ਪੁਸਤਕਾਲਾਭਾਗ ੨੧

੨੩ ਫੱਗਣ ਸ਼ਹਿਨਸ਼ਾਹੀ ਸੰਮਤ ੪ ਭਾਗ ਸਿੰਘ ਦੇ ਘਰ ਪਿੰਡ ਬਾਊਪੁਰ

ਨਾਰਦ ਕਹੇ ਭਗਤੋ ਤੁਸੀਂ ਓਥੋਂ ਏਥੇ ਆਏ ਤੇ ਮੈਂ ਪਹੁੰਚ ਗਿਆ ਵਿਚ ਰੂਸ, ਰੁਸਤਮ ਹੋ ਕੇ ਫੇਰਾ ਪਾਈਆ। ਮੈਂ ਜਾ ਕੇ ਬਣ ਗਿਆ ਮਨਹੂਸ, ਗ਼ਰੀਬਾਂ ਵਾਲਾ ਵੇਸ ਵਟਾਈਆ। ਸੌਂ ਗਿਆ ਜਾ ਕੇ ਰੂਫ਼, ਆਪਣੀਆਂ ਅੱਖਾਂ ਬੰਦ ਵਖਾਈਆ। ਜ਼ੋਰ ਜ਼ੋਰ ਦੀ ਪਿਆ ਸੂਕ, ਲੰਮੇ ਲੰਮੇ ਸਾਹ ਲੈ ਕੇ ਆਪਣਾ ਸਾਹ ਚਲਾਈਆ। ਕਿਸੇ ਨੂੰ ਪਤਾ ਨਾ ਲੱਗਾ ਇਹ ਕਿਸ ਦਾ ਦੂਤ, ਕਿਸ ਕਾਰਨ ਏਥੇ ਆਈਆ। ਸਾਰੇ ਕਹਿਣ ਇਹ ਕੋਈ ਭੂਤ, ਬੇਤਾਲਾ ਡੇਰਾ ਲਾਈਆ। ਮੈਂ ਘੇਸਲ ਮਾਰ ਕੇ ਬਣ ਗਿਆ ਜਸੂਸ, ਆਪਣਾ ਆਪ ਬਦਲਾਈਆ। ਓਹ ਗੱਲਾਂ ਕਰਨ ਲੱਗੇ ਮੈਂ ਵਿਚੋਂ ਹੱਸ ਕੇ ਕਿਹਾ, ਤੁਸੀਂ ਮਾਲਕ ਕੇ ਮੌਰੂਸ, ਮੈਨੂੰ ਦਿਓ ਸਮਝਾਈਆ। ਉਨ੍ਹਾਂ ਨੂੰ ਹੋਇਆ ਸ਼ਕੂਕ, ਉਨ੍ਹਾਂ ਮੈਨੂੰ ਫੜ ਕੇ ਲਿਆ ਬੰਧਾਈਆ। ਮੇਰੇ ਕੰਨ ਫੜੇ ਭਵਾਇਆ ਚਾਰੇ ਕੂਟ, ਮੈਂ ਵੀ ਡਰਦੇ ਛੇਤੀ ਛੇਤੀ ਪਾਸਾ ਲਿਆ ਬਦਲਾਈਆ। ਫਿਰ ਮੈਂ ਮਾਰਿਆ ਝੂਠ, ਸਭ ਨੂੰ ਦਿਤਾ ਸੁਣਾਈਆ। ਉਨ੍ਹਾਂ ਮੇਰਾ ਬੰਦ ਕਰ ਦਿਤਾ ਮੂੰਹ ਮਾਊਥ, ਮੁਖ ਸਾਹ ਲੈਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਖੇਲ ਵਖਾਈਆ। ਨਾਰਦ ਕਹੇ ਮੈਂ ਜਸੂਸੀ ਵਿਚ ਬੜਾ ਚਾਤਰ, ਓਨ੍ਹਾਂ ਵਿਚ ਮਿਲ ਕੇ ਓਹੋ ਰੂਪ ਬਣਾਈਆ। ਮੈਂ ਕਰਨ ਲੱਗਾ ਉਨ੍ਹਾਂ ਦੀ ਖ਼ਾਤਰ, ਸੇਵਾ ਸਚ ਕਮਾਈਆ। ਫੇਰ ਮੈਂ ਜੇਬ ਵਿਚੋਂ ਪੁਰਾਣੀ ਕੱਢ ਕੇ ਦਿਤੀ ਪਾਤਰ, ਚਿੱਠੀ ਦਿਤੀ ਫੜਾਈਆ। ਜਿਸ ਦੇ ਉਤੇ ਨਿਸ਼ਾਨ ਸੀ ਸਿੱਟਾ ਦਾਤਰ, ਦਾਤੇ ਦਿਤਾ ਦ੍ਰਿੜਾਈਆ। ਉਹ ਲੱਗੇ ਵਾਚਣ, ਸਮਝ ਕਿਸੇ ਨਾ ਆਈਆ। ਮੈਂ ਛੇਤੀ ਨਾਲ ਮੂੰਹ ਵਿਚ ਪਾ ਕੇ ਦਾਤਨ, ਆਪਣਾ ਪਾਸਾ ਲਿਆ ਬਦਲਾਈਆ। ਓਹ ਮੈਨੂੰ ਲੱਗੇ ਆਖਣ, ਸਾਨੂੰ ਦੇ ਸਮਝਾਈਆ। ਮੈਂ ਐਵੇਂ ਲੱਗਾ ਵਾਚਣ, ਅੱਖਾਂ ਉਪਰ ਨੀਚੇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਸੁਣਾਈਆ। ਨਾਰਦ ਕਹੇ, ਭਰਾਵੋ, ਮੈਂ ਲੈ ਕੇ ਆਇਆ ਪੈਗ਼ਾਮ, ਤੁਹਾਨੂੰ ਦਿਆਂ ਸੁਣਾਈਆ। ਤੁਹਾਡਾ ਕਿਹੜਾ ਮਜ਼੍ਹਬ ਕਿਹੜਾ ਇਸਲਾਮ, ਮੈਨੂੰ ਦਿਓ ਦ੍ਰਿੜਾਈਆ। ਕੀ ਤੁਸੀਂ ਮੂਸਾ ਨੂੰ ਕਰੋ ਸਲਾਮ, ਕਿ ਈਸਾ ਨੂੰ ਸੀਸ ਨਿਵਾਈਆ। ਕੀ ਮੁਹੰਮਦ ਨੂੰ ਕਰੋ ਪ੍ਰਨਾਮ, ਸਯਦਿਆਂ ਸੀਸ ਝੁਕਾਈਆ। ਕੀ ਰਾਧਾ ਕ੍ਰਿਸ਼ਨ ਦਾ ਗਾਓ ਗਾਨ, ਬੰਸਰੀਆਂ ਧੁੰਨ ਸ਼ਨਵਾਈਆ। ਕੀ ਸੀਤਾ ਰਾਮ ਦਾ ਧਰੋ ਧਿਆਨ, ਅੰਤਰ ਅੰਤਰ ਲਿਵ ਲਾਈਆ। ਕੀ ਹਨਵੰਤ ਮੰਨੋ ਬਲਵਾਨ, ਬਜਰੰਗ ਆਪਣਾ ਰੰਗ ਰੰਗਾਈਆ। ਕੀ ਕਹੋ ਸਤਿਨਾਮ, ਨਾਨਕ ਜੋੜ ਜੁੜਾਈਆ। ਕੀ ਗੋਬਿੰਦ ਮੰਨੋ ਜਹਾਨ, ਵਾਹਿਗੁਰੂ ਸਿਫ਼ਤ ਸਾਲਾਹੀਆ। ਕੀ ਤੁਹਾਡਾ ਧਰਮ ਕੀ ਈਮਾਨ, ਮੈਨੂੰ ਦਿਓ ਜਣਾਈਆ। ਕੀ ਅੱਲਾ ਵਾਹਿਗੁਰੂ ਓਮ ਰਸਨਾ ਜਿਹਵਾ ਗਾਓ ਗਾਨ, ਗਾ ਗਾ ਕੀ ਜਣਾਈਆ। ਸਾਰੇ ਹੋ ਗਏ ਹੈਰਾਨ, ਮੇਰੇ ਵਲ ਅੱਖਾਂ ਰਹੇ ਉਠਾਈਆ। ਇਹ ਕੋਈ ਆ ਗਿਆ ਸੁਲਤਾਨ, ਸਾਨੂੰ ਉਲਟੀ ਕਰੇ ਪੜ੍ਹਾਈਆ। ਜਿਹੜਾ ਦਿਸਦਾ ਨਹੀਂ ਭਗਵਾਨ, ਉਸ ਕਿਹੜੀ ਕਰਨੀ ਕਮਾਈਆ। ਜਿਹੜੇ ਗੁਰ ਅਵਤਾਰ ਪੈਗ਼ੰਬਰ ਛੱਡ ਗਏ ਜਹਾਨ, ਪਰਤ ਕੇ ਫੇਰ ਕੋਇ ਨਾ ਆਈਆ। ਜਿਹੜੇ ਦੀਨ ਮਜ਼੍ਹਬਾਂ ਜਣਾ ਗਏ ਨਾਮ, ਉਹ ਨਾਮ ਕਰਨ ਲੜਾਈਆ। ਜਿਹੜੇ ਧਰਮ ਝੁਲਾ ਗਏ ਨਿਸ਼ਾਨ, ਓਹ ਮਨੁੱਸ਼ੀ ਵੰਡ ਵੰਡਾਈਆ। ਜਿਹੜੇ ਜ਼ਾਤੀਆਂ ਵਿਚ ਵੰਡ ਗਏ ਇਨਸਾਨ, ਉਹ ਪੀਣ ਖਾਣ ਝਗੜਾ ਰਹੇ ਵਖਾਈਆ। ਫੜੋ ਇਹਨੂੰ ਮਾਰੋ ਕੁੱਟੋ ਇਹ ਬੜਾ ਬੇਈਮਾਨ, ਕੀ ਸਾਨੂੰ ਰਿਹਾ ਸੁਣਾਈਆ। ਨਾਰਦ

❋

❋

ਕਹੇ, ਮੈਂ ਲੱਗਾ ਪਛਤਾਨ, ਅੱਗੇ ਪਿੱਛੇ ਵੇਖ ਵਖਾਈਆ। ਮੈਨੂੰ ਦਿਸੇ ਨਾ ਕੋਇ ਬਿਬਾਨ, ਜਿਸ ਉਤੇ ਚੜ੍ਹ ਕੇ ਉਡ ਜਾਵਾਂ ਚਾਈਂ ਚਾਈਂਆ। ਓਨੇ ਚਿਰ ਨੂੰ ਇਕ ਆ ਗਿਆ ਕਿਰਸਾਨ, ਉਨ ਇਕੱਠੀਆਂ ਫੜ ਮੇਰੀਆਂ ਦੋਵੇਂ ਬਾਹੀਂ ਮੈਨੂੰ ਲੱਗਾ ਜ਼ੋਰ ਜ਼ੋਰ ਦੀ ਹਿਲਾਣ, ਬ੍ਰਾਹਮਣਾ ਕਿਥੋਂ ਖਾ ਕੇ ਝੱਟ ਲੰਘਾਈਆ। ਸਾਡਾ ਇਜਾਜ਼ਤ ਨਹੀਂ ਦਿੰਦਾ ਵਿਧਾਨ, ਵਿਹਲਿਆਂ ਅੰਨ ਨਾ ਕੋਇ ਖਵਾਈਆ। ਮੈਂ ਹਰੀ ਓਮ, ਹਰੀ ਓਮ, ਹਰੀ ਓਮ, ਕਹਿ ਕੇ ਯਾਦ ਕੀਤਾ ਭਗਵਾਨ, ਓਨ੍ਹਾਂ ਗਿਚੀਉਂ ਫੜ ਕੇ ਮੇਰਾ ਮੱਥਾ ਜ਼ਮੀਨ ਉਤੇ ਦਿਤਾ ਘਸਾਈਆ। ਮੈਂ ਨੇਤਰ ਨੈਣਾਂ ਨੀਰ ਲੱਗਾ ਵਹਾਣ, ਉਚੀ ਉਚੀ ਦਿਤੀ ਦੁਹਾਈਆ। ਮੈਂ ਹੱਸ ਕੇ ਕਿਹਾ, ਤਾਲੀ ਮਾਰੀ, ਤੁਸੀਂ ਸਾਰੇ ਈ ਵੱਡੇ ਮੇਰੇ ਨਾਲੋਂ ਭਗਵਾਨ, ਸਾਰਿਆਂ ਨੂੰ ਨਮੋਂ ਨਮੋਂ ਕਰ ਕੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਲੇਖਾ ਵੇਖ ਵਖਾਈਆ। ਨਾਰਦ ਕਹੇ, ਫੇਰ ਉਹ ਮੈਨੂੰ ਕਹਿਣ ਲਗੇ ਕੋਈ ਆ ਗਿਆ ਫ਼ਰਿਸ਼ਤਾ, ਫ਼ਰੇਬੀ ਰੂਪ ਵਟਾਈਆ। ਮੈਂ ਕਿਹਾ, ਮੇਰਾ ਤੇ ਤੁਹਾਡੇ ਨਾਲ ਪੁਰਾਣਾ ਰਿਸ਼ਤਾ, ਰਿਸ਼ਤੇਦਾਰੋ ਤੁਹਾਨੂੰ ਮਿਲਣ ਆਇਆ ਚਾਈਂ ਚਾਈਂਆ। ਹਾਲ ਦੱਸਾਂ ਗੁਜ਼ਸ਼ਤਾ, ਗੁਜ਼ਰਿਆ ਦਿਆਂ ਦ੍ਰਿੜਾਈਆ। ਤੁਸੀਂ ਤੇ ਹੁਣ ਚਾਰ ਵਰਨ ਸਾਂਝੇ ਬਣੇ ਆਹਿਸਤਾ ਆਹਿਸਤਾ, ਨਾਨਕ ਪੰਜ ਸੌ ਸਾਲ ਪਹਿਲੋਂ ਸਭ ਨੂੰ ਗਿਆ ਸਮਝਾਈਆ। ਤੁਹਾਡਾ ਅਜੇ ਆਪਣੇ ਉਤੇ ਪੂਰਾ ਹੋਇਆ ਨਹੀਂ ਨਿਸਚਾ, ਨਿਹਚਲ ਨਜ਼ਰ ਕੋਇ ਨਾ ਆਈਆ। ਅਜੇ ਵੀ ਹੁਕਮਰਾਨੋਂ ਤੁਸੀਂ ਬਾਦਾਮ ਗਿਰੀਆਂ ਖਾਂਦੇ ਪਿਸਤਾ, ਰਸ਼ੀਆ ਵਿਚ ਰਹਿਣ ਵਾਲੇ ਅੱਧਿਆਂ ਨਾਲੋਂ ਬਹੁਤੇ ਭੁੱਖੇ ਰਹਿ ਕੇ ਝਟ ਲੰਘਾਈਆ। ਏਸੇ ਕਰ ਕੇ ਤੁਹਾਨੂੰ ਆਉਣ ਵਾਲੀ ਸ਼ਕਸਤਾ, ਹਾਰ ਹੋਵੇ ਥਾਉਂ ਥਾਈਂਆ। ਤੁਸੀਂ ਇਕ ਤੇ ਆਪਣਾ ਇਕ ਨਹੀਂ ਮੰਨਿਆ ਇਸ਼ਟਾ, ਆਪਣੇ ਉਤੇ ਵਿਸ਼ਵਾਸ ਨਾ ਕੋਇ ਰਖਾਈਆ। ਅਜੇ ਵੀ ਤੁਹਾਡੇ ਵਿਚ ਇਕ ਦੂਜੇ ਦਾ ਸੁਟਦੇ ਵਿਸ਼ਟਾ, ਪ੍ਰਧਾਨਾ ਦੇ ਘਰ ਗ਼ਰੀਬ ਸੇਵ ਕਮਾਈਆ। ਜਿਸ ਵੇਲੇ ਮੇਰੇ ਮਾਲਕ ਨੇ ਤੁਹਾਡੀਆਂ ਸਭ ਦੀਆਂ ਫੋਲੀਆਂ ਲਿਸਟਾਂ, ਇਕੱਲਾ ਇਕੱਲਾ ਵੇਖ ਵਖਾਈਆ। ਫੇਰ ਤੁਹਾਨੂੰ ਪਤਾ ਲੱਗਣਾ ਕਿਹਦੀ ਖੁਲ੍ਹੀ ਦ੍ਰਿਸ਼ਟਾ, ਕੌਣ ਸਚ ਵਿਚ ਸਮਾਈਆ। ਮੇਰਾ ਮਾਲਕ ਟਾਂਕ ਤੁਸੀਂ ਸਰਗੁਣ ਰੂਪ ਉਸਦੀ ਜਿਸਤਾ, ਜਿਸ ਨੇ ਆਤਮ ਨਾਲ ਜਿਸਮ ਜ਼ਮੀਰ ਤੁਹਾਡੀ ਦਿਤੀ ਬਣਾਈਆ। ਓਹ ਆਦਿ ਜੁਗਾਦਿ ਜੁਗ ਚੌਕੜੀ ਸਭ ਦੇ ਲੇਖ ਲਿਖਦਾ, ਬਚਿਆ ਰਹਿਣ ਕੋਇ ਨਾ ਪਾਈਆ। ਓਹ ਜਿਨਸਾਂ ਵਾਂਗੂ ਹੱਟਾਂ ਵਿਚ ਨਹੀਂ ਵਿਕਦਾ, ਕਿਤਾਬਾਂ ਵਾਂਗੂ ਕੁਤਬਖ਼ਾਨਿਆਂ ਵਿਚ ਨਾ ਕੋਇ ਛਪਵਾਈਆ । ਜਗ ਨੇਤਰਾਂ ਨਾਲ ਐਨਕਾਂ ਵਾਲਿਓ ਨਹੀਂ ਦਿਸਦਾ, ਨੇਤਰ ਨਜ਼ਰ ਕਿਸੇ ਨਾ ਆਈਆ। ਸਾਫ਼ ਸੁਥਰਿਆਂ ਨਹਾਤਿਆਂ ਧੋਤਿਆਂ ਪੜ੍ਹਿਆਂ ਲਿਖਿਆਂ ਉਤੇ ਕਦੀ ਨਹੀਂ ਵਿਸਦਾ, ਸੋਹਣਿਆਂ ਮਨਮੋਹਣਿਆਂ ਉਤੇ ਧਰਵਾਸ ਨਾ ਕੋਇ ਵਖਾਈਆ। ਜਿਹੜਾ ਉਸ ਦੀ ਸਰਨ ਸਰਨਾਈ ਡਿੱਗਦਾ, ਉਹਦਾ ਝਗੜਾ ਮੁਕ ਜਾਏ ਜਗਤ ਵਾਲੀ ਬਿਧ ਦਾ, ਤਰੀਕਾ ਆਪਣਾ ਇਕ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਨਾਰਦ ਕਹੇ ਮੈਂ ਤੁਹਾਡਾ ਹੋਵਣ ਆਇਆ ਭੇਤੀ, ਤੁਹਾਡੇ ਵਿਚ ਵੜ ਕੇ ਤੁਹਾਨੂੰ ਵੇਖ ਵਖਾਈਆ। ਜਿਸ ਤਰਾ ਤੁਸੀਂ ਤਰੱਕੀ ਕਰਦੇ ਛੇਤੀ ਛੇਤੀ, ਆਪਣਾ ਕਾਰੋਬਾਰ ਵਧਾਈਆ। ਏਸੇ ਤਰਾ ਤੁਸੀਂ ਉਸ ਮੇਰੇ ਪ੍ਰਭੂ ਦੀ ਖੇਤੀ, ਛੇਤੀ ਵੱਢ ਕੇ ਸਾਂਭ ਸੂਤ ਕੇ ਆਪਣੇ ਘਰ ਟਿਕਾਈਆ। ਯਾਦ ਰੱਖ ਲਓ ਸ਼ਮਾਲ ਵਾਲਿਓ ਮੇਰੀ ਨੇਕੀ, ਨਿੱਕਿਆਂ ਵੱਡਿਆਂ ਦਿਆਂ ਜਣਾਈਆ। ਅੰਤ

❋

❋

ਸਭ ਨੂੰ ਉਸ ਦੀ ਰੱਖਣੀ ਪਏ ਟੇਕੀ, ਬਿਨਾ ਟੇਕ ਤੋਂ ਟਕਾ ਕ਼ੀਮਤ ਕੋਇ ਨਾ ਪਾਈਆ। ਹੁਣ ਤੁਸੀਂ ਸਾਰੇ ਕਹਿੰਦੇ ਮਨੁੱਸ਼ ਮਨੁੱਸ਼ਾਂ ਵਿਚੋ ਪੈਦਾ ਹੁੰਦੇ ਬੇਟਾ ਬੇਟੀ, ਕ਼ੁਦਰਤ ਕ਼ੁਦਰਤ ਨਾਲ ਵਡਿਆਈਆ। ਇਹ ਖੇਲ ਥੋੜ੍ਹੇ ਦਿਨ ਹੋਰ ਜਾਣੀ ਖੇਡੀ, ਫੇਰ ਖਡਾਵਣ ਵਾਲਾ ਨਜ਼ਰ ਕੋਇ ਨਾ ਆਈਆ। ਹੁਣ ਤੁਹਾਡੀ ਕ਼ੀਮਤ ਸਭ ਨਾਲੋਂ ਬਹੁਤੀ ਤੇ ਦੂਜਿਆਂ ਨਾਲੋਂ ਡਿਉਡੀ, ਆਪਣਾ ਗੁਣਾ ਰਹੀ ਵਧਾਈਆ। ਫੇਰ ਤੁਸਾਂ ਐਂ ਫਿਰਨਾ ਜਿਵੇਂ ਜੰਗਲਾਂ ਵਿਚ ਭੇਡੀ, ਮਾਲਕ ਨਜ਼ਰ ਕੋਇ ਨਾ ਆਈਆ। ਇਹ ਲਿਖ ਕੇ ਗਿਆ ਨਾਨਕ ਵੇਦੀ ਤੇ ਗੋਬਿੰਦ ਸੋਢੀ, ਸੋਢੀਆਂ ਦਾ ਮਾਲਕ ਖ਼ਾਲਕ ਪ੍ਰਿਤਪਾਲਕ ਪਰਮ ਪੁਰਖ ਅਖਵਾਈਆ। ਓਹ ਆਉਣ ਵਾਲਾ ਸਭ ਦੇ ਕੋਲ ਨਾਲ ਤੇਜ਼ੀ, ਰਫ਼ਤਾਰ ਆਪਣੀ ਰਿਹਾ ਬਦਲਾਈਆ। ਨਾਰਦ ਕਹੇ ਇਹੋ ਖ਼ਬਰ ਮੈਂ ਦੱਸਣ ਆਇਆ ਪ੍ਰਦੇਸੀ, ਦੇਸ ਵਾਲਿਓ ਦਿਆਂ ਜਣਾਈਆ। ਅੰਤ ਸਭ ਨੂੰ ਭੁਗਤਣੀ ਪੈਣੀ ਉਸ ਦੇ ਕੋਲ ਪੇਸ਼ੀ, ਪੇਸ਼ਤਰ ਦਿਆਂ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾਰਦ ਕਹੇ ਨੌ ਖੰਡ ਪ੍ਰਿਥਮੀ ਵਾਲਿਓ ਤੁਸੀਂ ਉਸ ਦੇ ਦਰ ਉਤੇ ਕਦੀ ਨਹੀਂ ਬਦੇਸ਼ੀ, ਦੇਸ਼ਾਂ ਦਾ ਮਾਲਕ ਇਕੋ ਨਜ਼ਰੀ ਆਈਆ।

੨੩ ਫੱਗਣ ਸ਼ਹਿਨਸ਼ਾਹੀ ਸੰਮਤ ੪ ਵਰਖਾ ਸਿੰਘ ਦੇ ਗ੍ਰਹਿ ਪਿੰਡ ਬਾਊਪੁਰ

ਨਾਰਦ ਕਹੇ ਮੈਂ ਗਿਆ ਵਿਚ ਨਾਰਥ, ਨਾਰਥ ਪੋਲ ਵੇਖ ਵਖਾਈਆ। ਓਥੇ ਸਾਰੇ ਬੈਠੇ ਜਿਨ੍ਹਾਂ ਦਾ ਜਗਤ ਦਾ ਸਵਾਰਥ, ਆਸਾ ਮਨ ਵਧਾਈਆ। ਪ੍ਰੇਮੀ ਮਿਲਿਆ ਨਾ ਕੋਇ ਪਰਮਾਰਥ, ਪਰਮਾਨੰਦ ਨਾ ਕੋਇ ਜਣਾਈਆ। ਜਿਧਰ ਜਾਵਾਂ ਮੇਰੇ ਉਤੇ ਲੱਗੀ ਗਾਰਦ, ਪਹਿਰਾ ਦਿਤਾ ਜਣਾਈਆ। ਕਿਸੇ ਅੰਦਰ ਵਸਿਆ ਨਾ ਕੋਇ ਪੁਰਸ਼ਾਰਥ, ਪੁਰਸ਼ਾਰਥੀ ਨਜ਼ਰ ਕੋਇ ਨਾ ਆਈਆ। ਮੈਂ ਬਚਨ ਦੱਸਿਆ ਯਥਾਰਥ, ਯਦੀ ਦਿਤਾ ਸਮਝਾਈਆ। ਭਾਵੇਂ ਕਿੰਨੇ ਖਾਇਓ ਪਦਾਰਥ, ਪਦਵੀ ਮਿਲੇ ਨਾ ਧੁਰਦਰਗਾਹੀਆ। ਮੈਂ ਜ਼ੋਰ ਨਾਲ ਕਿਹਾ ਜੇ ਨਹੀਂ ਲੱਭਿਆ ਤੇ ਹੁਣ ਵੇਖਣਾ ਪਊ ਵਿਚ ਭਾਰਤ, ਭਾਰਤਖੰਡ ਵੱਜੇ ਵਧਾਈਆ। ਖੋਜਣੀ ਨਹੀਂ ਕੋਈ ਸਫ਼ਾਰਸ਼, ਵਿਚੋਲਾ ਕੋਈ ਨਜ਼ਰ ਨਾ ਆਈਆ। ਰਾਤੀਂ ਸੁਤਿਆਂ ਤੁਹਾਡੇ ਪਰਧਾਨਾਂ ਨੂੰ ਹੋਵੇ ਜ਼ਿਆਰਤ, ਚਸ਼ਮ ਦੀਦ ਰੁਸ਼ਨਾਈਆ। ਫੇਰ ਤੁਸਾਂ ਸਮਝਣਾ ਕੋਈ ਦੀਨ ਦੁਨੀ ਦਾ ਆਇਆ ਵਾਰਸ, ਜ਼ੁਮੇਵਾਰ ਅਖਵਾਈਆ। ਜਿਸ ਦੇ ਕੋਲ ਦੀਨਾਂ ਮਜ਼੍ਹਬਾਂ ਦੀ ਨਹੀਂ ਆੜ੍ਹਤ, ਨਾਮ ਆਪਣੇ ਹੱਟ ਵਿਕਾਈਆ। ਜਿਸ ਨੂੰ ਸਮਝਾਏ ਨਾ ਕੋਈ ਇਬਾਰਤ, ਲੇਖਨੀ ਲੇਖ ਨਾ ਕੋਇ ਦਰਸਾਈਆ। ਉਸ ਨੇ ਦੀਨ ਦੁਨੀ ਦੀ ਬਦਲ ਦੇਣੀ ਵਜ਼ਾਰਤ, ਵੁਜ਼ਰਾ ਰਹਿਣ ਕੋਇ ਨਾ ਪਾਈਆ। ਚਾਰੋਂ ਕੁੰਟ ਪੈਣੀ ਕੁਰਲਾਹਟ, ਕੂਕ ਕੂਕ ਸਾਰੇ ਦੇਣ ਗਵਾਹੀਆ। ਉਸ ਦੇ ਆਉਣ ਦੀ ਸਾਰੇ ਸੁਣ ਲਓ ਆਹਟ, ਆਵਾਜ਼ ਦਿਆਂ ਜਣਾਈਆ। ਜਿਸ ਨੇ ਉਲਟੇ ਕਰਨੇ ਘਾਟ, ਪਾਣੀ ਵਹਿਣ ਬਦਲਾਈਆ। ਰਹਿਣ ਨਹੀਂ ਦੇਣੇ ਤੀਰਥ ਤਾਟ, ਅਠਸਠ ਪੰਧ ਮੁਕਾਈਆ। ਚੜ੍ਹਨ ਦੇਣੇ ਨਹੀਂ ਤੁਹਾਡੇ ਬਿਬਾਨ ਰਾਕਟ, ਰਾਕਟ ਆਪਣਾ ਨਾਮ ਚੜ੍ਹਾਈਆ। ਭਾਵੇਂ ਕੋਟ ਪਤਲੂਨ ਪਹਿਨੋ ਭਾਵੇਂ ਜਾਕਟ, ਜਗਹ ਸਭ ਨੂੰ ਦਏ ਸਮਝਾਈਆ। ਹੁਣ ਤੇ ਰਸ਼ੀਆ ਵਾਲਿਓ ਤੁਸੀਂ ਦਿਸਦੇ ਨਾਸਤਕ, ਪ੍ਰਭ ਦਾ ਨਾਮ ਨਾ ਕੋਇ ਧਿਆਈਆ। ਮੈਂ ਦੱਸਣ ਆਇਆ ਵਾਸਤਕ, ਵਾਕ ਦਿਆਂ ਸੁਣਾਈਆ। ਤੁਹਾਡਾ ਚੰਮੜਾ ਕੂਲਾ ਪਲਾਸਟਕ, ਬਨਾਉਟੀ ਨਜ਼ਰੀ ਆਈਆ।

❋

❋

ਜਿਸ ਵੇਲੇ ਪ੍ਰਭ ਦੇ ਨਾਮ ਦਾ ਲੱਗਾ ਕਾਸਟਕ, ਅੰਦਰੋਂ ਬਾਹਰੋਂ ਕਰੇ ਸਫ਼ਾਈਆ। ਕਿਸੇ ਕੰਮ ਨਹੀਂ ਆਉਣੀ ਜਗਤ ਵਾਲੀ ਸਿਆਸਤ, ਸਿਆਹ ਝੰਡੀਆਂ ਸਭ ਨੂੰ ਦਏ ਵਖਾਈਆ। ਧੰਨ ਦੌਲਤ ਦੀ ਖ਼ਾਲੀ ਹੋਵੇ ਪਾਕਟ, ਗਿਰਹਾ ਗਿਰੇਬਾਨ ਨਾ ਕੋਇ ਵਖਾਈਆ। ਚਾਰ ਕੁੰਟ ਦਹਿ ਦਿਸ਼ਾ ਲੱਗਣੀ ਆਤਸ਼, ਅਗਨੀ ਅੱਗ ਨਾ ਕੋਇ ਬੁਝਾਈਆ। ਈਸਾ ਮੂਸਾ ਮੁਹੰਮਦ ਕਰਨੀ ਸਾਜਸ਼, ਝਗੜਾ ਤੁਹਾਡੇ ਗਲ ਵਿਚ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਮਿਹਰ ਨਜ਼ਰ ਇਕ ਉਠਾਈਆ। ਨਾਰਦ ਕਹੇ ਮੈਂ ਗਿਆ ਨਾਲ ਚਲਾਕੀ, ਆਪਣਾ ਵੇਸ ਵਟਾਈਆ। ਲੰਘ ਗਿਆ ਵਿਚੋਂ ਦੀ ਨਿੱਕੀ ਤਾਕੀ, ਜਿਸ ਦੀ ਸਮਝ ਕਿਸੇ ਨਾ ਆਈਆ । ਤੱਕੇ ਬੰਦੇ ਖ਼ਾਕੀ, ਤਨ ਵਜੂਦ ਸੁਹਾਈਆ। ਮਨ ਹੋਇਆ ਆਕ਼ੀ, ਇਨਕਾਰ ਵਿਚ ਦੁਹਾਈਆ। ਜਗਤ ਜਾਮ ਪਿਆਲੇ ਪੀਣ ਬਣ ਕੇ ਸਾਕੀ, ਆਬੇਹਯਾਤ ਨਾ ਕੋਇ ਪਿਆਈਆ। ਕਲਪਣਾ ਵਿਚ ਹੋਏ ਆਕ਼ੀ, ਹੰਕਾਰ ਗੜ੍ਹ ਤੁੜਾਈਆ। ਮੈਂ ਕਿਹਾ ਪਹਿਲੋਂ ਆਪਣੀ ਪਛਾਣੋ ਜ਼ਾਤੀ, ਕੌਣ ਤੁਹਾਡੀ ਬਣਤ ਬਣਾਈਆ। ਵੇਲਾ ਆਉਣਾ ਤੁਸੀਂ ਕਰ ਨਾ ਸਕੋ ਆਪਣੀ ਰਾਖੀ, ਰੱਖਕ ਹੋਏ ਨਾ ਕੋਇ ਸਹਾਈਆ। ਮੇਰਾ ਕਹਿਣਾ ਸਮਝੋ ਨਾ ਕੋਇ ਗੁਸਤਾਖ਼ੀ, ਸਹਿਜ ਸੁਭਾਓ ਆਪਣੇ ਆਪ ਜਣਾਈਆ। ਗਿੱਲਾ ਗੋਹਾ ਧੁਖਦਾ ਵੇਖਿਓ ਈਂਧਨ ਪਾਥੀ, ਪੱਥਰਾਂ ਦੇ ਆਰ ਪਾਰ ਦੁਹਾਈਆ। ਅੰਤਮ ਨੇੜੇ ਆ ਗਈ ਵਾਟੀ, ਪੈਂਡਾ ਰਿਹਾ ਨਾ ਰਾਈਆ। ਸਭ ਦੀ ਕਰੇ ਛਾਂਟੀ, ਵੇਖੇ ਜਗਤ ਲੋਕਾਈਆ। ਨਾਤਾ ਤੁੱਟੇ ਚਾਚੀ ਤਾਈ ਫੂਫੀ ਆਂਟੀ, ਅੰਕਲ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਨਾਰਦ ਕਹੇ ਮੈਂ ਗਿਆ ਨਾਰਥ ਵਾਲੀ ਸਿੰਮਤ, ਆਪਣਾ ਪੰਧ ਮੁਕਾਈਆ। ਜਿਧਰ ਤੱਕਾਂ ਸਾਰੇ ਪ੍ਰਭ ਦੇ ਨਿੰਦਕ, ਨਾਮ ਵਾਲਾ ਨਜ਼ਰ ਕੋਇ ਨਾ ਆਈਆ। ਮੇਰੇ ਅੰਤਰ ਆਈ ਚਿੰਤਕ, ਚਿੰਤਾ ਵਿਚ ਆਪਣਾ ਆਪ ਵਟਾਈਆ। ਕਿਉਂ ਦੁਨੀਆ ਹੋਈ ਹਿੰਸਕ, ਅਹਿੰਸਾ ਨਾ ਕੋਇ ਰਖਾਈਆ। ਮੈਂ ਸਹਿਜ ਨਾਲ ਕੀਤੀ ਮਿੰਨਤ, ਨਿਉਂ ਕੇ ਮੰਗ ਮੰਗਾਈਆ। ਕੁਛ ਆਪਣੀ ਕਰੋ ਹਿੰਮਤ, ਹੌਸਲਾ ਲਓ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਖੇਲ ਖਲਾਈਆ। ਨਾਰਦ ਕਹੇ ਮੈਂ ਕੀ ਦੱਸਾਂ ਅਜਬ ਕਥਾ ਕਹਾਣੀ, ਕਹਿ ਕੇ ਦਿਆਂ ਜਣਾਈਆ। ਜਿਸ ਨੂੰ ਵੇਖਾਂ ਉਹ ਕਹੇ ਮੈਂ ਮਹਾਰਾਣੀ, ਦੂਜਾ ਵੱਡਾ ਨਜ਼ਰ ਕੋਇ ਨਾ ਆਈਆ। ਜਿਧਰ ਤੱਕਾਂ ਪੰਜ ਤਤ ਸ਼ੈਤਾਨੀ, ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਈਆ। ਜਿਧਰ ਤੱਕਾਂ ਮਨਸਾ ਦੀ ਮਹਿਮਾਨੀ, ਮਮਤਾ ਘਰ ਘਰ ਰਹੀ ਖਵਾਈਆ। ਜਿਧਰ ਵੇਖਾਂ ਕਿਰਿਆ ਕੂੜ ਜਵਾਨੀ, ਜੋਬਨ ਹਉਮੇ ਰਹੀ ਪ੍ਰਗਟਾਈਆ। ਜਿਧਰ ਵੇਖਾਂ ਨੇਤਰ ਨੈਣ ਮਾਰਨ ਕਾਨੀ, ਅੱਖ ਅੱਖ ਬਦਲਾਈਆ। ਜਿਧਰ ਤੱਕਾਂ ਹੁੰਦੀ ਜਾਏ ਹੈਰਾਨੀ, ਪ੍ਰੇਸ਼ਾਨੀ ਵਿਚ ਦੁਹਾਈਆ। ਮੈਂ ਹੱਥ ਰੱਖਿਆ ਆਪਣੀ ਉਤੇ ਪੇਸ਼ਾਨੀ, ਦੂਰ ਦੁਰਾਡਾ ਧਿਆਨ ਲਗਾਈਆ। ਜਾਂ ਦੂਰ ਵੇਖਿਆ ਮੈਨੂੰ ਓਹ ਦਿਸਿਆ ਜਿਹੜਾ ਬੱਚਿਆਂ ਦੀ ਦੇ ਗਿਆ ਕ਼ੁਰਬਾਨੀ, ਸੂਰਬੀਰ ਅਖਵਾਈਆ। ਉਨ ਇਸ਼ਾਰਾ ਦਿਤਾ ਮੈਨੂੰ ਮੰਜ਼ਲ ਹੋਰ ਦੱਸੀ ਰੁਹਾਨੀ, ਰੂਹ ਬੁਤ ਤੋਂ ਪਰੇ ਕਰ ਵਖਾਈਆ। ਜਿਥੇ ਜਲਵਾਗਰ ਲਾਸਾਨੀ, ਨਿਰਗੁਣ ਬੈਠਾ ਸੋਭਾ ਪਾਈਆ। ਜਗੇ ਜੋਤ ਨੂਰ ਨੁਰਾਨੀ, ਨਿਰਗੁਣ ਕਰੇ ਇਕ ਰੁਸ਼ਨਾਈਆ। ਜੋ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸੁਲਤਾਨੀ, ਸੁਰਤੀ ਸਭ ਦੀ ਦਏ ਬਦਲਾਈਆ। ਰਹਿਣ ਦੇਵੇ ਨਾ ਕਿਸੇ ਦੀ ਪਹਿਲਵਾਨੀ, ਜੋਰੂ ਜ਼ਰ ਦਾ ਡੇਰਾ ਢਾਹੀਆ। ਮੇਟ ਦੇਵੇ ਜਗਤ ਵਿਦਵਾਨੀ, ਵਿਦਿਆਹੀਣ ਕਰੇ

❋

❋

ਲੋਕਾਈਆ। ਜਿਸ ਨੇ ਦੁਨੀਆ ਦੱਸੀ ਫ਼ਾਨੀ, ਫ਼ਨਾਹਫ਼ਿੱਲਾ ਉਹੋ ਦਏ ਕਰਾਈਆ। ਮੈਨੂੰ ਐਂ ਦਿਸਦਾ ਇਹ ਖੇਲ ਚਾਰ ਡੰਗੀ ਮਹਿਮਾਨੀ, ਮਹਿਮਾਨਖ਼ਾਨਾ ਲੋਕਮਾਤ ਰਿਹਾ ਵਖਾਈਆ। ਅੰਤਮ ਸਭ ਦੀ ਜੂਹ ਹੋਈ ਬੇਗਾਨੀ, ਘਰ ਦਾ ਮਾਲਕ ਨਜ਼ਰ ਕੋਇ ਨਾ ਆਈਆ। ਸਭ ਨੇ ਚੋਟੀ ਛੱਡਣੀ ਜਿਹੜੀ ਠੰਡੀ ਦਿਸੇ ਬਰਫ਼ਾਨੀ, ਸੀਤਲ ਸਤਿ ਨਾ ਕੋਇ ਕਰਾਈਆ। ਸਭ ਨੇ ਸਰੋਵਰ ਤਜਣੇ ਸਮੁੰਦ ਸਾਗਰ ਜੋ ਛੱਲਾਂ ਵਾਲੇ ਪਾਣੀ, ਲਹਿਰਾਂ ਵਿਚੋਂ ਲਹਿਰ ਬਦਲਾਈਆ। ਸਭ ਨੇ ਮਾਣ ਛੱਡਣੇ ਜ਼ਿਮੀਂ ਅਸਮਾਨੀ, ਮਾਣ ਰੱਖੇ ਨਾ ਕੋਇ ਲੋਕਾਈਆ। ਨਾਰਦ ਕਹੇ ਮੈਨੂੰ ਦੁਨੀਆ ਦਿਸੇ ਬੇਗਾਨੀ, ਬੇਵਾ ਰੂਪ ਜਣਾਈਆ। ਭਾਵੇਂ ਮੈਨੂੰ ਸਾਰੇ ਕਹਿਣ ਇਹ ਕਰਦਾ ਫਿਰੇ ਸ਼ੈਤਾਨੀ, ਪੈਗ਼ੰਬਰਾਂ ਦੇ ਘਰਾਂ ਵਿਚ ਅਗਨੀ ਲਾਈਆ। ਭਾਵੇਂ ਮੇਰੀ ਸਾਰੇ ਕਰਨ ਬਦਨਾਮੀ, ਬਦੀ ਦਾ ਚੋਲਾ ਮੇਰੇ ਗਲ ਵਿਚ ਪਾਈਆ। ਮੈਂ ਤੇ ਹੁਕਮ ਮੰਨਣਾ ਇਕੋ ਅੰਤਰਜਾਮੀ, ਜੋ ਜੁਗ ਜੁਗ ਸੰਦਸ਼ੇ ਦਏ ਪਹੁੰਚਾਈਆ। ਮੈਂ ਕਿਸੇ ਦਾ ਸੁਣਦਾ ਨਹੀਂ ਕਲਮਾ ਕਲਾਮੀ, ਕਾਇਨਾਤ ਭੈ ਨਾ ਕੋਇ ਰਖਾਈਆ। ਜਿਥੇ ਨਹੀਂ ਕੋਈ ਪੁੱਜਦਾ ਉਥੇ ਜਾ ਕੇ ਮੈਂ ਆਪਣੀ ਗੱਡਾਂ ਨਿਸ਼ਾਨੀ, ਮੇਰੀ ਨਿਸ਼ਾਨੀ ਮੇਰਾ ਬੋਲਬਾਲਾ ਨਜ਼ਰੀ ਆਈਆ। ਮੈਂ ਸਭ ਨੂੰ ਦੱਸਣ ਆਇਆ ਵੇਖੋ ਤੱਕੋ ਪੈਗ਼ੰਬਰਾਂ ਦਾ ਪੈਗ਼ੰਬਰ ਅਮਾਮਾਂ ਦਾ ਅਮਾਮ ਸੁਲਤਾਨੀ, ਸ਼ਹਿਨਸ਼ਾਹ ਸ਼ਾਹ ਅਸਮਾਨੀ ਦੋ ਜਹਾਨੀ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾਰਦ ਕਹੇ ਮੇਰਾ ਵਾਰਸ ਮੇਰਾ ਜੀਵ ਪ੍ਰਾਨੀ, ਪਰਾਨਪਤਿ ਮੇਰਾ ਓਹੋ ਨਜ਼ਰੀ ਆਈਆ।

੨੩ ਫੱਗਣ ਸ਼ਹਿਨਸ਼ਾਹੀ ਸੰਮਤ ੪ ਆਸਾ ਸਿੰਘ ਬਲਾਕਾ ਸਿੰਘ ਦੇ ਘਰ ਪਿੰਡ ਬਾਊਪੁਰ

ਨਾਰਦ ਕਹੇ ਮੈਂ ਭੱਜਾਂ ਦੀਨ ਦੁਨੀ, ਨੌ ਸੱਤ ਫੇਰਾ ਪਾਈਆ। ਮਿਲਿਆ ਕੋਈ ਨਾ ਰਿਖੀ ਮੁਨੀ, ਮੁਨੀ ਮੁਨੀਸ਼ਰ ਨਜ਼ਰ ਕੋਇ ਨਾ ਆਈਆ। ਅੰਤਰ ਆਤਮਾ ਵੱਜਦੀ ਦਿਸੇ ਨਾ ਕੋਈ ਧੁਨੀ, ਧੁਨ ਆਤਮਕ ਰਾਗ ਨਾ ਕੋਇ ਅਲਾਈਆ। ਬੋਧ ਅਗਾਧ ਲੱਭੇ ਕੋਈ ਨਾ ਗੁਣੀ, ਗੁਣਵੰਤ ਸੋਭਾ ਕੋਈ ਨਾ ਪਾਈਆ। ਮੈਂ ਸ੍ਰਿਸ਼ਟੀ ਦੀ ਦ੍ਰਿਸ਼ਟੀ ਛਾਣੀ ਪੁਣੀ, ਕਾਇਨਾਤ ਧਿਆਨ ਲਗਾਈਆ । ਜਾਂ ਤੱਕਿਆ ਈਸਾ ਦੀ ਸਦੀ ਚਲੇ ਉਨੀਂ, ਉਨੀਸਾ ਬੀਸਾ ਰਾਹ ਤਕਾਈਆ। ਸਾਚਾ ਨਾਮ ਜਗਤ ਰਸਨਾ ਮਿਲੇ ਨਾ ਚੁਲੀ, ਹਿਰਦੇ ਹਰਿ ਨਾ ਕੋਇ ਵਸਾਈਆ। ਭਾਗ ਲੱਗੇ ਨਾ ਕਾਇਆ ਸਾਢੇ ਤਿੰਨ ਹੱਥ ਕੁੱਲੀ, ਕਲਮੇ ਵਾਲੇ ਦੇਣ ਦੁਹਾਈਆ। ਅੰਮ੍ਰਿਤ ਧਾਰ ਮਿਲੇ ਨਾ ਬੂੰਦ ਸਵਾਂਤੀ ਡੁੱਲ੍ਹੀ, ਅਗੰਮਾ ਰਸ ਨਾ ਕੋਇ ਚਖਾਈਆ। ਤ੍ਰੈਗੁਣ ਮਾਇਆ ਪੰਜ ਤੱਤ ਤਪਾਈ ਚੁੱਲ੍ਹੀ, ਅਗਨੀ ਅੱਗ ਤਪਾਈਆ। ਜੀਵਣ ਜ਼ਿੰਦਗੀ ਸਭ ਦੀ ਹੁੱਲੀ, ਸਿੰਮਲ ਰੁੱਖ ਵਾਂਗ ਲਹਿਰਾਈਆ। ਆਤਮ ਪਰਮਾਤਮ ਧਾਰ ਸਭ ਨੂੰ ਭੁੱਲੀ, ਬ੍ਰਹਮ ਪਾਰਬ੍ਰਹਮ ਨਾ ਕੋਇ ਮਿਲਾਈਆ। ਝਗੜਾ ਪਿਆ ਰੋਟੀ ਜੁੱਲੀ, ਸਾਂਤਕ ਸਤਿ ਨਾ ਕੋਇ ਕਰਾਈਆ। ਵਸਤ ਮਿਲੇ ਨਾ ਅਨਮੁਲੀ, ਨਾਮ ਨਿਧਾਨ ਨਾ ਕੋਇ ਵਰਤਾਈਆ। ਜੂਠ ਝੂਠ ਤੇ ਦੁਨੀਆ ਤੁਲੀ, ਕਾਮ ਕਰੋਧ ਲੋਭ ਮੋਹ ਹੰਕਾਰ ਕਰੇ ਲੜਾਈਆ । ਮਾਇਆ ਮਮਤਾ ਵਿਚ ਫਲੀ ਫੁਲੀ, ਹਉਮੇ ਹੰਗਤਾ ਗੜ੍ਹ ਨਾ ਕੋਇ ਤੁੜਾਈਆ। ਸਾਚੇ ਕੰਡੇ ਨਾਮ ਕੋਇ ਨਾ ਤੁਲੀ, ਤਰਾਜ਼ੂ ਹੱਥ ਕਿਸੇ ਨਾ ਆਈਆ। ਚਾਰ ਵਰਨਾਂ ਵਿਚ ਰੁਲੀ, ਛੱਤ੍ਰੀ ਬ੍ਰਾਹਮਣ ਸ਼ੂਦਰ ਵੈਸ਼ ਪਤਤ ਪੁਨੀਤ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ

❋

❋

ਕਰ, ਏਕਾ ਦੇਣਾ ਧਰ ਦਾ ਵਰ, ਦਰ ਤੇਰੇ ਅਲਖ ਜਗਾਈਆ। ਨਾਰਦ ਕਹੇ ਮੈਂ ਦੀਨ ਦੁਨੀ ਦਾ ਤੱਕਿਆ ਡੂੰਘਾ ਕਾਇਆ ਮੰਦਰ, ਗ੍ਰਹਿ ਗ੍ਰਹਿ ਖੋਜ ਖੁਜਾਈਆ। ਘਰ ਘਰ ਅੰਦਰ ਵੱਜਾ ਜੰਦਰ, ਪਰਦਾ ਸਕੇ ਨਾ ਕੋਇ ਉਠਾਈਆ। ਪ੍ਰਕਾਸ਼ ਦਿਸੇ ਨਾ ਅੰਧੇਰੀ ਕੰਦਰ, ਨੂਰੀ ਜੋਤ ਨਾ ਕੋਇ ਚਮਕਾਈਆ। ਮਨੂਆ ਦਹਿ ਦਿਸ਼ਾ ਉਠ ਧਾਵੇ ਬੰਦਰ, ਸੁਰਤੀ ਸ਼ਬਦ ਨਾ ਕੋਇ ਬੰਧਾਈਆ। ਸਾਚੀ ਵਸਤ ਪ੍ਰਭ ਦਵਾਰੇ ਜਾਏ ਕੋਈ ਨਾ ਮੰਗਣ, ਧਰਮ ਦੀ ਝੋਲੀ ਨਾ ਕੋਇ ਭਰਾਈਆ । ਤਨ ਵਜੂਦ ਚੜ੍ਹੇ ਕਿਸੇ ਨਾ ਰੰਗਣ, ਦੁਰਮਤ ਮੈਲ ਨਾ ਕੋਇ ਧਵਾਈਆ। ਪੁਰਖ ਅਕਾਲੇ ਦੀਨ ਦਿਆਲੇ ਪਤਿਪਰਮੇਸ਼ਵਰ ਪਰਵਰਦਿਗਾਰ ਕਰੇ ਕੋਈ ਨਾ ਬੰਦਨ, ਸਯਦਾ ਸੀਸ ਜਗਦੀਸ਼ ਨਾ ਕੋਇ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਚ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਪਤਿਪਰਮੇਸ਼ਵਰ ਦਰ ਤੇਰੇ ਮੰਗ ਮੰਗਾਈਆ। ਨਾਰਦ ਕਹੇ ਮੈਂ ਦੀਨ ਦੁਨੀ ਦਾ ਤੱਕਿਆ ਅੰਤਸ਼ਕਰਨ, ਅੰਤਰ ਅੰਤਰ ਵੇਖ ਵਖਾਈਆ। ਨੇਤਰ ਖੁਲ੍ਹਿਆ ਨਾ ਕਿਸੇ ਹਰਨ ਫਰਨ, ਨਿਜ ਲੋਚਣ ਨੈਣ ਨਾ ਕੋਇ ਰੁਸ਼ਨਾਈਆ। ਸਾਚੀ ਮੰਜ਼ਲ ਮੂਲ ਨਾ ਚੜ੍ਹਨ, ਨੌ ਦਵਾਰੇ ਪੰਧ ਨਾ ਕੋਇ ਮੁਕਾਈਆ। ਅਜਪਾ ਜਾਪ ਬਿਨ ਰਸਨਾ ਜਿਹਵਾ ਮੂਲ ਨਾ ਕਰਨ, ਹਿਰਦੇ ਹਰਿ ਨਾ ਕੋਇ ਵਸਾਈਆ। ਭਵਜਲ ਪਾਰ ਭਵਸਾਗਰ ਮੂਲ ਨਾ ਤਰਨ, ਆਪ ਆਪਣਾ ਪੰਧ ਮੁਕਾਈਆ। ਸਾਹਿਬ ਸਵਾਮੀ ਮਿਲੇ ਕਿਸੇ ਨਾ ਸਰਨ, ਸਰਨਗਤ ਨਾ ਕੋਇ ਰਖਾਈਆ। ਮਾਇਆ ਮਮਤਾ ਵਹਿਣ ਹੜ੍ਹਨ, ਕਾਮ ਕਰੋਧ ਲੋਭ ਮੋਹ ਰਿਹਾ ਰੁੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਨਾਰਦ ਕਹੇ ਮੈਂ ਦੀਨ ਦੁਨੀ ਦੀ ਵੇਖੀ ਆਦਤ, ਅਦਲੀ ਨਜ਼ਰ ਕੋਇ ਨਾ ਆਈਆ। ਦੀਨਾਂ ਮਜ਼੍ਹਬਾਂ ਪਈ ਬਗ਼ਾਵਤ, ਝਗੜਾ ਸਕੇ ਨਾ ਕੋਇ ਮਿਟਾਈਆ। ਨਾਮ ਕ਼ਲਮੇ ਹੋਈ ਅਦਾਵਤ, ਅੱਲਾ ਵਾਹਿਗੁਰੂ ਕਰੇ ਲੜਾਈਆ। ਸਾਚੀ ਬਖ਼ਸ਼ਿਸ਼ ਮਿਲੇ ਨਾ ਕੋਇ ਸਖ਼ਾਵਤ, ਰਹਿਮਤ ਰਹੀਮ ਰਹਿਮਾਨ ਝੋਲੀ ਕੋਇ ਨਾ ਪਾਈਆ। ਨਾਉਂ ਨਿਰੰਕਾਰ ਹੱਥ ਨਾ ਆਏ ਨਿਆਮਤ, ਅੰਮ੍ਰਿਤ ਜਾਮ ਨਾ ਕੋਇ ਪਿਆਈਆ। ਜੂਠੀ ਝੂਠੀ ਬਾਹਰੋਂ ਦਿਸੇ ਬਨਾਵਟ, ਅੰਤਰ ਕਰੇ ਨਾ ਕੋਇ ਸਫ਼ਾਈਆ। ਸਦੀ ਚੌਧਵੀਂ ਸਭ ਨੂੰ ਆਈ ਥਕਾਵਟ, ਬਲਹੀਣ ਦੇਣ ਦੁਹਾਈਆ। ਗੁਰ ਅਵਤਾਰ ਪੈਗ਼ੰਬਰ ਜਗਤ ਤ੍ਰਿਸ਼ਨਾ ਮੇਟ ਨਾ ਸਕੇ ਅਲਾਮਤ, ਆਲਮ ਇਲਮ ਉਲਮਾ ਨਾ ਕੋਇ ਵਡਿਆਈਆ। ਝਗੜਾ ਪਾਇਆ ਬੋਦੀ ਜੰਞੂ ਹਜ਼ਾਮਤ, ਮੁੱਛ ਦਾੜ੍ਹੀ ਕੇਸ ਦਸਮੇਸ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਨਾਰਦ ਕਹੇ ਮੈਂ ਤਟ ਕਿਨਾਰੇ ਤੱਕੇ, ਗੰਗਾ ਗੋਦਾਵਰੀ ਜਮਨਾ ਸੁਰਸਤੀ ਵੇਖ ਵਖਾਈਆ। ਮੈਂ ਗਿਆ ਮਦੀਨੇ ਮੱਕੇ, ਮਹਿਰਾਬਾਂ ਹੁਜਰਿਆਂ ਵਿਚ ਦੁਹਾਈਆ। ਚਰਚਾਂ ਵਿਚ ਹੁੰਦੇ ਸੱਟੇ, ਸੱਟੇਬਾਜ਼ੀ ਕੂੜ ਲੋਕਾਈਆ। ਮੰਦਰ ਮਸਜਿਦ ਸ਼ਿਵਦਵਾਲੇ ਰਹੇ ਤਪੇ, ਗੁਰੂਦਵਾਰ ਦੇਣ ਦੁਹਾਈਆ। ਸਾਚੀ ਧਾਰ ਦਿਸੇ ਕਿਸੇ ਨਾ ਅੱਖੇ, ਆਖ਼ਰ ਮੇਲ ਨਾ ਕੋਇ ਮਿਲਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਗੀਤਾ ਗਿਆਨ ਖਾਣੀ ਬਾਣੀ ਹੋਈ ਹੱਕੇ ਬੱਕੇ, ਹਕ਼ੀਕ਼ਤ ਸਮਝ ਕਿਸੇ ਨਾ ਆਈਆ। ਅੰਤ ਅਖ਼ੀਰ ਪਤ ਕੋਇ ਨਾ ਰੱਖੇ, ਬੇਨਜ਼ੀਰ ਸਾਰੇ ਰਹੇ ਕੁਰਲਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਝਗੜਾ ਪਿਆ ਤਤ ਅੱਠੇ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਸਰਬ ਕਰੇ ਲੜਾਈਆ। ਲਹਿਣਾ ਦੇਣਾ ਚੁਕਾਇਆ ਮੂਲ ਕੋਈ ਨਾ ਯਥੇ, ਸਨਮੁਖ ਹੋ ਕੇ ਸੋਭਾ ਕੋਈ ਨਾ ਪਾਈਆ। ਕਿਰਪਾ ਕਰ ਪੁਰਖ

❋

❋

ਸਮਰਥੇ, ਪਾਰਬ੍ਰਹਮ ਤੇਰੀ ਸਰਨਾਈਆ। ਸ਼ਬਦ ਗੁਰੂ ਗੁਰਦੇਵ ਸਵਾਮੀ ਪ੍ਰਗਟ ਹੋਇਆ ਤਤ ਗੁਰੂ ਦੇ ਵੱਟੇ, ਬਦਲਾ ਮੁਕੇ ਜਗਤ ਲੋਕਾਈਆ। ਤੇਰਾ ਨਾਮ ਵਿਕਦਾ ਦੁਨੀਆਦਾਰੀ ਦੇ ਟਕੇ, ਕ਼ੀਮਤ ਹੱਟਾਂ ਵਿਚ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰਗਾਹ ਸਾਚੀ ਸਚ ਤੇਰੀ ਓਟ ਤਕਾਈਆ। ਨਾਰਦ ਕਹੇ ਮੇਰੇ ਅੰਦਰ ਆਈ ਹੈਰਾਨੀ, ਹੈਰਤ ਵਿਚ ਜਣਾਈਆ। ਸ਼ਾਹ ਸੁਲਤਾਨਾਂ ਅੰਦਰ ਦਿਸੇ ਬੇਈਮਾਨੀ, ਬੇਵਾ ਹੋਈ ਖ਼ਲਕ ਖ਼ੁਦਾਈਆ। ਮੰਜ਼ਲ ਚੜ੍ਹੇ ਨਾ ਕੋਇ ਰੁਹਾਨੀ, ਰੂਹ ਬੁਤ ਪਾਕ ਨਾ ਕੋਇ ਕਰਾਈਆ। ਮੰਜ਼ਲ ਮਿਲੇ ਕਿਸੇ ਨਾ ਆਸਾਨੀ, ਅਸਮਾਨਾਂ ਉਤੇ ਧਿਆਨ ਨਾ ਕੋਇ ਲਗਾਈਆ। ਸਾਰੇ ਪ੍ਰਭ ਦੇ ਨਾਮ ਦੀ ਕਰਨ ਬਦਨਾਮੀ, ਬਦੀ ਦਾ ਡੇਰਾ ਕੋਇ ਨਾ ਢਾਹੀਆ। ਸ਼ਰਅ ਦੀ ਫਸੇ ਵਿਚ ਗ਼ੁਲਾਮੀ, ਜ਼ੰਜੀਰ ਸਕੇ ਨਾ ਕੋਇ ਤੁੜਾਈਆ। ਅੱਖਰਾਂ ਵਾਲੀ ਦੱਸ ਕਹਾਣੀ, ਰਾਗਾਂ ਨਾਦਾਂ ਵਿਚ ਜਣਾਈਆ। ਕਿਸ ਬਿਧ ਮਿਟੇ ਕਲਜੁਗ ਰੈਣ ਅੰਧੇਰੀ ਕਾਲੀ, ਕਲਕਾਤੀ ਹੋਏ ਕਸਾਈਆ। ਦੀਨ ਦੁਨੀ ਦੀ ਦੁਨੀਆਦਾਰੀ ਵਿਚੋਂ ਹੋਏ ਬਹਾਲੀ, ਬਹੁੜ ਆਪਣੇ ਰੰਗ ਰੰਗਾਈਆ। ਭਾਗ ਲਗਾਏ ਸੱਚੀ ਧਰਮਸਾਲੀ, ਦਰ ਦਵਾਰਾ ਇਕੋ ਨਜ਼ਰੀ ਆਈਆ। ਨਾਰਦ ਕਹੇ ਮੈਂ ਦੱਸਦਾ ਹਾਲ ਹਾਲੀ, ਅੱਖੀਂ ਵੇਖਿਆ ਦਿਆਂ ਦ੍ਰਿੜਾਈਆ। ਦੀਨ ਦੁਨੀ ਦੇ ਬਾਗ਼ ਦਾ ਮੈਨੂੰ ਨਜ਼ਰ ਨਾ ਆਵੇ ਕੋਈ ਮਾਲੀ, ਵਾਲੀ ਬੈਠਾ ਮੁਖ ਛੁਪਾਈਆ। ਜਿੱਧਰ ਤੱਕਾਂ ਚਾਰੇ ਕੁੰਟ ਦਿਸਣ ਖ਼ਾਲੀ, ਖ਼ਾਲਕ ਖ਼ਲਕ ਨਾ ਕੋਇ ਸਹਾਈਆ। ਚਾਰੋਂ ਕੁੰਟ ਕਿਧਰੇ ਝਟਕਾ ਤੇ ਕਿਧਰੇ ਹਲਾਲੀ, ਸਤਿ ਧਰਮ ਨਾ ਕੋਇ ਕਮਾਈਆ। ਮਾਇਆ ਮਮਤਾ ਕਰੇ ਦਲਾਲੀ, ਕੂੜੀ ਕਿਰਿਆ ਨਾਲ ਰਲਾਈਆ । ਫਲ ਦਿਸੇ ਕਿਸੇ ਨਾ ਡਾਲੀ, ਪੱਤ ਟਹਿਣੀ ਨਾ ਕੋਇ ਮਹਿਕਾਈਆ। ਤ੍ਰੈਗੁਣ ਤੋੜੇ ਨਾ ਕੋਇ ਜੰਜਾਲੀ, ਜਾਗਰਤ ਜੋਤ ਨਾ ਕੋਇ ਰੁਸ਼ਨਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਆਪ ਆਪਣੀ ਕਰ ਮਿਹਰਵਾਨੀ, ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਜੁਗਾ ਜੁਗੰਤ ਨਿਰਗੁਣ ਧਾਰ ਸਦਾ ਬਣੇ ਰਹੇ ਤੇਰੇ ਸਵਾਲੀ, ਦਰ ਠਾਂਡੇ ਭਿੱਖਕ ਹੋ ਕੇ ਆਪਣੀ ਮੰਗ ਮੰਗਾਈਆ।

੨੪ ਫੱਗਣ ਸ਼ਹਿਨਸ਼ਾਹੀ ਸੰਮਤ ੪ ਮੱਖਣ ਸਿੰਘ ਦੇ ਘਰ ਪਿੰਡ ਬਾਬੂਪੁਰ

ਨਾਰਦ ਕਹੇ ਮੈਂ ਰਾਤੀਂ ਰਾਵੀ ਕੰਡੇ ਗਿਆ ਓਹ ਘੂਕ ਸੁੱਤੀ, ਮਸਤੀ ਵਿਚ ਨਿੱਸਲ ਹੋ ਕੇ ਆਪਣਾ ਆਸਣ ਲਾਈਆ। ਮੈਂ ਅਲਖ ਜਗਾਈ ਉਚੀ, ਕੂਕ ਕੂਕ ਕੇ ਦਿਤਾ ਸੁਣਾਈਆ। ਜੇ ਕੋਈ ਨਹਾਤੀ ਧੋਤੀ ਸੁੱਚੀ, ਸੰਜਮ ਵਾਲੀ ਹੋਵੇ ਬੈਠੀ ਮਾਈਆ। ਮੈਨੂੰ ਭਿਛਿਆ ਪਾ ਦੇਵੇ ਇਕ ਮੁੱਠੀ, ਆਪਣੀ ਧਰਮ ਗੰਢ ਖੁਲ੍ਹਾਈਆ। ਮੇਰੀ ਆਵਾਜ਼ ਸੁਣ ਕੇ ਮੂਲ ਨਾ ਉਠੀ, ਪਾਸਾ ਨਾ ਲਿਆ ਬਦਲਾਈਆ। ਮੈਂ ਝਟ ਪਟ ਪੈਰੋਂ ਲਾਹ ਕੇ ਜੁੱਤੀ, ਦੱਬੇ ਪੈਰੀਂ ਅੱਗੇ ਗਿਆ ਚਾਈਂ ਚਾਈਂਆ। ਫੇਰ ਅਲਖ ਜਗਾਈ ਤੁਹਾਡੇ ਭਾਗ ਲੱਗੇ ਪੁੱਤੀਂ, ਕੋਈ ਝੋਲੀ ਦਿਓ ਭਰਾਈਆ। ਓਹ ਫੇਰ ਹੋ ਗਈ ਭਾਰ ਵੱਖੀ, ਦੂਜੀ ਕਰਵਟ ਲਈ ਬਦਲਾਈਆ। ਮੈਨੂੰ ਗ਼ੁੱਸਾ ਚੜ੍ਹਿਆ ਮੈਂ ਉਹਦੇ ਲੱਕ ਵਿਚ ਮਾਰੀ ਮੁੱਕੀ, ਕਮਰ ਦਿਤੀ ਹਿਲਾਈਆ। ਕੁਛ ਹੋਰ ਮਾਰ ਕੀਤੀ ਗੁੱਝੀ, ਆਪਣਾ ਜ਼ੋਰ ਵਧਾਈਆ। ਉਸ ਮੇਰਾ ਕੰਨ ਫੜ ਲਿਆ ਤੇ ਮੈਨੂੰ ਕਹੇ ਵੇ ਨਾਰਦਾ ਮੈਂ ਤੇ ਪੁਰਾਣੀ ਬੁੱਢੀ, ਬਿਰਧ

❋

❋

ਅਵਸਥਾ ਨਜ਼ਰੀ ਆਈਆ। ਨਾਰਦ ਝਟ ਪਾਉਣ ਡਹਿ ਪਿਆ ਲੁੱਡੀ, ਨੱਚੇ ਟੱਪੇ ਆਪਣੀ ਖ਼ੁਸ਼ੀ ਮਨਾਈਆ। ਨੀ ਰਾਵੀਏ ਤੂੰ ਬੁੱਢੀ ਤੂੰ ਬਣ ਜਾ ਗੁੱਡੀ, ਨੌਜਵਾਨ ਰੂਪ ਵਟਾਈਆ। ਹੁਣ ਛੱਡ ਦੇ ਪਿਛਲੀ ਵਦੀ ਸੁਦੀ, ਆਯੂ ਗਣਤ ਨਾ ਕੋਇ ਗਣਾਈਆ। ਜੇ ਕਹੇਂ ਤੇ ਸੀਰ ਆ ਜਾਏ ਤੇਰੇ ਦੁੱਧੀਂ, ਆਪਣਾ ਰਸ ਟਪਕਾਈਆ। ਰਾਵੀ ਸਵਾਧਾਨ ਹੋ ਕੇ, ਨਾਰਦ ਕਹੇ, ਮੇਰੇ ਪੈਰ ਘੁੱਟਣ ਲੱਗੀ ਰੁੱਗੀਂ, ਸੇਵਾ ਸਹਿਜ ਸਹਿਜ ਕਮਾਈਆ। ਉਨੇ ਚਿਰ ਉਹ ਮਰੀ ਹੋਈ ਆ ਗਈ ਘੁੱਗੀ, ਜਿਸ ਦਾ ਲੇਖਾ ਪਿੱਛੇ ਦਿਤਾ ਮੁਕਾਈਆ। ਓਸ ਕਿਹਾ ਨੀ ਰਾਵੀਏ ਉਠ ਕਮਲੀਏ ਤੇਰੇ ਭਾਗ ਲੱਗਾ ਕੰਢੀ ਉਤੇ ਝੁੱਗੀ, ਝੁੱਗੇ ਰਿਹਾ ਵਸਾਈਆ। ਜਿਸ ਦੀ ਯਾਦ ਵਿਚ ਪੜ੍ਹਦੀ ਰਹੀ ਜੁਗੀਂ, ਜੁਗ ਜੁਗ ਧਿਆਨ ਲਗਾਈਆ। ਓਹ ਆ ਗਿਆ ਮੈਨੂੰ ਇਹੋ ਰਮਜ ਸੁਝੀ, ਭੇਵ ਦਿਆਂ ਖੁਲ੍ਹਾਈਆ । ਰਾਵੀ ਕਹੇ ਮੈਂ ਸੁੱਤੀ ਨਹੀਂ ਸਾਂ ਮੈਂ ਓਸੇ ਦੇ ਪਿਆਰ ਵਿਚ ਰੁੱਝੀ, ਅੰਦਰੇ ਅੰਦਰ ਉਸੇ ਦਾ ਧਿਆਨ ਲਗਾਈਆ। ਜਿਸ ਦੇ ਵਿਛੋੜੇ ਵਿਚ ਦੁੱਖੀ, ਦਰਦਾਂ ਵਿਚ ਕੁਰਲਾਈਆ। ਅੱਜ ਉਸ ਦਾ ਨੇਤਰ ਮੀਟ ਕੇ ਮੈਂ ਤਕਦੀ ਸਾਂ ਸੋਹਣਾ ਮੁਖੀ, ਜਿਸ ਵਿਚੋਂ ਸੋਹਣਾ ਨੂਰ ਮੈਨੂੰ ਨਜ਼ਰੀ ਆਈਆ। ਮੈਂ ਮਸਤ ਹੋਈ ਖ਼ੁਸ਼ੀ ਵਿਚ ਆਪਣੇ ਆਸਣ ਸੁੱਤੀ, ਸੁੱਤਿਆਂ ਵੀ ਓਸੇ ਦਾ ਦਰਸ਼ਨ ਪਾਈਆ। ਨਾਰਦ ਜੀ ਤੁਸੀਂ ਦੱਸੋ ਕਿਸ ਕਾਰਨ ਕੱਟੀ ਬੁੱਤੀ, ਆਪਣਾ ਪੰਧ ਮੁਕਾਈਆ। ਨਾਰਦ ਕਿਹਾ ਪਹਿਲੋਂ ਮੇਰਿਆਂ ਮੋਢਿਆਂ ਨੂੰ ਘੁੱਟੀਂ, ਫਿਰ ਸਾਹ ਲੈ ਕੇ ਦਿਆਂ ਜਣਾਈਆ। ਨਾਲੇ ਹੱਸਣ ਡਹਿ ਪਿਆ ਨੀ ਰਾਵੀ ਤੂੰ ਅੱਜ ਕਿਉਂ ਘੁੱਸੀ ਟੁੱਟੀ, ਹਾਰ ਸ਼ਿੰਗਾਰ ਨਾ ਕੋਇ ਲਗਾਈਆ। ਮੈਨੂੰ ਪਤਾ ਨਹੀਂ ਸੀ ਪੰਡਤ ਜੀ ਆਉਂਦੇ ਤਾਅ ਦਿਤਾ ਬਿਨਾ ਮੁੱਛੀਂ, ਆਕੜ ਵਿਚ ਚਲਿਆ ਆਵੇ ਚਾਈਂ ਚਾਈਂਆ। ਤੂੰ ਕਿਹੜੀ ਗੱਲੋਂ ਮੇਰੇ ਨਾਲ ਰੁੱਸੀ, ਮੈਨੂੰ ਦੇ ਸਮਝਾਈਆ। ਕੀ ਤੇਰੀ ਵੀ ਮੇਰੇ ਵਾਂਗ ਹੈ ਨਹੀਂ ਮਾਸੀ ਫੁੱਫੀ, ਇਕੱਲੀ ਰਹਿ ਕੇ ਝਟ ਲੰਘਾਈਆ। ਕੀ ਤੂੰ ਵੀ ਰਾਹੋਂ ਤੇ ਨਹੀਂ ਘੁਸੀ, ਮੈਨੂੰ ਦੇ ਦ੍ਰਿੜਾਈਆ। ਕਿਤੇ ਤੇਰਾ ਜੀਅ ਤੇ ਨਹੀਂ ਕਰਦਾ ਮੈਂ ਬਾਣਾ ਪਹਿਨਣਾ ਰੂਸੀ, ਆਪਣਾ ਰੂਪ ਬਦਲਾਈਆ। ਕਿਤੇ ਵਿਚਾਰ ਤੇ ਨਹੀਂ ਆਇਆ ਮੈਂ ਮੁਹੰਮਦ ਵਾਲਿਆਂ ਦੀ ਪਹਿਨਣੀ ਸੂਸੀ, ਕਾਲਾ ਰੰਗ ਰੰਗਾਈਆ। ਕਿਤੇ ਦਿਲ ਤੇ ਨਹੀਂ ਕੀਤਾ ਮੈਂ ਈਸਾ ਵਾਲਿਆਂ ਦੀ ਪੰਘੂੜਨੀ ਝੂਟੀ, ਹੁਲਾਰਾ ਲੈਣਾ ਚਾਈਂ ਚਾਈਂਆ। ਕਿਤੇ ਮਨ ਤੇ ਨਹੀਂ ਮੰਨ ਗਿਆ ਮੈਂ ਸਿਰ ਤੇ ਪਾਵਾਂ ਠੂਠੀ, ਉਚੀ ਹੋ ਕੇ ਚਲਾਂ ਚਾਈਂ ਚਾਈਂਆ। ਰਾਵੀ ਕਹੇ ਨਾਰਦਾ ਸੰਭਾਲ ਲੈ ਆਪਣੀ ਬੂਥੀ, ਕਿਉਂ ਗੱਲਾਂ ਰਿਹਾ ਕਢਾਈਆ। ਮੈਂ ਤੇ ਤਕਦੀ ਚਾਰੇ ਕੂਟੀ, ਦਹਿ ਦਿਸ਼ਾ ਧਿਆਨ ਲਗਾਈਆ। ਮੈਂ ਛੱਡ ਦਿਤਾ ਪੂਜਾ ਪਾਠ ਦੀਨ ਵਾਲੀ ਅਹੂਤੀ, ਘਿਰਤ ਦੀਪ ਜੋਤ ਨਾ ਕੋਇ ਜਗਾਈਆ। ਮੈਂ ਲਾਹ ਦਿਤੀ ਤਨ ਮਲਣ ਵਾਲੀ ਭਬੂਤੀ, ਸੁਆਹ ਛਾਰ ਨਾ ਕੋਇ ਸੀਸ ਪਵਾਈਆ। ਮੇਰੇ ਉਤੇ ਕਿਉਂ ਐਵੇਂ ਲਾਵੇਂ ਲੂਤੀ, ਗੱਲਾਂ ਰਿਹਾ ਸੁਣਾਈਆ। ਫਿਰ ਨਾਰਦ ਕਹੇ, ਬੀਬਾ, ਗ਼ੁੱਸਾ ਨਾ ਕਰੀਂ ਮੈਂ ਤੇ ਚਲਣ ਫਿਰਨ ਵਾਲਾ ਦੂਤੀ, ਦੁਤੀਆ ਭਾਉ ਨਾ ਕੋਇ ਰਖਾਈਆ । ਜੇ ਆਹ ਮੇਰੇ ਕੋਲੋਂ ਇਕ ਪੀ ਲਏਂ ਬੂਟੀ, ਤੈਨੂੰ ਨਸ਼ਾ ਦਏ ਚੜ੍ਹਾਈਆ। ਰਾਵੀ ਕਿਹਾ ਨਾਰਦਾ ਤੂੰ ਬੜਾ ਸ਼ੈਤਾਨ ਦੀ ਟੂਟੀ, ਗੱਲ ਨਵੀਂ ਤੋਂ ਨਵੀਂ ਸੁਣਾਈਆ। ਨਾਰਦ ਕਿਹਾ ਮੈਂ ਹੁਣੇ ਹਜਾਮਤ ਕਰਾ ਕੇ ਆਇਆ ਮੁਖ ਤੇ ਫਰਾ ਕੇ ਸਾਬਣ ਵਾਲੀ ਕੂਚੀ, ਸੋਹਣਾ ਸੀਸ ਮੁੰਡਾਈਆ। ਰਾਵੀ ਤੂੰ ਤੇ ਕਲ੍ਹ ਦੀ ਨਿੱਕੀ ਜਿਹੀ ਚੂਚੀ, ਕਿਉਂ ਚੂਚਿਆਂ ਵਾਂਗ ਰੌਲਾ ਪਾਈਆ। ਰਾਵੀ ਕਿਹਾ ਨਾਰਦਾ ਸਚ ਪੁੱਛੇਂ ਮੇਰੀ ਉਸ ਪ੍ਰਭੂ ਦੇ ਨਾਲ ਇਕੋ ਰੁਚੀ, ਜਿਸ ਦੀ ਰਚਨਾ ਸਾਰੀ ਨਜ਼ਰੀ ਆਈਆ। ਨਾਰਦ ਕਹੇ ਮੈਂ ਨਹੀਂ ਮੰਨਦਾ

❋

❋

ਜਿਹੜੀ ਬਿਨਾ ਵਿਚੋਲੇ ਤੋਂ ਪ੍ਰਭੂ ਨਾਲ ਯਾਰੀ ਲਾਵੇ ਮੈਨੂੰ ਦਿਸਦਾ ਉਹ ਲੁੱਚੀ, ਬਦਮਾਸ਼ ਨਜ਼ਰੀ ਆਈਆ। ਰਾਵੀ ਨੇ ਦੰਦਾਂ ਹੇਠਾਂ ਲੈ ਕੇ ਜ਼ਬਾਨ ਟੁੱਕੀ, ਗ਼ੁੱਸੇ ਵਿਚ ਦੰਦੀਆਂ ਰਹੀ ਦਬਾਈਆ। ਨਾਰਦ ਕਿਹਾ ਕਿਤੇ ਹਿਰਦਾ ਤੇ ਨਹੀਂ ਹੋ ਗਿਆ ਦੁਖੀ, ਮੈਨੂੰ ਦੇ ਸੁਣਾਈਆ। ਰਾਵੀ ਰੋ ਪਈ ਉਚੀ ਉਚੀ, ਨੇਤਰ ਨੈਣਾਂ ਨੀਰ ਵਹਾਈਆ। ਨਾਰਦ ਨੇ ਤਾਅ ਦਿਤਾ ਮੁੱਛੀਂ, ਆਕੜ ਕੇ ਕਹੇ ਮੈਂ ਭੈ ਵਿਚ ਲਿਆ ਡਰਾਈਆ। ਉਨੇ ਚਿਰ ਨੂੰ ਇਕ ਨਾਈ ਆ ਗਿਆ ਗਲ ਵਿਚ ਪਾਈ ਗੁੱਛੀ, ਨਹੇਰਨੇ ਉਸਤਰੇ ਰਿਹਾ ਵਖਾਈਆ। ਓਨੇ ਚਿਰ ਨੂੰ ਇਕ ਜੱਟ ਆ ਗਿਆ ਸਾਂਘਾ ਮੋਢਿਆਂ ਉਤੇ ਚੁੱਕੀ, ਸਿੰਗੜ ਤਿੱਖੇ ਨਜ਼ਰੀ ਆਈਆ । ਨਾਰਦ ਵੇਖ ਕੇ ਕਹੇ ਇਹ ਕੋਈ ਖੇਲ ਹੋਣੀ ਗੁੱਝੀ, ਮੈਨੂੰ ਸਮਝ ਨਾ ਕੋਇ ਸਮਝਾਈਆ। ਨਾਰਦ ਦੀ ਡਰਨ ਲਗੀ ਬੁੱਧੀ, ਅੰਦਰੇ ਅੰਦਰ ਬਲਹੀਣ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਖਿਲਾਈਆ। ਨਾਰਦ ਰਾਵੀ ਨਾਲ ਕਰੇ ਗੱਲਾਂ, ਸਹਿਜ ਸਹਿਜ ਆਪਣਾ ਆਪ ਮਟਕਾਈਆ। ਓਧਰੋਂ ਜ਼ੋਰ ਦੀਆਂ ਆਈਆਂ ਛੱਲਾਂ, ਲਹਿਰ ਲਹਿਰ ਵਿਚੋਂ ਪ੍ਰਗਟਾਈਆ। ਇਕ ਦਮ ਪੁਰਖ ਅਕਾਲ ਵਿਚੋਂ ਨਿਕਲਿਆ ਇਕੱਲਾ, ਸਤਿ ਸਰੂਪ ਸੋਭਾ ਪਾਈਆ। ਨਾਰਦ ਮੂਰਖ ਬਣ ਗਿਆ ਝੱਲਾ, ਝੱਲਿਆਂ ਵਾਂਗ ਰੌਲਾ ਪਾਈਆ। ਹੱਥ ਵਿਚ ਫੜ ਕੇ ਟੱਲਾ, ਟੱਲੀਆਂ ਜਾਏ ਖੜਕਾਈਆ। ਪਰਮ ਪੁਰਖ ਨੇ ਕਰ ਕੇ ਵਲ ਛਲਾ, ਸਿਰ ਉਤੇ ਹੱਥ ਟਿਕਾਈਆ। ਜਾਂ ਵੇਖਿਆ ਸਮਰਥ ਸਵਾਮੀ ਅੱਗੇ ਖਲਾ, ਸਹਿਬ ਸੁਲਤਾਨ ਨਜ਼ਰੀ ਆਈਆ । ਝਟ ਪਟ ਰਾਵੀ ਦਾ ਫੜਿਆ ਪੱਲਾ, ਨਿਉਂ ਨਿਉਂ ਸੀਸ ਨਿਵਾਈਆ। ਰਾਵੀਏ ਤੂੰ ਧੰਨ ਜਿਸ ਦੇ ਦਵਾਰੇ ਪੁਰਖ ਅਬਿਨਾਸ਼ੀ ਖਲਾ, ਆਪਣਾ ਪੰਧ ਮੁਕਾਈਆ। ਰਾਵੀ ਕਹੇ ਏਥੋਂ ਜਾ ਚਲਾ, ਚਲਾਕੀ ਨਾ ਕੋਇ ਜਣਾਈਆ। ਤੂੰ ਤੇ ਮੈਨੂੰ ਲੁੱਚੀ ਕਹਿੰਦਾ ਸੈਂ ਹੁਣ ਕਿਉਂ ਕਰੇਂ ਵਲ ਛਲਾ, ਸਚ ਦੇ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਨਾਰਦ ਕਹੇ ਰਾਵੀ ਇਹ ਕਲਜੁਗ ਈ ਕਲਜੁਗ ਮੈਂ ਤੈਨੂੰ ਸਵਾਧਾਨ ਦਿਤਾ ਕਰਾਈਆ। ਜਿਸ ਘਰ ਵਿਚ ਮੇਰਾ ਪੁਰਖ ਅਕਾਲ ਜਾਏ ਵਸੇ, ਓਨ੍ਹਾਂ ਸਾਰਿਆਂ ਨੂੰ ਦੁਨੀਆ ਏਸੇ ਤਰ੍ਹਾ ਗੱਲਾਂ ਕਰ ਕੇ ਰਹੀ ਸੁਣਾਈਆ। ਮੈਂ ਅੱਛਾ ਚਲ ਕੇ ਏਥੇ ਗਿਆ ਪੁੱਜ, ਦਰ ਤੇਰੇ ਡੇਰਾ ਲਾਈਆ। ਜਿਹੜੀ ਗੱਲ ਤੈਨੂੰ ਨਹੀਂ ਰਹੀ ਸੀ ਸੁੱਝ, ਉਹ ਤੈਨੂੰ ਦਿਤੀ ਸਮਝਾਈਆ। ਭਾਵੇਂ ਕਿੰਨੇ ਤਾਹਨੇ ਮਿਹਣੇ ਦੇਣ ਲੋਕ, ਸਮਾਜ ਵਾਲੇ ਨਾਤਾ ਜਾਣ ਛੁਡਾਈਆ। ਪਰ ਯਾਦ ਰੱਖੀਂ ਤੂੰ ਗਾਉਂਣੋਂ ਨਹੀਂ ਹਟਣਾ ਪ੍ਰਭ ਦਾ ਸਲੋਕ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਕੋਈ ਇਕ ਦਿਨ ਦੀ ਗੱਲ ਨਹੀਂ ਹੁਣ ਤੇ ਮਿਲਣਾ ਪੈਣਾ ਰੋਜ਼, ਕਿੰਨਾ ਚਿਰ ਲੁਕ ਕੇ ਝਟ ਲੰਘਾਈਆ। ਮੈਨੂੰ ਐਂ ਦਿਸਦਾ ਭਾਵੇਂ ਤੂੰ ਬੁੱਢੀ ਭਾਵੇਂ ਤੂੰ ਨੱਢੀ ਭਾਵੇਂ ਜੋਬਨਵੰਤੀ ਮੇਰੇ ਸਾਹਿਬ ਸਤਿਗੁਰ ਨੇ ਸਭ ਦੇ ਸਾਹਮਣੇ ਤੈਨੂੰ ਰੱਖਣਾ ਆਪਣੀ ਵਿਚ ਗੋਦ, ਕਿਉਂ ਗੋਦਾਵਰੀ ਦਾ ਸਾਥੀ ਉਹਦੇ ਨਾਲ ਨਜ਼ਰੀ ਆਈਆ। ਕਿਉਂ ਆਦਿ ਤੋਂ ਅੰਤ ਤਕ ਜੁਗਾ ਜੁਗੰਤ ਤਕ ਭਗਤਾਂ ਨਾਲ ਬਣਿਆ ਰਿਹਾ ਇਹਦਾ ਸੰਜੋਗ, ਭਾਵੇਂ ਕੋਈ ਰੋਵੇ ਭਾਵੇਂ ਕੋਈ ਕੁਰਲਾਵੇ ਭਾਵੇਂ ਕੋਈ ਮਜ਼੍ਹਬਾਂ ਵਾਲੇ ਬੰਨ੍ਹੇ ਦਾਅਵੇ, ਭਾਵੇਂ ਕੋਈ ਮਾਤਾ ਪਿਤਾ ਹੋ ਕੇ ਭਰੇ ਹਾਵੇ, ਪਰ ਇਹ ਏਸੇ ਕਰ ਕੇ ਸ਼ੈਤਾਨ ਮੈਨੂੰ ਕਹਿੰਦੇ, ਭਗਵਾਨ ਦੇ ਬੱਚੇ ਜਨ ਭਗਤ ਬਣਾ ਕੇ ਆਪਣੀ ਝੋਲੀ ਪਾਈਆ। ਇਹ ਬਚਨ ਸੁਣ ਕੇ ਗੋਦਾਵਰੀ ਜ਼ੋਰ ਜ਼ੋਰ ਦੀ ਰੋਈ, ਮੈਂ ਕਿਉਂ ਏਥੇ ਆਪਣੇ ਆਸਣ ਸੋਈ, ਮੇਰੀ ਓਸੇ ਦੇ ਨਾਮ ਦਰੋਹੀ, ਜੋ ਦੋ ਜਹਾਨਾਂ ਮਾਲਕ ਨਜ਼ਰੀ ਆਈਆ। ਨਾਰਦ ਕਹੇ ਮੈਂ ਸਭ ਕੁਝ ਵੇਖਿਆ

❋

❋

ਰਾਵੀ ਸੱਚੀਂ ਪ੍ਰਭ ਤੋਂ ਬਿਨਾ ਮਿਲੇ ਕਿਤੇ ਨਾ ਢੋਈ, ਢੋਲਕ ਛੈਣੇ ਬਸਤਰ ਗਹਿਣੇ ਕੱਜਲ ਨੈਣੇ ਮੰਦਰ ਬਹਿਣੇ ਵਹਿਣ ਵਹਿਣੇ, ਨਾਤੇ ਸਾਕ ਸੱਜਣ ਭਾਈ ਭੈਣੇ, ਬੀਬੀਏ ਰਾਣੀਏ, ਇਹ ਸਾਰੇ ਕੰਮ ਕਿਸੇ ਨਾ ਆਈਆ। ਰਾਵੀ ਕਹੇ ਨਾਰਦ ਜੀ ਇਕ ਗੱਲ ਹੋਰ ਸਮਝਾ, ਆਪਣੀ ਦਇਆ ਕਮਾਈਆ। ਨਾਰਦ ਕਿਹਾ ਪਹਿਲੋਂ ਮੰਗ ਦੁਆ, ਆਪਣਾ ਸੀਸ ਨਿਵਾਈਆ । ਜੇ ਉਹ ਕਿਰਪਾ ਕਰੇ ਤੇ ਫੇਰ ਦੇਵਾਂ ਸੁਣਾ, ਸਚ ਸੰਦੇਸ਼ ਅਲਾਈਆ। ਰਾਵੀ ਕਹੇ ਨਾਰਦ ਜੀ ਮੈਨੂੰ ਮਿਲਣ ਦਾ ਬੜਾ ਚਾਅ, ਚਾਉ ਮੇਰੇ ਅੰਦਰ ਆਈਆ। ਨਾਰਦ ਕਹੇ ਪਹਿਲੋਂ ਛੱਡ ਖਾਂ ਪਿਓ ਤੇ ਮਾਂ, ਪਾਣੀ ਦੀਏ ਰਾਣੀਏ ਮੇਰੇ ਹੱਥਾਂ ਉਤੇ ਪੰਜ ਚੂਲੀਆਂ ਦੇ ਟਿਕਾ, ਫੇਰ ਕੰਨਾ ਨੂੰ ਹੱਥ ਲਾ ਆਖ ਮੈਂ ਛੱਡੇ ਭੈਣ ਭਰਾ, ਮਾਂ ਪਿਓ ਦਿਆਂ ਜੰਮਿਆਂ ਸੰਗ ਨਾ ਕੋਇ ਬਣਾਈਆ। ਫੇਰ ਕਹਿ ਮੈਂ ਜਗਤ ਖ਼ੌਂਤ ਨਾ ਲਵਾਂ ਹੰਢਾ, ਖ਼ਸਮ ਕੰਤ ਨਾ ਕੋਇ ਬਣਾਈਆ। ਫੇਰ ਕਹਿ ਮੈਂ ਨਾਨਕੇ ਦਾਦਕੇ ਛੱਡੇ ਅੰਕ ਸਹੇਲੀਆਂ ਦਿਤੀਆਂ ਤਜਾ, ਸਾਥੀ ਸੰਗ ਨਾ ਕੋਇ ਬਣਾਈਆ। ਫੇਰ ਕਹਿ ਸ਼ਰਮ ਹਯਾ ਦਿਤਾ ਗੁਆ, ਲੋਕ ਲੱਜਿਆ ਦਿਤੀ ਤਜਾਈਆ। ਸਮਾਜ ਰਾਜ ਦਾ ਰਿਹਾ ਨਾ ਕੋਈ ਭਾ, ਭਾਉ ਸਿਰ ਨਾ ਕੋਇ ਰਖਾਈਆ। ਫੇਰ ਕਹੋ ਮੈਨੂੰ ਕ਼ਸਮ ਰਹੀ ਨਾ ਸੂਰ ਗਾਂ, ਦੀਨਾਂ ਮਜ਼੍ਹਬਾਂ ਵਿਚੋਂ ਕੱਢ ਲਾ ਆਪਣਾ ਨਾਂ, ਨਬੀਆਂ ਨਾਲੋਂ ਨਾਤਾ ਲੈ ਤੁੜਾਈਆ। ਫੇਰ ਉਚੀ ਕੱਢ ਕੇ ਬਾਂਹ ਕੂਕ ਕੇ ਦੇ ਸੁਣਾ, ਨਾ ਕੋਈ ਮੇਰਾ ਮੈਂ ਕਿਸੇ ਦੀ ਨਾ, ਮੈਨੂੰ ਮਿਲਣ ਕੋਇ ਨਾ ਆਈਆ। ਫੇਰ ਕਹਿ ਮੈਂ ਹਾਰ ਸ਼ਿੰਗਾਰ ਦਿਤੇ ਤਜਾ, ਨੈਣ ਕਜਲਾ ਨਾ ਲਵਾਂ ਲਗਾ, ਸੁਰਖੀ ਬਿੰਦੀ ਰੰਗ ਨਾ ਕੋਇ ਚੜ੍ਹਾਈਆ। ਫੇਰ ਕਹਿ ਮੈਂ ਦੂਤੀ ਦੁਸ਼ਮਣ ਦਿਤੇ ਭਜਾ, ਸਤਿਗੁਰ ਦੀ ਸੂਰਤ ਅੰਦਰ ਲਈ ਵਸਾ, ਓਹੋ ਮੇਰਾ ਪ੍ਰੀਤਮ ਓਹੋ ਮੇਰਾ ਮਾਹੀ ਓਹੋ ਮੇਰਾ ਪਿਤਾ ਮਾਂ, ਦੂਜਾ ਨਜ਼ਰ ਕੋਇ ਨਾ ਆਈਆ। ਨਾਰਦ ਜੀ ਕਹੇ ਤੂੰ ਮੇਰੇ ਨਾਲ ਮਲਾ ਦੇ ਹਾਂ, ਤੈਨੂੰ ਵਖਾਵਾਂ ਉਹ ਥਾਂ, ਜਿਥੇ ਬੈਠਾ ਬੇਪਰਵਾਹ, ਬੇਪਰਵਾਹੀ ਵਿਚ ਸਮਾਈਆ। ਇਹ ਬਚਨ ਕਰਦਿਆਂ ਦੁਨੀ ਰਾਤੀਂ ਸੁੱਤੀ ਪੁਰਖ ਅਕਾਲਾ ਰਾਵੀ ਕੰਢੇ ਪਹੁੰਚਿਆ ਆ, ਆਪਣਾ ਰੰਗ ਰੰਗਾਈਆ। ਵੇਲਾ ਸਵੇਰੇ ਪੌਣੇ ਛੇ ਦਾ ਵਕ਼ਤ ਲਿਖਾ, ਲੇਖੇ ਵਿਚ ਆਪਣਾ ਪਰਦਾ ਲਾਹੀਆ। ਰਾਵੀ ਨੂੰ ਸੰਦੇਸ਼ਾ ਦਿਤਾ ਤੂੰ ਆਉਣਾ ਨਾਲ ਚਾਅ, ਚਾਉ ਘਨੇਰਾ ਇਕ ਬਣਾਈਆ। ਨੌ ਤੋਂ ਸਾਢੇ ਨੌ ਤਕ ਏਥੇ ਹੁੰਦੀ ਰਹੀ ਸਲਾਹ, ਮਸ਼ਵਰਾ ਪ੍ਰੇਮ ਨਾਲ ਬਣਾਈਆ। ਰਾਵੀ ਕਹਿ ਕੇ ਗਈ ਮੇਰੇ ਵਿਚੋਂ ਅੱਜ ਪਾਣੀ ਦਾ ਜਗ ਜ਼ਰੂਰ ਲੈਣਾ ਭਰਾ, ਮੈਂ ਕਿਸ਼ਨ ਸਿੰਘ ਦੇ ਘਰ ਜਾਣਾ ਚਾਈਂ ਚਾਈਂਆ। ਮੈਂ ਏਸੇ ਕਰ ਕੇ ਆਪ ਆਈ ਬੇਨੰਤੀ ਕਰਾਂ ਚਰਨ ਸੀਸ ਨਿਵਾ, ਨਿਉਂ ਨਿਉਂ ਲਾਗਾਂ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਰਾਵੀ ਕਹੇ ਮੇਰਾ ਜਲ ਲੈਣ ਆਵੇ ਉਹ ਅੱਜ, ਅੱਜ ਦਾ ਰਾਹ ਤਕਾਈਆ। ਜਿਹੜਾ ਮੇਰੇ ਕੰਢੇ ਤੋਂ ਗਿਆ ਸੀ ਭੱਜ, ਪਾਰ ਕੰਢਾ ਨਾ ਵੇਖ ਵਖਾਈਆ। ਪਾਰ ਕੰਢੇ ਤੋਂ ਉਸ ਲਿਆਉਣਾ ਭਰ ਕੇ ਜਗ, ਜਗਜੀਵਣ ਦਾਤਾ ਵੇਖ ਵਖਾਈਆ। ਜਿਸ ਵੇਲੇ ਲੋਹ ਥੱਲੇ ਡਾਹੁਣੀ ਅੱਗ, ਅਗਨੀ ਭੇਟ ਕਰਾਈਆ। ਉਸ ਵੇਲੇ ਸਾਹਿਬ ਸਤਿਗੁਰ ਦੇ ਕੋਲ ਜ਼ਰੂਰ ਦੇਣਾ ਰੱਖ, ਭੁੱਲ ਰਹੇ ਨਾ ਰਾਈਆ। ਸਵਾ ਰੁਪਈਆ ਭੇਟ ਕਰਨਾ, ਰਾਵੀ ਕਹੇ, ਮੈਂ ਫੇਰ ਦੱਸਾਂ ਕਿਉਂ ਸਵਾ ਨੂੰ ਕਿਹਾ ਸਵਾ ਲੱਖ, ਲੱਖ ਲੱਖ ਵਧਾਈਆ। ਕੁਛ ਸੁੱਕੇ ਕੋਲ ਰੱਖਣੇ ਕੱਖ, ਪੰਜ ਸੱਤ ਨਜ਼ਰੀ ਆਈਆ। ਇਕ ਬੋਤਲ ਦਾ ਕਾਕ ਰੱਖਣਾ ਗੱਟ, ਨਾਲ ਦੇਣਾ ਛੁਹਾਈਆ। ਕਿਸ਼ਨ ਸਿੰਘ ਨੇ ਆਪਣਾ ਨੰਗਾ ਕਰਨਾ ਸੱਜਾ ਪੱਟ, ਆਸਣ ਇਸ ਤਰਾ ਲੈਣਾ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ

❋

❋

ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕੂੜ ਕਲਪਣਾ ਮੇਟੇ ਫੱਟ, ਪਟ ਆਪਣਾ ਨਾਮ ਬੰਧਾਈਆ।

੨੪ ਫੱਗਣ ਸ਼ਹਿਨਸ਼ਾਹੀ ਸੰਮਤ ੪ ਦੀਦਾਰ ਸਿੰਘ ਦੇ ਗ੍ਰਹਿ ਪਿੰਡ ਬਾਬੂਪੁਰ

ਰਾਵੀ ਕਹੇ ਗੰਗਾ ਗੋਦਾਵਰੀ ਜਮਨਾ ਸੁਰਸਤੀ ਅੱਜ ਖ਼ੁਸ਼ੀਆਂ ਵਿਚ ਹੱਸੀਏ, ਹਸਤ ਹਸਤਾਂ ਨਾਲ ਮਿਲਾਈਆ। ਨੱਚੀਏ ਕੁੱਦੀਏ ਟੱਪੀਏ, ਭੱਜੀਏ ਚਾਈਂ ਚਾਈਂਆ। ਗੁਰ ਅਵਤਾਰ ਪੈਗ਼ੰਬਰਾਂ ਦੱਸੀਏ, ਸਚ ਸਚ ਸੁਣਾਈਆ। ਅੱਗੇ ਸਾਰੇ ਮਿਲ ਕੇ ਭਗਤਾਂ ਸੰਗ ਵਸੀਏ, ਇਕੋ ਘਰ ਮਿਲੇ ਵਡਿਆਈਆ। ਮੁਹੱਬਤ ਵਿਚ ਇਕ ਦੂਜੇ ਅੰਦਰ ਰਚੀਏ, ਰਚ ਰਚ ਆਪਣਾ ਰੰਗ ਰੰਗਾਈਆ। ਜਗਤ ਡੋਰ ਤੋੜੀਏ ਕੱਚੀਏ, ਬੰਧਨ ਧੁਰ ਦਾ ਇਕ ਬੰਧਾਈਆ। ਜਗਤ ਮਾਇਆ ਵਿਚ ਨਾ ਮੱਚੀਏ, ਅਗਨੀ ਅੱਗ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰੇ ਦਏ ਵਡਿਆਈਆ। ਰਾਵੀ ਕਹੇ ਤੁਸੀਂ ਖ਼ੁਸ਼ੀਆਂ ਵਿਚ ਗਾਓ ਗੀਤ, ਗਾ ਗਾ ਦਿਓ ਸੁਣਾਈਆ। ਜਿਸ ਦੀ ਰਾਮ ਕ੍ਰਿਸ਼ਨ ਨੇ ਕੀਤੀ ਪ੍ਰੀਤ, ਵੇਦ ਵਿਆਸਾ ਢੋਲੇ ਗਿਆ ਗਾਈਆ। ਜਿਸ ਦੇ ਮੂਸਾ ਈਸਾ ਮੁਹੰਮਦ ਹੋਏ ਨਜ਼ਦੀਕ, ਲਾਸ਼ਰੀਕ ਆਪਣਾ ਭੇਵ ਖੁਲ੍ਹਾਈਆ। ਜਿਸ ਦੀ ਨਾਨਕ ਗੋਬਿੰਦ ਮੁਹੱਬਤ ਵਿਚ ਕੀਤੀ ਰੀਝ, ਸਾਚੀ ਸੇਵ ਕਮਾਈਆ। ਓਹ ਸਾਹਿਬ ਸਵਾਮੀ ਅੰਤਰਜਾਮੀ ਸਾਡੇ ਨਾਲ ਗਿਆ ਪਤੀਜ, ਪਤਿਪਰਮੇਸ਼ਵਰ ਦਇਆ ਕਮਾਈਆ। ਜਿਸ ਨੇ ਸਚ ਦਵਾਰੇ ਦੀ ਸਾਚੀ ਦੱਸੀ ਸੀਧ, ਸਿੱਧਾ ਰਾਹ ਇਕ ਪ੍ਰਗਟਾਈਆ। ਸਾਡੀ ਆਸਾ ਮਨਸਾ ਪੂਰੀ ਕਰ ਉਮੀਦ, ਦਰਸ਼ਨ ਦਿਤਾ ਚਾਈਂ ਚਾਈਂਆ। ਗੁਰ ਅਵਤਾਰ ਪੈਗ਼ੰਬਰ ਬਣ ਗਏ ਅਜ਼ੀਜ਼, ਪਿਆਰੇ ਲਾਡਲੇ ਸੋਭਾ ਪਾਈਆ। ਸਾਡੀ ਸਾਂਝੀ ਹੋਵੇ ਤਮੀਜ਼, ਸਿਖਿਆ ਇਕ ਸਮਝਾਈਆ। ਪਿਛਲੀ ਕੀਤੀ ਤੇ ਫੇਰੀ ਲੀਕ, ਅਗਲਾ ਹੁਕਮ ਇਕ ਵਰਤਾਈਆ। ਝਗੜਾ ਮਿਟਾ ਕੇ ਹਸਤ ਕੀਟ, ਊਚਾਂ ਨੀਚਾਂ ਦਏ ਵਡਿਆਈਆ। ਨੀਂ ਕਰੇ ਖੇਲ ਇਕ ਅਨਡੀਠ, ਜਿਸ ਦੀ ਸਮਝ ਨਾ ਕੋਇ ਆਈਆ। ਦੀਨ ਦੁਨੀ ਨੂੰ ਦੇ ਕੇ ਪੀਠ, ਪਤਾ ਨਹੀਂ ਕਿਉਂ ਭਗਤਾਂ ਵੱਲ ਆਪਣਾ ਮੁਖ ਰਖਾਈਆ। ਔਹ ਵੇਖ ਸਦੀ ਚੌਧਵੀਂ ਰਹੀ ਬੀਤ, ਆਪਣਾ ਪੰਧ ਮੁਕਾਈਆ। ਔਹ ਵੇਖ ਲੇਖੇ ਮੁਕਣੇ ਮੰਦਰ ਮਸੀਤ, ਕਾਅਬਿਆਂ ਕੀਤੀ ਸਫ਼ਾਈਆ । ਔਹ ਵੇਖ ਸਭ ਦੇ ਵਸਣਾ ਇਕੋ ਚੀਤ, ਚੇਤਨ ਸੁਰਤੀ ਦਏ ਕਰਾਈਆ। ਓਹ ਸਾਹਿਬ ਆ ਗਿਆ ਪੱਤਤ ਪੁਨੀਤ, ਪਾਪੀਆਂ ਦਏ ਤਰਾਈਆ। ਔਹ ਵੇਖ ਸਾਂਝੀ ਕਰੇ ਨਸੀਹਤ, ਧੁਰ ਫ਼ਰਮਾਨਾ ਇਕ ਦ੍ਰਿੜਾਈਆ। ਔਹ ਵੇਖ ਜਿਸ ਦੀ ਸਿਫ਼ਤ ਸੁਣਦੇ ਸਦਾ ਓਹ ਲੱਭ ਗਈ ਅਸਲੀਅਤ, ਅਸਲ ਦਾ ਮਾਲਕ ਸੋਭਾ ਪਾਈਆ। ਜਿਸ ਸਾਨੂੰ ਆਪਣੇ ਦਰ ਤੇ ਦਿਤੀ ਅਹਿਮੀਅਤ, ਅਹਿਮਕ਼ਾਂ ਨੂੰ ਰਹਿਮਤ ਨਾਲ ਤਰਾਈਆ। ਸਾਡੇ ਸਾਰਿਆਂ ਦੀ ਇਕ ਵਲਦੀਅਤ, ਵਾਹਿਦ ਇਕੋ ਪਿਤਾ ਮਾਈਆ। ਹੁਣ ਵਖਰੀ ਵਖਰੀ ਰਹੇ ਨਾ ਕੋਇ ਤਬੀਅਤ, ਤਬਅ ਅੰਦਰੋਂ ਲੈਣੀ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਰਾਵੀ ਕਹੇ ਮੈਂ ਖ਼ੁਸ਼ੀਆਂ ਵਿਚ ਰੰਗੀ, ਰੰਗ ਰੰਗੀਲੇ ਦਿਤਾ ਰੰਗਾਈਆ। ਹੱਸ ਕੇ ਕਹਿੰਦੀ ਗੰਗਾ ਗੰਗੀ, ਗੀਤ ਧੁਰ ਦਾ ਇਕ ਸੁਣਾਈਆ। ਜਮਨਾ

❋

❋

ਕਹੇ ਮੈਂ ਇਹੋ ਮੰਗ ਮੰਗੀ, ਵੇ ਕਾਹਨਾ, ਮੈਨੂੰ ਆਪਣਾ ਕਾਹਨ ਦੇਣਾ ਮਿਲਾਈਆ। ਸੁਰਸਤੀ ਕਹੇ ਮੈਂ ਬਥੇਰਾ ਚਿਰ ਕੱਟੀ ਤੰਗੀ, ਵਿਛੋੜੇ ਵਿਚ ਆਪਣਾ ਝਟ ਲੰਘਾਈਆ। ਗੋਦਾਵਰੀ ਕਹੇ ਮੈਨੂੰ ਪਤਾ ਸੀ ਗੋਬਿੰਦ ਦੇ ਨਾਲ ਆਉਣਾ ਪੁਰਖ ਅਕਾਲ ਉਹਦਾ ਸੰਗੀ, ਆਪਣਾ ਸੰਗ ਬਣਾਈਆ। ਨਾਰਦ ਆ ਗਿਆ ਵੇਖਿਆ ਜੇ ਕਿੱਡਾ ਢੰਗੀ, ਕੀ ਆਪਣਾ ਢੰਗ ਚਲਾਈਆ। ਤੁਸੀਂ ਮੌਜਾਂ ਮਾਣਦੀਆਂ ਲਹਿਰਾਂ ਸ਼ਹਿਰਾਂ ਵਿਚ ਏਸ ਤੁਹਾਨੂੰ ਰੋਲ ਦਿਤਾ ਕਾਨਿਆਂ ਕਾਹੀਆਂ ਵਾਲੀ ਵਿਚ ਝੰਗੀ, ਰਾਹ ਨਜ਼ਰ ਕੋਇ ਨਾ ਆਈਆ। ਜੇ ਜ਼ਰਾ ਕੁ ਭੁੱਲ ਜਾਓ ਚਲਦੀਆਂ ਚਲਦੀਆਂ ਡੰਡੀ, ਤੇ ਅੱਗੋਂ ਮੁਹੰਮਦੀ ਘੇਰਾ ਲੈਣ ਪਾਈਆ। ਤੁਹਾਡੇ ਉਤੇ ਲਾ ਦਿਤੀ ਕਿੱਡੀ ਪਾਬੰਦੀ, ਜਿਧਰ ਵੇਖੋ ਉਧਰ ਭਗਤ ਸੁਹੇਲੇ ਨਜ਼ਰੀ ਆਈਆ। ਹੁਣ ਦੱਸੋ ਕਲਜੁਗ ਜੀਵਾਂ ਦੀ ਕਿਥੋਂ ਲੱਭੋਗੀਆਂ ਵਾਸਨਾ ਗੰਦੀ, ਵਿਕਾਰਾਂ ਵਲ ਧਿਆਨ ਲਗਾਈਆ। ਕਿਹੜਾ ਦਾਨ ਮੰਗੋਗੀਆਂ ਜਜਮਾਨਾਂ ਕੋਲੋਂ ਉਤੇ ਕੰਢੀ, ਪਰੋਹਿਤ ਵਿਚੋਲੇ ਵਿਚ ਬਣਾਈਆ। ਹੁਣ ਆਪਣੀਆਂ ਪਿਛਲੀ ਕਮਾਈ ਦੀਆਂ ਬੰਨ੍ਹ ਲਓ ਪੰਡੀ, ਸਿਰ ਆਪਣੇ ਭਾਰ ਉਠਾਈਆ। ਨਹੀਂ ਤੇ ਵੇਖ ਲਓ ਪੂਰੇ ਸਤਿਗੁਰ ਦੀ ਪੂਰਨ ਧਾਰ ਚਮਕੀ ਚੰਡੀ, ਚਾਰੋਂ ਕੁੰਟ ਵਖਾਈਆ। ਤੁਹਾਡੇ ਸਿੱਖ ਮਿਲਣੇ ਨਹੀਂ ਅਨੰਦੀ, ਅਨੰਦ ਰਸ ਨਾ ਕੋਇ ਚਖਾਈਆ। ਇਕੋ ਗੱਲ ਚੰਗੀ, ਪ੍ਰਭ ਦੀ ਸਰਨ ਸੱਚੀ ਸਰਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਮਿਹਰ ਨਜ਼ਰ ਇਕ ਉਠਾਈਆ। ਰਾਵੀ ਕਹੇ ਅੱਜ ਹੋਈਏ ਤਿਆਰ, ਤਿਆਰੀ ਤਰਾ ਤਰਾ ਕਰਾਈਆ। ਬੀਤ ਗਏ ਦਿਨ ਗਿਆਰ, ਯਾਰਵੇਂ ਦਿਨ ਖ਼ੁਸ਼ੀ ਮਨਾਈਆ। ਮਿਲੀਏ ਉਸ ਮੁਹੰਮਦੀ ਯਾਰ, ਜੋ ਮਹਿਬੂਬ ਇਕ ਅਖਵਾਈਆ। ਚਰਨ ਕਵਲ ਕਰੀਏ ਨਿਮਸਕਾਰ, ਮਸਤਕ ਧੂੜ ਇਕ ਰਮਾਈਆ। ਨਾਰਦ ਕਹੇ ਨੀ ਉਹ ਹੈ ਕਿੱਥੇ ਤੇ ਲੱਭੋ ਕਿਹੜੀ ਉਜਾੜ, ਜੂਹ ਬੇਗਾਨੀ ਨਜ਼ਰੀ ਆਈਆ। ਰਾਵੀ ਕਹੇ ਮੈਂ ਵੇਖਿਆ ਸਾਹਿਬ ਦਾਤਾਰ, ਦੀਨ ਦਿਆਲ ਨਜ਼ਰੀ ਆਈਆ। ਸਾਡੇ ਘਰਾਂ ਮੰਦਰਾਂ ਮਸੀਤਾਂ ਮੱਠਾਂ ਨਾਲੋਂ ਉਹਦਾ ਚੰਗਾ ਉਹਦਿਆਂ ਭਗਤਾਂ ਦਾ ਦਰਬਾਰ, ਜਿਥੇ ਦਵਾਰਕਾਵਾਸੀ ਰਾਮ ਬਨਵਾਸੀ, ਈਸਾ ਮੂਸਾ ਮੁਹੰਮਦ ਚੜ੍ਹਨ ਵਾਲਾ ਫਾਸੀ, ਨਾਨਕ ਗੋਬਿੰਦ ਬਣ ਕੇ ਸਾਰੇ ਸਾਥੀ, ਆਵਣ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਗੰਗਾ ਗੋਦਾਵਰੀ ਜਮਨਾ ਸੁਰਸਤੀ, ਮਤਾ ਲਿਆ ਪਕਾਈਆ। ਚਲੀਏ ਜ਼ਰੂਰ ਤੱਕੀਏ ਅਗੰਮੀ ਹਸਤੀ, ਜੋ ਹਸਤ ਕੀਟ ਰਿਹਾ ਸਮਝਾਈਆ। ਕਿਹੜੀ ਥਾਂ ਭਾਗਾਂ ਵਾਲੀ ਧਰਤੀ, ਜਿਥੇ ਬੈਠਾ ਆਸਣ ਲਾਈਆ। ਓਹ ਆਇਆ ਕਿਉਂ ਵਿਚ ਏਨੀ ਸਰਦੀ, ਆਪਣਾ ਪੰਧ ਮੁਕਾਈਆ। ਨਾਰਦ ਕਹੇ ਉਸ ਦਾ ਭਗਤਾਂ ਨਾਲ ਕੌਲ ਇਕ਼ਰਾਰ ਸ਼ਰਤੀ, ਆਪਣੀ ਸ਼ਰਅ ਨਾ ਕਦੇ ਬਦਲਾਈਆ। ਤੁਸੀਂ ਧਰਤੀ ਉਤੇ ਰਹਿੰਦੀਆਂ ਉਹ ਮਾਲਕ ਪ੍ਰੀਤਮ ਅਰਸ਼ੀ, ਅਰਸ਼ਾਂ ਦਾ ਮਾਲਕ ਫ਼ਰਸ਼ਾਂ ਉਤੇ ਸੋਭਾ ਪਾਈਆ। ਫਿਰ ਕੱਢ ਕੇ ਨਿੱਕੀ ਜੇਹੀ ਪਰਚੀ, ਪ੍ਰਾਚੀਨ ਦਾ ਲੇਖਾ ਰਿਹਾ ਵਖਾਈਆ। ਜਿਸ ਵੇਲੇ ਗੁਰ ਅਵਤਾਰ ਪੈਗ਼ੰਬਰ ਨਾਮ ਦੀ ਦੇ ਨਾ ਸਕੇ ਖਰਚੀ, ਧਰਮ ਖ਼ਜ਼ਾਨਾ ਨਜ਼ਰ ਕੋਇ ਨਾ ਆਈਆ। ਫਿਰੀ ਦਰੋਹੀ ਮੰਦਰ ਮਸਜਿਦ ਸ਼ਿਵਦਵਾਲੇ ਮਠ ਗੁਰੂਦਵਾਰ ਚਰਚੀ, ਗਿਰਜਿਆਂ ਵਿਚ ਗਰਜ ਨਾ ਕੋਇ ਸੁਣਾਈਆ। ਜਗਤ ਸਵਾਣੀਆਂ ਛੱਡ ਦੇਣ ਮਧਾਣੀਆਂ ਚਲਾਉਣੀ ਭੁਲ ਜਾਣ ਚਰਖੀ, ਆਪਣਾ ਆਪ ਜਾਣ ਬਦਲਾਈਆ। ਗੁਰੂਆਂ ਅਵਤਾਰਾਂ ਪੈਗ਼ੰਬਰਾਂ ਦੀ ਜਗਹ ਘਰ ਘਰ ਆਪਣੇ ਬੱਚਿਆਂ ਦੀ ਮਨਾਉਣ ਡਹਿ ਪੈਣ ਬਰਸੀ, ਸਾਧ ਸੰਤ ਉਨ੍ਹਾਂ ਦੇ ਘਰ ਜਾ ਜਾ ਕੇ ਪਕਵਾਨ

❋

❋

ਲੈਣ ਖਾਈਆ। ਏਦੂ ਵੱਡੀ ਹੋਰ ਕੀ ਹੋਣੀ ਗ਼ਰਕ਼ੀ, ਗੁਰੂਆਂ ਦੀ ਜਗਹ ਮਲ ਮੂਤਰ ਵਾਲੇ ਬੱਚੇ ਘਰ ਵਿਚ ਆਪਣੇ ਗੁਰੂ ਲੈਣ ਬਣਾਈਆ। ਇਹ ਖੇਲ ਕਲਜੁਗ ਦੀ ਤੇ ਕਲਜੁਗ ਦੀ ਕਲਾ ਹੋਣੀ ਚੜ੍ਹਦੀ, ਵਿਦਵਾਨਾਂ ਦੇ ਅੰਦਰ ਇਹ ਮਨਮਤ ਦੇਣੀ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਖੇਲ ਜਾਣੇ ਚੋਟੀ ਜੜ੍ਹ ਦੀ, ਚੇਤਨ ਦਾ ਮਾਲਕ ਚੇਤਨਤਾ ਸਭ ਦੀ ਵੇਖ ਵਖਾਈਆ।