ਪੁਸਤਕਾਲਾਭਾਗ ੨੧

੧੩ ਫੱਗਣ ਸ਼ਹਿਨਸ਼ਾਹੀ ਸੰਮਤ ੪ ਕਰਮ ਸਿੰਘ ਦੇ ਗ੍ਰਹਿ ਨਿਆਸ਼ਾਲਾ

ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭੂ ਤੇਰਾ ਚਾਰ ਜੁਗ ਦਾ ਨਾਮ ਕਲਮਾ ਦੱਸਿਆ ਬਣ ਕੇ ਕਾਤਬ, ਕ਼ਲਮ ਸ਼ਾਹੀ ਕ਼ਾਗ਼ਜ਼ਾਂ ਉਤੇ ਜੋੜ ਜੁੜਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਭੇਦ ਦੱਸਦੇ ਰਹੇ ਹੋ ਮੁਖ਼ਾਤਬ, ਮੁਖ ਰਸਨਾ ਜਿਹਵਾ ਨਾਲ ਕਰੀ ਵਡਿਆਈਆ। ਜੁਗ ਚੌਕੜੀ ਬਣੇ ਰਹੇ ਆਜਜ਼, ਨਿਮਰਤਾ ਵਿਚ ਨਿਉਂ ਨਿਉਂ ਸੀਸ ਨਿਵਾਈਆ। ਸੇਵਾਦਾਰ ਬਣ ਕੇ ਖ਼ਾਦਮ, ਖ਼ਾਲਕ ਖ਼ਲਕ ਤੇਰੀ ਓਟ ਤਕਾਈਆ। ਤੂੰ ਸਾਹਿਬ ਸਵਾਮੀ ਅੰਤਰਜਾਮੀ ਮੋਹਣ ਮਾਧਵ, ਪਾਰਬ੍ਰਹਮ ਪਤਿਪਰਮੇਸ਼ਵਰ ਨੂਰ ਨੁਰਾਨਾ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਭੇਵ ਅਭੇਦਾ ਦੇਣਾ ਖੁਲ੍ਹਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਤੇਰੇ ਨਾਮ ਦੀ ਕਰਦੇ ਆਏ ਸਿਫ਼ਤ, ਅੱਖਰਾਂ ਵਿਚ ਵਡਿਆਈਆ। ਜਗਤ ਇਸ਼ਾਰਾ ਦੇ ਕੇ ਸਵਰਗ ਬਹਿਸ਼ਤ, ਸ਼ਰਅ ਵਿਚ ਸਮਝਾਈਆ। ਤੇਰਾ ਨੂਰ ਅਲਾਹੀ ਵਖਰਾ ਵਖਰਾ ਇਸ਼ਟ, ਦੀਨਾਂ ਮਜ਼੍ਹਬਾਂ ਵਿਚ ਵੰਡ ਵੰਡਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਕੀਤੀ ਲਿਖਤ, ਹਰਫ਼ਾਂ ਹਰੂਫ਼ਾਂ ਮੇਲ ਮਿਲਾਈਆ। ਭਗਤੀ ਜੋਗ ਜੁਗਤੀ ਦੱਸੀ ਖੋਲ੍ਹਣੀ ਦ੍ਰਿਸ਼ਟ, ਦੀਦਾ ਦਾਨਿਸ਼ਤਾ ਨੂਰ ਜ਼ਹੂਰ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਾਹਿਬ ਸੁਲਤਾਨ ਤੇਰੀ ਵਡਿਆਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭ ਤੇਰੇ ਨਾਮ ਦੀ ਜੁਗ ਜੁਗ ਕੀਤੀ ਬਦਲੀ, ਸਤਿਜੁਗ ਤਰੇਤਾ ਦਵਾਪਰ ਵੰਡ ਵੰਡਾਈਆ। ਦੋ ਜਹਾਨਾਂ ਬਣਿਆ ਕੋਈ ਨਾ ਅਦਲੀ, ਹੱਕ ਇਨਸਾਫ਼ ਨਾ ਕੋਇ ਕਰਾਈਆ। ਦੀਨਾਂ ਮਜ਼੍ਹਬਾਂ ਵਿਚ ਤੇਰੀ ਦੁਨੀਆ ਕ਼ਤਲੀ, ਕ਼ਤਲੇਆਮ ਦਿਤੀ ਕਰਾਈਆ। ਅੱਲਾ ਵਾਹਿਗੁਰੂ ਨਾਮ ਦੇ ਫਿਰਦੇ ਰਹੇ ਪੱਤਣੀ, ਕੰਢਿਆਂ ਉਤੇ ਡੇਰਾ ਲਾਈਆ। ਤੇਰਾ ਨਾਮ ਅਮੋਲਕ ਆਦਿ ਜੁਗਾਦਿ ਜੁਗ ਚੌਕੜੀ ਇਕੋ ਰਤਨੀ, ਰਤਨ ਅਮੋਲਕ ਸੋਭਾ ਪਾਈਆ। ਕਿਸੇ ਸਮਝ ਨਾ ਆਈ ਯਥਾਰਥ ਯਤਨੀ, ਯਕੇ ਬਾਦ ਦੀਗਰੇ ਦੇਂਦੇ ਆਏ ਦੁਹਾਈਆ। ਸਿਫ਼ਤ ਕਰਦੇ ਆਏ ਕਾਗ਼ਜ਼ਾਂ ਪੱਤਰੀਂ, ਅੱਖਰਾਂ ਨਾਲ ਵਡਿਆਈਆ। ਵੰਡ ਵੰਡਾਈ ਸ਼ੂਦਰ ਬ੍ਰਾਹਮਣ ਵੈਸ਼ ਖੱਤ੍ਰੀ, ਖ਼ਤਰਾ ਘਰ ਘਰ ਦਿਤਾ ਰਖਾਈਆ। ਤੇਰਾ ਨਾਮ ਮਿਲਿਆ ਕਿਸੇ ਨਾ ਅਸਲੀ, ਸਚ ਦੀ ਧਾਰ ਨਾ ਕੋਇ ਜਣਾਈਆ। ਤੇਰੀ ਦੀਨ ਦੁਨੀਆ ਖੇਲ ਕੀਤੀ ਨਕ਼ਲੀ, ਮਾਨਸ ਮਾਨਵ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਦੀਨ ਦੁਨੀ ਵਿਚ ਪਾਇਆ ਵੈਰ, ਨਾਮ ਕਲਮਾ ਵੰਡ ਵੰਡਾਈਆ। ਦੀਨ ਮਜ਼੍ਹਬ ਬਣਾ ਕੇ ਵਰਤਾਇਆ ਕਹਿਰ, ਸਾਂਤਕ ਸਤਿ ਨਾ ਕੋਇ ਕਰਾਈਆ। ਮਾਨਸ ਮਾਨਸ ਕੀਤੇ ਗ਼ੈਰ, ਗਹਿਰ ਗੰਭੀਰ ਤੇਰੀ ਬੇਪਰਵਾਹੀਆ। ਨਾਮ ਕਲਮੇ ਢੋਲੇ ਗੀਤ ਸੁਣਾਏ ਬਣ ਕੇ ਸ਼ਾਇਰ, ਸ਼ਰਅ ਦੀ ਵੰਡ ਆਏ ਪਾਈਆ। ਤੇਰਾ ਨਾਮ ਪਿਆਲਾ ਬਣਾਇਆ ਜ਼ਹਿਰ, ਵਿਸ਼ ਘਰ ਘਰ ਰਿਹਾ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਧੁਰ ਦਾ ਵਰ, ਸਚ ਮਾਰਗ ਇਕ ਸਮਝਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਤੇਰਾ ਨਾਮ ਜ਼ਹਿਰ ਪਿਆਲਾ, ਦੀਨ ਦੁਨੀਆ ਨਜ਼ਰੀ ਆਈਆ। ਅੱਲਾ ਵਾਲਾ ਰਾਮ ਕਹਿ ਕੇ ਹੋਏ ਨਾ ਕੋਇ ਮਤਵਾਲਾ, ਵਾਹਿਗੁਰੂ ਵਾਲਾ ਅੱਲਾ ਨਾ ਕੋਇ ਧਿਆਈਆ। ਇਹ ਕੀ ਖੇਲ ਕਰਾਇਆ ਸ਼ਾਲਾ, ਸ਼ਹਿਨਸ਼ਾਹ ਤੇਰੀ ਬੇਪਰਵਾਹੀਆ। ਸਾਨੂੰ ਦੀਨਾਂ ਮਜ਼੍ਹਬਾਂ ਦਾ

❋

❋

ਪਾ ਜੰਜਾਲਾ, ਹਿੱਸਿਆਂ ਵਿਚ ਦਿਤਾ ਵੰਡਾਈਆ। ਮਾਣਸ ਮਾਣਸਾਂ ਕੋਲੋਂ ਕਰੌਂਦੇ ਰਹੇ ਹਲਾਲਾ, ਖੰਡਾ ਖੜਗ ਚਮਕਾਈਆ। ਤੋੜ ਸਕਿਆ ਨਾ ਕੋਈ ਤ੍ਰੈਗੁਣ ਜਗਤ ਜੰਜਾਲਾ, ਮਾਇਆ ਮਮਤਾ ਨਾ ਕੋਇ ਮਿਟਾਈਆ। ਕਿਸੇ ਤੋਂ ਅਧੀਨ ਹੋਇਆ ਨਾ ਕਾਲ ਮਹਾਂਕਾਲਾ, ਆਪਣਾ ਤਨ ਸਰੀਰ ਨਾ ਕੋਇ ਬਚਾਈਆ। ਪੁਰਖ ਅਕਾਲੇ ਦੀਨ ਦਿਆਲੇ ਸਦੀ ਚੌਧਵੀਂ ਵੇਖ ਲੈ ਹਾਲਾ, ਹਾਲਤ ਵਿਗੜੀ ਕੂੜ ਲੋਕਾਈਆ। ਫਲ ਰਿਹਾ ਨਾ ਕਿਸੇ ਡਾਲਾ, ਹਿੰਦੂ ਮੁਸਲਿਮ ਸਿੱਖ ਈਸਾਈ ਸਾਰੇ ਰੋਵਣ ਮਾਰਨ ਧਾਹੀਂਆ। ਸਤਿਗੁਰ ਸ਼ਬਦ ਨਜ਼ਰ ਨਾ ਆਏ ਕੋਇ ਦਲਾਲਾ, ਧਰਮ ਵਿਚੋਲਾ ਸੋਭਾ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਇਕੋ ਤੇਰਾ ਨਾਮ ਵੱਜੇ ਵਧਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਤੇਰਾ ਕਲਮਾ ਦੱਸਿਆ ਕਾਇਨਾਤ, ਕਾਅਬਿਆਂ ਵਿਚ ਵਡਿਆਈਆ। ਅੰਮ੍ਰਿਤ ਜਣਾਇਆ ਆਬੇਹਯਾਤ, ਜੀਵਣ ਜ਼ਿੰਦਗੀ ਦੇ ਬਦਲਾਈਆ । ਤੇਰਾ ਨੂਰ ਦਰਸਾਇਆ ਸਾਖਿਆਤ, ਸਵੱਛ ਸਰੂਪੀ ਤੇਰੀ ਕੀਤੀ ਵਡਿਆਈਆ। ਆਤਮ ਪਰਮਾਤਮ ਜਣਾਇਆ ਨਾਤ, ਅੱਲਾ ਹੂ ਅੱਨਾ ਹੂ ਕਹਿ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭੂ ਤੇਰੀ ਕਿਰਪਾ ਨਾਲ ਦੁਨੀਆ ਵਿਚ ਝਗੜਾ ਪਾਇਆ ਕਾਗ਼ਜ਼ਾਤ, ਤੇਰੇ ਨਾਮ ਨੂੰ ਵਖਰਿਆਂ ਵਖਰਿਆਂ ਲੇਖਾਂ ਵਿਚ ਦਿਤਾ ਲਿਖਾਈਆ। ਕਿਸੇ ਨੇ ਈਸਾਈ ਪਾਰਸੀ ਮੁਸਲਿਮ ਬਣਾਈ ਜਮਾਤ, ਕੋਈ ਹਿੰਦੂ ਸਿੱਖ ਬਣਾ ਕੇ ਆਪਣੀ ਕਰ ਕੇ ਆਇਆ ਵਡਿਆਈਆ। ਪ੍ਰਭੂ ਤੇਰਾ ਆਦਿ ਜੁਗਾਦਿ ਜੁਗ ਚੌਕੜੀ ਕਿਸੇ ਨਾ ਸਮਝਿਆ ਖੇਲ ਤਮਾਸ਼, ਖ਼ਾਲਕ ਖ਼ਲਕ ਕੀ ਤੇਰੀ ਬੇਪ੍ਰਵਾਹੀਆ। ਸਦੀ ਚੌਧਵੀਂ ਅੰਤ ਅਖ਼ੀਰ ਬੇਨਜ਼ੀਰ ਅਸੀਂ ਸਾਰੇ ਹੋਏ ਉਦਾਸ, ਹੈਰਾਨੀ ਅੰਦਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਜੁਗਾ ਜੁਗੰਤ ਨਿਰਗੁਣ ਸਰਗੁਣ ਦੇਵੇ ਸਾਥ, ਸਗਲੇ ਸੰਗੀ ਬਹੁ ਰੰਗੀ ਆਪਣਾ ਖੇਲ ਖਿਲਾਈਆ।

੧੩ ਫੱਗਣ ਸ਼ਹਿਨਸ਼ਾਹੀ ਸੰਮਤ ੪ ਅਜੀਤ ਸਿੰਘ ਦੇ ਗ੍ਰਹਿ ਪਿੰਡ ਕੱਤੋਵਾਲ

ਸਦੀ ਚੌਧਵੀਂ ਕਹੇ ਮੈਂ ਕੱਢਦੀ ਰਹੀ ਹਾੜੇ, ਦਰੋਹੀ ਦਰੋਹੀ ਦਰੋਹੀ ਤੇਰਾ ਨਾਮ ਦ੍ਰਿੜਾਈਆ। ਕਿਰਪਾ ਕਰ ਮੇਰੇ ਅਮਾਮ ਸੱਚੀ ਸਰਕਾਰੇ, ਸ਼ਾਹ ਸੁਲਤਾਨ ਤੇਰੀ ਸਰਨਾਈਆ। ਮੈਂ ਬਿਨ ਅੱਖਾਂ ਨੈਣ ਉਘਾੜੇ, ਚੌਦਾਂ ਤਬਕਾਂ ਬਾਹਰ ਵੇਖ ਵਖਾਈਆ। ਕਵਣ ਕੂਟੇ ਨਿਰਗੁਣ ਨੂਰ ਹੋਵੇ ਉਜਿਆਰੇ, ਜੋਤੀ ਜਾਤਾ ਕਰੇ ਰੁਸ਼ਨਾਈਆ। ਜਿਸ ਦਾ ਰਾਹ ਤਕਦੇ ਪੈਗ਼ੰਬਰ ਗੁਰ ਅਵਤਾਰੇ, ਜੁਗ ਚੌਕੜੀ ਅੱਖ ਖੁਲ੍ਹਾਈਆ। ਸੋ ਸਵਾਮੀ ਅੰਤਰਜਾਮੀ ਨਿਹਕਲੰਕ ਲਏ ਅਵਤਾਰੇ, ਕਲ ਕਲਕੀ ਵੇਸ ਵਟਾਈਆ। ਦਿਸ ਨਾ ਆਏ ਦੋਏ ਲੋਚਨ ਵਿਚ ਸੰਸਾਰੇ, ਸਹਿਸਾ ਰੋਗ ਨਾ ਕੋਇ ਮਿਟਾਈਆ। ਮੈਨੂੰ ਗੁਰ ਅਰਜਨ ਦੱਸ ਕੇ ਗਿਆ ਸਦੀ ਚੌਧਵੀਂ ਉਸ ਦਾ ਮੇਲਾ ਹੋਣਾ ਅੰਤਮ ਰਾਵੀ ਕਿਨਾਰੇ, ਰਵਾਦਾਰੀ ਸਮਝ ਕਿਸੇ ਨਾ ਆਈਆ। ਚਾਰ ਜੁਗ ਦੇ ਛੋਟੇ ਛੋਟੇ ਇਸ਼ਾਰੇ, ਪੇਸ਼ੀਨਗੋਈਆਂ ਵਿਚ ਸਮਝਾਈਆ। ਪ੍ਰਭ ਦਾ ਅੰਤ ਨਾ ਕੋਈ ਪਾਰਾਵਾਰੇ, ਬੇਅੰਤ ਕਹਿ ਕੇ ਪਲੂ ਰਹੇ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਵੱਡਾ ਵਡ ਵਡਿਆਈਆ। ਸਦੀ ਚੌਧਵੀਂ ਕਹੇ ਮੈਂ ਮਿਹਰ

❋

❋

ਮੰਗੀ ਤੇਰੀ, ਮੇਰੀ ਰਹਿਮਤ ਵਿਚ ਦੁਹਾਈਆ। ਧਰਮ ਅਮਾਮ ਪਾਵੀਂ ਫੇਰੀ, ਬੇਪਰਵਾਹ ਨੂਰ ਅਲਾਹੀਆ। ਮੇਰਾ ਲਹਿਣਾ ਅੰਤ ਨਬੇੜੀਂ, ਚੌਦਾਂ ਤਬਕਾਂ ਪੰਧ ਮੁਕਾਈਆ। ਜਗਤ ਜਹਾਨ ਤਾਰੀਂ ਬੇੜੀ, ਖੇਵਟ ਖੇਟਾ ਰੂਪ ਪ੍ਰਗਟਾਈਆ। ਅੱਗੇ ਰਹੇ ਨਾ ਕੋਈ ਝੇੜੀ, ਝਗੜਾ ਦੇਣਾ ਮੁਕਾਈਆ। ਦੀਨਾਂ ਮਜ਼੍ਹਬਾਂ ਦੀ ਛੇੜ ਜੋ ਛੇੜੀ, ਤੁਧ ਬਿਨ ਕਰੇ ਨਾ ਕੋਇ ਸਫ਼ਾਈਆ। ਚਾਰੋਂ ਕੁੰਟ ਹੋਣੀ ਰੈਣ ਅੰਧੇਰੀ, ਸਾਚਾ ਚੰਦ ਨਾ ਕੋਇ ਚਮਕਾਈਆ। ਉਮਤ ਨਬੀ ਰਸੂਲਾਂ ਵਧਣੀ ਬਥੇਰੀ, ਮਾਨਵ ਮਾਨਵ ਰੰਗ ਰੰਗਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧਰਮ ਦਵਾਰੇ ਮੰਗ ਮੰਗਾਈਆ। ਸਦੀ ਚੌਧਵੀਂ ਕਹੇ ਮੇਰੀ ਆਸਾ ਵੱਡੀ ਲੰਮੀ, ਸ਼ਬਦੀ ਧਾਰ ਸਮਝਾਈਆ। ਮੈਂ ਤੱਤੀ ਤਵੀ ਵੇਖ ਕੰਬੀ, ਤੋਬਾ ਤੋਬਾ ਕਰ ਸੁਣਾਈਆ। ਨੇਤਰ ਰੋ ਪਈ ਧਰਨੀ ਅੰਮੀ, ਬਿਨ ਨੈਣਾਂ ਨੀਰ ਵਹਾਈਆ। ਜਿਸ ਦੇ ਛਾਲੇ ਪਏ ਚੰਮੀ, ਚੰਮ ਦ੍ਰਿਸ਼ਟੀ ਬੈਠਾ ਡੇਰਾ ਢਾਹੀਆ। ਨਾ ਕੋਈ ਖ਼ੁਸ਼ੀ ਨਾ ਕੋਈ ਗ਼ਮੀ, ਪ੍ਰਭ ਭਾਣੇ ਵਿਚ ਸਮਾਈਆ। ਉਚੀ ਕੂਕ ਪੁਕਾਰ ਕਿਹਾ ਪੁਰਖ ਅਕਾਲ ਖੇਲ ਕਰਨੀ ਨਵੀਂ, ਨਵ ਨੌ ਚਾਰ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਆਪਣਾ ਭੇਵ ਖੁਲ੍ਹਾਈਆ। ਸਦੀ ਚੌਧਵੀਂ ਕਹੇ ਅਰਜਨ ਦੱਸੀ ਅਗੰਮ ਨਿਸ਼ਾਨੀ, ਨਿਸ਼ਾਨੇ ਨਿਛਾਵਰ ਦਿਤੇ ਕਰਾਈਆ। ਉਮਤ ਨਬੀਆਂ ਹੋਣੀ ਬੇਗਾਨੀ, ਬੇਵਾ ਰੂਪ ਲੋਕਾਈਆ। ਜਲਵਾ ਰਹੇ ਨਾ ਕੋਇ ਨੁਰਾਨੀ, ਨੂਰ ਜ਼ਹੂਰ ਨਾ ਕੋਇ ਰੁਸ਼ਨਾਈਆ। ਕੂੜੀ ਕਿਰਿਆ ਚੜ੍ਹੇ ਤੁਗ਼ਿਆਨੀ, ਜਗਤ ਵਹਿਣਾਂ ਵਿਚ ਵਹਾਈਆ। ਕਲਮੇ ਵਾਲੇ ਕਰਨ ਬੇਈਮਾਨੀ, ਸਯਦਾ ਸੀਸ ਨਾ ਕੋਇ ਝੁਕਾਈਆ। ਓਸ ਵੇਲੇ ਪਰਵਰਦਿਗਾਰ ਧੁਰ ਦੇ ਮਿਹਰ ਕਰਨੀ ਮਿਹਰਵਾਨੀ, ਮਿਹਰ ਨਜ਼ਰ ਉਠਾਈਆ। ਨਿਰਗੁਣ ਨੂਰ ਜੋਤ ਪ੍ਰਗਟੇ ਨੁਰਾਨੀ, ਅਮਾਮ ਅਮਾਮਾ ਵੇਸ ਵਟਾਈਆ। ਜਨ ਭਗਤਾਂ ਮੰਜ਼ਲ ਦੱਸੇ ਰੁਹਾਨੀ, ਰੂਹ ਬੁਤ ਕਰੇ ਸਫ਼ਾਈਆ। ਰਾਵੀ ਦਾ ਨਿਰਮਲ ਕਰੇ ਪਾਣੀ, ਚਰਨ ਕਵਲ ਛੁਹਾਈਆ। ਸ੍ਰਿਸ਼ਟੀ ਦ੍ਰਿਸ਼ਟੀ ਹੋਏ ਨਾਦਾਨੀ, ਵਿਦਵਾਨੀ ਸਮਝ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿਜੁਗ ਮਾਰਗ ਦੱਸ ਆਸਾਨੀ, ਅਸਲ ਦਰਅਸਲ ਰਾਹ ਸਮਝਾਈਆ।

ਸਦੀ ਚੌਧਵੀਂ ਕਹੇ ਮੈਂ ਧੁਰ ਦੀ ਧਾਰ ਲਕਸ਼ਮੀ, ਵਿਸ਼ਨੂੰ ਅੰਸ ਸਰਬੰਸ ਸੁਹਾਈਆ। ਲੇਖਾ ਜਾਣਾਂ ਉੱਤਰ ਪੂਰਬ ਦੱਖਣ ਪੱਛਮੀ, ਚਾਰੇ ਕੁੰਟਾਂ ਵੇਖ ਵਖਾਈਆ। ਜਗਤ ਮਾਰਿਆਦਾ ਵੇਖਾਂ ਰਸਮੀ, ਸਮਾਜ ਰਾਜ ਖੋਜ ਖੁਜਾਈਆ। ਭੇਵ ਅਭੇਦਾ ਤੱਕਾਂ ਜਿਸਮੀਂ, ਕਾਇਆ ਮਾਟੀ ਫੋਲ ਫੁਲਾਈਆ। ਇਸ਼ਟ ਵੇਖਾਂ ਧੁਰ ਦਾ ਇਸਮੀ, ਆਜ਼ਮ ਕਵਣ ਨੂਰ ਰੁਸ਼ਨਾਈਆ। ਮਾਨਵ ਜ਼ਾਤੀ ਤੱਕਾਂ ਕ਼ਿਸਮੀ, ਰੂਪ ਅਨੂਪ ਵੇਖ ਵਖਾਈਆ। ਭੱਜੀ ਫਿਰਾਂ ਸਾਰੀ ਸਿੰਮਤੀ, ਨਿਰਗੁਣ ਹੋ ਕੇ ਵਾਹੋ ਦਾਹੀਆ। ਅੰਤ ਅਖ਼ੀਰ ਸਭ ਦੇ ਵਿਚ ਵੇਖਾਂ ਬੇਹਿੰਮਤੀ, ਹੌਸਲਾ ਹੱਕ ਨਾ ਕੋਇ ਵਧਾਈਆ। ਦੀਨ ਦੁਨੀ ਹੋਈ ਹਰਾਮ ਨਿੰਦਕੀ, ਸੱਜਣ ਮੀਤ ਨਾ ਕੋਇ ਵਡਿਆਈਆ। ਗੁਰ ਚੇਲਿਆਂ ਦੀਆਂ ਕੱਢਣ ਮਿੰਨਤੀ, ਦੂਰੋਂ ਸੀਸ ਨਿਵਾਈਆ। ਦ੍ਰਿਸ਼ਟੀ ਹੋਈ ਨਿੰਦਕੀ, ਨਿੰਦਿਆ ਵਿਚ ਕੁਰਲਾਈਆ । ਵਡਿਆਈ ਰਹੀ ਨਾ ਕਿਸੇ ਬਿੰਦ ਕੀ, ਰਕਤ ਬੂੰਦ ਨਾ ਰੰਗ ਰੰਗਾਈਆ। ਪੂਜਾ ਰਹੀ ਨਾ ਦੇਵਤ ਸੁਰ ਇੰਦ ਕੀ, ਵਿਸ਼ਨ ਬ੍ਰਹਮਾ ਸ਼ਿਵ ਨਾ ਸੀਸ ਨਿਵਾਈਆ। ਧਾਰ ਰਹੀ ਨਾ ਗੁਰ ਅਵਤਾਰ ਪੈਗ਼ੰਬਰ ਸਾਗਰ ਸਿੰਧ ਕੀ, ਅੰਮ੍ਰਿਤ ਬੂੰਦ

❋

❋

ਜਾਮ ਨਾ ਕੋਇ ਪਿਆਈਆ। ਰਾਗਨੀ ਰਹੀ ਨਾ ਜੀਉ ਪਿੰਡ ਕੀ, ਬ੍ਰਹਿਮੰਡ ਖੰਡ ਨਾ ਕੋਇ ਸ਼ਨਵਾਈਆ। ਖੇਲ ਮਿਟੀ ਨਾ ਹਉਮੇ ਚਿੰਦ ਕੀ, ਚਿੰਤਾ ਚਿਖਾ ਨਾ ਕੋਇ ਬੁਝਾਈਆ। ਅੰਤ ਅਖ਼ੀਰ ਮੇਰੀ ਪ੍ਰਭ ਦੇ ਲੇਖੇ ਜ਼ਿੰਦਗੀ, ਜੀਵਣ ਓਸੇ ਦੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਮੇਰਾ ਸੰਗ ਨਿਭਾਈਆ। ਸਦੀ ਚੌਧਵੀਂ ਕਹੇ ਮੈਂ ਓਸੇ ਰਾਮ ਦੀ ਸੀਤਾ, ਜੋ ਰਮਿਆ ਸਰਬ ਲੋਕਾਈਆ। ਜੋ ਆਦਿ ਜੁਗਾਦੀ ਧੁਰ ਦਾ ਮੀਤਾ, ਮਿਤ੍ਰ ਪਿਆਰਾ ਨੂਰ ਅਲਾਹੀਆ। ਜਿਸ ਦਾ ਦਰ ਅਗੰਮਾ ਠਾਂਡਾ ਸੀਤਾ, ਅਗਨੀ ਤਤ ਨਾ ਕੋਇ ਜਲਾਈਆ। ਨਾਮ ਨਿਧਾਨਾ ਗਾਏ ਗੀਤਾ, ਗਹਿਰ ਗੰਭੀਰ ਕਰੇ ਸ਼ਨਵਾਈਆ। ਸਾਚਾ ਕਲਮਾ ਦੱਸੇ ਹਦੀਸਾ, ਹਜ਼ਰਤਾਂ ਆਪ ਪੜ੍ਹਾਈਆ। ਲੱਖ ਚੁਰਾਸੀ ਜਾਣੇ ਨੀਤਾ, ਨੀਤੀਵਾਨ ਫੋਲ ਫੁਲਾਈਆ। ਭੇਦ ਵੇਖੇ ਹਸਤ ਕੀਟਾਂ, ਊਚਾਂ ਨੀਚਾਂ ਖੋਜ ਖੁਜਾਈਆ। ਗੁਰ ਅਵਤਾਰ ਪੈਗ਼ੰਬਰਾਂ ਦੇਵੇ ਸੀਟਾਂ, ਜੁਗ ਜੁਗ ਆਪਣਾ ਹੁਕਮ ਸੁਣਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮਠ ਗੁਰੂਦਵਾਰ ਬਣਾਏ ਨਾਲ ਇੱਟਾਂ, ਪੱਥਰਾਂ ਰੰਗ ਰੰਗਾਈਆ। ਸਦੀ ਚੌਧਵੀਂ ਸਭ ਦਾ ਕੱਢੇ ਆਪ ਸਿੱਟਾ, ਸਿੱਟੇਬਾਜ਼ੀ ਲਾ ਖ਼ਲਕ ਖ਼ੁਦਾਈਆ। ਲੇਖਾ ਸਾਫ਼ ਦਿਸੇ ਕਿਸੇ ਨਾ ਚਿੱਟਾ, ਦੁਰਮਤ ਮੈਲ ਨਾ ਕੋਇ ਧਵਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਪੁਰਖ ਅਕਾਲ ਮੰਨਿਆ ਕਿਸੇ ਨਾ ਪਿਤਾ, ਗੋਬਿੰਦ ਕੂਕ ਕੂਕ ਗਿਆ ਸੁਣਾਈਆ। ਏਸੇ ਕਰ ਕੇ ਪੂਰਨ ਹੋਏ ਕਿਸੇ ਨਾ ਇੱਛਾ, ਆਤਮ ਬ੍ਰਹਮ ਨਾ ਵੱਜੇ ਵਧਾਈਆ। ਪਿਛਲਾ ਯਾਦ ਨਾ ਆਵੇ ਪਿਛਾ, ਅੱਗੇ ਪਰਦਾ ਨਾ ਕੋਇ ਖੁਲ੍ਹਾਈਆ। ਅੰਤ ਅਖ਼ੀਰ ਕਰੇ ਕੋਈ ਨਾ ਰਿਛਾ, ਸਹਾਇਕ ਹੋਏ ਨਾ ਕੋਇ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਸਦੀ ਚੌਧਵੀਂ ਕਹੇ ਮੈਂ ਧੁਰ ਦੀ ਰਾਧਾ, ਕਾਹਨ ਇਕੋ ਇਕ ਮਿਲਾਈਆ। ਜਿਹੜਾ ਲੇਖਾ ਜਾਣੇ ਸੰਤਾਂ ਸਾਧਾਂ, ਸੂਫ਼ੀਆਂ ਵੇਖ ਵਖਾਈਆ। ਨਾਮ ਜਣਾਏ ਬੋਧ ਅਗਾਧਾ, ਬੁੱਧੀ ਤੋਂ ਪਰੇ ਕਰੇ ਪੜ੍ਹਾਈਆ। ਧੁਨ ਨਾਦ ਵਜਾਏ ਅਨਹਦ ਨਾਦਾ, ਅਨਰਾਗੀ ਰਾਗ ਸੁਣਾਈਆ। ਸਤਿਗੁਰ ਸਭ ਦਾ ਹੋਵੇ ਸਾਂਝਾ, ਦੀਨ ਮਜ਼੍ਹਬ ਵੰਡ ਨਾ ਕੋਇ ਵੰਡਾਈਆ। ਕੂੜੀ ਕਿਰਿਆ ਮੇਟੇ ਵਾਦ ਵਿਵਾਦਾ, ਵਿਖ ਅੰਮ੍ਰਿਤ ਰੂਪ ਬਣਾਈਆ। ਸ਼ਾਹੋ ਭੂਪ ਬਣੇ ਸਚ ਰਾਜਾ, ਸ਼ਾਹ ਸੁਲਤਾਨ ਇਕ ਅਖਵਾਈਆ। ਜੁਗ ਚੌਕੜੀ ਰਚ ਰਚ ਕਾਜਾ, ਕਰਨੀ ਦਾ ਕਰਤਾ ਕਾਰ ਕਮਾਈਆ। ਸਦੀ ਚੌਧਵੀਂ ਵੇਖੇ ਖੇਲ ਤਮਾਸ਼ਾ, ਕਲਜੁਗ ਦਾਤਾ ਬੇਪ੍ਰਵਾਹੀਆ। ਸਭ ਦੀਆਂ ਪੂਰੀਆਂ ਕਰੇ ਖ਼ਾਹਸ਼ਾਂ, ਨਿਰਾਸ਼ਾ ਰਹਿਣ ਕੋਇ ਨਾ ਪਾਈਆ। ਸਾਚੇ ਸੰਬਲ ਕਰੇ ਵਾਸਾ, ਸੰਭਲ ਆਪਣਾ ਕ਼ਦਮ ਟਿਕਾਈਆ। ਨਿਰਗੁਣ ਨੂਰ ਜੋਤ ਪ੍ਰਕਾਸ਼ਾ, ਅੰਧ ਅੰਧੇਰ ਨਾ ਕੋਇ ਵਖਾਈਆ। ਜਨ ਭਗਤਾਂ ਸੱਜਣ ਸਾਕਾ, ਗੁਰਮੁੱਖਾਂ ਰੰਗ ਰੰਗਾਈਆ। ਕਾਇਆ ਮਾਟੀ ਖੋਲ੍ਹ ਕੇ ਤਾਕਾ, ਪੜਦਾ ਦਏ ਗਵਾਈਆ। ਨਜ਼ਰੀ ਆਵੇ ਧੁਰ ਕਾ ਆਕ਼ਾ, ਮਾਲਕ ਨੂਰ ਅਲਾਹੀਆ। ਜ਼ਿਮੀਂ ਅਸਮਾਨਾਂ ਬਦਲੇ ਖ਼ਾਕਾ, ਖ਼ਾਨਗਾਹਾਂ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸਦੀ ਚੌਧਵੀਂ ਕਹੇ ਮੇਰਾ ਮਾਲਕ ਇਕ ਅਲਾਹ, ਇਲਾਹੁਲ ਆਲਮੀਨ ਅਖਵਾਈਆ । ਜੋ ਦੋ ਜਹਾਨਾਂ ਬਣ ਮਲਾਹ, ਖੇਵਟ ਖੇਟਾ ਸੋਭਾ ਪਾਈਆ। ਸਾਚਾ ਕਲਮਾ ਦਏ ਦ੍ਰਿੜਾ, ਕਾਇਨਾਤ ਪੜ੍ਹਾਈਆ। ਹਦੀਸਾਂ ਵਿਚ ਦੱਸ ਦੁਆ, ਨਿਮਾਜ਼ਾਂ ਵਿਚ ਸੀਸ ਝੁਕਾਈਆ। ਰਹਿਬਰ ਬਣ ਕੇ ਰਹਿਨੁਮਾ, ਰਸਤਾ ਰਿਹਾ ਵਖਾਈਆ। ਪੈਗ਼ੰਬਰਾਂ ਦੇ ਕੇ ਆਪਣਾ ਨਾਂ, ਨਾਮ ਨਿਧਾਨਾ ਇਕ ਸਮਝਾਈਆ। ਮੁਹੱਬਤ ਵਿਚ ਹੋ ਮਿਹਰਵਾਂ, ਮਹਿਬੂਬ ਦਇਆ

❋

❋

ਕਮਾਈਆ। ਦੀਨਾਂ ਮਜ਼੍ਹਬਾਂ ਵੰਡ ਵੰਡਾ, ਹਿੱਸਾ ਦੀਨ ਦੁਨੀ ਰਖਾਈਆ। ਬ੍ਰਹਿਮੰਡ ਖੰਡ ਖੋਜ ਖੁਜਾ, ਲੋਆਂ ਪੁਰੀਆਂ ਫੋਲ ਫੁਲਾਈਆ। ਬੰਦੇ ਬੰਦਗੀ ਵਿਚ ਬਦਲਾ, ਆਪਣੇ ਨਾਮ ਨਾਲ ਕਰੇ ਜਣਾਈਆ। ਓਹ ਮਾਲਕ ਖ਼ਾਲਕ ਪ੍ਰਿਤਪਾਲਕ ਬੇਪਰਵਾਹ, ਸਚਖੰਡ ਨਿਵਾਸੀ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਆਤਮਾ ਕਹੇ ਮੈਂ ਓਸੇ ਦੀ ਸੁਰਤੀ, ਜੋ ਸ਼ਬਦ ਨਾਦ ਸ਼ਨਵਾਈਆ। ਮੈਂ ਓਸੇ ਦੀ ਮੂਰਤੀ, ਜੋ ਪੁਰਖ ਅਕਾਲ ਅਖਵਾਈਆ। ਮੈਂ ਓਸੇ ਦੀ ਤੂਰਤੀ, ਜੋ ਤੁਰੀਆ ਤੋਂ ਪਰੇ ਕਰੇ ਸ਼ਨਵਾਈਆ। ਜਿਸ ਖੇਲ ਮੁਕਾਈ ਨੇੜੇ ਦੂਰ ਦੀ, ਘਰ ਘਰ ਵਿਚ ਡੇਰਾ ਲਾਈਆ। ਮੈਂ ਜੋਤ ਪ੍ਰਕਾਸ਼ ਹਾਜ਼ਰ ਹਜ਼ੂਰ ਦੀ, ਜੋ ਹਿਰਦੇ ਰਿਹਾ ਸਮਾਈਆ। ਜੋ ਆਸਾ ਮਨਸਾ ਸਭ ਦੀ ਪੂਰਦੀ, ਅਕਲ ਕਲਧਾਰੀ ਆਪਣੀ ਕਲ ਵਰਤਾਈਆ। ਜਿਸ ਕਲਜੁਗ ਬੁੱਧੀ ਰਹਿਣ ਨਹੀਂ ਦੇਣੀ ਮੂੜ੍ਹ ਦੀ, ਮੂਰਖ ਮੂੜ੍ਹ ਚਤੁਰ ਸੁਘੜ ਸੁਜਾਨ ਬਣਾਈਆ। ਇਕ ਮਾਟੀ ਖ਼ਾਕ ਦੇ ਕੇ ਚਰਨ ਧੂੜ ਦੀ, ਟਿੱਕੇ ਸਭ ਨੂੰ ਦੇਣੇ ਲਾਈਆ। ਨੂਰ ਬਖ਼ਸ਼ ਕੇ ਨਿਰਗੁਣ ਨੂਰ ਦੀ, ਨੂਰੀ ਚੰਦ ਦੇਣੇ ਚਮਕਾਈਆ। ਗੜ੍ਹ ਤੋੜ ਹਉਮੇ ਗ਼ਰੂਰ ਦੀ, ਗ਼ੁਰਬਤ ਅੰਦਰੋਂ ਦੇਣੀ ਕਢਾਈਆ। ਲੇਖੇ ਲਾਉਣੀ ਸੇਵਾ ਗੁਰਮੁਖ ਮਜ਼ਦੂਰ ਦੀ, ਜੋ ਚਾਕਰ ਹੋ ਕੇ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ । ਸਦੀ ਚੌਧਵੀਂ ਕਹੇ ਮੇਰੀ ਚਾਰ ਜੁਗ ਦੀ ਆਸਾ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਗੁਰ ਅਵਤਾਰ ਪੈਗ਼ੰਬਰਾਂ ਵੇਖਦੀ ਰਹੀ ਤਮਾਸ਼ਾ, ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਆਪਣਾ ਸੰਗ ਨਿਭਾਈਆ। ਹੱਥ ਵਿਚ ਫੜ ਕੇ ਫਿਰਦੀ ਰਹੀ ਖ਼ਾਲੀ ਕਾਸਾ, ਕ਼ਸਮ ਖਾ ਕੇ ਦਿੰਦੀ ਰਹੀ ਦੁਹਾਈਆ। ਵੇਖੋ ਬਿਨਾ ਪੁਰਖ ਅਕਾਲ ਤੋਂ ਪੂਰਾ ਕਰਿਓ ਨਾ ਕਿਸੇ ਤੇ ਭਰਵਾਸਾ, ਜੋ ਜੰਮਿਆ ਸੋ ਅੰਤ ਮਰ ਜਾਈਆ। ਏਥੇ ਓਥੇ ਦੇਵੇ ਕੋਈ ਨਾ ਸਾਥਾ, ਸਗਲਾ ਸੰਗ ਨਾ ਕੋਇ ਬਣਾਈਆ। ਬਿਨਾ ਸਤਿਗੁਰ ਸ਼ਬਦ ਤੋਂ ਕਿਸੇ ਕੰਮ ਨਹੀਂ ਔਣਾ ਪੂਜਾ ਪਾਠਾ, ਸਿਮਰਨ ਜੋਗ ਅਭਿਆਸ ਨਾ ਕੋਇ ਵਡਿਆਈਆ। ਸੋਹੇ ਕੋਈ ਨਾ ਤੀਰਥ ਤਾਟਾ, ਜਿਥੇ ਪ੍ਰਭ ਚਰਨ ਕਵਲ ਨਾ ਆਪ ਛੁਹਾਈਆ। ਵਸਤ ਮਿਲੇ ਕਿਸੇ ਨਾ ਹਾਟਾ, ਚੌਦਾਂ ਤਬਕ ਰਹੇ ਕੁਰਲਾਈਆ। ਨੇਤਰ ਰੋਵੇ ਦੇਵੀ ਲਾਟਾ, ਅਸ਼ਟਭੁਜ ਨੇਤਰ ਨੈਣਾਂ ਨੀਰ ਵਹਾਈਆ। ਬਿਨ ਪੁਰਖ ਅਕਾਲੇ ਦੀਨ ਦਿਆਲੇ ਸਦੀ ਚੌਧਵੀਂ ਮੱਕੇ ਮੂਲ ਨਾ ਵਾਟਾ, ਪੈਂਡਾ ਪੰਧ ਨਾ ਕੋਇ ਚੁਕਾਈਆ। ਨਾਲੇ ਰੋਵਾਂ ਤੇ ਨਾਲੇ ਮੇਰਾ ਨਿਕਲੇ ਹਾਸਾ, ਸਦੀ ਚੌਧਵੀਂ ਰਹੀ ਸੁਣਾਈਆ। ਕੁਛ ਲਹਿਣਾ ਦੇਣਾ ਦਿਸੇ ਬਾਕਾ, ਭੇਵ ਅਭੇਦਾ ਦਿਆਂ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਸਮਝਾਈਆ। ਸਦੀ ਚੌਧਵੀਂ ਕਹੇ ਮੈਨੂੰ ਯਾਦ ਆਇਆ ਪਿਛਾ, ਗੁਰ ਅਰਜਨ ਰਿਹਾ ਜਣਾਈਆ। ਜਿਸ ਨੇ ਰਾਵੀ ਕੰਢੇ ਰੱਖੀ ਇੱਛਾ, ਅੰਤ ਅਖ਼ੀਰ ਪ੍ਰਭ ਦੇ ਵਿਚ ਧਿਆਨ ਲਗਾਈਆ। ਪੁਰਖ ਅਕਾਲ ਦੀਨ ਦਿਆਲ ਬਿਨ ਤੇਰੀ ਕਿਰਪਾ ਸਾਡੀ ਸਮਝੇ ਕੋਈ ਨਾ ਸਿੱਖਾ, ਸਿਖਿਆ ਚਲੇ ਨਾ ਕੋਇ ਚਤੁਰਾਈਆ। ਤੂੰ ਸਭ ਦਾ ਮਾਲਕ ਖ਼ਾਲਕ ਪ੍ਰਿਤਪਾਲਕ ਏਕੰਕਾਰ ਇਕਾ, ਇਕ ਇਕੱਲੇ ਤੇਰੀ ਸਰਨਾਈਆ। ਤੇਰੀ ਚਰਨ ਧੂੜ ਮਸਤਕ ਲਾ ਕੇ ਟਿੱਕਾ, ਟਿਕਟਿਕੀ ਤੇਰੇ ਵਿਚ ਲਗਾਈਆ। ਤੇਰਾ ਦੋ ਜਹਾਨ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਨਿੱਕਾ ਜਿਹਾ ਕਿੱਤਾ, ਬੇਅੰਤ ਤੇਰੀ ਬੇਪਰਵਾਹੀਆ। ਜਿਧਰ ਵੇਖਾਂ ਤੂੰ ਸਭ ਦੀ ਮਾਈ ਸਭ ਦਾ ਪਿਤਾ, ਆਤਮ ਦਾ ਦਾਤਾ ਨਜ਼ਰੀ ਆਈਆ। ਜੁਗ ਚੌਕੜੀ ਗੁਰ ਅਵਤਾਰ

❋

❋

ਪੈਗ਼ੰਬਰ ਤੇਰੀ ਸਿਫ਼ਤਾਂ ਵਾਲੀ ਕਹਾਣੀ ਮਹਿਮਾ ਵਾਲਾ ਦੱਸਦੇ ਕਿੱਸਾ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਤੇਰਾ ਨਾਮ ਵਡਿਆਈਆ। ਕੁਛ ਮਿਹਰਵਾਨ ਮਹਿਬੂਬ ਮੈਨੂੰ ਆਪਣੇ ਪ੍ਰੇਮ ਦੀ ਦੇ ਦੇ ਚਿਟਾ, ਜਿਸ ਦਾ ਲੇਖਾ ਜਗਤ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਮਿਹਰ ਨਜ਼ਰ ਇਕ ਉਠਾਈਆ। ਸਦੀ ਚੌਧਵੀਂ ਕਹੇ ਪ੍ਰਭ ਹੋਇਆ ਮਿਹਰਵਾਨ, ਮਿਹਰ ਨਜ਼ਰ ਲਈ ਉਠਾਈਆ। ਗੁਰ ਅਰਜਨ ਕਰ ਧਿਆਨ, ਬਿਨ ਅੱਖਾਂ ਅੱਖ ਖੁਲ੍ਹਾਈਆ। ਸਾਰੀ ਸ੍ਰਿਸ਼ਟੀ ਵੇਖ ਪਰੇਸ਼ਾਨ, ਤੇਰੀ ਅਗਨੀ ਜਗਤ ਰਹੀ ਤਪਾਈਆ। ਪੈਗ਼ੰਬਰ ਰਹੇ ਕੋਈ ਨਾ ਮਾਣ, ਕਲਮਾ ਕਾਇਨਾਤ ਨਾ ਕੋਇ ਚਤੁਰਾਈਆ। ਚਾਰ ਕੁੰਟ ਫਿਰੇ ਸ਼ੈਤਾਨ, ਸ਼ਰਅ ਵਿਚ ਦੁਹਾਈਆ। ਮੁੱਲਾ ਸ਼ੇਖ਼ ਮੁਸਾਇਕ ਹੋਵਣ ਬੇਈਮਾਨ, ਬੇਵਾ ਰੂਪ ਲੋਕਾਈਆ। ਇਕੋ ਨੂਰ ਹੋਵੇ ਪ੍ਰਧਾਨ, ਜੋਤੀ ਜਾਤਾ ਡਗਮਗਾਈਆ। ਜੋ ਝਗੜਾ ਮੇਟੇ ਜ਼ਿਮੀਂ ਅਸਮਾਨ, ਜੀਵ ਜਹਾਨ ਵੇਖ ਵਖਾਈਆ। ਸਾਚੇ ਭਗਤਾਂ ਕਰ ਪਹਿਚਾਨ, ਚੁਰਾਸੀ ਵਿਚੋਂ ਮੇਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਆਪਣਾ ਹੁਕਮ ਵਰਤਾਈਆ। ਗੁਰ ਅਰਜਨ ਕਿਹਾ ਮੇਰੇ ਪਰਮ ਪੁਰਖ ਅਕਾਲ, ਅਕਲ ਕਲਧਾਰੀ ਦੇ ਜਣਾਈਆ। ਕੀ ਸ੍ਰਿਸ਼ਟੀ ਦਾ ਹੋਵੇ ਹਾਲ, ਹਾਲਤ ਕਵਣ ਬਦਲਾਈਆ। ਚਾਰੋਂ ਕੁੰਟ ਕੂਕੇ ਕਾਲ, ਕਲਾ ਤੇਰੀ ਬੇਪਰਵਾਹੀਆ। ਤੇਰਾ ਹੁਕਮ ਬੇਮਿਸਾਲ, ਜਿਸ ਦੀ ਮਿਸਲ ਨਾ ਕੋਇ ਬਣਾਈਆ। ਤੂੰ ਦਾਤਾ ਦੀਨ ਦਿਆਲ, ਦਇਆਨਿਧ ਤੇਰੀ ਸਰਨਾਈਆ। ਪਰਮ ਪੁਰਖ ਪਰਮਾਤਮ ਹੋ ਕੇ ਮਿਹਰਵਾਨ, ਮੁਹੱਬਤ ਵਿਚ ਸਮਝਾਈਆ। ਮੇਰਾ ਸ਼ਬਦ ਗੁਰੂ ਆਦਿ ਜੁਗਾਦੀ ਸੂਰਬੀਰ ਨੌਜਵਾਨ, ਮਰਦ ਮਰਦਾਨਾ ਇਕ ਅਖਵਾਈਆ। ਸਦੀ ਚੌਧਵੀਂ ਤਤ ਕਰਾਂ ਪ੍ਰਧਾਨ, ਪ੍ਰਧਾਨਗੀ ਆਪਣੇ ਹੱਥ ਵਖਾਈਆ। ਲੇਖਾ ਮੁਕਾ ਕੇ ਸੀਤਾ ਰਾਮ, ਗੋਪੀ ਕਾਹਨ ਆਪਣੇ ਵਿਚ ਸਮਾਈਆ। ਈਸਾ ਮੂਸਾ ਮੁਹੰਮਦ ਚੁਕਾ ਕੇ ਕਾਨ, ਕਲਮਾ ਅਗਲਾ ਦਿਆਂ ਦ੍ਰਿੜਾਈਆ। ਝਗੜਾ ਮੇਟ ਦੀਨ ਇਸਲਾਮ, ਇਸਮ ਆਜ਼ਮ ਇਕ ਜਣਾਈਆ। ਧੁਰ ਸੰਦੇਸ਼ਾ ਦਿਆਂ ਪੈਗ਼ਾਮ, ਪੈਗ਼ੰਬਰਾਂ ਤੋਂ ਪਰੇ ਪੜ੍ਹਾਈਆ। ਸੋ ਵੇਲਾ ਵਕ਼ਤ ਲੈਣਾ ਪਹਿਚਾਣ, ਬੇਪਹਿਚਾਣ ਰਿਹਾ ਜਣਾਈਆ। ਜਿਸ ਵੇਲੇ ਰਾਵੀ ਕੰਢੇ ਆਵੇ ਨਿਗਾਹ ਮਾਰੇ ਨਿਗਾਹਬਾਨ, ਬਿਨ ਨੇਤਰ ਨੈਣਾਂ ਅੱਖ ਖੁਲ੍ਹਾਈਆ। ਰੀਤੀ ਨੀਤੀ ਬਦਲੇ ਜਗਤ ਜਹਾਨ, ਮਨਮਤ ਪਿਛਲੀ ਦਏ ਮਿਟਾਈਆ। ਰਾਵੀ ਕੰਢਾ ਹੋਣਾ ਪ੍ਰਧਾਨ, ਜਿਸ ਦੀ ਬੰਦਾ ਸਾਰ ਕੋਇ ਨਾ ਪਾਈਆ। ਓਸ ਵੇਲੇ ਗੁਰ ਅਰਜਨ ਤੂੰ ਮੇਰਾ ਮੈਂ ਤੇਰਾ ਗਾਇਆ ਛੰਦਾ, ਸੋਹੰ ਸਚ ਆਵਾਜ਼ ਲਗਾਈਆ । ਤੂੰ ਮੇਰਾ ਮੈਂ ਤੇਰਾ ਨੂਰੀ ਚੰਦਾ, ਮੇਰੇ ਬਿਨ ਤੇਰੀ ਕਰੇ ਨਾ ਕੋਇ ਰੁਸ਼ਨਾਈਆ। ਪੁਰਖ ਅਕਾਲ ਝਟ ਕਿਹਾ ਅਰਜਨ ਓਹ ਵੇਖ ਗੋਬਿੰਦ ਵਾਲਾ ਖੰਡਾ, ਸੂਰਬੀਰ ਤੇਰਾ ਨੂਰ ਲਵਾਂ ਪ੍ਰਗਟਾਈਆ। ਜਿਸ ਦਾ ਵਾਸਾ ਰੱਖਾਂ ਉਪਰ ਬ੍ਰਹਿਮੰਡਾ, ਵਰਭੰਡ ਦਿਆਂ ਵਡਿਆਈਆ। ਓਹ ਛੱਤ੍ਰੀ ਬ੍ਰਾਹਮਣ ਸ਼ੂਦਰ ਵੈਸ਼ ਸਭ ਨੂੰ ਸਮਝੇ ਚੰਗਾ, ਹਿੰਦੂ ਮੁਸਲਿਮ ਵੰਡ ਨਾ ਕੋਇ ਵੰਡਾਈਆ। ਪੁਰਖ ਅਕਾਲ ਦੀਨ ਦਿਆਲ ਬਖ਼ਸ਼ ਇਕ ਅਨੰਦਾ, ਪੁਰ ਅਨੰਦ ਵੱਜੇ ਵਧਾਈਆ। ਗੁਰ ਅਰਜਨ ਕਿਹਾ ਮੇਰੇ ਦੀਨ ਦਿਆਲ ਦੀਨਾਂ ਬੰਧੂ, ਤੇਰੀ ਇਕ ਸਰਨਾਈਆ। ਕੀ ਲਹਿਣਾ ਮੇਰੇ ਨਾਲ ਰਖਾਇਆ ਚੰਦੂ, ਧੁਰ ਦੇ ਚੰਦ ਕਰ ਰੁਸ਼ਨਾਈਆ। ਪੁਰਖ ਅਕਾਲ ਕਿਹਾ ਇਹ ਰਾਵੀ ਤੇਰੀ ਮੰਗ ਮੰਗੂ, ਅੰਤ ਪ੍ਰਭ ਦੇ ਅੱਗੇ ਵਾਸਤਾ ਪਾਈਆ। ਜਿਸ ਨੇ ਭੰਗ ਪੀ ਕੇ ਬਣ ਕੇ ਔਣਾ ਭੰਗੂ, ਉਹਦਾ ਲੇਖਾ ਪਿਛਲਾ ਨਾਲ ਮਿਲਾਈਆ। ਪਰਵਰਦਿਗਾਰ

❋

❋

ਆਦਿ ਜੁਗਾਦੀ ਢੰਗੂ, ਭੇਵ ਆਪਣੇ ਵਿਚ ਛੁਪਾਈਆ। ਜਿਹੜਾ ਆਰ ਪਾਰ ਕਿਨਾਰਾ ਤੇਰਾ ਲੰਘੂ, ਲਗ ਮਾਤਰ ਡੇਰਾ ਢਾਹੀਆ। ਗੁਰ ਅਰਜਨ ਪਿਆਰ ਵਿਚ ਦੀਦਾਰ ਵਿਚ ਇਜ਼ਹਾਰ ਵਿਚ ਉਧਾਰ ਵਿਚ ਤਿੰਨ ਵਾਰ ਵਹਾਏ ਹੰਝੂ, ਖ਼ੁਸ਼ੀਆਂ ਵਹਿਣ ਵਹਾਈਆ। ਪੁਰਖ ਅਕਾਲ ਕਿਹਾ ਜਿਸ ਵੇਲੇ ਮੈਂ ਲਹਿਣਾ ਦੇਣਾ ਮੁਕਾਇਆ ਧੋਤੀ ਬੋਦੀ ਜੰਞੂ, ਮੂੰਡ ਮੁੰਡਾਇਆ ਸੁੰਨਤ ਵਾਲਾ ਲੇਖਾ ਪੂਰ ਕਰਾਈਆ। ਫੇਰ ਦੀਨ ਦੁਨੀ ਦਾ ਦਾਤਾ ਬਣ ਕੇ ਦੀਨਾ ਬੰਧੂ, ਦੀਨ ਮਜ਼੍ਹਬ ਦੇ ਬੰਧਨ ਦਿਆਂ ਕਟਾਈਆ। ਜਨ ਭਗਤਾਂ ਰੰਗ ਅਨੋਖਾ ਰੰਗੂ, ਜੋ ਏਥੇ ਓਥੇ ਦੋ ਜਹਾਨਾਂ ਉਤਰ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਆਪਣਾ ਹੱਥ ਰਖਾਈਆ। ਰਾਵੀ ਕਹੇ ਮੈਂ ਸੁਣ ਕੇ ਅਨੋਖੀ ਬਾਤ, ਆਪਣੇ ਅੰਤਰ ਲਈ ਅੰਗੜਾਈਆ। ਕਵਣ ਵੇਲਾ ਹੋਵੇ ਅੰਧੇਰੀ ਰਾਤ, ਕਲਜੁਗ ਅੰਧੇਰਾ ਛਾਈਆ। ਫੇਰ ਆਵੇ ਮੇਰਾ ਪੁਰਖ ਅਬਿਨਾਸ਼, ਆਪਣਾ ਵੇਸ ਵਟਾਈਆ। ਭਗਤਾਂ ਰੱਖੇ ਸਾਥ, ਸਗਲਾ ਸੰਗ ਜਣਾਈਆ। ਪੂਰੀ ਕਰੇ ਗਾਥ, ਵਾਅਦਾ ਤੋੜ ਨਿਭਾਈਆ। ਸੁਹਾਏ ਕਿਨਾਰਾ ਤਾਟ, ਆਪਣਾ ਚਰਨ ਛੁਹਾਈਆ। ਕੂੜੀ ਮੇਟੇ ਵਾਟ, ਸਚ ਲਏ ਪ੍ਰਗਟਾਈਆ। ਆਸਣ ਲਾਏ ਬਿਨਾ ਖਾਟ, ਕੱਖਾਂ ਸੇਜ ਸੁਹਾਈਆ। ਗੀਤ ਗਵਾਏ ਬਣ ਕੇ ਭਾਟ, ਗੁਰਮੁਖ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਰਾਵੀ ਕਹੇ ਮੈਂ ਅੱਜ ਤੋਂ ਉਠੀ, ਆਪਣੇ ਘਰ ਲਈ ਅੰਗੜਾਈਆ। ਮੈਂ ਹੱਥ ਲਾਇਆ ਆਪਣੀ ਦੋਹੀਂ ਗੁੱਟੀਂ, ਬਿਨ ਉਂਗਲਾਂ ਰਹੀ ਦਬਾਈਆ। ਮੇਰਾ ਨੇਤਰ ਕੋਈ ਹੋਰ ਰਿਹਾ ਪੁੱਟੀ, ਸਹਿਜ ਨਾਲ ਉਠਾਈਆ। ਵੇਖੀਂ ਕਿਤੇ ਧੋਖੇ ਨਾਲ ਨਾ ਜਾਵੀਂ ਲੁੱਟੀ, ਕਲਜੁਗ ਕੂੜ ਅੰਧੇਰਾ ਛਾਈਆ। ਰਾਵੀ ਕਿਹਾ ਮੈਂ ਗੁਰ ਅਰਜਨ ਕੋਲੋਂ ਚੋਰੀ ਚੋਰੀ ਸੀ ਗੱਲ ਪੁਛੀ, ਨਿਸ਼ਾਨੀ ਦੱਸ ਜਾ ਆਪਣੇ ਮਾਹੀਆ। ਅਰਜਨ ਕਿਹਾ ਓਸ ਦਿਨ ਓਸ ਨੇ ਪੈਰੀਂ ਪੌਣੀ ਨਹੀਂ ਜੁੱਤੀ, ਜੋੜਾ ਚਰਨ ਨਾ ਕੋਇ ਛੁਹਾਈਆ। ਭਗਤਾਂ ਦੀ ਮੰਜ਼ਲ ਕਰ ਕੇ ਉਚੀ, ਸੇਵਾ ਸਚ ਦੀ ਲੈਣੀ ਕਮਾਈਆ। ਤੇਰੀ ਫੇਰ ਸੁਹੌਣੀ ਰੁੱਤੀ, ਰੁਤੜੀ ਆਪਣੇ ਨਾਲ ਮਹਿਕਾਈਆ। ਰਾਵੀ ਕਹੇ ਮੈਂ ਖ਼ੁਸ਼ੀਆਂ ਨਾਲ ਕੂਕ ਕੂਕ ਉਚੀ, ਨਾਅਰਾ ਸਚ ਦਿਤਾ ਲਗਾਈਆ। ਮੈਂ ਓਸ ਵੇਲੇ ਧਾਰ ਗਾਈ ਦੋ ਤੁਕੀ, ਤੂੰ ਮੇਰਾ ਮੈਂ ਤੇਰਾ ਸੋਹੰ ਢੋਲਾ ਰਾਗ ਸੁਣਾਈਆ। ਮੈਨੂੰ ਖ਼ੁਸ਼ੀ ਹੋਈ ਸਾਧਾਂ ਸੰਤਾਂ ਤੋਂ ਮਿਲਣੀ ਛੁੱਟੀ, ਜਗਤ ਆਸ਼ਕ ਮਾਸ਼ੂਕਾਂ ਸੰਗ ਨਾ ਕੋਇ ਬਣਾਈਆ। ਮੇਰੀ ਪੁਰਾਣੀ ਧਾਰ ਚਰੋਕਣੀ ਟੁੱਟੀ, ਪੁਰਖ ਅਕਾਲਾ ਮੇਲ ਮਿਲਾਈਆ। ਮੈਂ ਓਸੇ ਤੇ ਆਪਣੀ ਡੋਰੀ ਸੁੱਟੀ, ਜੋ ਸੁੱਤਿਆਂ ਲਏ ਜਗਾਈਆ। ਜਨ ਭਗਤੋ ਮੇਰੇ ਨਾਲ ਮਿਲ ਕੇ ਤੁਸਾਂ ਸਭ ਮਨੌਣੀ ਖ਼ੁਸ਼ੀ, ਖ਼ੁਸ਼ਹਾਲੀ ਵਿਚ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਰ ਹਰਿ ਆਪਣੀ ਦਇਆ ਕਮਾਈਆ।

੧੪ ਫੱਗਣ ਸ਼ਹਿਨਸ਼ਾਹੀ ਸੰਮਤ ੪ ਗੁਰਚਰਨ ਸਿੰਘ ਦੇ ਗ੍ਰਹਿ ਪਿੰਡ ਕੱਤੋਵਾਲ ਜ਼ਿਲਾ ਗੁਰਦਾਸਪੁਰ

ਰਾਵੀ ਕਹੇ ਮੈਂ ਤਟ ਕਿਨਾਰੇ ਰਹੀ ਸਵਾਰ, ਕੰਢੀ ਬਹਿ ਬਹਿ ਆਪਣੀ ਖ਼ੁਸ਼ੀ ਮਨਾਈਆ। ਰਾਹ ਤਕਦੀ ਰਹੀ ਸਤਿਜੁਗ ਤ੍ਰੇਤਾ ਦੁਆਪਰ

❋

❋

ਕਲਜੁਗ ਜੁਗ ਚਾਰ, ਚੌਕੜੀ ਬਿਨ ਅੱਖਾਂ ਅੱਖ ਉਠਾਈਆ। ਖ਼ਬਰਾਂ ਪੁਛਦੀ ਰਹੀ ਕੋਲੋਂ ਪੈਗ਼ੰਬਰ ਗੁਰ ਅਵਤਾਰ, ਤੱਤਾਂ ਵਾਲਿਓ ਦਿਓ ਜਣਾਈਆ। ਕੀ ਖੇਲ ਕਰੇ ਮੇਰਾ ਨਿਰੰਕਾਰ, ਨਿਰਗੁਣ ਦਾਤਾ ਧੁਰਦਰਗਾਹੀਆ। ਕੀ ਹੁਕਮ ਸੱਚੀ ਸਰਕਾਰ, ਸਚ ਸੰਦੇਸ਼ਾ ਦਿਓ ਸੁਣਾਈਆ। ਸਾਰੇ ਕਹਿ ਕੇ ਗਏ ਕਲਜੁਗ ਅੰਤਮ ਆਵੇ ਕਲ ਕਲਕੀ ਅਵਤਾਰ, ਨਿਹਕਲੰਕ ਰੂਪ ਵਟਾਈਆ। ਮੈਂ ਖ਼ੁਸ਼ੀਆਂ ਵਿਚ ਕਰਦੀ ਰਹੀ ਇੰਤਜ਼ਾਰ, ਆਪ ਆਪਣੀ ਆਸ ਵਧਾਈਆ। ਕੁਛ ਸੰਦੇਸ਼ਾ ਅਰਜਨ ਦਿਤਾ ਨਾਲ ਪਿਆਰ, ਮੁਹੱਬਤ ਵਿਚ ਸੁਣਾਈਆ। ਤੂੰ ਰਹਿਣਾ ਖ਼ਬਰਦਾਰ, ਬੇਖ਼ਬਰੇ ਖ਼ਬਰ ਦਿਆਂ ਪੁਚਾਈਆ। ਜਿਸ ਨੂੰ ਕਹਿੰਦੇ ਪਰਵਰਦਿਗਾਰ, ਸ਼ਾਹ ਪਾਤਸ਼ਾਹ ਨੂਰ ਅਲਾਹੀਆ। ਓਹ ਬਣ ਕੇ ਸਾਂਝਾ ਯਾਰ, ਨਿਰਗੁਣ ਨੂਰ ਜੋਤ ਕਰੇ ਰੁਸ਼ਨਾਈਆ। ਅਮਾਮਾਂ ਦਾ ਸਿਕਦਾਰ, ਪੈਗ਼ੰਬਰਾਂ ਦਾ ਦਿਲਦਾਰ, ਮਸੀਹਾਂ ਦਾ ਮਸਲਾ ਹੱਲ ਕਰਾਈਆ। ਜਲਵਾ ਨੂਰ ਕਰ ਉਜਿਆਰ, ਖੇਲੇ ਖੇਲ ਅਗੰਮ ਅਪਾਰ, ਅਲਖ ਅਗੋਚਰ ਆਪਣੀ ਕਾਰ ਕਮਾਈਆ। ਦੀਨ ਦੁਨੀ ਦਾ ਪਿਛਲਾ ਕ਼ਰਜ਼ ਉਤਾਰ, ਵੇਖਣਹਾਰ ਸਰਬ ਸੰਸਾਰ, ਸ੍ਰਿਸ਼ਟੀ ਦ੍ਰਿਸ਼ਟੀ ਫੋਲ ਫੁਲਾਈਆ। ਸਾਚਾ ਮਾਰਗ ਦੱਸ ਆਪਣੀ ਧਾਰ, ਧਰਨੀ ਧਰਤ ਧਵਲ ਦਏ ਅਧਾਰ, ਧਰਮ ਦਾ ਰਾਹ ਦਏ ਵਖਾਈਆ। ਆਤਮ ਪਰਮਾਤਮ ਪਰਮਾਤਮ ਆਤਮ ਬੋਲ ਜੈਕਾਰ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਬਣ ਆਪ ਕਰਤਾਰ, ਨਿਰਗੁਣ ਨਿਰਵੈਰ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਆਪਣਾ ਮੇਲਾ ਮੇਲ ਮਿਲਾਈਆ। ਰਾਵੀ ਕਹੇ ਮੈਂ ਤਟ ਕਿਨਾਰੇ ਕੀਤੇ ਸਾਫ਼, ਸਫ਼ਾ ਪਿਆਰ ਦਿਤੀ ਵਿਛਾਈਆ। ਕਲਪਣਾ ਰਹੀ ਨਾ ਕੋਇ ਗੁਸਤਾਖ਼, ਕੂੜੀ ਕਿਰਿਆ ਬਾਹਰ ਕਢਾਈਆ। ਰੱਖ ਕੇ ਇਕੋ ਆਸ, ਆਸਾਂ ਭਰੀ ਦੁਹਾਈਆ। ਮੇਰਾ ਆਵੇ ਪੁਰਖ ਅਬਿਨਾਸ਼, ਹਰਿ ਕਰਤਾ ਨੂਰ ਅਲਾਹੀਆ । ਜਨਮ ਕਰਮ ਦਾ ਕੁਕਰਮ ਕਰੇ ਮੁਆਫ਼, ਦੁਰਮਤ ਮੈਲ ਧਵਾਈਆ। ਸਦੀ ਚੌਧਵੀਂ ਵੇਖੇ ਹੱਕ ਇਨਸਾਫ਼, ਅਦਲ ਵਿਚ ਵਡਿਆਈਆ । ਜਨ ਭਗਤਾਂ ਪੈਜ ਲਏ ਰਾਖ, ਸਿਰ ਆਪਣਾ ਹੱਥ ਟਿਕਾਈਆ। ਸ਼ਬਦ ਅਗੰਮੀ ਦੱਸੇ ਬਾਤ, ਬਾਤਨ ਪਰਦਾ ਲਾਹੀਆ। ਅੰਧੇਰੀ ਮੇਟੇ ਰਾਤ, ਸਤਿਜੁਗ ਸਾਚਾ ਚੰਦ ਚਮਕਾਈਆ। ਦੀਨ ਦੁਨੀ ਬਣਾ ਕੇ ਇਕ ਜਮਾਤ, ਦੀਨਾਂ ਮਜ਼੍ਹਬਾਂ ਡੇਰਾ ਢਾਹੀਆ। ਆਤਮ ਪਰਮਾਤਮ ਦੇਵੇ ਸਾਥ, ਸਗਲਾ ਸੰਗ ਨਿਭਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਗਾਥ, ਗਹਿਰ ਗੰਭੀਰ ਕਰੇ ਪੜ੍ਹਾਈਆ । ਦਰ ਸੁਹਾ ਕੇ ਪੁਰਖ ਸਮਰਾਥ, ਹਰਿ ਕਰਤਾ ਨੂਰ ਅਲਾਹੀਆ। ਲਹਿਣਾ ਦੇਣਾ ਚੁਕਾਏ ਮੇਰਾ ਮਾਤ, ਧਰਨੀ ਧਰਤ ਧਵਲ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਰਾਵੀ ਕਹੇ ਮੈਂ ਤਟ ਕਿਨਾਰੇ ਕੀਤੇ ਚੰਗੇ, ਸੋਹਣੇ ਸਾਫ਼ ਕਰਾਈਆ। ਵੇਖਣ ਆਈ ਜਮਨਾ ਸੁਰਸਤੀ ਗੋਦਾਵਰੀ ਗੰਗੇ, ਆਪਣਾ ਪੰਧ ਮੁਕਾਈਆ। ਗੁਰ ਅਵਤਾਰ ਪੈਗ਼ੰਬਰ ਆਵਣ ਪੈਰੀਂ ਨੰਗੇ, ਬਿਨ ਤਨ ਵਜੂਦ ਪੰਧ ਮੁਕਾਈਆ। ਵਿਸ਼ਨ ਬ੍ਰਹਮਾ ਸ਼ਿਵ ਰਹੇ ਮੰਗ ਮੰਗੇ, ਦੂਰ ਦੁਰਾਡੇ ਧਿਆਨ ਲਗਾਈਆ। ਦੇਵਤ ਸੁਰ ਦੇਵਣ ਅਨੰਦੇ, ਰਸ ਦੇਵੇ ਧੁਰਦਰਗਾਹੀਆ। ਅਸ਼ਟਭੁਜ ਸ਼ਸਤਰਾਂ ਚੰਡੇ, ਸਿੰਘ ਅਸਵਾਰ ਪਈ ਦੁਹਾਈਆ। ਚਾਰ ਜੁਗ ਆਪਣਾ ਭਾਰ ਚੁੱਕ ਕੇ ਕੰਧੇ, ਭੱਜਣ ਵਾਹੋ ਦਾਹੀਆ। ਤ੍ਰੈਗੁਣ ਮਾਇਆ ਮੇਟ ਕੇ ਪੰਧੇ, ਸਚ ਦਵਾਰੇ ਡੇਰਾ ਲਾਈਆ। ਪੰਜ ਤਤ ਦੇ ਵੇਖਣੇ ਬੰਦੇ, ਬੰਦਗੀ ਵਾਲੇ ਫੋਲ ਫੁਲਾਈਆ। ਸਾਹਿਬ ਸਵਾਮੀ ਦੇਵੇ ਸੰਗੇ, ਸਗਲਾ ਸੰਗ ਬਣਾਈਆ ਜਨ ਭਗਤ ਸੁਹੇਲੇ ਲਾ ਕੇ ਅੰਗੇ, ਅੰਗੀਕਾਰ ਆਪ ਅਖਵਾਈਆ।

❋

❋

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਰਾਵੀ ਕਹੇ ਮੇਰਾ ਤਟ ਕਿਨਾਰਾ ਸੋਹਣਾ, ਸੋਭਾਵੰਤ ਸੁਹਾਈਆ । ਜਿਥੇ ਕਲਜੁਗ ਜੀਵਾਂ ਕਾਇਆ ਕੱਪੜ ਦੁਰਮਤ ਮੈਲ ਧੋਣਾ, ਪੱਤਤ ਪੁਨੀਤ ਬਣਾਈਆ। ਪੁਰਖ ਅਕਾਲ ਦੀਨ ਦਿਆਲ ਨਿਰਗੁਣ ਧਾਰ ਪ੍ਰਗਟ ਹੋਣਾ, ਹੋਕਾ ਹੱਕ ਸੁਣਾਈਆ। ਜਨ ਭਗਤਾਂ ਖੁਲ੍ਹਾਏ ਆਪਣਾ ਲੋਇਣਾ, ਲੋਚਨ ਇਕ ਵਡਿਆਈਆ। ਗ਼ਫ਼ਲਤ ਵਿਚ ਕਿਸੇ ਨਾ ਸੌਣਾ, ਸੁੱਤਿਆਂ ਲਏ ਜਗਾਈਆ। ਪਰਮ ਪੁਰਖ ਦਾ ਖੇਲ ਹੋਣਾ ਮਨਮੋਹਣਾ, ਮੋਹਣੀਆਂ ਬੈਠਣ ਸੀਸ ਨਿਵਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਰਾਵੀ ਕਹੇ ਮੇਰੇ ਅੰਦਰ ਚਾਓ ਘਨੇਰਾ, ਘੜੀ ਪਲ ਵਿਸਰ ਨਾ ਜਾਈਆ। ਕਦ ਆਵੇ ਸਾਹਿਬ ਸਵਾਮੀ ਮੇਰਾ, ਮੋਹੇ ਵਿਛੜੀ ਲਏ ਮਿਲਾਈਆ। ਮੇਰੇ ਕੰਢੀ ਲਾਵੇ ਡੇਰਾ, ਤੱਟਾਂ ਦਏ ਵਡਿਆਈਆ। ਬੰਨੇ ਲਾਵੇ ਬੇੜਾ, ਜਗਤ ਵਹਿਣ ਨਾ ਕੋਇ ਵਹਾਈਆ। ਧਰਮ ਵਸਾਵੇ ਖੇੜਾ, ਵੱਜੇ ਨਾਮ ਵਧਾਈਆ। ਨੌ ਹੱਥ ਦਾ ਨਾਲ ਹੋਵੇ ਜੇੜਾ, ਨਵ ਨੌ ਚਾਰ ਦਾ ਪੰਧ ਮੁਕਾਈਆ। ਜਿਸ ਕਾਰਨ ਮਾਰਨਾ ਫੇਰਾ, ਭੇਵ ਅਭੇਦਾ ਦੇਣਾ ਖੁਲ੍ਹਾਈਆ। ਮੋਹੇ ਸੱਜਣ ਮਿਲੇ ਸਾਹਿਬ ਪ੍ਰਭ ਮੋਰਾ, ਮਿਲ ਮਿਲ ਵੱਜੇ ਵਧਾਈਆ। ਮੇਰੇ ਅੰਤਰ ਨਿਰੰਤਰ ਖ਼ੁਸ਼ੀਆਂ ਦਾ ਬਾਦਲ ਹੋਵੇ ਘਨਘੋਰਾ, ਆਪਣਾ ਰੂਪ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਸਾਚਾ ਇਕ ਸੁਹਾਈਆ। ਰਾਵੀ ਕਹੇ ਮੇਰੇ ਸਾਹਿਬ ਤੱਕੀਂ ਨਾ ਬਾਲੂ ਰੇਤ, ਰੀਤੀਵਾਨ ਤੇਰੀ ਸਰਨਾਈਆ। ਮੈਂ ਮੰਗਦੀ ਤੇਰਾ ਹੇਤ, ਪ੍ਰੀਤਮ ਬੇਪ੍ਰਵਾਹੀਆ। ਦਰਸ ਨੇਤਨ ਨੇਤ, ਨਿਜ ਲੋਚਨ ਨੈਣ ਰੁਸ਼ਨਾਈਆ। ਗੁਰ ਅਵਤਾਰ ਪੈਗ਼ੰਬਰ ਹੋ ਗਏ ਕੇਤ, ਜੁਗ ਚੌਕੜੀ ਫੇਰਾ ਪਾਈਆ। ਤੇਰਾ ਆਇਆ ਕਿਸੇ ਨਾ ਭੇਤ, ਬੇਅੰਤ ਕਹਿ ਕੇ ਸਾਰੇ ਗਏ ਗਾਈਆ। ਮੇਰਾ ਲਿਖਿਆ ਕਿਸੇ ਨਾ ਲੇਖ, ਓਟ ਤੇਰੀ ਗਏ ਸਮਝਾਈਆ। ਮੈਂ ਰੱਖ ਕੇ ਧੁਰ ਦੀ ਟੇਕ, ਬੈਠੀ ਰਾਹ ਤਕਾਈਆ। ਮੇਰੇ ਸਾਹਿਬ ਸੁਲਤਾਨ ਆ ਕੇ ਵੇਖ, ਆਖ਼ਰ ਪੰਧ ਮੁਕਾਈਆ। ਮੈਂ ਤੇਰੇ ਚਰਨ ਝਾੜਾਂ ਨਾਲ ਆਪਣੇ ਧਰਮ ਧਾਰ ਦੇ ਕੇਸ, ਸੋਹਣਾ ਜੋੜ ਕਰਾਈਆ। ਬੇਸ਼ਕ ਮੇਰੇ ਕੰਢੇ ਆਇਆ ਨਹੀਂ ਦਸਮੇਸ਼, ਪਾਰ ਬਿਆਸੋਂ ਗਿਆ ਸਮਝਾਈਆ। ਜਿਸ ਵੇਲੇ ਮਿਟੌਣੇ ਮੁੱਲਾ ਸ਼ੇਖ਼, ਫੇਰ ਆਵਾਂ ਚਾਈਂ ਚਾਈਂਆ। ਮੇਰਾ ਪ੍ਰਭ ਆਦਿ ਮੇਰਾ ਸਾਹਿਬ ਏਕ, ਜਿਸ ਦੇ ਗੁਰ ਅਵਤਾਰ ਪੈਗ਼ੰਬਰ ਅਨੇਕ, ਜੁਗ ਚੌਕੜੀ ਖੇਲ ਖਿਲਾਈਆ। ਜਿਸ ਵੇਲੇ ਆਵੇ ਮਾਝੇ ਦੇਸ, ਮਜਲਸ ਭਗਤਾਂ ਨਾਲ ਬਣਾਈਆ। ਧੁਰ ਦਾ ਮਾਲਕ ਬਣ ਨਰੇਸ਼, ਨਰ ਨਰਾਇਣ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੇ ਮਸਤਕ ਲਾਵੇ ਮੇਖ, ਧੂੜੀ ਨਾਮ ਵਾਲੀ ਰਮਾਈਆ।

੧੪ ਫੱਗਣ ਸ਼ਹਿਨਸ਼ਾਹੀ ਸੰਮਤ ੪ ਜਵੰਦ ਸਿੰਘ ਦੇ ਗ੍ਰਹਿ ਨਵਾਂ ਪਿੰਡ ਜ਼ਿਲਾ ਗੁਰਦਾਸਪੁਰ

ਰਾਵੀ ਕਹੇ ਮੇਰੇ ਤਟ ਕਿਨਾਰੇ ਰਹੇ ਕੁੱਦ, ਖ਼ੁਸ਼ੀ ਖ਼ੁਸ਼ੀ ਵਿਚੋਂ ਉਪਜਾਈਆ। ਕਿਉਂ ਸੰਦੇਸ਼ਾ ਦੇ ਕੇ ਗਿਆ ਬੁੱਧ, ਬੁੱਧੀ ਤੋਂ ਪਰੇ ਪਰੇ ਸਮਝਾਈਆ। ਜਿਸ ਕਾਰਨ ਸਭ ਕੁਛ ਰਿਹਾ ਸੁਝ, ਸੋਝੀ ਸਮਝ ਮੇਰੇ ਵਿਚ ਆਈਆ। ਜਿਸ ਕਲਜੁਗ ਕੂੜਾ ਮੇਟਣਾ ਜੁਗ, ਜੁਗ ਚੌਕੜੀ ਵੇਖ ਵਖਾਈਆ।

❋

❋

ਸੋ ਸਵਾਮੀ ਨਿਰਗੁਣ ਧਾਰੋਂ ਆਵੇ ਉਠ, ਜੋਤੀ ਜੋਤ ਕਰ ਰੁਸ਼ਨਾਈਆ। ਤੇਰੇ ਉਪਰ ਜਾਏ ਤੁਠ, ਮਿਹਰ ਨਜ਼ਰ ਇਕ ਉਠਾਈਆ। ਲੱਖ ਚੁਰਾਸੀ ਵਿਚੋਂ ਜਨ ਭਗਤ ਸੁਹੇਲੇ ਥੋੜ੍ਹੇ ਲੈ ਕੇ ਮੁਠ, ਮੁੱਠੀ ਰਾਖ ਤੇਰੇ ਵਿਚ ਸੁਟਾਈਆ। ਇਕ ਖੋਪਰਾ ਲਿਆਵੇ ਜੁੱਟ, ਦੋਹਾਂ ਦਾ ਮੇਲਾ ਦਏ ਮਿਲਾਈਆ। ਇਕ ਕਾਲਾ ਗਾਨਾ ਬੰਨ੍ਹ ਕੇ ਗੁੱਟ, ਸਗਣ ਰਾਮ ਵਾਲਾ ਭੁਗਤਾਈਆ। ਤੇਰਾ ਭਾਗ ਨਾ ਜਾਏ ਨਿਖੁੱਟ, ਨਿਹਕਰਮਣ ਰੂਪ ਨਾ ਕੋਇ ਵਖਾਈਆ। ਸਾਫ਼ ਕਰਾ ਕੇ ਤੇਰਾ ਅਨੋਖਾ ਬੁਤ, ਬੁਤਖ਼ਾਨੇ ਦੀ ਲੋੜ ਰਹੇ ਨਾ ਰਾਈਆ। ਵੇਸ ਵਟਾ ਕੇ ਅਬਿਨਾਸ਼ੀ ਅਚੁਤ, ਪਤਿਪਰਮੇਸ਼ਵਰ ਆਪਣਾ ਪੜਦਾ ਲਾਹੀਆ। ਤੇਰਾ ਬਦਲ ਦੇਵੇ ਰੁਖ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਕਰਤਾ ਬੇਪ੍ਰਵਾਹੀਆ। ਰਾਵੀ ਕਹੇ ਮੇਰੇ ਤਟ ਕਿਨਾਰੇ ਖ਼ੁਸ਼ੀਆਂ ਨਾਲ ਰਹੇ ਨੱਚ, ਅੱਗਾ ਪਿਛਾ ਨਜ਼ਰ ਕਿਸੇ ਨਾ ਆਈਆ। ਮੈਂ ਉਠ ਕੇ ਵੇਖਿਆ ਝਟ, ਚਾਰੋਂ ਕੁੰਟ ਧਿਆਨ ਲਗਾਈਆ। ਰੋਂਦੇ ਵੇਖੇ ਅਠਸਠ, ਚਾਰ ਕੁੰਟ ਰਹੀ ਕੁਰਲਾਈਆ। ਹਰਿ ਕਾ ਨਾਮ ਰਿਹਾ ਕੋਈ ਨਾ ਰਟ, ਰੱਟਾ ਪਿਆ ਜਗਤ ਲੋਕਾਈਆ। ਨਾਮ ਅਲੂਣੀ ਸਿਲ ਲਏ ਕੋਈ ਨਾ ਚੱਟ, ਚੇਟਕ ਮਾਇਆ ਮਮਤਾ ਮੋਹ ਵਧਾਈਆ। ਨਾੜੀ ਨਾੜੀ ਉਬਲੇ ਰੱਤ, ਲੱਖ ਚੁਰਾਸੀ ਰਹੀ ਕੁਰਲਾਈਆ। ਵਸਤ ਅਮੋਲਕ ਕਿਸੇ ਨਾ ਆਵੇ ਹੱਥ, ਖ਼ਾਲੀ ਹੱਥ ਦੇਣ ਦੁਹਾਈਆ। ਪੰਚ ਵਿਕਾਰੇ ਪਾਈ ਨੱਥ, ਤਤਵ ਤਤ ਨਾ ਕੋਇ ਤੁੜਾਈਆ। ਜੋ ਗੁਰ ਅਵਤਾਰ ਪੈਗ਼ੰਬਰ ਮਾਰਗ ਗਏ ਦੱਸ, ਦੀਨ ਦੁਨੀ ਗਈ ਭੁਲਾਈਆ। ਮਨ ਕਲਪਣਾ ਵਿਚ ਰਹੇ ਨੱਸ, ਤ੍ਰਿਸ਼ਨਾ ਕੂੜ ਹੋਈ ਹਲਕਾਈਆ। ਨਿਜ ਨੇਤਰ ਖੁਲ੍ਹੀ ਕਿਸੇ ਨਾ ਅੱਖ, ਦੋਏ ਲੋਚਨ ਦਰਸ ਕੋਇ ਨਾ ਪਾਈਆ। ਸਭ ਦਾ ਕਾਇਆ ਖੇੜਾ ਹੁੰਦਾ ਦਿਸੇ ਭੱਠ, ਕਲਜੁਗ ਭਠਿਆਲਾ ਅਗਨੀ ਰਿਹਾ ਡਾਹੀਆ। ਗੁਰ ਅਵਤਾਰ ਪੈਗ਼ੰਬਰ ਜਿਸ ਦਾ ਕਰ ਕੇ ਗਏ ਜਸ, ਵੇਦ ਪੁਰਨਾਂ ਸਿਫ਼ਤ ਸਾਲਾਹੀਆ। ਸੋ ਸਾਹਿਬ ਮੇਰਾ ਸਮਰਥ, ਹਰਿ ਕਰਤਾ ਨਜ਼ਰੀ ਆਈਆ। ਸਦੀ ਚੌਧਵੀਂ ਹੋ ਪ੍ਰਗਟ, ਨੂਰ ਨੁਰਾਨਾ ਡਗਮਗਾਈਆ। ਮੇਰੇ ਔਣ ਵਾਲਾ ਤਟ, ਕਿਨਾਰੇ ਦਏ ਵਡਿਆਈਆ। ਮੈਂ ਲਾਹਾ ਲੈਣਾ ਖੱਟ, ਨਿਉਂ ਨਿਉਂ ਸੀਸ ਝੁਕਾਈਆ। ਮੇਰੀ ਉਜਲ ਹੋਣੀ ਮਤ, ਦੁਰਮਤ ਰਹੇ ਨਾ ਰਾਈਆ। ਮੇਰਾ ਨਾਤਾ ਹੋਵੇ ਪੱਕ, ਵਾਅਦਾ ਪੂਰ ਕਰਾਈਆ। ਓਹ ਮਾਲਕ ਹਕ਼ੀਕ਼ਤ ਹੱਕ, ਲਾਸ਼ਰੀਕ ਨੂਰ ਅਲਾਹੀਆ। ਜਿਸ ਦਾ ਹੁਕਮ ਹੋਣਾ ਯੱਕ, ਯਕਤਰਫ਼ ਕਾਰ ਕਮਾਈਆ। ਸਭ ਦੀ ਜਾਣੇ ਮਿਤ ਗੱਤ, ਲੱਖ ਚੁਰਾਸੀ ਖੋਜ ਖੁਜਾਈਆ। ਜੋ ਕਾਹਨ ਗਿਆ ਦੱਸ, ਸੋ ਬੰਸਰੀ ਧੁਨ ਸੁਣਾਈਆ। ਮੈਂ ਜੋੜ ਕੇ ਦੋਵੇਂ ਹੱਥ, ਬਿਨ ਹੱਥਾਂ ਸੀਸ ਨਿਵਾਈਆ। ਚਰਨ ਕਵਲਾਂ ਢੱਠ, ਧੂੜੀ ਖ਼ਾਕ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਿਹਰ ਨਜ਼ਰ ਨਾਲ ਤਰਾਈਆ। ਰਾਵੀ ਕਹੇ ਮੇਰੇ ਤਟ ਕਿਨਾਰੇ ਹੋਵਣ ਸੋਭਾਵੰਤ, ਸੋਭਾਵੰਤ ਸੁਹਾਈਆ। ਮੇਲਾ ਮਿਲੇ ਸ੍ਰੀ ਭਗਵੰਤ, ਜੋ ਨਿਰਗੁਣ ਆਪਣਾ ਰੰਗ ਰੰਗਾਈਆ। ਜੋ ਆਦਿ ਜੁਗਾਦੀ ਕੰਤ, ਨਰ ਨਰਾਇਣ ਨੂਰ ਅਲਾਹੀਆ। ਜਿਸ ਦਾ ਕਿਸੇ ਨਾ ਪਾਇਆ ਅੰਤ, ਬੇਅੰਤ ਕਹਿ ਕੇ ਸਾਰੇ ਗਾਈਆ। ਜਿਸ ਨੂੰ ਖੋਜਦੇ ਸਾਧ ਸੰਤ, ਚਾਰੋਂ ਕੁੰਟ ਧਿਆਨ ਲਗਾਈਆ। ਜਿਸ ਦੀ ਮਹਿਮਾ ਸਦਾ ਬੇਅੰਤ, ਪਾਰਬ੍ਰਹਮ ਧੁਰਦਰਗਾਹੀਆ। ਜਿਸ ਦਾ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਗੌਂਦੀ ਮੰਤ, ਢੋਲੇ ਸਿਫ਼ਤਾਂ ਵਾਲੇ ਸਾਲਾਹੀਆ। ਓਹ ਸਭ ਦਾ ਤੋੜੇ ਗੜ੍ਹ ਹੰਗਤ, ਹਉਮੇ ਦਏ ਗਵਾਈਆ। ਬੋਧ ਅਗਾਧਾ ਬਣ ਕੇ ਪੰਡਤ, ਅਗਲੀ ਸਿਖਿਆ ਦਏ ਸਮਝਾਈਆ। ਭਗਤ ਸੁਹੇਲੇ

❋

❋

ਤਾਰੇ ਸਾਚੀ ਸੰਗਤ, ਸਗਲਾ ਸੰਗ ਨਿਭਾਈਆ। ਮੇਰੀ ਮੰਨ ਕੇ ਜੁਗ ਜੁਗ ਦੀ ਮਿੰਨਤ, ਦਰ ਠਾਂਡੇ ਚਰਨ ਟਿਕਾਈਆ। ਗ਼ਮੀ ਮਿਟਾਏ ਚਿੰਨਤ, ਹਰਖ ਸੋਗ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸੁਹਾਏ ਮੇਰੀ ਅਗੰਮੀ ਸਿੰਮਤ, ਜਿਸ ਦਿਸ਼ਾ ਦੀ ਸਾਰ ਕੋਇ ਨਾ ਪਾਈਆ।

੧੪ ਫੱਗਣ ਸ਼ਹਿਨਸ਼ਾਹੀ ਸੰਮਤ ੪ ਚਰਨ ਸਿੰਘ ਦੇ ਗ੍ਰਹਿ ਨਵਾਂ ਪਿੰਡ

ਰਾਵੀ ਕਹੇ ਮੇਰੇ ਤਟ ਕਿਨਾਰੇ ਵੇਖ ਸੁਥਰੇ, ਸੋਹਣੇ ਸਾਫ਼ ਨਜ਼ਰੀ ਆਈਆ। ਸੂਫ਼ੀ ਫ਼ਕੀਰ ਲੌਂਦੇ ਮੁਜਰੇ, ਹੋਕੇ ਹੱਕ ਹੱਕ ਸੁਣਾਈਆ। ਬੀਤੇ ਯਾਦ ਕਰਦੇ ਦਿਨ ਗੁਜ਼ਰੇ, ਮਾਜ਼ੀ ਵੇਖ ਵਖਾਈਆ। ਬਿਨ ਪ੍ਰਭ ਮਾਨਸ ਜਨਮ ਕਿਸੇ ਨਾ ਸੁਧਰੇ, ਸਾਧਕ ਸਿਧ ਨਾ ਕੋਇ ਕਰਾਈਆ। ਬਿਨ ਪਾਰਬ੍ਰਹਮ ਪਾਰ ਕੋਈ ਨਾ ਉਤਰੇ, ਸਚ ਕਿਨਾਰ ਨਾ ਕੋਇ ਲਗਾਈਆ। ਜਿਹੜੇ ਹਰਫ਼ ਹਰੂਫ਼ ਕ਼ਲਮ ਸ਼ਾਹੀ ਨਾਲ ਉਕਰੇ, ਮੰਤਰਾਂ ਕਲਮਿਆਂ ਵਿਚ ਜਣਾਈਆ। ਓਸ ਕਰਨੀਉਂ ਕਦੇ ਨਾ ਮੁਕਰੇ, ਜੋ ਭਵਿਖਤ ਗਿਆ ਦ੍ਰਿੜਾਈਆ। ਜੋਤੀ ਧਾਰੋਂ ਆਪੇ ਉਤਰੇ, ਜਨਮ ਦੇਵੇ ਕੋਈ ਨਾ ਮਾਈਆ। ਭਗਤ ਹੋਣ ਨਾ ਦੇਵੇ ਨਾਸ਼ੁਕਰੇ, ਸ਼ੁਕਰੀਆ ਸਭ ਤੋਂ ਰਿਹਾ ਕਰਾਈਆ। ਜਿਹੜੇ ਏਸ ਦਵਾਰਿਉਂ ਉਖੜੇ, ਦੋ ਜਹਾਨ ਨਾ ਕੋਇ ਵਡਿਆਈਆ। ਮੇਰੇ ਕਿਨਾਰੇ ਜਨ ਭਗਤਾਂ ਦੇ ਧੋਵਣ ਆਏ ਮੁਖੜੇ, ਅੰਮ੍ਰਿਤ ਆਪਣਾ ਨਾਮ ਲਿਆਈਆ। ਉਲਟੇ ਗਰਭ ਨਾ ਹੋਵਣ ਰੁੱਖੜੇ, ਰੁਖ਼ਸਤ ਲੱਖ ਚੁਰਾਸੀ ਵਿਚੋਂ ਪਾਈਆ। ਜਨਮ ਮਰਨ ਦੇ ਮੇਟ ਕੇ ਦੁਖੜੇ, ਦੁਖੀਆਂ ਦਰਦੀਆਂ ਦਰਦ ਵੰਡਾਈਆ। ਸੋਹਣੀ ਸੁਹੰਜਣੀ ਕਰੇ ਰੁਤੜੇ, ਪ੍ਰੇਮ ਮਹਿਕ ਮਹਿਕਾਈਆ। ਇਹ ਖੇਲ ਅਬਿਨਾਸ਼ੀ ਅਚੁਤੜੇ, ਚੇਤਨ ਹੋ ਕੇ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਮੇਲ ਮਿਲਾਈਆ। ਰਾਵੀ ਕਹੇ ਮੇਰੇ ਤਟ ਕਿਨਾਰੇ ਵੇਖੇ ਨਾ ਟੇਡੇ ਵਿੰਗੇ, ਸਿੱਧਾ ਆਪਣਾ ਧਿਆਨ ਲਗਾਈਆ। ਜਿਹੜੀ ਕਹਿੰਦੇ ਧੌਲ ਚੁੱਕੀ ਧਵਲ ਸਿੰਗੇ, ਧਰਤੀ ਭਾਰ ਉਠਾਈਆ। ਰਾਵੀ ਕਹੇ ਓਹ ਖੇਲ ਪ੍ਰਭੂ ਦਾ ਨਿੱਜੇ, ਮੈਂ ਸਹਿਜ ਦਿਆਂ ਜਣਾਈਆ। ਜਿਸ ਦੀ ਨੀਂਹ ਕੋਈ ਨਾ ਚਿਣੇ, ਓਹ ਧਰਨੀ ਸੋਭਾ ਪਾਈਆ। ਜਿਸ ਨੇ ਕੋਟ ਬ੍ਰਹਿਮੰਡ ਖੰਡ ਪਤਾ ਨਹੀਂ ਬਣਾਏ ਕਿੰਨੇ, ਗੁਰ ਅਵਤਾਰ ਪੈਗ਼ੰਬਰ ਸਮਝ ਕਿਸੇ ਨਾ ਆਈਆ। ਜੋ ਆਇਆ ਸੋ ਕਰਦਾ ਗਿਆ ਬਿਨੈ, ਬੇਨੰਤੀਆਂ ਵਿਚ ਜਣਾਈਆ। ਲੇਖਾ ਲਿਖ ਕੇ ਗਏ ਤ੍ਰੈਲੋਕੀ ਧਾਰ ਤਿੰਨੇ, ਦੀਨ ਦੁਨੀ ਵੰਡ ਵੰਡਾਈਆ। ਜਿਸ ਧਰਤੀ ਵਿਚੋਂ ਪਾਣੀ ਅਗੰਮਾ ਸਿੰਮੇ, ਉਸ ਦਾ ਵਹਿਣ ਨਾ ਕੋਇ ਜਣਾਈਆ। ਜਿਸ ਦੀ ਕੁੱਖ ਵਿਚੋਂ ਨਿੰਮੇ, ਓਹ ਪ੍ਰਭੂ ਜਣੇਂਦੀ ਇਸ ਦੀ ਮਾਈਆ। ਜਿਸ ਨੇ ਬਣਾਏ ਰਾਤ ਦਿਨੇ, ਸੂਰੀਆ ਚੰਦ ਕਰ ਰੁਸ਼ਨਾਈਆ। ਓਹ ਲੇਖਾ ਇਸ ਦਾ ਆਪੇ ਮਿਣੇ, ਓੜਕ ਓੜਕ ਕਹਿਣ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਆਪ ਵਰਤਾਈਆ । ਰਾਵੀ ਕਹੇ ਧੌਲ ਚੁੱਕੇ ਕੋਈ ਨਾ ਭਾਰ, ਆਪਣਾ ਬਲ ਨਾ ਕੋਇ ਰਖਾਈਆ। ਇਹ ਖੇਲ ਸੱਚੀ ਸਰਕਾਰ, ਜਿਸ ਨੇ ਆਪਣੀ ਚਰਨ ਧੂੜ ਨਾਲ ਧਰਤੀ ਦਿਤੀ ਬਣਾਈਆ। ਖਿੱਚੀ ਰੱਖੇ ਨਾਲ ਪਿਆਰ, ਸਹਾਰਾ ਅਵਰ ਨਾ ਕੋਇ ਰਖਾਈਆ। ਅੰਮ੍ਰਿਤ ਦੇ ਕੇ ਰਸ ਧਾਰ, ਚਰਨੋਦਕ ਇਸ ਦੇ ਵਿਚ ਟਿਕਾਈਆ। ਜਿਸ

❋

❋

ਦੀ ਪਾ ਸਕਿਆ ਨਾ ਕੋਇ ਸਾਰ, ਅੰਤ ਕਹਿਣ ਕੋਇ ਨਾ ਪਾਈਆ । ਸੱਤ ਜ਼ਿਮੀਂ ਸੱਤ ਅਸਮਾਨਾਂ ਕਹਿ ਕੇ ਗਏ ਉਚਾਰ, ਇਹ ਨਿੱਕੀ ਜਿਹੀ ਵਡਿਆਈਆ। ਲੱਖ ਪਾਤਾਲ ਆਕਾਸ਼ਾਂ ਨਾਨਕ ਦਿਤੇ ਵਖਾਲ, ਓਹ ਇਹੋ ਕਹਿ ਕੇ ਸ਼ੁਕਰ ਮਨਾਈਆ। ਇਸ ਤੋਂ ਪਰੇ ਵੇਖ ਕਿਸੇ ਨਹੀਂ ਪਾਈ ਸਾਰ, ਸਮਝ ਵਿਚ ਸਮਝ ਨਾ ਕੋਇ ਜਣਾਈਆ। ਸਾਹਿਬ ਮੇਰਾ ਸਭ ਦਾ ਮਾਲਕ ਇਕ ਮੁਖ਼ਤਿਆਰ, ਅਗਣਤ ਅਨੰਤ ਨਜ਼ਰੀ ਆਈਆ। ਮੈਂ ਉਹਦੇ ਚਰਨ ਚਰਨੋਦਕ ਦੀ ਉਹ ਅਨੋਖੀ ਧਾਰ, ਜਿਸ ਦੀ ਬੂੰਦ ਬੂੰਦ ਆਪਣੇ ਵਿਚ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਾਹ ਪਾਤਸ਼ਾਹ ਸੱਚੀ ਸਰਕਾਰ, ਮੇਰਾ ਸੁਹਾਏ ਤਟ ਕਿਨਾਰ, ਜਿਥੇ ਗੁਰ ਅਵਤਾਰ ਪੈਗ਼ੰਬਰਾਂ ਦਾ ਲੱਗਣਾ ਦਰਬਾਰ, ਦਰਬਾਰੀ ਹੋ ਕੇ ਵੇਖ ਵਖਾਈਆ।

੧੪ ਫੱਗਣ ਸ਼ਹਿਨਸ਼ਾਹੀ ਸੰਮਤ ੪ ਦੁਰਗੀ ਦੇ ਗ੍ਰਹਿ ਨਵਾਂ ਪਿੰਡ

ਰਾਵੀ ਕਹੇ ਇਕ ਦਿਨ ਆਏ ਸਪਤ ਰਿੱਖੀ, ਬਸਤਰ ਤਨ ਨਾ ਕੋਇ ਰਖਾਈਆ। ਉਨ੍ਹਾਂ ਉਂਗਲਾਂ ਨਾਲ ਇਕ ਪੱਟੀ ਆਪ ਲਿਖੀ, ਲਿਖ ਕੇ ਖ਼ੁਸ਼ੀ ਬਣਾਈਆ। ਮੈਂ ਗ਼ੌਰ ਨਾਲ ਤੱਕਿਆ ਮੈਨੂੰ ਮੂਲ ਨਾ ਦਿੱਸੀ, ਰੂਪ ਰੰਗ ਰੇਖ ਨਾ ਕੋਇ ਜਣਾਈਆ। ਮੈਂ ਗ਼ੁੱਸੇ ਵਿਚ ਆ ਕੇ ਖਿੱਝੀ, ਜ਼ੋਰ ਨਾਲ ਦਿਤਾ ਜਣਾਈਆ। ਇਹ ਕੀ ਧਾਰ ਬਾਰੀਕ ਨਿੱਕੀ, ਮੈਨੂੰ ਦਿਓ ਸਮਝਾਈਆ। ਅਤਰੀ ਨੇ ਚਪੇੜ ਮਾਰੀ ਮੇਰੀ ਵਿਚ ਗਿੱਚੀ, ਮੂੰਹ ਦੇ ਭਾਰ ਸੁਟਾਈਆ। ਕਮਲੀਏ ਆਹ ਵੇਖ ਸਦੀ ਚੌਧਵੀਂ ਦੀ ਅੰਤਮ ਮਿਤੀ, ਤੈਨੂੰ ਦਿਆਂ ਵਖਾਈਆ। ਜਿਹੜੀ ਪ੍ਰਭ ਦੇ ਚਰਨਾਂ ਵਿਚ ਟਿਕੀ, ਦੂਜਾ ਅਸਥਾਨ ਨਾ ਕੋਇ ਵਡਿਆਈਆ। ਮੇਰੇ ਮਸਤਕ ਨੂੰ ਲੱਗ ਗਈ ਮਿੱਟੀ, ਧੂੜੀ ਖ਼ਾਕ ਰਮਾਈਆ। ਧਾਰ ਨਜ਼ਰ ਆਈ ਚਿੱਟੀ, ਆਪਣਾ ਰੰਗ ਬਦਲਾਈਆ। ਮੈਨੂੰ ਹਾਹੇ ਉਤੇ ਦਿਸੀ ਟਿੱਪੀ, ਹੰ ਬ੍ਰਹਮ ਨੂਰ ਅਲਾਹੀਆ। ਇਹ ਪ੍ਰਭੂ ਦੀ ਸਿੱਖੀ, ਜੋ ਤਨ ਵਜੂਦ ਨਾਤਾ ਦਏ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਰਾਵੀ ਕਹੇ ਉਨ੍ਹਾਂ ਮੇਰੀ ਫੇਰ ਇਕ ਲਕੀਰ, ਲਹਿੰਦੇ ਚੜ੍ਹਦੇ ਲਾਈਨ ਲਗਾਈਆ। ਮੇਰਾ ਜਿਗਰ ਦਿਤਾ ਚੀਰ, ਅੰਗ ਪੀੜ ਪੀੜ ਕਰਾਈਆ। ਮੇਰੀ ਟੁੱਟ ਗਈ ਹੱਡੀ ਰੀੜ੍ਹ, ਦੁੱਖ ਵਿਚ ਦੁਹਾਈਆ। ਓਨ੍ਹਾਂ ਹੱਸ ਕੇ ਕਿਹਾ ਆਹ ਵੇਖ ਜਗਤ ਸ਼ਰਅ ਜ਼ੰਜੀਰ, ਜੋ ਗੁਰ ਅਵਤਾਰ ਪੈਗ਼ੰਬਰਾਂ ਦਿਤੇ ਬਣਾਈਆ। ਫੇਰ ਵਖਾਈ ਅਗਲੀ ਤਸਵੀਰ, ਨੂਰ ਨੂਰ ਰੁਸ਼ਨਾਈਆ। ਫੇਰ ਨਜ਼ਰੀ ਆਇਆ ਕਬੀਰ, ਬਿਨਾ ਜਨਮ ਤੋਂ ਸੋਭਾ ਪਾਈਆ। ਫੇਰ ਖੰਡਾ ਦਿਸਿਆ ਗੋਬਿੰਦ ਵਾਲੀ ਸ਼ਮਸ਼ੀਰ, ਦੋਵੇਂ ਧਾਰ ਚਮਕਾਈਆ। ਫਿਰ ਰੋਂਦੇ ਵੇਖੇ ਸ਼ਾਹ ਹਕੀਰ, ਧੀਰਜ ਧੀਰ ਨਾ ਕੋਇ ਧਰਾਈਆ। ਫੇਰ ਤੱਕਿਆ ਬੇਨਜ਼ੀਰ, ਨੂਰ ਨੁਰਾਨਾ ਨੂਰ ਅਲਾਹੀਆ। ਫੇਰ ਸਹਿਜ ਨਾਲ ਦੱਸੀ ਤਦਬੀਰ, ਤਰੀਕਾ ਇਕ ਦ੍ਰਿੜਾਈਆ। ਜਿਸ ਨੇ ਬਦਲਣੀ ਤੇਰੀ ਤਕ਼ਦੀਰ, ਓਹ ਸਾਡਾ ਮਾਲਕ ਧੁਰਦਰਗਾਹੀਆ। ਇਹ ਖੇਲ ਕਰੇ ਕਲਜੁਗ ਅੰਤ ਅਖ਼ੀਰ, ਸਦੀ ਚੌਧਵੀਂ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੀ ਬਦਲ ਦੇਵੇ ਜ਼ਮੀਰ, ਜ਼ਾਮਨ ਇਕੋ ਇਕ ਰਖਾਈਆ।

❋

❋

੧੪ ਫੱਗਣ ਸ਼ਹਿਨਸ਼ਾਹੀ ਸੰਮਤ ੪ ਸ਼ਹਿਨਸ਼ਾਹ ਜੀ ਦੇ ਨਾਲ ਪਿੰਡ ਕਲੀਚ ਪੁਰ ਜ਼ਿਲਾ ਗੁਰਦਾਸਪੁਰ

ਪੂਰਬ ਜਨਮ ਦਾ ਲਹਿਣਾ ਤੇਰਾ, ਤੇਰਾ ਹੋ ਕੇ ਦਏ ਚੁਕਾਈਆ। ਤੂੰ ਰਾਤੀਂ ਦਰਸ਼ਨ ਕੀਤਾ ਮੇਰਾ, ਤੈਨੂੰ ਲੱਭਣ ਵਾਸਤੇ ਆਪਣਾ ਪੰਧ ਮੁਕਾਈਆ। ਇਧਰ ਓਧਰ ਮਾਰ ਕੇ ਗੇੜਾ, ਫੜ ਲਿਆ ਆਪਣੀ ਬਾਹੀਂਆ। ਤੇਰਾ ਅੰਤਮ ਕਰ ਕੇ ਜਾਣਾ ਨਬੇੜਾ, ਮਾਨਸ ਜਨਮ ਲੇਖੇ ਲਾਈਆ। ਚੁਰਾਸੀ ਚੁਕਾ ਕੇ ਜਾਣਾ ਗੇੜਾ, ਜਨਮ ਮਰਨ ਵਿਚ ਨਾ ਫੇਰ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਮਿਹਰਵਾਨ ਮਿਹਰਵਾਨ ਮਿਹਰਵਾਨ ਸਿਰ ਤੇਰੇ ਹੱਥ ਟਿਕਾਈਆ।

੧੪ ਫੱਗਣ ਸ਼ਹਿਨਸ਼ਾਹੀ ਸੰਮਤ ੪ ਬਲਦੇਵ ਰਾਜ ਦੇ ਗ੍ਰਹਿ ਪਿੰਡ ਕੋਠੀ ਭੀਮ ਪੁਰ

ਰਾਵੀ ਕਹੇ ਮੈਂ ਆਪਣੇ ਤਟ ਕਿਨਾਰੇ ਪੋਚਾਂ, ਸਾਫ਼ ਸੁਥਰੇ ਰਹੀ ਬਣਾਈਆ। ਅੱਠੇ ਪਹਿਰ ਆਪਣੇ ਅੰਦਰ ਸੋਚਾਂ, ਸੋਚ ਸਮਝ ਨਾ ਕੋਇ ਚਤੁਰਾਈਆ। ਪੁਰਖ ਅਬਿਨਾਸ਼ੀ ਦਰਸ਼ਨ ਲੋਚਾਂ, ਲੋਚਣ ਨੈਣਾਂ ਰਾਹ ਤਕਾਈਆ। ਉਚੀ ਕੂਕ ਸੁਣਾਵਾਂ ਹੋਕਾ, ਹੁਕਮ ਬੇਪਰਵਾਹੀਆ। ਸੁਨੇਹੜੇ ਦੇਵਾਂ ਪ੍ਰਲੋਕਾ, ਚੌਦਾਂ ਤਬਕਾਂ ਕਰਾਂ ਜਣਾਈਆ। ਮੈਨੂੰ ਮਿਲਣਾ ਸਾਚਾ ਮੌਕਾ, ਮੁਕੰਮਲ ਮੇਲਾ ਲਏ ਮਿਲਾਈਆ। ਜਿਸ ਦੇ ਵਿਚ ਅਰਜਨ ਲਾਇਆ ਗੋਤਾ, ਅਗਨੀ ਤਤ ਬੁਝਾਈਆ। ਮੇਰਾ ਭਾਗ ਉਠਾਇਆ ਸੋਤਾ, ਸੁੱਤੀ ਅੱਖ ਖੁਲ੍ਹਾਈਆ। ਨਾਮ ਜਣਾ ਦੇ ਨੌਕਾ, ਬੇੜਾ ਗਿਆ ਬੰਨ੍ਹਾਈਆ। ਮਾਣ ਗਵਾ ਕੇ ਹਉਂ ਕਾ, ਹੰ ਬ੍ਰਹਮ ਸਮਝਾਈਆ। ਖੇਲ ਵੇਖਣਾ ਪ੍ਰਭ ਦੇ ਨਾਉਂ ਕਾ, ਜੋ ਆਤਮ ਪਰਮਾਤਮ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਰਾਵੀ ਕਹੇ ਮੈਂ ਤਟ ਕਿਨਾਰੇ ਕੀਤੇ ਪੱਧਰੇ, ਇਕੋ ਰੰਗ ਰੰਗਾਈਆ। ਮੇਰੀ ਆਸਾ ਮਨਸਾ ਸੁਧਰੇ, ਮਿਲੇ ਮੇਲ ਬੇਪਰਵਾਹੀਆ। ਮੈਨੂੰ ਲੱਭਨਾ ਨਾ ਪਏ ਕਿੱਧਰੇ, ਟਿੱਲੇ ਪਰਬਤ ਖੋਜ ਖੁਜਾਈਆ। ਆਪਣੀ ਧਾਰੋਂ ਆਪੇ ਨਿਕਲੇ, ਨਿਰਵੈਰ ਰੂਪ ਬਦਲਾਈਆ। ਮਿਹਰਵਾਨ ਹੋ ਕੇ ਆਵੇ ਮਿਤ੍ਰੇ, ਮਿਤ੍ਰ ਪਿਆਰਾ ਆਪ ਅਖਵਾਈਆ। ਮੇਰੇ ਦੂਰ ਕਰਾਵੇ ਖ਼ਤਰੇ, ਖ਼ਾਤਰਖਾਹ ਨਾ ਕੋਇ ਰਖਾਈਆ। ਜਿਸ ਅਰਜਨ ਨੇ ਚੌਦਾਂ ਸੌ ਤੀਹ ਅੰਕ ਲਿਖੇ ਪੱਤਰੇ, ਓਹ ਪਤਣ ਬਹਿ ਕੇ ਗਿਆ ਸਮਝਾਈਆ। ਜਿਸ ਦੀ ਧਾਰ ਭਗਤ ਬਹੱਤਰੇ, ਸੱਤਰਾਂ ਰੰਗ ਵਖਾਈਆ। ਓਹ ਖੇਲ ਖੇਲੇ ਉੱਤਰ ਪੂਰਬ ਪੱਛਮ ਦੱਖਣੇ, ਚਾਰੇ ਕੁੰਟ ਵੇਖ ਵਖਾਈਆ। ਤੇਰੇ ਭਾਂਡੇ ਭਰੇ ਸਖਣੇ, ਅੰਮ੍ਰਿਤ ਧਾਰ ਵਹਾਈਆ। ਦੇਵੇ ਵਡਿਆਈ ਅਲਖ ਅਲੱਖਣੇ, ਅਲਖ ਅਗੋਚਰ ਦਇਆ ਕਮਾਈਆ। ਚਲ ਕੇ ਆਏ ਤੇਰੇ ਘਾਟ ਪੱਤਨੇ, ਤਟ ਕਿਨਾਰੇ ਸੋਭਾ ਪਾਈਆ। ਤੂੰ ਆਪਣੇ ਦੁਖੜੇ ਓਸ ਦੇ ਅੱਗੇ ਰੱਖਣੇ, ਰੋ ਰੋ ਦੇਣਾ ਜਣਾਈਆ। ਜਿਸ ਨੇ ਤੇਰੇ ਪਿਆਰ ਵਿਚ ਸੁੱਕੇ ਮੰਡੇ ਛਕਣੇ, ਜਨ ਭਗਤਾਂ ਨਾਲ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਕਾਰ ਕਮਾਈਆ। ਰਾਵੀ ਕਹੇ ਮੇਰੇ ਤਟ ਕਿਨਾਰੇ ਰੰਗੀਲੇ, ਰੰਗਤ ਗਏ ਬਦਲਾਈਆ। ਮੇਰੀ ਮਨਜ਼ੂਰ ਹੋਈ ਅਪੀਲੇ, ਪ੍ਰਭ ਦਿਤੀ ਮਾਣ ਵਡਿਆਈਆ। ਆਵੇ ਕਿਸੇ ਬਹਾਨੇ ਹੀਲੇ, ਆਪ ਆਪਣਾ ਪੰਧ ਮੁਕਾਈਆ। ਜਿਸ ਦੇ ਬਸਤਰ ਸੂਹੇ ਚਿੱਟੇ ਲਾਲ ਕਾਲੇ ਪੀਲੇ, ਨੀਲੇ ਰੰਗ ਵਖਾਈਆ। ਉਸ ਦਾ

❋

❋

ਰਾਹ ਤੱਕਣ ਜਲ ਹੋੜੇ ਮੀਨੇ, ਮੱਛ ਕੱਛ ਧਿਆਨ ਲਗਾਈਆ। ਜਿਸ ਨੇ ਮੇਰੇ ਬੂੰਦ ਰਸ ਪੀਣੇ, ਪ੍ਰੇਮ ਪ੍ਰੀਤੀ ਨਾਲ ਰਖਾਈਆ । ਫੇਰ ਖੇਲ ਕਰਨਾ ਮੱਕੇ ਮਦੀਨੇ, ਚਰਨ ਚਰਨ ਵਿਚੋ ਬਦਲਾਈਆ। ਪੈਗ਼ੰਬਰ ਜਿਸ ਦੇ ਹੋਣੇ ਅਧੀਨੇ, ਸਿਰ ਸਕੇ ਨਾ ਕੋਇ ਉਠਾਈਆ। ਫਿਰ ਭਗਤਾਂ ਦੇ ਚਰਨ ਰੱਖਣਾ ਉਪਰ ਸੀਨੇ, ਸਾਂਤਕ ਸਤਿ ਸਤਿ ਕਰਾਈਆ। ਇਹ ਖੇਲ ਹੋਣਾ ਫਲਗੁਣ ਮਹੀਨੇ, ਰੁਤੜੀ ਦਸ ਅੱਠ ਮਹਿਕਾਈਆ। ਲੇਖੇ ਮੁਕਣੇ ਮਰਨੇ ਜੀਣੇ, ਜੀਵਣ ਜੁਗਤੀ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਆਪਣਾ ਹੁਕਮ ਵਰਤਾਈਆ। ਰਾਵੀ ਕਹੇ ਮੇਰੇ ਕੰਢੇ ਵੇਖਣੇ ਉਚੇ, ਊਚ ਅਗੰਮ ਦਿਤੀ ਵਡਿਆਈਆ। ਜਿਥੇ ਭਗਤ ਪਹੁੰਚਣੇ ਸੁੱਚੇ, ਸੋਹਣਾ ਪ੍ਰੇਮ ਵਧਾਈਆ। ਭਾਗ ਲੱਗਣਾ ਕਾਇਆ ਜੁੱਸੇ, ਜਿਸਮ ਜ਼ਮੀਰ ਬਦਲਾਈਆ। ਸੁਹੰਜਣੀ ਹੋਣੀ ਰੁੱਤੇ, ਖ਼ੁਸ਼ੀ ਮਾਤ ਮਹਿਕਾਈਆ। ਮੈਂ ਵੀ ਵਾਹੁਣੀ ਆਪਣੀ ਗੁੱਤੇ, ਮੇਂਢੀ ਸੀਸ ਗੁੰਦਾਈਆ। ਗੋਲੀ ਮੇਰੇ ਵਿਚੋਂ ਭਰੇ ਪੰਜ ਬੁੱਕੇ, ਬੁਕਲ ਆਪਣੀ ਵਿਚ ਟਿਕਾਈਆ। ਪੰਜ ਮਕਈ ਦੀਆਂ ਛੱਲੀਆਂ ਦੇ ਹੋਣੇ ਤੁੱਕੇ, ਪੂਰੇ ਸਾਫ਼ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਅਵਤਾਰ ਪੈਗ਼ੰਬਰਾਂ ਸਭ ਦੇ ਕੋਲੋਂ ਲੇਖੇ ਪੁੱਛੇ, ਪਿਛੇ ਰਹਿਣ ਕੋਇ ਨਾ ਪਾਈਆ।