੨੬ ਚੇਤ ਸ਼ਹਿਨਸ਼ਾਹੀ ਸੰਮਤ ੫ ਕੌੜਾ ਮਲ ਸਦਨ ਮਲ ਦੇ ਗ੍ਰਹਿ ਇਟਾਰਸੀ
ਰਾਮ ਕਹੇ ਏਥੇ ਤਾਨਾ ਮਾਨਾ ਹੁੰਦੇ ਸੀ ਦੋ ਪੋਸਤੀ, ਭੰਗ ਪੀ ਕੇ ਸੂਟਾ ਸੁਲਫੇ ਵਾਲਾ ਲਗਾਈਆ। ਮਸਤੀ ਲੈਂਦੇ ਸੀ ਨਸ਼ੇ ਵਾਲੀ ਝੋਕ ਦੀ,
❋
❋
ਝੁਕ ਝੁਕ ਇਕ ਦੂਜੇ ਨੂੰ ਸੀਸ ਨਿਵਾਈਆ। ਇਹ ਆਦਤ ਸੀ ਉਨ੍ਹਾਂ ਦੀ ਰੋਜ਼ ਦੀ, ਤੇਤੀ ਸਾਲ ਏਸੇ ਤਰ੍ਹਾ ਝਟ ਲੰਘਾਈਆ। ਵਿਚੋਂ ਆਸ਼ਾ ਸੀ ਇਕ ਨਿਰਮਲ ਜੋਤ ਦੀ, ਜਿਸ ਦੀ ਦਿਵਸ ਰੈਣ ਮੰਗ ਮੰਗਾਈਆ। ਕਦੀ ਕਦੀ ਗੱਲ ਕਰਦੇ ਸੀ ਹੋਸ਼ ਦੀ, ਅੱਖਾਂ ਲਾਲ ਲਾਲ ਰਖਾਈਆ। ਸਿਫ਼ਤ ਵੇਖਦੇ ਸੀ ਬ੍ਰਹਮਾ ਵਾਲੇ ਕੋਸ਼ ਦੀ, ਇਕ ਦੂਜੇ ਨੂੰ ਕੰਨਾਂ ਵਿਚ ਜਣਾਈਆ। ਸਾਡੇ ਕੋਲ ਲਿਆਕਤ ਨਹੀਂ ਜਿਹੜੀ ਸਚਖੰਡ ਪਹੁੰਚਦੀ, ਪੁੱਜ ਕੇ ਪ੍ਰਭ ਦਾ ਦਰਸ਼ਨ ਪਾਈਆ। ਕਦੀ ਕਹਿਣ ਆਸਾ ਰੱਖੀ ਓਸ ਦੀ, ਓੜਕ ਲਏ ਮਿਲਾਈਆ। ਫੇਰ ਕਹਿਣ ਪ੍ਰਭੂ ਨਾਲੋਂ ਸਾਡੀ ਮੁਤਹਰੀ ਚੰਗੀ ਜਿਹੜੀ ਸਾਡੀ ਭੰਗ ਘੋਟਦੀ, ਪਿਆਲਾ ਸਾਨੂੰ ਦਏ ਪਿਆਈਆ। ਇਉਂ ਜਾਪਦੀ ਜਿਵੇਂ ਇਹ ਪਿਛਲੀ ਸਾਡੀ ਗੋਤ ਦੀ, ਪੁਰਾਣੀ ਸਾਥਣ ਨਜ਼ਰੀ ਆਈਆ। ਸਾਨੂੰ ਪੀਂਦਿਆਂ ਨੂੰ ਕਦੀ ਨਹੀਂ ਰੋਕਦੀ, ਸਗੋਂ ਕਾਸਿਆਂ ਵਿਚ ਆਪਣਾ ਆਪ ਉਲਟਾਈਆ। ਸਾਨੂੰ ਕਦੀ ਨਹੀਂ ਟੋਕਦੀ, ਗ਼ੁੱਸਾ ਨਾ ਕੋਇ ਵਖਾਈਆ। ਕਦੀ ਇਕ ਦੂਜੇ ਨੂੰ ਕਹਿਣ ਸਾਡੀ ਬੁੱਧੀ ਨਹੀਂ ਕੋਈ ਖੋਟ ਦੀ, ਅਸੀਂ ਖਰੇ ਪ੍ਰਭ ਨੂੰ ਰਹੇ ਧਿਆਈਆ। ਸਾਨੂੰ ਖ਼ਬਰ ਨਹੀਂ ਕਿਸੇ ਲੋਕ ਦੀ, ਪ੍ਰਲੋਕ ਨਾ ਕੋਇ ਜਣਾਈਆ। ਸਾਨੂੰ ਮੁਹੱਬਤ ਇਕੇ ਦੀ ਮੋਹਿਤ ਦੀ, ਜੋ ਮੋਹਣੀ ਰੂਪ ਵਟਾਈਆ। ਕਦੇ ਗੰਢ ਵੇਖਣ ਆਪਣੀ ਲੰਗੋਟ ਦੀ, ਜੋ ਕਮਰ ਨਾਲ ਬੰਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਧਰਨੀ ਕਹੇ ਪੋਸਤੀ ਦੋਵੇਂ ਹੁੰਦੇ ਸੀ ਤਾਜੇ ਮੋਟੇ, ਢਿੱਡ ਮਟਕਿਆਂ ਵਾਂਗ ਬਣਾਈਆ । ਉਤੋਂ ਸਿਰ ਹੁੰਦੇ ਸੀ ਘੋਟੇ, ਬੋਦੀ ਜੰਞੂ ਨਾ ਕੋਇ ਵਖਾਈਆ। ਤੇੜ ਹੁੰਦੇ ਸੀ ਲੰਗੋਟੇ, ਤਨ ਬਸਤਰ ਨਾ ਕੋਇ ਛੁਹਾਈਆ। ਰਾਤ ਨੂੰ ਜਾਗਣ ਦਿਨੇ ਸੀ ਸੋਤੇ, ਅੱਖਾਂ ਬੰਦ ਵਖਾਈਆ। ਸੋਚਾਂ ਵਿਚ ਮਾਰਦੇ ਸੀ ਗੋਤੇ, ਮਨ ਦੇ ਵਹਿਣਾਂ ਵਿਚ ਆਪਣਾ ਆਪ ਡੁਬਾਈਆ। ਕਦੀ ਕਦੀ ਹੋਸ਼ ਵਿਚ ਆ ਕੇ ਰੱਖਦੇ ਸੀ ਇਕ ਲੋਚੇ, ਲੋਚਣ ਨੈਣ ਖੁਲ੍ਹਾਈਆ। ਅਸੀਂ ਗੁਰੂ ਨਹੀਂ ਮੰਨਣੇ ਬਹੁਤੇ, ਇਕੋ ਪੁਰਖ ਅਕਾਲ ਮਿਲ ਕੇ ਖ਼ੁਸ਼ੀ ਮਨਾਈਆ। ਜਿਸ ਦੇ ਨਾਲ ਸਾਡੇ ਤਨ ਮਨ ਦੇ ਕਪੜੇ ਜਾਣ ਧੋਤੇ, ਦੁਰਮਤ ਮੈਲ ਰਹੇ ਨਾ ਰਾਈਆ। ਸਾਡੇ ਭਾਗ ਨਾ ਰਹਿਣ ਸੋਤੇ, ਸੁੱਤਿਆਂ ਦਏ ਜਗਾਈਆ। ਇਕ ਦਿਨ ਰਾਮ ਆ ਗਿਆ ਉਹ ਭੰਗ ਰਹੇ ਸੀ ਘੋਟੇ, ਰਗੜਾ ਰਗੜੇ ਵਿਚੋਂ ਰਖਾਈਆ। ਓਨ ਤੱਕਿਆ ਠੀਕ ਸਮੇਂ ਮੌਕੇ, ਮੁਕੰਮਲ ਵੇਖ ਵਖਾਈਆ। ਇਕ ਨੇ ਅੱਗੋਂ ਕਿਹਾ ਰੋ ਕੇ, ਦੂਜੇ ਹੱਸ ਕੇ ਦਿਤਾ ਵਖਾਈਆ। ਜੇ ਸਾਡੇ ਪਿਆਲੇ ਫੜਾਵੇਂ ਧੋ ਕੇ, ਇਸ ਖ਼ੁਸ਼ੀ ਵਿਚ ਤੈਨੂੰ ਭੰਗ ਦਈਏ ਪਿਆਈਆ। ਕਿਤੇ ਸਾਡੇ ਵਰਗਾ ਵੇਖੀਂ ਹੋ ਕੇ, ਨਸ਼ਿਆਂ ਵਿਚ ਜ਼ਿਮੀਂ ਅਸਮਾਨਾਂ ਤੋਂ ਪਰੇ ਉਡਾਈਆ। ਤੂੰ ਸੋਹਣਾ ਜਵਾਨ ਕਿਤੇ ਸਾਡੇ ਰਾਮ ਨੂੰ ਲਿਆਵੀਂ ਮੋਹ ਕੇ, ਆਪਣੇ ਨਾਲ ਮਿਲਾਈਆ। ਜ਼ਰਾ ਸਾਨੂੰ ਅੰਦਰੋਂ ਵੇਖ ਜੋਹ ਕੇ, ਕਿੱਡੀ ਪ੍ਰੀਤ ਪ੍ਰਭ ਦੇ ਨਾਲ ਬਣਾਈਆ। ਫੇਰ ਮਸਤੀ ਵਿਚ ਮੂੰਹ ਦੇ ਭਾਰ ਹੋ ਕੇ, ਮੱਥੇ ਜ਼ਿਮੀਂ ਉਤੇ ਟਿਕਾਈਆ। ਫੇਰ ਕਹਿਣ ਅਸੀਂ ਪ੍ਰਭ ਦੇ ਚਰਨ ਆਏ ਛੋਹ ਕੇ, ਜ਼ਿਮੀਂ ਅਸਮਾਨਾਂ ਪੰਧ ਮੁਕਾਈਆ। ਫੇਰ ਆਪਣੀ ਭੰਗ ਬੁੱਕਲ ਵਿਚ ਲਕੋ ਕੇ, ਹੱਸ ਹੱਸ ਤਾਲੀ ਦਿਤੀ ਲਗਾਈਆ। ਫੇਰ ਆਕੜ ਨਾਲ ਖਲੋ ਕੇ, ਬਾਹਵਾਂ ਉਪਰ ਲਈਆਂ ਉਠਾਈਆ। ਫੇਰ ਉਂਗਲਾਂ ਉਂਗਲਾਂ ਵਿਚ ਪਰੋ ਕੇ, ਖਿੱਚਣ ਵਾਹੋ ਦਾਹੀਆ। ਫੇਰ ਆਪਣਾ ਮੁਖ ਧੋ ਕੇ, ਮੁਖੋਂ ਕਹਿਣ ਤੇਰੀ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਖਿਲਾਈਆ। ਪੋਸਤੀ ਕਹਿਣ ਕਦੀ ਪੀਤੀ ਉ ਭੰਗ, ਜਾਂਦਿਆ ਰਾਹੀਆ ਦੇ ਸੁਣਾਈਆ। ਵੇਖ ਚੜ੍ਹਦਾ ਕਿਸ ਤਰ੍ਹਾ ਰੰਗ, ਰੰਗਤ
❋
❋
ਇਕ ਵਖਾਈਆ। ਅੱਜ ਦੀ ਰਾਤ ਸਾਡੇ ਕੋਲ ਲੈ ਅਨੰਦ, ਅਨੰਦ ਤੈਨੂੰ ਦਈਏ ਵਖਾਈਆ। ਫੇਰ ਸਾਡਾ ਬਣ ਜਾਵੀਂ ਸੰਗ, ਸੋਹਣਾ ਜੋੜ ਜੁੜਾਈਆ। ਨਾਮ ਜਪਣ ਨਾਲੋਂ ਇਹਦੇ ਵਿਚ ਸੋਹਣਾ ਢੰਗ, ਮਸਤੀ ਵਿਚ ਜਗਤ ਵਾਸਨਾ ਨਾ ਕੋਇ ਰਖਾਈਆ। ਬਿਨਾ ਅੱਖਾਂ ਤੋਂ ਮੁਕ ਜਾਵੇ ਪੰਧ, ਆਪਣੀ ਹੋਸ਼ ਰਹੇ ਨਾ ਰਾਈਆ। ਚਾਰ ਪਹਿਰ ਏਸੇ ਤਰਾ ਜਾਂਦੇ ਲੰਘ, ਅੱਗੇ ਵਾਸਤੇ ਫੇਰ ਰਗੜਾ ਦਈਏ ਲਗਾਈਆ। ਜਦੋਂ ਗਾਈਏ ਤੂੰ ਮੇਰਾ ਮੈਂ ਤੇਰਾ ਛੰਦ, ਦੂਜਾ ਰਾਗ ਨਾ ਕੋਇ ਅਲਾਈਆ। ਰਾਮ ਕਿਹਾ ਜ਼ਰਾ ਘੁੱਟ ਕੇ ਮੀਟੋ ਦੰਦ, ਜ਼ੋਰ ਨਾਲ ਦਬਾਈਆ। ਫੇਰ ਲਓ ਅਨੰਦ, ਅੱਖਾਂ ਖੋਲ੍ਹ ਕੇ ਮੇਰੀਆਂ ਅੱਖਾਂ ਵਿਚ ਟਿਕਾਈਆ। ਮੁਖੋਂ ਕਹੋ ਤੂੰ ਮੇਰਾ ਮੈਂ ਤੇਰਾ ਛੰਦ, ਦੂਜੀ ਅਵਰ ਨਾ ਕੋਇ ਵਡਿਆਈਆ। ਫੇਰ ਤੁਹਾਨੂੰ ਹੋਵੇ ਠੰਡ, ਸਾਂਤਕ ਸਤਿ ਵਰਤਾਈਆ। ਓਨ੍ਹਾਂ ਦੋਹਾਂ ਨੇ ਇਕ ਦੂਜੇ ਨੂੰ ਮਾਰੇ ਕੰਧ, ਮੋਢਿਆਂ ਨਾਲ ਹਿਲਾਈਆ। ਅੱਜ ਵੇਖ ਲਈਏ ਇਹਦਾ ਅਨੰਦ, ਕੀ ਸਾਨੂੰ ਦਏ ਵਖਾਈਆ। ਜਾਂ ਅੱਖਾਂ ਮੀਟੀਆਂ ਨਜ਼ਰ ਆਇਆ ਸੂਰਾ ਸਰਬੰਗ, ਪਾਰਬ੍ਰਹਮ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ। ਪੋਸਤੀਆਂ ਆਇਆ ਇਕ ਸਰੂਰ, ਸੁਰਤੀ ਲਈ ਬਦਲਾਈਆ। ਤੱਕਿਆ ਅਗੰਮਾ ਨੂਰ, ਜੋਤ ਨੂਰ ਰੁਸ਼ਨਾਈਆ। ਹੁਕਮ ਦਿਤਾ ਹਜ਼ੂਰ, ਨੇਤਰ ਲਓ ਖੁਲ੍ਹਾਈਆ। ਜਾਂ ਵੇਖਿਆ ਰਾਮ ਵਸਿਆ ਜੋ ਸਰਬ ਕਲਾ ਭਰਪੂਰ, ਭਰਪੂਰ ਰਿਹਾ ਸਰਬ ਠਾਈਂਆ। ਦੋਹਾਂ ਬੇਨੰਤੀ ਕੀਤੀ ਅੱਗੇ ਹਰਿ ਹਜ਼ੂਰ, ਨਿਉਂ ਕੇ ਸੀਸ ਨਿਵਾਈਆ। ਕਿਉਂ ਸਾਨੂੰ ਰੱਖਿਆ ਦੂਰ, ਤੇਰਾ ਨਾਮ ਦੁਹਾਈਆ। ਅਸੀਂ ਮੂਰਖ ਮੂੜ੍ਹ, ਤੇਰੇ ਹੱਥ ਵਡਿਆਈਆ। ਸ਼ਬਦੀ ਹੁਕਮ ਹੋਇਆ ਤੁਸੀਂ ਰਾਮ ਦੀ ਲਾਈ ਧੂੜ, ਜੋ ਰਾਮ ਰਾਮ ਰੂਪ ਵਟਾਈਆ। ਫੇਰ ਤੁਹਾਡਾ ਲੇਖਾ ਮੈਂ ਦੇਵਾਂ ਜ਼ਰੂਰ, ਜ਼ਰੂਰਤ ਸਭ ਦੀ ਪੂਰ ਕਰਾਈਆ। ਜਿਸ ਵੇਲੇ ਕਲਜੁਗ ਅੰਤਮ ਦੀਨ ਦੁਨੀ ਹੋਈ ਕੂੜ, ਸਚ ਮਿਲੇ ਨਾ ਕੋਇ ਵਡਿਆਈਆ। ਸਭ ਦੀ ਦ੍ਰਿਸ਼ਟੀ ਹੋਵੇ ਮੂੜ੍ਹ, ਚਤੁਰ ਸੁਘੜ ਨਾ ਕੋਇ ਵਖਾਈਆ। ਹੰਗਤਾ ਹੋਏ ਗ਼ਰੂਰ, ਹਉਮੇ ਮੋਹ ਹਲਕਾਈਆ। ਓਸ ਵੇਲੇ ਲੇਖਾ ਦੇਵਾਂ ਜ਼ਰੂਰ, ਲਹਿਣਾ ਪੂਰਾ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਮੇਲਾ ਲਏ ਮਿਲਾਈਆ। ਪੋਸਤੀ ਰਾਮ ਨੂੰ ਗਏ ਝੁਕ, ਇਕੋ ਵਾਰ ਸੀਸ ਨਿਵਾਈਆ। ਰਾਮ ਨੇ ਦੋਹਾਂ ਦੀ ਪਿੱਠ ਤੇ ਮਾਰੀ ਮੁੱਕ, ਹੌਲੀ ਹੌਲੀ ਲਗਾਈਆ। ਤੁਸਾਂ ਬਦਲ ਜਾਣਾਂ ਰੁਖ਼, ਦੀਨ ਦੁਨੀ ਜਾਣੀ ਤਜਾਈਆ। ਸਚਖੰਡ ਦਵਾਰੇ ਜਾਣਾ ਪੁੱਜ, ਆਪਣਾ ਪੰਧ ਮੁਕਾਈਆ। ਤਨ ਦੀਪਕ ਜਾਣਾ ਬੁਝ, ਹੋਵੇ ਨਾ ਕੋਇ ਰੁਸ਼ਨਾਈਆ। ਅਗਲਾ ਭੇਵ ਦੱਸਾਂ ਗੁੱਝ, ਸ਼ਬਦ ਅਗੰਮਾ ਇਕ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਦਾ ਖੇਲ ਵਖਾਈਆ। ਰਾਮ ਨੇ ਕਿਹਾ ਪੋਸਤੀ ਧਰੋ ਧਿਆਨ, ਧਿਆਨ ਧਿਆਨ ਵਿਚੋਂ ਬਦਲਾਈਆ। ਤਾਨੇ ਮਾਨੇ ਤੁਹਾਡਾ ਅੰਤਮ ਹੋਣਾ ਜਹਾਨ, ਲੋਕਮਾਤ ਰਹਿਣ ਨਾ ਪਾਈਆ। ਜਿਸ ਵੇਲੇ ਮੇਰਾ ਆਵੇ ਸ੍ਰੀ ਭਗਵਾਨ, ਕਲਜੁਗ ਅੰਤਮ ਵੇਸ ਵਟਾਈਆ। ਤੁਹਾਨੂੰ ਮਾਨਸ ਜਨਮ ਦੇਵੇ ਮਹਾਨ, ਮਿਹਰ ਨਜ਼ਰ ਇਕ ਉਠਾਈਆ। ਤੱਤਾਂ ਵਾਲੇ ਬਣਾ ਇਨਸਾਨ, ਪਰਦਾ ਉਹਲਾ ਦਏ ਚੁਕਾਈਆ। ਏਸੇ ਧਾਮ ਤੇ ਪਹੁੰਚੇ ਆਣ, ਤੁਹਾਡਾ ਸੋਹਣਾ ਸੰਗ ਬਣਾਈਆ। ਹੋਵੇ ਮਿਹਰਵਾਨ, ਮਿਹਰ ਨਜ਼ਰ ਇਕ ਉਠਾਈਆ। ਦੇ ਕੇ ਧੁਰ ਫ਼ਰਮਾਨ, ਧਰਮ ਦੀ ਧਾਰ ਬੰਧਾਈਆ । ਉਹ ਵਕ਼ਤ ਸੁਹੰਜਣਾ ਜਗਤ ਪਹੁੰਚੇ ਆਣ, ਆਪ ਆਪਣਾ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ
❋
❋
ਖੇਲ ਖਿਲਾਈਆ। ਤਾਨੇ ਮਾਨੇ ਕਿਹਾ ਰਾਮ ਰਾਮੇ ਠੀਕ, ਠੀਕ ਦਿਤਾ ਦ੍ਰਿੜਾਈਆ। ਕਿਹੜਾ ਵਕ਼ਤ ਕਿਹੜੀ ਤਰੀਕ, ਤਾਰੀਖ਼ ਦੇ ਸਮਝਾਈਆ। ਰਾਮ ਕਿਹਾ ਕਲਜੁਗ ਅੰਤਮ ਸੰਮਤ ਸ਼ਹਿਨਸ਼ਾਹੀ ਪੰਜ ਪ੍ਰਭ ਦੀ ਚਲੇ ਰੀਤ, ਰੀਤੀਵਾਨ ਵੇਖ ਵਖਾਈਆ। ਤੁਸਾਂ ਰੱਖਣੀ ਉਡੀਕ, ਲੇਖਾ ਦਏ ਮੁਕਾਈਆ। ਓਨ੍ਹਾਂ ਹੱਸ ਕੇ ਖ਼ੁਸ਼ੀ ਨਾਲ ਚਰਨ ਛੁਹਾਇਆ ਸੀਸ, ਧੂੜੀ ਮਸਤਕ ਖ਼ਾਕ ਰਮਾਈਆ। ਰਾਮ ਨੇ ਹੱਥ ਫੇਰਿਆ ਪੀਠ, ਪੁਸ਼ਤ ਪਨਾਹ ਦਿਤੀ ਵਡਿਆਈਆ। ਮੇਰਾ ਸ਼ਬਦ ਧੁਰ ਦੀ ਲੀਕ, ਨਾ ਕੋਈ ਮੇਟੇ ਮੇਟ ਮਿਟਾਈਆ। ਤਾਨਾ ਮਾਨਾ ਅਰਜਨ ਸਿੰਘ ਤੇ ਸਿੰਘ ਰਣਜੀਤ, ਪਿਛਲੇ ਜਨਮ ਦੇ ਪੋਸਤੀ, ਲੇਖਾ ਰਿਹਾ ਚੁਕਾਈਆ। ਪੁਰਖ ਅਕਾਲਾ ਕਰ ਬਖ਼ਸ਼ੀਸ਼, ਮਿਹਰ ਨਜ਼ਰ ਇਕ ਉਠਾਈਆ। ਰਾਮ ਦੀ ਸ਼ਹਾਦਤ ਆਪ ਕਰ ਤਸਦੀਕ਼, ਮੋਹਰ ਨਾਮ ਵਾਲੀ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਵਸਣਹਾਰਾ ਸਭ ਦੇ ਚੀਤ, ਚੇਤਨ ਧਾਰ ਆਪਣੀ ਜੋੜ ਜੁੜਾਈਆ।
੨੬ ਚੇਤ ਸ਼ਹਿਨਸ਼ਾਹੀ ਸੰਮਤ ੫ ਇਟਾਰਸੀ
ਪੰਮਪਾਸਰ ਦਾ ਖੇਲ ਤਮਾਮ, ਪੂਰਬ ਪਿਛਲਾ ਦਏ ਗਵਾਹੀਆ। ਜਿਸ ਵੇਲੇ ਭੀਲਣੀ ਕੋਲ ਗਿਆ ਰਾਮ, ਆਪਣਾ ਪੰਧ ਮੁਕਾਈਆ। ਛਾਂਦੂ ਨਾਮ ਦਾ ਕੋਲ ਹੁੰਦਾ ਸੀ ਗਰਾਮ, ਝੌਂਪੜੇ ਪੰਜ ਸੱਤ ਸੋਭਾ ਪਾਈਆ। ਓਥੇ ਮਹਾਤਮਾ ਹੁੰਦਾ ਸੀ ਮਹਾਨ, ਹੰਕਾਰ ਵਿਚ ਆਪਣਾ ਆਪ ਵਧਾਈਆ। ਓਹ ਲੈ ਕੇ ਨੌ ਬਾਦਾਮ, ਭੀਲਣੀ ਕੋਲ ਡੇਰਾ ਲਾਈਆ। ਬਣ ਕੇ ਸੂਰਬੀਰ ਬਲਵਾਨ, ਆਪਣਾ ਆਸਣ ਲਿਆ ਜਮਾਈਆ। ਹਰੀ ਓਮ ਤੱਤ ਸਤਿ ਦਾ ਮੰਤਰ ਲੱਗਾ ਗਾਣ, ਨਮੋਂ ਨਮੋਂ ਕਹਿ ਸੁਣਾਈਆ। ਜਿਸ ਵੇਲੇ ਆਇਆ ਸ੍ਰੀ ਭਗਵਾਨ, ਧਨੁਖ ਕੰਧੇ ਉਤੇ ਲਟਕਾਈਆ। ਓਸ ਹੱਸ ਕੇ ਕਿਹਾ ਨਾਦਾਨ, ਕੀ ਤੇਰੇ ਵਿਚ ਵਡਿਆਈਆ। ਕਿਉਂ ਭੁੱਖੀ ਗ਼ਰੀਬਣੀ ਦੇ ਘਰ ਪਹੁੰਚਿਆ ਆਣ, ਆਪਣਾ ਪੰਧ ਮੁਕਾਈਆ। ਭੀਲਣੀ ਅਚਾਨਕ ਵੇਖ ਹੋਈ ਹੈਰਾਨ, ਖ਼ੁਸ਼ੀਆਂ ਵਿਚ ਇਧਰ ਓਧਰ ਭੱਜੀ ਚਾਈਂ ਚਾਈਂਆ। ਹਾਏ ਮੇਰਾ ਰਾਮ ਮੇਰੇ ਰਾਮ, ਰਾਮ ਮੇਰੇ ਮੇਰੀ ਤੇਰੀ ਦੁਹਾਈਆ। ਮੈਂ ਭੇਟਾ ਵਿਚ ਕੀ ਰੱਖਾਂ ਪਕਵਾਨ, ਕੀ ਸੇਵ ਕਮਾਈਆ। ਕਿਸ ਦੇ ਕੋਲੋਂ ਮੰਗਾਂ ਦਾਨ, ਕਿਸ ਦੇ ਅੱਗੇ ਝੋਲੀ ਡਾਹੀਆ। ਚਾਰੋਂ ਕੁੰਟ ਮਾਰੇ ਧਿਆਨ, ਸਾਥੀ ਨਜ਼ਰ ਕੋਇ ਨਾ ਆਈਆ। ਅੰਤਰ ਹੋਈ ਹੈਰਾਨ, ਹਿਰਦੇ ਵਿਚ ਕੁਰਲਾਈਆ। ਨਿਉਂ ਕੇ ਕੀਤਾ ਪਰਨਾਮ, ਸੀਸ ਦਿਤਾ ਝੁਕਾਈਆ। ਪਿਠ ਤੇ ਹੱਥ ਰੱਖਿਆ ਅੰਦਰ ਹੋਇਆ ਗਿਆਨ, ਬੁੱਧੀ ਮਿਲੀ ਚਤੁਰਾਈਆ। ਸਮਝ ਆ ਗਈ ਮੈਂ ਕੀ ਆਸਾ ਰੱਖੀ ਮਹਾਨ, ਹਿਰਦੇ ਵਿਚ ਟਿਕਾਈਆ। ਸੋ ਫਲ ਖਵਾਵਾਂ ਜਿਹੜੇ ਇਕੱਠੇ ਕੀਤੇ ਵਿਚੋਂ ਜ਼ਿਮੀਂ ਅਸਮਾਨ, ਝਾੜਾਂ ਦੀਆਂ ਚੋਟੀਆਂ ਉਤੋਂ ਲਾਹੀਆ। ਜੇ ਕਰ ਲਵੇ ਪਰਵਾਨ, ਮੈਂ ਲੱਖ ਲੱਖ ਸ਼ੁਕਰ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਭੀਲਣੀ ਅੰਤਰ ਕੀਤੀ ਵਿਚਾਰ, ਹਿਰਦੇ ਧਿਆਨ ਲਗਾਈਆ। ਜਿਹੜੇ ਬੇਰ ਰੱਖੇ ਸੰਭਾਲ, ਟੁਕ ਟੁਕ ਕੇ ਮਿੱਠੇ ਭਗਵਾਨ ਲਈ ਲੁਕਾਈਆ। ਓਹ ਖਾਣ ਆ ਗਿਆ ਰਾਮ, ਮੇਰੀ ਰਾਮ ਦੁਹਾਈਆ। ਖ਼ੁਸ਼ੀਆਂ ਵਿਚ ਨੱਚੀ ਟੱਪੀ ਬੁੱਢੀ ਨੱਢੀ ਹੋਈ ਜਵਾਨ, ਆਪਣੇ ਮਨ ਤਨ ਲਈ ਅੰਗੜਾਈਆ। ਪੰਜਾਂ
❋
❋
ਟਾਕੀਆਂ ਦੀ ਪੰਜਾਂ ਰੰਗਾਂ ਦੀ ਗਲ ਵਿਚ ਚੋਲੀ ਜਿਸ ਦੀਆਂ ਕੰਨੀਆਂ ਚੀਥੜੇ ਰੂਪ ਦਸਾਣ, ਮੈਲੇ ਕੁਚੈਲੇ ਸੋਭਾ ਪਾਈਆ। ਓਧਰੋਂ ਮਹਾਤਮਾ ਰੱਖਕੇ ਬੈਠਾ ਧਿਆਨ, ਆਪਣੀ ਅੱਖ ਉਠਾਈਆ। ਗ਼ੁੱਸੇ ਵਿਚ ਕਹੇ ਓ ਭਲੀਏ, ਓ ਝੱਲੀਏ, ਓ ਮੂਰਖੇ, ਆਹ ਮੈਥੋਂ ਲੈ ਬਾਦਾਮ, ਇਸ ਨੂੰ ਦੇ ਖਵਾਈਆ। ਸੁੱਕੇ ਬੇਰ ਕਦੇ ਨਾ ਹੁੰਦੇ ਪਰਵਾਨ, ਰਾਮ ਰਾਜਾ ਦਸ਼ਰਥ ਬੇਟਾ ਅਯੁਧਿਆ ਵਾਸੀ ਮੁਖ ਨਾ ਕਦੇ ਛੁਹਾਈਆ। ਭੀਲਣੀ ਨੇਤਰ ਰੋ ਕੇ ਹੰਝੂ ਵਗਾ ਕੇ ਲੱਗੀ ਕੁਰਲਾਣ, ਕੂਕ ਕੂਕ ਸੁਣਾਈਆ। ਮੈਂ ਤੇਰੀ ਤੂੰ ਮੇਰਾ ਰਾਮ, ਰਾਮ ਤੇਰੇ ਹੱਥ ਵਡਿਆਈਆ। ਮੇਰੇ ਘਰ ਮੇਰੇ ਦਰ ਮੇਰੇ ਗ੍ਰਹਿ ਇਹੋ ਸੱਚਾ ਪਕਵਾਨ, ਜੋ ਤੇਰੀ ਭੇਟ ਚੜ੍ਹਾਈਆ। ਤੂੰ ਮੇਰਾ ਪਰਮਾਤਮ ਪਤੀ ਤੂੰ ਅਧਾਰ ਪ੍ਰਾਣ, ਪ੍ਰਾਣਪਤਿ ਤੂੰ ਹੀ ਇਕ ਅਖਵਾਈਆ। ਮੈਂ ਤੱਤਾਂ ਵਾਲਾ ਤੇਰਾ ਇਨਸਾਨ, ਜੀਵ ਆਤਮਾ ਤੇਰੀ ਓਟ ਤਕਾਈਆ । ਰਾਮ ਹੱਸ ਕੇ ਲੱਗਾ ਚਬਾਣ, ਛਿਲਕਿਆਂ ਨਾਲ ਗਿਟਕਾਂ ਗਿਆ ਖਾਈਆ। ਭੀਲਣੀ ਕਿਹਾ ਤੇਰੀ ਕਿਰਪਾ ਹੋਈ ਮਹਾਨ, ਪ੍ਰਭ ਪੁਨੀਤ ਦਿਤੀ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਜਦ ਮਹਾਤਮਾ ਵੇਖਿਆ ਰਾਮ ਬੇਰ ਖਾਂਦਾ, ਖ਼ੁਸ਼ੀਆਂ ਵਿਚ ਸਮਾਈਆ। ਉਠ ਕੇ ਨੇੜੇ ਆਂਦਾ, ਆਪਣਾ ਪੰਧ ਮੁਕਾਈਆ। ਤੂੰ ਰਾਹੀ ਕਿਉਂ ਨਹੀਂ ਹੋਰ ਰਾਹੇ ਜਾਂਦਾ, ਭੁੱਖਿਆਂ ਨੰਗਿਆਂ ਦਰ ਕਿਉਂ ਡੇਰਾ ਲਾਈਆ। ਇਹ ਕਮਲੀ ਝੱਲੀ ਕੋਝੀ ਏਸ ਭੀਲਣੀ ਨੂੰ ਕੌਣ ਬੁਲਾਂਦਾ, ਤੂੰ ਗ਼ਰੀਬਣੀ ਦੇ ਹੱਥੋਂ ਖਾ ਕੇ ਬੈਠਾ ਆਸਣ ਲਾਈਆ। ਰਾਮ ਨਿਗਾਹ ਨਾਲ ਤਕਾਂਦਾ, ਨੈਣ ਨੈਣਾਂ ਵਿਚ ਟਿਕਾਈਆ । ਹੱਥ ਉਤੇ ਹੱਥ ਮਾਰ ਕੇ ਕਿਹਾ, ਆਹ ਤ੍ਰੇਤਾ ਔਹ ਦੁਆਪਰ ਜਾਂਦਾ, ਅੰਤਮ ਕਲਜੁਗ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੂਪ ਬਦਲਾਈਆ। ਰਾਮ ਕਿਹਾ ਇਹ ਗ਼ਰੀਬਣੀ ਨਹੀਂ ਮੇਰੇ ਪ੍ਰੇਮ ਧਾਰ ਦਾ ਭਗਤ, ਭਗਵਨ ਵਿਚ ਸਮਾਈਆ। ਤੂੰ ਨਿਗਾਹ ਮਾਰ ਵਿਚ ਜਗਤ, ਕਲਜੁਗ ਅੰਤਮ ਦਿਆਂ ਵਖਾਈਆ। ਤੇਰੀ ਹੰਕਾਰ ਵਾਲੀ ਸ਼ਰਤ, ਸਹਿਜੇ ਪੂਰ ਕਰਾਈਆ। ਤੈਨੂੰ ਜਨਮ ਲੈਣਾ ਪੈਣਾ ਫੇਰ ਉਤੇ ਧਰਤ, ਧਵਲ ਮਿਲੇ ਵਡਿਆਈਆ। ਮਾਇਆ ਦਰਬ ਨਾਲ ਤੇਰੀ ਪੂਰੀ ਹੁੰਦੀ ਰਹਿਣੀ ਗ਼ਰਜ਼, ਦੀਨ ਦੁਨੀ ਵਿਚ ਵਡਿਆਈਆ। ਪਰ ਯਾਦ ਰੱਖੀਂ ਪ੍ਰਭ ਦਾ ਖੇਲ ਹੋਣਾ ਅਸਚਰਜ, ਅਚਰਜ ਲੀਲਾ ਆਪ ਵਰਤਾਈਆ। ਤੂੰ ਆਪਣੇ ਆਪ ਨੂੰ ਅਖਵੌਂਦਾ ਮਰਦ, ਸੂਰਬੀਰ ਵਡਿਆਈਆ। ਗ਼ਰੀਬਾਂ ਨਾਲ ਨਹੀਂ ਵੰਡਿਆ ਦਰਦ, ਦੁਖੀਆਂ ਵੇਖ ਕੇ ਤਾਲੀ ਦਿਤੀ ਵਜਾਈਆ। ਪ੍ਰਭੂ ਦਾ ਖੇਲ ਸਦਾ ਅਸਚਰਜ, ਸਮਝ ਸਕੇ ਕੋਇ ਨਾ ਰਾਈਆ। ਜਿਸ ਵੇਲੇ ਮੇਰਾ ਰਾਮ ਆਇਆ ਪਰਤ, ਪਤਿਪਰਮੇਸ਼ਵਰ ਰੂਪ ਵਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਆਪਣੀ ਕਾਰ ਕਮਾਈਆ। ਰਾਮ ਕਿਹਾ ਇਹ ਭੀਲਣੀ ਬੜੀ ਪਿਆਰੀ, ਪਿਆਰ ਵਿਚ ਸਮਾਈਆ। ਇਹ ਮੇਰੇ ਚਰਨਾਂ ਤੋਂ ਬਲਿਹਾਰੀ, ਮੈਂ ਇਹਦੇ ਚਰਨ ਧੋ ਕੇ ਅੰਮ੍ਰਿਤ ਦਿਆਂ ਵਖਾਈਆ। ਯਾਦ ਰੱਖੀਂ ਹੁਣ ਤੂੰ ਪੁਰਸ਼ ਫੇਰ ਬਣੇਂਗਾ ਨਾਰੀ, ਨਰ ਨਰਾਇਣ ਹੁਕਮ ਦਏ ਵਰਤਾਈਆ। ਇਹ ਝੱਲੀ ਨਹੀਂ ਤੂੰ ਝੱਲੀ ਬਣੇਂਗਾ ਦੁਖਿਆਰੀ, ਦੁੱਖਾਂ ਵਿਚ ਦੁਹਾਈਆ। ਤੇਰੀ ਮਾਇਆ ਤੇਰੀ ਪੈਜ ਨਾ ਸਕੇ ਸਵਾਰੀ, ਤੇਰਾ ਸਾਥ ਨਾ ਕੋਇ ਨਿਭਾਈਆ। ਹੋਣਾ ਪਏ ਦੁਖਿਆਰੀ, ਦੁੱਖਾਂ ਵਿਚ ਦੁਹਾਈਆ। ਸਾਕ ਸਨਬੰਧੀ ਮਾਤ ਪਿਤ ਭੈਣ ਭਾਈ ਪੁੱਤਰ ਧੀ ਪਤੀ ਕੰਤ ਸਾਰੇ ਕਰਨ ਗਿਰਿਆਜ਼ਾਰੀ, ਸਾਂਤਕ ਸਤਿ ਨਾ ਕੋਇ ਕਰਾਈਆ। ਬਿਨਾ ਰਾਮ ਦੇ ਰਾਮ ਤੋਂ ਤੇਰਾ ਲਹਿਣਾ ਦੇਣਾ ਲੇਖਾ ਕ਼ਰਜ਼ਾ ਮਕ਼ਰੂਜ਼ ਸਕੇ ਨਾ ਕੋਇ ਉਤਾਰੀ, ਹਿਸਾਬ ਬੇਬਾਕ ਨਾ
❋
❋
ਕੋਇ ਕਰਾਈਆ। ਰਾਮ ਦਾ ਹੁਕਮ ਮੇਟ ਸਕੇ ਨਾ ਕੋਇ ਸੰਸਾਰੀ, ਸੰਸਾਰੀ ਭੰਡਾਰੀ ਸੰਘਾਰੀ ਵਿਸ਼ਨ ਬ੍ਰਹਮਾ ਸ਼ਿਵ ਸਾਰੇ ਦੇਣ ਗਵਾਹੀਆ। ਜਗਤ ਹਿਕਮਤ ਚਲੇ ਕੋਈ ਨਾ ਕਾਰੀ, ਜਿੰਨਾਂ ਚਿਰ ਪ੍ਰਭੂ ਨਾ ਦਇਆ ਕਮਾਈਆ। ਸੋ ਸਮਾਂ ਬੀਤਿਆ ਜੁਗ ਲੰਘਿਆ ਵਕ਼ਤ ਆ ਗਿਆ ਅੰਤਮ ਵਾਰੀ, ਅੰਤਸ਼ਕਰਨ ਵੇਖੇ ਥਾਉਂ ਥਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਭ ਦਾ ਲੇਖਾ ਦਏ ਮੁਕਾਈਆ। ਓਸ ਨੇ ਸੁਣ ਕੇ ਰਾਮ ਦਾ ਸੰਦੇਸ਼, ਆਪਣੀ ਮਤਿ ਲਈ ਬਦਲਾਈਆ। ਨਿਮਰਤਾ ਵਿਚ ਹੋ ਕੇ ਪੇਸ਼, ਸੀਸ ਦਿਤਾ ਝੁਕਾਈਆ। ਮੈਂ ਸ਼ੰਕਰ ਨੂੰ ਮੰਨਦਾ ਤੇ ਪੂਜਾ ਕਰਾਂ ਗਣੇਸ਼, ਇਕੋ ਧਿਆਨ ਲਗਾਈਆ। ਤੇਰਾ ਬਚਨ ਸਦਾ ਵਿਸ਼ੇਸ਼, ਜੋ ਸੰਦੇਸ਼ਾ ਦਿਤਾ ਸੁਣਾਈਆ। ਪਤਾ ਨਹੀਂ ਮੇਰੀ ਬੁੱਧੀ ਕਿਉਂ ਹੋਈ ਮਲੇਛ, ਮੈਂ ਰਾਮ ਤੈਨੂੰ ਗਿਆ ਭੁਲਾਈਆ। ਰਾਮ ਨੇ ਕਿਹਾ ਜ਼ਰਾ ਕਲਜੁਗ ਵਲ ਵੇਖ, ਤੈਨੂੰ ਦਿਆਂ ਜਣਾਈਆ। ਜਿਸ ਵੇਲੇ ਮਾਤ ਪਿਤ ਭੈਣ ਭਾਈ ਨਾਰ ਕੰਤ ਦਾ ਰਹਿਣਾ ਨਹੀਂ ਹੇਤ, ਭਗਤ ਭਗਵਾਨ ਮੀਤ ਨਾ ਕੋਇ ਬਣਾਈਆ। ਓਹ ਮਹੀਨਾ ਹੋਵੇ ਚੇਤ, ਰੁਤ ਰੁਤੜੀ ਬਸੰਤ ਰੂਪ ਮਹਿਕਾਈਆ। ਤੇਰਾ ਲੇਖਾ ਤੇਰਾ ਲਹਿਣਾ ਤੇਰਾ ਪੂਰਬ ਜਨਮ ਪੂਰਨ ਲਏ ਵੇਖ, ਪਾਰਬ੍ਰਹਮ ਪ੍ਰਭ ਆਪਣੀ ਦਇਆ ਕਮਾਈਆ। ਤੇਰੇ ਜਨਮ ਕਰਮ ਦੀ ਫੇਰ ਬਦਲ ਦੇਵੇ ਰੇਖ, ਮਰਨ ਦਾ ਲੇਖਾ ਰਹੇ ਨਾ ਰਾਈਆ। ਇਹੋ ਹੁਕਮ ਇਹੋ ਪਿਆਰ ਇਹੋ ਮੁਹੱਬਤ ਇਹੋ ਰਾਮ ਦਾ ਸੰਦੇਸ਼, ਸੰਧਿਆ ਵੇਲਾ ਦਿਤਾ ਸੁਣਾਈਆ। ਸੋ ਲਹਿਣਾ ਅਭੁੱਲ ਭੁੱਲ ਨਾ ਗਿਆ ਚੇਤਨ ਹੋ ਕੇ ਰੱਖਿਆ ਚੇਤ, ਪਾਰਬ੍ਰਹਮ ਪ੍ਰਭ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਸਾ ਮਨਸਾ ਪੂਰਬ ਜਨਮ ਜਨਮ ਕਰਮ ਸਭ ਦੀ ਪੂਰੀ ਕਰੇ ਕਰਨਹਾਰ ਦਾਤਾਰ,ਆਪਣੀ ਦਇਆ ਕਮਾਈਆ।
੨੬ ਚੇਤ ਸ਼ਹਿਨਸ਼ਾਹੀ ਸੰਮਤ ੫ ਜਸਵੰਤ ਸਿੰਘ ਦੇ ਗ੍ਰਹਿ ਇਟਾਰਸੀ
ਢਈਆ ਕਹੇ ਮੇਰਾ ਪੂਰਾ ਹੋਇਆ ਢੌਂਕਾ, ਗੋਬਿੰਦ ਸ਼ਬਦ ਲਈ ਅੰਗੜਾਈਆ। ਜਿਸ ਛੱਡਿਆ ਪਟਣਾ ਪੌਂਟਾ, ਪਾਰਬ੍ਰਹਮ ਵਿਚ ਸਮਾਈਆ। ਓਹ ਸਾਢੇ ਤਿੰਨ ਦਾ ਬਣਾ ਕੇ ਔਂਟਾ, ਸੰਬਲ ਬੈਠਾ ਡੇਰਾ ਲਾਈਆ। ਜਿਸ ਮੰਜ਼ਲ ਕੋਇ ਨਾ ਪਹੁੰਚਾ, ਆਰ ਪਾਰ ਨਾ ਕੋਇ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਭੇਵ ਚੁਕਾਈਆ। ਢਈਆ ਕਹੇ ਭੇਵ ਖੋਲ੍ਹੇ ਮੇਰਾ ਭਗਵੰਤ, ਹਰਿ ਕਰਤਾ ਬੇਪਰਵਾਹੀਆ। ਜਿਸ ਦਾ ਲੇਖਾ ਜੁਗਾ ਜੁਗੰਤ, ਜੁਗ ਚੌਕੜੀ ਖੇਲ ਖਿਲਾਈਆ । ਲਹਿਣਾ ਦੇਣਾ ਦੇਵੇ ਸਾਧ ਸੰਤ, ਗੁਰ ਅਵਤਾਰ ਪੈਗ਼ੰਬਰਾਂ ਝੋਲੀਆਂ ਦਏ ਭਰਾਈਆ। ਨਾਮ ਨਿਧਾਨਾ ਦੇਵੇ ਮੰਤ, ਸੁਰਤੀ ਸ਼ਬਦ ਵਿਚ ਵਡਿਆਈਆ। ਗੜ੍ਹ ਤੋੜ ਕੇ ਹਉਮੇ ਹੰਗਤ, ਹੰ ਬ੍ਰਹਮ ਦਏ ਦਰਸਾਈਆ। ਖੇਲ ਕਰੇ ਸਦਾ ਅਨੰਤ, ਅਕਲ ਕਲ ਧਾਰੀ ਆਪਣੀ ਕਾਰ ਕਮਾਈਆ। ਵੇਖ ਵਖਾਣੇ ਲੱਖ ਚੁਰਾਸੀ ਜੀਵ ਜੰਤ, ਜਾਗਰਤ ਜੋਤ ਕਰ ਰੁਸ਼ਨਾਈਆ। ਸਤਿਜੁਗ ਸਚ ਬਣਾਏ ਬਣਤ, ਕਲਜੁਗ ਕੂੜੀ ਕਿਰਿਆ ਮੇਟ ਮਿਟਾਈਆ। ਬੋਧ ਅਗਾਧਾ ਬਣ ਪੰਡਤ, ਬੁੱਧੀ ਤੋਂ ਪਰੇ ਦਏ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਕਰਤਾ ਨੂਰ ਅਲਾਹੀਆ। ਢਈਆ ਕਹੇ ਮੈਂ ਗੌਣਾ ਇਕੋ
❋
❋
ਢੋਲਾ, ਗਹਿਰ ਗੰਭੀਰ ਦਿਤਾ ਜਣਾਈਆ। ਆਤਮ ਪਰਮਾਤਮ ਧਰਮ ਧਾਰ ਦਾ ਬੋਲਾ, ਅਨਬੋਲਤ ਰਿਹਾ ਸੁਣਾਈਆ । ਪਰਮ ਪੁਰਖ ਦਾ ਨਿਰਗੁਣ ਧਾਰ ਸੋਹਲਾ, ਸੋਚ ਸਮਝ ਤੋਂ ਪਰੇ ਦੇਣਾ ਦ੍ਰਿੜਾਈਆ। ਤਨ ਵਜੂਦ ਹੱਕ ਮਹਿਬੂਬ ਜਿਸ ਦਾ ਪਰਦਾ ਖੋਲ੍ਹਾ, ਖ਼ਾਲਕ ਖ਼ਲਕ ਦਏ ਵਡਿਆਈਆ। ਕਲਜੁਗ ਕੂੜੀ ਕਲਪਣਾ ਮੇਟੇ ਰੌਲਾ, ਰੌਣਕ ਆਪਣਾ ਨਾਮ ਸਮਝਾਈਆ। ਖੇਲੇ ਖੇਲ ਅਗੰਮੀ ਮੌਲਾ, ਮਾਲਕ ਹੋ ਕੇ ਵੇਖ ਵਖਾਈਆ। ਸਦੀ ਚੌਧਵੀਂ ਮੁਹੰਮਦ ਪੂਰਾ ਕਰੇ ਕੌਲਾ, ਇਕ਼ਰਾਰ ਆਪਣੇ ਨਾਲ ਨਿਭਾਈਆ । ਧਰਨੀ ਧਰਤ ਧਵਲ ਭਾਰ ਕਰੇ ਹੌਲਾ, ਮਮਤਾ ਮੋਹ ਕਰ ਸਫ਼ਾਈਆ। ਜਨ ਭਗਤਾਂ ਨਿਝਰ ਰਸ ਅੰਤਰ ਆਤਮ ਪਰਮਾਤਮ ਹੋ ਕੇ ਦੇਵੇ ਪਹੁਲਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਦਰਗਾਹ ਸਾਚੀ ਵੇਖ ਵਖਾਈਆ। ਢਈਆ ਕਹੇ ਮੇਰਾ ਲੇਖਾ ਅੰਤ, ਅੰਤ ਦਿਆਂ ਜਣਾਈਆ। ਕਿਰਪਾ ਕਰੇ ਸ੍ਰੀ ਭਗਵੰਤ, ਭਗਵਨ ਬੇਪ੍ਰਵਾਹੀਆ। ਜਿਸ ਦਾ ਵੇਸ ਜੁਗ ਅਨੰਤ, ਕਲ ਕਾਤੀ ਖੋਜ ਖੁਜਾਈਆ। ਮਹਿਮਾ ਦੱਸ ਅਗਣਤ, ਸਿਫ਼ਤਾਂ ਵਿਚ ਦ੍ਰਿੜਾਈਆ। ਸਦੀ ਚੌਧਵੀਂ ਮੇਟੇ ਚਿੰਨਤ, ਗ਼ਮੀ ਗ਼ਮਖ਼ਾਰ ਦਏ ਗਵਾਈਆ। ਸ਼ਬਦੀ ਸੁਤ ਦੇ ਕੇ ਹਿੰਮਤ, ਹਰ ਹਿਰਦੇ ਕਰੇ ਸਫ਼ਾਈਆ। ਕੂੜਾ ਰਹਿਣ ਨਾ ਦੇਵੇ ਕੋਈ ਨਿੰਦਕ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਵੇ ਧੁਰ ਦਾ ਵਰ, ਦੇਵਣਹਾਰ ਬੇਪ੍ਰਵਾਹੀਆ। ਢਈਆ ਕਹੇ ਮੇਰੀ ਆਸਾ ਮਨਸਾ ਹੋਵੇ ਪੂਰ, ਪੂਰਨ ਬ੍ਰਹਮ ਮਿਲੇ ਵਡਿਆਈਆ। ਮੇਰਾ ਪੁਰਖ ਅਕਾਲਾ ਹਾਜ਼ਰ ਹਜ਼ੂਰ, ਹਜ਼ਰਤਾਂ ਲੇਖਾ ਦਏ ਚੁਕਾਈਆ। ਸਭ ਦੀ ਬੇਨੰਤੀ ਕਰੇ ਮਨਜ਼ੂਰ, ਮਿਹਰ ਨਜ਼ਰ ਇਕ ਉਠਾਈਆ। ਦੀਨ ਦੁਨੀ ਦਾ ਬਖਸ਼ੇ ਕ਼ਸੂਰ, ਨਾਮ ਕਸਰ ਇਸ਼ਾਰੀਏ ਨਾਲ ਉਡਾਈਆ। ਗੜ੍ਹ ਤੋੜੇ ਹਉਮੇ ਗ਼ਰੂਰ, ਗ਼ੁਰਬਤ ਰਹੇ ਨਾ ਰਾਈਆ। ਨਾਮ ਦੀ ਮਸਤੀ ਸ਼ਬਦ ਦਾ ਦਏ ਸਰੂਰ, ਕਲਮਾ ਸਿਫ਼ਤ ਸਾਲਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਮੰਦਰ ਇਕ ਸੁਹਾਈਆ। ਢਈਆ ਕਹੇ ਜਨ ਭਗਤੋ ਮੰਨਣਾ ਇਕ ਜਗਦੀਸ਼, ਜਗਦੀਸ਼ਰ ਧੁਰਦਰਗਾਹੀਆ। ਬਿਨਾ ਪ੍ਰਭੂ ਤੋਂ ਝੁਕੇ ਕਿਸੇ ਨਾ ਸੀਸ, ਇਸ਼ਟ ਦੇਵ ਨਾ ਕੋਇ ਮਨਾਈਆ। ਆਤਮ ਪਰਮਾਤਮ ਆਦਿ ਦਾ ਕਲਮਾ ਜੁਗ ਚੌਕੜੀ ਹਦੀਸ, ਹਜ਼ਰਤਾਂ ਸਿਫ਼ਤ ਸਾਲਾਹੀਆ। ਸਭ ਦੀ ਆਸਾ ਮਨਸਾ ਪੂਰੀ ਕਰੇ ਉਮੀਦ, ਮਿਹਰਵਾਨ ਮਿਹਰ ਨਜ਼ਰ ਉਠਾਈਆ। ਜਿਸ ਕਲ ਕਲਕੀ ਅਵਤਾਰ ਦੀ ਗੋਬਿੰਦ ਕਰ ਕੇ ਗਿਆ ਤਾਕੀਦ, ਨਾਮ ਸੰਦੇਸਿਆਂ ਵਿਚ ਜਣਾਈਆ। ਪੈਗ਼ੰਬਰਾਂ ਅਮਾਮ ਕਹਿ ਕੇ ਕੀਤੀ ਤਮਹੀਦ, ਨਗ਼ਮਿਆਂ ਵਿਚ ਵਡਿਆਈਆ। ਜਿਸ ਨੇ ਗੁਰ ਅਵਤਾਰ ਪੈਗ਼ੰਬਰ ਬਣਾਏ ਅਜ਼ੀਜ਼, ਬਾਲੇ ਨੱਢੇ ਸੇਵ ਲਗਾਈਆ। ਚਾਰ ਜੁਗ ਨਿਤ ਨਵਿਤ ਆਪਣੀ ਦੱਸੀ ਤਮੀਜ਼, ਸਿਖਿਆ ਧੁਰਦਰਗਾਹੀਆ। ਸੋ ਸਾਹਿਬ ਸੁਲਤਾਨਾ ਨੌਜਵਾਨਾ ਮਰਦ ਮਰਦਾਨਾ ਸਭ ਦੀ ਕਰਨ ਆਵੇ ਤਸਦੀਕ਼, ਨਿਰਾਕਾਰ ਨਿਰਵੈਰ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਦਰ ਠਾਂਡਾ ਇਕ ਸੁਹਾਈਆ। ਢਈਆ ਕਹੇ ਜਨ ਭਗਤੋ ਇਕੋ ਸਿਮਰੋ ਪੁਰਖ ਅਕਾਲ, ਦੂਜਾ ਨਜ਼ਰ ਕੋਇ ਨਾ ਆਈਆ। ਸਚਖੰਡ ਦਵਾਰਾ ਜਿਸ ਦੀ ਸੱਚੀ ਧਰਮਸਾਲ, ਸ਼ਿਵਦਵਾਲਾ ਮੰਦਰ ਮਠ ਮਸੀਤ ਚਰਚਾਂ ਵੰਡ ਨਾ ਕੋਇ ਵਖਾਈਆ। ਨਿਰਗੁਣ ਦੀਵਾ ਨਿਰਾਕਾਰ ਆਪੇ ਬਾਲ, ਬਿਨ ਤੇਲ ਬਾਤੀ ਕਰੇ ਰੁਸ਼ਨਾਈਆ। ਦੀਨ ਮਜ਼੍ਹਬ ਜ਼ਾਤ ਪਾਤ ਦਾ ਨਹੀਂ ਸਵਾਲ, ਸ਼ਰਅ ਵਿਚ ਨਾ ਕੋਇ ਲੜਾਈਆ। ਰਾਓ ਰੰਕ ਨਾ ਕੋਈ ਸ਼ਾਹ ਕੰਗਾਲ, ਜਿਸਮ ਜ਼ਮੀਰ ਨਾ ਕੋਇ ਬਦਲਾਈਆ।
❋
❋
ਅਨਹਦ ਸ਼ਬਦ ਨਾ ਵਿਦਿਆ ਨਾ ਵੱਜੇ ਕੋਈ ਤਾਲ, ਸੁਰਾਂ ਵਿਚ ਸਿਫ਼ਤ ਨਾ ਕੋਇ ਸਾਲਾਹੀਆ। ਖੇਲ ਪ੍ਰਭੂ ਕਮਾਲ, ਕਾਮਲ ਮੁਰਸ਼ਦ ਆਪਣੀ ਕਾਰ ਕਮਾਈਆ। ਸਭ ਦਾ ਜੀਵਣ ਆਪੇ ਲਏ ਸੰਭਾਲ, ਸੁਰਤੀ ਸ਼ਬਦ ਵਿਚ ਮਿਲਾਈਆ। ਤੁਸੀਂ ਓਸ ਦੇ ਨੱਢੇ ਬਾਲ, ਜੋ ਬਾਲੇ ਨੀਹਾਂ ਹੇਠਾਂ ਗਿਆ ਦਬਾਈਆ। ਏਥੇ ਓਥੇ ਦੋ ਜਹਾਨਾਂ ਕਰੇ ਸਦਾ ਪ੍ਰਿਤਪਾਲ, ਪ੍ਰਿਤਪਾਲਕ ਹੋ ਕੇ ਵੇਖ ਵਖਾਈਆ। ਤੁਸੀ ਲੱਭ ਨਹੀਂ ਸਕਦੇ ਓਹ ਤੁਹਾਨੂੰ ਰਿਹਾ ਭਾਲ, ਚੁਰਾਸੀ ਵਿਚੋਂ ਆਪਣਾ ਮੇਲ ਮਿਲਾਈਆ। ਸ਼ਰਅ ਦਾ ਤੋੜ ਜੰਜਾਲ, ਜਾਗਰਤ ਜੋਤ ਕਰੇ ਰੁਸ਼ਨਾਈਆ। ਵੇਖੇ ਮੁਰੀਦਾਂ ਹਾਲ, ਮੁਰਸ਼ਦ ਆਪਣਾ ਫੇਰਾ ਪਾਈਆ। ਚੁਰਾਸੀ ਵਿਚੋਂ ਕਰ ਬਹਾਲ, ਦਰਗਾਹ ਸਾਚੀ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਸਚ ਕਰਨੀ ਕਾਰ ਕਮਾਈਆ। ਢਈਆ ਕਹੇ ਜਨ ਭਗਤੋ ਮੰਨਣਾ ਪ੍ਰਭੂ ਪ੍ਰਭ ਏਕ, ਏਕੰਕਾਰਾ ਇਕ ਸਰਨਾਈਆ। ਜਿਸ ਦੀ ਗੁਰ ਅਵਤਾਰ ਪੈਗ਼ੰਬਰਾਂ ਰੱਖੀ ਟੇਕ, ਟਿੱਕੇ ਮਸਤਕ ਧੂੜੀ ਖ਼ਾਕ ਰਮਾਈਆ। ਜੋ ਵਸੇ ਸਚਖੰਡ ਸੱਚੇ ਦੇਸ, ਦਰਗਾਹ ਸਾਚੀ ਸੋਭਾ ਪਾਈਆ। ਨਿਰਗੁਣ ਹੋ ਕੇ ਸਰਗੁਣ ਨਿਤ ਨਵਿਤ ਕਰੇ ਵੇਸ ਅਨੇਕ, ਅਨਕ ਕਲ ਧਾਰੀ ਆਪਣੀ ਕਲ ਪ੍ਰਗਟਾਈਆ। ਸਦਾ ਸਦਾ ਸਦ ਦੇਂਦਾ ਰਿਹਾ ਸੰਦੇਸ਼, ਧੁਰ ਫ਼ਰਮਾਨਾ ਨਾਮ ਦ੍ਰਿੜਾਈਆ। ਆਦਿ ਅੰਤ ਰਹੇ ਹਮੇਸ਼, ਜਨਮ ਮਰਨ ਨਾ ਕੋਇ ਰਖਾਈਆ । ਕਲਜੁਗ ਅੰਤ ਸ੍ਰੀ ਭਗਵੰਤ ਜਨ ਭਗਤਾਂ ਕਰੇ ਹੇਤ, ਹਿਤਕਾਰੀ ਹੋ ਕੇ ਮੇਲ ਮਿਲਾਈਆ। ਸੰਮਤ ਸ਼ਹਿਨਸ਼ਾਹੀ ਪੰਜ ਮਹੀਨਾ ਚੇਤ, ਚੇਤਨ ਸੁਰਤੀ ਸਭ ਦੀ ਦਏ ਕਰਾਈਆ। ਨਿਜ ਆਤਮ ਪਰਮਾਤਮ ਦਰਸ਼ਨ ਤੱਕਣਾ ਨੇਤ ਨੇਤ, ਨਿਜ ਨੇਤਰ ਲੋਚਣ ਦਏ ਖੁਲ੍ਹਾਈਆ। ਜਨਮ ਕਰਮ ਦਾ ਸਭ ਦਾ ਵੇਖੇ ਲੇਖ, ਪੂਰਬ ਪਰਦਾ ਰਹੇ ਨਾ ਰਾਈਆ। ਅੱਗੇ ਬੁੱਧੀ ਕਰ ਬਿਬੇਕ, ਦੁਰਮਤ ਮੈਲ ਧਵਾਈਆ। ਤ੍ਰੈਗੁਣ ਮਾਇਆ ਨਾ ਲਾਏ ਸੇਕ, ਅਗਨੀ ਅੱਗ ਨਾ ਕੋਇ ਜਲਾਈਆ। ਜਨ ਭਗਤੋ ਆਦਿ ਜੁਗਾਦਿ ਜੁਗ ਚੌਕੜੀ ਭਗਤ ਭਗਵਾਨ ਦੀ ਧਾਰ ਏਕ, ਦੂਜਾ ਰੂਪ ਨਾ ਕੋਇ ਵਖਾਈਆ। ਮਾਤਲੋਕ ਤੁਹਾਡਾ ਪਰਦੇਸ, ਪਰਦੇਸੀਓ ਦੇਸ ਆਪਣਾ ਵੇਖਣਾ ਚਾਈਂ ਚਾਈਂਆ। ਜਿਥੇ ਪੁਰਖ ਅਕਾਲਾ ਦੀਨ ਦਿਆਲਾ ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਜੋਤੀ ਧਾਰ ਰਹੇ ਹਮੇਸ਼, ਵਿਸ਼ਨ ਬ੍ਰਹਮਾ ਸ਼ਿਵ ਬੈਠੇ ਸੀਸ ਨਿਵਾਈਆ। ਸੋ ਸਵਾਮੀ ਅੰਤਰਜਾਮੀ ਘਟ ਨਿਵਾਸੀ ਪੁਰਖ ਅਬਿਨਾਸ਼ੀ ਨਾਮ ਨਿਧਾਨਾ ਦਏ ਸੰਦੇਸ਼, ਸਤਿ ਸਤਿਵਾਦੀ ਬ੍ਰਹਮ ਬ੍ਰਹਿਮਾਦੀ ਆਦਿ ਜੁਗਾਦੀ ਆਪ ਜਣਾਈਆ। ਤੁਸੀਂ ਵੇਖ ਨਾ ਸਕੇ ਜੋਤੀ ਧਾਰ ਤੁਹਾਡੇ ਆਪ ਹੋਇਆ ਪੇਸ਼, ਪੇਸ਼ਤਰ ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੁਹਾਡਾ ਜਨਮ ਕਰ ਵਿਸ਼ੇਸ਼, ਵਿਸ਼ਵ ਦਾ ਵਾਸਤਕ ਮੂਲ ਦਏ ਦਰਸਾਈਆ।
੨੭ ਚੇਤ ਸ਼ਹਿਨਸ਼ਾਹੀ ਸੰਮਤ ੫ ਕ੍ਰਿਸ਼ਨ ਕਾਂਤ ਦੇ ਗ੍ਰਹਿ ਇਟਾਰਸੀ
ਨਾਰਦ ਕਹੇ ਜਨ ਭਗਤੋ ਮੈਂ ਤੁਹਾਡੇ ਪਿੱਛੇ ਪਿੱਛੇ ਰਹਿੰਦਾ ਫਿਰਦਾ, ਦਿਵਸ ਰੈਣ ਵੇਖ ਵਖਾਈਆ। ਤੁਸੀਂ ਸੌਂ ਜਾਂਦੇ ਤੇ ਮੈਂ ਟੋਂਹਦਾ ਰਹਿੰਦਾ ਤੁਹਾਡਾ ਹਿਰਦਾ, ਕੀ ਸੁੱਤਿਆਂ ਸੁਰਤ ਪ੍ਰਭ ਦੇ ਵਿਚ ਮਿਲਾਈਆ। ਮੈਂ ਬੜਾ ਪੁਰਾਣਾ ਸੇਵਕ ਪ੍ਰਭ ਦਾ ਚਿਰ ਦਾ, ਚਿਰੀ ਵਿਛੁੰਨਿਆਂ ਤੱਕਾਂ ਚਾਈਂ
❋
❋
ਚਾਈਂਆ। ਜਿਸ ਵੇਲੇ ਤੁਹਾਡੇ ਅੰਤਰ ਦਵੈਤ ਆਵੇ ਮੇਰਾ ਹਿਰਦਾ ਘਿਰ ਦਾ, ਧੜਕਨ ਮੇਰਾ ਤਨ ਪੈਰ ਦਏ ਹਿਲਾਈਆ। ਫੇਰ ਮੈਂ ਵਾਸਤਾ ਪਾਵਾਂ ਪ੍ਰਭੂ ਅੰਮ੍ਰਿਤ ਬਖ਼ਸ਼ ਮਿਹਰ ਦਾ, ਮਿਹਰ ਨਜ਼ਰ ਉਠਾਈਆ। ਹੁਣ ਹੈਰਾਨ ਹੋਇਆ ਪੁਰਖ ਅਕਾਲ ਵੇਸ ਧਰਿਆ ਸ਼ਬਦੀ ਅਗੰਮੇ ਸ਼ੇਰ ਦਾ, ਭਬਕ ਤਬਕਾਂ ਤੋਂ ਬਾਹਰ ਸੁਣਾਈਆ। ਜੋ ਚੁਰਾਸੀ ਗੇੜਾ ਗੇੜਦਾ, ਦੀਨ ਦੁਨੀ ਲੱਠ ਭਵਾਈਆ। ਸਚ ਝੂਠ ਆਪਸ ਵਿਚ ਭੇੜਦਾ, ਟੱਕਰ ਮਾਤਲੋਕ ਲਗਵਾਈਆ। ਜੁਗ ਚੌਕੜੀ ਜੜ੍ਹ ਉਖੇੜਦਾ, ਥਿਰ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਖਿਲਾਈਆ। ਨਾਰਦ ਕਹੇ ਜਨ ਭਗਤੋ ਮੈਂ ਅੰਦਰੇ ਅੰਦਰ ਰਿਹਾ ਤੱਕ, ਨਿੱਕਿਆਂ ਵੱਡਿਆਂ ਵੇਖ ਵਖਾਈਆ। ਅਜੇ ਥੋੜ੍ਹਾ ਥੋੜ੍ਹਾ ਸ਼ੱਕ, ਮੇਰੀ ਸਮਝ ਦਿਤਾ ਸਮਝਾਈਆ। ਮੈਂ ਗੱਲ ਕਰਨ ਲੱਗਾ ਨਹੀਂ ਜਾਂਦਾ ਝਕ, ਕਹਿ ਕੇ ਦਿਆਂ ਸੁਣਾਈਆ। ਪ੍ਰਭੂ ਨੂੰ ਪ੍ਰਭੂ ਆਖਿਆਂ ਕਿਸੇ ਦਾ ਵੱਢਿਆ ਨਹੀਂ ਜਾਂਦਾ ਨੱਕ, ਜਗਤ ਲੋਕ ਲਾਜ ਨਾ ਕੋਇ ਰਖਾਈਆ। ਮੈਂ ਦਾਅਵੇ ਨਾਲ ਕਹਿੰਦਾ ਤੁਹਾਡਾ ਸਾਹਿਬ ਉਤੇ ਪੂਰਾ ਹੱਕ, ਹਕੀਕਤ ਪਿਛਲੀ ਦਏ ਗਵਾਹੀਆ। ਜ਼ਰਾ ਆਪਣਾ ਪਰਦਾ ਵੇਖੋ ਚੱਕ, ਬਿਨਾ ਪ੍ਰਭੂ ਤੋਂ ਦੂਜਾ ਨਜ਼ਰ ਕੋਇ ਨਾ ਆਈਆ। ਇਕੋ ਨਾਮ ਲੈਣਾ ਰਟ, ਰੱਟਾ ਮਿਟੇ ਲੋਕਾਈਆ। ਚੁਰਾਸੀ ਦੀ ਫਾਹੀ ਆਪਣੀ ਹੱਥੀਂ ਲੈਣੀ ਕੱਟ, ਰਾਏ ਧਰਮ ਨਾ ਦਏ ਸਜ਼ਾਈਆ। ਵੇਖਿਓ ਕਦੇ ਭੁੱਲ ਕੇ ਕਹਿ ਨਾ ਦਿਓ ਮਾਝੇ ਦਾ ਜੱਟ, ਤੱਤਾਂ ਵਾਲਾ ਮਨੁੱਸ਼ ਨਜ਼ਰੀ ਆਈਆ। ਸਚ ਪੁਛੋ ਅੰਤਰ ਨਿਰਗੁਣ ਨੂਰ ਜੋਤ ਪੁਰਖ ਸਮਰਥ, ਜੋ ਸਭ ਦਾ ਆਦੀ ਪਿਤਾ ਮਾਈਆ। ਤੁਹਾਨੂੰ ਘਰ ਘਰ ਵਿਚ ਦੇਵੇ ਰਸ, ਰਸਤਾ ਅੰਦਰੋਂ ਆਪ ਖੁਲ੍ਹਾਈਆ। ਕਿਸੇ ਦਾ ਚਲਦਾ ਨਹੀਂ ਕੋਈ ਵੱਸ, ਜਿਉਂ ਭਾਵੇ ਆਪਣਾ ਰੰਗ ਦਏ ਰੰਗਾਈਆ। ਤੁਹਾਡੀ ਕਰਨੀ ਸਿਰਫ਼ ਨਿਮਰਤਾ ਵਿਚ ਜੋੜ ਕੇ ਹੱਥ, ਸੀਸ ਦੇਣਾ ਝੁਕਾਈਆ। ਪਿਛਲਾ ਜਨਮ ਕਰਮ ਦਾ ਵਸੂਰਾ ਪਾਪ ਜਾਏ ਲੱਥ, ਦੁਰਮਤ ਮੈਲ ਅੱਗੇ ਰਹੇ ਨਾ ਰਾਈਆ। ਅੰਤ ਭਗਵੰਤ ਤੁਹਾਡੇ ਸਿਰ ਤੇ ਰੱਖ ਕੇ ਹੱਥ, ਦਰਗਾਹ ਦੇਵੇ ਮਾਣ ਵਡਿਆਈਆ। ਤੁਹਾਡੀ ਦੁਨੀਆ ਨਾਲੋਂ ਵਖਰੀ ਕੀਤੀ ਅੱਖ, ਜਿਸ ਨਾਲ ਪ੍ਰਤੱਖ ਪ੍ਰਭ ਦਾ ਦਰਸ਼ਨ ਪਾਈਆ। ਮੈਂ ਚਾਰ ਕੁੰਟ ਦਹਿ ਦਿਸ਼ਾ ਵੇਖ ਰਿਹਾ ਉਡਦੇ ਭੱਖ, ਭਾਖਿਆ ਸਾਚੀ ਦਿਆਂ ਦ੍ਰਿੜਾਈਆ। ਕਰੇ ਖੇਲ ਪੁਰਖ ਅਲਖ, ਅਲੱਖਣਾ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਜਨ ਭਗਤੋ ਤੁਹਾਡਾ ਲੇਖਾ ਜਗਤ ਜੁਗ ਵਖਰਾ, ਵਖਰੀ ਧਾਰ ਬਣਾਈਆ। ਨਾਤਾ ਤੁੜਾ ਕੇ ਇੱਟਾਂ ਪੱਥਰਾਂ, ਪੱਥਰ ਕਪਾਟੀ ਦਿਤਾ ਤੁੜਾਈਆ। ਸਚ ਪ੍ਰੇਮ ਵਛਾ ਕੇ ਸਥਰਾ, ਗੋਬਿੰਦ ਮੇਲਾ ਲਿਆ ਮਿਲਾਈਆ। ਰਸਨਾ ਜਿਹਵਾ ਜਣਾ ਅਗੰਮੀ ਕਥਨਾ, ਸੋਹੰ ਢੋਲਾ ਇਕ ਦ੍ਰਿੜਾਈਆ। ਜਗਤ ਜਹਾਨ ਦੱਸ ਕੇ ਮਿਥਨਾ, ਮਸਤ ਖ਼ੁਮਾਰੀ ਇਕ ਚੜ੍ਹਾਈਆ। ਦਰਗਾਹ ਸਾਚੀ ਸਚ ਦਵਾਰੇ ਵਸਣਾ, ਜਿਥੇ ਇਕੋ ਨੂਰ ਜੋਤ ਰੁਸ਼ਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਖਿਲਾਈਆ। ਨਾਰਦ ਕਹੇ ਮੈਂ ਰਾਤੀਂ ਸਾਰਿਆਂ ਦੇ ਹੇਠਾਂ ਵੜ ਕੇ ਮਾਰਦਾ ਰਿਹਾ ਝਾਕੀ, ਨਿਉਂ ਨਿਉਂ ਧਿਆਨ ਲਗਾਈਆ। ਕਿਹੜਾ ਹਿਰਦੇ ਅੰਦਰ ਪ੍ਰਭ ਨੂੰ ਮੰਨੇ ਕਮਲਾਪਾਤੀ, ਪਤਿਪਰਮੇਸ਼ਵਰ ਓਟ ਰਖਾਈਆ। ਕਵਣ ਸੰਦੇਸ਼ਾ ਸੁਣੇ ਪਾਤੀ, ਕਵਣ ਸੁਰਤੀ ਸ਼ਬਦ ਮਿਲਾਈਆ। ਕਵਣ ਝਗੜਾ ਛੱਡੇ ਜ਼ਾਤ ਪਾਤੀ, ਕਵਣ ਏਕਾ ਰੰਗ ਵੇਖ ਵਖਾਈਆ। ਕਵਣ ਸੁਣੇ ਅਗੰਮੀ ਗਾਥੀ, ਅਗੰਮ ਅਥਾਹ ਪੜ੍ਹਾਈਆ। ਫੇਰ ਉਠ ਕੇ ਵੇਖਿਆ ਕੀ ਇਹ
❋
❋
ਭਗਤ ਵੱਡੇ ਛੋਟੇ ਬਣ ਗਏ ਸਾਰੇ ਸਾਥੀ, ਸਗਲੇ ਸੰਗੀ ਆਪਣਾ ਰੂਪ ਬਣਾਈਆ। ਮੈਂ ਕਾਇਆ ਮਾਟੀ ਸਭ ਦੀ ਜਾਚੀ, ਯਾਚਕ ਹੋ ਕੇ ਵੇਖ ਵਖਾਈਆ। ਮੈਨੂੰ ਐਂ ਜਾਪਿਆ ਤਿੰਨਾਂ ਨੇ ਪੂਰੀ ਮੰਨੀ ਨਹੀਂ ਅਜੇ ਆਖੀ, ਓਹ ਵੀ ਆਯੂ ਸਤ ਗਿਆਰਾਂ ਸਾਲ ਦੇ ਵਿਚ ਨਜ਼ਰੀ ਆਈਆ। ਮੈਂ ਫੇਰ ਉਠ ਕੇ ਸਾਰਿਆਂ ਦੀ ਕਰਦਾ ਰਿਹਾ ਰਾਖੀ, ਕਿਸੇ ਦੀ ਭੁੱਲ ਕੇ ਸੁਰਤ ਇਧਰ ਉਧਰ ਭੱਜੇ ਨਾ ਵਾਹੋ ਦਾਹੀਆ। ਫੇਰ ਮੈਂ ਅੰਦਰ ਵੜ ਕੇ ਮੰਦਰ ਚੜ੍ਹ ਕੇ ਵੇਖੀ ਘਾਟੀ, ਕਾਇਆ ਤੱਤ ਆਪਣਾ ਰੂਪ ਛੁਪਾਈਆ। ਜਾਂ ਤੱਕਿਆ ਜਨ ਭਗਤਾਂ ਅੰਦਰੋਂ ਤੂੰ ਮੇਰਾ ਮੈਂ ਤੇਰਾ ਨਿਕਲੀ ਆਵਾਜ਼ੀ, ਸੋਹੰ ਢੋਲਾ ਦਿਤਾ ਜਣਾਈਆ। ਮੈਂ ਬੋਦੀ ਉਤੇ ਹੱਥ ਫੇਰ ਕੇ ਹੋ ਗਿਆ ਰਾਜ਼ੀ, ਆਪਣੇ ਅੰਦਰ ਖ਼ੁਸ਼ੀ ਮਨਾਈਆ। ਹੱਸ ਕੇ ਕਿਹਾ ਇਟਾਰਸੀ ਵਾਲਿਆਂ ਅੰਦਰੋਂ ਮੇਰਾ ਵੀ ਬੜਾ ਕੀਤਾ ਚਾ ਜੀ, ਚਾਓ ਘਨੇਰਾ ਦਿਆਂ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ । ਨਾਰਦ ਕਹੇ ਇਟਾਰਸੀ ਵਾਲਿਓ ਤੁਸੀਂ ਨਿੱਕੀ ਜਿਹੀ ਸੰਗਤ, ਸੰਗੀ ਸੰਗਤ ਵਿਚ ਸਮਾਈਆ। ਮੈਂ ਭਿਖਾਰੀ ਸਭ ਦੇ ਦਰ ਦਾ ਮੰਗਤ, ਮੰਗ ਮੰਗ ਆਪਣੀ ਝੋਲੀ ਜੁਗ ਚਾਰ ਨਾ ਕਦੇ ਭਰਾਈਆ। ਮੈਂ ਵਿਦਿਆ ਵਾਲਾ ਪੰਡਤ, ਸ਼ਾਸਤਰਾਂ ਵਿਚੋਂ ਪਾਤਰ ਵੇਖ ਵਖਾਈਆ। ਮੈਂ ਕਦੇ ਕਰਦਾ ਨਹੀਂ ਕਿਸੇ ਦੀ ਮਿੰਨਤ, ਬਿਨਾ ਜਗਦੀਸ਼ ਸੀਸ ਨਾ ਕਦੇ ਝੁਕਾਈਆ। ਤੁਹਾਨੂੰ ਦੱਸਾਂ ਸਾਰੇ ਰੱਖਿਓ ਆਪਣੀ ਹਿੰਮਤ, ਹੌਸਲੇ ਲੈਣੇ ਵਧਾਈਆ। ਕੁਛ ਝਗੜਾ ਪੈਣਾ ਲਹਿੰਦੀ ਦਿਸ਼ਾ ਸ਼ਮਾਲੀ ਸਿੰਮਤ, ਸਮਾਂ ਆਪਣਾ ਰੰਗ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਨਾਲ ਤਰਾਈਆ। ਨਾਰਦ ਕਹੇ ਹਰਿ ਸੰਗਤ ਮੈਂ ਤੁਹਾਡਾ ਕਰਾਂ ਧੰਨਵਾਦ, ਧੰਨਵਾਦੀ ਪ੍ਰਭ ਨੇ ਦਿਤਾ ਬਣਾਈਆ। ਮੈਨੂੰ ਰਾਮ ਦੇ ਵਕ਼ਤ ਦੀ ਆ ਗਈ ਯਾਦ, ਯਾਦਦਾਸ਼ਤ ਮੇਰੀ ਮੇਰੇ ਵਿਚੋਂ ਪ੍ਰਗਟਾਈਆ। ਪੁਰਾਤਨ ਮਹਾਤਮ ਸਾਧਨਾ ਵਾਲੇ ਸਾਧ, ਸਿਦਕ ਸਬੂਰੀ ਵਿਚ ਸਾਰੇ ਸੋਭਾ ਪਾਈਆ। ਜਿਸ ਨੂੰ ਗੋਬਿੰਦ ਗਿਆ ਆਖ, ਉਸ ਦਾ ਲਹਿਣਾ ਸਦਾ ਬਿਬਾਕ, ਪੂਰਬ ਰਿਹਾ ਨਾ ਰਾਈਆ। ਅਗਲੀ ਸੁਣੋ ਬਾਤ ਦੱਸਾਂ ਸਾਖਿਆਤ, ਸੰਦੇਸ਼ਾ ਇਕ ਦ੍ਰਿੜਾਈਆ। ਲੇਖ ਸਮਝਿਓ ਨਾ ਕਾਗ਼ਜ਼ਾਤ, ਇਹ ਧੁਰ ਦਾ ਬੰਧਨ ਆਤਮਾ ਦਾ ਨਾਤ, ਪਰਮਾਤਮਾ ਜੋੜ ਜੁੜਾਈਆ । ਅੰਤ ਅਖ਼ੀਰ ਮੈਂ ਸਭ ਨਾਲ ਬਿਨਾ ਹੱਥਾਂ ਤੋਂ ਮਿਲਾ ਕੇ ਹਾਥ, ਹੱਥ ਪ੍ਰਭ ਦੇ ਚਰਨਾਂ ਨਾਲ ਛੁਹਾਈਆ। ਤੁਸੀਂ ਵਸੋ ਆਪਣੇ ਘਰ ਪ੍ਰਭ ਦੇਵੇ ਸ਼ਾਬਾਸ਼, ਮੈਂ ਦਰਵੇਸ਼ ਰਾਹ ਅਗਲਾ ਲਵਾਂ ਤਕਾਈਆ। ਮੇਰਾ ਕੁਛ ਦਿੱਲੀ ਵਿਚ ਕੰਮ ਖ਼ਾਸ, ਜੋ ਪਰਧਾਨਾਂ ਦੇਣਾ ਦ੍ਰਿੜਾਈਆ। ਮੈਂ ਕਹਿ ਚਲਿਆ ਤੁਸਾਂ ਪੂਰਾ ਰੱਖਣਾ ਵਿਸ਼ਵਾਸ਼, ਵਿਸ਼ਾ ਇਕੋ ਦਿਤਾ ਸਮਝਾਈਆ। ਜਿਸ ਪ੍ਰਭੂ ਦਾ ਆਦਿ ਜੁਗਾਦਿ ਪਰਕਾਸ਼, ਜੁਗ ਚੌਕੜੀ ਨੂਰ ਜੋਤ ਚਮਕਾਈਆ। ਸੋ ਸਵਾਮੀ ਮੇਰਾ ਮਾਲਕ ਤੁਹਾਡੇ ਵਸੇ ਪਾਸ, ਪੁਸ਼ਤ ਪਨਾਹ ਹੱਥ ਟਿਕਾਈਆ । ਮੈਂ ਹੁਣ ਪ੍ਰਿਥਮੀ ਸ਼ਾਮ ਨੂੰ ਜਾਣਾ ਉਪਰ ਆਕਾਸ਼, ਸੁਬਹ ਨੂੰ ਫੇਰ ਨਵੇਂ ਥਾਂ ਕਰਨਾ ਵਾਸ, ਭੱਜਣਾ ਚਾਈਂ ਚਾਈਂਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਜਨਮ ਜਨਮ ਜਨਮ ਕਰੇ ਰਾਸ, ਕਰਮ ਕਰਮ ਕਰਮ ਦਾ ਲੇਖਾ ਆਪ ਮੁਕਾਈਆ।
❋
❋
੨੮ ਚੇਤ ਸ਼ਹਿਨਸ਼ਾਹੀ ਸੰਮਤ ੫ ਮਹਿੰਦਰ ਸਿੰਘ ਦੇ ਗ੍ਰਹਿ ਦਿੱਲੀ
ਧਰਨੀ ਧਰਤ ਧਵਲ ਕਹੇ ਕਿਰਪਾ ਕਰ ਸੂਰੇ ਸਰਬੰਗਾ, ਸ੍ਰੀ ਭਗਵਾਨ ਤੇਰੀ ਸਰਨਾਈਆ। ਚਾਰ ਕੁੰਟ ਦਹਿ ਦਿਸ਼ਾ ਕੂੜੀ ਕਿਰਿਆ ਮੇਟ ਦੰਗਾ, ਮੋਹ ਵਿਕਾਰ ਹੰਕਾਰ ਵਿਭਚਾਰ ਦੇ ਖਪਾਈਆ। ਨੌ ਖੰਡ ਪ੍ਰਿਥਮੀ ਸਤ ਦੀਪ ਅੰਤਰ ਆਤਮ ਦੇ ਅਨੰਦਾ, ਨਿਝਰ ਝਿਰਨਾ ਧੁਰ ਦਾ ਜਾਮ ਪਿਆਈਆ। ਦੀਨ ਦਿਆਲ ਸਾਹਿਬ ਸੁਲਤਾਨ ਬਣ ਬਖ਼ਸ਼ੰਦਾ, ਮਿਹਰ ਨਜ਼ਰ ਮਹਿਬੂਬ ਇਕ ਉਠਾਈਆ। ਸਦੀ ਚੌਧਵੀਂ ਅੰਤ ਅਖ਼ੀਰ ਬੇਨਜ਼ੀਰ ਵੇਖ ਆਪਣਾ ਕੰਢਾ, ਲਿਖਤ ਭਵਿਖਤ ਫੋਲ ਫੁਲਾਈਆ। ਬੰਦਗੀ ਵਾਲਾ ਦਿਸੇ ਕੋਈ ਨਾ ਬੰਦਾ, ਬੰਧਨ ਸਕੇ ਨਾ ਕੋਇ ਤੁੜਾਈਆ। ਸਚਖੰਡ ਦਵਾਰੇ ਸਾਚੀ ਮੰਜ਼ਲ ਚੜ੍ਹੇ ਕੋਈ ਨਾ ਡੰਡਾ, ਦਰਗਾਹ ਸਾਚੀ ਮਿਲਣ ਕੋਇ ਨਾ ਪਾਈਆ। ਨਿਰਗੁਣ ਧਾਰ ਸਰਗੁਣ ਲੱਗੇ ਕੋਈ ਨਾ ਅੰਗਾ, ਅੰਗੀਕਾਰ ਨਾ ਕੋਇ ਅਖਵਾਈਆ। ਤੂੰ ਮੇਰਾ ਮੈਂ ਤੇਰਾ ਕਿਸੇ ਸਮਝ ਨਾ ਆਏ ਛੰਦਾ, ਸ਼ਾਹ ਪਾਤਸ਼ਾਹ ਸ਼ਹਿਨਸ਼ਾਹ ਤੇਰਾ ਦਰਸ ਕੋਇ ਨਾ ਪਾਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਵੇਖ ਲੰਘਾ, ਸਦੀ ਚੌਧਵੀਂ ਰਹੀ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ। ਧਰਨੀ ਧਰਤ ਧਵਲ ਕਹੇ ਮੇਰੇ ਪਰਵਰਦਿਗਾਰ, ਪਰਮ ਪੁਰਖ ਤੇਰੀ ਸਰਨਾਈਆ। ਉਠ ਕੇ ਵੇਖ ਤੇਈ ਅਵਤਾਰ, ਤ੍ਰੈਗੁਣ ਅਤੀਤੇ ਪਰਦਾ ਲਾਹੀਆ। ਰਸੂਲ ਪੈਗ਼ੰਬਰਾਂ ਪਾ ਸਾਰ, ਸਾਹਿਬ ਸੁਲਤਾਨ ਪਰਦਾ ਆਪ ਉਠਾਈਆ। ਨਾਨਕ ਗੋਬਿੰਦ ਵੇਖ ਧਾਰ, ਦੋ ਜਹਾਨਾਂ ਡਗਮਗਾਈਆ। ਚਾਰੋਂ ਕੰਟ ਧੂੰਆਂਧਾਰ, ਸਾਚਾ ਚੰਦ ਨਾ ਕੋਇ ਚਮਕਾਈਆ। ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਆਈ ਹਾਰ, ਹਿਰਦੇ ਹਰਿ ਨਾ ਕੋਇ ਵਸਾਈਆ। ਫਿਰੀ ਦਰੋਹੀ ਚਾਰ ਯਾਰ, ਚਾਰੋਂ ਕੁੰਟ ਰਹੀ ਕੁਰਲਾਈਆ। ਮੰਦਰ ਮਸਜਿਦ ਸ਼ਿਵਦਵਾਲੇ ਮਠ ਨੇਤਰ ਰੋਵਣ ਧਾਹਾਂ ਮਾਰ, ਉਚੀ ਕੂਕ ਕੂਕ ਦੁਹਾਈਆ। ਅਠਸਠ ਹੋਏ ਖ਼ੁਆਰ, ਗੰਗਾ ਗੋਦਾਵਰੀ ਜਮਨਾ ਸੁਰਸਤੀ ਸਾਰ ਕੋਇ ਨਾ ਪਾਈਆ। ਬਿਨ ਤੇਰੀ ਕਿਰਪਾ ਬੰਦ ਕੁਆੜੀ ਖੁਲ੍ਹੇ ਕਿਸੇ ਨਾ ਤਾਕ, ਨਿਜ ਲੋਚਨ ਨਾ ਕੋਇ ਰੁਸ਼ਨਾਈਆ। ਅਗਨੀ ਤਪੇ ਤੱਤੀ ਹਾੜ, ਸਾਂਤਕ ਸਤਿ ਨਾ ਕੋਇ ਕਰਾਈਆ। ਚਾਰੋਂ ਕੁੰਟ ਪੰਚਮ ਧਾੜ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਧਰਨੀ ਕਹੇ ਮੇਰੇ ਮਹਿਬੂਬ, ਤੇਰੀ ਓਟ ਰਖਾਈਆ। ਮੰਜ਼ਲ ਦੇ ਹੱਕ ਮਕਸੂਦ, ਦਰਗਾਹ ਸਾਚੀ ਇਕ ਜਣਾਈਆ। ਦੀਨ ਮਜ਼੍ਹਬ ਨਾ ਰਹੇ ਹਦੂਦ, ਘਰ ਇਕੋ ਦੇਣਾ ਦਸਾਈਆ। ਜਿਧਰ ਤੱਕਾਂ ਓਧਰ ਮੌਜੂਦ, ਚਾਰੋਂ ਕੁੰਟ ਹੋਏ ਰੁਸ਼ਨਾਈਆ। ਨਿਰਗੁਣ ਧਾਰ ਵੇਖ ਆਪਣੀ ਮਖ਼ਲੂਕ, ਖ਼ਾਲਕ ਖ਼ਲਕ ਵੇਸ ਵਟਾਈਆ। ਭਾਗ ਲਗਾ ਮਾਟੀ ਕਲਬੂਤ, ਕਾਇਆ ਕਾਅਬੇ ਕਰ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਧਰਨੀ ਕਹੇ ਮੈਂ ਰੱਖਾਂ ਉਡੀਕ, ਨਿਜ ਨੇਤਰ ਲੋਚਣ ਨੈਣ ਅੱਖ ਖੁਲ੍ਹਾਈਆ। ਗੁਰ ਅਵਤਾਰ ਪੈਗ਼ੰਬਰ ਮੇਰੀ ਕਰਨ ਤਸਦੀਕ, ਸ਼ਬਦ ਸ਼ਹਾਦਤ ਇਕ ਭੁਗਤਾਈਆ । ਤੂੰ ਸਚਖੰਡ ਦਾ ਸਦਾ ਵਸਨੀਕ, ਲੋਕਮਾਤ ਆਪਣੀ ਲੈ ਅੰਗੜਾਈਆ। ਕੂੜੀ ਕਿਰਿਆ ਵੇਖ ਅੰਧੇਰ ਤਾਰੀਕ, ਨਿਰਗੁਣ ਨੂਰ ਸਚ ਜੋਤ ਕਰ ਰੁਸ਼ਨਾਈਆ। ਮੈਨੂੰ ਤੇਰੇ ਉਪਰ ਉਮੀਦ, ਮੇਰੀ ਆਸਾ ਮਨਸਾ ਪੂਰ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਧਰਨੀ ਕਹੇ ਪ੍ਰਭੂ ਦਰ ਤੇਰੇ
❋
❋
ਦੀ ਮੰਗਤੀ, ਦਰਵੇਸ਼ਣ ਹੋ ਕੇ ਸੀਸ ਨਿਵਾਈਆ। ਪਾ ਸਾਰ ਆਪਣੇ ਜਨ ਦੀ, ਧੁਰ ਦੀ ਬਣ ਜਣੇਂਦੀ ਮਾਈਆ। ਜੋਤ ਪ੍ਰਕਾਸ਼ ਕਰ ਗੋਬਿੰਦ ਚੰਨ ਦੀ, ਦੋ ਜਹਾਨਾਂ ਡਗਮਗਾਈਆ। ਜੋ ਕਲਪਣਾ ਮੇਟੇ ਕਲਜੁਗ ਮਨ ਦੀ, ਮਮਤਾ ਮੋਹ ਦਏ ਗਵਾਈਆ। ਦੁਰਮਤ ਮੈਲ ਧੋਵੇ ਤਨ ਦੀ, ਅੰਤਰ ਕਰੇ ਸਫ਼ਾਈਆ। ਖੇਡ ਮੁਕਾਵੇ ਕਪਟ ਛਲ ਦੀ, ਅਛਲ ਛਲ ਵੇਖ ਵਖਾਈਆ ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ। ਪੁਰਖ ਅਕਾਲ ਕਹੇ ਧਰਨੀ ਦਇਆ ਕਮਾਵਾਂਗਾ। ਨਿਰਗੁਣ ਨੂਰ ਜੋਤ ਚਮਕਾਵਾਂਗਾ। ਦੋ ਜਹਾਨਾਂ ਵੇਖ ਵਖਾਵਾਂਗਾ। ਨੌਜਵਾਨਾ ਰੂਪ ਧਰਾਵਾਂਗਾ। ਮਰਦ ਮਰਦਾਨਾ ਫੇਰਾ ਪਾਵਾਂਗਾ। ਗੋਬਿੰਦ ਸੂਰਾ ਨਾਲ ਰਲਾਵਾਂਗਾ। ਨਾਮ ਖੰਡਾ ਇਕ ਚਮਕਾਵਾਂਗਾ। ਬ੍ਰਹਿਮੰਡਾਂ ਭੇਵ ਖੁਲ੍ਹਾਵਾਂਗਾ। ਜੇਰਜ ਅੰਡਾਂ ਡੇਰਾ ਢਾਹਵਾਂਗਾ। ਉਤਭੁਜ ਸੇਤਜ ਪੰਧ ਮੁਕਾਵਾਂਗਾ। ਭਗਤ ਸੁਹੇਲੇ ਗੁਰ ਚੇਲੇ ਮੇਲ ਮਿਲਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਵਾਂਗਾ। ਸਚ ਕਰਨੀ ਕਾਰ ਕਮਾਏਗਾ। ਪ੍ਰਭ ਆਪਣਾ ਖੇਲ ਖਿਲਾਏਗਾ। ਦੀਨ ਦੁਨੀ ਵੇਖ ਵਖਾਏਗਾ। ਰਿਖੀ ਮੁਨੀ ਫੋਲ ਫੁਲਾਏਗਾ। ਨਾਮ ਅਗੰਮ ਉਪਜਾਏ ਧੁਨ, ਜਨ ਭਗਤਾਂ ਰਾਗ ਸੁਣਾਏਗਾ। ਭੇਵ ਖੁਲ੍ਹਾਏ ਕਾਇਆ ਕੁਨ, ਕਲਮਾ ਇਕੋ ਇਕ ਪੜ੍ਹਾਏਗਾ। ਦੇ ਕੇ ਵਸਤ ਨਾਮ ਅਨਮੁਲ, ਘਰ ਖ਼ਜ਼ੀਨਾ ਇਕ ਟਿਕਾਏਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਦਰ ਠਾਂਡਾ ਇਕ ਸੁਹਾਏਗਾ। ਦਰ ਠਾਂਡਾ ਇਕ ਸੁਹਾਵਾਂਗਾ। ਸਤਿਜੁਗ ਸਚ ਰਾਹ ਚਲਾਵਾਂਗਾ। ਕਲਜੁਗ ਕੂੜੀ ਕਿਰਿਆ ਮੇਟ ਮਿਟਾਵਾਂਗਾ । ਗੁਰ ਅਵਤਾਰ ਪੈਗ਼ੰਬਰ ਲਹਿਣਾ ਸਭ ਦੀ ਝੋਲੀ ਪਾਵਾਂਗਾ। ਨੌ ਖੰਡ ਪ੍ਰਿਥਮੀ ਸੱਤ ਦੀਪ ਬ੍ਰਹਿਮੰਡ ਖੰਡ, ਪੁਰੀ ਲੋਅ ਆਕਾਸ਼ ਪਾਤਾਲ ਫੋਲ ਫੁਲਾਵਾਂਗਾ। ਤੂੰ ਮੇਰਾ ਮੈਂ ਤੇਰਾ ਸੁਣਾ ਕੇ ਛੰਦ, ਸੋਹਲਾ ਢੋਲਾ ਇਕੋ ਰਾਗ ਅਲਾਵਾਂਗਾ। ਜਨ ਭਗਤਾਂ ਖ਼ੁਸ਼ੀ ਕਰ ਕੇ ਬੰਦ ਬੰਦ, ਬੰਦਗੀ ਇਕੋ ਇਕ ਦ੍ਰਿੜਾਵਾਂਗਾ। ਨਿਰੰਤਰ ਅੰਤਰ ਦੇ ਕੇ ਨਿਜਾਨੰਦ, ਪਰਮਾਨੰਦ ਵਿਚ ਟਿਕਾਵਾਂਗਾ। ਏਥੇ ਓਥੇ ਦੋ ਜਹਾਨਾਂ ਬਣ ਕੇ ਸੰਗ, ਸਗਲਾ ਸੰਗ ਆਪ ਜਣਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਭੇਵ ਅਭੇਦਾ ਆਪ ਖੁਲ੍ਹਾਵਾਂਗਾ। ਭੇਵ ਅਭੇਦਾ ਆਪ ਖੁਲਾਏਗਾ। ਦੀਨ ਦਿਆਲ ਦਇਆ ਕਮਾਏਗਾ। ਕਲਜੁਗ ਕੂੜੀ ਕਿਰਿਆ ਮੇਟ ਮਿਟਾਏਗਾ। ਸਤਿਜੁਗ ਸਾਚਾ ਰਾਹ ਚਲਾਏਗਾ। ਜ਼ਾਤ ਪਾਤ ਦੀਨ ਮਜ਼੍ਹਬ ਮੇਟ ਮਿਟਾਏਗਾ। ਪੁਰਖ ਅਕਾਲ ਇਕੋ ਸਰਨ, ਸ੍ਰਿਸ਼ਟੀ ਦ੍ਰਿਸ਼ਟੀ ਆਪ ਬਦਲਾਏਗਾ। ਜਨ ਭਗਤਾਂ ਝਗੜਾ ਚੁਕਾ ਕੇ ਮਰਨ ਡਰਨ, ਲੱਖ ਚੁਰਾਸੀ ਫੰਦ ਕਟਾਏਗਾ। ਗੁਰਮੁਖ ਸਾਚੀ ਮੰਜ਼ਲ ਚੜ੍ਹਨ, ਅੱਗੇ ਹੋ ਨਾ ਕੋਇ ਅਟਕਾਏਗਾ। ਗੋਬਿੰਦ ਸੂਰਾ ਹਾਜ਼ਰ ਹਜ਼ੂਰਾ ਸ਼ਬਦੀ ਧਾਰ ਆਏ ਫੜਨ, ਸੁਰਤੀ ਸ਼ਬਦੀ ਆਪਣਾ ਮੇਲ ਮਿਲਾਏਗਾ। ਕਰਨੀ ਦਾ ਕਰਤਾ ਖੇਲ ਆਏ ਕਰਨ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰਾ ਇਕ ਸੁਹਾਏਗਾ। ਸਚ ਦਵਾਰਾ ਇਕ ਸੁਹਾਵਾਂਗਾ। ਚਾਰ ਵਰਨਾਂ ਰੰਗ ਰੰਗਾਵਾਂਗਾ। ਛੱਤ੍ਰੀ ਬ੍ਰਾਹਮਣ ਸ਼ੂਦਰ ਵੈਸ਼ ਮੇਲ ਮਿਲਾਵਾਂਗਾ। ਕਲਜੁਗ ਕੂੜੀ ਕਿਰਿਆ ਕੱਢ ਦਵੈਤ, ਦੁਰਮਤ ਮੈਲ ਸਰਬ ਧਵਾਵਾਂਗਾ। ਸਾਚਾ ਕਲਮਾ ਦੱਸ ਹਦਾਇਤ, ਸਿਖਿਆ ਇਕੋ ਇਕ ਸਮਝਾਵਾਂਗਾ। ਮਿਹਰ ਨਜ਼ਰ ਕਰ ਅਨਾਇਤ, ਨਾਮ ਕਲਮਾ ਆਪ ਪ੍ਰਗਟਾਵਾਂਗਾ। ਸੂਫ਼ੀ ਸੰਤਾਂ ਕਰ ਹਮਾਇਤ, ਹਮਸਾਜਨ ਹੋ ਕੇ ਵੇਖ ਵਖਾਵਾਂਗਾ। ਆਤਮ ਪਰਮਾਤਮ ਸਚ ਹਦਾਇਤ, ਹਜ਼ਰਤ
❋
❋
ਹੋ ਕੇ ਹਜ਼ੂਰ ਇਕ ਵਖਾਵਾਂਗਾ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਲੇਖਾ ਸਚ ਵੇਖ ਵਖਾਵਾਂਗਾ। ਪੁਰਖ ਅਕਾਲ ਕਹੇ ਧਰਨੀ ਸੁਣਾਂ ਤੇਰੀ ਪੁਕਾਰ, ਜੋ ਪੁਨਹ ਪੁਨਹ ਸੀਸ ਨਿਵਾਈਆ। ਕਲ ਕਲਕੀ ਲੈ ਅਵਤਾਰ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਸ਼ਬਦੀ ਗੋਬਿੰਦ ਸ਼ਾਹ ਅਸਵਾਰ, ਦੋ ਜਹਾਨਾਂ ਪੰਧ ਮੁਕਾਈਆ। ਨਾਮ ਖੰਡਾ ਖੜਗ ਕਟਾਰ, ਬ੍ਰਹਿਮੰਡਾਂ ਰਿਹਾ ਡਰਾਈਆ। ਤੀਰ ਚਿੱਲਾ ਤਰਕਸ਼ ਅਪਰ ਅਪਾਰ, ਜਗ ਨੇਤਰ ਨਜ਼ਰ ਕਿਸੇ ਨਾ ਆਈਆ। ਜੋ ਕਾਇਆ ਅੰਦਰ ਕਰੇ ਵਾਰ, ਮਨ ਵਿਕਾਰ ਲੇਖਾ ਦਏ ਮੁਕਾਈਆ। ਗੁਰਮੁਖਾਂ ਪੈਜ ਜਾਏ ਸਵਾਰ, ਦੁਰਮਤ ਮੈਲ ਧਵਾਈਆ। ਸਤਿਜੁਗ ਸਚ ਕਰੇ ਉਜਿਆਰ, ਸਤਿ ਸਤਿਵਾਦੀ ਵੇਖ ਵਖਾਈਆ। ਸ਼ਬਦ ਅਨਾਦੀ ਇਕ ਜੈਕਾਰ, ਬ੍ਰਹਮ ਬ੍ਰਹਿਮਾਦੀ ਸ਼ਬਦ ਸ਼ਨਵਾਈਆ। ਕਰੇ ਖੇਲ ਆਪ ਕਰਤਾਰ, ਦੂਜਾ ਨਜ਼ਰ ਕੋਇ ਨਾ ਆਈਆ। ਤੇਰਾ ਲਹਿਣਾ ਦੇਣਾ ਪੂਰਬ ਕ਼ਰਜ਼ਾ ਦਏ ਉਤਾਰ, ਮਕ਼ਰੂਜ਼ ਲੇਖਾ ਪੂਰ ਕਰਾਈਆ। ਜੋ ਕਹਿ ਕੇ ਗਏ ਗੁਰ ਅਵਤਾਰ, ਪੈਗ਼ੰਬਰਾਂ ਵੇਖੇ ਚਾਈਂ ਚਾਈਂਆ। ਸਦੀ ਚੌਧਵੀਂ ਚੌਦਸ ਚੰਦ ਨਾ ਕੋਇ ਉਜਿਆਰ, ਚੌਦਾਂ ਤਬਕ ਦੇਣ ਗਵਾਹੀਆ। ਮੁਹੰਮਦ ਅੰਤ ਹੋਏ ਬੇਜ਼ਾਰ, ਬੇਜ਼ਾਰੀ ਵਿਚ ਕੁਰਲਾਈਆ। ਤੇਰੀ ਹਮਦ ਪਰਵਰਦਿਗਾਰ, ਬੇਪਰਵਾਹ ਤੇਰੀ ਵਡਿਆਈਆ। ਨਾਤਾ ਰਹੇ ਨਾ ਚਾਰ ਯਾਰ, ਚਾਰ ਕੁੰਟ ਕੁੰਟ ਦੁਹਾਈਆ। ਕਰੇ ਖੇਲ ਸੱਚੀ ਸਰਕਾਰ, ਹਰਿ ਕਰਤਾ ਕਾਰ ਕਮਾਈਆ। ਧਰਨੀ ਨਿਉਂ ਕੇ ਕਰੇ ਨਿਮਸਕਾਰ, ਚਰਨ ਧੂਲ ਮਸਤਕ ਨਾਲ ਛੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਲੇਖਾ ਜਾਣੇ ਦੋ ਜਹਾਨ, ਕਲਜੁਗ ਅੰਤ ਖੇਲ ਕਰੇ ਮਹਾਨ, ਮਹਿੰਮਾ ਅਕਥ ਪੁਰਖ ਸਮਰਥ ਰਸਨਾ ਜਿਹਵਾ ਸਕੇ ਨਾ ਕੋਇ ਦ੍ਰਿੜਾਈਆ।
੨੯ ਚੇਤ ਸ਼ਹਿਨਸ਼ਾਹੀ ਸੰਮਤ ੫ ਮਹਿੰਦਰ ਸਿੰਘ ਬਲਵਿੰਦਰ ਸਿੰਘ ਦੇ ਗ੍ਰਹਿ ਦਿੱਲੀ
ਕਲਮਾ ਕਹੇ ਮੇਟ ਦੇ ਖ਼ੁਦੀ, ਖ਼ੁਦਾ ਖ਼ੁਦ ਬਖ਼ੁਦ ਆਪਣੀ ਦਇਆ ਕਮਾਈਆ। ਕਾਇਨਾਤ ਉਜੱਲ ਕਰ ਬੁੱਧੀ, ਇਨਸਾਨ ਹੈਵਾਨ ਰਹਿਣ ਕੋਇ ਨਾ ਪਾਈਆ। ਤੇਰੀ ਧਾਰ ਆਦਿ ਅੰਤ ਉਚੀ, ਮੱਧ ਆਪਣਾ ਵੇਖ ਵਖਾਈਆ। ਨਿਰੰਤਰ ਅੰਤਰ ਤੇਰੇ ਨਾਲ ਹੋਵੇ ਰੁਚੀ, ਸੁਰਤ ਸ਼ਬਦ ਵਿਚ ਸਮਾਈਆ। ਬੁਤਖ਼ਾਨਿਆਂ ਕਟੇ ਕੋਇ ਨਾ ਬੁੱਤੀ, ਮਹਿਬੂਬ ਮੁਹੱਬਤ ਦੇਣੀ ਦ੍ਰਿੜਾਈਆ। ਆਪਣੀ ਦੁਨੀਆ ਵੇਖ ਸੁੱਤੀ, ਖ਼ਾਲਕ ਖ਼ਲਕ ਲੈਣੀ ਜਗਾਈਆ। ਸਦੀ ਸੁਹੌਣੀ ਸੋਹਣੀ ਕਰਨੀ ਰੁੱਤੀ, ਸਚ ਨਾਲ ਵਡਿਆਈਆ । ਰਵਦਾਸ ਦੀ ਲੇਖੇ ਲੱਗੀ ਗੰਢਣ ਵਾਲੀ ਜੁੱਤੀ, ਜੋਤਾਂ ਵਾਲਿਆ ਜੋਤ ਰੁਸ਼ਨਾਈਆ। ਬਿਨਾ ਤੇਰੀ ਕਿਰਪਾ ਸ੍ਰਿਸ਼ਟੀ ਦ੍ਰਿਸ਼ਟੀ ਕਦੇ ਨਾ ਉਠੀ, ਤਨ ਲਏ ਨਾ ਕੋਇ ਅੰਗੜਾਈਆ। ਨਿਗਾਹ ਮਾਰ ਮਿਹਰਵਾਨ ਚੌਂਹ ਗੁੱਠੀਂ, ਉੱਤਰ ਪੂਰਬ ਪੱਛਮ ਦੱਖਣ ਵੇਖ ਵਖਾਈਆ। ਸਤਿ ਧਰਮ ਦਾ ਗਾਨਾ ਦਿਸੇ ਕਿਸੇ ਨਾ ਗੁੱਟੀਂ, ਜਗਤ ਕੰਗਣ ਸਾਰੇ ਰਹੇ ਹੰਢਾਈਆ। ਪ੍ਰੇਮ ਪਿਆਰ ਦੀ ਧਾਰ ਪਰਵਰਦਿਗਾਰ ਤੇਰੇ ਨਾਲੋਂ ਟੁੱਟੀ, ਨਾਤਾ ਮਾਇਆ ਮਮਤਾ ਮੋਹ ਬਣਾਈਆ। ਜਗਤ ਜਹਾਨ ਵੇਖਿਆ ਦੁਖੀ, ਸੁਖ ਸਾਗਰ ਨਾ ਕੋਇ ਸਮਾਈਆ। ਭਾਗ ਲੱਗੇ ਕਿਸੇ ਨਾ ਕੁੱਖੀਂ, ਜਨ ਭਗਤ ਜਣੇਂਦੀ ਦਿਸੇ ਕੋਇ ਨਾ ਮਾਈਆ। ਸਾਚੇ ਮਾਰਗ ਉਤੋਂ ਤੇਰੀ ਦੁਨੀਆ ਘੁੱਥੀ,
❋
❋
ਰਹਿਬਰ ਰਸਤਾ ਅਗਲਾ ਦੇਣਾ ਵਖਾਈਆ। ਰਸਨਾ ਜਿਹਵਾ ਸਭ ਦੀ ਹੋਈ ਥੋਥੀ, ਸਚ ਬਚਨ ਨਾ ਕੋਇ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਤੁੱਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਤੁਧ ਬਿਨ ਦੂਜਾ ਕੋਇ ਨਾ ਅਵਰ, ਨਿਰਗੁਣ ਸਰਗੁਣ ਵੇਖ ਵਖਾਈਆ। ਕਾਇਆ ਡੂੰਘੀ ਵੇਖੀ ਕ਼ਬਰ, ਮੁਰੀਦ ਮੁਰਸ਼ਦ ਨਾ ਕੋਇ ਉਠਾਈਆ। ਗਹਿਰੀ ਵੇਖੀ ਭਵਰ, ਘੁੰਮਣ ਘੇਰ ਦੁਹਾਈਆ। ਸੰਤੋਖ ਰਿਹਾ ਕਿਸੇ ਨਾ ਸਬਰ, ਸਤਿ ਵਿਚ ਨਾ ਕੋਇ ਸਮਾਈਆ । ਕਲਜੁਗ ਕੂੜ ਕੁੜਿਆਰਾ ਹੋਇਆ ਟੱਬਰ, ਮਮਤਾ ਮੋਹ ਨਾ ਕੋਇ ਮਿਟਾਈਆ। ਧੁਨ ਸੁਣੇ ਨਾ ਕੋਈ ਨਾਮ ਮਧੁਰ, ਮਦਿਰਾ ਪੀ ਕੇ ਖ਼ੁਸ਼ੀ ਮਨਾਈਆ। ਆਸਾ ਮਨਸਾ ਪੂਰੀ ਕਰ ਸੱਧਰ, ਸਾਹਿਬ ਸੁਲਤਾਨ ਤੇਰੀ ਸਰਨਾਈਆ। ਕਲਜੁਗ ਅੰਤਮ ਕਰ ਅਦਲ, ਇਨਸਾਫ਼ ਇਕੋ ਇਕ ਜਣਾਈਆ। ਗੁਰ ਅਵਤਾਰ ਪੈਗ਼ੰਬਰ ਮੰਗਣ ਤੇਰੀ ਮਦਦ, ਦਰਗਾਹ ਸਾਚੀ ਬੈਠੇ ਸੀਸ ਨਿਵਾਈਆ। ਸਦੀ ਚੌਧਵੀਂ ਮੇਟ ਤਸ਼ੱਦਦ, ਝਗੜਾ ਜਗਤ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਆਪਣਾ ਖੇਲ ਦੱਸ ਦੇ ਆਪ, ਆਪਣੀ ਦਇਆ ਕਮਾਈਆ। ਹੱਕ ਖ਼ੁਦਾ ਧੁਰ ਦੇ ਬਾਪ, ਪੈਗ਼ੰਬਰ ਸਯਦੇ ਵਿਚ ਸੀਸ ਝੁਕਾਈਆ। ਨਿਰਗੁਣ ਧਾਰ ਦੇ ਸਾਥ, ਜੋਤੀ ਜਾਤੇ ਆਪਣੀ ਕਲ ਧਰਾਈਆ। ਜੋ ਭਵਿਖਤਾਂ ਵਿਚ ਆਏ ਆਖ, ਸੋ ਪੂਰਾ ਦੇਣਾ ਕਰਾਈਆ। ਤੇਰਾ ਨੂਰ ਜ਼ਹੂਰ ਵੇਖੀਏ ਸਾਖਿਆਤ, ਸਾਹਿਬ ਸੁਲਤਾਨ ਤੇਰੀ ਵਡਿਆਈਆ। ਕਲਜੁਗ ਅੰਤਮ ਪੂਰੀ ਕਰ ਵਾਟ, ਪੈਂਡਾ ਅਗਲਾ ਦੇ ਚੁਕਾਈਆ। ਸ੍ਰਿਸ਼ਟੀ ਵਖਾ ਇਕੋ ਘਾਟ, ਪੱਤਨ ਇਕੋ ਡੇਰਾ ਲਾਈਆ। ਚਾਰ ਵਰਨ ਬਣੇ ਸਚ ਜਮਾਤ, ਪੱਟੀ ਅੱਖਸ਼ਰ ਨਾਮ ਦੇਣਾ ਪੜ੍ਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਹੱਕ ਖ਼ੁਦਾ ਧੁਰ ਦੇ ਮਾਲਕ, ਤੇਰਾ ਨਾਮ ਦੁਹਾਈਆ। ਤੂੰ ਆਦਿ ਜੁਗਾਦੀ ਪ੍ਰਿਤਪਾਲਕ, ਪਰਵਰਦਿਗਾਰ ਤੇਰੀ ਸਰਨਾਈਆ। ਸ੍ਰਿਸ਼ਟੀ ਦ੍ਰਿਸ਼ਟੀ ਲਾਹ ਆਲਸ, ਨਿੰਦਰਾ ਕੂੜ ਰਹੇ ਨਾ ਰਾਈਆ। ਸਚ ਦਵਾਰ ਦਾ ਬਣ ਕੇ ਸਾਲਸ, ਸਾਹਿਬ ਸੁਲਤਾਨ ਹੋਣਾ ਸਹਾਈਆ। ਨਿਰਗੁਣ ਰੂਪ ਜੋਤੀ ਧਾਰ ਖ਼ਾਲਕ, ਖ਼ਲਕ ਆਪਣੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਠਾਂਡੇ ਮੰਗ ਮੰਗਾਈਆ। ਸਚ ਖ਼ੁਦਾ ਸਰਬ ਸਿਰਤਾਜ, ਤਖ਼ਤ ਨਿਵਾਸੀ ਤੇਰੀ ਬੇਪਰਵਾਹੀਆ। ਕਲਜੁਗ ਅੰਤਮ ਬਦਲ ਦੇ ਸਮਾਜ, ਸਮਾਂ ਆਪਣੇ ਹੱਥ ਰਖਾਈਆ। ਨੌ ਖੰਡ ਪ੍ਰਿਥਮੀ ਇਕ ਹੋਵੇ ਰਿਵਾਜ, ਮਾਰਗ ਇਕੋ ਦੇਣਾ ਸਮਝਾਈਆ। ਆਤਮ ਪਰਮਾਤਮ ਨਿਰਗੁਣ ਹੋ ਕੇ ਕਰ ਕਾਜ, ਸਰਗੁਣ ਆਪਣਾ ਰੰਗ ਚੜ੍ਹਾਈਆ। ਸਚ ਨਾਮ ਧੁਰ ਦਾ ਕ਼ਲਮਾ ਚਲਾ ਜਹਾਜ਼, ਹਿੰਦੂ ਮੁਸਲਿਮ ਸਿੱਖ ਈਸਾਈ ਇਕੋ ਘਰ ਵਖਾਈਆ। ਸ਼ਬਦ ਅਗੰਮੀ ਨਾਦੀ ਦੇ ਆਵਾਜ਼, ਧੁਨ ਆਤਮਕ ਰਾਗ ਦ੍ਰਿੜਾਈਆ। ਸਭ ਦੀ ਲੇਖੇ ਲਾ ਪੂਜਾ ਪਾਠ ਨਮਾਜ਼, ਸਯਦਿਆਂ ਵਿਚ ਬੈਠੇ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਸਾਚਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਤੇਰਾ ਖੇਲ ਬੋਧ ਅਗਾਧ, ਅਗੰਮ ਅਥਾਹ ਬੇਪਰਵਾਹ ਤੇਰੇ ਹੱਥ ਵਡਿਆਈਆ।
❋
❋
੨੯ ਚੇਤ ਸ਼ਹਿਨਸ਼ਾਹੀ ਸੰਮਤ ੫ ਗੁਰਦਿਆਲ ਕੌਰ ਦੇ ਗ੍ਰਹਿ ਦਿੱਲੀ
ਹੱਕ ਖ਼ੁਦਾ ਕਹੇ ਮੈਂ ਕਲਜੁਗ ਮੇਟਣੀ ਕਲਾ, ਕਲਧਾਰੀ ਆਪਣੇ ਵਿਚ ਸਮਾਈਆ। ਜਗਤ ਵਿਕਾਰ ਮੇਟਣਾ ਦਲਾ, ਦਹਿ ਦਿਸ਼ਾ ਫੋਲ ਫੁਲਾਈਆ। ਸਚ ਸ਼ਬਦ ਦਾ ਬੋਲ ਕੇ ਹੱਲਾ, ਹੁਕਮ ਧੁਰ ਦਾ ਦੇਣਾ ਸੁਣਾਈਆ। ਜੋ ਰਾਮ ਕ੍ਰਿਸ਼ਨ ਤੋਂ ਬਣਿਆ ਅੱਲਾ, ਸਤਿ ਨਾਮ ਵਾਹਿਗੁਰੂ ਜਾਪ ਜਪਾਈਆ। ਸਤਿਜੁਗ ਤ੍ਰੇਤਾ ਦਵਾਪਰ ਕਲਜੁਗ ਫੜੌਂਦਾ ਆਇਆ ਪੱਲਾ, ਆਂਚਲ ਕੰਨੀ ਨਾਲ ਬੰਧਾਈਆ। ਫ਼ਰਮਾਨ ਸੰਦੇਸ਼ਾ ਧੁਰ ਦਾ ਰਿਹਾ ਘੱਲਾ, ਜਗਤ ਜੁਗਤ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਹੁਕਮ ਇਕ ਦ੍ਰਿੜਾਈਆ। ਸਾਚਾ ਹੁਕਮ ਇਕ ਫ਼ਰਮਾਨ, ਹਰਿ ਕਰਤਾ ਆਪ ਜਣਾਈਆ। ਦੀਨ ਦੁਨੀ ਵੇਖੇ ਮਾਰ ਧਿਆਨ, ਪਰਦਿਆਂ ਵਿਚੋਂ ਫੋਲ ਫੁਲਾਈਆ। ਭੇਵ ਚੁਕਾਏ ਜ਼ਿਮੀਂ ਅਸਮਾਨ, ਬ੍ਰਹਿਮੰਡਾਂ ਪੰਧ ਮੁਕਾਈਆ। ਲੇਖਾ ਜਾਣ ਜੀਵ ਜਹਾਨ, ਵੇਖਣਹਾਰਾ ਖ਼ਲਕ ਖ਼ੁਦਾਈਆ। ਪ੍ਰਗਟ ਹੋ ਸ੍ਰੀ ਭਗਵਾਨ, ਪ੍ਰਭ ਆਪਣਾ ਹੁਕਮ ਵਰਤਾਈਆ। ਕਲਜੁਗ ਕੂੜੀ ਕਿਰਿਆ ਮੇਟੇ ਨਾਦਾਨ, ਗੁਣਵੰਤਾ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦਾ ਮਾਲਕ ਸਭ ਦਾ ਸਵਾਮੀ, ਸਵਾਲ ਸਭ ਦੇ ਹੱਲ ਕਰਾਈਆ।