ਪੁਸਤਕਾਲਾਭਾਗ ੨੧

੨੬ ਫੱਗਣ ਸ਼ਹਿਨਸ਼ਾਹੀ ਸੰਮਤ ੪ ਗੁਲਜਾਰ ਸਿੰਘ ਦੇ ਗ੍ਰਹਿ ਪਿੰਡ ਡੇਢ ਗਵਾੜ

ਰਾਵੀ ਕਹੇ ਮੇਰਾ ਅੰਤਰ ਇਕ ਸੰਦੇਸ਼ਾ, ਜਾਗਤ ਸੋਵਤ ਦਿਆਂ ਦ੍ਰਿੜਾਈਆ। ਪੁਰਖ ਅਕਾਲ ਮੰਨਣਾ ਇਕ ਨਰੇਸ਼ਾ, ਨਰ ਨਰਾਇਣ ਸੱਚਾ ਧੁਰਦਰਗਾਹੀਆ। ਜੋ ਆਦਿ ਜੁਗਾਦਿ ਰਹੇ ਹਮੇਸ਼ਾ, ਨਿਰਗੁਣ ਸਰਗੁਣ ਖੇਲ ਖਿਲਾਈਆ। ਦੋ ਜਹਾਨਾਂ ਬਣੇ ਨੇਤਾ, ਨਰ ਨਿਰੰਕਾਰ ਦਏ ਵਡਿਆਈਆ। ਭਗਤ ਉਧਾਰਨਾ ਜਿਸ ਦਾ ਪੇਸ਼ਾ, ਪੇਸ਼ੀਨਗੋਈਆਂ ਗੁਰ ਅਵਤਾਰ ਪੈਗ਼ੰਬਰਾਂ ਦਏ ਜਣਾਈਆ। ਵਸਣਹਾਰਾ ਸਚਖੰਡ ਸਾਚੇ ਦੇਸਾ, ਦੋ ਜਹਾਨਾਂ ਖੋਜ ਖੁਜਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਕਲਜੁਗ ਅੰਤਮ ਵੇਖੇ ਲੇਖਾ, ਸਦੀ ਚੌਧਵੀਂ ਫੋਲ ਫੁਲਾਈਆ। ਮਾਨਵ ਰਹੇ ਨਾ ਕੋਇ ਭੁਲੇਖਾ, ਭਾਂਡਾ ਭਰਮ ਭੌ ਭੰਨਾਈਆ। ਜੋਤੀ ਜਾਮਾ ਧਾਰੇ ਵੇਸਾ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਜਿਸ ਦੀ ਯਾਦ ਕਰ ਕੇ ਗਿਆ ਗੋਬਿੰਦ ਦਸ ਦਸਮੇਸਾ, ਕੇਸ ਗੜ੍ਹ ਆਪਣਾ ਹੁਕਮ ਜਣਾਈਆ। ਸ਼ਬਦ ਗੁਰੂ ਆਦਿ ਅੰਤ ਜਿਸ ਦਾ ਬੇਟਾ, ਪੂਤ ਸਪੂਤਾ ਸੋਭਾ ਪਾਈਆ। ਲੱਖ ਚੁਰਾਸੀ ਜੀਵ ਜੰਤ ਬਣੇ ਖੇਵਟ ਖੇਟਾ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਕਲਜੁਗ ਅਗਨੀ ਤੱਤ ਮੇਟੇ ਜੇਠਾ, ਅੰਮ੍ਰਿਤ ਮੇਘ ਇਕ ਬਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਰਾਵੀ ਕਹੇ ਮੰਨਣਾ ਇਕੋ ਪੁਰਖ ਸਮਰਥ, ਜੋ ਸਵਾਮੀ ਧੁਰ ਦਾ ਨਜ਼ਰੀ ਆਈਆ। ਜੋ ਦਰਗਾਹ ਸਾਚੀ ਰਿਹਾ ਵਸ, ਸਚਖੰਡ ਸਾਚੇ ਸੋਭਾ ਪਾਈਆ। ਗੁਰ ਅਵਤਾਰ ਪੈਗ਼ੰਬਰਾਂ ਮਾਰਗ ਦਏ ਦੱਸ, ਵਿਸ਼ਨ ਬ੍ਰਹਮਾ

❋

❋

ਸ਼ਿਵ ਕਰੇ ਪੜ੍ਹਾਈਆ। ਜੁਗ ਜੁਗ ਲਹਿਣਾ ਦੇਣਾ ਵੇਖੇ ਹਕ਼ੀਕ਼ਤ ਹੱਕ, ਲੱਖ ਚੁਰਾਸੀ ਖੋਜ ਖੁਜਾਈਆ। ਸਤਿਜੁਗ ਤਰੇਤਾ ਦੁਆਪਰ ਕਲਜੁਗ ਚਲਾਏ ਰਥ, ਬਣ ਰਥਵਾਹੀ ਕਾਰ ਕਮਾਈਆ। ਲਹਿਣਾ ਦੇਣਾ ਚੁਕਾਵੇ ਹੱਥੋ ਹੱਥ, ਬੇਪਰਵਾਹ ਆਪਣੀ ਬੇਪਰਵਾਹੀ ਵਿਚ ਸਮਾਈਆ। ਜਿਸ ਦਾ ਚਾਰ ਜੁਗ ਦੇ ਸ਼ਾਸਤਰ ਗੌਂਦੇ ਜਸ, ਢੋਲੇ ਸਿਫ਼ਤਾਂ ਵਾਲੇ ਸੁਣਾਈਆ। ਜਿਸ ਦੀ ਸਰਨ ਸਰਨਾਈ ਸਰਗੁਣ ਧਾਰ ਸਾਰੇ ਰਹੇ ਢੱਠ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਜੋ ਵਸਣਹਾਰਾ ਘਟ ਘਟ, ਹਰ ਘਟ ਬੈਠਾ ਡੇਰਾ ਲਾਈਆ। ਸੋ ਸਾਹਿਬ ਸਤਿਗੁਰ ਸਭ ਦੀ ਬਦਲ ਦੇਵੇ ਮਤ, ਮਨ ਮਮਤਾ ਦੂਰ ਕਰਾਈਆ। ਨਾਮ ਅਗੰਮੇ ਰੰਗੇ ਰੱਤ, ਰਤਨ ਅਮੋਲਕ ਲਏ ਬਣਾਈਆ। ਨਿਜ ਨੇਤਰ ਖੋਲ੍ਹ ਕੇ ਅੱਖ, ਪ੍ਰਤੱਖ ਦਰਸ ਦਿਖਾਈਆ। ਦੀਨ ਦੁਨੀ ਤੋਂ ਕਰ ਕੇ ਵਖ, ਭਗਤ ਸੁਹੇਲਾ ਲਏ ਉਠਾਈਆ। ਝਗੜਾ ਮੁਕਾਏ ਤਤ ਅੱਠ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਨਾ ਕੋਇ ਵਡਿਆਈਆ। ਧੀਰਜ ਸੰਤੋਖ ਦੇਵੇ ਹੱਠ, ਸੰਤੋਖ ਇਕੋ ਇਕ ਦ੍ਰਿੜਾਈਆ। ਨੌ ਦਵਾਰੇ ਪੈਂਡਾ ਕਟ, ਦਸਮ ਦਵਾਰੀ ਪਰਦਾ ਲਾਹੀਆ। ਜਿਥੇ ਜੋਤ ਅਗੰਮੀ ਲਟ ਲਟ, ਨਿਰਗੁਣ ਨੂਰ ਕਰੇ ਰੁਸ਼ਨਾਈਆ। ਸ਼ਬਦ ਸੁਤ ਮਾਰੇ ਸੱਟ, ਸੋਈ ਸੁਰਤ ਰਹਿਣ ਕੋਇ ਨਾ ਪਾਈਆ। ਅੰਮ੍ਰਿਤ ਅਗੰਮਾ ਦੇਵੇ ਝੱਟ, ਬੂੰਦ ਸਵਾਂਤੀ ਆਪ ਟਪਕਾਈਆ। ਸੋ ਸਾਹਿਬ ਸਤਿਗੁਰ ਆਦਿ ਜੁਗਾਦਿ ਸਮਰਥ, ਜਿਸ ਨੂੰ ਜਨਮੇ ਕੋਇ ਨਾ ਮਾਈਆ। ਕਲਜੁਗ ਅੰਤ ਹੋ ਪ੍ਰਗਟ, ਪਾਰਬ੍ਰਹਮ ਪ੍ਰਭ ਆਪਣੀ ਦਇਆ ਕਮਾਈਆ। ਚਾਰ ਵਰਨਾਂ ਖੋਲ੍ਹ ਕੇ ਹੱਟ, ਛੱਤ੍ਰੀ ਬ੍ਰਾਹਮਣ ਸ਼ੂਦਰ ਵੈਸ਼ ਭੰਡਾਰਾ ਦਏ ਵਰਤਾਈਆ। ਪਿਛਲੀ ਕੀਤੀ ਕਰਨੀ ਕਰ ਕੇ ਭੱਠ, ਭਾਂਡਾ ਭਰਮ ਭਉ ਭੰਨਾਈਆ। ਜ਼ਾਤ ਪਾਤ ਰਹਿਣ ਨਾ ਦੇਵੇ ਵੱਟ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਭੇਵ ਖੁਲ੍ਹਾਈਆ। ਰਾਵੀ ਕਹੇ ਧੁਰ ਦਾ ਮੰਨੋ ਇਕ ਸਵਾਮੀ, ਜੋ ਸਦਾ ਸਮਾਂ ਦਏ ਬਦਲਾਈਆ। ਆਦਿ ਜੁਗਾਦੀ ਅੰਤਰਜਾਮੀ, ਘਟ ਨਿਵਾਸੀ ਵੇਖ ਵਖਾਈਆ। ਜਿਸ ਦੀ ਸਿਫ਼ਤਾਂ ਵਾਲੀ ਚਾਰ ਜੁਗ ਦੀ ਬਾਣੀ, ਪਰਾ ਪਸੰਤੀ ਮਧਮ ਬੈਖਰੀ ਢੋਲਾ ਗਾਈਆ। ਜੋ ਦੇਵਣਹਾਰਾ ਅੰਮ੍ਰਿਤ ਰਸ ਠੰਡਾ ਪਾਣੀ, ਸਰ ਸਰੋਵਰ ਇਕ ਨੁਹਾਈਆ। ਜੋ ਝਗੜਾ ਮੁਕਾਵੇ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਡੇਰਾ ਢਾਹੀਆ। ਜੋ ਬਖ਼ਸ਼ਣਹਾਰਾ ਪਦ ਨਿਰਬਾਣੀ, ਘਰ ਸਾਚੇ ਲਏ ਮਿਲਾਈਆ। ਜੋ ਕਰੇ ਪ੍ਰਕਾਸ਼ ਨਿਰਗੁਣ ਨੂਰ ਜੋਤ ਨੁਰਾਨੀ, ਅੰਧ ਅੰਧੇਰਾ ਦਏ ਗਵਾਈਆ। ਜਿਸ ਦਾ ਭੇਵ ਨਾ ਪਾਏ ਕੋਈ ਵਿਦਵਾਨ ਗਿਆਨੀ, ਪੜ੍ਹਿਆਂ ਹੱਥ ਕਿਸੇ ਨਾ ਆਈਆ। ਜਿਸ ਕਲਜੁਗ ਅੰਤ ਮੇਟਣੀ ਸ਼ਰਅ ਸ਼ੈਤਾਨੀ, ਸ਼ਰੀਅਤ ਇਕੋ ਇਕ ਸਮਝਾਈਆ। ਆਤਮਾ ਰਹੇ ਨਾ ਕੋਇ ਬੇਗਾਨੀ, ਪਰਮਾਤਮ ਆਪਣਾ ਪਰਦਾ ਲਾਹੀਆ। ਚਾਰ ਜੁਗ ਦਾ ਲੇਖਾ ਮੁੱਕੇ ਦੀਵਾਨੀ, ਸ਼ਹਾਦਤ ਗੁਰ ਅਵਤਾਰ ਪੈਗ਼ੰਬਰ ਗਏ ਭੁਗਤਾਈਆ। ਮੰਜ਼ਲ ਦੱਸ ਇਕ ਰੁਹਾਨੀ, ਰਹਿਬਰ ਹੋ ਕੇ ਆਪ ਸਮਝਾਈਆ। ਪੁਰਖ ਅਕਾਲ ਸਾਹਿਬ ਸਤਿਗੁਰ ਪਾਰਬ੍ਰਹਮ ਪਤਿਪਰਮੇਸ਼ਵਰ ਕਲਜੁਗ ਅੰਤਮ ਕਰੇ ਮਿਹਰਵਾਨੀ, ਮਿਹਰਵਾਨ ਮਹਿਬੂਬ ਮੁਹੱਬਤ ਵਿਚ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਧਾਰ ਦੀ ਸ਼ਬਦੀ ਦਏ ਨਿਸ਼ਾਨੀ, ਜਿਸ ਦਾ ਨਿਸ਼ਾਨਾ ਦੋ ਜਹਾਨਾਂ ਸਕੇ ਨਾ ਕੋਇ ਮਿਟਾਈਆ।

❋

❋

੨੬ ਫੱਗਣ ਸ਼ਹਿਨਸ਼ਾਹੀ ਸੰਮਤ ੪ ਸਮਾਂ ਸਿੰਘ ਦੇ ਗ੍ਰਹਿ ਪਿੰਡ ਡੇਢ

ਰਾਵੀ ਕਹੇ ਜਨ ਭਗਤੋ ਮੈਂ ਵੇਖਿਆ ਤੁਹਾਡਾ ਰਾਮ, ਜੋ ਰਾਮ ਰਾਮ ਦਾ ਮਾਲਕ ਨਜ਼ਰੀ ਆਈਆ। ਤੱਕਿਆ ਤੁਹਾਡਾ ਕਾਹਨ, ਜੋ ਕਾਹਨ ਕਾਹਨਾਂ ਹੁਕਮ ਮਨਾਈਆ। ਤੱਕਿਆ ਤੁਹਾਡਾ ਸ਼ਾਮ, ਜੋ ਸ਼ਮਅ ਨੂਰ ਜੋਤ ਕਰੇ ਰੁਸ਼ਨਾਈਆ। ਤੱਕਿਆ ਤੁਹਾਡਾ ਅਮਾਮ, ਜੋ ਕ਼ਲਮੇ ਰਿਹਾ ਦ੍ਰਿੜਾਈਆ। ਤੱਕਿਆ ਤੁਹਾਡਾ ਭਗਵਾਨ, ਜੋ ਭਾਵਨਾ ਸਭ ਦੀ ਵੇਖ ਵਖਾਈਆ। ਤੱਕਿਆ ਤੁਹਾਡਾ ਮਿਹਰਵਾਨ, ਜੋ ਮਿਹਰ ਨਜ਼ਰ ਨਾਲ ਤਰਾਈਆ। ਤੱਕਿਆ ਤੁਹਾਡਾ ਨਿਸ਼ਾਨ, ਜੋ ਦੋ ਜਹਾਨਾਂ ਰਿਹਾ ਝੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਮੇਲ ਮਿਲਾਈਆ। ਰਾਵੀ ਕਹੇ ਮੈਂ ਵੇਖਿਆ ਤੁਹਾਡਾ ਪ੍ਰਭੂ, ਪ੍ਰਭੂ ਧੁਰ ਦਾ ਨਜ਼ਰੀ ਆਈਆ। ਜਿਸ ਨੇ ਭਾਗ ਲਗਾਇਆ ਦੀਪ ਜੰਬੂ, ਜਮਨਾ ਸੁਰਸਤੀ ਗੋਦਾਵਰੀ ਗੰਗਾ ਦਿਤੀ ਵਡਿਆਈਆ। ਜਿਸ ਦੇ ਕੋਲੋਂ ਬ੍ਰਹਿਮੰਡ ਖੰਡ ਕੰਬੂ, ਸਿਰ ਸਕੇ ਨਾ ਕੋਇ ਉਠਾਈਆ। ਗੁਰਮੁਖਾਂ ਬੇੜਾ ਬੰਨੂ, ਗੁਰਸਿੱਖਾਂ ਲਏ ਤਰਾਈਆ। ਧੁਰ ਦਾ ਰਾਗ ਸੁਣਾਏ ਕੰਨੂ, ਕਾਇਨਾਤ ਦਏ ਦ੍ਰਿੜਾਈਆ। ਜ਼ਾਤ ਪਾਤ ਦਾ ਝਗੜਾ ਚੁਕਾਊ ਜਿਹੜਾ ਜਗਤ ਚਲਾਇਆ ਮਨੂ, ਮਾਇਆ ਮਮਤਾ ਮੋਹ ਮੇਟ ਮਿਟਾਈਆ। ਖੇਲ ਰਹਿਣ ਨਹੀਂ ਦੇਣਾ ਜਗਤ ਜਹਾਨ ਗੱਭੇ ਸੰਨੂ, ਸਾਂਝਾ ਰਾਹ ਇਕ ਬਣਾਈਆ। ਹੰਕਾਰੀ ਰਹੇ ਨਾ ਕੋਇ ਧਨਾਢ ਧਨੂ, ਧਰਮ ਦੀ ਧਾਰ ਇਕ ਪ੍ਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਲੱਖ ਚੁਰਾਸੀ ਤਨੂ, ਤਨ ਵਜੂਦ ਮਾਟੀ ਖ਼ਾਕ ਵੇਖ ਵਖਾਈਆ।

੨੬ ਫੱਗਣ ਸ਼ਹਿਨਸ਼ਾਹੀ ਸੰਮਤ ੪ ਦਿਆਲ ਸਿੰਘ ਦੇ ਗ੍ਰਹਿ ਪਿੰਡ ਗਵਾੜ

ਰਾਵੀ ਕਹੇ ਮੈਂ ਸਤਿਜੁਗ ਸਾਚਾ ਤੱਕਾਂ, ਸਤਿ ਪੁਰਖ ਨਿਰੰਜਣ ਦਏ ਵਖਾਈਆ। ਝਗੜਾ ਰਹੇ ਨਾ ਮਦੀਨਾ ਮੱਕਾ, ਕਾਅਬਿਆਂ ਵਾਲੀ ਨਾ ਕੋਇ ਲੜਾਈਆ। ਨੌ ਖੰਡ ਪ੍ਰਿਥਮੀ ਜਗਤ ਜਹਾਨ ਬਣੇ ਸਕਾ, ਦੀਨ ਮਜ਼੍ਹਬ ਵੰਡ ਨਾ ਕੋਇ ਵੰਡਾਈਆ। ਇਕੋ ਪੁਰਖ ਅਕਾਲ ਦੀਨ ਦਿਆਲ ਸਚ ਸਵਾਮੀ ਟੇਕੇ ਮੱਥਾ, ਇਸ਼ਟ ਜਗਦੀਸ਼ ਨਜ਼ਰੀ ਆਈਆ। ਚਰਨ ਧੂੜੀ ਨਾਮ ਦਾ ਲੱਗੇ ਟਿੱਕਾ, ਵੱਜੇ ਸਚ ਵਧਾਈਆ। ਨਾਮ ਸਤਿ ਦਾ ਚਲੇ ਸਿੱਕਾ, ਧਰਮ ਦੀ ਧਾਰ ਇਕੋ ਨਜ਼ਰੀ ਆਈਆ। ਕਲਜੁਗ ਕੂੜੀ ਕਿਰਿਆ ਉਤਰੇ ਵਿਖਾ, ਵਿਸ ਰਹਿਣ ਕੋਇ ਨਾ ਪਾਈਆ। ਚਾਰ ਵਰਨ ਅਠਾਰਾਂ ਬਰਨ ਨਜ਼ਰੀ ਆਏ ਸਤਿ ਸਰੂਪ ਸਿੱਖਾ, ਜੋ ਸਿਖਿਆ ਗੋਬਿੰਦ ਗਿਆ ਸਮਝਾਈਆ। ਜਿਸ ਦਾ ਨਾਮ ਅਣਿਆਲਾ ਤੀਰ ਤਿੱਖਾ, ਬਜਰ ਕਪਾਟੀ ਤੋੜ ਤੁੜਾਈਆ। ਨਜ਼ਰੀ ਆਏ ਪਾਰਬ੍ਰਹਮ ਪਤਿਪਰਮੇਸ਼ਵਰ ਅਗੰਮੀ ਪਿਤਾ, ਬੇਨਜ਼ੀਰ ਪਰਦਾ ਦਏ ਉਠਾਈਆ। ਸਦੀ ਚੌਧਵੀਂ ਨਿਕਲਣ ਵਾਲਾ ਸਿੱਟਾ, ਮੁਹੰਮਦ ਆਸ਼ਾ ਦਏ ਪ੍ਰਗਟਾਈਆ। ਹਜ਼ਰਤ ਈਸਾ ਫਿਰੇ ਨੱਠਾ, ਵੀਹਵੀਂ ਸਦੀ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਸਚਖੰਡ ਨਿਵਾਸੀ ਦਇਆ ਕਮਾਈਆ। ਰਾਵੀ ਕਹੇ ਮੈਂ ਸਤਿਜੁਗ ਵੇਖਾਂ ਅੱਖੀਂ, ਹਰਿ ਕਰਤਾ ਦਏ ਵਖਾਈਆ। ਗੁਰ ਅਵਤਾਰ ਪੈਗ਼ੰਬਰਾਂ ਭਵਿਖਤ ਬਾਣੀ ਕਰੇ ਸੱਚੀ, ਸਿਰ ਆਪਣਾ ਹੱਥ ਟਿਕਾਈਆ। ਆਤਮ ਪਰਮਾਤਮ ਬਣਾਏ

❋

❋

ਆਪਣੀ ਸਖ਼ੀ, ਧੁਰ ਦਾ ਕਾਹਨ ਨੌਜਵਾਨ ਆਪਣੀ ਦਇਆ ਕਮਾਈਆ। ਦੀਨਾਂ ਮਜ਼੍ਹਬਾਂ ਦੀ ਰਹਿਣ ਨਾ ਦੇਵੇ ਪੱਤੀ, ਪਤਿਪਰਮੇਸ਼ਵਰ ਇਕੋ ਆਪਣਾ ਹੁਕਮ ਚਲਾਈਆ। ਸਤਿ ਧਰਮ ਦੀ ਖੋਲ੍ਹ ਕੇ ਹੱਟੀ, ਕਲਜੁਗ ਕੂੜੀ ਕਿਰਿਆ ਦਏ ਮੁਕਾਈਆ । ਤੂੰ ਮੇਰਾ ਮੈਂ ਤੇਰਾ ਦੱਸ ਕੇ ਪੱਟੀ, ਪਟਨੇ ਵਾਲੇ ਦਏ ਮਿਲਾਈਆ। ਖੇਲ ਕਰੇ ਪੁਰਖ ਸਮਰਥੀ, ਹਰਿ ਕਰਤਾ ਵਡ ਵਡਿਆਈਆ । ਜੋ ਚਾਰ ਜੁਗ ਚਲਾਏ ਰਥੀ, ਸਤਿਜੁਗ ਤਰੇਤਾ ਦਵਾਪਰ ਕਲਜੁਗ ਬਣ ਰਥਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਕਰਤਾ ਨੂਰ ਅਲਾਹੀਆ। ਰਾਵੀ ਕਹੇ ਮੈਂ ਸਤਿਜੁਗ ਵੇਖਣਾ ਲਗਦਾ, ਸਾਹਿਬ ਸਤਿਗੁਰ ਆਪ ਵਖਾਈਆ। ਪਿਆਰ ਵੇਖਣਾ ਦੀਨ ਦੁਨੀ ਜਗ ਦਾ, ਚਾਰ ਵਰਨ ਇਕੋ ਰੰਗ ਰੰਗਾਈਆ। ਝਗੜਾ ਮੁਕਣਾ ਕਾਅਬੇ ਵਾਲੇ ਹੱਜ ਦਾ, ਸਦੀ ਚੌਧਵੀਂ ਹਜ਼ਰਤ ਦੇਣ ਗਵਾਹੀਆ। ਖੇਲ ਹੋਣਾ ਦੀਨ ਦਿਆਲ ਪੁਰਖ ਸਮਰਥ ਦਾ, ਜੋ ਸਭ ਦਾ ਪਿਤਾ ਮਾਈਆ। ਨਿਤ ਨਵਿਤ ਜੋ ਨਿਰਗੁਣ ਸਰਗੁਣ ਮਾਰਗ ਰਿਹਾ ਦੱਸਦਾ, ਬੋਧ ਅਗਾਧ ਕਰ ਪੜ੍ਹਾਈਆ। ਸੋ ਪ੍ਰਗਟ ਹੋਏ ਜਿਸ ਦਾ ਨਿਸ਼ਾਨਾ ਆਦਿ ਜੁਗਾਦੀ ਸਚ ਦਾ, ਸਚ ਦਾ ਮਾਲਕ ਸੋਭਾ ਪਾਈਆ। ਲਹਿਣਾ ਮੁਕਾਵੇ ਕਾਇਆ ਮਾਟੀ ਕੱਚ ਦਾ, ਤਨ ਵਜੂਦ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਆਪਣਾ ਹੁਕਮ ਵਰਤਾਈਆ। ਰਾਵੀ ਕਹੇ ਮੈਂ ਤੱਕਣਾ ਸਤਿਜੁਗ ਸਤਿ ਨਜ਼ਾਰਾ, ਪਰਮ ਪੁਰਖ ਪ੍ਰਭ ਨਜ਼ਰੀਆ ਦਏ ਬਦਲਾਈਆ। ਦੀਨ ਦੁਨੀ ਦਾ ਇਕੋ ਹੋਵੇ ਦਵਾਰਾ, ਗੁਰਦਰ ਮੰਦਰ ਮਸਜਿਦ ਸ਼ਿਵਦਵਾਲੇ ਮਠ ਧਰਮ ਦੀ ਧਾਰ ਇਕੋ ਨਜ਼ਰੀ ਆਈਆ। ਇਕੋ ਨਾਮ ਸ਼ਬਦ ਹੋਵੇ ਜੈਕਾਰਾ, ਰਸਨਾ ਜਿਹਵਾ ਬੱਤੀ ਦੰਦ ਸਿਫਤ ਸਾਲਾਹੀਆ। ਇਕੋ ਇਸ਼ਟ ਹੋਵੇ ਸੱਚੀ ਸਰਕਾਰਾ, ਇਕੋ ਦ੍ਰਿਸ਼ਟ ਦਏ ਖੁਲ੍ਹਾਈਆ। ਇਕੋ ਸ਼ਬਦ ਨਾਦ ਧੁਨ ਧੁਨਕਾਰਾ, ਅਨਹਦ ਨਾਦੀ ਨਾਦ ਸੁਣਾਈਆ। ਇਕੋ ਅੰਮ੍ਰਿਤ ਰਸ ਮਿਲੇ ਠੰਡਾ ਠਾਰਾ, ਨਿਝਰ ਝਿਰਨਾ ਆਪ ਝਿਰਾਈਆ। ਇਕੋ ਨਿਰਗੁਣ ਨੂਰ ਜੋਤ ਕਰੇ ਉਜਿਆਰਾ, ਜੋਤੀ ਜਾਤਾ ਡਗਮਗਾਈਆ। ਇਕੋ ਪ੍ਰਗਟ ਹੋਵੇ ਕਲ ਕਲਕੀ ਅਵਤਾਰਾ, ਵਡ ਅਮਾਮਾ ਨੂਰ ਅਲਾਹੀਆ। ਜਿਸ ਦਾ ਗੁਰ ਅਵਤਾਰ ਪੈਗ਼ੰਬਰ ਰੱਖਦੇ ਗਏ ਸਹਾਰਾ, ਓੜਕ ਓਟ ਤਕਾਈਆ। ਓਹ ਨਿਰਗੁਣ ਨੂਰ ਜੋਤ ਕਰੇ ਉਜਿਆਰਾ, ਸ਼ਬਦੀ ਸ਼ਬਦ ਡੰਕ ਵਜਾਈਆ। ਦੋ ਜਹਾਨਾਂ ਪਾਵੇ ਸਾਰਾ, ਬ੍ਰਹਿਮੰਡ ਖੰਡ ਵੇਖ ਵਖਾਈਆ। ਕਲਜੁਗ ਕੂੜੀ ਕਿਰਿਆ ਕਰੇ ਪਾਰ ਕਿਨਾਰਾ, ਮਾਇਆ ਮਮਤਾ ਮੋਹ ਮਿਟਾਈਆ। ਸਤਿਜੁਗ ਸਾਚਾ ਦੇ ਸਹਾਰਾ, ਮਹਾਂਸਾਰਥੀ ਆਪਣੀ ਕਾਰ ਕਮਾਈਆ। ਜਨ ਭਗਤਾਂ ਕਰੇ ਹੱਕ ਪਿਆਰਾ, ਮਹਿਬੂਬ ਮੁਹੱਬਤ ਵਿਚ ਮੇਲ ਮਿਲਾਈਆ। ਰਾਵੀ ਕਹੇ ਮੈਂ ਝੁਕ ਝੁਕ ਓਸ ਨੂੰ ਕਰਾਂ ਨਿਮਸਕਾਰਾ, ਸਯਦਿਆਂ ਵਿਚ ਸੀਸ ਝੁਕਾਈਆ। ਜਿਸ ਦਾ ਸਤਿਗੁਰ ਅਰਜਨ ਦੇ ਕੇ ਗਿਆ ਇਸ਼ਾਰਾ, ਚਰਨ ਮੇਰੇ ਵਿਚ ਛੁਹਾਈਆ। ਉਸ ਨੇ ਗੋਬਿੰਦ ਨਾਲ ਲਿਆਣਾ ਸ਼ਬਦੀ ਧਾਰ ਦੁਬਾਰਾ, ਕਾਇਆ ਮਾਟੀ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਜਾਣੇ ਆਪਣਾ ਸਚ ਵਿਹਾਰਾ, ਨਿਤ ਨਵਿਤ ਆਪਣਾ ਹੁਕਮ ਵਰਤਾਈਆ।

❋

❋

੨੬ ਫੱਗਣ ਸ਼ਹਿਨਸ਼ਾਹੀ ਸੰਮਤ ੪ ਜੁਗਿੰਦਰ ਸਿੰਘ ਦੇ ਗ੍ਰਹਿ ਪਿੰਡ ਗਵਾੜ

ਰਾਵੀ ਕਹੇ ਜਨ ਭਗਤੋ ਤੁਸੀਂ ਦੋ ਇਕ ਦੀ ਧਾਰ ਇੱਕੀ, ਸਰਗੁਣ ਨਿਰਗੁਣ ਨਜ਼ਰੀ ਆਈਆ। ਜਿਹੜੀ ਖੇਲ ਕਿਸੇ ਨਹੀਂ ਦਿਸੀ, ਉਹ ਤੁਹਾਨੂੰ ਦਿਤੀ ਵਖਾਈਆ। ਗੁਰ ਅਰਜਨ ਗੋਬਿੰਦ ਦੀ ਚਿੱਠੀ, ਬਿਨ ਅੱਖਰਾਂ ਸੋਭਾ ਪਾਈਆ। ਰਾਵੀ ਕਹੇ ਅਲ੍ਹੜਪਿੰਡੀ ਮੇਰੀ ਪੂਰੀ ਹੋਈ ਮਿਤੀ, ਮਿੱਤਰੋ ਤੁਹਾਡੇ ਨਾਲ ਮਿਲ ਕੇ ਵੱਜੀ ਵਧਾਈਆ। ਸਭ ਨੇ ਪਵਿਤ੍ਰ ਰੱਖਣੀ ਨੀਤੀ, ਮਨ ਵਿਕਾਰ ਨਾ ਕੋਇ ਵਧਾਈਆ। ਇਕੋ ਮੰਨਣੀ ਹੱਕ ਹਦੀਸੀ, ਜੋ ਹਜ਼ੂਰ ਹਜ਼ਰਤਾਂ ਕਰੇ ਪੜ੍ਹਾਈਆ। ਸਤਿ ਧਰਮ ਦੀ ਤੁਰਨਾ ਉਤੇ ਰੀਤੀ, ਰੀਤੀਵਾਨ ਦਇਆ ਕਮਾਈਆ। ਤੁਹਾਡੀ ਮਨ ਕਲਪਣਾ ਹੋਵੇ ਪਤਤ ਪੁਨੀਤੀ, ਬੁੱਧ ਬਿਬੇਕ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਰਾਵੀ ਕਹੇ ਇੱਕੀਆਂ ਦਾ ਮਾਲਕ ਆਦਿ ਜੁਗਾਦੀ ਇਕ, ਜੋ ਨਿਰਗੁਣ ਸਰਗੁਣ ਦਇਆ ਕਮਾਈਆ। ਓਸੇ ਦੀ ਧਾਰ ਜੁਗ ਚੌਕੜੀ ਸਿਖ, ਜੋ ਸਿਖਿਆ ਸਚ ਦੀ ਰਹੇ ਕਮਾਈਆ। ਸੋ ਆਦਿ ਜੁਗਾਦੀ ਬਣ ਕੇ ਪਿਤ, ਪਤਿਪਰਮੇਸ਼ਵਰ ਵੇਖ ਵਖਾਈਆ। ਜਨ ਭਗਤਾਂ ਕਰੇ ਹਿੱਤ, ਆਤਮ ਪਰਮਾਤਮ ਜੋੜ ਜੁੜਾਈਆ। ਪੁਰਖ ਅਕਾਲ ਵਸੌਣਾ ਚਿਤ, ਮਨ ਠਗੌਰੀ ਰਹੇ ਨਾ ਰਾਈਆ। ਸੋ ਸਤਿਗੁਰ ਸਹਾਰਾ ਰੱਖੇ ਸਭ ਦੀ ਪਿੱਠ, ਪੁਸ਼ਤ ਪਨਾਹ ਆਪਣੀ ਦਇਆ ਕਮਾਈਆ। ਜੀਵਦਿਆਂ ਜਗ ਜਾਣਾ ਜਿੱਤ, ਮਰਨ ਤੋਂ ਬਾਦ ਜੀਵਣ ਆਪਣਾ ਜਾਣਾ ਬਦਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਲੇਖਾ ਵੇਖ ਵਖਾਈਆ। ਰਾਵੀ ਕਹੇ ਤੁਹਾਡੀ ਇੱਕੀ ਅਪਾਰ, ਅਪਰੰਪਰ ਦਏ ਵਡਿਆਈਆ। ਤੁਹਾਡਾ ਮਾਲਕ ਏਕੰਕਾਰ, ਇਕ ਇਕੱਲਾ ਨਜ਼ਰੀ ਆਈਆ। ਤੁਸਾਂ ਓਸ ਦੇ ਰਹਿਣਾ ਖ਼ਿਦਮਤਗਾਰ, ਖ਼ਾਦਮ ਹੋ ਕੇ ਸੇਵ ਕਮਾਈਆ। ਜਿਸ ਨੂੰ ਝੁਕਦੇ ਗੁਰੂ ਅਵਤਾਰ, ਪੈਗ਼ੰਬਰ ਸਯਦਿਆਂ ਵਿਚ ਸੀਸ ਨਿਵਾਈਆ। ਜਿਸ ਦੀ ਸਾਰੇ ਕਰਦੇ ਇੰਤਜ਼ਾਰ, ਬਿਨ ਅੱਖਾਂ ਅੱਖ ਉਠਾਈਆ। ਓਹ ਕਲ ਕਲਕੀ ਅਵਤਾਰ, ਨਿਹਕਲੰਕਾ ਆਪਣੀ ਕਲ ਵਰਤਾਈਆ। ਲੇਖਾ ਜਾਣੇ ਸਰਬ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਲਏ ਉਠਾਈਆ। ਹਜ਼ਰਤ ਈਸਾ ਮੂਸਾ ਮੁਹੰਮਦ ਕਰ ਕੇ ਖ਼ਬਰਦਾਰ, ਬੇਖ਼ਬਰਾਂ ਖ਼ਬਰ ਪੁਚਾਈਆ। ਸੋਏ ਰਹਿਣ ਨਾ ਦੇਵੇ ਤੇਈ ਅਵਤਾਰ, ਰਾਮਾ ਕ੍ਰਿਸ਼ਨਾ ਲਏ ਜਗਾਈਆ । ਲਹਿਣਾ ਦੇਣਾ ਚੁਕਾਵੇ ਆਪਣੀ ਧਾਰ, ਧਰਨੀ ਧਰਤ ਧਵਲ ਆਪਣਾ ਫੇਰਾ ਪਾਈਆ। ਤੁਸਾਂ ਆਤਮ ਪਰਮਾਤਮ ਪਰਮਾਤਮ ਆਤਮ ਲੌਂਦੇ ਰਹਿਣਾ ਜੈਕਾਰ, ਜੈ ਜੈ ਕਾਰ ਬ੍ਰਹਿਮੰਡ ਖੰਡ ਕਰਨ ਥਾਉਂ ਥਾਈਂਆ। ਰਾਵੀ ਕਹੇ ਪ੍ਰਭ ਰਸਤੇ ਤੇ ਚਲਣ ਵਾਲਿਆਂ ਮੇਰੀ ਸਦਾ ਨਿਮਸਕਾਰ, ਮੈਂ ਨਿਉਂ ਨਿਉਂ ਸੀਸ ਨਿਵਾਈਆ। ਤੁਹਾਡੇ ਕਾਰਨ ਮੇਰਾ ਪੂਰਾ ਹੋਇਆ ਵਿਹਾਰ, ਵਿਵਹਾਰੀ ਦਿਤਾ ਕਰਾਈਆ। ਤੁਸਾਂ ਜਾਣਾ ਖ਼ੁਸ਼ੀਆਂ ਨਾਲ, ਖ਼ੁਸ਼ੀ ਆਪਣੇ ਅੰਦਰ ਟਿਕਾਈਆ। ਤੁਸੀਂ ਓਸ ਸਤਿਗੁਰੂ ਦੇ ਲਾਲ, ਜਿਹੜਾ ਗੋਬਿੰਦ ਨਾ ਜਨਮੇ ਨਾ ਮਰੇ, ਮਾਤ ਗਰਭ ਵਿਚ ਕਦੇ ਨਾ ਆਈਆ। ਸਦਾ ਸਦਾ ਸਦ ਕਰਦਾ ਰਹੇ ਪ੍ਰਿਤਪਾਲ, ਪਿਤਪਾਲਕ ਹੋ ਕੇ ਵੇਖ ਵਖਾਈਆ। ਜਿਧਰ ਤੱਕੋ ਓਧਰ ਤੁਹਾਡੇ ਨਾਲ, ਚਾਰ ਕੁੰਟ ਦਹਿ ਦਿਸ਼ਾ ਆਪਣਾ ਸੰਗ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦਾ ਹੱਲ ਕਰੇ ਸਵਾਲ, ਸਵਾਲੀ ਖ਼ਾਲੀ ਰਹਿਣ ਕੋਇ ਨਾ ਪਾਈਆ।

❋

❋

੨੬ ਫੱਗਣ ਸ਼ਹਿਨਸ਼ਾਹੀ ਸੰਮਤ ੪ ਕਾਸ਼ੀ ਰਾਮ ਦੇ ਗ੍ਰਹਿ ਪਿੰਡ ਸਨੱਯੀਆ

ਰਾਵੀ ਕਹੇ ਮੇਰੇ ਅੰਦਰ ਚਾਉ ਘਨੇਰਾ, ਘਰ ਠਾਕਰ ਸਵਾਮੀ ਦਿਤੀ ਵਡਿਆਈਆ। ਮੇਰੇ ਅੰਤਰ ਮਿਟਿਆ ਅੰਧੇਰਾ, ਨਿਰਗੁਣ ਨੂਰ ਕੀਤਾ ਰੁਸ਼ਨਾਈਆ। ਕੂੜੀ ਕਿਰਿਆ ਛੱਡਿਆ ਝੇੜਾ, ਸਤਿ ਧਰਮ ਇਕ ਅਪਣਾਈਆ। ਮਾਇਆ ਮਮਤਾ ਡੋਬਿਆ ਬੇੜਾ, ਸਤਿ ਸੰਤੋਖ ਲਿਆ ਅਪਣਾਈਆ। ਸ਼ਬਦ ਗਾ ਕੇ ਤੂੰ ਮੇਰਾ ਮੈਂ ਤੇਰਾ, ਪੂਰਬ ਲੇਖਾ ਲਿਆ ਚੁਕਾਈਆ। ਪੁਰਖ ਅਕਾਲ ਦੀਨ ਦਿਆਲ ਕਰੇ ਮਿਹਰਾ, ਮਿਹਰ ਨਜ਼ਰ ਇਕ ਉਠਾਈਆ। ਜਿਸ ਨੇ ਸ੍ਰਿਸ਼ਟੀ ਦ੍ਰਿਸ਼ਟੀ ਦੇਣਾ ਗੇੜਾ, ਨਵ ਸੱਤ ਆਪ ਭਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਦਾਤਾ ਬੇਪਰਵਾਹੀਆ। ਰਾਵੀ ਕਹੇ ਗੁਰ ਅਵਤਾਰ ਪੈਗ਼ੰਬਰ ਵੇਖੋ ਅਗੰਮ ਨਜ਼ਾਰਾ, ਹਰਿ ਕਰਤਾ ਆਪ ਜਣਾਈਆ। ਸ਼ਬਦੀ ਧਾਰ ਵੇਖੋ ਇਸ਼ਾਰਾ, ਨਿਰਗੁਣ ਨੂਰ ਰਿਹਾ ਜਣਾਈਆ। ਸਦੀ ਚੌਧਵੀਂ ਅੰਤ ਕਿਨਾਰਾ, ਮੁਹੰਮਦ ਦੇਵੇ ਕਵਣ ਸਫ਼ਾਈਆ। ਹਜ਼ਰਤ ਈਸਾ ਹੋਣ ਵਾਲਾ ਉਜਿਆਰਾ, ਜਗਦੀਸ਼ਾ ਆਪਣੀ ਕਾਰ ਕਮਾਈਆ। ਮੂਸਾ ਹੋਣਾ ਆਪ ਹੁਸ਼ਿਆਰਾ, ਨਿਰਗੁਣ ਧਾਰ ਲਏ ਅੰਗੜਾਈਆ। ਤੇਈ ਅਵਤਾਰ ਰਹਿਣਾ ਖ਼ਬਰਦਾਰਾ, ਬੇਖ਼ਬਰਾਂ ਖ਼ਬਰ ਸੁਣਾਈਆ। ਕਰੇ ਖੇਲ ਅਗੰਮ ਅਪਾਰਾ, ਅਲਖ ਅਗੋਚਰ ਆਪਣਾ ਹੁਕਮ ਸੁਣਾਈਆ। ਦੀਨ ਦੁਨੀ ਦਾ ਸਾਂਝਾ ਯਾਰਾ, ਪਰਵਰਦਿਗਾਰ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ । ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਓਸ ਦੇ ਬਰਦੇ, ਦਰ ਠਾਂਡੇ ਸੀਸ ਨਿਵਾਈਆ। ਅਸੀਂ ਮਾਲਕ ਸਾਚੇ ਘਰ ਦੇ, ਦਰਗਾਹ ਸਾਚੀ ਸੋਭਾ ਪਾਈਆ। ਜਿਥੇ ਹਿੰਦੂ ਮੁਸਲਿਮ ਸਿੱਖ ਈਸਾਈ ਮੂਲ ਨਾ ਲੜਦੇ, ਤੱਤਾਂ ਵੰਡ ਨਾ ਕੋਇ ਵੰਡਾਈਆ। ਕ਼ਲਮਾ ਵਖ ਵਖ ਨਾ ਪੜ੍ਹਦੇ, ਇਕੋ ਢੋਲਾ ਅਗੰਮ ਅਥਾਹੀਆ। ਮੰਦਰ ਮਸਜਿਦ ਸ਼ਿਵਦਵਾਲੇ ਮਠ ਮੂਲ ਨਾ ਵੜਦੇ, ਇਕੋ ਇਸ਼ਟ ਰਹੇ ਮਨਾਈਆ। ਤੀਰਥ ਤੱਟਾਂ ਕੋਈ ਨਾ ਵੜਦੇ, ਪਾਣੀ ਵਹਿਣ ਨਾ ਕੋਇ ਵਹਾਈਆ। ਸਚ ਸਰਨਾਈ ਧੁਰਦਰਗਾਹੀ ਪੜਦੇ, ਜੋ ਬੇਪਰਵਾਹੀ ਨੂਰ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧਰਮ ਦੀ ਧਾਰ ਇਕ ਵਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਰਾਵੀ ਕਰ ਧਿਆਨ, ਸਚ ਸੰਦੇਸ਼ਾ ਦਈਏ ਜਣਾਈਆ। ਸਚਖੰਡ ਸਾਚੇ ਅਸੀਂ ਸਾਰੇ ਹੋਏ ਪ੍ਰਵਾਨ, ਪ੍ਰਵਾਨਾ ਪ੍ਰਭ ਨੂੰ ਦਿਤਾ ਫੜਾਈਆ। ਜਾ ਕੇ ਵੇਖੋ ਆਪਣਾ ਜਹਾਨ, ਜ਼ਿਮੀਂ ਅਸਮਾਨ ਫੋਲ ਫੁਲਾਈਆ । ਜੋ ਕਲਮਾ ਦੇ ਕੇ ਆਏ ਦਾਨ, ਨਾਮ ਅਮੋਲਕ ਝੋਲੀ ਪਾਈਆ। ਖ਼ਾਲੀ ਦਿਸੇ ਕਾਇਆ ਮਕਾਨ, ਪੰਜ ਤੱਤ ਨਾ ਕੋਇ ਵਡਿਆਈਆ । ਰਸਨਾ ਜਿਹਵਾ ਬੱਤੀ ਦੰਦ ਸਿਫ਼ਤਾਂ ਵਿਚ ਗਾਣ, ਆਤਮ ਪਰਮਾਤਮ ਜੋੜ ਨਾ ਕੋਇ ਜੁੜਾਈਆ। ਧਰਮ ਦਾ ਰਿਹਾ ਨਾ ਕੋਇ ਨਿਸ਼ਾਨ, ਸਤਿ ਸਚ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸਾ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਤੇਰਾ ਖੇਲ ਪ੍ਰਭ ਮਹਿਬੂਬ, ਮਿਹਰਵਾਨ ਤੇਰੀ ਵਡਿਆਈਆ। ਸ੍ਰਿਸ਼ਟੀ ਦੀ ਬਦਲ ਗਈ ਸੂਝ, ਦ੍ਰਿਸ਼ਟੀ ਅੰਦਰੋਂ ਨਾ ਕੋਇ ਖੁਲ੍ਹਾਈਆ। ਮਾਇਆ ਮਮਤਾ ਵੜੀ ਪੰਜ ਭੂਤ, ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਈਆ। ਝਗੜਾ ਦਿਸੇ ਚਾਰੇ ਕੂਟ, ਦਹਿ ਦਿਸ਼ਾ ਕਰੇ ਲੜਾਈਆ। ਸਾਢੇ ਤਿੰਨ ਹੱਥ ਵਸੇਰਾ ਜੂਠ ਝੂਠ, ਆਸਾ ਤ੍ਰਿਸ਼ਨਾ ਨਾਲ ਮਿਲਾਈਆ। ਤੇਰੇ ਨਾਮ ਦਾ ਮਿਲੇ

❋

❋

ਨਾ ਕੋਇ ਸਬੂਤ, ਸਾਜਣ ਸੰਗ ਨਾ ਕੋਇ ਨਿਭਾਈਆ। ਦੁਰਮਤ ਮੈਲ ਧੋਵੇ ਨਾ ਕੋਇ ਕਲਬੂਤ, ਪਤਤ ਪੁਨੀਤ ਨਾ ਕੋਇ ਕਰਾਈਆ। ਮਹੱਲ ਅਟਲ ਨਜ਼ਰ ਨਾ ਆਏ ਅਰਸ਼ ਅਰੂਜ, ਆਜ਼ਮ ਤੇਰਾ ਦਰਸ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਹਉਂ ਦਰ ਤੇਰੇ ਦੇ ਮੰਗਤੇ, ਮਾਂਗਤ ਹੋ ਕੇ ਝੋਲੀ ਡਾਹੀਆ। ਗੜ੍ਹ ਤੋੜ ਦੇ ਹਉਮੇ ਹੰਗਤੇ, ਹੰ ਬ੍ਰਹਮ ਦੇ ਸਮਝਾਈਆ। ਬੋਧ ਅਗਾਧੇ ਧੁਰ ਦੇ ਪੰਡਤੇ, ਪਰਦਾ ਉਹਲਾ ਦੇਣਾ ਉਠਾਈਆ। ਚਾਰ ਵਰਨ ਬਣਾ ਇਕ ਸੰਗਤੇ, ਸੰਜਮ ਇਕੋ ਦੇਣਾ ਸਮਝਾਈਆ। ਝਗੜੇ ਮੁਕ ਜਾਣ ਕਾਇਆ ਮਾਟੀ ਚੰਮ ਦੇ, ਤਤਵ ਤਤ ਦੇਣਾ ਦ੍ਰਿੜਾਈਆ। ਪਰਦੇ ਲਾਹ ਦੇ ਨਿਜ ਨੇਤਰ ਅੱਖ ਦੇ, ਲੋਇਣ ਇਕੋ ਕਰ ਰੁਸ਼ਨਾਈਆ। ਝਗੜੇ ਮੁਕ ਜਾਣ ਦਹਿ ਦਿਸ਼ਾ ਧਾਵਣ ਵਾਲੇ ਮਨ ਦੇ, ਨੌ ਦਵਾਰ ਨਾ ਹੋਏ ਹਲਕਾਈਆ। ਰਸ ਮੁਕ ਜਾਣ ਸੁਣਨ ਵਾਲੇ ਕੰਨ ਦੇ, ਅੰਤਰ ਅਨਹਦ ਨਾਦੀ ਸ਼ਬਦ ਕਰ ਸ਼ਨਵਾਈਆ। ਪ੍ਰਕਾਸ਼ ਦੇ ਦੇ ਆਪਣੇ ਨੂਰੀ ਚੰਨ ਦੇ, ਸੂਰੀਆ ਚੰਦ ਨਾ ਕੋਇ ਵਡਿਆਈਆ। ਕੂੜ ਕੁੜਿਆਰਾਂ ਪਰਮ ਪੁਰਖ ਪਰਮਾਤਮ ਅੰਤਮ ਡੰਨ ਦੇ, ਗੁਰ ਅਵਤਾਰ ਪੈਗ਼ੰਬਰ ਭਰੇ ਨਾ ਕੋਇ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੁਕਮ ਸੰਦੇਸ਼ੇ ਦੇ ਅਗੰਮੀ ਅਗੰਮ ਦੇ, ਅਲਖ ਅਗੋਚਰ ਆਪਣਾ ਹੁਕਮ ਵਰਤਾਈਆ।

੨੭ ਫੱਗਣ ਸ਼ਹਿਨਸ਼ਾਹੀ ਸੰਮਤ ੪ ਬੀਬੀ ਭਜਨੋ ਦੇ ਗ੍ਰਹਿ

ਪੁਰਖ ਅਕਾਲ ਕਹੇ ਖੇਲ ਵਖਰਾ, ਅਨਡਿੱਠੜੀ ਧਾਰ ਚਲਾਈਆ। ਮੇਰਾ ਨਾਮ ਅਗੰਮਾ ਬਿਨ ਅੱਖਰਾ, ਵਿਦਿਆ ਵਿਚ ਨਾ ਕੋਇ ਵਡਿਆਈਆ। ਮੇਰਾ ਇਸ਼ਟ ਬਿਨਾ ਪੱਥਰਾ, ਪਾਹਨ ਨਜ਼ਰ ਕੋਇ ਨਾ ਆਈਆ। ਮੇਰਾ ਦਵਾਰਾ ਬਿਨਾ ਸੱਥਰਾ, ਸੇਜ ਜਗਤ ਨਾ ਕੋਇ ਸੁਹਾਈਆ। ਸੋ ਮਾਰਗ ਭਗਤਾਂ ਦੱਸਣਾ, ਸਤਿਜੁਗ ਸਾਚੀ ਕਰ ਪੜ੍ਹਾਈਆ। ਹਿਰਦੇ ਅੰਦਰ ਵਸਣਾ, ਨਿਰਗੁਣ ਨੂਰ ਕਰ ਰੁਸ਼ਨਾਈਆ। ਜਗਤ ਵਿਕਾਰ ਕੱਟਣਾ, ਦੁਰਮਤ ਮੈਲ ਧਵਾਈਆ। ਨਾਮ ਅਨੋਖੇ ਫੱਟਣਾ, ਘਾਓ ਇਕ ਚਲਾਈਆ। ਦੇਵੇ ਰਸ ਬਿਨਾ ਰਸਨਾ, ਅੰਮਿਉਂ ਰਸ ਆਪ ਵਰਸਾਈਆ। ਮਨ ਮਨੂਆ ਕਰੇ ਵਸਨਾ, ਦਹਿ ਦਿਸ਼ਾ ਨਾ ਉਠ ਉਠ ਧਾਈਆ। ਆਤਮ ਪਰਮਾਤਮ ਮਿਲ ਕੇ ਹੱਸਣਾ, ਘਰ ਸਾਚੇ ਵੱਜੇ ਵਧਾਈਆ। ਕਲਜੁਗ ਮੇਟੇ ਅੰਧੇਰੀ ਮੱਸਣਾ, ਨਿਰਗੁਣ ਨੂਰ ਡਗਮਗਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਪੁਰਖ ਅਕਾਲ ਕਹੇ ਮੇਰਾ ਆਦਿ ਜੁਗਾਦੀ ਇਸ਼ਟ ਅਨੋਖਾ, ਜਗ ਨੇਤਰ ਨਜ਼ਰ ਕਦੇ ਨਾ ਆਈਆ। ਭਗਤਾਂ ਮਾਰਗ ਦੱਸੇ ਸੌਖਾ, ਅਨਭਵ ਆਪਣਾ ਪਰਦਾ ਲਾਹੀਆ। ਪੜ੍ਹਨਾ ਪਏ ਕੋਈ ਨਾ ਪੋਥਾ, ਸ਼ਾਸਤਰ ਬਗ਼ਲ ਨਾ ਕੋਇ ਟਿਕਾਈਆ। ਕਰ ਪ੍ਰਕਾਸ਼ ਨਿਰਮਲ ਜੋਤਾ, ਅੰਧ ਅੰਧੇਰਾ ਦੇਣਾ ਗਵਾਈਆ। ਕਲਪਣਾ ਰਹਿਣ ਨਾ ਦੇਵਾਂ ਸੋਚਾ, ਅੰਦਰੋਂ ਸਮਝ ਦਿਆਂ ਸਮਝਾਈਆ। ਆਪਣੇ ਮਿਲਣ ਦਾ ਦੇ ਕੇ ਮੌਕਾ, ਮਿਹਰ ਨਜ਼ਰ ਇਕ ਟਿਕਾਈਆ। ਭਾਗ ਲਗਾ ਕੇ ਕਾਇਆ ਕੋਠਾ, ਸਾਢੇ ਤਿੰਨ ਹੱਥ ਸੋਭਾ ਪਾਈਆ। ਮੰਨਣਾ ਪਏ ਨਾ ਕੋਇ ਪਰੋਹਤਾ, ਬੰਦਨਾ ਸੀਸ ਨਾ ਕੋਇ

❋

❋

ਝੁਕਾਈਆ। ਝਗੜਾ ਮੁਕਾ ਕੇ ਲੋਕ ਪ੍ਰਲੋਕਾ, ਗ੍ਰਹਿ ਮੰਦਰ ਦਿਆਂ ਵਖਾਈਆ। ਜਿਥੇ ਆਤਮ ਪਰਮਾਤਮ ਪਰਮਾਤਮ ਆਤਮ ਇਕ ਸਲੋਕਾ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗ ਚੌਕੜੀ ਨਈਆ ਨਾਮ ਚਲੌਂਦਾ ਰਿਹਾ ਨੌਕਾ, ਨੌ ਖੰਡ ਪ੍ਰਿਥਮੀ ਸੱਤ ਦੀਪ ਆਪਣਾ ਹੁਕਮ ਵਰਤਾਈਆ। ੨੭ ਫੱਗਣ ਸ਼ਹਿਨਸ਼ਾਹੀ ਸੰਮਤ ੪ ਅਜੀਤ ਸਿੰਘ ਦੇ ਗ੍ਰਹਿ ਬਟਾਲਾ

ਪ੍ਰਭ ਦਾ ਨਾਮ ਮਿਲੇ ਬਿਨ ਕ਼ੀਮਤ, ਕਰਤਾ ਕ਼ੀਮਤ ਨਾ ਕੋਇ ਲਗਾਈਆ। ਜਨ ਭਗਤੋ ਪੂਜਾ ਕਰਨੀ ਨਹੀਂ ਕਿਸੇ ਤਰੀਮਤ, ਤ੍ਰੀਆ ਸੀਸ ਨਾ ਕੋਇ ਨਿਵਾਈਆ। ਸਤਿਗੁਰ ਸ਼ਬਦ ਸਮਝੋ ਗ਼ਨੀਮਤ, ਜਿਸ ਨੂੰ ਮਿਲਿਆ ਤਿਸ ਨੂੰ ਪਾਰ ਕਰਾਈਆ। ਇਸ ਨੂੰ ਸਮਝ ਨਾ ਸਕੇ ਕੋਈ ਜੀਵ ਜ਼ਹੀਨਤ, ਜ਼ਿਹਨ ਵਿਚ ਜ਼ਾਹਰ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਪ੍ਰਭ ਕਾ ਨਾਮ ਸਦਾ ਅਨਮੁੱਲਾ, ਕ਼ੀਮਤ ਕਰਤਾ ਨਾ ਕੋਇ ਲਗਾਈਆ। ਆਦਿ ਜੁਗਾਦਿ ਭੰਡਾਰਾ ਖੁਲ੍ਹਾ, ਤੋਟ ਰਹੇ ਨਾ ਰਾਈਆ। ਸਭ ਨੂੰ ਦੇਵੇ ਸੁਲਹਕੁਲਾ, ਗ਼ੈਰ ਵੰਡ ਨਾ ਕੋਇ ਵੰਡਾਈਆ। ਜਪਿਆ ਨਹੀਂ ਜਾਂਦਾ ਨਾਲ ਬੁੱਲਾਂ, ਅੰਤਰ ਅੰਤਰ ਦਏ ਵਸਾਈਆ। ਭਾਗ ਲਗਾਵੇ ਕਾਇਆ ਕੁੱਲਾ, ਕੁੱਲ ਮਾਲਕ ਵੇਖ ਵਖਾਈਆ। ਜੁਗ ਚੌਕੜੀ ਕਦੇ ਨਾ ਭੁੱਲਾ, ਅਭੁੱਲ ਆਪ ਹੋ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਆਪਣਾ ਭੇਵ ਚੁਕਾਈਆ। ਹਰਿ ਕਾ ਨਾਮ ਕਦੇ ਨਾ ਵਿਕੇ ਹੱਟ, ਹੱਟੋ ਹੱਟ ਨਾ ਕੋਇ ਵਿਕਾਈਆ। ਕਿਸੇ ਨਾ ਮਿਲੇ ਤਟ, ਤੀਰਥ ਰੋਵਣ ਦੇਣ ਦੁਹਾਈਆ। ਜਿਸ ਉਪਰ ਕਿਰਪਾ ਕਰੇ ਪੁਰਖ ਸਮਰਥ, ਮਿਹਰ ਨਜ਼ਰ ਉਠਾਈਆ। ਤਿਸ ਆਪੇ ਦਏ ਦੱਸ, ਦਹਿ ਦਿਸ਼ਾ ਉਠ ਨਾ ਕੋਇ ਧਾਹੀਆ। ਕਾਇਆ ਅੰਦਰ ਦੇ ਕੇ ਰਸ, ਰਸਤਾ ਅੰਦਰੋਂ ਦਏ ਖੁਲ੍ਹਾਈਆ। ਮਨ ਕਲਪਣਾ ਕਰ ਕੇ ਵੱਸ, ਵਾਸਤਾ ਆਪਣੇ ਨਾਲ ਜੁੜਾਈਆ। ਮੇਟ ਰੈਣ ਅੰਧੇਰੀ ਮਸ, ਨਿਰਗੁਣ ਨੂਰ ਜੋਤ ਕਰੇ ਰੁਸ਼ਨਾਈਆ। ਜੋ ਵਸਣਹਾਰਾ ਘਟ ਘਟ, ਹਰ ਘਟ ਅੰਤਰ ਆਪਣਾ ਪਰਦਾ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਾਮ ਅਣਿਆਲਾ ਤੀਰ ਮਾਰੇ ਕਸ, ਆਰ ਪਾਰ ਆਪਣੀ ਧਾਰ ਕਰਾਈਆ।