੧੦ ਵਸਾਖ ਸ਼ਹਿਨਸ਼ਾਹੀ ਸੰਮਤ ੫ ਹਰਿ ਭਗਤ ਦਵਾਰ ਜੇਠੂਵਾਲ ਮਾਝਾ ਸੰਗਤ
ਨਾਰਦ ਕਹੇ ਵਾਹ ਪੁਰਖ ਸਮਰੱਥੇ, ਸਮਰਥ ਤੇਰੀ ਬੇਪਰਵਾਹੀਆ। ਜੁਗ ਚੌਕੜੀ ਤੈਨੂੰ ਰਗੜਦੇ ਰਹੇ ਮੱਥੇ, ਇੱਟਾਂ ਪੱਥਰਾਂ ਉਤੇ ਘਸਾਈਆ। ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਖਾਣੀ ਬਾਣੀ ਤੇਰਾ ਗਾਵੇ ਜਸੇ, ਸਿਫ਼ਤ ਸਾਲਾਹ ਵਿਚ ਵਡਿਆਈਆ। ਸਤਿ ਸਰੂਪ ਤੇਰਾ ਕਿਸੇ ਨਾ ਵਖਾਇਆ ਪ੍ਰਤੱਖ ਰੂਪ ਅੱਖੇ, ਲੋਚਣ ਮਿਲੇ ਨਾ ਕੋਇ ਵਡਿਆਈਆ। ਮੇਰੀ ਅੰਤਰ ਆਸਾ ਹੱਸੇ, ਖ਼ੁਸ਼ੀਆਂ ਵਿਚ ਖ਼ੁਸ਼ੀ ਮਨਾਈਆ। ਅਵਤਾਰ ਪੈਗ਼ੰਬਰ ਗੁਰ ਹੋਏ ਹੱਕੇ ਬੱਕੇ, ਹੈਰਾਨੀ ਵਿਚ ਧਿਆਨ ਲਗਾਈਆ। ਜਿਥੇ ਕਿਸੇ ਦਾ ਕੋਈ ਚਾਰਾ ਨਹੀਂ ਚਲਦਾ ਵੱਸੇ, ਤਾਕ਼ਤ ਵਿਚ ਨਾ ਕੋਇ ਚਤੁਰਾਈਆ। ਓਥੇ ਸਾਹਿਬ ਸਵਾਮੀ ਅੰਤਰਜਾਮੀ ਜਨ ਭਗਤਾਂ ਪੈਜ ਰੱਖੇ, ਰੱਖਕ ਹੋ ਕੇ ਵੇਖ ਵਖਾਈਆ। ਪ੍ਰੇਮ ਦੀ ਧਾਰ ਵਿਚ ਪ੍ਰੇਮੀ ਫਿਰਨ
❋
❋
ਨੱਸੇ, ਭੱਜਣ ਵਾਹੋ ਦਾਹੀਆ। ਵਿਸ਼ਨੂੰ ਫਿਰੇ ਪੈਰ ਦੱਬੇ, ਹੌਲੀ ਹੌਲੀ ਕ਼ਦਮ ਉਠਾਈਆ। ਇਹ ਖੇਲ ਬਣਦਾ ਕਦੇ ਕਦੇ, ਨੌ ਸੌ ਚੁਰਾਨਵੇ ਚੌਕੜੀ ਜੁਗ ਰਾਹ ਤਕਾਈਆ । ਬਿਨਾ ਪ੍ਰਭੂ ਤੋਂ ਬਾਕੀ ਸਾਰੇ ਕਰਦੇ ਦਗ਼ੇ, ਸਦਾ ਸਚਖੰਡ ਦਵਾਰ ਨਾ ਕੋਇ ਪਹੁੰਚਾਈਆ। ਗੁਰ ਅਵਤਾਰ ਪੈਗ਼ੰਬਰ ਇਕ ਨਾਮ ਜਪੇ, ਸੰਤ ਸਿਫ਼ਤੀ ਢੋਲੇ ਗਾਈਆ। ਨਾਰਦ ਕਹੇ ਮੈਂ ਚਾਰ ਕੁੰਟ ਦਹਿ ਦਿਸ਼ਾ ਤੱਕਿਆ ਜਗ ਮੇਦਨੀ ਤਪੇ, ਅਗਨੀ ਤੱਤ ਨਾ ਕੋਇ ਬੁਝਾਈਆ। ਮੋਹ ਵਿਕਾਰ ਵਿਚ ਮਤੀ ਬਣਦੇ ਮਤੇ, ਬੁੱਧੀ ਮਿਲੇ ਨਾ ਕੋਇ ਵਡਿਆਈਆ। ਸਤਿ ਧਰਮ ਦੀ ਰਹੀ ਕੋਈ ਨਾ ਸਤੇ, ਸਤਿ ਸਤਿਵਾਦ ਨਾ ਕੋਇ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਆਸ ਰਖਾਈਆ। ਨਾਰਦ ਕਹੇ ਪ੍ਰਭ ਬਰਸ ਦੇ ਅੰਮ੍ਰਿਤ ਮੇਹੋਂ, ਅਗੰਮੀ ਧਾਰ ਵਹਾਈਆ। ਆਤਮ ਪਰਮਾਤਮ ਬਣਾ ਨੇਹੋਂ, ਭਗਤ ਭਗਵਾਨ ਮਿਲ ਕੇ ਵੱਜੇ ਵਧਾਈਆ। ਝਗੜਾ ਮੁਕਾ ਦੇ ਸਾਢੇ ਤਿੰਨ ਹੱਥ ਸੇਉਂ, ਸੀਆਂ ਕੰਮ ਕਿਸੇ ਨਾ ਆਈਆ। ਮਿਹਰਵਾਨ ਮਹਿਬੂਬ ਸਚ ਖ਼ੁਦਾ ਦੇਉ, ਦੇਵਤ ਸੁਰ ਸੀਸ ਨਿਵਾਈਆ। ਆਦਿ ਜੁਗਾਦਿ ਜੁਗ ਚੌਕੜੀ ਏਕਾ ਦੇਵੀ ਦੇਉ, ਦੂਜਾ ਨਜ਼ਰ ਕੋਇ ਨਾ ਆਈਆ। ਮੈਂ ਹੈਰਾਨ ਹੋ ਗਿਆ ਤੂੰ ਸਭ ਦਾ ਇਕੋ ਪਿਓ, ਪਿਤਾ ਪੁਰਖ ਅਕਾਲ ਤੇਰੀ ਸ਼ਰਨਾਈਆ। ਤੇਰੇ ਭਗਤ ਤੇਰੀ ਸੰਗਤ ਖ਼ਾਤਰ ਸਚ ਪਿਆਰ ਦਾ ਕੱਟਣ ਗੇਹੂੰ, ਗੰਦਮ ਤੇਰਾ ਨਾਮ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਨਾਰਦ ਕਹੇ ਮੈਂ ਵੇਖਦਾ ਰਿਹਾ ਜੋਸ਼, ਜੋਸ਼ੀਲੇ ਗੁਰਮੁਖ ਨਜ਼ਰੀ ਆਈਆ। ਮੈਨੂੰ ਆਪਣੀ ਭੁੱਲ ਗਈ ਹੋਸ਼, ਮੇਰੀ ਚਲੀ ਨਾ ਕੋਇ ਚਤੁਰਾਈਆ। ਮੈਂ ਤਿੰਨ ਵਾਰੀ ਹੋ ਕੇ ਅਲੋਪ, ਪ੍ਰਭ ਚਰਨਾਂ ਸੀਸ ਨਿਵਾਈਆ। ਫੇਰ ਵੇਖੇ ਜਾ ਕੇ ਹਜ਼ਰਤ ਈਸਾ ਵਾਲੇ ਪੋਪ, ਚਰਚਾਂ ਵਿਚ ਜਾ ਕੇ ਧਿਆਨ ਲਗਾਈਆ। ਫੇਰ ਮੁੱਲਾਂ ਸ਼ੇਖ਼ਾਂ ਕੀਤੀ ਖੋਜ, ਮੁਸਾਇਕਾਂ ਫੋਲ ਫੁਲਾਈਆ। ਫੇਰ ਗ੍ਰੰਥੀ ਤੱਕੇ ਨਾਲ ਚੋਜ, ਮਾਇਆ ਮਮਤਾ ਵਿਚ ਹਲਕਾਈਆ। ਜਾਂ ਭਗਤਾਂ ਕੋਲ ਆਇਆ ਓਨ੍ਹਾਂ ਮੈਨੂੰ ਕਿਹਾ ਕਣਕ ਵੱਢਣੀ ਸਾਡਾ ਜੋਗ, ਇਸ ਤੋਂ ਵੱਡੀ ਭਗਤੀ ਨਜ਼ਰ ਕੋਇ ਨਾ ਆਈਆ। ਜਿਸ ਨੂੰ ਭਗਤ ਭਗਵਾਨ ਦਾ ਮਿਲ ਕੇ ਲਗਦਾ ਅੰਮ੍ਰਿਤ ਭੋਗ, ਮਾਸ ਬਰਖ ਦਿਵਸ ਆਪਣੀ ਖ਼ੁਸ਼ੀ ਮਨਾਈਆ। ਰਸਨਾ ਸੁਣਿਆ ਇਕ ਸਲੋਕ, ਤੂੰ ਮੇਰਾ ਮੈਂ ਤੇਰਾ ਢੋਲਾ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਮਿਹਰ ਨਜ਼ਰ ਇਕ ਉਠਾਈਆ। ਨਾਰਦ ਕਹੇ ਮੈਂ ਪੁਛਿਆ ਕੋਲੋਂ ਦਾਤਰੀ, ਕੀ ਦਾਤਾ ਦਇਆ ਕਮਾਈਆ। ਉਸ ਹੱਸ ਕੇ ਕਿਹਾ ਏਥੇ ਨਹੀਂ ਕੋਈ ਚਾਤਰੀ, ਵੱਡੀ ਜਗਤ ਨਾ ਕੋਇ ਵਡਿਆਈਆ। ਜਿਸ ਪਿਆਰ ਵਿਚ ਆਏ ਦਿਵਸ ਰਾਤਰੀ, ਗੁਰਮੁਖ ਬੱਚੇ ਚਾਈਂ ਚਾਈਂਆ। ਓਸ ਦਾ ਲੇਖਾ ਕੋਈ ਸਮਝੇ ਨਾ ਵਿਦਿਆ ਵਾਲਾ ਸ਼ਾਸਤਰੀ, ਭੇਵ ਅਭੇਦ ਨਾ ਕੋਇ ਖੁਲ੍ਹਾਈਆ। ਦਾਤਰੀ ਕਿਹਾ ਨਾਰਦਾ ਏਨ੍ਹਾਂ ਕੋਈ ਪੜ੍ਹਨਾ ਨਹੀਂ ਮੰਤਰ ਗਾਇਤਰੀ, ਗਊਆਂ ਸੀਸ ਨਾ ਕੋਇ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਆਪਣਾ ਮੇਲ ਮਿਲਾਈਆ । ਦਾਤਰੀ ਕਹੇ ਮੇਰਾ ਇਕ ਇਕ ਦੰਦਾ, ਦੰਦਾਸੇ ਵਾਲਿਆਂ ਦਏ ਰੁਲਾਈਆ। ਜਨ ਭਗਤਾਂ ਦੇ ਅਨੰਦਾ, ਅਨੰਦ ਅਨੰਦ ਵਿਚੋਂ ਪ੍ਰਗਟਾਈਆ। ਬਿਨ ਬੰਦਗੀਉਂ ਬਣਾ ਕੇ ਬੰਦਾ, ਬੰਧਨ ਚੁਰਾਸੀ ਵਾਲੇ ਕਟਾਈਆ। ਸੁਣਾ ਕੇ ਧੁਰ ਦਾ ਛੰਦਾ, ਢੋਲਾ ਅਗੰਮ ਅਥਾਹੀਆ। ਸਚ ਦਵਾਰ ਦਾ ਦੱਸ ਕੇ ਕੰਢਾ, ਪੱਤਨ ਇਕੋ ਇਕ ਵਖਾਈਆ। ਜਿਸ ਦਾ ਲੇਖ ਮਿਲਦਾ ਨਹੀਂ
❋
❋
ਵਿਚ ਬ੍ਰਹਿਮੰਡਾਂ, ਮੰਡਲਾਂ ਵਿਚ ਫੇਰਾ ਕੋਇ ਨਾ ਪਾਈਆ। ਸੋ ਦੀਨ ਦਿਆਲ ਬਣ ਬਖ਼ਸ਼ੰਦਾ, ਬਖ਼ਸ਼ਿਸ਼ ਆਪ ਕਮਾਈਆ। ਨਾਰਦ ਕਹੇ ਪ੍ਰਭ ਪ੍ਰੇਮ ਵਿਚ ਨਹੌਣਾ ਕੋਟਨ ਇਸ਼ਨਾਨ ਨਾਲੋਂ ਚੰਗਾ, ਗੰਗਾ ਜਮਨਾ ਗੋਦਾਵਰੀ ਸੁਰਸਤੀ ਸਭ ਨਿਵ ਨਿਵ ਲਾਗਣ ਪਾਈਂਆ। ਦੰਦਾ ਕਹੇ ਮੇਰੇ ਨਾਲ ਨਾ ਕਰ ਦੰਗਾ, ਪ੍ਰਭ ਨੇ ਚੁਰਾਸੀ ਛੁਡਾ ਜਮ ਕੀ ਫ਼ਾਸੀ ਰੱਸੇ ਸਾਰੇ ਦੇਣੇ ਤੁੜਾਈਆ। ਸਚ ਦਵਾਰ ਹਰਿਜਨ ਲੰਘਾ, ਮੰਜ਼ਲ ਆਪਣੀ ਪੰਧ ਮੁਕਾਈਆ। ਜਿਸ ਦਾ ਗ੍ਰਹਿ ਮੰਦਰ ਸਦਾ ਠੰਡਾ, ਅਗਨੀ ਤੱਤ ਨਾ ਕੋਇ ਜਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਤੁਧ ਬਿਨ ਦੂਜਾ ਨਜ਼ਰ ਕੋਇ ਨਾ ਆਈਆ। ਨਾਰਦ ਕਹੇ ਮੈਂ ਵਿਚੋਂ ਚਲਾ ਗਿਆ ਮਦੀਨੇ ਮੱਕੇ, ਮਕ਼ਬਰਿਆਂ ਵਿਚ ਧਿਆਨ ਲਗਾਈਆ। ਪੈਗ਼ੰਬਰ ਵੇਖੇ ਹੱਕੇ ਬੱਕੇ, ਮੁਹੰਮਦ ਹੈਰਾਨੀ ਵਿਚ ਸੁਣਾਈਆ। ਮੇਰੀ ਉਮਤ ਹਲਕਾਈ ਹੋਈ ਮਾਇਆ ਅਗਨ ਤਪੇ, ਸਾਂਤਕ ਸਤਿ ਨਾ ਕੋਇ ਕਰਾਈਆ। ਹਿਰਦੇ ਹਰਿ ਕੋਈ ਨਾ ਜਪੇ, ਪਰਵਰਦਿਗਾਰ ਸੀਸ ਨਾ ਕੋਇ ਝੁਕਾਈਆ। ਧਰਮ ਦੀ ਧਾਰ ਨਾ ਦਿਸਣ ਸਕੇ, ਈਮਾਨ ਅਮਲ ਨਾ ਕੋਇ ਵਡਿਆਈਆ। ਜਿਧਰ ਵੇਖਾਂ ਸਾਰੇ ਮੂੰਹ ਦੇ ਭਾਰ ਢੱਠੇ, ਬਲਹੀਣ ਦੇਣ ਦੁਹਾਈਆ। ਜਾਂ ਭਗਤਾਂ ਵੇਖਿਆ ਸਾਰੇ ਕਹਿਣ ਅਸੀਂ ਅਜੇ ਨਹੀਂ ਥੱਕੇ, ਥਕਾਵਟ ਵਿਚ ਨਾ ਕੋਇ ਰਖਾਈਆ। ਮੈਂ ਫਿਰ ਕੇ ਉਚੇ ਟਿੱਲੇ ਤੱਕੇ, ਮੰਦਰਾਂ ਵਿਚ ਫੇਰਾ ਪਾਈਆ। ਅਵਤਾਰੋ ਕਿੱਥੇ ਤੁਹਾਡੇ ਨਾਮ ਪਟੇ, ਪਰਦਾ ਦੇਣਾ ਉਠਾਈਆ। ਆਪਣੇ ਆਪਣੇ ਵਖਾਓ ਪਟੇ, ਪਿਛਲੇ ਸਭ ਦੇ ਲਹਿਣੇ ਦੇਣੇ ਚੁਕਾਈਆ। ਸਾਰੇ ਕਹਿਣ ਇਹ ਖੇਲ ਪੁਰਖ ਸਮਰੱਥੇ, ਸਾਹਿਬ ਹੱਥ ਵਡਿਆਈਆ। ਜੋ ਭਗਤਾਂ ਪੈਜ ਰੱਖੇ, ਮਿਹਰ ਨਜ਼ਰ ਨਾਲ ਤਰਾਈਆ। ਦਸ ਵਸਾਖ ਸਚ ਪ੍ਰੀਤੀ ਵਿਚ ਰੱਤੇ, ਰਤਨ ਅਮੋਲਕ ਹੀਰੇ ਲਏ ਬਣਾਈਆ। ਸਚ ਨਾਮ ਦੇ ਲਾ ਕੇ ਮਤੇ, ਮਿਹਰ ਮੁਹੱਬਤ ਵਿਚ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਜਨ ਭਗਤਾਂ ਹਿਰਦੇ ਵਸੇ, ਵਾਸਤਾ ਸਦ ਆਪਣੇ ਨਾਲ ਰਖਾਈਆ।
੨੧ ਵਸਾਖ ਸ਼ਹਿਨਸ਼ਾਹੀ ਸੰਮਤ ੫ ਹਰਿ ਭਗਤ ਦਵਾਰ ਜੇਠੂਵਾਲ
ਜ਼ਖਨਾ ਜ਼ੂ ਕੋਜੇ ਚਾ ਜ਼ਾਨਾ ਸ਼ੀ ਮੋਵੀਜ਼ੇ ਵਾ ਖਾਨੇ ਜੀਹ ਜਾਕੂਲੇ ਲਾ ਮਨਹੇਜ਼ੀ ਸ਼ਾਹ ਵੀਤੇ ਵਾ ਦਾਜ਼ਹ ਮੀਵੀਂ ਨਜ਼ੂਲ ਤੁਅਸ ਵਿਜ਼ਨੇ ਕਾ ਚਾਜ਼ੂ ਵਿਜ਼ ਨਿਵਾਜ਼ੇ ਅਜ਼ ਮੋਜ਼ੂਜ਼ੇ ਖ਼ੁਦਾ ਖ਼ਾਦਮੇ ਇਸ ਵਜ਼ੀਉਲ ਉਜ਼ਜ਼ ਨਾਜ਼ਲਤੇ ਦੁਆ ਮਾਰਫ਼ਤੇ ਮੁਨਸਫ਼ ਅਲੀ ਜ਼ਵਸ ਜੂਨਿਸਤੇ ਜ਼ਗਾਹ ਮਨਜੂਕੇ ਜ਼ਾਨਾ ਕਵਿਜ਼ਰਿਨ ਯਾਜ਼ਿਲਲੇ ਰਹਿਨਮੇ ਲਾਇਸਤੇ ਅਵਾ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਆਪਣਾ ਹੁਕਮ ਵਰਤਾਈਆ। ਤਾਨੂਜ਼ੇ ਇਬਾਰਤ, ਮਜ਼ੀਨਾਏ ਭਾਰਤ, ਫ਼ਰਿਸ਼ਤਾਏ ਸ਼ਰਾਰਤ, ਗੁਜ਼ਸ਼ਤਾਏ ਨਿਜ਼ਾਰਤ, ਕਾਨਾ ਜਿਖਨੇ ਮਨ ਵਿਸਚੀ ਚੋਜ਼ੂਕੇ ਮੁਹੰਮਦੇ ਨਜ਼ੀ, ਐਲੀ ਕਜ਼ੀ, ਮਦੀਨੇ ਮਦੀ, ਕਾਅਬਾ ਕਲਿਜ਼, ਰੋਸ਼ਨਾਨੇ ਇਜ਼, ਬਾਵਾਸਤੇ ਵਜ਼ੂ, ਹਜ਼ਰਤੇ ਵਜੂਹ, ਕ਼ੁਦਰਤੇ ਕਿਆਮਤ, ਰਹਿਮਤੇ ਸਲਾਮਤ, ਸਭਾ ਉੂਲ ਸ਼ਮਮ ਨਾਜ਼ੀਨੇ ਕ਼ਲਮ ਸੀਨਾ ਸਨ ਕਜ਼ੂਹ, ਕ਼ੁਰਾਨੇ ਮਮਨੂਅ, ਮਜ਼ੀਦੇ ਤਲੂਅ, ਤਾਲਬੇ ਅਜ਼ੀਮ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਕਰਾਈਆ। ਮੁਹੰਮਦੇ ਲੁਗ਼ਾਤ, ਸ਼ਾਨੀਨੇ ਅਲਜ਼ਾਤ, ਤਲੱਫ਼ਜ਼ੇ ਕਤਾਬ, ਹਾਫ਼ਜ਼ੇ ਆਦਾਬ, ਹੁਸੈਨ ਹਸਨ, ਮੋਜ਼ੂਨੇ
❋
❋
ਜਸ਼ਨ, ਕਾਅਬੇ ਕੁਲੰਬ, ਮਦੀਨੇ ਮੁਜੰਦ, ਹਜ਼ਰਤੇ ਫ਼ਰਜ਼ੰਦ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਹੁਕਮ ਇਕ ਵਰਤਾਈਆ। ਜ਼ਾਕਰੇ ਜੁਲਕ, ਹੁਸੈਨੇ ਉਰਫ਼, ਮੁਵਿਜ਼ੇ ਕੁਰਸ, ਸ਼ਹਿਜ਼ਾਨੇ ਤੁਰਕ, ਮੁਮਤਾਜ਼ੇ ਖ਼ੁਰਦ, ਗੋਬਿੰਦੇ ਗੁਜ਼ੀਨੇ ਗੁਰਦ, ਚਕਸ਼ੂ ਚਵੀਹ, ਹਜ਼ੂਰੇ ਨਵੀਹ, ਰਾਸ਼ਟਰੇ ਤਵੀਹ, ਭਾਰਤੇ ਮਜੀਹ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਆਪਣੀ ਕਾਰ ਕਮਾਈਆ। ਇੱਕੀ ਵਸਾਖ ਕਹੇ ਮੈਂ ਪੌਣ ਆਇਆ ਇੱਕੀ, ਏਕੰਕਾਰ ਦਿਤੀ ਵਡਿਆਈਆ। ਜ਼ਾਕਰ ਹੁਸੈਨ ਔਰੰਗੇ ਦਾ ਸਿਪਾਹੀ ਗੋਬਿੰਦ ਦੇ ਚਰਨਾਂ ਦੀ ਮੰਗੀ ਸਿੱਖੀ, ਅੰਤਰ ਅੰਤਰ ਧਿਆਨ ਲਗਾਈਆ। ਉਂਗਲ ਨਾਲ ਆਪਣੀ ਛਾਤੀ ਉਤੇ ਰਮਜ਼ਾਨ ਮਹੀਨੇ ਵਿਚ ਲਿਖਦਾ ਰਿਹਾ ਚਿੱਠੀ, ਮੁਖ਼ਾਤਬ ਗੋਬਿੰਦ ਇਕ ਕਰਾਈਆ। ਸੂਰਤ ਨੈਣਾਂ ਵਿਚ ਰਹੇ ਟਿਕੀ, ਅੱਖ ਪ੍ਰਤੱਖ ਵਲ ਲਗਾਈਆ। ਅੰਤ ਅਖ਼ੀਰ ਇੱਕੀ ਵਸਾਖ ਸੁਹੰਞਣੀ ਮਿਤੀ, ਗੋਬਿੰਦ ਨੂੰ ਮਿੱਤਰ ਕਰ ਕੇ ਅੰਤਰ ਲਿਆ ਧਿਆਈਆ। ਮੈਂ ਨਿੱਕਾ ਤੇ ਮੇਰੀ ਆਸਾ ਨਿੱਕੀ, ਔਰੰਗੇ ਅੱਗੇ ਮੇਰੀ ਚਲੇ ਨਾ ਕੋਇ ਚਤੁਰਾਈਆ। ਪੰਜ ਵਾਰ ਧਰਤੀ ਤੋਂ ਖ਼ਾਕ ਲੈ ਕੇ ਆਪਣੇ ਸੀਸ ਵਿਚ ਸੁੱਟੀ, ਮੁਖੋਂ ਕਿਹਾ ਗੋਬਿੰਦ ਤੇਰੀ ਚਰਨ ਧੂੜ ਨਜ਼ਰੀ ਆਈਆ। ਫੇਰ ਮੱਕੇ ਵਲ ਪਿਠ ਦੇ ਗੋਬਿੰਦ ਵਲ ਲਾਈ ਟਿੱਕੀ, ਟਿਕਟਿਕੀ ਆਪਣੇ ਅੰਦਰ ਜਮਾਈਆ। ਝਟ ਧਾਰ ਨਜ਼ਰ ਆਈ ਚਿੱਟੀ, ਚਿੱਟੇ ਬਾਜ਼ਾਂ ਵਾਲਾ ਸੋਭਾ ਪਾਈਆ। ਉਸ ਰੋ ਕੇ ਪੰਜ ਵਾਰ ਸੱਯਦਾ ਕੀਤਾ ਹੱਥ ਧਰਿਆ ਉਤੇ ਗਿੱਚੀ, ਥਾਪੀ ਪੁਸ਼ਤ ਪਨਾਹ ਲਗਾਈਆ। ਉਸ ਝਟ ਸੱਜੇ ਚਰਨ ਦੀ ਫੜ ਕੇ ਚੀਚੀ, ਮੁਖ ਵਿਚ ਲਈ ਦਬਾਈਆ। ਨਾਲੇ ਕਿਹਾ ਗੋਬਿੰਦ ਮੈਂ ਵੇਖਾਂ ਤੇਰੇ ਗੁਰਮੁਖਾਂ ਦੀ ਬਾਗ਼ੀਚੀ, ਬੂਟੇ ਸੋਹਣੇ ਨਜ਼ਰੀ ਆਈਆ। ਮੇਰੀ ਆਯੂ ਅਜੇ ਬਹੁਤੀ ਨਹੀਂ ਬੀਤੀ, ਜੇ ਹੁਕਮ ਦੇਵੇਂ ਔਰੰਗੇ ਦਾ ਸੀਸ ਦਿਆਂ ਕਟਾਈਆ। ਗੋਬਿੰਦ ਨੇ ਕਿਹਾ ਇਹ ਮੇਰੀ ਨਹੀਂ ਨੀਤੀ, ਮੈਂ ਨੀਤੀਵਾਨ ਧੁਰ ਦਾ ਮਾਹੀਆ। ਸਭ ਨੇ ਪੌਣੀ ਆਪਣੀ ਕੀਤੀ, ਲੇਖਾ ਸਭ ਦਾ ਦਿਆਂ ਚੁਕਾਈਆ। ਉਸ ਫੇਰ ਕਿਹਾ ਵੱਟ ਕੇ ਕਚੀਚੀ, ਮੈਂ ਚਾਹੁੰਦਾ ਮੁਗ਼ਲਾਂ ਦੀ ਜੜ੍ਹ ਦਿਆਂ ਉਖੜਾਈਆ। ਗੋਬਿੰਦ ਕਿਹਾ ਨਜ਼ਰ ਕਰ ਨੀਚੀ, ਚਰਨਾਂ ਵੱਲ ਧਿਆਨ ਟਿਕਾਈਆ। ਨਿਗਾਹ ਮਾਰੀ ਗੋਬਿੰਦ ਕਿਹਾ ਤੇਰੀ ਉਸ ਪ੍ਰਭੂ ਨਾਲ ਲੱਗੇ ਪ੍ਰੀਤੀ, ਜੋ ਪ੍ਰੀਤਮ ਹੋਵੇ ਧੁਰ ਦਾ ਸਾਈਂਆ। ਸਾਚਾ ਹੁਕਮ ਸੁਣ ਹਦੀਸੀ, ਹਜ਼ਰਤਾਂ ਤੋਂ ਪਰੇ ਦਿਆਂ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਸਿਪਾਹੀ ਦਾ ਨਾਮ ਸੀ ਅਸਗ਼ਰ, ਉਲਾ ਕਹਿ ਕੇ ਸਰਬ ਜਣਾਈਆ। ਸੋਹਣਾ ਜਵਾਨ ਬਾਂਕਾ ਹੁੰਦਾ ਸੀ ਵਿਚ ਲਸ਼ਕਰ, ਉਮਰ ਤੇਈ ਸਾਲ ਲਿਖਾਈਆ। ਗੋਬਿੰਦ ਦੇ ਸਦ ਵੇਖਦਾ ਸੀ ਪੀਲੇ ਬਸਤਰ, ਅੱਖਾਂ ਮੀਟ ਧਿਆਨ ਲਗਾਈਆ। ਇਕ ਦਿਨ ਆਪਣੇ ਮਸਤਕ ਵਿਚ ਮਾਰ ਕੇ ਨਸ਼ਤਰ, ਖ਼ੂਨ ਦਿਤਾ ਵਗਾਈਆ। ਗੋਬਿੰਦ ਮੇਰੀ ਰਤ ਨਾਲ ਰੰਗ ਲੈ ਆਪਣੇ ਸ਼ਸਤਰ, ਮੇਰੇ ਖ਼ੂਨ ਦਾ ਮਜ਼ਮੂਨ ਲੈ ਬਣਾਈਆ। ਗੋਬਿੰਦ ਨੇ ਹੁਕਮ ਦਿਤਾ ਸੀ ਪੇਸ਼ਤਰ, ਸਹਿਜ ਨਾਲ ਸਮਝਾਈਆ। ਜਿਸ ਵੇਲੇ ਮੈਂ ਆਵਾਂ ਅਮਾਮਾਂ ਅਮਾਮੇ ਵੇਸ ਕਰ, ਅਵੱਲੜਾ ਵੇਸ ਵਟਾਈਆ। ਤੈਨੂੰ ਏਸੇ ਭਾਰਤ ਦਾ ਨਰੇਸ਼ ਕਰ, ਦਰਸ਼ਨ ਦੇਵਾਂ ਚਾਈਂ ਚਾਈਂਆ। ਅਗਲਾ ਸਮਾਂ ਵਕ਼ਤ ਦਾ ਵੇਟ ਕਰ, ਮਿਹਰ ਨਜ਼ਰ ਇਕ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਖੇਲ ਖਿਲਾਈਆ। ਗੋਬਿੰਦ ਲਾਈ ਥਾਪੀ ਪਨਾਹ ਪੁਸ਼ਤ, ਪੁਸ਼ਤ ਪਨਾਹ ਦਇਆ ਕਮਾਈਆ। ਜਨਮ ਦਾ ਕਰਮ ਕਰ ਕੇ ਦਰੁਸਤ, ਸਿਰ ਆਪਣਾ
❋
❋
ਹੱਥ ਟਿਕਾਈਆ। ਮਾਣ ਵਡਿਆਈ ਬਖ਼ਸ਼ ਕੇ ਉਰਸ, ਧੂੜੀ ਮਸਤਕ ਖ਼ਾਕ ਰਮਾਈਆ। ਜੀਵਣ ਜਗਤ ਵਿਚ ਕਰ ਕੇ ਚੁਸਤ, ਬੁੱਧੀਵਾਨ ਬੁੱਧ ਨਾਲ ਸਮਝਾਈਆ। ਜਿਸ ਮਾਣ ਮਿਲਿਆ ਭਾਰਤ ਵਿਚ ਮੁਲਕ, ਮਾਲਕ ਦਿਤੀ ਮਾਣ ਵਡਿਆਈਆ। ਏਸ ਤੋਂ ਅੱਗੇ ਬਹੁਤ ਕੁਛ ਹੋ ਜਾਣਾ ਉਲਟ, ਇਹ ਵੀ ਗੋਬਿੰਦ ਦੀ ਬੇਪਰਵਾਹੀਆ। ਤੇਗ਼ ਦੇ ਬਦਲੇ ਖੜਕਣੇ ਬੁਲਟ, ਬੁੱਲਾਂ ਵਾਲਾ ਸਕੇ ਨਾ ਕੋਇ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਖੇਲ ਖਿਲਾਈਆ। ਜ਼ਾਕਰ ਹੁਸੈਨ ਤੇਰਾ ਪਿਛਲਾ ਲੇਖਾ ਪੂਰਾ, ਪ੍ਰਭ ਪੂਰਨ ਦਿਤਾ ਕਰਾਈਆ। ਬਚਨ ਹੋਣ ਨਹੀਂ ਦਿਤਾ ਅਧੂਰਾ, ਆਪਣੇ ਹੱਥ ਰੱਖੀ ਵਡਿਆਈਆ। ਪਿੱਛੇ ਦਰਸ਼ਨ ਦੇ ਕੇ ਜ਼ਰੂਰਾ, ਕ਼ਰਜ਼ਾ ਆਇਆ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਵਖਾਈਆ। ਤੇਰੀ ਅੰਤਰ ਚਿੱਠੀ ਦੇ ਥਾਂ ਭੇਜੀ ਚਿੱਠੀ, ਚਿੱਠੀ ਨਾਲ ਵਡਿਆਈਆ। ਲੇਖਾ ਰੱਖਿਆ ਨਹੀਂ ਪੱਥਰ ਇੱਟੀ, ਪਰਬਤ ਟਿੱਲੇ ਨਾ ਕੋਇ ਚਤੁਰਾਈਆ। ਸ਼ਬਦ ਦੀ ਧਾਰ ਜਾਣ ਕੇ ਚਿੱਟੀ, ਸਚ ਦਿਤੀ ਵਡਿਆਈਆ। ਤ੍ਰਿਪਤ ਨੂੰ ਏਸ ਕਰ ਕੇ ਕਿਹਾ ਤੂੰ ਆ ਕੇ ਲਿਖਤ ਲਿਖੀਂ, ਇਹ ਉਸ ਸਮੇਂ ਤੇਰੀ ਭੈਣ ਤੂੰ ਏਸ ਦਾ ਭਾਈਆ। ਕਿਉਂ ਅੰਤ ਸਮੇਂ ਇਸ ਨੇ ਗੱਲ ਪੁੱਛੀ ਸੀ ਨਿੱਕੀ, ਨਿੱਕੀ ਜਿਹੀ ਆਖ ਸੁਣਾਈਆ। ਤੂੰ ਕਿਉਂ ਮੰਗਦਾ ਗੋਬਿੰਦ ਦੀ ਸਿੱਖੀ, ਕੀ ਉਸ ਦੇ ਵਿਚ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਅਸਗ਼ਰ ਕਿਹਾ ਮੇਰੀ ਹਮਸ਼ੀਰਾ ਨਵਾਜ਼ੂ, ਸਚ ਦਿਆਂ ਜਣਾਈਆ। ਮੈਂ ਜਦੋਂ ਵੇਖਦਾ ਗੋਬਿੰਦ ਦੇ ਹੱਥ ਵਿਚ ਤਰਾਜ਼ੂ, ਦੀਨ ਮਜ਼੍ਹਬ ਦੀ ਵੰਡ ਨਾ ਕੋਇ ਵੰਡਾਈਆ। ਗੁਰਮੁਖਾਂ ਦੇ ਸਿਰ ਤੇ ਰੱਖ ਹੱਥ ਸਰਹਾਣੇ ਥੱਲੇ ਰੱਖੇ ਬਾਜ਼ੂ, ਖ਼ੁਸ਼ੀਆਂ ਨਾਲ ਲਟਾਈਆ। ਮੇਰੀ ਇਕੋ ਬੇਨੰਤੀ ਇਕੋ ਆਰਜ਼ੂ, ਅਰਜ਼ ਦਿਆਂ ਜਣਾਈਆ। ਕੋਈ ਬਚਨ ਨਾ ਕੀਤਾ ਫ਼ਾਲਤੂ, ਵਾਅਦੇ ਨਾਲ ਲਿਖਵਾਈਆ। ਓਹ ਮਾਲਕ ਅਦਲ ਦਾ ਜ਼ੁੰਮੇਵਾਰ ਅਦਾਲਤੂ, ਅਦਮ ਤਸ਼ੱਦਦ ਨਾ ਕੋਇ ਵਡਿਆਈਆ। ਉਸ ਦੀ ਸਦਾ ਵਖਰੀ ਚਾਲ ਹੂ, ਹੂ ਨਾਅਰਾ ਹੱਕ ਸੁਣਾਈਆ। ਭੈਣ ਨੇ ਕਾਅਬੇ ਵੱਲ ਕਰ ਕੇ ਮੂੰਹ, ਸਯਦਾ ਸੀਸ ਝੁਕਾਈਆ। ਓਸ ਹੱਸ ਕੇ ਕਿਹਾ ਵਕ਼ਤ ਦਾ ਮਾਲਕ ਇਕੋ ਸਤਿਗੁਰੂ, ਮੈਨੂੰ ਗੋਬਿੰਦ ਨਜ਼ਰੀ ਆਈਆ। ਜਿਸ ਨੇ ਸਤਿਜੁਗ ਕਰਨਾ ਸ਼ੁਰੂ, ਸ਼ਰਅ ਦਾ ਲੇਖਾ ਦੇਣਾ ਮੁਕਾਈਆ। ਭੈਣ ਨੇ ਕਿਹਾ ਕੀ ਕਲਮਾ ਫ਼ੁਰੂ, ਸਚ ਦੇਣਾ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ। ਅਸਗ਼ਰ ਨੇ ਕਿਹਾ ਅਸੀਂ ਭੈਣ ਭਰਾ ਕਵਾਰੇ, ਸ਼ਰਅ ਕਲਮਾ ਦਿਆਂ ਸਮਝਾਈਆ। ਜਿਸ ਵੇਲੇ ਗੋਬਿੰਦ ਆਇਆ ਦੁਬਾਰੇ, ਸਿਰ ਮੇਰੇ ਹੱਥ ਟਿਕਾਈਆ। ਓਸ ਨੇ ਕਿਹਾ ਵੀਰ ਮੈਂ ਅੱਖਰ ਲਿਖ ਲਵਾਂ ਦੋ ਚਾਰੇ, ਕਿਤੇ ਚੇਤਾ ਭੁੱਲ ਨਾ ਜਾਈਆ। ਭਰਾ ਨੇ ਕਿਹਾ ਉਹ ਮਾਲਕ ਇਸਤਿਗ਼ਫ਼ਾਰੇ, ਗਹਿਰ ਗੰਭੀਰ ਅਖਵਾਈਆ। ਓਹ ਕਦੇ ਨਹੀਂ ਭੁੱਲਿਆ ਜੁਗ ਚਾਰੇ, ਲੇਖਾ ਸਭ ਦਾ ਦਏ ਮੁਕਾਈਆ। ਓਸ ਵੇਲੇ ਔਰੰਗੇ ਦਾ ਲਸ਼ਕਰ ਖੜ੍ਹਾ ਸੀ ਸਤਿਲੁਜ ਦੇ ਉਰਲੇ ਕਿਨਾਰੇ, ਹੱਦ ਦੋਆਬਾ ਚਰਨ ਰਖਾਈਆ। ਏਸੇ ਕਰ ਕੇ ਚਾਰ ਦਿਨ ਪਹਿਲੋਂ ਹੁਕਮ ਸੰਦੇਸ਼ੇ ਦਿਤੇ ਅਪਾਰੇ, ਫ਼ਰਮਾਨਾ ਇਕ ਜਣਾਈਆ। ਵਾਰ ਵਾਰ ਲਿਖਿਆ ਤ੍ਰਿਪਤ ਤੂੰ ਚਲ ਕੇ ਔਣਾ ਭਗਤ ਦਵਾਰੇ, ਇੱਕੀ ਵਸਾਖ ਦਾ ਦਿਨ ਤੇ ਮਿਲੇ ਮਾਣ ਵਡਿਆਈਆ। ਕੁਛ ਅਗਲਾ ਲੇਖਾ ਸੁਣੋ ਪਹਿਲੀ ਜੇਠ ਨੂੰ ਪੈਰ ਕਰ ਲੈਣੇ ਨੀਲੇ ਤੇ ਕਾਲੇ, ਬਿੰਦੀਆਂ ਮਸਤਕ ਵਿਚ ਲਗਾਈਆ। ਕਿਉਂ ਪੰਜ ਜੇਠ ਨੂੰ ਮੱਕੇ ਮਦੀਨੇ ਦਰਸ਼ਨ ਦੇਣੇ ਸਾਰੇ,
❋
❋
ਅਲੀਆਂ ਦਾ ਅਲੀ ਹੋ ਕੇ ਨਜ਼ਰੀ ਆਈਆ। ਇਹ ਖੇਲ ਅਗੰਮ ਅਪਾਰੇ, ਅਲਖ ਅਗੋਚਰ ਆਪਣੀ ਦਇਆ ਕਮਾਈਆ। ਦੋਆਬੇ ਵਾਲਿਓ ਤੁਹਾਥੋਂ ਸਦਕੇ ਤੁਹਾਥੋਂ ਵਾਰੇ, ਜਿਨ੍ਹਾਂ ਵੇਲੇ ਨਾਲ ਆਪਣੀ ਵਾਰੀ ਲਈ ਭੁਗਤਾਈਆ। ਤੁਹਾਨੂੰ ਨਹੀਂ ਸੀ ਪਤਾ ਗੋਬਿੰਦ ਨੂੰ ਪਤਾ ਸੀ ਦਿਤੇ ਲਾਰੇ, ਪਿਛਲਾ ਲਹਿਣਾ ਸਦਾ ਆਪਣੇ ਵਿਚ ਛੁਪਾਈਆ। ਤੁਸੀਂ ਵੱਡੇ ਛੋਟੇ ਬੁੱਢੇ ਨੱਢੇ ਇਕੋ ਮੰਜ਼ਲ ਚਾੜ੍ਹੇ, ਜਿਥੋਂ ਚੜ੍ਹਿਆ ਉਤਰ ਕੋਇ ਨਾ ਆਈਆ। ਵੇਖਿਓ ਖੇਲ ਸਤਾਰਾਂ ਹਾੜੇ, ਹਰਿਜੂ ਆਪਣਾ ਹੁਕਮ ਵਰਤਾਈਆ। ਸ਼ਬਦ ਸੰਦੇਸ਼ੇ ਜਾਣੇ ਪਰਧਾਨਾਂ ਸਾਰੇ, ਬਚਿਆ ਰਹਿਣ ਕੋਇ ਨਾ ਪਾਈਆ। ਹੁਣ ਔਣਾ ਵਿਚ ਅਖਾੜੇ, ਬਿਨਾ ਖੜਗ ਖੰਡੇ ਤੋਂ ਸਾਰੇ ਲੈਣੇ ਲੜਾਈਆ। ਇਹ ਜਗਤ ਦੇ ਖੇਲ ਸੰਸਾਰ ਦੇ ਵਣਜ ਤੁਹਾਡੇ ਨਾਲ ਕੱਟੇ ਦਿਹਾੜੇ, ਦਿਹਾੜੀ ਦੀ ਕ਼ੀਮਤ ਸਭ ਨੂੰ ਦਿਆਂ ਚੁਕਾਈਆ। ਜਿਸ ਗੋਬਿੰਦ ਨੇ ਆਪਣੇ ਘਰ ਉਜਾੜੇ, ਗੁਰਮੁਖਾਂ ਦੇ ਦਿਤੇ ਵਸਾਈਆ। ਭਗਤੋ ਗੁਰਮੁਖੋ ਤੁਸੀਂ ਨਹੀਂ ਲੱਗਦੇ ਮਾੜੇ, ਸੋਹਣੇ ਸੁਚੱਜੇ ਸੋਭਾ ਪਾਈਆ। ਮੈਨੂੰ ਭਾਵੇਂ ਸਾਰੇ ਸੁਟੋ ਵਿਚ ਚਿੱਕੜ ਗਾਰੇ, ਫਿਰ ਵੀ ਹੱਸ ਕੇ ਖ਼ੁਸ਼ੀ ਮਨਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਮੇਲਾ ਲਏ ਮਿਲਾਈਆ। ਇੱਕੀ ਵਸਾਖ ਕਹੇ ਸੁਣੋ ਦੋਆਬੇ ਵਾਲੇ ਲਾਲ, ਬੱਚਿਓ ਤੁਹਾਨੂੰ ਮਿਲੇ ਮਾਣ ਵਡਿਆਈਆ। ਤੁਹਾਡੀ ਖ਼ਾਤਰ ਖੇਲ ਕੀਤਾ ਕਮਾਲ, ਆਪਣਾ ਹੁਕਮ ਵਰਤਾਈਆ। ਜਿਹੜਾ ਸ਼ਾਹ ਤੋਂ ਬਣਿਆ ਸੀ ਕੰਗਾਲ, ਓਹ ਸ਼ਾਹ ਤੋਂ ਖ਼ਾਕ ਵਿਚ ਮਿਲਾਈਆ। ਚਾਰ ਦਿਨ ਪਹਿਲੋਂ ਜ਼ਰੂਰ ਦਰਸ਼ਨ ਦਿਤਾ ਸੀ ਹੋ ਕੇ ਦਿਆਲ, ਸੂਰਤ ਵਖਾ ਕੇ ਸੂਰਤ ਫੇਰ ਲੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਦਾ ਲਹਿਣਾ ਦੇਣਾ ਰੱਖੇ ਸੰਭਾਲ, ਸੰਬਲ ਬੈਠਾ ਆਪਣੀ ਕਾਰ ਕਮਾਈਆ।
੨੨ ਵਸਾਖ ਸ਼ਹਿਨਸ਼ਾਹੀ ਸੰਮਤ ੫ ਹਰਿ ਭਗਤ ਦਵਾਰ ਜੇਠੂਵਾਲ
ਮੁਹੰਮਦ ਤੇਰਾ ਕਲਮਾ ਕਿੱਥੇ ਜ਼ੀਨਾ, ਸੀੜ੍ਹੀ ਜ਼ੇਬ ਕੋਇ ਨਾ ਪਾਈਆ। ਤੇਰਾ ਨੂਰ ਕਿੱਥੇ ਨਗੀਨਾ, ਨਿਆਮਤ ਕਿਆਮਤ ਹੋਏ ਸਹਾਈਆ। ਤੇਰਾ ਪਿਆਰ ਕਿੱਥੇ ਨਰ ਮਦੀਨਾ, ਮੁਜ਼ੱਕਰ ਮੁਅੱਨਸ ਇਕੋ ਰੰਗ ਰੰਗਾਈਆ। ਤੇਰਾ ਕਿੱਥੇ ਈ ਰਮਜ਼ਾਨ ਮਹੀਨਾ, ਰੋਜ਼ਾ ਰਾਜ਼ਕ ਰਹੀਮ ਸਮਝਾਈਆ। ਤੇਰਾ ਕਿੱਥੇ ਮੱਕਾ ਮਦੀਨਾ, ਕਾਅਬਾ ਕ਼ਬਰਾਂ ਤੋਂ ਪਰੇ ਸੋਭਾ ਪਾਈਆ। ਤੇਰਾ ਕਿੱਥੇ ਈ ਨੂਰ ਉਤੇ ਜ਼ਮੀਨਾ, ਖ਼ਾਕ ਪਾਕ ਕੌਣ ਕਰਾਈਆ। ਤੇਰਾ ਆਦਾਬ ਕਿੱਥੇ ਠਾਂਡਾ ਕਰੇ ਸੀਨਾ, ਅਗਨੀ ਅੱਗ ਨਾ ਕੋਇ ਜਲਾਈਆ । ਤੇਰਾ ਖ਼ੁਦਾ ਕਿਉਂ ਬਣਿਆ ਕਮੀਨਾ, ਮੰਗਤਾ ਦਰਵੇਸ਼ ਰੂਪ ਅਲਾਹੀਆ। ਮੁਹੰਮਦ ਔਣ ਲੱਗਾ ਪਸੀਨਾ, ਭੈ ਵਿਚ ਥਰਥਰਾਈਆ । ਬਹੁੜੀ ਤੇਰੇ ਹੁਕਮ ਮੈਥੋਂ ਸਭ ਕੁਛ ਛੀਨਾ, ਛਲਨੀ ਮੈਨੂੰ ਦਿਤਾ ਕਰਾਈਆ। ਮੁਸ਼ਕਲ ਹੋਇਆ ਮੇਰੀ ਉਮਤ ਦਾ ਜੀਣਾ, ਜ਼ਾਮਨੀ ਅੱਗੇ ਨਾ ਕੋਇ ਬਣਾਈਆ। ਆਬੇਹਯਾਤ ਕਿਸੇ ਨਾ ਪੀਣਾ, ਪੀਰ ਪੈਗ਼ੰਬਰ ਮੁਖ ਭਵਾਈਆ। ਮਾਣ ਰਿਹਾ ਨਾ ਜਲ ਮੀਨਾ, ਜਗਤ ਕਿਰਿਆ ਕੂੜ ਦੁਹਾਈਆ। ਨਜ਼ਰ ਕਿਸੇ ਨਾ ਆਏ ਰਹੀਮਾ, ਰਹਿਮਤ ਰਹਿਮ ਨਾ ਕੋਇ ਕਮਾਈਆ। ਖੇਲ ਰਿਹਾ ਨਾ ਅੱਖਰਾਂ ਵਾਲੀ ਮੀਮਾਂ, ਮੀਮ ਮੁੱਲਾ ਨਾ ਕੋਇ ਵਡਿਆਈਆ। ਹੱਕ ਰਿਹਾ ਨਾ ਲੋਕ ਤੀਨਾ, ਪਰਲੋਕ ਨਾ ਕੋਇ ਵਡਿਆਈਆ। ਤੇਰਾ
❋
❋
ਨਾਮ ਕਿਸੇ ਨਾ ਚੀਨਾ, ਚੀਨ ਵਾਲੇ ਦੇਣ ਗਵਾਹੀਆ। ਮੈਂ ਸੇਵਕ ਤੇਰਾ ਮਸਕੀਨਾ, ਖ਼ਾਦਮ ਸੋਭਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਏਕਾ ਦੇਣਾ ਧੁਰ ਦਾ ਵਰ, ਦਰ ਤੇਰੇ ਸੋਭਾ ਪਾਈਆ। ਮੁਹੰਮਦ ਕਹੇ ਮੇਰੇ ਮਾਲਕ ਮੈਂ ਤੇਰਾ ਮਾਤਲੋਕ ਦਾ ਤਾਜਰ, ਸੇਵਾ ਹੱਕ ਕਮਾਈਆ। ਬਰਦਾ ਗ਼ੁਲਾਮ ਆਜਜ਼, ਨਿਮਰਤਾ ਵਿਚ ਸੀਸ ਨਿਵਾਈਆ। ਵਡਿਆਈ ਰਹੀ ਨਾ ਕੋਈ ਲਿਆਕ਼ਤ, ਬੁੱਧੀ ਚਲੇ ਨਾ ਕੋਇ ਚਤੁਰਾਈਆ। ਹੱਕ ਰਿਹਾ ਨਾ ਕੋਇ ਵਰਾਸਤ, ਮਲਕੀਅਤ ਮੁਲਕ ਨਾ ਕੋਇ ਬਣਾਈਆ। ਕਲਮੇ ਦੀ ਚਲੇ ਨਾ ਕੋਇ ਸਫ਼ਾਰਸ਼, ਸਫ਼ਾ ਸਕੇ ਨਾ ਕੋਇ ਉਠਾਈਆ। ਤੇਰਾ ਖੇਲ ਵਿਚ ਭਾਰਤ, ਭਰਮ ਅੰਦਰ ਰਹੇ ਨਾ ਰਾਈਆ। ਹੱਕ ਖ਼ੁਦਾ ਤੇਰੀ ਮਿਹਰ ਤੇਰੀ ਸ਼ਰਅ ਵਾਲੀ ਸ਼ਰਾਰਤ, ਸ਼ਰੀਰ ਸਾਨੂੰ ਦਿਤਾ ਬਣਾਈਆ। ਅਸੀਂ ਰਹੇ ਨਹੀਂ ਕਿਸੇ ਦੇ ਵਾਰਸ, ਵਿਰਸਾ ਸੰਗ ਨਾ ਕੋਇ ਰਖਾਈਆ। ਅੱਗੇ ਕਰਦੇ ਨਹੀਂ ਕੋਈ ਸਫ਼ਾਰਸ਼, ਸਫ਼ਾ ਸਾਰੇ ਆਏ ਬਦਲਾਈਆ। ਮੇਰੇ ਕਾਅਬੇ ਕਰ ਮਾਰਚ, ਮੱਕਾ ਮਦੀਨਾ ਤੇਰਾ ਰਾਹ ਤਕਾਈਆ। ਸ਼ਬਦੀ ਘੋੜਾ ਤੇਰਾ ਹਾਰਸ, ਹਰ ਹਿਰਦਾ ਵੇਖ ਵਖਾਈਆ। ਮੈਂ ਕਰੌਣ ਵਾਲਾ ਤੁਆਰਫ਼, ਮੁਰੀਦਾਂ ਮੁਰਸ਼ਦ ਹੋ ਜਣਾਈਆ। ਤੇਰੇ ਕਲਮੇ ਦੀ ਲੈਂਦਾ ਰਿਹਾ ਆੜ੍ਹਤ, ਧੜਵਾਈ ਹੋ ਕੇ ਤੋਲਾ ਬਣਿਆ ਚਾਈਂ ਚਾਈਂਆ। ਝਟ ਪ੍ਰਗਟ ਹੋ ਕੇ ਆ ਗਿਆ ਨਾਰਦ, ਨਾਦ ਰਾਗ ਢੋਲੇ ਰਿਹਾ ਸੁਣਾਈਆ। ਮੁਹੰਮਦ ਜੀ ਕਿੱਥੇ ਤੁਹਾਡੀ ਚਾਰ ਯਾਰੀ ਵਾਲੀ ਗਾਰਦ, ਗਰਦਸ਼ ਵੇਖੋ ਲੋਕਾਈਆ। ਹੁਣ ਤੁਹਾਨੂੰ ਦੇਣਾ ਪੈਣਾ ਚਾਰਜ, ਚਾਰਜ ਸਭ ਤੇ ਦਿਤਾ ਲਗਾਈਆ। ਤੁਹਾਡੀ ਕਰਨੀ ਹੋਣੀ ਖ਼ਾਰਜ, ਖ਼ਾਰਜਾ ਪਾਲੀਸੀ ਪ੍ਰਭ ਨੇ ਦੇਣੀ ਬਦਲਾਈਆ। ਇਕੋ ਦੀਨ ਦੁਨੀ ਦਾ ਬਣਨਾ ਜਾਰਜ, ਦੂਜਾ ਰਹਿਣ ਕੋਇ ਨਾ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਆਪਣੀ ਖੇਲ ਖਿਲਾਈਆ। ਮੁਹੰਮਦ ਕਹੇ ਮੇਰੇ ਖ਼ੁਦਾ ਮੈਂ ਤੇਰਾ ਖ਼ਾਦਮ ਖ਼ੁਦੀ ਨਜ਼ਰ ਕੋਇ ਨਾ ਆਈਆ। ਮੈਂ ਵੇਖਾਂ ਆਦਮ ਤੇਰਾ ਆਲਮ, ਆਦਮ ਪਰਦਾ ਦੇਣਾ ਉਠਾਈਆ। ਤੇਰੇ ਨਾਮ ਦਾ ਸਮਝਿਆ ਨਾ ਕੋਇ ਮਹਾਤਮ, ਪਰਦਾ ਪਰਦਾ ਨਾ ਕੋਇ ਉਠਾਈਆ। ਕੀ ਜਲਵਾ ਤੇਰਾ ਬਾਤਨ, ਬਤੌਰ ਦੇਣਾ ਸਮਝਾਈਆ। ਝਟ ਨਾਰਦ ਕਿਹਾ ਮੈਨੂੰ ਕਰ ਲੈਣ ਦੇ ਦਾਤਣ, ਮੁਖ ਆਪਣਾ ਸਾਫ਼ ਕਰਾਈਆ। ਫੇਰ ਲੇਖਾ ਲੱਗਾ ਵਾਚਣ, ਅੰਤਰ ਅੰਤਰ ਧਿਆਨ ਲਗਾਈਆ। ਜਾਂ ਤੱਕਿਆ ਸਦੀ ਚੌਧਵੀਂ ਸਭ ਦਾ ਸਭ ਕੁਛ ਲੱਗਾ ਗਵਾਚਣ, ਮਸਲਾ ਅਸਲਾ ਹੱਥ ਕਿਸੇ ਨਾ ਆਈਆ। ਇਕੋ ਨਾਮ ਲੱਗਾ ਵਾਚਣ, ਤੂੰ ਹੀ ਤੂੰ ਹੀ ਢੋਲਾ ਗਾਈਆ। ਨਾਲੇ ਹੋਕਾ ਦੇਵੇ ਇਹ ਪਰਮ ਪੁਰਖ ਪੁਰਾਤਨ, ਪੁਰੀਆਂ ਲੋਆਂ ਦਾ ਮਾਲਕ ਨੂਰ ਅਲਾਹੀਆ। ਜਿਸ ਦਾ ਖੇਲ ਪ੍ਰਿਥਮੀ ਆਕਾਸ਼ਣ, ਕਾਸਿਆਂ ਵਾਲਿਆਂ ਦਏ ਖਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸ੍ਰਿਸ਼ਟ ਸਬਾਈ ਆਇਆ ਵਾਚਣ, ਵਾਚਕ ਹੋ ਕੇ ਵਿਚਲਾ ਲੇਖਾ ਵੇਖ ਵਖਾਈਆ।
੨੩ ਵਸਾਖ ਸ਼ਹਿਨਸ਼ਾਹੀ ਸੰਮਤ ੫ ਹਰਿ ਭਗਤ ਦਵਾਰ ਜੇਠੂਵਾਲ
ਖੇਲ ਕਰੇ ਸ੍ਰੀ ਭਗਵਾਨ, ਹਰਿ ਕਰਤਾ ਬੇਪ੍ਰਵਾਹੀਆ। ਜੁਗ ਚੌਕੜੀ ਹੋ ਪਰਧਾਨ, ਸਦ ਸਦ ਆਪਣਾ ਹੁਕਮ ਵਰਤਾਈਆ। ਕਰਨੀ ਦਾ ਕਰਤਾ ਵਾਲੀ ਦੋ ਜਹਾਨ, ਨਿਰਗੁਣ ਸਰਗੁਣ ਆਪਣਾ ਹੁਕਮ ਵਰਤਾਈਆ। ਸ਼ਬਦੀ ਧਾਰ ਬਣਾ ਵਿਧਾਨ, ਹੁਕਮ ਧੁਰ ਦਾ ਇਕ ਉਪਜਾਈਆ।
❋
❋
ਜਨ ਭਗਤਾਂ ਕਰ ਪਰਵਾਨ, ਪਰਵਾਨੇ ਆਪਣੇ ਰੰਗ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਪੁਰਖ ਅਕਾਲਾ ਹੋਏ ਨਾ ਕਦੇ ਮੁਹਤਾਜ, ਆਸ਼ਾ ਜੀਵ ਜੰਤ ਨਾ ਕੋਇ ਰਖਾਈਆ। ਧੁਰ ਦਰਗਾਹ ਆਪਣਾ ਆਪ ਚਲਾਏ ਰਾਜ, ਹੁਕਮ ਹੁਕਮ ਵਿਚ ਜਣਾਈਆ। ਕਿਸੇ ਸਹਾਰੇ ਕਰੇ ਨਾ ਕੋਇ ਕਾਜ, ਸਹਾਇਤਾ ਮੰਗਣ ਕਦੇ ਨਾ ਜਾਈਆ। ਜਦ ਚਾਹੇ ਜੁਗ ਚੌਕੜੀ ਬਦਲ ਦੇਵੇ ਸਮਾਜ, ਬੇਪਰਵਾਹ ਬੇਪਰਵਾਹੀ ਵਿਚ ਸਮਾਈਆ। ਜਿਥੇ ਨਹੀਂ ਕੋਈ ਸਵਾਲ ਜਵਾਬ, ਜਵਾਬ ਤਲਬੀ ਨਾ ਕੋਇ ਕਰਾਈਆ। ਸਦਾ ਭਗਤਾਂ ਨੂੰ ਦੇਵੇ ਇਕੋ ਜਿਹਾ ਖ਼ਤਾਬ, ਵੱਡਾ ਛੋਟਾ ਨਾ ਕੋਇ ਰਖਾਈਆ। ਸਾਚਾ ਬਣ ਕੇ ਧੁਰ ਦਾ ਬਾਪ, ਪਿਤਾ ਪੁਰਖ ਅਕਾਲ ਗੋਦ ਟਿਕਾਈਆ। ਜੁਗ ਚੌਕੜੀ ਪੂਰਾ ਕਰ ਕੇ ਵਾਕ, ਭਵਿਖਤ ਭਾਖਿਆ ਲੇਖੇ ਲਾਈਆ। ਨਾਤਾ ਤੋੜ ਕੇ ਜਗਤ ਸਾਕ, ਸੱਜਣ ਇਕੋ ਹੋਏ ਸਹਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਪੁਰਖ ਅਕਾਲ ਤੱਕੇ ਨਾ ਕੋਇ ਸਹਾਰਾ, ਓਟ ਜਗਤ ਨਾ ਕੋਇ ਰਖਾਈਆ। ਜੁਗ ਚੌਕੜੀ ਕਰਨੇਹਾਰਾ, ਕਰਨੀ ਆਪਣੀ ਕਾਰ ਕਮਾਈਆ। ਨਿਰਗੁਣ ਧਾਰ ਕਰੇ ਖੇਲ ਅਪਾਰਾ, ਸਰਗੁਣ ਮੇਲਾ ਸਹਿਜ ਸੁਭਾਈਆ। ਜਿਸ ਆਪਣਾ ਰੂਪ ਬਦਲਿਆ ਦੁਬਾਰਾ, ਦੋਹਰੀ ਕਾਰ ਕਮਾਈਆ। ਓਹ ਲੇਖਾ ਚੁਕਾਵੇ ਪੰਜ ਪਿਆਰਾ, ਪੰਜਾਂ ਦੇ ਪੰਜ ਅਵਰ ਲਏ ਉਪਜਾਈਆ। ਗੁਰਮੁਖ ਸਿੰਘ ਪਹਿਲੀ ਜੇਠ ਔਣਾ ਨਹੀਂ ਵਿਚ ਭਗਤ ਦਵਾਰਾ, ਸੰਦੇਸ਼ਾ ਮਿਲੇ ਧੁਰਦਰਗਾਹੀਆ। ਅਜੀਤ ਸਿੰਘ ਕ਼ਦਮ ਨਾ ਟਿਕਾਏ ਜੋ ਰਹੇ ਵਿਚ ਬਟਾਲਾ, ਭੇਵ ਆਪਣੇ ਹੱਥ ਰਖਾਈਆ। ਨਾਜ਼ਰ ਸਿੰਘ ਅਗਲੇ ਹੁਕਮ ਤਕ ਰਹਿਣਾ ਨਾਲ ਤਿਆਰਾ, ਤ੍ਰੈਗੁਣ ਅਤੀਤਾ ਆਪ ਦ੍ਰਿੜਾਈਆ। ਜੋ ਕੁਛ ਕਰੇ ਸੋ ਕਰਨੇਹਾਰਾ, ਸਹਾਇਤਾ ਸੰਗ ਨਾ ਕੋਇ ਬਣਾਈਆ। ਇਕ ਇਕੱਲਾ ਏਕੰਕਾਰਾ, ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦੇਵਣਹਾਰ ਵਡਿਆਈਆ। ਸਤਿਗੁਰ ਨੂੰ ਦਿਤੀ ਨਹੀਂ ਕਿਸੇ ਦਾਤ, ਖੋਹਣ ਵਾਲਾ ਨਜ਼ਰ ਕੋਇ ਨਾ ਆਈਆ। ਭਾਵੇਂ ਸਾਰੇ ਛੱਡ ਜਾਣ ਸਾਥ, ਇਕ ਇਕੱਲਾ ਸੋਭਾ ਪਾਈਆ। ਫ਼ਤਵਾ ਦੇਣ ਵਾਲਿਆਂ ਦੀ ਰਹਿਣ ਨਹੀਂ ਦੇਣੀ ਜਮਾਤ, ਸਚ ਦਵਾਰੇ ਟਿਕਣ ਕੋਇ ਨਾ ਪਾਈਆ। ਮੈਂ ਮਾਲਕ ਕਾਇਨਾਤ, ਦੀਨ ਦੁਨੀ ਵਾਲਾ ਅਖਵਾਈਆ। ਮੈਨੂੰ ਲਿਖਣ ਦੀ ਵੀ ਜਾਚ, ਲਿਖਾਰੀ ਦੀ ਲੋੜ ਨਾ ਕੋਇ ਵਖਾਈਆ। ਮੈਂ ਨੰਨ੍ਹਿਆਂ ਬੱਚਿਆਂ ਨੂੰ ਦੇ ਕੇ ਆਪਣਾ ਪ੍ਰਕਾਸ਼, ਨੂਰ ਨੂਰ ਦਿਆਂ ਚਮਕਾਈਆ। ਓਹ ਸਿੱਖ ਨਹੀਂ ਜਿਹੜਾ ਗੁਰੂ ਦਾ ਮੰਗੇ ਘਾਤ, ਸਤਿਗੁਰ ਮਰਨ ਵਾਲਾ ਸਤਿਗੁਰ ਨਾ ਕਦੇ ਅਖਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਚਾ ਮੇਲਾ ਲਏ ਮਿਲਾਈਆ। ਪ੍ਰਭ ਆਪਣੀ ਕਿਰਪਾ ਨਾਲ ਬਣਾਏ ਭਗਤ, ਜਿਸ ਨੂੰ ਚਾਹੇ ਦਏ ਵਡਿਆਈਆ। ਭਾਵੇਂ ਸ਼ੋਰ ਪਾਓ ਵਿਚ ਸਾਰੇ ਜਗਤ, ਉਚੀ ਕੂਕੋ ਦਿਓ ਦੁਹਾਈਆ। ਮੇਰੀ ਧਾਰ ਵਿਚ ਪੈਣਾ ਨਹੀਂ ਕੋਈ ਫ਼ਰਕ਼, ਫ਼ਿਕਰਾ ਸਚ ਦਾ ਦਏ ਸੁਣਾਈਆ। ਮੇਰੀ ਗੋਬਿੰਦ ਨਾਲ ਸ਼ਰਤ, ਸ਼ਰਅ ਦੇ ਲੇਖੇ ਦੇਣੇ ਬਦਲਾਈਆ। ਮੈਂ ਮਾਲਕ ਵਾਲੀ ਅਰਸ਼, ਦੋ ਜਹਾਨਾਂ ਆਪਣਾ ਖੇਲ ਖਿਲਾਈਆ।ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਦ ਆਪਣੀ ਕਾਰ ਕਮਾਈਆ। ਸਾਚੀ ਕਾਰ ਕਰੇ ਕਰਤਾਰ, ਕ਼ੁਦਰਤ ਦਾ ਮਾਲਕ ਇਕ ਅਖਵਾਈਆ। ਜਿਸ ਤਰ੍ਹਾ ਭਾਰਤ ਦੀ ਬਦਲ ਜਾਣੀ ਸਰਕਾਰ, ਏਸੇ ਤਰ੍ਹਾ ਨਵਾਂ ਵਿਧਾਨ ਦੇਣਾ ਬਦਲਾਈਆ। ਅੱਗੇ ਵਾਸਤੇ
❋
❋
ਮੇਰੇ ਚਰਨਾਂ ਵਿਚ ਰਹਿ ਕੇ ਕਰੇ ਨਾ ਕੋਇ ਹੰਕਾਰ, ਜਿਸ ਵੇਲੇ ਚਾਹਵਾਂ ਖ਼ਾਕ ਵਿਚ ਦਿਆਂ ਮਿਲਾਈਆ। ਮੇਰੀ ਕਿਰਪਾ ਨਾਲ ਏਨ੍ਹਾਂ ਦਾ ਹੁੰਦਾ ਸਤਿਕਾਰ, ਮੇਰੇ ਬਿਨਾ ਕੋਈ ਗੁਰਸਿੱਖ ਏਨ੍ਹਾਂ ਦਾ ਦਰਸ਼ਨ ਕਦੇ ਨਾ ਪਾਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਆਪਣਾ ਹੁਕਮ ਵਰਤਾਈਆ। ਪੁਰਖ ਅਕਾਲ ਸਭ ਕੁਛ ਕਰਨੇ ਯੋਗ, ਯੁਗਤੀ ਪੁੱਛਣ ਕਦੇ ਨਾ ਜਾਈਆ। ਜਿਸ ਦਾ ਪ੍ਰਭ ਦੇ ਨਾਲ ਸੰਜੋਗ, ਉਸ ਨੂੰ ਸਹਿਜੇ ਲੈਣਾ ਮਿਲਾਈਆ। ਜਿਸ ਦੇ ਚਰਨਾਂ ਹੇਠਾਂ ਚੌਦਾਂ ਲੋਕ, ਕੀ ਓਹਨੂੰ ਲਓ ਸਮਝਾਈਆ। ਗੁਰ ਗੱਦੀ ਦੀ ਕਿਸੇ ਨੂੰ ਮਿਲਣੀ ਨਹੀਂ ਮੋਖ, ਮੱਥੇ ਤਿਲਕ ਨਾ ਕਿਸੇ ਲਗਾਈਆ। ਭਾਵੇਂ ਸਾਰੇ ਛੱਡ ਜਾਓ ਮੈਨੂੰ ਫਿਰ ਵੀ ਨਹੀਂ ਕੋਈ ਸੋਗ, ਗੱਦੀ ਦਾ ਮਾਲਕ ਇਕੋ ਨਜ਼ਰੀ ਆਈਆ। ਪ੍ਰਭ ਦੇ ਹੁਕਮ ਨੂੰ ਸਕੇ ਨਾ ਕੋਈ ਰੋਕ, ਜ਼ੋਰ ਆਪਣਾ ਆਪਣਾ ਸਭ ਨੇ ਲੈਣਾ ਲਗਾਈਆ। ਤੁਹਾਡੇ ਨਾਲੋਂ ਪ੍ਰਭ ਦੀ ਜ਼ਿਆਦਾ ਸੋਚ, ਬੁੱਧੀਹੀਣ ਬੁੱਧ ਨਾ ਕੋਇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਜਨ ਭਗਤੋ ਗੋਬਿੰਦ ਦੀ ਗੱਦੀ ਚਲੇ ਦਸ ਪੁਸ਼ਤ, ਸਿੱਖ ਆਸ ਨਾ ਕੋਇ ਰਖਾਈਆ। ਸਭ ਕੁਛ ਕਰ ਕੇ ਜਾਣਾ ਦਰੁਸਤ, ਦੀਨ ਦੁਨੀ ਦਾ ਮਾਲਕ ਆਪਣਾ ਹੁਕਮ ਵਰਤਾਈਆ। ਮੈਂ ਤੁਹਾਡੇ ਸਾਰਿਆਂ ਨਾਲੋਂ ਚੁਸਤ, ਮੇਰੇ ਅੱਗੇ ਚਾਲਾਕੀ ਚਲੇ ਨਾ ਕੋਇ ਚਤੁਰਾਈਆ। ਗੋਬਿੰਦ ਦੇ ਬੱਚਿਆਂ ਦੀ ਹੱਥ ਧਰਨਾ ਉਤੇ ਪੁਸ਼ਤ, ਇਹ ਮੇਰੀ ਬੇਪ੍ਰਵਾਹੀਆ। ਦੋਆਬੇ ਵਾਲਿਓ ਤੁਹਾਡਾ ਅੰਗੂਠਾ ਲਵਾਇਆ ਅੰਗੁਸ਼ਤ, ਕਿ ਗੋਬਿੰਦ ਦਾ ਲੇਖਾ ਕੀੜੀ ਨਾਲ ਚਲਿਆ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਖਿਲਾਈਆ। ਕੀ ਕਲ ਕਲਕੀ ਜਾਣਾ ਮਰ, ਸਚ ਦਿਓ ਜਣਾਈਆ। ਜਿਸ ਨੂੰ ਸਤਿਗੁਰ ਦੇ ਮਰਨ ਦਾ ਡਰ, ਓਹ ਹੁਣੇ ਪੱਲੂ ਜਾਓ ਛੁਡਾਈਆ। ਓਹ ਆਪੇ ਹੋਰ ਘਾੜਨ ਲਊ ਘੜ, ਜੋ ਲੱਖ ਚੁਰਾਸੀ ਆਪਣਾ ਰੰਗ ਰੰਗਾਈਆ। ਜਿਸ ਦੀ ਚੋਟੀ ਓਸੇ ਦੀ ਜੜ੍ਹ, ਇਹ ਅਗੰਮੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਸਭ ਕਿਛ ਕਰਨੀ ਰਿਹਾ ਕਰ, ਕਰਤਾ ਆਪਣੀ ਕਾਰ ਕਮਾਈਆ।
੨੮ ਵਸਾਖ ਸ਼ਹਿਨਸ਼ਾਹੀ ਸੰਮਤ ੫ ਹਰਿ ਭਗਤ ਦਵਾਰ ਜੇਠੂਵਾਲ
ਸੰਮਤ ਪੰਜ ਕਹੇ ਮੈਂ ਲੌਣ ਆਇਆ ਪੰਜਾ, ਪੰਚਮ ਪਰਪੰਚ ਵੇਖ ਵਖਾਈਆ। ਲੇਖਾ ਜਾਨਣ ਆਇਆ ਜੋ ਸੰਦੇਸ਼ਾ ਦੇ ਕੇ ਗਿਆ ਸੰਜਾ, ਕ੍ਰਿਸ਼ਨ ਪਾਂਡਵ ਨਾਲ ਦ੍ਰਿੜਾਈਆ। ਪੜਦਾ ਖੋਲ੍ਹਣ ਆਇਆ ਜੋ ਸ਼ਬਦ ਸੁਣਿਆ ਗੁਰ ਅਰਜਨ ਜਿਸ ਦਿਨ ਹਰਿਮੰਦਰ ਗੁਰੂ ਗ੍ਰੰਥ ਦਾ ਡਾਹਿਆ ਮੰਜਾ, ਮਜਲਸ ਗੁਰਸਿੱਖਾਂ ਨਾਲ ਬਣਾਈਆ। ਭੇਤ ਖੋਲ੍ਹਣ ਆਇਆ ਕਿਸ ਬਿਧ ਮਾਧੋ ਨੂੰ ਗੋਬਿੰਦ ਬਣਾਇਆ ਬੰਦਾ, ਬੰਦਗੀ ਆਪਣੀ ਇਕ ਜਣਾਈਆ। ਆਖਣ ਆਇਆ ਸਤਿਗੁਰ ਸਰਨ ਰਹੇ ਕੋਈ ਨਾ ਗੰਦਾ, ਜਗਤ ਵਿਕਾਰ ਨਾ ਕੋਇ ਰਖਾਈਆ। ਜਣੌਣ ਆਇਆ ਪੁਰਖ ਅਕਾਲ ਕੋਲ ਇਕੋ ਅਨੰਦਾ, ਅਨੰਦ ਅਨੰਦ ਵਿਚੋਂ ਪਰਗਟਾਈਆ। ਦ੍ਰਿੜੌਣ ਆਇਆ ਆਤਮ ਪਰਮਾਤਮ ਧੁਰ ਦਾ ਛੰਦਾ, ਮੁਛੰਦਗੀ ਅਵਰ ਨਾ ਕੋਇ ਰਖਾਈਆ। ਜੋਤੀ ਜੋਤ
❋
❋
ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਾਹਿਬ ਸਤਿਗੁਰ ਬੇਪਰਵਾਹੀਆ। ਸੰਮਤ ਪੰਜ ਕਹੇ ਸਤਿਗੁਰ ਸ਼ਬਦ ਸਦਾ ਨਿਰਲੇਪ, ਦੁਰਮਤ ਮੈਲ ਨਾ ਕੋਇ ਰਖਾਈਆ। ਜਿਸ ਦਾ ਲੇਖਾ ਦੱਸ ਸਕੇ ਨਾ ਕੋਇ ਸੰਖੇਪ, ਸੰਕਟ ਵਿਚ ਸਾਰੇ ਰਹੇ ਕੁਰਲਾਈਆ। ਬਿਨਾ ਸਤਿਗੁਰ ਤੋਂ ਦਿਸੇ ਕੋਈ ਨਾ ਨੇਕ, ਨੇਕੀ ਬਦੀ ਹੱਥ ਕਿਸੇ ਨਾ ਆਈਆ। ਸੋ ਸਤਿਗੁਰ ਜੋ ਆਦਿ ਜੁਗਾਦਿ ਧਾਰੇ ਭੇਖ, ਜੁਗ ਚੌਕੜੀ ਆਪਣਾ ਵੇਸ ਵਟਾਈਆ। ਜਿਸ ਗੋਬਿੰਦ ਦੇ ਲੇਖੇ ਲਾਏ ਬੇਟ, ਪਿਤਾ ਪੂਤ ਆਪਣੀ ਗੋਦ ਸੁਹਾਈਆ। ਸੋ ਲਹਿਣਾ ਦੇਣਾ ਦੇਵੇ ਧੁਰ ਦੇ ਸੰਬਲ ਦੇਸ, ਦਿਸ਼ਾ ਆਪਣੀ ਡੇਰਾ ਲਾਈਆ। ਜਗਤ ਬੁੱਧੀ ਹੋਏ ਨਾ ਕੋਇ ਵਿਸ਼ੇਸ਼, ਵਿਸ਼ਿਆਂ ਤੋਂ ਬਾਹਰ ਨਜ਼ਰ ਕੋਇ ਨਾ ਆਈਆ। ਜਿਸ ਕਾਰਨ ਅਜੀਤ ਸਿੰਘ ਹੋਇਆ ਪੇਸ਼, ਸਨਮੁਖ ਹੋ ਕੇ ਮੰਗ ਮੰਗਾਈਆ। ਤੂੰ ਮਾਲਕ ਇਕ ਨਰੇਸ਼, ਨਰ ਨਰਾਇਣ ਤੇਰੀ ਸਰਨਾਈਆ। ਜੀਵਾਂ ਚਲੇ ਨਾ ਕੋਇ ਪੇਸ਼, ਪੇਸ਼ੀਨਗੋਈ ਸਮਝ ਕਿਸੇ ਨਾ ਆਈਆ। ਤੂੰ ਵਸਾ ਕੇ ਆਪਣੇ ਸਚਖੰਡ ਦੇਸ, ਸਚ ਦਵਾਰੇ ਕਾਇਆ ਬੰਕ ਇਕ ਸੁਹਾਈਆ। ਜੋ ਜਾਮਾ ਧਰ ਕੇ ਭੇਖ, ਜਨਮ ਮਰਨ ਦਾ ਝਗੜਾ ਦਿਤਾ ਮੁਕਾਈਆ। ਆਦਿ ਤੋਂ ਅੰਤ ਦਾ ਸਤਿਗੁਰ ਬਣ ਕੇ ਏਕ, ਮੱਧ ਦਾ ਲੇਖਾ ਦਿਤਾ ਮੁਕਾਈਆ। ਗੁਰ ਅਵਤਾਰ ਪੈਗ਼ੰਬਰ ਤੇਰੀ ਟੇਕ, ਟਿੱਕੇ ਮਸਤਕ ਧੂੜੀ ਖ਼ਾਕ ਰਮਾਈਆ। ਸਾਚੇ ਨਾਮ ਦੀ ਚਲਦੇ ਰਹੇ ਸੇਧ, ਇਧਰ ਉਧਰ ਕ਼ਦਮ ਨਾ ਕੋਇ ਟਿਕਾਈਆ । ਜਿਸ ਸਤਿਗੁਰ ਦਾ ਭੇਵ ਪਾ ਨਾ ਸਕਣ ਵੇਦ ਕਤੇਬ, ਸ਼ਾਸਤਰ ਸਿਮਰਤ ਖਾਣੀ ਬਾਣੀ ਨਾ ਕੋਇ ਦਰਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਪੰਚਮ ਸੰਮਤ ਕਹੇ ਮੈਂ ਕੂੜੀ ਕਿਰਿਆ ਕਰਨੀ ਸਮਾਪਤ, ਸ਼ਬਦ ਗੁਰੂ ਸ਼ਬਦ ਸ਼ਬਦ ਅਖਵਾਈਆ। ਬਿਨਾ ਸਤਿਗੁਰ ਸ਼ਬਦ ਤੋਂ ਹੋਣ ਨਹੀਂ ਦੇਣਾ ਕਿਸੇ ਪਰਮਾਤਮ, ਬੰਦਿਆਂ ਵਰਗਾ ਬੰਦਾ, ਪੂਰਨ ਪਰਮੇਸ਼ਵਰ ਦੱਸਣਾ ਸਭ ਦਾ ਪਿਤਾ ਮਾਈਆ। ਜਿਸ ਦੇ ਹੱਥ ਲੱਖ ਚੁਰਾਸੀ ਦਾ ਜਿੰਦਾ, ਸਾਧ ਸੰਤ ਸਕੇ ਨਾ ਕੋਇ ਖੁਲ੍ਹਾਈਆ। ਜਿਸ ਨੂੰ ਚਾਹੇ ਆਪ ਮਿਹਰ ਕਿਰਪਾ ਨਾਲ ਸੇਵਾ ਦਿੰਦਾ, ਕਰਨ ਵਾਲਾ ਨਜ਼ਰ ਕੋਇ ਨਾ ਆਈਆ। ਸਤਿਗੁਰੂ ਦੀ ਚਾਰ ਜੁਗ ਕਰ ਨਾ ਸਕਣ ਨਿੰਦਾ, ਨਿੰਦਿਆ ਜਾਣ ਵਾਲਾ ਸਤਿਗੁਰ ਕੰਮ ਕਿਸੇ ਨਾ ਆਈਆ। ਜਿਸ ਸਤਿਗੁਰੂ ਦੀ ਲੱਖ ਚੁਰਾਸੀ ਧਾਰ ਬਿੰਦਾ, ਬਿੰਦਰਾਬਨ ਵਾਲੇ ਬੈਠੇ ਸੀਸ ਨਿਵਾਈਆ। ਜਿਸ ਨੂੰ ਝੁਕਦੇ ਵਿਸ਼ਨ ਬ੍ਰਹਮਾ ਸ਼ਿਵ ਸੁਰਪਤ ਇੰਦਾ, ਇੰਦਰਾਸਣ ਸਿੰਘਾਸਣ ਮੁਨ ਜਨ ਸੀਸ ਝੁਕਾਈਆ। ਸੋ ਮਾਲਕ ਆਪ ਨਾਮ ਦੀ ਵਸਤ ਜਿਸ ਨੂੰ ਚਾਹੇ ਓਸੇ ਨੂੰ ਦੇਂਦਾ, ਸ਼ਰੀਕ ਨਜ਼ਰ ਕੋਇ ਨਾ ਆਈਆ। ਬਿਨਾ ਸਤਿਗੁਰ ਕਿਰਪਾ ਤੋਂ ਗੁਰਮੁਖ ਲੋਕਮਾਤ ਕੋਇ ਨਹੀਂ ਜ਼ਿੰਦਾ, ਸਾਲ ਬਰਖ਼ਾਂ ਵਾਲੀ ਆਯੂ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸੰਮਤ ਪੰਜ ਕਹੇ ਪਹਿਲੀ ਜੇਠ ਪ੍ਰਭ ਪੈਰ ਕਰਨੇ ਕਾਲੇ ਨੀਲੇ, ਚਰਨ ਚਰਨ ਨਾਲ ਬਦਲਾਈਆ। ਜਿਸ ਦੇ ਆਦਿ ਜੁਗਾਦਿ ਸਾਰੇ ਜਗਤ ਵਸੀਲੇ, ਹੀਲੇ ਆਪਣੇ ਨਾਲ ਬਣਾਈਆ। ਸੋ ਖੇਲ ਕਰੇ ਉਪਰ ਜ਼ਮੀਨੇ, ਧਰਨੀ ਧਰਤ ਧਵਲ ਵੇਖ ਵਖਾਈਆ। ਜਿਸ ਨੇ ਮਾਣ ਮਿਟੌਣਾ ਜਲ ਮੀਨੇ, ਹਰਿਜਨ ਧੁਰ ਦੇ ਰੰਗ ਰੰਗਾਈਆ। ਮਾਣ ਗਵਾ ਕੇ ਲੋਕ ਤੀਨੇ, ਤ੍ਰੈਲੋਕੀ ਤੋਂ ਪਰੇ ਖੇਲ ਖਿਲਾਈਆ। ਜੇ ਗੁਰਮੁਖ ਸਿੰਘ ਨੇ ਔਣਾ ਜੇਠ ਮਹੀਨੇ, ਪਹਿਲੀ ਜੇਠ ਆਪਣਾ ਪੰਧ ਮੁਕਾਈਆ। ਪੰਜ ਵੇਰਾਂ ਸੋਹੰ ਲਿਖ ਕੇ ਲੌਣਾ ਆਪਣੇ ਉਪਰ ਸੀਨੇ, ਛਾਤੀ ਕਮਲਾਪਾਤੀ ਵੇਖ ਵਖਾਈਆ।
❋
❋
ਅਗਲਾ ਲੇਖਾ ਬੁੱਧੀ ਨਾਲ ਕੋਈ ਨਾ ਚੀਨੇ, ਅਕ਼ਲ ਨਾਲ ਨਾ ਕੋਇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ । ਗੁਰਮੁਖ ਸਿੰਘ ਪੰਜ ਵਾਰ ਸੋਹੰ ਲਿਖਿਆ ਹੋਵੇ ਉਪਰ ਛਾਤੀ, ਛਤਰਧਾਰੀ ਵੇਖ ਵਖਾਈਆ। ਨਾਲ ਹੱਥ ਵਿਚ ਫੜੀ ਹੋਵੇ ਇਕ ਦਾਤੀ, ਦੰਦੇ ਪੁੱਠੇ ਪਾਸੇ ਕਢਾਈਆ। ਸੱਜੇ ਗੁੱਟ ਉਤੇ ਨੀਲੇ ਰੰਗ ਦੀ ਬੱਧੀ ਹੋਵੇ ਟਾਕੀ, ਟਕੇ ਪੰਜ ਨਾਲ ਰਖਾਈਆ। ਨਾਲ ਲੈ ਕੇ ਔਣੀ ਨਿੱਕੀ ਜਿਹੀ ਪੁਰਾਣੀ ਬਾਟੀ, ਵੱਡੀ ਛੋਟੀ ਨਾ ਕੋਇ ਸਮਝਾਈਆ। ਫੇਰ ਦੱਸਾਂ ਕੀ ਸਤਾਰਾਂ ਹਾੜ ਹੋਣੀ ਸਾਖੀ, ਸਾਖਿਆਤ ਦਿਆਂ ਜਣਾਈਆ। ਪੰਜਾਂ ਲਿਖਾਰੀਆਂ ਆਪਣੇ ਕੋਲ ਰੱਖਣੀ ਕ਼ਲਮ ਦਵਾਤੀ, ਕ਼ੀਮਤ ਆਪਣੇ ਨਾਲ ਲਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਦੇ ਨਾ ਹੋਵੇ ਵਿਸ਼ਵਾਸ਼ ਘਾਤੀ, ਵਿਸ਼ਾ ਵਿਸ਼ੇਸ਼ ਵਿਸ਼ਵ ਦਾ ਆਪਣੇ ਵਿਚ ਛੁਪਾਈਆ।
੨੯ ਵਸਾਖ ਸ਼ਹਿਨਸ਼ਾਹੀ ਸੰਮਤ ੫ ਹਰਿ ਭਗਤ ਦਵਾਰ ਜੇਠੂਵਾਲ
ਝਾੜੂ ਕਹੇ ਮੈਂ ਗੁਰਮੁਖਾਂ ਅੰਦਰੋਂ ਦੁਰਮਤ ਮੈਲ ਦੇਣੀ ਝਾੜ, ਸਤਿਗੁਰ ਸ਼ਬਦ ਦੇਵੇ ਵਡਿਆਈਆ। ਮਾਇਆ ਮਮਤਾ ਮੋਹ ਵਿਕਾਰ ਹੰਕਾਰ ਮੇਟਣੀ ਧਾੜ, ਧੜਾ ਕੂੜ ਦੇਣਾ ਗਵਾਈਆ। ਹੁਕਮ ਸੰਦੇਸ਼ਾ ਮਿਲਣਾ ਸਤਾਰਾਂ ਹਾੜ, ਪ੍ਰਧਾਨ ਪ੍ਰਧਾਨਾਂ ਦਏ ਹਿਲਾਈਆ। ਖੇਲ ਤੱਕਣਾ ਜੰਗਲ ਜੂਹ ਉਜਾੜ ਪਹਾੜ, ਟਿੱਲੇ ਪਰਬਤ ਫੋਲ ਫੁਲਾਈਆ। ਸ੍ਰਿਸ਼ਟੀ ਦ੍ਰਿਸ਼ਟੀ ਇਸ਼ਟੀ ਪੌਣੀ ਸਾਰ, ਗ੍ਰਹਿ ਮੰਦਰ ਫੋਲ ਫੁਲਾਈਆ। ਕਰੇ ਖੇਲ ਸੱਚੀ ਸਰਕਾਰ, ਹਰਿ ਕਰਤਾ ਧੁਰਦਰਗਾਹੀਆ। ਜਿਸ ਨੂੰ ਝੁਕਦੇ ਗੁਰੂ ਅਵਤਾਰ, ਪੈਗ਼ੰਬਰ ਸਯਦਿਆਂ ਸੀਸ ਨਿਵਾਈਆ। ਸਚਖੰਡ ਨਿਵਾਸੀ ਏਕੰਕਾਰ, ਇਕ ਇਕੱਲਾ ਆਪਣੀ ਕਾਰ ਕਮਾਈਆ। ਜਨ ਭਗਤਾਂ ਬਣ ਕੇ ਸੇਵਾਦਾਰ, ਜੁਗ ਜੁਗ ਸਾਚੀ ਸੇਵ ਕਮਾਈਆ। ਜਿਸ ਕਾਰਨ ਅੱਜ ਦਾ ਵਿਵਹਾਰ, ਸੋ ਲਹਿਣਾ ਦਏ ਦ੍ਰਿੜਾਈਆ। ਮੁੱਖ ਰੱਖ ਕਪੂਰ ਸਿੰਘ ਬਰਾੜ, ਕਾਇਆ ਕਾਅਬਾ ਖੋਜ ਖੁਜਾਈਆ। ਦੂਈ ਦਵੈਤੀ ਦੀ ਰਹਿਣ ਨਾ ਦੇਵੇ ਦਰਾੜ, ਪਰਦਾ ਅੰਦਰੋਂ ਦਏ ਚੁਕਾਈਆ। ਸਚ ਪ੍ਰੇਮ ਦਾ ਬਖ਼ਸ਼ ਪਿਆਰ, ਪ੍ਰੀਤਮ ਆਪਣਾ ਰੰਗ ਵਖਾਈਆ। ਨਾਲ ਸੰਤ ਸੁਹੇਲੇ ਮੀਤ ਮੁਰਾਰ, ਵੇਖੇ ਚਾਈਂ ਚਾਈਂਆ। ਜੇ ਸੰਤ ਸਮਾਗਮ ਕਰਨਾ ਵਿਚ ਸੰਸਾਰ, ਪਹਿਲਾਂ ਅੰਦਰ ਸਭ ਨੇ ਕਰਨੀ ਸਫ਼ਾਈਆ। ਝਾੜੂ ਕਹੇ ਮੈਂ ਏਸੇ ਕਰ ਕੇ ਮੰਜ਼ਲ ਚੜ੍ਹਿਆ ਸੱਚੀ ਸਰਕਾਰ, ਤਖ਼ਤ ਉਤੇ ਆਪਣਾ ਆਸਣ ਲਾਈਆ। ਜਿਸ ਵੇਲੇ ਤੁਸੀਂ ਮੋਗੇ ਤੋਂ ਚਲੇ ਸੋ ਬਾਹਰ, ਪਹਿਲੇ ਮੀਲ ਉਤੇ ਮਨ ਆਪਣਾ ਧਿਆਨ ਲਗਾਈਆ। ਓਸ ਵੇਲੇ ਖੇਲ ਕੀਤਾ ਅਪਾਰ, ਆਪਣੀ ਕਲਾ ਆਪ ਭੁਗਤਾਈਆ। ਝਾੜੂ ਫੇਰਿਆ ਭਗਤਾਂ ਦੇ ਦਵਾਰ, ਕੂੜੀ ਕਿਰਿਆ ਕੀਤੀ ਸਫ਼ਾਈਆ। ਨੀਚਾਂ ਦਾ ਨੀਚ ਚੰਡਾਲਾਂ ਦਾ ਚੰਡਾਲ ਬਣ ਕੇ ਹੋਇਆ ਸੇਵਾਦਾਰ, ਸੇਵਾ ਆਪਣੀ ਸਚ ਜਣਾਈਆ। ਮੰਗ ਕੇ ਖਾਧਾ ਟੁਕੜੇ ਦਿਓ ਦੋ ਚਾਰ, ਆਪਣੀ ਖ਼ੁਸ਼ੀ ਬਣਾਈਆ । ਸਿਖਿਆ ਦੇਣ ਲਈ ਇਹ ਸਭ ਨੂੰ ਕੀਤਾ ਇਸ਼ਾਰ, ਇਸ਼ਾਰੇ ਨਾਲ ਜਣਾਈਆ। ਜੇ ਸੰਤ ਬਣਨਾ ਅੰਦਰੋਂ ਕੱਢੋ ਮਾਣ ਹੰਕਾਰ, ਵਿਕਾਰ ਵਿਸ਼ਾ ਨਾ ਕੋਇ ਰਖਾਈਆ। ਜਗਤ ਵਾਲਾ ਨਹੀਂ ਕੋਈ ਤਕਰਾਰ, ਝਗੜਾ ਕੂੜ ਨਾ ਕੋਇ ਲੋਕਾਈਆ। ਤੁਸੀਂ ਪ੍ਰੇਮ ਨਾਲ ਆਏ ਤੁਹਾਡੇ ਔਣ ਤੋਂ ਪਹਿਲੇ ਪਾਈ ਸਾਰ, ਸਤਿਗੁਰ ਸ਼ਬਦ ਆਪਣੀ ਕਾਰ ਕਮਾਈਆ। ਇਹ ਝਾੜੂ ਸਭ ਨੂੰ ਕਰੇ ਖ਼ਬਰਦਾਰ,
❋
❋
ਸੋਇਆ ਮਾਤ ਲੋਕ ਰਹਿਣ ਕੋਇ ਨਾ ਪਾਈਆ। ਸੰਤ ਬਿਨਾ ਪੁਰਖ ਅਕਾਲ ਤੋਂ ਹੋਏ ਨਹੀਂ ਕਿਸੇ ਦੇ ਗ੍ਰਿਫ਼ਤਾਰ, ਜਗਤ ਵਰੰਟ ਕੰਮ ਕਿਸੇ ਨਾ ਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਸਚ ਕਰਨੀ ਕਾਰ ਕਮਾਈਆ। ਝਾੜੂ ਕਹੇ ਮੈਂ ਦੀਨ ਦੁਨੀ ਦਾ ਵੇਖਣਾ ਝਗੜਾ, ਚਾਰ ਕੁੰਟ ਦਹਿ ਦਿਸ਼ਾ ਫੋਲ ਫੁਲਾਈਆ। ਵਰਨਾਂ ਬਰਨਾਂ ਲੱਗਣਾ ਰਗੜਾ, ਦੀਨ ਦੁਨੀ ਦਏ ਦੁਹਾਈਆ। ਕਿਸੇ ਨੂੰ ਭੇਤ ਨਹੀਂ ਅਗਲਾ, ਕੀ ਕਰਤਾ ਕਲ ਵਰਤਾਈਆ। ਸ਼ਾਹ ਸੁਲਤਾਨ ਫਿਰਨਾ ਵਿਚ ਜੰਗਲਾਂ, ਪਰਧਾਨਾਂ ਮਿਲੇ ਨਾ ਕੋਇ ਵਡਿਆਈਆ। ਜਗਤ ਸਾਧੂਆਂ ਕੂੜੀ ਵੇਖਣੀ ਰੰਗਣਾ, ਰੰਗਤ ਅੰਤਰ ਫੋਲ ਫੁਲਾਈਆ। ਪ੍ਰਭ ਦਾ ਸੰਤ ਸਦਾ ਨੂਰੀ ਚੰਦਨਾ, ਚੰਦ ਨੂਰ ਜੋਤ ਰੁਸ਼ਨਾਈਆ। ਜਿਸ ਦੀ ਇਕੋ ਦਵਾਰੇ ਬੰਦਨਾ, ਬੰਦਗੀ ਸੀਸ ਜਗਦੀਸ਼ ਸਯਦਾ ਧੁਰਦਰਗਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਝਾੜੂ ਕਹੇ ਮੈਂ ਕੂੜੀ ਕਿਰਿਆ ਕਰਦਾ ਸਾਫ਼, ਸੁਥਰੇ ਦਿਆਂ ਬਣਾਈਆ। ਮੇਰਾ ਸਾਹਿਬ ਸਤਿਗੁਰ ਕੋਟ ਜਨਮ ਦੇ ਪਾਪੀਆਂ ਕਰੇ ਮੁਆਫ਼, ਮਿਹਰ ਨਜ਼ਰ ਇਕ ਉਠਾਈਆ। ਆਤਮ ਪਰਮਾਤਮ ਜਣਾਵੇ ਸਾਕ, ਪਾਰਬ੍ਰਹਮ ਬ੍ਰਹਮ ਮੇਲਾ ਸਹਿਜ ਸੁਭਾਈਆ। ਘਰ ਸਵਾਮੀ ਖੋਲ੍ਹ ਕੇ ਤਾਕ, ਪਰਦਾ ਅੰਦਰੋਂ ਦਏ ਉਠਾਈਆ। ਸ਼ਬਦ ਅਗੰਮੀ ਦੇ ਆਵਾਜ਼, ਸੋਈ ਸੁਰਤ ਲਏ ਜਗਾਈਆ। ਨਿਰਗੁਣ ਨੂਰ ਕਰ ਪ੍ਰਕਾਸ਼, ਅੰਧ ਅੰਧੇਰਾ ਦਏ ਗਵਾਈਆ। ਅੰਤਰ ਬਾਹਰ ਗੁਪਤ ਜਾਹਰ ਰੱਖੇ ਸਾਥ, ਸਗਲਾ ਸੰਗ ਨਿਭਾਈਆ। ਦਰਸ਼ਨ ਦੇਵੇ ਸਾਖਿਆਤ, ਸਵਛ ਸਰੂਪੀ ਸੋਭਾ ਪਾਈਆ। ਗੁਰਮੁਖਾਂ ਲੇਖੇ ਲਾ ਸੁਹੰਜਣੀ ਰਾਤ, ਭਿੰਨੜੀ ਦੇਵੇ ਮਾਣ ਵਡਿਆਈਆ। ਮਨਮਤ ਰਹੇ ਨਾ ਨਾਰ ਕਮਜ਼ਾਤ, ਕੁਲੱਖਣੀ ਕੂੜ ਦੇਵੇ ਮਿਟਾਈਆ। ਧੁਰ ਸੰਦੇਸ਼ਾ ਦੇ ਕੇ ਵਾਕ, ਵਾਕਫ਼ਕਾਰ ਲਏ ਕਰਾਈਆ। ਜਿਸ ਦਾ ਆਦਿ ਜੁਗਾਦਿ ਜੁਗ ਚੌਕੜੀ ਸਦਾ ਸਦਾ ਪਰਤਾਪ, ਪਰਮ ਪੁਰਖ ਬੇਪਰਵਾਹੀਆ। ਸਭ ਦਾ ਸਾਂਝਾ ਦੱਸੇ ਜਾਪ, ਆਤਮ ਪਰਮਾਤਮ ਜੋੜ ਜੁੜਾਈਆ। ਤਨ ਵਜੂਦ ਮਾਟੀ ਖ਼ਾਕ ਕਰ ਕੇ ਪਾਕ, ਪਤਤ ਪੁਨੀਤ ਦਏ ਕਰਾਈਆ। ਭਗਤ ਭਗਵਾਨ ਦਾ ਮੇਲ ਹੁੰਦਾ ਨਾਲ ਇਤਫ਼ਾਕ, ਜੁਗ ਚੌਕੜੀ ਸ਼ਾਸਤਰ ਸਿਮਰਤ ਵੇਦ ਪੁਰਾਨ ਅੰਜੀਲ ਕ਼ੁਰਾਨ ਗੀਤਾ ਗਿਆਨ ਖਾਣੀ ਬਾਣੀ ਦਏ ਗਵਾਹੀਆ। ਸਤਿ ਦਾ ਸਚ ਨਾਲ ਵਿਸ਼ਵਾਸ, ਵਿਸ਼ਾ ਵਿਸ਼ਵ ਦਾ ਇਕ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਦੇਵਣਹਾਰ ਸਰਨਾਈਆ। ਝਾੜੂ ਕਹੇ ਮੈਨੂੰ ਕਿਹੋ ਨਾ ਕੋਇ ਪਲੀਤ, ਕੂੜ ਕਿਰਿਆ ਨਾ ਕੋਇ ਜਣਾਈਆ। ਮੈਂ ਸਤਿ ਦੀ ਦੱਸਣੀ ਰੀਤ, ਜੋ ਅੰਦਰ ਬਾਹਰ ਕਰੇ ਸਫ਼ਾਈਆ । ਝਗੜਾ ਮੁਕਾ ਕੇ ਮੰਦਰ ਮਸੀਤ, ਕਾਇਆ ਕਾਅਬੇ ਇਕ ਰੁਸ਼ਨਾਈਆ। ਤ੍ਰੈਗੁਣ ਤੋਂ ਹੋ ਅਤੀਤ, ਤ੍ਰੈਭਵਨ ਧਨੀ ਬੈਠਾ ਸੋਭਾ ਪਾਈਆ । ਜਨ ਭਗਤਾਂ ਆਸਾ ਮਨਸਾ ਪੂਰੀ ਕਰ ਉਮੀਦ, ਆਲਸ ਤ੍ਰਿਸ਼ਨਾ ਦਏ ਗਵਾਈਆ। ਸਤਿ ਧਾਰ ਦੀ ਦੱਸ ਤਮਹੀਦ, ਤਮਅ ਤਮੰਨਾ ਵੇਖ ਵਖਾਈਆ। ਗੁਰਮੁਖਾਂ ਦੀ ਹਰ ਸਮੇਂ ਕਰੇ ਉਡੀਕ, ਵੇਲਾ ਵਕ਼ਤ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਦਾ ਮੇਲਾ ਲਏ ਮਿਲਾਈਆ। ਝਾੜੂ ਕਹੇ ਮੈਂ ਦੱਸਾਂ ਸ੍ਰਿਸ਼ਟੀ ਵਾਲੇ ਸੰਤ, ਸੰਤ ਸਤਿ ਬੇਪਰਵਾਹੀਆ। ਜਿਸ ਦਾ ਮੇਲਾ ਆਦਿ ਅੰਤ, ਜੁਗ ਚੌਕੜੀ ਵਿਛੜ ਕਦੇ ਨਾ ਜਾਈਆ। ਏਥੇ ਓਥੇ ਬਣ ਕੇ ਕੰਤ, ਕੰਤ ਕੰਤੂਹਲ ਸੇਜ ਸੁਹਾਈਆ। ਸਾਚਾ ਚਾੜ੍ਹ ਕੇ ਰੰਗ ਬਸੰਤ, ਪਰਾ ਪਸੰਤੀ ਮਧਮ ਬੈਖਰੀ ਤੋਂ ਅਗਲਾ ਲੇਖਾ ਦਏ
❋
❋
ਜਣਾਈਆ। ਗੜ੍ਹ ਤੋੜ ਕੇ ਹਉਮੇ ਹੰਗਤ, ਹੰ ਬ੍ਰਹਮ ਇਕ ਦਰਸਾਈਆ। ਗੁਰਮੁਖੋ ਸਦਾ ਕਰਨੀ ਆਪ ਹਿੰਮਤ, ਹੌਸਲਾ ਪ੍ਰੇਮ ਵਾਲਾ ਵਧਾਈਆ। ਸੰਤ ਸਮਾਗਮ ਵਿਚ ਰਹੇ ਕੋਈ ਨਾ ਚਿੰਤ, ਚਿੰਤਾ ਚਿਖਾ ਨਾ ਕੋਇ ਜਲਾਈਆ। ਭਾਵੇਂ ਸਾਰੀ ਸ੍ਰਿਸ਼ਟੀ ਬਣ ਜਾਏ ਨਿੰਦਕ, ਦ੍ਰਿਸ਼ਟੀ ਵਿਚ ਇਸ਼ਟ ਰੱਖੋ ਬੇਪਰਵਾਹੀਆ। ਸਟੇਜ ਦਾ ਮੁਖ ਰੱਖਣਾ ਚੜ੍ਹਦੀ ਪਹਾੜ ਵਾਲੀ ਸਿੰਮਤ, ਦੋਹਾਂ ਦਾ ਅੱਧ ਵੰਡ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਸਚ ਕਰਨੀ ਕਾਰ ਕਮਾਈਆ। ਝਾੜੂ ਕਹੇ ਸੰਤ ਸਮਾਗਮ ਵਿਚ ਜੇ ਸੰਤਾਂ ਨੂੰ ਫੇਰਨਾ ਪੈ ਗਿਆ ਝਾੜੂ, ਕਰੇ ਸਚ ਸਫ਼ਾਈਆ। ਫੇਰ ਓਥੇ ਸ਼ੇਖ਼ੀ ਕੌਣ ਮਾਰੂ, ਆਸਣ ਗੱਦੀਆਂ ਉਤੇ ਟਿਕਾਈਆ। ਮਨ ਹੰਕਾਰ ਅੰਤਰ ਹਾਰੂ, ਜੋ ਹਿਰਦੇ ਹਰਿ ਭੁਲਾਈਆ। ਜਿਹੜੇ ਸੰਤ ਜਗਤ ਦੇ ਤਾਰੂ, ਤਾਰਨਹਾਰ ਦੀ ਓਟ ਤਕਾਈਆ। ਓਹ ਸਾਰੇ ਖ਼ੁਸ਼ੀਆਂ ਵਿਚ ਮਾਰਨ ਨਾਅਰੂ, ਗੀਤ ਗਾਵਣ ਥਾਈਂ ਥਾਈਂਆ। ਸਟੇਜ ਕੋਲ ਗਿਆਰਾਂ ਸਿੱਖ ਰੱਖਿਓ ਪਾਹਰੂ, ਰੀਤੀ ਸਚ ਸਚ ਸਮਝਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਝਾੜੂ ਕਹੇ ਮੈਂ ਇਸ ਵਾਸਤੇ ਆਇਆ, ਤੁਹਾਨੂੰ ਦਿਆਂ ਸੁਣਾਈਆ । ਸੰਤਾਂ ਅੰਦਰ ਅਜੇ ਕਲਜੁਗ ਵਾਲੀ ਮਾਇਆ, ਮਮਤਾ ਮੋਹ ਨਾ ਕੋਇ ਮਿਟਾਈਆ। ਮੈਂ ਕੂਕ ਦਿਆਂ ਦੁਹਾਇਆ, ਦਰੋਹੀ ਬਹੁੜੀ ਕਰ ਸੁਣਾਈਆ। ਪਹਿਲੋਂ ਸਾਰਿਆਂ ਦੇ ਅੰਦਰ ਕਰਿਓ ਸਫ਼ਾਇਆ, ਵਿਕਾਰ ਹੰਕਾਰ ਨਾ ਕੋਇ ਰਖਾਈਆ। ਇਕੋ ਰੂਪ ਇਕੋ ਰੰਗ ਇਕੋ ਨੂਰ ਜੋ ਹਰ ਘਟ ਬੈਠਾ ਡੇਰਾ ਲਾਇਆ, ਦੂਜਾ ਨਜ਼ਰ ਕੋਇ ਨਾ ਆਈਆ। ਜਿਸ ਦਾ ਵਿਸ਼ਾ ਵਿਸ਼ੇਸ਼ ਵਿਸ਼ਵ ਵਿਚ ਉਪਜਾਇਆ, ਵਿਸ਼ਿਆਂ ਵਾਲਾ ਸਮਝ ਕੋਇ ਨਾ ਪਾਈਆ। ਜਿਸ ਨੇ ਵਿਸ਼ਨ ਬ੍ਰਹਮਾ ਸ਼ਿਵ ਮਹੇਸ਼ ਮਹਿਖਾਸਰ ਸੇਵ ਲਗਾਇਆ, ਗੁਰ ਅਵਤਾਰ ਪੈਗ਼ੰਬਰ ਝਾੜੂ ਬਰਦਾਰ ਲਏ ਬਣਾਇਆ, ਸੋ ਗੁਰਮੁਖਾਂ ਦੇ ਅੰਦਰ ਕਰੇ ਆਪ ਸਫ਼ਾਈਆ। ਸ੍ਰੀ ਭਗਵਾਨ ਸ੍ਰੀ ਸਰ ਵੇਖ ਵਖਾਇਆ, ਜਿਸ ਕਾਰਨ ਗੁਰਮੁਖ ਗੁਰਮੁਖ ਚਲ ਕੇ ਆਇਆ, ਆਪਣਾ ਪੰਧ ਮੁਕਾਈਆ। ਤਿਸ ਦਾ ਲਹਿਣਾ ਦੇਣਾ ਪੂਰਬ ਝੋਲੀ ਪਾਇਆ, ਪਿਛਲੀ ਕੀਤੀ ਸਫ਼ਾਈਆ। ਝਾੜੂ ਕਹੇ ਜੋ ਝਾੜੂ ਨਾਲ ਹਰਿ ਭਗਤ ਦਵਾਰੇ ਜਿਸ ਸੇਵ ਕਮਾਇਆ, ਤਿਸ ਨੂੰ ਬੰਦਗੀ ਵਾਲੇ ਸਾਰੇ ਸੀਸ ਨਿਵਾਈਆ। ਇਹ ਮਾਰਗ ਅਗੰਮ ਅਥਾਹਿਆ, ਅਲਖ ਅਗੋਚਰ ਦਿਤਾ ਚਲਾਈਆ। ਜਿਸ ਨੂੰ ਮੇਟ ਸਕੇ ਨਾ ਕੋਇ ਸ਼ਹਿਨਸ਼ਾਹਿਆ, ਸ਼ਾਹ ਪਾਤਸ਼ਾਹ ਆਪਣੀ ਕਾਰ ਭੁਗਤਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਆਦਿ ਜੁਗਾਦਿ ਜੁਗ ਚੌਕੜੀ ਨਿਤ ਨਵਿਤ ਏਕਾ ਨੂਰ ਜੋਤ ਰੁਸ਼ਨਾਇਆ, ਗੁਰ ਅਵਤਾਰ ਪੈਗ਼ੰਬਰ ਨਿਰਗੁਣ ਸਰਗੁਣ ਆਪਣੀ ਖੇਲ ਖਿਲਾਈਆ।