੨੩ ਮਾਘ ਸ਼ਹਿਨਸ਼ਾਹੀ ਸੰਮਤ ੪ ਬਲਵੰਤ ਸਿੰਘ ਦੇ ਘਰ ਪਿੰਡ ਤਲਵੰਡੀ ਜ਼ਿਲਾ ਫ਼ਿਰੋਜ਼ਪੁਰ
ਸਦੀ ਚੌਧਵੀਂ ਕਹੇ ਮੈਂ ਚਾਰ ਜੁਗ ਦੇ ਇੱਟਾਂ ਪੱਥਰ ਵੇਖੇ ਪਾਹਨ, ਬਨ ਪਾਹਨੀ ਚਾਰ ਕੁੰਟ ਦਹਿ ਦਿਸ਼ਾ ਭੱਜੀ ਚਾਈਂ ਚਾਈਂਆ । ਤਨ ਵਜੂਦ ਮਾਟੀ ਵਾਲੇ ਵੇਖੇ ਕਾਹਨ, ਬੰਸਰੀ ਵਾਲੀ ਧੁਨ ਸੁਣੀ ਚਾਈਂ ਚਾਈਂਆ। ਜੰਗਲਾਂ ਵਿਚ ਫਿਰਦੇ ਵੇਖੇ ਰਾਮ, ਬਨਵਾਸੀ ਹੋ ਕੇ ਅਪਣਾ ਝੱਟ ਲੰਘਾਈਆ। ਮਕ਼ਬਰਿਆਂ ਵਿਚ ਸੁੱਤੇ ਵੇਖੇ ਪੈਗ਼ੰਬਰ ਅਮਾਮ, ਤਨ ਵਜੂਦ ਨਾ ਕੋਇ ਵਡਿਆਈਆ। ਗੁਰ ਗੁਰ ਖੇਲ ਵੇਖੇ ਜਗਤ ਜਹਾਨ, ਜੀਵਣ ਜੁਗਤ ਜੁਗਤ ਜਣਾਈਆ। ਦੀਨ ਮਜ਼੍ਹਬ ਵੇਖੇ ਇਸਲਾਮ, ਫ਼ਿਰਕੇ ਕੌਮ ਖੋਜ ਖੁਜਾਈਆ । ਧੁਰ ਸੰਦੇਸ਼ੇ ਕ਼ਲਮੇ ਵੇਖੇ ਨਾਮ, ਸਿਫ਼ਤਾਂ ਵਾਲੇ ਢੋਲੇ ਗਾਈਆ। ਸ਼ਾਸਤਰ ਸਿਮਰਤ ਵੇਦ ਵੇਖੇ ਪੁਰਾਨ, ਅੰਜੀਲ ਕ਼ੁਰਾਨ ਖਾਣੀ ਬਾਣੀ ਖੋਜ ਖੁਜਾਈਆ। ਰਸਨਾ ਜਿਹਵਾ ਬੱਤੀ ਦੰਦ ਪੜ੍ਹਦੇ ਵੇਖੇ ਨਾਲ ਜ਼ਬਾਨ, ਉਚੀ ਕੂਕ ਕੂਕ ਸੁਣਾਈਆ। ਚਾਰ ਵਰਨ ਅਠਾਰਾਂ ਬਰਨ ਸਰਵਣ ਕਰਦੇ ਵੇਖੇ ਕਾਨ, ਸਰੋਤੇ ਹੋ ਕੇ ਧਿਆਨ ਲਗਾਈਆ। ਤੀਰਥ ਤਟ ਵੇਖੇ ਸ਼ਿਵਦਵਾਲੇ ਮੱਠ ਮਕਾਨ, ਗੰਗਾ ਗੋਦਾਵਰੀ ਜਮਨਾ ਸੁਰਸਤੀ ਫੇਰਾ ਪਾਈਆ। ਮਾਨਵ ਮਾਨੁੱਖ ਮਾਨਸ ਵੇਖੇ ਸਭ ਦੇ ਅੰਦਰ ਸ਼ਰਅ ਸ਼ੈਤਾਨ, ਸਾਬਤ ਨਜ਼ਰ ਕੋਇ ਨਾ ਆਈਆ। ਮਨ ਕਲਪਣਾ ਬੁੱਧੀ ਹੋਈ ਬੇਈਮਾਨ, ਧਰਮ ਧੀਰ ਨਾ ਕੋਇ ਧਰਾਈਆ। ਇਕ ਦੂਜੇ ਦੇ ਨਾਲ ਲੜਨ ਇਨਸਾਨ, ਇਨਸਾਨੀਅਤ ਗਈ ਰੂਪ ਬਦਲਾਈਆ। ਮਾਇਆ ਮਮਤਾ ਕੂੜ ਕੁੜਿਆਰ ਹੋਇਆ ਬਲਵਾਨ, ਸਾਧਾਂ ਸੰਤਾਂ ਰਿਹਾ ਡੁਲਾਈਆ। ਪੁਰਖ ਅਕਾਲ ਦੀਨ ਦਿਆਲ ਦਾ ਦਿਸਿਆ ਨਾ ਕੋਇ ਖ਼ਾਨਦਾਨ, ਭਗਤ ਭਗਵਾਨ ਦਾ ਰੂਪ ਨਾ ਕੋਇ ਬਣਾਈਆ । ਚਾਰ ਕੁੰਟ ਦਿਸਣ ਸੁੰਞ ਮਸਾਣ, ਆਤਮ ਬ੍ਰਹਮ ਨਿਰਗੁਣ ਜੋਤ ਨੂਰ ਨਾ ਕੋਇ ਰੁਸ਼ਨਾਈਆ। ਉਚੀ ਕੂਕ ਕੂਕ ਸਾਰੇ ਕਰਨ ਕਲਿਆਣ, ਸ਼ਬਦ ਅਗੰਮੀ ਨਾਦ ਧੁਨ ਆਤਮਕ ਰਾਗ ਨਾ ਕੋਇ ਸੁਣਾਈਆ। ਤੂੰ ਮੇਰਾ ਮੈਂ ਤੇਰਾ ਕਰੇ ਨਾ ਕੋਇ ਪਹਿਚਾਨ, ਪਾਰਬ੍ਰਹਮ ਪਤਿਪਰਮੇਸ਼ਵਰ ਮਿਲਣ ਕੋਇ ਨਾ ਪਾਈਆ। ਸਦੀ ਚੌਧਵੀਂ ਕਹੇ ਮੈਂ ਵੇਖ ਵੇਖ ਹੋਈ ਹੈਰਾਨ, ਹੈਰਾਨੀ ਮੇਰੇ ਅੰਦਰ ਆਈਆ। ਸਾਬਤ ਰਿਹਾ ਨਾ ਕਿਸੇ ਈਮਾਨ, ਹਿੰਦੂ ਮੁਸਲਿਮ ਸਿੱਖ ਈਸਾਈ ਸਾਰੇ ਦੇਣ ਦੁਹਾਈਆ। ਜਿਧਰ ਤੱਕਿਆ ਸ਼ਰਅ ਦੇ ਸਰਬ ਦਿਸੇ ਗ਼ੁਲਾਮ, ਮਜ਼੍ਹਬਾਂ ਬੰਧਨ ਨਾ ਕੋਇ ਕਟਾਈਆ। ਭਵਿਖਤਾਂ ਵਾਲਾ ਜਾਣਿਆ ਨਾ ਕੋਇ ਫ਼ਰਮਾਨ, ਗੁਰ ਅਵਤਾਰ ਪੈਗ਼ੰਬਰ ਕੀ ਗਏ ਦ੍ਰਿੜਾਈਆ। ਕਵਣ ਵੇਲਾ ਪਹੁੰਚਿਆ ਆਣ, ਕਲਜੁਗ ਅੰਤਮ ਲਏ ਅੰਗੜਾਈਆ। ਸ੍ਰਿਸ਼ਟੀ ਦ੍ਰਿਸ਼ਟੀ ਹੋਈ ਨਾਦਾਨ, ਪਰਦਾ ਮਾਇਆ ਨਾ ਕੋਇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਸੱਚਾ ਧੁਰਦਰਗਾਹੀਆ। ਸਦੀ ਚੌਧਵੀਂ ਕਹੇ ਮੈਂ ਦੀਨ ਦੁਨੀ ਤੱਕੀ, ਤਕਵੇ ਵਾਲਾ ਨਜ਼ਰ ਕੋਇ ਨਾ ਆਈਆ। ਮਿਲਿਆ ਮੇਲ ਕਿਸੇ ਨਾ ਹੱਕੀ, ਹਕ਼ੀਕ਼ਤ ਵਾਲਾ ਰੰਗ ਨਾ ਕੋਇ ਰੰਗਾਈਆ। ਸਭ ਦਾ ਅੰਤਰ ਹੋਇਆ ਸ਼ੱਕੀ, ਸ਼ਿਕਵਾ ਸਕੇ ਨਾ ਕੋਇ ਮਿਟਾਈਆ। ਪੁਰਖ ਅਕਾਲਾ ਦੀਨ ਦਿਆਲਾ ਨਿਰਗੁਣ ਜੋਤ ਵੇਖੇ ਕੋਈ ਨਾ ਅੱਖੀਂ, ਨਿਜ ਨੇਤਰ ਅੱਖ ਨਾ ਕੋਇ ਖੁਲ੍ਹਾਈਆ। ਆਤਮ ਧਾਰ ਬਣੇ ਕੋਈ ਨਾ ਸਖ਼ੀ, ਪਰਮਾਤਮ ਕਾਹਨ ਨਾ ਕੋਇ ਹੰਢਾਈਆ। ਪਰਵਰਦਿਗਾਰ ਮਿਲੇ ਨਾ ਕਿਸੇ ਪਤੀ, ਪਤਿਪਰਮੇਸ਼ਵਰ ਅੰਗ ਨਾ ਕਿਸੇ ਲਗਾਈਆ। ਨਾਮ ਵਸਤ ਅਮੋਲਕ ਦੇਵੇ ਕੋਈ ਨਾ ਰਤੀ, ਰਤਨ ਅਮੋਲਕ ਰੂਪ ਨਾ ਕੋਇ ਬਣਾਈਆ। ਧੁਰ ਦੇ ਨਾਮ ਦੀ ਪੜ੍ਹੇ ਕੋਈ ਨਾ ਪੱਟੀ, ਅੱਖਰਾਂ ਵਾਲੇ ਢੋਲੇ ਸਾਰੇ ਗਾਈਆ। ਧਰਮ ਧਾਰ ਵਿਚ ਦਿਸੇ ਕੋਈ ਨਾ ਯਤੀ, ਕਾਮ
❋
❋
ਵਾਸਨਾ ਹੋਈ ਹਲਕਾਈਆ। ਸਾਹਿਬ ਸਤਿਗੁਰ ਉਤੇ ਹੋਵੇ ਕੋਈ ਨਾ ਸਤੀ, ਸਤਿ ਧਾਰ ਨਾ ਕੋਇ ਸਮਾਈਆ। ਕਲਜੁਗ ਕੂੜ ਕਿਰਿਆ ਚਾਰੋਂ ਕੁੰਟ ਖੁਲ੍ਹੀ ਹੱਟੀ, ਮਾਇਆ ਮਮਤਾ ਮੋਹ ਵਿਕਾਰ ਰਿਹਾ ਵਰਤਾਈਆ। ਘਰ ਪ੍ਰਕਾਸ਼ ਹੋਵੇ ਨਾ ਕਿਸੇ ਮੋਮਬੱਤੀ, ਨਿਰਗੁਣ ਨੂਰੀ ਚੰਦ ਨਾ ਕੋਇ ਚਮਕਾਈਆ। ਹੰਕਾਰ ਵਿਕਾਰੀ ਦੁਨੀਆ ਗਈ ਫੱਟੀ, ਪੱਟੀ ਨਾਮ ਨਾ ਕੋਇ ਬੰਧਾਈਆ। ਮੁਹੰਮਦ ਦੀ ਕੰਮ ਨਾ ਆਈ ਮੌਲੀ ਅੱਟੀ, ਕੱਚਾ ਤੰਦ ਨਾ ਕੋਇ ਵਡਿਆਈਆ। ਅੰਤ ਅਖ਼ੀਰ ਲੇਖੇ ਲੱਗੇ ਕਿਸੇ ਨਾ ਖੱਟੀ, ਖਟਕਾ ਦਿਸੇ ਥਾਉਂ ਥਾਈਂਆ। ਕਰੇ ਖੇਲ ਪ੍ਰਭ ਜੋ ਵਸੇ ਘਟ ਘਟੀ, ਹਰ ਘਟ ਅੰਦਰ ਡੇਰਾ ਲਾਈਆ। ਜਿਸ ਰਾਮ ਭਵਾਇਆ ਪੰਚਵਟੀ, ਹੁਕਮੀ ਹੁਕਮ ਸੁਣਾਈਆ। ਜਿਸ ਰਥ ਚਲਵਾਇਆ ਕ੍ਰਿਸ਼ਨ ਕੋਲੋਂ ਹੱਥੀਂ, ਧੁਰ ਫ਼ਰਮਾਨਾ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਕਰਤਾ ਬੇਪਰਵਾਹੀਆ। ਸਦੀ ਚੌਧਵੀਂ ਕਹੇ ਮੈਂ ਚਾਰ ਕੁੰਟ ਵੇਖਿਆ ਅੰਧੇਰਾ ਅੰਧ, ਨਿਰਗੁਣ ਜੋਤ ਨਾ ਕੋਇ ਰੁਸ਼ਨਾਈਆ। ਗੁਰ ਅਵਤਾਰ ਪੈਗ਼ੰਬਰ ਵਸਿਆ ਕਿਸੇ ਨਾ ਸੰਗ, ਮਰੀਦ ਮੁਰਸ਼ਦ ਰੰਗ ਨਾ ਕੋਇ ਰੰਗਾਈਆ। ਭਰਮਾਂ ਦੀ ਦਵੈਤੀ ਢਾਹੇ ਕੋਈ ਨਾ ਕੰਧ, ਹਉਮੇ ਹੰਗਤਾ ਗੜ੍ਹ ਨਾ ਕੋਇ ਤੁੜਾਈਆ। ਅੰਤਮ ਨੰਗੀ ਹੋਣੀ ਸਭ ਦੀ ਕੰਡ, ਸਿਰ ਹੱਥ ਨਾ ਕੋਇ ਟਿਕਾਈਆ। ਨੇਤਰ ਰੋਵੇ ਜਮਨਾ ਸੁਰਸਤੀ ਗੋਦਾਵਰੀ ਗੰਗ, ਅਠਸਠ ਤੀਰਥ ਅੱਖ ਨਾ ਕੋਇ ਖੁਲ੍ਹਾਈਆ। ਭੇਵ ਖੁਲ੍ਹੇ ਨਾ ਕਿਸੇ ਹੰ ਬ੍ਰਹਮ, ਆਤਮ ਪਰਮਾਤਮ ਜੋੜ ਨਾ ਕੋਇ ਜੁੜਾਈਆ। ਢੋਲੇ ਗਾਉਂਦੇ ਬੱਤੀ ਦੰਦ, ਹਿਰਦੇ ਹਰਿ ਨਾ ਕੋਇ ਵਸਾਈਆ। ਜਗਤ ਵਿਕਾਰ ਮਾਣਦੇ ਅਨੰਦ, ਅੰਮ੍ਰਿਤ ਰਸ ਨਾ ਕੋਇ ਚਖਾਈਆ। ਮਨ ਕਲਪਣਾ ਕਰਦੇ ਜੰਗ, ਬੁੱਧੀ ਬਿਬੇਕ ਨਾ ਕੋਇ ਰਖਾਈਆ। ਜਗਤ ਦੁਹਾਗਣ ਹੋਈ ਰੰਡ, ਕੰਤ ਕੰਤੂਹਲ ਸੇਜ ਨਾ ਕੋਇ ਸੁਹਾਈਆ। ਸਤਿਗੁਰ ਪੂਰਾ ਪਾਵੇ ਕੋਈ ਨਾ ਠੰਡ, ਕਲਜੁਗ ਅਗਨੀ ਤਤ ਜਲਾਈਆ। ਸਤਿ ਧਰਮ ਦੀ ਪੱਲੇ ਕਿਸੇ ਨਾ ਗੰਢ, ਕੂੜ ਕੁੜਿਆਰਾ ਬੋਝ ਰਹੇ ਉਠਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਗਾਏ ਕੋਈ ਨਾ ਛੰਦ, ਪੁਰਖ ਅਕਾਲਾ ਇਸ਼ਟ ਨਾ ਕੋਇ ਮਨਾਈਆ। ਸਦੀ ਚੌਧਵੀਂ ਦੀਨ ਦੁਨੀ ਅੰਤਮ ਹੋਈ ਭਾਗਾਂਮੰਦ, ਸੁਭਾਗਾ ਰੂਪ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਸਦੀ ਚੌਧਵੀਂ ਕਹੇ ਚਾਰ ਕੁੰਟ ਤੱਕਿਆ ਕਲਜੁਗ ਕੂੜੀ ਕਿਰਿਆ ਉਡੇ ਧੂੜ, ਪ੍ਰਭ ਦੀ ਧੂੜੀ ਮਸਤਕ ਖ਼ਾਕ ਨਾ ਕੋਇ ਰਮਾਈਆ। ਚਤੁਰ ਸੁਘੜ ਬਣ ਗਏ ਮੂਰਖ ਮੂੜ੍ਹ, ਮਾਇਆ ਮਮਤਾ ਵਿਚ ਕੁਰਲਾਈਆ। ਹਉਮੇ ਗੜ੍ਹ ਬਣਿਆ ਗ਼ਰੂਰ, ਗ਼ੁਰਬਤ ਅੰਦਰੋਂ ਬਾਹਰ ਨਾ ਕੋਇ ਕਢਾਈਆ। ਸਾਚਾ ਨਾਮ ਨਾ ਮਿਲੇ ਸਰੂਰ, ਸੁਰਤੀ ਸ਼ਬਦ ਨਾ ਕੋਇ ਮਿਲਾਈਆ। ਆਤਮ ਜੋਤ ਨਾ ਚਮਕੇ ਨੂਰ, ਅੰਧ ਅੰਧੇਰ ਨਾ ਦਏ ਗਵਾਈਆ। ਅੰਮ੍ਰਿਤ ਭੰਡਾਰਾ ਨਾ ਮਿਲੇ ਭਰਪੂਰ, ਜਗਤ ਤ੍ਰਿਸ਼ਨਾ ਨਾ ਕੋਇ ਬੁਝਾਈਆ। ਰਸਨਾ ਢੋਲੇ ਗਾਉਂਦੇ ਸਿਫ਼ਤਾਂ ਕਰਨ ਮਨਸੂਰ, ਐਹਨਲਹੱਕ ਨਾ ਕੋਇ ਮੇਲ ਮਿਲਾਈਆ। ਕਲਜੁਗ ਅੰਤ ਕੂੜੀ ਕਿਰਿਆ ਸਭ ਨੂੰ ਕੀਤਾ ਚੂਰ, ਬਲਹੀਣ ਹੋਈ ਲੋਕਾਈਆ। ਪੁਰਖ ਅਕਾਲ ਦਾ ਸਮਝੇ ਨਾ ਕੋਇ ਦਸਤੂਰ, ਜੋ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣਾ ਹੁਕਮ ਵਰਤਾਈਆ। ਨਿਤ ਨਵਿਤ ਜਨ ਭਗਤਾਂ ਬਖ਼ਸ਼ੇ ਸਰਬ ਕ਼ਸੂਰ, ਮਿਹਰ ਨਜ਼ਰ ਇਕ ਉਠਾਈਆ । ਸਦੀ ਚੌਧਵੀਂ ਅੰਤ ਅਖ਼ੀਰ ਬੇਨਜ਼ੀਰ ਸ਼ਾਹ ਹਕੀਰ ਲੇਖਾ ਜਾਣੇ ਹਾਜ਼ਰ ਹਜ਼ੂਰ, ਹਜ਼ਰਤ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ
❋
❋
ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦੀ ਚੌਧਵੀਂ ਸਰਬ ਦੀ ਬੇਨੰਤੀ ਕਰੇ ਮਨਜ਼ੂਰ, ਮੰਜ਼ਲ ਬਾਮੰਜ਼ਲ ਵੇਖੇ ਥਾਉਂ ਥਾਈਂਆ।
੨੩ ਮਾਘ ਸ਼ਹਿਨਸ਼ਾਹੀ ਸੰਮਤ ੪ ਸੋਹਣ ਸਿੰਘ ਦੇ ਗ੍ਰਹਿ ਪਿੰਡ ਸ਼ਾਹ ਬੁਕਰ ਜ਼ਿਲਾ ਫ਼ਿਰੋਜ਼ਪੁਰ
ਸਦੀ ਚੌਧਵੀਂ ਕਹੇ ਗੁਰ ਅਵਤਾਰ ਪੈਗ਼ੰਬਰੋ ਪ੍ਰਭ ਸਰਨਾਈ ਜਾਓ ਝੁਕ, ਪੁਰਖ ਅਕਾਲਾ ਦੀਨ ਦਿਆਲਾ ਪਰਵਰਦਿਗਾਰ ਸਾਂਝਾ ਯਾਰ ਇਕੋ ਇਕ ਮਨਾਈਆ। ਕਲਜੁਗ ਕੂੜੀ ਕਿਰਿਆ ਚਾਰ ਵਰਨ ਅਠਾਰਾਂ ਬਰਨ ਦੀਨ ਦੁਨੀ ਵਿਚੋਂ ਪੰਧ ਜਾਏ ਮੁਕ, ਲੋਕਮਾਤ ਧਰਨੀ ਧਰਤ ਧਵਲ ਧੌਲ ਰਹਿਣ ਕੋਇ ਨਾ ਪਾਈਆ। ਤੂੰ ਮੇਰਾ ਮੈਂ ਤੇਰਾ ਨੌ ਖੰਡ ਪ੍ਰਿਥਮੀ ਸੱਤ ਦੀਪ ਮਾਨਵ ਜ਼ਾਤੀ ਗਾਏ ਇਕੋ ਤੁਕ, ਤੁਖ਼ਮ ਤਾਅਸੀਰ ਬੇਨਜ਼ੀਰ ਨਰ ਨਰਾਇਣ ਦਏ ਬਦਲਾਈਆ। ਆਤਮ ਪਰਮਾਤਮ ਪਰਮਾਤਮ ਆਤਮ ਨਾਤਾ ਜੁੜੇ ਪਿਤਾ ਪੁਤ, ਪਤਿਪਰਮੇਸ਼ਵਰ ਪਰਮ ਪੁਰਖ ਆਪਣੀ ਦਇਆ ਕਮਾਈਆ। ਦੀਨ ਮਜ਼੍ਹਬ ਕੂੜ ਕਿਰਿਆ ਰਹੇ ਕੋਈ ਨਾ ਦੁੱਖ, ਦਰਦ ਦੁੱਖ ਭੰਜਨ ਪ੍ਰਭ ਧੁਰ ਦਾ ਅੰਜਨ ਕੂੜੀ ਕਿਰਿਆ ਦਏ ਮਿਟਾਈਆ। ਮਨ ਕਲਪਣਾ ਜਗਤ ਤ੍ਰਿਸ਼ਨਾ ਮੇਟੇ ਭੁੱਖ, ਕਾਮ ਕਰੋਧ ਲੋਭ ਮੋਹ ਹੰਕਾਰ ਰਹਿਣ ਕੋਇ ਨਾ ਪਾਈਆ। ਸੰਤ ਸੁਹੇਲੇ ਗੁਰੂ ਗੁਰ ਚੇਲੇ, ਪੁਰਖ ਅਬਿਨਾਸ਼ੀ ਘਟ ਨਿਵਾਸੀ ਆਪਣੀ ਗੋਦੀ ਲਏ ਚੁਕ, ਏਥੇ ਓਥੇ ਦੋ ਜਹਾਨਾ ਨੌਜਵਾਨਾ ਮਰਦ ਮਰਦਾਨਾ ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਸ਼ਬਦ ਅਨਾਦੀ ਨਿਰਗੁਣ ਧਾਰ ਦੋ ਜਹਾਨਾ ਖੋਜ ਖੁਜਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡਾ ਇਕੋ ਝੁਕੇ ਸੀਸ, ਬਿਨ ਕ਼ਦਮਾਂ ਸੀਸ ਨਿਵਾਈਆ। ਮਾਲਕ ਖ਼ਾਲਕ ਪ੍ਰਿਤਪਾਲਕ ਤੱਕੀਏ ਨੂਰ ਨੁਰਾਨਾ ਦੋ ਜਹਾਨਾ ਰਹਿਬਰ ਜਗਤ ਜਗਦੀਸ਼, ਜਾਗਰਤ ਜੋਤ ਬਿਨ ਵਰਨ ਗੋਤ ਕਰੇ ਰੁਸ਼ਨਾਈਆ। ਜਿਸ ਦਾ ਨਾਮ ਕ਼ਲਮਾ ਪੜ੍ਹਦੇ ਆਏ ਹਦੀਸ, ਸਿਫ਼ਤਾਂ ਵਿਚ ਅੱਖਰ ਅੱਖਰਾਂ ਨਾਲ ਮਿਲਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਚਾਰ ਕੁੰਟ ਦਹਿ ਦਿਸ਼ਾ ਬਦਲਣ ਵਾਲਾ ਰੀਤ, ਮੰਦਰ ਮਸੀਤ ਸ਼ਿਵਦਵਾਲਾ ਮਠ ਝਗੜਾ ਦਏ ਮੁਕਾਈਆ। ਆਤਮ ਪਰਮਾਤਮ ਪਰਮਾਤਮ ਆਤਮ ਸਾਚਾ ਢੋਲਾ ਦੱਸੇ ਗੀਤ, ਗਹਿਰ ਗੰਭੀਰ ਬੇਨਜ਼ੀਰ ਭੇਵ ਅਭੇਦਾ ਆਪ ਖੁਲ੍ਹਾਈਆ। ਬਿਰਧ ਬਾਲਾਂ ਨੌਜਵਾਨਾਂ ਸਭ ਦੀ ਕਾਇਆ ਕਰੇ ਠੰਡੀ ਸੀਤ, ਕਰੋਧ ਅਗਨ ਅੰਤਰ ਦਏ ਬੁਝਾਈਆ। ਸਤਿ ਧਰਮ ਦੀ ਸਾਚੀ ਦੱਸ ਕੇ ਰੀਤ, ਰੀਤੀਵਾਨ ਆਪਣਾ ਰੰਗ ਰੰਗਾਈਆ। ਝਗੜਾ ਮਿਟਾ ਕੇ ਹਸਤ ਕੀਟ, ਊਚ ਨੀਚ ਇਕੋ ਘਰ ਬਹਾਈਆ। ਕਾਇਆ ਚੋਲੀ ਚਾੜ੍ਹੇ ਰੰਗ ਮਜੀਠ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਮਿਹਰਵਾਨ ਮਹਿਬੂਬ ਮੁਹੱਬਤ ਵਿਚ ਆਪਣੀ ਦਇਆ ਕਮਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਵੇਖਦੇ ਜੁਗ ਜੁਗ ਦੀ ਧਾਰ, ਦੀਨ ਦੁਨੀ ਖੋਜ ਖੁਜਾਈਆ। ਸਾਡੇ ਨਾਲ ਰਿਹਾ ਨਾ ਕਿਸੇ ਪਿਆਰ, ਮੁਹੱਬਤ ਹੱਕ ਨਾ ਕੋਇ ਕਮਾਈਆ। ਚਾਰ ਕੁੰਟ ਹੋਇਆ ਅੰਧਿਆਰ, ਨੂਰੀ ਚੰਦ ਨਾ ਕੋਇ ਚਮਕਾਈਆ। ਰਸਨਾ ਜਿਹਵਾ ਬੱਤੀ ਦੰਦ ਬੋਲਣ ਸਰਬ ਜੈਕਾਰ, ਹਿਰਦੇ ਹਰਿ ਨਾ ਕੋਇ ਵਸਾਈਆ। ਪੜ੍ਹ ਪੜ੍ਹ ਥੱਕਾ ਜੀਵ
❋
❋
ਜਗਤ ਸੰਸਾਰ, ਵਿਦਿਆ ਅਕ਼ਲ ਬੁੱਧੀ ਨਾਲ ਟਕਰਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਮਿਲਿਆ ਕਿਸੇ ਨਾ ਕਾਇਆ ਮੰਦਰ ਸਚ ਦਵਾਰ, ਬਜਰ ਕਪਾਟੀ ਪੜਦਾ ਨਾ ਕੋਇ ਖੁਲ੍ਹਾਈਆ। ਸ਼ਬਦ ਨਾਦ ਧੁਨ ਸੁਣੇ ਨਾ ਕੋਇ ਧੁਨਕਾਰ, ਅਨਹਦ ਨਾਦੀ ਨਾਦ ਨਾ ਕੋਇ ਵਜਾਈਆ। ਅੰਮ੍ਰਿਤ ਰਸ ਮਿਲੇ ਨਾ ਠੰਡਾ ਠਾਰ, ਬੂੰਦ ਸਵਾਂਤੀ ਨਿਝਰ ਝਿਰਨਾ ਨਾ ਕੋਇ ਝਿਰਾਈਆ। ਦੀਆ ਬਾਤੀ ਕਮਲਾਪਾਤੀ ਘਰ ਵਿਚ ਘਰ ਕਰੇ ਨਾ ਕੋਇ ਉਜਿਆਰ, ਨੂਰੋ ਨੂਰ ਨਾ ਕੋਇ ਰੁਸ਼ਨਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਚਾਰ ਕੁੰਟ ਦਹਿ ਦਿਸ਼ਾ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਆਈ ਹਾਹਾਕਾਰ, ਇਸ਼ਟ ਦੇਵ ਸਤਿਗੁਰ ਸਵਾਮੀ ਹੋਏ ਨਾ ਕੋਇ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਫ਼ਰਮਾਨਾ ਇਕ ਦ੍ਰਿੜਾਈਆ। ਸਦੀ ਚੌਧਵੀਂ ਕਹੇ ਗੁਰ ਅਵਤਾਰ ਪੈਗ਼ੰਬਰ ਆਪਣਾ ਆਪਣਾ ਵੇਖੋ ਦੀਨ ਮਜ਼੍ਹਬ, ਨਿਗਾਹਬਾਨ ਹੋ ਕੇ ਨਿਗਾਹ ਲਓ ਉਠਾਈਆ। ਭਰਮੇ ਭੁੱਲੇ ਜਗਤ ਜੀਵ ਮੈਂ ਹੈਰਾਨ ਹੋਈ ਤੁਅੱਜਬ, ਪਰੇਸ਼ਾਨੀ ਵਿਚ ਦੁਹਾਈਆ । ਪ੍ਰਭ ਦੇ ਨਾਮ ਕ਼ਲਮੇ ਤੋਂ ਹੋਇਆ ਮੁਤੱਸਬ, ਅੱਲਾ ਵਾਹਿਗੁਰੂ ਪਈ ਲੜਾਈਆ। ਦਰੋਹੀ ਖ਼ੁਦਾ ਦੀ ਕਿਸ ਦੀ ਕਰੋਗੇ ਮਦਦ, ਕਵਣ ਭਗਤ ਜਣਾਈਆ। ਮਨ ਕਲਪਣਾ ਵਧਿਆ ਤਸ਼ੱਦਦ, ਨਿਫ਼ਾਕ ਵਿਚ ਕੁਰਲਾਈਆ। ਅੰਕੜੇ ਵੇਖੋ ਪ੍ਰਭ ਦੇ ਨਾਮ ਦਾ ਕਿਹੜਾ ਅਦਦ, ਹਿੰਦਸੇ ਦਿਓ ਜਣਾਈਆ। ਸਾਰੇ ਕਹਿਣ ਕਲਜੁਗ ਕੀਤਾ ਗ਼ਜ਼ਬ, ਸਾਡੀ ਚਲੇ ਨਾ ਕੋਇ ਵਡਿਆਈਆ। ਅਵਤਾਰ ਪੈਗ਼ੰਬਰਾਂ ਗੁਰੂਆਂ ਰਿਹਾ ਕੋਈ ਨਾ ਅਦਬ , ਬੇਅਦਬੀ ਵਿਚ ਦੁਹਾਈਆ। ਸਾਚੇ ਮਾਰਗ ਚਲੇ ਨਾ ਕੋਇ ਕ਼ਦਮ, ਰਾਹ ਹੱਕ ਨਾ ਕੋਇ ਅਪਣਾਈਆ। ਕੂੜੀ ਕਿਰਿਆ ਜੀਵ ਜਗਤ ਜਹਾਨ ਹੋਏ ਨਗਨ, ਮਾਇਆ ਮਮਤਾ ਖ਼ੁਸ਼ੀ ਮਨਾਈਆ। ਸਦੀ ਚੌਧਵੀਂ ਮੈਨੂੰ ਐਂ ਦਿਸਦਾ ਕੁਛ ਝਗੜਾ ਪੈਣ ਵਾਲਾ ਅਦਨ, ਅਦਾਲਤ ਧੁਰ ਦੀ ਸੁਣਾਈਆ। ਮੂਸਾ ਮੁਹੰਮਦ ਦੀ ਧਾਰ ਹੋਣਾ ਕ਼ਤਲ, ਈਸਾ ਦਏ ਦੁਹਾਈਆ। ਸਿਆਸਤ ਚਲੇ ਨਾ ਕੋਇ ਯਤਨ, ਯਥਾਰਥ ਹੁਕਮ ਨੂਰ ਅਲਾਹੀਆ। ਜਿਸ ਉਤੇ ਸੋਗ ਕੋਇ ਨਾ ਹਰਖਨ, ਚਿੰਤਾ ਗ਼ਮ ਨਾ ਕੋਇ ਵਡਿਆਈਆ। ਸੋ ਸ੍ਰਿਸ਼ਟੀ ਦੀ ਦ੍ਰਿਸ਼ਟੀ ਅੰਦਰ ਲਾਵੇ ਭਟਕਣ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਸਭ ਦੀ ਪੂਰੀ ਹੋਵੇ ਸ਼ਰਤਨ, ਪੇਸ਼ੀਨਗੋਈਆਂ ਨਾਲ ਮਿਲਾਈਆ। ਕੁਛ ਸੰਦੇਸ਼ਾ ਦੇ ਕੇ ਗਿਆ ਪੰਚਮ ਗੁਰ ਅਰਜਨ, ਤੱਤੀ ਲੋਹ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ ਏਕ ਅਸਚਰਜਨ, ਬੁੱਧੀ ਤੋਂ ਪਰੇ ਆਪਣੀ ਕਾਰ ਕਮਾਈਆ। ਸਦੀ ਚੌਧਵੀਂ ਕਹੇ ਗੁਰ ਅਵਤਾਰ ਪੈਗ਼ੰਬਰੋ ਮੈਂ ਦੇਵਾਂ ਅਗੰਮੀ ਹੋਕਾ, ਹੁਕਮ ਸੁਣਾਵਾਂ ਅਗੰਮੀ ਨੂਰ ਅਲਾਹੀਆ। ਮੁਹੰਮਦਾ ਛੱਡਣੇ ਪੈਣੇ ਚੌਦਾਂ ਤਬਕ ਝਗੜਾ ਰਹੇ ਨਾ ਚੌਦਾਂ ਲੋਕਾ, ਲੁਕਿਆ ਭੇਵ ਨਾ ਕੋਇ ਜਣਾਈਆ। ਕਿਸੇ ਨਾਲ ਕਰਾਂ ਨਾ ਧੋਖਾ, ਮੂਸਾ ਈਸਾ ਦਿਆਂ ਦ੍ਰਿੜਾਈਆ। ਆਪਣਾ ਆਪਣਾ ਪਿਛਲਾ ਵੀਹਵੀਂ ਸਦੀ ਦਾ ਫੋਲ ਲਓ ਪੋਥਾ, ਪੁਸਤਕ ਲਓ ਉਠਾਈਆ। ਜਿਸ ਖ਼ੁਦਾ ਦੀਆਂ ਸੋਚਦੇ ਆਏ ਸੋਚਾ, ਅੰਤਰ ਅੰਤਰ ਵੇਖ ਵਖਾਈਆ। ਓਹ ਸਭ ਦੀਆਂ ਪੂਰੀਆਂ ਕਰੇ ਲੋਚਾ, ਪਰਦੇ ਆਪਣੇ ਲਓ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਕੀ ਖੇਲ ਪਰਵਰਦਿਗਾਰਾ, ਪਾਰਬ੍ਰਹਮ ਕੀ ਵਰਤਾਈਆ। ਸਾਕਾਰ ਚਲੇ ਨਾ ਕੋਈ ਚਾਰਾ, ਚਾਰੇ ਖਾਣੀ ਚਾਰੇ ਬਾਣੀ ਪਰਾ ਪਸੰਤੀ ਮਧਮ ਬੈਖਰੀ ਭੇਵ ਕੋਈ ਨਾ ਆਈਆ। ਭਵਿਖਤਾਂ ਵਿਚ ਲਿਖਤਾਂ ਵਿਚ ਅਸੀਂ ਕਹਿ ਕੇ ਆਏ ਕਲਜੁਗ ਅੰਤ
❋
❋
ਕਲ ਕਲਕੀ ਹੋਏ ਅਵਤਾਰਾ, ਅਮਾਮ ਅਮਾਮਾ ਰੂਪ ਵਟਾਈਆ। ਜੋ ਏਥੇ ਓਥੇ ਦੋ ਜਹਾਨ ਬਣੇ ਸਿਕਦਾਰਾ, ਸਿਕਮ ਦਾ ਝਗੜਾ ਵੇਖ ਵਖਾਈਆ। ਜਿਸ ਦਾ ਨੂਰ ਹੋਵੇ ਉਜਿਆਰਾ, ਜੋਤੀ ਜੋਤ ਜੋਤ ਰੁਸ਼ਨਾਈਆ। ਓਹ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਪਾਵੇ ਸਾਰਾ, ਸੰਸਾਰੀ ਭੰਡਾਰੀ ਸੰਘਾਰੀ ਨਾਲ ਮਿਲਾਈਆ। ਜਿਸ ਦਾ ਖੇਲ ਅਗੰਮ ਅਥਾਹ ਅਲਖ ਅਗੋਚਰ ਜਗਤ ਤੋਂ ਨਿਆਰਾ, ਨਿਆਂਕਾਰੀ ਇਕ ਹੋ ਆਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਓਸ ਦੇ ਚਰਨ ਸਰਨ ਕਰੀਏ ਨਿਮਸਕਾਰਾ, ਡੰਡਾਵਤ ਬੰਦਨਾ ਨਮਸਤੇ ਕਰ ਕੇ ਸੱਯਦੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਧੁਰ ਦਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਇਕ ਅਵਤਾਰਾ, ਨਿਰਗੁਣ ਨੂਰ ਨੂਰ ਅਲਾਹੀਆ।
੨੪ ਮਾਘ ਸ਼ਹਿਨਸ਼ਾਹੀ ਸੰਮਤ ੪ ਕੈਪਟਨ ਤਾਰੂ ਸਿੰਘ ਦੇ ਗ੍ਰਹਿ ਪਿੰਡ ਜੰਡੀਰੇ
ਸਦੀ ਚੌਧਵੀਂ ਕਹੇ ਗੁਰ ਅਵਤਾਰ ਪੈਗ਼ੰਬਰ ਕਰਨ ਅਰਜੋਈ, ਦਰਗਾਹ ਸਾਚੀ ਸਚਖੰਡ ਦਵਾਰੇ ਸੋਭਾ ਪਾਈਆ। ਪੁਰਖ ਅਕਾਲ ਦੀਨ ਦਿਆਲ ਪਰਵਰਦਿਗਾਰ ਸਾਂਝੇ ਯਾਰ ਮਿਲੇ ਕਿਸੇ ਨਾ ਢੋਈ, ਪਾਰਬ੍ਰਹਮ ਪਤਿਪਰਮੇਸ਼ਵਰ ਸਤਿ ਸਤਿਵਾਦੀ ਨਜ਼ਰ ਕੋਇ ਨਾ ਆਈਆ। ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਤੇਰੇ ਨਾਮ ਦੀ ਦੇਵੇ ਨਾ ਕੋਇ ਦਰੋਹੀ, ਹੋਕਾ ਹੱਕ ਨਾ ਕੋਇ ਜਣਾਈਆ। ਸੰਤ ਭਗਤ ਭਗਵੰਤ ਕੰਤ ਮਿਲਿਆ ਕਿਸੇ ਨਾ ਕੋਈ, ਚਾਰ ਵਰਨ ਅਠਾਰਾਂ ਬਰਨ ਆਤਮ ਬ੍ਰਹਮ ਪਾਰਬ੍ਰਹਮ ਮੇਲ ਨਾ ਕੋਇ ਮਿਲਾਈਆ। ਸ੍ਰਿਸ਼ਟੀ ਦੀ ਦ੍ਰਿਸ਼ਟੀ ਨੌ ਖੰਡ ਪ੍ਰਿਥਮੀ ਦਿਸੀ ਸੋਈ, ਸੁਰਤੀ ਸ਼ਬਦ ਬਿਨ ਦੀਨ ਮਜ਼੍ਹਬ ਨਾ ਕੋਇ ਮਿਲਾਈਆ। ਅੰਮ੍ਰਿਤ ਰਸ ਨਿਝਰ ਝਿਰਨਾ ਬੂੰਦ ਸਵਾਂਤੀ ਰਿਹਾ ਕੋਈ ਨਾ ਚੋਈ, ਅਠਸਠ ਤੀਰਥ ਗੰਗਾ ਗੋਦਾਵਰੀ ਜਮਨਾ ਸੁਰਸਤੀ ਕੰਮ ਕਿਸੇ ਨਾ ਆਈਆ। ਬਿਨ ਕਿਰਪਾ ਤੇਰੀ ਦੀਨ ਦਿਆਲ ਪਤ ਸਭ ਦੀ ਗਈ ਖੋਹੀ, ਖ਼ਾਲਕ ਖ਼ਲਕ ਉਪਰ ਵੇਖ ਫ਼ਲਕ ਧਰਨੀ ਧਰਤ ਧਵਲ ਧਰਮ ਦੀ ਧਾਰ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਚ ਦਵਾਰ ਏਕੰਕਾਰ ਦਰਗਾਹ ਸਾਚੀ ਤੇਰੇ ਅੱਗੇ ਮੰਗ ਮੰਗਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪੁਰਖ ਅਕਾਲ ਦੀਨ ਦਿਆਲ ਕਲਜੁਗ ਵੇਖ ਬਦੀ ਨੇਕੀ, ਨਿੱਕੇ ਵੱਡੇ ਚਾਰੋਂ ਕੁੰਟ ਖੋਜ ਖੁਜਾਈਆ। ਸਾਹਿਬ ਸਤਿਗੁਰ ਤੇਰੇ ਉਤੇ ਧਰੇ ਕੋਈ ਨਾ ਟੇਕੀ, ਟਿੱਕੇ ਮਸਤਕ ਧੂੜੀ ਖ਼ਾਕ ਨਾ ਕੋਇ ਰਮਾਈਆ। ਮਨ ਕਲਪਣਾ ਬੁਧ ਕਰੇ ਨਾ ਕੋਇ ਬਿਬੇਕੀ, ਦੁਰਮਤ ਮੈਲ ਨਾ ਕੋਇ ਧਵਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਮੰਨਦੇ ਵੇਖੋ ਵੇਖੀ, ਨਿਜ ਨੇਤਰ ਨਰ ਨਰਾਇਣ ਤੇਰਾ ਦਰਸ ਕੋਇ ਨਾ ਪਾਈਆ। ਚਾਰ ਕੁੰਟ ਦਹਿ ਦਿਸ਼ਾ ਕੂੜ ਕੁੜਿਆਰਾ ਲੈਣਾ ਵੇਖੀ, ਮੋਹ ਵਿਕਾਰ ਵਿਚ ਲੋਕਾਈਆ। ਪਰਵਰਦਿਗਾਰ ਸਾਂਝੇ ਯਾਰ ਕਲਜੁਗ ਅੰਤ ਸ੍ਰੀ ਭਗਵੰਤ ਕਰ ਛੇਤੀ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ। ਚਾਰ ਵਰਨ ਅਠਾਰਾਂ ਬਰਨ ਹੋਏ ਭੇਖੀ, ਕੂੜ ਕੁੜਿਆਰੇ ਧੀਆਂ ਭੈਣਾਂ ਰਹੇ ਤਕਾਈਆ। ਤੇਰਾ ਆਤਮ ਪਰਮਾਤਮ ਧਰਤੀ ਉਤੇ ਬਣਿਆ ਪਰਦੇਸੀ, ਸਾਚੀ ਦਿਸ਼ਾ ਸਮਝ ਨਾ ਕੋਇ ਸਮਝਾਈਆ। ਤੂੰ ਆਦਿ ਜੁਗਾਦਿ ਜੁਗ ਚੌਕੜੀ ਸਰਗੁਣ
❋
❋
ਨਿਰਗੁਣ ਅਗੰਮ ਅਗੰਮੜਾ ਭੇਤੀ, ਅਲਖ ਅਗੋਚਰ ਤੇਰੇ ਹੱਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧਰਮ ਦਵਾਰੇ ਇਕੋ ਮੰਗ ਮੰਗਾਈਆ। ਪੁਰਖ ਅਕਾਲ ਕਹੇ ਗੁਰ ਅਵਤਾਰ ਪੈਗ਼ੰਬਰੋ ਸਾਰੇ ਧਰੋ ਧਰਵਾਸ, ਧਰਮ ਦਵਾਰਾ ਦਿਆਂ ਜਣਾਈਆ। ਖੇਲਾਂ ਖੇਲ ਪ੍ਰਿਥਮੀ ਆਕਾਸ਼, ਦੋ ਜਹਾਨਾਂ ਵੇਖ ਵਖਾਈਆ। ਕਲਜੁਗ ਕੂੜੀ ਕਿਰਿਆ ਕਰਾਂ ਫ਼ਾਸ਼, ਫ਼ੈਸਲਾ ਇਕੋ ਹੱਕ ਸੁਣਾਈਆ। ਦੀਨ ਦੁਨੀ ਰਹੇ ਨਾ ਰਾਤ, ਰੁਤੜੀ ਆਪਣੇ ਰੰਗ ਰੰਗਾਈਆ। ਮਨ ਕਲਪਣਾ ਸਭ ਦੀ ਪਾਏ ਵਫ਼ਾਤ, ਜੀਵਤ ਜੀਅ ਨਾ ਕੋਇ ਜਣਾਈਆ। ਨਾਮ ਸਤਿ ਸਭ ਦੀ ਕਾਇਆ ਅੰਦਰ ਦੇਵਾਂ ਅਗੰਮ ਸੌਗ਼ਾਤ, ਰਸਨਾ ਜਿਹਵਾ ਬੱਤੀ ਦੰਦ ਨਾ ਕੋਇ ਪੜ੍ਹਾਈਆ। ਨਿਰਗੁਣ ਨੂਰ ਜੋਤ ਕਰ ਪ੍ਰਕਾਸ਼, ਹਰ ਹਿਰਦੇ ਕਰਾਂ ਰੁਸ਼ਨਾਈਆ। ਅੰਮ੍ਰਿਤ ਰਸ ਬਖ਼ਸ਼ ਕੇ ਬੂੰਦ ਸਵਾਂਤ, ਨਿਝਰ ਝਿਰਨਾਂ ਦਿਆਂ ਝਿਰਾਈਆ। ਝਗੜਾ ਮੇਟ ਕੇ ਜ਼ਾਤ ਪਾਤ, ਆਤਮ ਬ੍ਰਹਮ ਇਕ ਸਮਝਾਈਆ। ਜੋ ਗੁਰ ਅਵਤਾਰ ਪੈਗ਼ੰਬਰ ਆਏ ਆਖ, ਆਖ਼ਰ ਓਹੋ ਪੂਰ ਕਰਾਈਆ। ਕੋਈ ਰਹਿਣ ਨਾ ਦੇਵਾਂ ਮਾਤ ਗੁਸਤਾਖ, ਹੰਕਾਰ ਵਿਕਾਰ ਦਿਆਂ ਗਵਾਈਆ। ਜਨ ਭਗਤਾਂ ਦੇ ਕੇ ਸਾਥ, ਸਗਲਾ ਸੰਗ ਬਣਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਪੂਜਾ ਪਾਠ, ਆਤਮ ਬ੍ਰਹਮ ਪਾਰਬ੍ਰਹਮ ਜੋੜ ਜੁੜਾਈਆ। ਸਾਚੀ ਮੰਜ਼ਲ ਦੇ ਕੇ ਘਾਟ, ਪਤਣ ਧੁਰ ਦਾ ਇਕੋ ਇਕ ਵਖਾਈਆ। ਜਿਸ ਗ੍ਰਹਿ ਵਸੇ ਪੁਰਖ ਅਬਿਨਾਸ਼, ਜੋਤੀ ਜਾਤਾ ਡੇਰਾ ਲਾਈਆ। ਝਗੜਾ ਮੁਕੇ ਜ਼ਾਤ ਪਾਤ, ਪੁਰਖ ਅਕਾਲਾ ਇਕੋ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਸਚ ਸੰਦੇਸ਼ਾ ਨਰ ਨਰੇਸ਼ਾ ਹਰਿ ਕਰਤਾ ਆਪ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭੂ ਸਾਡੀ ਬਹੁੜੀ, ਹਾਹਾਕਾਰ ਵੇਖ ਲੋਕਾਈਆ। ਦੀਨ ਦੁਨੀ ਹੋਈ ਕੌੜੀ, ਅੰਮ੍ਰਿਤ ਰਸ ਨਾ ਕੋਇ ਭਰਾਈਆ। ਸਾਚੀ ਮੰਜ਼ਲ ਲਾਏ ਕੋਈ ਨਾ ਪੌੜੀ, ਦਰਗਾਹ ਸਾਚੀ ਚੜ੍ਹਨ ਕੋਇ ਨਾ ਪਾਈਆ। ਗੁਰ ਅਵਤਾਰ ਪੈਗ਼ੰਬਰ ਜਿਸ ਵਿਕਾਰ ਤੋਂ ਰਹੇ ਹੋੜੀ, ਨੇਤਰ ਅੱਖ ਨਾ ਕੋਇ ਸ਼ਰਮਾਈਆ। ਸਤਿ ਧਰਮ ਦੀ ਦਿਸੇ ਨਾ ਕੋਇ ਜੋੜੀ, ਨਾਰ ਕੰਤ ਰਹੇ ਕੁਰਲਾਈਆ। ਏਕਾ ਮੰਤਰ ਦੱਸ ਫੋਰੀ, ਫ਼ੁਰਨੇ ਮਨ ਦੇ ਬੰਦ ਕਰਾਈਆ। ਤੇਰੇ ਹੱਥ ਫੜਾਈ ਪ੍ਰਭੂ ਡੋਰੀ, ਆਤਮ ਪਰਮਾਤਮ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧਰਮ ਦਵਾਰੇ ਆਸ ਰਖਾਈਆ। ਪੁਰਖ ਅਕਾਲ ਕਹੇ ਗੁਰ ਅਵਤਾਰ ਪੈਗ਼ੰਬਰ ਸੁਣੋ ਮੇਰੇ ਬਾਲ ਨਾਦਾਨ, ਤੁਹਾਨੂੰ ਦਿਆਂ ਜਣਾਈਆ। ਵੇਖੋ ਖੇਲ ਜ਼ਿਮੀਂ ਅਸਮਾਨ, ਪਰਦੇ ਪਰਦਿਆਂ ਵਿਚੋਂ ਉਠਾਈਆ। ਮੈਂ ਮਾਲਕ ਖ਼ਾਲਕ ਪ੍ਰਿਤਪਾਲਕ ਵਾਲੀ ਦੋ ਜਹਾਨ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਖੇਲ ਪ੍ਰਗਟਾਈਆ। ਨਾਮ ਸੰਦੇਸ਼ਾ ਧੁਰ ਦਾ ਕ਼ਲਮਾ ਲੱਖ ਚੁਰਾਸੀ ਦੇਵਾਂ ਗਿਆਨ, ਜੀਵਤ ਜੀਅ ਆਤਮ ਬ੍ਰਹਮ ਕਰਾਂ ਪੜ੍ਹਾਈਆ। ਸਤਿਗੁਰ ਸ਼ਬਦ ਏਕਾ ਏਕ ਕਰ ਪ੍ਰਧਾਨ, ਹੁਕਮ ਦੇਵਾਂ ਥਾਉਂ ਥਾਈਂਆ। ਦੀਨ ਦੁਨੀ ਦਾ ਝਗੜਾ ਮੇਟ ਇਸਲਾਮ, ਇਸਮ ਆਜ਼ਮ ਨੂਰੀ ਨੂਰ ਕਰਾਂ ਰੁਸ਼ਨਾਈਆ। ਤੂੰ ਮੇਰਾ ਮੈਂ ਤੇਰਾ ਸਭ ਦੀ ਸਾਂਝੀ ਹੋਏ ਕਲਾਮ, ਕ਼ਲਮਾ ਇਕੋ ਇਕ ਦੇਣਾ ਦ੍ਰਿੜਾਈਆ। ਅਮਾਮਾਂ ਦਾ ਅਮਾਮ ਪੈਗ਼ੰਬਰਾਂ ਦਏ ਪੈਗ਼ਾਮ, ਰਸੂਲਾਂ ਨਬੀਆਂ ਕਰੇ ਪੜ੍ਹਾਈਆ। ਅੰਤ ਅਖ਼ੀਰ ਬੇਨਜ਼ੀਰ ਕਰੇ ਹੱਕ ਇੰਤਜ਼ਾਮ, ਸ਼ਬਦ ਡੋਰੀ ਤੰਦ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਕੂੜੀ ਕਿਰਿਆ ਮੇਟੇ ਜਗ ਹਰਾਮ, ਸਾਚਾ ਨਾਮ ਇਕ ਪ੍ਰਗਟਾਈਆ। ਪੁਰਖ ਅਕਾਲ ਕਹੇ ਗੁਰ ਅਵਤਾਰ ਪੈਗ਼ੰਬਰੋ ਆਪਣੀ
❋
❋
ਆਪਣੀ ਮਾਰੋ ਨਿਗਾਹ, ਨਿਗਾਹਬਾਨ ਆਪ ਜਣਾਈਆ। ਤੁਹਾਡੇ ਨਾਮ ਨੇ ਕਿਸ ਦਾ ਹਿਰਦਾ ਵਿੱਧਾ, ਮੈਨੂੰ ਸਚ ਦਿਓ ਜਣਾਈਆ। ਧੁਰ ਦਾ ਮਾਰਗ ਕਿਹੜਾ ਸਿੱਧਾ, ਧੁਰ ਸਹਿਜ ਦਏ ਮਿਲਾਈਆ। ਕਿਉਂ ਦੀਨਾਂ ਮਜ਼੍ਹਬਾਂ ਵਿਚ ਕਰਦੇ ਜ਼ਿੱਦਾਂ, ਝਗੜੇ ਵਿਚ ਦੁਹਾਈਆ। ਕਿਉਂ ਵੰਡ ਵੰਡਾਈ ਪੱਥਰ ਇੱਟਾਂ, ਮੰਦਰ ਮਸਜਿਦ ਸ਼ਿਵਦਵਾਲੇ ਮੱਠ ਬਣਾਈਆ। ਅੰਤ ਅਖ਼ੀਰ ਇਸ ਦਾ ਵੇਖੋ ਨਿਕਲਦਾ ਸਿੱਟਾ, ਸਿੱਟੇਬਾਜ਼ੀ ਕੂੜ ਲੋਕਾਈਆ। ਸਭ ਦੇ ਕੋਲ ਕਾਗ਼ਜ਼ ਕੋਰਾ ਵੇਖੋ ਚਿੱਟਾ, ਪੁਰਖ ਅਕਾਲਾ ਰਿਹਾ ਦ੍ਰਿੜਾਈਆ। ਜੋਧਾ ਸੂਰਬੀਰ ਬਹਾਦਰ ਵੇਖੋ ਤੁਹਾਥੋਂ ਨਿੱਕਾ, ਜੋ ਅੰਤ ਅਖ਼ੀਰ ਵੇਸ ਵਟਾਈਆ। ਜਿਸ ਨੇ ਕਲਜੁਗ ਬਦਲ ਦੇਣਾ ਸਿੱਕਾ, ਸਤਿਜੁਗ ਸਾਚਾ ਰਾਹ ਚਲਾਈਆ। ਹੁਕਮ ਮੰਨਣਾ ਇਕੋ ਇਕਾ, ਏਕੰਕਾਰ ਰੰਗ ਰੰਗਾਈਆ। ਪਰਵਰਦਿਗਾਰ ਸਭ ਦਾ ਦੱਸਣਾ ਪਿਤਾ, ਪਤਿਪਰਮੇਸ਼ਵਰ ਨੂਰ ਅਲਾਹੀਆ। ਕਰੇ ਖੇਲ ਜਗਤ ਅਨਡਿੱਠਾ, ਜਗਤ ਨੇਤਰ ਵੇਖਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਦ੍ਰਿੜਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭ ਸਾਡੀ ਕਰ ਦੇ ਇਕੋ ਬੋਲੀ, ਅਨਬੋਲਤ ਰਾਗ ਸੁਣਾਈਆ। ਝਗੜਾ ਰਹੇ ਨਾ ਕਾਇਆ ਚੋਲੀ, ਪੰਜ ਤਤ ਨਾ ਕੋਇ ਬੁਝਾਈਆ। ਅੰਤਮ ਤੇਰੇ ਘਰ ਦੀ ਹੋਵੇ ਗੋਲੀ, ਪਰਮਾਤਮ ਤੇਰੇ ਘਰ ਦੀ ਸਾਚੀ ਸੇਵ ਕਮਾਈਆ। ਨਾਮ ਕ਼ਲਮਾ ਦੱਸ ਹੌਲੀ ਹੌਲੀ, ਹਰ ਹਿਰਦੇ ਕਰ ਰੁਸ਼ਨਾਈਆ। ਤੇਰੀ ਰੁਤ ਜਾਏ ਮੌਲੀ, ਖ਼ਿਜ਼ਾਂ ਕੂੜ ਰਹੇ ਨਾ ਰਾਈਆ। ਤੇਰੀ ਤੁਕ ਇਕੋ ਸਭ ਨੇ ਗਾਉਣੀ, ਤੂੰ ਮੇਰਾ ਮੈਂ ਤੇਰਾ ਰਾਗ ਅਲਾਈਆ। ਮੰਜ਼ਲ ਹੱਕ ਅਗੰਮ ਵਖੌਣੀ, ਜਿਥੇ ਆਪਣਾ ਆਸਣ ਲਾਈਆ। ਨਿਰਗੁਣ ਨੂਰ ਜੋਤ ਚਮਕਾਉਣੀ, ਅੰਧ ਅਗਿਆਨ ਅੰਧੇਰਾ ਦੇਣਾ ਗਵਾਈਆ। ਸ਼ਬਦ ਧਾਰ ਨਾਦ ਸੁਣਾਉਣੀ, ਅਨਰਾਗੀ ਰਾਗ ਅਲਾਹੀਆ । ਦਰਗਾਹ ਸਾਚੀ ਸਚ ਦਵਾਰ ਆਪਣੀ ਧਾਰ ਪ੍ਰਗਟਾਉਣੀ, ਦੂਜਾ ਨਜ਼ਰ ਕੋਇ ਨਾ ਆਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਕਲਜੁਗ ਅੰਤ ਸ੍ਰੀ ਭਗਵੰਤ ਤੇਰੀ ਦੀਨ ਦੁਨੀ ਤੇਰੇ ਹੱਥ ਫੜਾਉਣੀ, ਅਮਾਨਤ ਵਿਚ ਖਿਆਨਤ ਕਰਨ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਪੁਰਖ ਅਕਾਲ ਕਹੇ ਕਲਜੁਗ ਵੇਖੋ ਆਯੂ ਆਰਜ, ਆਜਜ਼ ਹੋ ਕੇ ਧਿਆਨ ਲਗਾਈਆ। ਸਭ ਨੂੰ ਦੇਣਾ ਪੈ ਜਾਏ ਚਾਰਜ, ਦੀਨ ਮਜ਼੍ਹਬ ਵੰਡ ਨਾ ਕੋਇ ਵੰਡਾਈਆ। ਸਦੀ ਚੌਧਵੀਂ ਅੰਤਮ ਲੇਖਾ ਹੋਣਾ ਖ਼ਾਰਜ, ਖਵਾਜਾ ਰੂਪ ਨਾ ਕੋਇ ਦਰਸਾਈਆ। ਕਰੇ ਖੇਲ ਅਗੰਮਾ ਧਰਮ ਦੀ ਲਾ ਅਦਾਲਤ, ਇਨਸਾਫ਼ ਇਕੋ ਇਕ ਕਮਾਈਆ। ਗੁਰ ਅਵਤਾਰ ਪੈਗ਼ੰਬਰ ਕਰੇ ਨਾ ਕੋਇ ਬਗ਼ਾਵਤ, ਝਗੜਾ ਦੀਨ ਦੁਨੀ ਚੁਕਾਈਆ। ਸਾਚੇ ਨਾਮ ਦੀ ਕਰ ਸਖ਼ਾਵਤ, ਵਸਤ ਅਗੰਮ ਦੇਣੀ ਵਰਤਾਈਆ। ਮਾਇਆ ਮਮਤਾ ਮੇਟ ਅਦਾਵਤ, ਨਿਫ਼ਾਕ਼ ਅੰਦਰੋਂ ਦੇਣਾ ਕਢਾਈਆ । ਪ੍ਰਭ ਮੇਲ ਕੇ ਸਹੀ ਸਲਾਮਤ, ਸਾਚਾ ਨਾਅਰਾ ਦੇਣਾ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਸਚ ਸੰਦੇਸ਼ਾ ਇਕ ਪ੍ਰਗਟਾਈਆ। ਪੁਰਖ ਅਕਾਲ ਕਹੇ ਗੁਰ ਅਵਤਾਰ ਪੈਗ਼ੰਬਰ ਧੁਰ ਦੇ ਬਣ ਜਾਓ ਸਾਥੀ, ਮੁਹੱਬਤ ਸਚ ਰਖਾਈਆ। ਵੇਖੋ ਖੇਲ ਸਾਹਿਬ ਸਮਰਾਥੀ, ਅਕਲ ਕਲਧਾਰੀ ਆਪਣੀ ਕਲ ਵਰਤਾਈਆ। ਚਾਰ ਵਰਨ ਅਠਾਰਾਂ ਬਰਨ ਧਰਮ ਧਾਰ ਦੇ ਬਣਿਓ ਪਾਠੀ, ਆਤਮ ਪਰਮਾਤਮ ਸਚ ਪੜ੍ਹਾਈਆ। ਕਾਇਆ ਸਰੋਵਰ ਨਹਾਉਣਾ ਧੁਰ ਦੇ ਘਾਟੀ, ਜਗਤ ਕਿਨਾਰਾ ਲੋੜ ਰਹੇ ਨਾ ਰਾਈਆ। ਧੁਨ ਆਤਮਕ ਰਾਗ ਸੁਣੋ ਸ਼ਬਦ ਅਨਾਦੀ, ਅਗੰਮ ਅਗੰਮੜਾ ਦਿਓ ਸੁਣਾਈਆ। ਇਕੋ ਪੁਰਖ ਅਕਾਲ
❋
❋
ਲੈਣਾ ਅਰਾਧੀ, ਰਸਨਾ ਜਿਹਵਾ ਬੱਤੀ ਦੰਦ ਢੋਲਾ ਸਿਫ਼ਤ ਸਾਲਾਹੀਆ। ਮਨੂਆ ਹੋਵੇ ਕਦੀ ਨਾ ਬਾਗ਼ੀ, ਦਹਿ ਦਿਸ਼ਾ ਨਾ ਉਠ ਉਠ ਧਾਹੀਆ। ਮਾਟੀ ਕਾਇਆ ਮੰਦਰ ਜਗਾਓ ਚਰਾਗ਼ੀ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਤੁਸੀਂ ਪ੍ਰਭ ਦੀ ਧਾਰ ਆਦੀ, ਅੰਤ ਓਸੇ ਵਿਚ ਸਮਾਈਆ। ਸਤਿਗੁਰ ਸ਼ਬਦ ਸੱਚੀ ਸਮਾਧੀ, ਅੱਖਾਂ ਮੀਟਣ ਦੀ ਲੋੜ ਰਹੇ ਨਾ ਰਾਈਆ। ਧੁਰ ਦੇ ਮਾਰਗ ਬਣੋ ਪਾਂਧੀ, ਮੰਜ਼ਲ ਮੰਜ਼ਲ ਪੰਧ ਮੁਕਾਈਆ। ਕਿਸੇ ਕੰਮ ਨਹੀਂ ਆਉਣਾ ਸੋਨਾ ਚਾਂਦੀ, ਚੰਦ ਸਿਤਾਰਾ ਦਏ ਗਵਾਹੀਆ। ਸਤਿਜੁਗ ਅੰਦਰ ਕੋਈ ਨਾ ਸੂਰ ਗਾਂ ਖਾਇਓ ਢਾਂਡੀ, ਗੁਰ ਅਵਤਾਰ ਮਿਲ ਕੇ ਰਹੇ ਸੁਣਾਈਆ। ਜਨ ਭਗਤ ਆਤਮਾ ਪਰਮਾਤਮਾ ਆਦਿ ਜੁਗਾਦਿ ਦੇ ਗੁਆਂਢੀ, ਕਿਉਂ ਵਿਛੜ ਕੇ ਦਿਓ ਦੁਹਾਈਆ। ਜਿਸ ਸਾਹਿਬ ਬਿਨਾ ਪਤ ਜਾਂਦੀ, ਓਹ ਪਰਮੇਸ਼ਵਰ ਲਓ ਮਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਘਰ ਮੰਦਰ ਇਕ ਵਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭ ਹੁਕਮ ਮੰਨੀਏ ਇਕਾ, ਏਕੰਕਾਰ ਤੇਰੀ ਸਰਨਾਈਆ। ਕਲਜੁਗ ਕੂੜੀ ਕਿਰਿਆ ਬਦਲ ਦੇ ਸਿੱਕਾ, ਮੋਹਰ ਸਾਚੇ ਨਾਮ ਦੇ ਲਗਾਈਆ। ਦੀਨ ਦਿਆਲ ਬਣ ਪਿਤਾ, ਪਤਿਪਰਮੇਸ਼ਵਰ ਹੋ ਸਹਾਈਆ। ਦੀਨ ਮਜ਼੍ਹਬ ਦਾ ਰਹੇ ਨਾ ਕੋਇ ਹਿੱਸਾ, ਹਿੱਸੇਦਾਰੀ ਦੇਣੀ ਤਜਾਈਆ। ਜਿਹੜਾ ਪੇਸ਼ੀਨਗੋਈਆਂ ਵਿਚ ਤੇਰਾ ਭਵਿਖਤ ਲਿਖਾ, ਓਹ ਪੂਰਾ ਕਰ ਵਖਾਈਆ। ਚਾਰ ਵਰਨ ਅਠਾਰਾਂ ਬਰਨ ਤੇਰਾ ਸਿੱਖਾ, ਹਿੰਦੂ ਮੁਸਲਿਮ ਸਿੱਖ ਈਸਾਈ ਵੰਡ ਨਾ ਕੋਇ ਵੰਡਾਈਆ। ਆਤਮ ਪਰਮਾਤਮ ਪਾਰਬ੍ਰਹਮ ਬ੍ਰਹਮ ਦੱਸ ਸਾਚਾ ਹਿੱਤਾ, ਹਿਤਕਾਰੀ ਹੋ ਕੇ ਵੇਖ ਵਖਾਈਆ। ਤੇਰਾ ਖੇਲ ਸਦਾ ਨਿਤ ਨਵਿਤਾ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਤੇਰਾ ਨੂਰ ਨਜ਼ਰੀ ਆਈਆ। ਸਾਡੇ ਕੋਲ ਪੁਰਾਣਾ ਤੇਰਾ ਚਿੱਠਾ, ਜੋ ਜਨਮ ਤੋਂ ਪਹਿਲੋਂ ਸਚਖੰਡ ਦਿਤਾ ਵਖਾਈਆ। ਅੰਤ ਓਸੇ ਦਾ ਨਿਕਲਣ ਲੱਗਾ ਸਿੱਟਾ, ਸਿਟੇਬਾਜ਼ੀ ਖ਼ਲਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਨੂਰ ਜੋਤ ਪ੍ਰਕਾਸ਼ ਕਿਸੇ ਨਾ ਦਿਸਾ, ਨਿਜ ਨੇਤਰ ਲੋਚਣ ਨੈਣ ਦਿੱਬ ਨੇਤਰ ਅੱਖ ਖੁਲ੍ਹਾਈਆ।
੨੫ ਮਾਘ ਸ਼ਹਿਨਸ਼ਾਹੀ ਸੰਮਤ ੪ ਪਿਆਰਾ ਸਿੰਘ ਦੇ ਘਰ ਭੋਗਪੁਰ ਸ਼ੂਗਰ ਮਿਲ
ਅਵਤਾਰ ਪੈਗ਼ੰਬਰ ਗੁਰ ਕਹਿਣ ਪ੍ਰਭ ਝਗੜਾ ਮਿਟੇ ਨਾ ਚਾਰ ਵਰਨ, ਚਾਰ ਕੁੰਟ ਦਹਿ ਦਿਸ਼ਾ ਨੌ ਖੰਡ ਪ੍ਰਿਥਮੀ ਸੱਤ ਦੀਪ ਪਈ ਦੁਹਾਈਆ। ਪਰਦਾ ਉਹਲਾ ਚੁਕਾਏ ਨਾ ਕੋਈ ਅਠਾਰਾਂ ਬਰਨ, ਭਾਂਡਾ ਭਰਮ ਭੌ ਅੰਤਰ ਨਿਰੰਤਰ ਨਾ ਕੋਇ ਭੰਨਾਈਆ। ਪੁਰਖ ਅਕਾਲ ਦੀਨ ਦਿਆਲ ਤੇਰੀ ਆਏ ਕੋਈ ਨਾ ਸਰਨ, ਇਸ਼ਟ ਦੇਵ ਸਵਾਮੀ ਤੇਰਾ ਦਰਸ ਕੋਇ ਨਾ ਪਾਈਆ। ਸਦੀ ਚੌਧਵੀਂ ਕਲਜੁਗ ਜੀਵ ਸਾਚੀ ਮੰਜ਼ਲ ਮੂਲ ਨਾ ਚੜ੍ਹਨ, ਆਤਮ ਪਰਮਾਤਮ ਪਰਮਾਤਮ ਆਤਮ ਨਾਤਾ ਸਕੇ ਨਾ ਕੋਇ ਜੁੜਾਈਆ। ਮਨ ਕਲਪਣਾ ਮਾਇਆ ਮਮਤਾ ਜ਼ਾਤ ਪਾਤ ਦੀਨ ਮਜ਼੍ਹਬ ਲੜਨ, ਪਰਵਰਦਿਗਾਰ ਸਾਂਝੇ ਯਾਰ ਤੇਰੀ ਨਿਰਗੁਣ ਧਾਰ ਰੰਗ ਨਾ ਕੋਇ ਰੰਗਾਈਆ। ਉੱਤਰ ਪੂਰਬ ਪੱਛਮ ਦੱਖਣ ਤ੍ਰੈਗੁਣ ਮਾਇਆ ਨਾਲ ਲੱਗੀ ਸੜਨ, ਅੰਮ੍ਰਿਤ ਮੇਘ ਬੂੰਦ ਸਵਾਂਤੀ ਨਿਝਰ ਰਸ ਨਾ ਕੋਇ ਚੁਆਈਆ। ਫਿਰੀ ਦਰੋਹੀ ਉਪਰ ਧਰਨੀ ਧਰਤ ਧਵਲ ਧਰਨ, ਜ਼ਿਮੀਂ ਅਸਮਾਨ ਰਹੇ ਕੁਰਲਾਈਆ। ਆਵਣ
❋
❋
ਜਾਵਣ ਲੱਖ ਚੁਰਾਸੀ ਗੇੜ ਮਿਟੇ ਨਾ ਕਿਸੇ ਜਨਮ ਮਰਨ, ਜੂਨ ਅਜੂਨੀ ਪੰਧ ਨਾ ਕੋਇ ਮੁਕਾਈਆ। ਮਾਨਸ ਜਨਮ ਅੰਤ ਅਖ਼ੀਰ ਬੇਨਜ਼ੀਰ ਸਭ ਦਰਬ ਕਰਨ, ਹਿਰਦੇ ਹਰਿਜੂ ਤੇਰਾ ਨਾਮ ਨਾ ਕੋਇ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਾਹਿਬ ਸੁਲਤਾਨਾ ਨੌਜਵਾਨਾ ਤੇਰੇ ਹੱਥ ਵਡਿਆਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭ ਲੋਕਮਾਤ ਰਿਹਾ ਨਾ ਸਤਿ ਸਤਿਵਾਦ, ਸਤਿ ਧਰਮ ਦਵਾਰ ਨਜ਼ਰ ਕੋਇ ਨਾ ਆਈਆ। ਘਰ ਘਰ ਅੰਦਰ ਵਧਿਆ ਕੂੜ ਵਿਕਾਰਾ ਵਿਵਾਦ, ਮਾਇਆ ਮਮਤਾ ਮੋਹ ਹਲਕਾਈਆ। ਮਾਇਆ ਭਰਮੇ ਭੁੱਲਾ ਸੰਤ ਸਾਧ, ਆਤਮ ਬ੍ਰਹਮ ਪਰਦਾ ਸਕੇ ਨਾ ਕੋਇ ਖੁਲ੍ਹਾਈਆ । ਰਸਨਾ ਜਿਹਵਾ ਬੱਤੀ ਦੰਦ ਸਾਰੇ ਤੇਰੀ ਕਰਦੇ ਯਾਦ, ਧੁਨ ਆਤਮਕ ਰਾਗ ਅਗੰਮੀ ਨਾਦ ਨਾ ਕੋਇ ਸ਼ਨਵਾਈਆ। ਦੀਨ ਮਜ਼੍ਹਬ ਤੈਨੂੰ ਅੱਲਾ ਵਾਹਿਗੁਰੂ ਰਾਮ ਕਹਿੰਦੇ ਗਾਡ, ਤੇਰੇ ਨਾਮ ਕਲਮੇ ਉਤੋਂ ਸਾਰੇ ਕਰਨ ਲੜਾਈਆ। ਤੇਰੇ ਮਜ਼੍ਹਬਾਂ ਦੀਨ ਦੁਨੀ ਵਿਚ ਪਾਇਆ ਫ਼ਸਾਦ, ਸਾਚਾ ਮੇਲ ਨਾ ਕੋਈ ਮਿਲਾਈਆ। ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਬਿਨ ਤੇਰੀ ਕਿਰਪਾ ਖੁਲ੍ਹੇ ਕਿਸੇ ਨਾ ਜਾਗ, ਜਾਗਰਤ ਜੋਤ ਨਾ ਕੋਇ ਰੁਸ਼ਨਾਈਆ। ਸਦੀ ਚੌਧਵੀਂ ਘਰ ਘਰ ਲੱਗੀ ਆਗ, ਪੰਜ ਤਤ ਕਾਇਆ ਰਹੀ ਜਲਾਈਆ । ਕਿਰਪਾ ਕਰ ਸਾਹਿਬ ਸੁਲਤਾਨ ਪੁਰਖ ਅਬਿਨਾਸ਼, ਪਾਰਬ੍ਰਹਮ ਤੇਰੀ ਓਟ ਰਖਾਈਆ। ਤੇਰੇ ਉਪਰ ਸਭ ਨੇ ਰੱਖੀ ਆਸ, ਆਸ਼ਾ ਵੇਖ ਖ਼ਲਕ ਖ਼ੁਦਾਈਆ। ਸਾਚੇ ਮੰਦਰ ਪਾਵੇ ਕੋਈ ਨਾ ਰਾਸ, ਗੋਪੀ ਕਾਹਨ ਰੂਪ ਨਾ ਕੋਇ ਧਰਾਈਆ। ਚਾਰ ਵਰਨ ਅਠਾਰਾਂ ਬਰਨ ਏਕੰਕਾਰ ਇਕੋ ਦੇਦੇ ਆਪਣਾ ਅਗੰਮੀ ਜਾਪ, ਜਗਜੀਵਣ ਦਾਤੇ ਧੁਰ ਦਾ ਨਾਦ ਸੁਣਾਈਆ। ਰੂਹ ਬੁਤ ਤਨ ਵਜੂਦ ਮਾਟੀ ਖ਼ਾਕ, ਕਿਰਪਾ ਕਰ ਪੱਤਤ ਪੁਨੀਤ ਦੇ ਬਣਾਈਆ। ਕਲਜੁਗ ਮੇਟ ਅੰਧੇਰੀ ਰਾਤ, ਸਤਿਜੁਗ ਸਾਚਾ ਚੰਦ ਨਾ ਕੋਇ ਚਮਕਾਈਆ । ਹਰ ਘਟ ਅੰਦਰ ਤੇਰਾ ਵਾਸ, ਕਿਉਂ ਬੈਠਾ ਮੁਖ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਫ਼ਰਮਾਨਾ ਵੇਖ ਵਖਾਈਆ। ਪੁਰਖ ਅਕਾਲ ਕਹੇ ਸਦੀ ਚੌਧਵੀਂ ਅੰਤ ਆਇਆ ਵਕ਼ਤ, ਪੈਗ਼ੰਬਰੋ ਦਿਆਂ ਸੁਣਾਈਆ। ਸਭ ਦੀ ਭਵਿਖਤਾਂ ਵਾਲੀ ਪੂਰੀ ਕਰਾਂ ਸ਼ਰਤ, ਸ਼ਰਅ ਦੀਨ ਦੁਨੀ ਬਦਲਾਈਆ। ਜੋ ਸੰਦੇਸ਼ਾ ਦੇ ਆਏ ਉਪਰ ਧਰਤ, ਜੋ ਸ੍ਰਿਸ਼ਟੀ ਦ੍ਰਿਸ਼ਟੀ ਕਾਇਆ ਅੰਦਰ ਆਪ ਸੁਣਾਈਆ। ਸੋ ਤੁਹਾਡੀ ਪੂਰੀ ਕਰਾਂ ਸ਼ਰਤ, ਸਾਹਿਬ ਸੁਲਤਾਨ ਹੋ ਕੇ ਆਪਣਾ ਹੁਕਮ ਵਰਤਾਈਆ। ਤੁਸੀਂ ਖੇਲ ਵੇਖੋ ਉਪਰ ਅਰਸ਼, ਸਚ ਦਵਾਰੇ ਲਓ ਅੰਗੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕੂੜੀ ਕਿਰਿਆ ਮੇਟੇ ਹਰਸ, ਮਰੀਜ਼ ਵੇਖੇ ਜਗਤ ਲੋਕਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡੀ ਬੇਨੰਤੀ ਇਕ ਅਰਦਾਸ, ਚਰਨ ਕਵਲ ਤੇਰੀ ਸ਼ਰਨਾਈਆ। ਸਚ ਵਸਤ ਕਿਸੇ ਨਾ ਪਾਸ, ਦੀਨ ਦੁਨੀ ਖ਼ਾਲੀ ਨਜ਼ਰੀ ਆਈਆ। ਚਾਰੋਂ ਕੁੰਟ ਅੰਧੇਰੀ ਰਾਤ, ਨੂਰੀ ਚੰਦ ਨਾ ਕੋਇ ਚਮਕਾਈਆ। ਝਗੜਾ ਪਿਆ ਜ਼ਾਤ ਪਾਤ, ਦੀਨ ਮਜ਼੍ਹਬ ਕਰੇ ਲੜਾਈਆ। ਜੋ ਨਾਮ ਕਲਮਾ ਸੰਦੇਸ਼ਾ ਆਏ ਆਖ, ਆਖ਼ਰ ਓਹ ਸਾਰੇ ਗਏ ਭੁਲਾਈਆ। ਤੁਧ ਬਿਨ ਅੰਤ ਕੰਤ ਭਗਵੰਤ ਕਲਜੁਗ ਸੰਤ ਪੁਛੇ ਕੋਈ ਨਾ ਵਾਤ, ਵਾਤਾਵਰਨ ਬਦਲਿਆ ਦੀਨ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਆਸ ਰਖਾਈਆ। ਪੁਰਖ ਅਕਾਲ ਕਹੇ ਗੁਰ ਅਵਤਾਰ ਪੈਗ਼ੰਬਰ ਸੁਣੋ ਸਚ ਸੰਦੇਸ਼, ਧੁਰ ਕਲਮਾ ਨਾਮ ਦ੍ਰਿੜਾਈਆ। ਲਹਿਣਾ ਦੇਣਾ ਦੇਖੇ ਤੁਹਾਡਾ ਚਾਰ ਜੁਗ ਦਾ ਪਿਛਲਾ ਉਪਦੇਸ਼,
❋
❋
ਜੋ ਸ਼ਾਸਤਰ ਸਿਮਰਤ ਵੇਦ ਪੁਰਾਨ, ਅੰਜੀਲ ਕ਼ੁਰਾਨ ਖਾਣੀ ਬਾਣੀ ਰਹੇ ਸੁਣਾਈਆ। ਸਤਿਜੁਗ ਸਾਚੀ ਧਾਰ ਨਰ ਨਿਰੰਕਾਰ ਅਗੰਮਾ ਆਪਣਾ ਦੇ ਸੰਦੇਸ਼, ਧੁਰ ਫ਼ਰਮਾਨਾ ਨੌਜਵਾਨਾ ਮਰਦ ਮਰਦਾਨਾ ਆਪ ਸੁਣਾਈਆ। ਆਤਮ ਪਰਮਾਤਮ ਪਰਮਾਤਮ ਆਤਮ ਪਾਰਬ੍ਰਹਮ ਬ੍ਰਹਮ ਸਭ ਨੂੰ ਕਰਨਾ ਪਏ ਹੇਤ, ਸ੍ਰਿਸ਼ਟੀ ਅੰਦਰ ਇਕੋ ਇਸ਼ਟ ਦੇ ਵਖਾਈਆ। ਝਗੜਾ ਰਹੇ ਨਾ ਵਿਸ਼ਨ ਬ੍ਰਹਮਾ ਸ਼ਿਵ ਗਣਪਤ ਗਣੇਸ਼, ਦੇਵਤ ਸੁਰ ਨਾ ਕੋਇ ਵਡਿਆਈਆ। ਗੁਰ ਅਵਤਾਰ ਪੈਗ਼ੰਬਰੋ ਸਭ ਨੂੰ ਛੱਡਣਾ ਪਏ ਮਾਤਲੋਕ ਦਾ ਦੇਸ, ਸਚਖੰਡ ਦਵਾਰੇ ਜੋਤੀ ਜੋਤ ਸਮਾਈਆ। ਮੈਂ ਆਦਿ ਜੁਗਾਦੀ ਜੁਗੋ ਜੁਗ ਮਾਲਕ ਖ਼ਾਲਕ ਪ੍ਰਿਤਪਾਲਕ ਏਕ, ਏਕੰਕਾਰ ਇਕ ਅਖਵਾਈਆ। ਏਥੇ ਓਥੇ ਦੋ ਜਹਾਨਾਂ ਬ੍ਰਹਿਮੰਡਾਂ ਖੰਡਾਂ ਨਰ ਨਰੇਸ਼, ਧੁਰ ਫ਼ਰਮਾਨਾ ਇਕੋ ਇਕ ਸੁਣਾਈਆ। ਸੋ ਕਲਜੁਗ ਅੰਤ ਨਿਰਗੁਣ ਧਾਰ ਜੋਤੀ ਜਾਮਾ ਧਰ ਕੇ ਭੇਸ, ਸਰਗੁਣ ਵੇਖਾਂ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸ੍ਰਿਸ਼ਟ ਸਬਾਈ ਬਖ਼ਸ਼ੇ ਇਕੋ ਟੇਕ, ਟਿੱਕੇ ਮਸਤਕ ਨਾਮ ਧੂੜੀ ਖ਼ਾਕ ਰਮਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਹਉਂ ਬਾਲਕ ਤੇਰੇ ਨੰਨ੍ਹੇ, ਕਲਜੁਗ ਅੰਤ ਨਾ ਕੋਇ ਵਡਿਆਈਆ। ਬੇਨੰਤੀ ਅਰਦਾਸ ਅਰਜ਼ ਇਕੋ ਮੰਨੇ, ਮਨ ਮਨਸਾ ਕੂੜ ਦੇ ਗਵਾਈਆ। ਤੇਰਾ ਨੂਰ ਜੋਤ ਪ੍ਰਕਾਸ਼ ਹੋਵੇ ਧੁਰ ਦੇ ਚੰਨੇ, ਚੰਨ ਸੂਰੀਆ ਸੀਸ ਨਿਵਾਈਆ। ਜਗਤ ਜੀਵ ਹੋਏ ਅੰਨ੍ਹੇ, ਨਿਜ ਨੇਤਰ ਲੋਚਣ ਨੈਣ ਦੇ ਖੁਲ੍ਹਾਈਆ। ਤੁਧ ਬਿਨ ਗੜ੍ਹ ਹੰਕਾਰ ਕੋਇ ਨਾ ਭੰਨੇ, ਇਹ ਗੁਰ ਅਵਤਾਰ ਪੈਗ਼ੰਬਰ ਰਹੇ ਸੁਣਾਈਆ। ਸਾਚਾ ਰਾਗ ਸੁਣਾ ਬਿਨ ਰਸਨਾ ਜਿਹਵਾ ਕੰਨੇ, ਧੁੰਨ ਆਤਮਕ ਨਾਦ ਵਜਾਈਆ। ਸਦੀ ਚੌਧਵੀਂ ਅੰਤ ਅਖ਼ੀਰ ਬਦਲ ਦੇ ਸਾਰੇ ਸਮੇਂ, ਕਲਜੁਗ ਕੂੜੀ ਕਿਰਿਆ ਸਮਾਪਤ ਦੇ ਕਰਾਈਆ। ਪਵਣ ਸਵਾਸ ਸਾਹ ਸਾਹ ਨਾਮ ਜਪਾ ਦਮੇ, ਦਾਮਨਗੀਰ ਆਤਮ ਪਰਮਾਤਮ ਆਪ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਪੁਰਖ ਅਕਾਲ ਕਹੇ ਗੁਰ ਅਵਤਾਰ ਪੈਗ਼ੰਬਰੋ ਵੇਖੋ ਧਰਨੀ ਧਰਤ ਧਵਲ, ਬਿਨ ਅੱਖਾਂ ਅੱਖ ਖੁਲ੍ਹਾਈਆ। ਜਿਸ ਨੂੰ ਨੂਰ ਅਲਾਹੀ ਮੰਨਿਆ ਅਵਲ, ਆਲਮੀਨ ਬੇਪਰਵਾਹੀਆ। ਓਹ ਹਰ ਹਿਰਦੇ ਲੱਖ ਚੁਰਾਸੀ ਰਿਹਾ ਮਵਲ, ਮੌਲਾ ਰੂਪ ਨੂਰ ਅਲਾਹੀਆ। ਜਿਸ ਨੇ ਸਭ ਦੇ ਅੰਦਰ ਟਿਕਾਇਆ ਨਾਭੀ ਕਵਲ, ਅੰਮ੍ਰਿਤ ਬੂੰਦ ਸਵਾਂਤੀ ਵਿਚ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਓਹ ਲੈਣਹਾਰਾ ਸਭ ਦੀ ਖ਼ਬਰ, ਬੇਖ਼ਬਰਾਂ ਲਏ ਉਠਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਦੀਨ ਦੁਨੀ ਹੋਈ ਜਿਹੜੀ ਬੇਖ਼ਬਰ, ਸਾਡੇ ਕ਼ਲਮੇ ਕੰਮ ਕਿਸੇ ਨਾ ਆਈਆ। ਮਨ ਕਲਪਣਾ ਸਾਢੇ ਤਿੰਨ ਹੱਥ ਸ਼ਰੀਰ ਅੰਦਰ ਪਾਇਆ ਗ਼ਦਰ, ਝਗੜਾ ਸਕੇ ਨਾ ਕੋਇ ਮਿਟਾਈਆ। ਬੁੱਧੀ ਕਰੇ ਕੋਈ ਨਾ ਅਦਲ, ਮਮਤਾ ਮੋਹ ਹੋਈ ਹਲਕਾਈਆ। ਸਤਿ ਧਰਮ ਹੋਇਆ ਕ਼ਤਲ, ਕੂੜੀ ਕਿਰਿਆ ਡੰਕ ਰਹੀ ਵਜਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਚਲੇ ਕੋਈ ਨਾ ਯਤਨ, ਯਥਾਰਥ ਤੈਨੂੰ ਦਈਏ ਦ੍ਰਿੜਾਈਆ। ਪੁਰਖ ਅਕਾਲ ਦੀਨ ਦੁਨੀ ਭੁੱਲਿਆ ਤੇਰਾ ਵਤਨ, ਬੇਵਤਨ ਹੋ ਕੇ ਬੈਠੇ ਆਸਣ ਲਾਈਆ। ਪਰਵਰਦਿਗਾਰ ਸਾਂਝੇ ਯਾਰ ਸਦੀ ਚੌਧਵੀਂ ਤੈਨੂੰ ਸਾਰੇ ਆਏ ਦੱਸਣ, ਹਕ਼ੀਕ਼ਤ ਹੱਕ ਲਾਸ਼ਰੀਕ ਦਈਏ ਸੁਣਾਈਆ। ਚਰਨ ਕਵਲ ਸਰਨਾਈ ਤੇਈ ਅਵਤਾਰ ਮੂਸਾ ਈਸਾ ਮੁਹੰਮਦ ਨਾਨਕ ਗੋਬਿੰਦ ਢੱਠਣ, ਢਹਿ ਢਹਿ ਲਾਗਣ ਪਾਈਆ । ਕਿਰਪਾ ਕਰ ਪੁਰਖ ਸਮਰਥਨ, ਪਾਰਬ੍ਰਹਮ ਤੇਰੇ ਹੱਥ ਵਡਿਆਈਆ। ਅਸੀਂ ਸਭ ਕੁਛ ਵੇਖਿਆ ਕਲਜੁਗ ਧਾਰ
❋
❋
ਅੱਖਣ, ਬਿਨ ਅੱਖਾਂ ਅੱਖ ਉਠਾਈਆ। ਤੁਧ ਬਿਨ ਪੈਜ ਆਏ ਕੋਈ ਨਾ ਰੱਖਣ, ਚਾਰ ਕੁੰਟ ਨਾ ਕੋਇ ਸਹਾਈਆ। ਝਗੜਾ ਮੇਟ ਦੇ ਉੱਤਰ ਪੂਰਬ ਪੱਛਮ ਦੱਖਣ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੀ ਲੈ ਅੰਗੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਪੁਰਖ ਅਕਾਲ ਸਰਬ ਕਲਾ ਸਮਰਥਨ, ਸਮਰਥ ਸਵਾਮੀ ਅੰਤਜਰਾਮੀ ਘਟ ਨਿਵਾਸੀ ਤੇਰੀ ਬੇਪਰਵਾਹੀਆ।
੨੫ ਮਾਘ ਸ਼ਹਿਨਸ਼ਾਹੀ ਸੰਮਤ ੪ ਮਹਿੰਦਰ ਕੌਰ ਦੇ ਗ੍ਰਹਿ ਪਿੰਡ ਸੁਸਾਣਾ
ਅਵਤਾਰ ਪੈਗ਼ੰਬਰ ਕਹਿਣ ਪ੍ਰਭ ਸਾਡੀ ਆਸਾ ਮਨਸਾ ਪੂਰੀ ਕਰ ਉਮੀਦ, ਆਲਮੀਨ ਤੇਰਾ ਰਾਹ ਤਕਾਈਆ। ਜੋਤ ਸਰੂਪੀ ਨਿਤ ਨਵਿਤ ਤੇਰਾ ਰਹੇ ਦੀਦ, ਦੀਦਾ ਦਾਨਿਸਤਾ ਤੇਰਾ ਨੂਰ ਨਜ਼ਰੀ ਆਈਆ। ਤੇਰੇ ਨਾਮ ਕਲਮੇ ਦੀ ਜੋ ਕਰ ਕੇ ਗਏ ਤਾਕੀਦ, ਰਾਗ ਨਾਦ ਸਿਫ਼ਤ ਢੋਲੇ ਕਲਮਿਆਂ ਵਿਚ ਗਾਈਆ। ਭਵਿਖਤਾਂ ਵਿਚ ਲਿਖਤਾਂ ਵਿਚ ਰੱਖ ਕੇ ਗਏ ਤੇਰੀ ਉਡੀਕ, ਇਸ਼ਟਾਂ ਵਿਚੋਂ ਤੇਰਾ ਇਸ਼ਟ ਮਨਾਈਆ। ਕਲਜੁਗ ਅੰਤ ਸਦੀ ਚੌਧਵੀਂ ਵੇਖ ਅੰਧੇਰਾ ਤਾਰੀਕ, ਨਿਰਗੁਣ ਨੂਰੀ ਚੰਦ ਨਾ ਕੋਇ ਚਮਕਾਈਆ। ਮਾਲਕ ਖ਼ਾਲਕ ਪ੍ਰਿਤਪਾਲਕ ਤੇਰੇ ਵਿਚ ਹੱਕ ਤੌਫ਼ੀਕ਼, ਸਾਹਿਬ ਸੁਲਤਾਨ ਤੇਰੇ ਹੱਥ ਵਡਿਆਈਆ। ਹਰ ਘਟ ਅੰਦਰ ਨਜ਼ਰੀ ਆ ਨਜ਼ਦੀਕ, ਦੂਰ ਦੁਰਾਡਾ ਪੰਧ ਮੁਕਾਈਆ। ਤੂੰ ਆਦਿ ਜੁਗਾਦੀ ਲਾਸ਼ਰੀਕ, ਦੀਨ ਮਜ਼੍ਹਬ ਵਰਨ ਗੋਤ ਨਾ ਕੋਇ ਰਖਾਈਆ। ਤੇਰੇ ਨਾਮ ਦੀ ਇਕੋ ਹੋਵੇ ਤਬਲੀਗ, ਡੰਕਾ ਇਕੋ ਇਕ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਧੁਰ ਦੀ ਦੱਸ ਅਗੰਮ ਤਾਲੀਮ, ਤੁਲਬੇ ਗੁਰ ਅਵਤਾਰ ਪੈਗ਼ੰਬਰ ਮੰਗ ਮੰਗਾਈਆ। ਦਰਗਾਹ ਸਾਚੀ ਸਚਖੰਡ ਦਵਾਰ ਧਾਮ ਵਖਾ ਅਜ਼ੀਮ, ਆਲੀਸ਼ਾਨ ਮਹਿਬਾਨ ਤੇਰੀ ਇਕ ਸਰਨਾਈਆ। ਤੂੰ ਮਾਲਕ ਖ਼ਾਲਕ ਕ਼ਦੀਮ, ਕ਼ੁਦਰਤ ਦਾ ਕਰਤਾ ਨਜ਼ਰੀ ਆਈਆ। ਸਾਡੇ ਕੋਲੋਂ ਜੋ ਤੂੰ ਕਰਾਈ ਤਕ਼ਸੀਮ, ਦੀਨਾਂ ਮਜ਼੍ਹਬਾਂ ਵੰਡ ਵੰਡਾਈਆ। ਭਰੋਸਾ ਦਵਾਇਆ ਯਕੀਨ, ਏਤਮਾਦ ਦਿਤਾ ਬੰਧਾਈਆ। ਤੇਰੀ ਬੇਪਰਵਾਹੀ ਦੇ ਆਫ਼ਰੀਨ, ਬੇਪਰਵਾਹ ਆਪਣਾ ਹੁਕਮ ਵਰਤਾਈਆ। ਆਪਣਾ ਮਾਰਗ ਰੱਖ ਮਹੀਨ, ਮੰਜ਼ਲ ਅੰਤ ਨਾ ਕਿਸੇ ਚੜ੍ਹਾਈਆ। ਦੋ ਜਹਾਨਾਂ ਕਰ ਅਧੀਨ, ਹੁਕਮ ਹਾਕਮ ਇਕ ਸੁਣਾਈਆ। ਅਸੀਂ ਬਾਲੇ ਨੱਢੇ ਤੇਰੇ ਮਸਕੀਨ, ਮੁਸ਼ਕਲ ਕਲਜੁਗ ਅੰਤਮ ਆਈਆ। ਨਿਗਾਹ ਮਾਰ ਉਤੇ ਧਰਨੀ ਧਰਤ ਧਵਲ ਜ਼ਮੀਨ, ਲੋਕ ਪ੍ਰਲੋਕ ਰਹੇ ਕੁਰਲਾਈਆ। ਝਗੜਾ ਵੇਖ ਨਰ ਮਦੀਨ, ਆਤਮ ਬ੍ਰਹਮ ਭੇਵ ਰਹੇ ਨਾ ਰਾਈਆ। ਤੂੰ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਆਦਿ ਜੁਗਾਦਿ ਨਵਾਂ ਨਵੀਨ, ਜੋਬਨਵੰਤਾ ਸੋਭਾ ਪਾਈਆ। ਸਤਿ ਸਤਿਵਾਦੀ ਇਕ ਕਰੀਮ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਧੁਰ ਦਾ ਵਰ, ਦਰ ਸਾਚੇ ਆਸ ਰਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਤੇਰਾ ਹੁਕਮ ਮੰਨਿਆ ਦਰੁਸਤ, ਦਰੋਹੀ ਤੇਰਾ ਨਾਮ ਖ਼ੁਦਾਈਆ। ਅੰਤ ਸਦੀ ਚੌਧਵੀਂ ਸਾਰੇ ਹੋ ਗਏ ਸੁਸਤ, ਗ਼ਫ਼ਲਤ ਨਿੰਦਰਾ ਵਿਚ ਦੁਹਾਈਆ। ਪਰਵਰਦਿਗਾਰ ਸਭ ਦਾ ਸਾਂਝਾ ਬਣ ਮੁਰਸ਼ਦ, ਪਰਮਾਤਮ ਆਤਮ ਰੰਗ ਰੰਗਾਈਆ।
❋
❋
ਇਕੋ ਤੇਰੀ ਹੋਵੇ ਉਲਫ਼ਤ, ਦੂਜਾ ਰਾਗ ਨਾ ਕੋਇ ਸੁਣਾਈਆ। ਮਾਇਆ ਮਮਤਾ ਨਾਲੋਂ ਸਭ ਦੀ ਕਰਾ ਫ਼ੁਰਸਤ, ਨਾਤਾ ਕੂੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਨਾਮ ਦੇ ਮੁਫ਼ਤ, ਮੁਫ਼ਤੀਆਂ ਕੋਲੋਂ ਪੱਲੇ ਦੇ ਛੁਡਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਤੇਰਾ ਨਾਮ ਖ਼ੁਮਾਰੀ ਮਸਤੀ ਇਕੋ ਹੋਵੇ ਝੋਕ, ਝੁਕ ਝੁਕ ਤੇਰੇ ਕ਼ਦਮਾਂ ਡੰਡਾਵਤ ਬੰਦਨਾ ਸਯਦਾ ਸੀਸ ਨਿਵਾਈਆ। ਤੇਰਾ ਖੇਲ ਹੋਵੇ ਲੋਕ ਪ੍ਰਲੋਕ, ਦੋ ਜਹਾਨਾਂ ਵੱਜੇ ਵਧਾਈਆ। ਚਾਰ ਵਰਨ ਅਠਾਰਾਂ ਬਰਨ ਦੀਨ ਮਜ਼੍ਹਬ ਗਾਵਣ ਤੇਰਾ ਨਾਮ ਇਕ ਸਲੋਕ, ਹਿੰਦੂ ਮੁਸਲਿਮ ਸਿੱਖ ਈਸਾਈ ਵੰਡ ਨਾ ਕੋਇ ਵੰਡਾਈਆ । ਤੇਰਾ ਨਾਮ ਸ਼ਬਦ ਭੰਡਾਰਾ ਆਦਿ ਜੁਗਾਦੀ ਥੋਕ, ਗੁਰ ਅਵਤਾਰ ਪੈਗ਼ੰਬਰ ਪਰਚੂਨ ਲੋਕਮਾਤ ਆਏ ਵਰਤਾਈਆ। ਤੂੰ ਮਾਲਕ ਸਭ ਦਾ ਪਰਮਾਤਮ ਜੋਤ, ਆਤਮਾ ਤੇਰਾ ਨੂਰ ਜੋਤ ਰੁਸ਼ਨਾਈਆ। ਤੇਰਾ ਨਾ ਕੋਈ ਵਰਨ ਨਾ ਕੋਈ ਗੋਤ, ਜ਼ਾਤ ਪਾਤ ਨਾ ਕੋਇ ਰਖਾਈਆ। ਪੁਰਖ ਅਕਾਲ ਦੀਨ ਦਿਆਲ ਕੂੜੀ ਕਿਰਿਆ ਦੀਨ ਦੁਨੀ ਦੀ ਬਦਲ ਦੇ ਸੋਚ, ਸਮਝ ਸਮਝ ਵਿਚੋਂ ਪ੍ਰਗਟਾਈਆ। ਕਾਇਆ ਮੰਦਰ ਅੰਦਰ ਨਿਜ ਨੇਤਰ ਲੋਚਨ ਖੋਲ੍ਹ ਕੇ ਲੋਚ, ਲੋਚਾ ਮਨਸਾ ਸਭ ਦੀ ਪੂਰ ਕਰਾਈਆ। ਨਾਮ ਖ਼ੁਮਾਰੀ ਵਿਚ ਕਰ ਮਦਹੋਸ਼, ਮਧੁਰ ਪਿਆਲੇ ਲੋੜ ਰਹੇ ਨਾ ਰਾਈਆ। ਧੁਰ ਦੀ ਧਾਰ ਸਚ ਪਿਆਰ ਭੇਵ ਖੁਲ੍ਹਾ ਅਗੰਮੇ ਕੋਸ਼, ਜਿਸ ਵਿਚ ਅੱਖਰਾਂ ਵਾਲੀ ਨਾ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਦੇ ਧੁਰ ਦਾ ਵਰ, ਵਾਹਵਾ ਤੇਰੀ ਵੱਜੇ ਵਧਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਆਤਮ ਪਰਮਾਤਮ ਸਭ ਨੂੰ ਦੱਸ ਧਾਰ, ਧਰਮ ਦਵਾਰਾ ਇਕ ਵਖਾਈਆ । ਇਕੋ ਇਸ਼ਟ ਹੋਏ ਸੰਸਾਰ, ਸ੍ਰਿਸ਼ਟੀ ਦ੍ਰਿਸ਼ਟੀ ਦੇ ਬਦਲਾਈਆ। ਇਕੋ ਹੋਵੇ ਜੈ ਜੈਕਾਰ, ਚਾਰੋਂ ਕੁੰਟ ਵੱਜੇ ਵਧਾਈਆ। ਇਕੋ ਹੋਵੇ ਤੇਰਾ ਪਿਆਰ, ਪੂਰਨ ਪ੍ਰਭ ਦੇਣਾ ਸਮਝਾਈਆ। ਇਕੋ ਮੰਦਰ ਦਿਸੇ ਦਵਾਰ, ਦੂਜਾ ਗ੍ਰਹਿ ਨਾ ਕੋਇ ਵਖਾਈਆ। ਸਤਿਜੁਗ ਤਰੇਤਾ ਦਵਾਪਰ ਕਲਜੁਗ ਅਵਤਾਰ ਪੈਗ਼ੰਬਰ ਗੁਰੂ ਗਏ ਹਾਰ, ਹਿਰਦੇ ਹਰਿ ਨਾ ਕੋਇ ਵਸਾਈਆ। ਚਾਰ ਕੁੰਟ ਧੂੰਆਂਧਾਰ, ਦਹਿ ਦਿਸ਼ਾ ਅੰਧੇਰਾ ਛਾਈਆ। ਸਾਚਾ ਨੂਰ ਜੋਤ ਕਰੇ ਨਾ ਕੋਇ ਉਜਿਆਰ, ਉਜਾਲਾ ਰੂਪ ਨਾ ਕੋਇ ਵਟਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਪਈ ਹਾਹਾਕਾਰ, ਮਾਨਵ ਮਾਨੁਖ ਮਾਨਸ ਰਹੇ ਕੁਰਲਾਈਆ। ਤੁਧ ਬਿਨ ਕੋਈ ਨਾ ਕਲਜੁਗ ਅੰਤਮ ਪਾਏ ਸਾਰ, ਮਹਾਂਸਾਰਥੀ ਤੇਰੇ ਅੱਗੇ ਦੁਹਾਈਆ। ਗੁਰ ਅਵਤਾਰ ਪੈਗ਼ੰਬਰ ਸਾਰੇ ਕਰਨ ਨਿਮਸਕਾਰ, ਨਿਉਂ ਨਿਉਂ ਲਾਗਣ ਪਾਈਂਆ। ਦਸਤ ਬਦਸਤ ਬੰਦਨਾ ਤੇਰੇ ਦਰਬਾਰ, ਬਿਨ ਸੀਸ ਸਯਦਾ ਕਰ ਕੇ ਤੇਰਾ ਸ਼ੁਕਰ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਦੇ ਧੁਰ ਦਾ ਵਰ, ਮਿਹਰ ਨਜ਼ਰ ਇਕ ਉਠਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪੂਰਬ ਲੇਖਾ ਕਰ ਲੈ ਯਾਦ, ਯਾਦਦਾਸਤ ਤੇਰੇ ਵਿਚ ਸਮਾਈਆ। ਜਿਸ ਕਾਰਨ ਲੋਕਮਾਤ ਸਾਨੂੰ ਕੀਤਾ ਆਬਾਦ, ਦੀਨ ਮਜ਼੍ਹਬ ਵੰਡ ਵੰਡਾਈਆ। ਧੁਰ ਦਾ ਮਿਤ੍ਰ ਪਿਆਰਾ ਬਣ ਅਹਿਬਾਬ, ਸਚ ਸੰਦੇਸਾ ਮਾਤ ਸੁਣਾਈਆ। ਨਮੋਂ ਨਮਸਤੇ ਕਰਨੀ ਦੱਸੀ ਆਦਾਬ, ਅਦਬ ਵਿਚ ਵਡਿਆਈਆ। ਅੱਲਾ ਰਾਮ ਵਾਹਿਗੁਰੂ ਓਮ ਕ੍ਰਿਸ਼ਨ ਨਾਮ ਜਪਾਇਆ ਗਾਡ, ਗਾਈਡ ਬਣ ਕੇ ਆਪਣਾ ਰਾਹ ਜਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਦੇ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਦਰ ਤੇਰੇ ਦੇ ਮੰਗਤੇ, ਦਰ ਠਾਂਡੇ ਸੀਸ ਨਿਵਾਈਆ। ਗੜ੍ਹ ਤੋੜ ਦੇ ਹਉਮੇ ਹੰਗਤੇ, ਹੰ ਬ੍ਰਹਮ ਪਰਦਾ ਦੇ ਉਠਾਈਆ।
❋
❋
ਦੀਨ ਮਜ਼੍ਹਬ ਗੁਰ ਅਵਤਾਰ ਪੈਗ਼ੰਬਰ ਤੇਰੀ ਧਾਰੋਂ ਜੰਮਦੇ, ਅੰਤਮ ਤੇਰੇ ਵਿਚ ਸਮਾਈਆ। ਸਦੀ ਚੌਧਵੀਂ ਅੰਤਮ ਸਾਡੇ ਹੁਕਮ ਫ਼ਰਮਾਨੇ ਰਹੇ ਕਿਸੇ ਨਹੀਂ ਕੰਮ ਦੇ, ਕਾਅਬੇ ਭੇਵ ਨਾ ਕੋਇ ਖੁਲ੍ਹਾਈਆ। ਅਸੀਂ ਸਾਰੇ ਵਣਜਾਰੇ ਤੇਰੇ ਦਮ ਦੇ, ਦਾਮਨਗੀਰ ਵੇਖ ਵਖਾਈਆ। ਲੇਖੇ ਲਗਾ ਦੇ ਖ਼ੁਸ਼ੀ ਗ਼ਮ ਦੇ, ਗ਼ਮਖ਼ਾਰ ਹੋ ਸਹਾਈਆ। ਝਗੜੇ ਮੁਕਾ ਦੇ ਕਾਇਆ ਮਾਟੀ ਚੰਮ ਦੇ, ਹਿੰਦੂ ਮੁਸਲਿਮ ਸਿੱਖ ਈਸਾਈ ਕਰੇ ਨਾ ਕੋਇ ਲੜਾਈਆ। ਸ਼ਬਦ ਜੈਕਾਰ ਸਮਝਾ ਦੇ ਧੰਨ ਧੰਨ ਦੇ, ਦੀਨ ਦੁਨੀ ਤੇਰਾ ਨਾਮ ਧਿਆਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭੂ ਅਸੀਂ ਤੇਰੀ ਰਜ਼ਾ ਮੰਨਦੇ, ਦਰ ਤੇਰੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਗੁਰ ਸ਼ਬਦ ਜੋਤ ਧਾਰ ਨਿਰਗੁਣ ਨਿਰਾਕਾਰ ਸੰਸਾਰ ਵਿਚ ਅਗੰਮਾ ਘੱਲ ਦੇ, ਜੋ ਕੂੜੀ ਕਿਰਿਆ ਘਾਇਲ ਕਰੇ ਥਾਉਂ ਥਾਈਂਆ।