ਪੁਸਤਕਾਲਾਭਾਗ ੨੧

੧੫ ਚੇਤ ਸ਼ਹਿਨਸ਼ਾਹੀ ਸੰਮਤ ੫ ਕਰਤਾਰ ਸਿੰਘ ਦੇ ਗ੍ਰਹਿ ਕੌਮੀ ਫ਼ਾਰਮ

ਧਰਨੀ ਕਹੇ ਪ੍ਰਭ ਦੱਸ ਆਪਣਾ ਇਕੋ ਇਸ਼ਟ, ਆਤਮ ਪਰਮਾਤਮ ਪਰਦਾ ਦੇ ਉਠਾਈਆ। ਕਲਜੁਗ ਜੀਵਾਂ ਖੋਲ੍ਹ ਦ੍ਰਿਸ਼ਟ, ਮਾਇਆ
ਮਮਤਾ ਮੋਹ ਮਿਟਾਈਆ। ਕੂੜ ਕਲਪਣਾ ਮਨ ਵਿਕਾਰ ਕੀਤਾ ਭ੍ਰਿਸ਼ਟ, ਦੁਰਮਤ ਮੈਲ ਦੇ ਧਵਾਈਆ। ਤੇਰਾ ਰਾਹ ਤੱਕੇ ਰਾਮਾ ਵਸ਼ਿਸ਼ਟ, ਤ੍ਰੇਤਾ
ਜੁਗ ਤ੍ਰੈਗੁਣ ਅਤੀਤਾ ਧਿਆਨ ਲਗਾਈਆ। ਗੁਰ ਅਵਤਾਰ ਪੈਗ਼ੰਬਰਾਂ ਪੂਰਾ ਕਰ ਭਵਿਖਤ, ਪੇਸ਼ੀਨਗੋਈਆਂ ਦੇਣ ਗਵਾਹੀਆ। ਲੱਖ ਚੁਰਾਸੀ
ਜੀਵ ਜੰਤ ਸਾਧ ਸੰਤ ਵੇਖ ਲਿਸਟ, ਚਾਰੇ ਖਾਣੀ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ
ਦਾ ਵਰ, ਦਰ ਠਾਂਡੇ ਸੀਸ ਨਿਵਾਈਆ। ਧਰਤੀ ਕਹੇ ਪ੍ਰਭ ਸਤਿ ਸਚ ਕਰ ਇਨਸਾਫ਼, ਅਦਲ ਧੁਰ ਦਾ ਆਪ ਕਮਾਈਆ। ਕਲਜੁਗ ਮਨੂਆ
ਹੋਇਆ ਗੁਸਤਾਖ, ਸਾਂਤਕ ਸਤਿ ਨਾ ਕੋਇ ਵਰਤਾਈਆ। ਕਲਜੁਗ ਜੀਵਾਂ ਕੁਕਰਮ ਕਰ ਮੁਆਫ਼, ਕਰਮ ਕਾਂਡ ਦਾ ਡੇਰਾ ਢਾਹੀਆ। ਦੁਰਮਤ

❋

❋

ਮੈਲ ਕਰ ਸਾਫ਼, ਪਤਤ ਪੁਨੀਤ ਦੇ ਕਰਾਈਆ। ਆਤਮ ਬ੍ਰਹਮ ਦੇ ਜਾਪ, ਤੂੰ ਮੇਰਾ ਮੈਂ ਤੇਰਾ ਰਾਗ ਅਲਾਹੀਆ। ਰੂਹ ਬੁਤ ਕਰ ਪਾਕ, ਤਨ ਵਜੂਦ ਵੱਜੇ ਵਧਾਈਆ। ਭੇਵ ਅਭੇਦਾ ਖੋਲ੍ਹ ਸਾਚ, ਸਚ ਸਵਾਮੀ ਦਇਆ ਕਮਾਈਆ। ਜੋ ਗੁਰ ਅਵਤਾਰ ਪੈਗ਼ੰਬਰ ਗਏ ਆਖ, ਸਦੀ ਚੌਧਵੀਂ ਪੂਰ ਕਰਾਈਆ। ਸਚ ਦਵਾਰਾ ਖੋਲ੍ਹ ਤਾਕ, ਪਰਦਾ ਅੰਤਰ ਨਿਰੰਤਰ ਰਹੇ ਨਾ ਰਾਈਆ। ਜੁਗ ਚੌਕੜੀ ਸਭ ਕੁਛ ਤੇਰੇ ਹਾਥ, ਸਮਰਥ ਸਵਾਮੀ ਤੇਰੀ ਵਡ ਵਡਿਆਈਆ। ਕਲਜੁਗ ਰੈਣ ਅੰਧੇਰੀ ਮੇਟ ਰਾਤ, ਸਤਿਜੁਗ ਸਾਚਾ ਚੰਦ ਚਮਕਾਈਆ। ਚਾਰ ਵਰਨ ਬਣਾ ਇਕ ਜਮਾਤ, ਛੱਤ੍ਰੀ ਬ੍ਰਾਹਮਣ ਸ਼ੂਦਰ ਵੈਸ਼ ਇਕੋ ਘਰ ਵਸਾਈਆ। ਝਗੜਾ ਮੇਟ ਦੇ ਕਾਗ਼ਜ਼ਾਤ, ਕਲਮਾ ਨਾਮ ਇਕੋ ਇਕ ਉਪਜਾਈਆ। ਤੈਨੂੰ ਸਾਰੇ ਮੰਨਣ ਵਾਹਦ, ਲਾਸ਼ਰੀਕ ਸੋਭਾ ਪਾਈਆ। ਨਿਰਗੁਣ ਨੂਰ ਪ੍ਰਗਟ ਹੋ ਗਾਡ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਧਰਨੀ ਕਹੇ ਮੈਂ ਰੋ ਰੋ ਦੱਸਾਂ ਹਾਲਤ, ਹਰਿ ਹਰਿਜੂ ਦਿਆਂ ਜਣਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਆਈ ਜਹਾਲਤ, ਕੂੜ ਕਿਰਿਆ ਨਾ ਕੋਇ ਮਿਟਾਈਆ । ਪਿਤਾ ਪੂਤ ਦੀ ਪਈ ਅਦਾਵਤ, ਭਾਈ ਭਾਈ ਨਾ ਕੋਇ ਵਡਿਆਈਆ। ਤੇਰਾ ਨਾਮ ਨਾ ਮਿਲੇ ਨਿਆਮਤ, ਅਨਰਸ ਰਸਨਾ ਰਸ ਨਾ ਕੋਇ ਚਖਾਈਆ। ਰਸਨਾ ਜਿਹਵਾ ਬੱਤੀ ਦੰਦ ਦੀਨ ਦੁਨੀ ਹੋਈ ਗਾਵਤ, ਗਹਿਰ ਗੰਭੀਰ ਹਿਰਦੇ ਹਰਿ ਨਾ ਕੋਇ ਵਸਾਈਆ। ਤੁਧ ਬਿਨ ਦੂਜਾ ਦਿਸੇ ਨਾ ਕੋਈ ਸਹੀ ਸਲਾਮਤ, ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਨਿਰਗੁਣ ਨੂਰ ਜੋਤ ਨਾ ਕੋਇ ਰੁਸ਼ਨਾਈਆ। ਕੂੜ ਕਲਪਣਾ ਸਦੀ ਚੌਧਵੀਂ ਚਾਰੋਂ ਕੁੰਟ ਕੀਤੀ ਬਗ਼ਾਵਤ, ਬਗ਼ਲਗੀਰ ਨਾ ਕੋਇ ਅਖਵਾਈਆ। ਰਹਿਮਤ ਵਿਚ ਨਾਮ ਕਰ ਸਖ਼ਾਵਤ, ਧੁਰ ਦੀ ਧਾਰ ਇਕ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਦੇ ਧੁਰ ਦਾ ਵਰ, ਦਰ ਠਾਂਡੇ ਸੀਸ ਨਿਵਾਈਆ। ਧਰਨੀ ਕਹੇ ਪ੍ਰਭ ਮੇਟ ਦੇ ਮੇਰਾ ਦੁੱਖ, ਦਰਦੀ ਹੋ ਕੇ ਦਰਦ ਵੰਡਾਈਆ । ਝਗੜਾ ਮੁਕਾ ਦੇ ਮਾਨਸ ਮਾਨੁਖ, ਮਾਨਵ ਕਰੇ ਨਾ ਕੋਇ ਲੜਾਈਆ। ਸਤਿਜੁਗ ਸਾਚੀ ਸੁਹਾ ਦੇ ਰੁਤ, ਰੁਤੜੀ ਆਪਣੇ ਨਾਲ ਮਹਿਕਾਈਆ। ਕਿਰਪਾ ਕਰ ਅਬਿਨਾਸ਼ੀ ਅਚੁਤ, ਪਾਰਬ੍ਰਹਮ ਤੇਰੀ ਸਰਨਾਈਆ। ਇਕੋ ਜੋਧਾ ਸੂਰਬੀਰ ਦੁਲਾਰਾ ਉਠਾ ਦੇ ਗੋਬਿੰਦ ਸੁਤ, ਦੋ ਜਹਾਨਾਂ ਲੈ ਅੰਗੜਾਈਆ। ਚਾਰ ਕੁੰਟ ਦਹਿ ਦਿਸ਼ਾ ਲੈ ਪੁਛ, ਵੇਖ ਵਖਾਣੇ ਥਾਉਂ ਥਾਈਂਆ। ਪਰਦਾ ਉਹਲਾ ਰਹਿਣ ਨਾ ਦੇਵੇ ਲੁਕ, ਭੇਵ ਅਭੇਦਾ ਦਏ ਖੁਲ੍ਹਾਈਆ। ਤੂੰ ਮੇਰਾ ਮੈਂ ਤੇਰਾ ਦੱਸ ਕੇ ਤੁਕ, ਤੁਖ਼ਮ ਤਾਸੀਰ ਦੀਨ ਦੁਨੀ ਦਏ ਬਦਲਾਈਆ। ਜਿਥੇ ਸਭ ਦੀ ਮੰਜ਼ਲ ਜਾਵੇ ਮੁਕ, ਓਥੇ ਬੈਠੇ ਡੇਰਾ ਲਾਈਆ। ਸ਼ਬਦੀ ਧਾਰ ਬਦਲ ਕੇ ਰੁਖ਼, ਕਰਵਟ ਆਪਣੀ ਲੈ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਵਡਿਆਈਆ । ਧਰਨੀ ਕਹੇ ਪ੍ਰਭ ਦੇ ਦੇ ਗੋਬਿੰਦ ਸੂਰਾ, ਇਕੋ ਮੰਗ ਮੰਗਾਈਆ। ਜਿਸ ਦਾ ਚਮਕੇ ਜੋਤੀ ਨੂਰਾ, ਨੂਰ ਨੁਰਾਨਾ ਨਜ਼ਰੀ ਆਈਆ । ਕਲਜੁਗ ਕੂੜੀ ਕਿਰਿਆ ਹੂੰਝੇ ਕੂੜਾ, ਸ਼ਬਦੀ ਕਰੇ ਸਫ਼ਾਈਆ। ਚਤੁਰ ਸੁਘੜ ਬਣਾਏ ਮੂਰਖ ਮੂੜ੍ਹਾ, ਏਕਾ ਅੰਮ੍ਰਿਤ ਜਾਮ ਪਿਆਈਆ। ਚਰਨ ਕਵਲ ਦੇਵੇ ਧੂੜਾ, ਮਸਤਕ ਟਿੱਕੇ ਖ਼ਾਕ ਰਮਾਈਆ। ਸਭ ਦੀ ਆਸਾ ਮਨਸਾ ਕਰੇ ਪੂਰਾ, ਪੂਰਨ ਬ੍ਰੁਹਮ ਦਏ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਅਲਖ ਜਗਾਈਆ । ਧਰਨੀ ਕਹੇ ਪ੍ਰਭ ਦੇ ਦੇ ਇਕੋ ਧੁਰ ਦਾ ਮੀਤ, ਮਿੱਤਰ ਪਿਆਰਾ ਨਜ਼ਰੀ ਆਈਆ। ਜੋ ਢੋਲਾ ਗਾਵੇ ਤੇਰਾ

❋

❋

ਗੀਤ, ਦੂਜੀ ਅਵਰ ਨਾ ਕੋਇ ਪੜ੍ਹਾਈਆ। ਆਤਮ ਪਰਮਾਤਮ ਦੱਸੇ ਸਾਚੀ ਰੀਤ, ਰਹਿਬਰ ਹੋ ਕੇ ਆਪ ਸਮਝਾਈਆ। ਝਗੜਾ ਮੁਕਾ ਕੇ ਹਸਤ ਕੀਟ, ਊਚਾਂ ਨੀਚਾਂ ਡੇਰਾ ਢਾਹੀਆ। ਧੁਰ ਦੀ ਦੱਸ ਇਕ ਹਦੀਸ, ਹਜ਼ਰਤਾਂ ਤੋਂ ਪਰ੍ਹੇ ਕਰੇ ਪੜ੍ਹਾਈਆ। ਲੇਖਾ ਮੁਕਾ ਦੇ ਬੀਸ ਬੀਸ, ਜਗਦੀਸ਼ ਤੇਰੀ ਸਰਨਾਈਆ। ਜਿਸ ਦੇ ਛਤਰ ਝੁੱਲੇ ਸੀਸ, ਬ੍ਰਹਿਮੰਡ ਖੰਡ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਆਪਣੀ ਕਾਰ ਕਮਾਈਆ। ਧਰਨੀ ਕਹੇ ਪ੍ਰਭ ਸ਼ਬਦੀ ਸਤਿਗੁਰ ਦੇ ਅਮਾਮ, ਕਾਮਲ ਮੁਰਸ਼ਦ ਤੇਰੀ ਇਕ ਸਰਨਾਈਆ। ਕਲਜੁਗ ਝਗੜਾ ਮਿਟੇ ਤਮਾਮ, ਤਮਅ ਤਮੰਨਾ ਦਏ ਗਵਾਈਆ। ਮਜ਼੍ਹਬ ਦਾ ਰਹੇ ਨਾ ਕੋਇ ਗ਼ੁਲਾਮ, ਸ਼ਰਅ ਜ਼ੰਜੀਰ ਦਏ ਕਟਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮੱਠ, ਗੁਰੂਦਵਾਰ ਕਰੇ ਨਾ ਕੋਇ ਹਰਾਮ, ਧਰਮ ਦੀ ਧਾਰ ਇਕ ਪ੍ਰਗਟਾਈਆ। ਕਲਜੁਗ ਮੇਟੇ ਰੈਣ ਅੰਧੇਰੀ ਸ਼ਾਮ, ਤੇਰਾ ਨਾਉਂ ਨੂਰ ਕਰੇ ਰੁਸ਼ਨਾਈਆ। ਝਗੜਾ ਮੁਕਾ ਕੇ ਕਾਇਆ ਮਾਟੀ ਚਾਮ, ਚੰਮ ਦ੍ਰਿਸ਼ਟੀ ਸਭ ਦੀ ਦਏ ਬਦਲਾਈਆ। ਲੇਖਾ ਜਾਣੇ ਜੀਵ ਜਹਾਨ, ਜਾਗਰਤ ਜੋਤ ਕਰੇ ਰੁਸ਼ਨਾਈਆ । ਜਿਸ ਨੂੰ ਸਾਰੇ ਮੰਨਣ ਕਾਹਨ, ਗੋਪੀ ਨਿਰਗੁਣ ਧਾਰ ਲਏ ਪਰਨਾਈਆ। ਨਜ਼ਰੀ ਆਵੇ ਹਰ ਘਟ ਰਮਿਆ ਰਾਮ, ਸੀਤਾ ਸੁਰਤ ਨਾਲ ਵਡਿਆਈਆ। ਪੈਗ਼ੰਬਰਾਂ ਲੇਖੇ ਲਾਵੇ ਕਲਾਮ, ਕਲਮਾ ਕਾਇਨਾਤ ਖੋਜ ਖੁਜਾਈਆ। ਜਿਸ ਦਾ ਮੰਤਰ ਆਦਿ ਜੁਗਾਦੀ ਸਤਿ ਨਾਮ, ਫ਼ਤਹਿ ਵਾਹਿਗੁਰੂ ਡੰਕ ਵਜਾਈਆ। ਓਹ ਲਹਿਣੇ ਦੇਣੇ ਮੁਕਾਏ ਤਮਾਮ, ਤ੍ਰੈਗੁਣ ਲੇਖਾ ਦਏ ਚੁਕਾਈਆ। ਹਉਮੇ ਗੜ੍ਹ ਤੋੜੇ ਅਭਿਮਾਨ, ਮਾਣ ਨਿਮਾਣਿਆਂ ਦਏ ਜਣਾਈਆ। ਕਿਰਪਾ ਕਰ ਸ੍ਰੀ ਭਗਵਾਨ, ਦਰ ਤੇਰੇ ਮੰਗ ਮੰਗਾਈਆ। ਧਰਨੀ ਕਹੇ ਮੈਂ ਚਰਨ ਕਵਲ ਕਰਾਂ ਪਰਨਾਮ, ਸਯਦਿਆਂ ਵਿਚ ਸੀਸ ਝੁਕਾਈਆ। ਮੇਰੀ ਬੇਨੰਤੀ ਕਰ ਪਰਵਾਨ, ਪ੍ਰਭ ਤੇਰੇ ਅੱਗੇ ਵਾਸਤਾ ਪਾਈਆ। ਕਲਜੁਗ ਕਿਰਿਆ ਵੇਖ ਮੇਰੇ ਨੈਣ ਸ਼ਰਮਾਣ, ਨੇਤਰ ਅੱਖ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਧਰਨੀ ਕਹੇ ਪ੍ਰਭ ਕਿਰਪਾ ਕਰ ਸਾਹਿਬ ਸੁਲਤਾਨ, ਸ਼ਹਿਨਸ਼ਾਹ ਤੇਰੀ ਵਡਿਆਈਆ। ਤੂੰ ਆਦਿ ਜੁਗਾਦੀ ਮਿਹਰਵਾਨ, ਮਹਿਬੂਬ ਨੂਰ ਅਲਾਹੀਆ। ਸਦੀ ਚੌਧਵੀਂ ਮਾਰ ਧਿਆਨ, ਅੰਤਸ਼ਕਰਨ ਖੋਜ ਖੁਜਾਈਆ। ਮੁਹੰਮਦ ਲੇਖਾ ਕਰ ਪਰਵਾਨ, ਝੋਲੀ ਆਪਣੀ ਵਿਚ ਪਾਈਆ। ਈਸਾ ਦੇ ਕੇ ਗਿਆ ਬਿਆਨ, ਭਵਿਖਤਾਂ ਵਿਚ ਸੁਣਾਈਆ। ਨਾਨਕ ਨਿਰਗੁਣ ਕਰ ਪਰਵਾਨ, ਕਲ ਕਲਕੀ ਤੇਰੀ ਆਸ ਰਖਾਈਆ। ਗੋਬਿੰਦ ਜਣਾ ਕੇ ਗਿਆ ਨਿਸ਼ਾਨ, ਸੰਬਲ ਆਪਣਾ ਡੇਰਾ ਲਾਈਆ। ਜਿਸ ਨੂੰ ਸਮਝੇ ਨਾ ਕੋਇ ਇਨਸਾਨ, ਬੁੱਧੀ ਚਲੇ ਨਾ ਕੋਇ ਚਤੁਰਾਈਆ । ਓਹ ਲੇਖਾ ਜਾਣੇ ਦੋ ਜਹਾਨ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੀ ਕਾਰ ਕਮਾਈਆ। ਜੋਧਾ ਸੂਰਬੀਰ ਬਣ ਬਲਵਾਨ, ਬਲਧਾਰੀ ਲਏ ਅੰਗੜਾਈਆ। ਜਿਸ ਨੂੰ ਝੁਕਣੇ ਜ਼ਿਮੀਂ ਅਸਮਾਨ, ਚੌਦਾਂ ਲੋਕ ਚੌਦਾਂ ਤਬਕ ਸੀਸ ਨਿਵਾਈਆ। ਸੋ ਮਾਲਕ ਖ਼ਾਲਕ ਪ੍ਰਿਤਪਾਲਕ ਦੋ ਜਹਾਨਾਂ ਬਦਲ ਦੇਵੇ ਵਿਧਾਨ, ਨਿਰਗੁਣ ਪਰਧਾਨ ਆਪਣਾ ਹੁਕਮ ਵਰਤਾਈਆ। ਧਰਨੀ ਕਹੇ ਪ੍ਰਭ ਮੇਰੀ ਬੇਨੰਤੀ ਕਰ ਪਰਵਾਨ, ਪਰਮ ਪੁਰਖ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਧੁਰ ਦਾ ਵਰ, ਵਰ ਦਾਤੇ ਤੁਧ ਬਿਨ ਦੂਜਾ ਅਵਰ ਨਾ ਕੋਇ ਸਹਾਈਆ।

❋

❋

੧੫ ਚੇਤ ਸ਼ਹਿਨਸ਼ਾਹੀ ਸੰਮਤ ੫ ਮਹਿੰਦਰ ਸਿੰਘ ਦੇ ਗ੍ਰਹਿ ਪਿੰਡ ਗੜ੍ਹੀ ਲਾਂਗਰੀ

ਧਰਨੀ ਕਹੇ ਮੈਂ ਜਨ ਭਗਤਾਂ ਪੈਰ ਚੁੰਮਾਂ, ਜੋ ਚਰਨ ਮੇਰੇ ਉਤੇ ਟਿਕਾਈਆ। ਪਰਦਖਣਾ ਵਿਚ ਇਰਦ ਗਿਰਦ ਘੁੰਮਾਂ, ਚੱਕ੍ਰਵਰਤੀ ਹੋ ਕੇ ਚੱਕਰ ਲਗਾਈਆ। ਮੁਹੰਮਦ ਨੂੰ ਕਹਾਂ ਅੱਜ ਪੜ੍ਹ ਲਾ ਆਪਣਾ ਜੁਮਾਂ, ਤੇਰੇ ਜੁੰਮੇ ਗੱਲ ਰਹੇ ਨਾ ਰਾਈਆ । ਫੇਰ ਸਭ ਦੀਆਂ ਚੋਟੀਆਂ ਮੁੰਨਾਂ, ਜੋ ਪ੍ਰਭ ਨੂੰ ਬੈਠੇ ਭੁਲਾਈਆ। ਜਿਸ ਦਾ ਖੇਲ ਹੋਣਾ ਅਨੰਤ ਗੁਣਾਂ, ਗੁਣਵੰਤ ਦਏ ਕਰਾਈਆ । ਬਚਨ ਅਗੰਮਾ ਇਕੋ ਸੁਣਾਂ, ਜੋ ਸੰਦੇਸ਼ਾ ਧੁਰ ਸੁਣਾਈਆ। ਸੰਤ ਸੁਹੇਲੇ ਮਾਤ ਚੁਣਾਂ, ਦੀਨ ਦੁਨੀ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਹੁਕਮ ਇਕ ਵਰਤਾਈਆ। ਧਰਨੀ ਕਹੇ ਮੈਂ ਭਗਤਾਂ ਰੱਖਾਂ ਉਪਰ ਛਾਤੀ, ਮੁਹੱਬਤ ਵਿਚ ਸੀਨੇ ਨਾਲ ਲਗਾਈਆ। ਜਿਨ੍ਹਾਂ ਦੇ ਅੰਦਰ ਵਸਿਆ ਮੇਰਾ ਕਮਲਾਪਾਤੀ, ਪਤਿਪਰਮੇਸ਼ਵਰ ਬੈਠਾ ਡੇਰਾ ਲਾਈਆ। ਸਦਾ ਲਈ ਬਣਾਵਾਂ ਸਾਥੀ, ਸੰਗੀ ਲਵਾਂ ਉਪਜਾਈਆ। ਨਿਤ ਨਵਿਤ ਮੰਨਾਂ ਆਖੀ, ਨਿਉਂ ਨਿਉਂ ਸੀਸ ਝੁਕਾਈਆ। ਜਿਨ੍ਹਾਂ ਮੇਟਣੀ ਕਲਜੁਗ ਅੰਧੇਰੀ ਰਾਤੀ, ਸਤਿਜੁਗ ਸੱਚਾ ਰਾਹ ਵਖਾਈਆ। ਓਨ੍ਹਾਂ ਇਕੋ ਪੱਟੀ ਪੜ੍ਹਨੀ ਸਾਰਿਆਂ ਦੀ ਇਕੋ ਹੋਣੀ ਜਮਾਤੀ, ਇਕੋ ਧਾਰ ਦਏ ਦ੍ਰਿੜਾਈਆ। ਇਕੋ ਜਾਮ ਪਿਆਲਾ ਪੀਣਾ ਇਕੋ ਹੋਵੇ ਸਾਕੀ, ਸੁਰਾਹੀ ਇਕੋ ਇਕ ਰਖਾਈਆ। ਇਕੋ ਮੰਦਰ ਦਵਾਰਾ ਹੋਵੇ ਇਕੋ ਖੋਲ੍ਹੇ ਤਾਕੀ, ਪਰਦਾ ਇਕੋ ਇਕ ਉਠਾਈਆ। ਇਕੋ ਲਹਿਣਾ ਦੇਣਾ ਚੁਕਾਵੇ ਕਾਇਆ ਪੰਜ ਤੱਤ ਮਾਟੀ ਖ਼ਾਕੀ, ਖ਼ਾਲਸ ਆਪਣਾ ਰੰਗ ਰੰਗਾਈਆ। ਇਕੋ ਜਾਨਣਹਾਰਾ ਹੋਵੇ ਜੋਤ ਜਾਤੀ, ਜਾਗਰਤ ਜੋਤ ਕਰੇ ਰੁਸ਼ਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਸੁਣਾਈਆ । ਧਰਨੀ ਕਹੇ ਪ੍ਰਭੂ ਤੇਰੇ ਭਗਤਾਂ ਕਰਾਂ ਦਰਸ, ਦਾਸੀ ਹੋ ਕੇ ਸੇਵ ਕਮਾਈਆ। ਮੇਰੀ ਜੁਗ ਜੁਗ ਦੀ ਮਿਟੀ ਹਰਸ, ਹਵਸ ਰਹੀ ਨਾ ਰਾਈਆ । ਅਗਨੀ ਮਿਟੀ ਤਪਸ਼, ਤ੍ਰਿਸ਼ਨਾ ਦਿਤੀ ਗਵਾਈਆ। ਚਰਨ ਟਿਕਾ ਕੇ ਮੇਰੇ ਉਤੇ ਫ਼ਰਸ਼, ਫ਼ੈਸਲਾ ਦਿਤਾ ਸੁਣਾਈਆ । ਮੇਲ ਮਿਲਾਇਆ ਨਾਲ ਪ੍ਰੀਤਮ ਅਰਸ਼, ਅਰਸ਼ਾਂ ਦਾ ਵਾਲੀ ਸੋਭਾ ਪਾਈਆ। ਮਹਿਬੂਬ ਕੀਤਾ ਤਰਸ, ਰਹਿਮਤ ਆਪ ਕਮਾਈਆ । ਮੇਰੀ ਮਨਜ਼ੂਰ ਕਰ ਕੇ ਅਰਜ਼, ਆਰਜ਼ੂ ਲੇਖੇ ਲਾਈਆ। ਗੁਰ ਅਵਤਾਰ ਪੈਗ਼ੰਬਰਾਂ ਦੀ ਤੱਕ ਕੇ ਗ਼ਰਜ਼, ਗਹਿਰ ਗੰਭੀਰ ਆਇਆ ਚਾਈਂ ਚਾਈਂਆ । ਪੁਰਖ ਅਕਾਲਾ ਪੂਰਾ ਕਰੇ ਫ਼ਰਜ਼, ਫ਼ੈਸਲਾ ਹੱਕ ਹੱਕ ਸੁਣਾਈਆ। ਗ਼ਰੀਬ ਨਿਮਾਣਿਆਂ ਵੰਡੇ ਦਰਦ, ਦੁਖੀਆਂ ਆਪਣੀ ਗੋਦ ਉਠਾਈਆ। ਕਰੇ ਖੇਲ ਅਗੰਮ ਅਸਚਰਜ, ਅਚਰਜ ਲੀਲਾ ਆਪ ਪ੍ਰਗਟਾਈਆ। ਸੂਰਬੀਰ ਬਣ ਮਰਦ, ਮਰਦਾਨਾ ਲਏ ਅੰਗੜਾਈਆ । ਸ਼ਰਅ ਰਹਿਣ ਨਾ ਦੇਵੇ ਕਰਦ, ਹੱਕ ਕਸਾਈ ਨਾ ਕੋਇ ਵਡਿਆਈਆ। ਸਦੀ ਚੌਧਵੀਂ ਮੇਟੇ ਅੰਧੇਰ ਗਰਦ, ਗਰਦਸ਼ ਵਿਚੋਂ ਕੱਢੇ ਜਗਤ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਇਕ ਸੁਣਾਈਆ। ਧਰਨੀ ਕਹੇ ਪ੍ਰਭੂ ਤੇਰੇ ਭਗਤਾਂ ਝੁਕੇ ਸੀਸ, ਸਿਰ ਸਰ ਨਾ ਕੋਇ ਵਡਿਆਈਆ। ਕਿਰਪਾ ਕਰ ਮੇਰੇ ਜਗਦੀਸ਼, ਜਗਦੀਸ਼ਰ ਤੇਰੀ ਇਕ ਸਰਨਾਈਆ। ਵਕ਼ਤ ਅਖ਼ੀਰੀ ਰਿਹਾ ਬੀਤ, ਬਾਤਨ ਪਰਦਾ ਦੇ ਖੁਲ੍ਹਾਈਆ। ਦੀਨ ਦੁਨੀ ਦੀ ਬਦਲ ਰੀਤ, ਰੀਤੀਵਾਨ ਤੇਰੀ ਸਰਨਾਈਆ। ਤ੍ਰੈਗੁਣ ਤੋਂ ਕਰ ਅਤੀਤ, ਤ੍ਰੈਭਵਨ ਧਨੀ ਵੇਖ ਵਖਾਈਆ। ਤੁਧ ਬਿਨ ਸਾਚਾ ਦਿਸੇ ਕੋਈ ਨਾ ਮੀਤ, ਮਿੱਤਰ ਪਿਆਰਾ ਨਜ਼ਰ ਕੋਇ ਨਾ ਆਈਆ।

❋

❋

ਜਨ ਭਗਤਾਂ ਆਪਣਾ ਨਾਮ ਕਰ ਬਖ਼ਸ਼ੀਸ਼, ਰਹਿਮਤ ਸਚ ਕਮਾਈਆ । ਜੋ ਤੇਰੀ ਕਰਦੇ ਰਹੇ ਉਡੀਕ, ਆਮਦ ਵਿਚ ਬੈਠੇ ਅੱਖ ਖੁਲ੍ਹਾਈਆ। ਉਹਨਾਂ ਕਾਇਆ ਕਰ ਦੇ ਠਾਂਡੀ ਸੀਤ, ਅਗਨੀ ਤੱਤ ਗਵਾਈਆ । ਲੇਖਾ ਮੁਕਾ ਦੇ ਮੰਦਰ ਮਸੀਤ, ਮੰਦਰ ਇਕੋ ਇਕ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧੁਰ ਦਰਬਾਰੀ ਤੇਰੇ ਹੱਥ ਵਡਿਆਈਆ। ਧਰਨੀ ਕਹੇ ਤੇਰੇ ਭਗਤ ਵੇਖਾਂ ਲੋਕਮਾਤ, ਮਤਾ ਤੇਰੇ ਨਾਲ ਪਕਾਈਆ। ਜਿਨ੍ਹਾਂ ਦੀ ਆਤਮ ਬ੍ਰਹਮ ਇਕੋ ਜ਼ਾਤ, ਦੂਜੀ ਵੰਡ ਨਾ ਕੋਇ ਵੰਡਾਈਆ। ਓਨ੍ਹਾਂ ਦਾ ਲੇਖਾ ਲਿਖ ਦੇ ਨਾਲ ਕ਼ਲਮ ਦਵਾਤ, ਸ਼ਾਹੀ ਸ਼ਹਿਨਸ਼ਾਹ ਨਾਲ ਮਿਲਾਈਆ। ਦੀਨ ਦੁਨੀ ਵਿਚੋਂ ਦੇ ਨਜਾਤ, ਜੋ ਬੈਠਾ ਨਿਸ਼ਾਵਰ ਆਪਣਾ ਆਪ ਕਰਾਈਆ। ਮਿੱਤਰ ਪਿਆਰਾ ਬਣ ਅਹਿਬਾਬ, ਸੱਜਣ ਹੋ ਕੇ ਵੇਖ ਵਖਾਈਆ। ਸਚ ਮੰਦਰ ਸੁਹਾ ਮਹਿਰਾਬ, ਮਹਿਬੂਬ ਆਪਣਾ ਪਰਦਾ ਲਾਹੀਆ । ਤੇਰੇ ਕ਼ਦਮਾਂ ਇਕ ਅਦਾਬ, ਸੱਯਦਾ ਸੀਸ ਝੁਕਾਈਆ। ਤੂੰ ਸਾਹਿਬ ਸਤਿਗੁਰੂ ਮਹਾਰਾਜ, ਰਾਜਨ ਰਾਜ ਤੇਰੀ ਵਡਿਆਈਆ। ਸਦੀ ਚੌਧਵੀਂ ਪੂਰਾ ਕਰ ਦੇ ਕਾਜ, ਕਰਨੀ ਕਰਤੇ ਵੇਖ ਵਖਾਈਆ। ਸਤਿ ਧਰਮ ਦਾ ਚਾਰ ਕੁੰਟ ਚਲਾ ਦੇ ਰਾਜ, ਰਈਅਤ ਆਪਣੀ ਆਪਣੇ ਰੰਗ ਰੰਗਾਈਆ। ਧਰਨੀ ਕਹੇ ਮੇਰੀ ਨਮਸਤੇ ਡੰਡਾਵਤ ਬੰਦਨਾ ਸੱਯਦਾ ਬਿਨਾ ਨਿਮਾਜ਼, ਨਵਾਜ਼ਿਸ਼ ਵਿਚ ਸੀਸ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦਾ ਲਹਿਣਾ ਦੇਣਾ ਪੂਰਾ ਕਰ ਹਿਸਾਬ, ਜਿਸ ਦਾ ਅੰਕੜਾ ਨਜ਼ਰ ਕਿਸੇ ਨਾ ਆਈਆ।

੧੬ ਚੇਤ ਸ਼ਹਿਨਸ਼ਾਹੀ ਸੰਮਤ ੫ ਸੰਤ ਕਿਰਪਾਲ ਸਿੰਘ ਸਾਵਣ ਆਸ਼ਰਮ ਗੁੜ ਮੰਡੀ ਦਿੱਲੀ

ਸਤਿ ਸ਼ਬਦ ਦੀ ਧਾਰ ਸਤਿਗੁਰ ਸਾਵਣ, ਸਤਿ ਸਤਿ ਅਖਵਾਈਆ। ਹਰਿ ਪੁਰਖ ਨਿਰੰਜਣ ਧਾਰ ਸਤਿਗੁਰ ਸਾਵਣ, ਨਿਰਗੁਣ ਜੋਤ ਜੋਤ ਰੁਸ਼ਨਾਈਆ। ਏਕੰਕਾਰ ਖੇਲ ਸਤਿਗੁਰ ਸਾਵਣ, ਸਤਿ ਸਰੂਪ ਸੋਭਾ ਪਾਈਆ। ਆਦਿ ਨਿਰੰਜਣ ਸਤਿਗੁਰ ਸਾਵਣ, ਸਤਿ ਸਤਿਵਾਦੀ ਸਹਿਜ ਸੁਖਦਾਈਆ। ਅਬਿਨਾਸ਼ੀ ਕਰਤਾ ਸਤਿਗੁਰ ਸਾਵਣ, ਜਨਮ ਮਰਨ ਨਾ ਰੂਪ ਵਟਾਈਆ। ਸ੍ਰੀ ਭਗਵਾਨ ਸਤਿਗੁਰ ਸਾਵਣ, ਜੁਗਾ ਜੁਗੰਤ ਵੇਸ ਵਟਾਈਆ। ਪਾਰਬ੍ਰਹਮ ਸਤਿਗੁਰ ਸਾਵਣ, ਬ੍ਰਹਮ ਲੇਖਾ ਦਏ ਸਮਝਾਈਆ। ਅਗੰਮ ਅਥਾਹ ਸਤਿਗੁਰ ਧਾਰ ਸਾਵਣ, ਨਿਰਵੈਰ ਨਿਰਾਕਾਰ ਨਿਰੰਕਾਰ ਬੇਪਰਵਾਹੀਆ। ਸਚਖੰਡ ਨਿਵਾਸੀ ਸਤਿਗੁਰ ਸਾਵਣ, ਸਤਿ ਸਤਿਵੰਤ ਨੂਰ ਅਲਾਹੀਆ। ਮੁਕਾਮੇ ਹੱਕ ਸਤਿਗੁਰ ਸਾਵਣ, ਦਰਗਾਹ ਸਾਚੀ ਸੋਭਾ ਪਾਈਆ। ਥਿਰ ਘਰ ਖੇਲ ਸਤਿਗੁਰ ਸਾਵਣ, ਮਹੱਲ ਅਟਲ ਉਚ ਮੁਨਾਰ ਕਰੇ ਰੁਸ਼ਨਾਈਆ। ਵਿਸ਼ਨ ਬ੍ਰਹਮਾ ਸ਼ਿਵ ਪਿਆਰ ਸਤਿਗੁਰ ਸਾਵਣ, ਸਤਿ ਸਤਿ ਦਏ ਮਾਣ ਵਡਿਆਈਆ। ਤ੍ਰੈਗੁਣ ਮਾਇਆ ਪੰਜ ਤੱਤ ਖੇਲ ਰਚਨਾ ਸਤਿਗੁਰ ਸਾਵਣ, ਤਨ ਵਜੂਦ ਸੋਭਾ ਪਾਈਆ। ਅੰਮ੍ਰਿਤ ਰਸ ਨਿਝਰ ਧਾਰ ਸਤਿਗੁਰ ਸਾਵਣ, ਬੂੰਦ ਸਵਾਂਤੀ ਅਗੰਮ ਟਪਕਾਈਆ। ਸ਼ਬਦ ਧੁੰਨ ਨਾਦ ਅਨਹਦ ਰਾਗ ਸਤਿਗੁਰ ਸਾਵਣ, ਅਨਰਾਗੀ ਰਾਗ ਜਣਾਈਆ। ਜੋਤੀ ਜੋਤ ਪ੍ਰਕਾਸ਼ ਸਤਿਗੁਰ ਸਾਵਣ, ਨੂਰ ਨੂਰ ਨੂਰ ਅਖਵਾਈਆ। ਸੁਰਤ ਸ਼ਬਦ ਦਾ ਵਿਹਾਰ ਸਤਿਗੁਰ ਸਾਵਣ, ਆਤਮ ਪਰਮਾਤਮ ਜੋੜ ਜੁੜਾਈਆ। ਸਾਧ ਸੰਤ ਸਤਿ ਸਰੂਪ ਸਤਿ ਨਿਰਾਕਾਰ ਸਾਕਾਰ ਸਤਿਗੁਰ ਸਾਵਣ, ਸਰਗੁਣ ਆਪਣਾ ਰੰਗ ਰੰਗਾਈਆ। ਸ੍ਰਿਸ਼ਟੀ ਦ੍ਰਿਸ਼ਟੀ ਦਾ ਆਧਾਰ ਸਤਿਗੁਰ

❋

❋

ਸਾਵਣ, ਸ੍ਰਿਸ਼ਟੀ ਮੇਲਾ ਸਹਿਜ ਸੁਭਾਈਆ। ਚਾਰ ਵਰਨ ਸਾਕਾਰ ਸਤਿਗੁਰ ਸਾਵਣ, ਛੱਤ੍ਰੀ ਬ੍ਰਾਹਮਣ ਸ਼ੂਦਰ ਵੈਸ਼ ਮੇਲ ਮਿਲਾਈਆ। ਕਾਮ ਕਰੋਧ ਲੋਭ ਮੋਹ ਹੰਕਾਰ ਨਿਵਾਰ ਸਤਿਗੁਰ ਸਾਵਣ, ਆਸ਼ਾ ਤ੍ਰਿਸ਼ਨਾ ਕੂੜੀ ਕਿਰਿਆ ਡੇਰਾ ਢਾਹੀਆ। ਚਾਰ ਕੁੰਟ ਦਹਿ ਦਿਸ਼ਾ ਜੋਤੀ ਨੂਰ ਉਜਿਆਰ ਸਤਿਗੁਰ ਸਾਵਣ, ਕਿਰਪਾਨਿਧ ਗੁਣ ਨਿਧਾਨ ਵਡਿਆਈਆ। ਪੰਚ ਸ਼ਬਦ ਦਾ ਪਿਆਰ ਸਤਿਗੁਰ ਸਾਵਣ, ਸ਼ਬਦੀ ਸ਼ਬਦ ਸ਼ਬਦ ਵਿਚੋਂ ਪ੍ਰਗਟਾਈਆ। ਰਸਨਾ ਜਿਹਵਾ ਬੱਤੀ ਦੰਦ ਜੈਕਾਰ ਸਤਿਗੁਰ ਸਾਵਣ, ਢੋਲੇ ਗੀਤ ਰਾਗ ਨਾਦ ਸ਼ਨਵਾਈਆ। ਮਹੱਲ ਅਟਲ ਉਚ ਮੀਨਾਰ ਸਾਢੇ ਤਿੰਨ ਹੱਥ ਕਾਅਬਾ ਸਤਿਗੁਰ ਸਾਵਣ, ਮਹਿਬੂਬ ਮੁਹੱਬਤ ਵਾਲਾ ਨਜ਼ਰੀ ਆਈਆ। ਸਚ ਪੈਗ਼ੰਬਰ ਨਬੀ ਰਸੂਲ ਪਕੜਨ ਵਾਲਾ ਦਾਮਨ ਸਤਿਗੁਰ ਸਾਵਣ, ਸਹਿਜ ਸਹਿਜ ਸੁਖਦਾਈਆ । ਸੋ ਸਤਿਗੁਰ ਸਾਵਣ ਜੋ ਦਇਆ ਕਮਾਵੇ ਪਤਤ ਪਾਵਨ, ਪਤਤਾਂ ਪੁਨੀਤ ਦਏ ਕਰਾਈਆ। ਮਿਹਰ ਨਿਗਾਹ ਨਾਲ ਤਾਰੇ ਜੀਵ ਜਹਾਨਨ, ਜਹਾਲਤ ਅੰਦਰੋਂ ਬਾਹਰ ਕਢਾਈਆ। ਸਤਿ ਧਰਮ ਦਾ ਦੱਸ ਨਿਸ਼ਾਨਨ, ਨਿਸ਼ਾਨਾ ਮਨ ਕਲਪਣਾ ਦਏ ਗਵਾਈਆ। ਅੰਤਰ ਦੇ ਕੇ ਬ੍ਰਹਮ ਗਿਆਨਨ, ਬੁੱਧ ਬਿਬੇਕ ਦਏ ਬਣਾਈਆ। ਆਪਣਾ ਆਪ ਗੁਰਮੁਖ ਜਾਣਨ, ਜਿਨ੍ਹਾਂ ਉਪਰ ਆਪਣੀ ਦਇਆ ਕਮਾਈਆ। ਨਿਜਾਨੰਦ ਵਿਚ ਪਰਮਾਨੰਦ ਮਾਣਨ, ਜਗਤ ਸੁਖ ਨਾ ਕੋਇ ਵਡਿਆਈਆ। ਨੂਰ ਜੋਤ ਪ੍ਰਕਾਸ਼ ਤੱਕਣ ਉਪਰ ਅਸਮਾਨਨ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਪੰਧ ਮੁਕਾਈਆ। ਜਿਧਰ ਵੇਖਣ ਉਧਰ ਸਾਹਿਬ ਸਤਿਗੁਰ ਸ੍ਰੀ ਭਗਵਾਨਨ, ਪਤਿਪਰਮੇਸ਼ਵਰ ਨਜ਼ਰੀ ਆਈਆ। ਸੋ ਸਤਿਗੁਰ ਅਗੰਮਾ ਸ਼ਬਦ ਜਿਸ ਨੂੰ ਕਹਿੰਦੇ ਧੁਰ ਦਾ ਸਾਵਣ, ਅੰਮ੍ਰਿਤ ਮੇਘ ਅਗੰਮ ਅਥਾਹ ਬਰਸਾਈਆ। ਜਿਸ ਸਾਵਣ ਨਾਲ ਸਭ ਦਾ ਹੋਵੇ ਨਹਾਵਣ, ਦੁਰਮਤ ਮੈਲ ਤਨ ਵਜੂਦ ਗਵਾਈਆ। ਓਹ ਸਾਵਣ ਸਤਿਗੁਰ ਮੁਰਸ਼ਦ ਕਾਮਲ, ਮੁਰੀਦਾਂ ਹੋਏ ਸਹਾਈਆ। ਜਿਸ ਨੂੰ ਬੁੱਧੀ ਵਾਲਾ ਸਮਝੇ ਨਾ ਕੋਈ ਆਲਮ, ਅਨਭਵ ਦ੍ਰਿਸ਼ਟੀ ਅੰਦਰ ਨਜ਼ਰੀ ਆਈਆ। ਮਿਹਰਵਾਨ ਮਿਹਰਵਾਨ ਮਿਹਰਵਾਨ ਕਦੇ ਨਾ ਬਣੇ ਜ਼ਾਲਮ, ਜ਼ੁਲਮ ਸਿਤਮ ਜਗਤ ਡੇਰਾ ਢਾਹੀਆ। ਸ਼ਬਦ ਅਗੰਮੀ ਧਾਰ ਲੇਖਾ ਲਿਖੇ ਕ਼ਲਮ ਸਿਆਹੀ ਕਾਲਮ, ਕਾਲਮ ਦੀਨ ਦੁਨੀ ਵਾਲਾ ਬਣਾਈਆ। ਜਿਨ੍ਹਾਂ ਫੜਾਏ ਆਪਣਾ ਦਾਮਨ, ਦਾਮਨਗੀਰ ਆਪ ਹੋ ਜਾਈਆ। ਸਚਖੰਡ ਦਾ ਬਣ ਕੇ ਜ਼ਾਮਨ, ਸ਼ਬਦ ਬਿਬਾਣੇ ਵਿਚ ਟਿਕਾਈਆ। ਸਚ ਦਵਾਰੇ ਬਿਠਾ ਕੇ ਆਪਣੇ ਸਾਮਨ੍ਹ, ਜੋਤੀ ਜੋਤ ਵਿਚ ਮਿਲਾਈਆ। ਜਿਸ ਦਾ ਭੇਵ ਵਿਦਿਆ ਵਾਲਾ ਜਾਣੇ ਨਾ ਕੋਇ ਬ੍ਰਾਹਮਣ, ਗ੍ਰੰਥਾਂ ਸ਼ਾਸਤਰਾਂ ਵਿਚੋਂ ਹੱਥ ਕਿਸੇ ਨਾ ਆਈਆ। ਗੁਰਮੁਖਾਂ ਵਿਚੋਂ ਕੱਢ ਕੇ ਜਾਏ ਤ੍ਰੈਗੁਣ ਮਾਇਆ ਅਗਨੀ ਤਾਮਨ, ਤਾਮਸ ਗਿਆ ਮੁਕਾਈਆ। ਜਿਸ ਨੂੰ ਜੁਗ ਚੌਕੜੀ ਵੇਖਣ ਜੀਵ ਜਹਾਨਨ, ਸੋ ਰੂਪ ਅਨੂਪ ਦਰਸਾਈਆ। ਜਿਸ ਦੀ ਸਿਫ਼ਤ ਕਰਦੇ ਸ਼ਰਅ ਸ਼ਰੀਅਤ ਵੇਦ ਪੁਰਾਨਨ, ਰਸਨਾ ਜਿਹਵਾ ਬੱਤੀ ਦੰਦ ਢੋਲੇ ਸੋਹਲੇ ਗਾਵਣ, ਗੀਤ ਅਗੰਮ ਅਥਾਹੀਆ। ਸੋ ਸਾਵਣ ਜਿਸ ਦਾ ਆਦਿ ਜੁਗਾਦੀ ਇਕੋ ਨਾਮਨ, ਨਾਮ ਨਿਧਾਨਾ ਸ੍ਰੀ ਭਗਵਾਨਾ ਨੌਜਵਾਨਾ ਮਰਦ ਮਰਦਾਨਾ, ਇਕੋ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਤਿਗੁਰ ਸ਼ਬਦ ਸਾਵਣ, ਸ਼ਬਦ ਗੁਰੂ ਗੁਰ ਸਾਵਣ, ਸਾਵਣ ਸ਼ਬਦ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਜ਼ਿਮੀਂ ਅਸਮਾਨ ਲੱਖ ਚੁਰਾਸੀ ਜੀਵ ਜੰਤ ਚਾਰੇ ਖਾਣੀ ਅੰਡਜ ਜੇਰਜ ਉਤਭੁਜ ਸੇਤਜ ਚਾਰੇ ਬਾਣੀ ਦਾ ਮਾਲਕ, ਖ਼ਲਕ ਦਾ ਖ਼ਾਲਕ, ਪ੍ਰਿਤਪਾਲਕ ਆਤਮਾ ਦਾ ਸਾਲਸ, ਸਾਹਿਬ ਸਤਿਗੁਰ ਆਪਣਾ ਖੇਲ ਆਪ ਵਖਾਈਆ।

❋

❋

੧੬ ਚੇਤ ਸ਼ਹਿਨਸ਼ਾਹੀ ਸੰਮਤ ੫ ਸੁਰਿੰਦਰ ਕੌਰ ਦੇ ਨਵਿਤ ਹਰਿ ਭਗਤ ਦਵਾਰ ਦਿੱਲੀ

ਚੇਤ ਕਹੇ ਮੇਰਾ ਦਿਵਸ ਸੋਲਾਂ, ਸੋਲਾਂ ਕਲ ਨਾ ਕੋਇ ਵਡਿਆਈਆ। ਮੈਂ ਭੇਵ ਖੁਲ੍ਹਾਵਾਂ ਪਰਦਾ ਓਹਲਾ, ਦੂਈ ਦਵੈਤ ਰਹੇ ਨਾ ਰਾਈਆ। ਧੁਰ ਸੰਦੇਸ਼ਾ ਗਾਵਾਂ ਢੋਲਾ, ਅਗੰਮੀ ਰਾਗ ਅਲਾਈਆ। ਸਚ ਸੰਦੇਸ਼ਾ ਦੱਸਾਂ ਬੋਲਾ, ਅਨਬੋਲਤ ਰਾਗ ਸੁਣਾਈਆ । ਓਏ ਜਨ ਭਗਤੋ ਪ੍ਰਭ ਬਦਲ ਕੇ ਆ ਗਿਆ ਆਪਣਾ ਚੋਲਾ, ਚੋਲੀ ਆਪਣੇ ਰੰਗ ਰੰਗਾਈਆ। ਸਚ ਦਵਾਰਾ ਏਕਾ ਖੋਲ੍ਹਾ, ਏਕੰਕਾਰ ਦਇਆ ਕਮਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਪਾਵੇ ਰੌਲਾ, ਹਾਹਾਕਾਰ ਵਿਚ ਦੁਹਾਈਆ। ਫਿਰੀ ਦਰੋਹੀ ਉਪਰ ਧੌਲਾ, ਧਰਨੀ ਨੈਣਾਂ ਨੀਰ ਵਹਾਈਆ। ਲੱਭਿਆਂ ਕਿਸੇ ਹੱਥ ਨਾ ਆਏ ਮੌਲਾ, ਮੌਲਵੀ ਮੁੱਲਾਂ ਦੇਣ ਦੁਹਾਈਆ। ਗੁਰ ਅਵਤਾਰ ਪੈਗ਼ੰਬਰਾਂ ਪੂਰਾ ਕਰੇ ਕੌਲਾ, ਕੌਲ ਇਕ਼ਰਾਰ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸੋਲਾਂ ਚੇਤ ਕਹੇ ਮੈਂ ਵੇਖਿਆ ਸੁਲਹਕੁਲ, ਸਾਹਿਬ ਸਵਾਮੀ ਨਜ਼ਰੀ ਆਈਆ। ਜੋ ਦੇਵੇ ਨਾਮ ਅਗੰਮ ਅਨਮੁੱਲ, ਕਰਤਾ ਕ਼ੀਮਤ ਨਾ ਕੋਇ ਰਖਾਈਆ। ਬੈਠਾ ਰਹੇ ਅਡੁੱਲ, ਸਚ ਸਿੰਘਾਸਣ ਡੇਰਾ ਲਾਈਆ। ਆਦਿ ਜੁਗਾਦਿ ਸਦਾ ਅਨਭੁੱਲ, ਜੁਗ ਚੌਕੜੀ ਭੁੱਲ ਕਦੇ ਨਾ ਜਾਈਆ। ਮਾਇਆ ਮਮਤਾ ਵਿਚ ਨਾ ਜਾਏ ਰੁਲ, ਕੂੜੀ ਕਿਰਿਆ ਨਾ ਵੰਡ ਵੰਡਾਈਆ। ਸੋ ਪ੍ਰਗਟ ਹੋ ਕੇ ਉਪਰ ਧੌਲ, ਧਰਨੀ ਧਰਤ ਧਵਲ ਖੋਜ ਖੁਜਾਈਆ। ਪੂਰਾ ਕਰੇ ਪਿੱਛੇ ਕੀਤਾ ਕੌਲ, ਇਕ਼ਰਾਰ ਆਪਣਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਹੁਕਮ ਇਕ ਵਰਤਾਈਆ। ਸੋਲਾਂ ਚੇਤ ਕਹੇ ਮੈਂ ਆਇਆ ਲੋਕਮਾਤ, ਮਤਾ ਪ੍ਰਭ ਦੇ ਨਾਲ ਪਕਾਈਆ। ਬੇਨੰਤੀ ਵਿਚ ਕੀਤੀ ਅਰਦਾਸ, ਨਮਸਤੇ ਕਹਿ ਕੇ ਸੀਸ ਝੁਕਾਈਆ। ਕਿਰਪਾ ਕਰ ਮੇਰੇ ਅਬਿਨਾਸ਼, ਪ੍ਰਭੂ ਸਰਨ ਤੇਰੀ ਸਰਨਾਈਆ। ਕੂੜੀ ਕਿਰਿਆ ਮੇਟ ਅੰਧੇਰੀ ਰਾਤ, ਸਤਿਜੁਗ ਚੰਦ ਚਮਕਾਈਆ। ਤੂੰ ਮੇਰਾ ਮੈਂ ਤੇਰਾ ਹੋਵੇ ਗਾਥ, ਦੂਸਰ ਅਵਰ ਨਾ ਕੋਇ ਪੜ੍ਹਾਈਆ। ਭੇਵ ਅਭੇਦਾ ਖੋਲ੍ਹਣਾ ਸਾਚ, ਕੂੜ ਕਲਪਣਾ ਦੇਣੀ ਮੁਕਾਈਆ। ਲੂੰ ਲੂੰ ਅੰਦਰ ਜਾਣਾ ਰਾਚ, ਰਚਨਾ ਆਪਣੀ ਦੇਣੀ ਵਖਾਈਆ। ਲੇਖੇ ਲੌਣਾ ਕਾਇਆ ਮਾਟੀ ਕਾਚ, ਕੰਚਨ ਗੜ੍ਹ ਸੁਹਾਈਆ। ਤ੍ਰੈਗੁਣ ਲੱਗੇ ਮੂਲ ਨਾ ਆਂਚ, ਅਗਨੀ ਤੱਤ ਨਾ ਕੋਇ ਤਪਾਈਆ। ਆਤਮ ਪਰਮਾਤਮ ਬਣੀ ਰਹੇ ਸਾਂਝ, ਸਗਲਾ ਸੰਗ ਨਿਭਾਈਆ। ਚਾਰ ਕੁੰਟ ਦਿਸੇ ਭਾਜ, ਦੀਨ ਦੁਨੀ ਰਹੀ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਵੱਜੇ ਵਧਾਈਆ। ਸੋਲਾਂ ਚੇਤ ਕਹੇ ਮੈਂ ਆਇਆ ਮਾਤਲੋਕ, ਮਤਾ ਪ੍ਰਭ ਦੇ ਨਾਲ ਪਕਾਈਆ। ਮੇਰਾ ਇਕੋ ਨਾਮ ਸਲੋਕ, ਸੋਹਲਾ ਅਵਰ ਨਾ ਕੋਇ ਜਣਾਈਆ। ਜੀਵ ਜੰਤ ਨਾ ਸਕੇ ਰੋਕ, ਅੱਗੇ ਹੋ ਨਾ ਕੋਇ ਉਲਟਾਈਆ। ਜਗਤ ਕਲਪਣਾ ਵਿਚ ਦੇਵੇ ਕੋਈ ਨਾ ਦੋਸ਼, ਨਿਰਦੋਸ਼ੀ ਹੋ ਕੇ ਸੋਭਾ ਪਾਈਆ। ਬੁੱਧੀ ਵਾਲਾ ਸੋਚੇ ਕੋਈ ਨਾ ਸੋਚ, ਸਮਝ ਵਿਚ ਸਮਝ ਨਾ ਕੋਇ ਰਖਾਈਆ। ਨਿਜ ਨੇਤਰ ਆਸਾ ਪੂਰੀ ਕਰੇ ਨਾ ਕੋਈ ਲੋਚ, ਲੋਚਨ ਸਕੇ ਨਾ ਕੋਇ ਉਠਾਈਆ। ਆਤਮ ਬ੍ਰਹਮ ਮਾਣੇ ਕੋਈ ਨਾ ਮੌਜ, ਮਜਲਸ ਭਗਤਾਂ ਨਾਲ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਜੋਗ, ਜੁਗੀਸ਼ਰ ਹੋ ਕੇ ਫੋਲ ਫੁਲਾਈਆ। ਸੋਲਾਂ ਚੇਤ ਕਹੇ ਮੈਂ ਅੱਧੋਂ ਟੱਪਾ, ਟੱਪਾ ਦਿਆਂ ਜਣਾਈਆ। ਪੁਰਖ ਅਕਾਲ ਨਾਲ ਨਾਤਾ ਹੋਇਆ ਪੱਕਾ, ਪੱਕੀ

❋

❋

ਲਈ ਪਕਾਈਆ। ਖੇਲ ਵੇਖਣਾ ਬੂਰਾ ਕੱਕਾ, ਨਿਰਗੁਣ ਨੂਰ ਜ਼ਹੂਰ ਕਰ ਰੁਸ਼ਨਾਈਆ। ਮੁਹੰਮਦ ਰਹੇ ਕੋਈ ਨਾ ਸਕਾ, ਸਾਜਣ ਮੇਲ ਨਾ ਕੋਇ ਕਰਾਈਆ। ਫਿਰੇ ਦਰੋਹੀ ਮਦੀਨਾ ਮੱਕਾ, ਕਾਅਬੇ ਰਹੇ ਕੁਰਲਾਈਆ। ਪਿਆਰ ਰਿਹਾ ਨਾ ਭਾਈ ਭੈਣ ਸੱਕਾ, ਸੱਜਣ ਸੰਗ ਨਾ ਕੋਇ ਰਖਾਈਆ। ਚੇਤ ਕਹੇ ਮੈਂ ਦੀਨ ਦੁਨੀ ਵੇਖਾਂ ਅੱਖਾਂ, ਅੱਖਾਂ ਵਾਲਿਓ ਖੋਜ ਖੁਜਾਈਆ। ਦੀਨ ਦਿਆਲੇ ਪੁਰਖ ਅਕਾਲੇ ਦੱਸਾਂ, ਸੰਦੇਸ਼ਾ ਇਕ ਜਣਾਈਆ । ਦੋਏ ਜੋੜ ਕੇ ਹੱਥਾਂ, ਸੀਸ ਜਗਦੀਸ਼ ਦਿਆਂ ਨਿਵਾਈਆ। ਪੁਰਖ ਅਕਾਲ ਮੈਂ ਤੇਰਾ ਨਿੱਕਾ ਜਿਹਾ ਬੱਚਾ, ਨੰਨ੍ਹਾਂ ਤੇਰਾ ਰੂਪ ਨਜ਼ਰੀ ਆਈਆ। ਤੂੰ ਸਰਬ ਕਲਾ ਸਮਰਥਾ, ਬੇਪ੍ਰਵਾਹ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਝਗੜਾ ਮੁਕਾ ਦੇ ਤੱਤ ਅੱਠਾਂ, ਨੌ ਦਰ ਦਵਾਰ ਦਾ ਲੇਖਾ ਦੇਣਾ ਮੁਕਾਈਆ।

੧੭ ਚੇਤ ਸ਼ਹਿਨਸ਼ਾਹੀ ਸੰਮਤ ੫ ਰਤਨ ਸਿੰਘ ਦੇ ਪ੍ਰਸ਼ਾਦ ਕਰਾਉਣ ਤੇ ਧੀਰ ਪੁਰ ਦਿੱਲੀ

ਧਰਨੀ ਕਹੇ ਮੈਂ ਆਦਿ ਜੁਗਾਦਿ ਘੁੰਮਦੀ, ਘੁੰਮਣਘੇਰੀ ਵਿਚ ਦੁਹਾਈਆ। ਜੁਗ ਜੁਗ ਗੁਰ ਅਵਤਾਰ ਪੈਗ਼ੰਬਰਾਂ ਚਰਨ ਚੁੰਮਦੀ, ਆਪਣੀ ਖ਼ੁਸ਼ੀ ਬਣਾਈਆ। ਖੇਲ ਤੱਕਦੀ ਰਹੀ ਰਿਖ ਮੁਨ ਦੀ, ਪੈਗ਼ੰਬਰਾਂ ਧਿਆਨ ਜਣਾਈਆ। ਆਵਾਜ਼ ਸੁਣਦੀ ਰਹੀ ਅਗੰਮੀ ਧੁਨ ਦੀ, ਸ਼ਬਦ ਨਾਦ ਸ਼ਨਵਾਈਆ। ਖੇਲ ਤੱਕਦੀ ਰਹੀ ਨਿਰਗੁਣ ਧਾਰ ਕੁਨ ਦੀ, ਕੁੱਲ ਮਾਲਕ ਵੇਖ ਵਖਾਈਆ । ਭਾਵਨਾ ਜਾਣਦੀ ਰਹੀ ਰਸਨਾ ਬੁੱਲ ਦੀ, ਰਸਨਾ ਨਾਲ ਸਿਫ਼ਤ ਸਾਲਾਹੀਆ। ਜਗਤ ਕੂੜ ਕਲਪਣਾ ਵੇਖਦੀ ਰਹੀ ਝੁਲਦੀ, ਮਾਇਆ ਮਮਤਾ ਸੰਗ ਰਖਾਈਆ। ਨਜ਼ਾਰਾ ਤੱਕਦੀ ਰਹੀ ਥਿਤਾਂ ਵਾਲੀ ਕੁੱਲ ਦੀ, ਸਤਿਜੁਗ ਤਰੇਤਾ ਦੁਆਪਰ ਕਲਜੁਗ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਰੰਗ ਆਪ ਰੰਗਾਈਆ । ਧਰਨੀ ਕਹੇ ਮੈਂ ਜੁਗ ਚੌਕੜੀ ਲਾਵਾਂ ਚੱਕਰ, ਦਿਵਸ ਰੈਣ ਆਪਣਾ ਪੰਧ ਮੁਕਾਈਆ। ਮੈਂ ਰਹਿੰਦੀ ਵਿਚ ਸਤਰ, ਮੇਰਾ ਪਰਦਾ ਨਾ ਕੋਇ ਲਾਹੀਆ। ਮੇਰੇ ਅੰਤਰ ਇਕੋ ਸਧਰ, ਆਸਾ ਦਿਆਂ ਜਣਾਈਆ। ਸਤਿਜੁਗ ਤ੍ਰੇਤਾ ਦੁਆਪਰ ਵੇਂਹਦੀ ਰਹੀ ਗ਼ਦਰ, ਕਲਜੁਗ ਕੂੜ ਕਿਰਿਆ ਰਹੀ ਕੁਰਲਾਈਆ। ਕਵਣ ਵੇਲਾ ਪ੍ਰਭ ਸਾਹਿਬ ਸਵਾਮੀ ਅੰਤਰਜਾਮੀ ਸ੍ਰਿਸ਼ਟੀ ਦ੍ਰਿਸ਼ਟੀ ਕਰੇ ਪੱਧਰ, ਊਚ ਨੀਚ ਵੰਡ ਨਾ ਕੋਇ ਵੰਡਾਈਆ। ਸਚਖੰਡ ਨਿਵਾਸੀ ਕਰੇ ਅਦਲ, ਇਨਸਾਫ਼ ਇਕੋ ਇਕ ਦ੍ਰਿੜਾਈਆ। ਛੁਰੀ ਸ਼ਰਅ ਰਹਿਣ ਨਾ ਦੇਵੇ ਕਸਾਈ ਧਰਮ ਧਾਰ ਕਰੇ ਨਾ ਕ਼ਤਲ, ਕ਼ਾਤਲ ਮਕ਼ਤੂਲ ਲੇਖਾ ਦਏ ਮੁਕਾਈਆ। ਸਚ ਦਵਾਰਾ ਏਕੰਕਾਰਾ ਮਾਨਸ ਜ਼ਾਤੀ ਦੱਸੇ ਵਤਨ, ਬੇਵਤਨਾਂ ਪਰਦਾ ਆਪ ਉਠਾਈਆ। ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਸਭ ਦੀ ਲੱਜਿਆ ਆਵੇ ਰੱਖਣ, ਸਤਿ ਸਰੂਪੀ ਸ਼ਾਹੋ ਭੂਪੀ ਆਪਣਾ ਫੇਰਾ ਪਾਈਆ। ਸਾਚਾ ਮਾਰਗ ਦੋ ਜਹਾਨਾਂ ਨੌਜਵਾਨਾ ਮਰਦ ਮਰਦਾਨਾ ਆਵੇ ਦੱਸਣ, ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਇਸ਼ਟ ਇਕੋ ਇਕ ਸੁਹਾਈਆ। ਲੇਖਾ ਜਾਣੇ ਉੱਤਰ ਪੂਰਬ ਪੱਛਮ ਦੱਖਣ, ਦਹਿ ਦਿਸ਼ਾ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਸੰਦੇਸ਼ਾ ਇਕੋ ਇਕ ਸੁਣਾਈਆ। ਧਰਨੀ ਕਹੇ ਮੈਂ ਆਦਿ ਜੁਗਾਦਿ ਰਹੀ ਭੌਂਦੀ, ਭਾਵਨਾ ਇਕੋ ਇਕ ਰਖਾਈਆ। ਜੁਗ ਚੌਕੜੀ ਮੂਲ ਨਾ ਸੌਂਦੀ, ਆਸਾ

❋

❋

ਆਲਸ ਨਿੰਦਰਾ ਨਾ ਕੋਇ ਰਖਾਈਆ। ਤੂੰਹੀ ਤੂੰਹੀ ਢੋਲਾ ਗੌਂਦੀ, ਪ੍ਰਭ ਤੇਰੀ ਓਟ ਤਕਾਈਆ। ਸਿਫ਼ਤ ਕਰਾਂ ਤੇਰੇ ਨਾਉਂ ਦੀ, ਨਰ ਨਿਰੰਕਾਰ ਤੇਰੀ ਸਰਨਾਈਆ। ਕਲਜੁਗ ਅੰਤਮ ਖੇਲ ਵੇਖੋ ਮੈਂ ਹਉਂ ਦੀ, ਜਗਤ ਹੰਗਤਾ ਗੜ੍ਹ ਵੇਖ ਵਖਾਈਆ। ਹੰਸ ਬੁੱਧੀ ਸਭ ਦੀ ਹੋਈ ਕਾਉਂ ਦੀ, ਕਾਗ ਵਾਂਗ ਕੁਰਲਾਈਆ। ਸ਼ਾਂਤੀ ਰਹੇ ਨਾ ਕਿਸੇ ਗੁਰ ਅਵਤਾਰ ਪੈਗ਼ੰਬਰ ਛਾਉਂ ਦੀ, ਅਗਨੀ ਤੱਤ ਨਾ ਕੋਇ ਬੁਝਾਈਆ । ਵਡਿਆਈ ਰਹੀ ਨਾ ਪੰਜ ਤੱਤ ਕਾਇਆ ਗਾਉਂ ਦੀ, ਕਾਇਆ ਖੇੜਾ ਅਗਨੀ ਤੱਤ ਨਾ ਕੋਇ ਬੁਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਤੇਰੇ ਅਲਖ ਜਗਾਈਆ। ਧਰਨੀ ਕਹੇ ਆ ਪ੍ਰਭ ਮੇਰੇ ਮਾਲਕ, ਮੇਰੀ ਅੰਤਰ ਇਕ ਦੁਹਾਈਆ। ਭੱਜ ਭੱਜ ਥੱਕੀ ਖ਼ਲਕ ਦੇ ਖ਼ਾਲਕ, ਜੁਗ ਚੌਕੜੀ ਪੰਧ ਨਾ ਕੋਇ ਮੁਕਾਈਆ। ਦੀਨ ਦੁਨੀ ਦੀ ਨਿੰਦਰਾ ਲਾਹ ਆਲਸ, ਗ਼ਫ਼ਲਤ ਵਿਚ ਰਹਿਣ ਕੋਇ ਨਾ ਪਾਈਆ। ਆਤਮ ਪਰਮਾਤਮ ਬਣ ਸਾਲਸ, ਸਚ ਸਵਾਮੀ ਆਪਣਾ ਰੰਗ ਰੰਗਾਈਆ । ਚਾਰ ਵਰਨ ਅਠਾਰਾਂ ਬਰਨ ਨਿਰੰਤਰ ਕਰ ਖ਼ਾਲਸ, ਸਤਿ ਸਰੂਪ ਸ਼ਾਹੋ ਭੂਪ ਧੁਰ ਦਾ ਰੰਗ ਰੰਗਾਈਆ। ਮਨ ਕਲਪਣਾ ਕੂੜੀ ਕਿਰਿਆ ਤ੍ਰੈਗੁਣ ਮੇਟ ਆਤਸ਼, ਤਨ ਵਜੂਦ ਨਾ ਕੋਇ ਜਲਾਈਆ। ਦੀਨ ਮਜ਼੍ਹਬ ਜ਼ਾਤ ਪਾਤ ਜੋ ਕਰੇ ਸਾਜ਼ਸ਼, ਲੇਖਾ ਸਭ ਦਾ ਦੇ ਚੁਕਾਈਆ। ਤੇਰੇ ਅੱਗੇ ਮੇਰੀ ਨਿਵਾਜ਼ਸ਼, ਨੇਤਰ ਰੋ ਰੋ ਦਿਆਂ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕੂੜ ਕਲਪਣਾ ਵਿਕਾਰ ਬੁੱਧੀ ਮੇਟ ਰਾਖਸ਼, ਰਖਸ਼ਿਸ਼ ਹੋ ਕੇ ਵੇਖ ਵਖਾਈਆ। ਧਰਨੀ ਕਹੇ ਪ੍ਰਭੂ ਮੈਂ ਚਾਰ ਕੁੰਟ ਭੱਜੀ ਨੱਠੀ, ਦਿਵਸ ਰੈਣ ਪੰਧ ਮੁਕਾਈਆ। ਸਾਚੀ ਦਿਸੀ ਕੋਈ ਨਾ ਹੱਟੀ, ਦਵਾਰਾ ਧਰਮ ਨਾ ਕੋਇ ਸਹਾਈਆ। ਗੁਰ ਅਵਤਾਰ ਪੈਗ਼ੰਬਰ ਜੋ ਦੱਸ ਕੇ ਗਏ ਪੱਟੀ, ਅੱਖਰਾਂ ਵਾਲੀ ਜਗਤ ਪੜ੍ਹਾਈਆ। ਮਾਣ ਜਣਾ ਕੇ ਗਏ ਅੱਠ ਸੱਠੀ, ਗੁਰਦਰ ਮੰਦਰ ਮਸਜਿਦ ਸ਼ਿਵਦਵਾਲੇ ਮਠ ਰੰਗ ਰੰਗਾਈਆ। ਰਸਨਾ ਜਿਹਵਾ ਬੱਤੀ ਦੰਦ ਸਿਫ਼ਤ ਸਾਲਾਹ ਕਲਮੇ ਗਏ ਰਟੀ, ਰੱਟਾ ਦੀਨ ਦੁਨੀ ਵਿਚ ਪਾਈਆ। ਲੱਖ ਚੁਰਾਸੀ ਡੋਰ ਕਿਸੇ ਨਾ ਕਟੀ, ਆਵਣ ਜਾਵਣ ਗੇੜ ਨਾ ਕੋਇ ਮੁਕਾਈਆ। ਮਨ ਕਲਪਣਾ ਹੋਈ ਕਿਸੇ ਨਾ ਠੰਡੀ, ਅਗਨੀ ਅੱਗ ਨਾ ਕੋਇ ਬੁਝਾਈਆ। ਜਿਧਰ ਤੱਕਾਂ ਆਤਮਾ ਸਭ ਦੀ ਦਿਸਦੀ ਰੰਡੀ, ਕੰਤ ਸੁਹਾਗ ਨਾ ਕੋਇ ਹੰਢਾਈਆ । ਤੇਰੀ ਮਾਨਵ ਜ਼ਾਤੀ ਫਿਰਦੀ ਦੀਨਾਂ ਮਜ਼੍ਹਬਾਂ ਵਾਲੀ ਡੰਡੀ, ਰਹਿਬਰ ਤੇਰਾ ਰਾਹ ਨਜ਼ਰ ਕਿਸੇ ਨਾ ਆਈਆ। ਹਦੂਦਾਂ ਅੰਦਰ ਲੱਗੀ ਪਾਬੰਦੀ, ਸ਼ਰਅ ਜ਼ੰਜੀਰ ਨਾ ਕੋਇ ਕਟਾਈਆ। ਨਿਜ ਨੇਤਰ ਲੋਚਣ ਨੈਣ ਹੋਈ ਅੰਧੀ, ਸਤਿ ਨੂਰ ਨਾ ਕੋਇ ਰੁਸ਼ਨਾਈਆ। ਧਰਨੀ ਕਹੇ ਪ੍ਰਭੂ ਤੇਰੇ ਨਾਮ ਦੀ ਵੰਡ ਮੈਨੂੰ ਲਗਦੀ ਨਹੀਂ ਚੰਗੀ, ਚਾਰੋਂ ਕੁੰਟ ਦਿਆਂ ਦੁਹਾਈਆ। ਤੂੰ ਆਤਮਾ ਦਾ ਪਰਮਾਤਮਾ ਬ੍ਰਹਮ ਦਾ ਪਾਰਬ੍ਰਹਮ ਸੰਗੀ, ਸੱਜਣ ਸਾਕ ਇਕ ਅਖਵਾਈਆ। ਤੇਰੀ ਦਰਗਾਹ ਸਾਚੀ ਸਚ ਮੁਕਾਮ ਸਚਖੰਡ ਦਵਾਰ ਭਿੂਮਕਾ ਚੰਗੀ, ਜਿਥੇ ਨਿਰਗੁਣ ਨੂਰ ਜੋਤ ਡਗਮਗਾਈਆ। ਨਾ ਕੋਈ ਭੇਖੀ ਨਾ ਪਾਖੰਡੀ, ਮਜ਼੍ਹਬਾਂ ਵਾਲੀ ਨਾ ਕੋਇ ਵਡਿਆਈਆ। ਕਿਰਪਾ ਕਰ ਸੂਰੇ ਸਰਬੰਗੀ, ਸ਼ਹਿਨਸ਼ਾਹ ਤੇਰੀ ਓਟ ਤਕਾਈਆ। ਤੇਰਾ ਸੁਤ ਦੁਲਾਰਾ ਜੋਧਾ ਸ਼ਬਦ ਸੂਰਬੀਰ ਬਹਾਦਰ ਜੰਗੀ, ਜੰਗਜੂ ਇਕੋ ਨਜ਼ਰੀ ਆਈਆ। ਸਦੀ ਚੌਧਵੀ ਅੰਤ ਅਖ਼ੀਰ ਬੇਨਜ਼ੀਰ ਮੇਰੀ ਕੱਟ ਦੇ ਤੰਗੀ, ਤੰਗਦਸਤ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰਗਾਹ ਸਾਚੀ ਸਚਖੰਡ ਦਵਾਰੇ ਦਰ ਠਾਂਡੇ ਅਲਖ ਜਗਾਈਆ। ਧਰਨੀ ਕਹੇ ਪ੍ਰਭੂ ਤੇਰੇ ਨਾਮ ਦਾ ਵੱਜੇ ਡੰਕ, ਰਾਓ ਰੰਕਾਂ ਦੇ ਸੁਣਾਈਆ।

❋

❋

ਤੇਰਾ ਸੁਹਾਵੇ ਇਕੋ ਬੰਕ, ਦੂਜਾ ਰਹਿਣ ਕੋਇ ਨਾ ਪਾਈਆ। ਪਰਦਾ ਉਹਲਾ ਲਾਹ ਦੇ ਜੀਵ ਜੰਤ, ਸਾਧ ਸੰਤ ਕਰ ਰੁਸ਼ਨਾਈਆ। ਤੇਰੀ ਮਹਿੰਮਾ ਸਦਾ ਅਗਣਤ, ਗੁਰ ਅਵਤਾਰ ਪੈਗ਼ੰਬਰ ਕਹਿਣ ਕੋਇ ਨਾ ਪਾਈਆ। ਕਲਜੁਗ ਗੜ੍ਹ ਤੋੜ ਹਉਮੇ ਹੰਗਤ, ਹੰ ਬ੍ਰਹਮ ਦੇ ਦ੍ਰਿੜਾਈਆ। ਚਾਰ ਵਰਨ ਅਠਾਰਾਂ ਬਰਨ ਬਣਾ ਧੁਰ ਦੀ ਸੰਗਤ, ਸੰਤ ਸੁਹੇਲੇ ਆਪਣੇ ਘਰ ਵਸਾਈਆ। ਬੋਧ ਅਗਾਧਾ ਇਕੋ ਬਣ ਪੰਡਤ, ਧੁਰ ਦੀ ਵਿਦਿਆ ਦੇ ਜਣਾਈਆ। ਲਹਿਣਾ ਦੇਣਾ ਚੁਕੇ ਉਤਭੁਜ ਸੇਤਜ ਜੇਰਜ ਅੰਡਜ, ਚਾਰੇ ਖਾਣੀ ਲੇਖਾ ਦੇ ਮੁਕਾਈਆ। ਧਰਨੀ ਕਹੇ ਮੇਰੇ ਕੋਲ ਜੁਗ ਚੌਕੜੀ ਦੀ ਤੇਰੀ ਸਨਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਚ ਦਵਾਰ ਏਕੰਕਾਰ ਇਕੋ ਆਸ ਰਖਾਈਆ। ਧਰਨੀ ਕਹੇ ਗੁਰ ਅਵਤਾਰ ਪੈਗ਼ੰਬਰ ਤੱਕਣ ਤੇਰਾ ਸਹਾਰਾ, ਸਚ ਤੇਰੀ ਸਰਨਾਈਆ । ਤੈਨੂੰ ਕਹਿ ਕੇ ਗਏ ਕਲਕੀ ਅਵਤਾਰਾ, ਕਲ ਕਾਤੀ ਲੇਖਾ ਦੇਣਾ ਮੁਕਾਈਆ। ਅਮਾਮ ਅਮਾਮਾ ਬਣ ਸਿਕਦਾਰਾ, ਹੁਕਮ ਧੁਰ ਦਾ ਇਕ ਮਨਾਈਆ। ਚਾਰੋਂ ਕੁੰਟ ਮੇਟ ਅੰਧਿਆਰਾ, ਨਿਰਗੁਣ ਨੂਰ ਕਰ ਰੁਸ਼ਨਾਈਆ। ਤੇਰਾ ਚਰਨ ਕਵਲ ਇਕ ਸਹਾਰਾ, ਦੂਜੀ ਓਟ ਨਾ ਕੋਇ ਤਕਾਈਆ। ਮਿਹਰਵਾਨ ਮਹਿਬੂਬ ਮੁਹੱਬਤ ਵਿਚ ਕਰ ਪਿਆਰਾ, ਆਤਮ ਪਰਮਾਤਮ ਜੋੜ ਜੁੜਾਈਆ। ਤੇਰਾ ਨਾਦ ਸ਼ਬਦ ਧੁਨਕਾਰਾ, ਅਗੰਮੀ ਨਾਦ ਦੇਣਾ ਜਣਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਤੇਰਾ ਹੋਵੇ ਜੈਕਾਰਾ, ਇਕੋ ਢੋਲਾ ਇਕੋ ਗੀਤ ਰਸਨਾ ਜਿਹਵਾ ਸਾਰੇ ਗਾਈਆ। ਤੂੰ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਆਦਿ ਜੁਗਾਦੀ ਪਰਵਰਦਿਗਾਰਾ, ਮਹਿਬੂਬ ਮੁਹੱਬਤ ਵਿਚ ਤੇਰੀ ਵਡਿਆਈਆ। ਲੇਖਾ ਜਾਣੇ ਧੁਰ ਦਰਬਾਰਾ, ਦਰਗਾਹ ਸਾਚੀ ਸੋਭਾ ਪਾਈਆ। ਮੈਂ ਜੁਗ ਜੁਗ ਭੱਜੀ ਨੱਠੀ ਥੱਕੀ ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖਿਆ ਵਾਰੋ ਵਾਰਾ, ਅਨਕ ਕਲਧਾਰੀ ਤੇਰੀ ਸੇਵ ਕਮਾਈਆ। ਗੁਰ ਅਵਤਾਰ ਪੈਗ਼ੰਬਰ ਮਾਤ ਵਿਚੋਂ ਜਾ ਕੇ ਫੇਰ ਆਇਆ ਨਾ ਕੋਇ ਦੁਬਾਰਾ, ਮੁਰੀਦਾਂ ਸਿੱਖਾਂ ਸਾਰ ਕਿਸੇ ਨਾ ਪਾਈਆ। ਮੈਂ ਵੇਖਦੀ ਰਹੀ ਜੁਗ ਚਾਰਾ, ਚੌਕੜੀ ਆਪਣੀ ਅੱਖ ਖੁਲ੍ਹਾਈਆ। ਕਲਜੁਗ ਅੰਤ ਸ੍ਰੀ ਭਗਵੰਤ ਰੋਵਾਂ ਜ਼ਾਰੋ ਜ਼ਾਰਾ, ਨੇਤਰ ਰੋਵਾਂ ਦਿਆਂ ਦੁਹਾਈਆ। ਸਾਹਿਬ ਸੁਲਤਾਨੇ ਸ੍ਰੀ ਭਗਵਾਨੇ ਸ੍ਰਿਸ਼ਟੀ ਵੇਖ ਆਪਣਾ ਸੰਸਾਰਾ, ਦ੍ਰਿਸ਼ਟੀ ਅੰਦਰ ਫੋਲ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਆਸ ਰਖਾਈਆ। ਪੁਰਖ ਅਕਾਲ ਕਹੇ ਸੁਣ ਧਰਨੀ ਧਰਤ, ਧਵਲ ਦਿਆਂ ਜਣਾਈਆ। ਮੇਰੀ ਗੁਰ ਅਵਤਾਰ ਪੈਗ਼ੰਬਰਾਂ ਨਾਲ ਪੂਰੀ ਹੋਈ ਸ਼ਰਤ, ਸ਼ਰਅ ਸ਼ਰੀਅਤ ਦਿਆਂ ਬਦਲਾਈਆ। ਨਿਰਗੁਣ ਧਾਰ ਆਵਾਂ ਪਰਤ, ਪਤਿਪਰਮੇਸ਼ਵਰ ਰੂਪ ਵਟਾਈਆ। ਲਹਿਣਾ ਦੇਣਾ ਪੂਰਾ ਕਰਾਂ ਅਰਸ਼, ਅਰਸ਼ੀ ਪ੍ਰੀਤਮ ਹੋ ਕੇ ਖੋਜ ਖੁਜਾਈਆ। ਤੇਰੇ ਉਤੇ ਕਰਾਂ ਤਰਸ, ਰਹਿਮਤ ਹੱਕ ਕਮਾਈਆ। ਅੰਮ੍ਰਿਤ ਮੇਘ ਦੇਵਾਂ ਬਰਸ, ਚਰਨੋਦਕ ਤੇਰੇ ਮੁਖ ਛੁਹਾਈਆ। ਸ਼ਰਅ ਛੁਰੀ ਰਹੇ ਨਾ ਕਰਦ, ਦੀਨਾਂ ਮਜ਼੍ਹਬਾਂ ਡੇਰਾ ਢਾਹੀਆ। ਸਭ ਦੀ ਮਨਜ਼ੂਰ ਕਰਾਂ ਅਰਜ਼, ਆਰਜ਼ੂ ਆਪਣੇ ਵਿਚ ਛੁਪਾਈਆ। ਸਾਚੇ ਨਾਮ ਦੀ ਦੱਸਾਂ ਤਰਜ਼, ਗੀਤ ਨਾਦ ਕ਼ਲਮਾ ਇਕੋ ਇਕ ਸੁਣਾਈਆ। ਗ਼ਰੀਬ ਨਿਮਾਣਿਆਂ ਵੰਡਾਂ ਦਰਦ, ਦੁਖੀਆਂ ਆਪਣੀ ਗੋਦ ਬਹਾਈਆ। ਜੋਧਾ ਸੂਰਬੀਰ ਮਰਦਾਨਾ ਬਣ ਕੇ ਮਰਦ, ਵੇਖਾਂ ਥਾਉਂ ਥਾਈਂਆ। ਇਹ ਖੇਲ ਹੋਣਾ ਅਸਚਰਜ, ਜਗਤ ਬੁੱਧੀ ਸਮਝ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚੀ ਸਿਖਿਆ ਇਕ ਸਮਝਾਈਆ। ਪੁਰਖ ਅਕਾਲ ਕਹੇ ਧਰਨੀ ਸਾਚੀ

❋

❋

ਸਿਖਿਆ ਸੁਣ ਲੈ ਜਗਤ, ਜਗਜੀਵਣ ਦਾਤਾ ਦਏ ਦ੍ਰਿੜਾਈਆ। ਚੁਰਾਸੀ ਵਿਚੋਂ ਮਾਨਵ ਜ਼ਾਤੀ ਵਿਚੋਂ ਹਰਿਜਨ ਵੇਖ ਮੇਰੇ ਭਗਤ, ਗੁਰਮੁਖ ਸੋਹਣੇ ਸੋਭਾ ਪਾਈਆ। ਜਿਨ੍ਹਾਂ ਇਸ਼ਟ ਮੇਰਾ ਮੰਨਿਆ ਫ਼ਕ਼ਤ, ਬਾਕੀ ਝਗੜੇ ਦਿਤੇ ਮੁਕਾਈਆ। ਮੇਰਾ ਨੂਰ ਤੱਕਣ ਅਗੰਮੀ ਧਾਰ ਅਰਸ਼, ਆਸ਼ਾ ਸਭ ਦੀ ਪੂਰ ਕਰਾਈਆ। ਜੋਤੀ ਜਾਮਾ ਪਾ ਕੇ ਦੇਵਾਂ ਦਰਸ, ਨੂਰ ਨੁਰਾਨਾ ਡਗਮਗਾਈਆ। ਜੁਗ ਚੌਕੜੀ ਗੁਰ ਅਵਤਾਰ ਪੈਗ਼ੰਬਰਾਂ ਪੂਰੀ ਕਰਾਂ ਗ਼ਰਜ਼, ਗਹਿਰ ਗੰਭੀਰ ਹੋ ਕੇ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਧੁਰ ਦਾ ਵਰ, ਸਚ ਸੰਦੇਸ਼ਾ ਇਕ ਸੁਣਾਈਆ। ਪੁਰਖ ਅਕਾਲ ਕਹੇ ਧਰਨੀ ਸਚ ਦਵਾਰਾ ਧੁਰ ਦਾ ਖੋਲ੍ਹਾਂ, ਸਚਖੰਡ ਨਿਵਾਸੀ ਰਿਹਾ ਸੁਣਾਈਆ। ਚਾਰ ਵਰਨਾਂ ਅਠਾਰਾਂ ਬਰਨਾਂ ਦੱਸ ਕੇ ਇਕੋ ਬੋਲਾ, ਧੁਰ ਸੰਦੇਸ਼ਾ ਦਿਤਾ ਸਮਝਾਈਆ। ਆਤਮ ਪਰਮਾਤਮ ਬਣ ਕੇ ਤੋਲਾ, ਲੱਖ ਚੁਰਾਸੀ ਰਿਹਾ ਤੁਲਾਈਆ। ਸਚ ਦਵਾਰਾ ਇਕੋ ਖੋਲ੍ਹਾ, ਸਤਿਜੁਗ ਸਾਚਾ ਰਾਹ ਦਰਸਾਈਆ। ਨਿਰਗੁਣ ਧਾਰ ਹੋ ਕੇ ਮੌਲਾ, ਜੋਤੀ ਜਾਤਾ ਹੋ ਕੇ ਵੇਸ ਵਟਾਈਆ। ਜਨ ਭਗਤਾਂ ਅੰਦਰ ਚੁਕਾ ਕੇ ਉਹਲਾ, ਪਰਦਾ ਦਿਤਾ ਉਠਾਈਆ। ਚਾਰ ਕੁੰਟ ਦਹਿ ਦਿਸ਼ਾ ਮੇਰੇ ਉਤੇ ਪੈਣਾ ਰੌਲਾ, ਹਾਹਾਕਾਰ ਕਰੇ ਲੋਕਾਈਆ। ਸਵਾਧਾਨ ਹੋ ਜਾ ਧੌਲਾ, ਧੌਲ ਦਿਆਂ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਹੁਕਮ ਇਕ ਵਰਤਾਈਆ। ਪੁਰਖ ਅਕਾਲ ਕਹੇ ਧਰਨੀ ਹੋ ਜਾ ਸਵਾਧਾਨ, ਸਚ ਦਿਆਂ ਸਮਝਾਈਆ। ਕਰੇ ਖੇਲ ਸ੍ਰੀ ਭਗਵਾਨ, ਭਗਵਨ ਆਪਣਾ ਹੁਕਮ ਵਰਤਾਈਆ। ਜਗਤ ਸ਼ਰਅ ਬਣੇ ਸ਼ੈਤਾਨ, ਸਤਿ ਧਰਮ ਨਾ ਕੋਇ ਰਖਾਈਆ। ਕੂੜੀ ਕਿਰਿਆ ਉਠਣਾ ਤੁਫ਼ਾਨ, ਸਚ ਸੁਚ ਦਏ ਰੁੜ੍ਹਾਈਆ। ਵਿਦਵਾਨਾਂ ਰਹੇ ਨਾ ਕੋਇ ਗਿਆਨ, ਬੁੱਧੀ ਵਿਚ ਨਾ ਕੋਇ ਵਡਿਆਈਆ। ਚਾਰੋਂ ਕੁੰਟ ਯੁੱਧ ਹੋਵੇ ਘਮਸਾਨ, ਅੱਗੇ ਹੋ ਨਾ ਕੋਇ ਅਟਕਾਈਆ। ਤੂੰ ਖ਼ੁਸ਼ੀਆਂ ਨਾਲ ਗਾਵੀਂ ਗਾਨ, ਗੀਤ ਗੋਬਿੰਦ ਅਲਾਈਆ। ਪ੍ਰਭੂ ਕਿਰਪਾ ਕੀਤੀ ਮਹਾਨ, ਮਿਹਰ ਨਜ਼ਰ ਇਕ ਉਠਾਈਆ। ਗੁਰ ਅਵਤਾਰ ਪੈਗ਼ੰਬਰਾਂ ਵਾਅਦਾ ਪੂਰਾ ਕਰੇ ਜਹਾਨ, ਕੌਲ ਇਕ਼ਰਾਰ ਵੇਖੇ ਚਾਈਂ ਚਾਈਂਆ। ਮਾਇਆ ਮਮਤਾ ਦਾ ਮੇਟ ਨਿਸ਼ਾਨ, ਸਤਿ ਧਰਮ ਨਿਸ਼ਾਨਾ ਦਏ ਝੁਲਾਈਆ। ਨਵ ਸੱਤ ਸਾਰੇ ਇਕੋ ਢੋਲਾ ਗਾਣ, ਇਕੋ ਨਾਮ ਧਿਆਈਆ। ਧਰਨੀ ਧਰਤ ਧਵਲ ਧੌਲ ਤੈਨੂੰ ਕਰਨਾ ਪਏ ਪਰਵਾਨ, ਪਰਵਾਨਗੀ ਵਿਚ ਸੀਸ ਦੇਣਾ ਝੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੇ ਰੰਗ ਰੰਗਾਈਆ। ਧਰਨੀ ਕਹੇ ਪ੍ਰਭੂ ਮੈਂ ਭਾਣਾ ਤੇਰਾ ਜਰਦੀ, ਸਦ ਭਾਣੇ ਵਿਚ ਸਮਾਈਆ। ਜੁਗ ਚੌਕੜੀ ਸ੍ਰਿਸ਼ਟੀ ਜੰਮਦੀ ਮਰਦੀ, ਇਹ ਤੇਰੀ ਬੇਪਰਵਾਹੀਆ, ਮੈਂ ਖ਼ਬਰ ਦੱਸਾਂ ਤੇਰੇ ਘਰ ਦੀ, ਗ੍ਰਹਿ ਮੰਦਰ ਫੋਲ ਫੁਲਾਈਆ। ਕੀ ਧਾਰ ਤੇਰੀ ਨਰਾਇਣ ਨਰ ਦੀ, ਨਰ ਨਿਰੰਕਾਰ ਦੇਣਾ ਦ੍ਰਿੜਾਈਆ। ਜਿਹੜੀ ਆਤਮਾ ਤੈਨੂੰ ਵਰਦੀ, ਨਾਤਾ ਜਗਤ ਨਾਲੋਂ ਤੁੜਾਈਆ। ਤੇਰੀ ਯਾਦ ਵਿਚ ਤੇਰਾ ਢੋਲਾ ਪੜ੍ਹਦੀ, ਤੂੰ ਮੇਰਾ ਮੈਂ ਤੇਰਾ ਰਹੀ ਗਾਈਆ। ਸਚ ਦੱਸ ਉਹ ਕਵਣ ਦਵਾਰੇ ਖੜ੍ਹਦੀ, ਗ੍ਰਹਿ ਕਵਣ ਡੇਰਾ ਲਾਈਆ । ਪੁਰਖ ਅਕਾਲ ਕਹੇ ਧਰਨੀ ਉਹ ਸਚ ਦਵਾਰਾ ਮੱਲਦੀ, ਦਰਗਾਹ ਸਾਚੀ ਸੋਭਾ ਪਾਈਆ। ਜਨ ਭਗਤਾਂ ਆਤਮਾ ਸਦਾ ਮੇਰੇ ਵਿਚ ਰਲਦੀ, ਚੁਰਾਸੀ ਵਿਚ ਨਾ ਕੋਇ ਭਵਾਈਆ। ਅਟਕਨ ਰਹੇ ਨਾ ਜਲ ਥਲ ਦੀ, ਮਹੀਅਲ ਵੰਡ ਨਾ ਕੋਇ ਵੰਡਾਈਆ। ਜੁਗ ਚੌਕੜੀ ਕਿਸੇ ਨੂੰ ਖ਼ਬਰ ਨਹੀਂ ਰਹੀ ਕੀ ਖੇਲ ਹੋਣੀ ਕਲਜੁਗ ਕਲ ਦੀ, ਹਰਿ ਕਲਾ ਕੀ ਵਰਤਾਈਆ। ਸਾਰੇ ਵਡਿਆਈ

❋

❋

ਚਾਹੁੰਦੇ ਬਲ ਬਲ ਦੀ, ਸਿਫ਼ਤਾਂ ਵਿਚ ਸਿਫ਼ਤੀ ਸਿਫ਼ਤ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਭੇਵ ਅਭੇਦਾ ਦਏ ਖੁਲ੍ਹਾਈਆ। ਧਰਨੀ ਜਿਸ ਨੇ ਗਾਇਆ ਸੋਹੰ ਗੀਤ, ਇਕ ਨਾਮ ਵਡਿਆਈਆ। ਛੱਡ ਗਏ ਮੰਦਰ ਮਸੀਤ, ਕਾਅਬਿਆਂ ਪੰਧ ਮੁਕਾਈਆ। ਸ੍ਰਿਸ਼ਟੀ ਵਿਚੋਂ ਹੋ ਅਤੀਤ, ਤ੍ਰੈਗੁਣ ਡੇਰਾ ਢਾਹੀਆ। ਇਕੋ ਪ੍ਰਭ ਦੀ ਕਰਨ ਪ੍ਰੀਤ, ਦੂਜਾ ਇਸ਼ਟ ਨਾ ਕੋਇ ਮਨਾਈਆ। ਓਨ੍ਹਾਂ ਕਰਾਂ ਠਾਂਡੇ ਸੀਤ, ਅਗਨੀ ਤੱਤ ਨਾ ਕੋਇ ਤਪਾਈਆ। ਓਨ੍ਹਾਂ ਦਾ ਨਾ ਜਨਮ ਨਾ ਕਰਮ ਨਾ ਕੋਈ ਦੀਨ ਦੁਨੀ ਵਾਲਾ ਨਸੀਬ, ਸੰਸਾਰੀ ਵੰਡ ਨਾ ਕੋਇ ਵੰਡਾਈਆ। ਆਸਾ ਮਨਸਾ ਪੂਰੀ ਕਰ ਉਮੀਦ, ਦਰ ਘਰ ਸਾਚੇ ਦਿਆਂ ਟਿਕਾਈਆ। ਉਹ ਗੁਰਮੁਖ ਸੰਤ ਸੁਹੇਲੇ ਉਹ ਜਨ ਭਗਤ ਮੇਰੇ ਨਾਮ ਦੇ ਸਦਾ ਸ਼ਹੀਦ, ਸ਼ਹਾਦਤ ਇਕੋ ਘਰ ਭੁਗਤਾਈਆ। ਅੰਤ ਕਰਾਂ ਆਪ ਤਸਦੀਕ਼, ਦੂਸਰ ਲੋੜ ਰਹੇ ਨਾ ਰਾਈਆ। ਸਦਾ ਸਦਾ ਸਦ ਸਚਖੰਡ ਬਣ ਵਸਨੀਕ, ਸਚ ਦਵਾਰੇ ਆਸਣ ਲਾਈਆ। ਜਿਥੇ ਨਜ਼ਰ ਨਾ ਆਵੇ ਕੋਈ ਸ਼ਰੀਕ, ਲਾਸ਼ਰੀਕ ਇਕੋ ਸੋਭਾ ਪਾਈਆ। ਜਿਸ ਦੇ ਵਿਚ ਹੱਕ ਤੌਫ਼ੀਕ਼, ਧੁਰ ਦਾ ਮਾਲਕ ਨਜ਼ਰੀ ਆਈਆ। ਭਗਤ ਆਤਮਾ ਕਦੇ ਨਾ ਹੋਵੇ ਪਲੀਤ, ਪੱਤਤ ਪੁਨੀਤ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਝਗੜਾ ਰਹਿਣ ਨਾ ਦੇਵੇ ਊਚ ਨੀਚ, ਨੀਚ ਊਚ ਇਕੋ ਰੰਗ ਰੰਗਾਈਆ।

੧੮ ਚੇਤ ਸ਼ਹਿਨਸ਼ਾਹੀ ਸੰਮਤ ੫ ਅਵਤਾਰ ਸਿੰਘ ਦੇ ਗ੍ਰਹਿ ਲਾਇਨ ੨੫੭-੯ ਸ਼ਾਸਤਰੀ ਨਗਰ ਕਾਨਪੁਰ

ਧਰਨੀ ਕਹੇ ਪ੍ਰਭ ਚਾਰ ਕੁੰਟ ਸ੍ਰਿਸ਼ਟੀ ਦੁਖੀ, ਦੁਖੀਆਂ ਦਰਦ ਨਾ ਕੋਇ ਮਿਟਾਈਆ। ਗ਼ਫ਼ਲਤ ਵਿਚ ਗਹਿਰੀ ਨੀਂਦ ਸੁੱਤੀ, ਸੁਰਤੀ ਸ਼ਬਦ ਨਾ ਕੋਇ ਜਗਾਈਆ। ਮਨ ਕਲਪਣਾ ਵਿਚ ਭੁੱਖੀ, ਤ੍ਰਿਸ਼ਨਾ ਤ੍ਰਿਪਤ ਨਾ ਕੋਇ ਕਰਾਈਆ। ਤੇਰਾ ਨਾਮ ਖ਼ੈਰ ਪਏ ਨਾ ਮੁੱਠੀ, ਖ਼ਾਲੀ ਝੋਲੀ ਨਾ ਕੋਇ ਭਰਾਈਆ। ਮੈਂ ਵੇਖਿਆ ਚਾਰੇ ਗੁੱਠੀਂ, ਉੱਤਰ ਪੂਰਬ ਪੱਛਮ ਦੱਖਣ ਫੋਲ ਫੁਲਾਈਆ। ਅੰਤਰ ਆਤਮ ਲੱਗੀ ਕਿਸੇ ਨਾ ਰੁਚੀ, ਸਤਿ ਸਤਿ ਨਾ ਕੋਇ ਸਮਾਈਆ। ਮਨਸਾ ਹੋਏ ਕਿਸੇ ਨਾ ਸੁੱਚੀ, ਦੁਰਮਤ ਮੈਲ ਨਾ ਕੋਇ ਧਵਾਈਆ। ਸਭ ਦੀ ਚੋਗ ਜਗਤ ਨਖੁੱਟੀ, ਵਸਤ ਅਮੁੱਲ ਨਾ ਕੋਇ ਵਰਤਾਈਆ। ਪ੍ਰੀਤਮ ਪ੍ਰੀਤੀ ਤੇਰੇ ਨਾਲੋਂ ਤੁੱਟੀ, ਆਤਮ ਪਰਮਾਤਮ ਜੋੜ ਨਾ ਕੋਇ ਜੁੜਾਈਆ। ਅੰਤ ਵਾਤ ਕਿਸੇ ਨਾ ਪੁੱਛੀ, ਪੁਸ਼ਤ ਪੁਨਾਹ ਹੱਥ ਨਾ ਕੋਇ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਧਰਨੀ ਕਹੇ ਪ੍ਰਭ ਦੁਨੀਆ ਚਾਰ ਕੁੰਟ ਕਰੇ ਵਰਲਾਪ, ਸਾਂਤਕ ਸਤਿ ਨਾ ਕੋਇ ਕਰਾਈਆ। ਕੂੜੀ ਕਿਰਿਆ ਵਧਿਆ ਪਾਪ, ਪਤਤ ਪੁਨੀਤ ਨਾ ਕੋਇ ਬਣਾਈਆ। ਆਤਮ ਬ੍ਰਹਮ ਕੋਇ ਨਾ ਜਾਪ, ਰਸਨਾ ਜਿਹਵਾ ਸਿਫ਼ਤ ਸਾਲਾਹੀਆ। ਤ੍ਰੈਗੁਣ ਮੇਟੇ ਕੋਈ ਨਾ ਤਾਪ, ਅਗਨੀ ਤੱਤ ਨਾ ਕੋਇ ਬੁਝਾਈਆ। ਨਜ਼ਰ ਆਏ ਨਾ ਆਪਾ ਆਪ, ਦੂਈ ਦਵੈਤ ਪਰਦਾ ਨਾ ਕੋਇ ਉਠਾਈਆ। ਸੁਰਤ ਸ਼ਬਦ ਨਾ ਬਣੇ ਸਾਥ, ਨਿਰਤ ਨੈਣ ਨਾ ਕੋਇ ਖੁਲ੍ਹਾਈਆ। ਸਾਚੀ ਗਾਏ ਕੋਇ ਨਾ ਗਾਥ, ਨਾਦੀ ਧੁਨ ਨਾ ਕੋਇ ਸ਼ਨਵਾਈਆ। ਕਿਰਪਾ ਕਰ ਪੁਰਖ ਸਮਰਾਥ, ਸਾਹਿਬ ਤੇਰੀ ਵਡਿਆਈਆ।

❋

❋

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਚਖੰਡ ਸਾਚੇ ਮੰਗ ਮੰਗਾਈਆ। ਧਰਨੀ ਕਹੇ ਪ੍ਰਭ ਦੀਨ ਦੁਨੀ ਦੀ ਵੇਖੀ ਹਾਲਤ, ਹਾਏ ਹਾਏ ਕਰ ਸੁਣਾਈਆ। ਸਾਚੀ ਕਰੇ ਨਾ ਕੋਇ ਅਦਾਲਤ, ਇਨਸਾਫ਼ ਹੱਕ ਨਾ ਕੋਇ ਕਮਾਈਆ। ਮਨੂਆ ਮਨ ਕਰੇ ਬਗ਼ਾਵਤ, ਚਾਰ ਕੁੰਟ ਰਿਹਾ ਕੁਰਲਾਈਆ । ਸਾਚਾ ਨਾਮ ਕਰੇ ਨਾ ਕੋਇ ਸਖ਼ਾਵਤ, ਝੋਲੀ ਹੱਕ ਨਾ ਕੋਇ ਭਰਾਈਆ। ਦੀਨ ਮਜ਼੍ਹਬ ਮੇਟੇ ਨਾ ਕੋਇ ਅਦਾਵਤ, ਝਗੜਾ ਦੂਈ ਨਾ ਕੋਇ ਤਜਾਈਆ। ਤੇਰਾ ਕਲਮਾ ਨਾ ਲੱਭੇ ਨਿਆਮਤ, ਰਸਨਾ ਰਸ ਨਾ ਕੋਇ ਚਖਾਈਆ। ਸਦੀ ਚੌਧਵੀਂ ਸਭ ਉਤੇ ਔਂਦੀ ਦਿਸੇ ਕਿਆਮਤ, ਕਲਮੇ ਵਾਲੇ ਰਹੇ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਆਸ ਰਖਾਈਆ। ਧਰਨੀ ਕਹੇ ਪ੍ਰਭ ਦੀਨ ਦੁਨੀ ਸੁਣ ਪੁਕਾਰ, ਨੇਤਰ ਰੋ ਰੋ ਨੀਰ ਵਹਾਈਆ। ਚਾਰੋਂ ਕੁੰਟ ਧੂੰਆਂਧਾਰ, ਸਾਚਾ ਚੰਦ ਨਾ ਕੋਇ ਚਮਕਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਆਈ ਹਾਰ, ਹਿਰਦੇ ਹਰਿ ਨਾ ਕੋਇ ਵਸਾਈਆ। ਮਨੂਆ ਕਰੇ ਨਾ ਕੋਇ ਗ੍ਰਿਫ਼ਤਾਰ, ਸ਼ਬਦੀ ਤੰਦ ਨਾ ਕੋਇ ਬੰਧਾਈਆ। ਮਿੱਤਰ ਰਿਹਾ ਨਾ ਕੋਇ ਮੁਰਾਰ, ਸੱਜਣ ਸੰਗ ਨਾ ਕੋਇ ਰਖਾਈਆ।ਦਰ ਤੇਰੇ ਦੋਏ ਜੋੜ ਕਰਾਂ ਨਿਮਸਕਾਰ, ਡੰਡਾਵਤ ਬੰਦਨਾ ਵਿਚ ਸੀਸ ਝੁਕਾਈਆ। ਨਿਗਾਹ ਮਾਰ ਸੱਚੀ ਸਰਕਾਰ, ਸ਼ਾਹ ਪਾਤਸ਼ਾਹ ਤੇਰੀ ਓਟ ਰਖਾਈਆ। ਕਲਜੁਗ ਕੂੜੀ ਕਿਰਿਆ ਤੋੜ ਗੜ੍ਹ ਹੰਕਾਰ, ਹਉਮੇ ਹੰਗਤਾ ਦੇ ਗਵਾਈਆ। ਆਤਮ ਬ੍ਰਹਮ ਹੋਏ ਵਿਚਾਰ, ਬ੍ਰਹਮ ਵਿਦਿਆ ਇਕ ਪੜ੍ਹਾਈਆ। ਸਚ ਦਵਾਰਾ ਏਕੰਕਾਰਾ ਦੇ ਵਖਾਲ, ਦਰਗਾਹ ਸਾਚੀ ਇਕ ਸੁਹਾਈਆ । ਜਿਥੇ ਵਸਣ ਸ਼ਾਹ ਕੰਗਾਲ, ਊਚ ਨੀਚ ਨਾ ਵੰਡ ਵੰਡਾਈਆ। ਤੇਰਾ ਨੂਰੀ ਹੋਏ ਜਮਾਲ, ਜਾਗਰਤ ਜੋਤ ਡਗਮਗਾਈਆ। ਸਭ ਦਾ ਹੱਲ ਕਰ ਸਵਾਲ, ਦਰ ਤੇਰੇ ਮੰਗ ਮੰਗਾਈਆ। ਸਦੀ ਚੌਧਵੀਂ ਹੋਏ ਜ਼ਵਾਲ, ਲੇਖਾ ਅਵਰ ਰਹੇ ਨਾ ਰਾਈਆ। ਗੁਰ ਅਵਤਾਰ ਪੈਗ਼ੰਬਰ ਮੰਗਣ ਦਾਨ, ਦਰ ਠਾਂਡੇ ਝੋਲੀ ਡਾਹੀਆ। ਕਿਰਪਾ ਕਰ ਸ੍ਰੀ ਭਗਵਾਨ, ਪੁਰਖ ਅਬਿਨਾਸ਼ੀ ਤੇਰੀ ਬੇਪ੍ਰਵਾਹੀਆ। ਕਲਜੁਗ ਕੂੜ ਮੇਟ ਨਿਸ਼ਾਨ, ਨਿਸ਼ਾਨਾ ਧਰਮ ਇਕ ਝੁਲਾਈਆ। ਜੀਵ ਜੰਤ ਸਾਧ ਸੰਤ ਤੇਰਾ ਢੋਲਾ ਗਾਣ, ਕਲਮਾ ਨਾਮ ਇਕ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਚ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਧਰਨੀ ਕਹੇ ਮੈਂ ਰੋ ਰੋ ਥੱਕੀ, ਅੰਤਮ ਦਿਆਂ ਦੁਹਾਈਆ। ਕਿਰਪਾ ਕਰ ਕਮਲਾਪਤੀ, ਪਤਿਪਰਮੇਸ਼ਵਰ ਵੇਖ ਵਖਾਈਆ। ਸਤਿ ਧਰਮ ਦੀ ਧਾਰ ਰਹੀ ਕੋਈ ਨਾ ਸਖ਼ੀ, ਕਾਹਨ ਘਨੱਈਆ ਨਜ਼ਰ ਕੋਇ ਨਾ ਆਈਆ। ਤੇਰੇ ਪ੍ਰੇਮ ਦੀ ਭੁੱਲੀ ਸਭ ਨੂੰ ਪੱਟੀ, ਪਟਨੇ ਵਾਲਾ ਦਏ ਗਵਾਹੀਆ। ਚਾਰ ਵਰਨਾਂ ਖ਼ਾਲੀ ਹੱਟੀ, ਵਣਜ ਸਚ ਨਾ ਕੋਇ ਕਰਾਈਆ। ਮੈਂ ਦਹਿ ਦਿਸ਼ਾ ਫਿਰਾਂ ਨੱਠੀ, ਉਚੀ ਕੂਕ ਕੂਕ ਸੁਣਾਈਆ। ਕਿਰਪਾ ਕਰ ਪੁਰਖ ਸਮਰਥੀ, ਸਮਰਥ ਤੇਰੀ ਵਡਿਆਈਆ। ਗੁਰ ਅਵਤਾਰ ਪੈਗ਼ੰਬਰਾਂ ਨਾਲ ਜੋ ਕੀਤੀ ਪੱਕੀ, ਵਾਅਦੇ ਵੇਖ ਥਾਉਂ ਥਾਈਂਆ। ਅੱਗੇ ਫ਼ਰਕ ਪਵੇ ਨਾ ਰਤੀ, ਰਹਿਬਰ ਹੋ ਕੇ ਹੋ ਸਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਵਾਹਵਾ ਤੇਰੀ ਬੇਪਰਵਾਹੀਆ। ਧਰਨੀ ਕਹੇ ਮੈਂ ਵੇਖਿਆ ਚਾਰ ਚੁਫੇਰਾ, ਬਿਨ ਅੱਖਾਂ ਦਿਆਂ ਦ੍ਰਿੜਾਈਆ। ਕਿਸੇ ਅੰਦਰ ਦਿਸੇ ਨਾ ਚਾਓ ਘਨੇਰਾ, ਘਨਈਆ ਮਿਲਣ ਕੋਇ ਨਾ ਆਈਆ। ਮਨ ਮਮਤਾ ਪਿਆ ਝੇੜਾ, ਝਗੜਾ ਸਕੇ ਨਾ ਕੋਇ ਮਿਟਾਈਆ। ਲੱਖ ਚੁਰਾਸੀ

❋

❋

ਮੁਕੇ ਨਾ ਗੇੜਾ, ਆਵਣ ਜਾਵਣ ਫੰਦ ਨਾ ਕੋਇ ਕਟਾਈਆ। ਭੇਵ ਖੁਲ੍ਹੇ ਨਾ ਤੇਰਾ ਮੇਰਾ, ਆਤਮ ਪਰਮਾਤਮ ਜੋੜ ਨਾ ਕੋਇ ਜੁੜਾਈਆ। ਕਿਰਪਾ ਕਰ ਸਾਹਿਬ ਸੁਲਤਾਨ ਮਿਹਰਵਾਨ ਕਰ ਮਿਹਰਾ, ਮਹਿਬੂਬ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਸੀਸ ਨਿਵਾਈਆ। ਧਰਨੀ ਕਹੇ ਪ੍ਰਭ ਗੁਰ ਅਵਤਾਰ ਪੈਗ਼ੰਬਰ ਵਖਾਵਣ ਵਾਲੇ ਵਸੀਅਤ, ਵਸਲ ਯਾਰ ਦੇਣਾ ਕਰਾਈਆ। ਤੇਰੇ ਕੋਲ ਸਰਬ ਅਸਲੀਅਤ, ਅਸਲ ਪਰਦਾ ਦੇਣਾ ਉਠਾਈਆ। ਮੈਂ ਚਾਹੁੰਦੀ ਸਭ ਦੀ ਸਾਂਝੀ ਕਰ ਵਲਦੀਅਤ, ਪਿਤਾ ਪੁਰਖ ਅਕਾਲ ਇਕੋ ਨਜ਼ਰੀ ਆਈਆ । ਤੇਰੇ ਵਿਚ ਅਗੰਮ ਅਹਿਮੀਅਤ, ਗੁਰ ਅਵਤਾਰ ਪੈਗ਼ੰਬਰ ਤੇਰੀ ਸਰਨਾਈਆ। ਸ਼ਬਦੀ ਧਾਰ ਤੇਰੀ ਸ਼ਖ਼ਸੀਅਤ, ਸ਼ਹਿਨਸ਼ਾਹ ਤੇਰਾ ਲੇਖਾ ਅਗੰਮ ਅਥਾਹੀਆ। ਦੋ ਜਹਾਨ ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਜ਼ਿਮੀਂ ਅਸਮਾਨ ਤੇਰੀ ਮਲਕੀਅਤ, ਤੁਧ ਬਿਨ ਮਾਲਕ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਧੁਰ ਦਾ ਵਰ, ਹਰਿ ਸੱਜਣ ਨੂਰ ਅਲਾਹੀਆ। ਧਰਤੀ ਕਹੇ ਕਿਰਪਾ ਕਰ ਗੁਣ ਨਿਧਾਨ, ਗੁਣਵੰਤੇ ਤੇਰੀ ਓਟ ਤਕਾਈਆ। ਜੁਗ ਚੌਕੜੀ ਬੀਤੇ ਵਿਚ ਜਹਾਨ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਅੰਤਮ ਪੰਧ ਮੁਕਾਈਆ। ਤੇਰੀ ਸ੍ਰਿਸ਼ਟੀ ਦ੍ਰਿਸ਼ਟੀ ਵੇਖ ਹੋਈ ਹੈਰਾਨ, ਹੈਰਾਨੀ ਮੇਰੇ ਅੰਦਰ ਛਾਈਆ। ਮਾਨਵ ਮਾਨੁਸ਼ ਮਾਨੁਖ ਹੋਏ ਸ਼ਰਅ ਸ਼ੈਤਾਨ, ਜ਼ੰਜੀਰ ਬੇਨਜ਼ੀਰ ਕੱਟ ਅਖ਼ੀਰ ਮਿਲਣ ਕੋਇ ਨਾ ਆਈਆ। ਹਰ ਹਿਰਦੇ ਅੰਤਰ ਨਿਰੰਤਰ ਦੇ ਗਿਆਨ, ਬੁੱਧ ਬਿਬੇਕ ਆਪ ਬਣਾਈਆ। ਮਨੂਆ ਦਹਿ ਦਿਸ਼ ਭੱਜੇ ਨਾ ਵਿਚ ਜਹਾਨ, ਕਲਪਣਾ ਕੂੜ ਦੇਣੀ ਗਵਾਈਆ। ਗੁਰ ਅਵਤਾਰ ਪੈਗ਼ੰਬਰ ਸੱਯਦਿਆਂ ਵਿਚ ਸੀਸ ਝੁਕਾਣ, ਨਮੋਂ ਡੰਡਾਵਤ ਤੇਰੀ ਸਰਨਾਈਆ। ਵਿਸ਼ਨ ਬ੍ਰਹਮਾ ਸ਼ਿਵ ਦੇਵਤ ਸੁਰ ਮੰਗਣ ਦਾਨ, ਦਰ ਠਾਂਡੇ ਬੈਠੇ ਅਲਖ ਜਗਾਈਆ। ਸਦੀ ਚੌਧਵੀਂ ਨੇਤਰ ਰੋਵੇ ਚਰਨ ਕਵਲ ਜਾਏ ਵਿਟਹੁ ਕ਼ੁਰਬਾਨ, ਕਰਬਲੇ ਵਾਲਾ ਲੇਖਾ ਦੇ ਮੁਕਾਈਆ। ਸਚ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਧਰਨੀ ਕਹੇ ਹੋ ਮਿਹਰਵਾਨ, ਮਹਿਬੂਬ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰਗਾਹ ਸਾਚੀ ਮੁਕਾਮੇ ਹੱਕ ਹਕ਼ੀਕ਼ਤ ਪਰਦਾ ਦੇਣਾ ਉਠਾਈਆ। ਧਰਨੀ ਕਹੇ ਮੇਰਾ ਅੰਤ ਅਖ਼ੀਰੀ ਗੀਤ, ਸਚ ਸਚ ਸੁਣਾਈਆ। ਆਪਣੀ ਬਖ਼ਸ਼ ਹੱਕ ਪ੍ਰੀਤ, ਪ੍ਰੀਤਮ ਆਪਣਾ ਮੇਲ ਮਿਲਾਈਆ। ਝਗੜਾ ਮੇਟ ਕੇ ਊਚ ਨੀਚ, ਰਾਓ ਰੰਕ ਇਕੋ ਘਰ ਵਸਾਈਆ। ਕਾਇਆ ਕਰ ਠਾਂਡੀ ਸੀਤ, ਅਗਨੀ ਤੱਤ ਬੁਝਾਈਆ। ਝਗੜਾ ਰਹੇ ਨਾ ਮੰਦਰ ਮਸੀਤ, ਕਾਅਬਾ ਇਕੋ ਦੇ ਦਰਸਾਈਆ। ਜਿਥੇ ਵਸੇਂ ਆਪ ਅਨਡੀਠ, ਨਿਰਗੁਣ ਨੂਰ ਜੋਤ ਕਰ ਰੁਸ਼ਨਾਈਆ। ਸਭ ਨੂੰ ਚਾੜ੍ਹ ਰੰਗ ਮਜੀਠ, ਬਿਸਮਿਲ ਹੋ ਕੇ ਆਪਣੀ ਕਾਰ ਕਮਾਈਆ। ਕਲਜੁਗ ਅੰਦਰ ਸਤਿਜੁਗ ਬਦਲ ਦੇ ਰੀਤ, ਰੀਤੀਵਾਨ ਤੇਰੀ ਬੇਪਰਵਾਹੀਆ। ਖੇਲ ਕਰ ਤ੍ਰੈਗੁਣ ਅਤੀਤ, ਤ੍ਰੈਭਵਨ ਧਨੀ ਤੇਰੀ ਸਰਨਾਈਆ। ਗੁਰ ਅਵਤਾਰ ਪੈਗ਼ੰਬਰ ਆਸਾ ਰੱਖ ਕੇ ਗਏ ਉਮੀਦ, ਤ੍ਰਿਸ਼ਨਾ ਤੇਰੇ ਨਾਲ ਮਿਲਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਕਰੇ ਤਾਕੀਦ, ਤਾਈਦ ਵਿਚ ਸਾਰੇ ਢੋਲੇ ਗਾਈਆ। ਪੁਰਖ ਅਕਾਲੇ ਦੀਨ ਦਿਆਲੇ ਆਪਣੀ ਦੀਨ ਦੁਨੀ ਵੇਖ ਲਾ ਕੇ ਨੀਝ, ਬਿਨ ਨੇਤਰ ਲੋਚਣ ਨੈਣ ਅੱਖ ਖੁਲ੍ਹਾਈਆ। ਤੇਰੀ ਪ੍ਰਭੂ ਸਾਰੇ ਕਰਦੇ ਉਡੀਕ, ਜੁਗ ਚੌਕੜੀ ਧਿਆਨ ਲਗਾਈਆ। ਮੈਂ ਚਾਹੁੰਦੀ ਸਭ ਦੀ ਬਦਲ ਦੇ ਤਵਾਰੀਖ, ਤਾਰੀਖ ਆਪਣੀ ਇਕ ਸਮਝਾਈਆ।

❋

❋

ਸ਼ਬਦ ਗੁਰੂ ਕਰੇ ਤਸਦੀਕ, ਸ਼ਹਾਦਤ ਏਕੰਕਾਰ ਇਕੋ ਦੇਣੀ ਭੁਗਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਚਖੰਡ ਨਿਵਾਸੀ ਦਰਗਾਹ ਸਾਚੀ ਤੇਰੇ ਭਗਤ ਸਦਾ ਸਦਾ ਵਸਨੀਕ, ਵਸਲ ਅਸਲ ਇਕੋ ਦੇਣਾ ਨੂਰ ਅਲਾਹੀਆ।