੧੭ ਫੱਗਣ ਸ਼ਹਿਨਸ਼ਾਹੀ ਸੰਮਤ ੪ ਸੋਹਣ ਸਿੰਘ ਦੇ ਘਰ ਪਿੰਡ ਸਿੰਮਲ ਸਕੋਰ ਜ਼ਿਲਾ ਗੁਰਦਾਸਪੁਰ
ਸਦੀ ਚੌਧਵੀਂ ਕਹੇ ਰਾਵੀ ਮੁਹੰਮਦ ਨੇ ਇਕ ਦਿਨ ਮਾਰੀ ਧਰਨੀ ਉਤੇ ਲਕੀਰ, ਉਂਗਲੀ ਉਂਗਲੀ ਉਤੇ ਟਿਕਾਈਆ। ਫੇਰ ਬਿਨਾ ਜਗਤ ਅੱਖਾਂ ਤੋਂ ਤੱਕਿਆ ਜਲਵਾ ਉਸ ਬੇਨਜ਼ੀਰ, ਜੋ ਨਿਰਗੁਣ ਨੂਰ ਨੂਰ ਅਲਾਹੀਆ। ਜਿਸ ਨੇ ਸ਼ਰਅ ਪਾਏ ਜ਼ੰਜੀਰ, ਕਲਮਿਆਂ ਕੀਤੀ ਪੜ੍ਹਾਈਆ। ਦੱਸੀ ਜਗਤ ਤਦਬੀਰ, ਤਰੀਕਾ ਇਕ ਦਰਸਾਈਆ। ਜਿਸ ਦਾ ਲੇਖਾ ਅੰਤ ਅਖ਼ੀਰ, ਤਬਕਾਂ ਸਬਕਾਂ ਤੋਂ ਬਾਹਰ ਜਣਾਈਆ। ਅੰਤ ਰਹਿਣਾ ਨਹੀਂ
❋
❋
ਕੋਈ ਫ਼ਕੀਰ, ਫ਼ਿਕਰਾ ਹੱਕ ਨਾ ਕੋਇ ਸੁਣਾਈਆ। ਨਜ਼ਰ ਆਏ ਨਾ ਸਚ ਕੋਈ ਤਸਵੀਰ, ਤਸੱਵਰ ਕਰੇ ਨਾ ਕੋਇ ਖ਼ਲਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਪਰਵਰਦਿਗਾਰ ਨੂਰ ਖ਼ੁਦਾਈਆ। ਸਦੀ ਚੌਧਵੀਂ ਕਹੇ ਰਾਵੀ ਮੁਹੰਮਦ ਖ਼ੁਸ਼ੀ ਨਾਲ ਰਿਹਾ ਤੱਕ, ਲਹਿੰਦੇ ਤੋਂ ਚੜ੍ਹਦੇ ਧਿਆਨ ਲਗਾਈਆ। ਵੇਖੇ ਖੇਲ ਹਕ਼ੀਕ਼ਤ ਹੱਕ, ਕੀ ਕਰੇ ਲਾਸ਼ਰੀਕ ਖ਼ਲਕ ਖ਼ੁਦਾਈਆ। ਜੋ ਸਰਬ ਕਲਾ ਸਮਰਥ, ਪਾਰਬ੍ਰਹਮ ਬੇਪਰਵਾਹੀਆ। ਘਟ ਘਟ ਰਿਹਾ ਵਸ, ਅੰਤਰ ਨਿਰੰਤਰ ਨੂਰ ਕਰੇ ਰੁਸ਼ਨਾਈਆ। ਪੈਗ਼ੰਬਰਾਂ ਮਾਰਗ ਰਿਹਾ ਦੱਸ, ਫੇਰ ਗੁਰੂਆਂ ਕਰੇ ਪੜ੍ਹਾਈਆ। ਨਾਮ ਕਲਮੇ ਚਲਾਵੇ ਹੱਟ, ਧੁਰ ਸੰਦੇਸ਼ੇ ਮਾਤ ਸੁਣਾਈਆ। ਸਭ ਕੁਛ ਦੇ ਕੇ ਜਗਤ ਹੱਥ, ਸਾਨੂੰ ਦਏ ਵਡਿਆਈਆ। ਅੰਤਮ ਲਹਿਣਾ ਦੇਣਾ ਮੰਗੇ ਸਚ, ਪੂਰਬ ਲੇਖਾ ਵੇਖ ਵਖਾਈਆ। ਸਦੀ ਚੌਧਵੀਂ ਲਾਸ਼ਰੀਕ ਹੋ ਕੇ ਆਵੇ ਨੱਸ, ਅਮਾਮ ਅਮਾਮਾ ਵੇਸ ਵਟਾਈਆ। ਕੌਲ ਇਕ਼ਰਾਰ ਪੂਰਾ ਕਰੇ ਪੱਕ, ਪਤਿਪਰਮੇਸ਼ਵਰ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਸਦੀ ਚੌਧਵੀਂ ਕਹੇ ਮੁਹੰਮਦ ਨੇ ਦੱਸਿਆ ਹੱਕ ਮੁਕਾਮ, ਅਮਲਾਂ ਤੋਂ ਰਹਿਤ ਨਜ਼ਰੀ ਆਈਆ। ਜਿਸ ਨੇ ਦੀਨ ਦੁਨੀ ਦਾ ਬਦਲ ਦੇਣਾ ਇਸਲਾਮ, ਇਸਮ ਆਜ਼ਮ ਇਕ ਸਮਝਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਬਦਲ ਦੇਣਾ ਨਿਜ਼ਾਮ, ਧੁਰ ਫ਼ਰਮਾਨਾ ਇਕ ਸਮਝਾਈਆ। ਸਚ ਸੰਦੇਸ਼ਾ ਦੇਣਾ ਅਗੰਮ ਕਲਾਮ, ਚਾਰ ਜੁਗ ਤੋਂ ਵਖਰੀ ਕਰੇ ਪੜ੍ਹਾਈਆ। ਫੇਰ ਵੇਖਿਆ ਮਾਰ ਕੇ ਧਿਆਨ, ਰਾਵੀ ਤੇਰਾ ਕੰਢਾ ਨਜ਼ਰੀ ਆਈਆ। ਮੁਹੰਮਦ ਦੇ ਕੇ ਗਿਆ ਬਿਆਨ, ਲੇਖਾ ਲਿਖਿਆ ਬਿਨ ਕ਼ਲਮ ਸ਼ਾਹੀਆ। ਏਥੇ ਖੇਲ ਹੋਣਾ ਮਹਾਨ, ਮਹਾਨ ਹੱਸਤੀ ਸੋਭਾ ਪਾਈਆ। ਗੁਰੂ ਅਰਜਨ ਦਾ ਹੋਣਾ ਬਲੀਦਾਨ, ਵੇਲਾ ਵਕ਼ਤ ਦਏ ਗਵਾਹੀਆ। ਤੱਤੀ ਲੋਹ ਤੇ ਬਹਿ ਕੇ ਆਵੇ ਕਰਨ ਇਸ਼ਨਾਨ, ਸੋਹਣਾ ਵਕ਼ਤ ਸੁਹਾਈਆ। ਮੇਰੀ ਉਮਤ ਕਹਿਰ ਦਾ ਕਰੇ ਤੁਫ਼ਾਨ, ਪਿਆਲਾ ਜ਼ਹਿਰ ਦਾ ਹੱਥ ਉਠਾਈਆ। ਜਿਸ ਦਾ ਮਿਟਣਾ ਅੰਤ ਨਿਸ਼ਾਨ, ਨਿਸ਼ਾਨਾ ਰਹਿਣ ਕੋਇ ਨਾ ਪਾਈਆ। ਇਹ ਖੇਲ ਮੇਰੇ ਮਿਹਰਵਾਨ, ਮਹਿਬੂਬ ਮੁਹੱਬਤ ਵਾਲਾ ਖ਼ੁਦਾ ਖ਼ੁਦ ਆਪ ਕਰਾਈਆ। ਮੈਂ ਜਾਣਾ ਦੇ ਕੇ ਬਾਂਗ ਅਜ਼ਾਨ, ਨਾਅਰੇ ਮੰਬਰਾਂ ਹੁਜਰਿਆਂ ਉਤੇ ਲਗਾਈਆ। ਅੰਤ ਅਖ਼ੀਰ ਮੇਰੇ ਚੌਦਾਂ ਤਬਕਾਂ ਹੋਣਾ ਹੈਰਾਨ, ਹੈਰਾਨੀ ਮੇਰੇ ਅੰਦਰ ਆਈਆ। ਮੈਂ ਅਮਾਮ ਕਿਹਾ ਅਵਤਾਰਾਂ ਭਗਵਾਨ ਕਿਹਾ, ਅੱਗੇ ਗੁਰੂਆਂ ਕਹਿਣਾ ਨਿਹਕਲੰਕ ਬਲੀ ਬਲਵਾਨ, ਯੋਧਾ ਸੂਰਬੀਰ ਨੂਰ ਅਲਾਹੀਆ। ਜਿਸ ਨੇ ਚਾਰ ਕੁੰਟ ਦਹਿ ਦਿਸ਼ਾ ਨੌ ਖੰਡ ਪ੍ਰਿਥਮੀ ਸੱਤ ਦੀਪ ਬ੍ਰਹਿਮੰਡਾਂ ਖੰਡਾਂ ਬਣਨਾ ਹੁਕਮਰਾਨ, ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਸਿਰ ਨਾ ਕੋਇ ਉਠਾਈਆ। ਅਸੀਂ ਓਸ ਦੇ ਨੰਨ੍ਹੇ ਬੱਚੇ ਬਾਲ ਨਿਧਾਨ, ਹੁਕਮੇ ਅੰਦਰ ਸੇਵ ਕਮਾਈਆ। ਸਦੀ ਚੌਧਵੀਂ ਮੁਹੰਮਦ ਰੋ ਕੇ ਕਿਹਾ ਅੰਤ ਅਖ਼ੀਰ ਬੇਨਜ਼ੀਰ ਸ਼ਾਹ ਹਕੀਰ ਮੇਰਾ ਬਦਲ ਦੇਣਾ ਵਿਧਾਨ, ਹੁਕਮ ਧੁਰ ਦਾ ਇਕ ਵਰਤਾਈਆ। ਕਿਉਂ ਮੇਰੀ ਉਮਤ ਕੋਲੋਂ ਗੁਰੂਆਂ ਦਾ ਹੋਣਾ ਬੜਾ ਨੁਕ਼ਸਾਨ, ਧਰਮ ਦੀ ਧਾਰ ਵਿਚ ਦੁਹਾਈਆ। ਗੋਬਿੰਦ ਦੇ ਬੱਚੇ ਨੀਂਹਾਂ ਹੇਠ ਦਬਾਣ, ਜਿਹੜੇ ਮੇਰੀ ਉਮਤ ਦੀ ਜੜ੍ਹ ਦੇਣ ਉਖੜਾਈਆ। ਇਹ ਖੇਲ ਕਰੇ ਵਾਲੀ ਦੋ ਜਹਾਨ, ਦੀਨ ਦੁਨੀ ਦਾ ਮਾਲਕ ਚਾਈਂ ਚਾਈਂਆ। ਜਿਸ ਵੇਲੇ ਸਦੀ ਚੌਧਵੀਂ ਤੇਰਾ ਅੰਤ ਪਹੁੰਚਣਾ ਆਣ, ਵਕ਼ਤ ਬਵਕ਼ਤ ਆਪ ਸੁਹਾਈਆ। ਰਾਵੀ ਕੰਢੇ ਖੇਲ ਕਰੇ ਮਹਾਨ, ਮਹਿਮਾ ਅਕਥ ਕਥ ਜਣਾਈਆ । ਜਿਸ ਨੇ ਮਾਨਵ ਜ਼ਾਤੀ ਸਾਰੇ ਇਕੱਠੇ ਕਰਨੇ ਇਨਸਾਨ,
❋
❋
ਦੀਨ ਮਜ਼੍ਹਬ ਦਾ ਵੈਰੀ ਰਹਿਣ ਕੋਇ ਨਾ ਪਾਈਆ। ਇਕੋ ਕਲਮਾ ਸ੍ਰਿਸ਼ਟ ਸਬਾਈ ਪੜ੍ਹੇ ਜ਼ਬਾਨ, ਤੂੰ ਮੇਰਾ ਮੈਂ ਤੇਰਾ ਢੋਲਾ ਆਤਮ ਪਰਮਾਤਮ ਗਾਈਆ। ਭਗਤ ਸੁਹੇਲੇ ਚਾਰ ਵਰਨ ਤੋਂ ਬਾਹਰ ਮਿਲਾਏ ਆਣ, ਛੱਤ੍ਰੀ ਬ੍ਰਾਹਮਣ ਸ਼ੂਦਰ ਵੈਸ਼ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਵਾਮੀ ਅੰਤਰਜਾਮੀ ਹੁਕਮੇ ਅੰਦਰ ਹੁਕਮ ਸਮਝਾਈਆ। ਰਾਵੀ ਕਹੇ ਚੌਧਵੀਂ ਸਦੀ ਕੁਛ ਹੋਰ ਦੱਸ ਦੇ ਬਾਤ, ਬਾਤਨ ਦੇ ਸਮਝਾਈਆ। ਸਦੀ ਚੌਧਵੀਂ ਕਹੇ ਜਿਸ ਵੇਲੇ ਆਈ ਅੰਧੇਰੀ ਰਾਤ, ਕਲ ਕਾਤੀ ਰਾਜੇ ਹੋਣ ਕੂੜ ਕਸਾਈਆ। ਧਰਮ ਦੀ ਰਹੇ ਨਾ ਕੋਇ ਜਮਾਤ, ਹਿੰਦੂ ਮੁਸਲਿਮ ਸਿੱਖ ਈਸਾਈ ਸਾਰੇ ਰੋਵਣ ਮਾਰਨ ਧਾਈਂਆ। ਝਗੜਾ ਪਏ ਕਾਇਨਾਤ, ਦੀਨ ਮਜ਼੍ਹਬ ਕਰੇ ਲੜਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮਠ ਗੁਰੂਦਵਾਰ ਢਾਹ ਢਾਹ ਕਰਨ ਖ਼ਾਕ, ਮਿੱਟੀ ਖ਼ਾਕ ਵਾਂਗ ਉਡਾਈਆ। ਮਾਣ ਰਹੇ ਨਾ ਕਿਸੇ ਸਰੋਵਰ ਤੀਰਥ ਤਾਟ, ਗੰਗਾ ਗੋਦਾਵਰੀ ਜਮਨਾ ਸੁਰਸਤੀ ਨੇਤਰ ਨੈਣਾਂ ਨੀਰ ਵਹਾਈਆ । ਰਸ ਰਹੇ ਨਾ ਕਿਸੇ ਸਿਮਰਨ ਜੋਗ ਅਭਿਆਸ ਪੂਜਾ ਪਾਠ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਉਚੀ ਕੂਕ ਕੂਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰਾਂ ਦੇਵੇ ਕੋਈ ਨਾ ਸਾਥ, ਦ੍ਰਿਸ਼ਟੀ ਵਿਚ ਇਸ਼ਟ ਨਾ ਕੋਇ ਮਨਾਈਆ। ਝਗੜਾ ਪੈ ਜਾਏ ਜ਼ਾਤ ਪਾਤ, ਊਚ ਨੀਚ ਰਾਓ ਰੰਕ ਰੰਗ ਨਾ ਕੋਇ ਰੰਗਾਈਆ। ਚਾਰ ਕੁੰਟ ਦਹਿ ਦਿਸ਼ਾ ਸਾਰੇ ਹੋਵਣ ਉਦਾਸ, ਸਾਂਤਕ ਸਤਿ ਨਾ ਕੋਇ ਵਰਤਾਈਆ। ਓਸ ਵੇਲੇ ਕਿਰਪਾ ਕਰੇ ਪੁਰਖ ਅਬਿਨਾਸ਼, ਹਰਿ ਕਰਤਾ ਨੂਰ ਅਲਾਹੀਆ। ਨਿਰਗੁਣ ਨੂਰ ਜੋਤ ਕਰ ਪ੍ਰਕਾਸ਼, ਲੋਕਮਾਤ ਆਪਣਾ ਵੇਸ ਵਟਾਈਆ। ਜਿਸ ਦੀ ਮਹਿੰਮਾ ਕਰਦੇ ਚਾਰ ਜੁਗ ਦੇ ਕਾਗ਼ਜ਼ਾਤ, ਕਾਗ਼ਜ਼ ਕ਼ਲਮ ਸ਼ਾਹੀ ਆਪਣਾ ਜੋੜ ਜੁੜਾਈਆ। ਸੋ ਖੇਲ ਕਰੇ ਸਵਾਮੀ ਅੰਤਰਜਾਮੀ ਹੋ ਕੇ ਸਾਖਿਆਤ, ਗਹਿਰ ਗੰਭੀਰ ਬੇਨਜ਼ੀਰ ਆਪਣਾ ਪੜਦਾ ਲਾਹੀਆ। ਓਸਦੇ ਨਾਲ ਓਸਦੇ ਭਗਤਾਂ ਦੀ ਹੋਵੇ ਜਮਾਤ, ਜੋ ਅੰਤਰ ਆਤਮ ਪਰਮਾਤਮ ਆਪਣਾ ਰੰਗ ਰੰਗਾਈਆ। ਸਦੀ ਚੌਧਵੀਂ ਕਹੇ ਰਾਵੀ ਇਹ ਖੇਲ ਹੋਣਾ ਖ਼ਾਸ, ਖ਼ਾਲਸੇ ਦਾ ਮਾਲਕ ਗੋਬਿੰਦ ਸ਼ਬਦੀ ਧਾਰ ਜੋਤੀ ਜੋਤ ਕਰੇ ਰੁਸ਼ਨਾਈਆ। ਪਿਛਲਾ ਲਹਿਣਾ ਦੇਣਾ ਚਾਰ ਜੁਗ ਦਾ ਕ਼ਰਜ਼ਾ ਦਏ ਉਤਾਰ, ਉੱਤਰ ਪੂਰਬ ਪੱਛਮ ਦੱਖਣ ਵੇਖ ਵਖਾਈਆ। ਜੋ ਬੰਸ ਸਰਬੰਸ ਗਿਆ ਵਾਰ, ਸੋ ਖੇਲ ਕਰੇ ਅਪਾਰ, ਅਪਰੰਪਰ ਸਵਾਮੀ ਆਪਣੇ ਨਾਲ ਮੇਲ ਮਿਲਾਈਆ। ਓਸ ਦੇ ਚਰਨ ਕਵਲਾਂ ਰਾਵੀ ਕਹੇ ਮੈਂ ਜੁਗ ਜੁਗ ਕਰਾਂ ਨਿਮਸਕਾਰ, ਜੋ ਗ਼ਰੀਬ ਨਿਮਾਣਿਆਂ ਖ਼ਿਦਮਤਗਾਰ, ਹੰਕਾਰੀਆਂ ਤੋੜੇ ਗੜ੍ਹ ਹੰਕਾਰ, ਨਿਮਾਣਿਆਂ ਆਪਣੀ ਗੋਦ ਉਠਾਈਆ। ਗੁਰ ਅਰਜਨ ਮੇਰੇ ਅੰਦਰ ਰੱਖ ਕੇ ਗਿਆ ਵਿਚਾਰ, ਚਰਨ ਧੂੜ ਧੂੜੀ ਦੇ ਕੇ ਮਸਤਕ ਮੇਰੇ ਛਾਰ, ਸੰਦੇਸਾ ਦਿਤਾ ਧੁਰ ਦੀ ਧਾਰ, ਜਿਸ ਵੇਲੇ ਕਲ ਆਵੇ ਕਲਕੀ ਅਵਤਾਰ, ਨਿਹਕਲੰਕਾ ਆਪਣਾ ਵੇਸ ਵਟਾਈਆ। ਮਹਾਂਸਾਰਥੀ ਹੋ ਕੇ ਪਾਵੇ ਤੇਰੀ ਸਾਰ, ਚਾਰ ਜੁਗ ਦੇ ਵਿਦਿਆਰਥੀ ਗੁਰ ਅਵਤਾਰ ਪੈਗ਼ੰਬਰ ਲਿਆਂਦੇ ਨਾਲ, ਗੰਗਾ ਗੋਦਾਵਰੀ ਜਮਨਾ ਸੁਰਸਤੀ ਤੇਰੇ ਨਾਲ ਮਿਲਾ ਕੇ ਲੇਖਾ ਸਭ ਦਾ ਪੂਰ ਕਰਾਈਆ। ਤੂੰ ਵਕ਼ਤ ਲੈਣਾ ਸੰਭਾਲ, ਕਿਰਪਾ ਕਰੇ ਦੀਨ ਦਿਆਲ, ਹਰਿਜਨ ਵੇਖੇ ਆਪਣੇ ਲਾਲ, ਚੁਰਾਸੀ ਵਿਚੋਂ ਖੋਜ ਖੁਜਾਈਆ। ਸਦੀ ਚੌਧਵੀਂ ਕਹੇ, ਰਾਵੀ, ਓਸ ਨੇ ਸਭ ਨੂੰ ਕਰਨਾ ਦਸਤਬਰਦਾਰ, ਹੁਕਮ ਦੇਣਾ ਏਕੰਕਾਰ ਏਕਾ ਵਾਰ, ਬਿਨਾ ਪੁਰਖ ਅਕਾਲ ਤੋਂ ਦੂਜੀ ਚਲੇ ਨਾ ਕੋਇ ਸਰਕਾਰ, ਗੁਰ ਅਵਤਾਰ ਪੈਗ਼ੰਬਰਾਂ ਦਾ ਲੇਖਾ ਦਏ ਮੁਕਾਈਆ। ਚਾਰ ਕੁੰਟ ਦਹਿ ਦਿਸ਼ਾ ਇਕੋ ਜੈਕਾਰ, ਜੈਕਾਰਾ ਹੋਵੇ ਪੁਰਖ ਅਕਾਲ, ਨਵ ਨੌ ਚਾਰ ਲਹਿਣਾ
❋
❋
ਦੇਣਾ ਸਭ ਦੀ ਝੋਲੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਜੁਗ ਚੌਕੜੀ ਏਕਾ ਏਕੰਕਾਰ ਇਕ ਅਵਤਾਰ, ਨਿੱਤ ਨਵਿਤ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਰੂਪ ਵਟਾਈਆ।
੧੭ ਫੱਗਣ ਸ਼ਹਿਨਸ਼ਾਹੀ ਸੰਮਤ ੪ ਸੰਸਾਰ ਸਿੰਘ ਦੇ ਗ੍ਰਹਿ ਪਿੰਡ ਮਰ੍ਹਾਜਪੁਰ
ਸਤਿਗੁਰ ਸ਼ਬਦ ਕਹੇ ਮੈਂ ਨੌ ਖੰਡ ਪ੍ਰਿਥਮੀ ਸੱਤ ਦੀਪ ਮਾਰੀ ਅਗੰਮੀ ਝਾਕੀ, ਦੋ ਜਹਾਨ ਮਰਦ ਮਰਦਾਨ ਨੌਜਵਾਨ ਹੋ ਕੇ ਵੇਖ ਵਖਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਤੱਕੇ ਪੰਜ ਤਤ ਪੁਤਲੇ ਖ਼ਾਕੀ, ਤਨ ਵਜੂਦ ਮਾਟੀ ਫੋਲ ਫੁਲਾਈਆ। ਬੰਦ ਕਿਵਾੜਾ ਖੁਲ੍ਹੀ ਕਿਸੇ ਨਾ ਤਾਕੀ, ਬਜਰ ਕਪਾਟੀ ਪਰਦਾ ਨਾ ਕੋਇ ਤੁੜਾਈਆ। ਅੰਮ੍ਰਿਤ ਬੂੰਦ ਮਿਲੇ ਨਾ ਕਿਸੇ ਸਵਾਂਤੀ, ਨਿਝਰ ਝਿਰਨਾ ਰਸ ਨਾ ਕੋਇ ਝਿਰਾਈਆ। ਨਿਰਗੁਣ ਜੋਤ ਦੀਪਕ ਕਿਸੇ ਨਾ ਦਿਸੇ ਦੀਆ ਬਾਤੀ, ਨੂਰੀ ਨੂਰ ਨਾ ਕੋਇ ਰੁਸ਼ਨਾਈਆ। ਘਰ ਸਵਾਮੀ ਮਿਲੇ ਨਾ ਕਮਲਾਪਾਤੀ, ਪਤਿਪਰਮੇਸ਼ਵਰ ਜੋੜ ਨਾ ਕੋਇ ਜੁੜਾਈਆ। ਮਨ ਹੰਕਾਰੀ ਗ੍ਰਹਿ ਗ੍ਰਹਿ ਹੋਇਆ ਆਕ਼ੀ, ਹੰਗਤਾ ਗੜ੍ਹ ਨਾ ਕੋਇ ਤੁੜਾਈਆ। ਨੌ ਦਵਾਰ ਵਾਸਨਾ ਨਾਤਾ ਜੁੜਿਆ ਕੂੜ ਮੁਹੱਬਤ ਸਮਝੀ ਸਾਚੀ, ਹਿਰਦੇ ਹਰਿ ਨਾ ਕੋਇ ਵਸਾਈਆ। ਗੁਰ ਅਵਤਾਰ ਪੈਗ਼ੰਬਰਾਂ ਮੰਨੇ ਕੋਈ ਨਾ ਆਖੀ, ਸੀਸ ਜਗਦੀਸ਼ ਨਾ ਕੋਇ ਝੁਕਾਈਆ। ਚਾਰੋਂ ਕੁੰਟ ਅੰਧੇਰੀ ਰਾਤੀ, ਨੂਰੀ ਚੰਦ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਮੰਦਰ ਅੰਦਰ ਫੋਲ ਫੁਲਾਈਆ। ਜਿਸ ਦਾ ਸ਼ਾਸਤਰ ਸਿਮਰਤ ਦੇਣ ਸਬੂਤ, ਗੁਰ ਅਵਤਾਰ ਪੈਗ਼ੰਬਰ ਢੋਲਿਆਂ ਵਿਚ ਗਾਈਆ। ਜਿਸ ਨੂੰ ਮੰਨਿਆਂ ਹੱਕ ਮਹਿਬੂਬ, ਮਿਹਰਵਾਨ ਨੂਰ ਅਲਾਹੀਆ। ਚਾਰ ਕੁੰਟ ਸਦਾ ਮੌਜੂਦ, ਦਹਿ ਦਿਸ਼ਾ ਸੋਭਾ ਪਾਈਆ। ਕਲਜੁਗ ਕੂੜੀ ਕਿਰਿਆ ਕਰੇ ਨੇਸਤੋਨਾਬੂਦ, ਜੜ੍ਹ ਦਵੈਤੀ ਦਏ ਉਖੜਾਈਆ। ਚਾਰ ਵਰਨਾਂ ਬਖ਼ਸ਼ ਸਲੂਕ, ਭੇਦ ਅਭੇਦਾ ਦਏ ਖੁਲ੍ਹਾਈਆ। ਪਿਛਲੀ ਕਰਨੀ ਕਰੇ ਮਨਸੂਖ਼, ਅਗਲਾ ਹੁਕਮ ਇਕ ਉਪਜਾਈਆ। ਭਾਗ ਲਗਾ ਕੇ ਕਾਇਆ ਪੰਜ ਭੂਤ, ਪੰਚ ਵਿਕਾਰਾ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਸ਼ਬਦ ਗੁਰ ਕਹੇ ਮੈਂ ਵੇਖੇ ਸਾਧ ਸੰਤ, ਫ਼ਕੀਰ ਫ਼ਿਕਰਿਆਂ ਵਾਲੇ ਖੋਜ ਖੁਜਾਈਆ। ਸਾਚਾ ਮਿਲਿਆ ਕਿਸੇ ਨਾ ਕੰਤ, ਸੇਜ ਸੁਹਾਗ ਨਾ ਕੋਇ ਹੰਢਾਈਆ। ਸਿਫ਼ਤਾਂ ਵਾਲੇ ਗੌਂਦੇ ਮੰਤ, ਨਿਰਅੱਖਰ ਨਾ ਕੋਇ ਪੜ੍ਹਾਈਆ। ਬੁੱਧੀ ਦੇ ਬਣ ਕੇ ਪੰਡਤ, ਅੱਖਰਾਂ ਰਹੇ ਗਾਈਆ। ਭੇਵ ਖੋਲ੍ਹੇ ਨਾ ਕੋਇ ਅਗਣਤ, ਪੜਦਾ ਨਿਰੰਤਰ ਨਾ ਕੋਇ ਚੁਕਾਈਆ। ਤ੍ਰਿਸ਼ਨਾ ਮਿਟੇ ਨਾ ਮਮਤਾ ਮਮਤ, ਮੋਹ ਵਿਕਾਰ ਨਾ ਕੋਇ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਸ਼ਬਦ ਗੁਰੂ ਕਹੇ ਮੈਂ ਵੇਖੇ ਠਾਕਰ ਸਵਾਮੀ, ਚਾਰੋਂ ਕੁੰਟ ਖੋਜ ਖੁਜਾਈਆ। ਦੋ ਜਹਾਨ ਕੋਇ ਨਾ ਬਣਿਆ ਅੰਤਰਜਾਮੀ, ਅੰਤਰਗਤ ਨਾ ਕੋਇ ਸਮਝਾਈਆ। ਮੰਜ਼ਲ ਚੜ੍ਹੇ ਨਾ ਕੋਇ ਰੁਹਾਨੀ, ਅੱਖਰਾਂ ਵਾਲੀ ਕਰਨ ਪੜ੍ਹਾਈਆ । ਵਿਦਿਆ ਤਤ ਵਜੂਦ ਜਸਮਾਨੀ, ਜ਼ਮੀਰ
❋
❋
ਅੰਦਰੋਂ ਨਾ ਕੋਇ ਬਦਲਾਈਆ। ਮਨ ਦੀ ਕਰੇ ਨਾ ਕੋਇ ਕ਼ੁਰਬਾਨੀ, ਕਾਇਆ ਕਾਅਬਾ ਨਾ ਕੋਇ ਸੁਹਾਈਆ। ਜਲਵਾ ਤੱਕੇ ਨਾ ਕੋਇ ਅਸਮਾਨੀ, ਨੂਰੋ ਨੂਰ ਨਾ ਕੋਇ ਰੁਸ਼ਨਾਈਆ। ਚਸ਼ਮੇ ਦੀਦ ਨੂਰੇ ਨਜ਼ਰ ਨਾ ਕੋਇ ਪੇਸ਼ਾਨੀ, ਨਿਗਾਹ ਨਿਗਾਹ ਨਾ ਕੋਇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਚ ਦਵਾਰਾ ਇਕੋ ਸੋਭਾ ਪਾਈਆ। ਸਤਿਗੁਰ ਸ਼ਬਦ ਕਹੇ ਮੈਂ ਚਾਰ ਜੁਗ ਦੀ ਵੇਖੀ ਧਾਰਾ, ਧਰਮ ਦੀ ਧਾਰ ਖੋਜ ਖੁਜਾਈਆ। ਕੋਈ ਨਾ ਪਾਵੇ ਪ੍ਰਭ ਦੀ ਸਾਰਾ, ਬੇਅੰਤ ਕਹਿ ਕੇ ਸਾਰੇ ਪੱਲੂ ਗਏ ਛੁਡਾਈਆ। ਜੋ ਆਇਆ ਸੋ ਬਣ ਕੇ ਭਿਖਾਰਾ, ਦਰ ਦਰਵੇਸ਼ਾ ਵੇਸ ਵਟਾਈਆ। ਥੋੜਾ ਥੋੜਾ ਲੈ ਕੇ ਨਾਮ ਭੰਡਾਰਾ, ਵਸਤੂ ਜਗਤ ਵਿਚ ਟਿਕਾਈਆ। ਆਪ ਮਾਲਾ ਮਣਕੇ ਫੇਰ ਕੇ ਰਸਨਾ ਜਪ ਕੇ ਕਰਦੇ ਰਹੇ ਗੁਜ਼ਾਰਾ, ਅੰਦਰ ਵੜ ਕੇ ਧਿਆਨ ਲਗਾਈਆ। ਓਨ੍ਹਾਂ ਨੂੰ ਦਿਤਾ ਥੋੜ੍ਹਾ ਥੋੜ੍ਹਾ ਇਸ਼ਾਰਾ, ਪਰਦਾ ਪਰਦਿਆਂ ਵਿਚੋਂ ਉਠਾਈਆ। ਇਹੋ ਖੇਲ ਪ੍ਰਭੂ ਦਾ ਨਿਆਰਾ, ਨਿਰਵੈਰ ਹੋ ਕੇ ਆਪ ਕਰਾਈਆ। ਆਪੇ ਵਸ ਕੇ ਸਭ ਤੋਂ ਬਾਹਰਾ, ਹਰ ਘਟ ਰਮਿਆ ਆਪੇ ਨੂਰ ਕਰੇ ਰੁਸ਼ਨਾਈਆ। ਆਪੇ ਦੱਸੇ ਅਗੰਮੀ ਗੁਫ਼ਤਾਰਾ, ਗੁਫ਼ਤ ਸ਼ਨੀਦ ਕਰੇ ਪੜ੍ਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਇਕ ਸੁਣਾਈਆ। ਸਤਿਗੁਰ ਸ਼ਬਦ ਕਹੇ ਮੈਂ ਆਦਿ ਜੁਗਾਦੀ ਮਾਲਕ, ਦੋ ਜਹਾਨਾਂ ਸੋਭਾ ਪਾਈਆ। ਨਿਰਗੁਣ ਸਰਗੁਣ ਸਰਗੁਣ ਨਿਰਗੁਣ ਬਣ ਕੇ ਸਾਲਸ, ਸਾਚਾ ਹੁਕਮ ਦਿਆਂ ਸਮਝਾਈਆ। ਜੁਗ ਚੌਕੜੀ ਕੂੜੀ ਕਿਰਿਆ ਮੇਟਾਂ ਆਲਸ, ਦੁੱਖ ਦਲਿਦ੍ਰ ਡੇਰਾ ਢਾਹੀਆ। ਅੰਦਰ ਬਾਹਰ ਵੇਖਾਂ ਹਾਲਤ, ਮਨ ਮਤ ਬੁਧ ਖੋਜ ਖੁਜਾਈਆ। ਨਾਮ ਨਿਧਾਨਾ ਵੇਖਾਂ ਅਮਾਨਤ, ਕਾਇਆ ਮੰਦਰ ਅੰਦਰ ਫੋਲ ਫੁਲਾਈਆ। ਪੰਚ ਵਿਕਾਰ ਤੱਕਾਂ ਅਲਾਮਤ, ਹਉਮੇ ਤ੍ਰਿਸ਼ਨਾ ਨਾਲ ਮਿਲਾਈਆ। ਸਾਚਾ ਨਾਮ ਭੰਡਾਰਾ ਗੁਰ ਅਵਤਾਰਾਂ ਦੇਵਾਂ ਨਿਆਮਤ, ਵਸਤ ਅਗੰਮ ਅਥਾਹ ਵਰਤਾਈਆ। ਆਪ ਰਹਿ ਕੇ ਸਦਾ ਸਹੀ ਸਲਾਮਤ, ਬਾਕੀ ਸਭ ਦਾ ਲੇਖਾ ਦਿਆਂ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰਗਾਹ ਸਾਚੀ ਖ਼ੁਸ਼ੀ ਮਨਾਈਆ। ਸਤਿਗੁਰ ਸ਼ਬਦ ਕਹੇ ਮੈਂ ਆਦਿ ਜੁਗਾਦੀ ਹਾਜ਼ਰ ਹਜ਼ੂਰ, ਹਜ਼ਰਤਾਂ ਦਾ ਹਜ਼ਰਤ ਨਜ਼ਰੀ ਆਈਆ। ਮੇਰਾ ਆਕਾਸ਼ ਪ੍ਰਕਾਸ਼ ਅਗੰਮੀ ਨੂਰ, ਨੂਰ ਨੁਰਾਨਾ ਡਗਮਗਾਈਆ। ਸਤਿਜੁਗ ਤਰੇਤਾ ਦਵਾਪਰ ਕਲਜੁਗ ਜੁਗ ਚੌਕੜੀ ਭਰਦੇ ਬੇੜੇ ਪੂਰ, ਆਰ ਪਾਰ ਵੇਖ ਵਖਾਈਆ। ਭਗਤ ਉਧਾਰਨਾ ਮੇਰਾ ਦਸਤੂਰ, ਗੁਰਮੁਖ ਗੁਰ ਗੁਰ ਚੇਲੇ ਲਏ ਤਰਾਈਆ। ਦ੍ਰਿਸ਼ਟੀ ਦੇ ਅੰਦਰ ਵੇਖਣਾ ਕ਼ਸੂਰ, ਹਰ ਘਟ ਅੰਦਰ ਫੋਲ ਫੁਲਾਈਆ। ਸਦੀ ਚੌਧਵੀਂ ਅੰਤਮ ਕੱਢਣਾ ਕੂੜ, ਕੂੜੀ ਕਿਰਿਆ ਡੇਰਾ ਢਾਹੀਆ। ਚਤੁਰ ਸੁਘੜ ਬਣੌਣੇ ਮੂਰਖ ਮੂੜ੍ਹ, ਦੁਰਮਤ ਮੈਲ ਧਵਾਈਆ। ਨਾਮ ਭੰਡਾਰਾ ਮੇਰੇ ਕੋਲ ਸਦਾ ਭਰਪੂਰ, ਊਣਤਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਪਰਮਾਤਮ ਨਾਮ ਖ਼ੁਮਾਰੀ ਦਏ ਸਰੂਰ, ਸੁਰਤੀ ਸ਼ਬਦ ਸ਼ਬਦ ਸੁਰਤ ਵਿਚ ਦਏ ਸਮਾਈਆ।
❋
❋
੧੭ ਫੱਗਣ ਸ਼ਹਿਨਸ਼ਾਹੀ ਸੰਮਤ ੪ ਬੀਬੀ ਗਿਆਨੋ ਦੇ ਗ੍ਰਹਿ ਪਿੰਡ ਸਿਮਲ ਸਕੋਰ
ਜਨ ਭਗਤ ਕਦੇ ਨਾ ਵਿਸਰਦਾ, ਸਤਿਗੁਰ ਵਿਛੜਿਆਂ ਸਦਾ ਮਿਲਾਈਆ। ਜੋ ਓਸੇ ਦਾ ਨਾਮ ਜ਼ਿਕਰਦਾ, ਦਿਵਸ ਰੈਣ ਢੋਲਾ ਗਾਈਆ। ਸੋ ਗੁਰਸਿਖ ਲੱਖ ਚੁਰਾਸੀ ਵਿਚੋਂ ਨਿਕਲਦਾ, ਜਮ ਕੀ ਫਾਸੀ ਦਏ ਤੁੜਾਈਆ। ਪਾਰਸ ਰੂਪ ਹੋਵੇ ਪਿੱਤਲ ਦਾ, ਕੰਚਨ ਗੜ੍ਹ ਵਡਿਆਈਆ। ਝਗੜਾ ਮੁਕਾ ਦੇਵੇ ਜੰਮਣ ਮਰਨ ਫ਼ਿਕਰ ਦਾ, ਆਵਣ ਜਾਵਣ ਡੇਰਾ ਢਾਹੀਆ। ਘਰ ਵਖਾ ਦੇਵੇ ਚੋਟੀ ਸਿਖ਼ਰ ਦਾ, ਜਿਥੇ ਬੈਠਾ ਬੇਪਰਵਾਹੀਆ। ਸਦਾ ਦਰਸ ਹੋਵੇ ਓਸ ਅਗੰਮੀ ਪ੍ਰਭੂ ਮਿਤ੍ਰ ਦਾ, ਜੋ ਮਿਲ ਕੇ ਵਿਛੜ ਕਦੇ ਨਾ ਜਾਈਆ। ਓਹ ਆਦਿ ਜੁਗਾਦਿ ਜੋਤੀ ਧਾਰੋਂ ਨਿਕਲਦਾ, ਜਿਸ ਨੂੰ ਜਨਮੇ ਕੋਈ ਨਾ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਜਨ ਭਗਤ ਤੇਰਾ ਰੂਪ ਨਾ ਇਸਤਰੀ ਨਾ ਮਰਦ, ਆਤਮਾ ਪ੍ਰਭ ਦੀ ਧਾਰ ਨਜ਼ਰੀ ਆਈਆ। ਜਿਸ ਦਾ ਹਿਤਕਾਰੀ ਓਹੋ ਵੰਡੇ ਦਰਦ, ਦੁਖੀਆਂ ਦੁੱਖ ਵੇਖ ਵਖਾਈਆ। ਮਿਹਰ ਕਰੇ ਮਿਹਰਵਾਨ ਇਹੋ ਖੇਲ ਅਸਚਰਜ, ਦੂਸਰ ਨਜ਼ਰ ਕੋਇ ਨਾ ਆਈਆ। ਪਾਰ ਉਤਾਰਨਾ ਜਿਸ ਦੀ ਆਦਿ ਤੋਂ ਸ਼ਰਤ, ਸ਼ਰਅ ਤੋਂ ਬਾਹਰ ਹੋਏ ਸਹਾਈਆ। ਨਿਰਗੁਣ ਧਾਰ ਆਇਆ ਪਰਤ, ਪਤਿਪਰਮੇਸ਼ਵਰ ਬੇਪਰਵਾਹੀਆ। ਦੁੱਖ ਰਹੇ ਨਾ ਕੋਈ ਸਾਲ ਬਸਾਲਾ ਬਰਸ, ਮਿਤੀ ਥਿਤੀ ਦਏ ਬਦਲਾਈਆ। ਆਸਾ ਮਨਸਾ ਪੂਰੀ ਕਰੇ ਹਰਸ, ਹਵਸ ਕੂੜੀ ਦਏ ਬੁਝਾਈਆ। ਪ੍ਰੇਮ ਪ੍ਰੀਤੀ ਅੰਦਰ ਕਰ ਕੇ ਤਰਸ, ਰਹਿਮਤ ਆਪ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਿਰ ਆਪਣਾ ਹੱਥ ਰਖਾਈਆ। ਜਨ ਭਗਤ ਕਦੇ ਨਾ ਭੁੱਲਦਾ, ਅਭੁੱਲ ਹੱਥ ਵਡਿਆਈਆ। ਕਿਉਂ ਰੂਪ ਮਾਲਕ ਕੁਲ ਦਾ, ਜੋ ਕੁੱਲ ਆਲਮ ਵੇਖ ਵਖਾਈਆ। ਸਚ ਤਰਾਜੂ ਕੰਡੇ ਨਾਮ ਤੁਲਦਾ, ਦੂਸਰ ਹੱਟ ਨਾ ਕ਼ੀਮਤ ਪਾਈਆ। ਵਣਜਾਰਾ ਬਣ ਕੇ ਚਰਨ ਧੂਲ ਦਾ, ਟਿੱਕੇ ਮਸਤਕ ਖ਼ਾਕ ਰਮਾਈਆ। ਰਹਿਬਰ ਬਣ ਕੇ ਇਕ ਅਸੂਲ ਦਾ, ਅਸਲ ਨਿਯਮ ਲਏ ਕਮਾਈਆ। ਫੇਰ ਮੇਲਾ ਹੋਵੇ ਕੰਤ ਕੰਤੂਹਲ ਦਾ, ਆਤਮ ਪਰਮਾਤਮ ਜੋੜ ਜੁੜਾਈਆ। ਲੇਖਾ ਦੇਵੇ ਸਤਿਗੁਰੂ ਗੁਰਸਿਖ ਮਜ਼ਦੂਰ ਦਾ, ਜੋ ਦਿਵਸ ਰੈਣ ਨਾਮ ਮਜ਼ਦੂਰੀ ਰਿਹਾ ਕਮਾਈਆ। ਇਹੋ ਵਡਿਆਈ ਸਾਹਿਬ ਸਤਿਗੁਰ ਜੋ ਆਸਾ ਮਨਸਾ ਪੂਰਦਾ, ਤ੍ਰਿਸ਼ਨਾ ਜਗਤ ਬੁਝਾਈਆ। ਪੰਧ ਮੁਕਾ ਕੇ ਨੇੜੇ ਦੂਰ ਦਾ, ਮੇਲਾ ਮੇਲੇ ਚਾਈਂ ਚਾਈਂਆ। ਅੱਗੇ ਰੰਗ ਚੜ੍ਹਿਆ ਰਹੇ ਓਸ ਸਾਹਿਬ ਹਜ਼ੂਰ ਦਾ, ਜੋ ਹਰ ਹਿਰਦੇ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੀ ਆਸਾ ਮਨਸਾ ਪੂਰਦਾ, ਤ੍ਰਿਸ਼ਨਾ ਤ੍ਰਿਖਾ ਬੁਝਾਈਆ।