ਪੁਸਤਕਾਲਾਭਾਗ ੨੧

ਪਹਿਲੀ ਚੇਤ ਸ਼ਹਿਨਸ਼ਾਹੀ ਸੰਮਤ ੫ ਹਰਿ ਭਗਤ ਦਵਾਰ ਜੇਠੂਵਾਲ

ਸੰਮਤ ਸ਼ਹਿਨਸ਼ਾਹੀ ਕਹੇ ਮੈਂ ਵੇਖਿਆ ਖੇਲ ਚੌਥੇ ਜੁਗ, ਚੌਕੜੀ ਜਗਤ ਧਿਆਨ ਲਗਾਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਲੇਖਾ ਲਿਆ ਬੁਝ, ਭੇਵ ਅਭੇਦ ਬਾਤਨ ਪਰਦਾ ਰਿਹਾ ਨਾ ਰਾਈਆ। ਨਿਰਗੁਣ ਧਾਰ ਮੈਨੂੰ ਸਭ ਕੁਝ ਗਿਆ ਸੁਝ, ਪਰਦਾ ਉਹਲਾ ਦਿਤਾ ਚੁਕਾਈਆ। ਚਾਰ ਵਰਨ ਅਠਾਰਾਂ ਬਰਨ ਸ੍ਰਿਸ਼ਟੀ ਦ੍ਰਿਸ਼ਟੀ ਵੇਖੀ ਬੁਧ, ਮਨਮਤ ਖੋਜ ਖੁਜਾਈਆ। ਤਨ ਵਜੂਦ ਰਿਹਾ ਨਾ ਲੁਕ, ਮਾਟੀ ਕੱਚ ਭਰਮ ਨਾ ਕੋਇ ਭੁਲਾਈਆ। ਕੋਟਾਂ ਵਿਚੋਂ ਅਨਕਾਂ ਵਿਚੋਂ ਭਗਤ ਸੁਹੇਲੇ ਗੌਂਦੇ ਅਗੰਮੀ ਤੁਕ, ਤੂੰ ਮੇਰਾ ਮੈਂ ਤੇਰਾ ਰਾਗ ਅਲਾਈਆ। ਰਸਨਾ ਜਿਹਵਾ ਬੱਤੀ ਦੰਦ ਸੁਹੌਂਦਾ ਮੁਖ,

❋

❋

ਆਤਮ ਪਰਮਾਤਮ ਵੱਜੀ ਵਧਾਈਆ। ਮੈਂ ਨਿਮਸਕਾਰ ਸੱਯਦਾ ਕੀਤਾ ਝੁਕ, ਡੰਡਾਵਤ ਵਿਚ ਸੀਸ ਨਿਵਾਈਆ। ਅੰਤ ਹੱਸ ਕੇ ਕਹਾਂ ਮੇਰਾ ਸੰਮਤ ਗਿਆ ਮੁਕ, ਮੁਕੰਮਲ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਸੰਮਤ ਸ਼ਹਿਨਸ਼ਾਹੀ ਚਾਰ ਕਹੇ ਮੈਂ ਵੇਖਿਆ ਜਗਤ ਜਹਾਨ, ਜਹਾਲਤ ਦੀਨ ਦੁਨੀ ਵੇਖ ਵਖਾਈਆ। ਸੰਦੇਸਾ ਦਿਤਾ ਸ੍ਰੀ ਭਗਵਾਨ, ਧੁਰ ਕਰਤੇ ਦਿਤਾ ਸੁਣਾਈਆ। ਚਾਰੋਂ ਕੁੰਟ ਫਿਰੇ ਸ਼ੈਤਾਨ, ਦਹਿ ਦਿਸ਼ਾ ਹੋਈ ਹਲਕਾਈਆ। ਝਗੜਾ ਪਿਆ ਤੱਤ ਇਨਸਾਨ, ਮਾਨਵ ਕਰੇ ਕੂੜ ਲੜਾਈਆ। ਆਤਮ ਰਿਹਾ ਨਾ ਕੋਇ ਗਿਆਨ, ਬ੍ਰਹਮ ਵਿਦਿਆ ਨਾ ਕੋਇ ਪੜ੍ਹਾਈਆ। ਚਾਰੋਂ ਕੁੰਟ ਸੁੰਞ ਮਸਾਣ, ਸਤਿ ਸਤਿਵਾਦ ਸੋਭਾ ਕੋਇ ਨਾ ਪਾਈਆ। ਜੋਧਾ ਸੂਰਬੀਰ ਦਿਸੇ ਨਾ ਕੋਇ ਨੌਜਵਾਨ, ਮਰਦ ਮਰਦਾਨ ਅੱਖ ਨਾ ਕੋਇ ਖੁਲ੍ਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਸੰਮਤ ਕਹੇ ਮੇਰੀ ਅੰਤਮ ਵਾਰ, ਵਾਰਤਾ ਪ੍ਰਭ ਦੀ ਦਿਆਂ ਜਣਾਈਆ। ਖ਼ਬਰਦਾਰ ਕੀਤੇ ਗੁਰੂ ਅਵਤਾਰ, ਪੈਗ਼ੰਬਰਾਂ ਰਿਹਾ ਹਿਲਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇ ਆਧਾਰ, ਕਰੋੜ ਤਤੀਸਾ ਆਇਆ ਜਗਾਈਆ। ਧਰਨੀ ਧਰਤ ਧਵਲ ਆਲਸ ਨਿੰਦਰਾ ਅੰਦਰੋਂ ਉਤਾਰ, ਸੁਸਤੀ ਦਰੁਸਤੀ ਵਿਚ ਦ੍ਰਿੜਾਈਆ। ਹੁਕਮ ਦੱਸ ਸੱਚੀ ਸਰਕਾਰ, ਕੀਤੀ ਅਗੰਮ ਪੜ੍ਹਾਈਆ। ਲਹਿਣਾ ਦੇਣਾ ਵੇਖੋ ਅੰਤ ਸਰਬ ਸੰਸਾਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਹੁਕਮ ਇਕ ਵਰਤਾਈਆ। ਚੌਥਾ ਜੁਗ ਕਹੇ ਮੈਂ ਵੇਖੀ ਚਾਰ ਜੁਗ ਦੀ ਧਾਰਾ, ਧਰਨੀ ਧਰਤ ਧਵਲ ਖੋਜ ਖੁਜਾਈਆ। ਹੁਕਮ ਸੰਦੇਸ਼ਾ ਦਿਤਾ ਅਗੰਮ ਅਪਾਰਾ, ਅਲਖ ਅਗੋਚਰ ਰਿਹਾ ਜਣਾਈਆ। ਖ਼ਬਰਦਾਰ ਹੋਵੋ ਸਵਾਧਾਨ ਜਗਤ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਨਾਲ ਮਿਲਾਈਆ। ਉਠੋ ਭੱਜੋ ਨੱਠੋ ਤੇਈ ਅਵਤਾਰਾ, ਮੂਸਾ ਈਸਾ ਮੁਹੰਮਦ ਨਾਲ ਮਿਲਾਈਆ। ਗੁਰ ਦਸ ਕਰੋ ਵਿਚਾਰਾ, ਬੁੱਧੀ ਤੋਂ ਪਰੇ ਧਿਆਨ ਲਗਾਈਆ। ਜਿਸ ਦਾ ਦੇ ਕੇ ਆਏ ਲਾਰਾ, ਨਾਮ ਸੰਦੇਸ਼ਿਆਂ ਵਿਚ ਸੁਣਾਈਆ। ਕਹਿ ਕੇ ਆਏ ਕਲਕੀ ਅਵਤਾਰਾ, ਨਿਹਕਲੰਕ ਨਾਉਂ ਪ੍ਰਗਟਾਈਆ। ਅਮਾਮਾਂ ਦਾ ਅਮਾਮ ਸਿਕਦਾਰਾ, ਸ਼ਾਹੋ ਭੂਪ ਸੱਚਾ ਸ਼ਹਿਨਸ਼ਾਹੀਆ। ਨਿਰਗੁਣ ਰੂਪ ਹੋਇਆ ਉਜਿਆਰਾ, ਦੋ ਜਹਾਨਾਂ ਡਗਮਗਾਈਆ। ਲਹਿਣਾ ਦੇਣਾ ਵੇਖ ਅਗੰਮ ਅਪਾਰਾ, ਅਲਖ ਅਗੋਚਰ ਖੋਜ ਖੁਜਾਈਆ। ਜਿਸ ਸੁਹਾਇਆ ਇਕ ਦਵਾਰਾ, ਸਚਖੰਡ ਸਾਚੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਹਿਬ ਸਵਾਮੀ ਨੂਰ ਅਲਾਹੀਆ। ਚੌਥਾ ਜੁਗ ਕਹੇ ਸਾਰੇ ਆਓ ਦੂਰ ਦੁਰਾਡੇ, ਹੁਕਮ ਸੁਣਾਇਆ ਧੁਰਦਰਗਾਹੀਆ। ਜਿਸ ਨੇ ਧਰਮ ਨਿਸ਼ਾਨੇ ਗਾਡੇ, ਗਾਈਡ ਗਾਡ ਇਕੋ ਨੂਰ ਅਲਾਹੀਆ। ਸਭ ਦੇ ਪੂਰੇ ਕਰੇ ਵਾਅਦੇ, ਵਾਹਵਾ ਵੱਜੇ ਇਕ ਵਧਾਈਆ। ਗੁਰ ਅਵਤਾਰ ਪੈਗ਼ੰਬਰ ਅੰਤਮ ਕਲਜੁਗ ਲੈ ਲਓ ਨਿਰਗੁਣ ਧਾਰ ਕੋਲੋਂ ਫ਼ਾਇਦੇ, ਮੁਫ਼ਾਦ ਆਪਣਾ ਨਾਲ ਰਲਾਈਆ। ਆਪਣੇ ਵਖਾਓ ਪਿਛਲੇ ਕ਼ਾਨੂੰਨ ਕ਼ਾਇਦੇ, ਕ਼ਾਇਦੇ ਆਜ਼ਮ ਮੰਗ ਮੰਗਾਈਆ। ਕਿਉਂ ਇਕ ਦੂਜੇ ਤੋਂ ਹੋਏ ਅਲਾਹਿਦੇ, ਦੀਨ ਮਜ਼੍ਹਬਾਂ ਵੰਡ ਵੰਡਾਈਆ । ਕਿਉਂ ਮਾਰਗ ਦੱਸੇ ਪੈਂਡੇ, ਰਹਿਬਰ ਰਾਹ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਸੰਮਤ ਚੌਥਾ ਕਹੇ ਮੈਂ ਸੰਦੇਸ਼ਾ ਦਿਤਾ ਦਰਗਾਹ ਸਾਚੀ ਮੁਕਾਮੇ ਹੱਕ, ਹਕ਼ੀਕ਼ਤ ਆਇਆ ਦ੍ਰਿੜਾਈਆ। ਨਿਰਗੁਣ ਧਾਰ ਰਹੇ ਨਾ ਸ਼ੱਕ, ਗੁਰ ਅਵਤਾਰ ਪੈਗ਼ੰਬਰਾਂ ਭੇਵ

❋

❋

ਖੁਲ੍ਹਾਈਆ। ਪੁਰਖ ਅਕਾਲਾ ਦੀਨ ਦਿਆਲਾ ਪ੍ਰਗਟ ਇਕੋ ਸਚ, ਦੂਜਾ ਨਜ਼ਰ ਕੋਇ ਨਾ ਆਈਆ। ਜਿਸ ਨੇ ਖੇਲ ਖਿਲੌਣਾ ਕਾਇਆ ਮਾਟੀ ਕੱਚ, ਪੰਚਮ ਪੰਚ ਫੋਲ ਫੁਲਾਈਆ। ਹੁਕਮ ਸੰਦੇਸ਼ਾ ਰਿਹਾ ਦੱਸ, ਲੇਖਾ ਬਿਨ ਕ਼ਲਮ ਸ਼ਾਹੀਆ। ਤੱਕੋ ਬਿਨ ਨੇਤਰ ਅੱਖ, ਨਿਰਗੁਣ ਨੂਰ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਹੁਕਮ ਇਕ ਵਰਤਾਈਆ। ਚੌਥਾ ਸੰਮਤ ਕਹੇ ਗੁਰ ਅਵਤਾਰ ਪੈਗ਼ੰਬਰੋ ਆ ਗਿਆ ਤੁਹਾਡਾ ਵਕ਼ਤ, ਸੁਹੌਣਾ ਸੁਹੰਜਣਾ ਦਿਆਂ ਜਣਾਈਆ। ਮੈਂ ਸਭ ਨੂੰ ਦੱਸਿਆ ਪਹਿਲੀ ਚੇਤ ਆਉਣਾ ਜਗਤ, ਮਾਤਲੋਕ ਪੰਧ ਮੁਕਾਈਆ। ਆਪਣਾ ਲੇਖਾ ਨਾਲ ਲਿਔਣਾ ਫ਼ਕ਼ਤ, ਜੋ ਫ਼ਿਕਰੇ ਆਏ ਦ੍ਰਿੜਾਈਆ। ਨਾਲ ਅਹਿਦਨਾਮਾ ਲਿਔਣਾ ਜਿਸ ਦੇ ਉਤੇ ਲਿਖੀ ਸ਼ਰਤ, ਸ਼ਰਅ ਦਿਤੀ ਸਮਝਾਈਆ। ਛੱਡ ਕੇ ਅਗੰਮੀ ਅਰਸ਼, ਅਰਸ਼ ਤੋਂ ਫ਼ਰਸ਼ ਸੋਭਾ ਪਾਈਆ। ਆਪਣੇ ਨਾਮ ਕਲਮੇ ਦੀ ਨਾਲ ਲਿਔਣੀ ਫ਼ਰਦ, ਭੁਲੇਖਾ ਰਹੇ ਕੋਇ ਨਾ ਰਾਈਆ। ਜੋ ਅੰਤ ਅਖ਼ੀਰ ਕੀਤੀ ਅਰਜ਼, ਓਹ ਵੀ ਯਾਦ ਆਇਆ ਕਰਾਈਆ। ਵੇਖਿਓ ਕਿਸੇ ਦਾ ਹੋ ਨਾ ਜਾਵੇ ਹਰਜ, ਹਰਜਾਨੇ ਸਭ ਦੇ ਪੂਰ ਕਰਾਈਆ। ਪੁਰਖ ਅਕਾਲਾ ਜੋਧਾ ਮਰਦ, ਮਰਦ ਮਰਦਾਨਾ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਚੌਥਾ ਸੰਮਤ ਕਹੇ ਭਗਤੋ ਮੇਰੀ ਨਿਮਸਕਾਰ, ਮੈਂ ਅੰਤ ਅੰਤ ਸੀਸ ਨਿਵਾਈਆ। ਮੈਂ ਖ਼ਬਰਦਾਰ ਕਰ ਕੇ ਜਗਤ ਸੰਸਾਰ, ਸ੍ਰਿਸ਼ਟੀ ਦੀ ਦ੍ਰਿਸ਼ਟੀ ਆਇਆ ਹਿਲਾਈਆ। ਹੁਕਮੇ ਅੰਦਰ ਕੀਤੀ ਕਾਰ, ਜੋ ਕਰਨੀ ਦੇ ਕਰਤੇ ਆਪਣੀ ਕਾਰ ਕਮਾਈਆ । ਸੰਮਤ ਪੰਜ ਵਿਚ ਸਾਰੇ ਕਰ ਲੈਣੇ ਗ੍ਰਿਫ਼ਤਾਰ, ਸ਼ਬਦੀ ਡੋਰੀ ਤੰਦ ਬੰਧਾਈਆ। ਮੈਂ ਸੰਦੇਸ਼ਾ ਦੇ ਕੇ ਚਲਿਆ ਓਸ ਦਰਬਾਰ, ਜਿਸ ਨੂੰ ਸਚਖੰਡ ਕਹਿ ਕੇ ਸਾਰੇ ਗਾਈਆ। ਓਥੋਂ ਭੱਜੇ ਔਣ ਗੁਰੂ ਅਵਤਾਰ, ਪੈਗ਼ੰਬਰ ਸੋਭਾ ਪਾਈਆ। ਹਿਸਾਬ ਕਿਤਾਬ ਸਰਬ ਵਖਾਣ, ਕੀ ਕਰਨੀ ਕਾਰ ਕਮਾਈਆ। ਕੀ ਨਾਮ ਕਲਮਾ ਗਾਇਆ ਗਾਣ, ਰਸਨਾ ਜਿਹਵਾ ਬੱਤੀ ਦੰਦ ਸੁਣਾਈਆ। ਕੀ ਜਗਤ ਪਾਇਆ ਘਮਸਾਨ, ਕੀ ਕੀਤੀ ਤਨ ਲੜਾਈਆ। ਕੀ ਆਸਾ ਰੱਖੀ ਅਮਾਮ, ਅਮਲਾਂ ਤੋਂ ਰਹਿਤ ਜਣਾਈਆ। ਕੀ ਕ਼ਲਮਾ ਦੱਸਿਆ ਕਲਾਮ, ਕਾਇਨਾਤ ਪੜ੍ਹਾਈਆ। ਕਿਉਂ ਬਰਦੇ ਬਣੇ ਗ਼ੁਲਾਮ, ਸੱਯਦਾ ਸੀਸ ਨਿਵਾਈਆ। ਸੰਮਤ ਚੌਥਾ ਕਹੇ ਮੈਂ ਦੇ ਕੇ ਚਲਿਆ ਇਤਲਾਹੇ ਆਮ, ਕੋਈ ਬਚਿਆ ਰਹਿਣ ਨਾ ਪਾਈਆ। ਚਾਰ ਕੁੰਟ ਡੰਕੇ ਨਾਲ ਸੁਣਾਇਆ ਫ਼ਰਮਾਨ, ਫ਼ਰਮਾਬਰਦਾਰੀ ਸਚ ਕਮਾਈਆ। ਮੇਰਾ ਮਹਿਬੂਬ ਹੋਇਆ ਮਿਹਰਵਾਨ, ਮੁਹੱਬਤ ਵਿਚ ਸਿਰ ਮੇਰੇ ਹੱਥ ਟਿਕਾਈਆ। ਹੁਣ ਸੰਮਤ ਪੰਜਵਾਂ ਹਾਜ਼ਰ ਹੋਇਆ ਅੱਗੇ ਸ੍ਰੀ ਭਗਵਾਨ, ਬੋਲਣ ਦੀ ਲੋੜ ਰਹੀ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਪਹਿਲੀ ਚੇਤ ਕਹੇ ਮੈਂ ਸੰਮਤ ਪੰਜਵਾਂ ਚੜ੍ਹਿਆ, ਚੜ੍ਹਦਾ ਲਹਿੰਦਾ ਦੇਣਾ ਹਿਲਾਈਆ। ਧੁਰ ਦਾ ਹੁਕਮ ਅਗੰਮੀ ਪੜ੍ਹਿਆ, ਪੜਦਿਆਂ ਅੰਦਰ ਦਿਤਾ ਜਣਾਈਆ। ਜਿਹੜਾ ਕਦੀ ਕਿਸੇ ਨਾਲ ਨਹੀਂ ਕੋਈ ਲੜਿਆ, ਕਲਜੁਗ ਧਾਰ ਵਿਚ ਉਹ ਵੀ ਦੇਣਾ ਲੜਾਈਆ। ਜਿਹੜਾ ਹੰਕਾਰ ਵਿਚ ਕਦੇ ਨਹੀਂ ਮਰਿਆ, ਉਹ ਵੀ ਮਾਰ ਕੇ ਦੇਣਾ ਵਖਾਈਆ। ਇਹ ਖੇਲ ਮੇਰੇ ਪ੍ਰਭੂ ਪ੍ਰਭ ਕਰਿਆ, ਕਰਨੀ ਦਾ ਕਰਤਾ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਸੰਮਤ ਪੰਜਵਾਂ ਕਹੇ ਮੈਂ ਵੇਖਾਂ ਪੰਚ ਪਰਪੰਚ, ਪੰਜ ਭੂਤਕ

❋

❋

ਖੋਜ ਖੁਜਾਈਆ। ਜਗਤ ਸਾਧਨਾ ਦਾ ਕਾਇਆ ਮੰਦਰ ਅੰਦਰ ਵੇਖਣਾ ਮੰਚ, ਕਿਸ ਆਸਣ ਡੇਰਾ ਲਾਈਆ। ਕਿਸੇ ਨੂੰ ਹਿਲਣ ਨਹੀਂ ਦੇਣਾ ਇੰਚ, ਕ਼ਦਮ ਕ਼ਦਮ ਨਾ ਕੋਇ ਬਦਲਾਈਆ। ਜਿਹੜਾ ਮਨੂਆ ਬਣਾਇਆ ਪੰਚ, ਦਿਵਸ ਰੈਣ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਹੁਕਮ ਇਕ ਦ੍ਰਿੜਾਈਆ। ਪੰਚਮ ਸੰਮਤ ਕਹੇ ਮੈਂ ਸ਼ਹਿਨਸ਼ਾਹੀ, ਪੰਚ ਮਿਲੇ ਵਡਿਆਈਆ। ਮੇਰਾ ਮਾਲਕ ਇਕ ਬੇਪਰਵਾਹੀ, ਬੇਪਰਵਾਹੀ ਵਿਚ ਸਮਾਈਆ। ਜਿਸ ਨੂੰ ਕਹਿੰਦੇ ਧੁਰਦਰਗਾਹੀ, ਦਰਗਾਹ ਸਾਚੀ ਸੋਭਾ ਪਾਈਆ। ਉਸ ਦੀ ਸ਼ਬਦ ਗੁਰੂ ਕਰੇ ਅਗਵਾਹੀ, ਦੂਜਾ ਨਜ਼ਰ ਕੋਇ ਨਾ ਆਈਆ। ਗੁਰ ਅਵਤਾਰ ਪੈਗ਼ੰਬਰ ਜਿਸ ਦੀ ਦੇ ਕੇ ਗਏ ਗਵਾਹੀ, ਉਚੀ ਕੂਕ ਕੂਕ ਸੁਣਾਈਆ। ਓਹ ਮਾਲਕ ਮੇਰਾ ਮਾਹੀ, ਮਹਿਬੂਬ ਇਕ ਅਖਵਾਈਆ। ਜਿਸ ਨੇ ਕਲਜੁਗ ਅੰਦਰ ਬਦਲ ਦੇਣੀ ਕੂੜੀ ਸ਼ਾਹੀ, ਸਤਿਜੁਗ ਸਾਚਾ ਰਾਹ ਵਖਾਈਆ। ਗ਼ਰੀਬ ਨਿਮਾਣਿਆਂ ਪਕੜਨੀਆਂ ਬਾਹੀਂ, ਕੋਝਿਆਂ ਕਮਲਿਆਂ ਗਲੇ ਲਗਾਈਆ। ਚਾਰ ਵਰਨ ਬਣਾ ਕੇ ਭੈਣਾਂ ਭਾਈ, ਊਚ ਨੀਚ ਦਾ ਡੇਰਾ ਦੇਣਾ ਢਾਹੀਆ। ਸਾਚੀ ਮੰਜ਼ਲ ਇਕ ਚੜ੍ਹਾਈ, ਮਾਲਕ ਇਕੋ ਦੇਣਾ ਵਖਾਈਆ। ਜਿਥੇ ਨਿਰਗੁਣ ਨੂਰ ਜੋਤ ਰੁਸ਼ਨਾਈ, ਅੰਧ ਅੰਧੇਰ ਰਹੇ ਨਾ ਰਾਈਆ। ਸੋ ਮੰਦਰ ਸੋਭਾ ਪਾਈ, ਜਿਥੇ ਛੱਪਰ ਛੰਨ ਨਾ ਕੋਇ ਛੁਹਾਈਆ। ਸੰਮਤ ਪੰਜਵਾਂ ਕਹੇ ਮੇਰੇ ਦਿਨ ਨੂੰ ਦਿਓ ਵਧਾਈ, ਬ੍ਰਹਿਮੰਡ ਖੰਡ ਸਾਰੇ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਦਰਗਾਹ ਸਾਚੀ ਸਚ ਸੁਹਾਈਆ। ਸ਼ਹਿਨਸ਼ਾਹੀ ਸੰਮਤ ਕਹੇ ਮੈਂ ਪੰਚਮ ਆਇਆ ਜਗ, ਜਾਗਰਤ ਜੋਤ ਕਰਾਂ ਰੁਸ਼ਨਾਈਆ। ਚਾਰ ਕੁੰਟ ਦਹਿ ਦਿਸ਼ਾ ਵੇਖਾਂ ਅੱਗ, ਅਗਨੀ ਅੱਗ ਤੱਤ ਤਪਾਈਆ। ਇਹ ਖੇਲ ਸੂਰੇ ਸਰਬਗ, ਜੋ ਲੋਕਮਾਤ ਦਿਤੀ ਵਰਤਾਈਆ। ਜਿਸ ਦੀ ਆਰ ਪਾਰ ਸਮਝੇ ਕੋਈ ਨਾ ਹੱਦ, ਹਦੂਦ ਨਜ਼ਰ ਕੋਇ ਨਾ ਆਈਆ। ਕਰੇ ਖੇਲ ਪੁਰਖ ਸਮਰਥ, ਮਹਿਮਾ ਅਕਥ ਅਕਥ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਰਤਾਈਆ। ਸੰਮਤ ਕਹੇ ਚੇਤ ਆਇਆ ਚਾਤਰ, ਚਾਤਰਕੋ ਦਿਆਂ ਜਣਾਈਆ। ਪ੍ਰਭ ਖੇਲ ਕਰਨਾ ਜਿਸ ਖ਼ਾਤਰ, ਖੱਤ੍ਰੀ ਬ੍ਰਾਹਮਣ ਸ਼ੂਦਰ ਵੈਸ਼ ਦਿਆਂ ਦ੍ਰਿੜਾਈਆ। ਗੁਰ ਅਵਤਾਰ ਪੈਗ਼ੰਬਰ ਹਾਜ਼ਰ ਹੋਏ ਲੈ ਕੇ ਪਾਤਰ, ਪਤ੍ਰਿਕਾ ਆਪਣੇ ਹੱਥ ਰਖਾਈਆ। ਜਿਨ੍ਹਾਂ ਨੂੰ ਪੁਰਖ ਅਕਾਲ ਆਇਆ ਵਾਚਣ, ਦੂਜਾ ਕਰੇ ਨਾ ਕੋਇ ਪੜ੍ਹਾਈਆ। ਸਾਰੇ ਕਹਿਣ ਪ੍ਰਭੂ ਤੇਰਾ ਨਾਮ ਤੇ ਤੇਰਾ ਪਾਠਣ, ਤੇਰਾ ਇਸ਼ਟ ਨੂਰ ਅਲਾਹੀਆ। ਅਸੀਂ ਲੋਕਮਾਤ ਸਭ ਨੂੰ ਆਏ ਆਖਣ, ਦੀਨ ਦੁਨੀ ਸਮਝਾਈਆ। ਪਾਰਬ੍ਰਹਮ ਪਤਿਪਰਮੇਸ਼ਵਰ ਸਭ ਦਾ ਬਾਪਣ, ਇਹੋ ਪਿਤਾ ਮਾਈਆ। ਜਿਸ ਨੇ ਕਲਜੁਗ ਮੇਟਣੀ ਅੰਧੇਰੀ ਰਾਤਣ, ਸਤਿਜੁਗ ਸਾਚਾ ਚੰਦ ਕਰੇ ਰੁਸ਼ਨਾਈਆ। ਸਾਚੀ ਮੰਜ਼ਲ ਚਾੜ੍ਹੇ ਘਾਟਣ, ਪੈਂਡਾ ਅਗੰਮ ਮੁਕਾਈਆ। ਆਤਮ ਪਰਮਾਤਮ ਜੋੜੇ ਨਾਤਨ, ਦੂਜਾ ਸੰਗ ਨਾ ਕੋਇ ਰਖਾਈਆ। ਸਚ ਦਵਾਰ ਵਖਾਏ ਆਸਣ, ਸਿੰਘਾਸਣ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਸੰਮਤ ਕਹੇ ਗੁਰ ਅਵਤਾਰ ਪੈਗ਼ੰਬਰ ਹੋਏ ਇਕੱਠੇ, ਸੋਹਣਾ ਸੰਗ ਬਣਾਈਆ। ਸਭ ਦੇ ਕੋਲ ਆਪਣੇ ਆਪਣੇ ਪਟੇ, ਪਟਨੇ ਵਾਲੇ ਰਹੇ ਵਖਾਈਆ। ਉਂਗਲਾਂ ਨਾਲ ਰਹੇ ਦੱਸੇ, ਇਸ਼ਾਰਿਆਂ ਵਿਚ ਜਣਾਈਆ। ਰਾਮ ਕਿਸ਼ਨ ਨਾਲ ਅੱਲਾ ਨੇ ਪਾਏ ਰੱਟੇ, ਮੰਦਰਾਂ ਨਾਲ ਮਸਜਿਦ ਗਿਰਜੇ ਦਿਤੇ ਟਕਰਾਈਆ। ਅੱਲਾ ਨਾਲ ਸਤਿਨਾਮ ਲਾਈ ਸੱਟੇ, ਠੋਕਰ ਠੋਕਰ ਨਾਲ ਹਿਲਾਈਆ।

❋

❋

ਆ ਗਿਆ ਆਪਣੇ ਵੱਟੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਭੇਵ ਅਭੇਦਾ ਇਕ ਖੁਲ੍ਹਾਈਆ। ਸੰਮਤ ਕਹੇ ਗੁਰ ਅਵਤਾਰ ਪੈਗ਼ੰਬਰ ਆਏ ਹਜ਼ੂਰ, ਹਾਜ਼ਰ ਸੀਸ ਨਿਵਾਈਆ। ਹੁਕਮ ਪ੍ਰਭੂ ਮੰਜ਼ੂਰ, ਤੇਰੀ ਬੇਪਰਵਾਹੀਆ। ਅਗਲਾ ਖੇਲ ਦੱਸ ਜ਼ਰੂਰ, ਜ਼ਰੂਰਤ ਤੇਰੀ ਝੋਲੀ ਪਾਈਆ। ਸਾਡਾ ਰਿਹਾ ਨਾ ਮਾਣ ਗ਼ਰੂਰ, ਗ਼ੁਰਬਤ ਦਿਤੀ ਗਵਾਈਆ। ਦੀਨ ਮਜ਼੍ਹਬ ਦਾ ਜੋ ਪਾ ਕੇ ਗਏ ਫ਼ਤੂਰ, ਫ਼ਤਵਾ ਸਭ ਦੇ ਉਤੇ ਨਜ਼ਰੀ ਆਈਆ। ਅੰਤਮ ਅਸੀਂ ਹੋਏ ਮਜਬੂਰ, ਮਜਬੂਰੀ ਦਈਏ ਦ੍ਰਿੜਾਈਆ। ਇਸ ਵਿਚ ਸਾਡਾ ਨਹੀਂ ਕ਼ਸੂਰ, ਸਾਰੇ ਤੇਰੀ ਚਲੇ ਹੁਕਮ ਰਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਪੁਰਖ ਅਕਾਲ ਕਹੇ ਗੁਰ ਅਵਤਾਰ ਪੈਗ਼ੰਬਰੋ ਸਾਰੇ ਆਵੋ ਨੇੜੇ, ਕੰਧਾ ਕੰਧੇ ਨਾਲ ਮਿਲਾਈਆ। ਚਾਰੋਂ ਕੁੰਟ ਦੇ ਕੇ ਗੇੜੇ, ਦਹਿ ਦਿਸ਼ਾ ਵੇਖ ਵਖਾਈਆ। ਮੈਨੂੰ ਦੱਸੋ ਤੁਹਾਡੇ ਕਿਹੜੇ ਕਿਹੜੇ, ਇਸ਼ਾਰਿਆਂ ਨਾਲ ਵਖਾਈਆ। ਜਿਨ੍ਹਾਂ ਦੇ ਅੰਦਰ ਦਵੈਤ ਵਾਲੇ ਨਹੀਂ ਝੇੜੇ, ਓਹ ਬਾਂਹ ਲਓ ਉਠਾਈਆ। ਜਿਹੜੇ ਚੜ੍ਹੇ ਮੇਰੇ ਬੇੜੇ, ਉਨ੍ਹਾਂ ਨਾਲ ਲਓ ਮਿਲਾਈਆ। ਜਿਹੜੇ ਵਸੇ ਤੁਹਾਡੇ ਖੇੜੇ, ਓਨ੍ਹਾਂ ਥਾਪੀ ਦਿਓ ਲਗਾਈਆ। ਜਿਹੜੇ ਤੁਹਾਡੇ ਨਾਲ ਕਰਦੇ ਹੇਰੇ ਫੇਰੇ, ਓਨ੍ਹਾਂ ਨੂੰ ਰਾਏ ਧਰਮ ਦਾ ਦਵਾਰਾ ਆਪੇ ਦਿਓ ਵਖਾਈਆ। ਕਿਉਂ ਤੁਸੀਂ ਉਨ੍ਹਾਂ ਦੇ ਗੁਰੂ ਉਹ ਤੁਹਾਡੇ ਚੇਰੇ, ਤੁਹਾਡੇ ਕੋਲੋਂ ਦਵੌਣੀ ਸਜ਼ਾਈਆ। ਤੁਹਾਡੇ ਮੈਂ ਕਰਾਂ ਨਬੇੜੇ, ਤੁਹਾਡੇ ਮੁਰੀਦਾਂ ਦੇ ਨਬੇੜੇ ਤੁਹਾਡੇ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਕਰਤਾ ਧੁਰਦਰਗਾਹੀਆ। ਗੁਰ ਅਵਤਾਰ ਪੈਗ਼ੰਬਰੋ ਤੱਕੋ ਚਾਰ ਕੁੰਟ, ਦਹਿ ਦਿਸ਼ਾ ਧਿਆਨ ਲਗਾਈਆ। ਕਿਹੜੇ ਬੈਠੇ ਵਿਚ ਬੈਕੁੰਠ, ਕਵਣ ਬਹਿਸ਼ਤਾਂ ਡੇਰਾ ਲਾਈਆ। ਮੁਹੰਮਦਾ ਵੇਖ ਜਿਨ੍ਹਾਂ ਕਰਾਈ ਸੁੰਨਤ, ਕਿਉਂ ਨਾ ਸਤਿ ਵਿਚ ਸਮਾਈਆ। ਈਸਾ ਕੀ ਕੀਤੀ ਉਨਤ, ਮੈਨੂੰ ਦੇ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਸੰਦੇਸ਼ਾ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭੂ ਥੋੜ੍ਹਾ ਦੇ ਦੇ ਵਕ਼ਤ, ਛਿੰਨ ਮਾਤਰ ਮੰਗ ਮੰਗਾਈਆ। ਸਾਨੂੰ ਵੇਖ ਲੈਣ ਦੇ ਜਗਤ, ਚਾਰੋਂ ਕੁੰਟ ਧਿਆਨ ਲਗਾਈਆ। ਕੀ ਲੇਖਾ ਬੂੰਦ ਰਕਤ, ਤਨ ਵਜੂਦ ਕੀ ਵਡਿਆਈਆ। ਕੀ ਲਹਿਣਾ ਨਾਰ ਮਰਦ, ਇਸਤਰੀ ਪੁਰਸ਼ ਕੀ ਖੇਲ ਖਿਲਾਈਆ। ਕਿੱਥੇ ਸਚ ਪ੍ਰੇਮ ਦੀ ਦਰਦ, ਬਿਰਹੋਂ ਵਿਛੋੜਾ ਕਿਸ ਸਤਾਈਆ। ਕਵਣ ਕਰੇ ਪ੍ਰੇਮ ਦੀ ਅਰਜ਼, ਬੇਨੰਤੀ ਸਚ ਜਣਾਈਆ। ਕਿਹੜਾ ਪੂਰਾ ਕਰੇ ਫ਼ਰਜ਼, ਹੁਕਮ ਮੰਨ ਕੇ ਸੀਸ ਨਿਵਾਈਆ। ਕਿਹੜੀ ਸਾਚੀ ਗ਼ਰਜ਼, ਕਵਣ ਮਿਲੇ ਵਡਿਆਈਆ। ਜਾਂ ਤੱਕਿਆ ਖੇਲ ਦੀਨ ਦੁਨੀ ਦਾ ਸਾਰੇ ਹੋਏ ਅਸਚਰਜ, ਹੈਰਾਨੀ ਵਿਚ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਪੁਰਖ ਅਕਾਲ ਕਹੇ ਤੁਹਾਡਾ ਵਕ਼ਤ ਹੋ ਗਿਆ ਪੂਰਾ, ਪੂਰੀ ਤਰ੍ਹਾ ਦਿਓ ਜਣਾਈਆ। ਕਵਣ ਮੂਰਖ ਕਵਣ ਮੂੜ੍ਹਾ, ਕਵਣ ਤੁਹਾਨੂੰ ਚਾੜ੍ਹ ਕੇ ਰੰਗ ਗੂੜ੍ਹਾ, ਮੇਰੇ ਵਿਚ ਸਮਾਈਆ। ਕਵਣ ਲਾ ਕੇ ਮਸਤਕ ਧੂੜਾ, ਟਿੱਕੇ ਰਿਹਾ ਰਮਾਈਆ। ਕਿਸ ਦੇ ਅੰਦਰ ਜੋਤੀ ਨੂਰਾ, ਕਵਣ ਕਰੇ ਰੁਸ਼ਨਾਈਆ। ਕਵਣ ਸੁਣੇ ਅਨਾਦੀ ਤੂਰਾ, ਕਵਣ ਤੁਰੀਆ ਤੋਂ ਪਰੇ ਮੇਰਾ ਦਰਸ਼ਨ ਪਾਈਆ। ਗੁਰ ਅਵਤਾਰ ਪੈਗ਼ੰਬਰੋ ਆਪਣਾ ਬਚਨ ਕਰੋ ਪੂਰਾ, ਪਾਰਬ੍ਰਹਮ ਬ੍ਰਹਮ ਇਕੋ ਹੁਕਮ ਸੁਣਾਈਆ। ਕਲਜੁਗ ਅੰਤ ਪੁਰਖ ਅਕਾਲ ਹੋ ਗਿਆ ਮਜਬੂਰਾ, ਮਜਬੂਰੀ ਵਿਚ ਸਭ ਨੂੰ ਰਿਹਾ ਬੁਲਾਈਆ। ਦੀਨਾਂ ਮਜ਼੍ਹਬਾਂ ਅੰਦਰ ਕਲਜੁਗ

❋

❋

ਕੂੜੀ ਕਿਰਿਆ ਨੇ ਐਸਾ ਖਿਲਾਰਿਆ ਕੂੜਾ, ਹਰ ਹਿਰਦਿਉਂ ਕਰੇ ਨਾ ਕੋਇ ਸਫ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਇਕੋ ਹੁਕਮ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭੂ ਸਾਨੂੰ ਮਾਰ ਲੈਣ ਦੇ ਇਕੋ ਝਾਕੀ, ਚਾਰ ਕੁੰਟ ਧਿਆਨ ਲਗਾਈਆ। ਪੁਰਖ ਅਕਾਲ ਕਿਹਾ ਆਪਣੀ ਖਾਣੀ ਬਾਣੀ ਦੀ ਵੇਖੋ ਖੋਲ੍ਹ ਕੇ ਤਾਕੀ, ਝਰੋਖੇ ਵਿਚੋਂ ਨੈਣ ਉਠਾਈਆ। ਤੁਹਾਡਾ ਕਿਹੜਾ ਨਾਮ ਕਿਹੜਾ ਕਲਮਾ ਬਣਿਆ ਸਾਕੀ, ਸਾਖਿਆਤ ਦਿਓ ਦ੍ਰਿੜਾਈਆ। ਕਿਉਂ ਤੁਹਾਡੇ ਹੁੰਦਿਆਂ ਤੱਤ ਵਿਚ ਰਹਿਣ ਵਾਲਾ ਮਨੂਆ ਹੋਇਆ ਆਕ਼ੀ, ਗੁਰ ਅਵਤਾਰ ਪੈਗ਼ੰਬਰੋ ਤੁਹਾਡੀ ਕੀ ਵਡਿਆਈਆ। ਤੁਸੀਂ ਮੇਰੇ ਦਾਸ ਦਾਸੀ, ਸੇਵਕ ਸੇਵਾ ਵਿਚ ਲਗਾਈਆ। ਮੈਂ ਸਾਹਿਬ ਪੁਰਖ ਅਬਿਨਾਸ਼ੀ, ਆਦਿ ਜੁਗਾਦਿ ਦਾ ਕਰਤਾ ਇਕ ਅਖਵਾਈਆ। ਕਿਉਂ ਕਲਜੁਗ ਹੋਈ ਅੰਧੇਰੀ ਰਾਤੀ, ਚਾਰੋਂ ਕੁੰਟ ਅੰਧੇਰਾ ਛਾਈਆ। ਦੀਨ ਦੁਨੀਆ ਦੀ ਤੁਸੀਂ ਬਦਲ ਨਾ ਸਕੇ ਹਯਾਤੀ, ਜੀਵਣ ਵਿਚ ਜੀਵਣ ਨਾ ਕੋਇ ਰਖਾਈਆ। ਕਿਧਰ ਤੁਹਾਡਾ ਨੂਰ ਕਿਧਰ ਜੋਤ ਦਾ ਦੀਵਾ ਬਾਤੀ, ਕਿਉਂ ਨਾ ਕਾਇਆ ਮੰਦਰ ਅੰਦਰ ਹੋਏ ਰੁਸ਼ਨਾਈਆ। ਕਿਹੜਾ ਕਰਮ ਕਾਂਡ ਦਾ ਲੇਖਾ ਬਾਕੀ, ਮੈਨੂੰ ਦਿਓ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚ ਦਾ ਮਾਲਕ ਖ਼ਲਕ ਦਾ ਖ਼ਾਲਕ ਇਕੋ ਹੁਕਮ ਸੁਣਾਈਆ।

ਗੁਰ ਅਵਤਾਰ ਪੈਗ਼ੰਬਰ ਕਹਿਣ ਤੱਕੀਏ ਆਪੋ ਆਪਣੇ ਮਜ਼੍ਹਬ, ਦੀਨ ਦੁਨੀ ਧਿਆਨ ਲਗਾਈਆ। ਤੇਰਾ ਰਿਹਾ ਕੋਈ ਨਾ ਅਦਬ, ਦੁਨੀਆ ਕਾਇਆ ਆਦਤ ਬੈਠੀ ਬਦਲਾਈਆ। ਜਿੰਨਾਂ ਚਿਰ ਤੂੰ ਨਾ ਕਰੇਂ ਮਦਦ, ਮੁੱਦਾ ਹੱਥ ਕਿਸੇ ਕੁਛ ਨਾ ਆਈਆ । ਜਿਧਰ ਵੇਖੀਏ ਚਾਰੋਂ ਕੁੰਟ ਤਸ਼ੱਦਦ, ਸਾਂਤਕ ਸਤਿ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਹੁਕਮ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭੂ ਸਾਥੋਂ ਮੰਗੇਂ ਨਾ ਕੋਇ ਹਿਸਾਬ, ਲਹਿਣਾ ਦੇ ਕੋਇ ਨਾ ਪਾਈਆ। ਤੇਰਾ ਨਾਮ ਤੇ ਤੇਰੀ ਕਿਤਾਬ, ਤੇਰੇ ਕ਼ਲਮੇ ਆਏ ਗਾਈਆ। ਸਾਡੇ ਕੋਲ ਇਹੋ ਜਵਾਬ, ਜੋ ਸਾਨੂੰ ਦਿਤੀ ਸੌਗ਼ਾਤ, ਪਰਤ ਕੇ ਤੇਰੇ ਵਿਚ ਟਿਕਾਈਆ। ਤੇਰੀ ਸ੍ਰਿਸ਼ਟੀ ਤੇਰੀ ਦ੍ਰਿਸ਼ਟੀ ਤੇਰੀ ਦੁਨੀਆ ਕਾਇਨਾਤ, ਲੱਖ ਚੁਰਾਸੀ ਤੇਰੀ ਸੋਭਾ ਪਾਈਆ। ਅਸੀਂ ਤਾਂ ਦੀਨਾਂ ਮਜ਼੍ਹਬਾਂ ਦੀ ਨਿੱਕੀ ਨਿੱਕੀ ਜਮਾਤ, ਅੱਖਰਾਂ ਵਿਚ ਕਰ ਕੇ ਆਏ ਪੜ੍ਹਾਈਆ। ਤੇਰੀ ਸੇਵਾ ਕੀਤੀ ਖ਼ਿਦਮਾਤ, ਖ਼ਾਦਮ ਹੋ ਕੇ ਆਪਣਾ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਦੇ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਪੁਰਖ ਅਕਾਲ ਕਹੇ ਗੁਰ ਅਵਤਾਰ ਪੈਗ਼ੰਬਰੋ ਆ ਜਾਓ ਸਚਖੰਡ ਵਾਲੇ ਰਸਤੇ, ਸਚ ਦਵਾਰ ਦਿਆਂ ਜਣਾਈਆ। ਚਾਰ ਜੁਗ ਦੇ ਬੰਨ੍ਹ ਕੇ ਬਸਤੇ, ਦਰਗਾਹ ਸਾਚੀ ਦਿਓ ਟਿਕਾਈਆ। ਤੁਸੀਂ ਸਦਾ ਮੇਰੇ ਘਰ ਵਿਚ ਰਹਿਣਾ ਵਸਦੇ, ਲੋਕਮਾਤ ਦਾ ਖਹਿੜਾ ਦਿਤਾ ਛੁਡਾਈਆ। ਢੋਲੇ ਗਾਉਣੇ ਮੇਰੇ ਜਸ ਦੇ, ਸਿਫ਼ਤਾਂ ਵਿਚ ਸਾਲਾਹੀਆ। ਇਸ਼ਾਰੇ ਲੈਣੇ ਅਗੰਮੀ ਅੱਖ ਦੇ, ਬਿਨਾ ਤਨ ਵਜੂਦ ਤੋਂ ਦਿਆਂ ਦ੍ਰਿੜਾਈਆ। ਜਿਹੜੇ ਕਲਮੇ ਆਏ ਰਟਦੇ, ਓਨ੍ਹਾਂ ਦੇ ਰੱਟੇ ਤੁਹਾਨੂੰ ਦਿਤੇ ਵਖਾਈਆ। ਜਿਹੜੇ ਵਣਜਾਰੇ ਬਣੇ ਨਹੀਂ ਸੱਚੇ ਹੱਟ ਦੇ, ਲੋਕਮਾਤ ਆਪਣੀ ਕਾਰ ਕਮਾਈਆ। ਓਥੋਂ ਏਸ ਵੇਲੇ ਕਲਜੁਗ ਜੀਵ ਨਫ਼ਾ ਨਹੀਂ ਖੱਟਦੇ, ਆਤਮ ਪਰਮਾਤਮ ਰੰਗ ਨਾ ਕੋਇ ਰੰਗਾਈਆ।

❋

❋

ਅਮਿਉਂ ਰਸ ਮੂਲ ਨਾ ਚਟਦੇ, ਦੁਰਮਤ ਮੈਲ ਨਾ ਕੋਇ ਧਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡੇ ਮਾਲਕ ਧੁਰ ਖ਼ੁਦਾ, ਤੇਰੀ ਇਕ ਸਰਨਾਈਆ। ਸਾਡੀ ਕ਼ਬੂਲ ਕਰ ਦੁਆ, ਰਹਿਮਤ ਵਿਚ ਸਰਨਾਈਆ। ਦਰ ਠਾਂਡੇ ਗਏ ਆ, ਪੁੱਜੇ ਚਾਈਂ ਚਾਈਂਆ। ਪਿਛਲਾ ਲੇਖਾ ਦੇ ਮੁਕਾ, ਮੁਕੰਮਲ ਆਪਣਾ ਹੁਕਮ ਵਰਤਾਈਆ। ਅੱਗੇ ਤੇਰਾ ਇਕੋ ਜਪੀਏ ਨਾਂ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਨਾ ਕੋਈ ਸੂਰ ਖਾਏ ਨਾ ਗਾਂ, ਚਹੁੰਪਾਇਆਂ ਉਤੇ ਮਜ਼੍ਹਬ ਨਾ ਵੰਡ ਵੰਡਾਈਆ। ਤੂੰ ਸਭ ਦਾ ਪਿਤਾ ਮਾਂ, ਸ੍ਰਿਸ਼ਟੀ ਬਣਾ ਦੇ ਭੈਣ ਭਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਗੁਰ ਅਵਤਾਰ ਪੈਗ਼ੰਬਰੋ ਤੁਹਾਡੀ ਵੇਖੀ ਬੜੀ ਆਬਾਦੀ, ਇਬਾਦਤ ਵਾਲੇ ਖੋਜ ਖੁਜਾਈਆ। ਆਤਮ ਪਰਮਾਤਮ ਕਰੇ ਕੋਈ ਨਾ ਸ਼ਾਦੀ, ਪਾਰਬ੍ਰਹਮ ਬ੍ਰਹਮ ਮੇਲ ਨਾ ਕੋਇ ਮਿਲਾਈਆ। ਤੁਹਾਡਾ ਹੁਕਮ ਸੁਣੇ ਨਾ ਕੋਇ ਅਹਿਲਾਦੀ, ਐਲਾਨ ਸਾਰੇ ਆਏ ਕਰਾਈਆ। ਪ੍ਰੇਮ ਸਮਝੇ ਨਾ ਕੋਇ ਹਕ਼ੀਕ਼ੀ ਮਜਾਜ਼ੀ, ਮਜ਼ਾ ਰਸ ਰਸਨਾ ਵੇਖ ਵਖਾਈਆ। ਚਾਰੋਂ ਕੁੰਟ ਅੰਧੇਰੀ ਰਾਤੀ, ਸਾਚਾ ਚੰਦ ਨਾ ਕੋਇ ਚਮਕਾਈਆ । ਸਦੀ ਚੌਧਵੀਂ ਇਕ ਵੇਰਾਂ ਜ਼ਰੂਰ ਕਰਨੀ ਪਏ ਬਰਬਾਦੀ, ਬਾਵਾ ਆਦਮ ਮਾਈ ਹੱਵਾ ਦਏ ਗਵਾਹੀਆ। ਇਹ ਖੇਲ ਜੁਗ ਜੁਗਾਦੀ ਮੇਰੀ ਸਾਦੀ, ਸਹਿਜ ਸੁਭਾਓ ਦੇਣੀ ਵਰਤਾਈਆ। ਤੁਸਾਂ ਹੁਕਮ ਅੰਦਰ ਰਹਿਣਾ ਰਾਜ਼ੀ, ਰਾਜ਼ਕ ਰਿਜ਼ਕ ਰਹੀਮ ਰਿਹਾ ਦ੍ਰਿੜਾਈਆ । ਅੱਗੇ ਤੋਂ ਸ਼ਰਅ ਦਾ ਰਹਿਣ ਦੇਣਾ ਨਹੀਂ ਕੋਈ ਕ਼ਾਜ਼ੀ, ਕ਼ਜ਼ਾ ਸਭ ਦੇ ਉਪਰ ਰਖਾਈਆ। ਨਾ ਕੋਈ ਸੱਯਦਾ ਕਰੇ ਨਿਮਾਜ਼ੀ, ਨਮਸਤੇ ਇਕੋ ਦੇਣੀ ਸਮਝਾਈਆ। ਪਿਛਲਾ ਝਗੜਾ ਛੱਡਣਾ ਮਾਜ਼ੀ, ਪਾਸਟ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਸੰਦੇਸ਼ ਇਕ ਸੁਣਾਈਆ। ਪੁਰਖ ਅਕਾਲ ਕਹੇ ਮੈਂ ਸਭ ਦਾ ਲੇਖ ਮੁਕਾਵਾਂਗਾ। ਕਲਜੁਗ ਕੂੜੀ ਕਿਰਿਆ ਭੇਖ ਮਿਟਾਵਾਂਗਾ। ਸ਼ਬਦ ਅਗੰਮੀ ਸੰਦੇਸ਼, ਦੋ ਜਹਾਨਾਂ ਇਕ ਸੁਣਾਵਾਂਗਾ। ਮਾਲਕ ਬਣ ਅਗੰਮ ਨਰੇਸ਼, ਨਵ ਨੌ ਚਾਰ ਖੋਜ ਖੁਜਾਵਾਂਗਾ। ਕ਼ਾਗਜ਼ ਕ਼ਲਮ ਸ਼ਾਹੀ ਲਿਖੇ ਵੇਖਾਂ ਲੇਖ, ਅਲਖ ਅਗੋਚਰ ਹੋ ਕੇ ਪਰਦਾ ਆਪ ਉਠਾਵਾਂਗਾ। ਜਿਸ ਨੂੰ ਸਾਰੇ ਕਹਿਣ ਪ੍ਰਦੇਸ, ਸੋ ਦੇਸ ਆਪ ਸੁਹਾਵਾਂਗਾ। ਕਲਜੁਗ ਮਿਟੇ ਕੂੜ ਮਲੇਛ, ਮਸਲਾ ਸਭ ਦਾ ਹੱਲ ਕਰਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰ ਕਰਤਾ ਇਕੋ ਹੁਕਮ ਵਰਤਾਵਾਂਗਾ। ਗੁਰ ਅਵਤਾਰ ਪੈਗ਼ੰਬਰੋ ਸੁਣੋ ਅਗੰਮੀ ਰਾਜ਼, ਰਹਿਮਤ ਵਿਚ ਜਣਾਈਆ। ਭੇਵ ਖੋਲ੍ਹਾਂਗਾ ਆਗ਼ਾਜ਼, ਪਰਦਾ ਦਿਆਂ ਉਠਾਈਆ। ਜੋ ਪਿਛੇ ਸਾਜਣ ਲਿਆ ਸਾਜ, ਸੋ ਸਚ ਦਿਆਂ ਬਦਲਾਈਆ। ਚਾਰ ਵਰਨਾਂ ਦਾ ਇਕ ਸਮਾਜ, ਬਰਨ ਅਠਾਰਾਂ ਰੰਗ ਰੰਗਾਈਆ। ਕਿਸੇ ਪੜ੍ਹਨੀ ਨਾ ਪਏ ਨਿਮਾਜ਼, ਰੋਜ਼ਾ ਰੱਖ ਨਾ ਝਟ ਲੰਘਾਈਆ। ਟਲ ਖੜਕਾਉਂਣਾ ਨਾ ਪਏ ਉਚੀ ਅਵਾਜ਼, ਮੰਦਰਾਂ ਵਿਚ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਭੇਵ ਅਭੇਦਾ ਦਏ ਖੁਲ੍ਹਾਈਆ। ਭੇਵ ਅਭੇਦਾ ਖੋਲ੍ਹਾਂ ਇਕ, ਏਕਾ ਏਕ ਦਿਆਂ ਜਣਾਈਆ। ਆਤਮ ਪਰਮਾਤਮ ਲਾ ਕੇ ਸਿਕ, ਸਿਖ਼ਰ ਚੋਟੀ ਦਿਆਂ ਚੜ੍ਹਾਈਆ। ਜਨਮ ਮਰਨ ਦੀ ਮੇਟ ਕੇ ਤ੍ਰਿਖ, ਤ੍ਰਿਸ਼ਨਾ ਦਿਆਂ ਮਿਟਾਈਆ। ਸੁਰਤੀ ਸ਼ਬਦ ਗੁਰ ਚੇਲਾ ਬਣੇ ਸਿੱਖ, ਸਾਚਾ ਰੰਗ ਰੰਗਾਈਆ। ਪੂਜਣਾ ਪਏ ਨਾ ਪੱਥਰ ਇੱਟ, ਕਾਗ਼ਜ਼ਾਂ ਸੀਸ ਨਾ ਕੋਇ ਨਿਵਾਈਆ। ਸਭ

❋

❋

ਦਾ ਲਹਿਣਾ ਦੇਣਾ ਲਵਾਂ ਨਜਿਠ, ਧੁਰ ਦਾ ਹੁਕਮ ਇਕ ਵਰਤਾਈਆ । ਪਰਦਾ ਲਾਹ ਕੇ ਸਵਾ ਗਿਠ, ਅੰਤਰ ਨੂਰ ਜੋਤ ਕਰਾਂ ਰੁਸ਼ਨਾਈਆ। ਧੁਰ ਦਾ ਹੁਕਮ ਕਦੇ ਨਾ ਸਕੇ ਮਿਟ, ਨਾ ਕੋਈ ਮੇਟੇ ਮੇਟ ਮਿਟਾਈਆ। ਕਿਸੇ ਨੂੰ ਖ਼ਾਕ ਪਾਉਣੀ ਪਏ ਨਾ ਵਿਚ ਲਿਟ, ਜਟਾ ਜੂਟ ਨਾ ਰਾਹ ਚਲਾਈਆ। ਗੰਗਾ ਗੋਦਾਵਰੀ ਜਮਨਾ ਸੁਰਸਤੀ ਲੈਣੀ ਪਏ ਨਾ ਛਿਟ, ਜਲਧਾਰਾ ਨਾ ਕੋਇ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਸਾਚਾ ਰੰਗ ਰੰਗਾਂ ਆਪ, ਆਪਣੀ ਦਇਆ ਕਮਾਈਆ। ਸਤਿਜੁਗ ਸਭ ਦਾ ਸਾਂਝਾ ਕਰ ਕੇ ਜਾਪ, ਜੀਵਣ ਜੁਗਤ ਦਿਆਂ ਜਣਾਈਆ। ਤ੍ਰੈਗੁਣ ਮਾਇਆ ਮੇਟ ਕੇ ਤਾਪ, ਅਗਨੀ ਤੱਤ ਬੁਝਾਈਆ। ਜਨਮ ਕਰਮ ਦਾ ਰਹੇ ਕੋਈ ਨਾ ਪਾਪ, ਦੁਰਮਤ ਮੈਲ ਆਪ ਧਵਾਈਆ। ਪ੍ਰਗਟ ਹੋ ਕੇ ਦਰਸ਼ਨ ਦੇਵਾਂ ਸਾਖਿਆਤ, ਸਵੱਛ ਸਰੂਪੀ ਸੋਭਾ ਪਾਈਆ। ਰੂਹ ਬੁਤ ਕਰਾਂ ਪਾਕ, ਪੱਤਤ ਪੁਨੀਤ ਆਪਣੀ ਕਾਰ ਕਮਾਈਆ। ਲੇਖੇ ਲਾਵਾਂ ਕਾਇਆ ਮਾਟੀ ਖ਼ਾਕ, ਖ਼ਾਲਸ ਆਪਣਾ ਰੰਗ ਰੰਗਾਈਆ। ਬਜਰ ਕਪਾਟੀ ਖੋਲ੍ਹ ਕੇ ਤਾਕ, ਈੜਾ ਪਿੰਗਲ ਸੁਖਮਨ ਡੇਰਾ ਢਾਹੀਆ। ਤੁਹਾਡਾ ਸਭ ਦਾ ਪੂਰ ਕਰ ਕੇ ਵਾਕ, ਭਵਿਖਤ ਦੀ ਭਾਖਿਆ ਪੂਰ ਕਰਾਈਆ। ਗੁਰ ਅਵਤਾਰ ਪੈਗ਼ੰਬਰੋ ਤੁਸਾਂ ਸਾਰਿਆਂ ਰਹਿਣਾ ਨਾਲ ਇਤਫ਼ਾਕ, ਦੀਨ ਦੁਨੀ ਦਾ ਝਗੜਾ ਕੋਇ ਨਾ ਪਾਈਆ। ਸਾਰਿਆਂ ਦੇ ਦੇਣੇ ਮੈਨੂੰ ਤਲਾਕ, ਲੇਖਾ ਲਿਖਣਾ ਬਿਨ ਕ਼ਲਮ ਸ਼ਾਹੀਆ। ਤੁਹਾਡਾ ਲਹਿਣਾ ਹੋਏ ਬੇਬਾਕ, ਬਾਕੀ ਰਹਿਣ ਕੁਛ ਨਾ ਪਾਈਆ। ਜੋ ਕੁਛ ਕਰੇ ਕਰਾਵੇ ਪ੍ਰਭ ਆਪ, ਕਰਾਵਣਹਾਰ ਆਪ ਅਖਵਾਈਆ। ਜਿਸ ਨੂੰ ਤੁਸਾਂ ਸਾਰਿਆਂ ਮੰਨਿਆ ਬਾਪ, ਪੁਰਖ ਅਕਾਲ ਵੱਡੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਪੁਰਖ ਅਕਾਲ ਕਹੇ ਮੇਰਾ ਹੁਕਮ ਅਗੰਮ ਅਪਾਰਾ, ਨਾ ਕੋਈ ਮੇਟੇ ਮੇਟ ਮਿਟਾਈਆ। ਕਲਜੁਗ ਮੇਟ ਕੂੜ ਕੁੜਿਆਰਾ, ਚਾਰੋਂ ਕੁੰਟ ਕਰਾਂ ਰੁਸ਼ਨਾਈਆ। ਸਤਿਜੁਗ ਸਚ ਕਰ ਉਜਿਆਰਾ, ਨੌ ਸੱਤ ਕਰਾਂ ਰੁਸ਼ਨਾਈਆ। ਏਕਾ ਸ਼ਬਦ ਇਕ ਜੈਕਾਰਾ, ਇਕੋ ਢੋਲਾ ਗੀਤ ਸੁਣਾਈਆ। ਇਕੋ ਮੰਦਰ ਗੁਰੂਦਵਾਰਾ, ਸ਼ਿਵਦਵਾਲਾ ਮਠ ਇਕ ਸਮਝਾਈਆ। ਇਕੋ ਪ੍ਰੇਮ ਪਿਆਰ ਅੰਦਰ ਹੋਵੇ ਸਭ ਦਾ ਨਾਅਰਾ, ਨਰ ਨਰਾਇਣ ਨਜ਼ਰੀ ਆਈਆ। ਇਕੋ ਇਸ਼ਟ ਇਕੋ ਦ੍ਰਿਸ਼ਟ ਹੋਵੇ ਨਿਮਸਕਾਰਾ, ਸੱਯਦਾ ਸੀਸ ਇਕ ਝੁਕਾਈਆ। ਤੁਸੀਂ ਦੱਸੋ ਤੇਈ ਅਵਤਾਰਾ, ਕੀ ਆਸਾ ਹੋਰ ਵਧਾਈਆ। ਬੋਲੋ ਈਸਾ ਮੂਸਾ ਮੁਹੰਮਦ ਨਾਲ ਪਿਆਰਾ, ਪਾਰਬ੍ਰਹਮ ਪਤਿਪਰਮੇਸ਼ਵਰ ਰਿਹਾ ਦ੍ਰਿੜਾਈਆ। ਦਸ ਗੁਰੂ ਤੁਹਾਡੀ ਕੀ ਵਿਚਾਰਾ, ਨਾਨਕ ਗੋਬਿੰਦ ਦਿਓ ਜਣਾਈਆ। ਸਾਰੇ ਨਿਉਂ ਕੇ ਕਰਨ ਨਿਮਸਕਾਰਾ, ਸਯਦਾ ਸੀਸ ਝੁਕਾਈਆ। ਤੇਰਾ ਹੁਕਮ ਸੱਚੀ ਸਰਕਾਰਾ, ਨਾ ਕੋਈ ਮੇਟੇ ਮੇਟ ਮਿਟਾਈਆ। ਅਸੀਂ ਲੋਕਮਾਤ ਵਿਚ ਆਉਣਾ ਨਹੀਂ ਚਾਹੁੰਦੇ ਦੁਬਾਰਾ, ਤੱਤਾਂ ਵਾਲਾ ਸ਼ਰੀਰ ਨਾ ਕੋਇ ਹੰਢਾਈਆ। ਅਸੀਂ ਵੇਖਣਾ ਚਾਹੁੰਦੇ ਤੇਰੇ ਸ਼ਬਦ ਗੁਰੂ ਦਾ ਨਜ਼ਾਰਾ, ਜੋ ਨਜ਼ਰੀਆ ਸਭ ਦਾ ਦਏ ਬਦਲਾਈਆ। ਤੂੰ ਆਦਿ ਅੰਤ ਦਾ ਇਕ ਅਵਤਾਰਾ, ਪਾਰਬ੍ਰਹਮ ਪ੍ਰਭ ਤੇਰੀ ਬੇਪਰਵਾਹੀਆ। ਤੇਰਾ ਖੇਲ ਸਦਾ ਜੁਗ ਚਾਰਾ, ਜੁਗ ਚੌਕੜੀ ਵੇਖ ਵਖਾਈਆ। ਤੇਰਾ ਲੇਖਾ ਕਾਗ਼ਜ਼ ਕ਼ਲਮ ਨਾ ਲਿਖਣਹਾਰਾ, ਸ਼ਾਹੀ ਸ਼ਹਿਨਸ਼ਾਹ ਤੇਰੀ ਸਿਫ਼ਤ ਨਾ ਕੋਇ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਾਚੀ ਕਾਰ ਕਮਾਈਆ। ਪੁਰਖ ਅਕਾਲ ਕਹੇ ਗੁਰ ਅਵਤਾਰ ਪੈਗ਼ੰਬਰੋ ਤੁਸੀਂ ਸਾਰੇ ਮੇਰੀ ਕੁਲ, ਕੁੱਲ ਆਲਮ ਮੇਰਾ ਰੂਪ ਨਜ਼ਰੀ ਆਈਆ। ਮੇਰਾ ਨਾਮ

❋

❋

ਸਦਾ ਅਨਮੁੱਲ, ਕ਼ੀਮਤ ਕਰਤਾ ਨਾ ਕੋਇ ਰਖਾਈਆ। ਧਿਆਨ ਮਾਰੋ ਤੁਹਾਨੂੰ ਸ੍ਰਿਸ਼ਟੀ ਗਈ ਭੁੱਲ, ਭੁੱਲਿਆਂ ਰਾਹ ਨਾ ਕੋਇ ਸਮਝਾਈਆ। ਧਰਮ ਨੀਤੀਆਂ ਗਈਆਂ ਰੁਲ, ਧੀਰਜ ਧੀਰ ਨਾ ਕੋਇ ਧਰਾਈਆ। ਸਚ ਦਾ ਦੀਵਾ ਹੋਇਆ ਗੁਲ, ਗੁਲਸ਼ਨ ਹੱਕ ਨਾ ਕੋਇ ਮਹਿਕਾਈਆ। ਗੁੰਚਾ ਖਿੜਿਆ ਨਾ ਕੋਇ ਫੁੱਲ, ਫੁਲਵਾੜੀ ਮਹਿਕ ਨਾ ਕੋਇ ਮਹਿਕਾਈਆ। ਤੁਹਾਡੇ ਤੁਲਿਆ ਨਾ ਕੋਇ ਤੁਲ, ਕੰਡੇ ਤਰਾਜ਼ੂ ਆਪਣੇ ਨਾਲ ਲਓ ਰਖਾਈਆ। ਸਭ ਦਾ ਅੰਮ੍ਰਿਤ ਆਤਮ ਗਿਆ ਡੁਲ੍ਹ, ਨਿਝਰ ਝਿਰਨਾ ਰਸ ਨਾ ਕੋਇ ਝਿਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭੂ ਸਾਡਾ ਪੂਰਾ ਹੋਇਆ ਵਾਅਦਾ, ਵਾਅਦੇ ਖ਼ਿਲਾਫ਼ ਨਾ ਕੋਇ ਖ਼ੁਦਾਈਆ। ਤੇਰਾ ਸ਼ਬਦੀ ਧਾਰ ਮੁਆਹਿਦਾ, ਨਿਰਗੁਣ ਨਿਰਾਕਾਰ ਵੇਖ ਵਖਾਈਆ। ਅਸੀਂ ਮਾਤਲੋਕ ਨਾਲੋਂ ਹੋਣਾ ਚਾਹੁੰਦੇ ਅਲਾਹਿਦਾ, ਇਕੋ ਤੇਰੇ ਵਿਚ ਸਮਾਈਆ। ਸਾਨੂੰ ਅੱਜ ਹੁਕਮ ਦੇ ਦੇ ਬਕਾਇਦਾ, ਧੁਰ ਫ਼ਰਮਾਨਾ ਇਕ ਜਣਾਈਆ। ਅਸੀਂ ਦੀਨ ਦੁਨੀ ਦਾ ਲੈ ਕੇ ਵੇਖਿਆ ਜਾਇਜ਼ਾ, ਸਾਡੀ ਚਲੇ ਨਾ ਕੋਇ ਰਜ਼ਾਈਆ। ਬਿਨਾ ਭੈ ਤੋਂ ਰਹਿਣ ਦਾ ਨਹੀਂ ਕੋਈ ਫ਼ਾਇਦਾ, ਸਚ ਦਈਏ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਪੁਰਖ ਅਕਾਲ ਕਹੇ ਗੁਰ ਅਵਤਾਰ ਪੈਗ਼ੰਬਰੋ ਵੇਖੋ ਜੂਹ ਜੰਗਲ, ਟਿੱਲੇ ਪਰਬਤ ਖੋਜ ਖੁਜਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮਠ ਗੁਰੂਦਵਾਰ ਤੱਕੋ ਮੰਗਲ, ਰਾਗ ਨਾਦ ਢੋਲੇ ਕਵਣ ਸੁਣਾਈਆ। ਚਾਰ ਕੁੰਟ ਦਹਿ ਦਿਸ਼ਾ ਦੇਖੋ ਆਪਣੀ ਸ਼ਰਅ ਦੇ ਸੰਗਲ, ਸਗਲ ਸ੍ਰਿਸ਼ਟ ਦਿਤੀ ਬੰਧਾਈਆ। ਸਾਚੀ ਮੰਜ਼ਲ ਮੂਲ ਨਾ ਲੰਘਣ, ਦਰਗਾਹ ਸਾਚੀ ਮਿਲਣ ਕੋਇ ਨਾ ਆਈਆ। ਤਨ ਵਜੂਦ ਸਾਚੀ ਰੰਗਣ, ਮਾਟੀ ਖ਼ਾਕ ਨਾ ਕੋਇ ਵਡਿਆਈਆ। ਸਭ ਦਾ ਮਾਨਸ ਜਨਮ ਦਿਸੇ ਭੰਗਣ, ਭਾਂਡਾ ਭਰਮ ਨਾ ਕੋਇ ਭੰਨਾਈਆ। ਨਿਮ ਵਾਸਨਾ ਮਹਿਕ ਦਿਸੇ ਨਾ ਕੋਇ ਚੰਦਨ, ਕੂੜੀ ਕਿਰਿਆ ਨਾ ਕੋਇ ਤਜਾਈਆ। ਆਤਮ ਮਿਲੇ ਨਾ ਸੱਚਾ ਅਨੰਦਨ, ਪਰਮਾਨੰਦ ਨਾ ਕੋਇ ਸਮਾਈਆ। ਕਿੱਥੇ ਗਈ ਡੰਡਾਵਤ ਬੰਦਨ, ਸਯਦਿਆਂ ਵਿਚ ਸੀਸ ਝੁਕਾਈਆ। ਫਿਰੀ ਦਰੋਹੀ ਵਿਚ ਵਰਭੰਡਣ, ਚਾਰ ਕੁੰਟ ਰਹੀ ਕੁਰਲਾਈਆ। ਤੁਸੀਂ ਆਤਮ ਲਿਵ ਟੁੱਟੀ ਕਿਉਂ ਨਹੀਂ ਗਏ ਗੰਢਣ, ਨਾਤਾ ਮੇਰੇ ਨਾਲ ਜੁੜਾਈਆ। ਕਿਉਂ ਹੁਕਮ ਅਦੂਲੀ ਕੀਤੀ ਕਿਉਂ ਮਰਿਆਦਾ ਕੀਤੀ ਉਲੰਘਣ, ਮੈਨੂੰ ਦਿਓ ਸਮਝਾਈਆ। ਕਿਉਂ ਢੋਲਾ ਭੁੱਲਿਆ ਤੁਹਾਡਾ ਛੰਦਨ, ਕਿਉਂ ਕਲਮੇ ਵਾਲੇ ਕਲਮੇ ਗਏ ਤਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਧੁਰ ਦਾ ਵਰ, ਧੁਰ ਦਾ ਹੁਕਮ ਇਕ ਵਰਤਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸੁਣ ਪੁਰਖ ਅਬਿਨਾਸ਼ੀ, ਸਚ ਦਈਏ ਦ੍ਰਿੜਾਈਆ। ਸਾਡੀ ਮੰਨੇ ਕੋਈ ਨਾ ਆਖੀ, ਆਖ਼ਰ ਮਿਲਣ ਕੋਇ ਨਾ ਪਾਈਆ। ਆਤਮ ਧਾਰ ਰਿਹਾ ਕੋਇ ਨਾ ਸਾਥੀ, ਪਰਮਾਤਮ ਵੱਜੇ ਨਾ ਕੋਇ ਵਧਾਈਆ। ਚਾਰੋਂ ਕੁੰਟ ਅੰਧੇਰੀ ਰਾਤੀ, ਨੂਰੀ ਚੰਦ ਨਾ ਕੋਇ ਚਮਕਾਈਆ। ਧਰਮ ਦਾ ਰਿਹਾ ਨਾ ਕੋਇ ਜਮਾਤੀ, ਹਕ਼ੀਕ਼ਤ ਵਾਲੀ ਨਾ ਕੋਇ ਪੜ੍ਹਾਈਆ। ਕਲਜੁਗ ਕੂੜੀ ਕਿਰਿਆ ਵਿਕੇ ਹਾਟੀ, ਕ਼ੀਮਤ ਆਪਣੀ ਗਏ ਗਵਾਈਆ। ਜੋਤ ਜਗੀ ਨਾ ਕਿਸੇ ਲਲਾਟੀ, ਨਿਰਗੁਣ ਨੂਰ ਨਾ ਕੋਇ ਰੁਸ਼ਨਾਈਆ। ਅੰਮ੍ਰਿਤ ਰਸ ਰਿਹਾ ਕੋਇ ਨਾ ਚਾਟੀ, ਚੇਟਕ ਕੂੜ ਹੋਇਆ ਹਲਕਾਈਆ। ਬੂੰਦ ਮਿਲੇ ਨਾ ਕੋਇ ਸਵਾਂਤੀ, ਅਗਨੀ ਤੱਤ ਨਾ ਕੋਇ ਬੁਝਾਈਆ। ਸ਼ਬਦ ਸੁਣੇ ਨਾ ਕੋਇ ਨਾਦੀ, ਅਨਹਦ

❋

❋

ਧੁਨ ਨਾ ਕੋਇ ਸ਼ਨਵਾਈਆ। ਭੇਵ ਖੁਲ੍ਹੇ ਨਾ ਕੋਇ ਬ੍ਰਹਿਮਾਦੀ, ਬ੍ਰਹਿਮਾਂਡ ਪਰਦਾ ਨਾ ਕੋਇ ਉਠਾਈਆ। ਕਿਸੇ ਨੇ ਸੂਰ ਗਾਂ ਖਾਧੀ ਢਾਂਡੀ, ਸਾਰੇ ਤੈਨੂੰ ਗਏ ਭੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਆਸ ਰਖਾਈਆ। ਪੁਰਖ ਅਕਾਲ ਕਹੇ ਗੁਰ ਅਵਤਾਰ ਪੈਗ਼ੰਬਰੋ ਸਭ ਦੇ ਫੋਲ ਕੇ ਦੱਸੋ ਇਰਾਦੇ, ਇਰਦ ਗਿਰਦ ਧਿਆਨ ਲਗਾਈਆ। ਤੁਹਾਡੇ ਮੁਰੀਦਾਂ ਤੁਹਾਡੇ ਸਿੱਖਾਂ ਤੁਹਾਡੇ ਸ਼ਿਸ਼ਾਂ ਕਿਉਂ ਪਸ਼ੂ ਪਰਿੰਦੇ ਖਾਧੇ, ਕੀ ਤੁਸੀਂ ਆਏ ਸਮਝਾਈਆ। ਤੁਹਾਡੇ ਸ਼ਬਦ ਕ਼ਲਮੇ ਨਾਲ ਕਿਉਂ ਨਾ ਜਾਗੇ, ਪੜ੍ਹਨ ਵਾਲਿਆਂ ਅੰਦਰ ਸੁਰਤ ਨਾ ਕੋਇ ਖੁਲ੍ਹਾਈਆ। ਦੀਨ ਮਜ਼੍ਹਬ ਜਿਹੜੇ ਤੁਸਾਂ ਸਾਜਣਾ ਸਾਜੇ, ਕਿਉਂ ਨਾ ਸੱਜਣ ਹੋ ਕੇ ਤੋੜ ਨਿਭਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਹੁਕਮ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰੋ ਹਾਂ ਕਰੋ ਜਾਂ ਨਾਂਹ, ਇਕੋ ਵਾਰ ਜਣਾਈਆ। ਤੁਸੀਂ ਸਚ ਦੱਸੋ ਜਿਨ੍ਹਾਂ ਸੂਰ ਖਾਧਾ ਜਾਂ ਗਾਂ, ਡੰਗਰਾਂ ਰਸ ਬਣਾਈਆ। ਕੀ ਉਨ੍ਹਾਂ ਨੂੰ ਮੇਰੀ ਦਰਗਾਹ ਦਿਓਗੇ ਥਾਂ, ਮੈਨੂੰ ਦਿਓ ਸਮਝਾਈਆ। ਜੇ ਪਸ਼ੂ ਪੰਛੀ ਖਾਣਾ ਨਹੀਂ ਗੁਨਾਹ, ਗੁਨਾਹ ਗਵਰ ਮਨਾਈਆ। ਕਿੱਥੋਂ ਦਿਓਗੇ ਪਨਾਹ, ਪੁਸ਼ਤ ਹੱਥ ਟਿਕਾਈਆ। ਨੇਤਰ ਖੋਲ੍ਹ ਕੇ ਦਿਓ ਵਖਾ, ਇਸ਼ਾਰੇ ਨਾਲ ਸਮਝਾਈਆ। ਤੁਸੀਂ ਖ਼ੁਦ ਕਿਉਂ ਨਹੀਂ ਸੀ ਲਿਆ ਖਾ, ਖਾ ਕੇ ਦਿਤਾ ਵਖਾਈਆ। ਕਿਉਂ ਮੇਰਾ ਕ਼ਲਮਾ ਆਏ ਗਾ, ਗਾਡ ਕਹਿ ਕੇ ਸੀਸ ਨਿਵਾਈਆ। ਕਰਦੇ ਆਏ ਦੁਆ, ਵਾਸਤੇ ਧੁਰ ਦੇ ਅੱਗੇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਧੁਰ ਦਾ ਵਰ, ਧੁਰ ਫ਼ਰਮਾਨਾ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭੂ ਜੇ ਅਸੀਂ ਨਹੀਂ ਤੇਰਾ ਸ਼ਬਦ ਕਰੇ ਤਸਦੀਕ, ਸ਼ਹਾਦਤ ਇਕ ਭੁਗਤਾਈਆ। ਅਸੀਂ ਕਿਸੇ ਨੂੰ ਆਖਿਆ ਨਹੀਂ ਇਹ ਅਗੰਮੀ ਰੀਤ, ਧੁਰ ਮਾਲਕ ਦਿਤੀ ਦ੍ਰਿੜਾਈਆ। ਸਿਰਫ਼ ਤੇਰੇ ਨਾਮ ਦੀ ਦੱਸੀ ਤੌਫ਼ੀਕ਼, ਸਿਫ਼ਤਾਂ ਵਿਚ ਸਾਲਾਹੀਆ। ਹਰ ਘਟ ਦਿਸਿਆ ਨਜ਼ਦੀਕ, ਗ੍ਰਹਿ ਗ੍ਰਹਿ ਡੇਰਾ ਲਾਈਆ। ਕਾਇਆ ਮੰਦਰ ਸਦਾ ਵਸਨੀਕ, ਸਾਢੇ ਤਿੰਨ ਹੱਥ ਸੋਭਾ ਪਾਈਆ। ਸਭ ਦੀ ਆਸਾ ਮਨਸਾ ਪੂਰੀ ਕਰੇ ਉਮੀਦ, ਜੋ ਹਿਰਦੇ ਹਰਿ ਧਿਆਈਆ। ਤੇਰਾ ਰਾਜ਼ ਨਹੀਂ ਰੱਖਿਆ ਪੋਸ਼ੀਦ, ਜੋ ਸਮਝਾਇਆ ਸੋ ਆਏ ਸਮਝਾਈਆ। ਤੇਰੀ ਦੁਨੀਆ ਤੇਰੇ ਹੁਕਮੇ ਅੰਦਰ ਬਦਲੀ ਆਪਣੀ ਨੀਤ, ਸਾਡੀ ਰਹੀ ਨਾ ਕੋਇ ਵਡਿਆਈਆ। ਅਸੀਂ ਸਾਰੇ ਕਹਿੰਦੇ ਸਾਡੀ ਪਹਿਲੀ ਉਤੇ ਮਾਰ ਦੇ ਲੀਕ, ਅੱਗੇ ਆਪਣਾ ਹੁਕਮ ਵਰਤਾਈਆ। ਸਭ ਨੂੰ ਸਾਂਝੀ ਦੱਸ ਪ੍ਰੀਤ, ਪ੍ਰੀਤਮ ਆਪਣਾ ਮੇਲ ਮਿਲਾਈਆ। ਤੇਰਾ ਮੰਦਰ ਤੇਰਾ ਕਾਅਬਾ ਤੇਰਾ ਸ਼ਿਵਦਵਾਲਾ ਮਠ ਮੰਦਰ ਮਸੀਤ, ਗੁਰੂਦਵਾਰ ਤੇਰਾ ਨਜ਼ਰੀ ਆਈਆ। ਅਸੀਂ ਅੱਗੇ ਤੋਂ ਦੀਨ ਮਜ਼੍ਹਬ ਦੇ ਰਹਿਣਾ ਨਹੀਂ ਸ਼ਰੀਕ, ਸ਼ਰੀਕਤ ਦਿਤੀ ਗਵਾਈਆ। ਅਸੀਂ ਚਾਹੁੰਦੇ ਦੀਨ ਦੁਨੀ ਦੀ ਬਦਲ ਦੇ ਨੀਤ, ਨੀਤੀਵਾਨ ਤੇਰੀ ਸਰਨਾਈਆ। ਕਾਇਆ ਕਰ ਦੇ ਠਾਂਡੀ ਸੀਤ, ਅਗਨੀ ਤੱਤ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਹਿਬ ਸਵਾਮੀ ਬੇਪਰਵਾਹੀਆ। ਪੁਰਖ ਅਕਾਲ ਕਹੇ ਗੁਰ ਅਵਤਾਰ ਪੈਗ਼ੰਬਰੋ ਖ਼ੁਸ਼ੀ ਨਾਲ ਪਓ ਹੱਸ, ਤਾਲੀ ਅਗੰਮ ਲਗਾਈਆ। ਸਦੀ ਚੌਧਵੀਂ ਸਭ ਦੀ ਹੋਣੀ ਬਸ, ਬਸਤੇ ਦੇਣੇ ਬੰਧਾਈਆ। ਇਕੋ ਵਾਰ ਕਰੌਣੇ ਦਸਖ਼ਤ, ਨਾਮ ਲਿਖੌਣਾ ਬਿਨਾ ਕ਼ਲਮ ਸ਼ਾਹੀਆ। ਚਾਰ ਜੁਗ ਦਾ ਚਲਦਾ ਰਿਹਾ ਜੋ ਰਥ, ਰਥਵਾਹੀ ਹੋ ਕੇ ਸੇਵ ਕਮਾਈਆ। ਜੋ ਨਿਤ ਨਵਿਤ ਮਾਰਗ ਆਏ ਦੱਸ, ਦੀਨ ਦੁਨੀ ਜਗਤ ਸਮਝਾਈਆ। ਸੋ ਪਿਛਲਾ ਲੇਖਾ ਸਦਾ

❋

❋

ਸਦਾ ਹੋਣਾ ਭੱਠ, ਅੱਗੇ ਆਪਣਾ ਹੁਕਮ ਵਰਤਾਈਆ। ਦੀਨ ਮਜ਼੍ਹਬਾਂ ਕਰ ਇਕੱਠ, ਆਤਮ ਬ੍ਰਹਮ ਦੇਣਾ ਦ੍ਰਿੜਾਈਆ। ਹਿੰਦੂ ਮੁਸਲਿਮ ਸਿੱਖ ਈਸਾਈ ਝਗੜਾ ਦੇਣਾ ਛੱਡ, ਇਕੋ ਰੰਗ ਵਖਾਈਆ। ਹਉਮੇ ਹੰਗਤਾ ਕੂੜ ਕੁੜਿਆਰਾ ਅੰਦਰੋਂ ਦੇਣਾ ਕੱਢ, ਮਾਇਆ ਮਮਤਾ ਮੋਹ ਗਵਾਈਆ। ਪੁਰਖ ਅਕਾਲ ਦੀ ਸਾਰੇ ਬਣੌਣੇ ਯਦ, ਇਕੋ ਨੂਰ ਜੋਤ ਰੁਸ਼ਨਾਈਆ। ਪਿਛਲੀ ਰਹੇ ਕੋਈ ਨਾ ਹੱਦ, ਹਦੂਦ ਅਗਲੀ ਦੇਣੀ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭੂ ਅਸੀਂ ਜੋ ਆਖੇਂ ਸੋ ਲੱਗੇ ਲਿਖਣ, ਲਿਖ ਕੇ ਦਈਏ ਵਖਾਈਆ। ਪੁਰਖ ਅਕਾਲ ਕਿਹਾ ਇਹ ਸ੍ਰਿਸ਼ਟੀ ਆਦਿ ਜੁਗਾਦੀ ਮਿੱਥਣ, ਬਿਨ ਮੇਰੇ ਕੰਮ ਕਿਸੇ ਨਾ ਆਈਆ। ਤੁਸੀਂ ਸਿਖਿਆ ਆਏ ਸਿੱਖਣ, ਸਹਿਜ ਨਾਲ ਦਿਆਂ ਸਮਝਾਈਆ। ਆਪਣਾ ਆਪਣਾ ਕੱਢੋ ਚਿੱਟਣ, ਪਟੇਦਾਰੀ ਫੋਲ ਫੁਲਾਈਆ। ਜਿਸ ਨਾਲ ਕਲਜੁਗ ਅੰਤਮ ਲੱਗਾ ਮਿਟਣ, ਮਿਟੇ ਕੂੜ ਲੋਕਾਈਆ। ਨੌ ਖੰਡ ਪ੍ਰਿਥਮੀ ਦਾ ਨਿਕਲੇ ਸਿੱਟਣ, ਦੀਨ ਦੁਨੀ ਦਾ ਪਰਦਾ ਦੇਣਾ ਉਠਾਈਆ। ਚਾਰ ਕੁੰਟ ਵੇਖੋ ਲੱਗੀ ਪਿੱਟਣ, ਦਹਿ ਦਿਸ਼ਾ ਪਏ ਦੁਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਧੁਰ ਦਾ ਹੁਕਮ ਸੁਣ ਕੇ ਕਹੇ ਮੂਸਾ, ਮਸਲਸਲ ਧਾਰ ਜਣਾਈਆ। ਝਗੜਾ ਦਿਸੇ ਨਾਲ ਰੂਸਾ, ਚਾਈਨਾ ਚੈਨ ਕੋਇ ਨਾ ਆਈਆ। ਨਾਤਾ ਟੁੱਟਣਾ ਪੰਜ ਭੂਤਾ, ਪੰਚ ਪਰਪੰਚ ਕਰੇ ਲੜਾਈਆ। ਸੰਮਤ ਪੰਜ ਵਿਚ ਮਿਲਣਾ ਹੂਟਾ, ਹੁਲਾਰਾ ਪਹਿਲਾ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਈਸਾ ਕਹੇ ਸੁਣ ਮੂਸਾ ਅਲਹਿ ਅਲਸਲਾਮ, ਸਹਿਜ ਨਾਲ ਜਣਾਈਆ। ਓਹ ਸੁਣ ਧੁਰ ਦੀ ਇਕ ਕਲਾਮ, ਮੁਹੰਮਦ ਲਏ ਅੰਗੜਾਈਆ। ਜਿਸ ਦੀ ਚੌਧਵੀਂ ਸਦੀ ਕਹੇ ਮੈਂ ਲੈ ਕੇ ਔਣਾ ਤੁਫ਼ਾਨ, ਤੋਹਫ਼ਾ ਸਭ ਨੂੰ ਦੇਣਾ ਫੜਾਈਆ। ਚਾਰ ਕੁੰਟ ਕਰਨਾ ਵੈਰਾਨ, ਵੈਰੀ ਘਰ ਘਰ ਨਜ਼ਰੀ ਆਈਆ। ਹੁਕਮ ਦੇਣਾ ਮੇਰੇ ਅਮਾਮ, ਜੋ ਅਮਲਾਂ ਤੋਂ ਰਹਿਤ ਨੂਰ ਖ਼ੁਦਾਈਆ। ਖੇਲ ਵੇਖਣਾ ਵਿਚ ਜਹਾਨ, ਦੀਨ ਦੁਨੀ ਫੋਲ ਫੁਲਾਈਆ। ਮੇਰਾ ਸਾਹਿਬ ਹੋਏ ਮਿਹਰਵਾਨ, ਮਿਹਰ ਨਜ਼ਰ ਉਠਾਈਆ। ਤਿੰਨ ਪੰਜ ਸੱਤ ਹੋਣੀ ਕ਼ਤਲੇਆਮ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਫ਼ਰਮਾਨਾ ਇਕ ਸੁਣਾਈਆ। ਰਾਮ ਕ੍ਰਿਸ਼ਨ ਦੋਵੇਂ ਕਰਨ ਸਲਾਹ, ਭਾਰਤ ਭਵਨ ਵੇਖ ਵਖਾਈਆ। ਕਿਹੜਾ ਦਿਸੇ ਜਗਤ ਮਲਾਹ, ਖੇਵਟ ਖੇਟਾ ਸੋਭਾ ਪਾਈਆ। ਸਿਆਸਤ ਸਭ ਨੂੰ ਕੀਤਾ ਗੁਮਰਾਹ, ਕਵਣ ਕੂੜੀ ਕਿਰਿਆ ਵਿਚ ਵਡਿਆਈਆ। ਸੱਚਾ ਦਿਸੇ ਕਿਸੇ ਨਾ ਰਾਹ, ਰਸਤਾ ਹੱਕ ਨਾ ਕੋਇ ਰਖਾਈਆ। ਰਾਮ ਕਿਹਾ ਓਹ ਨਾਨਕ ਵੇਖੋ ਗਵਾਹ, ਸ਼ਹਾਦਤ ਦਏ ਭੁਗਤਾਈਆ। ਕ੍ਰਿਸ਼ਨ ਕਿਹਾ ਗੋਬਿੰਦ ਖੰਡਾ ਰਿਹਾ ਚਮਕਾ, ਪਤਾ ਨਹੀਂ ਕੀ ਖੇਲ ਬੇਪਰਵਾਹੀਆ। ਮੁਹੰਮਦ ਕਹੇ ਮੇਰਾ ਵਕ਼ਤ ਪਹੁੰਚਿਆ ਆ, ਸਾਰੇ ਦਿਓ ਦੁਹਾਈਆ। ਈਸਾ ਕਹੇ ਮੈਂ ਵੀ ਤੱਕਾਂ ਓਹੋ ਰਾਹ, ਜਿਸ ਵੇਲੇ ਭੱਜਿਆਂ ਰਾਹ ਖਹਿੜਾ ਨਜ਼ਰ ਕੋਇ ਨਾ ਆਈਆ। ਈਸਾ ਅਲਹਿਅਲਸਲਾਮ ਕਹੇ ਉਚੀ ਮਾਰਾਂ ਧਾਹ, ਤੇਰੀ ਤੇਰੀ ਤੇਰੀ ਇਕ ਦੁਹਾਈਆ। ਸੰਮਤ ਪੰਜ ਕਹੇ ਮੈਂ ਫੇਰ ਵੇਖਾਂ ਨਾਲ ਚਾ, ਚਾਓ ਘਨੇਰਾ ਮੇਰੇ ਅੰਦਰ ਆਈਆ। ਧਰਨੀ ਕਹੇ ਮੇਰੀ ਕ਼ਬੂਲ ਹੋਈ ਦੁਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਹੁਕਮ ਇਕ ਵਰਤਾਈਆ। ਪੁਰਖ ਅਕਾਲ

❋

❋

ਕਹੇ ਤੁਸੀਂ ਸਾਰੇ ਰੱਖੋ ਆਸ, ਆਸਾਵੰਦ ਦਿਆਂ ਜਣਾਈਆ। ਮੈਂ ਘਰ ਘਰ ਕਰਦਾ ਫਿਰਾਂ ਤਲਾਸ਼, ਲੱਖ ਚੁਰਾਸੀ ਖੋਜ ਖੁਜਾਈਆ। ਵੇਖਾਂ ਹੱਡ ਨਾੜੀ ਮਾਸ, ਤਨ ਵਜੂਦ ਪਰਦਾ ਲਾਹੀਆ। ਨੌ ਖੰਡ ਪ੍ਰਿਥਮੀ ਸੱਤ ਦੀਪ ਪ੍ਰਧਾਨਾਂ ਨੂੰ ਸੁਲਤਾਨਾਂ ਨੂੰ ਖ਼ਬਰਦਾਰ ਕਰਨਾ ਅੱਜ ਦੀ ਰਾਤ, ਸੋਇਆ ਰਹਿਣ ਕੋਇ ਨਾ ਪਾਈਆ। ਨੌਆਂ ਖੰਡਾਂ ਵਿਚ ਨੌਆਂ ਦਿਨਾਂ ਵਿਚ ਜ਼ਰੂਰ ਮਾਰਿਆ ਕਰਨ ਇਕ ਝਾਤ, ਬਿਨ ਕ਼ਦਮਾਂ ਪੰਧ ਮੁਕਾਈਆ। ਸਭ ਨੂੰ ਰਾਤੀ ਸੁੱਤਿਆਂ ਵਖਰੀ ਵਖਰੀ ਦੱਸ ਕੇ ਬਾਤ, ਸੋਏ ਹਿਰਦੇ ਲੈਣੇ ਉਠਾਈਆ। ਇਹ ਖੇਲ ਅਗੰਮੀ ਰਾਜ਼, ਜਿਸ ਨੂੰ ਸਮਝ ਵਿਚ ਨਾ ਕੋਇ ਸਮਝਾਈਆ। ਸ਼ਬਦੀ ਗੁਰੂ ਨੇ ਕਰਨਾ ਵਾਅਜ਼, ਕ਼ਲਮਾ ਆਪਣਾ ਇਕ ਸੁਣਾਈਆ। ਇਕ ਦੂਜੇ ਨੂੰ ਮਾਰ ਕੇ ਕਰੋ ਰਾਜ, ਰਈਅਤ ਆਪਣੀ ਲਓ ਵਧਾਈਆ । ਪ੍ਰਭੂ ਦਾ ਖੇਲ ਜਗਤ ਸਮਾਜ, ਜਵਾਬ ਦੇਣ ਕੋਇ ਨਾ ਪਾਈਆ। ਸੀਸ ਰਹੇ ਕਿਸੇ ਨਾ ਤਾਜ, ਤਖ਼ਤ ਨਿਵਾਸੀ ਦੇਣੇ ਖ਼ਾਕ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ । ਗੁਰ ਅਵਤਾਰ ਪੈਗ਼ੰਬਰ ਕਹਿਣ ਕੀ ਸੁਣੇ ਬਚਨ ਅਪਾਰ, ਅਪਰੰਪਰ ਦਿਤੇ ਜਣਾਈਆ। ਹੱਸ ਕੇ ਕਹਿਣ ਤੇਈ ਅਵਤਾਰ, ਸਾਡੀ ਲੋੜ ਰਹੀ ਨਾ ਰਾਈਆ। ਈਸਾ ਮੂਸਾ ਮੁਹੰਮਦ ਕਰ ਗੁਫ਼ਤਾਰ, ਗੁਫ਼ਤ ਸ਼ਨੀਦ ਰਹੇ ਸੁਣਾਈਆ। ਸਾਡਾ ਵਕ਼ਤ ਪਹੁੰਚਿਆ ਆਣ, ਵੇਲਾ ਵਕ਼ਤ ਦਏ ਗਵਾਹੀਆ। ਨਾਨਕ ਗੋਬਿੰਦ ਕਹੇ ਇਹ ਖੇਲ ਹੋਣਾ ਘਮਸਾਣ, ਘੁੰਮਣਘੇਰੀ ਵਿਚ ਦੁਹਾਈਆ। ਜਿਸ ਨੂੰ ਸਮਝੇ ਨਾ ਕੋਇ ਇਨਸਾਨ, ਓਹ ਖੇਲ ਦੇਣਾ ਕਰਾਈਆ। ਗੜ੍ਹ ਤੋੜ ਸਰਬ ਅਭਿਮਾਨ, ਧੁਰ ਦਾ ਹੁਕਮ ਦੇਣਾ ਵਰਤਾਈਆ । ਝਗੜਾ ਮੇਟਣਾ ਰਾਜ ਰਾਜਾਨ, ਸ਼ਾਹ ਸੁਲਤਾਨ ਕਰਨ ਲੜਾਈਆ। ਹਲੂਣਾ ਦੇਣਾ ਵਿਚ ਅਫ਼ਗਾਨ, ਈਰਾਨ ਅਰਬ ਨਾਲ ਦੁਹਾਈਆ । ਅਸਰਾਈਲ ਮਿਲੇ ਸ਼ੈਤਾਨ, ਸ਼ਰਅ ਦੀ ਧਾਰ ਇਕ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭੇਵ ਅਭੇਦਾ ਆਪ ਖੁਲ੍ਹਾਈਆ। ਪਹਿਲੀ ਚੇਤ ਕਹੇ ਮੈਂ ਦੇਵਾਂ ਸਚ ਚੇਤਾਵਨੀ, ਚਾਰੋਂ ਕੁੰਟ ਜਣਾਈਆ। ਗੁਰ ਅਵਤਾਰ ਪੈਗ਼ੰਬਰਾਂ ਪੂਰੀ ਕਰਨੀ ਭਾਵਨੀ, ਪ੍ਰਭ ਆਸਾ ਸਭ ਦੀ ਵੇਖ ਵਖਾਈਆ। ਜਿਹੜੀ ਬਾਕੀ ਰਹਿ ਗਈ ਰਾਮ ਰਾਵਨੀ, ਰਾਵਣ ਲਹਿਣਾ ਦੇਣਾ ਝੋਲੀ ਪਾਈਆ। ਜਿਹੜੀ ਖੇਲ ਖਿਲਾਈ ਕੌਰਵ ਪਾਂਡਵ ਕਾਨ੍ਹਨੀ, ਕ੍ਰਿਸ਼ਨਾ ਅੰਤਮ ਰਾਹ ਤਕਾਈਆ। ਜਿਸ ਦੀ ਮੂਸਾ ਈਸਾ ਮੁਹੰਮਦ ਦਿਤੀ ਜ਼ਾਮਨੀ, ਬੀਸਵੀਂ ਚੌਧਵੀਂ ਨਾਲ ਮਿਲਾਈਆ। ਜਿਸ ਦੀ ਧਾਰ ਚਮਕੇ ਦਾਮਨ ਦਾਮਨੀ, ਗੋਬਿੰਦ ਨੈਣ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਹੁਕਮ ਇਕ ਵਰਤਾਈਆ। ਗੁਰ ਅਵਤਾਰ ਪੈਗ਼ੰਬਰ ਸਾਰੇ ਇਕੱਠੇ ਬੋਲੇ, ਇਕੋ ਵਾਰ ਜਣਾਈਆ। ਪ੍ਰਭੂ ਤੇਰਾ ਤੋਲ ਕੋਈ ਨਾ ਤੋਲੇ, ਅਨਤੁਲ ਤੇਰੀ ਵਡਿਆਈਆ। ਜੁਗ ਜੁਗ ਤੇਰੇ ਨਾਮ ਭੰਡਾਰੇ ਖੋਲ੍ਹੇ, ਆਏ ਮਾਤ ਵਰਤਾਈਆ। ਦਿਤੇ ਕਾਇਆ ਚੋਲੇ, ਅਸੀਂ ਆਏ ਜਗਤ ਹੰਢਾਈਆ। ਅੰਤਮ ਪੈ ਕੇ ਤੇਰੇ ਸ਼ਬਦ ਦੇ ਡੋਲੇ, ਦਰ ਤੇਰੇ ਸੋਭਾ ਪਾਈਆ। ਆਦਿ ਜੁਗਾਦੀ ਤੇਰੇ ਘਰ ਦੇ ਗੋਲੇ, ਚਾਕਰ ਹੋ ਕੇ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇਂ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਪੁਰਖ ਅਕਾਲ ਕਹੇ ਸੁਣੋ ਹੁਕਮ ਅਗੰਮ ਅਪਾਰਾ, ਨਿਰਗੁਣ ਧਾਰ ਦਿਆਂ ਜਣਾਈਆ। ਗੁਰ ਅਵਤਾਰ ਪੈਗ਼ੰਬਰ ਵੇਖੋ ਨਜ਼ਾਰਾ, ਨਜ਼ਰੀਆ ਆਪਣਾ ਲਓ ਬਦਲਾਈਆ। ਸੁਣੋ ਸ਼ਬਦ ਨਾਮ ਜੈਕਾਰਾ, ਨਾਦ ਧੁਨ ਅਗੰਮ ਅਥਾਹੀਆ।

❋

❋

ਜਿਸ ਦੀ ਚਾਰ ਜੁਗ ਪਾਈ ਕਿਸੇ ਨਾ ਸਾਰਾ, ਬੇਅੰਤ ਕਹਿ ਕੇ ਸ਼ੁਕਰ ਮਨਾਈਆ। ਓਹ ਨਿਰਗੁਣ ਨੂਰ ਕਰ ਉਜਿਆਰਾ, ਜੋਤੀ ਜਾਤਾ ਡਗਮਗਾਈਆ। ਸਾਰੇ ਕਹਿ ਕੇ ਆਏ ਚਵੀਆਂ ਅਵਤਾਰਾ, ਕਲ ਕਲਕੀ ਵੇਸ ਵਟਾਈਆ। ਜਿਸ ਨੇ ਮੇਟਣਾ ਕੂੜ ਪਸਾਰਾ, ਸਤਿਜੁਗ ਸਚ ਦੇਣਾ ਵਖਾਈਆ। ਚਾਰ ਵਰਨਾਂ ਦੇ ਅਧਾਰਾ, ਅਠਾਰਾਂ ਬਰਨ ਰੰਗ ਰੰਗਾਈਆ। ਆਤਮ ਬ੍ਰਹਮ ਦੇ ਨਜ਼ਾਰਾ, ਨੂਰੇ ਨਜ਼ਰ ਦੇਣਾ ਵਖਾਈਆ। ਸਤਿ ਸਚ ਲਾ ਅਖਾੜਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਭੇਵ ਅਭੇਦਾ ਇਕ ਖੁਲ੍ਹਾਈਆ। ਪੁਰਖ ਅਕਾਲ ਕਹੇ ਗੁਰ ਅਵਤਾਰ ਪੈਗ਼ੰਬਰੋ ਮਾਰ ਲਓ ਝਾਤੀ, ਝਾਕੀ ਇਕੋ ਵਾਰ ਪਵਾਈਆ। ਕਲਜੁਗ ਵੇਖ ਅੰਧੇਰੀ ਰਾਤੀ, ਰੁਤੜੀ ਆਪਣੇ ਨਾਲ ਮਹਿਕਾਈਆ। ਕਰ ਕੇ ਖੇਲ ਪੁਰਖ ਅਬਿਨਾਸ਼ੀ, ਅਬਿਨਾਸ਼ੀ ਕਰਤਾ ਆਪਣਾ ਪਰਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਚੇਤ ਕਹੇ ਮੇਰੀ ਮਹਿਕੀ ਰੁੱਤ, ਪ੍ਰਭ ਰੁਤੜੀ ਆਪ ਮਹਿਕਾਈਆ। ਭਗਤ ਦੁਲਾਰੇ ਉਠਾ ਕੇ ਸੁਤ, ਜਨਣੀ ਹੋ ਕੇ ਗੋਦ ਟਿਕਾਈਆ। ਭਾਗ ਲਗਾ ਕੇ ਪੰਜ ਤੱਤ ਕਾਇਆ ਬੁਤ, ਤਨ ਵਜੂਦ ਕੀਤੀ ਸਫ਼ਾਈਆ। ਉੱਜਲ ਕਰ ਕੇ ਮੁਖ, ਦਿਤੀ ਮਾਣ ਵਡਿਆਈਆ। ਜਨਮ ਮਰਨ ਦਾ ਮਿਟਿਆ ਦੁੱਖ, ਚੁਰਾਸੀ ਗੇੜ ਨਾ ਕੋਇ ਭਵਾਈਆ। ਉਲਟਾ ਗਰਭ ਨਾ ਹੋਵੇ ਰੁਖ਼, ਅਗਨੀ ਤੱਤ ਨਾ ਕੋਇ ਤਪਾਈਆ। ਸਾਹਿਬ ਸਵਾਮੀ ਮਾਲਕ ਹੋ ਕੇ ਲਿਆ ਪੁਛ, ਅੰਤਰਜਾਮੀ ਹੋ ਕੇ ਵੇਖ ਵਖਾਈਆ। ਜੋ ਜੁਗ ਜਨਮ ਦੇ ਗਏ ਰੁਠ, ਰੁਠਿਆਂ ਲਿਆ ਮਨਾਈਆ। ਸਦੀ ਚੌਧਵੀਂ ਆਪੇ ਤੁਠ, ਮਿਹਰ ਨਜ਼ਰ ਇਕ ਉਠਾਈਆ। ਅੰਮ੍ਰਿਤ ਨਾਮ ਦੇ ਕੇ ਘੁਟ, ਜਾਮ ਅਗੰਮ ਦਿਤਾ ਪਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿਜਨ ਸਾਚੇ ਲਏ ਉਠਾਈਆ। ਚੇਤ ਕਹੇ ਮੈਂ ਖ਼ੁਸ਼ੀਆਂ ਅੰਦਰ ਹੱਸਾਂ, ਹੱਸ ਕੇ ਦਿਆਂ ਜਣਾਈਆ। ਸੰਮਤ ਸ਼ਹਿਨਸ਼ਾਹੀ ਪੰਜਵਾਂ ਆਇਆ ਮਸਾਂ, ਮੱਸਿਆ ਰੈਣ ਅੰਧੇਰੀ ਦਏ ਗਵਾਈਆ। ਜਿਸ ਨੂੰ ਗੁਰ ਅਵਤਾਰ ਪੈਗ਼ੰਬਰਾਂ ਕਹਿਣਾ ਅੱਛਾ, ਅੱਛੀ ਤੇਰੀ ਬੇਪਰਵਾਹੀਆ। ਜਿਸ ਵਿਚ ਦੀਨ ਮਜ਼੍ਹਬ ਦਾ ਕੱਟਿਆ ਜਾਣਾ ਰੱਸਾ, ਰੱਸੀ ਰਹਿਣ ਕੋਇ ਨਾ ਪਾਈਆ। ਝਗੜਾ ਪੈਣਾ ਜਿਨ੍ਹਾਂ ਖਾਧਾ ਗਾਂ ਵੱਛਾ, ਸੂਰ ਵਾਲਾ ਬਚਿਆ ਰਹਿਣ ਕੋਇ ਨਾ ਪਾਈਆ। ਗੁਰ ਅਵਤਾਰ ਪੈਗ਼ੰਬਰਾਂ ਨੇ ਕਿਸੇ ਨੂੰ ਬਣੌਣਾ ਨਹੀਂ ਆਪਣਾ ਬੱਚਾ, ਸਿਰ ਆਪਣਾ ਹੱਥ ਨਾ ਕੋਇ ਟਿਕਾਈਆ। ਕਲਜੁਗ ਕੂੜਾ ਚਾਰੋਂ ਕੁੰਟ ਫਿਰੇ ਨੱਸਾ, ਭੱਜੇ ਵਾਹੋ ਦਾਹੀਆ। ਗੁਰ ਅਵਤਾਰ ਪੈਗ਼ੰਬਰ ਵੀ ਕਹਿਣ ਅਸੀਂ ਵੇਖਦੇ ਹੋੜਾ ਉਪਰ ਸੱਸਾ, ਜੋ ਨਿਰਗੁਣ ਸਰਗੁਣ ਧਾਰ ਦੋਵੇਂ ਰੰਗ ਵਟਾਈਆ। ਹਾਹੇ ਉਤੇ ਟਿੱਪੀ ਘਰ ਦੋਹਾਂ ਦਾ ਵਸਾ, ਆਤਮ ਪਰਮਾਤਮ ਇਕੋ ਗੰਢ ਪਵਾਈਆ। ਵਿਸ਼ਨ ਬ੍ਰਹਮਾ ਸ਼ਿਵ ਫਿਰੇ ਨੱਸਾ, ਚਾਰੋਂ ਕੁੰਟ ਵਾਹੋ ਦਾਹੀਆ। ਕਿਉਂ ਦੀਨ ਮਜ਼੍ਹਬ ਦਾ ਤੰਦ ਹੋਇਆ ਕੱਚਾ, ਕੰਚਨ ਗੜ੍ਹ ਨਾ ਕੋਇ ਸੁਹਾਈਆ । ਹਿਰਦੇ ਹਰਿ ਕਾ ਨਾਮ ਕਿਸੇ ਨਾ ਰਚਾ, ਸਾਢੇ ਤਿੰਨ ਕਰੋੜ ਧੁਨ ਨਾ ਕੋਇ ਸ਼ਨਵਾਈਆ। ਕਲਜੁਗ ਜੀਵ ਬਪੜਾ ਬਪਾ, ਅੰਦਰੋਂ ਕਰੇ ਨਾ ਕੋਇ ਸਫ਼ਾਈਆ। ਬਿਨਾ ਭਗਤਾਂ ਤੋਂ ਰਿਹਾ ਕੋਈ ਨਾ ਪੱਕਾ, ਸਤਿ ਵਿਚ ਨਾ ਕੋਇ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਚੇਤ ਕਹੇ ਮੇਰਾ ਸਤਿਗੁਰ ਸ਼ਬਦ ਆਇਆ ਸਵਾਮੀ, ਸਭਾ ਦਏ ਬਦਲਾਈਆ। ਬਿਨਾ ਤੱਤਾਂ ਤੋਂ ਸਭ ਦਾ ਅੰਤਰਜਾਮੀ, ਘਟ ਘਟ ਵੇਖੇ ਥਾਉਂ ਥਾਈਂਆ। ਜਿਸ ਦੀ ਸਿਫ਼ਤ

❋

❋

ਚਾਰ ਜੁਗ ਦੀ ਬਾਣੀ, ਮਹਿੰਮਾ ਅਕਥ ਦ੍ਰਿੜਾਈਆ। ਓਹ ਖੇਲੇ ਖੇਲ ਦੋ ਜਹਾਨੀ, ਨੌਜਵਾਨੀ ਵੇਸ ਵਟਾਈਆ। ਸਭ ਦੇ ਅੰਤਰ ਮੰਜ਼ਲ ਵੇਖੇ ਰੁਹਾਨੀ, ਸੰਤ ਫ਼ਕੀਰ ਫੋਲ ਫੁਲਾਈਆ। ਪਵਿੱਤਰ ਧਾਰ ਦਿਸੇ ਨਾ ਕੋਇ ਜਿਸਮਾਨੀ, ਤਨ ਵਜੂਦ ਨਾ ਕੋਇ ਵਡਿਆਈਆ। ਮੰਜ਼ਲ ਚੜ੍ਹਿਆ ਨਾ ਕੋਇ ਪ੍ਰਾਣੀ, ਪਰਾਨਪਤਿ ਮਿਲਣ ਕੋਇ ਨਾ ਆਈਆ। ਸਾਚਾ ਨਜ਼ਰ ਨਾ ਆਵੇ ਕੋਈ ਬਾਨੀ, ਜੋ ਨੌ ਖੰਡ ਪ੍ਰਿਥਮੀ ਸੱਤ ਦੀਪ ਇਕੋ ਰੰਗ ਰੰਗਾਈਆ। ਜੋ ਉਪਜਿਆ ਸੋ ਫ਼ਾਨੀ, ਗੁਰ ਅਵਤਾਰ ਪੈਗ਼ੰਬਰ ਰਹਿਣ ਕੋਇ ਨਾ ਪਾਈਆ। ਸਭ ਦੀ ਜੂਹ ਹੋਏ ਬੇਗਾਨੀ, ਘਰ ਦਾ ਮਾਲਕ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਕਾਰ ਕਮਾਈਆ। ਸ਼ਬਦ ਗੁਰੂ ਕਹੇ ਮੈਂ ਗੁਰੂ ਗੁਰੂ ਗੁਰਦੇਵਾ, ਆਦਿ ਅੰਤ ਅਖਵਾਈਆ। ਕਲਜੁਗ ਅੰਤਮ ਜਨ ਭਗਤਾਂ ਕਰਨ ਆਇਆ ਸੇਵਾ, ਸੇਵਕ ਹੋ ਕੇ ਸੇਵ ਕਮਾਈਆ। ਅੰਮ੍ਰਿਤ ਨਾਮ ਰਸ ਦਾ ਦੇ ਕੇ ਮੇਵਾ, ਰਸ ਇਕੋ ਇਕ ਚਖਾਈਆ। ਜਿਸ ਨੂੰ ਸਮਝ ਨਾ ਸਕੇ ਜਿਹਵਾ, ਜਿਹਵਾ ਤੋਂ ਪਰੇ ਵਡਿਆਈਆ। ਮਸਤਕ ਲਾ ਕੇ ਕੌਸਤਕ ਥੇਵਾ, ਮਨੂਆ ਮਨ ਦਿਤਾ ਬਦਲਾਈਆ। ਮੇਲ ਮਿਲਾ ਕੇ ਅਲਖ ਅਭੇਵਾ, ਪਰਦਾ ਅੰਦਰੋਂ ਦਿਤਾ ਚੁਕਾਈਆ। ਧਾਮ ਵਖਾ ਕੇ ਨਿਹਚਲ ਨਿਹਕੇਵਾ, ਦਰਗਾਹ ਸਾਚੀ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸ਼ਬਦ ਗੁਰੂ ਕਹੇ ਜਨ ਭਗਤੋ ਤੁਹਾਡੀ ਦੇਣ ਆਇਆ ਸਫ਼ਾਈ, ਸਫ਼ਾਰਸ਼ ਦੀ ਲੋੜ ਰਹੇ ਨਾ ਰਾਈਆ। ਸਭ ਤੋਂ ਕਾਮਲ ਮੇਰੀ ਗਵਾਹੀ, ਸ਼ਹਾਦਤ ਅਵਰ ਨਾ ਕੋਇ ਭੁਗਤਾਈਆ। ਤੁਹਾਨੂੰ ਦੇਵੇ ਨਾ ਕੋਇ ਸਜ਼ਾਈ, ਰਾਏ ਧਰਮ ਤੁਹਾਡੇ ਚਰਨ ਚੁੰਮ ਕੇ ਝਟ ਲੰਘਾਈਆ। ਤੁਹਾਡੀ ਸਿਫ਼ਤ ਕਰੇ ਕ਼ਲਮ ਸਿਆਹੀ, ਕ਼ਾਗਜ਼ ਆਪਣਾ ਆਪ ਭੇਟ ਚੜ੍ਹਾਈਆ। ਤੁਹਾਡੇ ਬਿਨਾ ਭਗਵਾਨ ਦੀ ਹੋ ਨਾ ਸਕੇ ਵਡਿਆਈ, ਜੁਗ ਜੁਗ ਰੀਤੀ ਚਲੀ ਆਈਆ। ਕੀ ਕਰੇ ਜੋਤ ਅਕਾਲਣ ਆਦਿ ਸ਼ਕਤ ਮਾਈ, ਪਾਰਬ੍ਰਹਮ ਪਤਿਪਰਮੇਸ਼ਵਰ ਸੋਭਾ ਕਿਸ ਬਿਧ ਪਾਈਆ। ਬਿਨ ਭਗਤਾਂ ਤੋਂ ਪ੍ਰਭ ਨੂਰ ਜੋਤ ਨਾ ਹੋਵੇ ਰੁਸ਼ਨਾਈ, ਡਗਮਗਾਹਟ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਸ਼ਬਦ ਗੁਰੂ ਕਹੇ ਮੈਂ ਦੇਣ ਆਇਆ ਸ਼ਹਾਦਤ, ਆਪਣਾ ਬਲ ਧਰਾਈਆ। ਸਾਰੇ ਕਹੋ ਸਾਡੀ ਬਦਲ ਗਈ ਇਬਾਦਤ, ਬੰਦਗੀ ਇਕੋ ਸੀਸ ਨਿਵਾਈਆ। ਸਾਡੇ ਵਿਚ ਪ੍ਰਭੂ ਦੇ ਪਿਆਰ ਦੀ ਹੋਈ ਮਿਲਾਵਟ, ਦੀਨ ਮਜ਼੍ਹਬ ਦੀ ਵੰਡ ਰਹੀ ਨਾ ਰਾਈਆ। ਅਸੀਂ ਬਾਹਰੋਂ ਫ਼ਰਜ਼ੀ ਨਹੀਂ ਰਹਿਣਾ ਬਨਾਵਟ, ਅੰਦਰੋਂ ਇਕੇ ਰੰਗ ਰੰਗਾਈਆ। ਸ਼ਬਦ ਗੁਰੂ ਤੁਹਾਡੇ ਅੰਦਰ ਸ਼ਬਦ ਦੀ ਕਰੇ ਸਖ਼ਾਵਤ, ਰਹਿਮਤ ਨਾਲ ਵਰਤਾਈਆ। ਤੁਹਾਡੀ ਕਿਸੇ ਨਾਮ ਬਾਣੀ ਨੂੰ ਦੇਣੀ ਨਾ ਪਏ ਜ਼ਮਾਨਤ, ਇਕੋ ਵਾਰ ਫ਼ੈਸਲਾ ਦਿਤਾ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਸ਼ਬਦ ਗੁਰੂ ਕਹੇ ਤੁਹਾਡੀ ਆਤਮਾ ਜਿਸ ਦਾ ਪਰਮਾਤਮਾ ਦੋਹਾਂ ਦਾ ਸੱਚਾ ਸਾਥਣ, ਸਾਥੀ ਇਕ ਅਖਵਾਈਆ। ਜਨ ਭਗਤੋ ਤੁਸਾਂ ਪਿਛਲੀ ਕੀਤੀ ਆਪਣੇ ਅੰਦਰੋਂ ਕੱਢਣੀ ਅੰਮ੍ਰਿਤ ਵੇਲੇ ਸਾਰਿਆਂ ਨੇ ਕਰ ਲੈਣੀ ਦਾਤਨ, ਪਿਛਲਾ ਲੇਖਾ ਰਹੇ ਨਾ ਰਾਈਆ। ਤੁਹਾਡੀ ਅਮਾਨਤ ਦਿਤੀ ਨਹੀਂ ਗਵਾਚਣ, ਜੋ ਗੋਬਿੰਦ ਪ੍ਰਭ ਦੀ ਝੋਲੀ ਪਾਈਆ। ਸੰਮਤ ਪੰਜ ਕਹੇ ਮੈਂ ਆਇਆ ਓਹ ਅਗੰਮੀ ਚਿੱਠੀ ਵਾਚਣ, ਜਿਸ ਨੂੰ ਨੌ ਸੌ ਚੁਰਾਨਵੇਂ ਚੌਕੜੀ ਜੁਗ ਨਾ ਸਕਿਆ ਕੋਇ ਸਮਝਾਈਆ। ਮੈਂ ਵਿਕਿਆ

❋

❋

ਨਹੀਂ ਕਿਸੇ ਹਾਟਣ, ਜਗਤ ਕ਼ੀਮਤ ਨਾ ਕੋਇ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸ਼ਬਦ ਗੁਰੂ ਕਹੇ ਤੁਸੀਂ ਸਾਰੇ ਹੋ ਗਏ ਪ੍ਰਭ ਦੀ ਭੇਟਾ, ਬਚਿਆ ਰਹਿਣ ਕੋਇ ਨਾ ਪਾਈਆ। ਜਿਸ ਦਾ ਇਕੋ ਸ਼ਬਦੀ ਗੋਬਿੰਦ ਬੇਟਾ, ਜਨਮ ਮਰਨ ਵਿਚ ਨਾ ਆਈਆ। ਜਗਤ ਕਿਨਾਰੇ ਦਾ ਖੇਵਟ ਖੇਟਾ, ਦੋ ਜਹਾਨਾਂ ਪਾਰ ਕਰਾਈਆ। ਜਿਸ ਦਾ ਸਮਝੇ ਕੋਈ ਨਾ ਲੇਖਾ, ਅੱਖਰਾਂ ਵਿਚ ਨਾ ਕੋਇ ਵਡਿਆਈਆ। ਓਹ ਵਸੇ ਸਚਖੰਡ ਦੇਸਾ, ਦਰਗਾਹ ਸਾਚੀ ਸੋਭਾ ਪਾਈਆ। ਕਲਜੁਗ ਅੰਤ ਬਦਲ ਕੇ ਆਇਆ ਵੇਸਾ, ਨਿਰਗੁਣ ਆਪਣਾ ਨੂਰ ਕਰੇ ਰੁਸ਼ਨਾਈਆ। ਭਗਤ ਉਧਾਰਨਾ ਮੇਰਾ ਪੇਸ਼ਾ, ਪੇਸ਼ੀਨਗੋਈ ਸਭ ਦੀ ਵੇਖ ਵਖਾਈਆ। ਆਦਿ ਜੁਗਾਦਿ ਰਹੇ ਹਮੇਸ਼ਾ, ਜੁਗ ਜੁਗ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦੀ ਕਾਰ ਕਮਾਈਆ। ਸ਼ਬਦ ਗੁਰੂ ਕਹੇ ਇਕੋ ਸਭ ਦਾ ਮੀਤ, ਦੂਜਾ ਨਜ਼ਰ ਕਦੇ ਨਾ ਆਈਆ। ਜਿਸ ਨੇ ਬਦਲ ਦੇਣੀ ਰੀਤ, ਰੀਤੀਵਾਨ ਧੁਰਦਰਗਾਹੀਆ। ਕਾਇਆ ਕਰੇ ਠੰਡੀ ਸੀਤ, ਅਗਨੀ ਤੱਤ ਨਾ ਕੋਇ ਤਪਾਈਆ। ਜਨ ਭਗਤੋ ਜੀਂਵਦਿਆਂ ਜਨਮ ਜਾਣਾ ਜੀਤ, ਮਰ ਕੇ ਜਨਮ ਦੀ ਲੋੜ ਰਹੇ ਨਾ ਰਾਈਆ। ਆਤਮਾ ਪਰਮਾਤਮਾ ਦੀ ਤੁਹਾਡੀ ਪੱਕੀ ਹੋ ਗਈ ਪ੍ਰੀਤ, ਦੁਨੀਆਦਾਰ ਅੱਗੇ ਸਕੇ ਨਾ ਕੋਇ ਤੁੜਾਈਆ। ਕਿਉਂ ਤੁਹਾਡੇ ਕੋਲ ਪ੍ਰਭੂ ਨੇ ਕੀਤੀ ਬਖ਼ਸ਼ੀਸ਼, ਦੂਜੇ ਅੱਗੇ ਮੰਗਣ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਿਰ ਆਪਣਾ ਹੱਥ ਟਿਕਾਈਆ। ਜਨ ਭਗਤੋ ਕੀ ਕਿਸੇ ਕੋਲੋਂ ਮੰਗੋ, ਮਾਨਸ ਸਾਰੇ ਨਜ਼ਰੀ ਆਈਆ। ਇਕੋ ਪ੍ਰਭੂ ਦੇ ਪਿਆਰ ਵਿਚ ਆਪਣਾ ਆਪ ਰੰਗੋ, ਫੇਰ ਰੰਗਣ ਦੀ ਲੋੜ ਰਹੇ ਨਾ ਰਾਈਆ। ਮੰਜ਼ਲ ਇਕੋ ਲੰਘੋ, ਜਿਸ ਦੀ ਪੌੜੀ ਦੇ ਉਤੇ ਪੌੜਾ ਹੋਰ ਨਾ ਕੋਇ ਵਖਾਈਆ। ਆਪਣੀ ਆਤਮਾ ਨੂੰ ਓਸ ਦਵਾਰੇ ਟੰਗੋ, ਜਿਥੋਂ ਫੜ ਕੇ ਬਾਹਰ ਨਾ ਕੋਇ ਕਢਾਈਆ। ਵੇਖੋ ਦੁਨੀਆਦਾਰਾਂ ਕੋਲੋਂ ਕਦੇ ਨਾ ਸੰਗੋ, ਦੁਨੀਆ ਕੰਮ ਕਿਸੇ ਨਾ ਆਈਆ। ਤੁਹਾਡੇ ਕੋਲੋਂ ਕੋਈ ਕਰੌਣਾ ਨਹੀਂ ਜੰਗੋ, ਤੁਸੀਂ ਇਕ ਇਕ ਫੁੱਲ ਸੁਟੋ, ਦੁਨੀਆ ਗੋਲਿਆਂ ਨਾਲ ਕਰੇ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਇਹ ਫੁੱਲ ਨਹੀਂ ਇਹ ਜਗ ਦੀ ਅਗਨੀ ਅੱਗ, ਅੱਗ ਸਕੇ ਨਾ ਕੋਇ ਬੁਝਾਈਆ। ਕਾਅਬੇ ਵਾਲਿਆਂ ਭੁਲਣੇ ਹੱਜ, ਹਜ਼ਰਤ ਦੇਣ ਦੁਹਾਈਆ। ਈਸਾ ਮੂਸਾ ਮੁਹੰਮਦ ਸਾਰੇ ਇਕ ਦੂਜੇ ਨੂੰ ਰਹੇ ਸੱਦ, ਬਹੁੜੀ ਬਹੁੜੀ ਕਰ ਕੇ ਰਹੇ ਸੁਣਾਈਆ। ਜ਼ਰਾ ਵੇਖੋ ਸੰਮਤ ਪੰਜ ਵਿਚ ਕਿਸ ਤਰ੍ਹਾ ਝਗੜਾ ਪੈਂਦਾ ਉਤੇ ਹੱਦ, ਹਦੂਦਾਂ ਦੇਣ ਦੁਹਾਈਆ। ਬਿਨਾ ਭਗਤਾਂ ਤੋਂ ਕਿਸੇ ਹੋਣਾ ਨਹੀਂ ਗਦ ਗਦ, ਖ਼ੁਸ਼ੀ ਹਿਰਦੇ ਵਿਚ ਨਾ ਕੋਇ ਸਮਾਈਆ। ਜ਼ਰਾ ਖੇਲ ਵੇਖਿਓ ਸਾਰੀ ਦੁਨੀਆ ਨਾਲੋਂ ਹੋਣਾ ਅਲੱਗ, ਵਖਰੀ ਧਾਰ ਇਕ ਵਖਾਈਆ। ਕਿਉਂ ਇਹ ਖੇਲ ਸੂਰੇ ਸਰਬਗ, ਜਿਸ ਦੀ ਸਮਝ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਹੁਕਮ ਇਕ ਵਰਤਾਈਆ। ਫੁੱਲ ਕਹਿਣ ਇਹ ਬਰਖਾ ਅੰਮ੍ਰਿਤ ਧਾਰ, ਜਨ ਭਗਤਾਂ ਦਿਤੀ ਲਗਾਈਆ। ਸ਼ਬਦ ਗੁਰੂ ਕਿਹਾ, ਨਹੀਂ ਇਸ ਦੇ ਨਾਲ ਸਾਰੀ ਸ੍ਰਿਸ਼ਟੀ ਦਾ ਕਰਨਾ ਵਿਹਾਰ, ਇਹ ਮੇਰੀ ਬੇਪਰਵਾਹੀਆ। ਕਿਉਂ ਸ਼ਬਦ ਦੇ ਸ਼ਬਦ ਸਦਾ ਇਖ਼ਤਿਆਰ, ਤੇ ਸ਼ਬਦ ਦਾ ਸ਼ਬਦ ਸਦਾ ਮੁਖ਼ਤਿਆਰ, ਸ਼ਬਦ ਦਾ ਸ਼ਬਦ ਸਦਾ ਆਗਿਆਕਾਰ, ਸ਼ਬਦ ਨਿਰਗੁਣ ਤੇ ਸ਼ਬਦ ਸਰਗੁਣ,

❋

❋

ਬਿਨਾ ਸ਼ਬਦ ਤੋਂ ਮੰਡਲ ਰਾਸ ਵਿਚ ਰੰਗ ਜਗਤ ਨਾ ਕੋਇ ਵਖਾਈਆ। ਸ਼ਬਦ ਕਹੇ ਮੈਂ ਸਤਿਗੁਰੂ ਮੈਂ ਗੁਰਦੇਵ ਮੈਂ ਸਾਰੀ ਦੀਨ ਦੁਨੀ ਦਾ ਬਦਮਾਸ਼, ਬਦੀ ਕਰਨ ਕਰੌਣ ਵਾਲਾ ਸ਼ਬਦ ਇਕ ਅਖਵਾਈਆ। ਪਰ ਇਹ ਮੇਰਾ ਮਨ ਦੇ ਨਾਲ ਕੰਮ ਖ਼ਾਸ, ਤੇ ਬੁੱਧੀ ਨਾਲ ਟਕਰਾਈਆ। ਤੇ ਜਿਸ ਵੇਲੇ ਮੈਂ ਆਤਮਾ ਨੂੰ ਦੇਵਾਂ ਪਰਕਾਸ਼, ਓਹ ਮੇਰਾ ਮੇਰਾ ਨੂਰ ਨੂਰ ਨਜ਼ਰੀ ਆਈਆ। ਗੁਰ ਅਵਤਾਰ ਪੈਗ਼ੰਬਰ, ਸ਼ਬਦ ਗੁਰੂ ਕਹੇ, ਮੇਰੇ ਕੀਤੇ ਨੂੰ ਨਹੀਂ ਸਕੇ ਵਾਚ, ਜੋ ਅੰਦਰ ਸੁਣਾਇਆ, ਓਨ੍ਹਾਂ ਨੇ ਰਸਨਾ ਗਾਇਆ, ਕ਼ਲਮ ਸ਼ਾਹੀ ਨਾਲ ਲਿਖਾਇਆ, ਲਿਖ ਕੇ ਸਿਫ਼ਤਾਂ ਗਏ ਸੁਣਾਈਆ। ਓਨ੍ਹਾਂ ਅੱਖਰਾਂ ਉਤੇ ਧਰਵਾਸ ਰਖਾਇਆ, ਜਿਸ ਨੂੰ ਅੱਗ ਨਾਲ ਸਾਰੇ ਦੇਣ ਜਲਾਇਆ, ਉਹ ਪ੍ਰਭੂ ਅਬਿਨਾਸ਼ੀ ਭੁਲਾਇਆ, ਜੋ ਘਰ ਘਰ ਅੰਦਰ ਡੇਰਾ ਲਾਈਆ। ਅੱਲਾ ਵਾਹਿਗੁਰੂ ਰਾਮ ਕ੍ਰਿਸ਼ਨ ਓਮ ਜੈ ਜੈਕਾਰ ਕਰਾਇਆ, ਜੈ ਜੈਕਾਰ ਕਰੌਣ ਵਾਲਾ ਨਜ਼ਰ ਕੋਇ ਨਾ ਆਈਆ। ਸ਼ਬਦ ਕਹੇ ਮੇਰਾ ਆਦਿ ਅੰਤ ਕਿਸੇ ਨਾ ਪਾਇਆ, ਜੇ ਕਿਸੇ ਉਤੇ ਕਿਰਪਾ ਕੀਤੀ, ਓਨ ਭਗਵੰਤ ਨੂੰ ਕੰਤ ਕਹਿ ਸੁਣਾਇਆ, ਨਾਰੀ ਹੋ ਕੇ ਮੈਂ ਸਾਚੀ ਸੇਵ ਕਮਾਈਆ। ਜੇ ਕਿਸੇ ਬੁਤ ਵਿਚ ਨੂਰ ਚਮਕਾਇਆ, ਓਨ ਓਸ ਦਾ ਮੰਤ ਦ੍ਰਿੜਾਇਆ, ਅੱਠੇ ਪਹਿਰ ਧਿਆਨ ਲਗਾਇਆ, ਸਾਹ ਸਾਹ ਰਸਨਾ ਗਾਇਆ, ਚਰਨ ਕਵਲ ਕਵਲ ਚਰਨ ਬਿਨਾ ਚਰਨਾ ਤੋਂ ਸੀਸ ਨਿਵਾਇਆ, ਤੇ ਸ਼ਬਦ ਗਰੂ ਕਹੇ ਮੈ ਕਿਸੇ ਦਾ ਫੇਰ ਵੀ ਨਹੀਂ ਮਾਣ ਵਧਾਇਆ, ਜੋ ਆਇਆ ਸੋ ਪਾਰ ਕਰਾਇਆ, ਵੇਖੋ ਗੁਰੂ ਅਵਤਾਰ ਪੈਗ਼ੰਬਰ ਕਿਸੇ ਦੇ ਸਾਹਮਣੇ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸ਼ਬਦ ਗੁਰੂ ਕਹੇ ਮੈਂ ਅੰਨ੍ਹਾ ਬੋਲਾ, ਸੁਣਨ ਕੁਛ ਨਾ ਪਾਈਆ। ਭੇਖਾਧਾਰੀ ਵਸਾਂ ਵਿਚ ਕਾਇਆ ਚੋਲਾ, ਤੱਤਾਂ ਵਿਚ ਸੋਭਾ ਪਾਈਆ। ਜਿਸ ਵੇਲੇ ਚਾਹਵਾਂ ਓਸ ਵੇਲੇ ਆਪਣੀ ਧਾਰ ਦਾ ਬੋਲਾਂ ਬੋਲਾ, ਅਨਬੋਲਤ ਹੋ ਕੇ ਆਪਣਾ ਰਾਗ ਸੁਣਾਈਆ। ਜੇ ਮੈਂ ਕਹਿ ਦਿਤਾ ਪ੍ਰਭੂ ਮੌਲਾ, ਤੇ ਸਾਰਿਆਂ ਮੌਲਾ ਮੌਲਾ ਕਹਿ ਕੇ ਰੌਲਾ ਦਿਤਾ ਪਾਈਆ। ਜੇ ਮੈਂ ਕਿਹਾ ਸਤਿਨਾਮ, ਤੇ ਸਤਿ ਸਤਿ ਸਾਰੇ ਰਹੇ ਗਾਈਆ। ਜੇ ਮੈਂ ਕਿਹਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਤੇ ਵਾਹ ਵਾ ਗੁਰੂ ਦੀ ਸਾਰੇ ਕਰਨ ਵਡਿਆਈਆ। ਤੇ ਜੇ ਮੈਂ ਕਹਾਂ ਓਸ ਪ੍ਰਭੂ ਦਾ ਕੋਈ ਨਾਮ ਨਹੀਂ ਕੋਈ ਨਿਸ਼ਾਨ ਨਹੀਂ ਤੇ ਤੁਸੀਂ ਕਿਸ ਦਾ ਗੌਂਦੇ ਢੋਲਾ, ਉਹ ਫਿਰ ਸਾਰੇ ਦਿਆਂ ਭੁਲਾਈਆ। ਜੇ ਮੈਂ ਕਹਾਂ ਉਹ ਤੱਕੜ ਵਾਲਾ ਤੋਲਾ, ਜੇ ਮੈਂ ਕਹਾਂ ਧੁਰਦਰਗਾਹ ਦਾ ਦੂਲ੍ਹਾ, ਜੇ ਮੈਂ ਕਹਾਂ ਉਹਦਾ ਹੁਕਮ ਹੋਵੇ ਮਾਅਕੂਲਾ, ਜੇ ਮੈਂ ਕਹਾਂ ਉਹ ਸਾਰਿਆਂ ਅੰਦਰ ਫਲਿਆ ਫੂਲਾ, ਫੇਰ ਹੱਥ ਜੋੜ ਕੇ ਸਾਰੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸ਼ਬਦ ਕਹੇ ਮੈਂ ਰਾਮ ਬਣ ਗਿਆ, ਸੀਤਾ ਪਿੱਛੇ ਭੱਜਿਆ ਵਾਹੋ ਦਾਹੀਆ। ਸ਼ਬਦ ਕਹੇ ਮੈਂ ਕਾਹਨ ਬਣ ਗਿਆ, ਰਾਧਾ ਪਿੱਛੇ ਬੰਸਰੀ ਰਿਹਾ ਵਜਾਈਆ। ਸ਼ਬਦ ਕਹੇ ਮੈਂ ਮੂਸਾ ਬਣ ਗਿਆ, ਮੂੰਹ ਦੇ ਭਾਰ ਰਗੜ ਕੇ ਨੱਕ ਦਿਤਾ ਘਸਾਈਆ। ਸ਼ਬਦ ਕਹੇ ਮੈਂ ਈਸਾ ਬਣ ਗਿਆ, ਗਲ ਫਾਸੀ ਲਈ ਲਟਕਾਈਆ। ਸ਼ਬਦ ਕਹੇ ਮੈਂ ਮੁਹੰਮਦ ਬਣ ਗਿਆ, ਕਲਮਿਆਂ ਵਿਚ ਦਿਤੀ ਦੁਹਾਈਆ। ਸ਼ਬਦ ਕਹੇ ਮੈਂ ਨਾਨਕ ਬਣ ਗਿਆ, ਗ਼ਰੀਬੀ ਵੇਸ ਕਰ ਕੇ ਧਰਤੀ ਕਦਮਾਂ ਨਾਲ ਮਿਣਾਈਆ । ਸ਼ਬਦ ਕਹੇ ਮੈਂ ਗੋਬਿੰਦ ਬਣ ਗਿਆ, ਖੰਡਾ ਖੜਗ ਚਮਕਾਈਆ। ਸ਼ਬਦ ਕਹੇ ਮੈਂ ਸਭ ਨੂੰ ਛਡ ਗਿਆ, ਸ਼ਬਦ ਸ਼ਬਦ ਵਿਚ ਸਮਾਈਆ। ਸ਼ਬਦ ਕਹੇ ਮੈਂ ਸਭ ਕੁਛ ਬਣ ਗਿਆ, ਆਪੇ

❋

❋

ਪਿਤਾ ਤੇ ਆਪੇ ਮਾਈਆ। ਸ਼ਬਦ ਕਹੇ ਮੈਂ ਤਾਣਾ ਤਣ ਗਿਆ, ਲੱਖ ਚੁਰਾਸੀ ਨਜ਼ਰੀ ਆਈਆ। ਸ਼ਬਦ ਕਹੇ ਮੈਂ ਵਿਸ਼ਨ ਬ੍ਰਹਮ ਸ਼ਿਵ ਘਾੜਤ ਘੜ ਗਿਆ, ਸੰਸਾਰੀ ਭੰਡਾਰੀ ਸੰਘਾਰੀ ਨਾਉਂ ਰਖਾਈਆ। ਸ਼ਬਦ ਕਹੇ ਜੇ ਮੈਨੂੰ ਤੱਕੋ ਤੇ ਮੈਂ ਸਾਰਿਆਂ ਵਿਚ ਵੜ ਗਿਆ, ਬਿਨਾ ਮੇਰੇ ਤੋਂ ਜੀਂਦਾ ਨਜ਼ਰ ਕੋਇ ਨਾ ਆਈਆ। ਸ਼ਬਦ ਕਹੇ ਮੈਂ ਅੰਦਰ ਕਾਇਆ ਮੰਦਰ ਤੇ ਸਭ ਦੀ ਚੋਟੀ ਉਤੇ ਚੜ੍ਹ ਗਿਆ, ਸਿਖ਼ਰ ਬਹਿ ਕੇ ਆਪਣਾ ਆਸਣ ਲਾਈਆ। ਸ਼ਬਦ ਕਹੇ ਮੈਂ ਮੂਰਖ ਮੂੜ੍ਹ ਬਣ ਗਿਆ, ਅਕ਼ਲ ਵਿਦਿਆ ਨਾ ਕੋਇ ਚਤੁਰਾਈਆ। ਸ਼ਬਦ ਕਹੇ ਮੈਂ ਸਭ ਕੁਛ ਪੜ੍ਹ ਗਿਆ, ਮੇਰੇ ਪੜ੍ਹਾਇਆਂ ਤੋਂ ਬਿਨਾ ਗੁਰ ਅਵਤਾਰ ਪੈਗ਼ੰਬਰ ਕਿਸੇ ਨੂੰ ਸਮਝ ਕਿਛ ਨਾ ਆਈਆ। ਸੋ ਸ਼ਬਦ ਕਹੇ ਮੈਂ ਪਹਿਲੀ ਚੇਤ ਜਗਤ ਜਹਾਨ ਦੇ ਮੈਦਾਨ ਵਿਚ ਖੜ੍ਹ ਗਿਆ, ਮਦਦ ਅਵਰ ਨਾ ਮੰਗ ਮੰਗਾਈਆ। ਆਪਣੇ ਵਿਹਾਰ ਅੰਦਰ ਸ੍ਰਿਸ਼ਟੀ ਦੀ ਦ੍ਰਿਸ਼ਟੀ ਨਾਲ ਲੜ ਗਿਆ, ਆਪਣੀ ਕਾਰ ਅੰਦਰ ਇਸ਼ਟੀ ਦਾ ਰੂਪ ਧਰਾਈਆ। ਨਾ ਕਦੇ ਜੰਮਿਆਂ ਤੇ ਨਾ ਕਦੇ ਮਰ ਗਿਆ, ਮੜ੍ਹੀ ਗੋਰ ਨਾ ਕਦੇ ਦਬਾਈਆ। ਨਾ ਹਿੰਦੂ ਨਾ ਸਿੱਖ ਨਾ ਈਸਾਈ ਨਾ ਮੁਸਲਿਮ ਤੇ ਮੈਂ ਨਾ ਕਿਸੇ ਮਜ਼੍ਹਬ ਨੂੰ ਚੰਗਾ ਕਰ ਕੇ ਵਰਜਿਆ, ਆਓ ਤੁਹਾਨੂੰ ਸਿੰਘਾਸਣ ਉਤੇ ਦਿਆਂ ਬੈਠਾਈਆ। ਜਦੋਂ ਦਿਲ ਕੀਤਾ ਓਨ੍ਹਾਂ ਦੇ ਹੱਥਾਂ ਵਿਚ ਫੜਾ ਕੇ ਨਿੱਕੀਆਂ ਨਿੱਕੀਆਂ ਪਰਚੀਆਂ, ਬੱਚਿਆਂ ਵਾਂਗ ਦਿਤਾ ਪਰਚਾਈਆ। ਕਿਸੇ ਨੂੰ ਰਾਮ ਕਿਸੇ ਨੂੰ ਕ੍ਰਿਸ਼ਨ ਕਿਸੇ ਨੂੰ ਓਮ ਅੱਲਾ ਸਤਿਨਾਮ ਦੇ ਕੇ ਜਗਤ ਵਾਲਾ ਖ਼ਰਚਿਆ, ਮਾਤਲੋਕ ਦੇ ਰਾਹੇ ਦਿਤੇ ਪਾਈਆ। ਓਨ ਆ ਕੇ ਉਤੇ ਧਰਤਿਆ, ਧਰਨੀ ਧਰਤ ਧਵਲ ਦਿਤੀ ਵਡਿਆਈਆ। ਗੁਣ ਗਾ ਕੇ ਪ੍ਰੀਤਮ ਅਰਸ਼ਿਆ, ਸਿਫ਼ਤ ਦਿਤੀ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸ਼ਬਦ ਗੁਰੂ ਕਹੇ ਸਾਰੇ ਕਹਿੰਦੇ ਮੰਨੋ ਸ਼ਾਸਤਰ ਸਿਮਰਤ ਵੇਦ ਪੁਰਾਨ, ਅੰਜੀਲ ਕ਼ੁਰਾਨਾਂ ਧਿਆਨ ਲਗਾਈਆ। ਮੈਂ ਹੱਸਦਾ ਫਿਰਾਂ ਬਿਨਾ ਮੇਰੀ ਕਿਰਪਾ ਕਿਸੇ ਨੂੰ ਔਣਾ ਨਹੀਂ ਗਿਆਨ, ਪੜ੍ਹਿਆਂ ਹੱਥ ਕੁਛ ਨਾ ਆਈਆ। ਜਿੰਨਾਂ ਚਿਰ ਮੈਂ ਅੰਦਰ ਨਾ ਵੜਿਆ ਮੰਦਰ ਨਾ ਚੜ੍ਹਿਆ ਤੇ ਮੇਰੀ ਕੌਣ ਦੇਊ ਪਹਿਚਾਨ, ਨਿਜ ਨੇਤਰ ਨਾ ਕੋਇ ਖੁਲ੍ਹਾਈਆ। ਪੜ੍ਹਨਾ ਰਸਨਾ ਦਾ ਗਾਨ, ਸੁਣਨਾ ਕੰਨਾਂ ਦਾ ਵਿਧਾਨ, ਮਿਲਣਾ ਜਿਸ ਵੇਲੇ ਪ੍ਰਭੂ ਹੋਵੇ ਮਿਹਰਵਾਨ, ਬਿਨਾ ਮਿਹਰ ਤੋਂ ਮਿਲਣ ਕੋਇ ਨਾ ਪਾਈਆ। ਤੇ ਜੇ ਕੋਈ ਕਹੇ ਅਸੀਂ ਸਾਰੇ ਇਨਸਾਨ, ਸਾਡੇ ਵਿਚ ਭਗਵਾਨ, ਅਸੀਂ ਓਸੇ ਦਾ ਨਿਸ਼ਾਨ, ਬ੍ਰਹਮ ਬ੍ਰਹਮ ਬ੍ਰਹਮ ਸਾਰੇ ਨਜ਼ਰੀ ਆਈਆ। ਸ਼ਬਦ ਗੁਰੂ ਕਹੇ ਫੇਰ ਮੈਂ ਕਹਾਂ ਤੁਹਾਡੇ ਬ੍ਰਹਮ ਦੀ ਕਿਹੜੀ ਦੁਕਾਨ, ਤੇ ਜੇ ਤੁਸੀਂ ਬ੍ਰਹਮ ਤੇ ਤੁਹਾਡੀ ਕਰੇ ਕੌਣ ਪਹਿਚਾਨ, ਤੇ ਬੇਪਹਿਚਾਣ ਕਵਣ ਅਖਵਾਈਆ। ਏਸੇ ਕਰ ਕੇ ਮੈਂ ਅੱਖਰਾਂ ਵਿਚ ਪਵਾ ਦਿਤਾ ਘਮਸਾਨ, ਅੱਖਰਾਂ ਨਾਲ ਅੱਖਰ ਅੱਖਰਾਂ ਨਾਲ ਅੱਖਰ, ਤ੍ਰੈਗੁਣ ਮਾਇਆ ਨਾਲ ਅੱਖਰਾਂ ਵਾਲੇ ਨਾਮ, ਪ੍ਰਭੂ ਨੇ ਦਿਤੇ ਲੜਾਈਆ। ਕੀ ਪ੍ਰਭੂ ਨੂੰ ਚੰਗਾ ਕਹੋਗੇ ਕਿ ਸ਼ੈਤਾਨ, ਜਿਸ ਨੇ ਗੁਰ ਅਵਤਾਰ ਪੈਗ਼ੰਬਰਾਂ ਕੋਲੋਂ ਆਪਣੇ ਰਸਤੇ ਬਦਲਾ ਕੇ ਸੰਤ ਸੰਤਾਂ ਨਾਲ ਦਿਤੇ ਟਕਰਾਈਆ। ਸ਼ਬਦ ਗੁਰੂ ਕਹੇ ਮੈਂ ਆਦਿ ਜੁਗਾਦਿ ਸਦਾ ਬਲਵਾਨ, ਬਲਧਾਰੀ ਇਕ ਅਖਵਾਈਆ। ਸਦਾ ਰਹੇ ਮੇਰੀ ਕਮਾਨ, ਹੁਕਮ ਇਕੋ ਇਕ ਵਰਤਾਈਆ। ਜੋ ਆਇਆ ਸੋ ਬਣ ਕੇ ਗ਼ੁਲਾਮ, ਨਫ਼ਰਾਂ ਵਾਲੀ ਕਾਰ ਕਮਾਈਆ। ਏਸੇ ਕਰ ਕੇ ਡੰਡਾਵਤ ਬੰਦਨਾ ਸਯਦੇ ਕਰਦੇ ਰਹੇ ਸਲਾਮ, ਨਿਉਂ ਨਿਉਂ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਸ਼ਬਦ

❋

❋

ਗੁਰੂ ਕਹੇ ਅੱਜ ਤੋਂ ਸਮਝ ਲਓ ਸਤਿਜੁਗ ਦੀ ਧਾਰਾ, ਸਤਿ ਦਾ ਸਤਿ ਲੈਣਾ ਉਪਜਾਈਆ। ਪਰਗਟ ਇਕ ਇਕ ਦਾ ਸਰਬ ਪਸਾਰਾ, ਵੇਖਣਹਾਰਾ ਥਾਉਂ ਥਾਈਂਆ। ਜਿਸ ਨੂੰ ਕਹਿੰਦੇ ਕਲ ਕਲਕੀ ਅਵਤਾਰਾ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਓਸ ਦਾ ਸ਼ਬਦ ਗੁਰੂ ਸਿਕਦਾਰਾ, ਹੁਕਮੇ ਅੰਦਰ ਆਪਣਾ ਹੁਕਮ ਵਰਤਾਈਆ। ਜਨ ਭਗਤੋ ਤੁਸਾਂ ਜਨਮ ਨਹੀਂ ਲੈਣਾ ਦੁਬਾਰਾ, ਮਾਤ ਗਰਭ ਅਗਨ ਨਾ ਕੋਇ ਤਪਾਈਆ। ਮਿਲਣਾ ਮੇਲ ਓਸ ਨਿਰਾਕਾਰਾ, ਜੋ ਨਿਰੰਕਾਰ ਨਿਰਵੈਰ ਸਚਖੰਡ ਸਾਚੇ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਆਪਣਾ ਰੰਗ ਰੰਗਾਈਆ। ਸ਼ਬਦ ਗੁਰੂ ਕਹੇ ਹੁਣ ਮੇਰੀ ਬੜੀ ਹੋਣੀ ਪਰੀਖਿਆ, ਵਿਦਵਾਨਾਂ ਲੈਣੀ ਅੰਗੜਾਈਆ। ਜਿਨ੍ਹਾਂ ਕਦੀ ਨੇਤਰ ਨਹੀਂ ਦੀਖਿਆ, ਓਨ੍ਹਾਂ ਅੱਖੀਂ ਮੀਟ ਕੇ ਕਹਿਣਾ ਮਿਲਿਆ ਨੂਰ ਅਲਾਹੀਆ। ਕਬਾਬ ਖਾਣਾ ਭੁੰਨ ਕੇ ਉਤੇ ਸੀਖਿਆ, ਕਹਿਣ ਧਰਮ ਦੀ ਰੀਤੀ ਅਸਾਂ ਅਪਣਾਈਆ। ਸਤਿਗੁਰ ਸ਼ਬਦ ਨੇ ਸਾਰਿਆਂ ਤੋਂ ਪੁੱਛਣਾ ਤੁਹਾਡਾ ਪਿਛਲਾ ਜਨਮ ਕਿਸ ਤਰ੍ਹਾ ਬੀਤਿਆ, ਓਹ ਦਿਓ ਸਮਝਾਈਆ। ਤੇ ਕੀ ਅਗਲੇ ਸਾਲ ਦੀ ਹੋਣੀ ਰੀਤਿਆ, ਪਰਦਾ ਦਿਓ ਖੁਲ੍ਹਾਈਆ। ਕਿਹੜੀ ਵਸਤ ਤੁਹਾਡੇ ਕਾਇਆ ਖ਼ੀਸਿਆ, ਬਾਹਰ ਦਿਓ ਕਢਾਈਆ। ਜ਼ਰਾ ਆਪਣਾ ਆਤਮਾ ਤੱਕੋ ਬਿਨਾ ਸ਼ੀਸ਼ਿਆ, ਬਿਨਾ ਸ਼ਮਅ ਤੋਂ ਆਪਣਾ ਨੂਰ ਵੇਖੋ ਰੁਸ਼ਨਾਈਆ। ਸੁਣੋ ਅਗੰਮਾ ਕ਼ਲਮਾ ਅਨੋਖਾ ਗੀਤਿਆ, ਜਿਹੜਾ ਚਾਰ ਜੁਗ ਦੇ ਸ਼ਾਸਤਰ ਨਾ ਸਕਣ ਸਮਝਾਈਆ। ਕਿਹੜਾ ਰਸ ਮੀਠਿਆ, ਬਿਨ ਰਸਨਾ ਜਿਹਵਾ ਦੇਣਾ ਸਮਝਾਈਆ। ਜਿਹੜੇ ਤਪਣ ਵਾਲੇ ਤ੍ਰੈਗੁਣ ਪੰਜ ਤੱਤ ਅੰਗੀਠਿਆ, ਸਾਂਤਕ ਸਤਿ ਨਾ ਕੋਇ ਕਰਾਈਆ। ਓਨ੍ਹਾਂ ਨੂੰ ਮੰਗਿਆਂ ਮਿਲੇ ਨਾ ਭੀਖਿਆ, ਨਾਮ ਭੰਡਾਰਾ ਨਾ ਕੋਇ ਵਰਤਾਈਆ। ਸਭ ਨੇ ਪੌਣਾ ਆਪਣਾ ਕੀਤਿਆ, ਅੱਗੇ ਹੋ ਨਾ ਕੋਇ ਬਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਵੱਡਾ ਵਡ ਵਡਿਆਈਆ। ਸ਼ਬਦ ਗੁਰੂ ਕਹੇ ਮੇਰਾ ਪੈਣਾ ਇਕ ਧਮਾਕਾ, ਸਭ ਨੂੰ ਦੇਣਾ ਹਿਲਾਈਆ। ਅਨੇਕਾਂ ਸਾਧਾਂ ਸੰਤਾਂ ਧਿਆਨ ਲਾ ਕੇ ਮੇਰਾ ਖਿਚਣਾ ਖ਼ਾਕਾ, ਨੇਤਰ ਨਜ਼ਰ ਕੁਛ ਨਾ ਆਈਆ। ਮੈਂ ਪੁਛ ਲੈਣਾ ਜਗਤ ਦੇ ਗੁਰੂਓ ਤੁਹਾਡੇ ਪਿਛਲੇ ਨੌ ਜਨਮ ਦਾ ਕੀ ਸਾਕਾ, ਸਚ ਦਿਓ ਦ੍ਰਿੜਾਈਆ। ਜੇ ਤੁਹਾਡਾ ਥੋੜ੍ਹਾ ਥੋੜ੍ਹਾ ਥੋੜ੍ਹਾ ਖੁਲ੍ਹਿਆ ਤਾਕਾ, ਜਿਸ ਵੇਲੇ ਸਾਮ੍ਹਣੇ ਹੋਣਾ ਓਸੇ ਵੇਲੇ ਬੰਦ ਦੇਣਾ ਕਰਾਈਆ। ਹੁਣ ਦੱਸੋ ਕਿਹੜਾ ਕਾਕਾ ਚੁਕੋਗੇ ਢਾਕਾ, ਤੇ ਕਿਸ ਨੂੰ ਬਾਪੂ ਕਹੋਗੇ ਕਿਸ ਦਾ ਮੰਨੋਗੇ ਆਖਾ, ਭੇਦ ਦਿਓ ਖੁਲ੍ਹਾਈਆ। ਇਹ ਕੋਈ ਵਿਦਿਆ ਵਾਲੀਆਂ ਨਹੀਂ ਬਾਤਾਂ, ਵਡਿਆਈ ਨਹੀਂ ਜਾਗ ਕੇ ਕੱਟਣੀਆਂ ਰਾਤਾਂ, ਗੁਣ ਨਹੀਂ ਬਹੁਤੀਆਂ ਗੌਣੀਆਂ ਗਾਥਾਂ, ਅੱਖਰਾਂ ਵਿਚ ਸਿਫ਼ਤ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਹੁਕਮ ਇਕ ਵਰਤਾਈਆ। ਸ਼ਬਦ ਗੁਰੂ ਕਹੇ ਮੈਂ ਦੀਨ ਦੁਨੀ ਦਾ ਬਦਲ ਦੇਣਾ ਯਕੀਨ, ਯਕੇ ਬਾਅਦ ਦੀਗਰੇ ਖੇਲ ਖਿਲਾਈਆ। ਕਲਜੁਗ ਨੂੰ ਕਹਿਣਾ ਆਫ਼ਰੀਨ, ਵਾਹ ਵਾ ਤੇਰੀ ਵਡਿਆਈਆ। ਜਿਸ ਨੇ ਗੁਰ ਅਵਤਾਰ ਪੈਗ਼ੰਬਰਾਂ ਦੀ ਭੁਲਾਈ ਤਾਲੀਮ, ਕਲਜੁਗ ਜੀਵ ਤੁਲਬੇ ਆਪਣੇ ਲਏ ਬਣਾਈਆ। ਮਾਇਆ ਮਮਤਾ ਦਾ ਦੱਸ ਕੇ ਸੀਨ, ਕੂੜੀ ਕਿਰਿਆ ਵਿਚ ਫਸਾਈਆ। ਕਾਮ ਵਾਸਨਾ ਕਰ ਅਧੀਨ, ਕਰੋਧ ਵਿਚ ਹਲਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਸ਼ਬਦ ਗੁਰੂ ਕਹੇ ਜਿਸ ਸਿਰ ਉਤੇ ਬੱਧੀ ਲਾਲ ਪੱਗ, ਲੇਖਾ ਜਨਮ ਜਗਤ ਜਣਾਈਆ। ਹਰੀ ਤਹਿਮਤ

❋

❋

ਰੱਖੀ ਲੱਕ, ਨਾਤਾ ਮੁਹੰਮਦ ਨਾਲ ਵਡਿਆਈਆ। ਚਿੱਟਾ ਕ਼ਮੀਜ਼ ਪਹਿਨ ਕੇ ਝਟ, ਗੋਬਿੰਦ ਲਹਿਣਾ ਰਿਹਾ ਵਖਾਈਆ। ਸਦੀ ਚੌਧਵੀਂ ਰਹੀ ਸੱਦ, ਹੁਕਮ ਇਕੋ ਇਕ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ। ਸਦੀ ਚੌਧਵੀਂ ਕਹੇ ਮੈਂ ਵਖੌਣੀ ਲਾਲ ਧਾਰ, ਮੇਰੀ ਗੋਲੀ ਨੇੜੇ ਆਈਆ। ਗੁਰ ਅਵਤਾਰ ਪੈਗ਼ੰਬਰ ਹੋਣਾ ਖ਼ਬਰਦਾਰ, ਸੰਦੇਸਾ ਇਕ ਅਲਾਹੀਆ। ਧਰਨੀ ਧਰਤ ਧਵਲ ਤੂੰ ਵੀ ਲੈ ਅਧਾਰ, ਤੈਨੂੰ ਦਿਆਂ ਜਣਾਈਆ। ਚਾਰੋਂ ਕੁੰਟ ਹੋਣਾ ਧੂਅੰਧਾਰ, ਅੰਧ ਅੰਧੇਰਾ ਛਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਲਾਲ ਬਸਤਰ ਕਹਿਣ ਅਸਾਂ ਰਹਿਣ ਦੇਣਾ ਨਹੀਂ ਕੋਈ ਸੁਹਾਗ, ਸੁਹਾਗਵੰਤ ਨਾ ਕੋਇ ਵਡਿਆਈਆ। ਚਾਰ ਕੁੰਟ ਨਾ ਰਹੇ ਚਰਾਗ਼, ਅੰਧ ਅੰਧੇਰਾ ਕੂੜ ਲੋਕਾਈਆ। ਦੁਰਮਤ ਮੈਲ ਧੋਵੇ ਕੋਈ ਨਾ ਦਾਗ਼, ਪਤਤ ਪੁਨੀਤ ਨਾ ਕੋਇ ਕਰਾਈਆ। ਕਲਜੁਗ ਜੀਵ ਹੰਸ ਹੋਏ ਕਾਗ, ਮਾਣਕ ਮੋਤੀ ਚੋਗ ਨਾ ਕੋਇ ਚੁਗਾਈਆ। ਬਿਨਾ ਭਗਤਾਂ ਤੋਂ ਅੰਤਰ ਰਿਹਾ ਨਾ ਕੋਇ ਵੈਰਾਗ, ਵੈਰੀ ਅੰਦਰੋਂ ਨਾ ਬਾਹਰ ਕਢਾਈਆ। ਜਗਤ ਸਮਾਜ ਦਾ ਕਰੇ ਨਾ ਕੋਇ ਤਿਆਗ, ਤ੍ਰੈਗੁਣ ਲੇਖਾ ਨਾ ਕੋਇ ਮੁਕਾਈਆ। ਹੱਕ ਖ਼ੁਦਾ ਮੰਨੇ ਨਾ ਕੋਇ ਵਾਹਦ, ਲਾਸ਼ਰੀਕ ਸੀਸ ਨਾ ਕੋਇ ਨਿਵਾਈਆ। ਜਿਸ ਦਾ ਹੁਕਮ ਹੋਣਾ ਆਇਦ, ਅਹਿਦਨਾਮੇ ਸਭ ਦੇ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਲਾਲ ਰੰਗ ਕਹੇ ਮੈਂ ਲਾਲ ਵੇਖਣੀ ਭੂਮੀ, ਭੂਮਿਕਾ ਦਏ ਦੁਹਾਈਆ। ਇਸ਼ਾਰਾ ਮਿਲਦਾ ਵਿਚ ਰੂਮੀ, ਰਹਿਮਾਨ ਦਏ ਵਡਿਆਈਆ। ਖੇਲ ਹੋਣੀ ਨਾਮਾਲੂਮੀ, ਸਿਆਸਤ ਚਲੇ ਨਾ ਕੋਇ ਚਤੁਰਾਈਆ। ਪਰਦਾ ਖੋਲ੍ਹੇ ਨਾ ਕੋਇ ਨਜੂਮੀ, ਹਿਸਾਬ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਹੁਕਮ ਇਕ ਵਰਤਾਈਆ। ਲਾਲ ਰੰਗ ਕਹੇ ਮੈਂ ਕੱਪੜ ਉਤੇ ਚੜ੍ਹਿਆ, ਤਨ ਵਜੂਦ ਸੁਹਾਈਆ। ਮੇਰਾ ਅੰਤਰ ਅੰਤਰ ਲੜਿਆ, ਜਗਤ ਵਿਚ ਦੁਹਾਈਆ। ਮੈਂ ਜੀਂਦਾ ਜਗ ਮਰਿਆ, ਜੀਵਤ ਰੂਪ ਨਾ ਕੋਇ ਬਣਾਈਆ। ਮੇਰਾ ਪਾਸਾ ਅੰਤਮ ਹਰਿਆ, ਜਿੱਤ ਸੰਗ ਨਾ ਕੋਇ ਰਖਾਈਆ। ਮੈਨੂੰ ਦੁਰਗਾ ਇਕ ਵਰਿਆ, ਅਸ਼ਟਭੁਜ ਗਵਾਹੀਆ। ਮੈਂ ਕਲਜੁਗ ਅੰਤਮ ਸੜਿਆ, ਮੇਰਾ ਸੰਗ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਇਕ ਸੁਣਾਈਆ। ਲਾਲ ਰੰਗ ਕਹੇ ਮੇਰੀ ਅਗੰਮੀ ਤਸਵੀਰ, ਹਰਿ ਤਸੱਵਰ ਆਪ ਕਰਾਈਆ। ਮੈਨੂੰ ਸੰਦੇਸ਼ਾ ਦਿਤਾ ਕਬੀਰ, ਜੁਲਾਹਾ ਗਿਆ ਦ੍ਰਿੜਾਈਆ। ਜਿਸ ਵੇਲੇ ਦੀਨ ਦੁਨੀ ਦੀ ਬਦਲੀ ਜ਼ਮੀਰ, ਸ਼ਰਅ ਸਚ ਨਾ ਕੋਇ ਸਮਝਾਈਆ। ਜੂਠ ਝੂਠ ਭਰਿਆ ਖ਼ਮੀਰ, ਖ਼ਾਲੀ ਹੋਈ ਲੋਕਾਈਆ। ਬਦਲੇ ਨਾ ਕੋਇ ਤਕ਼ਦੀਰ, ਤਦਬੀਰ ਨਾ ਕੋਇ ਦ੍ਰਿੜਾਈਆ। ਓਸ ਵੇਲੇ ਸਭ ਦੇ ਨੇਤਰੋਂ ਡਿਗਣਾ ਨੀਰ, ਧੀਰਜ ਧੀਰ ਨਾ ਕੋਇ ਰਖਾਈਆ। ਕਿਸੇ ਕੰਮ ਨਹੀਂ ਔਣੀ ਸ਼ਰਅ ਸ਼ਮਸ਼ੀਰ, ਖੜਗ ਖੰਡਾ ਨਾ ਕੋਇ ਵਡਿਆਈਆ। ਝਗੜਾ ਪੈਣਾ ਸ਼ਾਹ ਹਕੀਰ, ਊਚ ਨੀਚ ਕਰੇ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਲਾਲ ਰੰਗ ਕਹੇ ਮੈਂ ਆਇਆ ਉਤੇ ਫ਼ਰਸ਼, ਖ਼ਾਕੀ ਵੇਖ ਵਖਾਈਆ। ਮੇਰੀ ਮੁਹੰਮਦ ਨਾਲ ਸ਼ਰਤ, ਸਦੀ ਚੌਧਵੀਂ ਦਏ ਗਵਾਹੀਆ। ਜਿਸ ਵੇਲੇ ਤੇਰਾ ਮਹਿਬੂਬ ਆਇਆ ਪਰਤ, ਨਿਰਗੁਣ ਨੂਰ ਨੂਰ

❋

❋

ਅਲਾਹੀਆ। ਕੂੜੀ ਕਿਰਿਆ ਹੋਣਾ ਗ਼ਰਕ਼, ਸ਼ੌਹ ਦਰਿਆ ਦਏ ਡੁਬਾਈਆ। ਦੀਨ ਦੁਨੀ ਦੀ ਵੇਖੇ ਮਰਜ਼, ਹਰ ਹਿਰਦਾ ਫੋਲ ਫੁਲਾਈਆ। ਮੁਹੰਮਦ ਕਹੇ ਮੇਰੀ ਇਕੋ ਗ਼ਰਜ਼, ਆਸਾ ਦਿਆਂ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਭੇਦ ਅਭੇਦਾ ਆਪ ਖੁਲ੍ਹਾਈਆ। ਮੁਹੰਮਦ ਕਹੇ ਸੁਣ ਕਾਲੇ ਰੰਗ, ਕਲਜੁਗ ਦਿਆਂ ਜਣਾਈਆ। ਲਾਲ ਰੂਪ ਲਾਲ ਮੇਰੇ ਹੋਵੇ ਸੰਗ, ਸਗਲਾ ਸੰਗ ਬਣਾਈਆ। ਮੇਰਾ ਮਹਿਬੂਬ ਸੋਹੇ ਅਗੰਮ ਪਲੰਘ, ਜਿਸ ਦਾ ਪਾਵਾ ਚੂਲ ਨਾ ਕੋਇ ਵਖਾਈਆ। ਕਲਮਾ ਨਾਮ ਵੱਜੇ ਮਰਦੰਗ, ਦੋ ਜਹਾਨਾਂ ਦਏ ਸੁਣਾਈਆ। ਕਲਜੁਗ ਮੇਟੇ ਅੰਧੇਰਾ ਅੰਧ, ਸਦੀ ਚੌਧਵੀਂ ਡੇਰਾ ਢਾਹੀਆ। ਸਾਚਾ ਦੱਸੇ ਆਪਣਾ ਛੰਦ, ਆਤਮ ਪਰਮਾਤਮ ਰਾਗ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧਰਮ ਦਵਾਰਾ ਇਕ ਵਖਾਈਆ। ਮੁਹੰਮਦ ਕਹੇ ਸਦੀ ਚੌਧਵੀਂ ਮੇਰਾ ਨਾਤਾ, ਅੰਤ ਅਖ਼ੀਰ ਦ੍ਰਿੜਾਈਆ। ਖੇਲੇ ਖੇਲ ਪੁਰਖ ਬਿਧਾਤਾ, ਪ੍ਰਭ ਠਾਕਰ ਨੂਰ ਅਲਾਹੀਆ। ਜਿਸ ਨੇ ਆਪਣਾ ਰੰਗ ਰੰਗੌਣਾ ਸਾਚਾ, ਲਾਲ ਧਰਨੀ ਦਏ ਕਰਾਈਆ। ਝਗੜਾ ਮੁਕਾਏ ਕੰਚਨ ਗੜ੍ਹ ਕਾਚਾ, ਪੰਕਜ ਪੰਜ ਵੇਖ ਵਖਾਈਆ। ਮੇਰੀ ਪੂਰੀ ਹੋਵੇ ਆਸਾ, ਆਹਿਸਤਾ ਆਹਿਸਤਾ ਵੇਖ ਵਖਾਈਆ। ਖ਼ਾਲੀ ਹੋਵੇ ਭਾਂਡਾ ਕਾਸਾ, ਵਸਤ ਨਜ਼ਰ ਕੋਇ ਨਾ ਆਈਆ। ਮੇਰਾ ਓਸ ਦੇ ਉਤੇ ਭਰਵਾਸਾ, ਜੋ ਭਰਮ ਦਏ ਚੁਕਾਈਆ। ਜਿਸ ਨੇ ਅੰਤ ਅਖ਼ੀਰ ਕਰਨਾ ਤਮਾਸ਼ਾ, ਪਰਵਰਦਿਗਾਰ ਵੇਸ ਵਟਾਈਆ। ਉਸ ਨੇ ਸਭ ਦੀ ਬਦਲ ਦੇਣੀ ਭਾਸ਼ਾ, ਹੁਕਮ ਇਕੋ ਇਕ ਉਪਜਾਈਆ। ਗੁਰ ਅਵਤਾਰ ਪੈਗ਼ੰਬਰ ਹੋਣ ਨਹੀਂ ਦੇਣਾ ਨਰਾਸ਼ਾ, ਮਨਸਾ ਸਭ ਦੀ ਵੇਖ ਵਖਾਈਆ। ਇਕ ਜ਼ਹੂਰ ਕਰੇ ਪਰਕਾਸ਼ਾ, ਨੂਰ ਨੁਰਾਨਾ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਕਰਮ ਇਕ ਕਮਾਈਆ। ਪਹਿਲੀ ਚੇਤ ਕਹੇ ਮੇਰਾ ਆਇਆ ਵਕ਼ਤ ਸੁਹੰਜਣਾ, ਸੋਭਾਵੰਤ ਸੋਭਨੀਕ। ਕਿਰਪਾ ਕਰੇ ਆਦਿ ਨਿਰੰਜਣਾ, ਜਿਸ ਦੇ ਵਿਚ ਹੱਕ ਤੌਫ਼ੀਕ਼। ਦੀਨਾਂ ਨਾਥ ਦਰਦ ਦੁੱਖ ਭੈ ਭੰਜਨਾ, ਆਸਾ ਮਨਸਾ ਪੂਰੀ ਕਰੇ ਉਮੀਦ। ਨਾਮ ਨੇਤਰ ਪਾ ਕੇ ਅੰਜਨਾ, ਨਿਰਗੁਣ ਸਰਗੁਣ ਖੋਲ੍ਹੇ ਦੀਦ। ਚਰਨ ਧੂੜ ਕਰਾਏ ਮਜਨਾ, ਭੇਵ ਖੁਲ੍ਹਾਏ ਗੁਫ਼ਤ ਸ਼ਨੀਦ। ਸਭ ਦੀ ਸਾਂਝੀ ਕਰ ਕੇ ਬੰਦਨਾ, ਦੇਵੇ ਅਗੰਮ ਤਰਤੀਬ। ਧਰਮ ਦਵਾਰ ਇਕੋ ਲੰਘਣਾ, ਚਾਰ ਵਰਨ ਹੋਣ ਨਜ਼ਦੀਕ। ਜਿਸ ਸਭ ਦਾ ਪਰਦਾ ਕੱਜਣਾ, ਰਹਿਣ ਦੇਵੇ ਨਾ ਕੋਇ ਸ਼ਰੀਕ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤ ਕਰੇ ਤਸਦੀਕ਼। ਪਹਿਲੀ ਚੇਤ ਕਹੇ ਪ੍ਰਭ ਮਿੱਤਰ ਪਿਆਰਾ ਏਕਾ, ਸਭ ਨੂੰ ਦਿਆਂ ਸਮਝਾਈਆ। ਦੀਨ ਦੁਨੀ ਦੀ ਸਾਂਝੀ ਟੇਕਾ, ਟਿੱਕੇ ਮਸਤਕ ਨਾਮ ਰਮਾਈਆ। ਸਭ ਦੀ ਬੁਧ ਕਰੇ ਬਿਬੇਕਾ, ਦੁਰਮਤ ਮੈਲ ਧਵਾਈਆ। ਗੁਰ ਅਵਤਾਰ ਪੈਗ਼ੰਬਰਾਂ ਪੂਰਾ ਕਰੇ ਲੇਖਾ, ਬਚਿਆ ਰਹਿਣ ਕੋਇ ਨਾ ਪਾਈਆ। ਇਕੋ ਪ੍ਰਗਟ ਹੋਵੇ ਸ਼ਬਦ ਦੁਲਾਰਾ ਸੁਤ ਅਗੰਮੀ ਬੇਟਾ, ਜਿਸ ਨੂੰ ਜਨਮੇ ਕੋਈ ਨਾ ਮਾਈਆ। ਏਥੇ ਓਥੇ ਦੋ ਜਹਾਨਾਂ ਖੇਵਟ ਖੇਟਾ, ਬੇੜਾ ਆਪਣੇ ਕੰਧ ਉਠਾਈਆ। ਨਿਰਗੁਣ ਸਰਗੁਣ ਬਣ ਕੇ ਆਵੇ ਨੇਤਾ, ਨਰ ਨਰਾਇਣ ਵੇਸ ਵਟਾਈਆ। ਜਨ ਭਗਤੋ ਤੁਹਾਡਾ ਭੁਲਿਆ ਫੇਰ ਨਹੀਂ ਚੇਤਾ, ਜੁਗ ਜਨਮ ਦੇ ਵਿਛੜੇ ਲਏ ਮਿਲਾਈਆ। ਤੁਸੀਂ ਫਿਰਦੇ ਭਾਵੇਂ ਆਪਣੇ ਵਿਚ ਖੇਤਾਂ, ਕਿਰਸਾਣੋ ਤੁਹਾਡੀ ਕਿਰਸ ਲਈ ਕਢਾਈਆ। ਦੇਣੀ ਪਏ ਕੋਈ ਨਾ ਭੇਟਾ, ਭਜਨ ਬੰਦਗੀ ਵੰਡ ਨਾ ਕੋਇ ਵੰਡਾਈਆ। ਸੜਨਾ ਪਏ ਨਾ ਅਗਨੀ ਸੇਕਾ, ਸੀਸ ਸਵਾਹ ਨਾ ਕੋਇ ਸੁਟਾਈਆ। ਸਿਰਫ਼ ਪੰਜ

❋

❋

ਵਾਰੀ ਕਰ ਲਿਆ ਕਰੋ ਚੇਤਾ, ਜੈਕਾਰਾ ਧੁਰ ਦਾ ਆਪ ਲਗਾਈਆ। ਤੇ ਦਰਸ਼ਨ ਵੇਖੋ ਆਪਣੇ ਨੇਤਾ, ਨਿਜ ਨੇਤਰ ਕਰੇ ਰੁਸ਼ਨਾਈਆ। ਜੋਤੀ ਜਾਮਾ ਧਾਰ ਕੇ ਭੇਖਾ, ਨਿਰਗੁਣ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਤਮ ਬ੍ਰਹਮ ਪਾਰਬ੍ਰਹਮ ਹੋ ਕੇ ਕਰੇ ਅਗੰਮੀ ਹੇਤਾ, ਹਿਤਕਾਰੀ ਹੋ ਕੇ ਆਪਣਾ ਮੇਲ ਮਿਲਾਈਆ।