ਪੁਸਤਕਾਲਾਭਾਗ ੨੧

੨੦ ਫੱਗਣ ਸ਼ਹਿਨਸ਼ਾਹੀ ਸੰਮਤ ੪ ਮਹਿੰਦਰ ਸਿੰਘ ਦੇ ਗ੍ਰਹਿ ਪਿੰਡ ਫ਼ਤਿਹ ਨੰਗਲ ਜ਼ਿਲਾ ਗੁਰਦਾਸਪੁਰ

ਰਾਵੀ ਕਹੇ ਮੇਰਾ ਸੋਹਿਆ ਤਟ ਕਿਨਾਰਾ, ਦਰ ਦਵਾਰ ਵੱਜੀ ਵਧਾਈਆ। ਮਿਲਿਆ ਮੇਲ ਏਕੰਕਾਰਾ, ਅਕਲ ਕਲਧਾਰੀ ਆਪਣੀ ਦਇਆ ਕਮਾਈਆ। ਜੁਗ ਚੌਕੜੀ ਪੂਰਬ ਲਾਹਿਆ ਉਧਾਰਾ, ਜੋ ਗੁਰ ਅਵਤਾਰ ਪੈਗ਼ੰਬਰ ਗਏ ਜਣਾਈਆ। ਮੈਨੂੰ ਚਰਨ ਧੂੜੀ ਮਸਤਕ ਦੇ ਕੇ ਛਾਰਾ, ਦੁਰਮਤ ਮੈਲ ਧਵਾਈਆ। ਸਤਿ ਧਰਮ ਦਾ ਭਰ ਭੰਡਾਰਾ, ਕੂੜੀ ਕਿਰਿਆ ਦਿਤੀ ਗਵਾਈਆ। ਤੂੰ ਮੇਰਾ ਮੈਂ ਤੇਰਾ ਦੱਸ ਜੈਕਾਰਾ, ਆਤਮ ਪਰਮਾਤਮ ਦਿਤਾ ਦਰਸਾਈਆ। ਨਿਜ ਨੇਤਰ ਨੈਣ ਉਘਾੜਾ, ਦੀਨ ਦੁਨੀ ਵੇਖਾਂ ਚਾਈਂ ਚਾਈਂਆ। ਜਾਂ ਤੱਕਿਆ ਚਾਰ ਕੁੰਟ ਕਲਜੁਗ ਦਿਸੇ ਕੂੜ ਕੁੜਿਆਰਾ, ਸਤਿ ਧਰਮ ਨਾ ਕੋਇ ਵਖਾਈਆ। ਝਗੜਾ ਪਿਆ ਮੰਦਰ ਮਸਜਿਦ ਸ਼ਿਵਦਵਾਲਾ ਮਠ ਗੁਰਦਵਾਰਾ, ਗੰਗਾ ਗੋਦਾਵਰੀ ਜਮਨਾ ਸੁਰਸਤੀ ਤਟ ਰਹੇ ਕੁਰਲਾਈਆ। ਚਾਰ ਵਰਨ ਅਠਾਰਾਂ ਬਰਨ ਮਿਲੇ ਨਾ ਕੋਇ ਸਹਾਰਾ, ਛੱਤ੍ਰੀ ਬ੍ਰਾਹਮਣ ਸ਼ੂਦਰ ਵੈਸ਼ ਰੋਵਣ ਮਾਰਨ ਧਾਈਂਆ। ਸ਼ਾਸਤਰ

❋

❋

ਸਿਮਰਤ ਵੇਦ ਪੁਰਾਨ ਖਾਣੀ ਬਾਣੀ ਪਾਏ ਕੋਈ ਨਾ ਸਾਰਾ, ਬੋਧ ਅਗਾਧ ਸ਼ਬਦ ਅਨਾਦ ਧੁਨ ਆਤਮਕ ਰਾਗ ਨਾ ਕੋਇ ਸੁਣਾਈਆ। ਮੁੱਲਾ ਸ਼ੇਖ਼ ਮੁਸਾਇਕ ਪੰਡਤ ਕਰਦੇ ਹਾਹਾਕਾਰਾ, ਅੰਤਰ ਆਤਮ ਨਿਰੰਤਰ ਪਰਦਾ ਨਾ ਕੋਇ ਚੁਕਾਈਆ। ਜਿਧਰ ਤੱਕਾਂ ਓਧਰ ਹਾਹਾਕਾਰਾ, ਧਰਮ ਦਵਾਰ ਨਾ ਕੋਇ ਸਹਾਈਆ। ਗੁਰ ਅਰਜਨ ਦੇ ਕੇ ਗਿਆ ਇਸ਼ਾਰਾ, ਸ਼ਬਦ ਅਗੰਮੀ ਰਾਗ ਸੁਣਾਈਆ। ਜਿਸ ਵੇਲੇ ਕਲ ਕਲਕੀ ਆਵੇ ਅਵਤਾਰਾ, ਨਿਹਕਲੰਕਾ ਵੇਸ ਵਟਾਈਆ। ਅਮਾਮ ਅਮਾਮਾ ਬਣ ਸਿਕਦਾਰਾ, ਦੋ ਜਹਾਨਾਂ ਖੋਜ ਖੁਜਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਪਾਵੇ ਸਾਰਾ, ਕਾਇਆ ਕਾਅਬਾ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਦਰਗਾਹ ਸਾਚੀ ਵੱਜੇ ਸਚ ਵਧਾਈਆ। ਰਾਵੀ ਕਹੇ ਮੇਰੀ ਆਸਾ ਮਨਸਾ ਪੂਰੀ, ਪੂਰਨ ਬ੍ਰਹਮ ਦ੍ਰਿੜਾਈਆ। ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਮਿਲਿਆ ਹਾਜ਼ਰ ਹਜ਼ੂਰੀ, ਹਰਿ ਕਰਤਾ ਧੁਰਦਰਗਾਹੀਆ। ਜਿਸ ਦੀ ਮਸਤਕ ਲਾ ਕੇ ਧੂੜੀ, ਦੁਰਮਤ ਮੈਲ ਲਈ ਧਵਾਈਆ। ਮੇਰੀ ਚੋਲੀ ਰੰਗ ਚੜ੍ਹਿਆ ਗੂੜ੍ਹੀ, ਏਥੇ ਓਥੇ ਦੋ ਜਹਾਨਾਂ ਉਤਰ ਕਦੇ ਨਾ ਜਾਈਆ। ਜਿਧਰ ਤੱਕਾਂ ਹਾਜ਼ਰ ਹਜ਼ੂਰੀ, ਚਾਰ ਕੁੰਟ ਦਹਿ ਦਿਸ਼ਾ ਸੋਭਾ ਪਾਈਆ। ਜਿਸ ਨੇ ਕਲਜੁਗ ਕੂੜੀ ਕਿਰਿਆ ਗੜ੍ਹ ਤੋੜਿਆ ਗ਼ਰੂਰੀ, ਹਉਮੇ ਹੰਗਤਾ ਦਏ ਮਿਟਾਈਆ। ਚਤੁਰ ਸੁਘੜ ਬਣਾਏ ਮੂਰਖ ਮੂੜ੍ਹੀ, ਮਾਇਆ ਮਮਤਾ ਮੋਹ ਵਿਕਾਰ ਗਵਾਈਆ। ਪੰਧ ਮੁਕਾਏ ਨੇੜਾ ਦੂਰੀ, ਕਾਇਆ ਮੰਦਰ ਅੰਦਰ ਮੇਲਾ ਲਏ ਮਿਲਾਈਆ। ਸਰਬ ਕਲਾ ਭਰਪੂਰੀ, ਆਦਿ ਅੰਤਾ ਇਕ ਅਖਵਾਈਆ। ਜਿਸ ਦੀ ਗੁਰ ਅਵਤਾਰ ਪੈਗ਼ੰਬਰ ਆਸਾ ਰੱਖ ਕੇ ਗਏ ਜ਼ਰੂਰੀ, ਸਦੀ ਚੌਧਵੀਂ ਧਿਆਨ ਲਗਾਈਆ। ਸੋ ਬ੍ਰਹਿਮੰਡਾਂ ਖੰਡਾਂ ਪੁਰੀਆਂ ਲੋਆਂ ਆਕਾਸ਼ ਪਾਤਾਲਾਂ ਪੰਧ ਕਰੇ ਅਬੂਰੀ, ਅੱਗੇ ਹੋ ਨਾ ਕੋਇ ਅਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਪਾਰਬ੍ਰਹਮ ਪਤਿਪਰਮੇਸ਼ਵਰ ਪਰਵਰਦਿਗਾਰ ਆਪਣੀ ਕਲ ਵਰਤਾਈਆ। ਰਾਵੀ ਕਹੇ ਮੇਰੇ ਅੰਤਰ ਆਇਆ ਸੁਖ, ਸੁਖਸਾਗਰ ਵਿਚ ਸਮਾਈਆ। ਮੇਰੀ ਕਲਪਣਾ ਮੇਟੀ ਦੁੱਖ, ਦਰਦਾਂ ਡੇਰਾ ਢਾਹੀਆ। ਤਟ ਕਿਨਾਰੇ ਉਤੇ ਪੁੱਜ, ਪੂਜਨੀਕ ਦਿਤੀ ਵਡਿਆਈਆ। ਮੇਰਾ ਭਾਗ ਕੀਤਾ ਸੁਧ, ਵਦੀ ਸੁਦੀ ਵੰਡ ਨਾ ਕੋਇ ਵੰਡਾਈਆ। ਮੈਂ ਚਾਰ ਜੁਗ ਦੀ ਥੱਕੀ ਮਾਂਦੀ ਪਈ ਉਠ, ਨਿਰਗੁਣ ਧਾਰ ਲਈ ਅੰਗੜਾਈਆ। ਬੇਨੰਤੀ ਕੀਤੀ ਪੁਰਖ ਅਕਾਲ ਦੀਨ ਦਿਆਲ ਮੈਨੂੰ ਆਪਣਾ ਵਖਾ ਗੋਬਿੰਦ ਦੁਲਾਰਾ ਸੁਤ, ਜੋ ਬੱਚੇ ਨੀਂਹਾਂ ਹੇਠਾਂ ਗਿਆ ਦਬਾਈਆ। ਮੈਂ ਪੁਕਾਰੀ ਉਚ, ਕੂਕ ਕੂਕ ਕੂਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਸੀਸ ਨਿਵਾਈਆ। ਰਾਵੀ ਕਹੇ ਮੈਂ ਦਰਸ ਅਗੰਮਾ ਕੀਤਾ, ਨੂਰੀ ਜਲਵਾ ਨੂਰ ਰੁਸ਼ਨਾਈਆ। ਮੇਰਾ ਤਨ ਮਨ ਠਾਂਡਾ ਸੀਤਾ, ਤ੍ਰੈਗੁਣ ਅਗਨੀ ਤਤ ਗਿਆ ਬੁਝਾਈਆ। ਮੇਰੀ ਪਵਿਤ੍ਰ ਹੋ ਗਈ ਨੀਤਾ, ਦੁਰਮਤ ਮੈਲ ਰਹੀ ਨਾ ਰਾਈਆ। ਮੈਨੂੰ ਇਸ਼ਟ ਭੁੱਲ ਗਿਆ ਰਾਮ ਸੀਤਾ, ਰਾਧਾ ਕ੍ਰਿਸ਼ਨ ਨਾ ਕੋਇ ਜਣਾਈਆ। ਪੁਰਖ ਅਕਾਲਾ ਦੀਨ ਦਿਆਲਾ ਮਿਲਿਆ ਇਕੋ ਮੀਤਾ, ਮਿਤ੍ਰ ਪਿਆਰਾ ਸੋਭਾ ਪਾਈਆ। ਗੰਗਾ ਗੋਦਾਵਰੀ ਜਮਨਾ ਸੁਰਸਤੀ ਕਹੇ ਸਾਨੂੰ ਭੁੱਲ ਗਏ ਸ਼ਾਸਤਰ ਸਿਮਰਤ ਵੇਦ ਪੁਰਾਨ ਅਠਾਰਾਂ ਧਿਆਏ ਗੀਤਾ, ਗਹਿਰ ਗੰਭੀਰ ਬੇਨਜ਼ੀਰ ਸਾਡਾ ਪੜਦਾ ਦਿਤਾ ਉਠਾਈਆ। ਆਸ ਰਹੀ ਨਾ ਕਿਸੇ ਕਲਮੇ ਕਿਸੇ ਨਾਮ ਹਦੀਸਾ, ਹਜ਼ਰਤਾਂ ਤੋਂ ਪਰੇ ਕੀਤੀ ਪੜ੍ਹਾਈਆ। ਕਰਿਆ ਖੇਲ ਆਪ ਜਗਦੀਸ਼ਾ, ਜਗਦੀਸ਼ਰ ਹੋ ਕੇ ਵੇਖ ਵਖਾਈਆ। ਜਿਸ

❋

❋

ਦਾ ਰਾਹ ਤੱਕਣ ਹਜ਼ਰਤ ਮੁਹੰਮਦ ਈਸਾ, ਮੂਸਾ ਮੁਸਲਸਲ ਆਪਣੀ ਅੱਖ ਉਠਾਈਆ। ਨਾਨਕ ਗੋਬਿੰਦ ਰੱਖ ਕੇ ਹੱਕ ਅਕ਼ੀਦਾ, ਧੁਰਦਰਗਾਹੀ ਰਾਹ ਤਕਾਈਆ। ਜਿਸ ਦਾ ਰਾਜ਼ ਸਦਾ ਪੋਸ਼ੀਦਾ, ਅੱਖਰਾਂ ਵਿਚ ਸਕੇ ਨਾ ਕੋਇ ਸਮਝਾਈਆ। ਰਾਵੀ ਕਹੇ ਮੈਂ ਦਰਸ਼ਨ ਕੀਤਾ ਦਾਨਿਸਤਾ ਦੀਦਾ, ਸਨਮੁਖ ਹੋਏ ਸੋਭਾ ਪਾਈਆ। ਅਗਲਾ ਭੇਵ ਸਦੀ ਚੌਧਵੀਂ ਅੰਤ ਅਖ਼ੀਰ ਜਗਤ ਜਹਾਨ ਦਿਸੇ ਪੋਸ਼ੀਦਾ, ਪਾਰਬ੍ਰਹਮ ਭੇਵ ਕੋਇ ਨਾ ਪਾਈਆ। ਲਿਖਤਾਂ ਵਿਚ ਭਵਿਖਤਾਂ ਵਿਚ ਇਸ਼ਟਾਂ ਵਿਚ ਦ੍ਰਿਸ਼ਟਾਂ ਵਿਚ ਗੁਰ ਅਵਤਾਰ ਪੈਗ਼ੰਬਰ ਪੇਸ਼ੀਨਗੋਈਆਂ ਦੱਸ ਕੇ ਰੱਖ ਕੇ ਗਏ ਉਮੀਦਾ, ਆਸਾ ਮਨਸਾ ਆਸਾਵੰਦ ਹੋ ਕੇ ਮਾਤ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰਾ ਏਕੰਕਾਰਾ ਇਕ ਇਕੱਲਾ ਆਪਣੀ ਕਾਰ ਕਮਾਈਆ। ਰਾਵੀ ਕਹੇ ਮੇਰੇ ਅੰਤਰ ਚਾਓ ਘਨੇਰਾ, ਬਿਨ ਤਤ ਵਜੂਦ ਵੱਜੀ ਵਧਾਈਆ। ਘਰ ਸਵਾਮੀ ਠਾਕਰ ਮਿਲਿਆ ਮੇਰਾ, ਮੈਂ ਮਮਤਾ ਰਹੀ ਨਾ ਰਾਈਆ । ਜਿਸ ਨੇ ਕਰਨਾ ਹੱਕ ਨਬੇੜਾ, ਦੋ ਜਹਾਨਾਂ ਹੱਕ ਖ਼ੁਦਾਈਆ। ਲੱਖ ਚੁਰਾਸੀ ਤਾਰਨਹਾਰਾ ਬੇੜਾ, ਨਈਆ ਨੌਕਾ ਆਪਣਾ ਨਾਮ ਚਲਾਈਆ। ਸਾਢੇ ਤਿੰਨ ਹੱਥ ਵਸਾਉਣ ਵਾਲਾ ਖੇੜਾ, ਅਪ ਵਾਏ ਤੇਜ ਪ੍ਰਿਥਮੀ ਆਕਾਸ਼ ਸੋਭਾ ਪਾਈਆ। ਮਿਹਰਵਾਨ ਮਹਿਬੂਬ ਮੁਹੱਬਤ ਵਿਚ ਕਰੇ ਮਿਹਰਾ, ਮਿਹਰ ਨਜ਼ਰ ਇਕ ਉਠਾਈਆ। ਜਿਸ ਸਦੀ ਚੌਧਵੀਂ ਅੰਤ ਅਖ਼ੀਰ ਬੇਨਜ਼ੀਰ ਨਿਰਗੁਣ ਧਾਰ ਮਾਰਿਆ ਫੇਰਾ, ਨਿਰਵੈਰ ਆਪਣੀ ਕਲ ਪ੍ਰਗਟਾਈਆ। ਧਰਨੀ ਧਰਤ ਧਵਲ ਧੌਲ ਧਰਮ ਧਾਰ ਦਾ ਵੇਖੇ ਵਿਹੜਾ, ਉੱਤਰ ਪੂਰਬ ਪੱਛਮ ਦੱਖਣ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਧੁਰ ਦਾ ਵਰ, ਸਚ ਸਵਾਮੀ ਅੰਤਰਜਾਮੀ ਪਾਰਬ੍ਰਹਮ ਭੇਵ ਅਭੇਦਾ ਆਪਣਾ ਭੇਦ ਚੁਕਾਈਆ। ਰਾਵੀ ਕਹੇ ਮੇਰਾ ਸੁਹੰਜਣਾ ਹੋਇਆ ਘਾਟ, ਵੱਜੀ ਹੱਕ ਵਧਾਈਆ । ਮੇਰਾ ਬਜਰ ਗਿਆ ਪਾਟ, ਨਿਜ ਨੈਣ ਹੋਈ ਰੁਸ਼ਨਾਈਆ। ਨਿਝਰ ਝਿਰਨਾ ਅੰਮ੍ਰਿਤ ਲਿਆ ਚਾਟ, ਰਸ ਇਕੋ ਸੋਭਾ ਪਾਈਆ। ਦਰਸ਼ਨ ਕਰ ਪੁਰਖ ਅਬਿਨਾਸ਼, ਆਪਣੀ ਤ੍ਰਿਸ਼ਨ ਬੁਝਾਈਆ। ਮੇਰਾ ਲੇਖੇ ਲੱਗਾ ਸਵਾਸ, ਜੋ ਸਾਹ ਸਾਹ ਧਿਆਈਆ। ਮੰਡਲ ਮੰਡਪ ਵੇਖੀ ਰਾਸ, ਹਰਿ ਕਰਤਾ ਖੇਲ ਰਚਾਈਆ। ਉਤਮ ਤੱਕੀ ਜ਼ਾਤ, ਜਿਸ ਦੀ ਦੀਨ ਮਜ਼੍ਹਬ ਵੰਡ ਨਾ ਕੋਇ ਵਖਾਈਆ। ਆਤਮ ਸੁਣਾਈ ਗਾਥ, ਤੂੰ ਮੇਰਾ ਮੈਂ ਤੇਰਾ ਰਾਗ ਅਲਾਹੀਆ। ਜਾਂ ਤੱਕਾਂ ਚਾਰ ਕੁੰਟ ਦਹਿ ਦਿਸ਼ਾ ਮੇਰੇ ਪਾਸ, ਵਿਛੋੜਾ ਨਜ਼ਰ ਕੋਇ ਨਾ ਆਈਆ। ਜੋ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਗੁਰ ਅਵਤਾਰ ਪੈਗ਼ੰਬਰ ਦੀਨ ਦੁਨੀ ਦੇਵਣਹਾਰਾ ਸਾਥ, ਵਿਸ਼ਨ ਬ੍ਰਹਮਾ ਸ਼ਿਵ ਦੇਵਤ ਸੁਰ ਗਣ ਗੰਧਰਵ ਆਪਣੇ ਨਾਲ ਚਲਾਈਆ। ਸੋ ਸਚ ਸੰਦੇਸ਼ਾ ਨਰ ਨਰੇਸ਼ਾ ਏਕੰਕਾਰਾ ਇਕ ਇਕੱਲਾ ਗਿਆ ਆਖ, ਆਖ਼ਰ ਆਪਣਾ ਹੁਕਮ ਚਲਾਈਆ। ਸਦੀ ਚੌਧਵੀਂ ਦੀਨ ਦੁਨੀ ਦੇ ਬਦਲ ਜਾਣੇ ਹਾਲਾਤ, ਧੀਰਜ ਧੀਰ ਨਾ ਕੋਇ ਧਰਾਈਆ। ਚਾਰ ਵਰਨਾਂ ਅਠਾਰਾਂ ਬਰਨਾਂ ਹੋਣਾ ਨਿਫ਼ਾਕ਼, ਸਗਲਾ ਸੰਗ ਨਾ ਕੋਇ ਰਖਾਈਆ। ਦੀਨਾਂ ਮਜ਼੍ਹਬਾਂ ਜ਼ਾਤਾਂ ਪਾਤਾਂ ਗੁਰ ਅਵਤਾਰ ਪੈਗ਼ੰਬਰਾਂ ਦੇਣਾ ਜਵਾਬ, ਅੱਗੇ ਜੋੜ ਨਾ ਕੋਇ ਜੁੜਾਈਆ। ਝਗੜਾ ਮੁਕਣਾ ਪੰਜ ਤਤ ਮਾਟੀ ਖ਼ਾਕ, ਖ਼ਾਲਸ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਨਰ ਨਰੇਸ਼ਾ, ਨਰ ਨਰਾਇਣ ਇਕ ਸੁਣਾਈਆ। ਰਾਵੀ ਕਹੇ ਮੈਂ ਦਰਸ ਕੀਤਾ ਅਨੋਖਾ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਜਿਸ ਦੇ ਵਿਚ ਨਹੀਂ ਕੋਈ ਧੋਖਾ, ਧੂੰਆਂਧਾਰ ਨਾ ਕੋਇ ਵਖਾਈਆ। ਮਿਹਰਵਾਨ ਆਪਣੇ ਮਿਲਣ ਦਾ

❋

❋

ਦੇ ਕੇ ਮੌਕਾ, ਮੁਕੰਮਲ ਆਪਣਾ ਰੰਗ ਰੰਗਾਈਆ। ਸਾਚਾ ਮਾਰਗ ਦੱਸ ਕੇ ਸੌਖਾ, ਰਸਤਾ ਇਕੋ ਦਿਤਾ ਦ੍ਰਿੜਾਈਆ। ਜਿਥੇ ਬ੍ਰਾਹਮਣ ਬਣੇ ਨਾ ਕੋਇ ਪ੍ਰੋਹਤਾ, ਮਸਤਕ ਸੀਸ ਨਾ ਕੋਇ ਟਿਕਾਈਆ। ਗੰਗਾ ਗੋਦਾਵਰੀ ਜਮਨਾ ਸੁਰਸਤੀ ਤੱਟਾਂ ਉਤੇ ਮਾਰਨਾ ਪਏ ਨਾ ਗੋਤਾ, ਮਾਲਾ ਮਣਕਾ ਨਾ ਕੋਇ ਫਿਰਾਈਆ। ਇਕੋ ਰੰਗ ਰੰਗਾਇਆ ਤੂੰ ਮੇਰਾ ਮੈਂ ਤੇਰਾ ਦੁਰਮਤ ਮੈਲ ਪਾਪ ਕਲੇਵਰ ਜਾਏ ਧੋਤਾ, ਪਤਤ ਪੁਨੀਤ ਦਏ ਕਰਾਈਆ। ਜਨਮ ਮਰਨ ਲੱਖ ਚੁਰਾਸੀ ਆਵਣ ਜਾਵਣ ਪੂਰਾ ਕਰੇ ਸੋਚਾ, ਰਾਏ ਧਰਮ ਨਾ ਦਏ ਸਜ਼ਾਈਆ। ਪੁਰਖ ਅਕਾਲ ਸਾਹਿਬ ਸਵਾਮੀ ਨਿਰਗੁਣ ਧਾਰ ਇਕੋ ਬਖ਼ਸ਼ ਕੇ ਓਟਾ, ਓੜਕ ਆਪਣੇ ਵਿਚ ਸਮਾਈਆ। ਸ਼ਬਦ ਅਗੰਮੀ ਲਾ ਕੇ ਚੋਟਾ, ਸੋਈ ਸੁਰਤੀ ਲਈ ਉਠਾਈਆ। ਰਾਵੀ ਕਹੇ ਮੈਨੂੰ ਜੁਗਾਂ ਪਿਛੋਂ ਮਿਲ ਗਿਆ ਮੌਕਾ, ਸਾਹਿਬ ਸਤਿਗੁਰ ਦਿਤੀ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਹਿਣਾ ਦੇਣਾ ਜਾਣੇ ਲੋਕ ਪ੍ਰਲੋਕਾ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਜ਼ਿਮੀਂ ਅਸਮਾਨਾਂ ਦੋ ਜਹਾਨਾਂ ਆਪਣਾ ਹੁਕਮ ਵਰਤਾਈਆ।

੨੦ ਫੱਗਣ ਸ਼ਹਿਨਸ਼ਾਹੀ ਸੰਮਤ ੪ ਮਹਿੰਗਾ ਸਿੰਘ ਦੇ ਘਰ ਪਿੰਡ ਸੱਦਾ ਜ਼ਿਲਾ ਗੁਰਦਾਸਪੁਰ

ਰਾਵੀ ਕਹੇ ਮੈਂ ਦਰਸ ਅਗੰਮਾ ਤੱਕਿਆ, ਸਾਹਿਬ ਸਤਿਗੁਰ ਦਇਆ ਕਮਾਈਆ। ਜਿਹੜਾ ਸਿਦਕ ਭਰੋਸਾ ਰੱਖਿਆ, ਜੁਗ ਚੌਕੜੀ ਰਾਹ ਤਕਾਈਆ। ਕਲਜੁਗ ਵੇਖਦੀ ਰਹੀ ਰੈਣ ਅੰਧੇਰੀ ਮੱਸਿਆ, ਸਾਚਾ ਚੰਦ ਨਾ ਕੋਇ ਚਮਕਾਈਆ। ਪੁਰਖ ਅਕਾਲ ਦੀਨ ਦਿਆਲ ਆਇਆ ਨੱਸਿਆ, ਪਾਂਧੀ ਹੋ ਆਪਣਾ ਪੰਧ ਮੁਕਾਈਆ। ਜਮਨਾ ਕਹੇ ਮੈਂ ਹੈਰਾਨ ਹੋਈ ਕ੍ਰਿਸ਼ਨ ਚਾਰਦਾ ਸੀ ਗਊਆਂ ਵੱਛੀਆਂ, ਬੰਸਰੀ ਧੁੰਨ ਸੁਣਾਈਆ। ਪੁਰਖ ਅਕਾਲਾ ਜਨ ਭਗਤ ਉਧਾਰੇ ਆਪਣੇ ਬੱਚਿਆਂ, ਬਚਪਨ ਸਭ ਦਾ ਵੇਖ ਵਖਾਈਆ। ਧੱਕਾ ਦੇਵੇ ਜਗਤ ਪ੍ਰੀਤੀ ਕੱਚਿਆਂ, ਕੰਚਨ ਗੜ੍ਹ ਨਾ ਕੋਇ ਵਖਾਈਆ। ਗਲੇ ਲਗਾਵੇ ਧੁਰ ਦਿਆਂ ਸੱਚਿਆਂ, ਸਚ ਸਵਾਮੀ ਆਪਣੀ ਦਇਆ ਕਮਾਈਆ। ਮੇਰੇ ਲੂੰ ਲੂੰ ਅੰਦਰ ਰਚਿਆ, ਪ੍ਰਭ ਮੇਰਾ ਧੁਰਦਰਗਾਹੀਆ। ਮੇਰਾ ਬਿਰਹੋਂ ਵਿਛੋੜਾ ਨੱਠਿਆ, ਗਿਆ ਮੁਖ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ। ਰਾਵੀ ਕਹੇ ਮੈਂ ਪ੍ਰਭ ਦਾ ਦਰਸ਼ਨ ਕੀਤਾ, ਕਰਮ ਕਾਂਡ ਦਾ ਡੇਰਾ ਢਾਹੀਆ। ਠਾਕਰ ਲੱਭਾਂ ਇਕੋ ਮੀਤਾ, ਮਿਤ੍ਰ ਪਿਆਰਾ ਸੋਭਾ ਪਾਈਆ। ਜਿਸ ਦੇ ਛਤਰ ਝੁੱਲੇ ਸੀਸਾ, ਜਗਦੀਸ਼ ਨੂਰ ਅਲਾਹੀਆ। ਝਗੜਾ ਮਿਟਾਏ ਊਚਾਂ ਨੀਚਾਂ, ਰਾਓ ਰੰਕਾਂ ਆਪਣਾ ਰੰਗ ਰੰਗਾਈਆ। ਘਰ ਵਖਾਏ ਇਕ ਅਨਡੀਠਾ, ਜਿਸ ਗ੍ਰਹਿ ਬੈਠਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਆਪਣਾ ਰੰਗ ਰੰਗਾਈਆ। ਰਾਵੀ ਕਹੇ ਮੇਰੇ ਹੋਏ ਭਾਗ ਮਥਨ, ਮਥਰਾਵਾਸੀ ਨਾਲ ਆਇਆ ਚਾਈਂ ਚਾਈਂਆ। ਸਾਹਿਬ ਸਤਿਗੁਰ ਬੇੜਾ ਬੰਨ੍ਹ, ਅਯੁਧਿਆ ਵਾਲਾ ਰਾਮ ਸੰਗ ਨਿਭਾਈਆ। ਦਰਸ਼ਨ ਪਾ ਕੇ ਗੁਜਰੀ ਚੰਨ, ਮੇਰੇ ਲੂੰ ਲੂੰ ਲਈ ਅੰਗੜਾਈਆ। ਕਲਪਨਾ ਮਿਟੀ ਮਨ, ਮਮਤਾ ਦਿਤੀ ਗਵਾਈਆ। ਜਿਸ ਵੇਲੇ ਜਨ ਭਗਤਾਂ ਕਿਹਾ ਧੰਨ ਧੰਨ ਧੰਨ, ਉਚੀ ਕੂਕ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ

❋

❋

ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਹੁਕਮ ਇਕ ਵਰਤਾਈਆ। ਰਾਵੀ ਕਹੇ ਦਰਸ ਕਰਨ ਦਾ ਮੋਹੇ ਹੋਇਆ ਅਨੰਦ, ਅਨੰਦ ਅਨੰਦ ਵਿਚ ਸਮਾਈਆ। ਖ਼ੁਸ਼ੀ ਹੋਇਆ ਬੰਦ ਬੰਦ, ਬੰਦਗੀ ਵਿਚ ਵਡਿਆਈਆ। ਜਿਸ ਵੇਲੇ ਗੁਰਮੁਖ ਇਕ ਦੂਜੇ ਦੇ ਉਤੋਂ ਗਏ ਲੰਘ, ਮੈਂ ਰੋ ਰੋ ਨੇਤਰ ਨੈਣਾਂ ਨੀਰ ਦਿਤਾ ਵਹਾਈਆ। ਜਿਹੜਾ ਸੌਣ ਵਾਲਾ ਸੀ ਉਤੇ ਪਲੰਘ, ਓਹ ਮੇਰੇ ਕੰਢੇ ਖ਼ਾਕ ਉਤੇ ਲੇਟ ਕੇ ਖ਼ੁਸ਼ੀ ਮਨਾਈਆ। ਮੈਂ ਅੰਦਰੇ ਅੰਦਰ ਰੋ ਕੇ ਪਾਈ ਡੰਡ, ਡੰਡਾਵਤ ਕਰ ਕੇ ਸੀਸ ਨਿਵਾਈਆ। ਗੁਰ ਅਵਤਾਰ ਪੈਗ਼ੰਬਰ ਹੋ ਗਏ ਦੰਗ, ਹੈਰਾਨੀ ਸਭ ਦੇ ਅੰਦਰ ਛਾਈਆ। ਗੰਗਾ ਗੋਦਾਵਰੀ ਜਮਨਾ ਸੁਰਸਤੀ ਬਦਲ ਕੇ ਕੰਡ, ਆਪਣੀ ਲਈ ਅੰਗੜਾਈਆ। ਜਨ ਭਗਤਾਂ ਮਿਲਿਆ ਸਾਚਾ ਸੰਗ, ਧੁਰ ਦਾ ਸਾਥ ਬਣਾਈਆ। ਜਿਸ ਨੇ ਰਸ ਚਖਾਉਣਾ ਘਿਓ ਖੰਡ, ਖੰਡਾ ਨਾਮ ਵਾਲਾ ਫਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਰਾਵੀ ਕਹੇ ਜਿਸ ਵੇਲੇ ਜਨ ਭਗਤ ਇਕ ਦੂਜੇ ਉਪਰ ਟੱਪੇ, ਟੱਪਾ ਸੋਹੰ ਨਾਮ ਧਿਆਈਆ। ਗੁਰ ਅਵਤਾਰ ਪੈਗ਼ੰਬਰ ਸਾਰੇ ਹੋ ਗਏ ਹੱਕੇ ਬੱਕੇ, ਹੈਰਾਨੀ ਵਿਚ ਧਿਆਨ ਲਗਾਈਆ। ਨਾਲੇ ਕਹਿਣ ਅਸੀਂ ਵੀ ਨਾਤੇ ਕਰੀਏ ਪੱਕੇ, ਇਕ ਦੂਜੇ ਨਾਲ ਗੰਢ ਪਵਾਈਆ। ਮਿਤ੍ਰ ਬਣੀਏ ਸਕੇ, ਦੀਨ ਮਜ਼੍ਹਬ ਦਾ ਝਗੜਾ ਰਹੇ ਨਾ ਰਾਈਆ। ਸਾਰੇ ਹੋਈਏ ਅੱਛੇ, ਬੁਰਿਆਂ ਵਾਲੀ ਕਰੇ ਨਾ ਕੋਇ ਲੜਾਈਆ। ਜਿਸ ਤਰਾ ਭਗਤ ਪ੍ਰਭੂ ਦੇ ਬੱਚੇ, ਮਾਣ ਤਾਣ ਨਾ ਕੋਇ ਰਖਾਈਆ। ਲਿਟਦੇ ਉਤੇ ਮਿੱਟੀ ਘੱਟੇ, ਵੱਡੇ ਛੋਟੇ ਨਾ ਕੋਇ ਵਡਿਆਈਆ । ਨਾਲ ਨੰਨ੍ਹੇ ਨੰਨ੍ਹੇ ਬੱਚੇ, ਸ਼ੀਰਖਾਰ ਸੋਭਾ ਪਾਈਆ। ਸਭ ਨੇ ਕਿਹਾ ਅਸੀਂ ਪਿਛਲੇ ਖਹਿੜੇ ਛੱਡੇ, ਅੱਗੇ ਇਕੋ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਰਾਵੀ ਕਹੇ ਮੈਂ ਸੋਈ ਉਠੀ ਜਾਗੀ, ਜਗਤ ਵੇਖ ਵਖਾਈਆ। ਭਗਤ ਤੱਕਿਆ ਵੈਰਾਗੀ, ਗੁਰਮੁਖ ਪ੍ਰਭੂ ਧਿਆਨ ਲਗਾਈਆ। ਰਵੀ ਤੱਕਿਆ ਤਿਆਗੀ, ਮਮਤਾ ਮੋਹ ਮਿਟਾਈਆ। ਨਿਉਂ ਕੇ ਸਰਨੀ ਲਾਗੀ, ਚਰਨ ਕਵਲ ਸੀਸ ਝੁਕਾਈਆ। ਪ੍ਰਭੂ ਮਨਮੁਖਾਂ ਦੀ ਵਧ ਗਈ ਆਬਾਦੀ, ਗੁਰਮੁਖ ਵਿਰਲਾ ਨਜ਼ਰੀ ਆਈਆ। ਤੂੰ ਜੁਗ ਜੁਗ ਦਾ ਰਹਿਬਰ ਧਰਮ ਧਾਰ ਦਾ ਗਾਡੀ, ਗਾਈਡ ਹੋ ਕੇ ਵੇਖ ਵਖਾਈਆ। ਏਸ ਸਮੇਂ ਤੇਰੀ ਲੋੜ ਡਾਹਢੀ, ਮੈਂ ਡਾਡਾਂ ਮਾਰ ਕੇ ਦਿਤੀ ਦੁਹਾਈਆ। ਪਤ ਰਹੇ ਨਾ ਸਾਡੀ, ਸਿਰ ਹੱਥ ਨਾ ਕੋਇ ਟਿਕਾਈਆ। ਕਿਸੇ ਕੰਮ ਨਹੀਂ ਆਉਂਦੀ ਕਿਸੇ ਦੀ ਲੱਗੀ ਸਮਾਧੀ, ਅੰਦਰ ਵੜ ਕੇ ਤੇਰਾ ਦਰਸ ਕੋਇ ਨਾ ਪਾਈਆ। ਮਨੂਆ ਸਭ ਦਾ ਹੋਇਆ ਬਾਗ਼ੀ, ਆਪ ਆਪਣਾ ਬਲ ਵਧਾਈਆ। ਰਸਨਾ ਜਿਹਵਾ ਦੀ ਦੁਨੀਆ ਬਣੀ ਰਾਗੀ, ਅੰਤਰ ਆਤਮ ਰਾਗ ਨਾ ਕੋਇ ਸੁਣਾਈਆ। ਸਾਹਿਬ ਤੂੰ ਭਗਤ ਉਧਾਰੇਂ ਆਦੀ, ਜੁਗ ਜੁਗ ਤੇਰੀ ਬੇਪਰਵਾਹੀਆ। ਕਿਰਪਾ ਕਰ ਸਾਹਿਬ ਵਿਸਮਾਦੀ, ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨੇਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਨ ਸਰਨਾਈ ਤੇਰੀ ਲਾਗੀ, ਦੂਜੀ ਓਟ ਨਾ ਕੋਇ ਤਕਾਈਆ।

❋

❋

੨੦ ਫੱਗਣ ਸ਼ਹਿਨਸ਼ਾਹੀ ਸੰਮਤ ੪ ਕਰਮ ਸਿੰਘ ਦੇ ਘਰ
ਕਾਕਾ ਜਗੀਰ ਸਿੰਘ ਦੇ ਨਵਿਤ (ਸਰੀਰ ਛੱਡਣ ਸਮੇਂ) ਪਿੰਡ ਸੱਦਾ

ਰਾਵੀ ਕਹੇ ਮੈਂ ਪ੍ਰੇਮ ਵੇਖਿਆ ਅੰਦਰ ਮੀਆਂ ਮੀਰ, ਜੋ ਮੀਆਂ ਇਕੋ ਇਕ ਮਨਾਈਆ। ਜਿਸ ਦੇ ਅੰਤਰ ਸਚ ਤਸਵੀਰ, ਬਿਨਾ ਨਕ਼ਸ਼ ਤੋਂ ਆਪਣਾ ਨਕ਼ਸ਼ ਬਣਾਈਆ। ਜਿਸ ਨੂੰ ਖ਼ਬਰ ਦਿੰਦਾ ਹੁੰਦਾ ਸੀ ਕਬੀਰ, ਦਰਗਾਹ ਸਾਚੀ ਦੀ ਸਚ ਜਣਾਈਆ। ਜਿਸ ਨੇ ਤਤ ਬਣਾਇਆ ਵਜੂਦ ਕੀਤਾ ਤਾਮੀਰ, ਦਿਤੀ ਮਾਣ ਵਡਿਆਈਆ। ਬਦਲਦਾ ਆਇਆ ਤਕ਼ਦੀਰ, ਜੁਗ ਜੁਗ ਹੁਕਮ ਵਰਤਾਈਆ। ਵੇਖੇ ਸਰਬ ਤਾਸੀਰ, ਤਸਬੀ ਮਾਲਾ ਖੋਜ ਖੁਜਾਈਆ। ਜਾਣੇ ਸ਼ਾਹ ਹਕੀਰ, ਨਿਮਾਣਿਆਂ ਫੋਲ ਫੁਲਾਈਆ। ਸਦਾ ਓਸ ਨੂੰ ਕਹੋ ਅਮੀਨ, ਆਮੀਨ ਕਹਿ ਕੇ ਸੀਸ ਨਿਵਾਈਆ। ਜੇ ਮਿਹਰਵਾਨ ਹੋ ਕੇ ਇਕ ਵਾਰ ਸਯਦਾ ਕਰ ਲਏ ਤਸਲੀਮ, ਆਪਣੀ ਦਇਆ ਕਮਾਈਆ। ਫੇਰ ਝਗੜਾ ਮੁੱਕ ਜਾਏ ਕ਼ਦੀਮ, ਕ਼ੁਦਰਤ ਦਾ ਮਾਲਕ ਹੋਏ ਸਹਾਈਆ। ਓਹ ਦੇਵਣਹਾਰਾ ਗੋਈਪੇਸ਼ੀਨ, ਪੇਸ਼ਤਰ ਦਏ ਦ੍ਰਿੜਾਈਆ। ਜਿਸ ਦਾ ਮਾਰਗ ਬੜਾ ਮਹੀਨ, ਜਗ ਨੇਤਰ ਨਜ਼ਰ ਕੋਇ ਨਾ ਪਾਈਆ। ਜੁਗ ਜੁਗ ਵਖਰੀ ਤਾਲੀਮ, ਸਿਖਿਆ ਅਗੰਮ ਅਥਾਹੀਆ। ਮੀਆਂ ਮੀਰ ਕਿਹਾ ਮੈਨੂੰ ਸਦਾ ਓਸੇ ਦਾ ਯਕੀਨ, ਦੂਜੀ ਓਟ ਨਾ ਕੋਇ ਰਖਾਈਆ। ਨਾ ਓਹ ਨਰ ਨਾ ਮਦੀਨ, ਨਰ ਨਰਾਇਣ ਨਜ਼ਰੀ ਆਈਆ। ਬੁੱਧੀ ਹੋਣ ਨਾ ਦੇਵੇ ਮਲੀਨ, ਪਤਿਤ ਪੁਨੀਤ ਆਪ ਕਰਾਈਆ। ਮੈਂ ਓਸੇ ਨੂੰ ਮਿਲਣ ਦਾ ਸ਼ੌਕੀਨ, ਸਦ ਇਕੋ ਰਾਹ ਤਕਾਈਆ। ਓਸੇ ਵੇਲੇ ਜੋਤੀ ਚਮਕ ਵੱਜੀ ਨੂਰੀ ਨਵੀਨ, ਸਿਹਨ ਹੋਈ ਰੁਸ਼ਨਾਈਆ। ਮੀਆ ਮੀਰ ਦਾ ਇਕ ਮੁਰੀਦ ਸੀ ਜਿਸ ਦਾ ਨਾਮ ਨਸੀਮ, ਨੌਜਵਾਨ ਨਜ਼ਰੀ ਆਈਆ। ਓਨ ਦੰਦਾਂ ਹੇਠਾਂ ਦੇ ਜ਼ਬੀਨ, ਜ਼ਬਾਂ ਨਾਲ ਲਿਆ ਧਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ। ਮੀਆਂ ਮੀਰ ਤੱਕਿਆ ਹੱਕ ਨਜ਼ਾਰਾ, ਰਹਿਮਤ ਰਹੀਮ ਕਮਾਈਆ। ਨਸੀਮ ਕਿਹਾ ਮੇਰੇ ਮੁਰਸ਼ਦ ਪਿਆਰਾ, ਦਰ ਤੇਰੇ ਸੀਸ ਨਿਵਾਈਆ। ਓਹ ਕਿਹੜਾ ਘਰ ਬਾਰਾ, ਜਿਥੇ ਬਿਨਾ ਚੰਦ ਸੂਰਜ ਤੋਂ ਹੋਈ ਰੁਸ਼ਨਾਈਆ। ਮੁਰਸ਼ਦ ਕਿਹਾ ਓਹ ਧੁਰ ਦਾ ਸੱਚਾ ਦਰਬਾਰਾ, ਜਿਥੇ ਵਸੇ ਨੂਰ ਅਲਾਹੀਆ। ਓਹੋ ਪਰਵਰਦਿਗਾਰਾ, ਇਕ ਇਕੱਲਾ ਸੋਭਾ ਪਾਈਆ। ਜਿਸ ਨੇ ਨੂਰ ਦਿਤਾ ਚਮਤਕਾਰਾ, ਚਮਕ ਦਿਤੀ ਚਮਕਾਈਆ। ਰੋਸ਼ਨ ਹੋਇਆ ਸਿਹਨ ਸਾਰਾ, ਵਜੀ ਘਰ ਵਧਾਈਆ। ਨਸੀਮ ਕਿਹਾ ਐ ਮੁਰਸ਼ਦ, ਮੈਂ ਜਾਣਾ ਚਾਹੁੰਦਾ ਓਸੇ ਦੇ ਚਰਨ ਦਵਾਰਾ, ਓਸੇ ਵਿਚ ਸਮਾਈਆ। ਜਗਤ ਜੀਵਣ ਦੀ ਰਹੇ ਨਾ ਕੋਇ ਵਿਚਾਰਾ, ਜੀਵਣ ਕੰਮ ਕਿਸੇ ਨਾ ਆਈਆ। ਜੇ ਮਿਲੇ ਮਿਲੇ ਮੀਤ ਮੁਰਾਰਾ, ਜੋ ਮਿਤ੍ਰ ਪਿਆਰਾ ਇਕ ਅਖਵਾਈਆ। ਓਸੇ ਵੇਲੇ ਧੁਰ ਦੇ ਸ਼ਬਦ ਦਾ ਮੀਆਂ ਮੀਰ ਨੂੰ ਹੋਇਆ ਇਸ਼ਾਰਾ, ਅੰਦਰੇ ਅੰਦਰ ਦਿਤਾ ਦ੍ਰਿੜਾਈਆ। ਜਿਸ ਵੇਲੇ ਨਿਰਗੁਣ ਰੂਪ ਜੋਤੀ ਜਾਮਾ ਧਾਰ ਆਵਾਂ ਦੁਬਾਰਾ, ਸਰਗੁਣ ਤੋਂ ਨਿਰਗੁਣ ਵੇਸ ਵਟਾਈਆ। ਅਮਾਮ ਅਮਾਮਾਂ ਦਾ ਸਿਕਦਾਰਾ, ਸਾਹਿਬ ਸੁਲਤਾਨ ਨੂਰ ਅਲਾਹੀਆ । ਤੇਰੇ ਮੁਰੀਦ ਨੂੰ ਦਰਸ਼ਨ ਦੇਵਾਂ ਜਨਮ ਦਵਾ ਕੇ ਵਿਚ ਸੰਸਾਰਾ, ਮਿਹਰ ਨਜ਼ਰ ਇਕ ਉਠਾਈਆ। ਜੋਬਨ ਅਵਸਥਾ ਵਿਚ ਲੈ ਕੇ ਜਾਵਾਂ ਓਸ ਧਰਮ ਦਵਾਰਾ, ਜਿਥੇ ਮੇਰਾ ਨੂਰ ਜੋਤ ਰੁਸ਼ਨਾਈਆ। ਵਾਅਦਾ ਹੋਇਆ ਕੌਲ ਕੀਤਾ ਇਕ਼ਰਾਰਾ, ਰਾਵੀ ਕਹੇ ਮੈਂ ਸ਼ਹਾਦਤ ਦਿਆਂ ਭੁਗਤਾਈਆ। ਏਸੇ ਕਾਰਨ ਜਾਗੀਰ ਸਿੰਘ ਰਿਹਾ ਨਹੀਂ ਵਿਚ ਸੰਸਾਰਾ, ਜਨਮ

❋

❋

ਮਰਨ ਦਾ ਲੇਖਾ ਗਿਆ ਚੁਕਾਈਆ। ਜਿੰਨਾਂ ਚਿਰ ਰਾਵੀ ਗਵਾਹ ਨਾ ਬਣਦੀ ਓਨਾਂ ਚਿਰ ਪ੍ਰਭੂ ਬਣ ਸਕਦਾ ਨਹੀਂ ਸੀ ਲਿਖਾਰਾ, ਏਸੇ ਕਰ ਕੇ ਇਤਨਾ ਚਿਰ ਦਿਤਾ ਲੰਘਾਈਆ। ਘਰ ਵਾਲੇ ਬਥੇਰੀਆਂ ਮਿੰਨਤਾਂ ਕਰਦੇ ਰਹੇ, ਅਰਜ਼ਾਂ ਕਰਦੇ ਰਹੇ, ਗ਼ੁੱਸੇ ਵਿਚ ਕੱਢਦੇ ਰਹੇ ਗਾਲਾਂ, ਲਫ਼ਜ਼ ਲਫ਼ਜ਼ ਬਦਲਾਈਆ। ਮੀਆਂ ਮੀਰ ਕਹਿ ਕੇ ਗਿਆ ਮੰਜ਼ਲ ਚੜ੍ਹਨਾ ਨਹੀਂ ਸੁਖਾਲਾ, ਸਿਖ਼ਰ ਚੋਟੀ ਚੜ੍ਹਨ ਕੋਇ ਨਾ ਪਾਈਆ। ਅਰਜਨ ਨੂੰ ਤੱਤੀ ਤਵੀ ਤੇ ਬੈਠਿਆਂ ਵੇਖ ਕੇ ਮੈਂ ਵੀ ਪੈ ਗਿਆ ਕਾਹਲਾ, ਮੇਰੇ ਅੰਦਰ ਆਈ ਅੰਗੜਾਈਆ। ਅਰਜਨ ਨੇ ਹੱਸ ਕੇ ਕਿਹਾ ਮੀਆਂ ਮੀਰ ਜੀ ਬਾਹਰ ਦੀ ਛੱਡ ਦਿਓ ਤੇ ਅੰਦਰੋਂ ਫੇਰੋ ਆਪਣੇ ਮਨ ਦੀ ਮਾਲਾ, ਤਸਬੀ ਦੀ ਜਗਹ ਆਪਣੀ ਤਬਅ ਲਓ ਬਦਲਾਈਆ। ਸਾਹਿਬ ਸਤਿਗੁਰ ਦਾ ਸਦਾ ਖੇਲ ਨਿਰਾਲਾ, ਨਿਰਵੈਰ ਹੋ ਕੇ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦਾ ਹੱਲ ਕਰੇ ਸਵਾਲਾ, ਸਵਾਲੀ ਵੇਖੇ ਚਾਈਂ ਚਾਈਂਆ।

੨੦ ਫੱਗਣ ਸ਼ਹਿਨਸ਼ਾਹੀ ਸੰਮਤ ੪ ਗੁਰਬਖ਼ਸ਼ ਸਿੰਘ ਦੇ ਘਰ ਪਿੰਡ ਨੁਸ਼ਹਿਰਾ

ਗੋਦਾਵਰੀ ਕਹੇ ਗੋਬਿੰਦ ਮੇਰੇ ਵਿਚ ਚਰਨ ਗਿਆ ਧਰ, ਨੰਦੇੜ ਦੱਖਣ ਦਿਸ਼ਾ ਮਿਲੀ ਵਡਿਆਈਆ। ਸੰਦੇਸ਼ਾ ਦਿਤਾ ਜੋ ਗੁਰਮੁਖ ਜੀਵਤ ਜਾਏ ਮਰ, ਮਰ ਜੀਵਤ ਰੂਪ ਵਟਾਈਆ। ਮੇਰਾ ਭੈ ਚੁੱਕਿਆ ਡਰ, ਸਹਿਸਾ ਰੋਗ ਰਿਹਾ ਨਾ ਰਾਈਆ। ਕਿਰਪਾ ਸਤਿਗੁਰ ਦਿਤੀ ਕਰ, ਮੇਰੇ ਅੰਤਰ ਵੱਜੀ ਵਧਾਈਆ। ਪੁਰਖ ਅਕਾਲਾ ਦੀਨ ਦਿਆਲਾ ਨਜ਼ਰੀ ਆਇਆ ਹਰਿਜੂ ਹਰਿ, ਹਿਰਦੇ ਰਿਹਾ ਸਮਾਈਆ। ਜੋ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਰਿਹਾ ਫੜ, ਗੁਰ ਅਵਤਾਰ ਪੈਗ਼ੰਬਰ ਬਚਿਆ ਰਹਿਣ ਕੋਇ ਨਾ ਪਾਈਆ। ਆਤਮ ਪਰਮਾਤਮ ਪਰਮਾਤਮ ਆਤਮ ਪਾਰਬ੍ਰਹਮ ਬ੍ਰਹਮ ਸਚ ਫੜਾਏ ਲੜ, ਪੱਲੂ ਧਰਮ ਨਾ ਕੋਇ ਛੁਡਾਈਆ। ਕਿਲ੍ਹਾ ਤੋੜੇ ਹੰਕਾਰੀ ਗੜ੍ਹ, ਹੰ ਬ੍ਰਹਮ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੋਦਾਵਰੀ ਕਹੇ ਗੋਬਿੰਦ ਚਰਨ ਮਿਲਿਆ ਭਰਵਾਸਾ, ਮੇਰੀ ਤ੍ਰਿਸ਼ਨਾ ਰਹੀ ਨਾ ਰਾਈਆ। ਮੇਰਾ ਲੇਖੇ ਲੱਗਾ ਸਵਾਸਾ, ਜੀਵਨ ਜੀਵਨ ਵਡਿਆਈਆ। ਮੈਂ ਤੱਕਿਆ ਪ੍ਰਿਥਮੀ ਆਕਾਸ਼ਾ, ਗਗਨ ਗਗਨੰਤਰ ਅੱਖ ਖੁਲ੍ਹਾਈਆ। ਮੰਡਲ ਮੰਡਪ ਵੇਖੀਆਂ ਰਾਸਾ, ਗੋਪੀ ਕਾਹਨ ਪਰਦਾ ਲਾਹੀਆ। ਚਾਰ ਕੁੰਟ ਤੱਕਿਆ ਤਮਾਸ਼ਾ, ਦੀਨ ਦੁਨੀ ਕਰੇ ਲੜਾਈਆ। ਕਲਜੁਗ ਦਿਸੇ ਅੰਧੇਰੀ ਰਾਤਾ, ਸਾਚਾ ਚੰਦ ਨਾ ਕੋਇ ਚਮਕਾਈਆ। ਆਤਮ ਪਰਮਾਤਮ ਜੁੜੇ ਕਿਸੇ ਨਾ ਨਾਤਾ, ਸੁਰਤੀ ਸ਼ਬਦ ਨਾ ਕੋਇ ਮਿਲਾਈਆ। ਚਾਰ ਵਰਨ ਅਠਾਰਾਂ ਬਰਨ ਦਿਸੇ ਘਾਟਾ, ਵਸਤ ਅਮੋਲਕ ਝੋਲੀ ਕੋਇ ਨਾ ਪਾਈਆ। ਗੋਬਿੰਦ ਤੋਂ ਅੰਮ੍ਰਿਤ ਰਸ ਮਿਲੇ ਕਿਸੇ ਨਾ ਬਾਟਾ, ਨਿਝਰ ਝਿਰਨਾ ਨਾ ਕੋਇ ਝਿਰਾਈਆ। ਝਗੜਾ ਪਿਆ ਜ਼ਾਤਾ ਪਾਤਾ, ਹਿੰਦੂ ਮੁਸਿਲਮ ਕਰਨ ਲੜਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਗੋਦਾਵਰੀ ਕਹੇ ਮੈਂ ਬੇਨੰਤੀ ਕੀਤੀ ਸਤਿਗੁਰ ਪਾਸ, ਆਰਜ਼ੂ ਦਿਤੀ ਜਣਾਈਆ। ਮੇਰੇ ਸਾਹਿਬ ਸਤਿਗੁਰ ਮੇਰੀ ਪੂਰੀ ਕਰ ਆਸ, ਤ੍ਰਿਖਾ ਰਹੇ ਨਾ ਰਾਈਆ। ਸਤਿ ਧਰਮ ਕਿਉਂ ਧਰਤੀ ਉਤੋਂ ਹੋਇਆ ਨਾਸ, ਚਾਰ ਕੁੰਟ ਨਜ਼ਰ ਕੋਇ ਨਾ ਆਈਆ।

❋

❋

ਧੁਰ ਦੇ ਨਾਮ ਦੀ ਗਾਏ ਕੋਈ ਨਾ ਗਾਥ, ਨਿਰਅੱਖਰ ਨਾ ਕੋਇ ਪੜ੍ਹਾਈਆ। ਅਵਤਾਰ ਪੈਗ਼ੰਬਰਾਂ ਉਤੋਂ ਹਟਿਆ ਵਿਸ਼ਵਾਸ, ਵਿਸ਼ਿਆਂ ਵਿਚ ਦੀਨ ਦੁਨੀ ਹਲਕਾਈਆ। ਸਾਚਾ ਖੋਲ੍ਹੇ ਕੋਈ ਨਾ ਰਾਜ਼, ਪੜਦਾ ਅੰਦਰੋਂ ਨਾ ਕੋਇ ਚੁਕਾਈਆ। ਕਿਉਂ ਸੀਤਾ ਰਾਮ ਨੂੰ ਛੱਡ ਕੇ ਪੜ੍ਹਨ ਲੱਗੇ ਨਮਾਜ਼, ਸਯਦਿਆਂ ਵਿਚ ਸੀਸ ਝੁਕਾਈਆ। ਕਿਉਂ ਅੱਲਾ ਛੱਡ ਕੇ ਮੰਤਰ ਦ੍ਰਿੜਾਇਆ ਸਤਿਨਾਮ, ਕਿਉਂ ਵਾਹਿਗੁਰੂ ਜਾਪ ਜਪਾਈਆ। ਕੀ ਲਹਿਣਾ ਦੇਣਾ ਹਿਸਾਬ, ਗੁਰ ਗੋਬਿੰਦ ਦੇਣਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦੇਣਾ ਖੁਲ੍ਹਾਈਆ। ਗੋਬਿੰਦ ਕਿਹਾ ਸੁਣ ਵਹਿਣਾਂ ਵਿਚ ਵਹਿਣ ਵਾਲੀ, ਤੈਨੂੰ ਦਿਆਂ ਜਣਾਈਆ। ਸਦੀ ਚੌਧਵੀਂ ਕਲਜੁਗ ਰੈਣ ਅੰਧੇਰੀ ਹੋਣੀ ਕਾਲੀ, ਸਾਚਾ ਚੰਦ ਨਾ ਕੋਇ ਚਮਕਾਈਆ। ਸਤਿ ਵਸਤ ਲੱਭੇ ਕਿਤੋਂ ਨਾ ਭਾਲੀ, ਚਾਰ ਕੁੰਟ ਦਹਿ ਦਿਸ਼ਾ ਖ਼ਾਲੀ ਨਜ਼ਰੀ ਆਈਆ। ਫਲ ਰਹੇ ਕਿਸੇ ਨਾ ਡਾਲੀ, ਸਿੰਮਲ ਰੁੱਖ ਜਗਤ ਲਹਿਰਾਈਆ। ਜਿਧਰ ਤੱਕਾਂ ਤ੍ਰੈਗੁਣ ਮਾਇਆ ਪਏ ਜੰਜਾਲੀ, ਪੰਚ ਵਿਕਾਰ ਹੋਏ ਹਲਕਾਈਆ। ਸਾਚੀ ਦਿਸੇ ਨਾ ਕੋਇ ਧਰਮਸਾਲੀ, ਮੰਦਰ ਮਸਜਿਦ ਸ਼ਿਵਦਵਾਲੇ ਮਠ ਸਾਰੇ ਦੇਣ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਵਰਤਾਈਆ। ਗੋਬਿੰਦ ਕਿਹਾ ਗੋਦਾਵਰੀ ਜਿਤਨੇ ਨਾਮ, ਜੁਗ ਜੁਗ ਪ੍ਰਭੂ ਦਿਤੇ ਜਣਾਈਆ। ਦੀਨ ਮਜ਼੍ਹਬ ਬਣਾ ਗ਼ੁਲਾਮ, ਹਿੱਸੇ ਵੰਡ ਗਿਆ ਵੰਡਾਈਆ। ਹਕ਼ੀਕ਼ੀ ਮਿਲੇ ਕਿਸੇ ਨਾ ਜਾਮ, ਅੰਮ੍ਰਿਤ ਰਸ ਨਾ ਕੋਇ ਚਖਾਈਆ। ਦੀਨ ਦੁਨੀ ਪੁਰਖ ਅਕਾਲ ਨੂੰ ਕਰੇ ਬਦਨਾਮ, ਬਦੀਆਂ ਵਿਚ ਆਪਣਾ ਝਟ ਲੰਘਾਈਆ। ਆਤਮ ਪਰਮਾਤਮ ਕਰੇ ਨਾ ਕੋਇ ਪਹਿਚਾਨ, ਭੇਵ ਨਾ ਕੋਇ ਖੁਲ੍ਹਾਈਆ। ਨਿਸ਼ਅੱਖਰ ਹੋਏ ਨਾ ਕਿਸੇ ਗਿਆਨ, ਸਦੀ ਚੌਧਵੀਂ ਲੇਖਾ ਮੁਕਣਾ ਤਮਾਮ, ਮੁਹੰਮਦ ਰੋ ਕੇ ਦਏ ਦੁਹਾਈਆ। ਹਜ਼ਰਤ ਈਸਾ ਦੱਸ ਕੇ ਗਿਆ ਆਪਣੇ ਵਿਚ ਕਲਾਮ, ਕਾਇਨਾਤ ਜਗਤ ਸਮਝਾਈਆ। ਮੂਸਾ ਕਹਿ ਕੇ ਹੱਕ ਸਲਾਮ, ਸੱਯਦਿਆਂ ਵਿਚ ਸੀਸ ਨਿਵਾਈਆ। ਨਾਨਕ ਦਿਤਾ ਪੈਗ਼ਾਮ, ਨੌ ਖੰਡ ਪ੍ਰਿਥਮੀ ਆਪ ਵਡਿਆਈਆ। ਗੋਬਿੰਦ ਕਹੇ ਇਹੋ ਸੰਦੇਸ਼ਾ ਮੇਰਾ ਦੋ ਜਹਾਨ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਦਿਆਂ ਜਣਾਈਆ। ਅੰਤ ਕੰਤ ਭਗਵੰਤ ਪ੍ਰਗਟ ਹੋਵੇ ਸ੍ਰੀ ਭਗਵਾਨ, ਕਲ ਕਲਕੀ ਵੇਸ ਵਟਾਈਆ। ਜੋਧਾ ਸੂਰਬੀਰ ਨੌਜਵਾਨ, ਮਰਦ ਮਰਦਾਨ ਇਕ ਅਖਵਾਈਆ। ਜਿਸ ਤੋਂ ਗੁਰ ਅਵਤਾਰ ਪੈਗ਼ੰਬਰ ਮੰਗਦੇ ਦਾਨ, ਵਿਸ਼ਨ ਬ੍ਰਹਮਾ ਸ਼ਿਵ ਬੈਠੇ ਝੋਲੀਆਂ ਡਾਹੀਆ। ਓਹ ਕਲਜੁਗ ਕੂੜੀ ਕਿਰਿਆ ਮੇਟੇ ਆਣ, ਮਾਇਆ ਮਮਤਾ ਮੋਹ ਚੁਕਾਈਆ। ਸਤਿ ਧਰਮ ਦਾ ਦੱਸ ਨਿਸ਼ਾਨ, ਚਾਰ ਵਰਨਾਂ ਬਖ਼ਸ਼ੇ ਇਕ ਧਿਆਨ, ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸਭ ਦਾ ਸਾਂਝਾ ਹੋਵੇ ਗਿਆਨ, ਹਿੰਦੂ ਮੁਸਲਿਮ ਸਿੱਖ ਈਸਾਈ ਵੰਡ ਨਾ ਕੋਇ ਵੰਡਾਈਆ। ਇਕੋ ਮੰਦਰ ਗੁਰੂਦਵਾਰਾ ਹੋਏ ਮੁਕਾਮ, ਕਾਇਆ ਕਾਅਬਾ ਇਕ ਰੁਸ਼ਨਾਈਆ। ਇਕੋ ਸ਼ਬਦ ਨਾਦ ਧੁਨ ਗਾਨ, ਨਾਦ ਆਦਿ ਦਏ ਸੁਣਾਈਆ। ਇਕੋ ਅੰਮ੍ਰਿਤ ਰਸ ਪੀਣ ਖਾਣ, ਨਿਝਰ ਝਿਰਨਾ ਦਏ ਝਿਰਾਈਆ। ਇਕੋ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਸ੍ਰੀ ਭਗਵਾਨ, ਦੂਸਰ ਸੀਸ ਨਾ ਕੋਇ ਨਿਵਾਈਆ। ਕਲਜੁਗ ਵਿਚ ਸਤਿਜੁਗ ਕਰੇ ਪ੍ਰਧਾਨ, ਪਾਰਬ੍ਰਹਮ ਆਪਣੀ ਦਇਆ ਕਮਾਈਆ। ਗੋਦਾਵਰੀ ਕਹੇ ਮੈਂ ਨਮੋਂ ਨਮੋਂ ਨਮੋਂ ਗੋਬਿੰਦ ਕੀਤੀ ਪ੍ਰਨਾਮ, ਚਰਨ ਚੁੰਮ ਕੇ ਆਪਣੀ ਖ਼ੁਸ਼ੀ ਬਣਾਈਆ। ਕੁਛ ਮੈਨੂੰ ਉਸ ਦਾ ਦੱਸ ਨਿਸ਼ਾਨ, ਨਿਸ਼ਾਨੇ ਨਾਲ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ,

❋

❋

ਏਥੇ ਓਥੇ ਲੇਖਾ ਜਾਣੇ ਜੀਵ ਜਹਾਨ, ਜਾਗਰਤ ਜੋਤ ਬਿਨ ਵਰਨ ਗੋਤ, ਨਰ ਨਿਰੰਕਾਰ ਏਕੰਕਾਰ, ਪਰਵਰਦਿਗਾਰ ਸਾਂਝਾ ਯਾਰ, ਲਾਸ਼ਰੀਕ ਹੱਕ ਤੌਫ਼ੀਕ਼, ਮਿਹਰਵਾਨ ਮਹਿਬੂਬ ਆਪਣੀ ਕਾਰ ਕਮਾਈਆ।