੧੮ ਮਾਘ ਸ਼ਹਿਨਸ਼ਾਹੀ ਸੰਮਤ ੪ ਰਾਮ ਸਿੰਘ ਦੇ ਗ੍ਰਹਿ ਫ਼ਿਰੋਜ਼ਪੁਰ ਛਾਉਣੀ
ਨਾਨਕ ਕਹੇ ਪੈਗ਼ੰਬਰੋ ਸੁਣੋ ਹੁਕਮ ਅਗੰਮਾ ਸਾਚਾ, ਸਤਿ ਸਤਿਵਾਦੀ ਹੋ ਕੇ ਦਿਆਂ ਜਣਾਈਆ। ਪੁਰਖ ਅਕਾਲਾ ਦੀਨ ਦਿਆਲਾ ਝਗੜਾ
❋
❋
ਮੇਟਣ ਵਾਲਾ ਕਾਇਆ ਮਾਟੀ ਪੰਜ ਤਤ ਕਾਚਾ, ਕੰਚਨ ਗੜ੍ਹ ਅੰਦਰ ਵੜ ਨਿਰਗੁਣ ਨਿਰਵੈਰ ਵੇਖ ਵਖਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਪਰਵਰਦਿਗਾਰ ਚਾਰ ਜੁਗ ਦਾ ਬਦਲਣ ਲੱਗਾ ਖ਼ਾਕਾ, ਖ਼ਾਲਕ ਖ਼ਲਕ ਆਪਣਾ ਹੁਕਮ ਵਰਤਾਈਆ। ਨਿਰਗੁਣ ਧਾਰ ਨਿਰਵੈਰ ਨਿਰਾਕਾਰ ਨਿਰੰਕਾਰ ਸਭ ਦਾ ਬਣੇ ਆਕ਼ਾ, ਪਤਿਪਰਮੇਸ਼ਵਰ ਪੁਰਖ ਅਕਾਲਾ ਏਕਾ ਸੋਭਾ ਪਾਈਆ। ਚਾਰ ਕੁੰਟ ਦਹਿ ਦਿਸ਼ਾ ਦੋ ਜਹਾਨਾਂ ਖੋਲ੍ਹ ਕੇ ਵੇਖੋ ਤਾਕਾ, ਪਰਦਾ ਉਹਲਾ ਨੌ ਨੌਂ ਆਪ ਉਠਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਚੌਦਾਂ ਤਬਕ ਵੇਖੋ ਆਪਣਾ ਹਾਤਾ, ਦਹਿ ਦਿਸ਼ਾ ਫੋਲ ਫੁਲਾਈਆ। ਸਦੀ ਚੌਧਵੀਂ ਉਲਟਣ ਲੱਗਾ ਪਾਸਾ, ਪੁਸ਼ਤ ਪਨਾਹ ਹੱਥ ਨਾ ਕੋਇ ਰਖਾਈਆ। ਸਾਹਿਬ ਸਵਾਮੀ ਅੰਤਰਜਾਮੀ ਕਰੇ ਖੇਲ ਅਗੰਮ ਤਮਾਸ਼ਾ, ਸੁਆਂਗੀ ਹੋ ਕੇ ਆਪਣਾ ਸੁਆਂਗ ਵਰਤਾਈਆ। ਲਹਿਣਾ ਦੇਣਾ ਪੂਰਾ ਕਰੇ ਪ੍ਰਿਥਮੀ ਆਕਾਸ਼ਾ, ਗਗਨ ਮੰਡਲ ਬ੍ਰਹਿਮੰਡ ਖੰਡ ਖੋਜ ਖੁਜਾਈਆ। ਜੋ ਆਦਿ ਜੁਗਾਦੀ ਆਤਮ ਪਰਮਾਤਮ ਸਭ ਦਾ ਜੋਤੀ ਜਾਤਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਜਿਸ ਦੇ ਉਤੇ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਰੱਖ ਕੇ ਆਏ ਭਰਵਾਸਾ, ਕ਼ਦਮਬੋਸੀ ਕਰ ਕੇ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਨਾਨਕ ਕਹੇ ਪੈਗ਼ੰਬਰੋ ਸੁਣੋ ਹੁਕਮ ਪ੍ਰਭੂ ਸੁਲਤਾਨ, ਧੁਰ ਸੰਦੇਸ਼ੇ ਵਿਚ ਜਣਾਈਆ। ਪੁਰਖ ਅਕਾਲਾ ਹੋ ਮਿਹਰਵਾਨ, ਮਹਿਬੂਬ ਆਪਣੀ ਦਇਆ ਕਮਾਈਆ। ਦੀਨ ਦੁਨੀ ਦਾ ਬਦਲਣ ਵਾਲਾ ਨਿਜ਼ਾਮ, ਨੌਬਤ ਨਾਮ ਹੱਕ ਸੁਣਾਈਆ। ਤੁਹਾਨੂੰ ਸ਼ਰਅ ਵਿਚ ਕਰੇ ਗ਼ੁਲਾਮ, ਗ਼ੁਰਬਤ ਰਹੇ ਕੋਇ ਨਾ ਰਾਈਆ। ਪੈਗ਼ੰਬਰੋ ਅਵਤਾਰਾਂ ਨਾਲ ਲੱਗਾ ਮਿਲਾਣ, ਗੁਰੂਆਂ ਗੰਢ ਪਵਾਈਆ। ਸ਼ਰਅ ਰਹੇ ਨਾ ਕੋਇ ਸ਼ੈਤਾਨ, ਛੁਰੀ ਹੱਥ ਨਾ ਕੋਇ ਰਖਾਈਆ। ਸਾਰਿਆਂ ਦੀ ਸਾਂਝੀ ਕਰੇ ਜ਼ਬਾਨ, ਜ਼ੇਰ ਜ਼ਬਰ ਵੰਡ ਨਾ ਕੋਇ ਵੰਡਾਈਆ। ਦਰਗਾਹ ਸਾਚੀ ਸਚਖੰਡ ਦਵਾਰਾ ਧੁਰ ਦਾ ਦੱਸ ਇਕ ਮਕਾਨ, ਮੁਕਾਮ ਇਕੋ ਇਕ ਜਣਾਈਆ। ਸਦੀ ਚੌਧਵੀਂ ਹੋ ਪ੍ਰਧਾਨ, ਬਲਧਾਰੀ ਵੇਖ ਵਖਾਈਆ। ਜੋ ਆਤਮ ਪਰਮਾਤਮ ਦੱਸੇ ਸਚ ਈਮਾਨ, ਅਮਲ ਆਲਮ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਇਕ ਵਖਾਈਆ। ਨਾਨਕ ਕਹੇ ਪੈਗ਼ੰਬਰ ਅਵਤਾਰ ਸੁਣੋ ਸੰਦੇਸਾ ਅਗੰਮ ਦੀ ਧਾਰ, ਧਰਮ ਦਵਾਰੇ ਦਿਆਂ ਪ੍ਰਗਟਾਈਆ। ਜੋ ਆਦਿ ਜੁਗਾਦੀ ਏਕੰਕਾਰ, ਕਰਨੀ ਦਾ ਕਰਤਾ ਵਡ ਵਡਿਆਈਆ। ਸਭ ਦੇ ਲਹਿਣੇ ਦੇਣੇ ਰਿਹਾ ਵਿਚਾਰ, ਵਿਚਰਨ ਦੀ ਲੋੜ ਰਹੇ ਨਾ ਰਾਈਆ। ਤਖ਼ਤ ਨਿਵਾਸੀ ਸ਼ਾਹੋ ਭੂਪ ਸੱਚਾ ਸਿਕਦਾਰ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਇਕ ਅਖਵਾਈਆ। ਸਾਡਾ ਸਭ ਦਾ ਸਾਂਝਾ ਕਰੇ ਪਿਆਰ, ਪ੍ਰੇਮ ਪ੍ਰੀਤੀ ਨਾਲ ਜਣਾਈਆ। ਇਕੋ ਕਲਮਾ ਇਕੋ ਨਾਮ ਇਕੋ ਹੋਏ ਜੈਕਾਰ, ਇਕੋ ਸੀਸ ਜਗਦੀਸ਼ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮੇਲਾ ਲਏ ਮਿਲਾਈਆ। ਨਾਨਕ ਕਹੇ ਪੈਗ਼ੰਬਰ ਅਵਤਾਰ ਸੁਣੋ ਸੁਣੋ ਸੁਖ਼ਨਵੰਤ, ਫ਼ਰਮਾਨਾ ਅਗੰਮ ਅਥਾਹੀਆ। ਹੁਕਮ ਦੇਵੇ ਧੁਰ ਦਾ ਕੰਤ, ਕੰਤੂਹਲ ਨੂਰ ਅਲਾਹੀਆ। ਜਿਸ ਦਾ ਲੱਖ ਚੁਰਾਸੀ ਜੀਵ ਜੰਤ, ਜਾਗਰਤ ਜੋਤ ਕਰੇ ਰੁਸ਼ਨਾਈਆ। ਸਰਗੁਣ ਧਾਰ ਬਣਾਏ ਸਭ ਦੀ ਬਣਤ, ਘੜਨ ਭੰਨਣਹਾਰ ਆਪ ਅਖਵਾਈਆ। ਜਿਸ ਨੂੰ ਕਹਿ ਕੇ ਆਏ ਬੇਅੰਤ, ਬੇਪਰਵਾਹ ਵਡ ਵਡਿਆਈਆ। ਜੋ ਆਦਿ ਜੁਗਾਦੀ ਬੋਧ ਅਗਾਧਾ ਪੰਡਤ, ਨਿਰਅੱਖਰ ਸਾਨੂੰ ਕਰੇ ਪੜ੍ਹਾਈਆ। ਸਦੀ ਚੌਧਵੀਂ ਗੜ੍ਹ ਤੋੜਿਆ ਹਉਮੇ ਹੰਗਤ, ਹੰ ਬ੍ਰਹਮ ਇਕ ਸਮਝਾਈਆ। ਚਾਰ ਵਰਨ ਅਠਾਰਾਂ ਬਰਨ ਰਹੇ ਕੋਇ ਨਾ ਨਿੰਦਕ, ਨਿਰਾਕਾਰ ਦਏ
❋
❋
ਵਡਿਆਈਆ। ਸਭ ਦੀ ਮੇਟੇ ਗ਼ਮੀ ਚਿੰਤਾ ਚਿੰਤਕ, ਦੁੱਖ ਰੋਗ ਡੇਰਾ ਢਾਹੀਆ। ਸਾਰੇ ਇਕੋ ਕਰੋ ਹਿੰਮਤ, ਹੌਸਲੇ ਲਓ ਵਧਾਈਆ। ਪੁਰਖ ਅਕਾਲ ਅੱਗੇ ਕਰੋ ਮਿੰਨਤ, ਗਲ ਪੱਲੂ ਵਾਸਤਾ ਪਾਈਆ। ਸਾਡੀ ਸਭ ਦੀ ਸਾਂਝੀ ਹੋਈ ਮਿੱਲਤ, ਮਜ਼੍ਹਬਾਂ ਵੰਡ ਨਾ ਕੋਇ ਵਖਾਈਆ। ਸ਼ਰਅ ਕਰੇ ਕੋਇ ਨਾ ਇੱਲਤ, ਇਸਮ ਇਕੋ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਸੁਣਾਈਆ। ਨਾਨਕ ਕਹੇ ਅਵਤਾਰ ਪੈਗ਼ੰਬਰੋ ਸੁਣੋ ਸੰਦੇਸਾ ਸ੍ਰੀ ਭਗਵਾਨ, ਸਹਿਜੇ ਸਹਿਜੇ ਰਿਹਾ ਜਣਾਈਆ। ਇਸ਼ਾਰਾ ਦੇਵੇ ਧੁਰ ਦਾ ਅਮਾਮ, ਬਿਨ ਅੱਖੋਂ ਅੱਖ ਖੁਲ੍ਹਾਈਆ। ਸਾਰੇ ਮੇਰਾ ਕਲਮਾ ਕਰੋ ਪ੍ਰਵਾਨ, ਨਿਉਂ ਕੇ ਸੀਸ ਝੁਕਾਈਆ। ਮੁਖੋਂ ਕਹੋ ਅਸੀਂ ਬਾਲ ਅੰਞਾਣ, ਸਾਡੀ ਚਲੇ ਨਾ ਕੋਇ ਚਤੁਰਾਈਆ। ਅਸੀਂ ਛੱਡਿਆ ਜਗਤ ਜਹਾਨ, ਸੰਗ ਨਾ ਕੋਇ ਬਣਾਈਆ। ਸਾਡਾ ਸਭ ਦਾ ਸਾਂਝਾ ਪੀਣ ਖਾਣ, ਜ਼ਿਬਹ ਬਣੇ ਨਾ ਕੋਇ ਕਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹਰਿ ਦਾਤਾ ਨੂਰ ਅਲਾਹੀਆ। ਨਾਨਕ ਕਹੇ ਮੇਰੇ ਨਿਰੰਕਾਰ, ਤੇਰੀ ਇਕ ਸਰਨਾਈਆ। ਮੈਂ ਤੇਰਾ ਚੋਬਦਾਰ, ਦਰ ਦਰਵੇਸ਼ ਸੀਸ ਨਿਵਾਈਆ। ਅੰਤ ਕੰਤ ਸੁਣ ਪੁਕਾਰ, ਭਗਵੰਤ ਦਿਆਂ ਦ੍ਰਿੜਾਈਆ। ਚਾਰ ਜੁਗ ਦੇ ਸਾਰੇ ਤੇਰੇ ਉਤੇ ਆਧਾਰ, ਦੂਜਾ ਨਜ਼ਰ ਕੋਇ ਨਾ ਆਈਆ। ਝੁਕ ਝੁਕ ਕਰਨ ਨਿਮਸਕਾਰ, ਨਿਉਂ ਨਿਉਂ ਲਾਗਣ ਪਾਈਂਆ। ਕਿਰਪਾ ਕਰ ਆਪ ਅਪਾਰ, ਅਪਰੰਪਰ ਸਵਾਮੀ ਆਪ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਪੁਰਖ ਅਕਾਲ ਕਹੇ ਸੁਣ ਨਾਨਕ ਨਿਰਗੁਣ, ਸਚ ਦਿਆਂ ਦ੍ਰਿੜਾਈਆ। ਤੇਰੀ ਪੁਕਾਰ ਲਈ ਸੁਣ, ਮਿਹਰ ਨਜ਼ਰ ਉਠਾਈਆ। ਹੁਕਮ ਸੰਦੇਸ਼ਾ ਦੇਵਾਂ ਅਗੰਮੀ ਹੁਣ, ਦੋ ਜਹਾਨ ਜਣਾਈਆ । ਸ੍ਰਿਸ਼ਟੀ ਦ੍ਰਿਸ਼ਟੀ ਕਰਾਂ ਛਾਣ ਪੁਣ, ਸ਼ਬਦ ਗੁਰੂ ਸੇਵ ਲਗਾਈਆ। ਚਾਰ ਕੁੰਟ ਵੇਖਾਂ ਰਿਖ ਮੁਨ, ਸੂਫ਼ੀ ਸੰਤ ਫ਼ਕੀਰ ਖੋਜ ਖੁਜਾਈਆ। ਕਿਸ ਦਵਾਰੇ ਸਾਚੀ ਧੁਨ, ਆਤਮਕ ਰਾਗ ਕਵਣ ਸੁਣੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਫ਼ਰਮਾਨਾ ਇਕ ਜਣਾਈਆ। ਨਾਨਕ ਕਹੇ ਪ੍ਰਭੂ ਮੇਰੇ ਠਾਕਰ, ਤੇਰੀ ਬੇਪ੍ਰਵਾਹੀਆ । ਤੂੰ ਗਹਿਰ ਗੰਭੀਰ ਡੂੰਘਾ ਸਾਗਰ, ਤੇਰੀ ਬੇਪਰਵਾਹੀਆ। ਦਰ ਆਏ ਦਰ ਦੇ ਆਦਰ, ਮਾਣ ਨਿਮਾਣੇ ਹੋ ਸਹਾਈਆ। ਤੂੰ ਆਦਿ ਜੁਗਾਦਿ ਕ਼ੁਦਰਤ ਦਾ ਮਾਲਕ ਕਰਨੀ ਦਾ ਕਾਦਰ, ਕਾਇਨਾਤ ਵੇਖ ਵਖਾਈਆ। ਹਉਂ ਗ਼ਰੀਬ ਨਿਮਾਣਾ ਆਜਜ਼, ਸੇਵਕ ਸੇਵਕ ਨਜ਼ਰੀ ਆਈਆ। ਸਦੀ ਚੌਧਵੀਂ ਸਭ ਦੀ ਮੇਟ ਦੇ ਸਾਜਸ਼, ਕੂੜ ਕਲਪਣਾ ਰਹੇ ਨਾ ਰਾਈਆ। ਚਾਰ ਵਰਨਾਂ ਇਕੋ ਹੋਵੇ ਇਬਾਦਤ, ਦੂਜਾ ਕਲਮਾ ਨਾ ਕੋਇ ਪੜ੍ਹਾਈਆ। ਸਚ ਨਾਮ ਦੀ ਕਰ ਸਖ਼ਾਵਤ, ਮਿਹਰ ਨਜ਼ਰ ਇਕ ਉਠਾਈਆ। ਕਲਜੁਗ ਕੂੜੀ ਕਿਰਿਆ ਨਾ ਰਹੇ ਅਲਾਮਤ, ਦੁਰਮਤ ਮੈਲ ਦੇਣੀ ਧਵਾਈਆ। ਸਤਿ ਸਚ ਦੀ ਬਖ਼ਸ਼ ਨਿਆਮਤ, ਤੋਹਫ਼ਾ ਘਰ ਘਰ ਦੇਣਾ ਪਹੁੰਚਾਈਆ। ਕਲਜੁਗ ਜੀਵ ਅਣਜਾਣਤ, ਤੇਰੀ ਸਮਝ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧਰਮ ਦਵਾਰਾ ਇਕ ਸੁਹਾਈਆ। ਪੁਰਖ ਅਕਾਲ ਕਹੇ ਸੁਣ ਨਿਰਗੁਣ ਨਾਨਕ ਅਵਤਾਰ ਪੈਗ਼ੰਬਰ ਗੁਰ ਸੱਦ, ਸੱਦਾ ਨਾਮ ਜਣਾਈਆ। ਆਪਣਾ ਆਪਣਾ ਲੇਖਾ ਲੈਣ ਕੱਢ, ਬਿਨਾ ਹੱਥਾਂ ਹੱਥ ਵਟਾਈਆ। ਆਪਣਾ ਆਪਣਾ ਨਾਮ ਸੁਣਾਵਣ ਸਦ, ਢੋਲਾ ਗੀਤ ਰਾਗ ਅਲਾਈਆ। ਆਪਣੀ ਆਪਣੀ ਵੇਖਣ ਯੱਦ, ਦੀਨ ਮਜ਼੍ਹਬ ਧਿਆਨ ਲਗਾਈਆ। ਜੋਤੀ ਜੋਤ
❋
❋
ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਸੁਣਾਈਆ। ਨਾਨਕ ਕਹੇ ਗੁਰ ਅਵਤਾਰ ਪੈਗ਼ੰਬਰੋ ਸੁਣੋ ਹੁਕਮ ਸੰਦੇਸ਼, ਬਿਨ ਸੰਧਿਆ ਪ੍ਰਭਾਤੀ ਦਿਆਂ ਸੁਣਾਈਆ। ਆਪਣਾ ਆਪਣਾ ਕੱਢੋ ਲੇਖ, ਜੋ ਲਿਖਤ ਦਏ ਗਵਾਹੀਆ। ਜਿਸ ਹੁਕਮ ਨਾਲ ਮੂੰਡ ਮੁੰਡਾਇਆ ਬੋਦੀ ਜੰਞੂ ਖੇਲ ਖਿਲਾਏ ਮੁੱਛ ਦਾੜ੍ਹੀ ਕੇਸ, ਚੋਟੀ ਸੀਸ ਕਟਾਈਆ। ਦੀਨ ਮਜ਼੍ਹਬਾਂ ਕੀਤਾ ਹੇਤ, ਮਾਨਵ ਮਾਨਵ ਨਾਲ ਟਕਰਾਈਆ। ਅੰਤਮ ਸਾਰੇ ਹੋਏ ਖੇਤ, ਬਚਿਆ ਰਹਿਣ ਕੋਇ ਨਾ ਪਾਈਆ। ਸ਼ਰਅ ਸ਼ਰੀਅਤ ਵਾਲੀ ਕੱਢਕੇ ਵੇਖੋ ਆਇਤ, ਹਦੀਸ ਕੌਣ ਸਮਝਾਈਆ। ਅਵਤਾਰ ਗੁਰੂ ਸਾਰੇ ਵੇਖੋ ਤੁਹਾਡੀ ਕਿੱਥੋਂ ਹੋਈ ਪੈਦਾਇਸ਼, ਕੌਣ ਜੰਮਣ ਵਾਲੀ ਮਾਈਆ। ਕਿਸ ਦੇ ਘਰ ਕਰੋ ਰਹਾਇਸ਼, ਰਹਿਣ ਕਵਣ ਅਖਵਾਈਆ। ਕਿਸ ਨੇ ਨਾਮ ਦੀ ਦਿਤੀ ਹਦਾਇਤ, ਕਲਮੇ ਦਿਤੇ ਪੜ੍ਹਾਈਆ। ਕਿਸ ਪ੍ਰੇਮ ਦੀ ਕੀਤੀ ਇਨਾਇਤ, ਬਖ਼ਸ਼ਿਸ਼ ਝੋਲੀ ਪਾਈਆ। ਕਵਣ ਅੰਤ ਕਰੇ ਰਿਆਇਤ, ਹੋਵੇ ਆਪ ਸਹਾਈਆ। ਤੁਹਾਡੀ ਪੂਰੀ ਕਰੇ ਸ਼ਰਾਇਤ, ਸ਼ਰਅ ਦਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਏ ਵਡਿਆਈਆ। ਅਵਤਾਰ ਪੈਗ਼ੰਬਰ ਕਹਿਣ ਗੁਰ, ਨਾਨਕ ਸਚ ਦਈਏ ਸੁਣਾਈਆ। ਅਸੀਂ ਹੁਕਮ ਮੰਨਣਾ ਧੁਰ, ਸਾਡੀ ਚਲੇ ਨਾ ਕੋਇ ਚਤੁਰਾਈਆ। ਗੋਬਿੰਦ ਕਹੇ ਮੈਂ ਛੱਡਕੇ ਅਨੰਦ ਪੁਰ, ਮਾਛੂਵਾੜੇ ਸੇਜ ਸੁਹਾਈਆ। ਲੱਗੀ ਪ੍ਰੀਤ ਨਿਭਾ ਦੇ ਤੋੜ, ਤੁਰਤ ਆਪਣਾ ਰੰਗ ਰੰਗਾਈਆ। ਅੰਤ ਉਸੇ ਨਾਲ ਮੁੜ, ਜੋਤ ਸ਼ਬਦ ਧਾਰ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਭੇਵ ਅਭੇਦਾ ਰਿਹਾ ਖੁਲ੍ਹਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਏਕ, ਨਾਨਕ ਨਿਰਗੁਣ ਸਚ ਜਣਾਈਆ। ਸਾਡਾ ਲੇਖਾ ਪ੍ਰਭੂ ਨੂੰ ਕਹੀਏ ਅੱਗੇ ਨਾ ਵੇਖ, ਵੇਖਣ ਦੀ ਲੋੜ ਰਹੇ ਨਾ ਰਾਈਆ। ਅਸੀਂ ਛੱਡਕੇ ਆਏ ਮਾਤਲੋਕ ਦਾ ਦੇਸ, ਦਰਗਾਹ ਸਾਚੀ ਤੇਰੇ ਵਿਚ ਸਮਾਈਆ। ਜਿਥੇ ਇਕੋ ਜੋਤੀ ਇਕੋ ਨੂਰ ਮੁੱਛ ਦਾੜ੍ਹੀ ਨਾ ਕੋਇ ਕੇਸ, ਨਾ ਕੋਇ ਮੂੰਡ ਮੂੰਡ ਮੁੰਡਾਈਆ। ਦਰ ਤੇਰੇ ਠਾਂਡੇ ਹੋਏ ਪੇਸ਼, ਪੇਸ਼ੀਨਗੋਈ ਦਏ ਗਵਾਹੀਆ। ਅੱਗੇ ਤੇਰੇ ਦਰ ਦੇ ਰਹੀਏ ਦਰਵੇਸ਼, ਬਣ ਬਰਦੇ ਸੇਵ ਕਮਾਈਆ। ਤੂੰ ਆਦਿ ਜੁਗਾਦੀ ਏਕ, ਏਕੰਕਾਰ ਤੇਰੀ ਵਡਿਆਈਆ। ਸਾਨੂੰ ਸਾਚੀ ਬਖ਼ਸ਼ ਟੇਕ, ਟਿੱਕੇ ਮਸਤਕ ਧੂੜੀ ਖ਼ਾਕ ਰਮਾਈਆ। ਕਲਜੁਗ ਕੂੜੀ ਕਿਰਿਆ ਮੇਟ, ਭੇਖ ਪਖੰਡ ਦੇਣਾ ਗਵਾਈਆ । ਝਗੜਾ ਰਹੇ ਨਾ ਪੰਡਤ ਪਾਂਧਾ ਮੁੱਲਾ ਸ਼ੇਖ਼, ਮੁਸਾਇਕ ਨਜ਼ਰ ਕੋਇ ਨਾ ਆਈਆ। ਸਚ ਦਵਾਰ ਏਕੰਕਾਰ ਵਖਾ ਆਪਣਾ ਦੇਸ, ਦਹਿ ਦਿਸ਼ਾ ਕਰ ਰੁਸ਼ਨਾਈਆ। ਤੂੰ ਸਹੀ ਸਲਾਮਤ ਰਹੇਂ ਸਦਾ ਹਮੇਸ਼, ਹਮ ਸਾਜਣ ਨਜ਼ਰੀ ਆਈਆ। ਦੀਨ ਮਜ਼੍ਹਬ ਜ਼ਾਤ ਪਾਤ ਨਾਮ ਕਲਮਾ ਪਿਛਲਾ ਤੇਰੀ ਕੀਤਾ ਭੇਟ, ਸਾਡੀ ਰਹੀ ਨਾ ਕੋਇ ਚਤੁਰਾਈਆ। ਅੱਗੇ ਵੇਖੀਏ ਤੇਰੀ ਖੇਡ, ਖ਼ਾਲਕ ਖ਼ਲਕ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਪੁਰਖ ਅਕਾਲ ਕਹੇ ਗੁਰ ਅਵਤਾਰ ਪੈਗ਼ੰਬਰ ਸਾਰੇ ਪਾਓ ਗਲਵੱਕੜੀ, ਬਿਨ ਭੁਜਾਂ ਭੁਜਾਂ ਉਠਾਈਆ। ਵੈਰੀ ਰਹੇ ਨਾ ਕੋਇ ਸ਼ੂਦਰ ਵੈਸ਼ ਬ੍ਰਾਹਮਣ ਛੱਤ੍ਰੀ, ਛਤਰਧਾਰੀ ਇਕ ਸੁਣਾਈਆ। ਲੇਖਾ ਲਾ ਸਕੇ ਨਾ ਕੋਈ ਅੱਖਰਾਂ ਵਾਲੀ ਪੱਤਰੀ, ਗ੍ਰਹਿ ਨਛੱਤਰ ਨਾ ਕੋਇ ਵਡਿਆਈਆ । ਗੁਰ ਅਵਤਾਰ ਪੈਗ਼ੰਬਰ ਰਹੇ ਨਾ ਕੋਇ ਮੰਤਰੀ, ਪੁਰਖ ਅਕਾਲਾ ਇਕੋ ਹੁਕਮ ਸੁਣਾਈਆ। ਧਰਮ ਦੀ ਧਾਰ ਸ਼ਬਦ ਅਗੰਮਾ ਤੱਕੜੀ, ਤਰਾਜ਼ੂ ਵੇਖੇ ਅਗੰਮ ਅਥਾਹੀਆ। ਸ਼ਬਦੀ ਧਾਰ ਸ੍ਰਿਸ਼ਟੀ ਦ੍ਰਿਸ਼ਟੀ ਜਾਏ ਜੱਕੜੀ, ਤੰਦਵ ਤੰਦ ਨਾ ਕੋਇ ਤੁੜਾਈਆ। ਜੋਤੀ
❋
❋
ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਜਣਾਈਆ। ਨਾਨਕ ਕਹੇ ਪ੍ਰਭੂ ਮੇਰੀ ਸੁਣੀ ਅਰਦਾਸ, ਸੀਸ ਸੀਸ ਨਿਵਾਈਆ। ਗੁਰ ਅਵਤਾਰ ਪੈਗ਼ੰਬਰ ਇਕੱਠੇ ਹੋਵੋ ਪਾਸ ਪਾਸ, ਪਾਸਾ ਦੀਨ ਦੁਨੀ ਨਾਲੋਂ ਬਦਲਾਈਆ। ਸਾਰੇ ਇਕੋ ਨੇਤਰ ਤੱਕੋ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਧਿਆਨ ਲਗਾਈਆ। ਝਗੜਾ ਰਹੇ ਨਾ ਮਾਟੀ ਖ਼ਾਕ, ਵਜੂਦ ਵਿਚੋਂ ਮਹਿਬੂਬ ਵੇਖ ਵਖਾਈਆ। ਕਿਸੇ ਦੀ ਕਰਨੀ ਨਹੀਂ ਇਮਦਾਦ, ਮਦਦ ਵਿਚ ਮਾਤਲੋਕ ਕੋਇ ਨਾ ਜਾਈਆ। ਪੁਰਖ ਅਕਾਲਾ ਦੀਨ ਦਿਆਲਾ ਕਰੇ ਹੱਕ ਇਨਸਦਾਦ, ਹੁਕਮ ਫ਼ਰਮਾਨਾ ਇਕ ਦ੍ਰਿੜਾਈਆ। ਜੋ ਮਾਲਕ ਸਵਾਮੀ ਵਾਹਿਦ, ਏਕੰਕਾਰ ਅਖਵਾਈਆ। ਓਹ ਗਾਡ ਬਣੇ ਗਾਈਡ, ਗੁਡ ਮਾਰਗ ਵੇਖ ਵਖਾਈਆ। ਧੁਰ ਫ਼ਰਮਾਨਾ ਕਰੇ ਆਇਦ, ਹੁਕਮ ਇਕ ਵਰਤਾਈਆ। ਸਾਹਿਬ ਸਵਾਮੀ ਬਣ ਕੇ ਸਾਹਿਬ, ਸਤਿਗੁਰ ਇਕੋ ਨਜ਼ਰੀ ਆਈਆ। ਵੱਖਰਾ ਰਹੇ ਨਾ ਕੋਇ ਅਲਹਿਦ, ਬਾਹਮੀ ਨਾਤਾ ਦਏ ਜੁੜਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਮੇਲਾ ਲਏ ਮਿਲਾਈਆ। ਨਾਨਕ ਕਹੇ ਬੋਲ ਪੁਕਾਰ, ਪ੍ਰਭ ਤੇਰੀ ਬੇਪਰਵਾਹੀਆ। ਹੁਕਮ ਹੁਕਮ ਸੱਚੀ ਸਰਕਾਰ, ਹੁਕਮ ਹੁਕਮ ਵਿਚੋਂ ਜਣਾਈਆ। ਗੁਰ ਅਵਤਾਰ ਪੈਗ਼ੰਬਰ ਇਕ ਦੂਜੇ ਉਤੇ ਕਰੋ ਇਤਬਾਰ, ਬੇਇਤਬਾਰੀ ਦੇਣੀ ਗਵਾਈਆ। ਬਿਨ ਰਸਨਾ ਜਿਹਵਾ ਸਾਰੇ ਦਿਓ ਉਚਾਰ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਬੇਖ਼ਬਰ ਹੋਵੋ ਖ਼ਬਰਦਾਰ, ਖ਼ਬਰ ਸੰਦੇਸਾ ਇਕ ਦ੍ਰਿੜਾਈਆ। ਜੋਗਿੰਦਰ ਸਿੰਘ ਲਿਆਵੇ ਤਿੰਨ ਹਾਰ, ਜੋਗਿੰਦਰ ਕੌਰ ਹੱਥ ਫੜਾਈਆ। ਨਾਨਕ ਵੇਲੇ ਦਾ ਤੁਹਾਡਾ ਲੇਖਾ ਬਕਾਇਆ ਦਿਸੇ ਵਿਚ ਸੰਸਾਰ, ਸੱਤ ਸਾਲ ਦੀ ਬੱਚੀ ਧਿਆਨ ਲਗਾਈਆ। ਤੇਰਾ ਤੱਤਾਂ ਨਾਲ ਨਾਨਕ ਕਰਦਾ ਸੀ ਪਿਆਰ, ਬ੍ਰਿਧ ਅਵਸਥਾ ਮੁਤੂ ਨਾਮ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਲੇਖਾ ਸਭ ਦਾ ਵੇਖ ਵਖਾਈਆ। ਗੁਰ ਅਵਤਾਰ ਪੈਗ਼ੰਬਰੋ ਹਰ ਹਿਰਦੇ ਕਰੋ ਸਫ਼ਾਈ, ਸਿਫ਼ਤਾਂ ਨਾਲ ਵਡਿਆਈਆ। ਤੁਹਾਡੀ ਨਿਰਗੁਣ ਧਾਰ ਕਰੇ ਕੁੜਮਾਈ, ਕੁੜਮੇਟਾ ਨਜ਼ਰ ਕੋਇ ਨਾ ਆਈਆ। ਦਰਗਾਹ ਸਾਚੀ ਵੇਖੋ ਇਕ ਰੁਸ਼ਨਾਈ, ਨੂਰ ਨੁਰਾਨਾ ਡਗਮਗਾਈਆ। ਏਸੇ ਨੇ ਲੋਕਮਾਤ ਜੋਤ ਜਗਾਈ, ਲੱਖ ਚੁਰਾਸੀ ਰਿਹਾ ਸਮਾਈਆ। ਜੋ ਦੀਨ ਦੁਨੀ ਵੰਡ ਵੰਡਾਈ, ਮਾਨਵ ਹਿੱਸੇ ਆਏ ਪਾਈਆ। ਅੱਜ ਤੋਂ ਸਾਰੇ ਛੱਡਣ ਆਪਣੀ ਨਾਲ ਰਜ਼ਾਈ, ਰਜ਼ਾ ਪ੍ਰਭ ਦੀ ਵਿਚ ਸੀਸ ਨਿਵਾਈਆ। ਵੇਖਿਓ ਸ਼ਰਅ ਦਾ ਅੱਗੇ ਨਾ ਬਣਿਓ ਕੋਈ ਕਸਾਈ, ਕ਼ਲਮੇ ਵਾਲੀ ਨਾ ਕੋਇ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਮੇਲਾ ਲਏ ਮਿਲਾਈਆ। ਨਾਨਕ ਕਹੇ ਗੁਰ ਅਵਤਾਰ ਪੈਗ਼ੰਬਰੋ ਹਰ ਹਿਰਦਾ ਲਓ ਤਕ, ਯਕ ਤਰਫ਼ ਧਿਆਨ ਲਗਾਈਆ। ਸੇਵਾ ਕਰੋ ਸਰਬ ਅਨਥੱਕ, ਨੌ ਖੰਡ ਪ੍ਰਿਥਮੀ ਭੱਜੋ ਵਾਹੋ ਦਾਹੀਆ। ਪੁਰਖ ਅਬਿਨਾਸ਼ੀ ਵੇਖੋ ਜੋ ਵਸੇ ਘਟ ਘਟ, ਗ੍ਰਹਿ ਮੰਦਰ ਡੇਰਾ ਲਾਈਆ। ਸੋ ਖੇਲ ਕਰੇ ਪੁਰਖ ਸਮਰਥ, ਹਰਿ ਕਰਤਾ ਧੁਰਦਰਗਾਹੀਆ । ਓਸ ਦੇ ਚਰਨਾਂ ਟੇਕ ਦਿਓ ਮਥ, ਬਿਨ ਮਸਤਕ ਸੀਸ ਝੁਕਾਈਆ। ਜਿਉਂ ਭਾਵੇ ਤਿਉਂ ਲਏ ਰੱਖ, ਅੱਗੇ ਚਲੇ ਨਾ ਕਿਸੇ ਚਤੁਰਾਈਆ। ਇਕੋ ਹੁਕਮ ਵਰਤਣਾ ਸਚ, ਨਾ ਕੋਇ ਮੇਟੇ ਮੇਟ ਮਿਟਾਈਆ। ਜੋ ਲੂੰ ਲੂੰ ਅੰਦਰ ਰਿਹਾ ਰਚ, ਸਾਢੇ ਤਿੰਨ ਕਰੋੜ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਅਵਤਾਰ ਪੈਗ਼ੰਬਰ ਕਹਿਣ ਸੁਣ ਨਾਨਕ ਨਿਰਗੁਣ ਧਾਰ ਵਿਚੋਲੇ, ਵਿਚਲਾ ਭੇਵ ਜਣਾਈਆ। ਅਸੀਂ ਪ੍ਰਭ ਦੇ ਬੁਲਾਏ ਬੋਲੇ,
❋
❋
ਆਪਣਾ ਰਾਗ ਨਾ ਕੋਇ ਸੁਣਾਈਆ। ਤੂੰ ਵੀ ਦੱਸਿਆ ਅਸੀਂ ਤੇਰੇ ਘਰ ਦੇ ਗੋਲੇ, ਤੇਰੀ ਵਡ ਵਡਿਆਈਆ। ਜੋ ਹਰ ਘਟ ਅੰਦਰ ਮੌਲੇ, ਮੌਲਾ ਰੂਪ ਨੂਰ ਅਲਾਹੀਆ। ਸਾਨੂੰ ਦੀਨ ਮਜ਼੍ਹਬ ਬਣਾ ਕੇ ਤੋਲੇ, ਜਗਤ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧਰਮ ਦੀ ਧਾਰ ਇਕ ਸਮਝਾਈਆ। ਨਾਨਕ ਕਹੇ ਹੁਕਮ ਸੁਣੋ ਆਪਣੇ ਮਹਿਬੂਬ ਖ਼ੁਦਾ, ਹੋ ਕੇ ਖ਼ੁਦ ਮਾਲਕ ਰਿਹਾ ਜਣਾਈਆ। ਜਿਸ ਨਾਲੋਂ ਕਦੀ ਨਾ ਹੋਵੋ ਜੁਦਾ, ਜੁਜ਼ ਵੰਡ ਨਾ ਕੋਇ ਵੰਡਾਈਆ। ਸਭ ਦੀ ਇਕੱਠੀ ਕ਼ਬੂਲ ਕਰੇ ਦੁਆ, ਮਿਹਰ ਨਜ਼ਰ ਇਕ ਟਿਕਾਈਆ। ਸਾਚੇ ਕ਼ਲਮੇ ਦੀ ਦਏ ਸਦਾ, ਹੁਕਮ ਇਕ ਅਲਾਹੀਆ। ਖ਼ੁਸ਼ੀਆਂ ਨਾਲ ਅਵਤਾਰ ਪੈਗ਼ੰਬਰ ਗੁਰੂਆਂ ਦੀ ਪ੍ਰੀਤੀ ਦੇ ਹਾਰ ਦੇ ਪਹਿਨਾ, ਪਿਆਰ ਪਿਆਰ ਵਿਚ ਵਡਿਆਈਆ। ਸਾਰੇ ਬਿਨਾ ਕੰਨਾਂ ਤੋਂ ਕੰਨੀਂ ਹੱਥ ਲਓ ਲਗਾ, ਕੰਨਾਂ ਵਾਲੀ ਗਈ ਪੜ੍ਹਾਈਆ। ਪਿਛਲੇ ਸਭ ਦੇ ਬਖ਼ਸ਼ੇ ਜਾਣ ਗੁਨਾਹ, ਅੱਗੇ ਗੁਮਰਾਹ ਨਾ ਕੋਇ ਕਰਾਈਆ। ਜਗਤ ਸ੍ਰਿਸ਼ਟੀ ਦਿਸੇ ਫ਼ਨਾਹ, ਅੰਤ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਅੰਤ ਸਤਿਜੁਗ ਸਾਚਾ ਬਣੇ ਆਪ ਮਲਾਹ, ਦੋ ਜਹਾਨਾਂ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਬੇੜਾ ਆਪਣੇ ਕੰਧ ਉਠਾਈਆ।
੧੯ ਮਾਘ ਸ਼ਹਿਨਸ਼ਾਹੀ ਸੰਮਤ ੪ ਜੋਗਿੰਦਰ ਕੌਰ ਦੇ ਗ੍ਰਹਿ ਫ਼ਿਰੋਜ਼ਪੁਰ ਛਾਉਣੀ
ਨਾਨਕ ਨਿਰਗੁਣ ਕਹੇ ਵੇਖੋ ਗੁਰ ਅਵਤਾਰ ਪੈਗ਼ੰਬਰੋ ਖੇਲ ਹਾਲਾ, ਹਾਲਤ ਬਦਲੀ ਜਗਤ ਲੋਕਾਈਆ। ਸਾਚੀ ਮੰਜ਼ਲ ਚੜ੍ਹੇ ਨਾ ਕੋਇ ਪੂਜਾ ਪਾਠ ਕਰ ਕੇ ਫੇਰ ਕੇ ਮਾਲਾ, ਮਣਕਿਆਂ ਨਾਲ ਮਨ ਕਾ ਮਣਕਾ ਨਾ ਕੋਇ ਭਵਾਈਆ। ਪੰਜ ਤਤ ਤ੍ਰੈਗੁਣ ਤੋੜੇ ਨਾ ਕੋਈ ਜੰਜਾਲਾ, ਮਾਇਆ ਮਮਤਾ ਮੋਹ ਵਿਕਾਰ ਨਾ ਕੋਇ ਮਿਟਾਈਆ। ਸਚ ਦਵਾਰ ਦਿਸੇ ਨਾ ਕੋਈ ਕਿਸੇ ਧਰਮਸਾਲਾ, ਕਾਇਆ ਕਾਅਬਾ ਨੂਰ ਜ਼ਹੂਰ ਨਾ ਕੋਇ ਰੁਸ਼ਨਾਈਆ। ਫਲ ਤਨ ਵਜੂਦ ਦਿਸੇ ਕਿਸੇ ਨਾ ਡਾਲਾ, ਪੱਤ ਟਾਹਣੀ ਨਾ ਕੋਇ ਲਹਿਰਾਈਆ। ਜਿਸ ਦਾ ਸਾਰੇ ਦੇ ਕੇ ਗਏ ਅਹਿਵਾਲਾ, ਭਵਿਖਤਾਂ ਵਿਚ ਸੁਣਾਈਆ। ਸੋ ਖੇਲ ਕਰੇ ਪੁਰਖ ਅਕਾਲਾ, ਅਕਲ ਕਲਧਾਰੀ ਨੂਰ ਅਲਾਹੀਆ। ਜਿਸ ਦੇ ਅੱਗੇ ਕਰਦੇ ਰਹੇ ਸਵਾਲਾ, ਮਾਂਗਤ ਹੋ ਕੇ ਮੰਗ ਮੰਗਾਈਆ। ਸੋ ਨਿਰਗੁਣ ਨੂਰ ਜੋਤ ਕਰੇ ਉਜਾਲਾ, ਚਾਰੋਂ ਕੁੰਟ ਡਗਮਗਾਈਆ। ਕਲਜੁਗ ਕੂੜੀ ਕਿਰਿਆ ਕਰੇ ਬੇਹਾਲਾ, ਸਤਿਜੁਗ ਸਤਿ ਸਤਿ ਵਰਤਾਈਆ। ਸ਼ਬਦੀ ਗੁਰੂ ਬਣ ਦਲਾਲਾ, ਚਾਰ ਵਰਨਾਂ ਵੇਖ ਵਖਾਈਆ। ਲੇਖਾ ਜਾਣੇ ਕਾਲ ਮਹਾਂਕਾਲਾ, ਪਰਦਾ ਦੀਨ ਦੁਨੀ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਨਾਨਕ ਕਹੇ ਗੁਰ ਅਵਤਾਰ ਪੈਗ਼ੰਬਰੋ ਭੇਵ ਅਭੇਦ ਚੁਕਾਓ ਦੂਜਾ, ਨੁਕ਼ਤਾ ਰਹਿਣ ਕੋਇ ਨਾ ਪਾਈਆ। ਸਦੀ ਚੌਧਵੀਂ ਕਿਸੇ ਕੰਮ ਨਾ ਔਂਦੀ ਦਿਸੇ ਪੂਜਾ, ਪਾਠ ਜੋਗ ਅਭਿਆਸ ਨਾ ਕੋਇ ਵਡਿਆਈਆ। ਅੰਤਰ ਨਿਰੰਤਰ ਭੇਵ ਖੁਲ੍ਹੇ ਕਿਸੇ ਨਾ ਗੂਝਾ, ਬਜਰ ਕਪਾਟੀ ਪੜਦਾ ਨਾ ਕੋਇ ਉਠਾਈਆ। ਫਿਰੀ ਦਰੋਹੀ ਉਪਰ ਬਸੁਧਾ, ਚਾਰ ਕੁੰਟ ਰਿਹਾ ਕੁਰਲਾਈਆ। ਸਭ ਦਾ ਅੰਤਮ ਵੇਲਾ ਪੁੱਜਾ, ਵਕਤ ਦਏ ਗਵਾਹੀਆ। ਪੁਰਖ ਅਕਾਲਾ ਦੀਨ ਦਿਆਲਾ ਅੰਤ ਅਖ਼ੀਰ ਰਹੇ ਨਾ ਲੁਕਾ, ਨਿਰਵੈਰ ਨੂਰ ਕਰੇ ਰੁਸ਼ਨਾਈਆ।
❋
❋
ਚਾਰ ਵਰਨਾਂ ਦਾ ਮਾਰਗ ਕਰ ਕੇ ਸੁੱਚਾ, ਸੰਜਮ ਇਕੋ ਦਏ ਦ੍ਰਿੜਾਈਆ। ਜਨ ਭਗਤ ਸੁਹੇਲੇ ਉਠਾਏ ਆਪਣੇ ਸੁਤਾ, ਦੁਲਾਰੇ ਗੋਦ ਟਿਕਾਈਆ। ਸਚ ਪ੍ਰੇਮ ਸੁਹਾ ਕੇ ਰੁਤਾ, ਰੁਤੜੀ ਆਪਣੀ ਆਪ ਮਹਿਕਾਈਆ। ਗੁਰ ਅਵਤਾਰ ਪੈਗ਼ੰਬਰੋ ਸਭ ਦਾ ਪੈਂਡਾ ਮੁਕਾ, ਮੁਕੰਮਲ ਦਿਆਂ ਜਣਾਈਆ । ਸਤਿਜੁਗ ਅੰਦਰ ਮਦਿਰਾ ਮਾਸ ਰਸਨਾ ਕੋਈ ਨਾ ਲਾਵੇ ਹੁੱਕਾ, ਤੁਖ਼ਮ ਤਾਸੀਰ ਸਭ ਦੀ ਦਏ ਬਦਲਾਈਆ। ਆਤਮ ਪਰਮਾਤਮ ਪਰਮਾਤਮ ਆਤਮ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਸਮਝਾਏ ਮੁੱਦਾ, ਮੁੱਦਤ ਦੇ ਵਿਛੜੇ ਆਪਣੇ ਨਾਲ ਮਿਲਾਈਆ। ਕਾਇਆ ਮੰਦਰ ਸਚ ਦਵਾਰ ਸੁਹਾ ਕੇ ਝੁੱਗਾ, ਗ੍ਰਹਿ ਮੰਦਰ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਮੇਲਾ ਲਏ ਮਿਲਾਈਆ। ਨਿਰਗੁਣ ਨਾਨਕ ਕਹੇ ਗੁਰ ਅਵਤਾਰ ਪੈਗ਼ੰਬਰ ਦੀਨ ਦੁਨੀ ਦਾ ਵੇਖੋ ਨਹਾਉਣਾ ਧੌਣਾ, ਇਸ਼ਨਾਨ ਵਿਚ ਨਾ ਕੋਇ ਵਡਿਆਈਆ। ਚਾਰ ਕੁੰਟ ਦਹਿ ਦਿਸ਼ਾ ਸਭ ਨੂੰ ਪਿਆ ਰੋਣਾ, ਬਿਨ ਨੈਣਾਂ ਨੀਰ ਸਰਬ ਵਹਾਈਆ। ਸਦੀ ਚੌਧਵੀਂ ਸਤਿ ਧਰਮ ਦਾ ਬੀਜ ਕਿਸੇ ਨਾ ਬੋਣਾ, ਆਤਮ ਬ੍ਰਹਮ ਪਰਦਾ ਨਾ ਕੋਇ ਉਠਾਈਆ। ਸਾਚੇ ਮੰਦਰ ਉਚ ਮੁਨਾਰ ਧੁਰ ਦੇ ਮੰਬਰ ਚੜ੍ਹ ਨਾ ਕਿਸੇ ਖਲੋਣਾ, ਆਵਾਜ਼ ਹੱਕ ਨਾ ਕੋਇ ਸੁਣਾਈਆ। ਦੁਰਮਤ ਦਾਗ਼ ਚਾਰ ਵਰਨ ਅਠਾਰਾਂ ਬਰਨ ਕਿਸੇ ਨਾ ਧੋਣਾ, ਹਿੰਦੂ ਮੁਸਲਿਮ ਸਿੱਖ ਈਸਾਈ ਝਗੜਾ ਨਾ ਕੋਇ ਚੁਕਾਈਆ। ਜਗਤ ਵਿਕਾਰ ਹੰਕਾਰ ਕਾਇਆ ਤਤ ਵਿਚੋਂ ਨਾ ਕਿਸੇ ਬਿਲੋਣਾ, ਨਾਮ ਮਧਾਣਾ ਹੱਥ ਨਾ ਕੋਇ ਉਠਾਈਆ। ਕਲਜੁਗ ਅੰਤ ਅਖ਼ੀਰ ਜਗਤ ਜਹਾਨ ਪ੍ਰਾਹੁਣਾ, ਵੇਲਾ ਵਕ਼ਤ ਦਏ ਗਵਾਹੀਆ। ਸਚ ਸੰਦੇਸ਼ ਨਰ ਨਰੇਸ਼ ਦੋ ਜਹਾਨ ਸੁਣੌਣਾ, ਨਿਰਗੁਣ ਨਿਰਵੈਰ ਨਿਰੰਕਾਰ ਆਪਣਾ ਹੁਕਮ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧਰਮ ਦਵਾਰਾ ਵੇਖ ਵਖਾਈਆ। ਨਾਨਕ ਨਿਰਗੁਣ ਕਹੇ ਗੁਰ ਅਵਤਾਰ ਪੈਗ਼ੰਬਰੋ ਵੇਖੋ ਸੁਬਹ ਸ਼ਾਮ, ਵਕ਼ਤ ਬਵਕ਼ਤ ਧਿਆਨ ਲਗਾਈਆ। ਹਿਰਦੇ ਵਸੇ ਕਿਸੇ ਨਾ ਰਾਮ, ਰਮਈਆ ਮਿਲਣ ਕੋਇ ਨਾ ਪਾਈਆ। ਮੀਤ ਬਣੇ ਕੋਈ ਨਾ ਸ਼ਾਮ, ਘਨਈਆ ਕਾਹਨ ਨਾ ਕੋਇ ਚਤੁਰਾਈਆ। ਪੈਗ਼ੰਬਰ ਦਏ ਕੋਈ ਨਾ ਦਾਨ, ਇਸਮ ਆਜ਼ਮ ਨਾ ਕੋਇ ਸਮਝਾਈਆ। ਗੁਰੂ ਗੁਰਦੇਵ ਕਰੇ ਨਾ ਕੋਇ ਪਹਿਚਾਨ, ਪਰਦਾ ਉਹਲਾ ਨਾ ਕੋਇ ਉਠਾਈਆ। ਆਤਮ ਬ੍ਰਹਮ ਨਾ ਕੋਇ ਗਿਆਨ, ਅੱਖਰਾਂ ਵਾਲੀ ਜਗਤ ਪੜ੍ਹਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਹੋਏ ਹੈਰਾਨ, ਖਾਣੀ ਬਾਣੀ ਚਾਰ ਕੁੰਟ ਵੇਖੇ ਨੈਣ ਉਠਾਈਆ। ਦਹਿ ਦਿਸ਼ਾ ਫਿਰੇ ਸ਼ੈਤਾਨ, ਸ਼ਰਅ ਆਪਣੀ ਨਾਲ ਵਰਤਾਈਆ। ਸਾਬਤ ਰਿਹਾ ਨਾ ਕਿਸੇ ਈਮਾਨ, ਹਿੰਦੂ ਮੁਸਲਿਮ ਸਿੱਖ ਈਸਾਈ ਦੇਣ ਦੁਹਾਈਆ। ਕਿਸੇ ਕੰਮ ਨਾ ਆਵੇ ਬਗ਼ਲ ਰੱਖੀ ਕ਼ੁਰਾਨ, ਕਾਇਆ ਕਾਅਬੇ ਨਾ ਵੱਜੇ ਵਧਾਈਆ। ਰਸਨਾ ਜਿਹਵਾ ਸਿਫ਼ਤ ਸਾਲਾਹੀ ਸਾਰੇ ਢੋਲੇ ਗਾਣ, ਨਿਰਗੁਣ ਨਿਰਵੈਰ ਨਿਰਾਕਾਰ ਦਰਸ ਕੋਇ ਨਾ ਪਾਈਆ। ਸ਼ਬਦ ਸੰਦੇਸਾ ਧੁਰ ਫ਼ਰਮਾਨ, ਹਰਿ ਕਰਤਾ ਆਪ ਦ੍ਰਿੜਾਈਆ। ਸਭ ਦਾ ਸਾਂਝਾ ਹੋਵੇ ਇਕ ਅਮਾਮ, ਅਮਲਾਂ ਤੋਂ ਰਹਿਤ ਨੂਰ ਖ਼ੁਦਾਈਆ। ਜੋ ਲੇਖਾ ਮੁਕਾਏ ਜਗਤ ਜਹਾਨ, ਜਾਗਰਤ ਜੋਤ ਕਰ ਰੁਸ਼ਨਾਈਆ। ਸਭ ਦਾ ਸਯਦਾ ਇਕੋ ਹੋਏ ਸਲਾਮ, ਡੰਡਾਵਤ ਬੰਦਨਾ ਇਕ ਦਰਸਾਈਆ। ਇਕੋ ਨਾਮ ਕ਼ਲਮਾ ਦੱਸੇ ਕਲਾਮ, ਕਾਇਨਾਤ ਇਕ ਪੜ੍ਹਾਈਆ। ਇਕ ਸਿੰਘਾਸਣ ਆਸਣ ਸਚ ਦੱਸੇ ਬਿਸਰਾਮ, ਜਿਥੇ ਵਿਸ਼ਨ ਬ੍ਰਹਮਾ ਸ਼ਿਵ ਸੀਸ ਨਿਵਾਈਆ। ਜਿਸ ਨੂੰ ਝੁਕਦੇ ਜ਼ਿਮੀਂ ਅਸਮਾਨ, ਮੰਡਲ ਮੰਡਪ ਲਾਗਣ ਪਾਈਂਆ। ਸੋ ਖੇਲ ਕਰੇ ਸ੍ਰੀ ਭਗਵਾਨ, ਹਰਿ ਕਰਤਾ ਧੁਰਦਰਗਾਹੀਆ। ਸਭ ਨੇ
❋
❋
ਮੰਨਣੀ ਓਸ ਦੀ ਆਣ, ਸਿਰ ਸਕੇ ਨਾ ਕੋਇ ਉਠਾਈਆ। ਜਿਸ ਨੇ ਦੀਨ ਦੁਨੀ ਦਾ ਬਦਲ ਦੇਣਾ ਵਿਧਾਨ, ਹੁਕਮ ਹੁਕਮ ਵਿਚੋਂ ਪ੍ਰਗਟਾਈਆ। ਸ਼ਰਅ ਦਾ ਰਹਿਣ ਨਹੀਂ ਦੇਣਾ ਕੋਈ ਗ਼ੁਲਾਮ, ਬੰਧਨ ਮਜ਼੍ਹਬਾਂ ਵਾਲੇ ਤੁੜਾਈਆ। ਆਤਮ ਪਰਮਾਤਮ ਪਰਮਾਤਮ ਆਤਮ ਕਰ ਪਹਿਚਾਨ ਬੇਪਹਿਚਾਨ ਕਰੇ ਰੁਸ਼ਨਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਕਰੇ ਨਾ ਕੋਇ ਹਰਾਮ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਇਕ ਸੁਣਾਈਆ। ਨਾਨਕ ਨਿਰਗੁਣ ਕਹੇ ਗੁਰ ਅਵਤਾਰ ਪੈਗ਼ੰਬਰੋ ਸਿਮਰਨ ਪਾਠ ਵੇਖੋ ਨਿਮਾਜ਼, ਰੋਜ਼ਿਆਂ ਵਿਚ ਧਿਆਨ ਲਗਾਈਆ। ਕਿਸੇ ਦਾ ਖੁਲ੍ਹੇ ਨਾ ਅੰਦਰੋਂ ਰਾਜ਼, ਪਰਦਾ ਪਰਦੇ ਵਿਚੋਂ ਨਾ ਕੋਇ ਚੁਕਾਈਆ । ਭੇਵ ਖੋਲ੍ਹੇ ਨਾ ਕੋਈ ਆਗ਼ਾਜ਼, ਸੰਦੇਸ਼ਾ ਧੁਰ ਨਾ ਕੋਇ ਸੁਣਾਈਆ। ਸਤਿ ਦਾ ਹੋਏ ਨਾ ਕੋਇ ਮੁਹਤਾਜ, ਪਾਰਬ੍ਰਹਮ ਮਿਲਣ ਕੋਇ ਨਾ ਆਈਆ। ਦੀਨ ਮਜ਼੍ਹਬ ਦਾ ਗੁਰ ਅਵਤਾਰ ਪੈਗ਼ੰਬਰੋ ਤੁਸਾਂ ਦੱਸਿਆ ਇਤਰਾਜ਼, ਸ਼ਰਅ ਵਿਚ ਸ਼ਰਅ ਦਿਤੀ ਲੜਾਈਆ। ਇਹ ਖੇਲ ਪ੍ਰਭੂ ਤਮਾਸ਼, ਜੁਗ ਚੌਕੜੀ ਦਿਤਾ ਕਰਾਈਆ। ਅੰਤਮ ਸਭ ਨੂੰ ਕਰੇ ਫ਼ਾਸ਼, ਲੋਕਮਾਤ ਰਹਿਣ ਨਾ ਪਾਈਆ। ਤੁਹਾਡੀ ਪੂਰੀ ਕਰੇ ਆਸ, ਜੋ ਭਵਿਖਤਾਂ ਵਿਚ ਢੋਲੇ ਗਾਈਆ। ਨਿਰਗੁਣ ਨੂਰ ਜੋਤ ਕਰੇ ਪਰਕਾਸ਼, ਜੋਤੀ ਜਾਤਾ ਪੁਰਖ ਬਿਧਾਤਾ ਪੁਰਖ ਅਕਾਲਾ ਦੀਨ ਦਿਆਲਾ ਪਰਵਰਦਿਗਾਰ ਬਣ ਕੇ ਸਾਂਝਾ ਯਾਰ ਦੇਵੇ ਸਾਥ, ਸਗਲਾ ਸੰਗ ਨਿਭਾਈਆ। ਦੀਨ ਦੁਨੀ ਤਨ ਵਜੂਦ ਮਾਟੀ ਖ਼ਾਕ ਅੰਤਰ ਨਿਰੰਤਰ ਵੇਖੋ ਮਾਰ ਝਾਕ, ਝਾਕੀ ਤਨ ਖ਼ਾਕੀ ਇਕ ਲਗਾਈਆ। ਸਭ ਦਾ ਬਦਲ ਰਿਹਾ ਹਾਲਾਤ, ਹਾਲਾਂਕਿ ਗੁਰ ਅਵਤਾਰ ਪੈਗ਼ੰਬਰੋ ਤੁਹਾਡੇ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਢੋਲੇ ਰਹੀ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਮੇਲਾ ਲਏ ਮਿਲਾਈਆ। ਨਾਨਕ ਨਿਰਗੁਣ ਕਹੇ ਮੈਨੂੰ ਸਰਗੁਣ ਯਾਦ ਆਈ ਤਲਵੰਡੀ, ਪੂਰਬ ਭੇਵ ਜਣਾਈਆ। ਜਿਥੇ ਤੋਲੇ ਦੀ ਬੇਟੀ ਨੂੰ ਵੰਡ ਸੀ ਵੰਡੀ, ਆਯੂ ਸੱਤ ਸਾਲ ਸਮਝਾਈਆ। ਮੇਰਾ ਪਿਆਰਾ ਸੀ ਮਾਤੂ ਸੰਗੀ, ਬਿਰਧ ਅਵਸਥਾ ਨਜ਼ਰੀ ਆਈਆ। ਓਸ ਵੇਲੇ ਕੋਲ ਬੈਠਾ ਸੀ ਹੱਥ ਰੱਖ ਕੇ ਆਪਣੀ ਕੰਧੀ, ਮੋਢਿਆਂ ਰਿਹਾ ਦਬਾਈਆ। ਮੁਖੋਂ ਹੱਸ ਕੇ ਕਿਹਾ ਨਾਨਕ ਵਸਤ ਦਿਤੀ ਤੂੰ ਚੰਗੀ, ਚਿੱਠੀ ਅੱਖਰਾਂ ਵਾਲੀ ਬਣਾਈਆ। ਮੈਨੂੰ ਐਂ ਜਾਪਦਾ ਇਹ ਦੋ ਜਹਾਨਾਂ ਸੰਧੀ, ਸਨਦ ਸੋਭਾ ਪਾਈਆ। ਨਾਨਕ ਕਿਹਾ ਏਸ ਮੰਗ ਅਗੰਮੀ ਮੰਗੀ, ਮਾਂਗਤ ਹੋ ਕੇ ਝੋਲੀ ਡਾਹੀਆ। ਜਿਸ ਵੇਲੇ ਸਦੀ ਚੌਧਵੀਂ ਲੰਘੀ, ਆਪਣਾ ਪੰਧ ਮੁਕਾਈਆ। ਪ੍ਰਗਟ ਹੋਵੇ ਪੁਰਖ ਅਕਾਲ ਸੂਰਾ ਸਰਬੰਗੀ, ਹਰਿ ਕਰਤਾ ਸ਼ਹਿਨਸ਼ਾਹੀਆ। ਇਨ੍ਹਾਂ ਦੀ ਆਤਮਾ ਤਤ ਸ਼ਰੀਰ ਵਿਚ ਫੇਰ ਜਾਏ ਗੰਢੀ, ਨਾਤਾ ਧਰਮ ਧਾਰ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੀ ਇਕ ਸਰਨਾਈਆ। ਮਾਤੂ ਕਰ ਕੇ ਨਿਮਸਕਾਰ, ਸੀਸ ਦਿਤਾ ਨਿਵਾਈਆ। ਜੇ ਦੋਵੇਂ ਦਿਤੇ ਤਾਰ, ਸਿਰ ਮੇਰੇ ਹੱਥ ਰਖਾਈਆ। ਮੇਰਾ ਤੇਰੇ ਨਾਲ ਪਿਆਰ, ਚਰਨ ਕਵਲ ਸਰਨਾਈਆ। ਨਾਨਕ ਕਿਹਾ ਮੇਰੇ ਚਰਨਾਂ ਦੀ ਮਸਤਕ ਲਾ ਛਾਰ, ਧੂੜੀ ਖ਼ਾਕ ਰਮਾਈਆ। ਫੇਰ ਅਗਲਾ ਜਨਮ ਦਿਆਂ ਸਵਾਰ, ਜਨਮ ਵਿਚੋਂ ਮਾਨਸ ਜਨਮ ਵਿਚ ਬਦਲਾਈਆ। ਮਾਤੂ ਨੇ ਉਠ ਕੇ ਮਾਰੀ ਛਾਲ, ਖ਼ੁਸ਼ੀ ਵਿਚ ਵਡਿਆਈਆ। ਤੂੰ ਸ਼ਾਹ ਤੇ ਮੈਂ ਕੰਗਾਲ, ਤੇਰੀ ਬੇਪਰਵਾਹੀਆ। ਓਨੇ ਚਿਰ ਨੂੰ ਇਕ ਮਾਲਣ ਲੈ ਕੇ ਆ ਗਈ ਹਾਰ, ਫੁੱਲਾਂ ਨਾਲ ਸੁਹਾਈਆ। ਮਾਤੂ ਕੋਲ ਸੀ ਪੈਸੇ ਚਾਰ, ਚਾਰੇ ਕੱਢ ਕੇ ਹੱਥ ਦਿਤੇ ਫੜਾਈਆ। ਮੰਗੇ
❋
❋
ਨਾਲ ਪਿਆਰ, ਮੈਨੂੰ ਦੇ ਦੇ ਜਗਤ ਦੀ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਧੁਰ ਦਾ ਵਰ, ਧੁਰ ਮਸਤਕ ਵੇਖ ਵਖਾਈਆ। ਮਾਤੂ ਲੈ ਕੇ ਤਿੰਨ ਹਾਰ, ਹਿਰਦੇ ਵਿਚ ਵਡਿਆਈਆ। ਨਾਨਕ ਦੇ ਗਲ ਵਿਚ ਦੇਵਾਂ ਡਾਰ, ਨਾਤਾ ਤਿੰਨਾਂ ਦਾ ਤਿੰਨਾਂ ਲੋਕਾਂ ਵਿਚੋਂ ਬਾਹਰ ਸਮਝਾਈਆ। ਆਪਣੀਆਂ ਬਾਹਾਂ ਲਏ ਉਠਾਲ, ਹੱਥਾਂ ਵਿਚ ਲਟਕਾਈਆ। ਨੱਨ੍ਹੀ ਬੱਚੀ ਅੱਗੇ ਆਈ ਬਾਲ, ਹੱਸ ਕੇ ਰਹੀ ਸੁਣਾਈਆ। ਮੈਂ ਪੌਣੇ ਨਾਲ ਪਿਆਰ, ਕਿਉਂ ਮੇਰਾ ਬਾਬਾ ਮੈਨੂੰ ਗੋਦ ਉਠਾਈਆ। ਨਾਨਕ ਕਿਹਾ ਤੁਸੀਂ ਦੋਵੇਂ ਰੱਖੋ ਸੰਭਾਲ, ਆਪਣੇ ਕੋਲ ਟਿਕਾਈਆ। ਜਿਸ ਵੇਲੇ ਕਲਜੁਗ ਕੂੜੀ ਕਿਰਿਆ ਵਧੇ ਵਿਕਾਰ, ਚਾਰ ਕੁੰਟ ਅੰਧੇਰਾ ਛਾਈਆ । ਤੁਹਾਡਾ ਜਨਮ ਹੋਣਾ ਵਿਚ ਸੰਸਾਰ, ਵਖਰੀ ਵਖਰੀ ਪਿਤਾ ਮਾਈਆ। ਅੰਤ ਲਹਿਣਾ ਦੇਣਾ ਦਏ ਉਤਾਰ, ਮਕ਼ਰੂਜ਼ ਕ਼ਰਜ਼ਾ ਆਪ ਚੁਕਾਈਆ। ਕਲ ਕਲਕੀ ਲਏ ਅਵਤਾਰ, ਨਿਰਗੁਣ ਨੂਰ ਜੋਤ ਕਰੇ ਰੁਸ਼ਨਾਈਆ। ਮਾਤੂ ਤੇਰਾ ਪਿਛਲਾ ਹੋਰ ਵਿਹਾਰ, ਨਾਨਕ ਦਏ ਸਮਝਾਈਆ। ਤੇਰਾ ਲੇਖਾ ਬਧਕ ਧਾਰ, ਜਿਸ ਕਮਾਨ ਦਿਤੀ ਬਣਾਈਆ। ਘਰ ਬਾਡੀਆਂ ਤੇਰਾ ਜਨਮ ਅਪਾਰ, ਪੂਰਬ ਲੇਖਾ ਦਏ ਗਵਾਹੀਆ। ਸੋ ਲਹਿਣਾ ਦੇਣਾ ਪੂਰਾ ਕਰੇ ਆਪ ਕਰਤਾਰ, ਕ਼ੁਦਰਤ ਦਾ ਮਾਲਕ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਕਰਤਾ ਵਡ ਵਡਿਆਈਆ। ਹਾਰ ਕਹਿਣ ਸਾਨੂੰ ਛੱਡਿਆ ਰੱਖ, ਜਗਤ ਵਿਚ ਲੋਕਾਈਆ। ਅਸੀਂ ਵੇਂਹਦੇ ਰਹੇ ਨਾਲ ਅੱਖ, ਸਾਲ ਬਸਾਲਾ ਖੋਜ ਖੁਜਾਈਆ। ਕਵਣ ਵੇਲਾ ਸਾਡਾ ਮਿਲੇ ਹੱਕ, ਹਕ਼ੀਕ਼ਤ ਪਿਛਲੀ ਝੋਲੀ ਪਾਈਆ। ਪ੍ਰਗਟ ਹੋਵੇ ਪੁਰਖ ਸਮਰਥ, ਹਰਿ ਕਰਤਾ ਧੁਰਦਰਗਾਹੀਆ। ਓਹ ਮੰਗੇ ਆਪਣੀ ਵਥ, ਸੰਦੇਸੇ ਵਿਚ ਸੁਣਾਈਆ। ਸਾਨੂੰ ਫੜਨ ਦੋਵੇਂ ਵਾਰੋ ਵਾਰੀ ਹੱਥ, ਹੱਥਾਂ ਨਾਲ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਮਿਹਰ ਨਜ਼ਰ ਨਾਲ ਤਰਾਈਆ। ਹਾਰ ਕਹੇ ਮਾਤੂ ਬਣਿਆ ਜਗਤ ਜੁਗਿੰਦਰ, ਨਾਤਾ ਬੱਧਕ ਨਾਲ ਜੁੜਾਈਆ। ਛੋਟੀ ਬੱਚੀ ਧਾਰ ਜੁਗਿੰਦਰ, ਕੌਰ ਕਰਮ ਕਾਂਡ ਵਡਿਆਈਆ। ਸੰਦੇਸੇ ਵਾਲਾ ਯਾਦ ਰਿਹਾ ਪਤ੍ਰ, ਬਿਨ ਪਤ੍ਰਿਕਾ ਦਿਤਾ ਦ੍ਰਿੜਾਈਆ। ਜਿਸ ਦੀ ਲਿਖੀ ਨਹੀਂ ਕੋਈ ਸਤਰ, ਅੱਖਰਾਂ ਵੰਡ ਨਾ ਕੋਇ ਵੰਡਾਈਆ । ਓਹ ਸ਼ਬਦ ਸੰਦੇਸ਼ਾ ਦਿਤਾ ਆਪਣੀ ਧਾਰ ਕਰ ਕੇ ਯਤਨ, ਯਥਾਰਥ ਦਿਤਾ ਸਮਝਾਈਆ। ਪੁਰਖ ਅਕਾਲ ਦੀਨ ਦਿਆਲ ਜੁਗ ਚੌਕੜੀ ਲਹਿਣਾ ਮੁਕਾਏ ਹੱਥੋ ਹੱਥਨ, ਲੇਖਾ ਅਵਰ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਦਰਗਾਹ ਸਾਚੀ ਆਪਣਾ ਘਰ ਵਖਾਏ ਅਗੰਮਾ ਵਤਨ, ਜਿਸ ਵਤਨ ਵਿਚ ਬੇਵਤਨਾਂ ਲਏ ਮਿਲਾਈਆ।
੧੯ ਮਾਘ ਸ਼ਹਿਨਸ਼ਾਹੀ ਸੰਮਤ ੪ ਸੋਭਾ ਸਿੰਘ ਦੇ ਗ੍ਰਹਿ ਪਿੰਡ ਵਲੂਰ ਜ਼ਿਲਾ ਫ਼ਿਰੋਜ਼ਪੁਰ
ਅਵਤਾਰ ਕਹਿਣ ਕਲਜੁਗ ਅੰਤਮ ਹੋਣੀ ਜਗਤ ਖ਼ੁਆਰੀ, ਧੀਰਜ ਧੀਰ ਧਰਤ ਧਵਲ ਧੌਲ ਨਾ ਕੋਇ ਰਖਾਈਆ। ਪੈਗ਼ੰਬਰ ਕਹਿਣ ਨੇਤਰ ਰੋ ਕੇ ਦੀਨ ਦੁਨੀ ਕਰਨੀ ਗਿਰਿਆਜ਼ਾਰੀ, ਪਰਵਰਦਿਗਾਰ ਸਾਂਝੇ ਯਾਰ ਸਿਰ ਹੱਥ ਨਾ ਕੋਇ ਟਿਕਾਈਆ। ਗੁਰ ਦਸ ਕਹਿਣ ਕਲਜੁਗ ਜੀਵਾਂ
❋
❋
ਅੰਤਮ ਆਪਣੀ ਬਾਜ਼ੀ ਹਾਰੀ, ਜੀਵਣ ਜੁਗਤ ਮਿਲੇ ਨਾ ਕਿਸੇ ਵਡਿਆਈਆ। ਪੁਰਖ ਅਕਾਲ ਕਹੇ ਮੈਂ ਸਭ ਨੂੰ ਵੇਖਾਂ ਵਾਰੋ ਵਾਰੀ, ਨਿਰਗੁਣ ਹੋ ਕੇ ਸਰਗੁਣ ਖੋਜ ਖੁਜਾਈਆ। ਜੋ ਸ਼ਾਸਤਰ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਬਣੇ ਪੁਜਾਰੀ, ਰਸਨਾ ਜਿਹਵਾ ਬੱਤੀ ਦੰਦ ਸੋਹਲੇ ਢੋਲੇ ਰਾਗ ਅਲਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮਠ ਵੇਖਾਂ ਗੁਰੂਦਵਾਰੀ, ਸਾਢੇ ਤਿੰਨ ਹੱਥ ਕਾਇਆ ਮਾਟੀ ਫੋਲ ਫੁਲਾਈਆ। ਗੰਗਾ ਗੋਦਾਵਰੀ ਜਮਨਾ ਸੁਰਸਤੀ ਤੱਕਾਂ ਤੀਰਥ ਤਟ ਕਿਨਾਰੀ, ਸਰ ਸਰੋਵਰ ਜਗਤ ਵੇਖ ਵਖਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਅੰਤਰ ਦ੍ਰਿਸ਼ਟੀ ਪਾਵਾਂ ਸਾਰੀ, ਚਾਰ ਵਰਨ ਅਠਾਰਾਂ ਬਰਨ ਵੇਖਾਂ ਚਾਓ ਚਾਈਂਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਅੰਤ ਸਭ ਦਾ ਲਹਿਣਾ ਦੇਣਾ ਦੇਵਾਂ ਬਣ ਵਡ ਸੰਸਾਰੀ, ਵਿਸ਼ਨ ਬ੍ਰਹਮਾ ਸ਼ਿਵ ਦੇਵਤ ਸੁਰ ਨਾਲ ਰਲਾਈਆ। ਮਾਇਆ ਮਮਤਾ ਹਉਮੇ ਹੰਗਤਾ ਕੂੜੀ ਕਿਰਿਆ ਗੜ੍ਹ ਤੋੜਾਂ ਹੰਕਾਰੀ, ਆਤਮ ਪਰਮਾਤਮ ਪਰਮਾਤਮ ਆਤਮ ਇਕ ਸਮਝਾਈਆ। ਚਾਰ ਕੁੰਟ ਦਹਿ ਦਿਸ਼ਾ ਛੱਤ੍ਰੀ ਬ੍ਰਾਹਮਣ ਸ਼ੂਦਰ ਵੈਸ਼ ਦੱਸਾਂ ਨਾਮ ਜੈਕਾਰੀ, ਤੂੰ ਮੇਰਾ ਮੈਂ ਤੇਰਾ ਢੋਲਾ ਇਕ ਸਮਝਾਈਆ। ਦੀਨ ਮਜ਼੍ਹਬ ਦੀ ਚਾਰ ਕੁੰਟ ਦਹਿ ਦਿਸ਼ਾ ਵੇਖਾਂ ਗ਼ਦਾਰੀ, ਮਨਮੁਖ ਜੀਵ ਲੱਭਣ ਥਾਉਂ ਥਾਈਂਆ। ਸਦੀ ਚੌਧਵੀਂ ਸਭ ਨੂੰ ਰਹੀ ਵੰਗਾਰੀ, ਉਚੀ ਕੂਕ ਕੂਕ ਸੁਣਾਈਆ। ਕ਼ੁਦਰਤ ਦਾ ਕ਼ਾਦਰ ਕਰਨੀ ਦਾ ਕਰਤਾ ਕਰੇ ਖੇਲ ਨਿਆਰੀ, ਨਿਆਂਕਾਰ ਆਪਣਾ ਹੁਕਮ ਵਰਤਾਈਆ। ਸਚ ਦਵਾਰ ਸਚ ਧਰਮ ਦੀ ਦੱਸੇ ਯਾਰੀ, ਯਰਾਨੇ ਕੂੜੇ ਤੋੜ ਤੁੜਾਈਆ। ਦਰਗਾਹ ਸਾਚੀ ਸਚਖੰਡ ਬਹਿ ਕੇ ਧੁਰ ਦਾ ਬਣੇ ਸਿਕਦਾਰੀ, ਨਾਮ ਸੰਦੇਸਾ ਇਕ ਸੁਣਾਈਆ। ਅੰਤਮ ਸਭ ਦੀ ਲੋਕਮਾਤ ਆਈ ਵਾਰੀ, ਵਾਰਸ ਰਹਿਣ ਕੋਇ ਨਾ ਪਾਈਆ। ਝਗੜਾ ਮੁਕੇ ਜੀਵ ਗਵਾਰੀ, ਤਨ ਵਜੂਦ ਮਹਿਬੂਬ ਕਰੇ ਸਫ਼ਾਈਆ। ਜਿਹੜੀ ਗੁਰੂਆਂ ਉਤੇ ਹੋਈ ਬੇਇਤਬਾਰੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਲੇਖਾ ਵੇਖ ਵਖਾਈਆ। ਤੇਈ ਅਵਤਾਰ ਕਹਿਣ ਸਾਡੀ ਮਾਤਲੋਕ ਵਿਚੋਂ ਹੋਈ ਤ੍ਰਿਪਤ, ਤ੍ਰਿਸ਼ਨਾ ਅੱਗੇ ਨਾ ਕੋਇ ਵਖਾਈਆ। ਹਜ਼ਰਤ ਈਸਾ ਮੂਸਾ ਮੁਹੰਮਦ ਸਾਡਾ ਪੂਰਾ ਹੋਇਆ ਭਵਿਖਤ, ਅੱਗੇ ਰਾਹ ਨਾ ਕੋਇ ਜਣਾਈਆ। ਨਾਨਕ ਗੋਬਿੰਦ ਕਹੇ ਲੇਖਾ ਮੁੱਕਣ ਲੱਗਾ ਜਗਤ ਲਿਖਤ, ਪੁਰਖ ਅਕਾਲਾ ਲਹਿਣਾ ਦੇਣਾ ਜਾਣੇ ਥਾਉਂ ਥਾਈਂਆ। ਪਰਵਰਦਿਗਾਰ ਕਹੇ ਮੈਂ ਸਭ ਦਾ ਸਾਂਝਾ ਕਰਨਾ ਇਸ਼ਟ, ਦੀਨ ਮਜ਼੍ਹਬ ਜ਼ਾਤ ਪਾਤ ਝਗੜਾ ਦੇਣਾ ਮੁਕਾਈਆ। ਮਾਨਵ ਜ਼ਾਤੀ ਅੰਦਰੋਂ ਖੋਲ੍ਹ ਕੇ ਦ੍ਰਿਸ਼ਟ, ਦਿਸ਼ਾ ਆਪਣੀ ਦੇਣੀ ਸਮਝਾਈਆ। ਮਮਤਾ ਕਰ ਕੇ ਨਿਸ਼ਟ, ਦੁਰ ਦੁਰਾਚਾਰ ਡੇਰਾ ਢਾਹੀਆ। ਲੇਖਾ ਅਜੇ ਨਾ ਕੋਇ ਬਾਲਿਸ਼ਤ, ਨਾਮ ਨਾਪ ਦੇਣਾ ਸਮਝਾਈਆ। ਤਨ ਵਜੂਦ ਮਿਟੇ ਇਸ਼ਕ, ਆਤਮ ਪਰਮਾਤਮ ਮੇਲਾ ਗਿਆ ਮਿਲਾਈਆ। ਕੂੜ ਕੁੜਿਆਰਾ ਰਹੇ ਕੋਇ ਨਾ ਨਿੰਦਕ, ਹਰਿਜਨ ਸਾਚੇ ਲੈਣੇ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੇ ਰੰਗ ਆਪ ਰੰਗਾਈਆ। ਤੇਈ ਅਵਤਾਰ ਕਹਿਣ ਲੇਖਾ ਮੁੱਕਣ ਲੱਗਾ ਲੋਕਮਾਤ, ਹਰਿ ਕਰਤਾ ਆਪ ਮੁਕਾਈਆ । ਪੈਗ਼ੰਬਰ ਕਹਿਣ ਸਾਡਾ ਲਹਿਣਾ ਦੇਣਾ ਪੂਰਾ ਹੋਣ ਲੱਗਾ ਜਗਤ ਸਾਥ, ਅੱਗੇ ਲੇਖਾ ਅਵਰ ਨਾ ਕੋਇ ਵਧਾਈਆ। ਗੁਰੂ ਗੁਰਦੇਵ ਕਹਿਣ ਸਾਡਾ ਪੂਰਾ ਹੋਏ ਭਵਿਖਤ ਵਾਕ, ਵਾਕ਼ਿਫ਼ਕਾਰ ਦਏ ਗਵਾਹੀਆ। ਜਿਸ ਨੇ ਜਗਤ ਨਾਤਾ ਤੋੜਨਾ ਨਾਤ, ਪਿਤਾ ਭੈਣ ਭਾਈ ਸੱਜਣ ਸਾਕ, ਸਾਕਾ ਆਪਣਾ ਦਏ ਦ੍ਰਿੜਾਈਆ। ਚਾਰ ਵਰਨ ਅਠਾਰਾਂ ਬਰਨ ਦੱਸਣਾ ਇਤਫ਼ਾਕ਼, ਇਤਫ਼ਾਕੀਆ ਆਪਣੀ ਖੇਲ ਖਿਲਾਈਆ। ਨਾਮ ਸੰਦੇਸ਼ੇ ਦੱਸਣੇ ਬਾਤ, ਰਸਨਾ
❋
❋
ਜਿਹਵਾ ਨਾ ਕੋਇ ਪੜ੍ਹਾਈਆ। ਝਗੜਾ ਮੇਟ ਦੇਣਾ ਕਾਗ਼ਜ਼ਾਤ, ਕਲਮਾ ਕਲਮਾ ਨਾ ਕੋਇ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਸੱਜਣ ਨੂਰ ਅਲਾਹੀਆ। ਤੇਈ ਅਵਤਾਰ ਕਹਿਣ ਅਸੀਂ ਕਰੀਏ ਨਮਸਕਾਰ, ਡੰਡਾਵਤ ਵਿਚ ਸੀਸ ਨਿਵਾਈਆ। ਪੈਗ਼ੰਬਰ ਕਹਿਣ ਕੀ ਕਰੇ ਸਾਡਾ ਸਾਂਝਾ ਯਾਰ, ਜਲਵਾਗਰ ਨੂਰ ਅਲਾਹੀਆ। ਕਲਜੁਗ ਅੰਤ ਦੀਨ ਦੁਨੀ ਹੋਈ ਗ਼ਦਾਰ, ਗ਼ਦਰ ਪਿਆ ਥਾਉਂ ਥਾਈਂਆ। ਆਤਮ ਜੋਤੀ ਹੋਏ ਨਾ ਕਿਸੇ ਉਜਿਆਰ, ਨਿਰਗੁਣ ਨੂਰ ਨਾ ਕੋਇ ਚਮਕਾਈਆ। ਦੀਨ ਦੁਨੀ ਕਰੇ ਵਿਭਚਾਰ, ਕੁਕਰਮਾਂ ਵਿਚ ਵਡਿਆਈਆ। ਸਾਚੇ ਨਾਮ ਦਾ ਬੋਲੇ ਨਾ ਕੋਇ ਜੈਕਾਰ, ਤੂੰ ਹੀ ਤੂੰ ਹੀ ਰਾਗ ਨਾ ਕੇਇ ਅਲਾਹੀਆ। ਚਾਰ ਵਰਨਾਂ ਧੂੰਆਂਧਾਰ, ਸਾਚਾ ਚੰਦ ਨਾ ਕੋਇ ਚਮਕਾਈਆ। ਸਦੀ ਚੌਧਵੀਂ ਅੰਤ ਸਭ ਨੇ ਹੋਣਾ ਖ਼ੁਆਰ, ਖ਼ੁਆਰੀ ਘਰ ਘਰ ਵੇਖ ਵਖਾਈਆ । ਕਿਰਪਾ ਕਰੇ ਆਪ ਨਿਰੰਕਾਰ, ਨਰ ਨਿਰੰਕਾਰਾ ਵੇਖ ਵਖਾਈਆ। ਜੋ ਏਥੇ ਓਥੇ ਦੋ ਜਹਾਨਾਂ ਪਾਏ ਸਾਰ, ਚੌਦਾਂ ਲੋਕ ਚੌਦਾਂ ਤਬਕ ਖੋਜ ਖੁਜਾਈਆ। ਜਨ ਭਗਤਾਂ ਬੇੜਾ ਡੁੱਬਣ ਨਾ ਦੇਵੇ ਵਿਚ ਸੰਸਾਰ, ਨਈਆ ਨੌਕਾ ਨਾਮ ਆਪਣਾ ਇਕ ਪ੍ਰਗਟਾਈਆ। ਸੰਤ ਸੁਹੇਲਾ ਬਣ ਕੇ ਖ਼ਿਦਮਤਗਾਰ, ਖ਼ਾਦਮ ਹੋ ਕੇ ਸੇਵ ਕਮਾਈਆ। ਸਿਫ਼ਤਾਂ ਵਾਲਾ ਦੱਸ ਇਜ਼ਹਾਰ, ਮਹਿੰਮਾ ਅਗਾਧ ਬੋਧ ਜਣਾਈਆ । ਸਭ ਨੂੰ ਮੰਨਣਾ ਪਵੇ ਇਕ ਨਿਰੰਕਾਰ, ਇਕੋ ਢੋਲਾ ਰਾਗ ਨਾਦ ਦਏ ਸੁਣਾਈਆ। ਜਗਤ ਛੱਡਣਾ ਪਏ ਸੰਸਾਰ, ਸਾਹਿਬ ਸਵਾਮੀ ਹੋਏ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦਾ ਲਹਿਣਾ ਦੇਣਾ ਪੂਰਬ ਜਨਮ ਦਾ ਕ਼ਰਜ਼ ਲਾਹੇ ਉਧਾਰ, ਉੱਤਰ ਪੂਰਬ ਪੱਛਮ ਦੱਖਣ ਚਾਰ ਕੁੰਟ ਦਹਿ ਦਿਸ਼ਾ ਵੇਖ ਵਖਾਈਆ।
੧੯ ਮਾਘ ਸ਼ਹਿਨਸ਼ਾਹੀ ਸੰਮਤ ੪ ਕੁਲਵੰਤ ਕੌਰ ਦੇ ਗ੍ਰਹਿ ਬਸਤੀ ਖਲੀਲ ਜ਼ਿਲਾ ਫ਼ਿਰੋਜ਼ਪੁਰ
ਤੇਈ ਅਵਤਾਰ ਕਹਿਣ ਪ੍ਰਭ ਦੀ ਧਾਰ ਤੱਕਿਆ ਪੂਰਨ, ਪ੍ਰਭ ਪੂਰਨ ਨਜ਼ਰੀ ਆਈਆ। ਪੈਗ਼ੰਬਰ ਕਹਿਣ ਪ੍ਰਭੂ ਦਾ ਪਿਆਰ ਤੱਕਿਆ ਪੂਰਨ, ਪਰਵਰਦਿਗਾਰ ਪੂਰਨ ਨੂਰ ਅਲਾਹੀਆ। ਗੁਰ ਦਸ ਕਹਿਣ ਪ੍ਰਭ ਦਾ ਸ਼ਿੰਗਾਰ ਤੱਕਿਆ ਪੂਰਨ, ਸ਼ਬਦੀ ਧਾਰ ਸ਼ਬਦ ਵਡਿਆਈਆ। ਭਗਤ ਕਹਿਣ ਪ੍ਰਭੂ ਦਾ ਵਿਹਾਰ ਤੱਕਿਆ ਪੂਰਨ, ਉਜਾਲਾ ਪੂਰਨ ਨਜ਼ਰੀ ਆਈਆ। ਸੂਫ਼ੀ ਕਹਿਣ ਜਲਵਾ ਨੂਰ ਉਜਿਆਰ ਤੱਕਿਆ ਪੂਰਨ, ਅਲਾਹੀ ਨੂਰ ਪੂਰਨ ਨਜ਼ਰੀ ਆਈਆ। ਵਿਸ਼ਨ ਬ੍ਰਹਮਾ ਸ਼ਿਵ ਕਹਿਣ ਸਾਂਝਾ ਯਾਰ ਤੱਕਿਆ ਪੂਰਨ, ਦੇਵਤ ਸੁਰ ਪੂਰਨ ਸੀਸ ਨਿਵਾਈਆ। ਚਾਰ ਜੁਗ ਕਹਿਣ ਸਭ ਦਾ ਮਾਲਕ ਅਖਤਿਆਰ ਤੱਕਿਆ ਪੂਰਨ, ਮੁਖ਼ਤਿਆਰ ਪੂਰਨ ਸੋਭਾ ਪਾਈਆ। ਦੋ ਜਹਾਨ ਬ੍ਰਹਿਮੰਡ ਖੰਡ ਕਹਿਣ ਨਿਮਸਕਾਰ ਇਕੋ ਪ੍ਰਭੂ ਪ੍ਰਭ ਪੂਰਨ, ਡੰਡਾਵਤ ਬੰਦਨਾ ਸੱਯਦਾ ਪੂਰਨ ਸੋਭਾ ਪਾਈਆ । ਚਾਰ ਜੁਗ ਦੇ ਸ਼ਾਸਤਰ ਕਹਿਣ ਸਿਫ਼ਤ ਦੀ ਧਾਰ ਪੂਰਨ, ਚਾਰ ਬਾਣੀ ਦੀ ਮਹਿੰਮਾ ਪ੍ਰਭ ਪੂਰਨ ਨਜ਼ਰੀ ਆਈਆ । ਮਹੱਲ ਅਟੱਲ ਮੁਨਾਰ ਕਹਿਣ ਸਚਖੰਡ ਕਰਤਾਰ ਪੂਰਨ, ਕਰਨੀ ਦਾ ਕਰਤਾ ਪ੍ਰਭ ਪੂਰਨ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਸੋ ਪੁਰਖ ਨਿਰੰਜਣ ਕਹੇ ਮੇਰਾ ਵਿਵਹਾਰ ਪੂਰਨ, ਹਰਿ
❋
❋
ਪੁਰਖ ਨਿਰੰਜਣ ਪੂਰਨ ਰੰਗ ਰੰਗਾਈਆ। ਏਕੰਕਾਰ ਕਹੇ ਸਭ ਦਾ ਅਧਾਰ ਪੂਰਨ, ਆਦਿ ਨਿਰੰਜਣ ਪੂਰਨ ਜੋਤ ਰੁਸ਼ਨਾਈਆ। ਅਬਿਨਾਸ਼ੀ ਕਰਤਾ ਕਹੇ ਸ਼ਾਹ ਸਵਾਰ ਪੂਰਨ, ਸ੍ਰੀ ਭਗਵਾਨ ਪੂਰਨ ਰੂਪ ਨਜ਼ਰੀ ਆਈਆ। ਪਾਰਬ੍ਰਹਮ ਕਹੇ ਮੇਰਾ ਆਕਾਰ ਪੂਰਨ, ਨਿਰਾਕਾਰ ਪੂਰਨ ਇਕ ਅਖਵਾਈਆ। ਸਤਿਗੁਰ ਸ਼ਬਦ ਕਹੇ ਮੇਰਾ ਸਤਿਕਾਰ ਪੂਰਨ, ਬਿਨ ਪੂਰਨ ਪੂਰਨ ਪੂਰਨ ਸਤਿਗੁਰ ਨਾ ਕੋਇ ਅਖਵਾਈਆ। ਦੋ ਜਹਾਨਾਂ ਮਦਦਗਾਰ ਪੂਰਨ, ਬਿਨ ਪੂਰਨ ਪਰਮ ਪੁਰਖ ਨਾ ਕੋਇ ਮਿਲਾਈਆ। ਸਚਖੰਡ ਦਾ ਸੱਚਾ ਹੱਕਦਾਰ ਪੂਰਨ, ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਪੂਰਨ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਕਰਤਾ ਨੂਰ ਅਲਾਹੀਆ। ਸਚਖੰਡ ਕਹੇ ਮੇਰਾ ਪ੍ਰੀਤਮ ਪੂਰਨ, ਪੂਰਨ ਪੂਰਨ ਪੂਰਬ ਜਣਾਈਆ । ਦਰਗਾਹ ਸਾਚੀ ਬਹੇ ਮੇਰਾ ਖ਼ਬਰਦਾਰ ਪੂਰਨ, ਪੂਰਨ ਪੂਰਨ ਪੂਰਨ ਬ੍ਰਹਮ ਰਿਹਾ ਜਗਾਈਆ। ਸਚ ਸਿੰਘਾਸਣ ਕਹੇ ਮੇਰਾ ਤਰਫ਼ਦਾਰ ਪੂਰਨ, ਬਿਨਾ ਪੂਰਨ ਪੂਰਨ ਸੋਭਾ ਕੋਇ ਨਾ ਪਾਈਆ। ਤਖ਼ਤ ਕਹੇ ਮੇਰਾ ਤਖ਼ਤਨਿਵਾਸੀ ਨਿਰਾਕਾਰ ਪੂਰਨ, ਸਾਕਾਰ ਪੂਰਨ ਪੂਰਨ ਵਡ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਹੁਕਮ ਇਕ ਵਰਤਾਈਆ। ਧੁਰ ਦਾ ਹੁਕਮ ਕਹੇ ਪ੍ਰਭ ਪੂਰਨ ਪੂਰਾ, ਦੂਜਾ ਨਜ਼ਰ ਕੋਇ ਨਾ ਆਈਆ। ਜੋ ਆਦਿ ਜੁਗਾਦੀ ਹਾਜ਼ਰ ਹਜ਼ੂਰਾ, ਹਜ਼ਰਤਾਂ ਦਏ ਵਡਿਆਈਆ। ਜਿਸ ਨੇ ਸੂਲੀ ਚਾੜ੍ਹੇ ਮਨਸੂਰਾ, ਐਹਨਲਹੱਕ ਦੁਹਾਈਆ। ਸੋ ਲੇਖਾ ਸਭ ਦਾ ਜਾਣੇ ਜ਼ਰੂਰਾ, ਜ਼ਰੂਰਤ ਵੇਖੇ ਥਾਉਂ ਥਾਈਂਆ। ਢੋਲਾ ਹੁਕਮ ਕਰੇ ਮਨਜ਼ੂਰਾ, ਮਨਜ਼ੂਰੀ ਵਿਚ ਮੰਜ਼ਲ ਰਾਹ ਜਣਾਈਆ। ਧਰਮ ਦੀ ਧਾਰ ਬਣ ਭਰਪੂਰਾ, ਦੋ ਜਹਾਨਾਂ ਖੇਲ ਖਿਲਾਈਆ। ਸਭ ਦੇ ਬਖ਼ਸ਼ਣਹਾਰ ਕ਼ਸੂਰਾ, ਕਰਮ ਕਾਂਡ ਦਾ ਡੇਰਾ ਢਾਹੀਆ। ਜਿਨ੍ਹਾਂ ਨੂੰ ਬਖ਼ਸ਼ੇ ਚਰਨ ਧੂੜਾ, ਦੁਰਮਤ ਮੈਲ ਦਏ ਗਵਾਈਆ। ਚਤੁਰ ਸੁਘੜ ਬਣਾਏ ਮੂਰਖ ਮੂੜ੍ਹਾ, ਅਗੰਮਾ ਰੰਗ ਰੰਗਾਈਆ। ਸਚ ਦਵਾਰ ਬਣਾ ਮਜ਼ਦੂਰਾ, ਸਭ ਦੀ ਸੇਵਾ ਆਪਣੇ ਹੱਥ ਵਿਚ ਰਖਾਈਆ। ਆਦਿ ਜੁਗਾਦਿ ਜੁਗ ਚੌਕੜੀ ਸਦ ਭਰਪੂਰਾ, ਮਾਂਗਤ ਹੋ ਨਾ ਝੋਲੀ ਡਾਹੀਆ। ਕਲਜੁਗ ਅੰਤ ਜਨ ਭਗਤਾਂ ਮੇਟੇ ਸਰਬ ਕ਼ਸੂਰਾ, ਵਿਛੜਿਆਂ ਲਏ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਕੁੰਟ ਦਹਿ ਦਿਸ਼ਾ ਹਾਜ਼ਰ ਹਜ਼ੂਰਾ, ਹਰਿ ਹਿਰਦੇ ਅੰਤਰ ਨਿਰੰਤਰ ਹੋ ਕੇ ਆਪਣਾ ਡੇਰਾ ਲਾਈਆ।
੨੦ ਮਾਘ ਸ਼ਹਿਨਸ਼ਾਹੀ ਸੰਮਤ ੪ ਮਹਿੰਦਰ ਸਿੰਘ ਦੇ ਗ੍ਰਹਿ ਬਸਤੀ ਖਲੀਲ ਜ਼ਿਲਾ ਫ਼ਿਰੋਜ਼ਪੁਰ
ਗੁਰ ਅਵਤਾਰ ਪੈਗ਼ੰਬਰ ਕਹਿਣ ਗਹਿਰ ਗੰਭੀਰ ਸਾਗਰ ਸਿੰਧੂ, ਸਾਹਿਬ ਸਵਾਮੀ ਤੇਰੀ ਇਕ ਸਰਨਾਈਆ। ਵਿਸ਼ਨ ਬ੍ਰਹਮਾ ਸ਼ਿਵ ਬੈਠੇ ਦੇਵਤ ਸੁਰ ਰਾਜਾ ਇੰਦੂ, ਇੰਦ੍ਰਾਸਣ ਸਿੰਘਾਸਣ ਨਾ ਕੋਇ ਵਡਿਆਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਫ਼ਕੀਰ ਤੇਰਾ ਬਿੰਦੂ, ਬਿਨ ਆਤਮ ਤਨ ਵਜੂਦ ਨਾ ਕੋਇ ਵਡਿਆਈਆ। ਸਾਢੇ ਤਿੰਨ ਹੱਥ ਪੰਜ ਤਤ ਕਾਇਆ ਤੇਰਾ ਪਿੰਡੂ, ਜੀਵ ਜੀਅ ਤੇਰਾ ਨਜ਼ਰੀ ਆਈਆ। ਸਤਿਜੁਗ ਸਾਚੇ ਪ੍ਰਭੂ ਤੈਨੂੰ ਮਾਤ ਕੋਇ ਨਾ ਨਿੰਦੂ, ਨਿੰਦਕ ਰਹਿਣ ਕੋਇ ਨਾ ਪਾਈਆ। ਜਨ ਭਗਤਾਂ ਕਰਮ ਕਾਂਡ ਦਾ ਮੇਟਣਾ ਚਿੰਦੂ, ਚਿੰਤਾ ਦੁੱਖ ਨਾ ਕੋਇ ਰਖਾਈਆ।
❋
❋
ਤੇਰਾ ਸਾਂਝਾ ਪਿਆਰ ਹੋਵੇ ਸਿੱਖ ਈਸਾਈ ਮੁਸਲਿਮ ਹਿੰਦੂ, ਹਰ ਹਿਰਦਾ ਤੇਰਾ ਨਾਮ ਧਿਆਈਆ। ਪ੍ਰੇਮ ਪਿਆਰ ਮੁਹੱਬਤ ਵਿਚ ਤੂੰ ਪ੍ਰੀਤਮ ਹੋਵੇ ਜਿੰਦੂ, ਜ਼ਿੰਦਗਾਨੀ ਜੀਵਨ ਜੁਗਤ ਤੇਰੇ ਹੱਥ ਰਖਾਈਆ। ਤੇਰਾ ਗੁਰਮੁਖ ਦਵਾਰਾ ਤੇਰਾ ਹੋਵੇ ਛਿੰਦੂ, ਮਿਹਰਵਾਨ ਮਹਿਬੂਬ ਮੁਹੱਬਤ ਵਿਚ ਆਪਣੀ ਗੋਦ ਟਿਕਾਈਆ। ਕਲਜੁਗ ਕੂੜੀ ਕਿਰਿਆ ਜਗਤ ਵਾਸਨਾ ਮਾਇਆ ਮਮਤਾ ਗੁਰਮੁਖਾਂ ਅੰਦਰੋਂ ਕੱਢ ਜਿਉਂ ਨਿਚੋੜਿਆ ਨਿੰਬੂ, ਨਿਮਰਤਾ ਹਲੀਮੀ ਸੁਚੱਜਤਾ ਨੂੰ ਦੇ ਵਡਿਆਈਆ। ਤੂੰ ਸਾਹਿਬ ਸੁਲਤਾਨ ਨੌਜਵਾਨ ਮਰਦ ਮਰਦਾਨ ਵਡ ਮਰਗਿੰਦੂ, ਅਕਲ ਕਲਧਾਰੀ ਤੇਰੀ ਬੇਪਰਵਾਹੀਆ। ਤੇਰਾ ਡੰਕਾ ਵੱਜੇ ਦੋ ਜਹਾਨ ਮਰਦੰਗ ਕਿੰਗਰੇ ਕਿੰਗਰੇ ਕਿੰਗੂ, ਨਾਦ ਅਨਾਦੀ ਦੇਣਾ ਸੁਣਾਈਆ। ਅਸੀਂ ਗੁਰ ਅਵਤਾਰ ਪੈਗ਼ੰਬਰ ਚਾਰ ਜੁਗ ਦੇ ਨਿੱਕੇ ਨਿੱਕੇ ਟਿੰਡੂ, ਸ਼ਾਖ਼ਾਂ ਟਹਿਣੀਆਂ ਨਜ਼ਰੀ ਆਈਆ। ਚਾਰ ਜੁਗ ਦੇ ਪਿਛਲੇ ਮਾਰਗ ਰਾਹ ਮੇਟ ਦੇ ਡਿੰਗੂ, ਮਜ਼੍ਹਬਾਂ ਵਾਲੀ ਧਾਰ ਨਾ ਕੋਇ ਜਣਾਈਆ। ਪੂਜਾ ਰਹੇ ਨਾ ਕਿਸੇ ਸਰਗੁਣ ਧਾਰ ਪਾਹਨ ਪੱਥਰ ਲਿੰਗੂ, ਪੱਥਰ ਇੱਟ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਾਚੀ ਸਿਖਿਆ ਦਏ ਸਮਝਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸਾਂ ਬਹੁ ਤੇਰੀ ਕੀਤੀ ਸਿਫ਼ਤ, ਸਿਫ਼ਤਾਂ ਵਿਚ ਸਾਲਾਹੀਆ। ਅੱਖਰਾਂ ਨਾਲ ਬਣਾਈ ਲਿਖਤ, ਸ਼ਬਦਾਂ ਵਿਚ ਵਡਿਆਈਆ। ਪ੍ਰੇਮ ਦਾ ਦੱਸਿਆ ਇਸ਼ਕ, ਮੁਹੱਬਤ ਨਾਲ ਜੁੜਾਈਆ। ਰਾਹ ਦੱਸ ਕੇ ਸਾਰੇ ਆਏ ਖ਼ਿਸਕ, ਲੋਕਮਾਤ ਪੰਧ ਮੁਕਾਈਆ। ਮੁੜ ਕੇ ਵੇਖਣ ਗਿਆ ਕੋਇ ਨਾ ਲੱਗਾ ਤਿਲਕ, ਜੰਞੂ ਬੋਦੀ ਨਾ ਖੋਜ ਖੁਜਾਈਆ। ਸੀਸ ਪੱਟੀ ਨਾ ਤੱਕੀ ਕਿਹੜੀ ਰੱਖੀ ਲਿਸ਼ਕ, ਆਪਣੀ ਚਮਕ ਚਮਕਾਈਆ। ਪਰਦਾ ਖੋਲ੍ਹਿਆ ਨਾ ਟਾਂਕ ਜਿਸਤ, ਨਿਰਗੁਣ ਸਰਗੁਣ ਨਾ ਜੋੜ ਜੁੜਾਈਆ। ਏਸੇ ਕਰ ਕੇ ਪ੍ਰਭੂ ਸਭ ਨੂੰ ਲੈਣੀ ਪਈ ਰਿਸਕ, ਝੋਲੀਆਂ ਤੇਰੇ ਅੱਗੇ ਡਾਹੀਆ। ਲਾਰਾ ਦੇਂਦੇ ਆਏ ਸਵਰਗ ਬਹਿਸ਼ਤ, ਥਪਕੀਆਂ ਨਾਲ ਥਪਕਾਈਆ। ਜਗਤ ਵਾਸਨਾ ਭੋਗ ਕੇ ਆਏ ਗ੍ਰਹਿਸਤ, ਪੁੱਤਰ ਧੀਆਂ ਨਾਲ ਵਡਿਆਈਆ। ਚਾਰ ਜੁਗ ਦੀ ਸਾਡੀ ਵੇਖ ਲਿਸਟ, ਫ਼ਰਿਸਤ ਆਪਣੀ ਫੋਲ ਫੁਲਾਈਆ। ਸਦੀ ਚੌਧਵੀਂ ਅਸੀਂ ਖੋਲ੍ਹ ਨਾ ਸਕੀਏ ਕਿਸੇ ਦੀ ਦ੍ਰਿਸ਼ਟ, ਦ੍ਰਿਸ਼ਟਾਂਤ ਗ੍ਰੰਥ ਦੇਣ ਗਵਾਹੀਆ। ਤੇਰਾ ਏਕਾ ਨੂਰ ਨਜ਼ਰ ਨਾ ਆਇਆ ਇਸ਼ਟ, ਈਸ਼ਵਰ ਤੇਰੀ ਸਮਝ ਕਿਸੇ ਨਾ ਆਈਆ। ਸਭ ਦੀ ਬੁੱਧੀ ਹੋਈ ਭ੍ਰਿਸ਼ਟ, ਭਾਂਡਾ ਭਰਮ ਨਾ ਕੋਇ ਭੰਨਾਈਆ। ਸਾਧੂ ਦਿਸੇ ਨਾ ਕੋਇ ਨਿਰਇਛਤ, ਇਛਿਆ ਵਿਚ ਸਰਬ ਹਲਕਾਈਆ। ਸਾਚਾ ਨਜ਼ਰ ਨਾ ਆਏ ਕੋਈ ਭਿਖਕ, ਭਿਖਿਆ ਨਾਮ ਨਾ ਕੋਇ ਵਰਤਾਈਆ। ਸਾਹਿਬ ਸਤਿਗੁਰ, ਸਾਬਤ ਰਿਹਾ ਨਾ ਕਿਸੇ ਸਿਦਕ, ਸਬੂਰੀ ਵਿਚ ਨਾ ਕੋਇ ਸਮਾਈਆ। ਤੂੰ ਘਰ ਘਰ ਦੇਵਣਹਾਰਾ ਰਿਜ਼ਕ, ਜੁਗ ਚੌਕੜੀ ਵੇਖ ਵਖਾਈਆ। ਕਲਜੁਗ ਜੀਵ ਜਗਤ ਤਮਾਸ਼ਾ ਵੇਖਣ ਮਿਊਜ਼ਕ, ਮਜ਼ਾ ਰਸਨਾ ਰਸ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਤੁਧ ਬਿਨ ਦੂਜਾ ਅਵਰ ਨਾ ਕੋਇ ਸਹਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡੀ ਜਗਤ ਵੇਖ ਗੰਢ, ਗੰਢਣਹਾਰ ਗੋਪਾਲ ਸਵਾਮੀ ਦਇਆ ਕਮਾਈਆ। ਪਿਛਲੀ ਦਵੈਤ ਦੀ ਢਾਹ ਦੇ ਕੰਧ, ਦੀਨ ਮਜ਼੍ਹਬ ਨਾ ਵੰਡ ਵੰਡਾਈਆ। ਸਾਰੇ ਤੇਰਾ ਢੋਲਾ ਗਾਈਏ ਛੰਦ, ਸੋਹੰ ਰਾਗ ਅਲਾਹੀਆ। ਸਚਖੰਡ ਨਿਵਾਸੀ ਤੇਰਾ ਮਾਣੀਏ ਆਨੰਦ, ਅਨੰਦ ਅਨੰਦ ਵਿਚੋਂ ਵਖਾਈਆ। ਗਾਈਏ ਸਿਫ਼ਤ ਬਿਨ ਬੱਤੀ ਦੰਦ, ਰਸਨਾ ਜਿਹਵਾ ਨਾ ਕੋਇ ਹਿਲਾਈਆ। ਤੇਰਾ ਪ੍ਰਕਾਸ਼ ਤੱਕੀਏ ਬਿਨ ਸੂਰੀਆ ਚੰਦ, ਦਿਵਸ ਰੈਣ ਨਾ ਵੰਡ ਵੰਡਾਈਆ। ਤੇਰਾ
❋
❋
ਹੁਕਮ ਮੰਨੀਏ ਵਿਚ ਬ੍ਰਹਿਮੰਡ, ਵਰਭੰਡ ਸੀਸ ਨਿਵਾਈਆ। ਕਲਜੁਗ ਕੂੜੀ ਕਿਰਿਆ ਮੇਟ ਪਾਖੰਡ, ਧਰਨੀ ਧਰਤ ਧਵਲ ਧੌਲ ਸੁੱਖ ਸੁੱਖਾਈਆ। ਲਹਿਣਾ ਦੇਣਾ ਵੇਖ ਜੇਰਜ ਅੰਡ, ਉਤਭੁਜ ਸੇਤਜ ਖੋਜ ਖੁਜਾਈਆ। ਸਾਡਾ ਵਕ਼ਤ ਵੇਲਾ ਰਿਹਾ ਲੰਘ, ਘੜੀ ਪਲ ਦਏ ਗਵਾਹੀਆ। ਤੇਰਾ ਨੂਰ ਜ਼ਹੂਰ ਤੱਕੀਏ ਸੇਜਾ ਇਕ ਪਲੰਘ, ਸਿੰਘਾਸਣ ਸੋਹਣਾ ਸੋਭਾ ਪਾਈਆ। ਤੇਰੇ ਨਾਮ ਦਾ ਵੱਜੇ ਮਰਦੰਗ, ਦੂਜਾ ਰਾਗ ਨਾ ਕੋਇ ਅਲਾਈਆ। ਆਤਮ ਧਾਰ ਉਪਜੇ ਸੰਜਅ, ਪਰਮਾਤਮ ਵਡ ਵਡਿਆਈਆ। ਜਨ ਭਗਤਾਂ ਨੰਗੀ ਹੋਣ ਨਾ ਦੇਵੀਂ ਕੰਡ, ਕੰਢੀ ਬੈਠੇ ਧਿਆਨ ਲਗਾਈਆ। ਜਗਤ ਸ੍ਰਿਸ਼ਟੀ ਹੈਰਾਨ ਹੋਵੇ ਦੰਗ, ਦੰਗੇ ਫ਼ਸਾਦ ਵਿਚ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਲੇਖਾ ਰਹੇ ਨਾ ਜਮਨਾ ਸੁਰਸਤੀ ਗੋਦਾਵਰੀ ਗੰਗ, ਗੰਗੋਤਰੀ ਧਾਰ ਨਾ ਕੋਇ ਵਡਿਆਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਦੀਨ ਦੁਨੀ ਦਿਸੇ ਨਿਗੁਰੀ, ਸਤਿਗੁਰ ਇਸ਼ਕ ਗਏ ਭੁਲਾਈਆ। ਜਗਤ ਕਸਾਈ ਬਣੀ ਸ਼ਰਅ ਛੁਰੀ, ਸ਼ਰੀਅਤ ਵਿਚ ਰਗੜਾਈਆ। ਸਭ ਦੀ ਨੀਤੀ ਹੋ ਗਈ ਬੁਰੀ, ਭੈਣਾਂ ਨੂੰ ਤੱਕਣ ਭਾਈਆ। ਮਾਣ ਰਿਹਾ ਨਾ ਕਿਸੇ ਧੀ ਕੁੜੀ, ਨਾਰ ਕੰਤ ਨਾ ਕੋਇ ਸੁਹਾਈਆ। ਤੇਰੇ ਨਾਲ ਪ੍ਰਭੂ ਪ੍ਰੀਤੀ ਕਿਸੇ ਨਾ ਜੁੜੀ, ਸਾਰੇ ਸਾਨੂੰ ਮੰਨ ਕੇ ਝਟ ਲੰਘਾਈਆ। ਤੇਰੇ ਪਿਆਰ ਦੀ ਮਿਲੀ ਕਿਸੇ ਨਾ ਪੁੜੀ, ਹਉਮੇ ਰੋਗ ਨਾ ਕੋਇ ਮੁਕਾਈਆ। ਦੀਨ ਦੁਨੀ ਜਾਏ ਰੁੜ੍ਹੀ, ਖੇਵਟ ਖੇਟਾ ਨਾ ਕੋਇ ਸਹਾਈਆ। ਝੂਠੇ ਮਾਰਗ ਜਾਂਦੀ ਟੁਰੀ, ਤੁਰੀਆ ਪਦ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਆਸ ਰਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਛੱਡੀਏ ਜਗਤ ਕ਼ਬੀਲਾ, ਕਾਮਲ ਮੁਰਸ਼ਦ ਤੇਰੀ ਸ਼ਰਨਾਈਆ। ਦੀਨ ਮਜ਼੍ਹਬ ਦਾ ਬਣੇ ਨਾ ਕੋਇ ਵਸੀਲਾ, ਇਕੋ ਵਸਲ ਤੇਰਾ ਯਾਰ ਨੂਰ ਅਲਾਹੀਆ। ਸਚ ਧਾਰ ਤੂੰ ਨਿਰੰਕਾਰ ਤੱਕਿਆ ਅਮੀਨਾ, ਅਮਲਾਂ ਤੋਂ ਰਹਿਤ ਨਜ਼ਰੀ ਆਈਆ। ਜਗਤ ਜਹਾਨ ਹੋਇਆ ਕਮੀਨਾ, ਹੋਛੀ ਮਤ ਬਣਾਈਆ। ਤੇਰਾ ਨੂਰ ਨਜ਼ਰ ਨਾ ਆਵੇ ਕਿਸੇ ਵਿਚ ਸੀਨਾ, ਛਾਤੀ ਕਮਲਾਪਾਤੀ ਸੋਭਾ ਕੋਇ ਨਾ ਪਾਈਆ। ਮਨ ਕਲਪਣਾ ਜਗਤ ਬੁੱਧੀ ਹੋਈ ਅਧੀਨਾ, ਸਿਰ ਸਕੇ ਨਾ ਕੋਇ ਉਠਾਈਆ। ਕੋਟਾਂ ਵਿਚੋਂ ਤੇਰਾ ਭਗਤ ਵੇਖਿਆ ਇਕ ਨਗੀਨਾ, ਜਿਸ ਦੀ ਕ਼ੀਮਤ ਨਾ ਕੋਇ ਪਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਸਾਨੂੰ ਮਿਲਿਆ ਇਹੋ ਮਾਘ ਮਹੀਨਾ, ਜਿਸ ਦੀ ਮਹੀਨ ਧਾਰ ਸਮਝ ਕਿਸੇ ਨਾ ਪਾਈਆ। ਅਗਲਾ ਹੁਕਮ ਸੁਣ ਕੇ ਸਾਨੂੰ ਬਿਨਾ ਤੱਤਾਂ ਤੋਂ ਆਵੇ ਪਸੀਨਾ, ਅੰਤਰ ਗਰਮੀ ਰਹੀ ਸਤਾਈਆ। ਦੀਨ ਦੁਨੀ ਦੀ ਹਾਲਤ ਵਿਗੜੇ ਕੀ ਖੇਲ ਕਰਨਾ ਰੂਸਾ ਚੀਨਾ, ਚੈਨ ਐਨ ਲੈਣ ਕੋਇ ਨਾ ਪਾਈਆ। ਕੀ ਝਗੜਾ ਪੈਣਾ ਮੱਕਾ ਮਦੀਨਾ, ਕਾਅਬਿਆਂ ਵਿਚ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਪਿਆਰ ਕੋਈ ਸ਼ਹਾਦਤ ਨਹੀਂ ਜਲ ਮੀਨਾ, ਮੀਨ ਜਲ ਪਿਆਰ ਕੰਮ ਕਿਸੇ ਨਾ ਆਈਆ।
❋
❋