ਪੁਸਤਕਾਲਾਭਾਗ ੨੧

੨੧ ਚੇਤ ਸ਼ਹਿਨਸ਼ਾਹੀ ਸੰਮਤ ੫ ਗੁਰਬਖ਼ਸ਼ ਸਿੰਘ ਮਹੂ ਨਿਵਾਸੀ ਦੇ ਨਵਿਤ

ਗੁਰਬਖ਼ਸ਼ ਸਿੰਘ ਕਹੇ ਮੇਰੇ ਸਾਹਿਬ ਸਤਿਗੁਰ ਗੋਬਿੰਦ, ਗੋਬਿੰਦ ਗੋਬਿੰਦ ਗੋਬਿੰਦ ਤੇਰੀ ਸਰਨਾਈਆ। ਹਉਂ ਬਾਲ ਅੰਞਾਣਾ ਤੇਰੀ ਬਿੰਦ, ਮਿਹਰਵਾਨ ਮਿਹਰਵਾਨ ਮਿਹਰਵਾਨ ਤੇਰੀ ਓਟ ਤਕਾਈਆ। ਤੂੰ ਗਹਿਰ ਗੰਭੀਰ ਸਾਗਰ ਸਿੰਧ, ਅਨੁਭਵ ਧਾਰ ਸੋਭਾ ਪਾਈਆ। ਦਾਤਾ ਦਾਨੀ ਗੁਣੀ ਗਹਿੰਦ, ਗਹਿਰ ਗੰਭੀਰ ਤੇਰੀ ਵਡਿਆਈਆ। ਮੇਰੀ ਸਗਲੀ ਮਿਟ ਗਈ ਚਿੰਦ, ਚਿੰਤਾ ਚਿਖਾ ਨਾ ਕੋਇ ਜਲਾਈਆ। ਮੇਰੀ ਲੇਖੇ ਲਾ ਲਾ ਜੋ ਕੀਤੀ ਤੇਰੀ ਨਿੰਦ, ਨਿੰਦਕ ਹੋ ਕੇ ਅੰਤਮ ਤੇਰਾ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਸਦ ਤੇਰੀ ਓਟ ਰਖਾਈਆ। ਗੁਰਬਖ਼ਸ਼ ਸਿੰਘ ਕਹੇ ਮੈਂ ਤੇਰਾ ਸੁਤ ਦੁਲਾਰਾ, ਸਤਿ ਸਤਿਵਾਦੀ ਤੇਰੀ ਓਟ ਤਕਾਈਆ। ਕਿਰਪਾ ਕਰ ਮੇਰੇ ਨਿਰੰਕਾਰਾ, ਨਿਰਵੈਰ ਤੇਰੀ ਵਡਿਆਈਆ। ਦੋਏ ਜੋੜ ਕਰਾਂ ਨਿਮਸਕਾਰਾ, ਨਿਉਂ ਨਿਉਂ ਲਾਗਾਂ ਪਾਈਂਆ। ਤੇਰਾ ਤੱਕਿਆ ਸਚਖੰਡ ਨਜ਼ਾਰਾ, ਦਰਗਾਹ ਸਾਚੀ ਸੋਭਾ ਪਾਈਆ। ਮੈਨੂੰ ਯਾਦ ਆ ਗਿਆ ਪੁਰੀ ਅਨੰਦ ਦਾ ਓਹ ਅਖਾੜਾ, ਜਿਸ ਦਾ ਪਰਦਾ ਨਾ ਕੋਇ ਉਠਾਈਆ। ਮੇਰੇ ਪ੍ਰਕਾਸ਼ ਹੋਇਆ ਨਾੜ ਨਾੜਾ, ਅੰਧ ਅੰਧਿਆਰਾ ਦਿਤਾ ਗਵਾਈਆ। ਕਰ ਦੇ ਪਾਰ ਕਿਨਾਰਾ, ਨਈਆ ਨੌਕਾ ਤੇਰੇ ਹੱਥ ਫੜਾਈਆ। ਜੋਤੀ

❋

❋

ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਸੀਸ ਨਿਵਾਈਆ। ਦਰ ਤੇਰੇ ਸੀਸ ਜਾਏ ਝੁਕ, ਨਿਉਂ ਨਿਉਂ ਸੀਸ ਨਿਵਾਈਆ। ਮੇਰਾ ਆਵਣ ਜਾਵਣ ਪੈਂਡਾ ਗਿਆ ਮੁਕ, ਮਿਲੀ ਮਾਣ ਵਡਿਆਈਆ। ਸਾਹਿਬ ਸਤਿਗੁਰ ਮੈਂ ਅੰਤ ਅਖ਼ੀਰ ਬਿਨਾ ਬੋਲਿਆਂ ਤੂੰ ਮੇਰਾ ਮੈਂ ਤੇਰਾ ਹਿਰਦੇ ਵਿਚ ਗਾਈ ਤੁਕ, ਤੂੰਹੀ ਤੂੰਹੀ ਰਾਗ ਅਲਾਈਆ। ਤੂੰ ਸਤਿ ਸਰੂਪ ਸ਼ਾਹੋ ਭੂਪ ਮੇਰੇ ਅੰਦਰ ਵੜਿਆ ਚੁਪ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਅੰਮ੍ਰਿਤ ਜਾਮ ਪਿਆਲਾ ਬਿਨ ਰਸਨਾ ਦਿਤਾ ਘੁਟ, ਬਿਨ ਜਿਹਵਾ ਦਿਤਾ ਚਖਾਈਆ। ਮੇਰੀ ਆਤਮਾ ਮੇਰੇ ਵਿਚੋਂ ਗਈ ਉਠ, ਨਿਰਗੁਣ ਧਾਰ ਲਈ ਅੰਗੜਾਈਆ। ਜਾਂ ਤੱਕਿਆ ਮੇਰਾ ਗੋਬਿੰਦ ਰਿਹਾ ਤੁਠ, ਸਾਹਿਬ ਸੁਲਤਾਨ ਹੋਇਆ ਸਹਾਈਆ। ਮੈਂ ਫੜ ਕੇ ਚਰਨ ਲਏ ਘੁੱਟ, ਬਿਨ ਨੇਤਰਾਂ ਨੀਰ ਦਿਤਾ ਵਹਾਈਆ। ਮੈਂ ਅਪਰਾਧੀ ਤੇਰਾ ਸੁਤ, ਸਾਹਿਬ ਸੁਲਤਾਨ ਤੇਰੀ ਵਡਿਆਈਆ। ਜਿਉਂ ਭਾਵੇ ਤਿਉਂ ਗੋਦੀ ਲੈਣਾ ਚੁਕ, ਚਾਰੇ ਕੰਨੀਆਂ ਖ਼ਾਲੀ ਦਿਤੀਆਂ ਵਖਾਈਆ। ਤੂੰ ਸਹਿਜ ਨਾਲ ਪਿਆਰ ਦੇ ਕੇ ਉਤੇ ਮੁਖ, ਮੁਖ ਅੰਤਰ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦਿਤਾ ਧੁਰ ਦਾ ਵਰ, ਦਰ ਆਪਣੇ ਰੰਗ ਰੰਗਾਈਆ। ਗੁਰਬਖ਼ਸ਼ ਸਿੰਘ ਕਹੇ ਮੇਰੇ ਅੰਤਰ ਇਕੋ ਆਸ਼ਾ, ਅੰਤਰ ਅੰਤਰ ਧਿਆਨ ਲਗਾਈਆ। ਜਿਹੜਾ ਅਖ਼ੀਰੀ ਨਿਕਿਲਿਆ ਸਵਾਸਾ, ਸਾਹ ਵਿਚ ਦਿਆਂ ਜਣਾਈਆ। ਤੂੰ ਮੇਰਾ ਮੈਂ ਤੇਰਾ ਬਿਨਾ ਬੋਲਿਉਂ ਗਾਈ ਗਾਥਾ, ਅੰਤਰ ਅੰਤਰ ਪਰੇਮ ਵਧਾਈਆ। ਜਾਂ ਵੇਖਿਆ ਨੂਰ ਤੱਕਿਆ ਪੁਰਖ ਅਬਿਨਾਸ਼ਾ, ਨਿਰਵੈਰ ਬੈਠਾ ਸੋਭਾ ਪਾਈਆ। ਹੱਸ ਕੇ ਕਿਹਾ ਮੈਂ ਤੇਰਾ ਆਦਿ ਜੁਗਾਦਿ ਦਾ ਰਾਖਾ, ਰੱਖਕ ਸਦ ਅਖਵਾਈਆ । ਅੰਦਰੋਂ ਖੋਲ੍ਹ ਕੇ ਮੇਰਾ ਤਾਕਾ, ਪਰਦਾ ਦਿਤਾ ਲਾਹੀਆ। ਜੋਤੀ ਜੋਤ ਦਾ ਦੇ ਪਰਕਾਸ਼ਾ, ਜੋਤੀ ਜੋਤ ਵਿਚ ਮਿਲਾਈਆ। ਤਨ ਮਾਟੀ ਖ਼ਾਲੀ ਕਰ ਕੇ ਲਾਸ਼ਾ, ਆਤਮ ਪਰਮਾਤਮ ਆਪਣੇ ਵਿਚ ਮਿਲਾਈਆ। ਰਾਹ ਵਿਚ ਜਾਂਦਿਆਂ ਮੈਂ ਸਭ ਦੀ ਸੁਣੀ ਭਾਸ਼ਾ, ਪੁਰੀਆਂ ਲੋਆਂ ਬ੍ਰਹਿਮੰਡਾਂ ਖੰਡਾਂ ਅਗੰਮੀ ਰਾਗ ਅਲਾਹੀਆ। ਸਚਖੰਡ ਦਵਾਰੇ ਕੀਤਾ ਵਾਸਾ, ਜਿਥੇ ਮਿਲਿਆ ਬੇਪਰਵਾਹੀਆ। ਇਕੋ ਪਿਤਾ ਤੇ ਇਕੋ ਮਾਤਾ, ਇਕੋ ਮਿਲੀ ਜਣੇਂਦੀ ਮਾਈਆ। ਜਿਸ ਦਾ ਨੂਰ ਓਸੇ ਨੇ ਜਾਤਾ, ਦੂਸਰ ਸਮਝ ਕਿਸੇ ਨਾ ਆਈਆ । ਮੈਂ ਅੰਤ ਅਖ਼ੀਰ ਭੁੱਲ ਬਖ਼ਸ਼ਾਈ ਜੋ ਰਸਨਾ ਨਾਲ ਖਾਧਾ, ਬਿਨ ਨੈਣਾਂ ਜਲ ਧਾਰ ਵਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਪੂਰ ਕਰਾਈਆ। ਮੇਰਾ ਲੇਖਾ ਪੂਰਾ ਕੀਤਾ, ਮਿਲੀ ਮਾਣ ਵਡਿਆਈਆ। ਪੂਰਬ ਜਨਮ ਦਾ ਲਹਿਣਾ ਦੀਤਾ, ਪੁਰੀ ਅਨੰਦ ਵੱਜੀ ਵਧਾਈਆ। ਮੇਰਾ ਆਤਮ ਹੋਇਆ ਠਾਂਡਾ ਸੀਤਾ, ਅਗਨੀ ਤੱਤ ਗਵਾਈਆ। ਦਰਸ ਪਾਇਆ ਅਨਡੀਠਾ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਨਾਮ ਨਿਧਾਨਾ ਜਾਮ ਪੀਤਾ, ਅੰਮਿਉਂ ਰਸ ਰਸ ਚਖਾਈਆ। ਸਦਾ ਲਈ ਸਚਖੰਡ ਦਵਾਰੇ ਜੀਤਾ, ਚੁਰਾਸੀ ਵਿਚ ਕਦੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਬੇਸ਼ਕ ਮੇਰੇ ਘਰਦਿਆਂ ਫੋਲ ਦਿਤਾ ਅੰਗੀਠਾ, ਭੁੱਲ ਮੇਰੀ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਦਰ ਤੇਰੇ ਇਕੋ ਆਸਾ, ਆਸ਼ਾਵੰਦ ਜਣਾਈਆ। ਚਰਨ ਕਵਲ ਰੱਖ ਭਰਵਾਸਾ, ਭਾਂਡਾ ਭਰਮ ਭੌ ਭੰਨਾਈਆ। ਬਾਲ ਅੰਞਾਣੇ ਤੇਰੀ ਸ਼ਾਖ਼ਾ, ਪੱਤ ਟਹਿਣੀ ਨਾਲ ਮਹਿਕਾਈਆ। ਤੂੰ ਨਿਰਗੁਣ ਬਣੀਂ ਰਾਖਾ, ਸਰਗੁਣ ਹੋਣਾ ਆਪ ਸਹਾਈਆ।

❋

❋

ਤੂੰ ਸਰਬ ਕਲਾ ਕਲ ਗਿਆਤਾ, ਜਾਨਣਹਾਰ ਧੁਰਦਰਗਾਹੀਆ। ਪਿਛਲਾ ਭੁੱਲ ਨਾ ਜਾਈਂ ਨਾਤਾ, ਗੋਬਿੰਦ ਮਿਲ ਕੇ ਵੱਜੇ ਵਧਾਈਆ। ਆਤਮ ਦਾ ਪਿਤਾ ਮਾਤਾ, ਜੋਤੀ ਜਾਤਾ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਆਪਣਾ ਰੰਗ ਰੰਗ ਕਰਤਾਰ, ਕ਼ੁਦਰਤ ਦੇ ਮਾਲਕ ਦਇਆ ਕਮਾਈਆ। ਮੈਂ ਛੱਡ ਆਇਆ ਸੰਸਾਰ, ਸੰਸਾ ਰੋਗ ਰਿਹਾ ਨਾ ਰਾਈਆ। ਤੇਰਾ ਵੇਖ ਸੱਚਾ ਦਰਬਾਰ, ਦਰਗਾਹ ਸਾਚੀ ਵੱਜੀ ਵਧਾਈਆ। ਮਿਲ ਕੇ ਜੋਤੀ ਜੋਤ ਧਾਰ, ਨਿਰਗੁਣ ਨੂਰ ਵਿਚ ਸਮਾਈਆ। ਕਿਰਪਾ ਕਰ ਮੇਰੇ ਗਿਰਧਾਰ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮੇਰਾ ਲੇਖਾ ਆਪਣੇ ਵਿਚ ਰਖਾਈਆ। ਮੇਰਾ ਲਹਿਣਾ ਆਪਣੇ ਵਿਚ ਰੱਖ, ਰੱਖਣਹਾਰ ਤੇਰੀ ਵਡਿਆਈਆ। ਤੂੰ ਸਰਬ ਕਲਾ ਸਮਰਥ, ਬੇਅੰਤ ਬੇਪਰਵਾਹੀਆ। ਮੈਂ ਜੋੜ ਕੇ ਖ਼ਾਲੀ ਹੱਥ, ਡੰਡਾਵਤ ਬੰਦਨਾ ਸੀਸ ਨਿਵਾਈਆ। ਤੇਰੇ ਨਾਮ ਦੀ ਇਕ ਅਲੱਖ, ਜੈਕਾਰਾ ਇਕੋ ਇਕ ਸੁਣਾਈਆ। ਜੋ ਬੰਸ ਸਰਬੰਸ ਬਾਲੇ ਨੱਢੇ ਪਿਛੇ ਆਇਆ ਛੱਡ, ਸੋ ਸਭ ਤੇਰੀ ਝੋਲੀ ਪਾਈਆ। ਤੇਰਾ ਬੰਸ ਤੇ ਤੇਰੀ ਯਦ, ਪੁਸ਼ਤ ਪਨਾਹ ਤੇਰੀ ਮੰਗ ਮੰਗਾਈਆ। ਪਿਛਲੇ ਬਖ਼ਸ਼ ਕੀਤੇ ਗੁਨਾਹ, ਮਾਰਗ ਅੱਗੇ ਇਕ ਦ੍ਰਿੜਾਈਆ। ਤੂੰ ਸ਼ਹਿਨਸ਼ਾਹ ਸ਼ਾਹ ਪਾਤਸ਼ਾਹ, ਮਿਹਰਵਾਨ ਅਖਵਾਈਆ। ਸਭ ਥਾਈਂ ਹੋਏਂ ਸਹਾ, ਸਹਾਇਕ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਆਪਣਾ ਮੇਲਾ ਲੈਣਾ ਮਿਲਾਈਆ। ਗੁਰਬਖ਼ਸ਼ ਸਿੰਘ ਕਹੇ ਮੈਂ ਸਦਾ ਸਦਾ ਸਦ ਜੀਤਾ, ਜੰਮਣ ਮਰਨ ਵਿਚ ਕਦੇ ਨਾ ਆਈਆ। ਪਰਮ ਪੁਰਖ ਦਾ ਦਰਸ਼ਨ ਕੀਤਾ, ਨਿਰਗੁਣ ਨੂਰ ਜੋਤ ਜੋਤ ਰੁਸ਼ਨਾਈਆ। ਜਿਸ ਨੇ ਜੀਅ ਦਾਨ ਦੀਤਾ, ਅਗਲਾ ਲੇਖਾ ਦਿਤਾ ਮੁਕਾਈਆ। ਕਰ ਕੇ ਠਾਂਡਾ ਸੀਤਾ, ਅਗਨੀ ਤੱਤ ਬਝਾਈਆ। ਬਣ ਕੇ ਧੁਰ ਦਾ ਮੀਤਾ, ਮਿੱਤਰ ਪਿਆਰਾ ਹੋ ਕੇ ਗੋਦ ਉਠਾਈਆ। ਮੇਰਾ ਚਰਨਾਂ ਉਤੇ ਝੁਕਿਆ ਸੀਸਾ, ਸੀਸ ਜਗਦੀਸ਼ ਦਿਤਾ ਨਿਵਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਪ੍ਰਭੂ ਦਰ ਤੇਰੇ ਦਾ ਮੰਗਤਾ, ਝੋਲੀ ਦੇਣੀ ਭਰਾਈਆ। ਗੜ੍ਹ ਤੋੜਨਾ ਹਉਮੇ ਹੰਗਤਾ, ਹੰ ਬ੍ਰਹਮ ਦੇਣਾ ਸਮਝਾਈਆ। ਅਨਕ ਬਾਰ ਕਰਾਂ ਮਿੰਨਤਾ, ਨਿਉਂ ਨਿਉਂ ਲਾਗਾਂ ਪਾਈਂਆ। ਮੇਰੇ ਬੰਸ ‘ਚ ਰਹੇ ਕੋਈ ਨਾ ਚਿੰਤਾ, ਦਰਦੀ ਹੋ ਕੇ ਦਰਦ ਲੈਣਾ ਵੰਡਾਈਆ। ਸਭ ਦੇ ਅੰਦਰ ਦੇਣੀ ਹਿੰਮਤਾ, ਮੇਰੇ ਪਿੱਛੇ ਰੋ ਕੇ ਨੈਣਾਂ ਨੀਰ ਨਾ ਕੋਇ ਵਹਾਈਆ। ਭਾਵੇਂ ਤਾਅਨੇ ਦੇਵਣ ਅਨਗਿਣਤ ਨਿੰਦਕਾ, ਨਿੰਦਿਆ ਸੁਣ ਕੇ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਦ ਆਪਣਾ ਰੰਗ ਰੰਗਾਈਆ। ਆਪਣੇ ਰੰਗ ਰੰਗ ਲੈ ਮੇਰੇ ਪ੍ਰਭ ਠਾਕਰ, ਤੇਰੇ ਗ੍ਰਹਿ ਵਡਿਆਈਆ। ਤੂੰ ਗਹਿਰ ਗੰਭੀਰ ਡੂੰਘਾ ਸਾਗਰ, ਅਥਾਹ ਅਨੰਤ ਅੰਤ ਤੇਰਾ ਕਹਿਣ ਕੋਇ ਨਾ ਪਾਈਆ। ਭਾਗ ਲਗਾ ਦੇ ਕਾਇਆ ਮਾਟੀ ਗਾਗਰ, ਸਾਢੇ ਤਿੰਨ ਹੱਥ ਕਰ ਸਫ਼ਾਈਆ। ਕੋਝਿਆਂ ਕਮਲਿਆਂ ਨਿਰਮਲ ਕਰਮ ਕਰ ਉਜਾਗਰ, ਦੁਰਮਤ ਮੈਲ ਧੁਆਈਆ। ਦਰ ਆਇਆਂ ਦਰਵੇਸ਼ਾਂ ਦੇ ਆਦਰ, ਆਦਰਸ਼ ਆਪਣਾ ਇਕ ਜਣਾਈਆ। ਕਲਜੁਗ ਕੂੜੀ ਕਿਰਿਆ ਮੇਟ ਦੇ ਬਾਦਲ, ਪਵਣ ਠੰਡੀ ਇਕ ਝੁਲਾਈਆ। ਤੇਰੇ ਨਾਮ ਦਾ ਰਹੇ ਨਾ ਕ਼ਾਤਲ, ਮਕ਼ਤੂਲ ਵੇਖਾਂ ਖ਼ਲਕ ਖ਼ੁਦਾਈਆ। ਤੇਰਾ ਜਲਵਾ ਵੇਖਾਂ ਨੂਰੇ ਬਾਤਲ, ਪਾਰਬ੍ਰਹਮ ਪ੍ਰਭ ਤੇਰਾ ਦਰਸ਼ਨ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ

❋

❋

ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਰੰਗ ਦੇ ਰੰਗ ਕਿਰਪਾਨਿਧ ਸਵਾਮੀ, ਸਮਾਂ ਅੰਤਮ ਵੇਖ ਵਖਾਈਆ। ਤੂੰ ਸਰਬ ਘਟਾਂ ਘਟ ਅੰਤਰਜਾਮੀ, ਲੱਖ ਚੁਰਾਸੀ ਖੋਜ ਖੁਜਾਈਆ। ਹਰ ਹਿਰਦੇ ਅੰਦਰ ਵਸਾ ਦੇ ਆਪਣੀ ਬਾਣੀ, ਬਾਣ ਅਣਿਆਲਾ ਤੀਰ ਚਲਾਈਆ। ਚਾਰ ਜੁਗ ਚਾਰ ਵਰਨ ਅਠਾਰਾਂ ਬਰਨ ਤੇਰਾ ਖੇਲ ਚਾਰੇ ਖਾਣੀ, ਅੰਡਜ ਜੇਰਜ ਉਤਭੁਜ ਸੇਤਜ ਤੇਰੀ ਵਡ ਵਡਿਆਈਆ। ਤੂੰ ਆਤਮ ਪਰਮਾਤਮ ਪਾਰਬ੍ਰਹਮ ਪਤਿਪਰਮੇਸ਼ਵਰ ਕਰੀਂ ਆਪਣੀ ਮਿਹਰਵਾਨੀ, ਮਿਹਰ ਨਜ਼ਰ ਇਕ ਉਠਾਈਆ। ਮੇਰੇ ਪਰਵਾਰ ਦੀ ਬੱਚਿਆਂ ਵਾਲੀ ਨਿਸ਼ਾਨੀ, ਨਿਸ਼ਾਨਾ ਤੇਰਾ ਵੇਖ ਵਖਾਈਆ। ਮੇਰੀ ਬੇਨੰਤੀ ਅਰਦਾਸ ਸੁਣੀਂ ਦੋ ਜਹਾਨੀ, ਜਹਾਲਤ ਅੰਦਰੋਂ ਦੇਣੀ ਕਢਾਈਆ। ਤੇਰੇ ਨਾਮ ਦੀ ਮੰਜ਼ਲ ਮਿਲੇ ਰੁਹਾਨੀ, ਰੂਹ ਬੁਤ ਮਿਲ ਕੇ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਦਰੋਂ ਕੱਢ ਦੇਣੀ ਪਰੇਸ਼ਾਨੀ, ਸਾਂਤਕ ਸਤਿ ਸਤਿ ਸਤਿ ਦੇਣਾ ਵਰਤਾਈਆ।

੨੨ ਚੇਤ ਸ਼ਹਿਨਸ਼ਾਹੀ ਸੰਮਤ ੫ ਭਗਤ ਸਿੰਘ ਦੇ ਗ੍ਰਹਿ ਇਟਾਰਸੀ

ਧਰਨੀ ਕਹੇ ਮੇਰਾ ਕਲਜੁਗ ਕੂੜੀ ਕਿਰਿਆ ਧੋ ਦੇ ਧੱਬਾ, ਦੁਰਮਤ ਮੈਲ ਦੇ ਮਿਟਾਈਆ। ਤੂੰ ਆਦਿ ਜੁਗਾਦੀ ਇਕੋ ਅੱਬਾ, ਪੁਰਖ ਅਕਾਲ ਤੇਰੀ ਸਰਨਾਈਆ। ਜੁਗ ਚੌਕੜੀ ਜਗ ਨੇਤਰ ਕਿਸੇ ਨਾ ਲੱਭਾ, ਗੁਰ ਅਵਤਾਰ ਪੈਗ਼ੰਬਰ ਸਿਫ਼ਤਾਂ ਵਿਚ ਗਏ ਸਾਲਾਹੀਆ। ਸਦ ਭਗਤਾਂ ਦੇਵਣਹਾਰਾ ਸੱਦਾ, ਸੰਦੇਸ਼ਾ ਧੁਰ ਦਾ ਨਾਮ ਦ੍ਰਿੜਾਈਆ। ਸਦੀ ਚੌਧਵੀਂ ਅੰਤ ਅਖ਼ੀਰ ਬੇਨਜ਼ੀਰ ਦਵੈਤ ਪਰਦਾ ਲਾਹ ਹੋ ਨੰਗਾ, ਨਿਰਵੈਰ ਆਪਣਾ ਨੂਰ ਜੋਤ ਕਰ ਰੁਸ਼ਨਾਈਆ। ਉਹਲਾ ਰਹੇ ਨਾ ਬ੍ਰਹਮ ਹੰਗਾ, ਪਾਰਬ੍ਰਹਮ ਪ੍ਰਭ ਤੇਰਾ ਖੇਲ ਵਖਾਈਆ। ਸਤਿ ਆਤਮ ਸਚ ਦੇ ਅਨੰਦਾ, ਅਨੰਦ ਆਪਣੇ ਵਿਚੋਂ ਪ੍ਰਗਟਾਈਆ। ਮਾਨਵ ਰਹੇ ਕੋਈ ਨਾ ਗੰਦਾ, ਦੁਰਮਤ ਮੈਲ ਧਵਾਈਆ। ਸਤਿਜੁਗ ਸਚ ਚੜ੍ਹਾ ਚੰਦਾ, ਕਲ ਅੰਧੇਰਾ ਦੇ ਮਿਟਾਈਆ। ਤੂੰ ਸਾਹਿਬ ਸਦਾ ਬਖ਼ਸ਼ੰਦਾ, ਸਚ ਤੇਰੀ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਸੀਸ ਨਿਵਾਈਆ। ਧਰਨੀ ਕਹੇ ਮੇਰੇ ਧੁਰ ਦੇ ਬਾਪ, ਪਿਤਾ ਪੁਰਖ ਅਕਾਲ ਤੇਰੀ ਵਡਿਆਈਆ। ਚਾਰ ਕੁੰਟ ਮੇਟ ਦੇ ਪਾਪ, ਪਤਤ ਪੁਨੀਤ ਕਰ ਲੋਕਾਈਆ। ਆਤਮ ਪਰਮਾਤਮ ਬਣ ਸੱਜਣ ਸਾਕ, ਨਿਰਗੁਣ ਨਿਰਗੁਣ ਮੇਲਾ ਸਹਿਜ ਸੁਭਾਈਆ। ਜਨ ਭਗਤਾਂ ਖੋਲ੍ਹ ਅੰਤਰ ਤਾਕ, ਪਰਦਾ ਰਹੇ ਨਾ ਰਾਈਆ। ਗੁਰ ਅਵਤਾਰ ਪੈਗ਼ੰਬਰਾਂ ਪੂਰਾ ਕਰ ਭਵਿਖਤ ਵਾਕ, ਵਾਕਫ਼ਕਾਰ ਹੋ ਕੇ ਵੇਖ ਖ਼ਲਕ ਖ਼ੁਦਾਈਆ। ਨੌ ਖੰਡ ਪ੍ਰਿਥਮੀ ਵਿਗੜੇ ਹਾਲਾਤ, ਸਾਧਨਾ ਸਚ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਝਗੜਾ ਮਿਟਾ ਦੇ ਕਾਗ਼ਜ਼ਾਤ, ਸ਼ਰਅ ਦਾ ਬੰਧਨ ਰਹੇ ਨਾ ਰਾਈਆ। ਧਰਨੀ ਕਹੇ ਮੇਰੇ ਅਗੰਮੀ ਪਿਤਾ, ਪਤਿਪਰਮੇਸ਼ਵਰ ਤੇਰੀ ਓਟ ਤਕਾਈਆ। ਤੇਰਾ ਖੇਲ ਜੁਗ ਚੌਕੜੀ ਵੇਖਿਆ ਨਿਤ ਨਵਿਤਾ, ਸਤਿ ਸਵਾਮੀ ਅੰਤਰਜਾਮੀ ਮਿਹਰ ਨਜ਼ਰ ਇਕ ਉਠਾਈਆ। ਚਾਰ ਵਰਨਾਂ ਕਰ ਹਿੱਤਾ, ਮਾਨਵ ਮਾਨਵ ਜੋੜ ਜੁੜਾਈਆ। ਸਦੀ ਚੌਧਵੀਂ ਅੰਤ ਅਖ਼ੀਰ ਕੱਢ ਸਿੱਟਾ, ਪਰਦਾ ਉਹਲਾ ਰਹੇ ਨਾ ਰਾਈਆ। ਕਲਜੁਗ ਕੂੜ ਕਲਪਣਾ ਲੇਖਾ ਕਰ ਚਿੱਟਾ, ਕਾਲਖ ਟਿੱਕਾ ਦੇ ਮਿਟਾਈਆ।

❋

❋

ਸਤਿਜੁਗ ਸਾਚਾ ਤੇਰਾ ਸਚ ਦਵਾਰਾ ਹੋਵੇ ਇਕਾ, ਏਕੰਕਾਰ ਏਕਾ ਸੀਸ ਨਿਵਾਈਆ। ਝਗੜਾ ਦਿਸੇ ਨਾ ਪੱਥਰ ਇੱਟਾ, ਮੰਦਰ ਮਸਜਿਦ ਸ਼ਿਵਦਵਾਲੇ ਮੱਠ ਗੁਰੂਦਵਾਰ ਆਪਣੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਧਰਨੀ ਕਹੇ ਮੇਰੇ ਆਦਿ ਜੁਗਾਦੀ ਵਾਲਦ, ਵਾਲਦਾ ਤੂੰ ਹੀ ਇਕ ਅਖਵਾਈਆ। ਨਿਰਧਨ ਸਰਧਨ ਮੇਟ ਆਲਸ, ਜਗਤ ਨਿੰਦਰਾ ਦੇ ਗਵਾਈਆ। ਆਤਮ ਪਰਮਾਤਮ ਬਣ ਸਾਲਸ, ਸਚ ਸਵਾਮੀ ਭੇਵ ਖੁਲ੍ਹਾਈਆ। ਹਰਿਜਨ ਸਾਚੇ ਉਪਜਾ ਖ਼ਾਲਸ, ਖ਼ਾਲਕ ਖ਼ਲਕ ਤੇਰੀ ਵਡਿਆਈਆ। ਗੁਰ ਅਵਤਾਰ ਪੈਗ਼ੰਬਰ ਤੇਰੇ ਬਾਲਕ, ਨੰਨ੍ਹੇ ਬੱਚੇ ਨਾਲ ਮਿਲਾਈਆ । ਦੀਨ ਦੁਨੀ ਦੀ ਬਦਲ ਹਾਲਤ, ਹਾਲਤ ਵੇਖ ਖ਼ਲਕ ਖ਼ੁਦਾਈਆ। ਵਰਨਾਂ ਬਰਨਾਂ ਪਈ ਜਹਾਲਤ, ਦੀਨ ਮਜ਼੍ਹਬ ਕਰਨ ਲੜਾਈਆ । ਤੁਧ ਬਿਨ ਕਰੇ ਨਾ ਕੋਇ ਸਚ ਅਦਾਲਤ, ਗੁਰ ਅਵਤਾਰ ਪੈਗ਼ੰਬਰ ਹਿੱਸੇ ਵੰਡੀਆਂ ਗਏ ਪਾਈਆ। ਨਾਮ ਨਿਧਾਨਾ ਦੇ ਨਿਆਮਤ, ਵਸਤ ਅਮੋਲਕ ਇਕ ਵਰਤਾਈਆ। ਸਦੀ ਚੌਧਵੀਂ ਸਭ ਨੂੰ ਵਖਾ ਕਿਆਮਤ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਸੀਸ ਨਿਵਾਈਆ। ਧਰਨੀ ਕਹੇ ਮੇਰੇ ਸਾਹਿਬ ਸਵਾਮੀ ਮਿੱਤਰ, ਹਰਿ ਕਰਤੇ ਵਡ ਵਡਿਆਈਆ। ਨਿਰਗੁਣ ਧਾਰ ਆਪੇ ਨਿੱਕਲ, ਜੋਤੀ ਨੂਰ ਡਗਮਗਾਈਆ। ਚੋਟੀ ਚੜ੍ਹ ਉਚੀ ਸਿਖ਼ਰ, ਪੰਧ ਅਵਰ ਰਹੇ ਨਾ ਰਾਈਆ। ਚਾਰ ਜੁਗ ਤੇਰਾ ਚਿੱਤਰ ਸਕਿਆ ਨਾ ਕੋਇ ਚਿਤਰ, ਬਚਿੱਤਰ ਤੇਰਾ ਖੇਲ ਬੇਪਰਵਾਹੀਆ। ਸਦੀ ਚੌਧਵੀਂ ਮੈਨੂੰ ਲੱਗਾ ਫ਼ਿਕਰ, ਫ਼ਿਕਰੇ ਗੁਰ ਅਵਤਾਰ ਪੈਗ਼ੰਬਰਾਂ ਵੇਖ ਵਖਾਈਆ। ਜਿਸ ਅਮਾਮ ਦਾ ਕਰ ਕੇ ਗਏ ਜ਼ਿਕਰ, ਕਲ ਕਲਕੀ ਕਹਿ ਕੇ ਢੋਲਾ ਗਾਈਆ। ਓਹਨੂੰ ਵੇਖਾਂ ਕਿਧਰ, ਉਤਰ ਪੂਰਬ ਪੱਛਮ ਦੱਖਣ ਧਿਆਨ ਲਗਾਈਆ। ਕਵਣ ਵੇਲਾ ਮੇਰੀ ਪੂਰੀ ਕਰੇ ਸੱਧਰ, ਸਦਮਾ ਦਏ ਗਵਾਈਆ। ਦੀਨਾਂ ਮਜ਼੍ਹਬਾਂ ਕਰ ਕੇ ਪੱਧਰ, ਮਾਣਸ ਇਕੋ ਰੰਗ ਵਖਾਈਆ। ਮਿਹਰਵਾਨ ਮਿਹਰਵਾਨ ਮਿਹਰ ਕਰੇ ਨਜ਼ਰ, ਨਜ਼ਰ ਆਪਣੀ ਇਕ ਟਿਕਾਈਆ। ਕਲਜੁਗ ਕੂੜੀ ਕਿਰਿਆ ਮੇਟੇ ਗ਼ਦਰ, ਚਾਰੋਂ ਕੁੰਟ ਵੇਖ ਵਖਾਈਆ। ਦਰਗਾਹ ਸਾਚੀ ਸਚ ਕਮਾਵੇ ਅਦਲ, ਇਨਸਾਫ਼ ਇਕੋ ਇਕ ਸਮਝਾਈਆ। ਕਲਜੁਗ ਵਿਚ ਸਤਿਜੁਗ ਦੇਵੇ ਬਦਲ, ਬਦਲਾ ਮੁਕੇ ਥਾਉਂ ਥਾਈਂਆ। ਛੁਰੀ ਸ਼ਰਅ ਕਰੇ ਕੋਈ ਨਾ ਕ਼ਤਲ, ਕ਼ਾਤਲ ਮਕ਼ਤੂਲ ਨਜ਼ਰ ਕੋਇ ਨਾ ਆਈਆ। ਸ੍ਰਿਸ਼ਟੀ ਦ੍ਰਿਸ਼ਟੀ ਇਕੋ ਦੱਸ ਪੱਤਨ, ਤੱਟ ਕਿਨਾਰੇ ਇਕੋ ਦੇ ਸਮਝਾਈਆ। ਕਿਸੇ ਦਾ ਚਲੇ ਕੋਈ ਨਾ ਯਤਨ, ਯਥਾਰਥ ਆਪਣਾ ਹੁਕਮ ਦੇ ਵਰਤਾਈਆ। ਤੁਧ ਬਿਨ ਪੈਜ ਆਏ ਕੋਈ ਨਾ ਰੱਖਣ, ਕਲਜੁਗ ਅੰਤਮ ਕੂਕ ਦੁਹਾਈਆ। ਜੀਵ ਜਗਤ ਜਹਾਨ ਪਿੱਟਣ, ਨੇਤਰ ਨੈਣਾਂ ਨੀਰ ਵਹਾਈਆ। ਝਗੜਾ ਪਿਆ ਪੱਥਰ ਇੱਟਣ, ਕਾਗ਼ਜ਼ਾਂ ਉਤੇ ਅੱਖਰ ਕਰਨ ਲੜਾਈਆ। ਤੈਨੂੰ ਅੱਲਾ ਵਾਹਿਗੁਰੂ ਰਾਮ ਓਮ ਕ੍ਰਿਸ਼ਨ ਕਰ ਕੇ ਲਿਖਣ, ਲੇਖਾ ਤੇਰਾ ਨਾ ਕੋਇ ਦ੍ਰਿੜਾਈਆ। ਤੇਰੀ ਮਹਿੰਮਾ ਵਾਲੇ ਗ੍ਰੰਥ ਟਕਿਆਂ ਉਤੋਂ ਵਿਕਣ, ਤੇਰੀ ਕ਼ੀਮਤ ਕੋਇ ਨਾ ਪਾਈਆ। ਸਾਚਾ ਰਿਹਾ ਨਾ ਭਗਤਾਂ ਮਿਸ਼ਨ, ਮਾਰਗ ਹੱਕ ਨਾ ਕੋਇ ਸਮਝਾਈਆ। ਨੇਤਰ ਰੋਂਦੇ ਬ੍ਰਹਮਾ ਸ਼ਿਵ ਵਿਸ਼ਨ, ਨੈਣਾਂ ਨੀਰ ਵਹਾਈਆ। ਲੇਖਾ ਅੱਗੇ ਸਕੇ ਕੋਈ ਨਾ ਲਿਖਣ, ਭੇਵ ਅਭੇਦ ਨਾ ਕੋਇ ਜਣਾਈਆ। ਜਿਧਰ ਵੇਖਾਂ ਸ੍ਰਿਸ਼ਟੀ ਦਿਸੇ ਮਿਥਨ, ਮਿਥਿਆ ਹੋਈ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧਰਨੀ ਰੋ ਰੋ ਨੀਰ ਵਹਾਈਆ। ਧਰਨੀ

❋

❋

ਕਹੇ ਮੇਰੇ ਕੁਲਵੰਤ, ਕਲ ਕਾਤੀ ਵੇਖ ਵਖਾਈਆ। ਸਾਹਿਬ ਸਵਾਮੀ ਸ੍ਰੀ ਭਗਵੰਤ, ਮਿਹਰਵਾਨ ਮਿਹਰਵਾਨ ਮਿਹਰਵਾਨ ਤੇਰੀ ਓਟ ਤਕਾਈਆ। ਤੁਧ ਬਿਨ ਆਤਮ ਪਰਮਾਤਮ ਦਾ ਬਣਿਆ ਕੋਈ ਨਾ ਕੰਤ, ਗੁਰ ਅਵਤਾਰ ਪੈਗ਼ੰਬਰ ਤੇਰਾ ਮਾਰਗ ਗਏ ਜਣਾਈਆ। ਤੈਨੂੰ ਗੌਂਦੇ ਗਏ ਸਾਧ ਸੰਤ, ਫ਼ਕੀਰ ਫ਼ਿਕਰਿਆਂ ਵਿਚ ਢੋਲੇ ਉਪਜਾਈਆ। ਤੇਰਾ ਖੇਲ ਸਦਾ ਬੇਅੰਤ, ਬੇਪਰਵਾਹੀ ਵਿਚ ਸਮਾਈਆ। ਮੇਰੀ ਅੰਤਮ ਮੰਨ ਮਿੰਨਤ, ਨਿਉਂ ਨਿਉਂ ਲਾਗਾਂ ਪਾਈਂਆ। ਕਲਜੁਗ ਕੂੜੀ ਮੇਟ ਚਿੰਨਤ, ਮੈਨੂੰ ਚਿਖਾ ਰਹੀ ਜਲਾਈਆ। ਖ਼ੁਆਰੀ ਰਹੇ ਕੋਈ ਨਾ ਜ਼ਿੱਲਤ, ਹੰਕਾਰੀ ਗੜ੍ਹ ਤੁੜਾਈਆ। ਮਨੂਆ ਕਰੇ ਕੋਈ ਨਾ ਇੱਲਤ, ਆਲਮਾਂ ਇਲਮ ਦੇਣਾ ਪੜ੍ਹਾਈਆ। ਮੈਂ ਤੇਰਾ ਖੇਲ ਵੇਖਾਂ ਪਹਿਲੋਂ ਲਹਿੰਦੀ ਸਿੰਮਤ, ਹਿੱਸਾ ਮੁਹੰਮਦ ਮੂਸਾ ਨਾਲ ਵਖਾਈਆ। ਮੈਂ ਚਾਹੁੰਦੀ ਮੇਰੇ ਉਤੇ ਰਹੇ ਕੋਈ ਨਾ ਨਿੰਦਕ, ਕੂੁੜ ਕੁੜਿਆਰਾ ਆਸਣ ਕੋਇ ਨਾ ਲਾਈਆ। ਚਾਰ ਕੁੰਟ ਦਹਿ ਦਿਸ਼ਾ ਤੇਰੀ ਹੋਵੇ ਸਿਫ਼ਤ, ਰਾਗਾਂ ਨਾਦਾਂ ਵਿਚ ਤੇਰਾ ਨਾਮ ਧਿਆਈਆ। ਗੁਰ ਅਵਤਾਰ ਪੈਗ਼ੰਬਰਾਂ ਦੀ ਪੂਰੀ ਹੋਈ ਲਿਖਤ, ਅੰਤ ਲੇਖਾ ਦਏ ਚੁਕਾਈਆ। ਝਗੜਾ ਰਹੇ ਨਾ ਕੋਇ ਜਿਸਤ, ਟਾਂਕ ਆਪਣਾ ਆਪ ਦੇ ਪ੍ਰਗਟਾਈਆ। ਦੀਨ ਦੁਨੀ ਦਾ ਇਕੋ ਹੋਵੇ ਇਸ਼ਟ, ਦੇਵ ਆਤਮਾ ਲਏ ਮਿਲਾਈਆ। ਸਾਚਾ ਮਾਰਗ ਦੱਸ ਸ੍ਰਿਸ਼ਟ, ਸ੍ਰੇਸ਼ਟ ਆਪਣਾ ਹੁਕਮ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਗੁਰ ਅਵਤਾਰ ਪੈਗ਼ੰਬਰ ਸਾਰੇ ਰਹੇ ਸਿਸਕ, ਹੌਕਿਆਂ ਵਿਚ ਹਰਿ ਹਰਿ ਤੇਰਾ ਧਿਆਨ ਲਗਾਈਆ।

੨੩ ਚੇਤ ਸ਼ਹਿਨਸ਼ਾਹੀ ਸੰਮਤ ੫ ਭਗਤ ਸਿੰਘ ਦੇ ਗ੍ਰਹਿ ਇਟਾਰਸੀ

ਨਾਰਦ ਕਹੇ ਮੈਂ ਪੁੱਠੀ ਪੈਰੀਂ ਆਇਆ ਇਟਾਰਸੀ, ਟੱਲੀਆਂ ਹੱਥਾਂ ਨਾਲ ਖੜਕਾਈਆ। ਖੇਲ ਵੇਖਦਾ ਆਇਆ ਮੱਧ ਭਾਰਤੀ, ਭੌਂ ਭਵਨ ਫੋਲ ਫੁਲਾਈਆ। ਨਗ਼ਮੇ ਸੁਣਦਾ ਆਇਆ ਉਰਦੂ ਫ਼ਾਰਸੀ, ਹਿੰਦੀ ਬਿੰਦੀ ਵਿਚ ਵਡਿਆਈਆ। ਲੇਖ ਤਕਦਾ ਆਇਆ ਇਬਾਰਤੀ, ਪੱਥਰਾਂ ਨਿਗਾਹ ਟਿਕਾਈਆ। ਪ੍ਰਭ ਦੇ ਨਾਮ ਖੋਜਦਾ ਆਇਆ ਸਫ਼ਾਰਸ਼ੀ, ਪੂਰਬ ਪਿਛਲੇ ਵੇਖ ਵਖਾਈਆ। ਮਕ਼ਬਰਿਆਂ ਦੀ ਤਕਦਾ ਆਇਆ ਜ਼ਿਆਰਤੀ, ਸਯਦਿਆਂ ਵਾਲੀ ਦੁਹਾਈਆ। ਰੁਚੀ ਵੇਖਦਾ ਆਇਆ ਨਰ ਨਾਰ ਦੀ, ਅੰਦਰ ਵੜ ਕੇ ਧਿਆਨ ਲਗਾਈਆ। ਮੁਹੱਬਤ ਹੱਥ ਨਾ ਆਈ ਸੱਚੀ ਸਰਕਾਰ ਦੀ, ਸਚ ਮੇਲ ਨਾ ਕੋਇ ਮਿਲਾਈਆ। ਸੂਰਤ ਦਿਸੀ ਨਾ ਹਕ਼ੀਕ਼ੀ ਯਾਰ ਦੀ, ਨਜ਼ਰੇ ਨਾਜ਼ ਨਾ ਕੋਇ ਵਡਿਆਈਆ। ਮੈਨੂੰ ਖ਼ਬਰ ਮਿਲੀ ਇਕ ਅਗੰਮੀ ਅਖ਼ਬਾਰ ਦੀ, ਪੁਰਖ ਅਕਾਲ ਦਿਤੀ ਸੁਣਾਈਆ। ਵੇਖ ਖੇਲ ਇਸਤਿਗ਼ਫ਼ਾਰ ਦੀ, ਜੋ ਇਸਮ ਆਜ਼ਮ ਨੂਰ ਅਲਾਹੀਆ। ਘੜੀ ਪੁੱਜ ਗਈ ਕੌਲ ਇਕ਼ਰਾਰ ਦੀ, ਇਕ਼ਰਾਰਨਾਮੇ ਦੇਣ ਸਫ਼ਾਈਆ। ਸਦੀ ਆ ਗਈ ਝਗੜੇ ਤਕਰਾਰ ਦੀ, ਹਉਮੇ ਹੰਗਤਾ ਕਰੇ ਲੜਾਈਆ। ਦੁਨੀਆ ਰੂਪ ਦਿਸੇ ਸ਼ਿਕਾਰ ਦੀ, ਸ਼ਿਕਾਰੀ ਇਕੋ ਧੁਰਦਰਗਾਹੀਆ। ਮੈਂ ਹੈਰਾਨ ਹੋ ਗਿਆ ਕੀ ਖੇਲ ਹੋਣੀ ਕਰਤਾਰ ਦੀ, ਕ਼ੁਦਰਤ ਦਾ ਕ਼ਾਦਰ ਕੀ ਕੀ ਕਾਰ ਕਮਾਈਆ। ਕੀ ਦੁਰਦਸ਼ਾ ਹੋਣੀ ਗ਼ਦਾਰ ਦੀ, ਜੋ ਪ੍ਰਭ ਨੂੰ ਬੈਠੇ ਭੁਲਾਈਆ। ਕੀ ਘੜੀ ਹੋਣੀ ਇੰਤਜ਼ਾਰ ਦੀ, ਗੁਰ ਅਵਤਾਰ ਪੈਗ਼ੰਬਰ ਬੈਠੇ ਅੱਖ ਉਠਾਈਆ। ਕੀ ਖੇਲ ਵਰਤਣੀ ਦੀਨ ਮਜ਼੍ਹਬ ਗ੍ਰਿਫ਼ਤਾਰ ਦੀ, ਬੰਧਨ ਇਕੋ ਦੇਵੇ ਪਾਈਆ। ਕੀ ਸਿਫ਼ਤ ਹੋਣੀ ਇਜ਼ਹਾਰ

❋

❋

ਦੀ, ਮਹਿਮਾ ਨੂਰ ਅਲਾਹੀਆ। ਕੀ ਹਾਲਤ ਹੋਣੀ ਚਾਰ ਯਾਰ ਦੀ, ਮੁਹੰਮਦ ਦਏ ਦੁਹਾਈਆ। ਕੀ ਲਾੜੀ ਮੌਤ ਵੰਗਾਰ ਦੀ, ਬਲ ਆਪਣਾ ਆਪ ਪ੍ਰਗਟਾਈਆ। ਕੀ ਖੇਲ ਕਰੇ ਤ੍ਰੈਗੁਣ ਮਾਇਆ ਸ਼ਿੰਗਾਰ ਦੀ, ਰੂਪ ਅਨੂਪ ਬਦਲਾਈਆ। ਕੀ ਰੁਤ ਬਦਲਣੀ ਦੀਨ ਦੁਨੀ ਗੁਲਸ਼ਨ ਬਹਾਰ ਦੀ, ਲੱਖ ਚੁਰਾਸੀ ਵੇਖ ਵਖਾਈਆ। ਕੀ ਧਾਰ ਉਠਣੀ ਖ਼ਬਰਦਾਰ ਦੀ, ਬੇਖ਼ਬਰਾਂ ਖ਼ਬਰ ਸੁਣਾਈਆ। ਮੈਂ ਹੈਰਾਨ ਹੋਇਆ ਅੱਗੇ ਘੜੀ ਨਹੀਂ ਰਹਿਣੀ ਉਧਾਰ ਦੀ, ਲੇਖਾ ਹੱਥੋ ਹੱਥ ਮੁਕਾਈਆ। ਧਰਨੀ ਕੀ ਕੀ ਰੋ ਰੋ ਪੁਕਾਰ ਦੀ, ਪੁਨਹ ਪੁਨਹ ਸੀਸ ਨਿਵਾਈਆ। ਨੇੜੇ ਆ ਆ ਨਰਬਦਾ ਧਾਹਾਂ ਮਾਰਦੀ, ਹਾਹਾਕਾਰ ਕਰ ਕੁਰਲਾਈਆ। ਕਿਤੇ ਖ਼ਬਰ ਮਿਲੇ ਮੇਰੇ ਸਿਰਜਣਹਾਰ ਦੀ, ਜੋ ਜਲ ਥਲ ਮਹੀਅਲ ਰਿਹਾ ਸਮਾਈਆ। ਘੜੀ ਰਹੀ ਨਾ ਕਲਜੁਗ ਕਿਸੇ ਇਤਬਾਰ ਦੀ, ਸਾਧ ਸੰਤ ਨਾ ਕੋਇ ਵਡਿਆਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਪੜ੍ਹ ਪੜ੍ਹ ਹਾਰਦੀ, ਹਿਰਦੇ ਹਰਿ ਨਾ ਕੋਇ ਵਸਾਈਆ। ਮੇਰਾ ਵਹਿਣ ਪਾਣੀ ਵਾਲਾ ਮੈਂ ਜੀਵ ਜੰਤਾਂ ਠਾਰਦੀ, ਅਗਨੀ ਤੱਤ ਨਾ ਕੋਇ ਬੁਝਾਈਆ। ਚਾਰ ਕੁੰਟ ਦਹਿ ਦਿਸ਼ਾ ਵੇਖ ਦੋਹੱਥੜ ਛਾਤੀ ਉਤੇ ਮਾਰਦੀ, ਛਤਰਧਾਰੀ ਨਾ ਕੋਇ ਸਹਾਈਆ। ਮੈਂ ਖੇਲ ਵੇਖਣੀ ਓਸ ਕਲ ਕਲਕੀ ਅਵਤਾਰ ਦੀ, ਜੋ ਕਲੇਸ਼ ਦਏ ਮਿਟਾਈਆ। ਸਭਾ ਵੇਖਣੀ ਓਸ ਸੱਚੇ ਦਰਬਾਰ ਦੀ, ਜਿਥੇ ਦੀਨ ਮਜ਼੍ਹਬ ਵੰਡ ਨਾ ਕੋਇ ਵੰਡਾਈਆ। ਮੈਂ ਵਸਤ ਤੱਕਣੀ ਓਸ ਭੰਡਾਰ ਦੀ, ਜਿਥੇ ਪੁਰਖ ਅਕਾਲਾ ਭੋਗ ਲਗਾਈਆ। ਮੈਂ ਬਿਨ ਅੱਖਾਂ ਨੈਣ ਉਘਾੜ ਦੀ, ਉੱਤਰ ਪੂਰਬ ਪੱਛਮ ਦੱਖਣ ਵੇਖ ਵਖਾਈਆ। ਨਾਰਦਾ ਵੇਖ ਮੈਂ ਥੱਕੀ ਟੁਟੀ ਮੇਰੀ ਮੰਜ਼ਲ ਆਈ ਹਾਰ ਦੀ, ਹੌਕਿਆਂ ਵਿਚ ਦੁਹਾਈਆ। ਕੁਝ ਖ਼ਬਰ ਦੱਸ ਓਸ ਨਿਰੰਕਾਰ ਦੀ, ਜੋ ਨਿਰਧਨਾਂ ਦਏ ਵਡਿਆਈਆ। ਨਾਰਦ ਕਿਹਾ ਤੂੰ ਕਿਉਂ ਨਹੀਂ ਮੈਨੂੰ ਨਿਮਸਕਾਰ ਦੀ, ਮੁਨੀ ਜੀ, ਪੰਡਤ ਜੀ, ਕਹਿ ਕੇ ਸੀਸ ਨਿਵਾਈਆ। ਕਿਉਂ ਨਹੀਂ ਆਪਣੀ ਮੀਂਢੀ ਗੁੱਤ ਖਲਾਰ ਦੀ, ਹਾਲ ਬੇਹਾਲ ਬਣਾਈਆ। ਕਿਉਂ ਨਹੀਂ ਇਕ ਟੰਗੀ ਹੋ ਕੇ ਉਚਾਰ ਦੀ, ਬਿਰਹੋਂ ਵਿਚ ਕੁਰਲਾਈਆ। ਕਿਉਂ ਨਹੀਂ ਸਿਰ ਖ਼ਾਕ ਪੌਂਦੀ ਛਾਰ ਦੀ, ਜਗਤ ਵੇਸ ਨਾ ਕੋਇ ਵਖਾਈਆ। ਕਿਉਂ ਨਹੀਂ ਆਪ ਆਪਾ ਵਾਰਦੀ, ਵਾਰਸ ਇਕੋ ਇਕ ਬਣਾਈਆ। ਨੀਂ ਕਮਲੀਏ ਹੁਣ ਕੋਈ ਖੇਲ ਨਹੀਂ ਖੰਡੇ ਖੜਗ ਤਲਵਾਰ ਦੀ, ਤੀਰ ਤਰਕਸ਼ ਕਮਾਨ ਹੱਥ ਨਾ ਕੋਇ ਉਠਾਈਆ। ਇਕੋ ਖੇਲ ਸ਼ਬਦ ਸ਼ਬਦੀ ਧਾਰ ਦੀ, ਧਰਨੀ ਧਰਤ ਧਵਲ ਧੌਲ ਵੇਖ ਵਖਾਈਆ। ਔਹ ਵੇਖ ਗੁਰ ਅਵਤਾਰ ਪੈਗ਼ੰਬਰਾਂ ਆਸਾ ਵਾਜਾਂ ਮਾਰਦੀ, ਮਰਤਬਾ ਤੱਕਣ ਇਕ ਅਲਾਹੀਆ। ਜੋ ਸਭ ਦੀ ਪੈਜ ਸਵਾਰ ਦੀ, ਸਿਰ ਆਪਣਾ ਹੱਥ ਟਿਕਾਈਆ। ਜਿਸ ਨੇ ਰੁਤ ਸੁਹਾਉਣੀ ਆਪਣੇ ਸਮੇਂ ਵਿਚਾਰਦੀ, ਜਿਸ ਨੂੰ ਵਿਚਰ ਕੇ ਦੱਸੇ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਨਾਰਦ ਕਹੇ ਮੈਨੂੰ ਰਾਹ ਵਿਚ ਮੁੱਲਾ ਸ਼ੇਖ਼ ਮਿਲ ਗਏ ਮੁਸਲਮੀਨ, ਨਿਵ ਨਿਵ ਸੀਸ ਝੁਕਾਈਆ। ਮੈਂ ਝਟ ਪੁੱਛਿਆ ਕਿਹੜੀ ਤੁਹਾਡੀ ਤਾਲੀਮ, ਤੁਲਬਿਆਂ ਦਿਓ ਜਣਾਈਆ। ਕੌਣ ਘਰ ਵਸੋ ਅਜ਼ੀਮ, ਆਲੀਸ਼ਾਨ ਨਜ਼ਰੀ ਆਈਆ। ਕੌਣ ਮਾਲਕ ਆਦਿ ਕ਼ਦੀਮ, ਕ਼ੁਦਰਤ ਕ਼ਾਦਰ ਨਜ਼ਰੀ ਆਈਆ। ਤੁਸੀਂ ਕਿਸ ਦੇ ਉਤੇ ਕਰੋ ਯਕੀਨ, ਭਰੋਸਾ ਕਵਣ ਰਖਾਈਆ। ਸਚ ਦੱਸੋ ਤੁਸੀਂ ਨਰ ਕਿ ਮਦੀਨ, ਮੁੱਦਾ ਆਪਣਾ ਦਿਓ ਦ੍ਰਿੜਾਈਆ। ਨਿਗਾਹ ਮਾਰੋ ਲੋਕ ਤੀਨ, ਚੌਦਾਂ ਤਬਕਾਂ ਅੱਖ ਖੁਲ੍ਹਾਈਆ। ਨਿਰਗੁਣ ਧਾਰ ਵੇਖੋ ਯਾ ਤੱਤਾਂ ਵਾਲਾ ਸੀਨ, ਲੋਚਣ ਨੈਣ ਅੱਖ ਉਠਾਈਆ। ਕਿਹੜਾ ਮਜ਼੍ਹਬ ਕਿਹੜਾ ਸੱਚਾ

❋

❋

ਦੀਨ, ਇਸਲਾਮ ਇਸਮ ਕਵਣ ਵਡਿਆਈਆ। ਕਿਸ ਦੇ ਰਹਿੰਦੇ ਹੁਕਮ ਵਿਚ ਅਧੀਨ, ਕਲਮਾ ਕਵਣ ਦ੍ਰਿੜਾਈਆ। ਕਿਸ ਨੂੰ ਕਰਦੇ ਤਸਲੀਮ, ਤਸਬੀ ਮਾਲਾ ਕਿਸ ਦੀ ਗਲ ਲਟਕਾਈਆ। ਕਿਸ ਦੇ ਹੁੰਦੇ ਮਸਕੀਨ, ਨਿਉਂ ਨਿਉਂ ਸੱਯਦਾ ਸੀਸ ਝੁਕਾਈਆ । ਸਚ ਦੱਸਿਓ ਕਿਸ ਨੇ ਪੈਗ਼ੰਬਰਾਂ ਕੋਲੋਂ ਕਰਾਈ ਤਕ਼ਸੀਮ, ਮਾਨਸ ਮਾਨਸ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਨਾਰਦ ਕਹੇ ਮੈਨੂੰ ਰਾਹ ਵਿਚ ਮਿਲੇ ਹਿੰਦੂ, ਹਿੰਦ ਧਰਮ ਵੇਖ ਵਖਾਈਆ। ਮੈਂ ਹੱਸ ਕੇ ਕਿਹਾ ਤੁਸੀਂ ਕਿਸ ਦੀ ਬਿੰਦੂ, ਬਿੰਦਰਾਬਨ ਦੇ ਵਾਸੀਓ ਦਿਓ ਜਣਾਈਆ। ਤੁਸੀਂ ਕਿਸ ਦੇ ਮਨਾਉਂਦੇ ਪਿੰਡੂ, ਪਿੰਡੀ ਵਿਚ ਪਿੰਡ ਭਰਾਈਆ। ਤੁਸੀਂ ਕਿਸ ਦੀ ਆਤਮਾ ਕਿਸ ਦੀ ਜਿੰਦੂ, ਜ਼ਿੰਦਗੀ ਦਾ ਮਾਲਕ ਕਵਣ ਅਖਵਾਈਆ। ਤੁਹਾਡੀ ਕਵਣ ਸ਼ਾਂਤ ਕਵਣ ਚਿੰਦੂ, ਚਿੰਤਾ ਚਿਖਾ ਕਵਣ ਦਰਸਾਈਆ। ਤੁਸੀਂ ਰਾਮ ਮੰਨੋ ਕ੍ਰਿਸ਼ਨ ਮੰਨੋ ਭਗਵਾਨ ਮੰਨੋ ਤੇ ਪੂਜਾ ਸ਼ੰਕਰ ਲਿੰਗੂ, ਸਹਿਜ ਨਾਲ ਦੇਵਾਂ ਸਮਝਾਈਆ। ਬੋਦੀ ਰੱਖੋ ਧੋਤੀ ਬੰਨ੍ਹੋ ਕਿ ਛਿਆਨਵੇਂ ਚੱਪੇ ਗੱਲ ਲਟਕਾਓ ਜੰਞੂ, ਯਾਦਵ ਬੰਸ ਕਵਣ ਅਖਵਾਈਆ। ਤੁਹਾਨੂੰ ਵਰਨ ਬਰਨ ਜ਼ਾਤ ਪਾਤ ਦੀਨ ਮਜ਼੍ਹਬ ਕੀ ਸਮਝਾ ਕੇ ਗਿਆ ਮਨੂ, ਮੰਤਵ ਮੰਤਰਾਂ ਤੋਂ ਪਰੇ ਦਿਓ ਸਮਝਾਈਆ। ਤੁਸੀਂ ਸ਼ਬਦ ਅਧਾਰੀ ਤੁਸੀਂ ਜੋਤ ਅਧਾਰੀ ਕਿ ਸੁਣਨ ਵਾਲੇ ਕੰਨੂ, ਕਿ ਮਨਸਾ ਮਮਤਾ ਵਿਚ ਵਡਿਆਈਆ। ਤੁਸੀਂ ਨੇਤਰਹੀਣ ਕਿ ਚਕਸ਼ੂ ਵਾਲੇ ਜਗਤ ਅੰਨੂ, ਪਰਦਾ ਉਹਲਾ ਦੇਣਾ ਉਠਾਈਆ। ਤੁਸੀਂ ਆਦਤ ਧਰਵਾਸੀ ਕਿ ਸ਼ਬਦ ਸਵਾਸੀ ਕਿ ਮਾਇਆਧਾਰੀ ਧੰਨੂ, ਧਨਾਢੋ ਦੇਣਾ ਦ੍ਰਿੜਾਈਆ। ਸਚ ਦੱਸਿਓ ਕਲਜੁਗ ਅੰਤ ਸਭ ਨੂੰ ਕਿਹੜਾ ਡੰਨੂ, ਡੰਕਾ ਧੁਰ ਦਾ ਇਕ ਵਜਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਬੇੜਾ ਕਿਹੜਾ ਬੰਨੂ, ਖੇਵਟ ਖੇਟਾ ਰੂਪ ਕਵਣ ਵਟਾਈਆ। ਨਾਰਦ ਕਿਹਾ ਤੁਸੀਂ ਨਹਾਉਂਦੇ ਤੀਰਥ ਤਟ ਗੰਗਾ ਗੋਦਾਵਰੀ ਜਮਨਾ ਸੁਰਸਤੀ ਡੂੰਘੇ ਵਹਿਣ ਜਲੂ, ਜਲਧਾਰਾ ਸੀਸ ਉਤੇ ਪਵਾਈਆ। ਸਚ ਦੱਸੋ ਤੁਹਾਡੇ ਵਿਚੋਂ ਸਚਖੰਡ ਦਵਾਰੇ ਕਿਹੜਾ ਫਲੂ, ਫਲੀਭੂਤ ਕਵਣ ਹੋ ਜਾਈਆ। ਕਿਸ ਬਿਧ ਤੁਹਾਡੇ ਕਾਇਆ ਮੰਦਰ ਅੰਦਰ ਨਿਰਗੁਣ ਦੀਪਕ ਜੋਤ ਜਲੂ, ਜਾਹਲ ਰੂਪ ਨਜ਼ਰ ਕੋਇ ਨਾ ਆਈਆ। ਕਿਹੜਾ ਲੱਖ ਚੁਰਾਸੀ ਜੀਵ ਜੰਤ ਸਾਧ ਸੰਤ ਗੁਰ ਅਵਤਾਰ ਪੈਗ਼ੰਬਰਾਂ ਛਲੂ, ਵਲ ਛਲ ਆਪਣਾ ਵੇਖ ਵਖਾਈਆ। ਕਵਣ ਅੰਤ ਸ੍ਰੀ ਭਗਵੰਤ ਸਚ ਦਵਾਰ ਮੱਲੂ, ਗ੍ਰਹਿ ਮੰਦਰ ਅੰਦਰ ਇਕ ਦਏ ਵਡਿਆਈਆ। ਕਵਣ ਆਤਮ ਪਰਮਾਤਮ ਨਿਰਗੁਣ ਧਾਰ ਹੋ ਕੇ ਰਲੂ, ਭਗਤ ਸੁਹੇਲੇ ਆਪਣਾ ਜੋੜ ਜੁੜਾਈਆ। ਕਵਣ ਕੂੜੀ ਕਿਰਿਆ ਮੇਟੇ ਕਲੂ, ਕਲਕਾਤੀ ਕਵਣ ਖਪਾਈਆ। ਕਵਣ ਸ਼ਬਦ ਸੰਦੇਸ਼ਾ ਦੋ ਜਹਾਨਾਂ ਘੱਲੂ, ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਕਰੇ ਪੜ੍ਹਾਈਆ। ਕਵਲ ਨਿਹਚਲ ਧਾਮ ਸੁਹਾਏ ਇਕ ਅਟੱਲੂ, ਅਟਲ ਪਦਵੀ ਹਰਿਜਨ ਸਾਚੇ ਆਪ ਟਿਕਾਈਆ। ਸਚ ਦੱਸਣਾ ਕਲਜੁਗ ਅੰਤ ਕੂੜਾ ਵਹਿਣ ਕਵਣ ਠੱਲੂ, ਨਾਮ ਬੰਧ ਇਕ ਟਿਕਾਈਆ। ਨਾਰਦ ਕਿਹਾ ਕਮਲਿਓ ਮੈਂ ਤੇ ਫੇਰਨ ਆਇਆ ਪੱਲੂ, ਚਾਰ ਕੁੰਟ ਦੇਣਾ ਫਿਰਾਈਆ। ਮੈਨੂੰ ਐਂ ਜਾਪਦਾ ਬਿਨਾ ਪ੍ਰਭ ਦੀ ਕਿਰਪਾ ਮੇਰੇ ਸੰਗ ਕੋਈ ਨਾ ਚਲੂ, ਚਰਨ ਕਵਲ ਸੀਸ ਨਾ ਕੋਇ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਨਾਰਦ ਕਹੇ ਮੈਂ ਰਾਹ ਵਿਚ ਵੇਖੇ ਪੰਡਤ ਪਾਂਧੇ, ਤਿਲਕ ਮਸਤਕ ਉਤੇ ਲਗਾਈਆ। ਹਰੀ ਓਮ ਤੱਤ ਸਤਿ ਗਾਉਂਦੇ, ਰਾਧੇ ਕ੍ਰਿਸ਼ਨ ਜੈ ਸੀਤਾ ਰਾਮ ਰਾਮ ਰਾਮ ਢੋਲੇ ਗਾਈਆ। ਮੈਨੂੰ ਐਂ ਜਾਪਿਆ ਇਹ ਅੰਤ ਅਖ਼ੀਰ ਥੱਕੇ ਮਾਂਦੇ, ਹਿੰਮਤ ਨਜ਼ਰ ਕੋਇ ਨਾ ਆਈਆ।

❋

❋

ਇਹ ਜਜਮਾਨਾਂ ਕੋਲੋਂ ਬਖ਼ਸ਼ਵਾਉਂਦੇ ਰਹੇ ਢਾਂਡੇ, ਮਨਸਾ ਵਿਚ ਗਊਆਂ ਭੇਟ ਕਰਾਈਆ। ਘਰਾਂ ਵਿਚ ਜਾ ਕੇ ਪ੍ਰੋਹਿਤ ਬਣ ਕੇ ਰਹੇ ਖਾਂਦੇ, ਉਚੀ ਕੁਲ ਵਿਚ ਵਡਿਆਈਆ। ਗੰਗਾ ਜਲ ਨਾਲ ਸੁੱਚੇ ਹੋ ਕੇ ਰਹੇ ਨਹਾਂਦੇ, ਪਾਣੀ ਸੂਰਜ ਦੇਵਤੇ ਵਲ ਚੜ੍ਹਾਈਆ। ਜੰਞੂ ਕੰਨਾਂ ਉਤੇ ਰਹੇ ਲਟਕਾਂਦੇ, ਅੱਖਾਂ ਮੀਟ ਧਿਆਨ ਲਗਾਈਆ। ਅੰਦਰ ਮਨ ਕਾਗ ਵਾਂਗ ਰਹੇ ਕੁਰਲਾਂਦੇ, ਬੁਧ ਬਿਬੇਕ ਨਾ ਕੋਇ ਬਣਾਈਆ। ਮਾਇਆ ਕਾਰਨ ਤੱਟਾਂ ਤੀਰਥਾਂ ਉਤੇ ਜਾਂਦੇ, ਮੰਦਰ ਮੱਠਾਂ ਵਿਚ ਟੱਲ ਖੜਕਾਈਆ। ਅੰਦਰੋਂ ਸਾਫ਼ ਕੀਤੇ ਨਾ ਕਿਸੇ ਭਾਂਡੇ, ਸਾਢੇ ਤਿੰਨ ਹੱਥ ਨਾ ਕੋਇ ਵਡਿਆਈਆ। ਨਾਰਦ ਕਹੇ ਅੰਤਮ ਸਾਰੇ ਜਾਣੇ ਫਾਂਦੇ, ਬਚਿਆ ਰਹਿਣ ਕੋਇ ਨਾ ਪਾਈਆ। ਮੈਂ ਅੱਜ ਰਾਤ ਨੂੰ ਸਭ ਦੀ ਸੁਰਤੀ ਵੇਖਣੀ ਕਦੇ ਸਰਾਦੇ ਦੇ ਕਦੇ ਹੋ ਪਵਾਂਦੇ, ਸਿਰ ਪੈਰਾਂ ਵਲ ਧਿਆਨ ਲਗਾਈਆ । ਨਾਲੇ ਤਕਣੇ ਅੰਤ ਅਖ਼ੀਰ ਅਵਤਾਰ ਗੁਰੂ ਵਾਲੇ ਕਿਹੜੀ ਦਿਸ਼ਾ ਨੂੰ ਜਾਂਦੇ, ਕੀ ਧਰਮ ਰਾਏ ਦਏ ਸਜ਼ਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ। ਨਾਰਦ ਕਹੇ ਮੈਂ ਰਾਹ ਵਿਚ ਤੱਕਿਆ ਵਖਰਾ ਵਖਰਾ ਲਬਾਸ, ਕੁੱਲੇ ਤਹਿਮਤ ਨਜ਼ਰੀ ਆਈਆ। ਕਿਸੇ ਹੱਥ ਗੜਵੀ ਕਿਸੇ ਪਾਣੀ ਦਾ ਭਰਿਆ ਗਲਾਸ, ਮੁਖ ਤੇ ਮਾਰ ਕੇ ਛਿੱਟੇ ਅੱਖੀਂ ਮੀਟ ਧਿਆਨ ਲਗਾਈਆ। ਮੈਂ ਕੀਤਾ ਹਾਸ ਬਿਲਾਸ, ਤਾਲੀ ਹੱਥਾਂ ਨਾਲ ਵਜਾਈਆ। ਬੋਦੀ ਟਿੱਕੇ ਧੋਤੀ ਤਹਿਮਤ ਕਿਸ ਦਾ ਕਰੇ ਮਿਲਾਪ, ਪਰਦਾ ਦੇਣਾ ਉਠਾਈਆ। ਕਵਣ ਸਵਾਮੀ ਅੰਤਰਜਾਮੀ ਜਿਸ ਦਾ ਕਰਦੇ ਜਾਪ, ਕਿਸ ਨੂੰ ਸਯਦਿਆਂ ਵਿਚ ਸੀਸ ਝੁਕਾਈਆ। ਆਪਣੇ ਅੰਦਰ ਕਾਇਆ ਮੰਦਰ ਵੇਖੋ ਕਿਹੜੀ ਤੁਹਾਡੇ ਕੋਲ ਗਠੜੀ ਪਾਪ, ਪੁੰਨਾਂ ਵਾਲੀ ਕੀ ਵਡਿਆਈਆ। ਕੀ ਤਸਬੀਆਂ ਵਾਲਿਆਂ ਤੁਹਾਨੂੰ ਕੀਤਾ ਪਾਕ, ਕੀ ਟਿੱਕਿਆਂ ਵਾਲਿਓ ਦੁਰਮਤ ਮੈਲ ਤੁਸਾਂ ਲਈ ਧਵਾਈਆ। ਦੱਸੋ ਕਿਹੜਾ ਤੁਹਾਡੀ ਆਤਮਾ ਦਾ ਸੱਚਾ ਸਾਥ, ਜੋ ਦਾਤਾ ਸਤਿ ਸਤਿ ਬਣਾਈਆ। ਜਿਸ ਨੂੰ ਬਾਹਰੋਂ ਤੁਸੀਂ ਦੀਨ ਮਜ਼੍ਹਬ ਮੰਨਦੇ ਇਹ ਤੇ ਮਿੱਟੀ ਹੋਣ ਵਾਲੀ ਖ਼ਾਕ, ਮੜ੍ਹੀ ਗੋਰ ਵਿਚ ਕੰਮ ਕੋਇ ਨਾ ਆਈਆ। ਮੈਨੂੰ ਸਾਰੇ ਦੱਸੋ ਤੁਹਾਡਾ ਆਗਮਨ ਪ੍ਰਗਟ ਹੋਇਆ ਕਿਹੜੀ ਵਿਚੋਂ ਜ਼ਾਤ, ਦੀਨ ਕਵਣ ਕਵਣ ਅਖਵਾਈਆ। ਮੈਂ ਹੈਰਾਨ ਹੋ ਗਿਆ ਤੁਹਾਡਿਆਂ ਪੈਗ਼ੰਬਰਾਂ ਅਵਤਾਰਾਂ ਪ੍ਰਭ ਦੇ ਨਾਮ ਦਾ ਝਗੜਾ ਪਾਇਆ ਕਾਗ਼ਜ਼ਾਤ, ਕਾਗ਼ਜ਼ਾਂ ਉਤੇ ਅੱਖਰਾਂ ਵਾਲਾ ਨਾਮ ਲਿਖ ਕੇ ਹਿੰਦੂ ਮੁਸਲਿਮ ਬਣਾ ਕੇ ਦਿਤੇ ਲੜਾਈਆ। ਸਚ ਦੱਸੋ ਕਿਸ ਨੂੰ ਮਿਲਿਆ ਆਬੇਹਯਾਤ, ਕਵਣ ਅੰਮ੍ਰਿਤ ਰਸ ਚਖ ਕੇ ਆਪਣੀ ਤ੍ਰਿਸ਼ਨਾ ਰਿਹਾ ਬੁਝਾਈਆ। ਨਾਰਦ ਕਹੇ ਇਹ ਵੇਖੋ ਫਰਦ ਸਭ ਨੇ ਹੋਣਾ ਅੰਤਮ ਖ਼ਾਕ, ਬਚਿਆ ਰਹਿਣ ਕੋਇ ਨਾ ਪਾਈਆ। ਮੂਰਖੋ ਮੁਗਧੋ ਅਣਜਾਣੋਂ ਜੇ ਇਕੋ ਮੰਨੋਂ ਧੁਰ ਦਾ ਰਾਠ, ਜੋ ਕਰਤਾ ਨੂਰ ਅਲਾਹੀਆ। ਸਦ ਵਸੇ ਤੁਹਾਡੇ ਪਾਸ, ਕਾਇਆ ਮੰਦਰ ਅੰਦਰ ਸੋਭਾ ਪਾਈਆ। ਕਿਉਂ ਮੰਦਰਾਂ ਮੱਠਾਂ ਵਿਚੋਂ ਕਰੋ ਤਲਾਸ਼, ਕਾਇਆ ਕਾਅਬਾ ਖੋਜ ਖੁਜਾਈਆ। ਜਿਥੇ ਜਲਵਾ ਨੂਰ ਪ੍ਰਕਾਸ਼, ਜੋਤੀ ਜਾਤਾ ਡਗਮਗਾਈਆ। ਨਿਝਰ ਅੰਮ੍ਰਿਤ ਸਿੰਚ ਬੁਝਾਏ ਪਿਆਸ, ਬੂੰਦ ਸਵਾਂਤੀ ਇਕ ਚੁਆਈਆ। ਨਾਰਦ ਕਹੇ ਮੈਂ ਸਭ ਨੂੰ ਸੰਦੇਸਿਆਂ ਵਿਚ ਆਇਆ ਆਖ, ਆਖ਼ਰ ਦਿਤਾ ਦ੍ਰਿੜਾਈਆ। ਭਾਵੇਂ ਮੈਨੂੰ ਸਾਰੇ ਕਹੋ ਗੁਸਤਾਖ਼, ਗ਼ੁੱਸੇ ਵਿਚ ਅੱਖਾਂ ਲਓ ਬਦਲਾਈਆ। ਜਿੰਨਾਂ ਚਿਰ ਪੁਰਖ ਅਕਾਲ ਪਰਵਰਦਿਗਾਰ ਧੁਰ ਦਾ ਮਿਲਿਆ ਨਹੀਂ ਕਿਸੇ ਬਾਪ, ਪਿਤਾ ਪੂਤ ਨਾ ਗੋਦ ਉਠਾਈਆ। ਮਜ਼੍ਹਬਾਂ ਵਾਲਿਓ ਅਵਤਾਰਾਂ ਪੈਗ਼ੰਬਰਾਂ ਤੂੰ ਮੇਰਾ ਮੈਂ ਤੇਰਾ ਸੋਹੰ ਸਭ ਨੂੰ ਦੱਸਿਆ ਜਾਪ, ਅੱਲਾ ਹੂ ਕਹਿ ਕੇ ਪੈਗ਼ੰਬਰ ਸਾਰੇ ਸੀਸ ਗਏ ਨਿਵਾਈਆ। ਮੇਰੇ ਕੋਲ ਚਾਰ ਜੁਗ ਦੀ

❋

❋

ਡਾਇਰੀ ਬਿਨ ਅੱਖਰਾਂ ਵਾਲੀ ਕਿਤਾਬ, ਕੁਤਬਖ਼ਾਨਿਆਂ ਵਿਚ ਨਾ ਕੋਇ ਛੁਪਾਈਆ। ਮੈਂ ਹੋਕਾ ਦੇਵਾਂ ਮੇਰੇ ਪ੍ਰਭੂ ਦਾ ਵਧਣਾ ਪ੍ਰਤਾਪ, ਪ੍ਰਤੱਕਸ਼ ਆਪਣਾ ਰੂਪ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦਾ ਲਹਿਣਾ ਦੇਣਾ ਵੇਖੇ ਅੰਤ ਹਿਸਾਬ, ਨਿਰਗੁਣ ਧਾਰ ਸਰਗੁਣ ਖਾਤੇ ਫੋਲੇ ਥਾਉਂ ਥਾਈਂਆ।

੨੩ ਚੇਤ ਸ਼ਹਿਨਸ਼ਾਹੀ ਸੰਮਤ ੫ ਟੋਪਨ ਰਾਮ ਦੇ ਗ੍ਰਹਿ ਇਟਾਰਸੀ

ਨਾਰਦ ਕਿਹਾ ਮੈਂ ਫਿਰਾਂ ਪੈਰ ਦੱਬੇ, ਆਹਟ ਸੁਣਨ ਕੋਇ ਨਾ ਪਾਈਆ। ਦੀਨ ਮਜ਼੍ਹਬ ਵੇਖਾਂ ਸਭੇ, ਜ਼ਾਤ ਜ਼ਾਤੀ ਫੋਲ ਫੁਲਾਈਆ। ਭਗਤ ਸੁਹੇਲਾ ਕਿੱਥੋਂ ਲੱਭੇ, ਕਵਣ ਪ੍ਰਭ ਰਿਹਾ ਧਿਆਈਆ। ਉਪਜੇ ਕਿਹੜੀ ਸਾਚੀ ਯੱਦੇ, ਮਿਲੇ ਕਵਣ ਮਾਤ ਵਡਿਆਈਆ। ਜਗਤ ਮਾਤ ਦੀ ਲੰਘੇ ਹੱਦੇ, ਘਰ ਇਕੋ ਦਏ ਸੁਹਾਈਆ। ਤੂੰ ਮੇਰਾ ਮੈਂ ਤੇਰਾ ਨਾਮ ਜਪੇ, ਜਗ ਜੀਵਣ ਦਾਤੇ ਓਟ ਰਖਾਈਆ। ਸਚ ਪ੍ਰੀਤੀ ਵਿਚ ਹੋਵੇ ਰੱਤੇ, ਰਤਨ ਅਮੋਲਕ ਆਪਣਾ ਰੂਪ ਵਟਾਈਆ। ਮਿਲੇ ਮੇਲ ਪੁਰਖ ਸਮਰਥੇ, ਦੂਜੀ ਓਟ ਨਾ ਕੋਇ ਤਕਾਈਆ। ਸਾਚੀ ਸੁਣੇ ਕਹਾਣੀ ਕਥੇ, ਅਕਥ ਦੇ ਦ੍ਰਿੜਾਈਆ। ਧੂੜੀ ਲਾ ਕੇ ਇਕੋ ਮੱਥੇ, ਮਸਤਕ ਖ਼ਾਕ ਰਮਾਈਆ। ਜਗਤ ਜਹਾਨ ਦਵਾਰਾ ਟੱਪੇ, ਟੱਪਾ ਸੋਹੰ ਢੋਲਾ ਗਾਈਆ। ਲੇਖਾ ਮੁਕਾ ਮਦੀਨੇ ਮੱਕੇ, ਕਾਅਬਿਆਂ ਦਏ ਵਡਿਆਈਆ । ਨੂਰ ਅਲਾਹੀ ਇਕੋ ਤੱਕੇ, ਜੋਤੀ ਜਾਤਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਧੁਰ ਦਾ ਵਰ, ਸਦ ਆਪਣਾ ਮੇਲ ਮਿਲਾਈਆ। ਨਾਰਦ ਕਹੇ ਮੈਂ ਵੇਖਾਂ ਉਪਰ ਥੱਲੇ, ਜਲ ਥਲ ਵੇਖ ਵਖਾਈਆ। ਗੁਰਮੁਖ ਕਿਹੜੀ ਕੂਟ ਪਲੇ, ਜੋ ਪਲਕ ਨਾ ਝੱਲੇ ਜੁਦਾਈਆ। ਪ੍ਰੇਮ ਪ੍ਰੀਤੀ ਵਿਚ ਆਪਣਾ ਹਿਰਦਾ ਸੱਲੇ, ਬਾਣ ਅਣਿਆਲਾ ਤੀਰ ਚਲਾਈਆ। ਕਾਇਆ ਵਸੇ ਸਚ ਮਹੱਲੇ, ਗ੍ਰਹਿ ਮੰਦਰ ਡੇਰਾ ਲਾਈਆ। ਆਪਣੇ ਦੀਪਕ ਨਾਲ ਬਲੇ, ਜੋਤੀ ਨੂਰ ਹੋਵੇ ਰੁਸ਼ਨਾਈਆ। ਸਚ ਸੰਦੇਸ਼ਾ ਸਾਹਿਬ ਸੁਲਤਾਨ ਜਿਸ ਨੂੰ ਘੱਲੇ, ਅਨਰਾਗੀ ਆਪਣਾ ਰਾਗ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੇਵੇ ਮਾਣ ਵਡਿਆਈਆ। ਨਾਰਦ ਕਹੇ ਮੈਂ ਵੇਖਾਂ ਜ਼ਿਮੀਂ ਅਸਮਾਨ, ਪਵਣ ਹਵਾ ਖੋਜ ਖੁਜਾਈਆ। ਚਾਰ ਕੁੰਟ ਤੱਕਾਂ ਇਨਸਾਨ, ਤਨ ਵਜੂਦ ਫੋਲ ਫੁਲਾਈਆ। ਕਿਸ ਅੰਤਰ ਹੋਵੇ ਗਿਆਨ, ਬੁੱਧੀ ਕਰੇ ਪੜ੍ਹਾਈਆ। ਮੇਰੇ ਸ੍ਰੀ ਭਗਵਾਨ, ਨਾਤਾ ਕੂੜ ਤੁੜਾਈਆ। ਸ਼ਬਦ ਸੁਣੇ ਧੁਨਕਾਨ, ਅਗੰਮੀ ਨਾਦ ਸ਼ਨਵਾਈਆ। ਅੰਮ੍ਰਿਤ ਮਿਲੇ ਪੀਣ ਖਾਣ, ਰਸਨਾ ਰਸ ਨਾ ਕੋਇ ਚਖਾਈਆ। ਜੋਤ ਨੂਰ ਜਗੇ ਮਹਾਨ, ਅੰਧ ਅੰਧੇਰ ਮਿਟਾਈਆ। ਸਚਖੰਡ ਦਵਾਰੇ ਬਹੇ ਜਿਥੇ ਝੁੱਲੇ ਧਰਮ ਨਿਸ਼ਾਨ, ਨਿਸ਼ਾਨਾ ਅਵਰ ਨਾ ਕੋਇ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਆਪਣਾ ਮੇਲ ਮਿਲਾਈਆ। ਨਾਰਦ ਕਹੇ ਦੀਨ ਦੁਨੀ ਵੇਖੀ ਸੋਤੀ, ਸੁਤਿਆਂ ਨਾ ਕੋਇ ਜਗਾਈਆ। ਬਿਨਾ ਭਗਤਾਂ ਜਗੇ ਕੋਈ ਨਾ ਜੋਤੀ, ਜਾਗਰਤ ਜੋਤ ਨਾ ਕੋਇ ਰੁਸ਼ਨਾਈਆ। ਸਾਚੀ ਮੰਜ਼ਲ ਚੜ੍ਹੇ ਕੋਈ ਨਾ ਚੋਟੀ, ਚੋਟੀ ਚੜ੍ਹ ਦਰਸ ਕੋਇ ਨਾ ਪਾਈਆ। ਪੰਧ ਮੁਕਿਆ ਨਾ ਲੋਕ ਪ੍ਰਲੋਕੀ, ਚੁਰਾਸੀ ਗੇੜ ਨਾ ਕੋਇ ਕਟਾਈਆ। ਸੁਣੇ ਹੱਕ ਨਾ ਕੋਇ ਸਲੋਕੀ, ਸੋਹਲਾ ਧੁਰਦਰਗਾਹੀਆ।

❋

❋

ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਜਨ ਭਗਤਾਂ ਦਿਤੀ ਸੱਚੀ ਸੋਝੀ, ਸਮਝ ਸਮਝ ਵਿਚੋਂ ਬਦਲਾਈਆ। ਨਾਰਦ ਕਹੇ ਮੈਂ ਵੇਖੇ ਭਗਤ ਸੱਜਣ, ਸੋਹਣੇ ਨਜ਼ਰੀ ਆਈਆ। ਕਰਦੇ ਇਕੋ ਮਜਨ, ਧੂੜੀ ਖ਼ਾਕ ਰਮਾਈਆ। ਮਮਤਾ ਮੋਹ ਤੱਜਣ, ਹਉਮੇ ਗੜ੍ਹ ਤੁੜਾਈਆ। ਪੁਰਖ ਅਕਾਲਾ ਇਕੋ ਲੱਭਣ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਸਚ ਸਰਨਾਈ ਲੱਗਣ, ਨਾਤਾ ਤੋੜ ਕੂੜ ਲੋਕਾਈਆ। ਪ੍ਰੇਮ ਪ੍ਰੀਤੀ ਵਿਚ ਹੋ ਕੇ ਮਗਨ, ਸੁਰਤੀ ਸ਼ਬਦ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਰੇ ਖੇਲ ਸੂਰਾ ਸਰਬੰਗਣ, ਸਾਹਿਬ ਸੁਲਤਾਨ ਨੌਜਵਾਨ ਮਰਦ ਮਰਦਾਨ ਆਪਣੀ ਕਾਰ ਕਮਾਈਆ।