੩ ਫੱਗਣ ਸ਼ਹਿਨਸ਼ਾਹੀ ਸੰਮਤ ੪ ਸਵਰਨ ਸਿੰਘ ਦੇ ਗ੍ਰਹਿ ਪਿੰਡ ਗੁਮਾਨਪੁਰ ਜ਼ਿਲਾ ਅੰਮ੍ਰਿਤਸਰ
ਪੁਰਖ ਅਕਾਲ ਕਹੇ ਉਠ ਸ਼ਬਦ ਸੁਤ ਸੂਰਬੀਰ ਜੋਧੇ, ਬਲਧਾਰੀ ਲੈ ਅੰਗੜਾਈਆ। ਤੁਧ ਬਿਨ ਸ੍ਰਿਸ਼ਟੀ ਕੋਈ ਨਾ ਸੋਧੇ, ਸੂਝ ਸਮਝ ਨਾ ਕੋਇ ਬਦਲਾਈਆ। ਚਾਰ ਜੁਗ ਦੇ ਵੇਖੋ ਜੰਞੂ ਬੋਦੇ, ਧੋਤੀ ਮਸਤਕ ਟਿੱਕੇ ਫੋਲ ਫੁਲਾਈਆ। ਗੁਰ ਅਵਤਾਰ ਪੈਗ਼ੰਬਰਾਂ ਵੇਖੇ ਅਰਦਾਸੇ ਸੋਧੇ, ਦੁਆ ਵਿਚ ਖ਼ੁਦਾ ਅੱਗੇ ਸੀਸ ਨਿਵਾਈਆ। ਜਿਸ ਕਾਰਨ ਰੱਖਦੇ ਗਏ ਰੋਜ਼ੇ, ਰਾਜ਼ਕ ਰਿਜ਼ਕ ਰਹੀਮ ਮਨਾਈਆ। ਗੌਂਦੇ ਆਏ ਸਲੋਕੇ, ਧੁਰ ਦਾ ਕ਼ਲਮਾ ਨਾਮ ਕਰ ਸ਼ਨਵਾਈਆ। ਜਗਤ ਜਹਾਨ ਤਕਦੇ ਆਏ ਮੌਕੇ, ਵਕ਼ਤ ਸੁਹੰਜਣਾ ਫੋਲ ਫੁਲਾਈਆ। ਮਨ ਬੁੱਧੀ ਤੋਂ ਪਰੇ ਸੋਚਦੇ ਰਹੇ ਸੋਚੇ, ਅਨਭਵ ਦ੍ਰਿਸ਼ਟੀ ਦਿਤੀ ਦ੍ਰਿੜਾਈਆ। ਜਿਸ ਸਾਹਿਬ ਦਾ ਦਰਸ਼ਨ ਰਹੇ ਲੋਚੇ, ਨਿਜ ਲੋਚਣ ਅੱਖ ਖੁਲ੍ਹਾਈਆ। ਜਿਸ ਦੀ ਖੋਜ ਕੋਈ ਨਾ ਖੋਜੇ, ਸਦੀ ਚੌਧਵੀਂ ਭੇਵ ਕੋਇ ਨਾ ਪਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਹੁਕਮ ਇਕ ਪ੍ਰਗਟਾਈਆ। ਸ਼ਬਦ ਗੁਰੂ ਉਠ ਬਲਵਾਨ, ਹਰਿ ਕਰਤਾ ਆਪ ਉਠਾਈਆ। ਚਾਰ ਜੁਗ ਦਾ ਵੇਖ ਵਿਧਾਨ, ਜੋ ਗੁਰ ਅਵਤਾਰ ਪੈਗ਼ੰਬਰ ਆਏ ਬਣਾਈਆ। ਦੀਨ ਮਜ਼੍ਹਬ ਵੇਖ ਈਮਾਨ, ਇਸਮ ਜਿਸਮ ਫੋਲ ਫੁਲਾਈਆ। ਕੀ ਸੰਦੇਸ਼ਾ ਦੇਵੇ ਸ਼ਾਸਤਰ ਸਿਮਰਤ ਵੇਦ ਪੁਰਾਨ, ਅੰਜੀਲ ਕ਼ੁਰਾਨ ਬਾਈਬਲ ਤੁਰੈਤ ਕਹਿ ਕੇ ਕੀ ਸੁਣਾਈਆ। ਸ਼ਬਦ ਧਾਰ ਕਰੇ ਕੀ ਵਖਿਆਨ, ਗੁਰੂ ਗ੍ਰੰਥ ਕੀ ਵਡਿਆਈਆ। ਕੀ ਨਿਰਗੁਣ ਸਰਗੁਣ ਮਾਰੇ ਬਾਣ, ਅਣਿਆਲਾ ਤੀਰ ਚਲਾਈਆ। ਕੀ ਖੇਲ ਜ਼ਿਮੀਂ ਅਸਮਾਨ, ਮੰਡਲ ਮੰਡਪ ਵੇਖ ਵਖਾਈਆ। ਕੀ ਗੁਰ ਅਵਤਾਰ ਪੈਗ਼ੰਬਰਾਂ ਭਵਿਖਤਾਂ ਦਿਤਾ ਫ਼ਰਮਾਨ, ਫ਼ੁਰਨੇ ਅੰਦਰ ਸ਼ਬਦੀ ਫ਼ੁਰਨਾ ਇਕ ਸੁਣਾਈਆ। ਕਿਸ ਬਿਧ ਸ੍ਰਿਸ਼ਟੀ ਹੋਵੇ ਕਲਿਆਣ, ਕ਼ਲਮ ਕਵਣ ਮਿਲੇ ਵਡਿਆਈਆ। ਕਵਣ ਉਤਮ ਨਾਮ, ਜੋ ਰਸਨਾ ਜਿਹਵਾ ਬੱਤੀ ਦੰਦ ਗਾਈਆ। ਕਿਸ ਬਿਧ ਸਾਹਿਬ ਮਿਲੇ ਸੁਲਤਾਨ, ਹਰਿ ਕਰਤਾ ਨੂਰ ਅਲਾਹੀਆ। ਕਿਸ ਬਿਧ ਅੰਮ੍ਰਿਤ ਰਸ ਮਿਲੇ ਪੀਣ ਖਾਣ, ਜਗਤ ਤ੍ਰਿਸ਼ਨਾ ਭੁੱਖ ਮਿਟਾਈਆ। ਕਿਸ ਬਿਧ ਮੰਜ਼ਲ ਹੋਵੇ ਆਸਾਨ, ਅੱਗੇ ਹੋ ਨਾ ਕੋਇ ਅਟਕਾਈਆ। ਕਿਸ ਬਿਧ ਸਚਖੰਡ ਦਵਾਰ ਮਿਲੇ ਮਕਾਨ, ਦਰਗਾਹ ਸਾਚੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਫ਼ਰਮਾਨਾ ਇਕ ਸੁਣਾਈਆ। ਸਤਿਗੁਰ ਸ਼ਬਦ ਕਹੇ ਤੇਰੇ ਨਾਮ ਅਨੋਖੇ, ਪੁਰਖ ਅਕਾਲ ਤੇਰੀ ਵਡਿਆਈਆ। ਚਾਰ ਜੁਗ ਦੇ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਵੇਖੇ ਪੋਥੇ, ਕਾਗ਼ਜ਼ ਕ਼ਲਮ ਸਿਆਹੀ ਅੱਖਰਾਂ ਵਡ ਵਡਿਆਈਆ। ਬੁੱਧੀ ਵਿਚ ਦੀਨ ਦੁਨੀ ਸਾਰੀ ਘੋਖੇ, ਨਿਰਗੁਣ ਧਾਰ ਤੇਰਾ ਮੇਲ ਨਾ ਕੋਇ ਮਿਲਾਈਆ। ਕਰੇ ਪ੍ਰਕਾਸ਼ ਨਾ ਨਿਰਮਲ ਜੋਤੇ, ਅੰਧ ਅੰਧੇਰ ਨਾ ਕੋਇ ਗਵਾਈਆ। ਕਰਮ ਕੁਕਰਮ ਨਾ ਜਾਵਣ ਧੋਤੇ, ਦੁਰਮਤ ਮੈਲ ਨਾ ਕੋਇ ਸਫ਼ਾਈਆ। ਦੁਨੀਦਾਰ ਵੇਖੇ ਰੋਤੇ, ਨੇਤਰ ਨੈਣਾਂ ਨੀਰ ਵਹਾਈਆ। ਸਚ ਦਵਾਰ ਕੋਈ ਨਾ ਸੋਚੇ, ਬੁੱਧ ਬਿਬੇਕ ਨਾ ਕੋਇ ਬਣਾਈਆ। ਬਾਹਰੋਂ ਕਾਇਆ ਮਾਟੀ ਭਾਂਡੇ ਦਿਸਦੇ ਪੋਚੇ, ਅੰਤਰ ਪਾਪਾਂ ਭਰੀ ਲੋਕਾਈਆ । ਗੁਰ ਅਵਤਾਰ ਪੈਗ਼ੰਬਰਾਂ ਨਾਲ ਹੁੰਦੇ ਧੋਖੇ, ਮੁਰੀਦ ਮੁਰਸ਼ਦ ਮਿਲਣ ਕੋਇ ਨਾ ਪਾਈਆ। ਕੂੜ ਕੁਕਰਮੀ ਵੇਖੇ ਬਹੁਤੇ, ਸਚ ਧਰਮ ਨਾ ਕੋਇ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਧੁਰ ਦਾ ਵਰ, ਮਿਹਰ ਨਿਗਾਹ ਇਕ ਉਠਾਈਆ। ਪੁਰਖ ਅਕਾਲ ਤੇਰਾ ਜਪਦੇ ਅੱਲਾ ਵਾਹਿਗੁਰੂ
❋
❋
ਰਾਮ, ਜੈ ਜੈ ਨਾਅਰੇ ਅਨਕ ਲਗਾਈਆ। ਸਿਫ਼ਤਾਂ ਵਾਲੀ ਕਰਨ ਕਲਾਮ, ਕ਼ਲਮੇ ਕਾਇਨਾਤ ਸੁਣਾਈਆ। ਅੰਤਰ ਮਿਲੇ ਨਾ ਕਿਸੇ ਧੁਨਕਾਨ, ਅਨਾਦੀ ਨਾਦ ਨਾ ਕੋਇ ਸ਼ਨਵਾਈਆ। ਦਾਸਨ ਹੋਏ ਨਾ ਧੁਰ ਅਮਾਮ, ਨਿਰਗੁਣ ਨੂਰ ਨਾ ਕੋਇ ਰੁਸ਼ਨਾਈਆ। ਦੀਨਾਂ ਮਜ਼੍ਹਬਾਂ ਵਿਚ ਸਾਰੇ ਕੀਤੇ ਗ਼ੁਲਾਮ, ਗ਼ੁਰਬਤ ਵਿਚ ਲੜਾਈਆ। ਹਿੱਸਾ ਵੰਡਿਆ ਨਾਲ ਇਨਸਾਨ, ਇਨਸਾਨੀਅਤ ਹੱਥ ਕਿਸੇ ਨਾ ਆਈਆ। ਮਨ ਕਲਪਣਾ ਸਾਰੇ ਕੁਰਲਾਣ, ਮਮਤਾ ਮੋਹ ਜਗਤ ਹਲਕਾਈਆ। ਕਸ਼ੱਤ੍ਰੀ ਸ਼ਰਅ ਬਣੀ ਸ਼ੈਤਾਨ, ਸ਼ਰੀਅਤ ਕਰੇ ਲੜਾਈਆ। ਤੇਰਾ ਦਿਸੇ ਨਾ ਧਰਮ ਨਿਸ਼ਾਨ, ਧਰਮ ਦਵਾਰਾ ਨਾ ਕੋਇ ਸੁਹਾਈਆ। ਕੂੜੀ ਕਿਰਿਆ ਨਾ ਮਿਟੇ ਜਹਾਨ, ਜਹਾਲਤ ਅੰਦਰੋਂ ਨਾ ਕੋਇ ਕਢਾਈਆ। ਆਤਮ ਪਰਮਾਤਮ ਪਰਮਾਤਮ ਆਤਮ ਹੋਵੇ ਨਾ ਕਿਸੇ ਗਿਆਨ, ਤੂੰ ਮੇਰਾ ਮੈਂ ਤੇਰਾ ਧੁਰ ਦਾ ਰਾਗ ਨਾ ਕੋਇ ਗਾਈਆ। ਮਾਇਆ ਮਮਤਾ ਪੀਂਦੇ ਜਾਮ, ਅੰਮ੍ਰਿਤ ਰਸ ਨਾ ਕੋਇ ਚਖਾਈਆ। ਸ਼ਬਦ ਗੁਰੂ ਕਹੇ ਮੇਰੇ ਮਿਹਰਵਾਨ, ਮਹਿਬੂਬ ਤੇਰੀ ਸਰਨਾਈਆ। ਹੁਕਮ ਦੇ ਦੇ ਹੁਕਮਰਾਨ, ਹਕੂਮਤ ਦੀਨ ਦੁਨੀ ਦਿਆਂ ਬਦਲਾਈਆ। ਕਲਜੁਗ ਅੰਦਰ ਸਤਿਜੁਗ ਕਰਾਂ ਸੱਚਾ ਇੰਤਜ਼ਾਮ, ਬੰਦੋਬਸਤ ਆਪਣੇ ਹੱਥ ਰਖਾਈਆ। ਪਿਛਲੀ ਸਭ ਦੀ ਕਰਨੀ ਕਰ ਨਾਕਾਮ, ਨਾਉਂ ਨਿਰੰਕਾਰਾ ਤੇਰਾ ਇਕੋ ਇਕ ਸੁਣਾਈਆ। ਭਾਗ ਲਗਾ ਕੇ ਕਾਇਆ ਸਾਢੇ ਤਿੰਨ ਹੱਥ ਗਰਾਮ, ਗ੍ਰਹਿ ਮੰਦਰ ਦਿਆਂ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਚ ਮੇਲਾ ਮੇਲ ਮਿਲਾਈਆ। ਸਤਿਗੁਰ ਸ਼ਬਦ ਕਹੇ ਆਤਮ ਪਰਮਾਤਮ ਜੋੜਾਂ ਰਿਸ਼ਤਾ, ਨਾਤਾ ਇਕੋ ਇਕ ਬਣਾਈਆ। ਲੇਖਾ ਰਹੇ ਨਾ ਕਿਸੇ ਹੱਥ ਫਰਿਸ਼ਤਾ, ਜਬਰਾਈਲ ਮੇਕਾਈਲ ਅਸਰਾਈਲ ਅਸਰਾਫ਼ੀਲ ਰਹੇ ਨਾ ਕੋਇ ਵਡਿਆਈਆ । ਜੋ ਚਾਰ ਜੁਗ ਪ੍ਰਭ ਖੇਲ ਕੀਤਾ ਤੂੰ ਆਹਿਸਤਾ ਆਹਿਸਤਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੰਡ ਵੰਡਾਈਆ। ਜਿਸ ਦਾ ਲਹਿਣਾ ਦੇਣਾ ਚੁਕੌਣਾ ਦੀਦਾ ਦਾਨਿਸਤਾ, ਗੁਰ ਅਵਤਾਰ ਪੈਗ਼ੰਬਰਾਂ ਝੋਲੀ ਪਾਈਆ। ਭੇਵ ਰਹੇ ਨਾ ਸਵਰਗ ਬਹਿਸ਼ਤਾ, ਬਹਿਰਹਾਲ ਦਿਆਂ ਜਣਾਈਆ। ਜੋ ਆਸਾ ਰੱਖੀ ਰਾਮ ਵਸ਼ਿਸ਼ਟਾ, ਵਿਸ਼ਿਆਂ ਤੋਂ ਪਰੇ ਦਿਆਂ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਫ਼ਰਮਾਨਾ ਅਗੰਮ ਸੁਣਾਈਆ। ਸ਼ਬਦ ਗੁਰੂ ਕਹੇ ਹੁਕਮ ਦੇ ਦੇ ਹੁਕਮਰਾਨ, ਹਕੂਮਤ ਦੋ ਜਹਾਨਾਂ ਦਿਆਂ ਬਦਲਾਈਆ। ਕੂੜੀ ਕਿਰਿਆ ਮੇਟ ਨਿਸ਼ਾਨ, ਨਿਸ਼ਾਨਾ ਧਰਮ ਦਿਆਂ ਝੁਲਾਈਆ। ਚਾਰ ਵਰਨ ਅਠਾਰਾਂ ਬਰਨ ਹੋਵੇ ਇਕ ਗਿਆਨ, ਛੱਤ੍ਰੀ ਬ੍ਰਾਹਮਣ ਸ਼ੂਦਰ ਵੈਸ਼ ਵੰਡ ਨਾ ਕੋਇ ਵੰਡਾਈਆ। ਦੀਨ ਮਜ਼੍ਹਬ ਮੇਟ ਤਮਾਮ, ਪੰਜ ਤੱਤ ਇਨਸਾਨ ਦਿਆਂ ਵਖਾਈਆ। ਸਭ ਦੇ ਅੰਤਰ ਇਕੋ ਰਾਮ, ਇਕੋ ਅੱਲਾ ਵਾਹਿਗੁਰੂ ਨੂਰ ਅਲਾਹੀਆ। ਇਕੋ ਕ਼ਲਮਾ ਸਾਰੇ ਗਾਵਣ ਕਲਾਮ, ਇਕੋ ਢੋਲਾ ਰਾਗ ਅਲਾਈਆ। ਇਕੋ ਮੰਦਰ ਹੋਵੇ ਹੱਕ ਮਕਾਨ, ਜਿਥੇ ਮਿਲੇ ਮਹਿਬੂਬ ਨੂਰ ਖ਼ੁਦਾਈਆ। ਸਚ ਧਰਮ ਦਾ ਉਠਾਵਾਂ ਅਕ਼ਦਾਮ, ਕ਼ਦੀਮ ਦਾ ਲੇਖਾ ਦਿਆਂ ਮੁਕਾਈਆ। ਆਤਮ ਬ੍ਰਹਮ ਹੋਵੇ ਪਛਾਣ, ਭੇਵ ਅਭੇਦਾ ਦਿਆਂ ਖੁਲ੍ਹਾਈਆ। ਕੂੜੀ ਕਿਰਿਆ ਮੇਟ ਅੰਧ ਅਗਿਆਨ, ਮਮਤਾ ਮੋਹ ਰਹੇ ਨਾ ਰਾਈਆ। ਤੂੰਹੀ ਤੂੰਹੀ ਸਾਰੇ ਗਾਣ, ਤੁਧ ਬਿਨ ਦੂਜਾ ਅਵਰ ਨਾ ਕੋਇ ਸਹਾਈਆ। ਤੂੰ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸੁਲਤਾਨ, ਵਾਲੀ ਦੋ ਜਹਾਨ ਅਖਵਾਈਆ। ਸੋ ਪੁਰਖ ਨਿਰੰਜਣ ਹੋ ਮਿਹਰਵਾਨ, ਹਰਿ ਪੁਰਖ ਨਿਰੰਜਣ ਤੇਰੀ ਸ਼ਰਨਾਈਆ। ਏਕੰਕਾਰੇ ਦੇ ਦਾਨ, ਆਦਿ ਨਿਰੰਜਣ ਜੋਤ ਰੁਸ਼ਨਾਈਆ। ਅਬਿਨਾਸ਼ੀ ਕਰਤੇ ਕਿਰਪਾ ਕਰ ਮਹਾਨ, ਸ੍ਰੀ ਭਗਵਾਨ
❋
❋
ਤੇਰੇ ਹੱਥ ਵਡਿਆਈਆ। ਪਾਰਬ੍ਰਹਮ ਕਰ ਪ੍ਰਧਾਨ, ਸ਼ਬਦ ਗੁਰੂ ਸੀਸ ਨਿਵਾਈਆ। ਬ੍ਰਹਮ ਦੀ ਕਰਾਂ ਜਗਤ ਪਛਾਣ, ਲਖ ਚੁਰਾਸੀ ਖੋਜ ਖੁਜਾਈਆ। ਗੁਰ ਅਵਤਾਰ ਪੈਗ਼ੰਬਰ ਕਰਦੇ ਗਏ ਕਲਿਆਣ, ਕ਼ਲਮਾ ਕਾਇਨਾਤ ਸੁਣਾਈਆ। ਸਭ ਦਾ ਲੇਖਾ ਮੁਕਾਵਾਂ ਆਣ, ਸਦੀ ਚੌਧਵੀਂ ਰਹਿਣ ਨਾ ਪਾਈਆ। ਸਤਿਜੁਗ ਸਤਿ ਧਰਮ ਸਚ ਹੋਵੇ ਪ੍ਰਧਾਨ, ਪ੍ਰਧਾਨਗੀ ਆਪਣੇ ਹੱਥ ਰਖਾਈਆ। ਸ਼ਰਅ ਦਾ ਰਹੇ ਨਾ ਕੋਇ ਬੇਈਮਾਨ, ਸ਼ੈਤਾਨ ਅੰਦਰੋਂ ਦਿਆਂ ਕਢਾਈਆ । ਤੂੰ ਮਾਲਕ ਖ਼ਾਲਕ ਪ੍ਰਿਤਪਾਲਕ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸ੍ਰੀ ਭਗਵਾਨ, ਪਾਰਬ੍ਰਹਮ ਪਤਿਪਰਮੇਸ਼ਵਰ ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਭਗਤ ਦੁਲਾਰਾ ਨੌਜਵਾਨ, ਮਰਦ ਮਰਦਾਨੇ ਤੇਰੇ ਅੱਗੇ ਸੀਸ ਨਿਵਾਈਆ।
੩ ਫੱਗਣ ਸ਼ਹਿਨਸ਼ਾਹੀ ਸੰਮਤ ੪ ਹਰਨਾਮ ਸਿੰਘ ਦੇ ਗ੍ਰਹਿ ਪਿੰਡ ਗੁਮਾਨਪੁਰ ਜ਼ਿਲਾ ਅੰਮ੍ਰਿਤਸਰ
ਸਦੀ ਚੌਧਵੀਂ ਕਹੇ ਪ੍ਰਭ ਦਾ ਇੰਤਜ਼ਾਰ ਕਰਦੀ ਰਾਵੀ, ਬਾਲਮੀਕ ਰਵੀ ਧਿਆਨ ਲਗਾਈਆ। ਜਿਸ ਦਾ ਲੇਖਾ ਨਾਲ ਗੁਰ ਅਰਜਨ ਵਾਲੀ ਭਾਵੀ, ਭਾਵਨਾ ਦੀਨ ਦੁਨੀ ਵੇਖ ਵਖਾਈਆ। ਜਿਸ ਨੇ ਭਗਤ ਭਗਵਾਨ ਦੀ ਤਰਾਜ਼ੂ ਕਰਨੀ ਸਾਵੀਂ, ਕੰਡਾ ਇਕੋ ਤੋਲ ਤੁਲਾਈਆ। ਦੀਨ ਦੁਨੀ ਤੇ ਹੋਣਾ ਹਾਵੀ, ਹੌਕਿਆਂ ਵਿਚ ਵੇਖ ਵਖਾਈਆ। ਗੁਰ ਅਵਤਾਰ ਪੈਗ਼ੰਬਰਾਂ ਸੱਦਣਾ ਬਿਖੜੇ ਰਾਹਵੀਂ, ਤਬਕਾਂ ਲੋਕਾਂ ਪੰਧ ਮੁਕਾਈਆ। ਆਪ ਬਣ ਕੇ ਬਹਿਣਾ ਬਾਵੀ, ਬਾਬਾ ਆਦਮ ਸੀਸ ਨਿਵਾਈਆ। ਪੁਰਖ ਅਕਾਲ ਖੇਲ ਕਰਨਾ ਨਾਲ ਚਾਵੀਂ, ਚਾਉ ਘਨੇਰਾ ਇਕ ਦਰਸਾਈਆ। ਸੰਤ ਸੁਹੇਲੇ ਉਠਾਉਣੇ ਪਕੜ ਬਾਹਵੀਂ, ਹਲੂਣਾ ਆਪਣਾ ਧੁਰ ਦਾ ਨਾਮ ਲਗਾਈਆ। ਕਲਜੁਗ ਕੂੜੀ ਕਿਰਿਆ ਰੌਲਾ ਪੈਣਾ ਵਾਂਗ ਕਾਵੀਂ, ਕਾਗ ਕਾਗ ਵਾਂਗ ਕੁਰਲਾਈਆ। ਮਾਣ ਰਹਿਣਾ ਨਾ ਸ਼ਹਿਰ ਗਰਾਵੀਂ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ। ਇਲਮ ਧਾਰ ਹੋਣੀ ਨਥਾਵੀਂ, ਸਚ ਧਾਰ ਨਾ ਕੋਇ ਵਖਾਈਆ। ਵਿਛੋੜਾ ਦਿਸੇ ਪੁਤ੍ਰਾਂ ਮਾਵੀਂ, ਪਿਤਾ ਪੂਤ ਨਾ ਗੋਦ ਸੁਹਾਈਆ। ਲਹਿਣਾ ਚੁੱਕਣਾ ਤੇਗ਼ ਬਹਾਦਰ ਪਾਤਸ਼ਾਹ ਨਾਵੀਂ, ਜੋ ਅੰਤ ਗਿਆ ਸੁਣਾਈਆ। ਝਗੜਾ ਪੈਣਾ ਦੋ ਥਾਵੀਂ, ਪਰਦਾ ਦੇ ਉਠਾਈਆ। ਜਗਤ ਵਹਿਣ ਵੇਖਣਾ ਦਰ ਦਰਿਆਵੀਂ, ਥਲ ਰੇਤਾ ਨਾਲ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਦਰ ਆਪਣਾ ਇਕ ਵਖਾਈਆ। ਸਦੀ ਚੌਧਵੀਂ ਕਹੇ ਰਾਹ ਤੱਕੇ ਰਾਵੀ ਕੰਢਾ, ਕੰਢੀ ਬੈਠਾ ਧਿਆਨ ਲਗਾਈਆ। ਗੁਰਮੁਖਾਂ ਦੇ ਕੋਲ ਹੋਣਾ ਹੱਥ ਵਿਚ ਇਕ ਇਕ ਮੰਡਾ, ਨਿਮਕ ਨਾਲ ਜੋੜ ਜੁੜਾਈਆ। ਜੋੜ ਬਣੇ ਪਿਆਜ਼ ਗੰਢਾ, ਵੱਡਾ ਛੋਟਾ ਨਾ ਕੋਇ ਵਖਾਈਆ। ਸਭ ਨੇ ਖਾਣਾ ਨਾਲ ਦੰਦਾਂ, ਦਾਹੜ ਥੱਲੇ ਨਾ ਕੋਇ ਦਬਾਈਆ। ਮੁਖੋਂ ਗਾਉਣਾ ਸੋਹੰ ਛੰਦਾ, ਢੋਲਾ ਇਕ ਅਲਾਹੀਆ। ਨਾਲ ਬਰਤਨ ਰੱਖਣਾ ਸਾਗਰ ਗੰਗਾ, ਕਿਸ਼ਨ ਸਿੰਘ ਹੱਥ ਉਠਾਈਆ। ਵਿੰਗਾ ਟੇਢਾ ਹੋਵੇ ਡੰਡਾ, ਪੰਜ ਗੁਰਮੁਖ ਮੋਢਿਆਂ ਉਤੇ ਟਿਕਾਈਆ । ਗੋਬਿੰਦ ਧਾਰ ਹੋਵੇ ਖੰਡਾ, ਖੜਗ ਨਾਲ ਸੁਹਾਈਆ। ਤੇਲੀ ਦੇ ਤਾੜੇ ਦਾ ਹੋਵੇ ਤੰਦਾ, ਢਾਈ ਹੱਥ ਵਿਚ ਲੰਬਾਈਆ। ਬਿਨਾ ਕੁੰਜੀ ਤੋਂ ਹੋਵੇ ਜਿੰਦਾ, ਧਾਤ ਲੋਹਾ ਸੋਭਾ ਪਾਈਆ। ਪੰਜਾਂ ਗੁਰਮੁਖਾਂ ਮਸਤਕ ਲਾਇਆ ਹੋਵੇ ਬਿੰਦਾ, ਬਿੰਦਰਾਬਨ ਦਾ ਲੇਖਾ ਵੇਖ ਵਖਾਈਆ। ਇਕ ਗੁਰਸਿਖ ਬਣਿਆ ਹੋਵੇ ਛਿੰਦਾ, ਸਤਿਗੁਰ ਗੋਦੀ ਵਿਚ ਸੁਹਾਈਆ। ਸਭ ਨੇ ਪਾਣੀ ਪਾਉਣਾ ਉਤੇ ਪਿੰਡਾ,
❋
❋
ਬਸਤਰ ਤਨ ਨਾ ਕੋਇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਹੁਕਮ ਇਕ ਸੁਣਾਈਆ। ਰਾਵੀ ਕਹੇ ਪੰਜ ਵੇਰੀ ਸਭ ਨੇ ਕਹਿਣਾ ਮੁਖੋਂ ਰਾਮ, ਧੁਰ ਦੇ ਰਾਮ ਤੇਰੀ ਦੁਹਾਈਆ। ਪੰਜ ਵੇਰਾਂ ਮੁਖੋਂ ਕਹਿਣਾ ਕਾਹਨ, ਧੁਰ ਦੇ ਕਾਹਨ ਤੇਰੀ ਸਰਨਾਈਆ। ਪੰਜ ਵੇਰੀਂ ਮੁਖੋਂ ਕਹਿਣਾ ਧੁਰ ਦੇ ਅਮਾਮ, ਮਹਿੰਦੀ ਤੇਰੀ ਰੰਗਲੀ ਨਜ਼ਰੀ ਆਈਆ। ਪੰਜ ਵੇਰੀ ਮੁਖੋਂ ਕਹਿਣਾ ਸਤਿਨਾਮ, ਨਾਨਕ ਨਿਰਗੁਣ ਨਾਲ ਰਲਾਈਆ। ਪੰਜ ਵੇਰੀ ਮੁਖੋਂ ਵਾਹਿਗੁਰੂ ਕਰਨੀ ਕਲਿਆਣ, ਫ਼ਤਿਹ ਜ਼ੋਰ ਜ਼ੋਰ ਬੁਲਾਈਆ। ਪੰਜ ਵੇਰ ਜੈਕਾਰਾ ਲਾਉਣਾ ਸੋਹੰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੱਥ ਛਾਤੀ ਉਤੇ ਅਟਕਾਈਆ। ਪੰਜ ਵਾਰ ਪ੍ਰਦੱਖਣਾ ਕਰ ਕੇ ਸਾਰਿਆਂ ਕਰਨੀ ਪ੍ਰਨਾਮ, ਚੱਕਰ ਫ਼ੱਕਰ ਵਾਲਾ ਬਣਾਈਆ। ਪੰਜ ਵੇਰਾਂ ਸਭ ਨੇ ਉਂਗਲੀਆਂ ਪਾਉਣੀਆਂ ਵਿਚ ਕਾਨ, ਦੋਵੇਂ ਹੱਥ ਟਿਕਾਈਆ। ਪੰਜ ਵੇਰਾਂ ਸਭ ਨੇ ਮੁਖੋਂ ਮੰਗਣਾ ਪ੍ਰੀਤੀ ਦਾਨ, ਨਿਉਂ ਨਿਉਂ ਸਸਿ ਨਿਵਾਈਆ। ਪੰਜ ਵਾਰ ਉਪਰ ਪ੍ਰਕਾਸ਼ ਤੱਕਣਾ ਸੂਰੀਆ ਭਾਨ, ਨਿਗਾਹ ਅਸਮਾਨ ਉਤੇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦੀ ਕਰਨੀ ਕਾਰ ਕਮਾਈਆ। ਸਦੀ ਚੌਧਵੀਂ ਕਹੇ ਰਾਵੀ ਕੰਢੇ ਪੈਣੀ ਠੰਡ, ਹਰਿ ਠੰਡਕ ਇਕ ਵਰਤਾਈਆ। ਗੁਰਮੁਖਾਂ ਕੰਨੀ ਨਾਲ ਕੰਨੀ ਲੈਣੀ ਗੰਢ, ਕੱਲਾ ਰਹਿਣ ਕੋਇ ਨਾ ਪਾਈਆ। ਸਭ ਨੇ ਘੁੱਟ ਕੇ ਰੱਖਣੇ ਦੰਦ, ਮੁਖੋਂ ਬੋਲ ਨਾ ਕੋਇ ਸੁਣਾਈਆ। ਅੱਖਾਂ ਮੀਟ ਕੇ ਲੈਣਾ ਅਨੰਦ, ਪ੍ਰਭ ਅੰਮ੍ਰਿਤ ਦੇ ਬਰਸਾਈਆ । ਹੁਕਮ ਇਕੋ ਲੈਣਾ ਮੰਨ, ਮਨਸਾ ਪਿਛਲੀ ਰਹੇ ਨਾ ਰਾਈਆ। ਫੇਰ ਸਭ ਨੇ ਕਹਿਣਾ ਧੰਨ ਧੰਨ, ਧੰਨ ਤੇਰੀ ਸਰਨਾਈਆ। ਪੁਰਖ ਅਕਾਲ ਕਹੇ ਜਨ ਭਗਤੋ ਤੁਸੀਂ ਮੇਰੇ ਚੰਨ, ਧੰਨ ਜਣੇਂਦੀ ਮਾਈਆ। ਫੇਰ ਨਾਲ ਖੜਿਆ ਖਾਣਾ ਅੰਨ, ਮੰਡਾ ਇਕੋ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਰਾਵੀ ਕਹੇ ਜੁਗ ਚੌਕੜੀ ਰਹੀ ਰੋਂਦੀ, ਹੰਝੂਆਂ ਨੀਰ ਵਹਾਈਆ। ਖ਼ੁਸ਼ੀ ਵਿਚ ਨਾ ਰਹੀ ਸੌਂਦੀ, ਸੁਖਆਸਣ ਨਾ ਕੋਇ ਟਿਕਾਈਆ। ਵਹਿਣਾਂ ਵਿਚ ਰਹੀ ਭੌਂਦੀ, ਭਵਜਲ ਵਿਚ ਦੁਹਾਈਆ। ਔਂਸੀ ਰਹੀ ਪੌਂਦੀ, ਜਗਤ ਵੰਡ ਵੰਡਾਈਆ। ਢੋਲੇ ਰਹੀ ਗਾਉਂਦੀ, ਜੁਗ ਜੁਗ ਨਾਮ ਬਦਲਾਈਆ। ਖੇਲ ਤਕਦੀ ਰਹੀ ਹਉਮੇ ਹਉਂ ਦੀ, ਹੰ ਬ੍ਰਹਮ ਨਾ ਕੋਇ ਜਣਾਈਆ। ਕੋਟਨ ਕੋਟ ਦੁਨੀਆ ਮੇਰੇ ਵਿਚ ਰਹੀ ਨਹਾਉਂਦੀ, ਇਸ਼ਨਾਨ ਜਗਤ ਵਾਲਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸਦੀ ਚੌਧਵੀਂ ਕਹੇ ਰਾਵੀ ਕੰਢਾ ਇਕ ਉਡੀਕ, ਵੇਲਾ ਵਕ਼ਤ ਇਕ ਧਿਆਨ ਲਗਾਈਆ। ਜਿਸ ਦੀ ਨੇੜੇ ਆਈ ਇਕ ਤਾਰੀਕ, ਤਵਾਰੀਖ ਦਏ ਬਦਲਾਈਆ। ਜਨ ਭਗਤਾਂ ਮਿਲੇ ਭੀਖ, ਭਿਛਿਆ ਦਏ ਵਰਤਾਈਆ। ਇਕ ਨਾਲ ਲੋਹੇ ਦੀ ਰੱਖਣੀ ਜ਼ਰੂਰ ਸੀਖ, ਦੋਵੇਂ ਮੁਖ ਤਿਖੇ ਕਰਾਈਆ। ਸਦੀ ਚੌਧਵੀਂ ਦਾ ਨਾਲ ਹੋਵੇ ਤਵੀਤ, ਅਗਲਾ ਭੇਵ ਦਏ ਖੁਲ੍ਹਾਈਆ। ਇਹ ਮੇਰੀ ਆਸਾ ਮਨਸਾ ਉਮੀਦ, ਵੇਖੇ ਮੇਰਾ ਮਾਹੀਆ। ਜਨ ਭਗਤੋ ਕਰਾਂ ਤਾਕੀਦ, ਸਭ ਨੂੰ ਦਿਆਂ ਸੁਣਾਈਆ । ਕਿਸੇ ਸੌਣਾ ਨਹੀਂ ਗ਼ਫ਼ਲਤ ਨੀਂਦ, ਹਲੂਣਿਆਂ ਨਾਲ ਉਠਾਈਆ। ਮੇਰੇ ਹੁਲਾਰਿਆਂ ਵਾਲੀ ਪੀਂਘ, ਜ਼ਿਮੀਂ ਅਸਮਾਨਾਂ ਝੂਲਾ ਦਏ ਝੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਸਦੀ ਚੌਧਵੀਂ ਕਹੇ ਰਾਵੀ ਕੰਢੇ ਕੋਲ ਹੋਵੇ ਇਕ ਅਸਤਰ, ਜਗਤ ਰੂਪ ਵਖਾਈਆ। ਪ੍ਰਭੂ ਦਾ ਸ਼ਬਦੀ ਧਾਰ ਹੋਵੇ ਬਸਤਰ, ਤਨ ਵਜੂਦ ਸੋਭਾ ਪਾਈਆ।
❋
❋
ਸਭ ਨੇ ਪੜ੍ਹਨਾ ਧੁਰ ਦਾ ਮੰਤਰ, ਤੂੰ ਹੀ ਤੂੰ ਰਾਗ ਅਲਾਈਆ। ਲੇਖਾ ਵੇਖਣਾ ਅੰਤਰ, ਅੰਤਸ਼ਕਰਨ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਆਪਣੀ ਕਾਰ ਕਮਾਈਆ। ਸਦੀ ਚੌਧਵੀਂ ਕਹੇ ਹਰਿਜਨ ਰਹਿਣੇ ਨਹੀਂ ਬਗਲੇ ਬਪੜੇ, ਗੁਰਮੁਖ ਹੰਸ ਬਣਾਈਆ। ਪੜ੍ਹਨੇ ਨਹੀਂ ਪੈਣੇ ਪੱਤਰੇ, ਵਰਕਿਆਂ ਨਾ ਕੋਇ ਉਲਟਾਈਆ। ਜਨਮ ਮਰਨ ਦੇ ਮੇਟਣੇ ਖ਼ਤਰੇ, ਖ਼ਤਰਾ ਰਹੇ ਨਾ ਰਾਈਆ। ਪਹੁੰਚਣਾ ਓਸ ਪਤਣੇ, ਜਿਥੇ ਹਰਿ ਗੋਬਿੰਦ ਧਿਆਨ ਲਗਾਈਆ। ਹਰਿਜਨ ਹੱਥੋਂ ਜਾਣ ਮੂਲ ਨਾ ਸੱਖਣੇ, ਵਸਤ ਹੱਥੋ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਇਕ ਵਖਾਈਆ। ਸਦੀ ਚੌਧਵੀਂ ਕਹੇ ਮੈਂ ਵੇਖਣਾ ਚਾਰੋਂ ਕੂਟ, ਦਹਿ ਦਿਸ਼ਾ ਧਿਆਨ ਲਗਾਈਆ। ਰਾਵੀ ਕੰਢਾ ਓਹ ਮਜ਼ਬੂਤ, ਜਿਸ ਦੀ ਧਾਰ ਨਾ ਕੋਇ ਸਮਝਾਈਆ। ਪੁਰਖ ਅਕਾਲਾ ਦਏ ਸਬੂਤ, ਚਾਰ ਜੁਗ ਦਾ ਭੇਵ ਖੁਲ੍ਹਾਈਆ। ਹਰਿ ਸੰਗਤ ਹੋਏ ਮੌਜੂਦ, ਕੰਢੀ ਵਾਲੇ ਡੇਰਾ ਲਾਈਆ। ਗੋਲੀ ਦਾ ਲਾਲ ਰੰਗ ਦਾ ਹੋਵੇ ਸੂਟ, ਨੀਲੀ ਬਿੰਦੀ ਮੱਥੇ ਵਿਚ ਲਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਰਾਵੀ ਕਹੇ ਰਵਦਾਸ ਨੇ ਬੰਨ੍ਹ ਕੇ ਆਉਣਾ ਨੀਲੀ ਪੱਗ, ਗੁਰਮੁਖ ਆਪਣਾ ਰੰਗ ਬਦਲਾਈਆ। ਤੀਰ ਕਮਾਨ ਰੱਖਿਆ ਹੋਵੇ ਉਪਰ ਕੰਧ, ਬਗ਼ਲ ਵਿਚ ਲਟਕਾਈਆ। ਨੌ ਗੁਰਮੁਖ ਹੋਣ ਸੰਗ, ਅੱਗੇ ਪਿਛੇ ਚਲਣ ਚਾਈਂ ਚਾਈਂਆ। ਭਾਗ ਰਹੇ ਨਾ ਕਿਸੇ ਮੰਦ, ਮੰਦਭਾਗਾਂ ਦਏ ਵਡਿਆਈਆ। ਕੱਖਾਂ ਦੀ ਸੇਜ ਬਣਾਉਣੀ ਪਲੰਘ, ਆਸਣ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸਦੀ ਚੌਧਵੀਂ ਕਹੇ ਰਾਵੀ ਸੁਹਾਉਣਾ ਤਟ, ਤੁੱਟਿਆਂ ਨਾਲ ਮਿਲਾਈਆ। ਗੁਰਮੁਖ ਸਾਰੇ ਬਣਣੇ ਭੱਟ, ਢੋਲਾ ਧੁਰ ਦਾ ਧਰਮ ਧਾਰ ਗਾਈਆ। ਇਕ ਦੂਜੇ ਦੇ ਉਤੋਂ ਸਾਰਿਆਂ ਜਾਣਾ ਟੱਪ, ਵਾਰੀ ਵਾਰੀ ਲੰਘਾਈਆ। ਮਾਣ ਤਾਣ ਦਾ ਨਾਤਾ ਤੋੜਨਾ ਪੱਕ, ਹਲੀਮੀ ਗ਼ਰੀਬੀ ਸਮਝਾਈਆ। ਜਗਤ ਮਾਇਆ ਰਹੇ ਨਾ ਤਪ, ਤ੍ਰਿਸ਼ਨਾ ਦੇਣੀ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਸਦੀ ਚੌਧਵੀਂ ਕਹੇ ਮੈਂ ਖੇਲ ਕਰਨਾ ਵਿਚ ਪਾਣੀ, ਜਲ ਜਲ ਧਾਰ ਵਹਾਈਆ। ਮੇਰੀ ਗੋਲੀ ਕਾਨੇ ਦੀ ਬਣਾ ਕੇ ਲਿਆਵੇ ਮਧਾਣੀ, ਸਿਰੀ ਨਿਰੀ ਕਾਨਾ ਨਜ਼ਰੀ ਆਈਆ। ਮੈਂ ਸੋਹਣੀ ਬਣਾਂ ਸਵਾਣੀ, ਸੁਘੜ ਸੁਚੱਜੀ ਸੋਭਾ ਪਾਈਆ। ਛਾਣ ਕੇ ਵੇਖਾਂ ਚਾਰੇ ਖਾਣੀ, ਲੱਖ ਚੁਰਾਸੀ ਸੋਭਾ ਪਾਈਆ। ਫੇਰ ਮੈਨੂੰ ਸਾਰੇ ਕਹਿਣ ਮਹਾਰਾਣੀ, ਘਰ ਸ਼ਹਿਨਸ਼ਾਹ ਸੋਭਾ ਪਾਈਆ। ਮੇਰੀ ਸਭ ਤੋਂ ਤਰਲ ਜਵਾਨੀ, ਜੋਬਨ ਜ਼ਿਬਹ ਨਾ ਕੋਇ ਕਰਾਈਆ। ਜਨ ਭਗਤਾਂ ਪਿਛੇ ਕੱਟਾਂ ਜਗਤ ਬਦਨਾਮੀ, ਬਦੀਆਂ ਦਾ ਡੇਰਾ ਢਾਹੀਆ। ਜਨ ਭਗਤੋ ਤੁਹਾਥੋਂ ਇਕ ਇਕ ਰੁਪਿਆ ਉਥੇ ਲੈਣੀ ਸਲਾਮੀ, ਪਾਣੀ ਵਿਚ ਚਰਨ ਟਿਕਾਈਆ। ਨਾਲੇ ਓਹ ਲਿਖਾਉਣੀ ਬਾਣੀ, ਜੋ ਖ਼ਾਸ ਗੋਬਿੰਦ ਮੰਗ ਮੰਗਾਈਆ। ਸਭ ਨੂੰ ਇਕ ਇਕ ਬੂੰਦ ਪਿਆਉਣਾ ਪਾਣੀ, ਚੁਲੀਆਂ ਨਾਲ ਉਠਾਈਆ। ਅਗਲੀ ਦੱਸੂੰ ਫੇਰ ਕਹਾਣੀ, ਜਿਸ ਦਾ ਭੇਵ ਨਾ ਕੋਇ ਸੁਣਾਈਆ। ਧੁਰ ਦਾ ਹੁਕਮ ਹੋਣਾ ਐਲਾਨੀ, ਔਧ ਰਹੀ ਵਿਹਾਈਆ। ਮੈਂ ਫਿਰਨਾ ਉਪਰ ਅਸਮਾਨੀ, ਜ਼ਿਮੀਂ ਅਸਮਾਨਾਂ ਖੋਜ ਖੁਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਚਾਰ ਜੁਗ ਦਾ ਦੀਵਾਨੀ, ਝਗੜੇ ਪਿਛਲੇ ਰਿਹਾ ਮੁਕਾਈਆ।
❋
❋
੩ ਫੱਗਣ ਸ਼ਹਿਨਸ਼ਾਹੀ ਸੰਮਤ ੪ ਹਰਿ ਭਗਤ ਦਵਾਰ ਜੇਠੂਵਾਲ
ਸਦੀ ਚੌਧਵੀਂ ਕਹੇ ਸਭ ਦਾ ਮੁਖ ਹੋਣਾ ਵਲ ਉੱਤਰ, ਪੂਰਬ ਪੱਛਮ ਦੱਖਣ ਖੇਲ ਖਿਲਾਈਆ। ਕਿਸੇ ਦੇ ਗੋਦੀ ਕੁੱਛੜ ਚੁਕਿਆ ਨਾ ਹੋਵੇ ਪੁੱਤਰ, ਇਕੱਲਾ ਇਕੱਲਾ ਨਜ਼ਰੀ ਆਈਆ। ਅੰਦਰ ਭਾਉ ਨਾ ਹੋਵੇ ਦੁੱਤਰ, ਦੁਤੀਆ ਭਾਓ ਨਾ ਕੋਇ ਬਣਾਈਆ । ਸਾਰੇ ਪ੍ਰਭ ਦਾ ਕਰਨ ਸ਼ੁਕਰ, ਸ਼ੁਕਰੀਏ ਵਿਚ ਸੀਸ ਨਿਵਾਈਆ। ਕਰ ਕੇ ਕੌਲ ਨਾ ਜਾਣਾ ਮੁਕਰ, ਇਕ਼ਰਾਰ ਦੇਣਾ ਤੋੜ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਰਾਵੀ ਕਹੇ ਮੈਂ ਗੁਰ ਅਵਤਾਰ ਪੈਗ਼ੰਬਰਾਂ ਨਾਲ ਮਿਲ ਕੇ ਕਰਾਂ ਸਵਾਗਤ, ਸਭਾ ਧਰਮ ਧਾਰ ਬਣਾਈਆ। ਪ੍ਰਭੂ ਮੇਰੀ ਝੋਲੀ ਪੌਣੀ ਮੇਰੀ ਕਰਨੀ ਕੀਤੀ ਦੀ ਲਾਗਤ, ਲੇਖਾ ਲੇਖੇ ਵਿਚੋਂ ਚੁਕਾਈਆ। ਸਭ ਦੀ ਬਦਲ ਦੇਣੀ ਆਦਤ, ਤੇਰੇ ਹੱਥ ਵਡਿਆਈਆ। ਮੈਨੂੰ ਸਾਂਝੀ ਦੱਸਣੀ ਇਬਾਦਤ, ਜੋ ਭਗਤਾਂ ਦਿਤੀ ਦ੍ਰਿੜਾਈਆ। ਮੈਂ ਖਾਵਾਂ ਅਗੰਮ ਨਿਆਮਤ, ਬਿਨ ਰਸਨਾ ਰਸ ਚਖਾਈਆ। ਕੂੜੀ ਕਿਰਿਆ ਨਾ ਰਹੇ ਅਲਾਮਤ, ਇਲਮ ਆਲਮ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਸਦੀ ਚੌਧਵੀਂ ਕਹੇ ਸੁਣ ਰਾਵੀ ਸਖ਼ੀਏ, ਅੰਕ ਸਹੇਲੀ ਦਿਆਂ ਜਣਾਈਆ। ਜੰਗਲ ਬੇਲਿਆਂ ਦੇ ਵਿਚ ਵਸੀਏ, ਟਿੱਲੇ ਪਹਾੜਾਂ ਠੋਕਰ ਖਾਈਆ। ਉਚੇ ਥਾਉਂ ਨੀਵੇਂ ਨੂੰ ਨੱਸੀਏ, ਭੱਜੀਏ ਵਾਹੋ ਦਾਹੀਆ। ਕਿਸ ਔਕੜ ਵਿਚ ਫਸੀਏ, ਫਾਸੀ ਨਾ ਕੋਇ ਕਟਾਈਆ। ਉਠ ਵੇਖ ਜਿਸ ਪ੍ਰਭ ਦੇ ਚਰਨਾਂ ਹੇਠਾਂ ਵਸੀਏ, ਜੁਗ ਜੁਗ ਸੇਵ ਕਮਾਈਆ। ਉਸ ਨੂੰ ਵਖਰਾ ਰਹਿਣਾ ਦੱਸੀਏ, ਦਰਦਾਂ ਨਾਲ ਜਣਾਈਆ। ਨਿਉਂ ਨਿਉਂ ਚਰਨਾਂ ਢੱਠੀਏ, ਧੂੜੀ ਖ਼ਾਕ ਰਮਾਈਆ। ਸਚ ਦਾ ਲਾਹਾ ਖੱਟੀਏ, ਮਿਲੇ ਮਾਣ ਵਡਿਆਈਆ। ਧੂੜੀ ਚਰਨ ਚੱਟੀਏ, ਦੁਰਮਤ ਮੈਲ ਗਵਾਈਆ। ਤਨ ਕਾਇਆ ਚੋਲੀ ਰੱਤੀਏ, ਰੰਗ ਅਗੰਮ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਮੇਲ ਮਿਲਾਈਆ। ਸਦੀ ਚੌਧਵੀਂ ਕਹੇ ਢਾਈ ਗਜ਼ ਲਿਔਣਾ ਖੱਦਰ, ਖ਼ਾਦਮ ਸੇਵ ਕਮਾਈਆ। ਮੇਰੀ ਪੁਰਾਣੀ ਸੱਧਰ, ਆਸਾ ਵਿਚ ਰਖਾਈਆ। ਜਿਸ ਦੀਨ ਦੁਨੀ ਦੇਣੀ ਬਦਲ, ਬਦਲਾ ਦਏ ਚੁਕਾਈਆ। ਓਹ ਸਾਚਾ ਕਰੇ ਅਦਲ, ਇਨਸਾਫ਼ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਸਦੀ ਚੌਧਵੀਂ ਕਹੇ ਢਾਈ ਸੇਰ ਭੁੰਨੇ ਹੋਵਣ ਚਨੇ, ਗੋਬਿੰਦ ਆਸ ਜਣਾਈਆ। ਇਕ ਸੌ ਇਕ ਭੰਨੇ ਹੋਵਣ ਗੰਨੇ, ਮੇਲਾ ਸਿੰਘ ਹੱਥ ਛੁਹਾਈਆ। ਜਨ ਭਗਤੋ ਮੁਖੋਂ ਕਹਿਣਾ ਸਾਹਿਬ ਸਾਡੀਆਂ ਮੰਨੇ, ਸਾਡੀ ਚਲੇ ਰਜ਼ਾਈਆ। ਕੀ ਹੋਇਆ ਜੇ ਮਾਲ ਚਰਾਇਆ ਧੰਨੇ, ਤੁਹਾਨੂੰ ਰਸ ਦਏ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਸੁਣਾਈਆ। ਸਦੀ ਚੌਧਵੀਂ ਕਹੇ ਰਾਵੀ ਕੰਢੇ ਨਾਲ ਲਿਔਣਾ ਖੁਰਪਾ, ਜੋ ਤੱਤੀ ਰੇਤ ਹਿਲਾਈਆ। ਮੈਂ ਵੇਖਣ ਜਾਵਾਂ ਤੁਰਕਾਂ, ਤੁਰਤ ਆਪਣਾ ਕ਼ਦਮ ਉਠਾਈਆ। ਜਗਤ ਜਹਾਨ ਬਣੌਣਾ ਮੁਰਦਾ, ਮਰਿਆਂ ਨਾ ਕੋਇ ਜਿਵਾਈਆ। ਪੜਦਾ ਲਾਹੁਣਾ ਸੱਚੇ ਸਤਿਗੁਰ ਦਾ, ਗੁਰੂ ਗੁਰਦੇਵ ਇਕ ਅਖਵਾਈਆ। ਸਾਚਾ ਮੰਤਰ ਜਾਏ ਫੁਰਦਾ, ਫ਼ੁਰਨੇ ਬੰਦ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਰਾਵੀ ਕਹੇ ਮੇਰਾ ਖੇਲ ਹੋਣਾ ਅਨਡਿੱਠਾ, ਨੇਤਰ ਵੇਖਣ ਕੋਇ ਨਾ ਪਾਈਆ। ਪ੍ਰਭ ਦਾ ਭਾਣਾ ਮੰਨਣਾ ਮਿੱਠਾ, ਸਿਰ ਸਕੇ
❋
❋
ਨਾ ਕੋਇ ਉਠਾਈਆ । ਸਭ ਦਾ ਲੇਖੇ ਵਾਲਾ ਚਿੱਠਾ, ਹਰਿ ਕਰਤਾ ਫੋਲ ਫੁਲਾਈਆ। ਜਨ ਭਗਤੋ ਨਾਲ ਲਿਔਣਾ ਇੱਟਾ, ਇੰਚ ਚਾਰ ਚਾਰ ਸੋਭਾ ਪਾਈਆ। ਉਸ ਦਾ ਇਕ ਪਾਸਾ ਕੀਤਾ ਹੋਵੇ ਚਿੱਟਾ, ਡੱਬ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦਏ ਮਾਣ ਵਡਿਆਈਆ। ਸਦੀ ਚੌਧਵੀਂ ਕਹੇ ਸਭ ਨੇ ਹਿਰਦੇ ਹੋਵਣ ਸੋਧੇ, ਪੁਨੀਤ ਰੂਪ ਵਟਾਈਆ। ਰਾਵੀ ਦਾ ਕੰਢਾ ਪ੍ਰਭ ਦੀ ਬੈਠਣਾ ਗੋਦੇ, ਗੋਦਾਵਰੀ ਦਾ ਲੇਖ ਮੁਕਾਈਆ। ਪੰਜ ਕੌਡੀਆਂ ਪੰਜ ਨਾਲ ਲਿਔਣੇ ਘੋਗੇ, ਸੋਹਣਾ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਸੁਣਾਈਆ। ਰਾਵੀ ਕਹੇ ਮੈਂ ਵੇਖਣਾ ਆਪਣਾ ਰਾਮ, ਰਮਿਆਂ ਰਾਮ ਦੁਹਾਈਆ। ਤੱਕਣਾ ਧੁਰ ਦਾ ਕਾਹਨ, ਘਨਈਆ ਵੇਖ ਵਖਾਈਆ। ਮਿਲਣਾ ਓਸ ਅਮਾਮ, ਜੋ ਅਮਲਾਂ ਤੋਂ ਬਾਹਰ ਡੇਰਾ ਲਾਈਆ। ਵੇਖਣਾ ਖੇਲ ਤਮਾਮ, ਕਿਸ ਬਿਧ ਤਮਅ ਦਏ ਗਵਾਈਆ। ਝਗੜਾ ਮੇਟੇ ਕਾਇਆ ਮਾਟੀ ਚਾਮ, ਚੰਮ ਦ੍ਰਿਸ਼ਟੀ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭਗਵਨ ਹੋ ਕੇ ਭਾਗ ਹਿੱਸਾ ਝੋਲੀ ਦੇਵੇ ਪਾਈਆ।
੭ ਫੱਗਣ ਸ਼ਹਿਨਸ਼ਾਹੀ ਸੰਮਤ ੪ ਹਰਿ ਭਗਤ ਦਵਾਰ ਜੇਠੂਵਾਲ
ਰਾਵੀ ਕਹੇ ਮੈਂ ਰੋਵਾਂ ਮਾਰ ਕੇ ਭੁੱਬੀ, ਬਿਨ ਨੈਣਾਂ ਨੇਤਰ ਨੀਰ ਵਹਾਈਆ। ਕਲਜੁਗ ਜੀਵਾਂ ਮੂਰਖ ਹੋਈ ਬੁੱਧੀ, ਬਿਬੇਕ ਨਜ਼ਰ ਕੋਇ ਨਾ ਆਈਆ। ਮੇਰਾ ਵਹਿਣ ਵਹੇ ਚਹੁੰ ਜੁਗੀ, ਅੱਗੇ ਹੋ ਨਾ ਕੋਇ ਅਟਕਾਈਆ। ਮੈਂ ਭੱਜੀ ਨੱਠੀ ਕੁੱਦੀ, ਚਲੀ ਵਾਹੋ ਦਾਹੀਆ। ਵਹਿਣਾਂ ਵਿਚ ਵਹਿਣ ਬਣ ਕੇ ਰੁਝੀ, ਆਪਣਾ ਝਟ ਲੰਘਾਈਆ। ਇਕ ਅਗੰਮੀ ਆਵਾਜ਼ ਸੁਣੀ ਉਚੀ, ਉਚ ਅਗੰਮ ਅਥਾਹ ਦਿਤਾ ਦ੍ਰਿੜਾਈਆ। ਯਾਦ ਕਰ ਲੈ ਅਰਜਨ ਵਾਲੀ ਰੁੱਤੀ, ਸ਼ਹਾਦਤ ਦੇ ਭੁਗਤਾਈਆ। ਮੈਂ ਉਬੜ ਵਾਹੀ ਉਠੀ, ਨੈਣ ਲਿਆ ਖੁਲ੍ਹਾਈਆ। ਮੇਰੀ ਖੁਲ੍ਹੀ ਹੋਈ ਗੁੱਤੀ, ਮੇਂਢੀ ਸੀਸ ਨਾ ਕੋਇ ਗੁੰਦਾਈਆ। ਪੈਰੀਂ ਪਾ ਨਾ ਸਕੀ ਜੁੱਤੀ, ਅੰਗੀ ਅੰਗ ਨਾ ਕੋਇ ਲਗਾਈਆ। ਮੈਂ ਵੇਖ ਕੇ ਹੋਈ ਦੁਖੀ, ਦੁਖੜਾ ਰਿਹਾ ਸਤਾਈਆ। ਭਾਗ ਲੱਗਾ ਨਾ ਮੇਰੀ ਕੁੱਖੀ, ਪਤਤ ਪੁਨੀਤ ਨਾ ਕੋਇ ਕਰਾਈਆ। ਬਹੁੜੀ ਕਲਜੁਗ ਗਈ ਲੁੱਟੀ, ਲੁਟੇਰੇ ਪਏ ਥਾਉਂ ਥਾਈਂਆ। ਜਗਤ ਵਿਕਾਰ ਫੜ ਫੜ ਕੁੱਟੀ, ਅੰਗਹੀਣ ਦਿਤਾ ਬਣਾਈਆ। ਮੇਰੀ ਧਾਰ ਪਿਆਰ ਟੁੱਟੀ, ਟੁੱਟਿਆਂ ਗੰਢ ਨਾ ਕੋਇ ਪੁਆਈਆ। ਹੁਣ ਵੇਖਾਂ ਕਿਹੜੀ ਗੁੱਠੀ, ਚਾਰੇ ਕੁੰਟਾਂ ਫੋਲ ਫੁਲਾਈਆ। ਮੈਂ ਕਰ ਕਰ ਥੱਕੀ ਬੁੱਤੀ, ਬੁਤਖ਼ਾਨਿਆਂ ਪਈ ਦੁਹਾਈਆ। ਮੇਰੇ ਕਿਨਾਰੇ ਰਾਖ ਲਿਔਣੀ ਇਕ ਮੁੱਠੀ, ਵੱਧ ਘੱਟ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਰਾਵੀ ਕਹੇ ਮੈਂ ਰੋਵਾਂ ਮਾਰਾਂ ਕੂਕਾਂ, ਕੂਕ ਕੂਕ ਸੁਣਾਈਆ। ਆਪਣਾ ਹਾਰ ਸ਼ਿੰਗਾਰ ਫੂਕਾਂ, ਸੇਜ ਸੁਹੰਜਣੀ ਨਾ ਕੋਇ ਵਡਿਆਈਆ। ਸਾੜਾਂ ਆਪਣਿਆਂ ਸੂਟਾਂ, ਤਨ ਸ਼ਿੰਗਾਰ ਨਾ ਕੋਇ ਬਣਾਈਆ। ਵੇਖਾਂ ਚਾਰੇ ਕੂਟਾਂ, ਉੱਤਰ ਪੂਰਬ ਪੱਛਮ ਦੱਖਣ ਅੱਖ ਖੁਲ੍ਹਾਈਆ। ਜਾਂ ਵੇਖਿਆ ਜਗਤ ਜਹਾਨ ਝੂਠਾ, ਸੱਚਾ
❋
❋
ਸੰਗੀ ਨਾ ਕੋਇ ਅਖਵਾਈਆ। ਸਚ ਪੁਛੋ ਮੇਰੇ ਵਿਚ ਗੁਰ ਅਰਜਨ ਲਾ ਕੇ ਗਿਆ ਅੰਗੂਠਾ, ਅੰਤ ਅਖ਼ੀਰ ਨਿਸ਼ਾਨ ਬਣਾਈਆ। ਬਿਨਾ ਭਗਤਾਂ ਤੋਂ ਧਰਮ ਦਾ ਰਹੇ ਕੋਈ ਨਾ ਬੂਟਾ, ਸਿੰਮਲ ਰੂਪ ਜਗਤ ਲਹਿਰਾਈਆ। ਸਚ ਨਾਮ ਦਾ ਲਏ ਕੋਈ ਨਾ ਝੂਟਾ, ਮੂੰਹ ਦੇ ਭਾਰ ਡਿੱਗੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਰਾਵੀ ਕਹੇ ਮੈਂ ਵੇਖਾਂ ਦੀਨ ਦੁਨੀ ਅੰਧੀ, ਅੰਧਲਾਪਨ ਬਣਾਈਆ। ਲੱਗ ਕੇ ਝੂਠੇ ਧੰਦੀਂ, ਧੰਨ ਦੌਲਤ ਕੀਤਾ ਹਲਕਾਈਆ। ਆਸਾ ਹੋ ਗਈ ਮੰਦੀ, ਮਨਸਾ ਮੋਹ ਹਲਕਾਈਆ। ਦੁਹਾਗਣ ਹੋ ਗਈ ਰੰਡੀ, ਹਰਿ ਕੰਤ ਨਾ ਕੋਇ ਹੰਢਾਈਆ। ਸਚ ਪ੍ਰੀਤ ਕੋਇ ਨਾ ਗੰਢੀ, ਟੁੱਟੀ ਗੰਢ ਨਾ ਕੋਇ ਪੁਆਈਆ। ਸਭ ਦੀ ਪਿੱਠ ਦਿਸੇ ਨੰਗੀ, ਪੁਸ਼ਤ ਪਨਾਹ ਹੱਥ ਨਾ ਕੋਇ ਟਿਕਾਈਆ। ਮੈਂ ਮੰਗ ਰਹੀ ਮੰਗੀ, ਮਾਂਗਤ ਹੋ ਕੇ ਝੋਲੀ ਡਾਹੀਆ। ਮੇਰੇ ਲਈ ਲਿਔਣੀ ਇਕ ਕੰਘੀ, ਰੰਗ ਲਾਲ ਵੇਖ ਵਖਾਈਆ। ਇਕ ਗੁਰਮੁਖ ਬਣਿਆ ਹੋਵੇ ਭੰਗੀ, ਭੰਗ ਪੀ ਕੇ ਚਲੇ ਚਾਈਂ ਚਾਈਂਆ। ਇਕ ਨੇ ਮੱਛੀ ਨੇਜ਼ੇ ਉਤੇ ਹੋਵੇ ਟੰਗੀ, ਉਚੀ ਉਚੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਰਾਵੀ ਕਹੇ ਮੈਂ ਰੋ ਕੇ ਮਾਰਾਂ ਭੁੱਬਾਂ, ਬਹੁੜੀ ਕਰ ਦੁਹਾਈਆ। ਪ੍ਰਭ ਦਾ ਸਮਝੇ ਕੋਈ ਨਾ ਮੁੱਦਾ, ਮੁੱਦਤ ਦਾ ਭੇਵ ਨਾ ਕੋਇ ਖੁਲ੍ਹਾਈਆ। ਰੋਂਦੀ ਵੇਖੀ ਬਸੁੱਧਾ, ਧਰਨੀ ਦਏ ਦੁਹਾਈਆ। ਕਲਜੁਗ ਕੂੜਾ ਵੇਖਿਆ ਜੁਗਾ, ਜੁਗਤੀ ਨਾ ਕੋਇ ਜਣਾਈਆ। ਗੁਰਮੁਖ ਵਿਚ ਹੋਵੇ ਉਘਾ, ਜਿਸ ਉਘਣ ਆਥਣ ਮਿਲੇ ਵਡਿਆਈਆ। ਬਾਕੀ ਪ੍ਰਭ ਦੇ ਨਾਮ ਦਾ ਖਾਂਦੇ ਭੁੱਗਾ, ਕਲਜੁਗ ਸੰਤ ਕੂੜ ਦੁਹਾਈਆ। ਮੇਰਾ ਮਨ ਨਹੀਂ ਲਗਦਾ ਉਕਾ, ਰੋ ਕੇ ਦਿਆਂ ਸੁਣਾਈਆ। ਸਾਹਿਬ ਸੁਲਤਾਨ ਸੀਸ ਝੁਕਾ, ਨਿਉਂ ਨਿਉਂ ਲਾਗਾਂ ਪਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮੇਰਾ ਆ ਕੇ ਮੇਟੇ ਦੁੱਖਾ, ਦੁਖਿਆਰਨ ਹੋ ਕੇ ਰਹੀ ਸੁਣਾਈਆ।
੧੦ ਫੱਗਣ ਸ਼ਹਿਨਸ਼ਾਹੀ ਸੰਮਤ ੪ ਮਹਿੰਦਰ ਸਿੰਘ ਦੇ ਗ੍ਰਹਿ ਪਿੰਡ ਦਈਆ ਜ਼ਿਲਾ ਗੁਰਦਾਸਪੁਰ
ਸਦੀ ਚੌਧਵੀਂ ਕਹੇ ਮੈਂ ਭਿਖਾਰਨ ਹੋ ਕੇ ਮੰਗਦੀ, ਦਰਗਾਹ ਸਾਚੀ ਸਚਖੰਡ ਦਵਾਰੇ ਝੋਲੀ ਡਾਹੀਆ। ਮੈਂ ਸੂਰਤ ਤੱਕਾਂ ਅਗੰਮੀ ਓਸ ਗੋਬਿੰਦ ਚੰਨ ਦੀ, ਜੋ ਨਿਰਗੁਣ ਨੂਰ ਜੋਤ ਰੁਸ਼ਨਾਈਆ। ਜਿਸ ਦੀ ਖ਼ੁਸ਼ੀ ਆਦਿ ਅੰਤ ਬੰਦ ਬੰਦ ਦੀ, ਬੰਦਗੀ ਵਿਚ ਮਸ਼ੰਦਗੀ ਰਹਿਣ ਕੋਇ ਨਾ ਪਾਈਆ। ਜਿਸ ਨੇ ਧਰਨੀ ਧਰਤ ਧਵਲ ਛੱਡੀ ਪੁਰ ਅਨੰਦ ਦੀ, ਧੁਰ ਦੇ ਅਨੰਦ ਵਿਚ ਗਿਆ ਸਮਾਈਆ। ਉਸ ਦੀ ਖੇਲ ਵੇਖਣੀ ਲੋਕਮਾਤ ਚਾਰ ਕੁੰਟ ਜੰਗ ਦੀ, ਜੰਗਜੂ ਬਹਾਦਰ ਆਪਣੀ ਦਇਆ ਕਮਾਈਆ। ਸ੍ਰਿਸ਼ਟੀ ਦ੍ਰਿਸ਼ਟੀ ਜਗਤ ਹੰਕਾਰੀ ਵੇਖਣੀ ਹੰ ਦੀ, ਹੰ ਬ੍ਰਹਮ ਭੇਵ ਨਾ ਕੋਇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਦਾਤਾ ਬੇਪਰਵਾਹੀਆ। ਸਦੀ ਚੌਧਵੀਂ ਕਹੇ ਮੈਂ ਵੇਖਾਂ ਰੋਜ਼ ਬਰੋਜ਼, ਸ਼ਬੇ ਸ਼ਬ ਧਿਆਨ ਲਗਾਈਆ। ਪੁਰਖ ਅਕਾਲਾ ਕਰੇ ਚੋਜ, ਚੋਜੀ ਪ੍ਰੀਤਮ ਨੂਰ ਅਲਾਹੀਆ। ਚਾਰ ਜੁਗ ਦਾ ਤੱਕੇ ਜੋਗ, ਜਗਤ ਜੁਗੀਸ਼ਰ ਖੋਜ ਖੁਜਾਈਆ। ਦੀਨ ਦੁਨੀ ਦਾ ਵੇਖੇ ਰੋਗ, ਹਉਮੇ ਹੰਗਤਾ ਵਿਚ ਦੁਹਾਈਆ। ਚਿੰਤਾ ਗ਼ਮ ਤੱਕੇ ਸੋਗ, ਲੱਖ ਚੁਰਾਸੀ ਫੋਲੇ ਥਾਉਂ
❋
❋
ਥਾਈਂਆ। ਆਤਮ ਪਰਮਾਤਮ ਹੋਇਆ ਵਿਜੋਗ, ਪਾਰਬ੍ਰਹਮ ਬ੍ਰਹਮ ਮੇਲ ਨਾ ਕੋਇ ਕਰਾਈਆ। ਸਾਚੀ ਚੁੱਕੇ ਕੋਈ ਨਾ ਗੋਦ, ਗੰਗਾ ਗੋਦਾਵਰੀ ਜਮਨਾ ਸੁਰਸਤੀ ਰਹੀ ਕੁਰਲਾਈਆ। ਧੁਰ ਸੰਦੇਸ਼ਾ ਦੇਵੇ ਕੋਈ ਨਾ ਬੋਧ, ਬੁੱਧੀ ਤੋਂ ਪਰੇ ਨਾ ਕੋਇ ਪੜ੍ਹਾਈਆ । ਆਤਮ ਰਸ ਨਾ ਭੋਗੇ ਭੋਗ, ਭਸਮੜ ਰੂਪ ਨਾ ਕੋਇ ਵਟਾਈਆ। ਨਾਮ ਸੰਦੇਸਾ ਜਣਾਏ ਨਾ ਕੋਇ ਸਲੋਕ, ਸੋਹਲਾ ਧੁਰ ਨਾ ਕੋਇ ਅਲਾਈਆ। ਝਗੜਾ ਪਿਆ ਚੌਦਾਂ ਲੋਕ, ਚੌਦਾਂ ਤਬਕ ਰਹੇ ਕੁਰਲਾਈਆ। ਸਚ ਨਾਮ ਦੀ ਮਿਲੇ ਕੋਈ ਨਾ ਮੌਜ, ਮਜਲਸ ਹੱਥ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਵਰ ਦਾਤਾ ਇਕ ਅਖਵਾਈਆ। ਸਦੀ ਚੌਧਵੀਂ ਕਹੇ ਚਾਰ ਜੁਗ ਭੱਜੀ ਨੱਠੀ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣਾ ਪੰਧ ਮੁਕਾਈਆ। ਗੁਰ ਅਵਤਾਰ ਪੈਗ਼ੰਬਰ ਵੇਖੇ ਸਾਧ ਸੰਤ ਫ਼ਕੀਰ ਹਠੀ, ਜਤੀ ਸਤੀ ਖੋਜ ਖੁਜਾਈਆ। ਨਾਮ ਭੰਡਾਰ ਜਗਤ ਵੰਡ ਹਿੱਸਿਆਂ ਵਾਲੀ ਵੇਖੀ ਪੱਤੀ, ਚਾਰ ਵਰਨ ਅਠਾਰਾਂ ਬਰਨ ਖੋਜ ਖੁਜਾਈਆ। ਮਨ ਕਲਪਣਾ ਚਾਰ ਕੁੰਟ ਦਹਿ ਦਿਸ਼ਾ ਹਰ ਹਿਰਦੇ ਵੇਖੀ ਤੱਤੀ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਕਲਜੁਗ ਕੂੜੀ ਕਿਰਿਆ ਕਲਪਣਾ ਪਵਿਤ੍ਰ ਰਹਿਣ ਨਾ ਦਿਤੀ ਮੱਤੀ, ਬੁੱਧ ਬਿਬੇਕ ਨਾ ਕੋਇ ਕਰਾਈਆ। ਚਾਰ ਵਰਨ ਅਠਾਰਾ ਬਰਨ ਨੌ ਖੰਡ ਪ੍ਰਿਥਮੀ ਸੱਤ ਦੀਪ ਖੇਲ ਵੇਖਿਆ ਅੱਖੀਂ, ਅੱਖਰ ਵੱਖਰ ਭੇਵ ਨਾ ਕੋਇ ਖੁਲ੍ਹਾਈਆ। ਸਚ ਧਾਰ ਦੀ ਸਚ ਦਵਾਰ ਬਣੀ ਕੋਈ ਨਾ ਸਖ਼ੀ, ਆਤਮ ਪਰਮਾਤਮ ਗੋਪੀ ਕਾਹਨ, ਰੂਪ ਨਾ ਕੋਇ ਬਣਾਈਆ। ਸਤਿ ਧਰਮ ਦੀ ਪਤ ਰਿਹਾ ਕੋਈ ਨਾ ਰੱਖੀ, ਰੱਖਕ ਰੱਖਿਆ ਕਰੇ ਨਾ ਥਾਉਂ ਥਾਈਂਆ। ਜਗਤ ਵਿਕਾਰ ਹੰਕਾਰ ਵਿਭਚਾਰ ਦੀ ਵਹਿੰਦੀ ਨਦੀ, ਵਹਿਣ ਵਹਿਣਾਂ ਵਿਚੋਂ ਵਹਾਈਆ। ਚਾਰ ਜੁਗ ਦੀ ਮੁਕਣ ਲੱਗੀ ਗੱਦੀ, ਗਦਾਗਰ ਹੋਵੇ ਖ਼ਲਕ ਖ਼ੁਦਾਈਆ। ਲਹਿਣਾ ਦੇਣਾ ਮੁਕਣ ਲੱਗਾ ਚੌਧਵੀਂ ਸਦੀ, ਸਦਮੇ ਵਿਚ ਪਏ ਦੁਹਾਈਆ। ਆਸਾ ਮਨਸਾ ਖ਼ਾਹਸ਼ ਰਹੇ ਕਿਸੇ ਨਾ ਦੱਬੀ, ਗੁਰ ਅਵਤਾਰ ਪੈਗ਼ੰਬਰਾਂ ਮਨਸਾ ਪੂਰ ਕਰਾਈਆ। ਵਰਤੇ ਹੁਕਮ ਖੇਲ ਅਲਾਹੀ ਰੱਬੀ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣੀ ਕਾਰ ਕਮਾਈਆ। ਦੀਨ ਮਜ਼੍ਹਬ ਦੀ ਪਾਰ ਕਰਾਵੇ ਹੱਦੀ, ਹੱਦ ਹਦੂਦ ਹੱਕ ਮਹਿਬੂਬ ਇਕੋ ਦਏ ਜਣਾਈਆ। ਜਿਸ ਦੀ ਜੋਤ ਬਿਨ ਵਰਨ ਗੋਤ ਅਗੰਮ ਅਥਾਹ ਜਗੀ, ਨੂਰ ਜ਼ਹੂਰ ਕਰੇ ਰੁਸ਼ਨਾਈਆ। ਹੰਸ ਬੁੱਧੀ ਬਣਾਏ ਕੱਗੀ, ਕਲਜੁਗ ਕੂੜੀ ਕਿਰਿਆ ਡੇਰਾ ਢਾਹੀਆ। ਸਾਚੇ ਨਾਮ ਦੀ ਦੇ ਕੇ ਮਧੀ, ਮਧੁਰ ਧੁਨ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਇਕ ਸੁਣਾਈਆ। ਸਦੀ ਚੌਧਵੀਂ ਕਹੇ ਮੈਂ ਵੇਖਾਂ ਨੂਰ ਨੁਰਾਨਾ, ਹਰਿ ਕਰਤਾ ਬੇਪਰਵਾਹੀਆ। ਜਿਸ ਨੇ ਬਦਲ ਦੇਣਾ ਜ਼ਮਾਨਾ, ਜ਼ਾਹਰ ਜ਼ਹੂਰ ਦਇਆ ਕਮਾਈਆ। ਧਰਮ ਝੁਲਾਏ ਇਕ ਨਿਸ਼ਾਨਾ, ਨੌ ਖੰਡ ਵੱਜੇ ਵਧਾਈਆ। ਗ਼ਰੀਬ ਨਿਮਾਣਿਆਂ ਦੇਵੇ ਮਾਣਾ, ਚਾਰ ਵਰਨਾਂ ਰੰਗ ਰੰਗਾਈਆ। ਸਾਚੇ ਨਾਮ ਦਾ ਦੱਸ ਪੈਮਾਨਾ, ਪੈਮਾਇਸ਼ ਆਪਣੇ ਵਿਚ ਪ੍ਰਗਟਾਈਆ। ਧੁਰ ਦਾ ਦੇ ਕੇ ਨਾਮ ਨਿਧਾਨਾ, ਗਿਆਨ ਨੇਤਰ ਦਏ ਖੁਲ੍ਹਾਈਆ। ਹੰਗਤਾ ਗੜ੍ਹ ਤੋੜ ਅਭਿਮਾਨਾ, ਨਿਵਣ ਸੁ ਅੱਖਰ ਇਕ ਦ੍ਰਿੜਾਈਆ। ਆਤਮ ਪਰਮਾਤਮ ਜਣਾ ਕੇ ਕਾਹਨਾ, ਸੁਰਤੀ ਸ਼ਬਦੀ ਮੇਲ ਮਿਲਾਈਆ। ਸਾਚਾ ਮੰਦਰ ਸੁਹਾ ਮਕਾਨਾ, ਸਾਢੇ ਤਿੰਨ ਹੱਥ ਕਰੇ ਰੁਸ਼ਨਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਗਾਣਾ, ਗਹਿਰ ਗੰਭੀਰ ਪਰਦਾ ਦਏ ਉਠਾਈਆ। ਅੰਮ੍ਰਿਤ ਰਸ ਨਿਝਰ ਝਿਰਨਾ ਦੇ ਕੇ ਪੀਣਾ ਖਾਣਾ, ਮਨ ਕਲਪਣਾ ਕੂੜ ਗਵਾਈਆ। ਮੁਹੱਬਤ ਵਿਚ ਹੋ ਕੇ
❋
❋
ਮਿਹਰਵਾਨਾ, ਮਹਿਬੂਬ ਆਪਣਾ ਰੰਗ ਰੰਗਾਈਆ। ਸਦੀ ਚੌਧਵੀਂ ਕਹੇ ਮਾਲਕ ਇਕ ਸ੍ਰੀ ਭਗਵਾਨਾ, ਪਾਰਬ੍ਰਹਮ ਪਤਿਪਰਮੇਸ਼ਵਰ ਨਜ਼ਰੀ ਆਈਆ। ਜਿਸ ਦੇ ਗੁਰ ਅਵਤਾਰ ਪੈਗ਼ੰਬਰ ਹੋਏ ਗ਼ੁਲਾਮਾ, ਬਰਦੇ ਬਣ ਬਣ ਸੀਸ ਨਿਵਾਈਆ। ਓਸ ਦਾ ਵੱਜਣਾ ਇਕ ਦਮਾਮਾ, ਜਿਸ ਨੂੰ ਮੰਨਿਆ ਮਹਿੰਦੀ ਅਮਾਮਾ, ਅਮਲਾਂ ਤੋਂ ਰਹਿਤ ਨੂਰ ਅਲਾਹੀਆ। ਓਹ ਪਹਿਰ ਕੇ ਆਪਣਾ ਜਾਮਾ, ਜਾਨਣਹਾਰ ਨੂਰ ਅਲਾਹੀਆ। ਲਹਿਣਾ ਦੇਣਾ ਚੁਕਾ ਕੇ ਜ਼ਿਮੀ ਅਸਮਾਨਾ, ਸਮਾਂ ਅੰਤਮ ਦਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਜੀਵ ਜੰਤ ਜਹਾਨਾ, ਆਦਿ ਅੰਤ ਜੁਗਾ ਜੁਗੰਤ ਜੁਗ ਕਰਤਾ ਆਪਣਾ ਹੁਕਮ ਵਰਤਾਈਆ।
੧੧ ਫੱਗਣ ਸ਼ਹਿਨਸ਼ਾਹੀ ਸੰਮਤ ੪ ਬੰਤਾ ਸਿੰਘ ਦੇ ਗ੍ਰਹਿ ਪੰਜ ਗਰਾਈਆਂ ਜ਼ਿਲਾ ਗੁਰਦਾਸਪੁਰ
ਤੇਈ ਅਵਤਾਰ ਕਹਿਣ ਚਾਰ ਜੁਗ ਦੇ ਚੁਕੀਏ ਕਾਗ਼ਜ਼, ਦੋ ਜਹਾਨਾਂ ਬਿਨ ਅੱਖਰਾਂ ਲੇਖ ਬਣਾਈਆ। ਈਸਾ ਮੂਸਾ ਮੁਹੰਮਦ ਕਹੇ ਉਮਤ ਦੀ ਵੇਖੀਏ ਸਾਜ਼ਸ਼, ਉੱਤਰ ਪੂਰਬ ਪੱਛਮ ਦੱਖਣ ਫੋਲ ਫੁਲਾਈਆ। ਦਸ ਗੁਰ ਕਹਿਣ ਮਨ ਕਲਪਣਾ ਵੇਖੀਏ ਸਾਜ਼ਸ਼, ਕਸ਼ੱਤ੍ਰੀ ਬ੍ਰਾਹਮਣ ਸ਼ੂਦਰ ਵੈਸ਼ ਫੋਲ ਫੁਲਾਈਆ। ਸਤਿਗੁਰ ਸ਼ਬਦ ਕਹੇ ਭਗਤ ਸੁਹੇਲੇ ਤੱਕੀਏ ਆਜਜ਼, ਗੁਰਮੁਖ ਗੁਰ ਗੁਰ ਵੇਖ ਵਖਾਈਆ। ਸਦੀ ਚੌਧਵੀਂ ਕਹੇ ਕਵਣ ਕਰੇ ਹੱਕ ਇਬਾਦਤ, ਨਾਮ ਕਲਮਾ ਧੁਰ ਦਾ ਨਗ਼ਮਾ ਅਗੰਮ ਗਾਈਆ। ਕੂੜੀ ਕਿਰਿਆ ਬਦਲ ਕੇ ਆਦਤ, ਸਚ ਸੁੱਚ ਸਮਝਾਈਆ। ਅਕ਼ਲ ਬੁੱਧੀ ਤੋਂ ਪਰੇ ਸਮਝ ਲਿਆਕ਼ਤ, ਸੁਰਤੀ ਸ਼ਬਦ ਨਾਲ ਮਿਲਾਈਆ । ਉਸ ਦੀ ਦੇਣੀ ਸਰਬ ਸ਼ਹਾਦਤ, ਅੰਤ ਕੰਤ ਭਗਵੰਤ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਕਰਤਾ ਬੇਪ੍ਰਵਾਹੀਆ। ਗੁਰ ਅਵਤਾਰ ਪੈਗ਼ੰਬਰ ਕਹਿਣ ਦੀਨ ਦੁਨੀ ਦੀ ਵੇਖੀਏ ਅੰਤਰਗਤ, ਇਸ਼ਟ ਦੇਵ ਗੁਰਦੇਵ ਸਵਾਮੀ ਖੋਜ ਖੁਜਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਪੜ੍ਹਦਿਆਂ ਕਿਉਂ ਵਿਗੜ ਗਈ ਮਤ, ਮਨਮਤ ਵਿਚ ਸ੍ਰਿਸ਼ਟੀ ਦ੍ਰਿਸ਼ਟੀ ਹੋਈ ਹਲਕਾਈਆ। ਪੁਰਖ ਅਬਿਨਾਸ਼ੀ ਘਟ ਨਿਵਾਸੀ ਪਾਰਬ੍ਰਹਮ ਪਤਿਪਰਮੇਸ਼ਵਰ ਮਿਲੇ ਨਾ ਕਿਸੇ ਸਮਰਥ, ਆਤਮ ਪਰਮਾਤਮ ਪਰਮਾਤਮ ਆਤਮ ਮੇਲ ਨਾ ਕੋਇ ਮਿਲਾਈਆ। ਮਾਇਆ ਮਮਤਾ ਮੋਹ ਵਿਕਾਰ ਹੰਕਾਰ ਵਿਭਚਾਰ ਕੁਕਰਮ ਭ੍ਰਿਸ਼ਟਾਚਾਰ ਸਭ ਨੂੰ ਪਾਈ ਨੱਥ, ਸਾਧ ਸੰਤ ਜੀਵ ਜੰਤ ਬਚਿਆ ਨਜ਼ਰ ਕੋਇ ਨਾ ਆਈਆ । ਸਦੀ ਚੌਧਵੀਂ ਨੌ ਖੰਡ ਪ੍ਰਿਥਮੀ ਸੱਤ ਦੀਪ ਹਰ ਘਟ ਅੰਦਰ ਉਬਲੇ ਰੱਤ, ਅੰਮ੍ਰਿਤ ਮੇਘ ਆਬੇਹਯਾਤ ਜਾਮ ਨਾ ਕੋਇ ਪਿਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਚਲੋ ਵੇਖੀਏ ਜਗਤ ਜਹਾਲਤ, ਬੁਧ ਬਿਬੇਕ ਨਾ ਕੋਇ ਬਣਾਈਆ। ਸਾਚਾ ਨਾਮ ਨਜ਼ਰ ਨਾ ਆਵੇ ਧੁਰ ਦੀ ਨਿਆਮਤ, ਖ਼ਾਲੀ ਭਾਂਡੇ ਕਾਇਆ ਕਾਸੇ ਨਜ਼ਰੀ ਆਈਆ। ਜਿਸ ਕੂੜ ਕਿਰਿਆ ਦੀ ਕਰ ਕੇ ਆਏ ਮਮਾਨਤ, ਮਾਇਆ ਮਮਤਾ ਮੋਹ ਵਿਕਾਰ ਹੰਕਾਰ ਡੇਰਾ ਢਾਹੀਆ। ਉਹ ਕਲਜੁਗ ਕੂੜੇ ਸਭ ਨੂੰ ਕੀਤੀ ਸਿਖ਼ਾਵਤ, ਛੱਤ੍ਰੀ ਬ੍ਰਾਹਮਣ ਸ਼ੂਦਰ ਵੈਸ਼ ਘਰ ਘਰ ਦਿਤੀ ਵਰਤਾਈਆ। ਜਿਧਰ ਤੱਕੀਏ ਅੱਲਾ ਰਾਮ ਵਾਹਿਗੁਰੂ ਦੇ ਨਾਮ ਦੀ ਪਈ ਅਦਾਵਤ, ਹਿੰਦੂ ਮੁਸਲਿਮ ਸਿੱਖ ਈਸਾਈ ਪ੍ਰਭ ਦੇ ਨਾਮ ਤੋਂ ਕਰਨ
❋
❋
ਲੜਾਈਆ। ਤਨ ਵਜੂਦ ਮਾਟੀ ਖ਼ਾਕ ਪੰਜ ਤੱਤ ਪੁਤਲਾ ਵੇਖ ਬਨਾਵਟ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਹੁਕਮ ਇਕ ਸੁਣਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਕੀ ਹੋਇਆ ਦੀਨ ਦੁਨੀ ਦੀ ਬੁੱਧੀ, ਆਕ਼ਲ ਅਕ਼ਲ ਨਾ ਕੋਇ ਜਣਾਈਆ। ਨੀਤੀ ਦਿਸੇ ਕਿਸੇ ਨਾ ਸੁਧੀ, ਬਸੁਧਾ ਰੋ ਰੋ ਦਏ ਦੁਹਾਈਆ। ਪੀਰ ਪੈਗ਼ੰਬਰੋ ਅੰਤਮ ਸਭ ਦੀ ਔਧ ਮੁਕੀ, ਅਗਲਾ ਲੇਖਾ ਅਵਰ ਨਾ ਕੋਇ ਬਣਾਈਆ। ਜਿਹੜੀ ਰਮਜ਼ ਸ਼ਬਦ ਇਸ਼ਾਰੇ ਵਿਚ ਦੱਸ ਕੇ ਆਏ ਗੁੱਝੀ, ਭਵਿਖਤਾਂ ਵਿਚ ਲਿਖਤਾਂ ਵਿਚ ਇਕੋ ਰਾਹ ਜਣਾਈਆ। ਓਹ ਧਾਰ ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਹੋਵੇ ਉਘੀ, ਪਰਵਰਦਿਗਾਰ ਸਾਂਝਾ ਯਾਰ ਕਰੇ ਰੁਸ਼ਨਾਈਆ। ਸਾਢੇ ਤਿੰਨ ਹੱਥ ਕਾਇਆ ਮਾਟੀ ਤਨ ਵਜੂਦ ਵੇਖੇ ਝੁੱਗੀ, ਪਰਦਿਆਂ ਅੰਦਰ ਪਰਦਾ ਆਪ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਕਰਨੀ ਕਾਰ ਕਮਾਈਆ। ਤੇਈ ਅਵਤਾਰ ਕਹਿਣ ਪ੍ਰਭ ਲੇਖਾ ਦੇਵਣਹਾਰਾ ਦਸਤੀ, ਦਸਤਬਰਦਾਰ ਕਰੇ ਲੋਕਾਈਆ। ਕੂੜੀ ਕਿਰਿਆ ਲਾਹੁਣ ਵਾਲਾ ਮਸਤੀ, ਗੜ੍ਹ ਹੰਕਾਰ ਦਏ ਤੁੜਾਈਆ। ਸਚਖੰਡ ਨਿਵਾਸੀ ਖੇਲ ਕਰੇ ਪ੍ਰੀਤਮ ਅਰਸ਼ੀ, ਬ੍ਰਹਮ ਪਾਰਬ੍ਰਹਮ ਆਪਣਾ ਭੇਵ ਖੁਲ੍ਹਾਈਆ। ਜਿਸ ਨੂੰ ਗੁਰ ਅਵਤਾਰ ਪੈਗ਼ੰਬਰ ਕਹਿੰਦੇ ਗਏ ਧਾਰ ਧੁਰ ਦੀ, ਧਰਮ ਦਵਾਰੇ ਸੋਭਾ ਪਾਈਆ। ਓਹ ਆਸਾ ਮਨਸਾ ਪੂਰੀ ਕਰੇ ਅਨੰਦਪੁਰ ਦੀ, ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਤੋਂ ਬਾਹਰ ਭੇਵ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਪੈਗ਼ੰਬਰ ਕਹਿਣ ਕੀ ਬਸਤਾ ਵੇਖੀਏ ਕਿਤਾਬ, ਕੁਤਬਖ਼ਾਨੇ ਫੋਲ ਫੁਲਾਈਆ। ਪਰਵਰਦਿਗਾਰ ਸਾਂਝਾ ਯਾਰ ਧੁਰਦਰਗਾਹੀ ਸਭ ਦੀ ਰੱਖੇ ਯਾਦ, ਯਾਦਦਾਸ਼ਤ ਨਾ ਕਦੇ ਭੁਲਾਈਆ। ਜਿਸ ਨੇ ਲੱਖ ਚੁਰਾਸੀ ਜੀਵ ਜੰਤ ਚਾਰੇ ਖਾਣੀ ਕੀਤੀ ਆਬਾਦ, ਅੰਡਜ ਜੇਰਜ ਉਤਭੁਜ ਸੇਤਜ ਵੇਖ ਵਖਾਈਆ। ਸੋ ਅੰਤ ਅਖ਼ੀਰ ਬੇਨਜ਼ੀਰ ਸ਼ਾਹ ਹਕੀਰ ਸਭ ਦਾ ਅੰਤਮ ਵੇਖੇ ਰਾਜ, ਮੁਮਤਾਜ਼ ਹੋ ਕੇ ਪਰਦੇ ਉਹਲੇ ਦਏ ਚੁਕਾਈਆ। ਜਿਸ ਦਾ ਨਾਮ ਕ਼ਲਮਾ ਸ਼ਬਦ ਅਗੰਮ ਰਸਨਾ ਜਿਹਵਾ ਬੱਤੀ ਦੰਦ ਸੁਣਾ ਕੇ ਆਏ ਆਵਾਜ਼, ਰਾਗਾਂ ਨਾਦਾਂ ਸੋਹਲਿਆਂ ਢੋਲਿਆਂ ਵਿਚ ਗਾਈਆ। ਸੋ ਸਾਹਿਬ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਅੰਤਮ ਦੀਨ ਦੁਨੀ ਦਾ ਵੇਖੇ ਸਮਾਜ, ਨੌ ਖੰਡ ਦ੍ਰਿਥਮੀ ਸੱਤ ਦੀਪ ਮਾਨਵ ਮਾਨਵ ਖੋਜ ਖੁਜਾਈਆ। ਸਭ ਦਾ ਲਹਿਣਾ ਦੇਣਾ ਅੰਤ ਅਖ਼ੀਰ ਕਰੇ ਬੇਬਾਕ, ਲੇਖਾ ਲੋਕਮਾਤ ਅਵਰ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਹੁਕਮ ਵਰਤਾਈਆ। ਗੁਰ ਦਸ ਕਹਿਣ ਵੇਖੀਏ ਲੋਕਮਾਤ ਦੀ ਧਰਤੀ, ਧਰਨੀ ਧਰਤ ਧਵਲ ਧੌਲ ਖੋਜ ਖੁਜਾਈਆ। ਜਿਥੇ ਪ੍ਰਗਟ ਹੋਵੇ ਪਾਰਬ੍ਰਹਮ ਪਤਿਪਰਮੇਸ਼ਵਰ ਪੁਰਖ ਅਕਾਲਾ ਅਰਸ਼ੀ, ਨਿਰਗੁਣ ਨੂਰ ਨੂਰ ਜੋਤ ਕਰੇ ਰੁਸ਼ਨਾਈਆ। ਜਿਸ ਦੀ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਚਾਰ ਜੁਗ ਦੀ ਸਿਫ਼ਤਾਂ ਵਾਲੀ ਪਰਚੀ, ਪ੍ਰਾਚੀਨ ਦਾ ਪਰਦਾ ਰਹੀ ਉਠਾਈਆ। ਕਿਸੇ ਸਮਝ ਨਾ ਆਵੇ ਸੰਮਤ ਸੰਮਤੀ ਕੀ ਸਾਲ ਬਸਾਲ ਖੇਲ ਹੋਵੇ ਬਰਸੀ, ਭੇਵ ਅਭੇਦਾ ਸਕੇ ਨਾ ਕੋਇ ਖੁਲ੍ਹਾਈਆ। ਚਾਰ ਜੁਗ ਦੇ ਗੁਰ ਅਵਤਾਰ ਪੈਗ਼ੰਬਰ ਪੁਰਖ ਅਕਾਲ ਅੱਗੇ ਦੇ ਕੇ ਗਏ ਸਾਰੇ ਅਰਜ਼ੀ, ਆਰਜ਼ੂ ਬੇਨੰਤੀ ਇਕ ਜਣਾਈਆ। ਜਿਸ ਵੇਲੇ ਦੀਨ ਦੁਨੀ ਵਿਚ ਰਿਹਾ ਕੋਈ ਨਾ ਦਰਦੀ, ਦਰਦੀਆਂ ਦਰਦ ਨਾ ਕੋਇ ਵੰਡਾਈਆ। ਮਨ ਮਮਤਾ ਹੋਈ ਬੇਗ਼ਰਜ਼ੀ, ਗ਼ਰਜ਼ ਲੋੜ ਨਾ
❋
❋
ਕੋਇ ਵਖਾਈਆ। ਹੰਕਾਰੀ ਦਸ਼ਾ ਹੋਈ ਜਗ ਦੀ, ਜਾਗਰਤ ਜੋਤ ਨਾ ਕੋਇ ਜਗਾਈਆ। ਤ੍ਰੈਗੁਣ ਮਾਇਆ ਅਗਨੀ ਹੋਣੀ ਵਗਦੀ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਖੇਲ ਵੇਖਣੀ ਦੀਨ ਮਜ਼੍ਹਬ ਹੱਦ ਦੀ, ਜ਼ਾਤ ਪਾਤ ਕਰੇ ਲੜਾਈਆ। ਓਸ ਸਮੇਂ ਪੁਰਖ ਅਕਾਲ ਦੀਨ ਦਿਆਲ ਗੁਰ ਅਵਤਾਰ ਪੈਗ਼ੰਬਰਾਂ ਆਸਾ ਤੈਨੂੰ ਸੱਦ ਦੀ, ਤੁਧ ਬਿਨ ਦੂਜਾ ਅਵਰ ਨਾ ਕੋਇ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਪਤਿਪਰਮੇਸ਼ਵਰ ਆਪਣੀ ਕਾਰ ਕਮਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਚਖੰਡ ਦਵਾਰੇ ਸਾਰੇ ਕਰੋ ਤਿਆਰੀ, ਦਰਗਾਹ ਸਾਚੀ ਮੁਕਾਮੇ ਹੱਕ ਲਓ ਅੰਗੜਾਈਆ। ਵੇਖੀਏ ਖੇਲ ਜੋਤ ਨਿਰੰਕਾਰੀ, ਜੋ ਨਿਰਵੈਰ ਨਿਰਾਕਾਰ ਨਿਰੰਕਾਰ ਆਪਣੀ ਕਾਰ ਕਮਾਈਆ। ਤੱਕੀਏ ਅੰਮ੍ਰਿਤ ਜਲ ਧਾਰੀ, ਠੰਡਾ ਠਾਰੀ ਵੇਖ ਵਖਾਈਆ। ਜਿਥੇ ਅਰਜਨ ਆਵਾਜ਼ ਮਾਰੀ, ਰਾਵੀ ਕੰਢਾ ਆਸ ਲਗਾਈਆ। ਸੋ ਬਾਲੂ ਰੇਤ ਕਰੇ ਪੁਕਾਰੀ, ਪੁਨਹ ਪੁਨਹ ਸੀਸ ਨਿਵਾਈਆ। ਦੋਏ ਜੋੜ ਕਰੇ ਨਿਮਸਕਾਰੀ, ਡੰਡਾਵਤ ਬੰਦਨਾ ਇਕੋ ਰੰਗ ਵਖਾਈਆ। ਸਦੀ ਚੌਧਵੀਂ ਕੂਕ ਕੂਕ ਪੁਕਾਰੀ, ਦਰੋਹੀ ਤੇਰਾ ਨਾਮ ਖ਼ੁਦਾਈਆ । ਤੇਰਾ ਲਹਿਣਾ ਦੇਣਾ ਦਏ ਉਧਾਰੀ, ਈਸਾ ਮੂਸਾ ਮੁਹੰਮਦ ਨਾਲ ਮਿਲਾਈਆ। ਤੇਈ ਅਵਤਾਰ ਚਰਨ ਧੂੜੀ ਲਾਵਣ ਛਾਰੀ, ਮਸਤਕ ਟਿੱਕੇ ਰਹੇ ਰਮਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਪਿਛੋਂ ਪਾਰਬ੍ਰਹਮ ਪ੍ਰਭ ਆਈ ਤੇਰੀ ਵਾਰੀ, ਤ੍ਰੈਲੋਕੀ ਨਾਥ ਸਾਰ ਕੋਇ ਨਾ ਪਾਈਆ। ਤੂੰ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਆਦਿ ਜੁਗਾਦਿ ਸੱਚਾ ਸਿਕਦਾਰੀ, ਹੁਕਮਰਾਨਾ ਨੌਜਵਾਨਾ ਮਰਦ ਮਰਦਾਨਾ ਇਕੋ ਇਕ ਸੋਭਾ ਪਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇਵਤ ਸੁਰ ਗੁਰ ਅਵਤਾਰ ਪੈਗ਼ੰਬਰ ਤੇਰੇ ਚਰਨ ਕਵਲ ਪਨਿਹਾਰੀ, ਸੇਵਕ ਹੋ ਕੇ ਸਾਚੀ ਸੇਵ ਕਮਾਈਆ। ਕਲਜੁਗ ਅੰਤ ਸ੍ਰੀ ਭਗਵੰਤ ਤੇਰੀ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਹੋਈ ਦੁਖਿਆਰੀ, ਦੁਖੀਆਂ ਦਰਦ ਨਾ ਕੋਇ ਵੰਡਾਈਆ। ਮਾਇਆ ਮਮਤਾ ਮੋਹ ਵਿਕਾਰ ਹੰਕਾਰ ਲੱਗੀ ਬੀਮਾਰੀ, ਜਗਤ ਤਬੀਬ ਸ਼ਮਅ ਹੱਥ ਨਾ ਕੋਇ ਫੜਾਈਆ । ਰਾਵੀ ਕੰਢੇ ਤੇਰੇ ਅੱਗੇ ਆਪਣੀ ਆਸ਼ਾ ਦੱਸੀਏ ਸਾਰੀ, ਸਮੇਂ ਦੇ ਨਾਲ ਸਮਾਂ ਟਕਰਾਈਆ। ਜਿਸ ਨੂੰ ਚਾਰ ਜੁਗ ਲਿਖ ਸਕਿਆ ਨਾ ਕੋਇ ਲਿਖਾਰੀ, ਕਾਗ਼ਜ਼ ਕ਼ਲਮ ਸ਼ਾਹੀ ਕਾਤਬ ਮਿਲੀ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਧ ਬਿਨ ਦੂਜਾ ਅਵਰ ਨਾ ਕੋਇ ਸਿਕਦਾਰੀ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਨਜ਼ਰ ਕੋਇ ਨਾ ਆਈਆ।
੧੧ ਫੱਗਣ ਸ਼ਹਿਨਸ਼ਾਹੀ ਸੰਮਤ ੪ ਪ੍ਰੀਤਮ ਕੌਰ ਦੇ ਗ੍ਰਹਿ ਪਿੰਡ ਠੀਕਰੀ ਜ਼ਿਲਾ ਗੁਰਦਾਸਪੁਰ
ਗੁਰ ਅਵਤਾਰ ਪੈਗ਼ੰਬਰ ਕਹਿਣ ਲੈ ਕੇ ਜਾਈਏ ਪਿਛਲੀ ਸੰਧੀ, ਸਨਦ ਚਾਰ ਜੁਗ ਦੀ ਹੱਥ ਉਠਾਈਆ। ਜਿਸ ਦੇ ਵਿਚੋਂ ਦੀਨ ਮਜ਼੍ਹਬ ਦੀ ਨਿਕਲੇ ਪਾਬੰਦੀ, ਮਾਨਵ ਮਾਨੁਖ ਮਾਨਸ ਵੰਡ ਨਾ ਕੋਇ ਵੰਡਾਈਆ। ਚੁਰਾਸੀ ਧਾਰ ਰਹੇ ਨਾ ਬੰਦੀ, ਬੰਦੀਖ਼ਾਨਾ ਦਏ ਤੁੜਾਈਆ। ਨੇਤਰਹੀਣ ਸ੍ਰਿਸ਼ਟੀ ਰਹੇ ਨਾ ਅੰਧੀ, ਗਿਆਨ ਨੇਤਰ ਲੋਚਣ ਅੱਖ ਖੁਲ੍ਹਾਈਆ। ਜੋ ਭਵਿਖਤਾਂ ਵਿਚ ਆਪਣੀ ਆਸਾ ਇਕੋ ਲੰਘੀ, ਪੇਸ਼ੀਨਗੋਈਆਂ ਵਿਚ ਦ੍ਰਿੜਾਈਆ। ਸੋ ਸਦੀ ਚੌਧਵੀਂ ਪਿੱਠ ਸਭ ਦੀ ਹੋਈ ਨੰਗੀ, ਪੁਸ਼ਤ ਪਨਾਹ ਹੱਥ ਨਾ ਕੋਇ ਟਿਕਾਈਆ। ਮਨ ਕਲਪਣਾ ਵਾਸਨਾ ਹੋਈ ਗੰਦੀ, ਸੁਗੰਧੀ ਨਾਮ
❋
❋
ਨਾ ਕੋਇ ਭਰਾਈਆ। ਦੀਨ ਮਜ਼੍ਹਬਾਂ ਦੀ ਬਿਖੜ ਗਈ ਡੰਡੀ, ਰਾਸਤਾ ਬਰਾਸਤਾ ਭੁੱਲੀ ਜਗਤ ਲੋਕਾਈਆ। ਚਾਰ ਕੁੰਟ ਦਹਿ ਦਿਸ਼ਾ ਹੋਈ ਪਾਖੰਡੀ, ਪਾਰਬ੍ਰਹਮ ਪ੍ਰਭ ਭੇਵ ਨਾ ਕੋਇ ਖੁਲ੍ਹਾਈਆ। ਬਿਨ ਹਰਿ ਕੰਤ ਸੁਹਾਗੀ ਹੋਈ ਰੰਡੀ, ਸੇਜ ਸੁਹੰਜਣੀ ਸੋਭਾ ਕੋਇ ਨਾ ਪਾਈਆ। ਬਿਨ ਸ਼ਬਦ ਗੋਬਿੰਦ ਦਿਸੇ ਨਾ ਕੋਈ ਜੰਗੀ, ਪੰਚ ਵਿਕਾਰ ਕਟਾਰ ਨਾ ਕੋਇ ਡਰਾਈਆ। ਸਤਿ ਸਚ ਦਾ ਦਿਸੇ ਕੋਈ ਨਾ ਸੰਗੀ, ਸਗਲਾ ਸੰਗ ਨਾ ਕੋਇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਧੁਰ ਦਾ ਵਰ, ਭੇਵ ਅਭੇਦਾ ਆਪ ਖੁਲ੍ਹਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭ ਨੂੰ ਵਖਾਈਏ ਓਹ ਫ਼ਰਿਸਤ, ਜਿਸ ਵਿਚ ਫ਼ੈਸਲਾ ਹੱਕ ਸੁਣਾਈਆ। ਝਗੜਾ ਰਹੇ ਨਾ ਸਵਰਗ ਬਹਿਸ਼ਤ, ਦੋਜ਼ਖ਼ ਵੰਡ ਨਾ ਕੋਇ ਵੰਡਾਈਆ। ਪਿਆਰ ਦਿਸੇ ਨਾ ਮਾਸ਼ੂਕ ਇਸ਼ਕ, ਹਕ਼ੀਕ਼ੀ ਮਜਾਜ਼ੀ ਨਾ ਕੋਇ ਵਖਾਈਆ। ਬੋਦੀ ਜੰਞੂ ਨਾ ਦਿਸੇ ਤਿਲਕ, ਮੂੰਡ ਮੁੰਡਾਏ ਨਾ ਸੋਭਾ ਪਾਈਆ। ਰਸਨਾ ਜਿਹਵਾ ਨਾ ਦਿਸੇ ਨਿੰਦਕ, ਕਲਪਣਾ ਕੂੜ ਨਾ ਕੋਇ ਕੁਰਲਾਈਆ। ਦਰ ਠਾਂਡੇ ਸਾਰੇ ਕਰਦੇ ਮਿੰਨਤ, ਵਿਸ਼ਨ ਬ੍ਰਹਮਾ ਸ਼ਿਵ ਸੀਸ ਨਿਵਾਈਆ। ਸਦੀ ਚੌਧਵੀਂ ਰਹੀ ਨਾ ਕੋਇ ਹਿੰਮਤ, ਹੌਸਲੇ ਰਹੇ ਢਾਹੀਆ। ਪੁਰਖ ਅਕਾਲੇ ਦੀਨ ਦਿਆਲੇ ਵੇਖ ਆਪਣੀ ਸਿੰਮਤ, ਉੱਤਰ ਪੂਰਬ ਪੱਛਮ ਦੱਖਣ ਵੇਖ ਵਖਾਈਆ। ਆਤਮ ਪਰਮਾਤਮ ਕਰੇ ਨਾ ਕੋਇ ਮਿੱਲਤ, ਪਾਰਬ੍ਰਹਮ ਬ੍ਰਹਮ ਜੋੜ ਨਾ ਕੋਇ ਜੁੜਾਈਆ। ਘਟ ਘਟ ਅੰਤਰ ਨਿਰੰਤਰ ਮਨੂਆ ਕਰੇ ਇੱਲਤ, ਇਲਮ ਆਲਮਾ ਚਲੇ ਨਾ ਕੋਇ ਚਤੁਰਾਈਆ। ਜੋਧਾ ਸੂਰਬੀਰ ਮਰਦ ਮਰਦਾਨਾ ਕਰੇ ਕੋਈ ਨਾ ਹਿੰਮਤ, ਹੌਸਲੇ ਸਾਰੇ ਬੈਠੇ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰਗਾਹ ਸਾਚੀ ਸਚਖੰਡ ਦਵਾਰੇ ਮੰਗ ਮੰਗਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਆਪਣੀ ਆਪਣੀ ਜਾਈਏ ਲੈ ਕੇ ਫ਼ਰਦ, ਬਿਨਾ ਹੱਥਾਂ ਹੱਥ ਉਠਾਈਆ। ਜਿਸ ਵਿਚ ਲੇਖਾ ਦਿਸੇ ਸ਼ਰਅ ਛੁਰੀ ਕਰਦ, ਕ਼ਾਤਲ ਮਕ਼ਤੂਲ ਦੋਵੇਂ ਰੂਪ ਵਟਾਈਆ। ਸਚ ਮੁਹੱਬਤ ਰਿਹਾ ਕੋਈ ਨਾ ਦਰਦ, ਦੀਨਾਂ ਨਾਥ ਨਾ ਕੋਇ ਸਹਾਈਆ। ਜਿਸ ਵਿਚ ਕਲ ਕਲਕੀ ਅਮਾਮ ਕੀਤੀ ਅਰਜ਼, ਨਿਹਕਲੰਕ ਤੇਰੀ ਸ਼ਰਨਾਈਆ। ਸੋ ਕਿਸ ਬਿਧ ਪੂਰਾ ਕਰੇ ਆਪਣਾ ਫ਼ਰਜ਼, ਪਾਰਬ੍ਰਹਮ ਪਤਿਪਰਮੇਸ਼ਵਰ ਆਪਣਾ ਹੁਕਮ ਵਰਤਾਈਆ। ਜੋਧਾ ਸੂਰਬੀਰ ਮਰਦਾਨਾ ਬਣੇ ਮਰਦ, ਦੂਸਰ ਮਦਦ ਨਾ ਕੋਇ ਕਰਾਈਆ। ਉਚੀ ਕੂਕ ਸੁਣਾਈਏ ਗਰਜ, ਦਰੋਹੀ ਤੇਰਾ ਨਾਮ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਤੇਰਾ ਖੇਲ ਅਸਚਰਜ, ਅਚਰਜ ਵਿਚ ਅਚਰਜ ਤੇਰਾ ਭੇਵ ਕੋਇ ਨਾ ਪਾਈਆ।