੧੩ ਚੇਤ ਸ਼ਹਿਨਸ਼ਾਹੀ ਸੰਮਤ ੫ ਸੋਹਣ ਸਿੰਘ ਦੇ ਗ੍ਰਹਿ ਨਾਨਕ ਪੁਰਾ
ਨਾਰਦ ਕਹੇ ਮੈਂ ਉਮਤ ਦਾ ਤੱਕਿਆ ਕਾਇਦਾ, ਬਿਨ ਅਲਿਫ਼ ਯੇ ਵੇਖ ਵਖਾਈਆ। ਜਿਸ ਉਤੇ ਹਜ਼ਰਤ ਮੁਹੰਮਦ ਦਾ ਵਾਅਦਾ, ਖ਼ੁਦ ਖ਼ੁਦਾ ਦਿਤਾ ਜਣਾਈਆ। ਧੁਰ ਫ਼ਰਮਾਨਾ ਦੇ ਬਾਕਾਇਦਾ, ਪਰਦਾ ਉਹਲਾ ਦਿਤਾ ਉਠਾਈਆ। ਸਦੀ ਚੌਧਵੀਂ ਅੰਤ ਹੋਣਾ ਪੈਣਾ ਅਲਾਹਿਦਾ, ਧਰਤੀ ਸੰਗ ਨਾ ਕੋਇ ਰਖਾਈਆ। ਜਗਤ ਮਜ਼੍ਹਬ ਦਾ ਨਹੀਂ ਕੋਈ ਫ਼ਾਇਦਾ, ਨੂਰੇ ਚਸ਼ਮ ਦੱਸੇ ਨੂਰ ਰੁਸ਼ਨਾਈਆ । ਪੁਰਖ ਅਕਾਲ ਸਭ ਦਾ ਲਏ ਜਾਇਜ਼ਾ, ਨਵ ਨੌ ਚਾਰ ਵੇਖ ਵਖਾਈਆ। ਪੂਰਾ ਕਰਨ ਵਾਲਾ ਮੁਆਹਿਦਾ, ਮਿਹਰਵਾਨ ਮਹਿਬੂਬ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਇਕ ਸੁਣਾਈਆ। ਮੁਹੰਮਦ ਕਹੇ ਮੈਂ ਦੇਣ ਵਾਲਾ ਇਕ਼ਬਾਲ, ਬਿਨ ਰਸਨਾ ਦਿਆਂ ਜਣਾਈਆ। ਮੇਰੇ ਅੰਦਰ ਆਇਆ ਇਕ ਜਲਾਲ, ਜਲਵਾਗਰ ਕੀਤੀ ਰੁਸ਼ਨਾਈਆ। ਜੋ ਸ਼ਰਅ ਛੁਰੀ ਚਲਾਈ ਹਕ਼ੀਕ਼ਤ ਨੂੰ ਦੱਸਿਆ ਹਲਾਲ, ਹਲਾਲੀ ਵਾਲਾ ਡੇਰਾ ਢਾਹੀਆ। ਜਗਤ ਜਹਾਨ ਦੇ ਕੇ ਮਿਸਾਲ, ਮਿਸਲ ਹਰਫ਼ਾਂ ਵਾਲੀ ਬਣਾਈਆ। ਓਸ ਦਾ ਰਹਿਣਾ ਨਹੀਂ ਨਿਸ਼ਾਨ, ਨਿਸ਼ਾਨਾ ਜਗਤ ਨਾ ਕੋਇ ਝੁਲਾਈਆ। ਜਾਂ ਮੈਂ ਵੇਖਿਆ ਮਾਰ ਧਿਆਨ, ਬਿਨ ਅੱਖਾਂ ਅੱਖ ਉਠਾਈਆ। ਝੁਕਦੇ ਵੇਖੇ ਜ਼ਿਮੀਂ ਅਸਮਾਨ, ਚੌਦਾਂ ਤਬਕ ਨਾ ਕੋਇ ਵਡਿਆਈਆ। ਨਜ਼ਰੀ ਆਇਆ ਨੌਜਵਾਨ, ਨੂਰ ਨੁਰਾਨਾ ਨੂਰ ਅਲਾਹੀਆ। ਜਿਸ ਦਾ ਖੇਲ ਸਦਾ ਮਹਾਨ, ਨਿਤ ਨਵਿਤ ਆਪਣੀ ਕਾਰ ਕਮਾਈਆ। ਸਾਨੂੰ ਕਲਮੇ ਦੱਸ ਕਲਾਮ, ਕਾਇਨਾਤ ਦਿਤਾ ਸਮਝਾਈਆ। ਮਜ਼੍ਹਬ ਦੀਨ ਬਣਾ ਇਸਲਾਮ, ਇਸਮ ਆਪਣਾ ਇਕ ਪ੍ਰਗਟਾਈਆ। ਜੰਞੂ ਬੋਦੀ ਕਰ ਹਜਾਮ, ਰੂਪ ਦਿਤਾ ਬਦਲਾਈਆ। ਅੰਤਮ ਲੇਖਾ ਵੇਖੇ ਸਰਬ ਤਮਾਮ, ਦੋ ਜਹਾਨਾਂ ਫੋਲ ਫੁਲਾਈਆ। ਨਾਮ ਸ਼ਬਦ ਖ਼ਬਰ ਸੰਦੇਸ਼ਾ ਦੇਵੇ ਆਮ, ਇਤਲਾਹ ਆਮ ਰਿਹਾ ਕਰਾਈਆ। ਜਿਸ ਦੇ ਬਰਦੇ ਨਫ਼ਰ ਗ਼ੁਲਾਮ, ਸੇਵਕ ਸੇਵਾ ਵਿਚ ਲਗਾਈਆ। ਅਗੰਮੀ ਜਣਾ ਫ਼ਰਮਾਨ, ਫ਼ਰਮਾਂਬਰਦਾਰਾਂ ਰਿਹਾ ਉਠਾਈਆ। ਬੈਠ ਥਨੇਸਰ ਵਾਲੇ ਮੁਕਾਮ, ਕ੍ਰਿਸ਼ਨ ਕਾਹਨ ਦਾ ਲੇਖਾ ਨਾਲ ਰਲਾਈਆ। ਜੋ ਆਸਾ ਰੱਖਕੇ ਗਿਆ ਤ੍ਰੈਲੋਕੀ ਨੰਦਨ ਭਗਵਾਨ, ਨਾਥ ਅਨਾਥਾਂ ਧਿਆਨ ਲਗਾਈਆ। ਸੋ ਲੇਖਾ ਜਾਣੇ ਸੂਰਬੀਰ ਬਲਵਾਨ, ਮਹਾਂਬਲੀ ਬਲ ਆਪਣਾ ਆਪ ਪ੍ਰਗਟਾਈਆ। ਮੈਂ ਵੇਖ ਕੇ ਹੋਇਆ ਹੈਰਾਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਹੁਕਮ ਇਕ ਵਰਤਾਈਆ। ਮੁਹੰਮਦ ਕਹੇ ਮੈਂ ਆਪਣੇ ਕਲਮੇ ਦਾ ਤੱਕਿਆ ਨੁਕਤਾ, ਅਲਿਫ਼ ਯੇ ਨਾ ਵੰਡ ਵੰਡਾਈਆ। ਜਿਥੇ ਮੰਜ਼ਲ ਦਾ ਪੈਂਡਾ ਮੁਕਦਾ, ਹਕ਼ੀਕ਼ਤ ਦਏ ਗਵਾਹੀਆ। ਨਜ਼ਾਰਾ ਵੇਖਿਆ ਇਕ ਤੁਕ ਦਾ, ਜੋ ਤੁਖ਼ਮ ਤਾਸੀਰ ਦਏ ਬਦਲਾਈਆ। ਬਿਨ ਸੀਸ ਤੋਂ ਸੀਸ ਝੁਕਦਾ, ਸਯਦਿਆਂ ਨਾ ਕੋਇ ਵਡਿਆਈਆ। ਓਥੇ ਪਰਵਰਦਿਗਾਰ ਪੁੱਛਦਾ, ਸ਼ਬਦ ਸੰਦੇਸ਼ੇ ਮੰਗ ਮੰਗਾਈਆ। ਨਿਰਗੁਣ ਧਾਰ ਹੋ ਕੇ ਉਠਦਾ, ਜੰਮਣ ਵਾਲੀ ਕੋਇ
❋
❋
ਨਾ ਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਆਪਣਾ ਖੇਲ ਵਖਾਈਆ। ਨਾਰਦ ਕਹੇ ਦੁਰਬਾਸ਼ਾ ਤੂੰ ਵੀ ਦੱਸ ਹਾਲ, ਹਾਲਤ ਦੇ ਜਣਾਈਆ। ਰਿਸ਼ੀ ਕਹੇ ਮੈਂ ਵੇਖਿਆ ਕਲਜੁਗ ਕੂੜਾ ਕਾਲ, ਸਮਾਂ ਆਪਣਾ ਰੰਗ ਬਦਲਾਈਆ। ਪਰੈਜ਼ੰਟ ਤੱਕਿਆ ਹਾਲ, ਹਾਲਤ ਵਿਗੜੀ ਜਗਤ ਲੋਕਾਈਆ। ਮੈਂ ਹਜ਼ਰਤਾਂ ਉਤੇ ਕੀਤਾ ਇਕ ਸਵਾਲ, ਬੇਨੰਤੀ ਦਿਤੀ ਜਣਾਈਆ। ਤੁਸੀਂ ਕਿਸ ਬਿਧ ਕਰੋ ਸੰਭਾਲ, ਉਮਤ ਹੋ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਭੇਵ ਇਕ ਖੁਲ੍ਹਾਈਆ। ਦੁਰਬਾਸ਼ਾ ਕਹੇ ਮੈਂ ਫੇਰ ਵੇਖਿਆ ਨਿਰਗੁਣ ਧਾਰ ਅਗੰਮੀ ਦੁਰਗਾ, ਦੁਸ਼ਟ ਦਮਨ ਨਾਲ ਮਿਲਾਈਆ। ਜਿਸ ਨੇ ਕਲਜੁਗ ਜੀਵ ਵਖਾਇਆ ਮੁਰਦਾ, ਮੁਰੀਦ ਮੁਰਸ਼ਦ ਨਾ ਕੋਇ ਸਹਾਈਆ। ਹੁਕਮ ਸੰਦੇਸ਼ਾ ਦੱਸਿਆ ਧੁਰ ਦਾ, ਅਗੰਮੀ ਰਾਜ਼ ਜਣਾਈਆ। ਪੁਰਖ ਅਕਾਲਾ ਖੇਲ ਕਰੇ ਆਪਣੀ ਲੋੜ ਦਾ, ਲੋੜੀਂਦਾ ਸਾਜਣ ਹੋਏ ਸਹਾਈਆ। ਜੋ ਆਦਿ ਜੁਗਾਦਿ ਵਿਛੜਿਆਂ ਜਗ ਜੋੜਦਾ, ਜਨ ਭਗਤਾਂ ਮੇਲ ਮਿਲਾਈਆ । ਸਦਾ ਸੰਗ ਰੱਖੇ ਤੋੜ ਦਾ, ਦੋ ਜਹਾਨਾਂ ਪੰਧ ਮੁਕਾਈਆ। ਓਸ ਵੇਸ ਵਟਾਇਆ ਹੋਰ ਦਾ, ਨਿਰਗੁਣ ਸਰਗੁਣ ਆਪਣੀ ਕਾਰ ਕਮਾਈਆ। ਕਲਜੁਗ ਲੇਖਾ ਵੇਖੇ ਅੰਧ ਘੋਰ ਦਾ, ਚਾਰੋਂ ਕੁੰਟ ਫੋਲ ਫੁਲਾਈਆ। ਝਗੜਾ ਜਾਣੇ ਦੀਨ ਮਜ਼੍ਹਬ ਦੇ ਸ਼ੋਰ ਦਾ, ਛੁਰੀ ਸ਼ਰਅ ਵਾਲੀ ਫੋਲ ਫੁਲਾਈਆ। ਮਨ ਕਲਪਣਾ ਤੱਕੇ ਲੇਖਾ ਵੇਖੇ ਜਗਤ ਮਜੌਰ ਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਆਪਣੀ ਕਾਰ ਕਮਾਈਆ। ਨਾਰਦ ਕਹੇ ਹਜ਼ਰਤ ਨੇ ਕੀਤਾ ਇਸ਼ਾਰਾ, ਇਸ਼ਾਰੇ ਨਾਲ ਜਣਾਈਆ। ਜੋ ਨਿਰਗੁਣ ਧਾਰ ਆਏ ਦੁਬਾਰਾ, ਦੋਹਰੀ ਆਪਣੀ ਕਾਰ ਕਮਾਈਆ। ਕਲਜੁਗ ਅੰਤਮ ਵੇਖੇ ਕਿਨਾਰਾ, ਤਟ ਘਾਟ ਫੋਲ ਫੁਲਾਈਆ। ਜਿਸ ਨੂੰ ਕਹਿੰਦੇ ਚਵੀਆਂ ਅਵਤਾਰਾ, ਅਮਾਮ ਅਮਾਮਾ ਬੇਪ੍ਰਵਾਹੀਆ। ਜਲਵਾਗਰ ਪਰਵਰਦਿਗਾਰਾ, ਸਾਂਝਾ ਇਕੋ ਨੂਰ ਅਲਾਹੀਆ। ਚਾਰ ਕੁੰਟ ਲੌਣਾ ਜਿਸ ਅਖਾੜਾ, ਲਹਿੰਦੀ ਦਿਸ਼ਾ ਹੋਏ ਸਹਾਈਆ। ਹਜ਼ਰਤ ਮੁਹੰਮਦ ਸਾਹਿਬ ਕਹੇ ਸਾਨੂੰ ਹੁਕਮ ਮਿਲ ਜਾਣਾ ਐਸੇ ਸਤਾਰਾਂ ਹਾੜਾ, ਅੱਗੇ ਤਾਰੀਖ ਨਾ ਕੋਇ ਵਧਾਈਆ। ਮੂਸਾ ਈਸਾ ਕੱਢਣ ਹਾੜਾ, ਨਿਉਂ ਨਿਉਂ ਸੀਸ ਝੁਕਾਈਆ। ਜਿਸ ਨੇ ਸ੍ਰਿਸ਼ਟੀ ਚਬੌਣੀ ਆਪਣੀ ਦਾੜ੍ਹਾ, ਜ਼ੁੰਮੇਵਾਰ ਸਾਨੂੰ ਲਏ ਠਹਿਰਾਈਆ। ਫਿਰਨੀ ਦਰੋਹੀ ਜੰਗਲ ਵਿਚ ਉਜਾੜਾ, ਟਿੱਲੇ ਪਰਬਤ ਦੇਣ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਨਾਰਦ ਕਹੇ ਦੁਰਬਾਸ਼ਾ ਮਸਤਕ ਲਾ ਲਾ ਕੇਸਰ ਪੰਜ ਰਤੀ, ਰਤਨਾ ਵਾਲਿਆਂ ਦੇ ਸਮਝਾਈਆ। ਜਗਤ ਜਹਾਨ ਜਗਣੀ ਨਹੀਂ ਕੂੜ ਦੀ ਬੱਤੀ, ਮਮਤਾ ਮੋਹ ਨਾ ਕੋਇ ਵਡਿਆਈਆ। ਪੀਰ ਪੈਗ਼ੰਬਰਾਂ ਖ਼ਬਰ ਕਰ ਦੇ ਸਤਿਗੁਰ ਸ਼ਬਦ ਉਠਣਾ ਸੈਨਾਪਤੀ, ਪਤਿਪਰਮੇਸ਼ਵਰ ਆਪ ਉਠਾਈਆ। ਜਿਸ ਥਾਨੇਸਰ ਕੌਰੋਕਸ਼ੇਤਰ ਵਿਚ ਕਰੌਂਦੇ ਸੀ ਪੰਡਤ ਗਤੀ, ਅੱਗੇ ਤੋਂ ਮਿਲੇ ਨਾ ਕਿਸੇ ਵਡਿਆਈਆ। ਮਾਣ ਰਿਹਾ ਨਹੀਂ ਕਿਸੇ ਧਾਮ ਜ਼ਰਾ ਰਤੀ, ਤੀਰਥ ਤੱਟਾਂ ਹੋਣੀ ਸਫ਼ਾਈਆ। ਮਸਜਿਦ ਕਾਅਬੇ ਵੇਖਣੇ ਅੱਖੀਂ, ਨੇਤਰ ਨੈਣਾਂ ਅੱਖ ਉਠਾਈਆ। ਵਡਿਆਈ ਦਿਸਣੀ ਨਹੀਂ ਕਿਸੇ ਕਾਹਨ ਸਖ਼ੀ, ਸਰਵਰ ਨਾ ਕੋਇ ਸਹਾਈਆ । ਹਿੱਸਾ ਰਹਿਣਾ ਨਹੀਂ ਕਿਸੇ ਦਾ ਪੱਤੀ, ਪਤਿਪਰਮੇਸ਼ਵਰ ਸਭ ਦਾ ਲੇਖਾ ਦਏ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਨਾਰਦ ਕਹੇ ਮੈਨੂੰ ਮੂਸਾ ਦੇਵੇ ਰਾਏ, ਰਾਏ ਬਹਾਦਰ ਕਹਿ ਕੇ ਰਿਹਾ
❋
❋
ਜਣਾਈਆ। ਮੁਖੋਂ ਕਹੇ ਉਫ਼ ਹਾਏ, ਬਹੁੜੀ ਤੇਰਾ ਨਾਮ ਦੁਹਾਈਆ। ਕੀ ਖੇਲ ਰਿਹਾ ਕਰਾਏ, ਹਰਿ ਕਰਤਾ ਧੁਰਦਰਗਾਹੀਆ। ਜਿਹੜੇ ਅਸੂਲ ਨਿਯਮ ਬਣਾਏ, ਧਾਰਾਂ ਵਿਚ ਪ੍ਰਗਟਾਈਆ। ਓਹ ਮਾਤ ਰਹਿਣੇ ਨਾਹੇਂ, ਅੰਤਮ ਹੋਏ ਸਫ਼ਾਈਆ। ਕੀ ਵਰਤੇ ਹੁਕਮ ਖ਼ੁਦਾਏ, ਖ਼ੁਦ ਕਰਤਾ ਕਾਰ ਕਮਾਈਆ। ਯੋਰੋਸ਼ਲਮ ਪਏ ਦੁਹਾਏ, ਯਹੂਦੀ ਬਹਿਬੂਦੀ ਨਾ ਕੋਇ ਵਡਿਆਈਆ। ਮੁਹੰਮਦ ਕਹੇ ਚਾਰੋਂ ਕੁੰਟ ਅੰਧੇਰਾ ਛਾਏ, ਨੂਰੀ ਨੂਰ ਨਾ ਕੋਇ ਚਮਕਾਈਆ। ਮੇਰੀ ਉਮਤ ਭੱਜੇ ਵਾਹੋ ਦਾਹੇ, ਦਹਿ ਦਿਸ਼ਾ ਰਹੀ ਕੁਰਲਾਈਆ । ਪੁਸ਼ਤ ਪਨਾਹ ਹੱਥ ਨਾ ਕੋਇ ਰਖਾਏ, ਕੁਸ਼ਤਿਆਂ ਦੇ ਪੁਸ਼ਤੇ ਦਏ ਲਗਾਈਆ। ਚੌਦਾਂ ਸਦੀਆਂ ਦੀ ਕੀਤੀ ਹੋਣੀ ਜ਼ਾਏ, ਜ਼ਾਹਰ ਜ਼ਹੂਰ ਆਪਣੀ ਕਾਰ ਕਮਾਈਆ। ਚੌਦਾਂ ਤਬਕ ਦੇਣ ਦੁਹਾਏ, ਤੋਬਾ ਤੋਬਾ ਰਹੇ ਕੁਰਲਾਈਆ। ਮੇਰੀ ਹੱਕ ਦੇ ਅੱਗੇ ਦੁਆਏ, ਹਕ਼ੀਕ਼ਤ ਦੇ ਮਾਲਕ ਓਟ ਰਖਾਈਆ। ਜੋ ਅਮਾਮ ਅਮਾਮਾ ਵੇਸ ਵਟਾਏ, ਕਲ ਕਲਕੀ ਨਾਉਂ ਧਰਾਈਆ। ਹਜ਼ਰਤ ਈਸਾ ਕਹੇ ਮੈਂ ਓਸੇ ਦਾ ਤੱਕਾਂ ਰਾਹੇ, ਜੋ ਰਹਿਬਰ ਰਹਿਮਤ ਸਚ ਕਮਾਈਆ। ਜਿਸ ਨੇ ਨਾਮ ਦਮਾਮੇ ਦੇਣੇ ਵਜਾਏ, ਡੰਕਾ ਇਕੋ ਇਕ ਸ਼ਨਵਾਈਆ। ਮਾਜ਼ੀ ਦਾ ਲੇਖਾ ਸਰਬ ਗਵਾਏ, ਫ਼ੀਊਚਰ ਅਗਲਾ ਨਾ ਕਿਸੇ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਨਾਰਦ ਕਹੇ ਦੁਰਬਾਸ਼ਿਆ ਹੁਣ ਕਰਨੀ ਕੀ ਬਾਤ, ਸਚ ਦੇ ਸਮਝਾਈਆ। ਕਿਥੇ ਕਿਥੇ ਕੱਟੀ ਰਾਤ, ਮੈਨੂੰ ਦੇ ਦ੍ਰਿੜਾਈਆ। ਕਿਤੇ ਲੱਭੀ ਊ ਆਪਣੀ ਜ਼ਾਤ, ਭੇਵ ਦੇਣਾ ਖੁਲ੍ਹਾਈਆ। ਦਰਬਾਸ਼ਾ ਕਹੇ ਮੈਂ ਹੈਰਾਨੀ ਵਿਚ ਰਿਹਾ ਝਾਕ, ਚਾਰੋਂ ਕੁੰਟ ਅੱਖ ਉਠਾਈਆ। ਖੁਲ੍ਹਾ ਮਿਲਿਆ ਕੋਈ ਨਾ ਤਾਕ, ਤਾਲਾ ਬੰਦ ਨਾ ਕੋਇ ਖੁਲ੍ਹਾਈਆ। ਸਾਰੇ ਕਹਿਣ ਪ੍ਰਭੂ ਦਾ ਪੂਰਾ ਹੋਣਾ ਵਾਕ, ਪੈਗ਼ੰਬਰ ਦੇਣ ਦੁਹਾਈਆ। ਬਹੁੜੀ ਸਾਡਾ ਰਹਿਣ ਨਹੀਂ ਦੇਣਾ ਇਤਫ਼ਾਕ, ਇਤਫ਼ਾਕੀਆ ਆਪਣੀ ਕਾਰ ਕਮਾਈਆ। ਸਾਡੇ ਅੰਤਮ ਹੋਣੇ ਤਲਾਕ, ਤਾਕ਼ਤਵਰ ਹੁਕਮ ਸੁਣਾਈਆ। ਲੇਖਾ ਪੂਰਾ ਕਰ ਬੇਬਾਕ, ਲਹਿਣਾ ਝੋਲੀ ਦੇਣਾ ਪਾਈਆ। ਈਸਾ ਮੂਸਾ ਮੁਹੰਮਦ ਕਹੇ ਸਾਡਾ ਰਹਿਣਾ ਨਹੀਂ ਕੋਈ ਸਾਕ, ਨਾਤੇ ਸੱਜਣ ਜਾਣ ਤੁੜਾਈਆ। ਸਾਡੀ ਉਮਤ ਹੋਣੀ ਗੁਸਤਾਖ਼, ਗ਼ੁੱਸੇ ਵਿਚ ਦੁਹਾਈਆ। ਕੀਤੀ ਕਰਨੀ ਨਹੀਂ ਹੋਣੀ ਮੁਆਫ਼, ਮਿਲੇ ਅੰਤ ਸਜ਼ਾਈਆ। ਮੂਸਾ ਦੇ ਈਸਾ ਹੋਣਾ ਖ਼ਿਲਾਫ਼, ਮੁਹੰਮਦ ਆਪਣੀ ਵੰਡ ਵੰਡਾਈਆ। ਇਹ ਵੱਧਦਾ ਜਾਣਾ ਇਖ਼ਤਲਾਫ਼, ਕ਼ੁਦਰਤ ਦਾ ਕ਼ਾਦਰ ਆਪਣੀ ਕਾਰ ਕਮਾਈਆ। ਅੰਤ ਅਖ਼ੀਰ ਸਦੀ ਚੌਧਵੀਂ ਜਿਸ ਨੇ ਕਰਨਾ ਇਨਸਾਫ਼, ਅਦਲ ਦਾ ਮਾਲਕ ਅਦਾਲਤ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਨੂੰ ਦੇਵਣਹਾਰਾ ਸ਼ਾਬਾਸ਼, ਜੋ ਸ਼ਰਅ ਦੇ ਸ਼ਾਇਰ ਸ਼ਰੀਅਤ ਵਿਚ ਸ਼ੁਰੂ ਵਿਚ ਸ਼ਾਹ ਪਾਤਸ਼ਾਹ ਦਾ ਲੇਖਾ ਗਏ ਦ੍ਰਿੜਾਈਆ।
੧੩ ਚੇਤ ਸ਼ਹਿਨਸ਼ਾਹੀ ਸੰਮਤ ੫ ਅਰਜਨ ਸਿੰਘ ਦੇ ਗ੍ਰਹਿ ਬਲੋਚ ਪੁਰ
ਮੁਹੰਮਦ ਕਹੇ ਹਜ਼ਰਤ ਈਸਾ ਸਲਾਮ, ਅਸਲਾਮੁਅਲੈਕਮ ਵਿਚ ਵਡਿਆਈਆ। ਜਿਸ ਨੇ ਅਗੰਮੀ ਸਾਨੂੰ ਦੱਸੀ ਕਲਾਮ, ਕਲਮਾ ਕਾਇਨਾਤ ਦ੍ਰਿੜਾਈਆ। ਜਿਸ ਬਰਦੇ ਬਣਾਇਆ ਗ਼ੁਲਾਮ, ਨਫ਼ਰਾਂ ਵਾਲੀ ਸੇਵ ਲਗਾਈਆ। ਹੁਕਮ ਸੰਦੇਸ਼ੇ ਦਿਤੇ ਤਮਾਮ, ਤਮਅ ਤਮੰਨਾ ਇਕ ਜਣਾਈਆ। ਓਹ ਸ਼ਹਿਨਸ਼ਾਹ ਸ਼ਾਹ ਸੁਲਤਾਨ, ਪਾਤਸ਼ਾਹ ਨੂਰ ਅਲਾਹੀਆ। ਜਿਸ ਨੂੰ ਮੰਨ ਕੇ ਆਏ ਅਮਾਮ, ਅਮਲਾਂ ਤੋਂ ਰਹਿਤ ਨਜ਼ਰੀ ਆਈਆ। ਸੋ
❋
❋
ਖੇਲ ਕਰੇ ਵਾਲੀ ਦੋ ਜਹਾਨ, ਨਿਰਗੁਣ ਆਪਣੀ ਕਾਰ ਕਮਾਈਆ। ਧੁਰ ਸੰਦੇਸ਼ਾ ਦੇਵੇ ਫ਼ਰਮਾਨ, ਫ਼ੁਰਨੇ ਪਿਛਲੇ ਬੰਦ ਕਰਾਈਆ। ਤੀਸ ਬਤੀਸੇ ਸਪਾਰੇ ਵੇਖ ਕ਼ੁਰਾਨ, ਕਾਇਆ ਕੁਰਹ ਕੀ ਦ੍ਰਿੜਾਈਆ। ਜੀਵ ਜੰਤ ਵੇਖ ਈਮਾਨ, ਕਾਮਲ ਮੁਰਸ਼ਦ ਰਿਹਾ ਸੁਣਾਈਆ। ਕੀ ਸ਼ਰਅ ਵਿਚ ਝੁਲਾਇਆ ਨਿਸ਼ਾਨ, ਰੰਗ ਕਵਣ ਰੰਗਾਈਆ। ਕਿਉਂ ਅੰਤ ਹੋਏ ਬਦਨਾਮ, ਬਦੀ ਘਰ ਘਰ ਡੇਰਾ ਲਾਈਆ। ਸਾਚੀ ਮੰਜ਼ਲ ਨਾ ਰਹੀ ਆਸਾਨ, ਮਹਿਬੂਬ ਮਿਲਣ ਕੋਇ ਨਾ ਪਾਈਆ । ਘਰ ਘਰ ਹੋਏ ਹਰਾਮ, ਪਤਤ ਪੁਨੀਤ ਨਾ ਕੋਇ ਕਰਾਈਆ। ਜ਼ਰਾ ਨਿਗਾਹ ਮਾਰ ਕੇ ਵੇਖ ਸ਼ਰੇਆਮ, ਚਾਰ ਕੁੰਟ ਰਹੀ ਕੁਰਲਾਈਆ। ਵਲੀ ਸਾਰੇ ਹੋਏ ਨਾਕਾਮ, ਰਸੂਲ ਰੰਗ ਨਾ ਕੋਇ ਰੰਗਾਈਆ। ਹਕ਼ੀਕ਼ੀ ਦੇਵੇ ਕੋਈ ਨਾ ਜਾਮ, ਮਹਿਬੂਬ ਮਿਲਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਕਰਨੀ ਕਾਰ ਕਮਾਈਆ। ਈਸਾ ਕਹੇ ਮੂਸਾ ਤਕ ਅਗੰਮੀ ਲਿਖੀ ਤਖ਼ਤੀ, ਤਖ਼ਤਨਿਵਾਸੀ ਰਿਹਾ ਜਣਾਈਆ। ਜਿਸ ਵਿਚ ਹੁਕਮ ਦਿਤਾ ਨਾਲ ਸਖਤੀ, ਸੰਦੇਸ਼ਾ ਇਕੋ ਇਕ ਅਲਾਹੀਆ। ਦੀਨ ਦੁਨੀ ਦੀ ਆਉਣ ਵਾਲੀ ਕਮਬਖ਼ਤੀ, ਕਾਮਲ ਮੁਰਸ਼ਦ ਵੇਖ ਵਖਾਈਆ। ਜ਼ਰਾ ਨਿਗਾਹ ਮਾਰ ਕੀ ਖੇਲ ਕਰੇ ਪ੍ਰੀਤਮ ਅਰਸ਼ੀ, ਆਲੀਸ਼ਾਨ ਆਪਣੀ ਕਾਰ ਕਮਾਈਆ। ਕੀ ਲਹਿਣਾ ਦੇਣਾ ਮੁਕਾਵੇ ਧਰਨੀ ਧਰਤ ਧਵਲ ਧੌਲ ਧਰਤੀ, ਧਰਮ ਦੀ ਧਾਰ ਕੀ ਜਣਾਈਆ। ਆਪਣੀ ਪਾਕਟ ਵਿਚੋਂ ਕੱਢ ਕੇ ਵੇਖ ਲਓ ਪਰਚੀ, ਪ੍ਰਾਚੀਨ ਦਾ ਲੇਖਾ ਦਏ ਦ੍ਰਿੜਾਈਆ। ਅੱਗੇ ਚਲਣੀ ਨਹੀਂ ਕਿਸੇ ਦੀ ਮਰਜ਼ੀ, ਹੁਕਮ ਫ਼ਰਮਾਨਾ ਇਕੋ ਇਕ ਫ਼ਰਮਾਈਆ। ਦੀਨਾਂ ਮਜ਼੍ਹਬਾਂ ਦੀ ਕਿਆ ਕੋਈ ਕਰੇ ਹਮਦਰਦੀ, ਹਮਦਰਦ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਰਿਹਾ ਸੁਣਾਈਆ। ਮੂਸਾ ਕਹੇ ਮੈਂ ਵੇਖਿਆ ਇਲਾਹੀ ਹਾਸਿਮ, ਨੂਰੇ ਨੂਰ ਨਜ਼ਰੀ ਆਈਆ। ਜਿਸ ਦਾ ਤੱਤ ਨਹੀਂ ਕੋਈ ਜਿਸਮ, ਜ਼ਮੀਰ ਜ਼ਾਹਰ ਨਾ ਕੋਇ ਵਖਾਈਆ। ਜਿਸ ਦੀ ਵੱਖਰੀ ਨਹੀਂ ਕੋਈ ਕ਼ਿਸਮ, ਰੂਪ ਰੰਗ ਨਾ ਕੋਇ ਵਡਿਆਈਆ। ਦਿਸਦਾ ਨਹੀਂ ਕੋਈ ਨੂਰੇ ਨਜ਼ਰ ਚਸ਼ਮ, ਜਗਤ ਨੇਤਰ ਨਾ ਕੋਇ ਵਡਿਆਈਆ। ਮਾਟੀ ਖ਼ਾਕ ਬਣਦਾ ਨਹੀਂ ਭਸਮ, ਮੜ੍ਹੀ ਗੋਰ ਨਾ ਕੋਇ ਦਬਾਈਆ। ਮੂਸਾ ਕਹੇ ਮੈਂ ਓਸੇ ਦੀ ਖਾਨਾਂ ਕ਼ਸਮ, ਜੋ ਕ਼ਿਸਮਤ ਸਭ ਦੀ ਦਏ ਬਦਲਾਈਆ । ਨਾਲੇ ਓਸ ਨੂੰ ਪਿਤਾ ਕਿਹਾ ਬਾਪ ਮੰਨਿਆ ਨਾਲੇ ਕਿਹਾ ਖ਼ਸਮ, ਆਜਜ਼ ਹੋ ਕੇ ਸੀਸ ਨਿਵਾਈਆ। ਹਜ਼ਰਤੋ ਪੈਗ਼ੰਬਰੋ ਨਬੀਓ ਕਲਜੁਗ ਵਿਚ ਉਸ ਨੇ ਸਤਿਜੁਗ ਬਦਲ ਦੇਣੀ ਰਸਮ, ਧੁਰ ਫ਼ਰਮਾਨਾ ਹੁਕਮ ਜਣਾਈਆ। ਸਾਰੇ ਓਸ ਦੇ ਹੁਕਮ ਅੰਦਰ ਵਸਣ, ਸਿਰ ਸਕੇ ਨਾ ਕੋਇ ਉਠਾਈਆ। ਧੁਰ ਫ਼ਰਮਾਨਾ ਆਵੇ ਦੱਸਣ, ਦਹਿ ਦਿਸ਼ਾ ਕਰੇ ਪੜ੍ਹਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਸਭ ਨੇ ਢੋਲਾ ਗਾਉਣਾ ਜਸਨ, ਵੇਦ ਪੁਰਾਨਾਂ ਲੇਖਾ ਦਏ ਮੁਕਾਈਆ। ਮੁਰੀਦਾਂ ਨੂੰ ਮੁਰਸ਼ਦ ਹੋ ਕੇ ਮਹਿਬੂਬ ਹੋ ਕੇ ਓਢਨ ਨਾ ਦੇਵੇ ਕਫ਼ਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕੋ ਇਕ ਨਜ਼ਰੀ ਆਈਆ। ਈਸਾ ਕਹੇ ਮੁਹੰਮਦਾ ਮੈਂ ਤੱਕਿਆ ਅਜਬ ਨਜ਼ਾਰਾ, ਮੇਰਾ ਨਜ਼ਰੀਆ ਦਿਤਾ ਬਦਲਾਈਆ। ਦਰਗਾਹ ਸਾਚੀ ਦੇਵੇ ਇਸ਼ਾਰਾ, ਐਸ਼ੋ ਇਸ਼ਰਤ ਦਏ ਮਿਟਾਈਆ। ਨਿਰਗੁਣ ਨੂਰ ਜ਼ਹੂਰ ਕਰ ਉਜਿਆਰਾ, ਅੰਧ ਅੰਧੇਰਾ ਰਿਹਾ ਗਵਾਈਆ । ਬਹੁੜੀ ਤੇਰਾ ਨਿਸ਼ਾਨ ਨਹੀਂ ਰਹਿਣਾ ਚੰਦ ਸਿਤਾਰਾ, ਸਤਹ ਜ਼ਿਮੀਂ ਅਸਮਾਨ ਉਲਟਾਈਆ। ਓਹ ਪ੍ਰਗਟ ਹੋਵੇ ਜ਼ਾਹਿਰਾ, ਅਮਾਮ ਅਮਾਮਾ ਨੂਰ ਅਲਾਹੀਆ। ਜਿਸ ਦਾ ਖੇਲ ਸਭ ਤੋਂ ਨਿਆਰਾ,
❋
❋
ਨਿਰਾਕਾਰ ਆਪ ਵਖਾਈਆ। ਕਲਜੁਗ ਕੂੜੀ ਕਿਰਿਆ ਮੇਟੇ ਧੁੰਦੂਕਾਰਾ, ਸਾਚਾ ਚੰਦ ਇਕ ਚਮਕਾਈਆ। ਲਹਿਣਾ ਦੇਣਾ ਵੇਖੇ ਜੰਗਲ ਜੂਹ ਉਜਾੜ ਪਹਾੜਾ, ਟਿੱਲੇ ਪਰਬਤ ਸਮੁੰਦ ਸਾਗਰ ਫੋਲ ਫੁਲਾਈਆ। ਜਿਸ ਨੂੰ ਸਭ ਨੇ ਕਰਨੀ ਨਿਮਸਕਾਰਾ, ਸਯਦਿਆਂ ਵਿਚ ਸੀਸ ਝੁਕਾਈਆ। ਉਸ ਨੂੰ ਕਹਿੰਦੇ ਚਵੀਆਂ ਅਵਤਾਰਾ, ਜੋਤੀ ਜਾਤਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧਰਮ ਦੀ ਧਾਰ ਇਕ ਵਖਾਈਆ। ਮੁਹੰਮਦ ਕਹੇ ਮੈਂ ਵੀ ਓਸੇ ਦੀ ਕਰਾਂ ਤਸਦੀਕ਼, ਸ਼ਹਾਦਤ ਆਪਣੀ ਇਕ ਭੁਗਤਾਈਆ। ਹਜ਼ਰਤ ਈਸਾ ਓਹ ਆਸਾ ਪੂਰੀ ਕਰੇ ਉਮੀਦ, ਮਨਸਾ ਵੇਖ ਵਖਾਈਆ। ਜਿਸ ਦੀ ਖ਼ੁਸ਼ੀ ਵਿਚ ਮਨਾਈ ਈਦ, ਈਦੁਲਫ਼ਿਤਰ ਦਏ ਵਡਿਆਈਆ। ਜਿਸ ਦੇ ਪਿੱਛੇ ਹੋਏ ਸ਼ਹੀਦ, ਆਪਣਾ ਆਪ ਮਿਟਾਈਆ। ਉਮਤ ਕੀਤੀ ਤਾਕੀਦ, ਤਰਾ ਤਰਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਜਿਸ ਦੱਸਿਆ ਕਲਮਾ ਲੇਖ ਜਣਾਇਆ ਕ਼ੁਰਾਨ ਮਜੀਦ, ਮਜਮੂਆ ਹਰਫ਼ਾਂ ਵਾਲਾ ਬਣਾਈਆ। ਈਸਾ ਕਹੇ ਮੁਹੰਮਦ ਤਕ ਉਪਰ ਅਸਮਾਨ, ਇਸਮ ਆਜ਼ਮ ਵੇਖ ਵਖਾਈਆ। ਮੁਹੰਮਦ ਕਹੇ ਬੋਲਣਾ ਬਿਨਾ ਜ਼ਬਾਨ, ਅਗੰਮੀ ਆਵਾਜ਼ ਸੁਣਾਈਆ। ਜਿਸ ਖੇਲ ਕਰਨਾ ਮਹਾਨ, ਮਹਿਬੂਬ ਨੂਰ ਅਲਾਹੀਆ। ਦਹਿ ਦਿਸ਼ਾ ਵੇਖੇ ਮਾਰ ਧਿਆਨ, ਬਿਨ ਨੇਤਰ ਲੋਚਣ ਨੈਣ ਅੱਖ ਖੁਲ੍ਹਾਈਆ। ਹੁਕਮ ਸੰਦੇਸ਼ਾ ਦੇਵੇ ਆਣ, ਧੁਰ ਫ਼ਰਮਾਨਾ ਇਕ ਦ੍ਰਿੜਾਈਆ। ਕਲਜੁਗ ਜੀਵਾਂ ਕਰ ਕੇ ਸਵਾਧਾਨ, ਸੋਈ ਸੁਰਤੀ ਲਈ ਉਠਾਈਆ। ਕੂੜੀ ਕਿਰਿਆ ਮੇਟ ਨਿਸ਼ਾਨ, ਨਿਸ਼ਾਨਾ ਆਪਣਾ ਦਏ ਝੁਲਾਈਆ। ਗੁਰ ਅਵਤਾਰ ਪੈਗ਼ੰਬਰਾਂ ਤੋਂ ਲੈ ਕੇ ਕਮਾਨ, ਹੁਕਮ ਇਕੋ ਇਕ ਮਨਾਈਆ। ਚਾਰ ਵਰਨ ਅਠਾਰਾਂ ਬਰਨ ਜਿਸ ਦਾ ਢੋਲਾ ਇਕੋ ਗਾਣ, ਛੱਤ੍ਰੀ ਬ੍ਰਾਹਮਣ ਸ਼ੂਦਰ ਵੈਸ਼ ਇਕੋ ਕਰਨ ਪੜ੍ਹਾਈਆ। ਇਕੋ ਸਿਦਕ ਸਬੂਰੀ ਦੱਸੇ ਈਮਾਨ, ਧਰਮ ਦੀ ਧਾਰ ਇਕੋ ਇਕ ਜਣਾਈਆ। ਇਕੋ ਇਸ਼ਟ ਸ੍ਰੀ ਭਗਵਾਨ, ਇਕੋ ਦ੍ਰਿਸ਼ਟ ਰਿਹਾ ਖੁਲ੍ਹਾਈਆ। ਇਕੋ ਰਮਿਆ ਹਰ ਘਟ ਰਾਮ, ਰਾਮ ਰਹੀਮ ਇਕੋ ਨੂਰ ਅਲਾਹੀਆ। ਇਕੋ ਆਦਿ ਜੁਗਾਦੀ ਕਾਹਨ, ਸ਼ਾਮ ਸ਼ਾਮਾ ਵੇਸ ਵਟਾਈਆ। ਇਕੋ ਨੂਰ ਅਲਾਹੀ ਅਮਾਮ, ਜੋਤੀ ਜਾਤਾ ਡਗਮਗਾਈਆ। ਸੋ ਖੇਲ ਕਰੇ ਜਹਾਨ, ਜਹਾਲਤ ਦੀਨ ਦੁਨੀ ਦਏ ਮਿਟਾਈਆ। ਮੂਸਾ ਕਹੇ ਮੁਹੰਮਦ ਹੋਣਾ ਕੀ ਹੈਰਾਨ, ਹੈਰਾਨੀ ਵਿਚ ਨਾ ਕੋਇ ਵਡਿਆਈਆ। ਜਿਸ ਦਾ ਹੁਕਮ ਓਸੇ ਦਾ ਫ਼ਰਮਾਨ, ਹੁਕਮੇ ਅੰਦਰ ਸੇਵ ਕਮਾਈਆ। ਅਸੀਂ ਆਦਿ ਜੁਗਾਦੀ ਗੁਰ ਅਵਤਾਰ ਪੈਗ਼ੰਬਰ ਓਸੇ ਦਾ ਖ਼ਾਨਦਾਨ, ਦੂਜਾ ਨਜ਼ਰ ਕੋਇ ਨਾ ਆਈਆ। ਸਚਖੰਡ ਦਰਗਾਹ ਸਾਚੀ ਮੁਕਾਮੇ ਹੱਕ ਸਾਂਝਾ ਇਕ ਮੁਕਾਮ, ਦੂਜੀ ਵੰਡ ਨਾ ਕੋਇ ਵੰਡਾਈਆ। ਮਾਤਲੋਕ ਵਿਚ ਸਾਥੋਂ ਦੀਨਾਂ ਮਜ਼੍ਹਬਾਂ ਦੀ ਖੁਲ੍ਹਾ ਕੇ ਦੁਕਾਨ, ਦਵੈਤ ਵਾਲੀ ਵਸਤ ਦਿਤੀ ਵਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੀ ਕਰਨੀ ਕਾਰ ਕਮਾਈਆ। ਨਾਰਦ ਕਹੇ ਦੁਰਬਾਸ਼ੇ ਪੈਗ਼ੰਬਰਾਂ ਦੀ ਸੁਣੀ ਊ ਗੁਫ਼ਤਾਰ, ਗੁਫ਼ਤ ਸ਼ਨੀਦ ਕੀ ਕੀ ਰਹੇ ਜਣਾਈਆ। ਕੀ ਹੋਏ ਜਗਤ ਰਫ਼ਤਾਰ, ਰਫ਼ਤਾ ਰਫ਼ਤਾ ਖੇਲ ਕੀ ਜਣਾਈਆ। ਕੀ ਕਰਨ ਵਾਲਾ ਕਰਤਾਰ, ਕੁਦਰਤ ਦਾ ਮਾਲਕ ਆਪਣਾ ਹੁਕਮ ਵਰਤਾਈਆ। ਜ਼ਰਾ ਉਠ ਕੇ ਨਿਗਾਹ ਮਾਰ, ਚਾਰ ਕੁੰਟ ਵੇਖ ਵਖਾਈਆ। ਦੁਰਬਾਸ਼ਾ ਕਹੇ ਜਿਧਰ ਵੇਖਾਂ ਧੂੰਆਂਧਾਰ, ਸਾਚਾ ਚੰਦ ਨਾ ਕੋਇ ਚਮਕਾਈਆ। ਗੁਰ ਅਵਤਾਰ ਪੈਗ਼ੰਬਰ ਸਾਚਾ ਕਰੇ ਨਾ ਕੋਇ ਪਿਆਰ, ਪ੍ਰੀਤਮ ਪ੍ਰੇਮ ਨਾ ਕੋਇ ਵਖਾਈਆ। ਸ੍ਰਿਸ਼ਟੀ ਦ੍ਰਿਸ਼ਟੀ ਹੋਈ ਬੇਜ਼ਾਰ, ਸਾਂਤਕ ਸਤਿ ਨਾ ਕੋਇ
❋
❋
ਕਰਾਈਆ। ਮੈਂ ਦੂਰ ਦੁਰਾਡਾ ਪਹੁੰਚ ਕਰਾਂ ਨਿਮਸਕਾਰ, ਨਿਉਂ ਨਿਉਂ ਲਾਗਾਂ ਪਾਈਂਆ। ਪੁਰਖ ਅਕਾਲੇ ਦੀਨ ਦਿਆਲੇ ਆਪਣੀ ਕਲ ਆਪੇ ਧਾਰ, ਕਲ ਕਲਕੀ ਖੇਲ ਵਖਾਈਆ। ਚਾਰੋਂ ਕੁੰਟ ਹੋਵੇ ਖ਼ਬਰਦਾਰ, ਬੇਖ਼ਬਰਾਂ ਖ਼ਬਰ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਇਕ ਸੁਣਾਈਆ। ਦੁਰਬਾਸ਼ਾ ਕਹੇ ਨਾਰਦ, ਈਸਾ ਮੂਸਾ ਮੁਹੰਮਦ ਚੁੱਕੀ ਫਿਰਨ ਕਿਤਾਬਾਂ, ਬਿਨ ਹੱਥਾਂ ਹੱਥ ਉਠਾਈਆ। ਲੱਭਣ ਮਹਿਰਾਬਾਂ, ਜਿਥੇ ਮਿਲੇ ਮਹਿਬੂਬ ਨੂਰ ਅਲਾਹੀਆ। ਸਦੀ ਚੌਧਵੀਂ ਕਰੇ ਹਿਸਾਬਾ, ਅੰਤਮ ਲੇਖ ਜਣਾਈਆ। ਕੀ ਕਹਿ ਕੇ ਗਿਆ ਮਾਈ ਹਵਾ ਤੇ ਆਦਮ ਬਾਬਾ, ਭੇਵ ਅਭੇਦ ਦ੍ਰਿੜ੍ਹਾਈਆ। ਸਾਰੇ ਕਹਿਣ ਕਲਜੁਗ ਅੰਤ ਸ੍ਰੀ ਭਗਵੰਤ ਨਿਰਗੁਣ ਨੂਰ ਜੋਤੀ ਜਾਤਾ ਪ੍ਰਗਟ ਹੋਣਾ ਮਾਝਾ, ਮਜਲਸ ਭਗਤਾਂ ਨਾਲ ਰਖਾਈਆ। ਜਿਸ ਨੇ ਇਕੋ ਜਣਾਉਣਾ ਕਾਅਬਾ, ਪਰਦਾ ਕਾਇਆ ਵਜੂਦ ਉਠਾਈਆ। ਆਬੇਹਯਾਤ ਦੇਣਾ ਸਵਾਦਾ, ਨਿਝਰ ਝਿਰਨਾ ਬੂੰਦ ਸਵਾਂਤ ਆਪ ਚਵਾਈਆ। ਕਲਮਾ ਅਗੰਮ ਸੁਣਾਉਣਾ ਵਜਾਉਣਾ ਨਾਦ ਅਨਾਦਾ, ਅਨਹਦ ਰਾਗ ਅਲਾਹੀਆ। ਝਗੜਾ ਮੁਕਾ ਕੇ ਪੁੰਨ ਸਵਾਬਾ, ਸਾਹਿਬ ਸਤਿਗੁਰ ਆਪਣਾ ਹੁਕਮ ਵਰਤਾਈਆ। ਸ਼ਾਹੋ ਭੂਪ ਬਣ ਰਾਜਾ, ਰਈਅਤ ਵੇਖੇ ਖ਼ਲਕ ਖ਼ੁਦਾਈਆ। ਕਿਸੇ ਦੇ ਕੋਲੋਂ ਨਾ ਲਏ ਇਮਦਾਦਾ, ਮਦਦ ਵਾਲੀ ਵੰਡ ਨਾ ਕੋਇ ਵੰਡਾਈਆ। ਸਦੀ ਚੌਧਵੀਂ ਅੰਤ ਅਖ਼ੀਰ ਬੇਨਜ਼ੀਰ ਨਾਨਕ ਕੌਲ ਪੂਰਾ ਕਰੇ ਜੋ ਕੀਤਾ ਵਿਚ ਬਗ਼ਦਾਦਾ, ਬਗ਼ਲੀਆਂ ਸਭ ਦੇ ਹੱਥ ਫੜਾਈਆ। ਜਨ ਭਗਤਾਂ ਮਿੱਤਰ ਪਿਆਰਾ ਬਣ ਕੇ ਧੁਰ ਦਾ ਅਹਿਬਾਬਾ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ਼ਬਦ ਜਣਾਏ ਬੋਧ ਅਗਾਧਾ, ਬੁੱਧੀ ਤੋਂ ਪਰੇ ਨਿਰਗੁਣ ਹਰੇ, ਨਿਰਵੈਰ ਨਿਰੰਕਾਰ ਨਿਰਾਕਾਰ ਪਰਵਰਦਿਗਾਰ ਆਪਣਾ ਹੁਕਮ ਸਮਝਾਈਆ।
੧੪ ਚੇਤ ਸ਼ਹਿਨਸ਼ਾਹੀ ਸੰਮਤ ੫ ਰਣਧੀਰ ਸਿੰਘ ਦੇ ਗ੍ਰਹਿ ਪਹੇਵਾ
ਸਚਖੰਡ ਦਵਾਰੇ ਖੇਲ ਮਹਾਨ, ਦਰਗਾਹ ਸਾਚੀ ਮੁਕਾਮੇ ਹੱਕ ਆਪ ਖਿਲਾਈਆ। ਹੁਕਮ ਦੇਵੇ ਪਾਰਬ੍ਰਹਮ ਪਤਿਪਰਮੇਸ਼ਵਰ ਨੌਜਵਾਨ, ਪਰਵਰਦਿਗਾਰ ਸਾਂਝਾ ਯਾਰ ਆਪਣਾ ਹੁਕਮ ਵਰਤਾਈਆ। ਜੋਤੀ ਧਾਰ ਸ਼ਬਦੀ ਸਤਿਗੁਰ ਸੁਣ ਅਗੰਮ ਫ਼ਰਮਾਨ, ਅਬਿਨਾਸ਼ੀ ਕਰਤਾ ਆਪ ਸੁਣਾਈਆ। ਤੇਈ ਅਵਤਾਰਾਂ ਕਰ ਸਵਾਧਾਨ, ਆਲਸ ਨਿੰਦਰਾ ਵਿਚ ਰਹਿਣ ਕੋਇ ਨਾ ਪਾਈਆ। ਈਸਾ ਮੂਸਾ ਮੁਹੰਮਦ ਸੁਣਾ ਅਗੰਮ ਫ਼ਰਮਾਨ, ਸੰਦੇਸ਼ਾ ਅਗੰਮ ਅਥਾਹ ਅਲਾਹੀਆ। ਦਸ ਗੁਰੂ ਵੇਖਣ ਮਾਰ ਧਿਆਨ, ਬਿਨ ਅੱਖਾਂ ਅੱਖ ਖੁਲ੍ਹਾਈਆ। ਸਾਰੇ ਵੇਖੋ ਜ਼ਿਮੀਂ ਅਸਮਾਨ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਖੋਜ ਖੁਜਾਈਆ। ਕਿਉਂ ਸਦੀ ਚੌਧਵੀਂ ਸ਼ਰਅ ਹੋਈ ਸ਼ੈਤਾਨ, ਆਤਮ ਬ੍ਰਹਮ ਭੇਵ ਨਾ ਕੋਇ ਖੁਲ੍ਹਾਈਆ। ਦੀਨ ਮਜ਼੍ਹਬ ਮਨ ਕਲਪਣਾ ਵਿਚ ਕੁਰਲਾਣ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਵਿਦਿਆ ਹੱਕ ਨਾ ਮਿਲੇ ਪੜ੍ਹ ਪੜ੍ਹ ਥੱਕੇ ਜੀਵ ਜਹਾਨ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਰਹੀ ਕੁਰਲਾਈਆ। ਘਟ ਨਿਵਾਸੀ ਪੁਰਖ ਅਬਿਨਾਸ਼ੀ ਨਿਰਗੁਣ ਨਿਰਵੈਰ ਨਿਰਾਕਾਰ ਮਿਲੇ ਕਿਸੇ ਨਾ ਆਣ, ਜੋਤੀ ਜਾਤਾ ਨਜ਼ਰ ਕਿਸੇ ਨਾ ਆਈਆ। ਸ੍ਰਿਸ਼ਟੀ ਦੀ ਦ੍ਰਿਸ਼ਟੀ ਹੋਈ ਹੈਰਾਨ, ਵੈਰੀ ਘਰ ਘਰ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ
❋
❋
ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਸਵਾਧਾਨ ਹੋਵੋ ਸਚਖੰਡ ਨਿਵਾਸੀ, ਹਰਿ ਕਰਤਾ ਆਪ ਜਣਾਈਆ। ਨਿਰਗੁਣ ਧਾਰ ਲੋਕਮਾਤ ਮਾਰੋ ਝਾਕੀ, ਨੌ ਖੰਡ ਪ੍ਰਿਥਮੀ ਸੱਤ ਦੀਪ ਫੋਲ ਫੁਲਾਈਆ। ਆਪਣੀ ਚਾਰ ਜੁਗ ਦੀ ਪਿਛਲੀ ਵੇਖੋ ਸਾਖੀ, ਸਾਖਿਆਤ ਪਰਦਾ ਦਿਓ ਖੁਲ੍ਹਾਈਆ। ਕਿਉਂ ਤੁਹਾਡੇ ਹੁੰਦਿਆਂ ਕਲਜੁਗ ਜੀਵਾਂ ਮਨੂਆ ਹੋਇਆ ਆਕ਼ੀ, ਤੁਹਾਡੇ ਨਾਮ ਮਿਲੇ ਕੀ ਵਡਿਆਈਆ। ਕਿਧਰ ਗਿਆ ਤੁਹਾਡਾ ਪੂਜਾ ਪਾਠੀ, ਸਿਮਰਨ ਜੋਗ ਅਭਿਆਸ ਤਨ ਵਜੂਦ ਕਰੇ ਨਾ ਕਿਉਂ ਸਫ਼ਾਈਆ। ਸਾਚੇ ਮੰਡਲ ਪਏ ਕੋਈ ਨਾ ਰਾਸੀ, ਕਾਇਆ ਮੰਦਰ ਅੰਦਰ ਵੱਜੇ ਨਾ ਕੋਇ ਵਧਾਈਆ। ਆਤਮ ਪਰਮਾਤਮ ਪਰਮਾਤਮ ਆਤਮ ਜੁੜੇ ਕੋਈ ਨਾ ਨਾਤੀ, ਪਾਰਬ੍ਰਹਮ ਬ੍ਰਹਮ ਮੇਲ ਨਾ ਕੋਇ ਮਿਲਾਈਆ। ਜੀਵਣ ਵਿਚੋਂ ਜੀਵਣ ਬਦਲੇ ਨਾ ਕੋਇ ਹਯਾਤੀ, ਆਬੇਹਯਾਤ ਰਸਨਾ ਰਸ ਨਾ ਕੋਇ ਚਖਾਈਆ। ਕਿਉਂ ਝਗੜਾ ਪਾਇਆ ਦੀਨ ਮਜ਼੍ਹਬ ਕਾਗ਼ਜ਼ਾਤੀ, ਮੇਰਾ ਨਾਉਂ ਅੱਖਰਾਂ ਵਿਚ ਵੰਡ ਵੰਡਾਈਆ। ਗੁਰ ਅਵਤਾਰ ਪੈਗ਼ੰਬਰੋ ਤੁਸੀਂ ਸਾਰੇ ਬਣੇ ਫ਼ਸਾਦੀ, ਮਾਨਵ ਜ਼ਾਤੀ ਝਗੜਿਆਂ ਵਿਚ ਕਲਮਿਆਂ ਵਿਚ ਦੀਨਾਂ ਵਿਚ ਇਸਲਾਮਾਂ ਵਿਚ ਕਲਾਮਾਂ ਵਿਚ ਆਏ ਲੜਾਈਆ। ਮੇਰੀ ਮੰਜ਼ਲ ਇਕੋ ਹਕ਼ੀਕ਼ੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਫ਼ਰਮਾਨਾ ਇਕ ਦ੍ਰਿੜਾਈਆ। ਪੁਰਖ ਅਕਾਲ ਕਹੇ ਗੁਰ ਅਵਤਾਰ ਪੈਗ਼ੰਬਰੋ ਉਠੋ ਵੇਖੋ ਜਲਦੀ, ਸੋਇਆ ਰਹਿਣ ਕੋਇ ਨਾ ਪਾਈਆ। ਕਿਉਂ ਚਾਰ ਕੁੰਟ ਦਹਿ ਦਿਸ਼ਾ ਅੱਗ ਬਲਦੀ, ਸਾਂਤਕ ਸਤਿ ਨਾ ਕੋਇ ਕਰਾਈਆ। ਕਿਥੇ ਖੇਲ ਗਈ ਤੁਹਾਡੀ ਤੁਹਾਡੇ ਘਰ ਦੀ, ਘਰ ਵਿਚ ਘਰ ਨਜ਼ਰ ਕਿਸੇ ਨਾ ਆਈਆ। ਕਿਉਂ ਪੂਜਾ ਪਾਠ ਕਰਦਿਆਂ ਸੁਰਤੀ ਸਾਚੀ ਮੰਜ਼ਲ ਨਹੀਂ ਚੜ੍ਹਦੀ, ਸ਼ਬਦ ਵਿਚ ਸ਼ਬਦ ਨਾ ਕੋਇ ਮਿਲਾਈਆ। ਕਿਉਂ ਨਹੀਂ ਖ਼ਬਰ ਕਿਸੇ ਨੂੰ ਪਰਮ ਪੁਰਖ ਦੇ ਘਰ ਦੀ, ਸਚਖੰਡ ਦਵਾਰੇ ਮਿਲਣ ਕੋਇ ਨਾ ਆਈਆ। ਕਿਉਂ ਮਨ ਕਲਪਣਾ ਦੀਨ ਦੁਨੀ ਲੜਦੀ, ਬੁੱਧੀ ਚਲੇ ਨਾ ਕੋਇ ਚਤੁਰਾਈਆ। ਕੀ ਖੇਲ ਹੋਣੀ ਦੀਨ ਦਿਆਲੇ ਅਗੰਮੇ ਨਰ ਦੀ, ਨਰ ਨਰਾਇਣ ਕੀ ਕਲ ਵਰਤਾਈਆ। ਕਿਉਂ ਮਾਇਆ ਮਮਤਾ ਵਹਿਣ ਵਿਚ ਸ੍ਰਿਸ਼ਟੀ ਦ੍ਰਿਸ਼ਟੀ ਜਾਏ ਹੜ੍ਹਦੀ, ਗੁਰ ਅਵਤਾਰ ਪੈਗ਼ੰਬਰ ਹੋ ਅੱਗੇ ਨਾ ਕੋਇ ਅਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਧੁਰ ਫ਼ਰਮਾਨਾ ਇਕ ਸੁਣਾਈਆ। ਪੁਰਖ ਅਕਾਲ ਕਹੇ ਗੁਰ ਅਵਤਾਰ ਪੈਗ਼ੰਬਰੋ ਤੱਕੋ ਆਪਣੀ ਦੀਨ ਦੁਨੀ ਲੋਕਮਾਤ, ਮਾਤਰ ਭੂਮੀ ਧਿਆਨ ਲਗਾਈਆ। ਜ਼ਾਤਾਂ ਪਾਤਾਂ ਦੀਨਾਂ ਮਜ਼੍ਹਬਾਂ ਵਿਚ ਲਓ ਝਾਕ, ਊਚਾਂ ਨੀਚਾਂ ਫੋਲ ਫੁਲਾਈਆ। ਸਾਚੀ ਸਮਝੇ ਕੋਈ ਨਾ ਜ਼ਾਤ, ਪਰਦਾ ਨਿਰੰਤਰ ਅੰਤਰ ਨਾ ਕੋਇ ਉਠਾਈਆ। ਜਿਧਰ ਤੱਕੋ ਅੰਧੇਰੀ ਰਾਤ, ਸਾਚਾ ਚੰਦ ਨਾ ਕੋਇ ਚਮਕਾਈਆ। ਕਿਧਰ ਗਈ ਤੁਹਾਡੀ ਨਾਮ ਸੌਗ਼ਾਤ, ਕਲਮੇ ਵਾਲਿਓ ਦਿਓ ਸਮਝਾਈਆ। ਸਦੀ ਚੌਧਵੀਂ ਅੰਤ ਅਖ਼ੀਰ ਕਿਸ ਨੂੰ ਦੇਣੀ ਸ਼ਾਬਾਸ਼, ਮਿਹਰ ਨਜ਼ਰ ਇਕ ਉਠਾਈਆ। ਜੋ ਭਵਿਖਤਾਂ ਵਿਚ ਲਿਖਤਾਂ ਵਿਚ ਦ੍ਰਿਸ਼ਟਾਂ ਵਿਚ ਸ੍ਰਿਸ਼ਟੀ ਆਏ ਆਖ, ਪੇਸ਼ੀਨਗੋਈਆਂ ਵਿਚ ਸੁਣਾਈਆ। ਲੇਖਾ ਲਿਖ ਆਏ ਨਾਲ ਕ਼ਲਮ ਦਵਾਤ, ਕਾਗ਼ਜ਼ ਸਿਆਹੀ ਜੋੜ ਜੁੜਾਈਆ। ਸੋ ਖੇਲ ਕਰਨਾ ਆਪ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਧੁਰਦਰਗਾਹੀਆ। ਤੁਸੀਂ ਦੀਨ ਦੁਨੀ ਤੱਕੋ ਕਾਇਆ ਅੰਦਰ ਮਾਰ ਝਾਤ, ਪਰਦਾ ਦਿਓ ਖੁਲ੍ਹਾਈਆ। ਸਿਫ਼ਤੀ ਨਾਮ ਪੜ੍ਹਨ ਵਾਲਿਆਂ ਦਾ ਅੰਦਰੋਂ ਖੁਲ੍ਹਿਆ ਨਾ ਕਿਸੇ ਦਾ ਤਾਕ, ਨਿਰਅੱਖਰ ਸਮਝ ਕਿਸੇ ਨਾ ਆਈਆ। ਲਹਿਣਾ ਦੇਣਾ ਜੀਵਣ ਜ਼ਿੰਦਗੀ ਕਰੇ
❋
❋
ਨਾ ਕੋਇ ਬੇਬਾਕ, ਲੱਖ ਚੁਰਾਸੀ ਪੰਧ ਨਾ ਕੋਇ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਫ਼ਰਮਾਣਾ ਇਕ ਦ੍ਰਿੜਾਈਆ। ਗੁਰ ਅਵਤਾਰ ਪੈਗ਼ੰਬਰੋ ਵੇਖੋ ਆਪਣੇ ਆਪਣੇ ਮੁਰੀਦ ਸਿੱਖ, ਚਾਰੋਂ ਕੁੰਟ ਧਿਆਨ ਲਗਾਈਆ। ਕਿਸੇ ਦੀ ਪੂਰੀ ਹੋਵੇ ਨਾ ਇਛ, ਆਸਾ ਮਨਸਾ ਪੂਰ ਨਾ ਕੋਇ ਕਰਾਈਆ। ਚਾਰ ਵਰਨ ਅਠਾਰਾਂ ਬਰਨ ਤਨ ਮਾਟੀ ਹੋਈ ਜ਼ਿਚ, ਕਾਇਆ ਗੜ੍ਹ ਨਾ ਕੋਇ ਸੁਹਾਈਆ। ਤੁਸੀਂ ਦੱਸ ਕੇ ਆਏ ਅੱਲਾ ਵਾਹਿਗੁਰੂ ਰਾਮ ਸਭ ਦਾ ਮਾਲਕ ਇਕ, ਏਕੰਕਾਰ ਸਮਝ ਕਿਸੇ ਨਾ ਆਈਆ। ਸਾਚੀ ਮੰਜ਼ਲ ਚੜ੍ਹ ਕੇ ਕੋਈ ਵੇਖ ਨਾ ਸਕੇ ਸਾਹਿਬ ਅਨਡਿੱਠ, ਨਿਜ ਨੇਤਰ ਨਜ਼ਰ ਕੋਇ ਨਾ ਪਾਈਆ। ਤੁਸੀਂ ਜਗਤ ਮਾਣ ਬਣਾ ਕੇ ਆਏ ਮੰਦਰ ਮਸਜਿਦ ਸ਼ਿਵਦਵਾਲੇ ਮੱਠ ਜਿਨ੍ਹਾਂ ਦੀ ਘਾੜਤ ਘੜੀ ਪੱਥਰ ਇੱਟ, ਸਿਲ ਪਾਹਨ ਨਾਲ ਵਡਿਆਈਆ। ਕਿਸੇ ਦਾ ਖੁਲ੍ਹਿਆ ਨਹੀਂ ਨੇਤਰ ਨਿਜ, ਨਿਜ ਨੈਣ ਨਾ ਕੋਇ ਰੁਸ਼ਨਾਈਆ । ਆਤਮ ਪਰਮਾਤਮ ਬਣਿਆ ਨਹੀਂ ਕੋਈ ਮਿੱਤ, ਮਿੱਤਰ ਪਿਆਰਾ ਮੇਲ ਨਾ ਕੋਇ ਮਿਲਾਈਆ। ਨਾੜ ਬਹੱਤਰ ਸਭ ਦੀ ਉਬਲੇ ਰਤ, ਸਾਂਤਕ ਸਤਿ ਨਾ ਕੋਇ ਕਰਾਈਆ। ਮਨ ਕਲਪਣਾ ਸਕਿਆ ਨਾ ਕੋਈ ਜਿੱਤ, ਕੂੜ ਕੁੜਿਆਰ ਡੇਰਾ ਢਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧੁਰ ਸੰਦੇਸ਼ਾ ਇਕ ਸੁਣਾਈਆ। ਪੁਰਖ ਅਕਾਲ ਕਹੇ ਗੁਰ ਅਵਤਾਰ ਪੈਗ਼ੰਬਰੋ ਵੇਖੋ ਆਪਣਾ ਅੰਤ ਅਖ਼ੀਰ, ਆਖ਼ਰ ਦਿਆਂ ਜਣਾਈਆ। ਜਿਹੜੀ ਭਵਿਖਤਾਂ ਵਿਚ ਕੀਤੀ ਤਹਰੀਰ, ਤਕ਼ਦੀਰ ਰੂਪ ਬਦਲਾਈਆ। ਓਹ ਖੇਲ ਕਰੇ ਅਗੰਮ ਪਰਵਰਦਿਗਾਰ ਧੁਰ ਦਾ ਪੀਰ, ਪੈਗ਼ੰਬਰਾਂ ਤੋਂ ਪਰੇ ਧਿਆਨ ਲਗਾਈਆ। ਜਿਸ ਨੇ ਦੀਨ ਦੁਨੀ ਦੀ ਬਦਲ ਦੇਣੀ ਜ਼ਮੀਰ, ਜ਼ਾਹਰ ਜ਼ਹੂਰ ਆਪਣਾ ਹੁਕਮ ਵਰਤਾਈਆ। ਤੀਰਥ ਤੱਟਾਂ ਬਦਲ ਦੇਣਾ ਨੀਰ, ਗੰਗਾ ਗੋਦਾਵਰੀ ਜਮਨਾ ਸੁਰਸਤੀ ਰਹੀ ਕੁਰਲਾਈਆ। ਜਿਸ ਦੀ ਦੁਹਾਈ ਦੇ ਕੇ ਗਿਆ ਕਬੀਰ, ਮੰਦਰ ਚੜ੍ਹ ਕੇ ਰਿਹਾ ਦ੍ਰਿੜਾਈਆ। ਓਹ ਨਾਮ ਖੰਡਾ ਅਗੰਮੀ ਫੜ ਸ਼ਮਸ਼ੀਰ, ਵੇਖਣਹਾਰਾ ਥਾਉਂ ਥਾਈਂਆ। ਜਿਸ ਨੇ ਸ਼ਰਅ ਦੇ ਕੱਟਣੇ ਜ਼ੰਜੀਰ, ਦੀਨਾਂ ਮਜ਼੍ਹਬਾਂ ਡੇਰਾ ਢਾਹੀਆ। ਸਤਿਜੁਗ ਸਾਚਾ ਕਰਨਾ ਤਾਮੀਰ, ਸਤਿ ਧਰਮ ਇਕ ਵਖਾਈਆ। ਝਗੜਾ ਰਹੇ ਨਾ ਗ਼ਰੀਬ ਅਮੀਰ, ਚਾਰ ਵਰਨਾਂ ਏਕੋ ਰੰਗ ਰੰਗਾਈਆ। ਅੰਮ੍ਰਿਤ ਨਾਮ ਬਖ਼ਸ਼ ਕੇ ਸੀਰ, ਸਾਂਤਕ ਸਤਿ ਦੇਣਾ ਕਰਾਈਆ। ਆਪਣੇ ਹੱਥ ਰੱਖ ਤਦਬੀਰ, ਤਕ਼ਦੀਰ ਦੀਨ ਦੁਨੀ ਦੇਣੀ ਬਦਲਾਈਆ। ਕਰੇ ਖੇਲ ਬੇਨਜ਼ੀਰ, ਜਗਤ ਨੇਤਰ ਨਜ਼ਰ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧਰਮ ਦਵਾਰਾ ਇਕ ਪ੍ਰਗਟਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭੂ ਸਾਡਾ ਧੁਰ ਚਰਨ ਤੇਰੇ ਸਯਦਾ, ਨਮੋਂ ਨਿਮਸਕਾਰ ਡੰਡਾਵਤ ਇਕ ਜਣਾਈਆ। ਹਉਂ ਸੇਵਕ ਤੇਰੇ ਬਰਦਾ, ਜੁਗ ਚੌਕੜੀ ਖ਼ਾਦਮ ਰੂਪ ਵਟਾਈਆ। ਜੋ ਹੁਕਮ ਸੰਦੇਸ਼ਾ ਰਿਹਾ ਘਲਦਾ, ਸੋ ਜੀਵਾਂ ਜੰਤਾਂ ਆਏ ਸੁਣਾਈਆ। ਤੇਰਾ ਭੇਦ ਨਾ ਆਇਆ ਅਛਲ ਅਛੱਲ ਦਾ, ਬੇਅੰਤ ਕਹਿ ਕੇ ਆਏ ਗਾਈਆ। ਸਾਨੂੰ ਪਤਾ ਨਹੀਂ ਕੀ ਖੇਲ ਹੋਣਾ ਕਲਜੁਗ ਕਲ ਦਾ, ਕਲਕਾਤੀ ਕਵਣ ਮਿਟਾਈਆ। ਜ਼ੋਰ ਵੇਖਿਆ ਕਾਮ ਕਰੋਧ ਲੋਭ ਮੋਹ ਹੰਕਾਰ ਦਲ ਦਾ, ਚਾਰ ਵਰਨਾਂ ਸੋਭਾ ਪਾਈਆ। ਕਿਸੇ ਰਾਹ ਨਹੀਂ ਲੱਭਿਆ ਤੇਰੇ ਨਿਹਚਲ ਧਾਮ ਅਟਲ ਦਾ, ਕੋਟਨ ਕੋਟ ਸਾਧ ਸੰਤ ਫਿਰਨ ਧੂਣੀਆਂ ਤਾਈਆ। ਨਿਹਚਲ ਧਾਮ ਕੋਈ ਨਾ ਮੱਲਦਾ, ਸਚਖੰਡ ਦਵਾਰੇ ਸੋਭਾ ਕੋਈ ਨਾ ਪਾਈਆ। ਝਗੜਾ ਪਿਆ ਕਲਜੁਗ ਦੂਈ ਦਵੈਤੀ ਸਲ ਦਾ, ਇਕੋ ਰੰਗ ਨਾ ਕੋਇ ਰੰਗਾਈਆ । ਜੋਤੀ ਜੋਤ
❋
❋
ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਅਲਖ ਜਗਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪੁਰਖ ਅਕਾਲੇ ਸਾਡੀ ਇਕ ਸਲਾਹ, ਬਿਨ ਮਸ਼ਵਰੇ ਦਈਏ ਜਣਾਈਆ। ਸ੍ਰਿਸ਼ਟੀ ਦ੍ਰਿਸ਼ਟੀ ਦਾ ਬਣ ਮਲਾਹ, ਆਤਮ ਪਰਮਾਤਮ ਪਰਦਾ ਦੇ ਚੁਕਾਈਆ। ਦੀਨ ਦੁਨੀ ਦੇ ਬਖ਼ਸ਼ ਗੁਨਾਹ, ਰਹਿਮਤ ਆਪਣੀ ਇਕ ਕਮਾਈਆ। ਜੋ ਦੀਨ ਮਜ਼੍ਹਬ ਆਏ ਬਣਾ, ਮਾਨਵ ਮਾਨਵ ਵੰਡ ਵੰਡਾਈਆ। ਪਿਛਲੀ ਸ਼ਰਅ ਦੇ ਗਵਾ, ਸ਼ਰੀਅਤ ਅੱਗੇ ਰਹੇ ਨਾ ਰਾਈਆ। ਆਤਮ ਬ੍ਰਹਮ ਇਕ ਦ੍ਰਿੜਾ, ਭੇਵ ਅਭੇਦਾ ਦੇ ਖੁਲ੍ਹਾਈਆ। ਪੰਜਾਂ ਤੱਤਾਂ ਦਾ ਝਗੜਾ ਦੇ ਮੁਕਾ, ਹਿੰਦੂ ਮੁਸਲਿਮ ਸਿੱਖ ਈਸਾਈ ਕਰੇ ਨਾ ਕੋਇ ਲੜਾਈਆ। ਤੂੰ ਦਾਤਾ ਬੇਪ੍ਰਵਾਹ, ਸਤਿਜੁਗ ਸਾਚਾ ਦੇ ਵਰਤਾਈਆ। ਜਿਸ ਵਿਚ ਇਕੋ ਤੇਰਾ ਹੋਵੇ ਨਾਂ, ਦੂਜਾ ਇਸ਼ਟ ਨਾ ਕੋਇ ਮਨਾਈਆ। ਸਿਫ਼ਤੀ ਨਾਮ ਆਪਣੇ ਵਿਚ ਸਮਾ, ਸਾਹਿਬ ਸੁਲਤਾਨ ਆਪਣੀ ਦਇਆ ਕਮਾਈਆ। ਗੁਰ ਅਵਤਾਰ ਪੈਗ਼ਬਰ ਕਹਿਣ ਜਿਉਂ ਸਚਖੰਡ ਤੇਰੇ ਦਵਾਰ ਅਸੀਂ ਇਕੱਠੇ ਰਹਿੰਦੇ ਇਕੋ ਥਾਂ, ਦੂਸਰ ਵੰਡ ਨਾ ਕੋਇ ਰਖਾਈਆ। ਏਸੇ ਤਰਾ ਮਾਤਲੋਕ ਨੌ ਖੰਡ ਪ੍ਰਿਥਮੀ ਸੱਤ ਦੀਪ ਮਾਨਵ ਜ਼ਾਤੀ ਇਕੋ ਰੰਗ ਰੰਗਾ, ਇਕੋ ਨਾਮ ਇਕੋ ਕਲਮਾ ਦੇ ਸਮਝਾਈਆ। ਤੂੰ ਆਦਿ ਜੁਗਾਦੀ ਸਭ ਦਾ ਪਿਤਾ ਮਾਂ, ਪਤਿਪਰਮੇਸ਼ਵਰ ਨਜ਼ਰੀ ਆਈਆ। ਪਿਛਲਾ ਲੇਖਾ ਦੇ ਮਿਟਾ, ਅਗਲਾ ਆਪਣਾ ਹੁਕਮ ਵਰਤਾਈਆ । ਤੂੰ ਹੀ ਅੱਲਾ ਨੂਰੀ ਅਗੰਮ ਖ਼ੁਦਾ, ਵਾਹਵਾ ਤੇਰੀ ਵੱਜੇ ਵਧਾਈਆ। ਅੱਗੇ ਹੋਏ ਨਾ ਕੋਇ ਜੁਦਾ, ਸਾਂਝਾ ਜੁਜ਼ ਇਕ ਦ੍ਰਿੜਾਈਆ । ਸਾਡਾ ਪੂਰਾ ਹੋਏ ਵਾਅਦਾ, ਵਕ਼ਤ ਸੁਹੰਜਣਾ ਦਏ ਗਵਾਹੀਆ। ਤੇਰੇ ਨਾਮ ਦਾ ਵਖਰਾ ਪੜ੍ਹੀਏ ਕੋਈ ਨਾ ਕਾਇਦਾ, ਅੱਖਰਾਂ ਵੰਡ ਨਾ ਕੋਇ ਵੰਡਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਤੇਰੇ ਨਾਲ ਹੋਏ ਪੂਰਾ ਮੁਆਹਿਦਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ। ਪੁਰਖ ਅਕਾਲ ਕਹੇ ਗੁਰ ਅਵਤਾਰ ਪੈਗ਼ੰਬਰੋ ਦੇਣਾ ਪਏ ਇਕ਼ਬਾਲ, ਸਨਮੁਖ ਹੋ ਕੇ ਦੇਣਾ ਜਣਾਈਆ। ਦੀਨ ਦੁਨੀ ਦੇ ਰਹਿਣਾ ਨਹੀਂ ਦਲਾਲ, ਨਿਰਗੁਣ ਸਰਗੁਣ ਰੰਗ ਨਾ ਕੋਇ ਰੰਗਾਈਆ। ਜ਼ੁਮੇਵਾਰੀ ਛੱਡੀ ਝਟਕਾ ਹਲਾਲ, ਸੂਰ ਗਾਂ ਦਾ ਹਿੱਸਾ ਨਾ ਕੋਇ ਪਾਈਆ। ਆਪਣਾ ਸਮਾਂ ਵੇਖੋ ਕਾਲ, ਸਦੀ ਚੌਧਵੀਂ ਦਏ ਗਵਾਹੀਆ। ਝਗੜਾ ਛੱਡਣਾ ਮੰਦਰ ਮਸਜਿਦ ਸ਼ਿਵਦਵਾਲੇ ਮਠ ਗੁਰੂਦਵਾਰ, ਧਰਮਸਾਲ ਇਕੋ ਘਰ ਲੈਣਾ ਸੁਹਾਈਆ। ਜਿਥੇ ਨਿਰਗੁਣ ਨੂਰ ਜੋਤ ਜਗੇ ਮਹਾਨ, ਪਤਿਪਰਮੇਸ਼ਵਰ ਸੋਭਾ ਪਾਈਆ। ਦੂਜਾ ਦਿਸੇ ਨਾ ਕੋਇ ਨਿਸ਼ਾਨ, ਧਰਮ ਨਿਸ਼ਾਨਾ ਇਕੋ ਦੇਣਾ ਝੁਲਾਈਆ। ਦੀਨ ਮਜ਼੍ਹਬ ਦਾ ਝਗੜਾ ਮੇਟ ਤਮਾਮ, ਸ਼ਰਅ ਕਰੇ ਨਾ ਕੋਇ ਲੜਾਈਆ। ਬੁੱਧੀ ਤੋਂ ਪਰੇ ਹੋਏ ਗਿਆਨ, ਮਨ ਮਮਤਾ ਕੂੜ ਲੋਕਾਈਆ। ਸਾਰੀ ਸ੍ਰਿਸ਼ਟੀ ਮੰਨੇ ਇਕੋ ਸ੍ਰੀ ਭਗਵਾਨ, ਦੂਸਰ ਸੀਸ ਨਾ ਕੋਇ ਨਿਵਾਈਆ। ਤੁਸੀਂ ਸਾਰੇ ਮਿਲ ਕੇ ਇਕੋ ਕਲਮਾ ਕਰਨਾ ਗਾਨ, ਤੂੰ ਹੀ ਤੂੰ ਹੀ ਰਾਗ ਅਲਾਈਆ। ਇਹ ਅਗੰਮਾ ਹੱਕ ਫ਼ਰਮਾਨ, ਨਾ ਕੋਈ ਮੇਟੇ ਮੇਟ ਮਿਟਾਈਆ। ਸਤਿਗੁਰ ਸ਼ਬਦ ਵਡਾ ਬਲਵਾਨ, ਦੋ ਜਹਾਨਾਂ ਹੁਕਮ ਵਰਤਾਈਆ। ਸਭ ਦਾ ਲਹਿਣਾ ਦੇਣਾ ਚੁਕਾਏ ਵਿਚ ਜਹਾਨ, ਜਹਾਲਤ ਕੂੜੀ ਕਿਰਿਆ ਦੇਵੇ ਗਵਾਈਆ। ਕਲਜੁਗ ਕੂੜੀ ਕਿਰਿਆ ਮੇਟ ਨਿਸ਼ਾਨ, ਤੱਤ ਵਿਕਾਰਾ ਕਰੇ ਸਫ਼ਾਈਆ। ਸਭ ਨੂੰ ਕਰਨਾ ਪਏ ਪ੍ਰਵਾਨ, ਸਿਰ ਸਕੇ ਨਾ ਕੋਇ ਉਠਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਪ੍ਰਭੂ ਹਉਂ ਬਾਲਕ ਤੇਰੇ ਨਾਦਾਨ, ਬਾਲੇ ਨੱਢੇ ਨਜ਼ਰੀ ਆਈਆ । ਚਰਨ ਕਵਲ ਕਵਲ ਚਰਨ ਬਿਨ ਸੀਸ ਸੀਸ ਝੁਕਾਣ, ਨਿਉਂ ਨਿਉਂ ਲਾਗਣ ਪਾਈਆ। ਤੇਰਾ ਖੇਲ ਅਗੰਮਾ
❋
❋
ਬਿਨ ਮਾਟੀ ਚੰਮਾ ਜੋਤੀ ਜਾਤੇ ਜਗਤ ਮਹਾਨ, ਆਦਿ ਅੰਤ ਸ੍ਰੀ ਭਗਵੰਤ ਸਮਝ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਅਲਖ ਜਗਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਛੱਡੀਏ ਪਿਛਲੀ ਰੀਤੀ, ਰੀਤੀਵਾਨ ਤੇਰੀ ਸਰਨਾਈਆ। ਕੀ ਦੱਸੀਏ ਕਥਾ ਕਹਾਣੀ ਬੀਤੀ, ਦੀਨ ਦੁਨੀ ਦਿਤੀ ਲੜਾਈਆ। ਸਾਂਤਕ ਸਤਿ ਕਰੇ ਕੋਇ ਨਾ ਸੀਤੀ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਮਜ਼੍ਹਬਾਂ ਵਾਲੀ ਬਣਾ ਕੇ ਨਿੱਕੀ ਨਿੱਕੀ ਬਗ਼ੀਚੀ, ਬਾਗ਼ਬਾਨ ਆਪਣੀ ਖੇਲ ਵਰਤਾਈਆ। ਸਾਰੀ ਸ੍ਰਿਸ਼ਟੀ ਵੱਸ ਕਿਸੇ ਨਾ ਕੀਤੀ, ਇਕੋ ਨਾਮ ਨਾ ਕੋਇ ਜਪਾਈਆ। ਤੇਰਾ ਖੇਲ ਸਦਾ ਅਨਡੀਠੀ, ਜਗ ਨੇਤਰ ਨਜ਼ਰ ਕੋਇ ਨਾ ਆਈਆ। ਕਲਜੁਗ ਅੰਤ ਜਿਧਰ ਤੱਕੀਏ ਉਧਰ ਤਪੇ ਅੰਗੀਠੀ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਪੁਰਖ ਅਕਾਲੇ ਦੀਨ ਦਿਆਲੇ ਤੇਰੇ ਨਾਲੋਂ ਟੁੱਟੀ ਸਰਬ ਪ੍ਰੀਤੀ, ਭਗਤ ਭਗਵਾਨ ਮਿਲਣ ਕੋਇ ਨਾ ਆਈਆ। ਸਾਡਾ ਭੁੱਲ ਗਿਆ ਕਲਮਾ ਗਈ ਹੱਕ ਹਦੀਸੀ, ਹਜ਼ਰਤ ਰਹੇ ਜਣਾਈਆ। ਸਾਡੀ ਨੇਤਰ ਅੱਖ ਮੀਚੀ, ਨੈਣ ਸਕੇ ਨਾ ਕੋਇ ਉਠਾਈਆ। ਸਾਡੀ ਭੁੱਲ ਗਈ ਸ੍ਰਿਸ਼ਟੀ ਨੀਤੀ, ਨੀਤੀਵਾਨ ਦਏ ਨਾ ਕੋਇ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਪੁਰਖ ਅਕਾਲ ਕਹੇ ਗੁਰ ਅਵਤਾਰ ਪੈਗ਼ੰਬਰੋ ਵੇਖੋ ਤੀਰਥ ਤੱਟਾਂ, ਗੰਗਾ ਗੋਦਾਵਰੀ ਜਮਨਾ ਸੁਰਸਤੀ ਰਹੀ ਕੁਰਲਾਈਆ। ਵੇਖੋ ਜਗਤ ਵਣਜਾਰੇ ਹੱਟਾਂ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਫੋਲ ਫੁਲਾਈਆ । ਵੇਖੋ ਦੀਨ ਦੁਨੀ ਦੀਆਂ ਮੱਤਾਂ, ਮਨ ਕਲਪਣਾ ਵਿਚ ਕੁਰਲਾਈਆ। ਸਾਚੀ ਰਹੀ ਕੋਈ ਨਾ ਸੱਤਾ, ਸਤਿ ਰੰਗ ਨਾ ਕੋਇ ਰੰਗਾਈਆ । ਕਲਜੁਗ ਜੀਵ ਦਹਿ ਦਿਸ਼ਾ ਫਿਰੇ ਨੱਠਾ, ਚਾਰ ਕੁੰਟ ਹਲਕਾਈਆ। ਧੁਰ ਦਾ ਨਾਮ ਕਿਸੇ ਨਹੀਂ ਡਿੱਠਾ, ਪੰਡਤ ਪਾਂਧੇ ਦੇਣ ਦੁਹਾਈਆ। ਕਾਗਜ਼ਾਂ ਦੀਆਂ ਬੰਨ੍ਹੀ ਫਿਰਦੇ ਗੱਠਾਂ, ਅੱਖਰਾਂ ਵਾਲੀ ਕਰਨ ਪੜ੍ਹਾਈਆ। ਮਿਲਿਆ ਕੋਈ ਨਹੀਂ ਪੁਰਖ ਸਮਰਥਾ, ਸਮਰਥ ਸਵਾਮੀ ਨਜ਼ਰ ਕੋਇ ਨਾ ਆਈਆ। ਜਗਤ ਜਹਾਨ ਨੂੰ ਵੇਖਦੇ ਬਾਹਰਲੀ ਦੋ ਅੱਖਾਂ, ਨਿਜ ਨੇਤਰ ਦਰਸ ਕੋਇ ਨਾ ਪਾਈਆ। ਗੱਲਾਂ ਬਾਤਾਂ ਵਿਚ ਜੀਵਾਂ ਜੰਤਾਂ ਦੀਆਂ ਕਰਾਉਂਦੇ ਗਤਾਂ, ਆਪਣੀ ਗਤ ਸਮਝ ਕਿਸੇ ਨਾ ਪਾਈਆ। ਸਭ ਦੀਆਂ ਮਾਰੀਆਂ ਗਈਆਂ ਮੱਤਾਂ, ਭੇਵ ਅਭੇਦ ਨਾ ਕੋਇ ਖੁਲ੍ਹਾਈਆ। ਪੁਰਖ ਅਕਾਲਾ ਦੀਨ ਦਿਆਲਾ ਆਦਿ ਜੁਗਾਦੀ ਬ੍ਰਹਮ ਬ੍ਰਹਿਮਾਦੀ ਜੋ ਹਰ ਘਟ ਅੰਦਰ ਵਸਾ, ਗ੍ਰਹਿ ਗ੍ਰਹਿ ਡੇਰਾ ਲਾਈਆ। ਓਸ ਦਾ ਨਾਮ ਅਗੰਮਾ ਰਸਾ, ਬਿਨ ਰਸਨਾ ਰਸ ਚਖਾਈਆ। ਜਿਸ ਦਾ ਮਾਰਗ ਆਦਿ ਜੁਗਾਦੀ ਜੁਗ ਚੌਕੜੀ ਸਦਾ ਸੱਚਾ, ਸਚ ਦਏ ਵਡਿਆਈਆ। ਕਲਜੁਗ ਅੰਤ ਸ੍ਰੀ ਭਗਵੰਤ ਕੂੜੀ ਕਿਰਿਆ ਖੇਲ ਵੇਖੇ ਕੱਚਾ, ਕਾਚੀ ਮਾਟੀ ਫੋਲ ਫੁਲਾਈਆ। ਗੁਰ ਅਵਤਾਰ ਪੈਗ਼ੰਬਰੋ ਅਗਲਾ ਭੇਵ ਖੋਲ੍ਹੋ ਸੰਦੇਸ਼ਾ ਦੇਣਾ ਜਗਤ ਜਹਾਨ ਪੱਕਾ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣਾ ਹੁਕਮ ਵਰਤਾਈਆ। ਕਿਤਨਾ ਚਿਰ ਹੋਰ ਕਾਅਬਿਆਂ ਵਿਚ ਹੁਜਰਿਆਂ ਵਿਚ ਖੇਲ ਹੋਣਾ ਮਦੀਨਾ ਮੱਕਾ, ਮਕ਼ਬਰਿਆਂ ਕਵਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਸਦਾ ਸਦਾ ਸਮਰਥਾ, ਸਾਹਿਬ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਪਰਵਰਦਿਗਾਰ ਸਾਂਝਾ ਯਾਰ ਨਿਰਗੁਣ ਧਾਰ ਨਿਰਵੈਰ ਨਿਰਾਕਾਰ ਦੋ ਜਹਾਨਾਂ ਵੇਖ ਵਖਾਈਆ।
❋
❋
੧੪ ਚੇਤ ਸ਼ਹਿਨਸ਼ਾਹੀ ਸੰਮਤ ੫ ਆਤਮਾ ਸਿੰਘ ਦੇ ਗ੍ਰਹਿ ਪਹੇਵਾ
ਨਾਰਦ ਕਹੇ ਮੈਂ ਰੈਣ ਸਬਾਈ ਭੱਜਿਆ, ਨੌ ਖੰਡ ਪ੍ਰਿਥਮੀ ਆਪਣਾ ਚੱਕਰ ਲਗਾਈਆ। ਈਸਾ ਮੂਸਾ ਮੁਹੰਮਦ ਦਰਬਾਰ ਵੇਖਿਆ ਸਜਿਆ, ਸੋਹਣਾ ਰੰਗ ਬਣਾਈਆ। ਕਲਮਾ ਸ਼ਰਅ ਦਾ ਡੰਕਾ ਵੱਜਿਆ, ਸ਼ਰੀਅਤ ਆਪਣਾ ਰੰਗ ਬਦਲਾਈਆ। ਜਿਨ੍ਹਾਂ ਖਾਧਾ ਗਾਂ ਵੱਛਿਆ, ਰੀਤੀ ਜਗਤ ਵਿਚ ਬਦਲਾਈਆ। ਮੈਂ ਬਚਨ ਦੱਸਿਆ ਸੱਚਿਆ, ਸੰਦੇਸ਼ਾ ਇਕ ਦ੍ਰਿੜਾਈਆ। ਪੈਗ਼ੰਬਰੋ ਵੇਖੋ ਕਲਜੁਗ ਜੀਵ ਜਹਾਨ ਮੱਚਿਆ, ਅਗਨੀ ਤੱਤ ਰਹੀ ਤਪਾਈਆ। ਪ੍ਰਭੂ ਲੂੰ ਲੂੰ ਅੰਦਰ ਕਿਸੇ ਨਹੀਂ ਰਚਿਆ, ਚਾਰ ਕੁੰਟ ਦਏ ਦੁਹਾਈਆ। ਮਾਇਆ ਮਮਤਾ ਤੀਰ ਨਿਰਾਲਾ ਕਸਿਆ, ਹੰਕਾਰ ਵਿਕਾਰਾ ਗੜ੍ਹ ਬਣਾਈਆ। ਦੀਨਾਂ ਮਜ਼੍ਹਬਾਂ ਕਰੇ ਕੋਇ ਨਾ ਇਕੱਠਿਆ, ਹਿੰਦੂ ਮੁਸਲਿਮ ਸਿੱਖ ਈਸਾਈ ਕਰਨ ਲੜਾਈਆ। ਤੁਸਾਂ ਕਿਉਂ ਪ੍ਰਭੂ ਦਾ ਨਾਮ ਵਖਰਾ ਵਖਰਾ ਦੱਸਿਆ, ਓਮ ਰਾਮ ਕ੍ਰਿਸ਼ਨ ਅੱਲਾ ਵਾਹਿਗੁਰੂ ਦਿਤਾ ਜਣਾਈਆ। ਅੰਤਮ ਰਹੀ ਨਾ ਕਿਸੇ ਵਿਚ ਸਤਿਆ, ਬਲਹੀਣ ਰਹੇ ਕੁਰਲਾਈਆ। ਘਰ ਘਰ ਵੇਖਿਆ ਮਨ ਮੱਤਿਆ, ਬੁੱਧ ਬਿਬੇਕ ਨਾ ਕੋਇ ਰਖਾਈਆ। ਭਾਈ ਭੈਣ ਰਿਹਾ ਨਾ ਸਕਿਆ, ਪਿਤਾ ਪੂਤ ਕਰੇ ਲੜਾਈਆ। ਚਾਰੋਂ ਕੁੰਟ ਰੈਣ ਅੰਧੇਰੀ ਮੱਸਿਆ, ਨੂਰੀ ਚੰਦ ਨਾ ਕੋਇ ਚਮਕਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਜਿਸ ਦੀ ਕਰਦੀ ਜੱਸਿਆ, ਸਿਫ਼ਤਾਂ ਵਿਚ ਰਾਗ ਨਾਦ ਢੋਲੇ ਜਗਤ ਗਾਈਆ। ਓਸ ਦਾ ਦਰਸ ਕਿਸੇ ਨਹੀਂ ਪਾਇਆ ਨਾਲ ਅੱਖੀਆਂ, ਨੈਣਹੀਣ ਹੋਈ ਲੋਕਾਈਆ। ਧੁਰ ਦਾ ਕਾਹਨ ਮਿਲਿਆ ਨਾ ਜੋ ਲੱਖ ਚੁਰਾਸੀ ਹੰਢਾਏ ਸਖ਼ੀਆਂ, ਪਰਮਾਤਮ ਆਤਮ ਬੇਪਰਵਾਹੀਆ। ਪੈਗ਼ੰਬਰੋ ਦੀਨਾਂ ਮਜ਼੍ਹਬਾਂ ਦੀਆਂ ਨਿੱਕੀਆਂ ਨਿੱਕੀਆਂ ਪਾ ਕੇ ਪੱਤੀਆਂ, ਹਿੱਸੇ ਮਨੁੱਸ਼ਾਂ ਵਾਲੇ ਰਖਾਈਆ। ਅੰਤ ਵਹੀਰਾਂ ਕਿਧਰ ਘੱਤੀਆਂ, ਮੈਨੂੰ ਦਿਓ ਸਮਝਾਈਆ। ਯਾਦ ਕਰ ਲਓ ਅਰਜਨ ਵਾਲੀਆਂ ਲੋਹਾਂ ਤੱਤੀਆਂ, ਤੱਤੀ ਤਵੀ ਦਏ ਗਵਾਹੀਆ। ਅੱਗੇ ਦੀਨ ਮਜ਼੍ਹਬ ਜ਼ਾਤ ਪਾਤ ਦੀਆਂ ਚਲਣੀਆਂ ਨਹੀਂ ਹੱਟੀਆਂ, ਵਣਜ ਵਣਜਾਰਾ ਨਾ ਕੋਇ ਕਰਾਈਆ। ਪਿਛਲੀਆਂ ਅਲਿਫ਼ ਯੇ ਵਾਲੀਆਂ ਸਾਫ਼ ਕਰ ਲਓ ਪੱਟੀਆਂ, ਪਟਨੇ ਵਾਲਾ ਰਿਹਾ ਦ੍ਰਿੜਾਈਆ। ਨਿੱਕੀਆਂ ਨਿੱਕੀਆਂ ਜਗਣੀਆਂ ਨਹੀਂ ਮੋਮ ਬੱਤੀਆਂ, ਪੁਰਖ ਅਕਾਲਾ ਕਰੇ ਇਕੋ ਨੂਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਨਾਰਦ ਕਹੇ ਮੈਨੂੰ ਮਿਲਿਆ ਕਲਜੁਗ ਫਿਰਦਾ ਫਿਰਦਾ, ਪੈਗ਼ੰਬਰਾਂ ਗਿਰਦ ਚੱਕਰ ਲਗਾਈਆ। ਹੱਸ ਕੇ ਕਹੇ ਨਾਰਦ ਮੈਂ ਸਾਫ਼ ਰਹਿਣ ਨਹੀਂ ਦਿਤਾ ਕਿਸੇ ਦਾ ਹਿਰਦਾ, ਹਿਰਦੇ ਹਰਿ ਨਾ ਕੋਇ ਵਸਾਈਆ। ਮੈਂ ਤੈਨੂੰ ਲਭਦਾ ਚਿਰ ਦਾ, ਚਾਰੋਂ ਕੁੰਟ ਧਿਆਨ ਲਗਾਈਆ। ਵੇਖ ਖੇਲ ਨਰਾਇਣ ਨਿਰ ਦਾ, ਜੋ ਨਿਰਾਕਾਰ ਨੂਰ ਅਲਾਹੀਆ। ਜਿਸ ਦਾ ਲੇਖਾ ਜੁਗ ਜੁਗ ਸਦਾ ਨਿਬੜਦਾ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਪੰਧ ਮੁਕਾਈਆ। ਜਗਤ ਜਹਾਨ ਸ੍ਰੀ ਭਗਵਾਨ ਵੇਖੇ ਭਰਿਆ ਚਿੱਕੜ ਦਾ, ਦੁਰਮਤ ਮੈਲ ਨਾ ਕੋਇ ਧਵਾਈਆ। ਨਾਤਾ ਰਿਹਾ ਨਹੀਂ ਦੋਸਤ ਮਿੱਤਰ ਦਾ, ਪ੍ਰੀਤਮ ਪ੍ਰੇਮ ਨਾ ਕੋਇ ਕਮਾਈਆ। ਕੂੜ ਕਲਪਣਾ ਵਿਚੋਂ ਕੋਈ ਨਹੀਂ ਨਿਕਲਦਾ, ਪੰਚ ਵਿਕਾਰਾਂ ਡੇਰਾ ਢਾਹੀਆ। ਕਲਜੁਗ ਅੰਤਮ ਸਾਧਾਂ ਸੰਤਾਂ ਰਸਤਾ ਮਿਲੇ ਨਾ ਸਿਖ਼ਰ ਦਾ, ਚੋਟੀ ਚੜ੍ਹ ਦਰਸ ਕੋਇ ਨਾ ਪਾਈਆ। ਜਗਤ ਵਿਦਵਾਨ ਰੂਪ ਬਣਿਆ ਪਿੱਤਲ ਦਾ, ਕੰਚਨ ਗੜ੍ਹ ਨਾ ਕੋਇ ਸੁਹਾਈਆ। ਵੇਖੋ ਖੇਲ ਦੀਨਾਂ ਮਜ਼੍ਹਬਾਂ ਵਾਲੇ ਮਿਸ਼ਨ ਦਾ, ਗੁਰ ਅਵਤਾਰ ਪੈਗ਼ੰਬਰ ਸੰਗ ਨਾ ਕੋਇ ਨਿਭਾਈਆ। ਖੇਲ
❋
❋
ਤੱਕਣਾ ਸ਼ਿਵ ਬ੍ਰਹਮਾ ਵਿਸ਼ਨ ਦਾ, ਤ੍ਰੈ ਤ੍ਰੈ ਲੇਖਾ ਦਏ ਚੁਕਾਈਆ। ਕੀ ਸੰਦੇਸ਼ਾ ਦੁਆਪਰ ਅੰਤਮ ਤ੍ਰੈਲੋਕੀ ਨਾਥ ਕ੍ਰਿਸ਼ਨ ਦਾ, ਦੁਰਬਾਸ਼ੇ ਗਿਆ ਦ੍ਰਿੜਾਈਆ। ਜਿਸ ਵੇਲੇ ਕਲਜੁਗ ਅੰਤਮ ਵੇਲਾ ਹੋਣਾ ਮਿਟਣ ਦਾ, ਮਿੱਟੀ ਖ਼ਾਕ ਜਗਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਇਕ ਸੁਣਾਈਆ। ਨਾਰਦ ਕਹੇ ਮੈਂ ਕਲਜੁਗ ਸਹਿਜ ਲਿਆ ਪੁਛ, ਜਗਤ ਮਿੱਤਰਾ ਦੇ ਜਣਾਈਆ। ਅੱਗੇ ਕਰਨਾ ਕੀ ਕੁਛ, ਸਦੀ ਚੌਧਵੀਂ ਅੰਤਮ ਨੇੜੇ ਆਈਆ। ਕਲਜੁਗ ਕਹੇ ਮੈਨੂੰ ਪ੍ਰਭ ਨੂੰ ਲੈਣ ਦੇ ਝੁਕ, ਨਿਉਂ ਕੇ ਸੀਸ ਨਿਵਾਈਆ। ਚਾਰ ਜੁਗ ਦੇ ਸ਼ਾਸਤਰਾਂ ਨਾਲੋਂ ਮਾਣ ਦੇਣਾ ਇਕੋ ਤੁਕ, ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ। ਪੈਗ਼ੰਬਰਾਂ ਪੈਂਡਾ ਜਾਣਾ ਮੁਕ, ਈਸਾ ਮੂਸਾ ਮੁਹੰਮਦ ਦਏ ਗਵਾਹੀਆ। ਤੇਈ ਅਵਤਾਰਾਂ ਕਰਨਾ ਖ਼ੁਸ਼, ਲਹਿਣਾ ਸਭ ਦੀ ਝੋਲੀ ਪਾਈਆ। ਗੁਰ ਅਵਤਾਰ ਬਣਾ ਕੇ ਸੁਤ, ਸਚਖੰਡ ਸਾਚੇ ਦੇਣਾ ਸੁਹਾਈਆ। ਪੁਰਖ ਅਕਾਲਾ ਪੈਣਾ ਉਠ, ਨਿਰਗੁਣ ਦਾਤਾ ਨੂਰ ਅਲਾਹੀਆ। ਜਨ ਭਗਤਾਂ ਉਪਰ ਜਾਏ ਤੁਠ, ਗੁਰਮੁਖ ਸੱਜਣ ਮੇਲ ਮਿਲਾਈਆ। ਦੀਨ ਦੁਨੀ ਦਾ ਬਦਲ ਕੇ ਰੁਖ਼, ਸਾਚਾ ਮਾਰਗ ਇਕ ਸਮਝਾਈਆ। ਝਗੜਾ ਰਹੇ ਨਾ ਮਾਨਵ ਮਾਨੁਖ, ਛੱਤ੍ਰੀ ਬ੍ਰਾਹਮਣ ਸ਼ੂਦਰ ਵੈਸ਼ ਜ਼ਾਤ ਪਾਤੀ ਵੰਡ ਨਾ ਕੋਇ ਰਖਾਈਆ। ਮਨ ਕਲਪਣਾ ਮੇਟੇ ਦੁੱਖ, ਜਗਤ ਤ੍ਰਿਸ਼ਨਾ ਦਏ ਗਵਾਈਆ। ਸਤਿਜੁਗ ਸਾਚੀ ਮੌਲੇ ਰੁੱਤ, ਕਲਜੁਗ ਕੂੜੀ ਕਿਰਿਆ ਡੇਰਾ ਢਾਹੀਆ। ਧਰਮ ਦੀ ਧਾਰ ਪਏ ਫੁੱਟ, ਚਾਰੋਂ ਕੁੰਟ ਵੱਜੇ ਵਧਾਈਆ। ਕਰੇ ਖੇਲ ਅਬਿਨਾਸ਼ੀ ਅਚੁਤ, ਚੇਤਨ ਸਭ ਨੂੰ ਰਿਹਾ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਨਾਰਦ ਕਹੇ ਮੈਨੂੰ ਕਲਜੁਗ ਦਿਤਾ ਦੱਸ, ਕੰਨ ਵਿਚ ਸੁਣਾਈਆ। ਵੇਖਣਾ ਖੇਲ ਪੁਰਖ ਸਮਰਥ, ਜੋ ਦਾਤਾ ਬੇਪਰਵਾਹੀਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਚਲਾਵਣਹਾਰਾ ਰਥ, ਬਣ ਰਥਵਾਹੀ ਵੇਸ ਵਟਾਈਆ। ਸਦੀ ਚੌਧਵੀਂ ਖੇੜਾ ਕਰੇ ਭੱਠ, ਭਠਿਆਲਾ ਹੋ ਕੇ ਅਗਨੀ ਡਾਹੀਆ। ਲੇਖਾ ਜਾਣੇ ਤੱਤ ਅੱਠ, ਅਪ ਤੇਜ ਵਾਏ ਪ੍ਰਿਥਮੀ ਆਕਾਸ਼ ਮਨ ਮਤ ਬੁਧ ਫੋਲ ਫੁਲਾਈਆ। ਲਹਿਣਾ ਮੁਕਾਏ ਅਠਸਠ, ਭੇਵ ਅਭੇਦਾ ਆਪ ਖੁਲ੍ਹਾਈਆ। ਝਗੜਾ ਮੇਟੇ ਮੰਦਰ ਮਸਜਿਦ ਸ਼ਿਵਦਵਾਲੇ ਮਠ, ਗੁਰੂਦਵਾਰ ਵੰਡ ਨਾ ਕੋਇ ਵੰਡਾਈਆ। ਇਕੋ ਸ਼ਬਦ ਨਾਦ ਸੁਣਾਏ ਅਗੰਮੀ ਨਦ, ਨਾਉਂ ਨਿਰੰਕਾਰ ਆਪ ਦ੍ਰਿੜਾਈਆ। ਨਿਰਗੁਣ ਨੂਰ ਜੋਤ ਕਰ ਪਰਗਟ, ਚਾਰ ਕੁੰਟ ਕਰੇ ਰੁਸ਼ਨਾਈਆ। ਸਾਚਾ ਮਾਰਗ ਦੀਨ ਦੁਨੀ ਦੱਸ, ਰਸਤਾ ਇਕੋ ਦਏ ਵਖਾਈਆ। ਆਤਮ ਪਰਮਾਤਮ ਗਾਵੋ ਜਸ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਪੁਰਖ ਅਕਾਲਾ ਤੱਕੋ ਨੇਤਰ ਅੱਖ, ਨਿਜ ਲੋਇਣ ਆਪ ਖੁਲ੍ਹਾਈਆ। ਹਕ਼ੀਕ਼ਤ ਵਿਚੋਂ ਦੇ ਕੇ ਹੱਕ, ਅਸਲੀਅਤ ਆਪਣੀ ਦਏ ਸਮਝਾਈਆ। ਕਲਜੁਗ ਕਿਹਾ ਮੈਂ ਰਹਿਣ ਨਹੀਂ ਦਿਤਾ ਕਿਸੇ ਦਾ ਸਤਿ, ਧਰਮ ਦੀ ਧਾਰ ਨਾ ਕੋਇ ਵਡਿਆਈਆ। ਚਾਰ ਕੁੰਟ ਲੱਥੀ ਪਤ, ਪਤਿਪਰਮੇਸ਼ਵਰ ਵੇਖ ਵਖਾਈਆ। ਸਾਂਤਕ ਰਹੀ ਕਿਸੇ ਨਾ ਸਤਿ, ਬੁੱਧ ਬਿਬੇਕ ਨਾ ਕੋਇ ਜਣਾਈਆ। ਨੌ ਦਵਾਰੇ ਸਾਰੇ ਰਹੇ ਨੱਸ, ਕੂੜ ਕਲਪਣਾ ਵਿਚ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਇਕ ਸੁਣਾਈਆ। ਕਲਜੁਗ ਕਹੇ ਨਾਰਦ ਵੇਖ ਈਸਾ ਮੂਸਾ ਮੁਹੰਮਦ ਧਾਰ, ਸਹਿਜ ਦਿਆਂ ਜਣਾਈਆ। ਖੇਲ ਹੋਣਾ ਵਿਚ ਸੰਸਾਰ, ਖ਼ਾਲਕ ਖ਼ਲਕ ਦਏ ਕਰਾਈਆ। ਇਕ ਦੂਜੇ ਦਾ ਮੁਕਣਾ ਇਤਬਾਰ, ਬੇਇਤਬਾਰੀ ਆਪ ਬਣਾਈਆ। ਸਭ ਨੂੰ ਕਰ ਕੇ ਖ਼ਬਰਦਾਰ, ਬੇਖ਼ਬਰਾਂ ਦੇਣਾ ਉਠਾਈਆ। ਝਗੜਾ ਪੌਣਾ
❋
❋
ਜਿਸ ਨੂੰ ਮੇਟੇ ਨਾ ਕੋਇ ਨਾਲ ਪਿਆਰ, ਮੁਹੱਬਤ ਵਿਚ ਨਾ ਕੋਇ ਵਡਿਆਈਆ। ਲਹਿੰਦੀ ਦਿਸ਼ਾ ਹੋਣੀ ਖ਼ੁਆਰ, ਖ਼ੁਰਾਸਾਨ ਰਹੇ ਕੁਰਲਾਈਆ। ਖੇਲ ਕਰੇ ਇਸਤਿਗੁਫ਼ਾਰ, ਧੁਰ ਮਾਲਕ ਨੂਰ ਅਲਾਹੀਆ। ਜਿਸ ਨੂੰ ਅਮਾਮ ਅਮਾਮਾ ਮੰਨਿਆ ਸਿਕਦਾਰ, ਮਾਲਕ ਧੁਰਦਰਗਾਹੀਆ। ਸੋ ਲਹਿਣਾ ਜਾਣੇ ਸਰਬ ਸੰਸਾਰ, ਸ੍ਰਿਸ਼ਟੀ ਦ੍ਰਿਸ਼ਟੀ ਫੋਲ ਫੁਲਾਈਆ। ਹੁਕਮ ਸੰਦੇਸ਼ਾ ਦੇ ਕੇ ਆਪਣੀ ਧਾਰ, ਧਰਨੀ ਧਰਤ ਧਵਲ ਧੌਲ ਸੁਣਾਈਆ। ਚਾਰ ਕੁੰਟ ਦਿਸੇ ਹਾਹਾਕਾਰ, ਧੀਰਜ ਧਰਮ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਹੁਕਮ ਇਕ ਜਣਾਈਆ। ਧੁਰ ਹੁਕਮ ਕਹੇ ਖੇਲ ਸ੍ਰੀ ਭਗਵਾਨਾ, ਹਰਿ ਭਗਵਨ ਆਪ ਜਣਾਈਆ। ਕਲਜੁਗ ਕੂੜੀ ਕਿਰਿਆ ਮੇਟਣਾ ਨਿਸ਼ਾਨਾ, ਸਚ ਨਿਸ਼ਾਨਾ ਇਕ ਝੁਲਾਈਆ। ਪੁਰਖ ਅਬਿਨਾਸ਼ੀ ਪਹਿਰ ਕੇ ਬਾਣਾ, ਜੋਤੀ ਜਾਮਾ ਨੂਰ ਰੁਸ਼ਨਾਈਆ। ਪਿਛਲਾ ਲੇਖਾ ਮੁਕਾਏ ਜਹਾਨਾ, ਜਹਾਲਤ ਕੂੜ ਰਹੇ ਨਾ ਰਾਈਆ। ਗੁਰ ਅਵਤਾਰ ਪੈਗ਼ੰਬਰਾਂ ਜੋ ਦਿਤਾ ਦਾਨਾ, ਨਾਮ ਅਮੋਲਕ ਸ਼ਬਦ ਵਸਤ ਵਰਤਾਈਆ। ਸੋ ਸਭ ਦਾ ਲੇਖੇ ਪਾਏ ਆਪਣਾ ਖ਼ਜ਼ਾਨਾ, ਅੱਗੇ ਝੋਲੀ ਨਾ ਕੋਇ ਭਰਾਈਆ। ਦੀਨ ਦਿਆਲੇ ਨੌਜਵਾਨੇ ਮਰਦ ਮਰਦਾਨੇ ਬਦਲ ਦੇਣਾ ਜ਼ਮਾਨਾ, ਜ਼ਿਮੀਂ ਅਸਮਾਨਾਂ ਵੇਖ ਵਖਾਈਆ । ਏਕਾ ਰੰਗ ਰੰਗਾਏ ਚਾਰ ਵਰਨ ਅਠਾਰਾਂ ਬਰਨ ਸਿੱਖ ਈਸਾਈ ਹਿੰਦੂ ਮੁਸਲਮਾਨਾਂ, ਆਲਮੀਨ ਆਮੀਨ ਅਮਲ ਇਕੋ ਇਕ ਜਣਾਈਆ। ਤੂੰ ਮੇਰਾ ਮੈਂ ਤੇਰਾ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਦੇ ਕੇ ਸਚ ਗਿਆਨਾ, ਗਹਿਰ ਗੰਭੀਰ ਬੇਨਜ਼ੀਰ ਆਪਣਾ ਪਰਦਾ ਦਏ ਉਠਾਈਆ। ਸਤਿਜੁਗ ਸਾਚਾ ਸਚ ਕਰ ਪ੍ਰਧਾਨਾ, ਸ਼ਬਦ ਗੁਰਦੇਵ ਸਵਾਮੀ ਆਪਣਾ ਹੁਕਮ ਵਰਤਾਈਆ। ਜਿਸ ਨੂੰ ਝੁਕਣ ਜ਼ਿਮੀਂ ਅਸਮਾਨਾ, ਵਿਸ਼ਨ ਬ੍ਰਹਮਾ ਸ਼ਿਵ ਕਰਨ ਪਰਵਾਨਾ, ਕਰੋੜ ਤੇਤੀਸਾ ਸੀਸ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਰਗ ਇਕ ਉਪਜਾਈਆ। ਸਚ ਕਹੇ ਮੈਂ ਪਰਗਟ ਹੋਣਾ ਜਗ, ਜਗਜੀਵਣ ਦਾਤਾ ਦਏ ਵਡਿਆਈਆ। ਕਲਜੁਗ ਕੂੜੀ ਕਿਰਿਆ ਮੇਟਣੀ ਅੱਗ, ਹਉਮੇ ਹੰਗਤਾ ਦੇਣੀ ਗਵਾਈਆ। ਜਨ ਭਗਤਾਂ ਦਰਸ ਵਖੌਣਾ ਉਪਰ ਸ਼ਾਹ ਰਗ, ਨੌ ਦਵਾਰੇ ਡੇਰਾ ਢਾਹੀਆ। ਦੀਨ ਮਜ਼੍ਹਬ ਦੀ ਤੋੜ ਕੇ ਹੱਦ, ਮਾਨਵ ਇਕੋ ਘਰ ਬਹਾਈਆ । ਅੰਮ੍ਰਿਤ ਜਾਮ ਪਿਆ ਕੇ ਮਦਿ, ਮਧੁਰ ਧੁਨ ਦੇਣੀ ਉਪਜਾਈਆ। ਸ਼ਬਦ ਅਗੰਮੀ ਵਜਾ ਕੇ ਨਦ, ਅਨਹਦ ਨਾਦੀ ਰਾਗ ਨਾਦ ਸੁਣਾਈਆ। ਜੋ ਆਤਮਾ ਪਰਮਾਤਮਾ ਨਾਲੋਂ ਹੋਈ ਅਲਗ, ਵਿਛੜਿਆਂ ਸਹਿਜ ਦੇਣਾ ਮਿਲਾਈਆ। ਇਕੋ ਦੇ ਕੇ ਅਮਰਾ ਪਦ, ਪਤਿਪਰਮੇਸ਼ਵਰ ਦਰ ਟਿਕਾਈਆ। ਜਿਥੇ ਰਹੇ ਪੁਰਖ ਸਮਰਥ, ਦੂਜਾ ਅਵਰ ਨਾ ਕੋਇ ਵਡਿਆਈਆ। ਜਿਸਦੀ ਮਹਿਮਾ ਆਦਿ ਜੁਗਾਦਿ ਜੁਗ ਚੌਕੜੀ ਸਦਾ ਅਕਥ, ਕਥਨੀ ਕਥ ਨਾ ਸਕੇ ਰਾਈਆ। ਓਹ ਸਭ ਨੂੰ ਕਰਨਹਾਰਾ ਵਸ, ਵਾਸਤਾ ਆਪਣੇ ਨਾਲ ਜੁੜਾਈਆ। ਕਲਜੁਗ ਅੰਤ ਹੋ ਪ੍ਰਗਟ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣਾ ਫੇਰਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰਾ ਇਕ ਖੁਲ੍ਹਾਈਆ। ਸਚ ਦਵਾਰ ਕਹੇ ਮੈਂ ਆਦਿ ਜੁਗਾਦੀ ਇਕ, ਏਕੰਕਾਰ ਦਏ ਵਡਿਆਈਆ। ਜਿਥੇ ਪੁਰਖ ਅਕਾਲਾ ਸਾਹਿਬ ਸਵਾਮੀ ਪਾਰਬ੍ਰਹਮ ਪਰਵਰਦਿਗਾਰ ਪਏ ਦਿਸ, ਜਲਵਾਗਰ ਨੂਰ ਨੂਰ ਅਲਾਹੀਆ। ਜ਼ਾਤ ਪਾਤ ਦੀਨ ਮਜ਼੍ਹਬ ਊਚ ਨੀਚ ਰਾਓ ਰੰਕ ਨਾ ਕੋਈ ਦਿਸੇ ਹਿੱਸ, ਆਤਮਾ ਪਰਤਮਾਤਮਾ ਪਰਮਾਤਮਾ ਆਤਮਾ ਇਕੋ ਰੂਪ ਸੋਭਾ ਪਾਈਆ। ਜਿਥੇ ਸ਼ਾਸਤਰ ਸਿਮਰਤ ਵੇਦ ਪੁਰਾਨ
❋
❋
ਅੰਜੀਲ ਕ਼ੁਰਾਨ ਖਾਣੀ ਬਾਣੀ ਗੀਤਾ ਗਿਆਨ ਦਾ ਹੁੰਦਾ ਬਸ, ਅੱਖ਼ਰਾਂ ਵਾਲੇ ਹਰਫ਼ਾਂ ਵਾਲੇ ਬਸਤੇ ਦਏ ਬੰਧਾਈਆ। ਉਸ ਤੋਂ ਅੱਗੇ ਖੇਲ ਪੁਰਖ ਸਮਰਥ, ਜਿਥੇ ਗੁਰ ਅਵਤਾਰ ਪੈਗ਼ੰਬਰ ਬੈਠੇ ਸੀਸ ਨਿਵਾਈਆ। ਬਿਨ ਰਸਨਾ ਜਿਹਵਾ ਬੱਤੀ ਦੰਦ ਤੋਂ ਰਹੇ ਰਟ, ਤਨ ਵਜੂਦ ਮਾਟੀ ਖ਼ਾਕ ਪੰਜ ਤੱਤ ਪੁਤਲਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦੀ ਧਾਰ ਇਕ ਉਪਜਾਈਆ। ਧੁਰ ਦੀ ਧਾਰ ਕਹੇ ਮੈਂ ਅਗੰਮ ਅਥਾਹ, ਮੇਰਾ ਭੇਵ ਕੋਇ ਨਾ ਪਾਈਆ। ਜੁਗ ਜੁਗ ਆਵਾਂ ਵੇਸ ਵਟਾ, ਗੁਰ ਅਵਤਾਰ ਪੈਗ਼ੰਬਰ ਨਾਉਂ ਧਰਾਈਆ। ਸ਼ਬਦ ਕਲਮਾ ਦੇਵਾਂ ਪੜ੍ਹਾ, ਸਿਫ਼ਤੀ ਨਾਮ ਮਾਤਲੋਕ ਸਮਝਾਈਆ। ਨਿਤ ਨਵਿਤ ਧਰਨੀ ਧਰਤ ਧਵਲ ਖੇਲ ਰਚਾ, ਮਾਨਵ ਮਾਣਸ ਮਾਨੁਖ ਆਪਣਾ ਹੁਕਮ ਸਮਝਾਈਆ। ਹੱਕ ਸੰਦੇਸ਼ੇ ਨਰ ਨਰੇਸ਼ੇ ਦੇਵਾਂ ਸੁਣਾ, ਬੋਧ ਅਗਾਧ ਕਰਾਂ ਪੜ੍ਹਾਈਆ। ਕਲਜੁਗ ਅੰਤ ਜੋਤੀ ਜਾਮਾ ਵੇਸ ਵਟਾ, ਆਪ ਆਪਣਾ ਫੇਰਾ ਪਾਈਆ। ਜਿਸ ਨੂੰ ਕਹਿੰਦੇ ਜਲਵਾਗਰ ਖ਼ੁਦਾ, ਖ਼ਾਦਮ ਅਵਤਾਰ ਪੈਗ਼ੰਬਰ ਗੁਰੂ ਗੁਰਦੇਵ ਸੇਵ ਕਮਾਈਆ। ਓਹ ਲਹਿਣਾ ਦੇਣਾ ਲੇਖਾ ਸਭ ਦਾ ਦਏ ਚੁਕਾ, ਚੌਕੰਨੀ ਕਰੇ ਲੋਕਾਈਆ। ਪੰਡਤ ਪਾਂਧੇ ਮੁੱਲਾਂ ਸ਼ੇਖ਼ ਮੁਸਾਇਕ ਗਰੰਥੀ ਪੰਥੀ ਏਕਾ ਰੰਗ ਦਏ ਰੰਗਾ, ਦੂਜੀ ਵੰਡ ਨਾ ਕੋਇ ਵੰਡਾਈਆ। ਆਤਮ ਬ੍ਰਹਮ ਪਾਰਬ੍ਰਹਮ ਭੇਵ ਅਭੇਦਾ ਦਏ ਖੁਲ੍ਹਾ, ਪਰਦਾ ਉਹਲਾ ਕਾਇਆ ਮੰਦਰ ਅੰਦਰ ਮੁਕਾਮੇ ਹੱਕ, ਹਕ਼ੀਕ਼ੀ ਕਾਅਬੇ ਰਹਿਣ ਕੋਇ ਨਾ ਪਾਈਆ। ਸਾਚਾ ਮਾਰਗ ਸ੍ਰੀ ਭਗਵਾਨ ਨੌਜਵਾਨ ਮਰਦ ਮਰਦਾਨ ਦੀਨ ਦੁਨੀ ਕਾਇਨਾਤ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਦੇਵੇ ਦੱਸ, ਦਹਿ ਦਿਸ਼ਾ ਨੌ ਦਵਾਰ ਏਕਥਾਰ ਇਕੋ ਹੁਕਮ ਸੁਣਾਈਆ। ਸ਼ਬਦ ਨਿਰਾਲਾ ਅਣਿਆਲਾ ਤੀਰ ਮਾਰੇ ਕਸ, ਆਰ ਪਾਰ ਤਿੱਖੀ ਧਾਰ ਵੇਖ ਵਖਾਈਆ। ਸੋ ਸਾਹਿਬ ਸਤਿਗੁਰ ਕਲਜੁਗ ਅੰਤ ਸ੍ਰੀ ਭਗਵੰਤ ਜੋਤੀ ਜ਼ਾਤਾ ਪੁਰਖ ਬਿਧਾਤਾ ਸਚ ਸਵਾਮੀ ਅੰਤਰਜਾਮੀ ਨਿਰਵੈਰ ਹੋ ਪ੍ਰਗਟ, ਪਰਮ ਪੁਰਖ ਪਰਮਾਤਮ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਕਰਨੀ ਕਰਤਾ ਕਰੇ ਸਚ, ਸਚ ਦਾ ਮਾਲਕ ਸਚ ਸਚ ਵਿਚੋਂ ਪ੍ਰਗਟਾਈਆ।