ਪੁਸਤਕਾਲਾਭਾਗ ੨੧

੨੫ ਮਾਘ ਸ਼ਹਿਨਸ਼ਾਹੀ ਸੰਮਤ ੪ ਰਾਮ ਸਿੰਘ ਦੇ ਗ੍ਰਹਿ ਪਿੰਡ ਫ਼ਤੋਵਾਲ ਜ਼ਿਲਾ ਹੁਸ਼ਿਆਰਪੁਰ

ਅਵਤਾਰ ਪੈਗ਼ੰਬਰ ਕਹਿਣ ਪੁਰਖ ਅਬਿਨਾਸ਼ੀ, ਪਾਰਬ੍ਰਹਮ ਪਤਿਪਰਮੇਸ਼ਵਰ ਤੇਰੀ ਵਡ ਵਡਿਆਈਆ। ਸਦੀ ਚੌਧਵੀਂ ਅੰਤ ਅਖ਼ੀਰ ਬੇਨਜ਼ੀਰ ਸਾਡੀ ਕਰ ਬੰਦ ਖ਼ਲਾਸੀ, ਮਹਿਬਾਨ ਬੀਦੋ ਬੀਖ਼ੈਰ ਯਾ ਅਲਾਹ ਤੇਰੀ ਇਕ ਸਰਨਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਖੇਲ ਵੇਖੀਏ ਤੇਰਾ ਮੰਡਲ ਰਾਸੀ, ਜ਼ਿਮੀਂ ਅਸਮਾਨਾਂ ਨੌਜਵਾਨਾ ਮਰਦ ਮਰਦਾਨਾ ਵੱਜੇ ਇਕ ਵਧਾਈਆ। ਆਤਮ ਪਰਮਾਤਮ ਪਰਮਾਤਮ ਆਤਮ ਨਿਰਗੁਣ ਧਾਰ ਬਣ ਸਭ ਦਾ ਸਾਥੀ, ਸਗਲਾ ਸੰਗ ਸੂਰੇ ਸਰਬੰਗ ਏਕੰਕਾਰ ਆਪ ਨਿਭਾਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਤੇਰੀ ਮੰਨ ਕੇ ਆਏ ਆਖੀ, ਸਰਗੁਣ ਹੋ ਕੇ ਤਨ ਵਜੂਦ ਸੇਵ ਕਮਾਈਆ। ਤੇਰਾ ਭੇਵ ਅਭੇਦ ਅਛਲ ਅਛੇਦ ਦੱਸਿਆ ਬਹੁਭਾਂਤੀ, ਪਾਰਬ੍ਰਹਮ ਤੇਰੀ ਸੋਭਾ ਸਿਫ਼ਤਾਂ ਢੋਲਿਆਂ ਵਿਚ ਸਾਲਾਹੀਆ। ਕਲਜੁਗ ਅੰਤ ਸ੍ਰੀ ਭਗਵੰਤ ਕੂੜੀ ਕਿਰਿਆ ਮੇਟ ਅੰਧੇਰੀ ਰਾਤੀ, ਨਿਰਗੁਣ ਨਿਰਵੈਰ ਨਿਰਾਕਾਰ ਨਿਰਗੁਣ ਰੂਪ ਜੋਤ ਚੰਦ ਕਰ ਰੁਸ਼ਨਾਈਆ। ਮਾਨਵ ਮਾਨਸ ਮਾਨੁਖ ਜੀਵਣ ਜੁਗਤ ਬਦਲ ਦੇ ਹਯਾਤੀ, ਆਬੇ ਹਯਾਤ ਅੰਮ੍ਰਿਤ ਰਸ ਧੁਰ ਦਾ ਮੁਖ ਚੁਆਈਆ। ਤੂੰ ਸਾਹਿਬ ਸਵਾਮੀ ਅੰਤਰਜਾਮੀ ਘਟ ਨਿਵਾਸੀ ਕਮਲਾਪਾਤੀ, ਪਤਿਪਰਮੇਸ਼ਵਰ ਬੇਅੰਤ ਬੇਅੰਤ ਬੇਅੰਤ ਤੇਰੇ ਅੱਗੇ ਸੀਸ ਨਿਵਾਈਆ। ਝਗੜਾ ਮੁਕਾ ਦੀਨ ਦੁਨੀ ਜ਼ਾਤ ਪਾਤੀ, ਹਿੰਦੂ ਮੁਸਲਿਮ ਸਿੱਖ ਈਸਾਈ ਕਰੇ ਨਾ ਕੋਇ ਲੜਾਈਆ। ਸਾਚੀ ਮੰਜ਼ਲ ਦੱਸ ਅਗੰਮੀ ਘਾਟੀ, ਅੱਗੇ ਹੋ ਨਾ ਕੋਇ ਅਟਕਾਈਆ। ਕਲਜੁਗ ਵੇਖ ਬਾਜ਼ੀਗਰ ਨਾਟੀ, ਸਵਾਂਗੀ ਆਪਣਾ ਸਵਾਂਗ ਰਚਾਈਆ। ਹੁਜਰਾ ਹੱਕ ਸੋਹੇ ਨਾ ਕੋਇ ਮਹਿਰਾਬੀ, ਕਾਇਆ ਕਾਅਬਾ ਨਾ ਕੋਇ ਰੁਸ਼ਨਾਈਆ। ਮਨ ਕਲਪਣਾ ਕਾਇਨਾਤ ਹੋਈ ਬਾਗ਼ੀ, ਬਗ਼ਾਵਤ ਘਰ ਘਰ ਨਜ਼ਰੀ ਆਈਆ। ਤ੍ਰੈਗੁਣ ਮਾਇਆ ਬੁਝੇ ਕੋਇ ਨਾ ਆਗੀ, ਸਾਂਤਕ ਸਤਿ ਨਾ ਕੋਇ ਵਰਤਾਈਆ। ਸੋਈ ਸੁਰਤ ਕਿਸੇ ਨਾ ਜਾਗੀ, ਸ਼ਬਦੀ ਮੇਲ ਨਾ ਕੋਇ ਮਿਲਾਈਆ। ਦੀਪਕ ਜੋਤ ਨਾ ਜਗੇ ਚਰਾਗ਼ੀ, ਅੰਧ ਅੰਧੇਰ ਨਾ ਕੋਇ ਗਵਾਈਆ। ਧਰਮ ਦਾ ਮਿਲੇ ਕੋਈ ਨਾ ਹਾਜੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧਰਮ ਦਵਾਰੇ ਤੇਰੇ ਮੰਗ

❋

❋

ਮੰਗਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਕਿਰਪਾ ਕਰ ਸਾਹਿਬ ਸੁਲਤਾਨ ਨਿਰਗੁਣ ਸਵਾਮੀ ਅੰਤਰਜਾਮੀ, ਤੇਰੇ ਅੱਗੇ ਮੰਗ ਮੰਗਾਈਆ। ਤੂੰ ਮਾਲਕ ਖ਼ਾਲਕ ਪ੍ਰਿਤਪਾਲਕ ਵਾਲੀ ਦੋ ਜਹਾਨੀ, ਵਿਸ਼ਨ ਬ੍ਰਹਮਾ ਸ਼ਿਵ ਦੇਵਤ ਸੁਰ ਤੇਰੀ ਸੇਵ ਕਮਾਈਆ। ਤੂੰ ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ, ਨੌਜਵਾਨਾ ਮਰਦ ਮਰਦਾਨਾ ਸ੍ਰੀ ਭਗਵਾਨਾ ਇਕ ਅਖਵਾਈਆ। ਧੁਰ ਫ਼ਰਮਾਨਾ ਹਕ਼ੀਕ਼ੀ ਕ਼ਲਮਾ ਕਰ ਫ਼ਰਮਾਨੀ, ਫ਼ਰਮਾਂਬਰਦਾਰ ਦੀਨ ਦੁਨੀ ਲੈ ਬਣਾਈਆ। ਤੇਰਾ ਇਕੋ ਨੂਰ ਨੁਰਾਨੀ ਚਮਕੇ ਜ਼ਿਮੀਂ ਅਸਮਾਨੀ, ਗੁਪਤ ਜ਼ਾਹਰ ਪੜਦਾ ਦੇ ਉਠਾਈਆ। ਤੂੰ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਧੁਰ ਦਾ ਕਾਹਨੀ, ਨਾਮ ਬੰਸਰੀ ਕਾਇਆ ਮੰਦਰ ਅੰਦਰ ਦੇ ਸੁਣਾਈਆ। ਨਿਝ ਨੇਤਰ ਨਰ ਨਰਾਇਣ ਦੇ ਪਹਿਚਾਨੀ, ਬਜਰ ਕਪਾਟੀ ਪਰਦਾ ਦੇ ਖੁਲ੍ਹਾਈਆ। ਸਤਿ ਸਤਿਵਾਦੀ ਸਤਿ ਧਰਮ ਵਖਾ ਨਿਸ਼ਾਨੀ, ਨਿਸ਼ਾਨਾ ਅਵਰ ਨਾ ਕੋਇ ਜਣਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਢੋਲਾ ਸਾਰੇ ਗਾਣੀ, ਪੁਰਖ ਅਕਾਲੇ ਦੀਨ ਦਿਆਲੇ ਇਕੋ ਤੇਰੇ ਨਾਮ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਾਹਿਬ ਸਤਿਗੁਰ ਪਤਿਪਰਮੇਸ਼ਵਰ ਤੇਰੀ ਆਸ ਰਖਾਈਆ। ਗੁਰ ਅਵਤਾਰ ਪੈਗ਼ੰਬਰ ਮੰਗਾਂ ਰਹੇ ਮੰਗ, ਦਰ ਠਾਂਡੇ ਸੀਸ ਨਿਵਾਈਆ। ਕਿਰਪਾ ਕਰ ਸੂਰੇ ਸਰਬੰਗ, ਸਾਹਿਬ ਸੁਲਤਾਨ ਤੇਰੇ ਹੱਥ ਵਡਿਆਈਆ। ਦੀਨ ਦੁਨੀ ਬਖ਼ਸ਼ ਇਕ ਅਨੰਦ, ਅਨੰਦ ਅਨੰਦ ਵਿਚੋਂ ਪ੍ਰਗਟਾਈਆ। ਕਰਵਟ ਬਦਲ ਆਪਣੀ ਕੰਡ, ਕੰਢਾ ਕਲਜੁਗ ਅੰਤ ਵੇਖ ਵਖਾਈਆ। ਖ਼ਾਲਕ ਖ਼ਲਕ ਸਭ ਦੀ ਆਤਮ ਹੋਈ ਰੰਡ, ਸ਼ਾਹੋ ਭੂਪ ਸ਼ੌਹਰ ਕੰਤ ਨਾ ਕੋਇ ਹੰਢਾਈਆ। ਜਿਉਂ ਭਾਵੇ ਤਿਉਂ ਟੁੱਟੀ ਗੰਢ, ਗੰਢਣਹਾਰ ਗੋਪਾਲ ਸਵਾਮੀ ਦਰ ਤੇਰੇ ਅਲਖ ਜਗਾਈਆ। ਕੂੜ ਕਲਪਨਾ ਮਾਇਆ ਮਮਤਾ ਮੇਟ ਗੰਦ, ਨਾਮ ਸੁਗੰਧ ਕਾਇਆ ਮਾਟੀ ਵਿਚ ਰਖਾਈਆ। ਨਿਰਗੁਣ ਨੂਰ ਜੋਤ ਚਾੜ੍ਹ ਚੰਦ, ਜਗਤ ਅੰਧੇਰਾ ਰਹੇ ਨਾ ਰਾਈਆ। ਆਤਮ ਪਰਮਾਤਮ ਤੇਰਾ ਢੋਲਾ ਹੋਵੇ ਛੰਦ, ਸਹਿੰਸਾ ਰੋਗ ਦੇਣਾ ਗਵਾਈਆ । ਭਾਂਡਾ ਭਰਮ ਭੌ ਢਾਹ ਦੇ ਕੰਧ, ਹਉਮੇ ਹੰਗਤਾ ਗੜ੍ਹ ਤੁੜਾਈਆ। ਆਤਮ ਸੇਜ ਸੁਹਾ ਪਲੰਘ, ਸਚ ਸਿੰਘਾਸਣ ਡੇਰਾ ਲਾਈਆ । ਅਗੰਮੀ ਸ਼ਬਦ ਸੁਣਾ ਮਰਦੰਗ, ਨਾਦ ਧੁਨ ਇਕ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਹਰਿ ਕਰਤੇ ਦੇਵਣਹਾਰ ਇਕ ਅਖਵਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪੁਰਖ ਅਕਾਲ ਵੇਖ ਆਪਣੀ ਸਿੰਮਤ, ਬਿਨ ਨਿਗਾਹ ਨਿਗਾਹ ਉਠਾਈਆ। ਸ੍ਰਿਸ਼ਟ ਸਬਾਈ ਕਰੇ ਇੱਲਤ, ਇਲਮ ਆਲਮਾਂ ਰਿਹਾ ਰੁਲਾਈਆ। ਕਲਜੁਗ ਬੁੱਧੀ ਕੀਤੀ ਜ਼ਿੱਲਤ, ਖ਼ੁਆਰੀ ਵਿਚ ਦੁਹਾਈਆ। ਜਿਧਰ ਤੱਕੀਏ ਤੇਰੇ ਨਿੰਦਕ, ਤੇਰਾ ਨਾਮ ਨਾ ਕੋਇ ਵਡਿਆਈਆ। ਸਤਿ ਸੰਤੋਖ ਰਿਹਾ ਕੋਈ ਨਾ ਸਿਦਕ, ਸਬੂਰੀ ਸਚ ਨਾ ਕੋਇ ਕਮਾਈਆ। ਸਾਡੀ ਰਹੀ ਕੋਈ ਨਾ ਹਿੰਮਤ, ਹੌਸਲੇ ਰਹੇ ਢਾਹੀਆ। ਤੁਧ ਬਿਨ ਸਾਚੀ ਦੇਵੇ ਕੋਈ ਨਾ ਖਿਲਤ, ਲੋਕਮਾਤ ਨਾ ਕੋਇ ਚਤੁਰਾਈਆ। ਸਚ ਪਿਆਰ ਦੀ ਬਖ਼ਸ਼ ਮਿੱਲਤ, ਦੁਬਦਾ ਰੋਗ ਦੇਣਾ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਦੇ ਧੁਰ ਦਾ ਵਰ, ਅਲਖ ਅਗੋਚਰ ਤੇਰੇ ਦਵਾਰੇ ਅਲਖ ਜਗਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡਾ ਵੇਖ ਅਖ਼ੀਰ ਵਕ਼ਤ, ਠਾਕਰ ਸਵਾਮੀ ਕੀ ਧਿਆਨ ਲਗਾਈਆ । ਕੀ ਦਸ਼ਾ ਹੋਈ ਜਗਤ, ਬਿਨ ਤੇਰੀ ਕਿਰਪਾ ਦਿਸੇ ਕੋਈ ਨਾ ਭਗਤ, ਭਰਮਾਂ ਭਰੀ ਲੋਕਾਈਆ। ਫਿਰੀ ਦਰੋਹੀ ਉਤੇ ਅਰਸ਼, ਅਰਸ਼ੀ ਨੂਰ ਨਾ ਕੋਇ ਰੁਸ਼ਨਾਈਆ। ਮਿਹਰਵਾਨ ਮਹਿਬੂਬ ਕਰ ਤਰਸ, ਰਹਿਮਤ

❋

❋

ਵਿਚ ਦੁਹਾਈਆ। ਲਹਿਣਾ ਦੇਣਾ ਪੂਰਾ ਕਰ ਮਕ਼ਰੂਜ਼ ਲਾਹ ਦੇ ਕ਼ਰਜ਼, ਲੇਖਾ ਬੇਬਾਕ ਦੇ ਕਰਾਈਆ। ਤੇਰੀ ਸ਼ਰਨ ਸਰਨਾਈ ਬੇਨੰਤੀ ਇਕੋ ਅਰਜ਼, ਆਰਜੂ ਰਹੇ ਜਣਾਈਆ। ਪਰਵਰਦਿਗਾਰ ਤੇਰੀ ਗ਼ਰਜ਼, ਗ਼ਰੀਬ ਨਿਮਾਣੇ ਦੇਣ ਦੁਹਾਈਆ। ਸਦੀ ਚੌਧਵੀਂ ਵੇਖ ਖੇਲ ਅਸਚਰਜ, ਚਾਰ ਵਰਨ ਅਠਾਰਾਂ ਬਰਨ ਕਰੇ ਲੜਾਈਆ। ਕਿਰਪਾ ਕਰ ਜੋਧੇ ਸੂਰਬੀਰ ਮਰਦਾਨੇ ਮਰਦ, ਮਦਦ ਤੇਰੀ ਮੰਗ ਮੰਗਾਈਆ। ਮਾਇਆ ਮਮਤਾ ਰਹੇ ਨਾ ਕੋਇ ਤਸ਼ੱਦਦ, ਨਾਮ ਖੰਡਾ ਇਕ ਉਠਾਈਆ। ਸਾਡੀ ਸਭ ਦੀ ਪੂਰੀ ਹੋਈ ਸਨਦ, ਲੇਖਾ ਰਿਹਾ ਨਾ ਰਾਈਆ । ਅਖ਼ੀਰ ਵੇਖਣਾ ਚਾਹੁੰਦੇ ਅੰਤ, ਅੰਤਸ਼ਕਰਨ ਤੱਕੀਏ ਦੀਨ ਦੁਨੀ ਲੋਕਾਈਆ। ਤੂੰ ਆਦਿ ਜੁਗਾਦੀ ਸਾਹਿਬ ਸਤਿਗੁਰ ਸੁਲਤਾਨ ਭਗਵੰਤ, ਭਗਵਨ ਤੇਰੀ ਓਟ ਤਕਾਈਆ। ਤੇਰਾ ਨਾਮ ਅਧਾਰੀ ਬਣੀਏ ਸੰਤ, ਮਨ ਮਮਤਾ ਦੇ ਮਿਟਾਈਆ। ਤੂੰ ਸਚ ਸਵਾਮੀ ਸੁਹਾਗੀ ਕੰਤ, ਸਗਲਾ ਸੰਗ ਰਖਾਈਆ। ਗੜ੍ਹ ਤੋੜ ਦੇ ਹਉਮੇ ਹੰਗਤ, ਹੰ ਬ੍ਰਹਮ ਪਰਦਾ ਦੇ ਚੁਕਾਈਆ। ਦਰ ਤੇਰੇ ਭਿਖਾਰੀ ਬਣੇ ਮੰਗਤ, ਭਿੱਖਕ ਝੋਲੀ ਦੇ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਧ ਬਿਨ ਅਵਰ ਨਾ ਕੋਈ ਜਿਸ ਨਾਲ ਹੋਵੇ ਮਿੱਲਤ, ਮੇਲਾ ਆਪਣਾ ਲੈਣਾ ਮਿਲਾਈਆ।

੨੬ ਮਾਘ ਸ਼ਹਿਨਸ਼ਾਹੀ ਸੰਮਤ ੪ ਮੰਗਲ ਸਿੰਘ ਦੇ ਘਰ ਪਿੰਡ ਫ਼ਤੂਵਾਲ ਜ਼ਿਲਾ ਹੁਸ਼ਿਆਪੁਰ

ਸਦੀ ਚੌਧਵੀਂ ਕਹੇ ਅਵਤਾਰ ਪੈਗ਼ੰਬਰ ਗੁਰ ਵੇਖੋ ਆਪਣਾ ਭਜਨ, ਨਾਮ ਕ਼ਲਮਾ ਦੀਨ ਦੁਨੀ ਫੋਲ ਫੁਲਾਈਆ। ਸਚ ਸ਼ਬਦ ਧਾਰ ਦਾ ਰਿਹਾ ਕੋਈ ਨਾ ਸੱਜਣ, ਨਾਮ ਖ਼ੁਮਾਰੀ ਨਜ਼ਰ ਕੋਇ ਨਾ ਆਈਆ। ਤ੍ਰੈਗੁਣ ਮਾਇਆ ਵਿਚ ਸਾਰੇ ਦਗਣ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਕੂੜੀ ਕਿਰਿਆ ਪੀ ਕੇ ਮਦਿਨ, ਮਾਇਆ ਮਮਤਾ ਮੋਹ ਕਰੇ ਹਲਕਾਈਆ। ਸਾਚੀ ਮੰਜ਼ਲ ਮੂਲ ਨਾ ਲੰਘਣ, ਤਨ ਵਜ਼ੂਦ ਚੜ੍ਹੀ ਕਿਸੇ ਨਾ ਰੰਗਣ, ਦੁਰਮਤ ਮੈਲ ਨਾ ਕੋਇ ਧਵਾਈਆ। ਆਤਮ ਮਿਲੇ ਨਾ ਪਰਮਾਨੰਦਨ, ਨਿਜਾਨੰਦ ਨਾ ਕੋਇ ਦਰਸਾਈਆ। ਸਭ ਦਾ ਜੋਤੀ ਨੂਰ ਹੋਇਆ ਮਧਮ, ਮਦਿ ਮਾਸੀ ਹੋਈ ਲੋਕਾਈਆ। ਆਤਮ ਪਰਮਾਤਮ ਟੁੱਟੀ ਮੂਲ ਨਾ ਗੰਢਣ, ਪਾਰਬ੍ਰਹਮ ਬ੍ਰਹਮ ਜੋੜ ਨਾ ਕੋਇ ਜੁੜਾਈਆ। ਝਗੜਾ ਪਿਆ ਕਾਇਆ ਮਾਟੀ ਮਾਸ ਨਾੜੀ ਹੱਡਣ, ਚੰਮ ਦ੍ਰਿਸ਼ਟੀ ਸਕੇ ਨਾ ਕੋਇ ਬਦਲਾਈਆ। ਦੀਨ ਮਜ਼੍ਹਬ ਵੇਖੋ ਆਪਣੀ ਹੱਦਨ, ਹਦੂਦ ਮਹਿਦੂਦ ਨਾ ਕੋਇ ਰਖਾਈਆ। ਧਰਮ ਦਵਾਰੇ ਰਹੇ ਕੋਈ ਨਾ ਬੰਦਨ, ਗੁਰਦਰ ਮੰਦਰ ਮਸਜਿਦ ਸ਼ਿਵਦਵਾਲੇ ਮੱਠ ਰਹੇ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਫ਼ਰਮਾਨਾ ਇਕ ਦਰਸਾਈਆ। ਸਦੀ ਚੌਧਵੀਂ ਕਹੇ ਅਵਤਾਰ ਪੈਗ਼ੰਬਰ ਗੁਰ ਵੇਖੋ ਆਪਣੀ ਬੰਦਗੀ, ਬੰਦਾ ਬੰਦਾ ਫੋਲ ਫੁਲਾਈਆ। ਤੁਹਾਡੀ ਰਹੀ ਨਾ ਕੋਇ ਮਸ਼ੰਦਗੀ, ਸਚ ਪਿਆਰ ਨਾ ਕੋਇ ਬਣਾਈਆ। ਧਾਰ ਦਿਸੇ ਨਾ ਨੂਰੀ ਚੰਨ ਦੀ, ਨਿਰਗੁਣ ਨੂਰੀ ਚੰਦ ਨਾ ਕੋਇ ਰੁਸ਼ਨਾਈਆ। ਮਜ਼੍ਹਬ ਓਹਲਾ ਹੋਇਆ ਰੂਪ ਬਣਿਆ ਕੰਧ ਦੀ, ਮਾਨਵ ਵੰਡ ਰਿਹਾ ਵੰਡਾਈਆ। ਮਨ ਕਲਪਣਾ ਖ਼ਾਹਿਸ਼ ਵਧਾਈ ਜੂਠ ਝੂਠ ਗੰਦ ਦੀ, ਸਚ ਸੁਚ ਨਾ ਕੋਇ ਸਮਝਾਈਆ। ਤੁਹਾਡੀ ਔਧ ਵੇਖੋ ਲੰਘਦੀ, ਵੇਲਾ ਅੰਤਮ ਆਈਆ। ਖੇਲ ਹੋਣੀ ਸੂਰੇ ਸਰਬੰਗ

❋

❋

ਦੀ, ਬੇਪਰਵਾਹ ਹੁਕਮ ਵਰਤਾਈਆ। ਆਵਾਜ਼ ਸੁਣਾਏ ਨਾਮ ਸਚ ਮਰਦੰਗ ਦੀ, ਜੋ ਮਰਦ ਮਰਦਾਨਾ ਦਏ ਜਣਾਈਆ। ਗੂੰਜ ਪੈਣੀ ਪਾਰਬ੍ਰਹਮ ਪਤਿਪਰਮੇਸ਼ਵਰ ਦੇ ਛੰਦ ਦੀ, ਦੋ ਜਹਾਨਾਂ ਕਰੇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਇਕ ਸੁਣਾਈਆ । ਸਦੀ ਚੌਧਵੀਂ ਕਹੇ ਅਵਤਾਰ ਪੈਗ਼ੰਬਰ ਗੁਰ ਵੇਖੋ ਆਪਣਾ ਦੀਨ ਦੁਨੀ ਦਾ ਪਾਠ, ਪਾਠਸ਼ਾਲਾ ਨਜ਼ਰ ਕੋਇ ਨਾ ਆਈਆ। ਕਾਇਆ ਮੰਦਰ ਅੰਦਰ ਸਭ ਨੂੰ ਆਈ ਘਾਟ, ਧਰਮ ਦੀ ਘਾਟੀ ਚੜ੍ਹਨ ਕੋਇ ਨਾ ਪਾਈਆ। ਕਿਧਰ ਗਿਆ ਤੁਹਾਡਾ ਨਾਮ ਭੰਡਾਰਾ ਦਾਦ, ਬਖ਼ਸ਼ਿਸ਼ ਰਹਿਮਤ ਬੈਠੇ ਛੁਪਾਈਆ। ਚਾਰੋਂ ਕੁੰਟ ਵੇਖੋ ਅੰਧੇਰੀ ਰਾਤ, ਸਾਚਾ ਨੂਰ ਚੰਦ ਨਾ ਕੋਇ ਚਮਕਾਈਆ। ਤੁਸਾਂ ਝਗੜਾ ਪਾਇਆ ਦੀਨ ਮਜ਼੍ਹਬ ਜ਼ਾਤ ਪਾਤ, ਊਚ ਨੀਚ ਕਰੇ ਲੜਾਈਆ। ਪ੍ਰਭ ਦਾ ਨਾਮ ਕਲਮਾ ਲਿਖ ਕੇ ਆਏ ਨਾਲ ਕ਼ਲਮ ਦਵਾਤ, ਕਾਗ਼ਜ਼ ਸਿਆਹੀ ਨਾਲ ਜੋੜ ਜੁੜਾਈਆ। ਦੀਨ ਦੁਨੀ ਦਾ ਤੱਕੋ ਹਾਲਾਤ, ਹਾਲਤ ਬਿਗੜੀ ਖ਼ਲਕ ਖ਼ੁਦਾਈਆ। ਤੁਸੀਂ ਬੈਠੇ ਉਪਰ ਆਕਾਸ਼, ਦਰਗਾਹ ਸਾਚੀ ਸੋਭਾ ਪਾਈਆ। ਤੁਹਾਡੀ ਉਮਤ ਮਾਤ ਹੋਈ ਬਦਮਾਸ਼, ਕਾਇਆ ਮੰਦਰ ਕਰੇ ਨਾ ਕੋਇ ਸਫ਼ਾਈਆ। ਸਾਚੇ ਮੰਡਲ ਪਾਵੇ ਕੋਈ ਨਾ ਰਾਸ, ਗੋਪੀ ਕਾਹਨ ਆਤਮ ਪਰਮਾਤਮ ਨਾਚ ਨਾ ਕੋਇ ਕਰਾਈਆ। ਮਾਨਵ ਮਾਨਵ ਕਰਦੇ ਘਾਤ, ਨਾਮ ਕਲਮੇ ਪਈ ਲੜਾਈਆ। ਆਪਣੇ ਮੁਰਸ਼ਦ ਦੀ ਖੋਲ੍ਹ ਕੇ ਵੇਖੋ ਕਿਤਾਬ, ਜਿਸ ਵਿਚੋਂ ਤੁਹਾਨੂੰ ਕਰੇ ਪੜ੍ਹਾਈਆ । ਅਗੰਮੀ ਵੇਖੋ ਓਹ ਲੁਗ਼ਾਤ, ਜਿਸ ਦਾ ਮਤਲਬ ਨਾ ਕੋਇ ਸਮਝਾਈਆ। ਜਿਸ ਕਾਰਨ ਤੁਹਾਡਾ ਪਾਇਆ ਨਿਫ਼ਾਕ਼, ਝਗੜੇ ਦਰ ਲੜਾਈਆ। ਹਿੰਦੂ ਮੁਸਲਿਮ ਸਿੱਖ ਕਰਾ ਕੇ ਫ਼ਸਾਦ, ਈਸਾ ਹਜ਼ਰਤ ਦਿਤੀ ਵਡਿਆਈਆ। ਤੁਸੀਂ ਓਸੇ ਨੂੰ ਕਰਦੇ ਆਏ ਯਾਦ, ਵਾਹਿਗੁਰੂ ਖ਼ੁਦਾ ਗਾਡ ਕਹਿ ਕੇ ਸੀਸ ਨਿਵਾਈਆ। ਓਸੇ ਕੋਲੋਂ ਅੰਤ ਮੰਗੋ ਇਤਹਾਦ, ਮੇਲਾ ਲਏ ਮਿਲਾਈਆ। ਜਿਸ ਨੇ ਦਰਗਾਹ ਸਾਚੀ ਤੁਹਾਨੂੰ ਕੀਤੀ ਅਬਾਦ, ਸਚਖੰਡ ਦਵਾਰੇ ਹਿੱਸਾ ਕੋਇ ਨਾ ਪਾਈਆ। ਮਾਤਲੋਕ ਮਾਨਵ ਜ਼ਾਤੀ ਸਾਂਝੀ ਕਰੇ ਆਬਾਦ, ਇਕਾ ਰੰਗ ਰੰਗਾਈਆ। ਕਾਇਆ ਕਾਅਬਾ ਹੁਜਰਾ ਹੱਕ ਦਿਸੇ ਹੱਕ ਮਹਿਰਾਬ, ਮਹਿਬੂਬ ਆਪਣਾ ਨੂਰ ਜੋਤ ਕਰ ਰੁਸ਼ਨਾਈਆ। ਮਿਤ੍ਰ ਪਿਆਰਾ ਸਭ ਦਾ ਬਣੇ ਅਹਿਬਾਬ, ਪਰਵਰਦਿਗਾਰ ਆਪਣਾ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਧੁਰ ਦਾ ਵਰ, ਧੁਰ ਦਾ ਹੁਕਮ ਇਕ ਸੁਣਾਈਆ। ਸਦੀ ਚੌਧਵੀਂ ਕਹੇ ਗੁਰ ਅਵਤਾਰ ਪੈਗ਼ੰਬਰ ਵੇਖੋ ਆਪਣੀ ਪੂਜਾ, ਚਾਰ ਵਰਨ ਅਠਾਰਾਂ ਬਰਨ ਆਪਣਾ ਧਿਆਨ ਲਗਾਈਆ। ਨਾਭੀ ਕਵਲ ਕਿਸੇ ਨਾ ਹੋਇਆ ਮੂਧਾ, ਅੰਮ੍ਰਿਤ ਝਿਰਨਾ ਨਾ ਕੋਇ ਝਿਰਾਈਆ। ਸਚ ਦਵਾਰ ਦਾ ਭੇਵ ਖੁਲਾਵੇ ਕੋਇ ਨਾ ਗੂਝਾ, ਰਸਨਾ ਜਿਹਵਾ ਪੜ੍ਹ ਪੜ੍ਹ ਥੱਕੀ ਜਗਤ ਲੋਕਾਈਆ। ਫਿਰੀ ਦੁਹਾਈ ਉਪਰ ਬਸੁੱਧਾ, ਧਰਨੀ ਧਰਤ ਧਵਲ ਰਹੀ ਕੁਰਲਾਈਆ। ਕੀ ਖੇਲ ਕਰ ਕੇ ਸੰਦੇਸ਼ਾ ਦੇ ਕੇ ਗਈ ਅਸ਼ਟਭੁਜ ਦੁਰਗਾ, ਸੁੰਭ ਨਿਸੁੰਭ ਕਰ ਜਣਾਈਆ। ਕੀ ਖ਼ਬਰ ਸੁਣਾਈ ਈਸਾ ਮੂਸਾ ਮੁਹੰਮਦ ਬਣ ਤੁਰਕਾ, ਤੁਰਤ ਸੁਨੇਹੜਾ ਕੀ ਜਣਾਈਆ। ਕੀ ਨਾਨਕ ਗੋਬਿੰਦ ਭੇਵ ਖੁਲ੍ਹਾਇਆ ਪੁਰਖ ਅਕਾਲ ਧੁਰ ਦਾ, ਬੋਧ ਅਗਾਧ ਰਾਗ ਅਲਾਈਆ । ਕਿਸ ਬਿਧ ਲੇਖਾ ਮੁਕਣਾ ਹਰਖ ਸੋਗ ਦਾ, ਚਿੰਤਾ ਗ਼ਮ ਡੇਰਾ ਢਾਹੀਆ। ਕੀ ਮਾਰਗ ਚਲਣਾ ਧੁਰ ਦੇ ਜੋਗ ਦਾ, ਸਤਿ ਸਚ ਵਿਚ ਸਮਾਈਆ। ਕਿਸ ਬਿਧ ਪ੍ਰਭ ਨੇ ਰੋਗ ਮੇਟਣਾ ਹਉਮੇ ਵਿਯੋਗ ਦਾ, ਵਿਛੜਿਆਂ ਜੋੜ ਜੁੜਾਈਆ। ਸਦੀ ਚੌਧਵੀਂ ਅੰਤ ਅਖ਼ੀਰ ਵਿਸ਼ਨ ਬ੍ਰਹਮਾ ਸ਼ਿਵ ਦੇਵਤ ਸੁਰ ਕੀ

❋

❋

ਕੁਝ ਸੋਚਦਾ, ਬਿਨਾ ਬੁੱਧੀ ਤੋਂ ਆਪਣਾ ਧਿਆਨ ਲਗਾਈਆ। ਗੁਰ ਅਵਤਾਰ ਪੈਗ਼ੰਬਰੋ ਕਲਜੁਗ ਕੂੜੀ ਕਿਰਿਆ ਕੁਕਰਮ ਵੇਲਾ ਰਹਿਣਾ ਨਹੀਂ ਮੌਜ ਦਾ, ਮੋਹ ਮਮਤਾ ਰਹਿਣ ਨਾ ਪਾਈਆ। ਪੁਰਖ ਅਕਾਲਾ ਦੀਨ ਦਿਆਲਾ ਪਰਵਰਦਿਗਾਰ ਸਾਂਝਾ ਯਾਰ ਮਾਲਕ ਲੋਕ ਪ੍ਰਲੋਕ ਦਾ, ਦੋ ਜਹਾਨਾਂ ਨੌਜਵਾਨਾ ਮਰਦ ਮਰਦਾਨਾ ਵੇਖ ਵਖਾਈਆ। ਜਿਸ ਦਾ ਨਾਮ ਸੁਨੇਹੜਾ ਧੁਰ ਦਾ ਕ਼ਲਮਾ ਇਕ ਸਲੋਕ ਦਾ, ਚੌਦਾਂ ਲੋਕ ਚੌਦਾਂ ਤਬਕ ਦਏ ਸਮਝਾਈਆ। ਜਿਸ ਦਾ ਭਾਣਾ ਆਦਿ ਜੁਗਾਦਿ ਜੁਗ ਚੌਕੜੀ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਕੋਇ ਨਾ ਰੋਕਦਾ, ਹੁਕਮੇ ਅੰਦਰ ਸਾਰੇ ਬੈਠਣ ਸੀਸ ਨਿਵਾਈਆ । ਓਹ ਮਾਲਕ ਖ਼ਾਲਕ ਪ੍ਰਿਤਪਾਲਕ ਪਾਰਬ੍ਰਹਮ ਪਤਿਪਰਮੇਸ਼ਵਰ ਪ੍ਰਕਾਸ਼ ਕਰੇ ਆਪਣੀ ਨਿਰਮਲ ਜੋਤ ਦਾ, ਸਰਗੁਣ ਤੱਤ ਸਰੀਰ ਨਾ ਕੋਇ ਵਡਿਆਈਆ। ਅੰਤ ਅਖ਼ੀਰ ਬੇਨਜ਼ੀਰ ਲੇਖਾ ਜਾਣੇ ਦੋਸ਼ ਨਿਰਦੋਸ਼ ਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਾਲਕ ਸਦਾ ਆਪਣੀ ਮੌਜ ਦਾ, ਮੌਜੂਦਾ ਹੋ ਕੇ ਦੀਨ ਦੁਨੀ ਵੇਖ ਵਖਾਈਆ।

੨੬ ਮਾਘ ਸ਼ਹਿਨਸ਼ਾਹੀ ਸੰਮਤ ੪ ਹਰਬੰਸ ਸਿੰਘ ਦੇ ਘਰ ਪਿੰਡ ਫਤੂਆਲ ਜ਼ਿਲਾ ਹੁਸ਼ਿਆਪੁਰ

ਗੁਰ ਅਵਤਾਰ ਪੈਗ਼ੰਬਰ ਕਹਿਣ ਪੁਰਖ ਅਕਾਲ ਸਾਹਿਬ ਬਖ਼ਸ਼ੰਦੀ, ਬਖ਼ਸ਼ਿਸ਼ ਰਹਿਮਤ ਆਪਣੀ ਹੱਕ ਕਮਾਈਆ। ਕਲਜੁਗ ਅੰਤ ਸ੍ਰੀ ਭਗਵੰਤ ਧੁਰ ਦੇ ਨਾਮ ਦੀ ਲਾ ਪਾਬੰਦੀ, ਦੀਨ ਮਜ਼੍ਹਬ ਜ਼ਾਤ ਪਾਤ ਸਿਰ ਸਕੇ ਨਾ ਕੋਈ ਉਠਾਈਆ। ਸਾਡੀ ਅੰਤ ਅਖ਼ੀਰ ਬੇਨਜ਼ੀਰ ਪੂਰੀ ਹੋਣ ਲੱਗੀ ਸੰਧੀ, ਸਨਦ ਸਾਰੇ ਰਹੇ ਵਖਾਈਆ। ਚਾਰ ਕੁੰਟ ਦਹਿ ਦਿਸ਼ਾ ਮਨ ਵਾਸਨਾ ਦੀਨ ਦੁਨੀ ਹੋਏ ਗੰਦੀ, ਮਾਇਆ ਮਮਤਾ ਮੋਹ ਵਿਕਾਰ ਹੰਕਾਰ ਵਿਚ ਹਲਕਾਈਆ। ਸਚ ਧਰਮ ਦੀ ਸਚ ਸਵਾਮੀ ਦੇ ਸੁਗੰਧੀ, ਸਚ ਸਚ ਹਰ ਹਿਰਦੇ ਦੇ ਵਸਾਈਆ। ਬਿਨ ਤੇਰੀ ਕਿਰਪਾ ਮਿਹਰਵਾਨ ਮਹਿਬੂਬ ਤੇਰੀ ਕਾਇਨਾਤ ਹੋਏ ਅੰਧੀ, ਨਿਜ ਨੇਤਰ ਲੋਚਣ ਨੈਣ ਅੱਖ ਨਾ ਕੋਇ ਖੁਲ੍ਹਾਈਆ। ਅਸੀਂ ਦੀਨ ਮਜ਼੍ਹਬ ਦੀ ਨਿੱਕੀ ਨਿੱਕੀ ਲਾ ਕੇ ਆਏ ਡੰਡੀ, ਡੰਡਾਵਤ ਬੰਦਨਾ ਸਯਦਾ ਸੀਸ ਤੇਰੀ ਧਾਰ ਝੁਕਾਈਆ। ਅੰਤ ਅਖ਼ੀਰ ਵਕ਼ਤ ਪਹੁੰਚਿਆ ਕੰਢੀ, ਕੰਢੀ ਦੇ ਮਾਲਕ ਵੇਖ ਵਖਾਈਆ। ਦਰ ਠਾਂਡੇ ਤੇਰੇ ਵਸਤ ਅਗੰਮੀ ਮੰਗੀ, ਮਾਂਗਤ ਹੋ ਕੇ ਝੋਲੀ ਡਾਹੀਆ। ਸਾਚੇ ਨਾਮ ਦੀ ਰੰਗਤ ਦੇ ਰੰਗੀ, ਅਨਡਿੱਠੜੇ ਆਪ ਰੰਗਾਈਆ। ਅੰਮ੍ਰਿਤ ਧਾਰ ਹਰ ਘਟ ਫੇਰ ਦੇ ਗੰਗੀ, ਗੰਗਾ ਗੋਦਾਵਰੀ ਜਮਨਾ ਸੁਰਸਤੀ ਕਾਇਆ ਅੰਦਰ ਨਜ਼ਰੀ ਆਈਆ। ਨੂਰ ਜੋਤ ਚਾੜ੍ਹ ਆਪਣਾ ਚੰਦੀ, ਅਗਿਆਨ ਅੰਧੇਰ ਦੇਣਾ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਝੁਕਦੇ ਤੇਰੇ ਕ਼ਦਮਾਂ, ਨਿਉਂ ਨਿਉਂ ਸੀਸ ਨਿਵਾਈਆ । ਪਰਵਰਦਿਗਾਰ ਸਾਂਝੇ ਯਾਰ ਪੁਰਖ ਅਕਾਲ ਦੀਨ ਦਿਆਲ ਦੀਨ ਦੁਨੀ ਦਾ ਮੇਟ ਸਦਮਾ, ਹਰਿ ਸਦਕੇ ਵਾਰੀ ਘੋਲੀ ਘੋਲ ਘੁਮਾਈਆ । ਗਿਣਤੀ ਵੇਖ ਅਰਬਾਂ ਖਰਬਾਂ ਪਦਮਾਂ, ਜਨ ਸੰਖਿਆ ਰੌਲਾ ਪਾਈਆ। ਸਭ ਦੀ ਜੋਤੀ ਹੋਈ ਮਧਮਾ, ਨਿਰਗੁਣ ਨੂਰ ਨਾ ਕੋਇ ਰੁਸ਼ਨਾਈਆ। ਸਾਚੀ ਸਿਖਿਆ ਇਕੋ ਦੇ ਦੇ ਬੰਦਨਾ, ਡੰਡਾਵਤ ਇਕ ਪ੍ਰਗਟਾਈਆ। ਤੇਰਾ ਦੀਦਾਰਾ ਏਕੰਕਾਰਾ ਇਕੋ ਪਏ ਸਭ ਨੂੰ ਮੰਗਣਾ, ਦੂਜੇ ਦਰ ਅਲਖ ਨਾ ਕੋਇ ਜਗਾਈਆ। ਤੇਰਾ ਖੇਲ ਵੇਖਣਾ ਵਿਚ ਵਰਭੰਡਣਾ, ਬ੍ਰਹਿਮੰਡ

❋

❋

ਤੇਰੀ ਵਡਿਆਈਆ। ਪਕੜ ਉਠਾ ਦੇ ਜੇਰਜ ਅੰਡਣਾ, ਉਤਭੁਜ ਸੇਤਜ ਨਾ ਕੋਇ ਲੜਾਈਆ। ਤੇਰਾ ਨੂਰ ਜੋਤ ਪ੍ਰਕਾਸ਼ ਅਗੰਮੀ ਚੰਦਨਾ, ਜਿਸ ਨੂੰ ਸੂਰੀਆ ਚੰਦ ਸੀਸ ਨਿਵਾਈਆ। ਚਾਰ ਵਰਨ ਅਠਾਰਾਂ ਬਰਨ ਕਰੇ ਕਾਰ ਅੰਗਣਾ, ਅੰਗੀਕਾਰ ਆਪ ਹੋ ਜਾਈਆ। ਸਚ ਦਵਾਰ ਬਿਨ ਤੇਰੀ ਕਿਰਪਾ ਕਿਸੇ ਨਾ ਲੰਘਣਾ, ਪਾਰਬ੍ਰਹਮ ਮਿਲਣ ਕੋਇ ਨਾ ਪਾਈਆ। ਸਚ ਡੰਕਾ ਵਜਾ ਨਾਮ ਮਰਦੰਗਣਾ, ਸੋਈ ਸੁਰਤੀ ਜਗਤ ਦੇ ਉਠਾਈਆ। ਫਿਰੀ ਦਰੋਹੀ ਵਿਚ ਵਰਭੰਡਣਾ, ਬ੍ਰਹਿਮੰਡ ਰਹੇ ਕੁਰਲਾਈਆ। ਪੁਰਖ ਅਕਾਲ ਸੂਰੇ ਸਰਬੰਗਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਚ ਸਵਾਮੀ ਅੰਤਰਜਾਮੀ ਤੇਰੀ ਆਸ ਰਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਦੀਨ ਦੁਨੀ ਤਕ, ਤਾਕ਼ਤਵਰ ਤੇਰੀ ਬੇਪ੍ਰਵਾਹੀਆ। ਤੇਰੀ ਝੋਲੀ ਪਾਇਆ ਤੇਰਾ ਹਕ਼ੀਕ਼ਤ ਹੱਕ, ਪੂਰਬ ਲੇਖਾ ਰਹੇ ਨਾ ਰਾਈਆ। ਅੰਤ ਆਸਾ ਸਾਚੀ ਰਹੇ ਦੱਸ, ਦਹਿ ਦਿਸ਼ਾ ਵੇਖ ਵਖਾਈਆ। ਸਦੀ ਚੌਧਵੀਂ ਸਾਡੀ ਹੋਈ ਬਸ, ਬਸਤੇ ਸਭਦੇ ਦੇ ਬੰਧਾਈਆ। ਅੱਗੇ ਇਕੋ ਮਾਲਕ ਨਜ਼ਰੀ ਆਵੇ ਪੁਰਖ ਸਮਰਥ, ਦੂਜਾ ਇਸ਼ਟ ਨਾ ਕੋਇ ਮਨਾਈਆ। ਸਚਖੰਡ ਦਵਾਰੇ ਤੇਰੇ ਚਰਨ ਰਹੇ ਢੱਠ, ਨਿਉਂ ਨਿਉਂ ਸੀਸ ਨਿਵਾਈਆ। ਗੁਰ ਅਵਤਾਰਾਂ ਪੈਗ਼ੰਬਰਾਂ ਕੀਤਾ ਇਕੱਠ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਸਾਡਾ ਦੀਨ ਦੁਨੀ ਦਾ ਰਿਹਾ ਨਾ ਕੋਈ ਹਠ, ਹਟਵਾਣੇ ਤੇਰੇ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਜੈਕਾਰਾ ਦੇ ਅਲੱਖ, ਅਲਖ ਅਗੋਚਰ ਅਗੰਮ ਅਥਾਹ ਬੇਪ੍ਰਵਾਹ ਆਪਣਾ ਹੁਕਮ ਵਰਤਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਕਰਦੇ ਕ਼ਦਮਬੋਸੀ, ਨਿਉਂ ਨਿਉਂ ਸੀਸ ਨਿਵਾਈਆ। ਸਾਥੋਂ ਸੋਚ ਜਾਏ ਨਾ ਸੋਚੀ, ਕੀ ਤੇਰੀ ਖੇਲ ਅੱਗੇ ਬੇਪ੍ਰਵਾਹੀਆ। ਤੇਰਾ ਲੇਖਾ ਲਿਖਦਾ ਰਿਹਾ ਰਵਦਾਸ ਚਮਾਰਾ ਮੋਚੀ, ਕਬੀਰ ਕਾਅਬਿਆਂ ਤੋਂ ਪਰੇ ਰਿਹਾ ਸੁਣਾਈਆ। ਅਸੀਂ ਤੇਰੇ ਨਾਮ ਦੀ ਖਾਂਦੇ ਰਹੇ ਰੋਜ਼ੀ, ਰਾਜ਼ਕ ਰਿਜ਼ਕ ਰਹੀਮ ਤੇਰੀ ਵਡਿਆਈਆ। ਤੂੰ ਮਾਲਕ ਖ਼ਾਲਕ ਚੋਜੀ, ਪ੍ਰੀਤਮ ਇਕੋ ਸੋਭਾ ਪਾਈਆ। ਅਸੀਂ ਤੇਰੇ ਸ਼ਬਦ ਦੇ ਬਣੇ ਖੋਜੀ, ਖੋਜਤ ਖੋਜਤ ਰਾਗ ਸੁਣਾਈਆ। ਤੂੰ ਆਦਿ ਜੁਗਾਦਿ ਅਗਾਧ ਬੋਧੀ, ਬੁੱਧੀ ਤੋਂ ਪਰੇ ਕਰ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਤੁਧ ਬਿਨ ਦੂਜਾ ਦੇਵਣਹਾਰ ਅਵਰ ਨਾ ਕੋਇ ਅਖਵਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡੇ ਦੋਵੇਂ ਬੰਨ੍ਹੇ ਹੱਥ, ਹਥੇਲੀ ਹਥੇਲੀ ਨਾਲ ਮਿਲਾਈਆ। ਤੇਰੀ ਮਹਿਮਾ ਸਦਾ ਅਕਥ, ਕਥਨੀ ਕਥ ਸਕੇ ਨਾ ਰਾਈਆ। ਨਿਰਗੁਣ ਧਾਰ ਸਰਗੁਣ ਚਲਾਵੇਂ ਰਥ, ਜੁਗ ਚੌਕੜੀ ਵੇਖ ਵਖਾਈਆ। ਕਲਜੁਗ ਅੰਤਮ ਖੇੜਾ ਕਰ ਭੱਠ, ਭਠਿਆਰਾ ਕੂੜ ਰਹੇ ਨਾ ਰਾਈਆ। ਸਚ ਮਾਰਗ ਰਾਹ ਦੇ ਸਤਿ, ਸਤਿ ਸਤਿਵਾਦੀ ਹੋ ਸਹਾਈਆ। ਨਾੜ ਬਹੱਤਰ ਉਬਲੇ ਕਿਸੇ ਨਾ ਰੱਤ, ਅਗਨੀ ਅੱਗ ਦੇਣੀ ਜਲਾਈਆ। ਆਤਮ ਪਰਮਾਤਮ ਮੇਲਾ ਮੇਲ ਕਮਲਾਪਤਿ, ਪਤਿਪਰਮੇਸ਼ਵਰ ਤੇਰੀ ਇਕ ਸਰਨਾਈਆ। ਗੁਰ ਅਵਤਾਰ ਪੈਗ਼ੰਬਰ ਤੇਰੇ ਚਰਨ ਸਰਨ ਸਰਨਾਈ ਰਹੇ ਢੱਠ, ਨਿਉਂ ਨਿਉਂ ਲਾਗਣ ਪਾਈਂਆ। ਦੀਨ ਦੁਨੀ ਦਾ ਏਕਾ ਮਾਰਗ ਦੱਸ, ਦਹਿ ਦਿਸ਼ਾ ਦੇ ਸਮਝਾਈਆ। ਚਾਰ ਵਰਨ ਅਠਾਰਾਂ ਬਰਨ ਹੋਵੇ ਇਕੱਠ, ਦੁਤੀਆ ਧਾਰ ਨਾ ਕੋਇ ਜਣਾਈਆ। ਹਰ ਹਿਰਦੇ ਵਸੇ ਸਚ, ਸਚ ਸੰਜਮ ਦੇ ਦ੍ਰਿੜਾਈਆ। ਭਾਗ ਲਗਾ ਮਾਟੀ ਕੱਚ, ਕੰਚਨ ਗੜ੍ਹ ਦੇ ਬਣਾਈਆ। ਲੂੰ ਲੂੰ ਅੰਦਰ ਜਾ ਰਚ, ਸਾਢੇ ਤਿੰਨ ਕਰੋੜ ਰਚਨਾ ਵੇਖ ਵਖਾਈਆ। ਮਨ ਮਨੂਆ ਨਾ ਪਏ ਨੱਚ, ਦਹਿ ਦਿਸ਼ਾ ਨਾ ਉਠ ਉਠ ਧਾਹੀਆ। ਨਿਜ ਨੇਤਰ ਖੋਲ੍ਹ ਅੱਖ, ਲੋਚਨ

❋

❋

ਇਕੋ ਹੋਏ ਰੁਸ਼ਨਾਈਆ। ਤੂੰ ਸਾਹਿਬ ਪੁਰਖ ਸਮਰਥ, ਵਡ ਦਾਤਾ ਨੂਰ ਅਲਾਹੀਆ। ਵਕ਼ਤ ਵੇਲਾ ਵੇਖ ਜਗ, ਜਾਗਰਤ ਜੋਤ ਕਰ ਰੁਸ਼ਨਾਈਆ। ਨੌ ਖੰਡ ਪ੍ਰਿਥਮੀ ਲੱਗੀ ਅੱਗ, ਤੁਧ ਬਿਨ ਸਕੇ ਨਾ ਕੋਇ ਬੁਝਾਈਆ। ਜਨ ਭਗਤਾਂ ਦਰਸ਼ਨ ਦੇ ਉਪਰ ਸ਼ਾਹ ਰਗ, ਨਾਮ ਖ਼ੁਮਾਰੀ ਦੇ ਮਧ, ਮਧੁਰ ਧੁਨ ਨਾਲ ਉਪਜਾਈਆ। ਬਿਨ ਮੱਕੇ ਕਾਅਬਿੳ ਕਰਾ ਹੱਜ, ਹੁਜਰਾ ਹੱਕ ਦੇ ਦ੍ਰਿੜਾਈਆ। ਸਾਚਾ ਮੰਦਰ ਸੁਹਾ ਮਠ, ਸਾਢੇ ਤਿੰਨ ਹੱਥ ਤੇਰਾ ਨੂਰ ਜੋਤ ਰੁਸ਼ਨਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਤੁਧ ਬਿਨ ਕੋਇ ਨਾ ਸਕੇ ਰੱਖ, ਰਖਕ ਹੋ ਕੇ ਰੱਖਿਆ ਕਰੇ ਨਾ ਥਾਉਂ ਥਾਈਂਆ। ਚਾਰ ਜੁਗ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨਾਂ ਵਿਚ ਤੇਰਾ ਕਰ ਕੇ ਆਏ ਜਸ, ਰਾਗਾਂ ਨਾਦਾਂ ਵਿਚ ਸਿਫ਼ਤੀ ਢੋਲੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਜੁਗ ਚੌਕੜੀ ਨਿਤ ਨਵਿਤ ਤੇਰੇ ਹੱਥ, ਸਚ ਸਵਾਮੀ ਅੰਤਰਜਾਮੀ ਘਟਨਿਵਾਸੀ ਪੁਰਖ ਅਬਿਨਾਸ਼ੀ ਪਾਰਬ੍ਰਹਮ ਪਤਿਪਰਮੇਸ਼ਵਰ ਪਰਵਰਦਿਗਾਰ ਸਾਂਝੇ ਯਾਰ ਨਿਰਗੁਣ ਧਾਰ ਤੇਰੀ ਓਟ ਤਕਾਈਆ।

੨੬ ਮਾਘ ਸ਼ਹਿਨਸ਼ਾਹੀ ਸੰਮਤ ੪ ਅਮਰੀਕ ਸਿੰਘ ਦੇ ਘਰ ਪਿੰਡ ਸਰਾਈਂ ਜ਼ਿਲਾ ਹੁਸ਼ਿਆਰਪੁਰ

ਸਦੀ ਚੌਧਵੀਂ ਕਹੇ ਮੈਂ ਵੇਖਿਆ ਸੋ ਪੁਰਖ ਨਿਰੰਜਣ, ਜੋ ਅੰਜਮਨ ਬਾਹਮੀ ਗੁਰ ਅਵਤਾਰ ਪੈਗ਼ੰਬਰਾਂ ਰਿਹਾ ਬਣਾਈਆ। ਇਸ਼ਾਰਾ ਦੇਵੇ ਆਦਿ ਪੁਰਖ ਨਿਰੰਜਣ, ਜੋ ਅੰਜਣ ਨੇਤਰ ਨਾਉਂ ਨਿਰੰਕਾਰਾ ਇਕ ਪਾਈਆ। ਕਰੇ ਖੇਲ ਏਕੰਕਾਰ ਦਰਦ ਦੁੱਖ ਭੈ ਭੰਜਨ, ਰੋਗ ਸੋਗ ਚਿੰਤਾ ਦੁੱਖ ਵੇਖੇ ਜਗਤ ਲੋਕਾਈਆ। ਪ੍ਰਕਾਸ਼ ਤੱਕਿਆ ਆਦਿ ਨਿਰੰਜਣ, ਜੋ ਹਰ ਘਟ ਅੰਦਰ ਆਪਣਾ ਨੂਰ ਰਿਹਾ ਚਮਕਾਈਆ। ਅਬਿਨਾਸ਼ੀ ਕਰਤਾ ਤੱਕਿਆ ਧੁਰ ਦਾ ਸੱਜਣ, ਸਗਲਾ ਸਾਥੀ ਧੁਰ ਦਾ ਸੋਭਾ ਪਾਈਆ। ਸ੍ਰੀ ਭਗਵਾਨ ਧੂੜ ਕਰਾਏ ਸਭ ਨੂੰ ਮਜਨ, ਸਰਗੁਣ ਧਾਰ ਏਕੰਕਾਰ ਦੁਰਮਤ ਮੈਲ ਕਰੇ ਸਫ਼ਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਕਰਦਾ ਵੇਖਿਆ ਅਦਲ, ਇਨਸਾਫ਼ ਦੋ ਜਹਾਨਾਂ ਇਕ ਕਮਾਈਆ। ਪਰਵਰਦਿਗਾਰ ਸਾਂਝਾ ਯਾਰ ਸਭ ਦੀ ਧਾਰ ਰਿਹਾ ਬਦਲ, ਤਰਤੀਬ ਅਜੀਬ ਆਪਣੇ ਹੱਥ ਰਖਾਈਆ। ਧੁਰ ਫ਼ਰਮਾਨਾ ਨੌਜਵਾਨਾ ਮਰਦ ਮਰਦਾਨਾ ਸੰਦੇਸਾ ਦੇਵੇ ਆਪਣਾ ਬਚਨ, ਫ਼ਰਮਾਨਾ ਰਾਣਾ ਇਕ ਦ੍ਰਿੜਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇਵਤ ਸਾਰੇ ਭੱਜਣ, ਦੋ ਜਹਾਨ ਲੈਣ ਅੰਗੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਦਵਾਰੇ ਆਪਣਾ ਹੁਕਮ ਵਰਤਾਈਆ। ਸਦੀ ਚੌਧਵੀਂ ਕਹੇ ਮੈਂ ਵੇਖਿਆ ਸਚਖੰਡ ਦਵਾਰਾ ਸੋਭਾਵੰਤ, ਸਾਹਿਬ ਸਵਾਮੀ ਅੰਤਰਜਾਮੀ ਆਪ ਸੁਹਾਈਆ। ਪੁਰਖ ਅਕਾਲਾ ਦੀਨ ਦਿਆਲਾ ਬੈਠਾ ਇਕੋ ਕੰਤ, ਕੰਤ ਕੰਤੂਹਲ ਨੂਰ ਅਲਾਹੀਆ। ਸ਼ਬਦ ਅਨਾਦੀ ਬ੍ਰਹਮ ਬ੍ਰਹਿਮਾਦੀ ਬੋਧ ਅਗਾਧੀ ਸਿਖਿਆ ਦੇਵੇ ਬਣ ਕੇ ਧੁਰ ਦਾ ਪੰਡਤ, ਪਰਾ ਪਸੰਤੀ ਮਧਮ ਬੈਖਰੀ ਤੋਂ ਪਰੇ ਕਰੇ ਪੜ੍ਹਾਈਆ। ਲਹਿਣਾ ਦੇਣਾ ਨਿਰਗੁਣ ਧਾਰ ਏਕੰਕਾਰ ਦੇਵੇ ਜੇਰਜ ਅੰਡਜ਼, ਉਤਭੁਜ ਸੇਤਜ ਸਾਹਿਬ ਸਵਾਮੀ ਵੇਖ ਵਖਾਈਆ। ਗੁਰ ਅਵਤਾਰ ਪੈਗ਼ੰਬਰ ਦਰ ਦਰਵੇਸ਼ ਸਾਰੇ ਬੈਠੇ ਮੰਗਤ, ਦਰਗਾਹ ਸਾਚੀ ਬੈਠੇ ਸੀਸ ਨਿਵਾਈਆ। ਸਦੀ ਚੌਧਵੀਂ ਸਭ ਦਾ ਪੂਰਾ ਹੋਣ ਵਾਲਾ ਸੰਮਤ, ਸਮਾਂ ਸਮਾਪਤ ਦਏ ਕਰਾਈਆ।

❋

❋

ਦਰੋਹੀ ਫਿਰੀ ਵਿਚ ਨਬੀ ਰਸੂਲਾਂ ਉਮਤ, ਅਮਨ ਚਮਨ ਨਾ ਕੋਇ ਮਹਿਕਾਈਆ। ਉਚੀ ਹੋਕਾ ਦੇਵੇ ਚੌਦਾਂ ਤਬਕਾਂ ਵਿਚ ਮੁਹੰਮਦ, ਦਰੋਹੀ ਖ਼ੁਦਾ ਯਾਮੁਬੀਨ ਮਹਿਬਾਨ ਬੀਦੋ ਤੇਰੀ ਬੇਪ੍ਰਵਾਹੀਆ। ਅੰਤ ਅਖ਼ੀਰ ਬੇਨਜ਼ੀਰ ਲਾਸ਼ਰੀਕ ਇਸ਼ਾਰਾ ਰਹਿਣ ਕੋਇ ਨਾ ਪਾਈਆ। ਕੀ ਹੋਣ ਲੱਗਾ ਦੀਨ ਦੁਨੀ ਗ਼ਜ਼ਬ, ਤੁਅੱਜਬ ਵਿਚ ਹੈਰਾਨੀ ਮੇਰੇ ਅੰਦਰ ਆਈਆ। ਵੇਲਾ ਲੇਖਾ ਪੂਰਾ ਹੋਣ ਲੱਗਾ ਮਜ਼੍ਹਬ, ਅੱਗੇ ਚਲੇ ਨਾ ਕੋਇ ਵਡਿਆਈਆ। ਪਰਵਰਦਿਗਾਰ ਸਾਂਝੇ ਯਾਰ ਕ਼ਦਮਬੋਸੀ ਕਰਾਂ ਤੇਰੇ ਕ਼ਦਮ, ਕ਼ਦੀਮ ਦੇ ਮਾਲਕ ਤੇਰੀ ਇਕ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਖ਼ੁਦਾ ਕਹੇ ਮੁਹੰਮਦ ਮੇਰੇ ਕੁਜ਼ਾ, ਕਲਜ਼ਮੀਮੇ ਨੁਜ਼ਾ ਤਰਗ਼ੀਮੇ ਜ਼ਹਾ ਨਿਵੇਜ਼ੋ ਰੂਹ ਬੁਤ ਪਰਦਾ ਰਿਹਾ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਦਰਗਾਹ ਸਾਚੀ ਵੇਖ ਵਖਾਈਆ। ਸਦੀ ਚੌਧਵੀਂ ਕਹੇ ਮੈਂ ਤੱਕਿਆ ਨੂਰ ਅਸਮਾਨੀ, ਜਿਸ ਦਾ ਇਸਮ ਨਾ ਕੋਇ ਦ੍ਰਿੜਾਈਆ। ਜੋ ਲੇਖਾ ਜਾਣੇ ਜੀਵ ਜਗਤ ਇਸਲਾਮੀ, ਜਿਸਮਾਨੀ ਜ਼ਮੀਰ ਸਭ ਦੀ ਫੋਲ ਫੁਲਾਈਆ। ਮੰਜ਼ਲ ਤੱਕੇ ਨੂਰ ਨੁਰਾਨੀ, ਰਹਿਮਤ ਆਪਣੀ ਨਾਲ ਵੇਖੇ ਖ਼ਲਕ ਖ਼ੁਦਾਈਆ। ਚਾਰੋਂ ਕੁੰਟ ਦਿਸੀ ਬੇਈਮਾਨੀ, ਸਤਿ ਸਚ ਨਾ ਕੋਇ ਜਣਾਈਆ। ਝਗੜਾ ਪਿਆ ਚਾਰੇ ਖਾਣੀ, ਚਾਰੇ ਬਾਣੀ ਦਏ ਦੁਹਾਈਆ। ਪਵਿਤ੍ਰ ਦਿਸੇ ਨਾ ਕੋਇ ਜੀਵ ਪ੍ਰਾਣੀ, ਪੁਰਾਣ ਸ਼ਾਸਤਰ ਰਹੇ ਕੁਰਲਾਈਆ। ਸਭ ਦੀ ਜੂਹ ਹੋਈ ਬੇਗਾਨੀ, ਗ੍ਰਹਿ ਮੰਦਰ ਨਾ ਕੋਇ ਸੁਹਾਈਆ। ਅੰਮ੍ਰਿਤ ਰਸ ਦਿਸੇ ਨਾ ਠੰਡਾ ਪਾਣੀ, ਅਗਨੀ ਅੱਗ ਨਾ ਕੋਇ ਬੁਝਾਈਆ। ਕਿਰਪਾ ਕਰ ਸ਼ਹਿਨਸ਼ਾਹ ਸੁਲਤਾਨੀ, ਪੁਰਖ ਅਕਾਲੇ ਤੇਰੀ ਵਡਿਆਈਆ। ਕਲਜੁਗ ਅੰਤਮ ਮਿਟਣੀ ਨਿਸ਼ਾਨੀ, ਨਿਸ਼ਾਨਾ ਰਹਿਣ ਕੋਇ ਨਾ ਪਾਈਆ। ਦੀਨ ਦੁਨੀ ਹੋਣੀ ਵੈਰਾਨੀ, ਵੈਰੀ ਘਰ ਘਰ ਕਰੇ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਖੇਲ ਖਿਲਾਈਆ। ਸਦੀ ਚੌਧਵੀਂ ਕਹੇ ਮੈਂ ਸਚਖੰਡ ਸਤਿ ਸਰੂਪ ਤੱਕਿਆ ਨਾਨਕ, ਨਿਰਗੁਣ ਨਿਰਗੁਣ ਵਿਚ ਸਮਾਈਆ। ਜੋ ਲੇਖਾ ਜਾਣੇ ਅਚਨ ਅਚਾਨਕ, ਭੇਵ ਅਭੇਦ ਦਏ ਉਠਾਈਆ। ਸਦਾ ਰਹੇ ਸਹੀ ਸਲਾਮਤ, ਸਤਿ ਸਤਿ ਵਿਚ ਸਮਾਈਆ। ਦੀਨ ਦੁਨੀ ਜਗਤ ਜਾਣ ਅਮਾਨਤ, ਪੁਰਖ ਅਕਾਲ ਦੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਸਦੀ ਚੌਧਵੀਂ ਕਹੇ ਗੁਰ ਅਵਤਾਰ ਪੈਗ਼ੰਬਰੋ ਵੇਖੋ ਆਪਣਾ ਧੁਰ ਦਾ ਬੰਕ, ਦਵਾਰਾ ਦਵਾਰ ਇਕ ਸੁਹਾਈਆ। ਜਿਥੇ ਵੱਜੇ ਅਗੰਮਾ ਡੰਕ, ਨਾਮ ਨਗਾਰਾ ਨਾਉਂ ਨਿਰੰਕਾਰਾ ਰਿਹਾ ਸੁਣਾਈਆ। ਝਗੜਾ ਦਿਸੇ ਨਾ ਰਾਓ ਰੰਕ, ਊਚ ਨੀਚ ਨਾ ਕੋਇ ਲੜਾਈਆ। ਸਤਿ ਧਰਮ ਦੀ ਬਣੀ ਬਣਤ, ਘੜਨ ਭੰਨਣਹਾਰ ਅਖਵਾਈਆ। ਕਲਜੁਗ ਕੂੜੀ ਕਿਰਿਆ ਕਰੇ ਅੰਤ, ਸਤਿਜੁਗ ਸਾਚਾ ਰਾਹ ਚਲਾਈਆ। ਭਗਤ ਸੁਹੇਲੇ ਪ੍ਰਗਟਾਏ ਸੰਤ, ਗੁਰਮੁਖ ਗੁਰ ਗੁਰ ਲਏ ਉਠਾਈਆ। ਗੜ੍ਹ ਤੋੜ ਕੇ ਹਉਮੇ ਹੰਗਤ, ਹੰ ਬ੍ਰਹਮ ਦਏ ਸਮਝਾਈਆ। ਧੁਰ ਦਾ ਨਾਮ ਦੇ ਕੇ ਮੰਨਤ, ਇਕੋ ਕਰੇ ਪੜ੍ਹਾਈਆ। ਹਰਖ ਸੋਗ ਰਹੇ ਨਾ ਚਿੰਨਤ, ਗ਼ਮੀ ਗ਼ਮਖਾਰ ਦਏ ਗਵਾਈਆ। ਗੁਰ ਅਵਤਾਰ ਪੈਗ਼ੰਬਰਾਂ ਮੰਨ ਕੇ ਮਿੰਨਤ, ਮਿਹਰ ਨਜ਼ਰ ਇਕ ਉਠਾਈਆ। ਦੋ ਜਹਾਨਾਂ ਤੱਕ ਕੇ ਸਿੰਮਤ, ਲੇਖਾ ਦੇਵੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਕੂੜ ਕੁੜਿਆਰ ਮੇਟੇ ਨਿੰਦਕ, ਸਤਿ ਸਚ ਦਾ ਮਾਰਗ ਇਕ ਪ੍ਰਗਟਾਈਆ।

❋

❋

੨੭ ਮਾਘ ਸ਼ਹਿਨਸ਼ਾਹੀ ਸੰਮਤ ੪ ਮੁਨਸ਼ੀ ਰਾਮ ਦੇ ਗ੍ਰਹਿ ਬੇਗੋਵਾਲ ਜ਼ਿਲਾ ਹੁਸ਼ਿਆਰਪੁਰ

ਗੁਰ ਅਵਤਾਰ ਪੈਗ਼ੰਬਰ ਕਹਿਣ ਪੁਰਖ ਅਕਾਲ ਹੱਕ ਮਹਿਬੂਬ ਪਰਵਰਦਿਗਾਰ, ਪਾਰਬ੍ਰਹਮ ਪਤਿਪਰਮੇਸ਼ਵਰ ਤੇਰੀ ਇਕ ਸਰਨਾਈਆ। ਸਾਹਿਬ ਸੁਲਤਾਨ ਨੌਜਵਾਨ ਮਰਦ ਮਰਦਾਨ, ਵਸਣਹਾਰੇ ਅਰਸ਼ ਫ਼ਰਸ਼ ਉਚ ਅਰੂਜ਼ ਆਲੀਸ਼ਾਨ, ਨੌਜਵਾਨ ਨਿਰਵੈਰ ਤੇਰੀ ਓਟ ਤਕਾਈਆ। ਦਰਗਾਹ ਸਾਚੀ ਸਚਖੰਡ ਦਵਾਰਾ ਤੇਰਾ ਅਗੰਮ ਮਕਾਨ, ਛੱਪਰ ਛੰਨ ਸ੍ਰੀ ਭਗਵਾਨ ਨਜ਼ਰ ਕੋਇ ਨਾ ਆਈਆ। ਤੂੰ ਆਦਿ ਜੁਗਾਦੀ ਨਿਤ ਨਵਿਤ ਨਿਰੰਕਾਰ ਨਿਰਾਕਾਰ ਸਭ ਦਾ ਕਾਹਨ, ਬੇਅੰਤ ਬੇਅੰਤ ਬੇਅੰਤ ਤੇਰੇ ਢੋਲੇ ਸਾਰੇ ਗਾਣ, ਜੁਗ ਚੌਕੜੀ ਤੇਰੀ ਮਹਿਮਾ ਸਿਫ਼ਤ ਗਾ ਕੇ ਆਏ ਗਾਣ, ਲੋਕਮਾਤ ਰਾਗਾਂ ਨਾਦਾਂ ਵਿਚ ਜਣਾਈਆ। ਸਦੀ ਚੌਧਵੀਂ ਅੰਤ ਅਖ਼ੀਰ ਸਾਰੇ ਹੋਏ ਹੈਰਾਨ, ਪਰੇਸ਼ਾਨੀ ਵਿਚ ਦੁਹਾਈਆ। ਸਿਦਕ ਸਬੂਰੀ ਸਾਬਤ ਰਿਹਾ ਨਾ ਕਿਸੇ ਈਮਾਨ, ਆਲਮਾ ਇਲਮ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਧੁਰ ਦਾ ਵਰ, ਦਰ ਤੇਰੇ ਅਲਖ ਜਗਾਈਆ। ਪੁਰਖ ਅਕਾਲ ਕਹੇ ਸੁਣ ਗੁਰ ਅਵਤਾਰ ਪੈਗ਼ੰਬਰ ਮੀਤ, ਨਾਮ ਸੰਦੇਸ਼ਾ ਕ਼ਲਮਾ ਦਿਆਂ ਦ੍ਰਿੜਾਈਆ। ਸਤਿਜੁਗ ਸਾਚੇ ਸਚ ਦੱਸਾਂ ਹਦੀਸ, ਹਜ਼ਰਤੋ ਹਜ਼ਰਤਾਂ ਤੋਂ ਬਾਹਰ ਕਰਾਂ ਪੜ੍ਹਾਈਆ। ਚਾਰ ਵਰਨ ਅਠਾਰਾਂ ਬਰਨ ਚਲਾਵਾਂ ਸਾਂਝੀ ਰੀਤ, ਦੀਨ ਮਜ਼੍ਹਬ ਦਾ ਲੇਖਾ ਜਗਤ ਮੁਕਾਈਆ। ਝਗੜਾ ਮੁਕਾ ਕੇ ਮੰਦਰ ਮਸੀਤ, ਕਾਇਆ ਕਾਅਬਾ ਸਚ ਸੁਹਾਈਆ। ਜਿਥੇ ਬੈਠਾ ਰਹੇ ਤ੍ਰੈਗੁਣ ਅਤੀਤ, ਤ੍ਰੈਭਵਣ ਧਨੀ ਦਾਤਾ ਨਜ਼ਰੀ ਆਈਆ। ਤਨ ਵਜੂਦ ਕਾਇਆ ਮਾਟੀ ਸਭ ਦੀ ਕਰ ਕੇ ਠਾਂਡੀ ਸੀਤ, ਅੰਮ੍ਰਿਤ ਮੇਘ ਬੂੰਦ ਸਵਾਂਤੀ ਇਕ ਚੁਆਈਆ। ਝਗੜਾ ਰਹੇ ਨਾ ਊਚ ਨੀਚ, ਜ਼ਾਤ ਪਾਤ ਨਾ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਨਰ ਨਰੇਸ਼ਾ ਏਕੰਕਾਰਾ ਇਕ ਇਕੱਲਾ, ਲੋਕਮਾਤੀ ਜਗਤ ਮਹੱਲਾ, ਨਵ ਸੱਤ ਆਪ ਸਮਝਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਤੇਰੇ ਚਰਨ ਕਵਲ ਪ੍ਰਭ ਨਿਮਸਕਾਰ, ਨਮਸਤੇ ਕਹਿ ਕੇ ਸੀਸ ਨਿਵਾਈਆ। ਹਉਂ ਬਾਲਕ ਤੇਰੇ ਸੇਵਕ ਸੇਵਾਦਾਰ, ਨੰਨ੍ਹੇ ਨੱਢੇ ਰੂਪ ਨਜ਼ਰੀ ਆਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਬਣੇ ਰਹੇ ਖ਼ਿਦਮਤਗਾਰ, ਖ਼ਾਦਮ ਹੋ ਕੇ ਤੇਰੇ ਚਰਨ ਕਵਲਾ ਸੀਸ ਨਿਵਾਈਆ। ਨਾਮ ਸੰਦੇਸ਼ੇ ਕ਼ਲਮੇ ਦੇ ਕੇ ਆਏ ਵਾਰੋ ਵਾਰ, ਵਾਰਤਾ ਕਾਗ਼ਜ਼ ਕ਼ਲਮ ਸ਼ਾਹੀ ਨਾਲ ਰਖਾਈਆ। ਉਚੀ ਕੂਕ ਕਰਦੇ ਆਏ ਪੁਕਾਰ, ਪੁਨਹ ਪੁਨਹ ਸੀਸ ਨਿਵਾਈਆ। ਤੂੰ ਠਾਕਰ ਸਵਾਮੀ ਅੰਤਰਜਾਮੀ ਵੇਖੀਂ ਵਿਗਸੀਂ ਵੇਖਣਹਾਰ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਕਿਰਪਾ ਕਰ ਸ਼ਾਹ ਪਾਤਸ਼ਾਹ ਸਚੀ ਸਰਕਾਰ, ਖੜ੍ਹੇ ਦਰ ਤੇਰੇ ਠਾਂਡੇ ਦਰਬਾਰ, ਘਰ ਸੁਹੰਜਣਾ ਇਕੋ ਨਜ਼ਰੀ ਆਈਆ। ਦੀਨ ਦੁਨੀ ਕਰ ਖ਼ਬਰਦਾਰ, ਨਾਮ ਭੰਡਾਰਾ ਦੇ ਅਗੰਮ ਅਪਾਰ, ਅਲਖ ਅਗੋਚਰ ਤੇਰੇ ਹੱਥ ਵਡਿਆਈਆ। ਕ਼ੁਦਰਤ ਦੇ ਕਾਦਰ ਦੇ ਆਧਾਰ, ਨਿਰਗੁਣ ਦੀਆ ਬਾਤੀ ਕਮਲਾਪਾਤੀ ਕਰ ਉਜਿਆਰ, ਜਗਤ ਅੰਧ ਅੰਧੇਰ ਦੇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਧੁਰ ਦਾ ਵਰ, ਦਰਗਾਹ ਸਾਚੀ ਸਚਖੰਡ ਦਵਾਰਾ ਦਰ ਤੇਰੇ ਆਸ ਰਖਾਈਆ। ਪੁਰਖ ਅਕਾਲ ਕਹੇ ਗੁਰ ਅਵਤਾਰ ਪੈਗ਼ੰਬਰ ਸੁਣੋ ਮੇਰੇ ਬੱਚੇ ਨਾਦਾਨ, ਗੁਣਵੰਤ ਹੋ ਕੇ ਦਿਆਂ ਜਣਾਈਆ। ਕਲਜੁਗ ਕੂੜੀ ਕਿਰਿਆ ਮੇਟਾਂ ਨਿਸ਼ਾਨ, ਨਿਸ਼ਾਨਾ ਦੀਨ ਦੁਨੀ ਬਦਲਾਈਆ। ਸਤਿ ਸਚ ਦੀ ਪਾਵਾਂ ਆਨ, ਆਨਣ ਫ਼ਾਨਣ ਆਪਣੀ ਖੇਲ ਖਿਲਾਈਆ। ਸਿਖਿਆ

❋

❋

ਸਾਰਿਆਂ ਕਰਨੀ ਪ੍ਰਵਾਨ, ਪਰਮ ਪੁਰਖ ਇਕੋ ਹੁਕਮ ਦ੍ਰਿੜਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਮਾਨਵ ਜ਼ਾਤੀ ਦੇਵਾਂ ਇਕ ਗਿਆਨ, ਅਗਿਆਨ ਅੰਧੇਰਾ ਦਿਆਂ ਮਿਟਾਈਆ। ਅੰਮ੍ਰਿਤ ਰਸ ਨਿਝਰ ਝਿਰਨਾ ਬੂੰਦ ਸਵਾਂਤੀ ਦੇਵਾਂ ਪੀਣ ਖਾਣ, ਤ੍ਰਿਸ਼ਨਾ ਕੂੜ ਕੁੜਿਆਰ ਦਿਆਂ ਗਵਾਈਆ। ਨਾਦ ਧੁਨ ਆਤਮ ਰਾਗ ਸੁਣਾਵਾਂ ਬਿਨਾ ਕਾਨ, ਸ਼ਬਦ ਅਨਾਦੀ ਨਾਦ ਜਣਾਈਆ। ਨਿਰਗੁਣ ਦੀਵਾ ਬਾਤੀ ਜੋਤ ਜਗਾਵਾਂ ਮਹਾਨ, ਨੂਰੋ ਨੂਰ ਨੂਰ ਰੁਸ਼ਨਾਈਆ। ਠਾਕਰ ਸਵਾਮੀ ਹੋ ਕੇ ਮਿਲਾਂ ਆਣ, ਘਰ ਘਰ ਵਿਚ ਆਪਣਾ ਜੋੜ ਜੁੜਾਈਆ । ਤੂੰ ਮੇਰਾ ਮੈਂ ਤੇਰਾ ਸਭ ਦਾ ਇਕੋ ਹੋਵੇ ਗਾਣ, ਗਾਵਤ ਗਾ ਗਾ ਖ਼ੁਸ਼ੀ ਬਣਾਈਆ। ਲੱਖ ਚੁਰਾਸੀ ਗੋਪੀ ਬਣੇ ਧੁਰ ਦਾ ਕਾਹਨ, ਜੋ ਨਾਮ ਬੰਸਰੀ ਹਰ ਹਿਰਦੇ ਦਏ ਦ੍ਰਿੜਾਈਆ। ਸਭ ਦਾ ਸਾਂਝਾ ਹੋਵੇ ਅਮਾਮ, ਅਮਲਾਂ ਤੋਂ ਰਹਿਤ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਘਟ ਘਟ ਅੰਤਰ ਵੇਖ ਵਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡੀ ਅਰਦਾਸ, ਆਰਜ਼ੂ ਇਕ ਸੁਣਾਈਆ। ਸਦੀ ਚੌਧਵੀਂ ਵੇਖ ਖੇਲ ਤਮਾਸ਼, ਪਾਰਬ੍ਰਹਮ ਪ੍ਰਭ ਆਪਣੀ ਦਇਆ ਕਮਾਈਆ। ਅਸੀਂ ਲੋਕਮਾਤ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਆਏ ਆਖ, ਭਵਿਖਤਾਂ ਲਿਖਤਾਂ ਵਿਚ ਦ੍ਰਿੜਾਈਆ। ਅੰਤਮ ਲਹਿਣਾ ਦੇਣਾ ਪੁਰਖ ਅਕਾਲ ਕਲਜੁਗ ਕਾਇਨਾਤ, ਦੀਨ ਦੁਨੀ ਖੋਜ ਖੁਜਾਈਆ। ਚਾਰ ਕੁੰਟ ਦਹਿ ਦਿਸ਼ਾ ਮਿਟੇ ਅੰਧੇਰੀ ਰਾਤ, ਨਿਰਗੁਣ ਨੂਰ ਸਾਚਾ ਚੰਦ ਚਮਕਾਈਆ। ਚਾਰ ਵਰਨ ਬਣਾਏ ਇਕ ਜਮਾਤ, ਨਿਰਅੱਖਰ ਧਾਰ ਵਿਚੋਂ ਅੱਖਰ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਵਸਤ ਅਮੋਲਕ ਕਾਇਆ ਗੋਲਕ ਹਰਿ ਅੰਤਰ ਆਪ ਟਿਕਾਈਆ। ਪੁਰਖ ਅਕਾਲ ਕਹੇ ਗੁਰ ਅਵਤਾਰ ਪੈਗ਼ੰਬਰ ਲਓ ਅੰਗੜਾਈ, ਨੇਤਰ ਲੋਚਨ ਨੈਣ ਅੱਖ ਖੁਲ੍ਹਾਈਆ। ਆਪਣੀ ਸਿਖਿਆ ਸਾਰੇ ਵੇਖੋ ਪੜ੍ਹਾਈ, ਅੱਖਰ ਅੱਖਰ ਖੋਜ ਖੁਜਾਈਆ। ਕੀ ਸੰਦੇਸ਼ਾ ਦਿਤਾ ਕ਼ਲਮ ਸ਼ਾਹੀ, ਸ਼ਹਿਨਸ਼ਾਹ ਨਾਲ ਮਿਲਾਈਆ। ਕਿਉਂ ਉਮਤ ਉਮਤੀ ਪਈ ਦੁਹਾਈ, ਸਾਂਤਕ ਸਤਿ ਨਾ ਕੋਇ ਕਰਾਈਆ। ਕਿਉਂ ਖ਼ਲਕ ਮਖ਼ਲੂਕ ਰਹੇ ਕੁਰਲਾਈ, ਕਾਇਆ ਕੁਰਹ ਨਾ ਕੋਇ ਸਫ਼ਾਈਆ। ਕਿੱਥੇ ਛੁਪਿਆ ਪੈਗ਼ਬਰੋ ਤੁਹਾਡਾ ਨੂਰ ਅਲਾਹੀ, ਜਿਸਮ ਇਸਮ ਵਿਚ ਕਰੇ ਨਾ ਕੋਇ ਰੁਸ਼ਨਾਈਆ। ਕਿਉਂ ਬਲਹੀਣ ਹੋਏ ਤੁਹਾਡੇ ਮੁਰੀਦ ਕਲਮਾ ਰਹੇ ਭੁਲਾਈ, ਭਰਮ ਨਾ ਕੋਇ ਮਿਟਾਈਆ। ਜੇ ਸੰਭਾਲ ਨਹੀਂ ਸਕਦੇ ਤੇ ਖੜ੍ਹੀਆਂ ਕਰ ਦਿਓ ਬਾਹੀਂ, ਖ਼ਾਲੀ ਹੱਥ ਦਿਓ ਵਖਾਈਆ। ਹਜ਼ਰਤ ਈਸਾ ਕਹੇ ਦਰੋਹੀ ਤੇਰਾ ਨਾਮ ਖ਼ੁਦਾਈ, ਖ਼ੁਦਗ਼ਰਜ਼ੀ ਨਜ਼ਰ ਕੋਇ ਨਾ ਆਈਆ। ਜੋ ਗੋਬਿੰਦ ਬੂਟਾ ਪੁਟਿਆ ਕਾਹੀ, ਸਾਡੀ ਜੜ੍ਹ ਗਿਆ ਉਖੜਾਈਆ। ਛੋਟੇ ਬੱਚੇ ਨੀਂਹਾਂ ਹੇਠਾਂ ਹਲੂਣੇ ਰਹੇ ਲਗਾਈ, ਸਦੀ ਚੌਧਵੀਂ ਕੱਲਰ ਕੰਧ ਉਮਤ ਸਾਡੀ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਦੇ ਧੁਰ ਦਾ ਵਰ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਪੁਰਖ ਅਕਾਲ ਕਹੇ ਗੁਰ ਅਵਤਾਰ ਪੈਗ਼ੰਬਰ ਆਪਣਾ ਪੂਰਬ ਵੇਖੋ ਭਵਿਖਤ ਲੇਖ, ਲਿਖਤ ਨਾਲ ਮਿਲਾਈਆ। ਕਿਸ ਬਿਧ ਦੀਨ ਦਿਆਲਾ ਧਰੇ ਭੇਖ, ਧੁਰ ਦੀ ਭਿਖਿਆ ਕੀ ਜਣਾਈਆ। ਕਵਣ ਸੁਹੰਜਣੇ ਵਸੇ ਦੇਸ, ਦਿਸ਼ਾ ਕਵਣ ਸਮਝਾਈਆ। ਜਿਸ ਨੂੰ ਵੇਖੇ ਅਵਤਾਰ ਪੈਗ਼ੰਬਰ ਗੁਰ ਬ੍ਰਹਮ ਮਹੇਸ਼, ਮਹਿਖਾਸੁਰ ਦੈਂਤ ਨਿਉਂ ਨਿਉਂ ਲਾਗਣ ਪਾਈਂਆ। ਜਿਸ ਨੇ ਦੋ ਜਹਾਨ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਕਰਨੇ ਏਕ, ਏਕ ਏਕੰਕਾਰ ਨਜ਼ਰੀ ਆਈਆ। ਸਭ ਦੀ ਬੁੱਧੀ ਕਰ ਬਿਬੇਕ, ਬਿਰਤੀ ਸੁਰਤੀ

❋

❋

ਨਿਰਤੀ ਆਪਣੇ ਰੰਗ ਰੰਗਾਈਆ। ਚਾਰ ਕੁੰਟ ਦਹਿ ਦਿਸ਼ਾ ਮਾਨਵ ਮਾਨਸ ਮਾਨੁਖ ਦੱਸੇ ਆਪਣੀ ਟੇਕ, ਟਿੱਕੇ ਮਸਤਕ ਧੂੜੀ ਖ਼ਾਕ ਰਮਾਈਆ। ਮਾਤਲੋਕ ਵਸਾ ਕੇ ਦੇਸ, ਦੀਨ ਦੁਨੀ ਦੇ ਉਜੜਿਆਂ ਲਏ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਜੋ ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਨਿਰਗੁਣ ਨਿਰਾਕਾਰ ਨਿਰੰਕਾਰ ਸ਼ਬਦੀ ਧਾਰ ਆਪਣੀ ਕਲ ਵਰਤਾਈਆ। ਪੈਗ਼ੰਬਰ ਕਹਿਣ ਸਾਡਾ ਇਕੋ ਵਾਰ ਸਯਦਾ, ਸਾਹਿਬ ਸੁਲਤਾਨ ਤੇਰੀ ਸਰਨਾਈਆ। ਤੂੰ ਮਾਲਕ ਸਚਖੰਡ ਘਰ ਦਾ, ਦਰਗਾਹ ਸਾਚੀ ਸੋਭਾ ਪਾਈਆ। ਤੇਰੇ ਹੁਕਮੇ ਅੰਦਰ ਪੰਜ ਤਤ ਕਾਇਆ ਚੋਲਾ ਡਰਦਾ, ਸਿਰ ਸਕੇ ਨਾ ਕੋਇ ਉਠਾਈਆ। ਤੇਰੇ ਕਲਮੇ ਦਾ ਪੈਗ਼ੰਬਰ ਕਲਮਾ ਰਿਹਾ ਪੜ੍ਹਦਾ, ਅੱਲਾ ਹੂ ਹੂ ਨਾਅਰਾ ਲਾਈਆ। ਆਦਿ ਜੁਗਾਦਿ ਜੋ ਚਾਹੇ ਸੋ ਤੂੰ ਆਪੇ ਕਰਦਾ, ਖ਼ੁਦ ਖ਼ੁਦਾ ਤੇਰੀ ਵਡਿਆਈਆ। ਤੇਰਾ ਅੰਤ ਖੇਲ ਹੋਣਾ ਨਰਾਇਣ ਨਰ ਦਾ, ਨਿਰਗੁਣ ਨੂਰੀ ਨੂਰ ਜੋਤ ਕਰੇ ਰੁਸ਼ਨਾਈਆ। ਹਉਂ ਸੇਵਕ ਤੇਰਾ ਬਰਦਾ, ਖ਼ਾਦਮ ਕ਼ਦਮਬੋਸੀ ਕਰ ਕੇ ਝਟ ਲੰਘਾਈਆ। ਤੂੰ ਪਾਤਸ਼ਾਹ ਸ਼ਾਹ ਸ਼ਹਿਨਸ਼ਾਹ ਸਚਖੰਡ ਨਿਵਾਸੀ ਅਗੰਮੇ ਦਰ ਦਾ, ਦਰਵੇਸ਼ਾਂ ਦੇਣੀ ਮਾਣ ਵਡਿਆਈਆ। ਤੇਰਾ ਹੁਕਮ ਮਾਕ਼ੂਲ ਅਵਤਾਰ ਪੈਗ਼ੰਬਰ ਮਨਜ਼ੂਰ ਕਰਦਾ, ਹਜ਼ੂਰ ਹਾਜ਼ਰ ਤੇਰੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਸ਼ਬਦ ਗੁਰੂ ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਤੇਰੀ ਖੇਲ ਕਰਦਾ, ਦੂਸਰ ਹੁਕਮ ਨਾ ਕੋਇ ਵਰਤਾਈਆ।

੨੭ ਮਾਘ ਸ਼ਹਿਨਸ਼ਾਹੀ ਸੰਮਤ ੪ ਅਰਜਨ ਸਿੰਘ ਦੇ ਗ੍ਰਹਿ ਸਲੀਮਪੁਰ ਜ਼ਿਲਾ ਹੁਸ਼ਿਆਰਪੁਰ

ਗੁਰ ਅਵਤਾਰ ਪੈਗ਼ੰਬਰ ਖੋਲ੍ਹੋ ਅੱਖੀਆਂ, ਆਖ਼ਰ ਅਕਲ ਕਲਧਾਰੀ ਰਿਹਾ ਜਣਾਈਆ। ਤੁਹਾਡੇ ਨਾਮ ਕ਼ਲਮੇ ਵਾਲੀਆਂ ਮੇਰੇ ਨਾਲ ਪੱਤੀਆਂ, ਹਿੱਸੇਦਾਰੀ ਮਜ਼੍ਹਬਾਂ ਵੰਡ ਵੰਡਾਈਆ। ਲੋਕਮਾਤ ਮੁਰੀਦ ਗੁਰਮੁਖ ਵੇਖੋ ਆਪਣੀਆਂ ਸਖ਼ੀਆਂ, ਕਾਹਨ ਹੋ ਕੇ ਧਿਆਨ ਲਗਾਈਆ। ਸਚ ਦੱਸੋ ਕਵਣ ਮੇਰੇ ਪ੍ਰੇਮ ਪਿਆਰ ਵਿਚ ਰੱਤੀਆਂ, ਰਤਨ ਅਮੋਲਕ ਹੀਰਾ ਆਪਣਾ ਰੂਪ ਗਏ ਬਣਾਈਆ । ਸਤਿ ਸੰਤੋਖ ਧੀਰਜ ਵਿਚ ਕਿਹੜੀਆਂ ਸਤੀਆਂ, ਸਤਿ ਸਤਿਵਾਦ ਵਿਚ ਆਪਣਾ ਰੂਪ ਸਮਾਈਆ। ਕਾਇਆ ਮੰਦਰ ਅੰਦਰ ਵੇਖੋ ਕਿੱਥੇ ਜਗਣ ਨਿਰਗੁਣ ਧਾਰ ਮੋਮਬੱਤੀਆਂ, ਬਾਤਨ ਭੇਵ ਰਹੇ ਨਾ ਰਾਈਆ। ਅੰਤ ਅਖ਼ੀਰ ਬੇਨਜ਼ੀਰ ਨਾਲ ਕੀਤੀਆਂ ਕੀ ਪੱਕੀਆਂ, ਵਾਹਦੇ ਆਪਣੇ ਆਪ ਵਿਚ ਜਣਾਈਆ। ਕੀ ਕਥਾ ਕਹਾਣੀਆਂ ਭਵਿਖਤਾਂ ਵਿਚ ਦੱਸੀਆਂ, ਦਹਿ ਦਿਸ਼ਾ ਕਰ ਪੜ੍ਹਾਈਆ। ਕਿਸ ਬਿਧ ਅੰਤਮ ਹੋਵਣ ਸੱਚੀਆਂ, ਸਚ ਸਚ ਨਾਲ ਮਿਲਾਈਆ। ਕਿਤੇ ਗੱਲਾਂ ਨਾ ਹੋਵਣ ਕੱਚੀਆਂ, ਕੱਚਾ ਤੰਦ ਨਾ ਕੋਇ ਵਖਾਈਆ । ਤੁਹਾਡੀਆਂ ਧਾਰਾਂ ਹੋਣੀਆਂ ਇਕੱਠੀਆਂ, ਦਰਗਾਹ ਸਾਚੀ ਸੋਭਾ ਪਾਈਆ। ਤਨ ਵਜੂਦ ਪੰਜ ਤੱਤ ਰਿਹਾ ਨਾ ਮਿੱਟੀਆਂ, ਸ਼ਰੀਰ ਸ਼ਰਅ ਨਾ ਕੋਇ ਵਖਾਈਆ। ਕੀ ਨਾਮ ਵਾਲੀਆਂ ਪੜ੍ਹ ਕੇ ਆਏ ਪੱਟੀਆਂ, ਸੰਦੇਸੇ ਵਿਚ ਦਿਓ ਸੁਣਾਈਆ। ਕੀ ਦੀਨ ਇਸਲਾਮ ਦੀਆਂ ਖੋਲ੍ਹੀਆਂ ਹੱਟੀਆਂ, ਹਟਵਾਣੇ ਹੋ ਕੇ ਹੱਟ ਚਲਾਈਆ। ਕੀ ਕਥਾ ਕਹਾਣੀਆਂ ਰਟੀਆਂ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਢੋਲੇ ਗਾਈਆ।

❋

❋

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸਾ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਆਪਣੀ ਤੱਕੋ ਕ਼ਿਸਮ, ਕ਼ਿਸਮਤ ਵੇਖੋ ਜਗਤ ਲੋਕਾਈਆ। ਕੀ ਧੁਰ ਦਾ ਦੱਸਿਆ ਇਸਮ, ਆਜ਼ਮ ਇਕ ਜਣਾਈਆ। ਕੀ ਭੇਵ ਖੁਲ੍ਹਾਇਆ ਜਿਸਮ, ਜ਼ਮੀਰ ਦਿਤਾ ਬਦਲਾਈਆ। ਕੀ ਨੂਰ ਚਲਾਇਆ ਚਸ਼ਮ, ਅੰਧ ਅੰਧੇਰ ਮਿਟਾਈਆ। ਦੱਸੋ ਕੀ ਖੇਲ ਹੋਣਾ ਅੰਤਮ ਪੱਛਮ, ਪਸਚਾਤਾਪ ਵਿਚ ਦੁਹਾਈਆ। ਕੀ ਹੁਕਮ ਵਰਤਣਾ ਦੱਖਣ, ਪਰਦਾ ਦਿਓ ਉਠਾਈਆ। ਕਿਸ ਬਿਧ ਸਭ ਦਾ ਕਿਹਾ ਆਇਆ ਕੱਟਣ, ਕਟਾਕਸ਼ ਧੁਰ ਦਾ ਇਕ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਕਰਤਾ ਇਕ ਅਖਵਾਈਆ। ਗੁਰ ਅਵਤਾਰ ਪੈਗ਼ੰਬਰ ਕੀ ਕਿਹਾ ਦੱਸਿਆ ਪੰਜ ਭੂਤ, ਭਵਿਖਤ ਦਿਓ ਜਣਾਈਆ। ਕਿਸ ਬਿਧ ਝਗੜਾ ਮਿਟੇ ਕਲਬੂਤ, ਕ਼ਲਮਾ ਦਿਓ ਸੁਣਾਈਆ। ਸ੍ਰਿਸ਼ਟ ਸਬਾਈ ਕਰੇ ਮਹਿਫ਼ੂਜ਼, ਹਿਫ਼ਾਜ਼ਤ ਕਰੇ ਜਗਤ ਲੋਕਾਈਆ। ਸਚ ਵਖਾਏ ਮੰਜ਼ਲੇ ਮਕ਼ਸੂਦ, ਘਰਾਨਾ ਇਕੋ ਇਕ ਦ੍ਰਿੜਾਈਆ। ਜਿਥੇ ਮਿਲੇ ਹੱਕ ਮਹਿਬੂਬ, ਮਿਹਰਵਾਨ ਮਹਿਬੂਬ ਨੂਰ ਅਲਾਹੀਆ। ਜਿਧਰ ਤੱਕੋ ਉਧਰ ਮੌਜੂਦ, ਦੋ ਜਹਾਨਾਂ ਸੋਭਾ ਪਾਈਆ। ਦੀਨ ਮਜ਼੍ਹਬ ਦੀ ਮੇਟੇ ਹਦੂਦ, ਗ੍ਰਹਿ ਇਕੋ ਇਕ ਵਖਾਈਆ। ਕੂੜੀ ਕਿਰਿਆ ਕਰ ਨੇਸਤੋ ਨਾਬੂਦ, ਸਚ ਸੁਚ ਲਏ ਪ੍ਰਗਟਾਈਆ । ਭਗਤ ਸੁਹੇਲੇ ਬਣਾ ਕੇ ਪੂਤ, ਸਪੂਤ ਆਪਣੀ ਗੋਦ ਉਠਾਈਆ। ਸਤਿਗੁਰ ਸ਼ਬਦ ਬਣਾ ਕੇ ਦੂਤ, ਦੁਤੀਆ ਭਾਓ ਦਏ ਗਵਾਈਆ। ਕਲਜੁਗ ਕੂੜੀ ਕਿਰਿਆ ਕਰਾਏ ਕੂਚ, ਕੂਚਾ ਗਲੀ ਕਰੇ ਸਫ਼ਾਈਆ। ਸਚ ਸੁਹੰਞਣੀ ਕਰੇ ਰੁਤ, ਰੁਤੜੀ ਆਪਣੇ ਨਾਲ ਮਹਿਕਾਈਆ। ਮਿਹਰਵਾਨ ਹੋ ਕੇ ਅਬਿਨਾਸ਼ੀ ਅਚੁਤ, ਚੇਤਨ ਸੁਰਤੀ ਦਏ ਉਠਾਈਆ। ਮਨ ਕਲਪਣਾ ਅੰਦਰੋਂ ਕੱਢੇ ਕੁੱਟ, ਕੁਟੀਆ ਕਾਇਆ ਕਰੇ ਸਫ਼ਾਈਆ। ਕਰ ਪ੍ਰਕਾਸ਼ ਨਿਰਮਲ ਜੋਤ, ਜੋਤੀ ਜਾਤਾ ਵੇਖ ਵਖਾਈਆ। ਕਿਸੇ ਦੀ ਸਮਝ ਵਿਚ ਨਾ ਆਵੇ ਨਾ ਬੁੱਧੀ ਸਕੇ ਸੋਚ, ਅਕ਼ਲ ਆਕ਼ਲ ਨਾ ਕੋਇ ਦ੍ਰਿੜਾਈਆ। ਜਿਸ ਨੂੰ ਗੁਰ ਅਵਤਾਰ ਪੈਗ਼ੰਬਰ ਰਹੇ ਲੋਚ, ਲੋਚਾ ਸਭ ਦੀ ਪੂਰ ਕਾਈਆ। ਪੁਰਖ ਅਕਾਲਾ ਦੀਨ ਦਿਆਲਾ ਕਲਜੁਗ ਅੰਤ ਸਾਹਿਬ ਸਤਿਗੁਰ ਇਕੋ ਬਹੁਤ, ਅਵਰ ਲੋੜ ਰਹੇ ਨਾ ਰਾਈਆ। ਪੁਰਖ ਅਕਾਲ ਕਹੇ ਗੁਰ ਅਵਤਾਰ ਪੈਗ਼ੰਬਰੋ ਦੱਸੋ ਕਥਾ ਕਹਾਣੀ, ਕਹਾਵਤ ਕੀ ਜਣਾਈਆ। ਕਿਸ ਬਿਧ ਲੇਖਾ ਮੁਕੇ ਚਾਰੇ ਖਾਣੀ, ਖ਼ਾਨਾਬਦੋਸ਼ ਹੋਏ ਲੋਕਾਈਆ। ਕਿਸ ਬਿਧ ਪਰਦਾ ਖੁਲ੍ਹੇ ਚਾਰੇ ਬਾਣੀ, ਬਾਵਾ ਆਦਮ ਅੰਮਾਂ ਹੱਵਾ ਨਾਲ ਸਾਲਾਹੀਆ। ਕਿਸ ਬਿਧ ਖੇਲ ਕਰੇ ਸ਼ਹਿਨਸ਼ਾਹਾਨੀ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ। ਕਲਜੁਗ ਕੂੜੀ ਕਿਰਿਆ ਕਸੇ ਇਕ ਰੁਹਾਨੀ, ਰਹਿਮਤ ਹੱਕ ਕਮਾਈਆ। ਦੀਨ ਦੁਨੀ ਰਹੇ ਨਾ ਕੋਈ ਬੇਈਮਾਨੀ, ਬੇਵਾ ਰੂਪ ਨਾ ਕੋਇ ਜਣਾਈਆ। ਸਭ ਦਾ ਭਾਗ ਉਦੇ ਕਰੇ ਪੇਸ਼ਾਨੀ, ਮਸਤਕ ਨੂਰ ਜੋਤ ਰੁਸ਼ਨਾਈਆ। ਜਨ ਭਗਤਾਂ ਲੇਖਾ ਜਾਣੇ ਆਵਣ ਜਾਣੀ, ਜਾਨਣਹਾਰ ਦਇਆ ਕਮਾਈਆ। ਸਦੀ ਚੌਧਵੀਂ ਕਰੇ ਧੁਰ ਦੀ ਮਿਹਰਬਾਨੀ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧੁਰ ਦੀ ਮੰਜ਼ਲ ਦੱਸ ਆਸਾਨੀ, ਬਿਨਾ ਅਹਿਸਾਨ ਗੁਰਮੁਖ ਇਨਸਾਨ ਆਪਣੇ ਰੰਗ ਰੰਗਾਈਆ।

❋

❋