ਪੁਸਤਕਾਲਾਭਾਗ ੨੧

ਪਹਿਲੀ ਜੇਠ ਸ਼ਹਿਨਸ਼ਾਹੀ ਸੰਮਤ ੫ ਹਰਿ ਭਗਤ ਦਵਾਰ ਜੇਠੂਵਾਲ

ਸੰਮਤ ਪੰਜ ਕਹੇ ਚੜ੍ਹਿਆ ਜੇਠ ਮਹੀਨਾ, ਮੀਨਾ ਜਲ ਵੇਖ ਵਖਾਈਆ। ਕਲਜੁਗ ਰੋਵੇ ਕੂੜ ਕਮੀਨਾ, ਕਾਮ ਕਰੋਧ ਲੋਭ ਮੋਹ ਹੰਕਾਰ ਦੁਹਾਈਆ। ਜਨ ਭਗਤਾਂ ਠਾਂਡਾ ਕਰੇ ਸੀਨਾ, ਸੀਨਾ ਸਾਹਿਬ ਵੇਖ ਵਖਾਈਆ। ਖੇਲੇ ਖੇਲ ਮੱਕਾ ਮਦੀਨਾ, ਮਾਧਵ ਆਪਣੀ ਕਾਰ ਕਮਾਈਆ। ਲੇਖਾ ਜਾਣੇ

❋

❋

ਰੂਸਾ ਚੀਨਾ, ਚਿੰਤਾ ਸਭ ਨੂੰ ਆਪ ਰਖਾਈਆ। ਕੋਟਾਂ ਵਿਚੋਂ ਗੁਰਮੁਖ ਵਿਰਲਾ ਸੰਤ ਲੱਭੇ ਨਗ਼ੀਨਾ, ਨਰ ਨਿਰੰਕਾਰ ਦਇਆ ਕਮਾਈਆ। ਗੁਰ ਅਵਤਾਰ ਪੈਗ਼ੰਬਰਾਂ ਔਣ ਲੱਗਾ ਪਸੀਨਾ, ਪੇਸ਼ਾਨੀ ਉਤੇ ਹੱਥ ਟਿਕਾਈਆ । ਕੀ ਹੁਕਮ ਮਿਲੇ ਨਵੀਨਾ, ਨਵ ਨੌ ਚਾਰ ਕਾਰ ਕਮਾਈਆ। ਖੇਲੇ ਖੇਲ ਖ਼ਲਕ ਰਹੀਮਾ, ਰਹਿਮਾਨ ਆਪਣਾ ਵੇਸ ਵਟਾਈਆ। ਜਿਸ ਨੇ ਸਭ ਦੀ ਬਦਲ ਦੇਣੀ ਤਾਲੀਮਾ, ਸਿਖਿਆ ਧੁਰ ਦੀ ਇਕ ਦ੍ਰਿੜਾਈਆ। ਕਰੇ ਖੇਲ ਆਲੀਸ਼ਾਨ ਅਜ਼ੀਮਾ, ਆਜ਼ਮ ਆਪਣਾ ਹੁਕਮ ਵਰਤਾਈਆ। ਜਿਸ ਦੀ ਯਾਦ ਕਰਦੇ ਰਹੇ ਕ਼ਦੀਮਾ, ਕ਼ੁਦਰਤ ਦਾ ਮਾਲਕ ਨੂਰ ਅਲਾਹੀਆ। ਸੋ ਸਭ ਦਾ ਵੇਖੇ ਮਰਨਾ ਜੀਣਾ, ਲੱਖ ਚੁਰਾਸੀ ਖੋਜ ਖੁਜਾਈਆ। ਬ੍ਰਹਿਮੰਡ ਖੰਡ ਪੁਰੀ ਲੋਅ ਆਕਾਸ਼ ਪਾਤਾਲ ਕਰੇ ਅਧੀਨਾ, ਸਿਰ ਸਕੇ ਨਾ ਕੋਇ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਹਰਿ ਕਰਤਾ ਨੂਰ ਅਲਾਹੀਆ । ਸੰਮਤ ਪੰਜ ਕਹੇ ਮੇਰਾ ਆ ਗਿਆ ਜੇਠ ਪਿਆਰਾ, ਮੀਤਾ ਇਕ ਅਖਵਾਈਆ। ਜਿਸ ਨੇ ਬੋਲਣਾ ਇਕ ਜੈਕਾਰਾ, ਜਗਤ ਜਹਾਨ ਦੇਣਾ ਸੁਣਾਈਆ। ਪ੍ਰਗਟ ਹੋਇਆ ਚਵੀਆਂ ਅਵਤਾਰਾ, ਪਰਦਾ ਉਹਲਾ ਰਹੇ ਨਾ ਰਾਈਆ। ਜਿਸ ਦਾ ਖੇਲ ਜਗਤ ਤੋਂ ਨਿਆਰਾ, ਨਰ ਨਰਾਇਣ ਆਪ ਕਰਾਈਆ। ਸਯਦੇ ਕਰਨ ਗੁਰੂ ਅਵਤਾਰਾ, ਪੈਗ਼ੰਬਰ ਸੀਸ ਨਿਵਾਈਆ। ਜੋ ਗੋਬਿੰਦ ਧਾਰ ਬਦਲ ਦੁਬਾਰਾ, ਦੋ ਜਹਾਨਾਂ ਵੇਖ ਵਖਾਈਆ। ਸ਼ਬਦੀ ਹੁਕਮ ਇਕ ਇਸ਼ਾਰਾ, ਆਲੀਸ਼ਾਨ ਕਾਰ ਕਮਾਈਆ। ਲੇਖਾ ਜਾਣੇ ਜਗਤ ਗ਼ਦਾਰਾ, ਗਦਾਗਰ ਫੋਲ ਫੁਲਾਈਆ। ਇਕੋ ਨੂਰ ਜੋਤ ਦੇ ਚਮਤਕਾਰਾ, ਅੰਧ ਅੰਧੇਰ ਦਏ ਮਿਟਾਈਆ। ਖੇਲੇ ਖੇਲ ਅਗੰਮ ਅਪਾਰਾ, ਅਲਖ ਅਗੋਚਰ ਆਪਣੀ ਕਾਰ ਕਮਾਈਆ। ਜਿਸ ਦਾ ਲਹਿਣਾ ਦੇਣਾ ਕਾਗ਼ਜ਼ ਕ਼ਲਮ ਨਾ ਲਿਖਣਹਾਰਾ, ਕਾਤਬ ਚਲੇ ਨਾ ਕੋਇ ਚਤੁਰਾਈਆ। ਜਿਸ ਦਾ ਰਾਹ ਤਕਦੇ ਜੁਗ ਚੌਕੜੀ ਵਿਚ ਸੰਸਾਰਾ, ਸੰਸਾਰੀ ਭੰਡਾਰੀ ਸੰਘਾਰੀ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਆਪਣੀ ਖੇਲ ਖਿਲਾਈਆ। ਸੰਮਤ ਪੰਜ ਕਹੇ ਮੇਰਾ ਜੇਠ ਪਿਆਰਾ ਸੰਗੀ, ਸੱਜਣ ਸਚ ਸੁਣਾਈਆ। ਜਿਸ ਦਾ ਜੁਗ ਚੌਕੜੀ ਇਕ ਅਨੰਦੀ, ਅਨੰਦ ਅਨੰਦ ਵਿਚੋਂ ਪ੍ਰਗਟਾਈਆ। ਓਹ ਖੇਲੇ ਖੇਲ ਵਿਚ ਵਰਭੰਡੀ, ਬ੍ਰਹਿਮੰਡੀ ਪਰਦਾ ਲਾਹੀਆ। ਜਿਸ ਦੀ ਯਾਦ ਵਿਚ ਗੋਬਿੰਦ ਚਮਕਾਈ ਚੰਡੀ, ਚੰਡਾਲਾਂ ਕਰ ਸਫ਼ਾਈਆ। ਸੋ ਸਾਹਿਬ ਸੂਰਾ ਸਰਬੰਗੀ, ਸ਼ਹਿਨਸ਼ਾਹ ਆਪਣਾ ਖੇਲ ਵਖਾਈਆ। ਦੀਨਾਂ ਮਜ਼੍ਹਬਾਂ ਤੋੜ ਪਾਬੰਦੀ, ਪਾਰਬ੍ਰਹਮ ਪ੍ਰਭ ਆਪਣਾ ਭੇਵ ਖੁਲ੍ਹਾਈਆ। ਧੁਰ ਸੰਦੇਸ਼ਾ ਦੇ ਕੇ ਸ਼ਬਦ ਜਣਾਏ ਅਗੰਮ ਛੰਦੀ, ਸ਼ਹਿਨਸ਼ਾਹ ਆਪਣੀ ਕਾਰ ਕਮਾਈਆ। ਸ਼ਬਦੀ ਸਤਿਗੁਰ ਜੋਧਾ ਸੂਰਬੀਰ ਇਕੋ ਜੰਗੀ, ਜਗਤ ਜਹਾਨ ਕਰੇ ਲੜਾਈਆ। ਨਾਮ ਨਗਾਰਾ ਵਜਾ ਮਰਦੰਗੀ, ਮਰਦ ਮਰਦਾਨਾ ਲਏ ਉਠਾਈਆ। ਨੌ ਖੰਡ ਪ੍ਰਿਥਮੀ ਸਾਚਾ ਮਾਰਗ ਕਰੇ ਸਿੱਧੀ ਡੰਡੀ, ਡੰਡਾਵਤ ਇਕੋ ਇਕ ਸਮਝਾਈਆ। ਮਾਇਆ ਮਮਤਾ ਮੋਹ ਵਿਕਾਰੀ ਰਹਿਣ ਦੇਵੇ ਨਾ ਕੋਇ ਘਮੰਡੀ, ਹਉਮੇ ਹੰਗਤਾ ਵੇਖ ਵਖਾਈਆ। ਜਿਸ ਦੇ ਕੋਲ ਚਾਰ ਜੁਗ ਦੀ ਸੰਧੀ, ਸਨਦ ਸਭ ਦੀ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਖਿਲਾਈਆ। ਸੰਮਤ ਕਹੇ ਮੈਨੂੰ ਜੇਠ ਉਤੇ ਭਰੋਸਾ, ਯਕੀਨ ਇਕ ਜਣਾਈਆ। ਜਿਸ ਨੇ ਸੰਭਾਲਿਆ ਆਪਣਾ ਮੌਕਾ, ਮੁਕੰਮਲ ਆਪਣੀ ਕਾਰ ਕਮਾਈਆ। ਗੋਬਿੰਦ ਦਾ ਪੂਰਾ ਕਰ ਕੇ ਢੱਈਏ ਵਾਲਾ ਢੌਂਕਾ, ਢੋਲ ਮਰਦੰਗ ਦਿਤਾ ਵਜਾਈਆ। ਸਚ ਦਵਾਰੇ ਆ ਕੇ ਪਹੁੰਚਾ, ਜਿਥੇ ਮਿਲੇ ਮਾਣ ਵਡਿਆਈਆ। ਉਚੀ ਕੂਕ ਸੁਣਾਏ

❋

❋

ਹਰਿ ਭਗਤ ਕਦੇ ਨਾ ਜਾਏ ਔਂਤਾ, ਸੌਤ ਪ੍ਰਭ ਦੇ ਨਾਲ ਬਣਾਈਆ। ਜਿਸ ਦਾ ਪੁਰਖ ਅਕਾਲ ਇਕੋ ਖ਼ੌਂਤਾ, ਸੋ ਲੱਖ ਚੁਰਾਸੀ ਆਤਮ ਨਾਰੀ ਲਏ ਹੰਢਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਸੰਮਤ ਪੰਜ ਕਹੇ ਮੇਰਾ ਜੇਠ ਅਗੰਮ ਨਿਰਾਲਾ ਮਿੱਤਰ, ਮਿਤਰੋ ਦਿਆਂ ਜਣਾਈਆ। ਜਿਸ ਨੂੰ ਸਾਹਿਬ ਸਵਾਮੀ ਗਿਆ ਨਾ ਵਿਸਰ, ਜੁਗ ਚੌਕੜੀ ਯਾਦ ਨਾ ਕੋਇ ਭੁਲਾਈਆ। ਜਿਸ ਦਿਨ ਗੋਬਿੰਦ ਨੇ ਬਾਜ਼ ਕੋਲੋਂ ਤੁੜਾਇਆ ਸੀ ਤਿੱਤਰ, ਪਹਿਲੀ ਜੇਠ ਵਕ਼ਤ ਸੁਹਾਈਆ। ਤਿੱਤਰ ਦੀ ਆਤਮਾ ਤਨ ਵਜੂਦ ਵਿਚੋਂ ਨਿੱਕਲ, ਗੋਬਿੰਦ ਚਰਨਾਂ ਸੀਸ ਨਿਵਾਈਆ। ਮੈਂ ਤੇਰਾ ਨੂਰ ਕੋਈ ਵਿਕਾਰ ਧਾਰ ਨਹੀਂ ਪਿਤਲ, ਪਿਤਾ ਪੁਰਖ ਅਕਾਲ ਦੇਣਾ ਮਿਲਾਈਆ। ਗੋਬਿੰਦ ਵੇਖ ਕੇ ਓਸ ਦੀ ਸ਼ਕਲ, ਸ਼ਿਕਵਾ ਅੰਦਰੋਂ ਦਿਤਾ ਕਢਾਈਆ। ਪਿਠ ਤੇ ਹੱਥ ਮਾਰਿਆ ਬਿਨਾ ਤੱਤ ਤੋਂ ਤੇਰੀ ਬਦਲ ਦੇਵਾਂ ਅਕ਼ਲ, ਅਕ਼ਲ ਬੁੱਧੀ ਨਾ ਕੋਇ ਚਤੁਰਾਈਆ। ਜਿਸ ਵੇਲੇ ਮੈਂ ਜਾਮਾ ਧਾਰ ਆਵਾਂ ਬਦਲ, ਬਦਲਾ ਤੇਰਾ ਦਿਆਂ ਚੁਕਾਈਆ। ਤੈਨੂੰ ਕੋਈ ਕਰ ਨਾ ਸਕੇ ਕ਼ਤਲ, ਛੁਰੀ ਕਰਦ ਨਾ ਕੋਇ ਉਠਾਈਆ। ਤੂੰ ਬਹਿਣਾ ਓਸ ਪ੍ਰਭੂ ਦੇ ਪੱਤਨ, ਜਿਥੇ ਬੈਠਾ ਧੁਰਦਰਗਾਹੀਆ। ਤੈਨੂੰ ਕਰਨਾ ਪਏ ਕੋਈ ਨਾ ਯਤਨ, ਯਥਾਰਥ ਆਪੇ ਲਵਾਂ ਮਿਲਾਈਆ। ਓਹ ਖ਼ੁਸ਼ੀਆਂ ਨਾਲ ਲੱਗਾ ਹੱਸਣ, ਹੱਸ ਕੇ ਦਿਤਾ ਸੁਣਾਈਆ। ਮੈਂ ਜਾਣਦਾ ਗੋਬਿੰਦ ਸਦਾ ਗੁਰਸਿੱਖ ਤੇਰੇ ਨਾਲ ਵਸਣ, ਤੇਰਾ ਸੰਗ ਬਣਾਈਆ। ਜ਼ਰਾ ਮੇਰੇ ਵਲ ਕਰ ਲਾ ਅੱਖਨ, ਤੇਰਾ ਦਰਸ਼ਨ ਲਵਾਂ ਪਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਗੋਬਿੰਦ ਤੱਕਿਆ ਨੈਣ ਉਘਾੜੀ, ਆਪਣੀ ਦਇਆ ਕਮਾਈਆ। ਤਿੱਤਰ ਆਤਮਾ ਨਿਉਂ ਕੇ ਕਰੀ ਨਿਮਸਕਾਰੀ, ਛੂਹ ਛੂਹ ਲਾਗੀ ਪਾਈਂਆ। ਹੱਸ ਕੇ ਕਿਹਾ ਗੋਬਿੰਦ ਮੈਂ ਪੁਰਖ ਕਿ ਨਾਰੀ, ਮੈਨੂੰ ਦੇ ਸਮਝਾਈਆ। ਗੋਬਿੰਦ ਕਿਹਾ ਤੇਰਾ ਜੋਤ ਨੂਰ ਨਿਰੰਕਾਰੀ, ਦੂਜਾ ਨਜ਼ਰ ਕੋਇ ਨਾ ਆਈਆ। ਓਸ ਰੋ ਕੇ ਕਿਹਾ ਮੈਂ ਚਾਹੁੰਦਾ ਤੇਰੀ ਸੇਵਾ ਕਰਾਂ ਅਪਾਰੀ, ਅਪਰੰਪਰ ਦੇ ਵਡਿਆਈਆ। ਮੇਰੇ ਅੰਤਰ ਨਿਰੰਤਰ ਤੇਰੇ ਪਿਆਰ ਦੀ ਹੋਵੇ ਯਾਰੀ, ਯਾਰਾਨਾ ਅਵਰ ਨਾ ਕੋਇ ਲਗਾਈਆ। ਗੋਬਿੰਦ ਖੰਡਾ ਖਿੱਚ ਕੇ ਤਿੱਖੀ ਵਖਾਈ ਧਾਰੀ, ਮੁੱਠੀ ਧਰਨੀ ਉਤੇ ਟਿਕਾਈਆ। ਓਸ ਖ਼ੁਸ਼ੀ ਵਿਚ ਕਿਹਾ ਮੇਰੀ ਗਰਦਨ ਕੱਟ ਦੇ ਸਾਰੀ, ਸਰ ਤੇਰੇ ਅੱਗੇ ਝੁਕਾਈਆ। ਕਿਉਂ ਬਾਜ਼ਾਂ ਕੋਲੋਂ ਕਰਾਏਂ ਖ਼ੁਆਰੀ, ਮਾਸ ਚੁੰਜਾਂ ਨਾਲ ਤੁੜਾਈਆ। ਗੋਬਿੰਦ ਫੜ ਕੇ ਗੋਦ ਲਿਆ ਉਠਾਲੀ, ਨੂਰ ਨੂਰ ਵਿਚ ਚਮਕਾਈਆ। ਤੈਨੂੰ ਮਾਣ ਵਡਿਆਈ ਦੇਵਾਂ ਬਾਹਲੀ, ਬਾਜ਼ਾਂ ਵਾਲਾ ਆਖ ਸੁਣਾਈਆ। ਜਿਸ ਵੇਲੇ ਕਲਜੁਗ ਹੋਵੇ ਰਾਤ ਅੰਧੇਰੀ ਕਾਲੀ, ਸਾਚਾ ਚੰਦ ਨਾ ਕੋਇ ਚਮਕਾਈਆ। ਤਿੱਤਰ ਨੇ ਕਿਹਾ ਕੀ ਓਸ ਵੇਲੇ ਆਪਣਿਆਂ ਗੁਰਸਿੱਖਾਂ ਕਰੇਂ ਰਖਵਾਲੀ, ਆਪੇ ਹੋਏਂ ਸਹਾਈਆ। ਗੋਬਿੰਦ ਕਿਹਾ ਮੇਰਾ ਪੁਰਖ ਅਕਾਲ ਹੋਵੇ ਬਾਗ਼ ਦਾ ਮਾਲੀ, ਮੈਂ ਸੇਵਕ ਸੇਵਾ ਸਚ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ। ਤਿੱਤਰ ਕਹੇ ਮੇਰੀ ਅਗੰਮੀ ਭਾਖਾ, ਬਿਨ ਰਸਨਾ ਰਸ ਜਣਾਈਆ। ਤੇਰਾ ਦਾਸੀ ਦਾਸਾ, ਸੇਵਕ ਸੇਵਕ ਰੂਪ ਵਟਾਈਆ। ਗੋਬਿੰਦ ਕਹੇ ਮੈਂ ਮੰਨਾ ਤੇਰਾ ਆਖਾ, ਆਖ਼ਰ ਦਿਆਂ ਜਣਾਈਆ। ਤੇਰੇ ਪਿਆਰ ਪਿਛੇ ਸਾਰੀ ਸੰਗਤ ਦਾ ਬਣਾਂ ਰਾਖਾ, ਕੌਲ ਇਕ਼ਰਾਰ ਤੇਰਾ ਪੂਰ ਕਰਾਈਆ। ਤਿੱਤਰ ਨੇ ਕਿਹਾ ਮੇਰੀ ਨਿਗਾਹ ਪੈ ਗਈ ਵਿਚ ਮੱਕਾ ਕਾਅਬਾ, ਮਦੀਨੇ ਮੁੱਦਾ ਵੇਖ ਵਖਾਈਆ। ਗੋਬਿੰਦ ਨੇ ਝਟ ਬਦਲ ਕੇ ਪਾਸਾ, ਹੁਕਮ ਦਿਤਾ ਸੁਣਾਈਆ। ਮੇਰਾ ਨੂਰ ਜੋਤ

❋

❋

ਪ੍ਰਭੂ ਪਰਕਾਸ਼ਾ, ਸ਼ਬਦੀ ਧਾਰ ਗੁਰੂ ਵਡਿਆਈਆ। ਸਭ ਦਾ ਲਹਿਣਾ ਦੇਣਾ ਪੂਰ ਕਰਾਏ ਹਿਸਾਬਾ, ਬਚਿਆ ਰਹਿਣ ਕੋਇ ਨਾ ਪਾਈਆ। ਤੇਰਾ ਲੇਖ ਮੁਕਾਵਾਂ ਸੰਮਤ ਸ਼ਹਿਨਸ਼ਾਹੀ ਪੰਜ ਜਾ ਕੇ ਵਿਚ ਦੋਆਬਾ, ਦੋਹਰੀ ਧਾਰ ਪ੍ਰਗਟਾਈਆ। ਪੰਜਾਂ ਲਿਖਾਰੀਆਂ ਹੋਣਾ ਸਾਥਾ, ਕ਼ਲਮ ਗੋਬਿੰਦ ਵਾਲੀ ਚਲਾਈਆ। ਨਾਲ ਰਲੌਣਾ ਸੁਰਜੀਤ ਸਿੰਘ ਕਾਕਾ, ਰਣਜੀਤ ਕੌਰ ਜਿਸ ਦੀ ਮਾਈਆ। ਅੱਗੇ ਤੋਂ ਬਦਲ ਜਾਣਾ ਪਾਸਾ, ਪੜਦਾ ਭੇਵ ਦਏ ਉਠਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸੰਮਤ ਪੰਜ ਕਹੇ ਸਾਚੇ ਜੇਠ ਮੈਂ ਤੈਥੋਂ ਵਾਰੀ, ਵਾਰਤਾ ਦਿਤੀ ਜਣਾਈਆ। ਕਰੇ ਖੇਲ ਆਪ ਨਿਰੰਕਾਰੀ, ਨਿਰਵੈਰ ਧੁਰਦਰਗਾਹੀਆ। ਮੱਕਾ ਮਦੀਨਾ ਪਾਵੇ ਸਾਰੀ, ਪੇਸ਼ੀਨਗੋਈ ਸਭ ਦੀ ਪੂਰ ਕਰਾਈਆ। ਦਰਸ਼ਨ ਦੇਵੇ ਨੂਰ ਉਜਿਆਰੀ, ਪਰਦਾ ਆਪ ਚੁਕਾਈਆ। ਲੇਖਾ ਜਾਣੇ ਜਗਤ ਇਸ਼ਤਿਹਾਰੀ, ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਸ਼ਹਿਨਸ਼ਾਹੀ ਸੰਮਤ ਪੰਜ ਕਹੇ ਪੰਜ ਜੇਠ ਅੰਮ੍ਰਿਤ ਵੇਲਾ ਹੋਵੇ ਪੰਜ, ਪੰਜਾਂ ਲਿਖਾਰੀਆਂ ਮਿਲੇ ਵਡਿਆਈਆ। ਲਾਲ ਸਿੰਘ ਨੇ ਸਿਰ ਤੋਂ ਨੰਗਾ ਰੱਖਣਾ ਗੰਜ, ਪਗੜੀ ਸੀਸ ਨਾ ਕੋਇ ਟਿਕਾਈਆ। ਸਾਰੀ ਸੰਗਤ ਨੇ ਉਂਗਲੀਆਂ ਰੱਖਣੀਆਂ ਉਪਰ ਦੰਦ, ਦੰਦਾਂ ਹੇਠ ਦਬਾਈਆ। ਫੇਰ ਬਾਹਰ ਲੈਣੀਆਂ ਕੱਢ, ਨੇਤਰ ਚਰਨਾਂ ਉਤੇ ਟਿਕਾਈਆ। ਫੇਰ ਸਭ ਨੇ ਗਾਉਣਾ ਸੋਹੰ ਛੰਦ, ਢੋਲਾ ਅਗੰਮ ਅਥਾਹੀਆ। ਫੇਰ ਮੁਖ ਕਰ ਕੇ ਬੰਦ, ਨੈਣਾਂ ਨੀਰ ਦੇਣਾ ਵਹਾਈਆ। ਫੇਰ ਗੋਬਿੰਦ ਤਕਣਾ ਚੰਦ, ਜਿਸ ਦਾ ਜਲਵਾ ਨੂਰ ਅਲਾਹੀਆ। ਫੇਰ ਪਿਛਾ ਦੇ ਕੇ ਕਰ ਲੈਣੀ ਕੰਡ, ਮੁਖ ਸਾਰੇ ਲੈਣ ਬਦਲਾਈਆ। ਫੇਰ ਉਚੀ ਕੂਕ ਕੇ ਪੌਣੀ ਡੰਡ, ਤੇਰੀ ਮੇਰੀ ਹੋਈ ਜੁਦਾਈਆ। ਫੇਰ ਪੰਜ ਕ਼ਦਮ ਅੱਗੇ ਨੂੰ ਕਰਨਾ ਪੰਧ, ਕ਼ਦਮ ਕ਼ਦਮ ਨਾਲ ਉਠਾਈਆ। ਫੇਰ ਇਕ ਦੂਜੇ ਨਾਲ ਕੰਨੀ ਲੈਣੀ ਗੰਢ, ਪੱਲੂ ਪੱਲੂ ਨਾਲ ਜੁੜਾਈਆ। ਫੇਰ ਇਕ ਇਕ ਲਾਚੀ ਇਕ ਦੂਜੇ ਨੂੰ ਦੇਣੀ ਵੰਡ, ਸਾਚਾ ਸਗਨ ਬਣਾਈਆ। ਫੇਰ ਆਪਣੇ ਮੂੰਹ ਵਿਚ ਸਭ ਨੇ ਪੌਣੀ ਥੋੜ੍ਹੀ ਥੋੜ੍ਹੀ ਖੰਡ, ਰਸ ਰਸਨਾ ਨਾਲ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਜੋਤ ਧਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸੰਮਤ ਪੰਜ ਕਹੇ ਲਾਲ ਸਿੰਘ ਦਾ ਸਿਰ ਹੋਣਾ ਨੰਗਾ, ਸੋਹਣਾ ਰੂਪ ਬਣਾਈਆ। ਸਭ ਨੇ ਵਾਰੀ ਵਾਰੀ ਉਸ ਦੇ ਉਤੇ ਲੌਣਾ ਪੰਜਾ, ਸੱਜੇ ਹੱਥ ਨਾਲ ਵਡਿਆਈਆ। ਫੇਰ ਰਸਨਾ ਗਾਉਣਾ ਸੋਹੰ ਛੰਦਾ, ਢੋਲਾ ਕੂਕ ਸੁਣਾਈਆ। ਫੇਰ ਮਾਲਵੇ ਵਾਲਿਆਂ ਲਿਔਣਾ ਇਕ ਕੰਘਾ, ਸੀਸ ਭੇਟ ਦੇਣਾ ਕਰਾਈਆ। ਫੇਰ ਲਾਲ ਸਿੰਘ ਖਲੋਣਾ ਇਕ ਟੰਗਾ, ਭਾਰ ਇਕੋ ਉਤੇ ਰਖਾਈਆ। ਫੇਰ ਮੰਗਣੀ ਇਕ ਮੰਗਾ, ਉਚੀ ਕੂਕ ਕੂਕ ਸੁਣਾਈਆ। ਮੁਖੋਂ ਕਹਿਣਾ ਸਤਿਗੁਰੂ ਤੇਰੇ ਨਾਲੋਂ ਤੇਰਾ ਗੁਰਮੁਖ ਚੰਗਾ, ਜਿਸ ਦੇ ਪਿੱਛੇ ਤੂੰ ਮਾਤਲੋਕ ਫੇਰਾ ਪਾਈਆ। ਤੇਰਾ ਸਮਝੇ ਨਾ ਕੋਈ ਭੇਖ ਪਖੰਡਾ, ਤੇਰੀ ਬੇਪਰਵਾਹੀਆ। ਬਿਨ ਤੇਰੀ ਕਿਰਪਾ ਚੜ੍ਹੇ ਨਾ ਕੋਈ ਮੰਜ਼ਲ ਡੰਡਾ, ਡੰਡਾਵਤ ਕਰਨ ਕੋਇ ਨਾ ਆਈਆ। ਬੇਸ਼ਕ ਤੂੰ ਤੱਤਾਂ ਵਾਲਾ ਬੰਦਾ, ਵਜੂਦ ਜਗਤ ਵਿਚ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ। ਸੰਮਤ ਪੰਜ ਕਹੇ ਜੇਠ ਕੁਛ ਯਾਦ ਕਰ ਲੈ ਕੀਤਾ ਕੌਲ ਇਕ਼ਰਾਰ, ਇਕ਼ਰਾਰਨਾਮਾ ਦਿਆਂ ਵਖਾਈਆ। ਜਿਸ ਦਾ ਚਾਰ ਜੁਗ ਹੁੰਦਾ ਰਿਹਾ ਤਕਰਾਰ, ਝਗੜਾ ਝਗੜੇ ਵਿਚੋਂ ਪਰਗਟਾਈਆ। ਜਿਸ ਦਾ ਕਰਦੇ ਰਹੇ ਇਜ਼ਹਾਰ, ਸਿਫ਼ਤਾਂ ਵਿਚ ਸਾਲਾਹੀਆ। ਜਿਸ ਨੂੰ ਕਹਿੰਦੇ

❋

❋

ਰਹੇ ਨਿਰੰਕਾਰ, ਪਰਵਰਦਿਗਾਰ ਨੂਰ ਇਲਾਹੀਆ। ਜਿਸ ਦੀਆਂ ਆਸਾਂ ਮਨਸਾਂ ਰੱਖਦੇ ਰਹੇ ਵਿਚ ਸੰਸਾਰ, ਲੋਕਮਾਤ ਧਿਆਨ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਾਚੀ ਕਾਰ ਕਮਾਈਆ। ਜੇਠ ਕਹੇ ਸੁਣ ਸੰਮਤ ਪੰਜ, ਪੰਚ ਦਿਆਂ ਜਣਾਈਆ। ਸਤਿਗੁਰ ਸ਼ਬਦ ਦਾ ਸ਼ੁਰੂ ਹੋਣਾ ਜੰਗ, ਤਰਫ਼ ਸਿੰਮਤ ਸਮਝ ਕੋਇ ਨਾ ਪਾਈਆ। ਅਨੋਖਾ ਨਿਰਾਲਾ ਕਰਨਾ ਢੰਗ, ਤਰੀਕਾ ਅਗੰਮ ਅਥਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਖੇਲ ਆਪ ਖਿਲਾਈਆ। ਜੇਠ ਕਹੇ ਸੁਣ ਮਿੱਤਰ ਯਾਰ, ਪੰਚਮ ਦਿਆਂ ਜਣਾਈਆ। ਕੀ ਕਹਿਣ ਗੁਰ ਅਵਤਾਰ, ਪੈਗ਼ੰਬਰ ਕੀ ਸੁਣਾਈਆ। ਕੁਛ ਭੇਵ ਖੋਲ੍ਹ ਅਪਾਰ, ਅਪਰੰਪਰ ਇਕ ਦ੍ਰਿੜਾਈਆ। ਕੀ ਕਰਨੀ ਕਰਤਾ ਕਰੇ ਕਰਤਾਰ, ਕ਼ੁਦਰਤ ਦਾ ਮਾਲਕ ਕਾਰ ਕਮਾਈਆ। ਕੀ ਦੀਨ ਦੁਨੀ ਨਾਲੋਂ ਹੋਵੇ ਗ਼ਦਾਰ, ਗਦਾਗਰ ਵੇਸ ਵਟਾਈਆ। ਕੀ ਸਭ ਦਾ ਚੁਕਾ ਦੇਵੇ ਇਤਬਾਰ, ਬੇਇਤਬਾਰੀ ਵਿਚ ਦੁਹਾਈਆ। ਕੀ ਸਤਿਗੁਰੂ ਸ਼ਬਦ ਲੱਖ ਚੁਰਾਸੀ ਭੋਗੇ ਨਾਰ, ਬਚਿਆ ਰਹਿਣ ਕੋਇ ਨਾ ਪਾਈਆ। ਜਿਸ ਦਾ ਨੂਰ ਜਿਸ ਦਾ ਤੱਤ ਜਿਸ ਦਾ ਆਕਾਰ, ਸਾਕਾਰ ਰੂਪ ਦਰਸਾਈਆ । ਸੋ ਕਰੇ ਕਰਾਏ ਕਰਨੇਹਾਰ, ਕਰਤਾ ਪੁਰਖ ਵਡ ਵਡਿਆਈਆ। ਸੰਮਤ ਪੰਜ ਦੱਸ ਕੀ ਤੇਰੇ ਵਿਚ ਹੋਣਾ ਬਿਵਹਾਰ, ਕੀ ਤੇਰੀ ਸੇਵਾ ਮਾਤ ਲਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਧੁਰ ਫ਼ਰਮਾਨਾ ਇਕ ਸੁਣਾਈਆ। ਸੰਮਤ ਪੰਜ ਕਹੇ ਮੈਂ ਵੇਖਿਆ ਮਾਰ ਧਿਆਨ, ਅਨਡਿੱਠੜੀ ਅੱਖ ਖੁਲ੍ਹਾਈਆ। ਮੈਨੂੰ ਉਪਜਿਆ ਅਗੰਮ ਗਿਆਨ, ਪੜ੍ਹਨ ਦੀ ਲੋੜ ਰਹੀ ਨਾ ਰਾਈਆ। ਤੱਕਿਆ ਸ੍ਰੀ ਭਗਵਾਨ, ਜੋਤੀ ਜਾਤਾ ਡਗਮਗਾਈਆ। ਝੁੱਲਿਆ ਧਰਮ ਨਿਸ਼ਾਨ, ਦੋ ਜਹਾਨਾਂ ਆਪ ਝੁਲਾਈਆ। ਤੱਕਿਆ ਅਨੋਖਾ ਕਾਹਨ, ਨਿਰਗੁਣ ਨੂਰ ਨੂਰ ਪ੍ਰਗਟਾਈਆ। ਸ਼ਬਦ ਸੰਦੇਸ਼ਾ ਸੁਣਿਆ ਬਿਨਾ ਕਾਨ, ਅਨਰਾਗੀ ਰਾਗ ਅਲਾਈਆ । ਮੇਰੀ ਆਇਆ ਨਾ ਵਿਚ ਪਹਿਚਾਨ, ਭਰਮੇ ਭੁੱਲੀ ਸਰਬ ਲੋਕਾਈਆ। ਕੀ ਕਰੇ ਜਗਤ ਵਿਦਵਾਨ, ਅਕ਼ਲ ਬੁੱਧੀ ਨਾ ਕੋਇ ਚਤੁਰਾਈਆ। ਮੈਂ ਵੇਖ ਹੋਇਆ ਹੈਰਾਨ, ਹੈਰਾਨੀ ਮੇਰੇ ਅੰਦਰ ਛਾਈਆ। ਓਹ ਸਾਹਿਬ ਕਿਰਪਾਲੂ ਬੜਾ ਦਇਆਵਾਨ, ਦੀਨਾਂ ਬੰਧਪ ਇਕ ਅਖਵਾਈਆ। ਜਿਸ ਨੂੰ ਚਾਹੇ ਦੇਵੇ ਮਾਣ, ਮਿਹਰ ਨਜ਼ਰ ਇਕ ਉਠਾਈਆ। ਉਸ ਦਾ ਲੇਖਾ ਜਾਣੇ ਨਾ ਕੋਇ ਇਨਸਾਨ, ਗੁਰ ਅਵਤਾਰ ਪੈਗ਼ੰਬਰ ਸਮਝ ਕੋਇ ਨਾ ਪਾਈਆ। ਮੈਂ ਦੇਵਾਂ ਇਕ ਬਿਆਨ, ਆਸ਼ਾ ਆਪਣੀ ਇਕ ਪ੍ਰਗਟਾਈਆ। ਪੁਰਖ ਅਕਾਲ ਦੀਨ ਦਿਆਲ ਖੇਲ ਕਰੇ ਮਹਾਨ, ਮਹਿਮਾ ਅਕਥ ਕਥ ਸੁਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਸਾਚੀ ਕਾਰ ਕਮਾਈਆ। ਸੰਮਤ ਸ਼ਹਿਨਸ਼ਾਹੀ ਪੰਜ ਕਹੇ ਮੇਰੇ ਪ੍ਰਭੂ ਦਾ ਸੋਹਣਾ ਹੋਣਾ ਦਰਬਾਰ, ਹਾੜ ਸਤਾਰਾਂ ਸੋਭਾ ਪਾਈਆ। ਬ੍ਰਹਿਮੰਡ ਖੰਡ ਹੋਣੇ ਸੇਵਾਦਾਰ, ਦੋ ਜਹਾਨ ਭੱਜਣ ਚਾਈਂ ਚਾਈਂਆ। ਪੁਰੀ ਲੋਅ ਕਰਨ ਨਿਮਸਕਾਰ, ਗਗਨ ਗਗਨੰਤਰ ਸੀਸ ਨਿਵਾਈਆ। ਗੁਰ ਅਵਤਾਰ ਪੈਗ਼ੰਬਰ ਧੂੜੀ ਲਾਵਣ ਛਾਰ, ਟਿੱਕੇ ਖ਼ਾਕ ਰਮਾਈਆ। ਹੁਕਮ ਮਿਲੇ ਸੱਚੀ ਸਰਕਾਰ, ਧੁਰ ਫ਼ਰਮਾਨਾ ਅਗੰਮ ਅਥਾਹੀਆ। ਮੈਂਂ ਸੰਦੇਸ਼ਾ ਦੇਵਾਂ ਸਤਿਜੁਗ ਦੀ ਸਾਚੀ ਬੰਨ੍ਹੇ ਧਾਰ, ਧਰਮ ਦਵਾਰਾ ਇਕ ਸੁਹਾਈਆ। ਮਾਣ ਦੇ ਕੇ ਪੁਰਖ ਨਾਰ, ਇਕੋ ਰੰਗ ਦਏ ਰੰਗਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਸਾਚੀ ਕਾਰ ਕਮਾਈਆ। ਸਤਾਰਾਂ ਹਾੜ ਕਹੇ ਮੇਰੇ ਅੰਦਰ ਜਗਦੇ ਹੋਣ ਸ਼ਮਾਦਾਨ ਇੱਕੀ, ਇੱਕੀ ਗੁਰਮੁਖ ਹੱਥ ਉਠਾਈਆ। ਸਭ ਦੇ ਮੱਥੇ ਉਤੇ ਲਿਖੀ ਹੋਵੇ ਸਿੱਖੀ, ਸਿਖਿਆ

❋

❋

ਅਵਰ ਨਾ ਕੋਇ ਜਣਾਈਆ। ਸਭ ਦੀ ਨਿਗਾਹ ਗੋਬਿੰਦ ਉਤੇ ਹੋਵੇ ਟਿਕੀ, ਟਿਕਟਿਕੀ ਇਕੋ ਇਕ ਬੰਧਾਈਆ। ਆਸ਼ਾ ਇਕੇ ਉਤੇ ਹੋਵੇ ਸਿੱਟੀ, ਦੂਜਾ ਇਸ਼ਟ ਨਾ ਕੋਇ ਮਨਾਈਆ। ਸਭ ਦੇ ਅੰਦਰੋਂ ਆਵਾਜ਼ ਨਿਕਲੇ ਮਿੱਠੀ, ਤੂੰ ਮਾਲਕ ਧੁਰਦਰਗਾਹੀਆ। ਮੇਰੀ ਆਤਮਾ ਤੇਰੇ ਦਵਾਰੇ ਵਿਕੀ, ਕ਼ੀਮਤ ਅਵਰ ਨਾ ਕੋਇ ਰਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ । ਸੰਮਤ ਪੰਜ ਕਹੇ ਇੱਕੀ ਹੋਣ ਚੋਬਦਾਰ, ਨੇਜ਼ੇ ਹੱਥਾਂ ਵਿਚ ਉਠਾਈਆ। ਸਾਚਾ ਬੋਲਣ ਇਕ ਜੈਕਾਰ, ਉਚੀ ਕੂਕ ਕੂਕ ਸੁਣਾਈਆ । ਓਨ੍ਹਾਂ ਦੇ ਕੋਲ ਹੋਣ ਇਸ਼ਤਿਹਾਰ, ਜਿਸ ਦਾ ਲੇਖਾ ਜਗਤ ਨਾ ਕੋਇ ਵਡਿਆਈਆ। ਸਾਰੇ ਫਿਰਨ ਵਿਚ ਇਕ ਕਤਾਰ, ਏਧਰ ਓਧਰ ਨਾ ਕ਼ਦਮ ਟਿਕਾਈਆ। ਅੰਦਰ ਆਸ਼ਾ ਇਕ ਦਾਤਾਰ, ਪ੍ਰਭ ਮਿਲਣ ਦੀ ਓਟ ਤਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਸਤਾਰਾਂ ਹਾੜ ਕਹੇ ਮੇਰੀ ਪ੍ਰਭ ਦੇ ਅੱਗੇ ਨਿਮਸਕਾਰੀ, ਨਿਉਂ ਨਿਉਂ ਸੀਸ ਨਿਵਾਈਆ। ਜਿਸ ਦੀ ਸਦਾ ਸਦਾ ਸਿਕਦਾਰੀ, ਸਿਰ ਸਕੇ ਨਾ ਕੋਇ ਉਠਾਈਆ। ਚਾਰ ਵਰਨਾਂ ਕਰੇ ਪਿਆਰੀ, ਯਾਰੀ ਸਭ ਦੇ ਨਾਲ ਰਖਾਈਆ। ਸਤਿ ਧਰਮ ਦੀ ਕਰ ਤਿਆਰੀ, ਤ੍ਰੈਗੁਣ ਅਤੀਤਾ ਵੇਖ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਸੰਮਤ ਪੰਜ ਕਹੇ ਸੰਦੇਸ਼ਾ ਦੇਵਾਂ ਪੰਜ ਪਿਆਰੇ, ਪੰਚਮ ਵਿਚ ਜਣਾਈਆ। ਤੁਸਾਂ ਯੋਧੇ ਸੂਰਬੀਰ ਬਣਨਾ ਵਿਚ ਸੰਸਾਰੇ, ਆਪਣਾ ਬਲ ਧਰਾਈਆ। ਬਸਤਰ ਸਭ ਦੇ ਹੋਣੇ ਇਕ ਧਾਰੇ, ਪੀਲਾ ਰੰਗ ਰੰਗਾਈਆ । ਸਾਢੇ ਤਿੰਨ ਹੱਥ ਰੱਸੀ ਸਭ ਨੇ ਰੱਖਣੀ ਆਪਣੇ ਨਾਲੇ, ਆਪਣਾ ਸਾਥ ਬਣਾਈਆ। ਜਿਸ ਵੇਲੇ ਹੁਕਮ ਮਿਲੇ ਆਪਣੇ ਸਤਿਗੁਰ ਨੂੰ ਕਰ ਲੈਣਾ ਗ੍ਰਿਫ਼ਤਾਰੇ, ਹੱਥਕੜੀ ਹੱਥਾਂ ਨਾਲ ਲਗਾਈਆ। ਪੰਜਾਂ ਨੇ ਫਿਰਨਾ ਵਿਚ ਭਗਤਾਂ ਵਾਲੇ ਅਖਾੜੇ, ਸਭ ਨੂੰ ਦੇਣਾ ਵਖਾਈਆ। ਇਹ ਪੁਰਖ ਅਕਾਲ, ਇਹ ਸਤਿਗੁਰ ਦਿਆਲ, ਜਨ ਭਗਤੋ ਧੋਖੇ ਵਿਚ ਮਾਰੇ ਧਾੜੇ, ਧਾੜਵੀ ਵੇਸ ਵਟਾਈਆ। ਜਿਸ ਨੇ ਗੁਰ ਅਵਤਾਰ ਪੈਗ਼ੰਬਰਾਂ ਦੇ ਘਰ ਉਜਾੜੇ, ਵਸਦਾ ਰਹਿਣ ਕੋਇ ਨਾ ਪਾਈਆ। ਸਭ ਨੂੰ ਫੇਰਿਆ ਵਿਚ ਉਜਾੜੇ, ਗੋਬਿੰਦ ਮਾਛੂਵਾੜੇ ਸੱਥਰ ਸੇਜ ਸੁਹਾਈਆ। ਇਸ ਤੋਂ ਬਦਲੇ ਲੈ ਲਓ ਸਾਰੇ, ਪਿਛਲਾ ਲਹਿਣਾ ਲਓ ਮੁਕਾਈਆ। ਇਹ ਖੇਲ ਅਪਰ ਅਪਾਰੇ, ਅਪਰੰਪਰ ਸਵਾਮੀ ਆਪ ਕਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸੰਮਤ ਪੰਜ ਕਹੇ ਮੈਂ ਸਚ ਜਣਾਵਾਂ, ਭੁੱਲ ਕੋਇ ਨਾ ਜਾਈਆ। ਜਿਸ ਵੇਲੇ ਸਾਹਿਬ ਸਤਿਗੁਰੂ ਦੀਆਂ ਬੱਧੀਆਂ ਹੋਣੀਆਂ ਬਾਹਵਾਂ, ਹੱਥਕੜੀ ਤੁਹਾਡੇ ਹੱਥ ਫੜਾਈਆ। ਫੇਰ ਗੀਤ ਖ਼ੁਸ਼ੀ ਦੇ ਗਾਵਾਂ, ਅਗਲਾ ਭੇਵ ਖੁਲ੍ਹਾਈਆ। ਬਾਕੀ ਸਭ ਨੇ ਰੌਲਾ ਪੌਣਾ ਵਾਂਗ ਕਾਵਾਂ, ਉਚੀ ਕੂਕ ਕੂਕ ਸੁਣਾਈਆ। ਨਾਲੇ ਕਹਿਣਾ ਇਹ ਵੇਖੋ ਨਿਥਾਵਾਂ, ਬਿਨਾ ਭਗਤ ਦਵਾਰਿਉਂ ਘਰ ਨਜ਼ਰ ਕੋਇ ਨਾ ਆਈਆ। ਨਾਲੇ ਕਿਹੋ ਇਹਦੇ ਨਾਲ ਲਿਓ ਕੋਈ ਨਾ ਲਾਵਾਂ, ਉਚੀ ਕੂਕ ਕੂਕ ਸੁਣਾਈਆ। ਸੰਮਤ ਪੰਜ ਕਹੇ ਫੇਰ ਮੇਰੇ ਸਤਿਗੁਰ ਨੇ ਕਹਿਣਾ ਮੈਂ ਆਪਣੀ ਕਿਰਪਾ ਨਾਲ ਬੱਚਿਆਂ ਤੋਂ ਛੁਡਾ ਦੇਵਾਂ ਮਾਵਾਂ, ਗੁਰਮੁਖ ਆਪਣੀ ਗੋਦ ਬਿਠਾਈਆ। ਨਾਤਾ ਤੋੜ ਕੇ ਭੈਣ ਭਰਾਵਾਂ, ਰੀਤੀ ਅਗਲੀ ਇਕ ਸਮਝਾਈਆ। ਜਿਥੇ ਚਾਹਾਂ ਸਿਰ ਦੇਵਾਂ ਠੰਡੀਆਂ ਛਾਵਾਂ, ਅਗਨੀ ਤੱਤ ਗਵਾਈਆ। ਜਿਥੇ ਚਾਹਾਂ ਓਥੇ ਬਹਾਵਾਂ, ਦੋ ਜਹਾਨਾਂ ਇਕੋ ਘਰ ਵਸਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਿਰ ਆਪਣਾ ਹੱਥ ਟਿਕਾਈਆ।

❋

❋

ਸੰਮਤ ਪੰਜ ਕਹੇ ਸਤਾਰਾਂ ਹਾੜ ਨੂੰ ਪੰਜ ਫੁਟ ਪੰਜ ਉਚੇ ਬਹਿਣ ਲਿਖਾਰੀ, ਲੇਖਾ ਜ਼ਿਮੀਂ ਅਸਮਾਨ ਤਜਾਈਆ। ਪੰਜਾਂ ਦਾ ਰੂਪ ਹੋਵੇ ਇਕ ਸਾਰੀ, ਨਾਰੀ ਪੁਰਸ਼ ਨਾ ਵੰਡ ਵੰਡਾਈਆ। ਸਿਰ ਪੀਲੀ ਬੱਧੀ ਹੋਵੇ ਦਸਤਾਰੀ, ਸੋਹੰ ਮੱਥੇ ਉਤੇ ਲਟਕਾਈਆ। ਪੰਜ ਪੰਜ ਕ਼ਲਮਾਂ ਦੀ ਕਰ ਕੇ ਰੱਖਣੀ ਤਿਆਰੀ, ਤ੍ਰੈਗੁਣ ਅਤੀਤਾ ਆਪ ਜਣਾਈਆ । ਗੋਬਿੰਦ ਨੇ ਪੰਜਾਬੀ ਨੂੰ ਪੰਜਾਬ ਵਿਚ ਲਿਖੌਣਾ ਪਹਿਲੀ ਵਾਰੀ, ਵਾਰਤਾ ਸਭ ਦੀ ਦੇਣੀ ਬਦਲਾਈਆ। ਖੇਲ ਖੇਲਣੀ ਬਣ ਖਿਡਾਰੀ, ਆਪ ਆਪਣੀ ਕਾਰ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਕਰਨੀ ਕਾਰ ਕਮਾਈਆ। ਪੰਜਾਂ ਲਿਖਾਰੀਆਂ ਦਾ ਗਲ ਕ਼ਮੀਜ਼ ਹੋਵੇ ਚਿੱਟਾ, ਪਜਾਮਾ ਚਿੱਟੇ ਨਾਲ ਵਡਿਆਈਆ। ਲਾਲ ਗਾਨਾ ਬੱਧਾ ਹੋਵੇ ਖੱਬਾ ਗਿੱਟਾ, ਮੌਲੀ ਤੰਦ ਸੋਭਾ ਪਾਈਆ। ਸੱਜੇ ਗੁੱਟ ਰੁਮਾਲ ਹੋਵੇ ਚਿੱਟਾ, ਗੰਢਾਂ ਤਿੰਨ ਨਾਲ ਬੰਧਾਈਆ। ਸਭ ਦੇ ਕੋਲ ਆਪਣੀ ਆਪਣੀ ਬੇਨੰਤੀ ਦਾ ਲਿਖਿਆ ਹੋਵੇ ਚਿੱਠਾ, ਜੇਬਾਂ ਵਿਚ ਟਿਕਾਈਆ। ਸਤਿਗੁਰ ਸਰਨ ਹੋਵੇ ਵਿਕਾ, ਕ਼ੀਮਤ ਜਗਤ ਵਾਲੀ ਗਵਾਈਆ। ਸਭ ਦਾ ਸਾਂਝਾ ਹੋਵੇ ਹਿੱਸਾ, ਵਖਰੀ ਵੰਡ ਨਾ ਕੋਇ ਵੰਡਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਸੰਮਤ ਪੰਜ ਕਹੇ ਪ੍ਰਭੂ ਦੇ ਪੰਜ ਹੋਣੇ ਦਰਬਾਰੀ, ਤਨ ਸੋਹਣਾ ਲਬਾਸ ਸੁਹਾਈਆ । ਪੰਜੇ ਕਰ ਕੇ ਔਣ ਤਿਆਰੀ, ਆਪਣਾ ਰੰਗ ਰੰਗਾਈਆ। ਹੱਥ ਵਿਚ ਹੋਵੇ ਨੰਗੀ ਕਟਾਰੀ, ਨਾਤਾ ਕੁਟੰਬ ਨਾਲੋਂ ਤੁੜਾਈਆ। ਪੂਰਬ ਲਹਿਣਾ ਵੇਖੇ ਉਧਾਰੀ, ਹਰਿ ਕਰਤਾ ਬੇਪਰਵਾਹੀਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸਤਾਰਾਂ ਹਾੜ ਕਹੇ ਪੰਜ ਦਰਬਾਰੀ ਹੋਣੇ ਕਿਹੜੇ, ਸੰਮਤ ਦੇ ਜਣਾਈਆ। ਖਲੋਵਣ ਕਿਸ ਵਿਹੜੇ, ਧਰਨੀ ਕਵਣ ਸੁਹਾਈਆ। ਮੇਟਣ ਕਿਸ ਬਿਧ ਝੇੜੇ, ਝਗੜਾ ਕੂੜ ਚੁਕਾਈਆ। ਵਸਣਾ ਸਾਚੇ ਖੇੜੇ, ਘਰ ਇਕ ਬਣਾਈਆ। ਇਕ ਦੂਜੇ ਨੂੰ ਕਹਿਣ ਅਸੀਂ ਸਾਰੇ ਪ੍ਰਭੂ ਦੇ ਚੇਰੇ, ਦੂਜਾ ਰਹਿਣ ਕੋਇ ਨਾ ਪਾਈਆ। ਜਿਸ ਮਾਤਲੋਕ ਮਾਰੇ ਫੇਰੇ, ਫਿਰਤ ਫਿਰਤ ਖੋਜ ਖੁਜਾਈਆ। ਉਹ ਕੱਢੇ ਵਿਚੋਂ ਅੰਧੇਰੇ, ਕੂੜੀ ਕਿਰਿਆ ਡੇਰਾ ਢਾਹੀਆ। ਓਹ ਫਿਰਨ ਚਾਰ ਚੁਫੇਰੇ, ਆਪਣੀ ਖ਼ੁਸ਼ੀ ਵਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਪੰਜਾਂ ਦਰਬਾਰੀਆਂ ਦੇ ਲੱਕ ਨੂੰ ਹੋਵੇ ਪੇਟੀ, ਪਟਨੇ ਵਾਲਾ ਗਿਆ ਦ੍ਰਿੜਾਈਆ। ਓਨ੍ਹਾਂ ਵਿਚ ਗੁਰਦਰਸ਼ਨ ਹੋਵੇ ਬੇਟੀ, ਜਿਸ ਦਾ ਲਹਿਣਾ ਪੂਰਾ ਪੂਰ ਕਰਾਈਆ। ਕਪੂਰ ਸਿੰਘ ਨਾਲ ਰਲਣਾ ਛੇਤੀ, ਕੇਹਰ ਸਿੰਘ ਪੱਲੂ ਲੈਣਾ ਗੰਢਾਈਆ। ਮੇਲਾ ਸਿੰਘ ਪਿਛਲਾ ਭੇਤੀ, ਗੰਢ ਆਪਣੀ ਜੋੜ ਜੁੜਾਈਆ। ਚੇਲਾ ਸਿੰਘ ਦੀ ਯਾਦ ਆਈ ਨੇਕੀ, ਨਿੱਕਿਆਂ ਵੱਡਿਆਂ ਵੇਖ ਵਖਾਈਆ। ਗੁਰਮੀਤ ਸਿੰਘ ਮਿਲੇ ਨਾਲ ਤੇਜ਼ੀ, ਤੇਜ਼ ਧਾਰ ਇਕ ਚਮਕਾਈਆ। ਗੁਰਦਰਸ਼ਨ ਸ਼ਬਦ ਸੁਣੌਣਾ ਪੰਜ ਅੱਖਰਾਂ ਵਾਲਾ ਵਿਚ ਅੰਗਰੇਜ਼ੀ, ਸੰਦੇਸ਼ਾ ਸਚ ਸਚ ਜਣਾਈਆ। ਪਹਿਲੀ ਹਾੜ ਨੂੰ ਇਨ੍ਹਾਂ ਪੰਜਾਂ ਦੀ ਪਹਿਲੀ ਪੇਸ਼ੀ, ਪੇਸ਼ੀਨਗੋਈ ਇਕ ਸੁਣਾਈਆ। ਅੱਗੇ ਖੇਲ ਹੋਣੀ ਵਿਦੇਸ਼ੀ, ਦੇਸ਼ ਦਿਸ਼ਾ ਦਏ ਜਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਸਤਾਰਾਂ ਹਾੜ ਕਹੇ ਪੰਜ ਪ੍ਰਭ ਦੇ ਹੋਣੇ ਪੁਜਾਰੀ, ਮਸਤਕ ਖ਼ਾਕ ਰਮਾਈਆ। ਮਲ ਸਿੰਘ ਕਰ ਕੇ ਆਉਣਾ ਤਿਆਰੀ, ਤਾਰਾ ਚੰਦ ਨਿਸ਼ਾਨ ਬਣਾਈਆ। ਅਮਰੀਕ ਸਿੰਘ ਤਿੰਨ ਰੰਗ ਦੀ ਲਾ ਕੇ ਔਣਾ ਧਾਰੀ, ਸੂਹਾ ਪੀਲਾ ਨੀਲਾ ਜੋੜ ਜੁੜਾਈਆ। ਕਿਸ਼ਨ ਸਿੰਘ

❋

❋

ਨੇਤਰ ਨੀਰ ਵਹੌਣਾ ਜ਼ਾਰੋ ਜ਼ਾਰੀ, ਅੱਖੀਆਂ ਛਹਿਬਰ ਲਾਈਆ। ਪਰਗਟ ਸਿੰਘ ਖੁਲ੍ਹੀ ਛੱਡ ਕੇ ਦਾੜ੍ਹੀ, ਹੱਥ ਛਾਤੀ ਉਤੇ ਟਿਕਾਈਆ। ਦਿਆਲ ਸਿੰਘ ਨੇ ਲੌਣੀ ਤਾੜੀ, ਡੱਡਾਂ ਵਾਲੇ ਮਿਲੇ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਮੇਲਾ ਲਏ ਮਿਲਾਈਆ। ਹਾੜ ਸਤਾਰਾਂ ਕਹੇ ਪੰਜ ਬੈਠੇ ਹੋਣ ਮੁਸਾਹਿਬ, ਸਾਲਸ ਰੂਪ ਬਣਾਈਆ। ਜਿਨ੍ਹਾਂ ਵਿਚੋਂ ਇਕ ਹੋਵੇ ਸਿੰਘ ਅਜਾਇਬ, ਗੱਗੋਬੂਏ ਵਿਚੋਂ ਉਠਾਈਆ। ਪਿਛਲਾ ਲੇਖਾ ਪੂਰਾ ਕਰਨਾ ਵਾਹਦ, ਕਾਂਸ਼ੀਰਾਮ ਮਿਲੇ ਧੁਰ ਦੇ ਮਾਹੀਆ। ਅਗਲਾ ਹੁਕਮ ਹੋਣਾ ਰਾਇਜ, ਗੁਰਨਾਮ ਸਿੰਘ ਜੋੜ ਜੁੜਾਈਆ। ਸਾਚਾ ਮਿਲੇ ਹੁਕਮ ਜਾਇਜ਼, ਜਸਵੰਤ ਸਿੰਘ ਜਿਸਮ ਜ਼ਮੀਰ ਬਦਲਾਈਆ। ਕੂੜੀ ਕਿਰਿਆ ਕਰਨੀ ਗ਼ਾਇਬ, ਹਰਬੰਸ ਸਿੰਘ ਵਿਚ ਸਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਹਾੜ ਸਤਾਰਾਂ ਕਹੇ ਪ੍ਰਭ ਦੀ ਸੋਹਣੀ ਵੇਖਣੀ ਸਭਾ, ਸਰਬ ਸੁਖ ਵਡਿਆਈਆ। ਇੱਕੀ ਗੁਰਮੁਖਾਂ ਆਪਣੀ ਬਦਲਣੀ ਤਬਾ, ਇੱਕੀ ਬੀਬੀਆਂ ਨਾਲ ਰਲਾਈਆ। ਸਭ ਨੇ ਇਕੋ ਮੰਨਣਾ ਅੱਬਾ, ਇਕੋ ਪਿਤਾ ਇਕੋ ਮਾਈਆ। ਜਿਸ ਦੇ ਹੁਕਮ ਅੰਦਰ ਦੋ ਜਹਾਨ ਬੱਧਾ, ਬੰਦਗੀ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਹਾੜ ਸਤਾਰਾਂ ਕਹੇ ਪੰਜਾਂ ਨੇ ਰੰਗੇ ਹੋਣ ਨੀਲੇ ਪੰਜੇ, ਸੱਜੇ ਹੱਥ ਵਡਿਆਈਆ। ਜਿਹੜੇ ਗੁਰਮੁਖ ਜੀਵਣ ਨਾਲੋਂ ਮਰਨ ਸਮਝਣ ਚੰਗੇ, ਚੰਗੀ ਤਰਾ ਸਮਝਾਈਆ। ਇਕੋ ਪ੍ਰਭ ਦਾ ਲੈਣ ਅਨੰਦੇ, ਰਸ ਵਿਚ ਸਮਾਈਆ। ਪੁੱਜ ਕੇ ਅਖ਼ੀਰੀ ਕੰਢੇ, ਆਪਣਾ ਪੱਤਨ ਲੈਣ ਸੁਹਾਈਆ । ਮੰਜ਼ਲ ਚੜ੍ਹ ਕੇ ਡੰਡੇ, ਡੰਡਾਵਤ ਸੀਸ ਨਿਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਸਤਾਰਾਂ ਹਾੜ ਕਹੇ ਮੈਂ ਇਕ ਖੇਲ ਵੇਖਣਾ ਖ਼ਾਸ, ਸਭ ਨੂੰ ਦਿਆਂ ਜਣਾਈਆ। ਰਾਤ ਦੇ ਬਾਰਾਂ ਵਜੇ ਪ੍ਰਭ ਨੇ ਅਨੋਖਾ ਲੌਣਾ ਇਜਲਾਸ, ਗੁਰਮੁਖ ਆਪਣੇ ਨਾਲ ਮਿਲਾਈਆ। ਦੱਸਣੀ ਉਹ ਬਾਤ, ਜਿਹੜੀ ਚਾਰ ਜੁਗ ਗੁਰ ਅਵਤਾਰ ਪੈਗ਼ੰਬਰ ਸਮਝ ਕਿਸੇ ਨਾ ਆਈਆ। ਸੰਦੇਸ਼ਾ ਦੇਣਾ ਸਤਿਜੁਗ ਦੀ ਰੀਤੀ ਦੀ ਸਿਖ ਲਓ ਜਾਚ, ਯਾਚਕ ਆਪਣੇ ਲੈਣੇ ਬਣਾਈਆ। ਇਕੋ ਹੁਕਮ ਤੇ ਇਕੋ ਬਾਤ, ਬਾਤਨ ਪਰਦਾ ਦੇਣਾ ਖੁਲ੍ਹਾਈਆ। ਸ੍ਰਿਸ਼ਟੀ ਦੇ ਪਰਧਾਨਾਂ ਨੂੰ ਲਿਖਣਾ ਨਾਲ ਕ਼ਲਮ ਦਵਾਤ, ਕ਼ਲਮੇ ਵਾਲਿਆਂ ਦੇਣਾ ਜਗਾਈਆ। ਉਠੋ ਵੇਖੋ ਮਾਰੋ ਝਾਕ, ਝਾਕੀ ਇਕ ਦਰਸਾਈਆ। ਜਿਸ ਨੇ ਸਭ ਨੂੰ ਕਰਨਾ ਰਾਖ, ਰੱਖਕ ਹੋਵੇ ਥਾਉਂ ਥਾਈਂਆ। ਫੇਰ ਕਰਿਓ ਨਾ ਕੋਇ ਪਸਚਾਤਾਪ, ਚਿੰਤਾ ਚਿਖਾ ਨਾ ਕੋਇ ਜਲਾਈਆ। ਸਭ ਨੂੰ ਕਰਨਾ ਪਏ ਇਕੋ ਜਾਪ, ਜਗਜੀਵਣ ਦਾਤਾ ਦਏ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਹੁਕਮ ਵਰਤਾਈਆ। ਹਾੜ ਸਤਾਰਾਂ ਕਹੇ ਸਭ ਦੇ ਹਿਰਦੇ ਵਿਚ ਹੋਵੇ ਹਿਰਦਾ, ਹਿਰਦਾ ਹਿਰਦੇ ਵਿਚੋਂ ਪ੍ਰਗਟਾਈਆ। ਜਿਹੜਾ ਸਾਹਿਬ ਵਿਛੜਿਆ ਚਿਰ ਦਾ, ਚਿਰੀ ਵਿਛੁੰਨੇ ਲਏ ਮਿਲਾਈਆ। ਗੁਰਮੁਖ ਪਿਆਰ ਵਿਚ ਦਾਤਾਰ ਹੋਵੇ ਫਿਰਦਾ, ਫਿਰਤ ਫਿਰਤ ਆਪਣਾ ਪੰਧ ਮੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣੀ ਕਾਰ ਕਮਾਈਆ। ਸਤਾਰਾਂ ਹਾੜ ਕਹੇ ਜਨ ਭਗਤਾਂ ਮਸਤਕ ਤਿਲਕ ਲਗੌਣਾ ਕੇਸਰ, ਕੇਸ਼ਵ ਵੇਖ ਵਖਾਈਆ। ਹੁਕਮ ਸੰਦੇਸ਼ਾ ਦੇਣਾ ਪੇਸ਼ਤਰ, ਪੇਸ਼ੀਨਗੋਈ ਇਕ ਦ੍ਰਿੜਾਈਆ। ਪ੍ਰਭ ਦਾ ਖੇਲ ਹੋਣਾ ਦੇਸ਼ ਦੇਸ਼ਾਂਤਰ, ਦਿਸ਼ਾ ਕੂਟ ਫੋਲ ਫੁਲਾਈਆ। ਸਭ ਨੇ ਸਤਿਗੁਰੂ ਮੰਨਣਾ ਨੈਣੀ ਵੇਖ ਕਰ, ਬਿਨ ਡਿੱਠਿਆਂ ਸੀਸ ਨਾ ਕੋਇ

❋

❋

ਨਿਵਾਈਆ। ਗੁਰੂ ਮੰਨਿਉਂ ਨਾ ਕਦੇ ਕੇਸ ਸੀਸ ਧੜ, ਬਿਨਾ ਸ਼ਬਦ ਨਾ ਕੋਇ ਚਤੁਰਾਈਆ। ਜਿਸ ਦਾ ਖੇਲ ਸਦਾ ਚੋਟੀ ਜੜ੍ਹ, ਚੇਤਨ ਆਪਣੀ ਕਾਰ ਕਮਾਈਆ। ਜਿਸ ਵਿਚ ਚਾਹੇ ਓਸੇ ਅੰਦਰ ਜਾਏ ਵੜ, ਔਂਦਾ ਜਾਂਦਾ ਨਜ਼ਰ ਕੋਇ ਨਾ ਆਈਆ। ਜਿਹੜੀ ਵਿਦਿਆ ਚਾਹੇ ਬਿਨਾ ਅੱਖਰਾਂ ਤੋਂ ਲਏ ਪੜ੍ਹ, ਲਿਖਣ ਪੜ੍ਹਨ ਦੀ ਲੋੜ ਰਹੇ ਨਾ ਰਾਈਆ। ਨਾ ਜਨਮੇ ਨਾ ਜਾਏ ਮਰ, ਮਰ ਜੀਵਤ ਨਾ ਰੂਪ ਵਟਾਈਆ। ਜਨ ਭਗਤੋ ਗੋਬਿੰਦ ਵਡਿਆਈ ਮਿਲਣੀ ਦਸ ਜਾਮੇ ਐਸ ਦਰ, ਦੂਜੀ ਵੰਡ ਨਾ ਕੋਇ ਵੰਡਾਈਆ। ਗੁਰੂ ਗੱਦੀ ਦੀ ਆਸ ਕੋਈ ਨਾ ਰੱਖਿਓ ਆਪਣੀ ਕਰ, ਕਰਾਮਾਤ ਹੱਥ ਕਿਸੇ ਨਾ ਆਈਆ। ਪੁਰਖ ਅਕਾਲ ਦੀਨ ਦਿਆਲ ਤੁਹਾਨੂੰ ਸਭ ਨੂੰ ਲਿਆ ਵਰ, ਧੁਰ ਦੇ ਮਾਲਕ ਚਰਨ ਕਵਲ ਦਿਤੀ ਸਰਨਾਈਆ। ਜਿਸ ਮੰਜ਼ਲ ਨੂੰ ਗੁਰ ਅਵਤਾਰ ਪੈਗ਼ੰਬਰ ਦੱਸ ਕੇ ਗਏ ਪ੍ਰਭੂ ਦਾ ਘਰ, ਓਹ ਘਰਾਨਾ ਤੁਹਾਡਾ ਦਿਤਾ ਬਣਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਸੰਮਤ ਪੰਜ ਕਹੇ ਮੈਂ ਵੇਖਣਾ ਓਸ ਸਾਹਿਬ ਦਾ ਰਾਜ, ਜਿਸ ਨੂੰ ਰਾਜਾਨ ਸੀਸ ਨਿਵਾਈਆ। ਜਿਸ ਦਾ ਮੁਕਟ ਤੋਂ ਬਣਾ ਕੇ ਤਾਜ, ਤਖ਼ਤ ਨਿਵਾਸੀ ਸੀਸ ਸੁਹਾਈਆ। ਚਾਰ ਜੁਗ ਦਾ ਬਦਲ ਰਿਵਾਜ, ਰਹਿਮਤ ਹੱਕ ਕਮਾਈਆ। ਸਤਿ ਦਾ ਕਰ ਕੇ ਕਾਜ, ਸਚ ਦਏ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਚ ਮੇਲਾ ਲਏ ਮਿਲਾਈਆ। ਸਤਾਰਾਂ ਹਾੜ ਕਹੇ ਮੇਰੀ ਅਰਦਾਸ, ਬੰਦਨਾ ਇਕ ਜਣਾਈਆ। ਪੂਰਬ ਦੀ ਖ਼ਾਹਸ਼, ਆਸ਼ਾ ਵਿਚ ਦੁਹਾਈਆ। ਪੰਜ ਜੇਠ ਸੋਹਣੀ ਪਰਭਾਤ, ਪਰਭਾਤੀ ਵੇਖ ਵਖਾਈਆ। ਗੁਰਮੁਖੋ ਸਭ ਨੇ ਨਹਾ ਕੇ ਹੋਣਾ ਸਾਫ਼, ਫੇਰ ਸਭਾ ਭਗਤਾਂ ਬੈਠਣਾ ਚਾਈਂ ਚਾਈਂਆ। ਕਿਰਪਾ ਕਰੇ ਪ੍ਰਭੂ ਪ੍ਰਭ ਆਪ, ਆਪਣੀ ਦਇਆ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਚ ਕਰਨੀ ਕਾਰ ਕਮਾਈਆ। ਪਹਿਲੀ ਜੇਠ ਕਹੇ ਕਿਉਂ ਗੁਰਮੁਖ ਸਿੰਘ ਸੋਹੰ ਲਿਖਿਆ ਉਪਰ ਛਾਤੀ, ਛਤਰਧਾਰੀ ਦਏ ਸਮਝਾਈਆ। ਇਕ ਦਿਨ ਰਵਿਦਾਸ ਨਾਲੋਂ ਵਿਛੋੜੇ ਵਾਲੀ ਪ੍ਰਭ ਨੇ ਚੰਗੀ ਸਮਝੀ ਰਾਤੀ, ਆਪਣਾ ਆਪ ਛੁਪਾਈਆ। ਉਸ ਨੇ ਹੱਸ ਕੇ ਕਿਹਾ ਵਾਹ ਮੇਰੇ ਕਮਲਾਪਾਤੀ, ਤੇਰੀ ਬੇਪਰਵਾਹੀਆ। ਤੂੰ ਚੜ੍ਹ ਜਾ ਆਪਣੀ ਘਾਟੀ, ਮੈਂ ਤੇਰੀ ਮੰਜ਼ਲ ਡੇਰਾ ਲਾਈਆ। ਧੁਰ ਦਾ ਬਣ ਕੇ ਸਾਥੀ, ਕਿਉਂ ਬੈਠਾ ਮੁਖ ਛੁਪਾਈਆ। ਮੇਰਾ ਝਗੜਾ ਨਹੀਂ ਕਾਗ਼ਜ਼ਾਤੀ, ਅੱਖਰਾਂ ਵਾਲੀ ਨਾ ਕੋਇ ਲੜਾਈਆ। ਸ਼ਬਦੀ ਧਾਰ ਸ਼ਬਦ ਸਮਾਜੀ, ਸ਼ਬਦੀ ਸ਼ਬਦ ਦ੍ਰਿੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਰਵਿਦਾਸ ਕਿਹਾ ਮੈਥੋਂ ਵਿਛੜ ਕੇ ਮੇਰੇ ਭੂਪ, ਕੀ ਮਿਲੀ ਵਡਿਆਈਆ। ਕਿਥੇ ਕਰ ਕੇ ਗਿਉਂ ਕੂਚ, ਆਪਣਾ ਪੰਧ ਮੁਕਾਈਆ। ਕਿ ਬਣ ਕੇ ਮੋਹਣੀ ਰੂਪ, ਭੋਲੇ ਨਾਥ ਆਇਆ ਭੁਲਾਈਆ। ਕਿ ਫਿਰ ਕੇ ਚਾਰੇ ਕੂਟ, ਚਾਰੇ ਖਾਣੀ ਫੋਲ ਫੁਲਾਈਆ। ਪੁਰਖ ਅਕਾਲ ਕਿਹਾ ਮੇਰਾ ਖੇਲ ਜਿਸ ਦਾ ਦੇਵੇ ਨਾ ਕੋਇ ਸਬੂਤ, ਸਮਝ ਵਿਚ ਕਿਸੇ ਨਾ ਆਈਆ। ਮੈਂ ਮਾਲਕ ਕਾਇਆ ਕਲਬੂਤ, ਲੱਖ ਚੁਰਾਸੀ ਮੇਰੀ ਬਣਤ ਬਣਾਈਆ। ਰਵਿਦਾਸ ਕਿਹਾ ਕੀ ਲੇਖਾ ਪੰਜ ਭੂਤ, ਪੜਦਾ ਦੇ ਉਠਾਈਆ। ਪੁਰਖ ਅਕਾਲ ਕਿਹਾ ਜ਼ਰਾ ਅੱਖਾਂ ਨੂਟ, ਨੇਤਰ ਬੰਦ ਕਰਾਈਆ। ਜਾਂ ਵੇਖਿਆ ਤੇ ਕਲਜੁਗ ਜੂਠ ਝੂਠ, ਭਰਮਾਂ ਵਿਚ ਭਰਮਾਈਆ। ਬਿਨਾ ਪ੍ਰਭੂ ਦੀ ਕਿਰਪਾ ਤੋਂ ਰਹੇ ਨਾ ਕੋਇ ਸਬੂਤ, ਸਪੂਤ ਨਜ਼ਰ ਕੋਇ ਨਾ ਆਈਆ। ਬਿਨਾ ਦਇਆ ਤੋਂ ਰਵਿਦਾਸਾ ਟੁੱਟੇ ਗੰਢੇ ਨਾ ਜਾਣ ਜੂਤ, ਚੰਮ ਦ੍ਰਿਸ਼ਟੀ

❋

❋

ਨਾ ਕੋਇ ਬਦਲਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਖੇਲ ਆਪ ਖਿਲਾਈਆ। ਰਵਿਦਾਸ ਕਿਹਾ ਵਾਹ ਮੇਰੇ ਕਿਰਪਾ ਨਿਧਾਨ ਸ਼ਬਦੀ ਧਾਰ ਸ਼ਾਸਤਰੀ, ਤੇਰੀ ਅਕਲ ਬੁੱਧੀ ਨਜ਼ਰ ਕੋਇ ਨਾ ਆਈਆ। ਵੇਖ ਅੰਧੇਰੀ ਰਾਤਰੀ, ਅੰਧ ਅੰਧੇਰਾ ਛਾਈਆ। ਪੁਰਖ ਅਕਾਲ ਕਿਹਾ ਰਵਿਦਾਸ ਕਲਜੁਗ ਲਹਿਣਾ ਬਾਤਨੀ, ਭੇਵ ਕੋਇ ਨਾ ਆਈਆ। ਮੇਰੀ ਧਾਰ ਕਿਸੇ ਨਾ ਵਾਚਣੀ, ਵਾਚਕ ਕਰੇ ਨਾ ਕੋਇ ਪੜ੍ਹਾਈਆ। ਪਹਿਲੋਂ ਤੈਨੂੰ ਕਲਜੁਗ ਚੜ੍ਹੌਣਾ ਉਪਰ ਸਾਂਡਨੀ, ਨੀਲੇ ਰੰਗ ਵਡਿਆਈਆ । ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚੀ ਕਰਨੀ ਕਾਰ ਕਮਾਈਆ। ਫੇਰ ਪ੍ਰਭੂ ਨੇ ਹੱਥ ਰੱਖਿਆ ਉਪਰ ਕੰਧੇ, ਠਕੋਰ ਕੇ ਦਿਤਾ ਹਿਲਾਈਆ। ਕਲਜੁਗ ਅੰਤ ਪ੍ਰਭੂ ਦਾ ਭੇਵ ਨਾ ਪਾਵਣ ਬੰਦੇ, ਬੰਦਗੀ ਵਾਲਾ ਸਮਝ ਕੋਇ ਨਾ ਪਾਈਆ । ਓਸ ਵੇਲੇ ਰਵਿਦਾਸ ਤੇਰੇ ਕੋਲੋਂ ਦਾਤਰੀ ਨੂੰ ਕਢੌਣੇ ਪੁੱਠੇ ਦੰਦੇ, ਪੁੱਠੀ ਮਤ ਬਣਾਈਆ। ਬਿਨ ਕਿਰਪਾ ਤੋਂ ਟੁੱਟੀ ਕੋਇ ਨਾ ਗੰਢੇ, ਗੰਢਣਹਾਰ ਨਾ ਕੋਇ ਅਖਵਾਈਆ। ਫੇਰ ਤੂੰ ਚੰਮ ਵੇਖਣੇ ਨਹੀਂ ਕਿਸੇ ਢੋਰ ਸੰਢੇ, ਰੰਬੀ ਆਰ ਦੇ ਥਾਂ ਕ਼ਲਮ ਦੇਣੀ ਚਲਾਈਆ। ਗੰਗਾ ਗੋਦਾਵਰੀ ਜਮਨਾ ਸੁਰਸਤੀ ਭਗਤਾਂ ਦੇ ਚਰਨ ਚੁੰਮੇ, ਨਿਉਂ ਨਿਉਂ ਸੀਸ ਨਿਵਾਈਆ। ਮੈਂ ਸੰਤ ਸੁਹੇਲੇ ਓਹ ਲੱਭਣੇ ਜਿਹੜੇ ਚਾਰ ਜੁਗ ਦੇ ਗੁੰਮੇ, ਲੱਖ ਚੁਰਾਸੀ ਵਿਚੋਂ ਫੋਲ ਫੁਲਾਈਆ। ਅੰਮ੍ਰਿਤ ਰਸ ਬਣੌਣੇ ਕਾਮੀ ਕਰੋਧੀ ਹੰਕਾਰੀ ਵਿਕਾਰੀ ਕੌੜੇ ਵਾਂਗ ਤੁੰਮੇ, ਤੁਖ਼ਮ ਤਾਸੀਰ ਦੇਣਾ ਬਦਲਾਈਆ। ਰਵਿਦਾਸ ਨਿਉਂ ਕੇ ਚਰਨ ਚੁੰਮੇ, ਰਸਨਾ ਰਸ ਚਖਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਖੇਲ ਇਕ ਵਖਾਈਆ। ਰਵਿਦਾਸ ਫੇਰ ਵੇਖਿਆ ਉਪਰ ਨੀਲੇ ਅਸਮਾਨ, ਇਸਮ ਇਕੋ ਨਜ਼ਰੀ ਆਈਆ। ਜਿਸ ਦਾ ਨੀਲੀ ਟਾਕੀ ਇਕ ਨਿਸ਼ਾਨ, ਸੱਜੇ ਗੁੱਟ ਉਤੇ ਸੁਹਾਈਆ। ਗੋਬਿੰਦ ਦੇ ਕੇ ਗਿਆ ਬਿਆਨ, ਉਚੀ ਕੂਕ ਕੂਕ ਜਣਾਈਆ। ਜਿਸ ਵੇਲੇ ਕਲਜੁਗ ਕਿਰਿਆ ਮੱਚਿਆ ਘਮਸਾਨ, ਕਾਮ ਕਰੋਧ ਲੋਭ ਮੋਹ ਹੰਕਾਰ ਲੜਾਈਆ। ਬਚਿਆ ਰਹੇ ਨਾ ਕੋਇ ਜਵਾਨ, ਸੂਰਬੀਰ ਨਾ ਕੋਇ ਅਖਵਾਈਆ। ਪਰਗਟ ਹੋਏ ਸ੍ਰੀ ਭਗਵਾਨ, ਨਿਰਗੁਣ ਨੂਰ ਜੋਤ ਕਰੇ ਰੁਸ਼ਨਾਈਆ। ਅੰਮ੍ਰਿਤ ਗੋਬਿੰਦ ਪੀਣ ਵਾਲੇ ਅੰਦਰੋਂ ਹੋਵਣ ਬੇਈਮਾਨ, ਸਤਿ ਧਰਮ ਨਾ ਕੋਇ ਕਮਾਈਆ। ਓਹ ਪੁਰਾਣੇ ਬਾਟੇ ਦੀ ਬਾਟੀ ਸਭ ਦਾ ਲੇਖਾ ਵੇਖੇ ਵਿਚ ਜਹਾਨ, ਜਹਾਲਤ ਕੂੜੀ ਕੂੜ ਚੁਕਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਾਚਾ ਮੇਲਾ ਲਏ ਮਿਲਾਈਆ। ਸੰਮਤ ਪੰਜ ਕਹੇ ਮੇਰੀ ਬਦਲ ਚਲੀ ਆਦਤ, ਅਦਲੀ ਦਿਆਂ ਜਣਾਈਆ। ਤੇਰੀ ਸਮਝ ਕੇ ਇਕ ਇਬਾਦਤ, ਅਦਬ ਨਾਲ ਸੀਸ ਝੁਕਾਈਆ। ਨਾਮ ਤੇਰਾ ਨਿਆਮਤ, ਰਸ ਅਨੋਖਾ ਨਜ਼ਰੀ ਆਈਆ। ਸਦੀ ਚੌਧਵੀਂ ਦਿਸੇ ਕਿਆਮਤ, ਅੱਗੇ ਹੋ ਨਾ ਕੋਇ ਬਚਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਖੇਲ ਖਿਲਾਈਆ। ਸੰਮਤ ਪੰਜ ਕਹੇ ਜਿਨ੍ਹਾਂ ਭਗਤਾਂ ਪਿਛੇ ਭਗਤ ਦਵਾਰ ਦਾ ਰੱਖਿਆ ਨਾਂ, ਨਿਰੰਕਾਰ ਦਿਤੀ ਵਡਿਆਈਆ। ਮਨਜੀਤ ਜਗਦੀਸ਼ ਦੀ ਰਣਜੀਤ ਕੌਰ ਮਾਂ, ਬੇਟੀ ਪ੍ਰਭ ਦੀ ਇਕ ਵਡਿਆਈਆ। ਜਿਸ ਨੇ ਸਭ ਨੂੰ ਦਿਤੀ ਥਾਂ, ਨਿਥਾਵਿਆਂ ਓਟ ਬਣਾਈਆ। ਸਭ ਨੂੰ ਰਹੀ ਸਮਝਾ, ਬੱਚਿਆਂ ਬਾਲਿਆਂ ਇਕ ਦ੍ਰਿੜਾਈਆ। ਇਹ ਭੂਮਿਕਾ ਅਗੰਮ ਗਰਾਂ, ਜਿਥੇ ਮਿਲੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਆਪਣਾ ਰੰਗ ਰੰਗਾਈਆ। ਸਤਾਰਾਂ ਹਾੜ ਕਹੇ ਮੈਂ ਮਨਜੀਤ ਜਗਦੀਸ਼ ਦੀ ਕਰਨੀ ਸ਼ਾਦੀ, ਸ਼ਾਦਿਆਨਾ ਇਕ ਵਜਾਈਆ। ਜਨ ਭਗਤੋ ਤੁਹਾਡੀ ਵਧਣੀ ਆਬਾਦੀ, ਪ੍ਰਭ ਲੇਖਾ ਲੇਖੇ ਨਾਲ ਮਿਲਾਈਆ। ਕੂੜੀ ਸ੍ਰਿਸ਼ਟੀ ਦੀ ਹੋਣੀ

❋

❋

ਬਰਬਾਦੀ, ਬੰਦਗੀ ਵਾਲੇ ਦੇਣ ਦੁਹਾਈਆ। ਜਿਨ੍ਹਾਂ ਦੀ ਆਤਮ ਸੋਈ ਜਾਗੀ, ਜਾਗਰਤ ਜੋਤ ਵਿਚ ਰੁਸ਼ਨਾਈਆ। ਹੰਸ ਬੁੱਧੀ ਹੋਈ ਕਾਗੀ, ਕੂੜ ਕਲਪਣਾ ਡੇਰਾ ਢਾਹੀਆ। ਸਚ ਦਵਾਰ ਹੋਏ ਵਡਭਾਗੀ, ਦਰਗਾਹ ਮਿਲੇ ਮਾਣ ਵਡਿਆਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਸਾਚਾ ਵਰ, ਸਿਰ ਆਪਣਾ ਹੱਥ ਟਿਕਾਈਆ। ਸਤਾਰਾਂ ਹਾੜ ਕਹੇ ਰਣਜੀਤ ਨੇ ਕਪੜੇ ਪੌਣੇ ਸੂਹੇ, ਸੋਹਣਾ ਰੰਗ ਰੰਗਾਈਆ। ਭਗਤ ਦਵਾਰ ਦੇ ਖੁਲ੍ਹੇ ਰੱਖਣੇ ਬੂਹੇ, ਦਰਵਾਜ਼ਾ ਬੰਦ ਨਾ ਕੋਇ ਕਰਾਈਆ। ਨੌ ਗੁਰਸਿਖ ਬੜੇ ਸੁਚੱਜੇ ਪਹਿਰੇਦਾਰ ਹੋਣੇ ਸੂਹੇ, ਖ਼ਬਰ ਸੁਣਨ ਥਾਉਂ ਥਾਈਂਆ। ਨੌ ਗੁਰਸਿੱਖ ਫਿਰਨ ਭਗਤਾਂ ਦੀ ਵਿਚ ਜੂਹੇ, ਸੇਵਾਦਾਰ ਆਪਣੀ ਸੇਵ ਕਮਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਧੁਰ ਦਾ ਹਰਿ, ਰੰਗ ਇਕੋ ਇਕ ਰੰਗਾਈਆ। ਸਤਾਰਾਂ ਹਾੜ ਕਹੇ ਸੰਦੇਸ਼ਾ ਦੇਵਾਂ ਲੀਲਾਵੰਤੀ, ਫ਼ਰਮਾਨਾ ਇਕ ਜਣਾਈਆ। ਹੱਥ ਵਿਚ ਉਠਾਈ ਹੋਵੇ ਮੋਮਬੱਤੀ, ਲੰਮੀ ਸਵਾ ਹੱਥ ਜਣਾਈਆ। ਕੇਸਰ ਹੋਵੇ ਨੌ ਰਤੀ, ਵਜ਼ਨ ਇਕੋ ਵਾਰ ਤੁਲਾਈਆ। ਸੋਹੰ ਮਸਤਕ ਹੋਵੇ ਪੱਟੀ, ਅੱਖਰਾਂ ਗੰਢ ਪਵਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਦੇਵਣਹਾਰਾ ਧੁਰ ਦਾ ਵਰ, ਸਚ ਕਰਨੀ ਕਾਰ ਕਮਾਈਆ। ਸਤਾਰਾਂ ਹਾੜ ਕਹੇ ਪੰਜ ਲਿਖਾਰੀ ਆਪੋ ਆਪਣੀ ਲਿਖਣ ਕਿਤਾਬ, ਦੂਸਰ ਮੰਗ ਨਾ ਕੋਇ ਮੰਗਾਈਆ। ਆਪਣੇ ਆਪਣੇ ਕੰਨੀ ਸੁਣਨ ਆਵਾਜ਼, ਦੂਸਰ ਪੁੱਛਣ ਕੋਇ ਨਾ ਪਾਈਆ। ਆਪ ਆਪਣਾ ਦੇਵਣ ਸਾਥ, ਸੰਗੀ ਵਲ ਨਾ ਧਿਆਨ ਜਣਾਈਆ। ਸਾਫ਼ ਸੁਥਰੇ ਹੋ ਕੇ ਬੈਠਣ ਪਾਕ, ਕੂੜੀ ਕਿਰਿਆ ਨਾ ਅੰਦਰ ਵਸਾਈਆ। ਇਕ ਇਕ ਕੋਲ ਰੱਖਣ ਚਿੱਟਾ ਚਾਕ, ਚਾਕਰ ਆਪਣਾ ਨਾਉਂ ਧਰਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਸਚ ਕਰਨੀ ਕਾਰ ਕਮਾਈਆ। ਸਤਾਰਾਂ ਹਾੜ ਕਹੇ ਸੋਹੰ ਸਭ ਦੀ ਲਿਖਿਆ ਹੋਵੇ ਉਪਰ ਛਾਤੀ, ਸ਼ਹਿਨਸ਼ਾਹ ਦੇਵੇ ਮਾਣ ਵਡਿਆਈਆ। ਸਾਰੇ ਵਿਕਣੇ ਪ੍ਰਭ ਦੀ ਹਾਟੀ, ਨਾਮ ਕੰਡੇ ਤਰਾਜੂ ਤੋਲ ਤੁਲਾਈਆ। ਮਾਣ ਰਹੇ ਨਾ ਕਿਸੇ ਵੱਡੀ ਛੋਟੀ ਜ਼ਾਤੀ, ਚਾਰ ਵਰਨ ਇਕੋ ਰੰਗ ਰੰਗਾਈਆ। ਸਤਿਗੁਰੂ ਦਵਾਰੇ ਸਭ ਦੀ ਸਾਂਝੀ ਹੋਵੇ ਹਯਾਤੀ, ਜੀਵਣ ਵੰਡ ਨਾ ਕੋਇ ਕਰਾਈਆ। ਆਤਮ ਪਰਮਾਤਮ ਬਣੌਣਾ ਸੱਚਾ ਸਾਥੀ, ਸਗਲਾ ਸੰਗ ਰਖਾਈਆ। ਜਿਹੜਾ ਸਤਿਗੁਰ ਦੀ ਮੰਨੇ ਨਾ ਆਖੀ, ਓਸ ਦਾ ਲੇਖਾ ਗੁਰਮੁਖੋ ਤੁਹਾਡੇ ਹੱਥ ਫੜਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਸਦ ਦੇਵਣਹਾਰ ਵਡਿਆਈਆ। ਸੰਮਤ ਪੰਜ ਕਹੇ ਪ੍ਰਭ ਦਾ ਸੁਣੋ ਸ਼ਬਦ ਨਗਾਰਾ, ਅਗੰਮ ਅਥਾਹ ਵਜਾਈਆ। ਜਿਸ ਦਾ ਆਦਿ ਜੁਗਾਦੀ ਇਕ ਦਵਾਰਾ, ਦਵਾਰਕਾ ਵਾਸੀ ਸੀਸ ਨਿਵਾਈਆ। ਜਿਸ ਨੂੰ ਆਦਿ ਅੰਤ ਭਗਤ ਪਿਆਰਾ, ਪ੍ਰੇਮ ਪ੍ਰੀਤੀ ਵਿਚ ਸਮਾਈਆ। ਇਕੋ ਰੰਗ ਰੰਗਾਏ ਵਿਆਹਿਆ ਕਵਾਰਾ, ਦੂਸਰ ਵੰਡ ਨਾ ਕੋਇ ਕਰਾਈਆ। ਪ੍ਰਭ ਦੀ ਮੰਜ਼ਲ ਸ਼ਬਦ ਗਰੂ ਦਾ ਇਸ਼ਾਰਾ, ਪੂਜਾ ਪਾਠ ਨਾ ਕੋਇ ਚਤੁਰਾਈਆ। ਜਿਸ ਨੂੰ ਚਾਹੇ ਕਿਰਪਾ ਕਰ ਦੇਵੇ ਆਪ ਨਿਰੰਕਾਰਾ, ਨਿਰਵੈਰ ਆਪਣਾ ਰੰਗ ਰੰਗਾਈਆ। ਜਨ ਭਗਤੋ ਲੇਖਾ ਸੋਹਣਾ ਦੱਸਾਂ ਸਤਾਰਾਂ ਹਾੜਾ, ਇਕ ਸੱਤ ਸਤਾਰਾਂ ਵੱਜੇ ਵਧਾਈਆ। ਜੋਤੀ ਜੋਤ ਸਰੂਪ ਹਰਿ, ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰਿ, ਨਿਹਕਲੰਕ ਨਰਾਇਣ ਨਰ, ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ, ਕਲਜੁਗ ਅੰਤ ਚਵੀਆਂ ਅਵਤਾਰਾ, ਅਵਤਰ ਆਪਣਾ ਹੁਕਮ ਵਰਤਾਈਆ।

❋

❋