ਪਹਿਲੀ ਫੱਗਣ ਸ਼ਹਿਨਸ਼ਾਹੀ ਸੰਮਤ ੪ ਹਰਿ ਭਗਤ ਦਵਾਰ ਜੇਠੂਵਾਲ
ਸਦੀ ਚੌਧਵੀਂ ਕਹੇ ਮੈਂ ਪਹਿਲੀ ਫਲਗੁਣ ਪਰਵਰਦਿਗਾਰ ਤੱਕਿਆ, ਨੂਰ ਨੁਰਾਨਾ ਨੌਜਵਾਨਾ ਨੂਰ ਅਲਾਹੀਆ। ਜਿਹੜਾ ਚੌਦਾਂ ਤਬਕਾਂ ਨਾ ਮਿਲਿਆ ਮਦੀਨਾ ਮੱਕਿਆ, ਕਾਅਬਿਆਂ ਵਿਚ ਨਜ਼ਰ ਕੋਇ ਨਾ ਆਈਆ। ਜਿਸ ਦੇ ਪਿਛੇ ਗੁਰ ਅਵਤਾਰ ਪੈਗ਼ੰਬਰ ਫਿਰੇ ਨੱਠਿਆ, ਜੁਗ ਚੌਕੜੀ
❋
❋
ਬਣ ਬਣ ਪਾਂਧੀ ਰਾਹੀਆ। ਜਿਸ ਨਾਮ ਕ਼ਲਮਾ ਧੁਰ ਫ਼ਰਮਾਨ ਦੱਸਿਆ, ਨਿਰ ਅੱਖਰ ਵਿਚੋਂ ਅੱਖਰਾਂ ਕਰੀ ਪੜ੍ਹਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਸਰਬ ਕਲਾ ਸਮਰੱਥਿਆ, ਪਾਰਬ੍ਰਹਮ ਪਤਿਪਰਮੇਸ਼ਵਰ ਨਜ਼ਰੀ ਆਈਆ। ਜਿਸ ਦੀ ਸਰਨਾਈ ਵਿਚ ਵਿਸ਼ਨ ਬ੍ਰਹਮਾ ਸ਼ਿਵ ਢੱਠਿਆ, ਦੇਵਤ ਸੁਰ ਧੂੜੀ ਖ਼ਾਕ ਰਮਾਈਆ। ਜਿਹੜਾ ਕਦੀ ਨਹੀਂ ਵਸਿਆ, ਸ਼ਿਵਦਵਾਲੇ ਮਸਜਿਦ ਮੰਦਰ ਮੱਠਿਆ, ਤੀਰਥ ਤਟ ਨਾ ਸੋਭਾ ਪਾਈਆ। ਜਿਸ ਦਾ ਅੱਖਰਾਂ ਵਾਲਾ ਪੱਥਰਾਂ ਵਾਲਾ ਨਾਮ ਰਸਨਾ ਜਿਹਵਾ ਰਟਿਆ, ਸਿਫ਼ਤਾਂ ਵਿਚ ਢੋਲੇ ਰਾਗ ਨਾਦ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਸਦੀ ਚੌਧਵੀਂ ਕਹੇ ਮੈਂ ਤੱਕਿਆ ਪਰਮ ਪੁਰਖ ਪਰਵਰਦਿਗਾਰ, ਜਿਸ ਨਿਗਾਹ ਵਿਚੋਂ ਨਿਗਾਹ ਦਿਤੀ ਬਦਲਾਈਆ। ਮੈਂ ਕਰ ਕੇ ਨਿਮਸਕਾਰ, ਡੰਡਾਵਤ ਬੰਦਨਾ ਸੱਯਦਾ ਸੀਸ ਝੁਕਾਈਆ। ਓਸ ਕਿਹਾ ਇਸ਼ਾਰੇ ਨਾਲ, ਸਹਿਜ ਨਾਲ ਉਠਾਈਆ। ਉਠ ਵੇਖ ਜਗਤ ਸੰਸਾਰ, ਵਡ ਸੰਸਾਰੀ ਹੋ ਕੇ ਦਿਆਂ ਸਮਝਾਈਆ। ਚਾਰ ਕੁੰਟ ਦਹਿ ਦਿਸ਼ਾ ਦਿਸੇ ਕੰਗਾਲ, ਨਾਮ ਧਨ ਨਜ਼ਰ ਕੋਇ ਨਾ ਆਈਆ। ਮੁਰਸ਼ਦ ਮੁਰੀਦ ਦੋਵੇਂ ਹੱਲ ਕਰ ਨਾ ਸਕੇ ਸਵਾਲ, ਚੇਲਾ ਗੁਰ ਗੁਰ ਚੇਲਾ ਇਕ ਰੰਗ ਨਾ ਕੋਇ ਸੁਹਾਈਆ। ਉਚੀ ਕੂਕਦੇ ਵੇਖ ਗੋਬਿੰਦ ਵਾਲੇ ਬਾਲ, ਜੋ ਧਰਨੀ ਧਰਤ ਨੀਹਾਂ ਰਹੇ ਹਿਲਾਈਆ। ਚਾਰੋਂ ਕੁੰਟ ਕੂਕੇ ਕੂਕ ਪੁਕਾਰੇ ਕਾਲ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਆਪਣਾ ਹੁਕਮ ਵਰਤਾਈਆ। ਸਦੀ ਚੌਧਵੀਂ ਕਹੇ ਆਇਆ ਫਲਗੁਣ ਲੈ ਕੇ ਆਪਣੀ ਰੁਤ, ਮੇਰੀ ਰੁਤੜੀ ਨਾਲ ਮਹਿਕਾਈਆ। ਕਿਰਪਾ ਕਰੀ ਅਬਿਨਾਸ਼ੀ ਅਚੁਤ, ਮਿਹਰਵਾਨ ਨਜ਼ਰ ਉਠਾਈਆ। ਮੈਂ ਛੱਡ ਕੇ ਤੱਤਾਂ ਵਾਲੇ ਬੁਤ, ਬੁਤਖ਼ਾਨੇ ਆਈ ਤਜਾਈਆ। ਗੁਰ ਅਵਤਾਰ ਪੈਗ਼ੰਬਰਾਂ ਕੋਲੋਂ ਲਿਆ ਪੁਛ, ਆਪ ਆਪਣਾ ਭੇਵ ਚੁਕਾਈਆ। ਓਨ੍ਹਾਂ ਖ਼ਬਰ ਸੰਦੇਸ਼ਾ ਦਿਤਾ ਕੁਛ, ਜੋ ਭਵਿਖਤਾਂ ਵਿਚ ਗਏ ਦ੍ਰਿੜਾਈਆ। ਏਸੇ ਕਾਰਨ ਸਚ ਦਵਾਰੇ ਗਏ ਪੁੱਜ, ਜਿਥੇ ਪੂਜਾ ਪਾਠ ਇਕੋ ਨੂਰ ਅਲਾਹੀਆ। ਅੱਗੇ ਭੇਵ ਰਹੇ ਨਾ ਗੁਝ, ਪਰਦਾ ਦਏ ਉਠਾਈਆ। ਸਤਿ ਧਰਮ ਦੀ ਸਾਚੀ ਆਵੇ ਸੁੱਧ, ਦੀਨ ਮਜ਼੍ਹਬ ਦਾ ਲੇਖਾ ਦਏ ਮੁਕਾਈਆ। ਨਿਰਮਲ ਹੋਵੇ ਬੁੱਧ, ਮਨ ਕਲਪਣਾ ਨਾ ਕੋਇ ਕੁਰਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਆਪਣੀ ਖੇਲ ਵਖਾਈਆ। ਸਦੀ ਚੌਧਵੀਂ ਕਹੇ ਫਲਗੁਣ ਤੇਰੀ ਅਜਬ ਬਹਾਰ, ਰੁਤੜੀ ਰੁਤ ਮਹਿਕਾਈਆ। ਮੈਂ ਵੇਖਾਂ ਭਗਤਾਂ ਦੀ ਗੁਲਜ਼ਾਰ, ਜੋ ਮਹਿਕਣ ਥਾਉਂ ਥਾਈਂਆ। ਇਕੋ ਅੰਮ੍ਰਿਤ ਬਖ਼ਸ਼ਾਂ ਧਾਰ, ਨਿਝਰ ਝਿਰਨਾ ਆਪ ਝਿਰਾਈਆ। ਪ੍ਰਭੂ ਦੇ ਬਣੇ ਬਰਖ਼ੁਰਦਾਰ, ਅਜ਼ੀਜ਼ ਹੋ ਕੇ ਸੀਸ ਨਿਵਾਈਆ। ਨਾਤਾ ਤੋੜ ਜਗਤ ਸੰਸਾਰ, ਕੂੜੀ ਕਿਰਿਆ ਗਏ ਤਜਾਈਆ। ਤੂੰ ਮੇਰਾ ਮੈਂ ਤੇਰਾ ਬੋਲ ਜੈਕਾਰ, ਧੁਰ ਦਾ ਢੋਲਾ ਰਹੇ ਗਾਈਆ। ਖੇਲ ਵੇਖਣਾ ਗੁਰੂ ਅਵਤਾਰ, ਪੈਗ਼ੰਬਰ ਨੈਣ ਉਠਾਈਆ। ਸਭ ਦਾ ਲਹਿਣਾ ਦੇਣਾ ਕ਼ਰਜ਼ਾ ਮੁਕਣਾ ਉਧਾਰ, ਪੂਰਬ ਲੇਖਾ ਰਹੇ ਨਾ ਰਾਈਆ। ਅਗਲਾ ਹੁਕਮ ਵਰਤੇ ਮੇਰੇ ਨਿਰੰਕਾਰ, ਨਾ ਕੋਈ ਮੇਟੇ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਸਦੀ ਚੌਧਵੀਂ ਕਹੇ ਜਨ ਭਗਤਾਂ ਹੁੰਦਾ ਰਿਹਾ ਦਰਸ, ਜੁਗ ਜੁਗ ਪ੍ਰਭ ਨੇ ਦਇਆ ਕਮਾਈਆ। ਪਹਿਲੀ ਫਲਗੁਣ ਸਭ ਤੇ ਹੁੰਦਾ ਰਿਹਾ ਤਰਸ, ਅੰਤਰ ਆਤਮ ਵੱਜਦੀ ਰਹੀ ਵਧਾਈਆ। ਅੰਮ੍ਰਿਤ ਮੇਘ ਧਾਰ ਰਿਹਾ ਬਰਸ, ਬਰਸੀ ਸਤਿਜੁਗ ਤੋਂ ਚਲੀ ਆਈਆ। ਤੇਈ ਅਵਤਾਰਾਂ ਦੇ ਨਾਂ ਏਸੇ ਤਾਰੀਖ ਵਿਚ ਹੋਏ ਸੀ ਦਰਜ, ਵੇਦ ਵਿਆਸਾ ਦਏ ਗਵਾਹੀਆ। ਏਸੇ ਵਿਚ ਸਭ
❋
❋
ਨੂੰ ਨਾਮ ਧਨ ਦਾ ਮਿਲਦਾ ਰਿਹਾ ਖਰਚ, ਪ੍ਰਾਚੀਨ ਦਾ ਭੇਵ ਖੁਲ੍ਹਾਈਆ। ਏਸੇ ਮਹੀਨੇ ਪਹਿਲੇ ਦਿਨ ਈਸਾ ਧਾਰ ਜਣਾਈ ਚਰਚ, ਚਾਰ ਕੁੰਟ ਨਜ਼ਰੀ ਆਈਆ। ਏਸੇ ਦਿਨ ਅਕਾਲ ਪੁਰਖ ਪਰਮਾਤਮ ਅਵਤਾਰ ਬਣੌਣ ਦੀ ਆਸਾ ਰੱਖੀ ਉਤੇ ਅਰਸ਼, ਆਪ ਆਪਣਾ ਭੇਵ ਖੁਲ੍ਹਾਈਆ। ਏਸੇ ਦਿਨ ਬ੍ਰਹਮਾ ਸੁਤ ਨੂੰ ਦਰਸ਼ਨ ਦਿਤਾ ਉਤੇ ਫ਼ਰਸ਼, ਸੰਤ ਕੁਮਾਰ ਰੰਗ ਰੰਗਾਈਆ। ਏਸੇ ਦਿਨ ਗੁਰ ਅਵਤਾਰ ਪੈਗ਼ੰਬਰਾਂ ਦੀ ਸੁਣਦਾ ਰਿਹਾ ਅਰਜ਼, ਵੱਲ ਬੇਨੰਤੀ ਧਿਆਨ ਲਗਾਈਆ। ਏਸੇ ਦਿਨ ਸ਼ੁਰੂ ਤੋਂ ਬੱਦਲ ਪਿਆ ਸੀ ਗਰਜ, ਹਵਾ ਪਾਣੀ ਨਾਲ ਟਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸਦੀ ਚੌਧਵੀਂ ਕਹੇ ਫਲਗੁਣ ਰੁੱਤ ਵਡ ਗੁਣੀ, ਗਹਿਰ ਗੰਭੀਰ ਦਿਤੀ ਵਡਿਆਈਆ। ਏਸੇ ਦਿਨ ਲਛਮੀ ਦੇ ਸਿਰ ਤੇ ਲਾਲ ਦਿਤੀ ਸੀ ਚੁੰਨੀ, ਚਿੱਟੀ ਧਾਰ ਸੁਹਾਈਆ। ਓਸ ਨੇ ਉਤੇ ਰੱਖੀ ਸੀ ਦਿਨ ਉਨੀਂ, ਉਨੀਸੇ ਵਿਚ ਮੁਹੰਮਦ ਈਸਾ ਬੀਸੇ ਨਾਲ ਸਮਝਾਈਆ। ਏਸੇ ਵਿਚੋਂ ਧਾਰ ਨਿਕਲੀ ਮੁਸਲਿਮ ਸੁੰਨੀ, ਹੁਕਮ ਆਦਿ ਆਦਿ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਸਦੀ ਚੌਧਵੀਂ ਕਹੇ ਜਿਸ ਵੇਲੇ ਨਿਰਗੁਣ ਸਰਗੁਣ ਨੂੰ ਲਾਈ ਲਗਨ, ਆਪਣਾ ਭੇਵ ਖੁਲ੍ਹਾਈਆ। ਜਗਤ ਮਰਿਆਦਾ ਵਾਸਤੇ ਆਦਿ ਵਿਚ ਬਿਨਾ ਖੋਪਰੇ ਤੋਂ ਬਣਾਇਆ ਸਗਣ, ਮਿਹਰ ਨਜ਼ਰ ਉਠਾਈਆ। ਸੰਤਕੁਮਾਰ ਲੱਗਾ ਮੰਗਣ, ਬ੍ਰਹਮਾ ਬੇਟਾ ਸੀਸ ਨਿਵਾਈਆ। ਤੇਰੀ ਪ੍ਰੀਤੀ ਵਿਚ ਹੋ ਕੇ ਮਗਨ, ਤੇਰੇ ਵਿਚ ਸਮਾਈਆ। ਕਿਸ ਬਿਧ ਸੰਸਾਰ ਵਿਚ ਪਏ ਗੰਢਣ, ਨਾਤਾ ਜੋੜੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਪੁਰਖ ਅਕਾਲ ਕਿਹਾ ਨਿਰਗੁਣ ਸਰਗੁਣ ਮੇਰੀ ਧਾਰ ਸੁਤ, ਧੁਰ ਦਾ ਖੇਲ ਖਿਲਾਈਆ। ਨਿਰਗੁਣ ਸਰਗੁਣ ਦੋਹਾਂ ਦਾ ਹੋਵੇ ਜੁਟ, ਜੋੜੀ ਇਕੇ ਦਰ ਬਣਾਈਆ। ਓਹ ਫਲਗੁਣ ਪਹਿਲੀ ਸੀ ਸਾਚੀ ਰੁਤ, ਰੁਤੜੀ ਨਾਲ ਵਡਿਆਈਆ। ਕਰਿਆ ਖੇਲ ਅਬਿਨਾਸ਼ੀ ਅਚੁਤ, ਚਾਰ ਜੁਗ ਦੇ ਸ਼ਾਸਤਰ ਵੇਦ ਸਮਝ ਕਿਸੇ ਨਾ ਆਈਆ। ਕੀ ਜਾਣੇ ਮਾਨਸ ਮਾਨੁਖ, ਬੁੱਧੀ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਸਦੀ ਚੌਧਵੀਂ ਕਹੇ ਜਗਤ ਵਿਵਹਾਰ, ਗੁਰ ਚੇਲਾ ਵੰਡ ਵੰਡਾਈਆ। ਸੱਚੇ ਸਤਿਗੁਰੂ ਦਾ ਪਿਆਰ, ਜੋਟਾ ਖੋਰ ਦਏ ਗਵਾਹੀਆ। ਬਦਾਮ ਛੁਹਾਰੇ ਜਿਸ ਦੇ ਨਾਲ, ਕਿਸ਼ਮਿਸ਼ ਸੋਭਾ ਪਾਈਆ। ਇਹ ਖੇਲ ਸੱਚੀ ਸਰਕਾਰ, ਆਦਿ ਵਿਚ ਦਿਤੀ ਸਮਝਾਈਆ। ਇਹ ਰੁਪਈਏ ਧਾਹਾਂ ਰਹੇ ਮਾਰ, ਕੂਕ ਕੂਕ ਸੁਣਾਈਆ। ਕਿਸ ਬਿਧ ਚਲੇ ਜਗਤ ਵਿਹਾਰ, ਇਹ ਵੀ ਦੇਣਾ ਦ੍ਰਿੜਾਈਆ। ਪੁਰਖ ਅਕਾਲ ਕਿਹਾ ਸੁਣ ਸੰਦੇਸ਼ਾ ਇਕੋ ਵਾਰ, ਏਕੰਕਾਰ ਆਪ ਜਣਾਈਆ। ਜਗਤ ਮਾਇਆ ਮਾਇਆ ਵਿਚ ਪਿਆਰ, ਮਾਇਆ ਨਾਲ ਸ੍ਰਿਸ਼ਟੀ ਬੰਧਨ ਦਿਤਾ ਵਖਾਈਆ। ਇਹ ਖੇਲ ਰਹਿਣਾ ਜੁਗ ਚਾਰ, ਕਲਜੁਗ ਅੰਤ ਅੱਤ ਵੇਖ ਵਖਾਈਆ । ਸਗਣ ਮਨੌਣਾ ਤੱਤ ਸ਼ਰੀਰ ਅਵਤਾਰ, ਪੈਗ਼ੰਬਰਾਂ ਇਹੋ ਗੰਢ ਪਵਾਈਆ। ਇਹੋ ਗੁਰੂ ਗੁਰਦੇਵ ਕਰਨ ਪ੍ਰਨਾਮ, ਮਿਹਰਵਾਨ ਦਏ ਸਮਝਾਈਆ। ਅੰਤਮ ਏਸੇ ਦਾ ਹੋਣਾ ਜਗਤ ਨਿਸ਼ਾਨ, ਨਿਸ਼ਾਨੇ ਵੇਖੇ ਖ਼ਲਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਚਾਰ ਜੁਗ ਨਿਰਗੁਣ ਸਰਗੁਣ ਚਲਦਾ ਰਹਿਣਾ ਵਿਵਹਾਰ, ਵਿਵਹਾਰੀ ਆਪ ਕਰਾਈਆ। ਮਾਣ ਮਿਲਦਾ ਰਹਿਣਾ ਪੈਗ਼ੰਬਰ ਅਵਤਾਰ, ਗੁਰੂ ਗੁਰਦੇਵ ਸੋਭਾ ਪਾਈਆ। ਸਦੀ ਚੌਧਵੀਂ ਸਭ ਦਾ ਲਹਿਣਾ ਦੇਣਾ ਦੇਣਾ ਨਿਵਾਰ,
❋
❋
ਬਾਕੀ ਨਜ਼ਰ ਕੋਇ ਨਾ ਆਈਆ। ਸੰਤ ਸੁਹੇਲੇ ਲੈਣੇ ਉਠਾਲ, ਚਾਰ ਵਰਨਾਂ ਵਿਚੋਂ ਬਾਹਰ ਕਢਾਈਆ। ਅੰਤਰ ਆਤਮ ਬਖ਼ਸ਼ ਪਿਆਰ, ਪ੍ਰੀਤਮ ਧੁਰ ਦਾ ਲਏ ਮਨਾਈਆ। ਝਗੜਾ ਮੁਕਾਏ ਸ਼ਾਹ ਕੰਗਾਲ, ਊਚ ਨੀਚ ਨਾ ਕੋਇ ਰਖਾਈਆ। ਸ਼ਬਦ ਗੁਰੂ ਹੋਵੇ ਦਲਾਲ, ਵਿਚੋਲਾ ਇਕੋ ਸੋਭਾ ਪਾਈਆ। ਨਾਮ ਭੰਡਾਰਾ ਦਏ ਮਾਲ, ਧਨ ਦੌਲਤ ਇਕੋ ਇਕ ਵਰਤਾਈਆ। ਕਿਰਪਾ ਕਰ ਦੀਨ ਦਿਆਲ, ਦੀਨਾਂ ਵੇਖੇ ਚਾਈਂ ਚਾਈਂਆ। ਨਾਤਾ ਤੋੜ ਜਗਤ ਮੰਦਰ ਮਸਜਿਦ ਸ਼ਿਵਦਵਾਲੇ ਮਠ ਧਰਮਸਾਲ, ਗੁਰੂਦਵਾਰ ਕਾਇਆ ਮੰਦਰ ਅੰਦਰ ਇਕ ਵਖਾਈਆ। ਜਿਥੇ ਵਸਤ ਅਮੋਲਕ ਅਨਮੁੱਲੜਾ ਲਾਲ, ਨਾਮ ਖ਼ਜ਼ੀਨਾ ਦਿਤਾ ਟਿਕਾਈਆ। ਅਗੰਮੀ ਜੋਤ ਬੇਮਿਸਾਲ, ਜਿਸ ਦੀ ਮਿਸਲ ਨਾ ਕੋਇ ਸਮਝਾਈਆ। ਨਿਝਰ ਝਿਰਨਾ ਮਾਰੇ ਅਗੰਮ ਛਾਲ, ਬੂੰਦ ਸਵਾਂਤੀ ਆਪ ਟਪਕਾਈਆ। ਇਹ ਖੇਲ ਕਰੇ ਪੁਰਖ ਅਕਾਲ, ਹਰਿ ਕਰਤਾ ਨੂਰ ਅਲਾਹੀਆ। ਜਿਸ ਵੇਲੇ ਦੀਨ ਦੁਨੀ ਗੁਰੂ ਅਵਤਾਰ ਪੈਗ਼ੰਬਰ ਨਾ ਸਕਣ ਸੰਭਾਲ, ਵਾਰਸ ਨਜ਼ਰ ਕੋਇ ਨਾ ਆਈਆ। ਜੋਧਾ ਸੂਰਬੀਰ ਪ੍ਰਗਟੇ ਪੁਰਖ ਅਕਾਲ, ਨੌਜਵਾਨਾ ਮਰਦ ਮਰਦਾਨਾ ਧੁਰਦਰਗਾਹੀਆ। ਉਹ ਸੰਤ ਸੁਹੇਲੇ ਗੁਰਮੁਖ ਹਰਿ ਸੱਜਣ ਕਰੇ ਪ੍ਰਵਾਨ, ਜਨ ਭਗਤਾਂ ਵੇਖ ਵਖਾਈਆ। ਜੋ ਗੁਰੂ ਅਵਤਾਰ ਪੈਗ਼ੰਬਰਾਂ ਮਿਲਦਾ ਰਿਹਾ ਦਾਨ, ਜੁਗ ਜੁਗ ਧੁਰਦਰਗਾਹੋਂ ਆਪ ਵਰਤਾਈਆ। ਸੋ ਪੁਰਖ ਅਕਾਲ ਹੋ ਕੇ ਮਿਹਰਵਾਨ, ਲੋਕਮਾਤ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸ਼ਾ ਇਕ ਸੁਣਾਈਆ। ਸਦੀ ਚੌਧਵੀਂ ਕਹੇ ਜਨ ਭਗਤੋ ਸੁਣੋ ਮੇਰੀ ਆਵਾਜ਼, ਧੁਰ ਦਾ ਹੁਕਮ ਸੁਣਾਈਆ। ਪੁਰਖ ਅਕਾਲਾ ਖੋਲ੍ਹਣ ਲੱਗਾ ਰਾਜ਼, ਪਰਦਾ ਅੰਦਰੋਂ ਦਏ ਚੁਕਾਈਆ। ਤੁਹਾਨੂੰ ਖਾਣੀ ਪਏ ਨਾ ਕਿਤੋਂ ਨਿਆਜ਼, ਖ਼ਾਲੀ ਹੱਥ ਨਾ ਕੋਇ ਫੈਲਾਈਆ। ਕਿਰਪਾ ਕਰੇ ਆਪ ਮਹਾਰਾਜ, ਪਾਰਬ੍ਰਹਮ ਪ੍ਰਭ ਦਇਆ ਕਮਾਈਆ। ਤੁਹਾਡਾ ਸਭ ਤੋਂ ਉਤਮ ਸ੍ਰੇਸ਼ਟ ਧੁਰ ਦਾ ਨਾਮ ਖਾਜ, ਜਗਤ ਤ੍ਰਿਸ਼ਨਾ ਦਏ ਬੁਝਾਈਆ। ਤੁਹਾਡੇ ਉਤੋਂ ਵਾਰ ਕੇ ਜਗਤ ਦਾ ਰਿਵਾਜ, ਪਿਛਲਾ ਲੇਖਾ ਦਿਤਾ ਮੁਕਾਈਆ। ਇਹੋ ਗੋਬਿੰਦ ਚੋਗ ਪੌਂਦਾ ਸੀ ਆਪਣੇ ਬਾਜ਼, ਖ਼ੁਸ਼ੀਆਂ ਨਾਲ ਆਪ ਖਵਾਈਆ। ਜਿਸ ਸ਼ਰਅ ਵਿਚੋਂ ਕ਼ਾਨੂੰਨ, ਜਿਸ ਸ਼ਰਅ ਵਿਚੋਂ ਕਾਇਦੇ, ਜਿਸ ਸ਼ਰਅ ਵਿਚੋਂ ਧਰਮ, ਜਿਸ ਸ਼ਰਅ ਵਿਚੋਂ ਦਵਾਰ, ਜਿਸ ਸ਼ਰਅ ਵਿਚੋਂ ਪਰਿਵਾਰ, ਜਿਸ ਸ਼ਰਅ ਵਿਚੋਂ ਨਿਰੰਕਾਰ, ਜਿਸ ਸ਼ਰਅ ਵਿਚੋਂ ਸੱਚੀ ਸਰਕਾਰ, ਜਿਸ ਸ਼ਰਅ ਵਿਚੋਂ ਗੁਰਸਿਖਾਂ ਬਖ਼ਸ਼ਿਆ ਰਾਜ, ਰਹਿਮਤ ਆਪ ਕਮਾਈਆ। ਸੀਸ ਜਗਦੀਸ਼ ਸੁਹਾ ਕੇ ਤਾਜ, ਤਖ਼ਤ ਨਿਵਾਸੀ ਵੇਖ ਵਖਾਈਆ। ਜਨਮ ਜਨਮ ਦਾ ਕਰਮ ਕਰਮ ਦਾ ਦੁਰਮਤ ਮੈਲ ਧੋ ਕੇ ਦਾਗ਼, ਪਤਤ ਪੁਨੀਤ ਆਪ ਕਰਾਈਆ। ਗੁਰਮੁਖੋ ਪਿਛਲਾ ਖ਼ੁਸ਼ੀਆਂ ਵਾਲਾ ਮਹੀਨਾ ਲੰਘਿਆ ਮਾਘ, ਅੱਗੇ ਫਲਗੁਣ ਗਿਆ ਆਈਆ। ਤੁਹਾਡੀ ਆਤਮ ਸੇਜਾ ਉਤੇ ਜਾਣਾ ਬਿਰਾਜ, ਘਰ ਘਰ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਜਨ ਭਗਤੋ ਤੁਸਾਂ ਸੌਣਾ ਆਪਣੀ ਨਿੰਦਰਾ, ਸੁਖ ਆਸਣ ਡੇਰਾ ਲਾਈਆ। ਸ਼ਬਦ ਗੁਰੂ ਤੁਹਾਡੇ ਅੰਦਰ ਵੜ ਕੇ ਬਜਰ ਕਪਾਟੀ ਦਾ ਤੋੜੇ ਜੰਦਰਾ, ਜ਼ਿੰਦਗੀ ਵਿਚੋਂ ਜ਼ਿੰਦਗੀ ਦਏ ਬਦਲਾਈਆ। ਜਿਸ ਰਾਮ ਦੀ ਪੂਜਾ ਕਰਦੇ ਬਨ ਬਿੰਦਰਾ, ਓਹ ਕਾਹਨ ਤੁਹਾਡੀ ਸੇਵ ਕਮਾਈਆ। ਜਿਸ ਨੂੰ ਕਹਿੰਦੇ ਸੁਰਪਤ ਰਾਜਾ ਇੰਦਰਾ, ਤੁਹਾਡੇ ਚਰਨਾਂ ਹੇਠਾਂ ਹੱਥ ਰਖਾਈਆ। ਪੁਰਖ ਅਕਾਲ ਦੀਨ ਦਿਆਲ ਕੋਈ ਹੱਥ ਉਤੇ ਪਰਬਤ ਚੁਕਣਾ ਨਹੀਂ ਮਿੰਦਰਾ, ਦੋ ਜਹਾਨ ਇਸ਼ਾਰੇ ਨਾਲ ਉਠਾਈਆ। ਕਿਸੇ ਨੂੰ ਲੁਕਣਾ ਪਏ ਨਾ ਕਿਸੇ
❋
❋
ਕੁੰਦਰਾ, ਕੁੰਦਰਾਂ ਵਿਚ ਨਾ ਡੇਰਾ ਲਾਈਆ। ਕੋਈ ਰੁਕਾਵਟ ਨਾ ਪਾਵੇ ਤੁਹਾਨੂੰ ਸੁਖਮਨ ਈੜਾ ਪਿੰਗਲਾ, ਤ੍ਰੈਕੁਟੀ ਨਾ ਕੋਇ ਵਡਿਆਈਆ। ਮਾਲਾ ਮਣਕਾ ਫੇਰਨਾ ਪਏ ਨਾ ਨਾਲ ਉਂਗਲਾ, ਮਨ ਦਾ ਮਣਕਾ ਦਏ ਭਵਾਈਆ। ਰਾਤੀਂ ਸੁੱਤਿਆਂ ਦੀਆਂ ਅੰਦਰੋਂ ਖੋਲ੍ਹ ਦੇਵੇ ਗੁੰਝਲਾ, ਰਾਹ ਇਕੋ ਦਏ ਵਖਾਈਆ। ਜਿਥੇ ਵੇਦ ਪੁਰਾਨਾਂ ਮੂਲ ਨਹੀਂ ਪੁੱਜਣਾ, ਓਥੇ ਭਗਤਾਂ ਮਿਲੇ ਵਡਿਆਈਆ । ਓਥੇ ਸੂਰੀਆ ਚੰਦ੍ਰਮਾ ਕੋਈ ਨਹੀਂ ਉਗਣਾ, ਮੰਡਲ ਮੰਡਪ ਨਾ ਸੋਭਾ ਪਾਈਆ। ਜਿਸ ਦਾ ਕਿਸੇ ਨੂੰ ਕਦੇ ਆਇਆ ਨਹੀਂ ਸੁਫ਼ਨਾ, ਓਹ ਧਾਮ ਦਏ ਵਖਾਈਆ। ਪੂਜਾ ਪਾਠ ਕਰਦਿਆਂ ਬਿਨਾ ਸਤਿਗੁਰੂ ਤੋਂ ਪੈਂਡਾ ਕਿਸੇ ਨਹੀਂ ਮੁਕਣਾ, ਮੰਜ਼ਲ ਹੱਕ ਨਾ ਕੋਇ ਪੁਚਾਈਆ। ਗੁਰਮੁਖੋ ਬਿਨਾ ਗੋਬਿੰਦ ਤੋਂ ਗੋਦੀ ਕਿਸੇ ਨਹੀਂ ਚੁੱਕਣਾ, ਪੁਰਖ ਅਕਾਲ ਦੇ ਚਰਨਾਂ ਨਾ ਕੋਇ ਟਿਕਾਈਆ। ਕਲਜੁਗ ਕੂੜਾ ਬੂਟਾ ਜ਼ਰੂਰ ਸੁੱਕਣਾ, ਹਰਿਆ ਸਿੰਚ ਨਾ ਕੋਇ ਕਰਾਈਆ। ਧੁਰ ਦੇ ਸਾਹਿਬ ਦਾ ਭਾਣਾ ਕਦੇ ਨਾ ਰੁਕਣਾ, ਨਾ ਕੋਈ ਮੇਟੇ ਮੇਟ ਮਿਟਾਈਆ। ਜਿਸ ਨੇ ਦੀਨ ਮਜ਼੍ਹਬ ਦਾ ਬੂਟਾ ਪੁੱਟਣਾ, ਆਤਰ ਬ੍ਰਹਮ ਸਰਬ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਸਦੀ ਚੌਧਵੀਂ ਕਹੇ ਮੇਰਾ ਸੋਹਣਾ ਸੁਹੰਞਣਾ ਬਰਸ, ਖ਼ੁਸ਼ੀਆਂ ਵਿਚ ਵਡਿਆਈਆ। ਜਨ ਭਗਤੋ ਸਭ ਤੋਂ ਉਤਮ ਪਰਮ ਪੁਰਖ ਦਾ ਦਰਸ, ਜੋ ਦੀਦਾ ਦਾਨਿਸਤਾ ਕਰੇ ਰੁਸ਼ਨਾਈਆ। ਜਿਹੜਾ ਆਦਿ ਜੁਗਾਦਿ ਜਗਤ ਸ਼ੁਕੀਨ ਤੇ ਧਰਮ ਦਾ ਰੱਖੇ ਪਰਸ, ਮਾਇਆ ਮਮਤਾ ਹੱਥ ਨਾ ਕਦੇ ਉਠਾਈਆ। ਵੇਖਿਓ ਜਗਤ ਤ੍ਰਿਸ਼ਨਾ ਵਿਚ ਕਦੇ ਨਾ ਜਾਇਓ ਪਰਚ, ਪ੍ਰਾਚੀਨ ਦਾ ਲੇਖਾ ਰਿਹਾ ਮੁਕਾਈਆ। ਜੇ ਯਸੂ ਨੂੰ ਤੱਕਣਾ ਤੇ ਵੇਖੋ ਆਪਣੇ ਕਾਇਆ ਚਰਚ, ਮੁਹੰਮਦ ਕਾਇਆ ਕਾਅਬੇ ਵਿਚ ਬੈਠਾ ਆਬੇਹਯਾਤ ਰਿਹਾ ਪਿਆਈਆ। ਜੇ ਨਾਨਕ ਦੀ ਤੜਪ, ਘਰ ਵਿਚੋਂ ਖੋਜ ਕੇ ਘਰ ਵਿਚ ਲੈਣਾ ਟਿਕਾਈਆ। ਜੇ ਤੁਹਾਨੂੰ ਗੋਬਿੰਦ ਦੀ ਗ਼ਰਜ਼, ਤੇ ਗੋਬਿੰਦ ਚਲ ਕੇ ਤੁਹਾਡੇ ਘਰ ਵਿਚ ਡੇਰਾ ਲਾਈਆ। ਜਿਸ ਨੇ ਮਾਤ ਪਿਤਾ ਬੱਚਿਆਂ ਦਾ ਸਮਝਿਆ ਨਹੀਂ ਕੁਛ ਹਰਜ, ਬੰਸ ਵਾਰ ਕੇ ਸਹੰਸ ਲਏ ਪ੍ਰਗਟਾਈਆ। ਓਹ ਜ਼ਰੂਰ ਤੁਹਾਡਾ ਵੰਡੇ ਦਰਦ, ਦੁਖੀਆਂ ਦੁੱਖ ਗਵਾਈਆ। ਅੱਜ ਭਾਵੇਂ ਕੋਈ ਨਾ ਕਰੇ ਅਰਜ਼, ਸਭ ਦਾ ਰੋਗ ਦੇਣਾ ਮਿਟਾਈਆ। ਸਤਿਗੁਰ ਸ਼ਬਦ ਮਰਦਾਨਾ ਮਰਦ, ਮੱਦਦ ਕਰੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਸਦੀ ਚੌਧਵੀਂ ਕਹੇ ਮੇਰਾ ਵੇਖਿਓ ਪਰਸ, ਤੁਹਾਨੂੰ ਦਿਆਂ ਵਖਾਈਆ। ਤੁਹਾਡਾ ਖ਼ੁਸ਼ੀਆਂ ਵਾਲਾ ਬਰਸ, ਉਮਤ ਰਹੀ ਕੁਰਲਾਈਆ। ਮੁਹੰਮਦ ਦਾ ਦੇਣਾ ਕ਼ਰਜ਼, ਮਕ਼ਰੂਜ ਰਿਹਾ ਚੁਕਾਈਆ। ਚਾਰੋਂ ਕੁੰਟ ਉਡਣੀ ਗਰਦ, ਅੰਧ ਅੰਧੇਰ ਨਾ ਕੋਇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਸਮਝਾਈਆ। ਸਦੀ ਚੌਧਵੀਂ ਕਹੇ ਸਾਰੇ ਹੋਵੋ ਸਾਵਧਾਨਾ, ਅੱਖਾਂ ਲਓ ਖੁਲ੍ਹਾਈਆ। ਪੁਰਖ ਅਕਾਲ ਕਰੋ ਚਰਨ ਧਿਆਨਾ, ਨੀਤੀ ਨੀਤੀ ਵਿਚੋਂ ਬਦਲਾਈਆ। ਤੱਕੋ ਖੇਲ ਜ਼ਿਮੀ ਅਸਮਾਨਾ, ਜੋ ਦੋ ਜਹਾਨਾਂ ਰਿਹਾ ਕਰਾਈਆ। ਜੋ ਲੱਖ ਚੁਰਾਸੀ ਹੋਵੇ ਮਿਹਰਵਾਨਾ, ਮਹਿਬੂਬ ਨੂਰ ਅਲਾਹੀਆ। ਧਰਮ ਝੁਲਾਏ ਇਕ ਨਿਸ਼ਾਨਾ, ਨਵ ਨੌ ਚਾਰ ਆਪ ਉਠਾਈਆ। ਸ੍ਰਿਸ਼ਟੀ ਦੀ ਦ੍ਰਿਸ਼ਟੀ ਦਾ ਬਣੇ ਕਾਹਨਾ, ਨੂਰ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਸਦੀ ਚੌਧਵੀਂ ਕਹੇ ਮੈਂ ਜਨ ਭਗਤੋ ਬਣੀ ਮੰਗਤੀ, ਮਾਂਗਤ ਹੋ ਕੇ ਝੋਲੀ ਡਾਹੀਆ। ਜਿਹੜੀ ਪਿਛਲਿਆਂ ਚਹੁੰ ਜੁਗਾਂ ਦਿਆਂ ਗ੍ਰੰਥਾਂ ਦੀ ਪੜ੍ਹੀ ਪੰਗਤੀ, ਇਹਦੇ ਵਿਚ ਦਿਓ ਟਿਕਾਈਆ ।
❋
❋
ਸਚ ਪਿਆਰ ਬਣੌਣਾ ਸਾਚਾ ਸੰਗਤੀ, ਚਾਰ ਵਰਨ ਇਕ ਸਰਨਾਈਆ। ਗੜ੍ਹ ਰਹੇ ਨਾ ਹਉਮੇ ਹੰਗਤੀ, ਕੂੜ ਕੁੜਿਆਰ ਦੇਣਾ ਤਜਾਈਆ। ਪੁੱਛਣਾ ਪੁੱਛਣੀ ਨਹੀਂ ਕਿਸੇ ਮੂਲ ਜਾ ਕੇ ਪੰਡਤੀ, ਗ੍ਰਹਿ ਨਛੱਤਰ ਨਾ ਫੋਲ ਫੁਲਾਈਆ। ਇਹ ਕਥਾ ਕਹਾਣੀ ਅੰਤ ਦੀ, ਅੰਤ ਦਏ ਸਮਝਾਈਆ। ਵਡਿਆਈ ਰਹਿਣੀ ਨਹੀਂ ਕਿਸੇ ਸਾਧ ਸੰਤ ਦੀ, ਬਿਨਾ ਸ਼ਬਦ ਗੁਰੂ ਤੋਂ ਗੁਰੂ ਨਾ ਕੋਇ ਅਖਵਾਈਆ। ਜਵਾਨੀ ਰਹਿਣੀ ਨਹੀਂ ਕਿਸੇ ਨਾਰ ਕੰਤ ਦੀ, ਬੁਢੇਪਾ ਸਭ ਦੇ ਉਪਰ ਛਾਈਆ। ਆਵਾਜ਼ ਰਹਿਣੀ ਨਹੀਂ ਪਿਛਲੇ ਮੰਤ ਦੀ, ਚਾਰ ਜੁਗ ਦਾ ਪੰਧ ਮੁਕਾਈਆ। ਰੁਤ ਮੌਲਣੀ ਪਰਮ ਪੁਰਖ ਦੇ ਨਾਮ ਵਾਲੀ ਬਸੰਤ ਦੀ, ਖ਼ਿਜ਼ਾਂ ਕੂੜ ਦਏ ਮਿਟਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਜਨ ਭਗਤੋ ਪਿਛਲਾ ਇਹਦੇ ਵਿਚ ਪਾਇਓ ਪਾਠ ਪੂਜਾ, ਜੋ ਪਿਛੇ ਲਿਆ ਕਮਾਈਆ। ਹਿੰਦੂ ਮੁਸਲਿਮ ਸਿੱਖ ਈਸਾਈ ਰਹਿਓ ਕੋਈ ਨਾ ਦੂਜਾ, ਦੁਤੀਆ ਭਾਓ ਨਾ ਕੋਇ ਰਖਾਈਆ। ਪਿਛਲਾ ਭਾਂਡਾ ਹੋਣ ਲੱਗਾ ਮੂਧਾ, ਪ੍ਰਭ ਅੰਦਰੋਂ ਕਰੇ ਸਫ਼ਾਈਆ। ਅੰਤ ਅਖ਼ੀਰੀ ਰੋ ਕੇ ਗਿਆ ਬੁੱਧਾ, ਬਿਨ ਨੈਣਾਂ ਨੀਰ ਵਹਾਈਆ। ਜਿਸ ਵੇਲੇ ਮੇਰਾ ਮਾਲਕ ਆਵੇ ਉਤੇ ਬਸੁੱਧਾ, ਧਰਨੀ ਧਰਤ ਧਵਲ ਡੇਰਾ ਲਾਈਆ। ਓਸ ਵੇਲੇ ਓਹਦਾ ਸਮਝੇ ਕੋਈ ਨਾ ਮੁੱਦਾ, ਮੁੱਦਤ ਦੀਆਂ ਪੇਸ਼ੀਨਗੋਈਆਂ ਇਸ਼ਾਰਿਆਂ ਵਾਲੀਆਂ ਨਜ਼ਰੀ ਆਈਆ। ਜਿਸ ਨੇ ਬਦਲਣਾ ਕਲਜੁਗਾ, ਕਲ ਕਲਕਾਤੀ ਮੇਟੇ ਕਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਜਨ ਭਗਤੋ ਮੰਗਤੀ ਨੂੰ ਦੇ ਦਿਓ ਦਾਨ, ਇਕ ਟੰਗ ਤੇ ਮੰਗ ਮੰਗਾਈਆ। ਜੇ ਮੰਨਣਾ ਇਕ ਭਗਵਾਨ, ਹੱਥ ਦਿਓ ਉਠਾਈਆ। ਜੇ ਕਿਸੇ ਗੰਗਾ ਗੋਦਾਵਰੀ ਜਮਨਾ ਸੁਰਸਤੀ ਅਠਸਠ ਕੀਤਾ ਇਸ਼ਨਾਨ, ਉਹ ਵੀ ਇਹਦੇ ਵਿਚ ਦਿਓ ਟਿਕਾਈਆ। ਜੇ ਕਿਸੇ ਬ੍ਰਾਹਮਣਾਂ ਨੂੰ ਦਿਤਾ ਦਾਨ, ਉਹ ਵੀ ਲੇਖਾ ਲਓ ਮੁਕਾਈਆ। ਵੇਖਿਓ ਤੱਤਾਂ ਵਾਲਾ ਕੋਈ ਨਾ ਮੰਨਿਓ ਕਾਹਨ, ਤੱਤਾਂ ਵਾਲਾ ਰਾਮ ਅੰਤ ਸਾਥ ਨਾ ਕੋਇ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸ਼ਾ ਇਕ ਸੁਣਾਈਆ। ਸਦੀ ਚੌਧਵੀਂ ਕਹੇ ਜਨ ਭਗਤੋ ਜੇ ਕਿਸੇ ਪਿਛੇ ਮੱਥੇ ਲਾਇਆ ਤਿਲਕ, ਤਰਸੂਲ ਸੰਧੂਰ ਨਾਲ ਬਣਾਈਆ। ਜੇ ਕਿਸੇ ਹਨੂਵੰਤ ਦੀ ਮਾਰੀ ਕਿਲਕ, ਕੂਕ ਕੂਕ ਸੁਣਾਈਆ। ਜੇ ਦੁਰਗਾ ਦਾ ਮੰਨ ਕੇ ਇਸ਼ਟ, ਸੀਸ ਲਿਆ ਨਿਵਾਈਆ। ਓਹ ਭਗਤਾਂ ਦੀ ਆ ਜਾਉ ਵਿਚ ਲਿਸਟ, ਫ਼ਰਿਸਤ ਪਿਛਲੀ ਰਿਹਾ ਵਖਾਈਆ। ਜੇ ਕਿਸੇ ਨੇ ਲੋਕਮਾਤ ਝੂਠਾ ਪਿਆਰ ਕੀਤਾ ਇਸ਼ਕ, ਉਹ ਵੀ ਇਸ ਦੇ ਵਿਚ ਦਿਓ ਪਵਾਈਆ। ਵੇਖਿਓ ਜਗਤ ਯਾਰਾਨੇ ਲੌਣ ਵਾਲਿਓ ਨਾ ਜਾਇਓ ਖ਼ਿਸਕ, ਇਹ ਹੁਕਮ ਧੁਰਦਰਗਾਹੀਆ। ਜਿਨ੍ਹਾਂ ਨੇ ਖਾ ਕੇ ਹਰਾਮ ਕੀਤਾ ਨਿਮਕ, ਓਹ ਵੀ ਆਪਣੀ ਕੀਤੀ ਇਹਦੇ ਵਿਚ ਲਓ ਛੁਪਾਈਆ। ਜੇ ਪੁਰਖ ਅਕਾਲ ਉਤੇ ਭਰੋਸਾ ਕਰਨਾ ਤੇ ਗੋਬਿੰਦ ਉਤੇ ਰੱਖਣਾ ਸਿਦਕ, ਹੱਥ ਸੀਨੇ ਉਤੇ ਲਓ ਟਿਕਾਈਆ। ਜੇ ਨਿੰਦਕ ਬਣਨਾ ਫੇਰ ਭਗਤਾਂ ਵਿਚ ਰਹਿਣਾ ਨਹੀਂ ਮਿੰਟ, ਸਚ ਜਗਹ ਨਜ਼ਰ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਦ੍ਰਿੜਾਈਆ। ਸਦੀ ਚੌਧਵੀਂ ਕਹੇ ਜੇ ਮੰਨਿਆ ਕੋਈ ਪੀਰ, ਲਾਲਾਂ ਵਾਲਿਆਂ ਸੀਸ ਨਿਵਾਈਆ। ਜੇ ਸੱਯਦਾ ਕੀਤਾ ਕਿਸੇ ਫ਼ਕੀਰ, ਕ਼ਬਰਾਂ ਖ਼ਾਕ ਧੂੜ ਰਮਾਈਆ। ਜੇ ਕਿਸੇ ਕੱਢੀ ਤੱਕੀਏ ਜਾ ਲਕੀਰ, ਨੱਕ ਜ਼ਿਮੀਂ ਉਤੇ ਘਸਾਈਆ। ਉਹ ਸਾਰੇ ਐਸ ਵਿਚ ਰੱਖ ਦਿਓ ਨਾਲ ਤਰਤੀਬ, ਹੌਲੀ ਹੌਲੀ ਵਿਚ ਟਿਕਾਈਆ। ਫੇਰ ਨਾਮ ਦਾ ਰਹਿਣ ਨਹੀਂ ਦੇਣਾ ਕੋਈ ਗਰੀਬ, ਕਾਇਆ
❋
❋
ਮੰਦਰ ਦੇਣਾ ਭਰਾਈਆ। ਇਹ ਖੇਲ ਪ੍ਰਭੂ ਨੇ ਕਰਨਾ ਅਜੀਬ, ਜਿਸ ਦੀ ਸਮਝ ਨਾ ਕੋਇ ਸਮਝਾਈਆ। ਪੜ੍ਹਨੀ ਪਏ ਨਾ ਕ਼ੁਰਾਨ ਮਜੀਦ, ਨਿਮਾਜ਼ ਰੋਜ਼ਾ ਨਾ ਕੋਇ ਵਡਿਆਈਆ। ਤੁਹਾਡੇ ਕਾਇਆ ਅੰਦਰੋਂ ਤੁਹਾਡਾ ਮਿਲ ਜਾਏ ਤਬੀਬ, ਰੋਗ ਹਉਮੇ ਦਏ ਗਵਾਈਆ। ਸਾਚਾ ਮੰਦਰ ਵਖਾ ਮਸੀਤ, ਮਸਲਾ ਅਗਲਾ ਹੱਲ ਕਰਾਈਆ। ਸਿਰਫ਼ ਤੁਸਾਂ ਗੌਣਾ ਤੂੰ ਮੇਰਾ ਤੇ ਮੈਂ ਤੇਰਾ ਗੀਤ, ਸੋਹੰ ਨਾਮ ਅਲਾਹੀਆ। ਝਗੜਾ ਮਿਟ ਜਾਏ ਹਸਤ ਕੀਟ, ਊਚ ਨੀਚ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਸੁਣਾਈਆ। ਜਨ ਭਗਤੋ ਆਪਣਾ ਇਸ ਵਿਚ ਪਾਇਓ ਕਰਮ ਕਾਂਡ, ਸਭ ਕੁਛ ਸਤਿਗੁਰ ਝੋਲੀ ਪਾਈਆ। ਜਿਸ ਦੇ ਕੋਲ ਸੱਤ ਰੰਗ ਦੀ ਡਾਂਗ, ਸੱਤ ਜ਼ਿਮੀਂ ਸੱਤ ਅਸਮਾਨਾਂ ਮੁਹੰਮਦ ਦਾ ਲੇਖਾ ਚਰਨਾਂ ਹੇਠ ਰਗੜਾਈਆ। ਜੋ ਈਸਾ ਕਹਿ ਕੇ ਗਿਆ ਨਾਲ ਟੰਗ ਉਸ ਨੂੰ ਲੰਘੌਣਾ ਹੇਠੋਂ ਦੀ ਟਾਂਗ, ਹੁਕਮ ਬੇਪ੍ਰਵਾਹੀਆ। ਲੇਖਾ ਮੁਕਣਾ ਦੋ ਜਹਾਨ ਲੋਕ ਪਰਲੋਕ ਬ੍ਰਹਿਮੰਡ ਬ੍ਰਹਿਮਾਂਡ, ਬ੍ਰਹਿਮਾਦ ਬ੍ਰਹਮ ਵੇਖ ਵਖਾਈਆ। ਜਨ ਭਗਤਾਂ ਨੰਗੀ ਨਾ ਹੋਵੇ ਕੰਡ, ਸਿਰ ਆਪਣਾ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਸਦੀ ਚੌਧਵੀਂ ਕਹੇ ਮੈਂ ਨਹੀਂ ਬਹੁਤਾ ਕੂਣਾ, ਉਚੀ ਉਚੀ ਨਾ ਬੋਲ ਸੁਣਾਈਆ। ਮੇਰਾ ਪਰਸ ਅਜੇ ਊਣਾ, ਸਕਿਆ ਨਾ ਕੋਇ ਭਰਾਈਆ। ਮੈਨੂੰ ਅਗਲੇ ਸਾਲ ਦੁਨੀਆ ਨੂੰ ਲਾ ਲੈਣ ਦਿਓ ਹਲੂਣਾ, ਸ਼ਾਹ ਸੁਲਤਾਨਾਂ ਦਿਆਂ ਹਿਲਾਈਆ। ਫੇਰ ਮੇਰਾ ਭਾਗ ਵਧਣਾ ਦੂਣਾ, ਮਿਲੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸ਼ਾ ਇਕ ਸੁਣਾਈਆ। ਪਰਸ ਕਹੇ ਵੇਖੋ ਮੈਨੂੰ ਕਵਣ ਭਰਦਾ, ਭਾਰ ਆਪਣਾ ਵਿਚ ਰਖਾਈਆ। ਮੈਂ ਵੀ ਓਸ ਪ੍ਰਭੂ ਦਾ ਬਰਦਾ, ਜੋ ਬੰਦੀਖ਼ਾਨੇ ਰਿਹਾ ਤੁੜਾਈਆ। ਜੁਗ ਚੌਕੜੀ ਰਿਹਾ ਡਰਦਾ, ਆਪਣਾ ਮੂੰਹ ਨਾ ਕੋਇ ਖੁਲ੍ਹਾਈਆ। ਲੁਕ ਲੁਕ ਅੰਦਰ ਰਿਹਾ ਵੜਦਾ, ਬਾਹਰੋਂ ਨਾ ਲਈ ਅੰਗੜਾਈਆ। ਮੈਨੂੰ ਸ਼ੌਕ ਆਇਆ ਹੁਣ ਫੱਗਣ ਮਹੀਨਾ ਚੜ੍ਹਦਾ, ਚੜ੍ਹਦੀ ਦਿਸ਼ਾ ਦਏ ਦੁਹਾਈਆ। ਲਹਿੰਦੇ ਮਾਨਵ ਵੇਖਣਾ ਸੜਦਾ, ਆਤਸ਼ ਜਗਤ ਨਾ ਕੋਇ ਬੁਝਾਈਆ। ਇਹ ਖੇਲ ਮੇਰੇ ਪ੍ਰਭੂ ਦੇ ਘਰ ਦਾ, ਅਵਰ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਪਰਸ ਕਹੇ ਮੈਨੂੰ ਸਮਝਿਓ ਨਾ ਕੋਈ ਚਮੜਾ, ਜਗਤ ਖੱਲ ਵਡਿਆਈਆ। ਮੈਂ ਤੇ ਦੱਸਣ ਆਇਆ ਤੁਹਾਡਾ ਪੁਰਖ ਅਕਾਲ ਅਗੰਮ ਅਗੰਮੜਾ, ਜਿਸ ਦਾ ਭੇਵ ਕੋਇ ਨਾ ਪਾਈਆ। ਵੇਖਿਓ ਆਪਣੇ ਸਤਿਗੁਰ ਨੂੰ ਲਾਲਚ ਦਿਓ ਨਾ ਕਦੀ ਕੋਈ ਦਮੜਾ, ਮਾਇਆ ਮੋਹ ਵਿਚ ਨਾ ਕੋਇ ਫਸਾਈਆ। ਬਿਨਾ ਸਤਿਗੁਰ ਸ਼ਬਦ ਤੋਂ ਤਨ ਮਾਟੀ ਖ਼ਾਕ ਨਿਕੰਮੜਾ, ਸਚ ਵੱਜੇ ਨਾ ਕੋਇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਹੋਏ ਸਹਾਈਆ। ਪਰਸ ਕਹੇ ਜਨ ਭਗਤੋ ਇਹਦੇ ਵਿਚ ਪਾਓ ਆਪਣਾ ਕੁਕਰਮ, ਬਾਕੀ ਰਹਿਣ ਕੁਛ ਨਾ ਪਾਈਆ। ਸਭ ਦਾ ਇਕੋ ਸਾਚਾ ਧਰਮ, ਦੀਨ ਮਜ਼੍ਹਬ ਨਾ ਵੰਡ ਵੰਡਾਈਆ। ਅੰਤਰ ਰਹੇ ਕੋਈ ਨਾ ਭਰਮ, ਭਾਂਡਾ ਭਰਮ ਦੇਣਾ ਭੰਨਾਈਆ। ਤੁਹਾਡਾ ਪੁਰਖ ਅਕਾਲ ਦੇ ਘਰ ਜਰਮ, ਜੋਤ ਅਕਾਲਣ ਤੁਹਾਡੀ ਜੰਮਣ ਵਾਲੀ ਮਾਈਆ । ਇਕੋ ਸਾਹਿਬ ਦੀ ਲੱਗਣਾ ਸਰਨ, ਦੂਜਾ ਇਸ਼ਟ ਨਾ ਕੋਇ ਮਨਾਈਆ। ਜਿਸ ਦੇ ਹੱਥ ਅੰਤਮ ਮਰਨ, ਮਰ ਜੀਵਤ ਲਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਸਦੀ ਚੌਧਵੀਂ ਕਹੇ ਮੈਨੂੰ ਕੀ ਕਹੋਗੇ
❋
❋
ਇਹ ਫੂਲਾਂ ਰਾਣੀ, ਫੂਲਾਂ ਸੇਜ ਸੁਹਾਈਆ। ਮੈਨੂੰ ਕੀ ਕਹੋਗੇ ਇਹ ਧੁਰ ਦੀ ਸਵਾਣੀ, ਹਰਿ ਸੋਹਣਾ ਕੰਤ ਹੰਢਾਈਆ । ਮੈਨੂੰ ਕੀ ਕਹੋਗੇ ਇਹ ਕਿਹੜੀ ਪੜ੍ਹਦੀ ਬਾਣੀ, ਪਰਾ ਪਸੰਤੀ ਮਧਮ ਬੈਖਰੀ ਜਿਸ ਦਾ ਭੇਵ ਕੋਇ ਨਾ ਪਾਈਆ। ਮੈਨੂੰ ਕੀ ਕਹੋਗੇ ਇਹ ਕਿਹੜਾ ਪੀਂਦੀ ਪਾਣੀ, ਜਿਸ ਦਾ ਅਠਸਠ ਤੀਰਥ ਗੰਗਾ ਗੋਦਾਵਰੀ ਜਮਨਾ ਸੁਰਸਤੀ ਰਾਹ ਨਾ ਕੋਇ ਸਮਝਾਈਆ । ਮੈਨੂੰ ਕੀ ਕਹੋਗੇ ਇਹ ਕਿਹੜਾ ਰੱਖਦੀ ਹਾਣੀ, ਜਿਸ ਦੀ ਆਯੂ ਆਦਿ ਅੰਤ ਨਾ ਕੋਇ ਦ੍ਰਿੜਾਈਆ। ਮੈਨੂੰ ਕੀ ਕਹੋਗੇ ਇਹ ਕੋਈ ਜੀਵਤ ਜੀਵ ਪਰਾਣੀ, ਸਵਾਸਾਂ ਨਾਲ ਆਪਣਾ ਝਟ ਲੰਘਾਈਆ। ਮੈਨੂੰ ਕੀ ਕਹੋਗੇ ਇਹ ਫਿਰਦੀ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਵੇਸ ਵਟਾਈਆ। ਮੈਨੂੰ ਕੀ ਕਹੋਗੇ ਇਹ ਬੁੱਢੀ ਨੱਢੀ ਕਿ ਜੋਬਨਵੰਤੀ ਤਰਲ ਜਵਾਨੀ, ਸੋਹਣੇ ਰੂਪ ਵਿਚ ਸਮਾਈਆ। ਮੈਨੂੰ ਕੀ ਕਹੋਗੇ ਕੀ ਕਹੇ ਕਥਾ ਕਹਾਣੀ, ਕੀ ਗਾਵਤ ਰਾਗ ਅਲਾਈਆ। ਜਨ ਭਗਤੋ ਜੇ ਸਚ ਪੁੱਛੋ ਮੈਂ ਤੁਹਾਡੇ ਪ੍ਰੇਮ ਮਸਤਾਨੀ, ਮਸਤੀ ਵਿਚ ਆਪਣੀ ਖ਼ੁਸ਼ੀ ਬਣਾਈਆ। ਪ੍ਰਭੂ ਦੇ ਦਰ ਦੀ ਸੇਵਕਣ ਅਧੀਨਗੀ ਵਿਚ ਨਿਮਾਣੀ, ਨਿਰਮਾਣਤਾ ਵਿਚ ਸੇਵ ਕਮਾਈਆ। ਜੇ ਫੇਰ ਪੁੱਛੋ ਤੇ ਲੱਖ ਚੁਰਾਸੀ ਦੀ ਜਾਣ ਜਾਣੀ, ਹਰ ਘਟ ਅੰਦਰ ਵੇਖ ਵਖਾਈਆ। ਜੇ ਫੇਰ ਪੁੱਛੋ ਮੇਰਾ ਡੇਰਾ ਉਪਰ ਅਸਮਾਨੀ, ਮਾਤਲੋਕ ਵਿਚ ਜੁਗ ਜੁਗ ਆਪਣਾ ਵੇਸ ਵਟਾਈਆ। ਜੇ ਫੇਰ ਪੁੱਛੋ ਗੁਰ ਅਵਤਾਰ ਪੈਗ਼ੰਬਰਾਂ ਲਵਾਂ ਕ਼ੁਰਬਾਨੀ, ਇਹ ਮੇਰੀ ਧਾਰ ਧੁਰ ਦੀ ਚਲੀ ਆਈਆ। ਜੇ ਫੇਰ ਪੁੱਛੋ ਸਾਰੀ ਫੋਲਿਓ ਆਪਣੀ ਆਪਣੀ ਮੰਜ਼ਲ ਰੁਹਾਨੀ, ਪ੍ਰਭ ਕਿਰਪਾ ਸਚਖੰਡ ਦਿਆਂ ਪੁਚਾਈਆ। ਤੁਹਾਡੀ ਕਾਇਆ ਜੂਹ ਰਹਿਣ ਨਹੀਂ ਦੇਣੀ ਬੇਗਾਨੀ, ਘਰ ਸਾਚੇ ਦਿਆਂ ਵਸਾਈਆ। ਕਿਉਂ ਤੁਸਾਂ ਸਦੀ ਚੌਧਵੀਂ ਉਤੇ ਕੀਤੀ ਬੜੀ ਮਿਹਰਵਾਨੀ, ਮਿਹਰਵਾਨ ਹੋ ਕੇ ਭਗਤ ਦਵਾਰੇ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਆਪਣਾ ਰੰਗ ਰੰਗਾਈਆ। ਸਦੀ ਚੌਧਵੀਂ ਕਹੇ ਗੋਲੀ ਜੁਗਿੰਦਰ ਪਾਣੀ ਦਾ ਲਿਆਵੇ ਗਲਾਸ, ਕਿਰਪਾ ਕਰੇ ਬੇਪ੍ਰਵਾਹੀਆ। ਜਨ ਭਗਤੋ ਅੱਜ ਮੰਗੋ ਜੋ ਤੁਹਾਡੀ ਆਸ, ਸਭ ਦੀ ਝੋਲੀ ਦਿਆਂ ਭਰਾਈਆ। ਸਭ ਕੁਛ ਓਸ ਦੇ ਪਾਸ, ਜੋ ਤੁਹਾਡਾ ਮਾਲਕ ਪਾਰਬ੍ਰਹਮ ਅਖਵਾਈਆ। ਕਦੀ ਨਾ ਸਮਝਿਓ ਵਸੇ ਉਪਰ ਆਕਾਸ਼, ਹਰ ਘਟ ਅੰਦਰ ਡੇਰਾ ਲਾਈਆ। ਤੁਹਾਡਾ ਬਾਹਰੋਂ ਤਨ ਚਮੜਾ ਨਾੜੀ ਹੱਡ ਮਾਸ, ਅੰਦਰ ਨਿਰਗੁਣ ਨੂਰ ਜੋਤ ਰੁਸ਼ਨਾਈਆ। ਤੁਸੀਂ ਓਸ ਪ੍ਰਭੂ ਦੀ ਆਤਮਾ ਖ਼ਾਸ, ਜਿਸ ਨੂੰ ਪਰਮਾਤਮਾ ਕਹਿ ਕੇ ਗੁਰ ਅਵਤਾਰ ਪੈਗ਼ੰਬਰ ਗਏ ਗਾਈਆ। ਵੇਖਿਓ ਮਨ ਦੇ ਅਧੀਨ ਹੋ ਕੇ ਹੋ ਨਾ ਜਾਇਓ ਬਦਮਾਸ਼, ਬੁੱਧੀ ਦਾ ਡੇਰਾ ਢਾਹੀਆ। ਕਿਉਂ ਤੁਹਾਡਾ ਸਤਿਗੁਰੂ ਤੁਹਾਡਾ ਜਨਮ ਕਰੇ ਰਾਸ, ਜੋ ਆਦਿ ਜੁਗਾਦਿ ਦਾ ਪਿਤਾ ਮਾਈਆ। ਸਾਢੇ ਤਿੰਨ ਹੱਥ ਕਾਇਆ ਮੰਦਰ ਅੰਦਰ ਨਿਰਗੁਣ ਜੋਤ ਕਰ ਪ੍ਰਕਾਸ਼, ਅੰਧ ਅੰਧੇਰਾ ਦਏ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧਰਮ ਦੀ ਧਾਰ ਇਕ ਵਖਾਈਆ। ਸਦੀ ਚੌਧਵੀਂ ਕਹੇ ਖ਼ਬਰ ਆ ਗਈ ਮਹੀਨਾ ਔਣ ਵਾਲਾ ਚੇਤਰ, ਚਿੱਤ ਸਭ ਦਾ ਦੇਣਾ ਬਦਲਾਈਆ। ਮੈਂ ਢਾਈ ਘੰਟੇ ਖੁਲ੍ਹੇ ਰੱਖਾਂਗੀ ਨੇਤਰ, ਲੋਚਣ ਨੈਣ ਅੱਖ ਖੁਲ੍ਹਾਈਆ। ਜੋ ਇਕ ਹਿੰਦਸਾ ਤੱਕਿਆ ਉਤੇ ਪੇਪਰ, ਉਹ ਸਭ ਨੂੰ ਦਿਆਂ ਸਮਝਾਈਆ। ਕਿਸ ਤਰਾ ਦੁਨੀਆ ਦਾ ਅੰਤਮ ਹੁੰਦਾ ਛੇਕੜ, ਸ਼ਰਅ ਦੇ ਜ਼ੰਜੀਰ ਦਏ ਕਟਾਈਆ। ਕਿਉਂ ਇਹ ਸਮਝਿਓ ਨਾ ਇਹ ਪਰਸ ਨਵੇਂ ਜ਼ਮਾਨੇ ਦਾ ਮੇਕਰ, ਮੇਕਅਪ ਕਰਨ ਦੀ ਲੋੜ ਰਹੇ ਨਾ ਰਾਈਆ। ਸਤਿਗੁਰ ਸ਼ਬਦ ਚੇਲਾ ਸਿੰਘ ਵਾਂਗ ਰੇਂਜ ਟੇਕਰ, ਪੈਮਾਨੇ ਸਭ ਦੇ ਵੇਖ ਵਖਾਈਆ । ਜੋਤੀ ਜੋਤ
❋
❋
ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਮਿਹਰ ਨਜ਼ਰ ਇਕ ਉਠਾਈਆ। ਸਦੀ ਚੌਧਵੀਂ ਕਹੇ ਪਾਲ ਸਿੰਘ ਆਹ ਲੈ ਅੰਮ੍ਰਿਤ ਧਾਰ, ਸਭ ਦੇ ਉਤੇ ਦੇ ਵਰਸਾਈਆ। ਆਹ ਲੈ ਪ੍ਰਭੂ ਦਾ ਪਿਛਲਾ ਇਕ ਪਿਆਰ, ਪ੍ਰੇਮ ਰਸ ਵਖਾਈਆ। ਫੇਰ ਤੱਕਣੀ ਨਵੀਂ ਬਹਾਰ, ਗੁਲਸ਼ਨ ਆਪਣਾ ਰੰਗ ਵਖਾਈਆ। ਜਨ ਭਗਤਾਂ ਪੈਜ ਸਵਾਰ, ਜਨਮ ਜਨਮ ਦਾ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਵਖਾਈਆ। ਦੇਵਤ ਕਹਿਣ ਸਦੀ ਚੌਧਵੀਂ ਸਾਨੂੰ ਅੰਮ੍ਰਿਤ ਮਿਲਦਾ ਸੀ ਵਿਚ ਕਲਸ, ਬਰਤਨ ਪਿਛਲਾ ਇਕ ਵਖਾਈਆ। ਹੁਣ ਖੇਲ ਵੇਖਿਆ ਉਤੇ ਫ਼ਰਸ਼, ਆਪ ਆਪਣੀ ਖੇਲ ਜਣਾਈਆ। ਫਲਗੁਣ ਦਾ ਪੁਰਾਣਾ ਬਰਸ, ਜਨ ਭਗਤਾਂ ਭਰ ਭਰ ਗਲਾਸ ਮੁਖੜੇ ਰਿਹਾ ਉਲਟਾਈਆ। ਅੱਗੇ ਰਹੇ ਨਾ ਜਨਮ ਦੀ ਕੋਈ ਹਰਸ, ਮਰਨ ਦਾ ਪੰਧ ਮੁਕਾਈਆ। ਇਹ ਵੀ ਸਾਹਿਬ ਸਤਿਗੁਰ ਦਾ ਤਰਸ, ਅਣਮੰਗੀ ਦਾਤ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਆਪਣਾ ਹੁਕਮ ਵਰਤਾਈਆ । ਸਦੀ ਚੌਧਵੀਂ ਕਹੇ ਮੈਂ ਜਾਣਾ ਰਾਵੀ ਕੰਢੀ, ਕੰਢੇ ਤੇ ਬੈਠੇ ਸਾਰੇ ਲੈਣੇ ਉਠਾਈਆ। ਜਿਹੜੀ ਗੁਰ ਅਰਜਨ ਨੇ ਮੰਗ ਸੀ ਮੰਗੀ, ਉਹਦਾ ਪਰਦਾ ਦੇਣਾ ਖੁਲ੍ਹਾਈਆ। ਗਿਆਰਾਂ ਦਿਨ ਇਹ ਖੇਲ ਹੋਣੀ ਚੰਗੀ, ਜਿਸ ਦਾ ਭੇਵ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਕਹਿਣ ਕੋਇ ਨਾ ਪਾਈਆ। ਜਿਸ ਹੁਕਮ ਨਾਲ ਗੁਰ ਅਵਤਾਰ ਪੈਗ਼ੰਬਰਾਂ ਉਤੇ ਦੀਨ ਮਜ਼੍ਹਬ ਦੀ ਲੱਗਦੀ ਰਹੀ ਪਾਬੰਦੀ, ਉਹ ਭੇਵ ਦੇਣਾ ਖੁਲ੍ਹਾਈਆ। ਕਿਉਂ ਨਿਸ਼ਾਨ ਬਣਾਇਆ ਤਾਰਾ ਚੰਦੀ, ਮੁਹੰਮਦ ਮਿਲੀ ਵਡਿਆਈਆ। ਉਹ ਲੇਖ ਦੱਸਣਾ ਜਿਹੜਾ ਬਿਨਾ ਅਲਿਫ਼ ਯੇ ਤੋਂ ਲਿਖੀ ਗਈ ਸੰਧੀ, ਅੱਖਰਾਂ ਵਾਲਾ ਅੱਖਰ ਨਾ ਕੋਇ ਲਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਧਾਰ ਇਕ ਪ੍ਰਗਟਾਈਆ। ਸਦੀ ਚੌਧਵੀਂ ਕਹੇ ਜਨ ਭਗਤ ਪਿਆਰੇ ਪ੍ਰਭੂ ਦੇ ਬੱਚੇ, ਆਪਣਾ ਬਚਪਨ ਵੇਖ ਵਖਾਈਆ। ਜੋ ਅੰਤਰ ਨਿਰੰਤਰ ਰਹੇ ਜਪੇ, ਹਿਰਦੇ ਅੰਦਰ ਧਿਆਨ ਲਗਾਈਆ। ਦੀਨ ਦੁਨੀ ਵਿਚ ਹੋ ਗਏ ਪੱਕੇ, ਨਾਤਾ ਇਕੋ ਨਾਲ ਰਖਾਈਆ। ਚਾਰ ਵਰਨ ਸਮਝ ਕੇ ਭਾਈ ਭੈਣ ਸਕੇ, ਜ਼ਾਤ ਪਾਤੀ ਡੇਰਾ ਢਾਹੀਆ। ਇਕੋ ਧੂੜੀ ਟਿੱਕਾ ਲਾਵਣ ਮਸਤਕ ਮੱਥੇ, ਖ਼ਾਕੀ ਖ਼ਾਕ ਰਮਾਈਆ। ਪਰਮ ਪੁਰਖ ਦੀ ਧਾਰ ਅੰਦਰ ਰਤੇ, ਰਤਨ ਅਮੋਲਕ ਹੀਰੇ ਆਪਣਾ ਰੰਗ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਸਦ ਆਪਣਾ ਹੁਕਮ ਵਰਤਾਈਆ। ਹੁਕਮ ਕਹੇ ਮੈਂ ਧੁਰ ਦਾ ਵੱਡਾ, ਵੱਡੇ ਨੇ ਵੱਡੀ ਦਿਤੀ ਵਡਿਆਈਆ। ਜੁਗ ਜੁਗ ਦੇਵਾਂ ਸੱਦਾ, ਸੁਨੇਹੜਾ ਰਾਮ ਦੁਹਾਈਆ। ਦੋ ਜਹਾਨਾਂ ਫਿਰਾਂ ਭੱਜਾਂ, ਚਲਾਂ ਵਾਹੋ ਦਾਹੀਆ। ਅਵਤਾਰ ਪੈਗ਼ੰਬਰ ਗੁਰੂ ਵਧਾਵਾਂ ਅੱਗਾ, ਭੇਵ ਅਭੇਦ ਖੁਲ੍ਹਾਈਆ। ਦੀਨ ਮਜ਼੍ਹਬ ਵੰਡਾਂ ਵੰਡਾ, ਇਹ ਮੇਰੀ ਬਹੁ ਚਤੁਰਾਈਆ। ਨਿਰਗੁਣ ਸਰਗੁਣ ਖੇਲ ਖਿਲਾਵਾਂ ਦਗ਼ਾ, ਜਗਤ ਫ਼ਰੇਬ ਨਾਲ ਬੰਧਾਈਆ। ਸਚ ਪਿਆਰ ਦਾ ਬਖ਼ਸ਼ਣਾ ਰਸਾ, ਮਜ਼ਾ ਇਕੋ ਇਕ ਚਖਾਈਆ। ਅੰਤਮ ਸਭ ਦੇ ਉਤੇ ਵਾਰਦ ਕਰ ਕੇ ਕ਼ਜ਼ਾ, ਲੇਖਾ ਸਭ ਦਾ ਦਿਆਂ ਮੁਕਾਈਆ। ਭਾਵੇਂ ਪਰਮ ਪੁਰਖ ਦੀ ਚਲਦੇ ਰਹੇ ਵਿਚ ਰਜ਼ਾ, ਅੰਤ ਰਹਿਣ ਕੋਇ ਨਾ ਪਾਈਆ । ਸਚਖੰਡ ਦਵਾਰ ਸਭ ਦੀ ਇਕੋ ਜਗਹ, ਵੱਡਾ ਛੋਟਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਸਦੀ ਚੌਧਵੀਂ ਕਹੇ ਜੋ ਆਵੇ ਪਹਿਲੀ ਚੇਤ, ਸੁਰਤੀ ਚੇਤਨ
❋
❋
ਕਰਾਈਆ। ਇਕੋ ਹੋਵੇ ਹੇਤ, ਹਿਤਕਾਰੀ ਰੂਪ ਵਟਾਈਆ। ਦਰਸ਼ਨ ਕਰਨਾ ਨੇਤ, ਨਿਜ ਨੇਤਰ ਅੱਖ ਖੁਲ੍ਹਾਈਆ। ਇਕ ਇਕ ਫੁੱਲ ਸਭ ਨੇ ਕਰਨਾ ਭੇਟ, ਦੂਰ ਨੇੜਾ ਨਾ ਕੋਇ ਵਖਾਈਆ। ਸਾਹਿਬ ਸਤਿਗੁਰ ਦਾ ਨੰਗਾ ਹੋਵੇ ਪੇਟ, ਰੂਪ ਅਚਰਜ ਨਜ਼ਰੀ ਆਈਆ। ਦੋ ਸਹਾਰਾ ਹੋਵੇ ਟੇਕ, ਟਿੱਕਾ ਨੂਰੀ ਨੂਰ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਚੇਤ ਕਹੇ ਗੁਰਮੁਖੋ ਔਣਾ ਬਣ ਕੇ ਚਾਤਰ, ਚਾਤਰਕ ਰੂਪ ਬਣਾਈਆ। ਤੁਹਾਡੀ ਔਦਿਆਂ ਦੀ ਪ੍ਰੇਮ ਨਾਲ ਹੋਵੇ ਖ਼ਾਤਰ, ਸੇਵਾ ਸਤਿਗੁਰ ਸਚ ਕਮਾਈਆ। ਸਭ ਨੂੰ ਸੁਨੇਹੜਾ ਅਗੰਮਾ ਮਿਲੇ ਪਾਤਰ, ਪਤ੍ਰਕਾ ਇਕ ਜਣਾਈਆ। ਭੇਵ ਖੋਲ੍ਹੇ ਅਗੰਮਾ ਬਾਤਨ, ਸ਼ਬਦ ਕਰੇ ਸ਼ਨਵਾਈਆ। ਇਕ ਇਕ ਸਾਰੇ ਨਾਲ ਲੈ ਕੇ ਆਇਓ ਦਾਤਨ, ਇਹ ਗੋਬਿੰਦ ਪਿਛਲੀ ਮੰਗ ਮੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਵਖਾਈਆ। ਫਲਗੁਣ ਕਹੇ ਜਨ ਭਗਤ ਪੰਜ ਦੇ ਦਿਓ ਰਕਤ, ਬੂੰਦ ਬੂੰਦ ਛੁਹਾਈਆ। ਹੁਣ ਧਰਮ ਦਾ ਆਇਆ ਵਕ਼ਤ, ਪਿਛਲੀ ਗਈ ਪੜ੍ਹਾਈਆ। ਖੇਲ ਵੇਖਣਾ ਜਗਤ, ਦੀਨ ਦੁਨੀ ਖੋਜ ਖੁਜਾਈਆ। ਗੁਰ ਅਵਤਾਰ ਪੈਗ਼ੰਬਰਾਂ ਕਰਨਾ ਖੇਲ ਉਪਰ ਅਰਸ਼, ਫ਼ਰਸ਼ ਪਏ ਦੁਹਾਈਆ। ਭਗਤ ਸੁਹੰਜਣਾ ਬਰਸ, ਬਰਸ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਜਨ ਭਗਤ ਪੰਜ ਇਕ ਇਕ ਬੂੰਦ ਦੇਣਾ ਖ਼ੂਨ, ਪੰਜ ਲਓ ਅੰਗੜਾਈਆ। ਜਿਸ ਨਾਲ ਧਰਮ ਦਾ ਬਣੇ ਮਜ਼ਮੂਨ, ਅਗਲਾ ਮਸਲਾ ਹੱਲ ਕਰਾਈਆ। ਸ਼ਬਦ ਦਾ ਬਣੇ ਕ਼ਾਨੂੰਨ, ਨਾ ਕੋਈ ਮੇਟੇ ਮੇਟ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਦਾ ਉਹਲਾ ਦਏ ਚੁਕਾਈਆ। ਖ਼ੂਨ ਕਹੇ ਮੈਂ ਕਰਨਾ ਖ਼ੂਨ ਖ਼ਰਾਬਾ, ਦੀਨ ਦੁਨੀ ਖਾਰ ਵਖਾਈਆ। ਭੇਵ ਚੁਕੌਣਾ ਦੋ ਦੋਆਬਾ, ਆਬੇਹਯਾਤ ਕਵਣ ਵਡਿਆਈਆ। ਕੀ ਧਾਰ ਬਣੌਣੀ ਦੁਆਬਾ, ਮਾਲਵਾ ਮਾਝਾ ਜੰਮੂ ਜਮ੍ਹਾ ਕਰਾਈਆ । ਜਿਸ ਦਾ ਸਾਰੇ ਲੈਂਦੇ ਰਹੇ ਖ਼ਆਬਾ, ਉਹ ਖ਼ਬਰ ਦੇਣੀ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਰੱਖਣਹਾਰਾ ਲਾਜਾ, ਲਾਜਵੰਤ ਸ੍ਰੀ ਭਗਵੰਤ ਆਦਿ ਅੰਤ ਇਕ ਅਖਵਾਈਆ।
੨ ਫੱਗਣ ਸ਼ਹਿਨਸ਼ਾਹੀ ਸੰਮਤ ੪ ਹਰਿ ਭਗਤ ਦਵਾਰ ਜੇਠੂਵਾਲ
ਫਲਗੁਣ ਕਹੇ ਮੇਰੇ ਨਾਲ ਆਈ ਮੇਰੀ ਬਹਾਰ, ਬਾਹਰੋ ਬਾਹਰ ਖ਼ੁਸ਼ੀ ਵਖਾਈਆ। ਮੇਘਲਾ ਬਰਸੇ ਆਪਣੀ ਧਾਰ, ਧਰਨੀ ਧਰਤ ਧਵਲ ਧੌਲ ਰੁੱਤ ਮਹਿਕਾਈਆ। ਗੁਰ ਅਵਤਾਰ ਪੈਗ਼ੰਬਰੋ ਖ਼ੁਸ਼ੀਆਂ ਦਾ ਕਰਨਾ ਇਜ਼ਹਾਰ, ਸਚਖੰਡ ਸਾਚੇ ਖ਼ੁਸ਼ੀ ਬਣਾਈਆ । ਕਿਰਪਾ ਕਰੇ ਆਪ ਕਰਤਾਰ, ਕ਼ੁਦਰਤ ਦਾ ਕ਼ਾਦਰ ਨਜ਼ਰੀਂ ਆਈਆ। ਸਦੀ ਚੌਧਵੀਂ ਕਰ ਬੇਦਾਰ, ਗ਼ਫ਼ਲਤ ਆਲਸ ਦਿਤੀ ਕਢਾਈਆ। ਸਾਂਝਾ ਦੱਸ ਇਕ ਪਿਆਰ, ਮੁਹੱਬਤ ਵਿਚ ਜਣਾਈਆ। ਜਨ ਭਗਤਾਂ ਮਿਲੇ ਅਧਾਰ, ਸਾਂਤਕ ਸਤਿ ਸਤਿ ਵਰਤਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਵਖਾਈਆ। ਫਲਗੁਣ ਕਹੇ ਮੈਂ ਤੱਕਾਂ ਰਾਹ ਕਦ ਕਾ, ਪੁਰਾਤਨ ਵੇਖ ਵਖਾਈਆ। ਸਹਾਰਾ ਲਿਆ ਪੁਰਖ ਅਕਾਲ ਸਦ ਕਾ, ਸਦਕੇ
❋
❋
ਵਾਰੀ ਘੋਲ ਘੁਮਾਈਆ। ਜਿਸ ਖੇਲ ਮੁਕਾਉਣਾ ਦੀਨ ਮਜ਼੍ਹਬ ਹੱਦ ਕਾ, ਵੰਡਣ ਵੰਡ ਚੁਕਾਈਆ। ਪ੍ਰਕਾਸ਼ ਕਰਨਾ ਇਕੋ ਵਿਸ਼ਵ ਯਦ ਕਾ, ਯਾਦਦਾਸ਼ਤ ਆਪਣੇ ਨਾਲ ਬਣਾਈਆ। ਪੈਂਡਾ ਮੁਕਾਉਣਾ ਰਹਿਣਾ ਅਲਗ ਦਾ, ਚਾਰ ਵਰਨਾਂ ਜੋੜ ਜੁੜਾਈਆ। ਰੂਪ ਧਰ ਸੂਰੇ ਸਰਬੱਗ ਦਾ, ਸੋ ਪੁਰਖ ਨਿਰੰਜਣ ਵੇਖ ਵਖਾਈਆ। ਦਰਗਾਹ ਸਾਚੀ ਖ਼ੁਸ਼ੀਆਂ ਵਾਲਾ ਦਿਹਾੜਾ ਅੱਜ ਦਾ, ਗੁਰ ਅਵਤਾਰ ਪੈਗ਼ੰਬਰ ਖ਼ੁਸ਼ੀ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਫਲਗੁਣ ਕਹੇ ਮੇਰੀ ਸੋਹਣੀ ਰੁਤੜੀ ਮੌਲੀ, ਮੌਲਾ ਦਿਤੀ ਵਡਿਆਈਆ। ਵੇਲਾ ਵਕ਼ਤ ਆ ਗਿਆ ਹੌਲੀ ਹੌਲੀ, ਜੁਗ ਚੌਕੜੀ ਪੰਧ ਚੁਕਾਈਆ। ਮੈਂ ਉਚੀ ਕੂਕ ਕੇ ਪਾਉਣੀ ਰੌਲੀ, ਦੋ ਜਹਾਨਾਂ ਦਿਆਂ ਸੁਣਾਈਆ। ਜਿਸ ਨੇ ਅੰਮ੍ਰਿਤ ਦਿਤੀ ਪਾਹੁਲੀ, ਪਹਿਲਾ ਲੇਖਾ ਰਿਹਾ ਚੁਕਾਈਆ। ਪ੍ਰਗਟ ਹੋ ਕੇ ਉਪਰ ਧੌਲੀ, ਦਇਆ ਧਰਮ ਵੇਖ ਵਖਾਈਆ। ਚਾਰ ਕੁੰਟ ਤੱਕਾਂ ਰੌਲੀ, ਹਾਹਾਕਾਰ ਵਿਚ ਦੀਨ ਦੁਨੀ ਕੁਰਲਾਈਆ। ਅੰਤ ਕਿਸੇ ਦੀ ਕ਼ੀਮਤ ਧੇਲਾ ਪਾਈ ਪਈ ਨਹੀਂ ਪੌਲੀ, ਲੇਖਾ ਲੇਖ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਫਲਗੁਣ ਕਹੇ ਮੇਰਾ ਪ੍ਰੇਮ ਦਾ ਵੇਖੋ ਫਲ, ਫਲੀਭੂਤ ਦਏ ਕਰਾਈਆ। ਸਾਹਿਬ ਦਾ ਵੇਖੋ ਬਲ, ਬਲਧਾਰੀ ਇਕ ਅਖਵਾਈਆ। ਮੇਰੇ ਸਾਹਿਬ ਦਾ ਵੇਖੋ ਦਲ, ਸ਼ਬਦ ਧਾਰ ਇਕ ਪ੍ਰਗਟਾਈਆ। ਮੇਰੇ ਸਾਹਿਬ ਦਾ ਵੇਖੋ ਜਲ, ਜੋ ਅੰਮ੍ਰਿਤ ਰਸ ਚਵਾਈਆ। ਮੇਰੇ ਸਾਹਿਬ ਦਾ ਵੇਖੋ ਥਲ, ਜਿਥੇ ਬਾਲੂ ਰੇਤ ਮਿਲੇ ਵਡਿਆਈਆ। ਮੇਰੇ ਸਾਹਿਬ ਦਾ ਵੇਖੋ ਪਲ, ਕੋਟਨ ਜੁਗ ਬੀਤਣ ਚਾਈਂ ਚਾਈਂਆ। ਮੇਰੇ ਸਾਹਿਬ ਦਾ ਵੇਖੋ ਮਹੱਲ, ਸੰਬਲ ਬੈਠਾ ਡੇਰਾ ਲਾਈਆ। ਮੇਰੇ ਸਾਹਿਬ ਦਾ ਘਰ ਤੱਕੋ ਧਾਮ ਅਟਲ, ਸਚਖੰਡ ਦਵਾਰਾ ਨਜ਼ਰੀ ਆਈਆ। ਮੇਰੇ ਸਾਹਿਬ ਦਾ ਰੂਪ ਵੇਖੋ ਜੋ ਹਰ ਘਟ ਬੈਠਾ ਰਲ, ਆਤਮ ਪਰਮਾਤਮ ਪਰਮਾਤਮ ਆਤਮ ਵਿਚ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਵੱਡਾ ਇਕ ਅਖਵਾਈਆ। ਫਲਗੁਣ ਕਹੇ ਮੈਂ ਹੋਇਆ ਫਲੀਭੂਤ, ਪੰਜ ਭੂਤਕ ਦਏ ਸਮਝਾਈਆ। ਪੁਰਖ ਅਕਾਲ ਦਾ ਇਕੋ ਦੂਤ, ਸ਼ਬਦੀ ਧਾਰ ਵੇਸ ਵਟਾਈਆ। ਜੋ ਲੇਖਾ ਜਾਣੇ ਪੰਜ ਤੱਤ ਕਲਬੂਤ, ਕਾਇਆ ਕਾਅਬਾ ਵੇਖ ਵਖਾਈਆ। ਮੇਲ ਮਿਲਾਏ ਨਾਲ ਮਹਿਬੂਬ, ਮੁਹੱਬਤ ਵਿਚ ਜੋੜ ਜੁੜਾਈਆ। ਚਾਰ ਜੁਗ ਦੇ ਸ਼ਾਸਤਰ ਦੇਣ ਸਬੂਤ, ਗੁਰ ਅਵਤਾਰ ਪੈਗ਼ੰਬਰ ਦੇਣ ਗਵਾਹੀਆ । ਜਿਧਰ ਤੱਕੋ ਓਧਰ ਮੌਜੂਦ, ਹਰ ਘਟ ਬੈਠਾ ਡੇਰਾ ਲਾਈਆ। ਜੋ ਪਿਛਲੀ ਕਰਨੀ ਕਰੇ ਮਨਸੂਖ਼, ਅਗਲਾ ਹੁਕਮ ਆਪ ਸਮਝਾਈਆ । ਝਗੜਾ ਮੁਕਾ ਕੇ ਹਰਖ ਦੂਖ, ਸੋਗ ਚਿੰਤਾ ਦਏ ਚੁਕਾਈਆ। ਲਹਿਣਾ ਦੇਣਾ ਪੂਰਾ ਕਰ ਕੇ ਈਸ ਮੂਸ, ਮੁਹੰਮਦ ਮੋਹਰ ਨਾਮ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਤਤ ਤਤਵ ਸਭ ਦਾ ਜਨਮ ਕਰਮ ਕਰੇ ਮਹਿਸੂਸ, ਅਭੁੱਲ ਪ੍ਰਭੂ ਭੁੱਲ ਕਦੇ ਨਾ ਜਾਈਆ।
੨ ਫੱਗਣ ਸ਼ਹਿਨਸ਼ਾਹੀ ਸੰਮਤ ੪ ਅਜੀਤ ਸਿੰਘ ਦੇ ਗ੍ਰਹਿ ਗੁਮਾਨਪੁਰ ਜ਼ਿਲਾ ਅੰਮ੍ਰਿਤਸਰ
ਸਦੀ ਚੌਧਵੀਂ ਕਹੇ ਮੇਰੀ ਅੰਤ ਅਖ਼ੀਰ ਇਕ ਦੁਆ, ਦਰਗਾਹ ਸਾਚੀ ਸਚਖੰਡ ਦਵਾਰ ਆਪਣਾ ਧਿਆਨ ਲਗਾਈਆ। ਕਿਰਪਾ ਕਰ ਮੇਰੇ
❋
❋
ਮਿਹਰਵਾਨ ਮਹਿਬੂਬ ਖ਼ੁਦਾ, ਖ਼ੁਦ ਮਾਲਕ ਖ਼ਾਲਕ ਪ੍ਰਿਤਪਾਲਕ ਤੇਰੀ ਆਸ ਤਕਾਈਆ। ਅੰਤ ਅਖ਼ੀਰ ਬੇਨਜ਼ੀਰ ਸ਼ਾਹ ਹਕੀਰ ਪੈਗ਼ੰਬਰਾਂ ਕਰ ਅਲਵਿਦਾ, ਵਾਹਿਦਾ ਸਭ ਦਾ ਵੇਖ ਵਖਾਈਆ। ਇਸਮ ਵਿਚ ਜਿਸਮ ਵਿਚ ਤੇਰੇ ਤੋਂ ਹੋਏ ਫ਼ਿਦਾ, ਫ਼ਿਤਰਤ ਵੇਖ ਖ਼ਲਕ ਖ਼ੁਦਾਈਆ। ਸਚ ਦਵਾਰ ਪਰਵਰਦਿਗਾਰ ਤੇਰਾ ਸਮਝੇ ਨਾ ਕੋਇ ਮੁੱਦਾ, ਮੁੱਦਤ ਤੋਂ ਬੈਠੀ ਤੇਰਾ ਖੇਲ ਵੇਖ ਵਖਾਈਆ । ਨੂਰ ਨੂਰ ਨਾਲੋਂ ਹੋਇਆ ਜੁਦਾ, ਜੁਜ਼ ਵਖਰਾ ਵਖਰਾ ਵੰਡ ਵੰਡਾਈਆ। ਮੇਰੇ ਸਾਹਿਬ ਸੁਲਤਾਨ ਘਟ ਨਿਵਾਸੀ ਦਿਲਰੁਬਾ, ਮਿਹਰਵਾਨ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਸਦੀ ਚੌਧਵੀਂ ਕਹੇ ਮੇਰੇ ਮਨਜ਼ੂਮੇ ਜ਼ਬਲ ਜ਼ਾਕੂਲ ਜ਼ਜਾ ਜ਼ਾਹਿਰੇ ਜ਼ਹੂਰ ਤੇਰੀ ਰੁਸ਼ਨਾਈਆ। ਨਵ ਜ਼ਲੇ ਮੁਜ਼ਸਤੇ ਕਜ਼ੂਮੇ ਕਵਾਂ ਕ਼ਾਦਰੇ ਕ਼ੁਦਰਤ ਤੇਰੀ ਬੇਪਰਵਾਹੀਆ। ਚਸ਼ਮੇ ਨਜ਼ੂਅ ਗੋਸ਼ੇ ਜ਼ਬੂਹ ਤਾਨਿਕਸ਼ੇ ਨੂਜ਼ਾ ਵਾਹਿਦੇ ਖ਼ੁਦਾ, ਨੂਰ ਨੁਰਾਨੇ ਤੇਰਾ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਧੁਰ ਦਾ ਵਰ, ਸਾਹਿਬ ਸਤਿਗੁਰ ਮਿਹਰਵਾਨ ਮਹਿਬੂਬ ਆਪਣਾ ਰੰਗ ਰੰਗਾਈਆ। ਸਦੀ ਚੌਧਵੀਂ ਕਹੇ ਮੈਂ ਤੱਕਾਂ ਚਾਰ ਚੁਫੇਰਾ, ਨਵ ਨੌ ਚਾਰ ਖੋਜ ਖੁਜਾਈਆ। ਉੱਤਰ ਪੂਰਬ ਪੱਛਮ ਦੱਖਣ ਦਿਸੇ ਅੰਧੇਰਾ, ਨਿਰਗੁਣ ਨੂਰੀ ਚੰਦ ਨਾ ਕੋਇ ਚਮਕਾਈਆ। ਹਉਮੇ ਹੰਗਤਾ ਗੜ੍ਹ ਤੋੜੇ ਨਾ ਕੋਇ ਕਰੇ ਮਿਹਰਾ, ਮਾਇਆ ਮਮਤਾ ਵਿਕਾਰ ਨਾ ਕੋਇ ਮਿਟਾਈਆ। ਮਾਇਆ ਮਮਤਾ ਕੂੜੀ ਕਿਰਿਆ ਸਭ ਨੂੰ ਦਿਤਾ ਗੇੜਾ, ਗੇੜੇ ਵਿਚ ਦੀਨ ਦੁਨੀ ਚੱਕਰ ਰਹੀ ਲਗਾਈਆ। ਚਾਰ ਵਰਨ ਅਠਾਰਾਂ ਬਰਨ ਛੱਤ੍ਰੀ ਬ੍ਰਾਹਮਣ ਸ਼ੂਦਰ ਵੈਸ਼ ਬੰਨ੍ਹੇ ਨਾ ਕੋਈ ਬੇੜਾ, ਨਈਆ ਨੌਕਾ ਨਾਮ ਨਜ਼ਰ ਕਿਸੇ ਨਾ ਆਈਆ। ਸਾਢੇ ਤਿੰਨ ਹੱਥ ਕਾਇਆ ਮਾਟੀ ਵਜੂਦ ਉਜੜਦਾ ਦਿਸੇ ਖੇੜਾ, ਮਿਹਰਵਾਨ ਮਹਿਬੂਬ ਮੁਹੱਬਤ ਵਿਚ ਮੇਲ ਨਾ ਕੋਇ ਮਿਲਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਢਾਹੇ ਕੋਈ ਨਾ ਢੇਰਾ, ਤਾਮਸ ਤ੍ਰਿਸ਼ਨਾ ਤ੍ਰਿਖਾ ਨਾ ਕੋਇ ਬੁਝਾਈਆ। ਜਿਧਰ ਤੱਕਾਂ ਝਗੜਾ ਪਿਆ ਗੁਰੂ ਗੁਰ ਚੇਰਾ, ਚੇਲਾ ਗੁਰ ਗੁਰ ਚੇਲਾ ਇਕ ਰੰਗ ਨਾ ਕੋਇ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਦਵਾਰ ਏਕੰਕਾਰ ਘਰ ਠਾਂਡੇ ਮੰਗ ਮੰਗਾਈਆ। ਸਦੀ ਚੌਧਵੀਂ ਕਹੇ ਮੈਂ ਚਾਰ ਕੁੰਟ ਭੱਜੀ, ਦਿਵਸ ਰੈਣ ਪੰਧ ਮੁਕਾਈਆ। ਸਚ ਧਾਰ ਕਿਤੇ ਨਾ ਲੱਭੀ, ਹਿੰਦੂ ਮੁਸਲਿਮ ਸਿੱਖ ਈਸਾਈ ਵੇਖੇ ਥਾਉਂ ਥਾਈਂਆ। ਜਲਵਾ ਜੋਤ ਨਾ ਤੱਕਿਆ ਰੱਬੀ, ਨੂਰੋ ਨੂਰ ਨਾ ਕੋਇ ਰੁਸ਼ਨਾਈਆ। ਮਾਇਆ ਮਮਤਾ ਵਿਚ ਸ੍ਰਿਸ਼ਟੀ ਦ੍ਰਿਸ਼ਟੀ ਬੱਧੀ, ਬੰਧਨ ਸਕੇ ਨਾ ਕੋਇ ਤੁੜਾਈਆ। ਸਾਧ ਸੰਤ ਜਗਤ ਫ਼ਕੀਰ ਲੱਭਦੇ ਗੱਦੀ, ਗਦਾਗਾਰ ਰੂਪ ਨਾ ਕੋਇ ਵਟਾਈਆ। ਮੋਹ ਵਿਕਾਰਾ ਵਹਿੰਦੀ ਨਦੀ, ਸ਼ੌਹ ਦਰਿਆ ਪਾਰ ਨਾ ਕੋਇ ਲੰਘਾਈਆ। ਸਚ ਪ੍ਰੀਤ ਪਰਮਾਤਮ ਨਾਲ ਨਾ ਕਿਸੇ ਲੱਗੀ, ਆਤਮ ਜੋੜ ਨਾ ਕੋਇ ਜੁੜਾਈਆ। ਜਿਧਰ ਤੱਕਾਂ ਜੀਵ ਜੰਤ ਕਰਦੇ ਬਦੀ, ਬਦਕਾਰੀ ਵੇਖੀ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਪਾਰਬ੍ਰਹਮ ਪਤਿਪਰਮੇਸ਼ਵਰ ਤੇਰੀ ਇਕੋ ਓਟ ਤਕਾਈਆ। ਸਦੀ ਚੌਧਵੀਂ ਕਹੇ ਮੈਂ ਅੰਤ ਕਰਾਂ ਅਰਦਾਸ, ਬੇਨੰਤੀ ਇਕ ਸੁਣਾਈਆ। ਅਵਤਾਰ ਪੈਗ਼ੰਬਰੋ ਸਾਰੇ ਦਿਓ ਸਾਥ, ਸਗਲਾ ਸੰਗ ਸੰਗ ਬਣਾਈਆ। ਦੀਨ ਦੁਨੀ ਦਾ ਵੇਖੋ ਹਾਲਾਤ, ਹਾਲਤ ਵਿਗੜੀ ਕੂੜ ਲੋਕਾਈਆ। ਸਾਚੀ ਦਿਸੇ ਨਾ ਕੋਇ ਜਮਾਤ, ਪੱਟੀ ਨਾਮ ਨਾ ਕੋਇ ਪੜ੍ਹਾਈਆ। ਸਦਕਾ ਰਿਹਾ ਨਾ ਕਿਸੇ ਆਇਤ, ਸ਼ਰਅ ਸ਼ਰਾਇਤ ਰਹੀ ਕੁਰਲਾਈਆ । ਫਿਰੀ ਦਰੋਹੀ ਕਾਇਨਾਤ, ਨੌ ਖੰਡ ਸੱਤ ਦੀਪ
❋
❋
ਧੀਰ ਨਾ ਕੋਇ ਧਰਾਈਆ। ਕੀ ਖੇਲ ਕਰੇ ਪ੍ਰਭ ਸ਼ਾਇਦ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜਿਸ ਦਾ ਤੁਹਾਡੇ ਨਾਲ ਅਹਿਦ, ਅੰਤ ਅਖ਼ੀਰ ਲੇਖਾ ਦਏ ਮੁਕਾਈਆ। ਧੁਰ ਦਾ ਹੁਕਮ ਕਰੇ ਰਾਇਜ, ਰਾਜ ਰਾਜਾਨਾ ਨੂਰ ਅਲਾਹੀਆ। ਸਭ ਦਾ ਕਲਜੁਗ ਅੰਤਮ ਕੱਢੇ ਨਤਾਇਜ, ਭੇਵ ਅਭੇਦਾ ਦਏ ਖੁਲ੍ਹਾਈਆ। ਕਰੇ ਖੇਲ ਮਾਲਕ ਵਾਹਿਦ, ਲਾਸ਼ਰੀਕ ਦਇਆ ਕਮਾਈਆ। ਤੁਸਾਂ ਅੱਗੇ ਰਹਿਣਾ ਨਹੀਂ ਕਿਸੇ ਅਲਾਹਿਦ, ਨਰ ਨਰਾਇਣ ਆਪਣੀ ਕਲ ਵਰਤਾਈਆ । ਮਾਤਲੋਕ ਵਿਚੋਂ ਅੰਤਮ ਹੋਣਾ ਗ਼ਾਇਬ, ਸਚਖੰਡ ਦਰਗਾਹ ਸਾਚੀ ਜੋਤ ਵਿਚ ਸਮਾਈਆ। ਇਹ ਖੇਲ ਪ੍ਰਭੂ ਦਾ ਅਜੀਬ ਹੋਣਾ ਅਜਾਇਬ, ਅਜਬ ਨਿਰਾਲਾ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਸੁਣਾਈਆ। ਸਦੀ ਚੌਧਵੀ ਕਹੇ ਮੇਰਾ ਸੰਦੇਸਾ ਅਵਤਾਰ ਤੇਈ, ਤ੍ਰੈਗੁਣ ਅਤੀਤੇ ਦਿਆਂ ਜਣਾਈਆ। ਹਜ਼ਰਤ ਈਸਾ ਮੂਸਾ ਮੁਹੰਮਦ ਵੇਖੋ ਆਪਣਾ ਹੱਕ ਸਨੇਹੀ, ਸਾਹਿਬ ਸੁਲਤਾਨ ਦਿਆਂ ਸਮਝਾਈਆ। ਜਿਸ ਕਾਰਨ ਨਾਨਕ ਚੁੱਭੀ ਮਾਰੀ ਵਿਚ ਬੇਈਂ, ਧਾਰ ਜਲ ਜਲ ਵਿਚ ਸਮਾਈਆ। ਉਹ ਕਿਸੇ ਨਾ ਸਮਝੀ ਧੁਰ ਦੀ ਪੇਸ਼ੀਨਗੋਈ, ਅੱਖਰਾਂ ਵਿਚ ਲੇਖ ਨਾ ਕੋਇ ਬਣਾਈਆ। ਦਰਗਾਹ ਸਾਚੀ ਜਿਸ ਨੇ ਤੁਹਾਡੇ ਨਾਮ ਦੀ ਪਾਈ ਦਰੋਹੀ, ਦਰੋਹੀ ਦਰੋਹੀ ਤੇਰਾ ਖੇਲ ਦਏ ਵਖਾਈਆ। ਜਿਸ ਦੀ ਸਮਝ ਨਾ ਪਾਵੇ ਕੋਈ, ਕੁਤਬਖ਼ਾਨਿਆਂ ਵਿਚ ਲੇਖ ਨਾ ਕੋਇ ਲਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਇਕ ਸੁਣਾਈਆ। ਸਦੀ ਚੌਧਵੀਂ ਕਹੇ ਪੈਗ਼ੰਬਰੋ ਨਾਨਕ ਮਿਲਿਆ ਜਲਧਾਰ, ਧਾਰ ਵਿਚ ਸਮਾਈਆ । ਪੁੱਜਾ ਸਚ ਦਵਾਰ, ਦਰਗਾਹ ਸਾਚੀ ਸੋਭਾ ਪਾਈਆ। ਨੂਰ ਜੋਤ ਹੋਇਆ ਉਜਿਆਰ, ਜੋਤ ਜੋਤ ਵਿਚ ਮਿਲਾਈਆ। ਸੰਦੇਸਾ ਦਿਤਾ ਅਗੰਮੀ ਸਰਕਾਰ, ਪੁਰਖ ਅਕਾਲ ਦਿਤਾ ਦ੍ਰਿੜਾਈਆ। ਜਾ ਕੇ ਵੇਖ ਜਗਤ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਸਮਝ ਕੋਇ ਨਾ ਪਾਈਆ। ਦੇ ਕੇ ਨਾਮ ਅਪਰ ਅਪਾਰ, ਅਪਰੰਪਰ ਸਵਾਮੀ ਝੋਲੀ ਦਿਤੀ ਭਰਾਈਆ। ਭੇਵ ਖੋਲ੍ਹ ਕੇ ਅਗਲਾ ਲੇਖਾ ਦਿਤਾ ਵਿਖਾਲ, ਬਿਨ ਨੈਣਾ ਨੈਣ ਉਠਾਈਆ। ਨਾਨਕ ਤੇਰਾ ਅੰਤ ਗੋਬਿੰਦ ਧਾਰ ਲੇਖੇ ਲਾਵੀਂ ਬਾਲ, ਬਾਲਾ ਨਾਉਂ ਆਪਣਾ ਆਪ ਪ੍ਰਗਟਾਈਆ। ਇਸ ਤੋਂ ਅਗਲਾ ਹੋਰ ਅਹਿਵਾਲ, ਪੁਰਖ ਅਕਾਲ ਦਿਤਾ ਦ੍ਰਿੜਾਈਆ। ਜਿਸ ਵੇਲੇ ਸਦੀ ਚੌਧਵੀਂ ਕਲਜੁਗ ਅੰਤ ਕੂੜੀ ਕਿਰਿਆ ਵਧੇ ਜਹਾਨ, ਜਹਾਲਤ ਵਿਚ ਦੁਹਾਈਆ। ਸਾਚਾ ਰਹੇ ਨਾ ਧਰਮ ਈਮਾਨ, ਸਿਦਕ ਸਬੂਰੀ ਨਾ ਕੋਇ ਹੰਢਾਈਆ । ਕੂੜੀ ਕਿਰਿਆ ਹੋਏ ਪ੍ਰਧਾਨ, ਨੌ ਖੰਡ ਪ੍ਰਿਥਮੀ ਭੱਜੇ ਵਾਹੋ ਦਾਹੀਆ। ਕਲਜੁਗ ਜੀਵ ਦਿਸਣ ਬੇਈਮਾਨ, ਬੇਵਾ ਰੂਪ ਹੋਏ ਲੋਕਾਈਆ। ਸਾਚਾ ਚਮਕੇ ਨਾ ਕੋਈ ਭਾਨ, ਅੰਧ ਅੰਧੇਰਾ ਨਾ ਕੋਇ ਗਵਾਈਆ। ਜੋਤੀ ਜਗੇ ਨਾ ਸ਼ਮਾਂਦਾਨ, ਸ਼ੱਮਸ ਤਬਰੇਜ਼ ਨੇਤਰ ਰੋ ਕੇ ਮਾਰੇ ਧਾਈਂਆ। ਚਾਰ ਵਰਨ ਅਠਾਰਾਂ ਬਰਨ ਕਰੇ ਨਾ ਕੋਈ ਕਿਸੇ ਕਲਿਆਣ, ਕ਼ਲਮਾ ਕਾਇਨਾਤ ਨਾ ਕੋਇ ਦ੍ਰਿੜਾਈਆ। ਓਸ ਵੇਲੇ ਕਿਰਪਾ ਕਰੇ ਸ੍ਰੀ ਭਗਵਾਨ, ਮਹਿਬਾਨ ਬੀਦੋ ਨੂਰ ਅਲਾਹੀਆ। ਸਭ ਦਾ ਲਹਿਣਾ ਦੇਣਾ ਚੁਕਾਏ ਆਣ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖਣਹਾਰਾ ਚਾਈਂ ਚਾਈਂਆ। ਭਾਗ ਲਗਾਏ ਸਾਢੇ ਤਿੰਨ ਹੱਥ ਮੰਦਰ ਮਕਾਨ, ਸੰਬਲ ਸੋਭਾ ਇਕ ਸੁਹਾਈਆ। ਜਿਸ ਨੂੰ ਸਮਝੇ ਨਾ ਕੋਇ ਇਨਸਾਨ, ਬੁੱਧੀ ਤੋਂ ਪਰੇ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਸੰਦੇਸ਼ਾ ਇਕ ਸੁਣਾਈਆ। ਧੁਰ ਸੰਦੇਸਾ ਇਕ ਸੁਣਾਵਾਂਗਾ। ਨਿਰਗੁਣ ਨਿਰਵੈਰ ਨਿਰਾਕਾਰ ਰੂਪ ਪ੍ਰਗਟਾਵਾਂਗਾ।
❋
❋
ਨਾਮ ਸਤਿ ਬੋਲ ਜੈਕਾਰ, ਭੇਵ ਅਭੇਦ ਖੁਲ੍ਹਾਵਾਂਗਾ। ਚਾਰ ਵਰਨ ਕਰ ਪਿਆਰ, ਦੂਈ ਦਵੈਤੀ ਪੰਧ ਮੁਕਾਵਾਂਗਾ। ਕੂੜੀ ਕਿਰਿਆ ਮੇਟ ਅੰਧਿਆਰ, ਅੰਧ ਅਗਿਆਨ ਗਵਾਵਾਂਗਾ। ਸਾਚਾ ਮੰਦਰ ਕਰ ਉਜਿਆਰ, ਜ਼ਹੂਰ ਇਕੋ ਇਕ ਵਖਾਵਾਂਗਾ। ਸ਼ਬਦੀ ਧਾਰ ਕਰ ਗੁਫ਼ਤਾਰ, ਗੁਫ਼ਤ ਸ਼ਨੀਦ ਰਾਗ ਅਲਾਵਾਂਗਾ। ਧਰਨੀ ਧਰਤ ਧਵਲ ਧੌਲ ਪਾ ਸਾਰ, ਮਹਾਂਸਾਰਥੀ ਹੋ ਕੇ ਰਥ ਚਲਾਵਾਂਗਾ। ਲਹਿਣਾ ਦੇਣਾ ਪੂਰਾ ਕਰ ਗੁਰੂ ਅਵਤਾਰ, ਪੈਗ਼ੰਬਰਾਂ ਝੋਲੀ ਮਾਤ ਭਰਾਵਾਂਗਾ। ਸਤਿਜੁਗ ਸਚ ਕਰ ਉਜਿਆਰ, ਸਤਿ ਸਤਿ ਡੰਕਾ ਇਕ ਵਜਾਵਾਂਗਾ। ਧੁਰ ਦਾ ਹੁਕਮ ਮਿਲੇ ਸੱਚੀ ਸਰਕਾਰ, ਸਿਰ ਸਿਰ ਸਭ ਦੇ ਆਪ ਮਨਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਵਾਂਗਾ। ਸਚ ਕਰਨੀ ਕਾਰ ਕਮਾਏਗਾ। ਦੀਨ ਦਿਆਲ ਦਇਆ ਕਮਾਏਗਾ। ਮਿਹਰਵਾਨ ਵੇਖ ਵਖਾਏਗਾ। ਸਦੀ ਚੌਧਵੀਂ ਵੇਸ ਵਟਾਏਗਾ। ਰੂਪ ਅਨੂਪਾ ਆਪ ਪ੍ਰਗਟਾਏਗਾ। ਸ਼ਾਹੋ ਭੂਪਾ ਖੇਲ ਖਿਲਾਏਗਾ। ਸਤਿ ਸਰੂਪਾ ਸੋਭਾ ਪਾਏਗਾ । ਪੰਜ ਤੱਤ ਭੂਤਾ ਰੰਗ ਰੰਗਾਏਗਾ। ਵੇਖੇ ਚਾਰੇ ਕੂਟਾ, ਦਹਿ ਦਿਸ਼ਾ ਫੋਲ ਫੁਲਾਏਗਾ। ਸਤਿ ਧਰਮ ਦਾ ਲਾ ਕੇ ਬੂਟਾ, ਅੰਮ੍ਰਿਤ ਸਿੰਚ ਹਰਾ ਕਰਾਏਗਾ। ਨਾਮ ਖ਼ੁਮਾਰੀ ਦੇ ਕੇ ਹੂਟਾ, ਦੋ ਜਹਾਨਾਂ ਪਾਰ ਕਰਾਏਗਾ। ਕਲਜੁਗ ਕੂੜ ਰਹਿਣ ਨਾ ਦੇਵੇ ਝੂਠਾ, ਸਚ ਸੁਚ ਉਪਜਾਏਗਾ। ਨਾਨਕ ਸਤਿਗੁਰ ਸ਼ਬਦ ਅੰਤਮ ਆਪੇ ਆਪ ਹੋਵੇ ਤੁੱਠਾ, ਦੂਜਾ ਨਜ਼ਰ ਕੋਇ ਨਾ ਆਏਗਾ । ਭਗਤ ਸੁਹੇਲਾ ਆਤਮ ਧਾਰ ਰਹੇ ਕੋਈ ਨਾ ਤੁੱਟਾ, ਵਿਛੜਿਆਂ ਮੇਲ ਮਿਲਾਏਗਾ। ਸੰਤ ਸੁਹੇਲਾ ਰਹੇ ਕੋਈ ਨਾ ਸੁੱਤਾ, ਸੁਰਤੀ ਸ਼ਬਦੀ ਆਪ ਜਗਾਏਗਾ। ਗੁਰਮੁਖ ਬਣਾ ਕੇ ਆਪਣਾ ਸੁਤਾ, ਸੋਹਣੀ ਗੋਦ ਉਠਾਏਗਾ। ਗੁਰਸਿਖ ਤ੍ਰਿਸ਼ਨਾ ਰਹੇ ਕੋਈ ਨਾ ਭੁੱਖਾ, ਆਤਮ ਤ੍ਰਿਪਤ ਆਪ ਕਰਾਏਗਾ। ਸਚ ਦਵਾਰ ਦਾ ਦੇ ਕੇ ਸੁਖਾ, ਸੁਖਆਸਣ ਆਪ ਟਿਕਾਏਗਾ। ਜਿਸ ਵੇਲੇ ਗੁਰ ਅਵਤਾਰ ਪੈਗ਼ੰਬਰਾਂ ਪੈਂਡਾ ਮੁਕਾ, ਮੁਕੰਮਲ ਆਪਣਾ ਹੁਕਮ ਵਰਤਾਏਗਾ। ਸਤਿਜੁਗ ਸਾਚੇ ਕੋਈ ਨਾ ਪੀਵੇ ਹੁੱਕਾ, ਨੜੀ ਮੁਖ ਨਾ ਕੋਇ ਲਗਾਏਗਾ। ਚਾਰ ਵਰਨ ਹੋਵੇ ਕੋਈ ਨਾ ਦੁੱਖਾ, ਹਿੰਦੂ ਮੁਸਲਿਮ ਸਿੱਖ ਈਸਾਈ ਮੇਲ ਮਿਲਾਏਗਾ। ਬਿਨਾ ਸਤਿਗੁਰ ਸ਼ਬਦ ਤੋਂ ਰਹੇ ਕੋਈ ਨਾ ਉਚਾ, ਊਚ ਨੀਚ ਦਾ ਡੇਰਾ ਢਾਏਗਾ। ਪੁਰਖ ਅਕਾਲ ਦੀਨ ਦਿਆਲ ਸਰਬ ਸਵਾਮੀ ਬਣੇ ਸੁੱਚਾ, ਸੁਚ ਸੰਜਮ ਇਕ ਸਮਝਾਏਗਾ। ਪੰਜ ਤੱਤ ਪੁਤਲਾ ਮਾਨਵ ਮਾਨੁਖਾ, ਹੱਡ ਮਾਸ ਨਾੜੀ ਜੋੜ ਜੁੜਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਭੇਵ ਖੁਲ੍ਹਾਏਗਾ। ਸਦੀ ਚੌਧਵੀਂ ਕਹੇ ਮੇਰਾ ਭੇਵ ਖੁਲ੍ਹਾ ਦੇ ਪ੍ਰਭ, ਹਰਿ ਕਰਤੇ ਵਡ ਵਡਿਆਈਆ। ਗੁਰ ਅਵਤਾਰ ਪੈਗ਼ੰਬਰ ਜਿਸ ਦੀ ਯੱਦ, ਬੰਸ ਸਰਬੰਸ ਰਹੇ ਸੁਹਾਈਆ। ਨਾਮ ਖ਼ੁਮਾਰੀ ਦੇਵੇ ਮਦਿ, ਮਧੁਰ ਧੁਨ ਰਾਗ ਸੁਣਾਈਆ। ਦੀਪਕ ਦੀਆ ਜਾਏ ਜਗ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਤ੍ਰੈਗੁਣ ਮੇਟੇ ਅੱਗ, ਹਉਮੇ ਰੋਗ ਗਵਾਈਆ। ਜਗਤ ਵਾਸਨਾ ਮੇਟੇ ਹੱਦ, ਹਦੂਦ ਆਪਣੀ ਦਏ ਸਮਝਾਈਆ। ਜਿਥੇ ਰਹਿਣਾ ਨਾ ਪਏ ਅਲਗ, ਜੋਤੀ ਜੋਤ ਵਿਚ ਸਮਾਈਆ। ਝਗੜਾ ਮੁਕ ਜਾਏ ਮਾਸ ਨਾੜੀ ਹੱਡ, ਤਤਵ ਤਤ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਸੂਰਾ ਸਰਬੱਗ, ਸਾਹਿਬ ਸੁਲਤਾਨ ਮਰਦ ਮਰਦਾਨ ਨੌਜਵਾਨ ਮਿਹਰਵਾਨ ਮਹਿਬੂਬ ਇਕੋ ਨਜ਼ਰੀ ਆਈਆ।
❋
❋