ਪਹਿਲੀ ਵਸਾਖ ਸ਼ਹਿਨਸ਼ਾਹੀ ਸੰਮਤ ੫ ਹਰਿ ਭਗਤ ਦਵਾਰ ਜੇਠੂਵਾਲ
ਚੇਤ ਕਹੇ ਮੈਂ ਤੱਕਿਆ ਨੂਰੀ ਚੰਨਾ, ਚੰਨ ਚੰਦ ਜੋਤ ਰੁਸ਼ਨਾਈਆ। ਜਿਸ ਹੁਕਮ ਸੰਦੇਸ਼ਾ ਧੁਰ ਦਾ ਮੰਨਾ, ਮੰਨ ਕੇ ਖ਼ੁਸ਼ੀ ਬਣਾਈਆ। ਬੋਧ ਅਗਾਧ ਦਾ ਬਦਲ ਕੇ ਕੰਨਾ, ਅੱਖਰਾਂ ਦਿਤੀ ਵਡਿਆਈਆ। ਚੌਦਾਂ ਸੌ ਤੀਸ ਅੰਕ ਦਾ ਪੰਨਾਂ, ਪਨਸ਼ਿਮੈਂਟ ਦਏ ਸਜ਼ਾਈਆ। ਕਲਜੁਗ ਵੇਖ ਅੰਧੇਰ ਘਨਾ, ਨੇਤਰ ਅੱਖ ਖੁਲ੍ਹਾਈਆ। ਚਾਰੋਂ ਕੁੰਟ ਸ਼ਬਦੀ ਧਾਰ ਭੰਨਾ, ਪੈਂਡਾ ਪੰਧ ਮੁਕਾਈਆ। ਨਜ਼ਾਰਾ ਤੱਕਿਆ ਮਾਟੀ ਚੰਮਾ, ਚੁਰਾਸੀ ਫੋਲ ਫੁਲਾਈਆ। ਜੀਵਤ ਵੇਖਿਆ ਦਮਾ, ਸਾਹ ਨਾਲ ਸੁਹਾਈਆ। ਮਨ ਵੇਖਿਆ ਕਲਪਣਾ ਵਾਲਾ ਕੰਮਾ, ਕਰਨੀ ਬੇਪਰਵਾਹੀਆ। ਦੀਨ ਮਜ਼੍ਹਬ ਤੱਕਿਆ ਬੰਨਾਂ, ਹਦੂਦ ਹੱਦ ਵੰਡਾਈਆ। ਜਾਂ ਕਲਜੁਗ ਤੱਕਿਆ ਜਗਤ ਜਹਾਨ ਅੰਨ੍ਹਾ, ਪ੍ਰਭ ਦਰਸ ਨੇਤਰ ਕੋਇ ਨਾ ਪਾਈਆ। ਕੂੜ ਕਿਰਿਆ ਸ੍ਰਿਸ਼ਟੀ ਦ੍ਰਿਸ਼ਟੀ ਲੱਗਾ ਗ਼ਮਾ, ਚੇਤਨ ਸੁਰਤ ਨਾ ਕੋਇ ਰਖਾਈਆ। ਗੁਰ ਅਵਤਾਰ ਪੈਗ਼ੰਬਰ ਫਿਰਨ ਸੰਨ੍ਹਾ ਸੰਨ੍ਹਾ, ਆਰ ਪਾਰ ਨਾ ਕੋਇ ਜਣਾਈਆ। ਪੁਰਖ ਅਕਾਲ ਦਾ ਖੇਲ ਕੋਈ ਸਮਝੇ ਨਾ ਚੌੜਾ ਲੰਮਾ, ਲਾਈਨ ਐਨ ਨਾ ਕੋਇ ਦਰਸਾਈਆ। ਜਿਸ ਨੂੰ ਨਾ ਕੋਈ ਹਵਸ ਨਾ ਕੋਈ ਤਮਅ, ਤਾਮਸ ਰੰਗ ਨਾ ਕੋਇ ਰੰਗਾਈਆ। ਕੋਟਨ ਕੋਟ ਗੁਰ ਅਵਤਾਰ ਪੈਗ਼ੰਬਰ ਜਿਸ ਦੀ ਧਾਰ ਵਿਚੋਂ ਜੰਮਾ, ਅੰਕ ਅਦਦ ਨਾ ਕੋਇ ਵਡਿਆਈਆ। ਜੁਗ ਚੌਕੜੀ ਸਰਗੁਣ ਜਗੌਂਦਾ ਰਿਹਾ ਸ਼ਮਅ, ਸ਼ਮਾਂਦਾਨ ਸਾਢੇ ਤਿੰਨ ਹੱਥ ਕਾਇਆ ਆਪ ਸੁਹਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਚੇਤ ਕਹੇ ਮੈਂ ਹੋਇਆ ਚੌਕੰਨਾ, ਚਾਰ ਜੁਗ ਸੁਣਾਈਆ। ਲੇਖਾ ਭੁੱਲ ਜਾਓ ਜਗਤ ਵਾਲਾ ਦਮਾਂ, ਦਾਮਨਗੀਰ ਇਕੋ ਲਓ ਬਣਾਈਆ। ਜਿਸ ਦਾ ਖੇਲ ਦੇਵਣਹਾਰਾ ਲੱਖ ਚੁਰਾਸੀ ਧਨਾ, ਦੌਲਤ ਨਾਮ ਬੇਪਰਵਾਹੀਆ। ਕੀ ਹੋ ਗਿਆ ਜੇ ਰਾਮ ਕ੍ਰਿਸ਼ਨ ਤੋਂ ਬਣਿਆ ਅੱਲਾ, ਅੱਖਰਾਂ ਨਾਲ ਸਿਫ਼ਤ ਵਡਿਆਈਆ। ਸਤਿਨਾਮ ਵਾਹਿਗੁਰੂ ਚੌਅੱਖਰੀ ਫੜਾ ਕੇ ਪੱਲਾ, ਪੱਲੂ ਸਭ ਤੋਂ ਗਿਆ ਛੁਡਾਈਆ। ਜੁਗ
❋
❋
ਚੌਕੜੀ ਸਾਰੇ ਕਹਿਣ ਰਹਿੰਦਾ ਇਕੱਲਾ, ਅਕ਼ਲ ਕਲਧਾਰੀ ਆਪਣੀ ਕਾਰ ਕਮਾਈਆ। ਸਚਖੰਡ ਦਵਾਰ ਦਰਗਾਹ ਸਾਚੀ ਸਚ ਸਿੰਘਾਸਣ ਮੱਲਾ, ਮਿਹਰਵਾਨ ਆਪਣਾ ਡੇਰਾ ਲਾਈਆ । ਚੇਤ ਕਹੇ ਮੈਂ ਸਚ ਦੱਸਾਂ ਮੈਂ ਪ੍ਰਭ ਚਰਨ ਦਾ ਤੱਕਿਆ ਥੱਲਾ, ਜਿਸ ਜਲ ਥਲ ਦਿਤੇ ਰੁਲਾਈਆ। ਸ਼ਬਦੀ ਧਾਰ ਵੇਖਿਆ ਦਲਾ, ਜਿਸ ਦੀ ਗਣਤ ਨਾ ਕੋਇ ਗਣਾਈਆ। ਜਿਹੜਾ ਸੰਦੇਸ਼ਾ ਗੋਬਿੰਦ ਪੁੱਠਾ ਲੰਮਾਂ ਪਾ ਕੇ ਦੇ ਗਿਆ ਸੀ ਡੱਲਾ, ਮੁਖ ਕੰਨ ਉਤੇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਮਿਹਰਵਾਨ ਦਇਆ ਕਮਾਈਆ। ਚੇਤ ਕਹੇ ਮੈਂ ਤੱਕਿਆ ਚਰਨ ਨੁਰਾਨਾ, ਨੂਰੋ ਨੂਰ ਅਲਾਹੀਆ। ਮੈਂ ਤੱਕਿਆ ਸ੍ਰੀ ਭਗਵਾਨਾ, ਜੋਤੀ ਜਾਤਾ ਡਗਮਗਾਈਆ। ਮੈਂ ਤੱਕਿਆ ਨੌਜਵਾਨਾ, ਗੋਬਿੰਦ ਸੂਰਾ ਸੋਭਾ ਪਾਈਆ। ਮੈਂ ਤੱਕਿਆ ਖੇਲ ਮਹਾਨਾ, ਸੰਬਲ ਬੈਠਾ ਡੇਰਾ ਲਾਈਆ। ਚੇਤ ਕਹੇ ਮੈਂ ਛੱਡ ਜ਼ਿਮੀਂ ਅਸਮਾਨਾਂ, ਝੁਕ ਕੇ ਕ਼ਦਮਾਂ ਸੀਸ ਝੁਕਾਈਆ। ਮੈਂ ਸੰਦੇਸ਼ਾ ਦੇਵਾਂ ਤੇਰਾ ਪਰਵਾਨਾ, ਪਰਵਰਦਿਗਾਰ ਤੇਰੀ ਸਰਨਾਈਆ । ਤੂੰ ਮੇਰਾ ਮਾਲਕ ਤੂੰ ਮੇਰਾ ਖ਼ਾਲਕ ਮੇਰਿਆ ਪੈਗ਼ੰਬਰਾ ਤੈਨੂੰ ਬਣਾ ਅਮਾਮਾ, ਅਮਲਾਂ ਤੋਂ ਰਹਿਤ ਨਜ਼ਰੀ ਆਈਆ। ਚੇਤ ਕਹੇ ਇਹੋ ਕਲਕੀ ਇਹ ਧਾਰ ਗੋਬਿੰਦ ਜਿਸ ਨੇ ਪਹਿਰਿਆ ਬਾਣਾ, ਬਾਣੀ ਦਾ ਬਾਣ ਅਣਿਆਲਾ ਦਏ ਲਗਾਈਆ। ਜਨ ਭਗਤੋ ਤੁਹਾਡੇ ਵੇਂਹਦਿਆਂ ਇਸ ਨੇ ਬਦਲ ਜਾਣਾ ਜ਼ਮਾਨਾ, ਜ਼ਿਮੀਂ ਅਸਮਾਨਾਂ ਆਪਣਾ ਹੁਕਮ ਵਰਤਾਈਆ। ਕੁਛ ਲੌਣ ਵਾਲਾ ਬਹਾਨਾ, ਬਹਾਨੇ ਵਿਚ ਆਪਣੀ ਕਾਰ ਕਮਾਈਆ। ਤੁਸੀਂ ਕਿਸੇ ਨੂੰ ਕਦੇ ਨਾ ਸਮਝਿਓ ਬੇਗਾਨਾ, ਪ੍ਰਭ ਸਭ ਦਾ ਪਿਤਾ ਮਾਈਆ। ਸਾਰੀ ਦੁਨੀਆ ਨੂੰ ਦੇਣਾ ਦਾਨਾ, ਨਾਮ ਨਿਧਾਨਾ ਇਕ ਵਰਤਾਈਆ। ਕਿਉਂ ਪ੍ਰਭੂ ਆਤਮ ਦਾ ਸੱਚਾ ਕਾਹਨਾ, ਪਰਮਾਤਮ ਇਕ ਅਖਵਾਈਆ। ਜਿਸ ਨੂੰ ਸੱਯਦੇ ਕਰਨ ਸਲਾਮਾ, ਡੰਡਾਵਤ ਬੰਦਨਾ ਵਿਚ ਸੀਸ ਨਿਵਾਈਆ। ਓਸ ਕਰਨਾ ਖੇਲ ਮਹਾਨਾ, ਮਹਿਮਾਂ ਅਕਥ ਜਣਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਚੇਤ ਕਹੇ ਮੈਂ ਚਲਿਆ ਆਖ, ਆਖ਼ਰ ਦਿਆਂ ਜਣਾਈਆ। ਕਿਉਂ ਵਡਿਆਈ ਮਿਲੀ ਪਹਿਲੀ ਵਸਾਖ, ਲੋਕਮਾਤ ਵੱਜੀ ਵਧਾਈਆ। ਚਾਰ ਜੁਗ ਦੇ ਰਿਖੀਆਂ ਦੀ ਪੂਰੀ ਕੀਤੀ ਅਰਦਾਸ, ਪੁਰਖ ਅਕਾਲ ਹੋਇਆ ਸਹਾਈਆ। ਸਤਿ ਸਚ ਦਾ ਕੀਤਾ ਪਰਕਾਸ਼, ਨਿਰਗੁਣ ਨੂਰ ਜੋਤ ਰੁਸ਼ਨਾਈਆ। ਬਨਾਂ ਵਿਚ ਜੋ ਜਪਦੇ ਰਹੇ ਸਵਾਸ ਸਵਾਸ, ਤਨਾਂ ਵਿਚ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਵਸਾਖ ਕਹੇ ਜਿਸ ਵੇਲੇ ਸੰਮਤ ਸੀ ਪੰਦਰਾਂ ਸੌ ਤੇਤੀ, ਨਾਨਕ ਆਯੂ ਬਾਲੀ ਸੋਭਾ ਪਾਈਆ। ਧਰਤੀ ਦੇ ਨਾਲ ਕੀਤੀ ਓਸ ਨੇਕੀ, ਨਿੱਕੇ ਵੱਡੀ ਗੱਲ ਜਣਾਈਆ। ਤੂੰ ਖੇਲ ਅਗੰਮਾ ਵੇਖੀਂ, ਵੱਖਰਾ ਦਿਆਂ ਦ੍ਰਿੜਾਈਆ। ਜੋ ਝਗੜਾ ਪਾਇਆ ਮੁੱਲਾ ਸ਼ੇਖ਼ੀ, ਪੰਡਤ ਕਰਨ ਲੜਾਈਆ। ਇਹ ਸਾਰੇ ਦਿਸਣ ਪਰਦੇਸੀ, ਦੇਸ ਦਾ ਮਾਲਕ ਨਜ਼ਰ ਕੋਇ ਨਾ ਆਈਆ। ਹੱਥ ਖੂੰਡੀ ਮੋਢੇ ਉਤੇ ਖੇਸੀ, ਫਿਰਦੇ ਤੁਰਦੇ ਕਥਾ ਜਣਾਈਆ। ਮੇਰੀ ਯਾਦ ਰੱਖਣੀ ਨੇਕੀ, ਮਿਲੇ ਮਾਣ ਵਡਿਆਈਆ। ਜਿਸ ਵੇਲੇ ਲੱਜਿਆ ਰਹੀ ਨਾ ਬਹੂ ਬੇਟੀ, ਧਰਮ ਦੀ ਧਾਰ ਨਾ ਕੋਇ ਜਣਾਈਆ। ਫੇਰ ਧਾਰ ਹੋ ਕੇ ਧਾਰ ਪਰਗਟਾਂ ਛੇਤੀ, ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਖਿਲਾਈਆ। ਨਾਨਕ ਕਿਹਾ ਮੇਰਾ ਮੀਤ ਮੁਰਾਰਾ ਇਕ, ਏਕੰਕਾਰ ਅਖਵਾਈਆ। ਜਿਸ ਨੂੰ ਸਭ ਕੁਛ ਰਿਹਾ ਦਿਸ, ਬਿਨ ਨੈਣਾਂ ਵੇਖ ਵਖਾਈਆ। ਚਾਰ ਜੁਗ ਦੇ ਵੇਖੇ ਮੁਨ ਰਿਖ, ਤਪੱਸਵੀ
❋
❋
ਫੋਲ ਫੁਲਾਈਆ। ਓਨ੍ਹਾਂ ਦੇ ਅੰਤਰ ਆਸਾ ਹਿਤ, ਹਿਤਕਾਰੀ ਰਾਹ ਤਕਾਈਆ। ਜਿਨ੍ਹਾਂ ਦੇ ਕੋਲ ਅਵਤਾਰਾਂ ਵਾਲੀ ਚਿਟ, ਪੈਗ਼ੰਬਰਾਂ ਕਲਮੇ ਦੇਣ ਗਵਾਹੀਆ। ਓਨ੍ਹਾਂ ਦਾ ਲਹਿਣਾ ਦੇਣਾ ਲੈਣਾ ਨਜਿੱਠ, ਨਿਜ ਆਪਣੀ ਕਾਰ ਕਮਾਈਆ। ਝਗੜਾ ਮੁਕਾ ਕੇ ਪੱਥਰ ਇੱਟ, ਘਰ ਇਕੋ ਦੇਣਾ ਸੁਹਾਈਆ। ਗੋਬਿੰਦ ਧਾਰ ਹੋ ਕੇ ਪੁਰਖ ਅਕਾਲ ਮੰਨਣਾ ਪਿਤ, ਪਤਿਪਰਮੇਸ਼ਵਰ ਸੀਸ ਨਿਵਾਈਆ। ਚਾਰ ਜੁਗ ਦੇ ਵਿਛੜਿਆਂ ਗੁਰਮੁਖ ਬਣੌਣਾ ਸਿੱਖ, ਛੱਤ੍ਰੀ ਬ੍ਰਾਹਮਣ ਸ਼ੂਦਰ ਵੈਸ਼ ਵੰਡ ਨਾ ਕੋਇ ਵੰਡਾਈਆ। ਅੰਮ੍ਰਿਤ ਧਾਰ ਦੇਣੀ ਛਿਟ, ਮੇਘ ਇਕ ਬਰਸਾਈਆ। ਜਿਨ੍ਹਾਂ ਦੀ ਸੁਰਤੀ ਜਾਵੇ ਟਿਕ, ਟਕਿਆਂ ਵਿਚ ਨਾ ਕੋਇ ਵਿਕਾਈਆ। ਰਸ ਲੈਣ ਮਿਠ, ਅਨਰਸ ਇਕ ਚਖਾਈਆ। ਪੁਰਖ ਅਕਾਲ ਵਸਾਵਣ ਚਿਤ, ਦੂਸਰ ਓਟ ਨਾ ਕੋਇ ਤਕਾਈਆ। ਪਿਛਲੀ ਰੀਤੀ ਰਿਖੀ ਮੁਨੀ ਮੁਨੀਸ਼ਰ ਵਸਾਖੀ ਦੀ ਮਨੌਂਦੇ ਸੀ ਥਿਤ, ਆਪਣੀ ਆਸ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਖੇਲ ਵਖਾਈਆ। ਨਾਨਕ ਕਿਹਾ ਰਿਖੀਆਂ ਨੂੰ ਦੇਣਾ ਮਾਣ, ਮਮਤਾ ਮੋਹ ਮਿਟਾਈਆ। ਸਚ ਦਾ ਬਖ਼ਸ਼ਣਾ ਦਾਨ, ਦਾਤਾ ਇਕ ਵਰਤਾਈਆ। ਗੋਬਿੰਦ ਬਣ ਨੌਜਵਾਨ, ਸੂਰਬੀਰ ਅਖਵਾਈਆ। ਅੰਮ੍ਰਿਤ ਕਰਾ ਕੇ ਪਾਨ, ਪੰਡਤ ਪਾਂਧਿਆਂ ਤੋਂ ਦੇਣਾ ਛੁਡਾਈਆ। ਯੁੱਧ ਕਰ ਘਮਸਾਨ, ਧਰਮ ਦੇਣਾ ਦਰਸਾਈਆ । ਕਰ ਕੇ ਖੇਲ ਮਹਾਨ, ਡੰਕਾ ਦੇਣਾ ਵਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ। ਨਾਨਕ ਕਹੇ ਗੋਬਿੰਦ ਧਾਰ ਹੋਵੇ ਨਾਨਕ, ਨਾਨਕ ਗੋਬਿੰਦ ਰੂਪ ਬਦਲਾਈਆ। ਰਿਸ਼ੀ ਮੁਨੀ ਵੇਖਣੇ ਹੀਰੇ ਮਾਣਕ, ਮੋਤੀ ਪਿਛਲੇ ਫੋਲ ਫੁਲਾਈਆ। ਸਭ ਦਾ ਬਣ ਕੇ ਆਪ ਜਾਣੀ ਜਾਣਤ, ਚਾਰ ਵਰਨਾਂ ਵਿਚੋਂ ਲੈਣੇ ਉਠਾਈਆ। ਹਿੰਦੂ ਮੁਸਲਿਮ ਪ੍ਰਭ ਦੀ ਸਾਰੇ ਅਮਾਨਤ, ਦੂਜਾ ਨਜ਼ਰ ਕੋਇ ਨਾ ਆਈਆ। ਕੂੜੀ ਕਲਪਣਾ ਮੇਟ ਅਲਾਮਤ, ਮਾਰਗ ਇਕੋ ਇਕ ਦਰਸਾਈਆ। ਬੋਦੀ ਜੰਞੂ ਲੇਖਾ ਮੁਕਾ ਕੇ ਹਜਾਮਤ, ਸੂਰਤ ਸਾਬਤ ਦੇਣੀ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਨਾਨਕ ਕਿਹਾ ਗੋਬਿੰਦ ਧਾਰ ਖੇਲ ਵਸਾਖੀ, ਵਿਚਲਾ ਭੇਵ ਨਾ ਕੋਇ ਜਣਾਈਆ। ਪੁਰਖ ਅਕਾਲ ਦੀ ਮੰਨਣੀ ਆਖੀ, ਆਖ਼ਰ ਸੀਸ ਨਿਵਾਈਆ। ਝਗੜਾ ਮੁਕਾ ਕੇ ਜ਼ਾਤ ਪਾਤੀ, ਕੂੜੀ ਕਿਰਿਆ ਡੇਰਾ ਢਾਹੀਆ। ਅੰਮ੍ਰਿਤ ਬਖ਼ਸ਼ਣਾ ਬੂੰਦ ਸਵਾਂਤੀ, ਝਿਰਨਾ ਇਕ ਝਿਰਾਈਆ। ਨਿਰਗੁਣ ਜੋਤ ਜਗਾ ਕੇ ਬਾਤੀ, ਅੰਧ ਅੰਧੇਰ ਦੇਣਾ ਮਿਟਾਈਆ। ਪੰਜ ਪਿਆਰੇ ਬਣਾ ਕੇ ਸਾਥੀ, ਸਗਲਾ ਸੰਗ ਰਖਾਈਆ। ਖੇਲ ਪੁਰਖ ਅਬਿਨਾਸ਼ੀ, ਨਿਰਗੁਣ ਸਰਗੁਣ ਆਪ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਮੇਲ ਮਿਲਾਈਆ। ਵਸਾਖ ਕਹੇ ਮੇਰਾ ਗੋਬਿੰਦ ਪੂਰਾ ਕੀਤਾ ਕੌਲ, ਇਕ਼ਰਾਰ ਤੋੜ ਨਿਭਾਈਆ। ਪ੍ਰਗਟ ਹੋ ਕੇ ਉਤੇ ਧੌਲ, ਧਰਮ ਦੀ ਧਾਰ ਦ੍ਰਿੜਾਈਆ। ਜੋਧਾ ਸੂਰਬੀਰ ਬਣ ਕੇ ਬਾਂਕਾ ਸਡੋਲ, ਸੋਹਣਾ ਆਪਣਾ ਰੰਗ ਰੰਗਾਈਆ। ਸਚ ਪ੍ਰੀਤੀ ਘੋਲੀ ਘੋਲ, ਪੁਰਖ ਅਕਾਲ ਇਕ ਸੁਣਾਈਆ। ਸਾਚੇ ਕੰਡੇ ਨਾਮ ਦੇ ਤੋਲ, ਚਾਰ ਵਰਨਾਂ ਵੇਖ ਵਖਾਈਆ। ਗੁਰਮੁਖਾਂ ਅੰਤਰ ਮੌਲ, ਅੰਤਸ਼ਕਰਨ ਕਰੀ ਸਫ਼ਾਈਆ। ਸ਼ਬਦ ਅਗੰਮਾ ਅੰਤਮ ਬੋਲ, ਅਨਬੋਲਤ ਗਿਆ ਜਣਾਈਆ । ਇਕ ਵੇਰਾਂ ਜਾਣਾ ਪ੍ਰਭ ਦੇ ਕੋਲ, ਤਨ ਵਜੂਦ ਦੇਣਾ ਤਜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਵਸਾਖ ਕਹੇ ਗੋਬਿੰਦ ਕਰ ਗਿਆ ਪੂਰਾ ਇਕ਼ਰਾਰ, ਇਕ ਇਕ ਦਿਆਂ ਜਣਾਈਆ। ਮੈਂ ਬੜਾ ਕੀਤਾ ਤਕਰਾਰ, ਝਗੜਿਆਂ ਵਿਚ
❋
❋
ਦੁਹਾਈਆ। ਕਿਉਂ ਛੱਡਕੇ ਚਲਿਆ ਯਾਰ, ਯਾਰਾਨਾ ਮਾਤ ਤੁੜਾਈਆ। ਜਿਨ੍ਹਾਂ ਪਿਛੇ ਵਾਰਿਆ ਪਰਿਵਾਰ, ਬੱਚਿਆਂ ਭੇਟ ਚੜ੍ਹਾਈਆ। ਉਨਾਂ ਦੀ ਕਵਣ ਪਾਵੇ ਸਾਰ, ਸਿਰ ਹੱਥ ਕਵਣ ਟਿਕਾਈਆ। ਗੋਬਿੰਦ ਬੋਲ ਕਿਹਾ ਲਲਕਾਰ, ਉਚੀ ਕੂਕ ਸੁਣਾਈਆ। ਮੇਰਾ ਨਹੀਂ ਕੁਛ ਇਖ਼ਤਿਆਰ, ਹੁਕਮੇ ਅੰਦਰ ਸੇਵ ਕਮਾਈਆ। ਮੇਰੇ ਸਿੱਖ ਦੁਲਾਰੇ ਸਦਾ ਮੇਰੇ ਨਾਲ, ਵਿਛੋੜਾ ਨਜ਼ਰ ਕੋਇ ਨਾ ਆਈਆ। ਮੈਂ ਸਚਖੰਡ ਜਾਣਾ ਸੱਚੀ ਧਰਮਸਾਲ, ਧਰਮ ਦਵਾਰਾ ਇਕ ਵਡਿਆਈਆ। ਧਰਨੀ ਦਾ ਹਾਲ ਦੱਸਣਾ ਕਮਾਲ, ਜੋ ਵੇਖਿਆ ਸੋ ਪੜਦਾ ਦੇਣਾ ਉਠਾਈਆ। ਫੇਰ ਆਵਾਂ ਨਾਲ ਲੈ ਕੇ ਆਪਣਾ ਪੁਰਖ ਅਕਾਲ, ਮੁੜ ਕੇ ਕਿਸੇ ਤੋਂ ਮੰਗਣ ਦੀ ਲੋੜ ਰਹੇ ਨਾ ਰਾਈਆ। ਆਪੇ ਸ਼ਾਹ ਤੇ ਆਪੇ ਬਣਾਂ ਦਲਾਲ, ਵਿਚੋਲਾ ਹੋਰ ਨਾ ਕੋਇ ਬਣਾਈਆ। ਬਣ ਕੇ ਅਮਾਮ ਪੈਗ਼ੰਬਰ ਸੁਣਾਂ ਮੁਰੀਦਾਂ ਹਾਲ, ਸੁਖਆਸਣ ਇਕ ਸੁਹਾਈਆ। ਚਲ ਕੇ ਨਵੀਂ ਤੋਂ ਨਵੀਂ ਚਾਲ, ਭੇਵ ਅਭੇਦਾ ਦਿਆਂ ਖੁਲ੍ਹਾਈਆ। ਨੌ ਖੰਡ ਪ੍ਰਿਥਮੀ ਬਣਾ ਕੇ ਇਕ ਧਰਮਸਾਲ, ਧਰਮ ਦਵਾਰਾ ਦਿਆਂ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਵਸਾਖ ਕਹੇ ਉਹ ਪੰਜ ਪਿਆਰੇ ਗਏ ਛੱਡ, ਤਨ ਨਜ਼ਰ ਕੋਇ ਨਾ ਆਈਆ। ਮਾਸ ਰਿਹਾ ਨਾ ਹੱਡ, ਵਜੂਦ ਨਾ ਕੋਇ ਵਖਾਈਆ। ਅਗਨੀ ਵਿਚ ਦਿਤੇ ਦਗ, ਸ਼ੋਅਲਿਆਂ ਵਿਚ ਆਪਣਾ ਆਪ ਬਦਲਾਈਆ। ਧਰਨੀ ਨਾਲੋਂ ਹੋ ਕੇ ਅੱਡ, ਵਖਰੇ ਡੇਰੇ ਗਏ ਜਮਾਈਆ। ਮੈਨੂੰ ਸਮਝ ਨਹੀਂ ਆਈ ਕੀ ਬਣਾਇਆ ਪਜ, ਕਿਉਂ ਪੰਚਮ ਖੇਲ ਖਿਲਾਈਆ। ਮੈਂ ਭੱਜੀ ਨੱਠੀ ਵੇਖਿਆ ਸਾਰਾ ਜਗ, ਚਾਰੋਂ ਕੁੰਟ ਧਿਆਨ ਲਗਾਈਆ। ਜਾਂ ਤੱਕਿਆ ਸਦੀ ਚੌਧਵੀਂ ਵੇਖੀ ਅੱਗ, ਅਗਨੀ ਮੰਦ ਨਾ ਕੋਇ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਖੇਲ ਖਿਲਾਈਆ। ਧਰਨੀ ਕਿਹਾ ਮੈਂ ਹੱਸ ਕੇ ਕਿਹਾ ਗੋਬਿੰਦ ਕਿੱਥੇ ਤੇਰੇ ਪਿਆਰੇ ਪੰਜ, ਪੰਚਮ ਦੇ ਜਣਾਈਆ। ਮੈਨੂੰ ਬੜਾ ਰੰਜ, ਦੁੱਖਾਂ ਵਿਚ ਕੁਰਲਾਈਆ। ਕਵਣ ਲਾਵੇ ਅੰਗ, ਅੰਗੀਕਾਰ ਕਵਣ ਅਖਵਾਈਆ। ਕਿੱਥੇ ਨੀਲਾ ਕਸੇਂ ਤੰਗ, ਸਿੰਘਾਸਣ ਕਵਣ ਵਡਿਆਈਆ। ਕਿਹੜੀ ਕੂਟੇ ਕਰੇਂ ਜੰਗ, ਖੰਡਾ ਖੜਗ ਖੜਕਾਈਆ। ਕਵਣ ਵਜਾਏਂ ਮਰਦੰਗ, ਧੌਂਸਾ ਇਕ ਉਠਾਈਆ। ਛੱਡਕੇ ਪੁਰੀ ਅਨੰਦ, ਕਵਣ ਧਾਮ ਸੋਭਾ ਪਾਈਆ। ਗੋਬਿੰਦ ਕਿਹਾ ਇਹ ਤਨ ਸ਼ਰੀਰ ਵਜੂਦ ਮੇਰਾ ਖੇਲ ਧੋਖੇ ਵਾਲਾ ਪਖੰਡ, ਸ੍ਰਿਸ਼ਟੀ ਦਿਆਂ ਜਣਾਈਆ। ਇਨਸਾਨਾਂ ਵਾਂਗੂ ਕੀਤਾ ਜੰਗ, ਹੱਥਾਂ ਨਾਲ ਲੜ ਕੇ ਆਪਣਾ ਝਟ ਲੰਘਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਖੇਲ ਖਿਲਾਈਆ। ਗੋਬਿੰਦ ਕਿਹਾ ਮੈਂ ਛੱਡਿਆ ਪੁਰੀ ਅਨੰਦ, ਅਨੰਦ ਅਨੰਦ ਵਿਚ ਸਮਾਈਆ। ਅੱਗੇ ਕਰ ਕੇ ਆਵਾਂ ਪੱਕਾ ਸਨਬੰਧ, ਖੰਡਾ ਖੜਗ ਹੱਥ ਨਾ ਕੋਇ ਉਠਾਈਆ। ਆਪਣਾ ਡੰਕਾ ਵਜਾਵਾਂ ਜਿਸ ਵੇਲੇ ਸੰਮਤ ਸ਼ਹਿਨਸ਼ਾਹੀ ਆਵੇ ਪੰਜ, ਪੰਜਾ ਧੁਰ ਦਾ ਨਾਮ ਲਗਾਈਆ। ਜਨ ਭਗਤਾਂ ਚਾੜ੍ਹ ਪ੍ਰੇਮ ਦਾ ਰੰਗ, ਦੁਰਮਤ ਮੈਲ ਦਿਆਂ ਧਵਾਈਆ। ਮੇਰੇ ਸ਼ਬਦ ਦਾ ਸਦਾ ਕਸਿਆ ਰਹਿਣਾ ਤੰਗ, ਜ਼ੀਨ ਪਾਖਰ ਨਾ ਕੋਇ ਬਦਲਾਈਆ। ਨਾਮ ਦਾ ਵਜਦਾ ਰਹਿਣਾ ਮਰਦੰਗ, ਡੱਗਾ ਸਕੇ ਨਾ ਕੋਇ ਬਦਲਾਈਆ। ਦੂਤੀ ਦੁਸ਼ਮਣਾਂ ਸਭ ਦੀ ਵੱਢ ਦੇਣੀ ਕੰਡ, ਕੰਢਾ ਘਾਟ ਨਜ਼ਰ ਕਿਸੇ ਨਾ ਆਈਆ। ਧੁਰ ਦੇ ਨਾਮ ਨੇ ਦੇਣਾ ਦੰਡ, ਡੰਡਾਵਤ ਸਭ ਨੂੰ ਦਏ ਸਮਝਾਈਆ। ਕਿਸੇ ਦੇ ਕੋਲੋਂ ਕੁਛ ਨਹੀਂ ਲੈਣਾ ਮੰਗ, ਦੇਵਣਹਾਰ ਅਖਵਾਈਆ। ਥੋੜ੍ਹਾ ਸਮਾਂ ਜਾਣ ਦਿਓ ਲੰਘ, ਬਹੁਤੀ ਵੰਡ ਨਾ ਕੋਇ ਵੰਡਾਈਆ। ਫਿਰਨੀ ਦੁਹਾਈ ਵਿਚ ਵਰਭੰਡ, ਬ੍ਰਹਿਮੰਡ ਧਿਆਨ
❋
❋
ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਖੇਲ ਖਿਲਾਈਆ। ਸੰਮਤ ਪੰਜ ਕਹੇ ਕੀ ਮੈਂ ਪੰਜ ਸ਼ਹਿਨਸ਼ਾਹੀ, ਸ਼ਹਿਨਸ਼ਾਹ ਦੇਣਾ ਦ੍ਰਿੜਾਈਆ। ਕੀ ਮੈਂ ਓਹ ਤੇਰਾ ਦਰਵੇਸ਼ ਰਾਹੀ, ਰਹਿਬਰ ਦੇਣਾ ਜਣਾਈਆ। ਪੁਰਖ ਅਕਾਲ ਕਿਹਾ ਤੂੰ ਮੇਰਾ ਮੈਂ ਤੇਰਾ ਇਕੋ ਮਾਹੀ, ਮਹਿਬੂਬ ਨੂਰ ਖ਼ੁਦਾਈਆ। ਦੋ ਜਹਾਨ ਵਿਛੜੇ ਗੁਰ ਅਵਤਾਰ ਪੈਗ਼ੰਬਰ ਵਿਛੜੇ ਗੋਬਿੰਦ ਤੇਰੀ ਮੇਰੀ ਨਾ ਹੋਈ ਜੁਦਾਈ, ਵਖਰਾ ਜੁਜ਼ ਨਾ ਕੋਇ ਵੰਡਾਈਆ। ਉਠ ਹੁਣ ਪੈ ਜਾਈਏ ਆਪਣੀ ਸਲਾਹੀਂ, ਮਸ਼ਵਰਾ ਪਿਛਲਾ ਰਹੇ ਨਾ ਰਾਈਆ। ਤੂੰ ਮੇਰਾ ਮੈਂ ਤੇਰਾ ਦੋਹਾਂ ਦੀ ਸਾਂਝੀ ਹੋਵੇ ਗਵਾਹੀ, ਸ਼ਹਾਦਤ ਇਕੋ ਘਰ ਭੁਗਤਾਈਆ। ਗੋਬਿੰਦ ਕਿਹਾ ਪ੍ਰਭੂ ਪਹਿਲੋਂ ਮੈਨੂੰ ਦੇ ਵਧਾਈ, ਫੇਰ ਮੈਂ ਦੱਸਾਂ ਕਿਸ ਬਿਧ ਚਲਾਂ ਤੇਰੀ ਰਜ਼ਾਈ, ਰਾਜ਼ਕ਼ ਰਹੀਮ ਓਟ ਤਕਾਈਆ। ਮੈਂ ਕੁਛ ਖੇਲ ਕਰਨਾ ਸ੍ਰਿਸ਼ਟੀ ਉਤੇ ਹਵਾਈ, ਹੱਵਾ ਆਦਮ ਰਹੇ ਕੁਰਲਾਈਆ। ਔਹ ਵੇਖ ਲੇਖਾ ਜਿਹੜਾ ਲਿਖਿਆ ਬਿਨਾ ਕ਼ਲਮ ਸ਼ਾਹੀ, ਸ਼ਹਿਨਸ਼ਾਹ ਆਪਣੀ ਕਾਰ ਕਮਾਈਆ। ਮੈਂ ਜਾਣਦਾ ਤੂੰ ਸ੍ਰਿਸ਼ਟੀ ਅਨਕ ਵਾਰ ਢਾਹੀ, ਅਨਕ ਵਾਰ ਉਪਜਾਈ, ਵਿਸ਼ਨ ਬ੍ਰਹਮਾ ਸ਼ਿਵ ਸੇਵ ਲਗਾਈਆ। ਪਰ ਹੁਣ ਮੈਂ ਦਾਅਵੇ ਨਾਲ ਕਹਿਣਾ ਮੇਰਿਆਂ ਭਗਤਾਂ ਲੇਖਾ ਮੰਗੇ ਕੋਇ ਨਾਹੀਂ, ਅੱਗੇ ਹੋ ਨਾ ਕੋਇ ਅਟਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਵਸਾਖ ਕਹੇ ਮੈਂ ਲੈਣਾ ਇਕੋ ਵਸਲ, ਵਸਲੇ ਯਾਰ ਖ਼ੁਦਾਈਆ। ਮੈਂ ਖੇਲ ਵੇਖਣਾ ਅਸਲ, ਅਸਲੀਅਤ ਦੇਣੀ ਦ੍ਰਿੜਾਈਆ। ਹਜ਼ਰਤ ਈਸਾ ਮੂਸਾ ਮੁਹੰਮਦ ਕੰਨ ਪਕੜ ਕੇ ਕਹਿਣ ਦਰੋਹੀ ਖ਼ੁਦਾ ਅਸੀਂ ਸਚ ਜਾਣਿਆ ਤੇਰੀ ਆਦਿ ਤੋਂ ਇਕੋ ਨਸਲ, ਦੂਜਾ ਨਜ਼ਰ ਕੋਇ ਨਾ ਆਈਆ। ਇਹ ਦੀਨ ਮਜ਼੍ਹਬ ਸਾਡੀ ਤੇਰੀ ਛਮਾਹੀ ਵਾਲੀ ਫ਼ਸਲ, ਅੱਗੇ ਹੋਰ ਨਾ ਕੋਇ ਵਧਾਈਆ । ਅਸੀਂ ਸਾਰਿਆਂ ਖਾਧੀ ਤੇਰੀ ਕ਼ਸਮ, ਸੁਗੰਦ ਤੇਰਾ ਨਾਮ ਜਣਾਈਆ। ਬਹੁੜੀ ਸਾਡੇ ਸ਼ਰੀਰ ਤਨ ਵਜੂਦ ਜਿਹੜੇ ਹੋ ਗਏ ਭਸਮ, ਮਾਟੀ ਨਜ਼ਰ ਕੋਇ ਨਾ ਆਈਆ। ਅੱਜ ਵੇਖਿਆ ਤੇਰਾ ਨੂਰ ਨੂਰੇ ਚਸ਼ਮ, ਜਲਵਾਗਰ ਤੇਰੀ ਰੁਸ਼ਨਾਈਆ। ਅਸੀਂ ਤੇਰੇ ਦਵਾਰੇ ਆਏ ਵਸਣ, ਸਚ ਦਵਾਰਾ ਦੇਣਾ ਦ੍ਰਿੜਾਈਆ। ਤੇਰੀ ਸਰਨੀ ਆਏ ਲੱਗਣ, ਲਗ ਮਾਤਰ ਦੇਣੀ ਮਿਟਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਗੋਬਿੰਦ ਨੇ ਇਕੱਠੇ ਕੀਤੇ ਝੀਵਰ ਨਾਈ, ਛੀਂਬਿਆਂ ਜੋੜ ਜੁੜਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਅੱਜ ਤੋਂ ਅਸਾਂ ਪ੍ਰਭ ਤੇਰੀ ਇਕੋ ਓਟ ਤਕਾਈ, ਦੂਜਾ ਨਾਮ ਵੰਡ ਨਾ ਕੋਇ ਵੰਡਾਈਆ। ਤੇਰੀ ਸਿੱਖੀ ਬਣ ਕੇ ਸਦ ਤੇਰੀ ਸੇਵ ਕਮਾਈ, ਚਾਕਰ ਹੋ ਕੇ ਚਾਕਰੀ ਝੋਲੀ ਪਾਈਆ। ਇਹ ਦਿਵਸ ਦਿਹਾੜਾ ਖ਼ੁਸ਼ੀਆਂ ਵਾਲਾ ਅਸੀਂ ਮੰਨੀਏ ਚਾਈਂ ਚਾਈਂ, ਚਾਓ ਘਨੇਰਾ ਨਜ਼ਰੀ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਸਚ ਮਨਸਾ ਪੂਰ ਕਰਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਡਾ ਸਾਰਿਆਂ ਦਾ ਇਕੋ ਸਹਾਰਾ, ਇਕੋ ਇਕ ਸਰਨਾਈਆ। ਤੈਨੂੰ ਮੰਨੀਏ ਕਲਕੀ ਅਵਤਾਰਾ, ਅਮਾਮ ਤੇਰੀ ਸਰਨਾਈਆ । ਸਯਦੇ ਕਰੀਏ ਨਿਮਸਕਾਰਾ, ਡੰਡਾਵਤ ਵਿਚ ਵਡਿਆਈਆ। ਤੇਰਾ ਵੇਖੀਏ ਸਚ ਦਵਾਰਾ, ਜਿਥੇ ਭਗਤ ਜਨ ਬੈਠੇ ਸੋਭਾ ਪਾਈਆ । ਜਿਸ ਦਾ ਮਾਣ ਹੋਣਾ ਵਿਚ ਸੰਸਾਰਾ, ਨੌ ਖੰਡ ਪ੍ਰਿਥਮੀ ਵੱਜੇ ਵਧਾਈਆ। ਦੀਨਾਂ ਮਜ਼੍ਹਬਾਂ ਰਹਿਣਾ ਨਹੀਂ ਅੰਤ ਅਖਾੜਾ, ਝਗੜਾ ਮਿਟੇ ਕੂੜ ਲੋਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਮਿਹਰ ਨਜ਼ਰ ਇਕ ਉਠਾਈਆ। ਗੁਰ ਅਵਤਾਰ ਪੈਗ਼ੰਬਰ
❋
❋
ਕਹਿਣ ਵਸਾਖ ਆਇਆ ਅੱਜ, ਸੰਮਤ ਸ਼ਹਿਨਸ਼ਾਹੀ ਪੰਜ ਨਾਲ ਵਡਿਆਈਆ। ਸਾਡਾ ਪੂਰਾ ਕਰ ਦੇ ਹੱਜ, ਹਾਜਤ ਅੱਗੇ ਰਹੇ ਨਾ ਰਾਈਆ। ਤੇਰੀ ਸ੍ਰਿਸ਼ਟੀ ਤੇਰਾ ਜਗ, ਜਗਜੀਵਣ ਦਾਤੇ ਤੇਰੀ ਝੋਲੀ ਪਾਈਆ। ਸਾਡੀ ਦੀਨਾਂ ਮਜ਼੍ਹਬਾਂ ਮਿਟੀ ਹੱਦ, ਹਦੂਦ ਅੱਗੇ ਨਾ ਕੋਇ ਰਖਾਈਆ। ਕ਼ਦਮਬੋਸੀ ਕਰੀਏ ਅੱਗੇ ਵਧ, ਚਰਨ ਕਵਲ ਸਰਨਾਈਆ । ਤੇਰੇ ਨਾਲੋਂ ਹੋਈਏ ਨਾ ਕਦੇ ਅਲਗ, ਵਖਰਾ ਰਾਹ ਨਾ ਕੋਇ ਚਲਾਈਆ। ਤੂੰ ਮੇਰਾ ਮੈਂ ਤੇਰਾ ਗਾਈਏ ਛਦ, ਸੋਹੰ ਢੋਲਾ ਅਗੰਮ ਅਥਾਹੀਆ। ਆਪਣੀ ਸ਼ਰਅ ਵਿਚੋਂ ਆਪੇ ਕੱਢ, ਕੱਢਣਹਾਰ ਇਕ ਹੋ ਆਈਆ। ਕਲਜੁਗ ਕੂੜੀ ਕਿਰਿਆ ਜ਼ੰਜੀਰ ਵੱਢ, ਅੱਗੇ ਹੋ ਨਾ ਕੋਇ ਅਟਕਾਈਆ। ਅਸੀਂ ਹੋਈਏ ਗਦ ਗਦ, ਖ਼ੁਸ਼ੀਆਂ ਵਿਚੋਂ ਖ਼ੁਸ਼ੀ ਬਣਾਈਆ। ਜਾਂ ਤੱਕੀਏ ਵਿਸ਼ਵ ਧਾਰ ਤੇਰੀ ਯੱਦ, ਨੂਰ ਨੂਰ ਵਿਚੋਂ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਮੇਲ ਮਿਲਾਈਆ। ਵਸਾਖ ਕਹੇ ਗੁਰ ਅਵਤਾਰ ਪੈਗ਼ੰਬਰੋ ਧਰਮ ਦਵਾਰੇ ਖਾਓ ਸੁਗੰਦ, ਹਲਫ਼ ਧੁਰ ਦਾ ਨਾਮ ਲਓ ਉਠਾਈਆ। ਇਕ ਹੁਕਮ ਅੰਦਰ ਰਹਿਣਾ ਪਾਬੰਦ, ਆਪਣੀ ਆਪਣੀ ਧਾਰ ਨਾ ਕੋਇ ਜਣਾਈਆ। ਪੁਰਖ ਅਕਾਲ ਦਾ ਮੰਗਣਾ ਸੰਗ, ਕਰਨੀ ਨਾ ਕੋਇ ਵਡਿਆਈਆ। ਨਿਰਗੁਣ ਧਾਰ ਮਾਨਣਾ ਅਨੰਦ, ਸਰਗੁਣ ਮੇਲ ਨਾ ਕੋਇ ਮਿਲਾਈਆ। ਜੋਤ ਅਗੰਮੀ ਤੱਕਣਾ ਚੰਦ, ਸੂਰੀਆ ਚੰਦ ਨਾ ਕੋਇ ਰੁਸ਼ਨਾਈਆ। ਪ੍ਰਭ ਦੇ ਨਾਮ ਤੋਂ ਕਰਨਾ ਨਹੀਂ ਕੋਈ ਜੰਗ, ਸ਼ਰਅ ਵਿਚ ਨਾ ਕੋਇ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਧਰਮ ਦਵਾਰ ਇਕ ਸੁਹਾਈਆ। ਗੁਰ ਅਵਤਾਰ ਪੈਗ਼ੰਬਰ ਕਹਿਣ ਸਾਨੂੰ ਮਨਜ਼ੂਰ, ਸੀਸ ਸਰਬ ਝੁਕਾਈਆ। ਇਕੋ ਸਾਂਝਾ ਸਭ ਦਾ ਹਜ਼ੂਰ, ਜੋ ਹਜ਼ਰਤਾਂ ਦਏ ਵਡਿਆਈਆ। ਜਿਸ ਦਾ ਅਗੰਮੀ ਨੂਰ, ਜਨਮੇ ਕੋਇ ਨਾ ਮਾਈਆ। ਮੰਨੀਏ ਸਚ ਦਸਤੂਰ, ਸਿਰ ਸਕੇ ਨਾ ਕੋਇ ਉਠਾਈਆ। ਗੜ੍ਹ ਨਾ ਰਹੇ ਗ਼ਰੂਰ, ਗ਼ੁਰਬਤ ਡੇਰਾ ਢਾਹੀਆ। ਸਿਰ ਸਯਦੇ ਵਿਚ ਝੁਕੇ ਜ਼ਰੂਰ, ਨਿਉਂ ਨਿਉਂ ਲਾਗੇ ਪਾਈਂਆ। ਵਡਿਆਈ ਰਹੇ ਨਾ ਕੋਇ ਕੋਹਤੂਰ, ਜਲਵਾਗਰ ਇਕ ਗੁਸਾਈਂਆ। ਜਿਸ ਦਾ ਨਾਮ ਕ਼ਲਮਾ ਕਰ ਕੇ ਆਏ ਮਸ਼ਹੂਰ, ਮਸ਼ਵਰਾ ਧੁਰ ਦੇ ਨਾਲ ਪਕਾਈਆ। ਜੋ ਸਭ ਦੇ ਪਾਰ ਕਰਾਏ ਦੀਨਾਂ ਮਜ਼੍ਹਬਾਂ ਵਾਲੇ ਬੇੜੇ ਪੂਰ, ਪੂਰਨ ਆਸਾ ਵੇਖ ਵਖਾਈਆ। ਵੇਖੋ ਹੁਕਮ ਮੰਨਣ ਵਿਚ ਹੋਇਓ ਨਾ ਕੋਇ ਮਜਬੂਰ, ਮਜਬੂਰੀ ਰਹਿਣ ਕੋਇ ਨਾ ਪਾਈਆ। ਜਿਸ ਨਾਮ ਕਲਮੇ ਤੋਂ ਪਵਾਇਆ ਫ਼ਤੂਰ, ਦੀਨ ਦੁਨੀ ਲੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਾਹਿਬ ਸੁਲਤਾਨ ਇਕ ਸਰਨਾਈਆ। ਵਸਾਖ ਕਹੇ ਵਿਸਰ ਨਾ ਜਾਇਓ ਕੰਤ, ਜੋ ਦੇਵੇ ਮਾਣ ਵਡਿਆਈਆ। ਜਿਸ ਦੀ ਕਿਰਪਾ ਬਿਨਾ ਕੋਈ ਬਣ ਨਹੀਂ ਸਕਦਾ ਸੰਤ, ਸੂਫ਼ੀ ਮਿਲੇ ਨਾ ਕੋਇ ਵਡਿਆਈਆ । ਬਿਨਾ ਮਿਹਰ ਤੋਂ ਲੇਖੇ ਲੱਗੇ ਨਾ ਜਪਿਆ ਮੰਤ, ਮੰਤਵ ਹਲ ਨਾ ਕੋਇ ਕਰਾਈਆ। ਜਿਸ ਨੇ ਸਭ ਦਾ ਕੀਤਾ ਅੰਤ, ਅੰਤਸ਼ਕਰਨ ਵੇਖੇ ਲੋਕਾਈਆ। ਜਨ ਭਗਤੋ ਤੁਸੀਂ ਬੋਧ ਅਗਾਧੇ ਪੰਡਤ, ਜਿਨ੍ਹਾਂ ਭੇਵ ਲਿਆ ਪ੍ਰਭ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਤੁਹਾਨੂੰ ਸਚਖੰਡ ਦਵਾਰ ਦੇ ਬਣਾ ਕੇ ਮਹੰਤ, ਸਚ ਦਵਾਰ ਦਏ ਟਿਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦਰ ਠਾਂਡਾ ਇਕ ਵਖਾਈਆ। ਵਸਾਖ ਕਹੇ ਗੋਬਿੰਦ ਪਿਆਇਆ ਅੰਮ੍ਰਿਤ ਜਲ, ਖੰਡੇ ਧਾਰ ਵਡਿਆਈਆ। ਪੁਰਖ ਅਬਿਨਾਸ਼ੀ ਕਿਰਪਾ ਕੀਤੀ ਪਰਬਲ, ਬਲੀ ਬਲਵਾਨ ਹੋਇਆ ਸਹਾਈਆ। ਜਨ ਭਗਤੋ ਜਿਸ ਨੂੰ ਤਾਰਨ ਲੱਗਿਆਂ ਘੜੀ
❋
❋
ਨਾ ਲਗਦਾ ਪਲ, ਪਲਕ ਦੇ ਅੰਦਰ ਪਾਰ ਕਰਾਈਆ। ਤੁਸੀਂ ਓਸ ਦੇ ਓਸ ਨੇ ਤੁਹਾਡਾ ਦਵਾਰ ਲਿਆ ਮੱਲ, ਅੱਗੇ ਫ਼ਰਕ਼ ਰਿਹਾ ਨਾ ਰਾਈਆ। ਓਹ ਆਤਮਾ ਤੇ ਤੁਸੀਂ ਪੰਜ ਤੱਤ ਕਾਇਆ ਮਾਟੀ ਖੱਲ, ਦੋਹਾਂ ਦਾ ਮਿਲ ਕੇ ਬਣਿਆ ਨਿਹਚਲ ਧਾਮ ਅਟਲ, ਘਰ ਵਿਚ ਘਰ ਵੱਜੀ ਵਧਾਈਆ। ਤੁਸੀਂ ਐਥੇ ਵੇਖੋ ਕਿੱਥੋਂ ਆਇਆ ਚਲ, ਨਿਹਚਲ ਆਪਣਾ ਫੇਰਾ ਪਾਈਆ। ਤੁਸੀਂ ਅਜੇ ਨਹੀਂ ਹੋਏ ਤੇ ਓਹ ਹੋ ਗਿਆ ਤੁਹਾਡੇ ਵੱਲ, ਵਲਵਲੇ ਸਾਰੇ ਦਿਓ ਕਢਾਈਆ। ਤੁਹਾਨੂੰ ਪਿਆਰ ਕੀਤਾ ਸਤਿਕਾਰ ਕੀਤਾ ਇਤਬਾਰ ਕੀਤਾ ਵਿਹਾਰ ਕੀਤਾ ਦੀਨ ਦੁਨੀਆ ਨਾਲ ਕੀਤਾ ਛਲ, ਅਛਲ ਛਲਧਾਰੀ ਆਪਣੀ ਕਾਰ ਕਮਾਈਆ। ਜਿਸ ਦਾ ਨੂਰ ਓਸੇ ਦੀ ਜੋਤ ਨਾਲ ਜਾਓ ਹੁਣ ਬਲ, ਅੰਧ ਅੰਧੇਰਾ ਰਹੇ ਨਾ ਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਭੁਗਤਾਈਆ। ਵਸਾਖ ਕਹੇ ਮੈਂ ਤੱਕਾਂ ਕਿਹੜੀ ਨੁੱਕਰੇ, ਬਹੁੜੀ ਮੇਰੀ ਦੁਹਾਈਆ। ਗੁਰ ਅਵਤਾਰ ਪੈਗ਼ੰਬਰ ਏਥੇ ਉਤਰੇ, ਉੱਤਰ ਪੂਰਬ ਪੱਛਮ ਦੱਖਣ ਚਾਰੇ ਕੁੰਟ ਵੇਖ ਵਖਾਈਆ। ਸੁਹੰਞਣੀ ਹੋਏ ਰੁਤੜੇ, ਰੁਤੜੀ ਆਪਣੇ ਨਾਲ ਮਹਿਕਾਈਆ। ਜਿਧਰ ਵੇਖਾਂ ਓਧਰ ਭਗਤਾਂ ਨੂੰ ਕਹੇ ਆਓ ਮੇਰੇ ਪੁੱਤਰੇ, ਪਿਤਾ ਪੂਤ ਗੋਦ ਸੁਹਾਈਆ। ਵੇਖਿਓ ਕਦੇ ਬਣ ਨਾ ਜਾਇਓ ਨਾਸ਼ੁਕਰੇ, ਸ਼ੁਕਰੀਆ ਕਹਿ ਕੇ ਖ਼ੁਸ਼ੀ ਮਨਾਈਆ। ਜਿਸ ਨੇ ਜਨਮ ਜਨਮ ਦੇ ਕਰਮ ਕਰਮ ਦੇ ਮੇਟ ਦੇਣੇ ਦੁਖੜੇ, ਦਰਦਾਂ ਡੇਰਾ ਢਾਹੀਆ। ਹੁਣ ਤੇ ਤੁਸੀਂ ਪ੍ਰਭ ਦਾ ਦਰਸ ਕਰਦੇ ਫੇਰ ਦੁਨੀਆ ਨੇ ਤੁਹਾਡੇ ਤਕਣੇ ਮੁਖੜੇ, ਹੱਥ ਮੱਥਿਆਂ ਉਤੇ ਟਿਕਾਈਆ। ਪ੍ਰਭੂ ਦੇ ਹੁਕਮ ਕਦੇ ਨਾ ਰੁਕਦੇ, ਰੋਕਣ ਵਾਲਾ ਨਜ਼ਰ ਕੋਇ ਨਾ ਆਈਆ। ਜਿਥੇ ਗੁਰ ਅਵਤਾਰ ਪੈਗ਼ੰਬਰ ਝੁਕਦੇ, ਧੂੜੀ ਖ਼ਾਕ ਰਮਾਈਆ। ਜਨ ਭਗਤੋ ਤੁਹਾਡੇ ਲੇਖੇ ਲਗਦੇ ਇਕੋ ਨਾਲ ਤੁਕ ਦੇ, ਢੋਲਾ ਸਚ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਖੇਲ ਖਿਲਾਈਆ। ਵਸਾਖ ਕਹੇ ਮੈਂ ਕੀ ਖੇਲ ਵੇਖਦਾ ਨਿਆਰੀ, ਨਿਆਂਕਾਰ ਕੀ ਜਣਾਈਆ । ਸਵਾਧਾਨ ਰਹਿਣਾ ਪੰਜੇ ਲਿਖਾਰੀ, ਹੁਕਮ ਸੰਦੇਸ਼ਾ ਇਕ ਦ੍ਰਿੜਾਈਆ। ਪਤਾ ਨਹੀਂ ਕਿਹੜੇ ਵੇਲੇ ਮਾਪਿਆਂ ਨਾਲੋਂ ਤੋੜ ਦੇਵੇ ਯਾਰੀ, ਸੱਜਣ ਸਾਕ ਸੈਣ ਨਾ ਕੋਇ ਬਣਾਈਆ। ਤੁਸੀਂ ਪ੍ਰਭ ਦੇ ਭਗਤ ਤੁਹਾਨੂੰ ਦੇ ਦੇਣੀ ਮੁਖ਼ਤਿਆਰੀ, ਮੁਫ਼ਤ ਆਪਣਾ ਨਾਮ ਵਰਤਾਈਆ। ਇਹ ਕਿਸੇ ਦੀ ਵਸਤ ਨਹੀਂ ਉਧਾਰੀ, ਜੋ ਕਰਨਾ ਸੋ ਕਰ ਕੇ ਦੇਣਾ ਦਰਸਾਈਆ। ਜਾਂ ਸਾਥ ਰਹੋਗੇ ਜਾਂ ਛੱਡ ਜਾਓਗੇ ਯਾਰੀ, ਕੂੜਾ ਯਾਰਾਨਾ ਨਾ ਕੋਇ ਨਿਭਾਈਆ। ਜਾਂ ਆ ਲੈਣ ਦਿਓ ਇਹੋ ਸਤਾਰਾਂ ਹਾੜੀ, ਦੀਨ ਦੁਨੀਆ ਦੇ ਪ੍ਰਧਾਨਾਂ ਨੂੰ ਦਿਆਂ ਉਠਾਈਆ। ਇਹ ਖੇਲ ਪਹਿਲੀ ਵਾਰੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਵਸਾਖ ਕਹੇ ਕੁਛ ਮੈਂ ਵੀ ਵਿਸਰ ਗਿਆ, ਸਚ ਦਿਆਂ ਸੁਣਾਈਆ। ਦੀਨ ਦੁਨੀ ਵਿਚ ਨਿਸਲ ਪਿਆ, ਭੁੱਲਿਆ ਬੇਪ੍ਰਵਾਹੀਆ। ਕਲਜੁਗ ਦੇ ਜਾਲ ਵਿਚ ਫਿਸਲ ਗਿਆ, ਚਲੀ ਨਾ ਕੋਇ ਚਤੁਰਾਈਆ। ਚਾਰੇ ਕੁੰਟ ਫਿਰਦਾ ਰਿਹਾ, ਭੱਜਿਆ ਵਾਹੋ ਦਾਹੀਆ। ਜਿਹੜਾ ਗੋਬਿੰਦ ਹੁਕਮ ਕਿਹਾ, ਓਹ ਅੰਦਰੋਂ ਦਿਤਾ ਕਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਵਸਾਖ ਕਹੇ ਗੋਬਿੰਦ ਨੇ ਖੰਡੇ ਨਾਲ ਪੰਜ ਵੇਰਾਂ ਧਰਤੀ ਨੂੰ ਮਾਰੀ ਚੋਭ, ਨੋਕ ਦਿਤੀ ਖੁਭਾਈਆ। ਗ਼ੁੱਸੇ ਵਿਚ ਕਿਹਾ ਨਾਲ ਰੋਬ, ਵੇਖੀਂ ਕਿਤੇ ਰੌਲਾ ਨਾ ਦੇਵੀਂ ਪਾਈਆ। ਮੈਂ ਤੇਰਾ ਹਿਰਦਾ ਰਿਹਾ ਸੋਧ, ਤੇਰੇ ਅੰਦਰੋਂ ਕਰਾਂ ਸਫ਼ਾਈਆ। ਕਿਉਂ ਤੂੰ ਕਲਜੁਗ ਵਿਚ ਮੇਰੇ ਭਗਤ ਚੁਕਣੇ ਗੋਦ, ਗੋਦੀ ਆਪਣੀ ਲੈਣੇ ਟਿਕਾਈਆ। ਮੇਰੇ ਪ੍ਰਭੂ ਨੇ ਵੇਖਣ
❋
❋
ਔਣਾ ਚੋਜ, ਚੋਜੀ ਆਪਣਾ ਫੇਰਾ ਪਾਈਆ। ਕਮਲੀਏ ਕਿਤੇ ਕਰੀਂ ਹਰਖ ਨਾ ਸੋਗ, ਏਸੇ ਕਰ ਕੇ ਤੇਰੀ ਨੀਹਾਂ ਹੇਠਾਂ ਬੱਚੇ ਗਿਆ ਦਬਾਈਆ। ਮੇਰੇ ਸਿੱਖਾਂ ਭਗਤਾਂ ਨੂੰ ਕਰਨਾ ਪਏ ਕੋਈ ਨਾ ਜੋਗ, ਤਪੱਸਵੀਆਂ ਵਾਲੀ ਕਾਰ ਨਾ ਕੋਇ ਕਮਾਈਆ। ਕਿਸੇ ਦੇ ਉਤੇ ਸੁੱਟਣਾ ਪਏ ਨਾ ਬੋਝ, ਜਨਮ ਕਰਮ ਧਰਮ ਦਾ ਲੇਖਾ ਪ੍ਰਭ ਦੀ ਝੋਲੀ ਦੇਣਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਸਚ ਦੇਵੇ ਮਾਣ ਵਡਿਆਈਆ। ਧਰਨੀ ਰੋ ਰੋ ਕੇ ਕੰਬੀ, ਸਹਿਮ ਸਹਿਮ ਸੁਣਾਈਆ। ਗੋਬਿੰਦ ਕਿਰਪਾ ਕਰੀਂ ਜੇ ਪੁਰਖ ਅਕਾਲ ਆਵੇ ਤੇ ਆਵੀਂ ਨਹੀਂ ਤੇ ਬਣ ਕੇ ਨਾ ਆਵੀਂ ਡੰਭੀ, ਡੰਭੀਆਂ ਦੀ ਲੋੜ ਰਹੇ ਨਾ ਰਾਈਆ। ਨਾ ਸਲਵਾਰ ਪਾਈਂ ਨਾ ਧੋਤੀ ਪਹਿਨੀਂ ਨਾ ਕਛਹਿਰਾ ਪਾਈਂ ਨਾ ਤੰਬੀ, ਨਿਰਗੁਣ ਨੂਰ ਜੋਤ ਰੁਸ਼ਨਾਈਆ। ਵੇਖੀਂ ਦੀਨ ਮਜ਼੍ਹਬ ਦੀ ਗੱਲ ਕੋਈ ਨਾ ਮੰਨੀਂ, ਮਨਸਾ ਆਪਣੀ ਇਕ ਵਧਾਈਆ। ਚਾਰ ਵਰਨਾਂ ਨਾਲ ਸਾਂਝੀ ਕਰਨੀ ਕੰਨੀ, ਕੰਨੇ ਦਾ ਲੇਖਾ ਦੇਣਾ ਮੁਕਾਈਆ। ਓਸ ਵੇਲੇ ਭਾਵੇਂ ਸ੍ਰਿਸ਼ਟੀ ਹੋਵੇ ਅੰਨ੍ਹੀ, ਤੇਰਾ ਨੂਰ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸੰਦੇਸ਼ਾ ਰਿਹਾ ਸੁਣਾਈਆ। ਵਸਾਖ ਕਹੇ ਗੋਬਿੰਦ ਨੇ ਤਿੰਨ ਵੇਰਾਂ ਭਾਰ ਰੱਖਿਆ ਉਤੇ ਪੱਬਾਂ, ਕਮਰ ਉਪਰ ਨੂੰ ਖਿਚਾਈਆ। ਰਸਨਾ ਕਿਹਾ ਕੂੜੀ ਕਿਰਿਆ ਦੱਬਾਂ, ਫੇਰ ਬਾਹਰ ਨਾ ਕੋਇ ਕਢਾਈਆ। ਜਿਸ ਵੇਲੇ ਜਗਤ ਮਲੇਛ ਹੋਵੇ ਸਭਾ, ਸਭਾਪਤੀ ਰਹਿਣ ਕੋਇ ਨਾ ਪਾਈਆ। ਦੁਨੀਆ ਭੁੱਲ ਜਾਏ ਆਪਣਾ ਅੱਬਾ, ਪਿਤਾ ਪੁਰਖ ਅਕਾਲ ਨਾ ਕੋਇ ਮਨਾਈਆ। ਕੂੜੀ ਕਿਰਿਆ ਵੱਜੇ ਡੱਗਾ, ਚਾਰੋਂ ਕੁੰਟ ਪਏ ਦੁਹਾਈਆ। ਝਗੜਾ ਪਏ ਨਾੜ ਮਾਸ ਹੱਡਾ, ਤਨ ਵਜੂਦ ਦਏ ਗਵਾਹੀਆ। ਓਸ ਵੇਲੇ ਸਤਿ ਧਰਮ ਦਾ ਦਿਸੇ ਕੋਈ ਨਾ ਅੱਗਾ, ਆਗੂ ਬੈਠਣ ਮੁਖ ਛੁਪਾਈਆ। ਪਵਿਤ੍ਰ ਰਹੇ ਕੋਈ ਨਾ ਜਗਹ, ਥਾਨ ਥਨੰਤਰ ਦੇਣ ਦੁਹਾਈਆ। ਮੈਂ ਪ੍ਰਭ ਦੀ ਚਲਣਾ ਰਜ਼ਾ, ਭਾਣੇ ਵਿਚ ਸੀਸ ਨਿਵਾਈਆ। ਕੋਟਾਂ ਵਿਚੋਂ ਜਨ ਭਗਤਾਂ ਨੂੰ ਦੇਣਾ ਮਜ਼ਾ, ਧੁਰ ਦਾ ਨਾਮ ਚਖਾਈਆ। ਜੇ ਕੋਈ ਪੁੱਛਣ ਆਵੇ ਵਜਹ, ਅਗਲਾ ਭੇਵ ਨਾ ਕਿਸੇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਵਸਾਖ ਕਹੇ ਮੇਰਾ ਗੋਬਿੰਦ ਆਇਆ, ਖੁਸ਼ੀਆਂ ਨਾਲ ਵਡਿਆਈਆ। ਜਿਸ ਨੇ ਗੁਰਸਿੱਖ ਦੁਲਾਰਾ ਜਾਇਆ, ਜੰਮਣ ਵਾਲੀ ਪਿਤਾ ਮਾਈਆ। ਪੁਰਖ ਅਕਾਲਾ ਦਾਈ ਦਾਇਆ, ਸਾਚੀ ਸੇਵ ਕਮਾਈਆ। ਮੇਰਾ ਸੋਹਣਾ ਵਕ਼ਤ ਸੁਹਾਇਆ, ਸੁਹੰਜਣੀ ਖ਼ੁਸ਼ੀ ਬਣਾਈਆ। ਜਨ ਭਗਤਾਂ ਗੋਦ ਉਠਾਇਆ, ਆਪਣਾ ਰੰਗ ਰੰਗਾਈਆ। ਲੋਕ ਪਰਲੋਕ ਡੰਕ ਵਜਾਇਆ, ਸੰਦੇਸ਼ਾ ਖ਼ਬਰ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਮਿਹਰ ਨਜ਼ਰ ਇਕ ਉਠਾਈਆ। ਵਸਾਖ ਕਹੇ ਜਨ ਭਗਤੋ ਹੱਥ ਮਾਰੋ ਉਤੇ ਛਾਤੀ, ਸਾਹਿਬ ਸੁਲਤਾਨ ਇਕ ਸਰਨਾਈਆ। ਪੁਰਖ ਅਕਾਲਾ ਮੰਨਣਾ ਕਮਲਾਪਾਤੀ, ਪਤਿਪਰਮੇਸ਼ਵਰ ਧੁਰਦਰਗਾਹੀਆ। ਸਚ ਦਵਾਰ ਦਾ ਆਦਿ ਜੁਗਾਦੀ ਸਾਥੀ, ਸਗਲਾ ਸੰਗ ਨਿਭਾਈਆ। ਜੀਵਤ ਮਰਤ ਕਰੇ ਰਾਖੀ, ਏਥੇ ਓਥੇ ਹੋਏ ਸਹਾਈਆ। ਤੁਹਾਡੀ ਲੇਖੇ ਲਾਵੇ ਜ਼ਿੰਦਗੀ ਹਯਾਤੀ, ਜੀਵਣ ਆਪਣੇ ਵਿਚ ਟਿਕਾਈਆ। ਤੁਹਾਡੀ ਗੋਬਿੰਦ ਵਾਲੀ ਵਸਾਖੀ, ਸ੍ਰਿਸ਼ਟੀ ਦੁੱਖਾਂ ਵਿਚ ਕੁਰਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਅੰਮ੍ਰਿਤ ਬੂੰਦ ਦੇਵੇ ਸਵਾਂਤੀ, ਧੁਰ ਦਾ ਰਸ ਬਿਨ ਰਸਨਾ ਆਪ ਚਖਾਈਆ।
❋
❋
ਵਸਾਖ ਕਹੇ ਮੇਰੀ ਸਚ ਸਚ ਅਰਦਾਸ, ਅਰਜ਼ ਦਿਆਂ ਦ੍ਰਿੜਾਈਆ। ਪ੍ਰਭ ਦਾ ਭਗਤਾਂ ਅੰਦਰ ਵਾਸ, ਵਾਸਤਾ ਆਪਣੇ ਨਾਲ ਜੁੜਾਈਆ। ਜੋ ਗੋਬਿੰਦ ਗਿਆ ਆਖ, ਆਖ਼ਰ ਓਹੋ ਪੂਰ ਕਰਾਈਆ। ਗੁਰ ਅਵਤਾਰ ਪੈਗ਼ੰਬਰ ਜਿਸ ਦੀ ਸ਼ਾਖ਼, ਸਾਰੇ ਆਪਣੇ ਵਿਚ ਮਿਲਾਈਆ। ਕਲਜੁਗ ਮੇਟੇ ਅੰਧੇਰੀ ਰਾਤ, ਸਤਿਜੁਗ ਸਚ ਕਰੇ ਰੁਸ਼ਨਾਈਆ। ਚਾਰ ਵਰਨ ਇਕ ਜਮਾਤ, ਇਕੋ ਨਾਮ ਦਏ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦੇ ਅੰਦਰ ਦੇਵੇ ਵਿਸ਼ਵਾਸ, ਵਿਸ਼ਾ ਕੂੜ ਦਏ ਗਵਾਈਆ।
੨ ਵਸਾਖ ਸ਼ਹਿਨਸ਼ਾਹੀ ਸੰਮਤ ੫ ਰਜਨੀਸ਼ ਜੀ ਨਾਲ ਅੰਮ੍ਰਿਤਸਰ
ਬੜੀ ਖ਼ੁਸ਼ੀ ਹੋਈ ਪਹਿਲੀ ਹੋਈ ਭੇਟ, ਅੰਤਰ ਅੰਤਰ ਵੇਖ ਵਖਾਈਆ। ਆਤਮ ਧਾਰ ਹੋਵੇ ਹੇਤ, ਪਰਮਾਤਮ ਪਿਆਰ ਮੁਹੱਬਤ ਵਿਚ ਵਡਿਆਈਆ। ਜੋਤੀ ਦਰਸ ਹੋਵੇ ਨਿਜ ਨੇਤਰ ਨੇਤ, ਨਿਜ ਨੈਣ ਜੋਤ ਨੂਰ ਰੁਸ਼ਨਾਈਆ। ਜਗਤ ਵਿਕਾਰਾ ਹੋਵੇ ਖੇਤ, ਮਮਤਾ ਮੋਹ ਵਿਕਾਰ ਹੰਕਾਰ ਰਹਿਣ ਕੋਇ ਨਾ ਪਾਈਆ। ਤੂੰ ਮੇਰਾ ਮੈਂ ਤੇਰਾ ਅਗੰਮੀ ਖੁਲ੍ਹੇ ਭੇਤ, ਭਾਂਡਾ ਭਰਮ ਭੌ ਭੰਨਾਈਆ। ਸਚ ਗ੍ਰਹਿ ਮੰਦਰ ਦਿਸੇ ਦਰਗਾਹ ਸਾਚੀ ਸਚਖੰਡ ਦਵਾਰਾ ਦੇਸ, ਜਿਥੇ ਨਿਰਗੁਣ ਨੂਰ ਜੋਤ ਜੋਤ ਰੁਸ਼ਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਪਹਿਲਾ ਸਮਾਂ ਪਹਿਲਾ ਵਕ਼ਤ, ਘੜੀ ਵਾਰ ਥਿਤ ਦਏ ਗਵਾਹੀਆ। ਕੀ ਅੱਗੇ ਦਸ਼ਾ ਹੋਣੀ ਸ੍ਰਿਸ਼ਟੀ ਜਗਤ, ਦੁਨੀਆ ਕਾਇਨਾਤ ਕੀ ਕਾਰ ਕਮਾਈਆ। ਕੀ ਹੁਕਮ ਦੇਣਾ ਪ੍ਰੀਤਮ ਅਰਸ਼, ਪਾਰਬ੍ਰਹਮ ਪ੍ਰਭ ਆਪਣਾ ਸੰਦੇਸ਼ ਜਣਾਈਆ। ਕੀ ਝਗੜਾ ਪੈਣਾ ਉਪਰ ਧਰਤ, ਉੱਤਰ ਪੂਰਬ ਪੱਛਮ ਢੱਖਣ ਦੇਣਾ ਦ੍ਰਿੜਾਈਆ। ਕੀ ਅਵਤਾਰ ਪੈਗ਼ੰਬਰਾਂ ਗੁਰੂਆਂ ਜੋਤੀ ਧਾਰ ਕੀਤੀ ਸ਼ਰਤ, ਪੁਰਖ ਅਕਾਲ ਦੀਨ ਦਿਆਲ ਪਰਵਰਦਿਗਾਰ ਸਾਂਝਾ ਯਾਰ ਸ਼ਬਦੀ ਕੌਲ ਇਕ਼ਰਾਰ ਬਣਾਈਆ। ਕਿਸ ਬਿਧ ਮਾਇਆ ਮਮਤਾ ਮੋਹ ਮਿਟਣੀ ਹਰਸ, ਕਾਮ ਕਰੋਧ ਲੋਭ ਮੋਹ ਹੰਕਾਰ ਰਹੇ ਨਾ ਰਾਈਆ। ਕਿਸ ਬਿਧ ਜੀਵਾਂ ਜੰਤਾਂ ਉਤੇ ਸਾਧਾਂ ਸੰਤਾਂ ਕਰਨਾ ਤਰਸ, ਰਹਿਮਤ ਹੱਕ ਕਮਾਈਆ। ਮਨ ਕਲਪਣਾ ਕੂੜੀ ਕਿਰਿਆ ਰਹੇ ਕੋਈ ਨਾ ਗ਼ਰਜ਼, ਆਸਾ ਤ੍ਰਿਸ਼ਨਾ ਦੂਰ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਧਰਨੀ ਕਹੇ ਕੀ ਅੱਗੇ ਹੋਣਾ ਮਹਾਂਰਿਸ਼ੀ ਰਜਨੀਸ਼, ਰਾਜਨੀਤੀ ਸਮਝ ਕਿਸੇ ਨਾ ਆਈਆ। ਪਾਰਬ੍ਰਹਮ ਪਤਿਪਰਮੇਸ਼ਵਰ ਦੋ ਜਹਾਨਾਂ ਪੁਰੀ ਲੋਅ ਆਕਾਸ਼ ਪਾਤਾਲ ਗਗਨ ਗਗਨੰਤਰ ਜ਼ਿਮੀਂ ਅਸਮਾਨਾਂ ਕਰਨਹਾਰਾ ਤਫ਼ਤੀਸ਼, ਚਾਰ ਵਰਨ ਅਠਾਰਾਂ ਬਰਨ ਦੀਨ ਮਜ਼੍ਹਬ ਜ਼ਾਤ ਪਾਤੀ ਵੇਖ ਵਖਾਈਆ। ਕੀ ਪੈਗੰਬਰਾਂ ਕੀਤੀ ਤਸ਼ਵੀਸ਼, ਵਾਹਦ ਕਲਮੇ ਵਿਚ ਜਣਾਈਆ। ਕੀ ਅੰਤਮ ਰੱਖੀ ਉਮੀਦ, ਕਲਜੁਗ ਅੰਤਮ ਦਏ ਦੁਹਾਈਆ। ਬਿਨਾ ਮਹਾਂਪੁਰਸ਼ ਸੰਤਾਂ ਤੋਂ ਕਰੇ ਨਾ ਕੋਇ ਤਸਦੀਕ਼, ਸ਼ਹਾਦਤ ਵਾਲਾ ਨਜ਼ਰ ਕੋਇ ਨਾ ਆਈਆ। ਕਿਸ ਦੀ ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕ਼ੁਰਾਨ ਖਾਣੀ ਬਾਣੀ ਕਰਦੀ ਗਈ ਉਮੀਦ, ਆਸਾ ਤ੍ਰਿਸ਼ਨਾ ਵਿਚ ਵਧਾਈਆ। ਕਿਸ ਨੇ ਅੰਤ ਅਖ਼ੀਰ ਪਿਛਲੀ ਕੀਤੀ ਉਤੇ ਮਾਰਨੀ ਲੀਕ, ਸਤਿਜੁਗ ਸੱਚਾ ਸਚ ਧਰਮ ਸਮਝਾਈਆ। ਦੀਨ ਦੁਨੀ ਅੰਤਰ ਨਿਰੰਤਰ ਨਿਰਾਕਾਰ ਨਿਰੰਕਾਰ ਨਿਰਵੈਰ ਹੋ ਕੇ ਬਦਲ ਦੇਵੇ ਨੀਤ, ਨੀਤੀਵਾਨ ਆਪਣਾ ਰੰਗ ਰੰਗਾਈਆ। ਮਾਨਵ ਮਾਨਵ ਮਾਨਵ
❋
❋
ਇਕ ਦੂਜੇ ਨਾਲ ਕਰਨ ਪ੍ਰੀਤ, ਇਨਸਾਨ ਇਨਸਾਨ ਇਨਸਾਨ ਮਿਲ ਕੇ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਾ ਰੰਗ ਇਕ ਰੰਗਾਈਆ। ਮਹਾਂਰਿਸ਼ੀ ਜੀ ਕਿਸ ਬਿਧ ਅੰਦਰ ਖੁਲ੍ਹੇ ਤਾਕੀ, ਪੂਜਾ ਪਾਠ ਸਿਮਰਨ ਜੋਗ ਅਭਿਆਸ ਦੀ ਲੋੜ ਰਹੇ ਨਾ ਰਾਈਆ। ਕਿਸ ਬਿਧ ਅੰਮ੍ਰਿਤ ਜਾਮ ਮਿਲੇ ਸਾਕੀ, ਭਰ ਪਿਆਲਾ ਨਿਝਰ ਧਾਰ ਦਏ ਪਿਆਈਆ। ਕਵਣ ਦਵਾਰ ਨਿਰਗੁਣ ਨੂਰ ਜੋਤ ਹੋਏ ਪਰਕਾਸ਼ੀ, ਅੰਧ ਅੰਧੇਰ ਰਹਿਣ ਨਾ ਪਾਈਆ। ਕਵਣ ਗ੍ਰਹਿ ਲੇਖਾ ਮੁਕੇ ਪਵਣ ਸਵਾਸੀ, ਸਾਹ ਸਾਹ ਨਾ ਕੋਇ ਵਡਿਆਈਆ। ਕਵਣ ਦਵਾਰਾ ਜਿਥੇ ਅਗੰਮੀ ਪਏ ਰਾਸੀ, ਸੁਰਤੀ ਸ਼ਬਦੀ ਗੋਪੀ ਕਾਹਨ ਆਪਣਾ ਰੂਪ ਬਦਲਾਈਆ। ਕਵਣ ਮੰਦਰ ਜਿਥੇ ਮਿਲੇ ਨਾਥ ਅਨਾਥੀ, ਦੀਨ ਦਿਆਲ ਠਾਕਰ ਪ੍ਰਭ ਆਪਣਾ ਘਰ ਵਖਾਈਆ। ਕਵਣ ਰਾਸਤਾ ਕਵਣ ਬਰਾਸਤਾ ਕਵਣ ਸੱਜਣ ਕਵਣ ਸਾਥੀ, ਸਚਖੰਡ ਦਵਾਰ ਦਰਗਾਹ ਸਾਚੀ ਦਏ ਪੁਚਾਈਆ। ਕੋਟਨ ਕੋਟ ਸ਼ਾਸਤਰ ਸਿਮਰਤ ਵੇਦ ਪੁਰਾਨ ਗੀਤਾ ਗਿਆਨ ਅੰਜੀਲ ਕ਼ੁਰਾਨ ਖਾਣੀ ਬਾਣੀ ਅੱਖਰਾਂ ਵਿਚ ਸਿਫ਼ਤਾਂ ਵਿਚ ਧੁਰ ਦੀ ਮਹਿਮਾ ਰਹੇ ਆਖੀ, ਰਸਨਾ ਜਿਹਵਾ ਬੱਤੀ ਦੰਦ ਢੋਲਿਆਂ ਵਿਚ ਗਾਈਆ। ਕੀ ਖੇਲ ਹੋਣਾ ਅੱਗੇ ਝਗੜਾ ਪੈਣਾ ਲੋਕਮਾਤੀ, ਧਰਨੀ ਧਰਤ ਧਵਲ ਆਪਣੀ ਧਾਰ ਵਖਾਈਆ। ਸਚ ਦੱਸਣਾ ਕਿਸ ਮੰਜ਼ਲ ਉਤੇ ਮਿਲੇ ਮਹਿਬੂਬ ਜਿਸ ਨੂੰ ਕਹਿੰਦੇ ਪੁਰਖ ਅਬਿਨਾਸ਼ੀ, ਜਨਮ ਮਰਨ ਮਰਨ ਜਨਮ ਵਿਚ ਕਦੇ ਨਾ ਆਈਆ। ਤੁਹਾਡਾ ਹੱਥ ਕਹੇ ਮੈਂ ਲੱਗਾ ਉਤੇ ਬਾਜ਼ੂ, ਉਂਗਲੀ ਅੰਗੂਠੇ ਨਾਲ ਮਿਲਾਈਆ। ਇਹ ਹੱਥ ਓਹ ਜਿਸ ਕੋਲ ਸਚ ਦਾ ਤਰਾਜੂ, ਨਾਮ ਕੰਡਾ ਇਕ ਵਖਾਈਆ। ਕਿਸ ਬਿਧ ਦੀਨ ਦੁਨੀ ਅੰਦਰੋਂ ਬਣੇ ਸਾਧੂ, ਸਾਧਨਾ ਸਚ ਵਿਚ ਵਡਿਆਈਆ। ਇਕ ਸਰਨਾਈ ਇਕ ਪਿਆਰ ਇਕ ਮੁਹੱਬਤ ਇਕ ਇਸ਼ਟ ਵਿਚ ਲਾਗੂ, ਦੇਵ ਸਵਾਮੀ ਇਕੋ ਸੋਭਾ ਪਾਈਆ। ਕਵਣ ਬਿਨ ਜਗਤ ਨੈਣਾਂ ਨਿਜ ਨੇਤਰ ਸੋਇਆ ਜਾਗੂ, ਜਾਗਰਤ ਜੋਤ ਬਿਨ ਵਰਨ ਗੋਤ ਵੇਖ ਵਖਾਈਆ। ਨੌ ਖੰਡ ਪ੍ਰਿਥਮੀ ਸੱਤ ਦੀਪ ਹਿੰਦੂ ਮੁਸਲਿਮ ਸਿੱਖ ਈਸਾਈ ਪਾਰਸੀ ਬੋਧੀ ਜੈਨੀ ਸਭ ਦਾ ਅੱਗੇ ਕਿਹੜਾ ਬਣਨਾ ਆਗੂ, ਜੋ ਹੁਕਮ ਧੁਰ ਸੰਦੇਸ਼ਾ ਨਾਮ ਕਲਮਾ ਸ੍ਰਿਸ਼ਟੀ ਦ੍ਰਿਸ਼ਟੀ ਅੰਦਰ ਇਸ਼ਟੀ ਹੋ ਕੇ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦਵਾਰਾ ਏਕੰਕਾਰਾ ਵਿਚ ਸੰਸਾਰਾ ਇਕੋ ਇਕ ਵਖਾਈਆ।