ਪੁਸਤਕਾਲਾਭਾਗ ੨੧

੮ ਚੇਤ ਸ਼ਹਿਨਸ਼ਾਹੀ ਸੰਮਤ ੫ ਹਰੀ ਸਿੰਘ ਦੇ ਗ੍ਰਹਿ ਪਿੰਡ ਮਹਿੰਮਾ ਸਿੰਘ ਵਾਲਾ

ਨਾਰਦ ਕਹੇ ਪੰਜਾਂ ਤੱਤਾਂ ਵਾਲਾ ਪੰਜਾ ਲਗਦਾ ਰਿਹਾ ਜਗ, ਪੰਜਾਂ ਉਂਗਲਾਂ ਨਾਲ ਵਡਿਆਈਆ। ਅੰਤ ਓਹ ਪੰਜਾ ਸੜਦਾ ਰਿਹਾ ਵਿਚ ਅੱਗ, ਨਿਸ਼ਾਨ ਆਪਣਾ ਆਪ ਮਿਟਾਈਆ। ਜੁਗਾਂ ਜੁਗਾਂ ਦੀ ਦੱਸਦਾ ਰਿਹਾ ਹੱਦ, ਚੌਕੜੀ ਰਾਹ ਵਖਾਈਆ। ਇਸ ਤੋਂ ਅੱਗੇ ਨਾ ਸਕਿਆ ਵਧ, ਭੇਵ

❋

❋

ਅਭੇਦ ਨਾ ਕੋਇ ਦ੍ਰਿੜਾਈਆ। ਅੰਤਮ ਹੋ ਕੇ ਅਲੱਗ, ਨਾਤਾ ਸਭ ਦੇ ਨਾਲੋਂ ਤੁੜਾਈਆ। ਮੈਂ ਹੈਰਾਨ ਹੋਇਆ ਕੀ ਖੇਲ ਸੂਰੇ ਸਰਬਗ, ਲੋਕਮਾਤ ਦਿਤਾ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਨਾਰਦ ਕਹੇ ਮੈਂ ਪੰਜੇ ਨੂੰ ਲਿਆ ਪੁਛ, ਕਿਉਂ ਨਾਨਕ ਤੈਨੂੰ ਗਿਆ ਲਗਾਈਆ। ਓਹ ਮੇਰੇ ਨਾਲ ਗਿਆ ਰੁੱਸ, ਕਰਵਟ ਲਈ ਬਦਲਾਈਆ। ਮੈਨੂੰ ਪਤਾ ਨਹੀਂ ਕੁਛ, ਮੈਂ ਕੀ ਦਿਆਂ ਦ੍ਰਿੜਾਈਆ । ਜਿਸ ਦੀ ਬਾਬਤ ਗੁਰ ਅਵਤਾਰ ਪੈਗ਼ੰਬਰ ਸਕੇ ਕੁਝ ਨਾ ਸੁੱਝ, ਅੰਤ ਕਹਿਣ ਕੋਇ ਨਾ ਆਈਆ। ਮੇਰੀ ਨਾ ਵਡਿਆਈ ਨਾ ਬੁਧ, ਅਕਲ ਚਤੁਰਾਈ ਨਾ ਕੋਇ ਰਖਾਈਆ। ਆਪਣਾ ਆਪ ਕਰ ਨਾ ਸਕਾਂ ਸ਼ੁੱਧ, ਵਦੀ ਸੁਦੀ ਨਾ ਪੰਧ ਮੁਕਾਈਆ। ਮੈਨੂੰ ਐਂ ਦਿਸਦਾ ਜਿਸ ਵੇਲੇ ਕਲਜੁਗ ਅੰਤ ਦੀਨਾਂ ਮਜ਼੍ਹਬਾਂ ਦਾ ਹੋਣਾ ਯੁੱਧ, ਗੁਰ ਅਵਤਾਰ ਪੈਗ਼ੰਬਰ ਸਾਥੀ ਨਜ਼ਰ ਕੋਇ ਨਾ ਆਈਆ । ਸਭ ਨੇ ਲੱਗਣਾ ਸਚਖੰਡ ਦਵਾਰੇ ਦੀ ਖੁੱਡ, ਦਰਗਾਹ ਸਾਚੀ ਮੁਖ ਛੁਪਾਈਆ। ਬਿਨਾ ਸ਼ਬਦ ਗੁਰੂ ਤੋਂ ਕਿਸੇ ਨਹੀਂ ਸਕਣਾ ਉਡ, ਤੱਤਾਂ ਵਾਲਾ ਗੁਰੂ ਕੰਮ ਕੋਇ ਨਾ ਆਈਆ। ਓਸ ਵੇਲੇ ਪੁਰਖ ਅਕਾਲ ਨੇ ਕਿਸੇ ਪੈਗ਼ੰਬਰ ਨੂੰ ਕਹਿਣਾ ਨਹੀਂ ਗੁੱਡ, ਗਾਡ ਗਾਈਡ ਨਾ ਕੋਇ ਰਖਾਈਆ। ਜਿਹੜੇ ਸੜ ਗਏ ਲੱਕੜੀ ਨਾਲ ਵੁੱਡ, ਅਗਨੀ ਅੱਗ ਆਪਣਾ ਭੇਟ ਕਰਾਈਆ। ਓਹ ਭੇਵ ਕੀ ਦੱਸਣ ਗੁੱਝ, ਜੋ ਸਹਾਰੇ ਨਾਲ ਲੋਕਮਾਤ ਵਕ਼ਤ ਲੰਘਾਈਆ। ਨਾਰਦ ਕਹੇ ਮੈਂ ਖ਼ੁਸ਼ੀ ਨਾਲ ਪਿਆ ਕੁੱਦ, ਆਪਣੀ ਛਾਲ ਦਿਤੀ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਪੰਜਾ ਕਹੇ ਮੈਂ ਲੱਗਦਾ ਮਿਟੀ ਘੱਟੇ ਉਪਰ ਇੱਟ ਪੱਥਰ, ਨਿਸ਼ਾਨ ਜਗਤ ਵਾਲਾ ਜਣਾਈਆ। ਸਾਚੇ ਪੰਜੇ ਦਾ ਭੇਵ ਜਾਣੇ ਜਿੰਨ ਸੂਲਾਂ ਬਣਾਇਆ ਸੱਥਰ, ਯਾਰੜਾ ਸੇਜ ਹੰਢਾਈਆ। ਜਿਸ ਦੀ ਮਹਿੰਮਾ ਲਿਖ ਸਕੇ ਨਾ ਅੱਖਰ, ਵਿਦਿਆ ਵਿਚ ਨਾ ਕੋਇ ਵਡਿਆਈਆ। ਮਹਿੰਮਾ ਵਾਲਾ ਸਮਝੇ ਕੋਈ ਨਾ ਪੱਤਰ, ਪਾਤਰ ਪਤ੍ਰਕਾ ਵਿਚ ਲੇਖ ਨਾ ਕੋਇ ਬਣਾਈਆ। ਪਰਦੇ ਵਿਚ ਰੱਖੇ ਕੋਈ ਨਾ ਸਤਰ, ਓਹਲਿਆਂ ਵਿਚ ਨਾ ਕੋਇ ਛੁਪਾਈਆ। ਜ਼ਬਾਨ ਨਾਲ ਨਾ ਕਰੇ ਨਸ਼ਰ, ਤਹਿਰੀਰ ਵਿਚ ਨਾ ਕੋਇ ਵਖਾਈਆ। ਜਿਸ ਨੇ ਕਲਜੁਗ ਅੰਤ ਵੇਖਣਾ ਦੀਨ ਦੁਨੀ ਦਾ ਹਸ਼ਰ, ਨਿਰਗੁਣ ਨੂਰ ਜੋਤ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਪੰਜਾ ਕਹੇ ਮੇਰੇ ਸਾਹਿਬ ਦਾ ਵੱਖਰਾ ਪੰਜਾ, ਜੋ ਗੁਰ ਅਵਤਾਰ ਪੈਗ਼ੰਬਰਾਂ ਪੁਸ਼ਤ ਪਨਾਹ ਟਿਕਾਈਆ। ਜਿਸ ਦਾ ਨੂਰ ਜ਼ਹੂਰ ਦੋ ਜਹਾਨਾਂ ਨਾਲੋਂ ਚੰਗਾ, ਜਗਤ ਨੇਤਰ ਨਜ਼ਰ ਕੋਇ ਨਾ ਪਾਈਆ। ਜਿਸ ਦੇ ਨਾਲ ਲੱਖ ਚੁਰਾਸੀ ਜੀਵਤ ਹੋਏ ਬੰਦਾ, ਬੰਦਗੀ ਵਾਲਾ ਰਾਹ ਵਖਾਈਆ। ਜਿਸ ਨਾਲ ਨੇਤਰ ਨੈਣਹੀਣ ਹੋਵੇ ਨਾ ਅੰਧਾ, ਲੋਚਣ ਨੈਣ ਕਰੇ ਰੁਸ਼ਨਾਈਆ। ਜਿਸ ਨਾਲ ਅੰਮ੍ਰਿਤ ਧਾਰ ਤੱਕੇ ਜਮਨਾ ਸੁਰਸਤੀ ਗੋਦਾਵਰੀ ਗੰਗਾ, ਅਠਸਠ ਲੇਖਾ ਰਹੇ ਨਾ ਰਾਈਆ। ਜਿਸ ਨਾਲ ਗੁਰ ਅਵਤਾਰ ਪੈਗ਼ੰਬਰ ਰਹੇ ਨਾ ਕੋਇ ਮਛੰਦਾ, ਮਛੰਦਗੀ ਅਵਰ ਰਹੇ ਨਾ ਰਾਈਆ। ਜਿਸ ਨਾਲ ਆਤਮ ਪਰਮਾਤਮ ਮਿਲੇ ਅਨੰਦਾ, ਅਨੰਦ ਅਨੰਦ ਵਿਚੋਂ ਪ੍ਰਗਟਾਈਆ। ਜਿਸ ਨਾਲ ਤੂੰ ਮੇਰਾ ਮੈਂ ਤੇਰਾ ਗਾਵੇ ਛੰਦਾ, ਆਤਮ ਪਰਮਾਤਮ ਮਿਲ ਕੇ ਵੱਜੇ ਵਧਾਈਆ। ਜਿਸ ਨਾਲ ਜਨਮ ਕਰਮ ਦਾ ਪਾਪੀ ਰਹੇ ਨਾ ਕੋਈ ਗੰਦਾ, ਪਤਤ ਪੁਨੀਤ ਤਰਾਈਆ। ਪੰਜਾ ਕਹੇ ਓਹ ਮੇਰਾ ਸਾਹਿਬ ਸਦਾ ਬਖ਼ਸ਼ੰਦਾ, ਬਖ਼ਸ਼ਣਹਾਰ ਇਕ ਅਖਵਾਈਆ। ਜਿਹੜਾ ਗੁਰ ਅਵਤਾਰ ਪੈਗ਼ੰਬਰਾਂ ਨੂੰ ਦਾਨ ਦਿੰਦਾ, ਨਾਮ ਵਸਤ

❋

❋

ਅਮੋਲਕ ਝੋਲੀ ਪਾਈਆ। ਉਸ ਨੇ ਬ੍ਰਹਿਮੰਡਾਂ ਖੰਡਾਂ, ਪੁਰੀਆਂ ਲੋਆਂ ਖੋਜ ਖੁਜਾਈਆ। ਸ਼ਬਦ ਅਗੰਮੀ ਫੜ ਕੇ ਡੰਡਾ, ਡੰਡਾਵਤ ਸਭ ਨੂੰ ਦੇਣੀ ਸਮਝਾਈਆ। ਹਰ ਹਿਰਦੇ ਅੰਦਰ ਫੇਰਨਾ ਰੰਦਾ, ਕੂੜੀ ਕਿਰਿਆ ਦੁਰਮਤ ਮੈਲ ਬਾਹਰ ਕਢਾਈਆ। ਜਨ ਭਗਤਾਂ ਦੇਣਾ ਸੰਗਾ, ਸਗਲਾ ਸੰਗ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਰਗ ਇਕ ਵਖਾਈਆ। ਪੰਜਾ ਕਹੇ ਪੁਰਖ ਅਕਾਲ ਦਾ ਮੇਰਾ ਨਿਸ਼ਾਨ, ਨਿਸ਼ਾਨੀ ਗੁਰ ਅਵਤਾਰ ਰਹੇ ਜਣਾਈਆ। ਜਿਸ ਪੰਜੇ ਥੱਲੇ ਆਦਿ ਜੁਗਾਦਿ ਜੁਗ ਚੌਕੜੀ ਸਾਰੇ ਆਣ, ਲੱਖ ਚੁਰਾਸੀ ਬੈਠੀ ਸੀਸ ਨਿਵਾਈਆ। ਜਿਸ ਪੰਜੇ ਥੱਲੇ ਰਾਮਾ ਕ੍ਰਿਸ਼ਨਾਂ ਕਾਹਨ, ਨਿਉਂ ਨਿਉਂ ਸੀਸ ਨਿਵਾਈਆ। ਸੋ ਪੰਜਾ ਵੱਡ ਬਲਵਾਨ, ਜਿਸ ਨੇ ਮੂਸਾ ਈਸਾ ਮੁਹੰਮਦ ਆਪਣਾ ਹੁਕਮ ਦਿਤਾ ਦ੍ਰਿੜਾਈਆ। ਸੋ ਪੰਜਾ ਵਖਾਇਆ ਸ੍ਰੀ ਗੁਰੂ ਨਾਨਕ ਸ੍ਰੀ ਭਗਵਾਨ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਨਾਨਕ ਨੇ ਚਰਨ ਚੁੰਮ ਕੇ ਮੰਗਿਆ ਦਾਨ, ਖ਼ਾਲੀ ਅੱਗੇ ਝੋਲੀ ਡਾਹੀਆ। ਉਜਾੜਾਂ ਵਿਚ ਬੀਆਬਾਨਾਂ ਵਿਚ ਪਹਾੜਾਂ ਵਿਚ ਮਿਲਿਓ ਆਣ, ਮਿਹਰਵਾਨ ਆਪਣੀ ਦਇਆ ਕਮਾਈਆ। ਕੁਛ ਦੇ ਆਪਣਾ ਨਿਸ਼ਾਨ, ਤੇਰੇ ਦਰ ਹੋਵੇ ਪ੍ਰਵਾਨ, ਪ੍ਰਵਾਨਗੀ ਆਪਣੇ ਨਾਲ ਰਖਾਈਆ। ਕਿਰਪਾ ਕੀਤੀ ਨੌਜਵਾਨ ਪਤਿਪਰਮੇਸ਼ਵਰ ਮਿਹਰਵਾਨ, ਨਾਨਕ ਨੂੰ ਆਪਣਾ ਹੱਥ ਫੜਾਇਆ ਤੇ ਪੰਜਾ ਲਾਇਆ ਆਪ ਕਿਰਪਾ ਕੀਤੀ ਮਹਾਨ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਸ਼ਬਦ ਨਾਦ ਦਿਤਾ ਧੁੰਨਕਾਨ, ਸੰਦੇਸ਼ਾ ਇਕ ਸੁਣਾਈਆ। ਕਲਜੁਗ ਕੂੜੀ ਕਿਰਿਆ ਹੋਣੀ ਪ੍ਰਧਾਨ, ਚਾਰ ਕੁੰਟ ਅੰਧੇਰਾ ਛਾਈਆ। ਓਸ ਵੇਲੇ ਪ੍ਰਗਟ ਹੋਵਾਂ ਵਿਚ ਜਹਾਨ, ਨਿਰਗੁਣ ਨਿਰਵੈਰ ਨਿਰਾਕਾਰ ਆਪਣਾ ਰੂਪ ਧਰਾਈਆ। ਸਭ ਦਾ ਲੇਖਾ ਵੇਖਾਂ ਆਣ, ਬਚਿਆ ਰਹਿਣ ਕੋਇ ਨਾ ਪਾਈਆ। ਯੋਧਾ ਸੂਰਬੀਰ ਬਣ ਬਲੀ ਬਲਵਾਨ, ਬਲਧਾਰੀ ਵੇਸ ਵਟਾਈਆ। ਓਥੇ ਸ਼ਰਅ ਹੋਣੀ ਸ਼ੈਤਾਨ, ਸ਼ਰੀਅਤ ਵਿਚ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਮਧ ਦਾ ਲੇਖਾ ਜੁਗ ਜੁਗ ਆਪਣੇ ਹੱਥ ਰਖਾਈਆ।

੮ ਚੇਤ ਸ਼ਹਿਨਸ਼ਾਹੀ ਸੰਮਤ ੫ ਨਛੱਤਰ ਸਿੰਘ ਦੇ ਗ੍ਰਹਿ ਦੁਰਾਹਾ

ਸਤਿਗੁਰ ਸ਼ਬਦ ਅਗੰਮੀ ਨਗਾਰੇ ਲਾਈ ਚੋਟ, ਚੋਟੀ ਚੜ੍ਹ ਕੇ ਦੋ ਜਹਾਨਾਂ ਰਿਹਾ ਸੁਣਾਈਆ। ਖ਼ਬਰਦਾਰ ਕਰੇ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਕੋਟੀ ਕੋਟ, ਕੋਟਨ ਕੋਟ ਕੋਟ ਉਠਾਈਆ। ਉਠੋ ਵੇਖੋ ਪੁਰਖ ਅਕਾਲਾ ਨਿਰਮਲ ਜੋਤ, ਜੋਤੀ ਜਾਤਾ ਡਗਮਗਾਈਆ। ਜਿਸ ਦੀ ਆਦਿ ਜੁਗਾਦਿ ਜੁਗ ਚੌਕੜੀ ਨਿਰਗੁਣ ਨਿਰਵੈਰ ਨਿਰਾਕਾਰ ਅਗੰਮੀ ਜੋਤ, ਦੂਜਾ ਨਜ਼ਰ ਕੋਇ ਨਾ ਆਈਆ। ਗੁਰ ਅਵਤਾਰ ਪੈਗ਼ੰਬਰ ਜਿਸ ਦੀ ਦੱਸਦੇ ਆਏ ਸੋਚ, ਨਾਮ ਕਲਮਿਆਂ ਵਿਚ ਸਿਫ਼ਤ ਸਾਲਾਹੀਆ। ਸੋ ਸਚ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਸਚਖੰਡ ਨਿਵਾਸੀ ਦਰਗਾਹ ਸਾਚੀ ਮਾਣੇ ਮੌਜ, ਸਚਖੰਡ ਸਾਚੇ ਸੋਭਾ ਪਾਈਆ। ਹੁਕਮੇ ਅੰਦਰ ਸਭ ਨੇ ਜਾਣਾ ਪਹੁੰਚ, ਆਵਣ ਜਾਵਣ ਪਤਤ ਪਾਵਨ ਏਕਾ ਘਰ ਦਏ ਵਡਿਆਈਆ। ਭੇਵ ਅਭੇਦਾ ਅਛਲ ਅਛੇਦਾ ਖੋਲ੍ਹੇ ਲੋਕ ਪ੍ਰਲੋਕ, ਪਰਦਾ ਅਵਰ ਰਹੇ ਨਾ ਰਾਈਆ। ਅਵਤਾਰ ਪੈਗ਼ੰਬਰਾਂ ਫਿਰ ਕੇ ਚੌਦਾਂ

❋

❋

ਤਬਕਾਂ ਚੌਦਾਂ ਲੋਕ, ਨਿਰਗੁਣ ਨਿਰਗੁਣ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਪਾਰਬ੍ਰਹਮ ਪਤਿਪਰਮੇਸ਼ਵਰ ਪਰਵਰਦਿਗਾਰ ਸਾਂਝਾ ਯਾਰ ਆਪਣਾ ਹੁਕਮ ਇਕ ਵਰਤਾਈਆ। ਸਤਿਗੁਰ ਸ਼ਬਦ ਕਹੇ ਚੋਟ ਲੱਗੇ ਇਕ ਨਗਾਰਾ, ਨੌਬਤ ਹੱਕ ਨਾਮ ਵਜਾਈਆ। ਦੋ ਜਹਾਨਾਂ ਕਰੇ ਖ਼ਬਰਦਾਰਾ, ਬੇਖ਼ਬਰਾਂ ਖ਼ਬਰ ਸੁਣਾਈਆ। ਅਵਤਾਰ ਪੈਗ਼ੰਬਰ ਲਓ ਹੁਲਾਰਾ, ਆਲਸ ਨਿੰਦਰਾ ਦੇਣੀ ਤਜਾਈਆ। ਪ੍ਰਗਟ ਹੋਏ ਚੌਵੀਵਾਂ ਅਵਤਾਰਾ, ਜੋਤੀ ਜਾਤਾ ਨੂਰ ਅਲਾਹੀਆ। ਜਿਸ ਦਾ ਖੇਲ ਅਗੰਮ ਅਪਾਰਾ, ਅਲਖ ਅਗੋਚਰ ਆਪਣੀ ਕਾਰ ਕਮਾਈਆ। ਆਦਿ ਜੁਗਾਦੀ ਬਣ ਸਿਕਦਾਰਾ, ਹੁਕਮ ਇਕੋ ਇਕ ਦ੍ਰਿੜਾਈਆ। ਜਿਸ ਨੂੰ ਸਯਦੇ ਕਰਦੇ ਆਏ ਨਿਮਸਕਾਰਾ, ਡੰਡਾਵਤ ਬੰਦਨਾ ਵਿਚ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਨਰ ਨਰੇਸ਼ਾ ਇਕੋ ਇਕ ਸੁਣਾਈਆ। ਸਤਿਗੁਰ ਸ਼ਬਦ ਕਹੇ ਡੰਕਾ ਵੱਜੇ ਅਗੰਮ ਅਪਾਰ, ਅਲਖ ਅਗੋਚਰ ਆਪ ਸੁਣਾਈਆ। ਸਵਾਧਾਨ ਹੋਵੋ ਤੇਈ ਅਵਤਾਰ, ਤ੍ਰੈਗੁਣ ਅਤੀਤਾ ਆਪ ਸੁਣਾਈਆ। ਈਸਾ ਮੂਸਾ ਮੁਹੰਮਦ ਨੇਤਰ ਲੋਚਣ ਨੈਣ ਲਓ ਉਘਾੜ, ਸਦੀ ਚੌਧਵੀਂ ਬੈਠੀ ਪੰਧ ਮੁਕਾਈਆ। ਨਾਨਕ ਗੋਬਿੰਦ ਲਾਈ ਇਕ ਜੈਕਾਰ, ਤੂੰਹੀ ਤੂੰਹੀ ਰਾਗ ਅਲਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਗਾ ਗਾ ਗਈ ਹਾਰ, ਥਕਾਵਟ ਵਿਚ ਲੋਕਾਈਆ। ਸ੍ਰਿਸ਼ਟੀ ਦ੍ਰਿਸ਼ਟੀ ਪਾਵੇ ਕੋਈ ਨਾ ਸਾਰ, ਸੁਰਤੀ ਸ਼ਬਦ ਨਾ ਕੋਇ ਮਿਲਾਈਆ। ਚਾਰੋਂ ਕੁੰਟ ਹਾਹਾਕਾਰ, ਕੂੜੀ ਕਿਰਿਆ ਦਏ ਦੁਹਾਈਆ। ਦੀਆ ਬਾਤੀ ਹੋਏ ਨਾ ਕੋਇ ਉਜਿਆਰ, ਕਾਇਆ ਬੰਕ ਨਾ ਕੋਇ ਵਡਿਆਈਆ। ਜਿਧਰ ਤੱਕੋ ਕਾਮ ਕਰੋਧ ਲੋਭ ਮੋਹ ਹੰਕਾਰ, ਆਸਾ ਮਨਸਾ ਮਿਲ ਕੇ ਵੱਜੇ ਵਧਾਈਆ। ਅਨਾਦੀ ਧੁਨ ਵੱਜੇ ਨਾ ਕੋਇ ਧੁਨਕਾਰ, ਅਨਹਦ ਨਾਦੀ ਨਾਦ ਨਾ ਕੋਇ ਸ਼ਨਵਾਈਆ। ਅੰਮ੍ਰਿਤ ਰਸ ਕਿਸੇ ਮਿਲੇ ਨਾ ਠੰਡਾ ਠਾਰ, ਕਲਜੁਗ ਅਗਨੀ ਤੱਤ ਤਪਾਈਆ। ਜਿਧਰ ਵੇਖੋ ਧੂੰਆਂਧਾਰ, ਨਿਰਗੁਣ ਨੂਰ ਜੋਤ ਨਾ ਕੋਇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਫ਼ਰਮਾਨਾ ਇਕ ਸੁਣਾਈਆ। ਸਤਿਗੁਰ ਸ਼ਬਦ ਕਹੇ ਡੰਕਾ ਵੱਜੇ ਅਗੰਮ ਅਥਾਹ, ਰਾਓ ਰੰਕਾਂ ਦਏ ਜਣਾਈਆ। ਕਰੇ ਖੇਲ ਬੇਪਰਵਾਹ, ਬੇਪਰਵਾਹ ਆਪਣਾ ਹੁਕਮ ਵਰਤਾਈਆ। ਕਲਜੁਗ ਕੂੜੀ ਕਿਰਿਆ ਮੇਟੇ ਨਿਸ਼ਾਂ, ਨਿਸ਼ਾਨੇ ਪਿਛਲੇ ਦਏ ਚੁਕਾਈਆ। ਸਤਿਜੁਗ ਸਾਚਾ ਦਏ ਜਗਾ, ਜਾਗਰਤ ਜੋਤ ਕਰ ਰੁਸ਼ਨਾਈਆ। ਨਾਮ ਕਲਮਾ ਦਏ ਪੜ੍ਹਾ, ਸਿਖਿਆ ਇਕੋ ਨੂਰ ਅਲਾਹੀਆ। ਸਚ ਦਵਾਰਾ ਇਕ ਸੁਹਾ, ਸੋਭਾਵੰਤ ਦਏ ਵਡਿਆਈਆ। ਚਾਰ ਵਰਨ ਅਠਾਰਾਂ ਬਰਨ ਬਹਾ ਕੇ ਇਕ ਥਾਂ, ਥਾਨੰਤਰ ਦੇਵਣਹਾਰ ਵਡਿਆਈਆ। ਹੰਸ ਬੁੱਧੀ ਬਣਾਏ ਕਾਂ, ਕਾਗ ਹੰਸ ਰੂਪ ਬਦਲਾਈਆ। ਮਿਹਰਵਾਨ ਮਹਿਬੂਬ ਮੁਹੱਬਤ ਵਿਚ ਦੇਵੇ ਠੰਡੀ ਛਾਂ, ਅਗਨੀ ਤੱਤ ਨਾ ਲਾਗੇ ਰਾਈਆ। ਅੰਤਮ ਕਰੇ ਸਚ ਨਿਆਂ, ਅਦਲ ਇਨਸਾਫ਼ ਆਪ ਕਮਾਈਆ। ਲੇਖਾ ਜਾਣੇ ਦੋ ਜਹਾਂ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕੋ ਇਕ ਅਖਵਾਈਆ। ਸਤਿਗੁਰ ਸ਼ਬਦ ਕਹੇ ਮੈਂ ਕਰਨੀ ਖ਼ਬਰਦਾਰੀ, ਨਿਰਗੁਣ ਸਰਗੁਣ ਦਿਆਂ ਦਿੜ੍ਰਾਈਆ। ਚਾਰ ਕੁੰਟ ਦਹਿ ਦਿਸ਼ਾ ਸ੍ਰਿਸ਼ਟੀ ਦ੍ਰਿਸ਼ਟੀ ਹੋਏ ਉਜਿਆਰੀ, ਇਸ਼ਟੀ ਇਕੋ ਸੋਭਾ ਪਾਈਆ। ਮਹੱਲ ਅਟਲ ਉਚ ਮਨਾਰੀ, ਦਰਗਾਹ ਸਾਚੀ ਗ੍ਰਹਿ

❋

❋

ਦੇਣਾ ਸੁਹਾਈਆ। ਜਿਥੇ ਜਗੇ ਜੋਤ ਨਿਰੰਕਾਰੀ, ਨੂਰ ਜ਼ਹੂਰ ਆਪਣਾ ਆਪ ਪ੍ਰਗਟਾਈਆ। ਕਲਜੁਗ ਅੰਤ ਅੰਤ ਓਸੇ ਦੀ ਵਾਰੀ, ਵਾਰਤਾ ਪਿਛਲੀ ਵੇਖ ਵਖਾਈਆ। ਗੁਰ ਅਵਤਾਰ ਪੈਗ਼ੰਬਰ ਜਿਸ ਦੀ ਕਰਦੇ ਇੰਤਜ਼ਾਰੀ, ਬਿਨ ਨੈਣਾਂ ਨੈਣ ਉਠਾਈਆ। ਪ੍ਰਗਟ ਹੋਏ ਜੋਧਾ ਸੂਰਬੀਰ ਵਡ ਬਲਕਾਰੀ, ਪਾਰਬ੍ਰਹਮ ਪਤਿਪਰਮੇਸ਼ਵਰ ਪਰਵਰਦਿਗਾਰ ਆਪਣਾ ਨੂਰ ਨੂਰ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰ ਏਕੰਕਾਰ ਇਕ ਇਕੱਲਾ ਆਪਣੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਮੇਰਾ ਸਾਹਿਬ ਸੁਲਤਾਨਾ, ਪੁਰਖ ਅਕਾਲਾ ਇਕ ਅਖਵਾਈਆ। ਜੋਧਾ ਸੂਰਬੀਰ ਮਰਦ ਮਰਦਾਨਾ, ਏਕੰਕਾਰਾ ਵਡ ਵਡਿਆਈਆ। ਜੋ ਗੁਰ ਅਵਤਾਰ ਪੈਗ਼ੰਬਰਾਂ ਜੁਗ ਚੌਕੜੀ ਦੇਵੇ ਦਾਨਾ, ਨਾਮ ਕਲਮਾ ਝੋਲੀ ਪਾਈਆ। ਸੋ ਅੰਤ ਸ੍ਰੀ ਭਗਵੰਤ ਨਿਰਗੁਣ ਨੂਰ ਜੋਤੀ ਪਹਿਨ ਕੇ ਜਾਮਾ, ਸ਼ਬਦੀ ਸ਼ਬਦ ਧਾਰ ਪ੍ਰਗਟਾਈਆ। ਜਿਸ ਦਾ ਵੱਜਣਾ ਇਕ ਦਮਾਮਾ, ਦੀਨ ਦੁਨੀ ਦਏ ਹਿਲਾਈਆ। ਧਰਮ ਝੁਲਾਏ ਸਚ ਨਿਸ਼ਾਨਾ, ਨਵ ਨੌ ਚਾਰ ਵੱਜੇ ਵਧਾਈਆ। ਲੱਖ ਚੁਰਾਸੀ ਆਤਮ ਦਾ ਬਣ ਕੇ ਕਾਹਨਾ, ਸੁਰਤੀ ਸਭ ਦੀ ਲਏ ਪ੍ਰਨਾਈਆ। ਜੰਗਲ ਜੂਹ ਸਾਢੇ ਤਿੰਨ ਹੱਥ ਬੀਆਬਾਨ ਵੇਖੇ ਰਾਮਾ, ਸੀਤਾ ਸਵਾਣੀ ਰੰਗ ਰੰਗਾਈਆ। ਈਸਾ ਮੂਸਾ ਮੁਹੰਮਦ ਦੇਵਣਹਾਰਾ ਕਲਾਮਾ, ਕਲਮਾ ਹਕ਼ੀਕ਼ੀ ਇਕ ਜਣਾਈਆ। ਨਾਨਕ ਗੋਬਿੰਦ ਜਿਸ ਦਾ ਦੇਣ ਪੈਗ਼ਾਮਾ, ਪਰਾ ਪਸੰਤੀ ਮਧਮ ਬੈਖਰੀ ਤੋਂ ਪਰੇ ਕਰ ਪੜ੍ਹਾਈਆ। ਸੋ ਖ਼ਾਲਕ ਖ਼ਲਕ ਪ੍ਰਿਤਪਾਲਕ ਪਾਰਬ੍ਰਹਮ ਪਤਿਪਰਮੇਸ਼ਵਰ ਆਦਿ ਜੁਗਾਦੀ ਖੇਲੇ ਖੇਲ ਵਿਚ ਜਹਾਨਾ, ਜਹਾਲਤ ਦੀਨ ਦੁਨੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਸਚ ਦਵਾਰਾ ਇਕੋ ਇਕ ਪ੍ਰਗਟਾਈਆ। ਸਤਿਗੁਰ ਸ਼ਬਦ ਕਹੇ ਮੇਰਾ ਖੇਲ ਹੋਣਾ ਅਨੋਖਾ, ਵਖਰੀ ਧਾਰ ਸਮਝਾਈਆ। ਕਿਸੇ ਨਾਲ ਨਹੀਂ ਕਰਨਾ ਧੋਖਾ, ਸਦੀ ਚੌਧਵੀਂ ਅੰਤ ਹੁਕਮ ਵਰਤਾਈਆ। ਜੋ ਗੁਰ ਅਵਤਾਰ ਪੈਗ਼ੰਬਰਾਂ ਭਵਿਖਤ ਜਣਾਇਆ ਪੋਥਾ, ਪੁਸਤਕ ਸਭ ਦੀ ਵੇਖ ਵਖਾਈਆ। ਨਿਰਗੁਣ ਨੂਰ ਪ੍ਰਕਾਸ਼ ਕਰ ਕੇ ਜੋਤਾ, ਜੋਤੀ ਜਾਤਾ ਹੋ ਕੇ ਵੇਖ ਵਖਾਈਆ। ਕਲਜੁਗ ਜੀਵ ਕੋਈ ਮਾਰਿਆ ਨਾ ਜਾਏ ਬੇਦੋਸ਼ਾ, ਘਟ ਘਟ ਅੰਤਰ ਨਿਰੰਤਰ ਹੋ ਕੇ ਪਰਦਾ ਦਏ ਉਠਾਈਆ। ਅਕ਼ਲ ਬੁੱਧੀ ਦੀ ਚਲਣੀ ਨਹੀਂ ਕਿਸੇ ਸੋਚਾ, ਸਮਝ ਵਾਲੀ ਨਾ ਕੋਇ ਚਤੁਰਾਈਆ। ਝਗੜਾ ਪੈਣਾ ਚਾਰ ਕੁੰਟ ਦਹਿ ਦਿਸ਼ਾ ਚੌਦਾਂ ਲੋਕਾ, ਚੌਦਾਂ ਤਬਕ ਰਹੇ ਕੁਰਲਾਈਆ। ਪੁਰਖ ਅਕਾਲ ਦੀਨ ਦਿਆਲ ਦਾ ਇਕੋ ਅੰਤ ਅਖ਼ੀਰ ਹੋਵੇ ਮੌਕਾ, ਮੁਕੰਮਲ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਆਪਣੇ ਹੱਥ ਰਖਾਈਆ। ਸਤਿਗੁਰ ਸ਼ਬਦ ਕਹੇ ਮੇਰਾ ਖੇਲ ਸਭ ਤੋਂ ਨਿਰਾਲਾ, ਨਿਰਵੈਰ ਨਿਰਾਕਾਰ ਨਿਰੰਕਾਰ ਰਿਹਾ ਕਰਾਈਆ। ਵੇਖਣਹਾਰਾ ਦੀਨ ਦਿਆਲਾ, ਦਇਆਨਿਧ ਠਾਕਰ ਸਵਾਮੀ ਬੇਪਰਵਾਹੀਆ। ਜਿਸ ਦੇ ਹੁਕਮ ਅੰਦਰ ਕਾਲ ਮਹਾਂਕਾਲਾ, ਦਿਵਸ ਰੈਣ ਭੱਜਣ ਵਾਹੋ ਦਾਹੀਆ। ਉਹ ਵੇਖਣਹਾਰਾ ਦੋ ਜਹਾਨਾਂ ਸੱਚੀ ਧਰਮਸਾਲਾ, ਦਰ ਦਵਾਰੇ ਫੋਲ ਫੁਲਾਈਆ। ਜਾਂ ਤੱਕਿਆ ਚਾਰੋਂ ਕੁੰਟ ਬੇਹਾਲਾ, ਬਿਹਬਲ ਹੋ ਕੇ ਰੋਵੇ ਸਰਬ ਲੋਕਾਈਆ। ਕਿਸੇ ਤਨ ਵਜੂਦ ਮਾਟੀ ਖ਼ਾਕ ਨਿਰਗੁਣ ਦੀਆ ਜੋਤੀ ਜੋਤ ਨਾ ਬਾਲਾ, ਬਾਲੀ ਬੁਧ ਨਾ ਕੋਇ ਵਡਿਆਈਆ। ਬਜਰ ਕਪਾਟੀ ਲੱਗਾ ਤਾਲਾ, ਤੁਰੀਆ ਤੋਂ ਪਰੇ ਜਲਵਾ ਨੂਰ ਨਾ ਕੋਇ ਰੁਸ਼ਨਾਈਆ। ਪ੍ਰਭ ਖੇਲ ਵੇਖਦਾ ਹਾਲਾ, ਮਾਜ਼ੀ ਝਗੜਾ ਰਿਹਾ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ,

❋

❋

ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਜੁਗਾ ਜੁਗੰਤ ਨਿਰਗੁਣ ਸਰਗੁਣ ਸਭ ਦਾ ਹੱਲ ਕਰੇ ਸਵਾਲਾ, ਸਵਾਲੀ ਖ਼ਾਲੀ ਦਰ ਰਹਿਣ ਕੋਇ ਨਾ ਪਾਈਆ।

੯ ਚੇਤ ਸ਼ਹਿਨਸ਼ਾਹੀ ਸੰਮਤ ੫ ਗੱਜਣ ਸਿੰਘ ਦੇ ਗ੍ਰਹਿ ਪਿੰਡ ਦੁਰਾਹਾ

ਦਸ ਚੇਤ ਕਹੇ ਸ਼ਬਦੀ ਧਾਰ ਗੋਬਿੰਦ ਦਸਮ, ਦਸਮ ਦਵਾਰ ਤੋਂ ਪਰੇ ਦਏ ਵਡਿਆਈਆ। ਜਿਸ ਨੇ ਪੁਰਖ ਅਕਾਲ ਨਾਲ ਮਿਲ ਕੇ ਖਾਧੀ ਕ਼ਸਮ, ਸੁਗੰਧ ਆਪਣੇ ਨਾਲ ਪੁਆਈਆ। ਆਦਿ ਜੁਗਾਦੀ ਮੰਨਣਾ ਇਕੋ ਖ਼ਸਮ, ਦੂਜਾ ਕੰਤ ਨਾ ਕੋਇ ਹੰਢਾਈਆ । ਜਿਸ ਦਾ ਲਹਿਣਾ ਦੇਣਾ ਤਨ ਵਜੂਦ ਜ਼ਮੀਰ ਜਿਸਮ, ਤੱਤ ਵੇਖੇ ਥਾਉਂ ਥਾਈਂਆ। ਸੋ ਕਲਜੁਗ ਅੰਤਮ ਸਤਿਜੁਗ ਚਲਾਏ ਆਪਣੀ ਰਸਮ, ਰਾਹ ਇਕੋ ਇਕ ਦ੍ਰਿੜਾਈਆ। ਮਰਨ ਤੋਂ ਬਾਦ ਕੰਮ ਨਾ ਆਵੇ ਭਸਮ, ਹਾਡੀ ਰੰਗ ਨਾ ਕੋਇ ਰੰਗਾਈਆ । ਜੀਂਵਦਿਆਂ ਗੁਰਮੁਖ ਸਤਿਗੁਰ ਸੰਗ ਵਸਣ, ਆਤਮ ਪਰਮਾਤਮ ਮਿਲ ਕੇ ਵੱਜੇ ਵਧਾਈਆ। ਸਤਿਜੁਗ ਧਾਰ ਮਾਰਗ ਆਇਆ ਦੱਸਣ, ਦਹਿ ਦਿਸ਼ਾ ਪਰਦਾ ਲਾਹੀਆ। ਭਗਤਾਂ ਅੰਤਰ ਆਇਆ ਵਸਣ, ਨਿਰਗੁਣ ਹੋ ਕੇ ਸੋਭਾ ਪਾਈਆ। ਨਿਜ ਨੇਤਰ ਖੋਲ੍ਹ ਕੇ ਅੱਖਣ, ਸਵਛ ਸਰੂਪੀ ਦਰਸ ਦਿਖਾਈਆ। ਪਰਦਾ ਲਾਹ ਕੇ ਆਪਣੇ ਵਤਨ, ਬੇਵਤਨਾਂ ਦਏ ਸਮਝਾਈਆ। ਬਿਨਾ ਸਤਿਗੁਰੂ ਤੋਂ ਕਿਸੇ ਕੰਮ ਨਾ ਆਵੇ ਕੀਤਾ ਯਤਨ, ਯਥਾਰਥ ਰੰਗ ਨਾ ਕੋਇ ਰੰਗਾਈਆ। ਦੀਨ ਦੁਨੀ ਦੇ ਭਾਂਡੇ ਵੇਖੋ ਸੱਖਣ, ਵਸਤ ਨਾਮ ਨਾ ਕੋਇ ਭਰਾਈਆ। ਜਨ ਭਗਤੋ ਚੁਰਾਸੀ ਵਿਚੋਂ ਥੋੜ੍ਹੇ ਤੁਸੀਂ ਵਰੋਲੇ ਮੱਖਣ, ਪਰਮ ਪੁਰਖ ਆਪਣੀ ਦਇਆ ਕਮਾਈਆ। ਅੰਤਮ ਪੁੱਜਣਾ ਓਸੇ ਪੱਤਨ, ਜਿਥੇ ਖੇਵਟ ਖੇਟਾ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਆਪਣਾ ਹੁਕਮ ਵਰਤਾਈਆ। ਦਸ ਚੇਤ ਕਹੇ ਮੈਂ ਦੱਸਣ ਆਇਆ ਹਾਲ, ਹਾਲਤ ਸਭ ਦੀ ਦਿਆਂ ਜਣਾਈਆ। ਇਕੋ ਮੰਨਣਾ ਪੁਰਖ ਅਕਾਲ, ਦੂਜੀ ਓਟ ਨਾ ਕੋਇ ਤਕਾਈਆ। ਬਾਕੀ ਸਭ ਤੇ ਆਏ ਜ਼ਵਾਲ, ਬਚਿਆ ਰਹਿਣ ਕੋਇ ਨਾ ਪਾਈਆ। ਝਗੜਾ ਮੁਕਣਾ ਕਾਇਆ ਮਾਟੀ ਖਾਲ, ਚੰਮ ਦ੍ਰਿਸ਼ਟੀ ਡੇਰਾ ਢਾਹੀਆ। ਨਿਰਗੁਣ ਨੂਰ ਦੀਪਕ ਜੋਤੀ ਦੇਵੇ ਬਾਲ, ਬਾਲ ਅੰਜਾਣੇ ਲਏ ਉਠਾਈਆ। ਪੂਰਬ ਜਨਮ ਦੀ ਲੇਖੇ ਲਾਵੇ ਘਾਲ, ਜੋ ਜੁਗ ਚੌਕੜੀ ਨਾਮ ਸੇਵ ਕਮਾਈਆ। ਮਿਹਰਵਾਨ ਹੋ ਕੇ ਮਹਿਬੂਬ ਕਰੇ ਪ੍ਰਿਤਪਾਲ, ਸਿਰ ਆਪਣਾ ਹੱਥ ਟਿਕਾਈਆ। ਕਲਜੁਗ ਵਿਚ ਸਤਿਜੁਗ ਬਦਲ ਕੇ ਚਾਲ, ਰਸਤਾ ਇਕੋ ਰਿਹਾ ਸਮਝਾਈਆ। ਜਿਧਰ ਵੇਖੋ ਅੰਦਰ ਬਾਹਰ ਗੁਪਤ ਜ਼ਾਹਰ ਚਲੇ ਨਾਲ, ਵਿਛੋੜਾ ਵਿਚ ਨਾ ਕੋਇ ਬਣਾਈਆ। ਸਦੀ ਚੌਧਵੀਂ ਕਰੇ ਅੰਤ ਸੰਭਾਲ, ਸੰਬਲ ਬੈਠਾ ਸੋਭਾ ਪਾਈਆ। ਜਿਸ ਦਾ ਗੁਰ ਅਵਤਾਰ ਪੈਗ਼ੰਬਰ ਦੇ ਕੇ ਗਏ ਅਹਿਵਾਲ, ਭਵਿਖਤਾਂ ਵਿਚ ਗਵਾਹੀਆ। ਸੋ ਸਾਹਿਬ ਸਵਾਮੀ ਅੰਤਰਜਾਮੀ ਪੁੱਜਿਆ ਆਣ, ਅਨਕ ਕਲਧਾਰੀ ਆਪਣੀ ਕਲ ਧਰਾਈਆ। ਸੰਤ ਸੁਹੇਲੇ ਗੁਰਮੁਖ ਗੁਰ ਗੁਰ ਲੱਭੇ ਆਣ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਸਾਚਾ ਦੇ ਕੇ ਇਕ ਗਿਆਨ, ਬ੍ਰਹਮ ਵਿਦਿਆ ਦਿਤੀ ਪੜ੍ਹਾਈਆ। ਝਗੜਾ ਛਡਣਾ ਦੀਨ ਮਜ਼੍ਹਬ ਹਿੰਦੂ ਸਿੱਖ ਈਸਾਈ ਮੁਸਲਮਾਨ, ਮੁਸਲਸਲ ਇਕੋ ਘਰ ਜਣਾਈਆ। ਜਿਥੇ ਵਸੇ ਸ਼ਾਹ ਸੁਲਤਾਨ, ਨਿਰਗੁਣ ਨਿਰਵੈਰ ਸੋਭਾ ਪਾਈਆ। ਜੋਤੀ ਧਾਰ

❋

❋

ਤੱਕੋ ਮਹਾਨ, ਮਹਿਮਾ ਅਕਥ ਅਕਥ ਸੁਣਾਈਆ। ਜਿਸ ਦਵਾਰੇ ਮਿਲੇ ਆਣ, ਮਮਤਾ ਮੋਹ ਵਿਕਾਰ ਹੰਕਾਰ ਲੇਖਾ ਰਹੇ ਨਾ ਰਾਈਆ। ਸੋ ਮਾਲਕ ਖ਼ਾਲਕ ਪ੍ਰਿਤਪਾਲਕ ਏਕੰਕਾਰ ਸ੍ਰੀ ਭਗਵਾਨ, ਪਰਵਰਦਿਗਾਰ ਨੂਰ ਅਲਾਹੀਆ। ਜਗਤ ਬੁੱਧੀ ਵਿਚ ਕਰੇ ਨਾ ਕੋਇ ਪਹਿਚਾਨ, ਨੇਤਰ ਨੈਣਾਂ ਦਰਸ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰਾ ਇਕ ਸਮਝਾਈਆ। ਦਸ ਚੇਤ ਕਹੇ ਮੈਂ ਦਹਿ ਦਿਸ਼ਾ ਵੇਖਿਆ ਤਕ, ਤਕਵਾ ਇਕ ਰਖਾਈਆ। ਹਕ਼ੀਕ਼ਤ ਮਿਲੇ ਨਾ ਕਿਤੋਂ ਹੱਕ, ਲਾਸ਼ਰੀਕ ਪਰਦਾ ਨਾ ਕੋਇ ਉਠਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗਏ ਥੱਕ, ਖਾਣੀ ਬਾਣੀ ਦਏ ਦੁਹਾਈਆ। ਧਰਮ ਰਿਹਾ ਮਾਤ ਨਾ ਸੱਚ, ਸੰਜਮ ਵੰਡ ਨਾ ਕੋਇ ਵੰਡਾਈਆ। ਅਗਨੀ ਲੱਗੀ ਕਾਇਆ ਮਾਟੀ ਕਚ, ਕੰਚਨ ਗੜ੍ਹ ਨਾ ਕੋਇ ਸੁਹਾਈਆ। ਅੰਮ੍ਰਿਤ ਨਾਮ ਮਿਲੇ ਨਾ ਰਸ, ਅਨਰਸ ਹੱਥ ਕਿਸੇ ਨਾ ਆਈਆ। ਸ੍ਰਿਸ਼ਟੀ ਦ੍ਰਿਸ਼ਟੀ ਮਨ ਕਲਪਣਾ ਅੰਦਰ ਰਹੀ ਨੱਸ, ਭੱਜੇ ਵਾਹੋ ਦਾਹੀਆ । ਆਤਮ ਪਰਮਾਤਮ ਮਿਲ ਕੇ ਗਾਵੇ ਕੋਈ ਨਾ ਜਸ, ਵੇਦ ਪੁਰਾਨਾਂ ਪੜ੍ਹ ਪੜ੍ਹ ਆਪਣਾ ਝਟ ਲੰਘਾਈਆ। ਸਾਚਾ ਮਾਰਗ ਦੀਨ ਦੁਨੀ ਗਈ ਛਡ, ਪਗਡੰਡੀ ਚਲ ਕੇ ਬਣੇ ਪਾਂਧੀ ਰਾਹੀਆ। ਸਚ ਮੰਜ਼ਲ ਦੀ ਮੁੱਕੀ ਕਿਸੇ ਨਾ ਹੱਦ, ਮਹਿਬੂਬ ਮਿਲ ਕੇ ਦਰਸ ਕੋਇ ਨਾ ਪਾਈਆ। ਜਿਧਰ ਵੇਖਾਂ ਸਾਰੇ ਹੋਏ ਅਲਗ, ਸਾਚਾ ਸੰਗ ਨਾ ਕੋਇ ਬਣਾਈਆ। ਕਲਜੁਗ ਜੀਵ ਬਣੇ ਕੱਗ, ਹੰਸ ਰੂਪ ਨਾ ਕੋਇ ਵਟਾਈਆ। ਸਾਚੀ ਸੁਣੇ ਕੋਇ ਨਾ ਸਦ, ਛੰਦ ਕਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰਾ ਇਕ ਸੁਹਾਈਆ। ਦਸ ਚੇਤ ਕਹੇ ਮੈਂ ਸਭ ਨੂੰ ਦੱਸਦਾ, ਦਹਿ ਦਿਸ਼ਾ ਧਿਆਨ ਲਗਾਈਆ। ਜਨ ਭਗਤੋ ਨਜ਼ਾਰਾ ਤੱਕੋ ਆਪਣੀ ਅੱਖ ਦਾ, ਨਿਜ ਨੇਤਰ ਨੂਰ ਹੋਵੇ ਰੁਸ਼ਨਾਈਆ। ਢੋਲਾ ਗਾਵੋ ਆਤਮ ਪਰਮਾਤਮ ਪ੍ਰਭੂ ਦੇ ਜਸ ਦਾ, ਦੂਸਰ ਅਵਰ ਨਾ ਕੋਇ ਪੜ੍ਹਾਈਆ। ਜੋ ਏਥੇ ਓਥੇ ਦੋ ਜਹਾਨਾਂ ਪੈਜ ਰੱਖਦਾ, ਪੰਚ ਦਾ ਮਾਲਕ ਪਰਪੰਚ ਦਏ ਗਵਾਈਆ। ਹਰ ਘਟ ਅੰਦਰ ਨੂਰੀ ਧਾਰ ਹੋ ਕੇ ਵਸਦਾ, ਵਾਸਤਾ ਆਪਣੇ ਨਾਲ ਰਖਾਈਆ। ਝਗੜਾ ਮੁਕਾਏ ਉਬਲਣ ਵਾਲੀ ਰੱਤ ਦਾ, ਅਗਨੀ ਤੱਤ ਨਾ ਕੋਇ ਤਪਾਈਆ। ਨਿਤ ਨਵਿਤ ਜਨ ਭਗਤ ਸੁਹੇਲੇ ਸੱਦਦਾ, ਸ਼ਬਦ ਸੰਦੇਸ਼ਾ ਇਕ ਸੁਣਾਈਆ। ਲਹਿਣਾ ਦੇਣਾ ਦੇਵੇ ਹਕ਼ੀਕ਼ਤ ਹੱਕ ਦਾ, ਹਾਕਮ ਹੋ ਕੇ ਝੋਲੀ ਪਾਈਆ। ਭਾਂਡਾ ਭਰਮ ਭੰਨ ਦਿਓ ਸ਼ੱਕ ਦਾ, ਸ਼ਿਕਵਾ ਸ਼ਕੂਕ ਰਹੇ ਨਾ ਰਾਈਆ। ਵੇਖਿਓ ਖੇਲ ਪੁਰਖ ਸਮਰਥ ਦਾ, ਜੋ ਸਮਾਂ ਸਭ ਦਾ ਦਏ ਬਦਲਾਈਆ। ਜਿਹੜਾ ਤੂੰ ਮੇਰਾ ਮੈਂ ਤੇਰਾ ਨਾਮ ਰਟਦਾ, ਰੱਟਾ ਆਵਣ ਜਾਵਣ ਦਏ ਮੁਕਾਈਆ। ਸੋ ਲਾਹਾ ਸਾਚਾ ਖੱਟਦਾ, ਜਿਸ ਦੀ ਕ਼ੀਮਤ ਨਾ ਕੋਇ ਰਖਾਈਆ । ਦੋ ਜਹਾਨਾਂ ਮੰਜ਼ਲ ਟੱਪਦਾ, ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਚਰਨਾਂ ਹੇਠ ਦਬਾਈਆ। ਸਚਖੰਡ ਦਵਾਰ ਪ੍ਰਭ ਜੋਤੀ ਵਿਚ ਵਸਦਾ, ਜੋਤੀ ਜੋਤ ਜੋਤ ਸਮਾਈਆ। ਦਸ ਚੇਤ ਕਹੇ ਜਨ ਭਗਤੋ ਮੈਂ ਵੀ ਦਰਸ਼ਨ ਕਰ ਕੇ ਰੱਜਦਾ, ਆਪਣੀ ਆਸਾ ਪੂਰ ਕਰਾਈਆ। ਜਲਵਾ ਤਕ ਨੂਰ ਅਲਾਹੀ ਰੱਬ ਦਾ, ਮੇਰੇ ਅੰਤਰ ਵੱਜੇ ਵਧਾਈਆ। ਜੋ ਮਾਲਕ ਦਿਸੇ ਸਭ ਦਾ, ਸਹੀ ਸਲਾਮਤ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਝਗੜਾ ਮੁਕਾਵੇ ਕਲਜੁਗ ਕਲਪਨਾ ਵਾਲੀ ਹੱਦ ਦਾ, ਹਦੂਦ ਆਪਣੀ ਇਕ ਵਖਾਈਆ।

❋

❋

੯ ਚੇਤ ਸ਼ਹਿਨਸ਼ਾਹੀ ਸੰਮਤ ੫ ਜਸਵੰਤ ਕੌਰ ਦੇ ਗ੍ਰਹਿ ਦੁਰਾਹਾ ਮੰਡੀ

ਦਸ ਚੇਤ ਕਹੇ ਮੈਂ ਦੱਸਾਂ ਸੱਚੀ ਦਾਸਤਾਨ, ਦਾਸ ਦਾਸੀ ਹੋ ਕੇ ਸੇਵ ਕਮਾਈਆ। ਗੁਰ ਅਵਤਾਰ ਪੈਗ਼ੰਬਰ ਦੇ ਕੇ ਗਏ ਬਿਆਨ, ਰਸਨਾ ਜਿਹਵਾ ਰਾਗ ਨਾਦ ਢੋਲੇ ਗਾਈਆ। ਜਿਸ ਵੇਲੇ ਕਲਜੁਗ ਕੂੜੀ ਕਿਰਿਆ ਵਧੀ ਜਹਾਨ, ਚਾਰ ਕੁੰਟ ਦਹਿ ਦਿਸ਼ਾ ਹੋਏ ਹਲਕਾਈਆ। ਝਗੜਾ ਪਏ ਤੱਤ ਇਨਸਾਨ, ਇਨਸਾਨੀਅਤ ਰਹਿਣ ਕੋਇ ਨਾ ਪਾਈਆ। ਸਤਿ ਧਰਮ ਨਾ ਦਿਸੇ ਨਿਸ਼ਾਨ, ਚਾਰੋਂ ਕੁੰਟ ਅੰਧੇਰਾ ਛਾਈਆ। ਕੂੜ ਕੁੜਿਆਰ ਹੋਏ ਪ੍ਰਧਾਨ, ਭੱਜੇ ਵਾਹੋ ਦਾਹੀਆ। ਸ਼ਰਅ ਦਿਸੇ ਸ਼ੈਤਾਨ, ਸ਼ਰੀਅਤ ਕਰੇ ਲੜਾਈਆ। ਸਾਬਤ ਰਹੇ ਨਾ ਕੋਇ ਈਮਾਨ, ਅਮਲਾਂ ਵਿਚ ਨਾ ਕੋਇ ਲੋਕਾਈਆ। ਦੀਨ ਦੁਨੀ ਹੋਏ ਬੇਈਮਾਨ, ਸਤਿ ਧਰਮ ਨਾ ਕੋਇ ਰਖਾਈਆ। ਓਸ ਵੇਲੇ ਕਿਰਪਾ ਕਰੇ ਸ੍ਰੀ ਭਗਵਾਨ, ਹਰਿ ਕਰਤਾ ਸ਼ਹਿਨਸ਼ਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਦਸ ਚੇਤ ਕਹੇ ਮੈਂ ਪੜ੍ਹ ਪੜ੍ਹ ਵੇਖੇ ਜਗਤ ਕਤੇਬ, ਅੱਖਰ ਅੱਖਰ ਫੋਲ ਫੁਲਾਈਆ। ਮੇਟ ਸਕਿਆ ਨਾ ਕੋਇ ਦੁਨੀਆ ਦਾ ਫ਼ਰੇਬ, ਮਾਇਆ ਮਮਤਾ ਮੋਹ ਵਿਕਾਰ ਹੰਕਾਰ ਨਾ ਕੋਇ ਗਵਾਈਆ। ਕੂਕਦੇ ਵੇਖੇ ਚਾਰ ਵੇਦ, ਸਿਮਰਤ ਸ਼ਾਸਤਰ ਦੇਣ ਗਵਾਹੀਆ। ਅਗੰਮ ਅਥਾਹ ਖੋਲ੍ਹਿਆ ਕਿਸੇ ਨਾ ਭੇਦ, ਅਲਖ ਅਗੋਚਰ ਕਹਿਣ ਕੋਇ ਨਾ ਪਾਈਆ। ਸਭ ਨੇ ਆਸਾ ਰੱਖੀ ਉਮੇਦ, ਆਮਦ ਵਿਚ ਰਾਹ ਤਕਾਈਆ। ਕਿਰਪਾ ਕਰੇ ਵਡ ਦੇਵੀ ਦੇਵ, ਦੇਵ ਆਤਮਾ ਦਾ ਮਾਲਕ ਨੂਰ ਅਲਾਹੀਆ। ਜਿਸ ਦੀ ਜੁਗ ਚੌਕੜੀ ਕਰਦੇ ਰਹੇ ਸੇਵ, ਸੇਵਕ ਹੋ ਕੇ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ । ਦਸ ਚੇਤ ਕਹੇ ਮੈਂ ਦੱਸਾਂ ਸਚ ਸੰਦੇਸ਼ਾ, ਸਦੀਆਂ ਦੇ ਵਿਛੜਿਆਂ ਦਿਆਂ ਸੁਣਾਈਆ। ਅੰਤ ਪੁਰਖ ਅਕਾਲ ਦੇ ਹੱਥ ਲੇਖਾ, ਲਿਖੀ ਤਕ਼ਦੀਰ ਨਾ ਕੋਇ ਮਿਟਾਈਆ। ਪਾਰ ਕਰੇ ਨਾ ਕੋਇ ਮੁੱਲਾ ਸ਼ੇਖ਼ਾ, ਮੁਸਾਇਕ ਪੰਡਤ ਨਾ ਕੋਇ ਵਡਿਆਈਆ। ਕ਼ਬੂਲ ਹੋਵੇ ਨਾ ਕਿਸੇ ਆਦੇਸਾ, ਸਯਦਾ ਸੀਸ ਨਾ ਕੋਇ ਵਡਿਆਈਆ। ਨਜ਼ਰੀ ਆਏ ਕੋਈ ਨਾ ਨੇਤਾ, ਨਿਜ ਨੇਤਰ ਲੋਚਣ ਨੈਣ ਅੱਖ ਨਾ ਕੋਇ ਖੁਲ੍ਹਾਈਆ। ਆਤਮ ਪਰਮਾਤਮ ਕਰੇ ਕੋਈ ਨਾ ਹੇਤਾ, ਪਾਰਬ੍ਰਹਮ ਬ੍ਰਹਮ ਮੇਲ ਨਾ ਕੋਇ ਮਿਲਾਈਆ। ਫਿਰੇ ਦਰੋਹੀ ਦੇਸ ਪ੍ਰਦੇਸਾ, ਦੋ ਜਹਾਨ ਰਹੇ ਕੁਰਲਾਈਆ। ਗੁਰ ਅਵਤਾਰ ਪੈਗ਼ੰਬਰਾਂ ਪੂਰਾ ਹੋਇਆ ਠੇਕਾ, ਠਾਕਰ ਸਵਾਮੀ ਅੰਤਰਜਾਮੀ ਮਿਲਣ ਕੋਇ ਨਾ ਪਾਈਆ। ਚਾਰ ਵਰਨ ਅਠਾਰਾਂ ਬਰਨ ਸਚ ਧਾਰ ਦੀ ਸਮਝੇ ਕੋਈ ਨਾ ਭੇਟਾ, ਮਾਇਆ ਮਮਤਾ ਮੋਹ ਵਿਕਾਰ ਹਲਕਾਈਆ। ਪੁਰਖ ਅਕਾਲਾ ਦੀਨ ਦਿਆਲਾ ਏਕੰਕਾਰ ਇਕ ਇਕੱਲਾ ਸਦੀ ਚੌਧਵੀਂ ਸਭ ਦਾ ਖੇਵਟ ਖੇਟਾ, ਜਗਤ ਮਲਾਹ ਬੇਪ੍ਰਵਾਹ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਪਾਰਬ੍ਰਹਮ ਪਤਿਪਰਮੇਸ਼ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਅੰਤ ਦਾ ਆਪੇ ਜਾਣੇ ਲੇਖਾ, ਦੂਸਰ ਭੇਵ ਨਾ ਕਿਸੇ ਸਮਝਾਈਆ।

❋

❋

੯ ਚੇਤ ਸ਼ਹਿਨਸ਼ਾਹੀ ਸੰਮਤ ੫ ਗੁਰਨਾਮ ਕੌਰ ਦੇ ਗ੍ਰਹਿ ਦੁਰਾਹਾ ਮੰਡੀ

ਦਸ ਚੇਤ ਕਹੇ ਮੈਂ ਵੇਖਿਆ ਦਹਿ ਦਿਸ਼ਾ, ਬਿਨ ਨੇਤਰ ਨੈਣਾਂ ਅੱਖ ਖੁਲ੍ਹਾਈਆ। ਸਾਚੀ ਕਰੇ ਕੋਈ ਨਾ ਕਿਸੇ ਰੱਛਾ, ਰੱਛਕ ਨਜ਼ਰ ਕੋਇ ਨਾ ਆਈਆ। ਨਾਮ ਭੰਡਾਰਾ ਦੇਵੇ ਕੋਈ ਨਾ ਭਿੱਛਾ, ਭਿਖਕ ਖ਼ਾਲੀ ਝੋਲੀ ਨਾ ਕੋਇ ਭਰਾਈਆ। ਮੈਂ ਚਾਰ ਜੁਗ ਦਾ ਲੇਖ ਵੇਖਿਆ ਲਿਖਾ, ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕ਼ੁਰਾਨ ਖਾਣੀ ਬਾਣੀ ਫੋਲ ਫੁਲਾਈਆ। ਮੈਨੂੰ ਨਿਰਅੱਖਰ ਧਾਰ ਇਕੋ ਦਿਸਾ, ਜਿਸ ਦੀ ਵਿਦਿਆ ਸਮਝ ਕਿਸੇ ਨਾ ਪਾਈਆ। ਸਤਿਗੁਰ ਸ਼ਬਦ ਅਗੰਮੀ ਵੰਡ ਕੇ ਹਿੱਸਾ, ਦੀਨ ਦੁਨੀ ਗਿਆ ਸਮਝਾਈਆ। ਹਰਿਜਨ ਧਰਮ ਧਾਰ ਦੇ ਬਣ ਜਾਓ ਧੁਰ ਦੇ ਸਿੱਖਾ, ਸਿਖਿਆ ਸਚ ਇਕ ਦ੍ਰਿੜਾਈਆ। ਪਾਹਨ ਪੂਜਣਾ ਨਾ ਪੱਥਰ ਇੱਟਾ, ਨਿਰਗੁਣ ਨੂਰ ਜੋਤ ਤਤ ਕਰ ਰੁਸ਼ਨਾਈਆ। ਜਿਸ ਤੇਰੀ ਜੀਵਣ ਜਗਤ ਧਾਰ ਦਾ ਸਿੱਟਾ, ਅੰਤ ਅਖ਼ੀਰ ਨਜ਼ਰੀ ਆਈਆ। ਕੂੜ ਨਿਸ਼ਾਨਾ ਜਾਏ ਮਿਟਾ, ਸਤਿ ਸਚ ਹੋਵੇ ਰੁਸ਼ਨਾਈਆ। ਅੰਮ੍ਰਿਤ ਰਸ ਬਰਖੇ ਛਿੱਟਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਦਸ ਚੇਤ ਕਹੇ ਮੈਂ ਦੀਨ ਦੁਨੀ ਦੇ ਅੰਦਰ ਵੜਿਆ, ਲੱਖ ਚੁਰਾਸੀ ਫੋਲ ਫੁਲਾਈਆ। ਮਾਨਵ ਮਾਨਵ ਪੌੜੇ ਚੜ੍ਹਿਆ, ਕਾਇਆ ਮੰਦਰ ਅੰਦਰ ਆਪਣਾ ਪੰਧ ਮੁਕਾਈਆ। ਭੈ ਭਿਆਨਕ ਵਿਚ ਨਿਰੰਤਰ ਹੋ ਕੇ ਡਰਿਆ, ਭੌ ਇਕੋ ਨਜ਼ਰੀ ਆਈਆ। ਜਿਨ੍ਹਾਂ ਨੇ ਪਰਮ ਪੁਰਖ ਦਾ ਨਾਮ ਕਦੀ ਨਹੀਂ ਪੜ੍ਹਿਆ, ਪਾਰਬ੍ਰਹਮ ਨਜ਼ਰ ਕੋਇ ਨਾ ਆਈਆ। ਤ੍ਰੈਗੁਣ ਅਗਨੀ ਵਿਚ ਸੜਿਆ, ਸਾਂਤਕ ਸਤਿ ਨਾ ਕੋਇ ਕਰਾਈਆ। ਮੈਂ ਓਸ ਦਵਾਰੇ ਖੜ੍ਹਿਆ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਵਾਮੀ ਆਪਣਾ ਭੇਵ ਆਪ ਖੁਲ੍ਹਾਈਆ। ਦਸ ਚੇਤ ਕਹੇ ਮੈਂ ਦੀਨ ਦੁਨੀ ਅੰਦਰ ਭੱਜਾ, ਭਜਨ ਬੰਦਗੀ ਵੇਖ ਵਖਾਈਆ। ਸਚ ਸਿੰਘਾਸਣ ਮਿਲਿਆ ਕੋਈ ਨਾ ਸਜਾ, ਸਚ ਸਵਾਮੀ ਸੋਭਾ ਕੋਇ ਨਾ ਪਾਈਆ। ਦਰਸ਼ਨ ਕਰੇ ਨਾ ਕੋਈ ਉਪਰ ਸ਼ਾਹਰਗਾ, ਸ਼ਹਿਨਸ਼ਾਹ ਮਿਲਣ ਕੋਇ ਨਾ ਆਈਆ। ਜਿਸ ਦੀ ਸਮਝਾ ਸਕੇ ਕੋਈ ਨਾ ਵਜਹ, ਵਜੂਹਾਤ ਨਾ ਕੋਇ ਦ੍ਰਿੜਾਈਆ। ਪ੍ਰਭ ਦੀ ਚਲੇ ਕੋਈ ਨਾ ਰਜ਼ਾ, ਭਾਣੇ ਵਿਚ ਨਾ ਕੋਇ ਸਮਾਈਆ। ਸਾਧ ਸੰਤ ਕਰਦੇ ਦਗ਼ਾ, ਜਗਤ ਫ਼ਕੀਰ ਕੂੜ ਹਲਕਾਈਆ । ਮੰਦਰ ਹੱਕ ਕਿਸੇ ਨਾ ਲੱਭਾ, ਮਹਿਬੂਬ ਦਰਸ ਕੋਇ ਨਾ ਪਾਈਆ। ਸਾਚਾ ਨਾਦ ਨਾ ਸੁਣੇ ਨਦਾ, ਅਨਰਾਗੀ ਰਾਗ ਨਾ ਕੋਇ ਜਣਾਈਆ। ਪੰਚ ਵਿਕਾਰਾ ਜਗਤ ਬੱਧਾ, ਕਾਇਆ ਕਾਮ ਕਰੋਧ ਲੋਭ ਮੋਹ ਹੰਕਾਰ ਹਲਕਾਈਆ। ਆਤਮ ਪਰਮਾਤਮ ਦੇਵੇ ਕੋਈ ਨਾ ਸੱਦਾ, ਸਚ ਸੰਦੇਸ਼ ਨਾ ਕੋਇ ਦ੍ਰਿੜਾਈਆ। ਕ਼ਬੂਲ ਹੋਏ ਕਦੇ ਨਾ ਹੱਜਾ, ਕਾਇਆ ਕਾਅਬਾ ਭੇਵ ਨਾ ਕੋਇ ਖੁਲ੍ਹਾਈਆ । ਭਗਤੀ ਧਾਰ ਵਧੇ ਕਿਸੇ ਨਾ ਅੱਗਾ, ਭਗਵਨ ਮਿਲਣ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਦਸ ਚੇਤ ਕਹੇ ਮੈਂ ਦੀਨ ਦੁਨੀਆ ਖੋਜੀ, ਖੋਜਤ ਖੋਜਤ ਵਿਚ ਲੋਕਾਈਆ। ਮਾਇਆ ਮਮਤਾ ਕੀਤੇ ਸਾਰੇ ਰੋਗੀ, ਹਉਮੇ ਗੜ੍ਹ ਨਾ ਕੋਇ ਤੁੜਾਈਆ। ਆਤਮ ਪਰਮਾਤਮ ਬਣੇ ਨਾ ਕੋਇ ਸੰਜੋਗੀ, ਧੁਰ ਦਾ ਜੋੜ ਨਾ ਕੋਇ ਜੁੜਾਈਆ। ਅੰਤਰ ਵਾਸਨਾ ਕਿਸੇ ਨਾ ਸੋਧੀ, ਸੁਧ ਬੁਧ ਨਾ ਕੋਇ ਵਖਾਈਆ। ਮਨ ਮਨਸਾ ਹੋਈ ਕਮਲੀ ਕੋਝੀ, ਦੁਰਮਤ ਮੈਲ ਨਾਲ ਵਡਿਆਈਆ। ਪਾਰਬ੍ਰਹਮ ਦੀ ਦਿਤੀ ਕਿਸੇ ਨਾ ਸੋਝੀ, ਸਮਝ ਵਿਚੋਂ ਸਮਝ ਨਾ ਕੋਇ ਬਦਲਾਈਆ।

❋

❋

ਸਚ ਦਵਾਰੇ ਦਾ ਦਿਸਿਆ ਕੋਇ ਨਾ ਮੌਜੀ, ਮਜਲਸ ਪ੍ਰਭ ਦੇ ਨਾਲ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਦਸ ਚੇਤ ਕਹੇ ਮੇਰੇ ਅੰਤਰ ਆਇਆ ਦੁੱਖ, ਦੁਖੀ ਹੋ ਕੇ ਦਿਤੀ ਦੁਹਾਈਆ। ਕਿਉਂ ਭਰਮ ਭੁਲਾਏ ਮਾਣਸ ਮਨੁੱਖ, ਮਾਇਆ ਮਮਤਾ ਵਿਚ ਕੁਰਲਾਈਆ। ਆਤਮ ਮਿਲੇ ਕਿਸੇ ਨਾ ਸੁਖ, ਕੂੜ ਕਲਪਣਾ ਵਿਚ ਕੁਰਲਾਈਆ। ਉਲਟਾ ਮਾਤ ਗਰਭ ਦਾ ਰੁੱਖ, ਨੌ ਅਠਾਰਾਂ ਅਗਨ ਤਪਾਈਆ। ਸਯਦਾ ਸੀਸ ਕਰੇ ਕੋਈ ਨਾ ਝੁਕ, ਡੰਡਾਵਤ ਬੰਦਨਾ ਨਾ ਕੋਇ ਵਡਿਆਈਆ। ਸਦੀ ਚੌਧਵੀਂ ਸਾਰੇ ਗਏ ਰੁਠ, ਰੁਠਿਆਂ ਫੇਰ ਨਾ ਕੋਇ ਮਨਾਈਆ। ਖ਼ਾਲੀ ਭਾਂਡੇ ਦਿਸੇ ਠੁੱਠ, ਨਾਮ ਵਸਤ ਨਾ ਕੋਇ ਟਿਕਾਈਆ। ਸਭ ਦੀ ਮੇਂਢੀ ਖੁਲ੍ਹੀ ਗੁੱਤ, ਕੰਤ ਸੁਹਾਗ ਨਾ ਕੋਇ ਹੰਢਾਈਆ। ਮਿਲਿਆ ਮੇਲ ਨਾ ਅਬਿਨਾਸ਼ੀ ਅਚੁਤ, ਚੇਤਨ ਸੁਰਤੀ ਨਾ ਕੋਇ ਜਣਾਈਆ। ਸਚ ਸਵਾਮੀ ਅੰਤਰਜਾਮੀ ਹਰ ਘਟ ਅੰਦਰ ਬੈਠਾ ਲੁਕ, ਨਿਜ ਨੇਤਰ ਦਰਸ ਕੋਇ ਨਾ ਪਾਈਆ। ਕਲਜੁਗ ਜੀਵ ਅਪਰਾਧੀ ਹੋਏ ਸੁਤ, ਸਤਿ ਸਵਾਮੀ ਸੀਸ ਨਾ ਕੋਇ ਨਿਵਾਈਆ। ਪੰਜ ਤੱਤ ਪੁਤਲੇ ਦਿਸਦੇ ਬੁਤ, ਬੁਤਖਾਨੇ ਰਹੇ ਕੁਰਲਾਈਆ। ਅੰਤਮ ਵੇਲਾ ਰਿਹਾ ਢੁਕ, ਘੜੀ ਪਲ ਦਏ ਗਵਾਹੀਆ। ਪੁਰਖ ਅਕਾਲ ਨੇ ਬਦਲਣਾ ਆਪਣਾ ਰੁਖ਼, ਰੁਖ਼ਸਤ ਗੁਰ ਅਵਤਾਰਾਂ ਦਏ ਕਰਾਈਆ। ਪੈਗ਼ੰਬਰਾਂ ਕੋਲੋਂ ਲਿਆ ਪੁਛ, ਸਭ ਦਾ ਲੇਖਾ ਦਿਤਾ ਦ੍ਰਿੜਾਈਆ। ਸਦੀ ਚੌਧਵੀਂ ਅੰਤ ਲਹਿਣਾ ਦੇਣਾ ਸਭ ਦਾ ਰਿਹਾ ਮੁਕ, ਮੁਕੰਮਲ ਦਿਤਾ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਵਿਸ਼ਨ ਬ੍ਰਹਮਾ ਸ਼ਿਵ ਦੇਵਤ ਸੁਰ ਲੱਖ ਚੁਰਾਸੀ ਜੀਵ ਜੰਤ ਨੌ ਖੰਡ ਪ੍ਰਿਥਮੀ ਸੱਤ ਦੀਪ ਮਾਨਸ ਜ਼ਾਤੀ ਪੜ੍ਹਨੀ ਇਕੋ ਤੁਕ, ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਪਰਮਾਤਮ ਆਤਮ ਢੋਲਾ ਗਾਈਆ।

੯ ਚੇਤ ਸ਼ਹਿਨਸ਼ਾਹੀ ਸੰਮਤ ੫ ਗੁਰਨਾਮ ਸਿੰਘ ਦੇ ਗ੍ਰਹਿ ਪਿੰਡ ਹਰਬੰਸ ਪੁਰਾ

ਦਸ ਚੇਤ ਕਹੇ ਭੇਟਾ ਚੜ੍ਹ ਗਿਆ ਲਾਚੀ ਦਾਣਾ, ਪੂਰਬ ਜਨਮ ਦਾ ਲੇਖ ਮੁਕਾਈਆ। ਸਭ ਨੂੰ ਦੇਵੇ ਇਕ ਗਿਆਨਾ, ਬ੍ਰਹਮ ਵਿਦਿਆ ਇਕ ਪੜ੍ਹਾਈਆ। ਮਾਨਵ ਮਾਨਵ ਮਾਨੁਸ਼ ਸਮਝੋ ਨਾ ਕੋਇ ਬੇਗਾਨਾ, ਚਾਰੇ ਵਰਨਾਂ ਏਕਾ ਰੰਗ ਰੰਗਾਈਆ। ਸਭ ਦਾ ਮਾਲਕ ਸ੍ਰੀ ਭਗਵਾਨਾ, ਦੂਜਾ ਨਜ਼ਰ ਕੋਇ ਨਾ ਆਈਆ। ਇਕੋ ਵੇਖੋ ਮਹੱਲ ਅਟੱਲ ਉਚ ਮਕਾਨਾ, ਦਰਗਾਹ ਸਾਚੀ ਸੋਭਾ ਪਾਈਆ। ਜਿਥੇ ਦੀਪਕ ਜੋਤ ਜਗੇ ਮਹਾਨਾ, ਨਿਰਗੁਣ ਨੂਰ ਨੂਰ ਰੁਸ਼ਨਾਈਆ। ਤਖ਼ਤ ਨਿਵਾਸੀ ਬੈਠਾ ਨੌਜਵਾਨਾ, ਸੂਰਬੀਰ ਸੁਲਤਾਨ ਸੋਭਾ ਪਾਈਆ। ਆਦਿ ਜੁਗਾਦੀ ਮਰਦ ਮਰਦਾਨਾ, ਜੁਗ ਚੌਕੜੀ ਖੇਲ ਖਿਲਾਈਆ। ਸਦੀ ਚੌਧਵੀਂ ਵੇਖੇ ਦੋ ਜਹਾਨਾਂ, ਭੇਵ ਅਭੇਦਾ ਆਪ ਖੁਲ੍ਹਾਈਆ। ਸਤਿ ਸਰੂਪੀ ਪਹਿਰ ਕੇ ਬਾਣਾ, ਬਾਣ ਅਣਿਆਲਾ ਤੀਰ ਚਲਾਈਆ। ਆਤਮ ਪਰਮਾਤਮ ਦਾ ਬਣ ਕੇ ਧੁਰ ਦਾ ਕਾਹਨਾ, ਲੱਖ ਚੁਰਾਸੀ ਸਖ਼ੀਆਂ ਕਾਹਨ ਪਰਨਾਈਆ। ਸਤਿ ਸਤਿਵਾਦੀ ਬਣ ਕੇ ਅਗੰਮਾ ਰਾਮਾ, ਸੀਤਾ ਸੁਰਤੀ ਲਏ ਪਰਨਾਈਆ। ਮਿਹਰਵਾਨ ਮਹਿਬੂਬ ਬਣ ਅਮਾਮਾ, ਵੇਖਣਹਾਰਾ ਥਾਉਂ ਥਾਈਂਆ। ਜਿਸ ਨੂੰ ਗੁਰ ਅਵਤਾਰ ਪੈਗ਼ੰਬਰ ਕਰਨ ਸਲਾਮਾ, ਡੰਡਾਵਤ ਬੰਦਨਾ ਸੱਯਦਾ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਲਾਚੀ ਕਹੇ ਮੇਰਾ ਵੇਖੋ ਛੋਟਾ ਰੂਪ, ਨਿੱਕੀ ਨਿੱਕੀ ਨਜ਼ਰੀ ਆਈਆ। ਮੇਰਾ ਸਾਹਿਬ ਤੱਕੋ ਭੂਪ, ਸ਼ਹਿਨਸ਼ਾਹ

❋

❋

ਬੇਪਰਵਾਹੀਆ। ਜੋ ਵਸੇ ਚਾਰੋ ਕੂਟ, ਦਹਿ ਦਿਸ਼ਾ ਰਿਹਾ ਸਮਾਈਆ। ਕਲਜੁਗ ਮੇਟੇ ਜੂਠ ਝੂਠ, ਕੂੜੀ ਕਿਰਿਆ ਡੇਰਾ ਢਾਹੀਆ। ਭਾਗ ਲਗਾਏ ਕਾਇਆ ਪੰਜ ਤੱਤ ਭੂਤ, ਮੰਦਰ ਮੰਦਰ ਇਕ ਸੁਹਾਈਆ। ਕੂੜੀ ਕਿਰਿਆ ਕਰਾਏ ਕੂਚ, ਮਨ ਕਲਪਣਾ ਬਾਹਰ ਕਢਾਈਆ। ਸਚ ਸੁਹੰਜਣੀ ਕਰੇ ਰੁੱਤ, ਨਾਮ ਮਹਿਕ ਇਕ ਮਹਿਕਾਈਆ। ਲੇਖਾ ਜਾਣੇ ਅਬਿਨਾਸ਼ੀ ਅਚੁਤ, ਚੇਤਨ ਸੁਰਤੀ ਦਏ ਕਰਾਈਆ। ਜੋ ਜੁਗ ਚੌਕੜੀ ਰਿਹਾ ਲੁਕ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਨਜ਼ਰ ਕਿਸੇ ਨਾ ਆਈਆ। ਸੋ ਨਿਰਗੁਣ ਧਾਰੋਂ ਨਿਰਾਕਾਰ ਆਪੇ ਉਠ, ਨਿਰਵੈਰ ਨਿਰਗੁਣ ਜੋਤ ਕਰੇ ਰੁਸ਼ਨਾਈਆ। ਨਾਲ ਚਲਾਏ ਸ਼ਬਦ ਅਗੰਮਾ ਦੁਲਾਰਾ ਸੁਤ, ਸਤਿ ਸਤਿਵਾਦੀ ਕਾਰ ਕਮਾਈਆ। ਜਿਸ ਦਾ ਲੇਖਾ ਕੋਈ ਸਕੇ ਨਾ ਪੁਛ, ਅਕ਼ਲ ਬੁੱਧੀ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿ ਦਾ ਮਾਲਕ ਇਕ ਹੋ ਆਈਆ। ਦਸ ਚੇਤ ਕਹੇ ਲਾਚੀ ਦਾ ਵੇਖੋ ਛਿਲਕਾ, ਬਾਹਰੋਂ ਸੋਹਣਾ ਨਜ਼ਰੀ ਆਈਆ। ਭੇਵ ਪੁਛੋ ਇਸ ਦੇ ਦਿਲ ਦਾ, ਦਿਲਬਰ ਮੇਰਾ ਕਿਹੜੇ ਥਾਈਂਆ। ਪਰਦਾ ਲਾਹਵੇ ਅਗੰਮੀ ਤਿਲ ਦਾ, ਨਿਜ ਨੇਤਰ ਕਰ ਰੁਸ਼ਨਾਈਆ। ਜਿਸ ਗ੍ਰਹਿ ਸਵਾਮੀ ਮਿਲਦਾ, ਓਹ ਭੇਵ ਦਏ ਖੁਲ੍ਹਾਈਆ। ਝਗੜਾ ਰਹੇ ਨਾ ਬਜਰ ਕਪਾਟੀ ਸਿਲ ਦਾ, ਨੌ ਦਵਾਰੇ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਚਾ ਰੰਗ ਦਏ ਰੰਗਾਈਆ। ਲਾਚੀ ਕਹੇ ਮੈਂ ਚੜ੍ਹ ਗਈ ਓਸ ਦੀ ਭੇਟਾ, ਮਿਲੇ ਪਰਮ ਪੁਰਖ ਸਰਨਾਈਆ। ਆਦਿ ਜੁਗਾਦੀ ਖੇਵਟ ਖੇਟਾ, ਦੋ ਜਹਾਨਾਂ ਨਈਆ ਨੌਕਾ ਆਪਣੇ ਕੰਧ ਉਠਾਈਆ। ਜਿਸ ਦਾ ਸ਼ਬਦੀ ਧਾਰ ਅਗੰਮਾ ਬੇਟਾ, ਜਿਸ ਨੂੰ ਜਨਮੇ ਕੋਈ ਨਾ ਮਾਈਆ। ਜੁਗ ਚੌਕੜੀ ਖੋਲ੍ਹੇ ਆਪਣਾ ਭੇਤਾ, ਭੇਵ ਅਭੇਦਾ ਦਏ ਖੁਲ੍ਹਾਈਆ। ਜਿਸ ਦਾ ਸ਼ਾਸਤਰ ਸਿਮਰਤ ਵੇਦ ਪੁਰਨ ਅੰਜੀਲ ਕ਼ੁਰਾਨ ਸਮਝ ਸਕੇ ਕੋਈ ਨਾ ਲੇਖਾ, ਖਾਣੀ ਬਾਣੀ ਕਹਿਣ ਕਿਛ ਨਾ ਪਾਈਆ। ਓਹ ਵਸਣਹਾਰਾ ਸਚਖੰਡ ਸਾਚੇ ਦੇਸਾ, ਦਰਗਾਹ ਸਾਚੀ ਸੋਭਾ ਪਾਈਆ। ਸਦੀ ਚੌਧਵੀਂ ਕਲਜੁਗ ਅੰਤ ਅਖ਼ੀਰ ਬੇਨਜ਼ੀਰ ਅਵਤਾਰ ਪੈਗ਼ੰਬਰਾਂ ਪੂਰਾ ਕਰੇ ਠੇਕਾ, ਪਟੇਦਾਰੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਸਰਨਾਈਆ। ਲਾਚੀ ਕਹੇ ਮੈਂ ਆ ਗਈ ਵਿਚ ਕਾਗ਼ਜ਼, ਨਿਉਂ ਕੇ ਸੀਸ ਝੁਕਾਈਆ। ਜਨ ਭਗਤੋ ਬਣੋ ਇਕ ਪ੍ਰਭੂ ਦੇ ਆਜਜ਼, ਜੋ ਆਦਿ ਜੁਗਾਦਿ ਸੋਭਾ ਪਾਈਆ। ਮਨ ਕਲਪਣਾ ਕਰਿਓ ਕੋਈ ਨਾ ਸਾਜ਼ਸ਼, ਕੂੜੀ ਕਿਰਿਆ ਨਾ ਕੋਇ ਚਤੁਰਾਈਆ। ਕਲਜੁਗ ਵਿਚੋਂ ਬਦਲ ਲਵੋ ਆਪਣੀ ਆਦਤ, ਮਾਇਆ ਮਮਤਾ ਮੋਹ ਮਿਟਾਈਆ। ਪੁਰਖ ਅਕਾਲ ਦੀ ਕਰੋ ਇਬਾਦਤ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਸਦਾ ਰੱਖੇ ਸਹੀ ਸਲਾਮਤ, ਜਨਮ ਮਰਨ ਦਾ ਪੰਧ ਮੁਕਾਈਆ। ਚੁਰਾਸੀ ਵਾਲੀ ਨਾ ਰਹੇ ਅਲਾਮਤ, ਰਾਏ ਧਰਮ ਨਾ ਦਏ ਸਜ਼ਾਈਆ। ਨਾਮ ਨਿਧਾਨਾ ਦਏ ਨਿਆਮਤ, ਵਸਤ ਅਮੋਲਕ ਆਪ ਵਰਤਾਈਆ। ਲੇਖਾ ਜਾਣੇ ਸਰਬ ਅਣਜਾਣਤ, ਗ੍ਰਹਿ ਮੰਦਰ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਲਾਚੀ ਕਹੇ ਮੈਨੂੰ ਬੱਧਾ ਵਿਚ ਪੁੜੀ, ਸੋਹਣਾ ਲਪੇਟ ਲਗਾਈਆ। ਮੈਂ ਰੋ ਪਈ ਕਿਤੇ ਬਣ ਨਾ ਜਾਵਾਂ ਨਿਗੁਰੀ, ਪਰਦੇ ਵਿਚ ਦਰਸ ਕੋਇ ਨਾ ਪਾਈਆ । ਜਾਂ ਮੈਂ ਨੇਤਰ ਖੋਲ੍ਹ ਕੇ ਤੱਕਿਆ ਭਗਤਾਂ ਦੀ ਪ੍ਰੀਤੀ ਜੁੜੀ, ਗੁਰਮੁਖ ਧਿਆਨ ਲਗਾਈਆ। ਮੈਂ ਛਡ ਦਿਤੀ ਸੁਖਾਂ ਵਾਲੀ ਪੁਰੀ, ਪੂਰਨ ਬ੍ਰਹਮ ਵਿਚ ਸਮਾਈਆ। ਸਹਿਜੇ ਸਹਿਜੇ

❋

❋

ਬਿਨ ਕ਼ਦਮਾ ਤੋਂ ਤੁਰੀ, ਤੁਰੀਆ ਤੋਂ ਅੱਗੇ ਵੇਖ ਵਖਾਈਆ। ਜਿਥੇ ਦੀਨ ਮਜ਼੍ਹਬ ਦੀ ਨਹੀਂ ਕੋਈ ਛੁਰੀ, ਸ਼ਰੀਅਤ ਕਰੇ ਨਾ ਕੋਇ ਲੜਾਈਆ। ਮੈਂ ਸ਼ੌਹ ਦਰਿਆ ਜਗਤ ਨਾ ਰੁੜ੍ਹੀ, ਵਹਿਣਾਂ ਵਿਚ ਨਾ ਕੋਇ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਮੰਗ ਮੰਗਾਈਆ। ਲਾਚੀ ਕਹੇ ਮੇਰੀ ਨਮੋਂ ਨਮੋਂ ਨਿਮਸਕਾਰ, ਨਮਸਤੇ ਸੀਸ ਨਿਵਾਈਆ। ਮੈਨੂੰ ਯਾਦ ਆ ਗਿਆ ਵਸ਼ਿਸ਼ਟ ਰਾਮ ਦਾ ਆਧਾਰ, ਤਰੇਤਾ ਦਏ ਗਵਾਹੀਆ। ਮੈਨੂੰ ਵਿਚਾਰ ਆ ਗਿਆ ਅਰਜਨ ਕ੍ਰਿਸ਼ਨ ਦਾ ਉੱਧਾਰ, ਸਨਮੁਖ ਰੱਖ ਕੇ ਖ਼ੁਸ਼ੀ ਮਨਾਈਆ। ਮੈਨੂੰ ਖ਼ਿਆਲ ਆ ਗਿਆ ਲਾਚੀ ਕਹੇ ਨਾਨਕ ਨੇ ਲਹਿਣੇ ਨੂੰ ਦਿਤੀ ਖਵਾਲ, ਆਪਣਾ ਹੱਥ ਵਧਾਈਆ। ਮੈਨੂੰ ਧਿਆਨ ਆ ਗਿਆ ਗੁਰ ਅਰਜਨ ਨੇ ਫਲ ਲਗਾਇਆ ਧਰਮ ਦੇ ਡਾਲ, ਪੱਤ ਟਹਿਣੀ ਮਾਤ ਲਹਿਰਾਈਆ। ਮੈਨੂੰ ਗਿਆਨ ਗੋਬਿੰਦ ਨੇ ਦਿਤਾ ਦਾਨ, ਪੰਜਾਂ ਪਿਆਰਿਆਂ ਹੱਥ ਫੜਾਈਆ। ਲਾਚੀ ਕਹੇ ਮੈਂ ਆਦਿ ਤੋਂ ਦਰ ਤੇ ਹੁੰਦੀ ਆਈ ਪ੍ਰਵਾਨ, ਪ੍ਰਵਾਨਾ ਪ੍ਰਭ ਦਾ ਨਾਲ ਸਮਝਾਈਆ। ਮੈਂ ਨੱਢੀ ਬਾਲ ਅੰਜਾਣ, ਬੁੱਧੀ ਵਾਲੀ ਨਾ ਕੋਇ ਚਤੁਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਭੇਵ ਅਭੇਦਾ ਦਏ ਖੁਲ੍ਹਾਈਆ। ਲਾਚੀ ਕਹੇ ਮੇਰੇ ਹੋ ਗਏ ਵੱਡੇ ਕਰਮ, ਨਿਹਕਰਮੀ ਦਏ ਵਡਿਆਈਆ। ਜਨ ਭਗਤੋ ਤੁਸੀਂ ਸਾਰੇ ਕੱਢ ਦਿਓ ਆਪਣਾ ਭਰਮ, ਭਾਂਡਾ ਭੈ ਭੌ ਭੰਨਾਈਆ। ਮੇਰਾ ਤੁਹਾਡੇ ਨਾਲ ਸਤਿਗੁਰ ਦੇ ਘਰ ਹੋਇਆ ਜਰਮ, ਜਨਮ ਪਿਛਲਾ ਦਿਤਾ ਤਜਾਈਆ। ਮੈਨੂੰ ਕ਼ਬੂਲ ਹੋਇਆ ਮਰਨ, ਮਰ ਜੀਵਤ ਰੂਪ ਵਟਾਈਆ। ਮੈਂ ਪਹੁੰਚੀ ਓਸ ਦੀ ਸਰਨ, ਜੋ ਸਰਨਾਗਤ ਇਕ ਜਣਾਈਆ। ਜਿਸ ਦੇ ਧਰਨੀ ਚੁੰਮੇ ਚਰਨ, ਚਰਨੋਦਕ ਲੈ ਕੇ ਖ਼ੁਸ਼ੀ ਬਣਾਈਆ । ਜਿਸ ਨੇ ਖੋਲ੍ਹਿਆ ਮੇਰਾ ਹਰਨ ਫਰਨ, ਨਿਜ ਨੈਣ ਦਿਤਾ ਦ੍ਰਿੜਾਈਆ। ਮੈਂ ਮੰਜ਼ਲ ਲੱਗੀ ਚੜ੍ਹਨ, ਅੱਗੇ ਹੋ ਨਾ ਕੋਇ ਅਟਕਾਈਆ । ਤੂੰ ਮੇਰਾ ਮੈਂ ਤੇਰਾ ਢੋਲਾ ਲੱਗੀ ਪੜ੍ਹਨ, ਧੁਰ ਦਾ ਰਾਗ ਅਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਮੇਰੇ ਹੱਥ ਰਖਾਈਆ। ਲਾਚੀ ਕਹੇ ਮੇਰੀ ਜਨਮ ਜਨਮ ਦੀ ਭਗਤੀ ਹੋਈ ਕ਼ਬੂਲ, ਮਿਹਰਵਾਨ ਦਿਤੀ ਵਡਿਆਈਆ। ਜਨ ਭਗਤੋ ਮੈਂ ਸਮਝਿਆ ਇਕ ਅਸੂਲ, ਅਸਲੀਅਤ ਮੇਰੇ ਅੱਗੇ ਆਈਆ। ਪੁਰਖ ਅਕਾਲਾ ਦੀਨ ਦਿਆਲਾ ਜੁਗ ਜਨਮ ਦੇ ਵਿਛੜਿਆਂ ਕਦੇ ਨਾ ਜਾਵੇ ਭੂਲ, ਅਨਭੁਲ ਦਇਆ ਕਮਾਈਆ। ਜਿਸ ਦਾ ਹੁਕਮ ਸਦਾ ਮਾਕ਼ੂਲ, ਨਾ ਕੋਈ ਮੇਟੇ ਮੇਟ ਮਿਟਾਈਆ। ਸਾਰੇ ਲਹਿਣਾ ਦੇਣਾ ਆਪਣਾ ਕਰਿਓ ਵਸੂਲ, ਬਾਕੀ ਰਹਿਣ ਕੋਇ ਨਾ ਪਾਈਆ। ਚਰਨ ਚਰਨੋਦਕ ਧਰਮ ਦੀ ਧਾਰ ਲਾਇਓ ਧੂਲ, ਧੂੜ ਦੀ ਲੋੜ ਰਹੇ ਨਾ ਰਾਈਆ। ਤੁਸੀਂ ਆਦਿ ਦੀ ਆਤਮਾ ਆਦਿ ਦਾ ਮੂਲ, ਦੂਜਾ ਅਵਰ ਨਾ ਕੋਇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧਰਮ ਦਵਾਰਾ ਇਕ ਸੁਹਾਈਆ। ਲਾਚੀ ਕਹੇ ਮੇਰੇ ਅੰਤਰ ਆਈ ਖ਼ੁਸ਼ੀ, ਖ਼ੁਸ਼ਹਾਲੀ ਵਿਚ ਜਣਾਈਆ। ਮੇਰੀ ਪ੍ਰੇਮ ਵਿਚ ਲੱਗੀ ਰੁਚੀ, ਰਚਨਾ ਤੱਕੀ ਬੇਪਰਵਾਹੀਆ। ਮੈਂ ਮੰਜ਼ਲ ਚੜ੍ਹ ਗਈ ਉਚੀ, ਬਿਨ ਕ਼ਦਮਾਂ ਪੰਧ ਮੁਕਾਈਆ। ਸਚ ਦਵਾਰੇ ਹੋ ਗਈ ਸੁੱਚੀ, ਦੁਰਮਤ ਮੈਲ ਧਵਾਈਆ। ਜਗਤ ਵਿਕਾਰ ਨਾ ਗਈ ਲੁੱਟੀ, ਹਉਮੇ ਗੜ੍ਹ ਨਾ ਕੋਇ ਬਣਾਈਆ। ਸਵਾਧਾਨ ਹੋ ਕੇ ਉਠੀ, ਸਤਿਗੁਰ ਸ਼ਬਦ ਦਿਤੀ ਅੰਗੜਾਈਆ । ਜਨ ਭਗਤੋ ਤੁਹਾਡੀ ਸੁਹੰਜਣੀ ਵੇਖ ਕੇ ਰੁੱਤੀ, ਰੁਤੜੀ ਪ੍ਰਭ ਦੇ ਨਾਲ ਮਹਿਕਾਈਆ। ਇਹ ਰਮਜ਼ ਨਹੀਂ ਰਹਿਣੀ ਗੁੱਝੀ, ਸਭ ਨੂੰ ਦਿਆਂ ਸਮਝਾਈਆ। ਵੇਖਿਓ ਧਾਰ ਰੱਖਿਓ ਕੋਈ

❋

❋

ਨਾ ਦੂਜੀ, ਦੁਤੀਆ ਭਾਓ ਨਾ ਕੋਇ ਬਣਾਈਆ। ਤੁਹਾਡੀ ਆਤਮਾ ਪਰਮਾਤਮਾ ਪਿਆਰ ਵਿਚ ਰਹੇ ਰੁਝੀ, ਦਿਵਸ ਰੈਣ ਏਕਾ ਲਿਵ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਨੂਰ ਖ਼ੁਦਾਈਆ। ਲਾਚੀ ਕਹੇ ਮੈਂ ਵੇਖਿਆ ਖ਼ਾਲਕ ਖ਼ਲਕ, ਮਖ਼ਲੂਕ ਦਾ ਮਾਲਕ ਨਜ਼ਰੀ ਆਈਆ। ਮੈਂ ਤੱਕਿਆ ਬਿਨਾ ਪਲਕ, ਨੇਤਰ ਨੈਣ ਇਸ਼ਾਰਾ ਨਾ ਕੋਇ ਦ੍ਰਿੜਾਈਆ। ਨੂਰ ਹੋਇਆ ਪ੍ਰਕਾਸ਼ ਵਾਲਾ ਉਤੇ ਫ਼ਲਕ, ਜ਼ਹੂਰ ਦਿਤਾ ਦ੍ਰਿੜਾਈਆ। ਮੈਂ ਨਿਗਾਹ ਮਾਰੀ ਉਤੇ ਧਰਤ, ਧਰਨੀ ਧਵਲ ਧੌਲ ਖੋਜ ਖੁਜਾਈਆ। ਪੁਰਖ ਅਕਾਲਾ ਦੀਨ ਦਿਆਲਾ ਗੁਰ ਅਵਤਾਰ ਪੈਗ਼ੰਬਰਾਂ ਦੀ ਪੂਰੀ ਕਰ ਰਿਹਾ ਸ਼ਰਤ, ਕੌਲ ਇਕ਼ਰਾਰ ਪਿਛਲੇ ਵੇਖ ਵਖਾਈਆ। ਨਿਰਗੁਣ ਧਾਰ ਨਿਰਵੈਰ ਨਿਰਾਕਾਰ ਨਿਰੰਕਾਰ ਆਇਆ ਪਰਤ, ਪਤਿਪਰਮੇਸ਼ਵਰ ਆਪਣਾ ਵੇਸ ਵਟਾਈਆ। ਭਾਗ ਲਗਾ ਕੇ ਮਾਟੀ ਖ਼ਾਕ ਉਤੇ ਫ਼ਰਸ਼, ਅਰਸ਼ ਦਾ ਲੇਖਾ ਰਿਹਾ ਜਣਾਈਆ। ਲਾਚੀ ਕਹੇ ਮੈਂ ਬਿਨ ਅੱਖਾਂ ਤੋਂ ਕੀਤਾ ਦਰਸ, ਬਿਨ ਨੈਣ ਜੋਤ ਰੁਸ਼ਨਾਈਆ। ਮੇਰੀ ਜਨਮ ਜਨਮ ਦੀ ਮਿਟ ਗਈ ਹਰਸ, ਅੱਗੇ ਹਵਸ ਰਹੀ ਨਾ ਰਾਈਆ। ਅੰਮ੍ਰਿਤ ਮੇਘ ਅਗੰਮਾ ਦਿਤਾ ਬਰਸ, ਮੇਰੀ ਤ੍ਰਿਸ਼ਨਾ ਰਿਹਾ ਬੁਝਾਈਆ। ਮਨਜ਼ੂਰ ਕੀਤੀ ਅਰਜ਼, ਬੇਨੰਤੀ ਜੁਗ ਜੁਗ ਲੇਖੇ ਲਾਈਆ। ਧੁਰ ਦਾ ਨਾਮ ਜਣਾਇਆ ਬਿਨਾ ਸੰਸਾਰੀ ਤਰਜ਼, ਅਨਰਾਗੀ ਰਾਗ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਦਰਗਾਹ ਸਾਚੀ ਦਏ ਵਡਿਆਈਆ। ਲਾਚੀ ਕਹੇ ਮੇਰਾ ਅੰਤ ਅਖ਼ੀਰੀ ਸਯਦਾ, ਸਾਹਿਬ ਤੇਰੀ ਸਰਨਾਈਆ। ਜਨ ਭਗਤ ਸੁਹੇਲਾ ਤੇਰਾ ਬਰਦਾ, ਬੰਦੀਖ਼ਾਨਾ ਦੇਣਾ ਤੁੜਾਈਆ। ਕਲਜੁਗ ਕੂੜ ਅੰਧੇਰਾ ਬਣਿਆ ਗਰਦਾ, ਸਾਚਾ ਨੂਰ ਕਰ ਰੁਸ਼ਨਾਈਆ। ਗ਼ਰੀਬ ਨਿਮਾਣਿਆਂ ਵੰਡਣੀਆਂ ਦਰਦਾਂ, ਦੁਖੀਆਂ ਹੋਣਾ ਸਹਾਈਆ। ਗੁਰ ਅਵਤਾਰ ਪੈਗ਼ੰਬਰਾਂ ਸੁਣ ਕੇ ਅਰਜ਼ਾਂ, ਆਰਜ਼ੂ ਸਭ ਦੀ ਲੇਖੇ ਲਾਈਆ। ਭੇਵ ਖੁਲ੍ਹਾਉਣਾ ਜੋਧੇ ਸੂਰਬੀਰ ਮਰਦਾਨੇ ਮਰਦਾ, ਪਰਦਾ ਅੰਦਰੋਂ ਦੇਣਾ ਉਠਾਈਆ। ਜਗਤ ਸ਼ਰਅ ਕਸਾਈ ਚੁੱਕੀ ਫਿਰਦੀ ਕਰਦਾਂ, ਕ਼ਤਲਗਾਹ ਦੀਨ ਦੁਨੀ ਦਰਸਾਈਆ। ਸਭ ਦੀਆਂ ਫੋਲ ਪਿਛਲੀਆਂ ਕੱਢ ਕੇ ਫ਼ਰਦਾਂ, ਸਤਿਜੁਗ ਤ੍ਰੇਤਾ ਦਵਾਪਰ ਬਚਿਆ ਰਹਿਣ ਕੋਇ ਨਾ ਪਾਈਆ। ਇਹ ਖੇਲ ਅਗੰਮਾ ਬਿਨ ਮਾਟੀ ਚੰਮਾ ਬਿਨ ਪਵਣ ਸਵਾਸ ਦਮਾਂ ਤੇਰੇ ਘਰ ਦਾ, ਗ੍ਰਹਿ ਮੰਦਰ ਗ੍ਰਹਿ ਗ੍ਰਹਿ ਖੋਜ ਖੁਜਾਈਆ। ਤੇਰਾ ਰੂਪ ਅਨੂਪ ਸਤਿ ਸਰੂਪ ਨਰਾਇਣ ਨਰ ਦਾ, ਨਰ ਹਰਿ ਤੇਰੀ ਵਡ ਵਡਿਆਈਆ। ਝਗੜਾ ਮੇਟ ਕੂੜ ਕੁੜਿਆਰ ਕਲਜੁਗ ਕਲ ਦਾ, ਕਲਕਾਤੀ ਰਹਿਣ ਕੋਇ ਨਾ ਪਾਈਆ। ਪ੍ਰਕਾਸ਼ ਹੋਵੇ ਤੇਰੇ ਅਗੰਮੀ ਬਲ ਦਾ, ਜੋਤੀ ਜਾਤੇ ਪੁਰਖ ਬਿਧਾਤੇ ਆਪਣਾ ਰੰਗ ਦੇਣਾ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਘਟ ਘਟ ਦਇਆ ਕਮਾਈਆ। ਲਾਚੀ ਕਹੇ ਮੈਂ ਤੱਕਿਆ ਧੁਰ ਦਾ ਮੀਤਾ, ਮਿੱਤਰ ਪਿਆਰਾ ਨਜ਼ਰੀ ਆਈਆ। ਜਿਸ ਦੀ ਆਦਿ ਜੁਗਾਦਿ ਇਕੋ ਰੀਤਾ, ਜਨ ਭਗਤਾਂ ਹੋਏ ਸਹਾਈਆ। ਵਖਾਏ ਘਰ ਸਦਾ ਅਨਡੀਠਾ, ਅਨਡਿੱਠੜੀ ਕਾਰ ਕਮਾਈਆ। ਅੰਮ੍ਰਿਤ ਰਸ ਦੇਵੇ ਠਾਂਡਾ ਸੀਤਾ, ਤਤਵ ਤਤ ਨਾ ਕੋਇ ਜਲਾਈਆ। ਜਨ ਭਗਤਾਂ ਵਸੇ ਚੀਤਾ, ਮਨ ਚਿਤ ਠਗੋਰੀ ਰਹੇ ਨਾ ਰਾਈਆ। ਲੱਖ ਚੁਰਾਸੀ ਪਰਖਣਹਾਰਾ ਨੀਤਾ, ਘਟ ਘਟ ਵੇਖੇ ਥਾਉਂ ਥਾਈਂਆ। ਜੋ ਸਾਚੀ ਦੱਸੇ ਹਦੀਸਾ, ਹਜ਼ਰਤਾਂ ਕਰੇ ਪੜ੍ਹਾਈਆ। ਲਹਿਣਾ ਦੇਣਾ ਪੂਰਾ ਕਰ ਕੇ ਬੀਸ ਇਕੀਸਾ, ਲੇਖੇ ਸਭ ਦੇ ਰਿਹਾ ਚੁਕਾਈਆ। ਏਕਾ ਛਤਰ ਝੁਲਾਏ ਧੁਰਦਰਗਾਹੀ ਸੀਸਾ, ਰਾਜ ਰਾਜਾਨਾਂ ਸ਼ਾਹ

❋

❋

ਸੁਲਤਾਨਾਂ ਖ਼ਾਕ ਰੁਲਾਈਆ । ਲਾਚੀ ਕਹੇ ਪ੍ਰਭੂ ਦਾ ਭਾਣਾ ਸਦਾ ਸਦ ਮੀਠਾ, ਜਨ ਭਗਤੋ ਮੰਨਣਾ ਚਾਈਂ ਚਾਈਂਆ। ਜਿਸ ਨੇ ਗੋਬਿੰਦ ਦਾ ਫੋਲਣ ਨਹੀਂ ਦਿਤਾ ਅੰਗੀਠਾ, ਲਾਚੀ ਰੱਖਕੇ ਚੰਦਨ ਵਿਚ ਸਮਾਈਆ। ਜਿਸ ਦੀ ਸ਼ਬਦ ਧਾਰ ਦਾ ਕੋਈ ਕਰ ਨਾ ਸਕਿਆ ਟੀਕਾ, ਭੇਵ ਅਭੇਦ ਨਾ ਕੋਇ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਫ਼ਰਮਾਨਾ ਇਕ ਸੁਣਾਈਆ। ਲਾਚੀ ਕਹੇ ਮੈਂ ਸਦਕੇ ਵਾਰੀ ਘੋਲੀ, ਘੋਲੀ ਘੋਲ ਘੁਮਾਈਆ। ਮੈਂ ਟਕਿਆਂ ਨਾਲ ਜਗਤ ਵਿਚ ਤੋਲੀ, ਕ਼ੀਮਤ ਹੱਟਾਂ ਵਿਚ ਪਵਾਈਆ। ਜਿਸ ਵੇਲੇ ਜਨ ਭਗਤੋ ਮੈਂ ਤੁਹਾਡੀ ਸੁਣੀ ਬੋਲੀ, ਅਗੰਮੀ ਰਾਗ ਅਲਾਈਆ। ਮੇਰੇ ਅੰਤਰ ਅੰਤਰ ਮੌਲੀ, ਮੌਲਾ ਦਿਤੀ ਵਡਿਆਈਆ। ਮੈਨੂੰ ਮਾਣ ਹੋਇਆ ਉਤੇ ਧੌਲੀ, ਧਰਮ ਦੀ ਧਾਰ ਜਣਾਈਆ। ਮੇਰਾ ਲਹਿਣਾ ਚੁਕਣਾ ਹੌਲੀ ਹੌਲੀ, ਲੇਖਾ ਅਵਰ ਰਿਹਾ ਨਾ ਰਾਈਆ। ਮੈਂ ਕਾਹਲੀ ਨਹੀਂ ਪਈ ਤੌਲੀ, ਸਹਿਜ ਸਹਿਜ ਆਪਣਾ ਝਟ ਲੰਘਾਈਆ। ਜਨ ਭਗਤੋ ਇਹ ਸ੍ਰਿਸ਼ਟੀ ਜਗਤ ਜਹਾਨ ਦੀ ਚਾਰ ਦਿਨ ਪਰਾਹੁਣੀ, ਦ੍ਰਿਸ਼ਟੀ ਰਹਿਣ ਕੋਇ ਨਾ ਪਾਈਆ। ਬੜੀ ਮੁਸ਼ਕਲ ਹੋਣੀ ਜਗਤ ਦੀ ਹਾੜੀ ਤੇ ਸੌਣੀ, ਹਾੜਾ ਕੱਢਕੇ ਦਿਆਂ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਨੇ ਅਗੰਮੀ ਖੇਲ ਰਚੌਣੀ, ਖ਼ਲਕ ਦੇ ਖ਼ਾਲਕ ਹੋ ਕੇ ਆਪਣੀ ਕਲ ਵਰਤਾਈਆ।