ਪੁਸਤਕਾਲਾਭਾਗ ੨੧

੧੮ ਫੱਗਣ ਸ਼ਹਿਨਸ਼ਾਹੀ ਸੰਮਤ ੪ ਚਤਰ ਸਿੰਘ ਅਤਰ ਸਿੰਘ ਦੇ ਗ੍ਰਹਿ ਪਿੰਡ ਓਗਰਾ ਜ਼ਿਲਾ ਗੁਰਦਾਸਪੁਰ

ਨਾਰਦ ਆਇਆ, ਕਹੇ ਮੇਰੇ ਸ਼ਹਿਨਸ਼ਾਹ ਤੇਰੇ ਦੂਣੇ ਇਕ਼ਬਾਲ, ਇਕ਼ਬਾਲੀ ਆਪਣੇ ਗੁਰ ਅਵਤਾਰ ਪੈਗ਼ੰਬਰ ਲੈ ਕਰਾਈਆ। ਇਹ ਨਾਮ ਦੇ ਖਲੌਣਿਆਂ ਨਾਲ ਪਰਚਣ ਵਾਲੇ ਤੇਰੇ ਬਾਲ, ਅੱਲਾ ਰਾਮ ਵਾਹਿਗੁਰੂ ਸਤਿਨਾਮ ਕਹਿ ਕੇ ਆਪਣਾ ਝਟ ਲੰਘਾਈਆ । ਸਾਰਿਆਂ ਦੀ ਸਾਂਝੀ ਪਰਵਰਿਸ਼ ਸਭ ਦੀ ਇਕੱਠੀ ਕਰ ਪ੍ਰਿਤਪਾਲ, ਪ੍ਰਿਤਪਾਲਕ ਹੋ ਕੇ ਵੇਖ ਵਖਾਈਆ। ਮੈਂ ਬ੍ਰਾਹਮਣ ਪੰਧ ਮਾਰ ਕੇ ਆਇਆ ਘਾਲੀ ਤੇਰੀ ਘਾਲ, ਪੁੱਜਾ ਚਾਈਂ ਚਾਈਂਆ। ਬਹੁੜੀ ਤੂੰ ਇਕ ਨਾ ਮੰਨੀ ਬੇਨੰਤੀ ਤੇ ਇਕ ਨਾ ਮੰਨਿਆ ਸਵਾਲ, ਸਵਾਲੀ ਹੋ ਕੇ ਤੇਰੇ ਅੱਗੇ ਝੋਲੀ ਡਾਹੀਆ। ਗੰਗਾ ਗੋਦਾਵਰੀ ਜਮਨਾ ਸੁਰਸਤੀ ਇਕ ਵਾਰ ਤੋਰ ਦੇਂਦੋ ਮੇਰੇ ਨਾਲ, ਮੈਂ ਵੀ ਤੇਰਾ ਪੁਰਾਣਾ ਭਗਤ ਨਜ਼ਰੀ ਆਈਆ। ਤੂੰ ਇਕ ਵੇਰਾਂ ਹਾਂ ਕਹਿ ਦੇ ਤੇ ਮੈਂ ਦੋ ਜਹਾਨਾਂ ਉਤੇ ਮਾਰਾਂ ਪੁੱਠੀ ਛਾਲ, ਆਪਣਾ ਪੈਂਤਰਾ ਲਵਾਂ ਬਦਲਾਈਆ। ਮੈਂ ਸਦਾ ਲਈ ਬਣਿਆ ਰਵ੍ਹਾਂ ਦਲਾਲ, ਤੇਰੇ ਨਾਮ ਦੇ ਸੌਦੇ ਗੁਰ ਅਵਤਾਰ ਪੈਗ਼ੰਬਰਾਂ ਨਾਲ ਕਰਾਈਆ। ਤੂੰ ਵੇਖ ਮੇਰਾ ਗ਼ਰੀਬ ਦਾ ਹਾਲ, ਟੁੱਟੀ ਜੁੱਤੀ ਤੇ ਬਦਲੀ ਚਾਲ, ਬੋਦੀ ਰੋ ਰੋ ਦੱਸੇ ਹਾਲ, ਆਪਣੀ ਦਏ ਦੁਹਾਈਆ । ਹੋ ਜਾ ਮਿਹਰਵਾਨ, ਦੇ ਦੇ ਮੇਰੀ ਆਸਾ ਦਾ ਦਾਨ, ਭਰਵਾਸਾ ਅਗਲਾ ਦੇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਇਹ ਬਚਨ ਸੁਣ ਕੇ ਗੰਗਾਂ ਮਾਰੀਆਂ ਚੀਕਾਂ, ਕੂਕ ਕੂਕ ਸੁਣਾਈਆ। ਜਮਨਾ ਕਹੇ ਮੈਂ ਨੱਕ ਨਾਲ ਕੱਢਾਂ ਲੀਕਾਂ, ਲਾਈਨਾਂ ਦਿਆਂ ਲਗਾਈਆ। ਸੁਰਸਤੀ ਕਹੇ ਮੈਂ ਹੱਥ ਵਿਚ ਫੜ ਕੇ ਗੀਤਾ, ਕ਼ਸਮ ਲਵਾਂ ਖਾਈਆ। ਗੋਦਾਵਰੀ ਕਹੇ ਮੈਂ ਗੋਬਿੰਦ

❋

❋

ਦੀ ਧਾਰ ਵੇਖ ਕੇ ਤਪਦਾ ਅੰਗੀਠਾ, ਕੂਕ ਕੂਕ ਜਣਾਈਆ। ਇਹ ਬ੍ਰਾਹਮਣ ਬੜਾ ਢੀਠਾ, ਜਗਤ ਹਯਾ ਨਾ ਕੋਇ ਰਖਾਈਆ। ਅੰਦਰੋਂ ਕਾਲਾ ਤੇ ਜ਼ਬਾਨ ਦਾ ਮੀਠਾ, ਝੂਠੀਆਂ ਬੇਨੰਤੀਆਂ ਪ੍ਰਭ ਦੇ ਅੱਗੇ ਰਿਹਾ ਸੁਣਾਈਆ। ਨਾਰਦ ਨੇ ਸੁਣ ਲਿਆ, ਸੌਹਰੀਓ, ਮੇਰੇ ਵਿਚ ਬੜੀਆਂ ਤੌਫ਼ੀਕ਼ਾ, ਚਾਰ ਜੁਗ ਦੀ ਭਜਨ ਬੰਦਗੀ ਮੇਰੇ ਵਿਚ ਸਮਾਈਆ। ਤੁਸੀਂ ਦੱਸੋ ਕਿਹੜੇ ਰਾਮ ਦੀ ਬਣਨਾ ਸੀਤਾ, ਸੀਤਾ ਵਾਲਾ ਰਾਮ ਮੇਰੇ ਹੁਕਮ ਪਿਛੇ ਜੰਗਲਾਂ ਵਿਚ ਫੇਰਾ ਪਾਈਆ। ਤੁਸੀਂ ਰਾਧਾ ਬਣ ਕੇ ਕਿਹੜੇ ਕ੍ਰਿਸ਼ਨ ਨੂੰ ਬਣੌਣਾ ਮੀਤਾ, ਬੰਸਰੀਆਂ ਵਾਲੀ ਧੁੰਨ ਸੁਣਾਈਆ। ਪਿਛਲਾ ਵਕ਼ਤ ਪਿਛੇ ਗਿਆ ਅੱਗੇ ਵੇਖੋ ਖੇਲ ਅਨਡੀਠਾ, ਅਨਡਿੱਠਾ ਦਿਆਂ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਨਾਰਦ ਕਹੇ ਨੀ ਪ੍ਰਭ ਗਿਆ ਭਗਤਾਂ ਵੱਲ, ਆਪਣਾ ਰਾਹ ਬਦਲਾਈਆ। ਅਸੀਂ ਓਸ ਤੋਂ ਚੋਰੀ ਕੁਛ ਪੱਕੀ ਕਰ ਲਈਏ ਗੱਲ, ਫਿਰ ਸਕੇ ਨਾ ਕੋਇ ਬਦਲਾਈਆ। ਤੁਸੀਂ ਮੇਰਾ ਧਿਆਨ ਧਰੋ ਤੇ ਮੈਂ ਮੂੰਹ ਦੇ ਨਾਲ ਵਜਾਵਾਂ ਟੱਲ, ਟਨ ਟਨ ਕਰ ਕੇ ਤੁਹਾਡਾ ਮੰਦਰ ਦਿਆਂ ਸੁਹਾਈਆ। ਫੇਰ ਤੁਸੀਂ ਮੇਰੇ ਚਰਨਾਂ ਵਲ ਤਕਣਾ ਤੁਹਾਡੇ ਅੰਦਰ ਦੀਪਕ ਜੋਤੀ ਜਾਏ ਬਲ, ਨੂਰ ਹੋਵੇ ਰੁਸ਼ਨਾਈਆ। ਫਿਰ ਮੈਂ ਪਿਆਰ ਨਾਲ ਤੁਹਾਡਾ ਅੰਦਰ ਖਿੱਚਣਾ ਤੁਸੀਂ ਵਿਛੋੜਾ ਝਲ ਨਾ ਸਕੋ ਪਲ, ਪਲਕ ਨਾ ਹੋਵੇ ਜੁਦਾਈਆ। ਗੰਗਾ ਗੋਦਾਵਰੀ ਜਮਨਾ ਸੁਰਸਤੀ ਤੁਸੀਂ ਚਾਰ ਤੇ ਜੇ ਮੈਂ ਪੰਜਵਾਂ ਤੁਹਾਡੇ ਵਿਚ ਜਾਵਾਂ ਰਲ, ਪ੍ਰਭੂ ਦੀ ਲੋੜ ਰਹੇ ਨਾ ਰਾਈਆ। ਤੁਸੀਂ ਮੇਰੀ ਰਾਸੀ ਤੇ ਮੈਂ ਤੁਹਾਡਾ ਫਲ, ਇਹੋ ਮੇਰਾ ਹਿਸਾਬ ਰਿਹਾ ਸਮਝਾਈਆ। ਤੁਸੀਂ ਸਾਰੀਆਂ ਇਕੱਠੀਆਂ ਹੋ ਕੇ ਮੇਰੇ ਸਿਰ ਵਿਚ ਪਾਓ ਆਪਣਾ ਆਪਣਾ ਜਲ, ਜਲਦੀ ਨਾਲ ਪ੍ਰਭ ਤੋਂ ਚੋਰੀ ਚੋਰੀ ਆਪਣਾ ਕੰਮ ਲਈਏ ਮੁਕਾਈਆ। ਕੁੜਤੀ ਲਾਹ ਕੇ ਕਹੇ ਮੇਰੀ ਵੇਖੋ ਕਿੱਡੀ ਸੋਹਣੀ ਖੱਲ, ਜਿਹੜਾ ਖ਼ਲਕ ਦਾ ਖ਼ਾਲਕ ਉਹਦਾ ਰੂਪ ਨਜ਼ਰ ਕੋਇ ਨਾ ਆਈਆ। ਐਂਵੇਂ ਇਹ ਸਾਰੇ ਕਹਿੰਦੇ ਓਹ ਵਸੇ ਕਾਇਆ ਅੰਧੇਰੀ ਡਲ, ਤੁਸੀਂ ਦਸੋ ਪਰਮਾਤਮਾ ਹੋ ਕੇ ਕਿਵੇਂ ਅੰਦਰ ਲੁਕ ਕੇ ਝਟ ਲੰਘਾਈਆ । ਧੋਖੇ ਨਾਲ ਅੱਜ ਓਸ ਨੇ ਤੁਹਾਨੂੰ ਫਿਰਾਇਆ ਉਤੇ ਥਲ, ਰੇਤੇ ਵਿਚ ਭਵਾਈਆ। ਰਾਵੀ ਨਾਲ ਮਿਲ ਕੇ ਕੀਤਾ ਛਲ, ਰਾਵੀ ਬੜੀ ਚਲਾਕ ਜਿਸ ਨੇ ਤੁਹਾਨੂੰ ਲਿਆ ਮੰਗਾਈਆ। ਨੀ ਅਜੇ ਵੀ ਜਾਓ ਜਾਗ, ਵੇਲਾ ਹੱਥੋਂ ਨਿਕਲਿਆ ਫੇਰ ਚਲੇ ਨਾ ਕੋਇ ਚਤੁਰਾਈਆ । ਤੁਸੀਂ ਅੰਮ੍ਰਿਤ ਦੀਆਂ ਧਾਰਾਂ ਮੈਂ ਵਿਦਿਆ ਦਾ ਪੰਡਤ ਤੇ ਦੋਵੇਂ ਮਿਲ ਕੇ ਸਾਂਝਾ ਬਣਾਈਏ ਸਮਾਜ, ਇਸਤਰੀ ਮਰਦ ਦਾ ਇਕੋ ਜਿਹਾ ਹੋਵੇ ਰਾਜ, ਰਈਅਤ ਰਹਿਣ ਕੋਇ ਨਾ ਪਾਈਆ। ਮੇਰੀ ਬੋਦੀ ਦਾ ਬਣਾ ਲਓ ਤਾਜ, ਵੇਖਿਓ ਹੁਣ ਮੈਂ ਪਾਤਸ਼ਾਹ ਮੇਰੇ ਅੱਗੇ ਦਿਓ ਨਾ ਕੋਈ ਜਵਾਬ, ਨਿਉਂ ਕੇ ਸੀਸ ਲਓ ਝੁਕਾਈਆ। ਮੇਰਾ ਸ਼ਹਿਨਸ਼ਾਹ ਵਾਲਾ ਖ਼ਿਤਾਬ, ਟੰਗ ਉਤੇ ਟੰਗ ਚੜ੍ਹਾ ਕੇ ਦੰਦੀ ਪੀਚ ਕੇ ਰਿਹਾ ਸੁਣਾਈਆ। ਝਟ ਬਸਤੇ ਵਿਚੋਂ ਕੱਢ ਕੇ ਕਿਤਾਬ, ਇਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ ਸਫ਼ੇ ਦਿਤੇ ਬਦਲਾਈਆ। ਨੀ ਗੰਗਾ ਗੋਦਾਵਰੀ ਜਮਨਾ ਸੁਰਸਤੀ ਆਹ ਵੇਖ ਸਾਰਿਆਂ ਗੁਰ ਅਵਤਾਰ ਪੈਗ਼ੰਬਰਾਂ ਲਿਖਿਆ ਓਸ ਨੇ ਔਣਾ ਵਿਚ ਪੰਜਾਬ, ਪੰਜਾ ਸਭ ਦੇ ਉਤੇ ਲਾਈਆ। ਤੁਸੀਂ ਮੈਨੂੰ ਕਿਉਂ ਕਹਿੰਦੀਆਂ ਖ਼ਰਾਬ, ਮੈਂ ਖ਼ਬਰਦਾਰੀ ਨਾਲ ਸਭ ਨੂੰ ਰਿਹਾ ਜਗਾਈਆ। ਨੀ ਤੁਸੀਂ ਮੈਨੂੰ ਮੰਨ ਲਓ ਹੁਣ ਮਹਾਰਾਜ, ਗੁਰੂਆਂ ਦਾ ਗੁਰੂ ਤੁਹਾਡੇ ਸਾਹਮਣੇ ਬੈਠਾ ਸੋਭਾ ਪਾਈਆ। ਇਹ ਬਚਨ ਸੁਣ ਕੇ ਜੇ ਤੁਹਾਨੂੰ ਖ਼ੁਸ਼ੀ ਆਈ ਮੇਰੇ ਚਰਨ ਵਿਚ ਦਾਗ਼, ਮੈਂ ਅੱਖੀਂ ਮੀਟ ਕੇ ਆਪਣੀ ਖ਼ੁਸ਼ੀ ਮਨਾਈਆ। ਖਰਾਟੇ ਮਾਰ ਕੇ ਲਵਾਂ ਖ਼ਵਾਬ, ਮਸਤੀ ਵਿਚ ਸੁੱਤਾ ਤੁਹਾਡਾ ਨੂਰ ਤਕ ਕੇ ਆਪਣਾ ਰੰਗ

❋

❋

ਬਦਲਾਈਆ। ਜਿਸ ਵੇਲੇ ਮੈਂ ਆਵਾਂ ਤੁਸੀਂ ਸੱਜਾ ਖੱਬਾ ਹੱਥ ਉਠਾ ਕੇ ਮੈਨੂੰ ਕਿਹੋ ਜਨਾਬ ਜਨਾਬ ਜਨਾਬ, ਇਕ ਹੱਥ ਵਾਲਾ ਸਲਾਮ ਮੈਨੂੰ ਕਦੇ ਨਾ ਭਾਈਆ। ਮੈਂ ਕੋਈ ਸੰਤ ਨਹੀਂ, ਮੈਂ ਕੋਈ ਸਾਧ ਨਹੀਂ, ਮੈਂ ਕਿਸੇ ਦੀ ਔਲਾਦ ਨਹੀਂ, ਮੈਂ ਕਿਸੇ ਦੀ ਮਸਤੀ ਵਾਲੀ ਮਜਾਜ਼ ਨਹੀਂ, ਮੈਂ ਕੋਈ ਸ਼ਰਅ ਵਾਲਾ ਜਲਾਦ ਨਹੀਂ, ਮੈਂ ਕਿਸੇ ਮੁਲਕ ਕੌਮ ਵਾਲਾ ਨਵਾਬ ਨਹੀਂ, ਮੈਂ ਨਾ ਕਦੀ ਵਸਿਆ ਤੇ ਨਾ ਉਜੜਿਆ ਤੇ ਕੋਈ ਬੇਈਮਾਨ ਖ਼ਰਾਬ ਨਹੀਂ, ਖ਼ਰਾਬੀ ਸਭ ਦੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ । ਨਾਰਦ ਕਹੇ ਮੈਂ ਰਾਵੀ ਕੰਢੇ ਵੇਖਿਆ ਤੁਹਾਡੇ ਰੂਪ ਦਾ ਇਜਲਾਸ, ਨਕ ਮੂੰਹ ਕੰਨ ਅੱਖਾਂ ਨਾਸਾਂ ਮਿਲ ਕੇ ਬੈਠੇ ਮੰਡਲੀ ਲਾਈਆ । ਮੈਂ ਉਭਾ ਲਿਆ ਸਾਂਸ, ਹੌਕਿਆਂ ਵਿਚ ਆਪਣੀ ਆਹ ਭਰਾਈਆ। ਕੀ ਖੇਲ ਕਰੇ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਆਪਣੀ ਕਾਰ ਕਮਾਈਆ। ਸਾਨੂੰ ਕਰ ਕੇ ਉਦਾਸ, ਗੰਗਾ ਗੋਦਾਵਰੀ ਜਮਨਾ ਸੁਰਸਤੀ ਲਈਆਂ ਰਾਵੀ ਕੰਢੇ ਮੰਗਾਈਆ। ਫਿਰ ਤੱਕਿਆ ਉਤੇ ਆਕਾਸ਼, ਅਸਮਾਨਾਂ ਉਤੇ ਅੱਖ ਖੁਲ੍ਹਾਈਆ। ਨਿਗਾਹ ਪਰਤੀ ਧਰਤੀ ਦੇ ਉਤੇ ਤੱਕਿਆ ਆਕਾਸ਼, ਨੂਰ ਨੁਰਾਨਾ ਨਜ਼ਰੀ ਆਈਆ। ਉਹਦੇ ਚਰਨੀ ਗੰਗਾ ਗੋਦਾਵਰੀ ਜਮਨਾ ਸੁਰਸਤੀ ਕਹੇ ਜਾਹ ਏਥੋਂ ਬਦਮਾਸ਼, ਕਿਉਂ ਰੌਲਾ ਰਿਹਾ ਪਾਈਆ। ਨਾਰਦ ਕਹੇ ਨੀ ਗੰਗਾ ਗੁੰਗੀਏ ਨਾ ਬੋਲਣ ਵਾਲੀਏ ਗੰਗੀਏ, ਰਵਿਦਾਸ ਨੂੰ ਕੰਗਣ ਦਿੱਤੇ ਮੈਨੂੰ ਕੋਈ ਦੇ ਦੇ ਛਾਪ, ਮੈਂ ਵੀ ਛਾਪਿਆਂ ਉਤੋਂ ਦੀ ਧੂਣ ਆਇਆ, ਤੇਰੇ ਵਰਗੀ ਨਾ ਕਦੇ ਪ੍ਰਨਾਈਆ। ਜਮਨਾ ਕਹੇ ਤੂੰ ਬੜਾ ਪਵਿਤ੍ਰ ਪਾਕ, ਮੈਂ ਸਭ ਕੁਛ ਵੇਖ ਵਖਾਈਆ । ਸੁਰਸਤੀ ਕਹੇ ਜੇ ਤੈਨੂੰ ਡਰ ਨਾ ਹੋਵੇ ਕਿ ਸਾਡਾ ਪੁਰਖ ਅਕਾਲ ਬਾਪ, ਨਾਰਦਾ ਤੂੰ ਭੈ ਨਾ ਕੋਇ ਰਖਾਈਆ। ਗੋਦਾਵਰੀ ਕਹੇ ਜੇ ਨਹੀਂ ਜਾਂਦਾ ਮੈਨੂੰ ਇਕ ਵੇਰਾਂ ਗੋਬਿੰਦ ਨੂੰ ਲੈਣ ਦਿਓ ਆਖ, ਬੇਨੰਤੀ ਕਰ ਸੁਣਾਈਆ। ਜਾਂ ਗੋਬਿੰਦ ਦਾ ਨਾਮ ਲਿਆ ਨਾਰਦ ਕਹੇ ਭੈਣ ਜੀ ਮੈਂ ਕਿਹੜਾ ਗੁਸਤਾਖ, ਗੱਲਾਂ ਬਾਤਾਂ ਦਾ ਗ਼ੁੱਸਾ ਕਰਨਾ ਮੋਹੇ ਕਦੇ ਨਾ ਭਾਈਆ। ਮੈਂ ਵੀ ਵੇਖਣ ਆਇਆ ਤੁਹਾਡੀ ਅੱਜ ਚਾਵਾਂ ਭਰੀ ਰਾਤ, ਭਿੰਨੜੀ ਆਪਣਾ ਰੰਗ ਰੰਗਾਈਆ। ਤੁਹਾਡਾ ਮਿਤ੍ਰ ਤੇ ਮੇਰਾ ਵੈਰੀ ਇਹ ਰਵੀ ਲਿਖੀ ਜਾਂਦਾ ਨਾਲ ਕ਼ਲਮ ਦਵਾਤ, ਸ਼ਾਹੀ ਕਾਗ਼ਜ਼ ਨਾਲ ਜੁੜਾਈਆ। ਨੀ ਤੁਹਾਨੂੰ ਸਮਝ ਨਹੀਂ ਆਈ ਰਾਵੀ ਕਿੱਥੋਂ ਦੀ ਆਫ਼ਾਤ, ਜਿਹੜੀ ਚੜ੍ਹਦੇ ਲਹਿੰਦੇ ਵਲ ਭੱਜੇ ਬਣ ਕੇ ਰਾਹੀਆ। ਤੁਸੀਂ ਕਿਉਂ ਓਸ ਦੀ ਮੰਨੀ ਬਾਤ, ਮੈਨੂੰ ਦਿਓ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਖੇਲ ਖਿਲਾਈਆ। ਗੰਗਾ ਗੋਦਾਵਰੀ ਜਮਨਾ ਸੁਰਸਤੀ ਕਹੇ ਨਾਰਦ ਜੀ, ਜੀ ਨਾਰਦ ਹੁਣ ਚਲਿਆ ਜਾ ਚੁਪ ਕੀਤਾ, ਮੁਖੋਂ ਬਚਨ ਨਾ ਕੋਇ ਸੁਣਾਈਆ। ਨਾਰਦ ਕਹੇ ਮੈਂ ਤੇ ਜ਼ਰੂਰ ਦੱਸੂੰ ਜੋ ਕੁਛ ਮੇਰੇ ਨਾਲ ਬੀਤਾ, ਬੀਤੀ ਕਹਾਣੀ ਦਿਆਂ ਜਣਾਈਆ। ਮੈਂ ਜੁਗ ਚੌਕੜੀ ਸਾਰਿਆਂ ਦੇ ਅੰਦਰ ਲੌਣ ਵਾਲਾ ਪਲੀਤਾ, ਲੂ ਜੋਤੀ ਵਾਲਾ ਲਗਾਈਆ। ਫਿਰ ਹੱਥ ਮਾਰ ਕੇ ਵਿਚ ਖ਼ੀਸਾ, ਇਕ ਕਾਗ਼ਜ਼ ਲਿਆ ਕਢਾਈਆ। ਆਹ ਵੇਖੋ ਜਿਸ ਦੇ ਵਿਚ ਸਭ ਤੋਂ ਵਖਰੀ ਰੀਤਾ, ਜੁਗ ਚੌਕੜੀ ਸਮਝ ਕਿਸੇ ਨਾ ਆਈਆ। ਚਾਰੇ ਕਹਿਣ ਸਾਨੂੰ ਵਖਾ, ਨਾਰਦ ਕਹੇ ਪਹਿਲੇ ਮੂੰਹ ਧੋਵੋ ਫੇਰ ਵੇਖੋ ਸ਼ੀਸ਼ਾ, ਕੰਘੀ ਪੱਟੀ ਕਰ ਕੇ ਮੇਰੇ ਸਾਹਮਣੇ ਆਈਆ। ਫੇਰ ਮੇਰੇ ਨਾਲ ਬਚਨ ਕਰੋ ਮੀਠਾ, ਸ੍ਰੀ ਮੁਨੀ ਮਹਾਰਾਜ ਕਹਿ ਕੇ ਮੈਨੂੰ ਲਓ ਬੁਲਾਈਆ। ਜੇ ਮੈਂ ਘੂਕ ਸੁੱਤਾ ਹੋਵਾਂ ਮੇਰੀ ਚਾਰੇ ਜਣੀਆਂ ਠੋਕੋ ਪੀਠਾ, ਹੱਥ ਪੋਲਾ ਪੋਲਾ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਖਿਲਾਈਆ। ਨਾਰਦ ਕਹੇ ਨੀ ਰਾਵੀ ਕਿਉਂ

❋

❋

ਪ੍ਰਭ ਦੇ ਮੁਖ ਵਿਚ ਪਾਈ ਨਹੀਂ ਬੂੰਦ, ਬੂੰਦ ਬੂੰਦ ਟਪਕਾਈਆ। ਤੂੰ ਬੋਲੀ ਨਹੀਂ ਕੀ ਦੰਦ ਜੁੜ ਗਏ ਨਾਲ ਗੂੰਦ, ਗੋਂਦ ਵਾਂਗ ਮੋਟੀ ਤਾਜ਼ੀ ਨਜ਼ਰੀ ਆਈਆ। ਜੇ ਤੁਸੀਂ ਨਹੀਂ ਕੂਣਾ ਮੈਂ ਗ਼ਮੀ ਵਿਚ ਪੈਣਾ ਹੂੰਗ, ਹਾਏ ਹਾਏ ਹਾਏ ਕਰ ਸੁਣਾਈਆ। ਕੀ ਸੌਂ ਗਈ ਏਂ, ਕੀ ਤੈਨੂੰ ਆਈ ਊਂਘ, ਨੈਣ ਮੀਟ ਕੇ ਝਟ ਲੰਘਾਈਆ। ਝਟ ਪਟ ਲੱਤ ਦੇ ਵੱਢ ਲਾ ਕੇ ਚੂੰਢ, ਚੁਟਕੀ ਨਾਲ ਫੜ ਕੇ ਫਿਰ ਆਪਣੀ ਬੋਦੀ ਰਿਹਾ ਹਿਲਾਈਆ। ਪਿਛਾਂਹ ਨੂੰ ਮੁਖ ਕਰ ਕੇ ਕਹੇ ਰਾਵੀ ਮੈਂ ਪ੍ਰਭੂ ਨੂੰ ਰਿਹਾ ਢੂੰਡ, ਹੁਣ ਏਥੇ ਸੀ ਪਤਾ ਨਹੀਂ ਹੁਣ ਕਿੱਥੇ ਡੇਰਾ ਲਾਈਆ। ਨੀ ਮੈਂ ਵਿਛੋੜੇ ਵਿਚ ਗਿਆ ਮਰ ਜੇ ਤੈਨੂੰ ਕੋਈ ਦੁੱਖ ਤੇ ਕੁਰਲਾ ਵਾਂਗ ਕੂੰਜ, ਕੂਕ ਕੂਕ ਸੁਣਾਈਆ। ਜੇ ਪੱਥਰੇ ਤੈਨੂੰ ਰੋਣਾ ਨਹੀਂ ਔਂਦਾ ਤੇ ਮੇਰੇ ਸੱਜੇ ਮੋਢੇ ਤੇ ਹੱਥ ਰੱਖ ਕੇ ਮੇਰੇ ਅਥਰੂ ਦੇ ਪੂੰਝ, ਤੇਰੀ ਸੇਵਾ ਮੈਨੂੰ ਚੰਗੀ ਨਜ਼ਰੀ ਆਈਆ। ਤੈਨੂੰ ਨਹੀਂ ਪਤਾ ਓਸੇ ਦੇ ਵੈਰਾਗ ਵਿਛੋੜੇ ਵਿਚ ਅਜੀਤ ਜੁਝਾਰ ਗਏ ਜੂਝ, ਗੋਬਿੰਦ ਦੁਲਾਰੇ ਆਪਣਾ ਆਪ ਭੇਟ ਕਰਾਈਆ। ਤੈਨੂੰ ਗੁਤੋਂ ਫੜ ਕੇ ਦੱਸਾਂ ਇਹ ਓਹੋ ਗੋਬਿੰਦ ਮੌਜੂਦ, ਤੂੰ ਅੱਖੀਂ ਮੀਟ ਕੇ ਝਟ ਲੰਘਾਈਆ। ਮੈਂ ਜਿਧਰ ਜਾਵਾਂ ਮੈਨੂੰ ਕਹਿੰਦੇ ਸ਼ਰਾਰਤੀ ਭੂਤ, ਭੂਤਨਾ ਕਿਧਰੋਂ ਗਿਆ ਆਈਆ। ਤੁਸੀਂ ਵੀ ਸੁਣ ਲਓ ਗੰਗਾ ਗੋਦਾਵਰੀ ਜਮਨਾ ਸੁਰਸਤੀ ਮੇਰੇ ਬਿਨਾ ਤੁਹਾਡਾ ਕੰਮ ਨਹੀਂ ਔਣਾ ਸੂਤ, ਸੁੱਤੀਓ ਤੁਹਾਨੂੰ ਨਾ ਕੋਇ ਜਗਾਈਆ। ਅੱਗੇ ਤੇ ਰਵਦਾਸ ਚਮਾਰਾ ਗੰਢਦਾ ਸੀ ਜੂਤ, ਹੁਣ ਟੁੱਟਿਆਂ ਰਿਹਾ ਮਿਲਾਈਆ। ਤੁਸੀਂ ਮੈਨੂੰ ਭਾਵੇਂ ਸਾਰੇ ਕਹੋ ਕਪੂਤ, ਮੈਂ ਭਾਵੇਂ ਕੁਪੱਤਾ ਤੇ ਪ੍ਰਭ ਦਾ ਸੱਚਾ ਪਤਾ ਦਿਆਂ ਜਣਾਈਆ। ਜੇ ਮੈਂ ਵਿਗੜ ਗਿਆ ਤੁਹਾਨੂੰ ਸਾਰੀਆਂ ਨੂੰ ਕਹੂੰ ਅਛੂਤ, ਕਿਉਂ ਤੁਹਾਡੇ ਵਿਚ ਮੁਰਦਿਆਂ ਦੀਆਂ ਢੇਰੀਆਂ ਨਜ਼ਰੀ ਆਈਆ। ਫੇਰ ਦੱਸੋ ਜਾਉਗੀਆਂ ਕਿਹੜੀ ਕੂਟ, ਕਿਹੜੇ ਪਾਸੇ ਆਪਣਾ ਪੰਧ ਮੁਕਾਈਆ। ਤੁਸੀਂ ਸਾੜ੍ਹੀ ਧੋਤੀ ਲੌਣ ਵਾਲੀਆਂ ਜੇ ਮੇਰੇ ਨੰਗੇ ਪੈਰਾਂ ਨੂੰ ਲਿਆ ਦਿਓ ਬੂਟ, ਬੂਟ ਪਾ ਕੇ ਤੁਹਾਨੂੰ ਮੈਂ ਠੁਮਕ ਠੁਮਕ ਚਲ ਕੇ ਆਪਣੀ ਚਾਲ ਦਿਆਂ ਵਖਾਈਆ। ਫੇਰ ਤੁਸਾਂ ਆਪੇ ਕਹਿਣਾ ਇਹ ਕੋਈ ਪ੍ਰਭ ਦਾ ਆ ਗਿਆ ਦੂਤ, ਜਿਹੜਾ ਸੁੱਤਿਆਂ ਰਿਹਾ ਉਠਾਈਆ। ਮੈਂ ਕੋਈ ਕਲਜੁਗ ਦਿਆਂ ਸਾਧਾਂ ਸੰਤਾਂ ਵਰਗਾ ਨਹੀਂ ਕਪੂਤ, ਨਾਮ ਜਪੌਣ ਅੱਲਾ ਵਾਹਿਗੁਰੂ ਸਤਿਨਾਮ ਤੇ ਸਤਿਗੁਰੂ ਆਪੇ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਖੇਲ ਰਿਹਾ ਸਮਝਾਈਆ। ਨਾਰਦ ਕਹੇ ਗੁਰ ਅਵਤਾਰ ਪੈਗ਼ੰਬਰ ਫਿਰਦੇ ਚਾਰ ਚੁਫੇਰੇ, ਚੌਤਰਫ਼ ਧਿਆਨ ਲਗਾਈਆ। ਵੇਖਣ ਵਿਚ ਅੰਧੇਰੇ, ਅੰਧ ਕੂਪ ਫੋਲ ਫੁਲਾਈਆ। ਚਾਰ ਵਰਨ ਝੇੜੇ, ਝਗੜਾ ਨਾ ਕੋਇ ਗਵਾਈਆ। ਉਜੜਦੇ ਦਿਸਣ ਖੇੜੇ, ਸਾਚਾ ਰੰਗ ਨਾ ਕੋਇ ਰੰਗਾਈਆ। ਨਾਮ ਚੜ੍ਹਿਆ ਕੋਈ ਨਾ ਬੇੜੇ, ਵੰਝ ਮੁਹਾਣੇ ਕੰਮ ਕਿਸੇ ਨਾ ਆਈਆ। ਜਿਧਰ ਤੱਕੀਏ ਝੂਠੇ ਝੇੜੇ, ਝਗੜਾ ਸਕੇ ਨਾ ਕੋਇ ਗਵਾਈਆ। ਸਾਨੂੰ ਸੁਣਨ ਵਾਲੇ ਬਥੇਰੇ, ਮਿਲਣ ਵਾਲਾ ਨਜ਼ਰ ਕੋਇ ਨਾ ਆਈਆ। ਕਿਸ ਦੇ ਉਤੇ ਕਰੀਏ ਮਿਹਰੇ, ਕਿਸ ਸੀਸ ਹੱਥ ਟਿਕਾਈਆ। ਸਾਰੇ ਕਰਦੇ ਹੇਰੇ ਫੇਰੇ, ਜੂਠ ਝੂਠ ਚਤੁਰਾਈਆ। ਕੋਟਾਂ ਵਿਚੋਂ ਜਨ ਭਗਤ ਦਿਸਦੇ ਪ੍ਰਭ ਚਰਨੀ ਲੱਗ ਗਏ ਜਿਹੜੇ, ਜਿਹੜਾ ਜਮ ਕੀ ਫਾਸ ਕਟਾਈਆ। ਉਹਨਾਂ ਹੋਣੇ ਅੰਤ ਨਬੇੜੇ, ਨਾਤਾ ਕੂੜ ਰਹੇ ਨਾ ਰਾਈਆ। ਅੱਜ ਦੀ ਰਾਤ ਸ੍ਰਿਸ਼ਟੀ ਸੌਣਾ ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਬਚਨ ਕਰਨੇ ਬਥੇਰੇ, ਮਤਾ ਸਾਹਿਬ ਨਾਲ ਪਕਾਈਆ। ਦੂਰ ਦੁਰਾਡੇ ਆਏ ਨੇੜੇ, ਘਰ ਵੱਜੇ ਸਚ ਵਧਾਈਆ। ਭੈ ਜਣਾਏ ਸਿੰਘ ਸ਼ੇਰੇ, ਭੱਬਕ ਇਕ ਲਗਾਈਆ। ਸਾਰੇ ਆ ਗਏ ਵਿਚ ਘੇਰੇ, ਪੱਲੂ ਨਾ ਸਕੇ ਛੁਡਾਈਆ।

❋

❋

ਅੱਗੇ ਮਾਰਨੇ ਨਾ ਪੈਣ ਗੇੜੇ, ਗੇੜਾ ਮੁੱਕੇ ਲੋਕਾਈਆ। ਮਿਹਰਵਾਨ ਕਰੇ ਮਿਹਰੇ, ਮਿਹਰ ਨਜ਼ਰ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਵਾ ਪਾ ਲਿਆਓ ਖੰਡ ਘਿਓ, ਮਿੱਠਾ ਘਿਰਤ ਵਿਚ ਮਿਲਾਈਆ। ਸਭ ਦਾ ਸਾਂਝਾ ਇਕੋ ਪਿਓ, ਪੁਰਖ ਅਕਾਲ ਪਿਤਾ ਮੰਨਣਾ ਚਾਈ ਚਾਈਂਆ। ਜਿਸ ਨੂੰ ਕਹਿੰਦੇ ਖ਼ੁਦਾ ਦਿਓ, ਦੇਵਣਹਾਰ ਸਰਬ ਸਰਨਾਈਆ। ਆਤਮ ਨਾਲ ਲਗਾਏ ਨੇਂਹੋਂ, ਪਰਮਾਤਮ ਪ੍ਰੀਤੀ ਇਕ ਬਣਾਈਆ। ਦਾਤਾ ਹੋ ਕੇ ਅਲਖ ਅਭਿਉ, ਦੁੱਖ ਭੰਜਨ ਹੋਵੇ ਸਹਾਈਆ। ਜੋ ਆਦਿ ਜੁਗਾਦਿ ਰਿਹੋ, ਓੜਕ ਇਕ ਅਖਵਾਈਆ। ਸਾਰੇ ਓਸ ਦੀ ਸਰਨ ਪਇਓ, ਪਰਾ ਪਸੰਤੀ ਮਧਮ ਬੈਖਰੀ ਤੋਂ ਪਰੇ ਕਰੇ ਪੜ੍ਹਾਈਆ। ਅੰਮ੍ਰਿਤ ਬਰਖੇ ਮੇਂਹੋ, ਨੇਹੋਂ ਨੇਹੋਂ ਰਸ ਆਪ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ । ਗੁਰ ਅਵਤਾਰ ਪੈਗ਼ੰਬਰ ਕਹਿਣ ਇਹ ਵਸਤ ਕਿਸੇ ਨਾ ਵਿਕੇ ਹਾਟ, ਲੱਭਿਆਂ ਹੱਥ ਕਦੇ ਨਾ ਆਈਆ। ਸਾਨੂੰ ਵੀ ਦੱਸੀ ਰਾਵੀ ਕਿਨਾਰੇ ਘਾਟ, ਭੇਵ ਅਭੇਦ ਖੁਲ੍ਹਾਈਆ। ਪੰਜ ਪੰਜ ਗੁਰਮੁਖ ਉਠੋ ਇਕ ਇਕ ਉਂਗਲ ਸਭ ਨੇ ਲੈਣੀ ਚਾਟ, ਰਸ ਰਸਨਾ ਵਾਲਾ ਬਣਾਈਆ। ਸੁੱਤਿਆਂ ਜਾਣਾ ਜਾਗ, ਨੇਤਰ ਅੱਖ ਖੁਲ੍ਹਾਈਆ। ਭਾਗ ਲੱਗੇ ਕਾਇਆ ਮਾਟ, ਮਿਲੇ ਮਾਣ ਵਡਿਆਈਆ। ਕਰਾਂ ਹਾਸ ਬਿਲਾਸ, ਖ਼ੁਸ਼ੀਆਂ ਢੋਲੇ ਗਾਈਆ। ਪ੍ਰਭ ਮਿਲਣ ਦੀ ਸਿਖ ਲਵੋ ਜਾਚ, ਤਰੀਕਾ ਰਿਹਾ ਦ੍ਰਿੜਾਈਆ। ਇਹ ਸੁਹੰਜਣੀ ਹੋਣੀ ਰਾਤ, ਗੁਰਮੁਖੋ ਮਿਲੇ ਵਡਿਆਈਆ। ਜੋ ਜੰਮਿਆ ਸੋ ਹੋ ਜਾਵੇ ਨਾਸ, ਸਦਾ ਰਹਿਣ ਕੋਇ ਨਾ ਪਾਈਆ। ਇਹੋ ਜਿਹਾ ਅੱਗੇ ਕਿਸੇ ਮਿਲਿਆ ਨਹੀਂ ਕੋਈ ਬਾਪ, ਜੋ ਬੱਚਿਆਂ ਸੇਵ ਕਮਾਈਆ। ਰੂਹ ਬੁਤ ਕਰੇ ਪਾਕ, ਅੰਦਰੋਂ ਕਰੇ ਸਫ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਦਸੇ ਉਂਗਲਾਂ ਚੱਟੋ ਵਾਰੋ ਵਾਰੀ, ਗੋਬਿੰਦ ਦਰ ਮਿਲੇ ਵਡਿਆਈਆ। ਕਿਸੇ ਦੀ ਮਨਸਾ ਨਾ ਰਹੇ ਦੁਖਿਆਰੀ, ਦੁੱਖਾਂ ਦਰਦਾਂ ਡੇਰਾ ਢਾਹੀਆ। ਨਾਰ ਕੰਤ ਨਾ ਚੂੜ੍ਹੀ ਰਹੇ ਨਾ ਚਮਿਆਰੀ, ਗੋਬਿੰਦ ਰੰਗ ਰੰਗਾਈਆ। ਨਾ ਟੇਲਰ ਰਹੇ ਨਾ ਸੁਨਿਆਰੀ, ਨਾ ਚਿੱਟੀ ਸ਼ਾਹੀ ਰੂਪ ਵਟਾਈਆ। ਨਾ ਲਾਲਣ ਰਹੇ ਘੁਮਿਆਰੀ, ਨਾ ਤਰਖਾਣੀ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਗੁਰਮੁਖੋ ਸਭ ਦਾ ਸਾਂਝਾ ਹੋ ਗਿਆ ਵਰਨ, ਬਰਨ ਇਕੋ ਇਕ ਦ੍ਰਿੜਾਈਆ। ਇਕੋ ਸਤਿਗੁਰ ਇਕੋ ਚਰਨ, ਇਕੋ ਸੇਵਾ ਲੈਣੀ ਕਮਾਈਆ। ਇਕੋ ਮੰਜ਼ਲ ਵੇਖਣੀ ਚੜ੍ਹਨ, ਦੂਜਾ ਰਾਹ ਨਾ ਕੋਇ ਤਕਾਈਆ। ਚੁਰਾਸੀ ਵਿਚੋਂ ਆਇਆ ਤੁਹਾਨੂੰ ਫੜਨ, ਖੋਜੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਟਿਕਾਈਆ। ਮਿੱਠਾ ਕਹੇ ਮੇਰਾ ਲੈ ਲਓ ਰਸ, ਵਾਸਤਾ ਪ੍ਰਭ ਦੇ ਅੱਗੇ ਪਾਈਆ। ਜਿਹੜੇ ਚਟਦੇ ਜਾਂਦੇ ਓਹ ਆਪਣੇ ਅੰਦਰ ਕਰੋ ਜਸ, ਅੱਖੀਂ ਮੀਟ ਧਿਆਨ ਲਗਾਈਆ। ਅੱਖਾਂ ਖੋਲ੍ਹ ਨਾ ਲੈਣਾ ਤਕ, ਦ੍ਰਿਸ਼ਟੀ ਇਧਰ ਓਧਰ ਨਾ ਕੋਇ ਘੁੰਮਾਈਆ। ਫਿਰ ਤੁਹਾਡਾ ਨਾਤਾ ਜੁੜੇ ਪੱਕ, ਅੱਗੇ ਸਕੇ ਨਾ ਕੋਇ ਛੁਡਾਈਆ। ਜਿਹੜਾ ਤੁਹਾਡੇ ਕਾਰਨ ਆਇਆ ਵੱਤ, ਵਤਨ ਤੁਹਾਡਾ ਵੇਖ ਵਖਾਈਆ। ਜਿਹੜੇ ਇਕ ਦੂਜੇ ਦੇ ਉਤੇ ਆਏ ਟੱਪ, ਆਪਣਾ ਪੰਧ ਮੁਕਾਈਆ। ਫਿਰ ਗੋਬਿੰਦ ਦਾ ਰਸ ਲਵੋ ਚਖ, ਸਹਿਸਾ ਰੋਗ ਰਹੇ ਨਾ ਰਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਘਿਰਤ ਕਹੇ ਮੇਰੇ ਵਿਚ ਨਹੀਂ

❋

❋

ਕੋਈ ਘਿਰਨਾ, ਘਿਰਨ ਸਭ ਦੀ ਦਿਆਂ ਕਢਾਈਆ। ਜਨ ਭਗਤੋ ਗੋਬਿੰਦ ਦਾ ਰਸ ਵੇਖ ਕੇ ਦੂਜੇ ਦਵਾਰੇ ਕਦੇ ਨਹੀਂ ਫਿਰਨਾ, ਵਸਤ ਮੰਗਣ ਕੋਇ ਨਾ ਜਾਈਆ। ਪ੍ਰਭ ਬਿਨ ਅਵਰ ਮੰਨਣਾ ਕੋਈ ਫਿਰ ਨਾ, ਕੰਤ ਸੁਹਾਗ ਨਜ਼ਰ ਕੋਇ ਨਾ ਆਈਆ। ਮੰਜ਼ਲ ਚੜ੍ਹ ਕੇ ਸਾਧਾਂ ਪਿਛੇ ਕਦੀ ਨਹੀਂ ਥਿੜਨਾ, ਆਪਣਾ ਮਨ ਡੁਲਾਈਆ। ਵੇਖੋ ਉਲਟਾ ਗੇੜਾ ਗਿੜਨਾ, ਚਾਰੇ ਕੁੰਟ ਦੁਹਾਈਆ। ਹੁਕਮੇ ਛੇੜ ਛਿੜਨਾ, ਮੱਝਾਂ ਦਾ ਛੇੜੂ ਓਹ ਗੁਰੂ ਨਾਨਕ ਦਏ ਦੁਹਾਈਆ। ਇਹ ਸਮਾਂ ਫੇਰ ਨਹੀਂ ਮਿਲਣਾ, ਕੋਟਨ ਜੁਗ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਘਿਓ ਕਹੇ ਕੋਈ ਰਹਿ ਨਾ ਜਾਵੇ ਬਾਕੀ, ਬਾਕ਼ਾਇਦਾ ਦਿਆਂ ਜਣਾਈਆ। ਪੁਰਖ ਅਕਾਲ ਤੁਹਾਡਾ ਸਾਥੀ, ਸੋਹਣਾ ਸੰਗ ਨਿਭਾਈਆ। ਤੁਹਾਡੀ ਪੁੱਛੇ ਵਾਤੀ, ਨਿਰਗੁਣ ਆਇਆ ਚਾਈਂ ਚਾਈਂਆ। ਰਾਵੀ ਦੀ ਪੜ੍ਹ ਕੇ ਪਾਤੀ, ਗੰਗਾ ਗੋਦਾਵਰੀ ਜਮਨਾ ਸੁਰਸਤੀ ਨਾਰਦ ਕਲਜੁਗ ਦੀ ਰੀਤੀ ਵੇਖ ਕੇ ਹੱਥ ਮਾਰਦਾ ਉਤੇ ਛਾਤੀ, ਜ਼ੋਰ ਜ਼ੋਰ ਨਾਲ ਦ੍ਰਿੜਾਈਆ। ਜਨ ਭਗਤੋ ਪ੍ਰਭੂ ਦਾ ਅੰਮ੍ਰਿਤ ਕਦੇ ਨਾ ਲੱਭਿਓ ਬਾਹਰ ਕਿਸੇ ਕਟੋਰੇ ਵਿਚ ਬਾਟੀ, ਕਿਰਪਾ ਨਾਲ ਸਭ ਦੇ ਅੰਦਰੋਂ ਦਏ ਚਖਾਈਆ। ਤੁਸਾਂ ਤੇ ਸਿਰਫ਼ ਹੁਕਮ ਦੀ ਮੰਨਣੀ ਆਖੀ, ਪਾਰ ਕਰਨਾ ਉਹਦੀ ਵਡਿਆਈਆ। ਜੇ ਤੁਸੀਂ ਭਗਤ ਤੇ ਮੈਂ ਤੁਹਾਡਾ ਜਮਾਤੀ, ਜਿਹੜੀ ਵਿਦਿਆ ਤੁਸੀਂ ਨਹੀਂ ਪੜ੍ਹੀ ਓਹ ਮਜ਼ਮੂਨ ਦਿਤਾ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦਾ ਮਿਤ੍ਰ ਤੇ ਸਭ ਦੀ ਕਰੇ ਰਾਖੀ, ਰੱਖਕ ਹੋ ਕੇ ਵੇਖੇ ਥਾਉਂ ਥਾਈਂਆ।

੧੯ ਫੱਗਣ ਸ਼ਹਿਨਸ਼ਾਹੀ ਸੰਮਤ ੪ ਹਰਦੀਪ ਸਿੰਘ ਦੇ ਗ੍ਰਹਿ ਪਿੰਡ ਓਗਰਾ

ਰਾਵੀ ਕਹੇ ਰਾਤੀਂ ਗੁਰ ਅਰਜਨ ਮੈਨੂੰ ਦਿਤਾ ਦਰਸ, ਹੱਸ ਕੇ ਲਿਆ ਬੁਲਾਈਆ। ਪਿਛਲੇ ਯਾਦ ਨਾ ਕਰੀਂ ਬੀਤੇ ਬਰਸ, ਦੁੱਖਾਂ ਦੇਣਾ ਭੁਲਾਈਆ। ਅੱਗੇ ਤੇਰੇ ਉਤੇ ਤਰਸ, ਮਿਹਰ ਨਜ਼ਰ ਉਠਾਈਆ। ਪੂਰੀ ਹੋਈ ਸ਼ਰਤ, ਕੌਲ ਤੋੜ ਨਿਭਾਈਆ। ਖੇਲ ਵੇਖਿਆ ਫ਼ਰਸ਼, ਵੱਜੀ ਸਚ ਵਧਾਈਆ। ਖ਼ੁਸ਼ੀ ਹੋਈ ਅਰਸ਼, ਅਰਸ਼ੀ ਪ੍ਰੀਤਮ ਦਇਆ ਕਮਾਈਆ। ਤੂੰ ਆਪਣਾ ਪੂਰਾ ਕੀਤਾ ਫ਼ਰਜ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਗੁਰ ਅਰਜਨ ਕਿਹਾ ਰਾਵੀ ਮੇਰੇ ਤੱਕ ਨੈਣ, ਨੈਣਾਂ ਨਾਲ ਮਿਲਾਈਆ। ਤੇਰੇ ਵਿਚ ਚਰਨ ਛੁਹਾਇਆ ਨਰਾਇਣ, ਨਰ ਨਰਾਇਣ ਦਇਆ ਕਮਾਈਆ। ਤੇਰਾ ਪਵਿੱਤ੍ਰ ਹੋਇਆ ਵਹਿਣ, ਵਹਿਣਾਂ ਮਿਲੀ ਵਡਿਆਈਆ। ਦੂਸਰ ਰਿਹਾ ਨਾ ਕੋਇ ਤਫ਼ੈਣ, ਦੁਤੀਆ ਭਾਓ ਰਿਹਾ ਚੁਕਾਈਆ। ਝਗੜਾ ਮੁਕਾਇਆ ਪੰਚਾਇਣ, ਪੰਚਾਂ ਮਿਲ ਕੇ ਗੰਗਾ ਗੋਦਾਵਰੀ ਜਮਨਾ ਸੁਰਸਤੀ ਖ਼ੁਸ਼ੀ ਮਨਾਈਆ। ਅੱਗੇ ਰਹਿਣਾ ਨਹੀਂ ਤਰਫ਼ੈਣ, ਤਰਫ਼ਦਾਰੀ ਨਾ ਵੰਡ ਵੰਡਾਈਆ। ਲੇਖਾ ਵੇਖੋ ਵਿਚ ਬਾਲਮੀਕੀ ਰਮਾਇਣ, ਰਿਸ਼ੀ ਕੀ ਲਿਖ ਕੇ ਗਿਆ ਸਮਝਾਈਆ। ਜਿਸ ਵੇਲੇ ਨੇਤਰ ਰੋਵੇ ਹਿੰਦਵਾਇਣ, ਹਿੰਦੂ ਦੇਣ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਗੁਰ ਅਰਜਨ ਕਿਹਾ ਰਾਵੀ ਤੱਕ ਲੈ ਕੋਨੇ ਗੋਸ਼ੇ, ਲਹਿੰਦੀ ਦਿਸ਼ਾ ਧਿਆਨ ਲਗਾਈਆ।

❋

❋

ਜਿਸ ਦੀ ਸਮਝ ਕੋਇ ਨਾ ਸੋਚੇ, ਓਹ ਸੋਚਾਂ ਰਿਹਾ ਪਾਈਆ। ਜਿਸ ਦਾ ਦਰਸ ਕੋਇ ਨਾ ਲੋਚੇ, ਓਹ ਦਰਸ ਰਿਹਾ ਵਖਾਈਆ। ਜਿਸ ਦਾ ਭਾਣਾ ਕੋਈ ਨਾ ਰੋਕੇ, ਭਾਣੇ ਵਿਚ ਦੁਹਾਈਆ। ਓਹ ਸ੍ਰਿਸ਼ਟੀ ਵਾਲੇ ਕੀਤੇ ਥੋਥੇ, ਧਰਮ ਦੀ ਧਾਰ ਨਾ ਕੋਇ ਪ੍ਰਗਟਾਈਆ। ਕਲਜੁਗ ਵਹਿਣ ਖਾਂਦੇ ਗੋਤੇ, ਫੜ ਬਾਹੋਂ ਪਾਰ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਰਾਹ ਵੇਖੇ ਗੁਰ ਅਰਜਨ ਮੇਰੀ ਪੁਸ਼ਤ ਪਨਾਹ ਲਾਵੇ ਥਾਪੀ, ਥਪਕੀ ਦੇ ਕੇ ਖ਼ੁਸ਼ੀ ਮਨਾਈਆ। ਤੇਰਾ ਪ੍ਰਭੂ ਬੜਾ ਪ੍ਰਤਾਪੀ, ਪ੍ਰਤਾਪ ਵਾਲਾ ਸੋਭਾ ਪਾਈਆ। ਜਿਸ ਨੇ ਕੋਟਨ ਤਾਰਨੇ ਪਾਪੀ, ਪਤਤ ਪੁਨੀਤ ਬਣਾਈਆ। ਜਨ ਭਗਤਾਂ ਕੋਲੋਂ ਇਕੋ ਮਨਾਏ ਆਖੀ, ਪੂਜਾ ਪਾਠ ਦੇ ਲੇਖੇ ਦਏ ਮੁਕਾਈਆ । ਯਾਦ ਕਰ ਜਿਸ ਵੇਲੇ ਈਸਾ ਚੜ੍ਹਿਆ ਸੀ ਫਾਸੀ, ਗਲ ਵਿਚ ਫਾਸੀ ਤੇ ਆਸੀ ਰਾਵੀ ਵਲ ਤਕਾਈਆ। ਚਾਰੇ ਕੂਟਾਂ ਘੁੰਮ ਕੇ ਵੇਖਿਆ ਏਸੇ ਕੰਢੇ ਦਿਸਿਆ ਪੁਰਖ ਅਬਿਨਾਸ਼ੀ, ਜਿਥੇ ਸੁੱਕੇ ਮੰਡੇ ਆਇਆ ਖਵਾਈਆ। ਜਿਹੜੀ ਓਹ ਕੋਲ ਰੱਖਦਾ ਸੀ ਚਾਰ ਚਾਰ ਇੰਚ ਦੀ ਬਾਟੀ, ਓਹ ਪੱਥਰਾਂ ਥੱਲੇ ਛੱਡੀ ਦਬਾਈਆ। ਅਜੇ ਤੱਕ ਹੱਥ ਨਹੀਂ ਆਈ ਲਾਧੀ, ਖੋਜਿਆਂ ਮਿਲਣ ਕਿਸੇ ਨਾ ਪਾਈਆ। ਉਸ ਮੁਕਦਮੇ ਜਗਹ ਤੋਂ ਚੜ੍ਹਦੀ ਦਿਸ਼ਾ ਨੌ ਗਜ਼ ਦੱਬੀ ਢਾਈ ਫ਼ੁਟ ਦੀ ਡੂੰਘੀ ਖਾਡੀ, ਓਸੇ ਤਰਾ ਆਸ ਤਕਾਈਆ । ਗੁਰ ਅਰਜਨ ਕਿਹਾ ਕੀ ਦਸ਼ਾ ਹੋਈ ਸਾਡੀ, ਕਲਜੁਗ ਕੀ ਕਾਰ ਕਮਾਈਆ। ਕਿਉਂ ਭਾਵੀ ਹੋਈ ਡਾਢੀ, ਤੱਤੀਆਂ ਲੋਹਾਂ ਉਤੇ ਬਹਾਈਆ। ਰਾਵੀ ਕਹੇ ਹੇ ਸਤਿਗੁਰ, ਜੇ ਤੱਤੀ ਲੋਹ ਤੇ ਨਾ ਬਹਿੰਦੋ ਫੇਰ ਮੇਰੀ ਕੌਣ ਕਰਦਾ ਇਮਦਾਦੀ, ਏਥੇ ਆ ਕੇ ਚਰਨ ਕੌਣ ਛੁਹਾਈਆ। ਮੈਂ ਤਾਂ ਆਦਿ ਤੋਂ ਸਾਦ ਮੁਰਾਦੀ, ਸਿੱਧੀ ਸਾਦੀ ਆਪਣਾ ਰੂਪ ਰਖਾਈਆ। ਜੁਗ ਚੌਕੜੀ ਕੀਤੀ ਨਹੀਂ ਕਦੀ ਸ਼ਾਦੀ, ਸੰਸਾਰੀ ਕੰਤ ਨਾ ਕੋਇ ਹੰਢਾਈਆ। ਚਰਨ ਕਵਲ ਮੈਂ ਜਾ ਕੇ ਕਦੇ ਨਹੀਂ ਕਿਸੇ ਦੇ ਲਾਗੀ, ਨਿਉਂ ਨਿਉਂ ਸੀਸ ਨਾ ਕੋਇ ਨਿਵਾਈਆ। ਮੈਨੂੰ ਇਕੋ ਪ੍ਰਭੂ ਦੇ ਮਿਲਣ ਦੀ ਵਾਦੀ, ਮੇਰੀ ਆਦਤ ਪਿਛਲੀ ਚਲੀ ਆਈਆ। ਕੋਈ ਲਾਈ ਨਹੀਂ ਸਮਾਧੀ, ਅੱਖਾਂ ਮੀਟ ਧਿਆਨ ਲਗਾਈਆ। ਮੈਂ ਇਹਨਾਂ ਵਿਚ ਨਹੀਂ ਜਾਗੀ, ਮਸਤੀ ਵਿਚ ਸੌਂ ਕੇ ਆਪਣਾ ਝਟ ਲੰਘਾਈਆ। ਮੈਂ ਕਦੀ ਨਹਾਤੀ ਨਹੀਂ ਮਹੀਨਾ ਮਾਘੀ, ਪਵਿੱਤ੍ਰ ਆਪਣਾ ਆਪ ਕਰਾਈਆ। ਮੈਨੂੰ ਇਹ ਗੱਲ ਯਾਦ ਤੇਰੇ ਪਿਛੋਂ ਮੈਨੂੰ ਇਕ ਸੁਨੇਹਾ ਦਿਤਾ ਸੀ ਗੁਜਰੀ ਜਿਹੜੀ ਗੋਬਿੰਦ ਦੇ ਬੱਚਿਆਂ ਦੀ ਦਾਦੀ, ਦਾਅਵੇ ਨਾਲ ਸਮਝਾਈਆ। ਜਿਸ ਨੇ ਖੇਲ ਕਰਾਈ ਸਾਡੀ, ਬੰਸ ਸਰਬੰਸਾ ਆਪਣੇ ਲੇਖੇ ਪਾਈਆ। ਨੀ ਰਾਵੀ ਓਹ ਸਾਰ ਲਏ ਤੁਹਾਡੀ, ਅੰਤਮ ਆਵੇ ਚਾਈਂ ਚਾਈਂਆ। ਨਾਲ ਭਗਤ ਸੁਹੇਲੇ ਹੋਣ ਉਸ ਦੇ ਲਾਗੀ, ਪ੍ਰੇਮ ਪ੍ਰੀਤੀ ਵੰਡ ਵੰਡਾਈਆ। ਜੋ ਵੇਖੇ ਖੇਲ ਦੁਨਿਆਵੀ ਬਾਜ਼ੀਗਰ ਲਾ ਕੇ ਬਾਜ਼ੀ, ਬਾਜਾਂ ਵਾਲਾ ਆਪਣੇ ਨਾਲ ਮਿਲਾਈਆ। ਤੇਰਾ ਤਟ ਕਿਨਾਰਾ ਹੋਵੇ ਵਡਭਾਗੀ, ਭਾਗਾਂ ਭਰੀਏ ਤੈਨੂੰ ਮਿਲੇ ਵਡਿਆਈਆ। ਇਹ ਸਮਝ ਨਹੀਂ ਕੋਈ ਦਿਮਾਗ਼ੀ, ਬੁੱਧੀ ਵਿਚ ਕੋਇ ਚਤੁਰਾਈਆ। ਇਹ ਖੇਲ ਨਹੀਂ ਕੋਈ ਸਮਾਜੀ, ਸਮਾਜਵਾਦ ਨਾ ਕੋਇ ਦ੍ਰਿੜਾਈਆ। ਇਹ ਪ੍ਰਭ ਦੀ ਪੁੱਠੀ ਸਿੱਧੀ ਉਲਟੀ ਹੋਣੀ ਕਲਾਬਾਜ਼ੀ, ਅਕਲ ਕਲਧਾਰੀ ਆਪਣਾ ਖੇਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਆਦਿ ਜੁਗਾਦੀ, ਜੁਗ ਚੌਕੜੀ ਆਪਣਾ ਹੁਕਮ ਵਰਤਾਈਆ।

❋

❋

੧੯ ਫੱਗਣ ਸ਼ਹਿਨਸ਼ਾਹੀ ਸੰਮਤ ੪ ਗਿਆਨ ਸਿੰਘ ਦੇ ਘਰ ਪਿੰਡ ਓਗਰਾ

ਰਾਵੀ ਕਹੇ ਮੈਂ ਲੰਮਾ ਲਾਇਆ ਢੌਂਕਾ, ਸਤਿਜੁਗ ਦੀ ਸੁੱਤੀ ਨੇ ਕਲਜੁਗ ਅੰਤ ਲਈ ਅੰਗੜਾਈਆ। ਜਿਸ ਵੇਲੇ ਬਲ ਮੇਰੇ ਘਾਟ ਪਹੁੰਚਾ, ਮਿਲ ਕੇ ਖ਼ੁਸ਼ੀ ਬਣਾਈਆ। ਮੈਂ ਧਿਆਨ ਧਰਿਆ ਨਾਲ ਸ਼ੌਂਕਾ, ਰੂਪ ਅਨੂਪ ਵੇਖ ਵਖਾਈਆ। ਜਿਸ ਵੇਲੇ ਚੜ੍ਹਿਆ ਉਪਰ ਨੌਕਾ, ਨਈਆ ਇਕ ਚਲਾਈਆ। ਉਹਨੂੰ ਨੀਂਦ ਦਾ ਆਇਆ ਇਕ ਝੋਂਕਾ, ਹੁਲਾਰਾ ਬੇਪ੍ਰਵਾਹੀਆ। ਹੁਕਮ ਸੁਣਿਆ ਕਲਜੁਗ ਅੰਤਮ ਅੰਤਾ, ਸਚ ਸਬੂਤ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਰਾਵੀ ਕਹੇ ਬਲ ਨਾਲ ਸੀ ਛਿਆਸੀ ਪ੍ਰੇਮੀ ਪਿਆਰੇ, ਜੋਬਨਵੰਤੇ ਨਜ਼ਰੀ ਆਈਆ। ਕੁਛ ਵਿਆਹੇ ਕੁਛ ਕੁਆਰੇ, ਕੁਛ ਬੁੱਢੇ ਬਾਲ ਸੋਭਾ ਪਾਈਆ। ਜਿਸ ਵੇਲੇ ਆਏ ਤਟ ਕਿਨਾਰੇ, ਦਰ ਠਾਂਡੇ ਇਕ ਸੁਹਾਈਆ। ਮੇਰੇ ਅੰਤਰ ਆਈ ਇਕ ਵਿਚਾਰੇ, ਵਿਚਰਕੇ ਦਿਤਾ ਜਣਾਈਆ। ਬਲ ਕੀ ਇਹ ਤੇਰੇ ਵਰਗੇ ਭਗਤ ਸਾਰੇ, ਮੈਨੂੰ ਦੇ ਦ੍ਰਿੜਾਈਆ। ਬਲ ਕਿਹਾ ਇਹ ਜਨਮ ਜਨਮ ਦੇ ਦੁਖਿਆਰੇ, ਕਰਮ ਕਰਮ ਦਾ ਰੋਗ ਨਾ ਕੋਇ ਗਵਾਈਆ। ਸਾਰੇ ਜਗਤ ਵਿਚ ਮੇਰੇ ਨਾਲ ਕਰਨ ਪਿਆਰੇ, ਜੇ ਪ੍ਰਭੂ ਨੂੰ ਮਿਲਿਉਂ ਤੇ ਸਾਨੂੰ ਦੇ ਮਿਲਾਈਆ। ਮੈਂ ਵੀ ਦੱਸਦਾ ਰਿਹਾ ਇਸ਼ਾਰੇ, ਸਿਫ਼ਤ ਮਹਿਮਾ ਵਾਲੀ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਰਾਵੀ ਕਹੇ ਜਿਸ ਵੇਲੇ ਬਲ ਨਈਆ ਗਿਆ ਉਤਰ, ਉੱਤਰ ਪੂਰਬ ਪੱਛਮ ਦੱਖਣ ਧਿਆਨ ਲਗਾਈਆ। ਜਿਹੜੀ ਪ੍ਰਭ ਦੀ ਗੋਲੀ ਇਹ ਉਸ ਦਾ ਨਿੱਕਾ ਜਿਹਾ ਸੀ ਪੁੱਤ੍ਰ, ਆਯੂ ਛੋਟੀ ਸੋਭਾ ਪਾਈਆ। ਨਾਲ ਪ੍ਰੋਹਿਤ ਸੀ ਸੋਹਣਾ ਸ਼ੁੱਕਰ, ਸ਼ੁਕਰੀਆ ਕਹਿ ਕੇ ਸੀਸ ਨਿਵਾਈਆ। ਭੁੱਖ ਲੱਗੀ ਤੇ ਖਾਣ ਨੂੰ ਮੰਗੇ ਟੁੱਕਰ, ਰੋਟੀ ਹੱਥ ਕੋਇ ਨਾ ਆਈਆ। ਜੰਗਲ ਵਿਚ ਬੇਲੇ ਵਿਚ ਚਾਰ ਪਾਏ ਸਾਰੇ ਲੁਕਣ, ਆਪਣਾ ਆਪ ਛੁਪਾਈਆ। ਉਸ ਵੇਲੇ ਬਲ ਨੇ ਮੁਖ ਲਿਆ ਵਿਚ ਬੁੱਕਲ, ਪ੍ਰਭ ਚਰਨ ਧਿਆਨ ਲਗਾਈਆ। ਫੇਰ ਬੱਚਾ ਲੱਗਾ ਰੁੱਸਣ, ਰੋ ਕੇ ਰਿਹਾ ਕੁਰਲਾਈਆ। ਮੇਰੀ ਆਂਦਰ ਲੱਗੀ ਟੁੱਟਣ, ਭੁੱਖਾ ਦਏ ਦੁਹਾਈਆ। ਸਿਰ ਦੇ ਵਾਲ ਲੱਗਾ ਪੁੱਟਣ, ਨੈਣਾਂ ਨੀਰ ਵਹਾਈਆ। ਜਿਸ ਵੇਲੇ ਬਲ ਲੱਗਾ ਚੁੱਕਣ, ਪਿਛਾ ਲਿਆ ਬਦਲਾਈਆ। ਫਿਰ ਲੱਗਾ ਪੁੱਛਣ, ਮੈਨੂੰ ਕੁਛ ਦੇ ਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਬਲ ਕਿਹਾ ਵਾਹ ਮੇਰੇ ਭਗਵਾਨ, ਤੇਰੀ ਬੇਪਰਵਾਹੀਆ। ਮੈਂ ਰਾਜਾ ਅੱਜ ਕੋਲ ਨਹੀਂ ਕੁਝ ਪੀਣ ਖਾਣ, ਚਰਨ ਤੇਰੀ ਸਰਨਾਈਆ। ਹੁਕਮ ਹੋਇਆ ਬਲ ਅਸਮੇਧ ਯੱਗ ਕਰ ਪ੍ਰਵਾਨ, ਪਰਵਾਨਾ ਇਕ ਦ੍ਰਿੜਾਈਆ। ਮੈਂ ਥੋੜ੍ਹੀ ਦੱਛਨਾ ਤੇ ਥੋੜ੍ਹਾ ਮੰਗਣਾ ਦਾਨ, ਬਾਕੀ ਸਭ ਕੁਝ ਤੇਰੀ ਝੋਲੀ ਪਾਈਆ। ਇਹ ਬੱਚਾ ਇਕ ਅੰਞਾਣ, ਇਹ ਰੋ ਕੇ ਵੀ ਮੈਨੂੰ ਰਿਹਾ ਸੁਣਾਈਆ। ਮੈਂ ਜਲਦੀ ਪਹੁੰਚਿਆ ਆਣ, ਭੱਜਿਆ ਵਾਹੋ ਦਾਹੀਆ। ਓਨੇ ਚਿਰ ਨੂੰ ਹਲਵਾਈ ਆ ਗਿਆ ਰਾਹੀ ਆ ਗਿਆ ਵਿਆਹ ਵਾਲੇ ਘਰ ਦਾ ਪਕਾ ਕੇ ਪਕਵਾਨ, ਆਪਣਾ ਪੰਧ ਮੁਕਾਈਆ। ਉਹਦੇ ਨਾਲ ਸੀ ਹੋਰ ਜਵਾਨ, ਦੂਜਾ ਸਾਥੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਬਲ ਦੇ ਨਾਲ ਸੀ ਇਕ ਧਰਮ ਧਾਰ ਦੀ ਦਾਸੀ, ਸੇਵਕ ਸੇਵਾ ਸਚ ਕਮਾਈਆ। ਓਨ ਬੇਨੰਤੀ ਇਕ ਆਖੀ, ਨਿਉਂ ਕੇ ਸੀਸ ਨਿਵਾਈਆ। ਮੈਂ ਬੱਚੇ ਦੀ ਕਰਾਂ ਰਾਖੀ, ਗੱਲਾਂ ਨਾਲ ਪਰਚਾਈਆ।

❋

❋

ਬਲ ਕਿਹਾ ਇਹ ਕੋਈ ਖੇਲ ਪੁਰਖ ਅਬਿਨਾਸ਼ੀ, ਤੇਰੀ ਚਲੇ ਨਾ ਕੋਇ ਚਤੁਰਾਈਆ। ਏਥੇ ਨਹੀਂ ਕੋਈ ਸੌਣ ਨੂੰ ਖਾਟੀ, ਖਟੀਆ ਨਜ਼ਰ ਕੋਇ ਨਾ ਆਈਆ। ਮੈਂ ਦੂਰ ਦੁਰਾਡਾ ਮਾਰ ਕੇ ਆਇਆ ਵਾਟੀ, ਪੈਂਡਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਮੇਲਾ ਆਪ ਮਿਲਾਈਆ। ਦਾਸੀ ਓਸੇ ਵੇਲੇ ਕਰ ਲਈ ਲਿਖਤ, ਜੋ ਬਚਨ ਬਲ ਜਣਾਈਆ। ਅੰਦਰੇ ਅੰਦਰ ਕੀਤੀ ਮਿੰਨਤ, ਪ੍ਰਭ ਤੇਰੀ ਬੇਪ੍ਰਵਾਹੀਆ। ਜੇ ਆਪਣੀ ਮਹਿੰਮਾ ਦੀ ਦੇਵੇਂ ਹਿੰਮਤ, ਤੇਰੀ ਸੇਵਾ ਲਵਾਂ ਕਮਾਈਆ। ਪੁਰਖ ਅਬਿਨਾਸ਼ੀ ਦਿਤਾ ਪਿਆਰ ਦਾ ਖਿਲਤ, ਮਿਹਰ ਨਜ਼ਰ ਉਠਾਈਆ। ਜਿਸ ਵੇਲੇ ਆਪ ਆਵਾਂ ਦਇਆ ਕਮਾਵਾਂ ਤੇਰਾ ਨਾਮ ਹੋਵੇ ਤ੍ਰਿਪਤ, ਤ੍ਰਿਸ਼ਨਾ ਤ੍ਰਿਪਤ ਕਰਾਈਆ। ਕੋਲ ਸੁਣਦਾ ਸੀ ਅੱਠੇ ਪਹਿਰ ਦਾ ਚੋਬਦਾਰ ਜਿਸ ਦਾ ਨਾਮ ਨਸ਼ਿਸ਼ਟ, ਭਾਗਾਂ ਵਿਚ ਕਥਾ ਪੜ੍ਹਾਈਆ। ਅੰਦਰ ਵਿਚਾਰ ਆਈ ਕੀ ਕਰਨਾ ਸਵਰਗ ਬਹਿਸ਼ਤ, ਸੁਖ ਦੀ ਲੋੜ ਰਹੀ ਨਾ ਰਾਈਆ। ਜੇ ਪ੍ਰਭੂ ਆਪਣੀ ਸੇਵਾ ਵਿਚ ਮੈਨੂੰ ਬਖ਼ਸ਼ੇ ਲਿਖਤ, ਮੈਂ ਖ਼ੁਸ਼ੀਆਂ ਨਾਲ ਕਮਾਈਆ। ਮੈਨੂੰ ਇਹੋ ਸ਼ੌਕ ਤੇ ਇਹੋ ਇਸ਼ਕ, ਪ੍ਰੇਮ ਇਹੋ ਦਰਸਾਈਆ। ਬਾਕੀ ਰਹੇ ਨਾ ਕੋਇ ਚਿੰਤ, ਝਗੜਾ ਨਾ ਕੋਇ ਵਖਾਈਆ। ਪੁਰਖ ਅਕਾਲ ਦੀਨ ਦਿਆਲ ਇਸ਼ਾਰਾ ਕੀਤਾ ਏਸੇ ਧਰਨੀ ਏਸੇ ਧਰਤ, ਧੌਲ ਦਿਤਾ ਵਖਾਈਆ। ਜਿਸ ਵੇਲੇ ਮੁੜ ਕੇ ਆਵਾਂ ਪਰਤ, ਨਿਰਗੁਣ ਨੂਰ ਕਰਾਂ ਰੁਸ਼ਨਾਈਆ। ਤੇਰੀ ਪੂਰੀ ਕਰਾਂ ਸ਼ਰਤ, ਮਿਹਰ ਨਜ਼ਰ ਉਠਾਈਆ। ਜਗੀਰ ਸਿੰਘ ਦੀ ਪੂਰੀ ਹੋਈ ਪਿਛਲੀ ਅਰਜ਼, ਲੇਖਾ ਸਭ ਦਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲਾ ਲਏ ਮਿਲਾਈਆ। ਜਿਸ ਵੇਲੇ ਹਲਵਾਈ ਆਏ ਨਜ਼ਦੀਕ, ਬੱਚੇ ਹੋਰ ਦਿਤੀ ਦੁਹਾਈਆ। ਉਚੀ ਮਾਰ ਕੇ ਚੀਕ, ਕੂਕ ਦਿਤੀ ਸੁਣਾਈਆ। ਮੈਨੂੰ ਕੁਛ ਖਾਣ ਨੂੰ ਮਿਲੇ ਤੇ ਫੇਰ ਕਹਿਵਾਂ ਪ੍ਰਭੂ ਦੀ ਚੰਗੀ ਪ੍ਰੀਤ, ਬਿਨਾ ਖਾਣ ਤੋਂ ਕੋਈ ਨਾ ਵਡਿਆਈਆ। ਹਲਵਾਈਆਂ ਵਿਚੋਂ ਇਕ ਬਚਨ ਸਿੰਘ ਸੀ ਠੀਕ, ਜੋ ਅੱਗੇ ਆਇਆ ਚਾਈਂ ਚਾਈਂਆ। ਅਸੀਂ ਤੇ ਮੰਗਣ ਵਾਲੇ ਭੀਖ, ਪ੍ਰਭ ਦੇ ਅੱਗੇ ਝੋਲੀ ਡਾਹੀਆ। ਮੇਰੇ ਸਾਥੀ ਦੇ ਕੋਲ ਖੁਰਪਾ ਜਿਸ ਨੂੰ ਕਹਿੰਦੇ ਖੌਂਚਾ ਚੌੜੀ ਕੀਤੀ ਲੋਹੇ ਦੀ ਸੀਖ, ਹੱਥਾ ਲੱਕੜ ਵਾਲਾ ਲਗਾਈਆ। ਦੋਹਾਂ ਮਿਲ ਕੇ ਗਾਇਆ ਪ੍ਰਭੂ ਤੂੰ ਮੇਰਾ ਮੈਂ ਤੇਰਾ ਗੀਤ, ਅੰਤਰ ਅੰਤਰ ਆਵਾਜ਼ ਜਣਾਈਆ। ਅਸੀਂ ਰੋਜ ਪਕਵਾਨ ਪਕਾਈਏ ਮਿਠਾਈਆਂ ਬਣਾਈਏ ਅੱਜ ਸਾਡੇ ਕੋਲ ਨਹੀਂ ਕੋਈ ਚੀਜ਼, ਬੱਚਾ ਸਕੇ ਨਾ ਕੋਇ ਰਜਾਈਆ। ਆਸਾ ਸਿੰਘ ਜਿਸ ਦਾ ਪਿਛਲਾ ਨਾ ਸੀ ਜਨੀਤ, ਮੋਢੇ ਉਤੇ ਰੱਖ ਕੇ ਮੁਖ ਉਤੇ ਦਿਤਾ ਕਰਾਈਆ। ਓਹ ਖੌਂਚਾ ਜੇ ਸਾਡੇ ਕੋਲ ਨਹੀਂ ਕੁਛ ਤੂੰ ਪ੍ਰਭ ਦੇ ਕੋਲੋਂ ਕੋਈ ਭਿਖਿਆ ਮੰਗ ਲੈ ਭੀਖ, ਸ਼ਾਇਦ ਤੇਰੇ ਉਤੇ ਤਰਸ ਦਏ ਕਮਾਈਆ। ਬਚਨ ਸਿੰਘ ਜਿਹਦਾ ਨਾ ਸੀ ਪਿਛਲਾ ਮਜੀਦ, ਮਿਸ਼ਰਾਣੀ ਮਾਂ ਖ਼ੁਸ਼ੀਆਂ ਨਾਲ ਲੈ ਕੇ ਗਾਈਆ। ਕਰਨ ਲੱਗਾ ਤਾਕੀਦ, ਆ ਮਿਲ ਕੇ ਫੇਰ ਪ੍ਰਭ ਦੇ ਅੱਗੇ ਦਈਏ ਦੁਹਾਈਆ। ਦੋਹਾਂ ਇਕੱਠਿਆਂ ਮਾਰੀ ਚੀਕ, ਕੂਕ ਕੂਕ ਕੇ ਰੌਲਾ ਦਿਤਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਖੌਂਚੇ ਕਿਹਾ ਪ੍ਰਭੂ ਓ ਦੁਨੀਆ ਦੇ ਭਗਵਾਨ ਤੈਨੂੰ ਮੇਰਾ ਦੁੱਖ, ਮੇਰਾ ਨਾ ਕੋਈ ਰਾਮ ਨਾ ਕੋਈ ਕਾਹਨ, ਮੈਂ ਸੀਸ ਨਾ ਕਿਸੇ ਝੁਕਾਈਆ। ਜਿਸ ਦਾ ਜਿਵੇਂ ਦਿਲ ਚਾਹੁੰਦਾ ਮੈਨੂੰ ਓਵੇਂ ਬਣਾ ਲੈਂਦੇ ਲੋਹੇ ਨੂੰ ਅੱਗ ਵਿਚ ਤਾਅ ਕੇ ਲੈਣ ਕੁੱਟ, ਕੁੱਟ ਕੁੱਟ ਕੇ ਮੇਰੀ ਸ਼ਕਲ ਦੇਣ ਬਦਲਾਈਆ। ਤੇਰਾ ਪਕਵਾਨ ਪੱਕੇ, ਤੇਰਾ ਯੱਗ ਲੱਗੇ ਤੇਰਾ ਅਸਵਮੇਧ ਹੋਵੇ ਮੈਨੂੰ ਨਾਈ ਬ੍ਰਾਹਮਣ ਹਲਵਾਈ

❋

❋

ਮੋਢਿਆਂ ਤੇ ਕੰਧੇ ਚੁੱਕ, ਜਜਮਾਨਾਂ ਘਰ ਰਾਜਾਨਾਂ ਘਰ ਦੀਵਾਨਾਂ ਘਰ ਜਾਵਣ ਚਾਈਂ ਚਾਈਂਆ। ਤੱਤੀ ਧਾਰ ਵਿਚ ਮੈਨੂੰ ਦੇਣ ਸੁੱਟ, ਛੱਤੀ ਪਦਾਰਥ ਮੇਰੇ ਨਾਲ ਬਣਾਈਆ। ਪ੍ਰਭੂ ਮੈਂ ਸੁਗੰਧ ਖਾ ਕੇ ਕਹਾਂ ਮੈਂ ਅਜੇ ਤਕ ਕੁਛ ਪਾਇਆ ਨਹੀਂ ਕਦੇ ਆਪਣੇ ਮੁੱਖ, ਸਭ ਨੂੰ ਰਿੰਨ੍ਹ ਬਣਾ ਕੇ ਰਸਨਾ ਨਾਲ ਖਵਾਈਆ। ਲੋਕੀ ਤੇ ਥੱਲੇ ਨੂੰ ਜਾਂਦੇ ਝੁੱਕ, ਮੈਂ ਉਤੇ ਨੂੰ ਪਿਆ ਉਠ, ਧਿਆਨ ਤੇਰੇ ਵਲ ਲਗਾਈਆ। ਜੇ ਤੂੰ ਪਰਮਾਤਮਾ ਤੇ ਮੈਂ ਨਾ ਬੋਲਣ ਵਾਲੀ ਤੇਰੀ ਆਤਮਾ ਮੇਰੇ ਤੇ ਜਾਹ ਤੁੱਠ, ਮਿਹਰ ਨਜ਼ਰ ਇਕ ਉਠਾਈਆ। ਓਸੇ ਵੇਲੇ ਪੁਰਖ ਅਕਾਲ ਨੇ ਸਤਿ ਵਸਤੂ ਟਿਕਾਈ ਖੌਂਚੇ ਦੀ ਉਤੇ ਮੁੱਠ, ਅਨਗਿਣਤ ਭੰਡਾਰਾ ਦਿਤਾ ਸਮਝਾਈਆ। ਸ਼ਬਦ ਹੋਇਆ ਜਾ ਕੇ ਬਲ ਦੇ ਅੱਗੇ ਸੁੱਟ, ਸਹਿਜ ਨਾਲ ਦੇ ਜਣਾਈਆ। ਜੇ ਅਸਮੇਧ ਯੱਗ ਕਰਨਾ ਆਹ ਲੈ ਚੁਕ, ਅਤੋਟ ਅਤੁਟ ਨਜ਼ਰੀ ਆਈਆ। ਸੱਤਾਂ ਰੰਗਾਂ ਵਿਚ ਬੰਨ੍ਹ ਕੇ ਰੱਖਣਾ ਕਦੇ ਨਾ ਜਾਏ ਨਿਖੁਟ, ਸਹਿਜ ਦਿਤਾ ਸਮਝਾਈਆ। ਖੌਂਚੇ ਆਪਣੇ ਉਤੇ ਪਿਆਂ ਨੂੰ ਲਿਆ ਘੁੱਟ, ਆਪਣਾ ਬਲ ਵਧਾਈਆ। ਬਲ ਦੇ ਕੋਲ ਆ ਕੇ ਲਿਆ ਪੁਛ, ਕੀ ਤੂੰ ਬਲ ਰਾਜਾ, ਛਤਰਧਾਰੀ ਨੌ ਖੰਡ ਪ੍ਰਿਥਮੀ ਦਾ ਮਾਲਕ, ਦੀਨ ਦੁਨੀ ਦਾ ਦਾਤਾ, ਮਹਾਂਰਿਸ਼ੀ ਮਹਾਂਮੁਨੀ ਮਹਾਂਅਵਧੂਤ ਮਹਾਂਪੰਡਤ ਮਹਾਂਜੋਗੀ ਮਹਾਂਜੁਗੀਸ਼ਰ ਮਹਾਂਤਪੀਸ਼ਰ ਮਹਾਂਰਖੀਸ਼ਰ ਕਿ ਮਹਾਂਕਵੀਸ਼ਰ ਕਿ ਧਰਤੀ ਮਾਤਾ ਦਾ ਈਸ਼ਰ, ਜੋ ਸਭ ਨੂੰ ਰੋਜ਼ੀ ਰਿਹਾ ਖਵਾਈਆ। ਬੱਚਾ ਫੇਰ ਲੱਗਾ ਚੀਕਣ, ਬਲ ਸੋਚਣ ਲੱਗਾ ਵਧੀਕਣ, ਹੁਣ ਸ਼ਾਂਤ ਤੈਨੂੰ ਕਰਾਵਾਂ ਕੀਕਣ, ਵਜਹ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਦਇਆ ਕਮਾਈਆ। ਖੌਂਚੇ ਨੇ ਕਿਹਾ ਜਿਸ ਵੇਲੇ ਮੈਂ ਬਲ ਦੇ ਅੱਗੇ ਰੱਖੀ ਸਮਗਰੀ, ਧੁਰ ਦੀ ਵਸਤ ਟਿਕਾਈਆ। ਮੈਂ ਨਿਰਮਲ ਜੋਤ ਤੱਕੀ ਦੋ ਜਹਾਨ ਅਕੱਗਰੀ, ਅਕਾਂਤ ਨਜ਼ਰੀ ਆਈਆ। ਫੇਰ ਵੇਖਿਆ ਸਤਿਜੁਗ ਤਰੇਤਾ ਦਵਾਪਰ ਹੁੰਦੀ ਬਦਲੀ, ਬਦਲਾ ਸਭ ਦਾ ਰਿਹਾ ਚੁਕਾਈਆ। ਫਿਰ ਤੱਕਿਆ ਪੁਰਖ ਅਕਾਲ ਨਜ਼ਰੀ ਆਇਆ ਅਦਲੀ, ਇਨਸਾਫ਼ ਇਕ ਕਮਾਈਆ। ਫੇਰ ਵੇਖਿਆ ਮੇਰੇ ਚੁੱਕਣ ਵਾਲਿਆਂ ਆਸਾ ਸਦ ਲਈ, ਅੰਤਰ ਅੰਤਰ ਮੇਲ ਮਿਲਾਈਆ। ਕੀ ਤੁਸਾਂ ਸੇਵਾ ਕਰਨੀ ਅੱਜ ਲਈ, ਕਿ ਹੋਰ ਵੀ ਆਸ ਵਧਾਈਆ। ਦੋਹਾਂ ਕਿਹਾ ਪ੍ਰਭੂ ਜਿਸ ਵੇਲੇ ਤੂੰ ਮਾਤ ਆਵੇਂ ਸਾਨੂੰ ਜ਼ਰੂਰ ਸੱਦ ਲਈਂ, ਆਪਣਾ ਮੇਲ ਮਿਲਾਈਆ। ਇਨ੍ਹਾਂ ਕਾਨਿਆਂ ਕਾਹੀਆਂ ਵਿਚੋਂ ਕੱਢ ਲਈਂ, ਇਹੋ ਤੇਰੀ ਵਡਿਆਈਆ। ਵੇਖੀ ਕਿਤੇ ਸੰਸਾਰ ਦੀ ਮਾਇਆ ਵਿਚ ਨਾ ਛੱਡ ਲਈਂ, ਅਭੁੱਲ ਨਾ ਕਦੇ ਭੁਲਾਈਆ। ਤੂੰ ਆਦਿ ਅੰਤ ਰਹਵੀਂ ਸਦਾ ਜਗ ਲਈ, ਜਾਗਰਤ ਜੋਤ ਕਰ ਰੁਸ਼ਨਾਈਆ। ਅਸੀਂ ਮੰਗ ਇਕੋ ਮੰਗ ਲਈ, ਮਾਂਗਤ ਹੋ ਕੇ ਝੋਲੀ ਡਾਹੀਆ। ਕਿਰਪਾ ਕਰ ਕੇ ਆਪਣੇ ਨਾਮ ਰੰਗ ਲਈਂ, ਰੰਗਤ ਇਕ ਰੰਗਾਈਆ। ਜੇ ਅਸੀਂ ਭੁੱਲ ਜਾਈਏ ਤੂੰ ਸੁੱਤਿਆਂ ਨੂੰ ਸਾਨੂੰ ਸੱਦ ਲਈਂ, ਸੱਦਾ ਆਪਣਾ ਨਾਮ ਸੁਣਾਈਆ। ਖੌਂਚੇ ਵਾਲੇ ਕਿਹਾ, ਮਿਤ੍ਰਾ ਤੂੰ ਤੇ ਖ਼ਾਲੀ ਹੱਥ ਤੂੰ ਭਾਵੇਂ ਭੱਜ ਜਾਈਂ, ਮੈਨੂੰ ਭੱਜਣ ਦੀ ਲੋੜ ਰਹੇ ਨਾ ਰਾਈਆ। ਦੋਹਾਂ ਦੀ ਜਿਦ ਵਧ ਗਈ, ਇਕ ਦੂਜੇ ਨੂੰ ਬੋਲਣ ਚਾਈਂ ਚਾਈਂਆ। ਜੇ ਮੈਂ ਭੱਜਾਂ ਤੇ ਤੂੰ ਵੀ ਏਸੇ ਖੌਂਚੇ ਨੂੰ ਛੱਡ ਜਾਈਂ, ਤੇਰਾ ਮਾਣ ਰਹੇ ਨਾ ਰਾਈਆ। ਜੇ ਵਿਹਾਰ ਭੁਗਤੇ ਫੇਰ ਓਸ ਪ੍ਰਭੂ ਨੂੰ ਮੰਨ ਲਈਂ, ਜਿਹੜਾ ਵਾਅਦੇ ਪੂਰ ਕਰਾਈਆ। ਖੌਂਚੇ ਵਾਲੇ ਕਿਹਾ ਤੂੰ ਵੀ ਭਾਵੇਂ ਘਰ ਨੂੰ ਜਾਵੀਂ ਕੰਮ ਲਈ, ਜਗਤ ਮੋਹ ਵਧਾਈਆ। ਜੇ ਤੇਰੀ ਮਨਸਾ ਓਸ ਨੇ ਬੰਨ੍ਹ ਲਈ, ਫੇਰ ਮੰਨੀ ਬੇਪ੍ਰਵਾਹੀਆ। ਜੇ ਦੋਹਾਂ ਦੀ ਜੋੜੀ ਬਣਾ ਕੇ ਆਪਣੇ ਦਵਾਰੇ ਸੱਦ ਲਈ, ਹੁਕਮੇ ਹੁਕਮ ਸੁਣਾਈਆ ।

❋

❋

ਫਿਰ ਵਿਛੜੀਏ ਨਾ ਕਦੇ ਜਗ ਲਈ, ਜਗਤ ਤ੍ਰਿਸ਼ਨਾ ਨਾ ਕੋਇ ਵਧਾਈਆ। ਜੇ ਜੀਉਂਣਾ ਏਸੇ ਸਵਾਸਾਂ ਦੇ ਦਮ ਲਈ, ਜਿਹੜੇ ਸਵਾਸ ਤੋੜ ਨਾ ਕੋਇ ਨਿਭਾਈਆ। ਜੇ ਜੀਉਂਣਾ ਧੀ ਪੁਤ੍ਰ ਮਾਤ ਪਿਤ ਭਾਈ ਭੈਣ ਸਾਕ ਸੱਜਣ ਦੇ ਚੰਮ ਲਈ, ਚੰਮ ਦ੍ਰਿਸ਼ਟੀ ਹੋਰ ਵਧਾਈਆ। ਜੇ ਜੀਉਂਣਾ ਘਰ ਦਿਆਂ ਰੋਗ ਸੋਗ ਚਿੰਤਾ ਦੁੱਖ ਗ਼ਮ ਲਈ, ਗ਼ਮਖ਼ਾਰ ਨਾ ਮਿਲੇ ਧੁਰ ਦਾ ਮਾਹੀਆ। ਅੱਜ ਤੋਂ ਪੱਕੀ ਗੰਢ ਕੰਨੀ ਬੰਨ੍ਹ ਲਈਂ, ਅੱਗੇ ਸਕੇ ਨਾ ਕੋਇ ਖੁਲ੍ਹਾਈਆ। ਜੇ ਜੀਉਂਣਾ ਤੇ ਓਸ ਸ੍ਰੀ ਭਗਵਨ ਲਈ, ਜੋ ਭਾਗ ਹਿੱਸਾ ਪਿਛਲਾ ਝੋਲੀ ਪਾਈਆ। ਬਚਨ ਸਿੰਹਾਂ ਕੋਈ ਸੱਦਿਆ ਨਹੀਂ ਤੈਨੂੰ ਡੰਨ ਲਈ, ਪੈਂਡਾ ਦੂਰ ਦੁਰਾਡਾ ਪਵਾਈਆ। ਆਸਾ ਸਿੰਹਾਂ ਜੋੜ ਜੋੜਿਆ ਕਿਸੇ ਗੱਲ ਲਈ, ਅੱਗੇ ਖੇਲ ਕੀ ਵਰਤਾਈਆ। ਵਿਹਾਰ ਹੋਣਾ ਰਾਵੀ ਦੇ ਜਲ ਲਈ, ਬੂੰਦ ਬੂੰਦ ਤਰਸਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਰਾਵੀ ਕਹੇ ਮੇਰਾ ਜਲ ਹੋਣਾ ਪਵਿਤ੍ਰ, ਮਿਲੇ ਮਾਣ ਵਡਿਆਈਆ। ਅੰਮ੍ਰਿਤ ਧਾਰ ਆਵੇ ਨਿੱਤਰ, ਦੁਰਮਤ ਮੈਲ ਧਵਾਈਆ। ਮੇਰਾ ਅਗਲਾ ਮਿਟੇ ਫ਼ਿਕਰ, ਚਿੰਤਾ ਰਹੇ ਨਾ ਰਾਈਆ। ਜਨ ਭਗਤਾਂ ਜੋੜ ਜੁੜਾ ਕੇ ਚੋਟੀ ਚੜ੍ਹ ਕੇ ਸਿਖ਼ਰ, ਵੇਖਣਾ ਇਕੋ ਮਾਹੀਆ। ਜਿਹੜਾ ਗਲ ਲਗਾਵੇ ਭਰਿਆਂ ਚਿੱਕੜ, ਪਾਪਾਂ ਕਰੇ ਸਫ਼ਾਈਆ। ਕਦੇ ਨਾ ਹੋਵੇ ਭਿੱਟੜ, ਕੋਝਿਆਂ ਕਮਲਿਆਂ ਗੋਦ ਉਠਾਈਆ। ਸੋ ਸਵਾਮੀ ਬਣੇ ਮਿਤ੍ਰ, ਪਿਆਰਾ ਇਕ ਅਖਵਾਈਆ। ਸਭ ਦੀ ਪੂਰੀ ਕਰੇ ਇੱਛਤ, ਨਿਰਇੱਛਤ ਹੋ ਕੇ ਵੇਖ ਵਖਾਈਆ। ਜਿਹੜੀ ਚਾਰ ਜੁਗ ਦੀ ਪੂਰਬ ਲਿਖਤ, ਲਹਿਣਾ ਸਭ ਦਾ ਦਏ ਭੁਗਤਾਈਆ। ਪ੍ਰਭ ਦੀ ਨਿੰਦਿਆ ਕਿਆ ਕੋਈ ਕਰੇ ਨਿੰਦਕ, ਨਿੰਦਣ ਵਿਚ ਕਦੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ। ਰਾਵੀ ਕਹੇ ਜਿਸ ਦਿਨ ਆਵੇ ਫੱਗਣ ਚਵੀ, ਸਚ ਦਿਆਂ ਸੁਣਾਈਆ। ਪ੍ਰਭ ਨੇ ਲਿਖਤ ਲਿਖੌਣੀ ਨਵੀਂ, ਨਵੀਂ ਧਾਰ ਜਣਾਈਆ। ਬਚਨ ਸਿੰਹਾਂ ਓਦਣ ਫੇਰ ਨਾ ਛੰਨਾ ਵਿਚ ਸਵੀਂ, ਆਸਾ ਸਿੰਘ ਨਾਲ ਬੁਲਾਈਆ। ਜਿਸ ਵੇਲੇ ਲੰਗਰ ਲਈ ਤਪਣ ਲੱਗੇ ਤਵੀ, ਤੁਸਾਂ ਦਾਲ ਸਬਜ਼ੀ ਵਿਚ ਖੌਂਚਾ ਦੇਣਾ ਟਿਕਾਈਆ। ਲੇਖਾ ਲਿਖਣ ਡਹਿ ਪਏ ਰਵੀ, ਵਕ਼ਤ ਸਾਢੇ ਪੰਜ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਇਕ ਉਠਾਈਆ।

ਕਮਾਦ ਦਾ ਰਸ ਸਾਰੇ ਆਈਏ ਚੂਪ, ਰਸਨਾ ਨਾਲ ਰਸ ਫੇਰ ਕੁਛ ਨਜ਼ਰ ਨਾ ਆਈਆ। ਓਸ ਵੇਲੇ ਸਵਾਦ ਨਾਲ ਮਿੱਠਾ ਕਰ ਕੇ ਸਾਰੇ ਰਹੇ ਸੀ ਸੂਟ, ਰਸ ਅੰਦਰੇ ਅੰਦਰ ਲੰਘਾਈਆ। ਖ਼ੁਸ਼ੀ ਨਾਲ ਪੈਰੋਂ ਕਿਸੇ ਗੁਰਗਾਬੀ ਲਾਹੀ ਜੁੱਤੀ ਲਾਹੀ ਕਿਸੇ ਲਾਹੇ ਬੂਟ, ਚੱਪਲਾਂ ਲਾਹ ਕੇ ਮੂੰਹ ਹਿਲਾਵਣ ਚਾਈਂ ਚਾਈਂਆ। ਮਸਤੀ ਵਿਚ ਖ਼ੁਸ਼ੀ ਵਿਚ ਹੁਲਾਰੇ ਰਹੇ ਝੂਟ, ਜ਼ਬਾਨ ਸੋਹਣੀ ਸੇਵ ਕਮਾਈਆ। ਓਸ ਖ਼ੁਸ਼ੀ ਵਿਚ ਰਸਨਾ ਸਵਾਦ ਵਿਚ ਸਾਰਿਆਂ ਦੇ ਪਿਛਲੇ ਫ਼ਿਕਰ ਗਏ ਸੀ ਛੂਟ, ਆਲਸ ਨਿੰਦਰਾ ਨੇੜ ਕਿਸੇ ਨਾ ਆਈਆ। ਕਾਇਆ ਦੇ ਅੰਦਰ ਬੜੀ ਵੱਡੀ ਟੂਪ, ਜਿਸ ਨੂੰ ਭਰ ਕੇ ਤ੍ਰਿਪਤ ਨਾ ਕੋਇ ਕਰਾਈਆ। ਬਾਹਰੋਂ ਸਵਾਦ ਲੈਂਦੇ ਤੇ ਅੰਦਰੋਂ ਬਾਹਰ ਸਵਾਸਾਂ ਦੀ ਮਾਰਦੇ ਫੂਕ, ਸਾਹ ਜ਼ੋਰ ਜ਼ੋਰ ਬਾਹਰ ਕਢਾਈਆ।

❋

❋

ਜੇ ਇਨ੍ਹਾਂ ਰਸਾਂ ਨਾਲ ਮਾਨਸ ਜਨਮ ਦਾ ਕੰਮ ਆ ਜਾਵੇ ਸੂਤ, ਫੇਰ ਸਤਿਗੁਰ ਦੀ ਲੋੜ ਰਹੇ ਨਾ ਰਾਈਆ। ਤੁਹਾਨੂੰ ਪਤਾ ਨਹੀਂ ਚੂਪੋ ਗੰਨੇ ਨਾਲ ਪਹਿਰਾ ਹੋਵੇ ਬੰਦੂਕ, ਹੱਸਦੇ ਗਏ ਤੇ ਹੱਸਦੇ ਆਏ ਕਰ ਕੇ ਕੂਚ, ਰਮਜ਼ ਵਾਲੀ ਰਮਜ਼ ਨਾ ਕਿਸੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਮਿਹਰ ਨਜ਼ਰ ਇਕ ਉਠਾਈਆ। ਗੁਰਮੁਖੋ ਜਿਤਨੇ ਸਵਾਦ ਉਤਨਾ ਡਰ, ਭੈ ਰਾਏ ਧਰਮ ਰਿਹਾ ਵਖਾਈਆ। ਜੇ ਮਿੱਠਾ ਰਸ ਖਾ ਕੇ, ਸੁੱਖ ਪਾ ਕੇ, ਧਨ ਲਗਾ ਕੇ, ਸਚਖੰਡ ਹੋ ਜਾਣ ਜੀਵ ਆਬਾਦ, ਫਿਰ ਪ੍ਰਭ ਦੇ ਯਾਦ ਕਰਨ ਦੀ ਲੋੜ ਰਹੇ ਨਾ ਰਾਈਆ। ਏਸੇ ਰਸ ਤੋਂ ਡਰ ਕੇ ਜੰਗਲਾਂ ਵਿਚ ਚਲੇ ਜਾਂਦੇ ਸੰਤ ਸਾਧ, ਘਰ ਬਾਹਰ ਕਰ ਬਰਬਾਦ, ਭੁੱਖ ਪਿਆਸ ਵਿਚ ਆਪਣਾ ਝਟ ਲੰਘਾਈਆ। ਜਿਸ ਵੇਲੇ ਉਨ੍ਹਾਂ ਨੂੰ ਵੀ ਇਨ੍ਹਾਂ ਰਸਾਂ ਦੀ ਔਂਦੀ ਯਾਦ, ਫਿਰ ਓਹ ਨਾ ਜਗਿਆਸੂ ਰਹਿੰਦੇ ਤੇ ਨਾ ਸਾਧ, ਜੀਵਣ ਕੰਮ ਕਿਸੇ ਨਾ ਆਈਆ। ਗੰਨਾ ਕਹੇ ਭਗਤੋ ਜਾਇਓ ਜਾਗ, ਮੈਂ ਸਭ ਨੂੰ ਰਿਹਾ ਜਗਾਈਆ। ਮੇਰਾ ਹਿੱਸਾ ਤੇ ਤੁਹਾਡਾ ਭਾਗ, ਲਹਿਣਾ ਦੋਹਾਂ ਦਾ, ਲੇਖਾ ਦੋਹਾਂ ਦਾ, ਥਾਉਂ ਥਾਈਂਆ। ਤੁਹਾਡਾ ਸਵਾਦ ਤੇ ਮੇਰਾ ਖਾਜ, ਤੁਸੀਂ ਮੈਨੂੰ ਖਾ ਕੇ ਆਪਣੀ ਖ਼ੁਸ਼ੀ ਮਨਾਈਆ। ਜੇ ਤੁਹਾਨੂੰ ਕੋਈ ਖਾਵੇ ਤੇ ਫੇਰ ਉਸਦਾ ਕੀ ਦਿਓਗੇ ਜਵਾਬ, ਮੈਨੂੰ ਦਿਓ ਦ੍ਰਿੜਾਈਆ। ਵੇਖੋ ਮੈਨੂੰ ਮਿੱਟੀ ਵਿਚ ਦੱਬਦੇ, ਉਤੇ ਭਾਰ ਨਾਲ ਮਾਰਨ ਸੁਹਾਗ, ਜੇ ਕੋਈ ਸਿਰਾ ਬਾਹਰ ਰਹਿ ਜਾਏ ਫੇਰ ਦੇਣ ਦਬਾਈਆ। ਗੁਰਮੁਖੋ ਜਿੰਨਾਂ ਚਿਰ ਮਿੱਟੀ ਵਿਚ ਮਿੱਟੀ ਨਾ ਹੋਵਾਂ ਉਨਾਂ ਚਿਰ ਕਦੇ ਨਾ ਮਿਲੇ ਪ੍ਰਭੂ ਮਹਾਰਾਜ, ਜੋ ਆਦਿ ਜੁਗਾਦਿ ਜੁਗ ਚੌਕੜੀ ਦਾ ਪਿਤਾ ਮਾਈਆ। ਤੁਸੀਂ ਸਾਰੇ ਬਣ ਜਾਓ ਇਕ ਸਮਾਜ, ਜਿਸ ਤਰ੍ਹਾਂ ਸਾਡਾ ਸਾਰਿਆਂ ਦਾ ਇਕ ਧਰਤੀ ਦੇ ਉਤੇ ਰਹਿਣ ਵਾਲਿਆਂ ਦਾ ਰਸ ਮਿੱਠਾ ਨਜ਼ਰੀ ਆਈਆ। ਪ੍ਰੇਮ ਪਿਆਰ ਦੀ ਸਿਖ ਲਓ ਜਾਚ, ਧੁਰ ਦਾ ਹੁਕਮ ਲਓ ਵਾਚ, ਮਨੂਆ ਕਰੇ ਨਾ ਕੋਈ ਨਾਚ, ਜਗਤ ਵਾਸਨਾ ਨਾ ਕੋਇ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਸਿਖਿਆ ਇਕ ਸਿਖਾਈਆ।