੨੨ ਫੱਗਣ ਸ਼ਹਿਨਸ਼ਾਹੀ ਸੰਮਤ ੪ ਵਿਰਸਾ ਸਿੰਘ ਦੇ ਗ੍ਰਹਿ ਪਿੰਡ ਬਾਬੂਪੁਰ
ਨਾਰਦ ਕਹੇ ਮੈਂ ਕਬੀਰ ਕੋਲੋਂ ਆਇਆ, ਖ਼ੁਸ਼ੀਆਂ ਵਿਚ ਪੰਧ ਮੁਕਾਈਆ। ਅੱਗੇ ਸੋਹਣੀ ਨੌਜਵਾਨ ਵੇਖੀ ਪੰਜ ਤੱਤ ਕਾਇਆ, ਰੂਪ ਅਨੂਪ ਵਟਾਈਆ। ਨੇਤਰ ਕੱਜਲ ਧਾਰ ਸੁਹਾਇਆ, ਬਿੰਦੀ ਮਸਤਕ ਵਿਚ ਲਗਾਈਆ। ਸੋਹਣਾ ਆਪਣਾ ਸੀਸ ਗੁੰਦਾਇਆ, ਮੇਂਢੀ ਪੱਟੀਆਂ ਵਾਲੀ ਵਡਿਆਈਆ। ਬੜਾ ਰਸੀਲਾ ਰਾਗ ਅਲਾਇਆ, ਕੋਈ ਆਵੇ ਮੇਰਾ ਮਾਹੀਆ। ਮੈਂ ਕੰਤ ਨਾ ਕਦੇ ਹੰਢਾਇਆ, ਜੋਬਨਵੰਤੀ ਸੋਭਾ ਪਾਈਆ। ਚਾਰੋਂ ਕੁੰਟ ਚੱਕਰ ਲਗਾਇਆ, ਲੱਖ ਚੁਰਾਸੀ ਵੇਖੀ ਥਾਉਂ ਥਾਈਂਆ। ਮੈਨੂੰ ਸੂਰਬੀਰ ਨਜ਼ਰ ਕੋਇ ਨਾ ਆਇਆ, ਜੋਧਾ ਆਪਣਾ ਬਲ ਪ੍ਰਗਟਾਈਆ। ਨਾਰਦ ਕਹੇ ਫੇਰ ਝਟ ਉਸ ਨੇ ਨੇਤਰ ਨੈਣਾਂ ਨੀਰ ਵਹਾਇਆ, ਰੋ ਕੇ ਦਿਤਾ ਸੁਣਾਈਆ। ਮੇਰਾ ਭਾਈ ਭੈਣ ਮਾਤ ਪਿਤ ਸਿਰ ਤੇ ਦੇਵੇ ਕੋਈ ਨਾ ਸਾਇਆ, ਸਖ਼ਾ ਸਖਾਈ ਨਜ਼ਰ ਕੋਇ ਨਾ ਆਈਆ। ਮੇਰਾ ਅੱਗਾ ਪਿੱਛਾ ਰਿਹਾ ਕੋਈ ਨਾ ਰਾਇਆ, ਜੰਗਲ ਕੂਕਾਂ ਦਿਆਂ ਦੁਹਾਈਆ। ਫੇਰ ਝਟ ਓਸ ਨੇ ਆਪਣਾ ਰੂਪ ਬਦਲਾਇਆ, ਹੱਸ ਕੇ ਦਿਤਾ ਵਖਾਈਆ। ਮੈਂ ਤੇ ਸੰਤਾਂ ਭਗਤਾਂ ਦੀ ਆਇਆ, ਧਰਨੀ ਧਰਤ ਧਵਲ ਉਤੇ ਦਿਆਂ ਖਿਲ੍ਹਾਈਆ। ਫੇਰ ਓਸ ਨੇ ਕੁਛ ਮਿੱਠਾ ਰਸ ਕਰ ਕੇ ਖਾਇਆ, ਮੈਨੂੰ ਵਖਾ ਕੇ ਆਪਣੇ ਮੂੰਹ ਵਿਚ ਪਾਈਆ। ਫੇਰ ਘੁੰਡ ਕੱਢ ਕੇ ਆਪਣਾ ਨੈਣ ਮਟਕਾਇਆ, ਟੇਢੀ ਅੱਖ ਵੇਖ ਵਖਾਈਆ। ਫੇਰ ਤਨ ਸ਼ਿੰਗਾਰ ਸਜਾਇਆ, ਆਪਣੀ ਲਈ ਅੰਗੜਾਈਆ। ਫੇਰ ਕਮਰ ਹੱਥ ਟਿਕਾਇਆ, ਦੂਜਾ ਮੱਥੇ ਉਤੇ ਰਖਾਈਆ। ਫੇਰ ਬੇਤਾਲਾ ਕ਼ਦਮ ਉਠਾਇਆ, ਨਾਚ ਦਿਤਾ ਵਖਾਈਆ। ਇਕ ਗੀਤ ਅਨੋਖਾ ਗਾਇਆ, ਮੈਨੂੰ ਦਿਤਾ ਸੁਣਾਈਆ। ਵੇ ਤੂੰ ਕਿਹੜੀ ਮਾਂ ਦਾ ਜਾਇਆ, ਪਿਤਾ ਕਵਣ ਅਖਵਾਈਆ। ਤੈਨੂੰ ਕਿਸ ਨੇ ਗੋਦ ਟਿਕਾਇਆ, ਮੈਨੂੰ ਦੇ ਸਮਝਾਈਆ। ਤੈਨੂੰ ਕਿਸ ਨੇ ਤੇਰਾ ਭੇਵ ਖੁਲ੍ਹਾਇਆ, ਪਰਦਾ ਦੇ ਉਠਾਈਆ। ਤੈਨੂੰ ਕਿਸ ਨੇ ਏਸ ਰਾਹੇ ਪਾਇਆ, ਭੱਜਾ ਵਾਹੋ ਦਾਹੀਆ। ਤੈਨੂੰ ਕਿਸ ਨੇ ਔਝੜ ਰਾਹ ਵਖਾਇਆ, ਸਚ ਦੀ ਧਾਰ ਨਾ ਕੋਇ ਦ੍ਰਿੜਾਈਆ। ਨਾਰਦ ਕਹੇ ਜਾਂ ਮੂੰਹ ਤੱਕਿਆ ਓਸ ਆਪਣਾ ਹੋਰ ਦਾ ਹੋਰ ਰੂਪ ਬਦਲਾਇਆ, ਬਿਨਾ ਭੁਜਾਂ ਤੋਂ ਨਜ਼ਰੀ
❋
❋
ਆਈਆ। ਜਿਧਰ ਵੇਖਾਂ ਓਧਰ ਉਹਦੀ ਛਾਇਆ, ਚਾਰੇ ਕੁੰਟ ਸੋਭਾ ਪਾਈਆ। ਝਟ ਓਸ ਨੇ ਰੰਗਲਾ ਪੀਹੜਾ ਡਾਹਿਆ, ਸਵਰਨ ਚਾਂਦੀ ਨਜ਼ਰੀ ਆਈਆ। ਉਸ ਦੇ ਉਤੇ ਸਿੰਘਾਸਣ ਵਿਛਾਇਆ, ਬਸਤਰ ਸੋਹਣਾ ਦਿਤਾ ਟਿਕਾਈਆ। ਫੇਰ ਮੈਨੂੰ ਆਖ ਸੁਣਾਇਆ, ਸੁਣ ਵੇ ਜਾਂਦਿਆਂ ਰਾਹੀਆ। ਤੂੰ ਕਿਉਂ ਬਣਿਆ ਪਰਾਇਆ, ਮੈਂ ਤੇਰੀ ਨਜ਼ਰੀ ਆਈਆ। ਨਾਲੇ ਹਾਏ ਹਾਏ ਕਰ ਸੁਣਾਇਆ, ਦੁਹੱਥੜ ਮਾਰ ਕੇ ਪਿੱਟੀ ਨੇਤਰ ਨੈਣਾਂ ਨੀਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਆਪਣੀ ਕਾਰ ਕਮਾਈਆ। ਨਾਰਦ ਕਹੇ ਮੈਂ ਅੱਗੇ ਤੁਰਿਆ, ਆਪਣਾ ਕ਼ਦਮ ਉਠਾਈਆ। ਓਨ ਮੈਨੂੰ ਹੱਸ ਕੇ ਕਿਹਾ ਵੇ ਕਿੱਥੇ ਜਾਂਦਾ ਨਿਗੁਰਿਆ, ਐਂਵੇਂ ਪੰਧ ਮੁਕਾਈਆ। ਕਿਸ ਵਹਿਣ ਜਾਨਾ ਰੁੜ੍ਹਿਆ, ਮੈਨੂੰ ਦੇ ਸਮਝਾਈਆ। ਤੇਰਾ ਨਾਤਾ ਕਿਸੇ ਨਾਲ ਨਹੀਂ ਜੁੜਿਆ, ਐਂਵੇਂ ਵਕ਼ਤ ਰਿਹਾ ਗਵਾਈਆ। ਮੇਰੇ ਆਖੇ ਪਿੱਛੇ ਮੁੜਿਆ, ਮੁੜ ਮੁੜ ਰਹੀ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਧਾਰ ਇਕ ਸੁਣਾਈਆ। ਨਾਰਦ ਕਹੇ ਮੈਂ ਅੱਗੇ ਚੁਕਿਆ ਕ਼ਦਮ, ਓਸ ਨੇ ਆਪਣਾ ਪੈਰ ਚੁੱਕ ਕੇ ਮੈਨੂੰ ਦਿਤਾ ਵਖਾਈਆ। ਵੇਖ ਮੇਰੇ ਚਰਨਾਂ ਵਿਚ ਪਦਮ, ਮੈਂ ਪਦਮਾ ਰਾਣੀ ਧੁਰ ਦੀ ਨਜ਼ਰੀ ਆਈਆ। ਫਿਰ ਕ਼ਮੀਜ਼ ਲਾਹੀ ਉਤੋਂ ਬਦਨ, ਸੋਹਣਾ ਰੂਪ ਦਿਤਾ ਚਮਕਾਈਆ। ਫਿਰ ਹੱਸ ਹੱਸ ਕੇ ਦੰਦੀਆਂ ਲੱਗੀ ਕੱਢਣ, ਮੁਸਕਰਾਹਟ ਵਿਚ ਆਪਣੀ ਕਰਵਟ ਬਦਲਾਈਆ। ਫਿਰ ਝਟ ਸਿਰ ਤੇ ਮੁਕਟ ਪਾ ਲਿਆ ਮੈਨੂੰ ਕਹੇ ਮੈਂ ਮੁਕੰਦ ਮਨੋਹਰ ਮਦਨ, ਲਕਸ਼ਮੀ ਮੇਰੀ ਧਾਰ ਸਮਾਈਆ। ਮੈਂ ਤੈਨੂੰ ਆਈ ਸੱਦਣ, ਖੋਜਾਂ ਥਾਉਂ ਥਾਈਂਆ। ਇਕੱਲੀ ਆਈ ਲੱਭਣ, ਸਾਥੀ ਹੋਰ ਨਾ ਕੋਇ ਮਿਲਾਈਆ। ਵੇਖੀਂ ਮੇਰਾ ਬਚਨ ਨਾ ਕਰੀਂ ਉਲੰਘਣ, ਤੈਨੂੰ ਦਿਆਂ ਜਣਾਈਆ। ਮੈਂ ਇਕੋ ਵਸਤ ਆਈ ਮੰਗਣ, ਮੇਰੀ ਝੋਲੀ ਦੇਣੀ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਆਪਣੀ ਕਾਰ ਕਮਾਈਆ। ਨਾਰਦ ਕਹੇ ਮੈਂ ਹੈਰਾਨ ਹੋ ਕੇ ਪੈ ਗਿਆ ਸੋਚੀਂ, ਇਹ ਕੌਣ ਤੇ ਕਿਉਂ ਰਹੀ ਬੁਲਾਈਆ। ਮੇਰੀ ਵਾਟ ਅਜੇ ਬਹੁਤੀ, ਮੈਂ ਪੁੱਜਣਾ ਚਾਈਂ ਚਾਈਂਆ। ਏਸੇ ਸਮੇਂ ਵਿਚ ਓਸ ਨੇ ਝਟ ਰੂਪ ਬਣਾਇਆ ਇਕ ਖੋਤੀ, ਹੀਂਗ ਹੀਂਗ ਕੇ ਦਿਤਾ ਸੁਣਾਈਆ। ਮੈਂ ਹੈਰਾਨ ਹੋ ਗਿਆ ਫਿਰ ਬਣ ਗਈ ਬੜੀ ਸੋਹਣੀ ਬੋਤੀ, ਧੌਣ ਲੰਮੀ ਕਰ ਹਿਲਾਈਆ। ਮੈਂ ਫੇਰ ਤੱਕਿਆ ਓਹ ਚੜ੍ਹ ਗਈ ਦਰੱਖ਼ਤ ਦੀ ਚੋਟੀ, ਉਤੇ ਚੜ੍ਹ ਕੇ ਵੇਖ ਵਖਾਈਆ। ਮੈਂ ਫੇਰ ਤੱਕਿਆ ਓਹ ਬਣ ਗਈ ਅਗੰਮੀ ਕਾਹਨ ਦੀ ਗੋਪੀ, ਆਪਣਾ ਰੂਪ ਬਦਲਾਈਆ। ਮੈਂ ਫੇਰ ਵੇਖਿਆ ਓਹ ਹੱਥ ਵਿਚ ਫੜ ਕੇ ਸੋਟੀ, ਮੈਨੂੰ ਭੈ ਰਹੀ ਜਣਾਈਆ। ਮੈਂ ਫੇਰ ਵੇਖਿਆ ਹੱਥ ਉਤੇ ਰੱਖ ਕੇ ਰੋਟੀ, ਮੇਰੇ ਵੱਲ ਬੁਰਕੀਆਂ ਰਹੀ ਪਾਈਆ। ਮੈਂ ਫੇਰ ਵੇਖਿਆ ਓਹ ਮੈਨੂੰ ਕਹੇ ਤੂੰ ਮੇਰਾ ਮੈਂ ਤੇਰੀ ਇਕੋ ਗੋਤੀ, ਗੋਤਮ ਦਾ ਰੂਪ ਬੈਠੀ ਬਦਲਾਈਆ। ਮੈਂ ਫੇਰ ਵੇਖਿਆ ਓਹ ਅਹੱਲਿਆ ਬਣ ਕੇ ਉਂਗਲ ਰੱਖੀ ਉਤੇ ਠੋਡੀ, ਸਹਿਜ ਨਾਲ ਜਣਾਈਆ। ਮੈਂ ਤੇਰੇ ਹੱਥ ਲਾਵਾਂ ਗੋਡੀਂ, ਮੁਨੀ ਜੀ ਦੇਣੀ ਵਡਿਆਈਆ। ਫੇਰ ਝਟਪਟ ਸਿਰ ਤੋਂ ਬਣ ਗਈ ਰੋਡੀ, ਆਪਣੀ ਟਿੰਡ ਰਹੀ ਹਿਲਾਈਆ। ਫੇਰ ਇਕ ਦਮ ਵੇਸ ਧਰ ਲਿਆ ਵਾਂਗ ਜੋਗੀ, ਕੱਪੜੇ ਗੇਰੂ ਤਨ ਛੁਹਾਈਆ। ਫਿਰ ਛੇਤੀ ਨਾਲ ਬਣ ਗਈ ਜਗਤ ਵਾਸਨਾ ਭੋਗੀ, ਵੀਹ ਤੀਹ ਬੱਚੇ ਪਿੱਛੇ ਰਹੀ ਵਖਾਈਆ। ਮੈਂ ਫੇਰ ਵੇਖਿਆ ਓਸ ਹੱਥ ਵਿਚ ਫੜ ਕੇ ਪੋਥੀ, ਓਮ ਓਮ ਓਮ ਦਿਤਾ ਸੁਣਾਈਆ। ਮੈਂ ਫੇਰ ਵੇਖਿਆ ਓਹ ਬਣ ਕੇ ਨੌਜਵਾਨ ਧੋਬੀ, ਸ਼ੂਹ ਸ਼ੂਹ ਕਰ ਕੇ ਕੱਪੜੇ
❋
❋
ਰਿਹਾ ਧਵਾਈਆ। ਨਾਰਦ ਕਹੇ ਮੈਂ ਫੇਰ ਵੇਖਿਆ ਓਸ ਨੇ ਮੇਰੇ ਨਾਲੋਂ ਲੰਮੀ ਬਣਾ ਲਈ ਬੋਦੀ, ਇਸ਼ਾਰਿਆਂ ਨਾਲ ਜਣਾਈਆ। ਮੈਂ ਫੇਰ ਵੇਖਿਆ ਓਹ ਮੇਰੇ ਨਾਲ ਗੱਲਾਂ ਕਰੇ ਘਰੋਗੀ, ਜਿਵੇਂ ਇਕੱਠਿਆਂ ਰਹਿ ਕੇ ਝਟ ਲੰਘਾਈਆ। ਮੈਂ ਹੈਰਾਨ ਹੋ ਗਿਆ ਛੇਤੀ ਨਾਲ ਮਾਰ ਕੇ ਛਾਲ ਚੜ੍ਹ ਗਈ ਮੇਰੇ ਮੋਢੀਂ, ਅੱਖਾਂ ਉਤੇ ਹੱਥ ਰੱਖ ਕੇ ਅੱਖਾਂ ਦਿਤੀਆਂ ਦਬਾਈਆ। ਮੈਂ ਡਰ ਗਿਆ ਓਸ ਨੇ ਮੈਨੂੰ ਇਕ ਹੀਰਾ ਵਖਾਇਆ ਬਣ ਜਾ ਲੋਭੀ, ਤੇਰੀ ਝੋਲੀ ਦਿਆਂ ਭਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਮਿਹਰ ਨਜ਼ਰ ਇਕ ਉਠਾਈਆ। ਨਾਰਦ ਕਹੇ ਮੈਂ ਅੱਖਾਂ ਲਈਆਂ ਮੀਟ, ਜ਼ੋਰ ਨਾਲ ਬੰਦ ਕਰਾਈਆ। ਓਸ ਨੇ ਮੇਰੀਆਂ ਲੱਤਾਂ ਵਿਚ ਵੜ ਕੇ ਮਾਰੀ ਚੀਕ, ਜ਼ੋਰ ਨਾਲ ਸੁਣਾਈਆ। ਨਾਲੇ ਗਾਇਆ ਵਿਛੜ ਗਿਆਂ ਦਾ ਗੀਤ, ਵਿਛੋੜੇ ਵਾਲਾ ਕੰਮ ਕਿਸੇ ਨਾ ਆਈਆ। ਨਾਲੇ ਮੈਨੂੰ ਗ਼ੁੱਸੇ ਵਿਚ ਕਿਹਾ ਤੂੰ ਬੜਾ ਢੀਠ, ਕਿਉਂ ਬੈਠਾ ਮੁਖ ਭਵਾਈਆ। ਫੇਰ ਲੱਤ ਮਾਰੀ ਪੀਠ, ਕਮਰ ਦਿਤੀ ਹਿਲਾਈਆ। ਫੇਰ ਮੈਨੂੰ ਬੋਦੀ ਤੋਂ ਲਿਆ ਘਸੀਟ, ਏਧਰ ਓਧਰ ਦਿਤਾ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭੇਵ ਅਭੇਦਾ ਦਏ ਖੁਲ੍ਹਾਈਆ। ਨਾਰਦ ਕਹੇ ਇਕ ਦਮ ਓਹ ਬਣ ਗਈ ਸੋਹਣਾ ਨੌਜਵਾਨਾ ਪੋਪ, ਗੁਡ ਗਾਈਡ ਕਹਿ ਕੇ ਸੁਣਾਈਆ। ਹੈਟ ਪੈਂਟ ਪਾ ਕੇ ਟੋਪ, ਚਲੇ ਚਾਈਂ ਚਾਈਂਆ। ਮੇਰੇ ਉਤੇ ਹੋ ਕੇ ਕ੍ਰੋਪ, ਮੈਨੂੰ ਰਹੀ ਡਰਾਈਆ। ਮੇਰੇ ਅੰਦਰ ਆਇਆ ਖ਼ੌਫ਼, ਮੈਂ ਪਿੱਛਾ ਲਿਆ ਬਦਲਾਈਆ। ਓਸ ਨੇ ਮੇਰਾ ਨੌਹਾਂ ਨਾਲ ਲੌਹਣਾ ਸ਼ੁਰੂ ਕੀਤਾ ਪੋਸ਼, ਖਲੜੀ ਦਿਤੀ ਉਲਟਾਈਆ। ਮੈਂ ਡਰ ਗਿਆ ਡਰਪੋਕ, ਥਰ ਥਰ ਕੰਬ ਕੇ ਦਿਤੀ ਦੁਹਾਈਆ। ਫਿਰ ਝਟਪਟ ਓਸ ਨੇ ਰੂਪ ਧਾਰ ਲਿਆ ਖ਼ਰਗੋਸ਼, ਜ਼ੋਰ ਨਾਲ ਭੱਜਾ ਆਪਣਾ ਬਲ ਵਧਾਈਆ। ਓਨੇ ਚਿਰ ਨੂੰ ਮੈਨੂੰ ਆ ਗਈ ਹੋਸ਼, ਮੈਂ ਅੱਖਾਂ ਲਈਆਂ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਆਪਣਾ ਹੁਕਮ ਵਰਤਾਈਆ। ਨਾਰਦ ਕਹੇ ਮੈਂ ਫੇਰ ਵੇਖਿਆ ਸੋਹਣੀ ਜੋਬਨਵੰਤੀ, ਨੌਜਵਾਨ ਨਜ਼ਰੀ ਆਈਆ। ਤਨ ਬਸਤਰ ਪਹਿਨ ਬਸੰਤੀ, ਸੋਹਣਾ ਰੂਪ ਚਮਕਾਈਆ। ਤੂੰ ਮੇਰਾ ਮੈਂ ਤੇਰਾ ਗਾ ਕੇ ਪੰਗਤੀ, ਮੈਨੂੰ ਦਿਤੀ ਸੁਣਾਈਆ। ਕਹੇ ਮੈਂ ਵਿਦਿਆ ਪੜ੍ਹੀ ਨਹੀਂ ਕਿਸੇ ਕੋਲੋਂ ਪੰਡਤੀ, ਅੱਖਰਾਂ ਨਾਲ ਨਾ ਕੋਇ ਵਡਿਆਈਆ। ਮੈਂ ਆਸਾ ਨਹੀਂ ਕਿਸੇ ਮਨ ਦੀ, ਖ਼ਾਹਿਸ਼ ਨਾ ਕੋਇ ਜਣਾਈਆ। ਮੈਂ ਸਰੋਤੀ ਨਹੀਂ ਕਿਸੇ ਕੰਨ ਦੀ, ਸਰਵਣਾਂ ਨਾਲ ਨਾ ਕੋਇ ਵਡਿਆਈਆ । ਮੈਂ ਲਾਲਚਨ ਨਹੀਂ ਕਿਸੇ ਧਨ ਦੀ, ਮਾਇਆ ਵਿਚ ਹਲਕਾਈਆ। ਮੈਂ ਅਧਾਰਨ ਨਹੀਂ ਕਿਸੇ ਗੱਲ ਦੀ, ਗੱਲਾਂ ਬਾਤਾਂ ਵਿਚ ਨਾ ਕੋਇ ਰੀਝਾਈਆ। ਮੈਂ ਪਿਆਸੀ ਨਹੀਂ ਜਲ ਦੀ, ਤੀਰਥ ਤੱਟਾਂ ਵੇਖ ਵਖਾਈਆ। ਮੈਂ ਵਣਜਾਰਨ ਨਹੀਂ ਥਲ ਦੀ, ਕੂਕ ਕੂਕ ਸੁਣਾਈਆ। ਮੈਂ ਆਸਾ ਨਹੀਂ ਬਲ ਦੀ, ਜੋ ਬਾਵਨ ਰਾਹ ਤਕਾਈਆ। ਮੈਂ ਵਾਸਣ ਨਹੀਂ ਨਿਹਚਲ ਧਾਮ ਅਟਲ ਦੀ, ਜੋ ਸਚਖੰਡ ਸਾਚੇ ਸੋਭਾ ਪਾਈਆ। ਨਾਰਦਾ ਮੈਂ ਤੇ ਫਿਰਦੀ ਕਲ੍ਹ ਦੀ, ਏਧਰ ਓਧਰ ਆਪਣਾ ਵਕ਼ਤ ਲੰਘਾਈਆ। ਮੈਂ ਉਡੀਕ ਕਰਦੀ ਸਾਂ ਓਸ ਪਲ ਦੀ, ਜਿਸ ਪਲ ਵਿਚ ਪਲਕ ਨਾ ਹੋਵੇ ਜੁਦਾਈਆ। ਮੁਨੀ ਜੀ ਮੈਂ ਓਹ ਤ੍ਰੈਗੁਣ ਮਾਇਆ ਜਿਹੜੀ ਸੰਤਾਂ ਤੇ ਭਗਤਾਂ ਨੂੰ ਛਲਦੀ, ਸਭ ਦੇ ਕੀਤੇ ਕਤਾਇਆਂ ਉਤੇ ਪਾਣੀ ਦਿਆਂ ਫਿਰਾਈਆ। ਮੈਂ ਇਸ ਕਰ ਕੇ ਤੇਰੇ ਵਰਗਿਆਂ ਦਾ ਰਾਹ ਮੱਲਦੀ, ਜਿਹੜੇ ਦੋ ਜਹਾਨਾਂ ਨੂੰ ਸਿਖਿਆ ਦੇ ਦੇ ਰਹੇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ
❋
❋
ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦਾ ਚਰਨ ਦਵਾਰਾ ਆਦਿ ਅੰਤ ਮੱਲਦੀ, ਮੇਰੇ ਪਿੱਛੇ ਵੇਖ ਮਲਕੁਲਮੌਤ ਚਰਨ ਚੁੰਮਣ ਵਾਸਤੇ ਆਈਆ।
੨੨ ਫੱਗਣ ਸ਼ਹਿਨਸ਼ਾਹੀ ਸੰਮਤ ੪ ਬੀਬੀ ਕਰਤਾਰ ਕੌਰ ਦਰਸ਼ਨ ਕੌਰ ਦੇ ਘਰ ਪਿੰਡ ਬਾਬੂਪੁਰ
ਨਾਰਦ ਕਹੇ ਜਨ ਭਗਤੋ ਮੈਨੂੰ ਦਿਓ ਥਾਪੀ, ਥਪਕੀ ਦਿਓ ਲਗਾਈਆ। ਮੈਂ ਬੜਾ ਵੱਡਾ ਪ੍ਰਤਾਪੀ, ਪ੍ਰਤਾਪ ਵਾਲਿਆਂ ਵੇਖ ਵਖਾਈਆ। ਮੈਂ ਬੜਾ ਵੱਡਾ ਜਾਪੀ, ਜੁਗ ਜੁਗ ਨਾਮ ਧਿਆਈਆ। ਕੱਢ ਕੇ ਆਪਣੀ ਕਾਪੀ, ਵਰਕੇ ਰਿਹਾ ਉਲਟਾਈਆ। ਹੱਸ ਕੇ ਕਹੇ ਮੈਂ ਮੰਨੀ ਨਹੀਂ ਉਸ ਮੋਹਣੀ ਦੀ ਆਖੀ, ਜੋ ਅਨਕ ਰੂਪ ਬਦਲਾਈਆ। ਮੈਂ ਭੱਜਾ ਆਇਆ ਪਹਿਲਾਂ ਮਿਲਾਂ ਜਾ ਕੇ ਆਪਣੇ ਸਾਥੀ, ਜੋ ਜਨ ਭਗਤ ਬੈਠੇ ਸੋਭਾ ਪਾਈਆ। ਜੇ ਭੈ ਨਾ ਹੁੰਦਾ ਪੁਰਖ ਸਮਰਾਥੀ, ਮੇਰਾ ਮਨ ਨਾ ਧੀਰ ਧਰਾਈਆ। ਮੈਂ ਕਥਾ ਕਹਾਣੀ ਦੱਸਾਂ ਸਾਚੀ, ਸਚ ਦਿਆਂ ਦ੍ਰਿੜਾਈਆ। ਕਦੀ ਲੋਭ ਨਾ ਕਰਿਓ ਕਾਇਆ ਮਾਟੀ ਕਾਚੀ, ਤਨ ਵਜੂਦ ਸਦ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਦਿਤਾ ਮੁਕਾਈਆ। ਫੇਰ ਕਹੇ ਮੈਨੂੰ ਪਿੱਛੋਂ ਆਵਾਜ਼ ਪਈ ਨਾਰਦਾ ਤੂੰ ਨਹੀਂ ਆਇਆ ਕ਼ਾਬੂ, ਮੈਂ ਹੋਰ ਖੇਲ ਦਿਆਂ ਖਿਲਾਈਆ। ਮੈਂ ਹੱਸ ਕੇ ਕਿਹਾ ਮੈਂ ਗ਼ਰੀਬ ਪਿਓ ਦਾ ਪੁੱਤ ਨਹੀਂ ਵਾਧੂ, ਤੇਰੇ ਵਰਗੀਆਂ ਦੇ ਪਿੱਛੇ ਭੱਜਾਂ ਥਾਉਂ ਥਾਈਂਆਂ। ਸ਼ਾਇਦ ਡੋਲ ਜਾਂਦਾ ਜੇ ਮੇਰਾ ਸਾਹਿਬ ਨਾ ਆਇਆ ਹੁੰਦਾ ਪਿੰਡ ਪੁਰ ਬਾਬੂ, ਜੋ ਬਾਬਨ ਧੁਰਦਰਗਾਹੀਆ। ਜਾਹ ਤੀਰਥ ਤੱਟਾਂ ਉਤੇ ਅੱਠਾਂ ਸੱਠਾਂ ਉਤੇ ਜਾ ਕੇ ਲੱਭ ਲੈ ਜਿਹੜੇ ਮਸਤਕ ਤਿਲਕ ਲਗਾਉਂਦੇ ਸਾਧੂ, ਇਹ ਸਿੱਧੇ ਸਾਦੇ ਜੱਟ ਤੇਰੇ ਹੱਥ ਕਦੇ ਨਾ ਆਈਆ। ਤੇਰਾ ਖੇਲ ਚਾਰ ਜੁਗ ਦਾ ਆਕੜ ਖਾਂ ਤੇ ਨਾਢੂ, ਆਪਣੇ ਬਲ ਵਿਚ ਆਪਣਾ ਆਪ ਬਚਾਈਆ। ਤੇਰਾ ਚਲਣ ਨਹੀਂ ਦੇਣਾ ਅੱਗੇ ਹੁਣ ਮਮਤਾ ਵਾਲਾ ਜਾਦੂ, ਜਾਦੂਗਰਨੀਏਂ ਤੈਨੂੰ ਧੱਕਾ ਦਿਤਾ ਲਾਈਆ। ਯਾਦ ਕਰ ਲਾ ਤੂੰ ਵੇਸ ਵਟਾਇਆ ਸੀ ਜਿਸ ਵੇਲੇ ਗੋਬਿੰਦ ਗਿਆ ਸੀ ਕੋਲ ਦਾਦੂ, ਦਾਅਵੇ ਨਾਲ ਆਪਣਾ ਕ਼ਦਮ ਉਠਾਈਆ। ਤੂੰ ਖੇਲ ਖਿਲਾਇਆ ਸੀ ਵੈਰਾਗੀ ਦਾਸ ਮਾਧੂ, ਮਾਧੋ ਦਾਸ ਦਿਤਾ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਨਾਰਦ ਕਹੇ ਸੁਣ ਨੀ ਤ੍ਰੈਗੁਣ ਮਾਇਆ, ਮੋਹਣੀਏਂ ਅਨਹੋਣੀਏਂ ਤੈਨੂੰ ਦਿਆਂ ਜਣਾਈਆ। ਤੇਰਾ ਕਿਸੇ ਕੰਮ ਨਾ ਆਵੇ ਏਥੇ ਨੈਣ ਮਟਕਾਇਆ, ਜੋਬਨ ਦੀ ਕ਼ੀਮਤ ਨਾ ਕੋਇ ਰਖਾਈਆ। ਜਿਨ੍ਹਾਂ ਦੇ ਸਿਰ ਤੇ ਮੇਰੇ ਪੁਰਖ ਅਕਾਲ ਦਾ ਸਾਇਆ, ਮਿਹਰ ਨਜ਼ਰ ਇਕ ਉਠਾਈਆ। ਉਹਨਾਂ ਇਕੋ ਦੇ ਚਰਨ ਧਿਆਨ ਲਗਾਇਆ, ਦੂਸਰ ਅੱਖ ਨਾ ਕੋਇ ਮਿਲਾਈਆ। ਤੂੰ ਤੇ ਛੋਟਾ ਢੋਲਾ ਗਾਇਆ, ਜਨ ਭਗਤ ਤੂੰ ਮੇਰਾ ਮੈਂ ਤੇਰਾ ਗਾ ਕੇ ਪ੍ਰਭ ਦਾ ਦਰਸ਼ਨ ਪਾਈਆ। ਮੈਂ ਸਚ ਦਾ ਸੁਖ਼ਨ ਸੁਣਾਇਆ, ਤੈਨੂੰ ਅਨਬੋਲਤ ਦਿਤਾ ਜਣਾਈਆ। ਏਥੇ ਵੇਖ ਲੈ ਨਾ ਕੋਈ ਆਪਣਾ ਨਾ ਕੋਈ ਪਰਾਇਆ, ਸਾਰੇ ਇਕੋ ਰੰਗ ਰੰਗਾਈਆ। ਜਿਸ ਦਾ ਲਹਿਣਾ ਉਹੋ ਰਿਹਾ ਚੁਕਾਇਆ, ਚੁਕੰਨੀ ਤੈਨੂੰ ਦਿਆਂ ਕਰਾਈਆ। ਕੰਨਾਂ ਨੂੰ ਹੱਥ ਲਾ ਲਾ ਜੇ ਕਦੀ ਜਨ ਭਗਤ ਆਪਣੇ ਜਾਲ ਵਿਚ ਫਸਾਇਆ, ਤੈਨੂੰ ਮਿਲੇ ਸਖ਼ਤ ਸਜ਼ਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ
❋
❋
ਸਾਚਾ ਹਰਿ, ਸਚ ਸੁਨੇਹੜਾ ਇਕ ਸੁਣਾਈਆ। ਤ੍ਰੈਗੁਣ ਕਹੇ ਨਾਰਦ ਜੀ ਐਵੇਂ ਨਾ ਪਾ ਰੌਲਾ, ਬੋਲ ਬੋਲ ਸੁਣਾਈਆ। ਮੈਨੂੰ ਵੀ ਓਸੇ ਬਣਾਇਆ ਮੌਲਾ, ਜੋ ਹਰ ਘਟ ਰਿਹਾ ਸਮਾਈਆ। ਉਸੇ ਨੇ ਚਖਾਈ ਆਪਣੀ ਪਾਹੁਲਾ, ਅੰਮ੍ਰਿਤ ਰਸ ਚਵਾਈਆ। ਓਸੇ ਨੇ ਘੱਲਿਆ ਉਪਰ ਧੌਲਾ, ਧਰਨੀ ਦਿਤੀ ਟਿਕਾਈਆ। ਓਸੇ ਨੇ ਕੀਤਾ ਇਕ਼ਰਾਰ ਕੌਲਾ, ਵਾਅਦਾ ਲਿਆ ਬਣਾਈਆ। ਓਸੇ ਨੇ ਰੱਖਿਆ ਮੇਰੇ ਅੰਦਰ ਓਹਲਾ, ਪਰਦਿਆਂ ਵਿਚ ਛੁਪਾਈਆ। ਓਸੇ ਨੇ ਮੇਰਾ ਬਣਾ ਕੇ ਡੋਲਾ, ਚਹੁੰ ਜੁਗਾਂ ਦੇ ਕੰਧਿਆਂ ਉਤੇ ਦਿਤਾ ਟਿਕਾਈਆ। ਓਸੇ ਨੇ ਮੈਨੂੰ ਜੁਗ ਜੁਗ ਖਿਲਾਇਆ ਹੋਲਾ, ਹੋਲੀ ਜਗਤ ਵਾਲੀ ਬਣਾਈਆ। ਓਸੇ ਨੇ ਮੈਥੋਂ ਵੱਡਿਆਂ ਵੱਡਿਆਂ ਦੇ ਸਿਰ ਵਿਚ ਮਰਵਾਇਆ ਪੌਲਾ, ਮਾਣ ਹੰਕਾਰ ਦਿਤਾ ਗਵਾਈਆ। ਓਸੇ ਨੇ ਸਾਧਾਂ ਸੰਤਾਂ ਦਾ ਖ਼ਾਲੀ ਕਰਾਇਆ ਤੌਲਾ, ਕਾਇਆ ਗੜ੍ਹ ਕੀਤੀ ਸਫ਼ਾਈਆ। ਓਸੇ ਨੇ ਮੇਰੇ ਕੋਲੋਂ ਰਾਵਣ ਦਾ ਫਰਕਾਇਆ ਡੌਲਾ, ਸੀਤਾ ਨੂੰ ਚੁੱਕ ਕੇ ਭੱਜਾ ਚਾਈਂ ਚਾਈਂਆ। ਓਸੇ ਨੇ ਰੁਕਮਣੀ ਦੇ ਪਿੱਛੇ ਕ੍ਰਿਸ਼ਨ ਦੇ ਮਗਰ ਲਾਇਆ ਰੁਕਮਣ ਦੇ ਸਾਥੀਆਂ ਦਾ ਟੋਲਾ, ਹਾਹਾਕਾਰ ਦਿਤੀ ਮਚਾਈਆ। ਓਸੇ ਨੇ ਮੇਰੇ ਕੋਲੋਂ ਦਰੋਪਦੀ ਚੀਰ ਲੁਹਾਏ ਬਚਨ ਦੇ ਕੇ ਪੋਲਾ, ਆਪਣੀ ਕਾਰ ਕਮਾਈਆ। ਵੇ ਨਾਰਦਾ, ਅਵਤਾਰ ਜੇ ਕੋਈ ਵੱਡਾ ਆਇਆ ਤੇ ਧਾਰ ਕੇ ਕਲਾ ਸੋਲਾ, ਸੋਲਾਂ ਕਲਾ ਵਾਲਿਆਂ ਨੂੰ ਮੈਂ ਗੋਪੀਆਂ ਦੇ ਪਿੱਛੇ ਦਿਤਾ ਭਵਾਈਆ। ਜੇ ਕੋਈ ਪੈਗ਼ੰਬਰ ਆਇਆ ਪਾ ਕੇ ਹਰਾ ਨੀਲਾ ਚੋਲਾ, ਮੈਂ ਸ਼ਾਹ ਐਲੀ ਵਰਗੇ ਨਾਰਦ ਦੇ ਭਰੋਸੇ ਉਤੇ ਘਾਤ ਦਿਤੇ ਕਰਾਈਆ। ਮੇਰੇ ਨਾਲ ਗੱਲ ਫੇਰ ਕਰੀਂ ਪਹਿਲਾਂ ਆਪਣਾ ਮੂੰਹ ਧੋ ਲਾ, ਪਿਛਲੀ ਮੈਲ ਲੁਹਾਈਆ। ਐਵੇਂ ਨਾ ਭਗਤਾਂ ਵਿਚ ਵੜ ਪਹਿਲੋਂ ਆਪਣੇ ਆਪ ਨੂੰ ਬਣਾ ਲਾ ਏਸ ਪ੍ਰਭੂ ਦੇ ਦਰ ਦਾ ਗੋਲਾ, ਗ਼ੁਲਾਮਾਂ ਵਾਲੀ ਸੇਵ ਕਮਾਈਆ। ਇਹ ਸਮਾਂ ਵਕ਼ਤ ਅਨਮੋਲਾ, ਅਨਮੁੱਲੜਾ ਹੱਥ ਫੇਰ ਨਾ ਆਈਆ। ਦੁਨੀਆ ਦੇ ਸ਼ਾਸਤਰ ਵੇਦ ਪੁਰਾਨ ਅੰਜੀਲ ਕ਼ੁਰਾਨ ਗੀਤਾ ਗਿਆਨ ਖਾਣੀ ਬਾਣੀ ਬਣੀ ਵਿਚੋਲਾ, ਭਗਤਾਂ ਦਾ ਵਿਚੋਲਾ ਸ਼ਬਦ ਗੁਰੂ ਗੁਰ ਗੋਬਿੰਦ ਲਿਆ ਬਣਾਈਆ। ਜਿਸ ਦਾ ਮੁਹੱਬਤ ਵਾਲਾ ਹੋਲਾ, ਫ਼ਤਿਹ ਵਾਲਾ ਬੋਲਾ, ਡੰਕਾ ਪੁਰਖ ਅਕਾਲ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਾਚੇ ਕੰਡੇ ਸਭ ਨੂੰ ਰਿਹਾ ਤੋਲਾ, ਤੋਲਣਹਾਰ ਆਪਣੀ ਦਇਆ ਕਮਾਈਆ।
੨੨ ਫੱਗਣ ਸ਼ਹਿਨਸ਼ਾਹੀ ਸੰਮਤ ੪ ਮੁਣਸ਼ਾ ਸਿੰਘ ਦੇ ਘਰ ਪਿੰਡ ਬਾਬੂਪੁਰ ਜ਼ਿਲਾ ਗੁਰਦਾਸਪੁਰ
ਨਾਰਦ ਕਹੇ ਜਿਸ ਵੇਲੇ ਦਰੋਪਦੀ ਦਾ ਹੁੰਦਾ ਸੀ ਵਿਆਹ, ਘਰ ਦਰੋਪਦ ਵੱਜੀ ਵਧਾਈਆ। ਮੈਂ ਮਲ ਕੇ ਪਿੰਡੇ ਉਤੇ ਸਵਾਹ, ਲੰਗੋਟੀ ਤੇੜ ਲਈ ਰਖਾਈਆ। ਸਚ ਦਵਾਰੇ ਪਹੁੰਚਿਆ ਆ, ਆਹ ਜ਼ੋਰ ਦੀ ਲਗਾਈਆ। ਕੁਛ ਮੈਨੂੰ ਦਿਓ ਖੁਆ, ਭੁੱਖਾ ਨੰਗਾ ਦਿਓ ਰਜਾਈਆ। ਸਾਰਿਆਂ ਹੱਸ ਕੇ ਕਿਹਾ ਇਹਨੂੰ ਹੋਇਆ ਸ਼ੁਦਾ, ਬੇਅਕ਼ਲ ਕਿਧਰੋਂ ਗਿਆ ਆਈਆ। ਇਕ ਹਕੀਮ ਉਠਿਆ ਓਹ ਕਹਿੰਦਾ ਮੈਂ ਦਿਆਂ ਦਵਾ, ਪੁੜੀ ਬਗ਼ਲ ਵਿਚੋਂ ਕਢਾਈਆ। ਨਾਰਦ ਕਹੇ ਮੈਂ ਤੂੰ ਹੀ ਤੂੰ ਹੀ ਕਹਵਾਂ, ਕਹਿ ਕਹਿ ਦਿਤਾ ਸੁਣਾਈਆ। ਨਾਲੇ ਦੱਸਿਆ ਹੁਣ ਜੁਗ ਬਦਲ ਜਾਣਾ ਨਵਾਂ, ਉਸ ਜੁਗ ਦੀ ਹੋਣੀ ਮੈਨੂੰ ਦਰੋਪਦੀ ਨਜ਼ਰੀ ਆਈਆ। ਉਹਨਾਂ ਫੜ ਕੇ ਬੰਨ੍ਹ ਦਿਤੀਆਂ ਮੇਰੀਆਂ ਬਾਹਵਾਂ, ਪੁੱਠਾ ਦਿਤਾ ਲਟਕਾਈਆ।
❋
❋
ਮੈਂ ਬਥੇਰਾ ਸ਼ੋਰ ਪਾਵਾਂ, ਊਚੀ ਕੂਕ ਕੂਕ ਸੁਣਾਈਆ । ਬਹੁੜੀ ਮੈਂ ਪ੍ਰਦੇਸੀ ਨਿਥਾਵਾਂ, ਮੰਗਣ ਆਇਆਂ ਕਿਉਂ ਗਲ ਵਿਚ ਪੈ ਗਈ ਫਾਹੀਆ। ਹੁਣ ਮੈਂ ਕਿਧਰ ਨੂੰ ਜਾਵਾਂ, ਰੋ ਰੋ ਦਿਤਾ ਸੁਣਾਈਆ। ਫੇਰ ਮੈਨੂੰ ਗ਼ੁੱਸਾ ਚੜ੍ਹਿਆ ਮੈਂ ਕਿਹਾ ਓ ਕ੍ਰਿਸ਼ਨਾ, ਓਹ ਕਾਹਨਾ, ਤੂੰ ਤਾਂ ਪੰਜਾਂ ਨੂੰ ਇਕ ਨਾਲ ਦਵਾਉਣ ਆਇਉਂ ਲਾਵਾਂ, ਤੇ ਮੇਰੀਆਂ ਇਕ ਦੀਆਂ ਲਾਵਾਂ ਕਿਉਂ ਪੰਜਾਂ ਨਾਲੋਂ ਤੁੜਾਈਆ। ਮੇਰਾ ਹੌਕੇ ਵਿਚ ਨਿਕਲਿਆ ਹਾਵਾ, ਹਾਏ ਹਾਏ ਕੀਤੀ ਦੁਹਾਈਆ। ਕ੍ਰਿਸ਼ਨ ਕੋਲ ਆਇਆ ਨਾਲ ਚਾਵਾਂ, ਹੱਸ ਕੇ ਦਿਤਾ ਵਖਾਈਆ। ਓਹ ਨਾਰਦਾ ਪਖੰਡੀਆ ਦੱਸ ਹੁਣ ਤੈਨੂੰ ਕਿਸ ਬਿਧ ਬਚਾਵਾਂ, ਮੈਨੂੰ ਦੇ ਸਮਝਾਈਆ। ਮੈਂ ਕਿਹਾ ਤ੍ਰੈਲੋਕੀ ਨਾਥ ਜਿਸ ਤਰਾ ਪੁਤ੍ਰ ਉਠਾਂਦੀਆਂ ਗੋਦ ਮਾਵਾਂ, ਉਸ ਤਰ੍ਹਾ ਮੈਨੂੰ ਲੈ ਉਠਾਈਆ। ਸਿਰ ਦੇ ਠੰਡੀਆਂ ਛਾਵਾਂ, ਅਗਨੀ ਅੱਗ ਰਹੇ ਨਾ ਰਾਈਆ। ਕ੍ਰਿਸ਼ਨ ਕਿਹਾ ਓਹ ਨਫ਼ਰ, ਓਹ ਨੈਣ, ਛੇਤੀ ਆ ਤੇਰੇ ਕੋਲੋਂ ਇਸ ਨੂੰ ਖੁਲ੍ਹਾਵਾਂ, ਬੰਧਨ ਦੇਣਾ ਤੁੜਾਈਆ। ਨੌਕਰ ਕਿਹਾ ਮੇਰਾ ਜੀਅ ਕਰਦਾ ਇਕ ਸੀਖ ਤੱਤੀ ਤਾਵਾਂ, ਏਸ ਪਖੰਡੀ ਦੀ ਅੱਖ ਵਿਚ ਦੇਵਾਂ ਚੁਭਾਈਆ। ਨਾਰਦ ਕਹਿੰਦਾ ਨਾ ਓਏ ਭਰਾਵਾ ਮੈਂ ਤੇ ਸੁਆਹ ਮਲ ਕੇ ਬਣਿਆਂ ਈਂ ਬਾਵਾ, ਅਸਲ ਮੈਂ ਸੰਤ ਭਗਵੰਤ ਦਾ ਨਜ਼ਰੀ ਆਈਆ। ਓਸ ਨੇ ਕਿਹਾ ਰੌਲਾ ਨਾ ਪਾ ਵਾਂਗ ਕਾਵਾਂ, ਤੈਨੂੰ ਫਿਰਨ ਨਹੀਂ ਦੇਣਾ ਵਿਚ ਗਰਾਵਾਂ, ਘਰ ਘਰ ਵਿਚੋਂ ਬਾਹਰ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਖਿਲਾਈਆ। ਨਾਰਦ ਕਹੇ ਜਿਸ ਵੇਲੇ ਨੈਣੂ ਨੇ ਮੈਨੂੰ ਖੋਲ੍ਹਿਆ, ਗ਼ੁੱਸੇ ਵਿਚ ਆ ਕੇ ਉਸ ਉਂਗਲ ਮਾਰ ਕੇ ਮੇਰੀ ਅੱਖ ਨੂੰ ਚਭੋ ਲਿਆ, ਪਾਣੀ ਦਿਤਾ ਵਗਾਈਆ। ਮੈਂ ਵੀ ਗ਼ੁੱਸੇ ਵਿਚ ਬੋਲਿਆ, ਸਰਾਪ ਦਿਤਾ ਸੁਣਾਈਆ। ਮੈਂ ਕਿਹਾ ਬਚਨ ਸੁਣ ਲੈ ਮੇਰਾ ਢੋਲਿਆ, ਗੀਤ ਦਿਆਂ ਦ੍ਰਿੜਾਈਆ। ਹੁਣ ਤਾਂ ਕ੍ਰਿਸ਼ਨ ਸਾਥੀ ਤੇਰਾ ਕਲਾ ਸੋਲਿਆ, ਸੋਲਾਂ ਸ਼ਿੰਗਾਰ ਵੱਜੇ ਵਧਾਈਆ। ਜਿਸ ਵੇਲੇ ਮੇਰਾ ਸਾਹਿਬ ਆਇਆ ਅਨਮੋਲਿਆ, ਅਨਡਿੱਠ ਰੂਪ ਬਦਲਾਈਆ। ਉਸ ਭਗਤਾਂ ਦਾ ਦਵਾਰਾ ਖੋਲ੍ਹਿਆ, ਵੱਜੇ ਸਚ ਵਧਾਈਆ। ਤੇਰਾ ਮੇਰੇ ਵਾਂਗ ਘਰ ਬਾਹਰ ਨਾ ਹੋਵੇ ਇਹ ਪੜਦਾ ਨਹੀਂ ਕੋਈ ਓਹਲਿਆ, ਤੈਨੂੰ ਦਿਆਂ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਵੇਖ ਵਖਾਈਆ। ਨਾਰਦ ਕਹੇ ਮੈਂ ਬੋਲ ਕੇ ਦਿਤਾ ਦੱਸ, ਸਚ ਦਿਆਂ ਸੁਣਾਈਆ। ਜਿਸ ਵੇਲੇ ਆਵੇ ਮੇਰਾ ਪੁਰਖ ਸਮਰਥ, ਕਲਜੁਗ ਅੰਤਮ ਵੇਸ ਵਟਾਈਆ। ਲਹਿਣਾ ਦੇਣਾ ਦੇਵੇ ਹੱਥੋ ਹੱਥ, ਪੂਰਬ ਸਭ ਦਾ ਝੋਲੀ ਪਾਈਆ। ਮੇਰਾ ਰਿਸ਼ੀ ਦਾ ਕੌਲ ਤੇਰੇ ਨਾਲ ਪੱਕ, ਤੈਨੂੰ ਦਿਆਂ ਸੁਣਾਈਆ। ਤੂੰ ਜਨਮ ਲੈਣਾ ਰਹੇ ਕੋਈ ਨਾ ਸ਼ੱਕ, ਸਹਿਸਾ ਦਿਆਂ ਮਿਟਾਈਆ। ਨਾਰਦ ਕਹੇ ਏਸੇ ਕਰ ਕੇ ਉਸ ਨੈਣੂ ਮੁਣਸ਼ੇ ਦੀ ਇਕ ਹੈ ਨਹੀਂ ਅੱਖ, ਚੋਭ ਦੇ ਬਦਲੇ ਮੈਂ ਸਾਰੀ ਦਿਤੀ ਕਢਾਈਆ। ਜਨ ਭਗਤੋ ਵੇਖੋ ਪ੍ਰਭੂ ਦਾ ਖੇਲ ਜਿਸ ਦੇ ਤੁਸੀਂ ਪੈ ਗਏ ਵਸ, ਜੁਗ ਜੁਗ ਦਾ ਲੇਖਾ ਨਾ ਕਦੇ ਭੁਲਾਈਆ। ਕਿਤੇ ਇਹ ਨਾ ਸਮਝਿਓ ਇਸ ਤੋਂ ਓਹਲੇ ਜੋ ਮਰਜ਼ੀ ਕਰੀਏ ਸਾਡੇ ਤੇ ਕਿਹੜਾ ਪੈਣਾ ਸ਼ੱਕ, ਸਹਿਸਾ ਨਾ ਕੋਇ ਵਧਾਈਆ। ਨਾਰਦ ਕਹੇ ਮੈਂ ਏਸੇ ਕਰ ਕੇ ਆਇਆ ਭੱਜ, ਲਾ ਕੇ ਅਜਪਜ ਪੈਂਡਾ ਲਿਆ ਮੁਕਾਈਆ। ਜਨ ਭਗਤੋ ਤੁਸੀਂ ਅੰਦਰੋਂ ਇਹਦੇ ਵਸ, ਤੁਹਾਡਾ ਮਨ ਚੋਰੀ ਕਿਧਰ ਜਾਏਗਾ ਨੱਸ, ਭੱਜਿਆਂ ਰਾਹ ਨਜ਼ਰ ਕੋਇ ਨਾ ਆਈਆ। ਜੇ ਕੋਈ ਗ਼ਲਤੀ ਹੋ ਜਾਏ ਬੇਨੰਤੀ ਵਿਚ ਇਕੱਲੇ ਨੂੰ ਦਿਓ ਦੱਸ, ਭੁੱਲ ਆਪਣੀ ਲਓ ਬਖ਼ਸ਼ਾਈਆ। ਮੈਂ ਨਾਰਦ ਨਹੀਂ, ਮੈਂ ਮਾਇਆ ਨਹੀਂ ਮੈਂ ਡੱਸਣੀ ਨਹੀਂ ਸੱਪ, ਜ਼ਹਿਰ ਕਹਿਰ ਵਾਲਾ ਨਾ ਕੋਇ ਵਰਤਾਈਆ। ਮੈਂ ਤੇ ਜਨ ਭਗਤੋ
❋
❋
ਤੁਹਾਡੇ ਚਰਨਾਂ ਦੀ ਧੂੜ ਤੇ ਖ਼ਾਕ, ਨਾਰਦ ਕਹੇ ਮੈਂ ਤੁਹਾਡਾ ਸੱਜਣ ਤੇ ਤੁਸੀਂ ਮੇਰੇ ਸਾਕ, ਸਭਨਾ ਦਾ ਵਿਚੋਲਾ ਗੋਲਾ ਬਣ ਕੇ ਫੇਰਾ ਪਾਈਆ। ਇਹ ਤੇ ਮੇਰਾ ਨਿੱਕਾ ਜਿਹਾ ਪਾਰਟ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੇਵਣਹਾਰਾ ਧੁਰ ਦਾ ਸਾਥ, ਸਾਥੀ ਸਮਰਾਥੀ ਇਕ ਅਖਵਾਈਆ।
੨੨ ਫੱਗਣ ਸ਼ਹਿਨਸ਼ਾਹੀ ਸੰਮਤ ੪ ਹਜ਼ਾਰਾ ਸਿੰਘ ਦਲੀਪ ਸਿੰਘ ਦੇ ਘਰ ਪਿੰਡ ਬਾਊਪੁਰ ਜ਼ਿਲਾ ਗੁਰਦਾਸਪੁਰ
ਨਾਰਦ ਕਹੇ ਮੈਂ ਤੱਕਿਆ ਕਾਲ, ਕਲਕਾਤੀ ਬਲ ਧਰਾਈਆ। ਆਪਣੀ ਘਾਲਣਾ ਰਿਹਾ ਘਾਲ, ਘਾਇਲ ਹੋ ਕੇ ਸੇਵ ਕਮਾਈਆ। ਦੀਨ ਦੁਨੀ ਦਾ ਲੇਖਾ ਵੇਖ ਹਾਲ, ਹਾਲਤ ਫੋਲ ਫੁਲਾਈਆ। ਸਚ ਧਰਮ ਰਿਹਾ ਕਿਸੇ ਨਾ ਨਾਲ, ਖ਼ਾਲੀ ਭਾਂਡੇ ਨਜ਼ਰੀ ਆਈਆ। ਹੋਇਆ ਵਿਛੋੜਾ ਸਤਿਗੁਰੂ ਦਲਾਲ, ਨਾਮ ਨਾਮਾ ਮੇਲ ਨਾ ਕੋਇ ਮਿਲਾਈਆ। ਮਨ ਕਲਪਣਾ ਸਭ ਦੀ ਬਦਲੀ ਚਾਲ, ਬੁਧ ਬਿਬੇਕ ਨਾ ਕੋਇ ਰਖਾਈਆ। ਅਗਨੀ ਲੱਗੀ ਤ੍ਰੈਗੁਣ ਮਾਟੀ ਖਾਲ, ਤਤਵ ਤਤ ਰਹੀ ਜਲਾਈਆ। ਕੂੜਾ ਤੋੜੇ ਨਾ ਕੋਇ ਜੰਜਾਲ, ਜਾਗਰਤ ਜੋਤ ਨਾ ਕੋਇ ਰੁਸ਼ਨਾਈਆ। ਘਰ ਦੀਪਕ ਦੇਵੇ ਕੋਈ ਨਾ ਬਾਲ, ਅੰਧ ਅੰਧੇਰ ਨਾ ਕੋਇ ਮਿਟਾਈਆ। ਨਿਝਰ ਝਿਰਨਾ ਅੰਮ੍ਰਿਤ ਰਸ ਦੇਵੇ ਨਾ ਕੋਇ ਪਿਆਲ, ਬੂੰਦ ਸਵਾਂਤੀ ਨਾ ਕੋਇ ਟਪਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਸੁਣਾਈਆ। ਨਾਰਦ ਕਹੇ ਮੈਂ ਕਾਲ ਤੱਕਿਆ, ਚਾਰ ਕੁੰਟ ਦੁਹਾਈਆ। ਮੈਂ ਹੱਸ ਕੇ ਕਿਹਾ ਆ ਭਾਈ ਮੇਰੇ ਸੱਕਿਆ, ਕਿਧਰੋਂ ਆਇਆ ਪੰਧ ਮੁਕਾਈਆ। ਓਹ ਖਿੜ ਖਿੜਾ ਕੇ ਹੱਸਿਆ, ਤਾਲੀ ਦੋ ਹੱਥਾਂ ਦਿਤੀ ਲਗਾਈਆ। ਮੈਂ ਵੇਖ ਕੇ ਆਇਆ ਮਦੀਨਾ ਮੱਕਿਆ, ਕਾਅਬੇ ਰਹੇ ਕੁਰਲਾਈਆ। ਸਾਚਾ ਨੂਰ ਕਿਤੇ ਨਾ ਤੱਕਿਆ, ਜਲਵਾ ਜੋਤ ਨਾ ਕੋਇ ਰੁਸ਼ਨਾਈਆ। ਮੈਂ ਟਿੱਲੇ ਪਰਬਤ ਜੰਗਲ ਜੂਹ ਉਜਾੜ ਪਹਾੜ ਵੇਖਿਆ ਵੱਟਿਆ, ਪੱਥਰਾਂ ਫੋਲ ਫੁਲਾਈਆ। ਮੈਂ ਸਮੁੰਦ ਸਾਗਰ ਆਇਆ ਟੱਪਿਆ, ਜ਼ਿਮੀਂ ਅਸਮਾਨਾਂ ਪੰਧ ਮੁਕਾਈਆ। ਮੈਨੂੰ ਸਭ ਦੇ ਉਤੇ ਪਿਆ ਸ਼ੱਕਿਆ, ਸਹਿਸਾ ਸਕੇ ਨਾ ਕੋਇ ਗਵਾਈਆ। ਗੁਰ ਅਵਤਾਰ ਪੈਗ਼ੰਬਰ ਸਿਰ ਤੇ ਹੱਥ ਕਿਸੇ ਨਾ ਰੱਖਿਆ, ਓਢਣ ਸੀਸ ਨਾ ਕੋਇ ਟਿਕਾਈਆ। ਸਦੀ ਚੌਧਵੀਂ ਕਿਸੇ ਦੀ ਕ਼ੀਮਤ ਪਏ ਕੌਡੀ ਨਾ ਟਕਿਆ, ਧਰਮ ਦੇ ਹੱਟ ਨਾ ਕੋਇ ਵਿਕਾਈਆ। ਸਾਚਾ ਲਾਹਾ ਕਿਸੇ ਨਾ ਖੱਟਿਆ, ਦੀਨ ਦੁਨੀ ਹੋਈ ਹਲਕਾਈਆ। ਮੁਹੰਮਦ ਦਾ ਪੂਰਾ ਹੋਣਾ ਪਟਿਆ, ਪਟਨੇ ਵਾਲਾ ਦਏ ਸਮਝਾਈਆ। ਸਭ ਦੀ ਚੋਗ ਜਾਏ ਨਖੁੱਟਿਆ, ਭੰਡਾਰਾ ਅੱਗੇ ਨਾ ਜਾਏ ਭਰਾਈਆ। ਕੋਟਾਂ ਵਿਚੋਂ ਭਗਤ ਸੁਹੇਲਾ ਪ੍ਰਭ ਪ੍ਰੀਤੀ ਵਿਚ ਰੱਤਿਆ, ਰਤਨ ਅਮੋਲਕ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧਰਮ ਦਵਾਰਾ ਇਕ ਸੁਹਾਈਆ। ਨਾਰਦ ਕਹੇ ਮੈਂ ਕਾਲ ਨੂੰ ਪੁਛਿਆ, ਪ੍ਰੇਮ ਨਾਲ ਬਚਨ ਦਿਤਾ ਸੁਣਾਈਆ। ਓਹ ਹੋਇਆ ਮੈਨੂੰ ਗੁੱਸਿਆ, ਮੱਥੇ ਤਿਉੜੀ ਰਿਹਾ ਪਾਈਆ। ਉਠ ਵੇਖ, ਸਾਧ ਸੰਤ ਕਲਜੁਗ ਅੰਤ ਪ੍ਰਭ ਨਾਮ ਕੋਇ ਨਾ ਮੱਤਿਆ, ਮਤਵਾਲਾ ਨਜ਼ਰ ਕੋਇ ਨਾ ਆਈਆ। ਕਰੋਧ ਹੰਕਾਰ ਵਿਚ ਮੱਤਿਆ, ਦੀਨਾਂ ਮਜ਼੍ਹਬਾਂ ਗੰਢ ਪਵਾਈਆ। ਸਾਚੀ ਮੰਜ਼ਲ ਕੋਈ ਨਾ ਟੱਪਿਆ, ਟੱਪੇ ਹਰਫ਼ਾਂ ਵਾਲੇ ਗਾਈਆ। ਪੁਰਖ ਅਕਾਲ ਦੀਨ ਦਿਆਲ ਦਰਸ ਕਿਸੇ ਨਾ ਤੱਕਿਆ,
❋
❋
ਨਿਜ ਨੇਤਰ ਲੋਚਨ ਨੈਣ ਨਾ ਕੋਇ ਰੁਸ਼ਨਾਈਆ। ਸਾਚਾ ਕਰੇ ਕੋਈ ਨਾ ਯੱਗਿਆ, ਧਰਮ ਦੀ ਧਾਰ ਨਾ ਕੋਇ ਵਖਾਈਆ। ਕਲਜੁਗ ਅੰਤਮ ਕਹਿਰ ਝੱਖੜ ਵਗਿਆ, ਵਹਿਣਾਂ ਵਿਚ ਦੁਹਾਈਆ। ਪੁਰਖ ਅਕਾਲ ਮੈਨੂੰ ਕਿਹਾ ਉਠ ਕਾਲ ਦੁਲਾਰੇ ਬੱਚਿਆ, ਮਹਾਂਕਾਲ ਤੇਰੇ ਨਾਲ ਮਿਲਾਈਆ। ਓਨ੍ਹਾਂ ਵੇਖ ਜਿਨ੍ਹਾਂ ਮੇਰਾ ਨਾਮ ਨਹੀਂ ਜਪਿਆ, ਮਾਨਸ ਹੋ ਕੇ ਭੁੱਲੇ ਆਪਣਾ ਨਾਮ ਭੁਲਾਈਆ। ਧਰਮ ਰਾਏ ਨੂੰ ਕਿਹਾ ਤੂੰ ਅਗਨੀ ਤਪਾਇਆ ਭੱਠਿਆ, ਜੋਤੀ ਲੰਬੂ ਲਾਈਆ। ਗੁਰ ਅਵਤਾਰ ਪੈਗ਼ੰਬਰਾਂ ਕਰ ਇਕੱਠਿਆ, ਪੁਰਖ ਅਕਾਲ ਰਿਹਾ ਦ੍ਰਿੜਾਈਆ। ਤੁਸੀਂ ਸਾਰੇ ਦੱਸੋ ਕਿਸ ਨੂੰ ਤੁਸੀਂ ਰੱਖਿਆ, ਮੋਹਰ ਨਾਮ ਵਾਲੀ ਲਗਾਈਆ। ਜਿਹੜਾ ਤੁਹਾਡੇ ਪ੍ਰੇਮ ਵਿਚ ਰੱਤਿਆ, ਓਹ ਮੈਨੂੰ ਦਿਓ ਮਿਲਾਈਆ। ਮੇਰਾ ਨਾਮ ਪ੍ਰਭ ਕਹੇ ਅੱਖਰਾਂ ਵਿਚ ਕਦੇ ਨਾ ਛਪਿਆ, ਨਿਰਅੱਖਰ ਸੋਭਾ ਪਾਈਆ। ਚਾਰ ਜੁਗ ਕਿਸੇ ਨਾ ਦੱਸਿਆ, ਸਿਫ਼ਤਾਂ ਵਾਲੀ ਦੱਸੀ ਪੜ੍ਹਾਈਆ। ਕਲਜੁਗ ਵੇਖੋ ਰੈਣ ਅੰਧੇਰੀ ਮੱਸਿਆ, ਸਾਚਾ ਚੰਦ ਨਾ ਕੋਇ ਚਮਕਾਈਆ। ਨਾਰਦ ਕਹੇ ਮੈਂ ਚਾਰ ਕੁੰਟ ਨੱਸਿਆ, ਭੱਜਿਆ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਸੁਣਾਈਆ । ਨਾਰਦ ਕਹੇ ਕਾਲ ਫੜ ਕੇ ਡੌਰੂ ਡੰਕਾ, ਆਪਣੀ ਚੋਟ ਲਗਾਈਆ। ਲੇਖਾ ਮੁਕਾਉਣਾ ਰਾਓ ਰੰਕਾ, ਬਚਿਆ ਰਹਿਣ ਕੋਇ ਨਾ ਪਾਈਆ। ਜਿਹੜਾ ਲੇਖਾ ਪੂਰਾ ਨਹੀਂ ਹੋਇਆ ਰਾਜੇ ਜਨਕਾ, ਸੋ ਪੂਰਾ ਦੇਣਾ ਕਰਾਈਆ। ਝਗੜਾ ਮੇਟਣਾ ਮਾਟੀ ਵਜੂਦ ਤਨ ਕਾ, ਤਤਵ ਦੇਣਾ ਸਮਝਾਈਆ। ਜਿਨ੍ਹਾਂ ਫੇਰਿਆ ਨਹੀਂ ਮਨ ਕਾ ਮਣਕਾ, ਮਮਤਾ ਮੋਹ ਲੋਭ ਵਿਚ ਹਲਕਾਈਆ। ਟੁੱਟਾ ਨਹੀਂ ਗੜ੍ਹ ਹਉਮੇ ਹੰਗਤਾ, ਹੰ ਬ੍ਰਹਮ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਦ੍ਰਿੜਾਈਆ। ਨਾਰਦ ਕਹੇ ਕਾਲ ਬਣ ਕੇ ਜ਼ੋਰਾਵਰ, ਆਪਣੀ ਲਏ ਅੰਗੜਾਈਆ। ਸਿਮਰ ਕੇ ਇਕੋ ਵਰ, ਸੀਸ ਜਗਦੀਸ਼ ਨਿਵਾਈਆ। ਉਚੀ ਬੋਲੇ ਖੜ੍ਹ, ਕੂਕ ਕੂਕ ਸੁਣਾਈਆ। ਮੈਂ ਝਗੜਾ ਮੇਟਾਂ ਚੋਟੀ ਜੜ੍ਹ, ਤਨ ਵਜੂਦ ਫੋਲ ਫੁਲਾਈਆ। ਆਪਣੀ ਕਰਨੀ ਦੇਵਾਂ ਕਰ, ਜੋ ਕਰਤਾ ਪੁਰਖ ਸਮਝਾਈਆ। ਦੋ ਜਹਾਨਾਂ ਲਵਾਂ ਫੜ, ਲੱਖ ਚੁਰਾਸੀ ਡੇਰਾ ਢਾਹੀਆ। ਕਲਜੁਗ ਵਹਿਣ ਰੁੜ੍ਹਾਵੇ ਹੜ੍ਹ, ਹੁਕਮ ਇਕ ਵਰਤਾਈਆ। ਪੱਲੂ ਜੁੜਿਆ ਰਹੇ ਨਾ ਲੜ, ਕੰਨੀ ਕੰਨੀ ਨਾ ਕੋਇ ਗੰਢਾਈਆ। ਜੋ ਜਨਮੇ ਸੋ ਜਾਏ ਮਰ, ਮਰ ਜੀਵਤ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਨਾਰਦ ਕਹੇ ਸੁਣ ਕਾਲ, ਕਾਲ ਦਿਆਂ ਜਣਾਈਆ। ਕਾਲ ਕਹੇ ਮੈਂ ਬਲਵਾਨ, ਬਲਧਾਰੀ ਨਜ਼ਰੀ ਆਈਆ। ਕਿਰਪਾ ਕਰੀ ਸ੍ਰੀ ਭਗਵਾਨ, ਭਗਵਨ ਮਿਹਰ ਨਜ਼ਰ ਉਠਾਈਆ। ਮੈਨੂੰ ਦੇ ਕੇ ਆਪਣਾ ਦਾਨ, ਦਾਤੇ ਦਾਨੀ ਦਿਤਾ ਸਮਝਾਈਆ । ਕਲਜੁਗ ਕੂੜੀ ਕਿਰਿਆ ਮੇਟਣਾ ਨਿਸ਼ਾਨ, ਨਿਸ਼ਾਨੇ ਸਾਰੇ ਦੇਣੇ ਬਦਲਾਈਆ। ਇਕੋ ਹੁਕਮ ਕਰਨਾ ਪ੍ਰਵਾਨ, ਪਰਮ ਪੁਰਖ ਦਏ ਦ੍ਰਿੜਾਈਆ। ਸਾਚੇ ਮੰਦਰ ਬਹਿਣਾ ਮਕਾਨ, ਘਰ ਇਕੋ ਇਕ ਵਖਾਈਆ। ਸੁਣਨਾ ਅਗਲਾ ਹੁਕਮ ਫ਼ਰਮਾਨ, ਪਹਿਲੀ ਚੇਤਰ ਵੰਡ ਵੰਡਾਈਆ। ਕਿਸ ਬਿਧ ਜਗਤ ਯੁੱਧ ਹੋਵੇ ਘਮਸਾਣ, ਘਰ ਘਰ ਦਾ ਲੇਖਾ ਦਏ ਸਮਝਾਈਆ। ਜਿਸ ਨੂੰ ਸਮਝੇ ਨਾ ਕੋਇ ਇਨਸਾਨ, ਬੁੱਧੀ ਤੋਂ ਪਰੇ ਪ੍ਰਭ ਦੀ ਦਿਸੇ ਪੜ੍ਹਾਈਆ। ਜਿਸ ਨੇ ਛੁਪਾਉਣੇ ਸੂਰੀਏ ਚੰਦ ਭਾਨ, ਨੂਰ ਜ਼ਹੂਰ ਨਾ ਕੋਇ ਰੁਸ਼ਨਾਈਆ। ਲਹਿਣੇ ਮੁਕਾਉਣੇ ਸੀਤਾ ਰਾਮ, ਰਾਧੇ ਕ੍ਰਿਸ਼ਨ ਲੇਖਾ ਦਏ ਚੁਕਾਈਆ। ਈਸਾ ਮੂਸਾ ਮੁਹੰਮਦ ਖੇਲ ਵੇਖਣੇ ਆਣ, ਆਨਨ ਫ਼ਾਨਨ ਆਪਣਾ ਵੇਸ ਵਟਾਈਆ। ਨਾਨਕ ਗੋਬਿੰਦ
❋
❋
ਪੂਰਾ ਕਰੇ ਬਿਆਨ, ਜੋ ਰਸਨਾ ਜਿਹਵਾ ਢੋਲਾ ਗਾਈਆ। ਕਾਲ ਕਹੇ ਮੈਂ ਹੁਕਮ ਮੰਨਣਾ ਉਸ ਸੁਲਤਾਨ, ਜੋ ਸਾਹਿਬ ਸਤਿਗੁਰ ਇਕ ਅਖਵਾਈਆ। ਜਿਸ ਨੇ ਕਲਜੁਗ ਕੂੜੀ ਕਿਰਿਆ ਮੇਟਣੀ ਵਿਚ ਜਹਾਨ, ਜਹਾਲਤ ਮਮਤਾ ਮੋਹ ਦੇਣੀ ਗਵਾਈਆ। ਸਤਿਜੁਗ ਸਾਚਾ ਕਰ ਪ੍ਰਧਾਨ, ਲੋਕਮਾਤ ਦੇਵੇ ਵਡਿਆਈਆ। ਕੂੜੀ ਕਿਰਿਆ ਨਾ ਰਹੇ ਅੰਧ ਅਗਿਆਨ, ਨਿਰਗੁਣ ਨੂਰ ਜੋਤ ਕਰੇ ਰੁਸ਼ਨਾਈਆ। ਕਾਲ ਕਹੇ ਮੈਂ ਓਸ ਦੇ ਚਰਨ ਕਵਲ ਕਰ ਪ੍ਰਨਾਮ, ਹਿੰਦਸੇ ਦਸ ਸੀਸ ਨਿਵਾਈਆ। ਆਦਿ ਜੁਗਾਦਿ ਦਾ ਬਰਦਾ ਬਣ ਗ਼ੁਲਾਮ, ਸੇਵਕ ਹੋ ਕੇ ਸੇਵ ਕਮਾਈਆ। ਨਾਰਦ ਕਹੇ ਓਹ ਸਾਹਿਬ ਬੜਾ ਮਿਹਰਵਾਨ, ਮਹਿਬੂਬ ਨੂਰ ਖ਼ੁਦਾਈਆ। ਜੁਗ ਚੌਕੜੀ ਲਹਿਣਾ ਦੇਣਾ ਚੁਕਾਵੇ ਆਣ, ਨਿਤ ਨਵਿਤ ਆਪਣਾ ਵੇਸ ਵਟਾਈਆ। ਮੈਂ ਵੀ ਉਸ ਦੇ ਚਰਨ ਕਰਾਂ ਧਿਆਨ, ਨਿਉਂ ਨਿਉਂ ਲਾਗਾਂ ਪਾਈਆ। ਜਿਸ ਦਾ ਖੇਲ ਦੋ ਜਹਾਨ, ਬ੍ਰਹਿਮੰਡ ਖੰਡ ਵੇਖ ਵਖਾਈਆ। ਸੋ ਪੁਰਖ ਸਾਹਿਬ ਸੁਲਤਾਨ, ਪਾਤਸ਼ਾਹ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦੀ ਦੇਵਣਹਾਰਾ ਦਾਨ, ਦਾਤਾ ਦਾਨੀ ਮਿਹਰਵਾਨ ਮਿਹਰਵਾਨ ਮਿਹਰਵਾਨ, ਮਿਹਰਵਾਨੀ ਆਪ ਕਮਾਈਆ।
੨੩ ਫੱਗਣ ਸ਼ਹਿਨਸ਼ਾਹੀ ਸੰਮਤ ੪ ਪਿਆਰਾ ਸਿੰਘ ਤੇ ਹਜ਼ਾਰਾ ਸਿੰਘ ਦੇ ਘਰ ਪਿੰਡ ਬਾਊਪੁਰ
ਨਾਰਦ ਕਹੇ ਦੱਸੋ ਹਜ਼ਰਤ ਈਸਾ, ਈਸਉਲ ਇਸਲਾਮ ਨਜ਼ਰੇ ਕਰਮ ਉਠਾਈਆ। ਕਿਹੋ ਜਿਹਾ ਹੋਣਾ ਤੇਰਾ ਬੀਸਾ, ਬਿਸਵੇਦਾਰੀ ਦੀ ਵੰਡ ਕੀ ਵੰਡਾਈਆ। ਜਾਣੋ ਆਪਣਾ ਕੀਤਾ, ਕੀ ਕਰਨੀ ਕਾਰ ਕਮਾਈਆ। ਛੱਡ ਕੇ ਸਿਖਿਆ ਗੀਤਾ, ਅੰਜੀਲ ਦਿਤੀ ਪੜ੍ਹਾਈਆ। ਨਾਤਾ ਤੋੜ ਕੇ ਰਾਧਾ ਸੀਤਾ, ਗਾਡ ਗੁਡ ਦਿਤਾ ਦ੍ਰਿੜਾਈਆ। ਹੁਣ ਕਿੱਥੇ ਤੁਹਾਡਾ ਮੀਤਾ, ਮੈਨੂੰ ਦਿਓ ਜਣਾਈਆ। ਨਾਲੇ ਨਾਰਦ ਕਹੇ ਮੈਂ ਰੋ ਕੇ ਮਾਰੀਆਂ ਚੀਕਾਂ, ਉਚੀ ਕੂਕ ਕੂਕ ਸੁਣਾਈਆ। ਈਸਾ ਓਸੇ ਵੇਲੇ ਆਪਣੀਆਂ ਲਾਈਆਂ ਨੀਝਾਂ, ਹਸਤੀ ਹਸਤੀ ਵਿਚੋਂ ਪ੍ਰਗਟਾਈਆ। ਸਾਡੀਆਂ ਪੂਰੀਆਂ ਹੋਣ ਵਾਲੀਆਂ ਤਰੀਕਾਂ, ਤੁਰਾਇਤਾਂ ਦੇਣ ਗਵਾਹੀਆ। ਜਿਸ ਨੇ ਮੇਟਣਾ ਦੀਨਾਂ ਮਜ਼੍ਹਬਾਂ ਦਾ ਸ਼ਰੀਕਾ, ਲਾਸ਼ਰੀਕ ਨੂਰ ਖ਼ੁਦਾਈਆ। ਓਸੇ ਉਤੇ ਲਾ ਕੇ ਬੈਠੇ ਉਮੀਦਾਂ, ਆਸਾ ਹੋਰ ਵਧਾਈਆ । ਜਿਸ ਦਾ ਮਾਰਗ ਹੋਣਾ ਸੀਧਾ, ਪਗਡੰਡੀ ਨਾ ਕੋਇ ਭਵਾਈਆ। ਪਿਛਲੀ ਕੀਤੀ ਉਤੇ ਮਾਰ ਕੇ ਲੀਕਾਂ, ਰਸਤਾ ਇਕੋ ਦੇਣਾ ਵਖਾਈਆ। ਸਭ ਦੀਆਂ ਬਦਲ ਦੇਣੀਆਂ ਨੀਤਾਂ, ਅੰਦਰੋਂ ਕਰੇ ਸਫ਼ਾਈਆ। ਆਤਮ ਦਾ ਹੋਵੇ ਮੀਤਾ, ਮਿਤ੍ਰ ਪਿਆਰਾ ਆਪ ਹੋ ਆਈਆ। ਸਦ ਰਹੇ ਜਗਜੀਤਾ, ਜਗਜੀਵਨ ਦਾਤਾ ਨੂਰ ਖ਼ੁਦਾਈਆ। ਹੁਕਮ ਦੇਵੇ ਅਨਡੀਠਾ, ਅਗੰਮ ਆਪ ਸੁਣਾਈਆ। ਸਾਨੂੰ ਭਾਣਾ ਲੱਗੇ ਮੀਠਾ, ਨਿਉਂ ਨਿਉਂ ਸੀਸ ਝੁਕਾਈਆ। ਸੁਣੀਏ ਹੱਕ ਹਦੀਸਾ, ਜੋ ਕਰੇ ਹੱਕ ਪੜ੍ਹਾਈਆ। ਉਮਤ ਦੀ ਪੂਰੀ ਹੋਈ ਰੀਝਾ, ਵੇਲਾ ਵਕ਼ਤ ਦਏ ਗਵਾਹੀਆ। ਨਾਰਦ ਕਿਹਾ ਵਾਹ ਵਾਹ ਹਜ਼ਰਤ ਜੀ ਪਿਛਲਾ ਵੇਲਾ ਵੇਖੋ ਬੀਤਾ, ਅੱਗੇ ਧਿਆਨ ਲਗਾਈਆ। ਤੁਹਾਡੇ ਮੁਰੀਦ ਬਾਹਰੋਂ ਜ਼ਰੂਰ ਵੇਂਹਦੇ ਸ਼ੀਸ਼ਾ, ਅੰਦਰੋਂ ਕਰੇ ਨਾ ਕੋਇ ਸਫ਼ਾਈਆ। ਸਭ ਦਾ ਖ਼ਾਲੀ ਹੋਇਆ ਖ਼ੀਸਾ, ਕਲਮਾ ਪਾਕਟ ਜੇਬ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਨਾਰਦ ਕਹੇ ਈਸਾ ਜੀ ਜੋ ਕਿਹਾ ਸੋ ਰਾਈਟ, ਰਿਟਨ
❋
❋
ਦੀ ਲੋੜ ਰਹੀ ਨਾ ਰਾਈਆ। ਯੂਰਪ ਵਿਚ ਬਾਹਰੋਂ ਚੰਮੜੀ ਸਭ ਦੀ ਵਾਈਟ, ਬਲੈਕ ਬਲਾਈਂਡ ਅੰਦਰੋਂ ਵੇਖ ਵਖਾਈਆ। ਉਚੀ ਲੰਮੀ ਵੇਖੀ ਹਾਈਟ, ਹੈਟ ਟੋਪ ਸੀਸ ਟਿਕਾਈਆ। ਇਕ ਦੂਜੇ ਨੂੰ ਸਾਰੇ ਕਹਿੰਦੇ ਵਾਈਟ, ਦੁਰਮਤ ਮੈਲ ਨਾ ਕਿਸੇ ਧਵਾਈਆ। ਸਚ ਨਾਲ ਸਾਰੇ ਕਰਦੇ ਫ਼ਾਈਟ, ਝੂਠ ਨਾਲ ਚਤੁਰਾਈਆ । ਨਾਰਦ ਕਹੇ ਈਸਾ ਜੀ ਮੈਨੂੰ ਦੱਸੋ ਕਿਤਨਿਆਂ ਪੋਪਾਂ ਦੇ ਅੰਦਰ ਆਈ ਲਾਈਟ, ਸ਼ਮਅ ਕੌਣ ਰੁਸ਼ਨਾਈਆ। ਕਿਹੜੀ ਪਕੜੀ ਸਾਈਡ, ਮੈਨੂੰ ਦਿਓ ਦਰਸਾਈਆ। ਕਿਸ ਅਸਵ ਘੋੜੇ ਹਾਰਸ ਉਤੇ ਹੁੰਦੇ ਰਾਈਡ, ਭੱਜਣ ਚਾਈਂ ਚਾਈਂਆ। ਕਿਸ ਬਿਧ ਅੰਤਮ ਸਾਰੇ ਹੋਣੇ ਡਾਈਡ, ਸਿਰ ਸਕੇ ਨਾ ਕੋਇ ਉਠਾਈਆ। ਲੇਖਾ ਰਹੇ ਨਾ ਕੋਇ ਬੀਹਾਈਂਡ, ਸਨਮੁਖ ਹੋ ਕੇ ਨਜ਼ਰੀ ਆਈਆ। ਲਹਿਣਾ ਦੇਣਾ ਕਿਸ ਬਿਧ ਮੁੱਕੇ ਸਦੀ ਬੀਸਵੀਂ ਗਾਈਡ, ਭੇਵ ਅਭੇਦਾ ਦੇਣਾ ਖੁਲ੍ਹਾਈਆ। ਚਾਰੋਂ ਕੁੰਟ ਤੱਕੋ ਤੁਹਾਡੇ ਹੁੰਦਿਆਂ ਕਿਉਂ ਹੋਈ ਅੰਧੇਰੀ ਨਾਈਟ, ਜਲਵਾ ਨੂਰ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ। ਈਸਾ ਕਹੇ ਨਾਰਦ ਬੜੀ ਗੱਲ ਦੱਸੀ ਅੱਛੀ, ਸੋਹਣੀ ਮੋਹੇ ਭਾਈਆ। ਨਾਰਦ ਕਿਹਾ ਹੋਰ ਦੱਸਾਂ ਕਲਮੇ ਵਾਲੇ ਸਾਰੇ ਖਾਂਦੇ ਮੱਛੀ, ਮਛਲੀਆਂ ਕੁੰਡੀਆਂ ਵਿਚ ਫਸਾਈਆ। ਯਸੂਹ ਜੀ ਤੁਹਾਨੂੰ ਯਸੂਹ ਦੀ ਜਗਹ ਕਹਿਣ ਡਹਿ ਪਏ ਯੱਸੀ, ਮਸੀਹ ਕਹਿ ਕੇ ਮਸਲਾ ਹੱਲ ਨਾ ਕੋਇ ਕਰਾਈਆ। ਉਠ ਵੇਖ ਤੇਰੀ ਉਮਤ ਮੂਸਾ ਵਾਲਿਆਂ ਨਾਲ ਰਹੀ ਫਸੀ, ਫ਼ੈਸਲਾ ਹੱਕ ਨਾ ਕੋਇ ਸੁਣਾਈਆ। ਮੁਹੰਮਦ ਤੂੰ ਦੱਸ ਆਮੀਨ ਕਹਿਣ ਵਾਲਿਆਂ ਨੂੰ ਪੈਣ ਵਾਲੀ ਗਸ਼ੀ, ਆਬੇਹਯਾਤ ਮੁਖ ਨਾ ਕੋਇ ਚਵਾਈਆ। ਆਹ ਵੇਖ ਲਓ ਆਪਣੇ ਦੀਨ ਮਜ਼੍ਹਬ ਦੀ ਰੱਸੀ, ਜੋ ਰਸਤੇ ਸਭ ਦੇ ਰਹੀ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਹੁਕਮ ਇਕ ਜਣਾਈਆ। ਨਾਰਦ ਕਹੇ ਈਸਾ ਜੀ ਮੈਂ ਬੜੀ ਤੱਕੀ ਐਜੂਕੇਸ਼ਨ, ਤਾਲੀਮਯਾਫ਼ਤਾ ਨਜ਼ਰੀ ਆਈਆ। ਪਰ ਤੁਸੀਂ ਦੱਸੋ ਕਿਹੜੀ ਦੱਸੀ ਡਿਕਟੇਸ਼ਨ, ਹਰਫ਼ ਹਰੂਫ਼ ਲਫ਼ਜ਼ ਤਲੱਫ਼ਜ਼ ਆਏ ਸਮਝਾਈਆ। ਮੈਂ ਜਿਧਰ ਤੱਕਿਆ ਮੈਨੂੰ ਉਲਟਾ ਦਿਸਿਆ ਫ਼ੈਸ਼ਨ, ਫ਼ਿਸ਼ ਖਾਣ ਵਾਲੇ ਫਾਹਿਸ਼ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਆਪਣੀ ਕਾਰ ਕਮਾਈਆ। ਈਸਾ ਕਹੇ ਮੈਂ ਦੱਸਾਂ ਹੱਕ ਤਸ਼ਰੀਹ, ਇਕ ਖ਼ੁਦਾ ਜਣਾਈਆ। ਓਸ ਦਾ ਪੈਗ਼ੰਬਰ ਬਣ ਮਸੀਹ, ਮਸਲਾ ਇਕੋ ਇਕ ਦ੍ਰਿੜਾਈਆ। ਜਿਸ ਦਾ ਖੇਲ ਸਦਾ ਵਸੀਹ, ਪੈਮਾਨਿਆਂ ਵਿਚ ਨਾ ਨਾਪ ਕਰਾਈਆ। ਓਹ ਜਲਵਾਗਰ ਨੂਰ ਰੱਬੀ, ਬੇਪਰਵਾਹ ਨੂਰ ਅਲਾਹੀਆ। ਓਸੇ ਨੂੰ ਮੰਨਣਾ ਸਭੀ, ਸਮਝ ਆਇਆ ਸਮਝਾਈਆ। ਸਚ ਖ਼ੁਦਾ ਨਾ ਭੁੱਲਣਾ ਕਦੀ, ਜੋ ਕ਼ਦੀਮ ਦਾ ਮਾਲਕ ਧੁਰਦਰਗਾਹੀਆ। ਅੰਤ ਅਖ਼ੀਰ ਸੰਦੇਸ਼ਾ ਦਿਤਾ ਬੀਸਵੀਂ ਸਦੀ, ਸਦਮੇਂ ਵਿਚ ਦੁਹਾਈਆ। ਕੂੜ ਕੁੜਿਆਰਾਂ ਦੀ ਵਹਿੰਦੀ ਨਦੀ, ਕਿਨਾਰਾ ਪਾਰ ਨਾ ਕੋਇ ਕਰਾਈਆ। ਇਕ ਵਖਾ ਕੇ ਆਇਆ ਗਧੀ, ਜਿਸ ਨੂੰ ਡੰਕੀ ਕਹੇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਵੇਖ ਵਖਾਈਆ। ਨਾਰਦ ਕਹੇ ਮੈਂ ਜ਼ਿਬਹ ਹੁੰਦੀ ਵੇਖੀ ਗਾਂ, ਗਊ ਗ਼ਰੀਬ ਦੁਹਾਈਆ। ਜਿਸ ਨੂੰ ਕਹਿੰਦੇ ਮਾਂ, ਤੁਹਾਡੇ ਮੁਰੀਦ ਕਿਉਂ ਬਣੇ ਕਸਾਈਆ। ਕੀ ਇਹੋ ਕ਼ਲਮਾ ਸੱਚਾ ਨਾਂ, ਪਰਵਰਦਿਗਾਰ ਦਿਤਾ ਪੜ੍ਹਾਈਆ। ਪਸ਼ੂ ਖਾਣੇ ਨਾਲ ਚਾ, ਆਪਣਾ ਮਨ ਪ੍ਰਚਾਈਆ। ਈਸਾ ਸਿਰ ਫੜ ਕੇ ਕਹੇ ਨਾਂਹ, ਨੀਵੀਂ ਨਜ਼ਰ ਟਿਕਾਈਆ। ਮੈਂ ਲੇਖਾ ਲਿਖਿਆ ਕਿਸੇ ਨਹੀਂ ਥਾਂ, ਮੇਰਾ ਲੇਖਾ ਦਏ ਗਵਾਹੀਆ। ਮੈਂ ਰੋ ਕੇ
❋
❋
ਮਾਰੀ ਧਾਹ, ਉਚੀ ਕੂਕ ਸੁਣਾਈਆ। ਬਿਨਾ ਖ਼ੁਦਾ ਤੋਂ ਮੇਰਾ ਹੋਰ ਨਹੀਂ ਕੋਈ ਗਵਾਹ, ਸ਼ਹਾਦਤ ਕ਼ਲਮਾ ਇਕ ਭੁਗਤਾਈਆ। ਮੈਂ ਕਰ ਕੇ ਆਇਆ ਦੁਆ, ਨਿਉਂ ਨਿਉਂ ਸੀਸ ਨਿਵਾਈਆ। ਮੇਰੇ ਮਾਲਕ ਮਿਹਰਵਾਂ, ਮਹਿਬੂਬ ਤੇਰੀ ਸਰਨਾਈਆ। ਤੇਰੇ ਕ਼ਦਮਾਂ ਬਲ ਬਲ ਜਾਂ, ਨਿਵਾਜ਼ਸ਼ ਵਿਚ ਸੀਸ ਝੁਕਾਈਆ। ਤੂੰ ਸਭ ਦਾ ਪਿਤਾ ਮਾਂ, ਤੁਧ ਬਿਨ ਅਵਰ ਨਾ ਕੋਇ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਸਦ ਆਪਣਾ ਹੁਕਮ ਵਰਤਾਈਆ। ਨਾਰਦ ਕਹੇ ਮੈਂ ਵੇਖਿਆ ਯੂਰਪੀਨ, ਯਹੂਦੀ ਖੋਜ ਖੁਜਾਈਆ। ਜਿਨ੍ਹਾਂ ਈਸਾ ਮੂਸਾ ਲਈ ਤਾਲੀਮ, ਤੁਲਬਾ ਆਪਣਾ ਆਪ ਬਣਾਈਆ। ਓਹ ਛੱਡ ਕੇ ਧਰਤ ਜ਼ਮੀਨ, ਉਡਣ ਚਾਈਂ ਚਾਈਂਆ। ਖੇਲ ਜਗਤ ਨਵੀਨ, ਤਨ ਰਹੇ ਵਖਾਈਆ। ਹਜ਼ਰਤ ਈਸਾ ਸਚ ਦੱਸ ਕਦੋਂ ਓਹਨਾਂ ਹੋਣਾ ਗ਼ਮਗੀਨ, ਕਵਣ ਵੇਲਾ ਵਡਿਆਈਆ। ਕੀ ਲੇਖਾ ਰੂਸਾ ਚੀਨ, ਚੈਨ ਲੈਣ ਕੋਇ ਨਾ ਪਾਈਆ। ਇਹ ਮਾਰਗ ਬੜਾ ਮਹੀਨ, ਬਿਨ ਪੈਗ਼ੰਬਰਾਂ ਸਮਝ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਖੇਲ ਵਖਾਈਆ। ਨਾਰਦ ਕਹੇ ਮੈਂ ਛੇਤੀ ਕੀਤੀ ਫੁਰਤੀ, ਚਲਾਕੀ ਵਿਚ ਵਡਿਆਈਆ। ਫੜ ਕੇ ਡਾਹਵਾਂ ਕੁਰਸੀ, ਹਜ਼ਰਤ ਈਸਾ ਤੈਨੂੰ ਦਿਆਂ ਸਮਝਾਈਆ। ਤੂੰ ਫੇਰ ਖ਼ਬਰ ਦੱਸੀਂ ਕੋਈ ਧੁਰ ਦੀ, ਤੇਰੀ ਕਰਾਂ ਵਡਿਆਈਆ। ਤੂੰ ਧਾਰ ਸੇਂ ਸੱਚੇ ਸਤਿਗੁਰ ਦੀ, ਜੋ ਨਿਰਗੁਣ ਨੂਰ ਜੋਤ ਰੁਸ਼ਨਾਈਆ। ਜਿਸ ਦੀ ਕੀਤੀ ਕਦੇ ਨਾ ਮੁੜਦੀ, ਨਾ ਕੋਈ ਮੇਟੇ ਮੇਟ ਮਿਟਾਈਆ। ਓਸ ਦੀ ਖ਼ਾਹਿਸ਼ ਸਦਾ ਲੋੜ ਦੀ, ਲੋੜੀਂਦਾ ਸੱਜਣ ਨੂਰ ਅਲਾਹੀਆ। ਜੋ ਵਿਛੜਿਆਂ ਸਦਾ ਜੋੜਦੀ, ਜੋੜੀ ਆਤਮ ਪਰਮਾਤਮ ਦਏ ਬਣਾਈਆ। ਕੁਛ ਖ਼ਬਰ ਦੱਸ ਦੇ ਐਸ ਸਮੇਂ ਅੰਧ ਘੋਰ ਦੀ, ਸਦੀ ਚੌਧਵੀਂ ਧਿਆਨ ਲਗਾਈਆ। ਕੀ ਹਾਲਤ ਹੋਣੀ ਠਗ ਚੋਰ ਦੀ, ਨਿੰਦਿਆ ਨਿੰਦਕ ਮਿਲੇ ਕੀ ਸਜ਼ਾਈਆ। ਕੀ ਦੁਹਾਈ ਦਿਸੇ ਪੈਗ਼ੰਬਰਾਂ ਵਾਲੀ ਗੋਰ ਦੀ, ਨਬੀ ਕੀ ਜਣਾਈਆ। ਨੂਹ ਨਦੀ ਅੰਤਮ ਕਿਵੇਂ ਰੋੜ੍ਹਦੀ, ਵਹਿਣਾਂ ਵਿਚ ਵਹਾਈਆ। ਕੀ ਹਾਲਤ ਹੋਣੀ ਜਗਤ ਸ਼ੌਹਰ ਦੀ, ਸ਼ੌਹਰ ਕੀ ਕੀ ਖੇਲ ਖਿਲਾਈਆ। ਕੀ ਦਸ਼ਾ ਵਿਗੜੀ ਕਮਜ਼ੋਰ ਦੀ, ਮਜਲਸ ਹੱਕ ਨਾ ਕੋਇ ਬਣਾਈਆ । ਇਹ ਖੇਲ ਬੜੀ ਹਜ਼ਰਤ ਜੀ ਗ਼ੌਰ ਦੀ, ਪਰਦਾ ਦੇਣਾ ਉਠਾਈਆ। ਜੇ ਤੁਹਾਨੂੰ ਨਹੀਂ ਕੁਛ ਔੜਦੀ, ਫਿਰ ਮੈਂ ਤੁਹਾਡਾ ਪਰਵਰਦਿਗਾਰ ਦਿਆਂ ਮਿਲਾਈਆ। ਇਹ ਗਲੀ ਬੜੀ ਭੀੜੀ ਦਿਸੇ ਸੌੜ ਦੀ, ਅਗਲਾ ਪੰਧ ਨਾ ਕੋਇ ਚੁਕਾਈਆ। ਜਿਨ੍ਹਾਂ ਨੇ ਮੱਛੀ ਖਾਧੀ ਸਮੁੰਦ ਸਾਗਰ ਤਲਾਬਾਂ ਵਾਲੇ ਜੌਹੜ ਦੀ, ਜੋਰੂ ਜ਼ਰ ਦੇਣ ਗਵਾਹੀਆ। ਮੇਰੀ ਗੱਲ ਨਾ ਸਮਝਿਓ ਕੌੜ ਦੀ, ਜੋ ਵੇਖਿਆ ਦਿਤਾ ਸੁਣਾਈਆ। ਤੁਸੀਂ ਆਵਾਜ਼ ਸੁਣਨੀ ਸ਼ਬਦੀ ਘੋੜੇ ਗੋਬਿੰਦ ਵਾਲੇ ਪੌੜ੍ਹ ਦੀ, ਪੌੜ੍ਹੀ ਡੰਡੇ ਸਭ ਦੇ ਦਏ ਹਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਵਾਮੀ ਵੇਖ ਵਖਾਈਆ। ਈਸਾ ਕਹੇ ਤੂੰ ਕੌਣ ਹੋਵੇਂ ਮੁਸ਼ਟੰਡਾ, ਮੈਨੂੰ ਰਿਹਾ ਦਬਾਈਆ। ਹੱਥ ਵਿਚ ਫੜ ਕੇ ਚਾਲੂ ਬਨ ਦਾ ਡੰਡਾ, ਸੱਜੇ ਖੱਬੇ ਹੱਥ ਹਿਲਾਈਆ। ਤੂੰ ਕੌਣ ਬੋਧੀ ਵਾਲਾ ਬੰਦਾ, ਹਿੰਦੂ ਜ਼ਾਤੀ ਨਜ਼ਰੀ ਆਈਆ। ਮੇਰਾ ਖ਼ੁਦਾ ਮੇਰਾ ਬਾਪ ਨੂਰੀ ਚੰਦਾ, ਨੂਰ ਜੋਤ ਰੁਸ਼ਨਾਈਆ। ਨਾਰਦ ਹੱਸ ਕੇ ਕਹਿੰਦਾ, ਹਜ਼ਰਤ ਈਸਾ ਜੀ, ਓਹ ਬੜਾ ਚੰਗਾ, ਜਿਸ ਨੇ ਤੁਹਾਨੂੰ ਦਿਤਾ ਭੁਲਾਈਆ। ਹੁਣ ਅੰਤ ਅਖ਼ੀਰੀ ਤੁਹਾਡਾ ਵੇਖੇ ਕੰਢਾ, ਘਾਟਾਂ ਤੇ ਬੈਠੇ ਸਾਰੇ ਰਾਹ ਤਕਾਈਆ। ਤੁਹਾਡੇ ਵਿਚ ਤੁਹਾਡੇ ਕੋਲੋਂ ਪਵਾਉਣਾ ਦੰਗਾ, ਝਗੜਾ ਝਗੜੇ ਵਿਚ ਵਖਾਈਆ। ਓਮ ਹਰੀ, ਓਮ
❋
❋
ਤਤ ਸਤਿ, ਜਿਸ ਨੇ ਮਾਣ ਰਹਿਣ ਨਹੀਂ ਦਿਤਾ ਗੰਗਾ, ਗੋਦਾਵਰੀ ਜਮਨਾ ਸੁਰਸਤੀ ਸਿਰ ਕੀਤਾ ਨੰਗਾ, ਰਾਵੀ ਰਵੈਤ ਨਾ ਕੋਇ ਕਰਾਈਆ। ਜਿਸ ਨੇ ਗੋਬਿੰਦ ਦਾ ਆਪਣੇ ਵਿਚ ਛੁਪਾ ਕੇ ਖੰਡਾ, ਤਨ ਵਜੂਦ ਦਿਤਾ ਮਿਟਾਈਆ। ਜਿਸ ਨੇ ਲਹਿਣਾ ਦੇਣਾ ਆਪਣੇ ਹੱਥ ਰਖ ਬ੍ਰਹਿਮੰਡਾ, ਵਿਸ਼ਨ ਬ੍ਰਹਮਾ ਸ਼ਿਵ ਸੇਵਾ ਵਿਚ ਭਵਾਈਆ। ਜਿਸ ਨੇ ਆਦਮ ਹਵਾ ਦੇ ਕੇ ਆਪਣਾ ਅਨੰਦਾ, ਰਸ ਦਿਤਾ ਚਖਾਈਆ। ਓਹ ਤੇਰਾ ਖ਼ੁਦਾ ਧੁਰ ਦਾ ਨੂਰ ਮੇਰਾ ਪਿਤਾ ਸਦੀ ਬੀਸਵੀਂ ਸ਼ਬਦ ਅਗੰਮੀ ਨਿਰਗੁਣ ਧਾਰ ਲੈ ਕੇ ਆਪਣਾ ਡੰਡਾ, ਡੰਡਾਵਤ ਤੁਹਾਡੀ ਸਾਰਿਆਂ ਦੀ ਦਏ ਬਦਲਾਈਆ। ਤੁਸੀਂ ਦੀਨਾਂ ਮਜ਼੍ਹਬਾਂ ਦਾ ਲੈਂਦੇ ਆਏ ਪੰਗਾ, ਗੱਲ ਕਹਿਣੀ ਨਹੀਂ ਸੀ ਪਰ ਮੈਂ ਕਹਿ ਕੇ ਦਿਤੀ ਸੁਣਾਈਆ। ਹੁਣ ਓਹ ਨਾਮ ਦਾ ਲੈ ਕੇ ਰੰਦਾ, ਤੁਹਾਡੀ ਸਾਰਿਆਂ ਦੀ ਕਰੇ ਸਫ਼ਾਈਆ। ਤੁਸੀਂ ਸਾਰੇ ਜੋ ਪ੍ਰਭ ਦੇ ਨਾਮ ਦਾ ਉਗਰਾਹਿਆ ਚੰਦਾ, ਲੈ ਕੇ ਆਉਣਾ ਥਾਉਂ ਥਾਈਂਆ। ਕੋਈ ਪੈਂਟ ਸੰਭਾਲੇ ਕੋਈ ਤੰਬਾ, ਕੋਈ ਧੋਤੀ ਜੰਞੂ ਸਾਂਭ ਸੂਤ ਕੇ ਭੱਜੇ ਵਾਹੋ ਦਾਹੀਆ। ਨਾਰਦ ਕਹੇ ਪੈਗ਼ੰਬਰੋ ਰਸੂਲੋ ਨਬੀਓ ਤੁਹਾਨੂੰ ਨਹੀਂ ਪਤਾ ਮੈਂ ਏਸੇ ਕਰ ਕੇ ਚਾਰ ਜੁਗ ਦਾ ਰੰਡਾ, ਨਾ ਕੋਈ ਧੀ ਆ ਨਾ ਕੋਈ ਪੁੱਤ ਨਾ ਕੋਈ ਭੈਣ ਨਾ ਕੋਈ ਭਰਾ, ਨਾ ਕੋਈ ਧੀ ਨਾ ਕੋਈ ਜੁਆਈ, ਨਾ ਕੋਈ ਜੰਮੇ ਨਾ ਕੋਈ ਮਰੇ, ਨਾਰਦ ਮੁਨੀ ਆਪਣੀ ਖੇਲ ਵਿਚ ਜੁਗ ਚੌਕੜੀ ਭੰਨੇ, ਨਿਤ ਨਵਿਤ ਆਪਣਾ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭੇਵ ਅਭੇਦਾ ਅਛਲ ਅਛੇਦਾ ਆਪਣਾ ਦਏ ਖੁਲ੍ਹਾਈਆ। ਈਸਾ ਕਹੇ ਇਹ ਕੌਣ, ਕਿਹੜਾ ਕਰੀ ਜਾਂਦੇ ਫ਼ੋਨ, ਡਰੈਕਟਰੀ ਕਿਹੜੀ ਹੱਥ ਫੜਾਈਆ। ਕਿਹੜਾ ਸਬਕ ਕਿਹੜੀ ਸਿਖਿਆ ਕਿਹੜਾ ਮਜ਼ਮੂਨ, ਕਿਹੜਾ ਕਰੇ ਪੜ੍ਹਾਈਆ। ਨਾਰਦ ਕਹੇ ਪੈਗ਼ੰਬਰੋ ਤੁਹਾਨੂੰ ਨਹੀਂ ਮਾਲੂਮ, ਤੁਸੀਂ ਬੱਚੇ ਮਾਸੂਮ, ਕਲਜੁਗ ਦੇ ਜੰਮੇ ਕਲਜੁਗ ਵਿਚ ਆਪਣਾ ਅੰਤ ਕਰਾਈਆ। ਮੈਂ ਉਸ ਦਾ ਮਮਨੂਨ, ਜਿਹੜਾ ਕਦੇ ਨਾ ਹੋਵੇ ਮਰਹੂਮ, ਸਾਰੇ ਇਲਮਾਂ ਦਾ ਆਲਮ ਅਲੂਮ, ਆਲੀਸ਼ਾਨ ਨਜ਼ਰੀ ਆਈਆ। ਜਿਸ ਦੇ ਝੁਕਦੇ ਤੁਸੀਂ ਕ਼ਦੂਮ, ਕ਼ਲਮੇ ਦੀ ਮਸਤੀ ਵਿਚ ਰਹੇ ਝੂਮ, ਜਿਸ ਨੇ ਨਬੀ ਪੈਗ਼ੰਬਰਾਂ ਦੇ ਬਣਾ ਦਿਤੇ ਹਜੂਮ, ਹੁਜਰਿਆਂ ਵਿਚ ਦਿਤੇ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਨਾਰਦ ਕਹੇ ਵੇਖ ਲਓ ਆਪਣੀ ਤਖ਼ਤੀ, ਏ ਟੂ ਜ਼ੈਡ ਫੋਲ ਫੁਲਾਈਆ। ਤੁਹਾਡੇ ਉਤੇ ਔਣ ਵਾਲੀ ਸਖ਼ਤੀ, ਪ੍ਰਭ ਦਾ ਸਖ਼ਤ ਹੁਕਮ ਦਿਤਾ ਜਣਾਈਆ। ਜੇ ਤੁਸਾਂ ਨਹੀਂ ਕੀਤੀ, ਤੁਹਾਡੀ ਉਮਤ ਨੇ ਕੀਤੀ ਗ਼ਲਤੀ, ਗ਼ਲਤੀ ਦੇ ਜ਼ੁਮੇਵਾਰ ਤੁਹਾਨੂੰ ਦਿਤਾ ਠਹਿਰਾਈਆ। ਕਿਉਂ ਤੁਸੀਂ ਆਪਣਿਆਂ ਮਜ਼੍ਹਬਾਂ ਦੇ ਨਿਧ ਪਰਤੀ, ਪਰਤੀਨਿਧ ਹੋ ਕੇ ਆਪਣਾ ਹੁਕਮ ਦਿਤਾ ਜਣਾਈਆ। ਤੁਸੀਂ ਕੁਛ ਮਸ਼ਵਰਾ ਕੀਤਾ ਸੀ ਉਸ ਖ਼ੁਦਾ ਨਾਲ ਅਰਸ਼ੀ, ਜੋ ਅਰਸ਼ੀ ਪ੍ਰੀਤਮ ਬੇਪ੍ਰਵਾਹ ਅਖਵਾਈਆ। ਨਾਰਦ ਝਟ ਛਾਤੀ ਉਤੇ ਹੱਥ ਮਾਰਿਆ ਜੇਬ ਵਿਚੋਂ ਕੱਢੀ ਪਰਚੀ, ਆਹ ਲਓ ਤੁਹਾਨੂੰ ਦਿਆਂ ਵਖਾਈਆ। ਪਰਮਾਤਮਾ ਕਿਹਾ ਤੁਸੀਂ ਛੱਡਣੇ ਮੰਦਰ ਤੇ ਵੜਨਾ ਵਿਚ ਚਰਚੀਂ, ਚੋਰੀ ਚੋਰੀ ਤੁਹਾਨੂੰ ਗੱਲ ਦਿਤੀ ਸਮਝਾਈਆ। ਓਹ ਮੇਰਾ ਮਾਲਕ ਪ੍ਰੀਤਮ ਅਰਸ਼ੀ, ਅਰਸ਼ਾਂ ਦਾ ਮਾਲਕ ਇਕ ਅਖਵਾਈਆ। ਸਵਾਧਾਨ ਹੋ ਜਾਉ ਆਇਆ ਉਤੇ ਧਰਤੀ, ਧਰਨੀ ਧਰਤ ਧਵਲ ਵੇਖ ਵਖਾਈਆ। ਤੁਹਾਡੀ ਰਹਿਣ ਨਹੀਂ ਦੇਣੀ ਅੰਧੇਰ ਗਰਦੀ, ਜ਼ੁਲਮ ਜ਼ਾਲਮ ਨਾ ਕੋਇ ਕਮਾਈਆ। ਤੁਹਾਡੀ ਚਲਣੀ ਨਹੀਂ ਅੱਗੇ ਮਰਜ਼ੀ, ਪ੍ਰਭੂ ਤੁਹਾਡਾ ਤਬੀਬ ਆਇਆ ਧੁਰਦਰਗਾਹੀਆ। ਨਾਰਦ ਕਹੇ ਇਹ ਗੱਲ ਸੁਣ ਕੇ ਹਜ਼ਰਤ ਨੂੰ ਲੱਗਣ ਲੱਗੀ ਸਰਦੀ,
❋
❋
ਜਿਸ ਨੇ ਸਿਰ ਪੈਰ ਦਿਤੇ ਕੰਬਾਈਆ। ਫਿਰ ਯਾਦ ਆ ਗਿਆ, ਮੈਂ ਇਕ ਦਿਤੀ ਸੀ ਆਪਣੀ ਅਗੰਮੀ ਅਰਜ਼ੀ, ਆਰਜ਼ੂ ਵਿਚ ਜਣਾਈਆ। ਐ ਮੇਰੇ ਮਾਲਕ ਇਹ ਮੇਰਾ ਮਜ਼੍ਹਬ ਫ਼ਰਜ਼ੀ, ਅੰਤ ਸੰਗ ਨਾ ਕੋਇ ਰਖਾਈਆ। ਮੈਂ ਵੀਹਵੀਂ ਸਦੀ ਤਕ ਇਨ੍ਹਾਂ ਦਾ ਦਰਦੀ, ਫੇਰ ਸਾਥ ਨਾ ਕੋਇ ਨਿਭਾਈਆ। ਨਾਰਦ ਕਿਹਾ ਹਜ਼ਰਤ ਜੀ ਜ਼ਰਾ ਲਹਿੰਦਿਉਂ ਵੇਖੋ ਖਾਂ ਦਿਸ਼ਾ ਚੜ੍ਹਦੀ, ਆਪਣਾ ਨੈਣ ਉਠਾਈਆ। ਜਿਥੇ ਰਾਵੀ ਆਪਣੇ ਵਹਿਣੇ ਵਿਚ ਹੜ੍ਹਦੀ, ਆਪਣੇ ਵਹਿਣ ਜਣਾਈਆ। ਉਥੇ ਜੋਤ ਪ੍ਰਕਾਸ਼ ਨਰਾਇਣ ਨਰ ਦੀ, ਨਿਰਵੈਰ ਸੋਭਾ ਪਾਈਆ। ਸਰਬ ਦੀ ਆਤਮਾ ਪਰਮਾਤਮਾ ਢੋਲਾ ਪੜ੍ਹਦੀ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਈਸਾ ਕਹੇ, ਵਾਹ ਨਾਰਦ ਜੀ ਤੂੰ ਤੇ ਖ਼ਬਰ ਸੁਣਾਈ ਓਸੇ ਦੇ ਘਰ ਦੀ, ਜਿਸ ਨੂੰ ਮੈਂ ਪਿਤਾ ਕਰ ਕੇ ਆਇਆ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਵੇਖ ਵਖਾਈਆ। ਨਾਰਦ ਕਹੇ ਈਸਾ ਜੀ, ਤੁਸੀਂ ਕਹਿੰਦੇ ਹੋਵੋਗੇ ਬੜਾ ਸ਼ਰਾਰਤੀ, ਨਫ਼ਰਤ ਸ਼ਰਅ ਨਾਲ ਕਰਾਈਆ। ਮੈਂ ਕੋਈ ਆਉਂਦਾ ਨਹੀਂ ਸਫ਼ਾਰਸ਼ੀ, ਪ੍ਰਭ ਦੇ ਹੁਕਮੇ ਅੰਦਰ ਕਾਰ ਕਮਾਈਆ। ਮੈਂ ਚਾਰ ਜੁਗ ਸਭ ਦੀ ਕਥਾ ਵੇਖਦਾ ਰਿਹਾ ਇਬਾਰਤੀ, ਜੋ ਅੱਖਰਾਂ ਨਾਲ ਜੋੜ ਜੁੜਾਈਆ। ਬਹੁਤੇ ਅਵਤਾਰ ਗੁਰੂ ਵੇਖੇ ਵਿਚ ਭਾਰਤੀ, ਭਾਰਤਵਰਸ਼ ਦਏ ਗਵਾਹੀਆ। ਫੇਰ ਪੜ੍ਹੀ ਉਰਦੂ ਫ਼ਾਰਸੀ, ਅੰਗਰੇਜ਼ੀ ਤੇਜ਼ੀ ਨਾਲ ਤੇਰੇ ਵਿਚ ਟਿਕਾਈਆ। ਇਹ ਖੇਲ ਓਸ ਨਿਰੰਕਾਰ ਦੀ, ਜਿਹੜਾ ਨਿਰਗੁਣ ਨੂਰ ਅਲਾਹੀਆ। ਜਿਸ ਨੂੰ ਤੁਹਾਡੀ ਆਸ਼ਾ ਵਾਜਾਂ ਮਾਰਦੀ, ਕੂਕ ਕੂਕ ਸੁਣਾਈਆ। ਇਹ ਖੇਲ ਓਸੇ ਸਰਕਾਰ ਦੀ, ਜੋ ਸਿਰ ਸਿਰ ਲਹਿਣਾ ਰਿਹਾ ਮੁਕਾਈਆ। ਤੁਸੀਂ ਵੇਖੀ ਨਹੀਂ ਖੇਲ ਖੰਡੇ ਦੀ ਧਾਰ ਦੀ, ਜੋ ਗੋਬਿੰਦ ਗਿਆ ਚਮਕਾਈਆ। ਜੋ ਸਭ ਦੀ ਪੈਜ ਸਵਾਰਦੀ, ਲੇਖਾ ਦੇਵੇ ਥਾਉਂ ਥਾਈਂਆ। ਓਹ ਅੰਤ ਕਲਜੁਗ ਕੂੜੀ ਕਿਰਿਆ ਨੂੰ ਵੰਗਾਰਦੀ, ਹੋਕੇ ਦਏ ਜਣਾਈਆ। ਜਿਸ ਨੇ ਆਸ਼ਾ ਪੂਰੀ ਕਰਨੀ ਗੁਰੂ ਅਵਤਾਰ ਦੀ, ਪੈਗ਼ੰਬਰਾਂ ਮੂਲ ਚੁਕਾਈਆ। ਕ਼ੀਮਤ ਪਾਉਣੀ ਤੁਹਾਡੀ ਗੁਫ਼ਤਾਰ ਦੀ, ਜੋ ਗੁਫ਼ਤ ਸ਼ਨੀਦ ਆਏ ਸੁਣਾਈਆ। ਪਰ ਤੁਸਾਂ ਧਾਰ ਸਮਝੀ ਨਹੀਂ ਓਸ ਦੀ ਰਫ਼ਤਾਰ ਦੀ, ਲੰਮੇ ਪੈਂਡੇ ਕਿਸ ਬਿਧ ਛੇਤੀ ਨਾਲ ਮੁਕਾਈਆ। ਆਪਣੀਆਂ ਗੰਢਾਂ ਖੋਲ੍ਹੋ ਜਿਸ ਵਿਚ ਚਿੱਠੀ ਇਸ ਇਕ਼ਰਾਰ ਦੀ, ਜੋ ਇਕ਼ਰਾਰਨਾਮੇ ਫੋਲ ਫੁਲਾਈਆ। ਹੁਣ ਕੋਈ ਘੜੀ ਨਹੀਂ ਤਕਰਾਰ ਦੀ, ਝਗੜਾ ਅੱਗੇ ਨਾ ਕੋਇ ਵਖਾਈਆ। ਮੇਰੀ ਸੇਵਾ ਲੱਗੀ ਨਾਰਦ ਕਹੇ, ਬਰਖ਼ੁਰਦਾਰ ਦੀ, ਬੇਖ਼ਬਰੋ ਤੁਹਾਨੂੰ ਰਿਹਾ ਜਗਾਈਆ। ਤੁਸੀਂ ਸਵਾਧਾਨ ਹੋ ਜਾਓ ਤੁਹਾਡੀ ਘੜੀ ਆਈ ਇਸਤਕ਼ਬਾਲ ਦੀ, ਮਹਿਬੂਬ ਨੂੰ ਮਿਲ ਕੇ ਆਪਣਾ ਸੀਸ ਦੇਣਾ ਝੁਕਾਈਆ। ਤੁਸੀਂ ਖੇਲ ਵੇਖਣੀ ਓਸ ਜਲਵਾਗਰ ਜਲਾਲ ਦੀ, ਜੋ ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ। ਤੁਹਾਡੇ ਕੋਲ ਗੁੰਜਾਇਸ਼ ਨਹੀਂ ਰਹਿਣੀ ਕੋਈ ਸਵਾਲ ਦੀ, ਬੇਨੰਤੀ ਅਵਰ ਨਾ ਕੋਇ ਜਣਾਈਆ। ਅੱਗੇ ਪ੍ਰਭ ਨੂੰ ਮਿਲਣ ਵਾਸਤੇ ਲੋੜ ਰਹਿਣੀ ਨਹੀਂ ਕਿਸੇ ਦਲਾਲ ਦੀ, ਆਤਮਾ ਪਰਮਾਤਮਾ ਦਾ ਸਿੱਧਾ ਨਾਤਾ ਦੇਣਾ ਬਣਾਈਆ। ਜਿਹੜੀ ਜੁਗ ਚੌਕੜੀ ਘਾਲਣਾ ਰਹੀ ਘਾਲਦੀ, ਘਾਇਲ ਹੋ ਕੇ ਆਪਣਾ ਆਪ ਮਿਟਾਈਆ। ਹਜ਼ਰਤ ਜੀ ਮੈਂ ਤੇ ਖ਼ਬਰ ਦੱਸਣ ਆਇਆ ਪ੍ਰੈਜ਼ੈਂਟ ਹਾਲ ਦੀ, ਹਾਲਤ ਸੱਚੀ ਦਿਆਂ ਜਣਾਈਆ। ਹੁਣ ਮੇਰੀ ਵਾਰੀ ਆਉਣੀ ਮਗ਼ਰਬ ਦੇ ਪਿਛੋਂ ਸ਼ੁਮਾਲ ਦੀ, ਰਸ਼ੀਆ ਦਾ ਰੇਸ਼ਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਦਾ ਧਾਰ ਰੱਖੇ ਆਪਣੀ ਚਾਲ ਦੀ, ਨਿਰਾਲੀ ਆਪਣੀ ਕਾਰ ਕਮਾਈਆ।
❋
❋