ਪੁਸਤਕਾਲਾਭਾਗ ੨੧

੨੪ ਫੱਗਣ ਸ਼ਹਿਨਸ਼ਾਹੀ ਸੰਮਤ ੪ ਜਮਾਦਾਰ ਕਿਸ਼ਨ ਸਿੰਘ ਦੇ ਗ੍ਰਹਿ ਪਿੰਡ ਅਲ੍ਹੜ ਪਿੰਡੀ ਜ਼ਿਲਾ ਗੁਰਦਾਸਪੁਰ

ਰਾਵੀ ਕਹੇ ਮੇਰਾ ਪੂਰਾ ਹੋਇਆ ਵਕ਼ਤ, ਸੁਹੰਜਣੀ ਘੜੀ ਖ਼ੁਸ਼ੀ ਮਨਾਈਆ। ਮੈਨੂੰ ਅੰਤ ਸੰਦੇਸ਼ਾ ਦਿਤਾ ਫਕਤ, ਜਾਗਰਤ ਜੋਤ ਕਰ ਰੁਸ਼ਨਾਈਆ। ਪੁਰਖ ਅਕਾਲਾ ਦੀਨ ਦਿਆਲਾ ਤੇਰਾ ਲਹਿਣਾ ਦੇਣਾ ਮੁਕਾਏ ਫ਼ਕਤ, ਫ਼ਿਕਰਾ ਧੁਰ ਦਾ ਇਕ ਸਮਝਾਈਆ । ਗੁਰ ਅਵਤਾਰ ਪੈਗ਼ੰਬਰਾਂ ਪੂਰੀ ਕਰੇ ਸ਼ਰਤ, ਸ਼ਰਅ ਦੀਨ ਦੁਨੀ ਵਖਾਈਆ। ਸਚਖੰਡ ਨਿਵਾਸੀ ਆਵੇ ਉਤੋਂ ਅਰਸ਼, ਨਿਰਗੁਣ ਨੂਰ ਨੂਰ ਰੁਸ਼ਨਾਈਆ। ਭਾਗ ਲਗਾਵੇ ਧਰਨੀ ਧੌਲ ਧਰਤ, ਧਵਲ ਦੇਵੇ ਮਾਣ ਵਡਿਆਈਆ। ਸਭ ਦੀ ਆਸਾ ਮਨਸਾ ਪੂਰੀ ਕਰੇ ਹਰਸ, ਹਵਸ ਅਗਲੀ ਵੇਖ ਵਖਾਈਆ। ਦੀਨ ਦਿਆਲ ਦੀਨਾਂ ਅਨਾਥਾਂ ਉਤੇ ਕਰੇ ਤਰਸ, ਰਹਿਮਤ ਹੱਕ ਕਮਾਈਆ। ਜੋ ਪ੍ਰਭ ਦੀ ਯਾਦ ਵਿਚ ਰਹੇ ਭਟਕ, ਤਿਨ੍ਹਾਂ ਭਗਤਾਂ ਲਏ ਮਿਲਾਈਆ। ਚਾਰ ਵਰਨਾਂ ਅਠਾਰਾਂ ਬਰਨਾਂ ਸਿੱਧੀ ਕਰ ਕੇ ਸੜਕ, ਦੀਨਾਂ ਮਜ਼੍ਹਬਾਂ ਪੰਧ ਮੁਕਾਈਆ। ਮਾਇਆ ਮਮਤਾ ਮਨ ਕਲਪਣਾ ਰਹੇ ਕੋਈ ਨਾ ਅਟਕ, ਬੁਧ ਬਿਬੇਕ ਦਏ ਕਰਾਈਆ। ਜੋਧਾ ਸੂਰਬੀਰ ਬਣ ਮਰਦਾਨਾ ਮਰਦ, ਬੇਪਰਵਾਹ ਆਪਣੀ ਕਾਰ ਕਮਾਈਆ। ਗ਼ਰੀਬ ਨਿਮਾਣਿਆਂ ਵੰਡੇ ਦਰਦ, ਕੋਝਿਆਂ ਕਮਲਿਆਂ ਗਲੇ ਲਗਾਈਆ। ਗੁਰ ਅਰਜਨ ਕਹੇ ਮੇਰੀ ਬੇਨੰਤੀ ਇਕੋ ਅਰਜ਼, ਆਰਜ਼ੂ ਦਿਤੀ ਸਮਝਾਈਆ। ਰਾਵੀ ਤੂੰ ਵੀ ਆਪਣਾ ਪੂਰਾ ਕਰਨਾ ਫ਼ਰਜ਼, ਸੀਸ ਜਗਦੀਸ਼ ਇਕ ਝੁਕਾਈਆ। ਜਿਸ ਨੇ ਪੁੱਠੀ ਸਿੱਧੀ ਕਰਨੀ ਨਰਦ, ਕਲਜੁਗ ਕੂੜੀ ਕਿਰਿਆ ਪੰਧ ਮੁਕਾਈਆ। ਸਦੀ ਚੌਧਵੀਂ ਕਰੇ ਖੇਲ ਅਸਚਰਜ, ਜਿਸ ਨੂੰ ਸਮਝੇ ਕੋਇ ਨਾ ਰਾਈਆ। ਜਿਹੜਾ ਮਜ਼੍ਹਬ ਇਸਲਾਮ ਧਰਮ ਛੁਰੀ ਕਸਾਈ ਬਣਿਆ ਕਰਦ, ਕ਼ਤਲਗਾਹ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਮਿਹਰ ਨਜ਼ਰ ਇਕ ਉਠਾਈਆ। ਰਾਵੀ ਕਹੇ ਸੁਣ ਸਤਿਗੁਰ ਅਰਜਨ, ਮੈਨੂੰ ਦੇ ਜਣਾਈਆ। ਮੇਰੇ ਅੰਦਰ ਲੱਗੀ ਭਟਕਣ, ਤ੍ਰਿਸ਼ਨਾ ਤ੍ਰਿਪਤ ਨਾ ਕੋਇ ਕਰਾਈਆ। ਮੇਰਾ ਦਿਲ ਲੱਗਾ ਧੜਕਣ, ਬਹੁੜੀ ਬਹੁੜੀ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਰਾਵੀ ਕਹੇ ਸਤਿਗੁਰੂ ਕਿਉਂ ਬੈਠਾ ਤੱਤੀ ਲੋਹ, ਤਵੀਆਂ ਤਨ ਤਪਾਈਆ। ਗੁਰ ਅਰਜਨ ਕਿਹਾ ਇਹ ਪ੍ਰਭੂ ਮੇਰੇ ਦਾ ਮੋਹ, ਮੁਹੱਬਤ ਆਪਣੀ ਇਕ ਸਮਝਾਈਆ। ਸਚ ਪ੍ਰਕਾਸ਼ ਦੇ ਕੇ ਲੋਅ, ਮੇਰੇ ਅੰਦਰ ਕਰੇ ਰੁਸ਼ਨਾਈਆ। ਅਸੀਂ ਆਦਿ ਜੁਗਾਦਿ ਇਕ ਕੋਈ ਨਾ ਸਮਝੇ ਦੋ, ਦੂਆ ਨਜ਼ਰ ਕੋਇ ਨਾ ਆਈਆ। ਜੋ ਕੁਛ ਕਰਨਾ ਸੋ ਆਪੇ ਰਿਹਾ ਹੋ, ਹੋਕਾ ਦੇ ਕੇ ਰਿਹਾ ਦ੍ਰਿੜਾਈਆ। ਪ੍ਰਭ ਦਾ ਭੇਵ ਨਾ ਜਾਣੇ ਕੋ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ

❋

❋

ਕ਼ੁਰਾਨ ਪਰਦਾ ਸਕੇ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਜ਼ਰ ਉਠਾਈਆ। ਰਾਵੀ ਕਹੇ ਕਿਉਂ ਬੈਠਾ ਲੋਹ ਤੱਤੀ, ਅਗਨੀ ਤਤ ਤਪਾਈਆ। ਜੇ ਤੇਰਾ ਮਾਲਕ ਕਮਲਾਪਤੀ, ਪਤਿਪਰਮੇਸ਼ਵਰ ਬੇਪਰਵਾਹੀਆ। ਮੈਨੂੰ ਭੇਵ ਖੁਲ੍ਹਾ ਦੇ ਰਤੀ, ਪਰਦਾ ਦੇ ਚੁਕਾਈਆ। ਖ਼ਬਰ ਸੁਣਾ ਸੱਚੀ, ਸੁਚ ਸੰਜਮ ਇਕ ਜਣਾਈਆ। ਗੁਰ ਅਰਜਨ ਕਿਹਾ ਕਮਲੀਏ ਖੋਲ੍ਹ ਕੇ ਵੇਖ ਅੱਖੀਂ, ਤੈਨੂੰ ਦਿਆਂ ਵਖਾਈਆ। ਕਲਜੁਗ ਦੀ ਆਯੂ ਲਿਖ ਕੇ ਗਏ ਚਾਰ ਲੱਖ ਹਜ਼ਾਰ ਬੱਤੀ, ਬਹੁਤਾ ਸਮਾਂ ਨਜ਼ਰੀ ਆਈਆ। ਕਦੀ ਤੂੰ ਪੜ੍ਹੀ ਆ ਇਹ ਵੀ ਪੱਟੀ, ਉਂਗਲਾਂ ਅੱਖਰਾਂ ਉਤੇ ਟਿਕਾਈਆ। ਕੂੜ ਕਿਰਿਆ ਦੀ ਕਿਤਨੀ ਦੇਰ ਚਲੇ ਹੱਟੀ, ਮਾਇਆ ਮਮਤਾ ਮੋਹ ਵਸਤ ਵਖਾਈਆ। ਰਾਵੀ ਕਹੇ ਮੈਂ ਜੋੜ ਕੇ ਦੋਵੇਂ ਹੱਥੀ, ਸੀਸ ਦਿਤਾ ਨਿਵਾਈਆ। ਗੁਰ ਅਰਜਨ ਕਿਹਾ ਇਹ ਖੇਲ ਪੁਰਖ ਸਮਰਥੀ, ਪਤਿਪਰਮੇਸ਼ਵਰ ਰਿਹਾ ਸਮਝਾਈਆ । ਜਿਸ ਵੇਲੇ ਸਦੀ ਚੌਧਵੀਂ ਅੰਤ ਅਖ਼ੀਰ ਧਰਮ ਧਾਰ ਰਹੀ ਨਾ ਰਤੀ, ਕਲਮੇ ਵਾਲੇ ਸਰਬ ਕੁਰਲਾਈਆ। ਤ੍ਰੈਗੁਣ ਮਾਇਆ ਫਿਰਨੀ ਨੱਠੀ, ਮਾਇਆ ਮਮਤਾ ਮੋਹ ਹਲਕਾਈਆ। ਮਾਣ ਰਹਿਣਾ ਨਹੀਂ ਤੀਰਥ ਤੱਟੀਂ, ਗੰਗਾ ਗੋਦਵਰੀ ਜਮਨਾ ਸੁਰਸਤੀ ਰੋਵੇ ਮਾਰੇ ਧਾਹੀਂਆ। ਗੁਰਦਰ ਮੰਦਰ ਮਸਜਿਦ ਸ਼ਿਵਦਵਾਲੇ ਮਠ ਪ੍ਰੇਮ ਰਹੇ ਕੋਈ ਨਾ ਰਤੀ, ਗੁਰਮੁਖ ਰਤਨ ਅਮੋਲਕ ਹੀਰਾ ਨਜ਼ਰ ਕੋਇ ਨਾ ਆਈਆ। ਸਾਧਾਂ ਸੰਤਾਂ ਅੰਦਰ ਨਿਰਗੁਣ ਨੂਰ ਜਗੇ ਕੋਈ ਨਾ ਬੱਤੀ, ਵਿਦਿਆ ਪੜ੍ਹ ਕੇ ਜਗਤ ਜੀਵ ਲੈਣ ਭਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਗੁਰ ਅਰਜਨ ਕਹੇ ਜੇ ਮੇਰੀ ਧਾਰ ਲੋਹ ਨਾ ਬਹਿੰਦੀ, ਸਚ ਸਿੰਘਾਸਣ ਆਸਣ ਲਾਈਆ। ਫੇਰ ਰਾਵੀ ਤੇਰੀ ਵੰਡ ਕਿਵੇਂ ਹੁੰਦੀ ਦਿਸ਼ਾ ਲਹਿੰਦੀ, ਲਹਿਣਾ ਕਵਣ ਚੁਕਾਈਆ। ਚਾਰ ਜੁਗ ਅਵਤਾਰ ਪੈਗ਼ੰਬਰਾਂ ਦੀ ਅੰਤਰ ਆਸਾ ਕਹਿੰਦੀ, ਕਲਜੁਗ ਅੰਤ ਕੂਕ ਦੁਹਾਈਆ। ਸਦੀ ਚੌਧਵੀਂ ਉਮਤ ਨਬੀ ਰਸੂਲਾਂ ਵਾਲੀ ਕਿਸ ਬਿਧ ਢਹਿੰਦੀ, ਢਈਆ ਗੋਬਿੰਦ ਵਾਲਾ ਕਵਣ ਵਡਿਆਈਆ। ਤੇਰੀ ਧਾਰ ਵਹਿਣ ਇਕ ਪਾਣੀ ਵਾਲੇ ਨੈਂ ਦੀ, ਚਲੇ ਵਾਹੋ ਦਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਭੇਵ ਅਭੇਦਾ ਦਏ ਖੁਲ੍ਹਾਈਆ। ਗੁਰ ਅਰਜਨ ਕਹੇ ਮੇਰਾ ਲੋਹ ਤੱਤੀ ਤੇ ਆਸਣ, ਅਸਲ ਦਿਆਂ ਜਣਾਈਆ। ਕਲਜੁਗ ਅੰਤਮ ਖੇਲ ਕਰਨਾ ਪੁਰਖ ਅਬਿਨਾਸ਼ਣ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਲਹਿਣਾ ਦੇਣਾ ਮੇਟੇ ਪ੍ਰਿਥਮੀ ਆਕਾਸ਼ਣ, ਦੋ ਜਹਾਨਾਂ ਵੇਖ ਵਖਾਈਆ। ਗੰਗਾ ਗੋਦਾਵਰੀ ਜਮਨਾ ਸੁਰਸਤੀ ਤੇਰਾ ਦੇਵਣ ਸਾਥਣ, ਦਰ ਘਰ ਸਾਚੇ ਸੰਗ ਬਣਾਈਆ। ਸਚ ਸੰਦੇਸ਼ਾ ਨਰ ਨਰੇਸ਼ਾ ਸ਼ਬਦੀ ਧਾਰ ਗੁਰੂ ਗੁਰ ਇਕੋ ਆਵੇ ਆਖਣ, ਬੋਧ ਅਗਾਧ ਦਏ ਦ੍ਰਿੜਾਈਆ। ਤੇਰਾ ਕਿਨਾਰਾ ਸੋਹੇ ਘਾਟਣ, ਤਟ ਵੱਜੇ ਵਧਾਈਆ। ਪ੍ਰਭੂ ਭੇਵ ਖੋਲ੍ਹੇ ਬਾਤਨ, ਪਰਦਾ ਦਏ ਚੁਕਾਈਆ। ਕਲਜੁਗ ਹੋਏ ਅੰਧੇਰੀ ਰਾਤਨ, ਸਾਚਾ ਚੰਦ ਨਾ ਕੋਇ ਚਮਕਾਈਆ। ਮੰਜ਼ਲ ਚੜ੍ਹੇ ਕੋਈ ਨਾ ਘਾਟਣ, ਪ੍ਰਭ ਨੂੰ ਮਿਲਣ ਕੋਇ ਨਾ ਪਾਈਆ। ਸ੍ਰਿਸ਼ਟ ਸਬਾਈ ਚੀਥੜ ਹੋਵਣ ਪਾਟਣ, ਓਢਣ ਨਾਮ ਨਾ ਕੋਇ ਟਿਕਾਈਆ। ਚਾਰ ਵਰਨਾਂ ਦਿਸੇ ਕੋਈ ਨਾ ਪਾਤਨ ਹੋਕਾ ਹੱਕ ਨਾ ਕੋਇ ਸੁਣਾਈਆ। ਮਨ ਕਲਪਣਾ ਸਾਰੇ ਨਾਚਣ, ਕਲਜੁਗ ਨਟੂਆ ਆਪਣਾ ਸਾਂਗ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧਰਮ ਦੀ ਧਾਰ ਇਕ ਉਪਜਾਈਆ। ਗੁਰ ਅਰਜਨ ਕਹੇ ਮੇਰੀ ਲੋਹ ਦਾ ਵਧੇ ਪਿਆਰ, ਪ੍ਰਭ ਪ੍ਰੇਮੀ ਪ੍ਰੇਮ ਕਮਾਈਆ। ਜਿਸ

❋

❋

ਵੇਲੇ ਕਲ ਕਲਕੀ ਲਏ ਅਵਤਾਰ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਸ਼ਬਦ ਗੋਬਿੰਦ ਗੁਰ ਹੋਵੇ ਨਾਲ, ਦੂਜਾ ਸੰਗ ਨਾ ਕੋਇ ਨਿਭਾਈਆ। ਕਲਜੁਗ ਕੂੜੀ ਕਿਰਿਆ ਮੇਟੇ ਜੰਜਾਲ, ਸਤਿਜੁਗ ਸਾਚਾ ਰਾਹ ਚਲਾਈਆ। ਇਕੱਠੇ ਕਰ ਕੇ ਸ਼ਾਹ ਕੰਗਾਲ, ਊਚਾਂ ਨੀਚਾਂ ਡੇਰਾ ਢਾਹੀਆ। ਸਾਂਝਾ ਲੰਗਰ ਕਰ ਕੇ ਬੇਮਿਸਾਲ, ਛੱਤ੍ਰੀ ਬ੍ਰਾਹਮਣ ਸ਼ੂਦਰ ਵੈਸ਼ ਹਿੰਦੂ ਮੁਸਲਿਮ ਸਿੱਖ ਈਸਾਈ ਇਕੋ ਘਰ ਦਏ ਬਹਾਈਆ। ਜਿਸ ਦਾ ਲੱਖ ਚੁਰਾਸੀ ਜੀਵ ਜੰਤ ਨਿੱਕਾ ਅੰਜਾਣ ਬਾਲ, ਅੰਡਜ ਜੇਰਜ ਉਤਭੁਜ ਸੇਤਜ ਸਾਰੇ ਵੇਖ ਵਖਾਈਆ। ਕਲਜੁਗ ਵਿਚ ਸਤਿਜੁਗ ਕਰਨਾ ਆਪ ਬਹਾਲ, ਮਿਹਰਵਾਨ ਪ੍ਰਭ ਮਿਹਰ ਨਜ਼ਰ ਉਠਾਈਆ। ਓਸ ਵੇਲੇ ਦੀਨ ਦਿਆਲ ਪਰਵਰਦਿਗਾਰ ਸਾਂਝੇ ਯਾਰ ਚਲਣੀ ਅਵਲੜੀ ਚਾਲ, ਨਿਰਾਲੀ ਇਕੋ ਇਕ ਪ੍ਰਗਟਾਈਆ। ਜਿਸ ਦੀ ਗੁਰ ਅਵਤਾਰ ਪੈਗ਼ੰਬਰ ਦੇਂਦੇ ਗਏ ਮਸਾਲ, ਉਹ ਮਿਸਲ ਆਪਣੀ ਲਏ ਬਣਾਈਆ। ਸੰਤ ਸੁਹੇਲੇ ਗੁਰਮੁਖ ਸੂਫ਼ੀ ਲਏ ਭਾਲ, ਕਾਇਨਾਤ ਦੀਨ ਦੁਨੀ ਸ੍ਰਿਸ਼ਟੀ ਦ੍ਰਿਸ਼ਟੀ ਵਿਚੋਂ ਖੋਜ ਖੁਜਾਈਆ। ਸਾਚੀ ਸਿਖਿਆ ਦਏ ਸਿਖਾਲ, ਕਾਇਆ ਮੰਦਰ ਅੰਦਰ ਸੱਚੀ ਧਰਮਸਾਲ, ਕਾਅਬਾ ਇਕੋ ਦਏ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਗੁਰ ਅਰਜਨ ਕਹੇ ਇਹ ਲੋਹ ਨੇ ਖੱਟਿਆ ਪਾਪ, ਕਲਜੁਗ ਪਤਤ ਪਾਪੀ ਤਰਾਈਆ। ਕਿਰਪਾ ਕਰੇ ਸਾਹਿਬ ਪ੍ਰਭ ਆਪ, ਮਿਹਰ ਨਜ਼ਰ ਨਜ਼ਰ ਉਠਾਈਆ। ਤ੍ਰੈਗੁਣ ਮਾਇਆ ਮੇਟ ਕੇ ਤਾਪ, ਅਗਨੀ ਤਤ ਗਵਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਜਾਪ, ਪਾਰਬ੍ਰਹਮ ਬ੍ਰਹਮ ਮੇਲਾ ਲਏ ਮਿਲਾਈਆ। ਕੂੜੀ ਕਿਰਿਆ ਰਹੇ ਨਾ ਕੋਈ ਸੰਤਾਪ, ਹਉਮੇ ਗੜ੍ਹ ਤੁੜਾਈਆ। ਚਾਰ ਵਰਨਾਂ ਇਕੋ ਨਾਤ, ਨਾਤਾ ਧੁਰ ਦਾ ਦਏ ਸਮਝਾਈਆ। ਦਰਸ਼ਨ ਦੇ ਕੇ ਸਾਖਿਆਤ, ਸਾਖੀ ਅਗੰਮੀ ਦਏ ਸਮਝਾਈਆ। ਝਗੜਾ ਪਿਆ ਦੀਨਾਂ ਮਜ਼੍ਹਬਾਂ ਪ੍ਰਭ ਦੇ ਨਾਮ ਕਾਇਨਾਤ, ਕਲਮਾ ਇਕੋ ਦਏ ਸਮਝਾਈਆ। ਤਨ ਵਜੂਦ ਮਹਿਬੂਬ ਸਤਾਰ ਵਜਾਏ ਅਗੰਮੀ ਰਬਾਬ, ਰਹਿਮਤ ਰਹੀਮ ਆਪ ਕਮਾਈਆ। ਸਾਚਾ ਸਯਦਾ ਦੱਸੇ ਆਦਾਬ, ਨਮੋਂ ਨਮੋਂ ਇਕ ਦ੍ਰਿੜਾਈਆ। ਉਹ ਖੇਲ ਕਰੌਣਾ ਪਰਮ ਪੁਰਖ ਪਰਮਾਤਮ ਪੰਜਾਂ ਦਰਿਆਵਾਂ ਵਾਲੇ ਵਿਚ ਪੰਜਾਬ, ਪੰਜਾਬੀ ਰੰਗ ਰੰਗਾਈਆ। ਜਿਸ ਦੀ ਸ਼ਹਾਦਤ ਨਾਨਕ ਦੇ ਕੇ ਗਿਆ ਵਿਚ ਬਗ਼ਦਾਦ, ਗੋਬਿੰਦ ਮਾਛੂਵਾੜੇ ਦਿਤਾ ਸੁਣਾਈਆ। ਪੁਰਖ ਅਕਾਲ ਦਾ ਸਾਂਝਾ ਹੋਣਾ ਸਮਾਜ, ਦੀਨ ਮਜ਼੍ਹਬ ਨਾ ਵੰਡ ਵੰਡਾਈਆ । ਇਕ ਇਕੱਲਾ ਸਭ ਦਾ ਦਿਸੇ ਬਾਪ, ਵਲਦੀਅਤ ਇਕੋ ਇਕ ਦਰਸਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਧਰਮ ਦੀ ਧਾਰ ਚਲੇ ਰਾਜ, ਰਈਅਤ ਰਾਓ ਰੰਕ ਵਡਿਆਈਆ। ਗੁਰ ਅਵਤਾਰ ਪੈਗ਼ੰਬਰਾਂ ਲੇਖੇ ਲਾਵੇ ਖ਼ਿਦਮਾਤ, ਖ਼ਾਦਮ ਅਗਲੇ ਲਏ ਬਣਾਈਆ। ਅੰਦਰ ਬਾਹਰ ਗੁਪਤ ਜ਼ਾਹਰ ਸਭ ਦੇ ਵੇਖੇ ਜਜ਼ਬਾਤ, ਪਰਦਿਆਂ ਵਿਚੋਂ ਪੜਦਾ ਆਪ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮੇਲਾ ਲਏ ਮਿਲਾਈਆ। ਲੋਹ ਕਹੇ ਜਿਸ ਵੇਲੇ ਸਾਂ ਮੈਂ ਤਪਦੀ, ਅਗਨੀ ਨਾਲ ਤਪਾਈਆ। ਤੂੰਹੀ ਤੂੰਹੀ ਨਾਮ ਸਾਂ ਜਪਦੀ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਮੈਂ ਨਿਸ਼ਾਨੀ ਤੱਕੀ ਅਰਜਨ ਵਾਲੀ ਅੱਖ ਦੀ, ਜੋ ਪ੍ਰਤੱਖ ਪ੍ਰਭ ਦਾ ਦਰਸ਼ਨ ਪਾਈਆ। ਬਿਨਾ ਬੋਲਿਆਂ ਸਭ ਕੁਛ ਦੱਸਦੀ, ਮੇਰੇ ਅੰਦਰ ਅੰਦਰ ਕਰੇ ਪੜ੍ਹਾਈਆ। ਮੈਂ ਲਾਲ ਲਾਲੀ ਵੇਖੀ ਉਹਦੀ ਰੱਤ ਦੀ, ਜੋ ਰੰਗ ਰੱਤੜੇ ਆਪਣੇ ਰੰਗ ਰੰਗਾਈਆ। ਖੇਲ ਵੇਖੀ ਪ੍ਰਭੂ ਪਰਮੇਸ਼ਵਰ ਪਤਿ ਦੀ, ਪਤਿ ਪਤਵੰਤਾ ਸੋਭਾ ਪਾਈਆ। ਮੈਂ ਖ਼ੁਸ਼ੀਆਂ ਦੇ ਵਿਚ ਨੱਠਦੀ, ਭੱਜਾਂ ਚਾਈਂ ਚਾਈਂਆ। ਬਿਨ ਰਸਨਾ ਤੋਂ ਫਿਰਾਂ ਰਟਦੀ, ਤੇਰੀ ਬੇਪਰਵਾਹੀਆ।

❋

❋

ਕਿਤੇ ਮੇਰੀ ਚੁਰਾਸੀ ਕੱਟ ਦਈਂ, ਕਟਾਕਸ਼ ਨਾਮ ਲਗਾਈਆ। ਲੋਹ ਕਹੇ ਗੁਰ ਅਰਜਨ ਬੋਲਿਆ ਕਿਤੇ ਵੇਖੀਂ ਹੱਠ ਨਾ ਛੱਡ ਦਈਂ, ਬਲਹੀਣ ਅਖਵਾਈਆ। ਤੇਰਾ ਖੇਲ ਹੋਣਾ ਅੰਤਮ ਜਗ ਲਈ, ਜਗ ਜੀਵਣ ਦਾਤਾ ਦਏ ਵਡਿਆਈਆ। ਓਸ ਆਸਾ ਰੱਖੀ ਚਵੀ ਫੱਗਣ ਅੱਜ ਲਈ, ਸੰਦੇਸ਼ਾ ਧੁਰਦਰਗਾਹੀਆ। ਜਿਸ ਕਾਰਨ ਭਗਤ ਸੁਹੇਲੇ ਸੰਗਤ ਸੱਦ ਲਈ, ਸੱਦਾ ਨਾਮ ਸ਼ਬਦ ਸ਼ਨਵਾਈਆ। ਪੁਰਖ ਅਕਾਲ ਦੀ ਪ੍ਰੀਤੀ ਅੰਦਰ ਜਿਨ੍ਹਾਂ ਦੀ ਅੰਦਰੋਂ ਨੀਤੀ ਬੱਝ ਗਈ, ਨਾਤਾ ਤੋੜ ਕੂੜ ਲੋਕਾਈਆ। ਉਹ ਕਦੀ ਨਾ ਜਾਵਣ ਕਾਅਬੇ ਦੇ ਹੱਜ ਲਈ, ਮਹਿਬੂਬ ਸਚ ਅਰੂਜ ਅੰਤਰ ਆਪਣੇ ਦਰਸ਼ਨ ਪਾਈਆ। ਜਨ ਭਗਤੋ ਤੁਸਾਂ ਸੇਵਾ ਕਰਨੀ ਗੁਰ ਅਰਜਨ ਦੇ ਪਿਆਰ ਵਾਲੀ ਅੱਗ ਲਈ, ਅਗਨੀ ਅੱਗ ਦੇਣੀ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਅਗਨੀ ਕਹੇ ਮੈਂ ਬਲਦੀ ਨਾਲ ਮਾਚਸ, ਕੱਖਾਂ ਨਾਲ ਵਡਿਆਈਆ। ਮੈਨੂੰ ਸਾਰੇ ਕਹਿੰਦੇ ਆਤਸ਼, ਤੱਤਾਂ ਰਹੀ ਤਪਾਈਆ। ਮੇਰੀ ਲੱਭੀ ਕਿਸੇ ਨਾ ਸਾਜ਼ਸ਼, ਕੀ ਕੀ ਕਲ ਵਰਤਾਈਆ। ਜਨ ਭਗਤੋ ਤੁਸੀਂ ਬਣਾਓ ਆਪਣੀ ਆਦਤ, ਅੰਤਰ ਨਿਰੰਤਰ ਪਰਦਾ ਲਓ ਉਠਾਈਆ। ਜਿਸ ਦੀ ਸਤਿਗੁਰ ਅਰਜਨ ਕਰੀ ਇਬਾਦਤ, ਬੰਦਗੀ ਨਾਮ ਧਿਆਈਆ। ਓਹ ਤੁਹਾਡਾ ਸਭ ਦਾ ਦਿਸੇ ਮਾਲਕ, ਜੋ ਹਿੰਦੂ ਮੁਸਲਿਮ ਸਿੱਖ ਈਸਾਈ ਵੰਡ ਨਾ ਕੋਇ ਵੰਡਾਈਆ। ਆਦਿ ਜੁਗਾਦਿ ਜੁਗ ਚੌਕੜੀ ਸਭ ਦਾ ਬਣੇ ਪ੍ਰਿਤਪਾਲਕ, ਖ਼ਾਲਕ ਨੂਰ ਅਲਾਹੀਆ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਵਖਾਈਆ। ਲੋਹ ਕਹੇ ਮੇਰੇ ਥੱਲੇ ਅੱਗ ਦਿਓ ਬਾਲ, ਬਾਲੀ ਬੁਧ ਮਿਲੇ ਵਡਿਆਈਆ। ਕਲਜੁਗ ਵਿਚੋਂ ਸਤਿਜੁਗ ਹੋਣਾ ਬਹਾਲ, ਪੁਰਖ ਅਕਾਲ ਦਇਆ ਕਮਾਈਆ। ਲਾਲੋ ਦਾ ਲੇਖੇ ਲੱਗਣਾ ਨਾਨਕ ਵਾਲਾ ਥਾਲ, ਗ਼ਰੀਬੀ ਵਿਚ ਅਜੀਬੀ ਖੇਲ ਵਖਾਈਆ। ਬਲ ਦਵਾਰੇ ਦੇ ਉਠ ਖਲੋਵੋ ਨੌਜਵਾਨ, ਆਪਣੀ ਲਓ ਅੰਗੜਾਈਆ। ਸਾਂਝਾ ਕਰਨਾ ਪੀਣ ਖਾਣ, ਦੁਤੀਆ ਵੰਡ ਨਾ ਕੋਇ ਵੰਡਾਈਆ। ਪ੍ਰੇਮ ਪਿਆਰ ਨਾਲ ਰਿੰਨ੍ਹੋਂ ਦਾਲ, ਆਪਣੀ ਸੇਵ ਕਮਾਈਆ। ਵਿਚ ਖੌਂਚਾ ਮਾਰਨਾ ਸੰਭਾਲ, ਜਿਸ ਖੌਂਚੇ ਨੇ ਤੱਤੀ ਰੇਤ ਗੁਰ ਅਰਜਨ ਸੀਸ ਪਵਾਈਆ। ਇਹਦਾ ਪਿਛਲਾ ਕੁਛ ਅਹਿਵਾਲ, ਜਿਸ ਨੂੰ ਬੀਤ ਗਏ ਕਈ ਕਾਲ, ਭੇਵ ਅਭੇਦ ਨਾ ਕੋਇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਖੌਂਚਾ ਕਹੇ ਜੇ ਮੈਂ ਰੇਤ ਨਾ ਚੁਕਦਾ, ਗੁਰ ਅਰਜਨ ਸੀਸ ਪਵਾਈਆ। ਫਿਰ ਕਲਜੁਗ ਪੈਂਡਾ ਕਦੀ ਨਹੀਂ ਸੀ ਮੁਕਦਾ, ਮੁਕਾਉਣ ਵਾਲਾ ਨਜ਼ਰ ਕੋਇ ਨਾ ਆਈਆ। ਮੈਂ ਵਣਜਾਰਾ ਇਕੋ ਤੁੱਕ ਦਾ , ਜੋ ਪਾਰਬ੍ਰਹਮ ਬ੍ਰਹਮ ਕਰੇ ਸਚ ਪੜ੍ਹਾਈਆ। ਜਿਸ ਨੂੰ ਅਵਤਾਰ ਪੈਗ਼ੰਬਰ ਗੁਰੂ ਝੁਕਦਾ, ਵਿਸ਼ਨ ਬ੍ਰਹਮਾ ਸ਼ਿਵ ਦੇਵਤ ਸੁਰ ਸੀਸ ਨਿਵਾਈਆ। ਉਸ ਦਾ ਖੇਲ ਸਦਾ ਸੁਖ ਦਾ, ਦੁੱਖਾਂ ਵਾਲੀ ਨਾ ਵੰਡ ਵੰਡਾਈਆ। ਸਤਿਗੁਰ ਕਦੀ ਸਮਝਿਓ ਨਾ ਜਾਮਾ ਮਾਨਸ ਮਾਨੁਖ ਦਾ, ਤੱਤਾਂ ਵਾਲਾ ਰੂਪ ਧਰਾਈਆ। ਉਹਦੇ ਅੰਦਰ ਨੂਰ ਪ੍ਰਕਾਸ਼ ਜੋਤ ਅਬਿਨਾਸ਼ੀ ਅਚੁਤ ਦਾ, ਜੋ ਚੇਤਨ ਸਭ ਨੂੰ ਦਏ ਕਰਾਈਆ। ਸੋ ਵੇਲਾ ਵਕ਼ਤ ਸੁਹਾਵਾ ਢੁਕਦਾ, ਧਰਮ ਦੀ ਧਾਰ ਦਏ ਵਡਿਆਈਆ। ਰਾਵੀ ਕੰਢੇ ਜਿਸ ਦਾ ਲੇਖਾ ਉਹ ਸਭ ਨੂੰ ਪੁਛਦਾ, ਪੂਰਬ ਫੋਲ ਫੁਲਾਈਆ। ਖੇਲ ਵੇਖਣਾ ਪੁਰਖ ਅਕਾਲ ਗੋਬਿੰਦ ਧਾਰ ਪਿਤਾ ਪੁੱਤ ਦਾ, ਪਤਿਪਰਮੇਸ਼ਵਰ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਰਾਵੀ ਕਹੇ ਗੁਰ ਅਰਜਨ ਚਰਨ ਛੁਹਾਇਆ, ਅੰਤਰ ਮੇਰੇ

❋

❋

ਟਿਕਾਈਆ। ਮੈਂ ਚਰਨੀਂ ਹੱਥ ਲਗਾਇਆ, ਨਿਉਂ ਨਿਉਂ ਲਾਗੀ ਪਾਈਂਆ। ਲੱਖ ਲੱਖ ਸ਼ੁਕਰ ਮਨਾਇਆ, ਤੇਰੀ ਬੇਪਰਵਾਹੀਆ। ਉਸ ਕਿਰਪਾ ਕਰ ਕੇ ਮੇਰੇ ਸੀਸ ਹੱਥ ਟਿਕਾਇਆ, ਜਗਦੀਸ਼ ਦਿਤਾ ਵਖਾਈਆ। ਜਿਸ ਵੇਲੇ ਕਲਜੁਗ ਅੰਤ ਅੰਧੇਰਾ ਛਾਇਆ, ਸਦੀ ਚੌਧਵੀਂ ਦਏ ਦੁਹਾਈਆ। ਚਾਰੋਂ ਕੁੰਟ ਤ੍ਰੈਗੁਣ ਮਾਇਆ, ਪੰਜ ਤੱਤ ਕਰੇ ਹਲਕਾਈਆ। ਅੰਤਮ ਹੋਏ ਨਾ ਕੋਇ ਸਹਾਇਆ, ਪੱਲੂ ਸਾਰੇ ਜਾਣ ਛੁਡਾਈਆ। ਉਹ ਖੇਲ ਬੇਪ੍ਰਵਾਹਿਆ, ਜੋ ਆਪਣਾ ਹੁਕਮ ਵਰਤਾਈਆ। ਜਿਸ ਨੇ ਕਲਜੁਗ ਮਾਤ ਲਗਾਇਆ, ਉਹ ਅੰਤਮ ਵੇਖ ਵਖਾਈਆ। ਜਿਸ ਨੂੰ ਭਵਿਖਤਾਂ ਵਿਚ ਗਾਇਆ, ਗੁਰ ਅਵਤਾਰ ਪੈਗ਼ੰਬਰ ਧਿਆਨ ਲਗਾਈਆ। ਉਹ ਜੋਤੀ ਜੋਤ ਕਰੇ ਰੁਸ਼ਨਾਇਆ, ਨੂਰ ਨੁਰਾਨਾ ਕਰੇ ਡਗਮਗਾਈਆ। ਤੇਰਾ ਲੇਖਾ ਦਏ ਮੁਕਾਇਆ, ਮੁਕੰਮਲ ਆਪਣੀ ਕਾਰ ਕਮਾਈਆ। ਰਾਵੀ ਕਹੇ ਮੈਂ ਹੱਥ ਜੋੜ ਕੇ ਵਾਸਤਾ ਪਾਇਆ, ਨੇਤਰ ਨੈਣਾਂ ਨੀਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਰਾਵੀ ਕਹੇ ਮੈਂ ਕੀਤੀ ਇਕ ਅਰਦਾਸ, ਬੇਨੰਤੀ ਦਿਤੀ ਜਣਾਈਆ। ਕਿਰਪਾ ਕਰ ਸਰਬ ਗੁਣ ਤਾਸ, ਗੁਣਵੰਤੇ ਤੇਰੀ ਸਰਨਾਈਆ। ਤੂੰ ਆਇਉਂ ਮੇਰੇ ਪਾਸ, ਤੱਤੀ ਲੋਹ ਤਜਾਈਆ। ਮੇਰੀ ਸੇਵਾ ਖ਼ਾਸ, ਪਰਦਾ ਦਏ ਉਠਾਈਆ। ਗੁਰ ਅਰਜਨ ਹੱਸ ਕੇ ਕੀਤਾ ਬਲਾਸ, ਸ਼ਬਦ ਅਗੰਮ ਸੁਣਾਈਆ। ਉਠ ਵੇਖ ਮਾਰ ਝਾਤ, ਨੇਤਰ ਨੈਣ ਖੁਲ੍ਹਾਈਆ । ਸਾਚਾ ਦਿਸੇ ਨਾ ਕੋਈ ਸੱਜਣ ਸਾਕ, ਪਿਤਾ ਪੂਤ ਨਾ ਕੋਇ ਵਡਿਆਈਆ। ਚਾਰੋਂ ਕੁੰਟ ਉਡਦੀ ਖ਼ਾਕ, ਗਰਦੋ ਗੁਬਾਰ ਦਿਸੇ ਲੋਕਾਈਆ। ਅੰਦਰੋਂ ਖੁਲ੍ਹੇ ਕਿਸੇ ਨਾ ਤਾਕ, ਪਰਦਾ ਸਕੇ ਨਾ ਕੋਇ ਤੁੜਾਈਆ। ਅਵਤਾਰ ਪੈਗ਼ੰਬਰਾਂ ਪੂਰਾ ਕਰਨਾ ਵਾਕ, ਜੋ ਭਵਿਖਤਾਂ ਵਿਚ ਗਾਈਆ। ਅੰਤ ਪੈਣੀ ਨਹੀਂ ਕੋਈ ਰਾਸ, ਗੋਪੀ ਕਾਹਨ ਨਾ ਕੋਇ ਵਡਿਆਈਆ। ਦੀਨ ਮਜ਼੍ਹਬਾਂ ਕਰਨਾਂ ਘਾਤ, ਜ਼ਾਤ ਪਾਤ ਕਰੇ ਲੜਾਈਆ। ਮਨ ਦੀ ਪੂਰੀ ਹੋਵੇ ਨਾ ਖ਼ਾਹਿਸ਼, ਮਮਤਾ ਵਿਚ ਦੁਹਾਈਆ। ਪੁਰਖ ਅਕਾਲ ਸਭ ਨੇ ਕਰਨਾ ਤਲਾਸ਼, ਜਗਦੀਸ਼ਰ ਨਜ਼ਰ ਕਿਸੇ ਨਾ ਆਈਆ। ਓਹ ਖੇਲ ਕਰੇ ਅਬਿਨਾਸ਼, ਕਰਨੀ ਦਾ ਕਰਤਾ ਨੂਰ ਅਲਾਹੀਆ। ਜਿਸ ਦੀ ਸਿਫ਼ਤ ਕਰ ਨਾ ਸਕੇ ਕਾਗ਼ਜ਼ ਕ਼ਲਮ ਸ਼ਾਹੀ ਦਵਾਤ, ਕਾਇਨਾਤ ਨਾ ਕੋਇ ਵਡਿਆਈਆ। ਗੁਰ ਅਵਤਾਰ ਪੈਗ਼ੰਬਰ ਓਸੇ ਦੇ ਦਾਸ, ਸੇਵਕ ਹੋ ਕੇ ਸੇਵ ਕਮਾਈਆ। ਓਹ ਸਾਹਿਬ ਸੁਲਤਾਨਾ ਨੌਜਵਾਨਾ ਮਰਦ ਮਰਦਾਨਾ ਨਿਰਗੁਣ ਨੂਰ ਕਰੇ ਪ੍ਰਕਾਸ਼, ਜੋਤੀ ਜਾਤਾ ਬੇਪ੍ਰਵਾਹੀਆ। ਤੇਰਾ ਲਹਿਣਾ ਦੇਣਾ ਲੇਖਾ ਮੁਕਾਵੇ ਹਿਸਾਬ, ਬਾਕੀ ਰਹਿਣ ਕੋਇ ਨਾ ਪਾਈਆ। ਮਿੱਤਰ ਪਿਆਰਾ ਬਣ ਅਹਿਬਾਬ, ਦਵਾਰਾ ਇਕ ਸੁਹਾਈਆ। ਤੂੰ ਉਸ ਨੂੰ ਤੱਕਣਾ ਸਾਖਿਆਤ, ਅਮਾਮਾਂ ਦਾ ਅਮਾਮ ਨਜ਼ਰੀ ਆਈਆ। ਜੋ ਸਭ ਦੇ ਹੁਜਰੇ ਵੇਖੇ ਮਹਿਰਾਬ, ਮਹਿਬੂਬ ਜਲਵਾਗਰ ਨੂਰ ਖ਼ੁਦਾਈਆ। ਜਿਸ ਨੂੰ ਪੈਗ਼ੰਬਰ ਕਰਨ ਆਦਾਬ, ਸਯਦਿਆਂ ਵਿਚ ਸੀਸ ਝੁਕਾਈਆ। ਉਸ ਨੇ ਅਗੰਮੀ ਮਾਰਨੀ ਆਵਾਜ਼, ਸ਼ਬਦੀ ਧਾਰ ਉਠਾਈਆ। ਸਭ ਦੀ ਰੱਖਣੀ ਲਾਜ, ਜੋ ਬੈਠੇ ਧਿਆਨ ਲਗਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਹੁਕਮ ਇਕ ਵਰਤਾਈਆ। ਗੁਰ ਅਰਜਨ ਕਿਹਾ ਤੇਰਾ ਨਿਰਮਲ ਕਰਮ ਉਜਾਗਰ, ਮਿਹਰ ਨਜ਼ਰ ਤਰਾਈਆ। ਤੇਰਾ ਵਣਜ ਵਪਾਰਾ ਕਰੇ ਅਗੰਮ ਸੁਦਾਗਰ, ਵਸਤ ਅਨਮੋਲ ਵਖਾਈਆ। ਕਿਰਪਾ ਕਰੇ ਕਰੀਮ ਕ਼ਾਦਰ, ਕ਼ੁਦਰਤ ਦਾ ਮਾਲਕ ਨੂਰ ਅਲਾਹੀਆ। ਸਚ ਦਵਾਰੇ ਦੇਵੇ ਆਦਰ, ਆਦਰਸ਼ ਇਕ ਵਖਾਈਆ। ਨੌਜਵਾਨ ਬਣ ਬਹਾਦਰ, ਸੂਰਬੀਰ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ

❋

❋

ਆਪਣੀ ਕਿਰਪਾ ਕਰ, ਤੇਰਾ ਲਹਿਣਾ ਝੋਲੀ ਪਾਈਆ। ਰਾਵੀ ਕਹੇ ਮੇਰੇ ਨੈਣਾਂ ਲਾਈ ਛਹਿਬਰ, ਨੀਰ ਨੀਰ ਵਹਾਈਆ। ਉਹ ਕਿਹੋ ਜੇਹਾ ਹੋਵੇਗਾ ਰਹਿਬਰ, ਮੈਨੂੰ ਦੇ ਦ੍ਰਿੜਾਈਆ। ਕੀ ਉਹ ਨਾਅਰਾ ਬੋਲੇ ਐਲੀਹੈਦਰ, ਕਿ ਅੱਲਾ ਹੂ ਹੂ ਸੁਣਾਈਆ। ਕੀ ਉਹ ਆਵੇਗਾ ਕਿਸੇ ਦੱਰਾ ਖ਼ੈਬਰ, ਆਪਣੀ ਕਰ ਚੜ੍ਹਾਈਆ। ਕੀ ਨਾਮ ਕਲਮਾ ਹੋਵੇ ਉਸ ਦੀ ਵਹਿਦਤ, ਵਾਹਦ ਦੇ ਜਣਾਈਆ। ਕੀ ਸਿਖਿਆ ਦੇਵੇ ਇਬਾਦਤ, ਅਦਲ ਇਨਸਾਫ਼ ਕੀ ਕਮਾਈਆ। ਕੀ ਦੀਨ ਦੁਨੀ ਪਾਵੇ ਬਗ਼ਾਵਤ, ਮਜ਼੍ਹਬ ਮਜ਼੍ਹਬਾਂ ਨਾਲ ਟਕਰਾਈਆ । ਕੀ ਭਗਤਾਂ ਦੇਵੇ ਜ਼ਮਾਨਤ, ਸੂਫ਼ੀਆਂ ਲਏ ਬਚਾਈਆ। ਕੀ ਕਲਮਾ ਦਏ ਅਮਾਨਤ, ਵਸਤ ਅਗੰਮ ਵਰਤਾਈਆ। ਗੁਰ ਅਰਜਨ ਕਿਹਾ ਆਦਿ ਜੁਗਾਦੀ ਸਹੀ ਸਲਾਮਤ, ਜਨਮ ਮਰਨ ਵਿਚ ਨਾ ਆਈਆ। ਤੱਤਾਂ ਵਾਲੀ ਨਾ ਬਣਾਵੇ ਬਨਾਵਟ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਵੰਡ ਨਾ ਕੋਇ ਵੰਡਾਈਆ। ਜੋ ਗੁਰ ਅਵਤਾਰ ਪੈਗ਼ੰਬਰਾਂ ਬਖ਼ਸ਼ੇ ਨਾਮ ਸਖ਼ਾਵਤ, ਭੰਡਾਰੇ ਖ਼ਾਲੀ ਸਰਬ ਭਰਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਦਾ ਮਾਲਕ ਨੂਰ ਅਲਾਹੀਆ। ਰਾਵੀ ਕਹੇ ਮੈਂ ਚਰਨੋਦਕ ਲਿਆ ਕਰ ਕੇ ਚਰਨ ਕਵਲ ਪਿਆਰ, ਆਪਣਾ ਪ੍ਰੇਮ ਵਧਾਈਆ। ਗੁਰ ਅਰਜਨ ਹੱਸ ਕੇ ਕਿਹਾ ਏਸ ਨੂੰ ਰੱਖੀਂ ਸੰਭਾਲ, ਆਪਣੇ ਵਿਚ ਛੁਪਾਈਆ। ਜਿਸ ਵੇਲੇ ਆਵੇ ਦੀਨ ਦਿਆਲ, ਦਇਆਨਿਧ ਦਇਆ ਕਮਾਈਆ। ਤੇਰੇ ਵਿਚੋਂ ਲਏ ਨਿਕਾਲ, ਮਿਹਰ ਨਜ਼ਰ ਇਕ ਉਠਾਈਆ। ਜਿਸ ਨੂੰ ਪੀਵਣ ਸ਼ਾਹ ਕੰਗਾਲ, ਅਮੀਰ ਗ਼ਰੀਬਾਂ ਵੰਡ ਨਾ ਕੋਇ ਵੰਡਾਈਆ। ਇਹ ਖੇਲ ਅਗੰਮ ਕਮਾਲ, ਦੀਨ ਦਿਆਲ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਦੋ ਜਹਾਨਾਂ ਆਪਣਾ ਹੁਕਮ ਵਰਤਾਈਆ। ਰਾਵੀ ਕਹੇ ਉਹ ਅੰਮ੍ਰਿਤ ਜਲ ਮੇਰਾ, ਮਿਹਰ ਨਾਲ ਵਡਿਆਈਆ । ਜਿਥੇ ਗੰਗਾ ਗੋਦਾਵਰੀ ਜਮਨਾ ਸੁਰਸਤੀ ਲਾਇਆ ਡੇਰਾ, ਆਸਣ ਇਕ ਸੁਹਾਈਆ। ਗੁਰ ਅਵਤਾਰ ਪੈਗ਼ੰਬਰਾਂ ਪਾਇਆ ਫੇਰਾ, ਆਪਣਾ ਵੇਸ ਵਟਾਈਆ। ਕਲਜੁਗ ਅੰਤਮ ਆਇਆ ਦੇ ਕੇ ਗਿਆ ਗੇੜਾ, ਸਦੀ ਚੌਧਵੀਂ ਰਾਹ ਤਕਾਈਆ। ਕੂੜੀ ਕਿਰਿਆ ਉਜੜਨਾ ਖੇੜਾ, ਚਾਰ ਕੁੰਟ ਨਾ ਕੋਇ ਭਵਾਈਆ। ਬਿਨ ਪੁਰਖ ਅਕਾਲ ਬੰਨ੍ਹੇ ਕੋਈ ਨਾ ਬੇੜਾ, ਮੁਹਾਣਾ ਕੰਧ ਨਾ ਕੋਇ ਉਠਾਈਆ । ਝਗੜਾ ਪਿਆ ਗੁਰੂ ਗੁਰ ਚੇਰਾ, ਚੇਰਾ ਗੁਰ ਨਾ ਕੋਇ ਵਡਿਆਈਆ। ਚਾਰੋਂ ਕੁੰਟ ਦਿਸੇ ਅੰਧੇਰਾ, ਸਾਚਾ ਚੰਦ ਨਾ ਕੋਇ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੇਵੇ ਮਾਣ ਵਡਿਆਈਆ। ਰਾਵੀ ਕਹੇ ਅੰਮ੍ਰਿਤ ਜਲ ਗੁਰ ਅਰਜਨ ਧਾਰ ਰਸ, ਰਸੀਆ ਦਿਆਂ ਵਖਾਈਆ। ਜੋ ਮਾਰਗ ਗਿਆ ਦੱਸ, ਮੈਂ ਓਸੇ ਤੇ ਚਲੀ ਬਣ ਕੇ ਰਾਹੀਆ। ਖੋਲ੍ਹ ਕੇ ਵੇਂਹਦੀ ਰਹੀ ਅਗੰਮੀ ਅੱਖ, ਕਵਣ ਵੇਲਾ ਮਿਲੇ ਮਾਹੀਆ। ਅੰਤ ਵੇਖਿਆ ਨੂਰ ਪ੍ਰਤੱਖ, ਮਿਹਰਵਾਨ ਮਹਿਬੂਬ ਗੁਸਾਈਂਆ। ਕੌਲ ਇਕ਼ਰਾਰ ਹੋਇਆ ਸਚ, ਵੱਜੀ ਸਚ ਵਧਾਈਆ। ਭਾਵੇਂ ਮੇਰਾ ਤਨ ਵਜੂਦ ਨਹੀਂ ਕੋਈ ਕੱਚ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਮੈਂ ਸਭ ਕੁਛ ਰਹੀ ਦੱਸ, ਸ਼ਬਦ ਗੁਰੂ ਗੁਰ ਸਮਝਾਈਆ। ਜਿਸ ਦੇ ਕਾਰਨ ਸਭ ਕੁਛ ਰੱਖਿਆ ਛੱਡ, ਆਪਣੇ ਵਿਚ ਟਿਕਾਈਆ। ਪਰਦਿਆਂ ਵਿਚ ਲਿਆ ਢਕ, ਜਗ ਨੇਤਰ ਨਾ ਕੋਇ ਦਰਸਾਈਆ। ਉਹਦਾ ਲਹਿਣਾ ਮੁਕਣਾ ਅੱਜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਵੇਖ ਵਖਾਈਆ। ਰਾਵੀ ਕਹੇ ਮੇਰਾ ਪਾਣੀ ਜਲ ਮੁਹੱਬਤ ਵਾਲਾ ਨੀਰ, ਸਾਗਰ ਵਿਚ ਵਡਿਆਈਆ।

❋

❋

ਜਿਸ ਦੀ ਮਹਿਮਾ ਕਰ ਕੇ ਗਿਆ ਕਬੀਰ, ਸਿਫ਼ਤਾਂ ਵਿਚ ਸਿਫ਼ਤ ਸਾਲਾਹੀਆ। ਜਿਥੇ ਸ਼ਰਅ ਦਾ ਟੁੱਟੇ ਜ਼ੰਜੀਰ, ਸ਼ਰੀਅਤ ਰਹਿਣ ਕੋਇ ਨਾ ਪਾਈਆ। ਮਿਲੇ ਮੇਲ ਬੇਨਜ਼ੀਰ, ਨਜ਼ਰੀਆ ਦਏ ਬਦਲਾਈਆ। ਜਨ ਭਗਤਾਂ ਮਿਟੇ ਹਉਮੇ ਪੀੜ, ਹੰਗਤਾ ਰੋਗ ਗਵਾਈਆ। ਅੰਮ੍ਰਿਤ ਮਿਲੇ ਸੀਰ, ਬਿਨ ਰਸਨਾ ਰਸ ਚਖਾਈਆ। ਸਾਂਤਕ ਹੋਵੇ ਸ਼ਰੀਰ, ਧੀਰਜ ਧੀਰ ਵਖਾਈਆ। ਝਗੜਾ ਮੁਕੇ ਸ਼ਾਹ ਹਕੀਰ, ਇਕੋ ਰੰਗ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਸਦ ਆਪਣਾ ਹੁਕਮ ਵਰਤਾਈਆ। ਗੰਗਾ ਪਾਣੀ ਕਹੇ ਮੈਨੂੰ ਵਰਤੋ ਸਬਜ਼ੀ ਦਾਲ, ਅੰਨ ਵਿਚ ਰਲਾਈਆ। ਮੈਂ ਸਭ ਕੁਛ ਵੇਖਿਆ ਹਾਲ, ਹਾਲਤ ਦੀਨ ਦੁਨੀ ਤਕਾਈਆ। ਫਲ ਦਿਸਿਆ ਨਾ ਕਿਸੇ ਡਾਲ, ਪੱਤ ਟਹਿਣੀ ਨਾ ਕੋਇ ਲਹਿਰਾਈਆ। ਬਿਨ ਹਰਿ ਨਾਮੇ ਸਾਰੇ ਹੋਏ ਕੰਗਾਲ, ਵਸਤ ਅਗੰਮ ਨਾ ਕੋਇ ਵਰਤਾਈਆ। ਇਕੋ ਏਕ ਪੁਰਖ ਅਕਾਲਾ ਸਭ ਦੇ ਵਸੇ ਨਾਲ, ਵਿਛੋੜਾ ਨਜ਼ਰ ਕੋਇ ਨਾ ਆਈਆ। ਕਾਇਆ ਮੰਦਰ ਅੰਦਰ ਲੈਣਾ ਭਾਲ, ਬਾਹਰੋਂ ਲੱਭਣ ਦੀ ਲੋੜ ਰਹੇ ਨਾ ਰਾਈਆ। ਹਿੰਦੂ ਮੁਸਲਿਮ ਸਿੱਖ ਈਸਾਈ ਪਾਰਸੀ ਬੋਧੀ ਸਾਰੇ ਓਸੇ ਦੇ ਨਾਲ, ਆਤਮ ਧਾਰ ਉਹੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਭੇਵ ਖੁਲ੍ਹਾਈਆ। ਪਾਣੀ ਕਹੇ ਮੈਨੂੰ ਵਰਤਣਾ ਨਾਲ ਚਾਅ, ਚਾਓ ਘਨੇਰਾ ਇਕ ਦ੍ਰਿੜਾਈਆ। ਪੁਰਖ ਅਕਾਲਾ ਸਭ ਦਾ ਇਕੋ ਮਲਾਹ, ਖੇਵਟ ਖੇਟਾ ਸੋਭਾ ਪਾਈਆ। ਗੁਰ ਅਵਤਾਰ ਪੈਗ਼ੰਬਰ ਓਸੇ ਦੀ ਮਹਿੰਮਾ ਗਏ ਸੁਣਾ, ਸਿਫ਼ਤਾਂ ਵਿਚ ਵਡਿਆਈਆ। ਓਸੇ ਦੇ ਰਾਗ ਨਾਦ ਢੋਲੇ ਗਏ ਗਾ, ਕਾਗ਼ਜ਼ ਕ਼ਲਮ ਸ਼ਾਹੀ ਜੋੜ ਜੁੜਾਈਆ। ਓਸੇ ਦੇ ਅੰਤਰ ਆਤਮ ਗਏ ਸਮਾ, ਜੋਤੀ ਜੋਤ ਜੋਤ ਮਿਲਾਈਆ। ਸੋ ਖ਼ਾਲਕ ਮਾਲਕ ਪ੍ਰਿਤਪਾਲਕ ਵੇਖਣਹਾਰਾ ਦੋ ਜਹਾਂ, ਕਲਜੁਗ ਅੰਤਮ ਆਪਣੀ ਦਇਆ ਕਮਾਈਆ। ਰਾਵੀ ਕਹੇ ਜਿਸ ਵਰਤਾਈ ਭਾਵੀ ਓਹ ਕਰੇ ਸਚ ਨਿਆਂ, ਨਿਆਂਕਾਰ ਇਕ ਅਖਵਾਈਆ। ਮੇਰੇ ਕੰਢੇ ਵੰਡ ਵੰਡਾ, ਹਿੱਸੇ ਗਏ ਪਾਈਆ । ਜਿਨ੍ਹਾਂ ਨੇ ਸੂਰ ਖਾਧਾ ਜਿਨ੍ਹਾਂ ਨੇ ਖਾਧੀ ਗਾਂ, ਹੱਦ ਬੇਹੱਦ ਦਿਤੀ ਬਣਾਈਆ। ਅਗਲਾ ਲੇਖਾ ਕਿਸੇ ਨੂੰ ਪਤਾ ਨਾ, ਭੇਵ ਸਕੇ ਨਾ ਕੋਇ ਖੁਲ੍ਹਾਈਆ। ਸਦੀ ਚੌਧਵੀਂ ਅੰਤ ਅਖ਼ੀਰ ਮਿਲੇ ਨਾ ਕੋਇ ਪਨਾਹ, ਸਹਾਰਾ ਨਜ਼ਰ ਕੋਇ ਨਾ ਆਈਆ। ਸਭ ਦੇ ਵੇਖਣੇ ਪੁਰਖ ਅਕਾਲ ਗੁਨਾਹ, ਘਟ ਘਟ ਅੰਦਰ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਭੇਵ ਖੁਲ੍ਹਾਈਆ। ਰਾਵੀ ਕਹੇ ਵੇਖੋ ਕੱਖਾਂ ਵਾਲਾ ਤੁਲ੍ਹਾ, ਸੋਹਣਾ ਨਜ਼ਰੀ ਆਈਆ। ਬੇਸ਼ਕ ਦੁਨੀਆ ਪ੍ਰਭ ਦਾ ਨਾਂ ਗਾਉਂਦੀ ਨਾਲ ਬੁੱਲਾਂ, ਹਿਰਦੇ ਹਰਿ ਨਾ ਕੋਇ ਵਸਾਈਆ। ਕਿਸੇ ਨੇ ਮੂੰਡ ਮੁੰਡਾਇਆ ਕਿਸੇ ਨੇ ਪਗੜੀ ਰੱਖੀ ਕਿਸੇ ਨੇ ਰੱਖਿਆ ਕੁੱਲਾ, ਕੁੱਲ ਆਲਮ ਭੇਵ ਕੋਇ ਨਾ ਪਾਈਆ। ਮਾਇਆ ਮਮਤਾ ਵਿਚ ਜਗਤ ਜਹਾਨ ਰੁਲਾ, ਰਸਤਾ ਨਜ਼ਰ ਕੋਇ ਨਾ ਆਈਆ । ਅੰਮ੍ਰਿਤ ਆਤਮ ਸਭ ਦਾ ਰਸ ਡੁੱਲ੍ਹਾ, ਨਿਝਰ ਝਿਰਨਾ ਨਾ ਕੋਇ ਝਿਰਾਈਆ। ਹੰਕਾਰੀ ਵਿਕਾਰੀ ਦੁਸ਼ਟ ਦੁਰਾਚਾਰੀ ਫਲਿਆ ਫੁੱਲਾ, ਜੂਠ ਝੂਠ ਆਪਣਾ ਰੰਗ ਰੰਗਾਈਆ। ਮਿਲੇ ਮੇਲ ਨਾ ਕਿਸੇ ਸੁਲਹਕੁਲਾ, ਭਾਂਡਾ ਭਰਮ ਨਾ ਕੋਇ ਭੰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਰਾਵੀ ਕਹੇ ਮੈਂ ਕੀ ਦੱਸਾਂ ਰਸਤਾ, ਰਹਿਬਰ ਕੌਣ ਅਖਵਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਬੰਨ੍ਹਿਆ ਆਪਣਾ ਬਸਤਾ, ਅੱਗੇ ਅਵਰ ਨਾ ਕੋਇ ਪੜ੍ਹਾਈਆ। ਪੁਰਖ ਅਕਾਲ ਕਹੇ ਮੈਂ ਨਾਮ ਦੱਸਣਾ ਸਸਤਾ, ਜਿਸ ਦੀ ਦਾਮ

❋

❋

ਕ਼ੀਮਤ ਨਾ ਕੋਇ ਪਾਈਆ। ਜਿਹੜਾ ਲੇਖ ਮੁਕਾਵੇ ਅਰਸ਼ਾ ਫ਼ਰਸ਼ਾ, ਜ਼ਿਮੀਂ ਜ਼ਮਾਂ ਹੋਏ ਸਫ਼ਾਈਆ। ਹਰਿਜਨ ਬਣਾਏ ਬਰਦਾ, ਬੰਦੀਖ਼ਾਨਾ ਦਏ ਤੁੜਾਈਆ। ਨੂਰ ਚਮਕਾਵੇ ਨਰਾਇਣ ਨਰ ਦਾ, ਜੋਤੀ ਜੋਤ ਕਰੇ ਰੁਸ਼ਨਾਈਆ। ਅਨਾਦੀ ਧੁਨ ਅਨਹਦ ਹੋਵੇ ਵਜਦਾ, ਅਨਰਾਗੀ ਰਾਗ ਸੁਣਾਈਆ। ਅੰਮ੍ਰਿਤ ਝਿਰਨਾ ਇਹੋ ਰਸ ਹੋਵੇ ਝਿਰਦਾ, ਬੂੰਦ ਸਵਾਂਤੀ ਇਕ ਟਪਕਾਈਆ। ਨਜ਼ਾਰਾ ਦੇਵਾਂ ਮੈਂ ਆਪਣੀ ਮਿਹਰ ਦਾ, ਮਿਹਰ ਨਜ਼ਰ ਇਕ ਉਠਾਈਆ। ਝਗੜਾ ਮੁਕਾਵਾਂ ਚੁਰਾਸੀ ਗੇੜ ਦਾ, ਜਨ ਭਗਤਾਂ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਖੇਲ ਵਖਾਈਆ। ਰਾਵੀ ਇਹ ਕੁਛ ਰਹੀ ਦੱਸ, ਆਪਣਾ ਹਾਲ ਜਣਾਈਆ। ਓਧਰੋਂ ਨਾਰਦ ਆ ਕੇ ਪਿਆ ਹੱਸ, ਰੌਲੀ ਦਿਤੀ ਪਾਈਆ। ਅੱਗੇ ਕਰ ਜਾ ਬੱਸ, ਕੀ ਰਹੀ ਸੁਣਾਈਆ। ਸ੍ਰਿਸ਼ਟੀ ਦੀ ਦ੍ਰਿਸ਼ਟੀ ਵੇਖ ਆਪਣੀ ਅੱਖ, ਅੱਖਰਾਂ ਵਾਲੀ ਛੱਡ ਪੜ੍ਹਾਈਆ। ਜੋ ਗੁਰ ਅਵਤਾਰ ਪੈਗ਼ੰਬਰ ਖੋਲ੍ਹ ਕੇ ਗਏ ਹੱਟ, ਉਥੋਂ ਸੌਦਾ ਲੈਣ ਕੋਇ ਨਾ ਪਾਈਆ। ਧਰਮ ਮਰਿਆਦਾ ਗਏ ਛੱਡ, ਈਮਾਨ ਬੇਈਮਾਨ ਦਿਤਾ ਬਣਾਈਆ। ਪਿਆਰ ਰਿਹਾ ਨਾ ਦੀਨ ਦੁਨੀ ਜਗ, ਕ਼ੀਮਤ ਸਚ ਨਾ ਕੋਇ ਮੁਕਾਈਆ। ਨਾਰਦ ਕਹੇ ਓਹ ਵੇਖ ਜਿਸ ਤਰ੍ਹਾ ਲੋਹ ਥੱਲੇ ਤਪਦੀ ਅੱਗ, ਦੀਨ ਦੁਨੀ ਕਲਜੁਗ ਮਾਇਆ ਅਗਨੀ ਏਸੇ ਤਰ੍ਹਾ ਤਪਾਈਆ। ਜਿਸ ਤਰਾ ਦਾਲ ਵਿਚ ਖੌਂਚਾ ਰਿਹਾ ਵੱਜ, ਏਸੇ ਤਰ੍ਹਾ ਕਾਮ ਕਰੋਧ ਸਭ ਨੂੰ ਰਿਹਾ ਹਿਲਾਈਆ। ਰਾਵੀ ਏਸ ਦੁਨੀਆਂ ਦਾ ਖਹਿੜਾ ਛੱਡ, ਜਿਸ ਨੇ ਗੁਰ ਅਵਤਾਰ ਪੈਗ਼ੰਬਰਾਂ ਨੂੰ ਦਿਤੀ ਸਜ਼ਾਈਆ। ਚਲ ਇਹਨੂੰ ਛੱਡ ਕੇ ਹੋਈਏ ਅੱਡ, ਪੈਂਡਾ ਲਈਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਰਾਵੀ ਕਹੇ ਨਾਰਦ ਜੀ ਮੇਰੇ ਨਾਲ ਗੋਦਾਵਰੀ ਸੁਰਸਤੀ ਜਮਨਾ ਗੰਗਾ, ਬੈਠੀਆਂ ਮੇਲ ਮਿਲਾਈਆ। ਓਨ੍ਹਾਂ ਦਿਆਂ ਤੀਰਥਾਂ ਤੱਟਾਂ ਕਿਨਾਰਿਆਂ ਉਤੇ ਪੰਡਤ ਪਾਂਧਿਆਂ ਕੀਤਾ ਦੰਗਾ, ਮਾਇਆ ਮਮਤਾ ਵਿਚ ਲੜਾਈਆ। ਨਾਰਦ ਝਟ ਖੜ੍ਹਾ ਹੋ ਗਿਆ ਇਕ ਟੰਗਾ, ਰਾਮ ਰਾਮ ਕਹਿ ਕੇ ਦਿਤੀ ਦੁਹਾਈਆ। ਨੀਂ ਰਾਵੀ ਤੂੰ ਇਹਨਾਂ ਦਾ ਕਾਹਨੂੰ ਕੀਤਾ ਸੰਗਾ, ਇਹ ਤੇ ਚਾਰ ਜੁਗ ਦੀਆਂ ਮੁਰਦੇ ਖਾਣੀਆਂ, ਖਾ ਖਾ ਕੇ ਆਪਣਾ ਢਿੱਡ ਨਾ ਅਜੇ ਭਰਾਈਆ। ਕਿੱਥੋਂ ਗੰਢ ਲਈਆਂ ਇਹਨਾਂ ਨਾਲ ਗੰਢਾਂ, ਮੈਨੂੰ ਦੇ ਸਮਝਾਈਆ। ਰਾਵੀ ਕਹੇ ਮੈਂ ਸੁਣਿਆ ਇਨ੍ਹਾਂ ਦਾ ਕੁਛ ਲਹਿਣਾ ਦੇਣਾ ਚੰਗਾ, ਚੰਗੀ ਤਰਾ ਨਜ਼ਰੀ ਆਈਆ। ਨਾਰਦ ਕਹੇ ਇਹ ਕਲਜੁਗ ਜੀਵਾਂ ਵਾਂਗੂ ਇਨ੍ਹਾਂ ਦਾ ਬਾਹਰੋਂ ਨਾ ਵੇਖ ਪਿੰਡਾ ਸਾਫ਼ ਸੁਥਰਾ ਨੰਗਾ, ਅੰਦਰੋਂ ਕੂੜੀ ਕਿਰਿਆ ਸਭ ਨੂੰ ਦਿਤਾ ਰੁਲਾਈਆ। ਨਾਰਦ ਕਹੇ ਮੈਂ ਵਾਸਤਾ ਪਾਵਾਂ ਸਾਹਿਬ ਅੱਗੇ ਸੂਰਾ ਸਰਬੰਗਾ, ਜੋ ਸਭ ਦਾ ਪਿਤਾ ਮਾਈਆ। ਪ੍ਰਭੂ ਕਲਜੁਗ ਅੰਤ ਸ੍ਰੀ ਭਗਵੰਤ ਸਭ ਦਾ ਲੇਖਾ ਮੁਕਾ ਦੇ ਤੇ ਆਪਣੇ ਦਰ ਦਾ ਇਕ ਦੇਦੇ ਅਨੰਦਾ, ਅਨੰਦ ਆਪਣੇ ਵਿਚੋਂ ਪ੍ਰਗਟਾਈਆ। ਜਿਤਨੇ ਮਾਰਗ ਤੇ ਉਤਨੇ ਰਸਤੇ ਤੇਰੇ ਨਾਮ ਦਾ ਲੈਂਦੇ ਚੰਦਾ, ਚੰਦੂ ਦੀ ਵਾਰਦਾਤ ਗੁਰੂ ਅਰਜਨ ਦੇ ਅਰਥਾਤ ਸਭ ਨੂੰ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਮੇਲ ਮਿਲਾਈਆ। ਨਾਰਦ ਕਹੇ ਰਾਵੀ ਏਧਰ ਕਰ ਧਿਆਨ, ਤੈਨੂੰ ਦਿਆਂ ਸਮਝਾਈਆ। ਸਿਖ ਲੈ ਕੁਛ ਗਿਆਨ, ਅਨਭਵ ਦਰਸਾਈਆ। ਗੰਗਾ ਗੋਦਾਵਰੀ ਜਮਨਾ ਸੁਰਸਤੀ ਬਾਲ ਅੰਜਾਣ, ਕੀ ਇਨ੍ਹਾਂ ਵਡਿਆਈਆ। ਇਹ ਤੇ ਚਾਹੁੰਦੀਆਂ ਪੀਣ ਖਾਣ, ਆਪਣਾ ਰਸ ਵਖਾਈਆ। ਮੈਂ ਤੇ ਇਹ ਜਾਣਦਾ ਸਭ ਤੋਂ ਚੰਗਾ ਉਹ ਭਗਤ ਜਿਹੜਾ ਮਿਲਿਆ ਹੋਵੇ ਭਗਵਾਨ, ਭਾਗ ਆਪਣਾ ਅਗਲਾ ਲਏ ਬਣਾਈਆ। ਗੰਗਾ ਗੋਦਾਵਰੀ

❋

❋

ਜਮਨਾ ਸੁਰਸਤੀ ਅਠਸਠ ਤੀਰਥਾਂ ਨਾਲੋਂ ਮੈਨੂੰ ਪਵਿਤ੍ਰ ਦਿਸਦੀ ਕਿਸ਼ਨ ਸਿੰਘ ਦੀ ਰਾਨ, ਮੇਰਾ ਜੀਅ ਕਰਦਾ ਇਸ ਦੇ ਪੱਟ ਤੇ ਬਹਿ ਕੇ ਸਮਰਥ ਨਾਲ ਮਿਲ ਕੇ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਖੇਲ ਵਖਾਈਆ। ਨਾਰਦ ਕਹੇ ਗੁਰਮੁਖ ਦਾ ਮਹਾਂਬਲੀ ਵਾਲਾ ਪੱਟ, ਕਿਉਂ ਪਟਨੇ ਵਾਲਾ ਦਏ ਵਡਿਆਈਆ। ਬਾਕੀ ਸਭ ਦੇ ਅੰਦਰ ਕਲਜੁਗ ਨੇ ਤ੍ਰੈਕੁਟੀ ਤੋਂ ਉਪਰ ਦਸਮ ਦਵਾਰੀ ਵਿਚ ਲਾ ਦਿਤੇ ਡੱਟ, ਬਾਹਰ ਸਕੇ ਨਾ ਕੋਇ ਕਢਾਈਆ। ਜਿਸ ਨੂੰ ਵੇਖੋ ਸਾਧ ਸੰਤ ਫ਼ਕੀਰ ਸਾਰਾ ਵਿਕ ਗਿਆ ਕਾਮਨਾ ਦੇ ਹੱਟ, ਜਗਤ ਤ੍ਰਿਸ਼ਨਾ ਵਿਚ ਹਲਕਾਈਆ। ਰਾਵੀ, ਜਿੰਨਾਂ ਚਿਰ ਜਗਤ ਪਿਆਰ ਨਾ ਜਾਏ ਛੱਡ, ਦ੍ਰਿਸ਼ਟੀ ਵਿਚੋਂ ਨਾ ਹੋਵੇ ਅੱਡ, ਇਸ਼ਟੀ ਮਿਲੇ ਨਾ ਪੁਰਖ ਸਮਰਥ, ਮਹਿਮਾ ਦੱਸੇ ਨਾ ਆਪਣੀ ਅਕਥ, ਸ਼ਬਦ ਰਥ ਚੜ੍ਹਨ ਕੋਇ ਨਾ ਪਾਈਆ। ਗੁਰ ਅਰਜਨ ਕਹਿ ਕੇ ਗਿਆ ਸਚ, ਗੁਰੂ ਗ੍ਰੰਥ ਦੀ ਬਾਣੀ ਕੋਈ ਨਾ ਸਕੇ ਵਾਚ, ਵਾਚਕ ਗਿਆਨੀ ਪ੍ਰਭ ਦਾ ਧਿਆਨ ਨਾ ਕੋਇ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦਰ ਘਰ ਸਾਚੇ ਦੇਵੇ ਮਾਣ ਵਡਿਆਈਆ। ਨਾਰਦ ਕਹੇ ਸੁਣ ਰਾਵੀ ਰੰਗ ਰੱਤੜੀ, ਤੈਨੂੰ ਦਿਆਂ ਜਣਾਈਆ। ਆਪਣੇ ਮਨ ਰਹੀਂ ਨਾ ਮੱਤੜੀ, ਮਮਤਾ ਵਿਚ ਵਡਿਆਈਆ। ਜਿਸ ਨੇ ਵੰਡ ਵੰਡਾਈ ਵੈਸ਼ ਸ਼ੂਦਰ ਬ੍ਰਾਹਮਣ ਛੱਤ੍ਰੀ, ਛਤਰਧਾਰੀਆਂ ਦਿਤੀ ਵਡਿਆਈਆ। ਜਿਸ ਦਾ ਲਹਿਣਾ ਦੇਣਾ ਹਿਸਾਬ ਆਵੇ ਕਿਸੇ ਨਾ ਪੱਤਰੀ, ਗੁਰ ਅਵਤਾਰ ਪੈਗ਼ੰਬਰ ਬੇਅੰਤ ਕਹਿ ਕੇ ਗਏ ਸੁਣਾਈਆ। ਨਜ਼ਰ ਨਾ ਆਏ ਕਿਸੇ ਗ੍ਰਹਿ ਨਛੱਤਰੀ, ਬ੍ਰਹਮਾ ਵਿਸ਼ਨ ਸ਼ਿਵ ਨਾ ਕੋਇ ਚਤੁਰਾਈਆ। ਓਹ ਖੇਲ ਕਰੇ ਕਲ ਵਖਰੀ, ਬੇਪਰਵਾਹ ਆਪਣੀ ਕਾਰ ਕਮਾਈਆ। ਜਿਸ ਨੂੰ ਲੱਭਦੇ ਵਿਚੋਂ ਪੱਥਰੀਂ, ਸਿਲਾਂ ਪੂਜ ਪੁਜਾਈਆ। ਜਿਸ ਨੂੰ ਖੋਜਣ ਮੰਦਰ ਮਸਜਿਦ ਸ਼ਿਵਦਵਾਲੇ ਮਠੜੀਂ, ਭੱਜਣ ਵਾਹੋ ਦਾਹੀਆ। ਜਿਸ ਦੇ ਪ੍ਰੇਮ ਵਿਚ ਪਿਆਰ ਵਿਚ ਸਤਿਕਾਰ ਵਿਚ ਨਿਰਗੁਣ ਨਾਨਕ ਸਰਗੁਣ ਤੋਲੀ ਤੱਕੜੀ, ਤਰਾਜ਼ੂ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦੀ ਧਾਰ ਇਕ ਵਖਾਈਆ। ਨਾਰਦ ਕਹੇ ਗੰਗਾ ਗੋਦਾਵਰੀ ਜਮਨਾ ਸੁਰਸਤੀ, ਰਾਵੀ ਰਵਾਦਾਰ ਨਜ਼ਰ ਕੋਇ ਨਾ ਆਈਆ। ਓਹ ਮਾਲਕ ਖ਼ਾਲਕ ਪ੍ਰਿਤਪਾਲਕ ਪਤਿਪਰਮੇਸ਼ਵਰ ਅਰਸ਼ੀ, ਅਰਸ਼ੀ ਪ੍ਰੀਤਮ ਨੂਰ ਅਲਾਹੀਆ । ਚਾਰ ਜੁਗ ਨਾਮ ਉਸ ਦੇ ਫ਼ਰਜ਼ੀ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਗੁਰ ਅਵਤਾਰ ਪੈਗ਼ੰਬਰਾਂ ਕੋਲੋਂ ਦਿਤੇ ਬਦਲਾਈਆ। ਅੰਤ ਅਖ਼ੀਰ ਬੇਨਜ਼ੀਰ ਲੈਂਦਾ ਰਿਹਾ ਅਰਜ਼ੀ, ਦਰਖ਼ਾਸਤ ਸਭ ਦੀ ਆਪਣੇ ਕੋਲ ਰਖਾਈਆ। ਸਦੀ ਚੌਧਵੀਂ ਅੰਤ ਅਖ਼ੀਰ ਕਦੇ ਨਾ ਹੋਏ ਬੇਗ਼ਰਜ਼ੀ, ਗ਼ਰਜ਼ ਸਭ ਦੀ ਵੇਖ ਵਖਾਈਆ। ਜਿਸ ਨੇ ਤਨ ਵਜੂਦ ਮਾਟੀ ਖ਼ਾਕ ਪੰਜ ਤੱਤ ਹਾਡੀ ਮਾਸ ਨਾੜੀ ਚਮੜੇ ਦੀ ਪਹਿਨਾਈ ਵਰਦੀ, ਮਨ ਮਤ ਬੁਧ ਨਾਲ ਮਿਲਾਈਆ। ਓਹ ਖੇਲ ਜਾਣੇ ਏਥੇ ਓਥੇ ਦੋ ਜਹਾਨ ਆਪਣੇ ਘਰ ਦੀ, ਗ੍ਰਹਿ ਮੰਦਰ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੀਨ ਦੁਨੀ ਦੀ ਧਾਰ ਵੇਖੇ ਵਿਕਾਰ ਹੰਕਾਰ ਵਿਚ ਲੜਦੀ, ਪਿਆਰ ਮੁਹੱਬਤ ਨਜ਼ਰ ਕੋਇ ਨਾ ਆਈਆ।

❋

❋

੨੫ ਫੱਗਣ ਸ਼ਹਿਨਸ਼ਾਹੀ ਸੰਮਤ ੪ ਆਸਾ ਸਿੰਘ ਦੇ ਗ੍ਰਹਿ ਪਿੰਡ ਅਲੜ੍ਹਪਿੰਡੀ

ਰਾਵੀ ਕਹੇ ਮੈਂ ਪ੍ਰੇਮਣ ਸੱਚੇ ਪ੍ਰਭ ਦੀ, ਪ੍ਰਭੂ ਮਿਲ ਕੇ ਵੱਜੇ ਵਧਾਈਆ। ਮੈਂ ਜੁਗ ਜੁਗ ਰਹੀ ਵਗਦੀ, ਵਹਿਣਾਂ ਵਿਚ ਵਡਿਆਈਆ। ਮੈਂ ਨਿਤ ਨਵਿਤ ਰਹੀ ਲੱਭਦੀ, ਬਿਨ ਅੱਖਾਂ ਅੱਖ ਉਠਾਈਆ। ਸਮਾਂ ਉਡੀਕਦੀ ਰਹੀ ਆਪਣੀ ਹੱਦ ਦੀ, ਹਦੂਦ ਅੰਤਮ ਵੇਖ ਵਖਾਈਆ। ਜੁਗ ਚੌਕੜੀ ਏਸੇ ਤਰਾ ਲੰਘ ਗਈ, ਵਕ਼ਤ ਆਪਣਾ ਮਾਤ ਲੰਘਾਈਆ। ਮੈਂ ਆਸਾ ਮਨਸਾ ਮੰਗ ਲਈ, ਤ੍ਰਿਸ਼ਨਾ ਇਕ ਰਖਾਈਆ। ਉਡੀਕ ਰੱਖਾਂ ਤੇਰੇ ਅੰਗ ਲਈ, ਅੰਗੀਕਾਰ ਆਪ ਕਰਾਈਆ। ਨੈਣ ਉਠਾਵਾਂ ਓਸ ਚੰਦ ਲਈ, ਜੋ ਨੂਰ ਜੋਤ ਰੁਸ਼ਨਾਈਆ। ਜਿਸ ਨੇ ਲੱਖ ਚੁਰਾਸੀ ਜੀਵ ਜੰਤ ਵੰਡ ਲਈ, ਬ੍ਰਹਿਮੰਡ ਖੋਜ ਖੁਜਾਈਆ। ਜੋ ਖੇਲ ਖਲਾਵੇ ਜੇਰਜ ਅੰਡ ਲਈ, ਉਤਭੁਜ ਸੇਤਜ ਵੇਖ ਵਖਾਈਆ। ਜੋ ਪ੍ਰਗਟ ਹੋਵੇ ਢੌਣ ਦੀਨ ਮਜ਼੍ਹਬਾਂ ਦੀ ਕੰਧ ਲਈ, ਕੰਢੀ ਮੇਰੇ ਸੋਭਾ ਪਾਈਆ। ਸੱਧਰ ਰੱਖੀ ਓਸ ਬਖ਼ਸ਼ੰਦ ਲਈ, ਜੋ ਬਖ਼ਸ਼ਿਸ਼ ਮਿਹਰ ਕਰਾਈਆ। ਜਿਸ ਅੰਤ ਮੇਰੀ ਦਰਦ ਵੰਡ ਲਈ, ਦਰ ਤੇਰੇ ਫੇਰਾ ਪਾਈਆ। ਪੰਧ ਮਾਰਿਆ ਭਾਗਹੀਣ ਮੰਦ ਲਈ, ਕੁਕਰਮਣ ਲਈ ਤਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਭੇਵ ਖੁਲ੍ਹਾਈਆ। ਰਾਵੀ ਕਹੇ ਮੈਂ ਆਦਿ ਜੁਗਾਦਿ ਦੀ ਭਾਗੀ, ਭਾਗਵੰਤ ਅਖਵਾਈਆ। ਸਦਾ ਰਹੀ ਵੈਰਾਗੀ, ਵੈਰਾਗਣ ਹੋ ਕੇ ਦਿਆਂ ਦੁਹਾਈਆ। ਸੋਈ ਅੰਤਮ ਜਾਗੀ, ਜਗਾਵਣ ਵਾਲੇ ਲਿਆ ਜਗਾਈਆ। ਮੇਰੀ ਖੁਲ੍ਹ ਗਈ ਪਿਛਲੀ ਸਮਾਧੀ, ਸਮਾਂ ਸਮੇਂ ਵਿਚੋਂ ਬਦਲਾਈਆ। ਮੈਂ ਧਾਰ ਤਕ ਲਈ ਆਦੀ, ਜੋ ਆਦਿ ਅੰਤ ਅਖਵਾਈਆ। ਮੈਂ ਖੇਲ ਵੇਖਿਆ ਬ੍ਰਹਿਮਾਦੀ, ਬ੍ਰਹਿਮੰਡ ਦਿਤਾ ਜਣਾਈਆ। ਮੈਂ ਨਾਦ ਸੁਣਿਆ ਅਹਿਲਾਦੀ, ਸੰਦੇਸ਼ਾ ਧੁਰਦਰਗਾਹੀਆ। ਮੈਂ ਹੰਸ ਹੋਈ ਕਾਗੀ, ਕਾਗ ਹੰਸ ਰੂਪ ਬਦਲਾਈਆ। ਮੇਰੀ ਪਿਛਲੀ ਬਦਲ ਗਈ ਵਾਦੀ, ਵਾਇਦਾ ਆਪਣਾ ਪੂਰ ਕਰਾਈਆ। ਮੈਨੂੰ ਨਜ਼ਰ ਆ ਗਈ ਅਜੀਤ ਜੁਝਾਰ ਦੀ ਬੁੱਢੜੀ ਦਾਦੀ, ਦਾਅਵੇ ਨਾਲ ਵੇਖ ਵਖਾਈਆ। ਮੈਂ ਖ਼ੁਸ਼ੀਆਂ ਵਿਚ ਰਹੀ ਅਰਾਧੀ, ਅਰਾਧਨਾ ਇਕ ਜਣਾਈਆ। ਸਰਨ ਸਰਨਾਈ ਲਾਗੀ, ਚਰਨ ਕਵਲ ਵਡਿਆਈਆ। ਮੈਂ ਮਿਲ ਕੇ ਮੋਹਣ ਮਾਧੀ, ਮਾਧਵ ਆਪਣਾ ਭੇਵ ਖੁਲ੍ਹਾਈਆ। ਝਗੜਾ ਛੱਡਿਆ ਸੰਤ ਸਾਧੀ, ਸਾਧਨਾ ਆਪਣੀ ਲਈ ਕਰਾਈਆ। ਚੇਤਾ ਭੁੱਲ ਗਿਆ ਕ੍ਰਿਸ਼ਨ ਰਾਧੀ, ਸੀਤਾ ਰਾਮ ਨਾ ਕੋਇ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਮੇਰਾ ਰੰਗ ਰੰਗਾਈਆ। ਰਾਵੀ ਕਹੇ ਗੰਗਾ ਗੋਦਾਵਰੀ ਜਮਨਾ ਸੁਰਸਤੀ ਇਹ ਸਾਰੀਆਂ ਮੇਰੀਆਂ ਭੈਣਾਂ, ਭਣਵਈਆ ਨਜ਼ਰ ਕੋਇ ਨਾ ਆਈਆ। ਅਸਾਂ ਇਕੋ ਦਵਾਰੇ ਰਹਿਣਾ, ਦੂਜਾ ਕੰਤ ਨਾ ਕੋਇ ਹੰਢਾਈਆ। ਸਚ ਸਰਨਾਈ ਇਕੋ ਢਹਿਣਾ, ਦੂਜਾ ਇਸ਼ਟ ਨਾ ਕੋਇ ਮਨਾਈਆ। ਪ੍ਰੇਮ ਪ੍ਰੀਤੀ ਪਾਣਾ ਗਹਿਣਾ, ਭੂਸ਼ਨ ਰੰਗਲਾ ਸੋਭਾ ਪਾਈਆ। ਮਹੱਲ ਅਟਲ ਇਕੋ ਬਹਿਣਾ, ਛੱਪਰ ਛੰਨ ਨਾ ਕੋਇ ਰੁਸ਼ਨਾਈਆ। ਨਿਰਮਲ ਨੂਰ ਇਕ ਰੁਸ਼ਨਾਣਾ, ਦੀਵਾ ਬਾਤੀ ਨਾ ਕੋਇ ਰਖਾਈਆ। ਆਦਿ ਜੁਗਾਦੀ ਭਾਣਾ ਸਹਿਣਾ, ਸਿਰ ਸਕੇ ਨਾ ਕੋਇ ਉਠਾਈਆ। ਜਨ ਭਗਤੋ ਤੁਹਾਨੂੰ ਇਕੋ ਸੰਦੇਸ਼ਾ ਕਹਿਣਾ, ਮੈਂ ਸਚ ਦਿਆਂ ਸੁਣਾਈਆ। ਜਾਂ ਤੱਕੋ ਪ੍ਰਭ ਦਾ ਦਰਸ਼ਨ ਨੈਣਾਂ, ਬਿਨਾ ਵੇਖਿਆਂ ਸਾਂਤ ਕੋਇ ਨਾ ਆਈਆ। ਨਾ ਕੋਈ ਸਾਕ ਨਾ ਕੋਈ ਸੈਣਾਂ, ਸੱਜਣ ਸੰਗ ਨਾ ਕੋਇ ਨਿਭਾਈਆ। ਮਾਤ ਪਿਤ ਭਾਈ ਨਹੀਂ ਕੋਈ ਰਹਿਣਾ, ਪੁੱਤਰ ਧੀ ਸੰਗ ਨਾ ਕੋਇ ਰਖਾਈਆ। ਬਿਨ ਸਾਹਿਬ ਸਤਿਗੁਰ ਚੁਕਾਏ

❋

❋

ਨਾ ਕੋਈ ਲਹਿਣਾ ਦੇਣਾ, ਹਿਸਾਬ ਬੇਬਾਕ ਨਾ ਕੋਇ ਕਰਾਈਆ। ਜਦੋਂ ਵੀ ਪੁਰਖ ਅਬਿਨਾਸ਼ੀ ਚਰਨੀ ਢਹਿਣਾ, ਦੂਸਰ ਸੀਸ ਨਾ ਕੋਇ ਨਿਵਾਈਆ। ਕਲਜੁਗ ਅੰਤ ਸਾਧ ਸੰਤ ਜਗਤ ਚਮਕਣ ਵਾਲਾ ਟਟਾਣਾ, ਅੰਤਰ ਨੂਰ ਜ਼ਹੂਰ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਰਾਵੀ ਕਹੇ ਜਨ ਭਗਤੋ ਮੇਰੇ ਵਾਂਗ ਰੱਖੋ ਆਸਾ, ਨਿਰਾਸਾ ਰਹਿਣ ਕੋਇ ਨਾ ਪਾਈਆ। ਨੌ ਸੌ ਚੁਰਾਨਵੇ ਚੌਕੜੀ ਜੁਗ ਕਰ ਕੇ ਰਹੀ ਭਰਵਾਸਾ, ਆਪਣਾ ਮਨ ਨਾ ਕਦੇ ਬਦਲਾਈਆ। ਜਮਨਾ ਕਹੇ ਮੇਰੇ ਉਤੇ ਕਾਹਨ ਪਾ ਕੇ ਗਿਆ ਰਾਸਾ, ਗੋਪੀਆਂ ਵਾਲਾ ਖੇਲ ਖਿਲਾਈਆ। ਗੰਗਾ ਕਹੇ ਮੇਰੇ ਉਤੇ ਡੇਰੇ ਲਾਏ ਅਨੇਕਾਂ ਸਾਧਾਂ, ਰਿਸ਼ੀਆਂ ਮੁਨੀਆਂ ਆਸਣ ਜਮਾਈਆ। ਸੁਰਸਤੀ ਕਹੇ ਮੇਰਾ ਪੱਲਾ ਨਾਲ ਕਿਸੇ ਨਹੀਂ ਲਾਗਾ, ਮੈਂ ਗੰਗਾ ਜਮਨਾ ਵਿਚ ਮਿਲ ਕੇ ਆਪਣਾ ਝਟ ਲੰਘਾਈਆ। ਗੋਦਾਵਰੀ ਕਹੇ ਮੈਂ ਲੱਗਣ ਨਹੀਂ ਦਿਤਾ ਦਾਗ਼ਾ, ਕੂੜ ਕਿਰਿਆ ਨਾ ਕੋਇ ਵਖਾਈਆ। ਮੇਰੀ ਇਕੋ ਆਸਾ ਜਦ ਮਿਲੇ ਤੇ ਮਿਲੇ ਪ੍ਰਭੂ ਕੰਤ ਸੁਹਾਗਾ, ਜੋ ਜਨਮ ਮਰਨ ਵਿਚ ਕਦੇ ਨਾ ਆਈਆ। ਕਿਉਂ ਮੈਨੂੰ ਗੋਬਿੰਦ ਥੋੜ੍ਹਾ ਜਿਹਾ ਰਸ ਦੇ ਕੇ ਗਿਆ ਸਵਾਦਾ, ਚਰਨਾਮਤ ਮੇਰੇ ਮੁਖ ਚੁਆਈਆ। ਮੈਂ ਓਦੋਂ ਦੀ ਦਿਵਸ ਰੈਣ ਨਾ ਸੁੱਤੀ ਨਾ ਜਾਗੀ ਸਦ ਮਾਰਦੀ ਰਹੀ ਵਾਜਾਂ, ਆ ਮਿਲ ਮੇਰੇ ਪ੍ਰਭ ਗੁਸਾਈਂਆ। ਮੈਂ ਵਡਿਔਂਦੀ ਰਹੀ ਤੂੰ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਦੀਨ ਦੁਨੀ ਦਾ ਰਾਜਾ, ਪਰਵਰਦਿਗਾਰ ਤੇਰੀ ਸਰਨਾਈਆ। ਜਨ ਭਗਤੋ ਮੇਰੀ ਆਸਾ ਪੁਨੀ ਤੁਹਾਡੇ ਸਾਹਮਣੇ ਆ ਕੇ ਮੇਰੀ ਰੱਖੀ ਲਾਜਾ, ਮਿਹਰਵਾਨ ਹੋ ਕੇ ਆਪਣਾ ਦਰਸ ਦਿਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੀਆਂ ਪੂਰੀਆਂ ਕਰੇ ਆਸਾਂ, ਆਹਿਸਤਾ ਆਹਿਸਤਾ ਆਹਿਸਤਾ ਲੇਖਾ ਸਭ ਦਾ ਪੂਰ ਕਰਾਈਆ।

੨੫ ਫੱਗਣ ਸ਼ਹਿਨਸ਼ਾਹੀ ਸੰਮਤ ੪ ਦਾਰਾ ਸਿੰਘ ਦੇ ਗ੍ਰਹਿ ਪਿੰਡ ਅਲੜ੍ਹਪਿੰਡੀ ਜ਼ਿਲਾ ਗੁਰਦਾਸਪੁਰ

ਰਾਵੀ ਕਹੇ ਜਨ ਭਗਤੋ ਪ੍ਰਭ ਦੀ ਵਖਰੀ ਤਾਲੀਮ, ਵਖ ਵਖ ਦਿਆਂ ਜਣਾਈਆ। ਮੈਂ ਜੁਗ ਜੁਗ ਵੇਖਦੀ ਰਹੀ ਕ਼ਦੀਮ, ਕ਼ੁਦਰਤ ਦਾ ਮਾਲਕ ਕੀ ਕੀ ਕਾਰ ਕਮਾਈਆ। ਜੋ ਵਸਣਹਾਰਾ ਸਚਖੰਡ ਦਵਾਰੇ ਘਰ ਅਜ਼ੀਮ, ਆਲੀਸ਼ਾਨ ਸੋਭਾ ਪਾਈਆ। ਦੀਨਾਂ ਮਜ਼੍ਹਬਾਂ ਵਿਚ ਕਰਦਾ ਰਿਹਾ ਤਕ਼ਸੀਮ, ਗੁਰ ਅਵਤਾਰ ਪੈਗ਼ੰਬਰਾਂ ਸੇਵ ਲਗਾਈਆ। ਬਣਾ ਕੇ ਛੋਟੇ ਛੋਟੇ ਯਤੀਮ, ਹਿੱਸਿਆਂ ਵਾਲੀ ਵੰਡ ਸਮਝਾਈਆ। ਪੂਜਾ ਕਰਾਈ ਨਰਾਂ ਦੇ ਨਾਲ ਮਦੀਨ, ਜੋੜੀ ਜਗਤ ਵਿਚ ਵਖਾਈਆ। ਆਪਣਾ ਆਪ ਬਿਨਾ ਭਗਤਾਂ ਤੋਂ ਕਿਸੇ ਨੂੰ ਹੋਣ ਨਹੀਂ ਦਿਤਾ ਤਸਲੀਮ, ਚਾਰ ਜੁਗ ਦੇ ਸ਼ਾਸਤਰ ਦੇਣ ਗਵਾਹੀਆ। ਕਲਜੁਗ ਅੰਤ ਸਭ ਦੀ ਬੁੱਧੀ ਕੀਤੀ ਮਲੀਨ, ਪਵਿਤ੍ਰ ਨਜ਼ਰ ਕੋਇ ਨਾ ਆਈਆ। ਮਨ ਮਮਤਾ ਦੇ ਹੋ ਅਧੀਨ, ਕਲਪਣਾ ਵਿਚ ਰਹੇ ਕੁਰਲਾਈਆ। ਜਨ ਭਗਤੋ ਮੈਂ ਤੁਹਾਨੂੰ ਏਸੇ ਕਾਰਨ ਸੱਦਿਆ ਮੇਰੇ ਉਤੇ ਕਰੋ ਯਕੀਨ, ਅਰਜਨ ਦਾ ਦੱਸਿਆ ਅੰਤਮ ਪੂਰਾ ਦਿਤਾ ਕਰਾਈਆ। ਗੰਗਾ ਗੋਦਾਵਰੀ ਜਮਨਾ ਸੁਰਸਤੀ ਨੂੰ ਕਹੋ ਆਫ਼ਰੀਨ, ਜੋ ਚਲ ਕੇ ਆਈਆਂ ਆਪਣਾ ਪੰਧ ਮੁਕਾਈਆ। ਏਧਰੋਂ ਨਾਰਦ ਆ ਗਿਆ ਰਾਵੀ ਮੇਰਾ ਨਹੀਂ ਦੱਸਿਆ ਕਿੱਡਾ ਰਾਹ ਮਹੀਨ, ਜਿਥੋਂ ਦੀ ਚਲਿਆ ਵਾਹੋ ਦਾਹੀਆ। ਤੁਹਾਡੇ ਵਿਚ ਇਕ ਵਡਿਆਈ ਦੁਨੀਆ ਕਹੇ

❋

❋

ਜਲ ਬਿਨਾ ਜਿਉਂਦੀ ਨਹੀਂ ਮੀਨ, ਜਲ ਮੀਨ ਤੋਂ ਬਿਨਾ ਤੁਹਾਡੀ ਗੱਤ ਨਾ ਕਿਸੇ ਦ੍ਰਿੜਾਈਆ। ਮੈਂ ਵੇਖੋ ਬੜਾ ਸ਼ੌਕੀਨ, ਹੋਇਆ ਨਹੀਂ ਕਿਸੇ ਦੇ ਅਧੀਨ, ਆਅਲਾ ਅਦਨਾ ਸਾਰੇ ਵੇਖ ਵਖਾਈਆ। ਮੈਂ ਜਦ ਤੱਕ ਤੱਕਾਂ ਪਰਮ ਪੁਰਖ ਜੋਤੀ ਦਾ ਸੀਨ, ਬਿਨਾ ਜੋਤ ਤੋਂ ਦੂਜਾ ਇਸ਼ਟ ਨਾ ਕੋਇ ਮਨਾਈਆ। ਮੈਨੂੰ ਕ੍ਰਿਸ਼ਨ ਕਹਿੰਦਾ ਰਿਹਾ ਮੈਂ ਤ੍ਰੈਲੋਕੀ ਨਾਥ ਮਾਲਕ ਲੋਕ ਤੀਨ, ਮੈਂ ਮੂੰਹ ਦੀ ਵਜਾ ਕੇ ਬੀਨ, ਉਹਨੂੰ ਮਸਖ਼ਰਿਆਂ ਵਾਲਾ ਪਾਰਟ ਦਿਤਾ ਵਖਾਈਆ। ਕੁਛ ਗਾ ਕੇ ਨਾਲ ਜ਼ਬੀਨ, ਜ਼ਬਾਨ ਮੁਖ ਦੰਦਾਂ ਵਿਚ ਹਿਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਨਾਰਦ ਕਹੇ ਜਨ ਭਗਤੋ ਆਕੜ ਨਾ ਜਾਇਓ ਅਸੀਂ ਚੜ੍ਹ ਗਏ ਉਤਲੇ ਡੰਡੇ, ਚੋਟੀ ਆਸਣ ਲਾਈਆ। ਅਜੇ ਤੇ ਤੁਸੀਂ ਸਿਰਫ਼ ਆਏ ਰਾਵੀ ਦੇ ਕੰਢੇ, ਕੰਢੇ ਕੰਢੇ ਆਪਣਾ ਕ਼ਦਮ ਟਿਕਾਈਆ। ਮਿੱਸੀਆਂ ਰੋਟੀਆਂ ਤੇ ਨਾਲ ਖਾਧੇ ਗੰਢੇ, ਖਾ ਕੇ ਸ਼ੁਕਰ ਮਨਾਈਆ । ਜਿਸ ਵੇਲੇ ਪ੍ਰਭ ਨੇ ਦੀਨ ਦੁਨੀ ਮਗਰ ਲਾਏ ਅਗੰਮੀ ਧਾਰ ਡੰਡੇ, ਡਾਂ ਡਾਂ ਡਾਂ ਕਰੇ ਲੋਕਾਈਆ। ਡਰਦਾ ਉਚੀ ਕੋਈ ਨਾ ਖੰਘੇ, ਸਾਹ ਸਾਹ ਵਿਚ ਦੁਹਾਈਆ। ਫੇਰ ਤੁਸਾਂ ਉਂਗਲੀਆਂ ਪੌਣੀਆਂ ਮੂੰਹ ਪੰਜੇ, ਸਹਿਮ ਵਿਚ ਸੋਚ ਵਿਚ ਆਪਣਾ ਆਪ ਛੁਪਾਈਆ। ਫੇਰ ਪ੍ਰਭੂ ਨੇ ਲੱਭਣੇ ਕਿਹੜੇ ਚੰਗੇ ਕਿਹੜੇ ਮੰਦੇ, ਵੇਖੇ ਥਾਉਂ ਥਾਈਂਆ। ਹੁਣ ਤੁਸੀਂ ਬੜੇ ਸ਼ੌਕ ਨਾਲ ਸੌਂਦੇ ਉਤੇ ਮੰਜੇ, ਆਸਣਾਂ ਉਤੇ ਆਸਣ ਲਾਈਆ। ਸਚ ਪੁਛੋ ਮੈਂ ਗਿਆਰਾਂ ਦਿਨ ਪਾਵੇ ਦੇ ਹੇਠਾਂ ਪੈ ਪੈ ਕੱਢੇ, ਸਚ ਦਿਆਂ ਸੁਣਾਈਆ। ਜੇ ਤੁਸੀਂ ਵੇਖੋ ਤੇ ਮੇਰੀ ਪਿੱਠ ਤੇ ਪੈ ਗਏ ਖੱਡੇ, ਭਾਰ ਚੁਕ ਚੁਕ ਕੇ ਆਪਣਾ ਵਕ਼ਤ ਲੰਘਾਈਆ। ਮੇਰੇ ਨਾਲ ਬੜੀ ਸਖ਼ਤੀ ਨਾਲ ਹੰਢੇ, ਜੁਗ ਜੁਗ ਭੈ ਵਖਾਈਆ। ਤੁਹਾਨੂੰ ਤੇ ਅੱਜ ਚਾਅ ਨਾਲ ਲਾਡ ਨਾਲ ਕਹੀ ਜਾਂਦਾ ਆਓ ਮੇਰੇ ਡੱਡੇ, ਬੱਚਿਓ ਗੋਦੀ ਵਿਚ ਟਿਕਾਈਆ। ਜਿਸ ਵੇਲੇ ਫੇਰ ਹਿਸਾਬ ਕੱਢੇ, ਲੇਖਾ ਵੇਖ ਵਖਾਈਆ। ਪਤਾ ਨਹੀਂ ਵਿਚੋਂ ਸਾਰੇ ਰਹਿਣ ਕਿ ਅੱਧੇ, ਕਿ ਦੁਗਣੇ ਲਏ ਬਣਾਈਆ। ਤੁਸੀਂ ਵੀ ਐਂਵੇਂ ਡਰਦੇ ਚਰਨ ਨਾ ਜਾਇਓ ਦੱਬੇ, ਕਹੋ ਅਸੀਂ ਬੜੀ ਸੇਵ ਕਮਾਈਆ। ਮੇਰੀ ਸੇਵਾ ਲਾਈ ਖੋਤੇ ਤੇ ਚੜ੍ਹਨਾ ਖੜਕੌਂਦੇ ਜਾਣਾ ਡੱਬੇ, ਹੁਣ ਮੇਰੀ ਡੱਬਾ ਖੜਕੌਣ ਦੀ ਵਾਰੀ ਆਈਆ। ਜਿਸ ਪਿਆਰ ਕਰਨਾ ਸੋ ਹਿਰਦਿਉਂ ਸਰਨਾਈ ਲੱਗੇ, ਨਹੀਂ ਤੇ ਪਿਛਾਂਹ ਆਪਣੇ ਘਰ ਨੂੰ ਜਾਓ ਭੱਜੇ, ਮੈਂ ਡੱਗੇ ਨਾਲ ਸਭ ਨੂੰ ਦਿਆਂ ਭਜਾਈਆ। ਜੇ ਬਣਨਾ ਤੁਸੀਂ ਚੰਗੇ, ਮੇਰੇ ਵਾਂਗ ਜੁਗ ਚੌਕੜੀ ਮੰਗਦੇ ਲੰਘੇ, ਫੇਰ ਭਾਵੇਂ ਤੁਹਾਡੇ ਕੋਲ ਮੋਹਣੀ ਰੂਪ ਬਣਾ ਕੇ ਜਮਨਾ ਸੁਰਸਤੀ ਗੋਦਾਵਰੀ ਆ ਜਾਏ ਗੰਗੇ, ਤੁਸਾਂ ਅੱਖ ਨਾ ਲੈਣੀ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬਿਨਾ ਬੰਦਗੀਉਂ ਬਣਾਏ ਬੰਦੇ, ਜਿਨ੍ਹਾਂ ਨੂੰ ਬੰਦਨਾ ਇਕ ਸਮਝਾਈਆ।

੨੫ ਫੱਗਣ ਸ਼ਹਿਨਸ਼ਾਹੀ ਸੰਮਤ ੪ ਸਰੂਪ ਸਿੰਘ ਦੇ ਗ੍ਰਹਿ ਪਿੰਡ ਅਲੜ੍ਹ ਪਿੰਡੀ

ਨਾਰਦ ਕਹੇ ਜਨ ਭਗਤੋ ਮੇਰਾ ਡੱਬਾ ਕਰਦਾ ਡਿਬ ਡਿਬ ਡਿਬ, ਡੌਰੂ ਰਿਹਾ ਵਜਾਈਆ। ਅੱਜ ਤੋਂ ਸਿਖਿਆ ਸੁਣ ਲਓ ਜੋ ਸਤਿਗੁਰ ਸਰਨ ਆਏ ਬੀਬੀਆਂ ਬੱਚਿਆਂ ਦੇ ਮੂੰਹ ਤੋਂ ਲਾਹ ਕੇ ਆਇਆ ਕਰੋ ਗਿੱਡ, ਬਿਨਾ ਮੁਖ ਧੋਤਿਆਂ ਚਰਨ ਸੀਸ ਨਾ ਕੋਇ ਨਿਵਾਈਆ। ਵੇਖਿਓ ਪ੍ਰਸ਼ਾਦਿ

❋

❋

ਖਾ ਕੇ ਨਾ ਜਾਇਓ ਟਿੱਭ, ਆਪੋ ਆਪਣਾ ਰਾਹ ਤਕਾਈਆ। ਮੇਰੇ ਨਾਲ ਵਾਅਦਾ ਕਰਿਓ ਸਾਨੂੰ ਭਰੋਸਾ ਹੋਇਆ ਇਕ, ਦੂਜਾ ਅਵਰ ਨਾ ਪਿਤਾ ਮਾਈਆ। ਜਿਹੜਾ ਮੇਰੀ ਗੱਲ ਤੋਂ ਹੋਵੇ ਜਿੱਚ, ਓਹ ਮੈਨੂੰ ਦੇਵੇ ਸੁਣਾਈਆ । ਕਿਉਂ ਮੈਂ ਚਾਰ ਜੁਗ ਦਾ ਪੁਰਾਣਾ ਸਿੱਖ, ਹੁਕਮ ਮੰਨਣ ਦੀ ਆਦਤ ਮੈਨੂੰ ਬੜੀ ਆਈਆ। ਵਿਛੋੜੇ ਵਿਚ ਜੇ ਨਾ ਮਿਲੇ ਤੇ ਮੈਂ ਰੋਵਾਂ ਪਿੱਟ ਪਿੱਟ, ਕੂਕ ਕੂਕ ਸੁਣਾਈਆ। ਆਹ ਵੇਖ ਲਓ ਮੇਰੇ ਕੋਲ ਪਟਨੇ ਵਾਲੇ ਦੀ ਇਕ ਚਿੱਟ, ਗੋਬਿੰਦ ਜਾਂਦਾ ਜਾਂਦਾ ਗਿਆ ਫੜਾਈਆ। ਨਾਰਦਾ ਜਿਸ ਵੇਲੇ ਦੁਨੀਆ ਦੀ ਸੁਰਤੀ ਜਾਵੇ ਨਾ ਟਿਕ, ਅੰਤਰ ਸ਼ਾਂਤ ਕੋਇ ਨਾ ਆਈਆ। ਓਸ ਵੇਲੇ ਪੁਰਖ ਅਕਾਲ ਨੇ ਭਗਤ ਦਵਾਰੇ ਲੌਣੀ ਇੱਟ, ਇੱਟਾਂ ਪੱਥਰਾਂ ਤੋਂ ਖਹਿੜਾ ਦਏ ਛੁਡਾਈਆ। ਤੁਸੀਂ ਜਦੋਂ ਤੱਕੋ ਮੈਂ ਜੁਗ ਜੁਗ ਲਾਈ ਟਿਕ, ਟਿਕਟਿਕੀ ਵਿਚ ਵੇਖ ਵਖਾਈਆ। ਵੇਖਿਓ ਮੇਰੇ ਬਚਨ ਨੂੰ ਅੱਧ ਵਿਚ ਜਾਂਦੇ ਕੱਲਰ ਵਿਚ ਨਾ ਜਾਇਓ ਸਿੱਟ, ਹਿਰਦੇ ਅੰਦਰ ਲੈਣਾ ਟਿਕਾਈਆ। ਪ੍ਰਭ ਦਾ ਅੰਮ੍ਰਿਤ ਧੁਰ ਦਾ ਭਗਤ ਕਲਜੁਗ ਮਾਇਆ ਨਾਲ ਨਾ ਜਾਵੇ ਭਿੱਟ, ਦੁੱਧ ਦਾ ਦੁੱਧ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਦਰ ਇਕੋ ਇਕ ਸਮਝਾਈਆ। ਨਾਰਦ ਕਹੇ ਮੇਰਾ ਡੱਬਾ ਕਰਦਾ ਡਾਂ ਡਾਂ ਡਾਂ, ਡਾਵਾਂਡੋਲ ਵੇਖੇ ਲੋਕਾਈਆ। ਜਨ ਭਗਤੋ ਤੁਸਾਂ ਪੁਰਖ ਅਕਾਲ ਨੂੰ ਸਮਝਣਾ ਪਿਤਾ ਮਾਂ, ਆਦਿ ਜੁਗਾਦੀ ਇਹੋ ਜਣੇਂਦੀ ਮਾਈਆ। ਤੂੰ ਮੇਰਾ ਮੈਂ ਤੇਰਾ ਖ਼ੁਸ਼ੀਆਂ ਨਾਲ ਜਪਣਾ ਨਾਂ, ਨਾਉਂ ਨਿਰੰਕਾਰਾ ਆਪ ਸਮਝਾਈਆ। ਵੇਖਿਓ ਕਲਜੁਗ ਵਿਚ ਰਲ ਕੇ ਹੰਸ ਨਾ ਬਣਿਓ ਕਾਂ, ਕਾਗੋਂ ਹੰਸ ਤੁਹਾਨੂੰ ਦਿਤਾ ਬਣਾਈਆ। ਭਾਵੇਂ ਮੈਂ ਖੋਤੇ ਤੇ ਚੜ੍ਹਿਆ ਤੁਹਾਨੂੰ ਵੇਖ ਕੇ ਮੈਨੂੰ ਚੜ੍ਹਿਆ ਚਾਅ, ਚਾਓ ਘਨੇਰਾ ਦਿਆਂ ਜਣਾਈਆ। ਤੁਹਾਡੇ ਸੀਸ ਉਤੇ ਜਗਦੀਸ਼ ਦਾ ਹੱਥ ਤੇ ਠੰਡੀ ਛਾਂ, ਅਗਨੀ ਤਤ ਨਾ ਕੋਇ ਤਪਾਈਆ। ਜਿਧਰ ਜਾਓ ਤੁਹਾਡੀ ਫੜੀ ਫਿਰਦਾ ਬਾਂਹ, ਸਹਾਰਾ ਆਪਣਾ ਇਕ ਬਣਾਈਆ। ਮੈਂ ਦਿਨੇ ਰਾਤ ਕਰਦਾ ਵਾਹ ਵਾਹ, ਵਾਹ ਵਾਹ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਭੇਵ ਅਭੇਦਾ ਦਏ ਖੁਲ੍ਹਾਈਆ। ਨਾਰਦ ਕਹੇ ਮੇਰਾ ਡੱਬਾ ਕਰੇ ਖੜ ਖੜ ਖੜ, ਖਿੜਕੀ ਕੁੰਡੇ ਸਭ ਦੇ ਰਿਹਾ ਹਿਲਾਈਆ। ਜਨ ਭਗਤੋ ਰਾਹ ਵਿਚ ਨਾ ਜਾਇਓ ਅੜ, ਅੜਿਕੇ ਦਿਸੇ ਜਗਤ ਲੋਕਾਈਆ। ਫਲ ਲਗਦੇ ਬੜੇ ਬਹੁਤੇ ਜਾਂਦੇ ਵਿਚੋਂ ਝੜ, ਪੱਕਣ ਵਾਲਾ ਕੋਈ ਨਜ਼ਰੀ ਆਈਆ। ਵਿਦਿਆ ਸਾਰੇ ਜਾਂਦੇ ਪੜ੍ਹ, ਮੰਜ਼ਲ ਕੋਈ ਜਾਵੇ ਚੜ੍ਹ, ਪ੍ਰਭ ਦਾ ਦਰਸ਼ਨ ਕੋਈ ਵਿਰਲਾ ਭਗਤ ਪਾਈਆ। ਗੰਗਾ ਗੋਦਾਵਰੀ ਜਮਨਾ ਸੁਰਸਤੀ ਦਾ ਵਹਿੰਦਾ ਹੜ੍ਹ, ਸ਼ਬਦ ਡੋਰ ਨਾਲ ਲਿਆਂਦੀਆਂ ਫੜ, ਸਾਰੀਆਂ ਬੈਠੀਆਂ ਸੀਸ ਨਿਵਾਈਆ। ਤੁਸੀਂ ਤੇ ਓਦਣ ਦੇ ਸੌਂਦੇ ਆਪਣੇ ਘਰ, ਗੰਗਾ ਗੋਦਾਵਰੀ ਜਮਨਾ ਸੁਰਸਤੀ ਸਣੇ ਮੇਰੇ ਅਸੀਂ ਬਾਹਰ ਬੈਠੇ ਰਹੇ ਵਿਚ ਅਲੜ੍ਹਪਿੰਡੀ ਤੇ ਬਾਬੂਪੁਰੇ ਦੀ ਰੜ, ਤੁਸਾਂ ਪ੍ਰਭ ਅੱਗੇ ਬੇਨੰਤੀ ਕਰ ਕੇ ਸਾਨੂੰ ਮਹਿਮਾਨੀ ਨਾ ਕਿਸੇ ਖਵਾਈਆ। ਅਸੀਂ ਗ਼ੁੱਸੇ ਵਿਚ ਗਏ ਸੜ, ਜੀਅ ਕਰਦਾ ਕਿ ਸਾਰਿਆਂ ਨਾਲ ਪਈਏ ਲੜ, ਲੜਾਕੇ ਹੋ ਕੇ ਦਈਏ ਵਖਾਈਆ। ਪਰ ਜਾਂ ਫਿਰ ਨਿਗਾਹ ਮਾਰੀਏ ਜਿਸ ਵੇਲੇ ਤੁਸੀਂ ਪ੍ਰਭ ਦੇ ਚਰਨਾਂ ਉਤੇ ਡਿਗ ਪੈਂਦੇ ਦੜ, ਇਹ ਵੇਖ ਕੇ ਸਾਡੀ ਹਿੰਮਤ ਰਹੇ ਨਾ ਰਾਈਆ। ਇਉਂ ਕਹਿੰਦੇ ਜੀਉਂਦੇ ਜਾਈਏ ਮਰ, ਲੋਕ ਲੱਜਿਆ ਰਹੇ ਨਾ ਡਰ, ਸ਼ਰਅ ਹਯਾ ਨੇੜ ਕੋਇ ਨਾ ਆਈਆ। ਤੁਸੀਂ ਨਹੌਂਦੇ ਦਿਵਸ ਰੈਣ ਚਰਨ ਧੂੜੀ ਵਾਲੇ ਸਰ, ਸਰੋਵਰ ਇਕੋ ਸੋਭਾ ਪਾਈਆ। ਮੈਂ ਏਨੀ ਗੱਲ ਦਿਤੀ ਕਰ, ਅਗਲਾ ਲੇਖਾ ਫੇਰ ਦਿਆਂ ਜਣਾਈਆ।

❋

❋

ਨਾਰਦ ਕਹੇ ਮੇਰੇ ਖੋਤਿਆ ਹੁਣ ਅਗਲੇ ਘਰ ਚਲ, ਓਥੇ ਇਕ ਗਲਾਸ ਮੰਗ ਲਈਂ ਜਲ, ਮੈਨੂੰ ਪਿਆਸੇ ਨੂੰ ਦੇਣਾ ਪਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਸਭ ਦੇ ਮਸਲੇ ਕਰੇ ਹੱਲ, ਮਿਹਰ ਨਜ਼ਰ ਇਕ ਉਠਾਈਆ।