੧੦ ਚੇਤ ਸ਼ਹਿਨਸ਼ਾਹੀ ਸੰਮਤ ੫ ਕਿਰਪਾਲ ਸਿੰਘ ਦੇ ਗ੍ਰਹਿ ਪਿੰਡ ਹਰਬੰਸ ਪੁਰਾ
ਲਾਚੀ ਕਹੇ ਮੈਨੂੰ ਸਭ ਤੋਂ ਪਹਿਲੋਂ ਭੋਗ ਲਗਾਇਆ ਬਾਵਨ, ਬਲ ਦਵਾਰੇ ਮਿਲੀ ਵਡਿਆਈਆ। ਮੇਰੀ ਰੁਤੜੀ ਸੁਹਾਈ ਮਹੀਨਾ ਸਾਵਣ, ਸੋਹਣਾ ਰੰਗ ਰੰਗਾਈਆ। ਪਕੜ ਕੇ ਮੇਰਾ ਦਾਮਨ, ਪੱਲੂ ਲਿਆ ਬੰਧਾਈਆ। ਮੈਂ ਹੱਸ ਕੇ ਕਿਹਾ ਸਦਾ ਰਹੀਂ ਮੇਰਾ ਜ਼ਾਮਨ, ਜੁਮੇਂਵਾਰ ਬਣਾਈਆ। ਉਸ ਨੇ ਕਿਹਾ ਤੇਰਾ ਲੇਖਾ ਬਹੁਤਾ ਦਿਸੇ ਨਾਲ ਰਾਵਣ, ਲੰਕਾ ਗੜ੍ਹ ਜਣਾਈਆ। ਫੇਰ ਝਗੜਾ ਵੇਖਣਾ ਛੱਤ੍ਰੀ ਬ੍ਰਾਹਮਣ, ਪਰਸਰਾਮ ਅੱਖ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਿਰ ਆਪਣਾ ਹੱਥ ਰਖਾਈਆ। ਲਾਚੀ ਕਹੇ ਮੈਨੂੰ ਲੱਗਣ ਲੱਗਾ ਭੋਗ, ਬਲ ਦਵਾਰੇ ਹੱਥ ਉਠਾਈਆ। ਮੈਂ ਹੱਸ ਕੇ ਕਿਹਾ ਪਹਿਲੋਂ ਆਪਣੇ ਨਾਲ ਕਰ ਸੰਜੋਗ, ਮੇਲਾ ਲੈ ਮਿਲਾਈਆ। ਪ੍ਰੇਮ ਦੀ ਬਣਾ ਚੋਗ, ਦੇ ਮਾਣ ਵਡਿਆਈਆ। ਮੇਰੇ ਅੰਤਰ ਰਹੇ ਨਾ ਰੋਗ, ਹੰਗਤਾ ਦੇਣੀ ਮਿਟਾਈਆ। ਮੇਰਾ ਮਾਣ ਹੋਵੇ ਵਿਚ ਲੋਕ, ਮਾਤ ਸੋਭਾ ਪਾਈਆ। ਬਾਵਨ ਕਿਹਾ ਇਹ ਮੂਲ ਨਾ ਸੋਚ, ਸਮਝ ਨਾ ਕੋਇ ਵਡਿਆਈਆ। ਤੇਰੀ ਮਨਸਾ ਪੂਰੀ ਹੋਵੇ ਲੋਚ, ਲੋਚਣ ਲੈ ਖੁਲ੍ਹਾਈਆ। ਜਿਸ ਵੇਲੇ ਕਲ ਪ੍ਰਗਟ ਹੋਵੇ ਅਗੰਮੀ ਜੋਤ, ਜੋਤੀ ਜਾਤਾ ਦਇਆ ਕਮਾਈਆ। ਤੇਰਾ ਲਹਿਣਾ ਦੇਣਾ ਪੂਰਾ ਕਰੇ ਬਹੁਤ, ਬਹੁ ਵੇਸੀ ਆਪਣੀ ਕਾਰ ਕਮਾਈਆ। ਤੇਰੀ ਕਦੀ ਨਾ ਹੋਵੇ ਮੌਤ, ਮਲਕੁਲਮੌਤ ਤੋਂ ਲਏ ਬਚਾਈਆ। ਤੂੰ ਕਦੀ ਨਹੀਂ ਹੋਣਾ ਫ਼ੌਤ, ਜੁਗ ਜੁਗ ਮਿਲੇ ਵਡਿਆਈਆ। ਜ਼ਰਾ ਆਪਣੀ ਕਰ ਲੈਣੀ ਹੋਸ਼, ਹੁਸ਼ਿਆਰੀ ਨਾਲ ਦ੍ਰਿੜਾਈਆ। ਤੂੰ ਰਹੀ ਨਾ ਆਪ ਖ਼ਾਮੋਸ਼, ਬੇਨੰਤੀ ਦੇਣੀ ਸੁਣਾਈਆ। ਤੇਰੀ ਭਗਤਾਂ ਨਾਲ ਬਣਾਵੇ ਗੋਤ, ਗੋਤਮ
❋
❋
ਦਾ ਲੇਖਾ ਯਾਦ ਕਰਾਈਆ। ਬੁੱਧੀ ਦਾ ਦੇ ਕੇ ਬੋਧ, ਗਿਆਨ ਵਿਚ ਦ੍ਰਿੜਾਈਆ। ਤੇਰਾ ਅੰਤਰ ਬਾਹਰ ਸੋਧ, ਸ਼ੁਧ ਪਵਿੱਤਰ ਆਪ ਕਰਾਈਆ। ਸਚ ਦਵਾਰੇ ਦੇਵੇ ਮੌਜ, ਗੁਰਮੁਖਾਂ ਨਾਲ ਰਲਾਈਆ। ਤੇਰਾ ਪੂਰਾ ਹੋਵੇ ਜੋਗ, ਜੁਗੀਸ਼ਰਾਂ ਨਾਲ ਦਏ ਵਡਿਆਈਆ। ਤੇਰੇ ਆਤਮ ਦਾ ਰਸ ਗੁਰਮੁਖਾਂ ਦੇਵੇ ਭੋਗ, ਭਗਤੀ ਜੁਗਤੀ ਆਪਣੀ ਇਕ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਲਾਚੀ ਕਹੇ ਮੈਨੂੰ ਬਲ ਨੇ ਲਾਇਆ ਨਾਲ ਦੰਦ, ਬਾਵਨ ਦਿਤਾ ਫੜਾਈਆ। ਮੈਂ ਪ੍ਰਕਾਸ਼ ਵੇਖਿਆ ਨੂਰੀ ਚੰਦ, ਅਗੰਮ ਹੋਈ ਰੁਸ਼ਨਾਈਆ। ਖ਼ੁਸ਼ੀ ਆਈ ਬੰਦ ਬੰਦ, ਬੰਦਨਾ ਕਰ ਕੇ ਸੀਸ ਨਿਵਾਈਆ। ਸਾਹਿਬ ਮੇਰੇ ਬਖ਼ਸ਼ੰਦ, ਤੇਰੀ ਬੇਪ੍ਰਵਾਹੀਆ। ਸਚ ਚਾੜ੍ਹ ਦੇ ਰੰਗ, ਰੰਗਤ ਇਕ ਬਣਾਈਆ। ਹੱਸ ਕੇ ਕਿਹਾ ਸੂਰੇ ਸਰਬੰਗ, ਸਹਿਜ ਦਿਤਾ ਸਮਝਾਈਆ । ਸਤਿਜੁਗ ਤ੍ਰੇਤਾ ਦਵਾਪਰ ਜਾਣ ਦੇ ਲੰਘ, ਅੰਤਮ ਵੇਖਾਂ ਚਾਈਂ ਚਾਈਂਆ। ਸਚ ਸਿੰਘਾਸਣ ਬੈਠ ਪਲੰਘ, ਸੋਭਾਵੰਤ ਥਾਨ ਇਕੋ ਇਕ ਸੁਹਾਈਆ। ਤੇਰੀ ਆਸਾ ਮਨਸਾ ਪੂਰੀ ਕਰ ਕੇ ਮੰਗ, ਮਾਂਗਤ ਖ਼ਾਲੀ ਰਹਿਣ ਕੋਇ ਨਾ ਪਾਈਆ। ਲਹਿਣਾ ਮੁਕਾ ਕੇ ਗੰਗਾ ਗੁਦਾਵਰੀ ਜਮਨਾ ਸੁਰਸਤੀ ਗੰਗ, ਅੰਮ੍ਰਿਤ ਰਸ ਪੂਰ ਕਰਾਈਆ। ਫਿਰ ਤੇਰਾ ਬਖ਼ਸ਼ੇ ਇਕ ਅਨੰਦ, ਅਨੰਦ ਅਨੰਦ ਵਿਚੋਂ ਪ੍ਰਗਟਾਈਆ। ਭਗਤਾਂ ਨਾਲ ਬਣਾ ਕੇ ਸੰਗ, ਸੋਹਣਾ ਸਾਥ ਵਖਾਈਆ। ਤੂੰ ਸੁਣਨਾ ਸੋਹੰ ਛੰਦ, ਆਤਮ ਪਰਮਾਤਮ ਮਿਲ ਕੇ ਵੱਜੇ ਵਧਾਈਆ। ਜਨ ਭਗਤਾਂ ਤੋਂ ਤਰੀਕਾ ਸਿਖਣਾ ਢੰਗ, ਕਿਸ ਬਿਧ ਮਿਲੇ ਸ਼ਹਿਨਸ਼ਾਹੀਆ। ਝਗੜਾ ਕਰਨਾ ਪਏ ਕੋਈ ਨਾ ਜੰਗ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰੇ ਦਏ ਦ੍ਰਿੜਾਈਆ। ਲਾਚੀ ਕਹੇ ਬਲ ਨੇ ਦੰਦਾਂ ਨਾਲ ਪੀਸਾ, ਦਾੜ੍ਹਾਂ ਹੇਠ ਦਬਾਈਆ। ਮੈਨੂੰ ਯਾਦ ਆਇਆ ਜਗਦੀਸ਼ਾ, ਕੀ ਤੇਰੀ ਬੇਪਰਵਾਹੀਆ। ਉਸ ਨੇ ਨੂਰ ਚਮਕਾਇਆ ਸੀਸਾ, ਜੋਤ ਕੀਤੀ ਰੁਸ਼ਨਾਈਆ। ਓਹ ਵੇਖ ਬੀਸ ਬੀਸਾ, ਕਲਜੁਗ ਅੰਤ ਪਰਦਾ ਰਿਹਾ ਉਠਾਈਆ। ਕਰੇ ਖੇਲ ਸਾਹਿਬ ਜਗਜੀਤਾ, ਜਗਜੀਵਣ ਦਾਤਾ ਵੇਸ ਵਟਾਈਆ। ਜਿਸ ਨੇ ਕਲਜੁਗ ਬਦਲ ਦੇਣੀ ਰੀਤਾ, ਸਤਿਜੁਗ ਆਪਣਾ ਰਾਹ ਪ੍ਰਗਟਾਈਆ। ਜਨ ਭਗਤਾਂ ਬਣ ਕੇ ਮੀਤਾ, ਮਿੱਤਰ ਪਿਆਰਾ ਇਕ ਅਖਵਾਈਆ। ਸਾਚਾ ਨਾਮ ਦਏ ਹਦੀਸਾ, ਹਜ਼ਰਤਾਂ ਤੋਂ ਪਰੇ ਕਰੇ ਪੜ੍ਹਾਈਆ। ਤੇਰਾ ਵੇਖ ਕੇ ਜੀਵਣ ਨੀਕਣ ਨੀਕਾ, ਨਿਕਿਉਂ ਵੱਡਾ ਦਏ ਬਣਾਈਆ। ਅਜੇ ਤੇਰਾ ਸਗਣ ਹੋਣਾ, ਬਾਵਨ ਕਿਹਾ ਨਾਲ ਰਾਮ ਸੀਤਾ, ਧਨੁਸ਼ ਦੀ ਧਾਰ ਤੇਰੇ ਪਿਆਰ ਵਿਚੋਂ ਨਜ਼ਰੀ ਆਈਆ। ਅਜੇ ਤੇਰਾ ਲੇਖ ਹੋਣਾ ਜਿਸ ਵੇਲੇ ਕ੍ਰਿਸ਼ਨ ਅਰਜਨ ਸੁਣੌਣੀ ਗੀਤਾ, ਬੋਧ ਅਗਾਧ ਕਰ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਵੇਖ ਵਖਾਈਆ। ਲਾਚੀ ਕਹੇ ਜਿਸ ਵੇਲੇ ਬਲ ਨੇ ਲਿਆ ਰਸ, ਮੈਨੂੰ ਰਸਤਾ ਅੰਦਰੋਂ ਨਜ਼ਰੀ ਆਈਆ। ਮੈਂ ਖ਼ੁਸ਼ੀਆਂ ਨਾਲ ਪਈ ਹੱਸ, ਹਸਤੀ ਵੇਖੀ ਬੇਪਰਵਾਹੀਆ। ਰੋ ਕੇ ਦਿਤਾ ਦੱਸ, ਕੂਕ ਕੂਕ ਸੁਣਾਈਆ। ਪ੍ਰਭੂ ਮੈਂ ਤੇਰਾ ਕਿਸ ਬਿਧ ਗਾਵਾਂ ਜਸ, ਮੇਰਾ ਤਨ ਵਜੂਦ ਦਿਤਾ ਮਿਟਾਈਆ। ਸ੍ਰੀ ਭਗਵਾਨ ਤੱਕਿਆ ਬਿਨਾ ਅੱਖ, ਮਿਹਰ ਨਜ਼ਰ ਟਿਕਾਈਆ। ਆਪਣੀ ਕ਼ੀਮਤ ਕੋਈ ਨਾ ਰਖ ਕੌਡੀ ਕੱਖ, ਮਾਣ ਅਭਿਮਾਨ ਦੇਣਾ ਮਿਟਾਈਆ। ਤੂੰ ਵਿਕ ਜਾ ਸਚ ਪ੍ਰੇਮ ਦੇ ਹੱਟ, ਕ਼ੀਮਤ ਆਪਣੀ ਆਪੇ ਪਾਈਆ। ਭੇਵ ਅਭੇਦਾ ਖੋਲ੍ਹਾਂ ਸਚ, ਸਚ ਦਿਆਂ ਜਣਾਈਆ। ਤੂੰ ਲੂੰ ਲੂੰ ਅੰਦਰ ਜਾਣਾ ਰਚ, ਰਚਨਾ ਵੇਖਣੀ ਮੇਰੀ ਧੁਰਦਰਗਾਹੀਆ। ਕਲਜੁਗ ਅੰਤਮ
❋
❋
ਹੋਵਾਂ ਪ੍ਰਗਟ, ਨਿਰਗੁਣ ਨੂਰ ਜੋਤ ਕਰਾਂ ਰੁਸ਼ਨਾਈਆ। ਤੇਰਾ ਲਹਿਣਾ ਦੇਣਾ ਮੁਕਾਵਾਂ ਹੱਥੋ ਹੱਥ, ਹੱਥ ਹਥੇਲੀ ਉਤੇ ਟਿਕਾਈਆ। ਮਿਹਰ ਕਰਾਂ ਹੋ ਮਿਹਰਵਾਨ ਪੁਰਖ ਸਮਰਥ, ਮਹਿਬੂਬ ਹੋ ਕੇ ਆਪਣੀ ਮੁਹੱਬਤ ਵਿਚ ਰੰਗਾਈਆ। ਜਨ ਭਗਤਾਂ ਨਾਲ ਮਿਲ ਕੇ ਜਾਣਾ ਵਸ, ਵਸਲ ਇਕੋ ਮਿਲੇ ਯਾਰ ਖ਼ੁਦਾਈਆ। ਤੇਰਾ ਲਹਿਣਾ ਪੂਰਾ ਕਰਾਂ ਹੱਕ, ਹਕ਼ੀਕ਼ਤ ਵਿਚੋਂ ਝੋਲੀ ਪਾਈਆ। ਤੂੰ ਸਚ ਦਵਾਰੇ ਔਣਾ ਨਠ, ਭੱਜਣਾ ਚਾਈਂ ਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਲਾਚੀ ਕਹੇ ਜਿਸ ਮੈਨੂੰ ਲਿਆਂਦਾ ਇਹ ਬਲ ਦਵਾਰੇ ਦਾ ਨਫ਼ਰ, ਪੰਜਾਂ ਤੱਤਾਂ ਵਾਲਾ ਨਜ਼ਰੀ ਆਈਆ। ਕ਼ਦਮਾਂ ਚਲ ਕੇ ਆਇਆ ਸਫ਼ਰ, ਹਿਰਦੇ ਵਿਚ ਧਿਆਨ ਲਗਾਈਆ। ਅੰਤਮ ਮਰ ਕੇ ਫੇਰ ਓਢਣਾ ਨਾ ਪਏ ਕਫ਼ਨ, ਜਨਮ ਜਨਮ ਨਾ ਫੇਰ ਬਦਲਾਈਆ। ਪੁਰਖ ਅਕਾਲਾ ਦੀਨ ਦਿਆਲਾ ਸਭ ਦੀ ਪੈਜ ਆਇਆ ਰੱਖਣ, ਪੂਰਬ ਲਹਿਣੇ ਝੋਲੀ ਪਾਈਆ। ਭਗਤਾਂ ਨਾਲ ਜਨ ਭਗਤ ਮਿਲ ਕੇ ਵਸਣ, ਇਹ ਮੇਰੇ ਮਨ ਵਡਿਆਈਆ। ਲਾਚੀ ਕਹੇ ਜਨ ਭਗਤ ਸੁਹੇਲੇ, ਮੈਂ ਚਾਹੁੰਦੀ ਜੁਗ ਜੁਗ ਮੈਨੂੰ ਚੱਖਣ, ਰਸ ਆਪਣੇ ਨਾਲ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਿਰਪਾ ਕਰੇ ਸਰਬ ਕਲਾ ਸਮਰਥਣ, ਸਮਰਥ ਆਪਣੀ ਦਇਆ ਕਮਾਈਆ।
੧੦ ਚੇਤ ਸ਼ਹਿਨਸ਼ਾਹੀ ਸੰਮਤ ੫ ਸਰਦਾਰਾ ਸਿੰਘ ਦੇ ਗ੍ਰਹਿ ਪਿੰਡ ਰੌਣੀ
ਧਰਨੀ ਕਹੇ ਗੁਰ ਅਵਤਾਰ ਪੈਗ਼ੰਬਰ ਪਾ ਕੇ ਗਏ ਫੇਰਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਆਪਣਾ ਪੰਧ ਮੁਕਾਈਆ। ਨਾਮ ਸੰਦੇਸ਼ਾ ਧੁਰ ਦਾ ਕਲਮਾ ਦੱਸ ਕੇ ਗਏ ਚੰਗੇਰਾ, ਚਾਰ ਕੁੰਟ ਦਹਿ ਦਿਸ਼ਾ ਜਗਤ ਕਰ ਪੜ੍ਹਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕ਼ੁਰਾਨ ਖਾਣੀ ਬਾਣੀ ਹੁੰਦਿਆਂ ਚਾਰ ਕੁੰਟ ਹੋਇਆ ਅੰਧੇਰਾ, ਸਦੀ ਚੌਧਵੀਂ ਸਾਚਾ ਚੰਦ ਨੂਰ ਨਾ ਕੋਇ ਚਮਕਾਈਆ। ਮਾਇਆ ਮਮਤਾ ਮੋਹ ਵਿਕਾਰ ਹੰਕਾਰ ਨੌ ਖੰਡ ਪ੍ਰਿਥਮੀ ਦੇਵੇ ਗੇੜਾ, ਦੀਪ ਸੱਤ ਬ੍ਰਹਮ ਮਤ ਨਾ ਕੋਇ ਸਮਝਾਈਆ । ਕਾਇਆ ਮਾਟੀ ਸਾਢੇ ਤਿੰਨ ਹੱਥ ਸ਼ਰੀਰ ਵਸੇ ਕੋਈ ਨਾ ਖੇੜਾ, ਪਾਰਬ੍ਰਹਮ ਬ੍ਰਹਮ ਮੇਲ ਨਾ ਕੋਇ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਹੁਕਮ ਇਕ ਵਰਤਾਈਆ। ਧਰਨੀ ਕਹੇ ਗੁਰ ਅਵਤਾਰ ਪੈਗ਼ੰਬਰਾਂ ਦੀਨ ਵਿਚ ਦੁਨੀ ਕੀਤਾ ਖੇਲ ਨਿਰਾਲਾ, ਨਿਰਾਕਾਰ ਨਿਰੰਕਾਰ ਦਿਤਾ ਦ੍ਰਿੜਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮਠ ਬਣਾਏ ਨਾਉਂ ਧਰਾਏ ਧਰਮਸਾਲਾ, ਧਰਮ ਦੀ ਧਾਰ ਜਗਤ ਜੁਗਤ ਬਣਾਈਆ। ਆਤਮ ਬ੍ਰਹਮ ਮਿਲਿਆ ਕਿਸੇ ਨਾ ਸਚ ਗਿਆਨਾ, ਬ੍ਰਹਮ ਮੇਲਾ ਘਰ ਨਾ ਕੋਇ ਮਿਲਾਈਆ। ਸਦੀ ਚੌਧਵੀਂ ਚਾਰ ਕੁੰਟ ਦਹਿ ਦਿਸ਼ਾ ਸ਼ਰਅ ਦਿਸੇ ਸ਼ੈਤਾਨਾ, ਦੀਨ ਮਜ਼੍ਹਬ ਜ਼ਾਤ ਪਾਤ ਕਰੇ ਲੜਾਈਆ। ਨੇਤਰ ਲੋਚਣ ਨੈਣ ਨਜ਼ਰ ਨਾ ਆਏ ਕਿਸੇ ਸ੍ਰੀ ਭਗਵਾਨਾ, ਪਾਰਬ੍ਰਹਮ ਪਤਿਪਰਮੇਸ਼ਵਰ ਮਿਲਣ ਕੋਇ ਨਾ ਪਾਈਆ। ਕੂੜੀ ਕਿਰਿਆ ਜੂਠ ਝੂਠ ਚਾਰ ਵਰਨ ਅਠਾਰਾਂ ਬਰਨ ਹੋਵੇ ਪ੍ਰਧਾਨਾ, ਮਾਇਆ ਮਮਤਾ ਮੋਹ ਵਿਕਾਰ ਹੰਕਾਰ ਡੇਰਾ ਕੋਇ ਨਾ ਢਾਹੀਆ। ਸਚ ਅਦਾਲਤ ਕਰੇ ਨਾ ਕੋਇ ਸ਼ਾਹ ਸੁਲਤਾਨਾ, ਸਚ ਸਵਾਮੀ ਅੰਤਰਜਾਮੀ ਪੁਰਖ ਅਬਿਨਾਸ਼ੀ ਸੋਭਾ ਕੋਇ ਨਾ ਪਾਈਆ। ਚਾਰ ਕੁੰਟ ਦਹਿ ਦਿਸ਼ਾ ਨਵ ਸੱਤ ਦਿਸੇ
❋
❋
ਵੈਰਾਨਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਤੇਰੇ ਹੱਥ ਵੱਡੀ ਵਡਿਆਈਆ। ਧਰਨੀ ਕਹੇ ਮੇਰੇ ਸਾਹਿਬ ਸਤਿਗੁਰ ਪੁਰਖ ਅਕਾਲੇ, ਦਰ ਤੇਰੇ ਸੀਸ ਨਿਵਾਈਆ। ਕਲਜੁਗ ਅੰਤਮ ਸਾਚੀ ਸੁਰਤ ਨਾ ਕੋਇ ਸੰਭਾਲੇ, ਸਾਚਾ ਰੰਗ ਨਾ ਕੋਇ ਰੰਗਾਈਆ। ਕਲਜੁਗ ਜੀਵ ਅੰਤਰ ਹੋਏ ਸਿਆਹ ਕਾਲੇ, ਨੂਰੀ ਚੰਦ ਨਾ ਕੋਇ ਚਮਕਾਈਆ। ਸਾਚੀ ਮੰਜ਼ਲ ਚੜ੍ਹੇ ਨਾ ਕੋਈ ਕਰ ਕੇ ਘਾਲੇ, ਜੋਤੀ ਜਾਤੇ ਤੇਰਾ ਦਰਸ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਤੇਰੀ ਆਸਾ ਇਕ ਰਖਾਈਆ। ਧਰਨੀ ਕਹੇ ਚਾਰ ਕੁੰਟ ਦਿਸੇ ਅੰਧੇਰਾ, ਸਾਚਾ ਨੂਰ ਨਾ ਕੋਇ ਚਮਕਾਈਆ। ਧਰਮ ਦੀ ਧਾਰ ਦਿਸੇ ਕੋਈ ਨਾ ਖੇੜਾ, ਕਾਇਆ ਬੰਕ ਨਾ ਕੋਇ ਵਡਿਆਈਆ। ਹਿੰਦੂ ਮੁਸਲਿਮ ਸਿੱਖ ਈਸਾਈ ਪਿਆ ਝੇੜਾ, ਛੱਤ੍ਰੀ ਬ੍ਰਾਹਮਣ ਸ਼ੂਦਰ ਵੈਸ਼ ਕਰੇ ਲੜਾਈਆ। ਆਤਮ ਪਰਮਾਤਮ ਪਰਮਾਤਮ ਆਤਮ ਨਜ਼ਰ ਨਾ ਆਵੇ ਨੇਰਨ ਨੇਰਾ, ਗ੍ਰਹਿ ਮੰਦਰ ਅੰਦਰ ਪੜਦਾ ਨਾ ਕੋਇ ਉਠਾਈਆ। ਫਿਰੀ ਦਰੋਹੀ ਗੁਰੂ ਗੁਰ ਚੇਲਾ, ਮੁਰੀਦ ਮੁਰਸ਼ਦ ਰਹੇ ਕੁਰਲਾਈਆ। ਸਦੀ ਚੌਧਵੀਂ ਅੰਤ ਅਖ਼ੀਰ ਪਰਮ ਪੁਰਖ ਤੇਰਾ ਮੇਲਾ, ਪਰਵਰਦਿਗਾਰ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਧਰਨੀ ਕਹੇ ਮੈਂ ਨੇਤਰ ਰੋ ਕੇ ਕਹਿੰਦੀ, ਨੈਣਾਂ ਨੀਰ ਵਹਾਈਆ। ਸਚ ਦਵਾਰ ਤੇਰੀ ਦੀਨ ਦੁਨੀ ਨਾ ਬਹਿੰਦੀ, ਦਰਗਾਹ ਸਾਚੀ ਮਿਲਣ ਕੋਇ ਨਾ ਆਈਆ। ਗੁਰ ਅਵਤਾਰ ਪੈਗ਼ੰਬਰਾਂ ਕਲਾ ਹੋਈ ਢਹਿੰਦੀ, ਸਚ ਨਿਸ਼ਾਨ ਨਾ ਕੋਇ ਵਖਾਈਆ। ਮੈਂ ਨਿਗਾਹ ਮਾਰੀ ਦਿਸ਼ਾ ਲਹਿੰਦੀ, ਮੁਹੰਮਦ ਈਸਾ ਕਰੇ ਲੜਾਈਆ। ਕੂੜੀ ਧਾਰ ਵਹਿਣ ਵਿਚ ਵਹਿੰਦੀ, ਅੱਗੇ ਹੋ ਨਾ ਕੋਇ ਅਟਕਾਈਆ। ਧਰਨੀ ਕਹੇ ਮੇਰੇ ਉਤੇ ਲੱਗਣ ਵਾਲੀ ਮਹਿੰਦੀ, ਰੰਗ ਆਪਣਾ ਲਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਧਰਨੀ ਕਹੇ ਪ੍ਰਭ ਮੇਰੀ ਉਡਣ ਵਾਲੀ ਖ਼ਾਕ, ਚਾਰੋਂ ਕੁੰਟ ਦੁਹਾਈਆ। ਰੂਹ ਬੁਤ ਦਿਸੇ ਕੋਇ ਨਾ ਪਾਕ, ਪਤਤ ਪੁਨੀਤ ਨਾ ਕੋਇ ਕਰਾਈਆ। ਬਜਰ ਕਪਾਟੀ ਖੁਲ੍ਹੇ ਕਿਸੇ ਨਾ ਤਾਕ, ਨਿਜ ਨੇਤਰ ਤੇਰਾ ਦਰਸ ਕੋਇ ਨਾ ਪਾਈਆ। ਕਲਜੁਗ ਨਾਤਾ ਟੁੱਟਣ ਵਾਲਾ ਸਾਥ, ਅੰਤ ਅਖ਼ੀਰ ਦਏ ਦੁਹਾਈਆ। ਚਾਰ ਵਰਨਾਂ ਪੁੱਛੇ ਕੋਈ ਨਾ ਵਾਤ, ਵਾਤਾਵਰਨ ਬਦਲੇ ਸਰਬ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਖੇਲ ਵੇਖ ਅੰਧੇਰੀ ਰਾਤ, ਕਲਜੁਗ ਰੈਣ ਅੰਧੇਰਾ ਛਾਈਆ। ਧਰਨੀ ਕਹੇ ਚਾਰ ਕੁੰਟ ਉਡਣੀ ਧੂੜ, ਧੂੜੀ ਟਿੱਕਾ ਮਸਤਕ ਖ਼ਾਕ ਨਾ ਕੋਇ ਰਮਾਈਆ। ਪ੍ਰਭੂ ਤੇਰੀ ਸ੍ਰਿਸ਼ਟੀ ਦ੍ਰਿਸ਼ਟੀ ਵਿਚੋਂ ਹੋਈ ਮੂੜ੍ਹ, ਇਸ਼ਟੀ ਰੰਗ ਨਾ ਕੋਇ ਰੰਗਾਈਆ। ਸਾਚਾ ਚਮਕੇ ਨਾ ਕੋਇ ਨੂਰ, ਅੰਧ ਅੰਧੇਰੇ ਵਿਚ ਦੁਹਾਈਆ। ਦੀਨ ਮਜ਼੍ਹਬਾਂ ਪਾਇਆ ਫ਼ਤੂਰ, ਕਲਮਾ ਨਾਮ ਕਰੇ ਲੜਾਈਆ। ਗੜ੍ਹ ਹੰਕਾਰ ਬਣਿਆ ਗ਼ਰੂਰ, ਗ਼ੁਰਬਤ ਸਕੇ ਨਾ ਕੋਇ ਕਢਾਈਆ। ਤ੍ਰੈਗੁਣ ਤਪੇ ਤੰਦੂਰ, ਪੰਜ ਤੱਤ ਅਗਨੀ ਰਿਹਾ ਡਾਹੀਆ। ਚਾਰ ਵਰਨ ਅਠਾਰਾਂ ਬਰਨ ਸਚ ਦਰ ਨਾ ਕੋਇ ਮਨਜ਼ੂਰ, ਦਰਗਾਹ ਸਾਚੀ ਮਿਲਣ ਕੋਇ ਨਾ ਆਈਆ। ਦਰਸ਼ਨ ਪਾਏ ਨਾ ਕੋਇ ਹਜ਼ੂਰ, ਹਜ਼ਰਤ ਸਾਰੇ ਦੇਣ ਗਵਾਹੀਆ। ਅੰਤਮ ਨਾਤਾ ਤੋੜ ਦੇ ਕੂੜੋ ਕੂੜ, ਕਲਜੁਗ ਕਲਪਣਾ ਦੇ ਖਪਾਈਆ। ਕਿਰਪਾ ਕਰ ਸਾਹਿਬ ਜ਼ਰੂਰ, ਧਰਨੀ ਧਰਤ ਧਵਲ ਸੀਸ ਨਿਵਾਈਆ। ਤੇਰੀ ਆਸਾ ਰੱਖ ਕੇ ਗਏ ਗੁਰ ਅਵਤਾਰ ਪੈਗ਼ੰਬਰ ਤੇਰੇ ਮਜ਼ਦੂਰ, ਚਾਕਰ ਜੁਗ ਚੌਕੜੀ ਧਿਆਨ ਲਗਾਈਆ। ਜੋਤੀ ਜੋਤ
❋
❋
ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਧਰਨੀ ਕਹੇ ਪ੍ਰਭੂ ਮੈਂ ਥੱਕੀ ਮਾਂਦੀ, ਸਚ ਦਿਆਂ ਸੁਣਾਈਆ। ਕਲਜੁਗ ਕੂੜੀ ਕਿਰਿਆ ਚਲੇ ਆਂਧੀ, ਸਤਿ ਪ੍ਰਕਾਸ਼ ਨਾ ਕੋਇ ਵਖਾਈਆ। ਤੇਰਾ ਢੋਲਾ ਰਸਨਾ ਕੋਇ ਨਾ ਗਾਂਦੀ, ਆਤਮ ਬ੍ਰਹਮ ਨਾ ਕੋਇ ਵਡਿਆਈਆ। ਮੰਜ਼ਲ ਚੜ੍ਹੇ ਕੋਇ ਨਾ ਪਾਂਧੀ, ਸਾਧ ਸੰਤ ਰਹੇ ਕੁਰਲਾਈਆ। ਝਗੜਾ ਪਿਆ ਸੋਨਾ ਚਾਂਦੀ, ਮਮਤਾ ਮੋਹ ਨਾ ਕੋਇ ਮਿਟਾਈਆ। ਤੇਰੇ ਦਵਾਰੇ ਦੀ ਦਿਸੇ ਕੋਈ ਨਾ ਬਾਂਦੀ, ਬੰਦਨਾ ਸੀਸ ਜਗਦੀਸ਼ ਨਾ ਕੋਇ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਅਲਖ ਜਗਾਈਆ। ਧਰਨੀ ਕਹੇ ਜਨ ਭਗਤਾਂ ਦੇ ਸਹਾਰਾ, ਸਚ ਮਿਲੇ ਸਰਨਾਈਆ। ਕਲਜੁਗ ਕੂੜੀ ਕਿਰਿਆ ਕਰ ਕਿਨਾਰਾ, ਸਤਿਜੁਗ ਸਾਚਾ ਸਚ ਪ੍ਰਗਟਾਈਆ। ਤੇਰੇ ਨਾਮ ਦਾ ਹੋਵੇ ਇਕ ਜੈਕਾਰਾ, ਚਾਰ ਵਰਨ ਧਿਆਈਆ। ਇਕੋ ਇਸ਼ਟ ਹੋਵੇ ਸੰਸਾਰਾ, ਦੀਨ ਦੁਨੀ ਸੀਸ ਨਿਵਾਈਆ। ਇਕੋ ਗ੍ਰਹਿ ਮੰਦਰ ਹੋਵੇ ਦਵਾਰਾ, ਦਰ ਇਕੋ ਵੱਜੇ ਵਧਾਈਆ। ਜੋ ਗੁਰ ਅਵਤਾਰ ਪੈਗ਼ੰਬਰਾਂ ਦਿਤਾ ਇਸ਼ਾਰਾ, ਸੋ ਅੰਤਮ ਪੂਰਾ ਦੇ ਕਰਾਈਆ। ਤੈਨੂੰ ਕਹਿੰਦੇ ਕਲ ਕਲਕੀ ਅਵਤਾਰਾ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਏਕਾ ਵਖਾ ਸੱਚਾ ਦਰਬਾਰਾ, ਦਰਗਾਹ ਸਾਚੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਕੂੜ ਕਲਪਣਾ ਦੇ ਗਵਾਈਆ। ਧਰਨੀ ਕਹੇ ਪ੍ਰਭੂ ਸਾਚਾ ਮੇਲ ਕਰ ਗੁਰਮੁਖ ਸਾਚੇ ਸੰਤ, ਹਰਿ ਸੱਜਣ ਦੇ ਮਿਲਾਈਆ। ਕੂੜੀ ਕਿਰਿਆ ਮਾਇਆ ਮੇਟ ਬੇਅੰਤ, ਅੰਤਸ਼ਕਰਨ ਕਰ ਸਫ਼ਾਈਆ। ਗੜ੍ਹ ਤੋੜ ਦੇ ਹਉਮੇ ਹੰਗਤ, ਹੰ ਬ੍ਰਹਮ ਇਕ ਸਮਝਾਈਆ । ਬੋਧ ਅਗਾਧਾ ਬਣ ਕੇ ਪੰਡਤ, ਦੀਨ ਦੁਨੀ ਦੇ ਸਮਝਾਈਆ। ਤੇਰਾ ਕੋਈ ਨਾ ਹੋਵੇ ਨਿੰਦਕ, ਰਸਨਾ ਜਿਹਵਾ ਸਾਰੇ ਸਿਫ਼ਤ ਸਾਲਾਹੀਆ। ਮੈਂ ਨਿਮਾਣੀ ਹੋ ਕੇ ਕਰਾਂ ਮਿੰਨਤ, ਨਿਉਂ ਨਿਉਂ ਸੀਸ ਝੁਕਾਈਆ। ਸਤਿਜੁਗ ਸਾਚੇ ਦੇ ਹਿੰਮਤ, ਮੇਰੇ ਉਤੇ ਲੈ ਅੰਗੜਾਈਆ। ਇਕੋ ਰੰਗ ਰੰਗਾ ਦੇ ਚਾਰੇ ਸਿੰਮਤ, ਉੱਤਰ ਪੂਰਬ ਪੱਛਮ ਦੱਖਣ ਵੰਡ ਨਾ ਕੋਇ ਵੰਡਾਈਆ। ਮਨ ਕਲਪਣਾ ਕਰੇ ਕੋਈ ਨਾ ਇੱਲਤ, ਸ਼ਰਅ ਸ਼ਰੀਅਤ ਡੇਰਾ ਢਾਹੀਆ। ਸਭ ਦੀ ਸਾਂਝੀ ਹੋਵੇ ਮਿੱਲਤ, ਛੱਤ੍ਰੀ ਬ੍ਰਾਹਮਣ ਸ਼ੂਦਰ ਵੈਸ਼ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਗਤ ਖ਼ੁਆਰੀ ਮੇਟ ਜ਼ਿੱਲਤ, ਜ਼ਾਹਰ ਜ਼ਹੂਰ ਆਪਣੀ ਦਇਆ ਕਮਾਈਆ।
੧੦ ਚੇਤ ਸ਼ਹਿਨਸ਼ਾਹੀ ਸੰਮਤ ੫ ਆਸਾ ਸਿੰਘ ਦੇ ਗ੍ਰਹਿ ਪਿੰਡ ਕਲਸਾਣੀ ਜ਼ਿਲਾ ਕਰਨਾਲ
ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭ ਤੇਰੀ ਕਿਤਨੀ ਉਸਤਤ, ਜੁਗ ਚੌਕੜੀ ਮਹਿਮਾ ਸਿਫ਼ਤ ਸਾਲਾਹੀਆ। ਤੇਰੇ ਨਾਮ ਸੰਦੇਸ਼ੇ ਲਿਖੀ ਅੱਖਰਾਂ ਵਾਲੀ ਪੁਸਤਕ, ਕਾਗ਼ਜ਼ ਕ਼ਲਮ ਸ਼ਾਹੀ ਜੋੜ ਜੁੜਾਈਆ। ਤੂੰ ਸਾਹਿਬ ਸਵਾਮੀ ਆਦਿ ਜੁਗਾਦੀ ਸਭ ਦਾ ਮੁਰਸ਼ਦ, ਮੁਰੀਦ ਹੋ ਕੇ ਦੀਦ ਤੇਰਾ ਦਰਸ਼ਨ ਪਾਈਆ। ਸਰਗੁਣ ਨਿਰਗੁਣ ਤੇਰੀ ਕਰ ਕੇ ਆਏ ਉਲਫ਼ਤ, ਆਲਮੀਨ ਤੇਰੀ ਮਹਿੰਮਾ ਅਲਖ ਅਗੰਮ ਅਥਾਹੀਆ। ਸਦੀ ਚੌਧਵੀਂ ਸਾਨੂੰ ਸਭ ਨੂੰ ਦੇ ਫ਼ੁਰਸਤ, ਦੀਨ ਦੁਨੀ ਦਾ ਨਾਤਾ ਦੇ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ,
❋
❋
ਦਰ ਠਾਂਡੇ ਮੰਗ ਮੰਗਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸ੍ਰੀ ਭਗਵੰਤ, ਪ੍ਰਭ ਤੇਰੀ ਇਕ ਵਡਿਆਈਆ। ਹਉਂ ਦਰ ਠਾਂਡੇ ਤੇਰੇ ਸਾਰੇ ਮੰਗਤ, ਦਰਵੇਸ਼ ਹੋ ਕੇ ਝੋਲੀ ਡਾਹੀਆ। ਪੁਰਖ ਅਕਾਲੇ ਦੀਨ ਦਿਆਲੇ ਮੰਨ ਮਿੰਨਤ, ਮਿਹਰਵਾਨ ਮਹਿਬੂਬ ਆਪਣੀ ਦਇਆ ਕਮਾਈਆ। ਅਸੀਂ ਝਗੜਾ ਤੱਕਿਆ ਚਾਰੇ ਸਿੰਮਤ, ਦਹਿ ਦਿਸ਼ਾ ਪਈ ਦੁਹਾਈਆ। ਸਾਡੀ ਰਹੀ ਕੋਈ ਨਾ ਹਿੰਮਤ, ਚਾਰੋਂ ਕੁੰਟ ਅੰਧੇਰਾ ਛਾਈਆ। ਮਨ ਮਨੂਆ ਕਰੇ ਇੱਲਤ, ਬੁੱਧੀ ਬਿਬੇਕ ਨਾ ਕੋਇ ਵਖਾਈਆ। ਚਾਰ ਵਰਨ ਅਠਾਰਾਂ ਬਰਨ ਹੋਏ ਨਿੰਦਕ, ਨੌ ਖੰਡ ਪ੍ਰਿਥਮੀ ਪਈ ਦੁਹਾਈਆ। ਆਤਮ ਪਰਮਾਤਮ ਰਹੀ ਕੋਈ ਨਾ ਮਿੱਲਤ, ਪਾਰਬ੍ਰਹਮ ਬ੍ਰਹਮ ਜੋੜ ਨਾ ਕੋਇ ਜੁੜਾਈਆ। ਸਾਡੇ ਅੰਤਰ ਨਿਰੰਤਰ ਆਈ ਚਿੰਤ, ਚਿੰਤਾ ਦੂਰ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸ੍ਰੀ ਭਗਵਾਨ, ਪ੍ਰਭ ਤੇਰੀ ਇਕ ਸਰਨਾਈਆ। ਕਿਰਪਾ ਕਰ ਮਰਦ ਮਰਦਾਨ, ਦਰ ਤੇਰੇ ਅਲਖ ਜਗਾਈਆ। ਤੂੰ ਆਦਿ ਜੁਗਾਦੀ ਨੌਜਵਾਨ, ਸੂਰਬੀਰ ਬੇਪ੍ਰਵਾਹੀਆ। ਕਲਜੁਗ ਕੂੜੀ ਕਿਰਿਆ ਸ਼ਰਅ ਮੇਟ ਸ਼ੈਤਾਨ, ਛੁਰੀ ਕਰਦ ਹੱਥ ਫੜੇ ਨਾ ਕੋਇ ਕਸਾਈਆ। ਝਗੜਾ ਪਿਆ ਸ਼ਾਸਤਰ ਸਿਮਰਤ ਵੇਦ ਪੁਰਾਨ, ਅੰਜੀਲ ਕ਼ੁਰਾਨ ਖਾਣੀ ਬਾਣੀ ਰਹੀ ਕੁਰਲਾਈਆ। ਆਤਮ ਪਰਮਾਤਮ ਮਿਲੇ ਨਾ ਕਿਸੇ ਗਿਆਨ, ਨਿਜ ਨੇਤਰ ਨਰ ਨਰਾਇਣ ਤੇਰਾ ਦਰਸ ਕੋਇ ਨਾ ਪਾਈਆ। ਸ਼ਬਦ ਨਾਦ ਸੁਣੇ ਨਾ ਕੋਇ ਧੁਨਕਾਨ, ਆਤਮਕ ਰਾਗ ਵੱਜੇ ਨਾ ਕੋਇ ਵਧਾਈਆ। ਅੰਮ੍ਰਿਤ ਰਸ ਮਿਲੇ ਨਾ ਪੀਣ ਖਾਣ, ਜਗਤ ਤ੍ਰਿਸ਼ਨਾ ਤ੍ਰਿਖਾ ਨਾ ਕੋਇ ਬੁਝਾਈਆ। ਚਾਰੋਂ ਕੁੰਟ ਫਿਰੇ ਸ਼ੈਤਾਨ, ਦਰੋਹੀ ਤੇਰਾ ਨਾਮ ਦੁਹਾਈਆ। ਕਿਰਪਾ ਕਰ ਮੇਰੇ ਮਿਹਰਵਾਨ, ਮਹਿਬਾਨ ਬੀਦੋ ਬੀਖੈਰਯਾ ਅੱਲਾਹ ਤੇਰੀ ਓਟ ਤਕਾਈਆ। ਤੂੰ ਰਹਿਮਤ ਵਿਚ ਰਹਿਮਾਨ, ਹਉਂ ਬਾਲਕ ਤੇਰੇ ਨਾਦਾਨ, ਗੁਣਵੰਤੇ ਤੇਰੀ ਆਸ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਦੇ ਧੁਰ ਦਾ ਵਰ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਘਟ ਨਿਵਾਸੀ ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪਰਮ ਪੁਰਖ ਸੁਲਤਾਨੇ, ਸਚਖੰਡ ਨਿਵਾਸੀ ਤੇਰੇ ਹੱਥ ਵਡਿਆਈਆ। ਅਸੀਂ ਦੇ ਕੇ ਆਏ ਜੁਗ ਚੌਕੜੀ ਤੇਰੇ ਅਗੰਮ ਫ਼ਰਮਾਨੇ, ਫ਼ੁਰਨਿਆਂ ਤੋਂ ਬਾਹਰ ਕਰੀ ਪੜ੍ਹਾਈਆ। ਅੰਤਮ ਖੇਲ ਵੇਖ ਜ਼ਿਮੀਂ ਅਸਮਾਨੇ, ਚੌਦਾਂ ਤਬਕ ਦੇਣ ਦੁਹਾਈਆ। ਸਤਿ ਧਰਮ ਰਿਹਾ ਨਾ ਕੋਇ ਨਿਸ਼ਾਨੇ, ਕੂੜ ਕੁਟੰਬ ਦਿਸੇ ਲੋਕਾਈਆ। ਤੇਰੇ ਤੇਰੇ ਨਾਲੋਂ ਹੋਏ ਬੇਗਾਨੇ, ਆਤਮ ਪਰਮਾਤਮ ਮੇਲ ਨਾ ਕੋਇ ਮਿਲਾਈਆ। ਮਾਇਆ ਮਮਤਾ ਮੋਹ ਵਿਕਾਰ ਹੰਕਾਰ ਲੱਗੇ ਯਾਰਾਨੇ, ਵਸਲ ਯਾਰ ਤੇਰਾ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਤੁਧ ਬਿਨ ਦੂਜਾ ਅਵਰ ਨਾ ਕੋਇ ਸਹਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡੇ ਮਾਲਕ ਖ਼ਾਲਕ, ਤੇਰੀ ਇਕ ਸਰਨਾਈਆ। ਏਥੇ ਓਥੇ ਹੋ ਪ੍ਰਿਤਪਾਲਕ, ਪਾਰਬ੍ਰਹਮ ਪਤਿਪਰਮੇਸ਼ਵਰ ਤੇਰੀ ਓਟ ਤਕਾਈਆ। ਅੰਤ ਅਖ਼ੀਰ ਬੇਨਜ਼ੀਰ ਦਿਸੇ ਨਾ ਕੋਇ ਸਾਲਸ, ਹੱਕ ਹਕ਼ੀਕ਼ਤ ਪਰਦਾ ਨਾ ਕੋਇ ਉਠਾਈਆ। ਚਾਰ ਵਰਨ ਅਠਾਰਾਂ ਬਰਨ ਕਰ ਖ਼ਾਲਸ, ਖ਼ਾਲਸ ਆਪਣਾ ਰੰਗ ਰੰਗਾਈਆ। ਹਉਂ ਤੇਰੇ ਨੱਢੇ ਨੰਨ੍ਹੇ ਬੱਚੇ ਬਾਲਕ, ਮਿਹਰਵਾਨ ਸਿਰ ਆਪਣਾ ਹੱਥ ਟਿਕਾਈਆ। ਦੀਨ ਮਜ਼੍ਹਬ ਦਾ ਸਾਨੂੰ ਰਹੇ ਕੋਈ ਨਾ ਲਾਲਚ, ਤੇਰਾ ਤੇਰੀ ਝੋਲੀ ਪਾਈਆ। ਦੀਨ ਦੁਨੀ ਬਦਲ ਦੇ ਆਦਤ, ਇਨਸਾਫ਼ ਇਕ ਕਮਾਈਆ। ਮਾਨਵ ਜ਼ਾਤੀ ਦੱਸ ਅਗੰਮੀ ਇਬਾਦਤ,
❋
❋
ਸਿਖਿਆ ਇਕੋ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਨਾਮ ਨਿਆਮਤ, ਵਸਤ ਅਮੋਲਕ ਕਾਇਆ ਗੋਲਕ ਆਪ ਟਿਕਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡੇ ਜਗਦੀਸ਼, ਜਗਦੀਸ਼ਰ ਤੇਰੀ ਇਕ ਸ਼ਰਨਾਈਆ। ਲੇਖਾ ਵੇਖ ਬੀਸ ਬੀਸ, ਬੀਸ ਬੀਸੇ ਤੇਰਾ ਰਾਹ ਤਕਾਈਆ। ਉਚੀ ਕੂਕ ਪੁਕਾਰਨ ਰਾਗ ਛਤੀਸ, ਜੁਗ ਛੱਤੀਸੇ ਨਾਨਕ ਦਏ ਗਵਾਹੀਆ । ਪੈਗ਼ੰਬਰ ਤੇਰੀ ਦੱਸਣ ਵਾਲੇ ਹਦੀਸ, ਹਾਜ਼ਰ ਹੋ ਕੇ ਸੀਸ ਨਿਵਾਈਆ। ਝਗੜਾ ਮੁਕਾ ਦੇ ਹਸਤ ਕੀਟ, ਊਚਾਂ ਨੀਚਾਂ ਡੇਰਾ ਢਾਹੀਆ। ਆਤਮ ਪਰਮਾਤਮ ਦੱਸ ਪ੍ਰੀਤ, ਪ੍ਰੀਤਮ ਤੇਰੇ ਹੱਥ ਵਡਿਆਈਆ। ਹਉਂ ਬਾਲਕ ਤੇਰੇ ਅਜ਼ੀਜ਼, ਕੁੱਲ ਆਲਮ ਦੇ ਮਾਲਕ ਤੇਰੀ ਇਕ ਵਡਿਆਈਆ। ਸਾਚੀ ਦੱਸ ਤਮੀਜ਼, ਸਿਖਿਆ ਇਕ ਜਣਾਈਆ। ਜਿਸ ਦੇ ਪਿਛੇ ਪੈਗ਼ੰਬਰ ਗੁਰੂ ਹੋਏ ਸ਼ਹੀਦ, ਸ਼ਹਾਦਤ ਆਪਣੀ ਆਪ ਭੁਗਤਾਈਆ। ਸਭ ਦੀ ਆਸਾ ਮਨਸਾ ਪੂਰੀ ਕਰ ਉਮੀਦ, ਤੇਰੀ ਆਮਦ ਵਿਚ ਤੇਰਾ ਰਾਹ ਤਕਾਈਆ। ਦੀਨ ਦੁਨੀ ਸੁੱਤੀ ਗ਼ਫ਼ਲਤ ਨੀਂਦ, ਆਲਸ ਨਿੰਦਰਾ ਦੇ ਗਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਚਖੰਡ ਦਵਾਰੇ ਏਕੰਕਾਰੇ ਤੁਧ ਬਿਨ ਦੂਜਾ ਅਵਰ ਨਾ ਕੋਇ ਸਹਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਦਰ ਠਾਂਡੇ ਤੇਰੇ ਝੁਕਦੇ, ਬਿਨ ਕ਼ਦਮਾਂ ਸੀਸ ਨਿਵਾਈਆ। ਵਣਜਾਰੇ ਕਰ ਲਾ ਏਕੋ ਤੁਕ ਦੇ, ਤੁਖ਼ਮ ਤਾਸੀਰ ਦੀਨ ਦੁਨੀ ਦੇ ਬਦਲਾਈਆ। ਸਾਡੇ ਅੰਤਮ ਪੈਂਡੇ ਮੁਕਦੇ, ਮੁਕੰਮਲ ਤੇਰੇ ਚਰਨਾਂ ਸੇਵ ਕਮਾਈਆ। ਡੰਕੇ ਵਜਾ ਦੇ ਗੋਬਿੰਦ ਸੁਤ ਦੇ, ਸੋਈ ਸੁਰਤੀ ਸਰਬ ਉਠਾਈਆ। ਖੇਲ ਵਖਾ ਦੇ ਆਪਣੇ ਪੁੱਤ ਦੇ, ਗੁਰਮੁਖ ਪੋਤਰੇ ਨਾਲ ਮਿਲਾਈਆ। ਕਲਜੁਗ ਜੀਵ ਜੰਤ ਤੇਰੇ ਵਿਛੋੜੇ ਵਿਚ ਦੁਖਦੇ, ਦੁਖੀਆਂ ਦਰਦ ਦੇ ਗਵਾਈਆ। ਬਿਨ ਤੇਰੀ ਕਿਰਪਾ ਤੇਰੇ ਦਰ ਮੂਲ ਨਾ ਪੁੱਜ ਦੇ, ਪੂਜਾ ਪਾਠ ਕੰਮ ਕਿਸੇ ਨਾ ਆਈਆ। ਖੇਲ ਵਖਾ ਪੰਜ ਤੱਤ ਕਾਇਆ ਬੁੱਤ ਦੇ, ਬੁਤਖ਼ਾਨਿਆਂ ਕਰ ਸਫ਼ਾਈਆ। ਫਲ ਵੇਖੀਏ ਤੇਰੀ ਰੁਤ ਦੇ, ਰੁਤੜੀ ਆਪਣੀ ਇਕ ਮਹਿਕਾਈਆ। ਇਸ਼ਾਰੇ ਤੱਕੀਏ ਅਬਿਨਾਸ਼ੀ ਅਚੁਤ ਦੇ, ਚੇਤਨ ਸੁਰਤੀ ਦੇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਅਵਤਾਰ ਪੈਗ਼ੰਬਰ ਦਰਗਾਹ ਸਾਚੀ ਸਚਖੰਡ ਦਵਾਰੇ ਤੇਰੇ ਅੱਗੇ ਝੁਕਦੇ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ।
੧੧ ਚੇਤ ਸ਼ਹਿਨਸ਼ਾਹੀ ਸੰਮਤ ੫ ਸੁਰੈਣ ਸਿੰਘ ਦੇ ਗ੍ਰਹਿ ਕਲਸਾਣੀ
ਗੁਰ ਅਵਤਾਰ ਪੈਗ਼ੰਬਰੋ ਕਿਸ ਕਾਰਨ ਗਏ ਉਪਰ ਧਰਤ, ਸਤਿਗੁਰ ਸ਼ਬਦ ਰਿਹਾ ਜਣਾਈਆ। ਕੀ ਕੁਛ ਕਰ ਕੇ ਆਏ ਪਰਤ, ਪਤਿਪਰਮੇਸ਼ਵਰ ਸੇਵ ਕਮਾਈਆ। ਕਿਹੜੀ ਸਾਂਝੀ ਰੱਖੀ ਸ਼ਰਤ, ਸਹਿਜ ਨਾਲ ਦਿਓ ਦ੍ਰਿੜਾਈਆ। ਕੀ ਹੁਕਮ ਸੰਦੇਸ਼ਾ ਦਿਤਾ ਉਤੇ ਫ਼ਰਸ਼, ਧਰਨੀ ਧਰਤ ਧਵਲ ਧੌਲ ਜਣਾਈਆ। ਕਿਉਂ ਮੁੜ ਕੇ ਆਏ ਉਤੇ ਅਰਸ਼, ਅਰਸ਼ੀ ਪ੍ਰੀਤਮ ਵਿਚ ਸਮਾਈਆ । ਕਿਸ ਬਿਧ ਆਪਣੇ ਸਿੱਖਾਂ ਦੇਵੋ ਦਰਸ, ਮੁਰੀਦਾਂ ਦੀਦ ਖੁਲ੍ਹਾਈਆ। ਕਿਹੜੀ ਕਰਦੇ ਤੁਹਾਡੇ ਅੱਗੇ ਅਰਜ਼, ਬੇਨੰਤੀ ਕੀ ਜਣਾਈਆ । ਕਿਹੜੇ ਕਿਹੜੇ ਦਰਗਾਹ ਸਾਚੀ ਕੀਤੇ ਦਰਜ, ਦਰਜੇ ਵਾਰ
❋
❋
ਦਿਓ ਦ੍ਰਿੜਾਈਆ। ਕੀ ਆਪਣਾ ਨਿਭਾਇਆ ਫ਼ਰਜ਼, ਸ਼ਰਅ ਉਮਤ ਤੋੜ ਨਿਭਾਈਆ। ਕਿਸ ਨਾਲ ਵੰਡੋ ਦਰਦ, ਦੁਖੀਆਂ ਕਵਣ ਸਹਾਈਆ। ਕਿਸ ਨੇ ਸੁੱਟੀ ਸ਼ਰਅ ਕਰਦ, ਕ਼ਤਲਗਾਹ ਤੋਂ ਬਾਹਰ ਡੇਰਾ ਲਾਈਆ। ਕਵਣ ਸੂਰਬੀਰ ਬਣਿਆ ਮਰਦਾਨਾ ਮਰਦ, ਜੋਧਾ ਇਕ ਅਖਵਾਈਆ। ਕਿਉਂ ਚਾਰ ਕੁੰਟ ਹੋਇਆ ਅੰਧੇਰਾ ਗਰਦ, ਦਹਿ ਦਿਸ਼ਾ ਅੰਧੇਰਾ ਛਾਈਆ। ਆਪਣੀ ਖੋਲ੍ਹ ਕੇ ਦੱਸੋ ਫ਼ਰਦ, ਕੀ ਫ਼ੈਸਲੇ ਹੱਕ ਸੁਣਾਈਆ। ਕਿਉਂ ਮਾਇਆ ਮਮਤਾ ਵਧੀ ਮਰਜ਼, ਮਰੀਜ਼ ਹੋਈ ਲੋਕਾਈਆ। ਕੀ ਤੁਹਾਡੀ ਪੈ ਗਈ ਗ਼ਰਜ਼, ਗ਼ਰਜ਼ ਸਾਚੀ ਦਿਓ ਸੁਣਾਈਆ। ਮੈਂ ਵੇਖ ਕੇ ਹੋਇਆ ਅਸਚਰਜ, ਕਲਜੁਗ ਕੂੜ ਕਲਪਣਾ ਨਾ ਕੋਇ ਮਿਟਾਈਆ। ਸਾਰੇ ਸਿਫ਼ਤਾਂ ਵਾਲੀ ਗੌਂਦੇ ਤਰਜ਼, ਰਾਗਾਂ ਨਾਦਾਂ ਵਿਚ ਸ਼ਨਵਾਈਆ । ਮੰਦਰ ਮਸੀਤਾਂ ਸ਼ਿਵਦਵਾਲੇ ਮੱਠਾਂ ਵੜ ਗਏ ਚਰਚ, ਚਰਚੇ ਵਿਚ ਚਰਾਗਾਹਾਂ ਫੇਰਾ ਪਾਈਆ। ਕੀ ਨਾਮ ਧਨ ਦੌਲਤ ਦੇ ਕੇ ਆਏ ਖਰਚ, ਵਸਤ ਅਮੋਲਕ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਇਕ ਸੁਣਾਈਆ। ਸਤਿਗੁਰ ਸ਼ਬਦ ਕਹੇ ਗੁਰ ਅਵਤਾਰ ਪੈਗ਼ੰਬਰੋ ਕੀ ਦੱਸੀ ਮਾਤ ਖ਼ੂਬੀ, ਖ਼ੂਬਸੂਰਤ ਕਵਣ ਦ੍ਰਿੜਾਈਆ । ਕੀ ਧਾਰ ਦੱਸੀ ਮਹਿਬੂਬੀ, ਮੁਹੱਬਤ ਵਿਚ ਸਮਾਈਆ। ਕੀ ਦਰਗਾਹ ਸੱਚੀ ਅਰੂਜੀ, ਅਰਸ਼ੇ ਆਜ਼ਮ ਸੋਭਾ ਪਾਈਆ। ਕੀ ਜੋਤ ਜਗੀ ਪੰਜ ਭੂਤੀ, ਕਾਇਆ ਹੋਈ ਰੁਸ਼ਨਾਈਆ। ਕੀ ਸ਼ਬਦ ਦਿਤਾ ਦੂਤੀ, ਦੋ ਜਹਾਨਾਂ ਖ਼ਬਰ ਸੁਣਾਈਆ। ਕੀ ਸਮਗਰੀ ਪਾਈ ਆਹੂਤੀ, ਭੇਵ ਦੇਣਾ ਖੁਲ੍ਹਾਈਆ। ਕੀ ਤਨ ਰਮਾਈ ਭਬੂਤੀ, ਖ਼ਾਕੀ ਕੀ ਵਡਿਆਈਆ। ਕੀ ਸੁਰਤ ਉਠਾਈ ਸੁੱਤੀ, ਸੁੱਤਿਆਂ ਆਏ ਜਗਾਈਆ। ਕੀ ਸੁਹੰਜਣੀ ਕੀਤੀ ਰੁੱਤੀ, ਰੁਤੜੀ ਆਪਣੇ ਨਾਲ ਮਹਿਕਾਈਆ। ਸਚ ਦੱਸੋ ਕਿ ਚਾਰ ਦਿਨ ਕੱਟ ਕੇ ਆਏ ਬੁੱਤੀ, ਬੁਤਖ਼ਾਨਿਆਂ ਵਿਚ ਡੇਰਾ ਲਾਈਆ। ਮੈਂ ਸਭ ਨੂੰ ਰਿਹਾ ਪੁੱਛੀ, ਹੁਕਮ ਧੁਰ ਦਾ ਇਕ ਦ੍ਰਿੜਾਈਆ। ਕੀ ਮਦਿ ਪਿਆਲੇ ਪੀਤੇ ਤੁਸਾਂ ਦੱਸੀ ਹੁੱਕੀ, ਹੁਕਮ ਹਾਕਮ ਇਕ ਸੁਣਾਈਆ। ਕਿਉਂ ਤੁਹਾਡੀ ਸ੍ਰਿਸ਼ਟੀ ਦ੍ਰਿਸ਼ਟੀ ਵਾਲੇ ਨਿਸ਼ਾਨਿਉਂ ਉਕੀ, ਸਚ ਨਿਸ਼ਾਨ ਨਾ ਕੋਇ ਰਖਾਈਆ। ਕਿਉਂ ਖੇਲ ਹੋਈ ਅਦੁਤੀ, ਦੁਤੀਆ ਭਾਉ ਕਿਉਂ ਵੰਡ ਵੰਡਾਈਆ। ਕਿਉਂ ਨਹੀਂ ਮੰਜ਼ਲ ਕਿਸੇ ਦੀ ਮੁਕੀ, ਗ੍ਰਹਿ ਮੇਰੇ ਮਿਲਣ ਕੋਇ ਨਾ ਪਾਈਆ। ਕਿਉਂ ਦੁਨੀਆ ਨਹੀਂ ਸੁਖੀ, ਦੁੱਖਾਂ ਵਿਚ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਵੇਖਣਹਾਰਾ ਥਾਉਂ ਥਾਈਂਆ। ਸਤਿਗੁਰ ਸ਼ਬਦ ਕਹੇ ਗੁਰ ਅਵਤਾਰ ਪੈਗ਼ੰਬਰੋ ਕੀ ਲਾ ਕੇ ਆਏ ਇਜਲਾਸ, ਚਾਰ ਵਰਨ ਕਰ ਪੜ੍ਹਾਈਆ। ਕੀ ਦੇ ਕੇ ਆਏ ਧਰਵਾਸ, ਧਰਮ ਧੀਰ ਧਰਾਈਆ। ਕੀ ਪਾ ਕੇ ਆਏ ਰਾਸ, ਸੁਰਤੀ ਸ਼ਬਦੀ ਗੋਪੀ ਕਾਹਨ ਨਾਚ ਨਚਾਈਆ। ਕੀ ਰਸਨਾ ਜਿਹਵਾ ਆਏ ਆਖ, ਸ਼ਬਦ ਸੰਦੇਸ਼ਾ ਢੋਲਾ ਰਾਗ ਅਲਾਈਆ। ਕੀ ਸੰਦੇਸ਼ਾ ਦੇ ਕੇ ਆਏ ਕਲਜੁਗ ਅੰਧੇਰੀ ਰਾਤ, ਭੇਵ ਅਭੇਦਾ ਮਾਤ ਖੁਲ੍ਹਾਈਆ। ਕੀ ਵਸਤ ਅਮੋਲਕ ਦੇ ਕੇ ਆਏ ਦਾਤ, ਗ੍ਰਹਿ ਗ੍ਰਹਿ ਮੰਦਰ ਅੰਦਰ ਟਿਕਾਈਆ। ਸਾਚਾ ਭੇਵ ਦੱਸ ਦਿਓ ਖ਼ਾਸ, ਖ਼ਾਲਸ ਹੋ ਕੇ ਆਪਣੇ ਰੰਗ ਰੰਗਾਈਆ। ਮੈਂ ਇਕੋ ਵਾਰ ਕਰਾਂ ਵਿਸ਼ਵਾਸ, ਵਿਸ਼ਿਆਂ ਦਾ ਡੇਰਾ ਢਾਹੀਆ। ਸਦ ਵਸਾਂ ਬਨ ਇਕ ਬਾਸ, ਦੂਜਾ ਘਰਾਨਾ ਨਾ ਕੋਇ ਉਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਸਾਚਾ ਵਰ, ਸਿਰ ਆਪਣਾ ਹੱਥ ਰਖਾਈਆ। ਸਤਿਗੁਰ ਸ਼ਬਦ ਕਹੇ ਗੁਰ ਅਵਤਾਰ ਪੈਗ਼ੰਬਰੋ ਕੀ ਦੱਸਿਆ ਪੂਜਾ ਪਾਠ, ਸਿਮਰਨ ਕੀ ਵਡਿਆਈਆ। ਕੀ ਨਹੌਣਾ ਤੀਰਥ ਤਾਟ, ਕਵਣ ਸਰੋਵਰ ਸੋਭਾ
❋
❋
ਪਾਈਆ। ਕਵਣ ਵੇਲਾ ਜਾਗਣਾ ਰਾਤ, ਕਵਣ ਘੜੀ ਮਿਲੇ ਬੇਪਰਵਾਹੀਆ। ਕਵਣ ਵਕ਼ਤ ਕਰਨਾ ਯਾਦ, ਸਮਾਂ ਸਮੇਂ ਵਿਚੋਂ ਬਦਲਾਈਆ। ਕਵਣ ਗ੍ਰਹਿ ਹੋਵੇ ਆਬਾਦ, ਖੇੜਾ ਕਵਣ ਸੁਹਾਈਆ। ਕਵਣ ਨਾਮ ਵਜਾਏ ਨਾਦ, ਅਨਹਦ ਨਾਦੀ ਨਾਦ ਸੁਣਾਈਆ। ਕਵਣ ਨਿਰਗੁਣ ਧਾਰ ਹੋਏ ਵਿਸਮਾਦ, ਬਿਸਮਿਲ ਆਪਣਾ ਆਪ ਕਰਾਈਆ। ਤੁਸੀਂ ਦੱਸ ਕੇ ਕੀ ਆਏ ਰਾਜ਼, ਪਰਦਾ ਦਿਓ ਖੁਲ੍ਹਾਈਆ। ਕਿਸ ਕਾਰਨ ਪੜ੍ਹੀ ਨਮਾਜ਼, ਸੱਯਦਿਆਂ ਵਿਚ ਸੀਸ ਝੁਕਾਈਆ। ਕੀ ਭੇਵ ਏਸ ਦਾ ਆਗ਼ਾਜ਼, ਲੇਖਾ ਦਿਓ ਜਣਾਈਆ। ਕਿਉਂ ਦੀਨਾਂ ਮਜ਼੍ਹਬਾਂ ਪਕੜੀ ਵਾਗ, ਡੋਰੀ ਗੁੱਟਾਂ ਨਾਲ ਬੰਧਾਈਆ। ਕਿਉਂ ਸ਼ਰਅ ਦਾ ਜਗਾਇਆ ਚਰਾਗ਼, ਦੀਪਕ ਨਾਲ ਵਡਿਆਈਆ। ਕਿਉਂ ਮਜ਼੍ਹਬਾਂ ਲਾਈ ਆਗ, ਕੀ ਕਰਨੀ ਕਾਰ ਕਮਾਈਆ। ਕਿਉਂ ਵਖਰੀ ਵਖਰੀ ਮੇਰੀ ਸਿਫ਼ਤ ਦੀ ਲਿਖੀ ਕਿਤਾਬ, ਵਖਰੇ ਵਖਰੇ ਢੋਲੇ ਨਾਦ ਜਣਾਈਆ। ਕਿਉਂ ਤੱਤਾਂ ਵਾਲਾ ਵੰਡਿਆ ਸਮਾਜ, ਸਮਗਰੀ ਧੁਰ ਦੀ ਨਾਲ ਮਿਲਾਈਆ। ਸਾਰੇ ਹੋ ਕੇ ਲਾਜਵਾਬ, ਦਰਗਾਹ ਬੈਠੇ ਸੀਸ ਨਿਵਾਈਆ। ਤੇਰਾ ਖੇਲ ਗੁਰੂ ਮਹਾਰਾਜ, ਜੁਗ ਚੌਕੜੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਇਕ ਸੁਣਾਈਆ। ਸਤਿਗੁਰ ਸ਼ਬਦ ਕਹੇ ਗੁਰ ਅਵਤਾਰ ਪੈਗ਼ੰਬਰੋ ਕਿਉਂ ਕੂੜੀ ਕਿਰਿਆ ਹੋਈ ਪਰਧਾਨ, ਮਾਤਲੋਕ ਦਿਓ ਜਣਾਈਆ। ਕਿਉਂ ਨਹੀਂ ਸਾਬਤ ਰਿਹਾ ਈਮਾਨ, ਸਿਦਕ ਸਬੂਰੀ ਨਾ ਕੋਇ ਹੰਢਾਈਆ। ਕਿਉਂ ਤੀਸ ਬਤੀਸਾ ਲੇਖਾ ਲਿਖਿਆ ਕ਼ੁਰਾਨ, ਕਾਇਆ ਕੁਰ੍ਹੇ ਤੋਂ ਬਾਹਰ ਜਣਾਈਆ। ਕੀ ਖੇਲ ਵੇਖਿਆ ਸੱਤ ਜ਼ਿਮੀਂ ਅਸਮਾਨ, ਚੌਦਾਂ ਤਬਕਾਂ ਭੇਵ ਚੁਕਾਈਆ। ਕੀ ਰੰਗ ਰੰਗਾਇਆ ਮਹਾਨ, ਦੋ ਜਹਾਨਾਂ ਉਤਰ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸਤਿਗੁਰ ਸ਼ਬਦ ਕਹੇ ਗੁਰ ਅਵਤਾਰ ਪੈਗ਼ੰਬਰੋ ਕੀ ਬਣਦੇ ਰਹੇ ਦਾਤੇ, ਦਇਆਵਾਨ ਹੋ ਕੇ ਦਇਆ ਕਮਾਈਆ। ਕੀ ਪੁਰਖ ਅਕਾਲ ਦੇ ਲਗਦੇ ਰਹੇ ਆਖੇ, ਅੱਠੇ ਪਹਿਰ ਹੁਕਮ ਨਾ ਕੋਇ ਬਦਲਾਈਆ। ਕੀ ਸਤਿਗੁਰ ਦੇ ਸੁਤ ਦੁਲਾਰੇ ਬਣ ਗਏ ਸਾਚੇ, ਸਚ ਦਿਓ ਦ੍ਰਿੜਾਈਆ। ਕੀ ਕਾਇਆ ਮਾਟੀ ਭਾਂਡੇ ਕਾਚੇ, ਤੱਤਾਂ ਵਿਚ ਵਡਿਆਈਆ। ਕੀ ਖੇਲ ਦੱਸਿਆ ਜੋਤੀ ਜਾਤੇ, ਜਾਗਰਤ ਜੋਤ ਕਿਸ ਬਿਧ ਹੋਵੇ ਰੁਸ਼ਨਾਈਆ। ਤੁਸੀਂ ਬੈਠੇ ਕਿਸ ਅਹਾਤੇ, ਗ੍ਰਹਿ ਮੰਦਰ ਦਿਓ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਤੇਰੇ ਹੁਕਮ ਸੰਦੇਸ਼ੇ ਸਾਚੇ, ਸਚ ਦੇ ਮਾਲਕ ਖ਼ਲਕ ਦੇ ਖ਼ਾਲਕ ਪ੍ਰਿਤਪਾਲਕ ਤੇਰੀ ਇਕ ਸਰਨਾਈਆ।
੧੧ ਚੇਤ ਸ਼ਹਿਨਸ਼ਾਹੀ ਸੰਮਤ ੫ ਬੰਤਾ ਸਿੰਘ ਦੇ ਗ੍ਰਹਿ ਪਿੰਡ ਮੁਗ਼ਲ ਮਾਜਰਾ
ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭੂ ਤੇਰੀ ਓਟ, ਓੜਕ ਕਲਜੁਗ ਤੇਰਾ ਧਿਆਨ ਲਗਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਤਰ ਆਇਆ ਖੋਟ, ਕੂੜੀ ਕਿਰਿਆ ਚਾਰ ਕੁੰਟ ਹਲਕਾਈਆ। ਝਗੜਾ ਪਿਆ ਵਰਨ ਗੋਤ, ਆਤਮ ਬ੍ਰਹਮ ਪਰਦਾ ਕੋਇ ਨਾ ਲਾਹੀਆ । ਕਿਸੇ ਦੀ ਚਲੇ ਸਚ ਬੁੱਧੀ ਨਾ ਸੋਚ, ਆਕ਼ਲਾਂ ਅਕ਼ਲ ਕੰਮ ਕਿਸੇ ਨਾ ਆਈਆ। ਕਲਜੁਗ ਕੂੜੀ ਕਿਰਿਆ ਜੀਵਾਂ ਜੰਤਾਂ ਕੀਤਾ ਮਦਹੋਸ਼, ਖ਼ੁਮਾਰੀ ਹਉਮੇ ਦਿਤੀ ਚੜ੍ਹਾਈਆ।
❋
❋
ਤੇਰਾ ਨਜ਼ਰ ਨਾ ਆਏ ਨੂਰ ਅਗੰਮਾ ਜੋਤੀ ਜੋਤ, ਸਤਿ ਸਰੂਪ ਨਾ ਕੋਇ ਸੁਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਆਸ ਰਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਦਰ ਤੇਰੇ ਏਕੋ ਬੰਦਨਾ, ਸੀਸ ਜਗਦੀਸ਼ ਨਿਵਾਈਆ। ਕਲਜੁਗ ਕੂੜੀ ਕਿਰਿਆ ਕੱਟ ਦੇ ਫੰਦਨਾ, ਮਾਇਆ ਮਮਤਾ ਮੋਹ ਦੇਣਾ ਗਵਾਹੀਆ। ਸਾਚੇ ਨਾਮ ਦੀ ਚਾੜ੍ਹ ਰੰਗਣਾ, ਚਾਰ ਵਰਨਾਂ ਇਕੋ ਰੰਗ ਰੰਗਾਈਆ। ਦੀਨ ਦੁਨੀ ਲਗਾ ਆਪਣੇ ਅੰਗਨਾ, ਅੰਗੀਕਾਰ ਇਕ ਅਖਵਾਈਆ। ਸਚ ਦਵਾਰ ਤੇਰਾ ਮੰਗਣਾ, ਦੂਜਾ ਗ੍ਰਹਿ ਨਾ ਕੋਇ ਵਡਿਆਈਆ। ਤੂੰ ਸਾਹਿਬ ਸੂਰਾ ਸਰਬੰਗਣਾ, ਸ਼ਾਹ ਪਾਤਸ਼ਾਹ ਸੱਚਾ ਸ਼ਹਿਨਸ਼ਾਹੀਆ। ਜੋਤੀ ਨੂਰ ਚਮਕਾ ਦੇ ਚੰਦਨਾ, ਨੂਰ ਨੁਰਾਨੇ ਡਗਮਗਾਈਆ। ਕਲਜੁਗ ਜੀਵ ਨੇਤਰ ਰਹੇ ਕੋਈ ਨਾ ਅੰਧਨਾ, ਨਿਜ ਨੇਤਰ ਦੇ ਖੁਲ੍ਹਾਈਆ। ਆਤਮ ਪਰਮਾਤਮ ਸਾਚੇ ਨਾਮ ਦਾ ਪਾ ਦੇ ਸਗਨਾ, ਪਾਰਬ੍ਰਹਮ ਬ੍ਰਹਮ ਸੰਗੀ ਲੈ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਚਰਨ ਧੂੜੀ ਦੇ ਦੇ ਮਜਨਾ, ਸਰ ਸਰੋਵਰ ਇਕ ਨੁਹਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਦਰ ਤੇਰੇ ਸਾਚਾ ਸਯਦਾ, ਸੀਸ ਜਗਦੀਸ਼ ਨਿਵਾਈਆ। ਨਜ਼ਾਰਾ ਵੇਖ ਆਪਣੇ ਘਰ ਦਾ, ਲੋਕਮਾਤ ਧਿਆਨ ਲਗਾਈਆ। ਚਾਰੋਂ ਕੁੰਟ ਜਗਤ ਜਹਾਨ ਸੜਦਾ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਕਲਜੁਗ ਕੂੜੀ ਕਿਰਿਆ ਵਿਚ ਹੜ੍ਹਦਾ, ਮਾਇਆ ਮਮਤਾ ਵਹਿਣ ਵਹਾਈਆ। ਤੇਰੀ ਮੰਜ਼ਲ ਕੋਈ ਨਾ ਚੜ੍ਹਦਾ, ਸਚ ਦਵਾਰੇ ਦਰਸ ਕੋਇ ਨਾ ਪਾਈਆ। ਆਤਮ ਪਰਮਾਤਮ ਢੋਲਾ ਕੋਇ ਨਾ ਪੜ੍ਹਦਾ, ਗੀਤ ਗੋਬਿੰਦ ਕੋਇ ਨਾ ਗਾਈਆ। ਇਸ਼ਨਾਨ ਕਰੇ ਨਾ ਕੋਈ ਤੇਰੇ ਸਾਚੇ ਸਰ ਦਾ, ਦੁਰਮਤ ਮੈਲ ਨਾ ਕੋਇ ਧਵਾਈਆ। ਜੀਵਤ ਰੂਪ ਕੋਈ ਨਾ ਮਰਦਾ, ਮਰਜੀਵਤ ਰੂਪ ਵਟਾਈਆ। ਸਾਚਾ ਘਾੜਨ ਕੋਈ ਨਾ ਘੜਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭ ਤੇਰੇ ਚਰਨ ਕਵਲ ਡੰਡਾਵਤ, ਸੀਸ ਜਗਦੀਸ਼ ਝੁਕਾਈਆ। ਸਾਚੇ ਨਾਮ ਦੀ ਕਰ ਸਖ਼ਾਵਤ, ਰਹਿਮਤ ਰਹੀਮ ਕਰੀਮ ਆਪ ਕਮਾਈਆ। ਦੀਨਾਂ ਮਜ਼੍ਹਬਾਂ ਮੇਟ ਅਦਾਵਤ, ਅਦਲ ਇਨਸਾਫ਼ ਆਪਣੇ ਹੱਥ ਰਖਾਈਆ। ਮਨੂਆ ਕਰੇ ਨਾ ਕੋਇ ਬਗ਼ਾਵਤ, ਮਤ ਬੁੱਧੀ ਨਾ ਕੋਇ ਲੜਾਈਆ। ਸ਼ਰਅ ਰਹੇ ਨਾ ਕੋਇ ਸ਼ਰਾਰਤ, ਛੁਰੀ ਕਰਦ ਨਾ ਕੋਇ ਕਸਾਈਆ। ਸਾਚਾ ਮਾਰਗ ਦੱਸ ਮਾਰਫ਼ਤ, ਮਹਿਬੂਬ ਭੇਵ ਅਭੇਦਾ ਦੇਣਾ ਖੁਲ੍ਹਾਈਆ। ਕਲਜੁਗ ਜੀਵ ਤੇਰੇ ਨਾਮ ਦੇ ਬਣਨ ਆਰਫ਼, ਅਲਿਫ਼ ਯੇ ਤੋਂ ਪਰੇ ਕਰ ਪੜ੍ਹਾਈਆ। ਗੁਰ ਅਵਤਾਰ ਪੈਗ਼ੰਬਰ ਕਿਸੇ ਦੀ ਕਰਦੇ ਨਹੀਂ ਸਫ਼ਾਰਸ਼, ਡੋਰੀ ਤੇਰੇ ਹੱਥ ਫੜਾਈਆ। ਚਾਰ ਜੁਗ ਦੀ ਸਾਡੀ ਲਿਖੀ ਵੇਖ ਇਬਾਰਤ, ਕ਼ਲਮ ਸਿਆਹੀ ਨਾਤਾ ਕਾਗ਼ਜ਼ ਨਾਲ ਜੁੜਾਈਆ। ਮਿਹਰਵਾਨ ਮੁਹੱਬਤ ਵਿਚ ਸਭ ਦੀ ਬਦਲ ਦੇ ਆਦਤ, ਸਾਚਾ ਰਾਹ ਇਕ ਜਣਾਈਆ। ਤੇਰੇ ਪਿਆਰ ਦੀ ਹੋਵੇ ਇਬਾਦਤ, ਬੰਦਗੀ ਇਕੋ ਦੇਣੀ ਸਮਝਾਈਆ। ਵਸਤ ਅਮੋਲਕ ਦੇ ਨਿਆਮਤ, ਨਾਉਂ ਨਿਰੰਕਾਰ ਝੋਲੀ ਪਾਈਆ। ਤੂੰ ਆਦਿ ਜੁਗਾਦੀ ਸਦਾ ਸਹੀ ਸਲਾਮਤ, ਸਾਹਿਬ ਸਵਾਮੀ ਸੋਭਾ ਪਾਈਆ। ਦੀਨ ਦੁਨੀੇ ਖ਼ਲਕ ਦੇ ਖ਼ਾਲਕ, ਮਖ਼ਲੂਕ ਤੇਰੀ ਸਰਨਾਈਆ। ਕਲਜੁਗ ਕੂੜੀ ਕਿਰਿਆ ਕਰ ਮਜ਼ਾਹਮਤ, ਸਤਿਜੁਗ ਸਚ ਆਪ ਪ੍ਰਗਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਤੁਧ ਬਿਨ ਅਵਰ ਨਾ ਕੋਇ ਸਹਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡੇ ਤੇਰੇ ਅੱਗੇ ਅਰਦਾਸੇ, ਉਚੀ ਕੂਕ ਕੂਕ ਸੁਣਾਈਆ।
❋
❋
ਕਿਰਪਾ ਕਰ ਪੁਰਖ ਅਬਿਨਾਸ਼ੇ, ਵਡ ਤੇਰੀ ਬੇਪਰਵਾਹੀਆ। ਮਾਣਸ ਜਨਮ ਸਭ ਦਾ ਕਰ ਰਹਿਰਾਸੇ, ਰਸਤਾ ਆਪਣਾ ਇਕ ਸਮਝਾਈਆ। ਭਾਗ ਲਗਾ ਦੇ ਕਾਇਆ ਮਾਟੀ ਖ਼ਾਕੇ, ਖ਼ਾਕ ਧੂੜੀ ਚਰਨਾਂ ਦੇ ਰਮਾਈਆ। ਬੰਦ ਕਿਵਾੜੀ ਖੋਲ੍ਹ ਦੇ ਤਾਕੇ, ਬਜਰ ਕਪਾਟੀ ਕੁੰਡਾ ਲਾਹੀਆ। ਅੰਤਰ ਆਤਮ ਜਾਮ ਪਿਆ ਕੇ, ਜਗਤ ਤ੍ਰਿਸ਼ਨਾ ਦੇ ਬੁਝਾਈਆ। ਸ਼ਬਦ ਅਨਾਦੀ ਨਾਦ ਸੁਣਾ ਕੇ , ਅਨਹਦ ਰਾਗ ਦੇ ਉਪਜਾਈਆ। ਨਿਰਗੁਣ ਜੋਤੀ ਜੋਤ ਜਗਾ ਕੇ, ਕਾਇਆ ਮੰਦਰ ਕਰ ਰੁਸ਼ਨਾਈਆ। ਸਾਚੀ ਮੰਜ਼ਲ ਗੁਰਮੁਖ ਸਚ ਚੜ੍ਹਾ ਕੇ, ਜਗਤ ਦਵਾਰੇ ਡੇਰਾ ਢਾਹੀਆ। ਏਕੰਕਾਰੇ ਇਕ ਮਿਲਾ ਕੇ, ਆਤਮ ਪਰਮਾਤਮ ਜੋੜ ਜੁੜਾਈਆ। ਥਿਰ ਘਰ ਸਾਚਾ ਇਕ ਸੁਹਾ ਕੇ, ਸੋਭਾਵੰਤ ਲੈਣਾ ਮਿਲਾਈਆ । ਸਚਖੰਡ ਸਾਚੇ ਰੰਗ ਰੰਗਾ ਕੇ, ਰੰਗਤ ਇਕੋ ਦੇਣੀ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਸਾਚੇ ਅਲਖ ਜਗਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭ ਸਾਡੀ ਇਕ ਅਰਜ਼ੋਈ, ਬੇਨੰਤੀ ਦਿਤੀ ਜਣਾਈਆ। ਤੁਧ ਬਿਨ ਅਵਰ ਨਾ ਦੀਸੇ ਕੋਈ, ਚਾਰੋਂ ਕੁੰਟ ਅੰਧੇਰਾ ਛਾਈਆ। ਸਦੀ ਚੌਧਵੀਂ ਮਿਲੇ ਕਿਸੇ ਨਾ ਢੋਈ, ਧੂੰਆਧਾਰ ਹੋਈ ਲੋਕਾਈਆ। ਸ੍ਰਿਸ਼ਟੀ ਦ੍ਰਿਸ਼ਟੀ ਸਭ ਦੀ ਸੋਈ, ਸੁਰਤੀ ਸ਼ਬਦ ਨਾ ਕੋਇ ਜਗਾਈਆ। ਤੇਰੇ ਨਾਮ ਦੀ ਇਕ ਦਰੋਹੀ, ਤੋਬਾ ਤੋਬਾ ਵਿਚ ਦੁਹਾਈਆ। ਮੁਹੱਬਤ ਵਿਚ ਤੇਰੀ ਧਾਰ ਕਿਸੇ ਨਾ ਮੋਹੀ, ਮਿਹਰਵਾਨ ਮਹਿਬੂਬ ਤੇਰਾ ਦਰਸ ਕੋਇ ਨਾ ਪਾਈਆ। ਬੂੰਦ ਸਵਾਂਤੀ ਨਿਝਰ ਧਾਰ ਕਿਸੇ ਨਾ ਚੋਈ, ਅਗਨੀ ਤਤ ਨਾ ਕੋਇ ਬੁਝਾਈਆ। ਸਚ ਵਸਤ ਸਾਰੇ ਬੈਠੇ ਖੋਈ, ਖ਼ਾਲੀ ਭਾਂਡੇ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪੁਰਖ ਅਕਾਲੇ ਵੇਖ ਆਪਣੀ ਲਿਖਤ, ਬਿਨ ਅੱਖਰਾਂ ਅੱਖ ਖੁਲ੍ਹਾਈਆ। ਭੇਵ ਅਭੇਦਾ ਜਾਣ ਸ੍ਰਿਸ਼ਟ, ਸ੍ਰਿਸ਼ਟੀ ਤੇਰੇ ਹੱਥ ਫੜਾਈਆ। ਜੋਤੀ ਧਾਰ ਤਕ ਇਸ਼ਟ, ਇਸ਼ਟ ਦੇਵ ਆਤਮਾ ਨੂਰ ਅਲਾਹੀਆ। ਸਤਿਜੁਗ ਤਰੇਤਾ ਦਵਾਪਰ ਕਲਜੁਗ ਵੇਖ ਲਿਸਟ, ਫ਼ਰਿਸਤ ਸਭ ਦੀ ਫੋਲ ਫੁਲਾਈਆ। ਲਹਿਣਾ ਦੇਣਾ ਤਕ ਸਵਰਗ ਬਹਿਸ਼ਤ, ਪਰਦਾ ਉਹਲਾ ਰਹੇ ਨਾ ਰਾਈਆ। ਕੁਛ ਲੇਖਾ ਯਾਦ ਕਰ ਰਾਮਾ ਵਸ਼ਿਸ਼ਟ, ਸਚ ਸੰਦੇਸ਼ਾ ਕੀ ਸੁਣਾਈਆ। ਕਾਹਨ ਅਰਜਨ ਨਾਲ ਕੀਤੀ ਕੀ ਲਿਖਤ, ਬੰਸਰੀ ਵਾਲੀ ਧੁਨ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਮਿਹਰ ਨਜ਼ਰ ਇਕ ਉਠਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਤੇਰਾ ਮੰਗਦੇ ਇਕ ਦਵਾਰਾ, ਦਰੋਹੀ ਤੇਰਾ ਨਾਮ ਖ਼ੁਦਾਈਆ। ਤੂੰ ਸਾਂਝਾ ਪਰਵਰਦਿਗਾਰਾ, ਜਲਵਾਗਰ ਨੂਰ ਖ਼ੁਦਾਈਆ। ਦਰਗਾਹ ਸਾਚੀ ਤੇਰਾ ਧਾਮ ਨਿਆਰਾ, ਮੁਕਾਮੇ ਹੱਕ ਵੱਜੇ ਵਧਾਈਆ। ਜਿਥੇ ਨਿਰਗੁਣ ਨੂਰ ਹੋਵੇ ਉਜਿਆਰਾ, ਜੋਤੀ ਜਾਤਾ ਡਗਮਗਾਈਆ। ਮਹੱਲ ਅਟਲ ਸੋਹੇ ਮਨਾਰਾ, ਛੱਪਰ ਛੰਨ ਨਾ ਕੋਇ ਛੁਹਾਈਆ। ਨਾਦ ਧੁੰਨ ਨਾ ਕੋਇ ਜੈਕਾਰਾ, ਰਾਗੀ ਰਾਗ ਨਾ ਕੋਇ ਸੁਣਾਈਆ। ਕਾਗਦ ਕ਼ਲਮ ਨਾ ਲਿਖਣਹਾਰਾ, ਸਿਆਹੀ ਮਿਲੇ ਨਾ ਕੋਇ ਵਡਿਆਈਆ। ਜਿਥੇ ਝੁਕਦੇ ਗੁਰੂ ਅਵਤਾਰਾ, ਪੈਗ਼ੰਬਰ ਸਯਦਿਆਂ ਵਿਚ ਸੀਸ ਨਿਵਾਈਆ । ਤਤ ਵਜੂਦ ਨਾ ਕੋਇ ਅਖਾੜਾ, ਸ਼ਰੀਰ ਬੇਨਜ਼ੀਰ ਨਜ਼ਰ ਕੋਇ ਨਾ ਆਈਆ। ਇਕੋ ਤੇਰਾ ਨੂਰ ਚਮਤਕਾਰਾ, ਜੋਤੀ ਜੋਤ ਜੋਤ ਰੁਸ਼ਨਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਦੀ ਚੌਧਵੀਂ ਵੇਖ ਅੰਤਮ ਵਾਰਾ, ਅੰਤਸ਼ਕਰਨ ਖ਼ਲਕ ਖ਼ੁਦਾਈਆ। ਚਾਰੋਂ ਕੁੰਟ ਧੂੰਆਧਾਰਾ, ਨਿਰਗੁਣ ਨੂਰ ਨਾ ਕੋਇ ਚਮਕਾਈਆ। ਚੌਦਾਂ
❋
❋
ਤਬਕ ਰੋਵਣ ਜ਼ਾਰੋ ਜ਼ਾਰਾ, ਚੌਦਾਂ ਲੋਕ ਰਹੇ ਕੁਰਲਾਈਆ। ਈਸਾ ਮੂਸਾ ਮੁਹੰਮਦ ਨੇਤਰ ਰੋਵਣ ਜ਼ਾਰੋ ਜ਼ਾਰਾ, ਧੀਰਜ ਧੀਰ ਨਾ ਕੋਇ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਭੇਵ ਅਭੇਦਾ ਦੇਣਾ ਖੁਲ੍ਹਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡੇ ਮਹਿਬੂਬ, ਮੁਹੱਬਤ ਤੇਰੀ ਨਜ਼ਰੀ ਆਈਆ। ਤੇਰਾ ਮਹੱਲ ਅਟਲ ਉਚ ਅਰੂਜ, ਸ਼ਹਿਨਸ਼ਾਹ ਤੇਰੀ ਬੇਪਰਵਾਹੀਆ। ਤੇਰੀ ਮੰਜ਼ਲ ਹੱਕ ਮਕ਼ਸੂਦ, ਦਰਗਾਹ ਸਾਚੀ ਸੋਭਾ ਪਾਈਆ। ਜਿਧਰ ਤੱਕੀਏ ਓਧਰ ਮੌਜੂਦ, ਦਹਿ ਦਿਸ਼ਾ ਤੇਰੀ ਰੁਸ਼ਨਾਈਆ। ਤੁਧ ਬਿਨ ਦਿਸੇ ਨਾ ਕੋਇ ਮਹਿਫੂਜ਼, ਸਿਰ ਹੱਥ ਨਾ ਕੋਇ ਟਿਕਾਈਆ। ਖ਼ਾਲਕ ਖ਼ਲਕ ਵੇਖ ਆਪਣੀ ਮਖ਼ਲੂਕ, ਕਾਇਨਾਤ ਫੋਲ ਫੁਲਾਈਆ। ਦੀਨਾਂ ਮਜ਼੍ਹਬਾਂ ਰਿਹਾ ਨਾ ਕੋਇ ਸਲੂਕ, ਸਾਚਾ ਮੇਲ ਨਾ ਕੋਇ ਕਰਾਈਆ। ਤੇਰੇ ਨਾਮ ਦਾ ਨਿਸ਼ਾਨਾ ਬਣਿਆ ਜਗਤ ਬੰਦੂਕ, ਗੋਲੀ ਸ਼ਰਅ ਤੇਰੀ ਚਲਾਈਆ। ਸਦੀ ਚੌਧਵੀਂ ਨਿਸ਼ਾਨਾ ਜਾਏ ਮੂਲ ਨਾ ਚੂਕ, ਚੌਕੰਨੀ ਕਰਨੀ ਖ਼ਲਕ ਖ਼ੁਦਾਈਆ। ਜ਼ਰਾ ਇਸ਼ਾਰਾ ਦੇ ਦੇ ਪੁਰਖ ਅਕਾਲੇ ਵਿਚ ਰੂਸ, ਰੁਸਤਮ ਆਪਣੇ ਲੈਣੇ ਉਠਾਈਆ। ਮੁਹੰਮਦ ਦੀ ਮਾਲਕੀ ਰਹੇ ਨਾ ਸਹਾਰਾ ਰਹੇ ਨਾ ਕੋਇ ਮੌਰੂਸ, ਮੁਕੰਮਲ ਆਪਣਾ ਹੁਕਮ ਵਰਤਾਈਆ। ਨਾਮ ਅਗੰਮਾ ਸ਼ਬਦੀ ਭੇਜ ਦੇ ਦੂਤ, ਦੋ ਜਹਾਨਾਂ ਹੁਕਮ ਸੁਣਾਈਆ। ਖੜੇ ਕਰ ਦੇ ਪੰਜ ਭੂਤ, ਪੰਜਾਂ ਤੱਤਾਂ ਹੋਵੇ ਲੜਾਈਆ। ਝਗੜਾ ਰਹੇ ਨਾ ਕੋਇ ਅਛੂਤ, ਛੂਹ ਆਪਣੀ ਦੇਣੀ ਲਗਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਜਗਤ ਕਿਰਿਆ ਮੇਟ ਦੇ ਹਦੂਦ, ਹੱਦ ਆਪਣੀ ਦੇ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਆਲੀਸ਼ਾਨ ਉਚ ਅਰੂਜ, ਮਨਾਰ ਏਕੰਕਾਰ ਨਿਰਗੁਣ ਧਾਰ ਸੋਭਾ ਪਾਈਆ।
੧੨ ਚੇਤ ਸ਼ਹਿਨਸ਼ਾਹੀ ਸੰਮਤ ੫ ਬਚਨ ਸਿੰਘ ਦੇ ਗ੍ਰਹਿ ਪਿੰਡ ਚਿੱਬਾ
ਧਰਤੀ ਕਹੇ ਏਥੇ ਨੌ ਦਿਨ ਕੱਟਕੇ ਗਿਆ ਦਰਬਾਸ਼ਾ ਰਿਸ਼ੀ, ਰਿਸ਼ੀ ਤਿੰਨ ਨਾਲ ਮਿਲਾਈਆ। ਰਾਤੀਂ ਸੁਤਿਆਂ ਅਗੰਮੀ ਧਾਰ ਦਿਸੀ, ਨੂਰ ਨੂਰ ਨੂਰ ਰੁਸ਼ਨਾਈਆ। ਜਿਸ ਵਿਚ ਕਲਜੁਗ ਜਣਾਈ ਮਿਤੀ, ਭੇਵ ਅਭੇਦ ਦਿਤਾ ਖੁਲ੍ਹਾਈਆ। ਪੁਰਖ ਅਕਾਲ ਸ਼ਬਦ ਜਣਾਈ ਅਗੰਮੀ ਚਿੱਠੀ, ਸੰਦੇਸ਼ਾ ਇਕ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਮੇਲਾ ਲਏ ਮਿਲਾਈਆ। ਦੁਰਬਾਸ਼ਾ ਕਹੇ ਮੈਂ ਸੁੱਤਾ ਆਪਣੇ ਆਸਣ, ਮਿੱਟੀ ਘੱਟੇ ਡੇਰਾ ਲਾਈਆ। ਹਿਰਦੇ ਅੰਦਰ ਲੱਗਾ ਵਾਚਣ, ਕੀ ਪ੍ਰਭ ਦੇ ਵਿਚ ਵਡਿਆਈਆ। ਕਿਸ ਬਿਧ ਭਗਤਾਂ ਦੇਵੇ ਸਾਥਨ, ਨਿਰਗੁਣ ਸਰਗੁਣ ਵੇਸ ਵਟਾਈਆ । ਮੇਰਾ ਅੰਤਰ ਲੱਗਾ ਆਖਣ, ਕਿਛ ਮੈਨੂੰ ਰਿਹਾ ਦ੍ਰਿੜਾਈਆ। ਹਿਰਦੇ ਅੰਤਰ ਕਰ ਵਿਸ਼ਵਾਸ਼ਨ, ਵਿਸ਼ਾ ਅਵਰ ਨਾ ਕੋਇ ਬਣਾਈਆ । ਜਾਂ ਮੈਂ ਧਿਆਨ ਧਰਿਆ ਮੈਨੂੰ ਨਜ਼ਰੀ ਆਈ ਅੰਧੇਰੀ ਰਾਤਨ, ਕਲਜੁਗ ਕੂੜ ਕੂੜ ਕੁਰਲਾਈਆ। ਮੈਂ ਰੋ ਕੇ ਲੱਗਾ ਆਖਣ, ਪ੍ਰਭ ਤੇਰੀ ਬੇਪਰਵਾਹੀਆ। ਸਤਿ ਧਰਮ ਦਾ ਰਿਹਾ ਕੋਈ ਨਾ ਸਾਥਨ, ਸੰਗੀ ਸੰਗੀ ਨਾ ਕੋਇ ਬਣਾਈਆ। ਮਨ ਕਲਪਣਾ ਸਾਰੇ ਨਾਚਣ, ਕੂੜੀ ਕਿਰਿਆ ਰਹੀ ਕੁਰਲਾਈਆ। ਪਰਦਾ ਖੁਲ੍ਹੇ ਕਿਸੇ ਨਾ ਬਾਤਨ, ਉਹਲਾ ਅੰਦਰੋਂ ਨਾ ਕੋਇ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਦੁਰਬਾਸ਼ਾ ਕਹੇ ਮੇਰੇ ਅੰਤਰ ਆ ਗਈ
❋
❋
ਹੰਸੀ, ਹੱਸ ਕੇ ਦਿਤਾ ਵਖਾਈਆ। ਤੇਰਾ ਖੇਲ ਪ੍ਰਭੂ ਸਹੰਸੀ, ਅਨੰਤੀ ਨਜ਼ਰੀ ਆਈਆ। ਧੁਰ ਦਾ ਸ਼ਬਦ ਆਇਆ ਜਿਸ ਤਰਾ ਨਾਚ ਨਚੌਣਾ ਜਾਦਵ ਬੰਸੀ, ਕੌਰੋ ਪਾਂਡੋ ਵੰਡ ਵੰਡਾਈਆ। ਦੁਰਬਾਸ਼ਾ ਕਹੇ ਮੈਂ ਫੇਰ ਕੀਤੀ ਬੇਨੰਤੀ, ਨਿਉਂ ਕੇ ਸੀਸ ਨਿਵਾਈਆ। ਪੁਰਖ ਅਕਾਲ ਕਿਹਾ ਇਕ ਸੁਣ ਅਗੰਮੀ ਪੰਗਤੀ, ਤੈਨੂੰ ਦਿਆਂ ਦ੍ਰਿੜਾਈਆ। ਕਲਜੁਗ ਵੇਖ ਖੇਲ ਗੜ੍ਹ ਹਉਮੇ ਹੰਗਤੀ, ਹੰ ਬ੍ਰਹਮ ਪਰਦਾ ਕੋਇ ਨਾ ਲਾਹੀਆ। ਵਿਦਿਆ ਰਹਿਣੀ ਨਹੀਂ ਵਿਚ ਪੰਡਤੀ, ਬ੍ਰਹਮ ਧਾਰ ਨਾ ਕੋਇ ਸਮਝਾਈਆ । ਮੁਹੱਬਤ ਰਹਿਣੀ ਨਹੀਂ ਵਿਚ ਸੰਗਤੀ, ਗੁਰ ਚੇਲੇ ਕਰਨ ਲੜਾਈਆ। ਥੁੜ ਔਣੀ ਕਲਜੁਗ ਅੰਤਮ ਅੰਨ ਦੀ, ਅੰਨ੍ਹੀ ਹੋਏ ਲੋਕਾਈਆ। ਵਡਿਆਈ ਹੋਣੀ ਚੁਗਲੀ ਵਾਲੇ ਕੰਨ ਦੀ, ਸਚ ਸੁਚ ਨਾ ਕੋਇ ਰਖਾਈਆ। ਕਲਪਣਾ ਵਧਣੀ ਮਮਤਾ ਵਾਲੇ ਮਨ ਦੀ, ਬੁੱਧੀ ਚਲੇ ਨਾ ਕੋਇ ਚਤੁਰਾਈਆ। ਦੁਹਾਈ ਪੈਣੀ ਲਾਲਸਾ ਵਾਲੇ ਧਨ ਦੀ, ਨਾਮ ਨਿਧਾਨਾ ਹੱਥ ਕਿਸੇ ਨਾ ਆਈਆ । ਪਹਿਚਾਣ ਰਹਿਣੀ ਨਹੀਂ ਕਿਸੇ ਗੱਲ ਦੀ, ਸਤਿ ਧਰਮ ਨਾ ਕੋਇ ਰਖਾਈਆ। ਚਾਰੋਂ ਕੁੰਟ ਜੂਠ ਝੂਠ ਅੰਧੇਰੀ ਹੋਣੀ ਚਲਦੀ, ਚਾਰ ਵਰਨ ਦਏ ਉਡਾਈਆ। ਦੁਰਬਾਸ਼ਾ ਕਹੇ ਐਥੇ ਨਦੀ ਵਹਿੰਦੀ ਸੀ ਜਲ ਦੀ, ਤੇ ਕਿਨਾਰਾ ਪਿਛਲਾ ਨਜ਼ਰੀ ਆਈਆ। ਜਿਹੜੀ ਜੋਤ ਸ਼ਬਦ ਸੰਦੇਸ਼ਾ ਅਗੰਮਾ ਘਲਦੀ, ਮੈਨੂੰ ਰਹੀ ਸੁਣਾਈਆ। ਓਹ ਰਾਤੀਂ ਸੁੱਤਿਆਂ ਮੇਰਾ ਆਸਣ ਮੱਲਦੀ, ਸਨਮੁਖ ਹੋ ਕੇ ਡੇਰਾ ਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਦੁਰਬਾਸ਼ਾ ਕਹੇ ਮੇਰੇ ਅੰਤਰ ਲੱਗੀ ਸੋਚ, ਸੋਚਾਂ ਵਿਚ ਆਪਣਾ ਆਪ ਡੁਬਾਈਆ। ਮੇਰੇ ਅੰਤਰ ਉਪਜੀ ਲੋਚ, ਆਸਾ ਇਕ ਵਧਾਈਆ । ਪ੍ਰਭ ਦੀ ਬੜੀ ਅਨੋਖੀ ਮੌਜ, ਜੁਗ ਜੁਗ ਆਪਣੀ ਕਾਰ ਕਮਾਈਆ। ਜੇ ਕਿਰਪਾ ਕਰ ਕੇ ਮੈਨੂੰ ਦਰਸ਼ਨ ਦੇਵੇ ਰੋਜ਼, ਨਿਤ ਨਿਤ ਆਪਣਾ ਫੇਰਾ ਪਾਈਆ। ਮੈਂ ਵੇਖਾਂ ਓਸ ਦੇ ਚੋਜ, ਚੋਜੀ ਪ੍ਰੀਤਮ ਦਏ ਵਡਿਆਈਆ। ਫੇਰ ਝਟ ਸੁਣਿਆ ਅਗੰਮੀ ਸਲੋਕ, ਧੁਰ ਫ਼ਰਮਾਨਾ ਗਿਆ ਆਈਆ। ਦੁਰਬਾਸ਼ਾ ਨਿਗਾਹ ਮਾਰ ਲੋਕ ਪਰਲੋਕ, ਦੋ ਜਹਾਨਾਂ ਵੇਖ ਵਖਾਈਆ। ਕਲਜੁਗ ਅੰਤ ਝਗੜਾ ਪੈਣਾ ਮਾਤਲੋਕ, ਚਾਰ ਕੁੰਟ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਆਪਣੀ ਕਾਰ ਕਮਾਈਆ। ਦੁਰਬਾਸ਼ਾ ਕਹੇ ਮੇਰੇ ਅੰਤਰ ਆਇਆ ਧਿਆਨ, ਧਿਆਨੀ ਧਿਆਨ ਲਗਾਈਆ। ਪ੍ਰਭ ਸ਼ਬਦੀ ਦਿਤਾ ਗਿਆਨ, ਬੁੱਧ ਦਿਤੀ ਬਦਲਾਈਆ। ਜਾ ਵੇਖ ਉਤੇ ਅਸਮਾਨ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਜ਼ਮੀਨ ਨਾਲ ਲਾ ਕਾਨ, ਕੀ ਥੱਲਿਉਂ ਧਰਤੀ ਰਹੀ ਸੁਣਾਈਆ। ਦੁਰਬਾਸ਼ਾ ਕਹੇ ਜਾਂ ਮੈਂ ਕੰਨ ਲਾਇਆ ਧਰਤੀ ਕਹੇ ਏਥੇ ਆਉਣਾ ਸ੍ਰੀ ਭਗਵਾਨ, ਕਲਜੁਗ ਅੰਤ ਵੇਸ ਵਟਾਈਆ। ਜਿਸ ਨੇ ਸ਼ਰਅ ਮੇਟਣੀ ਸ਼ੈਤਾਨ, ਛੁਰੀ ਕਰਦ ਰਹੇ ਨਾ ਕੋਇ ਕਸਾਈਆ। ਦੀਨ ਦੁਨੀ ਦਾ ਬਦਲ ਵਿਧਾਨ, ਰਾਸਤਾ ਬਰਾਸਤਾ ਇਕੋ ਦੇਣਾ ਕਰਾਈਆ। ਧਰਮ ਝੁਲਾ ਨਿਸ਼ਾਨ, ਨਵ ਸੱਤ ਇਕੋ ਹੁਕਮ ਵਰਤਾਈਆ। ਰਿਸ਼ੀਆਂ ਦਾ ਲਹਿਣਾ ਦੇਣਾ ਮੁਨੀਆਂ ਨਾਲ ਚੁਕਾਏ ਵਿਚ ਜਹਾਨ, ਤਪੀਸ਼ਰਾਂ ਤਪ ਝੋਲੀ ਪਾਈਆ। ਜਨ ਭਗਤ ਸੁਹੇਲੇ ਦਰ ਕਰ ਪ੍ਰਵਾਨ, ਪਰਮ ਪੁਰਖ ਦੇਵੇ ਮਾਣ ਵਡਿਆਈਆ। ਦੁਰਬਾਸ਼ਾ ਤੂੰ ਵੀ ਪਹੁੰਚਣਾ ਆਣ, ਸਚ ਸੰਦੇਸ਼ਾ ਇਕ ਸੁਣਾਈਆ। ਰਿਸ਼ੀ ਚਰਨ ਧੂੜ ਕਰ ਇਸ਼ਨਾਨ, ਆਪਣੀ ਖ਼ੁਸ਼ੀ ਬਣਾਈਆ। ਬੇਨੰਤੀ ਕਰ ਕੇ ਲੱਗਾ ਸੁਨਾਣ, ਆਰਜ਼ੂ ਇਕ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰਾ ਇਕ ਵਖਾਈਆ। ਦੁਰਬਾਸ਼ਾ ਕਹੇ ਏਥੇ ਬ੍ਰਿਛ
❋
❋
ਹੁੰਦਾ ਸੀ ਇਕ ਵੱਡਾ ਕਿਕਰ, ਕਾਲਾ ਰੰਗ ਸੋਭਾ ਪਾਈਆ। ਜਿਥੇ ਮਿਲਿਆ ਪ੍ਰਭੂ ਪਿਆਰਾ ਮਿੱਤਰ, ਮੀਤ ਮੁਰਾਰਾ ਨਜ਼ਰੀ ਆਈਆ। ਮੈਂ ਹੁਕਮ ਵਿਚ ਕੁਛ ਸ਼ਬਦ ਲੱਗਾ ਲਿਖਣ, ਕਾਗ਼ਜ਼ ਨਾਲ ਕ਼ਲਮ ਸ਼ਾਹੀਆ। ਜਾਂ ਤੱਕਿਆ ਮੈਨੂੰ ਚਾਰੋਂ ਕੁੰਟ ਅੰਧੇਰਾ ਲੱਗਾ ਦਿਸਣ, ਸੂਰਜ ਚੰਦ ਨਾ ਕੋਇ ਰੁਸ਼ਨਾਈਆ। ਸ੍ਰਿਸ਼ਟੀ ਦਿਸੀ ਮਿਥਨ, ਬਚਿਆ ਰਹਿਣ ਕੋਇ ਨਾ ਪਾਈਆ। ਮੈਂ ਰੋ ਕੇ ਲੱਗਾ ਪਿੱਟਣ, ਦਿਤੀ ਕੂਕ ਦੁਹਾਈਆ। ਧਰਤੀ ਉਤੇ ਲੱਗਾ ਲਿਟਣ, ਹਾਲ ਬੇਹਾਲ ਬਣਾਈਆ। ਆਪਣੇ ਉਤੇ ਮਿੱਟੀ ਲੱਗਾ ਸਿੱਟਣ, ਧੂੜੀ ਧੂੜ ਰਲਾਈਆ। ਝਟ ਪੁਰਖ ਅਕਾਲ ਨੇ ਸ਼ਬਦੀ ਦਿਤੀ ਚਿੱਟਣ, ਚਿੱਠੀ ਇਕ ਵਖਾਈਆ। ਦੁਰਬਾਸ਼ੇ ਕਲਜੁਗ ਅੰਤ ਦੁਨੀਆ ਦਾ ਇਸ਼ਟ ਹੋਣਾ ਪੱਥਰ ਇੱਟਣ, ਮੰਦਰ ਮਸਜਿਦ ਸ਼ਿਵਦਵਾਲੇ ਮੱਠ ਗੁਰੂਦਵਾਰਿਆਂ ਸੀਸ ਨਿਵਾਈਆ। ਮੇਰਾ ਗ੍ਰਹਿ ਮੂਲ ਨਾ ਪੁੱਛਣ, ਦਰਗਾਹ ਸਾਚੀ ਪੁੱਜਣ ਕੋਇ ਨਾ ਪਾਈਆ। ਸਚਖੰਡ ਦਵਾਰਿਉਂ ਰੁੱਸਣ, ਰਾਏ ਧਰਮ ਹੱਥ ਆਪਣੇ ਆਪ ਫੜਾਈਆ। ਉਸ ਵੇਲੇ ਕਲਜੁਗ ਆਵੇ ਮੁੱਕਣ, ਲੋਕਮਾਤ ਰਹਿਣ ਨਾ ਪਾਈਆ। ਮੈਂ ਭਾਗ ਲਗਾਵਾਂ ਗੋਬਿੰਦ ਆਪਣੇ ਪੁੱਤਣ, ਸੂਰਮਾ ਇਕ ਉਠਾਈਆ। ਜੋ ਦੋ ਜਹਾਨਾਂ ਕਿਸੇ ਨਾ ਦੇਵੇ ਲੁਕਣ, ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਖੋਜ ਖੁਜਾਈਆ। ਆਪਣੀ ਧਾਰੋਂ ਆਪ ਆਵਾਂ ਉਠਣ, ਨਿਰਗੁਣ ਨੂਰ ਜੋਤ ਕਰ ਰੁਸ਼ਨਾਈਆ। ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਕੂੜ ਵਿਕਾਰਾ ਆਵਾਂ ਲੁੱਟਣ, ਸ਼ਬਦ ਧਾੜਵੀ ਹੋ ਕੇ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਦੁਰਬਾਸ਼ਾ ਕਹੇ ਪਾਣੀ ਵਹਿਣ ਵਾਲਾ ਕੰਢਾ, ਘਾਟ ਪਿਛਲਾ ਨਜ਼ਰੀ ਆਈਆ। ਜਿਥੇ ਬਹਿਆ ਸੂਰਾ ਸਰਬੰਗਾ, ਨਿਰਗੁਣ ਦਾਤਾ ਬੇਪਰਵਾਹੀਆ। ਸ਼ਬਦ ਸੰਦੇਸ਼ਾ ਦਿਤਾ ਚੰਗਾ, ਨਿਰਗੁਣ ਸਰਗੁਣ ਕੀਤੀ ਪੜ੍ਹਾਈਆ। ਜਿਸ ਵੇਲੇ ਕਲਜੁਗ ਹੋਇਆ ਅੰਧਾ, ਨੇਤਰਹੀਣ ਹੋਈ ਲੋਕਾਈਆ। ਮਨ ਕਲਪਣਾ ਹੋਇਆ ਗੰਦਾ, ਬੁੱਧ ਬਿਬੇਕ ਨਾ ਕੋਇ ਵਖਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਖਾਵੇ ਮੁਰਗੀ ਅੰਡਾ, ਪਸ਼ੂ ਖਾ ਖਾ ਆਪਣਾ ਝਟ ਲੰਘਾਈਆ। ਸਾਚੀ ਮੰਜ਼ਲ ਚੜ੍ਹੇ ਕੋਈ ਨਾ ਡੰਡਾ, ਸਚਖੰਡ ਦਵਾਰੇ ਮਿਲਣ ਕੋਇ ਨਾ ਆਈਆ। ਆਤਮਾ ਪ੍ਰਭ ਨਾਲੋਂ ਹੋਏ ਰੰਡਾ, ਪਰਮਾਤਮਾ ਮਿਲਣ ਕੋਇ ਨਾ ਪਾਈਆ। ਬੰਦਗੀ ਵਾਲਾ ਬੰਦਾ, ਨਿਜ ਨੇਤਰ ਨੈਣ ਅੱਖ ਨਾ ਕੋਇ ਖੁਲ੍ਹਾਈਆ। ਮਾਣ ਰਹੇ ਕੋਈ ਨਾ ਜਮਨਾ ਸੁਰਸਤੀ ਗੰਗਾ, ਅਠਸਠ ਨਾ ਕੋਇ ਵਡਿਆਈਆ। ਮੰਦਰ ਮਸਜਿਦ ਸ਼ਿਵਦਵਾਲੇ ਮੱਠਾਂ ਹੋਣਾ ਦੰਗਾ, ਘਰ ਘਰ ਪਏ ਦਹਾਈਆ। ਜੀਵ ਜਗਤ ਜਹਾਨ ਹੋਏ ਨੰਗਾ, ਓਢਣ ਸੀਸ ਨਾ ਕੋਇ ਟਿਕਾਈਆ। ਉਸ ਵੇਲੇ ਪ੍ਰਗਟ ਹੋਵੇ ਸੂਰਾ ਸਰਬੰਗਾ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਆਪਣਾ ਫੇਰਾ ਪਾਈਆ। ਭਗਤ ਸੁਹੇਲਾ ਹੋਵੇ ਸੰਗਾ, ਹਰਿਜਨ ਸਾਚੇ ਜੋੜ ਜੁੜਾਈਆ। ਦੀਨ ਦਿਆਲ ਸਦਾ ਬਖ਼ਸ਼ੰਦਾ, ਬਖ਼ਸ਼ਿਸ਼ ਰਹਿਮਤ ਆਪ ਕਮਾਈਆ। ਦੁਰਬਾਸ਼ਾ ਕਹੇ ਕੀ ਸਾਹਿਬ ਦੇਵੇਂ ਅਨੰਦਾ, ਅਨੰਦ ਅਨੰਦ ਵਿਚੋਂ ਪ੍ਰਗਟਾਈਆ। ਪੁਰਖ ਅਕਾਲ ਕਿਹਾ ਗੁਰਮੁਖ ਬਣਾ ਕੇ ਨੂਰੀ ਚੰਦਾ, ਚੰਦ ਨੂਰ ਕਰਾਂ ਰੁਸ਼ਨਾਈਆ। ਜਿਸ ਕਾਇਆ ਅੰਦਰ ਲੰਘਾਂ, ਕੂੜੀ ਕਿਰਿਆ ਡੇਰਾ ਢਾਹੀਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਲਹਿਣਾ ਦੇਣਾ ਧਰਨੀ ਧਰਤ ਧਵਲ ਧੌਲ ਲੱਖ ਚੁਰਾਸੀ ਜੀਵ ਜੰਤ ਸਰਬ ਦੇਂਦਾ, ਦੇਵਣਹਾਰ ਇਕ ਅਖਵਾਈਆ।
❋
❋