੨੦ ਮਾਘ ਸ਼ਹਿਨਸ਼ਾਹੀ ਸੰਮਤ ੪ ਸੁਲੱਖਣ ਸਿੰਘ ਦੇ ਗ੍ਰਹਿ ਪਿੰਡ ਫ਼ਿਰੋਜ਼ਸ਼ਾਹ ਜ਼ਿਲਾ ਫ਼ਿਰੋਜ਼ਪੁਰ
ਅਵਤਾਰ ਪੈਗ਼ੰਬਰ ਗੁਰ ਸਚਖੰਡ ਸਾਚੀ ਕਰਨ ਡੰਡਾਵਤ, ਬਿਨ ਸੀਸ ਸੀਸ ਜਗਦੀਸ਼ ਝੁਕਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਪਰਵਰਦਿਗਾਰ ਅਗੰਮੀ ਕਰ ਸਖ਼ਾਵਤ, ਮਿਹਰਵਾਨ ਮਹਿਬੂਬ ਆਪਣੀ ਦਇਆ ਕਮਾਈਆ। ਚਾਰ ਵਰਨ ਕੂੜੀ ਕਿਰਿਆ ਕੱਢ ਅਲਾਮਤ, ਹਰ ਹਿਰਦੇ ਅੰਤਰ ਨਿਰੰਤਰ ਹੋਏ ਸਫ਼ਾਈਆ। ਮਾਇਆ ਮਮਤਾ ਮੋਹ ਵਿਕਾਰ ਹੰਕਾਰ ਰਹੇ ਨਾ ਕੋਈ ਬਨਾਵਟ, ਜੂਠ ਝੂਠ ਲਹਿਣਾ ਦੇਣਾ ਲੇਖਾ ਦੇਣਾ ਮੁਕਾਈਆ। ਚਾਰ ਕੁੰਟ ਦਹਿ ਦਿਸ਼ਾ ਤੇਰੇ ਨਾਮ ਦੀ ਹੋਵੇ ਸਜਾਵਟ, ਛੱਤ੍ਰੀ ਬ੍ਰਾਹਮਣ ਸ਼ੂਦਰ ਵੈਸ਼ ਇਕੋ ਰੰਗ ਰੰਗਾਈਆ। ਅੰਤ ਅਖ਼ੀਰ ਬੇਨਜ਼ੀਰ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸਭ ਨੂੰ ਹੋਈ ਥਕਾਵਟ, ਥੱਕੀ ਮਾਂਦੀ ਦੀਨ ਦੁਨੀ ਨਜ਼ਰੀ ਆਈਆ। ਸਾਚਾ ਇਲਮ ਆਲਮ ਦੱਸੇ ਨਾ ਕੋਈ ਆਰਫ਼, ਤੁਆਰਫ਼ ਵਿਚ ਸਫ਼ਾਰਸ਼ ਵਿਚ ਤੇਰਾ ਪਰਦਾ ਨਾ ਕੋਇ ਉਠਾਈਆ। ਭੇਵ ਖੋਲ੍ਹੇ ਨਾ ਕੋਈ ਮਾਰਫ਼ਤ, ਨਿਰਗੁਣ ਤੇਰਾ ਨੂਰ ਨੂਰ ਨਾ ਕੋਇ ਰੁਸ਼ਨਾਈਆ। ਸ਼ਾਹ ਪਾਤਸ਼ਾਹ ਹਰ ਹਿਰਦੇ ਅੰਦਰੋਂ ਕੂੜੀ ਕੱਢ ਅਲਾਮਤ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਅਵਤਾਰ ਪੈਗ਼ੰਬਰ ਕਹਿਣ ਪ੍ਰਭੂ ਸਾਚੇ ਸਚ ਤੇਰੀ ਸਰਨਾ, ਜੁਗ ਜੁਗ ਤੇਰੀ ਸਰਨਾਈਆ। ਮਿਹਰਵਾਨ ਮਹਿਬੂਬ ਮੁਹੱਬਤ ਵਿਚ ਸਾਚੀ ਮੰਜ਼ਲ ਦੱਸ ਚੜ੍ਹਨਾ, ਔਝੜ ਰਾਹ ਨਾ ਕੋਇ ਭਵਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਜਗਤ ਢੋਲਾ ਦੱਸ ਪੜ੍ਹਨਾ, ਨਿਰਅੱਖਰ ਧਾਰ ਅੱਖਰ ਵਿਚ ਸਮਝਾਈਆ। ਅੰਤ ਤੇਰੇ ਚਰਨਾਂ ਕੋਲ ਸਚ ਦਵਾਰੇ ਹੋਵੇ ਮਰਨਾ, ਮਰ ਜੀਵਤ ਰੂਪ ਵਟਾਈਆ। ਭਾਗ ਲਗਾ ਦੇ ਧਰਨੀ ਧਰਤ ਧਵਲ ਉਪਰ ਧਰਨਾ, ਧਰਨਾਪਤਿ ਤੇਰੀ ਇਕ ਸਰਨਾਈਆ। ਸਚ ਦਵਾਰੇ ਚਾਰ ਕੁੰਟ ਦਹਿ ਦਿਸ਼ਾ ਨਰ ਨਿਰੰਕਾਰ ਏਕੰਕਾਰ ਇਕੋ ਤੂੰ ਖੜ੍ਹਨਾ, ਦੂਜਾ ਨੂਰ ਜ਼ਹੂਰ ਜਗਤ ਨੇਤਰ ਨਜ਼ਰ ਕੋਇ ਨਾ ਆਈਆ । ਝਗੜਾ ਮੇਟ ਦੀਨ ਮਜ਼੍ਹਬ ਜ਼ਾਤ ਪਾਤ ਵਰਨਾਂ ਬਰਨਾਂ, ਮਜ਼੍ਹਬਾਂ ਰਹੇ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧਰਮ ਦਵਾਰ ਏਕੰਕਾਰ ਦਰਗਾਹ ਸਾਚੀ ਹੱਕ ਮੁਕਾਮ ਤੇਰਾ ਸੋਭਾ ਪਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਦਰ ਠਾਂਡੇ ਤੇਰੇ ਸਯਦਾ, ਨਿਉਂ ਨਿਉਂ ਲਾਗਾਂ ਪਾਈਂਆ। ਹਉ ਬਾਲਕ ਤੇਰੇ ਬਰਦਾ, ਜੁਗ ਜੁਗ ਸੇਵ ਕਮਾਈਆ। ਲੋਕਮਾਤ ਖੇਲ ਵੇਖ ਆਪਣੇ ਘਰ ਦਾ, ਗ੍ਰਹਿ ਮੰਦਰ ਪਰਦਾ ਦੇ ਗਵਾਈਆ। ਤੇਰਾ ਰੂਪ ਨਰਾਇਣ ਨਰ ਦਾ, ਨਰ ਹਰਿ ਤੇਰੀ ਇਕ ਸਰਨਾਈਆ। ਜੋ ਸ਼ਬਦ ਸੰਦੇਸੇ ਰਿਹਾ ਘਲਦਾ, ਨਿਤ ਨਵਿਤ ਗਏ ਪੜ੍ਹਾਈਆ। ਲਹਿਣਾ ਦੇਣਾ ਵੇਖ ਆਪਣੇ ਜਲ ਥਲ ਦਾ, ਮਹੀਅਲ ਆਪਣਾ ਪਰਦਾ ਦੇ ਉਠਾਈਆ। ਤੂੰ ਮਾਲਕ ਖ਼ਾਲਕ ਪ੍ਰਿਤਪਾਲਕ ਮਹੱਲ ਅਟਲ ਦਾ, ਦਰਗਾਹ ਸਾਚੀ ਸਚ ਸਿੰਘਾਸਣ ਡੇਰਾ ਲਾਈਆ। ਸਦੀ ਚੌਧਵੀਂ ਅੰਤ ਅਖ਼ੀਰ ਕਿਸੇ ਨੂੰ ਪਤਾ ਨਹੀਂ ਕਲ੍ਹ ਦਾ, ਕਲਕਾਤੀ ਚਾਰੋਂ ਕੁੰਟ ਕੂੜ ਬਣਿਆ ਕਸਾਈਆ। ਤੇਰੀ ਧਾਰ ਆਤਮ ਪਰਮਾਤਮ ਨਹੀਂ ਕੋਈ ਰਲਦਾ, ਜਾਗਰਤ ਜੋਤ ਨਜ਼ਰ ਕੋਇ ਨਾ ਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰਗਾਹ ਸਾਚੀ ਸਚ ਦਵਾਰ ਏਕੰਕਾਰ ਅਕਲ ਕਲਧਾਰੀ ਤੇਰੀ ਬੇਪਰਵਾਹੀਆ। ਪੁਰਖ ਅਕਾਲ ਕਹੇ ਗੁਰ ਅਵਤਾਰ ਪੈਗ਼ੰਬਰੋ ਸੁਣੋ ਸੰਦੇਸ਼ਾ ਅਗੰਮ ਫ਼ਰਮਾਨ, ਫੁਰਨਿਆਂ ਤੋਂ ਬਾਹਰ ਦਿਆਂ ਜਣਾਈਆ। ਨਿਗਾਹ ਮਾਰੋ ਆਪਣੀ ਦੀਨ ਦੁਨੀ ਵਿਚ ਜਹਾਨ, ਚਾਰੋਂ ਕੁੰਟ ਅੱਖ ਉਠਾਈਆ। ਸਾਚਾ
❋
❋
ਰਿਹਾ ਨਾ ਕੋਈ ਕਾਇਆ ਮੰਦਰ ਮਕਾਨ, ਹਕ਼ੀਕ਼ੀ ਕਾਅਬੇ ਸੋਭਾ ਕੋਇ ਨਾ ਪਾਈਆ। ਧੁਰ ਦਾ ਨਾਮ ਆਤਮਕ ਧੁਨ ਸੁਣੇ ਕੋਈ ਨਾ ਕਾਨ, ਅਨਾਦੀ ਨਾਦ ਨਾ ਕੋਇ ਸ਼ਨਵਾਈਆ। ਅੰਮ੍ਰਿਤ ਰਸ ਨਿਝਰ ਝਿਰਨਾ ਬੂੰਦ ਸਵਾਂਤੀ ਮਿਲੇ ਨਾ ਪੀਣ ਖਾਣ, ਜਗਤ ਤ੍ਰਿਸ਼ਨਾ ਅੱਗ ਨਾ ਕੋਇ ਬੁਝਾਈਆ। ਚਾਰ ਵਰਨ ਅਠਾਰਾਂ ਬਰਨ ਚਾਰ ਕੁੰਟ ਦਹਿ ਦਿਸ਼ਾ ਕੂੜ ਕਲਪਨਾ ਹੋਈ ਪ੍ਰਧਾਨ, ਮਾਇਆ ਮਮਤਾ ਭੱਜੇ ਚਾਈਂ ਚਾਈਂਆ। ਸਾਰੇ ਤੱਕੋ ਆਪਣਾ ਆਪਣਾ ਇਸਲਾਮ, ਇਸਮ ਆਜ਼ਮ ਨਾ ਇਕ ਅਖਵਾਈਆ। ਲੇਖਾ ਤੱਕੋ ਅੰਜੀਲ ਕ਼ੁਰਾਨ, ਤੀਸ ਬਤੀਸੇ ਫੋਲ ਫੁਲਾਈਆ। ਕੀ ਖੇਲ ਕਰੇ ਅਵਾਮ, ਅਮਨ ਵਿਚ ਨਾ ਕੋਇ ਅਟਕਾਈਆ। ਸਾਰੇ ਕੂੜ ਦੇ ਹੋਏ ਗ਼ੁਲਾਮ, ਗ਼ੁਰਬਤ ਅੰਦਰੋਂ ਨਾ ਕੋਇ ਕਢਾਈਆ। ਨਜ਼ਰ ਆਏ ਨਾ ਕਿਸੇ ਅਮਾਮ, ਅਮਲਾਂ ਤੋਂ ਰਹਿਤ ਨਾ ਕੋਇ ਕਰਾਈਆ। ਸਦੀ ਚੌਧਵੀਂ ਸਭ ਦਾ ਬਦਲਿਆ ਇੰਤਜ਼ਾਮ, ਹੁਕਮ ਹੱਕ ਨਾ ਕੋਇ ਸੁਣਾਈਆ। ਅੰਤ ਅਖ਼ੀਰ ਬੇਨਜ਼ੀਰ ਲੱਖ ਚੁਰਾਸੀ ਕਰੇ ਆਪ ਪਹਿਚਾਨ, ਪਰਦਾ ਉਹਲਾ ਆਪ ਉਠਾਈਆ। ਅਵਤਾਰ ਪੈਗ਼ੰਬਰ ਕਹਿਣ ਸਾਡੇ ਮਾਲਕ, ਹਰਿ ਤੇਰੀ ਬੇਪ੍ਰਵਾਹੀਆ। ਤੂੰ ਸਾਹਿਬ ਸਵਾਮੀ ਅੰਤਰਜਾਮੀ ਘਟਨਿਵਾਸੀ ਪੁਰਖ ਅਬਿਨਾਸ਼ੀ ਖ਼ਲਕ ਖ਼ਾਲਕ, ਕ਼ੁਦਰਤ ਦੇ ਕ਼ਾਦਰ ਤੇਰੀ ਇਕ ਸਰਨਾਈਆ। ਅਸੀਂ ਚਾਹੁੰਦੇ ਸਭ ਦੇ ਅੰਦਰੋਂ ਬਦਲ ਦੇ ਆਦਤ, ਅਦਲ ਇਨਸਾਫ਼ ਆਪਣਾ ਇਕ ਕਮਾਈਆ। ਆਤਮ ਪਰਮਾਤਮ ਪਰਮਾਤਮ ਆਤਮ ਸਭ ਦੀ ਹੋਏ ਇਬਾਦਤ, ਤੇਰਾ ਜਸ ਤੇਰਾ ਢੋਲਾ ਤੇਰੀ ਸਿਫ਼ਤ ਸਲਾਹ ਤੇਰਾ ਰਾਗ ਨਾਦ ਗਾਈਆ। ਕਲਜੁਗ ਕੂੜ ਕਲਪਣਾ ਰਹੇ ਨਾ ਕੋਇ ਮਿਲਾਵਟ, ਜਗਤ ਮੁਲੰਮਾ ਕੰਚਨ ਪਾਰਸ ਰੂਪ ਵਖਾਈਆ। ਮਿਹਰਵਾਨ ਮਹਿਬੂਬ ਹਰ ਹਿਰਦੇ ਵਿਚੋਂ ਕੱਢ ਅਦਾਵਤ, ਦੂਈ ਦਵੈਤੀ ਡੇਰਾ ਢਾਹੀਆ। ਸਚ ਪਿਆਰ ਮੁਹੱਬਤ ਏਕੰਕਾਰ ਏਕਾ ਕਰ ਸਖ਼ਾਵਤ, ਸੱਜਣ ਸੁਹੇਲੇ ਇਕ ਅਕੇਲੇ ਸਭ ਤੇਰਾ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਧੁਰ ਦਾ ਵਰ, ਅਤੋਟ ਅਤੁੱਟ ਆਪ ਵਰਤਾਈਆ । ਗੁਰ ਅਵਤਾਰ ਪੈਗ਼ੰਬਰ ਕਹਿਣ ਪੁਰਖ ਅਕਾਲੇ ਦੀਨ ਦਿਆਲੇ ਧਰਮ ਧਾਰ ਦੀ ਭਰ ਦੇ ਝੋਲੀ, ਦਰ ਠਾਂਡੇ ਮੰਗ ਮੰਗਾਈਆ। ਗੁਰ ਅਵਤਾਰ ਪੈਗ਼ੰਬਰਾਂ ਦੀ ਸਾਂਝੀ ਕਰ ਦੇ ਬੋਲੀ, ਅਨਬੋਲਤ ਆਪਣਾ ਰਾਗ ਸੁਣਾਈਆ। ਸ਼ਬਦ ਨਾਦ ਸਤਿਗੁਰ ਉਠਾ ਆਪਣਾ ਢੋਲੀ, ਦੋ ਜਹਾਨਾਂ ਕਰੇ ਸ਼ਨਵਾਈਆ। ਤੇਰੀ ਸ੍ਰਿਸ਼ਟੀ ਦ੍ਰਿਸ਼ਟੀ ਵਿਚੋਂ ਹੋਵੇ ਤੇਰੀ ਗੋਲੀ, ਨਿਉਂ ਨਿਉਂ ਸੀਸ ਝੁਕਾਈਆ। ਮਨ ਕਲਪਣਾ ਕੂੜ ਕਿਰਿਆ ਕੋਇ ਨਾ ਪਾਵੇ ਰੌਲੀ, ਹਾਹਾਕਾਰ ਨਾ ਕੋਇ ਜਣਾਈਆ। ਕਿਰਪਾ ਕਰ ਸ੍ਰੀਧਰ ਉਪਰ ਧੌਲੀ, ਧਰਨੀ ਧਰਤ ਧੌਲ ਵੱਜੇ ਵਧਾਈਆ। ਤੇਰੀ ਧਾਰ ਪਿਆਰ ਵਿਚ ਪਰਮ ਪੁਰਖ ਆਤਮ ਪਰਮਾਤਮ ਜਾਵੇ ਮੌਲੀ, ਮੌਲਾ ਤੇਰਾ ਨੂਰ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਚਖੰਡ ਨਿਵਾਸੀ ਪਰਵਰਦਿਗਾਰ ਸਾਂਝੇ ਯਾਰ, ਦਰ ਠਾਂਡੇ ਤੇਰੇ ਇਕੋ ਅਲਖ ਜਗਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡਾ ਚਰਨ ਕਵਲ ਪ੍ਰਨਾਮ, ਪਰਾ ਪਸੰਤੀ ਮਧਮ ਬੈਖਰੀ ਤੋਂ ਪਰੇ ਤੇਰੀ ਸ਼ਨਵਾਈਆ। ਤੂੰ ਮਾਲਕ ਖ਼ਾਲਕ ਆਦਿ ਜੁਗਾਦੀ ਇਕ ਅਮਾਮ, ਤੇਰੀ ਆਮਦ ਵਿਚ ਖ਼ੁਸ਼ਾਮਦ ਵਿਚ ਬੈਠੇ ਰਾਹ ਤਕਾਈਆ। ਹਉਂ ਬਾਲਕ ਨੰਨ੍ਹੇ ਤੇਰੇ ਸਦਾ ਨਾਦੀ ਸੁਤ ਨੌਜਵਾਨ, ਪੂਤ ਸਪੂਤੇ ਗੋਦ ਉਠਾਈਆ। ਸਦੀ ਚੌਧਵੀਂ ਅੰਤ ਕੰਤ ਨਿਰਗੁਣ ਧਾਰ ਹੋ ਪ੍ਰਧਾਨ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣਾ ਖੇਲ ਖਿਲਾਈਆ। ਛੱਤ੍ਰੀ ਬ੍ਰਾਹਮਣ ਸ਼ੂਦਰ ਵੈਸ਼ ਹਿੰਦੂ ਮੁਸਲਿਮ ਸਿੱਖ ਈਸਾਈ ਪਾ ਇਕੋ ਆਣ, ਆਨਣ ਫ਼ਾਨਣ ਆਪਣਾ ਝਗੜਾ ਦੇ ਚੁਕਾਈਆ। ਤੇਰਾ ਇਸ਼ਟ ਸਾਂਝਾ
❋
❋
ਹੋਵੇ ਇਕ ਅਮਾਮ, ਇਸਮ ਜਿਸਮ ਵਿਚੋਂ ਦੇਣਾ ਸਮਝਾਈਆ। ਸੰਦੇਸ਼ਾ ਧੁਰ ਦਾ ਦੇ ਪੈਗ਼ਾਮ, ਪੈਗ਼ੰਬਰਾਂ ਤੋਂ ਪਰੇ ਤੇਰੀ ਪੜ੍ਹਾਈਆ। ਕਲਜੁਗ ਕੂੜੀ ਕਿਰਿਆ ਸ਼ਰਅ ਮੇਟ ਸ਼ੈਤਾਨ, ਸਤਿਜੁਗ ਸਾਚਾ ਰਾਹ ਚਲਾਈਆ। ਨਿਰਗੁਣ ਧਾਰ ਹੋ ਮਿਹਰਵਾਨ, ਸਰਗੁਣ ਆਪਣੀ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਘਰ ਇਕੋ ਦੇਣਾ ਵਖਾਈਆ। ਪੁਰਖ ਅਕਾਲ ਕਹੇ ਗੁਰ ਅਵਤਾਰ ਪੈਗ਼ੰਬਰੋ ਲੋਕਮਾਤ ਹੋਵੋ ਸਵਾਧਾਨ, ਆਪਣੇ ਦੀਨ ਮਜ਼੍ਹਬ ਵੇਖੋ ਚਾਈਂ ਚਾਈਂਆ। ਸਚ ਸਤਿ ਦੀ ਕਰੋ ਪਹਿਚਾਨ, ਪੜਦਾ ਪੜਦਿਆਂ ਵਿਚੋਂ ਖੁਲ੍ਹਾਈਆ। ਕਿਸ ਦਾ ਸਾਬਤ ਦਿਸੇ ਈਮਾਨ, ਧਰਮ ਦੀ ਧਾਰ ਕਵਣ ਸਮਝਾਈਆ। ਹੁਕਮ ਚਲਾਏ ਸਚ ਨਿਸ਼ਾਨ, ਕਵਣ ਨਾਅਰਾ ਸਚ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਕਰਤਾ ਨੂਰ ਅਲਾਹੀਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸੱਚੀ ਸਰਕਾਰ, ਹਰਿ ਕਰਤੇ ਤੇਰੀ ਵਡਿਆਈਆ। ਹਉਂ ਤੇਰੇ ਖ਼ਿਦਮਤਗਾਰ, ਖ਼ਾਦਮ ਹੋ ਕੇ ਸੇਵ ਕਮਾਈਆ। ਦੀਨ ਮਜ਼੍ਹਬ ਦੇ ਗੁਲਸ਼ਨ ਬਗ਼ੀਚੇ ਲਾਏ ਵੇਖ ਲਈ ਬਹਾਰ, ਫੁੱਲ ਟਹਿਣੀ ਰਹੀ ਮਹਿਕਾਈਆ। ਇਹ ਖੇਲ ਤੇਰਾ ਅਪਾਰ, ਅਪਰੰਪਰ ਸਵਾਮੀ ਤੇਰੀ ਬੇਪ੍ਰਵਾਹੀਆ। ਚਾਰ ਕੁੰਟ ਦਹਿ ਦਿਸ਼ਾ ਕਹਿਣ ਅਸੀਂ ਕੀ ਪਾਉਣੀ ਸਾਰ, ਪਾਰਬ੍ਰਹਮ ਬ੍ਰਹਮ ਤੇਰੇ ਹੱਥ ਫੜਾਈਆ। ਨਿਰਗੁਣ ਨੂਰ ਜੋਤ ਕਰ ਉਜਿਆਰ, ਨਿਰਵੈਰ ਪੁਰਖ ਆਪਣੀ ਖੇਲ ਖਿਲਾਈਆ। ਸਦੀ ਚੌਧਵੀਂ ਪੈਗ਼ੰਬਰਾਂ ਦਿਸੇ ਹਾਰ, ਹੌਸਲੇ ਰਹੇ ਢਾਹੀਆ। ਕਰ ਖੇਲ ਆਪਣੀ ਧਾਰ, ਨਿਰਗੁਣ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਤੇਰੇ ਅਖ਼ਤਿਆਰ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਨਿਰਾਕਾਰ ਨਿਰੰਕਾਰ ਆਪਣਾ ਹੁਕਮ ਵਰਤਾਈਆ।
੨੧ ਮਾਘ ਸ਼ਹਿਨਸ਼ਾਹੀ ਸੰਮਤ ੪ ਸੰਪੂਰਨ ਸਿੰਘ ਦੇ ਗ੍ਰਹਿ ਪਿੰਡ ਫ਼ਿਰੋਜ਼ਸ਼ਾਹ ਜ਼ਿਲਾ ਫ਼ਿਰੋਜ਼ਪੁਰ
ਪੈਗ਼ੰਬਰ ਕਹਿਣ ਪਰਵਰਦਿਗਾਰ ਤੇਰੇ ਖ਼ਾਦਮ, ਖ਼ਿਦਮਤ ਕਰ ਕੇ ਸੇਵ ਕਮਾਈਆ। ਸਾਡਾ ਲੇਖਾ ਪੂਰਾ ਕਰ ਦੇ ਜੋ ਹੁਕਮ ਦੇਵੇਂ ਆਦਲ, ਅਦਲ ਇਨਸਾਫ਼ ਆਪਣਾ ਇਕ ਕਮਾਈਆ। ਨੌ ਲੱਖ ਜੰਤੂ ਦਿਸੇ ਦਵਾਪਰ ਸਮਾਂ ਕੁਲ ਯਾਦਵ, ਚਾਰ ਕੁੰਟ ਦਹਿ ਦਿਸ਼ਾ ਨਜ਼ਰੀ ਆਈਆ। ਜਗਤ ਅੰਧੇਰਾ ਮੇਟ ਦੇ ਬਾਦਲ, ਨਿਰਗੁਣ ਨੂਰ ਸੂਰੀਆ ਇਕ ਚਮਕਾਈਆ। ਦੀਨ ਮਜ਼੍ਹਬ ਦਾ ਰਹੇ ਨਾ ਕੋਇ ਕ਼ਾਤਲ, ਕ਼ਤਲਗਾਹ ਨਜ਼ਰ ਕੋਇ ਨਾ ਆਈਆ। ਸਚ ਦਵਾਰਾ ਏਕੰਕਾਰਾ ਤੇਰਾ ਇਕੋ ਪਾਤਨ, ਪਤ੍ਰਕਾ ਪਿਛਲੀ ਇਕ ਰਖਾਈਆ। ਸਦੀ ਚੌਧਵੀਂ ਅਸੀਂ ਲੱਗੇ ਵਾਚਣ, ਬਿਨ ਅੱਖਰਾਂ ਬੋਲ ਸੁਣਾਈਆ। ਸਾਡਾ ਨਾਤਾ ਤੁੱਟਾ ਸਾਕਨ, ਸੱਜਣ ਰਹਿਣ ਕੋਇ ਨਾ ਪਾਈਆ। ਕੂੜੀ ਕਿਰਿਆ ਮੇਟ ਅੰਧੇਰੀ ਰਾਤਨ, ਰੁਤੜੀ ਇਕ ਮਹਿਕਾਈਆ। ਭਗਤਾਂ ਸੂਫ਼ੀਆਂ ਭੇਵ ਰਹੇ ਨਾ ਬਾਤਨ, ਪਰਦਾ ਉਹਲਾ ਆਪ ਚੁਕਾਈਆ। ਅਸੀਂ ਸਾਰੇ ਆਏ ਆਖਣ, ਕਹਿ ਕਹਿ ਇਕ ਸੁਣਾਈਆ। ਚਾਰ ਵਰਨ ਅਠਾਰਾਂ ਬਰਨ ਸੁੱਟ ਡੂੰਘੇ ਖਾਤਨ, ਖ਼ਤਰਾ ਜਗਤ ਰਹੇ ਨਾ ਰਾਈਆ। ਸਭ ਦੀ ਸਾਂਝੀ ਹੋਏ ਪ੍ਰਭਾਤਨ, ਇਕੋ ਪ੍ਰਭੂ ਲੈਣਾ ਨਾਮ ਧਿਆਈਆ ।
❋
❋
ਏਕਾ ਰੰਗ ਰੰਗਾ ਦੇ ਸੰਧਿਆ ਆਥਣ, ਸ਼ਾਮ ਸ਼ਮਅ ਇਕ ਜਗਾਈਆ। ਸਰਗੁਣ ਧਾਰ ਨਿਰਗੁਣ ਤੇਰੇ ਵੱਲ ਝਾਕਣ, ਦੂਜਾ ਇਸ਼ਟ ਨਾ ਕੋਇ ਮਨਾਈਆ। ਮਾਨਵ ਅੰਦਰ ਰਹੇ ਨਾ ਕੋਇ ਸ਼ਾਕਣ, ਸਹਿਸਾ ਸ਼ੰਕਾ ਦੇਣਾ ਗਵਾਈਆ। ਇਕੋ ਅੰਤ ਰੂਪ ਦਿਸੇ ਪ੍ਰਿਥਮੀ ਆਕਾਸ਼ਨ, ਜ਼ਿਮੀਂ ਅਸਮਾਨਾਂ ਰੰਗ ਰੰਗਾਈਆ। ਤੂੰ ਸਾਹਿਬ ਸੁਲਤਾਨ ਪੁਰਖ ਅਬਿਨਾਸ਼ਣ, ਪਾਰਬ੍ਰਹਮ ਤੇਰੀ ਬੇਪ੍ਰਵਾਹੀਆ। ਸਾਡਾ ਇਕੋ ਰੰਗ ਰੰਗਾ ਦੇ ਚਾਰ ਜੁਗ ਦਾ ਵਖਰਾ ਵਖਰਾ ਭਾਸ਼ਨ, ਜੋ ਭਾਸ਼ਾ ਜਗਤ ਆਏ ਬਣਾਈਆ। ਦੀਨ ਮਜ਼੍ਹਬ ਦਾ ਲੇਖੇ ਲਾ ਲਾ ਵਖਰਾ ਵਖਰਾ ਰਾਸ਼ਨ, ਗਾਂ ਸੂਰ ਖਾ ਕੇ ਤੈਨੂੰ ਸਰਬ ਭੁਲਾਈਆ। ਜੀਵ ਜੰਤ ਦਾ ਕਰੇ ਨਾ ਕੋਇ ਘਾਤਨ, ਛੁਰੀ ਫੜੇ ਨਾ ਕੋਇ ਕਸਾਈਆ। ਝਗੜਾ ਮੁਕੇ ਤਤ ਆਠਣ, ਤਤਵ ਤਤ ਨਾ ਕੋਇ ਲੜਾਈਆ। ਤੂੰ ਮੇਰਾ ਮੈਂ ਤੇਰਾ ਹੋਵੇ ਪਾਠਨ, ਸੋਹੰ ਢੋਲਾ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਗਾਈਆ। ਯੋਧੇ ਸੂਰਬੀਰ ਰਾਠਨ, ਬਲਧਾਰੀ ਲੈਣੀ ਅੰਗੜਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਤੇਰੇ ਭੈ ਅੰਦਰ ਨਾਚਨ, ਕੂੜੀ ਤ੍ਰਿਸ਼ਨਾ ਦਏ ਦੁਹਾਈਆ। ਸਚ ਦਵਾਰ ਏਕੰਕਾਰ ਖੋਲ੍ਹ ਹਾਟਣ, ਨਾਮ ਅਮੋਲਕ ਵਸਤ ਵਰਤਾਈਆ। ਨਿਝਰ ਰਸ ਅੰਮ੍ਰਿਤ ਤੇਰਾ ਸਾਰੇ ਚਾਟਣ, ਚੇਟਕ ਅਵਰ ਨਾ ਕੋਇ ਰਖਾਈਆ। ਸਚ ਦਵਾਰ ਦੱਸ ਦੇ ਘਾਟਣ, ਤਟ ਇਕੋ ਸੋਭਾ ਪਾਈਆ। ਆਤਮ ਸੇਜਾ ਸੁਹਾ ਖਾਟਣ, ਖਟੀਆ ਕੂੜੀ ਦੇ ਮੁਕਾਈਆ। ਮਿਹਰਵਾਨ ਮਹਿਬੂਬ ਖੇਲ ਵੇਖ ਨਟੂਆ ਨਾਟਣ, ਸੁਆਂਗੀ ਆਪਣਾ ਸੁਆਂਗ ਵਰਤਾਈਆ। ਲੱਖ ਚੁਰਾਸੀ ਵਿਚੋਂ ਭਗਤਾਂ ਕਰ ਖੁਲਾਸਨ, ਬੰਧਨ ਬੰਦਗੀ ਵਾਲਾ ਤੁੜਾਈਆ। ਆਵਣ ਜਾਵਣ ਪੱਤਤ ਪਾਵਨ ਮਾਤ ਗਰਭ ਨਾ ਅਗਨ ਤਪਾਈਆ। ਨਿਰਗੁਣ ਨੂਰ ਜੋਤ ਜਗਾ ਲਲਾਟਣ, ਅੰਧ ਅੰਧੇਰ ਦੇਣਾ ਗਵਾਈਆ। ਸਾਚਾ ਨਾਮ ਬਖ਼ਸ਼ ਸੌਗ਼ਾਤਨ, ਅਗੰਮ ਦਾਤ ਵਰਤਾਈਆ। ਮਨੂਆ ਰਹੇ ਨਾ ਕੋਇ ਬਦਮਾਸ਼ਣ, ਬਦੀ ਦਾ ਡੇਰਾ ਦੇ ਢਾਹੀਆ। ਤੇਰੇ ਮਿਲਣ ਦੀ ਸਭ ਨੂੰ ਹੋਏ ਖ਼ਾਹਿਸ਼ਣ, ਖ਼ਾਹਿਸ਼ ਇਕੋ ਦੇ ਸਮਝਾਈਆ। ਜਗਤ ਜਗਿਆਸੂ ਦੀਨ ਦੁਨੀ ਸਮਝਣ ਵਿਨਾਸਣ, ਥਿਰ ਰਹਿਣ ਕੋਇ ਨਾ ਪਾਈਆ। ਸ਼ਬਦ ਅਗੰਮੀ ਘੋੜੇ ਚਾੜ੍ਹ ਪ੍ਰਭੂ ਰਾਕਣ, ਦੋ ਜਹਾਨਾਂ ਵੇਖ ਵਖਾਈਆ। ਸਾਚਾ ਨਾਮ ਜ਼ੀਨ ਪਾਖਰ ਪਾ ਕਾਠਣ, ਤੰਗ ਤੰਗਦਸਤ ਲੈ ਕਸਾਈਆ। ਤੇਰੇ ਭਗਤ ਸੁਹੇਲੇ ਤੇਰੇ ਪਿਆਰ ਵਿਚ ਚਾਰ ਕੁੰਟ ਪਟਾਕਣ, ਉਚੀ ਕੂਕ ਕੂਕ ਸੁਣਾਈਆ। ਸਚ ਦਵਾਰੇ ਤੇਰੇ ਖ਼ੁਸ਼ੀਆਂ ਵਿਚ ਬਿਰਾਜਣ, ਪ੍ਰੇਮ ਪ੍ਰੀਤੀ ਨੀਂਦ ਸਵਾਈਆ। ਤੂੰ ਸ਼ਾਹੋ ਭੂਪ ਵਡ ਰਾਜਨ, ਸ਼ਾਹ ਪਾਤਸ਼ਾਹ ਇਕ ਅਖਵਾਈਆ। ਆਦਿ ਜੁਗਾਦੀ ਤੇਰੇ ਸਾਜਣ, ਵਿਸ਼ਨ ਬ੍ਰਹਮਾ ਸ਼ਿਵ ਸੇਵ ਕਮਾਈਆ। ਸਦੀ ਚੌਧਵੀਂ ਸਾਡਾ ਪੂਰਾ ਕਰ ਦੇ ਕ਼ਾਜਨ, ਕ਼ਰਜ਼ਾ ਮਕ਼ਰੂਜ਼ ਦੇ ਚੁਕਾਈਆ । ਨੌ ਖੰਡ ਪ੍ਰਿਥਮੀ ਵਿਚੋਂ ਥੋੜ੍ਹੇ ਜੀਵ ਜਾਗਣ, ਜੋ ਤੇਰੇ ਨਾਮ ਧਿਆਨ ਲਗਾਈਆ। ਜਿਨ੍ਹਾਂ ਅੰਤਰ ਦਿਤਾ ਵੈਰਾਗਨ, ਪ੍ਰੇਮ ਪ੍ਰੀਤੀ ਵਿਚ ਸਮਾਈਆ । ਪੰਜ ਤਤ ਕਾਇਆ ਹੋਈ ਵਡਭਾਗਣ, ਪ੍ਰਭ ਵਡਭਾਗੀ ਵੇਖ ਵਖਾਈਆ। ਤੁਧ ਬਿਨ ਚਾਰ ਕੁੰਟ ਮਾਤ ਹੋਏ ਨਾ ਸੁਹਾਗਣ, ਨਾਰ ਕੰਤ ਭਗਵੰਤ ਰੂਪ ਨਾ ਕੋਇ ਜਣਾਈਆ। ਨਿਰਗੁਣ ਦੀਵਾ ਜਗਾ ਚਰਾਗ਼ਣ, ਚਰਾਗਾਹਾਂ ਵਿਚ ਹੋਏ ਰੁਸ਼ਨਾਈਆ। ਕਲਜੁਗ ਜੀਵ ਬੁੱਧੀ ਬਣਾ ਹੰਸ ਕਾਗਣ, ਕਾਗੋਂ ਹੰਸ ਬਣਾਈਆ। ਦੁਰਮਤ ਮੈਲ ਧੋ ਦਾਗ਼ਣ, ਪੱਤਤ ਪੁਨੀਤ ਦੇ ਕਰਾਈਆ। ਪਵਿੱਤ੍ਰ ਕਰ ਮਾਸ ਨਾੜੀ ਹਾਡਣ, ਮਿਹਰ ਨਿਗਾਹ ਇਕ ਉਠਾਈਆ। ਪੀਰ ਪੈਗ਼ੰਬਰ ਕਹਿਣ ਪੁਰਖ ਅਕਾਲ ਦੀਨ ਦਿਆਲ ਪਰਵਰਦਿਗਾਰ ਸਾਂਝੇ ਯਾਰ ਸਾਡੀ ਪੂਰੀ ਹੋਈ ਨਿਮਾਜ਼ਣ, ਹਾਜ਼ਰ ਹੋ ਕੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ
❋
❋
ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਸੇ ਦਾ ਲੇਖਾ ਆਦਿ ਜੁਗਾਦਿ ਜੁਗ ਚੌਕੜੀ ਕਦੇ ਨਾ ਦੇਵੇ ਗਵਾਚਣ, ਸਚ ਦਵਾਰੇ ਧੁਰ ਦੇ ਖਾਤੇ ਵਿਚੋਂ ਜੁਗ ਜੁਗ ਵੇਖ ਵਖਾਈਆ।
੨੧ ਮਾਘ ਸ਼ਹਿਨਸ਼ਾਹੀ ਸੰਮਤ ੪ ਸੀਤਲ ਸਿੰਘ ਦੇ ਗ੍ਰਹਿ ਪਿੰਡ ਡਗਰੂ ਜ਼ਿਲਾ ਫ਼ਿਰੋਜ਼ਪੁਰ
ਅਵਤਾਰ ਕਹਿਣ ਪ੍ਰਭੂ ਆਤਮ ਪਰਮਾਤਮ ਹੋਵੇ ਤੇਰੀ ਗਾਥਾ, ਗਹਿਰ ਗੰਭੀਰ ਬੇਨਜ਼ੀਰ ਪਰਦਾ ਆਪਣਾ ਸਰਬ ਉਠਾਈਆ। ਦੋ ਜਹਾਨ ਨੌਜਵਾਨ ਮਰਦ ਮਰਦਾਨ ਸ੍ਰੀ ਭਗਵਾਨ ਖੋਲ੍ਹ ਹਾਟਾ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਜ਼ਿਮੀਂ ਅਸਮਾਨ ਇਕੋ ਘਰ ਵਸਾਈਆ। ਅੰਮ੍ਰਿਤ ਰਸ ਨਿਝਰ ਧਾਰ ਸਚ ਸਵਾਮੀ ਦੇ ਅਗੰਮੀ ਬਾਟਾ, ਜਗਤ ਰਸ ਵਿਸ਼ਨ ਬ੍ਰਹਮਾ ਸ਼ਿਵ ਦੇਵਤ ਸੁਰ ਰਹਿਣ ਨਾ ਪਾਈਆ। ਪਾਰਬ੍ਰਹਮ ਬ੍ਰਹਮ ਤੇਰਾ ਏਥੇ ਓਥੇ ਦੋ ਜਹਾਨਾਂ ਜੁੜੇ ਨਾਤਾ, ਦੂਈ ਦਵੈਤੀ ਸ਼ਰਅ ਸ਼ਰਾਇਤ ਪੰਧ ਦੇਣਾ ਮੁਕਾਈਆ। ਖੇਲ ਅਪਾਰਾ ਨਰ ਨਿਰੰਕਾਰਾ ਆਦਿ ਜੁਗਾਦਿ ਜੁਗ ਚੌਕੜੀ ਸਾਚਾ, ਸਤਿਜੁਗ ਤਰੇਤਾ ਦਵਾਪਰ ਕਲਜੁਗ ਦੇਵਣਹਾਰ ਗਵਾਹੀਆ। ਤੂੰ ਮਾਲਕ ਖ਼ਾਲਕ ਪ੍ਰਿਤਪਾਲਕ ਏਕੰਕਾਰ ਇਕੋ ਆਕ਼ਾ, ਅਕਲ ਕਲਧਾਰੀ ਤੇਰੀ ਵਡ ਵਡਿਆਈਆ। ਚਾਰ ਵਰਨ ਅਠਾਰਾਂ ਬਰਨ ਸਦੀ ਚੌਧਵੀਂ ਸਭ ਦਾ ਬਦਲ ਦੇ ਸਾਕਾ, ਸਾਖ਼ਿਆਤ ਹੋ ਕੇ ਨਿਰਗੁਣ ਨੂਰ ਜੋਤ ਕਰ ਰੁਸ਼ਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਆਪਣਾ ਹੁਕਮ ਵਰਤਾਈਆ। ਅਵਤਾਰ ਕਹਿਣ ਪੁਰਖ ਅਕਾਲ ਧੁਰ ਦੇ ਸਵਾਮੀ, ਸਮਾਂ ਕਲਜੁਗ ਅੰਤਮ ਵੇਖ ਵਖਾਈਆ। ਨਿਰਗੁਣ ਨਿਰਵੈਰ ਨਿਰਾਕਾਰ ਲੇਖਾ ਵੇਖ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਫੋਲ ਫੁਲਾਈਆ। ਭੇਵ ਅਭੇਦਾ ਅਛਲ ਅਛੇਦਾ ਸਭ ਨੂੰ ਚਾਰੇ ਬਾਣੀ, ਪਰਾ ਪਸੰਤੀ ਮਧਮ ਬੈਖਰੀ । ਆਤਮ ਬ੍ਰਹਮ ਪਾਰਬ੍ਰਹਮ ਤਤ ਵਜੂਦ ਕਾਇਆ ਮਾਟੀ ਅੰਦਰ ਪਹਿਚਾਨੀ, ਬੇਪਹਿਚਾਨੀ ਅੰਦਰ ਪੜਦਾ ਉਹਲਾ ਆਪ ਉਠਾਈਆ। ਰਸਨਾ ਜਿਹਵਾ ਬੱਤੀ ਦੰਦ ਜੀਵ ਜਹਾਨ ਪੜ੍ਹਦੇ ਬਾਣੀ, ਸਾਧ ਸੰਤ ਹਿਰਦੇ ਹਰਿ ਨਾ ਕੋਇ ਵਸਾਈਆ। ਤੇਰਾ ਨੂਰ ਜ਼ਹੂਰ ਦਿਸੇ ਨਾ ਕਿਸੇ ਪਰਾਣੀ, ਪਾਰਬ੍ਰਹਮ ਪਤਿਪਰਮੇਸ਼ਵਰ ਤੇਰਾ ਦਰਸ ਕਿਸੇ ਨਾ ਪਾਈਆ। ਚਾਰ ਕੁੰਟ ਦਹਿ ਦਿਸ਼ਾ ਸਭ ਦੀ ਕੂੜ ਦਿਸੇ , ਘਰ ਮੰਦਰ ਅੰਦਰ ਸੋਭਾ ਕੋਇ ਨਾ ਪਾਈਆ। ਮੰਜ਼ਲ ਚੜ੍ਹੇ ਨਾ ਕੋਇ ਰੁਹਾਨੀ, ਰੂਹੇਰਵਾ ਨਾ ਕੋਇ ਵਡਿਆਈਆ। ਕਿਰਪਾ ਕਰ ਪਾਰਬ੍ਰਹਮ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧਰਮ ਦਵਾਰੇ ਏਕ ਇਕੋ ਇਕ ਇਕ ਸਮਝਾਈਆ। ਪੈਗ਼ੰਬਰ ਅਵਤਾਰ ਕਹਿਣ ਪਰਮ ਪੁਰਖ ਸਾਡਾ ਪ੍ਰਨਾਮ, ਨਮਸਤੇ ਕਹਿ ਕੇ ਸੀਸ ਨਿਵਾਈਆ। ਧੁਰ ਦੀ ਧਾਰ ਦੇ ਦੇ ਨਾਮ, ਨਾਉਂ ਨਿਰੰਕਾਰਾ ਇਕ ਅਲਾਹੀਆ । ਚਾਰ ਵਰਨ ਅਠਾਰਾਂ ਬਰਨ ਰਸਨਾ ਜਿਹਵਾ ਬੱਤੀ ਦੰਦ ਗਾਵਣ ਗਾਣ, ਹਿਰਦੇ ਅੰਦਰ ਦੇਣਾ ਵਸਾਈਆ। ਕੂੜੀ ਕਿਰਿਆ ਮੇਟ ਸ਼ਰਅ ਸ਼ੈਤਾਨ, ਮਾਇਆ ਮਮਤਾ ਮੋਹ ਮਿਟਾਈਆ। ਨਵ ਨੌ ਚਾਰ ਝੁੱਲੇ ਇਕ ਧਰਮ ਨਿਸ਼ਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਖ ਖੇਲ ਭਗਤ ਧਰਮ ਈਮਾਨ, ਅਮਲ ਖੋਜ ਥਾਉਂ ਥਾਈਂਆ।
❋
❋
੨੧ ਮਾਘ ਸ਼ਹਿਨਸ਼ਾਹੀ ਸੰਮਤ ੪ ਧੰਨਾ ਸਿੰਘ ਦੇ ਗ੍ਰਹਿ ਪਿੰਡ ਡਗਰੂ
ਅਵਤਾਰ ਕਹਿਣ ਅਸੀਂ ਤੋੜ ਨਾ ਸਕੇ ਮਮਤਾ, ਸਚ ਸਚ ਸੁਣਾਈਆ। ਅਸੀਂ ਹੋੜ ਨਾ ਸਕੇ ਹੰਗਤਾ, ਹੰ ਬ੍ਰਹਮ ਜਣਾਈਆ। ਬੋਧ ਦੇ ਨਾ ਸਕੇ ਪੰਡਤਾ, ਪਾਰਬ੍ਰਹਮ ਮਿਲਾਈਆ। ਕਾਗ ਬਣਾ ਨਾ ਸਕੇ ਹੰਸਾ, ਹਸਤੀ ਇਕ ਦਰਸਾਈਆ। ਮਨੂਆ ਕਾਇਲ ਨਾ ਕੀਤਾ ਕੰਸਾ, ਸ਼ਸਤਰ ਨਾਮ ਚਲਾਈਆ। ਚਾਰ ਵਰਨ ਬਣਾ ਨਾ ਸਕੇ ਬੰਸਾ, ਇਕੋ ਰੰਗ ਰੰਗਾਈਆ। ਤੇਰੇ ਅੱਗੇ ਪ੍ਰਭੂ ਸਾਰੇ ਕਰਦੇ ਮਿੰਨਤਾ, ਨਿਉਂ ਨਿਉਂ ਸੀਸ ਝੁਕਾਈਆ। ਸਾਡੀ ਰਹੀ ਕੋਈ ਨਾ ਹਿੰਮਤਾ, ਹੌਸਲੇ ਰਹੇ ਢਾਹੀਆ। ਸਾਨੂੰ ਪੂਜਣ ਵਾਲੇ ਹੁੱਕਿਆਂ ਨਾਲ ਬੰਨ੍ਹੀ ਬੈਠੇ ਚਿਮਟਾ, ਜਗਤ ਦੋ ਧਾਰਾ ਰੂਪ ਬਦਲਾਈਆ। ਸਾਚੀ ਮਿਲੀ ਨਾ ਕਿਸੇ ਨਿਮਰਤਾ, ਨਿਰਮਾਣਤਾ ਵਿਚ ਨਾ ਕੋਇ ਸਮਾਈਆ। ਤੇਰਾ ਨਾਮ ਕੋਈ ਨਾ ਸਿਮਰਦਾ, ਪੂਜਾ ਪਾਠਣ ਵਿਚ ਦੁਹਾਈਆ। ਬਿਨ ਤੇਰੇ ਕਲਜੁਗ ਅੰਤਮ ਲਹਿਣਾ ਦੇਣਾ ਮੂਲ ਨਾ ਨਿਬੜਦਾ, ਸਾਹਿਬ ਸੁਹੇਲੇ ਹੋ ਸਹਾਈਆ। ਕਲਜੁਗ ਕੂੜ ਕੁੜਿਆਰਾ ਸ਼ੇਰ ਰੂਪ ਬਣਿਆ ਗਿੱਦੜ ਦਾ, ਤੇਰੇ ਕਲਮੇ ਨਾ ਕੋਇ ਚਤੁਰਾਈਆ। ਮਾਇਆ ਮਮਤਾ ਨਾਲ ਸਾਧ ਸੰਤ ਲਿਬੜਦਾ, ਅੰਤਰ ਕਰੇ ਨਾ ਕੋਇ ਸਫ਼ਾਈਆ। ਤੂੰ ਲੇਖਾ ਮੁਕਾ ਅਵਤਾਰ ਪੈਗ਼ੰਬਰ ਮਿਤਰ ਦਾ, ਮਿਤ੍ਰ ਪਿਆਰੇ ਤੇਰੇ ਹੱਥ ਵਡਿਆਈਆ। ਖੇਲ ਵੇਖ ਕੂੜੀ ਕਿਰਿਆ ਸਿਖ਼ਰਦਾ, ਤੇਰੀ ਚੋਟੀ ਚੜ੍ਹ ਕੇ ਦਏ ਦੁਹਾਈਆ। ਹੁਣ ਵਕ਼ਤ ਨਹੀਂ ਪੂਜਾ ਪਾਠ ਨਿਮਾਜ਼ ਜ਼ਿਕਰ ਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਅਵਤਾਰ ਕਹਿਣ ਸਾਨੂੰ ਚਾਰੇ ਕੁੰਟ ਖ਼ਤਰਾ, ਦਰ ਸਾਫ਼ ਨਾ ਕੋਇ ਕਰਾਈਆ। ਕਿਸੇ ਅੰਤਰ ਨਾਮ ਰਿਹਾ ਨਾ ਕਤਰਾ, ਕੁਤਬਖਾਨੇ ਸਿਫ਼ਤਾਂ ਵਾਲੇ ਭਰੇ ਸੋਭਾ ਪਾਈਆ। ਪੜ੍ਹਦੇ ਉਂਗਲਾਂ ਰੱਖ ਕੇ ਉਪਰ ਸਤਰਾਂ, ਸਤਹ ਸਚ ਨਾ ਕੋਇ ਸਮਝਾਈਆ। ਤੇਰਾ ਖੇਲ ਸਭ ਤੋਂ ਵਖਰਾ, ਬਿਨ ਤੇਰੀ ਕਿਰਪਾ ਭੇਵ ਕਿਸੇ ਨਾ ਆਈਆ। ਪੁਰਖ ਅਕਾਲ ਦੀਨ ਦਿਆਲ ਅਸੀਂ ਚਾਰ ਜੁਗ ਤੇਰਾ ਵੇਂਹਦੇ ਰਹੇ ਨਖ਼ਰਾ, ਕੀ ਆਪਣੀ ਕਲ ਵਰਤਾਈਆ। ਅੰਤਮ ਸਾਡੇ ਦੀਨਾਂ ਮਜ਼੍ਹਬਾਂ ਦਾ ਕੱਢ ਲੈ ਖ਼ਸਰਾ, ਨੰਬਰ ਨੰਬਰੀਆਂ ਵਾਲੇ ਦੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੀ ਸਭ ਦਾ ਹੋਵੇ ਹਸ਼ਰਾ, ਬਾਅਸਲੀਅਤ ਅਸਲੀਅਤ ਸਭ ਦੀ ਦੇਣੀ ਸਮਝਾਈਆ।
੨੧ ਮਾਘ ਸ਼ਹਿਨਸ਼ਾਹੀ ਸੰਮਤ ੪ ਮੇਲਾ ਸਿੰਘ ਦੇ ਗ੍ਰਹਿ ਪਿੰਡ ਡਗਰੂ
ਅਵਤਾਰ ਕਹਿਣ ਪ੍ਰਭੂ ਦੁਨੀਆ ਹੋ ਗਈ ਬੇਇਲਾਜੀ, ਅਵਤਾਰ ਪੈਗ਼ੰਬਰ ਗੁਰ ਤਬੀਬ ਨਾ ਕੋਇ ਵਡਿਆਈਆ। ਸਾਚਾ ਇਸਮ ਨਜ਼ਰ ਨਾ ਆਏ ਕੋਈ ਆਦਾਬੀ, ਅਦਬ ਕਰੇ ਨਾ ਕੋਇ ਲੋਕਾਈਆ। ਭੇਵ ਸਮਝੇ ਨਾ ਕੋਇ ਹਕ਼ੀਕ਼ੀ ਮਜਾਜ਼ੀ, ਵਿਪਰਾਤੀ ਰਹੇ ਜਣਾਈਆ। ਮੁੱਲਾ ਪੰਡਤ ਹੋ ਗਏ ਸ਼ਰਾਬੀ, ਸ਼ਰਅ ਵਿਚ ਦੁਹਾਈਆ। ਗ੍ਰੰਥੀ ਹੋ ਗਏ ਕਬਾਬੀ, ਸਤਿ ਧਰਮ ਨਾ ਕੋਇ ਰਖਾਈਆ। ਅਸੀਂ ਰਹਿਣਾ ਨਹੀਂ ਕਿਸੇ ਦਾ ਇਮਦਾਦੀ, ਅੱਗੇ ਹੋ ਨਾ ਕੋਇ ਬਚਾਈਆ। ਚਾਰ ਜੁਗ ਦੇ ਪਿਛਲੇ ਗਾਡੀ, ਗਾਰਡੀਅਨ ਤੇਰੇ ਬਣਾਏ ਸੋਭਾ ਪਾਈਆ। ਅੱਗੇ ਛੱਡੀਏ ਆਪਣੀ ਆਬਾਦੀ, ਗਿਣਤੀ ਤੇਰੇ ਹੱਥ ਫੜਾਈਆ। ਸਾਡੇ ਕੋਲੋਂ ਸਾਰੇ ਕਰਦੇ ਖ਼ਰਾਬੀ, ਖ਼ਰਾਬਾ ਤੈਨੂੰ ਰਹੇ ਵਖਾਈਆ। ਤੇਰੇ ਨਾਮ ਦੀ ਵੱਜੇ ਨਾ ਕੋਇ
❋
❋
ਰਬਾਬੀ, ਰੱਬੀ ਨੂਰ ਨਾ ਕੋਇ ਵਖਾਈਆ। ਜਿਧਰ ਵੇਖੀਏ ਤਨ ਵਜੂਦ ਦਿਸਣ ਦਾਗ਼ੀ, ਦੁਰਮਤ ਮੈਲ ਨਾ ਕੋਇ ਧਵਾਈਆ। ਦੀਪਕ ਜੋਤ ਨਾ ਕੋਇ ਚਰਾਗ਼ੀ, ਨੂਰ ਜ਼ਹੂਰ ਨਾ ਕੋਇ ਰੁਸ਼ਨਾਈਆ। ਸਾਢੇ ਤਿੰਨ ਹੱਥ ਲੱਗੀ ਆਗੀ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਹੰਸ ਬੁੱਧੀ ਹੋਈ ਕਾਗੀ, ਮਾਣਕ ਮੋਤੀ ਚੋਗ ਨਾ ਕੋਇ ਚੁਗਾਈਆ। ਅੰਤ ਅਖ਼ੀਰ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਅਸੀਂ ਰਹੇ ਨਾ ਕਿਸੇ ਦੇ ਵਾਗੀ, ਵਾਗਾਂ ਤੇਰੇ ਹੱਥ ਫੜਾਈਆ। ਝਗੜਾ ਮੇਟ ਦੇ ਪੰਜ ਤਤ ਬਾਡੀ, ਵਜੂਦ ਰਹੇ ਨਾ ਕੋਇ ਲੜਾਈਆ। ਕਿਸੇ ਨੂੰ ਲੋੜ ਰਹੇ ਨਾ ਸਾਡੀ, ਇਕੋ ਤੇਰਾ ਢੋਲੇ ਗਾਈਆ। ਤੇਰੀ ਖੇਲ ਵਰਤੇ ਡਾਹਢੀ, ਡੰਡਾਵਤ ਸਭ ਨੂੰ ਦੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਧਾਰ ਨਿਰਾਕਾਰ ਜਨ ਭਗਤਾਂ ਆਤਮ ਪਰਮਾਤਮ ਤੇਰੇ ਨਾਲ ਹੋਵੇ ਸ਼ਾਦੀ, ਸ਼ਾਦਿਆਨੇ ਧਰਮ ਦਵਾਰ ਇਕੋ ਵਾਰ ਵਜਾਈਆ।
੨੧ ਮਾਘ ਸ਼ਹਿਨਸ਼ਾਹੀ ਸੰਮਤ ੪ ਜਗੀਰ ਦਾਸ ਦੇ ਗ੍ਰਹਿ ਪਿੰਡ ਡਗਰੂ
ਜਗੀਰ ਦਾਸ ਬਖ਼ਸ਼ੇ ਅਗੰਮੀ ਜਗੀਰ, ਜਗਹ ਧੁਰ ਦੀ ਦਿਤੀ ਸਮਝਾਈਆ। ਜਿਥੇ ਪੁੱਜੇ ਨਾ ਕੋਇ ਗ਼ਰੀਬ ਅਮੀਰ, ਬਿਨ ਭਗਤਾਂ ਥਾਂ ਕੋਇ ਨਾ ਪਾਈਆ। ਜਨਮ ਕਰਮ ਦੀ ਪਿਛਲੀ ਮੇਟ ਲਕੀਰ, ਰਸਤਾ ਸਾਫ਼ ਦਿਤਾ ਬਣਾਈਆ। ਤੱਤਾਂ ਵਿਚੋਂ ਆਤਮਾ ਦੀ ਕਰ ਕੇ ਤਾਮੀਰ, ਤਕ਼ਦੀਰ ਦਿਤੀ ਵਟਾਈਆ। ਘਰ ਵਖਾ ਕੇ ਆਪਣਾ ਅਖ਼ੀਰ, ਗ੍ਰਹਿ ਦਿਤਾ ਸੁਹਾਈਆ। ਤਨ ਚੋਲਾ ਜਿਉਂ ਬਸਤਰ ਚੀਰ, ਚੀਰੇ ਵਾਲਾ ਵੇਖ ਵਖਾਈਆ। ਜਿਸ ਦਾ ਮੇਲਾ ਨਾਲ ਹੋਵੇ ਕਬੀਰ, ਦਰਗਾਹ ਸਾਚੀ ਵੱਜੇ ਵਧਾਈਆ। ਕਬੀਰ ਦੇ ਨਾਲ ਅਲਫ਼ੀ ਵਾਲਾ ਪਿਛੇ ਵੀ ਇਹ ਹੁੰਦਾ ਸੀ ਫ਼ਕੀਰ, ਮਾਲਾ ਗਲ ਲਟਕਾਈਆ। ਕੋਲ ਲੋਟਾ ਰੱਖਦਾ ਸੀ ਭਰਿਆ ਨੀਰ, ਸਦਾ ਆਪਣੇ ਸੰਗ ਜਣਾਈਆ। ਤਿੰਨ ਦਫ਼ਾ ਦਿਨ ਵਿਚ ਪੀਂਦਾ ਸੀ ਸੀਰ, ਸੀਰਾ ਖਾ ਕੇ ਨੌ ਸਾਲ ਝਟ ਲੰਘਾਈਆ। ਅੰਤ ਮਰਨ ਤੋਂ ਪਹਿਲੋਂ ਹੋਈ ਪੀੜ, ਤਤ ਗਿਆ ਤਜਾਈਆ। ਬੜੀ ਲੱਗੀ ਸੀ ਭੀੜ, ਇਕੱਠੇ ਹੋ ਕੇ ਵੇਖਣ ਸਾਰੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਭੇਵ ਆਪ ਖੁਲ੍ਹਾਈਆ। ਜਗੀਰ ਦਾਸ ਕਬੀਰ ਦਾ ਸਾਥੀ, ਫ਼ਕੀਰ ਫ਼ੱਕਰ ਨਜ਼ਰੀ ਆਈਆ। ਅੰਤ ਬੇਨੰਤੀ ਇਕ ਆਖੀ, ਅੰਦਰੇ ਅੰਦਰ ਧਿਆਨ ਲਗਾਈਆ । ਮੇਰੇ ਪਰਵਰਦਿਗਾਰ ਮੇਰੀ ਕਰਨੀ ਮਾਫ਼ ਗੁਸਤਾਖੀ, ਗ਼ੁੱਸਾ ਗਿਲਾ ਨਾ ਕੋਇ ਜਣਾਈਆ। ਬੜੀ ਤਪੱਸਿਆ ਵਾਲੀ ਹੁੰਦੀ ਸੀ ਇਹਦੀ ਇਕ ਚਾਚੀ, ਨਾਂ ਤਾਲੋ ਨਜ਼ਰੀ ਆਈਆ। ਓਸ ਫੜ ਕੇ ਪਾਣੀ ਦੀ ਬਾਟੀ, ਇਹਦੇ ਮੁਖ ਵਿਚ ਦਿਤੀ ਪਾਈਆ। ਫ਼ਕੀਰਾ ਤੇਰੀ ਮੁਸ਼ਕਲ ਤੇ ਔਖੀ ਘਾਟੀ, ਬਿਨਾ ਪਰਵਰਦਿਗਾਰ ਤੇਰਾ ਨਾ ਕੋਇ ਸਹਾਈਆ। ਮੈਨੂੰ ਐਂ ਦਿਸਦਾ ਸਾਡਾ ਅਮਾਮ ਫੇਰ ਆਸੀ, ਆਸਾ ਵਿਚ ਰਾਹ ਤਕਾਈਆ। ਓਸੇ ਨੂੰ ਸਭ ਨੇ ਕਹਿਣਾ ਪੁਰਖ ਅਬਿਨਾਸ਼ੀ, ਪਤਿਪਰਮੇਸ਼ਵਰ ਰੂਪ ਵੇਸ ਵਟਾਈਆ । ਤੇਰੀ ਜਨਮ ਵਿਚ ਫੇਰ ਹੋਵੇ ਹਯਾਤੀ, ਜੀਵਣ ਜ਼ਿੰਦਗੀ ਰੰਗ ਰੰਗਾਈਆ। ਓਹ ਤੇਰਾ ਲਹਿਣਾ ਦੇਣਾ ਚੁਕਾਵੇ ਬਾਕੀ, ਲੇਖਾ ਪਿਛਲਾ ਵੇਖ ਵਖਾਈਆ। ਦੇ ਕੇ ਮਾਣ ਪੰਜ ਤਤ ਖ਼ਾਕੀ, ਖ਼ਾਕ
❋
❋
ਵਿਚੋਂ ਲਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਜਾਮ ਦੇਵੇ ਆਬੇਹਯਾਤੀ, ਸੌਗ਼ਾਤੀ ਧੁਰ ਦੀ ਨਾਲ ਰਲਾਈਆ।
੨੧ ਮਾਘ ਸ਼ਹਿਨਸ਼ਾਹੀ ਸੰਮਤ ੪ ਗੁਰਬਚਨ ਸਿੰਘ ਦੇ ਗ੍ਰਹਿ ਪਿੰਡ ਸਦਾਸਿੰਘ ਵਾਲਾ ਜ਼ਿਲਾ ਫ਼ਿਰੋਜ਼ਪੁਰ
ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭ ਅਗੰਮੀ ਸ਼ਬਦ ਦਾ ਮਾਰ ਛਾਪਾ, ਛਾਪੇਖ਼ਾਨੇ ਵਾਲੇ ਅੱਖਰ ਦੇ ਬਦਲਾਈਆ। ਦੀਨ ਦੁਨੀ ਜਗਤ ਜਹਾਨ ਦੀ ਵੇਖ ਭਾਖਾ, ਪਾਰਬ੍ਰਹਮ ਹਰ ਹਿਰਦਾ ਫੋਲ ਫੁਲਾਈਆ। ਚਾਰ ਕੁੰਟ ਦਹਿ ਦਿਸ਼ਾ ਸਭ ਨੂੰ ਆਇਆ ਘਾਟਾ, ਪੂਰਾ ਤੋਲ ਤਰਾਜ਼ੂ ਨਾ ਕੋਇ ਤੁਲਾਈਆ। ਤੇਰਾ ਨਾਮ ਰਸ ਮਿਲੇ ਕਿਸੇ ਨਾ ਬਾਟਾ, ਨਿਝਰ ਝਿਰਨਾ ਬੂੰਦ ਸਵਾਂਤ ਨਾ ਕੋਇ ਟਪਕਾਈਆ। ਪਰਵਰਦਿਗਾਰ ਸਾਂਝੇ ਯਾਰ ਸਦੀ ਚੌਧਵੀਂ ਹੋਈ ਅੰਧੇਰੀ ਰਾਤਾ, ਚੌਦਸ ਨੂਰੀ ਚੰਨ ਨਾ ਕੋਇ ਚਮਕਾਈਆ। ਦੇਵਤ ਸੁਰ ਸਾਥ ਨਾ ਦੇਵੇ ਕੋਈ ਮਾਤਾ, ਗਣ ਗੰਧਰਵ ਨਾ ਕੋਇ ਬਚਾਈਆ। ਕਲਜੁਗ ਕੂੜੀ ਕਿਰਿਆ ਖੇਲ ਬਾਜ਼ੀਗਰ ਨਾਟਾ, ਨਟੂਆ ਆਪਣਾ ਸਵਾਂਗ ਵਰਤਾਈਆ। ਸੇਜ ਸੁਹੰਜਣੀ ਸੋਏ ਕੋਈ ਨਾ ਖਾਟਾ, ਆਤਮ ਪਰਮਾਤਮ ਮੇਲ ਨਾ ਕੋਇ ਮਿਲਾਈਆ। ਤੂੰ ਸਾਹਿਬ ਸੁਲਤਾਨਾ ਆਤਮ ਪਰਮਾਤਮ ਜਾਤਾ, ਜੋਤੀ ਜਾਤੇ ਪੁਰਖ ਬਿਧਾਤੇ ਆਪਣਾ ਨੂਰ ਕਰ ਰੁਸ਼ਨਾਈਆ। ਅਸੀਂ ਸਾਰੇ ਮੰਨੀਏ ਤੇਰਾ ਆਖਾ, ਆਖ਼ਰ ਤੇਰੀ ਓਟ ਤਕਾਈਆ। ਤਨ ਵਜੂਦ ਪਰਦਾ ਖੋਲ੍ਹ ਬਜਰ ਕਪਾਟਾ, ਨਵ ਨੌ ਚਾਰ ਡੇਰਾ ਢਾਹੀਆ। ਸਾਡੀ ਪੂਰੀ ਕਰ ਮਨਸਾ ਆਸਾ, ਆਹਿਸਤਾ ਆਹਿਸਤਾ ਸਾਰੇ ਰਹੇ ਸੁਣਾਈਆ। ਅਸੀਂ ਬੈਠੇ ਉਪਰ ਆਕਾਸ਼ਾ, ਧਰਤੀ ਉਤੇ ਦੀਨ ਦੁਨੀ ਦੇ ਕੇ ਆਏ ਤੇਰਾ ਭਰਵਾਸਾ, ਕਲਜੁਗ ਅੰਤਮ ਪ੍ਰਗਟ ਹੋਵੇ ਪੁਰਖ ਅਬਿਨਾਸ਼ਾ, ਕਲ ਕਲਕੀ ਵੇਸ ਵਟਾਈਆ। ਤੂੰ ਸਰਬ ਗੁਣਾਂ ਗੁਣਦਾਤਾ, ਆਤਮ ਪਰਮਾਤਮ ਜੋੜ ਦੇ ਨਾਤਾ, ਬ੍ਰਹਮ ਧਾਰ ਬਣ ਪਛਾਤਾ, ਭੇਵ ਅਭੇਦਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਏਕ ਦੇ ਦੇ ਧੁਰ ਦਾ ਵਰ, ਦਰ ਠਾਂਡੇ ਆਸ ਰਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭ ਦੇ ਦੇ ਹੁਕਮ ਅਪਰੰਪਰ, ਭੇਵ ਅਭੇਦਾ ਦੇ ਖੁਲ੍ਹਾਈਆ। ਤੂੰ ਸਰਬ ਕਲਾ ਭਰਤੰਬਰ, ਸਵਾਮੀ ਨੂਰ ਅਲਾਹੀਆ। ਕਲਜੁਗ ਸਤਿਜੁਗ ਰਚ ਸਵੰਬਰ, ਗੁਰ ਅਵਤਾਰ ਪੈਗ਼ੰਬਰ ਵੇਖਣ ਚਾਈਂ ਚਾਈਂਆ। ਜੂਠ ਝੂਠ ਕੂੜੀ ਕਿਰਿਆ ਮੇਟ ਅਡੰਬਰ, ਸਚ ਸਚ ਮਾਰਗ ਦੇ ਲਗਾਈਆ। ਕਰ ਪ੍ਰਕਾਸ਼ ਅੰਧੇਰੀ ਕੰਦਰ, ਧੂੰਆਂਧਾਰ ਮਿਟੇ ਲੋਕਾਈਆ। ਸਚ ਦੁਆਰ ਦਾ ਖੋਲ੍ਹ ਜੰਦਰ, ਜ਼ਿੰਦਗੀ ਜੀਵਣ ਵਿਚ ਬਦਲਾਈਆ। ਮਹੱਲ ਅਟਲ ਸੁਹਾ ਇਕੋ ਅੰਦਰ, ਸਚਖੰਡ ਦਵਾਰਾ ਏਕੰਕਾਰਾ ਦੇ ਵਖਾਈਆ। ਤੇਰੇ ਦਰ ਤੇ ਦਰਵੇਸ਼ ਹੋ ਕੇ ਆਏ ਮੰਗਣ, ਮਾਂਗਤ ਹੋ ਕੇ ਝੋਲੀਆਂ ਡਾਹੀਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਆਪਣੇ ਨਾਮ ਦੀ ਚਾੜ੍ਹ ਰੰਗਣ, ਨਿਰਗੁਣ ਧਾਰ ਸਰਗੁਣ ਉਤਰ ਕਦੇ ਨਾ ਜਾਈਆ। ਕਿਰਪਾ ਕਰ ਸੂਰੇ ਸਰਬੰਗਣ, ਸ਼ਾਹ ਪਾਤਸ਼ਾਹ ਤੇਰੀ ਸਰਨਾਈਆ। ਮਿਹਰਵਾਨ ਮਹਿਬੂਬ ਦਇਆ ਕਰ ਵਿਚ ਵਰਭੰਡਣ, ਬ੍ਰਹਿਮੰਡ ਤੇਰੀ ਵੱਜੇ ਵਧਾਈਆ। ਆਤਮ ਪਰਮਾਤਮ ਪਰਮਾਤਮ ਆਤਮ ਦੇ ਅਨੰਦਨ, ਅਨੰਦ ਅਨੰਦ ਵਿਚੋਂ ਪ੍ਰਗਟਾਈਆ। ਗੁਰਮੁਖ ਗੁਰਸਿਖ ਹਰਿਜਨ ਹਰਿਭਗਤ ਤੇਰਾ ਨੂਰ ਅਲਾਹੀ ਚੰਨਣ, ਚੰਦ ਚਾਨਣੀ ਦੇ ਚਮਕਾਈਆ। ਏਥੇ ਓਥੇ ਦੋ ਜਹਾਨਾਂ ਤੇਰੇ ਨਾਲ ਹੰਢਣ,
❋
❋
ਵਿਛੋੜਾ ਅਵਰ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਹਰਿਜਨ ਸਾਚੇ ਲੈਣੇ ਮਿਲਾਈਆ । ਗੁਰ ਅਵਤਾਰ ਪੈਗ਼ੰਬਰ ਕਹਿਣ ਬਖ਼ਸ਼ ਦੇ ਸਿਦਕ ਸਬੂਰੀ, ਭਰੋਸਾ ਇਕ ਦ੍ਰਿੜਾਈਆ। ਦਰ ਮੰਗੀਏ ਤੇਰੀ ਹਜ਼ੂਰੀ, ਹਜ਼ਰਤ ਹੋ ਕੇ ਸੀਸ ਨਿਵਾਈਆ। ਸਾਡੀ ਲੇਖੇ ਲਾ ਮਜ਼ਦੂਰੀ, ਚੌਦਾਂ ਸਦੀਆਂ ਸੇਵ ਕਮਾਈਆ। ਆਸਾ ਕਿਸੇ ਨਾ ਰਹੇ ਅਧੂਰੀ, ਹੱਦ ਹਦੂਦ ਦਿਤੀ ਗਵਾਈਆ। ਸ਼ਰਅ ਦੀ ਰਹੇ ਨਾ ਕੋਇ ਮਗ਼ਰੂਰੀ, ਗ਼ੁਰਬਤ ਅੰਦਰੋਂ ਦੇਣੀ ਕਢਾਈਆ। ਸਾਡੀ ਬੇਨੰਤੀ ਕਰ ਮਨਜ਼ੂਰੀ, ਮਿਹਰ ਨਜ਼ਰ ਇਕ ਉਠਾਈਆ। ਤੂੰ ਸਰਬ ਕਲਾ ਭਰਪੂਰੀ, ਭਰਪੂਰ ਰਿਹਾ ਸਰਬ ਥਾਈਂਆ। ਸਾਡੀ ਅੰਤ ਵੇਖ ਮਜਬੂਰੀ, ਮੁਜਰਮ ਸਾਰੇ ਨਜ਼ਰੀ ਆਈਆ। ਤੂੰ ਖ਼ਾਲਕ ਖ਼ਲਕ ਦਸਤੂਰੀ, ਦਸਤ ਤੇਰੇ ਹੱਥ ਲੋਕਾਈਆ। ਮਨ ਕਲਪਨਾ ਪਈ ਫ਼ਤੂਰੀ, ਫ਼ਤਵਾ ਲਾ ਥਾਉਂ ਥਾਈਂਆ। ਇਕੋ ਨਾਮ ਦੀ ਕਰ ਮਸ਼ਹੂਰੀ, ਮਸ਼ਵਰੇ ਗੁਰ ਅਵਤਾਰ ਪੈਗ਼ੰਬਰ ਤੇਰੇ ਨਾਲ ਰਲਾਈਆ। ਕਲਜੁਗ ਕਿਰਿਆ ਮਾਤ ਵਿਚੋਂ ਕੱਢ ਕੂੜੀ, ਕੂੜ ਕੁਟੰਬ ਦੇਣਾ ਕਟਾਈਆ। ਇਕੋ ਬਖ਼ਸ਼ ਚਰਨ ਪ੍ਰੀਤੀ ਸਤਿ ਧਾਰ ਦੀ ਧੂੜੀ, ਧੂਲ ਮਸਤਕ ਨਾਮ ਲਗਾਈਆ। ਕੀ ਹੋ ਗਿਆ ਜੇ ਤੇਰੀ ਸ੍ਰਿਸ਼ਟੀ ਦ੍ਰਿਸ਼ਟੀ ਵਿਚੋਂ ਮੂਰਖ ਮੂੜ੍ਹੀ, ਮੂੜ੍ਹ ਸੁਘੜ ਸੁਚੱਜੇ ਲੈ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੂੰ ਆਦਿ ਜੁਗਾਦਿ ਜੁਗ ਚੌਕੜੀ ਏਕੰਕਾਰਾ ਸਾਚਾ ਨੂਰੀ, ਨੂਰ ਨੁਰਾਨੇ ਦਇਆ ਕਮਾਈਆ।
੨੨ ਮਾਘ ਸ਼ਹਿਨਸ਼ਾਹ ਸੰਮਤ ੪ ਗੁਰਦਿਆਲ ਸਿੰਘ ਦੇ ਘਰ
ਪਿੰਡ ਸੱਦਾਸਿੰਘ ਵਾਲਾ ਜ਼ਿਲਾ ਫ਼ਿਰੋਜ਼ਪੁਰ
ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭ ਵੇਖ ਸ਼ਰਕਨ ਗਰਬਨ, ਸ਼ਰੀਅਤ ਵਾਲੇ ਸ਼ਰਅ ਜਗਤ ਖੋਜ ਖੁਜਾਈਆ। ਦੂਰ ਨੇੜਾ ਤਕ ਖ਼ਾਕਾ ਆਪਣਾ ਅਰਬਨ ਸੁਅਰਬਨ, ਪਰਵਰਦਿਗਾਰ ਸਾਂਝੇ ਯਾਰ ਆਪਣਾ ਧਿਆਨ ਲਗਾਈਆ। ਜੋਧੇ ਸੂਰਬੀਰ ਬਲੀ ਬਲਕਾਰ ਆਪਣੀ ਧਾਰ ਕਰ ਮਰਦਨ, ਮਰਦ ਮਰਦਾਨੇ ਤੇਰੇ ਹੱਥ ਵਡਿਆਈਆ। ਚਾਰ ਜੁਗ ਦਾ ਪੂਰਬ ਲੇਖਾ ਲਹਿਣਾ ਮੁਕਾ ਕ਼ਰਜ਼ਨ, ਮਕ਼ਰੂਜ਼ ਹੋ ਕੇ ਵੇਖ ਵਖਾਈਆ। ਸਦੀ ਚੌਧਵੀਂ ਸਾਡੀ ਸਭ ਦੀ ਪੁੱਠੀ ਦਿਸੇ ਨਰਦਨ, ਨਰ ਨਰਾਇਣ ਤੇਰਾ ਦਰ ਨਜ਼ਰ ਕਿਸੇ ਨਾ ਆਈਆ। ਕੀ ਸੰਦੇਸ਼ਾ ਦੇ ਕੇ ਗਿਆ ਤੱਤੀ ਲੋਹ ਉਤੇ ਅਰਜਨ, ਅਰਜ਼ ਬੇਨੰਤੀ ਤੇਰੇ ਅੱਗੇ ਰਖਾਈਆ। ਕਲਜੁਗ ਅੰਤ ਸ੍ਰੀ ਭਗਵੰਤ ਜਨ ਭਗਤਾਂ ਹੋਣ ਨਾ ਦੇਵੀਂ ਹਰਜਨ, ਹਰਿਜਨ ਸਾਚੇ ਆਪਣੇ ਰੰਗ ਰੰਗਾਈਆ। ਕੀ ਯਾਦ ਕੀਤਾ ਤੇਗ਼ ਬਹਾਦਰ ਜਿਸ ਵੇਲੇ ਕਟਾਰ ਲੱਗੀ ਉਪਰ ਗਰਦਨ, ਗਦਾਗਰ ਹੋਣੀ ਕੂੜ ਲੋਕਾਈਆ। ਚਾਰ ਕੁੰਟ ਦਹਿ ਦਿਸ਼ਾ ਦੀਨ ਦੁਨੀ ਲੱਗੇ ਧੜਕਨ, ਧੀਰਜ ਧੀਰ ਨਾ ਕੋਇ ਰਖਾਈਆ। ਮਾਇਆ ਮਮਤਾ ਵਿਚ ਸਾਰੇ ਲੱਗੇ ਭਟਕਣ, ਭਾਂਡਾ ਭਰਮ ਨਾ ਕੋਇ ਭੰਨਾਈਆ। ਪ੍ਰਭੂ ਤੇਰੇ ਮਿਲਣ ਦੀ ਕਾਇਆ ਅੰਦਰ ਸਭ ਦੇ ਪਏ ਅੜਚਣ, ਨਿਰਗੁਣ ਨੂਰੀ ਤੇਰਾ ਦਰਸ ਕੋਇ ਨਾ ਪਾਈਆ। ਦੀਨ ਮਜ਼੍ਹਬ ਹੰਕਾਰ ਵਿਚ ਇਕ ਦੂਜੇ ਨਾਲ ਖੜਕਣ, ਖੰਡਾ ਖੜਗ ਜੂਠ ਝੂਠ ਹੱਥ ਰਖਾਈਆ। ਬਿਨ ਤੇਰੀ ਕਿਰਪਾ ਸਾਚਾ ਮਾਰਗ ਮਿਲੇ ਕੋਈ ਨਾ ਸੜਕਣ, ਸਹਿਸਾ ਰੋਗ
❋
❋
ਨਾ ਕੋਇ ਚੁਕਾਈਆ। ਮਮਤਾ ਮਿਟੇ ਕਿਸੇ ਨਾ ਤੜਪਨ, ਮੋਹ ਸਕੇ ਨਾ ਕੋਇ ਤੁੜਾਈਆ। ਵਕ਼ਤ ਯਾਦ ਆਇਆ ਜਿਸ ਵੇਲੇ ਗੋਬਿੰਦ ਬੱਚੇ ਨੀਹਾਂ ਹੇਠਾਂ ਲੱਗੇ ਰੱਖਣ, ਰੱਖਕ ਦਇਆ ਕਮਾਈਆ। ਉਨ੍ਹਾਂ ਦੀ ਨਿਗਾਹ ਪਈ ਵਿਚ ਕੂਟ ਦੱਖਣ, ਅੱਖ ਅੱਖ ਬਿਨਾ ਖੁਲ੍ਹਾਈਆ। ਦੀਨ ਦੁਨੀ ਦੀ ਚੋਲੀ ਦਿਸੀ ਸੀ ਸੱਖਣ, ਨਾਮ ਵਸਤ ਨਾ ਕੋਇ ਟਿਕਾਈਆ । ਕੁਛ ਲੇਖਾ ਲਿਖਿਆ ਘਰ ਗਵਾਲਿਆਂ ਜੋ ਕ੍ਰਿਸ਼ਨ ਖਾਧਾ ਮੱਖਣ, ਸ਼ਹਾਦਤ ਸ਼ਬਦ ਧਾਰ ਭੁਗਤਾਈਆ। ਸਚ ਪ੍ਰੀਤੀ ਵਿਚ ਕਲਜੁਗ ਜੀਵ ਮੂਲ ਨਾ ਵਸਣ, ਵਾਸਤਾ ਪ੍ਰਭ ਦੇ ਨਾਲ ਨਾ ਕੋਇ ਰਖਾਈਆ। ਕੂੜ ਵਿਕਾਰੇ ਅੰਦਰ ਸਾਰੇ ਟੱਪਣ, ਮਨ ਮਨਸਾ ਭੱਜੇ ਚਾਈਂ ਚਾਈਂਆ। ਆਤਮ ਪਰਮਾਤਮ ਪਰਮਾਤਮ ਆਤਮ ਨਾਮ ਮੂਲ ਨਾ ਜਪਣ, ਜਗਜੀਵਣ ਦਾਤੇ ਤੇਰਾ ਦਰਸ ਕੋਇ ਨਾ ਪਾਈਆ। ਤ੍ਰੈਗੁਣ ਮਾਇਆ ਅੰਦਰ ਸਾਰੇ ਦਗਣ, ਜਗਤ ਤ੍ਰਿਸ਼ਨਾ ਤ੍ਰਿਖਾ ਨਾ ਕੋਇ ਬੁਝਾਈਆ। ਸਚ ਦਵਾਰ ਏਕੰਕਾਰ ਲੱਭੇ ਕੋਈ ਨਾ ਪਤਣ, ਚਾਰ ਜੁਗ ਦੇ ਸ਼ਾਸਤਰ ਪਤ੍ਰਿਕਾ ਪੜ੍ਹ ਕੇ ਝੱਟ ਲੰਘਾਈਆ। ਬੇਵਤਨਾਂ ਵਖਾਏ ਕੋਈ ਨਾ ਤੇਰਾ ਸਚਖੰਡ ਵਤਨ, ਦਰਗਾਹ ਸਾਚੀ ਮਿਲਣ ਕੋਇ ਨਾ ਪਾਈਆ। ਜਿਧਰ ਤੱਕਾਂ ਚਾਰ ਕੁੰਟ ਦਿਸੇ ਰੱਟਣ, ਰੱਟਾ ਪਿਆ ਕੂੜ ਲੋਕਾਈਆ। ਨੇਤਰ ਰੋਵੇ ਮੰਦਰ ਮਸਜਿਦ ਸ਼ਿਵਦਵਾਲਾ ਮੱਠਨ, ਗੁਰੂਦਵਾਰਾ ਧਰਮ ਦੀ ਧਾਰ ਨਾ ਕੋਇ ਵਖਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਤੁਧ ਬਿਨ ਉਲਟੀ ਗੇੜੇ ਕੋਈ ਨਾ ਲੱਠਣ, ਧਰਮ ਦੀ ਧਾਰ ਨਾ ਕੋਇ ਚਲਾਈਆ। ਸਾਧਾਂ ਸੰਤਾਂ ਰਹੇ ਕੋਈ ਨਾ ਹੱਠਣ, ਧੀਰਜ ਸੰਤੋਖ ਨਜ਼ਰ ਕੋਇ ਨਾ ਆਈਆ। ਸ਼ਰਅ ਸ਼ਰੀਅਤ ਜਗਤ ਜ਼ੰਜੀਰੀ ਆਏ ਕੋਈ ਨਾ ਕੱਟਣ, ਦੂਈ ਦਵੈਤ ਨਾ ਡੇਰਾ ਢਾਹੀਆ। ਕੌਲ ਇਕ਼ਰਾਰ ਕਰ ਕੇ ਪੂਰਾ ਕਰੇ ਕੋਈ ਨਾ ਬਚਨ, ਵਾਅਦੇ ਖਿਲਾਫ਼ ਹੋਈ ਲੋਕਾਈਆ। ਸਚ ਸਰਨਾਈ ਚਰਨ ਤੇਰੇ ਨਾ ਵਸਣ, ਵਾਸਤਾ ਤੇਰੇ ਨਾਲ ਨਾ ਕੋਇ ਰਖਾਈਆ। ਪੁਰਖ ਅਕਾਲੇ ਦੀਨ ਦਿਆਲੇ ਨਿਜ ਨੇਤਰ ਤੇਰਾ ਦਰਸ਼ਨ ਮਿਲੇ ਕੋਈ ਨਾ ਅੱਖਣ, ਲੋਚਣ ਬੰਦ ਨਾ ਕੋਇ ਖੁਲ੍ਹਾਈਆ। ਕੋਟਾਂ ਵਿਚੋਂ ਗੁਰਮੁਖ ਵਿਰਲਾ ਹੀਰਾ ਬਣੇ ਤੇਰਾ ਰਤਨ, ਜਿਸ ਦੀ ਕ਼ੀਮਤ ਜਗਤ ਨਾ ਕੋਇ ਚੁਕਾਈਆ। ਆਤਮ ਪਰਮਾਤਮ ਪਰਮਾਤਮ ਆਤਮ ਜੋੜੇ ਨੱਤਨ, ਨਾਤਾ ਬਿਧਾਤਾ ਇਕ ਰਖਾਈਆ। ਮਿਹਰਵਾਨ ਮਹਿਬੂਬ ਮੁਹੱਬਤ ਵਿਚ ਸਿਰ ਰੱਖਣਾ ਭਗਤਾਂ ਹੱਥਨ, ਹੱਥ ਸਿਰ ਉਪਰ ਟਿਕਾਈਆ। ਅੰਤ ਅਖ਼ੀਰ ਸਭ ਦਾ ਬਿਅਰਥ ਹੋਣਾ ਯਤਨ, ਯਥਾਰਥ ਤੇਰਾ ਮੇਲ ਨਾ ਕੋਇ ਮਿਲਾਈਆ। ਬਿਨ ਤੇਰੇ ਕੋਈ ਨਾ ਜਾਣੇ ਦੀਨ ਦੁਨੀ ਦਾ ਲੱਛਣ, ਲੱਖ ਚੁਰਾਸੀ ਖੋਜ ਨਾ ਕੋਇ ਖੁਜਾਈਆ। ਤੇਰਾ ਖੇਲ ਸਦਾ ਜੁਗ ਚਾਰ ਨਿਤ ਨਵਿਤਨ, ਨਰ ਨਿਰੰਕਾਰ ਤੇਰੀ ਬੇਪਰਵਾਹੀਆ। ਪਤਾ ਨਹੀਂ ਤੂੰ ਖੇਲ ਕਰਨਾ ਕੀਕਨ, ਕਿਸ ਬਿਧ ਆਪਣੀ ਖੇਲ ਰਚਾਈਆ। ਜਿਧਰ ਤੱਕੀਏ ਸਾਧ ਸੰਤ ਸਾਰੇ ਵੇਖਣ, ਸਤਿ ਸੰਤੋਖ ਨਜ਼ਰ ਕੋਇ ਨਾ ਆਈਆ। ਗੁਰ ਅਵਤਾਰ ਕਹਿਣ ਪ੍ਰਭੂ ਸਾਨੂੰ ਤੇਰੇ ਦਵਾਰਿਉਂ ਸਚ ਧਰਮ ਦੀ ਅੰਤਮ ਹੋਣੀ ਪੈਨਸ਼ਨ, ਚਾਰ ਜੁਗ ਦੀ ਸੇਵਾ ਤੇਰੀ ਝੋਲੀ ਪਾਈਆ। ਜੋ ਉਪਜਿਆ ਸੋ ਅੰਤ ਬਿਨਸਨ, ਥਿਰ ਨਜ਼ਰ ਕੋਇ ਨਾ ਆਈਆ। ਤਤ ਰਿਹਾ ਨਾ ਰਾਮਾ ਕ੍ਰਿਸ਼ਨ, ਈਸਾ ਮੂਸਾ ਮੁਹੰਮਦ ਨਜ਼ਰ ਕੋਇ ਨਾ ਆਈਆ। ਦਸ ਗੁਰੂ ਮਾਟੀ ਖੱਲ ਨਾ ਕੋਇ ਚਮਕਣ, ਬੁਤਖ਼ਾਨੇ ਵੱਜੇ ਨਾ ਕੋਇ ਵਧਾਈਆ । ਇਹ ਸਾਰੇ ਸਾਹਿਬ ਸੁਲਤਾਨ ਤੇਰੇ ਕਮਸਨ, ਕਿਰਪਾ ਨਿਧਾਨ ਤੇਰੀ ਖੇਲ ਖਿਲਾਈਆ। ਅੰਤ ਅਖ਼ੀਰ ਸਭ ਦੀ ਪੂਰੀ ਕਰਦੇ ਹਰਸਨ, ਹਿਰਸ ਹਵਸ ਨਾ ਕੋਇ ਵਧਾਈਆ। ਸਚਖੰਡ ਦਵਾਰੇ ਬੈਠੇ ਸਾਰੇ ਤਰਸਣ, ਬਿਨ ਦੀਦ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ,
❋
❋
ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੀ ਤ੍ਰਿਖਾ ਮੇਟ ਦੇ ਹਿਰਸਨ, ਹਿਫ਼ਜ਼ ਇਕੋ ਆਪਣਾ ਨਾਮ ਕਰਾਈਆ।
੨੨ ਮਾਘ ਸ਼ਹਿਨਸ਼ਾਹੀ ਸੰਮਤ ੪ ਸਰਦਾਰਾ ਸਿੰਘ ਦੇ ਘਰ ਪਿੰਡ ਮਨਾਵਾਂ ਜ਼ਿਲਾ ਫ਼ਿਰੋਜ਼ਪੁਰ
ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭ ਦੀਨ ਦੁਨੀ ਦਾ ਫੜ ਪੱਲਾ, ਆਤਮ ਅੰਤਰ ਨਿਰੰਤਰ ਪਰਮਾਤਮ ਖੋਜ ਖੁਜਾਈਆ। ਚਾਰ ਵਰਨ ਅਠਾਰਾਂ ਬਰਨ ਨੌ ਖੰਡ ਪ੍ਰਿਥਮੀ ਸੱਤ ਦੀਪ ਹੋਇਆ ਝੱਲਾ, ਮਾਇਆ ਮੋਹ ਵਿਕਾਰ ਹੰਕਾਰ ਵਿਚ ਲੜਾਈਆ। ਫਿਰੀ ਦਰੋਹੀ ਚਾਰ ਕੁੰਟ ਦਹਿ ਦਿਸ਼ਾ ਉਜਾੜ ਪਹਾੜ ਜਲਾ ਥਲਾ, ਤੁਧ ਬਿਨ ਮਹੀਅਲ ਪ੍ਰਭ ਸਕੇ ਨਾ ਕੋਇ ਤਰਾਈਆ। ਤੇਰਾ ਨਾਮ ਗਾਇਆ ਰਾਮ ਕ੍ਰਿਸ਼ਨ ਵਾਹਿਗੁਰੂ ਅੱਲਾ, ਆਲਮੀਨ ਤੇਰੀ ਸਿਫ਼ਤ ਸਾਲਾਹੀਆ। ਜਿਧਰ ਵੇਖੀਏ ਦੀਨਾਂ ਮਜ਼੍ਹਬਾਂ ਪਾਇਆ ਤਰਥੱਲਾ, ਧੀਰਜ ਧੀਰ ਧਰਮ ਧਾਰ ਨਾ ਕੋਇ ਵਖਾਈਆ। ਕਲਜੁਗ ਕੂੜ ਕੁੜਿਆਰਾ ਕਾਮ ਕਰੋਧ ਦਾ ਕੱਢੀ ਫਿਰੇ ਭੱਲਾ, ਤਿੱਖੀ ਧਾਰ ਚਾਰ ਵਰਨ ਰਿਹਾ ਜਣਾਈਆ। ਪਤਾ ਨਹੀਂ ਸਦੀ ਚੌਧਵੀਂ ਕਿਹੜੀ ਕੂਟੋਂ ਅੰਤ ਅਖ਼ੀਰ ਹੋਵੇ ਹੱਲਾ, ਰੂਪ ਬਦਲੇ ਜਗਤ ਲੋਕਾਈਆ। ਤੇਰਾ ਧਾਮ ਕਿਸੇ ਨਾ ਦਿਸੇ ਨਿਹਚਲ ਅਟੱਲਾ, ਅਟਲ ਪਦਵੀ ਸਕੇ ਨਾ ਕੋਇ ਸਮਝਾਈਆ। ਬਿਨ ਤੇਰੀ ਕਿਰਪਾ ਨੂਰੀ ਜੋਤ ਕੋਇ ਨਾ ਬਲਾ, ਬਲਧਾਰੀ ਤੇਰੀ ਆਸ ਰਖਾਈਆ। ਨਿਤ ਨਵਿਤ ਕਰਦਾ ਆਇਉਂ ਵਲ ਛਲਾ, ਅਛਲ ਛਲਧਾਰੀ ਤੇਰੀ ਵਡ ਵਡਿਆਈਆ। ਤਨ ਵਜੂਦ ਮਾਟੀ ਖ਼ਾਕ ਸਾਚੇ ਨਾਮ ਦਾ ਦਿਸੇ ਕੋਈ ਨਾ ਫਲਾ, ਸਿੰਮਲ ਰੂਪ ਖ਼ਾਲੀ ਨਜ਼ਰੀ ਸ੍ਰਿਸ਼ਟੀ ਦ੍ਰਿਸ਼ਟੀ ਵੇਖ ਵਖਾਈਆ। ਤੂੰ ਸਾਹਿਬ ਸੁਲਤਾਨਾ ਨੌਜਵਾਨਾ ਮਰਦ ਮਰਦਾਨਾ ਇਕ ਅਕੱਲਾ, ਅਕਲ ਕਲਧਾਰੀ ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਦੇ ਧੁਰ ਦਾ ਵਰ, ਮਿਹਰਵਾਨ ਮਹਿਬੂਬ ਆਪਣਾ ਰੰਗ ਰੰਗਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਚਾਰ ਕੁੰਟ ਦਹਿ ਦਿਸ਼ਾ ਦਿਸੇ ਕੋਈ ਨਾ ਸਾਂਤ, ਕਲਜੁਗ ਅਗਨੀ ਤਤ ਤਪਾਈਆ। ਚਾਰੋਂ ਕੁੰਟ ਅੰਧੇਰੀ ਰਾਤ, ਸਾਚਾ ਚੰਦ ਨਾ ਕੋਇ ਚਮਕਾਈਆ। ਧਰਮ ਦੀ ਰਹੀ ਨਾ ਕੋਈ ਜਮਾਤ, ਪੱਟੀ ਨਾਮ ਨਾ ਕੋਇ ਪੜ੍ਹਾਈਆ। ਦੀਨ ਮਜ਼੍ਹਬ ਇਕ ਦੂਜੇ ਦਾ ਕਰਨ ਘਾਤ, ਘਾਓ ਡੂੰਘਾ ਰਹੇ ਲਗਾਈਆ। ਸਾਚੀ ਮਿਲੇ ਕਿਸੇ ਨਾ ਦਾਤ, ਨਾਮ ਭੰਡਾਰਾ ਨਾ ਕੋਇ ਭਰਾਈਆ। ਸਦੀ ਚੌਧਵੀਂ ਪੁਛੇ ਕੋਈ ਨਾ ਵਾਤ, ਵਾਤਾਵਰਨ ਵਿਗੜਿਆ ਜਗਤ ਲੋਕਾਈਆ। ਸਾਡਾ ਰਿਹਾ ਕੋਈ ਨਾ ਦਾਸ, ਸੇਵਕ ਸੇਵਾ ਸਚ ਨਾ ਕੋਇ ਕਮਾਈਆ। ਸਾਹਿਬ ਸਵਾਮੀ ਅਸੀਂ ਸਾਰੇ ਹੋਏ ਉਦਾਸ, ਹੈਰਾਨੀ ਸਾਡੇ ਅੰਦਰ ਆਈਆ। ਫਿਰੀ ਦਰੋਹੀ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਰਹੇ ਕੁਰਲਾਈਆ। ਝਗੜਾ ਮੇਟ ਦੇ ਜ਼ਾਤ ਪਾਤ, ਦੀਨ ਦੁਨੀ ਇਕੋ ਰੰਗ ਰੰਗਾਈਆ। ਲੇਖਾ ਰਹੇ ਨਾ ਮਨ ਮਮਤਾ ਨਾਰ ਕਮਜ਼ਾਤ, ਕੁਲੱਖਣੀ ਝਗੜਾ ਦੇਣਾ ਚੁਕਾਈਆ। ਸਭ ਨੂੰ ਆਤਮ ਪਰਮਾਤਮ ਪਰਮਾਤਮ ਆਤਮ ਦੱਸਣੀ ਜ਼ਾਤ, ਜ਼ਾਤ ਅਜ਼ਾਤੀ ਪਰਦਾ ਦੇਣਾ ਉਠਾਈਆ। ਗੁਰ ਅਵਤਾਰ ਪੈਗ਼ੰਬਰ ਸਾਰੇ ਰੱਖ ਕੇ ਗਏ ਆਸ, ਅੰਤ ਅਖ਼ੀਰੀ ਬਿਨ ਨੈਣਾਂ ਰਾਹ ਤਕਾਈਆ। ਪੁਰਖ ਅਕਾਲੇ ਦੀਨ ਦਿਆਲੇ ਨਿਰਗੁਣ ਨੂਰ ਜੋਤ ਕਰ ਪ੍ਰਕਾਸ਼, ਪਾਰਬ੍ਰਹਮ ਪਤਿਪਰਮੇਸ਼ਵਰ ਦੀਨ ਦੁਨੀ ਖੋਜ ਖੁਜਾਈਆ।
❋
❋
ਹਰ ਹਿਰਦੇ ਅੰਦਰ ਕਾਇਆ ਮੰਦਰ ਤੇਰੀ ਹੋਵੇ ਯਾਦ, ਤਨ ਵਜੂਦ ਮਾਟੀ ਖ਼ਾਕ ਪੰਜ ਤਤ ਵੱਜੇ ਵਧਾਈਆ। ਸਤਿ ਧਰਮ ਦਾ ਸਾਚਾ ਜੁਗ ਧਰਨੀ ਕਰ ਆਬਾਦ, ਕੂੜੀ ਕਿਰਿਆ ਜਗਤ ਵਿਕਾਰ ਸੁੱਟ ਡੂੰਘੇ ਖਾਤ, ਸ਼ੌਹ ਦਰਿਆ ਰੁੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਪਾਰਬ੍ਰਹਮ ਪਤਿਪਰਮੇਸ਼ਵਰ ਪੁਰਖ ਅਕਾਲੇ ਤੇਰਾ ਰਾਹ ਤਕਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਦੀਨ ਦੁਨੀ ਵੇਖ ਜਗਤ ਧਾਰ, ਧਰਮ ਦਵਾਰਾ ਨਜ਼ਰ ਕੋਇ ਨਾ ਆਈਆ। ਚਾਰ ਕੁੰਟ ਚਾਰ ਵਰਨਾਂ ਦਿਸੇ ਹਾਹਾਕਾਰ, ਹਿਰਦੇ ਹਰਿ ਨਾ ਕੋਇ ਵਸਾਈਆ। ਆਤਮ ਪਰਮਾਤਮ ਪਾਰਬ੍ਰਹਮ ਬ੍ਰਹਮ ਰਿਹਾ ਨਾ ਕੋਇ ਪਿਆਰ, ਪਰਾ ਪਸੰਤੀ ਮਧਮ ਬੈਖਰੀ ਢੋਲੇ ਜਗਤ ਗਾਈਆ। ਨਿਰਗੁਣ ਦੀਆ ਬਾਤੀ ਕਮਲਾਪਾਤੀ ਤੇਰਾ ਨੂਰ ਜੋਤ ਕਰੇ ਨਾ ਕੋਇ ਉਜਿਆਰ, ਗ੍ਰਹਿ ਮੰਦਰ ਅੰਦਰ ਹੋਏ ਨਾ ਕੋਇ ਰੁਸ਼ਨਾਈਆ। ਸ਼ਬਦ ਨਾਦ ਅਗੰਮੀ ਧੁਨ ਸੁਣਾਏ ਨਾ ਕੋਇ ਜੈਕਾਰ, ਆਤਮਕ ਰਾਗ ਨਾ ਕੋਇ ਅਲਾਈਆ । ਅੰਮ੍ਰਿਤ ਰਸ ਬਿਨ ਰਸਨਾ ਜਿਹਵਾ ਕੋਈ ਨਾ ਪੀਵੇ ਠੰਡਾ ਠਾਰ, ਅਗਨੀ ਤਤ ਨਾ ਕੋਇ ਬੁਝਾਈਆ। ਪੁਰਖ ਅਕਾਲ ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਦੀਨ ਦੁਨੀ ਦੀ ਪਾ ਸਾਰ, ਮਹਾਂਸਾਰਥੀ ਆਪਣੀ ਖੇਲ ਰਚਾਈਆ। ਕੂੜੀ ਕਿਰਿਆ ਜਗਤ ਤ੍ਰਿਸ਼ਨਾ ਦੇ ਨਿਵਾਰ, ਨਿਵਾਜ਼ਸ਼ ਵਿਚ ਸਾਰੇ ਸੀਸ ਨਿਵਾਈਆ। ਸਦੀ ਚੌਧਵੀਂ ਅੰਤ ਅਖ਼ੀਰ ਬੇਨਜ਼ੀਰ ਲਾਸ਼ਰੀਕ ਪਰਵਰਦਿਗਾਰ ਸਾਂਝੇ ਯਾਰ, ਯਾਦ ਭੁੱਲੀ ਸਭ ਦੀ ਵੇਖ ਵਖਾਈਆ। ਵਡ ਅਮਾਮ ਬਣ ਸਿਕਦਾਰ, ਕਲ ਕਲਕੀ ਤੇਰਾ ਅਵਤਾਰ, ਨਿਹਕਲੰਕ ਖੇਲ ਅਪਾਰ ਅਪਰੰਪਰ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਸੱਚੀ ਸਰਕਾਰ, ਧੁਰ ਫ਼ਰਮਾਨਾ ਦੋ ਜਹਾਨਾਂ ਇਕੋ ਇਕ ਜਣਾਈਆ।
੨੩ ਮਾਘ ਸ਼ਹਿਨਸ਼ਾਹੀ ਸੰਮਤ ੪ ਸੁਰਜੀਤ ਕੌਰ ਦੇ ਗ੍ਰਹਿ ਪਿੰਡ ਮਨਾਵਾ ਜ਼ਿਲਾ ਫ਼ਿਰੋਜ਼ਪੁਰ
ਸਦੀ ਚੌਧਵੀਂ ਕਹੇ ਮੈਂ ਰਾਤੀਂ ਗਈ ਮੱਕੇ ਗਾਂਦੀ, ਕ਼ਲਮਾ ਤੇਰਾ ਨਾਮ ਸੁਣਾਈਆ। ਰਾਹ ਵਿਚ ਮੈਨੂੰ ਮਰੀ ਮਿਲ ਗਈ ਢਾਂਡੀ, ਚੋਖਰ ਚੌਪਾਇਆ ਦਏ ਦੁਹਾਈਆ। ਰੋ ਕੇ ਕਿਹਾ ਅੜੀਏ ਕਿਉਂ ਸ਼ੋਰ ਮਚਾਂਦੀ, ਰੌਲਾ ਰਹੀ ਪਾਈਆ। ਆਪ ਤੂੰ ਪਹਿਨ ਕੇ ਸੋਨਾ ਚਾਂਦੀ, ਨਾਤਾ ਪਰਵਰਦਿਗਾਰ ਨਾਲ ਜੁੜਾਈਆ। ਵੇਖ ਲੈ ਸਾਡਾ ਹਾਲ ਸੁਖੀਂ ਸਾਂਦੀ, ਮਾਣਸ ਸਾਨੂੰ ਰਹੇ ਖਾਈਆ। ਮੇਰੇ ਥਣੀਂ ਸੀਰ ਤੇ ਮੇਰੀ ਪਸ਼ੂ ਜਾਤੀ ਗਾਂ ਦੀ, ਗਊ ਮਾਤਾ ਕਹਿ ਕੇ ਜਿਸ ਨੂੰ ਸਾਰੇ ਗਾਈਆ। ਹੁਣ ਮੈਂ ਰਹੀ ਨਹੀਂ ਕਿਸੇ ਥਾਂ ਦੀ, ਕਸਾਈਆਂ ਮੇਰੀ ਖਲੜੀ ਦਿਤੀ ਲਾਹੀਆ। ਮੈਂ ਦੁਨੀਆ ਦੀ ਬੁੱਧੀ ਵੇਖੀ ਕੁਰਲੌਣ ਵਾਲੀ ਕਾਂ ਦੀ, ਕਾਗ ਹੰਸ ਨਾ ਕੋਇ ਬਣਾਈਆ। ਤੂੰ ਜੋਬਨਵੰਤੀ ਭਰੀ ਫਿਰੇਂ ਚਾ ਦੀ, ਚਾਓ ਘਨੇਰਾ ਆਪਣੇ ਅੰਦਰ ਟਿਕਾਈਆ। ਮੈਂ ਆਸਾ ਰਖਦੀ ਇਕ ਨਿਆਂ ਦੀ, ਜੇ ਕੋਈ ਅਦਲ ਇਨਸਾਫ਼ ਦਏ ਕਮਾਈਆ। ਕੁਛ ਸ਼ਰਮ ਕਰ ਆਪਣੀ ਚੂੜੇ ਵਾਲੀ ਬਾਂਹ ਦੀ, ਜੋ ਲਾਲ ਰੰਗ ਨਾਲ ਰੰਗਾਈਆ। ਮੈਂ ਕ਼ਸਮ ਖਾ ਕੇ ਕਹਾਂ ਖ਼ੁਦਾ ਦੀ, ਖ਼ੁਦੀ ਦਾ ਡੇਰਾ ਕੋਇ ਨਾ ਢਾਹੀਆ। ਮੇਰੀ ਬੇਨੰਤੀ ਮਨਜ਼ੂਰ ਨਾ ਹੋਈ ਦੁਆ ਦੀ, ਦਰੋਹੀ ਦਰੋਹੀ ਕਰ ਕੇ ਦਿਆਂ ਸੁਣਾਈਆ। ਸਾਇਆ ਉਠ ਗਈ ਸਿਰ ਤੋਂ ਠੰਡੀ ਛਾਂ ਦੀ, ਕਲਜੁਗ ਅਗਨੀ ਰਹੀ ਤਪਾਈਆ।
❋
❋
ਨੀ ਤੂੰ ਵਸਣ ਵਾਲੀ ਸਚਖੰਡ ਗਰਾਂ ਦੀ, ਘਰ ਸੋਹਣੇ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਸਦੀ ਚੌਧਵੀਂ ਕਹੇ ਮੈਂ ਸੁੱਤੀ ਨਹੀਂ ਰਤੀ, ਪੰਜ ਪੰਜ ਭੱਜੀ ਵਾਹੋ ਦਾਹੀਆ। ਮੈਂ ਨਿਮਾਣੀ ਵੇਖੀ ਢੱਠੀ, ਪਿਆਸੀ ਦਏ ਦੁਹਾਈਆ। ਜਿਸ ਦੀ ਖਲੜੀ ਬੱਧੀ ਸੀ ਵਿਚ ਰੱਸੀ, ਘੁੱਟ ਕੇ ਗੰਢ ਪਵਾਈਆ। ਉਸ ਦੀਆਂ ਹੱਡੀਆਂ ਕਹਿਣ ਜਾਹ ਆਪਣੇ ਮਾਲਕ ਨੂੰ ਕਹਿ ਜ਼ਰਾ ਹਾਲਤ ਵੇਖ ਚਾਰ ਲੱਖ ਤੇ ਅੱਸੀ, ਚੁਰਾਸੀ ਖੋਜ ਖੁਜਾਈਆ । ਮੈਂ ਨਿਕਰਮਣ ਕਿਹੜੀ ਗੱਲ ਤੋਂ ਫਸੀ, ਮੈਨੂੰ ਮਿਲੀ ਸਜ਼ਾਈਆ। ਜੋਬਨ ਵੰਤੀਏ ਤੂੰ ਤੇ ਕ਼ਸਮ ਖਾਂਦੀ ਸੈਂ ਪੋਹ ਛੱਬੀ, ਮੱਥੇ ਟਿੱਕੇ ਨਾਲ ਸੁਹਾਈਆ। ਦਾਅਵੇ ਨਾਲ ਕਹਿੰਦੀ ਸੈਂ ਮੇਰਾ ਮਾਲਕ ਰੱਬੀ, ਨੂਰ ਨੁਰਾਨਾ ਇਕ ਅਖਵਾਈਆ। ਮੈਂ ਚਾਵਾਂ ਭਰੀ ਸਦੀ, ਸਦਮੇ ਸਭ ਦੇ ਦਿਆਂ ਮੁਕਾਈਆ। ਪੈਗ਼ੰਬਰਾਂ ਦੀ ਮੇਟ ਕੇ ਗੱਦੀ, ਗੁਰ ਅਵਤਾਰ ਲੇਖਾ ਲੇਖੇ ਲਾਈਆ। ਬਹੁੜੀ ਸਾਡੀ ਸਾਡੀ ਪੁਕਾਰ ਕਿੱਥੇ ਛੱਡੀ, ਕਿੱਥੇ ਆਈਉਂ ਗਵਾਈਆ। ਆਹ ਵੇਖ ਮੇਰੀ ਹੱਡੀ, ਕਸਾਈਆਂ ਖੱਲ ਨਾਲੋਂ ਕੀਤੀ ਜੁਦਾਈਆ। ਕੁਛ ਸਾਨੂੰ ਦੱਸ ਕਿੱਥੇ ਤੇਰੇ ਪਰਵਰਦਿਗਾਰ ਦੀ ਜੋਤ ਜਗੀ, ਜਗਹ ਦੇਣੀ ਸਮਝਾਈਆ। ਜਿਹੜਾ ਕੂੜ ਮਿਟਾਵੇ ਅੱਗੀ, ਅੱਗਾ ਰਿਹਾ ਬਣਾਈਆ। ਵੇਖ ਮੈਂ ਬਾਹਰੋਂ ਕਿੱਡੀ ਬੱਗੀ, ਚਿੱਟੇ ਰੋਮਾਂ ਨਾਲ ਸੁਹਾਈਆ। ਪਰ ਕੁਕਰਮਾਂ ਪਾਪਾਂ ਨਾਲ ਦੱਬੀ, ਸਿਰ ਨਾ ਸਕਾਂ ਉਠਾਈਆ। ਤੇਰੇ ਵਰਗੀ ਮੈਨੂੰ ਹੋਰ ਨਹੀਂ ਕੋਈ ਲੱਭੀ, ਜਿਸ ਦੇ ਅੱਗੇ ਹੋ ਕੇ ਦਿਆਂ ਦੁਹਾਈਆ। ਮੁਹੰਮਦ ਨੂੰ ਕਿਹਾ ਕਮਲਿਆ ਤੇਰੀ ਉਮਤ ਖਾਂਦੀ ਢੱਗੀ, ਢੋਰਾਂ ਨਾਲ ਝਟ ਡੰਘਾਈਆ। ਸਦੀ ਚੌਧਵੀਂ ਕਹੇ ਮੇਰੀ ਚਲਦੀ ਦੀ ਰੁਕ ਗਈ ਅੱਡੀ, ਪੱਬ ਭਾਰ ਨਾ ਕੋਇ ਰਖਾਈਆ। ਮੈਂ ਚਾਰ ਕੁੰਟ ਵੇਖਣ ਲੱਗੀ, ਧੁਰ ਦਾ ਨੇਤਰ ਅੱਖ ਖੁਲ੍ਹਾਈਆ। ਜੋਤ ਅਕਾਲਣ ਆ ਗਈ ਭੱਜੀ, ਮੇਰੀ ਮੇਰੇ ਵਾਲਾ ਰੂਪ ਵਟਾਈਆ। ਨੇੜੇ ਆ ਕੇ ਪਾ ਲਈ ਜੱਫੀ, ਗਲਵਕੜੀ ਵਿਚ ਸੁਹਾਈਆ। ਨੀ ਆਹ ਵੇਖ ਧੁਰ ਦਾ ਮਾਲਕ ਪਿਛਲੇ ਲੇਖੇ ਕਰਨ ਲੱਗਾ ਨਫ਼ੀ, ਜਗਤ ਦੇ ਬੱਟੇ ਦਏ ਬਦਲਾਈਆ। ਪੈਗ਼ੰਬਰ ਰਹਿਣ ਨਹੀਂ ਦੇਣਾ ਕੋਈ ਸ਼ਫ਼ਾਖ਼ਾਨੇ ਵਾਲਾ ਸ਼ਫ਼ੀ, ਸ਼ਫ਼ਕਤ ਵਿਚ ਨਾ ਕੋਇ ਵਡਿਆਈਆ। ਹਲੂਣਾ ਮਿਲਦਾ ਵੇਖ ਮਸੀਹ, ਮਸਲੇ ਸਭ ਦੇ ਹੱਲ ਕਰਾਈਆ। ਸ਼ਬਦੀ ਡੋਰੀ ਰਿਹਾ ਕਸੀ, ਕ਼ਸਮ ਨਾਲ ਕ਼ਿਸਮਤ ਢੋਰਾਂ ਦਏ ਬਦਲਾਈਆ। ਇਹ ਦੁੱਖ ਵੇਖ ਕੇ ਮੈਨੂੰ ਵੀ ਪੈਂਦੀ ਗਸ਼ੀ, ਗਸ਼ ਵਿਚ ਆਪਣਾ ਆਪ ਭੁਲਾਈਆ। ਕਥਾ ਕਹਾਣੀ ਸੁਣਾਵਾਂ ਸੱਚੀ, ਸਚ ਦਰਬਾਰ ਦੇਣਾ ਦ੍ਰਿੜਾਈਆ। ਪ੍ਰਭੂ ਵੇਖ ਚਾਰ ਕੁੰਟ ਦੁਹਾਈ ਮੱਚੀ, ਧੀਰਜ ਧੀਰ ਨਾ ਕੋਇ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਰੰਗ ਦਏ ਰੰਗਾਈਆ। ਢਾਂਡੀ ਕਹੇ ਮੇਰੇ ਤਨ ਦਾ ਚਿੱਟਾ ਪੋਸ਼, ਜਗਤ ਨੇਤਰ ਵੇਖ ਵਖਾਈਆ। ਮੈਂ ਨਿਮਾਣੀ ਨਿਰਦੋਸ਼, ਕਿਉਂ ਮਿਲੀ ਸਜ਼ਾਈਆ। ਓਨੇ ਚਿਰ ਨੂੰ ਕਸਾਈ ਗਿਆ ਪਹੁੰਚ, ਹੱਟਾ ਕੱਟਾ ਰੂਪ ਵਖਾਈਆ। ਮੈਂ ਪੈ ਗਈ ਵਿਚ ਸੋਚ, ਸਮਝ ਵਿਚੋਂ ਵੇਖ ਵਖਾਈਆ। ਅੱਖਾਂ ਖੋਲ੍ਹੀਆਂ ਮੈਨੂੰ ਦਿਸੀ ਸ਼ਬਦੀ ਢੋਕ, ਲਹਿੰਦੀ ਦਿਸ਼ਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਸਦੀ ਚੌਧਵੀਂ ਕਹੇ ਜਿਹੜਾ ਖੱਲ ਲਾਹਵੇ ਕਸਾਈ, ਉਸ ਰੋ ਕੇ ਦਿਤਾ ਸੁਣਾਈਆ। ਮੈਨੂੰ ਲੈ ਬਚਾਈ, ਮੇਰੀ ਤੇਰੇ ਅੱਗੇ ਦੁਹਾਈਆ। ਮੈਂ ਫ਼ਕੀਰੇ ਦਾ ਜੁਆਈ, ਜਿਹੜਾ ਤਰਿਆਸੀ ਸਾਲ ਪਹਿਲੇ ਆਪਣਾ ਆਪ ਗਿਆ ਤਜਾਈਆ। ਓਹ ਫ਼ਕੀਰਾ ਅੱਗੇ ਕਰਦਾ ਰਿਹਾ ਸੀ ਦੁਆਈਂ, ਹੱਥ ਜੋੜ ਕੇ ਵਾਸਤਾ ਪਾਈਆ।
❋
❋
ਕੋਈ ਮੈਨੂੰ ਮਿਲਾਓ ਧੁਰ ਦਾ ਮਾਹੀ, ਮਹਿਬੂਬ ਨੂਰ ਅਲਾਹੀਆ। ਇਕ ਫ਼ੱਕਰ ਮਿਲਿਆ ਮਸਤ ਤੇ ਕਹਿਣ ਉਹਨੂੰ ਗੁਸਾਈਂ, ਹੱਸ ਕੇ ਤਾਲੀ ਰਿਹਾ ਵਜਾਈਆ। ਅਵਧੂਤ ਨੰਗਾ ਬਸਤਰ ਕੋਈ ਨਾਹੀਂ, ਮਿੱਟੀ ਰਿਹਾ ਉਡਾਈਆ, ਫ਼ਕੀਰੇ ਕਿਹਾ ਫ਼ਕੀਰਾ ਤੈਨੂੰ ਸ਼ਰਮ ਹਯਾ ਨਾਹੀਂ, ਧੀਆਂ ਭੈਣਾਂ ਵੇਖ ਵਖਾਈਆ। ਮਸਤ ਕਿਹਾ ਇਹ ਖੇਲ ਮੇਰੇ ਬੇਪ੍ਰਵਾਹੀ, ਜਿਹੜਾ ਆਪਣੇ ਰੰਗ ਰੰਗਾਈਆ । ਮੇਰੇ ਵਿਚ ਵੜ ਕੇ ਸਦ ਆਪਣਾ ਦਰਸ ਵਖਾਈ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਮਿਹਰ ਨਜ਼ਰ ਇਕ ਉਠਾਈਆ। ਫ਼ਕੀਰੇ ਕਿਹਾ ਉਹ ਮਸਤਾਨੇ ਮਸਤ, ਕਿਉਂ ਮਸਤੀ ਵਿਚ ਆਈਆ। ਮਸਤ ਕਿਹਾ ਮਿਲਾ ਦਸਤ, ਹੱਥ ਨਾਲ ਹੱਥ ਛੁਹਾਈਆ। ਫੇਰ ਵੇਖ ਉਪਰ ਅਰਸ਼, ਨੂਰ ਨੂਰ ਦਿਆਂ ਚਮਕਾਈਆ। ਫੇਰ ਤਕ ਫ਼ਰਸ਼, ਨੰਗਾ ਅਵਧੂਤ ਨਜ਼ਰੀ ਆਈਆ। ਕਿਸ ਦੇ ਉਤੇ ਕਰੇਂ ਹਰਖ, ਦੁੱਖ ਕਿਸ ਜਣਾਈਆ। ਕਿਸ ਦੀ ਕਰੇਂ ਪਰਖ, ਕੌਣ ਵੇਖ ਵਖਾਈਆ। ਜਿਸ ਦਾ ਲੋਚਣ ਦਰਸ, ਉਹ ਮਾਲਕ ਧੁਰਦਰਗਾਹੀਆ। ਫ਼ਕੀਰਾ ਪਿਆ ਤੜਫ, ਹੌਕਿਆਂ ਵਿਚ ਅੱਖਾਂ ਨੀਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਫ਼ਕੀਰਾ ਕਹੇ ਮੈਂ ਮਸਤ ਨੂੰ ਦੇਵਾਂ ਬਸਤਰ, ਪਿਛਲੀ ਭੁੱਲ ਬਖ਼ਸ਼ਾਈਆ। ਇਸ ਦੇ ਕੋਲ ਅਗੰਮਾ ਕੋਈ ਸ਼ਸਤਰ, ਜੋ ਸ਼ਰਅ ਰਿਹਾ ਬਦਲਾਈਆ। ਮਸਤ ਕਿਹਾ ਇਹ ਖੇਲ ਪ੍ਰਭੂ ਦਾ ਅਕਸਰ, ਪਰਵਰਦਿਗਾਰ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਫ਼ਕੀਰਾ ਕਪੜੇ ਲੈ ਕੇ ਆਇਆ ਚਿੱਟੇ, ਮਸਤ ਅੱਗੇ ਟਿਕਾਈਆ। ਮਸਤ ਤੱਕ ਕੇ ਪਟ ਪਟੇ, ਅੱਖਾਂ ਅਸਮਾਨ ਉਤੇ ਰਖਾਈਆ। ਫੇਰ ਘੱਟੇ ਉਤੇ ਲਿਟੇ, ਧੂਲ ਦਿਤੀ ਧਮਾਈਆ। ਦੋਹੱਥੜ ਮਾਰ ਕੇ ਪਿੱਟੇ, ਬਹੁੜੀ ਬਹੁੜੀ ਕਰ ਸੁਣਾਈਆ । ਫਿਰ ਫੜ ਕੇ ਪੱਥਰ ਇੱਟੇ, ਚਾਰੋਂ ਤਰਫ਼ ਸੁਟਾਈਆ। ਫੇਰ ਚੁੰਮ ਕੇ ਆਪਣੇ ਗਿੱਟੇ, ਰੌਲਾ ਦਿਤਾ ਪਾਈਆ। ਹੱਸ ਕੇ ਕਿਹਾ ਫ਼ਕੀਰਿਆ ਇਹ ਵੱਡੇ ਛੋਟੇ ਮੈਨੂੰ ਦਿਸਦੇ ਨਿੱਕੇ, ਬੁੱਢਾ ਨਜ਼ਰ ਕੋਇ ਨਾ ਆਈਆ। ਮੈਨੂੰ ਧੀ ਭੈਣ ਕੋਈ ਨਾ ਦਿੱਸੇ, ਸਾਰੇ ਆਤਮਕ ਰੂਪ ਸੋਭਾ ਪਾਈਆ। ਪਰ ਯਾਦ ਰੱਖੀਂ ਤੇਰਾ ਮਰਦ ਤੋਂ ਇਸਤਰੀ ਰੂਪ ਜ਼ਰੂਰ ਆਵੇ ਤੇਰੇ ਹਿੱਸੇ, ਜਿਸ ਫ਼ਕੀਰ ਨੂੰ ਤਾਅਨਾ ਦਿਤਾ ਲਗਾਈਆ। ਫ਼ਕੀਰੇ ਕਿਹਾ ਓਹ ਧਾਮ ਕਿਹੜਾ ਤੇ ਵਸਾਂ ਕਿੱਥੇ, ਮੈਨੂੰ ਦੇ ਸਮਝਾਈਆ। ਮਸਤ ਕਿਹਾ ਜਿਥੇ ਮੇਰਾ ਪਰਵਰਦਿਗਾਰ ਸਾਂਝਾ ਯਾਰ ਜਨ ਭਗਤਾਂ ਦੇ ਲੇਖ ਲਿਖੇ, ਕਰਮ ਕਰਮ ਦਾ ਡੇਰਾ ਢਾਹੀਆ। ਦੀਨ ਦੁਨੀ ਨਾਲੋਂ ਵਖਰੇ ਪਾਏ ਹਿੱਸੇ, ਵੰਡ ਆਪਣੀ ਨਾਲ ਵੰਡਾਈਆ। ਬੱਚੂ ਇਹ ਤੇਰੇ ਬਸਤਰ ਚਿੱਟੇ, ਓਸੇ ਵੇਲੇ ਆਪਣੇ ਲੇਖੇ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਭੇਵ ਖੁਲ੍ਹਾਈਆ। ਫ਼ਕੀਰੇ ਦਾ ਜਾਮਾ ਬਦਲਿਆ ਕੰਨਿਆ ਬਣ ਗਈ ਸੰਤੋਖ, ਜਨਮ ਦਾ ਲੇਖਾ ਰਿਹਾ ਨਾ ਰਾਈਆ। ਚਿੱਟੇ ਬਸਤਰ ਨਾਲ ਧਰਮ ਧਾਰ ਦੀ ਮੋਖ, ਸਤਿਗੁਰ ਸ਼ਬਦ ਵਿਚ ਜਣਾਈਆ। ਇਹ ਓਸੇ ਪ੍ਰਭੂ ਦਾ ਚੋਜ, ਜਿਸ ਦੀ ਸਮਝ ਕੋਇ ਨਾ ਆਈਆ। ਲਹਿਣਾ ਦੇਣਾ ਦੇਵੇ ਰੋਜ਼, ਰੋਜ਼ੇ ਨਿਮਾਜ਼ਾਂ ਰੱਖਣ ਵਾਲੇ ਆਪਣੇ ਨਾਲ ਰਖਾਈਆ। ਇਸ ਤੋਂ ਵੱਡਾ ਅਜੇ ਹੋਰ ਭੇਵ ਗੋਝ, ਸਮੇਂ ਨਾਲ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਪਣੀ ਕਰਨੀ ਆਉਣ ਨਾ ਦੇਵੇ ਵਿਚ ਕਿਸੇ ਦੀ ਸੋਚ, ਬੁੱਧੀ ਤੋਂ ਪਰੇ ਸਾਰਾ ਆਪਣਾ ਖੇਲ ਖਿਲਾਈਆ।
❋
❋