ਪੁਸਤਕਾਲਾਭਾਗ ੨੧

੨੯ ਚੇਤ ਸ਼ਹਿਨਸ਼ਾਹੀ ਸੰਮਤ ੫ ਸੇਵਾ ਸਿੰਘ ਦੇ ਗ੍ਰਹਿ ਗੁੜਗਾਉਂ

ਗੁਰ ਅਵਤਾਰ ਪੈਗ਼ੰਬਰ ਕੰਬਦੇ, ਨੇਤਰ ਸਕੇ ਨਾ ਕੋਇ ਉਠਾਈਆ। ਜੁਗ ਚੌਕੜੀ ਮਾਤ ਗਰਭ ਵਿਚੋਂ ਰਹੇ ਜੰਮਦੇ, ਸਰਗੁਣ ਰੂਪ ਨਾਉਂ ਪ੍ਰਗਟਾਈਆ। ਪੁਤਲੇ ਬਣੇ ਰਹੇ ਕਾਇਆ ਮਾਟੀ ਚੰਮ ਦੇ, ਪੰਜਾਂ ਤੱਤਾਂ ਨਾਲ ਸੁਹਾਈਆ। ਖੇਲ ਖੇਲਦੇ ਰਹੇ ਵਜੂਦ ਤਨ ਦੇ, ਤਤਵ ਤਤ ਰੰਗ ਰੰਗਾਈਆ। ਸਰੋਤੇ ਬਣੇ ਰਹੇ ਸਰਵਣ ਕੰਨ ਦੇ, ਨੇਤਰ ਵੇਖ ਖ਼ੁਸ਼ੀ ਬਣਾਈਆ। ਪ੍ਰਕਾਸ਼ ਤਕਦੇ ਰਹੇ ਅਗੰਮੀ ਚੰਨ ਦੇ, ਜੋ ਨਿਰਗੁਣ ਨੂਰ ਜੋਤ ਕਰੇ ਰੁਸ਼ਨਾਈਆ। ਪਿਆਰੇ ਬਣੇ ਰਹੇ ਧੁਰ ਸ਼ਬਦ ਧੰਨ ਧੰਨ ਦੇ, ਧੰਨ ਤੇਰੀ ਬੇਪਰਵਾਹੀਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਹੁਕਮ ਆਏ ਮੰਨਦੇ, ਰਹਿਮਤ ਵਿਚ ਨਿਉਂ ਨਿਉਂ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਰਹੇ ਡਰਦੇ, ਭੈ ਵਿਚ ਸੀਸ ਨਿਵਾਈਆ। ਜਨਮ ਤੋਂ ਬਾਦ ਰਹੇ ਮਰਦੇ, ਤਨ ਵਜੂਦ ਨਾ ਕੋਇ ਵਡਿਆਈਆ। ਖੇਲ ਤਕਦੇ ਰਹੇ ਪ੍ਰਭੂ ਦੇ ਘਰ ਦੇ, ਗ੍ਰਹਿ ਮੰਦਰ ਪਰਦਾ ਲਾਹੀਆ। ਵਣਜਾਰੇ ਬਣੇ ਰਹੇ ਸਰੋਵਰ ਸਰ ਦੇ, ਜੋ ਅੰਮ੍ਰਿਤ ਧਾਰ ਪ੍ਰਗਟਾਈਆ। ਦਰਸ਼ਨ ਤਕਦੇ ਰਹੇ ਨਰਾਇਣ ਨਰ ਦੇ, ਜੋ ਨਿਰਮਲ ਨੂਰ ਜੋਤ ਕਰੇ ਰੁਸ਼ਨਾਈਆ। ਨਾਮ ਢੋਲੇ ਕਲਮੇ ਗੀਤ ਰਹੇ ਪੜ੍ਹਦੇ, ਜੋ ਸ਼ਬਦ ਅਗੰਮੀ ਕਲਾਮ ਸੁਣਾਈਆ। ਅੰਤਰ ਅੰਤਰ ਨਿਰੰਤਰ ਹੋ ਕੇ ਮੰਜ਼ਲ ਰਹੇ ਚੜ੍ਹਦੇ, ਘਰ ਘਰ ਵਿਚ ਖੋਜ ਖੁਜਾਈਆ। ਦੁਖ ਸੁਖ ਚਿੰਤਾ ਰੋਗ ਭਾਣਾ ਰਹੇ ਜਰਦੇ, ਸੀਸ ਸਕਿਆ ਨਾ ਕੋਇ ਉਠਾਈਆ। ਹੁਣ ਖੇਲ ਵੇਖਣੇ ਕਲਜੁਗ ਕਲ ਦੇ, ਕਲਕਾਤੀ ਕੀ ਆਪਣੀ

❋

❋

ਕਾਰ ਕਮਾਈਆ। ਝਗੜੇ ਤਕਣੇ ਪੰਚ ਵਿਕਾਰ ਦਲ ਦੇ, ਦਹਿ ਦਿਸ਼ਾ ਫੋਲ ਫੁਲਾਈਆ। ਚਲਿਤ੍ਰ ਵੇਖਣੇ ਅਛਲ ਅਛੱਲ ਦੇ, ਵਲ ਛਲ ਧਾਰੀ ਕੀ ਆਪਣਾ ਰੰਗ ਰੰਗਾਈਆ। ਨਜ਼ਾਰੇ ਤਕਣੇ ਨਿਹਚਲ ਧਾਮ ਅਟਲ ਦੇ, ਜੋ ਦਰਗਾਹ ਸਾਚੀ ਇਕ ਸੁਹਾਈਆ। ਹੁਲਾਰੇ ਵੇਖਣੇ ਸਮੁੰਦ ਸਾਗਰ ਜਲ ਦੇ, ਲਹਿਰ ਲਹਿਰ ਨਾਲ ਟਕਰਾਈਆ। ਗ੍ਰਹਿ ਮੰਦਰ ਦੀਪਕ ਵੇਖਣੇ ਬਲ ਦੇ, ਜਨ ਭਗਤਾਂ ਅੰਦਰ ਹੋਵੇ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਇਕ ਸੁਣਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਬਣੇ ਰਹੇ ਡਰਪੋਕ, ਭੈ ਵਿਚ ਸੀਸ ਨਿਵਾਈਆ। ਰੱਖਦੇ ਰਹੇ ਸਦਾ ਓਟ, ਓੜਕ ਮੰਨਿਆ ਇਕੋ ਪਿਤਾ ਮਾਈਆ। ਨਾਮ ਕਲਮਾ ਪੜ੍ਹਦੇ ਰਹੇ ਸਲੋਕ, ਸਿਫ਼ਤਾਂ ਵਾਲੇ ਸੋਹਲੇ ਜਗਤ ਜਣਾਈਆ। ਨਿਰਗੁਣ ਧਾਰ ਮਾਣਦੇ ਰਹੇ ਮੌਜ, ਜੋਤੀ ਜਾਤਾ ਦਏ ਵਡਿਆਈਆ। ਅੰਤ ਸਚਖੰਡ ਦਵਾਰੇ ਗਏ ਪਹੁੰਚ, ਪਰਮ ਪੁਰਖ ਪ੍ਰਭ ਆਪਣੇ ਵਿਚ ਮਿਲਾਈਆ। ਨਾ ਵਰਨ ਰਿਹਾ ਨਾ ਗੋਤ, ਦੀਨ ਮਜ਼੍ਹਬ ਨਾ ਕੋਇ ਵਖਾਈਆ। ਸਾਰੇ ਰੂਪ ਇਕੋ ਨਿਰਮਲ ਜੋਤ, ਦੂਜਾ ਨਜ਼ਰ ਕੋਇ ਨਾ ਆਈਆ। ਪੁਰਖ ਅਕਾਲਾ ਦੀਨ ਦਿਆਲਾ ਆਦਿ ਜੁਗਾਦੀ ਧੁਰ ਦਾ ਖੌਂਤ, ਕੰਤ ਕੰਤੂਹਲ ਵਡ ਵਡਿਆਈਆ। ਜਿਸ ਦੀ ਕੁਲ ਕਦੇ ਨਾ ਜਾਵੇ ਔਂਤ, ਭਗਤ ਭਗਵਾਨ ਮਿਲ ਕੇ ਵਜਦੀ ਰਹੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਧੁਰ ਦਾ ਹੁਕਮ ਇਕ ਵਰਤਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਭੈ ਵਿਚ ਰਹੇ ਝੁਕਦੇ, ਨਿਉਂ ਨਿਉਂ ਸੀਸ ਨਿਵਾਈਆ। ਖੇਲ ਵੇਖਦੇ ਰਹੇ ਅਬਿਨਾਸ਼ੀ ਅਚੁਤ ਦੇ, ਚੇਤਨ ਹੋ ਕੇ ਅੱਖ ਖੁਲ੍ਹਾਈਆ। ਭਾਗ ਤਕਦੇ ਰਹੇ ਸੁਹੰਜਣੀ ਰੁਤ ਦੇ, ਰੁਤੜੀ ਆਪਣਾ ਰੰਗ ਰੰਗਾਈਆ। ਦੀਨ ਦੁਨੀ ਦੇ ਹਾੜੇ ਸੁਣਦੇ ਰਹੇ ਦੁੱਖ ਦੇ, ਜੁਗ ਚੌਕੜੀ ਆਪਣਾ ਵੇਸ ਵਟਾਈਆ। ਭਾਗ ਤਕਦੇ ਰਹੇ ਜਨਣੀ ਵਾਲੀ ਕੁੱਖ ਦੇ, ਜੋ ਜਨ ਭਗਤ ਜਣੇ ਧੰਨ ਜਣੇਂਦੀ ਮਾਈਆ। ਨਜ਼ਾਰੇ ਤਕਦੇ ਰਹੇ ਅਬਿਨਾਸ਼ੀ ਅਚੁਤ ਦੇ, ਜੋ ਚਾਰ ਕੁੰਟ ਦਹਿ ਦਿਸ਼ਾ ਆਪਣੀ ਕਾਰ ਕਮਾਈਆ। ਜਿਸ ਦੇ ਭੇਵ ਰਹਿਣੇ ਨਹੀਂ ਲੁਕ ਦੇ, ਪੜਦਿਆਂ ਵਿਚੋਂ ਪੜਦੇ ਦਏ ਫੁਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮਾਲਕ ਇਕੋ ਨਜ਼ਰੀ ਆਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਲੋਕਮਾਤ ਆਏ, ਹੁਕਮ ਮੰਨਿਆ ਧੁਰਦਰਗਾਹੀਆ। ਨਾਮ ਸੰਦੇਸ਼ੇ ਢੋਲੇ ਗਾਏ, ਕਲਮਿਆਂ ਵਿਚ ਦ੍ਰਿੜਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਰਾਗ ਅਲਾਏ, ਸਿਫ਼ਤਾਂ ਵਿਚ ਸਾਲਾਹੀਆ। ਸਚ ਦਵਾਰ ਆਏ ਸਮਝਾਏ, ਦਰਗਾਹ ਸਚ ਮਿਲੇ ਵਡਿਆਈਆ। ਜਿਥੇ ਇਕੋ ਨਿਰਗੁਣ ਨੂਰ ਜੋਤ ਰੁਸ਼ਨਾਏ, ਦੂਜਾ ਨਜ਼ਰ ਕੋਇ ਨਾ ਆਈਆ। ਜਿਸ ਦੇ ਵਿਚੋਂ ਪਰਮ ਪੁਰਖ ਪਰਮਾਤਮ ਸਾਡੀ ਧਾਰ ਉਪਜਾਏ, ਜੋਤੀ ਜਾਤਾ ਪੁਰਖ ਬਿਧਾਤਾ ਨਿਰਗੁਣ ਸਰਗੁਣ ਆਪਣੀ ਕਾਰ ਕਮਾਈਆ। ਸੋ ਸਾਹਿਬ ਸੁਲਤਾਨਾ ਮਰਦ ਮਰਦਾਨਾ ਨੌਜਵਾਨਾ ਆਪਣੀ ਖੇਲ ਖਲਾਏ, ਖ਼ਾਲਕ ਹੋ ਕੇ ਵੇਖੇ ਥਾਉਂ ਥਾਈਂਆ। ਸਤਿ ਧਰਮ ਦਾ ਨਿਸ਼ਾਨਾ ਇਕ ਝੁਲਾਏ, ਦੋ ਜਹਾਨਾਂ ਆਪਣਾ ਪਰਦਾ ਲਾਹੀਆ। ਸਾਡੀ ਕੀਤੀ ਪਿਛਲੀ ਚਾਰ ਜੁਗ ਉਲਟਾਏ, ਜੁਗ ਚੌਕੜੀ ਦਏ ਗਵਾਹੀਆ। ਅਸੀਂ ਸਾਰੇ ਉਚੀ ਕੂਕ ਰਹੇ ਸੁਣਾਏ, ਦਰੋਹੀ ਤੇਰਾ ਨਾਮ ਖ਼ੁਦਾਈਆ। ਤੁਧ ਬਿਨ ਦੂਜਾ ਅਵਰ ਕੋਇ ਨਾਹੇਂ, ਨਰ ਨਰਾਇਣ ਤੇਰੀ ਇਕ ਵਡਿਆਈਆ। ਸਤਿਜੁਗ ਤ੍ਰੇਤਾ ਦੁਆਪਰ ਕਲਜੁਗ ਅਸੀਂ ਫੇਰੀਆਂ ਆਏ ਪਾਏ, ਫਿਰਤ ਫਿਰਤ ਤੇਰਾ ਨਾਮ ਧਿਆਈਆ। ਅੰਤ ਬੋਲ ਪੁਕਾਰ ਕੂਕ ਕੇ ਆਏ

❋

❋

ਸੁਣਾਏ, ਨਾਅਰਿਆਂ ਵਿਚ ਦੁਹਾਈਆ। ਪੁਰਖ ਅਕਾਲਾ ਦੀਨ ਦਿਆਲਾ, ਕਲਜੁਗ ਅੰਤ ਸ੍ਰੀ ਭਗਵੰਤ ਜੋਤੀ ਜਾਮਾ ਵੇਸ ਵਟਾਏ, ਕਲ ਕਲਕੀ ਨਾਉਂ ਪ੍ਰਗਟਾਈਆ। ਜਿਸ ਦਾ ਲੇਖਾ ਕੋਇ ਸਮਝੇ ਨਾਂਹੇ, ਜਗਤ ਵਿਦਿਆ ਨਾ ਕੋਇ ਚਤੁਰਾਈਆ। ਸੋ ਕਲਜੁਗ ਅੰਤਮ ਲਹਿਣਾ ਦੇਣਾ ਦਏ ਮੁਕਾਏ, ਮੁਕੰਮਲ ਆਪਣਾ ਹੁਕਮ ਵਰਤਾਈਆ। ਸਤਿਜੁਗ ਸਾਚਾ ਰਾਹ ਵਖਾਏ, ਰਹਿਬਰ ਹੋ ਕੇ ਨੂਰ ਅਲਾਹੀਆ। ਜਨ ਭਗਤ ਸੁਹੇਲੇ ਦੀਨ ਦੁਨੀ ਵਿਚੋਂ ਉਠਾਏ, ਸੋਈ ਸੁਰਤੀ ਆਪ ਉਠਾਈਆ। ਤੂੰ ਮੇਰਾ ਮੈਂ ਤੇਰਾ ਆਤਮ ਬੰਧਨ ਸ਼ਬਦੀ ਧਾਰ ਬੰਧਾਏ, ਅੱਗੇ ਹੋ ਨਾ ਕੋਇ ਛੁਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਇਕ ਪ੍ਰਗਟਾਏ, ਪ੍ਰਗਟ ਹੋ ਕੇ ਆਪਣਾ ਹੁਕਮ ਵਰਤਾਈਆ । ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਆਏ ਵਾਰੋ ਵਾਰੀ, ਜੁਗ ਚੌਕੜੀ ਫੇਰਾ ਪਾਈਆ। ਨਿਤ ਨਿਤ ਕੀਤੀ ਖੇਲ ਨਿਆਰੀ, ਨਿਰਗੁਣ ਨਿਰਾਕਾਰ ਨਿਰੰਕਾਰ ਦਿਤੀ ਕਰਾਈਆ। ਚਾਰ ਵਰਨ ਅਠਾਰਾਂ ਬਰਨ ਲੱਗਣ ਨਾ ਦਿਤੀ ਯਾਰੀ, ਟੁੱਟੀ ਗੰਢ ਨਾ ਕੋਇ ਪਵਾਈਆ। ਪੁਰਖ ਅਕਾਲ ਦੀਨ ਦਿਆਲ ਬਣਿਆ ਰਿਹਾ ਇਸ਼ਤਿਹਾਰੀ, ਚਾਰ ਕੁੰਟ ਦਹਿ ਦਿਸ਼ਾ ਹੱਥ ਕਿਸੇ ਨਾ ਆਈਆ। ਅੰਤਮ ਸਾਰੇ ਰੋ ਰੋ ਕੇ ਕਹਿੰਦੇ ਆਏ ਇਕ ਵਾਰੀ, ਰਸਨਾ ਜਿਹਵਾ ਬੱਤੀ ਦੰਦ ਸਿਫ਼ਤ ਸਾਲਾਹੀਆ। ਪੁਰਖ ਅਕਾਲਾ ਦੀਨ ਦਿਆਲਾ ਕਲ ਕਲਕੀ ਲੈ ਅਵਤਾਰੀ, ਨਿਰਗੁਣ ਨੂਰ ਜੋਤ ਕਰੇ ਰੁਸ਼ਨਾਈਆ। ਚਾਰ ਜੁਗ ਦੀ ਪਿਛਲੀ ਮੇਟੇ ਸਰਬ ਸਰਦਾਰੀ, ਸਦ ਆਪਣਾ ਹੁਕਮ ਵਰਤਾਈਆ। ਸਤਿਜੁਗ ਸਾਚਾ ਚੰਦ ਨੂਰ ਕਰੇ ਉਜਿਆਰੀ, ਕੂੜ ਕੁੜਿਆਰਾ ਦਏ ਮਿਟਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡੀ ਓਸ ਪ੍ਰਭੂ ਦੇ ਚਰਨ ਕਵਲ ਨਿਮਸਕਾਰੀ, ਨਿਉਂ ਨਿਉਂ ਸਾਰੇ ਲਾਗਣ ਪਾਈਂਆ। ਜਿਨ੍ਹ ਭਗਤਾਂ ਪੈਜ ਸਵਾਰੀ, ਮਿਹਰ ਨਜ਼ਰ ਨਾਲ ਪਾਰ ਕਰਾਈਆ। ਆਵਣ ਜਾਵਣ ਲੱਖ ਚੁਰਾਸੀ ਕਟ ਬੀਮਾਰੀ, ਦੀਨਾਂ ਮਜ਼੍ਹਬਾਂ ਦੁੱਖਾਂ ਦਰਦਾਂ ਡੇਰਾ ਦਿਤਾ ਢਾਹੀਆ। ਸਾਚੀ ਮੰਜ਼ਲ ਦੱਸ ਅਗੰਮ ਅਟਾਰੀ, ਅਟਲ ਮਹੱਲ ਦਿਤਾ ਵਖਾਈਆ। ਜਿਥੇ ਜਗੇ ਜੋਤ ਨਿਰੰਕਾਰੀ, ਨਿਰਗੁਣ ਨਿਰਵੈਰ ਨਿਰਾਕਾਰ ਨਿਰੰਕਾਰ ਬੈਠਾ ਆਸਣ ਲਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸੀਂ ਝੁਕ ਝੁਕ ਸਾਰੇ ਕਰੀਏ ਨਿਮਸਕਾਰੀ, ਡੰਡਾਵਤ ਵਿਚ ਬੰਦਨਾ ਕਹਿ ਕੇ ਸੀਸ ਜਗਦੀਸ਼ ਝੁਕਾਈਆ। ਜਿਸ ਦੀ ਅੰਤ ਕਲਜੁਗ ਆਈ ਵਾਰੀ, ਵਾਹਵਾ ਆਪਣੀ ਸਾਚੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਿਸ ਦੀ ਪਾਵੇ ਕੋਈ ਨਾ ਸਾਰੀ, ਅੰਤਸ਼ਕਰਨ ਵਿਚ ਅੰਤ ਕਹਿਣ ਕੋਇ ਨਾ ਪਾਈਆ।

੩੦ ਚੇਤ ਸ਼ਹਿਨਸ਼ਾਹੀ ਸੰਮਤ ੫ ਸੰਤਾ ਸਿੰਘ ਦੇ ਗ੍ਰਹਿ ਦਿੱਲੀ

ਅਵਤਾਰ ਪੈਗ਼ੰਬਰ ਗੁਰ ਕਹਿਣ ਪ੍ਰਭ ਕਿਰਪਾ ਕਰ ਯਦੀ, ਯਥਾਰਥ ਬੇਨੰਤੀ ਇਕ ਸੁਣਾਈਆ। ਕਲਜੁਗ ਵੇਖ ਚਾਰ ਕੁੰਟ ਦਹਿ ਦਿਸ਼ਾ ਵਧੀ ਬਦੀ, ਆਤਮ ਬ੍ਰਹਮ ਪਰਦਾ ਕੋਇ ਨਾ ਲਾਹੀਆ। ਮਾਇਆ ਮਮਤਾ ਮੋਹ ਵਿਕਾਰ ਹੰਕਾਰ ਵਹਿੰਦੀ ਨਦੀ, ਨਈਆ ਨੌਕਾ ਤੇਰਾ ਨਾਮ ਨਜ਼ਰ ਕੋਇ ਨਾ ਆਈਆ। ਪੈਗ਼ੰਬਰਾਂ ਦੀ ਪੂਰੀ ਹੋਣ ਵਾਲੀ ਸਦੀ, ਮੁਹੰਮਦ ਹਾਜ਼ਰ ਹੋ ਕੇ ਦਏ ਗਵਾਹੀਆ। ਸਭ ਦੀ ਕੀਤੀ ਪੂਰਬ ਹੋਈ ਰੱਦੀ, ਰਹਿਬਰ

❋

❋

ਸਾਰੇ ਰਹੇ ਕੁਰਲਾਈਆ। ਮਨ ਮਤ ਮਤਵਾਲੀ ਸ੍ਰਿਸ਼ਟੀ ਵਿਕਾਰ ਵਿਚ ਮਧੀ, ਮਧੁਰ ਧੁਨ ਤੇਰੀ ਸੁਣਨ ਕੋਇ ਨਾ ਪਾਈਆ। ਵਸਤ ਅਮੋਲਕ ਕਾਇਆ ਗੋਲਕ ਨਵ ਸੱਤ ਕਿਸੇ ਨਾ ਲੱਧੀ, ਖੋਜਤ ਖੋਜਤ ਵੇਖੀ ਜਗਤ ਲੋਕਾਈਆ। ਜਿਧਰ ਤੱਕੀਏ ਤ੍ਰੈਗੁਣ ਮਾਇਆ ਪੰਜ ਤੱਤ ਲੱਗੀ ਅੱਗੀ, ਅੰਮ੍ਰਿਤ ਮੇਘ ਨਾ ਕੋਇ ਬਰਸਾਈਆ। ਹੰਸ ਬੁੱਧੀ ਜੀਵ ਜੰਤ ਹੋਏ ਕੱਗੀ, ਸਤਿ ਸਰੂਪ ਵਿਚ ਨਾ ਕੋਇ ਸਮਾਈਆ। ਧਰਮ ਨਿਸ਼ਾਨਾ ਦੋ ਜਹਾਨਾਂ ਦਿਸੇ ਕੋਈ ਨਾ ਗੱਡੀ, ਦੀਨ ਮਜ਼੍ਹਬ ਜ਼ਾਤ ਪਾਤ ਵਰਨ ਬਰਨ ਚਾਰ ਕੁੰਟ ਕਰੇ ਲੜਾਈਆ। ਨਿਰਮਲ ਜੋਤ ਪਾਰਬ੍ਰਹਮ ਪਤਿਪਰਮੇਸ਼ਵਰ ਕਿਸੇ ਹਿਰਦੇ ਮੂਲ ਨਾ ਜਗੀ, ਜਾਗਰਤ ਜੋਤ ਨਿਰਗੁਣ ਨੂਰ ਨਾ ਕੋਇ ਰੁਸ਼ਨਾਈਆ। ਧਰਨੀ ਧਰਤ ਧਵਲ ਧੌਲ ਪਾਪਾਂ ਨਾਲ ਦੱਬੀ, ਪੱਤਤ ਪੁਨੀਤ ਠਾਂਡਾ ਸੀਤ ਨਾ ਕੋਇ ਕਰਾਈਆ। ਸ਼ਾਹ ਸੁਲਤਾਨ ਰਾਜ ਰਾਜਾਨ ਜੂਠ ਝੂਠ ਹੰਢੌਂਦੇ ਗੱਦੀ, ਅਦਲ ਇਨਸਾਫ਼ ਧਰਮ ਦੀ ਧਾਰ ਨਾ ਕੋਇ ਕਮਾਈਆ। ਪੁਰਖ ਅਕਾਲ ਦੀਨ ਦਿਆਲ ਤੇਰਾ ਖੇਲ ਕ਼ਦੀਮ ਤੋਂ ਕਦੀ, ਕ਼ੁਦਰਤ ਦੇ ਮਾਲਕ ਤੇਰੇ ਹੱਥ ਵਡਿਆਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡੀ ਮੁਨਿਆਦ ਅੰਤਮ ਲੰਘੀ, ਲੇਖਾ ਅਵਰ ਨਾ ਕੋਇ ਜਣਾਈਆ। ਤੇਰੇ ਚਰਨ ਕਵਲ ਤੇਰੀ ਲੈ ਆਏ ਸਨਦੀ, ਤੇਰੀ ਤੇਰੇ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡਾ ਰਿਹਾ ਕੋਈ ਨਾ ਜ਼ੋਰ, ਜੋਰੂ ਜ਼ਰ ਦਏ ਦੁਹਾਈਆ। ਪੁਰਖ ਅਕਾਲ ਕਿਰਪਾ ਕਰ ਨਾਲ ਗ਼ੌਰ, ਗਹਿਰ ਗੰਭੀਰ ਵੇਖ ਵਖਾਈਆ। ਸ੍ਰਿਸ਼ਟੀ ਦੀ ਦ੍ਰਿਸ਼ਟੀ ਹੋਈ ਕੌੜ, ਅੰਮ੍ਰਿਤ ਨਾਮ ਰਸ ਬਿਨ ਰਸਨਾ ਜਿਹਵਾ ਨਾ ਕੋਇ ਚਖਾਈਆ। ਮਨ ਕਲਪਣਾ ਚਾਰ ਕੁੰਟ ਦਹਿ ਦਿਸ਼ਾ ਸਾਰੇ ਰਹੇ ਦੌੜ, ਮਾਇਆ ਮਮਤਾ ਮੋਹ ਵਿਕਾਰ ਹੰਕਾਰ ਵਿਚ ਹਲਕਾਈਆ। ਸਚ ਦਵਾਰ ਏਕੰਕਾਰ ਤੇਰੀ ਮੰਜ਼ਲ ਚੜ੍ਹੇ ਕੋਈ ਨਾ ਦੌੜ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਰੋ ਰੋ ਦਏ ਦੁਹਾਈਆ। ਜਿਧਰ ਤੱਕੀਏ ਨੌ ਖੰਡ ਪ੍ਰਿਥਮੀ ਸੱਤ ਦੀਪ ਅੰਧੇਰਾ ਘੋਰ, ਨਿਰਗੁਣ ਨੂਰੀ ਚੰਦ ਨਾ ਕੋਇ ਰੁਸ਼ਨਾਈਆ। ਦੀਨ ਮਜ਼੍ਹਬ ਜ਼ਾਤ ਪਾਤ ਅੱਲਾ ਵਾਹਿਗੁਰੂ ਰਾਮ ਓਮ ਤੇਰੇ ਨਾਮ ਦਾ ਪਾਇਆ ਸ਼ੋਰ, ਸ਼ਰਅ ਵਿਚ ਸ਼ਰੀਅਤ ਦਿਤੀ ਦਸਾਈਆ। ਸਦੀ ਚੌਧਵੀਂ ਅੰਤ ਅਖ਼ੀਰ ਬੇਨਜ਼ੀਰ ਲਾਸ਼ਰੀਕ ਪਰਵਰਦਿਗਾਰ ਸਾਂਝੇ ਯਾਰ ਸਾਡੀ ਸਿਖਿਆ ਹੋਈ ਕਮਜ਼ੋਰ, ਬਲਹੀਣ ਦਏ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਮੰਗ ਮੰਗਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡੀ ਮੰਨੇ ਕੋਈ ਨਾ ਆਖੀ, ਦੀਨ ਦੁਨੀ ਹੋਈ ਹਲਕਾਈਆ । ਆਤਮ ਪਰਮਾਤਮ ਬਣੇ ਕੋਈ ਨਾ ਸਾਥੀ, ਪਾਰਬ੍ਰਹਮ ਬ੍ਰਹਮ ਮੇਲ ਨਾ ਕੋਇ ਮਿਲਾਈਆ। ਸਚ ਦਵਾਰ ਮੰਜ਼ਲ ਚੜ੍ਹੇ ਕੋਈ ਨਾ ਘਾਟੀ, ਨੌ ਦਵਾਰੇ ਪੰਧ ਨਾ ਕੋਇ ਮੁਕਾਈਆ। ਅੰਤਰ ਮਿਟੇ ਨਾ ਅੰਧੇਰੀ ਰਾਤੀ, ਨੂਰੀ ਜੋਤ ਚੰਦ ਨਾ ਕੋਇ ਚਮਕਾਈਆ। ਸ਼ਬਦ ਸੁਣੇ ਨਾ ਕੋਇ ਅਨਾਦੀ, ਅਨਹਦ ਰਾਗ ਨਾ ਕੋਇ ਉਪਜਾਈਆ। ਅੰਮ੍ਰਿਤ ਬੂੰਦ ਪੀਵੇ ਨਾ ਕੋਇ ਸਵਾਂਤੀ, ਅਨਰਸ ਨਾ ਕੋਇ ਚਖਾਈਆ। ਜਿਧਰ ਤੱਕੀਏ ਅੰਧੇਰੀ ਰਾਤੀ, ਕਲਜੁਗ ਅੰਧੇਰਾ ਛਾਈਆ। ਕਿਰਪਾ ਕਰ ਕਮਲਾਪਾਤੀ, ਪਤਿਪਰਮੇਸ਼ਵਰ ਤੇਰੀ ਓਟ ਰਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਭਵਿਖਤਾਂ ਵਿਚ ਤੇਰੇ ਨਾਮ ਦੀ ਦੇ ਕੇ ਆਏ ਪਾਤੀ, ਪੇਸ਼ੀਨਗੋਈਆਂ ਵਿਚ ਤੇਰੀ ਓਟ ਰਖਾਈਆ। ਅੰਤ ਅਖ਼ੀਰ ਰੱਖੀ ਆਸੀ, ਆਸਣ ਸਿੰਘਾਸਣ ਇਕੋ ਤੇਰਾ ਵੇਖ ਵਖਾਈਆ। ਤੂੰ ਸਾਹਿਬ ਪੁਰਖ ਅਬਿਨਾਸ਼ੀ, ਗੁਰ ਅਵਤਾਰ ਪੈਗ਼ੰਬਰ ਕਹਿਣ ਤੁਧ ਬਿਨ ਦੂਜਾ

❋

❋

ਨਜ਼ਰ ਕੋਇ ਨਾ ਆਈਆ। ਸਾਡੀ ਚਾਰ ਦਿਨ ਦੀ ਜ਼ਿੰਦਗੀ ਤੇ ਤੇਰੀ ਬਖ਼ਸ਼ੀ ਹੋਈ ਹਯਾਤੀ, ਤਨ ਵਜੂਦ ਪਹਿਨ ਕੇ ਅੰਤਮ ਤੇਰੇ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਮਿਹਰ ਨਜ਼ਰ ਇਕ ਉਠਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅਸਾਂ ਦੀਨ ਮਜ਼੍ਹਬ ਬਣਾਏ ਇਸਲਾਮ, ਕਲਮਾ ਕਾਇਨਾਤ ਦ੍ਰਿੜਾਈਆ। ਇਨਸਾਨਾਂ ਨਾਲ ਲੜਾਏ ਇਨਸਾਨ, ਸ਼ਰਅ ਸ਼ਰਅ ਨਾਲ ਟਕਰਾਈਆ। ਰਾਮ ਤੋਂ ਅੱਲਾ ਬਦਲ ਕੇ ਨਾਮ, ਦੀਨ ਦੁਨੀ ਦਿਤੀ ਬਦਲਾਈਆ। ਤੇਰੇ ਨਾਮ ਤੋਂ ਕਰ ਕੇ ਕ਼ਤਲੇਆਮ, ਜ਼ਿਬਹ ਗਊ ਗ਼ਰੀਬ ਵਖਾਈਆ। ਅੱਲਾ ਤੋਂ ਬਣ ਕੇ ਸਤਿਨਾਮ, ਡੰਕਾ ਨਾਮ ਦਾ ਦਿਤਾ ਵਜਾਈਆ। ਗੋਬਿੰਦ ਸੂਰੇ ਉਠ ਬਲਵਾਨ, ਵਾਹਿਗੁਰੂ ਤੇਰਾ ਨਾਮ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਚ ਕਰਨੀ ਕਾਰ ਕਮਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਤੇਰੇ ਨਾਮ ਦਾ ਜੁਗ ਜੁਗ ਰਿਹਾ ਕਲੇਸ਼, ਨਾਮ ਨਾਮ ਨਾਲ ਲੜਾਈਆ। ਤੇਰੀ ਖੇਲ ਤਕਦੇ ਰਹੇ ਹਮੇਸ਼, ਸਤਿਜੁਗ ਤਰੇਤਾ ਦੁਆਪਰ ਕਲਜੁਗ ਅੱਖ ਖੁਲ੍ਹਾਈਆ। ਅੰਤ ਸੰਦੇਸ਼ਾ ਦੇ ਕੇ ਗਿਆ ਦਸ ਦਸਮੇਸ਼, ਗੋਬਿੰਦ ਮਾਛੂਵਾੜੇ ਸੇਜ ਸੁਹਾਈਆ। ਕਲਜੁਗ ਅੰਤ ਸ੍ਰੀ ਭਗਵੰਤ ਪ੍ਰਗਟ ਹੋਵੇ ਨਰ ਨਰੇਸ਼, ਨਿਹਕਲੰਕਾ ਆਪਣਾ ਨਾਉਂ ਧਰਾਈਆ। ਜੋ ਚਾਰ ਵਰਨ ਅਠਾਰਾਂ ਬਰਨ ਸਭ ਨਾਲ ਕਰੇ ਹੇਤ, ਹਿੰਦੂ ਮੁਸਲਿਮ ਸਿੱਖ ਈਸਾਈ ਵੰਡ ਨਾ ਕੋਇ ਵੰਡਾਈਆ। ਕੂੜੀ ਕਿਰਿਆ ਮਨ ਕਲਪਣਾ ਕਰੇ ਖੇਤ, ਨਾਮ ਖੰਡਾ ਖੜਗ ਇਕ ਚਮਕਾਈਆ। ਗੁਰਮੁਖਾਂ ਦਰਸ਼ਨ ਦੇਵੇ ਨੇਤਨ ਨੇਤ, ਨਿਜ ਨੇਤਰ ਕਰ ਰੁਸ਼ਨਾਈਆ। ਕਲਜੁਗ ਕੂੜੀ ਕਿਰਿਆ ਬਦਲ ਦਏ ਰੇਖ, ਰਿਖੀ ਮੁਨੀ ਮੁਨੀਸ਼ਰ ਵੇਖੇ ਥਾਉਂ ਥਾਈਂਆ। ਸਤਿਜੁਗ ਸਾਚੇ ਬਖ਼ਸ਼ੇ ਟੇਕ, ਜਨ ਭਗਤਾਂ ਟਿੱਕੇ ਮਸਤਕ ਧੂੜੀ ਖ਼ਾਕ ਰਮਾਈਆ। ਮਿਹਰਵਾਨ ਹੋ ਕੇ ਮਹਿਬੂਬ ਨਿਰਮਲ ਬੁੱਧ ਕਰੇ ਬਿਬੇਕ, ਦੁਰਮਤ ਮੈਲ ਦਏ ਧਵਾਈਆ। ਤ੍ਰੈਗੁਣ ਮਾਇਆ ਨਾ ਲਾਏ ਸੇਕ, ਅਗਨੀ ਅੱਗ ਨਾ ਕੋਇ ਜਲਾਈਆ। ਆਤਮ ਪਰਮਾਤਮ ਤੂੰ ਮੇਰਾ ਮੈਂ ਤੇਰਾ ਦੇਵੇ ਸੰਦੇਸ਼, ਧੁਰ ਦੀ ਧਾਰ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਵਾਰ ਮਾਲਕ ਨੂਰ ਅਲਾਹੀਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡਾ ਅੰਤਮ ਲਹਿਣਾ ਵੇਖ ਹਿਸਾਬ, ਨਿਸਬਤ ਆਪਣੇ ਹੱਥ ਰਖਾਈਆ। ਚਾਰ ਜੁਗ ਸਿਫ਼ਤਾਂ ਵਾਲੀ ਤੇਰੀ ਲਿਖੀ ਲੁਗ਼ਾਤ, ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਤੇਰਾ ਨਾਮ ਵਡਿਆਈਆ। ਅੰਤ ਅਖ਼ੀਰ ਸ਼ਾਹ ਹਕੀਰ ਲੇਖਾ ਕਰ ਬੇਬਾਕ, ਪਾਰਬ੍ਰਹਮ ਪਤਿਪਰਮੇਸ਼ਵਰ ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਕੌਲ ਇਕ਼ਰਾਰ ਕਰ ਯਾਦ, ਸਚਖੰਡ ਨਿਵਾਸੀ ਪਰਦਾ ਆਪਣਾ ਆਪ ਉਠਾਈਆ। ਕਲਜੁਗ ਕੂੜੀ ਕਿਰਿਆ ਕਰ ਬਰਬਾਦ, ਲੋਕਮਾਤ ਰਹਿਣ ਕੋਇ ਨਾ ਪਾਈਆ। ਸਤਿਜੁਗ ਸਾਚੇ ਦੇ ਦਾਦ, ਨਾਮ ਅਮੋਲਕ ਝੋਲੀ ਪਾਈਆ। ਜੋ ਝਗੜਾ ਮੇਟੇ ਜ਼ਾਤ ਪਾਤ, ਛੱਤ੍ਰੀ ਬ੍ਰਾਹਮਣ ਸ਼ੂਦਰ ਵੈਸ਼ ਵੰਡ ਨਾ ਕੋਇ ਵੰਡਾਈਆ। ਸਾਰੇ ਪੰਜ ਤੱਤ ਦੇ ਪੁਤਲੇ ਇਨਸਾਨ ਮਾਟੀ ਖ਼ਾਕ, ਵਿਚ ਤੇਰਾ ਆਤਮ ਨਿਰਗੁਣ ਨੂਰ ਜੋਤ ਰੁਸ਼ਨਾਈਆ। ਕਿਉਂ ਊਚ ਨੀਚ ਖੇਲ ਕੀਤਾ ਵਿਚ ਮਾਤ, ਮਾਨਵ ਮਾਨਵ ਹਿੱਸੇ ਦਿਤੇ ਪਾਈਆ । ਸਭ ਦਾ ਮਾਲਕ ਖ਼ਾਲਕ ਪ੍ਰਿਤਪਾਲਕ ਪਤਿਪਰਮੇਸ਼ਵਰ ਮਾਈ ਬਾਪ, ਦੂਜਾ ਸਾਕ ਨਜ਼ਰ ਕੋਇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਆਤਮ ਬ੍ਰਹਮ ਦੇਣਾ ਦ੍ਰਿੜਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਦੀਨ ਮਜ਼੍ਹਬ ਪਾਏ ਤੇਰੀ ਝੋਲੀ, ਤੇਰੀ ਵਸਤ

❋

❋

ਤੇਰੇ ਵਿਚ ਰਖਾਈਆ। ਪੁਰਖ ਅਕਾਲੇ ਦੀਨ ਦਿਆਲੇ ਸ੍ਰਿਸ਼ਟ ਸਬਾਈ ਆਪਣੇ ਨਾਮ ਦੀ ਦੱਸ ਦੇ ਇਕੋ ਬੋਲੀ, ਦੂਜਾ ਇਸ਼ਟ ਨਾ ਕੋਇ ਮਨਾਈਆ। ਤੇਰਾ ਆਤਮ ਤੇਰਾ ਬ੍ਰਹਮ ਤੇਰੀ ਧਾਰ ਹੋਵੇ ਤੇਰੀ ਗੋਲੀ, ਨਿਤ ਨਵਿਤ ਤੇਰੀ ਸੇਵ ਕਮਾਈਆ। ਸਚ ਦਵਾਰ ਏਕੰਕਾਰ ਸ੍ਰਿਸ਼ਟ ਸਬਾਈ ਖੋਲ੍ਹੀ, ਮੰਦਰ ਮਸਜਿਦ ਸ਼ਿਵਦਵਾਲੇ ਮਠ ਵੰਡ ਨਾ ਕੋਇ ਵੰਡਾਈਆ। ਨਿਰਵੈਰ ਹੋ ਕੇ ਨਾਮ ਕੰਡੇ ਸਚ ਤਰਾਜ਼ੂ ਤੋਲੀਂ, ਦੀਨ ਦੁਨੀ ਇਕੋ ਰੰਗ ਵਖਾਈਆ। ਤੇਰੀ ਨਿਰਗੁਣ ਜੋਤ ਲੱਖ ਚੁਰਾਸੀ ਅੰਦਰ ਮੌਲੀ, ਮੌਲਾ ਬੇਪਰਵਾਹ ਪਰਦਾ ਦੇਣਾ ਉਠਾਈਆ। ਕਿਰਪਾ ਕਰ ਪ੍ਰਗਟ ਹੋ ਉਪਰ ਧੌਲੀ, ਧਰਨੀ ਧਰਤ ਧਵਲ ਧੌਲ ਤੇਰਾ ਰਾਹ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰਗਾਹ ਸਾਚੀ ਸਚਖੰਡ ਦਵਾਰ ਏਕੰਕਾਰ ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਝਗੜਾ ਰਹਿਣ ਨਾ ਦੇਵੀਂ ਮਜ਼੍ਹਬ, ਮਜ਼ਬੂਤ ਆਪਣੀ ਦਇਆ ਕਮਾਈਆ। ਸਭ ਨੂੰ ਆਪਣੇ ਵਿਚ ਕਰ ਜਜ਼ਬ, ਬਾਹਰ ਰਹਿਣ ਕੋਇ ਨਾ ਪਾਈਆ। ਸਤਿਜੁਗ ਤੇਰਾ ਇਕੋ ਹੋਵੇ ਅਦਬ, ਦੂਜਾ ਇਸ਼ਟ ਨਾ ਕੋਇ ਮਨਾਈਆ। ਸੀਸ ਝੁਕੇ ਤੇਰੇ ਕ਼ਦਮ, ਚਰਨ ਕਵਲ ਤੇਰੀ ਸਰਨਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਚ ਸਵਾਮੀ ਅੰਤਰਜਾਮੀ ਘਟ ਨਿਵਾਸੀ ਤੇਰੀ ਆਸ ਰਖਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਕਿਰਪਾ ਕਰ ਪੁਰਖ ਸਮਰਥ, ਪਰਵਰਦਿਗਾਰ ਤੇਰਾ ਰਾਹ ਤਕਾਈਆ। ਦੀਨ ਮਜ਼੍ਹਬ ਤੇਰੇ ਸਾਹਮਣੇ ਦਈਏ ਛੱਡ, ਝਗੜਾ ਮੁਕੇ ਜਗਤ ਲੋਕਾਈਆ। ਧਰਮ ਨਿਸ਼ਾਨਾ ਦੋ ਜਹਾਨਾਂ ਇਕੋ ਦੇ ਗੱਡ, ਗਾਈਡ ਹੋ ਕੇ ਵੇਖ ਵਖਾਈਆ। ਜ਼ਾਤ ਪਾਤ ਰਹੇ ਕੋਈ ਨਾ ਹੱਦ, ਹਦੂਦ ਕੂੜੀ ਦੇਣੀ ਗਵਾਈਆ। ਤੇਰੇ ਨਾਮ ਦਾ ਵੱਜੇ ਨਦ, ਨਾਉਂ ਨਿਰੰਕਾਰਾ ਇਕ ਸੁਣਾਈਆ। ਬਿਨਾ ਕਾਅਬਿਉਂ ਹੋਵੇ ਹੱਜ, ਹੁਜਰਾ ਹੱਕ ਦੇਣਾ ਵਖਾਈਆ। ਧੁਰ ਦਾ ਮੰਦਰ ਦੱਸਣਾ ਮਠ, ਸ਼ਿਵਦਵਾਲਾ ਇਕੋ ਸੋਭਾ ਪਾਈਆ। ਜਿਥੇ ਨਿਰਮਲ ਜੋਤ ਜਗੇ ਲਟ ਲਟ, ਸਾਢੇ ਤਿੰਨ ਹੱਥ ਕਰੇ ਰੁਸ਼ਨਾਈਆ। ਸ਼ਬਦ ਨਾਦ ਧੁਨ ਸੁਣੌਣਾ ਅਨਹਦ, ਅਨਾਦ ਅਨਾਦੀ ਆਪਣੀ ਦਇਆ ਕਮਾਈਆ। ਤੇਰਾ ਖੇਲ ਵੇਖੀਏ ਸਭ ਉਪਰ ਸ਼ਾਹ ਰਗ, ਸ਼ਹਿਨਸ਼ਾਹ ਆਪਣਾ ਪਰਦਾ ਦੇਣਾ ਉਠਾਈਆ। ਜਿਧਰ ਤੱਕੀਏ ਤੇਰਾ ਇਕੋ ਨਾਮ ਇਕੋ ਕਲਮਾ ਦੀਨ ਦੁਨੀ ਲਏ ਜਪ, ਦੂਜੀ ਵੰਡ ਨਾ ਕੋਇ ਵੰਡਾਈਆ। ਇਕੋ ਤੀਰਥ ਹੋਵੇ ਤਟ, ਕਿਨਾਰਾ ਇਕੋ ਸੋਭਾ ਪਾਈਆ। ਇਕੋ ਗ੍ਰਹਿ ਮੰਦਰ ਹੋਵੇ ਹੱਟ, ਵਸਤ ਅਮੋਲਕ ਇਕ ਵਰਤਾਈਆ। ਸਤਿਜੁਗ ਸਾਚਾ ਮਾਰਗ ਪ੍ਰਭ ਦੱਸ, ਦਹਿ ਦਿਸ਼ਾ ਸਿਖਿਆ ਇਕ ਸਮਝਾਈਆ। ਗੁਰ ਅਵਤਾਰ ਪੈਗ਼ੰਬਰ ਸਾਰੇ ਤੇਰੇ ਵੱਸ, ਵਾਸਤਾ ਪਾ ਕੇ ਦੇਣ ਦੁਹਾਈਆ। ਸਾਡੀ ਕਲਜੁਗ ਅੰਤਮ ਹੋਈ ਬਸ, ਅੱਗੇ ਚਲੇ ਨਾ ਕੋਇ ਚਤੁਰਾਈਆ। ਪਿਛਲਾ ਸਭ ਕਿਛ ਸੌਂਪਿਆ ਤੇਰਾ ਤੈਨੂੰ ਹੱਕ, ਹਕ਼ੀਕ਼ਤ ਤੇਰੀ ਤੇਰੇ ਵਿਚ ਟਿਕਾਈਆ। ਸਾਰੇ ਸੀਸ ਨਿਵੌਂਦੇ ਝਟ, ਝਟਕੇ ਹਲਾਲੀ ਵਾਲੇ ਦੇਣ ਦੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟੀ ਦੀ ਦ੍ਰਿਸ਼ਟੀ ਵਿਚ ਨਿਜ ਨੇਤਰ ਖੋਲ੍ਹ ਅੱਖ, ਸੰਤ ਭਗਤ ਗੁਰਮੁਖ ਗੁਰਸਿੱਖ ਸੂਫ਼ੀ ਫ਼ਕੀਰ ਬੇਨਜ਼ੀਰ ਨਜ਼ਰ ਆਪਣੀ ਨਾਲ ਲੈ ਉਠਾਈਆ।

❋

❋

੩੦ ਚੇਤ ਸ਼ਹਿਨਸ਼ਾਹੀ ਸੰਮਤ ੫ ਗੋਰਾਇਆ ਹਜ਼ੂਰਾ ਸਿੰਘ ਦੇ ਗ੍ਰਹਿ ਦੁਆਬਾ ਸੰਗਤ

ਚੇਤ ਕਹੇ ਮੈਂ ਚਲਿਆ, ਚਲਤ ਕਰਾਂ ਲੋਕਾਈਆ। ਸੰਦੇਸ਼ਾ ਪੁਰਖ ਅਕਾਲ ਘੱਲਿਆ, ਧੁਰ ਦਾ ਹੁਕਮ ਦ੍ਰਿੜਾਈਆ। ਨੈਣ ਉਘਾੜ ਕੇ ਵੇਖ ਝੱਲਿਆ, ਨੇਤਰ ਲੋਚਣ ਕਰ ਰੁਸ਼ਨਾਈਆ। ਬਿਨ ਭਗਤਾਂ ਦੀਪਕ ਕੋਇ ਨਾ ਬਲਿਆ, ਅੰਧ ਅੰਧੇਰ ਨਾ ਕੋਇ ਗਵਾਈਆ। ਵੇਖ ਖੇਲ ਅਛਲ ਅਛੱਲਿਆ, ਵਲ ਛਲ ਧਾਰੀ ਆਪਣੀ ਕਾਰ ਭੁਗਤਾਈਆ। ਜੀਵ ਜਹਾਨ ਜਾਵੇ ਸੱਲਿਆ, ਅਣਿਆਲਾ ਤੀਰ ਚਲਾਈਆ। ਕਲਜੁਗ ਅੰਤ ਪਰਛਾਵਾਂ ਢਲਿਆ, ਢਈਆ ਗੋਬਿੰਦ ਦਏ ਗਵਾਹੀਆ। ਪੁਰਖ ਅਕਾਲ ਨਾਲ ਰਲਿਆ, ਦੀਨ ਦੁਨੀ ਦਾ ਮਾਲਕ ਨੂਰ ਅਲਾਹੀਆ। ਜੋ ਵਸੇ ਨਿਹਚਲ ਧਾਮ ਅਟਲ ਅਟੱਲਿਆ, ਦਰਗਾਹ ਸਾਚੀ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਵੱਡਾ ਵਡ ਵਡਿਆਈਆ। ਚੇਤ ਕਹੇ ਮੈਂ ਮੁਕਿਆ, ਮੁੰਕਮਲ ਖੇਲ ਜਣਾਈਆ। ਪੁਰਖ ਅਕਾਲ ਕੋਲੋਂ ਪੁੱਛਿਆ, ਕੀ ਤੇਰੀ ਬੇਪਰਵਾਹੀਆ। ਨਿਰਗੁਣ ਸਰਗੁਣ ਹਲੂਣਾ ਦਿਤਾ ਉਠ ਜਾਗ ਸੁੱਤਿਆ, ਮਾਤ ਲੈ ਅੰਗੜਾਈਆ। ਵੇਖ ਖੇਲ ਅਬਿਨਾਸ਼ੀ ਅਚੁਤਿਆ, ਜੋ ਚੇਤਨ ਸਭ ਨੂੰ ਰਿਹਾ ਕਰਾਈਆ। ਸ਼ਬਦੀ ਹੁਕਮ ਅੰਦਰ ਦੋ ਜਹਾਨ ਜੁਟਿਆ, ਬ੍ਰਹਿਮੰਡ ਖੰਡ ਰਿਹਾ ਹਿਲਾਈਆ। ਜਨ ਭਗਤਾਂ ਆ ਕੇ ਪੁੱਛਿਆ, ਪੁਸ਼ਤ ਪਨਾਹ ਹੱਥ ਟਿਕਾਈਆ । ਦੂਸਰ ਨੈਣ ਕਿਸੇ ਨਾ ਦਿਸਿਆ, ਸਨਮੁਖ ਸੋਭਾ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਦਰ ਸਚ ਦਏ ਵਡਿਆਈਆ। ਚੇਤ ਕਹੇ ਮੇਰਾ ਅੰਤ ਅਖ਼ੀਰ, ਆਖ਼ਰ ਦਿਆਂ ਜਣਾਈਆ। ਮੈਂ ਤੱਕਿਆ ਬੇਨਜ਼ੀਰ, ਜੋ ਨਜ਼ਰੀਆ ਦੀਨ ਦੁਨੀ ਵਟਾਈਆ। ਜਿਸ ਨੇ ਬਦਲ ਦੇਣੀ ਤਕ਼ਦੀਰ, ਤਦਬੀਰ ਇਕ ਸਮਝਾਈਆ। ਸ਼ਰਅ ਦਾ ਕਟ ਜ਼ੰਜੀਰ, ਸ਼ਹਿਨਸ਼ਾਹ ਇਕੋ ਦੇਵੇ ਮਾਣ ਵਡਿਆਈਆ। ਲੇਖਾ ਚੁਕਾ ਕੇ ਸ਼ਾਹ ਹਕੀਰ, ਹੁਕਮ ਇਕੋ ਇਕ ਸੁਣਾਈਆ। ਪਿਛਲੀ ਕੀਤੀ ਉਤੇ ਮਾਰ ਲਕੀਰ, ਲਾਈਨ ਅਗਲੀ ਇਕ ਪ੍ਰਗਟਾਈਆ। ਦੀਨ ਦੁਨੀ ਦੀ ਬਦਲ ਜ਼ਮੀਰ, ਜ਼ਾਹਰ ਜ਼ਹੂਰ ਕਰੇ ਰੁਸ਼ਨਾਈਆ । ਸਤਿ ਸਰੂਪ ਦੱਸ ਤਸਵੀਰ, ਲਾਤਸਵੀਰ ਦਏ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਮੇਲਾ ਲਏ ਮਿਲਾਈਆ। ਸਚ ਮੇਲਾ ਕਰੇ ਸਾਹਿਬ ਸਵਾਮੀ, ਸਤਿਗੁਰ ਦਾਤਾ ਬੇਪਰਵਾਹੀਆ। ਲੱਖ ਚੁਰਾਸੀ ਅੰਤਰਜਾਮੀ, ਦੋ ਜਹਾਨਾਂ ਪਰਦਾ ਦਏ ਉਠਾਈਆ। ਕਲਜੁਗ ਕੂੜੀ ਕਿਰਿਆ ਮੇਟੇ ਨਿਸ਼ਾਨੀ, ਸਤਿਜੁਗ ਸਾਚਾ ਸਚ ਪ੍ਰਗਟਾਈਆ। ਜਨ ਭਗਤ ਸੁਹੇਲੇ ਬਖ਼ਸ਼ੇ ਮੰਜ਼ਲ ਇਕ ਰੁਹਾਨੀ, ਰੂਹ ਬੁਤ ਕਰ ਸਫ਼ਾਈਆ। ਦੇਣੀ ਪਏ ਨਾ ਕੋਇ ਕ਼ੁਰਬਾਨੀ, ਸ਼ਹਾਦਤ ਵਿਚ ਤਨ ਨਾ ਕੋਇ ਲਗਾਈਆ। ਤੂੰ ਮੇਰਾ ਮੈਂ ਤੇਰਾ ਸੋਹੰ ਪੜ੍ਹਨੀ ਪਏ ਬਾਣੀ, ਬਾਣ ਅਣਿਆਲਾ ਤੀਰ ਦਏ ਚਲਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਲੇਖਾ ਆਪ ਮੁਕਾਈਆ। ਸਚ ਲੇਖਾ ਆਪ ਦੱਸਦਾ, ਹਰਿ ਕਰਤਾ ਗਹਿਰ ਗੰਭੀਰ। ਜਨ ਭਗਤਾਂ ਅੰਦਰ ਵਸਦਾ, ਬਦਲ ਦੇਵੇ ਜ਼ਮੀਰ। ਪਿਆਰ ਬਖ਼ਸ਼ੇ ਆਪਣੇ ਰਸ ਦਾ, ਲਹਿਣਾ ਦੇਵੇ ਅੰਤ ਅਖ਼ੀਰ। ਝਗੜਾ ਮੁਕਾ ਕੇ ਵਿਕਾਰੀ ਰੱਤ ਦਾ, ਧਰਮ ਦੀ ਧਾਰ ਦੱਸੇ ਤਦਬੀਰ। ਲੇਖਾ ਰਹੇ ਨਾ ਮਨ ਮਤ ਦਾ, ਅੰਮ੍ਰਿਤ ਬਖ਼ਸ਼ੇ ਠਾਂਡਾ ਸੀਰ। ਜੋ ਲੂੰ ਲੂੰ ਅੰਦਰ ਰਚਦਾ, ਚੋਟੀ ਚੜ੍ਹ ਕੇ ਵੇਖੇ ਅਖ਼ੀਰ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ

❋

❋

ਹਰਿ, ਆਦਿ ਜੁਗਾਦਿ ਕਦੇ ਨਾ ਹੋਏ ਦਿਲਗੀਰ। ਦਿਲਗੀਰ ਨਾ ਹੋ ਦਿਲਰੁਬਾ, ਮੈਂ ਖ਼ੁਦਾ ਅਜ਼ੀਨ ਅਜ਼ਾਂ ਹਕੂਕੇ ਮੁਦਾ ਮੁਜ਼ਿਲਜ਼ਾਂ ਉਦਾ ਨਜ਼ੋ ਗ਼ਿਜ਼ਮ ਜ਼ੀਗੇ ਜ਼ਵਸਤੇ ਮੁਹਿਜ਼ੇ ਜ਼ਵਾਂ ਮਹਿਬੂਬੇ ਪਾਕ ਸਾਹਿਬੇ ਜ਼ਕਾਤ ਕ਼ਦਮਬੋਸੀ ਕ਼ਾਦਰੇ ਕ਼ੁਦਰਤ ਕਰਮਾਂ ਕਿਜ਼ਾਂ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਲੇਖਾ ਵੇਖ ਵਖਾਈਆ। ਲੇਖਾ ਵੇਖੇ ਹੱਕ, ਹਕ਼ੀਕ਼ਤ ਪਰਦਾ ਲਾਹੀਆ। ਸਾਹਿਬ ਪੁਰਖ ਸਮਰਥ, ਦਾਤਾ ਬੇਪਰਵਾਹੀਆ। ਮਹਿੰਮਾ ਸਦਾ ਅਕਥ, ਰਸਨ ਨਾ ਕੋਇ ਵਡਿਆਈਆ। ਕਲਜੁਗ ਖੇੜਾ ਕਰੇ ਭੱਠ, ਮਮਤਾ ਮੋਹ ਮਿਟਾਈਆ। ਸਤਿਜੁਗ ਉਪਜੇ ਜਗ, ਜਾਗਰਤ ਜੋਤ ਹੋਏ ਰੁਸ਼ਨਾਈਆ। ਦੀਨ ਮਜ਼੍ਹਬ ਨਾ ਰਹੇ ਹੱਦ, ਜ਼ਾਤੀ ਵੰਡ ਨਾ ਕੋਇ ਵਖਾਈਆ। ਪਰਮ ਪੁਰਖ ਦੀ ਸਾਰੇ ਹੋਵਣ ਯਦ, ਵਿਸ਼ਨ ਬ੍ਰਹਮਾ ਸ਼ਿਵ ਸੇਵ ਕਮਾਈਆ। ਸਚ ਦਵਾਰ ਏਕੰਕਾਰ ਇਕੋ ਡੰਡਾਵਤ ਬੰਦਨਾ ਸੱਯਦਾ ਦੱਸੇ ਹੱਜ, ਹਾਜ਼ਰ ਹਜ਼ੂਰ ਇਕੋ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਹੁਕਮ ਦੇਵੇ ਸੂਰਾ ਸਰਬਗ, ਦੂਸਰ ਭੈ ਨਾ ਕੋਇ ਜਣਾਈਆ।