ਪੁਸਤਕਾਲਾਭਾਗ ੨੧

੧੪ ਚੇਤ ਸ਼ਹਿਨਸ਼ਾਹੀ ਸੰਮਤ ੫ ਮੰਦਰ ਵਿਚ ਪੰਡਤ ਦੇ ਨਾਲ ਪਹੇਵਾ

ਸਤਿਗੁਰ ਸ਼ਬਦ ਸਦਾ ਸਰਬਗ, ਆਦਿ ਜੁਗਾਦਿ ਜੁਗ ਚੌਕੜੀ ਸਦ ਅਖਵਾਈਆ। ਨਿਤ ਨਵਿਤ ਪ੍ਰਗਟ ਹੋਵੇ ਜਗ, ਨਿਰਗੁਣ ਸਰਗੁਣ ਰੂਪ ਧਰਾਈਆ। ਜਨ ਭਗਤ ਸੁਹੇਲੇ ਲਏ ਲੱਭ, ਸੰਤ ਸੰਜਣ ਵੇਖ ਵਖਾਈਆ। ਜੋਤੀ ਧਾਰ ਦਰਸ਼ਨ ਦੇਵੇ ਉਪਰ ਸ਼ਾਹ ਰਗ, ਨੌ ਦਵਾਰੇ ਡੇਰਾ ਢਾਹੀਆ। ਮਨ ਮਮਤਾ ਤ੍ਰੈਗੁਣ ਮਾਇਆ ਬੁਝਾ ਕੇ ਅੱਗ, ਅੰਮ੍ਰਿਤ ਮੇਘ ਦਏ ਬਰਸਾਈਆ। ਜਗਤ ਵਾਸਨਾ ਪਾਰ ਕਰ ਕੇ ਹੱਦ, ਗ੍ਰਹਿ ਮੰਦਰ ਇਕ ਸੁਹਾਈਆ। ਜਿਥੇ ਵੱਜੇ ਅਗੰਮੀ ਨਦ, ਧੁਨ ਆਤਮਕ ਰਾਗ ਅਲਾਹੀਆ। ਜੋਤ ਧਾਰ ਹੋਵੇ ਪ੍ਰਗਟ, ਅੰਧ ਅੰਧੇਰਾ ਦਏ ਮਿਟਾਈਆ। ਸਚ ਦਵਾਰ ਵਖਾ ਕੇ ਹੱਟ, ਮਹੱਲ ਅਟਲ ਇਕ ਵਡਿਆਈਆ। ਜਿਥੇ ਸਾਹਿਬ ਵਸੇ ਸਮਰਥ, ਪਤਿਪਰਮੇਸ਼ਵਰ ਆਸਣ ਲਾਈਆ। ਜਿਸ ਦਾ ਰੂਪ ਰੰਗ ਰੇਖ ਸਕਿਆ ਕੋਇ ਨਾ ਦੱਸ, ਬ੍ਰਹਮ ਬ੍ਰਹਮ ਬ੍ਰਹਮ ਕਹਿ ਕੇ ਸਾਰੇ ਗਾਈਆ। ਸੋ ਲੇਖਾ ਜਾਣੇ ਅਲਖਣਾ ਅਲਖ, ਅਲਖ ਅਗੋਚਰ

❋

❋

ਆਪਣੇ ਹੱਥ ਰੱਖੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ। ਜਿਸ ਖ਼ਬਰ ਸੰਦੇਸ਼ਾ ਦਿਤਾ ਸਨਕਾਦਕ ਸੰਤ ਕੁਮਾਰ, ਇਕ ਇਕ ਜਣਾਈਆ। ਜਿਨ੍ਹ ਬਰਾਹ ਦੀ ਬੱਧੀ ਧਾਰ, ਆਪਣਾ ਬਲ ਪ੍ਰਗਟਾਈਆ। ਯਗੈ ਪੁਰਸ਼ ਦੀ ਪੈਜ ਸਵਾਰ, ਹਾਵ ਗਰੀਵ ਲਈ ਅੰਗੜਾਈਆ। ਨਰ ਨਰਾਇਣ ਹੋ ਤਿਆਰ, ਦੱਤਾ ਤ੍ਰੈ ਵੇਸ ਵਟਾਈਆ। ਕਰੇ ਖੇਲ ਅਗੰਮ ਅਪਾਰ, ਜੋਤੀ ਜਾਤਾ ਆਪਣਾ ਵੇਸ ਵਟਾਈਆ। ਕਪਲ ਮੁਨ ਕਰ ਕੇ ਖ਼ਬਰਦਾਰ, ਸਾਂਖ ਯੋਗ ਦਿਤਾ ਸਮਝਾਈਆ। ਰਿਖਵ ਦੇਵ ਪਰਦਾ ਲਾਹ ਅਪਾਰ, ਪਿਰਥੂ ਆਪਣਾ ਰੰਗ ਚੜ੍ਹਾਈਆ। ਮੱਤਸ ਵੜ ਕੇ ਜਲਧਾਰ, ਕੱਛਪ ਮੰਦਰਾ ਪਿਠ ਉਠਾਈਆ। ਧਨੰਤਰ ਹੋ ਕੇ ਪਾਈ ਸਾਰ, ਔਸ਼ਧ ਰੂਪ ਬਦਲਾਈਆ। ਹੰਸਾ ਬਾਵਨ ਹੋ ਕੇ ਖ਼ਬਰਦਾਰ, ਸੋਹਣੀ ਆਪਣੀ ਕਾਰ ਕਮਾਈਆ। ਹਰੀ ਹਰਿ ਖੇਲ ਅਪਾਰ, ਗਜ ਲੇਖਾ ਦਿਤਾ ਚੁਕਾਈਆ। ਪਰਸ ਰਾਮ ਰੂਪ ਨਿਰਾਕਾਰ, ਬ੍ਰਾਹਮਣ ਬ੍ਰਹਮ ਵਿਚ ਵਡਿਆਈਆ। ਰਾਮ ਰਾਮਾ ਹੋ ਉਜਿਆਰ, ਦਸ਼ਰਥ ਲੇਖਾ ਦਿਤਾ ਚੁਕਾਈਆ। ਵੇਦ ਵਿਆਸਾ ਬਣ ਲਿਖਾਰ, ਅਖ਼ਸ਼ਰਾਂ ਅੱਖਰਾਂ ਵਿਚ ਬਦਲਾਈਆ। ਕਾਹਨਾ ਕ੍ਰਿਸ਼ਨਾ ਮੀਤ ਮੁਰਾਰ, ਨਾਮ ਬੰਸਰੀ ਧੁਨ ਸੁਣਾਈਆ। ਲੇਖਾ ਵੇਖ ਜਗਤ ਸੰਸਾਰ, ਸੰਸਾਰੀ ਭੰਡਾਰੀ ਸੰਘਾਰੀ ਲਏ ਬੁਲਾਈਆ। ਕੁਮੇਰ ਅੰਦਰ ਸੱਦੇ ਸਚ ਦਰਬਾਰ, ਦਰ ਦਰਬਾਰੀ ਸੋਭਾ ਪਾਈਆ। ਖੇਲ ਕੀਤਾ ਅਪਰ ਅਪਾਰ, ਤ੍ਰੈਲੋਕੀ ਨੰਦਨ ਆਪਣੀ ਕਾਰ ਕਮਾਈਆ। ਮਾਇਆ ਛਾਇਆ ਰੂਪ ਧਰ ਨਿਰਾਕਾਰ, ਸਾਕਾਰ ਵਿਚ ਨਿਰਗੁਣ ਜੋਤ ਲਈ ਲੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭੇਵ ਅਭੇਦਾ ਇਕ ਖੁਲ੍ਹਾਈਆ। ਕ੍ਰਿਸ਼ਨ ਕਹੇ ਮੈਂ ਘਨਈਆ ਕਾਹਨ, ਕਾਹਨਾ ਰੂਪ ਵਟਾਈਆ। ਸੋਲਾਂ ਕਲਾ ਜਗਤ ਨਿਸ਼ਾਨ, ਨੌ ਸੱਤ ਬਰਾਟ ਮੇਰੀ ਵਡਿਆਈਆ। ਮੇਰਾ ਖੇਲ ਮੇਰੇ ਜ਼ਿਮੀਂ ਅਸਮਾਨ, ਚੌਦਾਂ ਤਬਕ ਆਪਣੇ ਵਿਚ ਲੁਕਾਈਆ। ਚੌਦਾਂ ਲੋਕ ਮੇਰੇ ਅੰਗ ਨਿਸ਼ਾਨ, ਨਿਸ਼ਾਨੇ ਸਭ ਨੂੰ ਦਏ ਦ੍ਰਿੜਾਈਆ। ਕੌਰੋ ਪਾਂਡੋ ਖੇਲ ਕੀਤਾ ਮਹਾਨ, ਮਹਿਮਾ ਆਪਣੀ ਆਪਣੇ ਵਿਚ ਟਿਕਾਈਆ। ਵਿਦਵਾਨਾਂ ਨੂੰ ਬੁੱਧੀ ਵਿਚ ਕੀਤਾ ਪਰੇਸ਼ਾਨ, ਅਕ਼ਲ ਬੁੱਧੀ ਦੀ ਚਲੇ ਨਾ ਕੋਇ ਚਤੁਰਾਈਆ। ਸਾਕ ਸਨਬੰਧੀ ਸਾਰੇ ਵੈਰੀ ਹੋ ਕੇ ਇਕ ਦੂਜੇ ਨੂੰ ਤਕਾਨ, ਦੁਸ਼ਮਣ ਦੁਸ਼ਮਣ ਰੂਪ ਵਟਾਈਆ। ਨਾ ਦਰੋਨਾਚਾਰਜ ਦੀ ਵਿਦਿਆ ਰਹੀ ਨਾ ਕੋਇ ਗਿਆਨ, ਸ਼ਤਰੂ ਸ਼ਸਤਰਧਾਰੀ ਹੋ ਕੇ ਦਿਤੇ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦਾ ਹੁਕਮ ਇਕ ਵਰਤਾਈਆ। ਕ੍ਰਿਸ਼ਨ ਕਹੇ ਮੈਂ ਆਇਆ ਬਣ ਘਨਈਆ, ਸ਼ਾਮ ਸ਼ਾਮਾ ਰੂਪ ਧਰਾਈਆ। ਦੁਆਪਰ ਅੰਤਮ ਵੇਖੀ ਨਈਆ, ਨੌਕਾ ਤੱਕੀ ਜਗਤ ਲੋਕਾਈਆ। ਸਾਰਿਆਂ ਦਾ ਬਣ ਕੇ ਸੱਜਣ ਸਈਆ, ਸਨਬੰਧੀ ਸਾਰੇ ਲਏ ਬੁਲਾਈਆ। ਲੇਖਾ ਰੱਖਕੇ ਸਭ ਦਾ ਗੁੱਝਾ ਆਪਣੀ ਬਹੀਆ, ਪਰਦਾ ਸਕੇ ਨਾ ਕੋਇ ਉਠਾਈਆ। ਪਿਆਰ ਨਾਲ ਸਤਿਕਾਰ ਨਾਲ ਵਿਹਾਰ ਨਾਲ ਫੜ ਕੇ ਬਹੀਆ, ਭਾਈ ਭਾਈ ਦਿਤੇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਦੀ ਕਰਨੀ ਕਾਰ ਕਮਾਈਆ। ਕ੍ਰਿਸ਼ਨ ਕਹੇ ਮੈਂ ਤ੍ਰੈਲੋਕੀ ਨਾਥ, ਤ੍ਰੈਗੁਣ ਅਤੀਤਾ ਨਜ਼ਰੀ ਆਈਆ। ਜੋਤੀ ਜਾਤਾ ਸ਼ਬਦ ਗੁਰੂ ਦਾ ਸਾਥ, ਸਾਖਿਆਤ ਆਪਣੀ ਕਾਰ ਕਮਾਈਆ। ਰਥਵਾਹੀ ਬਣ ਕੇ ਚਲਾਇਆ ਰਾਥ, ਮਹਾਂਸਾਰਥੀ ਨਾਉਂ ਪ੍ਰਗਟਾਈਆ। ਅਰਜਨ ਦੱਸੀ ਗਾਥ, ਗਿਆਨ ਗਿਆਨ ਵਿਚੋਂ ਉਪਜਾਈਆ। ਨਾ ਕੋਈ ਤੇਰਾ ਸੱਜਣ ਨਾ ਕੋਈ ਸਾਕ, ਕੁਟੰਬੀ

❋

❋

ਨਜ਼ਰ ਕੋਇ ਨਾ ਆਈਆ। ਧਰਮ ਯੁੱਧ ਵਿਚ ਲੱਗੇ ਕੋਈ ਨਾ ਪਾਪ, ਪਤਤ ਪੁਨੀਤ ਦਿਤਾ ਸਮਝਾਈਆ। ਫੇਰ ਵਖਾਇਆ ਜਿਧਰ ਵੇਖ ਮੈਂ ਆਪੇ ਆਪ, ਦੂਜਾ ਨਜ਼ਰ ਕੋਇ ਨਾ ਆਈਆ। ਬਿਨਾ ਅੱਖਾਂ ਤੋਂ ਵੇਖ ਮੇਰਾ ਪਰਤਾਪ, ਦੋ ਜਹਾਨਾਂ ਸੋਭਾ ਪਾਈਆ। ਮੈਂ ਹੀ ਬ੍ਰਹਮ ਮੈਂ ਭਗਵਾਨ ਮੈਂ ਹੀ ਜਾਪ, ਜੀਵਤ ਜਪ ਤਪ ਆਪ ਅਖਵਾਈਆ। ਮੈਂ ਹੀ ਰੋਗ ਮੈਂ ਹੀ ਸੋਗ, ਮੈਂ ਹੀ ਚਿੰਤਾ ਦੁੱਖ ਭੋਗ, ਮੈਂ ਹੀ ਸੰਯੋਗ ਮੈਂ ਹੀ ਵਿਯੋਗ, ਮੈਂ ਹੀ ਵੈਰਾਗ ਮੈਂ ਹੀ ਤਿਆਗ, ਮੈਂ ਹੀ ਕੰਤ ਸੁਹਾਗ ਸਭ ਦਾ ਨਜ਼ਰੀ ਆਈਆ। ਤੇਰੀ ਖੋਲ੍ਹਾਂ ਜਾਗ, ਤੈਨੂੰ ਅਗਲਾ ਦੱਸਾਂ ਭਾਗ, ਜਿਸ ਨੂੰ ਸਮਝੇ ਕੋਇ ਨਾ ਸਾਧ, ਰਿਸ਼ੀ ਮੁਨੀ ਬੈਠੇ ਧਿਆਨ ਲਗਾਈਆ। ਇਹ ਅਗੰਮੀ ਕਹੀ ਬਾਤ, ਨਾ ਓਸ ਵੇਲੇ ਦਿਨ ਸੀ ਨਾ ਰਾਤ, ਘੜੀ ਪਲ ਸਮਝ ਕਿਸੇ ਨਾ ਆਈਆ। ਇਹ ਸ਼ਬਦ ਸੁਣਾਇਆ, ਬਿਨ ਰਸਨਾ ਗਾਇਆ, ਅੰਤਰ ਆਤਮਕ ਧੁਨ ਉਪਜਾਇਆ, ਅਰਜਨ ਇਕ ਗਿਆਨ ਜਣਾਇਆ, ਬਿਨਾ ਬੋਲਣ ਤੋਂ ਅਨਬੋਲਤ ਦਿਤਾ ਸੁਣਾਈਆ। ਕ੍ਰਿਸ਼ਨ ਹੈਰਾਨੀ ਵਿਚ ਸ਼ੈਤਾਨੀ ਵਿਚ ਬੇਈਮਾਨੀ ਵਿਚ ਇਨਸਾਨੀ ਵਿਚ ਮਿਹਰਵਾਨੀ ਵਿਚ ਆਪਣਾ ਭੇਵ ਖੁਲ੍ਹਾਇਆ, ਸਹਿਜ ਨਾਲ ਹੱਥ ਪਿੱਠ ਉਤੇ ਟਿਕਾਈਆ। ਜੋ ਉਪਜਿਆ ਸੋ ਰਹਿਣ ਨਾ ਪਾਇਆ, ਧਰਮ ਯੁੱਧ ਦੀ ਰਚਨਾ ਦਿਤੀ ਰਚਾਈਆ। ਇਹ ਮੇਰਾ ਖੇਲ ਤੇ ਮੇਰੀ ਮਾਇਆ, ਬੇਪਰਵਾਹੀ ਵਿਚ ਸਮਾਈਆ। ਖੰਡਾ ਖੜਗ ਤੀਰ ਕਮਾਨ ਚਿੱਲਾ ਨਹੀਂ ਕੋਈ ਉਠਾਇਆ, ਧਨੁਸ਼ ਹੱਥ ਨਾ ਕੋਇ ਟਿਕਾਈਆ। ਹਰ ਹਿਰਦੇ ਵਿਚ ਆਪਣਾ ਨਾਮ ਅਗੰਮਾ ਤੀਰ ਛੁਹਾਇਆ, ਸੋਈ ਸੁਰਤੀ ਸਭ ਦੀ ਦਿਤੀ ਜਗਾਈਆ। ਜਾਂ ਵੇਖਿਆ ਚਾਰੋਂ ਕੁੰਟ ਗਰਦੋ ਗੁਬਾਰ ਅੰਧੇਰਾ ਛਾਇਆ, ਹਾਹਾਕਾਰ ਮੱਚੀ ਲੋਕਾਈਆ । ਅਰਜਨ ਹੱਥ ਬੰਨ੍ਹ ਕੇ ਸੀਸ ਨਿਵਾਇਆ, ਚਰਨ ਚਰਨੋਦਕ ਲੈ ਮਸਤਕ ਧੂੜੀ ਖ਼ਾਕ ਰਮਾਈਆ। ਓਨੇ ਚਿਰ ਨੂੰ ਯੁਧਿਸ਼ਟਰ ਆਇਆ, ਧਰਮ ਦਾ ਬੇਟਾ ਆਪਣਾ ਪੰਧ ਮੁਕਾਈਆ। ਓਸ ਨੇ ਹੱਸ ਕੇ ਹੱਥਾਂ ਉਤੇ ਹੱਥ ਵਜਾਇਆ, ਸੋਹਣੀ ਖ਼ੁਸ਼ੀ ਦਿਤੀ ਬਣਾਈਆ। ਮੇਰੇ ਕਾਹਨ ਜੀ, ਮੇਰੇ ਭਗਵਾਨ ਜੀ, ਮੇਰੇ ਦਾਤਾ ਦਾਨੀ ਦੀਨ ਦਿਆਲ ਜੀ, ਮੇਰੇ ਕਾਲ ਮਹਾਂਕਾਲ ਜੀ, ਮੇਰੇ ਪੂਜਯ ਸੱਚੀ ਧਰਮਸਾਲ ਜੀ, ਮੇਰੇ ਸ਼ਿਵਦਵਾਲੇ ਮਠ ਮੇਰੇ ਮੰਦਰਾਂ ਦੇ ਮੰਦਰ ਮੇਰੇ ਜੋਤੀ ਨੂਰ ਨੁਰਾਨ ਜੀ, ਮੇਰੀ ਇਕ ਤੇ ਅਨੇਕ ਅਨੇਕ ਤੋਂ ਇਕ ਪ੍ਰਨਾਮ ਜੀ, ਜ਼ਰਾ ਸਚ ਦੱਸੋ ਕਿਹੜਾ ਗਿਆਨ ਜੀ, ਜਿਸ ਦੇ ਨਾਲ ਲੱਖ ਚੁਰਾਸੀ ਦੇ ਬੰਧਨ ਮਿਟ ਜਾਣ ਜੀ, ਆਵਣ ਜਾਵਣ ਮਾਤ ਗਰਭ ਨਾ ਕੋਇ ਫੇਰ ਤਪਾਣ ਜੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਕ੍ਰਿਸ਼ਨ ਕਿਹਾ ਯੁਧਿਸ਼ਟਰ ਕਿਧਰੋਂ ਆ ਗਿਆ ਫਿਰਦਾ ਤੁਰਦਾ, ਆਪਣਾ ਪੰਧ ਮੁਕਾਈਆ। ਪੇਸ਼ਾਨੀ ਉਤੇ ਹੱਥ ਮਾਰਿਆ ਸ੍ਰਿਸ਼ਟੀ ਵੇਖ ਸਾਰੀ ਮੁਰਦਾ, ਬਿਨਾ ਮੇਰੀ ਕਿਰਪਾ ਤੋਂ ਜੀਵਤ ਨਜ਼ਰ ਕੋਇ ਨਾ ਆਈਆ । ਕਰਾਂ ਖੇਲ ਵੇਖ ਦੇਵਤ ਸੁਰ ਦਾ, ਇੰਦਰ ਇੰਦਰਾਸਣ ਸਿੰਘ ਸਿੰਘਾਸਣ ਬੈਠੇ ਧਿਆਨ ਲਗਾਈਆ। ਏਥੇ ਕੋਈ ਖੇਲ ਨਹੀਂ ਬਲ ਜ਼ੋਰ ਦਾ, ਤਾਕ਼ਤ ਵਾਲੀ ਨਾ ਕੋਇ ਵਡਿਆਈਆ। ਮੈਂ ਤ੍ਰੈਲੋਕੀ ਨੰਦਨ ਸਭ ਨੂੰ ਵਿਛੋੜਦਾ ਸਭ ਨੂੰ ਜੋੜਦਾ, ਇਹ ਮੇਰੀ ਬੇਪਰਵਾਹੀਆ। ਬੇਸ਼ਕ ਮੈਂ ਰਥ ਰਥਵਾਹੀ ਚਾਰ ਘੋੜ ਦਾ, ਚਾਰੋਂ ਕੁੰਟ ਧਿਆਨ ਲਗਾਈਆ। ਜ਼ਰਾ ਖੇਲ ਵੇਖਣਾ ਸ਼ੋਰ ਦਾ, ਚਾਰੋਂ ਕੁੰਟ ਹਾਹਾਕਾਰ ਮੱਚੇ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਲੇਖਾ ਦਏ ਲਿਖਾਈਆ। ਯੁਧਿਸ਼ਟਰ ਕਿਹਾ ਕ੍ਰਿਸ਼ਨ ਮੈਂ ਵੇਖੇ ਸਾਰੇ ਮੂਰਛਤ, ਮੂਰਤੀ ਸਭ ਵਿਚ ਇਕੋ ਤੇਰੀ ਨਜ਼ਰੀ ਆਈਆ। ਤੂੰ ਮਾਲਕ ਦੁਆਪਰ ਵਾਲੇ ਪੂਰ ਦਾ, ਪੁਰੀਆਂ

❋

❋

ਲੋਆਂ ਤੇਰਾ ਰਾਹ ਤਕਾਈਆ। ਤੂੰ ਗੜ੍ਹ ਤੋੜਨਾ ਗ਼ਰੂਰ ਦਾ, ਹੰਕਾਰੀ ਦਰਯੋਧਨ ਲਿਆ ਉਠਾਈਆ। ਇਹ ਖੇਲ ਤੇਰਾ ਦਸਤੂਰ ਦਾ, ਜੁਗ ਜੁਗ ਆਪਣੀ ਕਾਰ ਭੁਗਤਾਈਆ। ਜਿਹੜਾ ਹੁਕਮ ਤੇਰੇ ਮਨਜ਼ੂਰ ਦਾ, ਓਹ ਵਰਤੇ ਥਾਉਂ ਥਾਈਂਆ । ਐਂ ਜਾਪਦਾ ਜਗਤ ਸ਼ਮਸ਼ਾਨ ਭੂਮੀ ਰੂਪ ਬਣਿਆ ਤੰਦੂਰ ਦਾ, ਅਗਨੀ ਆਪਣਾ ਰੰਗ ਵਖਾਈਆ। ਇਹ ਸ਼ਰੀਰ ਪੰਜ ਤੱਤ ਨਾਤਾ ਕੂੜ ਦਾ, ਲੋਕਮਾਤ ਰਹਿਣ ਨਾ ਪਾਈਆ। ਦੱਸ ਕਿਸ ਤਰਾ ਲੇਖਾ ਮੁੱਕਦਾ ਏਸ ਜੀਵ ਸਰੂਰ ਦਾ, ਸਹਿਜ ਦੇਣਾ ਸਮਝਾਈਆ । ਕ੍ਰਿਸ਼ਨ ਕਹਿੰਦਾ ਯੁਧਿਸ਼ਟਰਾ ਜੋ ਹਾਜ਼ਰ ਸੋ ਚਰਨੋਦਕ ਲੈ ਮੇਰੀ ਧੂੜ ਦਾ, ਜਨਮ ਮਰਨ ਦੀ ਲੋੜ ਰਹੇ ਨਾ ਰਾਈਆ। ਮੈਂ ਆਸਾ ਮਨਸਾ ਸਭ ਦੀ ਪੂਰਦਾ, ਸਾਰੇ ਮੇਰਾ ਬ੍ਰਹਮ ਤੇ ਮੈਂ ਬ੍ਰਹਮ ਦਾ ਮਾਲਕ ਬ੍ਰਹਮ ਬ੍ਰਹਮ ਵਿਚ ਸਮਾਈਆ। ਯੁਧਿਸ਼ਟਰ ਹੱਸ ਕੇ ਕਿਹਾ ਸਵਾਮੀ ਜਿਸ ਵੇਲੇ ਤੇਰੇ ਪਿਛੋਂ ਵਕ਼ਤ ਹੋ ਗਿਆ ਦੂਰ ਦਾ, ਤੈਨੂੰ ਮਿਲਣ ਕੋਇ ਨਾ ਪਾਈਆ। ਕ੍ਰਿਸ਼ਨ ਕਿਹਾ ਓਸ ਵੇਲੇ ਕਲਜੁਗ ਸਮਾਂ ਹੋਣਾ ਮੂਰਖ ਮੂੜ੍ਹ ਦਾ, ਬੁੱਧੀਵਾਨ ਬੁੱਧੀ ਦੇਣ ਗਵਾਈਆ। ਮੈਂ ਇਕ ਜਗਤ ਰੀਤੀ ਖੇਲ ਦੱਸਾਂ ਦਸਤੂਰ ਦਾ, ਜਗਤ ਕਰਾਂ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਆਪਣੀ ਕਾਰ ਕਮਾਈਆ। ਝਟ ਅਰਜਨ ਬੋਲਿਆ ਤੂੰ ਮੈਨੂੰ ਦੱਸਿਆ ਇੰਡ ਪਿੰਡ ਬ੍ਰਹਿਮੰਡ, ਸਭ ਕੁਛ ਦਿਤਾ ਵਖਾਈਆ। ਮੈਂ ਤੱਕਿਆ ਤੇਰਾ ਅਨੰਦ, ਤੇਰੇ ਅਨੰਦ ਵਿਚ ਸਮਾਈਆ। ਸਵੈਮ ਤੂੰ ਸਵੈਮ ਮੈਂ ਸਵੈਮ ਤੇਰਾ ਪਰਮਾਨੰਦ, ਅਨੰਦ ਵਿਚ ਪਰਮਾਨੰਦ ਲਿਆ ਮਿਲਾਈਆ। ਦੱਸ, ਜਗਤ ਤੇਰੇ ਪਿਛੋਂ ਕੁਛ ਕਾਲ ਗਿਆ ਲੰਘ, ਤੇਰਾ ਦਰਸ ਕੋਇ ਨਾ ਪਾਈਆ। ਜਿਨ੍ਹਾਂ ਦੀ ਤੂੰ ਸ਼ਹਾਦਤ ਲੈਣੀ ਵਿਚ ਜੰਗ, ਧਰਮ ਯੁੱਧ ਵਿਚ ਦੇਣਾ ਲੜਾਈਆ। ਉਨ੍ਹਾਂ ਨੂੰ ਦੱਸ ਕਿਹੜੀ ਕੂਟੇ ਦੇਵੇਂਗਾ ਟੰਗ, ਕਿ ਜੂਨੀਆਂ ਵਿਚ ਭਵਾਈਆ। ਨਾਲੇ ਤੂੰ ਕਹਾਇਆ ਮੇਰਾ ਆਤਮਾ ਸਦਾ ਸਾਚਾ ਅਨੰਦ, ਅਨੰਤ ਅਨੰਤ ਵਿਚ ਰਖਾਈਆ। ਕੀ ਤੂੰ ਵੱਡਾ ਕਿ ਸੁਰਸਤੀ ਜਮਨਾ ਗੰਗ, ਗੰਗੋਤਰੀ ਦਾ ਭੇਵ ਦੇਣਾ ਖੁਲ੍ਹਾਈਆ। ਕੀ ਤੀਰਥ ਤਟ ਕਿਨਾਰੇ ਆਸਾ ਮਨਸਾ ਪੂਰੀ ਕਰਨ ਮੰਗ, ਜੀਵਤ ਜੀਅ ਤੇਰੇ ਨਾਲ ਮਿਲਾਈਆ। ਕ੍ਰਿਸ਼ਨ ਹੱਸ ਕੇ ਕਿਹਾ ਮੇਰੇ ਪਿਛੋਂ ਮੇਰੀ ਸਿਫ਼ਤ ਦਾ ਰਹਿ ਜਾਣਾ ਛੰਦ, ਰਸਨਾ ਜਿਹਵਾ ਬੱਤੀ ਦੰਦ ਢੋਲਿਆਂ ਵਿਚ ਗਾਈਆ। ਸਚ ਕਿਸੇ ਨੂੰ ਲੱਭਣਾ ਨਹੀਂ ਤੇ ਜਗਤ ਵਿਹਾਰ ਵਿਚ ਜੀਵਾਂ ਜੰਤਾਂ ਫਰਾਉਣਾ ਆਪਣਾ ਪਿੰਡ, ਤੇ ਪਿੰਡੀ ਦਾ ਮਾਲਕ ਨਜ਼ਰ ਕਿਸੇ ਨਾ ਆਈਆ। ਜਿੰਨਾਂ ਚਿਰ ਸਤਿਗੁਰੂ ਨਾ ਬਖ਼ਸ਼ੇ ਜੋ ਸਾਖਿਆਤ ਹੋਏ ਬਖ਼ਸ਼ਿੰਦ, ਬਿਨਾ ਬਖ਼ਸ਼ੀਸ਼ ਤੋਂ ਚੁਰਾਸੀ ਤੋਂ ਬਾਹਰ ਨਾ ਕੋਇ ਕਢਾਈਆ। ਇਹ ਕਲਜੁਗ ਵਿਚ ਕਲਜੁਗ ਦਾ ਵਰਤਿਆ ਆਪਣਾ ਰੰਗ, ਰੰਗ ਵਿਚ ਰੀਤੀ ਦੇਣੀ ਬਣਾਈਆ। ਕਿਉਂ ਏਸੇ ਲਾਲਚ ਵਿਚ ਪੰਡਤਾਂ ਵਿਦਵਾਨਾਂ ਮੇਰੇ ਨਾਮ ਦਾ ਗਾਉਂਦੇ ਰਹਿਣਾ ਛੰਦ, ਨਮੋਂ ਨਮੋਂ ਨਮੋਂ ਕਰ ਕੇ ਸੀਸ ਝੁਕਾਈਆ। ਮੈਂ ਤਾਲੀਮ ਸਿਖਿਆ ਵਿਚ ਕਰ ਚਲਿਆ ਪਾਬੰਦ, ਬੰਧਨ ਦੇਣਾ ਪਾਈਆ। ਜਿਸ ਵੇਲੇ ਕਲਜੁਗ ਗਿਆ ਲੰਘ, ਅੰਤ ਅਖ਼ੀਰ ਗੁਰ ਅਵਤਾਰ ਪੈਗ਼ੰਬਰਾਂ ਦੀ ਪੂਰੀ ਕਰਾਂ ਮੰਗ, ਪੇਸ਼ੀਨਗੋਈਆਂ ਸਭ ਦੀਆਂ ਵੇਖ ਵਖਾਈਆ। ਫੇਰ ਆਵਾਂ ਨਿਰਗੁਣ ਧਾਰ ਜੋਤ ਸਰੂਪ ਸ਼ਾਹੋ ਭੂਪ ਬਣ ਸੂਰਾ ਸਰਬੰਗ, ਸਾਹਿਬ ਸੁਲਤਾਨ ਵੇਸ ਵਟਾਈਆ। ਓਨਾਂ ਚਿਰ ਇਹ ਪਿੰਡੀ ਪੜ੍ਹਾਉਣ ਦਾ, ਕੁਸ਼ਾ ਪੜ੍ਹਾਉਣ ਦਾ, ਬ੍ਰਹਾ ਸੂਰ ਬਖ਼ਸ਼ੰਦ ਨੂੰ ਵਡਿਆਉਣ ਦਾ ਲੇਖਾ ਆਪਣਾ ਢੰਗ, ਢੰਗ ਦੇ ਨਾਲ ਡੰਗ ਭੁੱਖਿਆਂ ਦੇ ਦੇਣੇ ਲੰਘਾਈਆ। ਜਿਸ ਵੇਲੇ ਫੇਰ ਆਵਾਂ, ਆਤਮ ਪਰਮਾਤਮ ਦਾ ਮਰਦੰਗ ਵਜਾਵਾਂ, ਪਾਰਬ੍ਰਹਮ ਬ੍ਰਹਮ ਇਕ ਵਖਾਵਾਂ, ਦੀਨ ਮਜ਼੍ਹਬ ਜ਼ਾਤ ਪਾਤ ਦਾ

❋

❋

ਝਗੜਾ ਮੁਕਾਵਾਂ, ਛੱਤ੍ਰੀ ਬ੍ਰਾਹਮਣ ਸ਼ੂਦਰ ਵੈਸ਼ ਇਕ ਰੰਗ ਰੰਗਾਵਾਂ, ਸਦਾ ਅਨੰਦ ਚਿਤ ਅਨੰਦ ਅਨੰਦ ਵਿਚ ਛੁਪਾਵਾਂ, ਜਿਥੇ ਨੂਰੀ ਜੋਤ ਬਿਨ ਵਰਨ ਗੋਤ, ਨਾ ਕੋਈ ਬੁੱਧੀ ਨਾ ਕੋਈ ਮਨ ਕਲਪਣਾ ਨਾ ਕੋਈ ਅਕ਼ਲ ਵਾਲੀ ਸੋਚ, ਸਮਝ ਵਾਲੀ ਸਮਝ ਨਾ ਕੋਇ ਰਖਾਈਆ। ਇਹ ਨਹੀਂ ਕਿਸੇ ਦਾ ਦੋਸ਼, ਸਾਰੇ ਕ੍ਰਿਸ਼ਨ ਦੇ ਅਹਿਸਾਨ ਫ਼ਰਾਮੋਸ਼, ਜਿਸ ਨੇ ਸੁਣਾ ਕੇ ਬੈਰੂਨੀ ਜਗਤ ਵਾਲਾ ਸਲੋਕ, ਸੋਹਲੇ ਢੋਲੇ ਮਾਤ ਵਿਚ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਬਿਨ ਸਾਹਿਬ ਸਤਿਗੁਰ ਜਗਤ ਕਿਰਿਆ ਵਿਚੋਂ ਪਾਰ ਨਾ ਕੋਇ ਕਰਾਈਆ।

੧੪ ਚੇਤ ਸ਼ਹਿਨਸ਼ਾਹੀ ੫ ਸੁਦਾਗਰ ਸਿੰਘ ਦੇ ਗ੍ਰਹਿ ਭੱਠਾ ਮਾਜਰਾ

ਧਰਨੀ ਕਹੇ ਪ੍ਰਭ ਮੇਟ ਦੇ ਮੇਰਾ ਧੱਬਾ, ਧੌਲ ਧਵਲ ਹੋ ਕੇ ਸੀਸ ਨਿਵਾਈਆ। ਤੂੰ ਆਦਿ ਜੁਗਾਦੀ ਸਭ ਦਾ ਅੱਬਾ, ਪਿਤਾ ਪੁਰਖ ਅਕਾਲ ਤੇਰੀ ਸਰਨਾਈਆ। ਲੋਕਮਾਤ ਨਿਰਧਨ ਹੋ ਕੇ ਤੈਨੂੰ ਦੇਵਾਂ ਸੱਦਾ, ਨਿਰਮਾਣਤਾ ਵਿਚ ਚਰਨ ਕਮਲਾਂ ਸੀਸ ਝੁਕਾਈਆ । ਕਲਜੁਗ ਕੂੜੀ ਕਿਰਿਆ ਮੇਟ ਦੇ ਮਾਇਆ ਮਮਤਾ ਵਾਲੀ ਹੱਦਾ, ਹੱਦ ਹਦੂਦ ਆਪਣੀ ਇਕੋ ਦੇ ਸਮਝਾਈਆ। ਦੀਨ ਮਜ਼੍ਹਬ ਸ਼ਰਅ ਸ਼ਰੀਅਤ ਜੋ ਸਭ ਦੀ ਬਣੀ ਕ਼ਜ਼ਾ, ਮੌਤ ਰੂਪ ਰਹੀ ਵਖਾਈਆ। ਸਭ ਨੂੰ ਚਲਾ ਆਪਣੀ ਰਜ਼ਾ, ਰਾਜ਼ਕ ਰਹੀਮ ਤੇਰੀ ਓਟ ਤਕਾਈਆ। ਕਲਜੁਗ ਜੀਵ ਮਨ ਖ਼ੁਮਾਰੀ ਵਿਚ ਮੱਧਾ, ਮਧੁਰ ਧੁਨ ਅਨਰਾਗੀ ਰਾਗ ਨਾ ਕੋਇ ਸੁਣਾਈਆ। ਹਉਮੇ ਹੰਗਤਾ ਵਿਚ ਬੱਧਾ, ਹੰ ਬ੍ਰਹਮ ਪਰਦਾ ਨਾ ਕੋਇ ਖੁਲ੍ਹਾਈਆ। ਨਿਰਗੁਣ ਨੂਰ ਤੇਰਾ ਦੀਪਕ ਜੋਤ ਕੋਇ ਨਾ ਜਗਾ, ਸਾਢੇ ਤਿੰਨ ਹੱਥ ਮੰਦਰ ਹੋਏ ਨਾ ਕੋਇ ਰੁਸ਼ਨਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਜੀਵ ਜਹਾਨ ਫਿਰੇ ਭੱਜਾ, ਚਾਰ ਕੁੰਟ ਦਹਿ ਦਿਸ਼ਾ ਪੰਧ ਨਾ ਕੋਇ ਮੁਕਾਈਆ। ਗੁਰ ਅਵਤਾਰ ਪੈਗ਼ੰਬਰ ਭਵਿਖਤਾਂ ਵਿਚ ਤੇਰੇ ਆਉਣ ਦੀ ਦੱਸ ਕੇ ਗਏ ਵਜਹ, ਭੇਵ ਅਭੇਦਾ ਮਾਤ ਖੁਲ੍ਹਾਈਆ । ਬਹੁੜੀ ਦੁਹਾਈ ਦਰੋਹੀ ਤੇਰੇ ਨਾਮ ਸਚਖੰਡ ਨਿਵਾਸੀ ਰੱਬਾ, ਬੇਪਰਵਾਹ ਤੇਰੀ ਬੇਪਰਵਾਹੀ ਵੇਖ ਵਖਾਈਆ। ਕੂੜ ਕਲਪਨਾ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਅਖਾੜਾ ਵੇਖ ਲੱਗਾ, ਸਤਿ ਸਚ ਕਿਸੇ ਨਜ਼ਰ ਨਾ ਆਈਆ। ਮਾਨਵ ਮਾਨਸ ਮਾਨੁਖ ਮਾਇਆ ਮਮਤਾ ਵਿਚ ਦੱਗਾ, ਅਗਨੀ ਤੱਤ ਰਹੀ ਜਲਾਈਆ। ਸਾਹਿਬ ਸੁਲਤਾਨ ਤੇਰਾ ਦਰਸ ਪਾਏ ਕੋਈ ਨਾ ਉਪਰ ਸ਼ਾਹ ਰਗਾ, ਨੌ ਦਵਾਰੇ ਜੀਵ ਜੰਤ ਜਗਤ ਹਲਕਾਈਆ। ਨਾਮ ਖ਼ੁਮਾਰੀ ਨਿਝਰ ਰਸ ਅੰਮ੍ਰਿਤ ਮਿਲੇ ਨਾ ਕੋਇ ਮਧਾ, ਮਧੁਰ ਧੁਨ ਨਾ ਕੋਇ ਸ਼ਨਵਾਈਆ। ਆਤਮ ਪਰਮਾਤਮ ਜੀਵ ਹੋਈ ਅਲੱਗਾ, ਪਾਰਬ੍ਰਹਮ ਬ੍ਰਹਮ ਮੇਲ ਨਾ ਕੋਇ ਮਿਲਾਈਆ। ਜਿਧਰ ਤੱਕਾਂ ਦੀਨਾਂ ਮਜ਼੍ਹਬਾਂ ਪਾਇਆ ਦੱਬਾ, ਸ਼ਰਅ ਸ਼ਰੀਅਤ ਭੈ ਰਹੀ ਰਖਾਈਆ। ਤੇਰਾ ਮਾਰਗ ਮਿਲੇ ਕਿਸੇ ਨਾ ਹੱਕਾ, ਹਕ਼ੀਕ਼ਤ ਨਜ਼ਰ ਕਿਸੇ ਨਾ ਆਈਆ। ਸਭ ਦੇ ਨਿਰੰਤਰ ਅੰਤਰ ਹੋਇਆ ਸ਼ੱਕਾ, ਸ਼ਕੂਕ ਸਕੇ ਨਾ ਕੋਇ ਮਿਟਾਈਆ। ਜਗਤ ਵਿਦਿਆ ਪੜ੍ਹੀ ਕੰਮ ਨਾ ਆਵੇ ਮਿਲੇ ਮੇਲ ਨਾ ਪ੍ਰਭੂ ਸਖ਼ਾ, ਸਾਹਿਬ ਸਵਾਮੀ ਅੰਤਰਜਾਮੀ ਤੇਰਾ ਦਰਸ ਕੋਇ ਨਾ ਪਾਈਆ। ਚਾਰ ਵਰਨ ਅਠਾਰਾਂ ਬਰਨ ਮੰਦਰ ਮਸਜਿਦ ਸ਼ਿਵਦਵਾਲੇ ਮੱਠਾਂ ਟੇਕਣ ਮੱਥਾ, ਧੂੜੀ ਖ਼ਾਕ ਰਹੇ ਰਮਾਈਆ। ਮੈਂ ਹੈਰਾਨ ਹੋ ਗਈ ਨਿਜ ਨੇਤਰ ਖੁਲ੍ਹੀ ਕਿਸੇ ਨਾ ਅੱਖਾ, ਜਗਤ ਲੋਚਨ ਨਾ ਕੋਇ ਵਡਿਆਈਆ। ਸਾਧ ਸੰਤ ਸਦੀ ਚੌਧਵੀਂ ਦਿਸੇ ਕੋਈ ਨਾ ਸੱਚਾ, ਸੂਫ਼ੀ ਫ਼ਕੀਰ ਹਕੀਰ ਰੂਪ ਨਾ ਕੋਇ ਬਣਾਈਆ। ਫਿਰੀ

❋

❋

ਦਰੋਹੀ ਮਦੀਨਾ ਮੱਕਾ, ਕਾਅਬੇ ਰਹੇ ਕੁਰਲਾਈਆ। ਤੇਰੇ ਨਾਮ ਦਾ ਸੱਚਾ ਦਿਸੇ ਕੋਈ ਨਾ ਹੱਟਾ, ਹਟਵਾਣੇ ਬੈਠੇ ਮੁਖ ਛੁਪਾਈਆ। ਤੇਰਾ ਨਾਮ ਕਲਮਾ ਵਿਕਦਾ ਨਾਲ ਟਕਾ, ਕ਼ੀਮਤ ਤੇਰੀ ਰਹੇ ਪਾਈਆ। ਅੰਤ ਅਖ਼ੀਰ ਬੇਨਜ਼ੀਰ ਸਦੀ ਬੀਸਵੀਂ ਸਭ ਦਾ ਪੂਰਾ ਕਰ ਦੇ ਪਟਾ, ਅਵਤਾਰ ਪੈਗ਼ੰਬਰਾਂ ਲੇਖਾ ਦੇ ਚੁਕਾਈਆ। ਕਲਜੁਗ ਕੂੜੀ ਕਿਰਿਆ ਖੇਲ ਵੇਖ ਬਾਜ਼ੀਗਰ ਨਟਾ, ਸਵਾਂਗੀ ਆਪਣਾ ਸਵਾਂਗ ਵਰਤਾਈਆ। ਬਿਨ ਤੇਰੀ ਕਿਰਪਾ ਮਾਨਸ ਲਾਹਾ ਕਿਸੇ ਨਾ ਖਟਾ, ਖਟਕੇ ਵਿਚ ਲੋਕਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਗਾਏ ਕੋਈ ਨਾ ਟੱਪਾ, ਪੜ੍ਹ ਪੜ੍ਹ ਥੱਕੀ ਜਗਤ ਲੋਕਾਈਆ। ਗੁਰ ਅਵਤਾਰ ਪੈਗ਼ੰਬਰ ਚਾਰੋਂ ਕੁੰਟ ਫਿਰੇ ਨੱਠਾ, ਦਿਵਸ ਰੈਣ ਭੱਜੇ ਵਾਹੋ ਦਾਹੀਆ। ਕਿਸੇ ਦਾ ਚਲੇ ਨਹੀਂ ਕੋਈ ਵੱਸਾ, ਵਸਲ ਯਾਰ ਮਿਲੇ ਨਾ ਕੋਈ ਨੂਰ ਖ਼ੁਦਾਈਆ। ਅੰਮ੍ਰਿਤ ਰਸ ਚੱਖੇ ਨਾ ਕੋਈ ਰਸਾ, ਰਸ ਰਸਨਾ ਹੋਈ ਹਲਕਾਈਆ। ਤਨ ਵਜੂਦ ਮਾਟੀ ਖ਼ਾਕ ਧੋਤੀ ਤੰਬੀ ਪਹਿਨ ਕੇ ਕੱਛਾ, ਵੇਸ ਅਨੇਕ ਲਿਆ ਬਦਲਾਈਆ। ਸਚ ਦਵਾਰ ਏਕੰਕਾਰ ਤੇਰੇ ਪਹੁੰਚਿਆ ਨਾ ਕੋਈ ਬਣ ਕੇ ਬੱਚਾ, ਬਚਪਨ ਤੇਰੀ ਝੋਲੀ ਪਾਈਆ। ਜਿਧਰ ਤੱਕਾਂ ਕਾਇਆ ਮਾਟੀ ਭਾਂਡਾ ਕੱਚਾ, ਕੰਚਨ ਗੜ੍ਹ ਨਾ ਕੋਇ ਸੁਹਾਈਆ। ਮਨ ਕਲਪਣਾ ਵਿਚ ਨੱਚਾ, ਨੌ ਦਵਾਰੇ ਫਿਰੇ ਨੱਠਾ, ਤੇਰਾ ਪ੍ਰੇਮ ਲੂੰ ਲੂੰ ਅੰਦਰ ਕਿਸੇ ਨਾ ਰਚਾ, ਸਾਢੇ ਤਿੰਨ ਕਰੋੜ ਦਏ ਗਵਾਹੀਆ। ਧਰਨੀ ਕਹੇ ਮੈਂ ਰੋ ਰੋ ਕੇ ਨੇਤਰ ਨੀਰ ਵਹਾਵਾਂ ਅੱਖਾਂ, ਹੰਝੂਆਂ ਹਾਰ ਬਣਾਈਆ। ਬਹੁੜੀ ਦੁਹਾਈ ਮੇਰਾ ਰਿਹਾ ਕੋਈ ਨਾ ਸਖ਼ਾ, ਸਖ਼ੀ ਸੰਗ ਨਾ ਕੋਇ ਨਿਭਾਈਆ। ਜਿਧਰ ਜਾਵਾਂ ਕੂੜੀ ਕਿਰਿਆ ਮਾਰੇ ਧੱਕਾ, ਧੌਲ ਦਾ ਭਾਰ ਨਾ ਕੋਇ ਉਠਾਈਆ। ਮੈਂ ਵੇਖਦੀ ਮੈਨੂੰ ਇਕੋ ਨਜ਼ਰੀ ਆਇਆ ਪੱਪਾ, ਜੋ ਪੂਰਨ ਪਾਰਬ੍ਰਹਮ ਪਤਿਪਰਮੇਸ਼ਵਰ ਮੇਲ ਮਿਲਾਈਆ। ਮੈਂ ਚਾਹੁੰਦੀ ਮੇਰੇ ਉਤੋਂ ਕੂੜ ਵਿਕਾਰਾਂ ਦੀ ਮੇਟ ਦੇ ਸਫਾ, ਮਲੇਛ ਰਹਿਣ ਕੋਇ ਨਾ ਪਾਈਆ। ਵੇਖੀਂ ਪ੍ਰਭੂ ਸਾਹਿਬ ਸਤਿਗੁਰ ਨਾ ਹੋਵੀਂ ਖ਼ਫ਼ਾ, ਆਜਿਜ਼ ਹੋ ਕੇ ਸੀਸ ਨਿਵਾਈਆ। ਆਪਣੇ ਹੁਕਮ ਦੀ ਚਾਰ ਜੁਗ ਤੂੰ ਵਖਰੀ ਲਾ ਦੇ ਦਫ਼ਾ, ਜਿਸ ਦੀ ਸਮਝ ਨਾ ਕੋਇ ਸਮਝਾਈਆ। ਕਲਜੁਗ ਕੂੜੀ ਕਿਰਿਆ ਕਰ ਦੇ ਰਫ਼ਾ, ਰਹਿਮਤ ਆਪਣੀ ਹੱਕ ਕਮਾਈਆ। ਸਾਚੇ ਨਾਮ ਦਾ ਸ੍ਰਿਸ਼ਟੀ ਦ੍ਰਿਸ਼ਟੀ ਦੇ ਅੰਦਰ ਦੇ ਨਫ਼ਾ, ਨੁਕ਼ਸਾਨ ਆਪਣੀ ਝੋਲੀ ਪਾਈਆ। ਮੁਹੱਬਤ ਵਿਚ ਮਹਿਬੂਬ ਦੇ ਗੱਫ਼ਾ, ਗੁਫ਼ਾ ਕਾਇਆ ਅੰਦਰ ਨਿਰਗੁਣ ਨੂਰ ਜੋਤ ਕਰ ਰੁਸ਼ਨਾਈਆ। ਕਲਜੁਗ ਰੈਣ ਅੰਧੇਰੀ ਮੇਟ ਕਾਲੀ ਮੱਸਾ, ਮਸਲਾ ਸਭ ਦਾ ਹਲ ਕਰਾਈਆ। ਨਿਝਰ ਧਾਰ ਏਕੰਕਾਰ ਦੇ ਰਸਾ, ਰਸਤਾ ਧੁਰ ਦਾ ਦੇ ਵਖਾਈਆ। ਜਿਥੇ ਪ੍ਰਕਾਸ਼ ਬਿਨ ਸੂਰੀਆ ਚੰਦ ਰਵ ਸੱਸਾ, ਸਤਿ ਸਰੂਪ ਸੋਭਾ ਪਾਈਆ। ਅਗੰਮੀ ਨਾਦ ਆਪੇ ਵੱਜਾ, ਢੋਲਕ ਛੈਣਾ ਨਾ ਕੋਇ ਖੜਕਾਈਆ। ਬਿਨ ਤੇਲ ਬਾਤੀ ਦੀਪਕ ਜੋਤ ਜਗਾ, ਜੋਤੀ ਜੋਤ ਜੋਤ ਰੁਸ਼ਨਾਈਆ। ਪੁਰਖ ਅਕਾਲਾ ਦੀਨ ਦਿਆਲਾ ਸਾਹਿਬ ਸਵਾਮੀ ਸੱਚਾ, ਸਚ ਸਿੰਘਾਸਣ ਇਕੋ ਡੇਰਾ ਲਾਈਆ। ਧਰਨੀ ਕਹੇ ਮੈਂ ਜੁਗ ਜੁਗ ਤੇਰੀ ਮੰਨਾ ਰਜ਼ਾ, ਰਾਜ਼ਕ ਰਹੀਮ ਤੇਰੀ ਓਟ ਤਕਾਈਆ। ਕਿਰਪਾ ਕਰ ਮੇਰੇ ਮਹਿਬੂਬ ਸ਼ਹਿਨਸ਼ਾਹ ਸੂਰੇ ਸਰਬਗਾ, ਸਾਹਿਬ ਸਤਿਗੁਰ ਤੇਰੀ ਇਕ ਸਰਨਾਈਆ। ਕਲਜੁਗ ਜੀਵ ਹੰਸ ਹੋਏ ਕੱਗਾ, ਕਾਗੋਂ ਹੰਸ ਦੇ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧਰਨੀ ਕਹੇ ਮੈਂ ਬੜੀ ਭੋਗ ਲਈ ਸਜ਼ਾ, ਕਲਜੁਗ ਜੀਵਾਂ ਕੋਲੋਂ ਮੇਰਾ ਪੱਲੂ ਦੇ ਛੁਡਾਈਆ।

❋

❋

੧੪ ਚੇਤ ਸੰਮਤ ਸ਼ਹਿਨਸ਼ਾਹੀ ਸੰਮਤ ੫ ਹਰਬੰਸ ਸਿੰਘ ਦੇ ਗ੍ਰਹਿ ਠੀਕਰੀ,

ਨਾਰਦ ਕਹੇ ਪ੍ਰਭ ਸਾਚੇ ਦੱਸ ਦੇ ਸਾਂਝੀ ਬੰਦਨਾ, ਬੰਦਗੀ ਵਾਲੇ ਬੰਦੇ ਆਪ ਪ੍ਰਗਟਾਈਆ। ਫਿਰਨਾ ਪਏ ਨਾ ਕਿਸੇ ਵਿਚ ਜੰਗਲਾ, ਸਾਚੇ ਨਾਮ ਦਾ ਰਸ ਦੇ ਜਾ ਰੰਗਲਾ, ਗੀਤ ਗੋਬਿੰਦ ਤੇਰਾ ਅਲਾਹੀਆ। ਲੇਖੇ ਲਾ ਗ਼ਰੀਬ ਨਿਮਾਣਾ ਗੁਰਮੁਖ ਕੰਗਲਾ, ਸ਼ਹਿਨਸ਼ਾਹ ਆਪਣੀ ਗੋਦ ਟਿਕਾਈਆ। ਭੇਵ ਖੁਲ੍ਹਾ ਦੇ ਆਪਣੀ ਸਚ ਦਵਾਰ ਮੰਗਲਾ, ਦਰਗਾਹ ਸਾਚੀ ਪਰਦਾ ਲਾਹੀਆ। ਤੂੰ ਸਾਹਿਬ ਸਵਾਮੀ ਆਦਿ ਜੁਗਾਦੀ ਰੰਗਲਾ, ਰੰਗ ਰੱਤੜੇ ਤੇਰੀ ਵਡਿਆਈਆ। ਸਚ ਬੇਨੰਤੀ ਇਕ ਮੰਨ ਲਾ, ਆਰਜੂ ਤੇਰੇ ਅੱਗੇ ਰਖਾਈਆ। ਗੁਰਮੁਖ ਸੰਤ ਸੁਹੇਲੇ ਜਣ ਲਾ, ਧੁਰ ਦੀ ਬਣ ਜਣੇਂਦੀ ਮਾਈਆ। ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਆਪਣੇ ਤਨ ਲਾ, ਬਿਨ ਵਜੂਦ ਮਹਿਬੂਬ ਵੱਜੇ ਵਧਾਈਆ। ਕਲਜੁਗ ਕੂੜੀ ਕਿਰਿਆ ਲੇਖਾ ਕਲ ਮੁਕਾ, ਕਲਕਾਤੀ ਰਹਿਣ ਕੋਇ ਨਾ ਪਾਈਆ। ਗੁਰ ਅਵਤਾਰ ਪੈਗ਼ੰਬਰ ਤੇਰੇ ਬਣਨ ਗਵਾਹ, ਸ਼ਹਾਦਤ ਸਭ ਦੀ ਦੇ ਭੁਗਤਾਈਆ। ਤੂੰ ਨੂਰ ਨੁਰਾਨਾ ਇਕ ਖ਼ੁਦਾ, ਖ਼ੁਦਗ਼ਰਜ਼ੀ ਸਭ ਦੀ ਦੇ ਮਿਟਾਈਆ। ਤੇਰੇ ਨਾਲੇੋਂ ਤੇਰਾ ਭਗਤ ਨਾ ਹੋਏ ਜੁਦਾ, ਜੁਜ਼ ਵੰਡ ਨਾ ਕੋਇ ਵੰਡਾਈਆ। ਤੂੰ ਮਾਲਕ ਖ਼ਾਲਕ ਪ੍ਰਿਤਪਾਲਕ ਬਣ ਦਿਲਰੁਬਾ, ਮਿਹਰਵਾਨ ਮਿਹਰਵਾਨ ਮਿਹਰਵਾਨ ਮਿਹਰ ਨਜ਼ਰ ਉਠਾਈਆ। ਤੇਰੇ ਕ਼ਦਮਾਂ ਸੱਯਦਾ ਸੀਸ ਦਿਆਂ ਝੁਕਾ, ਨਿਉਂ ਨਿਉਂ ਲਾਗਾਂ ਪਾਈਆ। ਮੇਰੀ ਕ਼ਬੂਲ ਕਰ ਦੁਆ, ਤੋਬਾ ਤੋਬਾ ਤੋਬਾ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਆਸ ਰਖਾਈਆ। ਨਾਰਦ ਕਹੇ ਪ੍ਰਭੂ ਆਪਣੀ ਕਰ ਨਾ ਮਰਜ਼ੀ, ਮੁਰੀਦ ਵੇਖ ਜਗਤ ਲੋਕਾਈਆ। ਕਲਜੁਗ ਮੇਟ ਅੰਧੇਰ ਗਰਦੀ, ਹੱਕ ਇਨਸਾਫ਼ ਆਪ ਕਮਾਈਆ। ਚਾਰ ਵਰਨਾਂ ਬਣ ਦਰਦੀ, ਹਮਦਰਦ ਹੋ ਕੇ ਵੇਖ ਵਖਾਈਆ। ਸ਼ਰਅ ਛੁਰੀ ਰਹੇ ਨਾ ਕਰਦੀ, ਕਤਲਗਾਹਾਂ ਡੇਰਾ ਢਾਹੀਆ। ਤੇਰੀ ਧਾਰ ਨਰਾਇਣ ਨਰ ਦੀ, ਨਰ ਹਰਿ ਤੇਰੀ ਸਰਨਾਈਆ। ਦਰ ਠਾਂਡੇ ਤੇਰੇ ਚਰਨ ਕਵਲ ਧਰਨੀ ਪੜਦੀ, ਸੀਸ ਜਗਦੀਸ਼ ਦਏ ਝੁਕਾਈਆ। ਖੇਲ ਮੁਕਾ ਦੇ ਸੀਸ ਧੜ ਦੀ, ਧੜਾ ਆਪਣਾ ਇਕ ਸਮਝਾਈਆ। ਜਿਹੜੀ ਆਤਮਾ ਤੂੰ ਹੀ ਤੂੰ ਹੀ ਤੇਰਾ ਨਾਮ ਹੋਵੇ ਪੜ੍ਹਦੀ, ਆਤਮ ਪਰਮਾਤਮ ਮੇਲਾ ਲੈਣਾ ਮਿਲਾਈਆ। ਦੀਨ ਦੁਨੀ ਵੇਖ ਸੜਦੀ, ਕਲਜੁਗ ਅਗਨੀ ਦੇਣੀ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਨਾਰਦ ਕਹੇ ਮੈਂ ਵੇਖਿਆ ਦੂਰ ਨੇੜੇ ਤਨ, ਮਾਟੀ ਖ਼ਾਕ ਫੋਲ ਫੁਲਾਈਆ। ਸ੍ਰਿਸ਼ਟੀ ਹਲਕੀ ਕੀਤੀ ਮਨ, ਚਾਰੋਂ ਕੁੰਟ ਭਵਾਈਆ। ਸਾਚਾ ਬਣੇ ਕੋਈ ਨਾ ਚੰਨ, ਜਣੇਂਦੀ ਹੋਏ ਕੋਈ ਨਾ ਮਾਈਆ। ਸ਼ਬਦ ਅਨਾਦ ਸੁਣੇ ਕੋਈ ਨਾ ਕੰਨ, ਅਨਹਦ ਨਾਦੀ ਨਾਦ ਨਾ ਕੋਇ ਅਲਾਈਆ। ਭਾਂਡਾ ਭਰਮ ਦੇਵੇ ਕੋਈ ਨਾ ਭੰਨ, ਭੈ ਭੌ ਨਾ ਕੋਇ ਚੁਕਾਈਆ। ਤੇਰਾ ਖੇਲ ਸ੍ਰੀ ਭਗਵਨ, ਘਰ ਤੇਰੇ ਹੱਥ ਵਡਿਆਈਆ। ਆਪਣਾ ਪੂਰਾ ਕਰਨਾ ਕੰਮ, ਕਾਮਨਾ ਸਭ ਦੀ ਵੇਖ ਵਖਾਈਆ। ਜਨ ਭਗਤ ਦੁਲਾਰੇ ਤੇਰੇ ਚੰਨ, ਬਿਨ ਚੰਦ ਸੂਰੀਆ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਵਜਦੀ ਰਹੇ ਵਧਾਈਆ। ਨਾਰਦ ਕਹੇ ਮੈਂ ਤੇਰਾ ਸੁਤ ਇਕਲੌਤਾ, ਜੁਗ ਚੌਕੜੀ ਸੇਵ ਕਮਾਈਆ। ਦਿਵਸ ਰੈਣ ਕਦੇ ਨਾ ਸੋਤਾ, ਆਲਸ ਨਿੰਦਰਾ ਨਾ ਕੋਇ ਵਡਿਆਈਆ। ਪ੍ਰਕਾਸ਼ ਤੱਕਾਂ ਤੇਰਾ ਅਗੰਮੀ ਜੋਤਾ, ਜੋਤੀ ਜੋਤ ਜੋਤ ਰੁਸ਼ਨਾਈਆ। ਸਦੀ

❋

❋

ਚੌਧਵੀਂ ਪਿਆ ਰਿਹਾ ਵਿਚ ਸੋਚਾ, ਸੋਚ ਸਮਝ ਚਲੇ ਨਾ ਕੋਇ ਚਤੁਰਾਈਆ। ਅੰਤਰ ਨਿਰੰਤਰ ਤੇਰੀ ਖੋਜ ਖੋਜਾ, ਖੋਜਤ ਖੋਜਤ ਤੇਰਾ ਰਾਹ ਤਕਾਈਆ। ਪ੍ਰਭੂ ਬਿਨ ਤੇਰੀ ਕਿਰਪਾ ਮਾਣ ਸਕੇ ਕੋਈ ਨਾ ਮੌਜਾ, ਮਜਲਸ ਹੱਕ ਨਾ ਕੋਇ ਬਣਾਈਆ। ਗੁਰ ਅਵਤਾਰ ਪੈਗ਼ੰਬਰ ਦੀਨ ਮਜ਼੍ਹਬ ਦਾ ਕਰ ਕੇ ਗਏ ਸੌਦਾ, ਕ਼ੀਮਤ ਹੱਟਾਂ ਵਿਚ ਪਵਾਈਆ। ਪਰਮ ਪੁਰਖ ਪਰਮਾਤਮ ਤੇਰੇ ਪਿਆਰ ਦਾ ਮਿਲੇ ਕਿਸੇ ਨਾ ਔਹਦਾ, ਅਹਿਦਨਾਮਾ ਨਜ਼ਰ ਕੋਇ ਨਾ ਆਈਆ। ਹਰਿਜਨ ਸਾਚੇ ਕਰ ਧੁਰ ਸੰਜੋਗਾ, ਜਨਮ ਕਰਮ ਦੇ ਵਿਛੜੇ ਮੇਲ ਮਿਲਾਈਆ। ਅੰਤ ਅਖ਼ੀਰ ਤੇਰੀ ਸਭ ਨੂੰ ਓਟਾ, ਓੜਕ ਤੇਰੇ ਹੱਥ ਵਡਿਆਈਆ। ਨਾਮ ਦਮਾਮੇ ਲਾ ਚੋਟਾ, ਚੋਟੀ ਚੜ੍ਹ ਕੇ ਦੇ ਵਖਾਈਆ। ਕਲਜੁਗ ਜੀਵ ਵੇਖ ਖਰਾ ਖੋਟਾ, ਛੱਤ੍ਰੀ ਬ੍ਰਾਹਮਣ ਸ਼ੂਦਰ ਵੈਸ਼ ਫੋਲ ਫੁਲਾਈਆ। ਤੇਰੇ ਕੋਲ ਸ਼ਬਦ ਅਗੰਮੀ ਸੋਟਾ, ਸੋ ਸਾਹਿਬ ਸਵਾਮੀ ਲੈਣਾ ਉਠਾਈਆ। ਨਿਰਗੁਣ ਨੂਰ ਪ੍ਰਕਾਸ਼ ਕਰਨਾ ਜੋਤਾ, ਜੋਤੀ ਜਾਤੇ ਡਗਮਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਨਾਰਦ ਕਹੇ ਪ੍ਰਭ ਦੇ ਦੇ ਇਕ ਦਲੇਰੀ, ਦਇਆਵਾਨ ਦਇਆ ਕਮਾਈਆ। ਤੂੰ ਸਾਹਿਬ ਮੈਂ ਤੇਰੀ ਚੇਰੀ, ਚਿਰੀ ਵਿਛੁੰਨੀ ਲੈ ਮਿਲਾਈਆ। ਕਲਜੁਗ ਅੰਤ ਕਰੀਂ ਨਾ ਦੇਰੀ, ਡੇਰੇ ਵਾਲਿਆਂ ਕਰੀਂ ਸਫ਼ਾਈਆ। ਸਾਚੇ ਨਾਮ ਦੀ ਸਚ ਚੜ੍ਹਾ ਬੇੜੀ, ਨਈਆ ਨੌਕਾ ਅਵਰ ਨਾ ਕੋਇ ਵਖਾਈਆ। ਸ਼ਰਅ ਦੀ ਰਹੇ ਕੋਈ ਨਾ ਬੇੜੀ, ਬੰਧਨ ਬੰਦ ਦੇਣੇ ਤੁੜਾਈਆ। ਮਿਹਰਵਾਨ ਮਹਿਬੂਬ ਮੁਹੱਬਤ ਵਿਚ ਕਰ ਮਿਹਰੀ, ਮਹਿਮਾਨ ਸੰਤ ਸੁਹੇਲੇ ਵੇਖ ਵਖਾਈਆ। ਸਦੀ ਚੌਧਵੀਂ ਅੰਤ ਅਖ਼ੀਰ ਆਇਆ ਨੇਰੀ, ਨੇਰਨ ਨੇਰ ਪਰਦਾ ਦੇਣਾ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸਵਾਮੀ ਦਇਆ ਕਮਾਈਆ। ਨਾਰਦ ਕਹੇ ਪ੍ਰਭ ਮੇਰੀ ਆਸਾ ਮਨਸਾ ਵਖਰੀ, ਸਹਿਜ ਦਿਆਂ ਜਣਾਈਆ। ਸ੍ਰਿਸ਼ਟੀ ਸੁਆਉਣੀ ਕਿਹੜੇ ਸੱਥਰੀ, ਸੱਥਰ ਯਾਰੜਾ ਵੇਖ ਵਖਾਈਆ। ਲਿਖਤ ਬਣਾਉਣੀ ਕਿਹੜੀ ਅੱਖਰੀ, ਆਖ਼ਰ ਦੇਣਾ ਜਣਾਈਆ। ਦੀਨ ਦੁਨੀਆ ਕਰਨੀ ਪੱਧਰੀ, ਊਚ ਨੀਚ ਨਜ਼ਰ ਕੋਇ ਨਾ ਆਈਆ। ਗੁਰ ਅਵਤਾਰ ਪੈਗ਼ੰਬਰਾਂ ਲੇਖੇ ਮੁਕਾਉਣੇ ਸੱਧਰੀ, ਜੋ ਸੱਧਰ ਅੰਤਰ ਅੰਤਰ ਉਪਜਾਈਆ । ਅਗਲੀ ਖੇਲ ਵਖਾਉਣੀ ਗ਼ਦਰੀ, ਗਦਾਗਰ ਹੋਏ ਲੋਕਾਈਆ। ਸਚ ਦਵਾਰੇ ਭਗਤਾਂ ਸਦ ਲਈਂ, ਸੱਦਾ ਹੋਕਾ ਨਾਮ ਜਣਾਈਆ। ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਪਰਦਾ ਕੱਜ ਲਈਂ, ਓਢਨ ਸੀਸ ਜਗਦੀਸ਼ ਟਿਕਾਈਆ। ਜਨ ਭਗਤ ਸੁਹੇਲਾ ਜਾਏ ਕਦੀ ਨਾ ਹੱਜ ਲਈ, ਕਾਇਆ ਕਾਅਬਾ ਹੋਏ ਰੁਸ਼ਨਾਈਆ। ਪ੍ਰਭੂ ਤੇਰਾ ਖੇਲ ਸਦਾ ਜੁਗ ਜਗ ਲਈ, ਜਾਗਰਤ ਜੋਤ ਕਰੇ ਰੁਸ਼ਨਾਈਆ। ਸਚ ਮੁਹੱਬਤ ਵਿਚ ਰੰਗ ਲਈਂ, ਰੰਗ ਆਪਣਾ ਇਕ ਰੰਗਾਈਆ। ਦਰ ਤੇਰੇ ਮੰਗ ਮੰਗ ਲਈ, ਮਾਂਗਤ ਹੋ ਕੇ ਝੋਲੀ ਡਾਹੀਆ। ਨਿਰਗੁਣ ਧਾਰ ਸਦਾ ਸੰਗ ਦਈਂ, ਸਗਲਾ ਸਾਥੀ ਆਪ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਹੁਕਮ ਵਰਤਣਾ ਇਕ ਅਨੰਦ ਲਈ, ਅਨੰਦ ਅਨੰਦ ਅਨੰਦ ਆਤਮ ਪਰਮਾਤਮ ਪਰਮਾਤਮ ਆਤਮ ਵਿਚ ਸਮਾਈਆ।

❋

❋

੧੫ ਚੇਤ ਸ਼ਹਿਨਸ਼ਾਹੀ ਸੰਮਤ ੫ ਸੰਪੂਰਨ ਸਿੰਘ ਦੇ ਗ੍ਰਹਿ ਠੀਕਰੀ ਛੰਨਾ

ਧਰਨੀ ਕਹੇ ਮੈਂ ਰੋਈ ਭੁੱਬੀ, ਹੌਕਿਆਂ ਵਿਚ ਦੁਹਾਈਆ। ਕਲਜੁਗ ਵਹਿਣ ਵਿਚ ਖੁੱਭੀ, ਪ੍ਰਭੂ ਬਾਹਰ ਨਾ ਕੋਇ ਕਢਾਈਆ । ਮਾਇਆ ਮਮਤਾ ਵਹਿਣ ਵਿਚ ਡੁੱਬੀ, ਹੋਏ ਨਾ ਕੋਇ ਸਹਾਈਆ। ਮੈਨੂੰ ਭੁੱਲ ਗਈ ਵਦੀ ਸੁਦੀ, ਪਖ ਸਮਝ ਕੋਇ ਨਾ ਆਈਆ। ਰਮਜ਼ ਦੱਸ ਅਗੰਮੀ ਗੁੱਝੀ, ਭੇਵ ਦੇਣਾ ਖੁਲ੍ਹਾਈਆ। ਜਿਸ ਵਿਚ ਧਾਰ ਰਹੇ ਨਾ ਦੁਜੀ, ਏਕੰਕਾਰ ਇਕੋ ਨਜ਼ਰੀ ਆਈਆ। ਬਲਹੀਣ ਬਿਨ ਤੇਰੀ ਕਿਰਪਾ ਮੂਲ ਨਾ ਉਠੀ, ਸਵਾਧਾਨ ਨਾ ਕੋਇ ਕਰਾਈਆ। ਮੈਂ ਸਾਂਭ ਕੇ ਰੱਖੀ ਰਾਖ ਇਕ ਮੁੱਠੀ, ਜੋ ਅਰਜਨ ਮੇਰੀ ਝੋਲੀ ਗਿਆ ਪਾਈਆ। ਮੈਂ ਯਾਦ ਰੱਖਿਆ ਗੋਬਿੰਦ ਵਾਲੇ ਪੁੱਤੀਂ, ਜੋ ਨੀਹਾਂ ਹੇਠ ਦਬਾਈਆ। ਮੈਂ ਤੱਕਦੀ ਕਦ ਮੇਰੇ ਸਾਹਿਬ ਦੀ ਹੋਵੇ ਰੁੱਤੀ, ਸੁਹੰਜਣੀ ਨਾਲ ਮਿਲਾਈਆ। ਮੇਰੀ ਚਾਰ ਜੁਗ ਦੀ ਪੂਰੀ ਹੋਵੇ ਬੁੱਤੀ, ਬੁਤਖ਼ਾਨਿਆਂ ਵਿਚੋਂ ਪਾਰ ਕਰਾਈਆ। ਮੇਰੀ ਆਸ਼ਾ ਰਹੇ ਨਾ ਰੁੱਠੀ, ਰੁੱਠਿਆਂ ਲਏ ਮਿਲਾਈਆ। ਧਿਆਨ ਮਾਰੇ ਚਹੁੰ ਗੁੱਠੀ, ਉੱਤਰ ਪੂਰਬ ਪੱਛਮ ਦੱਖਣ ਫੋਲ ਫੁਲਾਈਆ। ਮੈਂ ਰੋ ਪੁਕਾਰਾਂ ਉਚੀ, ਹਾਹਾਕਾਰ ਕਰ ਸੁਣਾਈਆ। ਤੁਧ ਬਿਨ ਮੈਨੂੰ ਕਰੇ ਕੋਈ ਨਾ ਸੁੱਚੀ, ਤੀਰਥ ਤਟ ਸਾਬਤ ਨਜ਼ਰ ਕੋਇ ਨਾ ਆਈਆ। ਮੰਦਰ ਮਸਜਿਦ ਸ਼ਿਵਦਵਾਲੇ ਮਠ ਸਾਰੇ ਰਹੇ ਲੁੱਟੀ, ਲੁਟੇਰੇ ਮੁੱਲਾ ਸ਼ੇਖ਼ ਮੁਸਾਇਕ ਨਜ਼ਰੀ ਆਈਆ। ਮੈਥੋਂ ਕੂੜ ਕਿਰਿਆ ਨਾ ਜਾਏ ਚੁੱਕੀ, ਚੁਕੰਨੀ ਹੋ ਕੇ ਦਿਆਂ ਸੁਣਾਈਆ। ਤੇਰੇ ਨਾਲੋਂ ਪ੍ਰੀਤ ਸਭ ਦੀ ਟੁੱਟੀ, ਟੁੱਟੀ ਗੰਢ ਨਾ ਕੋਇ ਪੁਆਈਆ। ਮੇਰੇ ਪੁਰਖ ਅਕਾਲੇ ਦੀਨ ਦਿਆਲੇ ਗੁਰ ਅਵਤਾਰ ਪੈਗ਼ੰਬਰਾਂ ਦੇ ਦੇ ਛੁੱਟੀ, ਜੋ ਦੀਨਾਂ ਮਜ਼੍ਹਬਾਂ ਵੰਡ ਗਏ ਵੰਡਾਈਆ। ਵੇਖੀਂ ਸਦੀ ਚੌਧਵੀਂ ਆਪਣੀ ਗੰਢ ਨਾ ਘੁੱਟੀਂ, ਦਇਆਵਾਨ ਹੋ ਕੇ ਦਇਆ ਦੇਣੀ ਕਮਾਈਆ। ਤੇਰੀ ਪੌਹ ਨਿਰਗੁਣ ਧਾਰ ਅਗੰਮੀ ਫੁੱਟੀ, ਜੋਤੀ ਜੋਤ ਜੋਤ ਰੁਸ਼ਨਾਈਆ। ਰਵਿਦਾਸ ਹੁਣ ਗੰਢੇ ਨਾ ਟੁੱਟੀ ਜੁੱਤੀ, ਜੋਤਰਾ ਧਰਮ ਵਾਲਾ ਲਗਾਈਆ। ਸਭ ਦੀ ਬਦਲ ਦੇ ਰੁਚੀ, ਰਚਨਾ ਆਪਣੀ ਇਕ ਵਖਾਈਆ। ਮੈਨੂੰ ਨਿਕਰਮਣ ਨੂੰ ਕਰ ਦੇ ਸੁੱਚੀ, ਮੇਰੇ ਅੰਤਰ ਮੈਲ ਰਹੇ ਨਾ ਰਾਈਆ। ਮੈਂ ਤੇਰੀ ਸਰਨ ਸਾਹਿਬ ਸਵਾਮੀ ਝੁੱਕੀ, ਨਿਉਂ ਨਿਉਂ ਬੰਦਨਾ ਸੀਸ ਨਿਵਾਈਆ। ਵੇਖੀਂ ਆਪਣੀ ਕਰਨੀ ਕਰਨੋ ਮੂਲ ਨਾ ਉਕੀਂ, ਨਿਸ਼ਾਨਾ ਆਪਣਾ ਲੈਣਾ ਬਣਾਈਆ। ਮੈਂ ਚਾਹੁੰਦੀ ਤੇਰੇ ਦਵਾਰੇ ਵਸਾਂ ਸੁਖੀ, ਸੁਖ ਸਾਜਣ ਦੇਣਾ ਪਹੁੰਚਾਈਆ। ਸਤਿਜੁਗ ਧਾਰ ਪ੍ਰਗਟ ਕਰ ਪੰਜ ਮੁਖੀ, ਪੰਚਮ ਦੇ ਮਾਣ ਵਡਿਆਈਆ। ਮੇਰੀ ਆਯੂ ਕੂੜ ਕੁਕਰਮਾ ਕਰ ਕੇ ਹੋ ਗਈ ਬੁੱਢੀ, ਨੌਜਵਾਨ ਸ੍ਰੀ ਭਗਵਨ ਦੇ ਬਣਾਈਆ। ਮੇਰੀ ਧਾਰ ਹੋਵੇ ਅਦੁਤੀ, ਸੀਰ ਧੁਰ ਦਾ ਦੇਣਾ ਚੁਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸ੍ਰਿਸ਼ਟ ਸਬਾਈ ਨਿਰਮਲ ਕਰ ਬੁੱਧੀ, ਬੁੱਧ ਬਿਬੇਕ ਦੇਣੀ ਕਰਾਈਆ। ਧਰਨੀ ਕਹੇ ਮੇਰਾ ਰੋ ਰੋ ਵਹੇ ਨੀਰ, ਨੈਣਾਂ ਛਹਿਬਰ ਲਾਈਆ। ਮੇਰੇ ਸ਼ਹਿਨਸ਼ਾਹ ਪੀਰ, ਹਜ਼ਰਤ ਬੇਪਰਵਾਹੀਆ। ਪਿਛਲੀ ਕੀਤੀ ਉਤੇ ਫੇਰ ਲਕੀਰ, ਲਾਈਨ ਆਪਣੀ ਦੇ ਸਮਝਾਈਆ। ਚੌਥੇ ਜੁਗ ਬਦਲ ਤਕ਼ਦੀਰ, ਮਿਹਰ ਨਜ਼ਰ ਇਕ ਉਠਾਈਆ। ਸਾਚਾ ਮਾਰਗ ਦੱਸ ਤਦਬੀਰ, ਤਰੀਕਾ ਇਕੋ ਇਕ ਜਣਾਈਆ। ਰੰਗ ਰੰਗਾ ਸ਼ਾਹ ਹਕੀਰ, ਊਚਾਂ ਨੀਚਾਂ ਡੇਰਾ ਢਾਹੀਆ। ਤੇਰਾ ਨੂਰ ਨਜ਼ਰ ਆਵੇ ਤਸਵੀਰ, ਲਾਤਸਵੀਰ ਪਰਦਾ ਦੇਣਾ ਉਠਾਈਆ। ਦੀਨ ਦੁਨੀ ਸ਼ਰਅ ਕੱਟ ਜ਼ੰਜੀਰ, ਸ਼ਰੀਅਤ ਵਿਚੋਂ ਵੇਖ ਵਖਾਈਆ। ਕਿਰਪਾ ਕਰ ਬੇਨਜ਼ੀਰ, ਨਜ਼ਰੀਆ ਸਭ ਦਾ

❋

❋

ਦੇ ਬਦਲਾਈਆ। ਤੂੰ ਆਦਿ ਜੁਗਾਦੀ ਮਦਦਗੀਰ, ਦਰ ਤੇਰੇ ਆਸ ਰਖਾਈਆ। ਹੋਕਾ ਦੇ ਕੇ ਗਿਆ ਕਬੀਰ, ਕ਼ਬਰਾਂ ਤੋਂ ਬਾਹਰ ਦੁਹਾਈਆ। ਸਦੀ ਚੌਧਵੀਂ ਮੇਟ ਖ਼ਮੀਰ, ਖ਼ਾਲਸ ਆਪਣਾ ਰੰਗ ਰੰਗਾਈਆ। ਮੂਰਖ ਬੁੱਧੀ ਨਾ ਰਹੇ ਹਕੀਰ, ਵਿਸ਼ਟਾ ਮੁਖ ਨਾ ਕੋਇ ਛੁਹਾਈਆ। ਤੂੰ ਮਾਲਕ ਖ਼ਾਲਕ ਦਸਤਗੀਰ, ਦਸਤ ਬਦਸਤ ਲੈ ਉਠਾਈਆ। ਪਾਟੇ ਚੀਥੜ ਲਾਹ ਚੀਰ, ਭੂਸ਼ਨ ਧੁਰ ਦਾ ਨਾਮ ਪਹਿਨਾਈਆ। ਲੇਖਾ ਵੇਖ ਜਬਰਾਈਲ, ਮੇਕਾਈਲ ਦਏ ਸਫ਼ਾਈਆ। ਅਸਰਾਫ਼ੀਲ ਨਾ ਹੋਏ ਦਿਲਗੀਰ, ਮਿਹਰ ਨਜ਼ਰ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਮਿਹਰ ਨਜ਼ਰ ਇਕ ਉਠਾਈਆ। ਧਰਨੀ ਕਹੇ ਮੈਂ ਰੋ ਰੋ ਥੱਕੀ, ਥਕਾਵਟ ਮੇਰੇ ਅੰਦਰ ਆਈਆ। ਚਾਰ ਕੁੰਟ ਭੱਜੀ ਨੱਸੀ, ਦਹਿ ਦਿਸ਼ਾ ਵੇਖ ਵਖਾਈਆ। ਖੇਲ ਵੇਖੀ ਲੱਖ ਚੁਰਾਸੀ, ਚਾਰ ਅੱਠ ਜੂਨ ਅਜੂਨੀ ਫੋਲ ਫੁਲਾਈਆ। ਨਾਮ ਕਿਸੇ ਘਰ ਮਿਲਿਆ ਨਾ ਰਤੀ, ਰਤਨ ਅਮੋਲਕ ਹੀਰਾ ਨਜ਼ਰ ਕੋਇ ਨਾ ਆਈਆ। ਘਰ ਸਵਾਮੀ ਦਰਸ ਪਾਏ ਕੋਈ ਨਾ ਕਮਲਾਪਤੀ, ਪਤਿਪਰਮੇਸ਼ਵਰ ਰੰਗ ਨਾ ਕੋਇ ਰੰਗਾਈਆ। ਸਤਿ ਧਰਮ ਵਿਚ ਦਿਸੇ ਕੋਈ ਨਾ ਸਤੀ, ਸਤਿਆ ਗ੍ਰਹਿ ਕਰੇ ਲੋਕਾਈਆ। ਕੂੜ ਕਲਪਣਾ ਹੋਈ ਮਨਮਤੀ, ਬੁੱਧ ਬਿਬੇਕ ਨਾ ਕੋਇ ਬਣਾਈਆ। ਸੰਤੋਖ ਸੀਲ ਰਿਹਾ ਨਾ ਕੋਈ ਜਤੀ, ਯਥਾਰਥ ਪ੍ਰਭ ਦਾ ਰੰਗ ਨਾ ਕੋਇ ਵਖਾਈਆ। ਚਾਰ ਵਰਨਾਂ ਅਠਾਰਾਂ ਬਰਨਾਂ ਤੀਰਥ ਤੱਟਾਂ ਕਰੇ ਕੋਈ ਨਾ ਗਤੀ, ਆਵਣ ਜਾਵਣ ਪੰਧ ਨਾ ਕੋਇ ਮੁਕਾਈਆ। ਤੇਰਾ ਖੇਲ ਪੁਰਖ ਸਮਰਥੀ, ਨਿਰਗੁਣ ਧਾਰ ਸਮਝ ਕੋਇ ਨਾ ਆਈਆ। ਕਲਜੁਗ ਅੰਤ ਸ੍ਰੀ ਭਗਵੰਤ ਆਪਣਾ ਖੇਲ ਵਖਾ ਅੱਖੀਂ, ਆਖ਼ਰ ਇਹੋ ਆਸ ਰਖਾਈਆ। ਤੇਰਾ ਖੇਲ ਲੱਖ ਚੁਰਾਸੀ ਸਖ਼ੀ, ਸਖ਼ਾਵਤ ਆਪਣਾ ਨਾਮ ਦੇ ਅਗੰਮ ਝੋਲੀ ਪਾਈਆ। ਇਕੋ ਇਕ ਪੜ੍ਹਾ ਪੱਟੀ, ਪਟਨੇ ਵਾਲਾ ਨਾਲ ਰਲਾਈਆ। ਸਤਿਜੁਗ ਸਚ ਚਲਾ ਹੱਟੀ, ਹਟਵਾਣੇ ਪਿਛਲੇ ਆਪਣੇ ਵਿਚ ਸਮਾਈਆ। ਤੇਰੇ ਪ੍ਰੇਮ ਦੀ ਡੋਰ ਜਾਏ ਨਾ ਕਟੀ, ਆਤਮ ਪਰਮਾਤਮ ਮੇਲਾ ਮੇਲ ਸਹਿਜ ਸੁਭਾਈਆ। ਨਾਨਕ ਨੂੰ ਥੋੜ੍ਹਾ ਜਿਹਾ ਇਸ਼ਾਰਾ ਦਿਤਾ ਜੁਗ ਛੱਤੀ, ਇਸ ਤੋਂ ਅੱਗੇ ਕਹਿਣ ਕੁਛ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਅਲਖ ਜਗਾਈਆ। ਧਰਨੀ ਕਹੇ ਮੈਂ ਰੋ ਰੋ ਹੋਈ ਬੇਹਾਲ, ਬਿਹਬਲ ਹੋ ਕੇ ਦਿਆਂ ਦੁਹਾਈਆ। ਸਾਚੀ ਰਹੀ ਨਾ ਕੋਈ ਧਰਮਸਾਲ, ਸਾਚਾ ਮੰਦਰ ਨਾ ਕੋਇ ਵਡਿਆਈਆ। ਕਲਜੁਗ ਕੂੜੀ ਕਿਰਿਆ ਬਦਲੀ ਚਾਲ, ਚਾਲ ਨਿਰਾਲੀ ਵੇਖ ਵਖਾਈਆ। ਇਸ਼ਟੀ ਦ੍ਰਿਸ਼ਟੀ ਹੋਈ ਬੇਹਾਲ, ਬਿਹਬਲ ਹੋ ਕੇ ਰਹੀ ਕੁਰਲਾਈਆ। ਸਾਚੀ ਵਸਤ ਕੋਲ ਨਹੀਂ ਧਨ ਮਾਲ, ਨਾਮ ਖ਼ਜ਼ਾਨਾ ਹੱਥ ਕਿਸੇ ਨਾ ਆਈਆ। ਜਿਧਰ ਤੱਕਾਂ ਸਾਰੇ ਹੋਏ ਕੰਗਾਲ, ਸ਼ਹਿਨਸ਼ਾਹ ਨਜ਼ਰ ਕੋਇ ਨਾ ਆਈਆ। ਮੈਂ ਚਾਰ ਕੁੰਟ ਕੀਤੀ ਭਾਲ, ਭੱਜੀ ਵਾਹੋ ਦਾਹੀਆ। ਕੋਈ ਮੇਰਾ ਹੱਲ ਕਰੋ ਸਵਾਲ, ਉਚੀ ਕੂਕ ਕੂਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰੋ ਸੁਰਤ ਲਵੋ ਸੰਭਾਲ, ਆਪਣਾ ਬਲ ਪ੍ਰਗਟਾਈਆ। ਆਪਣੇ ਸ਼ਸਤਰ ਉਠਾਓ ਖੰਡੇ ਢਾਲ, ਤੀਰ ਤਰਕਸ਼ ਕਮਾਨ ਕੰਧ ਉਠਾਈਆ। ਜੋਧੇ ਸੂਰਬੀਰ ਬਣੋ ਬਲਵਾਨ, ਬਲਧਾਰ ਲਵੋ ਅੰਗੜਾਈਆ। ਕਿਉਂ ਜੀਵਾਂ ਅੰਦਰ ਸ਼ਰਅ ਵੜੀ ਸ਼ੈਤਾਨ, ਸ਼ਸਤਰ ਧਾਰੀਓ ਕਿਉਂ ਬੈਠੇ ਮੁਖ ਛੁਪਾਈਆ। ਕਿਉਂ ਛੱਡਦੇ ਨਹੀਂ ਆਪਣਾ ਈਮਾਨ, ਦੀਨਾਂ ਮਜ਼੍ਹਬਾਂ ਕੋਲੋਂ ਪੱਲੂ ਲਵੋ ਛੁਡਾਈਆ। ਕਿਧਰ ਗਏ ਤੁਹਾਡੇ ਸ਼ਾਸਤਰ ਸਿਮਰਤ ਵੇਦ ਪੁਰਾਨ, ਅੰਜੀਲ ਕ਼ੁਰਾਨ ਖਾਣੀ ਬਾਣੀ ਦੁਰਮਤ ਮੈਲ ਨਾ ਕੋਇ ਧਵਾਈਆ। ਤੁਸੀਂ ਪੰਜਾਂ ਤੱਤਾਂ ਨੂੰ

❋

❋

ਗਿਆਨ ਵਿਚ ਬਣਾ ਨਾ ਸਕੇ ਇਨਸਾਨ, ਇਨਸਾਨਾਂ ਨੂੰ ਹੈਵਾਨਾਂ ਵਾਂਗ ਗਏ ਲੜਾਈਆ। ਦੱਸੋ ਕਿਹੜੇ ਤੁਸੀਂ ਪ੍ਰਧਾਨ, ਕਵਣ ਹੁਕਮ ਰਹੇ ਚਲਾਈਆ। ਕਿਹੜੀ ਸਖ਼ੀ ਦਾ ਬਣ ਕੇ ਕਾਹਨ, ਬੰਸਰੀ ਰਹੇ ਸੁਣਾਈਆ। ਉਠੋ ਵੇਖੋ ਮਾਰੋ ਧਿਆਨ, ਕਲਜੁਗ ਰੈਣ ਅੰਧੇਰੀ ਛਾਈਆ। ਸਾਚਾ ਰਿਹਾ ਨਾ ਬ੍ਰਹਮ ਗਿਆਨ, ਬ੍ਰਹਮ ਵਿਦਿਆ ਨਾ ਕੋਇ ਪੜ੍ਹਾਈਆ। ਕੂੜੀ ਕਿਰਿਆ ਚੜ੍ਹਿਆ ਤੁਫ਼ਾਨ, ਗਿਆਨੀਆਂ ਧਿਆਨੀਆਂ ਰਿਹਾ ਰੁੜ੍ਹਾਈਆ। ਜਿਧਰ ਤੱਕੋ ਬੇਈਮਾਨ, ਧਰਮ ਦੀ ਧਾਰ ਨਾ ਕੋਇ ਵਖਾਈਆ। ਤੁਹਾਡਾ ਕਲਮਾ ਕਰੇ ਨਾ ਕੋਇ ਕਲਿਆਣ, ਮੰਤਰਾਂ ਵਿਚ ਨਾ ਕੋਇ ਵਡਿਆਈਆ। ਮੰਦਰ ਮਸਜਿਦ ਸ਼ਿਵਦਵਾਲੇ ਮਠ ਹੋਏ ਹੈਰਾਨ, ਬਿਨ ਅੱਖਾਂ ਰੋ ਰੋ ਨੀਰ ਨੈਣਾਂ ਰਹੇ ਵਹਾਈਆ। ਜਾਓ ਧਰਨੀ ਕਹੇ ਆਓ ਮੇਰੇ ਵਿਚ ਮੈਦਾਨ, ਆਪਣਾ ਬਲ ਧਰਾਈਆ। ਜੇ ਆ ਨਹੀਂ ਸਕਦੇ ਫਿਰ ਬੋਲੋ ਬਿਨਾ ਜ਼ਬਾਨ, ਸਚ ਦਿਓ ਸੁਣਾਈਆ। ਮੁਖੋਂ ਕਹੋ ਪ੍ਰਭੂ ਤੇਰੀ ਸ੍ਰਿਸ਼ਟੀ ਤੇਰੀ ਦੁਨੀਆ ਤੇਰੀ ਕਾਇਨਾਤ ਤੇਰਾ ਜੀਵ ਜਹਾਨ, ਸਾਡਾ ਨਜ਼ਰ ਕੁਛ ਨਾ ਆਈਆ। ਸਾਡੀ ਤੇਰੇ ਚਰਨਾਂ ਇਕ ਪਰਨਾਮ, ਆਪਣਾ ਵਾਪਸ ਲੈ ਲਾ ਧੁਰਦਰਗਾਹ ਦਾ ਬਖ਼ਸ਼ਿਆ ਨਾਮ, ਤੇਰੀ ਝੋਲੀ ਪਾਈਆ। ਤੇਰੇ ਕਲਮੇ ਵਾਲੀ ਕਲਾਮ, ਕਾਮਲ ਮੁਰਸ਼ਦ ਤੇਰੀ ਓਟ ਰਖਾਈਆ। ਅੰਤ ਅਖ਼ੀਰ ਇਕੋ ਸਯਦਾ ਇਕੋ ਸਲਾਮ, ਇਕੋ ਡੰਡਾਵਤ ਬੰਦਨਾ ਪਰਨਾਮ, ਪਰਮ ਪੁਰਖ ਤੇਰੇ ਚਰਨਾਂ ਵਿਚ ਸਮਾਈਆ। ਧਰਨੀ ਕਹੇ ਮੇਰੇ ਪੁਰਖ ਅਕਾਲ ਦੀਨ ਦਿਆਲ ਨੂੰ ਹੋਣ ਨਾ ਦਿਓ ਬਦਨਾਮ, ਆਪਣੀ ਆਪਣੀ ਬਦਨਾਮੀ ਲੈ ਕੇ ਦਰਗਾਹ ਸਾਚੀ ਸਚਖੰਡ ਪ੍ਰਭ ਦੇ ਵਿਚ ਜਾਓ ਸਮਾਈਆ। ਦੀਨ ਦੁਨੀ ਨੂੰ ਸੰਭਾਲਣਾ ਤੁਹਾਡਾ ਨਹੀਂ ਕਾਮ, ਤੁਸੀਂ ਮਜ਼੍ਹਬਾਂ ਦੇ ਵਾਗੀ ਸਿਫ਼ਤਾਂ ਦੇ ਰਾਗੀ ਢੋਲੇ ਰਸਨਾ ਨਾਲ ਗਾਈਆ। ਧਰਨੀ ਕਹੇ ਮੇਰਾ ਮਾਲਕ ਆਦਿ ਦਾ ਕੰਤ ਸੁਹਾਗੀ, ਜਿਸ ਕੋਟਨ ਵਾਰ ਗੁਰ ਅਵਤਾਰ ਪੈਗ਼ੰਬਰੋ ਤੁਹਾਡੀ ਕੀਤੀ ਬਰਬਾਦੀ, ਥਿਰ ਰਹਿਣ ਕੋਇ ਨਾ ਪਾਈਆ। ਮੈਂ ਚਾਹੁੰਦੀ ਮੈਨੂੰ ਦੀਨਾਂ ਮਜ਼੍ਹਬਾਂ ਤੋਂ ਮਿਲ ਜਾਏ ਆਜ਼ਾਦੀ, ਪੁਰਖ ਅਕਾਲ ਦਾ ਇਕੋ ਨਾਮ ਸੁਣਾਂ ਅਨਾਦੀ, ਜੋ ਅਨਾਦ ਕਾਲ ਤੋਂ ਚਲਿਆ ਆਈਆ। ਆਤਮਾ ਪਰਮਾਤਮਾ ਪਰਮਾਤਮਾ ਆਤਮਾ ਸਦਾ ਵਿਸਮਾਦੀ, ਬਿਸਮਿਲ ਹੋ ਕੇ ਆਪਣੀ ਖੇਲ ਖਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਝਗੜਾ ਮੇਟ ਦੀਨ ਦੁਨੀ ਸਮਾਜੀ, ਸਮੇਂ ਦੇ ਮਾਲਕ ਖ਼ਲਕ ਦੇ ਖ਼ਾਲਕ ਮਖ਼ਲੂਕ ਆਪਣੇ ਰੰਗ ਰੰਗਾਈਆ।

੧੫ ਚੇਤ ਸ਼ਹਿਨਸ਼ਾਹੀ ਸੰਮਤ ੫ ਮੋਹਨ ਸਿੰਘ ਦੇ ਗ੍ਰਹਿ ਗੜ੍ਹੀ ਲਾਂਗਰੀ

ਧਰਨੀ ਕਹੇ ਪ੍ਰਭੂ ਮੇਰੀ ਪੁਕਾਰ, ਪੁਨਹ ਪੁਨਹ ਸੀਸ ਨਿਵਾਈਆ। ਆਪਣੀ ਸ੍ਰਿਸ਼ਟੀ ਵੇਖ ਜਗਤ ਸੰਸਾਰ, ਦੀਨ ਦੁਨੀ ਫੋਲ ਫੁਲਾਈਆ। ਚਾਰੋਂ ਕੁੰਟ ਵਧਿਆ ਵਿਭਚਾਰ, ਕੂੜ ਕੁਕਰਮ ਲਏ ਅੰਗੜਾਈਆ। ਸਾਚਾ ਮਿੱਤਰ ਨਾ ਕੋਇ ਮੁਰਾਰ, ਸਗਲਾ ਸੰਗ ਨਾ ਕੋਇ ਰਖਾਈਆ। ਸਹਾਇਤਾ ਕਰੇ ਨਾ ਕੋਇ ਗੁਰੂ ਅਵਤਾਰ, ਪੈਗ਼ੰਬਰ ਹੋਏ ਨਾ ਕੋਇ ਸਹਾਈਆ। ਚਾਰੋਂ ਕੁੰਟ ਧੂੰਆਧਾਰ, ਦਹਿ ਦਿਸ਼ਾ ਅੰਧੇਰਾ ਛਾਈਆ। ਦੀਨ ਮਜ਼੍ਹਬ ਕਰਨ ਖਾਰ, ਜ਼ਾਤਾਂ ਪਾਤਾਂ ਵਿਚ ਲੜਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮੱਠਾਂ ਹਾਹਾਕਾਰ, ਗੁਰਦਵਾਰਿਆਂ ਧੀਆਂ ਭੈਣਾਂ ਰਹੇ ਤਕਾਈਆ।

❋

❋

ਮਾਇਆ ਮਮਤਾ ਸਭ ਨੂੰ ਕੀਤਾ ਖ਼ੁਆਰ, ਹਉਮੇ ਹੰਗਤਾ ਵਿਚ ਹਲਕਾਈਆ। ਝਗੜਾ ਪਿਆ ਪੁਰਖ ਨਾਰ, ਪਿਤਾ ਪੂਤ ਨਾ ਕੋਇ ਵਡਿਆਈਆ। ਨਾਦ ਸ਼ਬਦ ਸੁਣੇ ਨਾ ਕੋਇ ਧੁਨਕਾਰ, ਅਨਹਦ ਨਾਦੀ ਨਾਦ ਨਾ ਕੋਇ ਸੁਣਾਈਆ। ਅੰਮ੍ਰਿਤ ਰਸ ਨਿਝਰ ਝਿਰਨਾ ਬੂੰਦ ਸਵਾਂਤੀ ਮਿਲੇ ਨਾ ਠੰਡਾ ਠਾਰ, ਅਠਸਠ ਤੀਰਥ ਰੋ ਰੋ ਦੇਣ ਦੁਹਾਈਆ। ਦੀਆ ਬਾਤੀ ਕਮਲਾਪਾਤੀ ਪਤਿਪਰਮੇਸ਼ਵਰ ਤੇਰਾ ਹੋਏ ਨਾ ਕੋਇ ਉਜਿਆਰ, ਸਾਢੇ ਤਿੰਨ ਹੱਥ ਕਾਇਆ ਮੰਦਰ ਅੰਦਰ ਸਾਧ ਸੰਤ ਕਰੇ ਨਾ ਕੋਇ ਸਫ਼ਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕ਼ੁਰਾਨ ਖਾਣੀ ਬਾਣੀ ਪੜ੍ਹ ਪੜ੍ਹ ਗਏ ਹਾਰ, ਮੰਜ਼ਲ ਮਹਿਬੂਬ ਹੱਥ ਕਿਸੇ ਨਾ ਆਈਆ। ਮੈਂ ਜਿਧਰ ਤੱਕਾਂ ਕੂੜ ਕੁਕਰਮ ਦਿਸੇ ਵਿਭਚਾਰ, ਧਰਮ ਦੀ ਧਾਰ ਰੰਗ ਨਾ ਕੋਇ ਰੰਗਾਈਆ। ਛੱਤ੍ਰੀ ਬ੍ਰਾਹਮਣ ਸ਼ੂਦਰ ਵੈਸ਼ ਆਤਮ ਬ੍ਰਹਮ ਕਿਸੇ ਨਾ ਪਾਈ ਸਾਰ, ਪਾਰਬ੍ਰਹਮ ਤੇਰਾ ਨੂਰ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਧਰਤੀ ਕਹੇ ਪ੍ਰਭ ਮੈਂ ਰੋ ਕੇ ਦਿਆਂ ਦੁਹਾਈ, ਤੇਰਾ ਨਾਮ ਖ਼ੁਦਾਈਆ। ਚਾਰੋਂ ਕੁੰਟ ਅੰਧੇਰਾ ਛਾਈ, ਸਾਚਾ ਚੰਦ ਨਾ ਕੋਇ ਚਮਕਾਈਆ। ਨਿਰਗੁਣ ਨੂਰ ਜੋਤ ਕਰ ਰੁਸ਼ਨਾਈ, ਤੱਤਾਂ ਵਾਲਾ ਗੁਰੂ ਕੰਮ ਕਿਛ ਨਾ ਆਈਆ। ਦੀਨਾਂ ਮਜ਼੍ਹਬਾਂ ਲੋਕਮਾਤ ਕਰ ਸਫ਼ਾਈ, ਏਕਾ ਬ੍ਰਹਮ ਏਕਾ ਦ੍ਰਿਸ਼ਟ ਏਕਾ ਇਸ਼ਟ ਦੇ ਜਣਾਈਆ। ਤੇਰੇ ਨਾਮ ਤੋਂ ਸਾਰੀ ਦੁਨੀਆ ਕਰੇ ਲੜਾਈ, ਅੱਲਾ ਵਾਹਿਗੁਰੂ ਰਾਮ ਨਾਮ ਸਤਿ ਝਗੜਾ ਦਿਤਾ ਪਾਈਆ। ਤੇਰਾ ਲੇਖਾ ਜੋ ਗੁਰ ਅਵਤਾਰ ਪੈਗ਼ੰਬਰਾਂ ਲਿਖਿਆ ਨਾਲ ਕ਼ਲਮ ਸ਼ਾਹੀ, ਸ਼ਹਿਨਸ਼ਾਹ ਤੇਰੀ ਵੰਡੀ ਅੱਖਰਾਂ ਵਿਚ ਵੰਡਾਈਆ। ਆਦਿ ਜੁਗਾਦੀ ਸ਼ਾਹ ਪਾਤਸ਼ਾਹ ਦੋ ਜਹਾਨਾਂ ਮਾਲਕ ਨੂਰ ਅਲਾਹੀ, ਨੌਜਵਾਨਾ ਇਕੋ ਸੋਭਾ ਪਾਈਆ। ਕਲਜੁਗ ਅੰਤ ਸ੍ਰੀ ਭਗਵੰਤ ਮਾਇਆ ਮਮਤਾ ਮੋਹ ਵਿਕਾਰ ਹੰਕਾਰ ਕੂੜੀ ਕਿਰਿਆ ਸ਼ੌਹ ਦਰਿਆ ਦੇਵੀਂ ਰੁੜ੍ਹਾਈ, ਰਹਿਮਤ ਆਪਣੀ ਆਪ ਕਮਾਈਆ। ਸਤਿਜੁਗ ਸਾਚਾ ਸਤਿ ਧਰਮ ਦਾ ਰਾਹ ਚਲਾਈਂ, ਰਹਿਬਰ ਹੋ ਕੇ ਆਪੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰਗਾਹ ਸਾਚੀ ਦਰ ਠਾਂਡੇ ਮੰਗ ਮੰਗਾਈਆ। ਧਰਨੀ ਕਹੇ ਪ੍ਰਭੂ ਤੇਰੇ ਚਰਨ ਕਵਲ ਅਰਦਾਸ, ਬੇਨੰਤੀ ਇਕ ਸੁਣਾਈਆ। ਗੁਰ ਅਵਤਾਰ ਪੈਗੰਬਰਾਂ ਪੂਰਾ ਕਰ ਦੇ ਭਵਿਖਤ ਵਾਕ, ਲੇਖਾ ਅਵਰ ਰਹੇ ਨਾ ਰਾਈਆ। ਨਿਰਗੁਣ ਜੋਤ ਕਰ ਪ੍ਰਕਾਸ਼, ਅੰਧ ਅੰਧੇਰਾ ਦੇ ਗਵਾਈਆ। ਝਗੜਾ ਮੇਟ ਦੇ ਜ਼ਾਤ ਪਾਤ, ਦੀਨ ਮਜ਼੍ਹਬ ਦਾ ਲੇਖਾ ਰਹੇ ਨਾ ਰਾਈਆ। ਆਤਮ ਪਰਮਾਤਮ ਪਰਮਾਤਮ ਆਤਮ ਤੂੰ ਮੇਰਾ ਮੈਂ ਤੇਰਾ ਸਭ ਨੂੰ ਦੱਸ ਦੇ ਸਾਚੀ ਗਾਥ, ਪਾਰਬ੍ਰਹਮ ਬ੍ਰਹਮ ਆਪਣਾ ਭੇਵ ਖੁਲ੍ਹਾਈਆ। ਅੰਤਰ ਨਿਰੰਤਰ ਨਿਰਗੁਣ ਨਿਰਗੁਣ ਬਣਾ ਸੱਜਣ ਸਾਕ, ਸਰਗੁਣ ਦਾ ਝਗੜਾ ਤਨ ਵਜੂਦ ਮਾਟੀ ਖ਼ਾਕ ਬਾਹਰੋਂ ਵੰਡ ਵੰਡਾਈਆ। ਸਾਹਿਬ ਸੁਲਤਾਨ ਨੌਜਵਾਨ ਮਰਦ ਮਰਦਾਨ ਸ੍ਰਿਸ਼ਟੀ ਦੀ ਦ੍ਰਿਸ਼ਟੀ ਦਾ ਖੋਲ੍ਹ ਤਾਕ, ਪਰਦਾ ਅੰਦਰੋਂ ਦੇ ਚੁਕਾਈਆ। ਇਕੋ ਨੂਰ ਨੂਰ ਨੂਰ ਕਰ ਪ੍ਰਕਾਸ਼, ਜ਼ਹੂਰ ਆਪਣੇ ਵਿਚੋਂ ਵਖਾਈਆ । ਮੇਰੀ ਅੰਤ ਅਖ਼ੀਰੀ ਇਹੋ ਆਸ, ਅਵਤਾਰ ਪੈਗ਼ੰਬਰ ਜਿਸ ਦਾ ਦੇ ਕੇ ਗਏ ਵਿਸ਼ਵਾਸ, ਵਿਸ਼ਿਆਂ ਤੋਂ ਬਾਹਰ ਵਿਸ਼ੇਸ਼ ਆਪਣੀ ਕਾਰ ਕਮਾਈਆ। ਕਲਜੁਗ ਕੂੜ ਕਲਪਣਾ ਕਰ ਦੇ ਨਾਸ, ਕਰਮ ਕਾਂਡ ਦਾ ਝਗੜਾ ਦੇ ਚੁਕਾਈਆ। ਸਚ ਧਰਮ ਦੀ ਧਰਨੀ ਕਹੇ ਮੇਰੀ ਝੋਲੀ ਪਾ ਦਾਤ, ਸਤਿਜੁਗ ਸਾਚਾ ਮਾਰਗ ਇਕ ਪ੍ਰਗਟਾਈਆ। ਚਾਰ ਵਰਨ ਅਠਾਰਾਂ ਬਰਨ ਛੱਤ੍ਰੀ ਬ੍ਰਾਹਮਣ ਸ਼ੂਦਰ ਵੈਸ਼ ਹਿੰਦੂ ਮੁਸਲਿਮ ਸਿੱਖ ਈਸਾਈ ਤੇਰਾ ਇਕੋ ਕਲਮਾ ਇਕੋ ਨਾਮ

❋

❋

ਇਕੋ ਜਪਣ ਗਾਥ, ਇਕੋ ਜਮਾਤ ਹੋ ਕੇ ਆਪਣਾ ਝਟ ਲੰਘਾਈਆ। ਜਿਧਰ ਵੇਖਾਂ ਓਧਰ ਨਜ਼ਰੀ ਆਵੇਂ ਸਾਖਿਆਤ, ਸਵੱਛ ਸਰੂਪ ਸ਼ਾਹੋ ਭੂਪ ਆਪਣਾ ਰੂਪ ਲੈਣਾ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਧੁਰ ਫ਼ਰਮਾਨਾ ਆਪ ਦ੍ਰਿੜਾਈਆ। ਧਰਨੀ ਕਹੇ ਮੈਂ ਪਾਪਾਂ ਭਾਰ ਦੱਬੀ, ਦਾਅਵੇ ਨਾਲ ਜਣਾਈਆ। ਮੈਨੂੰ ਸਤਿ ਜੋਤ ਕਿਤੋਂ ਨਾ ਲੱਭੀ, ਤੇਰਾ ਨੂਰੀ ਦਰਸ ਕੋਇ ਨਾ ਪਾਈਆ। ਮੈਂ ਮੰਦਰ ਮਸਜਿਦ ਸ਼ਿਵਦਵਾਲੇ ਮਠ ਗੁਰਦਵਾਰਿਆਂ ਵਿਚ ਭੱਜੀ, ਤੀਰਥ ਤੱਟਾਂ ਉਤੇ ਫੇਰਾ ਪਾਈਆ। ਮੈਂ ਸਾਧ ਸੰਤ ਫ਼ਕੀਰ ਪੰਡਤ ਪਾਂਧੇ ਵੇਖੇ ਜਿਹੜੇ ਬੈਠੇ ਉਤੇ ਮੰਜੀ, ਮਜਲਸ ਵਿਦਿਆ ਅੱਖਰਾਂ ਵਾਲੀ ਬਣਾਈਆ। ਮੈਂ ਗੰਗਾ ਗੋਦਾਵਰੀ ਜਮਨਾ ਸੁਰਸਤੀ ਵਹਿੰਦੀ ਧਾਰ ਵੇਖੀ ਨਦੀ, ਨਦੀਆਂ ਦੇ ਆਰ ਪਾਰ ਤੇਰਾ ਰੂਪ ਨਜ਼ਰ ਕੋਇ ਨਾ ਆਈਆ। ਮੈਂ ਗੁਰ ਅਵਤਾਰ ਪੈਗ਼ੰਬਰਾਂ ਵੇਖੀ ਗੱਦੀ, ਹਿੰਦੂ ਮੁਸਲਿਮ ਸਿੱਖ ਈਸਾਈ ਪਾਰਸੀ ਬੋਧੀ ਜੈਨੀ ਫੋਲ ਫੁਲਾਈਆ। ਮੇਰੇ ਦੀਨ ਦਿਆਲ ਸਾਹਿਬ ਸਤਿਗੁਰ ਪੁਰਖ ਅਕਾਲ ਗੋਬਿੰਦ ਦੇ ਪਿਛੋਂ ਕਿਸੇ ਦੇ ਅੰਦਰ ਤੇਰੀ ਜੋਤ ਨਹੀਂ ਜਗੀ, ਤੱਤਾਂ ਵਾਲਾ ਗੁਰੂ ਨਜ਼ਰ ਕੋਇ ਨਾ ਆਈਆ। ਉਠ ਵੇਖ ਆਪਣੀ ਚੌਧਵੀਂ ਸਦੀ, ਮੁਹੰਮਦ ਕੂਕ ਕੂਕ ਸੁਣਾਈਆ। ਜਿਸ ਦੇ ਅੰਤਰ ਨਿਰੰਤਰ ਚੋਟ ਲੱਗੀ, ਚੋਟੀ ਚੜ੍ਹ ਕੇ ਖੋਜ ਖੁਜਾਈਆ। ਤੂੰ ਜਲਵਾਗਰ ਨੂਰ ਨੁਰਾਨਾ ਸਾਹਿਬ ਸੁਲਤਾਨਾ ਰੱਬੀ, ਰਹਿਮਤ ਆਪਣੀ ਹੱਕ ਕਮਾਈਆ। ਮੈਂ ਮਾਂਗਤ ਕਹਿੰਦੀ ਭਿਖਾਰਨ ਕਹਿੰਦੀ ਦਰਵੇਸ਼ਨ ਕਹਿੰਦੀ ਕਦੀ ਕਦੀ, ਜੁਗ ਚੌਕੜੀ ਪਿਛੋਂ ਆਪਣੀ ਮੰਗ ਮੰਗਾਈਆ। ਮੇਰੇ ਸਾਹਿਬ ਸੁਲਤਾਨ ਨੌਜਵਾਨ ਪਰਵਰਦਿਗਾਰ ਸਾਂਝੇ ਯਾਰ ਦੁਨੀਆ ਦੇ ਅੰਦਰੋਂ ਕੱਢ ਦੇ ਬਦੀ, ਮਨ ਮਮਤਾ ਮੋਹ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਧਰਨੀ ਕਹੇ ਮੈਂ ਚਰਨ ਕਵਲ ਸਰਨਾਈ ਤੇਰੀ ਲੱਗੀ, ਸਰਨਗਤ ਇਕੋ ਇਕ ਰਖਾਈਆ।

੧੫ ਚੇਤ ਸ਼ਹਿਨਸ਼ਾਹੀ ਸੰਮਤ ੫ ਰਣ ਸਿੰਘ ਦੇ ਗ੍ਰਹਿ ਅਜੀਤ ਨਗਰ

ਧਰਨੀ ਕਹੇ ਪ੍ਰਭ ਮੇਰੀ ਇਕ ਅਰਜ਼ੋਈ, ਆਰਜੂ ਅੰਤਰ ਦਿਆਂ ਜਣਾਈਆ। ਕਲਜੁਗ ਅੰਤ ਮਿਲੇ ਨਾ ਢੋਈ, ਮਿਹਰ ਨਜ਼ਰ ਨਾ ਕੋਇ ਉਠਾਈਆ। ਮਹਾਂਬਲੀ ਰਿਹਾ ਨਾ ਕੋਈ, ਜੋ ਕੂੜੀ ਕਿਰਿਆ ਦਏ ਮੁਕਾਈਆ। ਕਲਜੁਗ ਜੀਵਾਂ ਸੁਰਤੀ ਸੋਈ, ਸ਼ਬਦ ਹਲੂਣੇ ਨਾ ਕੋਇ ਉਠਾਈਆ। ਮਾਇਆ ਮਮਤਾ ਪਾਈ ਦਰੋਹੀ, ਤੇਰਾ ਰੂਪ ਅਨੂਪ ਨਜ਼ਰ ਨਾ ਆਈਆ। ਚਾਰੋਂ ਕੁੰਟ ਰੈਣ ਅੰਧੇਰੀ ਹੋਈ, ਸਾਚਾ ਚੰਦ ਨਾ ਕੋਇ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਧਰਨੀ ਕਹੇ ਮੈਂ ਰੋ ਰੋ ਕੀ ਦੱਸਾਂ, ਦਹਿ ਦਿਸ਼ਾ ਪਈ ਦੁਹਾਈਆ। ਕਲਜੁਗ ਕੁਕਰਮ ਵੇਖ ਨਾ ਸਕਾਂ ਅੱਖਾਂ, ਕੂੜ ਕਲਪਣਾ ਰਹੀ ਕੁਰਲਾਈਆ। ਮਿੱਤਰ ਰਿਹਾ ਕੋਈ ਨਾ ਸਖ਼ਾ, ਚੇਲਾ ਗੁਰੂ ਨਾ ਕੋਇ ਵਡਿਆਈਆ । ਤੇਰਾ ਨਾਮ ਵਿਕਦਾ ਵਿਚ ਹੱਟਾਂ, ਕ਼ੀਮਤ ਟਕਿਆਂ ਵਾਲੀ ਪਾਈਆ। ਫਿਰੀ ਦੁਹਾਈ ਤੀਰਥ ਤੱਟਾਂ, ਅੰਮ੍ਰਿਤ ਰਸ ਨਾ ਕੋਇ ਚੁਆਈਆ। ਭ੍ਰਿਸ਼ਟਾਚਾਰ ਹੋਇਆ ਮੰਦਰ ਮੱਠਾਂ, ਸ਼ਿਵਦਵਾਲੇ ਕੂਕਣ ਮਾਰਨ ਧਾਹੀਂਆ। ਸ਼ਾਸਤਰ ਸਿਮਰਤ ਵੇਦ

❋

❋

ਪੁਰਾਨ ਖਾਣੀ ਬਾਣੀ ਪੜ੍ਹ ਪੜ੍ਹ ਜਗਤ ਥੱਕਾ, ਤੇਰਾ ਦਰਸ ਕੋਇ ਨਾ ਪਾਈਆ। ਹਿਰਦੇ ਹਰਿ ਵਸਾਏ ਕੋਈ ਨਾ ਪੱਕਾ, ਪਾਰਬ੍ਰਹਮ ਤੈਨੂੰ ਮਿਲਣ ਕੋਇ ਨਾ ਆਈਆ। ਸਾਚਾ ਭੇਵ ਖੋਲ੍ਹੇ ਕੋਈ ਨਾ ਯਥਾਰਥ ਯਥਾ, ਪਰਦਾ ਸਕੇ ਨਾ ਕੋਇ ਉਠਾਈਆ। ਵਿਦਿਆਵਾਨ ਅਕ਼ਲ ਬੁੱਧੀ ਦੀ ਕਰਦੇ ਕਥਾ, ਅਨੁਭਵ ਦ੍ਰਿਸ਼ਟੀ ਸਕੇ ਨਾ ਕੋਇ ਜਣਾਈਆ। ਇੱਟਾਂ ਪੱਥਰਾਂ ਦੀਨ ਦੁਨੀ ਟੇਕਦੀ ਮੱਥਾ, ਅਬਿਨਾਸ਼ੀ ਕਰਤੇ ਤੈਨੂੰ ਸੀਸ ਨਾ ਕੋਇ ਨਿਵਾਈਆ। ਜਲਾਂ ਥਲਾਂ ਸੇਵਾ ਕਰਦੇ ਹੱਥਾਂ, ਤੇਰੇ ਚਰਨ ਕਵਲ ਹੱਥ ਕਰ ਨਾ ਕੋਇ ਛੁਹਾਈਆ। ਤੇਰੇ ਪ੍ਰੇਮ ਪਿਆਰ ਦੀ ਸਮਝੀ ਕਿਸੇ ਨਾ ਵਜਹ, ਭੇਵ ਅਗੰਮ ਨਾ ਕੋਇ ਖੁਲ੍ਹਾਈਆ। ਚਾਰ ਕੁੰਟ ਦਹਿ ਦਿਸ਼ਾ ਜੰਗਲ ਪਹਾੜਾਂ ਵਿਚੋਂ ਨਿਰਗੁਣ ਧਾਰ ਕਿਸੇ ਨਾ ਲੱਭਾ, ਕੋਟਨ ਕੋਟ ਜਗਤ ਜਗਿਆਸੂ ਭੱਜਣ ਵਾਹੋ ਦਾਹੀਆ। ਅੰਤ ਅਖ਼ੀਰ ਸਦੀ ਚੌਧਵੀਂ ਦੇਵਾਂ ਤੈਨੂੰ ਸੱਦਾ, ਸਾਹਿਬ ਸਵਾਮੀ ਆਪਣਾ ਫੇਰਾ ਪਾਈਆ। ਜਨ ਭਗਤਾਂ ਦਰਸ ਵਖਾ ਉਪਰ ਸ਼ਾਹ ਰਗਾ, ਨੌ ਦਵਾਰੇ ਡੇਰਾ ਢਾਹੀਆ। ਜਿਥੇ ਤੇਰਾ ਸ਼ਬਦ ਨਾਮ ਅਨਾਦ ਸੁਣੇ ਅਨਹਦਾ, ਅਨਰਾਗੀ ਧੁਰ ਦਾ ਰਾਗ ਦੇਣਾ ਦ੍ਰਿੜਾਈਆ। ਜਿਸ ਗ੍ਰਹਿ ਦੀਪਕ ਜੋਤੀ ਜਗਾ, ਬਿਨ ਤੇਲ ਬਾਤੀ ਡਗਮਗਾਈਆ। ਸਾਹਿਬ ਸਵਾਮੀ ਪੁਰਖ ਅਬਿਨਾਸ਼ਣ ਤੇਰਾ ਸਿੰਘਾਸਣ ਸਜਾ, ਪਾਵਾ ਚੂਲ ਨਜ਼ਰ ਕੋਇ ਨਾ ਆਈਆ। ਗੁਰ ਅਵਤਾਰ ਪੈਗ਼ੰਬਰ ਮੰਗਣ ਮੰਗਾਂ, ਝੋਲੀਆਂ ਸਾਰੇ ਰਹੇ ਡਾਹੀਆ। ਸੋ ਖੇਲ ਵੇਖ ਲੋਕਮਾਤ ਸੂਰੇ ਸਰਬੰਗਾ, ਸਾਹਿਬ ਤੇਰੀ ਆਸ ਰਖਾਈਆ। ਜੀਵ ਜੰਤ ਜਗਤ ਜਹਾਨ ਹੋਇਆ ਨੰਗਾ, ਓਢਨ ਸੀਸ ਨਾ ਕੋਇ ਟਿਕਾਈਆ। ਸਚ ਪ੍ਰੇਮ ਦਾ ਵੱਜੇ ਨਾ ਕੋਇ ਮਰਦੰਗਾ, ਢੋਲਕ ਛੈਣੇ ਸਾਰੇ ਰਹੇ ਖੜਕਾਈਆ। ਨਿਜ ਆਤਮ ਮਿਲੇ ਨਾ ਕੋਇ ਅਨੰਦਾ, ਪਰਮਾਨੰਦ ਨਾ ਕੋਇ ਸਮਾਈਆ। ਤੂੰ ਮੇਰਾ ਮੈਂ ਤੇਰਾ ਗਾਏ ਕੋਈ ਨਾ ਛੰਦਾ, ਪਰਮਾਤਮ ਆਤਮ ਆਤਮ ਪਰਮਾਤਮ ਪਰਦਾ ਕੋਇ ਨਾ ਲਾਹੀਆ। ਦੀਨ ਦੁਨੀ ਦੇ ਮਾਲਕ ਪੰਜ ਤੱਤ ਦਾ ਆ ਕੇ ਵੇਖ ਬੰਦਾ, ਬਿਨ ਬੰਦਗੀਉਂ ਤਨ ਵਜੂਦ ਮਾਟੀ ਕੰਮ ਕਿਸੇ ਨਾ ਆਈਆ। ਮਾਇਆ ਮਮਤਾ ਮੋਹ ਵਿਕਾਰ ਹੰਕਾਰ ਕੂੜੀ ਕਿਰਿਆ ਵਿਚ ਹੋਇਆ ਗੰਦਾ, ਦੁਰਮਤ ਮੈਲ ਅੰਦਰੋਂ ਕਰੇ ਨਾ ਕੋਇ ਸਫ਼ਾਈਆ। ਤੇਰਾ ਨੂਰੀ ਚੰਦ ਜੋਤੀ ਧਾਰ ਚਮਕੇ ਕੋਈ ਨਾ ਚੰਦਾ, ਕਲਜੁਗ ਕੂੜਾ ਅੰਧੇਰਾ ਨਾ ਕੋਇ ਮਿਟਾਈਆ। ਤੂੰ ਦੀਨ ਦਿਆਲ ਆਦਿ ਜੁਗਾਦਿ ਜੁਗ ਚੌਕੜੀ ਸਦਾ ਬਖ਼ਸ਼ੰਦਾ, ਸਤਿਜੁਗ ਤਰੇਤਾ ਦੁਆਪਰ ਕਲਜੁਗ ਆਪਣੀ ਦਇਆ ਕਮਾਈਆ। ਨਿਰਗੁਣ ਧਾਰ ਨਿਰੰਕਾਰ ਨਿਰਵੈਰ ਵੇਖ ਖੇਲ ਵਿਚ ਬ੍ਰਹਿਮੰਡਾ, ਪੁਰੀਆਂ ਲੋਆਂ ਖੋਜ ਖੁਜਾਈਆ। ਸਦੀ ਚੌਧਵੀਂ ਅੰਤ ਸਾਚੀ ਮੰਜ਼ਲ ਚੜ੍ਹੇ ਕੋਈ ਨਾ ਡੰਡਾ, ਦਰਗਾਹ ਸਾਚੀ ਮਿਲਣ ਕੋਇ ਨਾ ਪਾਈਆ। ਤ੍ਰੈਗੁਣ ਮਾਇਆ ਦੀਨ ਦੁਨੀ ਪਾਇਆ ਫੰਦਾ, ਬੰਧਨ ਸਕੇ ਨਾ ਕੋਇ ਤੁੜਾਈਆ। ਨੇਤਰ ਰੋਵੇ ਜਮਨਾ ਸੁਰਸਤੀ ਗੋਦਾਵਰੀ ਗੰਗਾ, ਨੀਰ ਸੀਰ ਰੂਪ ਨਾ ਕੋਇ ਬਦਲਾਈਆ। ਜਿਧਰ ਤੱਕਾਂ ਸਭ ਦਾ ਭਾਗ ਦਿਸੇ ਮੰਦਾ, ਮੰਦਭਾਗ ਰਹੇ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਧਰਤੀ ਕਹੇ ਪ੍ਰਭ ਮੇਰਾ ਦੁੱਖਾਂ ਵਿਚ ਨਿਕਲੇ ਹੌਕਾ, ਹਾਏ ਹਾਏ ਕਰ ਸੁਣਾਈਆ । ਸਚ ਨਾਮ ਦੀ ਮਿਲੇ ਕੋਈ ਨਾ ਨੌਕਾ, ਨਈਆ ਨਾਮ ਨਾ ਕੋਇ ਚੜ੍ਹਾਈਆ। ਵਕ਼ਤ ਗਿਆ ਸਤਿਗੁਰੂ ਭੌ ਕਾ, ਭੈ ਸਿਰ ਨਾ ਕੋਇ ਰਖਾਈਆ। ਸਮਾਂ ਆ ਗਿਆ ਹੰਕਾਰ ਹਉਂ ਕਾ, ਹੰਕਾਰ ਗੜ੍ਹ ਨਾ ਕੋਇ ਤੁੜਾਈਆ। ਮਾਣ ਰਿਹਾ ਨਾ ਪਿਤਾ ਮਾਉਂ ਕਾ, ਭੈਣ ਭਾਈ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ

❋

❋

ਧੁਰ ਦਾ ਵਰ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਧਰਨੀ ਕਹੇ ਪ੍ਰਭੂ ਚਾਰੋਂ ਕੁੰਟ ਵਧਿਆ ਪਾਪਾ, ਪਤਤ ਪੁਨੀਤ ਨਾ ਕੋਇ ਕਰਾਈਆ । ਆਤਮ ਪਰਮਾਤਮ ਟੁੱਟਾ ਸਾਕਾ, ਸੁਰਤੀ ਸ਼ਬਦ ਨਾ ਕੋਇ ਜੁੜਾਈਆ। ਤ੍ਰੈਗੁਣ ਚੜ੍ਹਿਆ ਸਭ ਨੂੰ ਤਾਪਾ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਬੰਦ ਕਿਵਾੜੀ ਖੁਲ੍ਹੇ ਕਿਸੇ ਨਾ ਤਾਕਾ, ਬਜਰ ਕਪਾਟੀ ਨਾ ਕੋਇ ਤੁੜਾਈਆ। ਸ਼ਬਦ ਸੁਣੇ ਨਾ ਕੋਇ ਅਨਾਦਾ, ਅਨਹਦ ਰਾਗ ਨਾ ਕੋਇ ਜਣਾਈਆ। ਕਲਜੁਗ ਜੀਵ ਹੰਸ ਬੁੱਧੀ ਹੋਏ ਕਾਗਾ, ਕਾਗ ਹੰਸ ਰੂਪ ਨਾ ਕੋਇ ਵਖਾਈਆ। ਦੁਰਮਤ ਮੈਲ ਧੋਵੇ ਕੋਈ ਨਾ ਦਾਗ਼ਾ, ਅੰਤਰ ਨਿਰੰਤਰ ਕਰੇ ਨਾ ਕੋਇ ਸਫ਼ਾਈਆ। ਤੇਰੀ ਨੂਰ ਜੋਤ ਜਗੇ ਨਾ ਕੋਈ ਚਰਾਗ਼ਾ, ਦੀਪਕ ਦੀਆ ਨਾ ਕੋਇ ਵਡਿਆਈਆ। ਦੀਨਾਂ ਮਜ਼੍ਹਬਾਂ ਜ਼ਾਤਾਂ ਪਾਤਾਂ ਪਿਆ ਫ਼ਸਾਦਾ, ਝਗੜਾ ਨਾਮ ਕ਼ਲਮੇ ਵਾਲਾ ਰਖਾਈਆ। ਧਰਨੀ ਕਹੇ ਮੇਰੇ ਪੁਰਖ ਅਕਾਲਾ ਇਕ ਉਠਾ ਦੇ ਆਪਣਾ ਵਾਲਾ ਬਾਜ਼ਾ, ਬਾਜਾਂ ਵਾਲੇ ਦੇ ਵਡਿਆਈਆ। ਜੋ ਬਦਲ ਦੇਵੇ ਦੀਨ ਦੁਨੀ ਸਮਾਜਾ, ਇਸ਼ਟ ਪੁਰਖ ਅਕਾਲ ਤੇਰਾ ਦਏ ਵਖਾਈਆ। ਸ਼ਾਹੋ ਭੂਪ ਬਣ ਵਡ ਰਾਜਨ ਰਾਜਾ, ਰਈਅਤ ਵੇਖੇ ਥਾਉਂ ਥਾਈਂਆ। ਕਲਜੁਗ ਅੰਤ ਸ੍ਰੀ ਭਗਵੰਤ ਸ੍ਰਿਸ਼ਟੀ ਦ੍ਰਿਸ਼ਟੀ ਸਵਾਰੇ ਕਾਜਾ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਕਿਰਪਾ ਕਰ ਪੁਰਖ ਸਮਰਾਥਾ, ਸਮਰਥ ਤੇਰੀ ਸ਼ਰਨਾਈਆ। ਸਤਿਜੁਗ ਸਾਚਾ ਪ੍ਰਗਟ ਕਰ ਸਾਚਾ, ਸਚ ਦੇ ਦ੍ਰਿੜਾਈਆ। ਭਾਗ ਲਗਾ ਦੇ ਕਾਇਆ ਮਾਟੀ ਕਾਚਾ, ਕੰਚਨ ਗੜ੍ਹ ਵਡਿਆਈਆ। ਮਨੂਆ ਮਨ ਨਾ ਫਿਰੇ ਨਾਚਾ, ਦਹਿ ਦਿਸ਼ਾ ਨਾ ਉਠ ਉਠ ਧਾਈਆ। ਇਕੋ ਸਤਿਗੁਰ ਸ਼ਬਦ ਹਿਰਦੇ ਅੰਦਰ ਜਾਏ ਵਾਚਾ, ਵਾਚਕ ਦੀ ਲੋੜ ਰਹੇ ਨਾ ਰਾਈਆ। ਧਰਨੀ ਕਹੇ ਮੇਰੇ ਸਾਹਿਬ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਤੂੰ ਆਦਿ ਜੁਗਾਦੀ ਸਭ ਦਾ ਪਿਤਾ ਮਾਤਾ, ਪੁਰਖ ਅਕਾਲ ਤੇਰੀ ਇਕ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਜ਼ਿਮੀਂ ਅਸਮਾਨ ਤੇਰਾ ਦਾਸੀ ਦਾਸਾ, ਵਿਸ਼ਨ ਬ੍ਰਹਮਾ ਸ਼ਿਵ ਦੇਵਤ ਸੁਰ ਗੁਰ ਅਵਤਾਰ ਪੈਗ਼ੰਬਰ ਜੁਗ ਚੌਕੜੀ ਤੇਰੀ ਸੇਵ ਕਮਾਈਆ।