ਪੁਸਤਕਾਲਾਭਾਗ ੨੧

੧੨ ਚੇਤ ਸ਼ਹਿਨਸ਼ਾਹੀ ਸੰਮਤ ੫ ਗੁਰਮੇਜ਼ ਸਿੰਘ ਦੇ ਗ੍ਰਹਿ ਥਾਨੇਸਰ

ਨਾਰਦ ਕਹੇ ਵੇਖ ਦੁਰਬਾਸ਼ੇ, ਦੋਬਾਰਾ ਮੈਂ ਵੀ ਗਿਆ ਆਈਆ। ਦੱਸ ਹੁਣ ਕਿਹੜੇ ਵੇਖਣੇ ਤਮਾਸ਼ੇ, ਚਾਰੋਂ ਕੁੰਟ ਧਿਆਨ ਲਗਾਈਆ। ਰਿਸ਼ੀ ਖਿੜ ਖਿੜਾ ਕੇ ਹਾਸੇ, ਹੱਥ ਹੱਥਾਂ ਉਤੇ ਟਿਕਾਈਆ। ਤੂੰ ਨਿਗਾਹ ਮਾਰ ਕਿ ਠੀਕ ਕਲਜੁਗ ਅੰਧੇਰੀ ਰਾਤੇ, ਚਾਰੋਂ ਕੁੰਟ ਅੰਧੇਰਾ ਛਾਈਆ। ਧਰਮ ਰਿਹਾ ਨਾ ਕੋਈ ਸਾਚੇ, ਸਚ ਨਾ ਕੋਇ ਵਡਿਆਈਆ। ਝਗੜਾ ਪਿਆ ਤਨ ਕਾਚੇ, ਮਾਟੀ ਖ਼ਾਕ ਰਹੀ ਕੁਰਲਾਈਆ। ਨਾਰਦ ਕਹੇ ਮੈਂ ਵੇਖੇ ਨੌ ਖੰਡ ਪ੍ਰਿਥਮੀ ਅਹਾਤੇ, ਦੀਨ ਦੁਨੀ ਖੋਜ ਖੁਜਾਈਆ। ਹੁਣ ਦੱਸ ਕਿਹੜੇ ਕੌਰਵ ਪਾਂਡਵ ਖਡਾਉਣੇ ਸਾਰ ਪਾਸ਼ੇ, ਨਰਦ ਕੌਣ ਵੇਖ ਵਖਾਈਆ। ਨਾਰਦ ਕਹੇ ਮੁਨੀ ਜੀ ਪਿਛਲੀ ਕਥਾ ਕਹਾਣੀ ਛੱਡੋ ਅਗਲਾ ਖੇਲ ਪ੍ਰਭੂ ਦਾ ਕੌਣ ਵਾਚੇ, ਵਾਚਣ ਵਾਲਾ ਨਜ਼ਰ ਕੋਇ ਨਾ ਆਈਆ। ਮੈਨੂੰ ਐਂ ਜਾਪਦਾ ਕਲਜੁਗ ਅੰਤ ਮੂਸਾ ਮੁਹੰਮਦ ਉਮਤ ਦੇ ਬਣਾ ਕੇ ਤਾਏ ਚਾਚੇ, ਈਸਾ ਨਾਲ ਲੈਣਾ ਮਿਲਾਈਆ। ਇਹ ਹੁਕਮ ਸੰਦੇਸ਼ਾ ਧੁਰ ਦਾ ਆਖੇ, ਪਾਰਬ੍ਰਹਮ ਰਿਹਾ ਦ੍ਰਿੜਾਈਆ। ਤੇਰਾ ਹਿਰਦਾ ਕੀ ਵਾਚੇ, ਮੈਨੂੰ ਦੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਧੁਰ ਦਾ ਵਰ, ਧਰਮ ਦੀ ਧਾਰ ਇਕ ਵਖਾਈਆ। ਨਾਰਦ ਕਹੇ ਦੁਰਬਾਸ਼ੇ ਮੈਂ ਵੀ ਆਇਆ ਵਿਚ ਥਾਨੇਸਰ, ਥਾਨ ਥਨੰਤਰ ਵੇਖ ਵਖਾਈਆ। ਕਿਹੜੇ ਰਾਜੇ ਮਹਾਰਾਜਿਆਂ ਲਾਉਣਾ ਮਸਤਕ ਕੇਸਰ, ਟਿੱਕਾ ਕਵਣ ਲਗਾਈਆ। ਦੁਰਬਾਸ਼ਾ ਕਹੇ ਮੈਂ ਸ਼ਬਦ ਸੁਣਿਆ ਤੇਰੇ ਆਉਣ ਤੋਂ ਪੇਸ਼ਤਰ, ਧੁਰਦਰਗਾਹੀ ਦਿਤਾ ਜਣਾਈਆ। ਲਹਿੰਦੀ ਦਿਸ਼ਾ ਵੇਖੋ ਖੋਲ੍ਹ ਕੇ ਨੇਤਰ, ਨੈਣ ਨੈਣਾਂ ਨਾਲ ਉਠਾਈਆ। ਪੁਰਖ ਅਕਾਲ ਦੀਨਾਂ ਮਜ਼੍ਹਬਾਂ ਦਾ ਵਾਚਣ ਲੱਗਾ ਪੇਪਰ, ਪਰਦਿਆਂ ਵਿਚੋਂ ਪਰਦਾ ਆਪ ਉਠਾਈਆ। ਪਿਛਲੀ ਰੀਤੀ ਛੱਡਣੀ ਜਿਹੜਾ ਝਗੜਾ ਹੋਇਆ ਕੁਰਕਸ਼ੇਤਰ, ਕੁਛ ਅਗਲਾ ਲੇਖਾ ਦਿਆਂ ਦ੍ਰਿੜਾਈਆ। ਸੋਹਣਾ ਲਗਨ ਸੋਹਣਾ ਪ੍ਰਵਿਸ਼ਟਾ ਸੋਹਣਾ ਮਹੀਨਾ ਚੇਤਰ, ਚੇਤਨ ਹੋ ਕੇ ਵੇਖ ਵਖਾਈਆ। ਚਾਰ ਜੁਗ ਦਾ ਪਿਛਲਾ ਵਖਾਵਾਂ ਲੇਖਨ, ਪਰਦਾ ਉਹਲਾ ਆਪ ਉਠਾਈਆ। ਦੀਨ ਦੁਨੀ ਦਾ ਬਣ ਕੇ ਭੇਤਨ, ਭੇਵ ਅਭੇਦਾ ਦਿਆਂ ਖੁਲ੍ਹਾਈਆ। ਝਗੜਾ ਵੇਖਾਂ ਪੀਰ ਮੁੱਲਾ ਕ਼ਾਜ਼ੀ ਸ਼ੇਖ਼ਨ, ਚਰਚਾਂ ਵਿਚ ਪੋਪਾਂ ਫੋਲ ਫੁਲਾਈਆ। ਫਿਰ ਕੇ ਆਵਾਂ ਦੇਸ ਪ੍ਰਦੇਸਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਨਾਰਦ ਕਹੇ ਰਿਸ਼ੀ ਜੀ ਕਿਉਂ ਨਹੀਂ ਲਾਇਆ ਮਸਤਕ ਤਿਲਕ, ਤਰਸੂਲ ਨਜ਼ਰ ਕੋਇ ਨਾ ਆਈਆ। ਦੁਰਬਾਸ਼ਾ ਕਹੇ ਤੂੰ ਦੱਸ ਕਿਹੜੀ ਨਵੀਂ ਇੱਲਤ, ਮੈਨੂੰ ਦੇ ਸਮਝਾਈਆ। ਨਾਰਦ ਕਹੇ ਮੈਂ ਦੀਨ ਦੁਨੀ ਦੀ ਵੇਖੀ ਜ਼ਿੱਲਤ, ਚਾਰੋਂ ਕੁੰਟ ਖ਼ੁਆਰੀ ਨਜ਼ਰੀ ਆਈਆ। ਸਚ ਦਵਾਰੇ ਹੋਏ ਨਾ ਕਿਸੇ ਮਿੱਲਤ, ਪਾਰਬ੍ਰਹਮ ਪ੍ਰਭ ਮੇਲ ਨਾ ਕੋਇ ਮਿਲਾਈਆ। ਮੈਂ ਨੌ ਖੰਡ ਪ੍ਰਿਥਮੀ ਨੱਠਾ ਭੱਜਾ ਦੀਨਾਂ ਮਜ਼੍ਹਬਾਂ ਵਾਲੇ ਸਾਰੇ ਦਿਸੇ ਨਿੰਦਕ, ਚੁਗਲੀ ਨਿੰਦਿਆ ਵਿਚ ਰਹੇ ਕੁਰਲਾਈਆ। ਮਨ ਮਮਤਾ ਹੋਏ ਹਿੰਸਕ, ਅਹਿੰਸਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਨਾਰਦ ਕਹੇ ਦੁਰਬਾਸ਼ੇ ਕੁਛ ਆਪਣੀ ਦੱਸ ਮਤ, ਮਤਾ ਤੇਰੇ ਨਾਲ ਪਕਾਈਆ। ਕੀ ਦੁਨੀਆ ਦੀ ਹੋਵੇ ਦੁਰਗੱਤ, ਦੁਰਗਾ ਖੰਡਾ ਧਾਰ ਕੀ ਸਮਝਾਈਆ। ਕੀ ਬਾਵਨ ਗਿਆ ਦੱਸ, ਬਲ ਦਵਾਰੇ ਕੀ ਕਰ ਪੜ੍ਹਾਈਆ। ਕੀ ਰਾਮ ਕਿਹਾ ਬੇਟੇ ਦਸਰਥ, ਭੇਵ ਅਭੇਦਾ ਜਗਤ ਖੁਲ੍ਹਾਈਆ। ਕੀ ਕ੍ਰਿਸ਼ਨ ਚਲਾਉਣਾ ਰਥ, ਰਥਵਾਹੀ ਹੋ ਕੇ ਮਹਾਂਸਾਰਥੀ

❋

❋

ਰੂਪ ਵਟਾਈਆ। ਕੀ ਕਲਜੁਗ ਹੋਣਾ ਭੱਠ, ਭਠਿਆਰਾ ਅਗਨੀ ਅੱਗ ਤਪਾਈਆ। ਕੀ ਗੋਬਿੰਦ ਦੱਸ ਕੇ ਗਿਆ ਸਚ, ਸਹਿਜੇ ਦੇਣਾ ਸੁਣਾਈਆ। ਦੁਰਬਾਸ਼ਾ ਕਹੇ ਮੈਂ ਜੋੜਾਂ ਦੋਵੇਂ ਹੱਥ, ਨਿਉਂ ਕੇ ਸੀਸ ਨਿਵਾਈਆ। ਇਹ ਖੇਲ ਪ੍ਰਭੂ ਸਮਰਥ, ਦੂਜੀ ਚਲੇ ਨਾ ਕਿਸੇ ਚਤੁਰਾਈਆ। ਮੇਰੀ ਥੋੜ੍ਹੀ ਖੁਲ੍ਹੀ ਅੱਖ, ਨੇਤਰ ਲੋਚਣ ਨੈਣ ਹੋਈ ਰੁਸ਼ਨਾਈਆ । ਮੈਂ ਪ੍ਰਭੂ ਵੇਖਿਆ ਪ੍ਰਤੱਖ, ਜੋਤੀ ਜਾਤਾ ਨੂਰ ਅਲਾਹੀਆ। ਜੋ ਭਗਤਾਂ ਮਿਲੇ ਜਸ, ਸਿਫ਼ਤਾਂ ਵਿਚ ਸਾਲਾਹੀਆ। ਨਿਰਗੁਣ ਧਾਰ ਹੋ ਪ੍ਰਗਟ, ਸ਼ਬਦੀ ਡੰਕਾ ਰਿਹਾ ਵਜਾਈਆ। ਚਾਰ ਵਰਨ ਅਠਾਰਾਂ ਬਰਨ ਖੋਲ੍ਹ ਕੇ ਹੱਟ, ਨਾਮ ਭੰਡਾਰਾ ਇਕ ਵਰਤਾਈਆ। ਝਗੜਾ ਮੁਕਾ ਕੇ ਤੀਰਥ ਤਟ, ਅਠਸਠ ਡੇਰਾ ਰਿਹਾ ਢਾਹੀਆ। ਉੱਤਰ ਪੂਰਬ ਪੱਛਮ ਦੱਖਣ ਵੇਖੇ ਨਠ ਨਠ, ਦਹਿ ਦਿਸ਼ਾ ਆਪਣਾ ਪੰਧ ਮੁਕਾਈਆ। ਈਸਾ ਮੂਸਾ ਮੁਹੰਮਦ ਦੀ ਪਿੱਠ ਉਤੇ ਰੱਖਿਆ ਹੱਥ, ਹਲੂਣੇ ਨਾਲ ਰਿਹਾ ਜਗਾਈਆ। ਉਠੋ ਛੇਤੀ ਕਰੋ ਝਟ, ਲਹਿੰਦੀ ਦਿਸ਼ਾ ਪਏ ਦੁਹਾਈਆ। ਦੁਰਬਾਸ਼ਾ ਕਹੇ ਇਹੋ ਕੁਛ ਮੇਰੇ ਅੰਤਰ ਗਿਆ ਧਸ, ਤੈਨੂੰ ਦਿਤਾ ਸੁਣਾਈਆ। ਨਾਰਦ ਕਹੇ ਯਾਰ ਕਰ ਬਸ, ਬਸਤਾ ਆਪਣਾ ਲੈ ਬੰਨ੍ਹਾਈਆ। ਮੈਂ ਪੁਛਣਾ ਓਸ ਕੋਲੋਂ ਜੋ ਸਰਬ ਕਲਾ ਸਮਰਥ, ਇਕੋ ਦਾਤਾ ਆਦਿ ਜੁਗਾਦਿ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਨਾਰਦ ਕਹੇ ਦੁਰਬਾਸ਼ੇ ਕਿਥੇ ਤੇਰੇ ਯੋਧੇ ਸੂਰਬੀਰ, ਮੈਨੂੰ ਦੇ ਵਖਾਈਆ। ਕਿਥੇ ਤੇਰੇ ਤਰਕਸ਼ ਤੀਰ, ਕਮਾਨ ਕੰਧ ਨਾ ਕੋਇ ਟਿਕਾਈਆ। ਚਾਰੋਂ ਕੁੰਟ ਨਾ ਦਿਸੇ ਵਹੀਰ, ਪਾਂਧੀ ਪੰਧ ਨਾ ਕੋਇ ਮੁਕਾਈਆ। ਦੁਰਬਾਸ਼ੇ ਨੇਤਰ ਵਹਾ ਕੇ ਨੀਰ, ਹੰਝੂ ਦਿਤੇ ਵਖਾਈਆ। ਕਿ ਕਿਸੇ ਦੇ ਹੱਥ ਜਗਤ ਵਾਲੀ ਨਹੀਂ ਤਕ਼ਦੀਰ, ਤਦਬੀਰ ਸਮਝ ਕਿਸੇ ਨਾ ਆਈਆ। ਕੋਟਨ ਕੋਟ ਹੋ ਕੇ ਗਏ ਸ਼ਾਹ ਹਕੀਰ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਆਪਣਾ ਫੇਰਾ ਪਾਈਆ। ਗੁਰ ਅਵਤਾਰ ਪੈਗ਼ੰਬਰ ਹੋਏ ਦਿਲਗੀਰ, ਸਾਂਤਕ ਸਤਿ ਨਾ ਕੋਇ ਕਰਾਈਆ। ਦੀਨ ਦੁਨੀ ਨੂੰ ਬੰਨ੍ਹ ਕੇ ਸ਼ਰਅ ਦੀ ਵਿਚ ਜ਼ੰਜੀਰ, ਮਨੁੱਸ਼ ਮਨੁੱਸ਼ਾਂ ਨਾਲ ਦਿਤੇ ਲੜਾਈਆ। ਹੋਕਾ ਦਿਤਾ ਉਚ ਮੰਜ਼ਲ ਚੜ੍ਹ ਕੇ ਕਬੀਰ, ਬਿਨਾ ਕਾਅਬਿਆਂ ਤੋਂ ਦਿਤਾ ਦ੍ਰਿੜਾਈਆ। ਕਲਜੁਗ ਅੰਤ ਸ੍ਰੀ ਭਗਵਾਨ ਆਵੇ ਅਖ਼ੀਰ, ਆਖ਼ਰ ਵਾਲਾ ਲੇਖਾ ਦਏ ਮੁਕਾਈਆ। ਦੋ ਜਹਾਨਾਂ ਮਰਦ ਮਰਦਾਨਾ ਨੌਜਵਾਨਾ ਬਣ ਦਸਤਗੀਰ, ਦਾਮਨਗੀਰ ਇਕੋ ਸੋਭਾ ਪਾਈਆ । ਪਿਛਲੀ ਕੀਤੀ ਤੇ ਮਾਰੇ ਲਕੀਰ, ਅਗਲਾ ਹੁਕਮ ਆਪ ਸੁਣਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਸਭ ਦੇ ਹਿਰਦੇ ਦੇਵੇ ਚੀਰ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਹੁਕਮ ਇਕ ਸੁਣਾਈਆ। ਨਾਰਦ ਕਹੇ ਮੁਨੀ ਜੀ ਆਪਣੀ ਖੋਲ੍ਹ ਕੇ ਦੱਸੋ ਪੁਸਤਕ, ਕੀ ਕਥਾ ਰਹੀ ਸੁਣਾਈਆ। ਦੁਰਬਾਸ਼ਾ ਕਹੇ ਜਾਂ ਮੈਂ ਵੇਖਿਆ ਮੈਨੂੰ ਨਜ਼ਰੀ ਆਵੇ ਇਕੋ ਮੁਰਸ਼ਦ, ਮੁਰੀਦ ਮੁਰੀਦਾਂ ਸੋਭਾ ਪਾਈਆ। ਜਿਸ ਦੀ ਸਾਰਿਆਂ ਕਰਨੀ ਉਲਫ਼ਤ, ਸਿਫ਼ਤਾਂ ਵਿਚ ਸਾਲਾਹੀਆ। ਓਹ ਦੀਨ ਦੁਨੀ ਨਾਲੋਂ ਗੁਰ ਅਵਤਾਰ ਪੈਗ਼ੰਬਰਾਂ ਦੀ ਕਰੇ ਰੁਖਸਤ, ਛੁੱਟੀ ਸਭ ਨੂੰ ਦਏ ਦਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਨਾਰਦ ਕਹੇ ਮੁਨੀ ਜੀ ਕੁਛ ਦੱਸੋ ਅਗੰਮਾ ਮੰਤਰ, ਮੰਤਵ ਹੱਲ ਕਰਾਈਆ। ਕੀ ਵਡਿਆਈ ਮਿਲੇ ਥਾਨ ਥਨੰਤਰ, ਸਹਿਜ ਦੇਣਾ ਸੁਣਾਈਆ। ਕੀ ਵੇਖਿਆ ਨਿਜ ਅੰਤਰ, ਨਿਰੰਤਰ ਪਰਦਾ ਦੇਣਾ ਚੁਕਾਈਆ। ਕੀ ਤੁਹਾਡਾ ਚਲੇ ਜੰਤਰ, ਜਗਹ ਜਗਹ ਕੀ ਵਡਿਆਈਆ। ਕੀ ਸਾੜੋ ਫੂਕੋ ਤੰਤਰ, ਤ੍ਰੈਗੁਣ ਦਏ ਦੁਹਾਈਆ। ਕੀ ਲੇਖਾ ਬ੍ਰਹਮੇ ਦੇ ਮਨਵੰਤਰ,

❋

❋

ਪਰਦਾ ਦੇਣਾ ਚੁਕਾਈਆ। ਕੀ ਖੇਲ ਹੋਣਾ ਉਤੇ ਗਗਨ ਗਗਨੰਤਰ, ਜ਼ਿਮੀਂ ਅਸਮਾਨਾਂ ਕੀ ਦੁਹਾਈਆ। ਕੀ ਸ਼ੰਕਰ ਦੱਸੇ ਭਸਮੰਤਰ, ਮਾਟੀ ਖ਼ਾਕ ਕਵਣ ਉਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਹੁਕਮ ਇਕ ਵਰਤਾਈਆ। ਦੁਰਬਾਸ਼ਾ ਕਹੇ ਨਾਰਦ ਨੀਚੇ ਝਾਕ, ਝਾਕੀ ਇਕ ਵਖਾਈਆ। ਸਚ ਦਰ ਦਾ ਵੇਖ ਤਾਕ, ਤਾਲਾ ਨਜ਼ਰ ਕੋਇ ਨਾ ਆਈਆ। ਜਿਸ ਨੇ ਪੈਗ਼ੰਬਰਾਂ ਨੂੰ ਦੇਣੇ ਤਲਾਕ, ਨਾਤਾ ਉਮਤ ਨਾਲੋਂ ਤੁੜਾਈਆ। ਓਹ ਪ੍ਰਗਟ ਹੋਇਆ ਨਾਲ ਇਤਫ਼ਾਕ, ਇਤਫ਼ਾਕੀਆ ਗਿਆ ਆਈਆ। ਸਭ ਦਾ ਲਹਿਣਾ ਦੇਣਾ ਲੇਖਾ ਕਰੇ ਬੇਬਾਕ, ਖਾਤੇ ਫੋਲੇ ਥਾਉਂ ਥਾਈਂਆ। ਸਦੀ ਚੌਧਵੀਂ ਪੂਰਾ ਕਰੇ ਭਵਿਖਤ ਵਾਕ, ਵਾਕਫ਼ਕਾਰ ਹੋ ਕੇ ਖ਼ਲਕ ਖ਼ੁਦਾਈਆ। ਕਲਜੁਗ ਮੇਟੇ ਰੈਣ ਅੰਧੇਰੀ ਰਾਤ, ਸਤਿਜੁਗ ਸਾਚਾ ਚੰਦ ਚਮਕਾਈਆ। ਜਨ ਭਗਤਾਂ ਦੇਵੇ ਧੂੜੀ ਖ਼ਾਕ, ਟਿੱਕੇ ਨਾਮ ਵਾਲੇ ਰਮਾਈਆ। ਧੁਰ ਦਾ ਬਣ ਕੇ ਮਿੱਤਰ ਅਹਿਬਾਬ, ਤਾਰ ਸਿਤਾਰ ਇਕ ਹਿਲਾਈਆ। ਅੰਦਰੋਂ ਬਦਲ ਦੇਵੇ ਮਜਾਜ਼, ਮਜ਼ਾ ਆਪਣਾ ਨਾਮ ਚਖਾਈਆ। ਚਾਰ ਵਰਨ ਅਠਾਰਾਂ ਬਰਨ ਦੇਵਣਹਾਰਾ ਸਚ ਇਮਦਾਦ, ਇਮਦਾਦੀ ਇਕੋ ਨੂਰ ਅਲਾਹੀਆ। ਜਿਸ ਨੇ ਗੁਰ ਅਵਤਾਰ ਪੈਗ਼ੰਬਰਾਂ ਨੂੰ ਦਿਤਾ ਖ਼ਤਾਬ, ਮੁਖ਼ਾਤਬ ਹੋ ਕੇ ਇਨਸਾਫ਼ ਨਾ ਕੋਇ ਜਣਾਈਆ। ਸਦੀ ਚੌਧਵੀਂ ਅੰਤ ਅਖ਼ੀਰ ਬੇਨਜ਼ੀਰ ਲਾਸ਼ਰੀਕ ਦੇਣਾ ਜਵਾਬ, ਜਵਾਬ ਤਲਬੀ ਵਿਚ ਸਾਰੇ ਦੇਣ ਦੁਹਾਈਆ। ਸਾਚਾ ਮੰਦਰ ਗ੍ਰਹਿ ਸੁਹਾਉਣਾ ਉਚ ਮੁਨਾਰਾ ਮਹਿਰਾਬ, ਮਹਿਬੂਬ ਇਕੋ ਨਜ਼ਰੀ ਆਈਆ। ਜਿਸ ਨੂੰ ਸੱਯਦਾ ਕਰਨਾ ਸੀਸ ਝੁਕਾਉਣਾ ਨਾਲ ਅਦਾਬ, ਡੰਡਾਵਤ ਬੰਦਨਾ ਕਹਿ ਕੇ ਧੂੜੀ ਖ਼ਾਕ ਲੈਣੀ ਰਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਨੇ ਚਾਰ ਵਰਨ ਅਠਾਰਾਂ ਬਰਨ ਹਿੰਦੂ ਮੁਸਲਿਮ ਸਿੱਖ ਈਸਾਈ ਦਾ ਬਦਲ ਦੇਣਾ ਸਮਾਜ, ਸਮੇਂ ਦਾ ਮਾਲਕ ਆਪਣਾ ਹੁਕਮ ਵਰਤਾਈਆ। ਨਾਰਦ ਕਹੇ ਦੁਰਬਾਸ਼ੇ ਕਰ ਲੈ ਅੱਜ ਤਿਆਰੀ, ਤ੍ਰੈਗੁਣ ਅਤੀਤਾ ਹੋ ਕੇ ਅੱਜ ਰਿਹਾ ਜਣਾਈਆ। ਖੇਲ ਵੇਖਣੀ ਨਿਰੰਕਾਰੀ, ਜੋ ਨਿਰਗੁਣ ਨਿਰਵੈਰ ਨਿਰਾਕਾਰ ਰਿਹਾ ਕਰਾਈਆ। ਓਹ ਤੇਰੀ ਭੂਮਿਕਾ ਸਾਰੀ, ਜਿਥੇ ਨੌ ਨੌਂ ਚੱਕਰ ਲਾ ਕੇ ਆਪਣਾ ਝਟ ਲੰਘਾਈਆ। ਸਮਾਧੀ ਵਿਚ ਲਾਉਂਦਾ ਸੈਂ ਤਾੜੀ, ਤਾਰਿਕਾ ਮੰਡਲ ਤੋਂ ਪਰੇ ਆਪਣੀ ਸੁਰਤ ਚੜ੍ਹਾਈਆ। ਪ੍ਰਕਾਸ਼ ਤਕਦਾ ਸੈਂ ਵਿਚ ਨਾੜੀ, ਨੂਰ ਨੂਰ ਨੂਰ ਰੁਸ਼ਨਾਈਆ। ਜਿਹੜਾ ਜੰਗਲ ਹੁੰਦਾ ਸੀ ਉਜਾੜੀ, ਜੂਹਾਂ ਬੇਲਿਆਂ ਵੰਡ ਵੰਡਾਈਆ। ਓਥੇ ਖੇਲ ਹੋਣਾ ਅਪਰ ਅਪਾਰੀ, ਅਗੰਮ ਅਗੋਚਰ ਅਲਾਹ ਦਏ ਨੂਰ ਖ਼ੁਦਾਈਆ। ਜਿਥੇ ਭਗਤਾਂ ਦੀ ਫੁਲਵਾੜੀ, ਗੁਰਮੁਖ ਬੈਠੇ ਆਸਣ ਲਾਈਆ। ਨਾਰਦ ਕਹੇ ਮੈਂ ਜਾ ਕੇ ਸੇਵਾ ਕਰਾਂ ਤੇ ਪਹਿਲਾਂ ਫੇਰਾਂ ਬਹਾਰੀ, ਬਹਾਰ ਗੁਲਸ਼ਨ ਵਾਲੀ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਨਿਰਵੈਰ ਇਕ ਅਵਤਾਰੀ, ਅਵਤਾਰਾਂ ਦਾ ਮਾਲਕ ਆਪ ਅਖਵਾਈਆ।

੧੨ ਚੇਤ ਸ਼ਹਿਨਸ਼ਾਹੀ ਸੰਮਤ ੫ ਨਿਰੰਜਣ ਸਿੰਘ ਦੇ ਘਰ ਗੁਰੂਕੁਲ ਖਾਨ

ਦੁਰਬਾਸ਼ਾ ਕਹੇ ਨਾਰਦਾ ਏਥੇ ਹੁੰਦੀ ਸੀ ਡਲ ਡੂੰਘੀ, ਬਾਈ ਹੱਥ ਵੇਖ ਵਖਾਈਆ। ਮੈਂ ਰੱਖ ਗਿਆ ਸਾਂ ਤੂੰਬੀ, ਹੱਥਾਂ ਨਾਲ ਟਿਕਾਈਆ।

❋

❋

ਮੈਂ ਵਾਜਾਂ ਮਾਰਦਾ ਕਿਸੇ ਪਾਸਿਉਂ ਨਹੀਂ ਕੂੰਦੀ, ਲੱਭਿਆਂ ਹੱਥ ਨਾ ਆਈਆ। ਨਾਰਦ ਕਿਹਾ ਤੂੰ ਤੁਕ ਗਾ ਤੂੰ ਹੀ ਤੂੰ ਦੀ, ਤੂੰ ਮੇਰਾ ਮੈਂ ਤੇਰਾ ਰਾਗ ਅਲਾਈਆ। ਤੂੰਬੀ ਬੋਲੀ ਮੈਂ ਰਾਹ ਤਕਦੀ ਡੰਡੀ ਵੇਖਾਂ ਸੱਚੇ ਸਤਿਗੁਰੂ ਦੀ, ਜੋ ਪੁਰਖ ਅਕਾਲ ਇਕ ਅਖਵਾਈਆ। ਜਿਸ ਨੇ ਖੇਲ ਕੀਤੀ ਕੌਰਵ ਪਾਂਡਵ ਯੁੱਧ ਸ਼ੁਰੂ ਦੀ, ਬਿਨ ਸ਼ਰਅ ਦਿਤੇ ਟਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਇਕ ਸੁਣਾਈਆ। ਤੂੰਬੀ ਕਹੇ ਰਿਸ਼ੀ ਜੀ ਮੈਂ ਨਹੀਂ ਲੁਕੀ, ਲੁਕਿਆ ਬੇਪਰਵਾਹੀਆ। ਮੈਂ ਨਹੀਂ ਸੁੱਤੀ, ਸੁੱਤਾ ਜਗਤ ਜਹਾਨ ਨਜ਼ਰੀ ਆਈਆ। ਦੁਰਬਾਸ਼ਾ ਕਹੇ ਤੂੰ ਕਿਉਂ ਨਹੀਂ ਉਠੀ, ਮੈਨੂੰ ਦੇ ਜਣਾਈਆ। ਨਾਰਦ ਕਹੇ ਅਜੇ ਤੇਰੇ ਨਾਲ ਰੁੱਠੀ, ਪਹਿਲੋਂ ਲੈ ਮਨਾਈਆ। ਜਿੰਨਾਂ ਚਿਰ ਧਾਰ ਨਾ ਬਣੀ ਦੋ ਤੁਕੀ, ਸੋਹੰ ਢੋਲਾ ਗਾਈਆ। ਓਨਾਂ ਚਿਰ ਮੰਜ਼ਲ ਨਹੀਂ ਮਿਲਣੀ ਉਚੀ, ਸਚ ਦਵਾਰ ਨਾ ਕੋਇ ਸੁਹਾਈਆ। ਵਾਸਨਾ ਨਹੀਂ ਆਉਣੀ ਸੁੱਚੀ, ਸਤਿ ਨਾ ਕੋਇ ਬਣਾਈਆ। ਸੁਹੰਜਣੀ ਨਹੀਂ ਹੋਣੀ ਰੁੱਤੀ, ਰੁਤੜੀ ਨਾ ਕੋਇ ਮਹਿਕਾਈਆ। ਭਾਗ ਨਾ ਲਗਣਾ ਜੁੱਸੀਂ, ਜਿਸਮ ਜ਼ਮੀਰ ਨਾ ਕੋਇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਤੂੰਬੀ ਕਹੇ ਮੈਂ ਵੇਖਾਂ ਇਕੋ ਬਾਪੂ, ਜਿਸ ਨੂੰ ਬਾਪ ਈਸਾ ਕਹਿ ਕੇ ਗਿਆ ਜਣਾਈਆ। ਜਿਸ ਦਾ ਮੁਹੰਮਦ ਨਿੱਕਾ ਜਿਹਾ ਕਾਕੂ, ਨਿੱਕਾ ਨਿੱਕਾ ਜਿਹਾ ਨਜ਼ਰੀ ਆਈਆ। ਮੂਸਾ ਮੂੰਹ ਦੇ ਭਾਰ ਡਿੱਗ ਕੇ ਵਹਾਏ ਆਂਸੂ, ਨੈਣਾਂ ਨੀਰ ਵਹਾਈਆ। ਮੁਨੀ ਓਨ੍ਹਾਂ ਵਲ ਝਾਕੂ, ਕੁਰਕਸ਼ੇਤਰ ਨਾ ਕੋਇ ਵਡਿਆਈਆ। ਹੁਕਮ ਦੇਣਾ ਓਧਰ ਭੇਜਣਾ ਸ਼ਬਦ ਡਾਕੂ, ਡਿਕਟੇਟਰ ਇਕੋ ਦੇਣਾ ਬਣਾਈਆ। ਜੋ ਪਿਛਲੀ ਸ਼ਰਅ ਦੀ ਰੱਸੀ ਕਾਟੂ, ਖਟਕਾ ਧੁਰ ਦਾ ਦਏ ਜਣਾਈਆ। ਸ੍ਰਿਸ਼ਟੀ ਭੁਆਵੇ ਵਾਂਗ ਲਾਟੂ, ਮਧਾਣੀਆਂ ਥਲ ਅਸਗਾਹ ਦੇਣ ਦੁਹਾਈਆ। ਵੇਖੇ ਨਿੱਕੇ ਨਿੱਕੇ ਟਾਪੂ, ਜਿਥੇ ਟੱਪਿਆਂ ਵਾਲੀ ਪੜ੍ਹਾਈਆ। ਗੁਰ ਅਵਤਾਰ ਪੈਗ਼ੰਬਰਾਂ ਜੋ ਖੇਲ ਵਖਾਏ ਮਾਟੂ, ਮਾਟੋ ਸਭ ਦੇ ਵੇਖ ਵਖਾਈਆ। ਮੰਜ਼ਲ ਚੜ੍ਹ ਕੇ ਵੇਖੇ ਘਾਟੂ, ਘਾਟੇ ਵਿਚ ਲੋਕਾਈਆ। ਬਣਿਆ ਰਹੇ ਕੋਈ ਨਾ ਨਾਢੂ, ਨਰ ਨਰਾਇਣ ਦਏ ਸਜ਼ਾਈਆ। ਖੇਲ ਕਰੇ ਗਾਡ ਗਾਡੂ, ਗਾਈਡ ਹੋ ਕੇ ਰਸਤਾ ਦਏ ਵਖਾਈਆ। ਕੀ ਹੋਇਆ ਜੇ ਏਥੇ ਲੜ ਕੇ ਮਰ ਗਏ ਯਾਦੂ, ਯਾਦਵ ਬੰਸ ਦੁਹਾਈਆ। ਓਸ ਵੇਲੇ ਤਰਿਆਸੀ ਸੌ ਤ੍ਰੇਹਠ ਮਰੇ ਸੀ ਸਾਧੂ, ਕਲਪਣਾ ਵਿਚ ਰਹੇ ਕੁਰਲਾਈਆ। ਓਨ੍ਹਾਂ ਵਿਚੋਂ ਮਨਤੀਸ਼ਾ ਦਿਸੇ ਆਗੂ, ਜੋ ਮੰਤਵ ਸਾਰੇ ਵੇਖ ਵਖਾਈਆ। ਅਵਧੂਤ ਹੁੰਦਾ ਸੀ ਬਾਗੂ, ਸੂਰਬੀਰ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਤੂੰਬੀ ਕਹੇ ਨਾਰਦ ਜੀ ਮੈਂ ਵੇਖਣ ਚਲੀ ਸਾਂ ਲੋਟਾ, ਮਸਜਦਾਂ ਵਿਚ ਧਿਆਨ ਲਗਾਈਆ। ਮੈਂ ਫਿਰਿਆ ਪੋਟਾ ਪੋਟਾ, ਭੱਜੀ ਵਾਹੋ ਦਾਹੀਆ। ਜਿਧਰ ਵੇਖਾਂ ਓਧਰ ਸਤ ਰੰਗ ਦਾ ਨਜ਼ਰੀ ਆਏ ਸੋਟਾ, ਸੂਰਬੀਰ ਇਕੋ ਹੱਥ ਉਠਾਈਆ। ਤੂੰਬੀ ਕਹੇ ਨਾਰਦ ਜੀ ਦੁਰਬਾਸ਼ੇ ਜੀ ਤੁਸੀਂ ਵੀ ਸਾਂਭ ਲਓ ਆਪਣਾ ਲੰਗੋਟਾ, ਬੋਦੀ ਟਿੱਕੇ ਵੇਖ ਵਖਾਈਆ। ਓਧਰ ਦੁਰਗਾ ਸ਼ਿੰਗਾਰ ਕਰਦੀ ਫਿਰੇ ਲਾਲ ਚੁੰਨੀ ਨੂੰ ਲਾ ਕੇ ਚਿੱਟਾ ਗੋਟਾ, ਬਸਤਰ ਭੂਸ਼ਣ ਰਹੀ ਸਜਾਈਆ। ਕਾਲ ਦੀ ਜਗਾ ਕੇ ਆਪਣੀ ਖੱਪਰੀ ਵਿਚ ਜੋਤਾ, ਪ੍ਰਭ ਅੱਗੇ ਧਿਆਨ ਲਗਾਈਆ। ਮੇਰੇ ਪ੍ਰਭੂ ਕਲਜੁਗ ਜੀਵ ਮੇਰੇ ਖਾਣ ਵਾਸਤੇ ਨਹੀਂ ਕੋਈ ਬਹੁਤਾ, ਥੋੜ੍ਹਾ ਜਿਹਾ ਨਜ਼ਰੀ ਆਈਆ। ਇਹ ਸੁਣ ਕੇ ਮੁਹੰਮਦ ਪੈ ਗਿਆ ਵਿਚ ਸੋਚਾ, ਹੱਥ ਮੱਥੇ ਉਤੇ ਰਖਾਈਆ । ਈਸਾ ਕਹੇ ਕੀ ਗਾਇਆ ਸਲੋਕਾ,

❋

❋

ਸੁਨੇਹੜਾ ਕੀ ਸੁਣਾਈਆ। ਮੂਸਾ ਕਹੇ ਮੈਂ ਜਿਧਰ ਵੇਖਾਂ ਓਧਰ ਤੱਕਾਂ ਲੋਥਾਂ, ਲੋਇਣ ਮੇਰੇ ਦੇਣ ਦੁਹਾਈਆ। ਤੂੰਬੀ ਕਹੇ ਨਾਰਦ ਜੀ ਤੁਹਾਡਾ ਕੀ ਕਹੇ ਪੋਥਾ, ਮੈਨੂੰ ਦਿਓ ਸਮਝਾਈਆ। ਦੁਰਬਾਸ਼ੇ ਗ਼ੁੱਸੇ ਵਿਚ ਨਾ ਹੋਵੀਂ ਹੋਛਾ, ਹੁਸ਼ਿਆਰੀ ਨਾਲ ਦੇਵਾਂ ਦ੍ਰਿੜਾਈਆ। ਆਪਣਾ ਪੋਸ਼ ਵੇਖੋ ਕੀ ਕਹੇ ਗੋਸ਼ਾ, ਕ਼ਸਮ ਖਾ ਕੇ ਦੇਣਾ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਇਕੋ ਦੇਵੇ ਧੁਰ ਦਾ ਵਰ, ਦਰ ਇਕੋ ਇਕ ਸੁਹਾਈਆ। ਤੂੰਬੀ ਕਹੇ ਮੈਂ ਲੁਕੀ ਨਹੀਂ ਮੈਂ ਗਈ ਦਿਸ਼ਾ ਲਹਿੰਦੀ, ਭੱਜੀ ਨੱਠੀ ਆਪਣਾ ਪੰਧ ਮੁਕਾਈਆ। ਮੈਂ ਜਾ ਕੇ ਨਬੀਆਂ ਹੱਥੀਂ ਲਾਈ ਮਹਿੰਦੀ, ਸੋਹਣਾ ਲਾਲ ਰੰਗ ਰੰਗਾਈਆ। ਹੌਲੀ ਹੌਲੀ ਆਈ ਕਹਿੰਦੀ, ਵੇ ਵੀਰੋ ਤੁਹਾਡੀ ਸਦੀ ਚੌਧਵੀਂ ਅੰਤਮ ਪਏ ਦੁਹਾਈਆ। ਤੁਹਾਡੀ ਸਭਾ ਕਿਥੇ ਬਹਿੰਦੀ, ਮੈਨੂੰ ਦਿਓ ਸਮਝਾਈਆ। ਕਿਹੜੀ ਧਾਰ ਭਾਣਾ ਸਹਿੰਦੀ, ਹੁਕਮੇ ਵਿਚ ਸੀਸ ਨਿਵਾਈਆ। ਸਾਰੇ ਕਹਿਣ ਸਾਡੀ ਅੰਤਮ ਕਲਾ ਢਹਿੰਦੀ, ਚਾਰੋਂ ਕੁੰਟ ਰਿਹਾ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਹੁਕਮ ਇਕ ਸੁਣਾਈਆ। ਤੂੰਬੀ ਕਹੇ ਮੇਰੇ ਵਿਚ ਨਹੀਂ ਕੋਈ ਪਾਣੀ, ਜਲਧਾਰ ਨਾ ਕੋਇ ਵਡਿਆਈਆ। ਮੈਂ ਪੜ੍ਹੀ ਨਹੀਂ ਕੋਈ ਬਾਣੀ, ਰਾਗ ਨਾਦ ਢੋਲੇ ਗਾਈਆ। ਮੈਂ ਸੁਣੀ ਨਹੀਂ ਕੋਈ ਕਹਾਣੀ, ਅੱਖਰਾਂ ਵਾਲੀ ਸਿਫ਼ਤ ਸਾਲਾਹੀਆ। ਮੈਂ ਬਣੀ ਨਹੀਂ ਰਾਣੀ, ਮੰਦਰਾਂ ਵਿਚ ਡੇਰੇ ਲਾਈਆ। ਮੈਂ ਬਣੀ ਨਹੀਂ ਸਵਾਣੀ, ਸ਼ਾਹ ਸੁਲਤਾਨਾਂ ਘਰ ਸੋਭਾ ਪਾਈਆ। ਮੈਂ ਇਕੋ ਤੱਕਦੀ ਪੁਰਖ ਅਕਾਲ ਜਾਣ ਜਾਣੀ, ਜੁਗ ਚੌਕੜੀ ਸਭ ਦੇ ਲੇਖੇ ਰਿਹਾ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਧੁਰ ਦਾ ਵਰ, ਧੁਰ ਫ਼ਰਮਾਨਾ ਇਕ ਦ੍ਰਿੜਾਈਆ। ਤੂੰਬੀ ਕਹੇ ਮੈਂ ਲਹਿੰਦੀ ਦਿਸ਼ਾ ਵੇਖਾਂ ਤੰਬਾ ਤੰਬੀ, ਤਹਿਮਤ ਵਾਲੇ ਫੋਲ ਫੁਲਾਈਆ। ਜਾਂ ਵੇਖਿਆ ਰਵਿਦਾਸ ਫੜੀ ਕ਼ਲਮ ਹੱਥੋਂ ਛੱਡੀ ਰੰਬੀ, ਨਾਮ ਵਾਲੀ ਆਰ, ਪਾਰ ਰਿਹਾ ਕਰਾਈਆ। ਮੇਰਾ ਦਿਲ ਹਿਲ ਗਿਆ ਭੈ ਵਿਚ ਕੰਬੀ, ਸੁਧ ਰਹੀ ਨਾ ਰਾਈਆ। ਹਾਏ ਬਹੁੜੀ ਪ੍ਰਭ ਨੇ ਮੇਟ ਦੇਣੇ ਦੰਭੀ, ਪਖੰਡੀ ਰਹਿਣ ਕੋਇ ਨਾ ਪਾਈਆ। ਜਾਂ ਤੱਕਿਆ ਗੋਬਿੰਦ ਹੱਥ ਨੰਗੀ ਚੰਡੀ, ਚੰਡਾਲਾਂ ਕਰੇ ਸਫ਼ਾਈਆ । ਦੀਨ ਮਜ਼੍ਹਬ ਦੀ ਰਹਿਣ ਨਹੀਂ ਦੇਣੀ ਡੰਡੀ, ਡੰਡਾਵਤ ਇਕੋ ਰਿਹਾ ਜਣਾਈਆ। ਸਭ ਦੀ ਕਰਾ ਕੇ ਖ਼ਾਨਾਜੰਗੀ, ਕੂੜ ਘਰਾਨੇ ਦੇਣੇ ਮਿਟਾਈਆ। ਸ਼ਬਦੀ ਹੁਕਮ ਲਾ ਪਾਬੰਦੀ, ਧੁਰ ਫ਼ਰਮਾਨਾ ਇਕ ਦ੍ਰਿੜਾਈਆ। ਤੂੰਬੀ ਕਹੇ ਮੈਂ ਬੜੀ ਮੁਸ਼ਕਲ ਨਾਲ ਜਲਾਂ ਥਲਾਂ ਲੰਘੀ, ਸਰਾਂਵਾਂ ਵਿਚ ਆਪਣਾ ਡੇਰਾ ਲਾਈਆ। ਮੇਰੇ ਅੰਦਰ ਆਈ ਗ਼ਮੀ, ਖ਼ੁਸ਼ੀ ਪੱਲੂ ਗਈ ਛੁਡਾਈਆ। ਮੈਂ ਹੈਰਾਨ ਹੋਈ ਪ੍ਰਭੂ ਨੇ ਕੀ ਕਰਨੀ ਖੇਲ ਨਵੀਂ, ਨਵ ਨੌ ਚਾਰ ਆਪਣਾ ਹੁਕਮ ਵਰਤਾਈਆ। ਗੁਰ ਅਵਤਾਰ ਪੈਗ਼ੰਬਰ ਚਾਰ ਜੁਗ ਦੇ ਬੱਚੇ ਸ਼ਬਦ ਦੀ ਸਿਫ਼ਤ ਵਾਲੇ ਕਵੀ, ਸਾਰ ਸ਼ਬਦ ਦੀ ਸਾਰ ਕਿਸੇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਨਿਰਗੁਣ ਧਾਰ ਅਵਤਾਰ ਚਵੀ, ਚਹੁੰ ਜੁਗਾਂ ਦਾ ਲੇਖਾ ਛਿੰਨ ਵਿਚ ਪਾਰ ਕਰਾਈਆ।

❋

❋

੧੨ ਚੇਤ ਸ਼ਹਿਨਸ਼ਾਹੀ ਸੰਮਤ ੫ ਠਾਕਰ ਸਿੰਘ ਦੇ ਗ੍ਰਹਿ ਪਿੰਡ ਨਾਨਕ ਪੁਰਾ

ਦੁਰਬਾਸ਼ਾ ਕਹੇ ਨਾਰਦ ਮੈਂਂ ਏਥੇ ਕੀਤਾ ਸੀ ਕਿਛ ਤਪ, ਜਿਥੇ ਠਾਕਰ ਸਿੰਘ ਠਾਕਰ ਰਿਹਾ ਬਹਾਈਆ। ਬਿਸੀਅਰ ਕਾਲੇ ਹੁੰਦੇ ਸੀ ਸੱਪ, ਜੰਗਲ ਜੂਹ ਵਿਚ ਦੁਹਾਈਆ। ਮੈਂ ਬਿਨ ਰਸਨਾ ਤੋਂ ਕਰਦਾ ਸੀ ਜਪ, ਜਿਹਵਾ ਬੱਤੀ ਦੰਦ ਨਾ ਕੋਇ ਹਿਲਾਈਆ । ਨਿਜ ਅੰਤਰ ਆਤਮ ਲੈਂਦਾ ਸਾਂ ਰਸ, ਰਸਨਾ ਰਸ ਨਾ ਕੋਇ ਵਖਾਈਆ। ਪਰਕਾਸ਼ ਵੇਖਦਾ ਸਾਂ ਬਿਨਾ ਰਵ ਸਸ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਨਿਜ ਨੇਤਰ ਖੋਲ੍ਹ ਕੇ ਅੱਖ, ਪ੍ਰਤੱਖ ਮਿਲਦਾ ਸਾਂ ਹੱਕ ਗੁਸਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਨਾਰਦ ਕਹੇ ਮੁਨੀ ਜੀ ਤਪ ਕੀਤਾ ਕਿ ਚੜ੍ਹਿਆ ਸੀ ਏਥੇ ਤਾਪ, ਮੈਨੂੰ ਦਿਓ ਜਣਾਈਆ। ਜਪ ਕੀਤਾ ਕਿ ਵੇਖਿਆ ਬਾਪ, ਪਿਤਾ ਪੁਰਖ ਅਕਾਲ ਧੁਰਦਰਗਾਹੀਆ। ਨੂਰ ਤੱਕਿਆ ਕਿ ਲੋਕਮਾਤ, ਪਰਦਾ ਦੇਣਾ ਉਠਾਈਆ। ਦਿਵਸ ਤੱਕਿਆ ਕਿ ਰਾਤ, ਘੜੀ ਪਲ ਕਵਣ ਵੰਡ ਵੰਡਾਈਆ। ਸ਼ਬਦ ਸੁਣਿਆ ਕਿ ਭਵਿਖਤ ਵਾਕ, ਭੇਵ ਦੇਣਾ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਇਕ ਦ੍ਰਿੜਾਈਆ। ਦੁਰਬਾਸ਼ਾ ਕਹੇ ਨਾਰਦ ਦੱਸਾਂ ਕੀ ਕਥਾ, ਰਸਨਾ ਕਹਿਣ ਕਿਛ ਨਾ ਪਾਈਆ। ਇਕ ਦਿਨ ਮੈਂ ਹੱਥ ਰੱਖਿਆ ਆਪਣੇ ਮੱਥਾ, ਮਸਤਕ ਉਤੇ ਟਿਕਾਈਆ। ਯਾਦ ਕੀਤਾ ਯੋਗ ਯਥਾ, ਯਥਾਰਥ ਧਿਆਨ ਲਗਾਈਆ। ਮੈਂ ਤੱਕਿਆ ਗੋਬਿੰਦ ਜਿਸ ਵਛਾਇਆ ਸੱਥਰ ਸਥਾ, ਯਾਰੜਾ ਰਾਹ ਤਕਾਈਆ। ਮੇਰੀਆਂ ਰੋ ਪਈਆਂ ਅੱਖਾਂ, ਨੈਣ ਦੇਣ ਦੁਹਾਈਆ। ਕਵਣ ਏਸ ਦਾ ਮੀਤ ਮੁਰਾਰ ਸਖ਼ਾ, ਜੋ ਸਖ਼ੀਆਂ ਵਾਲੇ ਕਾਹਨ ਰਿਹਾ ਤਜਾਈਆ। ਜਿਸ ਦਾ ਸੂਰਬੀਰ ਜੋਧਾ ਬੱਚਾ, ਨੌਜਵਾਨਾ ਨਜ਼ਰੀ ਆਈਆ। ਜਾਂ ਤੱਕਿਆ ਨਾਤਾ ਜੁੜਿਆ ਵੇਖਿਆ ਪੱਕਾ, ਦੋ ਜਹਾਨ ਨਾ ਕੋਇ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਦੁਰਬਾਸ਼ਾ ਕਹੇ ਮੈਂ ਅੰਤਰ ਲਾਈ ਸਮਾਧੀ, ਆਪਣੀ ਸੁੱਧ ਭੁਲਾਈਆ। ਮੈਨੂੰ ਨਜ਼ਰੀ ਆਈ ਗੋਬਿੰਦ ਦੀ ਮਾਂ ਉਹਦੇ ਬੱਚਿਆਂ ਦੀ ਦਾਦੀ, ਗੁਜਰੀ ਆਪਣੀ ਗੋਦ ਸੁਹਾਈਆ । ਜਿਹੜੀ ਇਕੋ ਢੋਲਾ ਗਾਂਦੀ, ਤੂੰ ਮੇਰਾ ਮੈਂ ਤੇਰਾ ਦੂਜਾ ਨਜ਼ਰ ਕੋਇ ਨਾ ਆਈਆ। ਪੁਰਖ ਅਕਾਲ ਮਾਰੀ ਅਗੰਮੀ ਆਵਾਜ਼ੀ, ਸ਼ਬਦ ਦਿਤਾ ਸੁਣਾਈਆ। ਸੰਦੇਸ਼ਾ ਦਿਤਾ ਮਾਜ਼ੀ, ਕ੍ਰਿਸ਼ਨ ਨਾਲ ਵਡਿਆਈਆ। ਕਲਜੁਗ ਅੰਤ ਝਗੜਾ ਪੈਣਾ ਸਮਾਜੀ, ਸ੍ਰਿਸ਼ਟੀ ਦ੍ਰਿਸ਼ਟੀ ਦਏ ਦੁਹਾਈਆ। ਸ਼ਰਅ ਛੁਰੀ ਬਣੌਣੀ ਮੁੱਲਾ ਸ਼ੇਖ਼ ਕ਼ਾਜ਼ੀ, ਕ਼ਜ਼ਾ ਆਪਣਾ ਰੂਪ ਬਦਲਾਈਆ। ਹਿੰਦੂ ਮੁਸਲਿਮ ਬਣਨੇ ਨਮਾਜ਼ੀ, ਪੈਗ਼ੰਬਰਾਂ ਵਾਲੀ ਪੜ੍ਹਾਈਆ। ਜੋਰੂ ਜ਼ਰ ਬਣੌਣਾ ਗ਼ਾਜ਼ੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਇਕ ਸੁਣਾਈਆ। ਨਾਰਦ ਕਹੇ ਮੁਨੀ ਜੀ ਕੀਤੀ ਕੀ ਤਪਸਿਆ, ਤਪੋ ਬਨ ਆਸਣ ਲਾਈਆ। ਦੁਰਬਾਸ਼ਾ ਖ਼ੁਸ਼ੀਆਂ ਦੇ ਵਿਚ ਹੱਸਿਆ, ਦੋ ਹੱਥਾਂ ਤਾਲੀ ਦਿਤੀ ਲਗਾਈਆ। ਪੁਰਖ ਅਕਾਲ ਵਖਾਈ ਕਲਜੁਗ ਅੰਤਮ ਰੈਣ ਅੰਧੇਰੀ ਮੱਸਿਆ, ਸਾਚਾ ਚੰਦ ਨਾ ਕੋਇ ਚਮਕਾਈਆ। ਗੁਰ ਅਵਤਾਰ ਪੈਗ਼ੰਬਰ ਚਾਰ ਕੁੰਟ ਫਿਰੇ ਨੱਸਿਆ, ਦਹਿ ਦਿਸ਼ਾ ਭੱਜੇ ਵਾਹੋ ਦਾਹੀਆ। ਸ਼ਬਦ ਗੁਰੂ ਤੀਰ ਅਣਿਆਲਾ ਕਸਿਆ, ਚਾਰੋਂ ਕੁੰਟ ਭੈ ਵਖਾਈਆ। ਨਾਮ ਨਿਧਾਨਾ ਦਿਸੇ ਕਿਸੇ ਨਾ ਹੱਟਿਆ, ਚਾਰੇ ਵਰਨ ਰਹੇ ਕੁਰਲਾਈਆ। ਸਭ ਦਾ ਲੇਖਾ ਮੁਕਣਾ ਵਿਚ ਬਟਿਆ,

❋

❋

ਹਾਸਲ ਜ਼ਰਬ ਸਮਝ ਕਿਸੇ ਨਾ ਆਈਆ। ਸਾਚਾ ਲਾਹਾ ਕਿਸੇ ਨਾ ਖੱਟਿਆ, ਖਟਕੇ ਵਿਚ ਲੋਕਾਈਆ। ਸਭ ਦਾ ਪੂਰਾ ਹੋਣਾ ਕੌਲ ਇਕ਼ਰਾਰ ਦਾ ਪੱਟਿਆ, ਪਟਨੇ ਵਾਲਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਫ਼ਰਮਾਨਾ ਇਕ ਦ੍ਰਿੜਾਈਆ । ਦੁਰਬਾਸ਼ਾ ਕਹੇ ਮੈਂ ਕੀ ਦੱਸਾਂ ਨਾ ਦੱਸਣ ਯੋਗ, ਯੁਗਤੀ ਨਜ਼ਰ ਕੋਈ ਨਾ ਆਈਆ। ਨਾਰਦਾ ਤੇਰਾ ਕਿਹੜਾ ਜੋਗ, ਜੁਗੀਸ਼ਰਾ ਦੇ ਸਮਝਾਈਆ। ਕਿਹੜਾ ਰਸ ਭੋਗ, ਰਸਨਾ ਰਸ ਚਖਾਈਆ। ਕਿਹੜਾ ਗਾਏਂ ਸਲੋਕ, ਢੋਲਾ ਧੁਰਦਰਗਾਹੀਆ। ਕਿਹੜੀ ਮਿਲੇ ਮੋਖ, ਮੁਫ਼ਤ ਕਵਣ ਝੋਲੀ ਪਾਈਆ। ਕਿਹੜੀ ਚਮਕੀ ਜੋਤ, ਨਿਰਮਲ ਨੂਰ ਨੂਰ ਰੁਸ਼ਨਾਈਆ। ਨਾਰਦ ਕਿਹਾ ਜਿਸ ਨੇ ਝਗੜਾ ਪਾਇਆ ਵਰਨ ਗੋਤ, ਦੀਨਾਂ ਮਜ਼੍ਹਬਾਂ ਵੰਡ ਵੰਡਾਈਆ। ਓਸ ਦਾ ਖੇਲ ਵੇਖਾਂ ਰੋਜ਼ ਬਰੋਜ਼, ਜੁਗ ਚੌਕੜੀ ਧਿਆਨ ਲਗਾਈਆ। ਜਿਥੇ ਬੁੱਧੀ ਦੀ ਨਹੀਂ ਸੋਚ, ਅਕ਼ਲ ਨਾ ਕੋਇ ਚਤੁਰਾਈਆ। ਮਾਨਵ ਸਕੇ ਕੋਈ ਨਾ ਪਹੁੰਚ, ਗੁਰ ਅਵਤਾਰ ਪੈਗ਼ੰਬਰ ਬੇਅੰਤ ਕਹਿ ਕੇ ਸੀਸ ਨਿਵਾਈਆ। ਭਗਤੀ ਅੰਦਰ ਓਸ ਦੀ ਮੌਜ, ਮਜਲਸ ਭਗਤਾਂ ਨਾਲ ਰਖਾਈਆ। ਆਦਿ ਜੁਗਾਦਿ ਨਾ ਹੋਵੇ ਫ਼ੌਤ, ਜੰਮਣ ਮਰਨ ਵਿਚ ਨਾ ਆਈਆ। ਆਤਮ ਪਰਮਾਤਮ ਦਾ ਬਣ ਕੇ ਖੌਂਤ, ਖ਼ਸਮ ਇਕੋ ਸੋਭਾ ਪਾਈਆ । ਜਿਸ ਦਾ ਬੰਸ ਸਰਬੰਸ ਕਦੇ ਨਾ ਜਾਵੇ ਔਂਤ, ਲੋਕਮਾਤ ਮਿਲੇ ਵਡਿਆਈਆ। ਓਸ ਖੇਲ ਵੇਖਣਾ ਦੀਪ ਜੰਬੂ ਪੁਸ਼ਕਰ ਕਰੌਚ, ਕਲ ਆਪਣੀ ਆਪ ਪ੍ਰਗਟਾਈਆ। ਹਜ਼ਰਤ ਈਸਾ ਮੂਸਾ ਮੁਹੰਮਦ ਬਣਾ ਕੇ ਅਦੌਤ, ਅਦਬ ਨਾਲ ਦੇਣਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਭੇਵ ਅਭੇਦਾ ਦਏ ਖੁਲ੍ਹਾਈਆ। ਧਰਤੀ ਕਹੇ ਮੇਰੇ ਵੱਡੇ ਵੱਡੇ ਭਾਗ, ਭਾਗਸ਼ਾਲੀ ਨਜ਼ਰੀ ਆਈਆ। ਮੈਨੂੰ ਖ਼ੁਸ਼ੀ ਹੋਈ ਆਜ, ਵੱਜੀ ਅੰਤ ਵਧਾਈਆ। ਦੁਰਮਤ ਧੁਪੇ ਦਾਗ਼, ਮਮਤਾ ਮੈਲ ਗਵਾਈਆ। ਦੇਵੇ ਇਕ ਵੈਰਾਗ, ਵੈਰੀ ਅੰਦਰੋਂ ਬਾਹਰ ਕਢਾਈਆ। ਸਚ ਜਗਾ ਚਰਾਗ਼, ਅੰਧ ਅੰਧੇਰਾ ਦਏ ਮੁਕਾਈਆ। ਤਖ਼ਤ ਨਿਵਾਸੀ ਬਦਲ ਸਮਾਜ, ਸਮਗਰੀ ਇਕੋ ਇਕ ਵਰਤਾਈਆ। ਸਾਚੇ ਨਾਮ ਦਾ ਵਜਾਏ ਨਾਦ, ਦੋ ਜਹਾਨ ਕਰੇ ਸ਼ਨਵਾਈਆ। ਹਜ਼ਰਤ ਮੂਸਾ ਈਸਾ ਮੁਹੰਮਦ ਜਾਣਾ ਜਾਗ, ਆਲਸ ਨਿੰਦਰਾ ਰਹਿਣ ਕੋਇ ਨਾ ਪਾਈਆ। ਆਪਣੀ ਆਪਣੀ ਸੰਭਲ ਕੇ ਫੜੋ ਵਾਗ, ਬੇਮੁਹਾਰਾ ਨਜ਼ਰ ਕੋਇ ਨਾ ਆਈਆ। ਤੁਹਾਡਾ ਮਾਲਕ ਖ਼ਾਲਕ ਵਾਹਦ, ਗਾਡ ਆਪਣਾ ਹੁਕਮ ਵਰਤਾਈਆ। ਤੁਸਾਂ ਲਹਿਣਾ ਦੇਣਾ ਵੇਖਣਾ ਇਸ ਸਾਲ ਸ਼ਾਇਦ, ਸ਼ਹਿਨਸ਼ਾਹ ਆਪਣੀ ਕਾਰ ਕਮਾਈਆ। ਧੁਰ ਦਾ ਹੁਕਮ ਵਰਤਣਾ ਜਾਇਜ਼, ਜਾਇਜ਼ਾ ਲੈ ਕੇ ਕਾਰ ਕਮਾਈਆ। ਸਭ ਦਾ ਪੂਰਾ ਹੋਇਆ ਆਹਿਦ, ਅਹਿਦਨਾਮੇ ਦਏ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਹੁਕਮ ਆਪ ਸਮਝਾਈਆ। ਨਾਰਦ ਕਹੇ ਦੁਰਬਾਸ਼ੇ ਉਠ, ਆਪਣੀ ਲੈ ਅੰਗੜਾਈਆ। ਲਿਆ ਤੇਰੇ ਚਰਨ ਦੇਵਾਂ ਘੁੱਟ, ਰਿਖੀਸ਼ਰ ਸੇਵ ਕਮਾਈਆ। ਦੁਰਬਾਸ਼ਾ ਕਹੇ ਅਸੀਂ ਸਾਰੇ ਓਸ ਦੇ ਸੁਤ, ਦੁਲਾਰੇ ਜੁਗ ਜੁਗ ਨਜ਼ਰੀ ਆਈਆ। ਜਿਸ ਨੂੰ ਕਹਿੰਦੇ ਅਬਿਨਾਸ਼ੀ ਅਚੁਤ, ਪਾਰਬ੍ਰਹਮ ਬੇਪਰਵਾਹੀਆ। ਜਿਸ ਦੀ ਮੌਲੀ ਸੁਹੰਜਣੀ ਰੁਤ, ਰੁਤੜੀ ਆਪਣਾ ਰੰਗ ਵਖਾਈਆ। ਓਸ ਦੇ ਕੋਲੋਂ ਲੈ ਪੁਛ, ਨਿਮਰਤਾ ਵਿਚ ਸੀਸ ਨਿਵਾਈਆ। ਨਾਰਦ ਕਹੇ ਉਹ ਸੁਣੌਂਦਾ ਇਕੋ ਤੁਕ, ਤੂੰ ਮੇਰਾ ਮੈਂ ਤੇਰਾ ਢੋਲਾ ਲੈਣਾ ਗਾਈਆ। ਆਵਣ ਜਾਵਣ ਪੈਂਡਾ ਜਾਏ ਮੁਕ, ਅੱਗੇ ਪੰਧ ਨਾ ਕੋਇ ਰਖਾਈਆ। ਜਨਮ ਮਰਨ ਦਾ ਰਹੇ ਨਾ ਦੁੱਖ, ਚੁਰਾਸੀ ਵਿਚ ਨਾ

❋

❋

ਕੋਇ ਭਵਾਈਆ। ਮੰਜ਼ਲ ਦੇ ਕੇ ਅਗੰਮੀ ਉਚ, ਸਚਖੰਡ ਦਏ ਟਿਕਾਈਆ । ਜਿਥੇ ਪ੍ਰਕਾਸ਼ ਨਿਰਮਲ ਜੋਤ, ਜੋਤੀ ਜੋਤ ਵਿਚ ਸਮਾਈਆ। ਜ਼ਰਾ ਰਿਸ਼ੀ ਜੀ ਧਿਆਨ ਮਾਰੋ ਜਗਤ ਦੀ ਵਰਨ ਗੋਤ, ਪ੍ਰਿਥਮੀ ਉਤੇ ਪ੍ਰਿਥਮ ਧਿਆਨ ਲਗਾਈਆ। ਜਿਸ ਦੀ ਸਾਰੇ ਕਰਦੇ ਸੋਚ, ਸਮਝ ਵਿਚ ਸਮਝ ਨਾ ਕੋਇ ਬਣਾਈਆ। ਝਗੜਾ ਪਿਆ ਦਿਸੇ ਚੌਦਾਂ ਲੋਕ, ਚੌਦਾਂ ਤਬਕ ਰਹੇ ਕੁਰਲਾਈਆ। ਨੇਤਰ ਰੋਂਦੇ ਕੋਟੀ ਕੋਟ, ਕਾਇਆ ਕੁਟੀਆ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕ ਅਖਵਾਈਆ। ਨਾਰਦ ਕਹੇ ਮੁਨੀ ਜੀ ਤੁਸਾਂ ਪ੍ਰਾਪਤ ਕੀਤਾ ਕੀ, ਕਾਮਲ ਮੈਨੂੰ ਦਿਓ ਜਣਾਈਆ। ਕੀ ਸੁਖੀ ਹੋਇਆ ਜੀ, ਜੀਵਣ ਜੁਗਤ ਦੇਣੀ ਦ੍ਰਿੜਾਈਆ । ਕੀ ਮੰਗਿਆ ਪੁੱਤਰ ਧੀ, ਮਾਲ ਧਨ ਝੋਲੀ ਡਾਹੀਆ। ਕੀ ਦੀਨ ਮਜ਼੍ਹਬ ਦੀ ਮੰਗੀ ਲੀਹ, ਹੱਦਾਂ ਵਿਚ ਵੰਡ ਵੰਡਾਈਆ। ਕੀ ਸਾਢੇ ਤਿੰਨ ਹੱਥ ਵੇਖੀ ਸੀਂ, ਧਰਨੀ ਧਰਤ ਧਵਲ ਸੋਭਾ ਪਾਈਆ। ਕੀ ਅੰਮ੍ਰਿਤ ਰਸ ਲਿਆ ਪੀ, ਆਬੇਹਯਾਤ ਮੁਖ ਛੁਹਾਈਆ। ਕੀ ਅੰਤਰ ਆਤਮ ਬੀਜਿਆ ਬੀ, ਭੇਵ ਦੇਣਾ ਖੁਲ੍ਹਾਈਆ। ਨਾਰਦ ਕਹੇ ਕੀ ਮਿਲਿਆ ਸ਼ਾਹ ਪਾਤਸ਼ਾਹ ਵੱਡਾ ਤਬੀ, ਤਬੀਅਤ ਦਏ ਬਦਲਾਈਆ। ਕੀ ਜਲਵਾਗਰ ਰੱਬੀ, ਨੂਰ ਨੁਰਾਨਾ ਸੋਭਾ ਪਾਈਆ। ਦੁਰਬਾਸ਼ਾ ਕਹੇ ਜਿਸ ਨੇ ਖੇਲ ਕਰਨੀ ਸਭੀ, ਸਾਹਿਬ ਸੁਲਤਾਨ ਨਜ਼ਰੀ ਆਈਆ। ਮੈਨੂੰ ਐਂ ਜਾਪਦਾ ਅੱਜ ਦੀ ਰਾਤ ਹਲੂਣਾ ਦੇਣਾ ਜਾ ਕੇ ਰਸੂਲਾਂ ਨਬੀ, ਪੈਗ਼ੰਬਰਾਂ ਦੇਣਾ ਉਠਾਈਆ । ਪੁਰਖ ਅਕਾਲ ਦਾ ਔਣਾ ਹੁੰਦਾ ਕਦੇ ਕਦੀ, ਕ਼ਦੀਮ ਦਾ ਮਾਲਕ ਆਪਣਾ ਫੇਰਾ ਪਾਈਆ। ਜਦ ਆਵੇ ਪਿਛਲੀ ਕੀਤੀ ਕਰੇ ਰੱਦੀ, ਇਰਾਦਾ ਸਭ ਦਾ ਦਏ ਬਦਲਾਈਆ। ਕਿਸੇ ਦੀ ਰਹਿਣ ਨਹੀਂ ਦੇਣੀ ਗੱਦੀ, ਗੱਦੀਨਸ਼ੀਨ ਸੋਭਾ ਕੋਇ ਨਾ ਪਾਈਆ। ਕਲਜੁਗ ਕੂੜੀ ਕਿਰਿਆ ਮੇਟਣੀ ਬਦੀ, ਬਦਲਾ ਚੁਕਾਵੇ ਥਾਉਂ ਥਾਈਂਆ। ਜ਼ਰਾ ਪੂਰੀ ਹੋ ਲੈਣ ਦਿਓ ਚੌਧਵੀਂ ਸਦੀ, ਸਦਮਾ ਘਰ ਘਰ ਨਜ਼ਰੀ ਆਈਆ। ਜਗਤ ਜਹਾਨ ਵਹਿਣੀ ਨੂਹ ਨਦੀ, ਵਹਿਣ ਵਹਿਣਾਂ ਵਿਚੋਂ ਵਹਾਈਆ। ਦੁਰਬਾਸ਼ਾ ਕਹੇ ਨਾਰਦ ਜੀ ਤੁਹਾਡੀ ਪ੍ਰੀਤ ਕਿਸ ਨਾਲ ਲੱਗੀ, ਮੈਨੂੰ ਦਿਓ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਨਾਰਦ ਕਹੇ ਓ ਦੁਰਬਾਸ਼ੇ, ਵੇਖ ਮੇਰੀ ਇਬਾਰਤ, ਕਿਬਲੇ ਅਜ਼ ਦਿਆਂ ਜਣਾਈਆ। ਵੇਖ ਮੇਰੀ ਸ਼ਰਾਫ਼ਤ, ਜੁਗ ਜੁਗ ਆਪਣੀ ਸੇਵ ਕਮਾਈਆ। ਵੇਖ ਮੇਰੀ ਲਿਆਕਤ, ਦੀਨ ਦੁਨੀ ਖੋਜ ਖੁਜਾਈਆ। ਮੈਂ ਹੁਕਮ ਚਾਹੁੰਦਾ ਫੇਰ ਕਰਾਂ ਜਗਤ ਸ਼ਰਾਰਤ, ਸ਼ਰਅ ਨਾਲ ਸ਼ਰਅ ਦੇਵਾਂ ਟਕਰਾਈਆ। ਦੀਨਾਂ ਮਜ਼੍ਹਬਾਂ ਦੀ ਅੰਦਰ ਵਧਾ ਕੇ ਹਰਾਰਤ, ਅਗਨੀ ਅੱਗ ਦਿਆਂ ਲਗਾਈਆ। ਸਫਾ ਰਹੇ ਨਾ ਕੋਈ ਮਾਅਰਫ਼ਤ, ਮਹਿਬੂਬ ਦਾ ਮੇਲ ਨਾ ਕੋਇ ਮਿਲਾਈਆ। ਕੁਛ ਲੇਖਾ ਦੱਸਣਾ ਕੀ ਖੇਲ ਹੋਣਾ ਵਿਚ ਭਾਰਤ, ਭਾਰਤਵਰਸ਼ ਕੀ ਦੁਹਾਈਆ। ਮੈਂ ਕਿਸੇ ਦੀ ਝੂਠੀ ਕਰਨੀ ਨਹੀਂ ਸਫ਼ਾਰਸ਼, ਸਫਾ ਸਭ ਦੀ ਫੋਲ ਫੁਲਾਈਆ। ਮੈਂ ਕੋਈ ਪੈਗ਼ੰਬਰਾਂ ਦੇ ਮਕ਼ਬਰਿਆਂ ਉਤੇ ਕਰਨੀ ਨਹੀਂ ਜ਼ਿਆਰਤ, ਸਯਦਿਆਂ ਵਿਚ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਆਪਣਾ ਆਪ ਪ੍ਰਗਟਾਈਆ। ਨਾਰਦ ਕਹੇ ਦੁਰਬਾਸ਼ੇ ਵੇਖ ਆਪਣੀ ਪੁਸ਼ਤ, ਪਨਾਹ ਕਵਣ ਰਖਾਈਆ। ਵੇਖ ਆਪਣੀ ਅੰਗੁਸ਼ਤ, ਬਾਲਿਸ਼ਤ ਧਿਆਨ ਲਗਾਈਆ। ਕਵਣ ਹੁਕਮ ਦੇਵੇ ਦਰੁਸਤ, ਦੋ ਜਹਾਨਾਂ ਰਿਹਾ ਸੁਣਾਈਆ। ਸਵਾਧਾਨ ਹੋ ਜਾ ਚੁਸਤ, ਗ਼ਫ਼ਲਤ ਰਹਿਣ ਕੋਇ ਨਾ ਪਾਈਆ। ਕਿਉਂ ਪੁਰਖ ਅਕਾਲਾ ਦੀਨ

❋

❋

ਦਿਆਲਾ ਜਨ ਭਗਤਾਂ ਨਾਮ ਵੰਡੇ ਮੁਫ਼ਤ, ਭਗਤੀ ਵਾਲੀ ਕ਼ੀਮਤ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਇਕ ਸੁਣਾਈਆ। ਨਾਰਦ ਕਹੇ ਕੀ ਦੱਸ ਰਿਹਾ ਮੂਸਾ, ਮੁਸਲਸਲ ਰਿਹਾ ਜਣਾਈਆ। ਕੁਛ ਖੇਲ ਹੋਣਾ ਵਿਚ ਰੂਸਾ, ਚਾਇਨਾ ਚੈਨ ਕੋਇ ਨਾ ਪਾਈਆ। ਲੇਖ ਵਖਾ ਰਿਹਾ ਈਸਾ, ਹਜ਼ਰਤ ਰਿਹਾ ਦ੍ਰਿੜਾਈਆ। ਫ਼ਰਮਾਨ ਦੇਵੇ ਧੁਰ ਜਗਦੀਸ਼ਾ, ਨਾ ਕੋਈ ਮੇਟੇ ਮੇਟ ਮਿਟਾਈਆ। ਸਾਡਾ ਖ਼ਾਲੀ ਹੋਣ ਵਾਲਾ ਖ਼ੀਸਾ, ਪਾਕਟ ਮਨੀ ਨਾ ਕੋਇ ਭਰਾਈਆ। ਮੁਹੰਮਦ ਦਾ ਵਕ਼ਤ ਰਿਹਾ ਬੀਤਾ, ਸਦੀ ਚੌਧਵੀਂ ਰਹੀ ਕੁਰਲਾਈਆ। ਕੀ ਹੋਇਆ ਜੇ ਕ੍ਰਿਸ਼ਨ ਨੇ ਅਰਜਨ ਦੇ ਗਿਆਨ ਪਿੱਛੇ ਅਠਾਰਾਂ ਧਿਆਏ ਲਿਖਾਈ ਗੀਤਾ, ਸੋਲਾਂ ਅੱਖਸ਼ਰ ਵੰਡ ਵੰਡਾਈਆ। ਕਲਜੁਗ ਅੰਤ ਸਭ ਦਾ ਧੁੰਦਲਾ ਹੋਇਆ ਸ਼ੀਸ਼ਾ, ਪਤਤ ਪੁਨੀਤ ਨਾ ਕੋਇ ਬਣਾਈਆ। ਕੀ ਵਕ਼ਤ ਯਾਦ ਕਰਨਾ ਬੀਤਾ, ਪਿਛਲੀ ਕਹਾਣੀ ਕੀ ਵਡਿਆਈਆ। ਔਹ ਵੇਖ ਲੇਖਾ ਵਖਾ ਰਿਹਾ ਰਾਮ ਜਨਕ ਸਪੁਤਰੀ ਸੀਤਾ, ਸੁੱਤੀ ਰਿਹਾ ਉਠਾਈਆ। ਪੁਰਖ ਅਕਾਲਾ ਖੇਲ ਕਰੇ ਅਨਡੀਠਾ, ਜਗ ਨੇਤਰ ਨਜ਼ਰ ਕੋਇ ਨਾ ਪਾਈਆ। ਜਿਸ ਨੇ ਗੋਬਿੰਦ ਬਹਾਇਆ ਵਿਚ ਅੰਗੀਠਾ, ਨੰਦੇੜ ਦਿਤੀ ਵਡਿਆਈਆ। ਓਹ ਬਣ ਕੇ ਅਗੰਮੀ ਮੀਤਾ, ਮਿੱਤਰ ਪਿਆਰਾ ਵੇਸ ਵਟਾਈਆ। ਫੜ ਕੇ ਸ਼ਬਦ ਨਾਮ ਦਾ ਫ਼ੀਤਾ, ਦੀਨ ਦੁਨੀ ਨਾਪੇ ਥਾਉਂ ਥਾਈਂਆ। ਸਾਨੂੰ ਐਂ ਜਾਪਦਾ ਸਭ ਨੇ ਪੌਣਾ ਆਪਣਾ ਕੀਤਾ, ਕਰਨੀ ਦਾ ਕਰਤਾ ਦਏ ਸਜ਼ਾਈਆ। ਜੋ ਸਭ ਦੀਆਂ ਵੇਖਣਹਾਰਾ ਨੀਤਾ, ਨਿਜ ਅੰਤਰ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਵਾਮੀ ਹੋਏ ਸਹਾਈਆ। ਨਾਰਦ ਕਹੇ ਰਿਸ਼ੀ ਕਿਉਂ ਹੋਇਆ ਚੁਪ, ਸੁਨ ਸਮਾਧ ਲਗਾਈਆ। ਇਹ ਪਿਛਲਿਆਂ ਰਿਸ਼ੀਆਂ ਦਾ ਗਰੁਪ, ਜਿਹੜੇ ਤੇਰਾਂ ਨੌ ਸੋਭਾ ਪਾਈਆ। ਜਿਨ੍ਹਾਂ ਗਾਈ ਸੀ ਇਕੋ ਤੁਕ, ਤੂੰ ਮੇਰਾ ਮੈਂ ਤੇਰਾ ਰਾਗ ਅਲਾਈਆ। ਓਨ੍ਹਾਂ ਫੇਰ ਬਣਾ ਕੇ ਸੁਤ, ਲੋਕਮਾਤ ਦਏ ਵਡਿਆਈਆ। ਇਕੋ ਸਾਹਿਬ ਰਹੇ ਝੁਕ, ਦੂਜਾ ਇਸ਼ਟ ਨਾ ਕੋਇ ਮਨਾਈਆ। ਅਗਲਾ ਲੇਖਾ ਹੋਰ ਨਾ ਪੁਛ, ਅਗਲੇ ਦਿਨ ਦਿਆਂ ਸਮਝਾਈਆ। ਅੱਜ ਰਾਤੋ ਰਾਤ ਲਹਿੰਦੀ ਦਿਸ਼ਾ ਜਾਣਾ ਪੁਜ, ਮੰਜ਼ਲ ਆਪਣਾ ਪੰਧ ਮੁਕਾਈਆ। ਸਭ ਦਾ ਭੇਵ ਲਿਔਣਾ ਗੁੱਝ, ਬਚਿਆ ਰਹਿਣ ਕੋਇ ਨਾ ਪਾਈਆ। ਫੇਰ ਮਾਰ ਕੇ ਛਾਲ ਪਵਾਂ ਕੁੱਦ, ਕ਼ਦਮ ਆਪਣਾ ਲਵਾਂ ਬਦਲਾਈਆ। ਮੇਰਾ ਜੀ ਕਰਦਾ ਨਾਰਦ ਕਹੇ, ਦੁਰਬਾਸ਼ਿਆ ਛੇਤੀ ਨਾਲ ਵੇਖੀਏ ਯੁੱਧ, ਧਰਮ ਯੁਧਿਸ਼ਟਰ ਦੀ ਜਗਹ ਕਲਜੁਗ ਕੂੜ ਕੁੜਿਆਰੇ ਦੇਈਏ ਉਠਾਈਆ। ਫੇਰ ਸਭ ਨੂੰ ਕਹੀਏ ਈਸਾ ਮੂਸਾ ਵਾਲਿਓ ਮਾਰਨਿੰਗ ਗੁਡ, ਗੁਡ ਮਾਰਨਿੰਗ ਕਹਿ ਕੇ ਆਪਣੀ ਖ਼ੁਸ਼ੀ ਮਨਾਈਆ। ਫੇਰ ਖੇਲ ਵੇਖੀਏ ਜੋ ਮਿੱਟੀ ਖ਼ਾਕ ਦੱਬੇ ਤੇ ਜਿਹੜੇ ਸਾੜੇ ਜਾਣ ਨਾਲ ਵੁੱਡ, ਵਿੱਡੋ ਤੱਕੀਏ ਜਗਤ ਲੋਕਾਈਆ। ਏਸੇ ਸਮੇਂ ਵਾਸਤੇ ਦੁਹਾਈ ਦੇ ਕੇ ਗਿਆ ਸੀ ਮਹਾਤਮਾ ਬੁੱਧ, ਬੁੱਧੀ ਤੋਂ ਪਰੇ ਕਰ ਪੜ੍ਹਾਈਆ। ਹੁਣ ਦੋਵੇਂ ਕਰ ਜਾਈਏ ਚੁਪ, ਦਰ ਠਾਂਡੇ ਸੀਸ ਨਿਵਾਈਆ। ਵੜ ਜਾਈਏ ਕਲਜੁਗ ਦੇ ਅੰਧੇਰੇ ਘੁਪ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਖੇਲ ਵੇਖੀਏ ਛੁਪ, ਆਪਣਾ ਵੇਸ ਬਦਲਾਈਆ। ਕੀ ਆਸ਼ਾ ਰੱਖਦੇ ਪੋਪ, ਗਿਰਜੇ ਚਰਚਾਂ ਵਿਚ ਦੁਹਾਈਆ। ਕੀ ਤੀਰ ਤਲਵਾਰ ਚਲਣੀ ਕਿ ਧਮਾਕਾ ਹੋਣਾ ਤੋਪ, ਕਿ ਰਾਕਟਾਂ ਵਿਚ ਵਡਿਆਈਆ। ਅਗਲੀ ਸਾਰੀ ਲਿਆ ਕੇ ਦੇਣੀ ਰਪੋਟ, ਯੂਰਪ ਦਾ ਜ਼ੱਰਾ ਜ਼ੱਰਾ ਵੇਖ ਵਖਾਈਆ। ਭੇਵ ਖੋਲ੍ਹਣਾ ਹੈਟ ਪੈਂਟ ਟੋਪ, ਪਰਦਾ ਲੈਣਾ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ,

❋

❋

ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਸਭ ਦੀ ਇਕੋ ਓਟ, ਦੂਜਾ ਨਜ਼ਰ ਕੋਇ ਨਾ ਆਈਆ।