ਪੁਸਤਕਾਲਾਭਾਗ ੨੧

੧੯ ਚੇਤ ਸ਼ਹਿਨਸ਼ਾਹੀ ਸੰਮਤ ੫ ਕਿਰਪਾ ਸਿੰਘ ਦੇ ਗ੍ਰਹਿ ਸ਼ਾਸਤਰੀ ਨਗਰ ਕਾਨ ਪੁਰ

ਧਰਨੀ ਕਹੇ ਪ੍ਰਭ ਸਾਚਾ ਰਿਹਾ ਕੋਇ ਨਾ ਧਰਮ, ਧਰਮਾਤਮਾ ਧੁਰ ਦੀ ਧਾਰ ਨਾ ਕੋਇ ਦ੍ਰਿੜਾਈਆ। ਸ਼ੁਭ ਕਰੇ ਕੋਈ ਨਾ ਕਰਮ, ਕੁਕਰਮ ਕੂੜ ਕਿਰਿਆ ਵਿਚ ਦੀਨ ਦੁਨੀਆ ਜਗਤ ਹਲਕਾਈਆ। ਭਾਂਡਾ ਭੰਨੇ ਕੋਈ ਨਾ ਭਰਮ, ਹਉਮੇ ਗੜ੍ਹ ਨਾ ਕੋਇ ਤੁੜਾਈਆ। ਨੇਤਰ ਆਵੇ ਕਿਸੇ ਨਾ ਸ਼ਰਮ, ਲੱਜਿਆ ਰਹਿਣ ਕੋਇ ਨਾ ਪਾਈਆ। ਕਲਪਣਾ ਦਿਸੇ ਮਾਟੀ ਚਰਮ, ਚੰਮ ਦ੍ਰਿਸ਼ਟੀ ਵਿਚ ਕੁਰਲਾਈਆ। ਝਗੜਾ ਪਿਆ ਵਰਨ ਬਰਨ, ਦੀਨ ਮਜ਼੍ਹਬ ਜ਼ਾਤ ਪਾਤ ਕਰੇ ਲੜਾਈਆ। ਆਤਮ ਪਰਮਾਤਮ ਢੋਲਾ ਮੂਲ ਨਾ ਪੜ੍ਹਨ, ਸੁਰਤ ਸ਼ਬਦ ਮੇਲ ਨਾ ਕੋਇ ਕਰਾਈਆ। ਨਿਰਗੁਣ ਧਾਰ ਤੇਰੀ ਮੰਜ਼ਲ ਮੂਲ ਨਾ ਚੜ੍ਹਨ, ਨੌ ਦਵਾਰੇ ਪੰਧ ਨਾ ਕੋਇ ਮੁਕਾਈਆ। ਸਚ ਸਰਨਾਈ ਕਲਜੁਗ ਜੀਵ ਅੰਤ ਨਾ ਪੜਨ, ਦਰਗਾਹ ਸਾਚੀ ਮਿਲਣ ਕੋਇ ਨਾ ਆਈਆ। ਨੇਤਰ ਖੁਲ੍ਹੇ ਕਿਸੇ ਨਾ ਹਰਨ ਫਰਨ, ਨਿਜ ਲੋਚਨ ਨੈਣ ਨਾ ਕੋਇ ਰੁਸ਼ਨਾਈਆ। ਝਗੜਾ ਮੁੱਕੇ ਨਾ ਜਨਮ ਮਰਨ, ਚੁਰਾਸੀ ਫੰਦ ਨਾ ਕੋਇ ਕਟਾਈਆ । ਮਾਇਆ ਮਮਤਾ ਵਹਿਣ ਵਿਚ ਲੱਗੇ ਹੜ੍ਹਨ, ਅੱਗੇ ਹੋ ਨਾ ਕੋਇ ਬਚਾਈਆ। ਜਗਤ ਤ੍ਰਿਸ਼ਨਾ ਵਿਚ ਸਾਰੇ ਸੜਨ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਤੇਰਾ ਗੁਰ ਅਵਤਾਰ ਪੈਗ਼ੰਬਰਾਂ ਨਾਲ ਪਰਨ, ਪਾਰਬ੍ਰਹਮ ਪਤਿਪਰਮੇਸ਼ਵਰ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਮਿਹਰ ਨਜ਼ਰ ਇਕ ਉਠਾਈਆ । ਧਰਨੀ ਕਹੇ ਪ੍ਰਭੂ ਮੈਂ ਭਾਰ ਨਾਲ ਗਈ ਦੱਬੀ, ਬੋਝਾ ਸੀਸ ਨਾ ਕੋਇ ਉਠਾਈਆ। ਦੁਨੀ ਵਿਕਾਰੀ ਹੋਈ ਸਭੀ, ਸਭਿਅਤਾ ਸਚ ਨਾ ਕੋਇ ਵਡਿਆਈਆ। ਤੇਰੀ ਨਿਰਗੁਣ ਜੋਤ ਕਿਸੇ ਨਾ ਲੱਭੀ, ਨਿਰਾਕਾਰ ਨਿਰੰਕਾਰ ਤੇਰਾ ਦਰਸ ਕੋਇ ਨਾ ਪਾਈਆ। ਅੰਤ ਵੇਖ ਆਪਣੀ ਚੌਧਵੀਂ ਸਦੀ, ਪੈਗ਼ੰਬਰਾਂ ਲੈ ਉਠਾਈਆ। ਅਵਤਾਰਾਂ ਚਾਰ ਜੁਗ ਦੀ ਵੇਖ ਗੱਦੀ, ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਫੋਲ ਫੁਲਾਈਆ। ਜਲਵਾ ਦਿਸੇ ਨਾ ਨੂਰ ਅਲਾਹੀ ਰੱਬੀ, ਆਲਮੀਨ ਤੇਰਾ ਮੇਲ ਨਾ ਕੋਇ ਕਰਾਈਆ। ਚਾਰੋਂ ਕੁੰਟ ਕੂੜੀ ਕਿਰਿਆ ਵਹਿੰਦੀ ਨਦੀ, ਮਾਇਆ ਮਮਤਾ ਵਹਿਣ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਾਹਿਬ ਸੁਲਤਾਨ ਤੇਰੀ ਸਰਨਾਈਆ। ਧਰਨੀ ਕਹੇ ਪੁਰਖ ਅਕਾਲੇ ਦੀਨ ਦਿਆਲੇ ਮੈਂ ਗਈ ਥੱਕ, ਥਕਾਵਟ ਵਿਚ ਮੇਰੀ ਦੁਹਾਈਆ। ਮੇਰਾ ਹਕ਼ੀਕ਼ਤ ਵਾਲਾ ਦੇ ਦੇ ਹੱਕ, ਲਾਸ਼ਰੀਕ ਤੇਰੀ ਸ਼ਰਨਾਈਆ। ਮੈਂ ਜੁਗ ਜੁਗ ਰਹੀ ਤੱਕ, ਨਿਤ ਨਵਿਤ ਧਿਆਨ ਲਗਾਈਆ। ਕਵਣ ਵੇਲਾ ਆਏ ਪੁਰਖ ਸਮਰਥ, ਪਾਰਬ੍ਰਹਮ ਪ੍ਰਭ ਆਪਣਾ ਵੇਸ ਵਟਾਈਆ। ਜਨ ਭਗਤ ਸੁਹੇਲੇ ਲਏ ਰੱਖ, ਲੋਕਮਾਤ ਹੋਏ ਸਹਾਈਆ। ਨਿਜ ਨੇਤਰ ਖੋਲ੍ਹ ਕੇ ਅੱਖ, ਜੋਤੀ ਜੋਤ ਜੋਤ ਕਰੇ ਰੁਸ਼ਨਾਈਆ। ਸ਼ਬਦ ਸੁਣਾ

❋

❋

ਨਾਦ ਅਨਹਦ, ਧੁਨ ਆਤਮਕ ਰਾਗ ਦ੍ਰਿੜਾਈਆ। ਨਾਮ ਪਿਆਲਾ ਪਿਆ ਕੇ ਅਗੰਮੀ ਮਦਿ, ਸਚ ਖ਼ੁਮਾਰੀ ਦਏ ਚੜ੍ਹਾਈਆ। ਘਰ ਦੀਪਕ ਜੋਤ ਜਾਏ ਜਗ, ਕਾਇਆ ਮੰਦਰ ਹੋਵੇ ਰੁਸ਼ਨਾਈਆ। ਨੌ ਦਵਾਰੇ ਮੁੱਕੇ ਹੱਦ, ਈੜਾ ਪਿੰਗਲ ਸੁਖਮਨ ਪੰਧ ਰਹੇ ਨਾ ਰਾਈਆ। ਨੂਰ ਚਮਕੇ ਬਿਨਾ ਸੂਰੀਆ ਚੰਦ, ਗ੍ਰਹਿ ਮੰਦਰ ਵੱਜੇ ਵਧਾਈਆ। ਸਚ ਦਵਾਰ ਏਕੰਕਾਰ ਤੇਰਾ ਵੇਖੇ ਕੋਈ ਨਾ ਲੰਘ, ਥਿਰ ਘਰ ਸਾਚੇ ਮਿਲਣ ਕੋਇ ਨਾ ਆਈਆ। ਕਿਰਪਾ ਕਰ ਸੂਰੇ ਸਰਬੰਗ, ਦਰ ਤੇਰੇ ਸੀਸ ਨਿਵਾਈਆ। ਸਚਖੰਡ ਨਿਵਾਸੀ ਪੁਰਖ ਅਬਿਨਾਸ਼ੀ ਧੁਰ ਦਾ ਅਗੰਮੀ ਦੇ ਅਨੰਦ, ਅਨੰਦ ਅਨੰਦ ਵਿਚੋਂ ਪ੍ਰਗਟਾਈਆ। ਸਦੀ ਚੌਧਵੀਂ ਅੰਤ ਅਖ਼ੀਰ ਬੇਨਜ਼ੀਰ ਮੰਗਾਂ ਰਹੀ ਮੰਗ, ਧਰਨੀ ਰੋ ਰੋ ਰਹੀ ਕੁਰਲਾਈਆ। ਪਾਰਬ੍ਰਹਮ ਪ੍ਰਭ ਲਾ ਆਪਣੇ ਅੰਗ, ਅੰਗੀਕਾਰ ਆਪ ਅਖਵਾਈਆ। ਦੂਈ ਦਵੈਤੀ ਢਾਹ ਕੰਧ, ਝਗੜਾ ਕੂੜ ਰਹੇ ਨਾ ਰਾਈਆ। ਮੈਂ ਚਾਹੁੰਦੀ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਤੂੰ ਮੇਰਾ ਮੈਂ ਤੇਰਾ ਸਾਰੇ ਗਾਵਣ ਛੰਦ, ਸੋਹੰ ਢੋਲਾ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਲਜੁਗ ਅੰਤਮ ਮੇਟ ਪੰਧ, ਲੋਕਮਾਤ ਰਹਿਣ ਕੋਇ ਨਾ ਪਾਈਆ। ਧਰਨੀ ਕਹੇ ਪ੍ਰਭ ਕਲਜੁਗ ਕੂੜੀ ਕਿਰਿਆ ਮੇਟ ਦੇ ਮਾਤ, ਦਰ ਤੇਰੇ ਸੀਸ ਨਿਵਾਈਆ । ਚਾਰ ਕੁੰਟ ਦਹਿ ਦਿਸ਼ਾ ਆਪ ਝਾਕ, ਪਰਦਾ ਉਹਲਾ ਰਹੇ ਨਾ ਰਾਈਆ। ਚਾਰੋਂ ਕੁੰਟ ਅੰਧੇਰੀ ਰਾਤ, ਸਾਚਾ ਨੂਰ ਨਾ ਕੋਇ ਚਮਕਾਈਆ। ਸਾਚੀ ਪੜ੍ਹੇ ਕੋਈ ਨਾ ਗਾਥ, ਰਸਨਾ ਜਿਹਵਾ ਜਗਤ ਹਲਕਾਈਆ। ਕਿਰਪਾ ਕਰ ਦੀਨਾਂ ਨਾਥ, ਨਾਥ ਅਨਾਥਾਂ ਹੋ ਸਹਾਈਆ। ਆਤਮ ਪਰਮਾਤਮ ਦੇ ਸਾਥ, ਸਗਲਾ ਸੰਗ ਬਣਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕ਼ੁਰਾਨ ਖਾਣੀ ਬਾਣੀ ਸਾਰੇ ਰਹੇ ਵਾਚ, ਵਾਚਕ ਹੋ ਕੇ ਤੇਰੇ ਢੋਲੇ ਗਾਈਆ। ਆਤਮ ਪਰਮਾਤਮ ਜੁੜੇ ਕਿਸੇ ਨਾ ਨਾਤ, ਪਾਰਬ੍ਰਹਮ ਬ੍ਰਹਮ ਮੇਲ ਨਾ ਕੋਇ ਮਿਲਾਈਆ। ਜਿਧਰ ਤੱਕਾਂ ਦਹਿ ਦਿਸ਼ਾ ਹੁੰਦਾ ਘਾਤ, ਘਾਇਲ ਹੁੰਦੀ ਖ਼ਲਕ ਖ਼ੁਦਾਈਆ। ਮੈਨੂੰ ਤੇਰੇ ਉਤੇ ਇਕੋ ਆਸ, ਗੁਰ ਅਵਤਾਰ ਪੈਗ਼ੰਬਰ ਗਏ ਜਣਾਈਆ। ਕਲਜੁਗ ਅੰਤ ਸ੍ਰੀ ਭਗਵੰਤ ਨਿਰਗੁਣ ਨੂਰ ਜੋਤ ਕਰੇ ਪ੍ਰਕਾਸ਼, ਨਿਹਕਲੰਕਾ ਆਪਣਾ ਰੂਪ ਬਦਲਾਈਆ। ਸਭ ਦੀ ਪੂਰੀ ਕਰੇ ਖ਼ਾਹਿਸ਼, ਕਲ ਕਲਕੀ ਵੇਸ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦੇਵਣਹਾਰ ਤੇਰੀ ਬੇਪਰਵਾਹੀਆ। ਧਰਨੀ ਕਹੇ ਪੁਰਖ ਅਕਾਲ ਮੈਂ ਥੱਕੀ ਟੁੱਟੀ, ਟੁੱਟਿਆਂ ਗੰਢ ਨਾ ਕੋਇ ਪਵਾਈਆ। ਮੈਂ ਬ੍ਰਿਹੋਂ ਵੈਰਾਗਣ ਕੁੱਠੀ, ਬਲਹੀਣ ਕੁਰਲਾਈਆ। ਚਾਰੋਂ ਕੁੰਟ ਹੋਈ ਦੁੱਖੀ, ਕਲਜੁਗ ਜੀਵਾਂ ਦਿਤਾ ਸਤਾਈਆ। ਮੇਰੀ ਸੁਹੰਜਣੀ ਹੋਈ ਨਾ ਰੁੱਤੀ, ਬਸੰਤ ਰੂਪ ਨਾ ਕੋਇ ਵਟਾਈਆ। ਮੇਰੀ ਆਸ਼ਾ ਮੇਰੇ ਅੰਦਰ ਲੁਕੀ, ਸਦੀ ਚੌਧਵੀਂ ਤੈਨੂੰ ਦਿਤੀ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਵਰ ਦਾਤੇ ਦਇਆ ਕਮਾਈਆ। ਧਰਨੀ ਕਹੇ ਪ੍ਰਭੂ ਮੈਂ ਤੇਰੀ ਮਿੱਟੀ ਖ਼ਾਕ, ਚਰਨ ਕਵਲ ਸਰਨਾਈਆ। ਜਿਉਂ ਭਾਵੇ ਤਿਉਂ ਲੈਣਾ ਰਾਖ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਚਰਨ ਕਵਲਾਂ ਵਿਚ ਦਾਸ, ਦਾਸੀ ਹੋ ਕੇ ਸੇਵ ਕਮਾਈਆ । ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਬੀਤੇ ਏਸੇ ਵਿਚ ਆਸ, ਆਸਾ ਮਨਸਾ ਨਾਲ ਮਿਲਾਈਆ। ਪੈਗ਼ੰਬਰ ਅਵਤਾਰ ਗੁਰ ਦੇ ਕੇ ਧਰਵਾਸ, ਭਰਵਾਸਾ ਇਕ ਜਣਾਈਆ। ਕਲਜੁਗ ਅੰਤ ਸ੍ਰੀ ਭਗਵੰਤ ਆਵੇ ਪੁਰਖ ਅਬਿਨਾਸ਼, ਕਲ ਕਲਕੀ ਫੇਰਾ ਪਾਈਆ। ਜਿਸ ਦੀ ਦੀਨ ਮਜ਼੍ਹਬ ਨਾ ਕੋਈ ਜ਼ਾਤ, ਵਰਨ ਬਰਨ ਨਾ ਕੋਇ ਰਖਾਈਆ। ਲੇਖਾ

❋

❋

ਜਾਣੇ ਪ੍ਰਿਥਮੀ ਆਕਾਸ਼, ਗਗਨ ਗਗਨੰਤਰ ਵੇਖ ਵਖਾਈਆ। ਦੋ ਜਹਾਨਾਂ ਪਾਵੇ ਰਾਸ, ਮੰਡਲ ਮੰਡਪ ਆਪ ਸੁਹਾਈਆ। ਕਲਜੁਗ ਮੇਟੇ ਅੰਧੇਰੀ ਰਾਤ, ਸਤਿਜੁਗ ਸਤਿ ਚੰਦ ਚਮਕਾਈਆ। ਚਾਰ ਵਰਨਾਂ ਦੱਸੇ ਇਕੋ ਗਾਥ, ਇਕੋ ਬ੍ਰਹਮ ਦਏ ਦ੍ਰਿੜਾਈਆ। ਇਕੋ ਤਿਲਕ ਲਗਾਏ ਮਸਤਕ ਮਾਥ, ਚਰਨ ਧੂੜੀ ਇਕ ਛੁਹਾਈਆ। ਦੁਰਮਤ ਮੈਲ ਦੇਵੇ ਕਾਟ, ਨਿਰਮਲ ਅੰਦਰੋਂ ਕਰੇ ਸਫ਼ਾਈਆ। ਸਚ ਧਰਮ ਦਾ ਖੋਲ੍ਹੇ ਹਾਟ, ਵਸਤ ਇਕੋ ਇਕ ਵਰਤਾਈਆ। ਵੇਖੇ ਖੇਲ ਜਗਤ ਤਮਾਸ਼, ਦੀਨ ਦੁਨੀ ਫੋਲ ਫੁਲਾਈਆ। ਜਨ ਭਗਤਾਂ ਵਸੇ ਪਾਸ, ਸੰਤ ਸੁਹੇਲੇ ਜੋੜ ਜੁੜਾਈਆ। ਗੁਰਮੁਖਾਂ ਕਰ ਤਲਾਸ਼, ਦੀਨਾਂ ਮਜ਼੍ਹਬਾਂ ਵਿਚੋਂ ਬਾਹਰ ਕਢਾਈਆ। ਗੁਰਸਿੱਖਾਂ ਜੋੜ ਅਗੰਮੀ ਨਾਤ, ਚਰਨ ਕਵਲ ਦਏ ਵਡਿਆਈਆ। ਧਰਨੀ ਧਰਤ ਧਵਲ ਧੌਲ ਤੇਰੀ ਪੁੱਛੇ ਵਾਤ, ਵਾਤਾਵਰਨ ਵੇਖੇ ਖ਼ਲਕ ਖ਼ੁਦਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਦਰ ਠਾਂਡਾ ਇਕ ਵਖਾਈਆ। ਧਰਨੀ ਕਹੇ ਘਰ ਵਖਾ ਅਗੰਮਾ ਠੰਡਾ, ਠੰਡਕ ਇਕੋ ਇਕ ਵਰਤਾਈਆ। ਪ੍ਰਭੂ ਤੇਰਾ ਨੂਰੀ ਚਮਕੇ ਚੰਦਾ, ਕਲਜੁਗ ਰੈਣ ਅੰਧੇਰੀ ਦੇ ਮਿਟਾਈਆ। ਆਤਮ ਪਰਮਾਤਮ ਸਾਰੇ ਗਾਵਣ ਛੰਦਾ, ਸੋਹੰ ਢੋਲਾ ਰਾਗ ਅਲਾਈਆ। ਬੰਦਗੀ ਬਿਨਾ ਰਹੇ ਕੋਈ ਨਾ ਬੰਦਾ, ਬੰਧਨ ਕੂੜੇ ਦੇਣੇ ਕਟਾਈਆ। ਕਾਇਆ ਮੰਦਰ ਅੰਦਰ ਵਖੌਣੀ ਜਮਨਾ ਸੁਰਸਤੀ ਗੋਦਾਵਰੀ ਗੰਗਾ, ਅੰਮ੍ਰਿਤ ਧਾਰਾ ਦੇਣੀ ਵਹਾਈਆ। ਅੰਮ੍ਰਿਤ ਰਸ ਚਖੌਣਾ ਬਿਨਾ ਖੰਡਾ, ਨਿਝਰ ਝਿਰਨਾ ਇਕ ਝਿਰਾਈਆ। ਅਨਹਦ ਸ਼ਬਦ ਨਾਦ ਦੇਣਾ ਅਗੰਮ ਅਨੰਦਾ, ਨਿਜਾਨੰਦ ਪਰਮਾਨੰਦ ਵਿਚ ਸਮਾਈਆ। ਅੰਦਰ ਬਾਹਰ ਗੁਪਤ ਜ਼ਾਹਰ ਹੋਣਾ ਸੰਗਾ, ਸਗਲਾ ਸੰਗ ਬਣਾਈਆ। ਸਤਿ ਧਰਮ ਦਾ ਦੱਸਣਾ ਧੰਦਾ, ਧਰਮ ਧਾਰ ਇਕ ਉਪਜਾਈਆ। ਤੂੰ ਸਾਹਿਬ ਸੁਲਤਾਨ ਪਰਮ ਪੁਰਖ ਬਖ਼ਸ਼ੰਦਾ, ਬਖ਼ਸ਼ਣਹਾਰ ਤੇਰੀ ਸਰਨਾਈਆ। ਕਲਜੁਗ ਜੀਵ ਰਹੇ ਕੋਈ ਨਾ ਅੰਧਾ, ਨੇਤਰ ਨੈਣ ਦੇਣਾ ਖੁਲ੍ਹਾਈਆ। ਮਮਤਾ ਵਿਚ ਹੋਵੇ ਨਾ ਗੰਦਾ, ਗਹਿਰ ਗੰਭੀਰ ਕਰ ਸਫ਼ਾਈਆ। ਤੇਰਾ ਸ਼ਬਦ ਅਗੰਮੀ ਇਕੋ ਡੰਡਾ, ਡੰਡਾਵਤ ਸਭ ਨੂੰ ਦੇਣੀ ਸਮਝਾਈਆ। ਕਲਜੁਗ ਅੰਤ ਅਖ਼ੀਰ ਤੇਰਾ ਕੰਢਾ, ਕੰਢੀ ਵਾਲੇ ਪਾਰ ਦੇਣਾ ਲੰਘਾਈਆ। ਰਵਦਾਸ ਛੱਡ ਕੇ ਆਰ ਰੰਬਾ, ਕਾਗ਼ਜ਼ ਕ਼ਲਮ ਲੇਖਾ ਰਿਹਾ ਬਣਾਈਆ। ਧਰਨੀ ਕਹੇ ਮੇਰਾ ਭਾਗ ਰਹੇ ਨਾ ਮੰਦਾ, ਮੰਦਭਾਗਣ ਦੇ ਵਡਿਆਈਆ। ਤੂੰ ਸ਼ਾਹ ਪਤਸ਼ਾਹ ਸੂਰਾ ਸਰਬੰਗਾ, ਸ਼ਹਿਨਸ਼ਾਹ ਇਕ ਅਖਵਾਈਆ। ਸਤਿਜੁਗ ਤ੍ਰੇਤਾ ਦਵਾਪਰ ਪਿੱਛੇ ਲੰਘਾ, ਕਲਜੁਗ ਅੰਤ ਲੇਖਾ ਪੂਰ ਕਰਾਈਆ। ਸ਼ਬਦੀ ਧਾਰ ਏਕੰਕਾਰ ਅਗੰਮੀ ਫੜ ਖੰਡਾ, ਖੜਗ ਨਧੜਕ ਇਕੋ ਇਕ ਉਠਾਈਆ। ਦੀਨ ਦੁਨੀ ਜਗਤ ਜੀਵ ਪਿਛਲੀ ਰਹੇ ਕੋਈ ਨਾ ਵੰਡਾ, ਇਕੋ ਰੰਗ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਦੇਣਾ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਭੇਵ ਖੁਲ੍ਹਾ ਹੰ ਬ੍ਰਹਮਾ, ਪਾਰਬ੍ਰਹਮ ਬ੍ਰਹਮ ਆਪਣਾ ਪਰਦਾ ਲਾਹੀਆ।

੧੯ ਚੇਤ ਸ਼ਹਿਨਸ਼ਾਹੀ ਸੰਮਤ ੫ ਗੁਰਦਿਤ ਸਿੰਘ ਦੇ ਗ੍ਰਹਿ ਸ਼ਾਸਤਰੀ ਨਗਰ ਕਾਨਪੁਰ

ਧਰਨੀ ਕਹੇ ਪ੍ਰਭ ਆਪਣੀ ਦੇ ਝਾਕੀ, ਨਿਰਗੁਣ ਨਿਰਵੈਰ ਨੂਰ ਜੋਤ ਕਰ ਰੁਸ਼ਨਾਈਆ। ਗੁਰ ਅਵਤਾਰ ਪੈਗ਼ੰਬਰਾਂ ਲਹਿਣਾ ਚੁਕਾ ਬਾਕੀ,

❋

❋

ਲੋਕਮਾਤ ਸਾਹਿਬ ਸੁਲਤਾਨ ਰਹਿਣ ਕੋਇ ਨਾ ਪਾਈਆ। ਸਚ ਦਵਾਰ ਏਕੰਕਾਰ ਖੋਲ੍ਹ ਤਾਕੀ, ਦਰਗਾਹ ਸਾਚੀ ਪਰਦਾ ਦੇ ਉਠਾਈਆ। ਕਰ ਪ੍ਰਕਾਸ਼ ਬਿਨ ਦੀਆ ਬਾਤੀ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਤੇਰਾ ਸ਼ਬਦ ਨਾਦ ਸੁਣੀਏ ਅਨਾਦੀ, ਧੁਨ ਆਤਮਕ ਦੇਣੀ ਉਪਜਾਈਆ। ਤੇਰਾ ਖੇਲ ਵੇਖਾਂ ਬ੍ਰਹਮ ਬ੍ਰਹਿਮਾਦੀ, ਬ੍ਰਹਿਮਾਂਡ ਆਪਣਾ ਭੇਵ ਖੁਲ੍ਹਾਈਆ। ਕਲਜੁਗ ਜੀਵਾਂ ਕੂੜ ਕਿਰਿਆ ਦੀ ਖੋਲ੍ਹ ਦੇ ਤਾਕੀ, ਸਵਾਧਾਨ ਸਭ ਨੂੰ ਦੇ ਕਰਾਈਆ। ਤੂੰ ਪਾਰਬ੍ਰਹਮ ਪਤਿਪਰਮੇਸ਼ਵਰ ਆਦੀ, ਅੰਤਮ ਅੰਤਸ਼ਕਰਨ ਵੇਖ ਜਗਤ ਲੋਕਾਈਆ। ਤੇਰੀ ਸ੍ਰਿਸ਼ਟੀ ਤੇਰੀ ਦੁਨੀਆ ਪਾਪਾਂ ਨਾਲ ਹੋਈ ਦਾਗ਼ੀ, ਦੁਰਮਤ ਮੈਲ ਨਾ ਕੋਇ ਧਵਾਈਆ। ਹਿਰਦਿਉਂ ਤੈਨੂੰ ਕੋਈ ਨਾ ਰਿਹਾ ਆਰਾਧੀ, ਗ੍ਰਹਿ ਮੰਦਰ ਵੱਜੇ ਨਾ ਕੋਇ ਵਧਾਈਆ। ਸੋਈ ਸੁਰਤ ਕਿਸੇ ਨਾ ਜਾਗੀ, ਸਾਧ ਸੰਤ ਰਹੇ ਕੁਰਲਾਈਆ। ਹੰਸ ਹੋਵੇ ਨਾ ਕੋਈ ਕਾਗੀ, ਕਾਗ ਹੰਸ ਨਾ ਰੂਪ ਬਦਲਾਈਆ। ਸਚ ਪ੍ਰੀਤ ਕਿਸੇ ਨਾ ਲਾਗੀ, ਆਤਮ ਪਰਮਾਤਮ ਜੋੜ ਨਾ ਕੋਇ ਜੁੜਾਈਆ। ਜਿਧਰ ਤੱਕਾਂ ਝਗੜਾ ਪਿਆ ਸਮਾਜੀ, ਦੀਨ ਮਜ਼੍ਹਬ ਰਹੇ ਕੁਰਲਾਈਆ। ਜਨ ਸੰਖਿਆ ਵੇਖ ਅਬਾਦੀ, ਚਾਰੋਂ ਕੁੰਟ ਖੋਜ ਖੁਜਾਈਆ। ਸਤਿ ਧਰਮ ਵਿਚ ਹੋਏ ਨਾ ਕੋਇ ਵਿਸਮਾਦੀ, ਬਿਸਮਿਲ ਕਾਰ ਨਾ ਕੋਇ ਕਮਾਈਆ। ਮਨ ਕਲਪਣਾ ਸਾਰੇ ਕੀਤੇ ਅਪਰਾਧੀ, ਅਪਰੰਪਰ ਸਵਾਮੀ ਤੈਨੂੰ ਸੀਸ ਨਾ ਕੋਇ ਝੁਕਾਈਆ। ਸਾਚੇ ਕਾਅਬੇ ਬਣੇ ਕੋਈ ਨਾ ਹਾਜੀ, ਹੁਜਰਾ ਹੱਕ ਨਾ ਕੋਇ ਵਖਾਈਆ। ਕਿਰਪਾ ਕਰ ਪ੍ਰਭ ਮੋਹਣ ਮਾਧਵ ਮਾਧੀ, ਮਧੁਰ ਧੁਨ ਦੇ ਸੁਣਾਈਆ। ਤੇਰੇ ਦਰ ਮੇਰੀ ਆਵਾਜ਼ੀ, ਕੂਕ ਕੂਕ ਦਿਆਂ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਆਪਣਾ ਇਕ ਖੁਲ੍ਹਾਈਆ। ਧਰਨੀ ਕਹੇ ਪ੍ਰਭ ਮੇਰਾ ਦੋ ਜਹਾਨਾਂ ਹੋਕਾ, ਹੁਕਮ ਤੇਰਾ ਇਕ ਦ੍ਰਿੜਾਈਆ। ਸੰਦੇਸ਼ਾ ਦੇਵਾਂ ਚੌਦਾਂ ਲੋਕਾਂ, ਚੌਦਾਂ ਤਬਕ ਕਰਾਂ ਸ਼ਨਵਾਈਆ। ਦੋ ਜਹਾਨ ਸੁਣੋ ਅਗੰਮ ਸਲੋਕਾ, ਢੋਲਾ ਬੇਪਰਵਾਹੀਆ। ਸ੍ਰਿਸ਼ਟੀ ਦ੍ਰਿਸ਼ਟੀ ਵੇਖੋ ਅਗੰਮੀ ਮੌਕਾ, ਮੁਕੰਮਲ ਦਿਆਂ ਜਣਾਈਆ। ਕਿਸੇ ਨਾਲ ਨਹੀਂ ਕਰਨਾ ਧੋਖਾ, ਕੂੜੀ ਕਿਰਿਆ ਨਾ ਕੋਇ ਚਤੁਰਾਈਆ। ਸੰਦੇਸ਼ਾ ਦੇਵਾਂ ਕਿਸੇ ਕੰਮ ਨਹੀਂ ਔਣਾ ਪੜ੍ਹਿਆ ਪੋਥਾ, ਬਿਨਾ ਪਾਰਬ੍ਰਹਮ ਪਤਿਪਰਮੇਸ਼ਵਰ ਪਾਰ ਨਾ ਕੋਇ ਲੰਘਾਈਆ। ਇਕੋ ਤੱਕੋ ਅਗੰਮੀ ਜੋਤਾ, ਜੋ ਹਰ ਘਟ ਅੰਦਰ ਨੂਰ ਕਰੇ ਰੁਸ਼ਨਾਈਆ। ਜਿਸ ਦੀ ਵਰਨ ਨਾ ਕੋਈ ਗੋਤਾ, ਦੀਨ ਮਜ਼੍ਹਬ ਵੰਡ ਨਾ ਕੋਇ ਵੰਡਾਈਆ । ਬੁੱਧੀ ਵਿਚ ਕਰੇ ਕੋਈ ਨਾ ਸੋਚਾ, ਅਕ਼ਲ ਚਲੇ ਨਾ ਕੋਇ ਚਤੁਰਾਈਆ। ਜਨ ਭਗਤਾਂ ਪੂਰੀ ਕਰੇ ਲੋਚਾ, ਲੋਚਣ ਨੈਣ ਇਕ ਖੁਲ੍ਹਾਈਆ। ਨਾਮ ਖ਼ੁਮਾਰੀ ਦੇਵੇ ਮਦਹੋਸ਼ਾ, ਅੰਮ੍ਰਿਤ ਰਸ ਜਾਮ ਪਿਆਈਆ। ਮਨ ਕਲਪਣਾ ਕਰ ਖ਼ਾਮੋਸ਼ਾ, ਸੁਨ ਸਮਾਧੀ ਵਿਚ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਵਾਹਵਾ ਤੇਰੀ ਆਸ ਰਖਾਈਆ। ਧਰਨੀ ਕਹੇ ਮੇਰੇ ਪ੍ਰਭੂ ਪ੍ਰਭ ਠਾਕਰ, ਤੇਰੇ ਹੱਥ ਵਡਿਆਈਆ। ਕਲਜੁਗ ਵੇਖ ਆਪਣਾ ਸਾਗਰ, ਡੂੰਘੀ ਲਹਿਰ ਫੋਲ ਫੁਲਾਈਆ। ਭਾਗ ਲੱਗੇ ਨਾ ਕਾਇਆ ਗਾਗਰ, ਸਾਢੇ ਤਿੰਨ ਹੱਥ ਨਾ ਕੋਇ ਰੁਸ਼ਨਾਈਆ। ਕਰਮ ਹੋਵੇ ਨਾ ਕਿਸੇ ਉਜਾਗਰ, ਦੀਨ ਦੁਨੀ ਰਹੀ ਕੁਰਲਾਈਆ। ਦਰਗਾਹ ਸਾਚੀ ਮਿਲੇ ਕੋਈ ਨਾ ਆਦਰ, ਪਾਰਬ੍ਰਹਮ ਤੇਰਾ ਦਰਸ ਕੋਇ ਨਾ ਪਾਈਆ। ਸਚ ਇਨਸਾਫ਼ ਕਰੇ ਕੋਈ ਨਾ ਆਦਲ, ਹਕ਼ੀਕ਼ਤ ਹੱਕ ਨਾ ਕੋਇ ਜਣਾਈਆ। ਦੀਨ ਮਜ਼੍ਹਬ ਬਣੇ ਕ਼ਾਤਲ, ਮਕ਼ਤੂਲ ਹੋਈ ਖ਼ਲਕ ਖ਼ੁਦਾਈਆ। ਜਲਵਾ ਨੂਰ ਦਿਸੇ ਕਿਸੇ ਨਾ ਬਾਤਨ, ਪਰਦਾ ਉਹਲਾ ਨਾ ਕੋਇ ਉਠਾਈਆ। ਧਰਨੀ ਕਹੇ ਮੈਂ ਰੋ ਰੋ ਆਈ

❋

❋

ਆਖਣ, ਨੇਤਰ ਨੈਣਾ ਨੀਰ ਵਹਾਈਆ। ਸਦੀ ਚੌਧਵੀਂ ਦਿਸੇ ਕੋਈ ਨਾ ਸਾਥਨ, ਸਗਲਾ ਸੰਗ ਨਾ ਕੋਇ ਨਿਭਾਈਆ। ਕਿਰਪਾ ਕਰ ਪੁਰਖ ਅਬਿਨਾਸ਼ਨ, ਅਬਿਨਾਸ਼ੀ ਕਰਤੇ ਤੇਰਾ ਨਾਮ ਧਿਆਈਆ। ਧਰਨੀ ਧਰਤ ਧਵਲ ਧੌਲ ਮੰਡਲ ਮੰਡਪ ਪਾਏ ਕੋਈ ਨਾ ਰਾਸਨ, ਗੋਪੀ ਕਾਹਨ ਨਾਚ ਨਾ ਕੋਇ ਨਚਾਈਆ। ਸੀਤਾ ਰਾਮ ਨਜ਼ਰ ਨਾ ਆਏ ਕੋਈ ਬਨਬਾਸਨ, ਚਾਰੋਂ ਕੁੰਟ ਖੋਜ ਖੁਜਾਈਆ । ਜਿਧਰ ਵੇਖਾਂ ਇਕ ਦੂਜੇ ਦਾ ਸਾਰੇ ਕਰਨ ਘਾਤਨ, ਸੀਸ ਜਗਦੀਸ਼ ਹੱਥ ਨਾ ਕੋਇ ਟਿਕਾਈਆ। ਕਲਜੁਗ ਮੇਟੇ ਰੈਣ ਨਾ ਕੋਇ ਅੰਧੇਰੀ ਰਾਤਨ, ਸਤਿਜੁਗ ਚੰਦ ਨਾ ਕੋਇ ਚਮਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਆਸਾ ਸਭ ਦੀ ਪੂਰ ਕਰਾਈਆ। ਧਰਨੀ ਕਹੇ ਪ੍ਰਭ ਬਦਲ ਦੇ ਆਪਣਾ ਅਸੂਲ, ਅਸਲੀਅਤ ਇਕ ਜਣਾਈਆ। ਜਨ ਭਗਤਾਂ ਬਖ਼ਸ਼ ਕੇ ਆਪਣੀ ਧੂਲ, ਧਰਮ ਦੀ ਧਾਰ ਦੇ ਦ੍ਰਿੜਾਈਆ। ਤੇਰਾ ਹੁਕਮ ਸੰਦੇਸ਼ਾ ਨਾਮ ਕਲਮਾ ਸ੍ਰਿਸ਼ਟੀ ਕਾਇਨਾਤ ਮਿਲੇ ਮਾਅਕੂਲ, ਨਿਰਗੁਣ ਮੇਟ ਨਾ ਕੋਇ ਮਿਟਾਈਆ। ਤੇਰਾ ਖੇਲ ਵੇਖਾਂ ਕੰਤ ਕੰਤੂਹਲ, ਸਾਹਿਬ ਸੁਲਤਾਨ ਤੇਰੀ ਸਰਨਾਈਆ। ਦੀਨ ਦੁਨੀ ਦਾ ਅੰਤ ਚੁਕਾ ਦੇ ਮੂਲ, ਗੁਰ ਅਵਤਾਰ ਪੈਗ਼ੰਬਰਾਂ ਲੇਖਾ ਝੋਲੀ ਪਾਈਆ। ਸਦੀ ਚੌਧਵੀਂ ਕੌਲ ਇਕ਼ਰਾਰ ਨਾ ਜਾਵੀਂ ਭੂਲ, ਵਾਅਦਾ ਵਹਦਤ ਵਾਲਾ ਪੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਆਸ ਰਖਾਈਆ। ਧਰਨੀ ਕਹੇ ਮੇਰੇ ਸਾਹਿਬ ਸੁਲਤਾਨਾ, ਨਿਰਵੈਰ ਤੇਰੀ ਓਟ ਰਖਾਈਆ। ਕਲਜੁਗ ਕੂੜੀ ਕਿਰਿਆ ਬਦਲ ਦੇ ਜ਼ਮਾਨਾ, ਜ਼ਿਮੀਂ ਅਸਮਾਨ ਹੋਏ ਰੁਸ਼ਨਾਈਆ। ਚਾਰ ਜੁਗ ਦਾ ਲੇਖਾ ਮੁਕਾ ਦੇ ਵਿਚ ਜਹਾਨਾ, ਜੀਵਣ ਜੁਗਤ ਦੇ ਬਦਲਾਈਆ। ਤੂੰ ਜੋਧਾ ਸੂਰਬੀਰ ਮਰਦ ਮਰਦਾਨਾ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਨੂਰ ਅਲਾਹੀਆ। ਸਤਿਜੁਗ ਸਾਚਾ ਕਰ ਪਰਧਾਨਾ, ਧੁਰ ਦਾ ਹੁਕਮ ਇਕ ਦ੍ਰਿੜਾਈਆ। ਚਾਰ ਵਰਨ ਅਠਾਰਾਂ ਬਰਨ ਤੇਰਾ ਗਾਵਣ ਇਕੋ ਗਾਣਾ, ਗਹਿਰ ਗੰਭੀਰ ਤੇਰਾ ਨਾਮ ਧਿਆਈਆ। ਇਕੋ ਮੰਦਰ ਹੋਵੇ ਮਕਾਨਾ, ਘਰ ਸਵਾਮੀ ਇਕੋ ਸੋਭਾ ਪਾਈਆ। ਇਕੋ ਝੁੱਲੇ ਤੇਰਾ ਨਿਸ਼ਾਨਾ, ਦੂਜਾ ਨਜ਼ਰ ਕੋਇ ਨਾ ਆਈਆ। ਕਿਰਪਾ ਕਰ ਗੁਣ ਨਿਧਾਨਾ, ਗੁਣਵੰਤ ਤੇਰੀ ਵਡਿਆਈਆ। ਗੁਰ ਅਵਤਾਰ ਪੈਗ਼ੰਬਰ ਕਰਨ ਸਲਾਮਾ, ਸਯਦਿਆਂ ਵਿਚ ਡੰਡਾਵਤ ਬੰਦਨਾ ਕਰ ਕੇ ਸੀਸ ਨਿਵਾਈਆ। ਧਰਨੀ ਕਹੇ ਮੇਰਾ ਪ੍ਰਵਾਨ ਕਰਨਾ ਪਰਵਾਨਾ, ਪਰਾਨਪਤ ਤੇਰੇ ਅੱਗੇ ਦਿਤਾ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰੀ ਮੰਜ਼ਲ ਹੱਕ ਹੋਏ ਆਸਾਨਾ, ਦੁਸ਼ਵਾਰੀ ਰਹਿਣ ਕੋਇ ਨਾ ਪਾਈਆ।

੨੦ ਚੇਤ ਸ਼ਹਿਨਸ਼ਾਹੀ ਸੰਮਤ ੫ ਕਿਰਪਾਲ ਸਿੰਘ ਗੁਰਬਚਨ ਸਿੰਘ ਦੇ ਗ੍ਰਹਿ ਲਾਲ ਬੰਗਲਾ ਕਾਨਪੁਰ

ਧਰਨੀ ਕਹੇ ਮੈਂ ਸਚ ਆਈ ਕਹਿਣ, ਪੁਰਖ ਅਕਾਲ ਦੀਨ ਦਿਆਲ ਦਿਆਂ ਦ੍ਰਿੜਾਈਆ। ਆਪਣੀ ਸ੍ਰਿਸ਼ਟੀ ਦ੍ਰਿਸ਼ਟੀ ਵੇਖ ਆਪਣੇ ਨੈਣ, ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਬਿਨ ਅੱਖਾਂ ਅੱਖ ਖੁਲ੍ਹਾਈਆ। ਕਲਜੁਗ ਕੂੜੀ ਕਿਰਿਆ ਵਗੇ ਵਹਿਣ, ਨੌ ਖੰਡ ਪ੍ਰਿਥਮੀ ਸੱਤ ਦੀਪ ਚਾਰ ਵਰਨ ਅਠਾਰਾਂ ਬਰਨ ਰਹੀ ਰੁੜ੍ਹਾਈਆ। ਸਾਚਾ ਰਿਹਾ ਨਾ ਕੋਇ ਸਾਕ ਸੱਜਣ ਸੈਣ, ਮਿੱਤਰ ਪਿਆਰਾ ਏਕੰਕਾਰਾ ਸੋਭਾ ਕੋਇ ਨਾ ਪਾਈਆ। ਨਾਤਾ

❋

❋

ਤੁੱਟਾ ਮਾਤ ਪਿਤ ਭਾਈ ਭੈਣ, ਪੂਤ ਸਪੂਤਾ ਗੋਦੀ ਗੋਦ ਨਾ ਕੋਇ ਸੁਹਾਈਆ । ਸਦੀ ਚੌਧਵੀਂ ਸਭ ਦਾ ਚੁਕਾ ਦੇ ਲਹਿਣ ਦੇਣ, ਅਰਸ਼ੀ ਪ੍ਰੀਤਮ ਬੇਨਜ਼ੀਰ ਆਪਣਾ ਫੇਰਾ ਪਾਈਆ। ਕਲਜੁਗ ਕੂੜੀ ਕਿਰਿਆ ਮੇਟ ਅੰਧੇਰੀ ਰੈਣ, ਰਹਿਮਤ ਲਾਸ਼ਰੀਕ ਪਰਵਰਦਿਗਾਰ ਆਪ ਕਮਾਈਆ। ਸਾਚੇ ਨਾਮ ਦੀ ਬਖ਼ਸ਼ ਅਗੰਮੀ ਰਸਾਇਣ, ਬਿਨ ਰਸਨਾ ਜਿਹਵਾ ਬੱਤੀ ਦੰਦ ਢੋਲਾ ਅਗੰਮ ਅਥਾਹ ਸੁਣਾਈਆ। ਕਿਰਪਾ ਕਰ ਮਿਹਰਵਾਨ ਮਹਿਬੂਬ ਨਰ ਨਰਾਇਣ, ਨਰ ਹਰਿ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਸੀਸ ਨਿਵਾਈਆ। ਧਰਨੀ ਕਹੇ ਮੇਰੇ ਪਰਮ ਪੁਰਖ ਪਰਮਾਤਮ ਸਾਚਾ ਕਰ ਹਿੱਤਾ, ਹਿਤਕਾਰੀ ਹੋ ਕੇ ਵੇਖ ਵਖਾਈਆ। ਤੂੰ ਆਦਿ ਜੁਗਾਦਿ ਜੁਗ ਚੌਕੜੀ ਸਭ ਦਾ ਪਿਤਾ, ਪਤਿਪਰਮੇਸ਼ਵਰ ਤੇਰੇ ਹੱਥ ਵਡਿਆਈਆ। ਤੂੰ ਜੁਗ ਚੌਕੜੀ ਖੇਲ ਕਰੇਂ ਨਿਤ ਨਵਿਤਾ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣਾ ਰੂਪ ਪ੍ਰਗਟਾਈਆ। ਮਿਹਰਵਾਨ ਮਹਿਬੂਬ ਮੁਹੱਬਤ ਵਿਚ ਮੇਰੀ ਪੂਰੀ ਕਰ ਦੇ ਇੱਛਾ, ਨਿਰਇੱਛਤ ਹੋ ਕੇ ਮਿਹਰ ਨਜ਼ਰ ਉਠਾਈਆ। ਸਚ ਸੁਲਤਾਨ ਨੌਜਵਾਨ ਦੀਨ ਦੁਨੀ ਸਮਝਾ ਦੇ ਸਾਚੀ ਸਿਖਾ, ਸਿਖਿਆ ਇਕੋ ਇਕ ਦ੍ਰਿੜਾਈਆ। ਗੁਰ ਅਵਤਾਰ ਪੈਗ਼ੰਬਰਾਂ ਪੂਰਾ ਕਰ ਦੇ ਭਵਿਖਤ ਲਿਖਾ, ਲੇਖ ਲੇਖਨੀ ਦਏ ਗਵਾਹੀਆ। ਸਭ ਦਾ ਇਸ਼ਟ ਦ੍ਰਿਸ਼ਟੀ ਵਿਚ ਹੋਵੇ ਇਕਾ, ਅਕਲ ਕਲਧਾਰੀ ਅਪਣਾ ਰੰਗ ਵਖਾਈਆ। ਸਚ ਸੁਹੰਜਣੀ ਤੇਰੀ ਹੋਵੇ ਵਾਰ ਥਿਤਾ, ਘੜੀ ਪਲ ਸੋਹਣੀ ਵੰਡ ਵੰਡਾਈਆ। ਜੁਗ ਚੌਕੜੀ ਮੈਂ ਆਸਾ ਮਨਸਾ ਰੱਖਦੀ ਰਹੀ ਇੱਛਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਸੀਸ ਨਿਵਾਈਆ। ਧਰਨੀ ਕਹੇ ਪ੍ਰਭ ਵਿਸ਼ਨ ਬ੍ਰਹਮਾ ਸ਼ਿਵ ਸਾਰੇ ਰਹੇ ਆਖ, ਦੇਵਤ ਸੁਰ ਧਿਆਨ ਲਗਾਈਆ। ਗੁਰ ਅਵਤਾਰ ਪੈਗ਼ੰਬਰ ਰਹੇ ਭਾਖ, ਅਗੰਮ ਅਗੰਮੜੀ ਖੇਲ ਵਖਾਈਆ। ਨੇਤਰ ਰੋਵਣ ਤੀਰਥ ਤਾਟ, ਗੰਗਾ ਗੋਦਾਵਰੀ ਜਮਨਾ ਸੁਰਸਤੀ ਰਹੀ ਕੁਰਲਾਈਆ। ਫਿਰੀ ਦਰੋਹੀ ਮੰਦਰ ਮਸਜਿਦ ਸ਼ਿਵਦਵਾਲੇ ਮਠ, ਸਤਿ ਸਤਿ ਸਤਿ ਨਾ ਕੋਇ ਵਡਿਆਈਆ। ਸਚ ਧਰਮ ਦਾ ਰਿਹਾ ਕੋਈ ਨਾ ਹੱਟ, ਹਟਵਾਣੇ ਬੈਠੇ ਮੁਖ ਛੁਪਾਈਆ। ਕਿਰਪਾ ਕਰ ਪੁਰਖ ਸਮਰਥ, ਦੀਨ ਦਿਆਲੇ ਤੇਰੀ ਇਕੋ ਓਟ ਤਕਾਈਆ। ਤੂੰ ਮੇਰਾ ਮੈਂ ਤੇਰਾ ਸਾਰੇ ਗਾਵਣ ਜਸ, ਸਿਫ਼ਤ ਸਾਲਾਹ ਇਕ ਸਮਝਾਈਆ। ਨਿਜ ਨੇਤਰ ਲੋਚਣ ਨੈਣ ਖੋਲ੍ਹ ਦੇ ਅੱਖ, ਪ੍ਰਤੱਖ ਮਿਲ ਰੂਪ ਗੋਸਾਈਂਆ। ਮੈਂ ਪਾਪਾਂ ਭਰੀ ਗਈ ਥੱਕ, ਥਕਾਵਟ ਵਿਚ ਕੁਰਲਾਈਆ। ਏਕੰਕਾਰ ਤੈਨੂੰ ਰਹੀ ਸੱਦ, ਸੰਦੇਸ਼ਾ ਤੇਰਾ ਨਾਮ ਜਣਾਈਆ। ਦੀਨਾਂ ਮਜ਼੍ਹਬਾਂ ਮੇਟ ਦੇ ਹੱਦ, ਹਦੂਦ ਆਪਣੀ ਇਕ ਵਖਾਈਆ। ਆਤਮ ਪਰਮਾਤਮ ਬਣਾ ਯੱਦ, ਪੁਸ਼ਤ ਪਨਾਹ ਆਪਣਾ ਹੱਥ ਟਿਕਾਈਆ। ਪਿਛਲੀ ਰੀਤੀ ਰੀਤੀਵਾਨ ਛੱਡ, ਸੰਸਾ ਰੋਗ ਦੇ ਚੁਕਾਈਆ। ਧਰਮ ਨਿਸ਼ਾਨਾ ਨੌਜਵਾਨਾ ਮਰਦ ਮਰਦਾਨਾ ਮਾਤਲੋਕ ਗੱਡ, ਚਾਰ ਕੁੰਟ ਦਹਿ ਦਿਸ਼ਾ ਵੇਖ ਵਖਾਈਆ। ਜੋਤੀ ਜਾਤੇ ਪੁਰਖ ਬਿਧਾਤੇ ਨਿਰਗੁਣ ਧਾਰ ਹੋ ਪ੍ਰਗਟ, ਪਰਗਣੇ ਸਾਰੇ ਵੇਖ ਵਖਾਈਆ। ਦੂਈ ਦਵੈਤ ਕਲਪਣਾ ਮੇਟ ਫੱਟ, ਪੱਟੀ ਨਾਮ ਵਾਲੀ ਬੰਧਾਈਆ। ਤੇਰਾ ਖੇਲ ਵੇਖਾਂ ਅਲੱਖਣਾ ਅਲਖ, ਅਲਖ ਅਗੋਚਰ ਪਰਦਾ ਦੇਣਾ ਉਠਾਈਆ। ਮੈਂ ਸਚ ਦਵਾਰ ਪਹੁੰਚੀ ਨੱਸ ਨੱਸ, ਭੱਜੀ ਵਾਹੋ ਦਾਹੀਆ। ਜਿਧਰ ਜਾਵਾਂ ਨਾਲ ਚਾਵਾਂ ਤੇਰਾ ਗਾਵਾਂ ਜਸ, ਧੁਰ ਦਾ ਢੋਲਾ ਇਕ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧਰਮ ਦੀ ਧਾਰ ਇਕ ਸਮਝਾਈਆ। ਧਰਨੀ ਕਹੇ ਪ੍ਰਭ ਕੂੜੀ ਕਿਰਿਆ ਦੇ ਤਲਾਕ, ਨਾਤਾ ਦੁਨੀ ਰਹਿਣ ਨਾ ਪਾਈਆ।

❋

❋

ਸਤਿ ਸਚ ਕਰ ਇਤਫ਼ਾਕ, ਜੂਠ ਝੂਠ ਡੇਰਾ ਢਾਹੀਆ। ਆਤਮ ਪਰਮਾਤਮ ਨਾ ਰਹੇ ਨਿਫ਼ਾਕ, ਪਰਦਾ ਅੰਦਰੋਂ ਦੇਣਾ ਉਠਾਈਆ। ਮਨੂਆ ਮਨ ਨਾ ਰਹੇ ਗੁਸਤਾਖ਼, ਬੁੱਧ ਬਿਬੇਕ ਦੇਣੀ ਬਣਾਈਆ। ਸਚ ਪ੍ਰੀਤ ਜੋੜਨਾ ਨਾਤ, ਪਾਰਬ੍ਰਹਮ ਬ੍ਰਹਮ ਮੇਲਾ ਸਹਿਜ ਸੁਭਾਈਆ। ਲੱਖ ਚੁਰਾਸੀ ਦੱਸਣੀ ਅਗੰਮੀ ਜ਼ਾਤ, ਵਰਨ ਬਰਨ ਨਾ ਵੰਡ ਵੰਡਾਈਆ। ਦੀਨ ਦੁਨੀ ਦਾ ਸਾਂਝਾ ਕਰ ਇਖ਼ਲਾਕ, ਇਖ਼ਤਲਾਫ਼ ਰਹਿਣ ਨਾ ਪਾਈਆ। ਤੇਰੀ ਮੁਹੱਬਤ ਵਿਚ ਸਾਰੇ ਹੋਣ ਮੁਸ਼ਤਾਕ, ਮਹਿਵ ਮਹਿਬੂਬ ਆਪਣਾ ਰੰਗ ਦੇਣਾ ਰੰਗਾਈਆ। ਸੁਰਤੀ ਸ਼ਬਦੀ ਗੋਪੀ ਕਾਹਨ ਸਾਰੇ ਕਰਨ ਨਾਚ, ਮੰਡਲ ਰਾਸ ਸੋਭਾ ਪਾਈਆ । ਤ੍ਰੈਗੁਣ ਮਾਇਆ ਬੁਝਾ ਆਂਚ, ਅਗਨੀ ਅੱਗ ਨਾ ਕੋਇ ਜਲਾਈਆ। ਭਾਗ ਲਗਾ ਦੇ ਕਾਇਆ ਮਾਟੀ ਕਾਚ, ਕੰਚਨ ਗੜ੍ਹ ਵੇਖ ਵਖਾਈਆ। ਮੈਂ ਬੇਨੰਤੀ ਕਰਾਂ ਦਰ ਤੇਰੇ ਹੋ ਕੇ ਦਾਸ, ਦਾਸਤਾਨ ਆਪਣੀ ਦਿਤੀ ਸੁਣਾਈਆ। ਧਰਤੀ ਕਹੇ ਪ੍ਰਭੂ ਮੈਨੂੰ ਦੇ ਵਿਸ਼ਵਾਸ, ਵਿਸ਼ਵ ਆਪਣਾ ਹੁਕਮ ਸੁਣਾਈਆ। ਦਰ ਆਈ ਨਾ ਹੋਵਾਂ ਨਿਰਾਸ਼, ਨਿਰਧਨ ਤੇਰੇ ਅੱਗੇ ਝੋਲੀ ਡਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਧੁਰ ਦਾ ਵਰ, ਧੁਰ ਦਾ ਧਰਮ ਇਕ ਜਣਾਈਆ। ਪੁਰਖ ਅਕਾਲ ਕਹੇ ਧਰਨੀ ਕਲਜੁਗ ਅੰਤ ਮੂਲ ਨਾ ਡੋਲ, ਅਡੁਲ ਦਏ ਵਡਿਆਈਆ। ਸਦ ਵਸਾਂ ਤੇਰੇ ਕੋਲ, ਦੂਰ ਦੁਰਾਡਾ ਨੇੜੇ ਆਈਆ। ਭਾਗ ਲਗਾਵਾਂ ਉਪਰ ਧੌਲ, ਧਵਲ ਮਿਲੇ ਵਡਿਆਈਆ। ਗੁਰ ਅਵਤਾਰ ਪੈਗ਼ੰਬਰਾਂ ਪੂਰੇ ਕਰ ਕੇ ਕੌਲ, ਲਹਿਣਾ ਦੇਣਾ ਦਿਆਂ ਚੁਕਾਈਆ । ਸਤਿ ਸਰੂਪੀ ਹੋ ਕੇ ਜਾਵਾਂ ਮੌਲ, ਮੌਲਾ ਆਪਣਾ ਵੇਸ ਵਟਾਈਆ। ਜਿਸ ਨੂੰ ਸਮਝੇ ਕੋਈ ਨਾ ਪੰਡਤ ਪਾਂਧਾ ਰੌਲ, ਮੁੱਲਾ ਸ਼ੇਖ਼ ਮੁਸਾਇਕ ਵੇਖਣ ਕੋਇ ਨਾ ਪਾਈਆ। ਤੂੰ ਮੇਰਾ ਮੈਂ ਤੇਰਾ ਆਤਮ ਪਰਮਾਤਮ ਦੱਸ ਕੇ ਸਭ ਨੂੰ ਬੋਲ, ਅਨਬੋਲਤ ਰਾਗ ਜਣਾਈਆ । ਨੌ ਖੰਡ ਪ੍ਰਿਥਮੀ ਸੱਤ ਦੀਪ ਸ਼ਬਦੀ ਡੰਕ ਵਜਾਵਾਂ ਢੋਲ, ਸੋਈ ਸ੍ਰਿਸ਼ਟੀ ਸਰਬ ਉਠਾਈਆ। ਸਤਿ ਧਰਮ ਦਾ ਦਵਾਰਾ ਇਕੋ ਖੋਲ੍ਹ, ਚਾਰ ਵਰਨਾਂ ਵਿਚ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਪੁਰਖ ਅਕਾਲ ਕਹੇ ਧਰਨੀ ਮੇਰਾ ਵੇਖ ਅਗੰਮ ਨਜ਼ਾਰਾ, ਨਜ਼ਰੀਆ ਦੀਨ ਦੁਨੀ ਦਿਆਂ ਬਦਲਾਈਆ । ਮੈਨੂੰ ਸਾਰੇ ਕਹਿਣ ਚਵੀਆਂ ਅਵਤਾਰਾ, ਕਲ ਕਲਕੀ ਨੂਰ ਅਲਾਹੀਆ। ਕਲਜੁਗ ਮੇਟਾਂ ਅੰਧ ਅੰਧਿਆਰਾ, ਸਤਿਜੁਗ ਸਾਚਾ ਚੰਦ ਨੂਰ ਕਰਾਂ ਰੁਸ਼ਨਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਏਕਾ ਨਾਮ ਹੋਵੇ ਜੈਕਾਰਾ, ਜੈ ਜੈਕਾਰ ਕਰੇ ਲੋਕਾਈਆ। ਇਕੋ ਡੰਡਾਵਤ ਬੰਦਨਾ ਸੱਯਦਾ ਨਿਮਸਕਾਰਾ, ਨਮੋਂ ਨਮੋਂ ਨਮੋਂ ਇਕ ਵਖਾਈਆ। ਜਿਸ ਦੀ ਮਹਿੰਮਾ ਕਾਗ਼ਜ਼ ਕ਼ਲਮ ਸਿਆਹੀ ਨਾ ਲਿਖਣਹਾਰਾ, ਲਿਖ ਲਿਖ ਲੇਖ ਨਾ ਕੋਇ ਸਮਝਾਈਆ। ਸੋ ਲਹਿਣਾ ਦੇਣਾ ਚੁਕਾਵੇ ਅਗੰਮ ਅਪਾਰਾ, ਅਲਖ ਅਗੋਚਰ ਆਪਣੀ ਦਇਆ ਕਮਾਈਆ। ਸਾਚਾ ਹੁਕਮ ਵਰਤਾ ਸੱਚੀ ਸਰਕਾਰਾ, ਸਚ ਸੰਦੇਸ਼ਾ ਇਕ ਸੁਣਾਈਆ। ਦੀਨ ਦੁਨੀ ਦਏ ਹੁਲਾਰਾ, ਚਾਰੋਂ ਕੁੰਟ ਲਏ ਉਠਾਈਆ । ਕਿਰਪਾ ਕਰੇ ਆਪ ਨਿਰੰਕਾਰਾ, ਨਿਰਗੁਣ ਆਪਣੀ ਕਾਰ ਕਮਾਈਆ। ਧਰਨੀ ਧਰਤ ਧਵਲ ਧੌਲ ਤੇਰਾ ਬਣਾਂ ਆਪ ਸਹਾਰਾ, ਸਿਰ ਆਪਣਾ ਹੱਥ ਟਿਕਾਈਆ। ਸਾਚਾ ਮਾਰਗ ਦੱਸ ਅਗੰਮ ਅਪਾਰਾ, ਸਤਿਜੁਗ ਸਚ ਦਿਆਂ ਜਣਾਈਆ। ਧਰਨੀ ਦੋਏ ਜੋੜ ਕਰੇ ਨਿਮਸਕਾਰਾ, ਧੂੜੀ ਖ਼ਾਕ ਰਮਾਈਆ। ਤੂੰ ਸਾਹਿਬ ਸੁਲਤਾਨ ਮਾਲਕ ਖ਼ਾਲਕ ਪ੍ਰਿਤਪਾਲਕ ਸਭ ਦਾ ਸਾਂਝਾ ਯਾਰਾ, ਵਾਹਵਾ ਤੇਰੀ ਬੇਪਰਵਾਹੀਆ। ਪੁਰਖ ਅਕਾਲ ਕਿਹਾ ਮੈਂ ਸਭ ਕਿਛ ਕਰਨੇਹਾਰਾ, ਹਰ ਹਿਰਦਾ ਵੇਖ ਵਖਾਈਆ। ਸਤਿਜੁਗ ਸਚ ਹੋਵੇ ਪਸਾਰਾ, ਲੋਕਮਾਤ

❋

❋

ਲਏ ਅੰਗੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੱਖ ਚੁਰਾਸੀ ਜਿਸ ਦਾ ਪਸਾਰਾ, ਪਸਰ ਪਸਾਰੀ ਹੋ ਕੇ ਵੇਖ ਵਖਾਈਆ।

੨੦ ਚੇਤ ਸ਼ਹਿਨਸ਼ਾਹੀ ਸੰਮਤ ੫ ਸਤਵੰਤ ਕੌਰ ਦੇ ਗ੍ਰਹਿ ਸ਼ਾਸਤਰੀ ਨਗਰ ਕਾਨਪੁਰ

ਧਰਨੀ ਕਹੇ ਮੇਰੇ ਸ਼ਹਿਨਸ਼ਾਹ ਅਮਾਮ, ਮਿਹਰਵਾਨ ਮਹਿਬੂਬ ਤੇਰੀ ਵਡ ਵਡਿਆਈਆ। ਸਦੀ ਚੌਧਵੀਂ ਕੂੜੀ ਕਿਰਿਆ ਝਗੜਾ ਮੇਟ ਤਮਾਮ, ਤਮਅ ਤਮੰਨਾ ਮਮਤਾ ਮੋਹ ਦੇ ਗਵਾਈਆ। ਸਚ ਸੰਦੇਸ਼ਾ ਧੁਰ ਦਾ ਕਲਮਾ ਦੱਸ ਕਲਾਮ, ਕਾਇਨਾਤ ਦੀਨ ਦੁਨੀ ਆਪ ਸਮਝਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਝੁਲਾ ਇਕ ਨਿਸ਼ਾਨ, ਚਾਰ ਕੁੰਟ ਦਹਿ ਦਿਸ਼ਾ ਆਪਣਾ ਹੁਕਮ ਵਰਤਾਈਆ। ਦੀਨ ਮਜ਼੍ਹਬ ਦਾ ਰਹੇ ਨਾ ਕੋਇ ਗ਼ੁਲਾਮ, ਸ਼ਰਅ ਜ਼ੰਜੀਰ ਬੇਨਜ਼ੀਰ ਦੇ ਕਟਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਏਕੰਕਾਰ ਇਕੋ ਜਪਾ ਨਾਮ, ਨਾਉਂ ਨਿਰੰਕਾਰਾ ਇਕ ਦਰਸਾਈਆ। ਗ਼ਰੀਬ ਨਿਮਾਣਿਆਂ ਉਤੇ ਹੋ ਮਿਹਰਵਾਨ, ਮਿਹਰ ਨਜ਼ਰ ਇਕ ਉਠਾਈਆ। ਚਾਰ ਵਰਨ ਅਠਾਰਾਂ ਬਰਨ ਸਾਚੀ ਸਿਖਿਆ ਦੇ ਜੀਵ ਜਹਾਨ, ਜਹਾਲਤ ਅੰਦਰੋਂ ਬਾਹਰ ਕਢਾਈਆ। ਕਾਇਆ ਕਾਅਬਾ ਮੰਦਰ ਦੱਸ ਸਚ ਮਕਾਨ, ਸਾਢੇ ਤਿੰਨ ਹੱਥ ਪਰਦਾ ਅੰਤਰ ਨਿਰੰਤਰ ਦੇ ਉਠਾਈਆ। ਆਦਿ ਜੁਗਾਦੀ ਘਟ ਨਿਵਾਸੀ ਜਾਣੀ ਜਾਣ, ਅੰਤਰਜਾਮੀ ਤੇਰੀ ਬੇਪਰਵਾਹੀਆ। ਸਚ ਬੇਨੰਤੀ ਦਰ ਠਾਂਡੇ ਕਰ ਪ੍ਰਵਾਨ, ਪਰਮ ਪੁਰਖ ਪਰਮਾਤਮ ਤੇਰੀ ਓਟ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਦਰ ਤੇਰੇ ਆਸ ਰਖਾਈਆ। ਧਰਨੀ ਕਹੇ ਮੇਰਾ ਇਕੋ ਇਕ ਸੱਯਦਾ, ਸੀਸ ਜਗਦੀਸ਼ ਝੁਕਾਈਆ। ਝਗੜਾ ਮੇਟ ਕਲਜੁਗ ਕਲ ਦਾ, ਕਲਕਾਤੀ ਦੇ ਖਪਾਈਆ। ਲੇਖਾ ਰਹੇ ਨਾ ਵਲ ਛਲ ਦਾ, ਪਰਦਾ ਉਹਲਾ ਆਪ ਉਠਾਈਆ। ਭੇਵ ਖੁਲ੍ਹਾ ਦੇ ਨਿਹਚਲ ਧਾਮ ਅਟੱਲ ਦਾ, ਸਚਖੰਡ ਸਾਚਾ ਸੋਭਾ ਪਾਈਆ। ਤੇਰਾ ਦੀਪਕ ਜੋਤੀ ਹੋਵੇ ਬਲਦਾ, ਦੋ ਜਹਾਨ ਕਰੇ ਰੁਸ਼ਨਾਈਆ। ਹਰਿ ਸੰਤ ਸੁਹੇਲਾ ਸਚ ਸਿੰਘਾਸਣ ਤੇਰਾ ਚਰਨ ਕਵਲ ਹੋਵੇ ਮੱਲਦਾ, ਮਾਇਆ ਮਮਤਾ ਮੋਹ ਮਿਟਾਈਆ। ਚਾਰ ਵਰਨ ਅਠਾਰਾਂ ਬਰਨ ਇਕੋ ਧਾਰ ਹੋਵੇ ਰਲਦਾ, ਜ਼ਾਤ ਪਾਤ ਦੀਨ ਮਜ਼੍ਹਬ ਵੰਡ ਨਾ ਕੋਇ ਵੰਡਾਈਆ। ਝਗੜਾ ਮੁਕਾ ਦੇ ਕਾਇਆ ਮਾਟੀ ਖੱਲ ਦਾ, ਖ਼ਾਲਕ ਖ਼ਲਕ ਤੇਰੀ ਸਰਨਾਈਆ। ਭੈ ਮੁਕਾ ਦੇ ਪੰਚ ਵਿਕਾਰੇ ਦਲ ਦਾ, ਕਾਮ ਕਰੋਧ ਲੋਭ ਮੋਹ ਹੰਕਾਰ ਰਹਿਣ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਚ ਤੇਰੇ ਨਾਮ ਵਡਿਆਈਆ। ਧਰਨੀ ਕਹੇ ਵੇਖ ਆਪਣੀ ਖ਼ਲਕ ਖ਼ਾਲਕ, ਸਾਹਿਬ ਤੇਰੀ ਵਡਿਆਈਆ । ਤੁਧ ਬਿਨ ਦਿਸੇ ਕੋਈ ਨਾ ਪ੍ਰਿਤਪਾਲਕ, ਸਿਰ ਹੱਥ ਨਾ ਕੋਇ ਰਖਾਈਆ। ਦੀਨ ਦੁਨੀ ਦੀ ਨਿੰਦਰਾ ਲਾਹ ਆਲਸ, ਸੋਈ ਸੁਰਤ ਮਾਤ ਉਠਾਈਆ। ਚਾਰ ਵਰਨ ਮੀਤ ਬਣਾ ਖ਼ਾਲਸ, ਦੂਸਰ ਵੰਡ ਨਾ ਕੋਇ ਵੰਡਾਈਆ। ਸਾਚੇ ਨਾਮ ਦੀ ਲਗਾ ਅਦਾਲਤ, ਅਦਲ ਇਨਸਾਫ਼ ਇਕ ਕਮਾਈਆ। ਕੂੜੀ ਕਿਰਿਆ ਮੇਟ ਜਹਾਲਤ, ਜ਼ਾਹਰ ਜ਼ਹੂਰ ਹੋ ਰੁਸ਼ਨਾਈਆ। ਮਾਇਆ ਮਮਤਾ ਮੋਹ ਨਾ ਰਹੇ ਅਲਾਮਤ, ਇਲਮ ਆਲਮਾਂ ਇਕ ਜਣਾਈਆ। ਸਾਚਾ ਨਾਮ ਬਖ਼ਸ਼ ਨਿਆਮਤ, ਵਸਤ ਅਮੋਲਕ ਕਾਇਆ ਗੋਲਕ ਇਕ ਟਿਕਾਈਆ। ਤੂੰ

❋

❋

ਆਦਿ ਜੁਗਾਦਿ ਸਹੀ ਸਲਾਮਤ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਨਿਉਂ ਨਿਉਂ ਲਾਗਾਂ ਪਾਈਂਆ। ਧਰਨੀ ਕਹੇ ਮੇਰੇ ਸਾਹਿਬ ਸੁਲਤਾਨੇ ਮਹਿਬੂਬ, ਮੁਹੱਬਤ ਵਿਚ ਤੇਰਾ ਰਾਹ ਤਕਾਈਆ। ਤੇਰਾ ਸੁਹੰਜਣਾ ਆਲੀਸ਼ਾਨ ਅਰੂਜ, ਸਚਖੰਡ ਦਵਾਰਾ ਵੱਜੇ ਵਧਾਈਆ। ਇਕੋ ਮੰਜ਼ਲ ਹੱਕ ਮਕ਼ਸੂਦ, ਦੂਜਾ ਨਜ਼ਰ ਕੋਇ ਨਾ ਆਈਆ। ਕਲਜੁਗ ਕੂੜੀ ਕਿਰਿਆ ਸਦੀ ਚੌਧਵੀਂ ਕਰ ਨੇਸਤੋਨਾਬੂਦ, ਦੀਨ ਦੁਨੀ ਰਹਿਣ ਕੋਇ ਨਾ ਪਾਈਆ। ਜਨ ਭਗਤ ਸੁਹੇਲੇ ਗੁਰੂ ਗੁਰ ਚੇਲੇ ਕਰ ਮਹਿਫ਼ੂਜ਼, ਮਿਹਰਵਾਨ ਸਿਰ ਆਪਣਾ ਹੱਥ ਟਿਕਾਈਆ । ਮਨ ਵਿਕਾਰਾ ਸ੍ਰਿਸ਼ਟੀ ਦੀ ਦ੍ਰਿਸ਼ਟੀ ਵਿਚੋਂ ਹੂੰਝ, ਸ਼ਬਦੀ ਧਾਰ ਅੰਮ੍ਰਿਤ ਮੇਘ ਇਕ ਬਰਸਾਈਆ। ਧਰਨੀ ਕਹੇ ਮੈਂ ਰੋ ਰੋ ਆਖਾਂ ਤੁਧ ਬਿਨ ਸਕੇ ਕੋਈ ਨਾ ਬੂਝ, ਅਨੁਭਵ ਭੇਵ ਨਾ ਕੋਇ ਖੁਲ੍ਹਾਈਆ। ਮੈਨੂੰ ਦੁੱਖ ਆਉਂਦਾ ਜਿਸ ਵੇਲੇ ਦੀਨਾਂ ਮਜ਼੍ਹਬਾਂ ਦੀ ਤਕਦੀ ਦੂਜ, ਦਵੈਤ ਵਿਚ ਲੜਾਈਆ। ਝਗੜਾ ਵੇਖਾਂ ਚਾਰੇ ਕੂਟ, ਉੱਤਰ ਪੂਰਬ ਪੱਛਮ ਦੱਖਣ ਰਿਹਾ ਕੁਰਲਾਈਆ। ਸਾਧ ਸੰਤ ਮਾਰਦੇ ਝੂਠ, ਸਤਿ ਸਚ ਨਾ ਕੋਇ ਦ੍ਰਿੜਾਈਆ। ਸਭ ਦਾ ਖ਼ਾਲੀ ਕਾਇਆ ਹੋਇਆ ਠੂਠ, ਵਸਤ ਅਮੋਲਕ ਨਾਮ ਨਜ਼ਰ ਕੋਇ ਨਾ ਆਈਆ । ਜਗਤ ਵਾਸਨਾ ਹੁਲਾਰੇ ਰਹੇ ਝੂਟ, ਨਾਮ ਖ਼ੁਮਾਰੀ ਨਾ ਕੋਇ ਚੜ੍ਹਾਈਆ। ਆਤਮ ਪਰਮਾਤਮ ਪ੍ਰੀਤੀ ਤੇਰੇ ਨਾਲੋਂ ਪ੍ਰਭ ਗਈ ਟੂਟ, ਟੁੱਟੀ ਗੰਢ ਨਾ ਕੋਇ ਵਖਾਈਆ। ਗੁਰ ਅਵਤਾਰ ਪੈਗੰਬਰ ਜੁਗ ਚੌਕੜੀ ਕਰ ਗਏ ਕੂਚ, ਕੂਚਾ ਗਲੀ ਹੋਕਾ ਹੱਕ ਨਾਮ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਤੇਰੇ ਆਸ ਰਖਾਈਆ। ਧਰਨੀ ਕਹੇ ਮੇਰੇ ਸ਼ਹਿਨਸ਼ਾਹ ਨਵਾਬਾ, ਨੌਬਤ ਆਪਣਾ ਨਾਮ ਵਜਾਈਆ। ਤੇਰੇ ਚਰਨ ਕਵਲਾਂ ਸਯਦਾ ਇਕ ਆਦਾਬਾ, ਨਮੋਂ ਨਮੋਂ ਕਰ ਕੇ ਸੀਸ ਨਿਵਾਈਆ। ਤੂੰ ਸ਼ਾਹੋ ਭੂਪ ਵਡ ਰਾਜਨ ਰਾਜਾ, ਦੋ ਜਹਾਨਾਂ ਆਪਣਾ ਹੁਕਮ ਵਰਤਾਈਆ। ਕਲਜੁਗ ਅੰਤ ਸ੍ਰੀ ਭਗਵੰਤ ਰਚ ਆਪਣਾ ਕਾਜਾ, ਕਰਨੀ ਦੇ ਕਰਤੇ ਆਪਣੀ ਖੇਲ ਖਿਲਾਈਆ। ਦੀਨ ਦੁਨੀ ਦਾ ਦੁਰਮਤ ਮੈਲ ਧੋ ਦਾਗ਼ਾ, ਪਤਤ ਪੁਨੀਤ ਆਪਣਾ ਆਪ ਬਣਾਈਆ । ਕਾਇਆ ਮੰਦਰ ਸਚ ਵਖਾ ਕਾਅਬਾ, ਜਿਥੇ ਮਿਲੇ ਨੂਰ ਅਲਾਹੀਆ। ਨਿਝਰ ਝਿਰਨਾ ਅੰਮ੍ਰਿਤ ਬਰਸ ਦੇ ਹਯਾਤੇ ਆਬਾ, ਜ਼ਿੰਦਗੀ ਜ਼ਿੰਦਗੀ ਵਿਚੋਂ ਬਦਲਾਈਆ। ਤੇਰਾ ਨੂਰ ਜੋਤ ਹੋਵੇ ਪ੍ਰਕਾਸ਼ਾ, ਅੰਧ ਅੰਧੇਰ ਰਹੇ ਨਾ ਰਾਈਆ। ਧਰਨੀ ਕਹੇ ਪ੍ਰਭ ਮੇਰਾ ਤੇਰੇ ਉਤੇ ਭਰਵਾਸਾ, ਭਾਂਡਾ ਭਰਮ ਦਿਤਾ ਭੰਨਾਈਆ। ਮੈਂ ਤਕਦੀ ਉਪਰ ਆਕਾਸ਼ਾ, ਗਗਨ ਗਗਨੰਤਰਾਂ ਖੋਜ ਖੁਜਾਈਆ। ਮੇਰੇ ਸਾਹਿਬ ਸੁਲਤਾਨ ਮੇਰੀ ਪੂਰੀ ਕਰ ਦੇ ਆਸ਼ਾ, ਆਸ਼ਾਵੰਦ ਤੇਰਾ ਰਾਹ ਤਕਾਈਆ। ਤੂੰ ਦੀਨ ਦਿਆਲ ਪਰਮ ਪੁਰਖ ਅਬਿਨਾਸ਼ਾ, ਮਿਹਰਵਾਨ ਮਹਿਬੂਬ ਮੁਹੱਬਤ ਵਿਚ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਦੀਨ ਦੁਨੀ ਤੇਰਾ ਸਮਾਜਾ, ਸਚ ਸਮਗਰੀ ਜੋਤ ਅਕਗਰੀ ਏਕਾ ਨਾਮ ਸ੍ਰੀ ਭਗਵਾਨ ਸਤਿਜੁਗ ਸਚ ਦੇਣਾ ਦ੍ਰਿੜਾਈਆ।

੨੧ ਚੇਤ ਸ਼ਹਿਨਸ਼ਾਹੀ ਸੰਮਤ ੫ ਮਹਿਲ ਸਿੰਘ ਦੇ ਗ੍ਰਹਿ ਸ਼ਾਸਤਰੀ ਨਗਰ ਕਾਨਪੁਰ

ਧਰਨੀ ਕਹੇ ਮੇਰੇ ਜਾਗੇ ਭਾਗ ਸੁੱਤੇ, ਆਲਸ ਨਿੰਦਰਾ ਰਹੇ ਨਾ ਰਾਈਆ। ਕਿਰਪਾ ਕਰ ਅਬਿਨਾਸ਼ੀ ਅਚੁਤੇ, ਪਾਰਬ੍ਰਹਮ ਦਇਆ ਕਮਾਈਆ।

❋

❋

ਮੇਰਾ ਅੰਤਰ ਮੂਲ ਨਾ ਦੁਖੇ, ਦਰਦੀਆਂ ਦਰਦ ਗਵਾਈਆ। ਭਾਗ ਲਗਾਏ ਸਾਚੀ ਕੁੱਖੇ, ਹੋਏ ਆਪ ਸਹਾਈਆ। ਭਗਤ ਸੁਹੇਲੇ ਲੱਭੇ ਲੁਕੇ, ਚਾਰੋਂ ਕੁੰਟ ਖੋਜ ਖੁਜਾਈਆ। ਜਿਨ੍ਹਾਂ ਪਰਕਾਸ਼ ਕਾਇਆ ਜੁੱਸੇ, ਜਿਸਮ ਜ਼ਮੀਰ ਵੇਖ ਵਖਾਈਆ। ਕਿਰਪਾ ਕਰੇ ਓਨ੍ਹਾਂ ਦੇ ਉਤੇ, ਜੋ ਪੂਰਬ ਲਹਿਣਾ ਲੈਣ ਥਾਉਂ ਥਾਈਂਆ। ਸ਼ਬਦ ਧਾਰ ਦੱਸ ਦੋ ਤੁਕੇ, ਤੂੰ ਮੇਰਾ ਮੈਂ ਤੇਰਾ ਢੋਲਾ ਦਿਆਂ ਸਮਝਾਈਆ। ਓਨ੍ਹਾਂ ਆਵਣ ਜਾਵਣ ਪੈਂਡੇ ਜਾਣ ਮੁਕੇ, ਲੱਖ ਚੁਰਾਸੀ ਨਾ ਕੋਇ ਭਵਾਈਆ। ਸਚ ਸੁਹੰਜਣੀ ਹੋਵੇ ਰੁੱਤੇ, ਰੁੱਤ ਰੁਤੜੀ ਆਪਣੇ ਨਾਲ ਮਹਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਧਰਨੀ ਕਹੇ ਮੈਂ ਵੇਖਾਂ ਖੇਲ ਬੇਨਜ਼ੀਰ, ਜੋ ਬਿਨਾ ਨਜ਼ਰ ਰਿਹਾ ਜਣਾਈਆ। ਜੋਤੀ ਧਾਰ ਤੱਕਾਂ ਕਬੀਰ, ਜੋ ਜਲਵਾ ਨੂਰੀ ਰਿਹਾ ਵਖਾਈਆ। ਜਿਸ ਦਾ ਤਨ ਮਾਟੀ ਨਹੀਂ ਸ਼ਰੀਰ, ਸ਼ਰਅ ਤੋਂ ਬਾਹਰ ਨਜ਼ਰੀ ਆਈਆ। ਸਾਚੀ ਦੱਸ ਰਿਹਾ ਤਕ਼ਰੀਰ, ਸ਼ਬਦ ਸੰਦੇਸ਼ੇ ਧੁਰ ਸੁਣਾਈਆ। ਜਿਹੜੀ ਅੱਗੇ ਨਹੀਂ ਹੋਈ ਤਹਿਰੀਰ, ਕ਼ਲਮ ਸ਼ਾਹੀ ਵੰਡ ਨਾ ਕੋਇ ਵੰਡਾਈਆ। ਜਿਸ ਵਿਚੋਂ ਹੱਕ ਦਿਸੇ ਤਸਵੀਰ, ਪਾਰਬ੍ਰਹਮ ਪਤਿਪਰਮੇਸ਼ਵਰ ਰਿਹਾ ਜਣਾਈਆ। ਜਨ ਭਗਤਾਂ ਬਦਲ ਜਾਏ ਤਕ਼ਦੀਰ, ਬੁੱਧ ਬਿਬੇਕ ਦਏ ਕਰਾਈਆ। ਝਗੜਾ ਮੁੱਕੇ ਸ਼ਾਹ ਹਕੀਰ, ਸ਼ਹਿਨਸ਼ਾਹ ਆਪਣਾ ਪਰਦਾ ਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਕਬੀਰ ਕਹੇ ਧਰਨੀ ਤੇਰਾ ਵਡ ਵਡ ਭਾਗ, ਭਾਗ ਭਰੀਏ ਤੈਨੂੰ ਦਿਆਂ ਜਣਾਈਆ। ਪ੍ਰਭ ਮਿਲਿਆ ਕੰਤ ਸੁਹਾਗ, ਹਰਿ ਸਾਹਿਬ ਨੂਰ ਅਲਾਹੀਆ। ਦੁਰਮਤ ਮੈਲ ਧੋਵੇ ਦਾਗ਼, ਪਾਪਾਂ ਕਰੇ ਸਫ਼ਾਈਆ । ਲੱਗੀ ਬੁਝਾਏ ਆਗ, ਅੰਮ੍ਰਿਤ ਮੇਘ ਬਰਸਾਈਆ। ਤੇਰੇ ਉਤੇ ਜਗਦਾ ਸੀ ਚਰਾਗ਼, ਫ਼ਕੀਰ ਫ਼ਿਕਰਿਆਂ ਵਿਚ ਢੋਲਾ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਭੇਵ ਚੁਕਾਈਆ। ਕਬੀਰ ਕਹੇ ਏਥੇ ਫ਼ਕੀਰ ਰਹਿੰਦੇ ਸੀ ਪੰਜ, ਪੰਜ ਪੀਰ ਨਾਲ ਵਡਿਆਈਆ। ਪੁਰਾਣਾ ਨਾਂ ਸੀ ਸ਼ਾਹ ਗੰਜ, ਬਸਤੀ ਛੋਟੀ ਸੋਭਾ ਪਾਈਆ। ਗ਼ਮੀ ਚਿੰਤਾ ਛੱਡ ਕੇ ਰੰਜ, ਇਕੋ ਕਲਮਾ ਸਦਾ ਗਾਈਆ। ਸਚ ਖ਼ੁਦਾ ਨੂੰ ਸਮਝ ਕੇ ਅਨੰਦ, ਨਿਉਂ ਨਿਉਂ ਸਯਦਾ ਸੀਸ ਝੁਕਾਈਆ। ਧੁਰ ਨਾਮ ਵਜਾ ਮਰਦੰਗ, ਨਗ਼ਮੇ ਢੋਲੇ ਗਾਈਆ। ਜਿਸ ਵਕ਼ਤ ਹੁੰਦਾ ਸੀ ਨੌਵੀਂ ਦਾ ਚੰਦ, ਨਿਗਾਹ ਅਸਮਾਨ ਉਤੇ ਟਿਕਾਈਆ। ਅੱਖਾਂ ਮੀਟ ਕੇ ਮਾਣਦੇ ਸੀ ਅਨੰਦ, ਤਾਰਾ ਮੰਡਲ ਆਪਣੇ ਵਿਚੋਂ ਪ੍ਰਗਟਾਈਆ। ਕੋਲ ਨਿਸ਼ਾਨੀ ਹੁੰਦੀ ਸੀ ਜੰਡ, ਬਿਰਖ ਸੋਹਣਾ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਭੇਵ ਚੁਕਾਈਆ। ਫ਼ਕੀਰ ਕਹਿਣ ਏਥੇ ਹੁੰਦਾ ਸੀ ਛੋਟਾ ਜਿਹਾ ਤਲਾਬ, ਨੌ ਸੱਤ ਕਰਮ ਦੀ ਵੰਡ ਵੰਡਾਈਆ। ਜਿਸ ਵਿਚ ਭਰਿਆ ਹੁੰਦਾ ਸੀ ਆਬ, ਪਾਣੀ ਜਲ ਕਹੇ ਲੋਕਾਈਆ। ਇਕ ਬਿਰਧ ਹੁੰਦਾ ਸੀ ਸਾਂਪ, ਬਾਸ਼ਕ ਤਸ਼ਕਾ ਸੋਭਾ ਪਾਈਆ। ਜਿਸ ਦਾ ਬੜਾ ਵੱਡਾ ਪਰਤਾਪ, ਮੋਟਾ ਤਾਜ਼ਾ ਨਜ਼ਰੀ ਆਈਆ। ਸਾਰੇ ਵਾਹਿਦ ਕਲਮੇ ਦਾ ਕਰਦੇ ਜਾਪ, ਅੱਲਾ ਹੂ ਦਾ ਨਾਅਰਾ ਲਾਈਆ। ਰੂਹ ਬੁਤ ਨੂੰ ਕਰਨਾ ਪਾਕ, ਸਯਦਿਆਂ ਵਿਚ ਸੀਸ ਝੁਕਾਈਆ। ਇਕ ਦਿਨ ਸਭ ਨੇ ਕੀਤੀ ਬਾਤ, ਬਾਤਨ ਵੇਖੋ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਫ਼ਕੀਰਾਂ ਵਿਚੋਂ ਇਕ ਦਾ ਨਾਂ ਸੀ ਸ਼ਰਾਜਾ, ਕਰੀਮੂ ਪਿਤਾ ਨਜ਼ਰੀ ਆਈਆ। ਪ੍ਰਭ ਦਾ ਲੌਣ ਲੱਗਾ ਅੰਦਾਜ਼ਾ, ਨਿਗਾਹ ਨੂਰ ਚਸ਼ਮ ਰੁਸ਼ਨਾਈਆ। ਕੀ ਤੇਰਾ ਖੇਲ ਤਮਾਸ਼ਾ, ਚੌਦਾਂ ਤਬਕ ਦੇਣਾ ਸਮਝਾਈਆ।

❋

❋

ਕੀ ਮੁਹੰਮਦ ਰੱਖਿਆ ਰਾਜ਼ਾ, ਪਰਦਾ ਦੇਣਾ ਉਠਾਈਆ। ਕਿਉਂ ਰੋਜ਼ਾ ਨਹੀਂ ਨਿਮਾਜ਼ਾ, ਨਿਉਂ ਨਿਉਂ ਸੀਸ ਝੁਕਾਈਆ। ਸ਼ਬਦ ਅਗੰਮੀ ਆਈ ਇਕ ਆਵਾਜ਼ਾ, ਨਗ਼ਮਾ ਹੱਕ ਸੁਣਾਈਆ। ਧੁਰਦਰਗਾਹੀ ਵਡ ਮਹਿਬੂਬ ਅਗੰਮੀ ਰਾਜਾ, ਸ਼ਹਿਨਸ਼ਾਹ ਸ਼ਾਹ ਪਾਤਸ਼ਾਹ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਪੀਰ ਕਹੇ ਮੈਂ ਤੱਕੀ ਆਪਣੀ ਹਯਾਤੀ, ਜ਼ਿੰਦਗੀ ਜ਼ਿੰਦਗੀ ਵਿਚੋਂ ਵੇਖ ਵਖਾਈਆ। ਮੇਰੇ ਜੀਵਣ ਦੇ ਥੋੜ੍ਹੇ ਦਿਨ ਬਾਕੀ, ਬਾਕਾਇਦਾ ਨਜ਼ਰੀ ਆਈਆ। ਮੇਰਾ ਜਿਸਮ ਨਹੀਂ ਰਹਿਣਾ ਖ਼ਾਕੀ, ਤਨ ਵਜੂਦ ਸੰਗ ਨਾ ਕੋਇ ਨਿਭਾਈਆ। ਮੈਂ ਤੱਕਿਆ ਅੰਤਰ ਮਾਰੀ ਝਾਤੀ, ਪਰਦਿਆਂ ਉਹਲੇ ਫੋਲ ਫੁਲਾਈਆ। ਪਰਵਰਦਿਗਾਰ ਮਿਲਿਆ ਸਾਕੀ, ਸੱਜਣ ਨੂਰ ਅਲਾਹੀਆ। ਓਸ ਨੇ ਕਥਾ ਕਹਾਣੀ ਇਕ ਆਖੀ, ਆਖ਼ਰ ਦਿਤਾ ਜਣਾਈਆ। ਸਦੀ ਚੌਧਵੀਂ ਅੰਤ ਅਖ਼ੀਰ ਅਮਾਮ ਅਮਾਮਾ ਬਣ ਕੇ ਚੁਕਾਵੇ ਸਭ ਦੀ ਬਾਕੀ, ਲਹਿਣਾ ਸਭ ਦੀ ਝੋਲੀ ਪਾਈਆ। ਤੁਸਾਂ ਏਥੇ ਰਹਿਣਾ ਕਿ ਆਪਣੀ ਕਰਨੀ ਰਾਖੀ, ਰੱਖਕ ਹੋ ਕੇ ਵੇਖ ਵਖਾਈਆ। ਸਾਰੇ ਲਾ ਕੇ ਬੈਠੇ ਰਾਸੀ, ਧਿਆਨ ਧਿਆਨ ਵਿਚੋਂ ਪ੍ਰਗਟਾਈਆ। ਕਵਣ ਵੇਲਾ ਆਵੇ ਪੁਰਖ ਅਬਿਨਾਸ਼ੀ, ਹਰਿ ਕਰਤਾ ਧੁਰਦਰਗਾਹੀਆ। ਕਬੀਰ ਕਹੇ ਮੈਂ ਕਥਾ ਕਹਾਣੀ ਦੱਸਾਂ ਸਾਚੀ, ਸਚ ਦਿਆਂ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਕਬੀਰ ਕਹੇ ਮੈਂ ਸੁਭਾਵਕ ਕੀਤੀ ਬਾਤ, ਫ਼ਕੀਰਾਂ ਫ਼ਿਕਰਾ ਪੁਛ ਪੁਛਾਈਆ। ਕੀ ਤੁਹਾਡੀ ਜ਼ਾਤ, ਸਹਿਜ ਦਿਓ ਸਮਝਾਈਆ। ਕੀ ਕਲਮਾ ਤੁਹਾਡੀ ਗਾਥ, ਕਰੋ ਕੀ ਪੜ੍ਹਾਈਆ। ਕੀ ਮਜ਼੍ਹਬ ਤੁਹਾਡੀ ਜਮਾਤ, ਜੁਮਲਾ ਅੱਖਰ ਦਿਓ ਦ੍ਰਿੜਾਈਆ। ਕੀ ਨੂਰ ਤੱਕੋ ਸਾਖਿਆਤ, ਜਲਵਾਗਰ ਅਲਾਹੀਆ। ਕੀ ਮੁਹੱਬਤ ਵਿਚ ਰੱਖੋ ਇਤਫ਼ਾਕ, ਮੇਲਾ ਮੇਲੇ ਸਹਿਜ ਸੁਭਾਈਆ। ਸਾਰਿਆਂ ਹੱਸ ਕੇ ਕਿਹਾ ਕਬੀਰਾ ਅਸੀਂ ਇਕੋ ਤੋਂ ਮੰਗਦੇ ਨਜਾਤ, ਜੋ ਮਿਹਰਵਾਨ ਮਿਹਰਵਾਨ ਮਿਹਰਵਾਨ ਨੂਰ ਅਲਾਹੀਆ। ਜੋ ਮੁਹੱਬਤ ਵਿਚ ਪਿਆਰ ਵਿਚ ਸਾਡਾ ਰੂਹ ਬੁਤ ਕਰੇ ਪਾਕ, ਪਤਤ ਪੁਨੀਤ ਲਏ ਬਣਾਈਆ। ਸਦਾ ਸਦਾ ਸਦ ਰਹੀਏ ਚਰਨ ਕਵਲ ਦਾਸ, ਕ਼ਦਮਬੋਸੀ ਵਿਚ ਸੀਸ ਝੁਕਾਈਆ। ਓਸੇ ਦੀ ਕਰਦੇ ਤਲਾਸ਼, ਜੋ ਵਸੇ ਹੱਡ ਨਾੜੀ ਮਾਸ, ਪੰਜ ਤੱਤ ਆਪਣਾ ਆਸਣ ਲਾਈਆ। ਸਦਾ ਕਰੇ ਪ੍ਰਕਾਸ਼, ਅੰਧ ਅਗਿਆਨ ਕਰੇ ਵਿਨਾਸ, ਲੇਖੇ ਲਾਏ ਪਵਣ ਸਵਾਸ, ਸਾਹ ਸਾਹ ਆਪਣਾ ਰੰਗ ਰੰਗਾਈਆ। ਕਬੀਰ ਕਿਹਾ ਜ਼ਰਾ ਵੇਖੋ ਉਪਰ ਆਕਾਸ਼, ਜਿਥੇ ਹੋਵੇ ਕਦੇ ਨਾ ਨਾਸ਼, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਫ਼ਕੀਰ ਕਿਹਾ ਕਬੀਰਾ ਕਿਹੜਾ ਓਹ ਤਰੀਕਾ, ਤ੍ਰੈਗੁਣ ਅਤੀਤਾ ਦਏ ਕਰਾਈਆ। ਪ੍ਰਭ ਮਿਲੇ ਨੀਕਣ ਨੀਕਾ, ਨਿਰਗੁਣ ਏਕਾ ਦਰਸ ਵਖਾਈਆ । ਲੇਖਾ ਮੁਕਾਵੇ ਜੀਵ ਜੀ ਕਾ, ਜਾਗਰਤ ਜੋਤ ਕਰੇ ਰੁਸ਼ਨਾਈਆ। ਸਾਡੀ ਆਸਾ ਮਨਸਾ ਪੂਰੀ ਕਰੇ ਉਮੀਦਾ, ਆਹ ਵਿਚ ਸਾਰੇ ਰਹੇ ਸੁਣਾਈਆ। ਸਾਡੀ ਇਕੋ ਵਾਰ ਹੋਵੇ ਈਦਾ, ਦੀਦਾ ਦਾਨਿਸਤਾ ਦਰਸ਼ਨ ਪਾਈਆ। ਸਾਡਾ ਭੇਵ ਖੋਲ੍ਹੇ ਪੇਚੀਦਾ, ਪੋਸ਼ੀਦਾ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਕਬੀਰ ਕਹੇ ਮੈਨੂੰ ਪੁਛ ਲੈਣ ਦਿਓ ਕੋਲੋਂ ਸ੍ਰੀ ਭਗਵਾਨ, ਕੀ ਕੀ ਹੁਕਮ ਜਣਾਈਆ। ਨਿਗਾਹ ਮਾਰੀ ਪਰੇ ਜ਼ਿਮੀਂ ਅਸਮਾਨ, ਦਰਗਾਹ ਸਾਚੀ ਵੇਖ ਵਖਾਈਆ। ਤਖ਼ਤ ਨਿਵਾਸੀ ਨੌਜਵਾਨ, ਅਬਿਨਾਸ਼ੀ ਕਰਤਾ ਡੇਰਾ ਲਾਈਆ। ਹੁਕਮੀ ਹੁਕਮ ਕਰੇ ਹੁਕਮਰਾਨ, ਸੁਤ ਸ਼ਬਦ ਦੁਲਾਰਾ ਇਕੋ ਇਕ ਉਠਾਈਆ।

❋

❋

ਜਾ ਵੇਖ ਜਗਤ ਜੀਵ ਜਹਾਨ, ਕਵਣ ਮੇਰਾ ਰਾਹ ਤਕਾਈਆ। ਝਟ ਸੰਦੇਸ਼ਾ ਪੁੱਜਿਆ, ਕਬੀਰ ਹੋਇਆ ਹੈਰਾਨ, ਸਹਿਜ ਮਿਲੇ ਵਡਿਆਈਆ। ਹੁਕਮ ਸੁਣ ਧੁਰ ਫ਼ਰਮਾਨ, ਧਰਮ ਦੀ ਧਾਰ ਇਕ ਉਪਜਾਈਆ। ਸਦੀ ਚੌਧਵੀਂ ਕਲਜੁਗ ਅੰਤ ਪ੍ਰਗਟ ਹੋਵੇ ਵਿਚ ਜਹਾਨ, ਜੋਤੀ ਜਾਤਾ ਪੁਰਖ ਬਿਧਾਤਾ ਵੇਸ ਵਟਾਈਆ। ਗੁਰ ਅਵਤਾਰ ਪੈਗ਼ੰਬਰਾਂ ਸਤਿਜੁਗ ਤਰੇਤਾ ਦਵਾਪਰ ਕਲਜੁਗ ਸਭ ਦਾ ਲਹਿਣਾ ਦੇਣਾ ਚੁਕੌਣਾ ਆਣ, ਪਿਛਲਾ ਲੇਖਾ ਰਹਿਣ ਕੋਇ ਨਾ ਪਾਈਆ। ਫ਼ਕੀਰਾਂ ਦੇ ਫ਼ਿਕਰੇ ਸੁਣਾਂ ਜਹਾਨ, ਬਿਨ ਅੱਖਰਾਂ ਅਨਰਾਗੀ ਰਾਗ ਵਿਚੋਂ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਕਬੀਰ ਸਚ ਕਰਨੀ ਕਾਰ ਕਮਾਵਾਂਗਾ। ਨਿਰਗੁਣ ਨਿਰਵੈਰ ਰੂਪ ਧਰਾਵਾਂਗਾ। ਜੋਤੀ ਜਾਤਾ ਵੇਸ ਵਟਾਵਾਂਗਾ। ਪੁਰਖ ਬਿਧਾਤਾ ਆਪ ਅਖਵਾਵਾਂਗਾ। ਦੋ ਜਹਾਨਾਂ ਡੰਕ ਵਜਾਵਾਂਗਾ। ਰਾਓ ਰੰਕਾਂ ਆਪ ਉਠਾਵਾਂਗਾ। ਸਚ ਦਵਾਰ ਬੰਕ ਸੁਹਾਵਾਂਗਾ। ਭਗਤ ਸੁਹੇਲੇ ਮੇਲ ਮਿਲਾਵਾਂਗਾ। ਗੁਰ ਚੇਲੇ ਜੋੜ ਜੁੜਾਵਾਂਗਾ । ਲੱਖ ਚੁਰਾਸੀ ਜੀਵ ਜੰਤ ਫੋਲ ਫੁਲਾਵਾਂਗਾ। ਸਾਧ ਸੰਤ ਪਰਦਾ ਲਾਹਵਾਂਗਾ। ਕਲਜੁਗ ਮਾਇਆ ਪਾ ਬੇਅੰਤ, ਦੀਨ ਦੁਨੀ ਆਪ ਭੁਲਾਵਾਂਗਾ। ਜਨ ਭਗਤਾਂ ਬਣ ਕੇ ਧੁਰ ਦਾ ਕੰਤ, ਆਤਮ ਸੇਜਾ ਜੋੜ ਜੁੜਾਵਾਂਗਾ। ਗੜ੍ਹ ਤੋੜ ਕੇ ਹਉਮੇ ਹੰਗਤ, ਹੰ ਬ੍ਰਹਮ ਇਕ ਸਮਝਾਵਾਂਗਾ। ਬੋਧ ਅਗਾਧਾ ਬਣ ਕੇ ਪੰਡਤ, ਧੁਰ ਦੀ ਵਿਦਿਆ ਇਕ ਪੜ੍ਹਾਵਾਂਗਾ। ਝਗੜਾ ਮੁਕਾ ਕੇ ਸਵਰਗ ਜੱਨਤ, ਦਰਗਾਹ ਸਾਚੀ ਸਚ ਸੁਹਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਵਾਂਗਾ। ਕਬੀਰ ਸਚ ਕਰਾਂ ਕਲਿਆਣ, ਹਰਿ ਕਰਤਾ ਆਪ ਜਣਾਈਆ। ਮੇਰੇ ਕੋਲ ਝਗੜਾ ਨਹੀਂ ਹਿੰਦੂ ਮੁਸਲਮਾਨ, ਸਾਂਝਾ ਮੀਤ ਇਕ ਅਖਵਾਈਆ। ਇਨ੍ਹਾਂ ਪੰਜਾਂ ਨੂੰ ਦੇ ਦੇ ਗਿਆਨ, ਤੁਹਾਨੂੰ ਛੱਡਣਾ ਪਏ ਜਹਾਨ, ਤਨ ਵਜੂਦ ਰਹਿਣ ਨਾ ਪਾਈਆ। ਇਹ ਜਗਹ ਹੋਣੀ ਸੁੰਞ ਮਸਾਣ, ਤੁਹਾਨੂੰ ਸਕੇ ਨਾ ਕੋਇ ਪਹਿਚਾਨ, ਤੁਹਾਡੀ ਆਤਮਾ ਦੀ ਹੋਣੀ ਨਹੀਂ ਕਲਿਆਣ, ਤਨ ਵਜੂਦ ਦੂਜਾ ਨਜ਼ਰ ਕੋਇ ਨਾ ਆਈਆ। ਤੁਸਾਂ ਫਿਰਦੇ ਰਹਿਣਾ ਦਰਮਿਆਨ ਜ਼ਿਮੀਂ ਅਸਮਾਨ, ਯਾਦ ਕਰਦੇ ਰਹਿਣਾ ਸ੍ਰੀ ਭਗਵਾਨ, ਸੋ ਪੁਰਖ ਅਕਾਲਾ ਦੀਨ ਦਿਆਲਾ ਵੇਖੇ ਆਣ, ਸਦੀ ਚੌਧਵੀਂ ਆਪਣਾ ਫੇਰਾ ਪਾਈਆ। ਮਿਹਰਵਾਨ ਹੋ ਕੇ ਲਏ ਪਛਾਣ, ਹਰ ਘਟ ਅੰਤਰ ਬਣ ਕੇ ਜਾਣੀ ਜਾਣ, ਜਾਨਣਹਾਰ ਆਪਣੀ ਦਇਆ ਕਮਾਈਆ। ਕਬੀਰ ਕਹੇ ਸੋ ਵਕ਼ਤ ਪਹੁੰਚਿਆ ਆਣ, ਨਿਉਂ ਨਿਉਂ ਕਰਨ ਸਲਾਮ, ਤੂੰ ਸ਼ਹਿਨਸ਼ਾਹ ਅਮਾਮ, ਹਰ ਘਟ ਜਾਣੀ ਜਾਣ, ਕਾਇਨਾਤ ਦੇ ਮਾਲਕ ਖ਼ਲਕ ਦੇ ਖ਼ਾਲਕ ਦਰ ਤੇਰੇ ਸੀਸ ਨਿਵਾਈਆ। ਸਾਡੀ ਮੰਜ਼ਲ ਹੋਈ ਆਸਾਨ, ਕਿਰਪਾ ਕੀਤੀ ਹਰਿ ਮਿਹਰਵਾਨ, ਮਹਿਬੂਬ ਆਪਣੀ ਦਇਆ ਕਮਾਈਆ। ਸਾਡਾ ਮੁੱਕੇ ਆਵਣ ਜਾਣ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਧੁਰ ਦਾ ਵਰ, ਮਿਹਰ ਨਜ਼ਰ ਇਕ ਉਠਾਈਆ। ਕਬੀਰ ਕਹੇ ਕਿਰਪਾ ਕਰ ਸ੍ਰੀ ਭਗਵੰਤ, ਭਗਵਨ ਦਇਆ ਕਮਾਈਆ। ਵੇਲਾ ਵਕ਼ਤ ਪਹੁੰਚਿਆ ਅੰਤ, ਅੰਤਮ ਲਏ ਮਿਲਾਈਆ। ਤੇਰਾ ਖੇਲ ਜੁਗਾ ਜੁਗੰਤ, ਜੁਗ ਚੌਕੜੀ ਵੇਸ ਵਟਾਈਆ। ਜੋ ਤੇਰੇ ਫ਼ਕੀਰ ਸੰਤ, ਸੱਜਣ ਲੈ ਬਣਾਈਆ। ਦਰ ਠਾਂਡੇ ਤੇਰੇ ਮਿੰਨਤ, ਚਰਨ ਕਵਲ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਕਿਰਪਾ ਕਰ ਸ਼ਹਿਨਸ਼ਾਹ ਅਜ਼ੀਮ, ਆਲੀਸ਼ਾਨ ਤੇਰੀ ਸਰਨਾਈਆ। ਤੂੰ ਮਾਲਕ ਖ਼ਾਲਕ ਕ਼ਦੀਮ, ਕ਼ੁਦਰਤ ਦਾ ਕਰਤਾ ਨੂਰ ਅਲਾਹੀਆ। ਮੈਨੂੰ

❋

❋

ਤੇਰੇ ਉਤੇ ਯਕੀਨ, ਭਰੋਸਾ ਇਕੋ ਇਕ ਦ੍ਰਿੜਾਈਆ। ਤੂੰ ਬੇਨੰਤੀ ਕਰ ਤਸਲੀਮ, ਤਾਬਿਆਦਾਰੀ ਵਿਚ ਆਪਣਾ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਪੁਰਖ ਅਕਾਲ ਕਹੇ ਕਬੀਰਾ, ਕ਼ਬਰਾਂ ਵਾਲੇ ਦੇਵਾਂ ਤਰਾਈਆ। ਸ਼ਰਅ ਦੀ ਕਟ ਜ਼ੰਜੀਰਾ, ਆਪਣਾ ਰੰਗ ਰੰਗਾਈਆ। ਲੇਖੇ ਲਾਵਾਂ ਸ਼ਾਹ ਹਕੀਰਾ, ਦੀਨਾਂ ਆਪਣੀ ਗੋਦ ਉਠਾਈਆ। ਮਾਲਕ ਬਣ ਕੇ ਪੀਰਨ ਪੀਰਾ, ਪਾਰਬ੍ਰਹਮ ਹੋ ਕੇ ਵੇਖ ਵਖਾਈਆ। ਪਿਛਲੀ ਯਾਦ ਰੱਖ ਤਸਵੀਰਾ, ਤਸੱਵਰ ਸਭ ਕੁਛ ਦਿਆਂ ਕਰਾਈਆ। ਜਿਥੇ ਹੁੰਦੇ ਸੀ ਜੰਡ ਕਰੀਰਾ, ਢਾਬ ਛੋਟੀ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਪੰਜ ਕਹਿਣ ਸਾਡੀ ਸਲਾਮ, ਅੰਤਮ ਤੇਰੇ ਚਰਨ ਦੁਹਾਈਆ। ਤੂੰ ਮਾਲਕ ਇਕ ਅਮਾਮ, ਇਬਨੁੱਲਵਕ਼ਤ ਤੇਰੀ ਵਡਿਆਈਆ। ਤੇਰਾ ਲੇਖਾ ਅਗੰਮ ਪੈਗ਼ਾਮ, ਵੱਜੀ ਹੱਕ ਵਧਾਈਆ। ਸਾਡੀ ਮੰਜ਼ਲ ਹੋਈ ਆਸਾਨ, ਔਖਾ ਰਾਹ ਨਾ ਕੋਇ ਤਕਾਈਆ। ਦਰਗਾਹ ਸਾਚੀ ਕਰ ਪਰਵਾਨ, ਥਾਨ ਥਨੰਤਰ ਇਕੋ ਦੇ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਰਖਾਈਆ। ਪੰਜ ਕਹਿਣ ਗਿਆ ਪਰਪੰਚ, ਪੰਚ ਮਿਲੀ ਵਡਿਆਈਆ। ਸਾਡਾ ਲੇਖੇ ਲੱਗਾ ਅੰਤ, ਅੰਤਮ ਹੋਇਆ ਸਹਾਈਆ। ਪਾਇਆ ਅਗੰਮਾ ਕੰਤ, ਕੰਤ ਕੰਤੂਹਲ ਨੂਰ ਅਲਾਹੀਆ। ਝਗੜਾ ਛੁੱਟਿਆ ਵਿਚੋਂ ਜੀਵ ਜੰਤ, ਜਾਗਰਤ ਜੋਤ ਵਿਚ ਸਮਾਈਆ। ਦਰਗਾਹ ਸਾਚੀ ਮਨਜ਼ੂਰ ਹੋਈ ਮਿੰਨਤ, ਮਨਸਾ ਪੂਰ ਕਰਾਈਆ। ਧਰਨੀ ਓਹੋ ਥਾਂ ਤੇ ਓਹੋ ਸਿੰਮਤ, ਵਾਰ ਘੜੀ ਥਿਤ ਓਸੇ ਨਾਲ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਸਭ ਦੇ ਲੇਖੇ ਲਹਿਣੇ ਪੂਰ ਕਰਾਈਆ।