ਪੁਸਤਕਾਲਾਭਾਗ ੨੧

੨੮ ਮਾਘ ਸ਼ਹਿਨਸ਼ਾਹੀ ਸੰਮਤ ੪ ਨਸੀਬ ਕੌਰ ਦੇ ਗ੍ਰਹਿ ਪਿੰਡ ਸਰੀਂ ਪੁਰ ਜ਼ਿਲਾ ਹੁਸ਼ਿਆਰ ਪੁਰ

ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭ ਕਲਜੁਗ ਸਮਾਂ ਅਖ਼ੀਰ, ਆਖ਼ਰ ਅੱਖਰਾਂ ਵਾਲੀ ਵੇਖ ਪੜ੍ਹਾਈਆ। ਸਾਬਤ ਰਿਹਾ ਨਾ ਕੋਈ ਪੀਰ ਫ਼ਕੀਰ, ਸਾਧ ਸੰਤ ਨਾ ਜਗਤ ਵਡਿਆਈਆ। ਝਗੜਾ ਦਿਸੇ ਸ਼ਾਹ ਹਕੀਰ, ਊਚ ਨੀਚ ਰਿਹਾ ਕੁਰਲਾਈਆ। ਮਦਦ ਕਰੇ ਨਾ ਕੋਇ ਦਸਤਗੀਰ, ਦਸਤਬਰਦਾਰ ਹੋਈ ਲੋਕਾਈਆ। ਲੋਕਮਾਤ ਧਰਮ ਦੀ ਧਾਰ ਦਿਸੇ ਨਾ ਕੋਇ ਲਕੀਰ, ਰਾਹ ਸਚ ਨਾ ਕੋਇ ਵਡਿਆਈਆ। ਦੀਨਾਂ ਮਜ਼੍ਹਬਾਂ ਧਰੇ ਨਾ ਕੋਇ ਧੀਰ, ਧੁਰ ਦੀ ਧਾਰ ਨਾ ਕੋਇ ਸਮਝਾਈਆ। ਚਾਰ ਕੁੰਟ ਦਹਿ ਦਿਸ਼ਾ ਮਾਇਆ ਮਮਤਾ ਮੋਹ ਵਿਕਾਰ ਹੰਕਾਰ ਘੱਤੀ ਫਿਰੇ ਵਹੀਰ, ਵਹਿਣਾਂ ਵਿਚ ਸ੍ਰਿਸ਼ਟੀ ਦ੍ਰਿਸ਼ਟੀ ਰਿਹਾ ਰੁੜ੍ਹਾਈਆ। ਹਿੰਦੂ ਮੁਸਲਿਮ ਸਿੱਖ ਈਸਾਈ ਸ਼ਰਅ ਦੀ ਬੱਝੇ ਵਿਚ ਜ਼ੰਜੀਰ, ਬੋਧ ਅਗਾਧੇ ਤੇਰਾ ਭੇਵ ਨਾ ਕੋਇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਤੁਧ ਬਿਨ ਦੂਸਰ ਅਵਰ ਨਾ ਕੋਇ ਸਹਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡੀ ਅਗੰਮੀ ਵੇਖ ਲਿਖਤ, ਨਿਰਵੈਰ ਨਿਰਾਕਾਰ ਨਿਰੰਕਾਰ ਖੋਜ ਖੁਜਾਈਆ। ਸਾਚਾ ਰਿਹਾ ਕਿਸੇ ਨਾ ਇਸ਼ਟ, ਸਚਖੰਡ ਨਿਵਾਸੀ ਤੇਰਾ ਦਰਸ ਕੋਇ ਨਾ ਪਾਈਆ। ਕੂੜ ਕਲਪਣਾ ਵਧੀ ਵਿਚ ਸ੍ਰਿਸ਼ਟ, ਦੀਨ ਦੁਨੀ ਹੋਈ ਹਲਕਾਈਆ। ਚਾਰ ਜੁਗ ਦੀ ਤੇਰੇ ਕੋਲ ਫ਼ਰਿਸਤ, ਦੋ ਜਹਾਨਾਂ ਨਜ਼ਰੀ ਆਈਆ। ਲਹਿਣਾ ਦੱਸ ਕੇ ਗਿਆ ਰਾਮਾ ਨਾਲ ਵਸ਼ਿਸ਼ਟ, ਜਗਤ ਵਿਸ਼ੇ ਤੋਂ ਬਾਹਰ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਤੇਰੀ ਆਸਾ ਇਕ ਰਖਾਈਆ । ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭ ਆਪਣੀ ਵੇਖ ਲੈ ਚਾਰੇ ਖਾਣੀ, ਚਾਰੋਂ ਕੁੰਟ ਧਿਆਨ ਲਗਾਈਆ। ਮਾਣ ਰਿਹਾ ਨਾ ਚਾਰੇ ਬਾਣੀ, ਚਾਰੇ ਵਰਨ ਰਹੇ ਕੁਰਲਾਈਆ। ਚੌਥੇ ਜੁਗ ਅੰਮ੍ਰਿਤ ਰਸ ਮਿਲੇ ਕਿਸੇ ਨਾ ਪਾਣੀ, ਆਬੇਹਯਾਤ ਨਾ ਕੋਇ ਪਿਲਾਈਆ। ਪਾਰਬ੍ਰਹਮ ਬ੍ਰਹਮ ਬਣੇ ਕੋਈ ਨਾ ਹਾਣੀ, ਆਤਮ ਜੋੜ ਨਾ ਕੋਇ ਜੁੜਾਈਆ। ਚਾਰ ਕੁੰਟ ਦਹਿ ਦਿਸ਼ਾ ਵਧੀ ਬੇਈਮਾਨੀ, ਸਚ ਸ਼ਬਦ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਧੁਰ ਦਾ ਵਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਵੇਖ ਆਪਣੀ ਸਦੀ ਚੌਧਵੀਂ ਦੀ ਧਾਰ, ਮੁਹੰਮਦ ਕੂਕ ਕੂਕ ਸੁਣਾਈਆ। ਈਸਾ ਕਹੇ ਬੀਸਵੀਂ ਦੀ ਤਕ ਰਫ਼ਤਾਰ, ਜੋ ਰਫ਼ਤਾ ਰਫ਼ਤਾ ਪੰਧ ਮੁਕਾਈਆ। ਪਿਛਲੇ ਜੁਗ ਦੇ ਸੋਹਲੇ ਦੇਣ ਤੇਈ ਅਵਤਾਰ, ਵੇਦ ਵਿਆਸਾ ਕਰੇ ਸ਼ਨਵਾਈਆ। ਨਾਨਕ ਵਜਾ ਕੇ ਨਿਰਗੁਣ ਨਾਮ ਸਿਤਾਰ, ਤੂੰਹੀ ਤੂੰਹੀ ਰਾਗ ਅਲਾਹੀਆ। ਗੋਬਿੰਦ ਕਹੇ ਕਲ ਕਲਕੀ ਅਵਤਾਰ, ਨਿਹਕਲੰਕ ਤੇਰੀ ਵਡਿਆਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕ਼ੁਰਾਨ ਖਾਣੀ ਬਾਣੀ ਗਈ ਹਾਰ, ਹਿਰਦੇ ਹਰਿ ਨਾ ਕੋਇ ਵਸਾਈਆ। ਛੱਤ੍ਰੀ ਬ੍ਰਾਹਮਣ ਸ਼ੂਦਰ ਵੈਸ਼ ਕਰਨ ਵਿਚਾਰ, ਹਿੰਦੂ ਮੁਸਲਿਮ ਸਿੱਖ ਈਸਾਈ ਕੁਕਰਮਾਂ ਵਿਚ ਆਪਣਾ ਕਰਮ ਜਣਾਈਆ। ਝਗੜਾ ਪਿਆ ਸ਼ਿਵਦਵਾਲਾ ਮਠ ਗੁਰੂਦਵਾਰ, ਦੂਈ ਦਵੈਤੀ ਪੰਧ ਨਾ ਕੋਇ ਮੁਕਾਈਆ। ਆਤਮ ਪਰਮਾਤਮ ਪਰਮਾਤਮ ਆਤਮ ਸਾਚੇ ਘਰ ਮਿਲੇ ਨਾ ਕਿਸੇ ਆਪ ਨਿਰੰਕਾਰ, ਨਿਰਾਕਾਰ ਨਜ਼ਰ ਕਿਸੇ ਨਾ ਆਈਆ। ਦਹਿ ਦਿਸ਼ਾ ਹੋਇਆ ਧੂੰਆਂਧਾਰ, ਨੂਰੀ ਚੰਦ ਨਾ ਕੋਇ ਚਮਕਾਈਆ। ਜੋ ਭਵਿਖਤਾਂ ਵਿਚ ਤੇਰਾ ਸ਼ਬਦ ਸੰਦੇਸ਼ਾ ਗਏ ਵਿਚਾਰ, ਲਿਖ ਲਿਖ ਲੇਖ ਅੱਖਰਾਂ ਨਾਲ ਵਡਿਆਈਆ। ਸੋ ਸਵਾਮੀ ਅੰਤਰਜਾਮੀ ਪੂਰਾ ਕਰ ਵਿਚ ਸੰਸਾਰ, ਸੰਸਾਰੀ

❋

❋

ਭੰਡਾਰੀ ਸੰਘਾਰੀ ਬੈਠੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡਾ ਹੋਇਆ ਅੰਤਮ ਅੰਤ, ਅੰਤਸ਼ਕਰਨ ਵੇਖ ਜਗਤ ਲੋਕਾਈਆ। ਮਿਹਰਵਾਨ ਮਹਿਬੂਬ ਧੁਰ ਭਗਵੰਤ, ਮਿਹਰਵਾਨ ਤੇਰੀ ਸਰਨਾਈਆ। ਸਾਚਾ ਦਿਸੇ ਧਰਮ ਦਾ ਨਾ ਕੋਈ ਸੰਤ, ਸੱਜਣ ਸਚ ਨਾ ਕੋਇ ਵਡਿਆਈਆ। ਕਲਜੁਗ ਗੜ੍ਹ ਬਣਿਆ ਹਉਮੇ ਹੰਗਤ, ਹੰ ਬ੍ਰਹਮ ਨਾ ਕੋਇ ਜਣਾਈਆ। ਬੋਧ ਅਗਾਧਾ ਦਿਸੇ ਕੋਈ ਨਾ ਪੰਡਤ, ਜੋ ਨਿਰਅੱਖਰ ਦਏ ਸਮਝਾਈਆ । ਆਪਣਾ ਸਦੀ ਚੌਧਵੀਂ ਦਾ ਅੰਤ ਵੇਖ ਲੈ ਸੰਮਤ, ਸਮਾਂ ਸਮੇਂ ਨਾਲ ਭੁਗਤਾਈਆ। ਸਾਡੇ ਵਿਚ ਰਹੀ ਕੋਈ ਨਾ ਹਿੰਮਤ, ਕਲਮਿਆਂ ਵਿਚ ਦੁਹਾਈਆ। ਜਿਧਰ ਤੱਕੀਏ ਚਾਰ ਵਰਨ ਤੇਰੇ ਨਿੰਦਕ, ਧੁਰ ਦਾ ਗੀਤ ਨਾ ਕੋਇ ਸੁਣਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਪ੍ਰਭ ਤੇਰੇ ਅੱਗੇ ਸਾਡੀ ਮਿੰਨਤ, ਸਚਖੰਡ ਦਵਾਰੇ ਦਰਗਾਹ ਸਾਚੀ ਸੀਸ ਨਿਵਾਈਆ। ਸਾਡੀ ਮੇਟ ਦੇ ਅੰਤਮ ਚਿੰਨਤ, ਜਗਤ ਰੋਗ ਸੋਗ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲ ਵੇਖ ਥਾਉਂ ਥਾਈਂਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡਾ ਰਿਹਾ ਕੋਈ ਨਾ ਮਜ਼੍ਹਬ, ਇਸਮ ਇਸਲਾਮ ਨਾ ਕੋਇ ਜਣਾਈਆ। ਚਾਰੋਂ ਕੁੰਟ ਅੰਧੇਰਾ ਗ਼ਜ਼ਬ, ਤੇਰੀ ਗ਼ਰਜ਼ ਨਾ ਕੋਇ ਜਣਾਈਆ। ਧਰਮ ਦਵਾਰ ਦਿਸੇ ਨਾ ਅਦਬ, ਬੇਅਦਬੀ ਵਿਚ ਦੁਹਾਈਆ। ਅਸੀਂ ਝੁਕਦੇ ਤੇਰੇ ਕ਼ਦਮ, ਨਿਉਂ ਨਿਉਂ ਸੀਸ ਨਿਵਾਈਆ। ਕਲਜੁਗ ਕੂੜੀ ਕਿਰਿਆ ਕਰ ਦੇ ਮਧਮ, ਅੰਮ੍ਰਿਤ ਮੇਘ ਇਕ ਬਰਸਾਈਆ। ਲੋਕਮਾਤ ਜੀਵ ਜੰਤ ਚਾਰ ਕੁੰਟ ਦਹਿ ਦਿਸ਼ਾ ਤੈਨੂੰ ਲੱਭਣ, ਬਿਨਾ ਅੱਖਾਂ ਅੱਖ ਉਠਾਈਆ। ਤ੍ਰੈਗੁਣ ਮਾਇਆ ਸ੍ਰਿਸ਼ਟੀ ਸਾੜੇ ਅਗਨ, ਕੂੜੀ ਤ੍ਰਿਸ਼ਨਾ ਨਾ ਕੋਇ ਬੁਝਾਈਆ। ਤੂੰ ਪੁਰਖ ਅਕਾਲ ਦੀਨ ਦਿਆਲ ਸਚਖੰਡ ਦਵਾਰੇ ਨਿਰਗੁਣ ਧਾਰ ਬੈਠੋਂ ਮਗਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਧੁਰ ਦਾ ਵਰ, ਧੁਰ ਦੇ ਮਾਲਕ ਦਇਆ ਕਮਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡਾ ਰਿਹਾ ਕੋਈ ਨਾ ਜ਼ੋਰ, ਜੋਰੂ ਜ਼ਰ ਮਿਲੀ ਵਡਿਆਈਆ। ਤੇਰੇ ਹੱਥ ਸਭ ਦੀ ਡੋਰ, ਆਤਮ ਪਰਮਾਤਮ ਜੋੜ ਜੁੜਾਈਆ। ਚਾਰ ਕੁੰਟ ਦਿਸਣ ਠਗ ਚੋਰ, ਧਰਮ ਦਾ ਰੂਪ ਨਾ ਕੋਇ ਰੰਗਾਈਆ। ਤੇਰਾ ਮੰਤਰ ਫ਼ੁਰਨਾ ਫ਼ੁਰੇ ਨਾ ਕਿਸੇ ਫੋਰ, ਰਸਨਾ ਜਿਹਵਾ ਬੱਤੀ ਦੰਦ ਪੜ੍ਹ ਪੜ੍ਹ ਹੋਈ ਜਗਤ ਹਲਕਾਈਆ। ਜਿਧਰ ਤੱਕੀਏ ਅੰਧੇਰਾ ਘੋਰ, ਨੂਰੀ ਚੰਦ ਨਾ ਕੋਇ ਰੁਸ਼ਨਾਈਆ। ਸਦੀ ਚੌਧਵੀਂ ਅੰਤ ਅਖ਼ੀਰ ਬੇਨਜ਼ੀਰ ਪਾਰਬ੍ਰਹਮ ਪਰਮੇਸ਼ਵਰ ਤੇਰੀ ਲੋੜ, ਮਿਹਰਵਾਨ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਗੁਰ ਅਵਤਾਰ ਪੈਗ਼ੰਬਰ ਬਿਨ ਹੱਥਾਂ ਹੱਥ ਰਹੇ ਜੋੜ, ਨਿਉਂ ਨਿਉਂ ਸੀਸ ਨਿਵਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਸਾਹਿਬ ਤੇਰੇ ਅਜ਼ੀਜ਼, ਆਜਜ਼ ਹੋ ਕੇ ਸੀਸ ਨਿਵਾਈਆ। ਦੀਨ ਦੁਨੀ ਵਿਚ ਰਹੀ ਨਾ ਕੋਇ ਤਮੀਜ਼, ਭਾਂਡਾ ਭਰਮ ਨਾ ਕੋਇ ਭੰਨਾਈਆ। ਸਤਿ ਧਾਰ ਦੀ ਦਿਸੇ ਕੋਈ ਨਾ ਈਦ, ਕਲਮਾ ਹੱਕ ਨਾ ਕੋਇ ਸੁਣਾਈਆ। ਸ੍ਰਿਸ਼ਟੀ ਸੁੱਤੀ ਗ਼ਫ਼ਲਤ ਨੀਂਦ, ਨੇਤਰ ਲੋਚਨ ਅੱਖ ਨਾ ਕੋਇ ਖੁਲ੍ਹਾਈਆ। ਸਦੀ ਚੌਧਵੀਂ ਤੇਰੀ ਸਾਰੇ ਕਰਨ ਉਡੀਕ, ਜ਼ਿਮੀਂ ਅਸਮਾਨਾਂ ਰਾਹ ਤਕਾਈਆ। ਤੇਰੇ ਵਿਚ ਇਕ ਤੌਫ਼ੀਕ਼, ਤਾਕ਼ਤਵਰ ਤੇਰੀ ਸਰਨਾਈਆ। ਅਵਤਾਰ ਪੈਗ਼ੰਬਰ ਗੁਰੂ ਅੰਤ ਸਾਰੇ ਹੋਏ ਜ਼ਈਫ਼, ਜ਼ਈਫ਼ੁਲ ਉਮਰ ਨਜ਼ਰੀ ਆਈਆ। ਤੇਰਾ ਸ਼ਬਦ ਗੁਰੂ ਕਰੇ ਤਸਦੀਕ਼, ਸ਼ਹਾਦਤ ਇਕ ਭੁਗਤਾਈਆ। ਕਲਜੁਗ ਅੰਤਮ ਵੇਲਾ ਨਜ਼ਦੀਕ, ਦੂਰ ਦੁਰਾਡੇ ਪੰਧ ਮੁਕਾਈਆ। ਤੂੰ ਮਾਲਕ ਖ਼ਾਲਕ ਲਾਸ਼ਰੀਕ, ਵਾਹਦ ਤੇਰੀ ਸਰਨਾਈਆ। ਸਾਡੀ ਆਸਾ

❋

❋

ਮਨਸਾ ਪੂਰੀ ਕਰ ਉਮੀਦ, ਤ੍ਰਿਸ਼ਨਾ ਪਿਛਲੀ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਕਲਮਾ ਸਚ ਨਾਮ ਤੇਰੀ ਸਤਿ ਹੋਵੇ ਹਦੀਸ, ਹਜ਼ਰਤਾਂ ਤੋਂ ਪਰੇ ਆਪਣੀ ਦੱਸ ਪੜ੍ਹਾਈਆ।

੨੮ ਮਾਘ ਸ਼ਹਿਨਸ਼ਾਹੀ ਸੰਮਤ ੪ ਦਿਆਲ ਸਿੰਘ ਦੇ ਗ੍ਰਹਿ ਪਿੰਡ ਡੱਡ ਜ਼ਿਲਾ ਹੁਸ਼ਿਆਰਪੁਰ

ਸਦੀ ਚੌਧਵੀਂ ਕਹੇ ਪ੍ਰਭ ਦੀਨ ਦੁਨੀ ਹੋਈ ਅੰਧੀ, ਨੇਤਰ ਲੋਚਨ ਨੈਣ ਅੱਖ ਨਾ ਕੋਇ ਖੁਲ੍ਹਾਈਆ। ਜਗਤ ਦਵਾਰੇ ਹੋਈ ਗੰਦੀ, ਦੁਰਮਤ ਮੈਲ ਨਾ ਕੋਇ ਧਵਾਈਆ। ਸਾਚੇ ਨਾਮ ਦੀ ਦਿਸੇ ਨਾ ਕੋਇ ਸੁਗੰਧੀ, ਹਿਰਦੇ ਹਰਿ ਨਾ ਕੋਇ ਵਸਾਈਆ। ਦੀਨ ਮਜ਼੍ਹਬ ਔਝੜ ਦਿਸਦੀ ਡੰਡੀ, ਹਿੰਦੂ ਮੁਸਲਿਮ ਸਿੱਖ ਈਸਾਈ ਕਰਨ ਲੜਾਈਆ। ਤੇਰਾ ਨਿਰਗੁਣ ਨੂਰ ਜੋਤ ਚੰਦ ਨਾ ਦਿਸੇ ਕਿਸੇ ਨੌਚੰਦੀ, ਅੰਧ ਅੰਧੇਰ ਨਾ ਕੋਇ ਮਿਟਾਈਆ। ਆਤਮ ਪਰਮਾਤਮ ਬਣੇ ਕੋਇ ਨਾ ਸੰਗੀ, ਤਨ ਵਜੂਦ ਮਾਟੀ ਖ਼ਾਕ ਨਾਤਾ ਜਗਤ ਲੋਕਾਈਆ। ਦੂਈ ਦਵੈਤੀ ਸ਼ਰਅ ਦੀ ਢਾਏ ਕੋਈ ਨਾ ਕੰਧੀ, ਭਾਂਡਾ ਭਰਮ ਨਾ ਕੋਇ ਭੰਨਾਈਆ। ਸਚ ਦਵਾਰ ਦੀ ਦਿਸੇ ਨਾ ਕੋਇ ਪਾਬੰਦੀ, ਮਨ ਕਲਪਣਾ ਸਾਰੇ ਰਹੇ ਕੁਰਲਾਈਆ। ਕਲਜੁਗ ਵੇਲਾ ਅੰਤਮ ਦਿਸੇ ਕੰਢੀ, ਪੂਰਬ ਪਿਛਲਾ ਪੰਧ ਮੁਕਾਈਆ। ਜਿਹੜੀ ਗੁਰ ਅਵਤਾਰ ਪੈਗ਼ੰਬਰਾਂ ਕਥਾ ਕਹਾਣੀ ਆਖੀ ਛੰਦੀ, ਭਵਿਖਤਾਂ ਵਿਚ ਤੇਰਾ ਨਾਮ ਵਡਿਆਈਆ। ਸੋ ਸਭ ਦੀ ਪੂਰੀ ਸਨਦ ਵੇਖ ਸੰਧੀ, ਵੇਲਾ ਵਕ਼ਤ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਧੁਰ ਦਾ ਵਰ, ਵਾਹਵਾ ਤੇਰੇ ਨਾਮ ਦੀ ਵੱਜੇ ਵਧਾਈਆ। ਸਦੀ ਚੌਧਵੀਂ ਕਹੇ ਪ੍ਰਭੂ ਚਾਰੋਂ ਕੁੰਟ ਦਿਸੇ ਅੰਧੇਰਾ, ਅੰਧ ਅਗਿਆਨ ਨਾ ਕੋਇ ਮਿਟਾਈਆ। ਚਾਰ ਵਰਨ ਪਿਆ ਝਗੜਾ ਝੇੜਾ, ਸੁਲਹਕੁਲ ਤੇਰੀ ਸਮਝ ਕਿਸੇ ਨਾ ਆਈਆ। ਸਾਢੇ ਤਿੰਨ ਹੱਥ ਸਭ ਦਾ ਉਜੜਦਾ ਦਿਸੇ ਖੇੜਾ, ਗ੍ਰਹਿ ਮੰਦਰ ਅੰਦਰ ਵੱਜੇ ਨਾ ਕੋਇ ਵਧਾਈਆ। ਗੁਰ ਅਵਤਾਰ ਪੈਗ਼ੰਬਰ ਬੰਨ੍ਹੇ ਕੋਈ ਨਾ ਬੇੜਾ, ਨਿਰਗੁਣ ਨੂਰ ਨਜ਼ਰ ਕਿਸੇ ਨਾ ਆਈਆ। ਕਲਜੁਗ ਅੰਤਮ ਉਲਟਾ ਦਿਸੇ ਗੇੜਾ, ਸ੍ਰਿਸ਼ਟੀ ਦ੍ਰਿਸ਼ਟੀ ਸਾਚਾ ਰਾਹ ਗਈ ਭੁਲਾਈਆ। ਪਰਮ ਪੁਰਖ ਪਰਮਾਤਮ ਆਤਮ ਉਤੇ ਕਰ ਮਿਹਰਾ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਦੂਰ ਦੁਰਾਡੇ ਵਸ ਨੇਰਨ ਨੇਰਾ, ਨਿਜ ਘਰ ਆਤਮ ਪਰਦਾ ਦੇ ਉਠਾਈਆ। ਤੇਰਾ ਸ਼ਬਦੀ ਧਾਰ ਸੁਤ ਸਤਿ ਸਵਾਮੀ ਧੁਰ ਦਾ ਸ਼ੇਰਾ, ਭਬਕ ਇਕੋ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧਰਮ ਦੀ ਧਾਰ ਇਕ ਪ੍ਰਗਟਾਈਆ। ਸਦੀ ਚੌਧਵੀਂ ਕਹੇ ਦੀਨ ਦੁਨੀ ਜਾਂਦੀ ਰੁੜ੍ਹਦੀ, ਵਹਿੰਦੇ ਵਹਿਣ ਜਗਤ ਲੋਕਾਈਆ। ਕਿਸੇ ਸਮਝ ਨਾ ਆਵੇ ਸ਼ਬਦ ਸਾਚੇ ਗੁਰ ਦੀ, ਸਤਿਗੁਰ ਮੇਲ ਨਾ ਕੋਇ ਕਰਾਈਆ। ਮਸਤਕ ਰੇਖ ਸਮਝੇ ਕੋਇ ਨਾ ਧੁਰ ਦੀ, ਪਰਦਾ ਉਹਲਾ ਨਾ ਕੋਇ ਉਠਾਈਆ। ਸਭ ਦੀ ਸੁਰਤੀ ਹੋਈ ਮੁਰਦੀ, ਬਿਨ ਤੇਰੀ ਕਿਰਪਾ ਲਏ ਨਾ ਕੋਇ ਅੰਗੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਇਹ ਖੇਲ ਤੇਰੀ ਕਮਜ਼ੋਰ ਦੀ, ਜੋਰੂ ਜ਼ਰ ਦਾ ਝਗੜਾ ਦੇ ਗਵਾਈਆ।

❋

❋

੨੮ ਮਾਘ ਸ਼ਹਿਨਸ਼ਾਹੀ ਸੰਮਤ ੪ ਹਜ਼ਾਰਾ ਸਿੰਘ ਦੇ ਗ੍ਰਹਿ ਪਿੰਡ ਪੰਜ ਢੇਰਾ ਜ਼ਿਲਾ ਹੁਸ਼ਿਆਰਪੁਰ

ਸਦੀ ਚੌਧਵੀਂ ਕਹੇ ਪ੍ਰਭ ਤੇਰੇ ਨਾਮ ਬਹੁ ਬਿਧ ਭਾਂਤ, ਲੋਕਮਾਤ ਅਗਣਤ ਅਗਣਤ ਨਜ਼ਰੀ ਆਈਆ। ਲੋਕਮਾਤ ਮੇਟੇ ਨਾ ਕੋਈ ਅੰਧੇਰੀ ਰਾਤ, ਸਤਿ ਧਰਮ ਦਾ ਸਾਚਾ ਚੰਦ ਨਾ ਕੋਇ ਚਮਕਾਈਆ। ਆਤਮ ਪਰਮਾਤਮ ਜੋੜੇ ਕੋਈ ਨਾ ਨਾਤ, ਪਾਰਬ੍ਰਹਮ ਮੇਲ ਨਾ ਕੋਇ ਮਿਲਾਈਆ। ਰਸਨਾ ਜਿਹਵਾ ਬੱਤੀ ਦੰਦ ਸਿਫ਼ਤਾਂ ਵਾਲੀ ਗਾਥ, ਅੱਖਰਾਂ ਨਾਲ ਦੱਸੀ ਜਗਤ ਪੜ੍ਹਾਈਆ। ਤੇਰਾ ਭੇਵ ਖੋਲ੍ਹੇ ਨਾ ਕੋਈ ਪੁਰਖ ਸਮਰਾਥ, ਕਾਇਆ ਮੰਦਰ ਗ੍ਰਹਿ ਹੋਏ ਨਾ ਕੋਇ ਰੁਸ਼ਨਾਈਆ। ਦੀਨ ਮਜ਼੍ਹਬ ਝਗੜਾ ਪਾਇਆ ਜ਼ਾਤ ਪਾਤ, ਮਾਨਵ ਮਾਨਵ ਵੰਡ ਵੰਡਾਈਆ। ਦਰਸ਼ਨ ਦਿਸੇ ਨਾ ਕਿਸੇ ਤੇਰਾ ਸਾਖ਼ਿਆਤ, ਸਤਿ ਸਰੂਪ ਨਜ਼ਰ ਕੋਇ ਨਾ ਪਾਈਆ । ਧਰਨੀ ਉਪਰ ਖੇਲ ਵੇਖ ਪ੍ਰਭੂ ਮਾਤ, ਚਾਰ ਕੁੰਟ ਦਹਿ ਦਿਸ਼ਾ ਫੋਲ ਫੁਲਾਈਆ। ਸਾਚੇ ਨੇਤਰ ਖੁਲ੍ਹੀ ਕਿਸੇ ਨਾ ਜਾਗ, ਆਲਸ ਨਿੰਦਰਾ ਗ਼ਫ਼ਲਤ ਵਿਚ ਸੁੱਤੀ ਕੂੜ ਲੋਕਾਈਆ। ਦੁਰਮਤ ਮੈਲ ਨਿਰੰਤਰ ਧੋਵੇ ਕੋਈ ਨਾ ਦਾਗ਼, ਪਤਤ ਪੁਨੀਤ ਜਗਤ ਨਾ ਕੋਇ ਕਰਾਈਆ। ਅੰਤਰ ਆਤਮ ਉਪਜੇ ਨਾ ਕੋਇ ਵੈਰਾਗ, ਵੈਰੀ ਪੰਚ ਵਿਕਾਰ ਅੰਦਰੋਂ ਨਾ ਕੋਇ ਕਢਾਈਆ। ਮਾਇਆ ਮਮਤਾ ਮੋਹ ਅੰਦਰੋਂ ਕਰੇ ਨਾ ਕੋਇ ਤਿਆਗ, ਦੂਈ ਦਵੈਤੀ ਡੇਰਾ ਕੋਇ ਨਾ ਢਾਹੀਆ। ਤ੍ਰੈਗੁਣ ਮਾਇਆ ਬੁਝੇ ਕਿਸੇ ਨਾ ਆਗ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਸੱਜਣ ਸਵਾਮੀ ਮਿਲੇ ਨਾ ਕੰਤ ਸੁਹਾਗ, ਸਾਢੇ ਤਿੰਨ ਹੱਥ ਮੰਦਰ ਵੱਜੇ ਨਾ ਕੋਇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਤੇਰੇ ਸੀਸ ਨਿਵਾਈਆ। ਸਦੀ ਚੌਧਵੀਂ ਕਹੇ ਪ੍ਰਭ ਦੀਨ ਦੁਨੀ ਭੁੱਲੀ ਤੇਰਾ ਨਾਉਂ, ਨਰ ਨਿਰੰਕਾਰ ਤੇਰਾ ਦਰਸ ਕੋਇ ਨਾ ਪਾਈਆ। ਕਾਇਆ ਮੰਦਰ ਸੋਹੇ ਨਾ ਕਿਸੇ ਗਾਉਂ, ਗ੍ਰਹਿ ਨੂਰ ਜੋਤ ਨਾ ਕੋਇ ਰੁਸ਼ਨਾਈਆ। ਦੀਨ ਦਿਆਲ ਤੇਰੀ ਸਰਨਾ ਲਾਗੇ ਨਾ ਕੋਇ ਪਾਉਂ, ਮੰਦਰ ਮਸਜਿਦ ਸ਼ਿਵਦਵਾਲੇ ਮਠ ਸਾਰੇ ਸੀਸ ਨਿਵਾਈਆ। ਸਦੀ ਚੌਧਵੀਂ ਅੰਤ ਅਖ਼ੀਰ ਨਿਥਾਵਿਆਂ ਮਿਲੇ ਕੋਈ ਨਾ ਥਾਉਂ, ਦਰਗਾਹ ਸਚ ਮਹੱਲ ਅਟਲ ਚੜ੍ਹਨ ਕੋਇ ਨਾ ਪਾਈਆ। ਮਿਹਰਵਾਨ ਮਹਿਬੂਬ ਮੁਹੱਬਤ ਵਿਚ ਪਕੜੇ ਕੋਈ ਨਾ ਬਾਹੋਂ, ਜੁਗ ਜਨਮ ਦੇ ਵਿਛੜਿਆਂ ਮੇਲ ਨਾ ਕੋਇ ਮਿਲਾਈਆ। ਸਭ ਦੀ ਹੰਸ ਬੁੱਧੀ ਹੋਈ ਕਾਉਂ, ਕਾਗ ਵਾਂਗ ਕੁਰਲਾਈਆ। ਭਵਜਲ ਪਾਰ ਕਰੇ ਨਾ ਕੋਈ ਸ਼ੌਹ ਦਰਿਆਉਂ, ਵਹਿੰਦਾ ਵਹਿਣ ਨਾ ਕੋਇ ਵਹਾਈਆ। ਤਖ਼ਤ ਨਿਵਾਸੀ ਤੁਧ ਬਿਨ ਕਰੇ ਨਾ ਕੋਈ ਸਚ ਨਿਆਉਂ, ਅਦਲ ਇਨਸਾਫ਼ ਹੱਕ ਨਾ ਕੋਇ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਉਠਾਈਆ। ਸਦੀ ਚੌਧਵੀ ਕਹੇ ਪ੍ਰਭ ਤਕ ਲੈ ਆਪਣੀ ਦੀਨ ਦੁਨੀ ਦੀ ਧਾਰ, ਸ੍ਰਿਸ਼ਟੀ ਦ੍ਰਿਸ਼ਟੀ ਖੋਜ ਖੁਜਾਈਆ। ਆਤਮ ਪਰਮਾਤਮ ਰਿਹਾ ਨਾ ਕੋਇ ਪਿਆਰ, ਪਾਰਬ੍ਰਹਮ ਬ੍ਰਹਮ ਰੰਗ ਨਾ ਕੋਇ ਰੰਗਾਈਆ। ਸਾਚੀ ਮੰਜ਼ਲ ਚੜ੍ਹੇ ਨਾ ਕੋਇ ਦੁਸ਼ਵਾਰ, ਦਰਗਾਹ ਸਾਚੀ ਮਿਲਣ ਕੋਇ ਨਾ ਆਈਆ। ਜਿਧਰ ਤੱਕਾਂ ਕਾਮ ਕਰੋਧ ਲੋਭ ਮੋਹ ਹੰਕਾਰ, ਮਾਇਆ ਮਮਤਾ ਸੋਭਾ ਪਾਈਆ। ਕੂੜੀ ਕਿਰਿਆ ਵੇਖਿਆ ਗੜ੍ਹ ਹੰਕਾਰ, ਹਉਮੇ ਹੰਗਤਾ ਨਾ ਕੋਇ ਗਵਾਈਆ। ਸਾਚਾ ਸੰਤ ਭਗਤ ਤੇਰਾ ਦਿਸੇ ਨਾ ਕੋਈ ਖ਼ਿਦਮਤਗਾਰ, ਖ਼ਾਦਮ ਹੋ ਕੇ ਸੀਸ ਨਾ ਕੋਇ ਨਿਵਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਗੁਰ ਅਵਤਾਰ ਪੈਗ਼ੰਬਰ ਤੇਰਾ ਕਰਦੇ ਇੰਤਜ਼ਾਰ, ਮਰਦ ਮਰਦਾਨੇ ਤੇਰਾ ਰਾਹ ਤਕਾਈਆ। ਅੰਤ ਕੰਤ ਭਗਵੰਤ ਤੈਨੂੰ ਕਹਿ ਕੇ ਆਏ ਕਲ ਕਲਕੀ ਅਵਤਾਰ, ਅਮਾਮ

❋

❋

ਅਮਾਮਾ ਨੂਰ ਅਲਾਹੀਆ। ਜਿਸ ਦਾ ਨਾਮ ਡੰਕਾ ਧੁਰ ਦਾ ਕਲਮਾ ਸੁਣਨਾ ਅਗੰਮ ਅਪਾਰ, ਅਲਖ ਅਗੋਚਰ ਅਗੰਮ ਅਥਾਹ ਦੇਣਾ ਦ੍ਰਿੜਾਈਆ। ਚੌਥੇ ਜੁਗ ਲਹਿਣਾ ਦੇਣਾ ਪੂਰਬ ਕ਼ਰਜ਼ ਉਤਾਰ, ਭੇਵ ਅਭੇਦਾ ਖੋਲ੍ਹ ਥਾਉਂ ਥਾਈਂਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਗਈ ਹਾਰ, ਅੰਤਮ ਹੌਸਲੇ ਸਾਰੇ ਗਏ ਢਾਹੀਆ। ਲੱਖ ਚੁਰਾਸੀ ਜੀਵ ਜੰਤ ਚਾਰੇ ਖਾਣੀ ਪਾਵੇ ਕੋਈ ਨਾ ਸਾਰ, ਮਹਾਂਸਾਰਥੀ ਸਾਚਾ ਨਜ਼ਰ ਕੋਇ ਨਾ ਆਈਆ। ਨੇਤਰ ਰੋ ਰੋ ਕਰਾਂ ਗਿਰਿਆਜ਼ਾਰ, ਉਚੀ ਕੂਕ ਕੂਕ ਸੁਣਾਈਆ। ਕਿਰਪਾ ਕਰ ਮੇਰੇ ਨਿਰੰਕਾਰ, ਪਰਵਰਦਿਗਾਰ ਤੇਰੀ ਸਰਨਾਈਆ। ਆਸਾ ਲੈ ਕੇ ਆਈ ਤੇਰੇ ਦਰਬਾਰ, ਦਰਗਾਹ ਸਾਚੀ ਸੀਸ ਨਿਵਾਈਆ। ਸਤਿਜੁਗ ਸਾਚਾ ਕਰ ਉਜਿਆਰ, ਚਾਰ ਕੁੰਟ ਹੋਵੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਦਰਗਾਹ ਸਾਚੀ ਸਖਚੰਡ ਸੱਚੀ ਸਰਕਾਰ, ਆਅਲਾ ਅਦਨਾ ਨੌਜਵਾਨਾਂ ਦੋ ਜਹਾਨਾਂ ਵੇਖੇ ਥਾਉਂ ਥਾਈਂਆ।

੨੮ ਮਾਘ ਸ਼ਹਿਨਸ਼ਾਹੀ ਸੰਮਤ ੪ ਲਾਲ ਸਿੰਘ ਦੇ ਗ੍ਰਹਿ ਪਿੰਡ ਪੰਜ ਢੇਰਾ ਜ਼ਿਲਾ ਹੁਸ਼ਿਆਰਪੁਰ

ਸਦੀ ਚੌਧਵੀਂ ਕਹੇ ਮੈਂ ਥੱਕੀ ਟੁੱਟੀ, ਬਹੁੜੀ ਤੇਰਾ ਨਾਮ ਦੁਹਾਈਆ। ਕੀ ਨਿਮਸਕਾਰ ਕਰਾਂ ਮੇਰੀ ਤਾਕ਼ਤ ਰਹੀ ਨਾ ਗੁੱਟੀਂ, ਘੁਟਨੇ ਟੇਕ ਕੇ ਰਹੀ ਕੁਰਲਾਈਆ। ਚਾਰ ਕੁੰਟ ਦਹਿ ਦਿਸ਼ਾ ਮੇਰੀ ਪਤ ਗਈ ਲੁੱਟੀ, ਸਿਰ ਹੱਥ ਨਾ ਕੋਇ ਰਖਾਈਆ। ਸਾਬਤ ਦਿਸੀ ਕੋਈ ਨਾ ਕਾਇਆ ਕੁਟੀ, ਕੂੜੀ ਕਿਰਿਆ ਹੋਈ ਹਲਕਾਈਆ। ਚੌਦਾਂ ਤਬਕ ਫਿਰਦਿਆਂ ਪਰਵਰਦਿਗਾਰ ਮੇਰੀ ਘਸ ਗਈ ਜੁੱਤੀ, ਰਵਦਾਸ ਚਮਾਰਾ ਗੰਢ ਨਾ ਕੋਇ ਪੁਆਈਆ। ਨਿਰਗੁਣ ਧਾਰ ਤੇਰੇ ਵਿਚੋਂ ਸੁੱਤੀ ਉਠੀ, ਆਪਣੀ ਲਈ ਅੰਗੜਾਈਆ। ਜਾਂ ਤੱਕਾਂ ਮੇਰੀ ਖ਼ਾਲੀ ਦਿਸੇ ਮੁੱਠੀ, ਵਸਤ ਸਚ ਰਹੀ ਨਾ ਰਾਈਆ। ਮੈਂ ਮੁਹੰਮਦ ਦੀ ਕਰਦੀ ਰਹੀ ਬੁੱਤੀ, ਬੁਤਖ਼ਾਨੇ ਵੇਖ ਵਖਾਈਆ। ਸਾਚੀ ਵਸੀ ਅੰਤ ਨਾ ਰੁਤੀ, ਰੁਤੜੀ ਰੁਤ ਨਾ ਕੋਇ ਮਹਿਕਾਈਆ। ਉਮਤ ਦੀ ਜੜ੍ਹ ਰਹੀ ਪੁੱਟੀ, ਪਟਨੇ ਵਾਲਾ ਰਿਹਾ ਉਖੜਾਈਆ। ਨਾਤਾ ਤੁੱਟਣ ਲੱਗਾ ਮਾਸੀ ਫੁੱਫੀ, ਕੂੜੀ ਕਿਰਿਆ ਡੇਰਾ ਢਾਹੀਆ। ਸਾਹਿਬ ਸੁਲਤਾਨ ਮਿਹਰਵਾਨ ਇਕ ਬਚਨ ਰਹੀ ਪੁਛੀ, ਪੇਸ਼ੀਨਗੋਈਆਂ ਤੋਂ ਪਰੇ ਦੇਣਾ ਸਮਝਾਈਆ। ਕਿਹੜੀ ਭਗਤਾਂ ਮੰਜ਼ਲ ਦੇਵੇਂ ਉਚੀ, ਉਚ ਅਗੰਮ ਅਥਾਹ ਦੇਣਾ ਦ੍ਰਿੜਾਈਆ। ਕਿਸ ਬਿਧ ਤੇਰੇ ਨਾਲ ਆਤਮ ਪਰਮਾਤਮ ਲੱਗੀ ਰਹੇ ਰੁਚੀ, ਰਚਨਾ ਧੁਰ ਦੀ ਦੇਣੀ ਸਮਝਾਈਆ। ਸ਼ਬਦੀ ਧਾਰ ਰਹੇ ਨਾ ਗੁੱਝੀ, ਮੇਲਾ ਮਿਲੇ ਚਾਈਂ ਚਾਈਂਆ। ਦੀਪਕ ਜੋਤ ਰਹੇ ਨਾ ਬੁੱਝੀ, ਸਚ ਚਰਾਗ਼ ਕਰੇ ਰੁਸ਼ਨਾਈਆ। ਜਨ ਭਗਤਾਂ ਉਤਮ ਹੋਵੇ ਬੁੱਧੀ, ਬਿਬੇਕ ਰੂਪ ਵਟਾਈਆ। ਮੇਰੀ ਅੰਤਮ ਔਧ ਮੁੱਕੀ, ਮੁਕੰਮਲ ਦਿਆਂ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਨਿਉਂ ਨਿਉਂ ਲਾਗਾਂ ਪਾਈਂਆ। ਸਦੀ ਚੌਧਵੀਂ ਕਹੇ ਮੇਰੀ ਖ਼ਾਲੀ ਵੇਖ ਕੰਨੀ, ਕਾਇਨਾਤ ਵਿਚ ਵਖਾਈਆ। ਪੁਰਖ ਅਕਾਲ ਦੀਨ ਦਿਆਲ ਧੁਰ ਦਾ ਧਨੀ, ਵਡ ਭੰਡਾਰੀ ਸੋਭਾ ਪਾਈਆ। ਮਿਹਰਵਾਨ ਮਹਿਬੂਬ ਅੰਤ ਅਖ਼ੀਰ ਮੇਰੀ ਮੰਨੀਂ, ਮਿੰਨਤਾਂ ਕਰ ਕਰ ਸੀਸ ਨਿਵਾਈਆ। ਜਿਹੜੀ ਧਾਰ ਤੂੰ ਆਪਣੀ ਧਾਰ ਵਿਚੋਂ ਜੰਮੀ, ਆਪੇ ਬਣਿਉਂ ਧੁਰ ਜਣੇਂਦੀ ਮਾਈਆ। ਉਸ ਦਾ ਬੇੜਾ ਅੰਤਮ ਬੰਨ੍ਹੀ, ਬੰਨ੍ਹਣਹਾਰ

❋

❋

ਤੇਰੀ ਸਰਨਾਈਆ। ਵੇਖੀਂ ਖੇਲ ਕਰੀਂ ਨਾ ਕਲਜੁਗ ਕੂਚਾ ਗਲੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਵਰ ਦਾਤਾ ਇਕ ਅਖਵਾਈਆ। ਸਦੀ ਚੌਧਵੀਂ ਕਹੇ ਮੈਂ ਅੰਤ ਅਖ਼ੀਰ ਕੀ ਪ੍ਰਭੂ ਦੱਸਾਂ, ਦੱਸਣ ਦੀ ਲੋੜ ਰਹੀ ਨਾ ਰਾਈਆ। ਸਚ ਦੱਸ ਕਿਹਦੇ ਦਵਾਰੇ ਵਸਾਂ, ਪਰਵਰਦਿਗਾਰ ਦੇਣਾ ਸਮਝਾਈਆ। ਚੌਦਾਂ ਤਬਕਾਂ ਬਦਲ ਕੇ ਆਈ ਅੱਖਾਂ, ਨੇਤਰ ਮੁਹੰਮਦ ਨਾ ਕੋਇ ਮਿਲਾਈਆ। ਨਾਲੇ ਰੋਵਾਂ ਨਾਲੇ ਹੱਸਾਂ, ਇਹ ਕੀ ਤੇਰੀ ਬੇਪਰਵਾਹੀਆ। ਚਾਰ ਕੁੰਟ ਦਹਿ ਦਿਸ਼ਾ ਮੇਰੀਆਂ ਫਿਰ ਫਿਰ ਥੱਕੀਆਂ ਲੱਤਾਂ, ਬਲਹੀਣ ਦਿਆਂ ਦੁਹਾਈਆ। ਪਤਾ ਨਹੀਂ ਕੀ ਉਮਤ ਦੀ ਹੋਈ ਮੱਤਾ, ਬੁਧ ਬਿਬੇਕ ਨਾ ਕੋਇ ਵਖਾਈਆ। ਸਭ ਦੇ ਅੰਦਰ ਪਾਣੀ ਉਬਲੇ ਤੱਤਾ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਤੇਰਾ ਪਿਆਰ ਨਾ ਦਿਸਿਆ ਰਤਾ, ਰਤਨ ਅਮੋਲਕ ਹੀਰਾ ਰੂਪ ਨਾ ਕੋਇ ਬਦਲਾਈਆ। ਭੈਣ ਭਾਈ ਰਿਹਾ ਨਾ ਸਕਾ, ਪਿਤਾ ਪੂਤ ਨਾ ਜੋੜ ਜੁੜਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਗਾਵੇ ਕੋਈ ਨਾ ਟੱਪਾ, ਪਾਰਬ੍ਰਹਮ ਬ੍ਰਹਮ ਮੇਲ ਨਾ ਕੋਇ ਮਿਲਾਈਆ। ਭੇਵ ਅਭੇਦਾ ਖੋਲ੍ਹੇ ਤੇਰਾ ਕੋਈ ਨਾ ਹੱਕਾ, ਹਕ਼ੀਕ਼ਤ ਹੱਕ ਨਾ ਕੋਇ ਜਣਾਈਆ। ਸਚ ਦਵਾਰੇ ਸਾਹਿਬ ਸੁਲਤਾਨ ਤੇਰੇ ਦੱਸਾਂ, ਦਹਿ ਦਿਸ਼ਾ ਵੇਖ ਵਖਾਈਆ। ਮੈਂ ਅੰਤ ਅਖ਼ੀਰ ਤੇਰੇ ਦਵਾਰੇ ਬੋਲਣ ਆਈ ਅੱਛਾ, ਦੂਜਾ ਲਫ਼ਜ਼ ਨਾ ਕੋਇ ਸੁਣਾਈਆ। ਵੇਖੀਂ ਹੁਣ ਕਿਤੇ ਘੱਲ ਨਾ ਦੇਵੀਂ ਲੋਕਮਾਤ ਮੱਛਾਂ ਕੱਛਾਂ, ਗੁਰ ਅਵਤਾਰ ਪੈਗ਼ੰਬਰਾਂ ਸੰਦੇਸ਼ਾ ਜਗਤ ਸੁਣਾਈਆ। ਅੰਤ ਅਖ਼ੀਰ ਸਦੀ ਚੌਧਵੀਂ ਦੀਨ ਦੁਨੀ ਦਿਸੇ ਭਾਂਡਾ ਕੱਚਾ, ਕੰਚਨ ਗੜ੍ਹ ਨਾ ਕੋਇ ਵਡਿਆਈਆ। ਮਿਹਰਵਾਨ ਮਹਿਬੂਬ ਮੁਹੱਬਤ ਵਿਚ ਹਰਿਜਨ ਭਗਤ ਵੇਖ ਆਪਣਾ ਬੱਚਾ, ਜੋ ਇਸ਼ਟ ਦ੍ਰਿਸ਼ਟ ਤੇਰੇ ਵਿਚ ਸਮਾਈਆ। ਧਰਮ ਦੀ ਧਾਰ ਹੋਇਆ ਪੱਕਾ, ਪਾਰਬ੍ਰਹਮ ਬ੍ਰਹਮ ਮਿਲ ਕੇ ਖ਼ੁਸ਼ੀ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਚਾਰ ਵਰਨ ਅਠਾਰਾਂ ਬਰਨ ਦੀਨ ਦੁਨੀ ਕਰ ਰੱਛਾ, ਰੱਛਕ ਹੋ ਕੇ ਸਿਰ ਆਪਣਾ ਹੱਥ ਟਿਕਾਈਆ।

੨੯ ਮਾਘ ਸ਼ਹਿਨਸ਼ਾਹੀ ਸੰਮਤ ੪ ਕਰਤਾਰ ਸਿੰਘ ਦੇ ਗ੍ਰਹਿ ਪਿੰਡ ਪੰਜ ਢੇਰਾ ਜ਼ਿਲਾ ਹੁਸ਼ਿਆਰਪੁਰ

ਸਚਖੰਡ ਦਵਾਰੇ ਸਚ ਬੇਨੰਤੀ ਕਰੇ ਵਿਸ਼ਨ, ਵਿਸ਼ਨੂੰ ਵਿਸ਼ਵ ਧਿਆਨ ਲਗਾਈਆ। ਗੁਰ ਅਵਤਾਰ ਪੈਗ਼ੰਬਰਾਂ ਤੇਰਾ ਇਜਲਾਸ ਵੇਖਿਆ ਸ਼ਿਸ਼ਨ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸੋਹਣਾ ਸੋਭਾ ਪਾਈਆ। ਸਚ ਸਵਾਮੀ ਪੈਗ਼ਾਮ ਲੱਗਾ ਦੱਸਣ, ਸਤਿ ਸਚ ਸਚ ਜਣਾਈਆ। ਚਾਰ ਜੁਗ ਅੱਲਾ ਵਾਹਿਗੁਰੂ ਸਤਿਨਾਮ ਰਾਮ ਕ੍ਰਿਸ਼ਨ ਤੇਰੇ ਨਾਮ ਦਾ ਲੈਂਦੇ ਰਹੇ ਕਮਿਸ਼ਨ, ਮਾਤਲੋਕ ਖੇਲ ਖਿਲਾਈਆ । ਜਗਤ ਵਡਿਔਂਦੇ ਰਹੇ ਤਨ ਵਜੂਦ ਰਾਮ ਕ੍ਰਿਸ਼ਨ, ਈਸਾ ਮੂਸਾ ਮੁਹੰਮਦ ਸੋਭਾ ਪਾਈਆ। ਨਾਨਕ ਗੋਬਿੰਦ ਦੱਸਦੇ ਰਹੇ ਤੇਰਾ ਮਿਸ਼ਨ, ਮਸ਼ੀਰ ਬਣ ਕੇ ਹੋਕਾ ਗਏ ਸੁਣਾਈਆ। ਅੰਤ ਧਰਨੀ ਧਰਤ ਧਵਲ ਧੌਲ ਮੂਲ ਨਾ ਦਿਸਣ, ਨੇਤਰ ਨਜ਼ਰ ਕੋਇ ਨਾ ਆਈਆ। ਸਰੀਰ ਮਾਟੀ ਸਭ ਦਾ ਦਿਸਿਆ ਮਿਥਨ, ਮਿਥਿਆ ਕੂੜ ਲੋਕਾਈਆ। ਜੋ ਤੇਰੀ ਮਹਿੰਮਾ ਸਿਫ਼ਤ ਦੱਸ ਕੇ ਗਏ ਸਿਖਨ, ਸਿਖਿਆ ਜਗਤ ਸਮਝਾਈਆ। ਕ਼ਲਮ ਸ਼ਾਹੀ ਸ਼ਾਸਤਰ ਸਿਮਰਤ ਵੇਦ ਪੁਰਾਣ ਅੰਜੀਲ ਕ਼ੁਰਾਨਾਂ ਲੇਖਾ ਲਿਖਣ, ਗ੍ਰੰਥਾਂ ਤਾਈਂ ਗੁਰੂ ਮਾਤ ਸਮਝਾਈਆ। ਓਹ ਤੇਰੇ ਨਾਮ ਪ੍ਰਭ ਪੈਸਿਆਂ ਟਕਿਆਂ ਧੇਲਿਆਂ ਉਤੋਂ ਵਿਕਣ, ਤੇਰੀ ਕ਼ੀਮਤ ਹੱਟੋ ਹੱਟ ਪਵਾਈਆ। ਚਾਰ

❋

❋

ਜੁਗ ਦੇ ਨਾਂ ਅੰਤ ਕਲਜੁਗ ਰੋਵਣ ਵਿਲਕਣ, ਕੂਕ ਕੂਕ ਸੁਣਾਈਆ। ਤੇਰੀ ਧਾਰ ਖੇਲ ਪ੍ਰਭੂ ਬਾਜ਼ੀ ਤਿਲਕਣ, ਸੰਭਲ ਕ਼ਦਮ ਨਾ ਕੋਇ ਰਖਾਈਆ। ਸਦੀ ਚੌਧਵੀਂ ਸਾਰੇ ਲੱਗੇ ਖ਼ਿਸਕਣ, ਪੱਲੂ ਆਪਣਾ ਆਪਣਾ ਛੁਡਾਈਆ। ਨਵ ਨੌ ਚਾਰ ਨਿਰੰਕਾਰ ਤੇਰੀ ਧਾਰ ਮੂਲ ਨਾ ਦਿਸਣ, ਦਹਿ ਦਿਸ਼ਾ ਨਾ ਅੱਖ ਖੁਲ੍ਹਾਈਆ। ਦੀਨਾਂ ਮਜ਼੍ਹਬਾਂ ਦਾ ਵੰਡ ਕੇ ਹਿੱਸਣ, ਮਾਨਵ ਦਿਤੇ ਟਕਰਾਈਆ । ਜੀਵ ਜੰਤ ਸਾਰੇ ਪਿੱਟਣ, ਰੋ ਰੋ ਰਹੇ ਸੁਣਾਈਆ। ਖੇਲ ਖਿਲਾ ਕੇ ਮੰਦਰ ਮਸਜਿਦ ਸ਼ਿਵਦਵਾਲੇ ਮਠ ਪੱਥਰ ਇੱਟਣ, ਤੇਰੀਆਂ ਮੂਰਤੀਆਂ ਗਏ ਵਖਾਈਆ। ਅੰਤ ਸਮਾਂ ਆਏ ਨਾ ਕੋਇ ਨਜਿੱਠਣ, ਮਿਹਰ ਨਜ਼ਰ ਨਾ ਕੋਇ ਟਿਕਾਈਆ। ਸਾਚਾ ਰਸ ਮਿਲੇ ਕਿਸੇ ਨਾ ਮਿੱਠਣ, ਕੂੜ ਕੁੜਿਆਰ ਹੋਈ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਦਰਗਾਹ ਸਾਚੀ ਸਚਖੰਡ ਵਿਸ਼ਨ ਕਰਨ ਲੱਗਾ ਪੁਕਾਰ, ਪੁਨਹ ਪੁਨਹ ਸੀਸ ਨਿਵਾਈਆ। ਸੁਣ ਸਾਹਿਬ ਮੇਰੇ ਨਿਰੰਕਾਰ, ਨਿਰਵੈਰ ਦਿਆਂ ਸਮਝਾਈਆ। ਅਸੀਂ ਬਾਲਕ ਸੇਵਾਦਾਰ, ਸਦ ਸਦ ਸੇਵ ਕਮਾਈਆ। ਤੇਰਾ ਖੇਲ ਅਪਰ ਅਪਾਰ, ਅਪਰੰਪਰ ਤੇਰੀ ਬੇਪਰਵਾਹੀਆ। ਜੋ ਵੇਸ ਵਟਾਏ ਗੁਰੂ ਅਵਤਾਰ, ਪੈਗ਼ੰਬਰ ਰੰਗ ਰੰਗਾਈਆ। ਦੱਸ ਕੇ ਆਏ ਜਗਤ ਸੰਸਾਰ, ਤੇਰਾ ਨਾਮ ਖ਼ੁਦਾਈਆ। ਲਿਖਦੇ ਰਹੇ ਨਾਲ ਇਜ਼ਹਾਰ, ਸਿਫ਼ਤਾਂ ਵਿਚ ਸਾਲਾਹੀਆ। ਦੁਨੀ ਦੀਨਾਂ ਵਿਚ ਕਰ ਗ੍ਰਿਫ਼ਤਾਰ, ਬੰਧਨ ਆਏ ਪਾਈਆ। ਮਜ਼੍ਹਬਾਂ ਵਿਚ ਬਣ ਹੁਸ਼ਿਆਰ, ਹੁਸ਼ਿਆਰੀ ਆਪਣੀ ਆਏ ਦ੍ਰਿੜਾਈਆ। ਤੇਰਾ ਸਮਝਿਆ ਨਾ ਕਿਸੇ ਖੇਲ ਅਪਾਰ, ਅਪਰੰਪਰ ਤੇਰੀ ਬੇਪਰਵਾਹੀਆ। ਹੁਕਮੇ ਅੰਦਰ ਹੁਕਮ ਕਰੇਂ ਤਿਆਰ, ਤ੍ਰੈਗੁਣ ਅਤੀਤੇ ਆਪ ਵਰਤਾਈਆ । ਕਲਜੁਗ ਵੇਖ ਆਪਣੀ ਧਾਰ, ਧਰਨੀ ਧਰਤ ਧੌਲ ਧਵਲ ਖੋਜ ਖੁਜਾਈਆ। ਸਾਚਾ ਰਿਹਾ ਨਾ ਕੋਇ ਦਵਾਰ, ਧਰਮ ਦਵਾਰੇ ਰੋਵਨ ਮਾਰਨ ਧਾਈਂਆ। ਸਾਚਾ ਵਣਜ ਨਾ ਕੋਇ ਵਪਾਰ, ਨਾਮ ਹੱਟ ਨਾ ਕੋਇ ਚਲਾਈਆ। ਕਿੱਥੇ ਗਏ ਤੇਰੇ ਚਾਰ ਜੁਗ ਦੇ ਸਿਕਦਾਰ, ਸਿਰ ਸਕੇ ਨਾ ਕੋਇ ਉਠਾਈਆ। ਵੇਖ ਵਧਿਆ ਕਾਮ ਕਰੋਧ ਲੋਭ ਮੋਹ ਹੰਕਾਰ, ਹਉਮੇ ਅਗਨੀ ਤੱਤ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਤੇਰੀ ਆਸ ਰਖਾਈਆ। ਦਰਗਾਹ ਸਾਚੀ ਵਿਸ਼ਨ ਕਹੇ ਵੇਖ ਲੈ ਆਪਣੀ ਖ਼ਲਕਤ, ਖ਼ਾਲਕ ਖ਼ਲਕ ਫੋਲ ਫੁਲਾਈਆ। ਚਾਰ ਕੁੰਟ ਦਹਿ ਦਿਸ਼ਾ ਮਲਕੀਅਤ ਰਹੀ ਕਿਸੇ ਨਾ ਮਿਲਕਤ, ਵਾਰਸ ਨਜ਼ਰ ਕੋਇ ਨਾ ਆਈਆ। ਮਨ ਕਲਪਣਾ ਮੇਟੇ ਕੋਈ ਨਾ ਹਰਕਤ, ਹਰਸ ਹਵਸ ਨਾ ਕੋਇ ਬੁਝਾਈਆ। ਤੇਰੇ ਪੈਗ਼ੰਬਰਾਂ ਗੁਰ ਅਵਤਾਰਾਂ ਪਾਈ ਸ਼ਿਰਕਤ, ਸ਼ਰੀਕੇ ਦਾ ਤਰੀਕਾ ਦੀਨ ਮਜ਼੍ਹਬ ਆਏ ਸਮਝਾਈਆ। ਮੇਰੀ ਨਿਗਾਹ ਜਾਂਦੀ ਵਿਚ ਮਸ਼ਰਕ, ਮਗ਼ਰਬ ਅੱਖ ਬਦਲਾਈਆ। ਇਕ ਦੂਜੇ ਦੀ ਹੋਣੀ ਆਪਸ ਵਿਚ ਨਫ਼ਰਤ, ਨਫ਼ਾ ਨੁਕ਼ਸਾਨ ਨਾ ਕੋਇ ਸਮਝਾਈਆ । ਸਾਚੀ ਸਮਝੇ ਕੋਈ ਨਾ ਹਸਰਤ, ਹਾਸਲ ਜ਼ਰਬ ਨਜ਼ਰ ਕਿਸੇ ਨਾ ਆਈਆ। ਪਿਛਲਾ ਲੇਖਾ ਸਭ ਦਾ ਵੇਖੇ ਜੋ ਦੀਨ ਦੁਨੀ ਕੀਤਾ ਬਿਛਰਤ, ਬਸ਼ਰਤੇ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਵਿਸ਼ਨ ਕਹੇ ਪ੍ਰਭੂ ਤੂੰ ਸਰਗੁਣ ਆਦੀ ਖੇਲ ਕੀਤਾ ਸ਼ੁਰੂ, ਸ਼ਾਇਰੀ ਸਿਫ਼ਤਾਂ ਵਾਲੀ ਜਣਾਈਆ। ਤੱਤਾਂ ਵਾਲੇ ਬਣਾ ਕੇ ਗੁਰੂ, ਵਿਸ਼ਿਆਂ ਵਿਚ ਦਿਤਾ ਲਗਾਈਆ। ਝਗੜਿਆਂ ਵਿਚ ਕਰਾ ਕੇ ਦੁੜੂ ਦੁੜੂ, ਮਜ਼੍ਹਬਾਂ ਵਿਚ ਟਕਰਾਈਆ। ਹੁਕਮ ਵਿਚ ਕਿਹਾ ਬੁਰੀ ਕਰਨੋਂ ਕੋਈ ਨਾ ਮੁੜੂ, ਬੁਰਾ ਆਪਣਾ ਨਾਮ ਬਣਾਈਆ। ਭੰਡਾਰਾ ਅੱਖਰਾਂ ਵਾਲਾ

❋

❋

ਦੇ ਕੇ ਕਿਹਾ ਕਦੇ ਨਾ ਥੁੜੂ, ਥੋਕ ਹੱਥ ਨਾ ਕਿਸੇ ਫੜਾਈਆ। ਜਿਹੜਾ ਮੰਜ਼ਲ ਮੇਰੀ ਤੁਰੂ, ਤੁਰਤ ਹੋਵਾਂ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਹਰਿ, ਦਰਦਵੰਦ ਤੇਰੀ ਸਰਨਾਈਆ। ਵਿਸ਼ਨ ਕਹੇ ਗੁਰ ਅਵਤਾਰ ਪੈਗ਼ੰਬਰ ਬਣਾਏ ਲੋਕਮਾਤ ਤਨ ਮਾਟੀ, ਤਤਵ ਤਤ ਜਣਾਈਆ। ਅੰਦਰ ਰੱਖ ਕੇ ਨੂਰ ਜੋਤ ਬਾਤੀ, ਬਾਤਨ ਕੀਤੀ ਰੁਸ਼ਨਾਈਆ। ਆਪ ਬਣ ਕੇ ਧੁਰ ਦਾ ਕਮਲਾਪਾਤੀ, ਪਰਮੇਸ਼ਵਰ ਹੋ ਕੇ ਕਰੇਂ ਪੜ੍ਹਾਈਆ। ਉਹਨਾਂ ਨੂੰ ਇਸਤਰੀ ਮਰਦ ਬਣਾ ਕੇ ਸਾਥੀ, ਭੋਗ ਜਗਤ ਵਾਲੇ ਭੁਗਾਈਆ। ਇਹ ਖੇਲ ਤੇਰੀ ਅਬਿਨਾਸ਼ੀ, ਚਾਰ ਜੁਗ ਸਮਝ ਕਿਸੇ ਨਾ ਆਈਆ। ਨਾਲੇ ਸਤਿਗੁਰੂ ਨਾਲੇ ਜਗਤ ਕਾਂਡ ਦੇ ਨਾਤੀ, ਧੀਆਂ ਪੁਤ੍ਰਾਂ ਸੰਗ ਨਿਭਾਈਆ। ਨਾਲੇ ਸ਼ਬਦ ਸੁਨੇਹੜਾ ਦੇਵੇਂ ਪਾਤੀ, ਨਾਲੇ ਸ਼ਸਤਰਾਂ ਨਾਲ ਲੜਾਈਆ। ਨਾਲੇ ਖੇਲ ਦੱਸੇਂ ਇਕ ਜ਼ਾਤੀ, ਨਾਲੇ ਮਜ਼੍ਹਬਾਂ ਵਿਚ ਫਸਾਈਆ। ਨਾਲੇ ਇਲਮ ਦੱਸੇਂ ਸਫ਼ਾਤੀ, ਨਾਲੇ ਅੱਖਰਾਂ ਨਾਲ ਵਡਿਆਈਆ। ਨਾਲੇ ਆਪਣਾ ਬਣਾ ਕੇ ਦਰਸੀ, ਨਾਲੇ ਇਸਤਰੀਆਂ ਪਿਛੇ ਜੰਗਲਾਂ ਵਿਚ ਭਵਾਈਆ। ਨਾਲੇ ਆਪਣੀ ਦੱਸ ਕੇ ਹਾਟੀ, ਨਾਲੇ ਜਗਤ ਹਟਵਾਣੇ ਦਿਤੇ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਤਕਾਈਆ। ਵਿਸ਼ਨ ਕਹੇ ਪ੍ਰਭ ਜੇ ਗੁਰ ਅਵਤਾਰ ਪੈਗ਼ੰਬਰ ਭੋਗਦੇ ਰਹੇ ਭੋਗ, ਭੋਗੀ ਲੋਕਮਾਤ ਅਖਵਾਈਆ। ਉਨ੍ਹਾਂ ਅੰਦਰ ਸੰਸਾਰੀਆਂ ਵਾਲਾ ਰੋਗ, ਮਮਤਾ ਮੋਹ ਵਧਾਈਆ। ਉਨ੍ਹਾਂ ਦਾ ਭਿਖਾਰੀਆਂ ਵਾਲਾ ਜੋਗ, ਦਰ ਤੇਰੇ ਮੰਗਣ ਥਾਉਂ ਥਾਈਂਆ। ਉਨ੍ਹਾਂ ਅੰਦਰ ਚਿੰਤਾ ਵਾਲਾ ਸੋਗ, ਮਜ਼੍ਹਬਾਂ ਵੰਡ ਵੰਡਾਈਆ। ਉਨ੍ਹਾਂ ਅੰਦਰ ਹਉਮੇ ਵਾਲਾ ਰੋਗ, ਤੇਰੇ ਨਾਮ ਦੀ ਕਰਨ ਲੜਾਈਆ। ਉਨ੍ਹਾਂ ਅੰਦਰ ਦੀਨ ਦੁਨੀ ਵਿਜੋਗ, ਜੋ ਘਰ ਬਾਰ ਤਜਾਈਆ। ਉਨ੍ਹਾਂ ਦੀ ਮਨੁੱਸ਼ਾਂ ਵਰਗੀ ਚੋਗ, ਖਾ ਪੀ ਕੇ ਝਟ ਲੰਘਾਈਆ। ਉਹ ਬੱਚਿਆਂ ਵਾਂਗ ਬੈਠੇ ਮਾਂ ਦੀ ਗੋਦ, ਸੀਰ ਮੁਖ ਨਾਲ ਚੁੰਘਾਈਆ। ਉਨ੍ਹਾਂ ਅੱਖਰਾਂ ਵਾਲੇ ਪੜ੍ਹੇ ਬੋਧ, ਤੇਰੀ ਸੁਣੀ ਸਚ ਪੜ੍ਹਾਈਆ। ਉਨ੍ਹਾਂ ਜਗਤ ਸੇਜਾ ਮਾਣੀ ਮੌਜ, ਸੀਸ ਉਤੇ ਛਤਰ ਝੁਲਾਈਆ। ਉਨ੍ਹਾਂ ਸੈਂਟ ਲਵਾਏ ਕਨੌਜ, ਸੁਗੰਧੀ ਵਿਚ ਸਮਾਈਆ। ਓਹ ਤੀਰ ਤਰਕਸ਼ ਕਮਾਨ ਸ਼ਸਤਰ ਨਾਲ ਰੱਖਦੇ ਰਹੇ ਫ਼ੌਜ, ਫ਼ੌਜਦਾਰ ਬਣ ਕੇ ਕਰਨ ਲੜਾਈਆ। ਥੋੜ੍ਹਾ ਥੋੜ੍ਹਾ ਮੋਢਿਆਂ ਉਪਰ ਚੁੱਕੀ ਫਿਰਦੇ ਰਹੇ ਬੋਝ, ਜਿਉਂ ਚੇਲੇ ਪ੍ਰਭੂ ਮੁਰੀਦ ਰਹੇ ਤਕਾਈਆ। ਆਪਣੇ ਆਪ ਦੀ ਕਰਦੇ ਰਹੇ ਸੋਧ, ਪ੍ਰਭੂ ਤੂੰ ਨਾਤੇ ਦਿਤੇ ਜੋੜ, ਉਹ ਤੈਨੂੰ ਯਾਦ ਕਰਦੇ ਰਹੇ ਰੋਜ਼, ਰੋਜ਼ੇ ਰੱਖ ਕੇ ਸੀਸ ਨਿਵਾਈਆ। ਤੂੰ ਥੋੜ੍ਹੀ ਥੋੜ੍ਹੀ ਨਾਮ ਦੀ ਦਿੰਦਾ ਰਿਹੋਂ ਚੋਗ, ਰਸੀਏ ਆਪਣਾ ਰਸ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਹਰਿ ਸੱਜਣ ਤੇਰੀ ਸਰਨਾਈਆ। ਵਿਸ਼ਨ ਕਹੇ ਗੁਰ ਅਵਤਾਰ ਪੈਗ਼ੰਬਰ ਮਾਂ ਪਿਓ ਦੇ ਬਣਾਏ ਟੱਬਰ, ਬਿਨਾ ਰਕਤ ਬੂੰਦ ਤੋਂ ਜਨਮ ਕੋਇ ਨਾ ਪਾਈਆ। ਉਨ੍ਹਾਂ ਦੇ ਅੰਦਰ ਨਿਰਗੁਣ ਧਾਰ ਉਤਰ, ਸ਼ਬਦੀ ਸ਼ਬਦ ਸ਼ਨਵਾਈਆ। ਓਹ ਸਦਾ ਸਦਾ ਕਰਦੇ ਰਹੇ ਤੇਰਾ ਸ਼ੁਕਰ, ਸ਼ੁਕਰਾਨੇ ਵਿਚ ਸੀਸ ਨਿਵਾਈਆ। ਚਾਰ ਜੁਗ ਚਾਰ ਕੁੰਟ ਤੂੰ ਥੋੜ੍ਹਾ ਥੋੜ੍ਹਾ ਹਿੱਸਾ ਦੀਨ ਦੁਨੀ ਦਾ ਵੰਡਿਆ ਉਨ੍ਹਾਂ ਦਿਤੀ ਮਜ਼੍ਹਬਾਂ ਵਾਲੀ ਨੁੱਕਰ, ਕੋਨੇ ਗੁਠਾਂ ਵਿਚ ਲਗਾਈਆ। ਉਨ੍ਹਾਂ ਮੁਰੀਦ ਸ਼ਿਸ਼ ਸਿੱਖ ਸਿੰਘ ਥੋੜ੍ਹੇ ਥੋੜ੍ਹੇ ਚੁੱਕੇ ਆਪਣੇ ਕੁੱਛੜ, ਬਾਕੀ ਸਾਰ ਕੋਇ ਨਾ ਪਾਈਆ। ਦੁਨੀਆਦਾਰਾਂ ਵਾਂਗ ਜਗਤ ਸਾਕ ਸੱਜਣ ਸੈਣ ਪਿਤਾ ਪੁੱਤ ਭਾਈ ਭੈਣ ਚਾਚਾ ਤਾਇਆ ਬਣਦੇ ਰਹੇ ਫੁੱਫੜ, ਨਾਤਾ ਸ੍ਰਿਸ਼ਟੀ ਵਾਲਾ ਬਣਾਈਆ। ਤੇਰੀ ਕਿਰਪਾ ਨਾਲ ਤੇਰੇ ਦਵਾਰੇ ਗਏ ਉਪੜ, ਦਰ

❋

❋

ਤੇਰੇ ਸੀਸ ਨਿਵਾਈਆ। ਤੇਰੇ ਭੰਡਾਰੇ ਦਾ ਰੁੱਖਾ ਸੁੱਖਾ ਖਾਂਦੇ ਰਹੇ ਟੁੱਕਰ, ਟੁਕੜੇ ਤੇਰੇ ਮੰਗ ਕੇ ਝਟ ਲੰਘਾਈਆ। ਸਦੀ ਚੌਧਵੀਂ ਆਪਣੀ ਕਰਨੀ ਤੋਂ ਕੋਈ ਨਾ ਸਕੇ ਮੁਕਰ, ਲੇਖਾ ਦੇਵਣ ਥਾਉਂ ਥਾਈਂਆ। ਜਿਨ੍ਹਾਂ ਨੇ ਖੇਲ ਖਿਲਾਇਆ ਅਦੁਤਰ, ਦੁਤੀਆ ਭਾਓ ਦੇਣਾ ਸਮਝਾਈਆ। ਤੂੰ ਸਭ ਤੋਂ ਅੰਤਮ ਆਇਉਂ ਪੁਛਣ, ਲੇਖਾ ਲੈਣਾ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਨੂੰ ਆਇਉਂ ਗੋਦੀ ਚੁੱਕਣ, ਗੋਦੜੀ ਵਾਲੇ ਫੋਲ ਫੁਲਾਈਆ।

੨੯ ਮਾਘ ਸ਼ਹਿਨਸ਼ਾਹੀ ਸੰਮਤ ੪ ਦਰਬਾਰਾ ਸਿੰਘ ਦੇ ਗ੍ਰਹਿ ਪਿੰਡ ਗਾਲੜੀ

ਵਿਸ਼ਨੂੰ ਕਹੇ ਕਿਉਂ ਗੁਰ ਅਵਤਾਰ ਪੈਗ਼ੰਬਰ ਤੇਰੇ ਨਾਮ ਤੋਂ ਆਏ ਬਹਿਸੀ, ਬਹਿਸ ਮੁਬਾਹਸੇ ਵਿਚ ਤੇਰੇ ਨਾਮ ਵਡਿਆਈਆ । ਕਵਣ ਆਦਿ ਕਵਣ ਅੰਤ ਕਵਣ ਹੈਸੀ, ਕੀ ਸਿਖਿਆ ਸਭ ਨੂੰ ਦਿਤੀ ਸਮਝਾਈਆ। ਸਾਹਿਬ ਸਤਿਗੁਰ ਕਵਣ ਰਹਿਸੀ, ਕਿਸ ਮਿਲੇ ਵਡਿਆਈਆ। ਕੀ ਕ਼ਲਮਾ ਤੇਰਾ ਫ਼ਰਮਾਇਸ਼ੀ, ਸਿਫ਼ਤਾਂ ਵਿਚ ਸਾਲਾਹੀਆ। ਗੁਰ ਅਵਤਾਰ ਕਿੱਥੋਂ ਦੇ ਰਿਹਾਇਸ਼ੀ, ਘਰਾਨਾ ਤੇਰਾ ਕਵਣ ਸੋਭਾ ਪਾਈਆ। ਕੀ ਪ੍ਰਭੂ ਤੂੰ ਆਪਣੇ ਨਾਮ ਲੋਕਮਾਤ ਭੇਜਦਾ ਰਿਹੋਂ ਨੁਮਾਇਸ਼ੀ, ਨਵੇਂ ਨਵੇਂ ਰੂਪ ਦਰਸਾਈਆ। ਚਾਰ ਜੁਗ ਤੇਰੇ ਨਾਮ ਦਾ ਬਣਿਆ ਹਮਾਇਤੀ, ਸ਼ਤਰੂ ਬਣ ਕੇ ਕਰਦਾ ਰਿਹਾ ਲੜਾਈਆ। ਤੇਰੀ ਖੇਲ ਆਦਿ ਅੰਤ ਵੈਸੀ ਦੀ ਵੈਸੀ, ਵਿਸ਼ਵ ਵਿਚ ਅਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਪਰਦਾ ਦੇ ਖੁਲ੍ਹਾਈਆ। ਵਿਸ਼ਨੂੰ ਕਹੇ ਪ੍ਰਭ ਤੇਰਾ ਨਾਮ ਕਿਹੜਾ ਅਦਦ, ਸਤਿ ਦੇ ਸਮਝਾਈਆ। ਰਾਮ ਅੱਲਾ ਵਾਹਿਗੁਰੂ ਵਿਚ ਵੇਖੀਂ ਤਸ਼ੱਦਦ, ਮਿਲ ਕੇ ਸੰਗ ਨਾ ਕੋਇ ਨਿਭਾਈਆ। ਇਨ੍ਹਾਂ ਵਿਚੋਂ ਤੂੰ ਕਿਸ ਦੀ ਕਰਦਾ ਮਦਦ, ਸਿਰ ਕਿਸ ਦੇ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦੇ ਖੁਲ੍ਹਾਈਆ। ਵਿਸ਼ਨੂੰ ਕਹੇ ਪ੍ਰਭੂ ਤੇਰੇ ਨਾਮ ਦੀ ਵਡਿਆਈ ਕੀ, ਵੱਡੇ ਦੇਣਾ ਜਣਾਈਆ। ਜਿਸ ਨਾਮ ਨੇ ਦੁਨੀਆ ਵਿਚ ਵੰਡਾਂ ਵਾਲੀ ਪਾਈ ਨਹੀਂ ਲੀਹ, ਲਾਈਨ ਚੱਕਰ ਬੰਧਾਈਆ। ਦੀਨਾਂ ਮਜ਼੍ਹਬਾਂ ਰੱਖ ਕੇ ਨੀਂਹ, ਝਗੜੇ ਵਾਲਾ ਮਹੱਲ ਸੁਹਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਤੇਰੇ ਨਾਮ ਦੀ ਬਣ ਗਏ ਕੀਅ, ਰੂਪ ਚਾਬੀ ਦਿਤਾ ਸਮਝਾਈਆ। ਜਿਸ ਨੂੰ ਸਮਝੇ ਨਾ ਕੋਈ ਜੀਅ, ਜੀਵਣ ਵਿਚ ਭੇਦ ਕਿਸੇ ਨਾ ਆਈਆ। ਆਪਣਾ ਖੇਲ ਰੱਖ ਵਸੀਹ, ਨਾਮ ਪੈਮਾਨੇ ਨਾਲ ਦੀਨ ਦੁਨੀ ਦਿਤੀ ਮਿਣਾਈਆ। ਹੇ ਪ੍ਰਭੂ ਇਹ ਵਖਰਾ ਵਖਰਾ ਤੂੰ ਕਿੱਥੋਂ ਕੱਢੇਂ ਆਪਣਾ ਬੀ, ਜੋ ਗੁਰ ਅਵਤਾਰ ਪੈਗ਼ੰਬਰਾਂ ਦੇ ਅੰਦਰ ਉਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਵਰਦਾਤੇ ਤੇਰੇ ਹੱਥ ਵਡਿਆਈਆ। ਵਿਸ਼ਨੂੰ ਕਹੇ ਪ੍ਰਭੂ ਤੇਰੇ ਨਾਮ ਦੀ ਵੇਖੀ ਨਾਮ ਨਾਲ ਟੱਕਰ, ਟਾਕਰਾ ਗੁਰ ਅਵਤਾਰ ਪੈਗ਼ੰਬਰ ਗਏ ਕਰਾਈਆ। ਪਤਾ ਨਹੀਂ ਤੂੰ ਕਿਹੜੀ ਧਾਰ ਵਿਚ ਪਕੜ, ਆਪਣੇ ਰਾਗ ਨਾਦ ਢੋਲੇ ਗਵਾਈਆ। ਗੁਰ ਅਵਤਾਰ ਪੈਗ਼ੰਬਰਾਂ ਦੀਨ ਦੁਨੀ ਮਜ਼੍ਹਬਾਂ ਵਿਚ ਦਿਤੀ ਜਕੜ, ਡੋਰੀ ਅੱਲਾ ਵਾਹਿਗੁਰੂ ਨਾਮ ਨਾਲ ਬੰਧਾਈਆ। ਤੂੰ ਕਿਸ ਬਿਧ ਸਾਰੀ ਦੁਨੀਆਂ ਤੋਲੇਂ ਆਪਣੇ ਤੱਕੜ, ਕੰਡੇ ਹੱਕ ਚੜ੍ਹਾਈਆ। ਕਿਰਪਾ ਕਰ ਦੱਸ ਕਲਜੁਗ ਛੇਕੜ, ਛੇਦ

❋

❋

ਉਤੋਂ ਪੰਧ ਮੁਕਾਈਆ। ਸਦੀ ਚੌਧਵੀਂ ਤੇਰਾ ਅੰਤ ਅਖ਼ੀਰ ਜੇਕਰ, ਸਾਹਿਬ ਸਤਿਗੁਰ ਦੇਣਾ ਸਮਝਾਈਆ। ਗੁਰ ਅਵਤਾਰ ਤੇਰੇ ਨਾਮ ਦੇ ਟੇਕਰ, ਬੋਝ ਥੋੜ੍ਹਾ ਥੋੜ੍ਹਾ ਕੰਧਿਆਂ ਉਤੇ ਟਿਕਾਈਆ। ਤੂੰ ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਆਪਣਾ ਬਦਲਦਾ ਰਿਹੋਂ ਮੇਕਰ, ਮਾਰਕ ਅੱਖਰਾਂ ਵਾਲੇ ਲਗਾਈਆ। ਪਤਾ ਨਹੀਂ ਗਾਉਂਦੇ ਗਏ ਕਿਤਨੇ ਕੇਕੜ, ਕੇਤੀ ਧਿਆਨ ਲਗਾਈਆ। ਸਦੀ ਚੌਧਵੀਂ ਕ਼ਾਇਮ ਰਿਹਾ ਕੋਈ ਨਾ ਛੇਕੜ, ਛਡ ਗਏ ਕੂੜ ਲੋਕਾਈਆ। ਰਵਦਾਸ ਦਾ ਲੇਖਾ ਸਾਰੀ ਧਰਨੀ ਵਿਚੋਂ ਮਾਨਸ ਦਾ ਹਿੱਸਾ ਸਾਢੇ ਤਿੰਨ ਹੱਥ ਦਾ ਏਕੜ, ਜਿਸ ਦਾ ਤੂਲ ਅਰਜ਼ ਨਾ ਕੋਇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਮਿਹਰਬਾਨ ਤੇਰੀ ਵਡਿਆਈਆ। ਵਿਸ਼ਨੂੰ ਕਹੇ ਮੈਂ ਤੇਰੇ ਉਤੋਂ ਘੋਲ ਘੋਲੀ, ਆਪਣਾ ਆਪ ਘੋਲ ਘੁਮਾਈਆ। ਚਾਰ ਜੁਗ ਗੁਰ ਅਵਤਾਰ ਪੈਗ਼ੰਬਰ ਤੇਰੀ ਨਵੀਂ ਬੋਲਦੇ ਗਏ ਬੋਲੀ, ਬੋਲੀਆਂ ਪਾ ਕੇ ਜਗਤ ਸੁਣਾਈਆ। ਸੰਦੇਸ਼ੇ ਦੇਂਦੇ ਗਏ ਹੌਲੀ ਹੌਲੀ, ਹਰ ਹਿਰਦੇ ਕਰ ਜਣਾਈਆ। ਅੰਤਮ ਰੁਤ ਕਿਸੇ ਨਾ ਮੌਲੀ, ਮੌਲਾ ਵੇਖ ਥਾਉਂ ਥਾਈਂਆ। ਝਗੜਾ ਪਿਆ ਉਪਰ ਧੌਲੀ, ਧੌਲ ਧਰਨੀ ਦਏ ਦੁਹਾਈਆ। ਕਿਸੇ ਦੀ ਕ਼ੀਮਤ ਰਹੀ ਨਾ ਪੌਲੀ, ਸਾਚੇ ਹੱਟ ਨਾ ਕੋਇ ਵਿਕਾਈਆ। ਤੰਦ ਟੁੱਟਣ ਲੱਗਾ ਅੰਤਮ ਮੌਲੀ, ਮੌਲਾ ਮੁਖ ਛੁਪਾਈਆ। ਰਸ ਰਿਹਾ ਨਾ ਅੰਤਮ ਪਾਹੁਲੀ, ਹਕ਼ੀਕ਼ੀ ਜਾਮ ਨਾ ਕੋਇ ਪਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਅਵਤਾਰ ਪੈਗ਼ੰਬਰ ਚਾਰ ਜੁਗ ਦੇ ਪ੍ਰਾਹੁਣਾ ਪ੍ਰਾਹੁਣੀ, ਸਰੀਰ ਅੰਤਰ ਆਤਮ ਦੋਵੇਂ ਨਜ਼ਰ ਕੋਇ ਨਾ ਆਈਆ।

੨੯ ਮਾਘ ਸ਼ਹਿਨਸ਼ਾਹੀ ਸੰਮਤ ੪ ਜੁਗਿੰਦਰ ਸਿੰਘ ਦੇ ਗ੍ਰਹਿ ਪਿੰਡ ਤਲਵਾੜਾ

ਸਦੀ ਚੌਧਵੀਂ ਕਹੇ ਮੇਰਾ ਵਕ਼ਤ ਅੰਤ ਅਖ਼ੀਰੀ, ਆਖ਼ਰ ਅੱਖਰਾਂ ਵਾਲਿਓ ਦਿਆਂ ਜਣਾਈਆ। ਕਰੇ ਖੇਲ ਮੇਰਾ ਪਰਵਰਦਿਗਾਰ ਦਸਤਗੀਰੀ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜਿਸ ਦੇ ਕੋਲ ਦੋ ਜਹਾਨਾਂ ਅਮੀਰੀ ਫ਼ਕੀਰੀ, ਫ਼ਿਕਰੇ ਸੋਹਲੇ ਨਾਦ ਰਾਗਾਂ ਵਿਚ ਜਣਾਈਆ। ਜੋ ਝਗੜਾ ਮੁਕਾਵੇ ਸ਼ਾਹ ਹਕੀਰੀ, ਸ਼ਹਿਨਸ਼ਾਹ ਇਕੋ ਨੂਰ ਅਲਾਹੀਆ। ਦੀਨ ਦੁਨੀ ਦੀ ਮੇਟ ਦਿਲਗੀਰੀ, ਦਿਲਦਾਰ ਹੋ ਕੇ ਵੇਖ ਵਖਾਈਆ। ਜਿਸ ਦੀ ਧਾਰ ਬੇਨਜ਼ੀਰੀ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਫ਼ਰਮਾਨਾ ਇਕ ਉਪਜਾਈਆ। ਸਦੀ ਚੌਧਵੀਂ ਕਹੇ ਧੁਰ ਦਾ ਮਾਲਕ ਦੱਸੇ ਇਕ ਅਦਾਬ, ਅਦਬ ਇਕ ਜਣਾਈਆ। ਪਰਦਾ ਲਾਹੇ ਨਕ਼ਾਬ, ਨੂਰ ਜ਼ਹੂਰ ਰੁਸ਼ਨਾਈਆ। ਭੇਵ ਖੋਲ੍ਹੇ ਰਾਜ਼, ਮਮਤਾ ਮੋਹ ਮਿਟਾਈਆ। ਹੱਕੀ ਦੱਸੇ ਨਿਮਾਜ਼, ਵੇਲਾ ਵਕ਼ਤ ਜਣਾਈਆ। ਕਵਣ ਅਗੰਮ ਆਗ਼ਾਜ਼, ਪਰਦਾ ਦਏ ਚੁਕਾਈਆ। ਨੇਤਰ ਖੋਲ੍ਹ ਜਾਗ, ਨਿੰਦਰਾ ਦਏ ਮਿਟਾਈਆ। ਬਖ਼ਸ਼ ਇਕ ਵੈਰਾਗ, ਵੈਰੀ ਦਏ ਭਜਾਈਆ। ਬਣ ਕੇ ਕੰਤ ਸੁਹਾਗ, ਆਤਮ ਸੇਜ ਸੁਹਾਈਆ। ਕਰ ਜੋਤ ਪ੍ਰਕਾਸ਼, ਅੰਧ ਅੰਧੇਰ ਮਿਟਾਈਆ। ਸ਼ਬਦ ਸੁਣਾ ਨਾਦ, ਸੋਈ ਸੁਰਤੀ ਉਠਾਈਆ। ਅੰਮ੍ਰਿਤ ਜਾਮ ਪਿਆਏ ਬੁਝਾਏ ਪਿਆਸ, ਤ੍ਰਿਸ਼ਨਾ ਦਏ ਗਵਾਈਆ। ਗੁਰ ਅਵਤਾਰ ਪੈਗ਼ੰਬਰਾਂ ਪੂਰੀ ਕਰੇ ਆਸ, ਆਸ਼ਾ ਵੇਖੇ ਥਾਉਂ ਥਾਈਂਆ। ਸਚ

❋

❋

ਦਵਾਰੇ ਕਰ ਨਿਵਾਸ, ਸੰਬਲ ਡੇਰਾ ਇਕ ਸੁਹਾਈਆ। ਜਿਥੇ ਕਦੇ ਨਾ ਹੋਏ ਵਿਨਾਸ, ਜੰਮਣ ਮਰਨ ਨਾ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਵਸਤ ਅਮੋਲਕ ਇਕ ਵਰਤਾਈਆ। ਸਦੀ ਚੌਧਵੀਂ ਕਹੇ ਮੇਰਾ ਮਾਲਕ ਆਲੀਸ਼ਾਨ, ਮਹਿਬੂਬ ਨੂਰ ਅਲਾਹੀਆ। ਵਸੇ ਹੱਕ ਮਕਾਨ, ਦਰਗਾਹ ਸਾਚੀ ਸੋਭਾ ਪਾਈਆ। ਜਿਥੇ ਸੂਰੀਆ ਚੰਦ ਨਾ ਕੋਈ ਭਾਨ, ਮੰਡਲ ਮੰਡਪ ਨਾ ਕੋਇ ਰੁਸ਼ਨਾਈਆ। ਚੌਦਾਂ ਤਬਕ ਨਾ ਕੋਇ ਨਿਸ਼ਾਨ, ਚੌਦਾਂ ਲੋਕ ਨਾ ਵੰਡ ਵੰਡਾਈਆ। ਰਸਨਾ ਜਿਹਵਾ ਨਾ ਕੋਇ ਗਾਣ, ਖਾਣੀ ਬਾਣੀ ਨਾ ਕੋਇ ਸੁਣਾਈਆ। ਪਵਣ ਪਾਣੀ ਨਾ ਕੋਇ ਮਸਾਣ, ਤਤਵ ਤਤ ਨਾ ਵੰਡ ਵੰਡਾਈਆ। ਨਾ ਕੋਈ ਸੀਤਾ ਨਾ ਕੋਈ ਰਾਮ, ਬੰਸਰੀ ਕਾਹਨ ਨਾ ਕੋਇ ਜਣਾਈਆ। ਨਾ ਕੋਈ ਪੈਗ਼ੰਬਰ ਕਰੇ ਸਲਾਮ, ਸਯਦਾ ਸੀਸ ਨਾ ਕੋਇ ਝੁਕਾਈਆ। ਨਾ ਕੋਈ ਮੰਤਰ ਸਤਿਨਾਮ, ਨਾ ਕੋਈ ਡੰਕਾ ਫ਼ਤਿਹ ਵਜਾਈਆ। ਨਾ ਕੋਈ ਜ਼ਿਮੀਂ ਨਾ ਅਸਮਾਨ, ਮੰਡਲ ਮੰਡਪ ਨਾ ਕੋਇ ਰਖਾਈਆ। ਨਾ ਕੋਈ ਸ਼ਾਸਤਰ ਸਿਮਰਤ ਵੇਦ ਪੁਰਾਨ, ਅੰਜੀਲ ਕ਼ੁਰਾਨ ਰਾਗ ਨਾ ਕੋਇ ਅਲਾਈਆ। ਨਾ ਕੋਈ ਲੱਖ ਚੁਰਾਸੀ ਦੇਵੇ ਦਾਨ, ਵਿਸ਼ਨ ਬ੍ਰਹਮਾ ਸ਼ਿਵ ਨਾ ਸੇਵ ਕਮਾਈਆ। ਸੋ ਖੇਲ ਕਰੇ ਮਿਹਰਵਾਨ, ਪਾਰਬ੍ਰਹਮ ਪ੍ਰਭ ਆਪਣੀ ਦਇਆ ਕਮਾਈਆ। ਸਦੀ ਚੌਧਵੀਂ ਕਹੇ ਮੈਂ ਅੰਤ ਅਖ਼ੀਰ ਹੋਈ ਹੈਰਾਨ, ਹੈਰਾਨੀ ਮੇਰੇ ਅੰਦਰ ਆਈਆ। ਪੈਗ਼ੰਬਰ ਚਾਰ ਦਿਨ ਦੇ ਮਹਿਮਾਨ, ਧਰਨੀ ਧਰਤ ਧਵਲ ਧੌਲ ਵੇਖ ਵਖਾਈਆ। ਫਿਰ ਵਸਣਾ ਪਏ ਉਤੇ ਅਸਮਾਨ, ਜ਼ਿਮੀਂ ਨਾ ਕੋਇ ਵਡਿਆਈਆ। ਕਰੇ ਖੇਲ ਧੁਰ ਅਮਾਮ, ਹਰਿ ਕਰਤਾ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਵੇਖਣਹਾਰਾ ਦੋ ਜਹਾਨ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਹੁਕਮੇ ਅੰਤਰ ਨਿਰੰਤਰ ਆਪਣਾ ਹੁਕਮ ਵਰਤਾਈਆ।

੩੦ ਮਾਘ ਸ਼ਹਿਨਸ਼ਾਹੀ ਸੰਮਤ ੪ ਗਿਆਨ ਚੰਦ ਦੇ ਗ੍ਰਹਿ ਤਲਵਾੜਾ

ਸਦੀ ਚੌਧਵੀਂ ਕਹੇ ਔਣ ਲੱਗਾ ਖ਼ੁਸ਼ੀਆਂ ਵਾਲਾ ਮਹੀਨਾ, ਰੁੱਤ ਆਪਣੀ ਰਿਹਾ ਬਦਲਾਈਆ। ਜਿਸ ਮਹੀਨੇ ਵਿਚ ਪਿਆਰ ਬਣਿਆ ਸੀ ਜਲ ਮੀਨਾ, ਆਦਿ ਦੀ ਖੇਲ ਬਣਾਈਆ। ਰਾਮ ਵਸ਼ਿਸ਼ਟ ਨੂੰ ਮਿਲ ਕੇ ਕੀਤਾ ਸੀ ਠਾਂਡਾ ਸੀਨਾ, ਧਾਰ ਧਾਰ ਵਿਚ ਮਿਲਾਈਆ। ਵੇਦ ਵਿਆਸ ਬਿਨ ਵਿਦਿਆ ਦੇ ਬਲ ਤੋਂ ਚੀਨਾ, ਨਿਰਗੁਣ ਨਿਰਵੈਰ ਅੱਖ ਮਿਲਾਈਆ। ਕ੍ਰਿਸ਼ਨ ਨੇ ਭੇਦ ਖੋਲ੍ਹਿਆ ਲੋਕ ਤੀਨਾ, ਤ੍ਰੈਲੋਕੀ ਵੰਡ ਵੰਡਾਈਆ। ਮੂਸਾ ਹੋ ਕੇ ਹੀਨਾ, ਕ਼ਦਮਾਂ ਸੀਸ ਝੁਕਾਈਆ। ਈਸਾ ਹੱਕ ਖ਼ੁਦਾ ਚੀਨਾ, ਰੂਪ ਚਰਚਾਂ ਵਿਚ ਵੇਖ ਵਖਾਈਆ। ਮੁਹੰਮਦ ਆਸਾ ਰੱਖੀ ਵਿਚ ਮਦੀਨਾ, ਮੱਕਾ ਰਾਹ ਤਕਾਈਆ। ਨਾਨਕ ਮੱਝੀਂ ਚਾਰਦੇ ਆਇਆ ਪਸੀਨਾ, ਰੁਤ ਪਿਛਲੀ ਵੇਖ ਵਖਾਈਆ। ਗੋਬਿੰਦ ਪਾਖਰ ਪਾਈ ਨੀਲੇ ਉਤੇ ਜ਼ੀਨਾ, ਜ਼ਿਮੀਂ ਅਸਮਾਨ ਵੱਜੀ ਵਧਾਈਆ। ਸਦੀ ਚੌਧਵੀਂ ਕਹੇ ਪੁਰਖ ਅਕਾਲ ਮੇਰਾ ਮਾਲਕ ਜਦ ਵੇਖਾਂ ਤੇ ਨਵਾਂ ਨਵੀਨਾ, ਨਵ ਜੋਬਨ ਸੋਹਣਾ ਨਜ਼ਰੀ ਆਈਆ। ਨਾ ਓਹ ਨਰ ਨਾ ਓਹ ਮਦੀਨਾ, ਜੋਤੀ ਜਾਤਾ ਨੂਰ ਅਲਾਹੀਆ। ਸਦਾ ਚਾੜ੍ਹੇ ਰੰਗ ਭੀਨਾ, ਮਿਹਰ ਨਜ਼ਰ ਉਠਾਈਆ।

❋

❋

ਕਲਜੁਗ ਕੂੜੀ ਕਿਰਿਆ ਮੇਟੇ ਧਾਰ ਕਮੀਨਾ, ਕਾਮਲ ਮੁਰਸ਼ਦ ਹੋਏ ਸਹਾਈਆ। ਜਨ ਭਗਤਾਂ ਦੱਸੇ ਕਿਸ ਬਿਧ ਮਰਨਾ ਤੇ ਕਿਸ ਬਿਧ ਜੀਣਾ, ਜੀਵਣ ਜੁਗਤ ਜਗਤ ਕਵਣ ਵਡਿਆਈਆ। ਗੁਰ ਅਵਤਾਰ ਪੈਗ਼ੰਬਰ ਇਕੋ ਵਾਰ ਕਰੇ ਅਧੀਨਾ, ਅਧੀਨਗੀ ਦਰਗਾਹ ਸਾਚੀ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਧਾਰ ਇਕ ਵਖਾਈਆ। ਸਦੀ ਚੌਧਵੀਂ ਕਹੇ ਮਹੀਨਾ ਆਵਣ ਵਾਲਾ ਚੰਗਾ, ਜੋ ਮੇਰੀ ਕ਼ਿਸਮਤ ਦਏ ਬਦਲਾਈਆ। ਚਾੜ੍ਹੇ ਅਗੰਮਾ ਰੰਗਾ, ਰੁਤੜੀ ਰੁਤ ਮਹਿਕਾਈਆ। ਬਖ਼ਸ਼ੇ ਸਾਚਾ ਸੰਗਾ, ਸਗਲਾ ਸੰਗ ਬਣਾਈਆ। ਦੀਨ ਦੁਨੀ ਵਖਾਏ ਦੰਗਾ, ਝਗੜੇ ਵਿਚ ਦੁਹਾਈਆ। ਸ਼ਾਹ ਸੁਲਤਾਨ ਹੋਵੇ ਨੰਗਾ, ਸਿਰ ਓਢਣ ਨਾ ਕੋਇ ਪਹਿਨਾਈਆ। ਭਾਰ ਚੁੱਕੇ ਗੁਰ ਅਵਤਾਰ ਪੈਗ਼ੰਬਰ ਕੋਈ ਨਾ ਕੰਧਾ, ਕੰਢੀ ਬੈਠੇ ਡੇਰਾ ਲਾਈਆ। ਸਤਿਗੁਰੂ ਬਣੇ ਕੋਈ ਨਾ ਬੰਦਾ, ਬਿਨਾ ਸ਼ਬਦ ਸਤਿਗੁਰੂ ਨਜ਼ਰ ਕੋਇ ਨਾ ਆਈਆ। ਜਿਸ ਦੀ ਇਕੋ ਮੰਜ਼ਲ ਤੇ ਇਕੋ ਡੰਡਾ, ਡੰਡਾਵਤ ਧੁਰ ਦੀ ਦਏ ਸੁਣਾਈਆ। ਦੀਨ ਦਿਆਲ ਬਣ ਬਖ਼ਸ਼ੰਦਾ, ਬਖ਼ਸ਼ਿਸ਼ ਰਹਿਮਤ ਆਪ ਕਮਾਈਆ। ਜਿਸ ਮਹੀਨੇ ਦੀ ਗੁਰ ਅਵਤਾਰ ਪੈਗ਼ੰਬਰ ਆਪਣੇ ਅੰਦਰ ਵੇਖਦੇ ਗਏ ਸਨਦਾ, ਬਿਨ ਅੱਖਰਾਂ ਹਿੰਦਸਿਆਂ ਵਿਚ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਸਦੀ ਚੌਧਵੀਂ ਕਹੇ ਪ੍ਰਭ ਬਦਲਣ ਵਾਲਾ ਰੁੱਤ, ਮਹੀਨਾ ਫਲਗੁਣ ਨਾਲ ਸਮਝਾਈਆ। ਜਿਹੜਾ ਨੌ ਸੌ ਚੁਰਾਨਵੇ ਚੌਕੜੀ ਜੁਗ ਰਿਹਾ ਚੁੱਪ, ਓਹ ਚਾਰ ਜੁਗ ਦਾ ਲੇਖਾ ਰਿਹਾ ਮੁਕਾਈਆ। ਸ਼ਬਦੀ ਧਾਰ ਉਠਾ ਕੇ ਸੁਤ, ਦੂਲ੍ਹਾ ਦੋ ਜਹਾਨ ਬਣਾਈਆ। ਉਜਲ ਕਰ ਕੇ ਮੁਖ, ਮੁਫ਼ਤ ਆਪਣਾ ਰੰਗ ਰੰਗਾਈਆ। ਦੀਨਾਂ ਮੇਟ ਕੇ ਦੁੱਖ, ਦਰਦੀਆਂ ਦਰਦ ਵੰਡਾਈਆ। ਕਲਜੁਗ ਮੇਟੇ ਅੰਧੇਰਾ ਘੁਪ, ਅੰਧ ਅਗਿਆਨ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਾ ਪ੍ਰਕਾਸ਼ ਆਦਿ ਜੁਗਾਦਿ ਕਦੇ ਨਾ ਜਾਵੇ ਛੁਪ, ਅੰਧੇਰੇ ਵਿਚ ਅੰਧ ਨਾ ਕੋਇ ਬਣਾਈਆ।

੩੦ ਮਾਘ ਸ਼ਹਿਨਸ਼ਾਹੀ ਸੰਮਤ ੪ ਜੀਆ ਲਾਲ ਦੇ ਗ੍ਰਹਿ ਤਲਵਾੜਾ

ਸਦੀ ਚੌਧਵੀਂ ਕਹੇ ਪਹਿਲੀ ਫੱਗਣ ਮੁਹੰਮਦ ਨੇ ਕੱਢੀ ਸੀ ਦੋਧੀ ਦੰਦੀ, ਦਿਵਸ ਪਿਛਲਾ ਨਜ਼ਰੀ ਆਈਆ। ਢਾਈ ਸਾਲ ਜ਼ਬਾਨ ਥੱਲੇ ਰੱਖੀ ਸੀ ਤੰਦੀ, ਸਾਫ਼ ਗੱਲ ਨਾ ਕਹਿ ਸੁਣਾਈਆ। ਅਠਾਰਾਂ ਮਹੀਨੇ ਕੰਡ ਰੱਖੀ ਸੀ ਨੰਗੀ, ਮਾਤਾ ਓਢਣ ਨਾ ਕੋਇ ਟਿਕਾਈਆ। ਨੌ ਵਾਰ ਆਪਣੇ ਪਿਤਾ ਨੂੰ ਗਾਲ ਕੱਢੀ ਸੀ ਗੰਦੀ, ਰਸਨਾ ਨਾਲ ਹਿਲਾਈਆ। ਤਿੰਨ ਵਾਰ ਵੇਖਿਆ ਚੰਦ ਨਵਚੰਦੀ, ਅੱਖ ਬਚਪਨ ਵਾਲੀ ਖੁਲ੍ਹਾਈਆ। ਸੱਤ ਵਾਰ ਮਾਂ ਦੀ ਖਿੱਚੀ ਡੰਡੀ, ਕੰਨਾਂ ਤਾਈਂ ਹਿਲਾਈਆ। ਇਕ ਵਾਰ ਭੈਣ ਨੂੰ ਕਿਹਾ ਰੰਡੀ, ਹੱਸ ਕੇ ਦਿਤਾ ਸੁਣਾਈਆ। ਇਹ ਖੇਲ ਬੜੀ ਪਿਆਰੀ ਚੰਗੀ, ਚੰਗੀ ਸਭ ਨੂੰ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਫ਼ਰਮਾਨਾ ਇਕ ਸੁਣਾਈਆ। ਸਦੀ ਚੌਧਵੀਂ ਕਹੇ ਮੁਹੰਮਦ ਢਾਈ ਸਾਲ ਨਹੀਂ ਕੱਟੇ ਵਾਲ, ਬੋਦਾ ਸੀਸ ਨਾ ਕੋਇ ਸੁਹਾਈਆ। ਰੋਟੀ ਖਾਧੀ ਨਹੀਂ ਵਿਚ ਕਿਸੇ ਥਾਲ,

❋

❋

ਹੱਥਾਂ ਵਿਚ ਰਖਾਈਆ । ਪੁੱਠੀਂ ਪੈਰੀਂ ਭੱਜਦਾ ਸੀ ਆਪਣੀ ਚਾਲ, ਰੋਜ਼ ਰੋਜ਼ ਰੋਜ਼ ਵਾਰ ਆਪਣਾ ਮਤਾ ਪਕਾਈਆ। ਸੱਠ ਕੌਡੀਆਂ ਕੋਲ ਰਖਦਾ ਸੀ ਧਨ ਮਾਲ, ਕ਼ੀਮਤ ਢਾਈਆਂ ਟੱਕਿਆਂ ਵਾਲੀ ਵਖਾਈਆ। ਛੋਟਾ ਹੱਥ ਵਿਚ ਫੜ ਕੇ ਰਖੇ ਜਾਲ, ਢਾਈ ਢਾਈ ਨਜ਼ਰੀ ਆਈਆ। ਦੋ ਵੇਰਾਂ ਰਿੜ੍ਹ ਕੇ ਡਿਗਿਆ ਵਿਚ ਪਾਣੀ ਤਾਲ, ਜੋ ਢਾਬ ਛੋਟੀ ਨਜ਼ਰੀ ਆਈਆ। ਇਕ ਵੇਰ ਉਹਨੂੰ ਨਜ਼ਰੀ ਆਇਆ ਕਾਲ, ਜਿਸ ਭੈ ਦਿਤਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਸਦੀ ਚੌਧਵੀਂ ਕਹੇ ਮੁਹੰਮਦ ਦੇ ਚਾਚੇ ਡੱਬੇ ਰੰਗ ਦੀ ਰੱਖੀ ਸੀ ਕੁੱਤੀ, ਜੋ ਗਿਆਰਾਂ ਸਾਲ ਜੀ ਕੇ ਝਟ ਲੰਘਾਈਆ। ਮੁਹੰਮਦ ਪੈਰੀਂ ਪਾਈ ਨਹੀਂ ਸੀ ਜੁੱਤੀ, ਨੰਗੀ ਪੈਰੀਂ ਚਲ ਕੇ ਖ਼ੁਸ਼ੀ ਬਣਾਈਆ। ਇਕ ਦਿਨ ਮਾਂ ਉਹਦੀ ਸੀ ਸੁੱਤੀ, ਮਹੀਨਾ ਫਲਗੁਣ ਪਹਿਲੀ ਵਾਰ ਨਜ਼ਰੀ ਆਈਆ। ਇਸ ਨੇ ਮੱਥੇ ਵਿਚ ਮਾਰੀ ਮੁੱਕੀ, ਸਹਿਜੇ ਦਿਤਾ ਉਠਾਈਆ। ਉਸ ਨੇ ਧਾਰ ਗਾਈ ਦੋ ਤੁੱਕੀ, ਤੂੰ ਬੱਚਾ ਮੇਰਾ ਮੈਂ ਤੇਰੀ ਮਾਈਆ। ਮੁਹੱਬਤ ਤੇਰੀ ਦੀ ਭੁੱਖੀ, ਕਿਉਂ ਰਿਹਾ ਸਤਾਈਆ। ਮੁਹੰਮਦ ਬੋਲ ਕੇ ਕਿਹਾ ਉਚੀ, ਕੂਕ ਕੂਕ ਜਣਾਈਆ। ਤੂੰ ਕਿਉਂ ਨਹੀਂ ਮੇਰੇ ਨਾਲ ਰੁੱਸੀ, ਮੁਖੜਾ ਲਿਆ ਭਵਾਈਆ। ਓਹ ਛੇਤੀ ਨਾਲ ਉਠੀ, ਗਲਵਕੜੀ ਲਈ ਪਾਈਆ। ਮੇਰੀ ਸੀਰ ਧਾਰ ਨਹੀਂ ਟੁੱਟੀ, ਜਿਹੜੀ ਤੇਰੇ ਮੁਖ ਚੁਆਈਆ। ਮੁਹੰਮਦ ਹੱਥ ਲਾ ਕੇ ਕਿਹਾ ਬੁੱਲੀਂ ਬੁੱਟੀਂ, ਵੇਖ ਰਸ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਥਾ ਕਹਾਣੀ ਕੋਈ ਰਹਿਣ ਨਾ ਦੇਵੇ ਲੁਕੀ, ਲੁਕਮਾਨ ਦਾ ਲਹਿਣਾ ਲੁਕਮਿਆਂ ਵਾਲਾ ਅੱਗੇ ਬਣਾਈਆ।

੩੦ ਮਾਘ ਸ਼ਹਿਨਸ਼ਾਹੀ ਸੰਮਤ ੪ ਪ੍ਰਮੇਸ਼ਵਰੀ ਰਾਣੀ ਦੇ ਗ੍ਰਹਿ ਤਲਵਾੜਾ

ਸਦੀ ਚੌਧਵੀ ਕਹੇ ਪਹਿਲੀ ਫਲਗੁਣ ਫੁੱਲਾਂ ਸੋਹੇ ਤਖ਼ਤ, ਤਖ਼ਤ ਨਿਵਾਸੀ ਆਸਣ ਲਾਈਆ। ਪ੍ਰੇਮ ਪਿਆਰ ਮੁਹੱਬਤ ਵਿਚ ਸੋਹਵਣ ਭਗਤ, ਜਨ ਭਗਤ ਮਿਲੇ ਵਡਿਆਈਆ। ਸਾਢੇ ਅੱਠ ਦਾ ਹੋਵੇ ਵਕ਼ਤ, ਰੈਣ ਰੁਤੜੀ ਨਾਲ ਮਿਲਾਈਆ। ਪੰਜ ਬੂੰਦਾਂ ਕੱਢਣੀਆਂ ਰਕਤ, ਪੰਜ ਗੁਰਮੁਖ ਸੇਵ ਕਮਾਈਆ। ਪ੍ਰਭ ਖੇਲ ਦੱਸਣਾ ਉਤੇ ਅਰਸ਼, ਸਚਖੰਡ ਵੱਜੇ ਕੀ ਵਧਾਈਆ। ਕੀ ਖੇਲ ਹੋਣਾ ਉਤੇ ਧਰਤ ਫ਼ਰਸ਼, ਮਾਤਲੋਕ ਪਰਦਾ ਦਏ ਉਠਾਈਆ। ਵੇਖੋ ਇਹੋ ਜਿਹਾ ਸੋਹਣਾ ਅਗਲਾ ਵਰਸ਼, ਦਰਸ ਦਰਸ ਨਾਲ ਬਦਲਾਈਆ। ਇਕ ਛੋਟਾ ਕੋਲ ਹੋਵੇ ਪਰਸ, ਜੋ ਪੈਰਸ ਦਾ ਲੇਖਾ ਦਏ ਮੁਕਾਈਆ। ਚਾਂਦੀ ਦਾ ਹੋਵੇ ਕਲਸ, ਕਾਇਨਾਤ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੋ ਜਹਾਨਾਂ ਦੇ ਕੇ ਆਪਣਾ ਨੂਰ ਜੋਤ ਦੀ ਝਲਕ, ਖ਼ਾਲਕ ਖ਼ਲਕ ਵੇਖ ਵਖਾਈਆ।

❋

❋

੩੦ ਮਾਘ ਸ਼ਹਿਨਸ਼ਾਹੀ ਸੰਮਤ ੪ ਹਰਿ ਭਗਤ ਦਵਾਰ ਜੇਠੂਵਾਲ

ਪਕੌੜਾ ਕਹੇ ਮੈਂ ਲੰਘ ਕੇ ਆਇਆ ਕੱਲਰ ਰੱਕੜ, ਸਹਿਜੇ ਸਹਿਜੇ ਪੰਧ ਚੁਕਾਈਆ। ਮੈਂ ਤੁਲਿਆ ਨਹੀਂ ਕਿਸੇ ਤੱਕੜ, ਤਰਾਜ਼ੂ ਵਿਚ ਨਾ ਕੋਇ ਟਿਕਾਈਆ। ਮੈਂ ਜਗਤ ਨਾਲ ਲੌਂਦਾ ਆਇਆ ਟੱਕਰ, ਆਪਣਾ ਜੋਰ ਵਖਾਈਆ। ਕੂਕ ਕੇ ਕਹਿੰਦਾ ਆਇਆ ਵੇਖਣਾ ਨਹੀਂ ਕੋਈ ਫੱਕੜ, ਫ਼ਕੀਰ ਫ਼ਿਕਰਾ ਨਾ ਕੋਇ ਸੁਣਾਈਆ। ਘੁੰਮਦਾ ਆਇਆ ਵਿਚ ਚੱਕਰ, ਚਕਰਵਰਤੀ ਖੋਜ ਖੁਜਾਈਆ । ਜਿਧਰ ਤੱਕਿਆ ਓਧਰ ਦਿਸਿਆ ਮਕਰ, ਫ਼ਰੇਬਾਂ ਵਿਚ ਸਾਰੇ ਰਹੇ ਫਸਾਈਆ। ਮੇਰੀ ਰਹੀ ਨਾ ਅੱਕੜ, ਹੰਗਤਾ ਦਿਤੀ ਗਵਾਈਆ । ਜਾਂ ਤੱਕਿਆ ਭਗਤ ਭਗਵਾਨ ਇਕ ਦੂਜੇ ਨੂੰ ਰਹੇ ਜਕੜ, ਪ੍ਰੇਮ ਨਾਤਾ ਬੰਧਨ ਵਾਲਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਪਕੌੜਾ ਕਹੇ ਮੇਰਾ ਸਵਾਦ ਲੂਣ ਮਿਰਚ ਹਲਦੀ ਨਾਲ ਮਸਾਲਾ, ਮਸਾਲ ਮਿਸਲ ਨਾ ਕੋਇ ਜਣਾਈਆ। ਮੈਂ ਖੇਲ ਵੇਖਿਆ ਹਾਲਾ, ਕਥਾ ਕਹਾਣੀ ਅੱਜ ਦੀ ਦਿਆਂ ਸੁਣਾਈਆ। ਜਨ ਭਗਤਾਂ ਅੰਦਰ ਪੁਰਖ ਅਕਾਲ ਆਪਣੇ ਨਾਮ ਦੀ ਫੇਰਦਾ ਵੇਖਿਆ ਮਾਲਾ, ਬਿਨਾ ਮਣਕਿਉਂ ਮਣਕਾ ਮਨ ਦਾ ਆਪ ਭਵਾਈਆ। ਨਾਨਕ ਦੀ ਰਬਾਬ ਵਜੌਂਦਾ ਸੀ ਬਾਲਾ, ਭਗਤਾਂ ਦੀ ਰਬਾਬ ਪ੍ਰਭ ਆਪਣੇ ਹੱਥ ਵਜਾਈਆ। ਮਾਰਗ ਦੱਸਦਾ ਵੇਖਿਆ ਸੁਖਾਲਾ, ਸਹਿਜ ਸਹਿਜ ਸਹਿਜ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਪਕੌੜਾ ਕਹੇ ਮੇਰਾ ਰਸਨਾ ਨਾਲ ਲਿਓ ਸਵਾਦ, ਆਪਣਾ ਵਕ਼ਤ ਸੁਹਾਈਆ। ਮੇਰੇ ਵਿਚ ਮਿਰਚ ਤੇਜ਼ ਤੇ ਸੁਭਾਅ ਰੱਖਣਾ ਯਾਦ, ਤੇਜ ਰੂਪ ਇਹੋ ਨੂਰ ਅਲਾਹੀਆ। ਮੈਂ ਦੂਰ ਦੁਰਾਡਾ ਆਇਆ ਭਾਜ, ਭਜਨ ਬੰਦਗੀ ਵਾਲਿਓ ਤੁਹਾਡਾ ਦਰਸ਼ਨ ਪਾਈਆ। ਮੇਰੇ ਚੰਗੇ ਹੋ ਗਏ ਭਾਗ, ਭਾਗਾਂ ਵਾਲਿਆਂ ਨਾਲ ਮਿਲ ਕੇ ਵੱਜੇ ਵਧਾਈਆ। ਮੈਂ ਕੋਈ ਜਗਤ ਵਾਲਾ ਨਹੀਂ ਖਾਜ, ਪ੍ਰਭੂ ਦੇ ਚਰਨ ਆ ਕੇ ਸੀਤ ਪ੍ਰਸਾਦ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਤੁਸਾਂ ਸਾਰਿਆਂ ਨੇ ਰੱਖਣਾ ਇਕ ਇਤਹਾਦ, ਮਸਾਲ ਮੇਰੀ ਆਪਣੀ ਮਿਸਲ ਲੈਣੀ ਬਣਾਈਆ। ਪਕੌੜਾ ਕਹੇ ਮੇਰਾ ਰਸ ਲਵੇ ਜੀਭ, ਜਿਹਵਾ ਵਡ ਵਡਿਆਈਆ। ਇਹ ਖੇਲ ਇਕ ਅਜੀਬ, ਅਜਬ ਅਜੀਬ ਰਿਹਾ ਸਮਝਾਈਆ। ਜਨ ਭਗਤਾਂ ਸਾਚੀ ਦੇ ਕੇ ਤਰਤੀਬ, ਤਰਾ ਤਰਾ ਬਖ਼ਸ਼ੇ ਮਾਣ ਵਡਿਆਈਆ। ਦੂਰ ਦੁਰਾਡਾ ਚਲ ਕੇ ਆਇਆ ਕ਼ਰੀਬ, ਨੇਰਨ ਨੇਰਾ ਵੇਖ ਵਖਾਈਆ। ਤੁਹਾਡੀ ਸਭ ਦੀ ਆਸਾ ਮਨਸਾ ਪੂਰੀ ਹੋਵੇ ਉਮੀਦ, ਜੋ ਪੈਰਾਂ ਉਤੇ ਝੁਕ ਕੇ ਆਪਣਾ ਪੰਧ ਮੁਕਾਈਆ। ਸਾਚੇ ਨਾਮ ਦੀ ਮਿਲੇ ਬਖ਼ਸ਼ੀਸ਼, ਰਹਿਮਤ ਪਿਆਰ ਵਾਲੀ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ।