ਪੁਸਤਕਾਲਾਭਾਗ ੨੧

੬ ਚੇਤ ਸ਼ਹਿਨਸ਼ਾਹੀ ਸੰਮਤ ੫ ਕਰਮ ਸਿੰਘ ਦੇ ਗ੍ਰਹਿ ਪਿੰਡ ਪੱਖੋਵਾਲ ਜ਼ਿਲਾ ਲੁਧਿਆਣਾ

ਪੰਜਾ ਕਹੇ ਮੈਂ ਲਗਦਾ ਜਿਸ ਦੀ ਪੁਸ਼ਤ, ਪੁਸ਼ਤ ਪਨਾਹ ਪ੍ਰਭ ਹੱਥ ਟਿਕਾਈਆ। ਅੰਤਰ ਆਤਮ ਕਰਾਂ ਦਰੁਸਤ, ਦੁਰਮਤ ਮੈਲ ਧਵਾਈਆ। ਨਾਮ ਭੰਡਾਰਾ ਵੰਡਾਂ ਮੁਫ਼ਤ, ਕ਼ੀਮਤ ਨਾ ਕੋਇ ਲਗਾਈਆ। ਸੁਰਤੀ ਸਵਾਧਾਨ ਹੋਵੇ ਚੁਸਤ, ਆਲਸ ਨਿੰਦਰਾ ਦੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਪੰਜਾ ਕਹੇ ਮੈਂ ਲਗਦਾ ਜਿਸ ਦੀ ਪੁਸ਼ਤ ਪਨਾਹ, ਪੁਸਤਕ ਪੜ੍ਹਨ ਦੀ ਲੋੜ ਰਹੇ ਨਾ ਰਾਈਆ। ਜਨਮ ਜਨਮ ਦੇ ਬਖ਼ਸ਼ੇ ਜਾਣ ਗੁਨਾਹ, ਗ਼ੁਰਬਤ ਅੰਦਰੋਂ ਦਿਆਂ ਕਢਾਈਆ। ਹਿਰਦੇ ਅੰਦਰ ਵਸਾ ਕੇ ਨਾਂ, ਨਾਉਂ ਨਿਰੰਕਾਰਾ ਇਕ ਦ੍ਰਿੜਾਈਆ। ਪੁਰਖ ਅਕਾਲ ਮਿਲਾਵਾਂ ਜੋ ਸਭ ਦਾ ਪਿਤਾ ਮਾਂ, ਪੂਤ ਸਪੂਤੇ ਗੋਦ ਉਠਾਈਆ। ਏਥੇ ਓਥੇ ਦੋ ਜਹਾਨਾਂ ਦੇਵਾਂ ਠੰਡੀ ਛਾਂ, ਅਗਨੀ ਤਤ ਨਾ ਲਾਗੇ ਰਾਈਆ। ਫੜ ਫੜ ਹੰਸ ਬਣਾਵਾਂ ਕਾਂ, ਸੋਹੰ ਮਾਣਕ ਮੋਤੀ ਚੋਗ ਚੁਗਾਈਆ। ਨਿਥਾਵਿਆਂ ਦਰਗਾਹ

❋

❋

ਸਾਚੀ ਦੇਵਾਂ ਥਾਂ, ਸਚਖੰਡ ਸਾਚਾ ਇਕ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਹਰਿ ਦਾਤਾ ਧੁਰਦਰਗਾਹੀਆ। ਪੰਜਾ ਕਹੇ ਮੈਂ ਜਿਸ ਨੂੰ ਦੇਵਾਂ ਥਾਪੀ, ਥਪਕਣਾ ਇਕ ਲਗਾਈਆ। ਜਨਮ ਕਰਮ ਦਾ ਰਹੇ ਕੋਈ ਨਾ ਪਾਪੀ, ਦੁਰਮਤ ਮੈਲ ਧਵਾਈਆ। ਨਾਮ ਪਿਆਲਾ ਦੇਵਾਂ ਬਣ ਕੇ ਸਾਕੀ, ਜਾਮ ਹਕ਼ੀਕ਼ੀ ਮੁਖ ਲਗਾਈਆ। ਬੰਦ ਕਵਾੜੀ ਖੋਲ੍ਹ ਕੇ ਤਾਕੀ, ਨਿਜ ਨੇਤਰ ਨੂਰ ਕਰਾਂ ਰੁਸ਼ਨਾਈਆ। ਸਤਿ ਦਵਾਰ ਦੀ ਦੇ ਕੇ ਝਾਕੀ, ਪਰਦਾ ਅੰਦਰੋਂ ਦਿਆਂ ਖੁਲ੍ਹਾਈਆ। ਕੂੜੀ ਕਿਰਿਆ ਮੇਟ ਅੰਧੇਰੀ ਰਾਤੀ, ਸਾਚਾ ਨੂਰ ਚੰਦ ਦਿਆਂ ਚਮਕਾਈਆ, ਜੀਵਣ ਵਿਚੋਂ ਬਦਲ ਦਿਆਂ ਹਯਾਤੀ, ਮਨ ਮਮਤਾ ਰਹੇ ਨਾ ਰਾਈਆ। ਹੋਏ ਪ੍ਰਕਾਸ਼ ਕਾਇਆ ਮਾਟੀ, ਅੰਧ ਅੰਧੇਰਾ ਦਿਆਂ ਗਵਾਈਆ। ਸਾਚੇ ਮੰਡਲ ਪਾਵਾਂ ਰਾਸੀ, ਸੁਰਤੀ ਸ਼ਬਦੀ ਗੋਪੀ ਕਾਹਨ ਨਚਾਈਆ । ਜਨ ਭਗਤਾਂ ਪੂਰੀ ਕਰਾਂ ਆਸੀ, ਆਸਾ ਮਨਸਾ ਸਭ ਦੀ ਵੇਖ ਵਖਾਈਆ। ਲੇਖਾ ਜਾਣ ਪੁਰਖ ਅਬਿਨਾਸ਼ੀ, ਘਟ ਨਿਵਾਸੀ ਜੋੜ ਜੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਹੁਕਮ ਇਕ ਸਮਝਾਈਆ। ਪੰਜਾ ਕਹੇ ਮੈਂ ਜਿਸ ਦੇ ਨਾਲ ਜਾਵਾਂ ਛੂਹ, ਅੰਤਰ ਨਿਰੰਤਰ ਦਿਆਂ ਵਖਾਈਆ। ਪਵਿੱਤਰ ਕਰਾਂ ਬੁਤ ਰੂਹ, ਪਤਤ ਪੁਨੀਤ ਦਿਆਂ ਵਖਾਈਆ। ਕਰ ਪ੍ਰਕਾਸ਼ ਲੂੰ ਲੂੰ, ਸਾਢੇ ਤਿੰਨ ਕਰੋੜ ਸੋਭਾ ਪਾਈਆ। ਆਤਮ ਪਰਮਾਤਮ ਮੇਲ ਮਿਲਾ ਕੇ ਹੂਬ ਹੂ, ਪਾਰਬ੍ਰਹਮ ਬ੍ਰਹਮ ਮੇਲਾ ਦਿਆਂ ਕਰਾਈਆ। ਨਾਦ ਧੁਨ ਵੱਜੇ ਇਕੋ ਰਾਗ ਉਪਜੇ ਤੂੰ ਹੀ ਤੂੰ, ਦੂਜੀ ਆਵਾਜ਼ ਨਾ ਕੋਇ ਸੁਣਾਈਆ। ਨਜ਼ਰੀ ਆਏ ਸਤਿਗੁਰੂ ਸ਼ਬਦ ਗੁਰੂ, ਗੁਰਦੇਵ ਸਵਾਮੀ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਮਿਹਰ ਨਜ਼ਰ ਇਕ ਉਠਾਈਆ। ਪੰਜਾ ਕਹੇ ਮੈਂ ਜਿਸ ਦੀ ਲੱਗਾਂ ਉਤੇ ਪਿੱਠ, ਪੀਤਪੀਤੰਬਰ ਇਕ ਸਹਾਈਆ। ਭੇਵ ਖੁਲ੍ਹਾ ਕੇ ਸਵਾ ਗਿਠ, ਨੌ ਦਵਾਰੇ ਡੇਰਾ ਢਾਹੀਆ। ਨਿਰਗੁਣ ਨਿਰਗੁਣ ਕਰ ਕੇ ਹਿੱਤ, ਆਤਮ ਪਰਮਾਤਮ ਜੋੜ ਜੁੜਾਈਆ । ਪਰਮਾਤਮ ਹੋ ਕੇ ਵਸਾਂ ਚਿਤ, ਚਿਤਵਿਤ ਠਗੌਰੀ ਰਹਿਣ ਕੋਇ ਨਾ ਪਾਈਆ। ਬਿਨ ਅੱਖਾਂ ਆਵਾਂ ਦਿਸ, ਨਿਜ ਲੋਚਨ ਨੈਣ ਕਰ ਰੁਸ਼ਨਾਈਆ। ਸਭ ਦਾ ਮਾਲਕ ਜਣਾ ਕੇ ਇਕ, ਏਕੰਕਾਰ ਦਿਆਂ ਵਖਾਈਆ। ਜਿਸ ਦੀ ਮਹਿੰਮਾ ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕ਼ੁਰਾਨ ਖਾਣੀ ਬਾਣੀ ਰਹੀ ਲਿਖ, ਅੱਖਰਾਂ ਵਿਚ ਅੱਖ਼ਰ ਸਿਫ਼ਤ ਸਾਲਾਹੀਆ। ਸੋ ਸਾਹਿਬ ਸੁਲਤਾਨਾ ਨੌਜਵਾਨਾ ਮਰਦ ਮਰਦਾਨਾ ਪਾਵਣਹਾਰਾ ਭਿਖ, ਵਸਤ ਅਮੋਲਕ ਅਗੰਮ ਅਥਾਹ ਆਪ ਵਰਤਾਈਆ। ਜਿਸ ਦੀ ਚਾਰ ਵਰਨ ਅਠਾਰਾਂ ਬਰਨ ਨੌ ਖੰਡ ਪ੍ਰਿਥਮੀ ਸੱਤ ਦੀਪ ਸਿਖਿਆ ਲਈ ਸਿਖ, ਸਾਖਿਆਤ ਬਿਨ ਕਾਗ਼ਜ਼ਾਤ ਕਰੇ ਪੜ੍ਹਾਈਆ। ਸੋ ਅੰਤ ਅਖ਼ੀਰ ਬੇਨਜ਼ੀਰ ਸ਼ਾਹ ਹਕੀਰ ਜਨ ਭਗਤਾਂ ਆਸਾ ਮਨਸਾ ਪੂਰੀ ਕਰੇ ਇੱਛ, ਨਿਰਇੱਛਤ ਆਪਣੀ ਦਇਆ ਕਮਾਈਆ। ਨਾਮ ਨਿਧਾਨਾ ਨੌਜਵਾਨਾ ਮਰਦ ਮਰਦਾਨਾ ਪਾਵੇ ਧੁਰ ਦੀ ਭਿੱਛ, ਸਚ ਭੰਡਾਰਾ ਏਕੰਕਾਰਾ ਇਕ ਇਕੱਲਾ ਆਪ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਸਤਿਵਾਦੀ ਦਇਆ ਕਮਾਈਆ। ਪੰਜਾ ਕਹੇ ਮੈਂ ਜਿਸ ਨੂੰ ਦੇਵਾਂ ਸਹਾਰਾ, ਸਹਾਇਤਾ ਵਿਚ ਵਡਿਆਈਆ। ਦੀਨ ਦੁਨੀ ਦਾ ਛੱਡ ਕਿਨਾਰਾ, ਘਾਟ ਅਗਲਾ ਦਿਆਂ ਵਖਾਈਆ। ਜਿਥੇ ਵਸੇ ਏਕੰਕਾਰਾ, ਇਕ ਇਕੱਲਾ ਸੋਭਾ ਪਾਈਆ। ਨਿਰਗੁਣ ਨੂਰ ਜੋਤ ਉਜਿਆਰਾ, ਦੀਆ ਬਾਤੀ ਨਾ ਕੋਇ ਰੁਸ਼ਨਾਈਆ। ਸ਼ਬਦ ਨਾਦ ਧੁਨ ਜੈਕਾਰਾ, ਬਿਨ ਰਸਨਾ

❋

❋

ਜਿਹਵਾ ਰਾਗ ਅਲਾਈਆ। ਅੰਮ੍ਰਿਤ ਰਸ ਠੰਡਾ ਠਾਰਾ, ਜਲ ਪਾਣੀ ਨਾ ਕੋਇ ਭਰਾਈਆ। ਇਕੋ ਮੇਲਾ ਪਰਵਰਦਿਗਾਰਾ, ਪਤਿਪਰਮੇਸ਼ਵਰ ਸੋਭਾ ਪਾਈਆ। ਜੋ ਜੁਗ ਚੌਕੜੀ ਲਏ ਅਵਤਾਰਾ, ਨਿਰਗੁਣ ਸਰਗੁਣ ਵੇਸ ਵਟਾਈਆ। ਸ਼ਬਦ ਸੰਦੇਸ਼ਾ ਦੇਵੇ ਵਾਰੋ ਵਾਰਾ, ਲੱਖ ਚੁਰਾਸੀ ਜੀਵ ਜੰਤ ਕਰੇ ਪੜ੍ਹਾਈਆ। ਸੋ ਕਲਜੁਗ ਅੰਤ ਸ੍ਰੀ ਭਗਵੰਤ ਕਰੇ ਖੇਲ ਅਪਰ ਅਪਾਰਾ, ਅਪਰੰਪਰ ਸਵਾਮੀ ਏਕਾ ਹੁਕਮ ਵਰਤਾਈਆ। ਜਿਸ ਨੂੰ ਕਹਿੰਦੇ ਚੌਵੀਵਾਂ ਅਵਤਾਰਾ, ਚਾਰ ਜੁਗ ਦਾ ਝਗੜਾ ਦਏ ਮੁਕਾਈਆ। ਸੋ ਪ੍ਰਗਟ ਹੋ ਵਿਚ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਹੁਕਮੇ ਅੰਦਰ ਭੁਆਈਆ। ਗੁਰ ਅਵਤਾਰ ਪੈਗ਼ੰਬਰ ਕਰਨ ਨਿਮਸਕਾਰਾ, ਸਯਦਿਆਂ ਵਿਚ ਸੀਸ ਝੁਕਾਈਆ। ਸੋ ਸਾਹਿਬ ਸ਼ਾਹੋ ਭੂਪ ਬਣ ਸਿਕਦਾਰਾ, ਹੁਕਮ ਇਕੋ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਜੀਆਂ ਦਾ ਸਾਂਝਾ ਯਾਰਾ, ਛੱਤ੍ਰੀ ਬ੍ਰਾਹਮਣ ਸ਼ੂਦਰ ਵੈਸ਼ ਵੰਡ ਨਾ ਕੋਇ ਵੰਡਾਈਆ।

੭ ਚੇਤ ਸ਼ਹਿਨਸ਼ਾਹੀ ਸੰਮਤ ੫ ਸਾਧੂ ਸਿੰਘ ਦੇ ਗ੍ਰਹਿ ਪਖੋਵਾਲ ਜ਼ਿਲਾ ਲੁਧਿਆਣਾ

ਸੱਤ ਚੇਤ ਕਹੇ ਮੈਂ ਕੀਤਾ ਅਗੰਮ ਗ਼ੌਰੇ, ਗਹਿਰ ਗੰਭੀਰ ਧਿਆਨ ਲਗਾਈਆ। ਪੁਰਖ ਅਬਿਨਾਸ਼ੀ ਜਨ ਭਗਤਾਂ ਰਿਹਾ ਠਕੋਰੇ, ਸਚਖੰਡ ਸਾਚੇ ਦਇਆ ਕਮਾਈਆ। ਕਿਉਂ ਚਾਰ ਜੁਗ ਮੇਰੇ ਵਿਚ ਪਏ ਭੋਰੇ, ਆਪਣਾ ਆਸਣ ਲਾਈਆ। ਵੇਖੋ ਖੇਲ ਬ੍ਰਾਹਮਣ ਗੌੜੇ, ਸਰਬ ਦਿਆਂ ਵਖਾਈਆ। ਜਿਸ ਦੇ ਹੁਕਮੇ ਅੰਦਰ ਦੌੜੇ, ਜੁਗ ਚੌਕੜੀ ਪੰਧ ਮੁਕਾਈਆ। ਚੜ੍ਹਦੇ ਆਏ ਪੌੜੇ ਪੌੜੇ ਪੌੜੇ, ਮੰਜ਼ਲ ਬਾ ਮੰਜ਼ਲ ਪੰਧ ਮੁਕਾਈਆ। ਜੋਤੀ ਧਾਰ ਵਸੇ ਕੋਲੇ, ਜੋਤੀ ਜੋਤ ਵਿਚ ਮਿਲਾਈਆ। ਸਚ ਸਿੰਘਾਸਣ ਬਹਿ ਕੇ ਡੋਲੇ, ਸੁਖਆਸਣ ਸੋਭਾ ਪਾਈਆ। ਉਠੋ ਲੋਕਮਾਤ ਦੇ ਵੇਖੋ ਰੌਲੇ, ਹਾਹਾਕਾਰ ਕਰੇ ਲੋਕਾਈਆ। ਝਗੜਾ ਪਿਆ ਧਰਨੀ ਧਰਤ ਧੌਲੇ, ਧਰਮ ਦਏ ਦੁਹਾਈਆ। ਆਤਮ ਪਰਮਾਤਮ ਰੰਗ ਕੋਇ ਨਾ ਮੌਲੇ, ਮੌਲਾ ਰੂਪ ਨਾ ਕੋਇ ਬਣਾਈਆ। ਗੁਰ ਅਵਤਾਰ ਪੈਗ਼ੰਬਰਾਂ ਪੂਰੇ ਹੋਏ ਕੌਲੇ, ਇਕ਼ਰਾਰ ਸਭ ਦਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਹੁਕਮ ਇਕ ਮਨਾਈਆ। ਸੱਤ ਚੇਤ ਕਹੇ ਜਨ ਭਗਤੋ ਆਪਣੀ ਲਓ ਅੰਗੜਾਈ, ਆਲਸ ਨਿੰਦਰਾ ਰਹੇ ਨਾ ਰਾਈਆ। ਲੋਕਮਾਤ ਵੇਖੋ ਚਾਈਂ ਚਾਈਂ, ਚਾਓ ਘਨੇਰਾ ਇਕ ਬਣਾਈਆ। ਖੇਲ ਵੇਖੋ ਧੁਰਦਰਗਾਹੀ, ਜੋ ਕਰਤਾ ਆਪ ਕਰਾਈਆ। ਚਾਰ ਜੁਗ ਦੀ ਬਦਲਣ ਲੱਗਾ ਸ਼ਾਹੀ, ਹੁਕਮ ਧੁਰ ਦਾ ਇਕ ਸੁਣਾਈਆ। ਸਾਰੇ ਉਠ ਕੇ ਆਪਣੀ ਭਰੋ ਗਵਾਹੀ, ਸ਼ਹਾਦਤ ਦੇਣੀ ਭੁਗਤਾਈਆ । ਮਿਲ ਜਾਓ ਚਮਿਆਰ ਜੁਲਾਹੇ ਨਾਈ, ਜੱਟਾਂ ਰੰਗ ਰੰਗਾਈਆ। ਯਾਦ ਕਰੋ ਪਿਛਲਾ ਲੇਖਾ ਰਹਿਣਾ ਨਾਹੀਂ, ਅਗਲੀ ਕਲ ਵਰਤਾਈਆ। ਚਾਰੋਂ ਕੁੰਟ ਪੈਣੀ ਦੁਹਾਈ, ਨਾ ਕੋਈ ਮੇਟੇ ਮੇਟ ਮਿਟਾਈਆ। ਜੇ ਕੋਈ ਤੁਹਾਡਾ ਮਿੱਤਰ ਉਸ ਦੀ ਦਿਓ ਸਫ਼ਾਈ, ਸਫਾਰਸ਼ ਦੀ ਲੋੜ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਸੁਣਾਈਆ । ਸੱਤ ਚੇਤ ਕਹੇ ਜਨ ਭਗਤੋ ਖੋਲ੍ਹੋ ਆਪਣੀ ਅੱਖ, ਬਿਨ ਅੱਖਾਂ ਅੱਖ ਉਠਾਈਆ। ਪੁਰਖ ਅਕਾਲਾ ਦੀਨ ਦਿਆਲਾ ਤੱਕੋ ਪ੍ਰਤੱਖ, ਪਾਰਬ੍ਰਹਮ ਬ੍ਰਹਮ ਗੁਸਾਈਂਆ। ਜਿਸ ਦਾ ਖੇਲ ਦੱਸ ਕੇ ਆਏ ਹਕ਼ੀਕ਼ਤ

❋

❋

ਵਿਚ ਹੱਕ, ਭੇਵ ਅਭੇਦ ਖੁਲ੍ਹਾਈਆ। ਓਹ ਸਭ ਦਾ ਲਹਿਣਾ ਦੇਣਾ ਝੋਲੀ ਪਾਵੇ ਪੱਕ, ਪਾਰਬ੍ਰਹਮ ਪ੍ਰਭ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸੱਤ ਚੇਤ ਕਹੇ ਪ੍ਰਭ ਕੋਲ ਆ ਗਿਆ ਨਾਰਦ, ਨਾਅਰਾ ਇਕੋ ਇਕ ਸੁਣਾਈਆ। ਪ੍ਰਭੂ ਮੈਂ ਕੀ ਦੱਸਾਂ ਤੇਰੇ ਧਰਮ ਦਵਾਰਿਆਂ ਤੇ ਲੱਗੀ ਗਾਰਦ, ਤੈਨੂੰ ਪਹਰਿਆਂ ਹੇਠ ਰਖਾਈਆ। ਬਣ ਕੇ ਆਪ ਵਾਰਸ, ਤੈਨੂੰ ਮੁਜਰਮ ਲਿਆ ਬਣਾਈਆ। ਤੇਰੇ ਨਾਮ ਦੀ ਲੈਂਦੇ ਆੜ੍ਹਤ, ਟਕਿਆਂ ਵਿਚ ਵਿਕਾਈਆ। ਮੈਨੂੰ ਵੇਖ ਕੇ ਹੋਣ ਲੱਗੀ ਖ਼ਾਰਸ਼, ਦੁੱਖ ਦਿਤਾ ਸੁਣਾਈਆ। ਮੈਂ ਕਿਹਾ ਮੈਂ ਜ਼ਰੂਰ ਖ਼ਬਰ ਦੇਣੀ ਵਿਚ ਮਾਰਚ, ਮਾਰਚ ਕਰਨਾ ਕੂੜ ਲੋਕਾਈਆ। ਮੈਂ ਚਾਹੁੰਦਾ ਸਭ ਦੇ ਕੋਲੋਂ ਲੈ ਲਾ ਚਾਰਜ, ਚਰਚਾਂ ਵਿਚ ਨਜ਼ਰ ਕੋਇ ਨਾ ਆਈਆ। ਜੇ ਆਯੂ ਜਗਤ ਦੱਸੀ ਆਰਜ, ਅੱਗੇ ਭੇਵ ਨਾ ਕੋਇ ਦ੍ਰਿੜਾਈਆ। ਖੇਲ ਕਰ ਅਗੰਮਾ ਭਾਰਤ, ਭਾਰਦਵਾਜ ਦਏ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਨਾਰਦ ਕਿਹਾ ਮੈਂ ਤੇਰੇ ਉਤੇ ਵੇਖਿਆ ਲੱਗਾ ਪਹਿਰਾ, ਪਹਿਰੇਦਾਰ ਰਹੇ ਅਟਕਾਈਆ। ਤੈਨੂੰ ਪੁਸਤਕਾਂ ਵਿਚ ਬੰਦ ਕਰ ਕੇ ਕਹਿਣ ਸਾਡਾ ਗ਼ਰੀਬ ਨਿਵਾਜ਼ ਗਹਿਰਾ, ਗ਼ੈਰ ਵੇਖਣ ਕੋਇ ਨਾ ਪਾਈਆ। ਤੇਰਾ ਸਿਫ਼ਤਾਂ ਵਾਲਾ ਕਰਨ ਮੁਜ਼ਾਹਿਰਾ, ਮਸਲੇ ਮਨ ਨਾਲ ਬਣਾਈਆ। ਤੈਨੂੰ ਬੰਦ ਕਰ ਕੇ ਦੀਨ ਮਜ਼੍ਹਬ ਦੇ ਦਾਇਰਾ, ਮੰਦਰ ਮਸਜਿਦ ਸ਼ਿਵਦਵਾਲੇ ਮਠ ਗੁਰਦਵਾਰਿਆਂ ਵਿਚ ਟਿਕਾਈਆ। ਬਿਨਾ ਮਜ਼੍ਹਬ ਤੋਂ ਤੇਰਾ ਲੈ ਸਕੇ ਨਾ ਕੋਇ ਲਹਿਰਾ, ਲਹਿਰ ਵਿਚ ਲਹਿਰ ਨਾ ਕੋਇ ਟਕਰਾਈਆ। ਅੱਲਾ ਵਾਲਿਆਂ ਵਾਸਤੇ ਵਾਹਿਗੁਰੂ ਹੋ ਗਿਆ ਨਾਮ ਜ਼ਹਿਰਾ, ਜ਼ਹਿਰ ਪਿਆਲਾ ਪੀਣ ਕੋਇ ਨਾ ਪਾਈਆ। ਸਾਰੇ ਤੈਨੂੰ ਚੰਗਾ ਬਣਾਉਂਦੇ ਵਿਚ ਸ਼ਹਿਰਾ, ਗਾਵਾਂ ਕਸਬਿਆਂ ਵਿਚ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਤੇਰੇ ਹੱਥ ਵਡਿਆਈਆ। ਨਾਰਦ ਕਹੇ ਪ੍ਰਭੂ ਮੈਂ ਚਾਰੋਂ ਕੁੰਟ ਵੇਖੀ ਸਾਖੀ, ਸਾਖਿਆਤ ਦਿਆਂ ਦ੍ਰਿੜਾਈਆ। ਮਾਇਆ ਮਮਤਾ ਭਰਮੇ ਭੁੱਲੇ ਕਰਨ ਤੇਰੀ ਰਾਖੀ, ਸ਼ਸਤਰ ਹੱਥਾਂ ਵਿਚ ਉਠਾਈਆ। ਤੂੰ ਕੀ ਪੁਰਖ ਸਮਰਾਥੀ, ਕੀ ਤੇਰੀ ਵਡਿਆਈਆ। ਕੀ ਤੇਰਾ ਜੀਵਣ ਕੀ ਤੇਰੀ ਹਯਾਤੀ, ਕੀ ਤੇਰੀ ਖੇਲ ਖਿਲਾਈਆ । ਕੀ ਤੇਰਾ ਦੀਪਕ ਕੀ ਤੇਰੀ ਬਾਤੀ, ਕੀ ਤੇਰੀ ਰੁਸ਼ਨਾਈਆ। ਕੀ ਤੇਰੀ ਮੰਜ਼ਲ ਕੀ ਤੇਰੀ ਘਾਟੀ, ਕੀ ਦਵਾਰਾ ਸੋਭਾ ਪਾਈਆ। ਕੀ ਤੇਰਾ ਲਹਿਣਾ ਕੀ ਦਿਸੇ ਬਾਕੀ, ਜਿਸ ਨੂੰ ਖ਼ਾਕੀ ਦੇਣ ਸਮਝਾਈਆ। ਪ੍ਰਭੂ ਤੂੰ ਵੱਡਾ ਕਿ ਓਹ ਵੱਡੇ ਜਿਹੜੇ ਤੇਰੇ ਦਰ ਤੇ ਕਰਨ ਗੁਸਤਾਖ਼ੀ, ਕੂੜੀ ਕਿਰਿਆ ਵਿਚ ਸਮਾਈਆ। ਤੇਰੀ ਧਾਰ ਅੱਖਰਾਂ ਵਾਲੀ ਪੱਥਰਾਂ ਵਾਲੀ ਛਾਪੇਖ਼ਾਨਿਆਂ ਵਿਚ ਛਾਪੀ, ਛਾਪ ਬਣਾ ਕੇ ਵੇਚਣ ਚਾਈਂ ਚਾਈਂਆ। ਤੂੰ ਨਿੱਕਾ ਕਿ ਵੱਡਾ ਪ੍ਰਤਾਪੀ, ਭੇਵ ਅਭੇਵ ਦੇਣਾ ਖੁਲ੍ਹਾਈਆ। ਤੂੰ ਸਾਹਿਬ ਕਿ ਲੋਕਮਾਤ ਦਾ ਪਾਪੀ, ਕਿਉਂ ਪਹਿਰੇ ਥੱਲੇ ਰੱਖ ਕੇ ਤੈਨੂੰ ਹਰਾਸਤ ਵਿਚ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਨਾਰਦ ਕਹੇ ਮੈਂ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਤੱਕੀ ਨਾਲ ਅਨੰਦ, ਅਨੰਦ ਵਿਚ ਜਣਾਈਆ। ਬਸਤਿਆਂ ਵਿਚ ਕਰ ਕੇ ਬੰਦ, ਬੰਦਖ਼ਾਨੇ ਦੇਣ ਟਿਕਾਈਆ । ਨਾਲੇ ਕਹਿਣ ਸੂਰਾ ਸਰਬੰਗ, ਸਾਹਿਬ ਧੁਰਦਰਗਾਹੀਆ। ਜੋ ਸਭ ਨੂੰ ਨਾਮ ਦੇਵੇ ਵੰਡ, ਵੰਡਣਹਾਰਾ ਇਕ ਅਖਵਾਈਆ। ਪਰ ਤੈਨੂੰ ਇਹੋ ਜਿਹਾ ਸਤਿਗੁਰੂ ਬਣਾਇਆ ਜਿੰਨਾਂ

❋

❋

ਚਿਰ ਕੋਈ ਖੋਲ੍ਹੇ ਨਾ ਉਤੋਂ ਕੱਪੜੇ ਦੀ ਗੰਢ, ਤੇਰਾ ਵਰਕਾ ਨਾ ਕੋਇ ਉਲਟਾਈਆ । ਓ ਪ੍ਰਭੂ ਤੂੰ ਕਿਹੜਾ ਸਾਹਿਬ ਜਿਹੜਾ ਆਪਣਾ ਗਾ ਨਹੀਂ ਸਕਦਾ ਛੰਦ, ਤੇਰੇ ਗਾਉਣ ਵਾਸਤੇ ਮੁੱਲਾ ਸ਼ੇਖ਼ ਮੁਸਾਇਕ ਪੰਡਤ ਪਾਂਧੇ ਗਰੰਥੀ ਪੰਥੀ ਆਪਣਾ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਸਾਚੇ ਮੰਗ ਮੰਗਾਈਆ। ਨਾਰਦ ਕਹੇ ਪ੍ਰਭੂ ਕੀ ਤੈਨੂੰ ਕਹਿਵਾਂ ਭਗਵਾਨ, ਮੈਨੂੰ ਦੇ ਸਮਝਾਈਆ। ਜਾਂ ਤੇਰੇ ਗ੍ਰੰਥਾਂ ਕਰਾਂ ਮਾਣ, ਤੇਰੀ ਲੋੜ ਰਹੇ ਨਾ ਰਾਈਆ। ਜਾਂ ਤੇਰੇ ਅੱਖਰਾਂ ਕਰਾਂ ਪਹਿਚਾਣ, ਅੱਖਰ ਵੱਖਰ ਵੇਖ ਵਖਾਈਆ। ਜਾਂ ਸੀਸ ਨਿਵਾਵਾਂ ਪਾਹਨ, ਜੋ ਇੱਟਾਂ ਜੋੜ ਜੁੜਾਈਆ। ਜਾਂ ਪੱਥਰਾਂ ਮੰਨਾਂ ਕਾਹਨ, ਮੈਨੂੰ ਦੇ ਸਮਝਾਈਆ। ਜਾਂ ਸ਼ਰਅ ਦਾ ਮੰਨਾਂ ਵਿਧਾਨ, ਭੇਵ ਦੇਣਾ ਖੁਲ੍ਹਾਈਆ। ਜਾਂ ਰਸਨਾ ਗਾਵਾਂ ਗਾਨ, ਢੋਲਿਆਂ ਵਿਚ ਅਲਾਈਆ। ਸਚ ਦੱਸ ਕਿਸ ਨੂੰ ਕਰਾਂ ਪ੍ਰਨਾਮ, ਮੈਨੂੰ ਸਮਝ ਕੋਇ ਨਾ ਆਈਆ। ਕੋਈ ਕਹੇ ਕਰੋ ਡੰਡਾਵਤ ਕੋਈ ਕਰੇ ਬੰਦਨਾ ਕੋਈ ਕਹੇ ਕਰੋ ਸਲਾਮ, ਸਲਾਮਾਲੈਕਮ ਵਿਚ ਵਡਿਆਈਆ। ਕੋਈ ਕਹੇ ਕਹੋ ਰਾਮ ਕੋਈ ਕਹੇ ਕਹੋ ਕਾਹਨ, ਕੋਈ ਕਹੇ ਜੈ ਜੈਕਾਰ ਸੁਣਾਈਆ। ਸਚ ਦੱਸ ਪ੍ਰਭੂ ਤੂੰ ਇਕ ਤੇ ਤੇਰੇ ਨਾਮਾਂ ਦਾ ਕਿਧਰੋਂ ਆ ਗਿਆ ਤੁਫ਼ਾਨ, ਚਾਰੋਂ ਕੁੰਟ ਵਖਰੇ ਵਖਰੇ ਝਕੋਲੇ ਰਿਹਾ ਦਵਾਈਆ। ਮੈਂ ਹੈਰਾਨ ਹੋ ਗਿਆ ਨਾਲੇ ਬਣਿਆ ਬੇਪਛਾਣ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਸਚ ਦੱਸ ਤੇਰੀ ਕਿਹੜੀ ਚੰਗੀ ਦੁਕਾਨ, ਜਿਥੋਂ ਵਸਤੂ ਮਿਲੇ ਅਗੰਮ ਅਥਾਹੀਆ। ਕੀ ਮੈਂ ਵੇਦ ਪੜ੍ਹਾਂ ਕਿ ਪੁਰਾਨ, ਸ਼ਾਸਤਰਾਂ ਦਾ ਲਵਾਂ ਗਿਆਨ, ਗੀਤਾ ਦਾ ਕਰਾਂ ਧਿਆਨ, ਅੰਜੀਲ ਕ਼ੁਰਾਨ ਵੇਖਾਂ ਆਣ, ਬਾਈਬਲ ਤੁਰਾਇਤ ਕਰਾਂ ਪਛਾਣ, ਕਿ ਗੁਰੂ ਗ੍ਰੰਥ ਪੜ੍ਹ ਕੇ ਅੱਗੇ ਓਟ ਨਾ ਕੋਇ ਤਕਾਈਆ। ਅੱਗੋਂ ਹੱਸ ਕੇ ਕਹੇ ਸ੍ਰੀ ਭਗਵਾਨ, ਸੁਣ ਬੱਚੇ ਮੇਰੇ ਨਵਾਂ ਤੈਨੂੰ ਦੇਵਾਂ ਇਕ ਫ਼ਰਮਾਨ, ਸੰਦੇਸ਼ਾ ਧੁਰਦਰਗਾਹੀਆ। ਇਹ ਨਾਮ ਇਹ ਕ਼ਲਮੇ ਸੁਣਨ ਵਾਲੇ ਨਾਮੀ ਕਾਨ, ਜਿਸ ਦੇ ਨਾਲ ਜੀਵ ਜੰਤ ਜਗਤ ਮਨ ਪ੍ਰਚਾਣ, ਪ੍ਰਾਚੀਨ ਦਾ ਲੇਖਾ ਬਣਿਆ ਆਈਆ। ਅੱਗੇ ਬਦਲ ਦੇਣਾ ਵਿਧਾਨ, ਸਾਂਝਾ ਦੇ ਕੇ ਇਕ ਫ਼ਰਮਾਨ, ਹੁਕਮ ਸੰਦੇਸ਼ਾ ਦੋ ਜਹਾਨ, ਤੂੰ ਮੇਰਾ ਮੈਂ ਤੇਰਾ ਇਕੋ ਰਾਗ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਝੁਲਾਵਣਹਾਰਾ ਧਰਮ ਨਿਸ਼ਾਨ, ਨਿਸ਼ਾਨਾ ਨੌਜਵਾਨਾ ਮਰਦ ਮਰਦਾਨਾ ਇਕ ਅਖਵਾਈਆ।

੭ ਚੇਤ ਸ਼ਹਿਨਸ਼ਾਹੀ ਸੰਮਤ ੫ ਸਰਵਣ ਸਿੰਘ ਦੇ ਗ੍ਰਹਿ ਪਿੰਡ ਪੱਖੋਵਾਲ

ਨਾਰਦ ਕਹੇ ਪ੍ਰਭੂ ਮੈਨੂੰ ਸੁੱਝੀ ਗੱਲ ਚੰਗੀ, ਚੰਗਿਆਂ ਦੇ ਮਾਲਕ ਤੈਨੂੰ ਦਿਆਂ ਜਣਾਈਆ। ਤੂੰ ਸਾਹਿਬ ਸੁਲਤਾਨ ਸੂਰਬੀਰ ਬਹਾਦਰ ਜੰਗੀ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਅਖਵਾਈਆ। ਮੈਂ ਲੋਕਮਾਤ ਤੱਕਿਆ ਤੈਨੂੰ ਚੁੱਕੀ ਫਿਰਦੇ ਸੀਸ ਉਤੇ ਕੰਧੀ, ਕਹਿਣ ਸਾਡਾ ਸਤਿਗੁਰੂ ਸਾਡੇ ਸਹਾਰੇ ਚਲ ਕੇ ਆਪਣਾ ਝਟ ਲੰਘਾਈਆ। ਤੈਨੂੰ ਪਾ ਕੇ ਮਜ਼੍ਹਬਾਂ ਵਾਲੀ ਡਿੰਗੀ ਟੇਢੀ ਡੰਡੀ, ਡੰਡਾਵਤ ਸਯਦਿਆਂ ਵਿਚ ਮੱਥੇ ਦਿਤੇ ਰਗੜਾਈਆ। ਸ਼ਰਅ ਦੀ ਕਰਾ ਕੇ ਦੰਗੀ, ਝਗੜਿਆਂ ਵਿਚ ਤੈਨੂੰ ਦਿਤਾ ਫਸਾਈਆ। ਕੀ ਕਰੇ ਜਮਨਾ ਸੁਰਸਤੀ ਗੋਦਾਵਰੀ ਗੰਗੀ, ਗ੍ਰਹਿ ਗਰੋਹ ਤੇਰਾ ਟਲਿਆ ਨਜ਼ਰ ਕੋਇ ਨਾ ਆਈਆ। ਜਿਧਰ ਵੇਖਾਂ ਤੇਰੇ ਉਤੇ ਲੱਗੀ ਪਾਬੰਦੀ, ਆਜ਼ਾਦੀ ਤੇਰੀ ਰਹੀ ਨਾ ਰਾਈਆ। ਮੈਂ ਸੁਣਿਆ ਤੂੰ ਬੜਾ ਵੱਡਾ ਢੰਗੀ, ਅਗਲਾ

❋

❋

ਤਰੀਕਾ ਦੇ ਸਮਝਾਈਆ। ਤੂੰ ਸਾਹਿਬ ਇਕ ਤੇਰੇ ਨਾਮ ਸਿਫ਼ਤਾਂ ਵਾਲੇ ਬਹੁਛੰਦੀ, ਢੋਲਿਆਂ ਵਿਚ ਗਾਈਆ। ਦੱਸ ਕਿਹੜੀ ਤੇਰੀ ਸਿਫ਼ਤ ਮੰਦੀ, ਜੋ ਅਵਤਾਰ ਪੈਗ਼ੰਬਰ ਗੁਰੂ ਗਏ ਸੁਣਾਈਆ। ਕਿਉਂ ਸ੍ਰਿਸ਼ਟੀ ਦੀ ਦ੍ਰਿਸ਼ਟੀ ਕੀਤੀ ਮੰਦੀ, ਮੰਦਹਾਲਤ ਹੋਈ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸੱਚਾ ਵਰ, ਸਾਹਿਬ ਤੇਰੀ ਸਰਨਾਈਆ। ਨਾਰਦ ਕਹੇ ਜੇ ਤੂੰ ਸਤਿਗੁਰੂ ਆਦਿ ਜੁਗਾਦੀ ਸ਼ਬਦ, ਸ਼ਬਦ ਦਿਤਾ ਬਣਾਈਆ। ਫਿਰ ਸ਼ਬਦ ਕਿਉਂ ਬਦਲਿਆ ਵਿਚ ਮਜ਼੍ਹਬ, ਮੈਨੂੰ ਦੇ ਸਮਝਾਈਆ। ਕੀ ਇਹ ਸੀ ਤੇਰੀ ਰਮਜ਼, ਕਿ ਇਸ਼ਾਰਾ ਧੁਰਦਰਗਾਹੀਆ। ਜਾਂ ਅਵਤਾਰ ਪੈਗ਼ੰਬਰਾਂ ਦੀ ਸਮਝ, ਅਕਲ ਵਿਚ ਚਤੁਰਾਈਆ। ਪੁਰਖ ਅਕਾਲ ਕਹੇ ਨਿਰਗੁਣ ਧਾਰ ਦਿਤੀ ਮਦਦ, ਸਰਗੁਣ ਰਾਹ ਵਖਾਈਆ। ਮੇਰੇ ਇਕ ਦੇ ਇਹ ਵੰਡੇ ਹੋਏ ਹਿੱਸਿਆਂ ਵਾਲੇ ਅਦਦ, ਆਦਤ ਵਿਚੋਂ ਆਦਤ ਆਦਤ ਨਾਲ ਬਦਲਾਈਆ। ਆਪਣੇ ਨਾਂ ਦੇ ਬਣਾ ਕੇ ਤਸ਼ੱਦਦ, ਝਗੜੇ ਦਿਤੇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਨਾਰਦ ਕਹੇ ਪ੍ਰਭੂ ਤੈਨੂੰ ਕਿਉਂ ਲਿਆ ਵਿਚ ਹਿਰਾਸਤ, ਮਜ਼੍ਹਬ ਤੋਂ ਬਾਹਰ ਕ਼ਦਮ ਨਾ ਕੋਇ ਟਿਕਾਈਆ। ਦੱਸ ਅਵਤਾਰ ਪੈਗ਼ੰਬਰ ਗੁਰੂ ਤੇਰੇ ਕਿ ਤੂੰ ਗੁਰਦਵਾਰਿਆਂ ਦੀ ਵਰਾਸਤ, ਵਸੀਹ ਕਰ ਕੇ ਦੇਣਾ ਜਣਾਈਆ। ਮੈਂ ਤੇ ਵੇਖਦਾ ਰਿਹਾ ਪੁਰਖ ਅਕਾਲ ਤੇਰੀ ਬੜੀ ਸ਼ਰਾਫ਼ਤ, ਜੋ ਚਾਰ ਜੁਗ ਚੁਪ ਕਰ ਕੇ ਝਟ ਲੰਘਾਈਆ। ਮੈਂ ਵੀ ਤਕਦਾ ਰਿਹਾ ਪੈਗ਼ੰਬਰਾਂ ਵਿਚ ਕਿੱਡੀ ਲਿਆਕ਼ਤ, ਜੋ ਲਾਇਕ਼ ਬਣ ਕੇ ਤੇਰੇ ਨਾਮ ਨਾਲ ਕਰਦੇ ਰਹੇ ਲੜਾਈਆ। ਕਿਰਪਾ ਨਿਧਾਨ ਹੁਣ ਤੇ ਕਰ ਦੇ ਅਦਾਲਤ, ਅਦਲ ਇਨਸਾਫ਼ ਇਕ ਕਮਾਈਆ। ਕਿਉਂ ਗੁਰ ਅਵਤਾਰ ਪੈਗ਼ੰਬਰ ਹੁਣ ਕਿਸੇ ਦੀ ਦਿੰਦੇ ਨਹੀਂ ਜ਼ਮਾਨਤ, ਪੱਲੂ ਸਾਰੇ ਗਏ ਛੁਡਾਈਆ। ਓਨ੍ਹਾਂ ਦੇ ਮੁਰੀਦਾਂ ਸਿੱਖਾਂ ਨੇ ਤੇਰੇ ਭਾ ਦੀ ਲਿਆਂਦੀ ਕਿਆਮਤ, ਤੈਨੂੰ ਆਪਣੇ ਜ਼ੇਰ ਰੱਖ ਕੇ ਹੁਕਮ ਮਨ ਵਾਲਾ ਚਲਾਈਆ। ਸਾਚਾ ਨਾਮ ਮਿਲੇ ਨਾ ਕੋਇ ਨਿਆਮਤ, ਅਮਿਉਂ ਰਸ ਨਾ ਕੋਇ ਚਖਾਈਆ। ਪੈਗ਼ੰਬਰ ਉਡੀਕਦੇ ਕਦੋਂ ਆਵੇ ਕਿਆਮਤ, ਵੇਲਾ ਵਕ਼ਤ ਵੇਖ ਵਖਾਈਆ। ਮੈਨੂੰ ਐਂ ਜਾਪਦਾ ਓਨ੍ਹਾਂ ਨਾਲੋਂ ਪ੍ਰਭੂ ਤੇਰੇ ਉਤੇ ਪਹਿਲੋਂ ਆਈ ਸ਼ਾਮਤ, ਤੈਨੂੰ ਸ਼ਾਮਿਆਨਿਆਂ ਵਿਚ ਬੰਦ ਕਰ ਕੇ ਵਖ ਵਖ ਦਿਤਾ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਨਾਰਦ ਕਹੇ ਕਿਉਂ ਬੰਦ ਹੋਇਉਂ ਬੰਦੀਖ਼ਾਨਾ, ਬੰਦਗੀ ਵਾਲੇ ਪ੍ਰਭੂ ਮੈਨੂੰ ਦੇ ਸਮਝਾਈਆ। ਤੇਰਾ ਦੱਸ ਕਿਹੜਾ ਮਿੱਤਰ ਤੇ ਕਿਹੜਾ ਬੇਗਾਨਾ, ਕਵਣ ਨਾਤਾ ਰਿਹਾ ਤੁੜਾਈਆ। ਪ੍ਰਭੂ ਤੂੰ ਜੁਗ ਜੁਗ ਕਦੇ ਰਾਮ ਕਦੇ ਕ੍ਰਿਸ਼ਨ ਲਗਾਇਆ ਯਰਾਨਾ, ਆਪਣੀ ਖ਼ੁਸ਼ੀ ਬਣਾਈਆ। ਓਨ੍ਹਾਂ ਨਾਲੋਂ ਵਿਗੜ ਕੇ ਅੱਲਾ ਨਾਲ ਮੇਰਾ ਬਹਾਨਾ, ਅਗਲਾ ਭੇਵ ਨਾ ਕੋਇ ਜਣਾਈਆ। ਅੱਲਾ ਛੱਡ ਕੇ ਸਤਿਨਾਮ ਲੈਣਾ ਪ੍ਰਵਾਨਾ, ਪ੍ਰਵਾਨਗੀ ਆਪਣੇ ਵਿਚੋਂ ਕਰਾਈਆ। ਸਤਿਨਾਮ ਤੋਂ ਵਧ ਕੇ ਵਾਹਿਗੁਰੂ ਕਹਿਣਾ ਬਲਵਾਨਾ, ਵਾਹਵਾ ਵੱਡੇ ਬਲਵਾਨ ਤੇਰੀ ਬੇਪਰਵਾਹੀਆ। ਮੈਂ ਸਦੀ ਚੌਧਵੀਂ ਹੋ ਗਿਆ ਹੈਰਾਨਾ, ਹੈਰਾਨੀ ਮੇਰੇ ਅੰਦਰ ਰਹੀ ਕੁਰਲਾਈਆ। ਚਾਰ ਜੁਗ ਤੂੰ ਵਖਰਾ ਦੱਸ ਕੇ ਗਾਣਾ, ਚਾਰ ਵਰਨਾਂ ਏਕਾ ਸਰਨਾ ਸਰਨ ਦਿਤੀ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜੁਗ ਚੌਕੜੀ ਤੇਰਾ ਖੇਲ ਵਿਚ ਜਹਾਨਾ, ਜੀਵ ਜੰਤ ਭੇਵ ਨਾ ਕੋਇ ਖੁਲ੍ਹਾਈਆ।

❋

❋

੭ ਚੇਤ ਸ਼ਹਿਨਸ਼ਾਹੀ ਸੰਮਤ ੫ ਸਰਦਾਰਾ ਸਿੰਘ ਦੇ ਗ੍ਰਹਿ ਪੱਖੋਵਾਲ

ਨਾਰਦ ਕਹੇ ਮੈਂ ਤੱਕਿਆ ਤੇਰਾ ਪ੍ਰਭੂ ਸਚ ਦਵਾਰਾ, ਦਰਗਾਹ ਸਾਚੀ ਸਚਖੰਡ ਨਜ਼ਰੀ ਆਈਆ। ਜਿਥੇ ਝੁਕੇ ਗੁਰੂ ਅਵਤਾਰਾ, ਪੈਗ਼ੰਬਰ ਸੀਸ ਨਿਵਾਈਆ। ਦਰ ਦਰਵੇਸ਼ ਬਣ ਭਿਖਾਰਾ, ਮਾਂਗਤ ਹੋ ਕੇ ਝੋਲੀ ਡਾਹੀਆ। ਸਾਚਾ ਦੇ ਨਾਮ ਅਧਾਰਾ, ਅੰਦਰ ਬਾਹਰ ਵੱਜੇ ਵਧਾਈਆ। ਨਿਰਗੁਣ ਨੂਰ ਕਰ ਉਜਿਆਰਾ, ਜੋਤੀ ਜੋਤ ਜੋਤ ਰੁਸ਼ਨਾਈਆ। ਸ਼ਬਦ ਡੰਕਾ ਵੱਜੇ ਅਪਾਰਾ, ਨਾਦ ਧੁਨ ਕਰ ਸ਼ਨਵਾਈਆ। ਅੰਮ੍ਰਿਤ ਰਸ ਮਿਲੇ ਠੰਡਾ ਠਾਰਾ, ਬੂੰਦ ਸਵਾਂਤੀ ਇਕ ਪਿਆਈਆ। ਲੋਕਮਾਤ ਵੇਖੋ ਜਗਤ ਸੰਸਾਰਾ, ਨਿਰਗੁਣ ਸਰਗੁਣ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਨਾਰਦ ਕਹੇ ਪ੍ਰਭੂ ਤੂੰ ਸਭ ਨੂੰ ਦਿਤੀ ਦਾਤ, ਕਲਮਾ ਨਾਮ ਝੋਲੀ ਪਾਈਆ। ਬਖ਼ਸ਼ੀ ਅਗੰਮ ਸੌਗ਼ਾਤ, ਸਰਗੁਣ ਝੋਲੀ ਦਿਤੀ ਭਰਾਈਆ। ਸਿਖਿਆ ਦੇ ਕੇ ਸਾਖਿਆਤ, ਬੁੱਧੀ ਤੋਂ ਪਰੇ ਕੀਤੀ ਪੜ੍ਹਾਈਆ। ਲੇਖ ਲਿਖਾ ਕੇ ਨਾਲ ਕ਼ਲਮ ਦਵਾਤ, ਦੀਨ ਦੁਨੀ ਵੰਡ ਵੰਡਾਈਆ। ਦੀਨ ਮਜ਼੍ਹਬ ਦੱਸ ਕੇ ਜਮਾਤ, ਝਗੜਾ ਮਾਨਵ ਦਿਤਾ ਵਖਾਈਆ। ਤੇਰਾ ਖੇਲ ਅਗੰਮ ਤਮਾਸ਼, ਸਮਝੇ ਕੋਇ ਨਾ ਰਾਈਆ। ਹੁਣ ਕਿਰਪਾ ਕਰ ਆਪ, ਪ੍ਰਭ ਤੇਰੀ ਬੇਪਰਵਾਹੀਆ। ਦੀਨ ਦੁਨੀ ਦਾ ਮੇਟ ਸੰਤਾਪ, ਝਗੜਾ ਕੂੜ ਰਹਿਣ ਨਾ ਪਾਈਆ। ਦ੍ਰਿਸ਼ਟੀ ਅੰਦਰ ਦੇ ਕੇ ਇਕ ਜਾਪ, ਏਕਾ ਨਾਮ ਧੁਰ ਦਾ ਸਚ ਸੁਣਾਈਆ। ਕਲਜੁਗ ਮਿਟੇ ਅੰਧੇਰੀ ਰਾਤ, ਸਤਿਜੁਗ ਸਾਚਾ ਚੰਦ ਚਮਕਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸਭ ਦੀ ਹੋਵੇ ਗਾਥ, ਗਹਿਰ ਗੰਭੀਰ ਤੇਰਾ ਧਿਆਨ ਲਗਾਈਆ। ਤੂੰ ਜੁਗ ਚੌਕੜੀ ਚਲਾਵੇਂ ਰਾਥ, ਸਤਿਜੁਗ ਸਤਿ ਦੇ ਵਡਿਆਈਆ। ਜੋ ਭਵਿਖਤਾਂ ਵਿਚ ਗੁਰ ਅਵਤਾਰ ਪੈਗ਼ੰਬਰ ਗਏ ਆਖ, ਆਖ਼ਰ ਪੂਰਾ ਕਰ ਵਖਾਈਆ। ਨਾਰਦ ਕਹੇ ਮੈਂ ਤੇਰਾ ਬੱਚਾ ਇਕ ਗੁਸਤਾਖ਼, ਗ਼ੁੱਸੇ ਵਾਲੀ ਗੱਲ ਜਣਾਈਆ । ਜਿਹੜੀ ਤੇਰੀ ਦੀਨਾਂ ਮਜ਼੍ਹਬਾਂ ਵਾਲੀ ਸ਼ਾਖ਼, ਸ਼ਰਅ ਜ਼ੰਜੀਰ ਦੇ ਕਟਾਈਆ। ਇਸ ਨੇ ਸਭ ਨੂੰ ਕਰ ਦਿਤਾ ਰਾਖ, ਬਚਿਆ ਰਹਿਣ ਕੋਇ ਨਾ ਪਾਈਆ। ਏਸੇ ਕਰ ਕੇ ਪ੍ਰਭੂ ਤੇਰਾ ਵਧਿਆ ਨਹੀਂ ਪ੍ਰਤਾਪ, ਭਗਤ ਬਣ ਕੇ ਤੇਰਾ ਨਾਮ ਨਾ ਕੋਇ ਧਿਆਈਆ। ਹਿੰਦੂ ਮੁਸਲਿਮ ਸਿੱਖ ਈਸਾਈ ਆਪਣੇ ਆਪ ਨੂੰ ਸਾਰੇ ਰਹੇ ਆਖ, ਆਤਮ ਤੇਰੇ ਹਵਾਲੇ ਨਾ ਕੋਇ ਕਰਾਈਆ। ਚਾਰ ਜੁਗ ਦੇ ਭੁੱਖੇ ਹੁਣ ਤੇ ਦੀਨਾਂ ਮਜ਼੍ਹਬਾਂ ਦਾ ਰਸ ਤੂੰ ਲਿਆ ਚਾਖ, ਬਿਨਾ ਜ਼ਬਾਨ ਤੋਂ ਜ਼ਿਬਹ ਸਾਰੇ ਦਿਤੇ ਕਰਾਈਆ। ਝਗੜਾ ਪਾ ਕੇ ਜ਼ਾਤ ਪਾਤ, ਦੀਨ ਦੁਨੀ ਦਿਤੀ ਲੜਾਈਆ। ਕਿਸੇ ਦੇ ਅੰਦਰ ਹੋਣ ਨਹੀਂ ਦਿਤਾ ਪ੍ਰਕਾਸ਼, ਅੰਧ ਅਗਿਆਨ ਵਿਚ ਦੁਹਾਈਆ। ਕਿਰਪਾ ਕਰ ਸਰਬ ਗੁਣਤਾਸ, ਗੁਣਵੰਤੇ ਤੇਰੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਨਾਰਦ ਕਹੇ ਮੈਂ ਵੇਖਿਆ ਜਗਤ ਜਹਾਨ ਅੱਖੀਂ, ਆਖ਼ਰ ਪ੍ਰਭ ਜੀ ਦਿਆਂ ਸੁਣਾਈਆ। ਤੇਰੇ ਪ੍ਰੇਮ ਪਿਆਰ ਵਾਲੀ ਰਹੀ ਕੋਈ ਨਾ ਸਖ਼ੀ, ਸਾਜਣ ਮੀਤ ਸੰਗ ਨਾ ਕੋਇ ਰਖਾਈਆ। ਏਕਾ ਓਟ ਰੱਖੇ ਨਾ ਕੋਇ ਕਮਲਾਪਤੀ, ਪਤਿਪਰਮੇਸ਼ਵਰ ਮਿਲਣ ਕੋਇ ਨਾ ਆਈਆ। ਦੀਨਾਂ ਮਜ਼੍ਹਬਾਂ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਚਲਾਈ ਆਪਣੀ ਹੱਟੀ, ਵਣਜਾਰੇ ਜੀਵ ਜੰਤ ਕਲਜੁਗ ਜੀਵ ਲਏ ਬਣਾਈਆ। ਏਸੇ ਕਾਰਨ ਸਚ ਨਾਮ ਦੀ ਖੱਟੀ ਕਿਸੇ ਨਾ ਖੱਟੀ, ਖਟਕਾ ਇਕ ਅੰਦਰ ਆਈਆ। ਸਦੀ ਚੌਧਵੀਂ ਸਭ ਨੇ ਭਰਨੀ ਚੱਟੀ, ਚੇਟਕ ਵੇਖਿਆ ਕੂੜ

❋

❋

ਲੋਕਾਈਆ। ਤੂੰ ਲਹਿਣਾ ਦੇਣਾ ਚੁਕਾਵੇਂ ਹੱਥੋ ਹੱਥੀ, ਹਰਿ ਸਾਹਿਬ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਤੇਰੀ ਕਥਾ ਕਹਾਣੀ ਸੱਚੀ, ਸਚ ਦੇ ਮਾਲਕ ਤੇਰੀ ਬੇਪਰਵਾਹੀਆ।

੭ ਚੇਤ ਸ਼ਹਿਨਸ਼ਾਹੀ ਸੰਮਤ ੫ ਅਜੀਤ ਸਿੰਘ ਦੇ ਗ੍ਰਹਿ ਪਿੰਡ ਆਂਡਲੂ

ਨਾਰਦ ਕਹੇ ਪ੍ਰਭੂ ਮੈਂ ਤੇਰੀ ਵੇਖੀ ਅਗੰਮੀ ਆਦਤ, ਧੁਰ ਦੇ ਅਦਲੀ ਦਿਆਂ ਜਣਾਈਆ। ਬੰਦਗੀ ਵਿਚ ਜਣਾਏਂ ਇਬਾਦਤ, ਆਪਣਾ ਹੁਕਮ ਮਨਾਈਆ। ਨਾਲ ਸ਼ਰਅ ਦੀ ਰਖ ਸ਼ਰਾਰਤ, ਝਗੜਿਆਂ ਵਿਚ ਦੁਹਾਈਆ। ਕਿਸੇ ਦੀ ਰਹਿਣ ਨਾ ਦੇਵੇਂ ਲਿਆਕ਼ਤ, ਬੁੱਧੀ ਬਿਬੇਕ ਨਾ ਕੋਇ ਜਣਾਈਆ। ਤੇਰੀ ਸਮਝੇ ਨਾ ਕੋਇ ਸ਼ਰਾਫ਼ਤ, ਸ਼ੁਰਫ਼ਾ ਬੈਠੇ ਧਿਆਨ ਲਗਾਈਆ। ਤੇਰਾ ਇਸ਼ਾਰਾ ਅਗੰਮੀ ਵਾਸਤਕ, ਵਾਹਵਾ ਪਰਦਾ ਦਏ ਉਠਾਈਆ। ਦੀਨ ਦੁਨੀ ਵੇਖ ਨਾਸਤਕ, ਆਸਤਕ ਲੱਖ ਚੁਰਾਸੀ ਫੋਲ ਫੁਲਾਈਆ। ਸੁਖਆਸਣ ਬੈਠਾ ਨਾ ਰਹੀਂ ਵਿਸ਼ਨੂੰ ਬਣ ਕੇ ਸੇਜਾ ਬਾਸ਼ਕ, ਤਸ਼ਕਾ ਪੈਂਡਾ ਦੇਣਾ ਮੁਕਾਈਆ। ਵੇਖ ਮਹੀਨਾ ਆਇਆ ਚੇਤ ਮਾਸਕ, ਮਸਤੀ ਦੇ ਮਸਤਾਨੇ ਲੈ ਅੰਗੜਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਬ੍ਰਹਿਮੰਡ ਖੰਡ ਤੇਰੀ ਰਿਆਸਤ, ਸ਼ਾਹ ਪਾਤਸ਼ਾਹ ਇਕੋ ਸੋਭਾ ਪਾਈਆ। ਵਖਰੀ ਵਖਰੀ ਰਹਿਣ ਨਾ ਦੇਵੀਂ ਕੋਈ ਜ਼ਿਆਰਤ, ਇਕੋ ਘਰ ਦੇਣਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਵਜਦੀ ਰਹੇ ਵਧਾਈਆ। ਨਾਰਦ ਕਹੇ ਪ੍ਰਭੂ ਮੈਨੂੰ ਤੇਰੇ ਉਤੇ ਯਕੀਨ, ਯੱਕ ਦਿਆਂ ਜਣਾਈਆ। ਪਰ ਤੂੰ ਕਿਉਂ ਹੋਇਉਂ ਦੂਜਿਆਂ ਦੇ ਅਧੀਨ, ਮੈਨੂੰ ਦੇ ਜਣਾਈਆ। ਰੂਪ ਧਰ ਕੇ ਨਰਾਂ ਨਾਲ ਮਦੀਨ, ਪਰਮਾਤਮ ਆਤਮ ਆਪਣਾ ਖੇਲ ਕਰਾਈਆ। ਤੇਰਾ ਮਾਰਗ ਸਦਾ ਮਹੀਨ, ਜਗ ਨੇਤਰ ਨਜ਼ਰ ਕੋਇ ਨਾ ਪਾਈਆ । ਤੂੰ ਸਦਾ ਰਹੇਂ ਕ਼ਦੀਮ, ਹਮਸਾਜਣ ਇਕ ਅਖਵਾਈਆ। ਕਲਜੁਗ ਅੰਤ ਕੂੜੀ ਕਿਰਿਆ ਕਰ ਤਰਮੀਮ, ਸਤਿਜੁਗ ਸੱਚਾ ਰਾਹ ਵਖਾਈਆ। ਤੈਨੂੰ ਸਾਰੇ ਕਹਿਣ ਆਲਮੀਨ, ਯਾਮੁਬੀਨ ਤੇਰੀ ਵਡਿਆਈਆ। ਝਗੜਾ ਮੁਕਾ ਉਤੇ ਜ਼ਮੀਨ, ਮਾਨਵ ਖ਼ਾਕੀ ਦੇ ਸਮਝਾਈਆ। ਹਿੰਦੂ ਮੁਸਲਿਮ ਸਿੱਖ ਈਸਾਈ ਇਕੋ ਕਰ ਤਾਲੀਮ, ਤੁਲਬੇ ਸਾਰੇ ਲੈ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਨਾਰਦ ਕਹੇ ਪ੍ਰਭੂ ਸਭ ਦੇ ਅੰਦਰ ਦੇ ਭਰੋਸਾ, ਭਰੋਸੇ ਯੋਗ ਨਜ਼ਰ ਕੋਇ ਨਾ ਆਈਆ। ਪਿਛਲਾ ਚਾਰ ਜੁਗ ਦਾ ਮੇਟ ਦੇ ਰੋਸਾ, ਰੁੱਸੇ ਗੁਰਮੁਖ ਲੈ ਮਨਾਈਆ। ਨਾਮ ਖ਼ੁਮਾਰੀ ਦੇ ਮਦਹੋਸ਼ਾ, ਸੁਰਤੀ ਸ਼ਬਦ ਨਾਲ ਜੁੜਾਈਆ। ਕਰ ਪ੍ਰਕਾਸ਼ ਚੌਦਾਂ ਲੋਕਾ, ਚੌਦਾਂ ਤਬਕਾਂ ਡਗਮਗਾਈਆ। ਤੇਰੇ ਨਾਮ ਦਾ ਇਕੋ ਹੋਵੇ ਹੋਕਾ, ਹੁਕਮ ਧੁਰ ਦਾ ਦੇਣਾ ਸੁਣਾਈਆ। ਸਚ ਪਿਆਰ ਦਾ ਸਚ ਸਲੋਕਾ, ਸਤਿ ਸਤਿ ਆਪ ਪ੍ਰਗਟਾਈਆ। ਕਿਸੇ ਨਾਲ ਨਾ ਹੋਵੇ ਧੋਖਾ, ਕੂੜ ਕੁੜਿਆਰਾ ਡੇਰਾ ਢਾਹੀਆ। ਜਨ ਭਗਤਾਂ ਮਿਲਣ ਦਾ ਆਪੇ ਦਿਤਾ ਮੌਕਾ, ਮਿਹਰਵਾਨ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਸੰਦੇਸ਼ਾ ਲੋਕ ਪ੍ਰਲੋਕਾ, ਦੋ ਜਹਾਨਾਂ ਇਕੋ ਹੁਕਮ ਵਰਤਾਈਆ।

❋

❋

੭ ਚੇਤ ਸ਼ਹਿਨਸ਼ਾਹੀ ਸੰਮਤ ੫ ਭਾਗ ਸਿੰਘ ਬਸਰਾਵਾਂ ਵਾਲੇ ਦੇ ਗ੍ਰਹਿ ਪਿੰਡ ਪਖੋਵਾਲ,

ਨਾਰਦ ਕਹੇ ਪ੍ਰਭ ਤੇਰੀ ਅਚਰਜ ਮਾਇਆ, ਮਾਇਆ ਮਮਤਾ ਮੋਹ ਵਿਕਾਰ ਜਗਤ ਹਲਕਾਈਆ। ਚਾਰੋਂ ਕੁੰਟ ਅੰਧੇਰਾ ਛਾਇਆ, ਉੱਤਰ ਪੂਰਬ ਪੱਛਮ ਦੱਖਣ ਕਰੇ ਨਾ ਕੋਇ ਰੁਸ਼ਨਾਈਆ। ਜੂਠ ਝੂਠ ਪਾਪ ਅਪਰਾਧ ਵਧਾਇਆ, ਸਾਚਾ ਸੰਗੀ ਸੰਗ ਨਾ ਕੋਇ ਰਖਾਈਆ। ਹਰ ਹਿਰਦਿਉਂ ਤੇਰਾ ਨਾਮ ਭੁਲਾਇਆ, ਪਾਰਬ੍ਰਹਮ ਪਤਿਪਰਮੇਸ਼ਵਰ ਤੇਰੀ ਯਾਦ ਨਾ ਕੋਇ ਰਖਾਈਆ। ਦੀਨ ਦੁਨੀ ਆਪਣੇ ਰੰਗ ਰੰਗਾਇਆ, ਰੰਗਤ ਚਾਰ ਵਰਨ ਚੜ੍ਹਾਈਆ। ਆਤਮ ਬ੍ਰਹਮ ਭੇਵ ਕਿਸੇ ਨਾ ਆਇਆ, ਅੰਤਰ ਨਿਰੰਤਰ ਪਰਦਾ ਨਾ ਕੋਇ ਉਠਾਈਆ। ਨਿਜ ਨੇਤਰ ਲੋਚਣ ਨੈਣ ਤੇਰਾ ਦਰਸ ਕਿਸੇ ਨਾ ਪਾਇਆ, ਸ਼ਬਦ ਅਨਾਦੀ ਨਾਦ ਨਾ ਕੋਇ ਸੁਣਾਈਆ। ਜਿਧਰ ਤੱਕਾਂ ਹਾਹਾਕਾਰ ਕਰੇ ਲੋਕਾਇਆ, ਬਹੁੜੀ ਬਹੁੜੀ ਕਰ ਕੁਰਲਾਈਆ। ਗੁਰ ਅਵਤਾਰ ਪੈਗ਼ੰਬਰਾਂ ਜੋ ਰਾਹ ਚਲਾਇਆ, ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਵੰਡ ਵੰਡਾਈਆ। ਦੀਨਾਂ ਮਜ਼੍ਹਬਾਂ ਵੰਡ ਵੰਡਾਇਆ, ਜ਼ਾਤ ਪਾਤੀ ਖੇਲ ਖਿਲਾਈਆ। ਤਿਸ ਦਾ ਲੇਖਾ ਅੰਤ ਤੁਧ ਬਿਨ ਕਵਣ ਸਕੇ ਚੁਕਾਇਆ, ਚੌਥੇ ਜੁਗ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਦ ਤੇਰੀ ਆਸ ਰਖਾਈਆ। ਨਾਰਦ ਕਹੇ ਪ੍ਰਭ ਤੇਰੀ ਦੁਨੀਆ ਤੱਕੀ ਜਗ, ਲੋਕਮਾਤ ਧਿਆਨ ਲਗਾਈਆ। ਸਦੀ ਚੌਧਵੀਂ ਘਰ ਘਰ ਲਗੀ ਅੱਗ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਮੰਜ਼ਲ ਹਕ਼ੀਕ਼ੀ ਚੜ੍ਹੇ ਨਾ ਕੋਇ ਉਪਰ ਸ਼ਾਹ ਰਗ, ਸ਼ਹਿਨਸ਼ਾਹ ਤੇਰਾ ਨੂਰ ਜੋਤ ਨਾ ਕੋਇ ਰੁਸ਼ਨਾਈਆ। ਸਾਚੇ ਕਾਅਬੇ ਕਰੇ ਕੋਈ ਨਾ ਹੱਜ, ਮੁਕਾਮੇ ਹੱਕ ਮਿਲਣ ਕੋਇ ਨਾ ਆਈਆ। ਚਾਰ ਕੁੰਟ ਦਹਿ ਦਿਸ਼ਾ ਵਿਭਚਾਰ ਕੁਕਰਮ ਗਿਆ ਵਧ, ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਈਆ। ਆਤਮ ਪਰਮਾਤਮ ਨਾਤਾ ਸਾਰੇ ਗਏ ਛੱਡ, ਸਗਲਾ ਸੰਗ ਨਾ ਕੋਇ ਰਖਾਈਆ। ਬਿਨ ਹਰਿ ਨਾਮੇ ਖ਼ਾਲੀ ਹੋ ਗਏ ਹੱਡ, ਹਿਰਦੇ ਹਰਿ ਨਾ ਕੋਇ ਟਿਕਾਈਆ। ਤੇਰੀ ਸ੍ਰਿਸ਼ਟੀ ਤੇਰੀ ਦ੍ਰਿਸ਼ਟੀ ਤੇਰਾ ਆਤਮ ਤੇਰੇ ਨਾਲੋਂ ਹੋਇਆ ਅਲਗ, ਪਰਮਾਤਮ ਤੇਰਾ ਮੇਲ ਨਾ ਕੋਇ ਮਿਲਾਈਆ। ਰਸਨਾ ਜਿਹਵਾ ਬੱਤੀ ਦੰਦ ਸਿਫ਼ਤ ਸਾਲਾਹੀ ਸਾਰੇ ਰਹੇ ਜਪ, ਜਗ ਜੀਵਣ ਦਾਤੇ ਤੇਰਾ ਸਤਿ ਸਰੂਪ ਸੋਭਾ ਕੋਇ ਨਾ ਪਾਈਆ। ਕਲਜੁਗ ਅੰਤ ਸ੍ਰੀ ਭਗਵੰਤ ਤ੍ਰੈਗੁਣ ਮਾਇਆ ਮੇਟ ਤਪ, ਤਪੀ ਤਪੀਸ਼ਰ ਸਾਰੇ ਦੇਣ ਦੁਹਾਈਆ। ਦੀਨ ਦੁਨੀ ਦੀ ਅੰਤਰ ਨਿਰੰਤਰ ਸਾਂਝੀ ਕਰ ਮਤ, ਦੁਈ ਦਵੈਤ ਲੇਖਾ ਦੇ ਮੁਕਾਈਆ। ਮਨ ਕਲਪਣਾ ਸ਼ਬਦ ਡੋਰੀ ਅਗੰਮੀ ਧਾਰ ਪਾ ਨੱਥ, ਨਟੂਆ ਉਠ ਨਾ ਦਹਿ ਦਿਸ਼ ਧਾਈਆ। ਸਚ ਦਵਾਰ ਏਕੰਕਾਰ ਛੱਤ੍ਰੀ ਬ੍ਰਾਹਮਣ ਸ਼ੂਦਰ ਵੈਸ਼ ਹਿੰਦੂ ਮੁਸਲਿਮ ਸਿੱਖ ਈਸਾਈ ਖੋਲ੍ਹ ਆਪਣਾ ਹੱਟ, ਧਰਮ ਵਣਜਾਰੇ ਆਪਣਾ ਵਣਜ ਦੇ ਕਰਾਈਆ। ਪੁਰਖ ਅਕਾਲੇ ਦੀਨ ਦਿਆਲੇ ਪਰਵਰਦਿਗਾਰ ਸਾਂਝੇ ਯਾਰ ਸਭ ਦਾ ਬਣ ਕੇ ਕਮਲਾਪਤ, ਪਤਿਪਰਮੇਸ਼ਵਰ ਆਪਣਾ ਰੰਗ ਦੇਣਾ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਏਥੇ ਓਥੇ ਦੋ ਜਹਾਨਾਂ ਸਭ ਕੁਛ ਤੇਰੇ ਹੱਥ, ਤੁਧ ਬਿਨ ਅਵਰ ਨਜ਼ਰ ਕੋਇ ਨਾ ਆਈਆ।

❋

❋

੭ ਚੇਤ ਸ਼ਹਿਨਸ਼ਾਹੀ ਸੰਮਤ ੫ ਭਗਵਾਨ ਕੌਰ ਦੇ ਗ੍ਰਹਿ ਪਿੰਡ ਪਖੋਵਾਲ

ਨਾਰਦ ਕਹੇ ਪ੍ਰਭ ਮੈਂ ਵੇਖਿਆ ਤੇਰਾ ਸਵਰਗ ਬਹਿਸ਼ਤ, ਸੁਖਆਸਣ ਫੋਲ ਫੁਲਾਈਆ। ਬਿਨਾ ਤੇਰੇ ਤੋਂ ਪੂਰਾ ਹੋਇਆ ਕਿਸੇ ਨਾ ਇਸ਼ਕ, ਮੁਹੱਬਤ ਸਚ ਨਾ ਕੋਇ ਕਮਾਈਆ। ਸਾਰੇ ਆਵਣ ਜਾਵਣ ਅੰਤ ਛੱਡ ਕੇ ਜਾਣ ਖ਼ਿਸਕ, ਥਿਰ ਰਹਿਣ ਕੋਇ ਨਾ ਪਾਈਆ। ਮੰਜ਼ਲ ਚੜ੍ਹਦੇ ਚੜ੍ਹਦੇ ਜਾਣ ਤਿਲਕ, ਸੰਭਲ ਕ਼ਦਮ ਨਾ ਕੋਇ ਟਿਕਾਈਆ। ਸਚ ਧਾਰ ਦਿਸੇ ਕੋਈ ਨਾ ਮਿਲਤ, ਸਤਿ ਜੋਤ ਨਾ ਕੋਇ ਸਮਾਈਆ। ਮੈਨੂੰ ਐਂ ਜਾਪਿਆ ਇਹ ਵੀ ਤੇਰੀ ਇੱਲਤ, ਲਾਲਚ ਵਿਚ ਲਿਆ ਭਰਮਾਈਆ। ਸਵਰਗਾਂ ਤੋਂ ਅੱਗੇ ਜਾਣ ਦੀ ਕਰੇ ਕੋਈ ਨਾ ਹਿੰਮਤ, ਬਹੁਤੇ ਏਥੇ ਬਹਿ ਕੇ ਝਟ ਲੰਘਾਈਆ। ਅੱਗੇ ਤੇਰੇ ਨਾਮ ਦੀ ਦਿਸੇ ਕਿੱਲਤ, ਅਨਮੁੱਲੀ ਵਸਤ ਹੱਥ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਤੁਧ ਬਿਨ ਦੂਜਾ ਅਵਰ ਨਾ ਕੋਇ ਦਸਾਈਆ। ਨਾਰਦ ਕਹੇ ਤੇਰੇ ਬਹਿਸ਼ਤ ਸਵਰਗ ਦਾ ਤੱਕਿਆ ਲਾਰਾ, ਲਾਈਨਾਂ ਵਿਚ ਬੈਠੇ ਧਿਆਨ ਲਗਾਈਆ। ਜਿਥੇ ਰਸ ਅਨਡਿੱਠਾ ਸਾਰਾ, ਬਿਨ ਰਸਨਾ ਰਸ ਚਖਾਈਆ। ਤੇਰੀ ਜੋਤ ਦਾ ਮਧਮ ਜਿਹਾ ਹੋਵੇ ਉਜਿਆਰਾ, ਨੂਰ ਨੂਰ ਰੁਸ਼ਨਾਈਆ। ਸ਼ਬਦ ਦਾ ਥੋੜ੍ਹਾ ਸੁਣੇ ਨਗਾਰਾ, ਆਹਿਸਤਾ ਆਹਿਸਤਾ ਰਾਗ ਅਲਾਈਆ। ਜਿਸ ਨੂੰ ਸੁਣ ਕੇ ਮਸਤੀ ਵਿਚ ਕਹਿਣ ਜੇ ਫੇਰ ਜਨਮ ਹੋਵੇ ਦੁਬਾਰਾ, ਮਾਤਲੋਕ ਫੇਰਾ ਪਾਈਆ। ਏਸੇ ਤਰ੍ਹਾ ਜਾ ਕੇ ਲਾਈਏ ਜਗਤ ਅਖਾੜਾ, ਮਧੁਰ ਧੁਨਾਂ ਵਿਚ ਗਾਈਆ। ਇਹ ਤੇਰਾ ਜੁਗ ਚੌਕੜੀ ਨਾਮ ਦਾ ਬਣਿਆ ਰਿਹਾ ਵਪਾਰਾ, ਵਣਜ ਵਿਚ ਸਾਰੇ ਦਿਤੇ ਫਸਾਈਆ। ਆਪ ਸਭ ਤੋਂ ਕਰ ਕੇ ਕਿਨਾਰਾ, ਸਚਖੰਡ ਬੈਠਾ ਸੋਭਾ ਪਾਈਆ। ਬਿਨਾ ਭਗਤ ਤੋਂ ਕੋਈ ਪੁੱਜਿਆ ਨਹੀਂ ਚਰਨ ਦਵਾਰਾ, ਦਰਗਾਹ ਸਾਚੀ ਮਿਲਣ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਸਾਚੇ ਆਸ ਰਖਾਈਆ। ਨਾਰਦ ਕਹੇ ਜਿਹੜੇ ਸਵਰਗ ਬਹਿਸ਼ਤ ਰਹੇ ਲੋੜ, ਲੋੜੀਂਦੇ ਸਾਜਣ ਤੇਰਾ ਸੰਗ ਨਾ ਕੋਇ ਰਖਾਈਆ। ਮੈਂ ਸਭ ਨੂੰ ਕਹਾਂ ਹੱਥ ਜੋੜ, ਬੇਨੰਤੀ ਇਕ ਦ੍ਰਿੜਾਈਆ। ਜਨ ਭਗਤੋ ਸਵਰਗ ਬਹਿਸ਼ਤ ਦੀ ਪਕੜਿਓ ਕਦੀ ਨਾ ਡੋਰ, ਮੰਜ਼ਲ ਅਗਲਾ ਪੰਧ ਮੁਕਾਈਆ। ਬਹਿਸ਼ਤਾਂ ਵਿਚੋਂ ਨਿਕਲ ਕੇ ਫੇਰ ਬਣਨਾ ਪੈਂਦਾ ਚੋਰ, ਮਾਤਲੋਕ ਲੋਕਮਾਤ ਜਨਮ ਭੁਆਈਆ। ਜੇ ਸਾਹਿਬ ਸਤਿਗੁਰ ਪੁਰਖ ਅਕਾਲ ਨਾਲ ਪ੍ਰੀਤੀ ਨਿਭਾਓ ਤੋੜ, ਓੜਕ ਆਪਣੇ ਵਿਚ ਸਮਾਈਆ। ਜਿਥੇ ਨਾ ਮੜ੍ਹੀ ਨਾ ਗੋਰ, ਤਨ ਵਜੂਦ ਮਾਟੀ ਫੇਰ ਕੋਇ ਨਾ ਪਾਈਆ। ਜਦ ਵੇਖੋ ਆਪਣੇ ਆਪ ਨੂੰ ਨਵਾਂ ਨਕੋਰ, ਜੋਤੀ ਜੋਤ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਕਰੇ ਭਾਗ ਮਥੋਰ, ਮਿਥਿਆ ਦੱਸੇ ਕੂੜ ਲੋਕਾਈਆ।

੭ ਚੇਤ ਸ਼ਹਿਨਸ਼ਾਹੀ ਸੰਮਤ ੫ ਮੰਗਲ ਸਿੰਘ ਦੇ ਗ੍ਰਹਿ ਪਿੰਡ ਪਖੋਵਾਲ

ਨਾਰਦ ਕਹੇ ਮੈਂ ਨਾਨਕ ਦਾ ਪੰਜਾ ਵੇਖਿਆ ਉਤੇ ਪਹਾੜ, ਗ਼ੌਰ ਨਾਲ ਧਿਆਨ ਲਗਾਈਆ। ਉਹਦੇ ਵਿਚ ਰੇਖ ਬਣੀ ਜਿਸ ਵਿਚ ਲੇਖਾ

❋

❋

ਲਿਖਿਆ ਸਤਾਰਾਂ ਹਾੜ, ਸੰਮਤ ਪੰਜ ਨਾਲ ਵਡਿਆਈਆ। ਹੋਰ ਤੱਕਿਆ ਪ੍ਰਕਾਸ਼ ਹੋਇਆ ਨਾੜ ਨਾੜ, ਨੂਰ ਦਿਤਾ ਚਮਕਾਈਆ। ਪਿੱਛੇ ਵੇਖਿਆ ਪੈਗ਼ੰਬਰ ਫਿਰਦੇ ਵਿਚ ਉਜਾੜ, ਭੱਜਣ ਵਾਹੋ ਦਾਹੀਆ। ਹੋਰ ਸਮਝਿਆ ਨਜ਼ਰੀ ਆਈ ਅਗੰਮੀ ਕਾਰ, ਕਰਨੀ ਕਰਤਾ ਰਿਹਾ ਕਮਾਈਆ। ਪਾਸਾ ਪਰਤਿਆ ਸਦੀ ਚੌਧਵੀਂ ਰੋ ਪਈ ਜ਼ਾਰੋ ਜ਼ਾਰ, ਨੇਤਰ ਨੈਣਾਂ ਨੀਰ ਵਹਾਈਆ। ਮੈਂ ਹੱਸ ਕੇ ਕਿਹਾ ਕਿਉਂ ਹੋਈ ਬੇਜ਼ਾਰ, ਮੈਨੂੰ ਦੇ ਸੁਣਾਈਆ। ਓਸ ਕਿਹਾ ਖੇਲ ਕਰੇ ਮੇਰਾ ਪਰਵਰਦਿਗਾਰ, ਬੇਪਰਵਾਹ ਆਪਣਾ ਹੁਕਮ ਵਰਤਾਈਆ। ਮੈਂ ਤਾਂ ਰੋਂਦੀ ਸਚ ਦਾ ਰਿਹਾ ਨਾ ਕੋਈ ਖ਼ਿਦਮਤਗਾਰ, ਧੁਰ ਦਾ ਖ਼ਾਦਮ ਨਜ਼ਰ ਕੋਇ ਨਾ ਆਈਆ। ਕਿਸੇ ਦਾ ਰਿਹਾ ਨਹੀਂ ਕੋਈ ਇਤਬਾਰ, ਵਿਸ਼ਵਾਸ਼ ਵਿਚ ਵਿਸ਼ਾ ਨਾ ਕੋਇ ਬਣਾਈਆ। ਜਿਧਰ ਤੱਕਾਂ ਓਧਰ ਆਈ ਹਾਰ, ਹਰਿ ਜੂ ਕੀ ਆਪਣੀ ਖੇਲ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਹੁਕਮ ਇਕ ਵਰਤਾਈਆ। ਨਾਰਦ ਕਹੇ ਮੈਂ ਪੰਜੇ ਅੰਦਰ ਵੇਖਿਆ ਪਾਂਜਾ ਜ਼ੀਰੋ ਵਾਲਾ ਪੰਜਾਹ, ਜਗਤ ਰੰਗ ਰੰਗਾਈਆ। ਮੇਰੀ ਨਿਕਲ ਗਈ ਆਹ, ਹੌਕੇ ਵਿਚ ਦਿਤੀ ਦੁਹਾਈਆ। ਝਟ ਖ਼ਬਰ ਦਿਤੀ ਸੁਣਾ, ਅਗੰਮਾ ਰਾਗ ਅਲਾਈਆ। ਜਾਂ ਵੇਖਿਆ ਨੂਰੀ ਜਲਵਾਗਰ ਖ਼ੁਦਾ, ਖ਼ੁਦ ਆਪਣਾ ਵੇਸ ਵਟਾਈਆ। ਮੇਰੀ ਵੇਖ ਕੇ ਬਦਲ ਗਈ ਤਬਾ, ਤਬੀਅਤ ਆਪਣਾ ਆਪ ਬਦਲਾਈਆ। ਜਿਸ ਨੇ ਮਲੇਛ ਉਠੌਣੀ ਸਭਾ, ਚਾਰ ਕੁੰਟ ਕਰੇ ਸਫ਼ਾਈਆ। ਪੈਗ਼ੰਬਰਾਂ ਦਾ ਬਣ ਕੇ ਅੱਬਾ, ਆਦਮ ਹੱਵਾ ਦਾ ਪਿਤਾ ਮਾਈਆ। ਸਚ ਦਾ ਦੇ ਕੇ ਸੱਦਾ, ਸੰਦੇਸ਼ਾ ਰਿਹਾ ਸੁਣਾਈਆ। ਨਾਰਦ ਕਹੇ ਮੈਂ ਚੱਕਰ ਲਾਇਆ ਚੜ੍ਹ ਕੇ ਉਪਰ ਗਧਾ, ਅਰਬਾਂ ਵਿਚ ਅਰਬੀ ਹੋ ਕੇ ਵੇਖ ਵਖਾਈਆ। ਪ੍ਰਭ ਦੀ ਸਰਨੀ ਕੋਈ ਨਾ ਦਿਸਿਆ ਲੱਗਾ, ਲਗ ਮਾਤਰ ਨਜ਼ਰ ਕੋਇ ਨਾ ਆਈਆ। ਜਿਧਰ ਵੇਖਾਂ ਉਮਤ ਨਬੀਆਂ ਨਾਲ ਕਰੇ ਦਗ਼ਾ, ਫ਼ਰੇਬਾਂ ਵਿਚ ਕੁਰਲਾਈਆ। ਚੌਪਾਇਆਂ ਕਰਦੇ ਜ਼ਿਬਹ, ਛੁਰੀ ਕਰਦ ਹੱਥ ਉਠਾਈਆ। ਮੇਰੇ ਮੁਖੋਂ ਨਿਕਿਲਆ ਹਾਏ ਮੇਰਿਆ ਰੱਬਾ, ਤੇਰਾ ਨਾਮ ਦੁਹਾਈਆ। ਅਗੰਮੀ ਆਵਾਜ਼ ਸੁਣੀ ਨਾਰਦਾ ਮੈਂ ਚਖੌਣ ਵਾਲਾ ਸਰਬ ਨੂੰ ਮਜ਼ਾ, ਮਜ਼ਾਕ਼ ਉਡਾਵਾਂ ਕੂੜ ਲੋਕਾਈਆ। ਹੁਕਮ ਇਕੋ ਮਿਲਣਾ ਬੇਨਜ਼ੀਰ ਕ਼ਜ਼ਾ, ਜੋ ਕ਼ਾਜ਼ੀ ਮੁੱਲਾ ਸਾਰੇ ਲਏ ਖਾਈਆ। ਲੱਖ ਚੁਰਾਸੀ ਜਿਸ ਦੀ ਗ਼ਿਜ਼ਾ, ਜੁਗ ਚੌਕੜੀ ਖਾ ਕੇ ਆਪਣਾ ਝਟ ਲੰਘਾਈਆ। ਆਪਣੇ ਹੱਥ ਰਖਾਏ ਬਿਧਾ, ਬਿਧਨਾ ਦਾ ਲੇਖਾ ਦਿਆਂ ਮੁਕਾਈਆ। ਸਤਿ ਧਰਮ ਦਾ ਮਾਰਗ ਕਰ ਕੇ ਸਿੱਧਾ, ਰਸਤਾ ਇਕੋ ਦਿਆਂ ਵਖਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦੀ ਜੁਗ ਚੌਕੜੀ ਕਰਦੇ ਨਿੰਦਾ, ਬਿਨ ਭਗਤਾਂ ਭਗਵਨ ਨਜ਼ਰ ਕਿਸੇ ਨਾ ਆਈਆ।

੭ ਚੇਤ ਸ਼ਹਿਨਸਾਹੀ ਸੰਮਤ ੫ ਨਾਜ਼ਰ ਸਿੰਘ ਦੇ ਗ੍ਰਹਿ ਪਿੰਡ ਪਖੋਵਾਲ

ਨਾਰਦ ਕਹੇ ਮੈਂ ਸੁਣੇ ਛੱਤੀ ਰਾਗ, ਛੱਤੀ ਜੁਗ ਸਿਫ਼ਤ ਸਾਲਾਹੀਆ। ਕੋਈ ਨਾ ਸਕਿਆ ਜਾਗ, ਸੁਣਨ ਵਾਲੇ ਅੱਖ ਨਾ ਕੋਇ ਖੁਲ੍ਹਾਈਆ। ਜਿੰਨਾਂ ਚਿਰ ਪ੍ਰਭੂ ਆਪ ਨਾ ਦਏਂ ਵੈਰਾਗ, ਵੈਰੀ ਅੰਦਰੋਂ ਬਾਹਰ ਕਢਾਈਆ। ਓਨਾਂ ਚਿਰ ਨਹੀਂ ਹੁੰਦਾ ਤਿਆਗ, ਮਾਇਆ ਮਮਤਾ ਮੋਹ ਮਿਟਾਈਆ।

❋

❋

ਸਿਫ਼ਤ ਬੁਝਾ ਨਾ ਸਕੀ ਆਗ, ਤ੍ਰਿਸ਼ਨਾ ਤ੍ਰਿਪਤ ਨਾ ਕੋਇ ਕਰਾਈਆ। ਸਿਰਫ਼ ਸਰਵਣਾਂ ਦਾ ਸਵਾਦ, ਮਨ ਦੇ ਸਰੋਤੇ ਸੁਣ ਕੇ ਖ਼ੁਸ਼ੀ ਬਣਾਈਆ। ਜਿੰਨਾਂ ਚਿਰ ਤੇਰਾ ਸ਼ਬਦ ਨਾ ਹੋਏ ਅਹਿਲਾਦ, ਅਹਿਲੇ ਨੂਰ ਨਜ਼ਰ ਨਾ ਆਈਆ। ਓਨਾਂ ਚਿਰ ਖੇੜਾ ਨਹੀਂ ਹੁੰਦਾ ਆਬਾਦ, ਉਜੜੀ ਨਗਰੀ ਨਾ ਕੋਇ ਵਸਾਈਆ। ਜੁਗ ਚੌਕੜੀ ਤੈਨੂੰ ਦੇ ਸਕਿਆ ਨਾ ਕੋਇ ਜਵਾਬ, ਸਾਰੇ ਭੈ ਵਿਚ ਸੀਸ ਗਏ ਨਿਵਾਈਆ। ਸਯਦਿਆਂ ਵਿਚ ਕਰ ਅਦਾਬ, ਅਦਬ ਨਾਲ ਤੇਰੀ ਲਿਖੀ ਵਡਿਆਈਆ। ਮੈਂ ਹਰ ਮਜ਼੍ਹਬ ਦੀ ਪੜ੍ਹੀ ਕਿਤਾਬ, ਹਰਫ਼ ਹਰੂਫ਼ ਖੋਜ ਖੁਜਾਈਆ। ਤੈਨੂੰ ਕਹਿੰਦੇ ਰਹੇ ਬੜਾ ਵੱਡਾ ਜਨਾਬ, ਜਨਾਬੇਆਲੀ ਤੇਰੀ ਉਲਫ਼ਤ ਗਏ ਸੁਣਾਈਆ। ਮੈਨੂੰ ਇਕ ਥਾਂ ਤੋਂ ਮਿਲਿਆ ਜਿਥੇ ਅੰਕੜਾ ਨਹੀਂ ਹਿਸਾਬ, ਹਿੰਦਸਾ ਰੂਪ ਨਾ ਕੋਇ ਬਣਾਈਆ। ਸਾਰਿਆਂ ਅਵਤਾਰਾਂ ਪੈਗ਼ੰਬਰਾਂ ਗੁਰੂਆਂ ਪੰਜੇ ਲਾ ਕੇ ਕਿਹਾ ਪੰਜਾਂ ਦਾ ਮਾਲਕ ਕਲਜੁਗ ਅੰਤਮ ਆਵੇ ਵਿਚ ਪੰਜਾਬ, ਪਰਪੰਚ ਧਾਰ ਦਏ ਗਵਾਈਆ। ਜਿਸ ਦਾ ਇਕੋ ਹੁਜਰਾ ਇਕੋ ਹੋਵੇ ਮਹਿਰਾਬ, ਮੰਦਰ ਇਕੋ ਇਕ ਸੁਹਾਈਆ। ਅਗਲਾ ਭੇਵ ਖੋਲ੍ਹੇ ਰਾਜ਼, ਪਰਦਾ ਦਏ ਉਠਾਈਆ। ਪੂਜਾ ਪਾਠ ਸਿਮਰਨ ਨਾ ਕਲਮਾ ਪੜ੍ਹੇ ਨਿਮਾਜ਼, ਨਿਮਸਕਾਰ ਵਿਚ ਸੀਸ ਨਾ ਕੋਇ ਝੁਕਾਈਆ। ਜੋ ਕਿਛ ਕਰੇ ਕਰਾਏ ਸੋ ਆਪੇ ਆਪ, ਦੂਜੀ ਓਟ ਨਾ ਕੋਇ ਵਖਾਈਆ। ਓਸੇ ਦਾ ਇਕ਼ਬਾਲ ਓਸੇ ਦਾ ਹੋਣਾ ਪਰਤਾਪ, ਜੋ ਪਰਤ ਕੇ ਆਪਣਾ ਫੇਰਾ ਪਾਈਆ। ਜਿਸ ਨੂੰ ਸਾਰਿਆਂ ਮੰਨਣਾ ਬਾਪ, ਪਿਤਾ ਪੁਰਖ ਅਕਾਲ ਕਹਿ ਕੇ ਸ਼ੁਕਰ ਮਨਾਈਆ। ਸਾਰੀ ਸ੍ਰਿਸ਼ਟੀ ਨੂੰ ਦੱਸ ਕੇ ਅਗੰਮਾ ਜਾਪ, ਆਤਮ ਪਰਮਾਤਮ ਦੇਣਾ ਦ੍ਰਿੜਾਈਆ। ਗੁਰ ਅਵਤਾਰ ਪੈਗ਼ੰਬਰਾਂ ਭਵਿਖਤ ਵਾਕ, ਪੂਰਾ ਕਰੇ ਚਾਈਂ ਚਾਈਂਆ। ਜਨ ਭਗਤਾਂ ਬਣ ਕੇ ਸੱਜਣ ਸਾਕ, ਸਗਲਾ ਸੰਗ ਨਿਭਾਈਆ। ਅਗਲਾ ਦੱਸ ਕੇ ਮਹਾਂਵਾਕ, ਵਾਕ਼ਫ਼ਕਾਰ ਕਰੇ ਲੋਕਾਈਆ। ਚਾਰ ਵਰਨਾਂ ਦੇ ਕੇ ਇਕ ਖ਼ਤਾਬ, ਖ਼ਤਾ ਸਭ ਦੀ ਮੁਆਫ਼ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਦੇਵੇ ਸ਼ਬਦੀ ਸ਼ਾਬਾਸ਼, ਜੋ ਸ਼ਰਅ ਵਿਚੋਂ ਨਿਕਲ ਕੇ ਸ਼ਹਿਨਸ਼ਾਹ ਇਕ ਮਨਾਈਆ।

੭ ਚੇਤ ਸ਼ਹਿਨਸ਼ਾਹੀ ਸੰਮਤ ੫ ਧੰਨਾ ਸਿੰਘ ਦੇ ਗ੍ਰਹਿ ਪਿੰਡ ਢੈ ਪਈ ਜ਼ਿਲਾ ਲੁਧਿਆਣਾ

ਨਾਰਦ ਕਹੇ ਮੈਂ ਨਾਨਕ ਦਾ ਪੰਜੇ ਵਿਚੋਂ ਤੱਕਿਆ ਅੰਗੂਠਾ, ਪੱਥਰਾਂ ਸੱਥਰਾਂ ਫੋਲ ਫੁਲਾਈਆ। ਸਦੀ ਚੌਧਵੀਂ ਜਿਸ ਨੇ ਖ਼ਾਲੀ ਕੀਤਾ ਸਭ ਦਾ ਠੂਠਾ, ਕਾਇਆ ਭਾਂਡਾ ਭਰਪੂਰ ਨਜ਼ਰ ਕੋਇ ਨਾ ਆਈਆ। ਆਤਮ ਪਰਮਾਤਮ ਨਾਲੋਂ ਵੇਖਿਆ ਰੂਠਾ, ਪਾਰਬ੍ਰਹਮ ਬ੍ਰਹਮ ਮੇਲ ਨਾ ਕੋਇ ਮਿਲਾਈਆ। ਜਗਤ ਜੀਵ ਜਹਾਨ ਦੇਖਿਆ ਝੂਠਾ, ਸਚ ਸੁੱਚ ਨਾ ਕੋਇ ਸਮਾਈਆ। ਸਿੰਮਲ ਵਾਂਗ ਖ਼ਾਲੀ ਵੇਖਿਆ ਬੂਟਾ, ਫੁੱਲ ਪੱਤ ਨਾ ਕੋਇ ਮਹਿਕਾਈਆ। ਨਿਗਾਹ ਮਾਰੀ ਚਾਰੇ ਕੂਟਾ, ਦਹਿ ਦਿਸ਼ਾ ਧਿਆਨ ਲਗਾਈਆ। ਮਾਇਆ ਮਮਤਾ ਸਤਿ ਧਰਮ ਕੀਤਾ ਮੂਧਾ, ਕਰਵਟ ਸਕੇ ਨਾ ਕੋਇ ਬਦਲਾਈਆ। ਜਗਤ ਕਾਰਨ ਕਰਦੇ ਪੂਜਾ, ਹਿਰਦੇ ਹਰਿ ਨਾ ਕੋਇ ਵਸਾਈਆ। ਸਭ ਦੇ ਅੰਤਰ ਦੁਤੀਆ ਭਾਓ ਦੂਜਾ, ਏਕੰਕਾਰਾ ਇਕੋ ਰੰਗ ਨਾ ਕੋਇ ਰੰਗਾਈਆ। ਭੇਵ ਖੋਲ੍ਹੇ ਕੋਈ ਨਾ ਗੂਝਾ, ਪੜ੍ਹਦਾ ਨਿਰੰਤਰ ਨਾ ਕੋਇ ਉਠਾਈਆ। ਸਚ ਦਵਾਰ ਕਿਸੇ ਨਾ ਸੂਝਾ, ਦਰਗਾਹ ਸਾਚੀ ਚੜ੍ਹਨ ਕੋਇ ਨਾ ਪਾਈਆ।

❋

❋

ਹੱਥ ਕਿਸੇ ਆਵੇ ਨਾ ਮਿਸ਼ਰੀ ਕੂਜਾ, ਰਸਨਾ ਰਸ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਭੇਵ ਦ੍ਰਿੜਾਈਆ। ਨਾਰਦ ਕਹੇ ਮੈਂ ਪੰਜੇ ਦੀ ਵੇਖੀ ਰੇਖਾ, ਰਿਖੀ ਮੁਨੀ ਰਹੇ ਕੁਰਲਾਈਆ। ਦੀਨ ਦੁਨੀ ਦਾ ਬਦਲਿਆ ਪੇਸ਼ਾ, ਪੇਸ਼ੀਨਗੋਈ ਸਮਝ ਕਿਸੇ ਨਾ ਆਈਆ। ਕਲਜੁਗ ਕੂੜੀ ਕਿਰਿਆ ਕੀਤਾ ਵੇਸਾ, ਨਟੂਆ ਆਪਣਾ ਸਵਾਂਗ ਵਰਤਾਈਆ। ਸਚ ਸੁਣੇ ਨਾ ਕੋਇ ਸੰਦੇਸ਼ਾ, ਧੁਰ ਦਾ ਨਾਦ ਨਾ ਕੋਇ ਸ਼ਨਵਾਈਆ। ਸਦੀ ਚੌਧਵੀਂ ਸਮਝੇ ਕੋਈ ਨਾ ਲੇਖਾ, ਭੇਵ ਅਭੇਦ ਨਾ ਕੋਇ ਖੁਲ੍ਹਾਈਆ। ਮਾਇਆ ਮਮਤਾ ਪਾਇਆ ਭੁਲੇਖਾ, ਪਰਦਾ ਸਕੇ ਨਾ ਕੋਇ ਉਠਾਈਆ। ਪੁਰਖ ਅਕਾਲਾ ਨਜ਼ਰ ਨਾ ਆਵੇ ਨੇਤਾ, ਨਿਜ ਨੇਤਰ ਨਾ ਕੋਇ ਰੁਸ਼ਨਾਈਆ। ਪੂਰਬ ਪਿਛਲਾ ਭੁੱਲਿਆ ਚੇਤਾ, ਚੇਤਨ ਸੁਰਤੀ ਨਾ ਕੋਇ ਕਰਾਈਆ। ਆਤਮ ਪਰਮਾਤਮ ਕਰੇ ਕੋਈ ਨਾ ਹੇਤਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਇਕ ਸੁਣਾਈਆ। ਨਾਰਦ ਕਹੇ ਮੈਂ ਨਾਨਕ ਪੰਜੇ ਦੀ ਤੱਕੀ ਤਲੀ, ਤਲਬ ਸਭ ਦੀ ਵੇਖ ਵਖਾਈਆ। ਦੀਨ ਮਜ਼੍ਹਬ ਦੁਨੀਆ ਦੀ ਨਿੱਕੀ ਗਲੀ, ਕੂਚਾ ਕੂਚਾ ਸੋਭਾ ਪਾਈਆ। ਕਰਿਆ ਖੇਲ ਪ੍ਰਭ ਵਲੀ ਛਲੀ, ਅਛਲ ਛਲ ਆਪਣੀ ਕਾਰ ਕਮਾਈਆ। ਯੋਧਾ ਸੂਰਬੀਰ ਬਣ ਕੇ ਬਲੀ, ਬਲਧਾਰੀ ਹੁਕਮ ਦ੍ਰਿੜਾਈਆ। ਜਿਸ ਵੇਲੇ ਕਲਜੁਗ ਜਵਾਨੀ ਢਲੀ, ਅੰਤ ਆਪਣਾ ਆਪ ਰਹੇ ਬਦਲਾਈਆ । ਸਾਰੀ ਸ੍ਰਿਸ਼ਟੀ ਜਾਣੀ ਦਲੀ, ਦਲ ਦਲਾਂ ਨਾਲ ਟਕਰਾਈਆ। ਸਾਚੀ ਮਹਿਕਣੀ ਨਹੀਂ ਕੋਈ ਕਲੀ, ਗੁਲਸ਼ਨ ਰੰਗ ਨਾ ਕੋਇ ਰੰਗਾਈਆ। ਨੇਤਰ ਰੋ ਕੇ ਗਿਆ ਐਲੀ, ਮੁਹੰਮਦ ਤਾਈਂ ਸੁਣਾਈਆ। ਉਮਤ ਕੋਲ ਤੇਲ ਰਹਿਣਾ ਨਹੀਂ ਪਲੀ, ਪਲਕ ਵਿਚ ਵਿਹਾਉਣੀ ਸਰਬ ਲੋਕਾਈਆ। ਸਦੀ ਚੌਧਵੀਂ ਜਿਹੜੀ ਵਸਤ ਘੱਲੀ, ਗਿਰੀ ਖੋਪਰੇ ਨਾਲ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਵਾਮੀ ਨੂਰ ਅਲਾਹੀਆ। ਨਾਰਦ ਕਹੇ ਮੈਂ ਪੰਜੇ ਅੰਦਰ ਤੱਕੀ ਲਕੀਰ, ਲਾਇਕ਼ ਨਜ਼ਰ ਕੋਇ ਨਾ ਆਈਆ। ਝਗੜਾ ਦਿਸੇ ਸ਼ਾਹ ਹਕੀਰ, ਧੀਰਜ ਧੀਰ ਨਾ ਕੋਇ ਧਰਾਈਆ। ਮੰਜ਼ਲ ਚੜ੍ਹੇ ਨਾ ਕੋਇ ਫ਼ਕੀਰ, ਫ਼ਿਕਰਾ ਹੱਕ ਨਾ ਕੋਇ ਸੁਣਾਈਆ। ਬਦਲ ਸਕੇ ਨਾ ਕੋਇ ਤਕ਼ਦੀਰ, ਤਦਬੀਰ ਅਗੰਮ ਨਾ ਕੋਇ ਦ੍ਰਿੜਾਈਆ। ਸ਼ਰਅ ਕੱਟੇ ਨਾ ਕੋਇ ਜ਼ੰਜੀਰ, ਸ਼ਰੀਅਤ ਵਿਚ ਦੁਹਾਈਆ। ਖੇਲ ਕਰੇ ਬੇਨਜ਼ੀਰ, ਅੰਤਮ ਆਪਣਾ ਹੁਕਮ ਵਰਤਾਈਆ। ਜਿਸ ਦੀ ਨਜ਼ਰ ਨਾ ਆਵੇ ਕਿਸੇ ਤਸਵੀਰ, ਤਸੱਵਰ ਆਪਣਾ ਆਪ ਦਏ ਸਮਝਾਈਆ। ਸ਼ਬਦੀ ਖੰਡਾ ਲੈ ਸ਼ਮਸ਼ੀਰ, ਸ਼ਮਸ਼ਾਨ ਭੂਮੀ ਕਰੇ ਲੋਕਾਈਆ। ਸ਼ਾਹ ਸੁਲਤਾਨਾਂ ਕਰ ਦਿਲਗੀਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਕਰਤਾ ਵਡ ਵਡਿਆਈਆ। ਪੰਜਾ ਕਹੇ ਮੈਂ ਵੇਖੀ ਸਚ ਪੰਚ ਆਇਤ, ਪੰਚਮ ਦਿਆਂ ਦ੍ਰਿੜਾਈਆ। ਸਦੀ ਚੌਧਵੀਂ ਸਾਚੀ ਵਸਤ ਕਰੇ ਨਾ ਕੋਇ ਅਨਾਇਤ, ਗਿਰੀ ਛੁਹਾਰੇ ਬਾਦਾਮ ਮੇਵ ਪੈਗ਼ੰਬਰਾਂ ਭੇਟ ਨਾ ਕੋਇ ਕਰਾਈਆ। ਮੰਗਿਆਂ ਕਿਸੇ ਨਾ ਮਿਲੇ ਖ਼ਰਾਇਤ, ਓਢਣ ਸੀਸ ਨਾ ਕੋਇ ਟਿਕਾਈਆ। ਆਲਮ ਰਿਹਾ ਨਾ ਕੋਇ ਮੁਸਾਇਕ, ਮੁੱਲਾਂ ਸ਼ੇਖ਼ ਰਹੇ ਕੁਰਲਾਈਆ। ਹਰ ਹਿਰਦਿਉਂ ਵਿਸਰੀ ਕਾਇਨਾਤ, ਕਲਮਾ ਕਾਇਨਾਤ ਨਾ ਕੋਇ ਵਡਿਆਈਆ। ਸ਼ਰੀਅਤ ਵਿਚ ਬਦਲੀ ਜ਼ਰਾਇਤ, ਜੁਮਲਾ ਅੱਖਰ ਨਾ ਕੋਇ ਸਮਝਾਈਆ। ਅੰਤਮ ਅਖ਼ੀਰ ਕਰੇ ਕੌਣ ਕਫ਼ਾਇਤ, ਮੁਹੰਮਦ ਪੱਲੂ ਰਿਹਾ ਛੁਡਾਈਆ। ਨਜ਼ਰ ਨਾ ਆਵੇ ਇਕੋ ਵਾਹਿਦ, ਵਾਹਵਾ ਆਪਣੀ ਕਾਰ ਕਮਾਈਆ। ਜਿਸ ਨੇ ਜੁਗ ਜੁਗ ਕੀਤੇ ਅਲਾਹਿਦ, ਅੰਤਮ

❋

❋

ਆਪਣੇ ਵਿਚ ਮਿਲਾਈਆ। ਚਾਰ ਜੁਗ ਸਮਝਿਆ ਨਾ ਕੋਇ ਮੁਫ਼ਾਇਦ, ਮਸਲਾ ਹੱਲ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਇਕ ਸੁਣਾਈਆ। ਨਾਰਦ ਕਹੇ ਮੈਂ ਨਾਨਕ ਪੰਜਾ ਤੱਕਿਆ ਰੱਬੀ, ਰਬੀਉਲਸਾਨੀ ਦਏ ਗਵਾਹੀਆ। ਲੇਖਾ ਵੇਖਿਆ ਚੌਧਵੀਂ ਸਦੀ, ਸਦਮੇ ਸਭ ਨੂੰ ਰਿਹਾ ਪਹੁੰਚਾਈਆ । ਚਾਰ ਜੁਗ ਰਹਿਣੀ ਨਹੀਂ ਕੋਈ ਗੱਦੀ, ਗਦਾਗਰ ਹੋਏ ਲੋਕਾਈਆ। ਸ੍ਰਿਸ਼ਟੀ ਦ੍ਰਿਸ਼ਟੀ ਹੁਕਮੇ ਅੰਦਰ ਜਾਣੀ ਬੱਧੀ, ਬਦਲਾ ਚੁਕਾਏ ਥਾਉਂ ਥਾਈਂਆ। ਨਬੀਆਂ ਵਖਾਵੇ ਨੂਹ ਨਦੀ, ਨਰ ਨਰਾਇਣ ਪਰਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਮਾਰਗ ਇਕ ਪ੍ਰਗਟਾਈਆ। ਪੰਜਾ ਕਹੇ ਮੇਰੇ ਅੰਤਰ ਗੋਲ ਚੱਕਰ, ਚਕਰਵਰਤੀ ਦੇਣੇ ਮਿਟਾਈਆ। ਸੀਸ ਰਹੇ ਨਾ ਕਿਸੇ ਛਤ੍ਰ, ਸ਼ੱਤਰੂ ਸ਼ੱਤਰੂ ਦੇਣੇ ਲੜਾਈਆ। ਚਾਰੋਂ ਕੁੰਟ ਦਿਸੇ ਸੱਥਰ, ਗੋਬਿੰਦ ਸੱਥਰ ਰਿਹਾ ਵਖਾਈਆ। ਜਿਹੜੀ ਵਿਦਿਆ ਬਣੀ ਨਾਲ ਅੱਖਰ, ਅੰਤ ਅੱਖਰਾਂ ਵਿਚ ਸਮਾਈਆ। ਕਿਸੇ ਕੰਮ ਨਹੀਂ ਆਉਣਾ ਸਿਲ ਪੱਥਰ, ਪਾਹਨ ਨਾ ਕੋਇ ਚਤੁਰਾਈਆ। ਬ੍ਰਿਹੋਂ ਵੈਰਾਗੀ ਨੇਤਰ ਵਿਰੋਲੇ ਨਾ ਕੋਇ ਅੱਥਰ, ਅੰਤਰ ਧਿਆਨ ਨਾ ਕੋਇ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਸਚ ਸੰਦੇਸ਼ਾ ਇਕ ਸੁਣਾਈਆ । ਪੰਜਾ ਕਹੇ ਮੈਨੂੰ ਲਾਇਆ ਅਗੰਮ ਅਥਾਹ, ਅਗੰਮੜੀ ਕਾਰ ਕਮਾਈਆ। ਜਿਸ ਦਾ ਲੇਖਾ ਕੋਈ ਜਾਣੇ ਨਾ, ਭੇਵ ਅਭੇਦਾ ਨਾ ਕੋਇ ਖੁਲ੍ਹਾਈਆ। ਜਨ ਭਗਤਾਂ ਦੇਵੇ ਅਗੰਮਾ ਨਾਂ, ਨਾਉਂ ਨਿਰੰਕਾਰਾ ਇਕ ਦ੍ਰਿੜਾਈਆ। ਜਨਮ ਜਨਮ ਦੇ ਮੇਟ ਕੇ ਕੋਟ ਗੁਨਾਹ, ਪਤਤ ਪੁਨੀਤ ਲਏ ਕਰਾਈਆ। ਦਰਗਾਹ ਸਾਚੀ ਦੇਵੇ ਸੱਚਾ ਥਾਂ, ਥਨੰਤਰ ਇਕ ਸੁਹਾਈਆ। ਸਦੀ ਚੌਧਵੀਂ ਪੈਗ਼ੰਬਰਾਂ ਸ਼ਗਨ ਦੇਵੀਂ ਪਾ, ਪਵਣ ਪਾਣੀ ਤੋਂ ਬਾਹਰ ਤੇਰੀ ਚਤੁਰਾਈਆ। ਰਸ ਮਿੱਠੇ ਫਿੱਕੇ ਦੇਣੇ ਖਵਾ, ਖਵਾਜਾ ਖਿਜਰ ਨਾਲ ਮਿਲਾਈਆ। ਸ਼ਬਦੀ ਗੁਰ ਦੇਣਾ ਗਵਾਹ, ਸ਼ਹਾਦਤ ਇਕ ਭੁਗਤਾਈਆ। ਅਗਲਾ ਸਾਹ ਲੈਣਾ ਸੁਧਾ, ਵਾਰ ਥਿਤ ਆਪਣੀ ਲੈਣੀ ਬਣਾਈਆ। ਅੰਤ ਅਖ਼ੀਰ ਜਿਸ ਧਾਰੋਂ ਉਤਰੀ ਓਸੇ ਵਿਚ ਜਾਣਾ ਸਮਾ, ਦੂਜਾ ਦਰ ਨਜ਼ਰ ਕੋਇ ਨਾ ਆਈਆ। ਤੇਰੀ ਉਮਤ ਇਕੋ ਵਾਰ ਹੋਣਾ ਨਿਕ਼ਾਹ, ਫ਼ਾਤਿਆ ਸਭ ਦਾ ਦਏ ਪੜ੍ਹਾਈਆ। ਵੇਖੀਂ ਤੂੰ ਵੀ ਹੋਵੀਂ ਨਾ ਬੇਵਫ਼ਾ, ਵਫ਼ਾਦਾਰੀ ਵਿਚ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਨੂਰ ਜੋਤੀ ਜਾਤਾ ਅਗੰਮ ਖ਼ੁਦਾ, ਖ਼ੁਦਗ਼ਰਜ਼ੀ ਜਗਤ ਮਰਜ਼ੀ ਦੀਨ ਦੁਨੀ ਦੀ ਦਏ ਮਿਟਾਈਆ।