ਪੁਸਤਕਾਲਾਭਾਗ ੨੧

੧੭ ਫੱਗਣ ਸ਼ਹਿਨਸ਼ਾਹੀ ਸੰਮਤ ੪ ਚਰਨ ਸਿੰਘ ਦੇ ਗ੍ਰਹਿ ਪਿੰਡ ਸਿਮਲ ਸਕੋਰ ਜ਼ਿਲਾ ਗੁਰਦਾਸਪੁਰ

ਅਵਤਾਰ ਪੈਗ਼ੰਬਰ ਗੁਰ ਕਹਿਣ ਆਈ ਖ਼ੁਸ਼ੀਆਂ ਵਾਲੀ ਰਾਤ, ਰੈਣ ਭਿੰਨੜੀ ਆਪਣਾ ਰੂਪ ਬਦਲਾਈਆ। ਚਾਰ ਜੁਗ ਦੀ ਸਾਂਝੀ ਬਣਾਈਏ ਇਕ ਜਮਾਤ, ਮਿਲ ਕੇ ਵੱਜੇ ਹੱਕ ਵਧਾਈਆ। ਆਪਣਾ ਆਪਣਾ ਲੇਖਾ ਨਾਲ ਲਈਏ ਹਿਸਾਬ, ਪਿਛੇ ਰਹਿਣ ਕਿਛ ਨਾ ਪਾਈਆ। ਬਿਨ ਅੱਖਰਾਂ

❋

❋

ਤੋਂ ਵੇਖੀਏ ਕਿਤਾਬ, ਜਿਸ ਦੀ ਵੰਡ ਨਾ ਕੋਇ ਵੰਡਾਈਆ। ਫਿਰ ਪੁਰਖ ਅਕਾਲ ਨੂੰ ਕਰੀਏ ਆਦਾਬ, ਪੁਰਖ ਅਕਾਲ ਸੀਸ ਝੁਕਾਈਆ। ਜਿਸ ਨੇ ਸਾਨੂੰ ਦਿਤਾ ਖ਼ਿਤਾਬ, ਮਿਹਰ ਨਜ਼ਰ ਇਕ ਉਠਾਈਆ। ਜੋ ਮੰਗਣ ਲੱਗਾ ਅੰਤ ਜਵਾਬ, ਤਲਬ ਸਾਰੇ ਰਿਹਾ ਕਰਾਈਆ। ਸ਼ਹਿਨਸ਼ਾਹ ਭੂਪ ਬਣ ਨਵਾਬ, ਨੌਬਤ ਨਾਮ ਹੱਕ ਸੁਣਾਈਆ। ਕ਼ਦਮਬੋਸੀ ਕਰੀਏ ਆਦਾਬ, ਸੱਯਦਾ ਸੀਸ ਝੁਕਾਈਆ। ਬਿਨਾ ਰਸਨਾ ਕਹੀਏ ਸਤਿਗੁਰੂ ਮਹਾਰਾਜ, ਸਾਹਿਬ ਤੇਰੀ ਸਰਨਾਈਆ। ਤੇਰੀ ਸਰਨ ਚਰਨ ਗਏ ਲਾਗ, ਸੀਸ ਜਗਦੀਸ਼ ਇਕ ਨਿਵਾਈਆ। ਤੇਰੇ ਹੁਕਮੇ ਅੰਦਰ ਮਜ਼੍ਹਬੀ ਕੀਤਾ ਰਾਜ, ਕੌਮੀ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰਾ ਇਕ ਸੁਹਾਈਆ। ਅਵਤਾਰ ਪੈਗ਼ੰਬਰ ਕਹਿਣ ਆਇਆ ਵਕ਼ਤ ਸੁਹੰਜਣਾ, ਪ੍ਰਭ ਦੇਵੇ ਮਾਣ ਵਡਿਆਈਆ। ਕਰੇ ਖੇਲ ਦਰਦ ਦੁੱਖ ਭੈ ਭੰਜਣਾ, ਪਾਰਬ੍ਰਹਮ ਨੂਰ ਅਲਾਹੀਆ। ਜੋ ਆਦਿ ਜੁਗਾਦੀ ਧੁਰ ਦਾ ਸੱਜਣਾ, ਸਾਹਿਬ ਸਵਾਮੀ ਸੋਭਾ ਪਾਈਆ। ਉਸ ਦੇ ਚਰਨ ਧੂੜੀ ਕਰੀਏ ਮਜਨਾ, ਸਰ ਸਰੋਵਰ ਇਕ ਨੁਹਾਈਆ। ਜਿਸ ਨੇ ਇਕੋ ਨਿਗਾਹ ਵੇਖਣਾ ਆਅਲਾ ਅਦਨਾ, ਵੱਡਾ ਛੋਟਾ ਵੰਡ ਨਾ ਕੋਇ ਵੰਡਾਈਆ। ਸ਼ਬਦੀ ਹੁਕਮ ਅੰਦਰ ਜਿਸ ਨੇ ਸਭ ਨੂੰ ਸੱਦਣਾ, ਸ਼ਬਦ ਸੰਦੇਸਾ ਰਿਹਾ ਸੁਣਾਈਆ। ਅੰਮ੍ਰਿਤ ਵੇਲੇ ਉਠ ਕੇ ਸਭ ਨੇ ਭੱਜਣਾ, ਆਉਣਾ ਚਾਈਂ ਚਾਈਂਆ। ਨਾਮ ਨਗਾਰਾ ਇਕੋ ਵੱਜਣਾ, ਦਰਗਾਹ ਸਾਚੀ ਖ਼ੁਸ਼ੀ ਮਨਾਈਆ। ਕਰੇ ਖੇਲ ਸੂਰਾ ਸਰਬੰਗਣਾ, ਸਾਹਿਬ ਸੁਲਤਾਨ ਆਪਣਾ ਹੁਕਮ ਵਰਤਾਈਆ। ਜਿਸ ਝਗੜਾ ਮੇਟਣਾ ਖ਼ਾਕੀ ਬਦਨਾ, ਬਦੀ ਦਾ ਡੇਰਾ ਦੇਵੇ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਆਪਣਾ ਰੂਪ ਦਰਸਾਈਆ। ਤੇਈ ਅਵਤਾਰ ਕਹਿਣ ਸਾਡੀ ਨਿੱਕੀ ਨਿੱਕੀ ਗਾਥਾ, ਵਖੋ ਵਖ ਨਜ਼ਰੀ ਆਈਆ। ਪੈਗ਼ੰਬਰ ਕਹਿਣ ਅਸੀਂ ਕਿਹੜੀ ਦੱਸੀਏ ਬਾਤਾ, ਕਿਛ ਕਹਿਣ ਦੀ ਲੋੜ ਰਹੇ ਨਾ ਰਾਈਆ। ਨਾਨਕ ਗੋਬਿੰਦ ਕਹੇ ਸਾਰੇ ਕਹਿ ਦਿਓ ਓਹੀ ਪਿਤਾ ਤੇ ਓਹੀ ਮਾਤਾ, ਦੂਜਾ ਨਜ਼ਰ ਕੋਇ ਨਾ ਆਈਆ। ਆਦਿ ਜੁਗਾਦੀ ਜੋਤੀ ਜਾਤਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਜਿਸ ਨੇ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਅੱਖਰਾਂ ਵਾਲੀ ਦੱਸੀ ਸਿਖਿਆ ਤੇ ਰਸਨਾ ਵਾਲਾ ਪੂਜਾ ਪਾਠਾ, ਤੇ ਸਿਮਰਨ ਜੋਗ ਅਭਿਆਸ ਦ੍ਰਿੜਾਈਆ। ਸੋ ਖੇਲ ਕਰੇ ਪੁਰਖ ਸਮਰਾਥਾ, ਸਾਹਿਬ ਸਵਾਮੀ ਧੁਰਦਰਗਾਹੀਆ। ਜਿਸ ਦੇ ਚਰਨ ਕਵਲ ਸਭ ਨੇ ਮੱਥਾ ਟੇਕਣਾ ਮਾਥਾ, ਗੁਰ ਅਵਤਾਰ ਪੈਗ਼ੰਬਰ ਵਖਰਾ ਰਹਿਣ ਕੋਇ ਨਾ ਪਾਈਆ। ਜਿਸ ਕਲਜੁਗ ਅੰਤ ਸ੍ਰੀ ਭਗਵੰਤ ਜਗ ਮੇਟਣੀ ਕੂੜੀ ਅੰਧੇਰੀ ਰਾਤਾ, ਸਤਿਜੁਗ ਸਾਚਾ ਚੰਦ ਚਮਕਾਈਆ । ਚਾਰ ਵਰਨ ਅਠਾਰਾਂ ਬਰਨ ਇਕੋ ਬਣੇ ਰਾਖਾ, ਰੱਖਕ ਹੋ ਕੇ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਸਦ ਆਪਣੀ ਕਾਰ ਕਮਾਈਆ। ਗੋਬਿੰਦ ਕਹੇ ਗੁਰ ਪੈਗ਼ੰਬਰ ਅਵਤਾਰ, ਅਵਤਰੀ ਧਿਆਨ ਲਗਾਈਆ। ਮੈਂ ਸਭ ਤੋਂ ਪਿਛੋਂ ਆਇਆ ਵਿਚ ਸੰਸਾਰ, ਅੰਤ ਅਖ਼ੀਰੀ ਫੇਰਾ ਪਾਈਆ। ਪੁਰਖ ਅਕਾਲ ਨੇ ਕੀਤਾ ਪਿਆਰ, ਸੁੱਤ ਦੁਲਾਰਾ ਲਿਆ ਬਣਾਈਆ। ਮੇਰਾ ਬੰਸ ਸਰਬੰਸ ਵਾਰ, ਮੇਰਾ ਲੇਖਾ ਦਿਤਾ ਮੁਕਾਈਆ। ਮਾਛੂਵਾੜੇ ਸੂਲਾਂ ਦੀ ਸੇਜ ਸਵਾਲ, ਸੱਥਰ ਯਾਰ ਵਾਲਾ ਦਰਸਾਈਆ। ਕਿਰਪਾ ਕਰ ਪੁਰਖ ਅਕਾਲ, ਅਕਲ ਕਲਧਾਰੀ ਤੇਰੀ ਵਡਿਆਈਆ। ਓਸ ਦੇ ਅੱਗੇ ਬੇਨੰਤੀ ਵਿਚ ਜਾ ਕੇ ਕਰੋ ਸਵਾਲ, ਸੀਸ ਜਗਦੀਸ਼ ਇਕ ਨਿਵਾਈਆ। ਅਸੀਂ ਨੱਢੇ ਤੇਰੇ ਬਾਲ, ਨੰਨ੍ਹੇ ਨੰਨ੍ਹੇ ਤੇਰੇ ਚਰਨਾਂ ਵਿਚ ਦੁਹਾਈਆ।

❋

❋

ਤੇਰੀ ਸ੍ਰਿਸ਼ਟੀ ਤੇਰੀ ਦ੍ਰਿਸ਼ਟੀ ਤੇਰੀ ਆਤਮਾ ਤੂੰ ਸਰਬ ਦਾ ਪਰਮਾਤਮਾ ਤੂੰ ਪਾਰਬ੍ਰਹਮ ਆਪਣਾ ਬ੍ਰਹਮ ਸੰਭਾਲ, ਤੇਰਾ ਤੇਰੀ ਝੋਲੀ ਪਾਈਆ। ਅਸੀਂ ਸਚਖੰਡ ਦਵਾਰ ਵਸੀਏ ਤੇਰੀ ਧਰਮਸਾਲ, ਜੋਤੀ ਜੋਤ ਆਪਣਾ ਆਸਣ ਲਾਈਆ। ਦੀਨਾਂ ਮਜ਼੍ਹਬਾਂ ਦਾ ਰਹੇ ਨਾ ਕੋਇ ਜੰਜਾਲ, ਜਾਗਰਤ ਜੋਤ ਬਿਨ ਵਰਨ ਗੋਤ ਆਪਣੀ ਕਰਨੀ ਲਏ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਗੁਰ ਅਵਤਾਰ ਪੈਗ਼ੰਬਰੋ ਗੋਬਿੰਦ ਕਹੇ ਕਰ ਕੇ ਚਲੋ ਕੌਲ ਇਕ਼ਰਾਰ, ਵਾਅਦਾ ਧੁਰ ਦਾ ਇਕ ਬਣਾਈਆ। ਵੇਖਣਾ ਖੇਲ ਸੱਚੀ ਸਰਕਾਰ, ਹਰਿ ਕਰਤਾ ਕੀ ਕਰਾਈਆ। ਜਿਸ ਨੂੰ ਝੁਕਦੇ ਰਹੇ ਜੁਗ ਚਾਰ, ਸਤਿਜੁਗ ਤਰੇਤਾ ਦੁਆਪਰ ਕਲਜੁਗ ਸੀਸ ਨਿਵਾਈਆ। ਜਿਸ ਦੀਨਾਂ ਮਜ਼੍ਹਬਾਂ ਦਾ ਸਾਨੂੰ ਬਣਾਇਆ ਮੁਫ਼ਤਿਆਰ, ਮੁਖ਼ਤਾਰਨਾਮਾ ਸਾਡੇ ਹੱਥ ਫੜਾਈਆ। ਅੰਤਮ ਸਭ ਦਾ ਲੇਖਾ ਰਿਹਾ ਵਿਚਾਰ, ਵਿਚਰ ਕੇ ਕਹਿ ਨਾ ਕੋਇ ਸੁਣਾਈਆ । ਸੱਦੇ ਓਸ ਦਵਾਰ, ਜਿਸ ਦਾ ਪਰਦਾ ਨਾ ਕੋਇ ਉਠਾਈਆ। ਜਿਥੇ ਗੁਰ ਅਰਜਨ ਮਾਰ ਕੇ ਗਿਆ ਲਕਾਰ, ਰਾਵੀ ਦਾ ਕੰਢਾ ਬ੍ਰਹਿਮੰਡਾਂ ਵਿਚੋਂ ਸੋਭਾ ਪਾਈਆ। ਓਥੇ ਜਾ ਕੇ ਪੈਗ਼ੰਬਰੋ ਤੁਹਾਡਾ ਕ਼ਰਜ਼ਾ ਮੁਕਣਾ ਉਧਾਰ, ਲੇਖਾ ਅਵਰ ਰਹੇ ਨਾ ਰਾਈਆ। ਅਵਤਾਰੋ ਤੁਸਾਂ ਸਭ ਨੇ ਕਰ ਕੇ ਨਿਮਸਕਾਰ, ਨਿਉਂ ਨਿਉਂ ਲਗਣਾ ਪਾਈਂਆ। ਗੋਬਿੰਦ ਕਹੇ ਮੈਂ ਇਕ ਇਕੱਲਾ ਪੁਰਖ ਅਕਾਲ ਮੇਰਾ ਦਿਆਲ, ਦੀਨ ਦਿਆਲ ਨਜ਼ਰੀ ਆਈਆ। ਜਿਸ ਦੇ ਵੱਸ ਕਾਲ ਮਹਾਂਕਾਲ, ਧੁਰ ਦਾ ਹੁਕਮ ਇਕ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ। ਗੋਬਿੰਦ ਕਹੇ ਸਾਰੇ ਖ਼ੁਸ਼ੀ ਨਾਲ ਪਓ ਹੱਸ, ਗੁਰ ਅਵਤਾਰ ਪੈਗ਼ੰਬਰੋ ਆਪਣੀ ਖ਼ੁਸ਼ੀ ਬਣਾਈਆ। ਜੋਤੀ ਧਾਰ ਜਾਣਾ ਨੱਸ, ਪੈਂਡਾ ਪੰਧ ਪੰਧ ਰਹੇ ਨਾ ਰਾਈਆ। ਤੁਹਾਡਾ ਠੀਕ ਵਕ਼ਤ ਤੇ ਠੀਕ ਟਾਈਮ ਈਸਾ ਦਾ ਕਲਾਕ ਕਹੇ ਸਾਢੇ ਦਸ, ਵੱਧ ਘੱਟ ਨਾ ਕੋਇ ਕਰਾਈਆ। ਹਰਿ ਗੋਬਿੰਦ ਦੀ ਧਾਰ ਤੋਂ ਢਾਈ ਸੌ ਕ਼ਦਮ ਲਹਿੰਦੇ ਜਾਣਾ ਹਟ, ਸਚ ਕਿਨਾਰਾ ਵੇਖ ਵਖਾਈਆ। ਓਥੇ ਗੁਰ ਅਰਜਨ ਦੀ ਮਹਿੰਮਾ ਨੌ ਦਿਨ ਗਾ ਕੇ ਗਏ ਸੀ ਭੱਟ, ਛੱਤੀ ਰਾਗਾਂ ਰਾਗ ਸੁਣਾਈਆ। ਬਾਲਮੀਕ ਦੇ ਵੇਲੇ ਓਥੇ ਇਕ ਬ੍ਰਾਹਮਣ ਦਾ ਹੁੰਦਾ ਸੀ ਹੱਟ, ਪੁਸਤਕ ਰਾਮ ਨਾਮ ਦੇ ਵੇਚ ਕੇ ਝਟ ਲੰਘਾਈਆ। ਰਵਿਦਾਸ ਦੇ ਵੇਲੇ ਓਥੇ ਰਹਿੰਦਾ ਸੀ ਇਕ ਭੋਲਾ ਜੱਟ, ਮਸਤੀ ਵਿਚ ਪ੍ਰਭ ਦਾ ਰਾਹ ਤਕਾਈਆ। ਤਰੇਤੇ ਵਿਚ ਰਾਵੀ ਤਿੰਨ ਸੌ ਅਠੱਤਰ ਸਾਲ ਵਗੀ ਸੀ ਏਸੇ ਤਟ, ਲਹਿਰ ਲਹਿਰ ਨਾਲ ਟਕਰਾਈਆ। ਦਵਾਪਰ ਵਿਚ ਤਿੰਨ ਦਿਨ ਪਾਂਡੋ ਏਥੇ ਗਏ ਸੀ ਕਟ, ਯੁਧਿਸ਼ਟਰ ਉਂਗਲੀ ਨਾਲ ਨਿਸ਼ਾਨ ਲਗਾਈਆ। ਹਰਿਗੋਬਿੰਦ ਏਥੇ ਗੱਡ ਕੇ ਗਿਆ ਸੀ ਕਾਨਾ ਕਾਹੀ ਦਾ ਗੱਟ, ਜਿਸ ਨੂੰ ਪਾਣੀ ਦੀ ਧਾਰ ਅਜ ਤਕ ਨਾ ਕੋਇ ਰੁੜ੍ਹਾਈਆ। ਫਿਰ ਮਾਰ ਕੇ ਖੰਡੇ ਦੀ ਸੱਟ, ਜ਼ੋਰ ਨਾਲ ਦਬਾਈਆ। ਸਭ ਦੀ ਯਾਦ ਪੁਰਾਣੀ ਮੈਂ ਨਿਸ਼ਾਨਾ ਲਾਵਾਂ ਜਿਥੇ ਆਵੇ ਪੁਰਖ ਸਮਰਥ, ਭੁੱਲ ਵਿਚ ਭੁੱਲ ਰਹੇ ਨਾ ਰਾਈਆ। ਫਿਰ ਉਤੇ ਰੱਖ ਕੇ ਸੁੱਕੇ ਪੱਤ, ਪੱਤੇ ਦਰਖ਼ਤਾਂ ਦੇ ਲਏ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਹੁਕਮ ਇਕ ਸੁਣਾਈਆ। ਗੋਬਿੰਦ ਕਹੇ ਅਵਤਾਰ ਪੈੈਂਗੰਬਰੋ ਸਾਰੇ ਕਸਕੇ ਜਾਇਓ ਕਮਰਕੱਸੇ, ਆਪਣਾ ਬਲ ਧਰਾਈਆ। ਵੇਖਿਓ ਕੋਈ ਡਰਪੋਕ ਨਾ ਬਣਿਓ ਰਾਹ ਵਿਚ ਕਿਸੇ ਨੂੰ ਪੈ ਨਾ ਜਾਏ ਗਸ਼ੇ, ਕਿਉਂ ਬਹੁਤੇ ਮੱਛ ਕੱਛ ਰਾਹ ਵਿਚ ਨਜ਼ਰੀ ਆਈਆ। ਆਪਣੇ ਆਪਣੇ ਨਾਲ ਲੈ ਕੇ ਜਾਇਓ ਦੀਨਾਂ ਮਜ਼੍ਹਬਾਂ ਵਾਲੇ ਪਟੇ, ਪਟਨੇ ਵਾਲਾ ਸਭ ਨੂੰ ਕਰੇ ਅਗਵਾਈਆ।

❋

❋

ਫੇਰ ਪਤਾ ਨਹੀਂ ਤੁਹਾਨੂੰ ਥੋੜ੍ਹੇ ਸਮੇਂ ਤੋਂ ਬਾਦ ਪ੍ਰਭ ਨੇ ਕਰ ਦੇਣਾ ਨਾਮ ਕਟੇ, ਹੁਕਮ ਧੁਰ ਦਾ ਇਕ ਜਣਾਈਆ। ਇਕੋ ਸ਼ਬਦ ਗੁਰੂ ਜੋ ਸਭ ਦਾ ਮਾਲਕ ਉਹ ਸਚ ਦਾ ਖੋਲ੍ਹੇ ਹੱਟੇ, ਵਸਤ ਅਮੋਲਕ ਇਕ ਵਰਤਾਈਆ। ਜਨ ਭਗਤ ਸੁਹੇਲੇ ਧੁਰ ਪਿਆਰ ਵਿਚ ਰੱਤੇ, ਰਤਨ ਅਮੋਲਕ ਹੀਰੇ ਲਏ ਬਣਾਈਆ। ਤੁਹਾਡੇ ਲੇਖੇ ਪਾਏ ਤੁਹਾਡੇ ਖ਼ਤੇ, ਖਾਤਾ ਅਵਰ ਨਾ ਕੋਇ ਖੁਲ੍ਹਾਈਆ। ਕਿਉਂਕਿ ਮੈਂ ਪੁਰਖ ਅਕਾਲ ਦੀ ਬੁਲਾ ਕੇ ਆਇਆ ਫ਼ਤਿਹ, ਏਸੇ ਕਰ ਕੇ ਦੂਜਾ ਡੰਕਾ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਖੇਲ ਵਖਾਈਆ। ਰਾਵੀ ਕਹੇ ਮੈਂ ਉਡੀਕਾਂ, ਜ਼ਿਮੀਂ ਅਸਮਾਨਾਂ ਨੈਣ ਉਠਾਈਆ। ਆ ਗਈ ਓਹ ਤਰੀਕਾ, ਜਿਸ ਤਾਰੀਖ਼ ਤੋਂ ਬਿਨਾ ਤਵਾਰੀਖ ਤੋਂ ਗੁਰ ਅਰਜਨ ਮੈਨੂੰ ਗਿਆ ਸਮਝਾਈਆ। ਸਦੀ ਚੌਧਵੀਂ ਕਹੇ ਮੈਨੂੰ ਵੀ ਓਸੇ ਦੀਆਂ ਉਮੀਦਾਂ, ਜੋ ਚੌਦਾਂ ਤਬਕਾਂ ਆਪਣਾ ਹੁਕਮ ਵਰਤਾਈਆ। ਜਿਸ ਦਾ ਖੇਲ ਹੋਣਾ ਬੀਸ ਬੀਸਾ, ਬੀਸਵੀਂ ਸਦੀ ਰਹੀ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਰਾਵੀ ਕਹੇ ਓਧਰੋਂ ਗੰਗਾ ਗੋਦਾਵਰੀ ਜਮਨਾ ਸੁਰਸਤੀ ਰਹੀਆਂ ਨਠ, ਇਕ ਦੂਜੀ ਵੱਲ ਭੱਜਣ ਚਾਈਂ ਚਾਈਂਆ । ਛੇਤੀ ਕਰੋ ਝਟ, ਆਪਣੀ ਲਓ ਅੰਗੜਾਈਆ। ਚਲੀਏ ਓਸ ਤਟ, ਜਿਥੇ ਮਿਲਣਾ ਧੁਰ ਦਾ ਮਾਹੀਆ। ਸਚ ਦਵਾਰੇ ਜਾਈਏ ਵਸ, ਆਪਣਾ ਪੰਧ ਮੁਕਾਈਆ। ਗੰਗਾ ਕਹੇ ਕਮਲੀਓ ਖ਼ਾਲੀ ਨਹੀਂ ਜਾਣਾ ਹੱਥ, ਕੁਛ ਪ੍ਰਭ ਦੀ ਭੇਟ ਚੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ। ਰਾਵੀ ਕਹੇ ਗੁਰ ਅਵਤਾਰ ਪੈਗ਼ੰਬਰ ਮੈਨੂੰ ਹੁੰਦੇ ਦਿਸਣ ਇਕੱਠੇ, ਸਚਖੰਡ ਸਾਚੇ ਨਜ਼ਰੀ ਆਈਆ। ਸੂਰਬੀਰ ਨੌਜਵਾਨ ਹੱਟੇ ਕੱਟੇ, ਰੰਗ ਰੰਗ ਵਿਚੋਂ ਬਦਲਾਈਆ। ਇਕ ਦੂਜੇ ਨੂੰ ਕਹਿਣ ਅਵਤਾਰੋ ਪੈਗ਼ੰਬਰੋ ਸਾਰਿਆਂ ਉਹ ਗੌਣੇ ਟੱਪੇ, ਜਿਹੜੇ ਟੱਪੇ ਮਾਤਲੋਕ ਵਿਚ ਕਾਇਆ ਮੰਦਰ ਅੰਦਰ ਆਏ ਗਾਈਆ। ਸਭ ਨੇ ਕਿਹਾ ਅਸੀਂ ਤੂੰ ਮੇਰਾ ਮੈਂ ਤੇਰਾ ਨਾਮ ਜਪੇ, ਸ੍ਰਿਸ਼ਟੀ ਤੋਂ ਰਾਮ ਕ੍ਰਿਸ਼ਨ ਅੱਲਾ ਸਤਿਨਾਮ ਵਾਹਿਗੁਰੂ ਆਏ ਜਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਾਚੀ ਕਾਰ ਕਮਾਈਆ। ਰਾਵੀ ਕਹੇ ਗੰਗਾ ਗੋਦਾਵਰੀ ਜਮਨਾ ਸੁਰਸਤੀ ਆਪਣਾ ਗੁੰਦ ਰਹੀਆਂ ਸੀਸ, ਮੇਂਢੀ ਸੋਹਣੀ ਲਈ ਬਣਾਈਆ। ਚਲੀਏ ਓਸ ਦਵਾਰੇ ਜਿਥੇ ਇਕੋ ਮਿਲੇ ਹਦੀਸ, ਇਕੋ ਸਚ ਪੜ੍ਹਾਈਆ। ਇਕੋ ਕਲਮਾ ਇਕੋ ਗੀਤ, ਇਕੋ ਨਗ਼ਮਾ ਦਏ ਸੁਣਾਈਆ। ਇਕੋ ਪਰਮ ਪੁਰਖ ਪਰਮਾਤਮ ਇਕੋ ਮੀਤ, ਆਤਮ ਮੇਲਾ ਮੇਲੇ ਸਹਿਜ ਸੁਭਾਈਆ। ਸਦਾ ਵਸਿਆ ਰਹੇ ਚੀਤ, ਮਨ ਚਿਤ ਠਗੌਰੀ ਨਜ਼ਰ ਕੋਇ ਨਾ ਆਈਆ। ਸਭ ਦੀ ਕਾਇਆ ਕਰੇ ਠੰਡੀ ਸੀਤ, ਅਗਨੀ ਤਤ ਬੁਝਾਈਆ। ਇਹ ਬਚਨ ਸੁਣ ਕੇ ਨਾਰਦ ਕੋਲ ਆ ਕੇ ਜ਼ੋਰ ਨਾਲ ਮਾਰੀ ਇਕ ਚੀਕ, ਚੀਕ ਚਿਹਾੜਾ ਦਿਤਾ ਪਾਈਆ। ਤੁਸੀਂ ਕਿੱਥੇ ਜਾਣਾ ਗ਼ੌਰ ਨਾਲ ਤੱਕੋ ਪਰਮਾਤਮਾ ਨੇੜੇ ਕਿ ਮੈਂ ਤੁਹਾਡੇ ਨਜ਼ਦੀਕ, ਨੇੜੇ ਆ ਕੇ ਸਨਮੁਖ ਤੁਹਾਨੂੰ ਦਰਸ ਦਿਖਾਈਆ। ਕੁਛ ਮੰਗ ਲਓ ਮੈਥੋਂ ਭੀਖ, ਭਿੱਛਿਆ ਤੁਹਾਡੀ ਝੋਲੀ ਪਾਈਆ। ਜੇ ਨਾ ਮੰਨੋ ਤੇ ਦੋਹਾਂ ਪਾਸਿਆਂ ਤੋਂ ਤਿੱਖੀ ਵਖਾਵਾਂ ਸੀਖ, ਆਰ ਪਾਰ ਤੁਹਾਡੇ ਦਿਆਂ ਕਰਾਈਆ। ਤੁਸੀਂ ਮੇਰੇ ਤੇ ਮੈਂ ਤੁਹਾਡਾ ਗਾਵਾਂ ਗੀਤ, ਆਤਮਾ ਨੂੰ ਆਤਮਾ ਮਿਲ ਕੇ ਵੱਜੇ ਵਧਾਈਆ। ਓਸ ਪ੍ਰਭੂ ਦੀ ਕਾਹਦੀ ਉਡੀਕ, ਜਿਹੜਾ ਸਾਹਮਣੇ ਨੇਤਰ ਨਜ਼ਰ ਕਿਸੇ ਨਾ ਆਈਆ। ਓਹ ਤੇ ਬੜਾ ਝਗੜਾਲੂ ਬੜਾ ਲੜਾਕਾ ਵੱਡਾ ਸ਼ਰੀਕ, ਜਿਸ ਨੇ ਗੁਰ ਅਵਤਾਰ ਪੈਗ਼ੰਬਰ ਬਣਾ ਕੇ ਦੀਨ ਮਜ਼੍ਹਬ ਵਿਚ ਦੁਨੀਆ

❋

❋

ਦਿਤੀ ਲੜਾਈਆ। ਮੇਰੇ ਵਿਚ ਬੀਬੀਓ ਬੜੀ ਤੌਫ਼ੀਕ਼ ਆਓ ਤੁਹਾਡੇ ਸਿਰ ਤੇ ਹੱਥ ਦਿਆਂ ਟਿਕਾਈਆ। ਤੁਹਾਨੂੰ ਪਤਾ ਨਹੀਂ ਉਸ ਨੇ ਸਦੀ ਚੌਧਵੀਂ ਦੇ ਗਲ ਵਿਚ ਪਾ ਕੇ ਤਵੀਤ, ਉਹਨੂੰ ਵੀ ਲਿਆ ਭਰਮਾਈਆ। ਉਹ ਜਾਦੂਗਰ ਬੜਾ ਖ਼ਬੀਸ, ਭੈ ਵਿਚ ਸਾਰਿਆਂ ਨੂੰ ਰਿਹਾ ਡਰਾਈਆ। ਮੁਹੰਮਦ ਕੰਨਾਂ ਵਿਚ ਉਂਗਲਾਂ ਪਾ ਕੇ ਉਹਦਾ ਕਲਮਾ ਪੜ੍ਹੇ ਨਾਲੇ ਪੜ੍ਹੇ ਹਦੀਸ, ਨਿਉਂ ਨਿਉਂ ਸਲਾਮ ਕਰਾਈਆ। ਰਾਮ ਨੂੰ ਓਸ ਨੇ ਜੰਗਲਾਂ ਵਿਚ ਦਿਤਾ ਘਸੀਟ, ਸੀਤਾ ਪਿਛੇ ਦੇਂਦਾ ਫਿਰੇ ਦੁਹਾਈਆ। ਕ੍ਰਿਸ਼ਨ ਨੂੰ ਰੁਕਮਣੀ ਪਿਛੇ ਭੱਜਣਾ ਪਿਆ ਦੇ ਕੇ ਪੀਠ, ਚਲਿਆ ਵਾਹੋ ਦਾਹੀਆ। ਤੁਸੀਂ ਕਿਹੜਾ ਲਭਦੀਆਂ ਜਗਦੀਸ਼, ਜਿਸ ਨੇ ਬ੍ਰਹਮਾ ਨੂੰ ਪੁਤ੍ਰੀ ਉਤੇ ਦਿਤਾ ਡੁਲਾਈਆ। ਤੁਸੀਂ ਕਿਹੜਾ ਸਮਝਦੀਆਂ ਅਜ਼ੀਜ਼, ਜਿਸ ਨੇ ਮੋਹਣੀ ਰੂਪ ਕਰ ਕੇ ਸ਼ੰਕਰ ਦਾ ਅੰਤਰ ਦਿਤਾ ਹਿਲਾਈਆ। ਤੁਸੀਂ ਕਿਹਦੇ ਗਾਉਂਦੀਆਂ ਗੀਤ, ਜਿਹੜਾ ਵਿਸ਼ਨੂੰ ਨੂੰ ਲਕਸ਼ਮੀ ਪਿਛੇ ਫਿਰਾਈਆ। ਇਕ ਮੈਂ ਉਚਾ ਸੁੱਚਾ ਤੇ ਸਤਿ ਧਰਮ ਵਿਚ ਠੀਕ, ਜੇ ਤੁਸੀਂ ਚਾਰੇ ਮੰਨੋ ਤੇ ਫੇਰ ਲਵਾਂ ਪ੍ਰਨਾਈਆ। ਤੇ ਜੇ ਇਕ ਜਣੀ ਕਹੋ ਤੇ ਸਾਰਿਆਂ ਨੂੰ ਦੇ ਕੇ ਪੀਠ, ਆਪਣਾ ਪਿੱਛਾ ਜਾਵਾਂ ਪਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਖੇਲ ਕਰਾਈਆ। ਨਾਰਦ ਕਹੇ ਨੀ ਰਾਵੀ ਤੇ ਇਕ ਵਹਿਣ ਵਾਲੀ ਨਦੀ, ਬੇਲੇ ਕਾਹੀਆਂ ਵਿਚ ਆਪਣਾ ਝਟ ਲੰਘਾਈਆ। ਮੇਰੀ ਤੇ ਪੁਰਾਣੀ ਗੱਦੀ, ਮੈਂ ਸਭ ਦਾ ਪਾਤਸ਼ਾਹ ਸ਼ਹਿਨਸ਼ਾਹ ਅਖਵਾਈਆ। ਪਰ ਮੈਂ ਔਂਦਾ ਕਦੀ ਕਦੀ, ਜਿਸ ਵੇਲੇ ਕਿਸੇ ਨੂੰ ਔਕੜ ਪਏ ਤੁਹਾਡੇ ਵਰਗੀਆਂ ਨੂੰ ਲਵਾਂ ਬਚਾਈਆ। ਮੇਰਾ ਜੀਅ ਕਰਦਾ ਤੁਹਾਨੂੰ ਪਾ ਕੇ ਵਿਚ ਡੱਬੀ, ਡੱਬ ਵਿਚ ਲੈ ਕੇ ਸਮੇਰੂ ਪਰਬਤ ਤੋਂ ਪਿਛੇ ਦਿਆਂ ਟਿਕਾਈਆ। ਜਿਥੇ ਵਗਦੀ ਨਹੀਂ ਕੋਈ ਨਦੀ, ਨਾ ਕੋਈ ਸਾਲ ਨਾ ਕੋਈ ਸਦੀ, ਨਾ ਕੋਈ ਸਦਮੇ ਵਿਚ ਦੁਹਾਈਆ। ਅਜੇ ਤੇ ਮੈਂ ਤੁਹਾਨੂੰ ਸਿਫ਼ਤ ਦੱਸੀ ਆਪਣੀ ਅੱਧੀ, ਬਹੁਤਾ ਭੇਵ ਨਾ ਕੋਇ ਖੁਲ੍ਹਾਈਆ। ਜੇ ਤੁਸਾਂ ਮੇਰਾ ਹੁਕਮ ਨਾ ਮੰਨਿਆ ਤੇ ਚਲੀਆਂ ਗਈਆਂ ਬਦੋਬਦੀ, ਤੇ ਰਾਹ ਵਿਚ ਝਗੜਾ ਲੈਣਾ ਪਾਈਆ। ਜੇ ਚੁਪ ਚੁਪੀਤੀਆਂ ਲੰਘੀਆਂ ਮੈਂ ਖੜਾਕ ਸੁਣ ਲੈਣਾ ਤੁਹਾਡੀ ਅੱਡੀ, ਜੇ ਪੱਬਾਂ ਭਾਰ ਚਲੋ ਤੁਸਾਂ ਲੰਮੀਆਂ ਹੋਣਾ ਤੁਹਾਡੀ ਬੋਦੀ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਗੰਗਾ ਕਹੇ ਮੁਨੀ ਜੀ ਕਿਹਾ ਕੀ, ਮੈਨੂੰ ਦਿਓ ਜਣਾਈਆ। ਨਾਰਦ ਕਹੇ ਹਾਂ ਜੀ ਹਾਂ ਜੀ ਹਾਂ ਜੀ, ਚੌਂਹਾਂ ਦਿਤੀ ਵਡਿਆਈਆ। ਜਮਨਾ ਕਹੇ ਰਿਸ਼ੀ ਜੀ ਤੂੰ ਮੇਰਾ ਪਿਓ ਤੇ ਮੈਂ ਤੇਰੀ ਧੀ, ਮੇਰੇ ਸਿਰ ਤੇ ਪਿਆਰ ਦਿਓ ਟਿਕਾਈਆ। ਨਾਰਦ ਕਹੇ ਗ਼ੁੱਸੇ ਵਿਚ ਮੈਂ ਇਹ ਚਲਣ ਨਹੀਂ ਦੇਣੀ ਲੀਹ, ਨਾ ਮੈਂ ਕੋਈ ਇਸਤਰੀ ਵਿਆਹੀ ਤੇ ਨਾ ਕੋਈ ਮੇਰੀ ਹੋਈ ਧੀ, ਜੰਮਣ ਵਾਲੀ ਤੇਰੀ ਕਿਹੜੀ ਮਾਈਆ। ਸੁਰਸਤੀ ਹੱਸ ਕੇ ਕਿਹਾ ਮੁਨੀ ਜੀ ਜ਼ਰਾ ਜਲ ਲਓ ਪੀ, ਆਪਣਾ ਆਪ ਠੰਡਾ ਲਓ ਕਰਾਈਆ। ਗੋਦਾਵਰੀ ਛੇਤੀ ਨਾਲ ਉਹਦੇ ਸਿਰ ਤੇ ਮਲ ਦਿਤਾ ਘੀ, ਜੇ ਸੋਹਣੇ ਬਣਨਾ ਧੁੱਪ ਵਿਚ ਆਪਣੀ ਟਿੰਡ ਲਓ ਚਮਕਾਈਆ। ਓਨੇ ਚਿਰ ਨੂੰ ਪੁਰਖ ਅਕਾਲ ਇਕ ਰੂਪ ਭੇਜ ਦਿਤਾ ਨਾ ਪਤਾ ਲੱਗਾ ਸ਼ੇਰ ਬੱਬਰ ਨਾ ਪਤਾ ਲੱਗੇ ਸ਼ੀਂਹ, ਭੈ ਆਪਣਾ ਰਿਹਾ ਵਖਾਈਆ। ਇਕ ਦਮ ਬਰਸਣ ਲੱਗਾ ਮੀਂਹ, ਅੰਧ ਅੰਧੇਰੀ ਦਿਤੀ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਰਾਵੀ ਕਹੇ ਇਹ ਓਧਰ ਹੋ ਰਿਹਾ ਵਿਹਾਰ, ਮੈਂ ਸਚ ਦਿਆਂ ਸੁਣਾਈਆ। ਨਾਰਦ ਦਾ ਦਿਸੇ ਨਾ ਕੋਇ ਅਖ਼ਤਿਆਰ, ਬੇਅਖ਼ਤਿਆਰੀ ਵਿਚ ਕੁਰਲਾਈਆ। ਜਮਨਾ ਸੁਰਸਤੀ ਗੰਗਾ ਗੋਦਾਵਰੀ ਸਾਰੀਆਂ ਹੋਣ ਤਿਆਰ, ਤ੍ਰੈਗੁਣ

❋

❋

ਮਾਇਆ ਡੇਰਾ ਢਾਹੀਆ। ਜਿਸ ਤਰੀਕੇ ਨਾਲ ਰਾਹ ਵਿਚੋਂ ਔਣਾ ਉਹਦਾ ਲੇਖਾ ਦੱਸਣਾ ਕਲ੍ਹ ਨਾਲ ਪਿਆਰ, ਕ਼ਲਮ ਸਿਆਹੀ ਜੋੜ ਜੁੜਾਈਆ। ਸਭ ਦਾ ਮੇਲਾ ਹੋਣਾ ਤਟ ਕਿਨਾਰ, ਤਟ ਪਿਛਲਾ ਨਜ਼ਰੀ ਆਈਆ। ਗੁਰ ਅਵਤਾਰ ਪੈਗ਼ੰਬਰ ਆਵਣ ਆਪਣੀ ਧਾਰ, ਧਰਨੀ ਧਰਤ ਧਵਲ ਸੋਭਾ ਪਾਈਆ । ਅਗਲਾ ਖੇਲ ਅਪਰ ਅਪਾਰ, ਅਪਰੰਪਰ ਸਵਾਮੀ ਦਏ ਦ੍ਰਿੜਾਈਆ। ਸਵਾ ਦਸ ਨੂੰ ਸਭ ਨੇ ਪਹੁੰਚ ਜਾਣਾ ਓਸ ਕਿਨਾਰ, ਜਿਸ ਦੀ ਆਸਾ ਸਰਬ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਸਰਗੁਣ ਸਰਗੁਣ ਨਿਰਗੁਣ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਪਾਵੇ ਸਾਰ, ਆਤਮ ਪਰਮਾਤਮ ਪਰਮਾਤਮ ਆਤਮ ਆਪਣਾ ਭੇਵ ਖੁਲ੍ਹਾਈਆ।

੧੮ ਫੱਗਣ ਸ਼ਹਿਨਸ਼ਾਹੀ ਸੰਮਤ ੪ ਰਾਵੀ ਦਾ ਕੰਢਾ ਸ਼ਬਦੀ ਧਾਰ ਗੁਰ ਅਵਤਾਰ ਪੈਗ਼ੰਬਰਾਂ ਦਾ ਪੁੱਜਣਾ, ਸ਼ਬਦ ਰੂਪ
ਗੁਰ ਅਵਤਾਰ ਪੈਗ਼ੰਬਰਾਂ ਗੰਗਾ ਗੋਦਾਵਰੀ ਜਮਨਾ ਸੁਰਸਤੀ ਦਾ ਇਕੱਠਿਆਂ ਹੋਣਾ, ਨਾਰਦ ਦਾ ਪੁੱਜਣਾ,
ਭਗਤ ਭਗਵਾਨ ਦਾ ਇਕੱਠ ਹੋਣਾ, ਸਭ ਦਾ ਪੂਰਬ ਲੇਖਾ ਚੁਕੌਣਾ, ਸ਼ਬਦ ਦੀ ਧਾਰ ਵਿਚ
ਧਰਮ ਧਾਰ ਦੀ ਗੋਲੀ ਜੁਗਿੰਦਰ ਕੌਰ ਲਾਲ ਸੂਟ ਪਾ ਕੇ ਵਿਹਾਰ ਕਾਰਨ ਸਾਥ ਸੀ

ਗੁਰ ਅਵਤਾਰ ਪੈਗ਼ੰਬਰ ਕਹਿਣ ਦਿਵਸ ਆਇਆ ਅਠਾਰਾਂ ਫੱਗਣ, ਫਲਗੁਣ ਰੁੱਤ ਮਿਲੀ ਵਡਿਆਈਆ। ਪੁਰਖ ਅਕਾਲਾ ਦੀਨ ਦਿਆਲਾ ਦੀਪਕ ਜੋਤੀ ਲੱਗਾ ਜਗਣ, ਦੋ ਜਹਾਨ ਨੌਜਵਾਨ ਮਰਦ ਮਰਦਾਨ ਕਰੇ ਰੁਸ਼ਨਾਈਆ। ਨਾਮ ਨਿਧਾਨਾ ਸ੍ਰੀ ਭਗਵਾਨਾ ਲੱਗਾ ਗੱਜਣ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਰਿਹਾ ਸੁਣਾਈਆ। ਗ਼ਰੀਬ ਨਿਮਾਣਿਆਂ ਚਾਰ ਜੁਗ ਦਿਆਂ ਵਿਛੜਿਆਂ ਰਿਹਾ ਸੱਦਣ, ਸੱਦਾ ਸ਼ਬਦ ਨਾਮ ਜਣਾਈਆ। ਲੇਖਾ ਮੰਗਣ ਲੱਗਾ ਪੂਜਾ ਪਾਠ ਸਿਮਰਨ ਬੰਦਗੀ ਭਜਨ, ਅੱਖਰਾਂ ਅੱਖਰਾਂ ਫੋਲ ਫੁਲਾਈਆ। ਸਚ ਅਖਾੜਾ ਵਿਚ ਉਜਾੜਾਂ ਲੱਗਾ ਲੱਗਣ, ਜਿਸ ਦਾ ਲੇਖ ਜੁਗ ਚਾਰ ਨਾ ਕੋਇ ਸੁਣਾਈਆ। ਨਾਮ ਨਿਧਾਨਾ ਲੱਗਾ ਵੱਜਣ, ਭਗਤਾਂ ਅੰਤਰ ਨਿਰੰਤਰ ਕਰੇ ਸ਼ਨਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਸਾਰੇ ਵਿਚ ਇਕ ਕਤਾਰ, ਲਾਈਨ ਇਕੋ ਇਕ ਬਣਾਈਆ। ਕਿਸੇ ਸਿਰ ਨਾ ਟੋਪੀ ਨਾ ਪਗੜੀ ਨਾ ਦਸਤਾਰ, ਮੂੰਡ ਮੂੰਡਾਇਆ ਵੰਡ ਨਾ ਕੋਇ ਵੰਡਾਈਆ। ਨਾ ਕੋਈ ਸ਼ਸਤਰ ਨਾ ਕੋਈ ਬਸਤਰ ਨਾ ਕੋਈ ਤਨ ਕਟਾਰ, ਧਨੁਸ਼ ਬਾਣ ਕੰਧ ਨਾ ਕੋਇ ਉਠਾਈਆ। ਨਾ ਕੋਈ ਸ਼ਿਸ਼ ਨਾ ਮੁਰੀਦ ਨਾ ਕੋਈ ਸੇਵਕ ਨਾ ਕੋਈ ਨਾਰੀ ਕੰਤ ਕਰੇ ਪਿਆਰ, ਤਨ ਵਜੂਦ ਸੋਭਾ ਕੋਇ ਨਾ ਪਾਈਆ। ਸਚਖੰਡ ਦਵਾਰ ਜਿਸ ਵੇਲੇ ਨਿਕਲੇ ਬਾਹਰ, ਸੋ ਪੁਰਖ ਨਿਰੰਜਣ ਹਰਿਪੁਰਖ ਨਿਰੰਜਣ ਏਕੰਕਾਰ ਆਦਿ ਨਿਰੰਜਣ ਮਿਹਰ ਨਿਗਾਹ ਇਕ ਉਠਾਈਆ। ਅਬਿਨਾਸ਼ੀ ਕਰਤੇ ਸ੍ਰੀ ਭਗਵਾਨ ਪਾਰਬ੍ਰਹਮ ਦਿਤਾ ਇਕ ਪਿਆਰ, ਮਿਹਰਵਾਨ ਮਹਿਬੂਬ ਆਪਣਾ ਰੰਗ ਰੰਗਾਈਆ। ਅੱਗੇ ਖੜ੍ਹੇ ਵੇਖੇ ਵਿਸ਼ਨ ਬ੍ਰਹਮਾ ਸ਼ਿਵ ਕਰੋੜ ਤਤੀਸਾ ਵਾਰੋ ਵਾਰ, ਸੁਰਪਤ ਨਿਉਂ ਨਿਉਂ ਲਾਗੇ

❋

❋

ਪਾਈਂਆ। ਗਣ ਗੰਧਰਬ ਗਾਵਣ ਆਪਣੀ ਵਾਰ, ਕਿਨਰ ਯਸ਼ਪ ਰਾਗ ਸੁਣਾਈਆ। ਸ਼ਿਵਲੋਕ ਬ੍ਰਹਮਲੋਕ ਇੰਦਲੋਕ ਤਜ ਆਏ ਓਸ ਦਵਾਰ, ਜਿਸ ਦਾ ਆਦਿ ਅੰਤ ਕਹਿਣ ਕੋਇ ਨਾ ਪਾਈਆ । ਰਵ ਸਸ ਸੂਰੀਆ ਚੰਨ ਧੂੜੀ ਚਰਨ ਮੰਗਣ ਛਾਰ, ਗਲ ਪੱਲੂ ਰਹੇ ਪਾਈਆ। ਜਿਸ ਵੇਲੇ ਮੰਡਲ ਉਤੇ ਠੋਕਰ ਦਿਤੀ ਮਾਰ, ਬਿਨਾ ਕ਼ਦਮ ਕ਼ਦਮ ਟਿਕਾਈਆ। ਧਾਹੀਂ ਮਾਰ ਕੇ ਰੋਏ ਸਿਤਾਰ, ਸਤਹ ਬੁਲੰਦੀ ਉਤੇ ਦੇਣ ਦੁਹਾਈਆ। ਗੁਰ ਅਵਤਾਰ ਪੈਗ਼ੰਬਰੋ ਅਸੀਂ ਅੱਠੇ ਪਹਿਰ ਤੁਹਾਡਾ ਵੇਖਦੇ ਰਹੇ ਸੰਸਾਰ, ਦੀਨ ਦੁਨੀ ਖੋਜ ਖੁਜਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਚਾਰ ਵਰਨ ਅਠਾਰਾਂ ਬਰਨ ਧੂੰਆਂਧਾਰ, ਸਾਚਾ ਚੰਦ ਨਾ ਕੋਇ ਚਮਕਾਈਆ। ਨਾਮ ਕਲਮਾ ਰਿਹਾ ਨਾ ਕੋਇ ਅਧਾਰ, ਬੇੜਾ ਪਾਰ ਨਾ ਕੋਇ ਕਰਾਈਆ । ਮੰਦਰ ਮਸਜਿਦ ਸ਼ਿਵਦਵਾਲੇ ਮਠ ਗੁਰੂਦਵਾਰ ਸਾਚਾ ਨੂਰ ਨਾ ਕੋਇ ਉਜਿਆਰ, ਪ੍ਰੇਮ ਪ੍ਰੀਤੀ ਹੱਕ ਨਾ ਕੋਇ ਕਮਾਈਆ। ਜੇ ਚੰਗਾ ਕਰੋ ਏਥੋਂ ਮੁੜ ਜਾਓ ਆਪਣੀ ਧਾਰ, ਧਰਨੀ ਕ਼ਦਮ ਨਾ ਕੋਇ ਟਿਕਾਈਆ। ਤੁਹਾਡਾ ਰਿਹਾ ਨਾ ਕੁਛ ਅਖ਼ਤਿਆਰ, ਭਰਮੇ ਭੁੱਲੀ ਸਰਬ ਲੋਕਾਈਆ। ਸਤਿ ਧਰਮ ਦਾ ਰਿਹਾ ਨਾ ਕੋਇ ਮੁਨਾਰ, ਸਾਢੇ ਤਿੰਨ ਹੱਥ ਦੁਹਾਈਆ। ਆਤਮ ਬ੍ਰਹਮ ਨਾ ਕੋਇ ਵਿਚਾਰ, ਮਨ ਮਤ ਹੋਈ ਹਲਕਾਈਆ। ਕਿਸੇ ਦੀ ਪੈਜ ਸਕੇ ਨਾ ਕੋਇ ਸੁਆਰ, ਸਿਰ ਹੱਥ ਨਾ ਕੋਇ ਟਿਕਾਈਆ। ਮੇਟ ਸਕੇ ਨਾ ਕੋਈ ਕਾਮ ਕਰੋਧ ਲੋਭ ਮੋਹ ਹੰਕਾਰ, ਜਗਤ ਤ੍ਰਿਸ਼ਨਾ ਨਾ ਕੋਇ ਬੁਝਾਈਆ। ਤੁਹਾਡੇ ਦੀਨ ਮਜ਼੍ਹਬ ਹੋਣ ਖ਼ੁਆਰ, ਬਦੀ ਘਰ ਘਰ ਡੇਰਾ ਲਾਈਆ। ਧੁਰ ਦਾ ਨਾਮ ਬਣਿਆ ਤਕਰਾਰ, ਝਗੜੇ ਵਿਚ ਦੁਹਾਈਆ। ਸਾਰੇ ਪ੍ਰਭੂ ਦੇ ਅੱਗੇ ਜਾ ਕੇ ਦਿਓ ਇਕ਼ਬਾਲ, ਹਲਫ਼ੀਆ ਲਿਖ ਕੇ ਬਿਆਨ ਵਖਾਈਆ। ਸਾਡੀ ਸ਼ਰਅ ਹੋਈ ਸ਼ੈਤਾਨ, ਸ਼ਰੀਅਤ ਵਿਚ ਕੁਰਲਾਈਆ। ਸਾਬਤ ਰਿਹਾ ਨਾ ਕੋਇ ਈਮਾਨ, ਅਮਲ ਦਿਸੇ ਨਾ ਕੋਇ ਲੋਕਾਈਆ। ਤੂੰ ਸਾਹਿਬ ਸਦਾ ਮਿਹਰਵਾਨ, ਮਹਿਬੂਬ ਤੇਰੀ ਵਡਿਆਈਆ । ਲੇਖਾ ਵੇਖ ਜਗਤ ਜਹਾਨ, ਜਾਗਰਤ ਜੋਤ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਜਾਂ ਅਸੀਂ ਮੰਡਲ ਲੰਘੇ, ਆਪਣੀ ਹਾਲਤ ਬਦਲਾਈਆ। ਅੱਗੇ ਨਾਰਦ ਬਹਿ ਗਿਆ ਆ ਕੇ ਉਤੇ ਮੰਜੇ, ਬਿਨਾ ਦੌਣ ਤੋਂ ਆਸਣ ਲਾਈਆ। ਲੈ ਕੇ ਢਾਈ ਹੱਥ ਦੀ ਤੰਦੇ, ਆਪਣੀ ਸਤਾਰ ਰਿਹਾ ਵਜਾਈਆ। ਓਏ ਗੁਰ ਅਵਤਾਰ ਪੈਗ਼ੰਬਰੋ ਤੁਸੀਂ ਤੇ ਕਦੀ ਹੁੰਦੇ ਸੋ ਪੰਜਾਂ ਤੱਤਾਂ ਵਾਲੇ ਬੰਦੇ, ਲੋਕਮਾਤ ਸੇਵ ਕਮਾਈਆ। ਦੱਸਦੇ ਸੋ ਦੀਨਾਂ ਮਜ਼੍ਹਬਾਂ ਵਾਲੇ ਡੰਡੇ, ਡੰਡਾਵਤ ਆਪਣੀ ਆਪਣੀ ਜਣਾਈਆ। ਮੈਨੂੰ ਤੇ ਕਹਿੰਦੇ ਸੋ ਬ੍ਰਾਹਮਣ ਸ਼ੈਤਾਨ ਪੰਡੇ, ਐਵੇਂ ਬੋਦੀ ਰਿਹਾ ਹਿਲਾਈਆ। ਹੁਣ ਦੱਸੋ ਤੁਸੀਂ ਕੀ ਬਹਿਣ ਜਾਣਾ ਰਾਵੀ ਕੰਢੇ, ਓਥੇ ਕੋਈ ਮੰਦਰ ਮਸਜਿਦ ਸ਼ਿਵਦਵਾਲਾ ਮਠ ਮਸੀਤ ਚਰਚ ਗੁਰੂਦਵਾਰ ਨਜ਼ਰ ਕੋਇ ਨਾ ਆਈਆ। ਪਾਣੀ ਨਾਲ ਹੋ ਜਾਓਗੇ ਠੰਡੇ, ਕੋਈ ਮੁਰੀਦ ਕੋਈ ਸਿੱਖ ਤੁਹਾਡੇ ਉਤੇ ਟੇਕ ਨਾ ਕੋਇ ਰਖਾਈਆ। ਜਿਧਰ ਵੇਖੋਗੇ ਦੀਨ ਮਜ਼੍ਹਬ ਵਖਰੇ ਵਖਰੇ ਝੰਡੇ, ਏਕਾ ਰੰਗ ਨਾ ਕੋਇ ਮਿਲਾਈਆ। ਤੁਸੀਂ ਤੇ ਦੱਸ ਕੇ ਆਏ ਪ੍ਰਭ ਮਿਲਣ ਦੇ ਰਾਹ ਚੰਗੇ, ਤੁਹਾਡੇ ਮੰਨਣ ਵਾਲੇ ਇਕ ਦੂਜੇ ਨੂੰ ਰਹੇ ਡਰਾਈਆ। ਆਹ ਵੇਖੋ ਲੇਖ ਪੁਰਖ ਅਕਾਲ ਸੰਦੇ, ਜਿਸ ਨੇ ਸਨਦ ਮੇਰੇ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਨਾਰਦ ਕਹੇ ਗੁਰ ਅਵਤਾਰ ਪੈਗ਼ੰਬਰੋ ਆਹ ਲੈ ਲਓ ਮੇਰੀ ਮੰਜੀ ਦੀ ਸੇਜ, ਜੇ ਤੁਹਾਨੂੰ ਗੱਦੀਆਂ ਵਿਚ ਵਡਿਆਈਆ । ਜਿਸ ਨੇ ਤੁਹਾਨੂੰ ਦਿਤਾ ਭੇਜ, ਓਹੋ ਸ਼ਰਅ ਦਾ ਦਿਸੇ ਕਸਾਈਆ।

❋

❋

ਆਪਣਾ ਨਾਮ ਕਲਮਾ ਆਪਣੀ ਪਾ ਲਓ ਵਿਚ ਜੇਬ, ਅੰਦਰ ਲਓ ਛੁਪਾਈਆ। ਮੈਨੂੰ ਦੱਸੋ ਪੈਗ਼ੰਬਰੋ ਤੁਹਾਡੇ ਕੋਲ ਕਿਹੜੀ ਕਤੇਬ, ਸਫ਼ਾ ਸਫ਼ਾ ਦਿਓ ਉਲਟਾਈਆ। ਓਹ ਪ੍ਰਭੂ ਬੜਾ ਕਰਨ ਵਾਲਾ ਫ਼ਰੇਬ, ਧੋਖਿਆਂ ਵਿਚ ਸਭ ਨੂੰ ਰਿਹਾ ਫਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਮੁਨੀ ਕਹੇ ਮੇਰੀ ਵੇਖੋ ਤੁਲਸੀ ਮਾਲਾ, ਮਣਕੇ ਜ਼ੋਰ ਜ਼ੋਰ ਨਾਲ ਭਵਾਈਆ। ਗੁਰ ਅਵਤਾਰ ਪੈਗ਼ੰਬਰੋ ਤੁਸੀਂ ਤੇ ਮਜ਼੍ਹਬਾਂ ਦਾ ਦੁਨੀਆ ਨੂੰ ਲਾ ਕੇ ਆਏ ਤਾਲਾ, ਮੈਂ ਤੁਹਾਡੀ ਕੁੰਜੀ ਚੁਰਾ ਕੇ ਪ੍ਰਭ ਦੇ ਸਿੰਘਾਸਣ ਥੱਲੇ ਦਬਾਈਆ। ਤੁਸੀਂ ਜਾ ਕੇ ਵੇਖੋ ਦੁਨੀਆ ਦਾ ਹਾਲ ਹਾਲਾ, ਮੌਜੂਦਾ ਅੱਖ ਉਠਾਈਆ। ਫਲ ਰਿਹਾ ਨਾ ਕਿਸੇ ਡਾਲਾ, ਹਿੰਦੂ ਮੁਸਲਿਮ ਸਿੱਖ ਈਸਾਈ ਸਿੰਮਲ ਰੂਪ ਰਹੇ ਲਹਿਰਾਈਆ। ਸਵੇਰੇ ਉਠ ਕੇ ਤੁਹਾਨੂੰ ਜਪਣ ਫੇਰ ਦੁਪਹਿਰ ਨੂੰ ਤੁਹਾਨੂੰ ਕੱਢਣ ਗਾਲਾਂ, ਕਿਉਂ ਭੁੱਖੇ ਮਰਦੇ ਜਿਨ੍ਹਾਂ ਦੇ ਬੱਚੇ, ਓਹ ਸਿਆਪੇ ਕਰ ਕੇ ਤੁਹਾਡੇ ਆਪਣਾ ਝਟ ਲੰਘਾਈਆ। ਕੀ, ਦੱਸੋ ਗ਼ਰੀਬਾਂ ਲਈ ਪਰੋਸ ਕੇ ਲੈ ਚਲੇ ਜੇ ਥਾਲਾ, ਸਚਖੰਡ ਵਿਚੋਂ ਦਰਗਾਹ ਸਾਚੀ ਵਿਚੋਂ ਮੁਕਾਮੇ ਹੱਕ ਵਿਚੋਂ ਇਹ ਕਾਗ਼ਜ਼ਾਂ ਵਾਲੇ ਬਸਤੇ ਕੀ ਉਨ੍ਹਾਂ ਨੂੰ ਦਿਓਗੇ ਖਵਾਈਆ। ਤੁਸੀਂ ਕੋਈ ਰਈਸ ਨਹੀਂ, ਰਾਜੇ ਨਹੀਂ, ਸ਼ਹਿਨਸ਼ਾਹ ਨਹੀਂ, ਪਾਤਸ਼ਾਹ ਨਹੀਂ, ਕਿ ਤੁਸੀਂ ਉਨ੍ਹਾਂ ਤੋਂ ਲੈਣ ਚਲੇ ਜੇ ਹਾਲਾ, ਉਨ੍ਹਾਂ ਤੋਂ ਉਗਰਾਹੀ ਕਰਨ ਵਾਸਤੇ ਭੱਜੇ ਚਾਈਂ ਚਾਈਂਆ। ਰਾਵੀ ਦੇ ਕੰਢੇ ਪਹੁੰਚਣਾ ਨਹੀਂ ਸੁਖਾਲਾ, ਪਹਿਲੋਂ ਆਪਣੀ ਤ੍ਰੈਗੁਣ ਮਾਇਆ ਦਾ ਤੋੜੋ ਜੰਜਾਲਾ, ਫੇਰ ਵੇਖੋ ਪੁਰਖ ਅਕਾਲਾ, ਕੀ ਸਭ ਦਾ ਪਿਤਾ ਮਾਈਆ। ਮੈਂ ਦੱਸਣਾ ਨਹੀਂ ਚਾਹੁੰਦਾ ਕੁਛ ਬਾਹਲਾ, ਇਹ ਤਾਂ ਥੋੜ੍ਹਾ ਜਿਹਾ ਦਿਤਾ ਅਹਿਵਾਲਾ, ਬਾਕੀ ਜਾ ਕੇ ਵੇਖਣਾ ਨੇਤਰ ਨੈਣ ਅੱਖ ਅੱਖ ਉਠਾਈਆ। ਨਾਰਦ ਕਹੇ ਮੇਰੀ ਮੰਜੀ ਦੇ ਵੇਖੋ ਨਾ ਟੁੱਟੇ ਹੋਏ ਸੰਘੇ, ਡੋਰੀ ਡੋਰੀ ਨਾ ਕੋਇ ਬੰਧਾਈਆ। ਇਹੋ ਜੇਹੀ ਹਾਲਤ ਹੋਈ ਜੋ ਦੁਨੀਆਦਾਰੀ ਦੇ ਬੰਦੇ, ਬੰਦਗੀ ਵਾਲਾ ਨਜ਼ਰ ਕੋਇ ਨਾ ਆਈਆ। ਕਾਮ ਕਰੋਧ ਲੋਭ ਮੋਹ ਹੰਕਾਰ ਆਸਾ ਤ੍ਰਿਸ਼ਨਾ ਵਿਚ ਗੰਦੇ, ਦੁਰਮਤ ਮੈਲ ਅੰਦਰੋਂ ਕਰੇ ਨਾ ਕੋਇ ਸਫ਼ਾਈਆ। ਤੁਹਾਡੇ ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕ਼ੁਰਾਨ ਖਾਣੀ ਬਾਣੀ ਬਸਤੇ ਬੰਨ੍ਹ ਕੇ ਘਰ ਘਰ ਪੁਸਤਕਾਂ ਵਾਲੇ ਰੂਪ ਟੰਗੇ, ਪਰ ਆਤਮ ਪਰਮਾਤਮ ਮੇਲ ਨਾ ਕੋਇ ਮਿਲਾਈਆ। ਮੇਰੀ ਸਿਖਿਆ ਸੁਣ ਲਓ ਮੈਂ ਗ਼ਰੀਬ ਨਿਮਾਣਾ, ਜੇ ਜਾਣਾ ਤੇ ਜਾਇਓ ਸਾਰੇ ਪੈਰ ਨੰਗੇ, ਆਪਣੀ ਖ਼ੁਸ਼ੀ ਬਣਾਈਆ। ਇਕੋ ਵਾਰ ਸਾਰਿਆਂ ਨੇ ਵਾਹ ਲੈਣੇ ਕੰਘੇ, ਤੁਹਾਨੂੰ ਪਤਾ, ਪ੍ਰਭੂ ਵਿਹਣਾ ਰੰਗ ਲਾਲ ਲਾਲ ਕੰਘਾ ਤੁਹਾਡੇ ਹੱਥ ਫੜਾਈਆ। ਇਸ ਵਿਚ ਉਹ ਆਦਿ ਅੰਤ ਦਾ ਅਨੰਦੇ, ਜਿਸ ਵਿਚੋਂ ਅਨੰਦ ਲੈ ਕੇ ਪਰਮਾਨੰਦੇ, ਪਰਮਾਨੰਦ ਵਿਚੋਂ ਅਨੰਦ ਵਿਚ ਆਈਆ। ਏਸੇ ਧਾਰ ਦੀ ਧਾਰ ਵਿਚ ਪਵਿਤ੍ਰ ਹੁੰਦੇ ਪਾਪੀ ਗੰਦੇ, ਦੁਰਮਤ ਮੈਲ ਹੋਏ ਸਫ਼ਾਈਆ। ਤੁਸੀਂ ਦੀਨ ਮਜ਼੍ਹਬ ਇਕ ਕਰ ਦਿਓ ਮਾਨਸ ਮਾਨਸ ਇਕੋ ਰੰਗ ਜਾਣ ਰੰਗੇ, ਦੂਜੀ ਵੰਡ ਨਾ ਕੋਇ ਵੰਡਾਈਆ। ਜਿਹੜੀ ਪਿਛੇ ਬੀਤੀ ਉਹ ਪਿਛੇ ਗਈ ਹੰਢੇ, ਅਗਲਾ ਮਾਰਗ ਲਓ ਸਮਝਾਈਆ। ਤੁਹਾਡੇ ਰਾਹ ਬਿਖੜੇ ਪੰਜਾਂ ਤੱਤਾਂ ਵਿਚ ਜਿਸ ਤਰ੍ਹਾ ਇਹ ਵਿੰਗੇ ਟੇਡੇ ਡੰਡੇ, ਪੰਜ ਭੂਤਕ ਸਰੀਰ ਤੋਂ ਬਾਹਰ ਸਾਰੇ ਸਿੱਧਾ ਰਾਹ ਇਕੋ ਦਿਓ ਵਖਾਈਆ। ਫੇਰ ਵੇਖਿਓ ਖੇਲ ਸੂਰੇ ਸਰਬੰਗੇ, ਕੀ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਆਪਣਾ ਹੁਕਮ ਵਰਤਾਈਆ। ਨਾਰਦ ਕਹੇ ਗੁਰ ਅਵਤਾਰ ਪੈਗ਼ੰਬਰੋ ਕਿਉਂ ਤੁਸੀਂ ਇਕ ਦੂਜੇ ਦੀ ਕਰਾਈ ਨਿੰਦਾ, ਮੁਸਲਿਮ ਹਿੰਦੂ ਸਿੱਖ ਵੰਡ ਵੰਡਾਈਆ। ਆਦਿ ਤੋਂ ਵੇਖੋ ਪੁਰਖ ਅਕਾਲ ਦਾ ਜਨ ਭਗਤ ਬੱਚਾ ਧੁਰ

❋

❋

ਦਾ ਛਿੰਦਾ, ਜੁਗ ਚੌਕੜੀ ਰੀਤੀ ਚਲੀ ਆਈਆ। ਜਿਸ ਨੂੰ ਨਾ ਕੋਇ ਹਰਖ ਸੋਗ ਨਾ ਚਿੰਦਾ, ਗ਼ਮੀ ਗ਼ਮ ਨਾ ਕੋਇ ਰਖਾਈਆ। ਬਣ ਕੇ ਪਾਰਬ੍ਰਹਮ ਦੀ ਬਿੰਦਾ, ਬ੍ਰਹਮ ਆਪਣਾ ਕਰੇ ਰੁਸ਼ਨਾਈਆ। ਓਹ ਸਾਹਿਬ ਦਾਤਾ ਗੁਣੀ ਗਹਿੰਦਾ, ਗਹਿਰ ਗੰਭੀਰ ਵਡ ਵਡਿਆਈਆ। ਜਿਸ ਦਾ ਅੰਮ੍ਰਿਤ ਧਾਰ ਸਾਗਰ ਸਿੰਧਾ, ਦੋ ਜਹਾਨਾਂ ਰਸ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਤੇਈ ਅਵਤਾਰ ਕਹਿਣ ਮੁਨੀ ਜੀ ਕਰ ਜਾਓ ਚੁਪ, ਕੀ ਸਾਨੂੰ ਰਹੇ ਸਮਝਾਈਆ। ਪੈਗ਼ੰਬਰ ਕਹਿਣ ਸਦੀ ਚੌਧਵੀਂ ਅੰਧੇਰਾ ਘੁਪ, ਅਸੀਂ ਸਾਰੇ ਵੇਖ ਵਖਾਈਆ। ਗੁਰੂ ਦਸ ਕਹਿਣ ਇਹ ਓਸੇ ਪ੍ਰਭੂ ਦੀ ਰੁੱਤ, ਜੋ ਆਦਿ ਅੰਤ ਆਪਣੀ ਕਾਰ ਵਰਤਾਈਆ। ਨਾਰਦ ਕਹੇ ਤੁਸੀਂ ਓਸੇ ਤੋਂ ਲਓ ਪੁਛ, ਜੋ ਸਭ ਕਿਛ ਰਿਹਾ ਕਰਾਈਆ। ਮੈਂ ਤੇ ਏਨਾਂ ਜਾਣਦਾ ਜਿੰਨਾ ਚਿਰ ਤੁਸਾਂ ਓਸ ਦੇ ਨਾਮ ਦੀ ਸਾਂਝੀ ਨਾ ਕੀਤੀ ਤੁਕ, ਆਤਮ ਪਰਮਾਤਮ ਢੋਲਾ ਗਾਈਆ। ਓਨਾਂ ਚਿਰ ਝਗੜਾ ਨਹੀਂ ਜਾਣਾ ਮੁਕ, ਮੁਕੰਮਲ ਕਰੇ ਸਫ਼ਾਈਆ। ਤੁਸੀਂ ਵੇਖਿਓ ਆਪਣੇ ਬੁਤ, ਬੁਤਖ਼ਾਨੇ ਖੋਜ ਖੁਜਾਈਆ। ਕਿਹੜਾ ਸ਼ਰੀਰ ਜਿਸ ਵਿਚ ਵਸਦਾ ਨਹੀਂ ਅਬਿਨਾਸ਼ੀ ਅਚੁੱਤ, ਨਿਰਗੁਣ ਨੂਰ ਨਾ ਕਰੇ ਰੁਸ਼ਨਾਈਆ। ਮੈਂ ਧਰਤੀ ਤੋਂ ਉਤੇ ਮੰਡਲ ਤੋਂ ਥੱਲੇ ਪੌਣ ਵਿਚ ਬੈਠਾ ਲੁਕ, ਆਸਣ ਆਪਣਾ ਇਕ ਜਮਾਈਆ। ਆਓ ਜੇ ਤੁਸਾਂ ਜਾਣਾ ਤੇ ਤੁਹਾਡੇ ਬਸਤੇ ਲਵਾਂ ਚੁਕ, ਭਾਰ ਅਗਲਾ ਲਵਾਂ ਵੰਡਾਈਆ। ਪੈਗ਼ੰਬਰੋ ਆਪਣੀ ਕੀਤੀ ਉਤੇ ਕਿਉਂ ਆਪੇ ਰਹੇ ਥੁੱਕ, ਕੀ ਹੋਇਆ ਜੇ ਸਦੀ ਚੌਧਵੀਂ ਨੇੜੇ ਆਈਆ। ਪ੍ਰਭ ਨਾਲ ਆਕੜ ਕੇ ਝਗੜਾ ਲਓ ਪਾ ਓ ਖ਼ੁਦਾ ਇਕ, ਤੁਹਾਡੀ ਉਮਤ ਵਾਲੇ ਕਿੰਨੇ ਪੁੱਤ, ਸਾਰੇ ਇਕੱਠੇ ਹੋ ਕੇ ਰੌਲਾ ਦਿਓ ਪਾਈਆ। ਨਾਲੇ ਪਿੱਟੋ ਹੂ ਹੱਕ ਖ਼ੁਦਾ ਤੇਰੇ ਪਿਛੇ ਕਟਾਈ ਮੁੱਛ, ਲਬਾਂ ਵੰਡ ਵੰਡਾਈਆ। ਅੱਗੇ ਅਵਤਾਰਾਂ ਦਿਤਾ ਅੰਮ੍ਰਿਤ ਘੁਟ, ਅਸੀਂ ਆਬੇਹਯਾਤ ਆਏ ਪਿਆਈਆ। ਫੇਰ ਵੇਖਿਓ ਤੁਹਾਡਾ ਖ਼ੁਦਾ ਆਪੇ ਕਰ ਜਾਏ ਚੁਪ, ਤੁਹਾਡੇ ਪਿਛੇ ਭੱਜੇ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਨਾਰਦ ਕਹੇ ਅਵਤਾਰੋ ਤੁਸੀਂ ਚਲੇ ਕਿਸ ਦੇ ਕੋਲ, ਮੈਨੂੰ ਦਿਓ ਜਣਾਈਆ। ਜਿਸ ਤੁਹਾਨੂੰ ਤੋਲ ਕੇ ਆਪਣੇ ਨਾਮ ਵਾਲੇ ਤੋਲ, ਪੱਥਰਾਂ ਦੇ ਬੁਤ ਬਣਾ ਕੇ ਮੱਥੇ ਦਿਤੇ ਟਿਕਾਈਆ। ਓਸ ਪ੍ਰਭੂ ਦਾ ਕੀ ਹੁਕਮ ਮੰਨਣਾ ਜਿਹੜਾ ਹੁਕਮ ਦੇਵੇ ਗੋਲ ਮੋਲ, ਗੁੱਝਾ ਭੇਵ ਨਾ ਕਦੇ ਖੁਲ੍ਹਾਈਆ। ਮੈਂ ਤੇ ਮਾਰ ਕੇ ਕਹੂੰ ਢੋਲ, ਓਹ ਅਛਲ ਛਲਧਾਰੀ ਉਸ ਨੂੰ ਮਿਲਣ ਕੋਇ ਨਾ ਜਾਈਆ। ਜਿਸ ਨੇ ਪੈਗ਼ੰਬਰੋ ਤੁਹਾਨੂੰ ਹੋਰ, ਅਵਤਾਰੋ ਤੁਹਾਨੂੰ ਹੋਰ, ਗੁਰੂਓ ਤੁਹਾਨੂੰ ਹੋਰ ਦੱਸ ਕੇ ਬੋਲ, ਓਸੇ ਬੋਲੀ ਵਿਚ ਟੱਕਰਾਂ ਦਿਤੀਆਂ ਲਵਾਈਆ। ਆਪ ਸਚਖੰਡ ਬੈਠਾ ਅਡੋਲ, ਤੁਹਾਡਾ ਧਰਤੀ ਉਤੇ ਡਾਹ ਕੇ ਘੋਲ, ਬਿਨਾ ਪਿਠ ਲਵਾਈ ਤੋਂ ਦਿਵਸ ਰੈਣ ਰਿਹਾ ਲੜਾਈਆ। ਉਸ ਨੂੰ ਕਹੋ ਤੁਸੀਂ, ਅਸੀਂ ਭਾਣਾ ਮੰਨਦੇ, ਇਹ ਪ੍ਰਭੂ ਸਾਡੇ ਦੇ ਚੋਹਲ, ਜੋ ਚੋਲਿਆਂ ਅੰਦਰ ਝਗੜਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੀ ਆਪਣਾ ਖੇਲ ਕਰਾਈਆ। ਨਾਰਦ ਕਹੇ ਸਤਿਗੁਰ ਜੀ ਦਹਿ ਦਿਸ਼ਾ ਨਮਸਤੇ, ਦਸ ਗੁਰੂ ਇਕੋ ਜੋਤ ਨਜ਼ਰੀ ਆਈਆ। ਤੁਸੀਂ ਤੇ ਚਾਰ ਵਰਨਾਂ ਇਕ ਆਏ ਦੱਸਦੇ, ਇਕੋ ਕਰੀ ਪੜ੍ਹਾਈਆ। ਜੇ ਚਾਰ ਵਰਨਾਂ ਦੇ ਸਾਂਝੇ ਹੁੰਦੇ ਫੇਰ ਕੇਸ ਕਿਉਂ ਸਿਰ ਧਰਦੇ, ਨਵੀਂ ਕੀਤੀ ਵਡਿਆਈਆ। ਤੇ ਸਿੰਘ ਬਣ ਕੇ ਦੋ ਜਹਾਨਾਂ ਨਾਲ ਕਿਉਂ ਲੜਦੇ, ਜੇ ਸਾਰਿਆਂ ਦਾ ਪਿਤਾ ਪੁਰਖ ਅਕਾਲ ਉਹੋ ਜੰਮਣ ਵਾਲੀ ਮਾਈਆ। ਜੇ ਤੁਹਾਡੇ ਵਿਚ ਸਮਰੱਥਿਆਂ ਆਹ ਮੇਰੀ ਮੰਜੀ ਤੇ ਬਹਿ ਕੇ ਲੋਕਮਾਤ ਵਿਚ

❋

❋

ਸਭ ਦੇ ਸਾਫ਼ ਕਰਾਓ ਹਿਰਦੇ, ਅੱਗੇ ਜਾਣ ਦੀ ਲੋੜ ਰਹੇ ਨਾ ਰਾਈਆ। ਤੁਹਾਨੂੰ ਵੇਖ ਕੇ ਤੁਹਾਡੇ ਮੁਰੀਦ ਤੇ ਤੁਹਾਡੇ ਸਿਖ ਵਿਗੜੇ, ਗ਼ੁੱਸੇ ਵਿਚ ਆ ਕੇ ਸਗੋਂ ਹੋਰ ਕਰਨ ਲੜਾਈਆ। ਤੁਸੀਂ ਨਿਸ਼ਾਨੇ ਦੱਸ ਦਿਓ ਇਕੋ ਸਿਖ਼ਰ ਦੇ, ਜਿਸ ਮੰਜਲ ਤੇ ਚੜ੍ਹ ਕੇ ਮੁੜ ਕੇ ਉਤਰ ਕੋਇ ਨਾ ਜਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ, ਓ ਨਾਰਦ ਬਹੁਮੱਤੀ, ਕੀ ਮਤਾ ਰਿਹਾ ਜਣਾਈਆ। ਨਾਰਦ ਜੀ ਝਟ ਨਿਮਾਣਾ ਹੋ ਕੇ ਕਹੇ ਜਜਮਾਨੋ ਮੈਂ ਤੇ ਕਹਿੰਦਾ ਇਕੋ ਮੰਨੋ ਕਮਲਾਪਤੀ, ਕਿਉਂ ਅੱਲਾ ਵਾਹਿਗੁਰੂ ਰਾਮ ਦੇ ਝਗੜੇ ਦਿਤੇ ਪਾਈਆ। ਤੁਹਾਨੂੰ ਸੁਆਦ ਕੀ ਆਇਆ ਆਪਣੀ ਆਪਣੀ ਚਲਾ ਕੇ ਹੱਟੀ, ਮੈਨੂੰ ਦਿਓ ਸਮਝਾਈਆ। ਤੁਹਾਨੂੰ ਰਸ ਕੀ ਆਇਆ ਵਖਰੀ ਵਖਰੀ ਪੜ੍ਹਾ ਕੇ ਪੱਟੀ, ਹਿੱਸਿਆਂ ਵਿਚ ਅੱਖਰਾਂ ਵਿਚ ਆਏ ਪੜ੍ਹਾਈਆ। ਦੱਸੋ, ਇਸ ਵਿਚੋਂ ਕੀ ਲਾਭ ਹੋਇਆ ਤੇ ਕਿਹੜੀ ਖੱਟੀ ਖੱਟੀ, ਨਾ ਰਾਮ ਬਦਲਿਆ, ਨਾ ਪ੍ਰਭੂ ਕ੍ਰਿਸ਼ਨ ਬਦਲਿਆ, ਨਾ ਅੱਲ੍ਹਾ ਬਦਲਿਆ, ਨਾ ਸਤਿਨਾਮ ਬਦਲਿਆ, ਨਾ ਵਾਹਿਗੁਰੂ ਬਦਲਿਆ ਸਭ ਦਾ ਮਾਲਕ ਇਕੋ ਉਹੀ ਨਜ਼ਰੀ ਆਈਆ। ਪਈ ਮੈਨੂੰ ਸਚ ਦੱਸੋ, ਉਠ ਕੇ ਥਰ ਥਰ ਕੰਬਣ ਲੱਗਾ, ਅਵਤਾਰ ਪੈਗ਼ੰਬਰੋ ਤੁਹਾਡੇ ਕੋਲ ਕਿਹੜਾ ਨਾਮ ਚੰਗਾ ਜਿਸ ਚੰਗੇ ਦੇ ਨਾਲ ਹੁੰਦੀ ਗਤੀ, ਜਿਹੜਾ ਨਾਮ ਮਾੜਾ ਉਹ ਮੇਰੇ ਮੰਜੇ ਦੇ ਪਾਵੇ ਥੱਲੇ ਦਿਓ ਦਬਾਈਆ। ਗੁਰ ਅਵਤਾਰ ਪੈਗ਼ੰਬਰ ਸਾਰੇ ਖਿੜ ਖਿੜਾ ਕੇ ਪਏ ਹੱਸੀ, ਹੱਸ ਕੇ ਦਿਤਾ ਜਣਾਈਆ। ਨਾਰਦ ਕਹੇ, ਇਹ ਮੈਨੂੰ ਨਹੀਂ ਲਗਦੀ ਗੱਲ ਅੱਛੀ, ਮੇਰੇ ਸਾਹਿਬੋ, ਸਚ ਦਿਆਂ ਸੁਣਾਈਆ। ਤੁਸੀਂ ਚਾਰ ਜੁਗ ਚੱਕਰ ਮਾਰ ਕੇ ਆਏ, ਕਿਸੇ ਨੌ ਖੰਡ ਪ੍ਰਿਥਮੀ ਨੌ ਦਵਾਰੇ ਸ਼ਬਦ ਦੀ ਡੋਰ ਨਾਲ ਨਹੀਂ ਬੱਧੀ, ਸਾਰੀ ਸ੍ਰਿਸ਼ਟੀ ਨੂੰ ਦ੍ਰਿਸ਼ਟੀ ਵਿਚ ਇਕ ਗਿਆਨ ਨਾ ਕੋਇ ਕਰਾਈਆ। ਦੀਨਾਂ ਮਜ਼੍ਹਬਾਂ ਦੀ ਵੰਡ ਕੇ ਹੱਦੀ, ਗੁਰੂਆਂ ਪੈਗ਼ੰਬਰਾਂ ਅਵਤਾਰਾਂ ਦੀ ਚਲਾ ਕੇ ਗੱਦੀ, ਆਪਣਾ ਵਕ਼ਤ ਆਏ ਲੰਘਾਈਆ। ਮੈਨੂੰ ਤੇ ਐਂ ਜਾਪਦਾ ਤੁਹਾਡੀ ਦੀਨ ਦੁਨੀਆਂ ਜਿਵੇਂ ਨੇਜ਼ੇ ਤੇ ਟੰਗੀ ਮੱਛੀ, ਜਲ ਵਿਚੋਂ ਥਲ ਵਿਚ ਦਏ ਦੁਹਾਈਆ। ਧੰਨ ਭਾਗ ਜੇ ਤੁਹਾਡੇ ਦਰਸ਼ਨ ਹੋਏ ਅੱਜ ਮਸੀਂ, ਮਸੀਹ ਜੀ ਹਜ਼ਰਤੇ ਈਸਾ ਹਜ਼ਰਤੇ ਮੂਸਾ ਮੁਸਲਸਲ ਦਿਓ ਸਮਝਾਈਆ। ਤੁਸਾਂ ਕਿਹੜੀ ਕਥਾ ਮੁਹੰਮਦ ਜੀ ਮੁਹੰਮਦੀਆਂ ਤਾਈਂ ਦੱਸੀ, ਸਦੀ ਚੌਧਵੀਂ ਰਾਹ ਤਕਾਈਆ। ਤੁਸੀਂ ਪੈਗ਼ੰਬਰ ਕਿ ਰਸੂਲ ਕਿ ਨਬੀ, ਮੈਨੂੰ ਦਿਓ ਦ੍ਰਿੜਾਈਆ। ਜੇ ਕੋਈ ਤੁਹਾਡੀ ਉਮਤ ਨੂੰ ਹੋ ਜਾਏ ਹਭੀ, ਨਬੀ ਦਸੋ, ਤਬੀਬ ਬਣ ਕੇ ਕਿਸ ਤਰ੍ਹਾ ਮਰਜ਼ ਦਿਓ ਗਵਾਈਆ। ਕਿਉਂ ਸ਼ਹਾਦਤ ਦੇਣ ਲੱਗੀ ਚਾਰ ਜੁਗ ਦੀ ਪੁਰਾਣੀ ਰਾਵੀ ਨਦੀ, ਜੋ ਵਹਿਣਾਂ ਵਿਚ ਵਹਿਣ ਰਹੀ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਨਾਰਦ ਕਹੇ ਗੁਰ ਅਵਤਾਰ ਪੈਗ਼ੰਬਰੋ ਮੇਰਾ ਜੀਅ ਕਰਦਾ ਤੁਹਾਡੇ ਚਰਨ ਚੁੰਮਾਂ, ਜੇ ਚਰਨ ਨਾ ਚੁੰਮਣ ਦਿਓ ਤਾਂ ਆਪਣਾ ਮੁਖ ਤੁਹਾਡੇ ਮੱਥੇ ਉਤੇ ਲਗਾਈਆ। ਪੈਗ਼ੰਬਰੋ ਇਹ ਦੱਸੋ ਕੀ ਵਡਿਆਈ ਤੁਹਾਡੇ ਦਿਨ ਵਿਚ ਜੁਮਾ, ਸ਼ੁਕਰ ਪ੍ਰੋਹਤ ਸ਼ੁਕਰ ਕਰ ਕੇ ਏਸੇ ਦਾ ਝਟ ਲੰਘਾਈਆ। ਮੁਹੰਮਦ ਕਹੇ ਮੈਂ ਇਕ ਦਿਨ ਤੋੜਿਆ ਸੀ ਤੁੰਮਾਂ, ਰਸਨਾ ਨਾਲ ਚਖਿਆ ਕੌੜਾ ਨਜ਼ਰੀ ਆਈਆ। ਫਿਰ ਮੈਂ ਚੌਦਾਂ ਤਬਕ ਘੁੰਮਾ, ਭੱਜਿਆ ਵਾਹੋ ਦਾਹੀਆ। ਧਿਆਨ ਕੀਤਾ ਮੇਰੇ ਪਰਵਰਦਿਗਾਰ ਨੇ ਮੈਨੂੰ ਆਪਣੇ ਪ੍ਰੇਮ ਦਾ ਦਿਤਾ ਮੁੰਮਾ, ਰਸ ਦਿਤਾ ਚਖਾਈਆ। ਮੇਰੀ ਜ਼ੁਬਾਨ ਤੇ ਛੋਟਾ ਜਿਹਾ ਛਾਲਾ ਪਿਆ ਮੁੜ ਕੇ ਬਣ ਗਿਆ ਵੱਡਾ ਗੁੰਮਾ, ਗੱਲ ਕਰਨ ਦੀ ਵਾਹ ਰਹੀ ਨਾ ਰਾਈਆ। ਕਲਮਾ ਪੜ੍ਹ ਨਾ ਸਕਾਂ ਤੇ ਬਿਨਾ

❋

❋

ਕੰਨਾਂ ਤੋਂ ਸੁਣਾਂ, ਤੇ ਦੀਦ ਈਦ ਹੋਏ ਰੁਸ਼ਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਮੁਹੰਮਦ ਕਹੇ ਮੁਨੀ ਜੀ ਮੇਰੀ ਪੰਜ ਦਿਨ ਹਿਲ ਨਾ ਸਕੀ ਜ਼ਬਾਨ, ਮੁਖੋਂ ਕਹਿ ਨਾ ਕੁਛ ਸੁਣਾਈਆ। ਮੈਂ ਪੰਜਾਂ ਦਿਨਾਂ ਵਿਚ ਪੰਜ ਵੇਰਾਂ ਅੰਦਰੇ ਅੰਦਰ ਗਾਈ ਕ਼ੁਰਾਨ, ਕਾਇਆ ਕੁਰਹੇ ਵਿਚ ਟਿਕਾਈਆ। ਫੇਰ ਝੁਕ ਕੇ ਕੀਤਾ ਸਲਾਮ, ਸਯਦਾ ਨੂਰ ਖ਼ੁਦਾਈਆ। ਉਸ ਵੇਲੇ ਹੁਕਮ ਹੋਇਓ, ਮੁਹੰਮਦਾ ਤੇਰਾ ਦੁੱਖ ਥੋੜ੍ਹਾ ਬਾਕੀ ਜਿਸ ਵੇਲੇ ਬਣ ਕੇ ਆਵਾਂ ਅਮਾਮ, ਤੇਰਾ ਲਹਿਣਾ ਦਿਆਂ ਮੁਕਾਈਆ। ਏਸੇ ਕਰ ਕੇ ਪੰਜ ਦਿਨ ਖਾਧਾ ਨਹੀਂ ਤੁਆਮ, ਕੌਲ ਮੁਹੰਮਦ ਪੂਰ ਕਰਾਈਆ। ਫੇਰ ਓਹ ਕਲ੍ਹ ਜੁਮਾ ਆਇਆ ਤੇ ਬਣਾ ਲਿਆ ਪੀਣ ਖਾਣ, ਦੁੱਖ ਦਰਦ ਰਿਹਾ ਨਾ ਰਾਈਆ। ਨਾਰਦ ਇਹ ਉਸੇ ਦਾ ਹੁਕਮ ਤੇ ਓਸੇ ਦਾ ਫ਼ਰਮਾਨ, ਮੁਹੰਮਦ ਕਹਿ ਕੇ ਰਿਹਾ ਦ੍ਰਿੜਾਈਆ। ਅਸੀਂ ਬਰਦੇ ਧੁਰ ਦੇ ਗ਼ੁਲਾਮ, ਗ਼ੁਲਾਮੀ ਵਿਚ ਭੱਜੇ ਚਾਈਂ ਚਾਈਂਆ। ਜਿਸ ਸਦੀ ਚੌਧਵੀਂ ਖੇਲ ਕਰਨਾ ਤਮਾਮ, ਤਮੰਨਾ ਸਭ ਦੀ ਦਏ ਮਿਟਾਈਆ। ਧੁਰ ਦੀ ਗੋਲੀ ਕਰੇ ਪ੍ਰਨਾਮ, ਜੋ ਬਸਤਰ ਆਈ ਬਦਲਾਈਆ। ਇਹ ਖੇਲ ਸ੍ਰੀ ਭਗਵਾਨ, ਧੁਰ ਦਾ ਮਾਲਕ ਆਪ ਸਮਝਾਈਆ। ਹੱਸ ਕੇ ਨਾਰਦ ਕਹਿੰਦਾ ਗੁਰ ਅਵਤਾਰ ਪੈਗ਼ੰਬਰੋ ਤੁਹਾਨੂੰ ਡੰਡਾਵਤ ਕਰਾਂ ਬੰਦਨਾ ਕਰਾਂ ਨਿਮਸਕਾਰ ਕਰਾਂ, ਸੱਯਦਾ ਕਰਾਂ ਕਿ ਕਹਾਂ ਸਲਾਮ, ਤੁਸੀਂ ਆਏ ਇਕ ਘਰ ਚੋਂ, ਜਾਣਾ ਇਕ ਘਰ, ਹੁਣ ਦੱਸੋ ਕਿਹੜਾ ਤੁਹਾਡਾ ਨਾਮ, ਕਿਸ ਨਾਲ ਤੁਹਾਡਾ ਅਦਬ ਲਵਾਂ ਕਰਾਈਆ। ਸਾਰੇ ਗੁਰ ਅਵਤਾਰ ਪੈਗ਼ੰਬਰ ਹੋ ਗਏ ਹੈਰਾਨ, ਇਹ ਕਿੱਥੋਂ ਮਿਲ ਗਿਆ ਸ਼ੈਤਾਨ, ਤੇ ਨਾਰਦ ਫੇਰ ਕਹੇ ਨਹੀਂ ਤੁਸੀਂ ਤੇ ਸਰਬ ਮੇਰੇ ਜਜਮਾਨ, ਤੁਹਾਡੇ ਕੋਲ ਵਖਰੇ ਵਖਰੇ ਭੰਡਾਰੇ, ਕਿਸੇ ਕੋਲ ਅੱਲਾ, ਕਿਸੇ ਕੋਲ ਰਾਮ, ਕਿਸੇ ਕੋਲ ਵਾਹਿਗੁਰੂ, ਕਿਸੇ ਕੋਲ ਕਾਹਨ, ਕਿਸੇ ਕੋਲ ਸਤਿਨਾਮ ਜਿਹੜਾ ਤੁਹਾਡੀ ਮਰਜ਼ੀ ਓਹ ਮੇਰੀ ਝੋਲੀ ਦਿਓ ਪਾਈਆ। ਜੇ ਪ੍ਰਭੂ ਇਕ ਤੇ ਤੁਸੀਂ ਵੀ ਇਕ ਫੇਰ ਕਿਉਂ ਸਿਫ਼ਤਾਂ ਵਾਲੇ ਨਾਮਾਂ ਵਿਚ ਉਹਨੂੰ ਕਰਦੇ ਬਦਨਾਮ, ਝਗੜੇ ਮਜ਼੍ਹਬਾਂ ਵਾਲੇ ਪਾਈਆ। ਏਥੇ ਛੱਡ ਕੇ ਜਾਓ ਆਪਣਾ ਆਪਣਾ ਇਸਲਾਮ, ਨਾ ਕੋਇ ਮਜ਼੍ਹਬ ਨਾ ਅਕ਼ਵਾਮ, ਸਾਰੇ ਸਾਂਝਾ ਉਠਾਓ ਇਕ ਦਾਮ, ਦਾਮਨਗੀਰ ਇਕੋ ਲਓ ਮਨਾਈਆ। ਫੇਰ ਜਾਇਓ ਵਿਚ ਜਹਾਨ, ਰਾਵੀ ਕੰਢੇ ਪਹੁੰਚਿਓ ਖ਼ੁਸ਼ੀ ਹੋਏ ਮਹਾਨ, ਰੂਪ ਧਰਿਓ ਨਾ ਕੋਇ ਇਨਸਾਨ, ਪੰਜਾਂ ਤੱਤਾਂ ਰੰਗ ਨਾ ਕੋਇ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ । ਨਾਰਦ ਕਹੇ ਮੇਰੇ ਨਾਲ ਕਰ ਲਿਓ ਵਾਅਦਾ, ਮਾਂਗਤ ਹੋ ਕੇ ਮੰਗ ਮੰਗਾਈਆ। ਮਸ਼ਵਰਾ ਕਰ ਲਿਓ ਬਾਕ਼ਾਇਦਾ, ਅੱਗੇ ਸਕੇ ਨਾ ਕੋਇ ਉਲਟਾਈਆ। ਤੁਸੀਂ ਏਥੋਂ ਬੈਠੇ ਦੀਨ ਦੁਨੀ ਦਾ ਲਾਓ ਜਾਇਜ਼ਾ, ਹਰ ਘਟ ਅੰਦਰ ਵੇਖ ਵਖਾਈਆ। ਸਚ ਦੱਸਿਓ ਰਾਮ ਕ੍ਰਿਸ਼ਨ ਅੱਲਾ ਵਾਹਿਗੁਰੂ ਸਤਿਨਾਮ ਕਿਸ ਦੇ ਅੰਦਰ ਹੈਗਾ, ਜੇ ਹੈ ਤੇ ਉਸ ਨੂੰ ਪ੍ਰਭ ਦੇ ਨਾਲ ਦਿਓ ਮਿਲਾਈਆ। ਨਹੀਂ ਤੇ ਤੁਸੀਂ ਓਨ੍ਹਾਂ ਤੋਂ ਹੋ ਜਾਓ ਅਲਾਹਿਦਾ, ਕਿਉਂ ਝਗੜਿਆਂ ਵਿਚ ਵਕ਼ਤ ਲੰਘਾਈਆ। ਜਿਸ ਦਾ ਦੱਸੋ ਤੁਹਾਨੂੰ ਨਾ ਕੋਈ ਨਫ਼ਾ ਨਾ ਕੋਈ ਫ਼ਾਇਦਾ, ਐਵੇਂ ਪੰਧ ਮਾਰ ਕੇ ਆਪਣਾ ਵਕ਼ਤ ਰਹੇ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਨਾਰਦ ਕਹੇ ਮੇਰੇ ਰਾਮ, ਰਾਮ ਤੇਰੀ ਦੁਹਾਈਆ। ਮੇਰੇ ਕਾਹਨ, ਕਾਹਨ ਤੇਰੀ ਵਡਿਆਈਆ। ਮੇਰੇ ਅੱਲਾ ਰਹਿਮਾਨ, ਤੇਰੀ ਸਚ ਸਰਨਾਈਆ। ਮੇਰੇ ਸਾਹਿਬ ਸਤਿਨਾਮ, ਤੇਰਾ ਢੋਲਾ ਗਾਈਆ। ਮੇਰੇ ਵਾਹਿਗੁਰੂ ਬਲਵਾਨ, ਚੌਥੇ ਜੁਗ ਤੇਰੇ ਚਾਰ ਅੱਖਰਾਂ

❋

❋

ਓਟ ਤਕਾਈਆ। ਗੁਰ ਅਵਤਾਰ ਪੈਗ਼ੰਬਰੋ ਤੁਸਾਂ ਵਾਹਿਗੁਰੂ ਵਡਿਆਇਆ, ਆਤਮਾ ਕਿੱਥੇ ਗਈ ਜਿਸ ਦਾ ਮੇਲ ਮਿਲਣਾ ਆਣ, ਜੋੜ ਨਾ ਕੋਇ ਜੁੜਾਈਆ। ਮੇਰੀ ਬੇਨੰਤੀ ਮੰਨਿਓ ਪਹਿਲੋਂ ਰਾਵੀ ਕੰਢੇ ਜਾ ਕੇ ਭਗਤਾਂ ਤੋਂ ਇਹ ਗਵਾਇਓ ਗਾਣ, ਪਿਛਲਾ ਲੇਖਾ ਪਿਛੇ ਰਹੇ ਨਾ ਰਾਈਆ। ਫੇਰ ਓਹ ਸੁਣਿਓ ਫ਼ਰਮਾਨ, ਜੋ ਭਗਤ ਭਗਵੰਤ ਮਿਲ ਕੇ ਰਹੇ ਸੁਣਾਈਆ। ਤੁਸੀਂ ਚਲੋ ਤੇ ਮੈਂ ਗੰਗਾ ਗੋਦਾਵਰੀ ਜਮਨਾ ਸੁਰਸਤੀ ਵੱਲੇ ਮਾਰ ਆਵਾਂ ਧਿਆਨ, ਕਿਉਂ ਸਵੇਰੇ ਸਾਢੇ ਚਾਰ ਦਾ ਵਕ਼ਤ ਇਸ਼ਨਾਨ ਕਰ ਕੇ ਉਨ੍ਹਾਂ ਵੀ ਔਣਾ ਚਾਈਂ ਚਾਈਂਆ। ਤੇ ਓਧਰੋਂ ਕੀ ਖੇਲ ਕਰੇ ਭਗਵਾਨ, ਕਾਨੇ ਦੀ ਮਧਾਣੀ ਲੈ ਕੇ ਵੇਖੋ ਰਿੜਕਣ ਲੱਗਾ ਜਹਾਨ, ਇਸ ਤੋਂ ਵੱਡੀ ਜਹਾਲਤ ਕੀ ਨਜ਼ਰੀ ਆਈਆ। ਮੈਂ ਤੇ ਕੀ ਆਖਾਂ ਜੇ ਤੁਸੀਂ ਚੰਗੇ ਹੋਵੋ ਤੇ ਏਥੋਂ ਪਿਛਾਂਹ ਮੁੜ ਜਾਓ ਆਰਾਮ ਨਾਲ ਜਾ ਕੇ ਵਸੋ ਆਪਣੇ ਮਕਾਨ, ਸਚਖੰਡ ਸਾਚੇ ਡੇਰਾ ਲਾਈਆ। ਓਹ ਰਾਵੀ ਕੰਢਾ ਓਥੇ ਤੇ ਭਗਤਾਂ ਨੂੰ ਖਾਣਾ ਪੈਣਾ ਸੁੱਕਾ ਮੰਡਾ ਤੇ ਨਾਲ ਇਕ ਇਕ ਗੰਢਾ, ਰਸ ਭੋਗ ਪਦਾਰਥ ਨਜ਼ਰ ਕੋਇ ਨਾ ਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਜੈਕਾਰੇ ਸਭ ਦੇ ਵਾਰੋ ਵਾਰੀ ਲਏ ਲਗਾਈਆ । ਪੰਜ ਵਾਰ ਪ੍ਰਭੂ ਪ੍ਰਦੱਖਣਾ, ਉੱਤਰ ਪੂਰਬ ਪੱਛਮ ਦੱਖਣ ਵੇਖ ਵਖਾਈਆ। ਜਨ ਭਗਤ ਸੁਹੇਲਾ ਰਹੇ ਕੋਈ ਨਾ ਸੱਖਣਾ, ਨਾਮ ਭੰਡਾਰੇ ਦਏ ਭਰਾਈਆ। ਗੁਰ ਅਵਤਾਰ ਪੈਗ਼ੰਬਰ ਪ੍ਰੇਮ ਦੀ ਲੈ ਕੇ ਆਏ ਦੱਛਣਾ, ਸਭ ਦੇ ਅੰਤਰ ਰਹੇ ਟਿਕਾਈਆ। ਕਾਹਨ ਖਵਾਵਣ ਆਇਆ ਮੱਖਣਾ, ਸੋਹਣਾ ਰੂਪ ਬਦਲਾਈਆ। ਰਾਮ ਦਾ ਬੇਰ ਪਿਆਰ ਦਾ ਚੱਖਣਾ, ਜੋ ਭੀਲਣੀ ਆਸ ਤਕਾਈਆ। ਈਸਾ ਮੂਸਾ ਮੁਹੰਮਦ ਛੱਡ ਕੇ ਧੁਰ ਦਾ ਵਤਨਾ, ਪੈਂਡਾ ਲਿਆ ਮੁਕਾਈਆ। ਨਾਨਕ ਨਿਰਗੁਣ ਧਾਰ ਬੋਲ ਜੈਕਾਰਾ ਅਲੱਖਣਾ, ਸੰਦੇਸ਼ਾ ਦਿਤਾ ਦ੍ਰਿੜਾਈਆ। ਗੋਬਿੰਦ ਵਾਸੀ ਪਟਨਾ, ਮਿਹਰ ਨਜ਼ਰ ਉਠਾਈਆ। ਰਵਦਾਸ ਨੇ ਤੀਰ ਕਮਾਨ ਨਿਸ਼ਾਨਾ ਛੱਡਣਾ, ਕੰਧੇ ਉਤੇ ਲਿਆ ਟਿਕਾਈਆ। ਸਚ ਦਮਾਮਾ ਇਕੋ ਵੱਜਣਾ, ਇਕੋ ਰਾਗ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਪੈਗ਼ੰਬਰ ਕਹਿਣ ਸਦੀ ਚੌਧਵੀਂ ਸਾਡੀ ਵਿਚੋਲੀ, ਵਿਚਲਾ ਭੇਵ ਖੁਲ੍ਹਾਈਆ। ਜਿਸ ਦੀ ਧਰਮ ਦੀ ਧਾਰ ਗੋਲੀ, ਬਸਤਰ ਲਾਲ ਰੰਗ ਵਡਿਆਈਆ। ਦੀਨ ਦੁਨੀ ਦੀ ਖੇਲ ਦੇਣੀ ਹੋਲੀ, ਹੁਲੀਆ ਸਭ ਦਾ ਦੇਣਾ ਬਦਲਾਈਆ। ਜਿਹੜੀ ਨੀਲੀ ਧਾਰ ਮੱਥੇ ਡੋਲ੍ਹੀ, ਬਿੰਦੀ ਲਈ ਲਮਕਾਈਆ। ਅਸਮਾਨਾਂ ਉਤੇ ਪੈਣੀ ਰੌਲੀ, ਦੋ ਜਹਾਨ ਦੇਣ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਮਿਹਰ ਨਜ਼ਰ ਇਕ ਉਠਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਜਿਨ੍ਹਾਂ ਮਸਤਕ ਲਾਈ ਧੂੜੀ, ਪੰਜੇ ਹੱਥ ਦੇਣ ਉਠਾਈਆ। ਮੁਖੋਂ ਕਹਿਣ ਸਭ ਦੀ ਆਸਾ ਹੋਈ ਪੂਰੀ, ਨਿਰਾਸਾ ਰਹਿਣ ਕੋਇ ਨਾ ਪਾਈਆ। ਗੁਰ ਅਵਤਾਰ ਪੈਗ਼ੰਬਰ ਦੇਣ ਮਨਜ਼ੂਰੀ, ਪ੍ਰਭ ਅੱਗੇ ਸੀਸ ਝੁਕਾਈਆ । ਸਾਨੂੰ ਇਹੋ ਕੰਮ ਜ਼ਰੂਰੀ, ਜਿਸ ਕਾਰਨ ਆਏ ਚਾਈਂ ਚਾਈਂਆ। ਬਾਕੀ ਰਹੇ ਨਾ ਕਿਸੇ ਦੀ ਮਜ਼ਦੂਰੀ, ਜੋ ਤੇਰਾ ਨਾਮ ਧਿਆਈਆ । ਸਭ ਸ੍ਰਿਸ਼ਟੀ ਦਿਸਦੀ ਕੂੜੀ, ਕੂੜ ਵਿਚ ਕੁਰਲਾਈਆ। ਜਿੰਨਾਂ ਚਿਰ ਤੇਰਾ ਦਰਸ ਨਾ ਹੋਵੇ ਨੂਰੀ, ਨੂਰ ਜੋਤ ਨਾ ਕੋਇ ਰੁਸ਼ਨਾਈਆ । ਪਰਮ ਪੁਰਖ ਪਰਮਾਤਮ ਸਾਨੂੰ ਕਲਜੁਗ ਅੰਤਮ ਨਾਤਾ ਤੋੜਨਾ ਪੈਣਾ ਮਜਬੂਰੀ, ਇਹੋ ਤੇਰੇ ਹੱਥ ਵਡਿਆਈਆ। ਨੌ ਖੰਡ ਪ੍ਰਿਥਮੀ ਗੜ੍ਹ ਹੋਇਆ ਗ਼ਰੂਰੀ, ਹਉਮੇ ਹੰਗਤਾ ਨਾ ਕੋਇ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਪੰਜ ਗੁਰਮੁਖ

❋

❋

ਜਿਨ੍ਹਾਂ ਮਸਤਕ ਲਾਇਆ ਗਾਰਾਂ, ਨਿਉਂ ਕੇ ਸੀਸ ਦੇਣਾ ਝੁਕਾਈਆ। ਪੁਰਖ ਅਕਾਲ ਤੇਰੀ ਕਰਦੇ ਰਹੇ ਇੰਤਜ਼ਾਰਾ, ਜੁਗ ਚੌਕੜੀ ਰਾਹ ਤਕਾਈਆ। ਇਸ਼ਾਰਾ ਦੇਂਦੇ ਰਹੇ ਗੁਰੂ ਅਵਤਾਰਾ, ਪੈਗ਼ੰਬਰ ਬੋਲ ਜਣਾਈਆ। ਕਲ ਕਲਕੀ ਆਏ ਚਵੀਵਾਂ ਅਵਤਾਰਾ, ਨਿਹਕਲੰਕਾ ਨੂਰ ਰੁਸ਼ਨਾਈਆ। ਅਮਾਮ ਅਮਾਮਾ ਬਣ ਸਿਕਦਾਰਾ, ਜੋਤੀ ਜਾਤਾ ਵੇਸ ਵਟਾਈਆ। ਭਾਗ ਲਗਾਏ ਓਸ ਕਿਨਾਰਾ, ਜਿਥੇ ਅਰਜਨ ਗਿਆ ਦ੍ਰਿੜਾਈਆ। ਜਿਥੇ ਚਾਰ ਜੁਗ ਦਾ ਸਭ ਨੇ ਤੱਕਿਆ ਸਹਾਰਾ, ਓਟ ਇਕ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਗੁਰਮੁਖ ਨਾਲ ਜੋ ਗੁਰਮੁਖ ਨੌ, ਨੌ ਜੈਕਾਰੇ ਦੇਣ ਲਗਾਈਆ। ਜਿਸ ਕਾਰਨ ਜੁਗ ਚੌਕੜੀ ਆਏ ਭੌਂ, ਚੁਰਾਸੀ ਵਿਚ ਰੂਪ ਬਦਲਾਈਆ। ਚਾਰੇ ਖਾਣੀ ਆਏ ਸੌਂ, ਅੰਡਜ ਜੇਰਜ ਉਤਭੁਜ ਸੇਤਜ ਸੇਜ ਹੰਢਾਈਆ। ਕਿਤੋਂ ਮਿਲਿਆ ਨਾ ਸਾਚਾ ਨਾਉਂ, ਨਾਉਂ ਨਰ ਨਿਰੰਕਾਰ ਨਾ ਕੋਇ ਮਿਲਾਈਆ। ਖ਼ਾਲੀ ਰਿਹਾ ਕਾਇਆ ਗਾਉਂ, ਮੰਦਰ ਵੱਜੀ ਨਾ ਕੋਇ ਵਧਾਈਆ। ਨਾਤਾ ਛੱਡ ਗਏ ਪਿਤਾ ਮਾਉਂ, ਸਾਕ ਸੱਜਣ ਸੰਗ ਨਾ ਕੋਇ ਰਖਾਈਆ। ਹੰਸ ਬੁੱਧੀ ਹੋਈ ਕਾਉਂ, ਕਾਗ ਵਾਂਗ ਕੁਰਲਾਈਆ। ਬਿਨ ਪ੍ਰਭ ਸਾਚਾ ਕਰੇ ਨਾ ਕੋਇ ਨਿਆਉਂ, ਨਿਆਂਕਾਰ ਨਜ਼ਰ ਕੋਇ ਨਾ ਆਈਆ। ਗੁਰ ਅਵਤਾਰ ਪੈਗ਼ੰਬਰ ਪਹੁੰਚੇ ਹਰਿ ਗੋਬਿੰਦ ਵਾਲੇ ਥਾਉਂ, ਥਾਨ ਥਨੰਤਰ ਇਕ ਵਡਿਆਈਆ। ਗੰਗਾ ਗੋਦਾਵਰੀ ਜਮਨਾ ਸੁਰਸਤੀ ਥੋੜ੍ਹਾ ਖੁੰਝ ਕੇ ਰਾਹੋਂ, ਅਗਲੇ ਪੱਤਨ ਡੇਰਾ ਲਾਈਆ। ਨਾਰਦ ਨਾਲ ਗੱਲਾਂ ਕਰਦਿਆਂ ਉਨ੍ਹਾਂ ਭੁਲੇਖਾ ਪਿਆ ਕਿਹੜਾ ਦਰਿਆਓ, ਨਦੀ ਕਵਣ ਵਹਿਣ ਵਹਾਈਆ। ਹਿਰਦੇ ਅੰਦਰ ਚਾਓ, ਜੇ ਨਹੀਂ ਲੱਭਿਆ ਏਥੇ ਜਾਈਏ ਬਹਿ ਆਪੇ ਲਏ ਮਿਲਾਈਆ। ਕਿਉਂ, ਜਿੰਨਾਂ ਚਿਰ ਸਾਨੂੰ ਨਾ ਮਿਲਿਆ ਉਸ ਨੂੰ ਪਾਣੀ ਰਿੜਕਦੇ ਨੂੰ ਕਵਣ ਫੜੂ ਬਾਹੋਂ, ਸਾਡਾ ਸਵਾਣੀਆਂ ਦਾ ਕੰਮ ਤੂੰ ਕਿਉਂ ਆਪਣੀ ਸੇਵ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ। ਗੰਗਾ ਗੋਦਾਵਰੀ ਜਮਨਾ ਸੁਰਸਤੀ ਕਹਿਣ ਨੇਤਰ ਵਹਾਈਏ ਨੀਰ, ਰਾਹੋਂ ਘੁੱਥੀ ਲਏ ਮਿਲਾਈਆ। ਬਿਰਹੋਂ ਵਿਛੋੜੇ ਵਿਚ ਹੋ ਜਾਈਏ ਦਿਲਗੀਰ, ਆਪਣਾ ਆਪ ਭੁਲਾਈਆ। ਜੇ ਸਾਡੇ ਵਿਚੋਂ ਮਿਲ ਗਿਆ ਕਬੀਰ, ਸੰਗਲ ਦਿਤੇ ਤੁੜਾਈਆ। ਅਸੀਂ ਤੇ ਹੁਣ ਪਹੁੰਚ ਗਈਆਂ ਅਖ਼ੀਰ, ਕਿਸ ਤਰਾ ਕਦਮਾਂ ਤੋਂ ਪਰੇ ਹਟਾਈਆ। ਸੁਰਸਤੀ ਕਹੇ ਓਹ ਵੇਖ ਸਾਡੇ ਅੱਗੇ ਬ੍ਰਾਹਮਣ ਫਿਰ ਮਾਰ ਕੇ ਗਿਆ ਲਕੀਰ, ਕਹੇ ਤੁਹਾਡੀ ਮਤ ਦਿਤੀ ਬਦਲਾਈਆ । ਰੇਤ ਤੇ ਲੰਮਾ ਪੈ ਕੇ ਕਿਹਾ ਮੇਰੇ ਢਿੱਡ ਵਿਚ ਹੁੰਦੀ ਪੀੜ, ਜੇ ਹੌਲੀ ਹੌਲੀ ਮਲੋ ਤੇ ਮੇਰਾ ਦੁੱਖੜਾ ਰਹੇ ਨਾ ਰਾਈਆ। ਮੂੰਹ ਦੇ ਭਾਰ ਹੋ ਕੇ ਫਿਰ ਬਹੁੜੀ ਬਹੁੜੀ ਕਰੇ ਮੇਰੇ ਦਰਦ ਹੁੰਦੀ ਹੱਡੀ ਰੀੜ, ਮੇਰੀਆਂ ਦੋਵੇਂ ਲੱਤਾਂ ਤੇ ਦੋਵੇਂ ਬਾਹੀਂ ਚਾਰੇ ਜਣੀਆਂ ਫੜ ਕੇ ਸਿੱਧਾ ਦਿਓ ਕਰਾਈਆ। ਨਹੀਂ ਤੇ ਅੱਗੇ ਤੇ ਤੁਸੀਂ ਖਾਂਦੀਆਂ ਸੋ ਖੰਡ ਖੀਰ, ਪਤਾ ਨਹੀਂ ਅੱਜ ਤੁਹਾਨੂੰ ਰੇਤ ਦੇ ਫੱਕੇ ਮਾਰ ਕੇ ਆਪਣਾ ਝਟ ਲੈਣਾ ਪੈਣਾ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ । ਗੰਗਾ ਕਹੇ ਨੀ ਭੈਣੋ ਓਹ ਕਿਸ਼ਨ ਸਿੰਘ ਦੇ ਹੱਥ ਗੰਗਾ ਸਾਗਰ, ਸਾਡੇ ਵੱਲ ਭੱਜਾ ਆਵੇ ਚਾਈਂ ਚਾਈਂਆ। ਖੱਬੇ ਪਾਸੇ ਟੰਗ ਕੇ ਤੇ ਕੱਛ ਨਾਲੋਂ ਉਚੀ ਕੀਤੀ ਚਾਦਰ, ਕ਼ਦਮ ਲੰਮੇ ਲੰਮੇ ਉਠਾਈਆ। ਮੋਢਿਆਂ ਵੱਲ ਵੇਖੇ ਢਿੱਡ ਤੇ ਹੱਥ ਫੇਰ ਕੇ ਕਹੇ ਮੈਂ ਬੜਾ ਬਹਾਦਰ, ਪਿੰਨੀਆਂ ਮੋਟੀਆਂ ਮੋਟੀਆਂ ਨਜ਼ਰੀ ਆਈਆ। ਜੇ ਪਹਿਨ ਕੇ ਆਈਆਂ ਸਾੜੀ ਧੋਤੀ ਸਲਵਾਰ ਜਾਂ ਉਤੇ ਲੈ ਕੇ ਚਾਦਰ, ਆਪਣਾ ਰੂਪ ਵਟਾਈਆ।

❋

❋

ਉਸ ਨੇ ਆਪਣੇ ਭਰਾ ਤੋਂ ਢਾਈ ਗਜ਼ ਦਾ ਟੋਟਾ ਦਵਾਇਆ ਖਾਦਰ, ਬੜਾ ਮੋਟਾ ਨਜ਼ਰੀ ਆਈਆ। ਪਤਾ ਨਹੀਂ ਸਾਡੇ ਉਤੇ ਕਿਸ ਤਰ੍ਹਾਂ ਪਾਵੇ ਨਾਲ ਆਦਰ, ਖ਼ੁਸ਼ੀਆਂ ਨਾਲ ਟਿਕਾਈਆ। ਜਿਸ ਵੇਲੇ ਸਿਰ ਢਕੇ, ਪ੍ਰਭੂ ਜਮੇਂਦਾਰ ਜਗਤ ਦਾ ਰਾਹ ਵਿਚ ਕਿਸ਼ਨ ਸਿੰਘ ਬਚਨ ਸਿੰਘ ਦੀ ਭੈਣ ਨੂੰ ਨਾਲ ਲੈ ਕੇ ਬਿਨਾ ਸੰਘ ਤੋਂ ਮਾਰੇ ਚਾਂਗਰ, ਤੇਰਾ ਨਾਮ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਤੇਰੀ ਸਰਨਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਧਰਨੀ ਧਰਤ ਧਵਲ ਪੁੱਜੇ, ਪੂਜਨੀਕ ਤੇਰੀ ਸਰਨਾਈਆ। ਤੇਰਾ ਰਮਜ਼ ਇਸ਼ਾਰਾ ਕੋਈ ਨਾ ਬੁੱਝੇ, ਬੁਝਿਆ ਦੀਪਕ ਨਾ ਕੋਇ ਜਗਾਈਆ। ਭਾਗ ਲੱਗਾ ਓਸ ਬਸੁਧੇ, ਜੋ ਸੁਧ ਸਭ ਦੀ ਦਏ ਗਵਾਈਆ । ਗੰਗਾ ਗੋਦਾਵਰੀ ਜਮਨਾ ਸੁਰਸਤੀ ਅੱਗੇ ਆ ਕੇ ਬੈਠੀਆਂ ਜਿਸ ਵੇਲੇ ਸੂਰਜ ਉਗੇ, ਆਥਣ ਤਕ ਤੇਰਾ ਰਾਹ ਤਕਾਈਆ। ਹੁਣ ਗੁਰਮੁਖ ਜਨ ਭਗਤ ਖ਼ੁਸ਼ੀ ਨਾਲ ਮੰਡੇ ਖਾ ਲੈਣ ਸੁੱਕੇ, ਗੰਢੇ ਨਾਲ ਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅਗਲੇ ਕੰਢੇ ਬਾਕੀ ਲੇਖਾ ਦਏ ਸਮਝਾਈਆ।

ਨਾਰਦ ਕਹੇ ਮੈਂ ਰਾਵੀ ਕੰਢੇ ਗਿਆ ਆ, ਮੇਰੇ ਅੰਤਰ ਖ਼ੁਸ਼ੀ ਆਈਆ। ਮੇਰੀ ਕ਼ਬੂਲ ਹੋਈ ਦੁਆ, ਪ੍ਰਭ ਮਿਹਰ ਨਜ਼ਰ ਉਠਾਈਆ। ਮੈਨੂੰ ਐਵੇਂ ਰਾਹ ਵਿਚ ਧੋਖਾ ਦੇਵੇ ਚੌਧਵੀਂ ਸਦੀ ਉਥੇ ਕਿਹੜਾ ਖ਼ੁਦਾ, ਜਿਸ ਨੂੰ ਮਿਲਣ ਜਾਈਆ। ਮੈਂ ਕਿਹਾ ਨੀ ਵਾਹ ਵਾ, ਚੌਧਰਾਣੀਏ ਮੈਨੂੰ ਰਹੀ ਭੁਲਾਈਆ। ਜਾ ਕੇ ਉਮਤ ਦੀ ਬਣ ਮਾਂ, ਪਾਸਾ ਲੈ ਬਦਲਾਈਆ। ਮੈਂ ਤੇ ਜਾਣਾ ਨਾਲ ਚਾਅ, ਭੱਜਾਂ ਵਾਹੋ ਦਾਹੀਆ। ਸ੍ਰੀ ਭਗਵਾਨ ਦਾ ਦਰਸ਼ਨ ਪਾ, ਆਪਣੀ ਖ਼ੁਸ਼ੀ ਬਣਾਈਆ। ਤਟ ਕਿਨਾਰੇ ਗਿਆ ਆ, ਆਪਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਦਇਆ ਕਮਾਈਆ। ਨਾਰਦ ਕਹੇ ਵਾਹ ਵਾਹ ਵਾਹ ਮੇਰੇ ਪ੍ਰਭੂ, ਵਾਹਵਾ ਤੇਰੀ ਵਡਿਆਈਆ। ਓਮ ਓਮ ਓਮ ਤੈਨੂੰ ਕੌਣ ਲੱਭੂ, ਮੇਰੀ ਰਾਮ ਦੁਹਾਈਆ। ਹਰੇ ਹਰੇ ਹਰੇ ਤੈਨੂੰ ਕੌਣ ਸੱਦੂ, ਆਪਣੇ ਘਰ ਬਹਾਈਆ। ਦਰੋਹੀ ਦਰੋਹੀ ਦਰੋਹੀ ਤੇਰੇ ਚਰਨ ਕਿਹੜਾ ਲੱਗੂ, ਸੇਵਾ ਸਰਨ ਕਮਾਈਆ। ਮੈਂ ਗੁਰਮੁਖਾਂ ਚੋਂ ਸੁਣਦਾ ਰਿਹਾ ਤੂੰ ਮੋਹਣ ਮਾਧੋ ਮਧੂ, ਮਧੁਰ ਧੁਨ ਸੁਣਾਈਆ। ਤੇਰੇ ਭਗਤਾਂ ਦੀ ਯਦੂ, ਆਦਿ ਜੁਗਾਦਿ ਚਲੀ ਆਈਆ। ਤੈਨੂੰ ਟੇਕਣਾ ਮੱਥੂ, ਚਰਨਾਂ ਸੀਸ ਨਿਵਾਈਆ। ਹੇ ਮੇਰੇ ਮਿਹਰਵਾਨ ਜੇ ਮੇਰਾ ਮਨਜ਼ੂਰ ਕਰ ਲਏਂ ਕ਼ਦਮਾਂ ਵਿਚ ਛੋਹਿਆ ਸਿਰ ਜਿਹੜਾ ਵਾਂਗ ਕੱਦੂ, ਮੇਰੀ ਬੋਦੀ ਹਿਲ ਕੇ ਖ਼ੁਸ਼ੀ ਲਏ ਮਨਾਈਆ। ਮੈਂ ਰਾਵੀ ਵਿਚੋਂ ਲੰਘਿਆ ਇਕ ਬੋਲ ਪਿਆ ਡੱਡੂ, ਆਪਣੀ ਆਵਾਜ਼ ਸੁਣਾਈਆ। ਮੈਂ ਹੱਸ ਕੇ ਕਿਹਾ ਗੰਗਾ ਗੋਦਾਵਰੀ ਜਮਨਾ ਸੁਰਸਤੀ ਇਹ ਤੁਹਾਨੂੰ ਵੱਢੂ, ਵਿਚ ਕ਼ਦਮ ਨਾ ਲੈਣਾ ਟਿਕਾਈਆ। ਖਾਧਿਆਂ ਮੂਲ ਨਾ ਛੱਡੂ, ਵੱਡੇ ਮੂੰਹ ਵਾਲਾ ਮੈਨੂੰ ਨਜ਼ਰੀ ਆਈਆ। ਤੁਹਾਡਾ ਕਿੱਥੇ ਪਰਮਾਤਮਾ, ਮੈਨੂੰ ਕਹਿਦੇ ਨੇ ਮਾਲਕ ਜਗੂ, ਜਗਜੀਵਣ ਦਾਤਾ ਨਜ਼ਰ ਕੋਇ ਨਾ ਆਈਆ। ਜਿੰਨਾਂ ਚਿਰ ਮੇਰੇ ਮੂੰਹ ਵਿਚ ਨਾ ਪਾਓ ਲੱਡੂ, ਪਾਰ ਕਿਨਾਰੇ ਨਾ ਕੋਇ ਕਰਾਈਆ। ਤੁਸੀਂ ਡਰੋ ਨਹੀਂ ਮੈਂ ਹੁਣ ਤੁਹਾਡੇ ਕੋਲ ਆਕੜ ਨਾਲ ਖੰਘੂ, ਹੂੰ ਹੂੰ ਕਰ ਸੁਣਾਈਆ। ਤੁਹਾਨੂੰ ਚਿੰਤਾ ਨਹੀਂ ਮੈਂ ਨਿਮਕ ਹਰਾਮ ਬਣਾਇਆ ਸੀ ਗੰਗੂ, ਜਿਹੜਾ ਪਿਛਲੇ ਜਨਮ ਦਾ

❋

❋

ਬ੍ਰਾਹਮਣ ਬਲ ਦਾ ਭੱਟ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਖਿਲਾਈਆ। ਫੇਰ ਪਰਤ ਕੇ ਪ੍ਰਭ ਦੇ ਚਰਨ ਵੇਖੋ ਡਿੱਗਾ ਮਾਰ ਕੇ ਭੁੱਬੀਂ, ਹਾਏ ਹਾਏ ਕਰ ਸੁਣਾਈਆ। ਮੇਰੇ ਸਾਹਿਬ ਸਤਿਗੁਰ ਓਹ ਵੇਖ ਗੰਗਾ ਮਾਈ ਖੁੱਭੀ, ਕ਼ਦਮ ਨਾ ਕੋਇ ਟਿਕਾਈਆ। ਡੱਡੂ ਮਾਰ ਕੇ ਲੁਕ ਗਿਆ ਪਾਣੀ ਵਿਚ ਚੁੱਭੀ, ਆਪਣਾ ਮੁਖ ਛੁਪਾਈਆ। ਇਨ੍ਹਾਂ ਸਵਾਣੀਆਂ ਦੀ ਵਿਗੜ ਗਈ ਬੁੱਧੀ, ਅਕ਼ਲ ਕੰਮ ਕਿਸੇ ਨਾ ਆਈਆ। ਮੈਂ ਤੇ ਰਮਜ਼ ਮਾਰਦਾ ਰਿਹਾ ਗੁੱਝੀ, ਚਲੋ ਛੇਤੀ ਛੇਤੀ ਮਿਲੀਏ ਧੁਰ ਦੇ ਮਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਓਧਰੋਂ ਗੰਗਾ ਕਹੇ ਬਹੁੜੀ ਮੇਰੇ ਭਗਵੰਤ, ਤੇਰੀ ਤੇਰੀ ਦੁਹਾਈਆ। ਇਹ ਕਿੱਥੋਂ ਤੂੰ ਭੇਜ ਦਿਤਾ ਪਾਖੰਡੀ ਸੰਤ, ਸਾਨੂੰ ਚੱਕਰ ਵਿਚ ਭਵਾਈਆ। ਕਦੀ ਓਮ, ਕਦੀ ਹਰੀ ਓਮ, ਕਦੇ ਨਮੋ ਨਮੋ, ਕਦੇ ਹੰ ਬ੍ਰਹਮ, ਕਦੇ ਕਹੇ ਜੇ ਹੋਰ ਕੁਛ ਨਹੀਂ ਤੇ ਮੇਰਾ ਜਪੋ ਮੰਤ, ਨਿਮੰਤਰਨ ਦੇ ਕੇ ਤੁਹਾਨੂੰ ਆਪਣੇ ਘਰ ਲਵਾਂ ਬੁਲਾਈਆ। ਮੇਰੀ ਮਹਿੰਮਾ ਅਗਣਤ, ਮੇਰੀ ਖੇਲ ਬੇਅੰਤ, ਜੇ ਤੁਸੀਂ ਮੈਨੂੰ ਬਣਾ ਲਓ ਸਾਰੀਆਂ ਕੰਤ, ਸੇਜੇ ਸਾਚੀ ਦਿਆਂ ਸੁਹਾਈਆ। ਲਾਲਚ ਦੇਵੇ ਅਨੰਤ, ਬਣ ਜਾਏ ਵਿਦਿਆ ਦਾ ਪੰਡਤ, ਗੱਲਾਂ ਬਾਤਾਂ ਵਿਚ ਭਰਮਾਈਆ। ਇਹ ਗੱਲ ਸੁਣ ਕੇ ਨਾਰਦ ਕਹਿੰਦਾ ਹੇ ਪ੍ਰਭੂ ਜੋ ਕਹਿੰਦਾ ਸੋ ਗ਼ਲਤ, ਮੈਂ ਤੇ ਇਹਨਾਂ ਦਾ ਰਾਖਾ ਬਣ ਕੇ ਆਇਆ ਪਰਤ, ਕਿਤੇ ਇਹਨਾਂ ਵਲ ਤੱਕੇ ਨਾ ਕੋਈ ਉਤੇ ਧਰਤ, ਪ੍ਰਭ ਦੀ ਪੂਰੀ ਕਰਾਈ ਸ਼ਰਤ, ਜੋ ਸਭ ਤੇ ਦਇਆ ਕਮਾਈਆ। ਮੇਰੇ ਭਗਵਾਨ ਤੂੰ ਦੱਸ ਮੈਂ ਤੇਰਾ ਕਦੇ ਨਹੀਂ ਕੀਤਾ ਹਰਜ, ਮੈਂ ਜੋ ਕਿਸੇ ਨੂੰ ਕਹਿਵਾਂ ਸੋ ਕਹਿੰਦਾ ਗਰਜ, ਹੇਰਾ ਫੇਰੀ ਕਰਨੀ ਮੇਰਾ ਫ਼ਰਜ਼, ਕਿਉਂ ਤੂੰ ਮੇਰੀ ਸੇਵਾ ਦਿਤੀ ਲਗਾਈਆ। ਇਹ ਸਾਰੀਆਂ ਰਾਹ ਵਿਚ ਮੈਨੂੰ ਕਹਿਣ ਪੰਡਤ ਜੀ ਕੋਈ ਸੋਹਣੀ ਸੁਣਾਓ ਤਰਜ਼, ਮੈਂ ਚੁਪ ਹੋ ਗਿਆ ਇਹਨਾਂ ਮੇਰੇ ਉਤੇ ਉਡਾ ਕੇ ਪਾ ਦਿਤੀ ਗਰਦ, ਮੇਰਾ ਵੰਡਿਆ ਨਹੀਂ ਦਰਦ, ਮੈਂ ਦੁੱਖੀ ਹੋ ਕੇ ਇਹਨਾਂ ਨੂੰ ਤੇਰੇ ਵਲ ਲਿਆਈਆ। ਜਮਨਾ ਕਹੇ ਪ੍ਰਭੂ ਅਸੀਂ ਤੇ ਅਜੇ ਅਪੜੀਆਂ ਨੇ ਰਾਵੀ ਦੇ ਆਰ ਪਾਰ ਕੰਢੇ, ਆਪਣਾ ਪੰਧ ਮੁਕਾਈਆ। ਇਹ ਸਾਨੂੰ ਐਵੇਂ ਰਾਹ ਵਿਚ ਭੈ ਦਿੰਦਾ ਰਿਹਾ ਤਿੱਖੀ ਧਾਰ ਖੰਡੇ, ਕਿਉਂ ਜਾਂਦਾ ਜਾਂਦਾ ਗੋਬਿੰਦ ਗਿਆ ਫੜਾਈਆ। ਸਿੱਧੀਆਂ ਹੋ ਜਾਓ ਵਾਂਗ ਡੰਡੇ, ਜੇ ਪਾਣੀ ਪੀਣੇ ਠੰਡੇ, ਨਹੀਂ ਤਾਂ ਨੰਗੀ ਪੈਰੀਂ ਦਿਆਂ ਚਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਇਹ ਸਾਨੂੰ ਰਿਹਾ ਸੁਣਾਈਆ। ਨਾਰਦ ਕਹੇ ਵਾਹ ਨੀ ਵਾਹ ਬੀਬੀ, ਕੀ ਪ੍ਰਭ ਨੂੰ ਰਹੀ ਸੁਣਾਈਆ। ਮੈਂ ਭੁੱਖਾ ਬ੍ਰਾਹਮਣ ਮੇਰੇ ਘਰ ਵਿਚ ਗ਼ਰੀਬੀ, ਮੈਂ ਰੋਟੀਆਂ ਮੰਗਣ ਵਾਲਾ ਤੁਹਾਡੀ ਸੇਵਾ ਰਿਹਾ ਕਮਾਈਆ। ਜ਼ਰਾ ਆਪਣੀ ਵਖਾਓ ਮੈਨੂੰ ਆਪਣੇ ਖੱਬੇ ਹੱਥ ਦੀ ਚੀਚੀ, ਦੰਦੀ ਵੱਢ ਕੇ ਚੱਬ ਕੇ ਗਿਆ ਖਾਈਆ। ਜਮਨਾ ਰੋਣ ਲੱਗੀ, ਆਂਹਦਾ ਨਾ ਬੀਬੀ ਹੁਣ ਤੇ ਵੱਟ ਕਸੀਸੀ, ਤੁਹਾਨੂੰ ਪਤਾ ਨਹੀਂ ਤੁਹਾਡੇ ਵਿਚ ਕਿੰਨੇ ਮਰ ਗਏ ਤੇ ਕਿੰਨਿਆਂ ਦੀ ਜਾਨ ਲਈ ਖਪਾਈਆ। ਐਵੇਂ ਕਲ੍ਹ ਕਹਿੰਦੀ ਫਿਰਦੀ ਸੈਂ ਮੈਂ ਤੇਰੀ ਧੀ ਧੀ ਧੀ, ਜੇ ਕਿਤੇ ਮੇਰੇ ਕੋਲ ਸਾਬਤ ਮੰਜੀ ਹੁੰਦੀ ਮੈਂ ਹੀਅ ਕੱਢ ਕੇ ਤੇਰਾ ਸਿਰ ਦੇਣਾ ਸੀ ਖੁਲ੍ਹਾਈਆ। ਸੁਰਸਤੀ ਕਹੇ ਇਹ ਕਿਹਾ ਕੀ, ਨਾਰਦ ਕਹੇ ਜੇ ਵੱਸ ਚਲੇ ਤੁਹਾਡਾ ਕੀਮੀਆ ਕੱਢ ਕੇ ਜਾਵਾਂ ਖਾਈਆ। ਛੇਤੀ ਨਾਲ ਆਣ ਕੇ ਪ੍ਰਭ ਚਰਨਾਂ ਤੇ ਕਹੇ ਤੇਰੇ ਕਵਲਾਂ ਤੇ ਜਾਵਾਂ ਥੀ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ । ਮੈਂ ਇਹਨਾਂ ਨੂੰ ਸਿੱਧੇ ਰਸਤੇ ਲੈ ਕੇ ਆਇਆ ਲੀਹ ਲੀਹ, ਬਦੋ ਬਦੀ ਭੁੱਲ ਕੇ ਆਪਣਾ

❋

❋

ਰਾਹ ਗਈਆਂ ਤਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਨਾਰਦ ਕਹੇ ਪ੍ਰਭੂ ਮੈਂ ਤੇਰੀ ਦਾਸੀ, ਮੈਨੂੰ ਦਾਸੀ ਲੈ ਬਣਾਈਆ। ਮੇਰੀ ਨਾ ਕੋਈ ਫੁੱਫੀ ਤੇ ਨਾ ਕੋਈ ਮੇਰੀ ਮਾਸੀ, ਘਰ ਦਿਆਂ ਨੂੰ ਮਿਲਣ ਕਦੇ ਨਾ ਜਾਈਆ। ਨਾ ਮੇਰੀ ਕੋਈ ਕੁੰਡਲੀ ਨਾ ਕੋਈ ਰਾਸੀ, ਨਾ ਕੋਈ ਗ੍ਰਹਿ ਨਛੱਤਰ ਮੇਰੇ ਉਤੇ ਛਾਈਆ। ਇਹ ਗੰਗਾ ਗੋਦਾਵਰੀ ਜਮਨਾ ਸੁਰਸਤੀ ਚਾਰ ਜੁਗ ਦੀ ਕੜ੍ਹੀ ਬਾਸੀ, ਚਾਰ ਜੁਗ ਦੇ ਮੁਰਦਿਆਂ ਦਾ ਮੁਸ਼ਕ ਇਨ੍ਹਾਂ ਵਿਚੋਂ ਆਈਆ। ਮੈਂ ਸਦਾ ਤੇਰੀ ਖ਼ੁਸ਼ੀਆਂ ਵਿਚ ਲਾਹਵਾਂ ਉਦਾਸੀ, ਹੱਸ ਹੱਸ ਕੇ ਤੇਰੇ ਨਾਲ ਆਪਣਾ ਆਪ ਪ੍ਰਚਾਈਆ। ਇਹਨਾਂ ਕਦੀ ਅਯੁਧਿਆ ਜਾਣਾ ਕਦੇ ਕਾਸ਼ੀ, ਹਰਿਦਵਾਰ ਵਲ ਧਿਆਨ ਲਗਾਈਆ। ਮੈਂ ਤੇ ਇਕੋ ਭਗਵੰਤ ਮੰਨਣਾ ਕਮਲਾਪਾਤੀ, ਦੂਸਰ ਅੱਖ ਨਾ ਕਦੇ ਮਿਲਾਈਆ। ਮੇਰੀ ਤੇਰੇ ਅੱਗੇ ਬੇਨੰਤੀ ਜੇ ਤੂੰ ਕਹਿਵੇਂ ਤਾਂ ਗੰਗਾ ਗੋਦਾਵਰੀ ਜਮਨਾ ਸੁਰਸਤੀ ਨੂੰ ਇਕ ਲਿਖ ਦੇਵਾਂ ਨਿੱਕੀ ਜਿਹੀ ਪਾਤੀ, ਅੱਖਰ ਦੋ ਚਾਰ ਪਾਈਆ। ਸਾਹਿਬ ਸਤਿਗੁਰ ਪਿਠ ਤੇ ਮਾਰ ਕੇ ਥਾਪੀ, ਕਿਹਾ ਤੇਰੀ ਆਸਾ ਪੂਰ ਕਰਾਈਆ। ਮਜ਼ਮੂਨ ਲਿਖਿਆ ਮੈਂ ਮਨਾ ਲਿਆ ਪੁਰਖ ਅਬਿਨਾਸ਼ੀ, ਓਹ ਮੇਰੇ ਬਿਨਾ ਕਿਸੇ ਨਾਲ ਅੱਖ ਨਾ ਕਦੇ ਮਿਲਾਈਆ। ਮੈਂ ਉਸ ਨੂੰ ਬਣਾਇਆ ਆਪਣਾ ਕਮਲਾਪਾਤੀ, ਤੇ ਤੁਸੀਂ ਸਾਰੀਆਂ ਉਸ ਦੇ ਮਿਲਣ ਤੋਂ ਪਹਿਲੋਂ ਮੈਨੂੰ ਬਣਾ ਲਓ ਸਾਥੀ, ਕੰਢੇ ਦੇ ਪਿਛੇ ਭੱਜੀਏ ਚਾਈਂ ਚਾਈਂਆ। ਵੇਖਿਆ ਜੇ ਰਾਵੀ ਵਾਲੀ ਕਿੱਡੀ ਔਖੀ ਘਾਟੀ, ਔਝੜ ਪੈਂਡਾ ਰਾਹ ਵੇਖ ਵਖਾਈਆ। ਤੁਸੀਂ ਵਸੋ ਜਾ ਕੇ ਆਪਣੇ ਤੀਰਥ ਤਾਟੀ, ਜਿਥੇ ਸੋਨਾ ਚਾਂਦੀ ਤੁਹਾਡੇ ਵਿਚ ਭੇਟਾ ਰਹੇ ਕਰਾਈਆ। ਮੈਂ ਓਥੇ ਹੋਰ ਸੁਣਿਆ ਸੰਗਤ ਓਸੇ ਦਾ ਗੁਣ ਗਾਂਦੀ, ਤੇ ਤੁਹਾਡੀ ਚਲੇ ਕੀ ਚਤੁਰਾਈਆ। ਇਕ ਲਾਲ ਸੂਟ ਵਾਲੀ ਬੈਠੀ ਬਾਂਦੀ, ਬੰਦਨਾ ਕਰ ਕੇ ਸੀਸ ਨਿਵਾਈਆ। ਰਵਿਦਾਸ ਦੀ ਕ਼ਲਮ ਸਭ ਦਾ ਲੇਖ ਲਿਖਾਂਦੀ, ਜਿਸ ਨੂੰ ਸਕੇ ਨਾ ਕੋਇ ਮਿਟਾਈਆ। ਜਾਂ ਮੈਂ ਅਗਾਂਹ ਵੇਖਿਆ ਮੁਹੰਮਦ ਦੇ ਚਾਰ ਯਾਰ ਹਿੱਕੀ ਆਂਦੇ ਢਾਂਡੀ, ਛੁਰੀਆਂ ਬਗ਼ਲਾਂ ਵਿਚ ਛੁਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਨਾਰਦ ਕਹੇ ਗੰਗਾ ਗੋਦਾਵਰੀ ਜਮਨਾ ਸੁਰਸਤੀ ਪ੍ਰਭ ਦੇ ਕੋਲ ਨਾ ਜਾਇਓ ਨੇੜੇ, ਦੂਰੋਂ ਨਿਮਸਕਾਰ ਕਰਕੇ ਕਰਵਟ ਲਿਓ ਬਦਲਾਈਆ। ਜਿਸ ਦੇ ਚਾਰ ਜੁਗ ਪਏ ਰਹੇ ਝੇੜੇ, ਦੀਨ ਦੁਨੀ ਦਏ ਦੁਹਾਈਆ। ਤੁਸਾਂ ਉਸ ਦੇ ਕੀ ਵਸਣਾ ਖੇੜੇ, ਜਿਹੜਾ ਕਦੀ ਰਾਮ ਕਦੀ ਕ੍ਰਿਸ਼ਨ ਕਦੀ ਮੂਸਾ ਈਸਾ ਮੁਹੰਮਦ ਨਾਨਕ ਗੋਬਿੰਦ ਬਣ ਕੇ ਸਾਰਿਆਂ ਨੂੰ ਜਾਏ ਤਜਾਈਆ। ਜੇ ਤੁਸੀਂ ਚਲ ਪਓ ਨਾਲ ਮੇਰੇ, ਤੁਹਾਡੀ ਤੇ ਮੇਰੀ ਕਦੇ ਨਾ ਹੋਏ ਜੁਦਾਈਆ। ਓਸ ਪ੍ਰਭੂ ਦੇ ਕੋਲ ਕੀ ਜਾਣਾ ਜਿਹੜਾ ਚੜ੍ਹਦਾ ਨਿੱਕੇ ਜੇਹੇ ਘੋੜੇ ਤੇ ਟੱਟੂ ਜਿਹੇ ਵਛੇਰੇ, ਮੈਂ ਤੁਹਾਨੂੰ ਆਕਾਸ਼ਾਂ ਪਾਤਾਲਾਂ ਦੀ ਸੈਰ ਦਿਆਂ ਕਰਾਈਆ। ਤੁਸੀਂ ਜ਼ਰਾ ਮੇਰੇ ਪਿੰਡੇ ਤੇ ਹੱਥ ਦਿਓ ਫੇਰੇ, ਰਾਵੀ ਦੀ ਰੇਤ ਰਹਿਣ ਕੋਇ ਨਾ ਪਾਈਆ। ਸੁਰਸਤੀ ਕਹਿੰਦੀ ਜਾ ਤੇਰੇ ਵਰਗੇ ਪਖੰਡੀ ਬਥੇਰੇ, ਚਾਰ ਕੁੰਟ ਭੱਜਣ ਵਾਹੋ ਦਾਹੀਆ। ਜਮਨਾ ਕਹੇ ਮੂੰਹ ਤੇ ਮਾਰੂੰਗੀ ਲਫੇੜੇ, ਜੇ ਅੱਖ ਲਈ ਉਠਾਈਆ। ਗੰਗਾ ਕਹੇ ਮੁੜ ਜਾ ਆਪਣੇ ਡੇਰੇ, ਆਪਣਾ ਕ਼ਦਮ ਉਠਾਈਆ। ਗੋਦਾਵਰੀ ਨੇ ਕੰਨਾਂ ਤੋਂ ਫੜ ਕੇ ਚਾਰ ਦਿਤੇ ਗੇੜੇ, ਚਾਰ ਕੁੰਟ ਦਿਤਾ ਫਿਰਾਈਆ। ਨਾਰਦ ਜੀ ਝਟ ਕਹੇ ਬੱਚੀਓ ਮੈਂ ਤਾਂ ਤੁਹਾਨੂੰ ਚੜ੍ਹਾਉਣ ਆਇਆ ਪ੍ਰਭੂ ਦੇ ਬੇੜੇ, ਆਓ ਸਚ ਦਵਾਰ ਦਿਆਂ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਨਾਰਦ ਫਿਰ ਕਹੇ ਗੰਗਾ ਗੋਦਾਵਰੀ ਜਮਨਾ ਸੁਰਸਤੀ

❋

❋

ਆਓ ਤੁਹਾਨੂੰ ਗੱਲ ਦੱਸਾਂ ਪੁਰਾਣੀ, ਓ ਪਰੇ ਹੋ ਕੇ ਦਿਆਂ ਸੁਣਾਈਆ। ਜਮਨਾ ਤੂੰ ਆਪਣਾ ਆਪ ਨਹੀਂ ਵੇਖਿਆ, ਜਮਨਾ ਕਹੇ ਨਹੀਂ, ਜੇ ਤੂੰ ਵੇਖੇਂ ਤੂੰ ਇਕ ਅੱਖੋਂ ਕਾਣੀ, ਕਾਣਾ ਪ੍ਰਭ ਨੂੰ ਮਿਲਣ ਕਦੇ ਨਾ ਜਾਈਆ। ਗੰਗਾ ਤੂੰ ਕਦੀ ਤੱਕਿਆ ਈ ਆਪਣੇ ਪੈਰ ਹੱਥੀਂ, ਗੰਗਾ ਕਹੇ ਨਹੀਂ, ਨਾਰਦ ਕਹੇ ਜੇ ਤੱਕਿਆ ਤੇ ਤੇਰੇ ਪੈਰ ਮਨੁੱਸ਼ਾਂ ਦੀਆਂ ਹੱਡੀਆਂ ਰੋਲਣ ਵਾਲੇ ਕੰਮ ਕਿਸੇ ਨਾ ਆਈਆ। ਨੀ ਸੁਰਸਤੀ ਕਦੇ ਤੱਕਿਆ ਈ ਆਪਣਾ ਨੱਕ, ਸੁਰਸਤੀ ਕਹੇ ਨਹੀਂ, ਨਾਰਦ ਕਹੇ ਇਹੋ ਜੇਹੀ ਨੱਕ ਵਾਲੀ ਪ੍ਰਭ ਦੇ ਚਰਨਾਂ ਨੱਕ ਨਾ ਕੋਇ ਰਗੜਾਈਆ। ਨੀ ਗੋਦਾਵਰੀ ਮੈਨੂੰ ਤੇਰੇ ਤੇ ਪੈ ਗਿਆ ਕੁਛ ਸ਼ੱਕ, ਗੋਦਾਵਰੀ ਕਹੇ ਕਿਉਂ, ਨਾਰਦ ਕਹੇ ਕਮਲੀਏ ਗੋਬਿੰਦ ਤੇਰੇ ਕੰਢੇ ਆਇਆ ਤੂੰ ਚਰਨ ਚੁੰਮ ਕੇ ਨਾ ਖ਼ੁਸ਼ੀ ਬਣਾਈਆ। ਹੁਣ ਏਥੋਂ ਭੱਜ ਜਾਓ ਝਟ ਪਟ, ਪ੍ਰਭ ਦੇ ਚਰਨਾਂ ਸੀਸ ਨਾ ਕੋਇ ਨਿਵਾਈਆ। ਤੁਸੀਂ ਮਿਸ਼ਰਾਣੀਆਂ ਖਤਰਾਣੀਆਂ ਪੰਡਤਾਣੀਆਂ ਸੋਹਣੀਆਂ ਜਿਹੀਆਂ ਸਵਾਣੀਆਂ ਓਹ ਪੈਲੀਆਂ ਵਿਚ ਫਿਰਨ ਵਾਲਾ ਜੱਟ, ਤੁਹਾਨੂੰ ਜੰਗਲਾਂ ਵਿਚ ਦਏ ਰੁਲਾਈਆ। ਅੱਜ ਵੀ ਜੇ ਮੇਰੀ ਗੱਲ ਮੰਨ ਲਓ ਤੇ ਮੇਰੇ ਨਾਲ ਆਪਣੇ ਦਿਨ ਲਓ ਕਟ, ਜਿੰਨਾਂ ਚਿਰ ਰਹੋ ਓਨਾਂ ਚਿਰ ਸੁਖ ਦੇ ਵਿਚ ਰਖਾਈਆ। ਵੇਖੋ ਮੇਰੇ ਗੋਡਿਆਂ ਦੇ ਉਤੋਂ ਕਿੱਡੇ ਮੋਟੇ ਪੱਟ, ਤੇ ਜਿੰਨਾਂ ਮੇਰਾ ਲੱਕ ਸੁੱਕਾ ਓਨੀਂ ਮੇਰੀ ਬੋਦੀ ਲੰਮੀ ਨਜ਼ਰੀ ਆਈਆ। ਚੰਗੀਆਂ ਬਣੋ ਵੇਖੋ ਏਥੋਂ ਪਿਛੇ ਜਾਓ ਹਟ, ਪੁੱਠੀ ਪੈਰੀਂ ਆਪਣਾ ਪੰਧ ਮੁਕਾਈਆ। ਜੇ ਤੁਸੀਂ ਕਿਨਾਰਾ ਗਈਆਂ ਟੱਪ, ਤੇ ਭਗਤਾਂ ਵਿਚ ਜਾਉਗੀਆਂ ਫਸ, ਫੇਰ ਮੇਰੀ ਹੋ ਜਾਊ ਬਸ, ਬਹੁੜੀ ਬਹੁੜੀ ਕਰ ਕੇ ਦਿਆਂ ਸੁਣਾਈਆ। ਜੇ ਤੁਸੀਂ ਪ੍ਰਭ ਵੱਲ ਚਲੀਆਂ ਮੈਂ ਮਰ ਜਾਣਾ ਖਾ ਕੇ ਗਸ਼, ਦੱਸੋ ਫੇਰ ਤੁਹਾਨੂੰ ਕਿਹੜਾ ਮਿਲਣਾ ਜਸ, ਬ੍ਰਾਹਮਣ ਦੀ ਹੱਤਿਆ ਵਾਲਾ ਸੁਖ ਕੋਇ ਨਾ ਪਾਈਆ। ਗੰਗਾ ਕਹੇ ਪਿਛੇ ਹਟ, ਅਸੀਂ ਜਾਣਾ ਚਾਈਂ ਚਾਈਂਆ। ਨਾਰਦ ਕਹੇ ਜੇ ਤੁਸਾਂ ਜਾਣਾ, ਰਵਦਾਸ ਨੂੰ ਤੂੰ ਦਿਤਾ ਕੰਗਣ ਮੈਨੂੰ ਆਪਣੀ ਨਿਸ਼ਾਨੀ ਦੇ ਜਾ ਨਥ, ਤੇਰੀ ਨੱਥ ਵੇਖ ਕੇ ਆਪਣਾ ਝਟ ਲੰਘਾਈਆ। ਇਹ ਗੱਲ ਕਹਿ ਕੇ ਜ਼ੋਰ ਨਾਲ ਪਿਆ ਨਠ, ਓਹ ਅਜੇ ਪਿਛੇ ਆਪ ਚਰਨੀ ਡਿੱਗਾ ਆਈਆ। ਕਹੇ ਵਾਹ ਵਾਹ ਪ੍ਰਭੂ ਸਮਰਥ, ਤੇਰੀ ਬੇਪਰਵਾਹੀਆ। ਮੈਂ ਬੜਾ ਜ਼ੋਰ ਨਾਲ ਗੰਗਾ ਗੋਦਾਵਰੀ ਜਮਨਾ ਸੁਰਸਤੀ ਨੂੰ ਲਿਆਇਆ ਸੱਦ, ਬਦੋ ਬਦੀ ਖਿੱਚ ਕੇ ਕੰਢੇ ਦਿਤੀਆਂ ਪੁਚਾਈਆ। ਮੈਂ ਬੜਾ ਰੱਖਿਆ ਹੱਠ, ਸੇਵਕ ਹੋ ਕੇ ਸਾਚੀ ਸੇਵ ਕਮਾਈਆ। ਜੇ ਪ੍ਰਭੂ ਮੈਂ ਨਾ ਹੁੰਦਾ ਇਹ ਜ਼ਰੂਰ ਤੈਨੂੰ ਜਾਂਦੀਆਂ ਛੱਡ, ਅੱਗੇ ਆ ਨਾ ਸੀਸ ਨਿਵਾਈਆ। ਅੱਗੇ ਬਚਨ ਕਰ ਕੇ ਫੇਰ ਪਿਛੇ ਗਿਆ ਹਟ, ਤਿੰਨ ਸੌ ਪੰਜਾਹ ਕ਼ਦਮ ਤੇ ਡੇਰਾ ਲਾਈਆ। ਗੰਗਾ ਗੋਦਾਵਰੀ ਜਮਨਾ ਸੁਰਸਤੀ ਨੂੰ ਰਿਹਾ ਦੱਸ, ਮੈਨੂੰ ਪ੍ਰਭ ਨੇ ਭੇਜਿਆ ਚਾਈਂ ਚਾਈਂਆ। ਥਾਪੀ ਮਾਰ ਕੇ ਕਿਹਾ ‘ਜਾ ਓਏ ਜਾ’ ਇਹ ਕੀਤੀਆਂ ਤੇਰੇ ਵੱਸ, ਏਥੇ ਆਉਣ ਦੀ ਲੋੜ ਰਹੇ ਨਾ ਰਾਈਆ। ਚਾਰੇ ਕੁੱਟਣ ਲੱਗੀਆਂ ਠਪ ਠਪ, ਬੋਦੀ ਫੜ ਕੇ ਦਿਤੀ ਖਿਚਾਈਆ। ਨੀ ਨਾ ਬੋਲੋ ਨਾ ਮਾਰੋ ਮੈਂ ਤੇ ਤੁਹਾਨੂੰ ਦੱਸਣ ਆਇਆ ਜਪ, ਓਹ ਢੋਲਾ ਲੈਣਾ ਗਾਈਆ। ਸੁਰਸਤੀ ਕਿਹਾ ਐਵੇਂ ਨਾ ਕਰ ਹਫ਼ ਹਫ਼, ਜ਼ਬਾਨ ਮੁਖ ਵਿਚ ਹਿਲਾਈਆ। ਨਾਰਦ ਓਸੇ ਵੇਲੇ ਕਿਹਾ ਲੰਮਾ ਫੜ ਕੇ ਸੱਪ, ਓਨ੍ਹਾਂ ਦੇ ਅੱਗੇ ਰਿਹਾ ਹਿਲਾਈਆ। ਨੀ ਵੇਖੋ ਮੇਰਾ ਤਪ, ਜੋ ਮਰਜ਼ੀ ਏ ਓਹ ਕਰਕੇ ਦਿਆਂ ਵਖਾਈਆ। ਤੁਸੀਂ ਛੱਡ ਦਿਓ ਖਹਿੜਾ ਉਸ ਰੱਬ, ਜਿਹੜਾ ਸਭ ਨੂੰ ਚੱਕਰ ਵਿਚ ਰਖਾਈਆ। ਵੇਖੋ ਮੈਂ ਤੁਹਾਨੂੰ ਗਿਆ ਲੱਭ, ਰੋਜ਼ ਲਬਾਂ ਦੇ ਉਤੇ ਮੇਰਾ ਨਾਮ ਧਿਆਈਆ। ਫੇਰ ਗ਼ੁੱਸੇ ਵਿਚ ਚੌਹਾਂ ਨੇ ਧੌਣੋਂ ਫੜ ਕੇ ਲਿਆ ਦੱਬ, ਭਾਰ ਉਤੇ ਦਿਤਾ ਟਿਕਾਈਆ। ਨਾਰਦ ਕਹੇ ਵੇਖੋ ਯਾਰੋ ਹੋ ਗਈ ਹੱਦ,

❋

❋

ਜੇ ਮੈਂ ਚਾਹਵਾਂ ਇਹ ਕੰਨਿਆਂ ਕੰਨਾ ਮੰਨਾ ਕੁਰਲ ਕਰ ਕੇ ਦਿਆਂ ਉਡਾਈਆ। ਓਨ੍ਹਾਂ ਫੇਰ ਸਿਰ ਥੱਲੇ ਕਰ ਕੇ ਲੱਤਾਂ ਉਤਾਂਹ ਕਰ ਕੇ ਦਿਤਾ ਗੱਡ, ਥੋੜ੍ਹੀ ਥੋੜ੍ਹੀ ਰੇਤ ਕੰਨਾਂ ਵਿਚ ਪਾਈਆ। ਮੁਖੋਂ ਕਹੇ ਹੁਣ ਮੈਨੂੰ ਦਿਓ ਛੱਡ, ਤੁਹਾਡਾ ਰਾਮ ਦਿਆਂ ਮਿਲਾਈਆ। ਸਾਰੀਆਂ ਪਈਆਂ ਹੱਸ, ਪੁੱਠੇ ਤੋਂ ਸਿੱਧਾ ਦਿਤਾ ਕਰਾਈਆ। ਦੂਰੋਂ ਕਹਿੰਦਾ ਆਵੇ ਮੇਰੇ ਪੁਰਖ ਸਮਰਥ, ਮੇਰੇ ਵਲ ਚਰਨ ਦੇ ਲਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਟਿਕਾਈਆ। ਭੱਜ ਕੇ ਆਇਆ ਜਿਸ ਦਿਤਾ ਨੂਰ, ਚਰਨ ਕਵਲ ਸਰਨਾਈਆ। ਸਾਹਿਬ ਮੇਰੇ ਹਜ਼ੂਰ, ਮਿਹਰਵਾਨ ਤੇਰੀ ਬੇਪ੍ਰਵਾਹੀਆ। ਮੇਰਾ ਸੁਖ਼ਨ ਹੋਇਆ ਪੂਰ, ਸੰਸਾਰ ਤੇਰਾ ਦਰਸ਼ਨ ਪਾਈਆ। ਗੰਗਾ ਗੋਦਾਵਰੀ ਜਮਨਾ ਸੁਰਸਤੀ ਨੂੰ ਦੱਸ ਕੇ ਆਇਆ ਤੇਰਾ ਗਾਣ, ਢੋਲਾ ਗਾਉਣ ਚਾਈਂ ਚਾਈਂਆ। ਨਾਲੇ ਉਨ੍ਹਾਂ ਨੂੰ ਕਰਾ ਕੇ ਆਇਆ ਇਸ਼ਨਾਨ, ਪਿਛਲੀ ਮੈਲ ਧਵਾਈਆ । ਤੇਰੇ ਚਰਨਾਂ ਕਰਨੀ ਪ੍ਰਨਾਮ, ਨਿਉਂ ਕੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਚਾਰੇ ਨੇੜੇ ਗਈਆਂ ਢੁੱਕ, ਆਪਣਾ ਪੰਧ ਮੁਕਾਈਆ। ਨਾਰਦ ਕਹੇ ਪਹਿਲੋਂ ਗੋਲੀ ਆਪਣੀ ਝੋਲੀ ਵਿਚ ਪਾ ਕੇ ਲਿਆਵੇ ਪਾਣੀ ਦੇ ਪੰਜ ਬੁੱਕ, ਬੁੱਕਲ ਵਿਚ ਲੋਕਾਈਆ। ਸਾਰੇ ਦੰਦ ਮੀਟ ਕੇ ਅੱਖਾਂ ਘੁੱਟ ਕੇ ਧਿਆਨ ਲਗਾ ਕੇ ਪੜ੍ਹਨ ਲੱਗੇ ਸੋਹੰ ਤੁਕ, ਆਵਾਜ਼ ਸੁਣਨ ਕੋਇ ਨਾ ਪਾਈਆ। ਫੇਰ ਪੰਜੇ ਉਂਗਲਾਂ ਕੰਨਾਂ ਵਿਚ ਵਾਰੀ ਵਾਰੀ ਦੇ ਕੇ ਕਹਿਣ ਤੇਰੀ ਓਟ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਫੇਰ ਸਾਰੇ ਛੱਟੇ ਮਾਰ ਕੇ ਜਨ ਭਗਤ ਗਾਵਣ ਇਕ ਸਲੋਕ, ਸੋਹਲਾ ਧੁਰ ਦਾ ਰਾਗ ਅਲਾਈਆ। ਕਿਰਪਾ ਕਰ ਮੇਰੇ ਭਗਵਾਨ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਨਾਰਦ ਕਹੇ ਗੰਗਾ ਗੋਦਾਵਰੀ ਜਮਨਾ ਸੁਰਸਤੀ ਹੈਥੇ ਖਲੋ ਜਾਓ ਨਾਲ ਆਦਰ, ਪੰਜਾਂ ਕਦਮਾਂ ਤੇ ਡੇਰਾ ਲਾਈਆ। ਕਿਸ਼ਨ ਸਿੰਘ ਨੂੰ ਲੈ ਆਣ ਦਿਓ ਗੰਗਾ ਸਾਗਰ, ਗੰਗਾ ਸਾਗਰ ਕ਼ਦਮਾਂ ਵਿਚ ਟਿਕਾਈਆ। ਪ੍ਰਭ ਨੂੰ ਦੱਸਣਾ ਮੈਂ ਤੇਰਾ ਸੂਰਬੀਰ ਬਹਾਦਰ, ਚੌਹਾਂ ਨੂੰ ਖਿੱਚ ਕੇ ਚਰਨਾਂ ਵਿਚ ਲਿਆਈਆ । ਤੂੰ ਇਨ੍ਹਾਂ ਦਾ ਨਿਰਮਲ ਕਰਮ ਕਰ ਉਜਾਗਰ, ਮਿਹਰ ਨਜ਼ਰ ਉਠਾਈਆ। ਇਨ੍ਹਾਂ ਦੀ ਧੋਤੀ ਸਾੜ੍ਹੀ ਸਲਵਾਰ ਵੇਖ ਚਾਦਰ, ਬਿਨ ਅੱਖਾਂ ਅੱਖ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਪ੍ਰਭੂ ਤੇਰੇ ਪਿਛੇ ਰੁਲ ਕੇ ਆਈਆਂ ਮਿੱਟੀ ਘੱਟਾ, ਸੋਹਣੀਆਂ ਸਵਾਣੀਆਂ ਨਜ਼ਰੀ ਆਈਆ। ਰਾਵੀ ਕੰਢੇ ਪੁਜੀਆਂ ਤੇ ਅੱਗੇ ਨਹੀਂ ਸੀ ਲਗਦਾ ਪਤਾ, ਬੇਅੰਤ ਇਹ ਤੇਰੀ ਬੇਪ੍ਰਵਾਹੀਆ। ਜੇ ਮੈਂ ਨਾ ਹੁੰਦਾ ਇਨ੍ਹਾਂ ਦਾ ਸਕਾ, ਇਨ੍ਹਾਂ ਨੂੰ ਕੌਣ ਲਿਆਂਉਂਦਾ ਚਾਈਂ ਚਾਈਂਆ । ਵੇਖੀਂ ਪ੍ਰਭੂ ਮੈਂ ਦਰ ਤੇ ਲਿਆਇਆ ਇਨ੍ਹਾਂ ਨੂੰ ਮੇਰੇ ਨਾਲ ਨਾ ਕਰੀਂ ਧੱਕਾ, ਧੱਕਾ ਦੇ ਕੇ ਘਰੋਂ ਨਾ ਬਾਹਰ ਕਢਾਈਆ। ਤੂੰ ਮੇਰਾ ਜਜਮਾਨ, ਤੂੰ ਮੇਰਾ ਮਿਹਰਵਾਨ, ਤੂੰ ਮੇਰਾ ਰਹਿਮਾਨ, ਮੈਂ ਤੇਰਾ ਮੰਗਤਾ, ਤੇਰੀ ਲੱਖ ਚੁਰਾਸੀ, ਤੇਰੇ ਬ੍ਰਹਿਮੰਡ ਖੰਡ, ਤੇਰੇ ਗੋਪੀ ਕਾਹਨ, ਤੇਰੇ ਸੀਤਾ ਰਾਮ, ਤੇਰੇ ਵਿਸ਼ਨੂੰ ਭਗਵਾਨ, ਤੇਰੇ ਬ੍ਰਹਮਾ ਪ੍ਰਧਾਨ, ਤੇਰੇ ਸ਼ੰਕਰ ਰਾਜਾਨ, ਜਿਨ੍ਹਾਂ ਦੀ ਸੇਵਾ ਦਰੋਪਦੀ ਕਰ ਨਾ ਸਕੀ ਜਿਹੜੀ ਪਾਂਡਵਾਂ ਨੂੰ ਹੋਈ ਦਾਨ, ਮੈਂ ਤਾਂ ਪ੍ਰਭੂ ਤੇਰੇ ਦਵਾਰੇ ਤੋਂ ਗ਼ਰੀਬ ਬ੍ਰਾਹਮਣ ਭੁੱਖਾ ਨੰਗਾ ਝੋਲੀ ਡਾਹ ਕੇ ਮੰਗਣਾ ਇਕ ਨਿਸ਼ਾਨ, ਗ਼ਰੀਬੀ ਦਾਅਵੇ ਵਿਚ ਇਹ ਚਾਰੇ ਜਣੀਆਂ ਮੇਰੀ ਝੋਲੀ ਦੇ ਪਾਈਆ। ਮੈਂ ਇਨ੍ਹਾਂ ਨੂੰ ਰੋਜ਼ ਕਰਾਇਆ ਕਰੂੰ ਇਸ਼ਨਾਨ, ਮੈਂ ਮੁਕਟ ਲਾ ਕੇ ਬਣਿਆ ਕਰੂੰ ਕਾਹਨ, ਰਾਮ ਬਣ ਕੇ ਫਿਰਿਆ ਕਰੂੰ ਵਿਚ ਬੀਆਬਾਨ, ਚਤੁਰਭੁਜ ਬਣ ਕੇ ਭਾਵੇਂ

❋

❋

ਬਾਹਵਾਂ ਲੱਕੜ ਦੀਆਂ ਲਾਉਣੀਆਂ ਪੈਣ ਚੌਹਾਂ ਉਂਗਲਾਂ ਦੇ ਨਾਲ ਫਿਰਾਈਆ। ਨੀ ਤੁਸੀਂ ਵੀ ਕੁਛ ਦਿਓ ਬਿਆਨ, ਕਿ ਸਾਨੂੰ ਸੋਹਣਾ ਲੱਗੇ ਜਵਾਨ ਵੱਡਾ ਪਹਿਲਵਾਨ, ਸੁਰਸਤੀ ਗ਼ੌਰ ਨਾਲ ਤੱਕ ਕੇ ਥੱਲਿਉਂ ਜੁੱਤੀ ਲਾਹ ਕੇ ਕਹੇ ਪ੍ਰਭੂ ਇਹ ਬੜਾ ਸ਼ੈਤਾਨ, ਸੱਤ ਵਜੇ ਤੋਂ ਲੈ ਕੇ ਤਿੰਨ ਵਜੇ ਤਕ ਸਾਨੂੰ ਚੱਕਰ ਵਿਚ ਦਿਤਾ ਭਵਾਈਆ। ਕਦੀ ਕਹੇ ਵੱਡਾ ਡੂੰਘਾ ਗਾਹਣ, ਕਦੀ ਕਹੇ ਰਵਦਾਸ ਲੈ ਕੇ ਬੈਠਾ ਤੀਰ ਕਮਾਨ, ਕਦੀ ਕਹੇ ਓਹ ਤੁਹਾਡਾ ਸਤਿਗੁਰੂ ਤੇ ਖਿੱਚ ਕੇ ਬੈਠਾ ਕਿਰਪਾਨ, ਕਦੀ ਕਹੇ ਉਹਦੇ ਭਗਤ ਵੱਡੇ ਮਹਿਮਾਨ, ਤੁਹਾਨੂੰ ਓਥੇ ਭਾਂਡੇ ਮਾਂਜਣ ਦੀ ਸੇਵ ਨਾ ਕੋਇ ਜਣਾਈਆ। ਅਸੀਂ ਸੁਣ ਸੁਣ ਗੱਲਾਂ ਹੁੰਦੀਆਂ ਰਹੀਆਂ ਹੈਰਾਨ, ਗੋਦਾਵਰੀ ਨੇ ਏਨੇ ਚਿਰ ਨੂੰ ਕੰਨੋ ਫੜ ਕੇ ਹਲੂਣਾ ਦਿਤਾ ਆਣ, ਜਮਨਾ ਛੇਤੀ ਨਾਲ ਗਲ ਘੁੱਟ ਕੇ ਆਖੇ ਤੇ ਕੱਢ ਦੇਵਾਂ ਤੇਰੇ ਪ੍ਰਾਣ, ਗੋਦਾਵਰੀ ਕਹੇ ਇਹਦਾ ਮੁਕ ਜਾਏ ਪੀਣ ਖਾਣ, ਨਾਰਦ ਕਹੇ ਨੀ ਮੈਨੂੰ ਨਾ ਮਾਰੋ ਪ੍ਰਭ ਦੇ ਚਰਨਾਂ ਦਾ ਕਰੋ ਧਿਆਨ, ਮੈਂ ਤੇ ਏਸੇ ਕਰ ਕੇ ਤੁਹਾਨੂੰ ਖਿੱਚ ਕੇ ਏਥੇ ਲਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਨਾਰਦ ਫੇਰ ਕਹੇ ਇਕ ਮੇਰੀ ਫੇਰ ਗੱਲ ਲਓ ਮੰਨ, ਅਖ਼ੀਰੀ ਦਿਆਂ ਜਣਾਈਆ। ਜੇ ਪਸੰਦ ਆਇਆ ਤੇ ਮੇਰੇ ਕੰਨ ਵਿਚ ਕਹਿ ਦਿਓ ਧੰਨ ਧੰਨ, ਤੇ ਮੈਂ ਖ਼ੁਸ਼ੀ ਨਾਲ ਜਾ ਕੇ ਦਿਆਂ ਸੁਣਾਈਆ। ਫੇਰ ਤੁਹਾਡਾ ਬੇੜਾ ਦਿਆਂ ਬੰਨ੍ਹ, ਬਿਨਾ ਪੱਤਨਾਂ ਤੋਂ ਪਾਰ ਕਰਾਈਆ। ਜੇ ਤੁਸੀਂ ਪ੍ਰਭੂ ਕੋਲ ਚਲੀਆਂ ਗਈਆਂ ਉਹ ਪਤਾ ਨਹੀਂ ਕਿਤੇ ਵਸਾ ਦੇ ਬਚਨ ਸਿੰਘ ਵਾਲੀ ਛੰਨ, ਥਲਿਉਂ ਲੜਨ ਪਿਸੂ ਤੇ ਉਤੋਂ ਮੁਹੰਮਦ ਅਤੇ ਯਸੂਹ ਦੇਣ ਡਰਾਈਆ। ਓਹ ਸਾਰੀਆਂ ਕਹਿਣ ਅਸੀਂ ਤੇ ਮਿਲਣਾ ਉਸ ਨੂਰ ਅਗੰਮੀ ਚੰਨ, ਜੋ ਦੋ ਜਹਾਨ ਕਰੇ ਰੁਸ਼ਨਾਈਆ। ਸਾਡੇ ਨਾਲ ਮਿਲ ਕੇ ਭਗਤਾਂ ਨੇ ਕਹਿਣਾ ਧੰਨ ਧੰਨ, ਧੰਨ ਤੇਰੀ ਬੇਪ੍ਰਵਾਹੀਆ। ਨਾਰਦ ਸਿਰ ਮਾਰ ਕੇ ਕਹੇ ਜੋ ਕੁਛ ਮੈਂ ਉਹੀ ਹਮ, ਜੇ ਅਜੇ ਵੀ ਨਾਲ ਤੁਰ ਪਓ ਨਾ ਕੋਈ ਖ਼ੁਸ਼ੀ ਨਾ ਕੋਈ ਗ਼ਮ, ਵੇਖੋ ਕਿੱਡੀ ਸੋਹਣੀ ਮੇਰੀ ਚੰਮੜੀ ਤੇ ਕਿੱਡਾ ਚੰਗਾ ਚੰਮ, ਪ੍ਰਭੂ ਤੁਹਾਡਾ ਕੀ, ਜਿਹਨੂੰ ਸਾਰੇ ਬ੍ਰਹਮ ਬ੍ਰਹਮ ਬ੍ਰਹਮ ਕਰ ਕੇ ਗਾਈਆ। ਨਾ ਉਹਦਾ ਨੱਕ ਨਾ ਉਹਦਾ ਕੰਨ, ਨਾ ਉਹਦਾ ਮੂੰਹ, ਨਾ ਆਪਣੀ ਮਾਂ ਦਾ ਮੁੰਮਾ ਪਾਇਆ ਮੁਖ, ਨਾ ਪਿਆ ਕਿਸੇ ਕੁੱਖ, ਨਾ ਉਹਦੀ ਮਾਂ ਨਾ ਉਹਦਾ ਪਿਓ, ਨਾ ਕਿਸੇ ਦੇ ਘਰ ਪਿਆ ਜੰਮ, ਤੁਸੀਂ ਦੱਸੋ, ਸੌਹਰੇ ਕਿਹੜੇ ਘਰ ਬਣਾਈਆ। ਓਹ ਜਦੋਂ ਚਾਹੇ ਸਾਰਿਆਂ ਨੂੰ ਦੇ ਦੇਵੇ ਡੰਨ, ਵੇਖੋ ਗੁਰੂਆਂ ਅਵਤਾਰਾਂ ਪੈਗ਼ੰਬਰਾਂ ਤੋਂ ਚਾਰ ਜੁਗ ਦੇ ਪਿਛੋਂ ਲੇਖਾ ਰਿਹਾ ਮੰਗ, ਝਟ ਗੁਰ ਅਵਤਾਰ ਪੈਗ਼ੰਬਰਾਂ ਨਾਰਦ ਨੂੰ ਲਿਆ ਬੰਨ੍ਹ, ਓਏ ਸ਼ੈਤਾਨ ਦੇ ਟੂਟੇ, ਸਾਡੇ ਨਾਲ ਕਰ ਕੇ ਸ਼ੈਤਾਨੀ, ਤੇ ਹੁਣ ਆਪਣੀ ਜਵਾਨੀ ਗੰਗਾ ਗੋਦਾਵਰੀ ਜਮਨਾ ਸੁਰਸਤੀ ਰਿਹਾ ਵਖਾਈਆ। ਓਹ ਚਾਰੇ ਕਹਿਣ ਗੁਰ ਅਵਤਾਰ ਪੈਗ਼ੰਬਰੋ ਇਹ ਸਾਡੇ ਨਾਲ ਕਰਦਾ ਰਿਹਾ ਬੇਈਮਾਨੀ, ਸਾਨੂੰ ਰਾਹ ਦਿਤਾ ਭੁਲਾਈਆ। ਨਾਰਦ ਕਹੇ ਗੋਬਿੰਦ ਗੋਬਿੰਦ ਗੋਬਿੰਦ ਜਿਹੜਾ ਬੱਚਿਆਂ ਦੀ ਦੇ ਕੇ ਆਇਉਂ ਕ਼ੁਰਬਾਨੀ, ਬੱਚਿਆਂ ਸੀਸ ਨਿਵਾਈਆ । ਨਾਨਕ ਨਾਨਕ ਨਾਨਕ ਤੂੰ ਬੜਾ ਦਾਨੀ, ਨਾਮ ਦਾਨ ਮੇਰੀ ਝੋਲੀ ਦੇ ਪਾਈਆ। ਈਸਾ ਮੁਹੰਮਦ ਮੂਸਾ ਤੁਹਾਡੀ ਵੱਧਦੀ ਰਹੀ ਇਸਲਾਮੀ, ਸਲਾਮਾਲੈਕਮ ਕਹਿ ਕੇ ਕ਼ਦਮ ਚੁੰਮ ਕੇ ਆਪਣਾ ਝਟ ਲੰਘਾਈਆ। ਰਾਮ ਕ੍ਰਿਸ਼ਨ ਸੀਤਾ ਤੇ ਰਾਧਾ ਦੀ ਜੇ ਮੇਰੇ ਉਤੇ ਹੋ ਜਾਏ ਮਿਹਰਵਾਨੀ, ਮਿਹਰ ਨਜ਼ਰ ਉਠਾਈਆ। ਓਮ, ਓਮ, ਓਮ, ਨਾਲੇ ਮੈਂ ਇਨ੍ਹਾਂ ਨੂੰ ਲੈ ਕੇ ਆਇਆ ਨਾਲੇ ਮੇਰੀ ਕਰਨ ਬਦਨਾਮੀ, ਦਰੋਹੀ ਦਰੋਹੀ ਦਰੋਹੀ ਤੇਰਾ ਨਾਮ ਖ਼ੁਦਾਈਆ। ਮੈਂ ਤੇ ਇਹਨਾਂ ਨੂੰ ਸਿਰਫ਼ ਦੱਸਣ ਆਇਆ ਕਿ

❋

❋

ਪੁਰਖ ਅਕਾਲ ਨੇ ਗੋਲੀ ਕੋਲੋਂ ਕਾਨੇ ਦੀ ਬਣਵਾਈ ਮਧਾਣੀ, ਆਪਣੇ ਹੱਥ ਲਈ ਉਠਾਈਆ। ਬਾਕੀ ਸਵਾਣੀਆਂ ਦੁੱਧ ਰਿੜਕਦੀਆਂ ਤੇ ਉਹ ਰਿੜਕਣ ਚਲਿਆ ਪਾਣੀ, ਪਾਰਬ੍ਰਹਮ ਪ੍ਰਭ ਆਪਣੀ ਖੇਲ ਵਖਾਈਆ। ਕਿਉਂ ਸੁੱਧ ਰਹੀ ਨਾ ਚਾਰੇ ਖਾਣੀ, ਚਾਰੇ ਕੁੰਟ ਦੇਣ ਦੁਹਾਈਆ। ਨੀ ਗੰਗਾ ਗੋਦਾਵਰੀ ਜਮਨਾ ਸੁਰਸਤੀ ਨਾਲ ਮਿਲਿਓ ਆਪਣੀ ਰਾਵੀ, ਓਹ ਹਿਤ ਤੁਹਾਡੇ ਨਾਲ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਆਪ ਉਠਾਈਆ। ਨੀ ਪਾਣੀ ਰਿੜਕਿਆਂ ਤੁਹਾਡੇ ਵਿਚੋਂ ਨਿਕਲਣ ਕੌਡੀਆਂ ਕੌਡੇ, ਤੁਹਾਡੀ ਭੇਟ ਕਰਾਈਆ। ਤੁਹਾਡੇ ਪਾਣੀ ਨਾਲ ਓਹ ਪੌਦੇ ਉਗਦੇ ਜਿਨ੍ਹਾਂ ਨੂੰ ਲੱਗਦੇ ਡੋਡੇ, ਭੰਗੀ ਭੰਗ ਪੀ ਕੇ ਆਪਣੀ ਮਸਤੀ ਦੇਣ ਵਖਾਈਆ। ਤੁਹਾਨੂੰ ਫੇਰ ਰਿੜਕਿਆਂ ਵਿਚੋਂ ਚਾਰ ਚਾਰ ਇੰਚ ਦੇ ਰੋੜੇ ਨਿਕਲੇ ਛੋਟੇ, ਜਿਧਰ ਮਧਾਣੀ ਲੱਗੀ ਉਹ ਪਾਸਾ ਚਿੱਟਾ ਤੇ ਤਿੰਨੇ ਬਾਕੀ ਕਾਲੇ ਨਜ਼ਰੀ ਆਈਆ। ਨਾਰਦ ਕਹੇ ਜੇ ਗੁਰ ਅਵਤਾਰ ਪੈਗ਼ੰਬਰ ਕੋਲ ਨਾ ਹੋਣ ਤਾਂ ਤੁਹਾਨੂੰ ਦੇ ਦੇਵਾਂ ਗੋਤੇ, ਪਾਣੀ ਵਿਚ ਹਿਲਾਈਆ। ਮੈਨੂੰ ਹੋਰ ਡਰ ਆ ਗਿਆ ਜਿਹੜਾ ਰਵਦਾਸ ਚੜ੍ਹਿਆ ਸੀ ਉਤੇ ਬੋਤੇ, ਨੀਲੀ ਪੱਗ ਸਿਰ ਟਿਕਾਈਆ। ਉਹ ਮਾਰੇ ਨਾ ਕਿਤੇ ਵਿੰਗੇ ਟੇਡੇ ਸੋਟੇ, ਮੇਰੀ ਖਲੜੀ ਦਏ ਲੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਆਪਣੀ ਕਾਰ ਕਮਾਈਆ। ਨੀ ਗੰਗਾ ਗੋਦਾਵਰੀ ਜਮਨਾ ਸੁਰਸਤੀ ਤੁਹਾਨੂੰ ਭੁੱਲ ਗਿਆ ਸਚ ਰਿੜਕਣਾ, ਨਾਮ ਮਧਾਣਾ ਕੋਇ ਨਾ ਪਾਈਆ। ਏਸੇ ਗੱਲ ਤੋਂ ਪ੍ਰਭ ਨੇ ਤੁਹਾਨੂੰ ਝਿੜਕਣਾ, ਕੋਲ ਸੱਦ ਕੇ ਦੇਣਾ ਸਮਝਾਈਆ। ਭਾਵੇਂ ਤੁਸਾਂ ਕਿੰਨਾ ਅੰਮ੍ਰਿਤ ਛਿੜਕਣਾ, ਗੰਗਾ ਸਾਗਰ ਦੇਣੇ ਉਲਟਾਈਆ। ਪਰ ਜਗ ਵਿਚੋਂ ਤੁਸੀਂ ਕੱਢ ਨਹੀਂ ਸਕੀਆਂ ਵਿਤਕਰਾ, ਚਾਰ ਵਰਨਾਂ ਇਕ ਰੰਗ ਨਾ ਕੋਇ ਰੰਗਾਈਆ। ਤੁਹਾਡੇ ਉਤੇ ਆਉਣ ਵਾਲੇ ਬ੍ਰਾਹਮਣ ਸ਼ੂਦਰਾਂ ਨੂੰ ਕਰਨ ਟਿਚਕਰਾਂ, ਜ਼ਾਤ ਹੀਣ ਏਥੇ ਚਰਨ ਨਾ ਕੋਇ ਛੁਹਾਈਆ। ਤੁਹਾਨੂੰ ਨਹੀਂ ਸੀ ਪਤਾ ਪੁਰਖ ਅਕਾਲ ਸਭ ਦਾ ਮਿਤ੍ਰਾ, ਮਿਤ੍ਰ ਪਿਆਰਾ ਇਕ ਅਖਵਾਈਆ। ਜਿਸ ਦਾ ਆਦਿ ਅੰਤ ਤੋਂ ਇਕੋ ਫ਼ਿਕਰਾ, ਆਤਮ ਪਰਮਾਤਮ ਢੋਲਾ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਆਪਣੀ ਕਾਰ ਕਮਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਇਕ ਵਾਰ ਪ੍ਰਭ ਫੇਰ ਦੇ ਫੇਰ ਮਧਾਣੀ, ਇਹ ਸਾਡੀ ਆਸ ਰਖਾਈਆ। ਸਾਨੂੰ ਇਕੋ ਰੂਪ ਨਜ਼ਰ ਆਵੇ ਤੇਰੀ ਚਾਰੇ ਖਾਣੀ, ਚਾਰੇ ਕੁੰਟ ਧਿਆਨ ਲਗਾਈਆ। ਅਸੀਂ ਪਿਛੇ ਮੰਨਦੇ ਆਏ ਦੱਸਦੇ ਆਏ ਸਭ ਤੋਂ ਪਵਿਤ੍ਰ ਪਾਣੀ, ਜਗਤ ਜਲ ਵਡਿਆਈਆ। ਕਰਦੇ ਆਏ ਯੁੱਧ ਘਮਸਾਣੀ, ਮਜ਼੍ਹਬਾਂ ਵਿਚ ਲੜਾਈਆ। ਅਸੀਂ ਨਿਰੋਲ ਤੇਰਾ ਅਨਮੋਲ ਚਾਰ ਵਰਨ ਸ਼ਬਦ ਮਿਲਾਇਆ ਨਾ ਧੁਰ ਦਾ ਹਾਣੀ, ਸਾਚਾ ਰੰਗ ਨਾ ਕੋਇ ਰੰਗਾਈਆ। ਕਲਜੁਗ ਅੰਤ ਸ੍ਰੀ ਭਗਵੰਤ ਤੂੰ ਕੀਤੀ ਮਿਹਰਵਾਨੀ, ਮਿਹਰ ਨਜ਼ਰ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਦਇਆ ਕਮਾਈਆ। ਗੰਗਾ ਗੋਦਾਵਰੀ ਜਮਨਾ ਸੁਰਸਤੀ ਕਹੇ ਅਸੀਂ ਮੰਗਣ ਆਈਆਂ ਭੀਖ, ਭਿਛਿਆ ਝੋਲੀ ਦੇ ਪਾਈਆ। ਪ੍ਰਭੂ ਸਾਨੂੰ ਕਦੀ ਨਾ ਡਰਾਵੇ ਨਾਰਦ ਨਾਲ ਤਿੱਖੀ ਸੀਖ, ਭੈ ਭੌ ਨਾ ਕੋਇ ਵਖਾਈਆ। ਨਾਰਦ ਕਿਹਾ ਮੇਰੀ ਤੇ ਅਜੇ ਲੱਥੀ ਨਹੀਂ ਰੀਝ, ਮੈਂ ਤਾਂ ਚਾਹੁੰਦਾ ਸਾਂ ਤੁਹਾਨੂੰ ਡਰਾ ਕੇ ਮੱਕੇ ਮਦੀਨੇ ਤੋਂ ਅੱਗੇ ਦਿਆਂ ਪਹੁੰਚਾਈਆ। ਤੁਹਾਨੂੰ ਨਹੀਂ ਪਤਾ, ਪੁਰਖ ਅਕਾਲ ਨੇ ਸਦੀ ਚੌਧਵੀਂ ਦਾ ਰੂਪ ਧਰ ਕੇ ਆਪਣੇ ਗਲ ਵਿਚ ਪਹਿਨਣਾ ਤਵੀਤ, ਤਵੀਤਾਂ ਜਾਦੂਆਂ ਵਾਲੇ ਟੂਣੇ ਦੇਣੇ ਮੁਕਾਈਆ। ਗੰਗਾ ਕਹੇ ਮੈਨੂੰ ਵੀ ਇਹੋ ਰੀਝ, ਕਿਤੇ ਕਿਰਪਾ ਕਰ ਕੇ ਮੇਰੇ ਵੀ ਗਲ ਦਏ ਲਟਕਾਈਆ। ਸੁਰਸਤੀ

❋

❋

ਕਹੇ ਮੇਰੀ ਵੀ ਖੁਲ੍ਹ ਗਈ ਨੀਂਦ, ਅੱਖ ਲਈ ਉਘੜਾਈਆ। ਜਮਨਾ ਕਹੇ ਮੇਰੀ ਵੀ ਵਧ ਗਈ ਉਮੀਦ, ਆਸਾ ਹੋਰ ਪ੍ਰਗਟਾਈਆ। ਗੋਦਾਵਰੀ ਕਹੇ ਮੈਨੂੰ ਵੀ ਏਸੇ ਦੀ ਉਡੀਕ, ਜੇ ਮੇਰੀ ਝੋਲੀ ਪਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਤੁਸਾਂ ਇਹ ਕੀ ਗਾਇਆ ਗੀਤ, ਲਾਲਚ ਵਿਚ ਆਪਣਾ ਲਾਲਚ ਲਿਆ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਹੁਕਮ ਇਕ ਦ੍ਰਿੜਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਤੁਹਾਨੂੰ ਚੌਹਾਂ ਨੂੰ ਕਿਸ ਤਰਾ ਮਿਲ ਜਾਵੇ ਇਕ ਤਵੀਤ, ਚਰਨ ਧੂੜੀ ਖ਼ਾਕ ਲਵੋ ਰਮਾਈਆ। ਸਚ ਸਚ ਦੀ ਕਰੋ ਪ੍ਰੀਤ, ਪ੍ਰੀਤਮ ਇਕੋ ਲੈਣਾ ਹੰਢਾਈਆ। ਤੁਹਾਨੂੰ ਹੋਰ ਕਾਹਦੀ ਰੀਝ, ਸਾਨੂੰ ਦਿਓ ਸਮਝਾਈਆ। ਜੇ ਤੁਹਾਡੇ ਪਾਟ ਗਏ ਕ਼ਮੀਜ਼, ਸੁਰਜਣ ਸਿੰਘ ਕੋਲੋਂ ਡੱਗੀ ਦਈਏ ਖੁਲ੍ਹਾਈਆ। ਸਾਰੀਆਂ ਦੀ ਰੋ ਕੇ ਅੱਗੋਂ ਨਿਕਲੀ ਚੀਕ, ਗੋਬਿੰਦ ਦੇ ਅੱਗੇ ਵਾਸਤਾ ਪਾਈਆ। ਤਿੱਖੇ ਤੀਰ ਨਾਲ ਮਾਰ ਦੇ ਲੀਕ, ਲਾਈਨ ਇਕੋ ਦੇ ਜਣਾਈਆ। ਦੂਜੇ ਮੁਖ ਦੇ ਨਾਲ ਕਰ ਤਸਦੀਕ਼, ਸ਼ਹਾਦਤ ਸ਼ਬਦ ਵਾਲੀ ਭੁਗਤਾਈਆ । ਜਦੋਂ ਗਾਈਏ, ਗਾਈਏ ਤੂੰ ਮੇਰਾ ਮੈਂ ਤੇਰਾ ਗੀਤ, ਦੂਜਾ ਰਾਗ ਨਾ ਕੋਇ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਨਾਰਦ ਫੇਰ ਕਹੇ ਪ੍ਰਭੂ ਤੂੰ ਕਿਉਂ ਨਹੀਂ ਵੇਂਹਦਾ ਮੇਰਾ ਦੁੱਖ, ਮੈਂ ਵੀ ਪਾਣੀ ਵਿਚ ਖਲੋ ਕੇ ਤੇਰਾ ਧਿਆਨ ਲਗਾਈਆ। ਜੇ ਗੰਗਾ ਗੋਦਾਵਰੀ ਜਮਨਾ ਸੁਰਸਤੀ ਨੂੰ ਬਖ਼ਸ਼ ਦੇਵੇਂ ਤੇ ਮੇਰੀ ਲਹਿ ਜਾਵੇ ਭੁੱਖ, ਸਦਾ ਸਦਾ ਸਦ ਤੇਰਾ ਨਾਮ ਧਿਆਈਆ। ਚਾਰ ਜੁਗ ਹੋ ਗਏ ਇਨ੍ਹਾਂ ਦੀ ਹਰੀ ਅਜੇ ਨਹੀਂ ਹੋਈ ਕੁੱਖ, ਬੱਚਾ ਗੋਦ ਨਾ ਕੋਇ ਉਠਾਈਆ। ਭਾਵੇਂ ਮਾਰ ਤੇ ਭਾਵੇਂ ਕੁੱਟ, ਮੰਗਦਿਆਂ ਸ਼ਰਮ ਹਯਾ ਨਾ ਕੋਇ ਰਖਾਈਆ। ਗੋਬਿੰਦ ਸੂਰਾ ਬੈਠਾ ਉਠ, ਓ ਬ੍ਰਾਹਮਣਾ ਕੀ ਰਿਹਾ ਜਣਾਈਆ। ਨਾਰਦ ਹੋ ਗਿਆ ਚੁਪ, ਕਹੇ ਗੋਬਿੰਦ ਮੈਂ ਤੇ ਪ੍ਰਭੂ ਦੇ ਚਰਨਾਂ ਦੀ ਧੂੜੀ ਮੰਗ ਮੰਗਾਈਆ। ਮੈਨੂੰ ਰਾਖ ਦੇ ਦੇ ਇਕ ਮੁਠ, ਜੋ ਭੇਟਾ ਰੱਖ ਕੇ ਆਪਣੀ ਖ਼ੁਸ਼ੀ ਬਣਾਈਆ। ਸ੍ਰੀ ਭਗਵਾਨ ਕਹੇ ਓਏ ਨਾਰਦਾ ਏਥੇ ਕੋਈ ਗੰਗਾ ਗੋਦਾਵਰੀ ਜਮਨਾ ਸੁਰਸਤੀ ਦੀ ਪਈ ਨਹੀਂ ਲੁੱਟ, ਲੁੱਟ ਨਾ ਕੋਇ ਜਣਾਈਆ। ਇਹ ਮੇਰੀ ਪੜ੍ਹਦੀਆਂ ਤੁਕ, ਇਹ ਮੇਰਾ ਵੇਖਣਗੀਆਂ ਮੁਖ, ਦੂਸਰ ਨਾਲ ਅੱਖ ਨਾ ਕਦੇ ਮਿਲਾਈਆ। ਨਾਰਦ ਓਸੇ ਵੇਲੇ ਗਿਆ ਝੁਕ, ਪ੍ਰਭੂ ਮੇਰਾ ਝੇੜਾ ਗਿਆ ਮੁਕ, ਜੇ ਤੂੰ ਸਭ ਨੂੰ ਬਣਾ ਲਿਆ ਆਪਣੇ ਪੁੱਤ, ਤੇ ਮੈਨੂੰ ਵੀ ਬੱਚਿਆਂ ਵਾਂਗ ਆਪਣੀ ਗੋਦ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਨਾਰਦ ਕਹੇ ਗੰਗਾ ਗੋਦਵਰੀ ਜਮਨਾ ਸੁਰਸਤੀ ਤੁਸੀਂ ਭੈਣਾਂ ਤੇ ਮੈਂ ਭਰਾ, ਕਲਪਨਾ ਕਲਜੁਗ ਵਾਲੀ ਗਵਾਈਆ। ਏਸੇ ਤਰਾ ਕਲਜੁਗ ਦੇ ਸਾਧਾਂ ਨੂੰ ਹੋਇਆ ਸ਼ੁਦਾ, ਮੈਂ ਉਹੋ ਰੂਪ ਧਰ ਕੇ ਦਿਤਾ ਵਖਾਈਆ। ਨਾਲੇ ਭਿਛਿਆ ਮੰਗਣ ਨਾਲੇ ਕਹਿਣ ਮਾਂ, ਨਾਲੇ ਉਧਾਲ ਕੇ ਪਿੰਡੋ ਪਿੰਡ ਫਿਰਾਈਆ। ਇਹੋ ਜਿਹਾ ਕਿਤੇ ਨਹੀਂ ਹੁੰਦਾ ਨਿਆਂ, ਨਿਆਂਕਾਰ ਨਜ਼ਰ ਕੋਇ ਨਾ ਆਈਆ। ਜਿਸ ਨੇ ਗੁਰ ਅਵਤਾਰ ਪੈਗ਼ੰਬਰ ਲਏ ਬੁਲਾ, ਕਲਜੁਗ ਦਾ ਨਕ਼ਸ਼ਾ ਦਿਤਾ ਵਖਾਈਆ। ਗੰਗਾ ਗੋਦਵਰੀ ਜਮਨਾ ਸੁਰਸਤੀ ਇਹ ਚੰਗੀਆਂ ਸਵਾਣੀਆਂ ਕਿਉਂ ਭੁੱਲੀਆਂ ਰਾਹ, ਏਸੇ ਤਰ੍ਹਾ ਅੱਜ ਕਲ੍ਹ ਚੰਗੀਆਂ ਸੁਘੜ ਸੁਚਜੀਆਂ ਆਪਣਿਆਂ ਪਤੀਆਂ ਜਾਣ ਤਜਾਈਆ। ਮੈਂ ਤੇ ਡਰ ਕੇ ਕਹਿਵਾਂ ਕੋਲ ਖ਼ੁਦਾ, ਪ੍ਰਭੂ ਜੇ ਤੂੰ ਕਿਰਪਾ ਨਾ ਕਰੇਂ ਫਿਰ ਸਾਰੇ ਹੀ ਤੈਥੋਂ ਜੁਦਾ, ਮਿਲਣਵਾਲਾ ਨਜ਼ਰ ਕੋਇ ਨਾ ਆਈਆ। ਕਿਉਂ ਤੂੰ ਖੋਪਰੇ ਵਿਚ ਅੰਮ੍ਰਿਤ ਦਿਤਾ ਭਰਾ, ਰਸ ਸੋਹਣਾ ਵਿਚ ਰਖਾਈਆ। ਗੋਦਾਵਰੀ ਗੰਗਾ ਜਮਨਾ

❋

❋

ਸੁਰਸਤੀ ਕਹਿਣ ਸਾਨੂੰ ਹੋਰ ਕੁਛ ਨਹੀਂ ਲੱਭਿਆ ਕੁਛ ਨਿਮਕ ਵਾਲਾ ਸਵਾਦ ਲਿਆਂਦਾ ਬਣਾ, ਸੋ ਉਹ ਰਵਦਾਸੇ ਦੀ ਭੇਟ ਕਰਾਈਆ। ਰਵਦਾਸ ਪਿਛਲਾ ਲੇਖਾ ਮੰਗਾ ਤੇ ਆਉਣ ਲੱਗੀਆਂ ਸਾਨੂੰ ਦਿਤੀ ਸਲਾਹ, ਸਾਰੀਆਂ ਨੂੰ ਦਿਤਾ ਸਮਝਾਈਆ। ਨੀ ਢਾਈ ਸੇਰ ਚਨੇ ਜਨ ਭਗਤਾਂ ਆਉਣੇ ਖਵਾ, ਛੱਲੀਆਂ ਦੇ ਤੁੱਕੇ ਗੁਰ ਅਵਤਾਰ ਪੈਗ਼ੰਬਰਾਂ ਹੱਥ ਫੜਾਈਆ। ਕਿਉਂ ਤੁਹਾਡੇ ਰਸ ਨਾਮ ਵਾਲੇ ਹੋਏ ਰੁੱਖੇ, ਰਸਨਾ ਰਸ ਨਾ ਕੋਇ ਵਡਿਆਈਆ। ਨਾਰਦ ਕਹੇ ਜੇ ਫੇਰ ਮੈਨੂੰ ਕੋਈ ਪੁਛੇ, ਸਚ ਦਿਆਂ ਸਮਝਾਈਆ। ਭਾਵੇਂ ਮੈਨੂੰ ਹੁੰਦੇ ਰਹੇ ਜੁਗ ਚੌਕੜੀ ਗ਼ੁੱਸੇ, ਮੈਂ ਆਪਣੀ ਰੀਤ ਨਾ ਦਿਤੀ ਬਦਲਾਈਆ। ਜਿਸ ਵੇਲੇ ਵਕ਼ਤ ਵੇਲਾ ਢੁਕੇ, ਪਹੁੰਚਾਂ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੰਗਾ ਗੋਦਾਵਰੀ ਜਮਨਾ ਸੁਰਸਤੀ ਕਹਿਣ ਕਿਹੜੀ ਧਰਮ ਧਾਰ ਦੀ ਗੋਲੀ, ਬਸਤਰ ਲਾਲ ਤਨ ਛੁਹਾਈਆ। ਜਿਸ ਦੀ ਕਦੀ ਕਿਸੇ ਨਹੀਂ ਚੁੱਕੀ ਡੋਲੀ, ਕੰਧ ਕੁਹਾਰ ਨਾ ਕੋਇ ਉਠਾਈਆ। ਜਨਮ ਜਨਮ ਬਦਲਦਾ ਰਿਹਾ ਹੌਲੀ ਹੌਲੀ, ਰਾਜੇ ਰਿਗ ਦੀ ਬੇਟੀ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਸਦੀ ਚੌਧਵੀਂ ਕਹੇ ਮੇਰੀ ਵੇਖੋ ਸਾਰੇ ਨੀਤ, ਨੀਤੀ ਦਿਆਂ ਜਣਾਈਆ। ਤੁਸੀਂ ਸਾਰਿਆਂ ਕੀਤੀ ਸਚ ਪ੍ਰੀਤ, ਪ੍ਰੀਤਮ ਲਿਆ ਮਨਾਈਆ। ਗੁਰ ਅਵਤਾਰ ਪੈਗ਼ੰਬਰੋ ਸਾਰੇ ਕਰੋ ਬਖ਼ਸ਼ੀਸ਼, ਰਹਿਮਤ ਨਿਗਾਹ ਉਠਾਈਆ। ਜਿਹੜਾ ਬਚਨ ਸਿੰਘ ਨੇ ਬਣਾ ਕੇ ਲਿਆਂਦਾ ਤਵੀਤ, ਇਹ ਜੋਗਿੰਦਰ ਕੌਰ ਦੇ ਗਲ ਦਿਉ ਪਹਿਨਾਈਆ। ਇਹ ਭੈਣ ਭਰਾ ਨੌ ਜਨਮ ਦੇ ਪਿਛਲੇ ਜਿਸ ਦੀ ਗੋਬਿੰਦ ਕਰੇ ਤਸਦੀਕ਼, ਸ਼ਹਾਦਤ ਆਪਣਾ ਨਾਮ ਭੁਗਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਆਪਣਾ ਰੰਗ ਰੰਗਾਈਆ। ਗੰਗਾ ਗੋਦਾਵਰੀ ਜਮਨਾ ਸੁਰਸਤੀ ਰਾਵੀ ਆਈਆਂ ਤੇਰੇ ਘਾਟ, ਕੰਢੇ ਸੋਹਣਾ ਆਸਣ ਲਾਈਆ। ਪੁਰਖ ਅਬਿਨਾਸ਼ੀ ਦੀ ਵੇਖੀ ਖਾਟ, ਕੱਖਾਂ ਸੇਜ ਵਡ ਵਡਿਆਈਆ। ਰਾਤ ਨੂੰ ਅਸਾਂ ਨੂੰ ਕਿਹੜੀ ਸੁਣਾਵੇ ਜਿਹੜੀ ਚਾਰ ਜੁਗ ਨਹੀਂ ਦੱਸੀ ਬਾਤ, ਆਪਣਾ ਆਪਣਾ ਰਾਗ ਦ੍ਰਿੜਾਈਆ। ਜਿਸ ਲਹਿਣੇ ਨਾਲ ਆਈਆਂ ਭਾਜ, ਆਪਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੱਥ ਲਾਵੇ ਓਸ ਪ੍ਰਸ਼ਾਦ, ਜਿਸ ਵਿਚੋਂ ਆਤਮਾ ਪਰਮਾਤਮਾ ਦਾ ਆਵੇ ਸਵਾਦ, ਰਸਨਾ ਖਾਣ ਵਾਲਾ ਪ੍ਰਭ ਦਾ ਰਸਤਾ ਭੁੱਲ ਕਦੇ ਨਾ ਜਾਈਆ।

ਜਨ ਭਗਤੋ ਸਭ ਨੇ ਕਰਨਾ ਧਰਮ ਧਾਰ ਸਲਵਾਰਨਾ, ਸੀਸ ਜਗਦੀਸ਼ ਝੁਕਾਈਆ। ਜਿਸ ਤੁਹਾਡਾ ਜਨਮ ਸਵਾਰਨਾ, ਚੁਰਾਸੀ ਦਏ ਕਟਾਈਆ। ਤੁਹਾਨੂੰ ਏਥੇ ਓਥੇ ਸੰਭਾਲਣਾ, ਆਪਣੀ ਗੋਦ ਟਿਕਾਈਆ। ਬਿਨਾ ਸਰੀਰ ਤੋਂ ਫਿਰ ਵੀ ਤੁਹਾਡੀ ਕਰੇ ਪਾਲਣਾ, ਨਿਰਗੁਣ ਹੋ ਕੇ ਭੱਜੇ ਵਾਹੋ ਦਾਹੀਆ। ਜੇ ਤੁਸਾਂ ਕੁਛ ਨਹੀਂ ਕੀਤਾ ਤੁਹਾਡੀ ਆਇਆਂ ਆਪ ਘਾਲੀ ਘਾਲਣਾ, ਕੀਤੀ ਕਰਾਈ ਤੁਹਾਡੀ ਝੋਲੀ ਪਾਈਆ। ਤੁਹਾਨੂੰ ਨਿੱਕਾ ਨਿੱਕਾ ਦੀਪਕ ਨਾ ਪਏ ਬਾਲਣਾ, ਬੇਮਿਸਾਲ ਨੇ ਆਪਣੀ ਮਸ਼ਾਲ ਤੁਹਾਨੂੰ ਲਿਆ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਸੀਖ ਕਹੇ ਮੈਂ ਦੋਹਾਂ ਧਾਰਾਂ ਵਾਲੀ ਤਿੱਖੀ, ਸਭ ਨੂੰ ਨਜ਼ਰੀ ਆਈਆ। ਏਸੇ ਦਾ ਰੂਪ ਗੋਬਿੰਦ ਦੱਸ ਕੇ ਗਿਆ ਸਿੱਖੀ, ਲੋਹੇ ਦੇ ਬਾਟੇ ਵਿਚ ਅੰਮ੍ਰਿਤ ਜਾਮ ਪਿਆਈਆ। ਪਰ ਗੋਬਿੰਦ ਦੇ ਸਿੱਖ ਮੰਨਣ ਡਹਿ ਪਏ ਪੱਥਰਾਂ ਇੱਟੀਂ, ਪੁਰਖ ਅਕਾਲ

❋

❋

ਧਿਆਨ ਨਾ ਕੋਇ ਲਗਾਈਆ। ਰਾਵੀ ਕਹੇ ਮੇਰੇ ਕੋਲ ਅਜੇ ਅਰਜਨ ਦੀ ਚਿੱਠੀ ਸਾਂਭ ਕੇ ਰੱਖੀ ਅੰਦਰ ਜਿਉਂ ਜਿਉਂ ਔਂਦੀ ਜਾਂਦੀ ਮਿਤੀ, ਭੇਵ ਦੇਣਾ ਖੁਲ੍ਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਸਦ ਆਪਣਾ ਰੰਗ ਰੰਗਾਈਆ। ਰਾਵੀ ਕਹੇ ਮੇਰੀ ਤੜਫਣ ਲੱਗੀ ਆਂਦਰ, ਹਉਕਿਆਂ ਨਾਲ ਸੁਣਾਈਆ। ਕਿਸ਼ਨ ਸਿੰਘ ਬਚਨ ਸਿੰਘ ਅਜੇ ਤਕ ਨਹੀਂ ਮਾਰੀ ਚਾਂਗਰ, ਮੇਰਾ ਰੰਗ ਨਾ ਕੋਇ ਚਮਕਾਈਆ। ਪੁਰਖ ਅਕਾਲ ਖੇਲ ਖੇਲਦਾ ਜਗਤ ਜਹਾਨ ਲੜਾਏ ਜਿਉਂ ਫੁਲੀਆਂ ਉਤੇ ਬਾਂਦਰ, ਮਨ ਮਨ ਨਾਲ ਟਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਖਿਲਾਈਆ। ਨਾਰਦ ਕਹੇ ਪ੍ਰਭ ਗੰਗਾ ਗੋਦਾਵਰੀ ਜਮਨਾ ਸੁਰਸਤੀ ਉਤੇ ਪਿਆ ਬਥੇਰਾ ਘੱਟਾ, ਧੂੜੋ ਧੂੜ ਨਜ਼ਰੀ ਆਈਆ। ਜੇ ਇਨ੍ਹਾਂ ਉਤੇ ਖੱਟਾ ਢਾਈ ਗਜ਼ ਦਾ ਦੇ ਦੇਵੇਂ ਦੁਪੱਟਾ, ਖੱਦਰ ਨਾਲ ਆਪਣਾ ਮੁਖ ਸਾਫ਼ ਕਰ ਕੇ ਕੂਲਾ ਲੈਣ ਬਣਾਈਆ। ਓਸੇ ਵੇਲੇ ਇਨ੍ਹਾਂ ਨੂੰ ਭੁੱਲ ਜਾਏ ਪਿਛਲਾ ਟੱਪਾ, ਅੱਗੇ ਸੋਹੰ ਢੋਲਾ ਗਾਈਆ। ਕਲਮਾ ਮਿਲੇ ਹਕ਼ੀਕ਼ੀ ਹੱਕਾ, ਹੱਕੁਲਯਕ਼ੀਨ ਦੇਣਾ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਢਾਈ ਗਜ਼ ਕਹੇ ਮੈਂ ਵਾਹਵਾ ਖਾਸਾ ਮੋਟਾ, ਬਲਧਾਰੀ ਨਜ਼ਰੀ ਆਈਆ। ਨਿੱਕਾ ਜਿਹਾ ਟੋਟਾ, ਬੈਠਾ ਰੂਪ ਬਦਲਾਈਆ। ਗੰਗਾ ਲਾ ਕੇ ਉਤੇ ਪੋਟਾ, ਪੋਟੇ ਨਾਲ ਪੋਟਾ ਮਲ ਕੇ ਵੇਖੇ ਚਾਈਂ ਚਾਈਂਆ। ਜਮਨਾ ਕਹੇ ਨੀ ਇਹ ਤੇ ਐਂ ਦਿਸੇ ਜਿਵੇਂ ਰਵਿਦਾਸ ਨੇ ਖੱਲ ਲਾਹੀ ਕਿਸੇ ਝੋਟਾ, ਖੱਲੜ ਵਰਗਾ ਰੂਪ ਵਖਾਈਆ। ਸੁਰਸਤੀ ਮਖ਼ੌਲ ਨਾਲ ਕਹੇ ਨੀ ਇਹ ਕਿਸ਼ਨ ਸਿੰਘ ਦੇ ਘਰ ਦਾ ਇਹਦਾ ਬਣਾ ਲਈਏ ਕੋਠਾ, ਰਾਵੀ ਕੰਢੇ ਛੱਪਰ ਛੰਨ ਛੁਹਾਈਆ। ਗੋਦਾਵਰੀ ਕਹੇ ਮੈਂ ਵੀ ਇਕ ਵਿਚ ਰੱਖਣ ਲਈ ਭਰ ਲਿਆਊਂਗੀ ਦਾਣੇ ਦਾ ਟੋਪਾ, ਕਲ੍ਹ ਦੇ ਭੁੰਨੇ ਹੋਏ ਫੁਲਿਆਂ ਵਿਚੋਂ ਮੈਂ ਅਜੇ ਵੀ ਜੇਬ ਵਿਚ ਰਖਾਈਆ। ਜਿਹੜੀ ਸਮਝ ਨਹੀਂ ਆਈ ਮੁੱਲਾਂ ਕ਼ਾਜ਼ੀਆਂ ਪੋਪਾਂ, ਸਾਧਾਂ ਸੰਤਾਂ ਨਾ ਕੋਇ ਦਰਸਾਈਆ। ਕਲਜੁਗ ਦਾ ਖੇਲ ਦਿਸੇ ਫੋਕਟ ਫੋਕਾ, ਕ਼ੀਮਤ ਅੰਤ ਨਾ ਕੋਇ ਵਖਾਈਆ। ਜਿਹੜਾ ਗੋਲੀ ਤੇ ਲਾਲ ਚੁੰਨੀ ਨੂੰ ਲਾਇਆ ਗੋਟਾ, ਇਹ ਬਿਦਰ ਦੀ ਆਸਾ ਬੱਧਕ ਦਾ ਭਰਵਾਸਾ, ਲੇਖਾ ਪਿਛਲਾ ਦਿਤਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਰੰਗ ਦਏ ਰੰਗਾਈਆ। ਸਚ ਬੇਨੰਤੀ ਕਹੇ, ਮੈਂ ਚਿੜੀਆ ਇਕ ਮਰੀ, ਮੁਰੀਦੋ ਮੁਰਸ਼ਦ ਦਾ ਭੇਵ ਖੁਲ੍ਹਾਈਆ। ਸਭ ਨਾਲੋਂ ਪਹਿਲੋਂ ਮੈਨੂੰ ਮਿਲਿਆ ਹਰੀ, ਜਿਸ ਹਰੀ ਦਵਾਰੇ ਦਿਤਾ ਪੁਚਾਈਆ। ਜਿਸ ਬੁੱਢੀ ਦੀ ਅੱਜ ਬੇਨੰਤੀ ਸੀ ਬੜੀ, ਉਸ ਦੇ ਪਿਛੇ ਮੈਂ ਹੱਥ ਔਣਾ ਸੀ ਜੀਉਂਦੀ, ਪਰ ਓਸ ਦੇ ਪਿਛੇ ਮਰ ਕੇ ਆਪਣੀ ਸੇਵਾ ਲਈ ਕਮਾਈਆ। ਸਤਿਗੁਰ ਸ਼ਬਦ ਹੁੰਦਾ ਨਹੀਂ ਘੜੀ ਘੜੀ, ਮਿਹਰ ਨਾਲ ਜੁਗ ਜੁਗ ਪਾਰ ਕਰਾਈਆ। ਮੈਂ ਰਾਤ ਦੀ ਤਪਦੀ ਸਾਂ ਬੜੀ, ਕਿਹੜਾ ਵੇਲਾ ਆਵੇ ਘੜੀ, ਮੇਰਾ ਲੇਖਾ ਲੱਗੇ ਜ਼ਰੀ ਜ਼ਰੀ, ਆਪ ਆਪਣਾ ਭੇਟਾ ਦਿਆਂ ਕਰਾਈਆ। ਕਿਉਂ ਮੈਂ ਗੋਬਿੰਦ ਵੇਲੇ ਇਕ ਵਾਰ ਓਸ ਦੇ ਬਾਜ਼ ਤੋਂ ਸਾਂ ਡਰੀ, ਚਰਨਾਂ ਵਿਚ ਆਣ ਕੇ ਆਪਣੀ ਜਾਨ ਬਚਾਈਆ। ਸੀਸ ਨਿਵਾ ਕੇ ਕਿਹਾ ਗੋਬਿੰਦ ਜੇ ਕਿਤੇ ਮੈਨੂੰ ਵੀ ਨਾਲ ਮਿਲਾਏਂ ਗੁਰਮੁਖਾਂ ਦੀ ਲੜੀ, ਕੰਨੀ ਕੰਨੀ ਨਾਲ ਬੰਧਾਈਆ। ਗੋਬਿੰਦ ਨੇ ਓਸੇ ਵੇਲੇ ਕਿਰਪਾ ਕਰੀ, ਮਿਹਰ ਨਜ਼ਰ ਉਠਾਈਆ। ਜਿਸ ਵੇਲੇ ਮੇਰੇ ਪੁਰਖ ਅਕਾਲ ਨੇ ਲਾਈ ਪ੍ਰੇਮ ਵਾਲੀ ਝੜੀ, ਤੇਰਾ ਨਾਤਾ ਲਵਾਂ ਜੁੜਾਈਆ। ਜੇ ਤੂੰ ਮਿੱਟੀ ਤੇ ਸੌਂਦੀ ਮਿੱਟੀ ਤੇ ਬਹਿੰਦੀ ਤੈਨੂੰ ਭਗਤਾਂ ਵਿਚ ਬਿਠਾ ਦੇਵਾਂ

❋

❋

ਉਤੇ ਦਰੀ, ਬਿਨ ਕ਼ੀਮਤ ਤੋਂ ਤੇਰੀ ਕ਼ੀਮਤ ਦੇਵਾਂ ਪਾਈਆ। ਤੇਰੇ ਉਤੇ ਓਢਣ ਪਰਦਾ ਦੇਵਾਂ ਆਪਣਾ ਜ਼ਰੀ, ਜ਼ਾਹਰ ਜ਼ਹੂਰ ਹੋ ਕੇ ਪਰਦਾ ਦਿਆਂ ਚੁਕਾਈਆ । ਡਰਨ ਵਾਲਿਆਂ ਨੇ ਵੜ ਜਾਣਾ ਆਪਣੇ ਘਰੀਂ, ਤੂੰ ਸਚਖੰਡ ਡੇਰਾ ਲਾਈਆ। ਤੇਰੇ ਪਿਆਰ ਵਿਚ ਇਕ ਗੁੜ ਦੀ ਭੇਲੀ ਫੜੀ, ਤੇਰੀ ਕ਼ੁਰਬਾਨੀ ਦੀ ਮਹਿਮਾਨੀ ਭਗਤਾਂ ਦੇਣੀ ਖਵਾਈਆ। ਤੂੰ ਅਜੇ ਨਾ ਵਿਆਹੀ ਕਰਮ ਕਾਂਡ ਦੀ ਛੜੀ, ਇਕ ਨਾਲੋਂ ਵਿਛੜੀ ਤੇ ਇਕ ਨਾਲ ਜੁੜਾਈਆ। ਵੇਖਿਓ ਭਗਤੋ ਕੋਈ ਹੰਕਾਰ ਨਾਲ ਮਾਰਿਓ ਨਾ ਤੜੀ, ਪਰਮ ਪੁਰਖ ਪਰਮਾਤਮ ਲੱਖ ਚੁਰਾਸੀ ਜੀਵ ਜੰਤ ਦਾ ਮਾਲਕ ਨਜ਼ਰੀ ਆਈਆ। ਜਿਸ ਨੇ ਸੇਵਾ ਕਰੀ, ਓਸੇ ਦੇ ਲੇਖੇ ਪੜੀ, ਦੇਵਣਹਾਰ ਸਰਬ ਵਡਿਆਈਆ। ਤੁਹਾਡੇ ਵੇਂਹਦਿਆਂ ਬਿਨਾ ਬਬਾਨੋਂ ਮੰਜ਼ਲ ਚੜ੍ਹੀ, ਦਰ ਸਾਚੇ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ। ਚਿੜੀ ਕਹੇ ਮੈਂ ਸਾਰੀ ਰਾਤ ਰਹੀ ਰੋਂਦੀ, ਨੌ ਵੇਰਾਂ ਰਾਤੋ ਰਾਤ ਪ੍ਰਭ ਦੇ ਕੋਲ ਆਪਣੀ ਆਸਾਂ ਦਿਤੀ ਪੁਚਾਈਆ। ਮੈਂ ਤਿੰਨ ਵਜੇ ਜ਼ਰੂਰ ਉਠ ਕੇ ਸਾਂ ਗੌਂਦੀ, ਏਸੇ ਕਰ ਕੇ ਤਿੰਨ ਵਜੇ ਮੇਰੀ ਆਵਾਜ਼ ਸੁਣਨ ਆਇਆ ਚਾਈਂ ਚਾਈਂਆ। ਮੈਂ ਓਸ ਵੇਲੇ ਦੀਆਂ ਖ਼ੁਸ਼ੀਆਂ ਸੀ ਮਨਾਉਂਦੀ, ਇਧਰ ਓਧਰ ਲੱਭਾਂ ਚਾਈਂ ਚਾਈਂਆ। ਡੱਲੇ ਦਾ ਰਾਹ ਸੀ ਤਕੌਂਦੀ, ਜਿਸ ਨੂੰ ਇਸ਼ਾਰਾ ਦਿਤਾ ਕਰਾਈਆ। ਦੂਸਰੇ ਦੇ ਹੱਥ ਕਦੇ ਨਾ ਔਂਦੀ, ਇਹ ਮੇਰੀ ਵਡਿਆਈਆ। ਮੈਂ ਬੋਦੀ ਵਾਲੀ ਤਦ ਅਖਵਾਂਦੀ, ਕਿਉਂ ਮੇਰਾ ਮਸਤਕ ਪ੍ਰਭ ਦੇ ਚਰਨਾਂ ਨਾਲ ਛੋਹਿਆ ਮੇਰੀ ਬੋਦੀ ਲੰਮੀ ਨਜ਼ਰੀ ਆਈਆ। ਹੁਣ ਕੋਈ ਇਹਦੀ ਜ਼ਾਤ ਨਹੀਂ ਵੇਦੀ ਸੋਢੀ, ਸੋਢੀ ਵੇਦੀ ਦਾ ਮਾਲਕ ਬਣ ਕੇ ਸਭ ਤੇ ਦਇਆ ਕਮਾਈਆ। ਕੋਈ ਫਿਰਨ ਵਾਲਾ ਨਹੀਂ ਜੋਗੀ, ਤਪੀਸ਼ਰ ਹੋ ਕੇ ਆਪਣਾ ਤਪ ਵਖਾਈਆ। ਗ਼ਰੀਬ ਨਿਮਾਣਿਆਂ ਉਧਾਰਨਾ ਇਹਦੀ ਗੱਲ ਘਰੋਗੀ, ਜੁਗ ਜੁਗ ਭਗਤਾਂ ਪਾਰ ਕਰਾਈਆ। ਚਿੜੀਆ ਕਹੇ ਮੈਂ ਕੋਈ ਪੜ੍ਹੀ ਨਹੀਂ ਪੋਥੀ, ਕੋਈ ਪਗੜੀ ਹੈਟ ਰੱਖੀ ਨਹੀਂ ਟੋਪੀ, ਕੋਈ ਸਲਵਾਰ ਸਾੜ੍ਹੀ ਲਾਈ ਨਹੀਂ ਧੋਤੀ, ਮੈਂ ਆਪਣਾ ਆਪ ਵਾਰ ਕੇ ਇਕੋ ਲੱਭਾਂ ਮਾਲਕ ਨੂਰੀ ਜੋਤੀ, ਜੋ ਸਭ ਦੇ ਅੰਦਰ ਕਰੇ ਰੁਸ਼ਨਾਈਆ। ਜੋ ਖੋਟਿਆਂ ਖਰਿਆਂ ਸ਼ਰਨ ਆਇਆਂ ਬਣਾ ਲਏ ਮਾਣਕ ਮੋਤੀ, ਅਨਮੁਲੜੇ ਲਾਲ ਵਖਾਈਆ। ਮੈਂ ਮਾਰੀ ਨਹੀਂ ਗਈ ਬੇਦੋਸ਼ੀ, ਦੁਹਾਈ ਦੇ ਕੇ ਦਿਆਂ ਸੁਣਾਈਆ। ਤੁਸੀਂ ਸਾਰਿਆਂ ਰਾਤੀ ਸੌਂ ਕੇ ਬਾਰਾਂ ਤੋਂ ਤਿੰਨ ਵਜੇ ਤੱਕ ਰੱਖੀ ਖ਼ਮੋਸ਼ੀ, ਮੈਂ ਬੇਨੰਤੀਆਂ ਕਰ ਕਰ ਕੇ ਕਰ ਕਰ ਕੇ ਕਰ ਕਰ ਕੇ ਆਪਣਾ ਹਾਲ ਦਿਤਾ ਸੁਣਾਈਆ। ਕਿਉਂ ਅੱਜ ਪ੍ਰਭੂ ਦੇ ਨਾਲ ਰਵਿਦਾਸ ਚੁਮਾਰਾ ਮੋਚੀ, ਜਿਹੜਾ ਮੇਰਾ ਲਿਖ ਕੇ ਲੇਖਾ ਜਗਤ ਦਏ ਦ੍ਰਿੜਾਈਆ। ਭਾਵੇਂ ਬਚਨ ਸਿੰਘ ਨੇ ਭੰਗ ਘੋਟ ਕੇ ਪੀਤੀ, ਭੰਗੀਆਂ ਦੇ ਹੱਥ ਮੂਲ ਨਾ ਆਈਆ। ਜਰਨੈਲ ਸਿੰਘ ਨੇ ਘੋੜਾ ਦਬਾਇਆ ਉਤੇ ਰੌਂਦ ਦੀ ਟੋਪੀ, ਮੇਰੇ ਲੱਗਣ ਕੋਇ ਨਾ ਪਾਈਆ। ਕਿਉਂ ਮੈਂ ਤੇ ਡੱਲੇ ਕੋਲੋਂ ਬਣਨਾ ਸੀ ਓਸ ਕਾਹਨ ਦੀ ਗੋਪੀ, ਜਿਹੜਾ ਲੱਖ ਚੁਰਾਸੀ ਰਿਹਾ ਸਮਾਈਆ। ਜਨ ਭਗਤੋ ਯਾਦ ਕਰ ਲਓ ਮੈਥੋਂ ਸਿਖਿਆ ਲਓ ਜੋ ਸਤਿਗੁਰ ਦਾ ਬਚਨ ਉਹਨੂੰ ਕਦੇ ਨਾ ਸਮਝਿਓ ਗੱਲ ਹੋਛੀ, ਇਕ ਨਹੀਂ ਦੋ, ਦੋ ਨਹੀਂ ਚਾਰ, ਚਾਰ ਨਹੀਂ ਅੱਠ, ਕਿਸੇ ਨਾ ਕਿਸੇ ਦਿਨ ਜ਼ਰੂਰ ਦਏ ਭੁਗਤਾਈਆ। ਭਾਵੇਂ ਬੀਤ ਜਾਣ ਬਰਸ ਕੋਟਨ ਕੋਟੀ, ਜੁਗ ਚੌਕੜੀ ਆਪਣਾ ਲੇਖਾ ਨਾ ਕਦੇ ਭੁਲਾਈਆ। ਜਿਸ ਵੇਲੇ ਮੈਂ ਮੰਜੀ ਥੱਲੇ ਵੜੀ ਗੋਬਿੰਦ ਨੇ ਥੱਲੇ ਫੇਰੀ ਸੋਟੀ, ਸਹਿਜ ਨਾਲ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਟਿਕਾਈਆ। ਚਿੜੀਆ ਕਹੇ ਮੈਂ ਕੋਈ ਪੜ੍ਹਿਆ ਨਹੀਂ ਮੰਤਰੇ, ਨਮੋ ਨਮੋ

❋

❋

ਨਾਲ ਰਸਨਾ ਗਾਈਆ । ਮੈਨੂੰ ਮਿਲ ਗਿਆ ਸਖ਼ੀਓ ਕੰਤ ਰੇ, ਪ੍ਰੀਤਮ ਧੁਰਦਰਗਾਹੀਆ। ਜਿਹਦੀ ਕਿਰਪਾ ਨਾਲ ਪੰਛੀ ਵਿਚ ਬਣਤ ਰੇ, ਬਨਵਾਸੀਆਂ ਤੋਂ ਲਿਆ ਛੁਡਾਈਆ। ਤੁਹਾਡੇ ਵਿਹਾਰ ਪਿਛੇ ਮੇਰੀ ਭੇਟ ਚੜ੍ਹੇ, ਇਹ ਵੀ ਮੇਰੀ ਵਡਿਆਈਆ। ਜੋ ਗੰਗਾ ਗੋਦਾਵਰੀ ਜਮਨਾ ਸੁਰਸਤੀ ਮੰਗੇ ਸੰਤਰੇ, ਢਾਈ ਹੱਥ ਦਿਓ ਫੜਾਈਆ। ਸਤਿਜੁਗ ਵਿਚ ਜਨ ਭਗਤ ਕਦੇ ਨਾ ਹੋਵਣ ਔਂਤਰੇ, ਪਿਤਾ ਪੂਤ ਗੋਦ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਸੰਗ ਰਖਾਈਆ। ਚਿੜੀ ਕਹੇ ਮੈਂ ਫਿਰਨ ਵਾਲੀ ਉਤੇ ਖ਼ਾਕ, ਕ਼ਦਮ ਕ਼ਦਮ ਨਾਲ ਬਦਲਾਈਆ। ਮੈਨੂੰ ਖ਼ੁਸ਼ੀ ਹੋਈ ਮੇਰੇ ਸਤਿਗੁਰ ਦਾ ਪੂਰਾ ਹੋਇਆ ਵਾਕ, ਲੇਖਾ ਦਿਤਾ ਮੁਕਾਈਆ। ਖੋਲ੍ਹ ਕੇ ਅਗਲਾ ਤਾਕ, ਦਰਗਾਹ ਸਾਚੀ ਦਿਤਾ ਟਿਕਾਈਆ। ਮੈਂ ਸਾਰਿਆਂ ਨੂੰ ਰਹੀ ਝਾਕ, ਵੇਖਾਂ ਚਾਈਂ ਚਾਈਂਆ । ਬਿਨਾ ਭਗਤਾਂ ਤੋਂ ਦਿਸਿਆ ਨਾ ਕੋਇ ਇਤਫ਼ਾਕ਼, ਚਾਰੇ ਵਰਨ ਬੈਠੇ ਗੰਢ ਪਵਾਈਆ। ਝੂਠਾ ਟੁੱਟ ਗਿਆ ਸੱਜਣ ਸਾਕ, ਨਾਤਾ ਦੁਨੀ ਰਿਹਾ ਨਾ ਰਾਈਆ। ਇਕੋ ਮੇਲਾ ਪ੍ਰਭ ਕਮਲਾਪਾਤ, ਪਤਿਪਰਮੇਸ਼ਵਰ ਹੋਏ ਸਹਾਈਆ। ਜਿਸ ਗੁਰਗਾਬੀ ਦੀ ਬ੍ਰਹਮਾ ਦੀ ਸੁਰਸਤੀ ਰੱਖੀ ਝਾਕ, ਓਹ ਗੋਲੀ ਦੇ ਪੈਰਾਂ ਨਜ਼ਰੀ ਆਈਆ। ਅਖ਼ੀਰ ਤੇ ਚੁਰਾਸੀ ਦੀ ਰਹੇ ਕਿਸੇ ਨਾ ਵਾਟ, ਆਵਣ ਜਾਵਣ ਪੰਧ ਮੁਕਾਈਆ। ਜਨ ਭਗਤੋ ਮੈਂ ਉਤਰੀ ਤੁਹਾਡੇ ਘਾਟ, ਤੁਸਾਂ ਪ੍ਰਭ ਦੇ ਪੱਤਨ ਦਿਤਾ ਪੁਚਾਈਆ। ਗੰਗਾ ਗੋਦਾਵਰੀ ਜਮਨਾ ਸੁਰਸਤੀ ਤੱਕਿਆ ਸਾਥ, ਰਾਵੀ ਕੰਢੇ ਸੋਭਾ ਪਾਈਆ। ਗੁਰ ਅਵਤਾਰ ਪੈਗ਼ੰਬਰ ਬੈਠੇ ਸਮਰਾਟ, ਸੋਹਣਾ ਆਸਣ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ। ਜਨ ਭਗਤੋ ਪ੍ਰਭ ਦੀ ਕੱਖਾਂ ਸੇਜ ਪਲੰਘ, ਆਸਣ ਇਕ ਸੁਹਾਈਆ। ਗੁਰ ਅਵਤਾਰ ਪੈਗ਼ੰਬਰ ਹੋਏ ਦੰਗ, ਹੈਰਾਨੀ ਹੈਰਾਨੀ ਵਿਚੋਂ ਪ੍ਰਗਟਾਈਆ। ਗੰਗਾ ਗੋਦਾਵਰੀ ਜਮਨਾ ਸੁਰਸਤੀ ਮੰਗਾਂ ਰਹੀਆਂ ਮੰਗ, ਰਾਵੀ ਕੰਢੇ ਆਸ ਲਗਾਈਆ। ਤੇਰਾ ਪ੍ਰਕਾਸ਼ ਨੂਰੀ ਚੰਦ, ਜੋਤੀ ਜੋਤ ਜੋਤ ਰੁਸ਼ਨਾਈਆ। ਨਾਰਦ ਕਿਹਾ ਮੈਨੂੰ ਪਈ ਠੰਡ, ਅਗਨੀ ਤਤ ਬੁਝਾਈਆ। ਜਨ ਭਗਤ ਇਕ ਦੂਜੇ ਦੇ ਉਤੇ ਦੀ ਜਾਣ ਲੰਘ, ਵੱਡਾ ਛੋਟਾ ਮਾਣ ਨਾ ਕੋਇ ਵਡਿਆਈਆ। ਰਾਤ ਨੂੰ ਸਵਾ ਪਾ ਇਕੱਠਾ ਕਰਨਾ ਘਿਓ ਖੰਡ, ਗੋਬਿੰਦ ਉਂਗਲਾਂ ਨਾਲ ਰਸ ਸਭ ਨੂੰ ਦਏ ਚਟਾਈਆ। ਬਖ਼ਸ਼ ਕੇ ਸਚ ਅਨੰਦ, ਅਨੰਦ ਵਿਚ ਮਿਲਾਈਆ। ਤੁਸੀਂ ਭਾਵੇਂ ਕੁਛ ਨਹੀਂ ਸਕਦੇ ਮੰਗ, ਫਿਰ ਵੀ ਦੇਣ ਦਾ ਤਰੀਕਾ ਲਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਮਿਹਰ ਨਜ਼ਰ ਇਕ ਉਠਾਈਆ। ਸਾਰਿਆਂ ਇਕ ਦੂਜੇ ਉਤੋਂ ਦੀ ਲੰਘਣਾ, ਖ਼ੁਸ਼ੀਆਂ ਨਾਲ ਕ਼ਦਮ ਉਠਾਈਆ। ਹਿਰਦੇ ਵਿਚ ਸਾਚਾ ਪਿਆਰ ਮੰਗਣਾ, ਦੂਜੀ ਆਸ ਨਾ ਕੋਇ ਵਧਾਈਆ। ਗੁਰਮੁਖ ਸਤਿਗੁਰ ਦਾ ਬਚਨ ਕੋਈ ਨਾ ਕਰੇ ਭੰਗਣਾ, ਮੰਨੇ ਚਾਈਂ ਚਾਈਂਆ। ਫਿਰ ਆਪੇ ਚਾੜ੍ਹੇ ਰੰਗਣਾ, ਦੁਰਮਤ ਮੈਲ ਧਵਾਈਆ। ਅੰਦਰ ਮੂਲ ਨਹੀਂ ਸੰਗਣਾ, ਬਿਨਾ ਬੋਲਿਉਂ ਆਸਾ ਲੈਣੀ ਬੰਧਾਈਆ। ਅਖ਼ੀਰ ਵਾਰੀ ਸਾਰਿਆਂ ਨੇ ਇਕੋ ਲਾਈਨ ਵਿਚ ਝੁਕ ਕੇ ਕਰਨੀ ਬੰਦਨਾ, ਸੀਸ ਦੇਣਾ ਝੁਕਾਈਆ। ਗੋਬਿੰਦ ਕੱਢ ਕੇ ਤਿੱਖੀ ਧਾਰ ਖੰਡਣਾ, ਸਭ ਦੀ ਗਰਦਨ ਉਤੇ ਦਏ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦਰਦ ਦੁੱਖ ਭੈ ਭੰਜਨਾ, ਗੰਗਾ ਸਾਗਰ ਦਾ ਪਾਣੀ ਸਭ ਦੇ ਉਤੇ ਅੰਮ੍ਰਿਤ ਦਏ ਛਿੜਕਾਈਆ।

❋

❋

ਚੁਰਾਸੀ ਲੱਖ ਦੀ ਮੁਕੀ ਇਕੇ ਵਾਰ ਕ਼ੁਰਬਾਨੀ, ਜਨਮ ਜਨਮ ਦੀ ਲੋੜ ਰਹੀ ਨਾ ਰਾਈਆ। ਸਾਹਿਬ ਸਤਿਗੁਰ ਦੇਵੇ ਪਦ ਨਿਰਬਾਣੀ, ਦਰ ਘਰ ਸਾਚਾ ਇਕ ਸੁਹਾਈਆ। ਜਿਸ ਦੀ ਗੁਰ ਅਵਤਾਰ ਪੈਗ਼ੰਬਰ ਦੇ ਕੇ ਗਏ ਨਿਸ਼ਾਨੀ, ਭਵਿਖਤਾਂ ਵਿਚ ਢੋਲੇ ਰਾਗ ਨਾਦ ਸੁਣਾਈਆ। ਸੋ ਲੇਖਾ ਮੁਕਾਵੇ ਸ਼ਹਿਨਸ਼ਾਹ ਸ਼ਾਹ ਸੁਲਤਾਨੀ, ਪਾਰਬ੍ਰਹਮ ਪ੍ਰਭ ਬੇਪ੍ਰਵਾਹੀਆ। ਅੱਜ ਤੋਂ ਜਨ ਭਗਤਾਂ ਦੀ ਦੁਨੀਆ ਹੋ ਗਈ ਬੇਗਾਨੀ, ਬਿਨਾ ਪਰਮਾਤਮਾ ਤੋਂ ਸੱਚਾ ਸਾਥ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਹੁੰਦੀ ਵੇਖੀ ਭੇਟਾ, ਮੁਹੱਬਤ ਵਿਚ ਸੀਸ ਨਿਵਾਈਆ। ਸਦਾ ਆਤਮਾ ਪ੍ਰਭ ਦੀ ਧਾਰ ਬਣੇ ਬੇਟਾ, ਤਨ ਵਜੂਦ ਕੰਮ ਕਿਸੇ ਨਾ ਆਈਆ। ਰਾਵੀ ਕਹੇ ਜੇ ਸਤਿਗੁਰ ਮਿਲ ਜਾਏ ਇਕੋ ਖੇਵਟ ਖੇਟਾ, ਦੋ ਜਹਾਨਾਂ ਪਾਰ ਕਰਾਈਆ। ਗੰਗਾ ਗੋਦਾਵਰੀ ਜਮਨਾ ਸੁਰਸਤੀ ਕਹੇ ਜਿਸ ਨੇ ਪਿਛਲਾ ਰੱਖਿਆ ਚੇਤਾ, ਚੇਤਨ ਸਭ ਨੂੰ ਰਿਹਾ ਕਰਾਈਆ। ਅੰਤ ਅਖ਼ੀਰ ਕਰ ਕੇ ਹੇਤਾ, ਨਿਰਗੁਣ ਨਿਰਵੈਰ ਦਇਆ ਕਮਾਈਆ। ਜਨ ਭਗਤੋ ਤੁਹਾਡਾ ਜੀਵਣ ਸਦਾ ਰਹੇ ਹਮੇਸ਼ਾ, ਜੁਗ ਚੌਕੜੀ ਵਜਦੀ ਰਹੇ ਵਧਾਈਆ। ਜਿਨ੍ਹਾਂ ਪਿਆਰ ਨਾਲ ਸਤਿਕਾਰ ਨਾਲ ਕੀਤਾ ਆਦੇਸਾ, ਨਿਉਂ ਨਿਉਂ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡਾ ਚੁੱਕਿਆ ਅੱਜ ਤੋਂ ਤੁਹਾਡਾ ਠੇਕਾ, ਜਿਮੇਂਵਾਰ ਪੁਰਖ ਅਕਾਲ ਨਜ਼ਰੀ ਆਈਆ।