ਪੁਸਤਕਾਲਾਭਾਗ ੨੧

੧੧ ਫੱਗਣ ਸ਼ਹਿਨਸ਼ਾਹੀ ਸੰਮਤ ੪ ਕਰਤਾਰ ਸਿੰਘ ਦੇ ਗ੍ਰਹਿ ਪਿੰਡ ਭੂਮਲੀ ਜ਼ਿਲਾ ਗੁਰਦਾਸ ਪੁਰ

ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭ ਤੋਂ ਗੱਲ ਸੁਣੀਏ ਅਗਲੀ, ਸਾਹਿਬ ਸੁਲਤਾਨ ਨੌਜਵਾਨ ਮਰਦ ਮਰਦਾਨ ਦਏ ਜਣਾਈਆ । ਪਾਰਬ੍ਰਹਮ ਪਤਿਪਰਮੇਸ਼ਵਰ ਪਰਵਰਦਿਗਾਰ ਕੀ ਖੇਲ ਹੋਣਾ ਸ੍ਰਿਸ਼ਟ ਸਗਲੀ, ਗ੍ਰਹਿ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਆਪਣਾ

❋

❋

ਹੁਕਮ ਵਰਤਾਈਆ। ਕੀ ਦਸ਼ਾ ਹੋਣੀ ਟਿੱਲੇ ਪਰਬਤ ਸਮੁੰਦ ਸਾਗਰ ਜੂਹ ਉਜਾੜ ਪਹਾੜ ਜੰਗਲੀ, ਡੂੰਘੀ ਕੰਦਰ ਵਹਿੰਦੀ ਧਾਰ ਕੀ ਕੀ ਖੇਲ ਵਰਤਾਈਆ। ਕਿਸ ਬਿਧ ਤੇਰੀ ਧਾਰ ਚਮਕੇ ਨੂਰ ਨੁਰਾਨੇ ਰੰਗਲੀ, ਸਚ ਸਵਾਮੀ ਅੰਤਰਜਾਮੀ ਭੇਵ ਅਭੇਦਾ ਦੇਣਾ ਖੁਲ੍ਹਾਈਆ। ਕਿਉਂ ਸ੍ਰਿਸ਼ਟੀ ਦ੍ਰਿਸ਼ਟੀ ਅੰਤਸ਼ਕਰਨ ਵਿਚ ਹੋਈ ਕਮਲੀ, ਵਸਤ ਅਮੋਲਕ ਕਾਇਆ ਗੋਲਕ ਹੱਕ ਹਕ਼ੀਕ਼ਤ ਵਿਚ ਨਾ ਕੋਇ ਵਖਾਈਆ। ਸਾਹਿਬ ਸੁਲਤਾਨ ਸ੍ਰੀ ਭਗਵਾਨ ਦਰ ਦਰਵੇਸ਼ ਹੋ ਕੇ ਇਕੋ ਮੰਗ ਮੰਗ ਲਈ, ਮਾਂਗਤ ਹੋ ਕੇ ਦਰ ਠਾਂਡੇ ਝੋਲੀ ਡਾਹੀਆ। ਚਾਰ ਜੁਗ ਦੇ ਵਿਛੜੇ ਇਕੱਠੇ ਹੋਏ ਸਾਰੇ ਤੇਰੇ ਸੰਗ ਲਈ, ਸਗਲਾ ਸੰਗ ਸੂਰੇ ਸਰਬੰਗ ਇਕੋ ਦਰ ਦੇਣਾ ਬਣਾਈਆ। ਜੁਗ ਜਨਮ ਦੀ ਵਿਛੜੀ ਆਤਮ ਸਭ ਆਪਣੇ ਨਾਲ ਗੰਢ ਲਈਂ, ਗੰਢਣਹਾਰ ਸਵਾਮੀ ਆਪਣੀ ਦਇਆ ਕਮਾਈਆ। ਅਸੀਂ ਸਭ ਨੇ ਆਸਾ ਰੱਖੀ ਤੇਰੇ ਨਾਮ ਅਨੰਦ ਲਈ, ਅਨੰਦ ਅਨੰਦ ਅਨੰਦ ਵਿਚੋਂ ਦੇਣਾ ਪ੍ਰਗਟਾਈਆ। ਜੋ ਕੁਛ ਕੌਲ ਇਕ਼ਰਾਰ ਕੀਤਾ ਗੁਜਰੀ ਚੰਨ ਲਈ, ਮਾਛੂਵਾੜੇ ਪਰਦਾ ਆਪਣਾ ਉਠਾਈਆ। ਅੰਤ ਅਖ਼ੀਰ ਬੇਨਜ਼ੀਰ ਸਾਡੀ ਔਧ ਹੰਢ ਲਈ, ਸਦੀ ਚੌਧਵੀਂ ਆਪਣਾ ਪੰਧ ਜਣਾਈਆ। ਦੀਨ ਮਜ਼੍ਹਬ ਝਗੜਾ ਪਾਇਆ ਦੂਈ ਦਵੈਤੀ ਕੰਧ ਲਈ, ਧਰਮ ਦੀ ਧਾਰ ਪਰਵਰਦਿਗਾਰ ਏਕੰਕਾਰ ਤੇਰੇ ਵਿਚ ਸਮਾਈਆ। ਹੁਣ ਪ੍ਰਕਾਸ਼ ਮੰਗੀਏ ਨਿਜ ਨੇਤਰ ਲੋਚਣ ਨੈਣ ਜਗਤ ਅੰਧਿਆਰੇ ਅੰਧ ਲਈ, ਗਿਆਨ ਨੇਤਰ ਦੇਣਾ ਖੁਲ੍ਹਾਈਆ। ਕੀ ਹੁਕਮ ਵਰਤਣਾ ਤੇਰਾ ਬ੍ਰਹਿਮੰਡ ਲਈ, ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਕੀ ਆਪਣੀ ਖੇਲ ਖਿਲਾਈਆ। ਅਸੀਂ ਆਸਾ ਰੱਖੀ ਸਾਹਿਬ ਸੁਲਤਾਨ ਸੂਰੇ ਸਰਬੰਗ ਲਈ, ਸ਼ਹਿਨਸ਼ਾਹ ਪਾਤਸ਼ਾਹ ਤੇਰੀ ਇਕ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧਰਮ ਦਵਾਰ ਏਕੰਕਾਰ ਇਕ ਇਕੱਲੇ ਤੇਰੀ ਓਟ ਤਕਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਚਲੋ ਸੁਣੀਏ ਅਗੰਮ ਸਲੋਕਾ, ਜੋ ਨਿਰਅੱਖਰ ਧਾਰ ਦਏ ਦ੍ਰਿੜਾਈਆ। ਅੰਤ ਅਖ਼ੀਰ ਸਭ ਨੂੰ ਇਕੋ ਮੌਕਾ, ਮੁਕੰਮਲ ਹੁਕਮ ਦਏ ਸਮਝਾਈਆ। ਸਤਿ ਧਰਮ ਦਾ ਮਾਰਗ ਕਿਹੜਾ ਸੌਖਾ, ਦੀਨ ਮਜ਼੍ਹਬ ਤੋਂ ਬਾਹਰ ਕਰੇ ਪੜ੍ਹਾਈਆ। ਜਿਸ ਦੀ ਸਮਝ ਨਾ ਜਾਣੇ ਕੋਈ ਪੁਸਤਕ ਪੋਥਾ, ਵਿਦਿਆ ਵਿਚ ਨਾ ਕੋਇ ਵਡਿਆਈਆ । ਬੁੱਧੀ ਵਿਚ ਕਰੇ ਕੋਈ ਨਾ ਸੋਚਾ, ਅਕ਼ਲ ਚਲੇ ਨਾ ਕੋਇ ਚਤੁਰਾਈਆ। ਜਗਤ ਨੇਤਰ ਕੋਈ ਵੇਖੇ ਨਾ ਲੋਚਾ, ਨੈਣ ਅੱਖ ਨਾ ਕੋਇ ਖੁਲ੍ਹਾਈਆ। ਸੋ ਸਾਹਿਬ ਸਤਿਗੁਰ ਕਿਸ ਬਿਧ ਸ਼ਬਦੀ ਧਾਰ ਦੇਵੇ ਹੋਕਾ, ਹੁਕਮ ਹਾਕਮ ਦਏ ਦ੍ਰਿੜਾਈਆ। ਕਵਣ ਨਾਮ ਚਲਾਏ ਨੂਹ ਨੌਕਾ, ਨੂਰ ਅਲਾਹੀ ਜਿਸ ਵਿਚ ਦੀਨ ਮਜ਼੍ਹਬ ਦਾ ਨਹੀਂ ਕੋਈ ਧੋਖਾ, ਜ਼ਾਤ ਪਾਤ ਵੰਡ ਨਾ ਕੋਇ ਕਰਾਈਆ। ਇਕੋ ਪ੍ਰਕਾਸ਼ ਮਿਲੇ ਨੂਰੀ ਜੋਤਾ, ਜੋਤੀ ਜੋਤ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧਰਮ ਦਵਾਰੇ ਆਸ ਰਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਚਲੋ ਵੇਖੀਏ ਅਗੰਮ ਨਜ਼ਾਰਾ, ਕੀ ਨਜ਼ਰੀਆ ਦਏ ਬਦਲਾਈਆ। ਕੀ ਲਹਿਣਾ ਦੇਣਾ ਚੁਕਾਵੇ ਰਾਵੀ ਕਿਨਾਰਾ, ਅਰਜਨ ਬੈਠਾ ਧਿਆਨ ਲਗਾਈਆ। ਕੀ ਹੁਕਮ ਸ਼ਾਹੋ ਭੂਪ ਸਿਕਦਾਰਾ, ਸ਼ਹਿਨਸ਼ਾਹ ਕੀ ਜਣਾਈਆ। ਕੀ ਲਹਿਣਾ ਦੇਣਾ ਪੂਰਾ ਕਰੇ ਅਵਤਾਰਾ, ਪੈਗ਼ੰਬਰਾਂ ਝੋਲੀ ਦਏ ਭਰਾਈਆ। ਗੁਰੂ ਗੁਰਦੇਵ ਦੇਵੇ ਕੀ ਇਸ਼ਾਰਾ, ਬਿਨ ਸੈਨਤ ਅੱਖ ਉਠਾਈਆ। ਜਿਸ ਦਾ ਲਹਿਣਾ ਦੇਣਾ ਕਾਗਤ ਕ਼ਲਮ ਨਾ ਲਿਖਣਹਾਰਾ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਭੇਵ ਸਕੇ ਨਾ ਕੋਇ ਜਣਾਈਆ। ਸੋ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ

❋

❋

ਕਰੇ ਖੇਲ ਆਪਣੀ ਧਾਰਾ, ਧਰਨੀ ਧਰਤ ਧਵਲ ਧੌਲ ਵੇਖਣਹਾਰਾ ਥਾਉਂ ਥਾਈਂਆ। ਸਚ ਸੰਦੇਸ਼ਾ ਨਰ ਨਰੇਸ਼ਾ ਪਾਰਬ੍ਰਹਮ ਪਤਿਪਰਮੇਸ਼ਵਰ ਇਕੋ ਦੇਵੇ ਪਰਵਰਦਿਗਾਰਾ, ਸਾਂਝਾ ਯਾਰ ਲਾਸ਼ਰੀਕ ਵਾਹਿਦ ਆਪਣਾ ਹੁਕਮ ਵਰਤਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਉਸ ਪ੍ਰਭੂ ਨਿਵ ਨਿਵ ਕਰੀਏ ਨਿਮਸਕਾਰਾ, ਝੁਕ ਝੁਕ ਸਯਦਾ ਸੀਸ ਝੁਕਾਈਆ । ਜਿਸ ਦਾ ਆਦਿ ਜੁਗਾਦਿ ਜੁਗਾ ਜੁਗੰਤ ਆਦਿ ਅੰਤ ਨਾ ਪਾਰਵਾਰਾ, ਭੇਵ ਅਭੇਦ ਸਕੇ ਨਾ ਕੋਇ ਦ੍ਰਿੜਾਈਆ। ਉਸ ਦਾ ਲਹਿਣਾ ਦੇਣਾ ਵੇਖੀਏ ਵਿਚ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਨਾਲ ਮਿਲਾਈਆ। ਸਦੀ ਚੌਧਵੀਂ ਸਭ ਦਾ ਦਏ ਉਧਾਰਾ, ਬੀਸ ਬੀਸਾ ਹਰਿ ਜਗਦੀਸਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਇਕ ਅਵਤਾਰਾ, ਅਵਤਰ ਨਿਤ ਨਵਿਤ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਰੂਪ ਅਨੂਪ ਬਦਲਾਈਆ।

੧੧ ਫੱਗਣ ਸ਼ਹਿਨਸ਼ਾਹੀ ਸੰਮਤ ੪ ਜੋਗਿੰਦਰ ਸਿੰਘ ਦੇ ਗ੍ਰਹਿ ਪਿੰਡ ਡਡਵਾਂ

ਤੇਈ ਅਵਤਾਰ ਕਹਿਣ ਆਪਣੀ ਵੇਖੀਏ ਪੋਥੀ ਪੁਸਤਕ, ਗਿਆਨ ਗਿਆਨ ਵਿਚ ਧਿਆਨ ਲਗਾਈਆ। ਪੈਗ਼ੰਬਰ ਕਹਿਣ ਆਪਣੀ ਖੇਲ ਵੇਖੀਏ ਜਿਹੜੀ ਨਿਰਗੁਣ ਧਾਰ ਮੁਰਸ਼ਦ, ਮੁਰੀਦਾਂ ਮੁਫ਼ਤ ਨਾਮ ਵਰਤਾਈਆ। ਗੁਰੂ ਗੁਰਦੇਵ ਕਹਿਣ ਜਗਤ ਜਹਾਨੋਂ ਕਰ ਕੇ ਫ਼ੁਰਸਤ, ਫ਼ਰਮਾਂਬਰਦਾਰ ਹੋ ਕੇ ਸੇਵ ਕਮਾਈਆ। ਪੁਰਖ ਅਕਾਲ ਕਹੇ ਮੈਂ ਸਭ ਦੀ ਜਾਣਾ ਉਲਫ਼ਤ, ਆਦਿ ਅੰਤ ਜੁਗਾ ਜੁਗੰਤ ਖੋਜ ਖੁਜਾਈਆ। ਸਦੀ ਚੌਧਵੀਂ ਕਹੇ ਅੰਤ ਅਖ਼ੀਰ ਕੋਈ ਨਾ ਧੋਵੇ ਮੈਲ ਦੁਰਮਤ, ਪਤਤ ਪੁਨੀਤ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਵੇਖੀਏ ਸ੍ਰਿਸ਼ਟੀ ਰੋਤੀ, ਬਿਨ ਨੈਣਾਂ ਨੀਰ ਵਹਾਈਆ। ਸੁਰਤੀ ਉਠੇ ਨਾ ਕਿਸੇ ਸੋਤੀ, ਸ਼ਬਦੀ ਨਾਦ ਨਾ ਕੋਇ ਸ਼ਨਵਾਈਆ। ਆਤਮ ਪਰਮਾਤਮ ਬਣੇ ਕੋਈ ਨਾ ਗੋਤੀ, ਚਾਰ ਵਰਨ ਅਠਾਰਾਂ ਬਰਨ ਭਰਮ ਭੁਲਾਈਆ। ਸਾਚੀ ਮੰਜ਼ਲ ਚੜ੍ਹੇ ਕੋਈ ਨਾ ਚੋਟੀ, ਦਰਗਾਹ ਸਾਚੀ ਮਿਲਣ ਕੋਇ ਨਾ ਆਈਆ। ਜੰਗਲ ਜੂਹ ਉਜਾੜ ਪਹਾੜ ਉਚੇ ਟਿੱਲੇ ਫਿਰਦੇ ਕੋਟਨ ਕੋਟੀ, ਜੋਗ ਅਭਿਆਸ ਵਿਚ ਧਿਆਨ ਲਗਾਈਆ। ਸਤਿ ਧਾਰ ਦਾ ਬਣੇ ਨਾ ਕੋਇ ਮਾਣਕ ਮੋਤੀ, ਗੁਰਮੁਖ ਹੰਸ ਕਾਗ ਰੂਪ ਨਾ ਕੋਇ ਬਦਲਾਈਆ। ਗ੍ਰਹਿ ਮੰਦਰ ਅੰਦਰ ਜਗੇ ਕਿਸੇ ਨਾ ਜੋਤੀ, ਜਾਗਰਤ ਜੋਤ ਨਾ ਕੋਇ ਰੁਸ਼ਨਾਈਆ। ਪੁਰਖ ਅਕਾਲ ਦੀਨ ਦਿਆਲ ਰੱਖੇ ਕੋਈ ਨਾ ਓਟੀ, ਧੁਰ ਦਾ ਇਸ਼ਟ ਨਾ ਕੋਇ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧਰਮ ਦਵਾਰੇ ਆਪਣੀ ਕਾਰ ਕਮਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਦੀਨ ਦੁਨੀ ਦੀ ਅੰਤਰ ਵੇਖੀਏ ਦਿਸ਼ਾ, ਕਾਇਆ ਕਾਅਬਾ ਮੰਦਰ ਫੋਲ ਫੁਲਾਈਆ। ਆਤਮ ਪਰਮਾਤਮ ਮਿਲਣ ਦੀ ਕਿਸ ਦੀ ਸਾਚੀ ਇੱਛਾ, ਨਿਰਇੱਛਤ ਪ੍ਰਭ ਦਾ ਨਾਮ ਧਿਆਈਆ। ਸਚ ਦਵਾਰੇ ਕਿਸ ਨੂੰ ਪਾਉਣੀ ਭਿੱਛਾ, ਵਸਤ ਅਮੋਲਕ ਇਕ ਵਰਤਾਈਆ। ਮੰਜ਼ਲ ਪੰਧ ਮੁਕਾਉਣੀ ਸਵਾ ਗਿੱਠਾ, ਜਗਤ ਪੈਮਾਨਾ ਨਾਪ ਨਾ ਕੋਇ ਜਣਾਈਆ। ਝਗੜਾ ਮੁਕਾਉਣਾ ਪੱਥਰ ਇੱਟਾਂ, ਪੁਰਖ ਅਕਾਲਾ ਇਕੋ ਸੋਭਾ

❋

❋

ਪਾਈਆ। ਚਾਰ ਜੁਗ ਦੇ ਸ਼ਾਸਤਰ ਨਾਮ ਵਡਿਆਈ ਸਿਫ਼ਤਾਂ ਵਾਲੀਆਂ ਚਿੱਟਾਂ, ਚੇਟਕ ਦੀਨ ਦੁਨੀ ਜਣਾਈਆ। ਬਿਨ ਭਗਤਾਂ ਪ੍ਰਭ ਦੀ ਚਰਨ ਧੂੜ ਲੱਗੇ ਕਿਸੇ ਨਾ ਟਿੱਕਾ, ਖ਼ਾਕੀ ਖ਼ਾਕ ਨਾ ਕੋਇ ਰਮਾਈਆ। ਪੁਰਖ ਅਕਾਲ ਮਿਲੇ ਨਾ ਪਿਤਾ, ਪਤਿਪਰਮੇਸ਼ਵਰ ਗੋਦ ਨਾ ਕੋਇ ਉਠਾਈਆ। ਜਗ ਨੇਤਰ ਲੋਚਣ ਦੋਏ ਕਿਸੇ ਨਾ ਦਿਸਾ, ਦਿੱਬ ਨੇਤਰ ਨਿਜ ਨੈਣ ਨਾ ਕੋਇ ਰੁਸ਼ਨਾਈਆ। ਸਦੀ ਚੌਧਵੀਂ ਸਭ ਨੂੰ ਦੇ ਕੇ ਪਿਠਾ, ਪਰਮ ਪੁਰਖ ਪ੍ਰਭ ਬੈਠਾ ਮੁਖ ਛੁਪਾਈਆ। ਹਉਂਮੇ ਰੋਗ ਲੱਗਾ ਜਗ ਖਿਟਾ, ਹੰਗਤਾ ਗੜ੍ਹ ਨਾ ਕੋਇ ਤੁੜਾਈਆ। ਅੰਤ ਅਖ਼ੀਰ ਸਭ ਦਾ ਨਿਕਲਣਾ ਸਿੱਟਾ, ਸਿੱਟੇਬਾਜ਼ੀ ਜਗਤ ਲੋਕਾਈਆ। ਬਿਨ ਸਤਿਗੁਰ ਸ਼ਬਦ ਲੇਖਾ ਹੋਵੇ ਕਿਸੇ ਨਾ ਚਿੱਟਾ, ਤੱਤਾਂ ਕਰੇ ਨਾ ਕੋਇ ਸਫ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਫ਼ਰਮਾਨਾ ਇਕ ਸੁਣਾਈਆ। ਪੁਰਖ ਅਕਾਲ ਕਹੇ ਸੁਣੋ ਅਵਤਰਾ ਮੀਤ, ਸਹਿਜ ਸਹਿਜ ਸੁਣਾਈਆ। ਸਭ ਨੇ ਗਾਉਣਾ ਇਕੋ ਗੀਤ, ਤੂੰ ਮੇਰਾ ਮੈਂ ਤੇਰਾ ਢੋਲਾ ਧੁਰਦਰਗਾਹੀਆ। ਪਿਛਲੀ ਬਦਲ ਦੇਣੀ ਰੀਤ, ਰੀਤੀਵਾਨ ਆਪ ਸੁਣਾਈਆ। ਇਕੋ ਸਾਹਿਬ ਝੁਕਣਾ ਸੀਸ, ਜਗਦੀਸ਼ ਹੋਏ ਸਹਾਈਆ। ਪਿਛਲਾ ਪੀਸਣ ਜੁਗ ਚੌਕੜੀ ਲਿਆ ਪੀਸ, ਚਾਰ ਵਰਨਾਂ ਫੇਰ ਫਰਾਈਆ। ਜਿਸ ਦੀ ਕਰਦੇ ਰਹੇ ਉਡੀਕ, ਓਹ ਹੁਕਮ ਇਕ ਵਰਤਾਈਆ। ਜਿਸ ਨੇ ਬਦਲ ਦੇਣੀ ਤਵਾਰੀਖ, ਤਾਰੀਖ ਆਪਣੇ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਹੁਕਮੇ ਅੰਦਰ ਹੁਕਮ ਸੁਣਾਈਆ। ਪਰਵਰਦਿਗਾਰ ਕਹੇ ਸੁਣੋ ਪੈਗ਼ੰਬਰੋ ਧੁਰ ਫ਼ਰਮਾਨ ਅਗੰਮ, ਅਗੰਮੜਾ ਹੋ ਕੇ ਦਿਆਂ ਜਣਾਈਆ। ਝਗੜਾ ਛੱਡਣਾ ਕਾਇਆ ਮਾਟੀ ਚੰਮ, ਚੰਮ ਦ੍ਰਿਸ਼ਟੀ ਲੈਣੀ ਬਦਲਾਈਆ । ਹਰਖ ਸੋਗ ਰਹੇ ਨਾ ਗ਼ਮ, ਚਿੰਤਾ ਚਿਖਾ ਨਾ ਕੋਇ ਜਲਾਈਆ। ਸਭ ਨੇ ਰਸਨਾ ਜਿਹਵਾ ਬਿਨ ਕਹਿਣਾ ਧੰਨ ਧੰਨ, ਪ੍ਰਭੂ ਧੰਨ ਤੇਰੀ ਵਡਿਆਈਆ। ਆਪਣਾ ਆਪਣਾ ਬੇੜਾ ਸਭ ਨੇ ਲੈਣਾ ਬੰਨ੍ਹ, ਪਤਣ ਵੇਖਣਾ ਧੁਰਦਰਗਾਹੀਆ। ਹੋਏ ਵਸੇਰਾ ਬਿਨ ਛੱਪਰ ਛੰਨ, ਸ਼ਾਹ ਸੁਲਤਾਨ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਸਚ ਸੰਦੇਸ਼ਾ ਇਕ ਉਪਜਾਈਆ। ਪੁਰਖ ਅਕਾਲ ਕਹੇ ਸੁਣੋ ਗੁਰੂ ਗੁਰਦੇਵ, ਆਤਮਾ ਦਿਆਂ ਜਣਾਈਆ। ਆਤਮ ਪਰਮਾਤਮ ਸਾਚੀ ਸੇਵ, ਧਰਮ ਦੀ ਧਾਰ ਇਕ ਅਖਵਾਈਆ। ਧੁਰ ਦਾ ਨਾਮ ਅਗੰਮਾ ਮੇਵ, ਬਿਨ ਰਸਨਾ ਰਸ ਚਖਾਈਆ। ਗਾਉਣਾ ਪਏ ਨਾ ਕਿਸੇ ਜਿਹਵ, ਬੱਤੀ ਦੰਦ ਨਾ ਕੋਇ ਅਲਾਈਆ। ਨਿਰਗੁਣ ਹੋ ਕੇ ਖੋਲ੍ਹਾਂ ਭੇਵ, ਅਭੇਵ ਦਿਆਂ ਦ੍ਰਿੜਾਈਆ। ਧਾਮ ਸੁਹੰਜਣਾ ਸਦਾ ਨਿਹਚਲ ਨਿਹਕੇਵ, ਸਤਿ ਸਤਿਵਾਦੀ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਫ਼ਰਮਾਨਾ ਇਕ ਸੁਣਾਈਆ। ਅਵਤਾਰ ਪੈਗ਼ੰਬਰ ਗੁਰ ਕਹਿਣ ਲੋਕਮਾਤ ਸਾਰੇ ਬਣੋ ਸੱਜਣ, ਰੀਤੀ ਸਚਖੰਡ ਸਮਝਾਈਆ। ਇਕੋ ਚਰਨ ਪ੍ਰੀਤੀ ਕਰੋ ਮਜਨ, ਦੂਜਾ ਦਰ ਨਾ ਕੋਇ ਵਡਿਆਈਆ। ਪੂਜਾ ਪਾਠ ਬੰਦਗੀ ਇਕੋ ਹੋਵੇ ਭਜਨ, ਸਿਮਰਨ ਇਕੋ ਇਕ ਦਰਸਾਈਆ। ਇਕੋ ਵਸਤ ਸਾਰੇ ਮੰਗਣ, ਝੋਲੀ ਇਕੋ ਅੱਗੇ ਡਾਹੀਆ। ਇਕੋ ਚਾੜ੍ਹੇ ਪ੍ਰਭੂ ਰੰਗਣ, ਨਰ ਨਰਾਇਣ ਦਇਆ ਕਮਾਈਆ। ਇਕੋ ਰੱਖੇ ਆਪਣੇ ਅੰਗਣ, ਗੋਦ ਸੁਹੰਜਣੀ ਆਪ ਟਿਕਾਈਆ। ਗੁਰ ਅਵਤਾਰ ਪੈਗ਼ੰਬਰ ਧੁਰ ਫ਼ਰਮਾਨਾ ਇਕੋ ਮੰਨਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਸਚ ਸੰਦੇਸ਼ਾ ਨਰ ਨਰੇਸ਼ਾ ਏਕੰਕਾਰਾ ਇਕ ਜਣਾਈਆ। ਸਚ ਸੰਦੇਸ਼ ਸੁਣੋ ਫ਼ਰਮਾਨਾ, ਹਰਿ ਕਰਤਾ ਆਪ ਦ੍ਰਿੜਾਈਆ।

❋

❋

ਕਲਜੁਗ ਅੰਤਮ ਮਿਟੇ ਕੂੜ ਨਿਸ਼ਾਨਾ, ਚਾਰ ਕੁੰਟ ਹੋਏ ਰੁਸ਼ਨਾਈਆ। ਖੇਲੇ ਖੇਲ ਵਾਲੀ ਦੋ ਜਹਾਨਾਂ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੀ ਕਾਰ ਕਮਾਈਆ। ਜੋਤੀ ਜੋਤ ਪਹਿਰ ਕੇ ਬਾਣਾ, ਬਾਣ ਅਣਿਆਲਾ ਤੀਰ ਨਾਮ ਚਲਾਈਆ। ਜੋਧਾ ਸੂਰਬੀਰ ਬਣ ਮਰਦ ਮਰਦਾਨਾ, ਮਦਦ ਦੇਵੇ ਥਾਉਂ ਥਾਈਂਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਦੇਵੇ ਇਕ ਗਿਆਨਾ, ਅਗਿਆਨ ਅੰਧੇਰਾ ਦੂਰ ਕਰਾਈਆ। ਅੰਮ੍ਰਿਤ ਰਸ ਬਖ਼ਸ਼ੇ ਪੀਣਾ ਖਾਣਾ, ਤ੍ਰਿਸ਼ਨਾ ਭੁੱਖ ਮਿਟਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਗਾਉਣਾ ਗਾਣਾ, ਗਾਵਤ ਗਾ ਗਾ ਖ਼ੁਸ਼ੀ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਜੁਗਾ ਜੁਗੰਤ ਲੇਖਾ ਜਾਣੇ ਜੀਵ ਜਹਾਨਾ, ਜਾਗਰਤ ਜੋਤ ਬਿਨ ਵਰਨ ਗੋਤ ਨੂਰ ਜ਼ਹੂਰ ਏਕੰਕਾਰ ਏਕਾ ਏਕ ਕਰੇ ਰੁਸ਼ਨਾਈਆ।

੧੨ ਫੱਗਣ ਸ਼ਹਿਨਸ਼ਾਹੀ ਸੰਮਤ ੪ ਜਗੀਰ ਸਿੰਘ ਦੇ ਘਰ ਪਿੰਡ ਸੋਹਲ

ਗੁਰ ਅਵਤਾਰ ਪੈਗ਼ੰਬਰ ਚਾਰ ਜੁਗ ਦੀ ਵਖਾਓ ਆਪਣੀ ਲਿਖੀ ਹੋਈ ਤਖ਼ਤੀ, ਅੱਖਰਾਂ ਨਾਲ ਅੱਖਰ ਜੋੜ ਜੁੜਾਈਆ। ਕੀ ਪਰਮ ਪੁਰਖ ਪਰਮਾਤਮ ਪਾਰਬ੍ਰਹਮ ਪਰਵਰਦਿਗਾਰ ਬਖ਼ਸ਼ਿਸ਼ ਬਖ਼ਸ਼ੀ, ਰਹਿਮਤ ਰਹੀਮ ਰਹਿਮ ਕਮਾਈਆ। ਕੀ ਨਾਮ ਕਲਮਾ ਸ਼ਬਦ ਸੰਦੇਸਾ ਦਿਤਾ ਧੁਰ ਦੇ ਅਰਸ਼ੀ, ਧੁਰ ਫ਼ਰਮਾਨਾ ਅਗੰਮ ਅਥਾਹੀਆ। ਕੀ ਅੰਤ ਅਖ਼ੀਰ ਤੁਸਾਂ ਦਰਗਾਹ ਸਾਚੀ ਦਿਤੀ ਅਰਜ਼ੀ, ਬੇਨੰਤੀ ਸਚ ਸਚ ਸੁਣਾਈਆ। ਕਿਉਂ ਕਲਜੁਗ ਅੰਤ ਦੀਨ ਦੁਨੀ ਹੋਈ ਬੇਦਰਦੀ, ਦਰਦ ਸਕੇ ਨਾ ਕੋਇ ਵੰਡਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਮੇਰੇ ਨਾਮ ਚਲੇ ਫ਼ਰਜ਼ੀ, ਹਕ਼ੀਕ਼ੀ ਨਾਮ ਨਾ ਕੋਇ ਜਣਾਈਆ। ਮਨ ਕਲਪਣਾ ਹੋਈ ਗ਼ਰਜ਼ੀ, ਬੁੱਧ ਬਿਬੇਕ ਨਾ ਕੋਇ ਸਮਝਾਈਆ। ਚਾਰ ਕੁੰਟ ਅੰਧੇਰ ਗਰਦੀ, ਸਤਿ ਧਰਮ ਨਾ ਕੋਇ ਵਖਾਈਆ। ਕਿਸੇ ਸਮਝ ਨਹੀਂ ਆਪਣੇ ਘਰ ਦੀ, ਗ੍ਰਹਿ ਮੰਦਰ ਪਰਦਾ ਨਾ ਕੋਇ ਉਠਾਈਆ। ਹਾਲਤ ਵਿਗੜੀ ਨਾਰੀ ਨਰ ਦੀ, ਨਰ ਨਰਾਇਣ ਨਜ਼ਰ ਕਿਸੇ ਨਾ ਆਈਆ। ਰਸਨਾ ਜਿਹਵਾ ਬੱਤੀ ਦੰਦ ਸਿਫ਼ਤ ਸਾਲਾਹੀ ਢੋਲੇ ਸ੍ਰਿਸ਼ਟੀ ਸਾਰੀ ਪੜ੍ਹਦੀ, ਹਿਰਦੇ ਹਰਿ ਨਾ ਕੋਇ ਵਸਾਈਆ। ਕੀ ਧਾਰ ਦੱਸੀ ਚੋਟੀ ਜੜ੍ਹ ਦੀ, ਚੇਤਨ ਭੇਵ ਕਵਣ ਚੁਕਾਈਆ। ਜਿਧਰ ਵੇਖੋ ਕਾਇਨਾਤ ਦੀਨਾਂ ਮਜ਼੍ਹਬਾਂ ਵਿਚ ਲੜਦੀ, ਜ਼ਾਤ ਪਾਤ ਪਈ ਦੁਹਾਈਆ। ਗੁਰ ਅਵਤਾਰ ਪੈਗ਼ੰਬਰੋ ਕੀ ਖੇਲ ਕਲਜੁਗ ਕਲ ਦੀ, ਕਲਾ ਵਿਚੋਂ ਕਲਾਧਾਰੀ ਦਿਓ ਸਮਝਾਈਆ। ਕੀ ਖੇਲ ਹੋਣੀ ਜਲ ਥਲ ਦੀ, ਮਹੀਅਲ ਪੜਦਾ ਦੇਣਾ ਉਠਾਈਆ। ਕਿਸੇ ਨੂੰ ਖ਼ਬਰ ਨਹੀਂ ਘੜੀ ਪਲ ਦੀ, ਪਤਿਪਰਮੇਸ਼ਵਰ ਕੀ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਦਰਗਾਹ ਸਾਚੀ ਭੇਵ ਖੁਲ੍ਹਾਈਆ। ਗੁਰ ਅਵਤਾਰ ਪੈਗ਼ੰਬਰੋ ਚਾਰ ਜੁਗ ਦਾ ਆਪਣਾ ਵੇਖੋ ਲੇਖ, ਜੋ ਕ਼ਲਮ ਸ਼ਾਹੀ ਕਾਗ਼ਜ਼ ਨਾਲ ਜੁੜਾਈਆ। ਜਿਸ ਵਿਚ ਭਵਿਖਤਾਂ ਦਾ ਦੇ ਕੇ ਆਏ ਸੰਦੇਸ਼, ਕਲਮਾ ਨਾਮ ਅਗੰਮ ਅਥਾਹੀਆ। ਜੋ ਸਾਹਿਬ ਸਵਾਮੀ ਅੰਤਰਜਾਮੀ ਆਦਿ ਜੁਗਾਦਿ ਰਹੇ ਹਮੇਸ਼, ਜੁਗ ਚੌਕੜੀ ਆਪਣਾ ਹੁਕਮ ਵਰਤਾਈਆ। ਜਿਸ ਨੂੰ ਮਾਲਕ ਖ਼ਾਲਕ ਪ੍ਰਿਤਪਾਲਕ ਮੰਨ ਕੇ ਆਏ ਨਰੇਸ਼, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜਿਸ ਨੂੰ ਪਿਤਾ ਮੰਨਿਆ ਗੁਰ ਦਸਮੇਸ਼, ਪੁਰਖ ਅਕਾਲ ਵੱਡੀ

❋

❋

ਵਡਿਆਈਆ। ਜਿਸ ਨੂੰ ਝੁਕਦੇ ਵਿਸ਼ਨ ਬ੍ਰਹਮਾ ਸ਼ਿਵ ਗਣੇਸ਼, ਮਹਿਖ਼ਾਸੁਰ ਸੀਸ ਨਿਵਾਈਆ। ਉਹ ਸਦੀ ਚੌਧਵੀਂ ਅੰਤ ਅਖ਼ੀਰ ਦੇਵੇ ਕੀ ਸੰਦੇਸ਼, ਧੁਰ ਦਾ ਨਗ਼ਮਾ ਨਾਮ ਸੁਣਾਈਆ। ਜਿਸ ਦੇ ਸਾਰਿਆਂ ਹੋਣਾ ਪੇਸ਼, ਪੇਸ਼ੀਨਗੋਈਆਂ ਵੇਖ ਵਖਾਈਆ। ਧਰਮ ਰਿਹਾ ਨਾ ਕਿਸੇ ਦੇਸ, ਨੌ ਖੰਡ ਪ੍ਰਿਥਮੀ ਸੱਤ ਦੀਪ ਪਈ ਦੁਹਾਈਆ। ਆਤਮ ਪਰਮਾਤਮ ਕਰੇ ਕੋਈ ਨਾ ਹੇਤ, ਪਾਰਬ੍ਰਹਮ ਬ੍ਰਹਮ ਮੇਲ ਨਾ ਕੋਇ ਕਰਾਈਆ। ਦਰਸ਼ਨ ਕਰੇ ਕੋਈ ਨਾ ਨੇਤਨ ਨੇਤ, ਨਿਜ ਨੇਤਰ ਨੈਣ ਨਾ ਕੋਇ ਖੁਲ੍ਹਾਈਆ। ਕਿਉਂ ਸਭ ਦੇ ਹੁੰਦਿਆਂ ਵਿਗੜੀ ਖੇਡ, ਧਰਮ ਦੀ ਧਾਰ ਨਾ ਕੋਇ ਪ੍ਰਗਟਾਈਆ। ਕਿਉਂ ਅੱਲਾ ਵਾਹਿਗੁਰੂ ਨਾਮ ਸਤਿ ਖਾਧਾ ਵੇਚ, ਕ਼ੀਮਤ ਗ੍ਰੰਥਾਂ ਰਹੇ ਪਾਈਆ। ਕੀ ਸਮਝਾਇਆ ਧੁਰ ਦਾ ਦੇਸ, ਮੰਡਲ ਮੰਡਪ ਪੁਰੀ ਲੋਅ ਆਕਾਸ਼ ਪਾਤਾਲ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਸੰਦੇਸ਼ਾ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰੋ ਚਾਰ ਜੁਗ ਦਾ ਲੇਖਾ ਵੇਖੋ ਧੁਰ ਦੀ ਬਾਣੀ, ਅਗੰਮ ਅਗੰਮੜਾ ਰਿਹਾ ਜਣਾਈਆ। ਕੀ ਸੰਦੇਸ਼ਾ ਦਿਤਾ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਪਰਦਾ ਲਾਹੀਆ। ਕੀ ਅੰਮ੍ਰਿਤ ਰਸ ਪਿਆਇਆ ਅਗੰਮਾ ਪਾਣੀ, ਬੂੰਦ ਸਵਾਂਤ ਚੁਆਈਆ। ਕੀ ਸੁਰਤ ਸ਼ਬਦ ਮਿਲਾਇਆ ਹਾਣੀ, ਘਰ ਘਰ ਵਿਚ ਵੱਜੀ ਵਧਾਈਆ। ਕੀ ਦੱਸੀ ਕਥਾ ਕਹਾਣੀ, ਬਿਨ ਅੱਖਰਾਂ ਅੱਖਰ ਪੜ੍ਹਾਈਆ। ਕੀ ਗ੍ਰਹਿ ਵਖਾਇਆ ਪਦ ਨਿਰਬਾਣੀ, ਦਰ ਘਰ ਸਾਚਾ ਇਕ ਸੁਹਾਈਆ। ਕੀ ਪੁਰਖ ਅਕਾਲ ਦੀ ਦੱਸੀ ਨਿਸ਼ਾਨੀ, ਅੱਲਾ ਵਾਹਿਗੁਰੂ ਰਾਮ ਕ੍ਰਿਸ਼ਨ ਓਮ ਸਿਫ਼ਤਾਂ ਵਿਚ ਸਿਫ਼ਤ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਦਰ ਘਰ ਸਾਚਾ ਵੇਖ ਵਖਾਈਆ। ਗੁਰ ਅਵਤਾਰ ਪੈਗ਼ੰਬਰੋ ਕੀ ਮੇਰੇ ਨਾਮ ਦੀ ਕੀਤੀ ਖ਼ਤੋਖ਼ਤਾਬਤ, ਅੱਖਰ ਅੱਖਰਾਂ ਨਾਲ ਮਿਲਾਈਆ । ਕੀ ਸੰਦੇਸ਼ਾ ਦਿਤਾ ਮੇਰੀ ਬਾਬਤ, ਬਾਬਲ ਕਵਣ ਨੂਰ ਅਲਾਹੀਆ। ਕਿਸ ਬਿਧ ਮੈਨੂੰ ਕਰ ਕੇ ਆਏ ਸਾਬਤ, ਸਬੂਤ ਸਾਬਤ ਦਿਓ ਜਣਾਈਆ। ਕਿਉਂ ਵਖ ਵਖ ਮੇਰੀ ਬੰਦਗੀ ਜਣਾਈ ਇਬਾਦਤ, ਹਿੱਸਿਆਂ ਵਿਚ ਮੇਰਾ ਨਾਮ ਵੰਡਾਈਆ। ਕੀ ਮੇਰੀ ਸਮਝੀ ਤੁਸਾਂ ਤਾਕ਼ਤ, ਜ਼ੋਰਾਵਰ ਕਵਣ ਅਖਵਾਈਆ। ਕੀ ਰਸਮ ਚਲਾਈ ਸਮਾਜਿਕ, ਹਿੰਦੂ ਮੁਸਲਿਮ ਸਿੱਖ ਈਸਾਈ ਵੰਡ ਦਿਤੀ ਵੰਡਾਈਆ । ਕੀ ਵਸਤ ਅਮੋਲਕ ਦੇ ਕੇ ਆਏ ਨਿਆਮਤ, ਨਿਰਗੁਣ ਸਰਗੁਣ ਝੋਲੀ ਪਾਈਆ। ਕੀ ਦੱਸ ਕੇ ਆਏ ਸਾਹਿਬ ਸਹੀ ਸਲਾਮਤ, ਆਦਿ ਜੁਗਾਦਿ ਜੁਗ ਚੌਕੜੀ ਏਕਾ ਰੂਪ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਵੱਡਾ ਵਡ ਵਡਿਆਈਆ। ਗੁਰ ਅਵਤਾਰ ਪੈਗ਼ੰਬਰੋ ਕਿਉਂ ਮਜ਼੍ਹਬਾਂ ਬਣਾਈ ਰੀਤ, ਰੀਤੀਵਾਨ ਪੁਛ ਪੁਛਾਈਆ। ਕਿਉਂ ਮੰਦਰ ਮਸਜਿਦ ਸ਼ਿਵਦਵਾਲੇ ਮਠ ਬਣਾਈ ਮਸੀਤ, ਚਰਚਾਂ ਗੁਰੂਦਵਾਰਿਆਂ ਕੀ ਵਡਿਆਈਆ। ਕਿਉਂ ਅੱਖਰਾਂ ਦੱਸੀ ਹਦੀਸ, ਕਿਉਂ ਅੱਖਰਾਂ ਕਰੀ ਪੜ੍ਹਾਈਆ। ਕਿਉਂ ਸਭ ਨੇ ਮੇਰੀ ਰੱਖੀ ਉਡੀਕ, ਕਲਜੁਗ ਅੰਤ ਸ੍ਰੀ ਭਗਵੰਤ ਕਲ ਕਲਕੀ ਵੇਸ ਵਟਾਈਆ । ਕਿਉਂ ਸਤਿਜੁਗ ਤਰੇਤਾ ਦਵਾਪਰ ਕਲਜੁਗ ਬਦਲਦੀ ਆਈ ਤਵਾਰੀਖ, ਭੇਵ ਅਭੇਦਾ ਦੇਣਾ ਖੁਲ੍ਹਾਈਆ। ਕਿਉਂ ਨਾਮ ਕਲਮਾ ਢੋਲਾ ਬਦਲਦਾ ਰਿਹਾ ਗੀਤ, ਸਿਫ਼ਤਾਂ ਵਿਚ ਸਿਫਤ ਸਾਲਾਹੀਆ। ਕਿਉਂ ਸਦੀ ਚੌਧਵੀਂ ਸਭ ਦੀ ਬਦਲ ਗਈ ਨੀਤ, ਨੀਤੀਵਾਨ ਨਜ਼ਰ ਕੋਇ ਨਾ ਆਈਆ। ਆਤਮ ਪਰਮਾਤਮ ਕਰੇ ਨਾ ਕੋਇ ਪ੍ਰੀਤ, ਪ੍ਰੀਤਮ ਮਿਲ ਕੇ ਨਾ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਸਚਖੰਡ

❋

❋

ਦਵਾਰਾ ਆਪਣੀ ਦਇਆ ਕਮਾਈਆ। ਗੁਰ ਅਵਤਾਰ ਪੈਗ਼ੰਬਰ ਅੰਤਮ ਆਪਣਾ ਦਿਓ ਲੇਖਾ, ਹਰਿ ਕਰਤਾ ਇਕ ਦ੍ਰਿੜਾਈਆ। ਚੌਥੇ ਜੁਗ ਨਾ ਰਹੇ ਭੁਲੇਖਾ, ਚਾਰੇ ਖਾਣੀ ਚਾਰੇ ਬਾਣੀ ਪਰਦਾ ਲਾਹੀਆ। ਕੀ ਦੇ ਕੇ ਆਏ ਮੇਰਾ ਸੰਦੇਸਾ, ਫ਼ਰਮਾਨ ਧੁਰਦਰਗਾਹੀਆ। ਕਿਉਂ ਮੂੰਡ ਮੁੰਡਾਏ ਟਿੱਕਾ ਬੋਦੀ ਜੰਞੂ ਬਣਾ ਕੇ ਕਿਉਂ ਖੇਲ ਖਿਲਾਈ ਧਾਰੀ ਕੇਸਾ, ਮੁੱਛ ਦਾੜ੍ਹੀ ਕੀ ਵਡਿਆਈਆ। ਕਿਉਂ ਜੀਵਣ ਜੀਵਣ ਵਿਚੋਂ ਕੀਤਾ ਭੇਟਾ, ਆਪਣਾ ਆਪ ਮਿਟਾਈਆ। ਕਿਉਂ ਪੁਰਖ ਅਕਾਲਾ ਦੀਨ ਦਿਆਲਾ ਪਰਵਰਦਿਗਾਰ ਸਾਂਝਾ ਯਾਰ ਸਮਝਿਆ ਖੇਵਟ ਖੇਟਾ, ਦੋ ਜਹਾਨਾਂ ਨੌਂਜਵਾਨਾ ਮਰਦ ਮਰਦਾਨਾ ਲੱਖ ਚੁਰਾਸੀ ਬੇੜਾ ਆਪਣੇ ਕੰਧ ਉਠਾਈਆ। ਕਿਉਂ ਸ਼ਬਦ ਗੁਰੂ ਗੁਰਦੇਵ ਸਵਾਮੀ ਆਦਿ ਜੁਗਾਦਿ ਪਾਰਬ੍ਰਹਮ ਪੁਰਖ ਸੁਲਤਾਨ ਦਾ ਇਕੋ ਬੇਟਾ, ਦੂਜਾ ਨਜ਼ਰ ਕੋਇ ਨਾ ਆਈਆ। ਨਿਤ ਨਵਿਤ ਸਦਾ ਰਹੇ ਹਮੇਸ਼ਾ, ਜੰਮਣ ਮਰਨ ਵਿਚ ਕਦੇ ਨਾ ਆਈਆ। ਗੁਰ ਅਵਤਾਰ ਪੈਗ਼ੰਬਰਾਂ ਦਿੰਦਾ ਰਿਹਾ ਸੰਦੇਸ਼ਾ, ਨਿਰਗੁਣ ਹੋ ਕੇ ਸਰਗੁਣ ਕਰੀ ਪੜ੍ਹਾਈਆ। ਜਨ ਭਗਤਾਂ ਸੰਤਾਂ ਕਰ ਕੇ ਆਤਮ ਹੇਤਾ, ਪਰਮਾਤਮ ਹੋ ਕੇ ਮੇਲ ਮਿਲਾਈਆ। ਕਿਉਂ ਸਦੀ ਚੌਧਵੀਂ ਮੁਹੰਮਦ ਮਿਲਿਆ ਠੇਕਾ, ਬੀਸਵੀਂ ਸਦੀ ਈਸਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਵਸਣਹਾਰਾ ਸਾਚੇ ਘਰ, ਗ੍ਰਹਿ ਮੰਦਰ ਇਕ ਸੁਹਾਈਆ। ਗੁਰ ਅਵਤਾਰ ਪੈਗ਼ੰਬਰੋ ਕਲਜੁਗ ਵੇਖੋ ਅੰਤਮ ਧਾਰ, ਕੂੜੀ ਕਿਰਿਆ ਵਹਿਣ ਵਹਾਈਆ। ਸਤਿ ਧਰਮ ਨਾ ਰਿਹਾ ਵਿਚ ਸੰਸਾਰ, ਕੂੜ ਕੁਕਰਮ ਪਈ ਦੁਹਾਈਆ। ਗੁਰਦਰ ਮੰਦਰ ਮਸਜਿਦ ਸ਼ਿਵਦਵਾਲੇ ਮਠ ਹੋਵੇ ਵਿਭਚਾਰ, ਧੀਰਜ ਧੀਰ ਨਾ ਕੋਇ ਧਰਾਈਆ। ਪੜ੍ਹ ਪੜ੍ਹ ਥੱਕਾ ਜਗਤ ਸੰਸਾਰ, ਪਾਰਬ੍ਰਹਮ ਬ੍ਰਹਮ ਮੇਲ ਨਾ ਕੋਇ ਕਰਾਈਆ। ਚਾਰੋਂ ਕੁੰਟ ਹਾਹਾਕਾਰ, ਦੀਨ ਦੁਨੀ ਰਹੀ ਕੁਰਲਾਈਆ। ਨਾਮ ਸ਼ਬਦ ਧੁਨ ਆਤਮਕ ਸੁਣੇ ਨਾ ਕੋਇ ਧੁਨਕਾਰ, ਅਨਹਦ ਨਾਦੀ ਨਾਦ ਨਾ ਕੋਇ ਸ਼ਨਵਾਈਆ। ਘਰ ਦੀਆ ਬਾਤੀ ਕਮਲਾਪਾਤੀ ਨਿਰਗੁਣ ਜੋਤ ਕਰੇ ਨਾ ਕੋਇ ਉਜਿਆਰ, ਅੰਧ ਅੰਧੇਰਾ ਦੂਰ ਨਾ ਕੋਇ ਕਰਾਈਆ। ਅੰਮ੍ਰਿਤ ਬੂੰਦ ਸਵਾਂਤੀ ਮਿਲੇ ਨਾ ਠੰਡੀ ਠਾਰ, ਨਿਝਰ ਝਿਰਨਾ ਨਾ ਕੋਇ ਝਿਰਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਹੋਇਆ ਧੂੰਆਂਧਾਰ, ਨੂਰੀ ਚੰਦ ਨਾ ਕੋਇ ਚਮਕਾਈਆ। ਮਨ ਕਲਪਣਾ ਸਭ ਨੂੰ ਕੀਤਾ ਗ੍ਰਿਫ਼ਤਾਰ, ਅੱਗੇ ਹੋ ਨਾ ਕੋਇ ਛੁਡਾਈਆ । ਜਿਧਰ ਤੱਕੋ ਕਾਮ ਕਰੋਧ ਲੋਭ ਮੋਹ ਹੰਕਾਰ, ਆਸ਼ਾ ਤ੍ਰਿਸ਼ਨਾ ਭੱਜੇ ਵਾਹੋ ਦਾਹੀਆ। ਤੁਹਾਡੇ ਹੁੰਦਿਆਂ ਦੀਨ ਦੁਨੀ ਕਿਉਂ ਹੋਈ ਦੁਖਿਆਰ, ਲਿਖ ਕੇ ਦਿਓ ਸਮਝਾਈਆ। ਜਾ ਤੱਕੋ ਸਾਰੇ ਕਹੋ ਪ੍ਰਭੂ ਸਾਡਾ ਨਹੀਂ ਕੁਛ ਅਖ਼ਤਿਆਰ, ਬੇਅਖ਼ਤਿਆਰ ਹੋਈ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਖੇਲੇ ਖੇਲ ਅਪਰ ਅਪਾਰ, ਅਪਰੰਪਰ ਸਵਾਮੀ ਆਪਣੀ ਕਾਰ ਕਮਾਈਆ।

੧੨ ਫੱਗਣ ਸ਼ਹਿਨਸ਼ਾਹੀ ਸੰਮਤ ੪ ਸ਼ੰਭੂ ਨਾਥ ਦੇ ਨਾਲ ਗੁਰਦਾਸ ਪੁਰ

ਕੀ ਪਰਮ ਪੁਰਖ ਅਬਿਨਾਸ਼ੀ ਇਕ ਇਕਾਂਤ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਕੀ ਸ਼ਬਦ ਧਾਰ ਖੇਲ ਅਬਿਨਾਸ਼, ਰੂਪ ਰੰਗ ਰੇਖ ਨਜ਼ਰ ਕੋਇ ਨਾ ਆਈਆ। ਕੀ ਵਿਸ਼ਨ ਬ੍ਰਹਮਾ ਸ਼ਿਵ ਲੱਖ ਚੁਰਾਸੀ ਜ਼ੇਵਰਾਤ, ਗਹਿਣੇ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ

❋

❋

ਜ਼ਿਮੀਂ ਅਸਮਾਨ ਧਰਨੀ ਧਰਤ ਧਵਲ ਧੌਲ ਨਜ਼ਰੀ ਆਈਆ। ਕੀ ਕਰਨੀ ਕਰਤਬ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਕਾਇਨਾਤ, ਤ੍ਰੈਗੁਣ ਮਾਇਆ ਪੰਜ ਤਤ ਮਨ ਮਨੂਆ ਵੰਡ ਵੰਡਾਈਆ। ਕੀ ਬੋਧ ਅਗਾਧ ਸ਼ਬਦ ਅਨਾਦ ਧੁਨ ਆਤਮਕ ਅਗੰਮੀ ਰਾਗ, ਬਿਨ ਰਸਨਾ ਜਿਹਵਾ ਢੋਲਾ ਧੁਰ ਸੰਦੇਸ਼ ਸੁਣਾਈਆ। ਕੀ ਗੁਰ ਅਵਤਾਰ ਪੈਗ਼ੰਬਰ ਤਨ ਵਜੂਦ ਪਹਿਨ ਕੇ ਮਾਟੀ ਖ਼ਾਕ, ਦੀਨ ਦੁਨੀ ਵਿਚ ਫੇਰਾ ਪਾਈਆ। ਕੀ ਹਿੰਦੂ ਮੁਸਲਿਮ ਸਿੱਖ ਈਸਾਈ ਪਾਰਸੀ ਬੋਧੀ ਜੈਨੀ ਜ਼ਾਤ ਪਾਤ, ਦੀਨ ਮਜ਼੍ਹਬ ਨਾਉਂ ਧਰਾਈਆ। ਕੀ ਈਸ਼ ਜੀਵ ਖੇਲ ਤਮਾਸ਼, ਕੀ ਆਤਮਾ ਪਰਮਾਤਮਾ ਪਰਮਾਤਮਾ ਆਤਮਾ ਆਪਣਾ ਵੇਸ ਵਟਾਈਆ। ਕੀ ਬ੍ਰਹਮ ਕੀ ਪਾਰਬ੍ਰਹਮ ਪ੍ਰਕਾਸ਼, ਕੀ ਅੰਧ ਅਗਿਆਨ ਅੰਧੇਰਾ ਸੋਭਾ ਪਾਈਆ। ਕੀ ਸੋਨਾ ਕੀ ਸਵਰਨ, ਕੀ ਨੇਤਰ ਹਰਨ ਫਰਨ, ਕੀ ਜਨਮ ਕੀ ਮਰਨ, ਕੀ ਮੰਜ਼ਲ ਕੀ ਪੌੜੀ ਚੜ੍ਹਨ, ਕੀ ਸਿਮਰਨ ਕੀ ਪੂਜਾ ਪਾਠ ਕੀ ਸਰਨਾਈ ਕੀ ਸਰਨ, ਚਰਨ ਕਵਲ ਗੁਰਦੇਵ ਕਵਣ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਸ਼ਬਦ ਅਨਾਦੀ ਬ੍ਰਹਮ ਬ੍ਰਹਿਮਾਦੀ ਆਦਿ ਜੁਗਾਦੀ, ਜੁਗ ਚੌਕੜੀ ਆਪਣਾ ਹੁਕਮ ਵਰਤਾਈਆ। ਕੀ ਸੋਨਾ ਸਚ ਨਾਮ, ਜਿਸ ਨੂੰ ਅੱਲਾ ਵਾਹਿਗੁਰੂ ਰਾਮ ਓਮ ਹਰੀ ਓਮ ਤਤ ਸਤਿ ਕਹਿ ਕੇ ਗਾਈਆ। ਕੀ ਸੋਨਾ ਸ਼ਾਸਤਰ ਸਿਮਰਤ ਵੇਦ ਪੁਰਾਨ, ਅੰਜੀਲ ਕ਼ੁਰਾਨ ਗੀਤਾ ਗਿਆਨ ਕੀ ਗੁਰੂ ਗ੍ਰੰਥ ਨਾਲ ਵਡਿਆਈਆ। ਕੀ ਸੋਨਾ ਸਤਿ ਧਰਮ ਏਥੇ ਓਥੇ ਦੋ ਜਹਾਨਾਂ ਜਗਤ ਨਿਸ਼ਾਨ, ਚਾਰ ਵਰਨਾਂ ਅਠਾਰਾਂ ਬਰਨਾਂ ਕਵਣ ਭੇਵ ਖੁਲ੍ਹਾਈਆ। ਕੀ ਸੋਨਾ ਰਸਨਾ ਜਿਹਵਾ ਬੱਤੀ ਦੰਦ ਸਿਫ਼ਤਾਂ ਵਾਲਾ ਗਾਨ, ਕੀ ਕਾਗ਼ਜ਼ ਕ਼ਲਮ ਸ਼ਾਹੀ ਲੇਖ ਦਏ ਬਣਾਈਆ। ਕੀ ਸੋਨਾ ਆਤਮਾ ਕੀ ਸੋਨਾ ਪਰਮਾਤਮਾ ਕੀ ਬੁੱਧੀ ਤੋਂ ਪਰ੍ਹੇ ਗਿਆਨ, ਕੀ ਬਿਨਾ ਨਾਦ ਸ਼ਬਦ ਵਿਸ਼ਵ ਦਾ ਭੇਦ ਦਏ ਜਣਾਈਆ। ਕੀ ਸੋਨਾ ਮਿੱਟੀ ਵਿਚ ਮਿਲ ਕੇ ਮਿੱਟੀ ਤੇ ਵਿਕਦਾ ਫਿਰੇ ਹੱਟੀ ਵਿਚ ਦੁਕਾਨ, ਪੈਸਿਆਂ ਵਾਲੀ ਕ਼ੀਮਤ ਪਾਈਆ। ਕੀ ਸੋਨਾ ਸਤਿ ਸਰੂਪ ਦਾ ਦਿਸੇ ਸਚ ਵਿਧਾਨ, ਜਿਥੇ ਵਿਦਿਆ ਅਕਲ ਬੁੱਧੀ ਕੰਮ ਨਾ ਆਈਆ। ਕੀ ਸੋਨਾ ਅਲਿਫ਼ ਯੇ ਊੜਾ ਐੜਾ ਈੜੀ ਸੱਸਾ ਹਾਹਾ, ਕੀ ਏ ਬੀ ਸੀ ਡੀ ਕਰੇ ਕਲਿਆਣ, ਅੱਖਰਾਂ ਵਾਲੀ ਅੱਖਰ ਵੰਡ ਵੰਡਾਈਆ। ਜਿਸ ਦਾ ਸੋਨੇ ਤੋਂ ਪਰੇ ਨਿਸ਼ਾਨ, ਜਿਥੇ ਨਾ ਜ਼ਿਮੀਂ ਨਾ ਆਸਮਾਨ, ਨਾ ਕੋਈ ਪੁੱਟਣ ਖੋਦਣ ਵਾਲੀ ਖਾਨ, ਨਾ ਕੋਈ ਕਰਨ ਵਾਲਾ ਪਹਿਚਾਨ, ਧਾਤੂ ਧਾਤ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਵੇਖਣਹਾਰਾ ਇਕ ਦਰ, ਜਿਸ ਗ੍ਰਹਿ ਪਰਮਾਤਮਾ ਪਰਮਾਤਮਾ ਪਰਮਾਤਮਾ ਆਪਣੇ ਵਿਚ ਸਮਾਈਆ। ਕੀ ਸੋਨੇ ਦੀ ਜਗਤ ਸ਼ਹਾਦਤ, ਜ਼ੇਵਰਾਤ ਨਾਲ ਵਡਿਆਈਆ। ਕੀ ਸੋਨਾ ਧੁਰ ਦੀ ਇਬਾਦਤ, ਬੰਦਗੀ ਨਾਮ ਕਲਮਾ ਰੂਪ ਧਰਾਈਆ। ਕੀ ਸੋਨਾ ਲੱਖ ਚੁਰਾਸੀ ਜੀਵ ਜੰਤ ਦੀ ਆਦਤ, ਮਨ ਮਤ ਬੁਧ ਨਾਲ ਟਕਰਾਈਆ। ਕੀ ਸੋਨਾ ਸਚ ਨਾਮ ਸਖ਼ਾਵਤ, ਬਖ਼ਸ਼ਿਸ਼ ਰਹਿਮਤ ਨਜ਼ਰੀਂ ਆਈਆ। ਕੀ ਸੋਨਾ ਜਗਤ ਜੀਵ ਬਣਾਵੇ ਅਦਾਵਤ, ਦੀਨ ਮਜ਼੍ਹਬ ਵੰਡ ਵੰਡਾਈਆ। ਬਿਨਾ ਸੋਨੇ ਤੋਂ ਬਿਨਾ ਸਰੂਪ ਤੋਂ ਜੋ ਆਦਿ ਜੁਗਾਦਿ ਸਹੀ ਸਲਾਮਤ, ਸੋ ਸਵਾਮੀ ਅੰਤਰਜਾਮੀ ਦੇਣਾ ਸਮਝਾਈਆ। ਜਿਸ ਦੀ ਕੁਠਾਲੀ ਵਿਚ ਪਾ ਕੇ ਬਣੇ ਨਾ ਕਦੇ ਬਨਾਵਟ, ਅਗਨੀ ਨਾਲ ਜਲਾ ਕੇ ਸੁਨਿਆਰਾ ਫੂਕ ਨਾ ਕੋਇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਬਖ਼ਸ਼ਣਹਾਰਾ ਓਹ ਵਰ, ਜਿਥੇ ਨਾ ਕੋਈ ਸੋਨਾ ਨਾ ਕੋਈ ਚਾਂਦੀ, ਨਾ ਕੋਈ ਗੁਰ ਅਵਤਾਰ ਪੈਗ਼ੰਬਰ ਨਾ ਕੋਈ ਤਤ ਵਜੂਦ ਦਿਸੇ ਬਾਂਦੀ,

❋

❋

ਨਾ ਈਸ਼ ਜੀਵ ਜਗਦੀਸ਼ ਨਾ ਪਾਰਬ੍ਰਹਮ ਬ੍ਰਹਮ, ਨਾ ਸ਼ਬਦ ਨਾਦ ਧੁਨ, ਨਾ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ, ਨਾ ਸਾਧ ਸੰਤ ਫ਼ਕੀਰ, ਨਾ ਵਿਦਿਆ ਦੇ ਅੱਖਰਾਂ ਵਾਲੀ ਕੋਈ ਲਕੀਰ, ਨਾ ਕੋਈ ਰਸਨਾ ਜਿਹਵਾ ਵਾਲੀ ਤਕ਼ਰੀਰ, ਨਾ ਕੋਈ ਸ਼ਹਿਨਸ਼ਾਹ, ਨਾ ਕੋਈ ਪਾਤਸ਼ਾਹ ਨਾ ਕੋਈ ਫ਼ਕੀਰ, ਨਾ ਕੋਈ ਦਰਵੇਸ਼ ਨਾ ਕੋਈ ਮੰਗਤਾ ਨਾ ਕੋਈ ਹਉਮੇ ਨਾ ਕੋਈ ਹੰਗਤਾ, ਮੋਹ ਵਿਕਾਰ ਵਿਭਚਾਰ ਕੁਕਰਮ ਭ੍ਰਿਸ਼ਟਾਚਾਰ, ਨਾ ਕੋਈ ਜਨ ਸ਼ਕਤੀ ਨਾ ਕੋਈ ਭਗਤੀ ਸਿਮਰਨ ਪੂਜਾ ਪਾਠ ਦਿਸੇ ਪੱਤਰ, ਨਾ ਕੋਈ ਤੀਰਥ ਤਟ ਨਾ ਕੋਈ ਸ਼ਿਵਦਵਾਲਾ ਮਠ ਦਿਸੇ ਖੇਤਰ, ਨਾ ਕੋਈ ਦਿਵਸ ਨਾ ਕੋਈ ਮਾਸ ਨਾ ਕੋਈ ਰੁੱਤ ਬਸੰਤ ਮੌਲੇ ਚੇਤਰ, ਆਦਿ ਅੰਤ ਏਕਰ ਮੇਕਰ ਛੇਕੜ ਪ੍ਰੈਜ਼ੇਂਟ ਪਾਸਟ ਫ਼ਿਊਚਰ ਫ਼ਿਊਚਰ ਤੋਂ ਲਾਸਟ ਕੀ ਆਪਣਾ ਖੇਲ ਖਿਲਾਈਆ।

੧੨ ਫੱਗਣ ਸ਼ਹਿਨਸ਼ਾਹੀ ਸੰਮਤ ੪ ਚਰਨ ਸਿੰਘ ਦੇ ਗ੍ਰਹਿ ਪਿੰਡ ਹੇਮਰਾਜਪੁਰ ਜ਼ਿਲਾ ਗੁਰਦਾਸਪੁਰ

ਸਦੀ ਚੌਧਵੀਂ ਕਹੇ ਰਾਵੀ ਰੋ ਰੋ ਬਿਨ ਨੈਣਾਂ ਕਹਿੰਦੀ, ਕਹਿ ਕਹਿ ਰਹੀ ਸੁਣਾਈਆ। ਚਾਰ ਜੁਗ ਮੈਂ ਵਹਿਣਾਂ ਧਾਰ ਰਹੀ ਵਹਿੰਦੀ, ਜਲ ਥਲਾਂ ਉਤੇ ਵਹਾਈਆ। ਉਚੇ ਨੀਵੇਂ ਥਾਂ ਰਹੀ ਢਹਿੰਦੀ, ਭੱਜੀ ਵਾਹੋ ਦਾਹੀਆ। ਸਚ ਸਿੰਘਾਸਣ ਕਦੇ ਨਾ ਬਹਿੰਦੀ, ਦਿਵਸ ਰੈਣ ਆਪਣੀ ਸੇਵ ਕਮਾਈਆ। ਮੇਰੀ ਨਿਗਾਹ ਹੋਈ ਇਕ ਦਿਨ ਦਿਸ਼ਾ ਲਹਿੰਦੀ, ਕਾਅਬੇ ਰਹੇ ਕੁਰਲਾਈਆ। ਮੈਂ ਕਦੇ ਉਠਦੀ ਕਦੇ ਬਹਿੰਦੀ, ਕੀ ਖੇਲ ਵਰਤਣੀ ਖਵਾਜੇ ਖ਼ਿਜ਼ਰ ਦੀ, ਹੁਕਮ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਕੀ ਹੁਕਮ ਹੁਕਮ ਵਰਤਾਈਆ। ਰਾਵੀ ਕਹੇ ਮੈਂ ਵੇਖਿਆ ਦਿਸ਼ਾ ਲਹਿੰਦੀ, ਬਿਨ ਨੈਣਾ ਨੈਣ ਉਠਾਈਆ। ਮੁਹੰਮਦ ਆਸ਼ਾ ਕੀ ਕੁਛ ਕਹਿੰਦੀ, ਕਹਿ ਕਹਿ ਰਹੀ ਸੁਣਾਈਆ। ਉਫ਼ ਹਾਏ, ਓਹ ਆ ਗਿਆ ਅਮਾਮ ਮਹਿੰਦੀ, ਮਿਹਰਵਾਨ ਨੂਰ ਅਲਾਹੀਆ। ਜਿਸ ਦਾ ਭਾਣਾ ਜੁਗ ਚੌਕੜੀ ਰਹੀ ਸਹਿੰਦੀ, ਸਿਰ ਸਕਿਆ ਨਾ ਕੋਇ ਉਠਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੀ ਆਪਣੀ ਕਾਰ ਕਮਾਈਆ। ਰਾਵੀ ਕਹੇ ਮੈਂ ਰੋਵਾਂ ਮਾਰ ਦੁਹੱਥੜ ਪਿੱਟਾਂ, ਪਟਨੇ ਵਾਲਾ ਵੇਸ ਵਟਾਈਆ। ਜਿਸ ਨੇ ਉਮਤ ਹਿਸਾਬ ਵਿਚ ਲੇਖਾ ਕਰਨਾ ਬਟਾ, ਹਿੰਦਸਾ ਹਿੰਦਸੇ ਨਾਲ ਬਦਲਾਈਆ। ਚਾਰ ਜੁਗ ਦੇ ਗ੍ਰੰਥਾਂ ਦੀ ਮਹਿੰਮਾ ਨਾਲੋਂ ਅੱਗੇ ਮਾਣ ਦਵਾਉਣਾ ਇਕੋ ਟੱਪਾ, ਆਤਮ ਪਰਮਾਤਮ ਰੰਗ ਰੰਗਾਈਆ। ਦੋ ਜਹਾਨਾਂ ਮਾਲਕ ਸਮਝਾਉਣਾ ਜਿਸ ਦੀ ਸਿਫ਼ਤਾਂ ਵਿਚੋਂ ਸਿਫ਼ਤ ਕਰੇ ਅੱਖਰ ਪੱਪਾ, ਪੂਰਨ ਪਾਰਬ੍ਰਹਮ ਦ੍ਰਿੜਾਈਆ। ਸਭ ਦਾ ਲਹਿਣਾ ਦੇਣਾ ਲੇਖਾ ਪੂਰਾ ਕਰਨਾ ਪੱਕਾ, ਬਚਿਆ ਰਹਿਣ ਕੋਇ ਨਾ ਪਾਈਆ। ਗੁਰ ਅਵਤਾਰ ਪੈਗ਼ੰਬਰ ਲੇਖੇ ਲਾਉਣਾ ਚਚਾ, ਅਬਿਨਾਸ਼ੀ ਕਰਤਾ ਪੁਰਖ ਅਕਾਲ ਦੇਣਾ ਵਖਾਈਆ। ਜਿਸ ਦੀਨ ਦੁਨੀ ਦਾ ਵੇਖਣਾ ਚਾਰ ਕੁੰਟ ਦਾ ਹਿੱਸਾ, ਹਿੱਸੇਦਾਰੀ ਫੋਲ ਫੋਲਾਈਆ। ਜਨ ਭਗਤਾਂ ਪਿਛਲਾ ਵਖਾਉਣਾ ਪਿੱਛਾ, ਪੂਰਬ ਦਾ ਪਰਦਾ ਦੇਣਾ ਉਠਾਈਆ। ਅੱਗੇ ਸਾਚੀ ਦੇ ਕੇ ਭਿੱਛਾ, ਖ਼ਾਲੀ ਭਾਂਡੇ ਦੇਣੇ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਆਪਣੀ ਕਾਰ ਕਮਾਈਆ। ਸਦੀ ਚੌਧਵੀਂ ਕਹੇ ਰਾਵੀ ਤੱਕੇ ਰਾਹ, ਓਹ ਰਹਿਬਰ ਨੂਰ ਅਲਾਹੀਆ। ਪੀਰਾਂ ਦਾ ਪੀਰ ਜਾਏ ਆ, ਪੈਗ਼ੰਬਰਾਂ ਦਾ ਪੈਗ਼ੰਬਰ ਫੇਰਾ ਪਾਈਆ। ਨਿਉਂ

❋

❋

ਕੇ ਸੀਸ ਲਵਾਂ ਝੁਕਾ, ਧੂੜੀ ਖ਼ਾਕ ਰਮਾਈਆ। ਦੋਏ ਜੋੜ ਮੰਗਾਂ ਦੁਆ, ਵਾਸਤਾ ਇਕੋ ਅੱਗੇ ਰਖਾਈਆ। ਮੇਰੇ ਮਹਿਬੂਬ ਹੱਕ ਖ਼ੁਦਾ, ਖ਼ੁਦ ਤੇਰੀ ਸਰਨਾਈਆ। ਕਲਜੁਗ ਕੂੜੀ ਮੇਟ ਵਬਾ, ਧੁਰ ਤਬੀਬ ਲਏ ਅੰਗੜਾਈਆ। ਭਗਤ ਉਧਾਰਨਾ ਤੇਰੀ ਅਦਾ, ਅਦਬ ਦੇਣਾ ਸਮਝਾਈਆ। ਨਾਮ ਭੰਡਾਰਾ ਦੇ ਗ਼ਿਜ਼ਾ, ਭੁੱਖਿਆਂ ਭੁੱਖ ਮਿਟਾਈਆ। ਸਾਚਾ ਮਾਰਗ ਇਕ ਸਮਝਾ, ਸਮਝ ਸਮਝ ਵਿਚੋਂ ਬਦਲਾਈਆ। ਨਜ਼ਰੀ ਆ ਹਰ ਘਟ ਥਾਂ, ਥਾਨ ਥਨੰਤਰ ਸੋਭਾ ਪਾਈਆ। ਸਭ ਦਾ ਬਣ ਪਿਤਾ ਮਾਂ, ਪੂਤ ਸਪੂਤੇ ਗੋਦ ਉਠਾਈਆ । ਕਿਉਂ ਮਾਨਵ ਹੰਸ ਹੋਏ ਕਾਂ, ਕਾਗ ਵਾਂਗ ਰਹੇ ਕੁਰਲਾਈਆ। ਕਿਉਂ ਪੈਗ਼ੰਬਰਾਂ ਦੋਸ਼ ਲਗਾਇਆ ਖਾ ਕੇ ਗਾਂ, ਸੂਰਾਂ ਜਗਤ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਪਰਦਾ ਉਹਲਾ ਦੇਣਾ ਉਠਾਈਆ। ਰਾਵੀ ਕਹੇ ਮੈਂ ਤੱਕਾਂ ਧੁਰ ਦਾ ਰਸਤਾ, ਚੁਰਾਸੀ ਵੇਖ ਵਖਾਈਆ। ਬੰਨ੍ਹ ਕੇ ਬੈਠੀ ਬਸਤਾ, ਆਪਣੀ ਗੰਢ ਘੁਟਾਈਆ। ਕਿਸ ਵੇਲੇ ਹੁਕਮ ਮਿਲੇ ਉਤੋਂ ਅਰਸ਼ਾਂ, ਅਰਸ਼ੀ ਪ੍ਰੀਤਮ ਵੇਸ ਵਟਾਏ ਧਰਨੀ ਉਤੇ ਫ਼ਰਸ਼ਾ, ਫ਼ੈਸਲਾ ਹੱਕ ਸੁਣਾਈਆ। ਜੋਧਾ ਸੂਰਬੀਰ ਮਰਦਾਨਾ ਬਣੇ ਮਰਦਾ, ਮੱਦਦ ਅਵਰ ਨਾ ਕੋਇ ਰਖਾਈਆ। ਸ਼ਰਅ ਦੀਆਂ ਝੂਠੀਆਂ ਭੰਨੇ ਕਰਦਾਂ, ਮੋਹ ਵਿਕਾਰ ਗਵਾਈਆ। ਗੁਰ ਅਵਤਾਰ ਪੈਗ਼ੰਬਰਾਂ ਪੂਰੀਆਂ ਕਰੇ ਸ਼ਰਤਾਂ, ਸ਼ਰਅ ਦੀ ਧਾਰ ਦਏ ਉਲਟਾਈਆ। ਸਾਡੀਆਂ ਆਸਾਂ ਵੇਖੇ ਅਰਜ਼ਾਂ, ਬੇਨੰਤੀਆਂ ਧਿਆਨ ਲਗਾਈਆ। ਅੰਤ ਅਖ਼ੀਰ ਜਿਸ ਦੀ ਗ਼ਰਜ਼ਾ, ਗਰਜ਼ੇ ਕਿ ਓਹੋ ਮਿਲੇ ਚਾਈਂ ਚਾਈਂਆ। ਕਲਜੁਗ ਪੁੱਠੀਆਂ ਸਿੱਧੀਆਂ ਕਰੇ ਨਰਦਾਂ, ਨਰ ਨਰਾਇਣ ਦਇਆ ਕਮਾਈਆ। ਗ਼ਰੀਬ ਨਿਮਾਣਿਆਂ ਵੰਡੇ ਦਰਦਾਂ, ਦਰਦੀਆਂ ਦੁੱਖ ਗਵਾਈਆ। ਮੇਰੀ ਥੋੜ੍ਹੀ ਜੇਹੀ ਸ਼ਰਧਾ, ਰਾਵੀ ਕਹਿ ਸੁਣਾਈਆ। ਮੈਂ ਭਗਤ ਸੁਹੇਲਾ ਵੇਖਣਾ ਬਰਦਾ, ਜੋ ਬਰੀ ਆਪਣਾ ਆਪ ਕਰਾਈਆ। ਮੈਨੂੰ ਬਚਨ ਯਾਦ ਆ ਗਿਆ ਚਿਰ ਦਾ, ਚਿਰੀ ਵਿਛੁੰਨਿਆਂ ਦਿਆਂ ਸੁਣਾਈਆ। ਗੁਰ ਅਰਜਨ ਦਾ ਤਿੰਨ ਵਾਰ ਅੱਖਾਂ ਵਿਚੋਂ ਹੰਝੂ ਮੇਰੇ ਵਿਚ ਸੀ ਗਿਰਦਾ, ਤ੍ਰੈ ਲੋਕ ਦਾ ਰਸ ਦਿਤਾ ਵਖਾਈਆ। ਮੇਰਾ ਅੰਤਰ ਹਿਰਦਾ ਖਿੜਦਾ, ਖਿੜਕੀ ਦਿਤੀ ਖੁਲ੍ਹਾਈਆ। ਮੈਂ ਰੋ ਕੇ ਕਿਹਾ ਕਿਸ ਵੇਲੇ ਦਰਸ਼ਨ ਹੋਵੇ ਓਸ ਪਿਰ ਦਾ, ਜੋ ਪ੍ਰੀਤਮ ਇਕ ਅਖਵਾਈਆ। ਅਰਜਨ ਕਿਹਾ ਜਿਸ ਵੇਲੇ ਕਲ ਕਲਕੀ ਆਵੇ ਫਿਰਦਾ ਫਿਰਦਾ, ਫਿਰਤ ਫਿਰਤ ਆਪਣਾ ਪੰਧ ਮੁਕਾਈਆ। ਤੇਰਾ ਲੇਖਾ ਓਸ ਦੇ ਕੋਲੋਂ ਨਿਬੜਦਾ, ਲਹਿਣਾ ਦਏ ਚੁਕਾਈਆ। ਓਸ ਨੇ ਨਿਸ਼ਾਨਾ ਲਾਉਣਾ ਪੰਜਾਂ ਗੁਰਮੁਖਾਂ ਨੂੰ ਤੇਰੇ ਚਿੱਕੜ ਦਾ, ਚਕਨਾ ਚੂਰ ਕਰੇ ਲੋਕਾਈਆ। ਬਿਰਖ ਸੁਹਾਉਣਾ ਇਕ ਕਿੱਕਰ ਦਾ, ਜਿਸ ਦਾ ਪੂਰਬ ਲਹਿਣਾ ਸੋਭਾ ਪਾਈਆ। ਇਹ ਖੇਲ ਹੋਣਾ ਅਗੰਮੀ ਮਿਤ੍ਰ ਦਾ, ਜੋ ਮਿਤ੍ਰਾਂ ਲਏ ਮੰਗਾਈਆ। ਭੇਵ ਖੋਲ੍ਹਣਾ ਚੋਟੀ ਸਿਖ਼ਰ ਦਾ, ਅੰਤ ਅਖ਼ੀਰ ਵੇਖ ਵਖਾਈਆ। ਓਹ ਸਮਾਂ ਹੋਣਾ ਅਗੰਮਾ ਲੇਖ ਲਿਖਣ ਦਾ, ਲਿਖਤ ਵਿਚ ਵਡਿਆਈਆ। ਸਮਾਂ ਸੁਹੰਜਣਾ ਹੋਣਾ ਸਾਚੀ ਸਿਖਿਆ ਸਿਖਣ ਦਾ, ਸਿਖ ਸਤਿਗੁਰ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਆਪਣਾ ਹੁਕਮ ਵਰਤਾਈਆ। ਰਾਵੀ ਕਹੇ ਮੈਂ ਤੱਕਾਂ ਰਾਹ ਅਖ਼ੀਰੀ, ਆਖ਼ਰ ਧਿਆਨ ਲਗਾਈਆ। ਕਿਧਰੋਂ ਆ ਜਾਵੇ ਤਕ਼ਦੀਰੀ, ਤਕ਼ਦੀਰ ਮੇਰੀ ਦਏ ਬਦਲਾਈਆ। ਦੀਨ ਦੁਨੀ ਦੀ ਕਟ ਜ਼ੰਜੀਰੀ, ਸ਼ਰਅ ਦਏ ਉਲਟਾਈਆ। ਜਿਸ ਦੇ ਕੋਲ ਹੋਵੇ ਗ਼ਰੀਬੀ ਅਮੀਰੀ, ਦੋਵੇਂ ਧਾਰ ਵਹਾਈਆ। ਚਰਨ ਛੁਹਾਵੇ ਮੇਰੇ ਨੀਰੀ, ਨੈਣਾਂ ਨੀਰ ਵਹਾਈਆ। ਕੁਛ ਆਸ਼ਾ ਰੱਖੀ ਭਗਤ ਕਬੀਰੀ, ਕਾਅਬਿਉਂ ਪਰੇ ਦਿਤੀ ਦੁਹਾਈਆ। ਇਹ ਖੇਲ ਬੇਨਜ਼ੀਰੀ, ਨਜ਼ਰੀਆ ਦਏ ਬਦਲਾਈਆ।

❋

❋

ਮੇਰਾ ਦਾਤਾ ਗਹਿਰ ਗੰਭੀਰੀ, ਗਹਿਰ ਗਵਰ ਵੇਖ ਵਖਾਈਆ। ਕੁਛ ਲੇਖ ਲਿਖਾਉਣਾ ਕਸ਼ਮੀਰੀ, ਹਰਿ ਗੋਬਿੰਦ ਆਸ ਤਕਾਈਆ। ਜਿਸ ਨੂੰ ਬਖ਼ਸ਼ੀ ਮੀਰੀ ਪੀਰੀ, ਓਹ ਪੀਰਾਂ ਦਾ ਪੀਰ ਵੇਖ ਵਖਾਈਆ। ਜਿਸ ਦੀ ਸਾਰੇ ਕਹਿੰਦੇ ਗਲੀ ਭੀੜੀ, ਰਾਹ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਨ ਭਗਤਾਂ ਚੜ੍ਹਾਏ ਆਪਣੀ ਸੀੜ੍ਹੀ, ਡੰਡਾ ਧੁਰ ਦਾ ਨਾਮ ਹੱਥ ਫੜਾਈਆ। ਰਾਵੀ ਕਹੇ ਮੈਂ ਭੱਜੀ ਨੱਠੀ ਟੱਪੀ, ਆਪਣਾ ਜ਼ੋਰ ਲਗਾਈਆ। ਮੈਂ ਚਾਰ ਜੁਗ ਦੇ ਸ਼ਾਸਤਰ ਵੇਖੇ ਗੱਪੀ, ਗਪੌੜਿਆਂ ਵਿਚ ਵਡਿਆਈਆ। ਪੜ੍ਹਨ ਵਾਲਿਆਂ ਸਾਚੀ ਮੰਜ਼ਲ ਕਿਸੇ ਨਾ ਟੱਪੀ, ਟੱਪਿਆਂ ਵਿਚ ਝਟ ਲੰਘਾਈਆ। ਰਸਨਾ ਨਾਲ ਸਾਰੇ ਗੁਰ ਅਵਤਾਰ ਪੈਗ਼ੰਬਰ ਕਰ ਕੇ ਗਏ ਪੱਕੀ, ਪਾਰਬ੍ਰਹਮ ਦੀ ਗੰਢ ਪਵਾਈਆ। ਮੈਂ ਜਾਂ ਵੇਖਿਆ ਤੇ ਸਾਰੇ ਹੋ ਗਏ ਸ਼ੱਕੀ, ਸ਼ਿਕਵਾ ਸਾਰੇ ਗਏ ਗਵਾਈਆ। ਕਿਸੇ ਨੇ ਸੀਤਾ ਸੁਰਤੀ ਕਿਸੇ ਨੇ ਰਾਧਾ ਮੈਂ ਕਹਿੰਦੀ ਇਹ ਸਾਰਿਆਂ ਤੋਂ ਵਖਰੀ ਰਾਮਰੱਖੀ, ਰਖਨੇ ਵਿਚ ਲੁਕ ਕੇ ਆਪਣਾ ਝਟ ਲੰਘਾਈਆ। ਜੋ ਆਇਆ ਸੋ ਚਲਾ ਕੇ ਗਿਆ ਛੋਟੀ ਨਾਮ ਦੀ ਹੱਟੀ, ਕੱਟੀ ਵੱਛੀ ਵੰਡ ਵੰਡਾਈਆ। ਰਾਵੀ ਕਹੇ ਮੈਂ ਵੀ ਵਹਿੰਦੀ ਰਹੀ ਧਾਰ ਮੱਠੀ ਮੱਠੀ, ਹੌਲੀ ਹੌਲੀ ਚਲੀ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਭ ਦਾ ਲੇਖਾ ਵੇਖ ਵਖਾਈਆ। ਰਾਵੀ ਕਹੇ ਮੈਂ ਵੇਖਦੀ ਰਹੀ ਗੁਰ ਅਵਤਾਰ ਪੈਗ਼ੰਬਰ ਲੈਂਦੇ ਗੱਫੇ, ਝੋਲੀਆਂ ਅੱਗੇ ਡਾਹੀਆ। ਖ਼ੁਸ਼ੀਆਂ ਵਿਚ ਉਦੋਂ ਹੱਸੇ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਖ਼ੁਸ਼ੀ ਮਨਾਈਆ। ਸਦੀ ਚੌਧਵੀਂ ਕਲਜੁਗ ਅੰਤਮ ਸਾਰੇ ਫਸੇ, ਬੰਧਨ ਸਕੇ ਨਾ ਕੋਇ ਛੁਡਾਈਆ। ਦੀਨਾਂ ਮਜ਼੍ਹਬਾਂ ਪਾ ਕੇ ਰੱਟੇ, ਝਗੜੇ ਰਹੇ ਕਰਾਈਆ। ਵੰਡ ਵੰਡ ਕੇ ਤਤ ਅੱਠੇ, ਆਪਣੀ ਕੀਤੀ ਚਤੁਰਾਈਆ । ਅੱਲਾ ਵਾਹਿਗੁਰੂ ਨਾਮ ਸਤਿ ਰਾਮ ਕ੍ਰਿਸ਼ਨ ਅਸੀਂ ਸਭ ਤੋਂ ਅੱਛੇ, ਅੱਛੀ ਕੀਤੀ ਜਣਾਈਆ। ਧੋਤੀ ਬੋਧੀ ਜੰਞੂ ਟਿੱਕਾ ਸੁੰਨਤ ਤੇੜ ਬੰਨ੍ਹਾ ਕੇ ਕੱਛੇ, ਕੱਛਾਂ ਮਾਰ ਕੇ ਖ਼ੁਸ਼ੀ ਬਣਾਈਆ। ਅੰਤ ਅਖ਼ੀਰ ਵੇਖਿਆ ਸਾਰੇ ਫਿਰਦੇ ਨੱਸੇ, ਪੁਰਖ ਅਕਾਲ ਭੈ ਰਿਹਾ ਜਣਾਈਆ। ਨਾਲੇ ਇਕ ਦੂਜੇ ਨੂੰ ਪੁੱਛਣ ਕਿਹੜਾ ਨਾਮ ਤੇ ਕਿਹੜੇ ਚੰਗੇ ਟੱਪੇ, ਕਲਮੇ ਕਿਸ ਵਡਿਆਈਆ। ਕਿਹੜਾ ਗੁਰੂ ਤੇ ਕਿਹੜਾ ਸਵਾਮੀ ਕਿਹੜਾ ਮੁਰਸ਼ਦ ਕਿਹੜਾ ਲੈਂਦਾ ਟਕੇ, ਕ਼ੀਮਤ ਕਵਣ ਰਖਾਈਆ। ਜਾਂ ਵੇਖਣ ਤੇ ਸਭ ਦੇ ਘਰ ਘਰ ਰੱਟੇ, ਰੱਟਾ ਸਕੇ ਨਾ ਕੋਇ ਮੁਕਾਈਆ। ਜਾਂ ਵੇਖਣ ਦੀਨ ਮਜ਼੍ਹਬ ਦੇ ਪੱਟੇ, ਲਿਖਤ ਲਿਖਤਾਂ ਵਿਚ ਲੋਕਾਈਆ। ਰਾਵੀ ਕਹੇ ਮੇਰੀ ਆਸਾ ਖ਼ੁਸ਼ੀਆਂ ਵਿਚ ਹੱਸੇ, ਹਸਤੀ ਤੱਕਣੀ ਬੇਪਰਵਾਹੀਆ। ਓਹ ਵਕ਼ਤ ਸਮਾਂ ਆਇਆ ਮਸੇ, ਮਸਾਂ ਮਸਾਂ ਆਪਣਾ ਪੰਧ ਮੁਕਾਈਆ। ਜਿਹੜੇ ਕਾਗ਼ਜ਼ ਗੁਰ ਅਵਤਾਰ ਪੈਗ਼ੰਬਰਾਂ ਕੋਲੋਂ ਪ੍ਰਭ ਦੀ ਮਹਿੰਮਾ ਕਰ ਕੇ ਅਜੇ ਨਹੀਂ ਛਪੇ, ਓਹ ਛੁਪਿਆਂ ਹੋਇਆਂ ਦਾ ਪਰਦਾ ਦੇਣਾ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੋ ਆਤਮ ਪਰਮਾਤਮ ਪਰਮਾਤਮ ਆਤਮ ਆਪਣੀ ਧਾਰ ਤੇ ਆਪੇ ਜਪੇ, ਜਪਾਵਣਹਾਰਾ ਆਪ ਅਖਵਾਈਆ।

❋

❋

ਸਤਿਗੁਰ ਸੋ ਜੋ ਵਿਛੜਿਆਂ ਜੋੜੇ, ਵਿਛੋੜਾ ਦਏ ਕਟਾਈਆ। ਸਤਿਗੁਰ ਸੋ ਜੋ ਡੁਬਦਿਆਂ ਬੌਹੜੇ, ਜਗਤ ਜਹਾਨ ਲਏ ਤਰਾਈਆ। ਸਤਿਗੁਰ ਸੋ ਜੋ ਸਿੱਖਾਂ ਦੇ ਪਿਛੇ ਦੌੜੇ, ਜਗਤ ਵਿਕਾਰ ਨਾ ਵੰਡ ਵੰਡਾਈਆ। ਸਤਿਗੁਰ ਸੋ ਜੋ ਗੁਰਮੁਖਾਂ ਤੋਂ ਖਾ ਕੇ ਪੱਥਰ ਰੋੜੇ, ਆਪਣੀ ਖ਼ੁਸ਼ੀ ਬਣਾਈਆ। ਸਤਿਗੁਰ ਸੋ ਜੋ ਮਨ ਚੰਚਲ ਤਾਈਂ ਮੋੜੇ, ਮੁੜ ਮੁੜ ਆਪਣੇ ਚਰਨ ਲਗਾਈਆ । ਸਤਿਗੁਰ ਸੋ ਜੋ ਦਿਨ ਥੋੜ੍ਹੇ ਕਰੇ ਵਿਛੋੜੇ, ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਸਤਿਗੁਰ ਸੋ ਜੋ ਛੱਡੇ ਕਦੇ ਨਾ ਪਿਛਾ, ਪਾਪਾਂ ਵਲ ਨਾ ਧਿਆਨ ਲਗਾਈਆ। ਸਤਿਗੁਰ ਸੋ ਜੋ ਅਪਰਾਧੀਆਂ ਉਤੇ ਕਰੇ ਰੱਛਾ, ਦੁਖੀਆਂ ਦੁੱਖ ਗਵਾਈਆ। ਚਰਨ ਸਿੰਘ ਤੂੰ ਅੱਜ ਦਾ ਨਹੀਂ ਤੂੰ ਗੋਬਿੰਦ ਵਾਲਾ ਸਿੱਖਾ, ਜਾਮਾ ਮਲੀਨ ਦਰਸਾਈਆ। ਤੇਰਾ ਕਾਗ਼ਜ਼ ਪਿਛਲੇ ਜਨਮ ਮਰਨ ਦਾ ਚਿੱਟਾ, ਇਹ ਸ਼ਾਹੀ ਲੇਖ ਬਣਾਈਆ। ਏਸ ਜ਼ਿੰਦਗੀ ਦਾ ਵੇਖ ਲੈ ਸਿੱਟਾ, ਤੇਰੇ ਅੱਗੇ ਰਿਹਾ ਵਖਾਈਆ। ਇਹ ਸ਼ੀਸ਼ਾ ਕਦੇ ਨਾ ਭੱਜੇ ਨਾਲ ਇੱਟਾਂ, ਪੱਥਰਾਂ ਨਾਲ ਠੁਕਰਾਈਆ। ਤੂੰ ਜਨਮ ਵਿਚ ਨਿੱਕਾ, ਕਰਮ ਵਿਚ ਵਡਿਆਈਆ। ਪੁਰਖ ਅਕਾਲ ਜਿਸ ਦਾ ਬਣ ਗਿਆ ਪਿਤਾ, ਜੁਗ ਜਨਮ ਦੇ ਵਿਛੜਿਆਂ ਗੋਦ ਉਠਾਈਆ। ਜਿਹੜਾ ਪਿਛਲਿਆਂ ਸਾਥੀਆਂ ਨਾਲ ਸੀ ਹਿੱਸਾ, ਓਹ ਤੈਨੂੰ ਦਿਤਾ ਖਵਾਈਆ। ਅੱਗੇ ਲੇਖ ਅਗੰਮਾ ਲਿਖਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਇਹ ਅੱਖਰ ਕਹਿਣ ਤੇਰੀ ਭਰੀਏ ਗਵਾਹੀ, ਸ਼ਹਾਦਤ ਰੂਪ ਰੂਪ ਭੁਗਤਾਈਆ। ਅੱਗੇ ਹੋਵੇ ਨਾ ਕਦੇ ਜੁਦਾਈ, ਵਿਛੋੜਾ ਰਹਿਣ ਕੋਇ ਨਾ ਪਾਈਆ। ਇਹ ਖੇਲ ਬੇਪ੍ਰਵਾਹੀ, ਬੇਪ੍ਰਵਾਹ ਹੋਇਆ ਸਹਾਈਆ। ਤੇਰੀ ਪਿਛਲੀ ਮਿਟੇ ਲਿਖੀ ਸ਼ਾਹੀ, ਸ਼ਹਿਨਸ਼ਾਹ ਅਗਲਾ ਆਪਣਾ ਰੰਗ ਰੰਗਾਈਆ। ਅੱਜ ਸਾਰੇ ਮਿਲ ਕੇ ਤੈਨੂੰ ਦੇਣ ਆਏ ਵਧਾਈ, ਪਿਛਲਾ ਮੂਲ ਚੁਕਾਈਆ। ਇਹ ਗੁਰ ਸੰਗਤ ਤੇਰੀ ਬਣ ਗਈ ਫੇਰ ਭੈਣ ਭਾਈ, ਮੇਲਾ ਸਾਂਝਾ ਲਿਆ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਚਰਨ ਸਿੰਘ ਇਹ ਚਿੱਠੀ ਗਈ ਪਾਟ, ਪਟਨੇ ਵਾਲਾ ਦਇਆ ਕਮਾਈਆ। ਕ਼ਲਮ ਸ਼ਾਹੀ ਦਾ ਲਿਖਿਆ ਕਾਟ, ਤੇਰੇ ਕਰਮਾਂ ਨੂੰ ਕਟਾਕਸ਼ ਗਿਆ ਲਗਾਈਆ। ਜਿਸ ਕਾਰਨ ਰੱਖਿਆ ਸਾਂਭ, ਆਪਣੇ ਦਰ ਟਿਕਾਈਆ। ਉਸ ਦਾ ਇਹੋ ਮਿਲਿਆ ਲਾਭ, ਹਰਿ ਸੰਗਤ ਮਿਲ ਕੇ ਖ਼ੁਸ਼ੀ ਬਣਾਈਆ। ਅੱਗੇ ਸਵਾਲ ਦਾ ਸੀ ਜਵਾਬ, ਜੋ ਲਿਖਿਆ ਦਿਤਾ ਸਮਝਾਈਆ। ਹੁਣ ਸੱਯਦੇ ਵਾਲਾ ਆਦਾਬ, ਮੁਸਲਿਆ ਗ਼ੁਸਲ ਧੁਰ ਦਾ ਦਿਆਂ ਕਰਾਈਆ। ਜਿਹੜਾ ਭੁੰਨ ਕੇ ਖਾਧਾ ਕਬਾਬ, ਦੰਦਾਂ ਹੇਠ ਦਬਾਈਆ। ਉਹਦਾ ਅੱਗੇ ਮਿਲੇ ਨਾ ਕੋਇ ਅਜ਼ਾਬ, ਅਜ਼ੀਅਤ ਤੋਂ ਦਿਆਂ ਛੁਡਾਈਆ। ਲੇਖਾ ਮੰਗੇ ਨਾ ਕੋਇ ਹਿਸਾਬ, ਰਾਏ ਧਰਮ ਨਾ ਦਏ ਸਜ਼ਾਈਆ। ਜਦੋਂ ਤੱਕੇਂ ਤੇ ਨਜ਼ਰ ਆਵਾਂ ਆਪ, ਆਪ ਆਪਣਾ ਦਰਸ ਵਖਾਈਆ। ਤੂੰ ਪੁੱਤਰ ਮੈਂ ਤੇਰਾ ਬਾਪ, ਆਤਮ ਪਰਮਾਤਮ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸੋਹੰ ਦੇ ਕੇ ਫੇਰ ਆਪਣਾ ਜਾਪ, ਜਗ ਜੀਵਣ ਦਾਤਾ ਆਪਣੇ ਘਰ ਵਸਾਈਆ।

❋

❋

੧੩ ਫੱਗਣ ਸ਼ਹਿਨਸ਼ਾਹੀ ਸੰਮਤ ੪ ਰਾਜ ਸਿੰਘ ਦੇ ਘਰ ਪਿੰਡ ਹੇਮਰਾਜ ਪੁਰਾ

ਰਾਵੀ ਕਹੇ ਗੁਰੂ ਤੱਤਾਂ ਵਾਲੀ ਮੋਮਬੱਤੀ, ਥੋੜ੍ਹਾ ਸਮਾਂ ਜਗ ਕੇ ਫੇਰ ਆਪਣਾ ਆਪ ਬੁਝਾਈਆ। ਸਾਹਿਬ ਸਤਿਗੁਰੂ ਆਦਿ ਜੁਗਾਦਿ ਦਾ ਕਮਲਾਪਤੀ, ਪਤਿਪਰਮੇਸ਼ਵਰ ਜੁਗ ਚੌਕੜੀ ਕਰੇ ਰੁਸ਼ਨਾਈਆ। ਜੋ ਨਾਮ ਵਸਤ ਦੇਣ ਵਾਲਾ ਰਤੀ ਰਤੀ, ਥੋੜ੍ਹੀ ਥੋੜ੍ਹੀ ਆਪ ਵਰਤਾਈਆ। ਜਗਤ ਵਾਲਾ ਰੱਖ ਕੇ ਹਿੱਸਾ ਪੱਤੀ, ਨਾਮ ਦੇ ਪੱਤਿਆ ਉਤੇ ਡੇਰੇ ਦਿਤੇ ਲਗਾਈਆ। ਥੋੜ੍ਹੀ ਥੋੜ੍ਹੀ ਕਥਾ ਕਹਾਣੀ ਦੱਸੀ, ਸਿਫ਼ਤਾਂ ਵਿਚ ਸਾਲਾਹੀਆ। ਲੇਖ ਲਿਖਾ ਕੇ ਨਾਲ ਕ਼ਲਮ ਮੱਸੀ, ਮੱਸ ਸਿਆਹੀ ਨਾਲ ਦ੍ਰਿੜਾਈਆ। ਜਿਸ ਸਮੇਂ ਜਿਹੜੀ ਗੱਲ ਲੱਗੀ ਅੱਛੀ, ਓਹੋ ਗੁਰੂਆਂ ਦਿਤੀ ਸਮਝਾਈਆ। ਤਨ ਮਾਟੀ ਪ੍ਰੀਤ ਰੱਖ ਕੇ ਕੱਚੀ, ਕੱਚੇ ਭਾਂਡੇ ਭੰਨ ਵਖਾਈਆ। ਕੀ ਹੋ ਗਿਆ ਜੇ ਅਰਜਨ ਬਹਿ ਗਿਆ ਲੋਹ ਤੱਤੀ, ਤੱਤੀ ਤਵੀ ਤੇ ਬਹਿ ਕੇ ਆਪਣਾ ਝਟ ਲੰਘਾਈਆ। ਕਥਾ ਕਹਾਣੀ ਦੱਸ ਕੇ ਗਿਆ ਸੱਚੀ, ਸ਼ਬਦ ਸ਼ਬਦ ਵਿਚ ਸ਼ਨਵਾਈਆ। ਕਿਸੇ ਕੰਮ ਨਹੀਂ ਆਉਂਣੀ ਰਸਨਾ ਨਾਲ ਜਪੀ, ਜਪ ਜਪ ਜਾਪ ਨਾ ਕੋਇ ਬਣਾਈਆ। ਜਿੰਨਾਂ ਚਿਰ ਪੁਰਖ ਅਕਾਲ ਨਾ ਮਿਲੇ ਸਤਿਗੁਰ ਸਮਰਥੀ, ਜਨਮ ਕਰਮ ਦਾ ਲੇਖ ਨਾ ਕੋਇ ਮੁਕਾਈਆ। ਮੈਂ ਵੀ ਨਾਨਕ ਰਾਹੀਂ ਜਗੀ ਹੋਈ ਮੋਮਬੱਤੀ, ਅੰਤਮ ਜੋਤ ਬਾਣੀ ਵਿਚ ਮਿਲਾਈਆ। ਜਿਥੇ ਕਦੇ ਬਾਲੂ ਰੇਤ ਸੀ ਤਪੀ, ਹੁਣ ਪਾਣੀ ਦੇ ਵਹਿਣਾਂ ਵਿਚ ਆਪਣਾ ਰਾਹ ਵਖਾਈਆ। ਜਿਸ ਨੇ ਸਭ ਦਾ ਲੇਖਾ ਕਰਨਾ ਨਫ਼ੀ, ਨਫ਼ਾ ਨੁਕਸਾਨ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਰਾਵੀ ਕਹੇ ਗੁਰੂ ਬੱਤੀ ਮੋਮ, ਮੋਮਨ ਕਾਫ਼ਰ ਵੰਡ ਵੰਡਾਈਆ। ਲੋਕਮਾਤ ਬਣਾ ਕੇ ਨਿੱਕੇ ਨਿੱਕੇ ਹੋਮ, ਹੋਮਲੈਂਡ ਗਏ ਜਣਾਈਆ। ਦੀਨ ਮਜ਼੍ਹਬ ਵੰਡ ਵੰਡਾ ਕੇ ਕੌਮ, ਕਾਮਨ ਦਾ ਝਗੜਾ ਗਏ ਗਵਾਈਆ। ਮੇਰੇ ਨਾਮ ਸਿਫ਼ਤਾਂ ਵਾਲੇ ਗਾਉਣ, ਵਖਰੇ ਵਖਰੇ ਢੋਲੇ ਰਾਗ ਸੁਣਾਈਆ। ਬੰਦਨਾ ਡੰਡਾਵਤ ਸੱਯਦੇ ਕਰਦੇ ਰਹੇ ਨਾਲ ਧੌਣ, ਪੇਸ਼ਾਨੀ ਮਸਤਕ ਵਾਲੀ ਨਿਵਾਈਆ। ਨਾਲੇ ਦੱਸ ਕੇ ਗਏ ਗੁਰੂ ਪਾਣੀ ਪੌਣ, ਮਾਤਾ ਧਰਤ ਮਹਤੁ ਵਡਿਆਈਆ। ਜੀਵਾਂ ਜੰਤਾਂ ਨੂੰ ਮੇਰਾ ਨਾਮ ਕਲਮਾ ਲੈ ਕੇ ਆਏ ਪਰਚਾਉਣ, ਆਪ ਪਰਚ ਕੇ ਦੂਜਿਆਂ ਗਏ ਪਰਚਾਈਆ। ਮੇਰੀ ਮਹਿੰਮਾ ਸਿਫ਼ਤ ਆਏ ਲਿਖਾਉਣ, ਹੁਕਮੇ ਅੰਦਰ ਸੇਵ ਕਮਾਈਆ। ਮੇਰਾ ਅੰਮ੍ਰਿਤ ਮੇਘ ਆਏ ਬਰਸਾਉਣ, ਸੇਵਕ ਹੋ ਸੇਵ ਕਮਾਈਆ। ਮੇਰਾ ਘਰ ਆਏ ਸਮਝਾਉਣ, ਸਿਖਿਆ ਵਿਚ ਦ੍ਰਿੜਾਈਆ। ਦੀਨ ਦੁਨੀ ਦੀ ਵੰਡਾਂ ਆਏ ਪਾਉਣ, ਹਿੱਸਿਆਂ ਵਿਚ ਹਿੱਸਾ ਬਣਾਈਆ। ਬਿਨਾ ਸਤਿਗੁਰੂ ਤੋਂ ਸਹਾਈ ਹੋਵੇ ਕੌਣ, ਗੁਰੂ ਗੁਰ ਸਾਰੇ ਸਤਿਗੁਰ ਦੀ ਆਸ ਰਖਾਈਆ। ਜੋ ਆਇਆ ਚਾਰ ਦਿਨ ਦਾ ਪ੍ਰਾਹੁਣ, ਜੀਵਣ ਆਪਣਾ ਗਿਆ ਲੰਘਾਈਆ। ਮੇਰੇ ਨਾਮ ਤੋਂ ਮੇਰਾ ਨਾਮ ਲੈ ਕੇ ਅਗਲੇ ਰਸਤੇ ਤੋਂ ਆਇਆ ਤਿਲਕਾਉਣ, ਤਿਲਕਣਬਾਜ਼ੀ ਵਿਚ ਆਪਣੀ ਖੇਲ ਖਿਲਾਈਆ। ਡੰਡੇ ਨਾਲ ਖੰਡਾ ਆਇਆ ਖੜਕਾਉਣ, ਵੰਡਾਂ ਵਿਚ ਦੁਹਾਈਆ। ਜਗਤ ਵਾਸਨਾ ਆਇਆ ਤੜਫਾਉਣ, ਸਾਂਤਕ ਸਤਿ ਨਾ ਕਿਸੇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਰਾਵੀ ਕਹੇ ਗੁਰੂ ਅਰਜਨ ਕਿਹਾ ਗੁਰੂ ਤੱਤਾਂ ਵਾਲੀ ਬੁਰਜੀ, ਬੁਰਜ ਮੁਨਾਰਾ ਰਹਿਣ ਕੋਇ ਨਾ ਪਾਈਆ। ਥੋੜ੍ਹੀ ਥੋੜ੍ਹੀ ਖ਼ਬਰ ਦੇ ਕੇ ਧੁਰ ਦੀ, ਸੰਦੇਸਿਆਂ ਵਿਚ ਸੁਣਾਈਆ । ਮਾਤਲੋਕ ਵਿਚ ਆਵਣ ਤੇ ਫੇਰ ਜਾਵਣ ਪੈਰੀਂ ਮੁੜਦੀ, ਏਥੇ ਆਪਣਾ ਘਰ ਨਾ ਕੋਇ ਬਣਾਈਆ। ਇਕੋ ਓਟ ਰੱਖਣ ਸਾਚੇ

❋

❋

ਸਤਿਗੁਰ ਦੀ, ਜੋ ਸਚ ਦਾ ਮਾਲਕ ਸਚ ਵਿਚ ਸਮਾਈਆ। ਜਿਸ ਦੀ ਧਾਰ ਕਦੇ ਨਾ ਰੁੜ੍ਹਦੀ, ਵਹਿਣਾਂ ਵਿਚ ਨਾ ਕੋਇ ਵਹਾਈਆ। ਰਾਵੀ ਕਹੇ ਮੇਰੇ ਕੰਢੇ ਲਿਆਉਣੀ ਇਕ ਢੇਲੀ ਗੁੜ ਦੀ, ਅਗਲਾ ਸਗਨ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਰਾਵੀ ਕਹੇ ਗੁਰੂ ਮੰਨਣ ਵਾਲੇ ਭਾਣਾ, ਭਾਣਾ ਭਾਣੇ ਵਿਚ ਸਮਾਈਆ। ਸਤਿਗੁਰ ਸਭ ਦਾ ਇਕੋ ਰਾਣਾ, ਜੋ ਆਦਿ ਅੰਤ ਅਖਵਾਈਆ। ਗੁਰੂ ਗਾਉਂਦੇ ਸਤਿਗੁਰੂ ਦਾ ਗਾਣਾ, ਗਾ ਕੇ ਆਪਣਾ ਝਟ ਲੰਘਾਈਆ। ਜੇ ਸਤਿਗੁਰੂ ਨਾ ਹੋਵੇ ਤੇ ਗੁਰੂ ਹੋਵੇ ਬੇਪ੍ਰਾਣਾ, ਜੀਵਣ ਦੀ ਆਸ ਨਾ ਕੋਇ ਬਣਾਈਆ। ਬਿਨਾ ਸਤਿਗੁਰੂ ਤੋਂ ਗੁਰੂ ਮਾਤਲੋਕ ਨਿਥਾਵਾਂ, ਜਿੰਨਾਂ ਚਿਰ ਸਤਿਗੁਰੂ ਸ਼ਬਦ ਨਾ ਦੇਵੇ ਗੁਰੂ ਕਰੇ ਕੀ ਪੜ੍ਹਾਈਆ। ਕਿਉਂ ਗੁਰੂ ਦੀਆਂ ਦੁਨੀਆਂ ਵਰਗੀਆਂ ਲੱਤਾਂ ਬਾਹਵਾਂ, ਨੌ ਦਵਾਰੇ ਸ੍ਰਿਸ਼ਟੀ ਰੂਪ ਦਰਸਾਈਆ। ਸਤਿਗੁਰੂ ਦੀ ਕਿਰਪਾ ਗੁਰੂ ਦੇ ਅੰਦਰ ਆਵੇ ਓਹ ਨਾਵਾਂ, ਜੋ ਨੌਵਾਂ ਦਵਾਰਿਆਂ ਦਾ ਲੇਖਾ ਦਏ ਛੁਡਾਈਆ। ਸਤਿਗੁਰ ਆਪਣੇ ਤੋਲ ਤੋਲ ਕੇ ਗੁਰੂ ਨੂੰ ਕਰੇ ਸਾਂਵਾਂ, ਮਿਹਰ ਨਜ਼ਰ ਨਜ਼ਰ ਉਠਾਈਆ। ਰਾਵੀ ਕਹੇ ਉਸ ਸਤਿਗੁਰੂ ਤੋਂ ਬਲ ਬਲ ਜਾਵਾਂ, ਜਿਸ ਸਤਿਗੁਰ ਨੇ ਗੁਰ ਅਰਜਨ ਅਰਜ਼ ਦਿਤੀ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵੇਖਣਹਾਰਾ ਲੱਖ ਚੁਰਾਸੀ ਗਰਾਵਾਂ, ਗ੍ਰਹਿ ਗ੍ਰਹਿ ਭੀਤਰ ਵੇਖ ਵਖਾਈਆ।

੧੩ ਫੱਗਣ ਸ਼ਹਿਨਸ਼ਾਹੀ ਸੰਮਤ ੪ ਮਹਿੰਦਰ ਕੌਰ ਦੇ ਗ੍ਰਹਿ ਕਾਲਾ ਨੰਗਲ

ਗੁਰ ਅਵਤਾਰ ਪੈਗ਼ੰਬਰੋ ਨਾਮ ਕਲਮੇ ਦੀਆਂ ਖੋਲ੍ਹੋ ਗੰਢਾਂ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਹੁਕਮ ਜਣਾਈਆ। ਜਿਸ ਨਾਲ ਸਤਿਜੁਗ ਤਰੇਤਾ ਦਵਾਪਰ ਕਲਜੁਗ ਪਾਈਆਂ ਵੰਡਾਂ, ਦੀਨਾਂ ਮਜ਼੍ਹਬਾਂ ਹਿੱਸਿਆਂ ਵਿਚ ਰਖਾਈਆ। ਜਗਤ ਵਾਸਨਾ ਰੱਖੀਆਂ ਕੰਧਾਂ, ਦੂਈ ਦਵੈਤ ਜਣਾਈਆ। ਬੰਦਗੀ ਵਿਚ ਫਸਾ ਕੇ ਬੰਦਾ, ਬੰਧਨ ਆਪਣਾ ਲਿਆ ਪਵਾਈਆ। ਕਿਹੜੀ ਮੰਜ਼ਲ ਕਿਹੜਾ ਡੰਡਾ, ਪੌੜਾ ਕਵਣ ਵਡਿਆਈਆ। ਕੀ ਖੇਲ ਵਿਚ ਵਰਭੰਡਾ, ਬ੍ਰਹਿਮੰਡਾਂ ਕੀ ਵਡਿਆਈਆ। ਕੀ ਆਤਮ ਪਰਮਾਤਮ ਦੱਸਿਆ ਅਨੰਦਾ, ਨਿਜਾਨੰਦ ਕੀ ਸ਼ਨਵਾਈਆ। ਕੀ ਲੇਖਾ ਲਹਿਣਾ ਮੁਕੇ ਸੁਰੀਆ ਚੰਦਾ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਕਿਉਂ ਜਗਤ ਜਹਾਨ ਹੋਇਆ ਨਿਜ ਨੇਤਰ ਅੰਧਾ, ਲੋਚਣ ਅੱਖ ਨਾ ਕੋਇ ਖੁਲ੍ਹਾਈਆ। ਕੀ ਬੋਧ ਅਗਾਧੀ ਬਣ ਕੇ ਪੰਡਾ, ਜੀਉ ਪਿੰਡ ਆਏ ਦ੍ਰਿੜਾਈਆ। ਕਿਉਂ ਮਨ ਹੰਕਾਰੀ ਵਿਕਾਰੀ ਹੋਇਆ ਗੰਦਾ, ਪਤਤ ਪੁਨੀਤ ਨਾ ਕੋਇ ਕਰਾਈਆ। ਸਾਰੇ ਕੱਢ ਕੇ ਵਖਾਓ ਆਪਣੀ ਸਨਦਾ, ਸਨਦ ਪਿਛਲੀ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਕਰਤਾ ਨੂਰ ਅਲਾਹੀਆ। ਗੁਰ ਅਵਤਾਰ ਪੈਗ਼ੰਬਰੋ ਆਪਣੀ ਦਿਓ ਸ਼ਹਾਦਤ, ਸ਼ਹਿਨਸ਼ਾਹ ਦਿਓ ਸਮਝਾਈਆ। ਕਿਉਂ ਦੀਨ ਦੁਨੀ ਦੀ ਲਿਆਕ਼ਤ, ਬੁੱਧੀ ਬਿਬੇਕ ਨਾ ਕੋਇ ਕਰਾਈਆ। ਕੀ ਸੰਦੇਸ਼ਾ ਦਿਤਾ ਮਾਰਫ਼ਤ, ਸੂਫ਼ੀਆਂ ਸਫ਼ਾ ਆਏ ਬਦਲਾਈਆ । ਨੌ ਖੰਡ ਪ੍ਰਿਥਮੀ ਸੱਤ ਦੀਪ ਦੀਨਾਂ ਮਜ਼੍ਹਬਾਂ ਕਰੇ ਨਾ ਕੋਇ ਹਿਫ਼ਾਜ਼ਤ, ਮਿਹਰਵਾਨ ਸਿਰ ਹੱਥ ਨਾ ਕੋਇ ਟਿਕਾਈਆ। ਕਿਉਂ ਆਤਮ ਪਰਮਾਤਮ ਛੁੱਟੀ ਰਫ਼ਾਕ਼ਤ,

❋

❋

ਰਫ਼ੀਕ ਫ਼ਰੀਕ਼ ਰੂਪ ਵਟਾਈਆ। ਕਿਧਰ ਨਾਮ ਗਿਆ ਕਲਮਾ ਧਰਮ ਧਾਰ ਦੀ ਨਿਆਮਤ, ਨਿਹਕਰਮੀ ਕਰਮ ਦਿਓ ਦ੍ਰਿੜਾਈਆ। ਅੰਤ ਅਖ਼ੀਰ ਬੇਨਜ਼ੀਰ ਸਭ ਦਾ ਮਚਲਕਾ ਲਏ ਜ਼ਮਾਨਤ, ਜ਼ਾਮਨ ਦਾਮਨਗੀਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦਰਗਾਹ ਸਾਚੀ ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਆਪਣਾ ਹੁਕਮ ਵਰਤਾਈਆ। ਗੁਰ ਅਵਤਾਰ ਪੈਗ਼ੰਬਰੋ ਕਿਉਂ ਦੀਨ ਦੁਨੀ ਹੋਇਆ ਸਦਮਾ, ਦੁਖੜੇ ਵਿਚ ਦੁਹਾਈਆ। ਜੇ ਤੁਸੀਂ ਝੁਕਦੇ ਪ੍ਰਭੂ ਦੇ ਕ਼ਦਮਾਂ, ਕ਼ਦੀਮ ਦੀ ਰੀਤੀ ਚਲੀ ਆਈਆ। ਕਿਉਂ ਝਗੜਾ ਪਾਇਆ ਤਨ ਸ਼ਰੀਰ ਬਦਨਾ, ਮਾਟੀ ਖ਼ਾਕ ਵੰਡ ਵੰਡਾਈਆ। ਕਿਉਂ ਰਹਿਣਾ ਦੱਸਿਆ ਅਲੱਗਣਾ, ਵਖਰਾ ਦਰ ਸੁਹਾਈਆ। ਚਾਰੇ ਕੁੰਟ ਵੇਖੋ ਤਨ ਮਾਟੀ ਦਿਸੇ ਸਖਣਾ, ਨਾਮ ਵਸਤ ਨਾ ਕੋਇ ਰਖਾਈਆ। ਕੀ ਖੇਲ ਕਰੇ ਅਬਿਨਾਸ਼ੀ ਕਰਤਾ ਅਲਖ ਅਲੱਖਣਾ, ਅਗੋਚਰ ਨੂਰ ਅਲਾਹੀਆ। ਸਦੀ ਚੌਧਵੀਂ ਕਿਸੇ ਦਾ ਚਲੇ ਕੋਈ ਨਾ ਯਤਨਾ, ਯਥਾਰਥ ਚਾਰੋਂ ਕੁੰਟ ਪਈ ਦੁਹਾਈਆ। ਕਿਉਂ ਗੋਬਿੰਦ ਛੱਡਿਆ ਪਟਨਾ, ਪੌਂਟਾ ਪਾਟਲ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਦਰ ਘਰ ਸਾਚਾ ਇਕ ਵਡਿਆਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪਾਰਬ੍ਰਹਮ ਪਤਿਪਰਮੇਸ਼ਵਰ ਬੇਨਜ਼ੀਰ, ਪਰਵਰਦਿਗਾਰ ਤੇਰੀ ਸ਼ਰਨਾਈਆ। ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਤੇਰੇ ਕੋਲ ਸ਼ਰਅ ਜ਼ੰਜੀਰ, ਨਾਮ ਕਲਮੇ ਬੰਧਨ ਵਿਚ ਬੰਧਾਈਆ। ਤੇਰੇ ਹੁਕਮ ਦੀ ਕਰ ਕੇ ਆਏ ਤਕਰੀਰ, ਤਹਿਰੀਰ ਵਿਚ ਵਡਿਆਈਆ। ਤੂੰ ਪਾਤਸ਼ਾਹ ਅਸੀਂ ਫ਼ਕੀਰ, ਸ਼ਾਹ ਹਕੀਰ ਤੇਰੀ ਸਰਨਾਈਆ। ਹੁਜਰੇ ਹੱਕ ਆਵਾਜ਼ ਲਗਾਈ ਇਕ ਕਬੀਰ, ਕਾਅਬਿਆਂ ਪਰੇ ਸੁਣਾਈਆ। ਪਰਵਰਦਿਗਾਰ ਦੀਨ ਦੁਨੀ ਦੀ ਬਦਲ ਦੇ ਜ਼ਮੀਰ, ਜ਼ਾਹਰ ਜ਼ਹੂਰ ਕਰ ਰੁਸ਼ਨਾਈਆ। ਹਰ ਘਟ ਅੰਤਰ ਨਿਰੰਤਰ ਤੇਰੀ ਤਾਅਸੀਰ, ਨਿਰਗੁਣ ਨੂਰ ਜੋਤ ਆਤਮ ਬ੍ਰਹਮ ਰੁਸ਼ਨਾਈਆ। ਹਉਮੇ ਹੰਗਤਾ ਕੱਟ ਦੇ ਪੀੜ, ਦੂਈ ਦਵੈਤ ਡੇਰਾ ਢਾਹੀਆ। ਅੰਮ੍ਰਿਤ ਬਖ਼ਸ਼ ਦੇ ਠੰਡਾ ਨੀਰ, ਸੀਰ ਆਪਣਾ ਜਾਮ ਪਿਲਾਈਆ। ਮਿਹਰਵਾਨ ਮਹਿਬੂਬ ਮੁਹੱਬਤ ਵਿਚ ਬਦਲ ਤਕ਼ਦੀਰ, ਤੋਬਾ ਤੋਬਾ ਤੇਰਾ ਨਾਮ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਖਿਲਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਤੇਰਾ ਖੇਲ ਨੂਰ ਅਲਾਹੀ ਪੱਕਾ, ਪਾਕੀਜ਼ਾ ਵਡ ਵਡਿਆਈਆ। ਮੁਹੰਮਦ ਕਹੇ ਇਕੋ ਮਹਿਬੂਬ ਦੇਣ ਲੱਗਾ ਧੱਕਾ, ਜ਼ੋਰਾਵਰ ਤੇਰੀ ਸਰਨਾਈਆ। ਲੇਖਾ ਮੁਕਣਾ ਮਦੀਨਾ ਮੱਕਾ, ਕਾਅਬਿਆਂ ਪਏ ਦੁਹਾਈਆ। ਝਗੜਾ ਪੈਣਾ ਬੂਰਾ ਕੱਕਾ, ਕਾਇਨਾਤ ਵੇਖ ਵਖਾਈਆ। ਤੇਰਾ ਲੇਖ ਅਲੱਖਣਾ ਅਲਖਾ, ਕਾਤਬ ਚਲੇ ਨਾ ਕੋਇ ਚਤੁਰਾਈਆ। ਮੇਰਾ ਪੂਰਾ ਹੋਣ ਵਾਲਾ ਅੰਤ ਅਖ਼ੀਰੀ ਪਟਾ, ਪਟਨੇ ਵਾਲੇ ਮਿਲੇ ਮਾਣ ਵਡਿਆਈਆ। ਮੇਰਾ ਚੀਥੜ ਵੇਖ ਪੁਰਾਣਾ ਫਟਾ, ਤਨ ਲਿਬਾਸ ਨਾ ਕੋਇ ਹੰਢਾਈਆ। ਪਰਵਰਦਿਗਾਰ ਸਾਂਝੇ ਯਾਰ ਨੂਰ ਅਲਾਹੀ ਬੇਪਰਵਾਹੀ ਤੇਰੀ ਸਰਨਾਈ ਢੱਠਾ, ਕ਼ਦਮਬੋਸੀ ਵਿਚ ਮਦਹੋਸ਼ੀ ਰਿਹਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਹੁਕਮ ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਧੁਰਦਰਗਾਹੀ ਸੱਚਾ, ਸਤਿ ਸਚ ਸਚ ਤੇਰੀ ਸਰਨਾਈਆ।

❋

❋