੨੪ ਚੇਤ ਸ਼ਹਿਨਸ਼ਾਹੀ ਸੰਮਤ ੫ ਹਰਦਿਤ ਸਿੰਘ ਦੇ ਗ੍ਰਹਿ ਇਟਾਰਸੀ
ਨਾਰਦ ਕਹੇ ਮੈਨੂੰ ਰਾਹ ਵਿਚ ਮਿਲੇ ਗਾਂਏ ਸੂਰ, ਦੋਏ ਰੋ ਰੋ ਦੇਣ ਦੁਹਾਈਆ। ਸਚ ਦੱਸ ਕਿੱਥੇ ਸਾਡਾ ਪ੍ਰਭੂ ਹਜ਼ੂਰ, ਹਰਿ ਕਰਤਾ ਧੁਰਦਰਗਾਹੀਆ। ਸਾਡੀ ਬੇਨੰਤੀ ਕਰੇ ਮਨਜ਼ੂਰ, ਆਰਜੂ ਆਸਾ ਇਕ ਰਖਾਈਆ। ਵੇਲਾ ਨੇੜੇ ਆ ਗਿਆ ਜਿਸ ਨੂੰ ਪੰਧ ਸਮਝੇ ਦੂਰ, ਚੌਕੜੀ ਆਪਣਾ ਆਪ ਬਦਲਾਈਆ। ਮਮਤਾ ਮੇਟੇ ਸੰਸਾਰੀ ਕੂੜ, ਕਿਰਿਆ ਝੂਠ ਕਰੇ ਸਫ਼ਾਈਆ। ਸਾਚੀ ਦੇਵੇ ਮਸਤਕ ਧੂੜ, ਟਿੱਕੇ ਅਗੰਮ ਰਮਾਈਆ। ਸਾਨੂੰ ਸਮਝ ਨਹੀਂ ਆਈ ਕੀ ਅਸਾਂ ਕੀਤਾ ਕ਼ਸੂਰ, ਹਿੰਦੂ ਮੁਸਲਿਮ ਸਿੱਖ ਈਸਾਈ ਬਣ ਕਸਾਈ ਸਾਨੂੰ ਰਹੇ ਖਾਈਆ। ਅਸੀਂ ਹੋਏ ਬੜੇ ਮਜਬੂਰ, ਦੁੱਖੀ ਹੋ ਕੇ ਦਈਏ ਦੁਹਾਈਆ। ਸਾਡੀ ਆਸਾ ਕਰੇ ਪੂਰੀ ਜ਼ਰੂਰ, ਜ਼ਰੂਰਤ ਵੇਖੇ ਥਾਉਂ ਥਾਈਂਆ। ਕਿਉਂ ਪੁਰਖ ਅਕਾਲ ਸਰਬ ਕਲਾ ਭਰਪੂਰ, ਸਮਰਥ ਸਵਾਮੀ ਇਕ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਰੰਗ ਇਕ ਵਖਾਈਆ। ਨਾਰਦ ਕਹੇ ਮੈਂ ਕਸਾਈਆਂ ਹੱਥ ਵੇਖੀ ਛੁਰੀ, ਜੋ ਸ਼ਰਅ ਰੂਪ ਵਟਾਈਆ। ਮੈਨੂੰ ਲੱਗੀ ਬੁਰੀ, ਦੁਖਿਆਰਾ ਵੇਖ ਦਿਤੀ ਮੈਂ ਦੁਹਾਈਆ। ਮੈਂ ਜ਼ੋਰ ਨਾਲ ਕਿਹਾ ਐ ਮੇਰੇ ਪਰਮਾਤਮਾ ਤੇਰੀ ਦੁਨੀਆ ਹੋ ਗਈ ਨਿਗੁਰੀ, ਤੇਰਾ ਭੈ ਨਾ ਕੋਇ ਰਖਾਈਆ। ਕੂੜੀ ਸ਼ਰਅ ਵਿਚ ਰੁੜ੍ਹੀ, ਵਹਿਣਾਂ ਵਿਚੋਂ ਬਾਹਰ ਨਾ ਕੋਇ ਕਢਾਈਆ। ਤੇਰੀ ਕੀਤੀ ਕਦੇ ਨਾ ਮੁੜੀ, ਅੱਗੇ ਹੋ ਨਾ ਕੋਇ ਅਟਕਾਈਆ। ਉਠ ਵੇਖ ਆਤਮ ਪਰਮਾਤਮ ਪ੍ਰੀਤੀ ਕਿਸੇ ਨਾ ਜੁੜੀ, ਚਾਰ ਕੁੰਟ ਰਹੀ ਕੁਰਲਾਈਆ। ਨਾਮ ਖ਼ੁਮਾਰੀ ਦਿਸੇ ਕੋਈ ਨਾ ਗੂੜ੍ਹੀ, ਅੰਤਸ਼ਕਰਨ ਸਕਿਆ ਨਾ ਕੋਇ ਬਦਲਾਈਆ। ਤੇਰੇ ਚਰਨ ਮਸਤਕ ਲਾਏ ਕੋਈ ਨਾ ਧੂੜੀ, ਦੀਨਾਂ ਮਜ਼੍ਹਬਾਂ ਸਾਰ ਕਿਸੇ ਨਾ ਪਾਈਆ। ਪੁਰਖ ਅਕਾਲ ਦੀਨ ਦਿਆਲ ਲੋਕਮਾਤ ਆਪਣੀ ਸ੍ਰਿਸ਼ਟੀ ਵੇਖ ਜ਼ਰੂਰੀ, ਜ਼ਾਹਰ ਜ਼ਹੂਰ ਹੋ ਕੇ ਆਪਣਾ ਫੇਰਾ ਪਾਈਆ। ਚਾਰ ਜੁਗ ਦੇ ਗੁਰ ਅਵਤਾਰ ਪੈਗ਼ੰਬਰ ਤੇਰੀ ਕਰਦੇ ਗਏ ਮਸ਼ਹੂਰੀ, ਕਾਗ਼ਜ਼ਾਂ ਵਿਚ ਆਜਜ਼ ਹੋ ਕੇ ਸਿਫ਼ਤੀ ਢੋਲੇ ਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇ ਦੇ ਧੁਰ ਦਾ ਵਰ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਸੂਰ ਗਾਂ ਦੋਵੇਂ ਮਾਰਨ ਧਾਹ, ਬਹੁੜੀ ਬਹੁੜੀ ਕੁਰਲਾਈਆ। ਇਹ ਕੀ ਕੀਤਾ ਖ਼ੁਦਾ, ਸ੍ਰੀ ਭਗਵਾਨ ਕੀ ਤੇਰੀ ਬੇਪ੍ਰਵਾਹੀਆ।
❋
❋
ਸਾਡੇ ਉਤੇ ਮਜ਼੍ਹਬਾਂ ਦੀ ਰੱਖ ਬਿਧਾ, ਬਿਨਾ ਸਾਡੀ ਸ਼ਕਤੀ ਤੋਂ ਜਗਤ ਵਿਚ ਵਡਿਆਈਆ। ਸਚ ਦੱਸ ਕੀ ਅਸਾਂ ਕੀਤਾ ਤੇਰਾ ਗੁਨਾਹ, ਸਾਰੇ ਸਾਨੂੰ ਜ਼ਿਬਾ ਕਰ ਕੇ ਤੇਰਾ ਸ਼ੁਕਰ ਮਨਾਈਆ। ਤੂੰ ਕਿਉਂ ਬਣਿਆ ਬੇਪਰਵਾਹ, ਜ਼ਰਾ ਆਪਣਿਆਂ ਪੈਗ਼ੰਬਰਾਂ ਅਵਤਾਰਾਂ ਗੁਰੂਆਂ ਨੂੰ ਲੈ ਬੁਲਾ, ਜਿਨ੍ਹਾਂ ਨੇ ਸ਼ਰਅ ਸ਼ਰੀਅਤ ਦਿਤੀ ਚਲਾ, ਛੁਰੀ ਮੁਰੀਦਾਂ ਹੱਥ ਦਿਤੀ ਫੜਾ, ਕ਼ਤਲਗਾਹ ਵਿਚ ਮਕਤੂਲ ਸਾਨੂੰ ਦਿਤਾ ਬਣਾਈਆ। ਤੇਰੇ ਅੱਗੇ ਇਕ ਦੁਆ, ਕਿਰਪਾ ਕਰ ਸਾਡੇ ਮਿਹਰਵਾਂ, ਮਹਿਬੂਬ ਤੇਰੀ ਇਕ ਸਰਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਨਾਰਦ ਕਹੇ ਮੈਨੂੰ ਵੇਖ ਕੇ ਆ ਗਿਆ ਤਰਸ, ਮੈਂ ਦੁਹੱਥੜ ਮਾਰ ਕੇ ਦਿਤੀ ਦੁਹਾਈਆ। ਪੁਕਾਰ ਕੇ ਕਿਹਾ ਪੁਰਖ ਅਕਾਲ ਪਰਵਰਦਿਗਾਰ ਪਾਰਬ੍ਰਹਮ ਪਤਿਪਰਮੇਸ਼ਵਰ ਜ਼ਰਾ ਆਪ ਆ ਪਰਤ, ਪਾਰਬ੍ਰਹਮ ਆਪਣਾ ਰੂਪ ਬਦਲਾਈਆ। ਦੀਨ ਦੁਨੀ ਸ੍ਰਿਸ਼ਟੀ ਦ੍ਰਿਸ਼ਟੀ ਮਾਨਵ ਜ਼ਾਤੀ ਵੇਖ ਉਤੇ ਧਰਤ, ਗੁਰ ਅਵਤਾਰ ਪੈਗ਼ੰਬਰਾਂ ਵੇਖ ਸ਼ਰਤ, ਜਿਨ੍ਹਾਂ ਸ਼ਰਅ ਵਿਚ ਤੇਰੇ ਨਾਮ ਵਿਚ ਕਲਮੇ ਵਿਚ ਕਾਇਨਾਤ ਇਨਸਾਨ ਇਨਸਾਨਾਂ ਨਾਲ ਦਿਤੇ ਲੜਾਈਆ। ਹੱਕ ਦੀ ਰਹੀ ਨਾ ਕੋਈ ਜਮਾਤ, ਕ਼ਦਮਾਂ ਝੁਕੇ ਨਾ ਕੋਇ ਕ਼ਦਮਾਤ, ਰਹਿਬਰ ਹੋ ਕੇ ਸਚ ਰਾਹ ਨਾ ਕੋਇ ਵਖਾਈਆ। ਤੇਰੀ ਰਹਿਮਤ ਬਿਨਾ ਮਿਲੇ ਨਾ ਕਿਸੇ ਨਜਾਤ, ਦੇਵੇ ਨਾ ਕੋਇ ਆਬੇ ਹਯਾਤ, ਅੰਮ੍ਰਿਤ ਬੂੰਦ ਸਵਾਂਤ ਮੁਖ ਨਾ ਕੋਇ ਚੁਆਈਆ। ਤੇਰਾ ਝਗੜਾ ਵੇਖਿਆ ਕਾਗ਼ਜ਼ਾਤ, ਅੱਲਾ ਵਾਹਿਗੁਰੂ ਰਾਮ ਕ੍ਰਿਸ਼ਨ ਓਮ ਸਾਰੇ ਕਰਨ ਵਾਲੇ ਫ਼ਸਾਦਾਤ, ਮੁਹੱਬਤ ਵਾਲਾ ਮੇਲ ਨਾ ਕੋਇ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਆਪਣਾ ਖੇਲ ਵਖਾਈਆ। ਨਾਰਦ ਕਹੇ ਮੈਂ ਹੋਰ ਵੇਖੇ ਰਾਹ ਵਿਚ ਰੋਂਦੇ ਜੀਵ ਜੰਤ, ਕੂਕ ਕੂਕ ਸੁਣਾਈਆ। ਉਚੀ ਕਹਿਣ ਪੰਡਤ ਜੀ ਦੱਸੋ ਕੋਈ ਕਲਜੁਗ ਵਿਚ ਸੰਤ, ਸਿੰਮਤ ਚਾਰੇ ਫੋਲ ਫੁਲਾਈਆ। ਬਹੁੜੀ ਸਾਨੂੰ ਮਿਲਾਵੇ ਨਾ ਕੋਈ ਨਾਲ ਅਗੰਮੀ ਕੰਤ, ਜੋ ਆਤਮ ਮੇਲਾ ਲਏ ਮਿਲਾਈਆ। ਰਸਨਾ ਜਿਹਵਾ ਵਾਲੇ ਅਨੇਕ ਵੇਖੇ ਗਾਉਂਦੇ ਸ੍ਰੀ ਭਗਵੰਤ, ਭਗਵਨ ਰੰਗ ਨਾ ਕੋਇ ਰੰਗਾਈਆ। ਅਸੀਂ ਦੁੱਖੀ ਹੋਏ ਅਨੰਤ, ਪੰਖੀ ਹੋ ਕੇ ਵੇਖ ਵਖਾਈਆ। ਸਾਡੀ ਮੇਟੇ ਕੋਈ ਨਾ ਚਿੰਤ, ਚਿੰਤਾ ਚਿਖਾ ਗ਼ਮ ਵਿਚੋਂ ਬਾਹਰ ਨਾ ਕੋਇ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਪੰਖੇਰੂ ਕਹਿਣ ਸਾਡੀ ਅਰਦਾਸ, ਨਾਰਦ ਧੁਰਦਰਗਾਹ ਦੇਣੀ ਸੁਣਾਈਆ। ਬਹੁੜੀ ਮਾਨਸ ਹੋ ਕੇ ਸਾਡਾ ਖਾਂਦੇ ਮਾਸ, ਨਿਰਦੋਸ਼ਿਆਂ ਉਤੇ ਦੋਸ਼ ਲਗਾਈਆ। ਸਾਡਾ ਕਿਸ ਬਿਧ ਮੁਕੇ ਸਵਾਸ, ਸਵਾਸ ਸਮਝ ਕਿਸੇ ਨਾ ਆਈਆ। ਕੀ ਤੇਰਾ ਖੇਲ ਪੁਰਖ ਅਬਿਨਾਸ਼, ਪਰਦਾ ਉਹਲਾ ਦੇਣਾ ਉਠਾਈਆ। ਤੇਰੇ ਉਪਜੇ ਇਕ ਦੂਜੇ ਦਾ ਕਰਨ ਘਾਤ, ਘਾਓ ਆਪਣੀ ਆਸ ਬਣਾਈਆ। ਕਿਰਪਾ ਕਰ ਪੁਰਖ ਸਮਰਾਥ, ਸਾਹਿਬ ਸਵਾਮੀ ਤੇਰੀ ਓਟ ਤਕਾਈਆ। ਕਲਜੁਗ ਵੇਖ ਅੰਧੇਰੀ ਰਾਤ, ਚਾਰੋਂ ਕੁੰਟ ਅੰਧੇਰਾ ਛਾਈਆ। ਬਿਨਾ ਤੇਰੀ ਕਿਰਪਾ ਸਕੇ ਕੋਇ ਨਾ ਜਾਗ, ਨਿਜ ਨੇਤਰ ਨੈਣ ਅੱਖ ਨਾ ਕੋਇ ਖੁਲ੍ਹਾਈਆ। ਸਾਚਾ ਮਿਲੇ ਨਾ ਕਿਸੇ ਵੈਰਾਗ, ਵੈਰਾਗੀ ਤਿਆਗੀ ਬੈਰਾਗੀ ਸਾਰੇ ਰੋਵਣ ਮਾਰਨ ਧਾਈਆ। ਨਾਰਦ ਕਹੇ ਮੈਨੂੰ ਛੋਟੀ ਜਿਹੀ ਆ ਗਈ ਯਾਦ, ਯਾਦ ਯਾਦ ਵਿਚੋਂ ਜਣਾਈਆ। ਜਿਸ ਵੇਲੇ ਰਾਮ ਫਿਰਦਾ ਫਿਰਦਾ ਆਇਆ ਸੀ ਬਨਵਾਸ, ਪਾਰਸ ਵਾਲਿਆਂ ਕੋਲ ਆਪਣਾ ਖੇਲ ਖਿਲਾਈਆ। ਸੀਤਾ ਸਵਾਣੀ ਸੀ ਸਾਥ, ਜਨਕ ਸਪੁਤਰੀ ਆਪਣਾ ਸੰਗ ਬਣਾਈਆ। ਏਥੇ ਇਕ ਰਹਿੰਦਾ ਸੀ ਭਾਟ, ਬਿਰਧ ਅਵਸਥਾ ਰਾਮ ਦੇ ਗੀਤ ਸੰਗੀਤ
❋
❋
ਨਾਲ ਗਾਈਆ। ਉਹਦਾ ਥੋੜ੍ਹਾ ਕੱਟਿਆ ਹੁੰਦਾ ਸੀ ਹਾਥ, ਡੇਢ ਉਂਗਲੀ ਅੱਧਾ ਹਿੱਸਾ ਨਾਲ ਨਜ਼ਰ ਨਾ ਆਈਆ। ਪ੍ਰੇਮ ਵਿਚ ਬੜੀ ਸੁਰੀਲੀ ਕੱਢਦਾ ਸੀ ਆਵਾਜ਼, ਮਸਤੀ ਵਿਚ ਰਾਮ ਨੂੰ ਮਿਲਣ ਦਾ ਰੱਖਦਾ ਸੀ ਨਾਜ਼, ਹਿਰਦੇ ਅੰਦਰ ਧਿਆਨ ਲਗਾਈਆ। ਸੁਰਤੀ ਵਿਚ ਕਰਦਾ ਸੀ ਤਲਾਸ਼, ਅੰਦਰੇ ਅੰਦਰ ਖੋਜ ਖੁਜਾਈਆ। ਸੰਗੀਤ ਕਰਨ ਲੱਗਿਆਂ ਕੋਲ ਪਾਣੀ ਦਾ ਰੱਖਦਾ ਸੀ ਗਲਾਸ, ਜਲ ਭਰ ਕੇ ਨਿਗਾਹ ਉਸ ਦੇ ਵਿਚ ਟਿਕਾਈਆ। ਕਿੱਥੇ ਮੇਰਾ ਰਾਮ ਇਹਦੇ ਵਿਚੋਂ ਦੇਵੇ ਆਪਣਾ ਪ੍ਰਕਾਸ਼, ਸਤਿ ਸਰੂਪੀ ਨਜ਼ਰੀ ਆਈਆ। ਕਦੇ ਤੱਕਦਾ ਸੀ ਉਪਰ ਆਕਾਸ਼, ਨੈਣ ਨੈਣਾਂ ਵਿਚੋਂ ਬਦਲਾਈਆ। ਕਦੇ ਜੋੜਦਾ ਸੀ ਦੋਵੇਂ ਹਾਥ, ਕਦੇ ਡੰਡਾਵਤ ਕਰ ਕੇ ਸੀਸ ਨਿਵਾਈਆ। ਕਦੇ ਤੱਕਦਾ ਸੀ ਉਪਰ ਕੈਲਾਸ਼, ਸ਼ਿਵ ਜੀ ਧੂੜ ਖ਼ਾਕ ਰਮਾਈਆ। ਕਦੇ ਅੰਦਰ ਆਪਣੇ ਕਰ ਲੈਂਦਾ ਸੀ ਵਾਸ, ਅੱਖਾਂ ਮੀਟ ਆਪਣਾ ਆਪ ਬੰਦ ਵਖਾਈਆ। ਕਦੀ ਆਪਣੀ ਪੁੱਤਰੀ ਨੂੰ ਮਾਰਦਾ ਸੀ ਆਵਾਜ਼, ਜਿਹੜੀ ਨੌ ਸਾਲ ਗਿਆਰਾਂ ਮਹੀਨੇ ਸਦਾ ਆਪਣੇ ਕੋਲ ਬਹਾਈਆ। ਕਦੀ ਸੌਂ ਜਾਵੇ ਮਸਤੀ ਵਿਚ ਕਦੇ ਪਵੇ ਜਾਗ, ਆਪਣੇ ਰੰਗ ਵਿਚ ਆਪਣਾ ਖੇਲ ਵਖਾਈਆ। ਕਦੀ ਗਾ ਲਵੇ ਮੇਰੇ ਰਾਮ ਮੈਨੂੰ ਹੰਸ ਬਣਾ ਦੇ ਕਾਗ, ਕਾਗ ਤੇਰੀ ਸਰਨਾਈਆ। ਮੇਰਾ ਕਰਮ ਧੋ ਦੇ ਦਾਗ਼, ਜਨਮ ਵਿਚ ਸਰਨਾਈਆ। ਸ੍ਰਿਸ਼ਟੀ ਦਾ ਹੋਵੇ ਤਿਆਗ, ਦ੍ਰਿਸ਼ਟੀ ਵੱਜੇ ਵਧਾਈਆ। ਝਗੜਾ ਨਾ ਰਹੇ ਸਮਾਜ, ਦੀਨ ਦੁਨੀ ਗਵਾਈਆ। ਕਿਤੇ ਦਰਸ਼ਨ ਦੇ ਜਾ ਮੇਰੇ ਰਾਮ ਆਜ, ਤੇਰਾ ਰਾਹ ਤਕਾਈਆ। ਮੈਂ ਧੂੜੀ ਮਸਤਕ ਲਾ ਕੇ ਆਪਣਾ ਜਗਾਵਾਂ ਚਰਾਗ਼, ਲੋਇਣ ਅੰਦਰੋਂ ਲਵਾਂ ਖੁਲ੍ਹਾਈਆ। ਮਸਤੀ ਵਿਚ ਹਸਤੀ ਵਿਚ ਅੰਤਰ ਰਿਹਾ ਅਰਾਧ, ਕਲਪਣਾ ਅੰਦਰ ਨਾ ਕੋਇ ਵਖਾਈਆ। ਓਨੇ ਚਿਰ ਨੂੰ ਸੁਭਾਵਕ ਰਾਮ ਆ ਗਿਆ ਪੈਰਾਂ ਦੀ ਸੁਣੀ ਆਹਟ, ਧਰਨੀ ਦਿਤਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਸਤਾਰ ਕਹੇ, ਮੇਰੀ ਤੰਦੀ ਕਹੇ, ਰਾਮ ਓਹ ਮੇਰਾ ਰਾਮ, ਰਾਮ ਰਾਮ ਵਡਿਆਈਆ। ਅੰਮ੍ਰਿਤ ਰਸ ਸਚ ਪ੍ਰੇਮ ਪ੍ਰੀਤੀ ਪਿਆਲਾ ਦੇਵੇ ਜਾਮ, ਮਧੁਰ ਧੁਨ ਅੰਤਰ ਅੰਤਸ਼ਕਰਨ ਕਰੇ ਜਣਾਈਆ। ਮੇਰੀ ਮੇਟ ਅੰਧੇਰੀ ਸ਼ਾਮ, ਸ਼ਮਅ ਨੂਰ ਚੰਦ ਕਰ ਰੁਸ਼ਨਾਈਆ। ਮੇਰੀ ਮੰਜ਼ਲ ਹੋਵੇ ਆਸਾਨ, ਅੱਗੇ ਅਵਰ ਨਾ ਕੋਇ ਅਟਕਾਈਆ। ਗ੍ਰਹਿ ਮਿਲੇ ਮੇਰਾ ਭਗਵਾਨ, ਨਿਰੰਤਰ ਮਿਲ ਕੇ ਖ਼ੁਸ਼ੀ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ। ਰਾਮ ਕਿਹਾ ਹੌਲੀ ਜੇਹੀ ਸੁਣ ਸੀਤਾ ਜਨਕ ਦੁਲਾਰੀ, ਤੈਨੂੰ ਦਿਆਂ ਵਖਾਈਆ। ਵੇਖ ਭਗਤ ਮੇਰੇ ਦੀ ਯਾਰੀ, ਅੰਤਰ ਮੇਰਾ ਧਿਆਨ ਲਗਾਈਆ। ਬਾਹਰੋਂ ਛੱਡ ਕੇ ਸ੍ਰਿਸ਼ਟੀ ਸਾਰੀ, ਦੀਨ ਦੁਨੀ ਆਸਾ ਨਾ ਕੋਇ ਰਖਾਈਆ। ਲੈ ਕੇ ਮਸਤ ਖ਼ੁਮਾਰੀ, ਮਹਿਵ ਆਪਣੇ ਰੰਗ ਵਿਚ ਸਮਾਈਆ। ਮੈਂ ਦਰਸ ਦੇਣਾ ਨਿਰਗੁਣ ਨੂਰ ਜੋਤ ਕਰ ਉਜਿਆਰੀ, ਅੰਤ ਅੰਧੇਰਾ ਦੇਣਾ ਮਿਟਾਈਆ। ਸੀਤਾ ਕਹੇ ਪ੍ਰਭੂ ਤੇਰੇ ਤੇ ਤੇਰੇ ਭਗਤਾਂ ਤੋਂ ਬਲਿਹਾਰੀ, ਬਲ ਬਲ ਆਪਣਾ ਆਪ ਕਰਾਈਆ। ਮੈਨੂੰ ਪੁਛ ਲੈਣ ਦੇ ਇਕ ਵਾਰੀ, ਤੂੰ ਕਿਸ ਦਾ ਰਾਹ ਤਕਾਈਆ। ਰਾਮ ਬਿਨ ਬੋਲਿਆਂ ਕੀਤਾ ਇਸ਼ਾਰੀ, ਸੈਨਤ ਨਾਲ ਦ੍ਰਿੜਾਈਆ। ਸੀਤਾ ਨੇੜੇ ਆਈ ਨਿਰਮਾਣਤਾ ਵਿਚ ਕਹੇ ਤੁਸੀਂ ਕਿਸ ਦੇ ਪੁਜਾਰੀ, ਪੂਜਣਯੋਗ ਕਵਣ ਅਖਵਾਈਆ। ਓਸ ਨੇ ਕਿਹਾ ਮੈਂ ਰਾਮ ਦੀ ਰਾਮ ਮੇਰਾ, ਓਹ ਕੰਤ ਮੈਂ ਨਾਰੀ, ਤੂੰ ਕੌਣ ਵਿਚਾਰੀ, ਜਿਸ ਰਾਮ ਵਿਚ ਰਾਮ ਦੇ ਕੇ ਆਪਣਾ ਰੂਪ ਨਾ ਲਿਆ ਬਦਲਾਈਆ। ਸੀਤਾ ਹੱਸ ਕੇ ਕਿਹਾ ਜ਼ਰਾ ਵੇਖ ਲੈ ਨੈਣ ਉਘਾੜੀ, ਲੋਚਣ
❋
❋
ਲੈ ਉਠਾਈਆ। ਉਸ ਕਿਹਾ ਮੈਨੂੰ ਤੱਕ ਲੈਣ ਦੇ ਜੋਤ ਨਿਰੰਕਾਰੀ, ਜੋ ਮੇਰੇ ਅੰਤਰ ਕਰੇ ਰੁਸ਼ਨਾਈਆ। ਸੀਤਾ ਕਿਹਾ ਮੈਂ ਆਖਾਂ ਦੁਬਾਰੀ, ਅੱਖਾਂ ਲੈ ਉਠਾਈਆ। ਉਸ ਨੇ ਕਿਹਾ ਮੇਰੀ ਪ੍ਰੀਤੀ ਅੰਤਰ ਭਾਰੀ, ਬਾਹਰਲੀ ਯਾਦ ਨਾ ਕੋਇ ਰਖਾਈਆ। ਸੀਤਾ ਫੇਰ ਕਿਹਾ ਮੁਖੋਂ ਤੀਜੀ ਵਾਰੀ, ਤੇਰਾ ਰਾਮ ਦਿਆਂ ਮਿਲਾਈਆ। ਜਿਹੜਾ ਆਇਆ ਚਲ ਦਵਾਰੀ, ਆਪਣਾ ਪੰਧ ਮੁਕਾਈਆ। ਓਧਰੋਂ ਰਾਮ ਨੇ ਅੰਦਰੋਂ ਦਿਤੀ ਪ੍ਰੇਮ ਖ਼ੁਮਾਰੀ, ਰਸ ਦਿਤਾ ਚਖਾਈਆ। ਜਾਂ ਆਪਣੀ ਅੱਖ ਉਘਾੜੀ, ਪ੍ਰਤੱਖ ਵੇਖਿਆ ਸਾਹਿਬ ਗੁਸਾਈਂਆ। ਉਚੀ ਕੂਕ ਕੇ ਆਵਾਜ਼ ਮਾਰੀ, ਨੰਨ੍ਹੀ ਬੱਚੀ ਲਈ ਉਠਾਈਆ। ਜਾ ਚੁੱਕ ਲਿਆ ਆਪਣੀ ਪਟਾਰੀ, ਜਿਹੜੀ ਪੰਜ ਸੱਤ ਚੱਪੇ ਲੰਮੀ ਚੌੜੀ ਨਜ਼ਰੀ ਆਈਆ। ਓਹਦੇ ਵਿਚ ਪ੍ਰਸ਼ਾਦ ਰੱਖਿਆ ਅਪਾਰੀ, ਸੋਹਣਾ ਰੂਪ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਖੇਲ ਵਖਾਈਆ। ਨੰਨ੍ਹੀ ਬੱਚੀ ਲੈ ਕੇ ਆਈ ਭੱਜ, ਅੱਗੇ ਦਿਤਾ ਰਖਾਈਆ। ਉਸ ਨੇ ਵਿਚੋਂ ਬਾਦਾਮ ਗਿਰੀਆਂ ਕੱਢ ਕੇ ਪੰਜ ਸੱਤ, ਰਾਮ ਦੀ ਭੇਟਾ ਦਿਤੀਆਂ ਕਰਾਈਆ। ਰਾਮ ਨੇ ਫੜ ਕੇ ਨਾਲ ਹੱਥ, ਦੰਦਾਂ ਹੇਠਾਂ ਲਈਆਂ ਦਬਾਈਆ। ਬੋਲ ਕੇ ਜੈਕਾਰਾ ਅਲੱਖ, ਹੁਕਮ ਦਿਤਾ ਦ੍ਰਿੜਾਈਆ। ਇਕ ਵਾਰ ਮੇਰੇ ਵੱਲ ਤੱਕ, ਨੇਤਰ ਨੈਣ ਉਠਾਈਆ। ਓਹ ਵੇਖ ਕੇ ਪਿਆ ਹੱਸ, ਹੱਥ ਅੱਗੇ ਦਿਤੇ ਡਾਹੀਆ। ਰਾਮ ਨੇ ਕਿਹਾ ਤੇਰੇ ਬਾਦਾਮ ਤੇ ਮੇਰੇ ਮਿੱਠੇ ਰਸ ਚੱਖ, ਸੋਹਣਾ ਰਸ ਬਣਾਈਆ। ਅਸੀਂ ਕਦੀ ਨਾ ਹੋਈਏ ਵੱਖ, ਮੈਂ ਰਾਮ ਤੇ ਤੈਨੂੰ ਰਵਦਾਸ ਫੇਰ ਦਿਆਂ ਬਣਾਈਆ। ਫਿਰ ਆਵਾਂ ਵੱਤ, ਬੇਵਤਨ ਹੋ ਕੇ ਵੇਸ ਵਟਾਈਆ। ਗੁਰਮੁਖ ਵਡਿਆਈ ਦੇਵਾਂ ਸਚ, ਸਚ ਕਰਨੀ ਕਾਰ ਕਮਾਈਆ। ਓਨੇ ਚਿਰ ਨੂੰ ਨੰਨ੍ਹੀ ਬੱਚੀ ਪਈ ਹੱਸ, ਹੱਸ ਹੱਸ ਕੇ ਦਿਤਾ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਰਾਮ ਕਿਹਾ ਨੰਨ੍ਹੀ ਤੂੰ ਕਿਉਂ ਹੱਸੀ, ਮੈਨੂੰ ਦੇ ਸਮਝਾਈਆ। ਓਹ ਖ਼ੁਸ਼ੀ ਵਿਚ ਉਠ ਕੇ ਏਧਰ ਓਧਰ ਨੱਚੀ, ਨੱਸੀ ਭੱਜੀ ਚਾਈਂ ਚਾਈਂਆ। ਫਿਰ ਕਿਹਾ ਧੰਨ ਭਾਗ ਜੇ ਤੂੰ ਆ ਗਿਉਂ ਸਾਡੀ ਬੱਸੀ, ਬਸਤੀ ਨਿੱਕੀ ਵਿਚ ਫੇਰਾ ਪਾਈਆ। ਮੈਂ ਤਾਂ ਜਾਣਾਂ, ਜੇ ਸਾਡਾ ਗੇੜਾ ਚੁਕਾਵੇਂ ਲੱਖ ਚਾਰ ਅੱਸੀ, ਆਸ਼ਾ ਆਪ ਵਧਾਈਆ। ਜੇ ਮੁੜ ਕੇ ਬਣ ਕੇ ਆਵੇਂ ਕਮਲਾਪਤੀ, ਪਤਿਪਰਮੇਸ਼ਵਰ ਰੂਪ ਵਟਾਈਆ। ਮੇਰੇ ਪਿਤਾ ਨੂੰ ਸਦਾ ਸਾਥ ਰੱਖੀਂ, ਵਿਛੋੜਾ ਰਹਿਣ ਕੋਇ ਨਾ ਪਾਈਆ। ਮੈਂ ਵੀ ਤੇਰਾ ਦਰਸ਼ਨ ਕਰਾਂ ਅੱਖੀਂ, ਲੋਚਣ ਨੈਣ ਅੱਖ ਖੁਲ੍ਹਾਈਆ। ਰਾਮ ਨੇ ਘੁੱਟ ਕੇ ਪਾਈ ਜੱਫੀ, ਗੋਦ ਵਿਚ ਲਿਆ ਬਿਠਾਈਆ। ਅਗੰਮੀ ਕਥਾ ਕਹਾਣੀ ਦੱਸੀ, ਸਹਿਜ ਨਾਲ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਖਿਲਾਈਆ। ਸੀਤਾ ਕਿਹਾ ਲਾਡ ਨਾਲ ਆ ਮੇਰੇ ਪੁੱਤਰ, ਗੋਦੀ ਲਵਾਂ ਟਿਕਾਈਆ। ਨੰਨ੍ਹੀ ਬੱਚੀ ਹੱਸ ਕੇ ਕਿਹਾ ਜੇ ਤੂੰ ਮੇਰੀ ਅੰਮੀ ਪਹਿਲੋਂ ਸਾਡੇ ਘਰ ਦਾ ਖਾ ਲੈ ਟੁੱਕਰ, ਤੇਰੇ ਅੱਗੇ ਦਿਆਂ ਟਿਕਾਈਆ। ਸੀਤਾ ਬਚਨ ਨਾ ਸਕੀ ਮੁੱਕਰ, ਹਾਂ ਵਿਚ ਹਾਂ ਦਿਤੀ ਮਿਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ। ਨੰਨ੍ਹੀ ਬੱਚੀ ਲੈ ਕੇ ਆਈ ਘਰ ਦੀ ਰੁੱਖੀ ਸੁੱਕੀ ਚਪਾਤੀ, ਅੱਗੇ ਦਿਤੀ ਟਿਕਾਈਆ। ਸੀਤਾ ਕਿਹਾ ਤੁਸੀਂ ਭੋਗ ਲਗਾਓ ਕਮਲਾਪਤੀ, ਮਿਹਰ ਨਜ਼ਰ ਉਠਾਈਆ। ਰਾਮ ਕਿਹਾ ਕੀ ਕਥਾ ਕਹਾਣੀ ਆਖੀ, ਰਸਨਾ ਨਾਲ ਜਣਾਈਆ। ਜੇ ਸੀਤਾ ਤੂੰ ਮੇਰਾ ਸੱਚਾ ਸਾਥੀ, ਸਗਲਾ ਸੰਗ ਬਣਾਈਆ। ਉਠ ਮੰਨ ਲੈ ਮੇਰੀ ਆਖੀ, ਆਪਣਾ ਬਲ ਧਰਾਈਆ। ਨਾਲ ਲੈ ਲੈ ਨੰਨ੍ਹੀ ਕਾਕੀ, ਬੱਚੀ ਉਂਗਲੀ ਲਾਈਆ।
❋
❋
ਚਲ ਓਨ੍ਹਾਂ ਨੂੰ ਦਈਏ ਇਹ ਚੁਪਾਤੀ, ਜਿਸ ਵੈਰਾਗੀ ਤਿਆਗੀ ਆਪਣੀ ਜ਼ਿੰਦਗੀ ਜਗ ਲੇਖੇ ਜਾਣੀ ਲਾਈਆ। ਇਹ ਕਿਰਪਾ ਹੋਣੀ ਸਾਡੀ, ਬਿਨਾ ਪ੍ਰਸਾਦ ਤੋਂ ਸਵਾਸ ਲੇਖੇ ਕੋਇ ਨਾ ਲਾਈਆ। ਇਹ ਖੇਲ ਪ੍ਰਭੂ ਦੀ ਡਾਹਢੀ, ਜਿਸ ਦਾ ਭੇਵ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਸੀਤਾ ਰਾਮ ਆਏ ਚਲ, ਕ਼ਦਮ ਕ਼ਦਮ ਪੰਧ ਮੁਕਾਈਆ। ਨਾਲ ਲਿਆਂਦਾ ਠੰਡਾ ਜਲ, ਅੰਮ੍ਰਿਤ ਰੂਪ ਬਣਾਈਆ। ਤਿੰਨਾਂ ਦਾ ਦੁੱਖ ਵੇਖਿਆ ਘਾਓ ਤਨ ਲੱਗਾ ਸਲ, ਤਨ ਵਜੂਦ ਦੁਹਾਈਆ। ਰਾਮ ਕਿਹਾ ਮੇਰਾ ਚਰਨ ਦਵਾਰਾ ਲਓ ਮੱਲ, ਸੀਸ ਸੀਸ ਸੀਸ ਝੁਕਾਈਆ। ਤੁਹਾਨੂੰ ਸਚ ਦਵਾਰੇ ਦੇਵਾਂ ਘੱਲ, ਜਨਮ ਜਨਮ ਵਿਚੋਂ ਬਦਲਾਈਆ । ਤੁਹਾਡਾ ਲੇਖੇ ਲੱਗੇ ਘੜੀ ਪੱਲ, ਜੋ ਦਰਸ਼ਨ ਲਿਆ ਪਾਈਆ। ਤਿੰਨਾਂ ਰੋ ਕੇ ਕਿਹਾ ਸਾਡੀ ਇਕ ਮੰਨ ਗੱਲ, ਬੇਨੰਤੀ ਸਚ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਰਾਮ ਕਿਹਾ ਤੁਸੀਂ ਖਾਓ ਪੀਓ ਅੰਨ ਪਾਣੀ, ਅੰਤ ਦੇਵਾਂ ਛਕਾਈਆ। ਫੇਰ ਪੜ੍ਹਿਓ ਇਕੋ ਬਾਣੀ, ਬਾਵਨ ਅੱਖਰਾਂ ਬਾਹਰ ਸੁਣਾਈਆ। ਤੁਸੀਂ ਪਹੁੰਚਣਾ ਉਸ ਨਿਸ਼ਾਨੀ, ਜਿਥੇ ਨਿਸ਼ਾਨਾ ਇਕੋ ਸੋਭਾ ਪਾਈਆ। ਝਗੜਾ ਮੁਕੇ ਜਗਤ ਜਹਾਨੀ, ਆਵਣ ਜਾਵਣ ਰਹੇ ਨਾ ਰਾਈਆ। ਤਿੰਨਾਂ ਕਿਹਾ ਸਾਡੇ ਉਤੇ ਕਰੀਂ ਮਿਹਰਵਾਨੀ, ਮਿਹਰ ਨਜ਼ਰ ਉਠਾਈਆ। ਫਿਰ ਕਦ ਮਿਲੀਏ ਤੇ ਦਰਸ ਹੋਵੇ ਜਿਸਮਾਨੀ, ਜੋਤ ਨੂਰ ਨਾਲ ਵਡਿਆਈਆ। ਰਾਮ ਕਿਹਾ ਜਿਸ ਵੇਲੇ ਕਲਜੁਗ ਅੰਤ ਦੀਨ ਦੁਨੀ ਵਧੀ ਬੇਈਮਾਨੀ, ਸ਼ਰਅ ਸ਼ੈਤਾਨ ਕਰੇ ਲੜਾਈਆ। ਪ੍ਰਗਟ ਹੋਵੇ ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਅਸਮਾਨੀ, ਜੋਤੀ ਨੂਰ ਜੋਤ ਅਖਵਾਈਆ। ਓਹ ਮੇਲ ਮਿਲਾਏ ਜੋ ਮਾਲਕ ਦੋ ਜਹਾਨੀ, ਸਿਰ ਆਪਣਾ ਹੱਥ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਲੇਖਾ ਲੇਖੇ ਵਿਚ ਰਖਾਈਆ। ਸੀਤਾ ਕਿਹਾ ਰਾਮ ਇਨ੍ਹਾਂ ਤੱਤਾਂ ਹੋਇਆ ਛੁਟਕਾਰਾ, ਰਾਮ ਰਾਮ ਵਿਚ ਸਮਾਈਆ। ਤੇਰਾ ਖੇਲ ਅਪਾਰਾ, ਅਪਰੰਪਰ ਸਵਾਮੀ ਤੇਰੀ ਬੇਪਰਵਾਹੀਆ। ਮੈਂ ਇਸ ਨਿੱਕੀ ਬੱਚੀ ਦਾ ਸ਼ੁਕਰ ਗੁਜ਼ਾਰਾ, ਜੋ ਭੋਜਨ ਸਾਡੀ ਝੋਲੀ ਪਾਈਆ। ਜਿਸ ਭੋਜਨ ਨਾਲ ਇਨ੍ਹਾਂ ਦਾ ਹੋਇਆ ਉਧਾਰਾ, ਜੀਵਣ ਜਗਤ ਜੁਗਤ ਮੁਕਤ ਵਡਿਆਈਆ। ਕੁਛ ਇਹਨੂੰ ਦੇ ਆਧਾਰਾ, ਸਿਰ ਆਪਣਾ ਹੱਥ ਟਿਕਾਈਆ। ਰਾਮ ਕਿਹਾ ਜਿਸ ਵੇਲੇ ਮੇਰਾ ਰਾਮ ਆਏ ਵਿਚ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਸੇਵ ਲਗਾਈਆ। ਜਿਸ ਨੂੰ ਗੁਰ ਅਵਤਾਰ ਪੈਗ਼ੰਬਰਾਂ ਕਹਿਣਾ ਚੌਵੀਵਾਂ ਅਵਤਾਰਾ, ਅਵਤਰ ਆਪਣੀ ਧਾਰ ਪ੍ਰਗਟਾਈਆ। ਓਹ ਲਹਿਣਾ ਦੇਣਾ ਚੁਕਾਏ ਆਪਣੀ ਵਾਰਾ, ਵਾਹਵਾ ਵਜਦੀ ਰਹੇ ਵਧਾਈਆ। ਸੀਤਾ ਸੀਤਾ ਸੀਤਾ ਇਹ ਤੇ ਦੋ ਅਸੀਂ ਪੰਜਾਂ ਨੇ ਕੀਤਾ ਭੰਡਾਰਾ, ਖਾ ਖਾ ਸ਼ੁਕਰ ਮਨਾਈਆ। ਅਗਲਾ ਲੇਖਾ ਦੱਸਾਂ ਅਪਾਰਾ, ਅਪਰੰਪਰ ਹੋ ਕੇ ਦਿਆਂ ਜਣਾਈਆ। ਜਿਸ ਵੇਲੇ ਏਸ ਧਰਤੀ ਉਤੇ ਮੈਂ ਖੇਲ ਕਰਾਂ ਨਿਆਰਾ, ਨਿਰਗੁਣ ਹੋ ਕੇ ਆਪਣੀ ਕਾਰ ਕਮਾਈਆ। ਏਸ ਬੱਚੀ ਦਾ ਲਹਿਣਾ ਦੇਣਾ ਕੌਲ ਕ਼ਰਜ਼ ਉਤਾਰਾਂ, ਲੇਖਾ ਅਵਰ ਰਹੇ ਨਾ ਰਾਈਆ। ਨਾਲ ਹੋਵੇ ਰਵਦਾਸ ਚਮਾਰਾ, ਗੁਰਮੁਖ ਆਪਣਾ ਸੰਗ ਬਣਾਈਆ। ਜਿਸ ਸੁੱਕੇ ਪ੍ਰਸ਼ਾਦੇ ਨਾਲ ਇਨ੍ਹਾਂ ਦਾ ਹੋਇਆ ਉਧਾਰਾ, ਇਸ ਦੇ ਬਦਲੇ ਭਾਗਵਾਨ ਦਿਆਂ ਬਣਾਈਆ। ਏਸੇ ਕਾਰਨ ਤ੍ਰਿਪਤ ਨੂੰ ਪਹਿਲੋਂ ਕੀਤਾ ਇਸ਼ਾਰਾ, ਪ੍ਰੇਮ ਸੰਦੇਸ਼ੇ ਵਿਚ ਜਣਾਈਆ। ਇਟਾਰਸੀ ਪੰਜ ਦਿਨ ਤੂੰ ਰਹਿਣਾ ਸੇਵਾਦਾਰਾ, ਪਿਛਲਾ ਲੇਖਾ ਭੁੱਲ ਕਦੇ ਨਾ ਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੇ ਰੰਗ ਰੰਗਾਈਆ। ਰਾਮ ਕਿਹਾ
❋
❋
ਪੰਜ ਦਿਨ ਹੋਵੇ ਪ੍ਰਸਾਦਾ ਪਰਤ ਪਰਤ ਪਰਤ, ਪੰਚਮ ਪੰਚਮ ਪੰਚਮ ਲੇਖ ਬਣਾਈਆ। ਸਤਿਜੁਗ ਭਾਗ ਲੱਗਣਾ ਏਸ ਸੁਹੰਜਣੀ ਧਰਤ, ਧੌਲ ਧਵਲ ਧਰਨ ਮਿਲੇ ਵਡਿਆਈਆ। ਜਿਸ ਵੇਲੇ ਸ਼ਰਅ ਕਸਾਈ ਰਹੀ ਕੋਈ ਨਾ ਕਰਦ, ਦੀਨ ਮਜ਼੍ਹਬ ਨਾ ਵੰਡ ਵੰਡਾਈਆ। ਇਕੋ ਪੁਰਖ ਅਕਾਲਾ ਜੋਧਾ ਸੂਰਬੀਰ ਮਰਦਾਨਾ ਮਰਦ, ਮਿਹਰਵਾਨ ਹੋਏ ਸਹਾਈਆ। ਖੇਲ ਹੋਣਾ ਅਸਚਰਜ, ਜਿਸ ਨੂੰ ਸਮਝੇ ਨਾ ਕੋਇ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਖਿਲਾਈਆ। ਪ੍ਰਸ਼ਾਦਾ ਕਹੇ ਮੈਂ ਜਗਤ ਨਹੀਂ ਵਿਵਹਾਰ, ਤੱਤਾਂ ਵਾਲੀ ਨਾ ਕੋਇ ਵਡਿਆਈਆ। ਮੇਰੀ ਸੇਵਾ ਅਪਰ ਅਪਾਰ, ਪੂਰਬ ਲੇਖਾ ਰਹੀ ਚੁਕਾਈਆ। ਜਿਸ ਕਾਰਨ ਰਵਦਾਸ ਚਮਾਰ ਦਾ ਪਿਛਲੇ ਜਨਮ ਦਾ ਹੋਣਾ ਸੀ ਇਜ਼ਹਾਰ, ਜਿਸ ਦਾ ਚਾਰ ਜੁਗ ਲੇਖ ਨਾ ਕੋਇ ਸਮਝਾਈਆ। ਏਸੇ ਕਾਰਨ ਨੰਨ੍ਹੀ ਬੱਚੀ ਤ੍ਰਿਪਤ ਨੂੰ ਲਿਆਂਦਾ ਨਾਲ, ਲੇਖਾ ਪੂਰਬ ਪੂਰ ਕਰਾਈਆ। ਜਿਸ ਦੀ ਖੇਲ ਓਹ ਸਭ ਦੀ ਕਰੇ ਸੰਭਾਲ, ਦੂਜੇ ਸਮਝ ਕਿਸੇ ਨਾ ਆਈਆ। ਕੋਟਨ ਕੋਟ ਮਰੇ ਕੋਟਨ ਕੋਟ ਜੰਮੇ ਕੋਟਨ ਕੋਟ ਖਾਵੇ ਕਾਲ, ਬਿਨਾ ਭਗਤਾਂ ਤੋਂ ਭਗਵਨ ਦੇਵੇ ਨਾ ਕਿਸੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਨਾਰਦ ਕਹੇ ਵਾਹ ਪ੍ਰਭੂ ਤੂੰ ਤੇ ਜੁਗਾਂ ਜੁਗਾਂ ਦਾ ਡਾਕੂ, ਵੈਰਾਗੀਆਂ ਤਿਆਗੀਆਂ ਸਨਿਆਸੀਆਂ ਪਾਰਸ ਲੁਟ ਕੇ ਉਨ੍ਹਾਂ ਦਿਤਾ ਲੜਾਈਆ। ਹੁਣ ਤੇ ਬਦਲ ਦੇ ਕਲਜੁਗ ਮਾਤ ਆ ਗਿਆ ਕਾਕੂ, ਕਾਲ ਆਪਣਾ ਵੇਸ ਵਟਾਈਆ। ਸਤਿ ਧਰਮ ਦਾ ਰਿਹਾ ਕੋਈ ਨਾ ਸਾਧੂ, ਸਚ ਵਿਚ ਨਾ ਕੋਇ ਸਮਾਈਆ। ਬਿਨਾ ਤੇਰੀ ਕਿਰਪਾ ਤੇਰੇ ਚਰਨ ਕੋਈ ਨਾ ਲਾਗੂ, ਤੇਰਾ ਦਰਸ ਕੋਇ ਨਾ ਪਾਈਆ। ਮੈਨੂੰ ਐਂ ਜਾਪਦਾ ਤੂੰ ਕੋਟਾਂ ਵਿਚੋਂ ਥੋੜ੍ਹਿਆਂ ਜਨ ਭਗਤਾਂ ਦਾ ਬਣਨਾ ਬਾਪੂ, ਦੂਜਾ ਤੇਰਾ ਦਰਸ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਨਾਰਦ ਕਹੇ ਜਨ ਭਗਤੋ ਸੁਣਿਓ ਨਾਲ ਧਿਆਨ, ਧਰਮ ਦਵਾਰੇ ਦਿਆਂ ਜਣਾਈਆ । ਕਰਿਓ ਆਪਣਾ ਕਾਨ, ਅਨਸੁਣਤ ਰਹਿਣ ਕੋਇ ਨਾ ਪਾਈਆ। ਅੰਦਰੋਂ ਤੋੜਿਓ ਗੁਮਾਨ, ਹੰਕਾਰ ਦੇਣਾ ਮਿਟਾਈਆ। ਕਲਪਣਾ ਕੱਢਣੀ ਸ਼ੈਤਾਨ, ਮਨ ਚੰਚਲ ਨਾ ਕੋਇ ਵਡਿਆਈਆ। ਪ੍ਰਭੂ ਚਰਨ ਧਰਨਾ ਧਿਆਨ, ਧਿਆਨੀ ਹੋ ਕੇ ਸੀਸ ਨਿਵਾਈਆ। ਪਰਸੋਂ ਢਾਈ ਵਜੇ ਸਾਰਿਆਂ ਇਕੱਠਿਆਂ ਹੋਣਾ ਆਣ, ਕੁਛ ਅਗਲਾ ਹੁਕਮ ਦੇਣਾ ਦ੍ਰਿੜਾਈਆ। ਨਾਰਦ ਕਹੇ ਮੇਰੀ ਬੋਲਣੋਂ ਰਹਿੰਦੀ ਨਹੀਂ ਜ਼ਬਾਨ, ਕੂਕ ਕੂਕ ਸੁਣਾਈਆ। ਮੈਂ ਡੰਕ ਵਜਾਉਣਾ ਸ਼ਬਦ ਸੁਣਾਉਣਾ ਧੁਰ ਫ਼ਰਮਾਨ, ਫ਼ੁਰਨਿਆਂ ਤੋਂ ਬਾਹਰ ਦੇਣਾ ਦ੍ਰਿੜਾਈਆ । ਮੈਂ ਫਿਰ ਕੇ ਆਉਣੇ ਜ਼ਿਮੀਂ ਅਸਮਾਨ, ਚੌਦਾਂ ਲੋਕ ਚੌਦਾਂ ਤਬਕ ਵੇਖ ਕੇ ਆਉਣਾ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਰਬ ਦੀ ਕਰਨਹਾਰਾ ਕਲਿਆਣ, ਕਾਇਨਾਤ ਦਾ ਮਾਲਕ ਖ਼ਾਲਕ ਪ੍ਰਿਤਪਾਲਕ ਪਾਰਬ੍ਰਹਮ ਪਤਿਪਰਮੇਸ਼ਵਰ ਆਦਿ ਅੰਤਾ ਸ੍ਰੀ ਭਗਵੰਤਾ ਇਕੋ ਨਜ਼ਰੀ ਆਈਆ।
੨੫ ਚੇਤ ਸ਼ਹਿਨਸ਼ਾਹੀ ਸੰਮਤ ੫ ਸਵਾਮੀ ਅੰਮ੍ਰਿਤਾ ਨੰਦ ਜੀ ਦੇ ਨਾਲ ਨਰਬਦਾ ਘਾਟ
ਕੀ ਕਥਾ ਦੱਸੇ ਪੁਰਾਣ ਸਕੰਦ, ਭੇਵ ਦੇਣਾ ਖੁਲ੍ਹਾਈਆ। ਕਿਸ ਜਗਹ ਮਿਲੇ ਆਤਮ ਅਨੰਦ, ਪ੍ਰਮਾਨੰਦ ਸਮਝਾਈਆ। ਨਿਰਗੁਣ ਨੂਰ
❋
❋
ਚਮਕੇ ਚੰਦ, ਅੰਧ ਅੰਧੇਰ ਰਹੇ ਨਾ ਰਾਈਆ। ਰਸਨਾ ਨਾਲ ਬੋਲਣਾ ਨਾ ਪਏ ਕੋਈ ਛੰਦ, ਅਨਹਦ ਨਾਦੀ ਕਰੇ ਸ਼ਨਵਾਈਆ। ਭਰਮਾਂ ਰਹੇ ਨਾ ਕੋਈ ਕੰਧ, ਦਵੈਤੀ ਲੇਖਾ ਦਏ ਮੁਕਾਈਆ। ਪਰਦਾ ਉਹਲਾ ਚੁੱਕੇ ਪਰਮਾਨੰਦ, ਬ੍ਰਹਮ ਬ੍ਰਹਮ ਨਜ਼ਰੀ ਆਈਆ। ਮਾਇਆ ਮਮਤਾ ਮਿਟੇ ਤ੍ਰਿਸ਼ਨਾ ਤਮ, ਤ੍ਰਿਖਾ ਦੂਰ ਦਏ ਕਰਾਈਆ। ਸੋ ਕਵਣ ਗ੍ਰਹਿ ਕਵਣ ਟਿਕਾਣਾ ਜਿਥੇ ਮਿਟੇ ਹਰਖ ਸੋਗ ਗ਼ਮ, ਚਿੰਤਾ ਚਿਖਾ ਨਾ ਕੋਇ ਜਲਾਈਆ। ਤਤਵ ਤਤ ਭੇਵ ਖੁਲ੍ਹੇ ਕਾਇਆ ਮਾਟੀ ਚੰਮ, ਚੰਮ ਦ੍ਰਿਸ਼ਟੀ ਦਏ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਨੂਰ ਨੂਰ ਨੂਰ ਕਰੇ ਰੁਸ਼ਨਾਈਆ। ਸਕੰਦ ਪੁਰਾਣ ਦੀ ਕਵਣ ਕਥਾ, ਮਾਨਵ ਮਾਨੁਖ ਮਾਨਸ ਦਏ ਵਡਿਆਈਆ। ਜੀਵ ਉਧਾਰ ਦੇ ਯਥਾਰਥ ਯਥਾ, ਭਰਮ ਦਏ ਮਿਟਾਈਆ। ਮਿਲੇ ਮੰਜ਼ਲ ਸਚ ਅਵਸਥਾ, ਜਿਥੇ ਇਕੋ ਨੂਰ ਜੋਤ ਰੁਸ਼ਨਾਈਆ। ਪ੍ਰਕਾਸ਼ ਹੋਵੇ ਓਸ ਮਸਤਕ ਮੱਥਾ, ਜਿਥੇ ਤਰਸੂਲ ਮਾਕ਼ੂਲ ਸੋਭਾ ਪਾਈਆ। ਪੰਚ ਵਿਕਾਰ ਜਾਏ ਨੱਠਾ, ਹੰਕਾਰ ਵਿਭਚਾਰ ਰਹਿਣ ਕੋਇ ਨਾ ਪਾਈਆ। ਪੜ੍ਹਨਾ ਪਏ ਨਾ ਕਿਸੇ ਜਗਤ ਵਾਲੇ ਅੱਖਾਂ, ਨਿਰਅੱਖਰ ਮਿਲੇ ਵਡਿਆਈਆ। ਜਿਥੇ ਲਿਖਿਆ ਨਹੀਂ ਕੋਈ ਸਫ਼ਾ, ਅੰਕ ਅੰਕ ਨਾ ਕੋਇ ਬਦਲਾਈਆ। ਓਹ ਧਾਮ ਓਹ ਜਗਹ ਓਹ ਭੂਮਿਕਾ ਕਿਹੜੀ ਜਿਥੇ ਆਤਮਾ ਪਰਮਾਤਮਾ ਪਰਮਾਤਮਾ ਆਤਮਾ ਹੋ ਕੇ ਵਸਾ, ਦੂਜਾ ਨਜ਼ਰ ਕੋਇ ਨਾ ਆਈਆ। ਬਿਨਾ ਰਸਨਾ ਤੋਂ ਮਿਲੇ ਰਸਾ, ਅਨਰਸ ਆਪਣਾ ਰਸ ਚਖਾਈਆ। ਸਕੰਦ ਪੁਰਾਣ ਦਾ ਭੇਵ ਖੋਲ੍ਹ ਕੇ ਥੋੜ੍ਹਾ ਜਿਹਾ ਦੱਸੋ ਜਿਥੇ ਰੈਣ ਅੰਧੇਰੀ ਮਿਟੇ ਮੱਸਾ, ਇਕੋ ਨੂਰ ਜੋਤ ਹੋਏ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਾਇਆ ਮੰਦਰ ਅੰਦਰ ਸਾਚਾ ਰੰਗ ਇਕ ਵਖਾਈਆ। ਸਕੰਦ ਪੁਰਾਣ ਦਾ ਭੇਵ ਦੱਸੋ ਤੁਸੀਂ ਬੜੇ ਵਿਦਵਾਨ, ਵਿਦਿਆ ਵਿਚ ਵਿਦਿਆ ਦਿਓ ਦ੍ਰਿੜਾਈਆ । ਜਿਥੇ ਬਿਨਾ ਅੱਖਰਾਂ ਤੋਂ ਗਿਆਨ, ਓਹ ਮੰਦਰ ਕਿਹੜਾ ਕਿਸ ਬਿਧ ਰਮਜ਼ ਸਮਝ ਵਿਚ ਟਿਕਾਈਆ। ਬਿਨਾ ਅੱਖੀਆਂ ਤੋਂ ਬ੍ਰਹਿਮੰਡ ਖੰਡ ਵੇਖਿਆ ਜਾਏ ਜ਼ਿਮੀਂ ਅਸਮਾਨ, ਪੁਰੀ ਲੋਅ ਬ੍ਰਹਿਮੰਡ ਖੰਡ ਜ਼ਿਮੀਂ ਅਸਮਾਨ ਗਗਨ ਗਗਨੰਤਰ ਪਰਦਾ ਰਹੇ ਨਾ ਰਾਈਆ। ਸਤਿ ਸਰੂਪ ਸਾਖਿਆਤ ਜੋਤੀ ਨੂਰ ਦਿਸੇ ਭਗਵਾਨ, ਤਨ ਵਜੂਦ ਨਾ ਕੋਇ ਵਡਿਆਈਆ। ਆਤਮਾ ਆਤਮਾ ਆਤਮਾ ਆਪ ਪਹਿਚਾਨ, ਬੇਪਹਿਚਾਨ ਰਹਿਣ ਕੋਇ ਨਾ ਪਾਈਆ। ਜਿਥੇ ਕੰਮ ਨਾ ਆਵੇ ਰਸਨਾ ਜਿਹਵਾ ਜ਼ਬਾਨ, ਸਿਫ਼ਤਾਂ ਵਾਲੀ ਸਿਫ਼ਤ ਨਾ ਕੋਇ ਸਾਲਾਹੀਆ। ਓਹ ਕਥਾ ਦੱਸੋ ਯਥਾਰਥ ਜਿਥੇ ਅਠਾਰਾਂ ਪੁਰਾਣ ਚਾਰ ਲੱਖ ਹਜ਼ਾਰ ਸਤਾਰਾਂ ਸਲੋਕਾਂ ਦਾ ਲੇਖਾ ਮੁਕੇ, ਨੌ ਹਜ਼ਾਰ ਸਲੋਕ ਭਵਿਖਤ ਪੁਰਾਣ ਦਾ ਦੇਵੇ ਕੀ ਗਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਸਕੰਦ ਕਹੇ ਕੀ ਦੱਸੇ ਵਿਸ਼ਨੂੰ ਪੁਰਾਣ, ਵਿਸ਼ਵ ਭੇਵ ਖੁਲ੍ਹਾਈਆ। ਕੀ ਗਰੜ ਨੇ ਕੀਤਾ ਗਿਆਨ, ਸਮਾਂ ਸਮੇਂ ਨਾਲ ਟਕਰਾਈਆ। ਕੀ ਅੱਗੇ ਹੁਣ ਦਸ਼ਾ ਹੋਣੀ ਜਹਾਨ, ਕਲਜੁਗ ਕਲ ਕੀ ਵਰਤਾਈਆ। ਕੀ ਅਵਤਾਰ ਦੇ ਕੇ ਗਏ ਗਿਆਨ, ਭੇਵ ਅਭੇਦ ਖੁਲ੍ਹਾਈਆ। ਕੀ ਰਾਮ ਕ੍ਰਿਸ਼ਨ ਕੀਤਾ ਫ਼ਰਮਾਨ, ਅਗੰਮ ਅਥਾਹ ਦ੍ਰਿੜਾਈਆ। ਜ਼ਰਾ ਥੋੜ੍ਹਾ ਜਿਹਾ ਸਮਝਾ ਦਿਓ ਕਿਸ ਬਿਧ ਜਗਤ ਰੀਤੀ ਨੀਤੀ ਸੁਧਰੇ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਆਵੇ ਬ੍ਰਹਮ ਗਿਆਨ, ਬ੍ਰਹਮ ਵਿਦਿਆ ਪ੍ਰਗਟ ਹੋਏ ਥਾਉਂ ਥਾਈਂਆ। ਚਾਰ ਵਰਨ ਅਠਾਰਾਂ ਬਰਨ ਹਿੰਦੂ ਮੁਸਲਿਮ ਸਿੱਖ ਈਸਾਈ ਪਾਰਸੀ ਬੋਧੀ ਜੈਨੀ ਵੇਖਣ ਇਕ ਨਿਸ਼ਾਨ, ਦੂਜਾ ਨਿਸ਼ਾਨਾ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਲੇਖਾ ਵੇਖ ਵਖਾਈਆ।
❋
❋
੨੫ ਚੇਤ ਸ਼ਹਿਨਸ਼ਾਹੀ ਸੰਮਤ ੫ ਸੁਰਿੰਦਰ ਸਿੰਘ ਦੇ ਗ੍ਰਹਿ ਇਟਾਰਸੀ
ਨਾਰਦ ਕਹੇ ਮੈਂ ਭੁੱਖਾ ਨੰਗਾ ਬੰਨ੍ਹ ਕੇ ਤੇੜ ਲੰਗੋਟੀ, ਕੋਝਾ ਕਮਲਾ ਹੋ ਕੇ ਚਾਰੋਂ ਕੁੰਟ ਧਿਆਨ ਲਗਾਈਆ। ਜੰਗਲ ਜੂਹ ਉਜਾੜ ਪਹਾੜ ਟਿੱਲੇ ਪਰਬਤ ਚੜ੍ਹ ਕੇ ਉਚੀ ਚੋਟੀ, ਸਮੁੰਦ ਸਾਗਰ ਡੂੰਘੇ ਵਹਿਣ ਫੇਰੀਆਂ ਪਾਈਆ। ਵਰਨ ਬਰਨ ਜ਼ਾਤ ਪਾਤ ਵੇਖੇ ਗੋਤੀ, ਨੌ ਖੰਡ ਪ੍ਰਿਥਮੀ ਸੱਤ ਦੀਪ ਆਪਣਾ ਪੰਧ ਮੁਕਾਈਆ। ਘਟ ਘਟ ਅੰਤਰ ਨਿਰੰਤਰ ਨਿਰਗੁਣ ਨੂਰ ਜਗਦੀ ਵੇਖੀ ਜੋਤੀ, ਜਾਗਰਤ ਜੋਤ ਕਰੇ ਰੁਸ਼ਨਾਈਆ। ਸ੍ਰਿਸ਼ਟੀ ਦੀ ਦ੍ਰਿਸ਼ਟੀ ਵੇਖੀ ਸੋਤੀ, ਨਿਜ ਨੇਤਰ ਨੈਣ ਅੱਖ ਨਾ ਕੋਇ ਖੁਲ੍ਹਾਈਆ। ਗ਼ਰੀਬ ਨਿਮਾਣੇ ਕੋਝੇ ਕਮਲੇ ਵੇਖੇ ਕੋਟਨ ਕੋਟੀ, ਅਨਗਿਣਤ ਰੋਵਨ ਮਾਰਨ ਧਾਈਂਆ। ਫਿਰੀ ਦੁਹਾਈ ਹਾਏ ਪਾਣੀ ਹਾਏ ਰੋਟੀ, ਖ਼ਾਲੀ ਪੇਟ ਰਹੇ ਵਜਾਈਆ। ਮੈਂ ਨਿਗਾਹ ਮਾਰੀ ਲੋਕ ਪ੍ਰਲੋਕੀ, ਬ੍ਰਹਿਮੰਡ ਖੰਡ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਨਾਰਦ ਕਹੇ ਮੈਂ ਭੱਜਾ ਨੱਠਾ ਚਾਰ ਚੁਫੇਰ, ਦੂਰ ਦੁਰਾਡੇ ਪੰਧ ਮੁਕਾਈਆ। ਜਿਧਰ ਵੇਖਾਂ ਉਧਰ ਅੰਧੇਰ, ਸਾਚਾ ਚੰਦ ਨਾ ਕੋਇ ਚਮਕਾਈਆ। ਕੂੜੀ ਕਿਰਿਆ ਲੇਖਾ ਸਕੇ ਨਾ ਕੋਇ ਨਬੇੜ, ਸਚ ਸੁੱਚ ਨਾ ਕੋਇ ਵਡਿਆਈਆ। ਜਦ ਪਹੁੰਚਿਆ ਵਿਚ ਨਦੇੜ, ਗੋਦਾਵਰੀ ਕੰਢਾ ਵੇਖ ਵਖਾਈਆ । ਦੀਨ ਦੁਨੀ ਦਾ ਗਿੜਦਾ ਵੇਖਿਆ ਗੇੜ, ਸ਼ਬਦੀ ਗੋਬਿੰਦ ਧਾਰ ਜਣਾਈਆ। ਪੁਰਖ ਅਕਾਲਾ ਕਰੇ ਮਿਹਰ, ਮਿਹਰਵਾਨ ਮਹਿਬੂਬ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਨਾਰਦ ਕਹੇ ਮੈਂ ਉੱਤਰ ਪੂਰਬ ਪੱਛਮ ਦੱਖਣ ਵੇਖਿਆ ਭਾਰਤ, ਗ੍ਰਹਿ ਗ੍ਰਹਿ ਮੰਦਰ ਵੇਖ ਵਖਾਈਆ। ਪੰਡਤ ਪਾਂਧੇ ਮੁੱਲਾ ਸ਼ੇਖ਼ ਗ੍ਰੰਥੀ ਪੰਥੀ ਪ੍ਰਭ ਦੇ ਨਾਮ ਦੀ ਲੈਂਦੇ ਆੜ੍ਹਤ, ਧੜਤ ਵੱਟੇ ਕੂੜ ਕੂੜ ਉਠਾਈਆ। ਮਨ ਨੈਣ ਮਿਲ ਕੇ ਕਰਨ ਸ਼ਰਾਰਤ, ਬੁੱਧ ਬਿਬੇਕ ਨਾ ਕੋਇ ਵਖਾਈਆ। ਅੱਖਰਾਂ ਵਾਲੀ ਪੜ੍ਹ ਇਬਾਰਤ, ਦੀਨਾਂ ਮਜ਼੍ਹਬਾਂ ਰਹੇ ਭੜਕਾਈਆ। ਸਾਚੀ ਕਰੇ ਨਾ ਕੋਇ ਜ਼ਿਆਰਤ, ਜਲਵਾ ਤੱਕੇ ਨਾ ਕੋਇ ਨੂਰ ਅਲਾਹੀਆ। ਸਾਚਾ ਨਾਮ ਨਾ ਮਿਲੇ ਨਿਆਮਤ, ਨਿਝਰ ਰਸ ਨਾ ਕੋਇ ਝਿਰਾਈਆ। ਜਿਧਰ ਵੇਖਾਂ ਇਕ ਦੂਜੇ ਦੀ ਕਰਨ ਮਜ਼ਾਹਮਤ, ਮੁਹੱਬਤ ਵਿਚ ਨਾ ਕੋਇ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਇਕੋ ਇਕ ਵਖਾਈਆ। ਨਾਰਦ ਕਹੇ ਮੈਂ ਵੇਖੀ ਧਰਨੀ ਖ਼ਾਕ, ਧਵਲ ਖੋਜ ਖੁਜਾਈਆ। ਰੂਹ ਬੁਤ ਦਿਸਿਆ ਕੋਇ ਨਾ ਪਾਕ, ਪਤਤ ਪੁਨੀਤ ਨਾ ਕੋਇ ਕਰਾਈਆ। ਮੈਂ ਧਿਆਨ ਮਾਰਿਆ ਗੁਰ ਅਵਤਾਰ ਪੈਗ਼ੰਬਰਾਂ ਕੀ ਲਿਖਿਆ ਭਵਿਖਤ ਵਾਕ, ਲੇਖਾ ਲੇਖ ਕੀ ਦ੍ਰਿੜਾਈਆ। ਕੀ ਖੇਲ ਹੋਣਾ ਪੁਰਖ ਅਬਿਨਾਸ਼, ਅਬਿਨਾਸ਼ੀ ਕਰਤਾ ਕੀ ਕਾਰ ਕਮਾਈਆ। ਕੀ ਮੰਡਲ ਮੰਡਪ ਬਿਨ ਗੋਪੀ ਕਾਹਨ ਪੈਣੀ ਰਾਸ, ਬ੍ਰਹਿਮੰਡ ਖੰਡ ਆਪਣਾ ਭੇਵ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧਰਮ ਦੀ ਧਾਰ ਇਕ ਜਣਾਈਆ। ਨਾਰਦ ਕਹੇ ਮੈਂ ਤੱਕੀ ਦੀਨ ਦੁਨੀ ਅੰਤਰ, ਅੰਤਸ਼ਕਰਨ ਵੇਖ ਵਖਾਈਆ। ਪ੍ਰਭੂ ਪ੍ਰੇਮ ਨਾ ਮਿਲੇ ਨਿਰੰਤਰ, ਨਿਰਾਕਾਰ ਨਿਰਵੈਰ ਨਿਰੰਕਾਰ ਨਜ਼ਰ ਕੋਇ ਨਾ ਆਈਆ। ਰਸਨਾ ਜਿਹਵਾ ਬੱਤੀ ਦੰਦ ਸਾਰੇ ਪੜ੍ਹਦੇ ਮੰਤਰ, ਹਿਰਦੇ ਹਰਿ ਨਾ ਕੋਇ ਵਸਾਈਆ। ਫਿਰੀ ਦਰੋਹੀ ਗਗਨ ਗਗਨੰਤਰ, ਜ਼ਿਮੀਂ ਅਸਮਾਨ ਰਹੇ ਕੁਰਲਾਈਆ। ਸਚ ਬਣਾਏ ਕੋਈ ਨਾ ਬਣਤਰ, ਜੂਠ
❋
❋
ਝੂਠ ਕਰੇ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਆਸਣ ਲਾਈਆ। ਨਾਰਦ ਕਹੇ ਮੇਰੇ ਸਾਹਿਬ ਸ੍ਰੀ ਭਗਵਾਨਾ, ਭਗਵਨ ਤੇਰੀ ਸਰਨਾਈਆ। ਤੂੰ ਮਾਲਕ ਦੋ ਜਹਾਨਾਂ, ਦੀਨ ਦੁਨੀ ਵੇਖ ਵਖਾਈਆ। ਲੱਖ ਚੁਰਾਸੀ ਆਤਮ ਕਾਹਨਾ, ਸੀਤਾ ਸੁਰਤ ਰਾਮ ਪ੍ਰਨਾਈਆ। ਜੋਤੀ ਧਾਰ ਧੁਰ ਅਮਾਮਾ, ਜਲਵਾਗਰ ਨੂਰ ਅਲਾਹੀਆ। ਸਤਿ ਸਰੂਪ ਸ਼ਾਹ ਸੁਲਤਾਨਾ, ਭੂਪ ਇਕ ਅਖਵਾਈਆ। ਕਲਜੁਗ ਕੂੜੀ ਕਿਰਿਆ ਮੇਟ ਨਿਸ਼ਾਨਾ, ਸਤਿ ਧਰਮ ਇਕ ਪ੍ਰਗਟਾਈਆ। ਚਾਰ ਵਰਨ ਅਠਾਰਾਂ ਬਰਨ ਦੇਵੀਂ ਬ੍ਰਹਮ ਗਿਆਨਾ, ਵਿਦਿਆ ਬ੍ਰਹਮ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਮੇਲ ਮਿਲਾਈਆ। ਨਾਰਦ ਕਹੇ ਮੇਰੇ ਸਾਹਿਬ ਸਵਾਮੀ ਠਾਕਰ, ਹੱਥ ਤੇਰੇ ਵਡਿਆਈਆ। ਅੰਮ੍ਰਿਤ ਧਾਰ ਬਖ਼ਸ਼ ਅਗੰਮਾ ਸਾਗਰ, ਲਹਿਰ ਲਹਿਰ ਵਿਚੋਂ ਉਪਜਾਈਆ। ਦੀਨ ਦੁਨੀ ਦੇ ਨਿਰਮਲ ਕਰਮ ਕਰ ਉਜਾਗਰ, ਦੁਰਮਤ ਮੈਲ ਧਵਾਈਆ। ਸੁਰਤੀ ਅੰਤਰ ਹੋਵੇ ਏਕਾਗਰ, ਮਨ ਕਲਪਣਾ ਨਾ ਕੋਇ ਹਲਕਾਈਆ। ਦਰਗਾਹ ਸਾਚੀ ਸਚਖੰਡ ਦਵਾਰੇ ਦੇਣਾ ਆਦਰ, ਆਦਰਸ਼ ਆਪਣਾ ਇਕ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਮੇਲਾ ਲੈਣਾ ਮਿਲਾਈਆ। ਨਾਰਦ ਕਹੇ ਪ੍ਰਭ ਕਲਜੁਗ ਅੰਤਮ ਕਰ ਤਰਸ, ਰਹਿਮਤ ਹੱਕ ਕਮਾਈਆ। ਅੰਮ੍ਰਿਤ ਮੇਘ ਅਗੰਮਾ ਬਰਸ, ਅਗਨੀ ਤੱਤ ਦੇ ਬੁਝਾਈਆ। ਝਗੜਾ ਮੁਕਾ ਮੰਦਰ ਮਸਜਿਦ ਸ਼ਿਵਦਵਾਲੇ ਮਠ ਚਰਚ, ਗੁਰੂਦਵਾਰਾ ਇਕੋ ਵੇਸ ਨਜ਼ਰੀ ਆਈਆ। ਯੋਧਾ ਸੂਰਬੀਰ ਬਣ ਮਰਦਾਨਾ ਮਰਦ, ਮਿਹਰਵਾਨ ਆਪਣਾ ਹੁਕਮ ਸੁਣਾਈਆ। ਗ਼ਰੀਬ ਨਿਮਾਣਿਆਂ ਕੋਝਿਆਂ ਕਮਲਿਆਂ ਦੀਨਾਂ ਅਨਾਥਾਂ ਵੰਡ ਦਰਦ, ਦੀਨ ਦੁਨੀ ਖੋਜ ਖੁਜਾਈਆ। ਸਚ ਬੇਨੰਤੀ ਮੰਨ ਅਰਜ਼, ਆਰਜ਼ੂ ਤੇਰੇ ਅੱਗੇ ਟਿਕਾਈਆ। ਸਤਿ ਧਰਮ ਲਹਿਣਾ ਦੇਣਾ ਵੇਖ ਫ਼ਰਦ, ਕੂੜੀ ਕਿਰਿਆ ਰਹੇ ਨਾ ਰਾਈਆ। ਸ਼ਰਅ ਕਸਾਈ ਰਹੇ ਨਾ ਕਰਦ, ਕ਼ਤਲਗਾਹ ਦੇਣੀ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਨਿਰਗੁਣ ਸਰਗੁਣ ਸਭ ਦੀ ਤੇਰੇ ਕੋਲ ਫ਼ਰਦ, ਲੱਖ ਚੁਰਾਸੀ ਜੀਵ ਜੰਤ ਚਾਰੇ ਖਾਣੀ ਸਭ ਦਾ ਲਹਿਣਾ ਦੇਣਾ ਦੇ ਚੁਕਾਈਆ।
੨੬ ਚੇਤ ਸ਼ਹਿਨਸ਼ਾਹੀ ਸੰਮਤ ੫ ਸੁਰਿੰਦਰ ਸਿੰਘ ਦੇ ਗ੍ਰਹਿ ਇਟਾਰਸੀ
ਜਗਤ ਕਲਾਕ ਵਕ਼ਤ ਢਾਈ, ਢਈਆ ਗੋਬਿੰਦ ਵੱਜੇ ਵਧਾਈਆ। ਪੁਰਖ ਅਕਾਲ ਵੇਖਿਆ ਹਿੰਦਸਾ ਇਕਾਈ, ਜ਼ੀਰੋ ਸਿਫ਼ਰ ਨਾ ਅੱਖ ਮਿਲਾਈਆ। ਖ਼ਾਲਕ ਤੱਕੀ ਖ਼ਲਕ ਖ਼ੁਦਾਈ, ਖ਼ੁਦ ਆਪਣਾ ਨੈਣ ਉਠਾਈਆ। ਸ਼ਬਦੀ ਧਾਰ ਬਣ ਕੇ ਰਾਹੀ, ਦੋ ਜਹਾਨਾਂ ਪੰਧ ਮੁਕਾਈਆ। ਨਿਰਗੁਣ ਸਰਗੁਣ ਵੇਖੇ ਥਾਉਂ ਥਾਈਂ, ਦੀਨ ਦੁਨੀ ਫੋਲ ਫੁਲਾਈਆ। ਅਵਤਾਰ ਪੈਗ਼ੰਬਰ ਗੁਰ ਜਗਾਈ, ਆਸਲ ਨਿੰਦਰਾ ਰਿਹਾ ਮਿਟਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਰਿਹਾ ਹਿਲਾਈ, ਹੱਲਾ ਆਪਣਾ ਨਾਮ ਕਰਾਈਆ। ਵਿਸ਼ਨ ਬ੍ਰਹਮਾ ਸ਼ਿਵ ਰਿਹਾ ਉਠਾਈ, ਨੇਤਰ ਲੋਚਣ ਨੈਣ ਅੱਖ ਖੁਲ੍ਹਾਈਆ। ਆਪ ਹੋ ਕੇ ਬੇਪਰਵਾਹੀ, ਬੇਪਰਵਾਹੀ ਵਿਚ ਸਮਾਈਆ। ਚਾਰ ਜੁਗ ਦਾ ਲੇਖਾ ਦਿਓ ਦ੍ਰਿੜਾਈ, ਸਨਮੁਖ ਹੋ ਕੇ ਦਿਓ ਵਖਾਈਆ। ਜੋਤੀ ਜੋਤ
❋
❋
ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਭੇਵ ਖੁਲ੍ਹਾਈਆ। ਵਕ਼ਤ ਢਾਈ ਦਾ ਗੋਬਿੰਦ ਮੁਕਿਆ ਢਈਆ, ਢਾਬਾਂ ਤਾਲਾਬਾਂ ਵਿਚ ਪਏ ਦੁਹਾਈਆ। ਆਪਣਾ ਲੇਖਾ ਸਾਰੇ ਕੱਢੋ ਵਹੀਆ, ਵਾਅਦਾ ਧੁਰ ਦਾ ਪੂਰ ਕਰਾਈਆ। ਹੁਕਮ ਦੇਵੇ ਸਾਹਿਬ ਸੁਲਤਾਨ ਧੁਰ ਦਾ ਸਈਆ, ਸਤਿਗੁਰ ਨੂਰ ਅਲਾਹੀਆ। ਕਿਸ ਵਹਿਣ ਵਿਚ ਵਹਿੰਦੀ ਜਗਤ ਨਈਆ, ਨੌਕਾ ਰੂਪ ਕਵਣ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਆਪਣਾ ਹੁਕਮ ਵਰਤਾਈਆ। ਢਾਈ ਕਹੇ ਢਈਆ ਗਿਆ ਬੀਤ, ਬੀਤੀ ਸਮਝ ਕਿਸੇ ਨਾ ਆਈਆ। ਸਾਰੇ ਵੇਖੋ ਆਪਣੀ ਆਪਣੀ ਰੀਤ, ਕੀ ਪੂਰਬ ਕਾਰ ਕਮਾਈਆ। ਕ਼ਲਮਾ ਜਾਣੋ ਗੀਤ, ਆਤਮ ਪਰਮਾਤਮ ਸਿਫ਼ਤ ਸਾਲਾਹੀਆ। ਮੰਦਰ ਵੇਖੋ ਮਸੀਤ, ਮੱਠਾਂ ਅੱਖ ਖੁਲ੍ਹਾਈਆ। ਜ਼ਾਤੀ ਵੇਖੋ ਊਚ ਨੀਚ, ਰਾਓ ਰੰਕ ਭੇਵ ਨਾ ਰਾਈਆ। ਕਿਸ ਨਾਲ ਲੱਗੀ ਪ੍ਰੀਤ, ਸਚ ਦਿਓ ਸਮਝਾਈਆ। ਕੀ ਹੋਇਆ ਬਖ਼ਸ਼ੀਸ਼, ਰਹਿਮਤ ਕੀ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਢਈਆ ਕਹੇ ਮੈਂ ਰਿਹਾ ਲੰਘ, ਆਪਣਾ ਵਕ਼ਤ ਲੰਘਾਈਆ। ਗੋਬਿੰਦ ਕਿਸੇ ਨਾ ਲਾਇਆ ਅੰਗ, ਅੰਗੀਕਾਰ ਨਾ ਕੋਇ ਬਣਾਈਆ। ਨਿਜ ਪਾਇਆ ਕਿਸੇ ਨਾ ਅਨੰਦ, ਪਾਰਮਾਨੰਦ ਨਾ ਕੋਇ ਵਡਿਆਈਆ। ਮੈਂ ਕਰ ਕੇ ਗਿਆ ਜੰਗ, ਖੰਡਾ ਖੜਗ ਖੜਕਾਈਆ। ਛੱਡ ਕੇ ਪੁਰ ਅਨੰਦ, ਨੰਦੇੜ ਦਿਤਾ ਵਸਾਈਆ। ਗਾ ਕੇ ਅੰਤਮ ਛੰਦ, ਤੂੰ ਮੇਰਾ ਮੈਂ ਤੇਰਾ ਰਾਗ ਅਲਾਹੀਆ। ਆਪਾ ਕਰ ਕੇ ਬੰਦ, ਪ੍ਰਭ ਦੇ ਵਿਚ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਗੋਬਿੰਦ ਕਹੇ ਮੇਰਾ ਢਈਆ ਚੰਗਾ, ਚਾਰ ਜੁਗ ਦਾ ਲੇਖ ਜਣਾਈਆ। ਪਹਿਲੋਂ ਲੇਖਾ ਮੁਕਾ ਕੇ ਜਮਨਾ ਸੁਰਸਤੀ ਗੋਦਾਵਰੀ ਗੰਗਾ, ਗਹਿਰ ਗੰਭੀਰ ਨਾਲ ਮਿਲਾਈਆ। ਅਰਜਨ ਨੂਰੀ ਚੜ੍ਹਾ ਕੇ ਚੰਦਾ, ਰਾਵੀ ਰਵਦਾਸ ਵਾਲੀ ਦੁਹਾਈਆ। ਸ਼ਬਦ ਸਿੰਘਾਸਣ ਵੇਖ ਪਲੰਘਾ, ਕੱਖਾਂ ਸੇਜ ਸੁਹਾਈਆ। ਦੀਨ ਦੁਨੀ ਜਾਣ ਕੇ ਦੰਗਾ, ਦਗੇਬਾਜ਼ੀ ਖੋਜ ਖੁਜਾਈਆ। ਡੰਕਾ ਅਗੰਮ ਵਜਾ ਮਰਦੰਗਾ, ਮਰਦ ਮਰਦਾਨ ਦਿਤਾ ਕਰਾਈਆ। ਭਰਮ ਭੁਲਾ ਕੇ ਬੰਦਾ, ਬੰਧਨਾ ਵਿਚ ਫਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਢਈਆ ਕਹੇ ਮੈਨੂੰ ਕਿਉਂ ਨਹੀਂ ਕਹਿੰਦੇ ਦੋ ਤੇ ਅੱਧਾ, ਅਧਿਆਤਮ ਭੇਵ ਕੋਇ ਨਾ ਪਾਈਆ। ਮੈਂ ਸਭ ਨੂੰ ਦੇਵਾਂ ਸੱਦਾ, ਹੋਕਾ ਹੱਕ ਜਣਾਈਆ। ਜਿਹੜਾ ਪੁਰਖ ਅਕਾਲ ਕਦੇ ਨਾ ਲੱਭਾ, ਨੇਤਰ ਦਰਸ ਕੋਇ ਨਾ ਪਾਈਆ। ਜਿਸ ਨੇ ਸ਼ਸਤਰ ਧਾਰ ਦੁਰਗਾ ਬਣਾਈ ਹੱਥ ਵਿਚ ਫੜਾ ਕੇ ਗਦਾ, ਗਦਾਗਰ ਜੰਗਲਾਂ ਵਿਚ ਕਰਾਈਆ। ਜਿਸ ਨੇ ਅਵਤਾਰਾਂ ਵਖਾ ਕੇ ਆਪਣੀ ਹੱਦਾ, ਹਦੂਦ ਵਿਚ ਫਸਾਈਆ। ਜਿਸ ਨੇ ਪੈਗ਼ੰਬਰਾਂ ਸੁਣਾ ਕੇ ਨੱਦਾ, ਨੌਬਤ ਨਾਮ ਹੱਕ ਦ੍ਰਿੜਾਈਆ। ਜਿਸ ਨੇ ਗੁਰੂਆਂ ਦੱਸ ਕੇ ਆਪਣੀ ਵਜਹ, ਭੇਵ ਅਭੇਦ ਦਿਤਾ ਖੁਲ੍ਹਾਈਆ। ਜਿਸ ਨੇ ਗੋਬਿੰਦ ਮਾਣ ਦਿਤਾ ਹੱਥ ਸੱਜਾ, ਸੱਜਣ ਹੋ ਕੇ ਵੇਖ ਵਖਾਈਆ। ਚਲਾ ਕੇ ਆਪਣੀ ਵਿਚ ਰਜ਼ਾ, ਮਿਹਰ ਨਜ਼ਰ ਉਠਾਈਆ। ਅੰਤ ਸੰਦੇਸ਼ਾ ਦਿਤਾ ਉਪਰ ਲਬਾਂ, ਜ਼ਬਾਨ ਸਕਿਆ ਨਾ ਕੋਇ ਹਿਲਾਈਆ। ਜੋਤੀ ਧਾਰ ਵੜਿਆ ਮਧਾ, ਨੇਤਰ ਨਜ਼ਰ ਕਿਸੇ ਨਾ ਆਈਆ। ਦੀਪਕ ਜੋਤ ਹੋ ਕੇ ਜਗਾ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਗੋਬਿੰਦ ਤੇਰਾ ਜਗਤ ਵਾਲਾ ਨਹੀਂ ਅੱਗਾ, ਦੁਨੀ ਵਾਲੀ ਨਹੀਂ ਵਡਿਆਈਆ । ਸਚ ਦੇਵਾਂ ਅਨੋਖਾ ਪਦਾ, ਪਦਵੀ ਇਕੋ ਇਕ ਜਣਾਈਆ। ਜਦ ਉਪਜੇਂ ਤੇ ਉਪਜੇਂ
❋
❋
ਮੇਰੀ ਯਦਾ, ਦੂਜਾ ਰੂਪ ਨਾ ਕੋਇ ਪਰਗਟਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਇਕ ਸੁਣਾਈਆ। ਢਈਆ ਕਹੇ ਗੋਬਿੰਦ ਨਹੀਂ ਤਨ ਵਜੂਦ, ਮਾਟੀ ਖ਼ਾਕ ਨਾ ਕੋਇ ਵਡਿਆਈਆ। ਗੋਬਿੰਦ ਹੱਕ ਇਕ ਮਹਿਬੂਬ, ਮੁਹੱਬਤ ਵਿਚ ਸਮਾਈਆ। ਗੋਬਿੰਦ ਓਹ ਮੰਜ਼ਲ ਮਕ਼ਸੂਦ, ਜਿਸ ਨੂੰ ਚੜ੍ਹਨ ਕੋਇ ਨਾ ਪਾਈਆ। ਗੋਬਿੰਦ ਓਹ ਅਰਸ਼ ਅਰੂਜ, ਆਲੀਸ਼ਾਨ ਇਕ ਅਖਵਾਈਆ । ਗੋਬਿੰਦ ਓਹ ਅਗੰਮ ਹਦੂਦ, ਜਿਸ ਦਾ ਆਰ ਪਾਰ ਨਾ ਕੋਇ ਜਣਾਈਆ। ਗੋਬਿੰਦ ਓਹ ਸਦਾ ਮੌਜੂਦ, ਜੋ ਹਰ ਘਟ ਰਿਹਾ ਸਮਾਈਆ। ਗੋਬਿੰਦ ਓਹ ਜੋ ਭਗਤਾਂ ਕਰੇ ਮਹਿਫ਼ੂਜ਼, ਸਿਰ ਆਪਣਾ ਹੱਥ ਟਿਕਾਈਆ। ਗੋਬਿੰਦ ਓਹ ਜਿਹੜਾ ਆਦਿ ਅੰਤ ਨਾ ਹੋਵੇ ਨੇਸਤੋ ਨਾਬੂਦ, ਕਰਨੀ ਦਾ ਕਰਤਾ ਨੂਰ ਅਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਪ੍ਰੇਮ ਪਿਆਰਾ ਪ੍ਰੀਤਮ ਇਕੋ ਸੋਭਾ ਪਾਈਆ। ਢਈਆ ਕਹੇ ਜਨ ਭਗਤੋ ਮੈਂ ਦੱਸਣ ਆਇਆ ਧਰਮ ਧਾਰ ਦਾ ਧਰਮਾ, ਧਾਮੀ ਅਨਾਮੀ ਅੰਤਰਯਾਮੀ ਆਪਣਾ ਹੁਕਮ ਵਰਤਾਈਆ। ਜਿਸ ਦਾ ਹੁਕਮ ਮੰਨਦੇ ਵਿਸ਼ਨ ਸ਼ਿਵ ਸ਼ਿਵ ਵਿਸ਼ਨ ਵਿਸ਼ਨ ਸ਼ਿਵ ਬ੍ਰਹਮਾ, ਬ੍ਰਹਮ ਬ੍ਰਹਮ ਬ੍ਰਹਮ ਬ੍ਰਹਮ ਵਿਚ ਸਮਾਈਆ। ਜਿਸ ਦਾ ਆਦਿ ਜੁਗਾਦਿ ਜੁਗ ਚੌਕੜੀ ਨਾ ਕੋਈ ਕਰਮਾ, ਨਿਹਕਰਮੀ ਨਿਹਕਰਮੀ ਨਿਹਕਰਮੀ ਆਪਣੀ ਕਾਰ ਵਰਤਾਈਆ। ਜਿਸ ਦਵਾਰੇ ਨਾ ਜੰਮਣਾ ਨਾ ਮਰਨਾ, ਜੰਮਣ ਮਰਨ ਖੇਲ ਨਾ ਕੋਇ ਖਿਲਾਈਆ। ਨਾ ਸੀਸ ਜਗਦੀਸ਼ ਨਾ ਢਹਿਣਾ ਕੋਈ ਸਰਨਾ, ਚਰਨ ਚਰਨੋਦਕ ਰਸ ਨਾ ਕੋਇ ਬਣਾਈਆ। ਨਾ ਲਿਖਣਾ ਨਾ ਪੜ੍ਹਨਾ, ਖੇਲ ਅਗੰਮ ਅਗੰਮੜੀ ਕਾਰ ਕਮਾਈਆ। ਢਈਆ ਕਹੇ ਮੈਂ ਸਚ ਦੱਸਾਂ ਜੋ ਸਾਹਿਬ ਮੇਰੇ ਖੇਲ ਕਰਨਾ, ਕਰਨੀ ਦਾ ਕਰਤਾ ਆਪਣਾ ਹੁਕਮ ਵਰਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰਵਾਨ ਆਪਣਾ ਖੇਲ ਵਖਾਈਆ। ਢਈਆ ਕਹੇ ਗੁਰਮੁਖੋ ਕੋਈ ਧਾਰ ਨਹੀਂ ਇਹ ਦੂਜੀ, ਗੋਬਿੰਦ ਕੂਕ ਕੂਕ ਦਏ ਦੁਹਾਈਆ। ਜਿਹੜੀ ਗੁਰ ਅਵਤਾਰ ਪੈਗ਼ੰਬਰ ਚਾਰ ਜੁਗ ਨਹੀਂ ਸੂਝੀ, ਅੱਖਰਾਂ ਵਿਚ ਨਾ ਕੋਇ ਲਿਖਾਈਆ। ਵਿਚਾਰ ਆਈ ਨਾ ਕਿਸੇ ਵਿਚ ਬੁੱਧੀ, ਜਗਤ ਰਾਹ ਨਾ ਕੋਇ ਬਦਲਾਈਆ। ਪ੍ਰਕਾਸ਼ ਨੂਰ ਨਾ ਹੋਈ ਉਦੀ, ਉਦੇ ਅਸਤ ਨਾ ਕੋਇ ਵਡਿਆਈਆ। ਓਹ ਖੇਲ ਦੱਸਾਂ ਗੂਝੀ, ਰਮਜ਼ ਹਮਜ਼ ਨਮਜ਼ ਵਿਚ ਪ੍ਰਗਟਾਈਆ। ਜਿਸ ਦੀ ਉਡੀਕ ਕਰਦੇ ਅਵਤਾਰ ਪੈਗ਼ੰਬਰ ਜੁਗੀ, ਜਗਤ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਭੇਵ ਚੁਕਾਈਆ। ਢਈਆ ਕਹੇ ਜਨ ਭਗਤੋ ਪ੍ਰਭ ਨੇ ਬਦਲ ਜਾਣਾ ਰਵਈਆ, ਸਮਝ ਸਮਝ ਨਾ ਕੋਇ ਸਮਝਾਈਆ। ਆਤਮ ਬ੍ਰਹਮ ਦਾ ਬਣ ਕੇ ਸਈਆ, ਸੱਯਾਹ ਹੋ ਕੇ ਦੋ ਜਹਾਨਾਂ ਵੇਖ ਵਖਾਈਆ। ਦੀਨ ਦੁਨੀ ਦੀ ਪਕੜੇ ਕੋਈ ਨਾ ਬਹੀਆ, ਅੰਗੀ ਅੰਗ ਨਾ ਕੋਇ ਲਗਾਈਆ। ਮੇਰੇ ਉਤੇ ਗੋਬਿੰਦ ਪਾ ਕੇ ਗਿਆ ਸਹੀਆ, ਸਾਹਿਬ ਸਤਿਗੁਰ ਆਪਣੀ ਦਇਆ ਕਮਾਈਆ। ਤੇਈ ਅਵਤਾਰਾਂ ਇਕ ਆਵਾਜ਼ ਕਹੀਆ, ਬਿਨ ਰਸਨਾ ਜਿਹਵਾ ਅਲਾਈਆ। ਪੈਗ਼ੰਬਰ ਕਹਿਣ ਹੱਕ ਖ਼ੁਦਾ ਬਦਲ ਦੇਣਾ ਰਵਈਆ, ਰਹੀਮ ਰਹਿਮਤ ਵਿਚ ਆਪਣਾ ਰਹਿਮ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਢਈਆ ਕਹੇ ਮੈਂ ਗੋਬਿੰਦ ਤੱਕਿਆ, ਤੱਕਿਆ ਨੂਰ ਅਲਾਹ। ਜਿਸ ਨੇ ਪੰਚਮ ਜੇਠ ਖੇਲ ਕਰਨਾ ਮਦੀਨੇ ਮੱਕਿਆ, ਮੰਬਰ ਮੁਨਾਰੇ ਵੇਖੇ ਨਾਲ ਚਾਅ। ਨੂਰ ਅਲਾਹ ਇਕ ਸ਼ਬਦ ਸੁਣਾਏ ਅਕੱਥਿਆ, ਧੁਰ ਦਾ ਨਗ਼ਮਾ ਆਏ ਗਾ। ਜਿਹੜਾ
❋
❋
ਅਮਾਮ ਕਿਸੇ ਨਹੀਂ ਲੱਭਿਆ, ਪੰਜਾਂ ਨੂੰ ਆਪਣਾ ਦਰਸ ਆਵੇ ਦਿਖਾ। ਓਹ ਵੇਖਣ ਲਹਿੰਦੇ ਤੋਂ ਚੜ੍ਹਦੀ ਹੱਦਿਆ, ਸਯਦੇ ਵਿਚ ਕਰਨ ਦੁਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧਰ ਧਰਨੀ ਹੋਏ ਸਹਾਈਆ। ਢਈਆ ਕਹੇ ਸੰਦੇਸ਼ਾ ਦੇਣਾ ਨਾਜ਼ਾਕੂਮੀ ਪੋਪ, ਪੁਸ਼ਤ ਪਨਾਹ ਹੱਥ ਟਿਕਾਈਆ। ਜਿਹੜਾ ਮਸੀਹ ਹੋਇਆ ਅਲੋਪ, ਲੋਚਨ ਨਜ਼ਰ ਕਿਸੇ ਨਾ ਆਈਆ। ਲੱਭਦੇ ਕੋਟੀ ਕੋਟ, ਖੋਜਣ ਧਿਆਨ ਲਗਾਈਆ। ਓਹ ਪ੍ਰਕਾਸ਼ ਕਰ ਕੇ ਨਿਰਮਲ ਜੋਤ, ਨੂਰ ਆਏ ਚਮਕਾਈਆ। ਤੂੰ ਮੇਰਾ ਮੈਂ ਤੇਰਾ ਦੱਸ ਸਲੋਕ, ਸੁੱਤਿਆਂ ਲਏ ਉਠਾਈਆ। ਹੱਕ ਖ਼ੁਦਾ ਦੀ ਜਿਸ ਮਾਨਣੀ ਮੌਜ, ਭਾਰਤ ਵੱਜੇ ਵਧਾਈਆ। ਜਿਸ ਦੇ ਹੁਕਮੇ ਅੰਦਰ ਸਾਰੇ ਹੋਏ ਫ਼ੌਤ, ਮਕ਼ਬਰਿਆਂ ਵਿਚ ਡੇਰਾ ਲਾਈਆ। ਸੋ ਸਭ ਦੀ ਮੇਟਣ ਆਇਆ ਅਦੌਤ, ਅਦਲ ਇਨਸਾਫ਼ ਇਕ ਕਮਾਈਆ। ਛੇਤੀ ਜਾਣਾ ਪਹੁੰਚ, ਮਾਰਗ ਸਿੱਧਾ ਦਏ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਆਪ ਖਿਲਾਈਆ। ਢਈਆ ਕਹੇ ਮੈਂ ਵੇਖੀ ਤਲਵੰਡੀ ਵਾਲੀ ਢਾਬਾ, ਬਿਨ ਅੱਖਾਂ ਅੱਖ ਉਠਾਈਆ। ਮੈਨੂੰ ਮਿਲਿਆ ਨਾਨਕ ਪਹਿਲੋਂ ਬਾਲਾ ਤੇ ਅੰਤਮ ਬੁੱਢਾ ਬਾਬਾ, ਬਾਹਰ ਦਾ ਲੇਖਾ ਨਾਲ ਰਖਾਈਆ। ਜਿਸ ਇਸ਼ਾਰਾ ਕੀਤਾ ਉਂਗਲ ਨਾਲ ਵਲ ਕਾਅਬਾ, ਕ਼ਿਬਲੇਅਜ਼ ਜਣਾਈਆ। ਮਹਿਬੂਬ ਤੱਕਾਂ ਕਵਣ ਮਹਿਰਾਬਾ, ਮਹਿਰਮ ਨੂਰ ਅਲਾਹੀਆ। ਝਟ ਬਗ਼ਲ ਵਿਚੋਂ ਕੱਢਿਆ ਕੀ ਲੇਖਾ ਲਿਖਿਆ ਵਿਚ ਬਗਦਾਦਾ, ਬਗ਼ਲਗੀਰ ਕਵਣ ਅਖਵਾਈਆ। ਜਿਸ ਦੇ ਪਿਛੇ ਗੁਜ਼ਾਰੀ ਨਿਮਾਜ਼ਾ, ਸੀਨੇ ਹੱਥ ਟਿਕਾਈਆ। ਰੋਜ਼ਿਆਂ ਵਿਚ ਦਿਤੀਆਂ ਬਾਂਗਾਂ, ਅਜ਼ਾਨ ਨੂਰ ਅਲਾਹੀਆ। ਓਸ ਦਾ ਲੇਖ ਨਾ ਪੁੰਨ ਨਾ ਸਵਾਬਾ, ਭੇਵ ਅਭੇਦਾ ਨਾ ਕੋਇ ਖੁਲ੍ਹਾਈਆ। ਢਈਆ ਕਹੇ ਮੈਂ ਨਾਨਕ ਦੇ ਚਰਨ ਤੱਕਿਆ ਜਾਂ ਨਿਗਾਹ ਪਈ ਤੇ ਮੈਨੂੰ ਨਜ਼ਰੀ ਆਇਆ ਵਾਲਾ ਬਾਜ਼ਾਂ, ਗੋਬਿੰਦ ਸੋਹਣਾ ਸੋਭਾ ਪਾਈਆ। ਜਾਂ ਫੇਰ ਵੇਖਿਆ ਉਸ ਦਾ ਭਗਤਾਂ ਨਾਲ ਵਾਅਦਾ, ਵਾਅਦੇ ਸਭ ਦੇ ਪੂਰ ਕਰਾਈਆ। ਮੈਂ ਹੱਸ ਕੇ ਕਿਹਾ ਮੈਨੂੰ ਦੁੱਖੜਾ ਕਾਹਦਾ, ਦਰਦ ਰਿਹਾ ਨਾ ਰਾਈਆ। ਹੱਥ ਜੋੜ ਕੇ ਕਰੀ ਬੇਨੰਤੀ ਦੀਨ ਦੁਨੀ ਦੇ ਮਾਲਕ ਆਪਣਾ ਸੰਬਲ ਇਕ ਵਸਾ ਜਾ, ਵਸਤੀ ਇਕ ਵਡਿਆਈਆ । ਖ਼ਬਰ ਸੰਦੇਸ਼ੇ ਦੇ ਦੇ ਪ੍ਰਗਟ ਹੋ ਜਾ ਦੇਸ ਮਾਝਾ, ਉਹਲਾ ਅੱਗੇ ਰਹਿਣ ਨਾ ਪਾਈਆ। ਹੁਣ ਭਰਮ ਭੁਲੇਖਾ ਕਾਹਦਾ, ਕਦੀਮ ਦੇ ਮਾਲਕ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਜਣਾਈਆ। ਢਈਆ ਕਹੇ ਮੇਰੇ ਗੋਬਿੰਦ ਹੁਣ ਕਰ ਦੇਵੀਂ ਐਲਾਨ, ਐਲਾਨੀਆਂ ਆਪਣਾ ਹੁਕਮ ਜਣਾਈਆ। ਜੇ ਤੇਰਾ ਰੂਪ ਸ੍ਰੀ ਭਗਵਾਨ, ਕਿਉਂ ਬੈਠਾ ਮੁਖ ਛੁਪਾਈਆ। ਮੈਨੂੰ ਐਂ ਦਿਸਦਾ ਸਤਾਰਾਂ ਹਾੜ ਦਿਵਸ ਮਹਾਨ, ਪੰਚਮ ਸੰਮਤ ਸ਼ਹਿਨਸ਼ਾਹੀ ਵਡਿਆਈਆ। ਖ਼ਬਰ ਦੇ ਦੇਣੀ ਜੋ ਦੁਨੀਆ ਦੇ ਪ੍ਰਧਾਨ, ਨਿਸ਼ਾਨਾ ਸਤਿ ਉਠਾਈਆ। ਪ੍ਰਗਟ ਹੋ ਕੇ ਔਣਾ ਵਿਚ ਮੈਦਾਨ, ਸੂਰਬੀਰ ਆਪਣਾ ਬਲ ਪ੍ਰਗਟਾਈਆ। ਇਕ ਵੇਰਾਂ ਮੈਨੂੰ ਸਭ ਨੇ ਕਹਿਣਾ ਸ਼ੈਤਾਨ, ਜੋ ਸਭ ਦੀ ਸ਼ਰਅ ਰਿਹਾ ਠੁਕਰਾਈਆ। ਢਈਆ ਕਹੇ ਮੈਂ ਨਿਉਂ ਨਿਉਂ ਤੇਰੇ ਚਰਨ ਜਾਵਾਂ ਕ਼ੁਰਬਾਨ, ਵਿਟੁਹ ਆਪਣਾ ਆਪ ਕਰਾਈਆ। ਮੈਂ ਚਾਹੁੰਦਾ ਤੇਰੇ ਨਾਮ ਦਾ ਚਾਰ ਕੁੰਟ ਚੜ੍ਹੇ ਤੁਫ਼ਾਨ, ਅੰਧੇਰਾ ਕੂੜ ਦੇਣਾ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਧਰਨੀ ਦਾ ਮਸਤਕ ਦੇਣਾ ਬਦਲਾਈਆ। ਢਈਆ ਕਹੇ ਤੇਰਾ ਹੁਕਮ ਹੋਵੇ ਜ਼ਰੂਰੀ, ਜ਼ਾਹਰ ਜ਼ਹੂਰ ਤੇਰੀ ਰੁਸ਼ਨਾਈਆ। ਜੇ ਤੂੰ ਜਿਸਮ ਨਜ਼ਰੀ ਆ ਸਭ ਦਾ ਇਸਮ ਜਲਵਾਗਰ ਨੂਰੀ, ਨੂਰ
❋
❋
ਨੁਰਾਨਾ ਨੂਰ ਚਮਕਾਈਆ। ਮੰਜ਼ਲ ਮੁਕਾ ਨੇੜ ਦੂਰੀ, ਦੋ ਜਹਾਨਾਂ ਆਪਣਾ ਫੇਰਾ ਪਾਈਆ। ਜਿਥੇ ਤੇਰੇ ਸੰਤ ਭਗਤ ਸੂਫ਼ੀਆਂ ਦੇ ਚਰਨ ਧੂੜੀ, ਰਾਤੀਂ ਸੁੱਤਿਆਂ ਦਿਨੇ ਜਾਗਦਿਆਂ ਲੈ ਉਠਾਈਆ। ਪ੍ਰਭੂ ਤੂੰ ਕਿਹੜੀ ਭੁੱਖੇ ਨੇ ਖਾਣੀ ਕੜਾਹ ਪੂੜੀ, ਹਲਵਿਆਂ ਵਿਚ ਨਾ ਮਨ ਧਰਾਈਆ। ਆਪਣੇ ਨਾਮ ਦੀ ਮਸਤੀ ਪ੍ਰੇਮ ਦਾ ਸਰੂਰੀ, ਸ਼ਬਦ ਸ਼ਬਦ ਵਿਚ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ। ਢਈਆ ਕਹੇ ਮੈਂ ਲੇਖਾ ਦੱਸਾਂ ਆਪ, ਪਿਛਲਾ ਧਿਆਨ ਲਗਾਈਆ। ਗੋਬਿੰਦ ਨਜ਼ਰ ਆਇਆ ਸਾਖ਼ਿਆਤ, ਸਤਿ ਸਰੂਪ ਸੋਭਾ ਪਾਈਆ। ਗੋਬਿੰਦ ਕਿਹਾ ਪਿੱਛੇ ਝਾਕ, ਪੂਰਬ ਵੇਖ ਵਖਾਈਆ। ਜਾਂ ਵੇਖਿਆ ਢਾਈ ਦਿਨ ਰਾਮ ਨੇ ਏਥੇ ਕੀਤਾ ਸੀ ਜਾਪ, ਘੁਟਨੇ ਧਰਤੀ ਉਤੇ ਟਿਕਾਈਆ। ਕੰਨਾਂ ਤੇ ਲਾ ਕੇ ਹਾਥ, ਨੈਣ ਲਏ ਦਬਾਈਆ। ਜਿਸ ਵੇਲੇ ਆਵੇ ਪ੍ਰਭੂ ਆਪ, ਮੇਰੇ ਰਾਮ ਰਾਮ ਹੋਵੇਂ ਸਹਾਈਆ। ਲੈ ਕੇ ਧੂੜੀ ਰਾਖ, ਮਸਤਕ ਨਾਲ ਛੁਹਾਈਆ। ਕੱਢਕੇ ਮੁਖ ਵਿਚੋਂ ਵਾਕ, ਉਂਗਲ ਨਾਲ ਦਿਤਾ ਲਿਖਾਈਆ। ਜਿਸ ਨੇ ਪੈਗ਼ੰਬਰਾਂ ਦਾ ਬਣਨਾ ਬਾਪ, ਗੋਬਿੰਦ ਦਾ ਪਿਤਾ ਮਾਈਆ। ਸਭ ਦਾ ਲੇਖਾ ਲੈਣਾ ਹਿਸਾਬ, ਬਚਿਆ ਰਹਿਣ ਕੋਇ ਨਾ ਪਾਈਆ। ਰਾਮ ਨੇ ਆਪਣਾ ਨਾਖੁਨ ਲਿਆ ਕਾਟ, ਖੱਬਾ ਅੰਗੂਠਾ ਦੰਦਾਂ ਹੇਠ ਚਬਾਈਆ। ਮੁਖੋਂ ਕਿਹਾ ਕੋਈ ਧਰਮ ਦਾ ਰਹਿਣਾ ਨਹੀਂ ਹਾਟ, ਪੇਸ਼ਾਨੀ ਤਲੀ ਉਤੇ ਰਖਾਈਆ। ਲਾਗਿਉਂ ਸੀਤਾ ਗਈ ਕਾਂਪ, ਮੇਰੇ ਰਾਮ ਦੁਹਾਈਆ। ਕੋਈ ਨਹੀਂ ਦਿਸਦਾ ਸਾਥ, ਸੰਗੀ ਸੰਗ ਤਜਾਈਆ। ਰਿਹਾ ਨਾ ਕੋਈ ਵਿਸ਼ਵਾਸ, ਵਿਸ਼ਿਆਂ ਵਿਚ ਦੇਣੇ ਹਲਕਾਈਆ। ਸਤਿ ਹੋਣਾ ਪਾਸ਼ ਪਾਸ਼, ਟੁਕੜੇ ਟੁਕੜੇ ਲੋਕਾਈਆ। ਰਾਮ ਨੇ ਤੱਕਿਆ ਉਪਰ ਆਕਾਸ਼, ਆਸਣ ਏਸੇ ਥਾਂ ਵਿਛਾਈਆ। ਮੇਰੇ ਰਾਮ ਤੇਰਾ ਕਿਹੜਾ ਪੱਤਨ ਕਿਹੜਾ ਘਾਟ, ਮੈਨੂੰ ਦੇ ਵਖਾਈਆ। ਕਵਣ ਪੂਜਾ ਕਵਣ ਪਾਠ, ਕਵਣ ਮਿਲੇ ਵਡਿਆਈਆ। ਸ਼ਬਦ ਅਗੰਮੀ ਆਵਾਜ਼ ਆਈ ਮੇਰਾ ਗ਼ਰੀਬਾਂ ਨਾਲ ਸਾਥ, ਚਮਿਆਰਾਂ ਰੰਗ ਰੰਗਾਈਆ। ਬਲ ਦਵਾਰੇ ਲਿਆ ਝਾਕ, ਬਲ ਦਾ ਨੰਨ੍ਹਾ ਬੇਟਾ ਧਰਮ ਧਾਰ ਦੀ ਗੋਲੀ ਜੁਗਿੰਦਰ ਦਿਤਾ ਸਮਝਾਈਆ। ਭਗਤਾਂ ਦੀ ਆਤਮ ਸੇਜਾ ਮੇਰੀ ਖਾਟ, ਦੂਜਾ ਸੁਖਆਸਣ ਨਾ ਕੋਇ ਵਡਿਆਈਆ। ਹਿਰਦੇ ਅੰਦਰ ਮੇਰੀ ਬਾਤ, ਬਾਤਨ ਭੇਵ ਖੁਲ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਢਈਆ ਕਹੇ ਕੁਛ ਔਂਦਾ ਜਾਂਦਾ ਸਮਾਂ, ਸਮਝ ਦਿਆਂ ਜਣਾਈਆ। ਪ੍ਰਭ ਨੇ ਖੇਲ ਕਰਨਾ ਨਵਾਂ, ਨਵਾਂ ਰੂਪ ਬਦਲਾਈਆ। ਮਾਣ ਗਵਾ ਕੇ ਮਾਟੀ ਚੰਮਾਂ, ਚੰਮ ਦ੍ਰਿਸ਼ਟੀ ਦੇਣੀ ਬਦਲਾਈਆ। ਜਨ ਭਗਤਾਂ ਦਾ ਲੇਖਾ ਰੱਖਕੇ ਆਪਣੇ ਕੋਲ ਦਮਾਂ, ਦਾਮਨਗੀਰ ਆਪ ਹੋ ਜਾਈਆ। ਪਤਾ ਨਹੀਂ ਕਿਹੜੇ ਵੇਲੇ ਆਪਣੇ ਲਿਖਾਰੀਆਂ ਨਾਲ ਲੈ ਕੇ ਕਿਧਰ ਨੂੰ ਹੋ ਜਾਏ ਰਵਾਂ, ਮਾਤਾ ਪਿਤਾ ਹੱਥ ਕਿਸੇ ਨਾ ਆਈਆ। ਰਾਮ ਕਹੇ ਨਾ ਕੋਈ ਹਰਖ ਸੋਗ ਗ਼ਮਾ, ਚਿੰਤਾ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਧਰਨੀ ਕਹੇ ਮੈਂ ਪੈਰ ਚੁੰਮਣੇ, ਬਿਨ ਰਸਨਾ ਰਸ ਲਗਾਈਆ। ਜਿਸ ਦੇ ਭਗਤ ਮੇਰੇ ਉਤੇ ਘੁੰਮਣੇ, ਨੌ ਖੰਡ ਪ੍ਰਿਥਮੀ ਆਪਣੇ ਹੇਠ ਦਬਾਈਆ । ਮੈਂ ਸ਼ਬਦ ਸੰਦੇਸ਼ੇ ਸੁਣਨੇ, ਢੋਲੇ ਅਗੰਮ ਅਥਾਹੀਆ। ਜਗਤ ਜਗਿਆਸੂ ਜਗਤ ਵਾਸਨਾ ਵਿਚ ਰੁਲਣੇ, ਸਕੇ ਨਾ ਕੋਇ ਬਚਾਈਆ । ਅਵਤਾਰ ਪੈਗ਼ੰਬਰਾਂ ਸੀਸ ਝੁਕਣੇ, ਮੰਨਣ ਇਕ ਖ਼ੁਦਾਈਆ। ਧੁਰ ਦੇ ਹੁਕਮ ਕਦੀ ਨਾ ਰੁਕਣੇ, ਗੋਬਿੰਦ ਰਿਹਾ ਦ੍ਰਿੜਾਈਆ। ਜਗਤ ਵਿਕਾਰੀ ਮੂਲ ਨਾ
❋
❋
ਮੁਕਣੇ, ਵੇਖੇ ਥਾਉਂ ਥਾਈਂਆ। ਜਨ ਭਗਤੋ ਤੁਹਾਥੋਂ ਲੇਖੇ ਅੱਗੇ ਕਿਸੇ ਨਹੀਂ ਪੁੱਛਣੇ, ਸਭ ਦੇ ਲੇਖੇ ਏਥੇ ਦੇਣੇ ਮੁਕਾਈਆ। ਰਾਮ ਨੇ ਘੁਟਨੇ ਉਪਰ ਰੱਖਕੇ ਘੁਟਨੇ, ਆਸਣ ਲਿਆ ਵਟਾਈਆ। ਜਿਸ ਵੇਲੇ ਪੈਗ਼ੰਬਰ ਪੈਗ਼ਬਰਾਂ ਨਾਲ ਜੁੱਟਣੇ, ਦੀਨ ਦੁਨੀ ਦਏ ਹਿਲਾਈਆ। ਅਰਸ਼ਾਂ ਦੇ ਤਾਰੇ ਟੁੱਟਣੇ, ਟੁੱਟੀ ਨੂੰ ਸਕੇ ਨਾ ਕੋਇ ਜੁੜਾਈਆ। ਗੁਰਮੁਖਾਂ ਦੇ ਫੜਨੇ ਗੁਟਣੇ, ਗਲ ਆਪਣੇ ਲੈਣੇ ਲਗਾਈਆ। ਇਹ ਨਾਤੇ ਪਿਤਾ ਪੁੱਤ ਨੇ, ਅੱਗੇ ਸਕੇ ਨਾ ਕੋਇ ਤੁੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਰਿਹਾ ਵਖਾਈਆ। ਢਈਆ ਕਹੇ ਮੈਂ ਅੱਜੇ ਤੱਕ ਰਿਹਾ ਡਾਵਾਂ ਡੋਲ, ਮੇਰੀ ਧੀਰ ਨਾ ਕੋਇ ਧਰਾਈਆ। ਮੈਂ ਦੂਰੋਂ ਦੂਰੋਂ ਸੁਣਦਾ ਰਿਹਾ ਬੋਲ, ਸ਼ਬਦੀ ਆਵਾਜ਼ ਧਿਆਨ ਲਗਾਈਆ। ਚਾਰ ਕੁੰਟ ਰਿਹਾ ਟਟੋਲ, ਵੇਖਿਆ ਥਾਉਂ ਥਾਈਂਆ। ਅੱਜ ਪਤਾ ਲੱਗਾ ਰਾਮ ਏਸੇ ਜ਼ਿਮੀਂ ਉਤੇ ਆਪਣੇ ਰਾਮ ਦਾ ਲਾ ਕੇ ਗਿਆ ਪੋਲ, ਨਿਸ਼ਾਨਾ ਇਕ ਬਣਾਈਆ। ਜਿਸ ਧਰਤੀ ਨੂੰ ਕਹਿੰਦੇ ਗੋਲ, ਉਸ ਗੋਲ ਦੀ ਚਪਟੀ ਚੱਪਾ ਚੱਪਾ ਵੇਖੇ ਥਾਉਂ ਥਾਈਂਆ। ਦਰਬਵਾਸੀ ਰੋਲ, ਗਰਭ ਵਾਸੀ ਦਏ ਸਜ਼ਾਈਆ। ਜਨ ਭਗਤ ਵਿਚੋਂ ਕੱਢੇ ਨਿਰੋਲ, ਆਪ ਆਪਣੀ ਦਇਆ ਕਮਾਈਆ। ਆਪਣੇ ਜਨਮ ਕਰਮ ਦਾ ਲੇਖਾ ਕੋਈ ਨਾ ਸਕੇ ਫੋਲ, ਬੁੱਧੀ ਵਿਚ ਨਾ ਕੋਇ ਚਤੁਰਾਈਆ। ਸਚ ਦਾ ਤੋਲੇ ਕੋਈ ਨਾ ਤੋਲ, ਨਾਮ ਕੰਢਾ ਹੱਥ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕੋ ਨਜ਼ਰੀ ਆਈਆ। ਢਈਆ ਕਹੇ ਭਗਤੋ ਕਿਸੇ ਦੀ ਨਾ ਕਰਿਓ ਗ਼ੁਲਾਮੀ, ਦਰ ਮੰਗਣ ਕਦੇ ਨਾ ਜਾਈਆ। ਤੁਹਾਡੀ ਰੀਤੀ ਨਾ ਰਹੀ ਪੁਰਾਣੀ, ਪ੍ਰਾਣ ਅਧਾਰੀ ਦਿਤੀ ਬਦਲਾਈਆ। ਬੁੱਢਿਆਂ ਨੱਢਿਆਂ ਦੀ ਇਕੋ ਜਵਾਨੀ, ਇਕੋ ਰੰਗਣ ਨਾਮ ਰੰਗਾਈਆ। ਤੁਹਾਡਾ ਮਾਲਕ ਸ਼ਾਹ ਸੁਲਤਾਨੀ, ਸ਼ਹਿਨਸ਼ਾਹ ਨੂਰ ਅਲਾਹੀਆ। ਜਿਸ ਦਾ ਖੇਲ ਦੋ ਜਹਾਨੀ, ਨਿਰਗੁਣ ਸਰਗੁਣ ਸਰਗੁਣ ਨਿਰਗੁਣ ਆਪਣੀ ਕਾਰ ਕਮਾਈਆ। ਜਿਥੇ ਰਾਮ ਨੇ ਖਾਧੀ ਮਹਿਮਾਨੀ, ਓਸੇ ਦੀ ਇਹ ਨਿਸ਼ਾਨੀ, ਜਿਸ ਨੇ ਨਿਗਾਹ ਰੱਖੀ ਉਪਰ ਅਸਮਾਨੀ, ਇਸਮ ਆਜ਼ਮ ਇਕ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਚ ਨਾਲ ਵਡਿਆਈਆ। ਢਈਆ ਕਹੇ ਜਨ ਭਗਤੋ ਬਿਨ ਜਗਾਇਆਂ ਜਾਗੋ, ਜਗਤ ਆਲਸ ਨਿੰਦਰਾ ਗ਼ਫ਼ਲਤ ਦੇਣੀ ਤਜਾਈਆ। ਇਕ ਦੀ ਸਰਨੀ ਲਾਗੋ, ਲਗ ਮਾਤਰ ਦਾ ਡੇਰਾ ਢਾਹੀਆ। ਹੰਸ ਬਣ ਜਾਓ ਕਾਗੋਂ, ਸੋਹੰ ਹੰਸਾ ਜਾਪ ਮਿਲੇ ਧੁਰਦਰਗਾਹੀਆ। ਮਨ ਕਲਪਣਾ ਸਾਧੋ, ਸਾਧ ਧੁਰ ਦੇ ਦਿਆਂ ਬਣਾਈਆ। ਬਿਨਾ ਰਸਨਾ ਤੋਂ ਅਰਾਧੋ, ਅੰਦਰ ਵੜ ਕੇ ਮਿਲਾਂ ਚਾਈਂ ਚਾਈਂਆ। ਸੁਣੋ ਅਗੰਮੀ ਆਵਾਜ਼ੋ, ਧੁਨ ਦਿਆਂ ਉਪਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਬੇਸ਼ਕ ਸਭ ਨੂੰ ਕਹਿ ਦੇਣਾ ਸਾਨੂੰ ਪ੍ਰਭੂ ਪਿਆਰਾ ਲਾਧੋ, ਜਿਹੜਾ ਲੱਭਿਆਂ ਹੱਥ ਕਿਸੇ ਨਾ ਆਈਆ।