੨ ਚੇਤ ਸ਼ਹਿਨਸ਼ਾਹੀ ਸੰਮਤ ੫ ਜੇਠੂਵਾਲ ਹਰਿ ਭਗਤ ਦਵਾਰ
ਸੰਮਤ ਪੰਜ ਕਹੇ ਸ਼ਹਿਨਸ਼ਾਹ ਦਾ ਲੱਗੇ ਪੰਜਾ, ਪੰਜ ਮਿਲੇ ਵਡਿਆਈਆ। ਜਨ ਭਗਤਾਂ ਭਾਗ ਹੋਏ ਨਾ ਮੰਦਾ, ਤਕ਼ਦੀਰ ਚਲੇ ਨਾ ਕੋਇ ਵਡਿਆਈਆ। ਧੁਰ ਫ਼ਰਮਾਨਾ ਮਿਲੇ ਅਗੰਮਾ ਚੰਗਾ, ਚਾਰ ਕੁੰਟ ਵਡਿਆਈਆ। ਦੇਵੇ ਆਤਮ ਅਨੰਦਾ, ਬ੍ਰਹਮ ਮੇਲ ਮਿਲਾਈਆ। ਸਾਹਿਬ ਬਣ ਬਖ਼ਸ਼ੰਦਾ, ਬਖ਼ਸ਼ੇ ਇਕ ਸਰਨਾਈਆ। ਚੜ੍ਹਾ ਅਗੰਮੀ ਡੰਡਾ, ਮੰਜ਼ਲ ਦਏ ਮੁਕਾਈਆ। ਸਚਖੰਡ ਦਵਾਰ ਵਖਾ ਕੇ ਕੰਢਾ, ਘਰ ਇਕੋ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਸ਼ਹਿਨਸ਼ਾਹੀ ਸੰਮਤ ਕਹੇ ਮੈਂ ਵੇਖੀ ਸਚਖੰਡ ਭਗਤਾਂ ਦੀ ਤਸਵੀਰ, ਪੁਰਖ ਅਕਾਲ ਦਿਤੀ ਵਖਾਈਆ। ਜਿਥੇ ਦਾਤਾ ਗੁਣੀ ਗਹੀਰ, ਨਿਰਗੁਣ ਬੈਠਾ ਸੋਭਾ ਪਾਈਆ। ਨਾ ਕੋਈ ਸ਼ਰਅ ਦਿਸੇ ਜ਼ੰਜੀਰ, ਕੜੀ ਕੜੀ ਬੰਧਨ ਨਾ ਕੋਇ ਬੰਧਾਈਆ। ਗੁਰਮੁਖ ਸੋਹਣੇ ਵੇਖੇ ਵੀਰ, ਨੌਜਵਾਨ ਨਜ਼ਰੀ ਆਈਆ। ਜਾਂ ਮੈਂ ਨਿਗਾਹ ਮਾਰੀ ਮੈਨੂੰ ਨਜ਼ਰ ਆਇਆ ਸਚ ਦਵਾਰੇ ਬੈਠੀ ਕੌਰ ਜਸਬੀਰ, ਜਸ ਆਪਣਾ ਨਾਲ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸੰਮਤ ਕਹੇ ਮੈਂ ਵੇਖ ਕੇ ਹੋਇਆ ਹੈਰਾਨ, ਖ਼ੁਸ਼ੀ ਮੇਰੇ ਅੰਦਰ ਆਈਆ। ਬਿਨਾ ਤੇਲ ਬਾਤੀ ਤੋਂ ਜਗੇ ਸ਼ਮਾਦਾਨ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਸਚ ਸਿੰਘਾਸਣ ਸੋਹੇ ਮਿਹਰਵਾਨ, ਮਹਿਬੂਬ ਡੇਰਾ ਲਾਈਆ। ਮੈਂ ਕੀਤਾ ਚਰਨ ਧਿਆਨ, ਨਿਉਂ ਕੇ ਸੀਸ ਝੁਕਾਈਆ। ਸੁਣਿਆ ਅਗੰਮ ਫ਼ਰਮਾਨ, ਬਿਨ ਰਸਨਾ ਦਿਤਾ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਇਕ ਸੁਣਾਈਆ। ਸ਼ਹਿਨਸ਼ਾਹੀ ਸੰਮਤ ਕਹੇ ਮੈਨੂੰ ਸੁਨੇਹੜਾ ਦੇਵੇ ਜਸਬੀਰ, ਪ੍ਰਭ ਸ਼ਬਦ ਨਾਲ ਸਮਝਾਈਆ। ਮੇਰਾ ਲੇਖਾ ਵੇਖ ਅਖ਼ੀਰ, ਆਖ਼ਰ ਮੰਜ਼ਲ ਦਿਤੀ ਮੁਕਾਈਆ। ਜੇ ਮੈਂ ਨਾ ਔਂਦੀ ਮੇਰਾ ਔਣਾ ਸੀ ਏਥੇ ਵੀਰ, ਜਿਸ ਦੀ ਮੰਗ ਮੇਰੀ ਪਹਿਲੀ ਨਜ਼ਰੀ ਆਈਆ। ਇਹ ਮੇਰੀ ਹਿੰਮਤ ਮੇਰੇ ਜੀਵਣ ਦੀ ਤਕ਼ਦੀਰ, ਤਦਬੀਰ ਪ੍ਰਭ ਦਿਤੀ ਸਮਝਾਈਆ। ਮੈਨੂੰ ਇਸ਼ਾਰਾ ਦੇ ਗਿਆ ਖ਼ੁਸ਼ੀ ਨਾਲ ਕਬੀਰ, ਕਾਅਬਿਆਂ ਤੋਂ ਪਰੇ ਆਇਆ ਚਾਈਂ ਚਾਈਂਆ। ਮੇਰੀ ਬਦਲ ਗਈ ਜ਼ਮੀਰ, ਅੰਤਰ ਅੰਤਰ ਵੱਜੀ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਜਸਬੀਰ ਕਹੇ ਇਹ ਮੇਰੀ ਪਹਿਲੀ ਸੇਵ, ਸਤਿਗੁਰ ਦਿਤੀ ਲਗਾਈਆ। ਪੰਜ ਜੇਠ ਲੇਖ ਲਿਖਾਇਆ ਵਡ ਦੇਵੀ ਦੇਵ, ਬੀਸ ਸਾਲ ਦੇਣ ਗਵਾਹੀਆ। ਮੈਂ ਰਾਹ ਤੱਕਦੀ ਰਹੀ ਕਿਸ ਵੇਲੇ ਨਿਹਚਲ ਧਾਮ ਮਿਲੇ ਨਿਹਕੇਵ, ਦਰਗਾਹ ਸਾਚੀ ਸੋਭਾ ਪਾਈਆ। ਮੈਂ ਧਿਔਂਦੀ ਰਹੀ ਬਿਨ ਰਸਨਾ ਜਿਹਵ, ਅੰਤਰ ਅੰਤਰ ਆਸ ਰਖਾਈਆ। ਜੇ ਮੈਂ
❋
❋
ਨਾ ਔਂਦੀ ਮੇਰਾ ਵੀਰ ਔਣਾ ਸੀ ਬਲਦੇਵ, ਬਲਧਾਰੀ ਮੇਰੇ ਅੰਤਰ ਦਿਤੀ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਘਰ ਸਾਚਾ ਇਕ ਸੁਹਾਈਆ। ਜਸਬੀਰ ਕਹੇ ਮੇਰੀ ਪਹਿਲੀ ਸੀ ਮੰਗ, ਨੰਨ੍ਹੀ ਬੱਚੀ ਦਿਆਂ ਜਣਾਈਆ। ਮੈਨੂੰ ਯਾਦ ਜਿਸ ਵੇਲੇ ਘੁਮਾਇਆ ਗਿਆ ਸੀ ਉਪਰ ਪਲੰਘ, ਚਾਰੋਂ ਕੁੰਟ ਧਾਰ ਬਣਾਈਆ। ਫੜ ਕੇ ਇਕ ਟੰਗ, ਸਿੱਧੀ ਤੋਂ ਪੁੱਠੀ ਦਿਤਾ ਲਮਕਾਈਆ। ਮੇਰੇ ਅੰਦਰ ਆਈ ਗੰਢ, ਸੰਦੇਸ਼ਾ ਸੁਣਿਆ ਧੁਰਦਰਗਾਹੀਆ। ਤੇਰੇ ਪਿਛੋਂ ਹਰਿਭਗਤ ਚੜ੍ਹਨਾ ਚੰਦ, ਜਿਸ ਦਾ ਪਿਤਾ ਸਿੰਘ ਪ੍ਰੀਤਮ ਬਲਵੰਤ ਕੌਰ ਹੋਣੀ ਮਾਈਆ। ਤੇਰਾ ਲਹਿਣਾ ਦੇਣਾ ਓਸ ਨਾਲ ਜੋ ਸਦਾ ਸਦਾ ਬਖ਼ਸ਼ੰਦ, ਬਖ਼ਸ਼ਿਸ਼ ਰਹਿਮਤ ਆਪ ਕਮਾਈਆ। ਮੈਂ ਹੱਸ ਕੇ ਖ਼ੁਸ਼ੀ ਨਾਲ ਕੱਢੇ ਦੰਦ, ਮੁਸਕਰਾਹਟ ਵਿਚ ਡਗਮਗਾਈਆ। ਕਿਰਪਾ ਕਰ ਸੂਰੇ ਸਰਬੰਗ, ਸਚ ਤੇਰੀ ਸਰਨਾਈਆ। ਮੈਂ ਚਾਹੁੰਦੀ ਤੇਰੇ ਚਰਨ ਕਵਲ ਅਨੰਦ, ਅਨੰਦ ਤੇਰੇ ਵਿਚ ਸਮਾਈਆ। ਜਿਸ ਦਾ ਲੇਖਾ ਲਿਖਿਆ ਗਿਆ ਸੀ ਅੱਜ ਤੋਂ ਪਹਿਲੇ ਸਾਲ ਪੰਜ, ਫ਼ਰਮਾਨਾ ਧੁਰ ਦਾ ਹੱਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਜਸਬੀਰ ਕਹੇ ਮੈਂ ਦੱਸਾਂ ਅਗੰਮ ਕਹਾਣੀ, ਜਿਸ ਦੀ ਸਮਝ ਕਿਸੇ ਨਾ ਆਈਆ। ਜਿਸ ਵੇਲੇ ਕ੍ਰਿਸ਼ਨ ਅਰਜਨ ਨੂੰ ਦੱਸਦਾ ਸੀ ਅਗੰਮੀ ਬਾਣੀ, ਗੀਤਾ ਗਿਆਨ ਵਡਿਆਈਆ। ਕੋਲ ਰੱਖਿਆ ਸੀ ਠੰਡਾ ਪਾਣੀ, ਜਲ ਸੁਹੰਜਣਾ ਇਕ ਸੁਹਾਈਆ। ਇਕ ਰੱਖੀ ਸੀ ਕਾਨੇ ਦੀ ਕਾਨੀ, ਕ਼ਲਮ ਨਾਲ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਜਸਬੀਰ ਕਹੇ ਜਿਸ ਵੇਲੇ ਅਰਜਨ ਦਿਤਾ ਬੋਧ, ਕ੍ਰਿਸ਼ਨ ਭੇਵ ਖੁਲ੍ਹਾਈਆ। ਅੱਖਰਾਂ ਅੱਖਰਾਂ ਨੂੰ ਸੋਧ, ਸੁੱਧ ਦਿਤੀ ਸਮਝਾਈਆ। ਖੇਲ ਅਠਾਰਾਂ ਰੋਜ਼, ਰੋਜ਼ ਬਰੋਜ਼ ਕਰੀ ਪੜ੍ਹਾਈਆ। ਮੈਂ ਵੇਖਦੀ ਰਹੀ ਮੌਜ, ਵੇਲਾ ਵਕ਼ਤ ਸੋਭਾ ਪਾਈਆ। ਮੈਂ ਵੈਰਾਗੀ ਮੈਨੂੰ ਬੜੀ ਹੁੰਦੀ ਸੀ ਖੋਜ, ਖੋਜਤ ਖੋਜਤ ਧਿਆਨ ਲਗਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਜਸਬੀਰ ਕਹੇ ਜਿਸ ਵੇਲੇ ਪਹਿਲਾ ਉਚਰਿਆ ਸਲੋਕ, ਅਰਜਨ ਮੁਖ ਉਂਗਲਾਂ ਆਪਣੀਆਂ ਆਪ ਪਾਈਆ। ਕ੍ਰਿਸ਼ਨ ਨੇ ਬਾਹੋਂ ਫੜ ਕੇ ਲਿਆ ਰੋਕ, ਕਿਉਂ ਸੋਚਾਂ ਵਿਚ ਡੁਬਾਈਆ। ਅਰਜਨ ਕਿਹਾ ਮੇਰਾ ਪਹਿਲੋਂ ਖੋਲ੍ਹ ਲੋਚ, ਨੇਤਰ ਇਕ ਉਠਾਈਆ। ਮੈਂ ਦਰਸ਼ਨ ਕਰਾਂ ਰੋਜ਼, ਇਹੋ ਮੰਗ ਮੰਗਾਈਆ। ਕਾਹਨ ਕਿਹਾ ਅਗੰਮੀ ਚੋਜ, ਚੋਜੀ ਹੋ ਕੇ ਦਿਆਂ ਦ੍ਰਿੜਾਈਆ। ਭਗਤ ਉਧਾਰਨਾ ਮੇਰੀ ਮੌਜ, ਮਿਹਰਵਾਨ ਇਕ ਅਖਵਾਈਆ। ਨਿਗਾਹ ਮਾਰ ਚੌਦਾਂ ਲੋਕ, ਜੋ ਮੇਰੇ ਵਿਚ ਸਮਾਈਆ। ਸਭ ਦੀ ਜਣਾਈ ਮੌਤ, ਜੀਂਦਾ ਨਜ਼ਰ ਕੋਇ ਨਾ ਆਈਆ। ਇਕ ਦੂਜੇ ਨਾਲ ਵਖਾਈ ਅਦੌਤ, ਝਗੜਾ ਦੀਨ ਦੁਨੀ ਲੋਕਾਈਆ। ਜਸਬੀਰ ਕਹੇ ਮੈਂ ਓਸ ਵੇਲੇ ਦਾ ਵੱਡਾ ਹੁੰਦਾ ਸਾਂ ਪ੍ਰੋਹਤ, ਹਿਸਾਬ ਆਪਣੇ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਆਪਣੀ ਕਾਰ ਕਮਾਈਆ। ਜਸਬੀਰ ਕਹੇ ਮੈਂ ਕਾਹਨ ਨੂੰ ਦਿਤਾ ਇਕ ਦ੍ਰਿਸ਼ਟਾਂਤ, ਵਿਸ਼ਾ ਦਿਤਾ ਸਮਝਾਈਆ। ਤੂੰ ਬੈਠ ਕੇ ਇਕ ਇਕਾਂਤ, ਕਿਉਂ ਜਗਤ ਕਰੇਂ ਲੜਾਈਆ। ਕੌਰਵ ਪਾਂਡਵ ਕਰ ਦੇ ਸ਼ਾਂਤ, ਵਾਤਾਵਰਨ ਦੇ ਬਦਲਾਈਆ। ਕੀ ਝਗੜਾ ਪਾਇਆ ਮਾਤ, ਤ੍ਰੈਲੋਕੀ ਨਾਥ ਨਾਉਂ ਧਰਾਈਆ। ਉਸ ਨੇ ਧਰ ਕੇ ਹਾਥ ਤੇ ਹਾਥ, ਸਹਿਜ ਦਿਤਾ ਦ੍ਰਿੜਾਈਆ। ਇਹ ਖੇਲ ਪੁਰਖ ਅਬਿਨਾਸ਼, ਨਾ ਕੋਈ ਮੇਟੇ ਮੇਟ ਮਿਟਾਈਆ। ਫੇਰ ਜਸਬੀਰ ਕਹੇ ਮੈਂ ਆਖਿਆ
❋
❋
ਤੂੰ ਤ੍ਰੈਲੋਕੀ ਨਾਥ, ਕੀ ਤੇਰੀ ਵਡਿਆਈਆ । ਆਹ ਵੇਖ ਮੇਰੀ ਕਿਤਾਬ, ਜੋ ਲੇਖਾ ਅਗਲਾ ਦਏ ਸਮਝਾਈਆ। ਜਿਸ ਦੇ ਵਿਚ ਅਗੰਮ ਹਿਸਾਬ, ਅੰਕੜੇ ਦਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਕ੍ਰਿਸ਼ਨ ਕਹੇ ਇਹ ਖੇਲ ਨਿਰੰਕਾਰੀ, ਹਰਿ ਕਰਤਾ ਆਪ ਕਰਾਈਆ। ਜਸਬੀਰ ਕਹੇ ਮੈਂ ਆਖਿਆ ਇਹ ਝਗੜਾ ਦਰੋਪਤ ਨਾਰੀ, ਜੋ ਦੋਹਾਂ ਧਿਰਾਂ ਲੜਾਈਆ। ਤੂੰ ਵਿਚ ਮੋਹਨ ਸਿਕਦਾਰੀ, ਆਪਣਾ ਹੁਕਮ ਵਰਤਾਈਆ। ਕ੍ਰਿਸ਼ਨ ਨੇ ਉਠ ਕੇ ਚਾਰੋਂ ਕੁੰਟ ਨਿਗਾਹ ਮਾਰੀ, ਦਹਿ ਦਿਸ਼ਾ ਵੇਖ ਵਖਾਈਆ। ਜਿਧਰ ਤੱਕਿਆ ਓਧਰ ਮਨ ਹੰਕਾਰੀ, ਨਿਮਰਤਾ ਰੂਪ ਨਾ ਕੋਇ ਦਰਸਾਈਆ। ਸਾਚੀ ਪੈਜ ਰਿਹਾ ਨਾ ਕੋਇ ਸਵਾਰੀ, ਸਾਧਨਾ ਸਚ ਨਾ ਕੋਇ ਕਰਾਈਆ। ਕਾਹਨ ਕਿਹਾ ਮੇਰੀ ਆਈ ਅੰਤਮ ਵਾਰੀ, ਵਾਰਤਾ ਪ੍ਰਭ ਦਿਤੀ ਸਮਝਾਈਆ । ਨਾਲ ਉਠੌਣਾ ਸ਼ੰਕਰ ਸੰਘਾਰੀ, ਧੁਰ ਫ਼ਰਮਾਨਾ ਇਕ ਜਣਾਈਆ। ਚਾਰੋਂ ਕੁੰਟ ਹੋਣੀ ਖ਼ੁਆਰੀ, ਚਲੇ ਨਾ ਕੋਇ ਚਤੁਰਾਈਆ। ਕਿਸੇ ਦਾ ਹੋਣਾ ਨਹੀਂ ਕੋਈ ਉਧਾਰੀ, ਸਿਰ ਹੱਥ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਕ੍ਰਿਸ਼ਨ ਕਿਹਾ ਇਹ ਖੇਲ ਅਨੋਖਾ ਵਖਰਾ, ਹਰਿ ਕਰਤਾ ਰਿਹਾ ਕਰਾਈਆ। ਜਿਸ ਨੇ ਰੂਪ ਜਣਾਇਆ ਆਪਣਾ ਇੱਟਾਂ ਪੱਥਰਾਂ, ਪਾਹਨ ਰਿਹਾ ਪੁਜਾਈਆ। ਜਿਸ ਨੇ ਲੇਖ ਲਿਖਾਇਆ ਕਾਗ਼ਜ਼ ਕ਼ਲਮ ਸਿਆਹੀ ਪੱਤਰਾ, ਹਰਫ਼ਾਂ ਵੰਡ ਵੰਡਾਈਆ। ਜੋ ਦੋ ਜਹਾਨਾਂ ਕਰੇ ਸਫ਼ਰਾ, ਨਿਤ ਨਵਿਤ ਵੇਸ ਵਟਾਈਆ। ਸੋ ਸਭ ਨੂੰ ਦੇਣ ਵਾਲਾ ਕਫ਼ਨਾ, ਬਚਿਆ ਰਹਿਣ ਕੋਇ ਨਾ ਪਾਈਆ। ਜਸਬੀਰ ਕਹੇ ਮੈਂ ਕਿਹਾ ਮੈਨੂੰ ਵੀ ਰਾਤੀ ਆਇਆ ਸੀ ਸੁਫ਼ਨਾ, ਸਾਹਿਬ ਦਿਤਾ ਦ੍ਰਿੜਾਈਆ। ਦਵਾਪਰ ਅੰਤਮ ਮੁੱਕਣਾ, ਹੋਵੇ ਜਗਤ ਲੜਾਈਆ। ਮੈਂ ਕ੍ਰਿਸ਼ਨ ਤੈਥੋਂ ਇਕੋ ਬਚਨ ਪੁਛਣਾ, ਸਚ ਦੇਣਾ ਸੁਣਾਈਆ। ਦੱਸ ਯਾਦਵਾਂ ਕਿੱਥੇ ਲੁਕਣਾ, ਕਵਣ ਘਰ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦੇ ਖੁਲ੍ਹਾਈਆ। ਕ੍ਰਿਸ਼ਨ ਅੰਦਰ ਬਾਹਰ ਕੀਤੀ ਵਿਚਾਰ, ਵਿਚਰ ਕੇ ਦਿਤਾ ਸੁਣਾਈਆ। ਮੈਂ ਵੇਖਿਆ ਖੇਲ ਅਪਾਰ, ਅਗੰਮ ਦਿਆਂ ਦ੍ਰਿੜਾਈਆ। ਤੈਨੂੰ ਛੱਡਣਾ ਪਏ ਸੰਸਾਰ, ਲੋਕਮਾਤ ਰਹਿਣ ਨਾ ਪਾਈਆ। ਫੇਰ ਦੀਨ ਦੁਨੀ ਹੋਵੇ ਖ਼ੁਆਰ, ਖ਼ੁਆਰੀ ਚਾਰੋਂ ਕੁੰਟ ਵੇਖ ਵਖਾਈਆ । ਪੰਡਤ ਜੀ ਜ਼ਰਾ ਹੋਰ ਹੋਵੋ ਹੁਸ਼ਿਆਰ, ਤੁਹਾਨੂੰ ਦਿਆਂ ਦ੍ਰਿੜਾਈਆ। ਦਵਾਪਰ ਪਿਛੋਂ ਕਲਜੁਗ ਔਣਾ ਵਿਚ ਸੰਸਾਰ, ਲੋਕਮਾਤ ਚਰਨ ਟਿਕਾਈਆ। ਰੂਪ ਹੋਣਾ ਅੰਧ ਅੰਧਿਆਰ, ਸਾਚਾ ਨੂਰ ਨਾ ਕੋਇ ਚਮਕਾਈਆ। ਧੀਆਂ ਭੈਣਾਂ ਜਗਤ ਜੀਵ ਕਰੇ ਵਪਾਰ, ਕ਼ੀਮਤ ਹੱਟੋ ਹੱਟ ਵਿਕਾਈਆ। ਸਾਚਾ ਰਹੇ ਨਾ ਕੋਇ ਪਿਆਰ, ਭੈਣ ਭਾਈ ਕਰੇ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਧੁਰ ਦਾ ਵਰ, ਸਚ ਸੰਦੇਸ਼ਾ ਇਕ ਸੁਣਾਈਆ। ਕ੍ਰਿਸ਼ਨ ਕਿਹਾ ਪੰਡਤ ਜੀ ਹੁਣ ਤੁਹਾਨੂੰ ਛੱਡਣਾ ਪੈਣਾ ਸਰੀਰ, ਨਾਤਾ ਜਾਣਾ ਤੁੜਾਈਆ। ਤੁਹਾਡੇ ਮਰਨ ਪਿਛੋਂ ਦੁਆਪਰ ਦਾ ਹੋਣਾ ਅਖ਼ੀਰ, ਕੌਰਵ ਪਾਂਡਵ ਰਹੇ ਕੁਰਲਾਈਆ। ਤੁਸਾਂ ਹੋਣਾ ਨਹੀਂ ਦਿਲਗੀਰ, ਧੀਰਜ ਧੀਰ ਦਿਤੀ ਧਰਾਈਆ। ਉਹ ਖੇਲ ਬੇਨਜ਼ੀਰ, ਜੋ ਨਜ਼ਰ ਤੋਂ ਉਹਲੇ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਹੁਕਮ ਇਕ ਵਰਤਾਈਆ। ਪੰਡਤ ਕਿਹਾ ਮੈਂ ਮਾਤਲੋਕ ਜਾਵਾਂ ਛੋੜ, ਤਤ ਦੀ ਤਤ ਵਿਚ ਵਡਿਆਈਆ। ਸਚ ਦਵਾਰੇ ਜਾਵਾਂ ਦੌੜ, ਦਰਗਾਹ ਸਾਚੀ ਸੋਭਾ ਪਾਈਆ। ਓਥੇ ਜਾਵਾਂ ਬਹੁੜ, ਜਿਥੇ ਮੇਲ ਮਿਲੇ ਸ਼ਹਿਨਸ਼ਾਹੀਆ।
❋
❋
ਝਗੜਾ ਰਹੇ ਨਾ ਠਗ ਚੋਰ, ਜਗਤ ਵਾਸਨਾ ਡੇਰਾ ਢਾਹੀਆ। ਸਦਾ ਵਸਾਂ ਕੋਲ, ਸਚ ਦਵਾਰੇ ਸੋਭਾ ਪਾਈਆ। ਫੇਰ ਕਦ ਆਵਾਂ ਉਪਰ ਧੌਲ, ਮੈਨੂੰ ਦੇ ਜਣਾਈਆ। ਝਟ ਕ੍ਰਿਸ਼ਨ ਕਿਹਾ ਬੋਲ, ਸਹਿਜ ਨਾਲ ਸੁਣਾਈਆ। ਜਿਸ ਵੇਲੇ ਸਾਡਾ ਅਵਤਾਰਾਂ ਪੈਗ਼ੰਬਰਾਂ ਗੁਰੂਆਂ ਦਾ ਪੂਰਾ ਹੋਇਆ ਕੌਲ, ਇਕ਼ਰਾਰਨਾਮਾ ਆਪਣਾ ਵਕ਼ਤ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੇਰਾ ਲੇਖਾ ਦਏ ਮੁਕਾਈਆ। ਕ੍ਰਿਸ਼ਨ ਕਿਹਾ ਪੰਡਤ ਜੀ ਤੁਸਾਂ ਮਰਦ ਤੋਂ ਬਣਨਾ ਨਾਰੀ, ਨਰ ਨਰਾਇਣ ਦਏ ਵਡਿਆਈਆ। ਤੁਹਾਡੇ ਅੰਤਰ ਜਗੇ ਜੋਤ ਨਿਰੰਕਾਰੀ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਕਲਜੁਗ ਅੰਤ ਤੁਹਾਡੇ ਬਦਲੇ ਹੋਣੀ ਖ਼ੁਆਰੀ, ਵੇਲਾ ਵਕ਼ਤ ਸੋਭਾ ਪਾਈਆ। ਤੁਹਾਡੀ ਸੇਵਾ ਸੇਵਾ ਤੋਂ ਬਲਿਹਾਰੀ, ਬਲ ਬਲ ਆਪਣਾ ਆਪ ਕਰਾਈਆ। ਦਵਾਪਰ ਵਾਂਗ ਕਲਜੁਗ ਬਦਲਣਾ ਇਹ ਤੇਰੀ ਹਿੱਸੇਦਾਰੀ, ਹਿੱਸਾ ਸੋਹਣਾ ਸੋਭਾ ਪਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਕ੍ਰਿਸ਼ਨ ਕਹੇ ਪੰਡਤ ਗਿਆ ਸੁਧਾਰ, ਸਚ ਦਰ ਸੋਭਾ ਪਾਈਆ। ਕਲਜੁਗ ਅੰਤ ਪ੍ਰਗਟ ਹੋ ਸੰਸਾਰ, ਭਗਤ ਦਵਾਰ ਵੱਜੀ ਵਧਾਈਆ। ਇਕੋ ਮੰਨ ਸੱਚੀ ਸਰਕਾਰ, ਸਿਰ ਸਰ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਫ਼ਰਮਾਨਾ ਇਕ ਸਮਝਾਈਆ। ਸਚ ਫ਼ਰਮਾਨ ਰੱਖਣਾ ਯਾਦ, ਯਾਦ ਦਿਆਂ ਦ੍ਰਿੜਾਈਆ। ਜਿਸ ਕਾਰਨ ਜਸਬੀਰ ਹੋਈ ਆਬਾਦ, ਲੋਕਮਾਤ ਜਨਮ ਦਵਾਈਆ। ਇਹ ਕਲਜੁਗ ਦਾ ਲਹਿਣਾ ਦੇਣਾ ਖ਼ਰਾਜ, ਓਸੇ ਦੀ ਝੋਲੀ ਪਾਈਆ। ਉਹ ਛੱਡ ਕੇ ਕੂੜ ਸਮਾਜ, ਨਾਤਾ ਗਈ ਤੁੜਾਈਆ। ਜੋਤੀ ਧਾਰ ਹੋ ਵਿਸਮਾਦ, ਦਰਗਾਹ ਸਾਚੀ ਸੋਭਾ ਪਾਈਆ। ਜਿਸ ਦਾ ਜਗਦਾ ਸਦਾ ਚਰਾਗ਼, ਨਾ ਕੋਈ ਮੇਟੇ ਮੇਟ ਮਿਟਾਈਆ। ਜਿਸ ਦੇ ਪਿਛੋਂ ਕਲਜੁਗ ਅੰਤ ਨੌ ਖੰਡ ਪ੍ਰਿਥਮੀ ਹੋਣਾ ਫ਼ਸਾਦ, ਚਾਰ ਵਰਨ ਦੁਹਾਈਆ। ਕੂੜੀ ਕਿਰਿਆ ਹੋਣੀ ਬਰਬਾਦ, ਮਾਇਆ ਮਮਤਾ ਮੋਹ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਵੇਖ ਵਖਾਈਆ। ਜਸਬੀਰ ਕਹੇ ਮੈਂ ਆ ਗਈ, ਆਈ ਧੁਰਦਰਗਾਹ। ਜੋਤੀ ਜੋਤ ਸਮਾਂ ਗਈ, ਪ੍ਰਭ ਪਾਇਆ ਅਗੰਮ ਅਥਾਹ । ਸੁਫ਼ਲ ਜਨਮ ਕਰਾ ਗਈ, ਚੁਰਾਸੀ ਮੁੱਕਿਆ ਫਾਹ। ਸਾਚਾ ਵਕ਼ਤ ਸੁਹਾ ਗਈ, ਆਪਣਾ ਝਟ ਲੰਘਾ। ਮਾਤ ਪਿਤ ਵਡਿਆ ਗਈ, ਨਾਤਾ ਜੋੜ ਕੇ ਭੈਣ ਭਰਾ। ਹਰਿ ਸੰਗਤ ਸਮਝਾ ਗਈ, ਰਸਤਾ ਇਕ ਦ੍ਰਿੜਾ। ਉਚੀ ਕੂਕ ਸੁਣਾ ਗਈ, ਸ਼ਬਦ ਜੈਕਾਰਾ ਲਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ। ਜਸਬੀਰ ਕਹੇ ਹਰਿ ਸੰਗਤ ਪ੍ਰਭ ਦੇ ਅੱਗੇ ਕਰੋ ਦੁਆ, ਮੈਂ ਇਕੋ ਬਚਨ ਸੁਣਾਈਆ। ਮੁਹੱਬਤ ਤੁੱਟੇ ਨਾ ਕਦੇ ਭੈਣ ਭਰਾ, ਨਾਤਾ ਪੱਕਾ ਲੈਣਾ ਬਣਾਈਆ। ਮੇਰੇ ਵਲੋਂ ਆਪਣਾ ਰਾਜ਼ ਸਭ ਨੇ ਲੈਣਾ ਅਜ਼ਮਾ, ਅੱਗੇ ਲੋੜ ਰਹੇ ਨਾ ਰਾਈਆ। ਪੁਰਖ ਅਕਾਲਾ ਦੀਨ ਦਿਆਲਾ ਆਪੇ ਲਏ ਬਚਾ, ਹੋਏ ਸਦਾ ਸਹਾਈਆ। ਵੇਖੋ ਮੈਂ ਸਚਖੰਡ ਪਹੁੰਚੀ ਆ, ਮੇਰੇ ਪਿਛੋਂ ਆਹ ਮਾਰਨ ਦੀ ਲੋੜ ਰਹੇ ਨਾ ਰਾਈਆ । ਜਿਥੇ ਭਗਤ ਸੁਹੇਲੇ ਸਾਰੇ ਬੈਠੇ ਇਕੋ ਰੰਗ ਰੰਗਾ, ਦੂਜਾ ਨਜ਼ਰ ਕੋਇ ਨਾ ਆਈਆ। ਪਾਲ ਸਿੰਘ ਮੇਰੀ ਖ਼ੁਸ਼ੀ ਨਾਲ ਫੜ ਲਈ ਬਾਂਹ, ਚੇਤ ਸਿੰਘ ਹੱਸ ਕੇ ਦਿਤਾ ਸੁਣਾਈਆ। ਨੀ ਨਿੱਕੀਏ ਤੈਨੂੰ ਚੰਗਾ ਕਿਉਂ ਲੱਗਾ ਇਹ ਥਾਂ, ਭੱਜੀ ਵਾਹੋ ਦਾਹੀਆ। ਓਸ ਮਨਜੀਤ ਵੱਲੇ ਇਸ਼ਾਰਾ ਦਿਤਾ ਕਰਾ, ਜਗਦੀਸ਼ ਹੱਥਾਂ ਨਾਲ ਦਿਤਾ ਜਣਾਈਆ। ਮੈਥੋਂ ਨਿੱਕੇ ਮੈਥੋਂ ਪਹਿਲੋਂ ਪੁੱਜੇ ਜਿਹੜੇ ਛੱਡ ਕੇ ਆਏ ਮਾਤ ਪਿਤ ਜਗਤ ਨਾਤਾ
❋
❋
ਭੈਣ ਭਰਾ, ਮੋਹ ਮੁਹੱਬਤ ਨਾ ਕੋਇ ਕਰਾਈਆ। ਮੈਨੂੰ ਖ਼ੁਸ਼ੀ ਹੋਈ ਮੇਰੇ ਅੰਦਰ ਚੜ੍ਹਿਆ ਚਾਅ, ਚਾਉ ਘਨੇਰਾ ਇਕ ਜਣਾਈਆ। ਧੰਨ ਭਾਗ ਜੇ ਸਾਹਿਬ ਸਤਿਗੁਰ ਜੀਂਵਦਿਆਂ ਬਣ ਮਲਾਹ, ਘਰ ਆਪਣੇ ਰਿਹਾ ਟਿਕਾਈਆ। ਜਿਥੋਂ ਸਕੇ ਕੋਈ ਨਾ ਬਾਹਰ ਕਢਾ, ਜਨਮ ਮਰਨ ਦੀ ਲੋੜ ਰਹੇ ਨਾ ਰਾਈਆ। ਮੈਂ ਤੇ ਸਭ ਨੂੰ ਕਹਿਣਾ ਛੇਤੀ ਕਰੋ ਬੁਢੜਿਓ ਪੰਚਮ ਸੰਮਤ ਵਿਚ ਬਹੁਤੇ ਮੇਰੇ ਕੋਲ ਜਾਓ ਆ, ਇੱਕੀਆਂ ਦਾ ਹਿਸਾਬ ਮੈਨੂੰ ਨਜ਼ਰੀ ਆਈਆ। ਜਿਸ ਦਾ ਲਗਦਾ ਜੇ ਪ੍ਰਭੂ ਦੇ ਹੁੰਦਿਆਂ ਲਾ ਲਓ ਦਾਅ, ਵੇਲਾ ਗਿਆ ਫੇਰ ਹੱਥ ਨਾ ਆਈਆ। ਪਿਛੋਂ ਸਾਰੇ ਕਰਦੇ ਰਹਿੰਦੇ ਦੁਆ, ਵਾਸਤੇ ਵਿਚ ਆਪਣੀ ਦੇਣ ਦੁਹਾਈਆ। ਹੁਣ ਚਲੋ ਇਕ ਰਜ਼ਾ, ਹੁਕਮ ਮੰਨੋ ਚਾਈਂ ਚਾਈਂਆ। ਜੇ ਕਰ ਆ ਕੇ ਵੇਖੋ ਥਾਂ, ਸੁਹੰਜਣਾ ਸੋਭਾ ਪਾਈਆ। ਤੁਹਾਨੂੰ ਭੁੱਲ ਜਾਏ ਪਿਆਰ ਜਿਹੜਾ ਦੇਂਦੀ ਸੀ ਮਾਂ, ਮਾਤਾ ਦੇ ਪਿਆਰ ਨਾਲੋਂ ਪਿਤਾ ਦੀ ਗੋਦ ਚੰਗੀ ਸੋਭਾ ਪਾਈਆ । ਨਾ ਏਥੇ ਧੁੱਪ ਨਾ ਏਥੇ ਛਾਂ, ਸੂਰੀਆ ਅਗਨੀ ਨਾ ਕੋਇ ਤਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਜਸਬੀਰ ਕਹੇ ਮੈਂ ਆਵਾਂਗੀ ਫੇਰ ਦਿਨ ਸੁਹੰਜਣਾ ਹੋਵੇ ਵਸਾਖੀ, ਵਾਹਵਾ ਵਜਦੀ ਸਚ ਵਧਾਈਆ। ਮੈਂ ਸਚ ਦੱਸਾਂਗੀ ਕਿਸ ਬਿਧ ਰਾਹ ਵਿਚ ਸਤਿਗੁਰ ਕਰੇ ਰਾਖੀ, ਰੱਖਕ ਹੋ ਕੇ ਪੰਧ ਮੁਕਾਈਆ। ਭੇਵ ਖੋਲ੍ਹਾਂਗੀ ਵਿਸ਼ਨ ਬ੍ਰਹਮਾ ਸ਼ਿਵ ਕਿਸ ਬਿਧ ਬਣਦੇ ਪਾਠੀ, ਬੈਠੇ ਧਿਆਨ ਲਗਾਈਆ। ਪਰਦਾ ਲਾਹਵਾਂਗੀ ਕਿਹੜੀ ਜੋਤ ਜੋ ਸਦਾ ਰਹੇ ਪ੍ਰਕਾਸ਼ੀ, ਪ੍ਰਕਾਸ਼ ਇਕੋ ਨਜ਼ਰੀ ਆਈਆ। ਸਚ ਕਹਾਂਗੀ ਜਨ ਭਗਤੋ ਮਰਨ ਦੀ ਕਰਿਓ ਨਾ ਕੋਇ ਉਦਾਸੀ, ਬਿਨਾ ਮਰਨ ਤੋਂ ਜੀਵਣ ਕੰਮ ਕਿਸੇ ਨਾ ਆਈਆ। ਜਿਨ੍ਹਾਂ ਨੂੰ ਮਿਲਿਆ ਪੁਰਖ ਅਬਿਨਾਸ਼ੀ, ਹਰਿ ਕਰਤਾ ਧੁਰਦਰਗਾਹੀਆ। ਉਹ ਚੜ੍ਹ ਆਓ ਛੇਤੀ ਮੰਜ਼ਲ ਘਾਟੀ, ਮਾਤਲੋਕ ਵਿਚ ਰਹਿਣ ਦੀ ਲੋੜ ਰਹੇ ਨਾ ਰਾਈਆ। ਮੈਂ ਚਾਹੁੰਦੀ ਸਚਖੰਡ ਵਿਚ ਮਜਲਸ ਹੋਵੇ ਭਗਤਾਂ ਦੀ ਸਾਡੀ, ਗੁਰ ਅਵਤਾਰ ਪੈਗ਼ੰਬਰ ਸਾਡੇ ਨਾਲ ਮਿਲ ਕੇ ਮਤਾ ਲੈਣ ਪਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਨ੍ਹਾਂ ਭਗਤਾਂ ਦੀ ਆਪਣੇ ਹੱਥੀਂ ਕਰੇ ਸ਼ਾਦੀ, ਆਤਮ ਪਰਮਾਤਮ ਪਰਮਾਤਮ ਆਤਮ ਆਪਣਾ ਮੇਲ ਮਿਲਾਈਆ।
੩ ਚੇਤ ਸ਼ਹਿਨਸ਼ਾਹੀ ਸੰਮਤ ੫ ਪਿੰਡ ਜੇਠੂਵਾਲ ਅਮਰ ਸਿੰਘ ਦੇ ਗ੍ਰਹਿ
ਚੇਤ ਕਹੇ ਮੈਂ ਵੇਖਿਆ ਨਗਰ ਸੰਬਲ, ਸਚ ਸਮਝ ਮਿਲੀ ਵਡਿਆਈਆ। ਜਿਥੇ ਨੂਰ ਅਲਾਹੀ ਅੱਵਲ, ਅੱਲਾ ਆਲਮੀਨ ਸੁਣਾਈਆ। ਬ੍ਰਹਮਾ ਵੇਖਿਆ ਬਿਨ ਕਵਲ, ਵਿਸ਼ਨ ਸ਼ਿਵ ਸੀਸ ਨਿਵਾਈਆ। ਪ੍ਰਕਾਸ਼ ਅਗੰਮਾ ਉਪਰ ਧਵਲ, ਧਰਨੀ ਸੋਭਾ ਪਾਈਆ। ਨਿਰਗੁਣ ਧਾਰ ਆਪੇ ਮਵਲ, ਮੌਲਾ ਰੂਪ ਵਟਾਈਆ। ਜਿਸ ਦਾ ਭੇਵ ਜਾਣੇ ਕਵਣ, ਕਹਿਣ ਕਿਛ ਨਾ ਪਾਈਆ। ਦੋ ਜਹਾਨਾਂ ਵੇਖੇ ਆਪਣਾ ਚਮਨ, ਲੱਖ ਚੁਰਾਸੀ ਗੁਲ ਫੋਲ ਫੁਲਾਈਆ। ਨਵ ਸੱਤ ਨਾ ਦਿਸਿਆ ਅਮਨ, ਸਾਂਤਕ ਸਤਿ ਨਾ ਕੋਇ ਕਰਾਈਆ। ਝਗੜਾ ਪਿਆ ਚੁਰਾਸੀ ਜਨਮ ਮਰਨ, ਆਵਣ ਜਾਵਣ ਵੰਡ ਵੰਡਾਈਆ। ਅੰਮ੍ਰਿਤ ਮੇਘ ਬਰਸੇ ਕੋਈ ਨਾ ਸਵਣ, ਅਗਨੀ ਅੱਗ ਨਾ ਕੋਇ ਬੁਝਾਈਆ। ਝਗੜਾ ਮੁਕੇ ਨਾ ਅਵਣ ਗਵਣ, ਤ੍ਰੈਭਵਨ
❋
❋
ਡੇਰਾ ਕੋਇ ਨਾ ਢਾਹੀਆ। ਆਤਮ ਪਰਮਾਤਮ ਮੂਲ ਨਾ ਮੰਨਣ, ਪਾਰਬ੍ਰਹਮ ਬ੍ਰਹਮ ਮੇਲ ਨਾ ਕੋਇ ਮਿਲਾਈਆ। ਸਤਿ ਧਰਮ ਦਿਸੇ ਕੋਈ ਨਾ ਥੰਮ੍ਹਣ, ਨੌਕਾ ਨਈਆ ਡੋਲੇ ਥਾਉਂ ਥਾਈਂਆ। ਜੀਵਾਂ ਜੰਤਾਂ ਭਾਗ ਦਿਸੇ ਮੰਦਨ, ਬੁੱਧ ਬਿਬੇਕ ਨਾ ਕੋਇ ਕਰਾਈਆ। ਨੇਤਰਹੀਣ ਹੋਇਆ ਜਗ ਅੰਧਨ, ਲੋਚਨ ਨੈਣ ਨਾ ਕੋਇ ਰੁਸ਼ਨਾਈਆ। ਸਚ ਪ੍ਰਕਾਸ਼ ਮੂਲ ਨਾ ਜਗਣ, ਜਾਗਰਤ ਜੋਤ ਨਾ ਕੋਇ ਵਡਿਆਈਆ। ਤ੍ਰੈਗੁਣ ਮੇਟੇ ਕੋਇ ਨਾ ਅਗਨ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਨਿਰਗੁਣ ਨਿਰਗੁਣ ਪਾਏ ਕੋਈ ਨਾ ਸਗਣ, ਖ਼ੁਸ਼ੀਆਂ ਰੰਗ ਨਾ ਕੋਇ ਰੰਗਾਈਆ। ਕਰੇ ਖੇਲ ਹਰਿ ਕਰਤਾ ਮੁਕੰਦ ਮਨੋਹਰ ਮਦਨ, ਮਿਹਰਵਾਨ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਕਰਤਾ ਨੂਰ ਅਲਾਹੀਆ। ਚੇਤ ਕਹੇ ਮੈਂ ਵੇਖਿਆ ਚੌਂਹ ਚੱਕੀ, ਚਾਕਰ ਹੋ ਕੇ ਸੇਵ ਕਮਾਈਆ। ਸ੍ਰਿਸ਼ਟੀ ਦ੍ਰਿਸ਼ਟੀ ਹੋਈ ਸ਼ੱਕੀ, ਸ਼ਿਕਵਾ ਸਕੇ ਨਾ ਕੋਇ ਮਿਟਾਈਆ। ਖੋਲ੍ਹੇ ਭੇਵ ਕੋਇ ਨਾ ਹੱਕੀ, ਹਕ਼ੀਕ਼ਤ ਹੱਕ ਨਾ ਕੋਇ ਦ੍ਰਿੜਾਈਆ। ਮੰਜ਼ਲ ਚੜ੍ਹਦਿਆਂ ਸ੍ਰਿਸ਼ਟੀ ਥੱਕੀ, ਪਾਂਧੀ ਪੰਧ ਨਾ ਕੋਇ ਮੁਕਾਈਆ। ਅੰਤਰ ਆਤਮ ਜਗੇ ਕੋਇ ਨਾ ਬੱਤੀ, ਬੱਤੀ ਦੰਦ ਪੜ੍ਹ ਪੜ੍ਹ ਦੇਣ ਦੁਹਾਈਆ। ਪ੍ਰਕਾਸ਼ ਮਿਲਿਆ ਮੂਲ ਨਾ ਰਤੀ, ਰਤਨ ਅਮੋਲਕ ਹੀਰਾ ਨਾ ਕੋਇ ਬਣਾਈਆ। ਚਾਰੋਂ ਕੁੰਟ ਵਾ ਅੰਧੇਰੀ ਤੱਤੀ, ਅਗਨੀ ਅੱਗ ਜਲਾਈਆ। ਨਾਨਕ ਭੇਵ ਖੁਲ੍ਹਾਇਆ ਜੁਗ ਛੱਤੀ, ਅਗਲਾ ਲੇਖ ਨਾ ਕੋਇ ਲਿਖਾਈਆ। ਮੈਂ ਵੇਖਿਆ ਪਰਮ ਪੁਰਖ ਸਭ ਦਾ ਕਮਲਾਪਤੀ, ਪਤਿਪਰਮੇਸ਼ਵਰ ਸੋਭਾ ਪਾਈਆ। ਜਿਸ ਦੀ ਕਥਾ ਕਹਾਣੀ ਸੱਚੀ, ਜੁਗ ਚੌਕੜੀ ਰਾਗ ਅਲਾਈਆ। ਉਹ ਪੜ੍ਹਾਵਣ ਆਇਆ ਅਗੰਮੀ ਪੱਟੀ, ਪਟਨੇ ਵਾਲਾ ਨਾਲ ਮਿਲਾਈਆ । ਜਨ ਭਗਤਾਂ ਹਿਰਦੇ ਜਾਂਦਾ ਫੱਟੀ, ਘਾਓ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਸਰਨਾਈਆ। ਚੇਤ ਕਹੇ ਮੈਂ ਵੇਖ ਕੇ ਹੋਇਆ ਸੀਤ, ਸਤਿ ਦਿਆਂ ਦ੍ਰਿੜਾਈਆ। ਪ੍ਰਭ ਪਾਇਆ ਧੁਰ ਦਾ ਮੀਤ, ਮਿੱਤਰ ਪਿਆਰਾ ਇਕ ਅਖਵਾਈਆ। ਗਾਇਆ ਅਗੰਮੀ ਗੀਤ, ਗਾਇਤਰੀ ਮੰਤਰ ਲੋੜ ਰਹੀ ਨਾ ਰਾਈਆ। ਹੋਇਆ ਅੰਤਰ ਅਤੀਤ, ਤ੍ਰੈਗੁਣ ਡੇਰਾ ਢਾਹੀਆ। ਮਨੂਆ ਹੋਇਆ ਸੀਤ, ਅਗਨੀ ਤੱਤ ਬੁਝਾਈਆ। ਦ੍ਰਿਸ਼ਟੀ ਲੈਣੀ ਜੀਤ, ਸ੍ਰਿਸ਼ਟੀ ਵੱਜੇ ਵਧਾਈਆ। ਸਾਂਝੀ ਇਕ ਪ੍ਰੀਤ, ਪਰਮ ਪੁਰਖ ਸਰਨਾਈਆ। ਹਿਰਦੇ ਵਸੇ ਚੀਤ, ਠਗੌਰੀ ਰਹੇ ਨਾ ਰਾਈਆ। ਸਾਫ਼ ਹੋਵੇ ਨੀਤ, ਬੁੱਧ ਬਿਬੇਕ ਕਰਾਈਆ। ਸਦ ਵਸੇ ਕਾਇਆ ਬੀਚ, ਘਰ ਘਰ ਡੇਰਾ ਲਾਈਆ। ਨਿਜ ਨੇਤਰ ਇਕੋ ਰੰਗ ਵਖਾ ਕੇ ਹਸਤ ਕੀਟ, ਊਚਾਂ ਨੀਚਾਂ ਡੇਰਾ ਢਾਹੀਆ। ਜਨ ਭਗਤਾਂ ਕਦੇ ਨਾ ਦੇਵੇ ਪੀਠ, ਸਨਮੁਖ ਹੋ ਕੇ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਸਣਹਾਰਾ ਹਰ ਘਟ ਭੀਤ, ਭੀਤਰ ਲੇਖਾ ਵੇਖ ਵਖਾਈਆ।
੩ ਚੇਤਰ ਸ਼ਹਿਨਸ਼ਾਹੀ ਸੰਮਤ ੫ ਸੰਤੋਖ ਸਿੰਘ ਦੇ ਗ੍ਰਹਿ ਪਿੰਡ ਜੇਠੂਵਾਲ
ਮੈਂ ਚਾਰ ਵਰਨ ਦਾ ਤੱਕਿਆ ਇਕ ਦਵਾਰਾ, ਦਰ ਮਿਲੇ ਵਡਿਆਈਆ। ਜਿਥੇ ਜੋਤ ਜਗੇ ਅਗੰਮ ਅਪਾਰਾ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਬੰਦਨ ਕਰਨ ਗੁਰੂ ਅਵਤਾਰਾ, ਪੈਗ਼ੰਬਰ ਸਯਦਾ ਸੀਸ ਨਿਵਾਈਆ। ਆਤਮ ਪਰਮਾਤਮ ਸੁਣ ਜੈਕਾਰਾ, ਜੈ ਜੈਕਾਰ ਖ਼ਲਕ ਖ਼ੁਦਾਈਆ। ਜੋ ਨਿਰਗੁਣ
❋
❋
ਤੋਂ ਸਰਗੁਣ ਸਰਗੁਣ ਤੋਂ ਨਿਰਗੁਣ ਹੋਇਆ ਦੁਬਾਰਾ, ਨਿਰਵੈਰ ਆਪਣੀ ਕਲ ਧਰਾਈਆ। ਸੋ ਖੇਲ ਕਰੇ ਸੱਚੀ ਸਰਕਾਰਾ, ਸਾਹਿਬ ਸਵਾਮੀ ਦਇਆ ਕਮਾਈਆ। ਚੇਤ ਕਹੇ ਮੈਂ ਨਿਉਂ ਨਿਉਂ ਕਰਾਂ ਨਿਮਸਕਾਰਾ, ਡੰਡਾਵਤ ਵਿਚ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਹੁਕਮ ਇਕੋ ਇਕ ਸੁਣਾਈਆ। ਚੇਤ ਕਹੇ ਮੈਂ ਨਿਉਂ ਕੇ ਕਰਾਂ ਬੰਦਨਾ, ਬਿਨ ਬੰਦਗੀ ਸੀਸ ਨਿਵਾਈਆ। ਜਨ ਭਗਤਾਂ ਕੱਟਣਾ ਫੰਦਨਾ, ਤੰਦ ਡੋਰ ਬੰਧਨ ਕੋਇ ਨਾ ਪਾਈਆ। ਸਚ ਨੂਰ ਚਮਕਾ ਕੇ ਚੰਦਨਾ, ਅੰਧ ਅੰਧੇਰਾ ਦੇਣਾ ਗਵਾਈਆ। ਆਤਮ ਸੁਖ ਦੇ ਅਨੰਦਨਾ, ਦੁੱਖ ਦਰਦਾਂ ਡੇਰਾ ਢਾਹੀਆ। ਘਰ ਸਵਾਮੀ ਮਿਲੇ ਸੱਜਣਾ, ਗ੍ਰਹਿ ਸਾਚੇ ਸੋਭਾ ਪਾਈਆ। ਨਾਮ ਅਗੰਮੇ ਗੁਰਮੁਖਾਂ ਰੰਗਣਾ, ਏਥੇ ਓਥੇ ਆਪ ਰੰਗਾਈਆ। ਚਾਰ ਵਰਨਾਂ ਦੱਸ ਕੇ ਧੁਰ ਦੀ ਬੰਦਨਾ, ਬੰਦਗੀ ਇਕੋ ਇਕ ਵਡਿਆਈਆ। ਦੂਜਾ ਦਰ ਪਏ ਨਾ ਮੰਗਣਾ, ਗ੍ਰਹਿ ਗ੍ਰਹਿ ਅਲਖ ਨਾ ਕੋਇ ਜਗਾਈਆ। ਮਿਲੇ ਮੇਲ ਸੂਰੇ ਸਰਬੰਗਣਾ, ਜੋ ਮਾਲਕ ਧੁਰਦਰਗਾਹੀਆ। ਆਤਮ ਦੇਵੇ ਹੱਕ ਅਨੰਦਨਾ, ਪਰਮਾਤਮ ਮੇਲ ਮਿਲਾਈਆ। ਖ਼ਾਲੀ ਹੱਥ ਪਏ ਨਾ ਵੰਞਣਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਦ ਆਪਣਾ ਹੁਕਮ ਮਨਾਈਆ। ਚੇਤ ਕਹੇ ਮੇਰੇ ਅੰਤਰ ਖ਼ੁਸ਼ੀ ਅਗੰਮੀ ਆਈ, ਆਇਤ ਸ਼ਰਾਇਤ ਰਹਿਣ ਕੋਇ ਨਾ ਪਾਈਆ। ਅਲਖ ਅਗੋਚਰ ਕੀਤੀ ਪੜ੍ਹਾਈ, ਅਗੰਮ ਅਥਾਹ ਪਿਛਲਾ ਲੇਖਾ ਦਿਤਾ ਮੁਕਾਈਆ। ਬੇਪਰਵਾਹ ਨਿਰਗੁਣ ਨੂਰ ਜੋਤ ਕੀਤੀ ਰੁਸ਼ਨਾਈ, ਜ਼ਹੂਰ ਨੂਰ ਵਿਚੋਂ ਪ੍ਰਗਟਾਈਆ। ਖ਼ਬਰ ਅਗੰਮੀ ਇਕ ਸੁਣਾਈ, ਸ਼ਬਦ ਸੰਦੇਸ਼ੇ ਆਪ ਅਲਾਈਆ। ਸਭ ਨੂੰ ਹੋਣੀ ਅੰਤ ਜੁਦਾਈ, ਧੁਰ ਦਾ ਮੇਲ ਨਾ ਕੋਇ ਮਿਲਾਈਆ। ਜਨ ਭਗਤਾਂ ਪ੍ਰਭ ਵੇਖੇ ਚਾਈਂ ਚਾਈਂ, ਚਾਰੋਂ ਕੁੰਟ ਫੋਲ ਫੁਲਾਈਆ। ਪਕੜ ਉਠਾਏ ਫੜ ਕੇ ਬਾਹੀਂ, ਬਲਧਾਰੀ ਹੋਏ ਸਹਾਈਆ। ਸਿਰ ਆਪਣਾ ਹੱਥ ਰੱਖੇ ਗੁਸਾਈਂ, ਗਹਿਰ ਗੰਭੀਰ ਬੇਨਜ਼ੀਰ ਆਪਣੀ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਦਾ ਇਕੋ ਮਾਹੀ, ਜਿਸ ਦੀ ਭਗਤਾਂ ਨਾਲੋਂ ਨਾ ਹੋਵੇ ਜੁਦਾਈ, ਜੁਗ ਜੁਗ ਰੀਤੀ ਲੋਕਮਾਤ ਚਲੀ ਆਈਆ।
੪ ਚੇਤ ਸ਼ਹਿਨਸ਼ਾਹੀ ਸੰਮਤ ੫ ਪ੍ਰੀਤਮ ਸਿੰਘ ਦੇ ਗ੍ਰਹਿ ਪਿੰਡ ਜੇਠੂਵਾਲ
ਜਨ ਭਗਤ ਕਹਿਣ ਪ੍ਰਭ ਦੁੱਖਾਂ ਢਾਹ ਦੇ ਡੇਰਾ, ਤਨ ਵਜੂਦ ਮਹਿਬੂਬ ਕਰ ਸਫ਼ਾਈਆ। ਜਿਹੜੇ ਗੌਂਦੇ ਗੀਤ ਤੇਰਾ ਮੇਰਾ, ਆਤਮ ਪਰਮਾਤਮ ਰਾਗ ਅਲਾਈਆ। ਓਨ੍ਹਾਂ ਇਕੋ ਰੰਗ ਰੰਗਾ ਦੇ ਸੰਞ ਸਵੇਰਾ, ਅੰਧ ਅੰਧੇਰਾ ਕੂੜ ਰਹੇ ਨਾ ਰਾਈਆ। ਨਵ ਨੌ ਚਾਰ ਪਿਛੋਂ ਪਾਇਆ ਫੇਰਾ, ਜੁਗ ਚੌਕੜੀ ਕਾਲ ਬਿਤਾਈਆ। ਸਾਚੇ ਸੰਤਾਂ ਬੰਨ੍ਹ ਬੇੜਾ, ਨਿਰੰਕਾਰ ਨਿਰਵੈਰ ਆਪਣੇ ਕੰਧ ਉਠਾਈਆ । ਗੁਰਮੁਖਾਂ ਕੂੜੀ ਕਲਪਨਾ ਰਹੇ ਨਾ ਝੇੜਾ, ਮਾਇਆ ਮਮਤਾ ਮੋਹ ਮਿਟਾਈਆ। ਗੁਰਸਿੱਖਾਂ ਨਜ਼ਰੀ ਆ ਨੇਰਨ ਨੇਰਾ, ਦੂਰ ਦੁਰਾਡਾ ਪੰਧ ਮੁਕਾਈਆ। ਦਰ ਸੁਹੰਜਣਾ ਕਰ ਗੁਰੂ ਚੇਰਾ, ਚੇਲਾ ਗੁਰ ਇਕ ਵਡਿਆਈਆ। ਮਿਹਰਵਾਨ ਮਹਿਬੂਬ ਮੁਹੱਬਤ ਵਿਚ ਕਰ ਆਪਣੀ ਮਿਹਰਾ, ਮਿਹਰਵਾਨ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਜਨ ਭਗਤ ਕਹਿਣ ਪ੍ਰਭ ਤਨ ਮਾਟੀ ਖ਼ਾਕੀ ਮੇਟ ਦੇ ਦਰਦ, ਦੁਖੀਆਂ ਦਰਦ ਵੰਡਾਈਆ।
❋
❋
ਸਾਹਿਬ ਤੇਰਾ ਹੋਣਾ ਕਿਹੜਾ ਹਰਜ, ਹਰ ਹਿਰਦੇ ਕਰ ਸਫ਼ਾਈਆ। ਤੂੰ ਜੋਧਾ ਸੂਰਬੀਰ ਮਰਦਾਨਾ ਮਰਦ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਆਦਿ ਜੁਗਾਦਿ ਜੁਗ ਚੌਕੜੀ ਜਨ ਭਗਤ ਤੇਰੀ ਲੋੜਦੇ ਮਦਦ, ਨਿਤ ਨਵਿਤ ਧਿਆਨ ਲਗਾਈਆ। ਕੂੜ ਕਲਪਨਾ ਕੱਢ ਤਸ਼ੱਦਦ, ਹਮਦਰਦ ਆਪਣੇ ਲੈ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਅਲਖ ਜਗਾਈਆ। ਜਨ ਭਗਤ ਕਹਿਣ ਕਿਉਂ ਦੁੱਖ ਸਤਾਵੇ ਰੋਗ, ਰੋਗੀ ਦੇਣ ਦੁਹਾਈਆ। ਸਾਚੇ ਨਾਮ ਦਾ ਬਖ਼ਸ਼ ਜੋਗ, ਜੁਗਤੀ ਧੁਰ ਦੀ ਇਕ ਦ੍ਰਿੜਾਈਆ। ਤੇਰੇ ਨਾਮ ਦੀ ਚੁਗੀਏ ਚੋਗ, ਚੁਗਲੀ ਨਿੰਦਿਆ ਬਾਹਰ ਕਢਾਈਆ । ਤੇਰਾ ਦਰਸ਼ਨ ਹੋਵੇ ਰੋਜ਼, ਰੋਜ਼ੇ ਨਿਮਾਜ਼ ਦਾ ਲੇਖਾ ਰਹੇ ਨਾ ਰਾਈਆ। ਸਦਾ ਬਖ਼ਸ਼ ਦਰਸ ਅਮੋਘ, ਅਮੁੱਲ ਦਇਆ ਕਮਾਈਆ । ਸਚ ਦਵਾਰੇ ਲਈਏ ਮੌਜ, ਮਜਲਸ ਤੇਰੇ ਨਾਲ ਬਣਾਈਆ। ਤੁਧ ਬਿਨ ਅਵਰ ਦਿਸੇ ਕੋਈ ਨਾ ਜੋਗ, ਜੁਗੀਸ਼ਰ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਸਾਚੇ ਸੀਸ ਨਿਵਾਈਆ। ਪੁਰਖ ਅਕਾਲ ਕਹੇ ਜਨ ਭਗਤੋ ਦੁੱਖ ਦਰਦ ਜਾਵੇ ਨੱਠਾ, ਬਣਨ ਲੱਗਾ ਪਾਂਧੀ ਰਾਹੀਆ। ਕੂੜੀ ਕਿਰਿਆ ਤਪਣ ਲੱਗਾ ਭੱਠਾ, ਚਾਰੋਂ ਕੁੰਟ ਅਗਨੀ ਅੱਗ ਜਲਾਈਆ। ਧਰਮ ਦੀ ਧਾਰ ਮਾਨਵ ਰਿਹਾ ਕੋਈ ਨਾ ਸੱਚਾ, ਕੂੜ ਕਿਰਿਆ ਹੋਈ ਹਲਕਾਈਆ। ਫਿਰੀ ਦਰੋਹੀ ਮਦੀਨਾ ਮੱਕਾ, ਕਾਅਬੇ ਵਾਲੇ ਮਾਰਨ ਧਾਹੀਆ। ਖੇਲ ਵੇਖਿਆ ਸ਼ਿਵਦਵਾਲੇ ਮੰਦਰ ਮੱਠਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਮਿਹਰ ਨਜ਼ਰ ਇਕ ਉਠਾਈਆ। ਪੁਰਖ ਅਕਾਲ ਕਹੇ ਜਨ ਭਗਤੋ ਦੁਖ ਰੋਗ ਰਹੇ ਨਾ ਸੰਤਾਪ, ਤਨ ਵਜੂਦ ਨਾ ਕੋਇ ਸਤਾਈਆ। ਕਿਰਪਾ ਕਰੇ ਸਾਹਿਬ ਪ੍ਰਭ ਆਪ, ਆਪਣਾ ਰੰਗ ਰੰਗਾਈਆ। ਰੂਹ ਬੁਤ ਕਰ ਕੇ ਪਾਕ, ਪਤਤ ਪੁਨੀਤ ਦਏ ਕਰਾਈਆ। ਸਾਚੀ ਮੰਜ਼ਲ ਚਾੜ੍ਹ ਕੇ ਘਾਟ, ਗ੍ਰਹਿ ਮੰਦਰ ਦਏ ਵਖਾਈਆ। ਜਿਥੇ ਦੀਪਕ ਅਗੰਮ ਪ੍ਰਕਾਸ਼, ਤੇਲ ਬਾਤੀ ਦੀ ਲੋੜ ਰਹੇ ਨਾ ਰਾਈਆ। ਗੁਰ ਅਵਤਾਰ ਪੈਗ਼ੰਬਰ ਬੈਠੇ ਦਾਸ, ਸੇਵਕ ਹੋ ਕੇ ਸੀਸ ਨਿਵਾਈਆ। ਸੋ ਪੁਰਖ ਅਕਾਲਾ ਦੀਨ ਦਿਆਲਾ ਜਨ ਭਗਤਾਂ ਜੀਵਣ ਕਾਰਜ ਕਰੇ ਰਾਸ, ਜੀਵਣ ਰਸਤਾ ਬਾਵਸਤਾ ਹੋ ਕੇ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਦਰ ਠਾਂਡਾ ਇਕ ਸੁਹਾਈਆ। ਪੁਰਖ ਅਕਾਲ ਕਹੇ ਮੈਂ ਕਰਨ ਵਾਲਾ ਸਾਫ਼, ਪਤਤ ਪੁਨੀਤ ਦਿਆਂ ਕਰਾਈਆ। ਜਨ ਭਗਤ ਕਰ ਕੇ ਮੁਆਫ਼, ਦੁਰਮਤ ਮੈਲ ਧਵਾਈਆ। ਜੋ ਮਨੂਆ ਹੋਇਆ ਗੁਸਤਾਖ, ਸਾਂਤਕ ਸਤਿ ਦਿਆਂ ਵਰਤਾਈਆ। ਜਨ ਭਗਤਾਂ ਪੈਜ ਲਵਾਂ ਰਾਖ, ਸਿਰ ਆਪਣਾ ਹੱਥ ਟਿਕਾਈਆ। ਲਹਿਣਾ ਦੇਣਾ ਪੂਰਾ ਕਰਾਂ ਲੋਕਮਾਤ, ਮਾਤਰ ਭੂਮੀ ਵੱਜੇ ਵਧਾਈਆ। ਕੂੜ ਕਲਪਣਾ ਕਰ ਕੇ ਨਾਸ, ਨਾਸਤਕਾਂ ਲੇਖਾ ਦੇਵਾਂ ਚੁਕਾਈਆ। ਗੁਰ ਅਵਤਾਰ ਪੈਗ਼ੰਬਰਾਂ ਪੂਰੀ ਕਰਾਂ ਆਸ, ਤ੍ਰਿਸ਼ਨਾ ਸਭ ਦੀ ਮੇਟ ਮਿਟਾਈਆ। ਸਤਿਜੁਗ ਸਾਚੇ ਮੰਡਲ ਪਾ ਕੇ ਰਾਸ, ਬਿਨ ਗੋਪੀ ਕਾਹਨ ਨਾਚ ਨਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਤਿ ਧਰਮ ਦਾ ਬਖ਼ਸ਼ ਇਕ ਵਿਸ਼ਵਾਸ, ਵਿਸ਼ਾ ਵਿਸ਼ੇਸ਼ ਵਿਸ਼ਵ ਵਿਸ਼ਨ ਬ੍ਰਹਮਾ ਸ਼ਿਵ ਦੇਵਤ ਸੁਰ ਮਾਨਵ ਮਾਨਵ ਮਾਨਵ ਮਾਨੁਖ ਆਪ ਦ੍ਰਿੜਾਈਆ।
❋
❋
੫ ਚੇਤ ਸ਼ਹਿਨਸ਼ਾਹੀ ਸੰਮਤ ੫ ਸੁਰਜਨ ਸਿੰਘ ਦੇ ਗ੍ਰਹਿ ਲੁਧਿਆਣਾ
ਸਤਿਗੁਰ ਸ਼ਬਦ ਕਹੇ ਮੈਂ ਦੀਨ ਦੁਨੀ ਵੇਖਾਂ ਧਰਨੀ ਧਰਤ ਧਵਲ ਬਸੁੱਧਾ, ਦੋ ਜਹਾਨ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਫੋਲ ਫੁਲਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਆਤਮ ਪਰਮਾਤਮ ਭੇਵ ਖੁਲ੍ਹਾਵਾਂ ਗੁੱਝਾ, ਤਨ ਵਜੂਦ ਮਾਟੀ ਖ਼ਾਕ ਚਾਰ ਕੁੰਟ ਦਹਿ ਦਿਸ਼ਾ ਵੇਖ ਵਖਾਈਆ। ਕਲਜੁਗ ਅੰਤ ਅਖ਼ੀਰ ਬੇਨਜ਼ੀਰ ਤੇਰੀ ਸ੍ਰਿਸ਼ਟੀ ਦ੍ਰਿਸ਼ਟੀ ਦਾ ਜਾਣਾਂ ਮੁੱਦਾ, ਮੁੱਦਤ ਦੇ ਮਾਲਕ ਖ਼ਾਲਕ ਪ੍ਰਿਤਪਾਲਕ ਨਿਰਗੁਣ ਤੇਰੀ ਸੇਵ ਕਮਾਈਆ। ਭੇਵ ਅਭੇਦਾ ਪਾਰਬ੍ਰਹਮ ਪਤਿਪਰਮੇਸ਼ਵਰ ਅੰਤਰਜਾਮੀ ਤੇਰਾ ਖੁਲ੍ਹਾਵਾਂ ਗੁੱਝਾ, ਅਨਬੋਲਤ ਹੋ ਕੇ ਧੁਰ ਦਾ ਰਾਗ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਮੇਰੇ ਭਗਵਾਨ, ਭਗਵਨ ਤੇਰੀ ਵਡਿਆਈਆ। ਕਲਜੁਗ ਕੂੜੀ ਕਿਰਿਆ ਵੇਖ ਜਹਾਨ, ਚਾਰੋਂ ਕੁੰਟ ਅੰਧੇਰਾ ਛਾਈਆ। ਸਤਿ ਧਰਮ ਦਾ ਮਿਲੇ ਨਾ ਕੋਇ ਨਿਸ਼ਾਨ, ਪਾਰਬ੍ਰਹਮ ਬ੍ਰਹਮ ਪਰਦਾ ਨਾ ਕੋਇ ਉਠਾਈਆ। ਸਦੀ ਚੌਧਵੀਂ ਸਾਰੇ ਹੋਏ ਹੈਰਾਨ, ਈਸਾ ਮੂਸਾ ਮੁਹੰਮਦ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਦੀਨ ਦਿਆਲ ਆਪਣੀ ਦਇਆ ਕਮਾਈਆ। ਸਤਿਗੁਰ ਸ਼ਬਦ ਕਹੇ ਮੇਰੇ ਮਹਿਬੂਬ, ਮਿਹਰਵਾਨ ਤੇਰੀ ਵਡਿਆਈਆ। ਮਹੱਲ ਅਟੱਲ ਤੇਰਾ ਅਰੂਜ, ਤਖ਼ਤ ਨਿਵਾਸੀ ਸੋਭਾ ਪਾਈਆ। ਮੰਜ਼ਲ ਇਕੋ ਹੱਕ ਮਕ਼ਸੂਦ, ਦਰਗਾਹ ਸਾਚੀ ਨਜ਼ਰੀ ਆਈਆ। ਦੋ ਜਹਾਨਾਂ ਊਚੋ ਊਚ, ਅਗੰਮ ਅਥਾਹ ਬੇਪ੍ਰਵਾਹੀਆ। ਕਲਜੁਗ ਅੰਤ ਸ੍ਰੀ ਭਗਵੰਤ ਸਾਚੀ ਦੇ ਸੂਚ, ਕੂੜੀ ਕਿਰਿਆ ਡੇਰਾ ਢਾਹੀਆ। ਭਾਗ ਲਗਾ ਕਾਇਆ ਮਾਟੀ ਪੰਜ ਭੂਤ, ਤਨ ਵਜੂਦ ਹੋਏ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਸਤਿਗੁਰ ਸ਼ਬਦ ਕਹੇ ਮੇਰੇ ਸਾਹਿਬ ਸਵਾਮੀ ਮੀਤੇ, ਹਰਿ ਤੇਰੀ ਇਕ ਸਰਨਾਈਆ। ਜੁਗ ਚੌਕੜੀ ਕੋਟਨ ਬੀਤੇ, ਲੋਕਮਾਤ ਪੰਧ ਮੁਕਾਈਆ। ਚਾਰ ਵਰਨ ਇਕੱਠੇ ਕਿਸੇ ਨਾ ਕੀਤੇ, ਛੱਤ੍ਰੀ ਬ੍ਰਾਹਮਣ ਸ਼ੂਦਰ ਵੈਸ਼ ਏਕਾ ਰੰਗ ਨਾ ਕੋਇ ਸਮਾਈਆ। ਮੁਹੰਮਦ ਦੇ ਕੇ ਗਿਆ ਹਦੀਸੇ, ਨਾਨਕ ਨਿਰਗੁਣ ਸਰਗੁਣ ਕਰ ਪੜ੍ਹਾਈਆ। ਗੋਬਿੰਦ ਦੱਸ ਇਕ ਪ੍ਰੀਤੇ, ਪੁਰਖ ਅਕਾਲਾ ਸੀਸ ਝੁਕਾਈਆ। ਝਗੜਾ ਰਹੇ ਨਾ ਹਸਤ ਕੀਟੇ, ਊਚ ਨੀਚ ਡੇਰਾ ਢਾਹੀਆ। ਕਿਰਪਾ ਕਰ ਜਗਤ ਜਗਦੀਸ਼ੇ, ਜਗਦੀਸ਼ਰ ਤੇਰੀ ਇਕ ਸਰਨਾਈਆ। ਕਲਜੁਗ ਕੂੜੀ ਕਿਰਿਆ ਬਦਲ ਦੇ ਰੀਤੇ, ਰੀਤੀਵਾਨ ਵੇਖ ਵਖਾਈਆ। ਮਾਟੀ ਪੁਤਲੇ ਕਰ ਠਾਂਡੇ ਸੀਤੇ, ਅਗਨੀ ਤੱਤ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧਰਮ ਦਵਾਰੇ ਆਸ ਰਖਾਈਆ। ਪੁਰਖ ਅਕਾਲ ਕਹੇ ਸੁਣ ਸ਼ਬਦ ਦੁਲਾਰੇ ਸੁਤ ਮੀਤ, ਅਗੰਮ ਦਿਆਂ ਦ੍ਰਿੜਾਈਆ। ਸਦੀ ਚੌਧਵੀਂ ਜਾਣ ਦੇ ਬੀਤ, ਅਗਲਾ ਪਰਦਾ ਦਿਆਂ ਉਠਾਈਆ। ਦੀਨ ਦੁਨੀ ਦੀ ਬਦਲ ਕੇ ਨੀਤ, ਮਾਰਗ ਇਕੋ ਇਕ ਸਮਝਾਈਆ। ਝਗੜਾ ਰਹੇ ਨਾ ਮੰਦਰ ਮਸੀਤ, ਕਾਇਆ ਕਾਅਬੇ ਹੋਵੇ ਰੁਸ਼ਨਾਈਆ। ਤੂੰ ਮੇਰਾ ਮੈਂ ਤੇਰਾ ਸਭ ਨੇ ਗੌਣਾ ਗੀਤ, ਆਤਮ ਪਰਮਾਤਮ ਵੱਜੇ ਵਧਾਈਆ। ਝਗੜਾ ਰਹੇ ਨਾ ਊਚ ਨੀਚ, ਜ਼ਾਤ ਪਾਤ ਨਾ ਕੋਇ ਵਡਿਆਈਆ। ਸਾਚਾ ਕਲਮਾ ਇਕੋ ਹੋਏ ਹਦੀਸ, ਹਜ਼ਰਤਾਂ ਕਰੇ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲੇ ਖੇਲ ਤ੍ਰੈਗੁਣ ਅਤੀਤ,
❋
❋
ਤ੍ਰੈਭਵਨ ਧਨੀ ਧਰਮ ਦੀ ਧਾਰ ਇਕ ਵਖਾਈਆ। ਪੁਰਖ ਅਕਾਲ ਕਹੇ ਸ਼ਬਦ ਦੁਲਾਰੇ, ਸਚ ਸੰਦੇਸ਼ਾ ਦਿਆਂ ਜਣਾਈਆ। ਕਰੇ ਖੇਲ ਆਪ ਨਿਰੰਕਾਰੇ, ਨਿਰਗੁਣ ਨਿਰਵੈਰ ਬੇਪਰਵਾਹੀਆ। ਜਿਸ ਦੇ ਜੁਗ ਚੌਕੜੀ ਖੇਲ ਅਨੋਖੇ ਨਿਆਰੇ, ਭੇਵ ਅਭੇਦ ਨਾ ਕੋਇ ਸਮਝਾਈਆ। ਸੋ ਕਲ ਕਲਕੀ ਲੈ ਅਵਤਾਰੇ, ਕਲ ਕਲੇਸ਼ ਦਏ ਮਿਟਾਈਆ। ਇਕੋ ਪੁਰਖ ਅਕਾਲ ਦੇ ਲੱਗਣੇ ਸਰਬ ਜੈਕਾਰੇ, ਜੈ ਜੈਕਾਰ ਕਰੇ ਲੋਕਾਈਆ। ਚਾਰ ਵਰਨ ਅਠਾਰਾਂ ਬਰਨ ਸੋਹਣ ਇਕ ਦਵਾਰੇ, ਛੱਤ੍ਰੀ ਬ੍ਰਾਹਮਣ ਸ਼ੂਦਰ ਵੈਸ਼ ਵੰਡ ਨਾ ਕੋਇ ਵੰਡਾਈਆ। ਪਾਥਰ ਪਾਹਨ ਨਾ ਕੋਇ ਨਿਮਸਕਾਰੇ, ਨਿਉਂ ਨਿਉਂ ਸੀਸ ਨਾ ਕੋਇ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਬ੍ਰਹਮ ਬ੍ਰਹਿਮਾਦ ਨਿਰਗੁਣ ਨੂਰ ਜੋਤ ਉਜਿਆਰੇ, ਅੰਧ ਅੰਧੇਰਾ ਰਹਿਣ ਕੋਇ ਨਾ ਪਾਈਆ।
੬ ਚੇਤ ਸ਼ਹਿਨਸ਼ਾਹੀ ਸੰਮਤ ੫ ਲਾਲ ਸਿੰਘ ਦੇ ਗ੍ਰਹਿ ਲੁਧਿਆਣਾ
ਸੰਮਤ ਸ਼ਹਿਨਸ਼ਾਹੀ ਪੰਜ ਕਹੇ ਕ੍ਰਿਸ਼ਨ ਪੰਜ ਵਾਰ ਲਾਏ ਜਿਮੀਂ ਉਤੇ ਪੰਜੇ, ਪੰਜ ਪੰਜ ਉਂਗਲਾਂ ਵਿਥ ਰਖਾਈਆ। ਭੇਵ ਖੁਲ੍ਹਾਇਆ ਅਗੰਮ ਸੰਝੇ, ਕਲਜੁਗ ਅੰਤਮ ਵੇਖ ਵਖਾਈਆ। ਸਾਚਾ ਰਹੇ ਨਾ ਪਰਮਾਨੰਦੇ, ਅਨੰਦ ਰਸ ਨਾ ਕੋਇ ਚਖਾਈਆ। ਜਗਤ ਜੀਵ ਰਹਿਣੇ ਨਹੀਂ ਚੰਗੇ, ਗੁਣ ਵਡਿਆਈ ਨਜ਼ਰ ਕੋਇ ਨਾ ਆਈਆ। ਅੱਖੀਆਂ ਵਾਲੇ ਹੋਣੇ ਅੰਧੇ, ਪ੍ਰਭ ਦਰਸ ਕੋਇ ਨਾ ਪਾਈਆ। ਖੇਲ ਹੋਣਾ ਕਲਜੁਗ ਅੰਤਮ ਧਾਰ ਕੰਢੇ, ਦੀਨ ਦੁਨੀ ਪੰਧ ਮੁਕਾਈਆ। ਜਗਤ ਜਗਿਆਸੂ ਨਾ ਹੋਵਣ ਠੰਡੇ, ਸਾਂਤਕ ਸਤਿ ਨਾ ਕੋਇ ਕਰਾਈਆ। ਚਾਰ ਕੁੰਟ ਦਹਿ ਦਿਸ਼ਾ ਦਿਸਣ ਦੰਗੇ, ਨਵ ਸੱਤ ਪਈ ਦੁਹਾਈਆ। ਹਿਸਾਬ ਰਿਹਾ ਕਿਸੇ ਨਾ ਪੰਡੇ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸੰਮਤ ਪੰਜ ਕਹੇ ਕ੍ਰਿਸ਼ਨ ਪੰਜ ਵਾਰ ਖੇਲ ਕੀਤੀ ਸਾਦੀ, ਸਹਿਜ ਸੁਭਾ ਧਾਰ ਬਣਾਈਆ। ਪੰਜ ਵਾਰ ਪੁੱਛਿਆ ਬੇਨੰਤੀ ਕਰ ਕੇ ਰਾਧੀ, ਕਾਹਨ ਮੈਨੂੰ ਦੇ ਸਮਝਾਈਆ। ਓਸ ਹੱਸ ਕੇ ਕਿਹਾ ਅੰਤਰ ਧਿਆਨ ਲਾ ਸਮਾਧੀ, ਨੇਤਰ ਲੋਚਣ ਨਾ ਕੋਇ ਖੁਲ੍ਹਾਈਆ। ਜਾਂ ਤੱਕਿਆ ਬੱਚਿਆਂ ਨੂੰ ਭੇਟ ਚੜ੍ਹਾਏ ਦਾਦੀ, ਗੁਜਰੀ ਗੋਦ ਵਿਚੋਂ ਬਾਹਰ ਕਢਾਈਆ। ਗੋਬਿੰਦ ਸੂਰਬੀਰ ਦਿਸਿਆ ਬਾਗ਼ੀ, ਜੋ ਸ਼ਰਅ ਸਭ ਦੀ ਰਿਹਾ ਬਦਲਾਈਆ। ਨੇਤਰ ਖੁਲ੍ਹਿਆ ਬਿਨ ਨਿੰਦਰਾ ਤੋਂ ਜਾਗੀ, ਆਪਣੀ ਲਈ ਅੰਗੜਾਈਆ। ਚਾਰੋਂ ਕੁੰਟ ਝਾਕੀ, ਨਜ਼ਰ ਕਿਛ ਨਾ ਪਾਈਆ। ਕ੍ਰਿਸ਼ਨ ਕਿਹਾ ਕੀ ਵੇਖਿਆ ਮੇਰੇ ਸਾਥੀ, ਮੈਨੂੰ ਦੇ ਦ੍ਰਿੜਾਈਆ। ਰਾਧਾ ਕਿਹਾ ਅਗੰਮ ਅਗੰਮ ਅਗੰਮ ਭੇਵ ਪੁਰਖ ਅਬਿਨਾਸ਼ੀ, ਕੀ ਆਪਣੀ ਕਲ ਵਰਤਾਈਆ। ਚਾਰੋਂ ਕੁੰਟ ਦਿਸੇ ਅੰਧੇਰੀ ਰਾਤੀ, ਸਾਚਾ ਚੰਦ ਨਾ ਕੋਇ ਚਮਕਾਈਆ। ਧਰਮ ਦਾ ਰਿਹਾ ਨਾ ਕੋਈ ਜਮਾਤੀ, ਕਾਹਨ ਕ੍ਰਿਸ਼ਨ ਨਾ ਕੋਇ ਵਡਿਆਈਆ। ਮਿਲੇ ਮੇਲ ਨਾ ਕਮਲਾਪਾਤੀ, ਘਰ ਘਰ ਹੋਏ ਜੁਦਾਈਆ। ਨਿਰਗੁਣ ਨੂਰ ਨਾ ਦੀਆ ਬਾਤੀ, ਕਾਇਆ ਮੰਦਰ ਨਾ ਕੋਇ ਰੁਸ਼ਨਾਈਆ। ਮੈਂ ਖੇਲ ਦੱਸਾਂ ਸਾਚੀ, ਸਚ ਦਿਆਂ ਸੁਣਾਈਆ। ਕਲਜੁਗ ਅੰਤ ਸਭ ਦੇ ਅੰਤਰ ਔਣੀ ਉਦਾਸੀ, ਖ਼ੁਸ਼ੀ ਵਿਚ ਨਾ ਕੋਇ ਵਖਾਈਆ। ਫੇਰ ਪ੍ਰਗਟ ਹੋਣਾ ਪੁਰਖ ਅਬਿਨਾਸ਼ੀ, ਹਰਿ ਕਰਤਾ ਧੁਰਦਰਗਾਹੀਆ। ਲਹਿਣਾ ਦੇਣਾ ਚੁਕੌਣਾ ਧਰਤੀ ਖ਼ਾਕੀ, ਜਿਥੇ
❋
❋
ਪੰਜਾ ਦਿਤਾ ਛੁਹਾਈਆ। ਜਨ ਭਗਤਾਂ ਨਾਮ ਪਿਆਲਾ ਦੇਵੇ ਬਣ ਕੇ ਸਾਕੀ, ਸਾਖਿਆਤ ਆਪਣੀ ਦਇਆ ਕਮਾਈਆ। ਇਹ ਖੇਲ ਵੇਖਿਆ ਸਚ ਤਮਾਸ਼ੀ, ਸਾਹਿਬ ਸਾਹਿਬ ਸਾਹਿਬ ਦਿਤਾ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੀ ਪੂਰੀ ਕਰੇ ਆਖੀ, ਆਖ਼ਰ ਆਪਣਾ ਭੇਵ ਚੁਕਾਈਆ।
੬ ਚੇਤ ਸ਼ਹਿਨਸ਼ਾਹੀ ਸੰਮਤ ੫ ਨਿਰੰਜਣ ਸਿੰਘ ਦੇ ਗ੍ਰਹਿ ਲੁਧਿਆਣਾ
ਪੰਜਾ ਕਹੇ ਮੇਰਾ ਖੇਲ ਪੰਜ ਆਬੀ, ਪੰਜ ਆਬ ਮਿਲੇ ਵਡਿਆਈਆ। ਕ੍ਰਿਸ਼ਨ ਲਾ ਕੇ ਗਿਆ ਹਿਸਾਬੀ, ਹਿੱਸਾ ਆਪਣਾ ਨਾਲ ਰਖਾਈਆ। ਪੈਗ਼ੰਬਰਾਂ ਖੇਲ ਕਰਨਾ ਮਹਿਰਾਬੀ, ਮਹਿਬੂਬ ਸਿਫ਼ਤ ਸਾਲਾਹੀਆ। ਸਯਦਾ ਦੱਸਣਾ ਅਦਾਬੀ, ਨਮਸਤੇ ਦੇਣੀ ਬਦਲਾਈਆ। ਕਲਜੁਗ ਅੰਤ ਹੋਣੀ ਖ਼ਰਾਬੀ, ਖੋਟਾ ਖ਼ਰਾ ਨਜ਼ਰ ਕੋਇ ਨਾ ਆਈਆ। ਝਗੜਾ ਪੈਣਾ ਸਮਾਜੀ, ਸਕੇ ਨਾ ਕੋਇ ਮਿਟਾਈਆ। ਮਜ਼੍ਹਬਾਂ ਵੰਡਣੀ ਹਾਦੀ, ਹਦੂਦ ਆਪਣੀ ਆਪਣੀ ਪ੍ਰਗਟਾਈਆ। ਸ਼ਰਅ ਬਣਨੀ ਕ਼ਾਜ਼ੀ, ਕ਼ਜ਼ਾ ਸਭ ਦੇ ਸਿਰ ਤੇ ਛਾਈਆ। ਲੇਖਾ ਚੁਕਣਾ ਮਾਜ਼ੀ, ਅੱਗੇ ਪਰਦਾ ਨਾ ਕੋਇ ਉਠਾਈਆ। ਮੁਹੰਮਦ ਨਾਲ ਨਾਨਕ ਧਾਰ ਗੋਬਿੰਦ ਪੈਣੀ ਨਰਾਜ਼ੀ, ਸੰਗੀ ਸੰਗ ਨਾ ਕੋਇ ਵਖਾਈਆ। ਅੰਤ ਅਖ਼ੀਰ ਸਦੀ ਚੌਧਵੀਂ ਸਭ ਨੇ ਹਾਰਨੀ ਬਾਜ਼ੀ, ਬਾਜ਼ਾਂਵਾਲਾ ਆਪਣੀ ਬਾਜ਼ੀ ਲਏ ਬਦਲਾਈਆ। ਦੀਨ ਦੁਨੀ ਇਕ ਪੰਜੇ ਨਾਲ ਹੋਣਾ ਸਾਂਝੀ, ਸਗਲਾ ਸੰਗ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੀਨ ਦੁਨੀ ਵੇਖੇ ਥੱਕੀ ਮਾਂਦੀ, ਅੰਤ ਆਪਣਾ ਭੇਵ ਮੁਕਾਈਆ।
੬ ਚੇਤ ਸ਼ਹਿਨਸ਼ਾਹੀ ਸੰਮਤ ੫ ਸੁਖਵੰਤ ਕੌਰ ਦੇ ਗ੍ਰਹਿ ਲੁਧਿਆਣਾ
ਪੰਜਾ ਕਹੇ ਮੈਂ ਪੰਚਮ ਧਾਰ ਲੱਗਾ, ਲਗ ਮਾਤਰ ਸਮਝ ਕਿਸੇ ਨਾ ਆਈਆ। ਕਲਜੁਗ ਅੰਤਮ ਵਧੇ ਕੋਈ ਨਾ ਅੱਗਾ, ਪੰਜ ਪਿਆਰੇ ਪੰਚਮ ਮੂਲ ਮਿਲਾਈਆ। ਕਲਜੁਗ ਜੀਵ ਹੰਸ ਬੁੱਧੀ ਹੋਏ ਕੱਗਾ, ਮਨ ਕਲਪਣਾ ਚਾਰ ਕੁੰਟ ਕੁਰਲਾਈਆ। ਦੀਨ ਮਜ਼੍ਹਬ ਜ਼ਾਤ ਪਾਤ ਪਏ ਹੱਦਾ, ਸ਼ਰਅ ਸ਼ਰੀਅਤ ਡੇਰਾ ਕੋਇ ਨਾ ਢਾਹੀਆ। ਆਤਮਕ ਧੁਨ ਸੁਣੇ ਕੋਈ ਨਾ ਨਦਾ, ਅਨਰਾਗੀ ਰਾਗ ਨਾ ਕੋਇ ਅਲਾਈਆ। ਅੰਮ੍ਰਿਤ ਰਸ ਮਿਲੇ ਕਿਸੇ ਨਾ ਮਧਾ, ਨਿਝਰ ਝਿਰਨਾ ਨਾ ਕੋਇ ਝਿਰਾਈਆ। ਦੀਪਕ ਜੋਤ ਕਿਸੇ ਗ੍ਰਹਿ ਨਾ ਜਗਾ, ਤਨ ਵਜੂਦ ਖ਼ਾਲੀ ਨਜ਼ਰੀ ਆਈਆ। ਪ੍ਰਭ ਦਾ ਦਰਸ਼ਨ ਪਾਏ ਕੋਈ ਨਾ ਉਪਰ ਸ਼ਾਹ ਰਗਾ, ਘਰ ਸਵਾਮੀ ਮਿਲਣ ਕੋਇ ਨਾ ਜਾਈਆ। ਸਤਿਜੁਗ ਤਰੇਤਾ ਦਵਾਪਰ ਕਲਜੁਗ ਜਿਸ ਦੀ ਸਮਝ ਸਕੇ ਕੋਈ ਨਾ ਵਜਹ, ਵਜੂਹਾਤ ਨਾ ਕੋਇ ਦ੍ਰਿੜਾਈਆ। ਓਹ ਖੇਲ ਕਰੇ ਸੂਰਾ ਸਰਬਗਾ, ਹਰਿ ਕਰਤਾ ਨੂਰ ਅਲਾਹੀਆ। ਜਿਸ ਦੇ ਹੁਕਮ ਅੰਦਰ ਅਵਤਾਰ ਪੈਗ਼ੰਬਰ ਗੁਰੂ ਬੱਝਾ, ਸਿਰ ਸਕੇ ਨਾ ਕੋਇ ਉਠਾਈਆ। ਸੋ ਨਾਮ ਸੰਦੇਸ਼ਾ ਇਕੋ ਦੇਵੇ ਸੱਦਾ, ਫ਼ਰਮਾਨਾ ਅਗੰਮ ਅਥਾਹੀਆ। ਜਨ ਭਗਤ ਸੁਹੇਲਾ
❋
❋
ਸਚ ਦਵਾਰੇ ਆਵੇ ਭੱਜਾ, ਬਣ ਕੇ ਪਾਂਧੀ ਰਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਦ ਆਪਣਾ ਰੰਗ ਰੰਗਾਈਆ। ਪੰਜਾ ਕਹੇ ਮੈਨੂੰ ਲਾਇਆ ਕਾਹਨ ਕ੍ਰਿਸ਼ਨ, ਧਰਨੀ ਧਰਤ ਧਵਲ ਖ਼ਾਕ ਟਿਕਾਈਆ । ਇਕੱਠੇ ਹੋਏ ਸ਼ੰਕਰ ਬ੍ਰਹਮਾ ਵਿਸ਼ਨ, ਏਕਾ ਰੰਗ ਤਕਾਈਆ। ਚਾਰੋਂ ਕੁੰਟ ਅੰਧੇਰਾ ਲੱਗਾ ਦਿਸਣ, ਰੈਣ ਅੰਧੇਰੀ ਛਾਈਆ। ਦੀਨ ਦੁਨੀ ਵੇਖਣ ਲੱਗੇ ਮਿਥਨ, ਸਦ ਰਹਿਣ ਕੋਇ ਨਾ ਪਾਈਆ। ਸਾਚੀ ਸਿਖਿਆ ਚੇਲਾ ਗੁਰੂ ਕੋਇ ਨਾ ਸਿੱਖਣ, ਸਤਿ ਧਰਮ ਨਾ ਕੋਇ ਵਡਿਆਈਆ। ਆਤਮ ਪਰਮਾਤਮ ਕਰੇ ਕੋਈ ਨਾ ਹਿੱਤਨ, ਪਾਰਬ੍ਰਹਮ ਬ੍ਰਹਮ ਮੇਲ ਨਾ ਕੋਇ ਮਿਲਾਈਆ। ਮਨ ਕਲਪਣਾ ਸਭ ਨੂੰ ਆਈ ਜਿੱਤਣ, ਕੂੜੀ ਕਿਰਿਆ ਆਪਣਾ ਡੰਕ ਵਜਾਈਆ। ਸੰਮਤ ਪੰਜ ਕਹੇ ਪੁਰਖ ਅਕਾਲਾ ਦੀਨ ਦਿਆਲਾ ਸਭ ਦਾ ਲੇਖਾ ਆਏ ਲਿਖਣ, ਲੇਖ ਅਗਲਾ ਦਏ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਸਚ ਸਵਾਮੀ ਆਪਣਾ ਹੁਕਮ ਵਰਤਾਈਆ।
੬ ਚੇਤ ਸ਼ਹਿਨਸ਼ਾਹੀ ਸੰਮਤ ੫ ਨਿਰਵੈਰ ਸਿੰਘ ਦੇ ਗ੍ਰਹਿ ਲੁਧਿਆਣਾ
ਪੰਜਾ ਕਹੇ ਮੈਂ ਲੱਗਾ ਲੋਕਮਾਤ, ਮਤਾ ਪ੍ਰਭ ਦੇ ਨਾਲ ਪਕਾਈਆ। ਦੁਆਪਰ ਦਾ ਕੀਤਾ ਘਾਤ, ਘਾਇਲ ਕੀਤੀ ਲੋਕਾਈਆ । ਕ੍ਰਿਸ਼ਨ ਦਾ ਦੇ ਕੇ ਸਾਥ, ਸਗਲਾ ਸੰਗ ਬਣਾਈਆ। ਰਾਧਾ ਤੱਕਿਆ ਸਾਖਿਆਤ, ਸਤਿ ਸਰੂਪ ਨਜ਼ਰੀ ਆਈਆ। ਕਲਜੁਗ ਅੰਤ ਅੰਧੇਰੀ ਰਾਤ, ਸਾਚਾ ਚੰਦ ਨਾ ਕੋਇ ਚਮਕਾਈਆ। ਝਗੜਾ ਪਿਆ ਜ਼ਾਤ ਪਾਤ, ਦੀਨ ਮਜ਼੍ਹਬ ਕਰੇ ਲੜਾਈਆ। ਧੁਰ ਦਾ ਸ਼ਬਦ ਕੋਈ ਨਾ ਸਕੇ ਵਾਚ, ਵਾਚਕ ਹੋਈ ਕਲਜੁਗ ਲੋਕਾਈਆ। ਨਾਮ ਨਿਧਾਨਾ ਗਿਆ ਗਵਾਚ, ਲੱਭਿਆਂ ਹੱਥ ਕਿਸੇ ਨਾ ਆਈਆ। ਮਿਲੇ ਮੇਲ ਨਾ ਕਮਲਾਪਾਤ, ਪਤਿਪਰਮੇਸ਼ਵਰ ਜੋੜ ਨਾ ਕੋਇ ਜੁੜਾਈਆ। ਸਾਚੀ ਮੰਜ਼ਲ ਚੜ੍ਹੇ ਕੋਇ ਨਾ ਘਾਟ, ਅਧਵਾਟੇ ਬੈਠੀ ਕੂੜ ਲੋਕਾਈਆ। ਜੋਧਾ ਸੂਰਬੀਰ ਬਣੇ ਕੋਈ ਨਾ ਰਾਠ, ਪੰਚ ਵਿਕਾਰਾ ਡੇਰਾ ਢਾਹੀਆ। ਸਤਿ ਰਿਹਾ ਨਾ ਤੀਰਥ ਅੱਠ ਸਾਠ, ਗੰਗਾ ਗੋਦਾਵਰੀ ਜਮਨਾ ਸੁਰਸਤੀ ਰੋਵੇ ਮਾਰੇ ਧਾਈਆ। ਫਿਰੀ ਦਰੋਹੀ ਮੰਦਰ ਮਸਜਿਦ ਸ਼ਿਵਦਵਾਲੇ ਮਾਠ, ਮਸੀਤ ਮਸਲਾ ਹੱਲ ਨਾ ਕੋਇ ਕਰਾਈਆ। ਮਨ ਕਲਪਣਾ ਸਾਰੇ ਰਹੇ ਨੱਠ, ਸਾਂਤਕ ਸਤਿ ਨਾ ਕੋਇ ਕਰਾਈਆ। ਕਲਜੁਗ ਖੇਲ ਬਾਜ਼ੀਗਰ ਨਟੂਆ ਨਟ, ਸਵਾਂਗੀ ਆਪਣਾ ਸਾਂਗ ਵਰਤਾਈਆ। ਦੁਰਮਤ ਮੈਲ ਕੋਈ ਨਾ ਸਕੇ ਕੱਟ, ਅਪਰਾਧਾਂ ਭਰੀ ਲੋਕਾਈਆ । ਖੇਲੇ ਖੇਲ ਪੁਰਖ ਸਮਰਥ, ਜੀਵ ਜਹਾਨ ਨਾ ਕੋਇ ਜਣਾਈਆ। ਜਿਸ ਦੀ ਮਹਿੰਮਾ ਸਦਾ ਅਕਥ, ਲੇਖਾ ਲਿਖੇ ਨਾ ਕ਼ਲਮ ਸ਼ਾਹੀਆ। ਸੋ ਸਹਿਬ ਪੁਰਖ ਸਮਰਥ, ਕਲਜੁਗ ਆਪਣੀ ਕਲ ਵਰਤਾਈਆ। ਚਾਰ ਵਰਨਾਂ ਅਠਾਰਾਂ ਬਰਨਾਂ ਕਰ ਇਕੱਠ, ਇਕੋ ਰੰਗ ਦਏ ਰੰਗਾਈਆ। ਵਸਣਹਾਰਾ ਘਟ ਘਟ, ਹਰ ਹਿਰਦਾ ਫੋਲ ਫੁਲਾਈਆ। ਸਦੀ ਚੌਧਵੀਂ ਹੋ ਪ੍ਰਗਟ, ਨਿਰਗੁਣ ਨੂਰ ਜੋਤ ਕਰੇ ਰੁਸ਼ਨਾਈਆ। ਸਰਬ ਜੀਆਂ ਦੀ ਸਾਂਝੀ ਕਰ ਕੇ ਮਤ, ਮਾਇਆ ਮਮਤਾ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਕਲਾ ਸਮਰਥ, ਆਦਿ ਜੁਗਾਦੀ ਇਕੋ ਸੋਭਾ ਪਾਈਆ।
❋
❋
੬ ਚੇਤ ਸ਼ਹਿਨਸ਼ਾਹੀ ਸੰਮਤ ੫ ਗੁਰਦੇਵ ਸਿੰਘ ਦੇ ਗ੍ਰਹਿ ਲੁਧਿਆਣਾ
ਪੰਜਾ ਕਹੇ ਜਿਸ ਵੇਲੇ ਮਾਤ ਲਗਦਾ, ਧਰਨੀ ਧਰਤ ਧਵਲ ਦਿਆਂ ਹਿਲਾਈਆ। ਧਰਮ ਰਹੇ ਨਾ ਸਾਬਤ ਜਗ ਦਾ, ਦੀਨ ਦੁਨੀ ਸਰਬ ਕੁਰਲਾਈਆ। ਖੇਲ ਖਿਲਾਵਾਂ ਅਗਨੀ ਅੱਗ ਦਾ, ਤਤਵ ਤਤ ਜਲਾਈਆ। ਹੁਕਮ ਵਰਤਾਵਾਂ ਸੂਰੇ ਸਰਬਗ ਦਾ, ਜੋ ਚਾਰ ਜੁਗ ਨਾ ਕੋਇ ਉਲਟਾਈਆ। ਝਗੜਾ ਮੇਟਾਂ ਦੀਨ ਮਜ਼੍ਹਬ ਦੀ ਹੱਦ ਦਾ, ਰਾਹ ਇਕੋ ਇਕ ਵਖਾਈਆ। ਪਰਮ ਪੁਰਖ ਮਿਲਾਵਾਂ ਜਿਹੜਾ ਨਿਰਗੁਣ ਧਾਰ ਨਹੀਂ ਲੱਭਦਾ, ਜੋਤੀ ਜਾਤਾ ਡਗਮਗਾਈਆ। ਖੇਲ ਸਮਝੇ ਨਾ ਕੋਈ ਪ੍ਰਭੂ ਦਾ ਸਬੱਬ ਦਾ, ਸਭਨਾਂ ਪਰਦਾ ਦਿਆਂ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੱਚਾ ਹੁਕਮ ਵਰਤਾਈਆ। ਪੰਜਾ ਕਹੇ ਜਿਸ ਵੇਲੇ ਮੈਂ ਜਾਂਦਾ ਛੂਹ, ਧਰਨੀ ਉਪਰ ਆਪਣਾ ਨਿਸ਼ਾਨ ਬਣਾਈਆ। ਓਸ ਵੇਲੇ ਦਿਸੇ ਨਾ ਕੋਇ ਅਵਤਾਰ ਪੈਗ਼ੰਬਰ ਗੁਰੂ, ਗੁਰਦੇਵ ਨਜ਼ਰ ਕੋਇ ਨਾ ਆਈਆ। ਅਗਲਾ ਮਾਰਗ ਹੁੰਦਾ ਸ਼ੁਰੂ, ਸ਼ਹਿਨਸ਼ਾਹ ਆਪਣਾ ਹੁਕਮ ਵਰਤਾਈਆ। ਕੂੜ ਕੁੜਿਆਰਾ ਮਾਤ ਅੰਤ ਰੁੜੂ, ਲੋਕਮਾਤ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਪੰਜਾ ਕਹੇ ਜਿਸ ਵੇਲੇ ਮੇਰਾ ਲਗਦਾ ਨਿਸ਼ਾਨ, ਨਿਸ਼ਾਨੇ ਪਿਛਲੇ ਦਿਆਂ ਬਦਲਾਈਆ। ਸਤਿ ਧਰਮ ਦਾ ਦੱਸ ਵਿਧਾਨ, ਵਾਧਾ ਇਕੋ ਨਾਲ ਰਖਾਈਆ। ਇਕੋ ਦਾ ਦੇ ਕੇ ਗਿਆਨ, ਦੀਨ ਮਜ਼੍ਹਬਾਂ ਝਗੜਾ ਦਿਆਂ ਮੁਕਾਈਆ। ਘਰ ਸਵਾਮੀ ਮਿਲਾਵਾਂ ਆਣ, ਜਗਤ ਵਿਛੋੜਾ ਦੂਰ ਕਰਾਈਆ। ਏਸੇ ਪੰਜੇ ਦੀ ਸ਼ਹਾਦਤ ਦੇਵੇ ਕਾਹਨ, ਬੰਸਰੀ ਵਿਚ ਆਪਣੀ ਧੁਨ ਸੁਣਾਈਆ। ਜੋ ਦੇ ਕੇ ਗਿਆ ਬਿਆਨ, ਢੋਲੇ ਸਿਫ਼ਤਾਂ ਵਾਲੇ ਸਾਲਾਹੀਆ। ਸੋ ਲੇਖਾ ਚੁਕਾਵੇ ਆਣ, ਹਰਿ ਕਰਤਾ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਿਸ਼ਵ ਦਾ ਲਹਿਣਾ ਆਪਣੇ ਹੱਥ ਰਖਾਈਆ।
੬ ਚੇਤ ਸ਼ਹਿਨਸ਼ਾਹੀ ਸੰਮਤ ੫ ਮਦਨ ਲਾਲ ਦੇ ਗ੍ਰਹਿ ਲੁਧਿਆਣਾ
ਪੰਜਾ ਕਹੇ ਮੇਰੀ ਨਿਸ਼ਾਨੀ, ਜੁਗ ਚੌਕੜੀ ਚਲੀ ਆਈਆ। ਅੰਤਮ ਮੇਟਾਂ ਸਭ ਦੀ ਬੇਈਮਾਨੀ, ਮਾਰਗ ਸਚ ਸਚ ਸਮਝਾਈਆ।
ਸ਼ਰਅ ਰਹਿਣ ਨਾ ਦੇਵਾਂ ਸ਼ੈਤਾਨੀ, ਸ਼ਹਿਨਸ਼ਾਹ ਇਕੋ ਦਿਆਂ ਵਖਾਈਆ। ਮੰਜ਼ਲ ਇਕੋ ਦੱਸ ਰੁਹਾਨੀ, ਪੈਂਡਾ ਪੰਧ ਦਿਆਂ ਚੁਕਾਈਆ। ਝਗੜਾ
ਮੁਕਾ ਤਤ ਜਿਸਮਾਨੀ, ਜਿਸਮ ਜ਼ਮੀਰ ਦਿਆਂ ਬਦਲਾਈਆ। ਆਤਮ ਪਰਮਾਤਮ ਦੱਸ ਅਕਥ ਕਹਾਣੀ, ਭੇਵ ਅਭੇਦਾ ਦਿਆਂ ਖੁਲ੍ਹਾਈਆ। ਸਤਿਗੁਰ
ਪ੍ਰੀਤ ਅੰਮ੍ਰਿਤ ਰਸ ਦੇ ਕੇ ਅਗੰਮਾ ਪਾਣੀ, ਅਗਨੀ ਤਤ ਬੁਝਾਈਆ। ਝਗੜਾ ਮੁਕਾ ਕੇ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਡੇਰਾ ਢਾਹੀਆ।
ਧਰਮ ਦੀ ਧਾਰ ਦੱਸ ਪਦ ਨਿਰਬਾਣੀ, ਦਰਗਾਹ ਸਾਚੀ ਦਿਆਂ ਮਿਲਾਈਆ। ਜਿਥੇ ਇਕੋ ਜੋਤ ਨੂਰ ਨੁਰਾਨੀ, ਦੂਜਾ ਨਜ਼ਰ ਕੋਇ ਨਾ ਆਈਆ।
ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਸੁਲਤਾਨੀ, ਸਚਖੰਡ ਨਿਵਾਸੀ ਬੈਠਾ ਸੋਭਾ ਪਾਈਆ। ਜਿਸ ਵੇਲੇ ਜੁਗ ਜੁਗ ਕਰੇ ਆਪਣੀ ਮਿਹਰਵਾਨੀ, ਮਿਹਰਵਾਨ
❋
❋
ਮਹਿਬੂਬ ਮਿਹਰ ਨਜ਼ਰ ਉਠਾਈਆ। ਲੇਖਾ ਜਾਣੇ ਦੋ ਜਹਾਨੀ, ਨਿਰਗੁਣ ਸਰਗੁਣ ਖੋਜ ਖੁਜਾਈਆ। ਆਸਾ ਮਨਸਾ ਪੂਰੀ ਕਰੇ ਆਦਿ ਜੁਗਾਦੀ ਬਣ ਕੇ ਦਾਨੀ, ਦੇਵਣਹਾਰ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੋ ਜਹਾਨਾਂ ਬਣ ਕੇ ਬਾਨੀ, ਬਾਣ ਅਣਿਆਲਾ ਤੀਰ ਆਪਣਾ ਨਾਮ ਚਲਾਈਆ।
੬ ਚੇਤ ਸ਼ਹਿਨਸ਼ਾਹੀ ਸੰਮਤ ੫ ਗੁਰਮੀਤ ਸਿੰਘ ਦੇ ਗ੍ਰਹਿ ਲੁਧਿਆਣਾ
ਪੰਜਾ ਕਹੇ ਮੈਂ ਆਦਿ ਜੁਗਾਦੀ ਪੁਰਾਣਾ, ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਵੇਖ ਵਖਾਈਆ। ਮੇਰਾ ਮਾਲਕ ਸ੍ਰੀ ਭਗਵਾਨਾ, ਸ਼ਾਹ ਸੁਲਤਾਨਾ ਸੋਭਾ ਪਾਈਆ। ਜੁਗ ਚੌਕੜੀ ਖੇਲੇ ਖੇਲ ਮਹਾਨਾ, ਨਿਤ ਨਵਿਤ ਆਪਣਾ ਵੇਸ ਵਟਾਈਆ। ਸ਼ਬਦ ਅਗੰਮੀ ਸੁਣਾਏ ਗਾਣਾ, ਅਨਬੋਲਤ ਆਪਣਾ ਰਾਗ ਅਲਾਈਆ। ਕਲਜੁਗ ਅੰਤ ਪਹਿਰ ਕੇ ਜੋਤੀ ਬਾਣਾ, ਨਿਰਗੁਣ ਮੇਲਾ ਸਹਿਜ ਸੁਭਾਈਆ । ਸਚ ਸੰਦੇਸ਼ਾ ਦੇਵੇ ਧੁਰ ਫ਼ਰਮਾਨਾ, ਦੋ ਜਹਾਨਾਂ ਆਪ ਸੁਣਾਈਆ। ਕਲਜੁਗ ਕੂੜੀ ਕਿਰਿਆ ਮੇਟਣਾ ਨਿਸ਼ਾਨਾ, ਸਤਿਜੁਗ ਸਾਚਾ ਚੰਦ ਚਮਕਾਈਆ। ਚਾਰ ਵਰਨਾਂ ਇਕੋ ਰੰਗ ਰੰਗਾਣਾ, ਛੱਤ੍ਰੀ ਬ੍ਰਾਹਮਣ ਸ਼ੂਦਰ ਵੈਸ਼ ਵੰਡ ਨਾ ਕੋਇ ਵੰਡਾਈਆ। ਆਤਮ ਬ੍ਰਹਮ ਇਕ ਸਮਝਾਣਾ, ਪਾਰਬ੍ਰਹਮ ਪ੍ਰਭ ਭੇਵ ਦਏ ਖੁਲ੍ਹਾਈਆ। ਦਰਗਾਹ ਸਾਚੀ ਸਚਖੰਡ ਧੁਰ ਮਕਾਨਾ, ਮੁਕਾਮੇ ਹੱਕ ਇਕੋ ਨਜ਼ਰੀ ਆਈਆ। ਜਿਸ ਦਾ ਗੁਰ ਅਵਤਾਰ ਪੈਗ਼ੰਬਰ ਦੱਸ ਕੇ ਗਏ ਟਿਕਾਣਾ, ਸੋ ਸਚ ਸਿੰਘਾਸਣ ਸੋਭਾ ਪਾਈਆ। ਕਲਜੁਗ ਅੰਤਮ ਹੋ ਪ੍ਰਧਾਨਾ, ਪ੍ਰਧਾਨਗੀ ਧੁਰ ਦੀ ਆਪਣੇ ਹੱਥ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲਹਿਣਾ ਦੇਣਾ ਪੂਰਾ ਕਰੇ ਜੀਵ ਜਗਤ ਜਹਾਨਾ, ਜਗਜੀਵਣ ਦਾਤਾ ਆਪਣਾ ਹੁਕਮ ਵਰਤਾਈਆ।