ਦਏ ਮੁਕਾਈਆ। ਜਿਸ ਨੇ ਨਾਮ ਸੰਦੇਸ਼ਾ ਦਿਤਾ ਤੁਕਲਾ, ਲਾ ਤੁਕ ਆਪਣਾ ਹੁਕਮ ਵਰਤਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਇਕ ਸੁਣਾਈਆ। ਨਾਨਕ ਕਹੇ ਆਪਣੀ ਆਪਣੀ ਕਰੋ ਸੋਝੀ, ਅਵਤਾਰ ਪੈਗ਼ੰਬਰੋ ਦਿਆਂ ਜਣਾਈਆ। ਸਭ ਦੀ ਲੇਖੇ ਲਾਵੇ ਧੋਤੀ ਟਿੱਕਾ ਬੋਦੀ, ਬੋਦਿਆਂ ਵਾਲੇ ਵੇਖ ਵਖਾਈਆ। ਸਾਧਨਾ ਕਰੇ ਜਗਤ ਜਗਿਆਸੂ ਜੋਗੀ, ਜੁਗੀਸ਼ਰਾਂ ਖੇਲ ਖਿਲਾਈਆ। ਜਿਸ ਨੇ ਲੱਖ ਚੁਰਾਸੀ ਦਿਤੀ ਰੋਜ਼ੀ, ਰਾਜ਼ਕ ਰਿਜ਼ਕ ਰਹੀਮ ਨੂਰ ਅਲਾਹੀਆ। ਓਹ ਬਣ ਕੇ ਠਾਕਰ ਮੌਜੀ, ਮੌਜੂਦਾ ਹੋ ਕੇ ਖੇਲ ਖਿਲਾਈਆ। ਵੇਖਣਹਾਰਾ ਵੇਦੀ ਸੋਢੀ, ਬੰਸ ਸਰਬੰਸ ਫੋਲ ਫੁਲਾਈਆ। ਜਨ ਭਗਤਾਂ ਦੇਵੇ ਦਰਸ ਅਮੋਘੀ, ਪਰਦਾ ਉਹਲਾ ਅੰਤ ਉਠਾਈਆ। ਦੀਨ ਦੁਨੀ ਦਾ ਰਹੇ ਕੋਈ ਨਾ ਰੋਗੀ, ਹੰਗਤਾ ਕੂੜਾ ਗੜ੍ਹ ਤੁੜਾਈਆ। ਸਚ ਸੰਦੇਸ਼ ਸੁਣਾਏ ਅਗੰਮ ਸਲੋਕੀ, ਸੋਹਲਾ ਰਾਗ ਅਲਾਹੀਆ। ਪੜ੍ਹਨੀ ਪਏ ਕਿਸੇ ਨਾ ਪੋਥੀ, ਬਗ਼ਲ ਕ਼ੁਰਾਨ ਨਾ ਕੋਇ ਟਿਕਾਈਆ। ਮੰਜ਼ਲ ਦੱਸ ਇਕੋ ਸੌਖੀ, ਸਚ ਜੈਕਾਰਾ ਸ਼ਬਦ ਸ਼ਨਵਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਦਵਾਰੇ ਹੋਏ ਸਹਾਈਆ। ਨਾਨਕ ਕਹੇ ਪੈਗ਼ੰਬਰੋ ਛੱਡ ਦਿਓ ਆਪਣਾ ਆਪਣਾ ਇਲਮ, ਜਗਤ ਵਿਦਿਆ ਨਾ ਕੋਇ ਵਡਿਆਈਆ। ਅੱਗੇ ਭਰੇ ਕੋਈ ਨਾ ਚਿਲਮ, ਚਸ਼ਮ ਨੂਰ ਕਰੇ ਰੁਸ਼ਨਾਈਆ। ਝਗੜਾ ਰਹੇ ਕਿਸੇ ਨਾ ਜਿਸਮ, ਜ਼ਮੀਰ ਸਭ ਦੀ ਦਏ ਬਦਲਾਈਆ। ਪੁਰਖ ਅਕਾਲਾ ਹੋਵੇ ਇਸਮ, ਆਜ਼ਮ ਨੂਰ ਖ਼ੁਦਾਈਆ। ਮਾਣਸ ਦੀ ਪੰਜ ਤਤ ਦੀ ਕ਼ਿਸਮ, ਆਤਮ ਬ੍ਰਹਮ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਦਾ
❋
❋
ਲੇਖਾ ਆਇਆ ਲਿਖਣ, ਲਿਖੇ ਲੇਖੇ ਪਿਛਲੇ ਵੇਖ ਵਖਾਈਆ । ਨਾਨਕ ਕਹੇ ਪੈਗ਼ੰਬਰੋ ਜਿਸ ਦੀ ਕਰਦੇ ਰਹੇ ਤਸ਼ਰੀਹ, ਸਿਫ਼ਤਾਂ ਵਿਚ ਸਾਲਾਹੀਆ। ਜਿਸ ਨੂੰ ਪੈਗ਼ੰਬਰਾਂ ਮੰਨਿਆ ਮਸੀਹ, ਮਸਲਿਆਂ ਵਿਚ ਵਡਿਆਈਆ। ਜਿਸ ਨੂੰ ਮਾਲਕ ਜਾਣਿਆ ਤਿੱਬੀ, ਤਬੀਅਤ ਰਿਹਾ ਬਦਲਾਈਆ। ਜਿਹੜਾ ਨੂਰ ਅਲਾਹੀ ਰੱਬੀ, ਰਬੀਉਲ ਸਾਨੀ ਵੇਖ ਵਖਾਈਆ। ਜਿਸ ਦੀ ਅੰਤ ਅਖ਼ੀਰੀ ਤੁਹਾਡੀ ਸਦੀ, ਸਦਮੇ ਸਭ ਦੇ ਦਏ ਚੁਕਾਈਆ। ਤੁਹਾਡੀ ਪੂਰੀ ਕਰ ਕੇ ਗੱਦੀ, ਗਦਾਗਾਰ ਵੇਖੇ ਜਗਤ ਲੋਕਾਈਆ। ਤੁਹਾਨੂੰ ਦੀਨ ਦੁਨੀਆ ਜਿਹੜੀ ਲੱਭੀ, ਲਬਾਂ ਨਾਲ ਆਏ ਗਾਈਆ। ਅੰਤਮ ਸਾਰੀ ਪੈਣੀ ਛੱਡੀ, ਨਾਤਾ ਤੁੱਟੇ ਹੋਏ ਜੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦਾ ਲਹਿਣਾ ਦੇਣਾ ਲੇਖਾ ਪੂਰਾ ਕਰ ਕੇ ਆਪਣੀ ਕਰਨੀ ਆਪੇ ਕਰ ਕੇ ਰੱਦੀ, ਅਗਲਾ ਆਪਣਾ ਹੁਕਮ ਵਰਤਾਈਆ।
੧੭ ਮਾਘ ਸ਼ਹਿਨਸ਼ਾਹੀ ਸੰਮਤ ੪ ਸੁਲੱਖਣ ਸਿੰਘ ਦੇ ਗ੍ਰਹਿ ਪਿੰਡ ਮੂੰਗਲਾ ਜ਼ਿਲਾ ਫ਼ਿਰੋਜ਼ਪੁਰ
ਨਿਰਗੁਣ ਨਾਨਕ ਕਹੇ ਪੈਗ਼ੰਬਰੋ ਮੈਂ ਸੁਣਿਆ ਅਗੰਮੀ ਛੰਦ, ਧੁਰ ਸੰਦੇਸ਼ਾ ਦਿਆਂ ਜਣਾਈਆ। ਜਿਸ ਦੇ ਵਿਚੋਂ ਉਪਜਿਆ ਇਕ ਅਨੰਦ, ਅਨੰਦ ਅਨੰਦ ਮਿਲੀ ਵਡਿਆਈਆ। ਗੁਰ ਅਵਤਾਰ ਪੈਗ਼ੰਬਰ ਜਿਸ ਦੇ ਹੁਕਮੇ ਅੰਦਰ ਬੰਦ, ਬੰਦਗੀ ਵਿਚ ਦਏ ਸ਼ਨਵਾਈਆ। ਸੋ ਖੇਲ ਕਰੇ ਸੂਰਾ ਸਰਬੰਗ, ਹਰਿ ਕਰਤਾ ਧੁਰਦਰਗਾਹੀਆ। ਜਿਸ ਨੇ ਦੀਨ ਮਜ਼੍ਹਬ ਹੱਦ ਬਣਾਈ ਕੰਧ, ਸ਼ਰਅ ਸ਼ਰੀਅਤ ਦਿਤੀ ਸਮਝਾਈਆ। ਸੋ ਅੰਤਮ ਕਰਨ ਵਾਲਾ ਖੰਡ ਖੰਡ, ਖੰਡਾ ਗੋਬਿੰਦ ਹੱਥ ਫੜਾਈਆ। ਸਦੀ ਚੌਧਵੀਂ ਪੂਰਨ ਹੋਵਣ ਵਾਲਾ ਪੰਧ, ਸਫ਼ਰੀਆਂ ਸਫ਼ਰ ਦਏ ਚੁਕਾਈਆ। ਆਤਮ ਪਰਮਾਤਮ ਨਿਰਗੁਣ ਧਾਰ ਪਾਏ ਗੰਢ, ਸਰਗੁਣ ਲਹਿਣਾ ਦੇਣਾ ਦੇਵੇ ਚਾਈਂ ਚਾਈਂਆ। ਚਾਰ ਵਰਨ ਅਠਾਰਾਂ ਬਰਨ ਨਿਰਗੁਣ ਨੂਰ ਚਮਕਾਏ ਚੰਦ, ਜਿਸ ਨੂੰ ਸੂਰੀਆ ਚੰਦ ਸੀਸ ਝੁਕਾਈਆ। ਜਨ ਭਗਤ ਸੁਹੇਲੇ ਰੱਖੇ ਆਪਣੇ ਸੰਗ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦੀ ਧਾਰ ਇਕ ਵਖਾਈਆ। ਨਿਰਗੁਣ ਨਾਨਕ ਕਹੇ ਪੈਗ਼ੰਬਰੋ ਮੈਂ ਸੁਣਿਆ ਅਗੰਮਾ ਗੀਤ, ਗਹਿਰ ਗੰਭੀਰ ਦਿਤਾ ਜਣਾਈਆ। ਜਿਸ ਦਾ ਖੇਲ ਸਦਾ ਅਨਡੀਠ, ਅਨਡਿੱਠੜੀ ਕਾਰ ਕਮਾਈਆ। ਕਰਵਟ ਵਿਚ ਬਦਲ ਕੇ ਪੀਠ, ਭਾਸ਼ਾ ਦੀਨ ਦੁਨੀ ਉਲਟਾਈਆ। ਸਤਿਜੁਗ ਸਚ ਚਲਾਏ ਰੀਤ, ਕਲਜੁਗ ਕੂੜੀ ਕਿਰਿਆ ਕਰੇ ਸਫ਼ਾਈਆ। ਜਿਸ ਨੇ ਲੇਖਾ ਮੁਕਾਉਣਾ ਮੰਦਰ ਮਸੀਤ, ਮਸਲਾ ਇਕੋ ਦਏ ਜਣਾਈਆ। ਆਤਮ ਪਰਮਾਤਮ ਸਾਂਝਾ ਹੋਏ ਗੀਤ, ਗਹਿਰ ਗੰਭੀਰ ਕਰੇ ਪੜ੍ਹਾਈਆ। ਏਕਾ ਰੰਗ ਰੰਗਾਉਣਾ ਹਸਤ ਕੀਟ, ਊਚ ਨੀਚ ਜੋੜ ਜੁੜਾਈਆ। ਸੋ ਵਸਣਹਾਰਾ ਹਰ ਘਟ ਭੀਤ, ਭੀਤਰ ਆਪਣਾ ਡੇਰਾ ਲਾਈਆ। ਸੋ ਆਸਾ ਮਨਸਾ ਪੂਰੀ ਕਰੇ ਉਮੀਦ, ਖ਼ਾਹਸ਼ ਸਭ ਦੀ ਪੂਰ ਕਰਾਈਆ। ਅੰਤ ਅਖ਼ੀਰ ਬੇਨਜ਼ੀਰ ਕਰ ਤਸਦੀਕ, ਤਸੱਵਰ ਸਭ ਨੂੰ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧਰਮ ਦਵਾਰਾ ਇਕ ਪ੍ਰਗਟਾਈਆ। ਨਾਨਕ ਕਹੇ ਪੈਗ਼ੰਬਰੋ ਮੈਂ ਸੁਣਿਆ ਧੁਰ ਫ਼ਰਮਾਨਾ, ਸਾਹਿਬ ਸੁਲਤਾਨ ਦ੍ਰਿੜਾਈਆ। ਜਿਸ ਦਾ ਹੁਕਮ ਵਰਤੇ
❋
❋
ਦੋ ਜਹਾਨਾਂ, ਨਾ ਕੋਈ ਮੇਟੇ ਮੇਟ ਮਿਟਾਈਆ। ਵਿਸ਼ਨ ਬ੍ਰਹਮਾ ਸ਼ਿਵ ਕਰੇ ਸਵਾਧਾਨਾ, ਭੈ ਭੌ ਵਿਚ ਵਖਾਏ ਸਰਬ ਲੋਕਾਈਆ। ਸ਼ਬਦ ਸਤਿਗੁਰੂ ਉਠਾਏ ਨੌਜਵਾਨਾ, ਬਲਧਾਰੀ ਆਪ ਪ੍ਰਗਟਾਈਆ। ਜੋਧਾ ਸੂਰਬੀਰ ਬਣ ਮਰਦਾਨਾ, ਖੇਲੇ ਖੇਲ ਅਗੰਮ ਅਥਾਹੀਆ। ਲੱਖ ਚੁਰਾਸੀ ਆਤਮ ਪਰਮਾਤਮ ਹੋਵੇ ਕਾਹਨਾ, ਸੀਤਾ ਸੁਰਤੀ ਧੁਰ ਦਾ ਰਾਮ ਖੋਜ ਖੁਚਾਈਆ। ਅੱਲਾ ਹੂ ਦਾ ਜੋ ਗਾਇਆ ਤਰਾਨਾ, ਸਿਫ਼ਤਾਂ ਵਿਚ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਸਚ ਸੰਦੇਸ਼ਾ ਦਏ ਸੁਣਾਈਆ। ਨਿਰਗੁਣ ਨਾਨਕ ਕਹੇ ਮੈਂ ਸੁਣਿਆ ਅਗੰਮ ਸੰਦੇਸ਼, ਜਿਸ ਦੀ ਸਮਝ ਨਾ ਕੋਇ ਸਮਝਾਈਆ। ਨੇਤਰ ਰੋਂਦਾ ਵੇਖਿਆ ਸ਼ੇਸ਼, ਬਾਸ਼ਕ ਤਸ਼ਕਾ ਦਿਆਂ ਸਮਝਾਈਆ। ਚਾਰ ਜੁਗ ਦੇ ਵਿਚਾਰ ਜਿਸ ਦੇ ਅੱਗੇ ਹੋਏ ਪੇਸ਼, ਆਸਾ ਦੀਨ ਦੁਨੀ ਨਾਲ ਮਿਲਾਈਆ। ਓਹ ਦਰਗਾਹ ਸਾਚੀ ਬੈਠਾ ਵੇਖੇ ਸਭ ਦਾ ਭੇਖ, ਭੇਖਾਧਾਰੀ ਨੂਰ ਅਲਾਹੀਆ। ਜਿਸ ਨੇ ਨਿਰਗੁਣ ਹੋ ਕੇ ਸਰਗੁਣ ਦਿਤਾ ਭੇਜ, ਭਜਨ ਬੰਦਗੀ ਬਾਹਰ ਕਢਾਈਆ। ਓਹ ਅੰਤਮ ਜੋਤੀ ਜਲਵਾ ਦੇਵੇ ਤੇਜ, ਅਪ ਵਾਏ ਤੇਜ ਪ੍ਰਿਥਮੀ ਆਕਾਸ਼ ਕਰੇ ਸਫ਼ਾਈਆ। ਜਿਸ ਦਾ ਨਾਮ ਜਗਤ ਮੁਹੱਬਤ ਵਿਚ ਸਾਰੇ ਆਏ ਵੇਚ, ਕ਼ੀਮਤ ਢੋਲਿਆਂ ਵਾਲੀ ਪਾਈਆ। ਓਹ ਹੁਕਮ ਸੁਣਾਵੇ ਅਗੰਮੜੇ ਦੇਸ, ਸਚਖੰਡ ਬੈਠਾ ਨੂਰ ਅਲਾਹੀਆ। ਜਿਸ ਦਾ ਨਾਤਾ ਨਿਰਗੁਣ ਧਾਰ ਸ਼ਬਦੀ ਗੁਰ ਦਸ ਦਸਮੇਸ਼, ਤਤ ਵਜੂਦ ਨਾ ਕੋਇ ਵਡਿਆਈਆ। ਸੋ ਖੇਲੇ ਖੇਲ ਸਦਾ ਹਮੇਸ਼, ਹਮਸਾਜਣ ਨਜ਼ਰੀਂ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧਰਮ ਦਵਾਰਾ ਇਕ ਸੁਹਾਈਆ। ਨਾਨਕ ਕਹੇ ਮੈਂ ਸੁਣੀ ਅਗੰਮੀ ਖ਼ਬਰ, ਖ਼ੈਰਖ਼ਾਹੀ ਵਿਚ ਜਣਾਈਆ। ਨੂਰ ਚਮਕਿਆ ਉਪਰ ਅੰਬਰ, ਨੂਰ ਨੁਰਾਨਾ ਡਗਮਗਾਈਆ। ਸਭ ਨੇ ਕਰਨਾ ਅੰਤਮ ਸਬਰ, ਸਿਦਕ ਭਰੋਸਾ ਇਕ ਰਖਾਈਆ। ਦੀਨ ਮਜ਼੍ਹਬ ਦਾ ਵਿਛੜਨਾ ਟੱਬਰ, ਕ਼ਬੀਲਾ ਰਹਿਣ ਕੋਇ ਨਾ ਪਾਈਆ। ਪੈਗ਼ੰਬਰੋ ਜਿਹੜੇ ਤੁਸੀਂ ਤਨ ਵਜੂਦ ਛੱਡ ਕੇ ਆਏ ਵਿਚ ਕ਼ਬਰ, ਮੜ੍ਹੀ ਗੋਰ ਡੇਰਾ ਲਾਈਆ। ਉਸ ਦਾ ਲਹਿਣਾ ਦੇਣਾ ਪਾਰਬ੍ਰਹਮ ਪ੍ਰਭ ਦੇਵੇ ਸ਼ੇਰ ਬੱਬਰ, ਸ਼ਬਦੀ ਭੱਬਕ ਇਕ ਲਗਾਈਆ। ਓਥੇ ਪੁਰਖ ਅਕਾਲ ਇਕੋ ਨਾਮ ਤੇ ਇਕੋ ਹੋਣਾ ਕ਼ਦਰ, ਇਕੋ ਕ਼ਦਮ ਸੋਭਾ ਪਾਈਆ। ਸਦੀ ਚੌਧਵੀਂ ਤੁਹਾਡੀ ਸਭ ਦੀ ਪੂਰੀ ਕਰੇ ਸੱਧਰ, ਸਹਿੰਸਾ ਅਵਰ ਰਹੇ ਨਾ ਰਾਈਆ। ਦੀਨ ਦੁਨੀ ਦਾ ਕਰ ਕੇ ਅਦਲ, ਇਨਸਾਫ਼ ਇਕ ਕਮਾਈਆ। ਕਲਜੁਗ ਵਿਚ ਸਤਿਜੁਗ ਦੇਵੇ ਬਦਲ, ਪੁਰਖ ਅਕਾਲਾ ਦੀਨ ਦਿਆਲਾ ਆਪਣਾ ਹੁਕਮ ਵਰਤਾਈਆ। ਝਗੜਾ ਰਹਿਣ ਨਾ ਦੇਵੇ ਮਾਟੀ ਬਦਨ, ਤਤ ਵਜੂਦ ਨਾ ਕੋਇ ਵਡਿਆਈਆ। ਨਿਰਗੁਣ ਨਾਨਕ ਕਹੇ ਗੁਰ ਅਵਤਾਰ ਪੈਗ਼ੰਬਰੋ ਸਾਰੇ ਇਕੋ ਮੰਨੋ ਸੱਜਣ, ਇਕੋ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟੀ ਦ੍ਰਿਸ਼ਟੀ ਇਸ਼ਟੀ ਹੋ ਕੇ ਇਕੋ ਦੇਵੇ ਲਗਨ, ਲਗ ਮਾਤਰ ਦਾ ਲੇਖਾ ਦਏ ਮਿਟਾਈਆ।