੧੬ ਫੱਗਣ ਸ਼ਹਿਨਸ਼ਾਹੀ ਸੰਮਤ ੪ ਚਰਨ ਸਿੰਘ ਦੇ ਗ੍ਰਹਿ ਪਿੰਡ ਅੰਤੋਰ
ਨਾਰਦ ਕਿਹਾ ਗੰਗਾ ਚਿੱਠੀ ਦਾ ਪਾਸਾ ਪਰਤ, ਪਰਤ ਕੇ ਵੇਖ ਵਖਾਈਆ। ਲੇਖਾ ਲਿਖਿਆ ਪੁਰਖ ਅਬਿਨਾਸ਼ੀ ਔਣਾ ਉਪਰ ਧਰਤ, ਧਰਨੀ ਧਰਤ ਸੋਭਾ ਪਾਈਆ। ਗੁਰ ਅਵਤਾਰ ਪੈਗ਼ੰਬਰਾਂ ਪੂਰੀ ਕਰਨੀ ਸ਼ਰਤ, ਸ਼ਰਅ ਦਏ ਬਦਲਾਈਆ। ਸਭ ਦੀ ਆਸਾ ਪੂਰੀ ਕਰੇ ਮੰਨੇ ਅਰਜ਼, ਆਰਜ਼ੂ ਵੇਖ ਵਖਾਈਆ। ਸੱਪਤ ਰਿਖੀਆਂ ਜਿਹੜੀ ਗ਼ਰਜ਼, ਗਰਜ਼ੇ ਕਿ ਸਾਰੀ ਪੂਰ ਕਰਾਈਆ। ਚਾਰ ਜੁਗ ਦੀ ਫੋਲ ਕੇ ਫ਼ਰਦ, ਲੇਖੇ ਹੱਕ ਦਏ ਦ੍ਰਿੜਾਈਆ। ਜੋਧਾ ਸੂਰਬੀਰ ਮਰਦਾਨਾ ਬਣ ਕੇ ਮਰਦ, ਹਰ ਤਨ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਗੰਗਾ ਪੜ੍ਹੀਆਂ ਤਿੰਨ ਤਿੰਨ ਕਤਾਰਾਂ, ਸਤਰਾਂ ਵੇਖ ਵਖਾਈਆ। ਮੈਂ ਘੋਲੀ ਤੈਥੋਂ ਵਾਰਾਂ, ਆਪਾ ਭੇਟ ਕਰਾਈਆ। ਜਮਨਾ ਵੇਖ ਕੇ ਪੈ ਗਈ ਵਿਚ ਵਿਚਾਰਾਂ, ਆਪ ਆਪਣੇ ਵਿਚ ਡੁਬਾਈਆ। ਸੁਰਸਤੀ ਬਣ ਵਿਚੋਂ ਹੁਸ਼ਿਆਰਾ, ਚਲਾਕੀ ਨਾਲ ਸਮਝਾਈਆ। ਨੀ ਗੋਦਾਵਰੀ ਆਹ ਵੇਖ ਖੇਲ ਨਿਆਰਾ, ਤੈਨੂੰ ਦਿਆਂ ਸਮਝਾਈਆ। ਚਿੱਠੀ ਵਿਚ ਲੇਖਾ ਪ੍ਰਭੂ ਆਦਿ ਅੰਤ ਦਾ ਕਵਾਰਾ, ਸੁਹਾਗ ਆਪਣਾ ਨਾ ਕੋਇ ਵਖਾਈਆ। ਵਿਸ਼ਨ ਬ੍ਰਹਮਾ ਸ਼ਿਵ ਗੁਰ ਅਵਤਾਰ ਪੈਗ਼ੰਬਰਾਂ ਨੂੰ ਦੇਂਦਾ ਗਿਆ ਲਾਰਾ, ਜੁਗ ਚੌਕੜੀ ਹੁਕਮ ਸੁਣਾਈਆ। ਅਰਜਨ ਨੇ ਕੱਢਿਆ ਹਾੜਾ, ਮਿੰਨਤਾਂ ਵਿਚ ਦੁਹਾਈਆ। ਪੁਰਖ ਅਕਾਲ ਇਕ ਵਾਰ ਆ ਵਿਚ ਸੰਸਾਰਾ, ਆਪਣਾ ਫੇਰਾ ਪਾਈਆ। ਬਣ ਧੁਰ ਦਾ ਲਾੜਾ, ਨਿਰਗੁਣ ਨੂਰ ਕਰ ਰੁਸ਼ਨਾਈਆ। ਨੀ ਓਹ ਔਣਾ ਆਪਣੀ ਧਾਰਾ, ਨਰ ਨਿਰੰਕਾਰਾ ਵੇਸ ਵਟਾਈਆ। ਚਿੱਠੀ ਉਤੇ ਲੇਖ ਲਿਖਿਆ ਉਹਨੂੰ ਕਹਿਣਾ ਕਲ ਕਲਕੀ ਅਵਤਾਰਾ, ਕਲ ਕਲੇਸ਼ ਦਏ ਗਵਾਈਆ। ਸਾਂਝਾ ਬਣੇ ਮੀਤ ਪਿਆਰਾ, ਮਿਤ੍ਰ ਪਿਆਰਾ ਇਕ ਅਖਵਾਈਆ। ਸੁਹਾਏ
❋
❋
ਇਕ ਦਵਾਰਾ, ਦਰਬਾਰਾ ਇਕ ਵਡਿਆਈਆ। ਉਹਨੂੰ ਵੇਖਣਾ ਅਸੀਂ ਸਾਰੀਆਂ ਰਾਵੀ ਕਿਨਾਰਾ, ਕੰਢਾ ਇਕੋ ਇਕ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਗੰਗਾ ਪੜ੍ਹਦੀ ਪੜ੍ਹਦੀ ਹੋ ਗਈ ਚੁਪ, ਉਂਗਲੀ ਮੁਖ ਵਿਚ ਰਖਾਈਆ। ਜਮਨਾ ਪਈ ਉਠ, ਇਸ਼ਾਰਾ ਸੁਰਸਤੀ ਵਲ ਕਰਾਈਆ। ਗੋਦਾਵਰੀ ਦਾ ਫੜ ਕੇ ਗੁੱਟ, ਹਲੂਣਾ ਦਿਤਾ ਲਗਾਈਆ। ਤਿੰਨੇ ਗੰਗਾਂ ਨੂੰ ਰਹੀਆਂ ਪੁਛ, ਕੀ ਸੋਚਾਂ ਵਿਚ ਆਪਣਾ ਆਪ ਡੁਬਾਈਆ। ਗੰਗਾ ਕਹੇ ਮੈਂ ਹੈਰਾਨ ਹੋ ਗਈ ਜਿਸ ਦਾ ਇਕੋ ਗੋਬਿੰਦ ਸੂਰਾ ਪੁੱਤ, ਸ਼ਬਦੀ ਸ਼ਬਦ ਰੂਪ ਵਟਾਈਆ। ਉਹ ਵਸ ਕੇ ਸਾਢੇ ਤਿੰਨ ਹੱਥ ਕਾਇਆ ਬੁਤ, ਸੰਬਲ ਬੈਠਾ ਸੋਭਾ ਪਾਈਆ। ਜੋਤ ਜਗਾਏ ਅਬਿਨਾਸ਼ੀ ਅਚੁਤ, ਨਿਰਗੁਣ ਨੂਰ ਡਗਮਗਾਈਆ। ਮੈਨੂੰ ਐਂ ਦਿਸਦਾ ਸਭ ਦਾ ਪੈਂਡਾ ਰਿਹਾ ਮੁਕ, ਅੱਗੇ ਹੁਕਮ ਨਾ ਕੋਇ ਚਲਾਈਆ। ਸਭ ਦਾ ਪਾਠ ਹੋਣਾ ਇਕੋ ਤੁਕ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਉਨੇ ਚਿਰ ਨੂੰ ਨਾਰਦ ਆ ਗਿਆ ਫੇਰਦਾ ਹੱਥ ਬੋਦੀ, ਹੱਸ ਹੱਸ ਰਿਹਾ ਸੁਣਾਈਆ। ਨੀ ਮੈਂ ਹੋਰ ਤੱਕਿਆ ਗੋਬਿੰਦ ਇਕੋ ਸੋਹੇ ਪ੍ਰਭ ਦੀ ਗੋਦੀ, ਗੋਦਾਵਰੀ ਤੈਨੂੰ ਲਾਰੇ ਦੇਣ ਵਾਲਾ ਨਜ਼ਰੀ ਆਈਆ। ਤੂੰ ਬਣੀ ਰਹੀ ਕਮਲੀ ਕੋਝੀ, ਚਰਨ ਛੋਹ ਸਾਰ ਨਾ ਪਾਈਆ। ਸੁਰਸਤੀ ਕਹੇ ਇਹਨੂੰ ਭੁਲੇਖਾ ਲੱਗਾ ਕਿ ਸ਼ਾਇਦ ਇਹ ਕੋਈ ਜੋਗੀ, ਜੋਗੀਆਂ ਵਾਲਾ ਵੇਸ ਵਟਾਈਆ । ਜਮਨਾ ਕਹੇ ਇਹਨੂੰ ਸ਼ੱਕ ਪੈ ਗਿਆ ਖਵਰੇ ਇਹ ਕੋਈ ਸੰਸਾਰੀ ਭੋਗੀ, ਵਾਸਨਾ ਵਿਚ ਭੱਜਾ ਵਾਹੋ ਦਾਹੀਆ। ਗੰਗਾ ਕਹੇ ਨਹੀਂ ਨੀ ਆਹ ਵੇਖ ਚਿੱਠੀ ਥੱਲੇ ਲਿਖਿਆ ਵੇਦੀਆਂ ਤੋਂ ਬਣ ਕੇ ਸੋਢੀ, ਆਪਣਾ ਰੂਪ ਵਟਾਈਆ। ਗੁਰਮੁਖਾਂ ਚੁੱਕੀ ਫਿਰੇ ਮੋਢੀਂ, ਮੁਢਲਾ ਆਪਣਾ ਰੰਗ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਨਾਰਦ ਕਹੇ ਗੰਗਾ ਜ਼ਰਾ ਵੇਖ ਸੱਤਵੀਂ ਸਤਰ, ਸੋਲਾਂ ਅੱਖਰਾਂ ਵਾਲੀ ਨਜ਼ਰੀ ਆਈਆ। ਫੇਰ ਵੇਖ ਅਗਲਾ ਅੰਕ ਜਿਸ ਦਾ ਹਿੰਦਸਾ ਸੱਤ ਦੋ ਬਹੱਤਰ, ਭਗਤਾਂ ਦਏ ਵਡਿਆਈਆ। ਫੇਰ ਵੇਖ ਬਿਨਾ ਲੇਖ ਤੋਂ ਪੱਤ੍ਰ, ਜਿਸ ਦੀ ਸਮਝ ਨਾ ਕੋਇ ਸਮਝਾਈਆ। ਫੇਰ ਤੱਕ, ਜਾਂ ਗੰਗਾ ਤੱਕਣ ਲੱਗੀ ਅੱਖਾਂ ਵਿਚੋਂ ਵਹਿ ਗਿਆ ਅੱਥਰ, ਨੇਤਰ ਨੀਰ ਵਹਾਈਆ। ਨਾਰਦ ਨੇ ਹਲੂਣ ਕੇ ਕਿਹਾ ਰੋ ਨਾ ਔਹ ਵੇਖ ਗੋਬਿੰਦ ਸੁੱਤਾ ਵਿਛਾ ਕੇ ਸੱਥਰ, ਸੋਹਣੀ ਸੇਜ ਬਣਾਈਆ। ਨੀ ਤੂੰ ਟੱਕਰਾਂ ਮਾਰਦੀ ਰਹੀ ਨਾਲ ਪੱਥਰ, ਭੱਜੀ ਵਾਹੋ ਦਾਹੀਆ। ਹੁਣ ਰਹਿਣ ਨਹੀਂ ਦੇਣਾ ਕਿਸੇ ਦਾ ਮਕਰ, ਫ਼ਰੇਬਾਂ ਡੇਰਾ ਢਾਹੀਆ। ਦੁਨੀਆ ਦਾ ਉਲਟਾ ਕਰਨਾ ਚੱਕਰ, ਚੱਕਰਵਰਤੀ ਦੇਣੇ ਖਪਾਈਆ। ਕਿਸੇ ਬ੍ਰਾਹਮਣ ਨੂੰ ਵੇਖਣ ਨਹੀਂ ਦੇਣਾ ਗ੍ਰਹਿ ਨਛੱਤਰ, ਕੁੰਡਲੀ ਰਾਸ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਗੰਗਾ ਕਹੇ ਇਸ ਚਿੱਠੀ ਦਾ ਇਕ ਹੋਰ ਤੀਜਾ ਸਫ਼ਾ, ਜੋ ਸਫ਼ਾ ਪਿਛਲੀ ਰਿਹਾ ਉਠਾਈਆ। ਉਸ ਵਿਚੋਂ ਭਗਤਾਂ ਹੋਣਾ ਨਫਾ, ਘਾਟੇ ਵਿਚ ਲੋਕਾਈਆ। ਨਾਰਦ ਕਿਹਾ ਕੁਛ ਮੈਨੂੰ ਦੇ ਦੇ ਗੱਫ਼ਾ, ਜੇ ਤੇਰੇ ਵਿਚ ਵਡਿਆਈਆ। ਜਮਨਾ ਹੌਲੀ ਜੇਹੀ ਨਾਰਦ ਦੇ ਸਿਰ ਤੇ ਮਾਰਦੀ ਧੱਫਾ, ਹਾਸੇ ਵਿਚ ਸੁਣਾਈਆ। ਸੁਰਸਤੀ ਪਿਛੋਂ ਮਾਰ ਕੇ ਜੱਫਾ, ਮੂੰਹ ਦੇ ਭਾਰ ਸੁਟਾਈਆ। ਮੁਨੀ ਹੋਣ ਲੱਗਾ ਖ਼ਫ਼ਾ, ਤਿੰਨਾਂ ਨੇ ਤਾਲੀ ਦਿਤੀ ਵਜਾਈਆ। ਗੋਦਾਵਰੀ ਭੱਜ ਕੇ ਆਈ, ਰਿਸ਼ੀ ਜੀ, ਕਿਹੜਾ ਜਾਪ ਜਪਾ, ਮੈਨੂੰ ਦੇ ਦ੍ਰਿੜਾਈਆ। ਫੇਰ ਗ਼ੁੱਸੇ ਵਿਚ ਹੋਰ ਤਪਾ, ਅੱਖ ਲਾਲ ਕਰਾਈਆ। ਚੌਹਾਂ ਮਿਲ
❋
❋
ਕੇ ਕਿਹਾ ਆਹ ਵੇਖ ਲੈ ਪੱਪਾ, ਜੋ ਪੂਰਨ ਬ੍ਰਹਮ ਨਜ਼ਰੀ ਆਈਆ। ਸਾਡਾ ਓਸ ਦੇ ਨਾਲ ਕੌਲ ਇਕ਼ਰਾਰ ਪੱਕਾ, ਜੋ ਲੇਖੇ ਸਭ ਦੇ ਵੇਖ ਵਖਾਈਆ। ਸਾਨੂੰ ਰਾਵੀ ਦਾ ਆ ਗਿਆ ਸੱਦਾ, ਜਾਣਾ ਚਾਈਂ ਚਾਈਂਆ। ਨਾਰਦ ਜੀ ਸਾਡੇ ਵਾਸਤੇ ਕੋਈ ਲਿਆਇਓ ਘੋੜਾ ਟੱਟੂ ਯੱਕਾ, ਯੱਕ ਹੁਕਮ ਸੁਣਾਈਆ। ਤੁਸੀਂ ਜਗਤ ਦੇ ਪ੍ਰੋਹਤ ਉਤੇ ਚੜ੍ਹਨ ਨੂੰ ਲੱਭ ਲਿਓ ਗਧਾ, ਦੋ ਜਹਾਨਾਂ ਵਿਚ ਰਲਣ ਕੋਇ ਨਾ ਪਾਈਆ। ਗਲੋਂ ਲਾਹ ਲਿਓ ਝੱਗਾ, ਜੰਞੂ ਲਓ ਲਟਕਾਈਆ। ਹੱਥ ਵਿਚ ਫੜ ਲਿਓ ਡੱਬਾ, ਰਾਹ ਜਾਂਦੇ ਜਾਣਾ ਖੜਕਾਈਆ। ਜੇ ਥੱਕ ਗਏ ਕਿਸੇ ਡਿੱਗ ਪਿਓ ਵਿਚ ਖੱਡਾ, ਡੂੰਘੀ ਡਲ ਡੇਰਾ ਲਾਈਆ। ਨਾਰਦ ਕਿਹਾ ਇਹਦੀ ਕੀ ਵਜਹ, ਮੈਨੂੰ ਦਿਓ ਸਮਝਾਈਆ। ਗੰਗਾ ਕਿਹਾ ਪੁਰਖ ਅਕਾਲ ਨੇ ਭੇਖ ਪਾਖੰਡ ਨੂੰ ਦੇਣੀ ਸਜ਼ਾ, ਧੋਖੇ ਵਾਲਾ ਰਹਿਣ ਕੋਇ ਨਾ ਪਾਈਆ। ਜਨ ਭਗਤ ਬਣਾਏ ਜੋ ਚਲਣ ਉਸ ਦੀ ਰਜ਼ਾ, ਰਜ਼ਾ ਆਪਣੀ ਵਿਚ ਚਲਾਈਆ। ਦੇਵੇ ਨਾਮ ਅੰਮ੍ਰਿਤ ਦਾ ਰਸਾ, ਰਸ ਇਕੋ ਇਕ ਚਖਾਈਆ। ਨਾਰਦ ਕਹੇ ਜੇ ਰਸ ਦੇਵੇ ਤੇ ਮੈਂ ਜ਼ੋਰ ਨਾਲ ਭੱਜਾਂ, ਤੁਹਾਡੇ ਨਾਲੋਂ ਪਹਿਲੋਂ ਪੰਧ ਮੁਕਾਈਆ। ਸੁਰਸਤੀ ਕਿਹਾ ਐਵੇਂ ਨਾ ਮਾਰ ਕੱਛਾਂ, ਬੋਦੀ ਨਾ ਹਿਲਾਈਆ। ਜੇ ਤੂੰ ਪਹਿਲੋਂ ਗਿਆ ਤੈਨੂੰ ਭਗਤਾਂ ਨੇ ਬੰਨ੍ਹ ਲੈਣਾ ਨਾਲ ਨੌ ਹੱਥ ਰੱਸਾ, ਫੇਰ ਸਕੇ ਨਾ ਕੋਇ ਛੁਡਾਈਆ। ਕੰਨਾਂ ਨੂੰ ਹੱਥ ਲਾ ਲਾ ਅੱਗੇ ਤੋਂ ਸਾਡੇ ਕੋਲ ਆਉਣ ਲੱਗਿਆਂ ਲਾਹੁਣਾ ਨਹੀਂ ਕਦੇ ਝੱਗਾ, ਖ਼ਾਲੀ ਧੋਤੀ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਗੰਗਾ ਕਹੇ ਚਿੱਠੀ ਵਿਚ ਲਿਖਿਆ ਕੋਈ ਵਿਚ ਆ ਨਾ ਜਾਏ ਓਪਰਾ, ਦੂਜਾ ਨਜ਼ਰ ਕੋਇ ਨਾ ਆਈਆ। ਜਮਨਾ ਕਹੇ ਨਾਰਦ ਤੂੰ ਕਿੱਥੋਂ ਆਇਆ ਸਿਰ ਕੱਢਿਆ ਵਾਂਗ ਗਿਰੀ ਖੋਪਰਾ, ਧੜ ਸਿਰ ਜੁਟ ਬਣਾਈਆ। ਨਾਰਦ ਮਖ਼ੌਲ ਵਿਚ ਕਹੇ ਮੈਂ ਪ੍ਰਭੂ ਦਾ ਨਾਲੇ ਪੁੱਤ ਤੇ ਨਾਲੇ ਪੋਤਰਾ, ਤੁਹਾਨੂੰ ਪਤਾ ਨਹੀਂ ਅਜੇ ਮਿਲੀ ਨਹੀਂ ਵਡਿਆਈਆ। ਗੰਗਾ ਧੱਕਾ ਮਾਰਿਆ ਜਾ ਕਿੱਥੇ ਬੰਨ੍ਹੀ ਫਿਰੇਂ ਲੰਗੋਟੜਾ, ਜੰਗਲਾਂ ਵਿਚ ਮੂੰਹ ਭਵਾਈਆ। ਹੱਥ ਵਿਚ ਡਿੰਗਾ ਟੇਡਾ ਫੜ ਲੈ ਸੋਟੜਾ, ਚਾਰੇ ਕੁੰਟਾਂ ਆਪਣੀ ਅਲਖ ਜਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਨਾਰਦ ਕਹਿੰਦਾ ਨੀ ਵੱਡੀਓ ਚਲਾਕੋ, ਕੀ ਮੈਨੂੰ ਰਹੀਆਂ ਜਣਾਈਆ। ਆਪਣਾ ਆਪ ਸਾਂਭੋ, ਖੁਲ੍ਹੀ ਮੇਂਢੀ ਸੀਸ ਗੁੰਦਾਈਆ। ਅੱਗਾ ਪਿੱਛਾ ਆਪਣਾ ਨਾਪੋ, ਲੰਬਾਈ ਕੀ ਚੌੜਾਈਆ। ਕਰਵਟ ਵਿਚ ਕਰਵਟ ਆਪਣੀ ਸਾਧੋ, ਸਿਦਕ ਨਾਲ ਉਠਾਈਆ। ਕੀ ਲੇਖਾ ਦੱਸ ਕੇ ਗਿਆ ਤੁਹਾਨੂੰ ਕ੍ਰਿਸ਼ਨ ਬੰਸ ਯਾਦੋ, ਯਾਦਵ ਕੀ ਚਤੁਰਾਈਆ। ਕਿਉਂ ਪਾਣੀ ਪੀਂਦਾ ਰਿਹਾ ਵਿਚੋਂ ਢਾਬੋ, ਕ੍ਰਿਸ਼ਨ ਨੇ ਉਂਗਲੀ ਛੂਹ ਤੁਹਾਡੇ ਨਾਲ ਮੁਖ ਨਾ ਕਦੇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਨਾਰਦ ਕਹੇ ਕਿਤੇ ਬਣ ਨਾ ਜਾਇਓ ਚਲਾਕ, ਆਪਣੀ ਆਪ ਕਰੋ ਵਡਿਆਈਆ। ਜ਼ਰਾ ਏਧਰ ਲਿਓ ਝਾਕ, ਤੁਹਾਨੂੰ ਦਿਆਂ ਵਖਾਈਆ। ਨਾਵੀਂ ਸਤਰ ਜਿਹੜੀ ਖ਼ਾਲੀ ਲਈ ਰਾਖ, ਉਸ ਨੂੰ ਵੇਖੋ ਨਿਗਾਹ ਟਿਕਾਈਆ। ਸਾਰੀਆਂ ਮੰਨਿਆਂ ਵਾਕ, ਬੈਠੀਆਂ ਨਿਗਾਹ ਉਠਾਈਆ। ਜਾਂ ਵੇਖਿਆ ਤਾਂ ਪ੍ਰਭੂ ਦੀ ਇਕੋ ਜ਼ਾਤ, ਦੂਜਾ ਨਜ਼ਰ ਕੋਇ ਨਾ ਆਈਆ। ਨੀ ਤੁਸਾਂ ਇਸ ਨੂੰ ਵੇਖਣਾ ਸਾਖਿਆਤ, ਛਮੀ ਨਮੀ ਆਪਣਾ ਰੂਪ ਬਦਲਾਈਆ। ਤੁਹਾਨੂੰ ਫੇਰ ਆਵੇ ਵਿਸ਼ਵਾਸ, ਜਿਸ ਵੇਲੇ ਵਿਸ਼ਵ ਦਾ ਭੇਵ ਖੁਲ੍ਹਾਈਆ। ਨਾਰਦ ਛੇਤੀ ਨਾਲ ਜਮਨਾ ਸੁਰਸਤੀ ਦੇ ਕੰਨ ਫੜ ਕੇ ਕਿਹਾ ਨੀ ਤੱਕੋਗੀਆਂ ਉਤੇ ਆਕਾਸ਼, ਆਪਣੀ ਅੱਖ ਉਠਾਈਆ।
❋
❋
ਗੋਦਾਵਰੀ ਸੁਰਸਤੀ ਕਿੱਥੇ ਵੇਖੋਗੀਆਂ ਪ੍ਰਕਾਸ਼, ਮੈਨੂੰ ਦਿਓ ਜਣਾਈਆ । ਚਾਰੇ ਹੋ ਗਈਆਂ ਉਦਾਸ, ਹੈਰਾਨੀ ਅੰਦਰ ਆਈਆ। ਨਾਰਦ ਕਿਹਾ ਓਹ ਵੇਖੋ ਮਾਰ ਝਾਕ, ਰਾਵੀ ਕੰਢਾ ਸੋਭਾ ਪਾਈਆ। ਜਿਸ ਦੇ ਚਰਨ ਚੁੰਮੇ ਧਰਤੀ ਮਾਤ, ਜਿਸ ਨੂੰ ਨਿਉਂ ਨਿਉਂ ਸਾਰੇ ਸੀਸ ਨਿਵਾਈਆ। ਨਾਲ ਭਗਤਾਂ ਦੀ ਜਮਾਤ, ਸੋਹਣਾ ਰੰਗ ਰੰਗਾਈਆ। ਚਾਰੇ ਕਹਿਣ ਮੁਨੀ ਜੀ, ਰਿਸ਼ੀ ਜੀ, ਮਹਾਤਮਾ ਜੀ, ਪੰਡਤ ਜੀ, ਕੁਛ ਸ਼ਤਾਨੀ ਦਾ ਖਵਾਇਓ ਸਾਨੂੰ ਪ੍ਰਸ਼ਾਦ, ਤੇਰੀ ਸ਼ਤਾਨੀ ਵਿਚ ਨੁਰਾਨੀ ਨਜ਼ਰੀ ਆਈਆ। ਨਾਰਦ ਕਿਹਾ ਸੁਣੋ ਮੇਰੀ ਆਵਾਜ਼, ਮੈਂ ਖੋਲ੍ਹ ਦੇ ਦੱਸਾਂ ਰਾਜ਼, ਜਿਸ ਕੌਡੇ ਕੰਧਾਰੀ ਦੀ ਨਾਨਕ ਰੱਖੀ ਲਾਜ, ਓਹ ਰਸ ਲਿਆਵੇ ਚੁੱਕ ਕਮਾਦ, ਮੁਖ ਸਭ ਦਾ ਮਿੱਠਾ ਦਏ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਦੇਵਣਹਾਰ ਵਡਿਆਈਆ। ਨਾਰਦ ਕਹੇ ਨੀ ਛੋਕਰੀਓ, ਸ਼ਕ ਵਿਚ ਨਾ ਕੋਇ ਵਡਿਆਈਆ। ਪ੍ਰਭੂ ਦੀਓ ਪੋਤਰੀਓ, ਕੀ ਬ੍ਰਹਮਾ ਤੁਹਾਡਾ ਪਿਤਾ ਮਾਈਆ। ਜਗ ਵਿਚ ਸੋਤੜੀਓ, ਕੀ ਵਿਸ਼ਨੂੰ ਤੁਹਾਡੀ ਅੱਖ ਖੁਲ੍ਹਾਈਆ। ਨੈਣਾਂ ਵਿਚ ਰੋਤੜੀਓ, ਸ਼ੰਕਰ ਤਰਸੂਲ ਨਾਲ ਡਰਾਈਆ। ਕਿਹੜੀ ਬੰਦ ਹੋਈਓ ਕੋਠੜੀਓ, ਕਿਸ ਗ੍ਰਹਿ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਗੰਗਾ ਕਹੇ ਪੜ੍ਹਦੀ ਪੜ੍ਹਦੀ ਨੇ ਵੇਖਿਆ ਇਕ ਹੋਰ ਚੌਥਾ ਅੰਕ, ਚਾਰ ਜੁਗ ਦਾ ਲੇਖ ਸਮਝਾਈਆ। ਰਾਵੀ ਕੰਢੇ ਕੁਛ ਆਸਾ ਰੱਖ ਕੇ ਗਿਆ ਜਨਕ, ਜਿਸ ਦੀ ਸੀਤਾ ਸਪੁੱਤਰੀ ਰਾਮ ਨਾਲ ਪ੍ਰਨਾਈਆ। ਜਿਸ ਲੱਕੜੀ ਦਾ ਬਣਿਆ ਸੀ ਧਨੁਸ਼, ਓਹ ਲੱਕੜੀ ਏਸੇ ਰਾਵੀ ਦੇ ਕੰਢੇ ਤੋਂ ਗਈ ਆਪਣਾ ਪੰਧ ਮੁਕਾਈਆ। ਜਿਹੜੀ ਯਾਦਵ ਸੀ ਬੰਸੀ, ਯਦੂ ਬੰਸ ਦਾ ਪਹਿਲਾਂ ਜਿਸ ਦਾ ਨਾਮ ਨੀਦੂ, ਉਹਦੀ ਮਾਤਾ ਇਸ ਰਾਵੀ ਕੰਢੇ ਦੇ ਰਹਿਣ ਵਾਲੀ ਨਜ਼ਰੀ ਆਈਆ। ਨੌ ਪਹਿਰ ਤਪਸਿਆ ਕੀਤੀ ਸੀ ਤਟ ਕਿਨਾਰੇ ਭਰਿੰਗੂ, ਬਿਨਾ ਸਵਾਸ ਤੋਂ ਧਿਆਨ ਲਗਾਈਆ। ਤਿੰਨ ਵਾਰ ਸ਼ੰਕਰ ਨੇ ਰਾਵੀ ਵਿਚ ਧੋਤਾ ਸੀ ਆਪਣਾ ਲਿੰਗੂ, ਨਪੜਦ ਹੋ ਕੇ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ। ਸੁਰਸਤੀ ਕਹੇ ਮੁਨੀ ਜੀ ਤੁਸੀਂ ਮੁਨੀਸ਼ਰ ਕਿ ਮੁਸ਼ਟੰਡੇ, ਮੈਨੂੰ ਦਿਓ ਜਣਾਈਆ। ਨਾਰਦ ਖਲੋ ਕੇ ਇਕ ਟੰਗੇ, ਕੰਨ ਹੱਥਾਂ ਉਤੇ ਰਖਾਈਆ। ਅੱਖਾਂ ਮੀਟ ਕੇ ਕਹੇ ਵੇਖੋ ਮੈਂ ਚੜ੍ਹ ਗਿਆ ਉਪਰਲੇ ਡੰਡੇ, ਜਿਥੇ ਪ੍ਰਭੂ ਡੇਰਾ ਲਾਈਆ। ਜਮਨਾ ਨੇ ਹਸਦੀ ਹਸਦੀ ਨੇ ਓਹਦੀਆਂ ਨਾਸਾਂ ਵਿਚ ਨਿੱਕੇ ਨਿੱਕੇ ਦੇ ਦਿਤੇ ਗੰਢੇ, ਜ਼ੋਰ ਨਾਲ ਦਬਾਈਆ। ਸਾਹ ਬੰਦ ਹੋਇਆ ਤੇ ਜ਼ੋਰ ਨਾਲ ਖੰਘੇ, ਤੇ ਬਾਹਰ ਦਿਤੇ ਕਢਾਈਆ। ਗ਼ੁੱਸੇ ਵਿਚ ਕਿਹਾ ਤੁਸੀਂ ਕੰਮ ਨਹੀਂ ਕੀਤੇ ਚੰਗੇ, ਹਾਸੀ ਮੇਰੇ ਨਾਲ ਉਡਾਈਆ। ਓਨੇ ਚਿਰ ਨੂੰ ਸ੍ਰੀ ਭਗਵਾਨ ਆ ਗਿਆ ਪਾ ਕੇ ਕੱਪੜੇ ਗੰਦੇ, ਗ਼ਰੀਬਾਂ ਵਾਲਾ ਵੇਸ ਵਟਾਈਆ। ਹੱਥ ਵਿਚ ਫੜੇ ਹੋਏ ਸੁੱਕੇ ਮੰਡੇ, ਮੁਖੋਂ ਕਹੇ ਕੋਈ ਭਿਛਿਆ ਦਿਓ ਪਾਈਆ। ਨਾਰਦ ਨੇ ਓਹੋ ਫੜ ਕੇ ਗੰਢੇ, ਝੋਲੀ ਦਿਤੇ ਟਿਕਾਈਆ। ਸ੍ਰੀ ਭਗਵਾਨ ਨੇ ਝੋਲੀ ਚੋਂ ਕੱਢ ਕੇ ਗੋਦਾਵਰੀ ਗੰਗਾ ਨੂੰ ਵੰਡੇ, ਆਹ ਫੜ ਕੇ ਲਓ ਖਾਈਆ। ਓਨ੍ਹਾਂ ਦੰਦ ਪੀਹ ਕੇ ਆਪਣੇ ਦੰਦ ਭੰਨੇ, ਇਹ ਬੁੱਢਾ ਕੀ ਕਰੇ ਸ਼ੁਦਾਈਆ। ਇਨ੍ਹਾਂ ਵਿਚ ਕੀ ਅਨੰਦੇ, ਜਿਹੜਾ ਸਾਨੂੰ ਰਿਹਾ ਚਖਾਈਆ। ਜਾਹ ਉਨ੍ਹਾਂ ਨੂੰ ਦੇ ਜਿਹੜੇ ਤੇਰੇ ਵਰਗੇ ਭੁੱਖੇ ਨੰਗੇ, ਅਸੀਂ ਗੰਗਾ ਗੋਦਾਵਰੀ ਜਮਨਾ ਸੁਰਸਤੀ ਸਾਨੂੰ ਤੇ ਲੋਕ ਕਹਿੰਦੇ ਇਹ ਸਾਡੀਆਂ ਮਾਈਆ। ਪੁਰਖ ਅਕਾਲ ਇਕ ਦਮ ਆਪਣਾ ਰੂਪ ਬਣਾਇਆ ਸੂਰੇ ਸਰਬੰਗੇ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਆਪਣੀ ਕਲ ਧਰਾਈਆ। ਯਾਦ ਰੱਖਿਓ ਇਹੋ ਗੰਢੇ
❋
❋
ਤੇ ਇਹੋ ਸੁੱਕੇ ਮੰਡੇ, ਜਿਸ ਵੇਲੇ ਆਵਾਂ ਵਿਚ ਬ੍ਰਹਿਮੰਡੇ, ਭਾਗ ਲਗਾਵਾਂ ਅਰਜਨ ਦੀ ਧਾਰ ਤੇ ਰਾਵੀ ਕੰਢੇ, ਤੁਹਾਨੂੰ ਭਜਾ ਕੇ ਲਿਆਵਾਂ ਨਾਲ ਸ਼ਬਦ ਡੰਡੇ, ਭੱਜੋ ਵਾਹੋ ਦਾਹੀਆ। ਓਥੇ ਮੇਰੇ ਭਗਤ ਹੋਣਗੇ ਸੰਗੇ, ਜਿਹੜੇ ਸਭ ਤੋਂ ਉਤਮ ਸ੍ਰੇਸ਼ਟ ਤੇ ਸਾਰਿਆਂ ਨਾਲੋਂ ਹੋਵਣਗੇ ਚੰਗੇ, ਤੁਸਾਂ ਦੰਦੀਆਂ ਪੀਸੀਆਂ ਓਹ ਖਾਵਣਗੇ ਨਾਲ ਦੰਦੇ, ਤੁਸਾਂ ਰੋ ਰੋ ਕੇ ਕਹਿਣਾ ਭੋਰਾ ਸਾਡੀ ਝੋਲੀ ਦਿਓ ਪਾਈਆ। ਮੈਂ ਕੱਖਾਂ ਦੀ ਸੇਜ ਉਤੇ ਲੇਟਾਂਗਾ ਰਾਵੀ ਕੰਢੇ, ਆਪਣਾ ਆਸਣ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਜਣਾਈਆ। ਚਾਰੇ ਹੈਰਾਨ ਹੋਈਆਂ ਕਿੱਥੋਂ ਆ ਗਿਆ ਅਛਲ ਅਛੱਲ, ਆਪਣਾ ਵੇਸ ਵਟਾਈਆ। ਪ੍ਰਗਟ ਹੋਇਆ ਕਿਹੜੇ ਪਲ, ਆਉਂਦਾ ਜਾਂਦਾ ਰਾਹ ਨਾ ਕੋਇ ਤਕਾਈਆ। ਪ੍ਰਭੂ ਫੇਰ ਵੜ ਗਿਆ ਕਾਇਆ ਵਾਲੀ ਝੱਲ, ਨੇਤਰ ਨੈਣ ਨਾ ਕੋਇ ਵਡਿਆਈਆ। ਫੇਰ ਖਲੋ ਕੇ ਵਿਚ ਜਲ, ਜਲ ਰਿਹਾ ਛੜਕਾਈਆ। ਫੇਰ ਹੌਲੀ ਹੌਲੀ ਪਿਆ ਚਲ, ਭੱਜੇ ਵਾਹੋ ਦਾਹੀਆ। ਫੇਰ ਆ ਕੇ ਉਪਰ ਥਲ, ਘੁਟਨੇ ਲਏ ਟਿਕਾਈਆ। ਫੇਰ ਸਾਰੀਆਂ ਨੂੰ ਕਿਹਾ ਧਿਆਨ ਰੱਖਿਓ ਜਿਸ ਵੇਲੇ ਮੈਂ ਆਪਣਾ ਸੁਆਲ ਕੀਤਾ ਹੱਲ, ਗੇੜਾ ਸਭ ਨੂੰ ਦਿਆਂ ਦਵਾਈਆ। ਤੁਹਾਨੂੰ ਜ਼ਰੂਰ ਆਉਣਾ ਪਏ ਚਲ, ਹੁਕਮੇ ਅੰਦਰ ਪੰਧ ਮੁਕਾਈਆ। ਸਾਰਾ ਲੇਖਾ ਕੁਛ ਅੱਜ ਕੁਝ ਸਮਝਾ ਦੇਣਾ ਕਲ੍ਹ, ਕਿਉਂਕਿ ਕਲ੍ਹ ਤੋਂ ਅਗਲੇ ਕਲ੍ਹ ਝੋਲੀਆਂ ਦੇਣੀਆਂ ਭਰਾਈਆ।
੧੬ ਫੱਗਣ ਸ਼ਹਿਨਸ਼ਾਹੀ ਸੰਮਤ ੪ ਰਾਵੀ ਕੰਢੇ
ਰਾਵੀ ਕਹੇ ਮੈਂ ਏਥੇ ਵਗੀ ਸਾਂ ਜੁਗ ਢਾਈ, ਆਪਣਾ ਰੁਖ਼ ਨਾ ਕਦੇ ਬਦਲਾਈਆ। ਬਣੀ ਸਾਂ ਪਾਂਧੀ ਰਾਹੀ, ਚਲੀ ਚਾਈਂ ਚਾਈਂਆ। ਰਾਜਾ ਬਲ ਏਥੇ ਰਹਿ ਕੇ ਗਿਆ ਸੀ ਦਿਨ ਬਾਈ, ਜਿਸ ਦੀ ਬਾਈਬਲ ਵਿਚ ਹਜ਼ਰਤ ਈਸਾ ਦਏ ਗਵਾਹੀਆ। ਸਪਤ ਰਿਖੀ ਨੌ ਦਿਨ ਏਥੇ ਬਣੇ ਰਹੇ ਸ਼ੁਦਾਈ, ਪ੍ਰਭ ਦਰਸ ਦੇ ਕੇ ਲੁਕਿਆ ਹੱਥ ਕਿਸੇ ਨਾ ਆਈਆ। ਰਾਮ ਦੇ ਜਿਸ ਪਹਿਲੀ ਵਾਰ ਨੌਂਹ ਲਾਹੇ ਸੀ ਨਾਈ, ਓਹਦਾ ਏਥੇ ਹੁੰਦਾ ਸੀ ਪਿਤਾ ਮਾਈ, ਭੂਮਿਕਾ ਜਨਮ ਵਾਲੀ ਸੁਹਾਈਆ। ਕ੍ਰਿਸ਼ਨ ਨੇ ਪਹਿਲਾਂ ਹੱਥ ਲਾਇਆ ਸੀ ਜਿਸ ਗਾਂਈ, ਓਹ ਵੀ ਏਥੋਂ ਦੀ ਜੰਮ ਜਾਈ, ਮਥਰਾ ਵਿਚ ਜਾ ਕੇ ਕ਼ੀਮਤ ਤਰਿਆਸੀ ਦੋਨੇ ਪਾਈਆ। ਜਿਸ ਨੇ ਪਹਿਲਾਂ ਗਾਂ ਜ਼ਿਬਹ ਕੀਤੀ ਓਹ ਇਥੋਂ ਢਾਈ ਮੀਲ ਤੇ ਰਹਿੰਦਾ ਸੀ ਕਸਾਈ, ਮੂਸਾ ਮੁਰੀਦ ਹੋ ਕੇ ਆਪਣੀ ਸੇਵ ਕਮਾਈਆ । ਜਿਹੜੀ ਈਸਾ ਦੇ ਗਲ ਵਿਚ ਪਾਈ ਫਾਹੀ, ਸਤਰੰਗ ਦਾ ਧਾਗਾ ਏਥੇ ਦੇ ਰਹਿਣ ਵਾਲਾ ਲਲਾਰੀ ਰੰਗਦਾ ਸੀ ਚਾਈਂ ਚਾਈਂ, ਜੋ ਤਿੰਨ ਪੀਹੜੀਆਂ ਪਹਿਲੋਂ ਉਜੜ ਕੇ ਯੋਰੋਸ਼ਲਮ ਡੇਰਾ ਲਾਈਆ। ਜਿਹੜੀ ਮੁਹੰਮਦ ਨੇ ਤਸਬੀ ਪਹਿਲੇ ਦਿਨ ਹੱਥ ਉਠਾਈ, ਓਹ ਵੀ ਏਧਰੋਂ ਗਿਆ ਸੀ ਪੰਜਾਬੀ ਕੋਈ ਰਾਹੀ, ਮਣਕਾ ਤਿੰਨ ਭੇਟ ਚੜ੍ਹਾਈਆ। ਜਿਹੜੀ ਮੱਝ ਨਾਨਕ ਸੀ ਚਰਾਈ, ਓਹ ਵੀ ਏਸੇ ਥਾਂ ਤੋਂ ਢਾਈ ਮਹੀਨੇ ਦੀ ਬੱਚੀ ਤੇ ਕ਼ੀਮਤ ਪਈ ਸੀ ਰੁਪਈਏ ਢਾਈ, ਨਾਨਕ ਦਾ ਦਰਸ਼ਨ ਪਾਈਆ। ਜਿਹੜੀ ਅੰਗਦ ਗੋਦੜੀ ਹੇਠ ਵਿਛਾਈ, ਉਹ ਓਥੋਂ ਦਾ ਇਕ ਸੀ ਭਰਾਈ, ਜਿਹੜਾ ਲੈ ਕੇ ਗਿਆ ਚਾਈਂ ਚਾਈਂਆ। ਜਿਹੜੀ ਅਮਰਦਾਸ ਦੀ ਤੇੜ ਬੰਨ੍ਹਣ ਵਾਲੀ ਹੁੰਦੀ ਸੀ ਘਾਈ, ਓਹ ਵੀ ਏਥੋਂ ਦਾ ਲੈ ਕੇ ਗਿਆ ਇਕ ਪੌਲੀ ਪਾਹੀ, ਜਿਹਨੂੰ ਜੁਲਾਹਾ ਕਹਿ ਕੇ ਜਗਤ ਗਾਈਆ । ਜਿਸ ਦਿਨ ਰਾਮਦਾਸ ਪਹਿਲੇ ਦਿਨ ਚਨੇ ਭੱਠੀ
❋
❋
ਵਿਚ ਲਏ ਭੁੰਨਾਈ, ਓਹ ਕੜਾਹੀ ਏਸੇ ਥਾਂ ਦੇ ਲੁਹਾਰ ਘੜਾਈਆ। ਜਿਸ ਖੌਂਚੇ ਨਾਲ ਤੱਤੀ ਰੇਤ ਸੀਸ ਵਿਚ ਪਾਈ, ਓਹ ਚੰਦੂ ਕੋਲ ਲੈ ਕੇ ਆਇਆ ਏਥੋਂ ਦਾ ਸੀ ਜਵਾਈ ਤੇ ਨਾਮ ਨਜੀਬੂ ਸੋਭਾ ਪਾਈਆ। ਜਿਹੜੀ ਹਰਿ ਗੋਬਿੰਦ ਲੜੀ ਲੜਾਈ, ਮੀਰੀ ਪੀਰੀ ਤਲਵਾਰ ਤਨ ਛੁਹਾਈ, ਉਹਨੂੰ ਸਿਕਲ ਕਰਨ ਵਾਲਾ ਏਥੋਂ ਦਾ ਬੁੱਢਾ ਬਾਂਹ ਦਾ ਟੁੰਡਾ ਆਪਣੀ ਕਾਰ ਕਮਾਈਆ। ਜਿਹੜੀ ਹਰਿਰਾਏ ਪਹਿਲੀ ਜੁੱਤੀ ਚਰਨ ਛੁਹਾਈ, ਓਹ ਏਥੋਂ ਸਤ ਸੀਵਾਂ ਦੂਰ ਪੰਜ ਮੀਲ ਲੰਬਾਈ, ਸੱਤ ਸੱਤ ਉਂਗਲਾਂ ਪੱਕੇ ਮੇਚੇ ਦੇ ਮੋਜੇ ਲੈ ਕੇ ਗਿਆ ਚਾਈਂ ਚਾਈਂਆ। ਜਿਸ ਵੇਲੇ ਬਾਲ ਅਵਸਥਾ ਹਰਿ ਕ੍ਰਿਸ਼ਨ ਦੇਹ ਤਜਾਈ, ਉਹਦੀ ਨਿਗਾਹ ਏਸੇ ਕੰਢੇ ਆਈ, ਮੇਰੇ ਵਾਸਤੇ ਇਹ ਕੁਝ ਲਿਆਂਦਾ ਨਹੀਂ ਚਾਈਂ ਚਾਈਂ, ਧਿਆਨ ਧਿਆਨ ਵਿਚੋਂ ਪ੍ਰਗਟਾਈਆ। ਜਿਸ ਨੇ ਦਿੱਲੀ ਚਾਂਦਨੀ ਚੌਕ ਥੱਲਿਉਂ ਧਰਤੀ ਸਾਫ਼ ਕਰਾਈ, ਓਹ ਏਥੋਂ ਦਾ ਸੀ ਗ਼ਰੀਬ ਜਿਸ ਦੀ ਨਾ ਕੋਈ ਭੈਣ ਨਾ ਕੋਈ ਭਾਈ, ਨੇਤਰ ਰੋ ਕੇ ਧਾਹ ਮਾਰ ਕੇ ਵਾਸਤਾ ਖ਼ੁਦਾ ਦੇ ਅੱਗੇ ਪਾਈਆ। ਜਿਨ੍ਹਾਂ ਗੋਬਿੰਦ ਦੀ ਡੋਲੀ ਸੀ ਉਠਾਈ, ਉਨ੍ਹਾਂ ਦੇ ਪਿਓ ਦੀ ਨਾਨੀ ਏਥੋਂ ਦੀ ਸੀ ਮਾਈ, ਪੇਕਾ ਪਿਛਲਾ ਸੋਭਾ ਪਾਈਆ। ਜਿਸ ਵੇਲੇ ਗੋਬਿੰਦ ਮਾਛੂਵਾੜੇ ਸੱਥਰ ਸੇਜ ਵਛਾਈ, ਨਿਗਾਹ ਚਾਰੋਂ ਕੁੰਟ ਉਠਾਈ, ਦੋ ਜਹਾਨਾਂ ਫਿਰਿਆ ਚਾਈਂ ਚਾਈਂ, ਰਾਵੀ ਕਹਿ ਕੇ ਰਹੀ ਸੁਣਾਈ, ਕਿਉਂ ਬਿਆਸ ਤੋਂ ਪਾਰ ਬੈਠਾ ਮੇਰਾ ਮਾਹੀ, ਨੇਤਰ ਦਰਸ ਕੋਇ ਨਾ ਪਾਈਆ। ਗੋਬਿੰਦ ਕਿਹਾ ਮੈਂ ਤੱਕਾਂ ਓਸ ਸ਼ਹਿਨਸ਼ਾਹੀ, ਜਿਹੜਾ ਤੇਰਾ ਮੇਰਾ ਮੇਲਾ ਲਏ ਮਿਲਾਈਆ। ਪਿਛਲਿਆਂ ਜੁਗਾਂ ਦੀ ਕੱਟੇ ਜੁਦਾਈ, ਵਿਛੋੜਾ ਰਹਿਣ ਕੋਇ ਨਾ ਪਾਈਆ। ਰਾਵੀ ਰੋ ਪਈ ਚਰਨੀਂ ਢਹਿ ਪਈ ਦੁਹੱਥੜ ਮਾਰ ਕੇ ਕਹੇ ਮੇਰੀ ਕੀਤੀ ਭੁੱਲ ਬਖ਼ਸ਼ਾਈਂ, ਤੇਰੇ ਹੱਥ ਵਡਿਆਈਆ। ਕਿਉਂ ਗੁਰ ਅਰਜਨ ਆਪਾ ਆਪ ਮੇਰੇ ਵਿਚ ਟਿਕਾਈ, ਮੈਂ ਨਿਭਾਗਣ ਜਿਸ ਨੇ ਉਹਦੀ ਤਪਦੀ ਖੱਲ ਠੰਡੇ ਪਾਣੀ ਨਾਲ ਬੁਝਾਈ, ਛਾਲੇ ਛਾਲੇ ਨਜ਼ਰੀ ਆਈਆ । ਉਸ ਨੇ ਓਸ ਵੇਲੇ ਇਕ ਤੁੱਕ ਗਾਈ, ਮੈਨੂੰ ਹੌਲੀ ਜਿਹੀ ਸੁਣਾਈ, ਜਿਸ ਵੇਲੇ ਆਵੇ ਸਾਹਿਬ ਗੁਸਾਈਂ, ਹਰਿ ਕਰਤਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਰੰਗ ਰੰਗਾਈਆ। ਰਾਵੀ ਕਹੇ ਮੈਂ ਇਕ ਦਿਨ ਬੜੀ ਰੋਈ, ਹਾਏ ਹਾਏ ਕਰ ਸੁਣਾਈਆ। ਪੈਗ਼ੰਬਰਾਂ ਦੀ ਦਿਤੀ ਦਰੋਹੀ, ਅਵਤਾਰਾਂ ਨਾਮ ਧਿਆਈਆ। ਮੈਂ ਕੂਕ ਕੇ ਕਿਹਾ ਆਣ ਮਿਲਾਵੇ ਕੋਈ, ਵਿਛੜਿਆਂ ਜੋੜ ਜੁੜਾਈਆ। ਜਿਧਰ ਤੱਕਾਂ ਸਭ ਦੀ ਸੁਰਤੀ ਖੋਈ, ਅੱਖ ਨਾ ਕੋਇ ਖੁਲ੍ਹਾਈਆ। ਮਿਲੀ ਕਿਤੇ ਨਾ ਢੋਈ, ਸੋਭਾ ਦਰ ਕੋਇ ਨਾ ਪਾਈਆ। ਮੈਂ ਕਿਹਾ ਹੁਣ ਮੈਂ ਮੋਈ, ਕਿਧਰੇ ਜਾਵਾਂ ਕਿਧਰੇ ਨੱਸਾਂ, ਟਿਕਾਣਾ ਨਜ਼ਰ ਕੋਇ ਨਾ ਆਈਆ। ਫੇਰ ਮੈਨੂੰ ਐਂ ਦਿਸਦਾ ਜਿਵੇਂ ਕਬੀਰ ਨਾਲ ਹੋਵੇ ਲੋਈ, ਮਾਲਾ ਪ੍ਰੇਮ ਵਾਲੀ ਹੋਵੇ ਪ੍ਰੋਈ, ਸੁਰਤ ਨਿਰਤ ਹੋਵੇ ਯਕਸੋਈ, ਸੂਰਜ ਚੰਦ ਨਾ ਕੋਇ ਰੁਸ਼ਨਾਈਆ। ਮੈਂ ਸਹਿਮੀ ਕਬੀਰ ਪੁਛਿਆ ਕੀ ਤੇਰੀ ਵਸਤ ਖੋਈ, ਮੈਨੂੰ ਦੇ ਦ੍ਰਿੜਾਈਆ। ਮੈਂ ਕਿਹਾ ਮੈਨੂੰ ਪ੍ਰਭ ਨਹੀਂ ਮਿਲਿਆ ਏਸੇ ਕਰ ਕੇ ਹੋਈ ਅਧਮੋਈ, ਕਮਰ ਟੁੱਟੀ ਹਾਏ, ਚਲਣ ਦੀ ਹਿੰਮਤ ਰਹੀ ਨਾ ਰਾਈਆ। ਕਬੀਰ ਕਿਹਾ ਜਿਹੜੀ ਗੱਲ ਤੈਥੋਂ ਸਭ ਨੇ ਲਕੋਈ, ਮੈਂ ਤੈਨੂੰ ਸਭ ਦਿਆਂ ਜਣਾਈਆ। ਉਠ ਹੱਥ ਪੈਰ ਇਕੱਠੇ ਕਰ ਕੇ ਮੇਰੇ ਸਾਹਿਬ ਅੱਗੇ ਕਰ ਅਰਜੋਈ, ਅਰਜ਼ ਦੇ ਜਣਾਈਆ। ਅੱਜ ਤੋਂ ਪ੍ਰਭੂ ਮੈਂ ਤੇਰੀ ਹੋਈ, ਨਾਤੇ ਸਾਰੇ ਦਿਤੇ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਕਬੀਰ ਅਜੇ ਰਿਹਾ ਦੱਸ, ਰਾਵੀ ਨੂੰ ਰਿਹਾ ਸਮਝਾਈਆ। ਓਧਰੋਂ ਨਾਰਦ ਆ ਗਿਆ ਝਟ, ਤਾਲੀ ਪੁੱਠੀ ਸਿੱਧੀ
❋
❋
ਵਜਾਈਆ। ਜੁਲਾਹਿਆ ਪਿਛੇ ਹਟ, ਭਗਤ ਬਣ ਕੇ ਪ੍ਰਭ ਨੂੰ ਐਵੇਂ ਰਿਹਾ ਵਡਿਆਈਆ। ਚਲ ਤੈਨੂੰ ਵਖਾਵਾਂ ਦੁਰਗਾ ਜਵਾਲਾ ਜਿਸ ਦੀ ਜੋਤ ਜਗੇ ਲਟ ਲਟ, ਪਹਾੜਾਂ ਵਿਚੋਂ ਨਜ਼ਰੀ ਆਈਆ। ਐਵੇਂ ਕਹਿੰਦਾ ਏਂ ਉਹ ਵਸੇ ਘਟ ਘਟ, ਜੇ ਘਟ ਘਟ ਵਿਚ ਵਸਦਾ ਏ ਤੇ ਮੇਰੀ ਬੋਦੀ ਦੇਵੇ ਉਖੜਾਈਆ। ਛੇਤੀ ਨਾਲ ਮਾਰ ਕੇ ਢਾਈ ਟੱਪ, ਵਿਚ ਆਸਣ ਬੈਠਾ ਲਾਈਆ। ਭਾਰ ਗੋਡਿਆਂ ਉਤੇ ਰੱਖ, ਹੱਥ ਛਾਤੀ ਉੇਤੇ ਅਟਕਾਈਆ। ਓਏ ਜੁਲਾਹਿਆ, ਜ਼ਰਾ ਵੇਖ ਓਹ ਪੁਰਖ ਅਕਾਲ ਦੀਨ ਦਿਆਲ ਸਭ ਦਾ ਮਾਲਕ ਤੇ ਸਭ ਦਾ ਕੰਤ ਤੇ ਸਤਿ ਸਰੂਪ ਜੱਟ, ਜਾਗਰਤ ਜੋਤ ਡਗਮਗਾਈਆ। ਝਟ ਆਪਣਾ ਮਰੋੜ ਕੇ ਨੱਕ, ਵਿੰਗਾ ਲਿਆ ਬਣਾਈਆ। ਜੇ ਤੇਰੇ ਤੇ ਤੇਰੇ ਪ੍ਰਭੂ ਦਾ ਹੈ ਵੱਸ, ਇਹਨੂੰ ਸਿੱਧਾ ਦੇ ਕਰਾਈਆ। ਮਖ਼ੌਲ ਨਾਲ ਹੀਂ ਹੀਂ ਕਰ ਕੇ ਪਿਆ ਹੱਸ, ਜੇ ਮੇਰਾ ਹਾਸਾ ਨਹੀਂ ਚੰਗਾ ਲਗਦਾ, ਆਪਣੇ ਪ੍ਰਭੂ ਨੂੰ ਕਹਿ ਮੇਰੇ ਦੰਦ ਦੇ ਕਢਾਈਆ। ਫੇਰ ਇਕ ਦਮ ਹੱਥ ਮਾਰ ਕੇ ਉਤੇ ਪੱਟ, ਬਾਜ਼ੂ ਜ਼ੋਰ ਨਾਲ ਘੁੰਮਾਈਆ। ਅੱਖਾਂ ਪੁੱਠੀਆਂ ਕਰ ਕੇ ਕਿਹਾ ਮੈਨੂੰ ਉਹ ਦਿਸਦਾ ਰਾਵੀ ਦੇ ਤਟ, ਕਲਜੁਗ ਅੰਤਮ ਬੈਠਾ ਡੇਰਾ ਲਾਈਆ। ਜਿਸ ਨੇ ਸ਼ਰਅ ਦੀ ਰਹਿਣ ਨਹੀਂ ਦੇਣੀ ਕੋਈ ਵੱਟ, ਵਟ ਬੰਨੇ ਸਾਰੇ ਦੇਣੇ ਢਾਹੀਆ। ਜੁਲਾਹਿਆ, ਫੇਰ ਤੂੰ ਵੀ ਮੁੱਛ ਨਹੀਂ ਸਕਣੀ ਕੱਟ, ਅੱਲਾ ਹੂ ਦਾ ਨਾਅਰਾ ਕੋਇ ਨਾ ਲਾਈਆ। ਤੁਸੀਂ ਅੱਖਰਾਂ ਵਿਚ ਕਿਹਾ ਓਹ ਪੁਰਖ ਸਮਰਥ, ਮਾਲਕ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਨਜ਼ਰ ਇਕ ਉਠਾਈਆ। ਰਾਵੀ ਕਹੇ ਮੈਂ ਇਕ ਦਿਨ ਆਪਣੀ ਆਸਾ ਵਿਚ ਆਸ ਮੰਗੀ, ਸਚ ਧਿਆਨ ਲਗਾਈਆ। ਜੇ ਮੇਰਾ ਮਾਲਕ ਮੇਰੀ ਆ ਜਾਵੇ ਕੰਢੀ, ਆਪਣਾ ਡੇਰਾ ਲਾਈਆ। ਫੇਰ ਮੈਂ ਦੋ ਜਹਾਨਾਂ ਭੱਜਾਂ ਨੱਠਾਂ ਟੱਪਾਂ ਕੁੱਦਾਂ ਸਭ ਨੂੰ ਕਹਾਂ ਵੇ ਗੁਰ ਅਵਤਾਰ ਪੈਗ਼ੰਬਰੋ ਮੈਂ ਹੁਣ ਨਹੀਂ ਹੋਣਾ ਰੰਡੀ, ਰੰਡੇਪਾ ਰਿਹਾ ਨਾ ਰਾਈਆ। ਮੇਰੀ ਟੁੱਟੀ ਜਾਏ ਗੰਢੀ, ਨਾਤਾ ਲਏ ਮਿਲਾਈਆ। ਪਿਛਲੀ ਰਹੇ ਨਾ ਕੋਇ ਪਾਬੰਦੀ, ਹੋਏ ਆਪ ਸਹਾਈਆ। ਮੇਰੇ ਕੰਢੇ ਆ ਕੇ ਓਸ ਬਹਿਣਾ ਨਹੀਂ ਕਿਸੇ ਮੰਜੀ, ਮਜਲਸ ਭਗਤਾਂ ਵਿਚ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਨਾਰਦ ਆ ਕਿਹਾ ਓ ਰਾਵੀਏ, ਹੋ ਗਏ ਤਿੰਨ ਸਾਢੇ, ਰੱਬ ਸਾਡਾ ਕਿ ਤੁਹਾਡਾ ਮੈਨੂੰ ਦੇ ਸਮਝਾਈਆ। ਤੂੰ ਤੇ ਵੱਸ ਪੈ ਗਈ ਏ ਡਾਹਢੇ, ਐਵੇਂ ਡਰ ਡਰ ਕੇ ਆਪਣਾ ਝਟ ਲੰਘਾਈਆ। ਮੈਂ ਤੇ ਸਭ ਦੇ ਨਾਲ ਹੇਰਾ ਫੇਰੀ ਦੇ ਝੰਡੇ ਗਾਡੇ, ਗਾਡ ਨਾਲੋਂ ਪਹਿਲੋਂ ਗਾਈਡ ਬਣ ਕੇ ਸਭ ਨੂੰ ਦਿਆਂ ਜਣਾਈਆ। ਤੂੰ ਐਵੇਂ ਸਿਫ਼ਤ ਕਰਦੀ ਕਮਲੀਏ ਪ੍ਰਭ ਦੇ ਭਗਤ ਸਦਾ ਹੁੰਦੇ ਸਾਦੇ, ਮੇਰੇ ਵਾਂਗ ਮੁੱਛ ਦਾੜ੍ਹੀ ਸਾਫ਼ ਕਰ ਕੇ ਟਿੰਡ ਨਾ ਕੋਇ ਚਮਕਾਈਆ। ਸਾਡਾ ਖੇਲ ਚਲਿਆ ਆਇਆ ਪਿਛੋਂ ਪਿਓ ਦਾਦੇ, ਪ੍ਰੋਹਤੀ ਵਿਚ ਬੜ੍ਹੋਤੀ ਜਗਤ ਬਣਾਈਆ। ਮੇਰੀ ਗੱਲ ਸੁਣ ਆਪਾਂ ਦੋਵੇਂ ਸਾਂਝੇ ਕਰ ਲਈਏ ਇਰਾਦੇ, ਸਲਾਹ ਇਕੋ ਇਕ ਪਕਾਈਆ। ਤੂੰ ਜੋੜੀ ਵਜਾਵੀਂ ਤੇ ਮੈਂ ਵਜਾਵਾਂ ਵਾਜੇ, ਤੇਰਾ ਮੇਰਾ ਰੂਪ ਬਣ ਕੇ ਪ੍ਰਭ ਦਾ ਰੂਪ ਵਟਾਈਆ। ਅਸੀਂ ਦੋਵੇਂ ਹੋਈਏ ਵਡਭਾਗੇ, ਚਲੀਏ ਚਾਈਂ ਚਾਈਂਆ। ਤੂੰ ਪਿਛੇ ਤੇ ਮੈਂ ਆਗੇ, ਬੋਦੀ ਦੇ ਇਸ਼ਾਰੇ ਨਾਲ ਤੈਨੂੰ ਦਿਆਂ ਸਮਝਾਈਆ। ਜੇ ਇਕ ਵੇਰਾਂ ਮੇਰੇ ਕੰਠ ਲਾਗੇਂ, ਤੈਨੂੰ ਸਚਖੰਡ ਤੋਂ ਅਗਲੇ ਘਰ ਦਿਆਂ ਪੁਚਾਈਆ। ਤੂੰ ਬਣ ਕੇ ਮੇਰੀ ਲਾਡੋ ਤੇ ਮੈਂ ਲਡਾਵਾਂ ਤੈਨੂੰ ਲਾਡੇ, ਸੋਹਣੀ ਗੋਦ ਸੁਹਾਈਆ। ਓਧਰੋਂ ਸੁਰਸਤੀ ਆ ਗਈ ਇਹ ਕਿਧਰੋਂ ਆ ਗਿਆ ਮਗਾਉਂਣਾ ਦਾਦੇ, ਆਪਣਾ ਫੇਰਾ ਪਾਈਆ। ਨਾਰਦ ਨੇ ਓਸੇ ਵੇਲੇ ਓਸੇ ਪਾਸੇ ਲਹਿੰਦੇ ਵਲ ਮੂੰਹ
❋
❋
ਕੀਤਾ ਨੀ ਸੁਣ ਲਓ ਤੁਸੀਂ ਪ੍ਰਭ ਨੇ ਕੁਛ ਨਵਾਂ ਰੂਪ ਬਣਾਉਣਾ ਕਾਅਬੇ, ਕਾਅਬੇ ਵਾਲੇ ਉਠ ਕੇ ਤੁਹਾਡਾ ਮਾਣ ਦੇਣਾ ਗਵਾਈਆ। ਤੁਹਾਡੇ ਪੁੱਠੇ ਕਰਨੇ ਛਾਬੇ, ਵਸਤੂ ਦੇਣ ਡੁਲ੍ਹਾਈਆ। ਫੇਰ ਕਹੋਗੀਆਂ ਸਾਨੂੰ ਸਚ ਕਿਹਾ ਬੋਦੀ ਵਾਲੇ ਬਾਬੇ, ਨਾਲੇ ਰੋਵੋ ਨਾਲੇ ਮਾਰੋ ਧਾਹੀਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਰਾਵੀ ਕਹੇ ਨਾਰਦ ਕੋਈ ਚੰਗੀ ਸੁਣਾ ਸਾਖੀ, ਮੈਨੂੰ ਦੇ ਸਮਝਾਈਆ। ਨਾਰਦ ਕਹੇ ਨਾ ਕੋਈ ਮੇਰੀ ਤਾਈ ਨਾ ਕੋਈ ਮੇਰੀ ਚਾਚੀ, ਜੇ ਤੂੰ ਚੰਗੀ ਬਣਨਾ ਈਂ ਤੇ ਮੈਂ ਤੈਨੂੰ ਆਖ ਦੇਵਾਂ ਭਾਬੀ, ਭਾਬੋ ਕੁਛ ਮੈਨੂੰ ਦੇ ਖਵਾਈਆ। ਤੂੰ ਕਿੱਡੀ ਚੰਗੀ ਜੇ ਕ੍ਰਿਸ਼ਨ ਦੀ ਬਣ ਜਾਂਦੀ ਰਾਧੀ, ਮੰਦਰਾਂ ਵਿਚ ਬਹਿ ਕੇ ਆਪਣੀ ਖ਼ੁਸ਼ੀ ਮਨਾਈਆ। ਰਾਵੀ ਕਹੇ ਮੁਨੀ ਜੀ ਮੈਂ ਚੰਗੀ ਸਿੱਧੀ ਸਾਦੀ, ਜੋਬਨਹੀਣ ਅਖਵਾਈਆ। ਇਕੇ ਪ੍ਰਭ ਨੂੰ ਰਹੀ ਅਰਾਧੀ, ਅੰਤਰ ਅੰਤਰ ਧਿਆਨ ਲਗਾਈਆ। ਕਦੀ ਤੇ ਆਵੇਗਾ ਬਣ ਕੇ ਪਾਂਧੀ, ਤਟ ਮੇਰੇ ਫੇਰਾ ਪਾਈਆ। ਮੈਂ ਓਸੇ ਦਾ ਰਾਹ ਰਹਿਣਾ ਤਕਾਂਦੀ, ਭਾਵੇਂ ਕੋਟਨ ਕੋਟ ਜੁਗ ਬੀਤਣ ਕਿਸੇ ਵੱਲ ਨਾ ਅੱਖ ਉਠਾਈਆ। ਮੈਨੂੰ ਓਟ ਓਸੇ ਦੇ ਨਾਉਂ ਦੀ, ਜੋ ਨਾਉਂ ਨਿਰੰਕਾਰਾ ਇਕ ਜਣਾਈਆ। ਮੈਂ ਸਾਰੇ ਛੱਡੇ ਜਿਨ੍ਹਾਂ ਨੇ ਵੰਡ ਕੀਤੀ ਸੂਰ ਗਾਂ ਦੀ, ਚੋਪਾਇਆਂ ਉਤੇ ਆਪਣਾ ਧਰਮ ਗਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਦਇਆ ਕਮਾਈਆ। ਨਾਰਦ ਕਹੇ ਰਾਵੀ ਸਾਢੇ ਤਿੰਨ ਵੱਜੇ, ਵੱਜ ਵੱਜ ਕੇ ਰਹੇ ਸੁਣਾਈਆ। ਰਾਵੀ ਉਠ ਕੇ ਪੈਰ ਦੱਬੇ, ਅੱਗੇ ਗਈ ਆਈਆ। ਦੱਸ ਪੁਰਖ ਅਬਿਨਾਸ਼ੀ ਕਿੱਥੇ ਲੱਭੇ, ਇਸ਼ਾਰਾ ਦੇ ਜਣਾਈਆ। ਨਾਰਦ ਕਿਹਾ ਆਹ ਵੇਖ ਮੈਂ ਪਾਇਆ ਆਪਣੇ ਏਸ ਡੱਬੇ, ਆਪਣੇ ਅੰਦਰ ਲਿਆ ਛੁਪਾਈਆ। ਮੈਨੂੰ ਇਹ ਲੱਭੇ, ਦੂਜੇ ਨਜ਼ਰ ਕਿਸੇ ਨਾ ਆਈਆ। ਰਾਵੀ ਕਿਹਾ ਐਵੇਂ ਨਾ ਕਰ ਦਗ਼ੇ, ਫ਼ਰੇਬਾਂ ਵਿਚ ਵਕ਼ਤ ਲੰਘਾਈਆ। ਨਾਰਦ ਕਿਹਾ ਮੈਂ ਹੁਣੇ ਵਖਾਵਾਂ ਹੱਬੇ, ਤੈਨੂੰ ਦਿਆਂ ਜਣਾਈਆ। ਓਸੇ ਵੇਲੇ ਆਪਣੇ ਦੋਵੇਂ ਹੱਥ ਬੱਧੇ, ਰਾਵੀ ਦੇ ਚਰਨਾਂ ਸੀਸ ਨਿਵਾਈਆ। ਰਾਵੀ ਕਿਹਾ, ਹੈਂ, ਇਹ ਕੀ, ਨਾਰਦ ਕਿਹਾ ਓਹ ਤੇਰੇ ਵਿਚ ਵਸੇ, ਨੂਰ ਨੁਰਾਨਾ ਸੋਭਾ ਪਾਈਆ। ਦੋਵੇਂ ਖਿੜ ਖਿੜਾ ਕੇ ਹੱਸੇ, ਤਾਲੀ ਹੱਥਾਂ ਵਾਲੀ ਲਗਾਈਆ। ਰਾਵੀ ਕਿਹਾ ਸਦੀ ਚੌਧਵੀਂ ਫਿਰ ਹੋਵਾਂਗੇ ਇਕੱਠੇ, ਜਿਸ ਵੇਲੇ ਪ੍ਰਭ ਆਪਣਾ ਫੇਰਾ ਪਾਈਆ। ਨਾਲ ਪਿਛਲੇ ਲੈ ਕੇ ਆਉਣੇ ਪਟੇ, ਲੇਖਾ ਦੇਣਾ ਮੁਕਾਈਆ। ਜਿਸ ਨੇ ਮੇਟਣੇ ਸਭ ਦੇ ਰੱਟੇ, ਲਹਿਣਾ ਝੋਲੀ ਪਾਈਆ। ਤਾਰਨੇ ਪੱਥਰ ਵੱਟੇ, ਹੋਣਾ ਆਪ ਸਹਾਈਆ। ਭਗਤਾਂ ਸੰਗ ਰੱਖੇ, ਮੇਲਾ ਧੁਰਦਰਗਾਹੀਆ। ਸਭ ਨੂੰ ਵੇਖੇ ਇਕੋ ਅੱਖੇ, ਦੀਨ ਮਜ਼੍ਹਬ ਨਾ ਵੰਡ ਵੰਡਾਈਆ। ਕੌਲ ਇਕਰਾਰ ਹੋ ਗਏ ਪੱਕੇ, ਵਾਅਦੇ ਲਏ ਪਕਾਈਆ। ਸਾਢੇ ਤਿੰਨ ਵਜੇ ਜ਼ਰੂਰ ਆਵੇ ਸੋਲਾਂ ਫੱਗਣ ਸ਼ਹਿਨਸ਼ਾਹੀ ਸੰਮਤ ਚਾਰ ਸੱਚੇ, ਸਚ ਦੇਵੇ ਵਡਿਆਈਆ। ਬਾਕੀ ਰਾਤ ਨੂੰ ਦਸੂੰਗੀ ਪਤੇ, ਜਿਹੜੇ ਗੁਰ ਅਵਤਾਰ ਪੈਗ਼ੰਬਰਾਂ ਸੰਦੇਸੇ ਦਿਤੇ ਪਹੁੰਚਾਈਆ। ਨਾਰਦ ਕਹੇ ਨਹੀਂ, ਮੇਰਾ ਅੰਦਰ ਹੋਰ ਕੁਛ ਦੱਸੇ, ਮੈਂ ਤੈਨੂੰ ਦਿਆਂ ਸੁਣਾਈਆ। ਅੱਜ ਪਹਿਲੀ ਭੇਟ ਪ੍ਰਭ ਦੀ ਭਗਤਾਂ ਨਾਲ ਤੇ ਭਗਵਨ ਉਨ੍ਹਾਂ ਨੂੰ ਮਿੱਠੇ ਦੇਵੇ ਰਸੇ, ਗੰਨਾ ਗੰਨਾ ਵੰਡ ਵੰਡਾਈਆ। ਕੱਲ੍ਹ ਨੂੰ ਫੇਰ ਦੱਸੂੰਗੀ ਬਾਕੀ ਕੀ ਕੁਛ ਰੱਖਿਆ ਹੱਥੇ, ਭੇਵ ਅਭੇਦ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਹਿਣੇ ਦੇਣੇ ਸਭ ਦੇ ਪੂਰ ਕਰਾਈਆ।
❋
❋
੧੬ ਫੱਗਣ ਸ਼ਹਿਨਸ਼ਾਹੀ ਸੰਮਤ ੪ ਬਚਨ ਸਿੰਘ ਦੇ ਗ੍ਰਹਿ ਪਿੰਡ ਸਿੰਮਲ ਸਕੋਰ ਜ਼ਿਲਾ ਗੁਰਦਾਸਪੁਰ
ਰਾਵੀ ਕਹੇ ਮੈਂ ਪੰਜਾਬੀ ਹਿੰਦੀ ਉਰਦੂ ਅੰਗਰੇਜ਼ੀ ਵਿਚ ਭੇਜਿਆ ਕਾਟ, ਕਾਰਡ ਦਿਤਾ ਘਲਾਈਆ। ਅਵਤਾਰ ਪੈਗ਼ੰਬਰੋ ਗੁਰੂ ਗੁਰਦੇਵ ਆਉਣਾ ਮੇਰੇ ਘਾਟ, ਤਟ ਕਿਨਾਰਾ ਸੋਭਾ ਪਾਈਆ। ਮੰਜ਼ਲ ਵਿਚੋਂ ਮੰਜ਼ਲ ਮੁੱਕੇ ਵਾਟ, ਪੈਂਡੇ ਵਿਚੋਂ ਪੰਧ ਦੇਣਾ ਚੁਕਾਈਆ। ਸਤਾਰਾਂ ਫੱਗਣ ਦੀ ਚਲਣਾ ਪਿਛਲੀ ਰਾਤ, ਅਠਾਰਾਂ ਫੱਗਣ ਨੂੰ ਪਹੁੰਚਣਾ ਚਾਈਂ ਚਾਈਂਆ। ਤੁਹਾਡੀ ਸਾਰਿਆਂ ਦੀ ਇਕੋ ਹੋਵੇ ਜਮਾਤ, ਹਿੰਦੂ ਮੁਸਲਿਮ ਸਿੱਖ ਈਸਾਈ ਵੰਡ ਨਾ ਕੋਇ ਵੰਡਾਈਆ। ਨਾਲ ਲੈ ਕੇ ਆਇਓ ਆਪਣੇ ਨਾਮ ਕਲਮੇ ਦੀ ਦਾਤ, ਜੋ ਦੀਨਾਂ ਮਜ਼੍ਹਬਾਂ ਗਏ ਵਰਤਾਈਆ। ਚਾਰ ਜੁਗ ਦੇ ਲੈ ਕੇ ਆਇਓ ਕਾਗ਼ਜ਼ਾਤ, ਲੇਖਾ ਆਪਣੇ ਨਾਲ ਰਖਾਈਆ। ਪਿਛੇ ਰਹੇ ਨਾ ਕਿਸੇ ਦਾ ਜਜ਼ਬਾਤ, ਜਜ਼ਬਾ ਆਪਣੇ ਵਿਚ ਜਜ਼ਬ ਕਰਾਈਆ। ਤੁਹਾਡੀ ਸਭ ਦੀ ਵੇਖਣੀ ਖ਼ਿਦਮਾਤ, ਜੋ ਖ਼ਾਦਮ ਹੋ ਕੇ ਗਏ ਕਮਾਈਆ। ਇਕ ਸੁਣਾਉਣੀ ਅਗੰਮੀ ਬਾਤ, ਬਾਤਨ ਪਰਦਾ ਦੇਣਾ ਉਠਾਈਆ। ਕੀ ਖੇਲ ਵਰਤਣੀ ਮਾਤ, ਧਰਨੀ ਧਰਤ ਧਵਲ ਕਾਰ ਕੀ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸਾ ਇਕ ਸੁਣਾਈਆ। ਰਾਵੀ ਕਹੇ ਸਭ ਦਾ ਲਬਾਸ ਹੋਵੇ ਧਰਮ ਦੀ ਧਾਰ, ਮਜ਼੍ਹਬੀ ਵੰਡ ਨਾ ਕੋਇ ਵੰਡਾਈਆ। ਧੁਰ ਦੀ ਇਕੋ ਹੋਵੇ ਗੁਫ਼ਤਾਰ, ਅੱਲਾ ਵਾਹਿਗੁਰੂ ਓਮ ਨਾਮ ਨਾ ਕੋਇ ਸਹਾਈਆ। ਇਕੋ ਸਯਦਾ ਹੋਵੇ ਨਿਮਸਕਾਰ, ਡੰਡਾਵਤ ਇਕੋ ਸੋਭਾ ਪਾਈਆ। ਇਕੋ ਨੂਰ ਜੋਤ ਹੋਵੇ ਉਜਿਆਰ, ਮੰਦਰ ਇਕੋ ਇਕ ਸੁਹਾਈਆ। ਇਕੋ ਗ੍ਰਹਿ ਦਿਸੇ ਸੱਚਾ ਘਰ ਬਾਰ, ਦੂਜੀ ਵੰਡ ਨਾ ਕੋਇ ਵੰਡਾਈਆ। ਇਕੋ ਸਾਂਝਾ ਬਣੇ ਪਿਆਰ, ਇਕੋ ਮਿਤ੍ਰ ਪਿਆਰਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਰਾਵੀ ਕਹੇ ਗੋਬਿੰਦ ਆਪਣੇ ਨਾਲ ਲਿਆਵੀਂ ਚੰਡੀ, ਇਸ਼ਟ ਇਕੋ ਇਕ ਦਰਸਾਈਆ। ਜਿਸ ਨੇ ਕਲਜੁਗ ਕੂੜੀ ਕਿਰਿਆ ਮੇਟਣੀ ਪਾਖੰਡੀ, ਮਾਇਆ ਮਮਤਾ ਮੋਹ ਵਿਕਾਰ ਹੰਕਾਰ ਕਰੇ ਸਫ਼ਾਈਆ। ਦੀਨਾਂ ਮਜ਼੍ਹਬਾਂ ਦੀ ਸਾਫ਼ ਕਰਨੀ ਡੰਡੀ, ਡੰਡਾਵਤ ਇਕੋ ਇਕ ਜਣਾਈਆ। ਦੁਨੀ ਰਹਿਣ ਨਹੀਂ ਦੇਣੀ ਅੰਧੀ, ਅੰਧ ਅਗਿਆਨ ਦੇਣਾ ਮਿਟਾਈਆ। ਸਚ ਨਾਮ ਦੀ ਲਾ ਪਾਬੰਦੀ, ਪਾਰਬ੍ਰਹਮ ਦੇਣਾ ਸਮਝਾਈਆ। ਤੂੰ ਮੇਰਾ ਮੈਂ ਤੇਰਾ ਢੋਲਾ ਗਾ ਕੇ ਛੰਦੀ, ਸਹਿਸਾ ਰੋਗ ਨਾ ਕੋਇ ਗਵਾਈਆ । ਹੳਮੇ ਗੜ੍ਹ ਤੋੜਨਾ ਕੰਧੀ, ਜੂਠ ਝੂਠ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਰਾਵੀ ਕਹੇ ਰਾਮ ਨਾਲ ਹੋਵੇ ਰਾਮ ਸੀਤਾ, ਰਾਮ ਰਾਮ ਦੁਹਾਈਆ। ਕ੍ਰਿਸ਼ਨ ਨਾਲ ਮਿਲਾਵਾਂ ਕ੍ਰਿਸ਼ਨ ਜੋੜਾ ਹੋਵੇ ਜੀਤਾ, ਤ੍ਰੈਲੋਕੀ ਨਾਥ ਅਗਲੀ ਗਾਥ ਇਕ ਸੁਣਾਈਆ। ਪੈਗ਼ੰਬਰੋ ਆਬੇਹਯਾਤ ਸਭ ਨੇ ਹੋਵੇ ਪੀਤਾ, ਖ਼ੁਮਾਰੀ ਧੁਰ ਦੀ ਸਚ ਚੜ੍ਹਾਈਆ। ਗੁਰੂ ਗੁਰਦੇਵ ਰਸ ਲੈ ਕੇ ਔਣਾ ਠਾਂਡਾ ਸੀਤਾ, ਅਗਨੀ ਤਤ ਨਾ ਕੋਇ ਤਪਾਈਆ। ਸਭ ਨੇ ਝਗੜਾ ਮੇਟ ਕੇ ਔਣਾ ਊਚਾਂ ਨੀਚਾਂ, ਜ਼ਾਤਾਂ ਪਾਤਾਂ ਵੰਡ ਨਾ ਕੋਇ ਵੰਡਾਈਆ। ਪਿਛਲਾ ਭੁੱਲ ਜਾਣਾ ਵੇਲਾ ਬੀਤਾ, ਅੱਗੇ ਪੜਦਾ ਲੈਣਾ ਉਠਾਈਆ। ਲਹਿਣਾ ਦੇਣਾ ਮੁਕਾ ਕੇ ਆਉਣਾ ਹਸਤ ਕੀਟਾ, ਛੱਤ੍ਰੀ ਬ੍ਰਾਹਮਣ ਸ਼ੂਦਰ ਵੈਸ਼ ਵੰਡ ਨਾ ਕੋਇ ਵੰਡਾਈਆ। ਸਾਰਿਆਂ ਪ੍ਰਭ ਦਵਾਰੇ ਕੱਢ ਕੇ ਔਣੀਆਂ ਲੀਕਾ, ਲਾਈਨ ਲਾਈਨ ਨਾਲ ਮਿਲਾਈਆ। ਮੁਖੋਂ ਕਹਿੰਦੇ ਆਉਣਾ ਪ੍ਰਭੂ ਤੇਰੇ ਨਾਲ ਸਭ ਦੀਆਂ ਪ੍ਰੀਤਾਂ, ਦੂਜਾ ਇਸ਼ਟ ਨਾ ਕੋਇ ਮਨਾਈਆ। ਜਿਸ ਦੀਆਂ ਚਾਰ ਜੁਗ ਕਰਦੇ ਰਹੇ ਉਡੀਕਾ,
❋
❋
ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਧਿਆਨ ਲਗਾਈਆ। ਓਹ ਸਾਹਿਬ ਮਿਲੇ ਪ੍ਰਭ ਠਾਕਰ ਠੀਕਾ, ਠੋਕਰ ਨਾਮ ਲਗਾਈਆ। ਜਿਸ ਦਾ ਮਾਰਗ ਅੰਤ ਬਾਰੀਕਾ, ਜਗ ਨੇਤਰ ਵੇਖਣ ਕੋਇ ਨਾ ਆਈਆ। ਦੀਨ ਮਜ਼੍ਹਬ ਦਾ ਮੇਟੇ ਸ਼ਰੀਕਾ, ਸ਼ਰਕਤ ਕੂੜੀ ਦਏ ਗਵਾਈਆ। ਆਤਮ ਪਰਮਾਤਮ ਮਿਲਣ ਦਾ ਦੱਸੇ ਹੱਕ ਤਰੀਕਾ, ਹਕ਼ੀਕ਼ਤ ਹਕ਼ੀਕ਼ਤ ਵਿਚੋਂ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਰਾਵੀ ਕਹੇ ਗੁਰ ਅਵਤਾਰ ਪੈਗ਼ੰਬਰ ਔਣਾ ਮੇਰੇ ਕਿਨਾਰੇ, ਤਟ ਹੱਟ ਵਡਿਆਈਆ। ਮੇਰੇ ਸ਼ਬਦੀ ਧਾਰ ਇਸ਼ਾਰੇ, ਨਿਸ਼ਾਨਿਆਂ ਵਿਚ ਸੁਣਾਈਆ। ਸੋਹਣਾ ਇਕ ਦਵਾਰੇ, ਦੂਜਾ ਨਜ਼ਰ ਕੋਇ ਨਾ ਆਈਆ। ਲੌਣੇ ਹੱਕ ਜੈਕਾਰੇ, ਤੂੰਹੀ ਤੂੰਹੀ ਰਾਗ ਅਲਾਈਆ। ਕਿਰਪਾ ਕਰੇ ਆਪ ਨਿਰੰਕਾਰੇ, ਹਰਿ ਕਰਤਾ ਵਡ ਵਡਿਆਈਆ। ਗੁਰ ਅਵਤਾਰ ਪੈਗੰਬਰ ਕਹਿਣ ਅਸੀਂ ਇਕੱਠੇ ਆਵਾਂਗੇ ਸਾਰੇ, ਸਰਨ ਇਕੋ ਇਕ ਜਣਾਈਆ। ਆਦਿ ਅੰਤ ਜੁਗਾ ਜੁਗੰਤ ਪ੍ਰਭ ਦੇ ਬਣੇ ਰਹੇ ਪਨਿਹਾਰੇ, ਸੇਵਕ ਹੋ ਕੇ ਸੇਵ ਕਮਾਈਆ। ਮੰਗਾਂ ਮੰਗਦੇ ਆਏ ਕਲ ਕਲਕੀ ਹੋਏ ਅਵਤਾਰੇ, ਨਿਹਕਲੰਕ ਨਾਉਂ ਪ੍ਰਗਟਾਈਆ। ਜਿਸ ਨੂੰ ਅਮਾਮ ਮਹਿੰਦੀ ਕਹਿਣ ਸਾਰੇ, ਮਹਾਂਸਾਰਥੀ ਨੂਰ ਅਲਾਹੀਆ। ਓਹ ਖੇਲ ਕਰੇ ਜਗ ਆਪਣੀ ਧਾਰੇ, ਧਰਨੀ ਧਰਤ ਧਵਲ ਖੋਜ ਖੁਜਾਈਆ। ਰਾਵੀ ਕਹੇ ਮੇਰੀ ਚਰਨ ਕਵਲ ਨਿਮਸਕਾਰੇ, ਨਿਉਂ ਨਿਉਂ ਲਾਗਾਂ ਪਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ। ਰਾਵੀ ਕਹੇ ਸਾਰਿਆਂ ਆਪੇ ਜਾਣਾ ਆ, ਆਜਜ਼ ਹੋ ਕੇ ਸੀਸ ਨਿਵਾਈਆ। ਮੇਰੇ ਦੂਰ ਹੋਵਣ ਗੁਨਾਹ, ਪਾਪਾਂ ਡੇਰਾ ਢਾਹੀਆ। ਸਾਰੇ ਮਿਲ ਕੇ ਪੁਰਖ ਅਕਾਲ ਲਈਏ ਮਨਾ, ਨਿਉਂ ਨਿਉਂ ਸੀਸ ਝੁਕਾਈਆ। ਜਿਸ ਨੇ ਜੁਗ ਚਲੌਣਾ ਨਵਾਂ, ਸਤਿਜੁਗ ਸਚ ਪ੍ਰਗਟਾਈਆ। ਮੈਂ ਓਸ ਦੀ ਚਰਨੀ ਢਹਵਾਂ, ਧੂੜੀ ਖ਼ਾਕ ਰਮਾਈਆ। ਬਦਲ ਦੇਣਾ ਸਮਾਂ, ਸਦੀ ਚੌਧਵੀਂ ਵੇਖ ਵਖਾਈਆ। ਜਿਸ ਦਾ ਹੁਕਮ ਕੋਈ ਕਰ ਨਾ ਸਕੇ ਮਨ੍ਹਾ, ਅੱਗੇ ਹੋ ਨਾ ਕੋਇ ਅਟਕਾਈਆ। ਜਿਸ ਨੂੰ ਦੀਨ ਦੁਨੀ ਮਜ਼੍ਹਬ ਦਾ ਲਾਲਚ ਨਹੀਂ ਕੋਈ ਤਮਅ, ਕਲਮਿਆਂ ਤਮੰਨਾ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹਰਿ ਕਰਤਾ ਇਕ ਅਖਵਾਈਆ। ਰਾਵੀ ਕਹੇ ਤੁਸਾਂ ਔਣਾ ਪੂਰੇ ਸੱਤ, ਆਪਣੀ ਖ਼ੁਸ਼ੀ ਮਨਾਈਆ। ਤੁਸਾਂ ਮੰਨਣਾ ਇਕੋ ਕਮਲਾਪਤ, ਪਰਮੇਸ਼ਵਰ ਨੂਰ ਅਲਾਹੀਆ। ਜਿਸ ਦਾ ਗਾਇਆ ਜਸ, ਸਿਫ਼ਤਾਂ ਵਿਚ ਸਾਲਾਹੀਆ। ਓਹ ਸਭ ਦੀ ਪੂਰੀ ਕਰੇ ਅਸ, ਨਿਰਾਸਾ ਰਹਿਣ ਕੋਇ ਨਾ ਪਾਈਆ। ਰਾਵੀ ਕਹੇ ਬਾਕੀ ਕੱਲ ਨੂੰ ਦੇਣਾ ਦੱਸ, ਅਗਲਾ ਭੇਵ ਚੁਕਾਈਆ। ਕੀ ਖੇਲ ਕਰੇ ਪੁਰਖ ਸਮਰਥ, ਹਰਿ ਕਰਤਾ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਸਰਬ ਕਲਾ ਸਮਰਥ, ਸਮਰਥ ਸਵਾਮੀ ਇਕ ਅਖਵਾਈਆ।
੧੭ ਫੱਗਣ ਸ਼ਹਿਨਸ਼ਾਹੀ ਸੰਮਤ ੪ ਸੰਤੋਖ ਸਿੰਘ ਦੇ ਘਰ ਪਿੰਡ ਸਿੰਮਲ ਸਕੋਰ ਜ਼ਿਲਾ ਗੁਰਦਾਸਪੁਰ
ਰਾਵੀ ਕਹੇ ਸਦੀ ਚੌਧਵੀਂ ਕਿਉਂ ਬਾਹਰ ਖਲੋਤੀ, ਖ਼ਾਲਸ ਖ਼ਾਲਕ ਖ਼ਲਕ ਦਏ ਵਡਿਆਈਆ। ਆ ਕੇ ਵੇਖ ਪ੍ਰਭੂ ਦੇ ਭਗਤ ਧੁਰ ਦੇ ਮਾਣਕ
❋
❋
ਮੋਤੀ, ਅਨਮੁੱਲੜੇ ਨਜ਼ਰੀ ਆਈਆ। ਜਿਨ੍ਹਾਂ ਦੇ ਅੰਦਰ ਇਕੋ ਪ੍ਰੇਮ ਦੀ ਜੋਤੀ, ਦੂਜਾ ਨੂਰ ਨਾ ਕੋਇ ਰੁਸ਼ਨਾਈਆ । ਚਾਰ ਵਰਨਾਂ ਦਿਸੇ ਸਾਂਝੀ ਗੋਤੀ, ਦੀਨ ਮਜ਼੍ਹਬ ਵੰਡ ਨਾ ਕੋਇ ਵੰਡਾਈਆ। ਹੱਥ ਵਿਚ ਫੜ ਕੇ ਵਿੰਗੀ ਟੇਢੀ ਸੋਟੀ, ਪਗਡੰਡੀਆਂ ਦਾ ਝਗੜਾ ਦਏ ਮੁਕਾਈਆ। ਮੇਰੀ ਧਾਰ ਰਹਿਣ ਨਹੀਂ ਦਿਤੀ ਇਕਲੌਤੀ, ਇਕ ਇਕੱਲੀ ਦਾ ਨਾਤਾ ਲਿਆ ਬਣਾਈਆ। ਜੁਗ ਚੌਕੜੀ ਰਹੀ ਸੋਤੀ, ਸੁੱਤੀ ਲਈ ਉਠਾਈਆ। ਮੈਂ ਪ੍ਰੇਮ ਪਿਆਰ ਦੀ ਬੰਧੀ ਤੇੜ ਧੋਤੀ, ਧਰਮ ਦੀ ਧਾਰ ਗੰਢ ਪਵਾਈਆ। ਨਿਗਹ ਮਾਰ ਕੇ ਵੇਖੀ, ਲੋਕਮਾਤ ਦੋ ਜਹਾਨਾਂ ਖੋਜ ਖੁਜਾਈਆ। ਜਿਧਰ ਤੱਕਿਆ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਸਾਰੇ ਪੜ੍ਹਦੇ ਪੱਤਰਿਆਂ ਵਾਲੀ ਪੋਥੀ, ਪਾਰਬ੍ਰਹਮ ਦਾ ਧਿਆਨ ਨਾ ਕੋਇ ਲਗਾਈਆ। ਜਗਤ ਬੁੱਧੀ ਹੋ ਗਈ ਥੋਥੀ, ਪਤਤ ਪਨੀਤ ਨਾ ਕੋਇ ਕਰਾਈਆ। ਮੈਂ ਸੋਚ ਰਹੀ ਸਾਂ ਸੋਚੀ, ਸਮਝ ਸਮਝ ਵਿਚੋਂ ਪ੍ਰਗਟਾਈਆ। ਮੈਨੂੰ ਰਵਿਦਾਸ ਦਿਸਿਆ ਜੋ ਗੁਰਮੁਖ ਬਣਿਆ ਚੁਮਿਆਰਾ ਮੋਚੀ, ਅੱਖਰਾਂ ਗੰਢ ਪਵਾਈਆ। ਮੈਨੂੰ ਖ਼ੁਸ਼ੀ ਹੋਈ ਬਹੁਤੀ, ਹਿਰਦੇ ਅੰਤਰ ਵੱਜੀ ਵਧਾਈਆ। ਕਿਉਂ ਸਦਾ ਪ੍ਰਭੂ ਮੰਨਦਾ ਆਇਆ ਉਹਦੀ, ਆਦਿ ਦੀ ਰੀਤੀ ਚਲੀ ਆਈਆ। ਜਿਸ ਨੇ ਆਪਣੀ ਆਤਮਾ ਸੋਧੀ, ਮਨ ਦੀ ਮੈਲ ਧਵਾਈਆ। ਭਗਤਾਂ ਨੂੰ ਲੈ ਕੇ ਬੈਠਾ ਅਗੰਮੀ ਗੋਦੀ, ਜਿਸ ਦੇ ਚਰਨ ਚੁੰਮਣ ਵਾਸਤੇ ਗੰਗਾ ਗੋਦਾਵਰੀ ਜਮਨਾ ਸੁਰਸਤੀ ਭੱਜੀਆਂ ਆਵਣ ਵਾਹੋ ਦਾਹੀਆ। ਮੈਂ ਵੀ ਹੱਥ ਲਗਾਉਣਾ ਉਸ ਦੀ ਗੋਡੀਂ, ਸਤਿਕਾਰ ਨਾਲ ਸੀਸ ਨਿਵਾਈਆ। ਸਦੀ ਚੌਧਵੀਂ ਕਹੇ ਰਾਵੀ ਆਹ ਕੌਣ, ਰਾਵੀ ਕਹੇ ਇਹ ਸਵੇਰੇ ਤਿੰਨ ਵਜੇ ਦਾ ਨਾਰਦ ਆ ਗਿਆ ਹਿਲਾਉਂਦਾ ਬੋਦੀ, ਉਂਗਲਾਂ ਕੰਨਾਂ ਵਿਚ ਫਿਰਾਈਆ। ਕਰਦਾ ਫਿਰੇ ਕੌਡੀ ਕੌਡੀ, ਕੌਡੀ ਹੱਥਾਂ ਵਿਚ ਲਟਕਾਈਆ। ਇਹਦੇ ਕੋਲ ਕੀ ਜਾਂ ਤੱਕਿਆ ਚਾਰ ਜੁਗ ਦੀ ਸ਼ਰਅ ਰੱਖੀ ਉਤੇ ਮੋਢੀਂ, ਕੰਧੇ ਮਾਰ ਕੇ ਚਲੇ ਚਾਈਂ ਚਾਈਂਆ। ਨਾਲੇ ਛੋਟੀ ਜਿਹੀ ਇਸ ਨੇ ਪੱਤਿਆਂ ਦੀ ਬਣਾਈ ਬੋਗੀ, ਹੱਸ ਕੇ ਕਹੇ ਇਹਦੇ ਵਿਚ ਅੱਲਾ ਤੇ ਵਾਹਿਗੁਰੂ ਓਮ ਹਰੀਓਮ ਤਤ ਸਤਿ ਰੱਖ ਕੇ ਮੈਂ ਪ੍ਰਿਥਮੀ ਦਾ ਚੱਕਰ ਰਿਹਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਅਗੰਮ ਆਪਣਾ ਹੁਕਮ ਵਰਤਾਈਆ। ਸਦੀ ਚੌਧਵੀਂ ਕਹੇ ਕੀ ਆਉਣਾ ਪੁਰਖ ਅਬਿਨਾਸ਼ੀ, ਸਚ ਸਚ ਸਮਝਾਈਆ। ਰਾਵੀ ਕਹੇ ਜਿਨ ਪੈਗ਼ੰਬਰਾਂ ਦਿਤੀ ਫਾਸੀ, ਫ਼ੈਸਲਾ ਹੱਕ ਸੁਣਾਈਆ। ਸਦੀ ਚੌਧਵੀਂ ਕਰ ਕੇ ਹਾਸੀ, ਹੱਥ ਪੈਰਾਂ ਨਾਲ ਛੁਹਾਈਆ। ਨੀ ਕਿਤੇ ਪ੍ਰਭੂ ਪੰਡਤ ਬਣ ਕੇ ਚਲਿਆ ਨਹੀਂ ਗਿਆ ਕਾਸ਼ੀ, ਜਾਂ ਗੋਦਾਵਰੀ ਗੰਗਾ ਜਮਨਾ ਸੁਰਸਤੀ ਦੇ ਤੱਟਾਂ ਉਤੇ ਫੇਰਾ ਪਾਈਆ। ਕਿਉਂਕਿ ਪਿਛਲਿਆਂ ਗ੍ਰੰਥਾਂ ਉਨ੍ਹਾਂ ਦਾ ਬਣਾਇਆ ਸਾਥੀ, ਓਥੇ ਹੀ ਖੇਲ ਖਿਲਾਈਆ। ਰਾਵੀ ਕਿਹਾ ਮੈਂ ਕਥਾ ਸੁਣਾਵਾਂ ਸਾਚੀ, ਸਚ ਦਿਆਂ ਦ੍ਰਿੜਾਈਆ। ਜਿਸ ਵੇਲੇ ਗੁਰ ਅਰਜਨ ਨੇ ਦੇਹ ਤਜਾਈ ਕਾਚੀ, ਤੱਤਾਂ ਨਾਲੋਂ ਕੀਤੀ ਜੁਦਾਈਆ। ਮੈਨੂੰ ਲਿਖ ਕੇ ਦੇ ਗਿਆ ਇਕ ਪਾਤੀ, ਬਿਨ ਅੱਖਰਾਂ ਜੋੜ ਜੁੜਾਈਆ। ਆਹ ਵੇਖ ਜਿਸ ਵੇਲੇ ਹੋਈ ਕਲਜੁਗ ਅੰਧੇਰੀ ਰਾਤੀ, ਸਾਚਾ ਚੰਦ ਨਾ ਕੋਇ ਚਮਕਾਈਆ। ਫਿਰ ਆਵੇ ਪੁਰਖ ਅਬਿਨਾਸ਼ੀ, ਕਰਨੀ ਦਾ ਕਰਤਾ ਫੇਰੀ ਪਾਈਆ। ਸਦੀ ਚੌਧਵੀਂ ਤੂੰ ਵੀ ਹੋਣਾ ਉਸ ਦੀ ਦਾਸੀ, ਮੈਨੂੰ ਗੁਰ ਅਰਜਨ ਲਿਖ ਕੇ ਗਿਆ ਫੜਾਈਆ। ਉਹਦੇ ਕੋਲ ਓਹ ਨਾਮ ਜਿਹੜਾ ਚਾਰ ਜੁਗ ਦੇ ਵੱਜੇ ਹੋਇਆਂ ਜਿੰਦਰਿਆਂ ਨੂੰ ਇਕੋ ਵਾਰ ਲਾਏ ਚਾਬੀ, ਤਾਲੇ ਅੱਲਾ ਤੁਆਲਾ ਸਭ ਦੇ ਦਏ ਖੁਲ੍ਹਾਈਆ। ਸਦੀ ਚੌਧਵੀਂ ਕਹੇ ਮੈਂ ਵੀ ਓਸੇ ਨੂੰ ਰਹੀ ਅਰਾਧੀ, ਇਕੋ ਦਾ ਧਿਆਨ ਰਖਾਈਆ। ਕੀ ਵੇਸ ਕਰੇ ਕੀ ਭੇਸ ਧਰੇ ਕੀ ਦੇਸ ਵਰੇ, ਓਹ ਛੈਲ ਛਬੀਲਾ ਨੌਜਵਾਨਾ ਮਰਦ
❋
❋
ਮਰਦਾਨਾ, ਰਾਵੀ ਕਿਹਾ ਮੇਰੇ ਪਿਆਰ ਵਿਚ ਓਹ ਨੂਰ ਨੁਰਾਨਾ ਪੰਜ ਆਬੀ, ਪੰਜਾਂ ਦਾ ਮਾਲਕ ਨਜ਼ਰੀ ਆਈਆ। ਜਿਸ ਨੇ ਚਿੰਤਾ ਸਰਬ ਗਵਾਉਣੀ ਸਾਡੀ, ਦੁੱਖ ਰਹੇ ਨਾ ਰਾਈਆ। ਸਾਰਿਆਂ ਨੂੰ ਕਰ ਦੇਣਾ ਆਂਢੀ ਗੁਆਂਢੀ, ਦੂਈ ਦਵੈਤੀ ਡੇਰਾ ਢਾਹੀਆ। ਇਕੋ ਨਾਮ ਨਿਧਾਨ ਦੇਵੇ ਧੁਰ ਦਾ ਪੰਡਤ ਬਣ ਕੇ ਬੋਧ ਅਗਾਧੀ, ਸ਼ਬਦ ਸੰਦੇਸ਼ਾ ਇਕ ਸੁਣਾਈਆ। ਰਾਵੀ ਕਹੇ ਮੈਂ ਥੋੜ੍ਹਾ ਸੁਣਿਆ ਜਿਸ ਵੇਲੇ ਜ਼ੋਰਾਵਰ ਫ਼ਤਿਹ ਸਿੰਘ ਨੂੰ ਪਿਆਰ ਦਿਤਾ ਸੀ ਗੁਜਰੀ ਦਾਦੀ, ਮਸਤਕ ਚੁੰਮ ਕੇ ਪਿੱਠ ਥਾਪੀ ਦਿਤੀ ਲਗਾਈਆ। ਬੱਚਿਓ ਮੈਨੂੰ ਅੱਜ ਖ਼ੁਸ਼ੀ ਮੈਂ ਬਿਨਾ ਗੋਬਿੰਦ ਤੋਂ ਤੁਹਾਡੀ ਕੀਤੀ ਸ਼ਾਦੀ, ਲਾੜੀ ਮੌਤ ਨਾਲ ਪ੍ਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ। ਬੱਚਿਆਂ ਕਿਹਾ ਧੰਨ ਵਡਿਆਈ ਤੇਰੀ ਅੰਮਾਂ, ਅੰਮੜੀ ਸੀਸ ਨਿਵਾਈਆ। ਸਾਨੂੰ ਨਜ਼ਰ ਆਉਂਦਾ ਸਾਡੇ ਪਿਤਾ ਨੇ ਬਦਲ ਦੇਣਾ ਸਮਾਂ, ਪੁਰਖ ਅਕਾਲ ਦਇਆ ਕਮਾਈਆ। ਉਸ ਨੇ ਮਾਰਗ ਲਾਉਣਾ ਨਵਾਂ, ਵਾਗ ਗੋਬਿੰਦ ਹੱਥ ਫੜਾਈਆ। ਕੀ ਭਰੋਸਾ ਜਗਤ ਵਾਲਿਆਂ ਦਮਾਂ, ਜੋ ਆਇਆ ਸੋ ਚਲ ਜਾਈਆ। ਧੰਨਭਾਗ ਜੇ ਧਰਮ ਦੀ ਖ਼ਾਤਰ ਸਾਡਾ ਲੱਗੇ ਚੰਮਾ, ਹੇਤ ਗੁਰਮੁਖਾਂ ਵਾਲਾ ਤੋੜ ਨਿਭਾਈਆ। ਸਾਨੂੰ ਨਾ ਕੋਈ ਖ਼ੁਸ਼ੀ ਨਾ ਕੋਈ ਗ਼ਮਾ, ਕਿਉਂ ਪ੍ਰਭ ਨਾਲ ਮਿਲ ਕੇ ਅਸੀਂ ਖ਼ੁਸ਼ੀ ਗ਼ਮੀ ਦੋਵੇਂ ਦਿਤੇ ਤਜਾਈਆ। ਫਿਰ ਦੋਹਾਂ ਨੇ ਆਪਣੇ ਹੱਥ ਰੱਖ ਕੇ ਉਤੇ ਕੰਨਾਂ, ਥੋੜ੍ਹੇ ਬਾਹਰ ਨੂੰ ਖਿਚਾਈਆ। ਗ਼ੁੱਸੇ ਵਿਚ ਆਣ ਕੇ ਕਿਹਾ ਵੇਖੀਂ ਕਿਤੇ ਸਾਡੇ ਅੰਦਰੋਂ ਡੋਲ ਨਾ ਜਾਈਂ ਸਾਡਿਆ ਮਨਾ, ਮਨ ਕਲਪਣਾ ਵਿਚ ਹਲਕਾਈਆ। ਕਿਉਂਕਿ ਗੁਰੂ ਅਰਜਨ ਨੇ ਲਿਖ ਕੇ ਚੌਦਾਂ ਸੌ ਤੀਹ ਪੰਨਾ, ਨਾਨਕ ਮੋਹਰ ਦਿਤੀ ਲਗਾਈਆ। ਗੋਬਿੰਦ ਦੇ ਹਿੱਸੇ ਆਇਆ ਇਕੋ ਕੰਨਾ, ਜਿਸ ਕੰਨੇ ਦੀ ਸਮਝ ਕਿਸੇ ਨਾ ਪਾਈਆ। ਜਿਸ ਨੇ ਦੀਨ ਮਜ਼੍ਹਬ ਦਾ ਤੋੜਨਾ ਬੰਨਾ, ਹੱਦ ਹਦੂਦ ਦੇਣੀ ਗਵਾਈਆ। ਭਗਤ ਸੁਹੇਲੇ ਵਸਦੇ ਵੇਖ ਕੇ ਛੱਪਰ ਛੰਨਾ, ਆਪਣੀ ਗੋਦ ਲੈਣੇ ਬਿਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਦਇਆ ਕਮਾਈਆ। ਸਦੀ ਚੌਧਵੀਂ ਕਹੇ ਰਾਵੀ ਜਿਸ ਵੇਲੇ ਰਾਜ ਨੇ ਪਹਿਲੀ ਲਾਈ ਇੱਟ, ਜ਼ੋਰਾਵਰ ਸਿੰਘ ਦੇ ਸੱਜੇ ਚਰਨ ਦੇ ਅੰਗੂਠੇ ਨਾਲ ਛੁਹਾਈਆ। ਫ਼ਤਿਹ ਸਿੰਘ ਨੇ ਸਹਿਜੇ ਪੁਛਿਆ ਕੀ ਤੈਨੂੰ ਆ ਗਈ ਫ਼ਿਟ, ਮੈਨੂੰ ਦੇ ਸਮਝਾਈਆ। ਓਸ ਹੱਥ ਵਿਚੋਂ ਫੜ ਕੇ ਚਿੱਟ, ਹੱਥ ਵਿਚ ਦਿਤੀ ਬਦਲਾਈਆ। ਹੁਣ ਦੋਵੇਂ ਅਡੋਲ ਹੋ ਕੇ ਪੁਰਖ ਅਕਾਲ ਦੀ ਜੋਤ ਵਿਚ ਜਾਈਏ ਟਿੱਕ, ਟਿਕਟਿਕੀ ਇਕੋ ਨਾਲ ਰਖਾਈਆ। ਇਹ ਬਚਨ ਕਹਿ ਕੇ ਦੋਵੇਂ ਆਤਮਾ ਦੀ ਧਾਰ ਪਰਮਾਤਮਾ ਵਿਚ ਗਏ ਲਿਟ, ਦੁੱਖ ਰੋਗ ਨਾ ਕੋਇ ਸਤਾਈਆ। ਸਦੀ ਚੌਧਵੀਂ ਕਹੇ ਰਾਵੀ ਓਸ ਵੇਲੇ ਮੈਂ ਦੋਹੱਥੜ ਮਾਰ ਕੇ ਪਈ ਪਿੱਟ, ਮੇਂਢੀ ਖੋਹ ਕੇ ਦਿਤੀ ਦੁਹਾਈਆ। ਰਾਵੀ ਕਹੇ ਮੇਰੇ ਹੰਝੂਆਂ ਦੀ ਧਾਰ ਉਸ ਵੇਲੇ ਲੰਮੀ ਹੋ ਗਈ ਸਵਾ ਗਿਠ, ਪਾਣੀ ਬੂੰਦ ਬੂੰਦ ਟਪਕਾਈਆ। ਪੁਕਾਰ ਕੇ ਕਿਹਾ ਪ੍ਰਭੂ ਤੇਰਾ ਖੇਲ ਤੂੰ ਆਪੇ ਲਈਂ ਨਜਿੱਠ, ਦੂਜੇ ਚਲੇ ਨਾ ਕੋਇ ਚਤੁਰਾਈਆ। ਫਿਰ ਕ਼ਦਮਾਂ ਉਤੇ ਸਿਰ ਦਿਤਾ ਸਿਟ, ਨਿਰਮਾਣਤਾ ਵਿਚ ਸੀਸ ਨਿਵਾਈਆ। ਮੈਨੂੰ ਯਾਦ ਆ ਗਿਆ ਕੁਛ ਅਰਜਨ ਚਿੱਠੀ ਦੇ ਪਿਛਲੇ ਪਾਸੇ ਗਿਆ ਲਿਖ, ਲਾਈਨਾਂ ਦੋ ਢਾਈ ਬਣਾਈਆ। ਜਿਸ ਦਾ ਮਜ਼ਮੂਨ ਗੋਬਿੰਦ ਓਨਾਂ ਚਿਰ ਪਿਆਰੇ ਕਰ ਨਾ ਸਕੇ ਸਿੱਖ, ਜਿੰਨਾਂ ਚਿਰ ਆਪਣੇ ਬੱਚੇ ਨਾ ਭੇਟ ਕਰਾਈਆ। ਓਨਾਂ ਚਿਰ ਸ੍ਰਿਸ਼ਟੀ ਨਾ ਸਕੇ ਜਿੱਤ, ਜਿੰਨਾ ਚਿਰ ਮਾਇਆ ਮਮਤਾ ਸ਼ੌਹ ਦਰਿਆ ਨਾ ਜਗਤ ਰੁੜ੍ਹਾਈਆ। ਰਾਵੀ ਕਿਹਾ ਗੁਰ ਅਰਜਨ ਮੈਂ ਉਸ ਦੀ ਕਿਸ ਤਰਾ ਰੱਖਾਂ ਸਿਕ, ਆਪਣੀ ਆਸ
❋
❋
ਵਧਾਈਆ। ਗੁਰ ਅਰਜਨ ਕਿਹਾ ਰਾਵੀ ਜਿਸ ਵੇਲੇ ਪੁਰਖ ਅਕਾਲ ਦੇ ਨਾਲ ਮਿਲ ਕੇ ਹੋਇਆ ਇਕ, ਜੋਤ ਸ਼ਬਦ ਰੂਪ ਪ੍ਰਗਟਾਈਆ। ਫੇਰ ਤੈਨੂੰ ਆਵੇ ਦਿਸ, ਤੈਨੂੰ ਲੱਭਣ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਅੱਖ ਖੁਲ੍ਹਾਈਆ। ਰਾਵੀ ਕਹੇ ਜਿਸ ਵੇਲੇ ਨੀਂਹ ਆਈ ਉਤੇ ਛਾਤੀ, ਵੱਡੇ ਛੋਟੇ ਵੱਜੀ ਵਧਾਈਆ। ਉਸ ਵੇਲੇ ਗੁਰੂ ਅਰਜਨ ਦੇਵ ਦੋਹਾਂ ਨੂੰ ਦੇਵਣ ਆਇਆ ਥਾਪੀ, ਪੁਸ਼ਤ ਪਨਾਹ ਹੱਥ ਟਿਕਾਈਆ। ਦੂਲ੍ਹਿਓ ਦੁਲਾਰਿਓ ਗੋਬਿੰਦ ਦੇ ਲਾੜਿਓ ਤੁਹਾਡੇ ਪਿਛੇ ਗੋਬਿੰਦ ਨੇ ਫੇਰ ਉਧਾਰਨੇ ਕੋਟਨ ਪਾਪੀ, ਪਤਤ ਪੁਨੀਤ ਕਰਾਈਆ। ਉਨ੍ਹਾਂ ਦੇ ਮੁਖੋਂ ਬੁੱਲਾਂ ਵਿਚ ਨਿਕਲੀ ਹਾਸੀ, ਅੰਦਰ ਅੰਦਰ ਖ਼ੁਸ਼ੀ ਉਪਜਾਈਆ। ਸਾਡਾ ਸੁਨੇਹੜਾ ਦੇਣਾ ਜਾ ਕੇ ਪੁਰਖ ਅਬਿਨਾਸ਼ੀ, ਤੇਰੀ ਕਿਰਪਾ ਨਾਲ ਬਿਪਤਾ ਨਜ਼ਰ ਕੋਇ ਨਾ ਆਈਆ। ਗੁਰ ਅਰਜਨ ਕਿਹਾ ਬੱਚਿਓ ਇਧਰ ਵੇਖੋ ਜਿਥੇ ਗੋਬਿੰਦ ਨੇ ਚਰਨ ਛੁਹਾਉਣਾ ਨਹੀਂ ਆਪਣੀ ਘਾਟੀ, ਜੀਵਤ ਜੀ ਫੇਰਾ ਕਦੇ ਨਾ ਪਾਈਆ। ਜਿਸ ਵੇਲੇ ਕਲਜੁਗ ਅੰਤ ਹੋਵੇ ਅੰਧੇਰੀ ਰਾਤੀ, ਸਾਚਾ ਚੰਦ ਨਾ ਕੋਇ ਚਮਕਾਈਆ। ਉਸ ਵੇਲੇ ਪੁਰਖ ਅਕਾਲ ਨੂੰ ਲੈ ਕੇ ਸਾਥੀ, ਸੱਜਣ ਹੋ ਕੇ ਵੇਸ ਵਟਾਈਆ। ਜਿਸ ਰਾਵੀ ਨੇ ਮੇਰੇ ਚਰਨਾਂ ਦੀ ਧੂੜ ਮਸਤਕ ਲਾਈ ਖ਼ਾਕੀ, ਆਪਣੀ ਖ਼ੁਸ਼ੀ ਬਣਾਈਆ। ਉਸ ਦੀ ਜਾ ਕੇ ਲਾਹੇ ਉਦਾਸੀ, ਚਿੰਤਾ ਦਏ ਗਵਾਈਆ। ਜ਼ੋਰਾਵਰ ਫ਼ਤਹਿ ਸਿੰਘ ਨੇ ਕਿਹਾ ਸਾਡਾ ਲਹਿਣਾ ਅਜੇ ਫੇਰ ਕੁਛ ਬਾਕੀ, ਉਸ ਦੇ ਨਾਲ ਮਿਲ ਕੇ ਅਸੀਂ ਹਿਸਾਬ ਲਈਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦੀ ਸਾਚੀ ਖੇਲ ਖਿਲਾਈਆ। ਰਾਵੀ ਕਹੇ ਸਾਹਿਬਜ਼ਾਦਿਆਂ ਕਿਹਾ ਹੁਣ ਤਾਂ ਅਸੀਂ ਆਉਂਦੇ ਵਿਚ ਕੰਧ, ਦੁਸ਼ਮਣ ਦੇਣ ਸਜ਼ਾਈਆ। ਫਿਰ ਅਸੀਂ ਖ਼ੁਸ਼ੀ ਨਾਲ ਵਾਰਨਾ ਆਪਣਾ ਬੰਦ ਬੰਦ, ਬੰਦਗੀ ਦਾ ਨੂਰੀ ਰਾਹ ਚਲਾਈਆ। ਪਰਮਾਤਮਾ ਨੇ ਗੀਤ ਗਾਉਣਾ ਆਤਮ ਪਰਮਾਤਮ ਛੰਦ, ਢੋਲਾ ਇਕ ਅਲਾਈਆ। ਅਸਾਂ ਭਗਤਾਂ ਦੀ ਖ਼ਾਤਰ ਭਗਤ ਦਵਾਰੇ ਦੀਆਂ ਨੀਂਹਾਂ ਵਿਚ ਆ ਕੇ ਲੈਣਾ ਅਨੰਦ, ਆਪਣਾ ਆਪ ਪਿਆਰ ਪ੍ਰੀਤੀ ਵਿਚ ਭੇਟ ਕਰਾਈਆ। ਗੁਰ ਅਰਜਨ ਕਿਹਾ ਸ਼ਾਬਾਸ਼, ਪੁਰਖ ਅਕਾਲ ਸਦਾ ਬਖ਼ਸ਼ੰਦ, ਬਖ਼ਸ਼ਿਸ਼ ਜੁਗ ਜੁਗ ਝੋਲੀ ਪਾਈਆ। ਜਿਸ ਦੇ ਤੁਸੀਂ ਦੁਲਾਰੇ ਨੰਦ, ਅਨੰਦਪੁਰ ਵਾਸੀ ਆਪਣਾ ਸੰਗ ਨਾਲ ਰਖਾਈਆ। ਰਾਵੀ ਕਹੇ ਇਹ ਅੱਜ ਦੀ ਨਹੀਂ ਮੇਰੀ ਪੁਰਾਣੀ ਮੰਗ, ਛੋਟੇ ਛੋਟੇ ਬੱਚੇ ਮੇਰੀ ਸ਼ਹਾਦਤ ਦੇਣ ਭੁਗਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਸਦਾ ਬਖ਼ਸ਼ਿੰਦ, ਬਖ਼ਸ਼ਣਹਾਰ ਇਕ ਅਖਵਾਈਆ।